ਤਾਜਾ ਖ਼ਬਰਾਂ


'84 ਸਿੱਖ ਕਤਲੇਆਮ : ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ- ਪੀੜਤ
. . .  6 minutes ago
ਨਵੀਂ ਦਿੱਲੀ, 15 ਨਵੰਬਰ- 1984 ਦੇ ਸਿੱਖ ਕਤਲੇਆਮ 'ਚ ਪੀੜਤ ਹਰਦੇਵ ਸਿੰਘ ਦੇ ਭਰਾ ਸੰਗਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲੇਗੀ, ਫਿਰ ਹੀ ਸਾਨੂੰ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕਿ ਅਸੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ....
ਸਾਨੂੰ ਜੱਜਾਂ ਦੀ ਹੈ ਜ਼ਰੂਰਤ - ਰੰਜਨ ਗੋਗੋਈ
. . .  18 minutes ago
ਨਵੀਂ ਦਿੱਲੀ, 15 ਨਵੰਬਰ- ਨਿਆਂਪਾਲਿਕਾ 'ਚ ਜੱਜਾਂ ਦੀਆਂ ਖਾਲੀ ਅਸਾਮੀਆਂ ਭਰਨ ਸੰਬੰਧਿਤ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਰੰਜਨ ਗੋਗੋਈ ਨੇ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਸਾਡੇ ਜੱਜ ਕੰਮ ਕਰਨ, ਸਾਨੂੰ ਜੱਜਾਂ ਦੀ ਜ਼ਰੂਰਤ ਹੈ। ਅਸੀਂ ਰਾਜ ....
ਕੇਰਲ ਦੇ ਮੁੱਖ ਮੰਤਰੀ ਵੱਲੋਂ ਸਬਰੀਮਾਲਾ ਮੰਦਰ ਦੇ ਮੁੱਦੇ 'ਤੇ ਬੁਲਾਈ ਗਈ ਬੈਠਕ
. . .  30 minutes ago
ਤਿਰੂਵਨੰਤਪੁਰਮ, 15 ਨਵੰਬਰ- ਕੇਰਲ ਦੇ ਮੁੱਖ ਮੰਤਰੀ ਪਿੰਰਾਈ ਵਿਜੇਯਾਨ ਨੇ ਸਬਰੀਮਾਲਾ ਮੰਦਰ ਦੇ ਮੁੱਦੇ 'ਤੇ ਰਾਜਧਾਨੀ ਤਿਰੂਨਵਤਪੁਰਮ ਵਿਖੇ ਸਰਬ ਪਾਰਟੀ ਦੀ ਬੈਠਕ ਬੁਲਾਈ...
ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਰਾਫੇਲ ਡੀਲ ਦੇ ਮੁੱਦੇ ਨੂੰ ਉਠਾਏਗੀ ਕਾਂਗਰਸ - ਖੜਗੇ
. . .  44 minutes ago
ਨਵੀਂ ਦਿੱਲੀ, 15 ਨਵੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਕਾਂਗਰਸ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ 'ਚ ਰਾਫੇਲ ਡੀਲ ਦੇ ਮੁੱਦੇ ਨੂੰ ਉਠਾਏਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਫੇਲ ਇਕ ਬਹੁਤ....
ਸ਼ਾਹਿਦ ਅਫਰੀਦੀ ਦੇ ਬਿਆਨ 'ਤੇ ਬੋਲੇ ਰਾਜਨਾਥ ਸਿੰਘ- ਕਸ਼ਮੀਰ ਭਾਰਤ ਦਾ ਹਿੱਸਾ ਸੀ ਅਤੇ ਰਹੇਗਾ
. . .  54 minutes ago
ਨਵੀਂ ਦਿੱਲੀ, 15 ਨਵੰਬਰ- ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਖਿਡਾਰੀ ਸ਼ਾਹਿਦ ਅਫਰੀਦੀ ਦੇ ਕਸ਼ਮੀਰ 'ਤੇ ਦਿੱਤੇ ਬਿਆਨ 'ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸ਼ਾਹਿਦ ਅਫਰੀਦੀ ਨੇ ਜੋ ਗੱਲ ਕਹੀ ਹੈ ਠੀਕ ਹੀ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ .....
ਕਾਰੋਬਾਰੀ 'ਤੇ ਹਮਲਾ ਕਰ ਕੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  about 1 hour ago
ਸਮਾਣਾ(ਪਟਿਆਲਾ), 15 ਨਵੰਬਰ (ਸਾਹਿਬ ਸਿੰਘ) - ਸਮਾਣਾ 'ਚ ਬੀਤੀ ਰਾਤ ਤਿੰਨ ਅਣਪਛਾਤੇ ਕਾਰ ਸਵਾਰਾਂ ਵੱਲੋਂ ਇਕ ਕਾਰੋਬਾਰੀ 'ਤੇ ਹਮਲਾ ਕਰ ਕੇ ਉਸ ਤੋਂ 50 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਦੀ .....
ਲੁੱਟ ਦੇ ਮਕਸਦ ਨਾਲ ਹੋਇਆ ਫ਼ੈਸ਼ਨ ਡਿਜ਼ਾਈਨਰ ਦਾ ਕਤਲ- ਜੁਆਇੰਟ ਕਮਿਸ਼ਨਰ
. . .  about 1 hour ago
ਨਵੀਂ ਦਿੱਲੀ, 15 ਨਵੰਬਰ - ਦਿੱਲੀ ਦੇ ਵਸੰਤਕੁੰਜ 'ਚ ਬੀਤੀ ਰਾਤ ਇਕ 53 ਸਾਲਾਂ ਮਹਿਲਾ ਫ਼ੈਸ਼ਨ ਡਿਜ਼ਾਈਨਰ ਤੇ ਉਸ ਦੇ ਨੌਕਰ ਦੇ ਕਤਲ ਮਾਮਲੇ 'ਚ ਜੁਆਇੰਟ ਕਮਿਸ਼ਨਰ ਅਜੈ ਚੌਧਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਤਿੰਨਾਂ ਮੁਲਜ਼ਮਾਂ ਨੇ ਆਪਣਾ ਅਪਰਾਧ ਕਬੂਲ ਕਰ....
ਸ਼ਹਿਰਾਂ ਦੇ ਨਾਂਅ ਬਦਲਣ ਅਤੇ ਮੂਰਤੀਆਂ ਬਣਾਉਣ 'ਚ ਲੱਗੀ ਹੈ ਭਾਜਪਾ- ਹਾਰਦਿਕ ਪਟੇਲ
. . .  about 1 hour ago
ਅਹਿਮਦਾਬਾਦ, 15 ਨਵੰਬਰ- ਸ਼ਹਿਰਾਂ ਦੇ ਬਦਲੇ ਜਾ ਰਹੇ ਨਾਵਾਂ 'ਤੇ ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਭਾਜਪਾ 'ਤੇ ਨਿਸ਼ਾਨ ਸਾਧਦਿਆਂ ਕਿਹਾ ਕਿ ਜੇਕਰ ਇਸ ਦੇਸ਼ 'ਚ ਸ਼ਹਿਰਾਂ ਦੇ ਨਾਮ ਬਦਲਣ ਨਾਲ ਦੇਸ਼ ਨੂੰ ਸੋਨੇ ਦੀ ਚਿੜੀ ਬਣਾ ਸਕਦੇ ਹਨ ਤਾਂ ਉਨ੍ਹਾਂ ਦਾ....
ਪ੍ਰਧਾਨ ਮੰਤਰੀ ਮੋਦੀ ਨੇ ਐਨ.ਸੀ.ਸੀ ਕੈਡਟਾਂ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 15 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਕੈਡਟ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਭਾਰਤ ਤੋਂ ਸਿੰਗਾਪੁਰ ਗਏ ਰਾਸ਼ਟਰੀ ਕੈਡਟ ਕੋਰ (ਐਨ.ਸੀ.ਸੀ) ਦੇ 20 ਕੈਡਟਾਂ ਨਾਲ ਮੁਲਾਕਾਤ ਕੀਤੀ....
ਸੜਕ ਹਾਦਸੇ 'ਚ ਸਰਪੰਚ ਦੀ ਮੌਤ, ਇਕ ਗੰਭੀਰ ਜ਼ਖਮੀ
. . .  about 2 hours ago
ਅਮਰਕੋਟ, 15 ਨਵੰਬਰ (ਭੱਟੀ) - ਪਿੰਡ ਵਲਟੋਹਾ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਮਲਕਾ ਦੀ ਮੋਗਾ ਨੇੜੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਤੇ ਉਨ੍ਹਾਂ ਨਾਲ ਸਰਪੰਚ ਜਰਮਲ ਸਿੰਘ ਠੇਕੇਦਾਰ ਗੰਭੀਰ ਜ਼ਖਮੀ ਹੋ ਗਏ। ਪੰਚਾਇਤ ਦੀ ਹਾਈਕੋਰਟ ਤਰੀਕ ਦੇ ਸਬੰਧੀ ਉਕਤ ਸਰਪੰਚ ਚੰਡੀਗੜ੍ਹ ਜਾ ਰਹੇ ਸਨ ਕਿ ਬੀਤੀ...
ਤਾਜ਼ਾ ਬਰਫ਼ਬਾਰੀ ਨਾਲ ਹਿਮਾਚਲ ਦੀ ਵਧੀ ਖ਼ੂਬਸੂਰਤੀ
. . .  about 3 hours ago
ਸ਼ਿਮਲਾ, 15 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ। ਕੁੱਲੂ ਦੀ ਸੋਲਾਂਗ ਘਾਟੀ, ਕਿਨੌਰ ਸਥਿਤ ਸਾਂਗਲਾ ਘਾਟੀ, ਕਲਪਾ, ਖਾਰਾ ਪੱਥਰ ਤੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਸਮੇਤ ਕਈ ਇਲਾਕਿਆਂ ਵਿਚ ਤਾਜ਼ਾ ਬਰਫ਼ਬਾਰੀ ਕਾਰਨ ਠੰਢ ਵੱਧ ਗਈ ਹੈ ਤੇ ਉੱਥੇ ਹੀ ਮੈਦਾਨੀ ਇਲਾਕਿਆਂ...
ਤਾਮਿਲਨਾਡੂ 'ਚ ਅੱਜ ਦਸਤਕ ਦੇਵੇਗਾ ਤੁਫ਼ਾਨ ਗਾਜਾ
. . .  about 3 hours ago
ਚੇਨਈ, 15 ਨਵੰਬਰ - ਬੰਗਾਲ ਦੀ ਖਾੜੀ 'ਤੇ ਚੱਕਰਵਰਤੀ ਤੁਫ਼ਾਨ ਗਾਜਾ ਚੇਨਈ ਤੋਂ ਕਰੀਬ 380 ਕਿੱਲੋਮੀਟਰ ਦੂਰ ਦੱਖਣ ਪੂਰਬ ਤੇ ਨਾਗਾਪਟੀਨਮ ਤੋਂ 400 ਕਿੱਲੋਮੀਟਰ ਦੂਰ ਉਤਰ ਪੂਰਬ 'ਚ ਸਥਿਤ ਹੈ। ਅੱਜ ਕੁਡਲੂਰ ਤੇ ਪੰਬਾਨ ਵਿਚਕਾਰ ਦਸਤਕ ਦੇ ਸਕਦਾ ਹੈ। ਜਿਸ ਨਾਲ ਤਾਮਿਲਨਾਡੂ 'ਚ ਭਾਰੀ ਮੀਂਹ ਪੈ ਸਕਦਾ...
ਦਿੱਲੀ ਵਿਚ ਕਾਰ ਸਵਾਰ ਨੇ 9 ਲੋਕਾਂ ਨੂੰ ਕੁਚਲਿਆ, ਇਕ ਮੌਤ
. . .  about 4 hours ago
ਨਵੀਂ ਦਿੱਲੀ, 15 ਨਵੰਬਰ -ਦਿੱਲੀ ਦੇ ਮੀਰਾ ਬਾਗ ਇਲਾਕੇ 'ਚ ਸ਼ਾਮ ਉਸ ਵਕਤ ਅਫਰਾਤਫਰੀ ਮੱਚ ਗਈ, ਜਦੋਂ ਇਕ ਫਾਰਚੂਨਰ ਕਾਰ ਨੇ ਇਕ ਤੋਂ ਬਾਅਦ ਇਕ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਫਾਰਚੂਨਰ ਸਵਾਰ ਨੇ ਕੁੱਲ 9 ਲੋਕਾਂ ਨੂੰ ਕੁਚਲ ਦਿੱਤਾ। ਜਿਸ ਵਿਚ ਇਕ ਲੜਕੀ ਦੀ ਮੌਕੇ 'ਤੇ ਹੀ...
ਦਿੱਲੀ 'ਚ ਫ਼ੈਸ਼ਨ ਡਿਜ਼ਾਈਨਰ ਤੇ ਉਸ ਦੇ ਨੌਕਰ ਦਾ ਕਤਲ
. . .  about 4 hours ago
ਨਵੀਂ ਦਿੱਲੀ, 15 ਨਵੰਬਰ - ਦਿੱਲੀ ਦੇ ਵਸੰਤਕੁੰਜ 'ਚ ਬੀਤੀ ਰਾਤ ਇਕ 53 ਸਾਲਾਂ ਮਹਿਲਾ ਫ਼ੈਸ਼ਨ ਡਿਜ਼ਾਈਨਰ ਤੇ ਉਸ ਦੇ ਨੌਕਰ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਲਾਸ਼ਾਂ ਘਰ ਵਿਚੋਂ ਬਰਾਮਦ ਹੋਈਆਂ ਹਨ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਕਤਲ ਦੇ ਕਾਰਨਾਂ...
ਅੱਜ ਦਾ ਵਿਚਾਰ
. . .  about 4 hours ago
ਰਾਜਸਥਾਨ : ਭਾਜਪਾ ਦੇ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਸੰਗਰੂਰ ਦੀ ਪਾਸ਼ ਮਾਰਕੀਟ 'ਚ ਚੱਲੀਆਂ ਸ਼ਰੇਆਮ ਗੋਲੀਆਂ
. . .  1 day ago
ਗੁਲਮਰਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਰਾਜਸਥਾਨ : ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਕਾਂਗਰਸ 'ਚ ਸ਼ਾਮਲ
. . .  1 day ago
11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ
. . .  1 day ago
ਡੀ.ਜੀ.ਪੀ ਦੁਆਰਾ ਦਿੱਤਾ ਇਨਾਮ ਮ੍ਰਿਤਕ ਗੰਨਮੈਨ ਦੇ ਪਰਿਵਾਰ ਨੂੰ ਦੇਵੇਗੀ ਪੁਲਿਸ
. . .  1 day ago
20 ਕਰੋੜ ਦੀ ਹੈਰੋਇਨ ਸਮੇਤ ਮਹਿਲਾ ਸਣੇ 2 ਗ੍ਰਿਫ਼ਤਾਰ
. . .  1 day ago
ਨਾਭਾ ਬੈਂਕ ਡਕੈਤੀ : ਲੁੱਟੀ ਹੋਈ ਰਕਮ ਸਮੇਤ 2 ਗ੍ਰਿਫ਼ਤਾਰ
. . .  1 day ago
10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਰੰਗੇ ਹੱਥੀ ਕਾਬੂ
. . .  1 day ago
ਰਣਵੀਰ-ਦੀਪਿਕਾ ਦੇ ਵਿਆਹ ਸਮਾਰੋਹ ਦੀ ਸਜਾਵਟ ਦਾ ਦਿਲਕਸ਼ ਨਜ਼ਾਰਾ
. . .  1 day ago
ਪੁਲਿਸ ਨੇ 4 ਘੰਟੇ 'ਚ ਸੁਲਝਾਇਆ ਨਾਭਾ ਬੈਂਕ ਡਕੈਤੀ ਮਾਮਲਾ
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਇਸਰੋ ਵੱਲੋਂ ਜੀ.ਐੱਸ.ਏ.ਟੀ-29 ਸੈਟੇਲਾਈਟ ਲਾਂਚ
. . .  1 day ago
ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ
. . .  1 day ago
ਰਾਫੇਲ ਡੀਲ 'ਤੇ ਜੋ ਦੋਸ਼ ਲਗਾ ਰਹੇ ਹਨ ਉਹ ਅਨਪੜ੍ਹ ਹਨ - ਵੀ.ਕੇ ਸਿੰਘ
. . .  1 day ago
ਜਸਟਿਸ ਗੋਬਿੰਦ ਮਾਥੁਰ ਨੇ ਇਲਾਹਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਵਜੋ ਚੁੱਕੀ ਸਹੁੰ
. . .  1 day ago
ਭਾਰੀ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਬੰਦ
. . .  1 day ago
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਉ ਨੇ ਗਜਵੇਲ ਤੋਂ ਭਰੇ ਨਾਮਜ਼ਦਗੀ ਪੇਪਰ
. . .  1 day ago
ਟੀ-20 ਮਹਿਲਾ ਵਿਸ਼ਵ ਕੱਪ 'ਚ ਭਾਰਤ ਤੇ ਆਇਰਲੈਂਡ ਦਾ ਮੁਕਾਬਲਾ ਕੱਲ੍ਹ
. . .  1 day ago
ਰਾਫੇਲ ਸਮਝੌਤੇ 'ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
. . .  1 day ago
ਸੀ.ਬੀ.ਆਈ. ਬਨਾਮ ਸੀ.ਬੀ.ਆਈ : ਰਾਕੇਸ਼ ਅਸਥਾਨਾ ਦੀ ਰਾਹਤ 'ਚ ਵਾਧਾ
. . .  1 day ago
ਬੰਦ ਫ਼ੈਕਟਰੀ ਅੰਦਰ ਨਕਲੀ ਸ਼ਰਾਬ ਬਣਾਉਣ ਦੀ ਫ਼ੈਕਟਰੀ ਤੋਂ ਪਰਦਾਫਾਸ਼
. . .  1 day ago
ਦਿੱਲੀ ਹਾਈ ਕੋਰਟ ਨੇ ਦਾਤੀ ਮਹਾਰਾਜ ਦੀ ਪਟੀਸ਼ਨ ਖਾਰਜ ਕੀਤੀ
. . .  1 day ago
ਪ੍ਰਦੂਸ਼ਣ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ
. . .  1 day ago
1984 ਸਿੱਖ ਕਤਲੇਆਮ 'ਚ ਨਰੇਸ਼ ਸੇਹਰਾਵਤ ਤੇ ਯਸ਼ਪਾਲ ਦੋਸ਼ੀ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  1 day ago
ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਗ੍ਰਿਫਤਾਰ
. . .  1 day ago
ਨਸ਼ੇ 'ਚ ਧੁੱਤ ਵਿਦੇਸ਼ੀ ਮਹਿਲਾ ਵਲੋਂ ਏਅਰ ਇੰਡੀਆ ਦੀ ਉਡਾਣ 'ਚ ਹੰਗਾਮਾ
. . .  1 day ago
ਪਹਿਲੀ ਆਲਮੀ ਜੰਗ ਦੀ ਯਾਦ 'ਚ ਕਰਵਾਏ ਸਮਾਗਮ 'ਚ ਕੈਪਟਨ ਨੇ ਲਿਆ ਹਿੱਸਾ
. . .  1 day ago
ਇਨੈਲੋ ਦਾ ਹੁਣ ਦੋਫਾੜ ਹੋਣ ਤੈਅ
. . .  1 day ago
ਸੁਖਬੀਰ ਬਾਦਲ ਦੀ ਅਗਵਾਈ 'ਚ ਜਲੰਧਰ 'ਚ ਅਕਾਲੀ ਦਲ ਦਾ ਧਰਨਾ ਜਾਰੀ
. . .  about 1 hour ago
ਅਜੇ ਚੌਟਾਲਾ ਵੀ ਇਨੈਲੋ ਤੋਂ ਕੱਢੇ ਗਏ
. . .  about 1 hour ago
ਹਾਈਕੋਰਟ ਨੇ ਬਹਿਬਲ ਕਲਾਂ ਗੋਲੀ ਕਾਂਡ 'ਚ ਫਸੇ ਪੁਲਿਸ ਅਫਸਰਾਂ ਖਿਲਾਫ ਜਾਂਚ 'ਤੇ ਲਗਾਈ ਰੋਕ ਰੱਖੀ ਜਾਰੀ
. . .  about 1 hour ago
ਸਿਹਤ ਵਿਭਾਗ ਨੇ ਨਸ਼ਾ ਛੁਡਾਊ ਕੇਂਦਰ ਕੀਤਾ ਸੀਲ
. . .  about 1 hour ago
ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ
. . .  1 minute ago
ਨਾਭਾ 'ਚ ਡਕੈਤੀ ਦੌਰਾਨ ਗੰਭੀਰ ਜ਼ਖਮੀ ਹੋਏ ਗੰਨਮੈਨ ਦੀ ਹੋਈ ਮੌਤ
. . .  8 minutes ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ

ਅੱਤਵਾਦੀ ਹਮਲਿਆਂ 'ਚ ਸਾਰੇ ਸਬੂਤ ਅਖ਼ੀਰ 'ਚ ਇਕ ਜਗ੍ਹਾ 'ਤੇ ਹੀ ਆ ਖੜ੍ਹਦੇ ਹਨ-ਮੋਦੀ

ਪੇਂਸ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਇਸ਼ਾਰਿਆਂ 'ਚ ਸਾਧਿਆ ਪਾਕਿ 'ਤੇ ਨਿਸ਼ਾਨਾ
ਸਿੰਗਾਪੁਰ, 14 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਲਈ ਸਪੱਸ਼ਟ ਸੰਦਰਭ 'ਚ ਬੁੱਧਵਾਰ ਨੂੰ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਦੱਸਿਆ ਕਿ ਵਿਸ਼ਵ ਭਰ 'ਚ ਅੱਤਵਾਦੀ ਹਮਲਿਆਂ 'ਚ ਇਕ ਢੰਗ ਜਾਂ ਕਿਸੇ ਹੋਰ ਨਾਲ ਸਾਰੇ ਸੁਰਾਗ ਅਤੇ ਸਬੂਤ ਆਖ਼ਰਕਾਰ ਇਕ ਸ੍ਰੋਤ ਅਤੇ ਇਕ ਮੂਲ ਜਗ੍ਹਾ 'ਤੇ ਆ ਖੜ੍ਹਦੇ ਹਨ | ਪੂਰਬੀ ਏਸ਼ੀਆ ਸੰਮੇਲਨ ਤੋਂ ਅਲੱਗ ਦੋਵਾਂ ਆਗੂਆਂ ਨੇ ਮੁਲਾਕਾਤ ਦੌਰਾਨ ਆਪਸੀ ਹਿੱਤਾਂ, ਦੁਵੱਲੇ ਸਬੰਧਾਂ, ਰੱਖਿਆ, ਵਪਾਰ 'ਚ ਸਹਿਯੋਗ, ਅੱਤਵਾਦ ਨਾਲ ਮੁਕਾਬਲਾ ਕਰਨ ਦੇ ਤਰੀਕਿਆਂ ਅਤੇ ਇਕ ਖੁੱਲ੍ਹੇ ਤੇ ਆਜ਼ਾਦ ਭਾਰਤ-ਪ੍ਰਸ਼ਾਂਤ ਖ਼ੇਤਰ ਨੂੰ ਕਾਇਮ ਰੱਖਣ ਅਜਿਹੇ ਮੁੱਦਿਆਂ 'ਤੇ ਵਿਆਪਕ ਚਰਚਾ ਕੀਤੀ | ਮੋਦੀ ਨੇ ਪਾਕਿਸਤਾਨ 'ਚ ਹਾਲ ਹੀ ਵਿਚ ਹੋਈਆਂ ਚੋਣਾਂ 'ਚ ਅੱਤਵਾਦੀਆਂ ਦੀ ਸ਼ਮੂਲੀਅਤ 'ਤੇ ਵੀ
ਚਿੰਤਾ ਜ਼ਾਹਰ ਕੀਤੀ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਸਕੱਤਰ ਵਿਜੇ ਗੋਖ਼ਲੇ ਨੇ ਕਿਹਾ ਕਿ ਦੋਵਾਂ ਆਗੂਆਂ ਵਿਚਾਲੇ ਮੁਲਾਕਾਤ ਦੌਰਾਨ ਅੱਤਵਾਦ ਦੇ ਮੁੱਦੇ 'ਤੇ ਵੀ ਕੁਝ ਚਰਚਾ ਹੋਈ | ਪੇਂਸ ਨੇ 26/11 ਮੁੰਬਈ ਅੱਤਵਾਦੀ ਹਮਲੇ ਦੀ ਆ ਰਹੀ 10ਵੀਂ ਵਰੇ੍ਹਗੰਢ ਦਾ ਹਵਾਲਾ ਦਿੰਦਿਆਂ ਦੋਵਾਂ ਦੇਸ਼ਾਂ ਵਿਚਾਲੇ ਅੱਤਵਾਦ ਦੇ ਮੁਕਾਬਲੇ ਲਈ ਕੀਤੇ ਜਾ ਰਹੇ ਸਹਿਯੋਗ ਦੀ ਪ੍ਰਸੰਸਾ ਕੀਤੀ | ਇਸ 'ਤੇ ਮੋਦੀ ਨੇ ਪੇਂਸ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਬਿਨਾਂ ਕਿਸੇ ਦੇਸ਼ ਜਾਂ ਸੰਗਠਨ ਦਾ ਨਾਂਅ ਲਏ ਪੇਂਸ ਨੂੰ ਯਾਦ ਦਿਵਾਇਆ ਕਿ ਵਿਸ਼ਵ 'ਚ ਅੱਤਵਾਦੀ ਹਮਲਿਆਂ 'ਚ ਇਕ ਢੰਗ ਜਾਂ ਕਿਸੇ ਹੋਰ ਨਾਲ ਸਾਰੇ ਸੁਰਾਗ ਅਤੇ ਸਬੂਤ ਆਖ਼ਰਕਾਰ ਇਕ ਸ੍ਰੋਤ ਅਤੇ ਇਕ ਮੂਲ ਜਗ੍ਹਾ 'ਤੇ ਆ ਖੜ੍ਹਦੇ ਹਨ | ਉਹ ਸਪੱਸ਼ਟ ਰੂਪ 'ਚ ਪਾਕਿਸਤਾਨ ਦਾ ਜ਼ਿਕਰ ਕਰ ਰਹੇ ਸੀ | ਪ੍ਰਧਾਨ ਮੰਤਰੀ ਮੋਦੀ ਨੇ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਾਰ ਹਾਫ਼ਿਜ਼ ਸਈਦ ਦੀ ਪਾਰਟੀ ਵਲੋਂ ਬੀਤੀ 25 ਜੁਲਾਈ ਨੂੰ ਪਾਕਿਸਤਾਨ 'ਚ ਹੋਈਆਂ ਚੋਣਾਂ ਲੜਨ 'ਤੇ ਚਿੰਤਾ ਜ਼ਾਹਰ ਕੀਤੀ | ਮੋਦੀ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਮੁੰਬਈ ਹਮਲਿਆਂ 'ਚ ਸ਼ਾਮਿਲ ਲੋਕਾਂ ਦੀ ਮੁੱਖ ਧਾਰਾ ਦਾ ਪਾਕਿਸਤਾਨ 'ਚ ਹੋਈਆਂ ਚੋਣਾਂ ਦੌਰਾਨ ਸਿਆਸੀ ਪ੍ਰਕਿਰਿਆ 'ਚ ਸ਼ਾਮਿਲ ਹੋਣਾ ਨਾ ਸਿਰਫ਼ ਦੋਵਾਂ ਦੇਸ਼ਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਸਗੋਂ ਇਹ ਅੰਤਰਰਾਸ਼ਟਰੀ ਭਾਈਚਾਰੇ ਲਈ ਵੀ ਚਿੰਤਾ ਦੀ ਗੱਲ ਹੈ | ਗੋਖ਼ਲੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਅੱਤਵਾਦ ਦੀ ਇਕ ਚੁਣੌਤੀ ਵਜੋਂ ਪਛਾਣ ਕੀਤੀ ਹੈ ਅਤੇ ਕਿਹਾ ਕਿ ਇਸ ਨਾਲ ਸਾਨੂੰ ਇਕੱਠਿਆਂ ਅਤੇ ਹੋਰ ਅੰਤਰਰਾਸ਼ਟਰੀ ਭਾਈਚਾਰੇ ਨਾਲ ਮਿਲ ਕੇ ਲੜਨਾ ਹੋਵੇਗਾ | ਪੇਂਸ ਨੇ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਟਵੀਟ ਕਰਦਿਆਂ ਕਿਹਾ ਕਿ ਅਸੀਂ ਰੱਖਿਆ ਸਹਿਯੋਗ ਅਤੇ ਅੱਤਵਾਦ ਵਿਰੋਧੀ ਸਹਿਯੋਗ ਤੇ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਸਾਡੀ ਵਚਨਬੱਧਤਾ ਦੀ ਮੁੜ ਤੋਂ ਤਸਦੀਕ ਕੀਤੀ | ਪੇਂਸ ਦੇ ਦਫ਼ਤਰ ਵਲੋਂ ਪੜ੍ਹ ਕੇ ਸੁਣਾਏ ਬਿਆਨ ਅਨੁਸਾਰ ਉਨ੍ਹਾਂ ਭਾਰਤ ਨਾਲ ਮੁਕਤ, ਨਿਰਪੱਖ ਤੇ ਪਰਸਪਰ ਵਪਾਰ ਕਰਨ 'ਤੇ ਜ਼ੋਰ ਦਿੱਤਾ |
ਵਪਾਰ ਦੇ ਮੁੱਦੇ 'ਤੇ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦ ਤੋਂ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ ਤਦ ਤੋਂ ਭਾਰਤ 'ਚ ਅਮਰੀਕੀ ਬਰਾਮਦ 'ਚ 50 ਫ਼ੀਸਦੀ ਦਾ ਵਾਧਾ ਹੋਇਆ ਹੈ | ਊਰਜਾ ਦੇ ਖ਼ੇਤਰ 'ਚ ਭਾਰਤ ਨੇ ਇਸ ਸਾਲ ਅਮਰੀਕਾ ਤੋਂ 4 ਅਰਬ ਡਾਲਰ ਦੇ ਤੇਲ ਤੇ ਗੈਸ ਦੀ ਦਰਾਮਦ ਕੀਤੀ | ਗੋਖ਼ਲੇ ਨੇ ਦੱਸਿਆ ਕਿ ਭਾਰਤ ਨੇ ਅਮਰੀਕਾ ਤੋਂ ਹੋਰ ਤੇਲ ਤੇ ਗੈਸ ਨੂੰ ਦਰਾਮਦ ਕਰਨ ਦੀ ਇੱਛਾ ਜਤਾਈ | ਪ੍ਰਧਾਨ ਮੰਤਰੀ ਨੇ ਖ਼ਾਸ ਤੌਰ 'ਤੇ ਜ਼ੋਰ ਦਿੱਤਾ ਕਿ ਅਮਰੀਕਾ, ਭਾਰਤ 'ਚ ਰੱਖਿਆ ਉਪਕਰਨ ਬਣਾਏ ਅਤੇ ਭਾਰਤ 'ਚ ਰੱਖਿਆ ਉਦਯੋਗ ਸਥਾਪਤ ਕਰੇ | ਇਸ ਮੌਕੇ ਪ੍ਰਧਾਨ ਮੰਤਰੀ ਨੇ ਐਚ-1ਬੀ ਵੀਜ਼ੇ ਦੇ ਮੁੱਦੇ 'ਤੇ ਵੀ ਗੱਲਬਾਤ ਕੀਤੀ | ਪੇਂਸ ਨੇ ਵੀ ਮੰਨਿਆ ਕਿ ਭਾਰਤ ਨੇ ਖ਼ੇਤਰੀ ਤੇ ਕੌਮਾਂਤਰੀ ਮਾਮਲਿਆਂ 'ਚ ਆਰਥਿਕ ਅਤੇ ਰਣਨੀਤਕ ਤੌਰ 'ਤੇ ਅਹਿਮ ਤਰੱਕੀ ਕੀਤੀ ਹੈ | ਉਨ੍ਹਾਂ ਮਹਿਸੂਸ ਕੀਤਾ ਕਿ ਖ਼ੇਤਰੀ ਤੇ ਕੌਮਾਂਤਰੀ ਮਾਮਲਿਆਂ 'ਚ ਭਾਰਤ ਇਕ ਸਕਾਰਾਤਮਕ ਕਾਰਕ ਹੈ ਅਤੇ ਅਮਰੀਕਾ ਕਈ ਮੁੱਦਿਆਂ 'ਤੇ ਭਾਰਤ ਨਾਲ ਕੰਮ ਕਰਨ ਲਈ ਤਿਆਰ ਹੈ | ਉੱਤਰੀ ਕੋਰੀਆ 'ਤੇ ਦਬਾਅ ਪਾਉਣ ਲਈ ਅਮਰੀਕੀ ਮੁਹਿੰਮ ਦਾ ਸਾਥ ਦੇਣ ਲਈ ਪੇਂਸ ਨੇ ਭਾਰਤ ਦਾ ਧੰਨਵਾਦ ਕੀਤਾ |

ਖ਼ੇਤਰੀ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਜਲਦ ਪੂਰਾ ਕਰਨ 'ਤੇ ਜ਼ੋਰ

ਸਿੰਗਾਪੁਰ, 14 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁ-ਦੇਸ਼ੀ ਖ਼ੇਤਰੀ ਵਿਆਪਕ ਆਰਥਿਕ ਭਾਈਵਾਲੀ (ਆਰ.ਸੀ.ਈ.ਪੀ.) ਸਮਝੌਤੇ ਨੂੰ ਜਲਦ ਪੂਰਾ ਕੀਤੇ ਜਾਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਾਰੇ ਦੇਸ਼ਾਂ ਦੇ ਲੋਕਾਂ ਲਈ ਆਧੁਨਿਕ, ਵਿਆਪਕ, ਸੰਤੁਲਿਤ ਅਤੇ ਆਪਸੀ ਲਾਭਕਾਰੀ ਹੋਣਾ ਚਾਹੀਦਾ ਹੈ | ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਣਜ ਮੰਤਰਾਲੇ ਦੇ ਵਧੀਕ ਸਕੱਤਰ ਸੁਧਾਸ਼ੂ ਪਾਂਡੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਰਥਿਕ ਸਮੂਹ ਨੂੰ ਅੱਗੇ ਵਧਾਉਣ ਲਈ ਆਪਣੇ ਸਾਥੀ ਆਰ.ਸੀ.ਈ.ਪੀ. ਆਗੂਆਂ ਨੂੰ ਵਪਾਰ ਮੰਤਰੀਆਂ ਤੇ ਵਾਰਤਾਕਾਰਾਂ ਨੂੰ ਅਧਿਕਾਰ ਦੇਣ ਲਈ ਕਿਹਾ | ਆਰ.ਸੀ.ਈ.ਪੀ. 'ਚ 10 ਆਸਿਆਨ ਮੈਂਬਰ ਦੇਸ਼ (ਬਰੂਨੀ, ਕੰਬੋਡੀਆ, ਇੰਡੋਨੇਸ਼ੀਆ, ਮਲੇਸ਼ੀਆ, ਮਿਆਂਮਾਰ, ਸਿੰਗਾਪੁਰ, ਥਾਈਲੈਂਡ, ਫ਼ਿਲਪੀਨਜ਼, ਲਾਹੋਸ ਤੇ ਵੀਅਤਨਾਮ), ਚੀਨ, ਜਾਪਾਨ, ਆਸਟ੍ਰੇਲੀਆ, ਭਾਰਤ, ਨਿਊਜ਼ੀਲੈਂਡ ਤੇ ਦੱਖ਼ਣੀ ਕੋਰੀਆ ਸ਼ਾਮਿਲ ਹਨ, ਜੋ ਦੁਨੀਆ ਦੀ ਅੱਧੀ ਆਬਾਦੀ ਹੈ ਅਤੇ ਇਸ ਦੀ ਜੀ.ਡੀ.ਪੀ. ਦਾ ਤੀਜਾ ਹਿੱਸਾ ਹੈ | ਆਰ.ਸੀ.ਈ.ਪੀ. ਨੇ ਕੁੱਲ 16 ਅਧਿਆਇ 'ਚੋਂ 7 ਪੂਰੇ ਕੀਤੇ ਹਨ |

ਰਾਫ਼ੇਲ ਸੌਦਾ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਫ਼ੈਸਲਾ ਸੁਰੱਖਿਅਤ

ਕਿਹਾ, ਅਦਾਲਤ ਵਲੋਂ ਖ਼ੁਦ ਜਨਤਕ ਕਰਨ ਤੱਕ ਕੀਮਤਾਂ 'ਤੇ ਚਰਚਾ ਨਹੀਂ
ਨਵੀਂ ਦਿੱਲੀ, 14 ਨਵੰਬਰ (ਜਗਤਾਰ ਸਿੰਘ)-ਮੋਦੀ ਸਰਕਾਰ ਤੇ ਵਿਰੋਧੀ ਧਿਰਾਂ ਵਿਚਕਾਰ ਬੇਹੱਦ ਤਕਰਾਰ ਦਾ ਮੁੱਦਾ ਬਣ ਚੁੱਕੇ ਰਾਫ਼ੇਲ ਖ਼ਰੀਦ ਸੌਦਾ ਮਾਮਲੇ 'ਚ ਅੱਜ ਸੁਪਰੀਮ ਕੋਰਟ ਨੇ ਸੀ.ਬੀ.ਆਈ. ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ | ਜਦਕਿ ਰਾਫ਼ੇਲ ਦੀ ਕੀਮਤ ਬਾਰੇ ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਤਦ ਤੱਕ ਕੋਈ ਇਸ 'ਤੇ ਚਰਚਾ ਨਹੀਂ ਕਰੇਗਾ ਜਦ ਤੱਕ ਅਦਾਲਤ ਵਲੋਂ ਇਸ ਨੂੰ ਖ਼ੁਦ ਜਨਤਕ ਨਹੀਂ ਕੀਤਾ ਜਾਂਦਾ | ਫਰਾਂਸ ਤੋਂ 36 ਰਾਫ਼ੇਲ ਲੜਾਕੂ ਜਹਾਜ਼ ਖ਼ਰੀਦ ਸੌਦੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਦੌਰਾਨ ਜਿਥੇ ਸਾਰੀਆਂ ਧਿਰਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਉਥੇ ਹੀ ਅਦਾਲਤ ਨੇ ਹਵਾਈ ਸੈਨਾ ਦੇ ਅਧਿਕਾਰੀਆਂ ਦਾ ਪੱਖ ਵੀ ਸੁਣਿਆ | ਕੇਂਦਰ ਸਰਕਾਰ ਤੇ ਸੌਦੇ ਦੀ ਜਾਂਚ ਦੀ ਮੰਗ ਕਰ ਰਹੇ ਪਟੀਸ਼ਨਕਰਤਾਵਾਂ ਦੇ ਵਕੀਲਾਂ ਵਿਚਕਾਰ ਤਿੱਖੀ ਬਹਿਸ ਹੋਈ ਅਤੇ ਬਾਅਦ ਵਿਚ ਅਦਾਲਤ ਦੇ ਨਿਰਦੇਸ਼ 'ਤੇ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਵੀ ਬਿਆਨ ਦੇਣ ਲਈ ਅਦਾਲਤ ਵਿਚ ਸੱਦਿਆ ਗਿਆ | ਤਕਰੀਬਨ 5 ਘੰਟੇ ਲੰਬੀ ਚੱਲੀ ਸੁਣਵਾਈ ਤੋਂ ਬਾਅਦ ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਐਸ.ਕੇ. ਕੌਲ ਅਤੇ ਜਸਟਿਸ ਕੇ.ਐਮ. ਜੋਸਫ ਦੀ ਬੈਂਚ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ | ਸੁਣਵਾਈ ਦੌਰਾਨ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਸਰਕਾਰ ਦਾ ਪੱਖ ਰੱਖਦੇ ਹੋਏ ਅਦਾਲਤ ਨੂੰ ਦੱਸਿਆ ਕਿ ਹਵਾਈ ਸੈਨਾ ਦੀ ਫ਼ੌਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਾਫੇਲ ਜਹਾਜ਼ ਬੇਹੱਦ ਜ਼ਰੂਰੀ ਸਨ | ਉਨ੍ਹਾਂ ਕਿਹਾ ਕਿ ਕਾਰਗਿਲ ਦੀ ਲੜਾਈ 'ਚ ਅਸੀਂ ਆਪਣੇ ਕਈ ਜਵਾਨਾਂ ਨੂੰ ਗਵਾਇਆ ਸੀ | ਜੇਕਰ ਉਸ ਸਮੇਂ
ਰਾਫ਼ੇਲ ਜਹਾਜ਼ ਹੁੰਦੇ ਤਾਂ ਨੁਕਸਾਨ ਘੱਟ ਹੋਣਾ ਸੀ | ਇਸ 'ਤੇ ਹਵਾਈ ਸੈਨਾ ਨੇ ਵੀ ਵੇਣੂਗੋਪਾਲ ਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟਾਈ | ਅਟਾਰਨੀ ਜਨਰਲ ਨੇ ਦੱਸਿਆ ਕਿ ਡਸਾਲਟ ਐਵੀਏਸ਼ਨ ਨੇ ਸਰਕਾਰ ਨੂੰ ਆਫਸੈੱਟ ਭਾਈਵਾਲ ਦੀ ਜਾਣਕਾਰੀ ਨਹੀਂ ਦਿੱਤੀ ਹੈ | ਉਨ੍ਹਾਂ ਕਿਹਾ ਕਿ ਆਫਸੈੱਟ ਭਾਈਵਾਲਾਂ ਨੂੰ ਡਸਾਲਟ ਨੇ ਚੁਣਿਆ ਹੈ ਤੇ ਸਰਕਾਰ ਦਾ ਇਸ ਵਿਚ ਕੋਈ ਹੱਥ ਨਹੀਂ | ਕੇਂਦਰ ਨੇ ਸੁਪਰੀਮ ਕੋਰਟ ਵਿਚ ਇਹ ਵੀ ਸਵੀਕਾਰ ਕੀਤਾ ਕਿ ਫਰਾਂਸ ਦੀ ਸਰਕਾਰ ਨੇ 36 ਜਹਾਜ਼ਾਂ ਦੀ ਕੋਈ ਗਰੰਟੀ ਨਹੀਂ ਦਿੱਤੀ ਪ੍ਰੰਤੂ ਪ੍ਰਧਾਨ ਮੰਤਰੀ ਨੇ 'ਲੈਟਰ ਆਫ਼ ਕੰਫਰਟ' ਜ਼ਰੂਰ ਦਿੱਤਾ ਹੈ | ਸੁਣਵਾਈ ਦੌਰਾਨ ਅਦਾਲਤ ਨੇ ਇਸ ਪੂਰੇ ਮਾਮਲੇ ਵਿਚ ਭਾਰਤੀ ਹਵਾਈ ਸੈਨਾ ਦਾ ਪੱਖ ਵੀ ਸੁਣੇ ਜਾਣ ਦੀ ਲੋੜ ਦੇ ਮੱਦੇਨਜ਼ਰ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਸੱਦਿਆ | ਅਦਾਲਤ ਦੇ ਨਿਰਦੇਸ਼ਾਂ ਉਪਰੰਤ ਅਦਾਲਤ 'ਚ ਪੁੱਜੇ ਏਅਰ ਵਾਈਸ ਮਾਰਸ਼ਲ ਚਲਪਤੀ ਨੂੰ ਚੀਫ਼ ਜਸਟਿਸ ਨੇ ਹਵਾਈ ਸੈਨਾ ਬੇੜੇ ਵਿਚ ਸ਼ਾਮਿਲ ਨਵੇਂ ਜਹਾਜ਼ਾਂ ਬਾਰੇ ਸਵਾਲ ਪੁੱਛੇ, ਜਿਸ ਦੇ ਜਵਾਬ 'ਚ ਏਅਰ ਵਾਈਸ ਮਾਰਸ਼ਲ ਚਲਪਤੀ ਨੇ ਦੱਸਿਆ ਕਿ ਹਾਲ ਹੀ ਵਿਚ ਸੁਖੋਈ-30 ਨੂੰ ਸ਼ਾਮਿਲ ਕੀਤਾ ਗਿਆ ਹੈ ਤੇ 4 ਪਲਸ ਜਨਰੇਸ਼ਨ ਦੇ ਜਹਾਜ਼ਾਂ ਦੀ ਜ਼ਰੂਰਤ ਹੈ, ਇਸ ਲਈ ਰਾਫ਼ੇਲ ਦੀ ਚੋਣ ਕੀਤੀ ਗਈ | ਅਦਾਲਤ ਵਿਚ ਮੌਜੂਦ ਰੱਖਿਆ ਮੰਤਰਾਲੇ ਦੇ ਵਧੀਕ ਸਕੱਤਰ ਕੋਲੋਂ ਵੀ ਸੁਪਰੀਮ ਕੋਰਟ ਨੇ 2015 ਦੇ ਆਫਸੈੱਟ ਨਿਯਮਾਂ ਬਾਰੇ ਪੁੱਛਗਿੱਛ ਕੀਤੀ | ਅਦਾਲਤ ਨੇ ਪੁੱਛਿਆ ਕਿ 2015 ਵਿਚ ਆਫਸੈੱਟ ਨਿਯਮਾਂ 'ਚ ਬਦਲਾਅ ਕਿਉਂ ਕੀਤਾ ਗਿਆ, ਇਸ ਵਿਚ ਦੇਸ਼ ਹਿਤ ਕੀ ਹੈ?
ਅਦਾਲਤ ਨੇ ਰਾਫ਼ੇਲ ਦੀ ਕੀਮਤ ਨੂੰ ਜਨਤਕ ਕਰਨ ਦੀ ਮੰਗ ਕਰ ਰਹੇ ਪਟੀਸ਼ਨਕਰਤਾ ਨੂੰ ਝਟਕਾ ਦਿੱਤਾ ਅਤੇ ਸਾਫ਼ ਕੀਤਾ ਕਿ ਸਰਕਾਰ ਨੇ ਰਾਫ਼ੇਲ ਦੀ ਕੀਮਤਾਂ ਬਾਰੇ ਸੀਲਬੰਦ ਲਿਫ਼ਾਫ਼ੇ 'ਚ ਜਾਣਕਾਰੀ ਸੌਾਪੀ ਹੈ, ਉਸ 'ਤੇ ਤਦ ਹੀ ਚਰਚਾ ਹੋਵੇਗੀ ਜਦ ਅਦਾਲਤ ਖ਼ੁਦ ਉਸ ਨੂੰ ਜਨਤਕ ਕਰੇਗੀ | ਸੁਣਵਾਈ ਦੌਰਾਨ ਚੀਫ਼ ਜਸਟਿਸ ਗੋਗੋਈ ਨੇ ਇਕ ਨੋਟ ਵਿਚ ਦਿੱਤੇ ਗਏ ਤੱਥਾਂ ਨੂੰ ਲੈ ਕੇ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੂੰ ਟੋਕਿਆ | ਦਰਅਸਲ ਭੂਸ਼ਣ ਨੇ ਅਦਾਲਤ ਵਿਚ ਇਕ ਦਸਤਾਵੇਜ਼ ਦਾਖ਼ਲ ਕੀਤਾ ਅਤੇ ਅਦਾਲਤ ਨੇ ਉਸ ਵਿਚ ਇਕ ਗ਼ਲਤੀ ਫੜਦੇ ਹੋਏ ਕਿਹਾ ਕਿ ਕਾਹਲੀ 'ਚ ਜਾਣਕਾਰੀ ਨਾ ਦਿੱਤੀ ਜਾਵੇ | ਇਸ ਤੋਂ ਬਾਅਦ ਭੂਸ਼ਣ ਨੇ ਵੀ ਮੰਨਿਆ ਕਿ ਉਨ੍ਹਾਂ ਪਾਸੋਂ ਕਾਹਲੀ 'ਚ ਗ਼ਲਤੀ ਹੋਈ ਹੈ | ਭੂਸ਼ਣ ਨੇ ਕਿਹਾ ਕਿ ਇਹ ਇਕ ਬੋਗਸ ਦਲੀਲ ਹੈ ਕਿ ਸਰਕਾਰ ਭੇਦ ਗੁਪਤ ਰੱਖਣ ਦੇ ਨਾਂਅ 'ਤੇ ਕੀਮਤ ਦੀ ਜਾਣਕਾਰੀ ਨਹੀਂ ਦੇ ਸਕਦੀ | ਭੂਸ਼ਣ ਦਾ ਕਹਿਣਾ ਹੈ ਕਿ ਰਾਫ਼ੇਲ ਦੀ ਕੀਮਤ ਪੁਰਾਣੇ ਸੌਦੇ ਦੇ ਮੁਕਾਬਲੇ 40 ਫ਼ੀਸਦੀ ਮਹਿੰਗਾ ਹੋਇਆ ਹੈ | ਆਮ ਆਦਮੀ ਪਾਰਟੀ ਆਗੂ ਸੰਜੇ ਸਿੰਘ ਵਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ 36 ਰਾਫ਼ੇਲ ਜਹਾਜ਼ ਦੀ ਕੀਮਤ ਸਰਕਾਰ ਨੇ ਸੁਪਰੀਮ ਕੋਰਟ ਨੂੰ 2 ਵਾਰ ਦੱਸੀ ਹੈ, ਅਜਿਹੇ ਵਿਚ ਸਰਕਾਰ ਦੀ ਇਹ ਦਲੀਲ ਕਿ ਰਾਫ਼ੇਲ ਦੀਆਂ ਕੀਮਤਾਂ ਦਾ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ, ਇਸ ਨੂੰ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ |

ਐਨ.ਜੀ.ਟੀ. ਨੇ ਪੰਜਾਬ ਸਰਕਾਰ 'ਤੇ ਲਗਾਇਆ 50 ਕਰੋੜ ਜੁਰਮਾਨਾ

ਦੋ ਹਫ਼ਤਿਆਂ 'ਚ ਅਦਾ ਕਰਨ ਦੇ ਆਦੇਸ਼
ਨਵੀਂ ਦਿੱਲੀ, 14 ਨਵੰਬਰ (ਜਗਤਾਰ ਸਿੰਘ)-ਦਰਿਆਵਾਂ 'ਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਬਾਰੇ ਪੰਜਾਬ ਸਰਕਾਰ ਦੀ ਅਣਦੇਖ਼ੀ ਤੋਂ ਨਾਰਾਜ਼ ਕੌਮੀ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਨੇ ਪੰਜਾਬ ਸਰਕਾਰ 'ਤੇ 50 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ | ਇਹ ਜੁਰਮਾਨਾ ਸਤਲੁਜ ਅਤੇ ਬਿਆਸ ਦਰਿਆਵਾਂ 'ਚ ਵਧ ਰਹੀ ਗੰਦਗੀ ਤੇ ਉਸ ਦੇ ਬਾਰੇ ਪੰਜਾਬ ਸਰਕਾਰ ਦੀ ਅਣਦੇਖ਼ੀ ਦੇ ਕਾਰਨ ਲਗਾਇਆ ਗਿਆ ਹੈ | ਦਰਅਸਲ ਸਤਲੁਜ ਤੇ ਬਿਆਸ ਦਰਿਆਵਾਂ 'ਚ ਪਾਣੀ ਗੰਦਾ ਹੋਣ ਦੇ ਕਾਰਨਾਂ ਦਾ ਪਤਾ ਕਰਨ ਲਈ ਐਨ.ਜੀ.ਟੀ. ਵਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ | ਇਸ ਕਮੇਟੀ ਨੇ ਵੱਖ-ਵੱਖ ਥਾਵਾਂ 'ਤੇ ਜਾ ਕੇ ਸਤਲੁਜ ਤੇ ਬਿਆਸ ਦਰਿਆ ਦੇ ਪਾਣੀ ਦਾ ਨਿਰੀਖ਼ਣ ਕੀਤਾ ਅਤੇ ਆਪਣੀ ਰਿਪੋਰਟ ਐਨ.ਜੀ.ਟੀ. ਨੂੰ ਸੌਾਪ ਦਿੱਤੀ | ਇਸ ਰਿਪੋਰਟ 'ਚ ਪੰਜਾਬ ਸਰਕਾਰ ਨੂੰ ਹੀ ਕਸੂਰਵਾਰ ਮੰਨਿਆ ਗਿਆ, ਜਿਸ ਤੋਂ ਬਾਅਦ ਐਨ.ਜੀ.ਟੀ. ਨੇ ਪੰਜਾਬ ਸਰਕਾਰ 'ਤੇ 50 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ | ਜਾਣਕਾਰੀ ਮੁਤਾਬਿਕ ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜਲੰਧਰ, ਲੁਧਿਆਣਾ ਸਮੇਤ ਪੰਜਾਬ ਦੇ ਕਈ ਇਲਾਕਿਆਂ 'ਚ ਮਿਊਾਸੀਪਲ ਕਾਰਪੋਰੇਸ਼ਨ ਵੀ ਕੂੜੇ ਕਚਰੇ ਨੂੰ ਸਿੱਧਾ ਦਰਿਆਵਾਂ 'ਚ ਹੀ ਰੋੜ ਰਹੇ ਹਨ | ਇਨ੍ਹਾਂ ਦੋਵਾਂ ਦਰਿਆਵਾਂ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਵੀ ਪੰਜਾਬ ਸਰਕਾਰ ਨੇ ਕੋਈ ਵਿਵਸਥਾ ਨਹੀਂ ਕੀਤੀ ਹੈ | ਜ਼ਿਆਦਾਤਰ ਥਾਵਾਂ 'ਤੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ.) ਨਹੀਂ ਲੱਗੇ ਹੋਏ ਸੀ ਅਤੇ ਜਿੱਥੇ ਲੱਗੇ ਹੋਏ ਵੀ ਸਨ ਉਹ ਕੰਮ ਕਰਨ ਦੀ ਹਾਲਤ 'ਚ ਨਹੀਂ ਸਨ | ਇਸ ਦੇ ਕਾਰਨ ਸਿਰਫ਼ ਪੰਜਾਬ ਹੀ ਪ੍ਰਭਾਵਿਤ ਨਹੀਂ ਹੋ ਰਿਹਾ ਬਲਕਿ ਰਾਜਸਥਾਨ ਦੇ 8 ਜ਼ਿਲਿ੍ਹਆਂ ਨੂੰ ਵੀ ਇਸ ਪ੍ਰਦੂਸ਼ਤ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਐਨ.ਜੀ.ਟੀ. ਨੇ ਪੰਜਾਬ ਸਰਕਾਰ ਨੂੰ ਜੁਰਮਾਨੇ ਦੀ ਰਾਸ਼ੀ 2 ਹਫ਼ਤੇ ਅੰਦਰ ਕੇਂਦਰੀ ਪ੍ਰਦੂਸ਼ਣ ਬੋਰਡ ਕੋਲ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਨਾਲ ਹੀ ਸੂਬਾ ਸਰਕਾਰ ਨੂੰ ਅਜਿਹੇ ਉਦਯੋਗਾਂ ਦੀ ਨਿਸ਼ਾਨਦੇਹੀ ਕਰਨ ਲਈ ਵੀ ਆਖਿਆ ਹੈ ਜਿਨ੍ਹਾਂ ਦੇ ਕਾਰਨ ਸਤਲੁਜ ਤੇ ਬਿਆਸ ਦਰਿਆਵਾਂ ਦਾ ਪਾਣੀ ਪ੍ਰਦੂਸ਼ਤ ਹੋ ਰਿਹਾ ਹੈ |

ਇਸਰੋ ਨੇ ਸਫ਼ਲਤਾਪੂਰਵਕ ਲਾਂਚ ਕੀਤਾ ਜੀਸੈੱਟ-29

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 14 ਨਵੰਬਰ (ਏਜੰਸੀ)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਨੂੰ ਜੀ. ਐਸ. ਐਲ. ਵੀ. ਮਾਰਕ-3 ਦੀ ਮਦਦ ਨਾਲ ਜੀਸੈੱਟ-29 ਉਪਗ੍ਰਹਿ ਸਫ਼ਲਤਾਪੂਰਵਕ ਲਾਂਚ ਕਰ ਦਿੱਤਾ | ਇਸ ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ | ਇਹ ਉਪਗ੍ਰਹਿ ਭੂ ਸਥਿਰ ਕੇਂਦਰ 'ਚ ਸਥਾਪਿਤ ਕੀਤਾ | ਜ਼ਿਕਰਯੋਗ ਹੈ ਕਿ ਇਸ ਸਾਲ ਇਹ ਇਸਰੋ ਦਾ ਪੰਜਵਾਂ ਲਾਂਚ ਹੈ | ਦੱਸਣਯੋਗ ਹੈ ਕਿ ਇਸ ਰਾਕਟ 'ਚ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਬੂਸਟਰ ਐਸ-200 ਦੀ ਵਰਤੋਂ ਕੀਤੀ ਗਈ | 3423 ਕਿੱਲੋ ਵਜ਼ਨ ਦਾ ਇਹ ਉਪਗ੍ਰਹਿ ਭਾਰਤ ਦੀ ਜ਼ਮੀਨ ਤੋਂ ਲਾਂਚ ਕੀਤਾ ਗਿਆ
ਹੁਣ ਤੱਕ ਦਾ ਸਭ ਤੋਂ ਭਾਰਾ ਉਪਗ੍ਰਹਿ ਹੈ | ਇਹ ਇਕ ਸੰਚਾਰ ਉਪਗ੍ਰਹਿ ਹੈ | ਇਸ ਵਿਚ ਲੱਗੇ ਆਪ੍ਰੇਸ਼ਨਲ ਪੇਲੋਡਸ ਡਿਜ਼ੀਟਲ ਇੰਡੀਆ ਪ੍ਰੋਗਰਾਮ ਤਹਿਤ ਜੰਮੂ-ਕਸ਼ਮੀਰ ਨਾਲ ਉੱਤਰ-ਪੂਰਬੀ ਸੂਬਿਆਂ ਨੂੰ ਬਿਹਤਰ ਸੇਵਾ ਮੁਹੱਈਆ ਕਰਵਾਉਣਗੇ | ਇਸ ਨਾਲ ਇਨ੍ਹਾਂ ਖੇਤਰਾਂ 'ਚ ਹਾਈ ਸਪੀਡ ਇੰਟਰਨੈੱਟ ਵਿਚ ਕਾਫ਼ੀ ਮਦਦ ਮਿਲੇਗੀ | ਜੀਸੈੱਟ-29 ਨਵੀਂ ਪੁਲਾੜ ਤਕਨੀਕ ਨੂੰ ਟੈਸਟ ਕਰਨ ਵਿਚ ਇਕ ਪਲੇਟਫ਼ਾਰਮ ਦੀ ਤਰ੍ਹਾਂ ਕੰਮ ਕਰੇਗਾ | ਇਸਰੋ ਦੇ ਮੁਖੀ ਕੇ. ਸਿਵਨ ਨੇ ਦੱਸਿਆ ਕਿ ਆਪ੍ਰੇਸ਼ਨਲ ਪੇਲੋਡਸ ਤੋਂ ਇਲਾਵਾ ਇਹ ਉਪਗ੍ਰਹਿ ਤਿੰਨ ਤਕਨੀਕਾਂ ਕਿਊ ਐਾਡ ਬੈਂਡਸ, ਆਪਟੀਕਲ ਕਮਿਊਨੀਕੇਸ਼ਨ ਅਤੇ ਇਕ ਹਾਈ ਰੈਜ਼ਾਲਿਊਸ਼ਨ ਕੈਮਰਾ ਵੀ ਆਪਣੇ ਨਾਲ ਲੈ ਗਿਆ ਹੈ | ਭਵਿੱਖ ਦੇ ਪੁਲਾੜ ਮਿਸ਼ਨ ਲਈ ਪਹਿਲੀ ਵਾਰ ਇਨ੍ਹਾਂ ਤਕਨੀਕਾਂ ਦਾ ਪ੍ਰੀਖਣ ਕੀਤਾ ਗਿਆ ਹੈ | ਇਸਰੋ ਅਨੁਸਾਰ ਇਹ ਜੀ. ਐਸ. ਐਲ. ਵੀ.-ਐਮ.ਕੇ. 3 ਰਾਕੇਟ ਦੀ ਦੂਜੀ ਉਡਾਣ ਹੈ, ਜੋ ਲਾਂਚ ਹੋਣ ਤੋਂ ਬਾਅਦ 10 ਸਾਲ ਤੱਕ ਕੰਮ ਕਰੇਗਾ | ਜ਼ਿਕਰਯੋਗ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਭਾਰਤ ਵਿਚ ਬਣਾਇਆ ਗਿਆ ਹੈ | ਲਾਂਚ ਹੋਣ ਦੇ ਬਾਅਦ ਇਸ ਨੂੰ ਧਰਤੀ ਤੋਂ 36000 ਕਿੱਲੋਮੀਟਰ ਦੂਰ ਜੀ.ਐਸ.ਓ. ਵਿਚ ਸਥਾਪਿਤ ਕੀਤਾ ਗਿਆ ਹੈ |

ਦੀਪਿਕਾ ਤੇ ਰਣਵੀਰ ਨੇ ਇਟਲੀ ਵਿਚ ਕਰਵਾਇਆ ਵਿਆਹ

ਨਵੀਂ ਦਿੱਲੀ, 14 ਨਵੰਬਰ (ਏਜੰਸੀ)-ਵਿਆਹ ਕਰਵਾਉਣਗੇ, ਨਹੀਂ ਕਰਵਾਉਣਗੇ ਦੀਆਂ ਇਕ ਮਹੀਨੇ ਤੱਕ ਲਾਈਆਂ ਜਾ ਰਹੀਆਂ ਅਟਕਲਾਂ ਦੇ ਬਾਅਦ ਬਾਲੀਵੁੱਡ ਦੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਹਰਮਨ ਪਿਆਰੀ ਜੋੜੀ ਇਟਲੀ ਦੇ ਲੋਂਬਾਰਡੀ 'ਚ ਲੇਕ ਕੋਮੋ 'ਤੇ ਬਣੇ ਵਿਲਾ ਬਾਲਬਿਯਾਨੇਲੋ 'ਚ ਵਿਆਹ ਬੰਧਨ 'ਚ ਬੱਝ ਗਈ ਪਰ ਇਸ ਜੋੜੀ ਨੇ ਇਸ ਵਿਆਹ ਸਮਾਗਮ ਨੂੰ ਨਿੱਜੀ ਰੱਖਣ ਦੀ ਕੋਸ਼ਿਸ਼ ਕੀਤੀ | ਇਕ ਸੈਲੀਬਿ੍ਟੀ ਦੇ ਵਿਆਹ 'ਚ ਸਿਤਾਰੇ ਅਤੇ ਮਹਿਮਾਨ ਪਹਾੜਾਂ 'ਚ ਘਿਰੀ ਝੀਲ ਦੇ ਉਪਰ ਬਣੇ ਰਿਜ਼ੋਰਟ ਵਿਖੇ ਹਾਜ਼ਰ ਸਨ ਜਦਕਿ ਵਿਆਹ ਸਮਾਰੋਹ ਦੀ ਇਕ ਝਲਕ ਨੂੰ ਦੇਖਣ ਦੀ ਉਮੀਦ 'ਚ ਪੱਤਰਕਾਰ ਇਕ ਸੁਰੱਖਿਅਤ ਦੂਰੀ 'ਤੇ ਹਾਜ਼ਰ ਸਨ | ਭਾਵੇਂ ਕਿ ਮਹੀਨੇ ਭਰ ਦੀਆਂ ਅਟਕਲਾਂ ਦੇ ਬਾਅਦ ਜੋੜੇ ਨੇ ਅਕਤੂਬਰ 'ਚ ਵਿਆਹ ਦੀ ਤਰੀਕ ਦਾ ਐਲਾਨ ਕਰ ਦਿੱਤਾ, ਦੀਪਿਕਾ ਅਤੇ ਰਣਵੀਰ ਨੇ ਨਿਸਚਿਤ ਕੀਤਾ ਵਿਆਹ ਸਮਾਗਮ ਨੂੰ ਨਿੱਜੀ ਰੱਖਿਆ ਜਾਵੇ | ਬਾਲੀਵੁੱਡ ਜੋੜੀ ਨੇ ਲੇਕ ਕੋਮੋ ਵਿਖੇ ਕੋਂਕਣੀ ਰੀਤੀ-ਰਿਵਾਜ ਨਾਲ ਵਿਆਹ ਕਰਵਾਇਆ | ਦੀਪਿਕਾ ਕੋਂਕਣੀ ਹੈ ਅਤੇ
ਰਣਵੀਰ ਸਿੰਘ ਸਿੰਧੀ ਹੈ | 15 ਨਵੰਬਰ ਨੂੰ ਸਿੰਧੀ ਰੀਤੀ ਰਿਵਾਜਾਂ ਅਨੁਸਾਰ ਵਿਆਹ ਹੋਵੇਗਾ | ਬਾਲੀਵੁੱਡ ਦੇ ਪਹਿਲਾਂ ਹੋਏ ਦੋ ਵਿਆਹ, ਮੁੰਬਈ 'ਚ ਸੋਨਮ ਕਪੂਰ ਅਤੇ ਅਨੰਦ ਅਹੂਜਾ ਦਾ ਅਤੇ ਇਟਲੀ 'ਚ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ, ਤੋਂ ਅਲੱਗ ਇਸ ਜੋੜੇ ਨੇ ਮੀਡੀਆ ਨੂੰ ਆਪਣੀ ਪ੍ਰੇਮ ਕਹਾਣੀ ਨੂੰ ਮੌਕੇ 'ਤੇ ਪ੍ਰਸਾਰਿਤ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ | ਫਿਲਮ ਨਿਰਮਾਤਾ ਕਰਨ ਜੌਹਰ ਨੇ ਕਿਹਾ ਕਿ ਕਿੰਨੀ ਖੂਬਸੂਰਤ ਜੋੜੀ ਹੈ | ਨਜ਼ਰ ਉਤਾਰ ਲਓ | ਵਧਾਈ ਹੋਵੇ | ਦੋਵਾਂ ਨੂੰ ਪਿਆਰ | ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਿਆ ਹੋਵੇ | ਚਿੱਟੇ ਰੰਗ ਦੇ ਕੱਪੜਿਆਂ 'ਚ ਸਜੇ ਦੋਵੇਂ ਅਦਾਕਾਰਾਂ ਦੀਆਂ ਫ਼ੋਟੋਆਂ, ਜਿਨ੍ਹਾਂ ਨੇ 'ਰਾਮ ਲੀਲਾ', 'ਬਾਜੀਰਾਓ ਮਸਤਾਨੀ' ਅਤੇ 'ਪਦਮਾਵਤ' ਫ਼ਿਲਮਾਂ 'ਚ ਕੰਮ ਕੀਤਾ ਸੀ, ਮੁੰਬਈ ਦੇ ਹਵਾਈ ਅੱਡੇ 'ਤੇ 10 ਨਵੰਬਰ ਨੂੰ ਇਟਲੀ ਲਈ ਰਵਾਨਾ ਹੋਣ ਮੌਕੇ ਖਿੱਚੀਆਂ ਗਈਆਂ ਸਨ | ਰਿਪੋਰਟਾਂ ਅਨੁਸਾਰ ਸ਼ਾਹਰੁਖ ਖ਼ਾਨ, ਸੰਜੇ ਲੀਲਾ ਭੰਸਾਲੀ ਅਤੇ ਫਰਾਹ ਖ਼ਾਨ ਸਮੇਤ ਸਿਰਫ 40 ਲੋਕਾਂ ਨੂੰ ਹੀ ਵਿਆਹ ਲਈ ਸੱਦਾ ਭੇਜਿਆ ਗਿਆ ਸੀ | ਜੋੜੇ ਦੀ ਪ੍ਰਵਾਨਗੀ ਦੇ ਬਿਨਾਂ ਕਿਸੇ ਵੀ ਮਹਿਮਾਨ ਨੂੰ ਵਿਆਹ ਰਸਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਰੋਕਿਆ ਗਿਆ | 10 ਨਵੰਬਰ ਨੂੰ ਰਣਵੀਰ ਦੀ ਸਟਾਈਲਿਸਟ ਨਿਤਾਸ਼ਾ ਗੌਰਵ ਨੇ ਟਵਿਟਰ 'ਤੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਦੇ ਟੀਜ਼ਰ ਸ਼ੇਅਰ ਕੀਤੇ | ਉਸ ਨੇ ਮਾਈਕ੍ਰੋਬਲੋਗਿੰਗ ਸਾਈਟ 'ਤੇ ਲਿਖਿਆ ਕੋਈ ਤਸਵੀਰ ਨਹੀਂ ਪਰ ਅੱਜ ਉਨ੍ਹਾਂ ਨੂੰ ਇਕੱਠੇ ਦੇਖਣਾ ਇਕ ਪਿਆਰਾ ਅਹਿਸਾਸ ਹੈ | ਆਪਣੇ ਹੰਝੂ ਰੋਕ ਨਹੀਂ ਪਾ ਰਹੀ ਹਾਂ ਪਰ ਇਹ ਖੁਸ਼ੀ ਦੇ ਹੰਝੂ ਹਨ | ਦੀਪਵੀਰ ਕੀ ਸ਼ਾਦੀ, ਰਣਵੀਰ ਕੀ ਸ਼ਾਦੀ, ਹਮੇਸ਼ਾਂ ਲਈ ਪਿਆਰ | ਗਾਇਕਾ ਹਰਸ਼ਦੀਪ ਕੌਰ, ਜਿਸ ਨੇ ਮੰਗਲਵਾਰ ਨੂੰ ਸੰਗੀਤ ਸਮਾਰੋਹ ਦੌਰਾਨ ਪ੍ਰੋਗਰਾਮ ਪੇਸ਼ ਕੀਤਾ, ਨੂੰ ਸੋਸ਼ਲ ਮੀਡੀਆ 'ਤੇ ਪਾਈ ਤਸਵੀਰ ਨੂੰ ਹਟਾਉਣਾ ਪਿਆ ਸੀ, ਜਿਸ ਵਿਚ ਉਹ ਆਪਣੇ ਪਤੀ ਨਾਲ ਝੀਲ ਦੇ ਨੇੜੇ ਖੜ੍ਹੀ ਦਿਖਾਈ ਦਿੱਤੀ ਸੀ | ਪਰ ਹੁਣ ਹਟਾਈਆਂ ਗਈਆਂ ਫ਼ੋਟੋਆਂ ਦੇ ਸਕ੍ਰੀਨਸ਼ਾਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ | ਇਕ ਵੈਬਸਾਈਟ ਅਨੁਸਾਰ ਮੰਗਲਵਾਰ ਨੂੰ ਹੋਈ ਰਿੰਗ ਸੈਰੇਮਨੀ ਦੌਰਾਨ ਰਣਵੀਰ ਨੇ ਗੋਡਿਆਂ ਭਾਰ ਹੋ ਕੇ ਦੀਪਿਕਾ ਕੋਲੋਂ ਉਸ ਦਾ ਹੱਥ ਮੰਗਿਆ, ਮੁੰਦਰੀਆਂ ਬਦਲਣ ਦੇ ਬਾਅਦ ਰਣਵੀਰ ਨੇ ਕੁਝ ਸ਼ਬਦ ਬੋਲੇ ਜਿਸ ਨਾਲ ਦੀਪਿਕਾ ਭਾਵੁਕ ਹੋ ਗਈ | ਨੱਚਣ ਗਾਉਣ ਦੇ ਬਾਅਦ ਰਾਤ ਦਾ ਖਾਣਾ ਦਿੱਤਾ ਗਿਆ, ਲਾੜੇ ਦੇ ਪਿਤਾ ਜਗਜੀਤ ਸਿੰਘ ਭਾਗਨਾਨੀ ਨੇ ਵੀ ਪੈਰ ਥਿਰਕਾਏ | ਰਿਪੋਰਟਾਂ ਅਨੁਸਾਰ ਮਹਿੰਦੀ ਦੀ ਰਸਮ ਮੌਕੇ ਦੁਲਹਨ ਦੀਆਂ ਅੱਖਾਂ 'ਚ ਹੰਝੂ ਸਨ | ਇਸ ਮਹੀਨੇ ਦੇ ਸ਼ੁਰੂ 'ਚ ਦੀਪਿਕਾ ਦੇ ਸਟਾਈਲਿਸਟ ਸ਼ਾਲੀਨ ਨਥਾਨੀ ਨੇ ਇੰਸਟਾਗ੍ਰਾਮ 'ਤੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ 'ਚ ਹੋਈ ਨੰਦੀ ਪੂਜਾ ਦੀ ਜਾਣਕਾਰੀ ਸਾਂਝੀ ਕੀਤੀ ਸੀ | ਉਸੇ ਦਿਨ ਰਣਵੀਰ ਅਤੇ ਉਸ ਦੇ ਕਰੀਬੀ ਦੋਸਤ ਅਤੇ ਕਾਸਟਿੰਗ ਡਾਇਰੈਕਟਰ ਸ਼ਾਨੂੰ ਸ਼ਰਮਨ ਨੂੰ ਬਾਲਕਨੀ ਤੋਂ ਮਹਿੰਦੀ ਦੀ ਰਸਮ ਦੌਰਾਨ ਦੇਖਿਆ ਗਿਆ ਸੀ | ਇਹ ਨਵ-ਵਿਆਹੀ ਜੋੜੀ ਬੈਂਗਲੁਰੂ ਅਤੇ ਮੁੰਬਈ 'ਚ 21 ਅਤੇ 28 ਨਵੰਬਰ ਨੂੰ ਰਿਸੈਪਸ਼ਨ ਕਰੇਗੀ | ਦੀਪਿਕਾ ਅਤੇ ਰਣਵੀਰ ਦਰਮਿਆਨ ਪਿਛਲੇ 6 ਸਾਲਾਂ ਤੋਂ ਦੋਸਤੀ ਸੀ |

ਕਾਂਗਰਸ ਸਰਕਾਰ ਦਲਿਤਾਂ ਨੂੰ ਕਰ ਰਹੀ ਹੈ ਸਿੱਖਿਆ ਤੋਂ ਵਾਂਝੇ-ਸੁਖਬੀਰ

ਜਲੰਧਰ, 14 ਨਵੰਬਰ (ਮੇਜਰ ਸਿੰਘ)-ਅਕਾਲੀ ਦਲ ਦੇ ਸੱਦੇ 'ਤੇ ਜਲੰਧਰ ਵਿਖੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਨਾ ਦੇਣ ਵਿਰੁੱਧ ਕੈਪਟਨ ਸਰਕਾਰ ਵਿਰੁੱਧ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਦਸਵੀਂ ਬਾਅਦ ਪੜ੍ਹਾਈ ਕਰਨ ਵਾਲੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਨਾ ਦੇ ਕੇ ਦਲਿਤ ਸਮਾਜ ਨੂੰ ਸਿੱਖਿਆ ਦੇ ਮੁਢਲੇ ਅਧਿਕਾਰ ਤੋਂ ਵਾਂਝਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਵਜ਼ੀਫੇ ਲਈ ਕੇਂਦਰ ਸਰਕਾਰ ਵਲੋਂ ਆਈ 444 ਕਰੋੜ ਰੁਪਏ ਦੀ ਗ੍ਰਾਂਟ ਜਲਦੀ ਜਾਰੀ ਨਾ ਕੀਤੀ ਤਾਂ ਪਾਰਟੀ ਵਲੋਂ ਰਾਜ ਪੱਧਰੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਆਈ ਕਰੋੜਾਂ ਰੁਪਏ ਦੀ ਗ੍ਰਾਂਟ ਹੋਰ ਕੰਮਾਂ 'ਚ ਵਰਤ ਲਈ ਹੈ, ਜਿਸ ਦਾ ਖਮਿਆਜ਼ਾ ਦਲਿਤ ਵਰਗ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਰਾਜ ਸਮੇਂ ਕੇਂਦਰ ਸਰਕਾਰ ਵਲੋਂ ਦਲਿਤ ਵਿਦਿਆਰਥੀਆਂ ਲਈ ਚਲਾਈ ਇਸ ਯੋਜਨਾ ਤਹਿਤ 700 ਕਰੋੜ ਰੁਪਏ ਤੋਂ ਵਧੇਰੇ ਰਕਮ ਨਾਲ 10 ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿ ਵਜ਼ੀਫੇ ਕਾਰਨ ਕਾਲਜਾਂ ਵਿਚ ਦਲਿਤ ਵਿਦਿਆਰਥੀਆਂ ਦੇ ਦਾਖ਼ਲੇ 'ਚ ਭਾਰੀ ਵਾਧਾ ਹੋਇਆ ਸੀ, ਪਰ ਹੁਣ ਕੈਪਟਨ ਸਰਕਾਰ ਵਲੋਂ ਵਜ਼ੀਫੇ ਨਾ ਦੇਣ ਦਾ ਅਸਰ ਇਹ ਹੋਇਆ ਹੈ ਕਿ ਇਕ ਲੱਖ ਦੇ ਕਰੀਬ ਦਲਿਤ ਵਿਦਿਆਰਥੀ ਦਾਖ਼ਲਾ ਨਹੀਂ ਲੈ ਸਕੇ | ਉਨ੍ਹਾਂ ਕਿਹਾ ਕਿ ਪਛੜੇ ਵਰਗਾਂ ਦੇ ਵਿਦਿਆਰਥੀਆਂ ਲਈ ਵੀ ਕੇਂਦਰ ਸਰਕਾਰ ਤੋਂ 22 ਕਰੋੜ ਰੁਪਏ ਦਾ ਫੰਡ ਪੰਜਾਬ ਸਰਕਾਰ ਕੋਲ ਆਇਆ ਪਰ ਰਾਜ ਸਰਕਾਰ ਵਲੋਂ ਆਪਣੇ ਹਿੱਸੇ ਦਾ ਫੰਡ
ਨਾ ਪਾਏ ਜਾਣ ਕਾਰਨ ਇਹ ਗ੍ਰਾਂਟ ਵੀ ਜਾਰੀ ਨਹੀਂ ਕੀਤੀ ਜਾ ਸਕੀ | ਉਨ੍ਹਾਂ ਕਿਹਾ ਕਿ ਅਗਲੇ ਅਕਾਦਮਿਕ ਵਰ੍ਹੇ ਤੋਂ ਵਜ਼ੀਫਾ ਲੈਣ ਦੀ ਪ੍ਰਕਿਰਿਆ ਹੋਰ ਮੁਸ਼ਕਿਲ ਬਣਾਈ ਜਾ ਰਹੀ ਹੈ | ਇੰਝ ਲਗਦਾ ਹੈ ਕਿ ਸਰਕਾਰ ਦਲਿਤਾਂ ਨੂੰ ਅਨਪੜ੍ਹ ਰੱਖ ਕੇ ਆਪਣਾ ਵੋਟ ਬੈਂਕ ਬਣਾਈ ਰੱਖਣਾ ਚਾਹੁੰਦੀ ਹੈ | ਇਸੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਕੋਈ ਪੰਜਾਬ ਵਿਚ ਲੋਕ ਭਲਾਈ ਦੇ ਕੰਮਾਂ ਦੀ ਸੂਚੀ ਵੇਖੇ ਤਾਂ ਉਸ ਨੂੰ ਪਤਾ ਚੱਲੇਗਾ ਕਿ ਕਿਸਾਨਾਂ, ਦਲਿਤਾਂ, ਬਜ਼ੁਰਗਾਂ ਅਤੇ ਲੜਕੀਆਂ ਲਈ ਸਾਰੀਆਂ ਲੋਕ ਭਲਾਈ ਸਕੀਮਾਂ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼ੁਰੂ ਕੀਤੀਆਂ ਗਈਆਂ ਹਨ | ਸਮਾਗਮ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲਗਾਤਾਰ ਹਾਲਾਤ ਵਿਗੜ ਰਹੇ ਹਨ | ਕਈ ਥਾਈਾ ਬੰਬ ਧਮਾਕੇ ਹੋਏ ਹਨ ਤੇ ਪਾਕਿਸਤਾਨ ਦੀ ਨਿਗਰਾਨੀ ਹੇਠ ਕੰਮ ਕਰਨ ਵਾਲੇ ਕਸ਼ਮੀਰੀ ਵਿਦਿਆਰਥੀ ਫੜੇ ਗਏ ਹਨ, ਪਰ ਜਦ ਉਨ੍ਹਾਂ ਦਾ ਧਿਆਨ ਚੋਣਾਂ ਤੋਂ ਪਹਿਲਾਂ ਮੌੜ ਵਿਖੇ ਹੋਏ ਵੱਡੇ ਧਮਾਕੇ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਪਿੱਛੇ ਕਿਹੜੀ ਤਾਕਤ ਸੀ, ਉਸ ਦਾ ਰਾਜ ਸਰਕਾਰ ਨੂੰ ਖੁੱਲ੍ਹ ਕੇ ਖ਼ੁਲਾਸਾ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਭਾਈਚਾਰਕ ਏਕਤਾ ਤੇ ਸ਼ਾਂਤੀ ਨਾਲ ਹੀ ਵਿਕਾਸ ਅੱਗੇ ਤੁਰ ਸਕਦਾ ਹੈ, ਪਰ ਸਰਕਾਰ ਤੇ ਉਸ ਨਾਲ ਜੁੜੀਆਂ ਕੁਝ ਤਾਕਤਾਂ ਪੰਜਾਬ ਦਾ ਮਾਹੌਲ ਵਿਗਾੜਨ ਲਈ ਯਤਨਸ਼ੀਲ ਹਨ ਤੇ ਭਾਈਚਾਰਕ ਏਕਤਾ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਗੁਲਜ਼ਾਰ ਸਿੰਘ ਰਣੀਕੇ, ਚਰਨਜੀਤ ਸਿੰਘ ਅਟਵਾਲ, ਹੀਰਾ ਸਿੰਘ ਗਾਬੜੀਆ, ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਸੋਹਣ ਸਿੰਘ ਠੰਡਲ, ਗੁਰਪ੍ਰਤਾਪ ਸਿੰਘ ਵਡਾਲਾ, ਸ: ਸੁਖਵਿੰਦਰ ਸੁੱਖੀ, ਬਲਦੇਵ ਖ਼ਹਿਰਾ, ਸਰਬਜੀਤ ਸਿੰਘ ਮੱਕੜ, ਬਲਜੀਤ ਸਿੰਘ ਨੀਲਾਮਹਿਲ, ਸਤਪਾਲ ਮੱਲ, ਐਸ. ਆਰ. ਕਲੇਰ, ਦਰਸ਼ਨ ਸਿੰਘ ਕੋਟ ਫੱਤਾ, ਬੀਬੀ ਮਹਿੰਦਰ ਕੌਰ ਜੋਸ਼, ਵਿਜੇ ਦਾਨਵ ਆਦਿ ਨੇਤਾਵਾਂ ਨੇ ਸੰਬੋਧਨ ਕੀਤਾ | ਵਿਧਾਇਕ ਤੇ ਪਾਰਟੀ ਬੁਲਾਰੇ ਪਵਨ ਟੀਨੂੰ ਨੇ ਇਸ ਮੌਕੇ ਮੰਗ ਕੀਤੀ ਕਿ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚ ਬੈਠਣ ਤੋਂ ਨਾ ਰੋਕਣ ਦੇ ਹੁਕਮ ਦਿੱਤੇ ਜਾਣ | ਧਰਨੇ ਵਿਚ ਅਮਰਜੀਤ ਸਿੰਘ ਸੰਧੂ, ਸਰਬਜੋਤ ਸਿੰਘ ਸਾਬੀ, ਦੇਸ ਰਾਜ ਸਿੰਘ ਧੁੱਗਾ, ਦਲਬੀਰ ਸਿੰਘ ਏ. ਆਰ., ਲਖਵਿੰਦਰ ਸਿੰਘ ਲੱਖੀ, ਕੁਲਵੰਤ ਸਿੰਘ ਮੰਨਣ, ਰਾਜਿੰਦਰ ਸਿੰਘ ਲਿੱਦੜ, ਸ਼ਿੰਗਾਰਾ ਸਿੰਘ ਲੋਹੀਆਂ, ਰਣਜੀਤ ਸਿੰਘ ਕਾਹਲੋਂ, ਸੁਖਵਿੰਦਰ ਸਿੰਘ ਰਾਜਪਾਲ, ਰਣਜੀਤ ਸਿੰਘ ਰਾਣਾ, ਗੁਰਦੇਵ ਸਿੰਘ ਗੋਲਡੀ, ਗਗਨਦੀਪ ਸਿੰਘ ਨਾਗੀ, ਸ: ਪਰਮਜੀਤ ਸਿੰਘ ਰਾਏਪੁਰ, ਬਚਿੱਤਰ ਸਿੰਘ ਕੋਹਾੜ, ਗੁਰਨੇਕ ਸਿੰਘ ਢਿੱਲੋਂ, ਗੁਰਮਿੰਦਰ ਸਿੰਘ ਕਿਸ਼ਨਪੁਰ, ਮਨਜੀਤ ਸਿੰਘ ਟੀਟੂ, ਦਿਲਬਾਗ ਹੁਸੈਨ, ਤਲਬੀਰ ਸਿੰਘ ਗਿੱਲ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਅੰਮਿ੍ਤਪਾਲ ਸਿੰਘ ਡੱਲੀ, ਡਾ: ਜਗਬੀਰ ਸਿੰਘ ਧਰਮਸੋਤ, ਮੇਜਰ ਸਿੰਘ ਕਲੇਰ, ਸੁਖਵਿੰਦਰ ਸਿੰਘ ਮੂਨਕਾਂ, ਗੁਰਦੇਵ ਸਿੰਘ ਭਾਟੀਆ, ਅਜੇਬੀਰ ਸਿੰਘ ਰੰਧਾਵਾ, ਮਾਸਟਰ ਗੁਰਦੇਵ ਸਿੰਘ, ਜਗਰੂਪ ਸਿੰਘ ਚੰਦੀ, ਦਰਸ਼ਨ ਸਿੰਘ ਸੁਲਤਾਨਵਿੰਡ ਤੇ ਇੰਦਰਪ੍ਰੀਤ ਸਿੰਘ ਪੰਨੂੰ ਆਦਿ ਹਾਜ਼ਰ ਸਨ |

ਸ੍ਰੀਨਗਰ-ਜੰਮੂ ਕੌਮੀ ਮਾਰਗ 'ਤੇ 3 ਪੰਜਾਬੀਆਂ ਦੀਆਂ ਲਾਸ਼ਾਂ ਬਰਾਮਦ

ਸ੍ਰੀਨਗਰ, 14 ਨਵੰਬਰ (ਮਨਜੀਤ ਸਿੰਘ)- ਸ੍ਰੀਨਗਰ-ਜੰਮੂ ਕੌਮੀ ਮਾਰਗ 'ਤੇ 5 ਨਵੰਬਰ ਨੂੰ ਪੰਜਾਬ ਦੇ ਸੇਬਾਂ ਨਾਲ ਲੱਦੇ ਟਰਾਲੇ ਦੇ ਹਾਦਸਾਗ੍ਰਸਤ ਹੋਣ ਦੇ 9 ਦਿਨਾਂ ਬਾਅਦ ਅੱਜ ਬਚਾਅ ਟੀਮ ਨੇ ਟਰਾਲੇ ਦੇ ਡਰਾਈਵਰ ਸਮੇਤ 3 ਪੰਜਾਬੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ | ...

ਪੂਰੀ ਖ਼ਬਰ »

1984 ਸਿੱਖ ਕਤਲੇਆਮ ਮਾਮਲੇ 'ਚ 2 ਦੋਸ਼ੀ ਕਰਾਰ-ਸਜ਼ਾ ਦਾ ਐਲਾਨ ਅੱਜ

ਨਵੀਂ ਦਿੱਲੀ, 14 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੇ ਜੱਜ ਅਜੈ ਪਾਂਡੇ ਨੇ ਇਤਿਹਾਸਕ ਫ਼ੈਸਲਾ ਸੁਣਾਉਂਦੇ ਹੋਏ 1984 ਸਿੱਖ ਕਤਲੇਆਮ ਦੇ ਇਕ ਮਾਮਲੇ 'ਚ ਯਸ਼ਪਾਲ ਸਿੰਘ ਅਤੇ ਨਰੇਸ਼ ਸ਼ਹਿਰਾਵਤ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਬਾਅਦ 'ਚ ...

ਪੂਰੀ ਖ਼ਬਰ »

ਨਾਭਾ 'ਚ ਬੈਂਕ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਲੁੱਟੇ ਪੁਲਿਸ ਵਲੋਂ ਚਾਰ ਘੰਟਿਆਂ 'ਚ ਹੀ ਲੁਟੇਰੇ ਕਾਬੂ

50 ਲੱਖ, ਰਿਵਾਲਵਰ ਤੇ ਸੁਰੱਖਿਆ ਗਾਰਡ ਤੋਂ ਖੋਹੀ ਬੰਦੂਕ ਬਰਾਮਦ ਨਾਭਾ/ਪਟਿਆਲਾ, 14 ਨਵੰਬਰ (ਕਰਮਜੀਤ ਸਿੰਘ, ਮਨਦੀਪ ਸਿੰਘ ਖਰੋਡ)-ਪਟਿਆਲਾ ਪੁਲਿਸ ਨੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਨਾਭਾ 'ਚ ਦੋ ਲੁਟੇਰਿਆਂ ਵਲੋਂ ਅੱਜ ਸਵੇਰੇ ਸਟੇਟ ਬੈਂਕ ਆਫ਼ ਇੰਡੀਆ ...

ਪੂਰੀ ਖ਼ਬਰ »

ਚੌਟਾਲਾ ਨੇ ਬੇਟੇ ਅਜੈ ਨੂੰ ਵੀ ਪਾਰਟੀ 'ਚੋਂ ਕੱਢਿਆ

ਚੰਡੀਗੜ੍ਹ, 14 ਨਵੰਬਰ (ਐਨ.ਐਸ. ਪਰਵਾਨਾ)-ਹਰਿਆਣਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਇਨੈਲੋ 'ਚ ਫੈਲੀ ਬਗ਼ਾਵਤ ਰੁਕਣ ਦਾ ਨਾਂਅ ਨਹੀਂ ਲੈ ਰਹੀ ਬਲਕਿ ਇਸ ਸਬੰਧ 'ਚ ਇਕ ਹੋਰ ਘਟਨਾਕ੍ਰਮ ਉਸ ਸਮੇਂ ਹੋਇਆ ਜਦੋਂ ਇਨੈਲੋ ਦੀ ਸੂਬਾਈ ਇਕਾਈ ਦੇ ਪ੍ਰਧਾਨ ਅਸ਼ੋਕ ਅਰੋੜਾ ਨੇ ਪਾਰਟੀ ਦੇ ...

ਪੂਰੀ ਖ਼ਬਰ »

ਹਰੀਕੇ ਝੀਲ 'ਚ ਮਹਿਮਾਨ ਪ੍ਰਵਾਸੀ ਪੰਛੀਆਂ ਦੀ ਭਾਰੀ ਆਮਦ

ਹਰੀਕੇ ਪੱਤਣ, 14 ਨਵੰਬਰ (ਸੰਜੀਵ ਕੁੰਦਰਾ)-ਪ੍ਰਵਾਸੀ ਪੰਛੀਆਂ ਦੇ ਸਵਰਗ ਵਜੋਂ ਜਾਣੀ ਜਾਂਦੀ ਹਰੀਕੇ ਝੀਲ 'ਚ ਮੌਸਮ ਦੀ ਕਰਵਟ ਨਾਲ ਹੀ ਮਹਿਮਾਨ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਬੀਤੇ ਕੁਝ ਦਿਨਾਂ ਤੋਂ ਵਧ ਰਹੀ ਸਰਦੀ ਦੇ ਨਾਲ-ਨਾਲ ਇਨ੍ਹਾਂ ਮਹਿਮਾਨ ...

ਪੂਰੀ ਖ਼ਬਰ »

ਪਠਾਨਕੋਟ 'ਚ ਬੰਦੂਕ ਦੀ ਨੋਕ 'ਤੇ ਇਨੋਵਾ ਖੋਹੀ

ਮਾਧੋਪੁਰ/ਸੁਜਾਨਪੁਰ, 14 ਨਵੰਬਰ (ਨਰੇਸ਼ ਮਹਿਰਾ/ਜਗਦੀਪ ਸਿੰਘ)-ਮੰਗਲਵਾਰ ਦੇਰ ਰਾਤ ਕਰੀਬ 11.30 ਵਜੇ ਮਾਧੋਪੁਰ ਰੇਲਵੇ ਸਟੇਸ਼ਨ ਦੇ ਸਾਹਮਣੇ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਬੰਦੂਕ ਦੀ ਨੋਕ 'ਤੇ ਇਨੋਵਾ ਗੱਡੀ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਹੈ ਜੋ ਉਨ੍ਹਾਂ ਨੇ ਜੰਮੂ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਨਕਸਲੀ ਹਮਲੇ ਵਿਚ 6 ਜ਼ਖ਼ਮੀ

ਰਾਏਪੁਰ, 14 ਨਵੰਬਰ (ਏਜੰਸੀ)-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਅੱਜ ਨਕਸਲੀਆਂ ਵਲੋਂ ਚੋਣ ਡਿਊਟੀ ਤੋਂ ਵਾਪਸ ਮੁੜ ਰਹੇ ਸੁਰੱਖਿਆ ਮੁਲਾਜ਼ਮਾਂ ਦੇ ਟਰੱਕ ਨੂੰ ਆਈ.ਈ.ਡੀ. ਧਮਾਕੇ ਨਾਲ ਨਿਸ਼ਾਨਾ ਬਣਾਉਣ 'ਤੇ ਸੁਰੱਖਿਆ ਬਲਾਂ ਦੇ 5 ਜਵਾਨਾਂ ਸਮੇਤ 6 ਲੋਕ ਜ਼ਖ਼ਮੀ ਹੋ ਗਏ | ...

ਪੂਰੀ ਖ਼ਬਰ »

ਪਾਕਿਸਤਾਨ ਖੁਦ ਨੂੰ ਨਹੀਂ ਸੰਭਾਲ ਸਕਦਾ, ਕਸ਼ਮੀਰ ਨੂੰ ਕੀ ਸੰਭਾਲੇਗਾ-ਅਫ਼ਰੀਦੀ

ਅੰਮਿ੍ਤਸਰ, 14 ਨਵੰਬਰ (ਸੁਰਿੰਦਰ ਕੋਛੜ)-ਆਪਣੇ ਵਿਵਾਦਿਤ ਬਿਆਨਾਂ ਕਾਰਨ ਅਕਸਰ ਸੁਰਖ਼ੀਆਂ 'ਚ ਰਹਿਣ ਵਾਲੇ ਸਾਬਕਾ ਪਾਕਿ ਕਿ੍ਕੇਟਰ ਸ਼ਾਹਿਦ ਅਫ਼ਰੀਦੀ ਨੇ ਕਿਹਾ ਹੈ ਕਿ ਪਾਕਿ ਕੋਲੋਂ ਆਪਣੇ ਦੇਸ਼ ਦੇ ਲੋਕ ਤਾਂ ਸੰਭਾਲੇ ਨਹੀਂ ਜਾ ਰਹੇ, ਉਹ ਕਸ਼ਮੀਰ ਨੂੰ ਕੀ ਸੰਭਾਲੇਗਾ | ...

ਪੂਰੀ ਖ਼ਬਰ »

ਪੁਣਛ ਤੋਂ ਅਸਲੇ੍ਹ ਸਮੇਤ 2 ਅੱਤਵਾਦੀ ਗਿ੍ਫ਼ਤਾਰ

ਜੰਮੂ, 14 ਨਵੰਬਰ (ਮਨਜੀਤ ਸਿੰਘ)- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ 2 ਅੱਤਵਾਦੀਆਂ ਨੂੰ ਹਥਿਆਰਾਂ ਤੇ ਗੋਲੀ-ਸਿੱਕੇ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਅੱਤਵਾਦੀਆਂ ਨੂੰ ਪੁਣਛ ਦੇ ਮੇਂਢਰ ਇਲਾਕੇ 'ਚ ...

ਪੂਰੀ ਖ਼ਬਰ »

ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 38ਵਾਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲਾ ਸ਼ੁਰੂ

ਨਵੀਂ ਦਿੱਲੀ, 14 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 38ਵਾਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲਾ 2018 ਸ਼ੁਰੂ ਹੋ ਗਿਆ ਹੈ, ਜਿਸ ਦਾ ਉਦਘਾਟਨ ਕੇਂਦਰੀ ਵਪਾਰ ਤੇ ਉਦਯੋਗ ਰਾਜ ਮੰਤਰੀ ਸੀ. ਆਰ. ਚੌਧਰੀ ਅਤੇ ਸੰਸਕ੍ਰਿਤੀ ਰਾਜ ਮੰਤਰੀ ਮਹੇਸ਼ ਸ਼ਰਮਾ ...

ਪੂਰੀ ਖ਼ਬਰ »

ਅਮਰੀਕਾ 'ਚ ਪਿਛਲੇ ਸਾਲ 24 ਸਿੱਖ ਨਸਲੀ ਹਿੰਸਾ ਦਾ ਹੋਏ ਸ਼ਿਕਾਰ

ਵਾਸ਼ਿੰਗਟਨ, 14 ਨਵੰਬਰ (ਏਜੰਸੀ)-ਅਮਰੀਕਾ ਵਿਚ ਸਾਲ 2017 ਦੌਰਾਨ 8400 ਤੋਂ ਵੱਧ ਨਫਰਤੀ ਅਪਰਾਧ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ 'ਚੋਂ 24 ਸਿੱਖਾਂ, 15 ਹਿੰਦੂਆਂ ਅਤੇ 314 ਮੁਸਲਿਮਾਂ ਿਖ਼ਲਾਫ਼ ਵਾਪਰੀਆਂ | ਐਫ਼.ਬੀ.ਆਈ. ਵਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ...

ਪੂਰੀ ਖ਼ਬਰ »

ਟਰੰਪ ਨੇ ਵਾਈਟ ਹਾਊਸ 'ਚ ਭਾਰਤੀ ਅਧਿਕਾਰੀਆਂ ਨਾਲ ਮਨਾਈ ਦੀਵਾਲੀ

ਕਿਹਾ, ਮੋਦੀ ਦਾ ਸਨਮਾਨ ਕਰਦਾ ਹਾਂ, ਜਲਦ ਉਨ੍ਹਾਂ ਨਾਲ ਗੱਲਬਾਤ ਕਰਾਂਗਾ ਵਾਸ਼ਿੰਗਟਨ, 14 ਨਵੰਬਰ (ਏਜੰਸੀ)- ਦੀਵਾਲੀ ਦੇ ਮੌਕੇ 'ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਖ਼ਬਰ ਸੀ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਾਈਟ ਹਾਊਸ 'ਚ ਦੀਵਾ ਨਹੀਂ ਜਗਾਇਆ ...

ਪੂਰੀ ਖ਼ਬਰ »

ਦਿੱਲੀ ਹਾਈ ਕੋਰਟ ਵਲੋਂ ਦਾਤੀ ਮਹਾਰਾਜ ਦੀ ਪਟੀਸ਼ਨ ਖਾਰਜ

ਨਵੀਂ ਦਿੱਲੀ,14 ਨਵੰਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਜਬਰ ਜਨਾਹ ਦੇ ਮਾਮਲੇ 'ਚ ਦਾਤੀ ਮਹਾਰਾਜ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ | ਇਸ ਪਟੀਸ਼ਨ 'ਚ ਅਦਾਲਤ ਦੇ ਉਸ ਫੈਸਲੇ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਗਈ ਸੀ, ਜਿਸ 'ਚ ਉਸ ਦੇ ਿਖ਼ਲਾਫ਼ ਦਰਜ ਜਬਰ ਜਨਾਹ ਦੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX