ਤਾਜਾ ਖ਼ਬਰਾਂ


ਏਸ਼ੀਆ ਕੱਪ 2018 : ਸ਼ਿਖਰ ਧਵਨ ਦੀਆਂ 50 ਦੌੜਾਂ ਪੂਰੀਆਂ, ਭਾਰਤ 96/0
. . .  6 minutes ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਭਾਰਤ 53/0
. . .  39 minutes ago
ਜਲਾਲਾਬਾਦ 'ਚ ਨਹੀ ਰੁਕ ਰਿਹਾ ਮੀਂਹ
. . .  about 1 hour ago
ਜਲਾਲਾਬਾਦ ,23 ਸਤੰਬਰ (ਕਰਨ ਚੁਚਰਾ ) ਜਲਾਲਾਬਾਦ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਜਲਾਲਾਬਾਦ ਵਿੱਚ ਸਵੇਰ...
ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ
. . .  1 minute ago
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਪਿਛਲੇ ਕੁੱਝ ਦਿਨਾਂ ਤੋਂ ਪਹਾੜੀ ਖੇਤਰ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਪ੍ਰਸ਼ਾਸਨ...
ਏਸ਼ੀਆ ਕੱਪ 2018 : ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  about 2 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 7ਵਾਂ ਝਟਕਾ
. . .  about 2 hours ago
ਬਮਿਆਲ : ਉੱਝ ਦਰਿਆ 'ਚ ਪਾਣੀ ਦਾ ਪੱਧਰ ਹੋਇਆ 1,45,000 ਕਿਊਸਿਕ
. . .  about 2 hours ago
ਏਸ਼ੀਆ ਕੱਪ 2018 : 45 ਓਵਰਾਂ ਤੋਂ ਬਾਅਦ ਪਾਕਿਸਤਾਨ 211/6
. . .  about 2 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 6ਵਾਂ ਝਟਕਾ
. . .  about 2 hours ago
ਬਮਿਆਲ ਦੇ ਉੱਝ ਦਰਿਆ ਦਾ ਪਾਣੀ ਦਾ ਪੱਧਰ ਵਧਿਆ, ਸਰਹੱਦੀ ਪਿੰਡਾਂ 'ਚ ਹੜ੍ਹਾਂ ਦਾ ਖ਼ਤਰਾ
. . .  about 2 hours ago
ਬਮਿਆਲ, 23 ਸਤੰਬਰ (ਰਾਕੇਸ਼ ਸ਼ਰਮਾ) - ਬੀਤੇ ਕੱਲ੍ਹ ਤੋਂ ਹੋ ਰਹੀ ਤੇਜ਼ ਬਰਸਾਤ ਦੇ ਚਲਦੇ ਸਰਹੱਦੀ ਇਲਾਕੇ ਬਮਿਆਲ ਚ ਵਹਿ ਰਹੇ ਉੱਝ ਦਰੀਆ ਚ 1,31,200 ਕਿਊੁਸਿਕ...
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਚੌਥਾ ਝਟਕਾ
. . .  about 2 hours ago
ਏਸ਼ੀਆ ਕੱਪ 2018 : 35 ਓਵਰਾਂ ਤੋਂ ਬਾਅਦ ਪਾਕਿਸਤਾਨ 141/3
. . .  about 3 hours ago
ਏਸ਼ੀਆ ਕੱਪ 2018 : ਪਾਕਿਸਤਾਨ ਦੇ ਸ਼ੌਇਬ ਮਲਿਕ ਦੀਆਂ 50 ਦੌੜਾਂ ਪੂਰੀਆਂ
. . .  about 3 hours ago
ਏਸ਼ੀਆ ਕੱਪ 2018 : 25 ਓਵਰਾਂ ਤੋਂ ਬਾਅਦ ਪਾਕਿਸਤਾਨ 92/3
. . .  about 3 hours ago
ਟਾਟਾ 407 ਪਲਟਣ ਕਾਰਨ 25 ਸ਼ਰਧਾਲੂ ਜ਼ਖਮੀ
. . .  about 4 hours ago
ਖੰਨਾ, 23 ਸਤੰਬਰ (ਹਰਜਿੰਦਰ ਸਿੰਘ ਲਾਲ) - ਗਣਪਤੀ ਪੂਜਾ ਸੰਬੰਧੀ ਸਥਾਨਿਕ ਉੱਚੇ ਵਿਹੜੇ ਤੋਂ ਮੂਰਤੀ ਵਿਸਰਜਨ ਕਰਨ ਦੋਰਾਹੇ ਜਾ ਰਹੀ ਟਾਟਾ 407 ਗੱਡੀ ਨਜ਼ਦੀਕੀ ਪਿੰਡ...
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਤੀਜਾ ਝਟਕਾ
. . .  about 4 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਦੂਜਾ ਝਟਕਾ
. . .  about 4 hours ago
ਮੀਂਹ ਕਾਰਨ ਗੰਦੇ ਪਾਣੀ ਦੇ ਨਾਲੇ 'ਚ ਪਿਆ ਪਾੜ, ਲੋਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਰੋਸ
. . .  about 4 hours ago
ਮਨੋਹਰ ਪਾਰੀਕਰ ਹੀ ਗੋਆ ਸਰਕਾਰ ਦੀ ਕਰਦੇ ਰਹਿਣਗੇ ਅਗਵਾਈ - ਅਮਿਤ ਸ਼ਾਹ
. . .  about 4 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਪਹਿਲਾਂ ਝਟਕਾ
. . .  about 4 hours ago
ਵਿਸ਼ਾਲ ਨਗਰ ਕੀਰਤਨ ਉਪਰੰਤ ਬਾਬਾ ਫਰੀਦ ਆਗਮਨ ਪੁਰਬ ਸਮਾਪਤ
. . .  about 4 hours ago
ਅੱਤਵਾਦ ਅਤੇ ਗੱਲਬਾਤ ਇਕੱਠਿਆਂ ਨਹੀਂ ਹੋ ਸਕਦੀ - ਬਿਪਨ ਰਾਵਤ
. . .  about 5 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
. . .  about 5 hours ago
ਹੜ੍ਹ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਕੀਤਾ ਗਿਆ ਅਲਰਟ
. . .  about 5 hours ago
ਮੋਹਲ਼ੇਧਾਰ ਮੀਂਹ ਨੇ ਹਰ ਪਾਸੇ ਕੀਤੀ ਜਲਥਲ
. . .  about 6 hours ago
ਪੁਲਵਾਮਾ : ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 6 hours ago
ਸ੍ਰੀ ਮੁਕਤਸਰ ਸਾਹਿਬ : 4 ਪੰਚਾਇਤ ਸੰਮਤੀਆਂ 'ਚ ਕੁੱਲ 98 ਸੀਟਾਂ 'ਚੋਂ 60 ਸੀਟਾਂ ਤੇ ਕਾਂਗਰਸ ਜੇਤੂ
. . .  about 6 hours ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ 13 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਚੋਂ 11 ਤੇ ਕਾਂਗਰਸ ਜੇਤੂ
. . .  about 7 hours ago
ਪ੍ਰਧਾਨ ਮੰਤਰੀ ਮੋਦੀ ਨੇ ਲਾਂਚ ਕੀਤੀ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਯੋਜਨਾ 'ਆਯੁਸ਼ਮਾਨ ਭਾਰਤ'
. . .  about 7 hours ago
ਮਾਨਸਾ ਨੇੜੇ ਰਜਵਾਹੇ 'ਚ ਕਈ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ 'ਚ ਭਰਿਆ ਪਾਣੀ
. . .  about 7 hours ago
ਝੁੱਗੀ ਝੋਂਪੜੀਆਂ ਵਾਲਿਆਂ ਦੇ ਪਰਿਵਾਰ ਦੀ ਲੜਕੀ ਦੀ ਮੀਂਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ
. . .  about 8 hours ago
ਮੋਹਲੇਧਾਰ ਬਾਰਿਸ਼ ਨੇ ਗੁਰੂ ਨਗਰੀ 'ਚ ਜਨਜੀਵਨ ਕੀਤਾ ਅਸਤ- ਵਿਅਸਤ
. . .  about 8 hours ago
ਮਕਾਨ ਦੀ ਛੱਤ ਡਿੱਗਣ ਨਾਲ ਪਿਉ- ਪੁੱਤ ਦੀ ਮੌਤ, ਮਾਂ ਪੁੱਤ ਜ਼ਖਮੀ
. . .  about 8 hours ago
ਬਲਾਕ ਸੰਮਤੀ ਬਾਘਾ ਪੁਰਾਣਾ ਦੀਆਂ ਤਿੰਨ ਸੀਟਾਂ 'ਤੇ ਅਕਾਲੀ ਦਲ ਅਤੇ 22 'ਤੇ ਕਾਂਗਰਸ ਜੇਤੂ
. . .  about 9 hours ago
ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਸਮਾਗਮ ਸ਼ੁਰੂ
. . .  about 9 hours ago
ਰੇਵਾੜੀ ਜਬਰ ਜਨਾਹ ਮਾਮਲਾ : ਐਸ.ਆਈ.ਟੀ ਨੇ ਦੋ ਮੁੱਖ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 9 hours ago
ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਤੇ ਪੰਚਾਇਤ ਸੰਮਤੀ ਦੀਆਂ 55 ਸੀਟਾਂ 'ਤੇ ਦਰਜ ਕੀਤੀ ਜਿੱਤ
. . .  about 10 hours ago
ਭਲਕੇ ਅਕਾਲੀ ਦਲ ਕੈਲੇਫੋਰਨੀਆ ਗਾਰਡਨ 'ਚ ਕਰੇਗਾ ਕਾਨਫ਼ਰੰਸ - ਗਰੇਵਾਲ
. . .  about 10 hours ago
ਮੀਂਹ ਕਾਰਨ ਬੈਠਾ ਜਲੰਧਰ-ਨਕੋਦਰ ਰੇਲਵੇ ਟਰੈਕ, ਆਵਾਜਾਈ ਹੋਈ ਠੱਪ
. . .  about 10 hours ago
ਬਾਬਾ ਫ਼ਰੀਦ ਆਗਮਨ ਪੁਰਬ ਸੰਬੰਧੀ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੰਗਤਾਂ ਦੀ ਸ਼ਮੂਲੀਅਤ
. . .  about 8 hours ago
ਕੱਲ੍ਹ ਤੋਂ ਪੈ ਰਹੇ ਮੀਂਹ ਕਾਰਨ ਰਜਵਾਹੇ 'ਚ ਪਿਆ ਪਾੜ, ਕਈ ਏਕੜ ਫ਼ਸਲ ਬਰਬਾਦ
. . .  about 11 hours ago
ਪੁਲਵਾਮਾ : ਸੁਰੱਖਿਆ ਬਲਾਂ ਅਤੇ ਅੱਤਵਾਦੀਆਂ 'ਚ ਮੁੱਠਭੇੜ ਸ਼ੁਰੂ
. . .  about 11 hours ago
ਭਾਰੀ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ
. . .  about 11 hours ago
ਫਰੀਦਕੋਟ ਜ਼ਿਲ੍ਹੇ ਦੀਆਂ ਕੁੱਲ 10 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਕਾਂਗਰਸ ਦਾ ਕਬਜ਼ਾ
. . .  about 11 hours ago
ਏਸ਼ੀਆ ਕੱਪ : ਭਾਰਤ ਪਾਕਿਸਤਾਨ ਵਿਚਾਲੇ ਅੱਜ ਇਕ ਵਾਰ ਹੋਵੇਗੀ ਟੱਕਰ
. . .  about 12 hours ago
ਸੰਯੁਕਤ ਰਾਸ਼ਟਰ ਦੇ ਇਜਲਾਸ 'ਚ ਹਿੱਸਾ ਲੈਣ ਲਈ ਸੁਸ਼ਮਾ ਸਵਰਾਜ ਅਮਰੀਕਾ ਪੁੱਜੀ
. . .  about 13 hours ago
ਹਿਮਾਚਲ 'ਚ ਬਰਫ਼ਬਾਰੀ ਤੇ ਮੀਂਹ
. . .  about 13 hours ago
ਮੋਬਾਈਲ ਚੋਰੀ ਦੇ ਦੋਸ਼ 'ਚ ਨਾਬਾਲਗ 'ਤੇ ਢਾਹਿਆ ਗਿਆ ਜੁਲਮ
. . .  1 minute ago
ਅੱਜ ਦਾ ਵਿਚਾਰ
. . .  about 14 hours ago
ਨਾਭਾ - ਮਲੇਵਾਲ ਜ਼ੋਨ ਤੋਂ ਕਾਂਗਰਸ ਦੀ ਰਾਜ ਕੌਰ 4743 ਵੋਟਾਂ ਨਾਲ ਜੇਤੂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ


ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ 'ਤੇ ਕਾਂਗਰਸ ਦਾ ਕਬਜ਼ਾ

ਬਠਿੰਡਾ, ਪਟਿਆਲਾ, ਗੁਰਦਾਸਪੁਰ, ਲੁਧਿਆਣਾ ਤੇ ਫ਼ਤਹਿਗੜ੍ਹ ਸਾਹਿਬ 'ਚ ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ ਸੀਟਾਂ ਜਿੱਤੀਆਂ

ਚੰਡੀਗੜ੍ਹ, 22 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਚ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 150 ਬਲਾਕ ਸੰਮਤੀਆਂ ਲਈ ਪਈਆਂ ਵੋਟਾਂ ਦੇ ਅੱਜ ਆਏ ਨਤੀਜਿਆਂ ਦੌਰਾਨ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਬਹੁਤੀ ਜਗ੍ਹਾ ਹੂੰਝਾ ਫੇਰ ਜਿੱਤ ਪ੍ਰਾਪਤ ਹੋਈ ਹੈ। ਜਿਸ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬਾਗੋਬਾਗ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਚੋਣਾਂ 'ਚ ਵੱਡੇ ਪੱਧਰ 'ਤੇ ਹੇਰਾਫੇਰੀ ਦੇ ਦੋਸ਼ ਲਗਾਏ। ਸੂਬਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ 'ਚ 354 ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ 2900 ਬਲਾਕ ਸੰਮਤੀ ਮੈਂਬਰਾਂ ਲਈ ਵੋਟਾਂ ਪਈਆਂ ਸਨ। ਜ਼ਿਲ੍ਹਾ ਪ੍ਰੀਸ਼ਦਾਂ ਦੇ 33 ਮੈਂਬਰ ਅਤੇ ਬਲਾਕ ਸੰਮਤੀਆਂ ਦੇ 369 ਮੈਂਬਰ ਨਿਰਵਿਰੋਧ ਚੁਣੇ ਗਏ ਹਨ। ਸੱਤਾਧਾਰੀ ਪਾਰਟੀ ਕਾਂਗਰਸ ਦੇ ਜ਼ਿਆਦਾਤਰ ਮੈਂਬਰਾਂ ਨੇ ਵਿਰੋਧੀ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਹਰਾਇਆ। ਸਾਬਕਾ ਅਕਾਲੀ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਹਲਕਾ ਮਜੀਠਾ 'ਚ ਅਕਾਲੀ ਦਲ ਨੇ ਜਿੱਤ ਦੇ ਝੰਡੇ ਗੱਡਦਿਆਂ ਚਾਰੇ ਜ਼ਿਲ੍ਹਾ ਪ੍ਰੀਸ਼ਦ ਅਤੇ 32 'ਚੋਂ 28 ਬਲਾਕ ਸੰਮਤੀਆਂ 'ਤੇ ਕਬਜ਼ਾ ਕਰ ਲਿਆ। ਗੁਰਦਾਸਪੁਰ ਦੀਆਂ 213 ਸੀਟਾਂ 'ਚੋਂ 212 ਸੀਟਾਂ 'ਤੇ ਕਬਜ਼ਾ ਕਰਦਿਆਂ ਕਾਂਗਰਸ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ, ਜਦ ਕਿ ਇਥੇ ਇਕ ਸੀਟ 'ਤੇ ਆਜ਼ਾਦ ਉਮੀਦਵਾਰ ਨੂੰ ਜਿੱਤ ਮਿਲੀ ਹੈ। ਇਨ੍ਹਾਂ ਚੋਣਾਂ 'ਚ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ-ਭਾਜਪਾ ਉਮੀਦਵਾਰਾਂ ਵਿਚ ਸੀ ਅਤੇ 10 ਸਾਲ ਬਾਅਦ ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿਚ ਵੱਡੀ ਸਫ਼ਲਤਾ ਮਿਲੀ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ ਅਤੇ ਇਹ ਪਾਰਟੀ ਕੁਝ ਸੀਟਾਂ 'ਤੇ ਹੀ ਆਪਣਾ ਖਾਤਾ ਬੜੀ ਮੁਸ਼ਕਿਲ ਨਾਲ ਖੋਲ੍ਹ ਸਕੀ। ਦੇਰ ਰਾਤ ਤੱਕ ਆਏ ਬਲਾਕ ਸੰਮਤੀ ਚੋਣ ਨਤੀਜਿਆਂ ਅਨੁਸਾਰ ਕਾਂਗਰਸ ਨੇ 862 ਸੀਟਾਂ 'ਤੇ ਜਿੱਤ ਹਾਸਲ ਕਰ ਲਈ, ਜਦੋਂ ਕਿ ਅਕਾਲੀ ਦਲ 108 ਸੀਟਾਂ ਅਤੇ 'ਆਪ' ਦੀ ਝੋਲੀ ਵਿਚ ਵੀ 7 ਸੀਟਾਂ ਪਈਆਂ ਹਨ। ਬਠਿੰਡਾ 'ਚ ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 16 ਦੀਆਂ 16 ਸੀਟਾਂ 'ਤੇ ਕਬਜ਼ਾ ਕਰ ਲਿਆ। ਜਦੋਂਕਿ ਬਲਾਕ ਸੰਮਤੀ ਦੀਆਂ 148 ਸੀਟਾਂ 'ਚੋਂ ਕਾਂਗਰਸ ਨੂੰ 121, ਅਕਾਲੀ ਦਲ ਨੂੰ 15, ਆਮ ਆਦਮੀ ਪਾਰਟੀ ਨੂੰ 5 ਸੀਟਾਂ ਮਿਲੀਆਂ ਅਤੇ 7 ਆਜ਼ਾਦ ਉਮੀਦਵਾਰ ਜਿੱਤੇ। ਫਾਜ਼ਿਲਕਾ 'ਚ ਜ਼ਿਲ੍ਹ੍ਹਾ ਪ੍ਰ੍ਰੀਸ਼ਦ ਦੀਆਂ 15 ਵਿਚੋਂ ਕਾਂਗਰਸ ਨੇ 11 ਅਤੇ ਸ਼੍ਰੋਮਣੀ ਅਕਾਲੀ ਦਲ ਨੇ 4, ਮਾਨਸਾ ਦੀਆਂ 11 ਵਿਚੋਂ 11 'ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ। ਮਾਨਸਾ ਦੀਆਂ ਕੁਲ 05 ਪੰਚਾਇਤ ਸੰਮਤੀਆਂ ਦੇ 89 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਨੇ 69, ਆਮ ਆਦਮੀ ਪਾਰਟੀ 03, ਸ਼੍ਰੋਮਣੀ ਅਕਾਲੀ ਦਲ 13 ਅਤੇ 04 ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਪਟਿਆਲਾ 'ਚ ਕਾਂਗਰਸ ਦਾ 25 'ਚੋਂ 25 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਕਬਜ਼ਾ ਹੋ ਗਿਆ। ਪਟਿਆਲਾ ਦੀਆਂ ਕੁਲ 09 ਪੰਚਾਇਤ ਸੰਮਤੀਆਂ ਦੇ193 ਜ਼ੋਨਾਂ ਵਿਚ ਕਾਂਗਰਸ ਪਾਰਟੀ ਨੇ 181, ਸ਼੍ਰੋਮਣੀ ਅਕਾਲੀ ਦਲ 10 ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਗੁਰਦਾਸਪੁਰ ਅਤੇ ਲੁਧਿਆਣਾ 'ਚ ਵੀ ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 25 'ਚੋਂ 25 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। ਅਬੋਹਰ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ 'ਚੋਂ ਕਾਂਗਰਸ ਨੇ 6 ਅਤੇ ਅਕਾਲੀ ਦਲ ਨੇ 1 ਸੀਟ 'ਤੇ ਜਿੱਤ ਪ੍ਰਾਪਤ ਕੀਤੀ। ਬਰਨਾਲਾ 'ਚ ਬਲਾਕ ਸੰਮਤੀ ਦੀਆਂ 61 ਸੀਟਾਂ 'ਚੋਂ ਕਾਂਗਰਸ ਨੂੰ 34 ਅਤੇ ਅਕਾਲੀ ਦਲ ਨੂੰ 9 ਸੀਟਾਂ ਮਿਲੀਆਂ। ਫ਼ਰੀਦਕੋਟ 'ਚ ਬਲਾਕ ਸੰਮਤੀ ਦੀਆਂ 49 ਸੀਟਾਂ 'ਚੋਂ ਕਾਂਗਰਸ ਨੂੰ 44 ਅਤੇ ਅਕਾਲੀ ਦਲ ਨੂੰ 3 ਸੀਟਾਂ ਮਿਲੀਆਂ ਅਤੇ 2 ਆਜ਼ਾਦ ਉਮੀਦਵਾਰ ਜਿੱਤੇ। ਫ਼ਿਰੋਜ਼ਪੁਰ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ 16 ਸੀਟਾਂ 'ਚੋਂ 14 'ਤੇ ਕਾਂਗਰਸ ਨੇ ਕਬਜ਼ਾ ਕੀਤਾ ਅਤੇ ਅਕਾਲੀ ਦਲ ਨੂੰ 1 ਸੀਟ ਮਿਲੀ। ਫ਼ਿਰੋਜ਼ਪੁਰ ਦੀਆਂ ਹੀ ਕੁਲ 06
ਪੰਚਾਇਤ ਸੰਮਤੀਆਂ ਦੇ 119 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਨੇ 118 ਅਤੇ 01 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ । ਹੁਸ਼ਿਆਰਪੁਰ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ 25 'ਚੋਂ 20 ਸੀਟਾਂ ਕਾਂਗਰਸ ਨੇ ਜਿੱਤੀਆਂ ਅਤੇ ਅਕਾਲੀ ਦਲ ਨੂੰ 1 ਸੀਟ ਮਿਲੀ। ਅੰਮ੍ਰਿਤਸਰ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ 25 ਸੀਟਾਂ 'ਚੋਂ 18 'ਤੇ ਕਾਂਗਰਸ ਅਤੇ 4 'ਤੇ ਅਕਾਲੀ ਦਲ ਦਿੱਤੀ। ਤਰਨ ਤਾਰਨ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ 20 ਸੀਟਾਂ 'ਚੋਂ 19 'ਤੇ ਕਾਂਗਰਸ ਜਿੱਤੀ ਅਤੇ 1 ਸੀਟ ਅਕਾਲੀ ਦਲ ਨੂੰ ਮਿਲੀ। ਤਰਨਤਾਰਨ ਦੀਆਂ ਕੁਲ 08 ਪੰਚਾਇਤ ਸੰਮਤੀਆਂ ਦੇ 160 ਜ਼ੋਨਾਂ ਵਿਚ ਕਾਂਗਰਸ ਪਾਰਟੀ ਨੇ 144, ਆਮ ਆਦਮੀ ਪਾਰਟੀ 01 , ਸ਼੍ਰੋਮਣੀ ਅਕਾਲੀ ਦਲ 13 ਅਤੇ 02 ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਕਪੂਰਥਲਾ 'ਚ 10 'ਚੋਂ 9 'ਤੇ ਕਾਂਗਰਸ ਨੇ ਕਬਜ਼ਾ ਕੀਤਾ, ਜਦੋਂਕਿ ਅਕਾਲੀ ਦਲ ਨੂੰ ਕੇਵਲ ਇਕ ਸੀਟ ਮਿਲੀ। ਫ਼ਤਹਿਗੜ੍ਹ ਸਾਹਿਬ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ 10 'ਚੋਂ 10 ਸੀਟਾਂ 'ਤੇ ਕਾਂਗਰਸ ਨੇ ਕਬਜ਼ਾ ਕੀਤਾ। ਫ਼ਤਹਿਗੜ੍ਹ ਸਾਹਿਬ ਦੀਆਂ ਕੁਲ 05 ਪੰਚਾਇਤ ਸੰਮਤੀਆਂ ਦੇ 77 ਜ਼ੋਨਾਂ ਵਿਚ ਕਾਂਗਰਸ ਪਾਰਟੀ ਨੇ 62, ਸ਼੍ਰੋਮਣੀ ਅਕਾਲੀ ਦਲ 12, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 01 ਅਤੇ 2 ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਸ੍ਰੀ ਮੁਕਤਸਰ ਸਾਹਿਬ ਦੀਆਂ 13 ਵਿਚੋਂ 10 ਸੀਟਾਂ 'ਤੇ ਕਾਂਗਰਸ ਨੇ ਜਿੱਤ ਦੇ ਝੰਡੇ ਗੱਡ ਦਿੱਤੇ। ਅੰਮ੍ਰਿਤਸਰ ਦੀਆਂ ਕੁਲ 199 ਵਿਚੋਂ 45 ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਜੇਤੂ ਐਲਾਨੇ ਗਏ ਸਨ, ਜਦ ਕਿ ਬਾਕੀ ਦੀਆਂ 54 ਵਿਚੋਂ 35 ਸੀਟਾਂ 'ਤੇ ਕਾਂਗਰਸ, 18 'ਤੇ ਅਕਾਲੀ ਦਲ ਅਤੇ ਇਕ ਸੀਟ 'ਤੇ ਭਾਜਪਾ ਕਾਬਜ਼ ਰਹੀ। ਪਠਾਨਕੋਟ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਵਿਚੋਂ 9 'ਤੇ ਕਾਂਗਰਸ ਕਾਬਜ਼ ਹੋਈ ਅਤੇ ਪਠਾਨਕੋਟ ਵਿੱਚ ਕੁਲ 05 ਪੰਚਾਇਤ ਸੰਮਤੀਆਂ ਦੇ 77 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਨੇ 62, ਸ਼੍ਰੋਮਣੀ ਅਕਾਲੀ ਦਲ 12, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 01 ਅਤੇ 2 ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ, ਜਦੋਂ ਕਿ ਇਕ ਸੀਟ ਭਾਜਪਾ ਦੀ ਝੋਲੀ ਵਿਚ ਗਈ। ਜ਼ਿਲ੍ਹਾ ਮੁਕਤਸਰ ਦੇ ਮਲੋਟ ਵਿਚ 23 ਬਲਾਕ ਸੰਮਤੀਆਂ ਵਿਚੋਂ 13 'ਤੇ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਕਾਂਗਰਸ ਨੂੰ 8 ਸੀਟਾਂ, ਭਾਜਪਾ ਅਤੇ ਆਜ਼ਾਦ ਨੂੰ ਇਕ-ਇਕ ਸੀਟ ਮਿਲੀ।
ਕਾਂਗਰਸ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ- ਸੁਖਬੀਰ

ਚੰਡੀਗੜ੍ਹ, 22 ਸਤੰਬਰ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਕਾਂਗਰਸ ਸਰਕਾਰ ਦੀ 'ਸਰਕਾਰੀ ਬਦਮਾਸ਼ੀ' ਰਾਹੀਂ ਲੋਕਾਂ ਦੇ ਫ਼ਤਵੇ ਦਾ ਗਲਾ ਘੁੱਟ ਕੇ ਲੋਕਤੰਤਰ ਦਾ ਮਜ਼ਾਕ ਬਣਾ ਦਿੱਤਾ ਅਤੇ ਪੂਰੀ ਦੁਨੀਆ ਵਿਚ ਪੰਜਾਬ ਨੂੰ ਬਦਨਾਮ ਕਰਨ ਲਈ ਉਹ ਕਾਂਗਰਸ ਦੀ ਸਖ਼ਤ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਅਪਮਾਨਜਨਕ ਹੈ, ਪਰ ਇਹ ਸਾਬਿਤ ਕਰਦਾ ਹੈ ਕਿ ਕਾਂਗਰਸ ਕਿੰਨੀ ਜਲਦੀ ਲੋਕਾਂ ਦਾ ਭਰੋਸਾ ਖੋ ਬੈਠੀ ਹੈ। ਉਨ੍ਹਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਕਾਂਗਰਸ ਵਲੋਂ ਕੀਤੇ ਬੂਥਾਂ 'ਤੇ ਕਬਜ਼ੇ, ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ, ਗ਼ਲਤ ਤਰੀਕੇ ਨਾਲ ਨਤੀਜਿਆਂ ਦਾ ਐਲਾਨ ਅਤੇ ਹੋਰ ਹੇਰਾਫੇਰੀਆਂ ਸਾਬਿਤ ਕਰਦੀਆਂ ਹਨ ਕਿ ਉਨ੍ਹਾਂ ਨੂੰ ਲੋਕਾਂ ਦੇ ਫ਼ਤਵੇ ਵਿਚ ਬਿਲਕੁਲ ਵੀ ਭਰੋਸਾ ਨਹੀਂ ਹੈ।
ਲੋਕਾਂ ਨੇ ਅਕਾਲੀ-ਭਾਜਪਾ ਤੇ 'ਆਪ' ਨੂੰ ਨਕਾਰਿਆ- ਜਾਖੜ

ਚੰਡੀਗੜ੍ਹ, 22 ਸਤੰਬਰ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਦੀ ਜਿੱਤ ਬਾਰੇ ਬੋਲਦਿਆਂ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਇਹ ਜਿੱਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਉਸਾਰੂ ਨੀਤੀਆਂ 'ਤੇ ਮੋਹਰ ਹੈ ਅਤੇ ਉਹ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਦੇਣ ਲਈ ਸੂਬੇ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਹੱਕ 'ਚ ਇੱਕਤਰਫ਼ਾ ਫ਼ੈਸਲਾ ਕਰਦਿਆਂ ਅਕਾਲੀ ਦਲ, ਭਾਜਪਾ ਅਤੇ 'ਆਪ' ਨੂੰ ਮੁੱਢੋਂ ਹੀ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਸੂਬੇ ਦੇ ਬਿਹਤਰ ਭਵਿੱਖ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ ਲੀਡਰਸ਼ਿਪ ਵਿਚ ਭਰੋਸਾ ਜਤਾਇਆ ਹੈ।
ਕਾਂਗਰਸ ਨੇ ਡੰਡੇ ਦੇ ਜ਼ੋਰ ਨਾਲ ਜਿੱਤੀਆਂ ਚੋਣਾਂ-ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 22 ਸਤੰਬਰ (ਅਜਾਇਬ ਸਿੰਘ ਔਜਲਾ)-ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਡੰਡੇ ਦੇ ਜ਼ੋਰ 'ਤੇ ਜਿੱਤੀਆਂ ਹਨ। ਪੁਲਿਸ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਨੇ ਸੱਤਾਧਾਰੀ ਕਾਂਗਰਸ ਦੇ ਸੇਵਾ ਦਲ ਵਾਂਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨਹੀਂ ਸਗੋਂ ਲੋਕ ਅਤੇ ਲੋਕਤੰਤਰ ਹਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਐਲਾਨ ਤੋਂ ਲੈ ਕੇ ਅੱਜ ਨਤੀਜੇ ਐਲਾਨਣ ਤੱਕ, ਲੋਕਤੰਤਰ ਵਿਵਸਥਾ ਦੀ ਸੱਤਾਧਾਰੀਆਂ ਅਤੇ ਸਮੁੱਚੀ ਸਰਕਾਰੀ ਮਸ਼ੀਨਰੀ ਅਤੇ ਸਮਾਜ ਵਿਰੋਧੀ ਅਨਸਰਾਂ ਨੇ ਕਦਮ-ਕਦਮ 'ਤੇ ਲੋਕਤੰਤਰ ਦੀ ਹੱਤਿਆ ਕੀਤੀ।
ਜਲੰਧਰ 'ਚ ਇਕ ਦਹਾਕੇ ਬਾਅਦ ਕਾਂਗਰਸ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ 'ਤੇ ਹੋਈ ਕਾਬਜ਼
ਜਲੰਧਰ, (ਜਸਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਹੂੰਝਾ ਫੇਰ ਜਿੱਤ ਹਾਸਿਲ ਕਰਕੇ ਜਲੰਧਰ 'ਚ ਕਰੀਬ 10 ਸਾਲ ਬਾਅਦ ਆਪਣਾ ਦਬਦਬਾ ਬਣਾਉਣ 'ਚ ਸਫਲ ਰਹੀ ਹੈ। ਇਨ੍ਹਾਂ ਚੋਣਾਂ 'ਚ ਜ਼ਿਲ੍ਹਾ ਪ੍ਰੀਸ਼ਦ ਦੇ 21 ਜ਼ੋਨਾਂ 'ਚ ਕਾਂਗਰਸ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦਿੰਦੇ ਹੋਏ 20 ਜ਼ੋਨਾਂ 'ਤੇ ਜਿੱਤ ਹਾਸਲ ਕੀਤੀ, ਜਦਕਿ ਇਕ ਜ਼ੋਨ ਤੋਂ ਆਜ਼ਾਦ ਉਮੀਦਵਾਰ ਜੇਤੂ ਰਿਹਾ। ਇਸੇ ਤਰ੍ਹਾਂ ਜ਼ਿਲ੍ਹੇ 'ਚ ਪੈਂਦੀਆਂ 191 ਬਲਾਕ ਸੰਮਤੀਆਂ ਵਿਚੋਂ 132 'ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ, ਜਦਕਿ ਅਕਾਲੀ ਦਲ ਦੇ 34 ਉਮੀਦਵਾਰ ਆਪਣੀ ਸਾਖ ਬਚਾਉਣ 'ਚ ਕਾਮਯਾਬ ਰਹੇ। ਇਨ੍ਹਾਂ ਤੋਂ ਇਲਾਵਾ 25 ਸੰਮਤੀਆਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਇਨ੍ਹਾਂ ਚੋਣਾਂ 'ਚ 'ਆਪ' ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ, ਜਦਕਿ ਬਸਪਾ ਜੋ ਬਿਨਾਂ ਨਿਸ਼ਾਨ ਤੋਂ ਚੋਣ ਲੜ ਰਹੀ ਸੀ ਕੁਝ ਹੱਦ ਤੱਕ ਆਪਣੇ ਆਧਾਰ ਨੂੰ ਬਚਾਉਣ 'ਚ ਸਫਲ ਰਹੀ ਤੇ ਜ਼ਿਆਦਾਤਰ ਜਿੱਤੇ ਆਜ਼ਾਦ ਉਮੀਦਵਾਰਾਂ ਨੂੰ ਬਸਪਾ ਦਾ ਸਮਰਥਨ ਹਾਸਲ ਸੀ।
ਕਾਂਗਰਸ ਦੀ ਜਿੱਤ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ-ਕੈਪਟਨ

ਚੰਡੀਗੜ੍ਹ, 22 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਸ ਨੂੰ ਆਪਣੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਲਈ ਲੋਕਾਂ ਦਾ ਫ਼ਤਵਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਲੋਕਾਂ ਨੇ ਵਿਰੋਧੀ ਧਿਰ ਦੀ ਬਦਨੀਤੀ ਨੂੰ ਰੱਦ ਕਰ ਦਿੱਤਾ ਹੈ। ਇਥੇ ਜਾਰੀ ਇਕ ਬਿਆਨ 'ਚ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਦੀਆਂ ਦੁਰਭਾਗਪੂਰਨ ਦੋਖੀ ਅਤੇ ਖੁਣਸੀ ਕੋਸ਼ਿਸ਼ਾਂ ਵਿਰੁੱਧ ਡਟਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਉਣ ਲਈ ਸੂਬਾ ਚੋਣ ਕਮਿਸ਼ਨ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਤੇ ਚੋਣ ਅਮਲੇ ਦੀ ਸ਼ਲਾਘਾ ਕੀਤੀ। ਪਿਛਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਹਾਰ ਤੋਂ ਬਾਅਦ ਲਗਾਤਾਰ ਹੋਈ ਇਸ ਚੌਥੀ ਹਾਰ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਪਿਛਲੀ ਸਰਕਾਰ ਦੀ ਤਬਾਹੀ 'ਚੋਂ ਸੂਬੇ ਨੂੰ ਬਾਹਰ ਕੱਢਣ ਲਈ ਉਨ੍ਹਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਪ੍ਰਤੀ ਲੋਕਾਂ ਦਾ ਫ਼ਤਵਾ ਹੈ। ਕਾਂਗਰਸ 'ਤੇ ਬੂਥਾਂ 'ਤੇ ਕਬਜ਼ੇ ਕਰਨ ਦੇ ਅਕਾਲੀਆਂ ਵਲੋਂ ਲਾਏ ਦੋਸ਼ਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕਰਦੇ ਹੋਏ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਲੀਹੋਂ ਲਾਉਣ ਅਤੇ ਗੁੰਡਾਗਰਦੀ ਕਰਨ ਦੀਆਂ ਸਾਰੇ ਕਿਸਮ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਕਾਂਗਰਸ ਦੀ ਹੂੰਝਾ ਫੇਰੂ ਜਿੱਤ ਤੋਂ ਇਕ ਵਾਰ ਫਿਰ ਇਹ ਪ੍ਰਗਟਾਵਾ ਹੋਇਆ ਹੈ ਕਿ ਜਮਹੂਰੀ ਸਿਆਸਤ 'ਚ ਸੌੜੀ ਸਿਆਸਤ ਦੀ ਕੋਈ ਥਾਂ ਨਹੀਂ।
ਚੋਣਾਂ 'ਚ ਸ਼ਰੇਆਮ ਹੋਈ ਲੋਕਤੰਤਰ ਦੀ ਹੱਤਿਆ-ਬਾਦਲ

ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਸੂਬੇ ਅੰਦਰ ਵੱਡੀ ਪੱਧਰ 'ਤੇ ਪੋਲਿੰਗ ਬੂਥਾਂ 'ਤੇ ਹੋਏ ਕਬਜ਼ੇ ਸ਼ਰੇਆਮ ਲੋਕਤੰਤਰ ਦੀ ਹੱਤਿਆ ਦਾ ਸਬੂਤ ਹਨ ਅਤੇ ਅਜਿਹਾ ਸੂੁਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਇਥੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸੁਧਾਰ ਘਰ 'ਚ ਬੰਦ ਸੀਨੀਅਰ ਅਕਾਲੀ ਆਗੂ ਤੇ ਗਿੱਦੜਬਾਹਾ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ, ਉਨ੍ਹਾਂ ਦੇ ਭਰਾ ਸੰਦੀਪ ਸਿੰਘ ਸ਼ਨੀ ਢਿੱਲੋਂ ਤੇ ਨਿੱਜੀ ਸਕੱਤਰ ਜਗਤਾਰ ਸਿੰਘ ਧਾਲੀਵਾਲ ਨੂੰ ਮਿਲਣ ਲਈ ਪਹੁੰਚੇ ਅਤੇ ਉਨ੍ਹਾਂ ਕਰੀਬ 10 ਮਿੰਟ ਜੇਲ੍ਹ ਵਿਚ ਗੱਲਬਾਤ ਕੀਤੀ। ਸ: ਬਾਦਲ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗਿਲਜੇਵਾਲਾ 'ਚ ਕਾਂਗਰਸ ਪਾਰਟੀ ਵਲੋਂ ਪੋਲਿੰਗ ਬੂਥ 'ਤੇ ਕਬਜ਼ੇ ਸਬੰਧੀ ਸੂਚਨਾ ਮਿਲੀ ਤਾਂ ਮੌਕੇ 'ਤੇ ਪਹੁੰਚੇ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਥਾਣਾ ਕੋਟਭਾਈ ਵਿਖੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਗਲਤੀ ਨਾ ਹੋਣ ਦੇ ਬਾਵਜੂਦ ਵੀ ਹਰਦੀਪ ਸਿੰਘ ਡਿੰਪੀ ਢਿੱਲੋਂ, ਸੰਦੀਪ ਸਿੰਘ ਸ਼ਨੀ ਢਿੱਲੋਂ ਤੇ ਜਗਤਾਰ ਸਿੰਘ ਧਾਲੀਵਾਲ 'ਤੇ ਮਾਮਲਾ ਦਰਜ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਦਾ ਕੰਮ ਲੋਕਾਂ ਦੀ ਸੁਰੱਖਿਆ ਕਰਨਾ ਹੁੰਦਾ ਹੈ, ਪਰ ਇਨ੍ਹਾਂ ਚੋਣਾਂ ਵਿਚ ਪੁਲਿਸ ਨੇ ਕਾਂਗਰਸ ਪਾਰਟੀ ਦਾ ਸਾਥ ਦੇ ਕੇ ਪੋਲਿੰਗ ਬੂਥਾਂ 'ਤੇ ਕਬਜ਼ੇ ਕਰਵਾਏ। ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਪੁਲਿਸ ਨੇ ਸਰਕਾਰ ਦੇ ਨਾਲ ਮਿਲ ਕੇ ਇਹ ਸਭ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕੀਤਾ ਹੈ ਅਤੇ ਭਵਿੱਖ ਵਿਚ ਵੀ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਕਰਕੇ ਅਕਾਲੀ ਦਲ ਦੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ। ਸ: ਬਾਦਲ ਨੇ ਕਿਹਾ ਕਿ ਜਬਰ ਤੇ ਜ਼ੁਲਮ ਨੂੰ ਲੋਕ ਬਰਦਾਸ਼ਤ ਨਹੀਂ ਕਰਦੇ। ਕਾਂਗਰਸ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਨਗਰ ਕੌਂਸਲ ਦੇ ਪ੍ਰਧਾਨ ਹਰਪਾਲ ਸਿੰਘ ਬੇਦੀ, ਜੈਸਰਤ ਸਿੰਘ ਸੰਧੂ ਖੜੁੰਜ, ਅਕਾਲੀ ਦਲ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਕੁਮਾਰ ਸਿੰਪੀ ਬਾਂਸਲ, ਰਾਮ ਸਿੰਘ ਪੱਪੀ, ਅਮਰਦੀਪ ਸਿੰਘ ਸੋਥਾ ਤੇ ਹੋਰ ਆਗੂ ਹਾਜ਼ਰ ਸਨ।

ਰਾਫ਼ੇਲ ਸੌਦੇ 'ਤੇ ਪਿਆ ਭੜਥੂ

* ਫ਼ਰਾਂਸ ਸਰਕਾਰ ਆਈ ਕੇਂਦਰ ਦੇ ਬਚਾਅ 'ਤੇ * ਰਾਸ਼ਟਰੀ ਸੁਰੱਖਿਆ ਕਾਰਨ ਸੌਦੇ ਦੀ ਤਫ਼ਸੀਲ ਨਹੀਂ ਕੀਤੀ ਜਾ ਸਕਦੀ ਜਨਤਕ-ਸਰਕਾਰ

ਨਵੀਂ ਦਿੱਲੀ, 22 ਸਤੰਬਰ (ਉਪਮਾ ਡਾਗਾ ਪਾਰਥ)-ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਹੋਲਾਂਦੇ ਵਲੋਂ ਸ਼ੁੱਕਰਵਾਰ ਨੂੰ ਦਿੱਤੇ ਬਿਆਨ ਜਿਸ 'ਚ ਉਨ੍ਹਾਂ ਰਾਫੇਲ ਸੌਦੇ ਲਈ ਭਾਰਤ ਵਲੋਂ ਸਿਰਫ਼ ਅਨਿਲ ਅੰਬਾਨੀ ਦੀ ਕੰਪਨੀ ਦਾ ਵਿਕਲਪ ਪੇਸ਼ ਕਰਨ ਦਾ ਖ਼ੁਲਾਸਾ ਕੀਤਾ ਸੀ, ਤੋਂ ਬਾਅਦ ਭਾਰਤੀ ਸਿਆਸਤ 'ਚ ਭੁਚਾਲ ਆ ਗਿਆ ਹੈ। ਇਸ ਭੁਚਾਲ ਕਾਰਨ ਨਾ ਸਿਰਫ਼ ਸਬੰਧਿਤ ਸਰਕਾਰਾਂ (ਭਾਰਤ ਅਤੇ ਫਰਾਂਸ) ਅਤੇ ਕੰਪਨੀ (ਦੈਸੋ) ਨੂੰ 8 ਘੰਟਿਆਂ ਅੰਦਰ 5 ਬਿਆਨ ਦੇਣ ਨੂੰ ਮਜਬੂਰ ਕਰ ਦਿੱਤਾ, ਸਗੋਂ ਵਿਰੋਧੀ ਧਿਰਾਂ ਨੂੰ ਸਰਕਾਰ ਖ਼ਿਲਾਫ਼ ਮੋਰਚਾ ਬਣਾਉਣ ਲਈ ਖੁੱਲ੍ਹਾ ਮੰਚ ਵੀ ਮੁਹੱਈਆ ਕਰਵਾ ਦਿੱਤਾ। ਸ਼ੁੱਕਰਵਾਰ ਸ਼ਾਮ ਤੋਂ ਹੀ ਹਮਲਾਵਰ ਹੋਈਆਂ ਵਿਰੋਧੀ ਧਿਰਾਂ, ਜਿਸ 'ਚ ਕਾਂਗਰਸ ਤੋਂ ਇਲਾਵਾ ਸੀ. ਪੀ. ਆਈ. ਐਮ., ਆਮ ਆਦਮੀ ਪਾਰਟੀ ਅਤੇ ਆਰ. ਜੇ. ਡੀ. ਵੀ ਸ਼ਾਮਿਲ ਸਨ, ਨੇ ਸੋਸ਼ਲ ਮੀਡੀਆ 'ਤੇ ਤਾਂ ਉਠਾਉਣਾ ਸ਼ੁਰੂ ਹੀ ਕਰ ਦਿੱਤਾ ਪਰ ਇਸ ਦੇ ਨਾਲ ਹੀ ਰਾਫੇਲ ਨੂੰ ਰਾਸ਼ਟਰ ਵਿਆਪੀ ਮੁੱਦਾ ਬਣਾਉਣ ਦੀ ਕੋਸ਼ਿਸ਼ 'ਚ ਲੱਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਸਰਕਾਰ ਤੋਂ ਇਸ ਸਬੰਧੀ ਸਪੱਸ਼ਟੀਕਰਨ ਦੀ ਮੰਗ ਕੀਤੀ।
ਰਾਸ਼ਟਰੀ ਸੁਰੱਖਿਆ ਕਾਰਨ ਨਹੀਂ ਜਨਤਕ ਕਰ ਸਕਦੇ ਸੌਦੇ ਦੀ ਤਫ਼ਸੀਲ-ਕੇਂਦਰ
ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਸਰਕਾਰ ਵਲੋਂ ਜਾਰੀ ਬਿਆਨ 'ਚ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਸੌਦੇ ਦੀ ਤਫ਼ਸੀਲ ਦੇਣ ਤੋਂ ਇਨਕਾਰ ਕਰ ਦਿੱਤਾ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸਰਕਾਰ ਦਾ ਰੁਖ਼ ਸਪੱਸ਼ਟ ਕਰਦਿਆਂ ਮੁੱਦੇ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੋੜਦਿਆਂ ਕਿਹਾ ਕਿ ਰਾਹੁਲ ਗਾਂਧੀ ਚਾਹੁੰਦੇ ਹਨ ਕਿ ਅਸੀਂ ਰਾਫੇਲ ਬਾਰੇ ਸਭ ਕੁਝ ਦੱਸ ਦਈਏ ਤਾਂ ਜੋ ਪਾਕਿਸਤਾਨ ਅਤੇ ਚੀਨ ਨੂੰ ਸਭ ਕੁਝ ਪਤਾ ਲੱਗ ਜਾਵੇ। ਇਕ ਤੋਂ ਬਾਅਦ ਇਕ ਜਾਰੀ ਬਿਆਨ 'ਚ ਸਰਕਾਰ ਨੇ ਇਸ ਮੁੱਦੇ 'ਤੇ ਆਪਣਾ ਪੱਖ਼ ਰੱਖਣ ਦੀ ਕੋਸ਼ਿਸ਼ 'ਚ ਜਿਥੇ ਰੱਖਿਆ ਮੰਤਰਾਲੇ ਨੇ ਜਾਰੀ ਬਿਆਨ 'ਚ ਕਿਹਾ ਕਿ ਮੰਤਰਾਲਾ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਦੇ ਬਿਆਨ ਨਾਲ ਜੁੜੀ ਇਸ ਰਿਪੋਰਟ ਦੀ ਪੜਤਾਲ ਕਰ ਰਿਹਾ ਹੈ ਕਿ ਭਾਰਤ ਸਰਕਾਰ ਨੇ ਡਸਾਲਟ ਏਵੀਏਸ਼ਨ ਦੀ ਹਿੱਸੇਦਾਰ ਕੰਪਨੀ ਵਜੋਂ ਇਕ ਖ਼ਾਸ ਕੰਪਨੀ (ਰਿਲਾਇੰਸ) ਦਾ ਨਾਂਅ ਸੁਝਾਇਆ ਸੀ। ਅੱਜ ਜਾਰੀ ਇਕ ਬਿਆਨ 'ਚ ਰੱਖਿਆ ਮੰਤਰਾਲੇ ਨੇ ਰਾਫੇਲ ਵਿਵਾਦ ਨੂੰ 'ਬਿਨਾਂ ਮਤਲਬ ਦਾ ਵਿਵਾਦ' ਕਰਾਰ ਦਿੰਦਿਆਂ ਕਿਹਾ ਕਿ ਫਰਾਂਸ ਦਾ ਬਿਆਨ ਪੂਰੀ ਤਰ੍ਹਾਂ ਸਮਝਣ ਦੀ ਲੋੜ ਹੈ। ਸਰਕਾਰ ਨੇ ਇਸ ਮਾਮਲੇ 'ਚ ਸਰਕਾਰ ਦੀ ਕਿਸੇ ਵੀ ਭੂਮਿਕਾ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਆਫਸੇਟ ਪਾਲਿਸੀ ਦਾ ਐਲਾਨ ਪਹਿਲੀ ਵਾਰ 2005 'ਚ ਹੋਇਆ ਸੀ, ਜਿਸ ਤੋਂ ਬਾਅਦ ਸਮੇਂ-ਸਮੇਂ 'ਤੇ ਇਸ 'ਚ ਜ਼ਰੂਰੀ ਬਦਲਾਅ ਹੁੰਦਾ ਰਿਹਾ ਹੈ। ਬਿਆਨ 'ਚ ਕਿਹਾ ਗਿਆ ਕਿ ਰਿਲਾਇੰਸ ਅਤੇ ਡਸਾਲਟ ਏਵੀਏਸ਼ਨ ਦਰਮਿਆਨ ਹੋਇਆ ਸਮਝੌਤਾ ਪਹਿਲੀ ਵਾਰ ਫਰਵਰੀ 2017 'ਚ ਸਾਹਮਣੇ ਆਇਆ ਜੋ ਕਿ ਦੋ ਨਿੱਜੀ ਕੰਪਨੀਆਂ ਦਰਮਿਆਨ ਹੋਇਆ ਸਮਝੌਤਾ ਸੀ।
ਪ੍ਰਧਾਨ ਮੰਤਰੀ ਦੀ ਚੁੱਪੀ 'ਤੇ ਹੈਰਾਨ ਹਾਂ-ਰਾਹੁਲ
ਰਾਹੁਲ ਗਾਂਧੀ ਨੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਦੇ ਬਿਆਨ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ 'ਤੇ ਸਪੱਸ਼ਟੀਕਰਨ ਦੇਣ ਨੂੰ ਕਿਹਾ। ਕਾਂਗਰਸ ਪ੍ਰਧਾਨ ਜੋ ਹਾਲੀਆ ਅਤੀਤ 'ਚ 'ਸੰਖੇਪ ਅਤੇ ਫੌਰੀ' ਪ੍ਰੈੱਸ ਕਾਨਫ਼ਰੰਸਾਂ ਕਰ ਕੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਣ 'ਚ ਢਿੱਲ ਨਹੀਂ ਵਰਤ ਰਹੇ, ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਮੁੱਦਾ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਾਖ਼ ਹੈ, ਜਿਸ 'ਤੇ ਉਨ੍ਹਾਂ (ਮੋਦੀ) ਨੂੰ ਜਵਾਬ ਦੇਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਦੀ ਸ਼ੁਰੂਆਤ ਫਰਾਂਸਵਾ ਹੋਲਾਂਦੇ ਵਲੋਂ ਸ਼ੁੱਕਰਵਾਰ ਸ਼ਾਮ ਨੂੰ ਦਿੱਤੇ ਬਿਆਨ ਤੋਂ ਕਰਦਿਆਂ ਕਿਹਾ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਸਰਕਾਰ ਵਲੋਂ ਰਿਲਾਇੰਸ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਰਾਹੁਲ ਗਾਂਧੀ ਨੇ ਇਸ ਕਥਿਤ ਭ੍ਰਿਸ਼ਟਾਚਾਰ ਲਈ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਉਹ ਕਹਿ ਰਹੇ ਹਨ ਕਿ ਭਾਰਤ ਦੇ ਪ੍ਰਧਾਨ ਮੰਤਰੀ ਚੋਰ ਹਨ। ਰਾਹੁਲ ਨੇ ਰੱਖਿਆ ਮੰਤਰੀਆਂ (ਮਨੋਹਰ ਪਾਰੀਕਰ ਅਤੇ ਨਿਰਮਲਾ ਸੀਤਾਰਮਨ) ਦੇ ਪਿਛਲੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਬਕਾ ਰੱਖਿਆ ਮੰਤਰੀ ਪਾਰੀਕਰ ਨੂੰ ਸੌਦੇ ਦੇ ਬਦਲਾਅ ਦੀ ਕੋਈ ਖ਼ਬਰ ਨਹੀਂ ਜਦਕਿ ਮੌਜੂਦਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਇਕ ਵਾਰ ਹਵਾਈ ਜਹਾਜ਼ ਦੀ ਕੀਮਤ ਜਨਤਕ ਕਰਨ ਦਾ ਬਿਆਨ ਦਿੰਦੇ ਹਨ, ਦੂਜੀ ਵਾਰ ਉਸ ਬਿਆਨ ਤੋਂ ਪਲਟਦਿਆਂ ਕਹਿੰਦੇ ਹਨ ਕਿ ਉਹ ਕੀਮਤ ਨਹੀਂ ਦੱਸ ਸਕਦੇ। ਕਾਂਗਰਸ ਪ੍ਰਧਾਨ ਨੇ ਰਾਫੇਲ ਸੌਦੇ ਨੂੰ ਅਨਿਲ ਅੰਬਾਨੀ ਨੂੰ ਦਿੱਤਾ 30 ਹਜ਼ਾਰ ਕਰੋੜ ਰੁਪਏ ਦਾ ਮੁਫ਼ਤ ਤੋਹਫ਼ਾ ਕਰਾਰ ਦਿੱਤਾ। ਰਾਹੁਲ ਨੇ ਇਸ ਮੁੱਦੇ ਦੀ ਸਾਂਝੀ ਸੰਸਦੀ ਕਮੇਟੀ (ਜੇ. ਸੀ. ਪੀ.) ਦੇ ਗਠਨ ਦੀ ਮੰਗ ਕੀਤੀ। ਰਾਹੁਲ ਨੇ ਰਾਫੇਲ ਸੌਦੇ ਨੂੰ ਦੇਸ਼ ਦੇ ਨਾਲ ਕੀਤਾ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ (ਮੋਦੀ) ਨੇ ਸਾਡੇ ਫ਼ੌਜੀਆਂ ਦੇ ਖ਼ੂਨ ਦਾ ਅਪਮਾਨ ਕੀਤਾ ਹੈ।
ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ 'ਚ ਪਾਇਆ-ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਹੋਲਾਂਦੇ ਦੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਹੋਲਾਂਦੇ ਅਤੇ ਮੋਦੀ ਸਰਕਾਰ ਦੇ ਬਿਆਨ ਆਪਸ 'ਚ ਮੇਲ ਨਹੀਂ ਖਾਂਦੇ। ਕੇਜਰੀਵਾਲ ਨੇ ਸਰਕਾਰ ਤੋਂ ਸਵਾਲੀਆ ਅੰਦਾਜ਼ 'ਚ ਪੁੱਛਿਆ ਕਿ ਕੀ ਇਹ ਕਰਾਰ 'ਅਹਿਮ ਤੱਥਾਂ ਨੂੰ' ਲੁਕਾਉਣ ਲਈ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ 'ਚ ਨਹੀਂ ਪਾਇਆ ਗਿਆ?
ਮੋਦੀ ਸਰਕਾਰ ਨੇ ਭਾਰਤੀਆਂ ਨੂੰ ਗੁਮਰਾਹ ਕੀਤਾ ਹੈ-ਯੇਚੁਰੀ
ਸੀ. ਪੀ. ਆਈ. ਐਮ. ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜੇਕਰ ਅਜਿਹਾ ਕੋਈ ਕਰਾਰ ਹੋਇਆ ਹੈ ਤਾਂ ਇਹ ਰਾਫੇਲ ਸੌਦਾ ਇਕ ਘੁਟਾਲਾ ਹੈ। ਯੇਚੁਰੀ ਨੇ ਸਰਕਾਰ ਨੂੰ ਪੂਰੀ ਸੱਚਾਈ ਸਾਹਮਣੇ ਲਿਆਉਣ ਅਤੇ ਜੇ. ਪੀ. ਸੀ. ਦੇ ਗਠਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਰਾਫੇਲ ਸੌਦੇ ਨੂੰ ਲੈ ਕੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਹੋਲਾਂਦੇ ਨੇ ਸ਼ੁੱਕਰਵਾਰ ਸ਼ਾਮ ਨੂੰ ਇਕ ਸਥਾਨਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਖ਼ੁਲਾਸਾ ਕੀਤਾ ਕਿ ਅਰਬਾਂ ਦੇ ਰਾਫੇਲ ਸੌਦੇ 'ਚ ਭਾਰਤ ਸਰਕਾਰ ਨੇ ਅਨਿਲ ਅੰਬਾਨੀ ਦੀ ਰਿਲਾਇੰਸ ਡਿਫੈਂਸ ਨੂੰ ਹੀ ਡਸਾਲਟ ਦਾ ਭਾਈਵਾਲ ਬਣਾਉਣ ਦਾ ਮਤਾ ਪੇਸ਼ ਕੀਤਾ ਸੀ ਅਤੇ ਕੋਈ ਹੋਰ ਵਿਕਲਪ ਨਹੀਂ ਸੁਝਾਇਆ।
ਹੋਲਾਂਦੇ ਦੇ ਬਿਆਨ ਤੋਂ ਫ਼ਰਾਂਸ ਸਰਕਾਰ ਨੇ ਕੀਤਾ ਕਿਨਾਰਾ
ਨਵੀਂ ਦਿੱਲੀ, 22 ਸਤੰਬਰ (ਏਜੰਸੀ)-ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਹੋਲਾਂਦੇ ਦੇ ਬਿਆਨ ਤੋਂ ਕਿਨਾਰਾ ਕਰਦੇ ਹੋਏ ਫਰਾਂਸ ਸਰਕਾਰ ਨੇ ਕਿਹਾ ਕਿ ਰਾਫੇਲ ਸੌਦੇ ਨੂੰ ਲੈ ਕੇ ਭਾਰਤੀ ਕੰਪਨੀ ਨੂੰ ਹਿੱਸੇਦਾਰ ਵਜੋਂ ਚੁਣਨ 'ਚ ਉਹ ਕਿਸੇ ਵੀ ਤਰ੍ਹਾਂ ਨਾਲ ਸ਼ਾਮਿਲ ਨਹੀਂ ਹੈ। ਰਾਫੇਲ ਸੌਦੇ ਦੇ ਛਿੜੇ ਵਿਵਾਦ ਨੂੰ ਲੈ ਕੇ ਫਰਾਂਸ ਸਰਕਾਰ ਨੇ ਆਪਣਾ ਰੁਖ ਸਪੱਸ਼ਟ ਕਰਦਿਆਂ ਕਿਹਾ ਕਿ ਫਰਾਂਸ ਦੀਆਂ ਕੰਪਨੀਆਂ ਨੂੰ ਸਮਝੌਤਾ ਕਰਨ ਲਈ ਕਿਸੇ ਵੀ ਭਾਰਤੀ ਕੰਪਨੀ ਦੀ ਚੋਣ ਕਰਨ ਦੀ ਪੂਰੀ ਆਜ਼ਾਦੀ ਹੈ। ਉਥੇ ਅਨਿਲ ਅੰਬਾਨੀ ਦੀ ਕੰਪਨੀ ਨੂੰ ਹਿੱਸੇਦਾਰ ਵਜੋਂ ਚੁਣੇ ਜਾਣ ਦੇ ਦਾਅਵੇ 'ਤੇ ਫਰਾਂਸ ਸਰਕਾਰ ਨੇ ਕਿਹਾ ਕਿ ਡਸਾਲਟ ਏਵੀਏਸ਼ਨ ਨੇ ਸਭ ਤੋਂ ਵਧੀਆ ਵਿਕਲਪ ਦੀ ਚੋਣ ਕੀਤੀ ਹੈ। ਫਰਾਂਸ ਸਰਕਾਰ ਨੇ ਭਾਰਤ ਸਰਕਾਰ ਦਾ ਬਚਾਅ ਕਰਦਿਆਂ ਕਿਹਾ ਕਿ ਰਾਫੇਲ ਸੌਦੇ 'ਚ ਹਿੱਸੇਦਾਰ ਦੀ ਚੋਣ ਫਰਾਂਸ ਦੀ ਕੰਪਨੀ ਡਸਾਲਟ ਏਵੀਏਸ਼ਨ ਨੇ ਕੀਤੀ ਹੈ ਨਾ ਕਿ ਭਾਰਤ ਸਰਕਾਰ ਨੇ।
ਡਸਾਲਟ ਨੇ ਦੱਸਿਆ ਕਿਉਂ ਕੀਤੀ ਸੀ ਰਿਲਾਇੰਸ ਡਿਫ਼ੈਂਸ ਦੀ ਚੋਣ
ਨਵੀਂ ਦਿੱਲੀ, 22 ਸਤੰਬਰ (ਏਜੰਸੀ)-ਫਰਾਂਸ ਦੀ ਏਅਰੋਸਪੇਸ ਕੰਪਨੀ ਡਸਾਲਟ ਏਵੀਏਸ਼ਨ ਨੇ ਕਿਹਾ ਕਿ ਉਸ ਨੇ ਰਾਫੇਲ ਸੌਦੇ ਲਈ ਰਿਲਾਇੰਸ ਡਿਫੈਂਸ ਲਿਮਟਿਡ ਨਾਲ ਸਾਂਝੇਦਾਰੀ ਦਾ ਫ਼ੈਸਲਾ ਕੀਤਾ ਸੀ। ਕੰਪਨੀ ਨੇ ਇਹ ਬਿਆਨ ਅਜਿਹੇ ਸਮੇਂ ਜਾਰੀ ਕੀਤਾ ਜਦੋਂ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਹੋਲਾਂਦੇ ਦੀ ਇਹ ਟਿੱਪਣੀ ਸਾਹਮਣੇ ਆਈ ਕਿ ਭਾਰਤ ਸਰਕਾਰ ਦੇ ਇਸ਼ਾਰੇ 'ਤੇ ਰਿਲਾਇੰਸ ਡਿਫੈਂਸ ਦੀ ਚੋਣ ਕੀਤੀ ਗਈ। ਕੰਪਨੀ ਨੇ ਕਿਹਾ ਕਿ ਰੱਖਿਆ ਖ਼ਰੀਦ ਪ੍ਰਕਿਰਿਆ 2016 ਦੇ ਨਿਯਮਾਂ ਤਹਿਤ ਕਰਾਰ ਦੀ ਪੂਰਤੀ ਕੀਤੀ ਗਈ। ਇਸ ਢਾਂਚੇ 'ਚ ਅਤੇ 'ਮੇਕ ਇਨ ਇੰਡੀਆ' ਨੀਤੀ ਅਨੁਸਾਰ ਡਸਾਲਟ ਏਵੀਏਸ਼ਨ ਨੇ ਭਾਰਤ ਦੇ ਰਿਲਾਇੰਸ ਸਮੂਹ ਨਾਲ ਸਾਂਝੇਦਾਰੀ ਦਾ ਫ਼ੈਸਲਾ ਕੀਤਾ ਹੈ। ਇਹ ਡਸਾਲਟ ਏਵੀਏਸ਼ਨ ਦੀ ਪਸੰਦ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਰਿਲਾਇੰਸ ਨਾਲ ਇਸ ਦੀ ਸਾਂਝੇਦਾਰੀ ਕਾਰਨ ਫ਼ਰਵਰੀ 2017 'ਚ ਡਸਾਲਟ ਰਿਲਾਇੰਸ ਏਅਰੋਸਪੇਸ ਲਿਮਟਿਡ (ਡੀ. ਆਰ. ਏ. ਐਲ.) ਨਾਂਅ ਦਾ ਸਾਂਝਾ ਗਠਜੋੜ ਬਣਿਆ ਸੀ। ਕੰਪਨੀ ਨੇ ਕਿਹਾ ਕਿ ਬੀ. ਟੀ. ਐਸ. ਐਲ, ਡੇਫਸਿਸ, ਕਾਈਨੈਟਿਕ, ਮਹਿੰਦਰਾ, ਮੈਨੀ, ਸੈਮਟੇਲ ਵਰਗੀਆਂ ਹੋਰ ਕੰਪਨੀਆਂ ਨਾਲ ਵੀ ਸਾਂਝੇਦਾਰੀਆਂ 'ਤੇ ਦਸਤਖਤ ਹੋਏ ਹਨ। ਸੈਂਕੜੇ ਹੋਰ ਸੰਭਾਵਿਤ ਸਾਂਝੇਦਾਰੀਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ।

ਸ਼ਿਮਲਾ 'ਚ ਗੱਡੀ ਡੂੰਘੀ ਖੱਡ 'ਚ ਡਿਗੀ-13 ਮੌਤਾਂ

ਸ਼ਿਮਲਾ, 22 ਸਤੰਬਰ (ਚਮਨ ਸ਼ਰਮਾ)-ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ 'ਚ ਇਕ ਗੱਡੀ ਡੂੰਘੀ ਖੱਡ 'ਚ ਡਿੱਗ ਜਾਣ ਨਾਲ 13 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਗੱਡੀ ਨੰਬਰ ਐਚ. ਪੀ.-02-0695 ਸ਼ਿਮਲਾ ਜ਼ਿਲ੍ਹੇ ਦੇ ਹਕੋਟੀ ਤੋਂ ਉੱਤਰਾਖੰਡ ਦੇ ਤਿਊਨੀ ਜਾ ਰਹੀ ਸੀ ਜਦੋਂ ਰਾਹ 'ਚ ਸਨੇਲ ਦੇ ਨੇੜੇ ਇਹ ਹਾਦਸਾ ਵਾਪਰਿਆ। ਸ਼ਿਮਲਾ ਦੇ ਐਸ. ਪੀ. ਓਮਾਪਤੀ ਜਮਵਾਲ ਨੇ ਦੱਸਿਆ ਕਿ ਇਸ ਹਾਦਸੇ 'ਚ 10 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬਾਕੀ 3 ਵਿਅਕਤੀਆਂ ਦੀ ਮੌਤ ਹਸਪਤਾਲ 'ਚ ਹੋਈ। ਮ੍ਰਿਤਕਾਂ 'ਚ 3 ਵਿਆਹੁਤਾ ਜੋੜੇ ਅਤੇ ਇਕ 8 ਸਾਲ ਦੀ ਲੜਕੀ ਵੀ ਸ਼ਾਮਿਲ ਹੈ। ਇਸ ਹਾਦਸੇ 'ਚ 2 ਪਰਿਵਾਰ ਪੂਰੀ ਤਰ੍ਹਾਂ ਖ਼ਤਮ ਹੋ ਗਏ ਹਨ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਵਿਅਕਤੀ ਛੋਹਾਰਾ ਦੀ ਰਣਸਾਰ ਵੈਲੀ ਅਧੀਨ ਜਾਂਗਲਾ ਉਪ ਤਹਿਸੀਲ ਦੇ ਨੰਡਲਾ ਪਿੰਡ ਦੇ ਮੰਨੇ ਜਾ ਰਹੇ ਹਨ। ਮੌਕੇ ਦੇ ਗਵਾਹਾਂ ਨੇ ਦੱਸਿਆ ਪ੍ਰਸ਼ਾਸਨ ਨੂੰ ਗੱਡੀ 'ਚੋਂ ਲਾਸ਼ਾਂ ਕੱਢਣ 'ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬਚਾਅ ਕਰਮੀਆਂ ਦਾ ਕਹਿਣਾ ਹੈ ਕਿ ਹਾਦਸੇ ਦਾ ਕਾਰਨ ਮੀਂਹ ਵੀ ਹੋ ਸਕਦਾ ਹੈ ਅਤੇ ਜਿਸ ਸੜਕ 'ਤੇ ਇਹ ਹਾਦਸਾ ਵਾਪਰਿਆ ਹੈ, ਉਸ ਦੀ ਹਾਲਤ ਵੀ ਬਹੁਤ ਖ਼ਰਾਬ ਹੈ। ਮ੍ਰਿਤਕਾਂ ਦੀ ਪਛਾਣ ਮਤਵਾਰ ਸਿੰਘ (48), ਬਸੰਤੀ ਦੇਵੀ (44), ਮਨੀਸ਼ (24), ਪ੍ਰੇਮ ਸਿੰਘ (38), ਪੂਨਮ (30), ਰਿਧੀਮਾ (6), ਅਤਰ ਸਿੰਘ (44), ਮੁੰਨਾ ਦੇਵੀ (40), ਬਿੱਟੂ (42), ਬਾਂਦੀ ਦੇਵੀ (48), ਨੇਰ ਸਿੰਘ (35), ਮਨੋਜ (35) ਅਤੇ ਅਨਿਲ (28) ਵਜੋਂ ਹੋਈ ਹੈ। ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਰਾਜਪਾਲ ਅਚਾਰਿਆ ਦੇਵਵਰਤ ਵਲੋਂ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਇਮਰਾਨ ਖਾਨ ਨੇ ਦੁਵੱਲੀ ਗੱਲਬਾਤ ਰੱਦ ਹੋਣ 'ਤੇ ਪ੍ਰਗਟਾਈ ਨਿਰਾਸ਼ਾ

ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ)-ਭਾਰਤ ਤੇ ਪਾਕਿਸਤਾਨ ਵਿਚਾਲੇ ਅਗਲੇ ਹਫ਼ਤੇ ਅਮਰੀਕਾ ਦੇ ਨਿਊਯਾਰਕ 'ਚ ਹੋਣ ਵਾਲੀ ਦੁਵੱਲੀ ਗੱਲਬਾਤ ਨੂੰ ਭਾਰਤ ਵਲੋਂ ਰੱਦ ਕੀਤੇ ਜਾਣ ਦੇ ਫ਼ੈਸਲੇ ਨੂੰ ਲੈ ਕੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੋਂ ਬਾਅਦ ਹੁਣ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਿਰਾਸ਼ਾ ਪ੍ਰਗਟਾਈ ਹੈ। ਪਾਕਿ ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਬਿਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਨਾਂਅ ਲਿਆ, ਉਨ੍ਹਾਂ 'ਤੇ ਨਿਸ਼ਾਨਾ ਕੱਸਦਿਆਂ ਲਿਖਿਆ-''ਅਮਨ ਤੇ ਸ਼ਾਂਤੀ ਦੀ ਬਹਾਲੀ ਲਈ ਮੇਰੇ ਵਲੋਂ ਕੀਤੀ ਪਹਿਲ 'ਤੇ ਭਾਰਤ ਦੇ ਹੰਕਾਰੀ ਅਤੇ ਨਕਾਰਤਾਮਕ ਜਵਾਬ ਤੋਂ ਮੈਂ ਬਹੁਤ ਨਿਰਾਸ਼ ਹਾਂ। ਹਾਲਾਂਕਿ ਮੈਂ ਆਪਣੀ ਪੂਰੀ ਜ਼ਿੰਦਗੀ ਛੋਟੇ ਲੋਕਾਂ ਨਾਲ ਮਿਲਿਆ ਹਾਂ ਜੋ ਵੱਡੇ ਦਫ਼ਤਰਾਂ 'ਚ ਉੱਚੇ ਅਹੁਦਿਆਂ 'ਤੇ ਬੈਠੇ ਹਨ ਪਰ ਉਨ੍ਹਾਂ ਕੋਲ ਦੂਰ-ਅੰਦੇਸ਼ੀ ਸੋਚ ਨਹੀਂ ਹੈ।'' ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਨੇ ਨਿਊਯਾਰਕ 'ਚ ਹੋਣ ਵਾਲੀ ਦੁਵੱਲੀ ਗੱਲਬਾਤ ਨੂੰ ਕਸ਼ਮੀਰ 'ਚ ਅੱਤਵਾਦੀਆਂ ਵਲੋਂ ਤਿੰਨ ਭਾਰਤੀ ਪੁਲਿਸ ਮੁਲਾਜ਼ਮਾਂ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਅਤੇ ਪਾਕਿ ਸਰਕਾਰ ਵਲੋਂ ਕਸ਼ਮੀਰੀ ਜਿਹਾਦੀ (ਅੱਤਵਾਦੀ) ਬੁਰਹਾਨ ਵਾਨੀ ਦੀ ਸ਼ਲਾਘਾ ਕਰਨ ਵਾਲਾ ਇਕ ਡਾਕ ਟਿਕਟ ਜਾਰੀ ਕੀਤੇ ਜਾਣ ਨੂੰ ਬਹਾਨਾ ਬਣਾ ਬੈਠਕ ਨੂੰ ਰੱਦ ਕੀਤਾ ਹੈ, ਜਦ ਕਿ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਵਾਲੀ ਘਟਨਾ ਭਾਰਤ ਨਾਲ ਮੁਲਾਕਾਤ ਦੇ ਪ੍ਰਸਤਾਵ ਨੂੰ ਅਸਵੀਕਾਰ ਕਰਨ ਤੋਂ ਦੋ ਦਿਨ ਪਹਿਲਾਂ ਹੀ ਹੋ ਚੁੱਕੀ ਸੀ। ਪਾਕਿ ਦਾ ਇਹ ਵੀ ਕਹਿਣਾ ਹੈ ਕਿ ਇਮਰਾਨ ਖ਼ਾਨ ਨੇ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਫਿਰ ਤੋਂ ਵਿਆਪਕ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ, ਜਦ ਕਿ ਭਾਰਤ ਸਰਕਾਰ ਨੇ ਇਸ ਸੱਦੇ ਦਾ ਕੋਈ ਮਾਣ ਨਹੀਂ ਰੱਖਿਆ। ਇਸ ਦੇ ਇਲਾਵਾ ਪਾਕਿਸਤਾਨ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਭਾਰਤ ਸਰਕਾਰ ਸਾਲ 2019 'ਚ ਹੋਣ ਵਾਲੀਆਂ ਚੋਣਾਂ ਦੇ ਚਲਦਿਆਂ ਅਜਿਹੇ ਫ਼ੈਸਲੇ ਲੈ ਰਹੀ ਹੈ। ਦੱਸਣਯੋਗ ਹੈ ਕਿ ਪਾਕਿ ਵਲੋਂ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ਦਾ ਇਕ ਗੁੱਟ ਇਹ ਨਹੀਂ ਚਾਹੁੰਦਾ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ ਸਬੰਧਾਂ 'ਚ ਸੁਧਾਰ ਹੋਵੇ ਅਤੇ ਦੋਵੇਂ ਮੁਲਕ ਆਪਸੀ ਰੰਜਿਸ਼ਾਂ ਨੂੰ ਭੁਲਾ ਕੇ ਅੱਗੇ ਵਧਣ।

ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਖ਼ਾਰਜ

2 ਦਿਨਾ ਪੁਲਿਸ ਹਿਰਾਸਤ 'ਚ ਭੇਜਿਆ

ਕੋਟਿਆਮ (ਕੇਰਲ), 22 ਸਤੰਬਰ (ਪੀ. ਟੀ. ਆਈ.)-ਨਨ ਜਬਰ ਜਨਾਹ ਮਾਮਲੇ 'ਚ ਬੀਤੇ ਦਿਨ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਬਿਸ਼ਪ ਫ਼ਰੈਂਕੋ ਮੁਲੱਕਲ ਵਲੋਂ ਦਾਖ਼ਲ ਕੀਤੀ ਗਈ ਜ਼ਮਾਨਤ ਅਰਜ਼ੀ ਅਦਾਲਤ ਵਲੋਂ ਰੱਦ ਕਰ ਕੇ ਉਸ ਨੂੰ 2 ਦਿਨ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਅੱਜ ਦੁਪਹਿਰੇ ਕਰੀਬ 1.15 ਵਜੇ ਬਿਸ਼ਪ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਲਿਆਂਦਾ ਗਿਆ। ਅਦਾਲਤ 'ਚ ਬਿਸ਼ਪ ਦੇ ਵਕੀਲਾਂ ਵਲੋਂ ਦਾਖ਼ਲ ਕੀਤੀ ਜ਼ਮਾਨਤ ਅਰਜ਼ੀ 'ਚ ਕਿਹਾ ਗਿਆ ਕਿ ਬਿਸ਼ਪ ਨੂੰ 3 ਦਿਨਾਂ ਦੀ ਲੰਬੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਜੁਆਬ 'ਚ ਪੁਲਿਸ ਨੇ ਕਿਹਾ ਕਿ ਜਾਂਚ ਕਰਨ ਲਈ 3 ਦਿਨਾਂ ਦੀ ਪੁੱਛਗਿੱਛ ਲੋੜੀਂਦੀ ਸੀ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਵਲੋਂ ਬਿਸ਼ਪ ਦੀ ਜ਼ਮਾਨਤ ਅਰਜ਼ੀ ਨਾ-ਮਨਜ਼ੂਰ ਕਰਦਿਆਂ ਉਸ ਨੂੰ 2 ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਬੀਤੇ ਦਿਨ ਬਿਸ਼ਪ ਵਲੋਂ ਛਾਤੀ 'ਚ ਦਰਦ ਦੀ ਸ਼ਿਕਾਇਤ ਦੇ ਚਲਦਿਆਂ ਉਸ ਨੂੰ ਇੱਥੋਂ ਦੇ ਸਰਕਾਰੀ ਮੈਡੀਕਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਅੱਜ ਸਵੇਰੇ ਉਸ ਨੂੰ ਛੁੱਟੀ ਮਿਲ ਗਈ ਸੀ।

ਈਰਾਨ 'ਚ ਫ਼ੌਜੀ ਪਰੇਡ 'ਤੇ ਅੱਤਵਾਦੀ ਹਮਲਾ-29 ਮੌਤਾਂ

ਮ੍ਰਿਤਕਾਂ 'ਚ ਔਰਤਾਂ ਤੇ ਬੱਚੇ ਸ਼ਾਮਿਲ

ਤਹਿਰਾਨ, 22 ਸਤੰਬਰ (ਰਾਈਟਰਜ਼) - ਦੱਖਣ-ਪੱਛਮੀ ਈਰਾਨ ਦੇ ਸ਼ਹਿਰ ਅਹਿਵਾਜ਼ ਵਿਖੇ ਇਕ ਫ਼ੌਜੀ ਪਰੇਡ 'ਤੇ ਅਣਪਛਾਤੇ ਹਥਿਆਰਬੰਦਾਂ ਵਲੋਂ ਕੀਤੇ ਹਮਲੇ 'ਚ 29 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 57 ਹੋਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ 'ਚੋ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਟੇਟ ਟੈਲੀਵਿਯਨ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਸਰਕਾਰੀ ਨਿਊਜ਼ ਏਜੰਸੀ (ਆਈ. ਆਰ. ਐਨ. ਏ.) ਦੀ ਰਿਪੋਰਟ ਅਨੁਸਾਰ ਮ੍ਰਿਤਕਾਂ ਤੇ ਜ਼ਖ਼ਮੀਆਂ 'ਚ ਆਮ ਨਾਗਰਿਕ, ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ, ਜਿਹੜੇ ਇਥੇ ਫ਼ੌਜੀ ਪਰੇਡ ਦੇਖਣ ਲਈ ਆਏ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੇਸ਼ ਇਥੇ 1980 ਤੋਂ ਲੈੈ ਕੇ 1988 ਤੱਕ ਇਰਾਕ ਦੇ ਸੱਦਾਮ ਹੁਸੈਨ ਨਾਲ ਚੱਲੀ ਜੰਗ ਦੀ ਸ਼ੁਰੂਆਤ ਦੀ ਵਰ੍ਹੇ-ਗੰਢ ਮਨਾ ਰਿਹਾ ਸੀ। ਦੱਸਣਯੋਗ ਹੈ ਕਿ ਈਰਾਨ ਦੀ ਰਾਜਧਾਨੀ ਤਹਿਰਾਨ ਤੇ ਅੱਬਾਸ ਦੀ ਬੰਦਰਗਾਹ ਸਮੇਤ ਵੱਖ-ਵੱਖ ਸ਼ਹਿਰਾਂ 'ਚ ਅਜਿਹੀਆਂ ਪਰੇਡਾਂ ਹੁੰਦੀਆਂ ਰਹਿੰਦੀਆਂ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈ.ਐਸ.) ਵਲੋਂ ਲਈ ਗਈ ਹੈ। ਇਥੇ ਫ਼ੌਜੀ ਪਰੇਡ 'ਤੇ ਹੋਇਆ ਹਮਲਾ ਬਹੁਤ ਹੀ ਸੰਵੇਦਨਸ਼ੀਲ ਮਸਲਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਅਰਬ ਵੱਖਵਾਦੀਆਂ ਵਲੋਂ ਇਸ ਖੇਤਰ ਦੀ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਘਟ ਚੁੱਕੀਆਂ ਹਨ। ਇਥੇ ਪਿਛਲੇ ਸਾਲ ਵੀ ਆਈ.ਐਸ. ਦੇ ਹਮਲੇ 'ਚ 18 ਮੌਤਾਂ ਤੇ 50 ਤੋਂ ਵਧੇਰੇ ਲੋਕ ਜ਼ਖ਼ਮੀ ਹੋ ਗਏ ਸਨ।

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 27 ਨੂੰ

ਚੰਡੀਗੜ੍ਹ, 22 ਸਤੰਬਰ (ਐਨ.ਐਸ. ਪਰਵਾਨਾ) - ਉੱਚ ਮਿਆਰੀ ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦੀ ਮੀਟਿੰਗ 27 ਸਤੰਬਰ ਨੂੰ ਇਥੇ ਸਿਵਲ ਸਕੱਤਰੇਤ ਵਿਚ ਬਾਅਦ ਦੁਪਹਿਰ 3:30 ਵਜੇ ਬੁਲਾਈ ਹੈ, ਜਿਸ 'ਚ ਸੰਭਵ ਹੈ ਕਿ ਕਈ ਮਹੱਤਵਪੂਰਨ ਮਾਮਲਿਆਂ 'ਤੇ ਵਿਚਾਰ ਕੀਤੀ ਜਾਏ। ਅਜੇ ਕੁਝ ਦਿਨ ਪਹਿਲਾਂ ਹੀ ਮੀਟਿੰਗ ਹੋਈ ਸੀ। ਅਗਲੀ ਮੀਟਿੰਗ ਦਾ ਅਜੇ ਏਜੰਡਾ ਜਾਰੀ ਨਹੀਂ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਮੁਕੰਮਲ ਹੋ ਜਾਣ ਨਾਲ ਲਾਗੂ ਚੋਣ ਜ਼ਾਬਤਾ ਹੁਣ ਖ਼ਤਮ ਹੋ ਗਿਆ ਹੈ। ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਅਗਲੇ ਕੁਝ ਹਫ਼ਤਿਆਂ 'ਚ ਹੋ ਜਾਣ ਦੀ ਸੰਭਾਵਨਾ ਹੈ।

ਪੰਜਾਬ ਸਮੇਤ ਉੱਤਰੀ ਭਾਰਤ 'ਚ ਬਾਰਿਸ਼, ਤਾਪਮਾਨ 'ਚ ਗਿਰਾਵਟ

ਚੰਡੀਗੜ੍ਹ, 22 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰ ਭਾਰਤ 'ਚ ਅੱਜ ਸਵੇਰ ਤੋਂ ਹੋ ਰਹੇ ਲਗਾਤਾਰ ਪੈ ਰਹੇ ਮੀਂਹ ਕਾਰਨ ਤਾਪਮਾਨ 'ਚ 5 ਡਿਗਰੀ ਤੋਂ ਲੈ ਕੇ 7 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਭਾਰੀ ਬਾਰਿਸ਼ ਜਿੱਥੇ ਆਮ ਲੋਕਾਂ ਦੀ ...

ਪੂਰੀ ਖ਼ਬਰ »

ਪਾਕਿ ਸੈਨਾ ਦੀ ਬਰਬਰਤਾ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਲੋੜ-ਸੈਨਾ ਮੁਖੀ

ਜੈਪੁਰ, 22 ਸਤੰਬਰ (ਪੀ.ਟੀ.ਆਈ.)-ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਭਾਰਤੀ ਜਵਾਨਾਂ ਖਿਲਾਫ਼ ਪਾਕਿਸਤਾਨੀ ਸੈਨਾ ਤੇ ਅੱਤਵਾਦੀਆਂ ਵਲੋਂ ਅਪਣਾਏ ਜਾਂਦੇ ਬਰਬਰਤਾ ਵਾਲੇ ਤਰੀਕਿਆਂ ਦੇ ਬਦਲੇ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਸੈਨਾ ਮੁਖੀ ਦੀ ਇਹ ਟਿੱਪਣੀ ਹਾਲ ਹੀ 'ਚ ...

ਪੂਰੀ ਖ਼ਬਰ »

ਮਿਰਚ - ਮਸਾਲਾ

ਸ਼ਾਹ ਨਾਲ ਹੋਈ ਮੁਲਾਕਾਤ ਨੂੰ ਲੁਕਾਉਣਾ ਕਿਉਂ ਚਾਹੁੰਦੇ ਸਨ ਨਿਤਿਸ਼ 'ਮੰਦਿਰ ਕੇ ਅਹਾਤੇ ਮੇਂ ਯੇਹ ਬੱਚੋਂ ਕੇ ਰੋਨੇ ਕੀ ਆਵਾਜ਼ੇਂ ਹੈਂ ਕੁਛ ਤੋ ਤੇਰੀ ਪੂਜਾ ਅਧੂਰੀ ਹੈ ਜੋ ਬੰਦ ਭਗਵਾਨ ਕੇ ਦਰਵਾਜ਼ੇ ਹੈਂ' ਇਹ ਪਹਿਲਾ ਮੌਕਾ ਸੀ ਜਦੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ...

ਪੂਰੀ ਖ਼ਬਰ »

ਇਕ-ਦੂਜੇ ਖ਼ਿਲਾਫ਼ ਅਪਰਾਧਿਕ ਮਾਮਲਾ ਵਾਪਸ ਲੈਣ ਵਾਲੀਆਂ ਦੋਵਾਂ ਧਿਰਾਂ ਨੂੰ 100 ਰੁੱਖ ਲਗਾਉਣ ਦੇ ਆਦੇਸ਼

ਨਵੀਂ ਦਿੱਲੀ, 22 ਸਤੰਬਰ (ਜਗਤਾਰ ਸਿੰਘ)-ਦਿੱਲੀ ਹਾਈਕੋਰਟ ਨੇ ਇੱਕ-ਦੂਜੇ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਵਾਪਸ ਲੈਣ ਦਾ ਫ਼ੈਸਲਾ ਕਰਨ ਵਾਲੀਆਂ ਦੋਵਾਂ ਧਿਰਾਂ ਨੂੰ ਦਿੱਲੀ 'ਚ 100 ਰੁੱਖ ਲਗਾਉਣ ਦੇ ਹੁਕਮ ਸੁਣਾਏ ਹਨ। ਅਦਾਲਤ ਨੇ ਕਿਹਾ ਕਿ ਸਮਾਜ ਪ੍ਰਤੀ ਸਦਭਾਵਨਾ ਦੇ ਰੂਪ 'ਚ ਇਹ ...

ਪੂਰੀ ਖ਼ਬਰ »

ਮੋਦੀ ਵਲੋਂ ਓਡੀਸ਼ਾ 'ਚ 13 ਹਜ਼ਾਰ ਕਰੋੜ ਦੀ ਲਾਗਤ ਵਾਲੇ ਖਾਦ ਕਾਰਖਾਨੇ ਦਾ ਨੀਂਹ ਪੱਥਰ

ਕਿਹਾ, 36 ਮਹੀਨਿਆਂ ਬਾਅਦ ਮੈਂ ਹੀ ਉਤਪਾਦਨ ਦਾ ਕਰਾਂਗਾ ਉਦਘਾਟਨ

ਤਲਚਰ (ਓਡੀਸ਼ਾ), 22 ਸਤੰਬਰ (ਏਜੰਸੀ)-ਤਲਚਰ ਖਾਦ ਕਾਰਖਾਨੇ ਨੂੰ ਫਿਰ ਤੋਂ ਸ਼ੁਰੂ ਕਰਨ ਲਈ 13,000 ਕਰੋੜ ਰੁਪਏ ਦੀ ਲਾਗਤ ਵਾਲੀ ਯੋਜਨਾ ਵਿਚ ਪਹਿਲੀ ਵਾਰ ਕੋਲੇ ਨੂੰ ਗੈਸ ਵਿਚ ਤਬਦੀਲ ਕਰ ਕੇ ਬਾਲਣ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ...

ਪੂਰੀ ਖ਼ਬਰ »

ਆਸਕਰ ਲਈ ਨਾਮਜ਼ਦ ਹੋਈ ਆਸਾਮ ਦੀ ਰੀਮਾ ਦਾਸ ਦੀ ਫ਼ਿਲਮ 'ਵਿੱਲੇਜ ਰਾਕਸਟਾਰ'

ਮੁੰਬਈ, 22 ਸਤੰਬਰ (ਏਜੰਸੀਆਂ)-ਰੀਮਾ ਦਾਸ ਦੀ ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ 'ਵਿਲੇਜ਼ ਰਾਕਸਟਾਰ' ਨੂੰ ਅਗਲੇ ਸਾਲ ਦਿੱਤੇ ਜਾਣ ਵਾਲੇ 91ਵੇਂ ਅਕਾਦਮੀ ਪੁਰਸਕਾਰਾਂ 'ਚ ਵਿਦੇਸ਼ੀ ਭਾਸ਼ਾਵਾਂ ਦੀਆਂ ਸਰਬੋਤਮ ਫ਼ਿਲਮਾਂ ਦੀ ਸ਼੍ਰੇਣੀ 'ਚੋਂ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਸਾਊਦੀ ਅਰਬ ਲਈ ਮਹੱਤਵਪੂਰਨ ਨਹੀਂ-ਫਵਾਦ ਚੌਧਰੀ

ਪੀ.ਐਮ.ਐਲ.ਐਨ. ਕਰੇਗੀ ਇਮਰਾਨ ਦੀਆਂ ਜਾਲਸਾਜ਼ੀਆਂ ਦਾ ਪਰਦਾਫ਼ਾਸ਼-ਮਰਿਯਮ ਔਰੰਗਜ਼ੇਬ

ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਸਾਊਦੀ ਅਰਬ ਲਈ ਐਨੇ ਮਹੱਤਵਪੂਰਨ ਨਹੀਂ ਹਨ ਕਿ ਉੱਥੋਂ ਦੀ ਸਰਕਾਰ ਨੇ ਉਨ੍ਹਾਂ ਦੀ ਰਿਹਾਈ ਲਈ ਪਾਕਿ ਸਰਕਾਰ ਨਾਲ ਕੋਈ ਗੱਲਬਾਤ ਕਰਨੀ ਸੀ। ਪਾਕਿਸਤਾਨ ਦੇ ਸੂਚਨਾ ਤੇ ...

ਪੂਰੀ ਖ਼ਬਰ »

ਦੇਸ਼ ਨੂੰ ਕਿਸੇ ਇਕ ਵਿਚਾਰਧਾਰਾ ਦੀ ਸੋਚ ਨਾਲ ਨਹੀਂ ਚਲਾਇਆ ਜਾ ਸਕਦਾ-ਰਾਹੁਲ ਗਾਂਧੀ

ਨਵੀਂ ਦਿੱਲੀ, 22 ਸਤੰਬਰ (ਉਪਮਾ ਡਾਗਾ ਪਾਰਥ)-'ਇਕ ਅਰਬ ਤੋਂ ਵੱਧ ਆਬਾਦੀ ਵਾਲੇ ਦੇਸ਼ ਨੂੰ ਇਕ ਖ਼ਾਸ ਵਿਚਾਰਧਾਰਾ ਨਾਲ ਨਹੀਂ ਚਲਾਇਆ ਜਾ ਸਕਦਾ। ਭਾਰਤ 'ਚ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਿੱਤੀ ਜਾਂਦੀ ਰਹੀ ਹੈ ਅਤੇ ਇਹ ਹੀ ਸਾਡੇ ਦੇਸ਼ ਦੀ ਅਸਲ ਤਾਕਤ ਹੈ।' ...

ਪੂਰੀ ਖ਼ਬਰ »

ਪੁਲਿਸ ਕਰਮੀਆਂ ਦੀ ਹੱਤਿਆ ਤੋਂ ਬਾਅਦ ਕਸ਼ਮੀਰ 'ਚ ਸੈਨਾ ਦੀ ਵੱਡੀ ਤਲਾਸ਼ੀ ਮੁਹਿੰਮ

ਸ੍ਰੀਨਗਰ, 22 ਸਤੰਬਰ (ਏਜੰਸੀ)-ਅੱਤਵਾਦੀਆਂ ਵਲੋਂ 3 ਪੁਲਿਸ ਕਰਮੀਆਂ ਦੀ ਅਗਵਾ ਕਰਕੇ ਕੀਤੀ ਹੱਤਿਆ ਤੋਂ ਇਕ ਦਿਨ ਬਾਅਦ ਹੀ ਜੰਮੂ-ਕਸ਼ਮੀਰ ਦੇ ਪੁਲਵਾਮਾ ਅਤੇ ਸ਼ੋਪੀਆਂ ਇਲਾਕੇ ਵਿਚ ਭਾਰਤੀ ਸੁਰੱਖਿਆ ਬਲਾਂ ਵਲੋਂ ਵੱਡੀ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਹ ...

ਪੂਰੀ ਖ਼ਬਰ »

ਚੀਨ ਨੇ 4 ਹਜ਼ਾਰ ਤੋਂ ਵੱਧ ਵੈੱਬਸਾਈਟਾਂ ਕੀਤੀਆਂ ਬੰਦ

ਸ਼ੰਘਾਈ, 22 ਸਤੰਬਰ (ਰਾਈਟਰਜ਼)-3 ਮਹੀਨਾ ਲੰਬੀ ਚਲਾਈ ਮੁਹਿੰਮ ਤਹਿਤ ਚੀਨ ਨੇ ਖ਼ਤਰਨਾਕ ਆਨਲਾਈਨ ਜਾਣਕਾਰੀ ਵਾਲੀਆਂ 4 ਹਜ਼ਾਰ ਤੋਂ ਵੱਧ ਵੈਬਸਾਈਟਾਂ ਅਤੇ ਆਨਲਾਈਨ ਖ਼ਾਤਿਆਂ ਨੂੰ ਬੰਦ ਕਰ ਦਿੱਤਾ ਹੈ। ਚੀਨ ਵਲੋਂ ਅਸ਼ਲੀਲਤਾ, ਜੂਆ, ਧਰਮ ਬਦਲਣ ਅਤੇ ਅਫ਼ਵਾਹਾਂ ਫ਼ੈਲਣ ਤੋਂ ਰੋਕਣ ਲਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX