ਤਾਜਾ ਖ਼ਬਰਾਂ


ਅਸਾਮ ਸਰਕਾਰ ਨੇ ਹਿਮਾ ਦਾਸ ਨੂੰ ਸੂਬੇ ਦੀ ਸਪੋਰਟਸ ਅੰਬੈਸਡਰ ਬਣਾਉਣ ਦਾ ਕੀਤਾ ਐਲਾਨ
. . .  5 minutes ago
ਦਿਸਪੁਰ, 18 ਜੁਲਾਈ- ਅਸਾਮ ਦੇ ਮੁੱਖ ਮੰਤਰੀ ਸਬਰਾਨੰਦ ਸੋਨੋਵਾਲ ਨੇ ਹਿਮਾ ਦਾਸ ਨੂੰ ਸੂਬੇ ਦੀ ਪਹਿਲੀ ਸਪੋਰਟਸ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਹਿਮਾ ਨੇ ਫਿਨਲੈਂਡ 'ਚ ਆਯੋਜਿਤ ਵਰਲਡ ਅੰਡਰ-20 ਚੈਂਪੀਅਨਸ਼ਿਪ 'ਚ ਔਰਤਾਂ ਦੀ 400 ਮੀਟਰ ਦੌੜ 'ਚ...
ਬੇਭਰੋਸਗੀ ਮਤੇ 'ਤੇ 20 ਜੁਲਾਈ ਨੂੰ ਸਪੱਸ਼ਟ ਬਹੁਮਤ ਸਾਬਤ ਕਰਾਂਗੇ- ਅਠਵਲੇ
. . .  19 minutes ago
ਨਵੀਂ ਦਿੱਲੀ, 18 ਜੁਲਾਈ- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ 'ਕਿਸੇ ਨੇ ਕਿਹਾ, ਸਾਡੇ ਲੋਕ ਬਹੁਮਤ ਨਹੀਂ ਹੈ' ਵਾਲੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਮੰਤਰੀ ਰਾਮਦਾਸ ਅਠਵਲੇ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੱਦੋ ਵੱਧ ਆਤਮ ਵਿਸ਼ਵਾਸ ਕਿਸੇ...
ਕਾਂਗੜਾ ਜਹਾਜ਼ ਹਾਦਸਾ : ਹਵਾਈ ਫੌਜ ਨੇ ਜਾਂਚ ਦੇ ਦਿੱਤੇ ਹੁਕਮ
. . .  33 minutes ago
ਪਠਾਨਕੋਟ, 18 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਅੱਜ ਦੁਪਹਿਰੇ ਲੜਾਕੂ ਜਹਾਜ਼ ਮਿਗ-21 ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਸੰਬੰਧੀ ਭਾਰਤੀ ਹਵਾਈ ਫੌਜ ਨੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਜਹਾਜ਼ ਨੇ ਦੁਪਹਿਰ 12.20 ਵਜੇ ਪਠਾਨਕੋਟ ਏਅਰ ਫੋਰਸ...
ਬੇਭਰੋਸਗੀ ਮਤੇ 'ਤੇ ਬੋਲੀ ਸੋਨੀਆ- ਕੌਣ ਕਹਿੰਦਾ ਹੈ ਸਾਡੇ ਕੋਲ ਬਹੁਮਤ ਨਹੀਂ
. . .  47 minutes ago
ਨਵੀਂ ਦਿੱਲੀ, 18 ਜੁਲਾਈ- ਸੰਸਦ ਦੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਵਿਰੋਧੀ ਧਿਰਾਂ ਵਲੋਂ ਲੋਕ ਸਭਾ 'ਚ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਪੀਕਰ ਸੁਮਿੱਤਰਾ ਮਹਾਜਨ ਵਲੋਂ ਸਵੀਕਾਰ ਕਰ ਲਿਆ ਗਿਆ। ਮਤੇ 'ਤੇ ਸ਼ੁੱਕਰਵਾਰ ਨੂੰ ਲੋਕ...
ਸਰਕਾਰੀ ਸਕੂਲਾਂ 'ਚ ਨਿੱਜੀ ਪਬਲਿਸ਼ਰਜ਼ ਦੀਆਂ ਗਾਈਡਾਂ ਵਰਤਣ 'ਤੇ ਰੋਕ
. . .  42 minutes ago
ਮਾਹਿਲਪੁਰ 18 ਜੁਲਾਈ (ਦੀਪਕ ਅਗਨੀਹੋਤਰੀ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸੂਬੇ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਵਲੋਂ ਵਰਤੀਆਂ ਜਾ ਰਹੀਆਂ ਨਿੱਜੀ ਪਬਲਿਸ਼ਰਜ਼ ਦੀਆਂ ਗਾਈਡਾਂ 'ਤੇ ਰੋਕ ਲਗਾ ਕੇ ਹਦਾਇਤ ਕੀਤੀ ਹੈ ਕਿ ਇਨ੍ਹਾਂ ਹੁਕਮਾਂ ਦੀ...
ਲੜਾਕੂ ਜਹਾਜ਼ ਹਾਦਸਾਗ੍ਰਸਤ : ਪਾਈਲਟ ਦੀ ਹੋਈ ਮੌਤ
. . .  54 minutes ago
ਸ਼ਿਮਲਾ, 18 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਭਾਰਤੀ ਫ਼ੌਜ ਦਾ ਮਿਗ-21 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਸ ਜਹਾਜ਼ ਨੇ ਪਠਾਨਕੋਟ ਤੋਂ ਉਡਾਣ ਭਰੀ ਸੀ। ਕਾਂਗੜਾ ਦੇ ਜਵਾਲੀ ਸਬ-ਡਿਵੀਜ਼ਨ ਦੇ ਪੱਟਾ ਜੱਟੀਆਂ 'ਚ ਹੋਏ ਇਸ...
ਅਫ਼ਸਰਾਂ ਦਾ ਅਪਰਾਧੀਆਂ ਨਾਲ ਗਠਜੋੜ ਤੋੜਨ ਲਈ ਪੰਜਾਬ ਪੁਲਿਸ ਨੇ ਬਣਾਈ ਨਵੀਂ ਨੀਤੀ
. . .  about 1 hour ago
ਚੰਡੀਗੜ੍ਹ, 18 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਨੇ ਇੱਕ ਪੁਲਿਸ ਸਟੇਸ਼ਨ ਦੇ ਅੰਦਰ ਐਸ. ਐਚ. ਓ. ਅਤੇ ਮੁਣਸ਼ੀ ਦੇ ਕਾਰਜਕਾਲ ਦੀ ਹੱਦ ਵਧਾ ਕੇ ਤਿੰਨ ਸਾਲ ਅਤੇ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਦੇ ਕਾਰਜਕਾਲ...
ਹਿਮਾਚਲ ਪ੍ਰਦੇਸ਼ 'ਚ ਹਾਵਾਈ ਫੌਜ ਦਾ ਜਹਾਜ਼ ਹਾਦਸਾਗ੍ਰਸਤ, ਪਠਾਨਕੋਟ ਤੋਂ ਭਰੀ ਸੀ ਉਡਾਣ
. . .  about 2 hours ago
ਸ਼ਿਮਲਾ, 18 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਭਾਰਤੀ ਫੌਜ ਦਾ ਮਿਗ-21 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਤੋਂ ਬਾਅਦ ਪਾਇਲਟ ਲਾਪਤਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਜਹਾਜ਼ ਨੇ ਪਠਾਨਕੋਟ ਤੋਂ ਉਡਾਣ ਭਰੀ...
ਮਾਨਸੂਨ ਇਜਲਾਸ : ਬੇਭਰੋਸਗੀ ਮਤੇ 'ਤੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਹੋਵੇਗੀ ਬਹਿਸ
. . .  about 2 hours ago
ਨਵੀਂ ਦਿੱਲੀ, 18 ਜੁਲਾਈ- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਰੁੱਧ ਵਿਰੋਧੀ ਧਿਰਾਂ ਵਲੋਂ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਪੇਸ਼ ਕੀਤੇ ਗਏ ਬੇਭਰੋਸਗੀ ਮਤੇ 'ਤੇ ਲੋਕ ਸਭਾ 'ਚ ਸ਼ੁੱਕਰਵਾਰ ਨੂੰ ਅਤੇ ਰਾਜ ਸਭਾ 'ਚ ਸੋਮਵਾਰ ਨੂੰ ਬਹਿਸ ਦੀ ਕਾਰਵਈ ਹੋਵੇਗੀ...
ਨਸ਼ਾ ਨਾ ਮਿਲਣ ਕਾਰਨ ਨੌਜਵਾਨ ਦੀ ਮੌਤ
. . .  about 2 hours ago
ਝਬਾਲ, 18 ਜੁਲਾਈ (ਸੁਖਦੇਵ ਸਿੰਘ, ਸਰਬਜੀਤ ਸਿੰਘ)- ਪਿੰਡ ਭੁੱਚਰ ਕਲਾਂ ਵਿਖੇ ਨਸ਼ਾ ਨਾ ਮਿਲਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਬਲਜਿੰਦਰ ਸਿੰਘ (22) ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਸਿੰਘ ਸਮੈਕ ਪੀਣ ਦਾ ਆਦੀ...
ਅੰਮ੍ਰਿਤਸਰ 'ਚ ਅਣ-ਅਧਿਕਾਰਕ ਉਸਾਰੀਆਂ 'ਤੇ ਨਗਰ ਨਿਗਮ ਨੇ ਕੀਤੀ ਕਾਰਵਾਈ
. . .  about 2 hours ago
ਅੰਮ੍ਰਿਤਸਰ, 18 ਜੁਲਾਈ (ਹਰਮਿੰਦਰ ਸਿੰਘ)- ਮਾਣਯੋਗ ਹਾਈਕੋਰਟ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਨਵੀਂ ਉਸਾਰੀ 'ਤੇ ਲਗਾਈ ਰੋਕ 'ਤੇ ਅਮਲ ਕਰਦਿਆਂ ਅੰਮ੍ਰਿਤਸਰ ਨਗਰ ਨਿਗਮ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਨੇੜਲੇ ਇਲਾਕਿਆਂ 'ਚ ਹੋਈਆਂ ਨਾਜਾਇਜ਼...
ਨਸ਼ਾ ਤਸਕਰੀ 'ਤੇ ਠੱਲ੍ਹ ਪਾਉਣ ਲਈ ਫ਼ਾਜ਼ਿਲਕਾ ਪੁਲਿਸ ਨੇ ਜਾਰੀ ਕੀਤਾ ਟੋਲ ਫਰੀ ਨੰਬਰ
. . .  about 2 hours ago
ਫ਼ਾਜ਼ਿਲਕਾ, 18 ਜੁਲਾਈ (ਪ੍ਰਦੀਪ ਕੁਮਾਰ)- ਨਸ਼ਾ ਮੁਕਤੀ ਮੁਹਿੰਮ ਦੇ ਤਹਿਤ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੱਸਿਆ ਕਿ ਜ਼ਿਲ੍ਹੇ 'ਚ ਨਸ਼ੇ ਨੂੰ ਠੱਲ੍ਹ ਪਾਉਣ ਲਈ ਪੁਲਿਸ...
ਸ਼ਤੰਰਜ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਮਲਿੱਕਾ ਹਾਂਡਾ ਦਾ ਘਰ ਪਹੁੰਚਣ 'ਤੇ ਹੋਇਆ ਨਿੱਘਾ ਸਵਾਗਤ
. . .  about 3 hours ago
ਜਲੰਧਰ, 18 ਜੁਲਾਈ- ਇੰਗਲੈਂਡ ਦੇ ਮਾਨਚੈਸਟਰ 'ਚ ਆਈ. ਸੀ. ਸੀ. ਡੀ. ਵਿਸ਼ਵ ਫਾਈਡ ਓਲਿੰਪਿਆਡ ਸ਼ਤਰੰਜ 'ਚ ਚਾਂਦੀ ਤਮਗਾ ਜਿੱਤਣ ਵਾਲੀ ਮੱਲਿਕਾ ਹਾਂਡਾ ਦਾ ਅੱਜ ਜਲੰਧਰ ਵਿਖੇ ਘਰ ਪਹੁੰਚਣ 'ਤੇ ਪ੍ਰਸ਼ਾਸਨ ਅਤੇ ਪੱਛਮੀ ਜਲੰਧਰ ਤੋਂ ਐਮ. ਐਲ. ਏ. ਸੁਸ਼ੀਲ...
ਮਾਨਸੂਨ ਇਜਲਾਸ : ਲੋਕ ਸਭਾ 'ਚ ਮੋਦੀ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਮਨਜ਼ੂਰ
. . .  about 3 hours ago
ਨਵੀਂ ਦਿੱਲੀ, 18 ਜੁਲਾਈ- ਸੰਸਦ ਦੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਅੱਜ ਨਰਿੰਦਰ ਮੋਦੀ ਸਰਕਾਰ ਵਿਰੁੱਧ ਲੋਕ ਸਭਾ 'ਚ ਕਾਂਗਰਸ, ਟੀ. ਡੀ. ਪੀ. ਅਤੇ ਹੋਰ ਵਿਰੋਧੀ ਧਿਰਾਂ ਵਲੋਂ ਪੇਸ਼ ਕੀਤੇ ਗਏ ਬੇਭਰੋਸਗੀ ਦੇ ਮਤੇ ਨੂੰ ਲੋਕ ਸਭਾ ਸਪੀਕਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ...
ਰਾਈਫਲ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਸਾਬਕਾ ਫੌਜੀ ਦੀ ਮੌਤ
. . .  about 3 hours ago
ਮੋਗਾ, 18 ਜੁਲਾਈ (ਗੁਰਤੇਜ ਸਿੰਘ ਬੱਬੀ)- ਮੋਗਾ ਨਾਲ ਲੱਗਦੇ ਪਿੰਡ ਲੰਡੈਕੇ 'ਚ ਅੱਜ ਸਵੇਰੇ ਆਪਣੀ ਹੀ ਲਾਈਸੈਂਸੀ ਰਾਈਫਲ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਸਾਬਕਾ ਫੌਜੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਮਨਜੀਤ ਸਿੰਘ (50), ਫੌਜ 'ਚੋਂ ਸੇਵਾ ਮੁਕਤ ਹੋਣ...
ਦਿੱਲੀ ਹਾਈਕੋਰਟ ਨੇ ਜੇ. ਐਨ. ਯੂ. ਨੂੰ ਕਨ੍ਹੱਈਆ ਵਿਰੁੱਧ ਕਾਰਵਾਈ ਨਾ ਕਰਨ ਦਾ ਦਿੱਤਾ ਨਿਰਦੇਸ਼
. . .  about 4 hours ago
ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 4 hours ago
ਉੱਘੇ ਸਮਾਜ ਸੇਵੀ ਬਲਰਾਜ ਸਿੰਘ ਸੇਖੋਂ ਦਾ ਦੇਹਾਂਤ
. . .  about 4 hours ago
ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਖ਼ਾਲੀ ਭਾਂਡੇ ਲੈ ਕੇ ਮੰਗੀ ਭੀਖ
. . .  about 4 hours ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਇਨਾਮੀ ਮਹਿਲਾ ਨਕਸਲੀ ਢੇਰ
. . .  about 5 hours ago
ਸਰਕਾਰ ਹਰ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ- ਮੋਦੀ
. . .  about 5 hours ago
ਡਾਲਰ ਦੇ ਮੁਕਾਬਲੇ 3 ਪੈਸੇ ਦੇ ਵਾਧੇ ਨਾਲ ਖੁੱਲ੍ਹਿਆ ਰੁਪਿਆ
. . .  about 5 hours ago
ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਭਾਈ ਰਾਜੋਆਣਾ ਦਾ ਘਟਿਆ ਤਿੰਨ ਕਿਲੋ ਭਾਰ
. . .  about 6 hours ago
ਅਖਿਲੇਸ਼ ਨੇ ਹਾਦਸੇ 'ਚ ਜ਼ਖਮੀਆਂ ਦੀ ਕੀਤੀ ਮਦਦ
. . .  about 6 hours ago
ਰਾਹੁਲ ਦਾ ਭਾਜਪਾ 'ਤੇ ਇਸ਼ਾਰਿਆਂ 'ਚ ਹਮਲਾ
. . .  about 6 hours ago
ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ
. . .  about 7 hours ago
ਨੋਇਡਾ ਇਮਾਰਤ ਹਾਦਸਾ - ਤਿੰਨ ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
. . .  about 7 hours ago
ਅੱਜ ਦਾ ਵਿਚਾਰ
. . .  about 8 hours ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਜਿੱਤਣ ਲਈ 64 ਗੇਂਦਾਂ 'ਚ 23 ਦੌੜਾਂ ਦੀ ਲੋੜ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੇ ਇੰਗਲੈਂਡ ਨੂੰ ਦਿੱਤਾ ਜਿੱਤਣ ਲਈ 257 ਦੌੜਾਂ ਦਾ ਟੀਚਾ
. . .  1 day ago
ਪਿੰਡ ਲੁਹਾਰ ਦਾ ਭਗਵੰਤ ਸਿੰਘ ਨਸ਼ੇ ਦੀ ਭੇਟ ਚੜਿਆ
. . .  1 day ago
ਅਮਰਨਾਥ ਯਾਤਰਾ 'ਤੇ ਗਏ ਨੌਜਵਾਨ ਦੀ ਰਸਤੇ ਵਿਚ ਮੌਤ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪੰਜਵਾਂ ਝਟਕਾ
. . .  1 day ago
ਸਿੱਖਿਆ ਵਿਭਾਗ ਵੱਲੋਂ ਦਸਤੀ ਛੁੱਟੀ ਦੀਆਂ ਅਰਜ਼ੀਆਂ ਨਾ ਲੈਣ ਦੇ ਹੁਕਮ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ
  •     Confirm Target Language  

ਭੀੜਤੰਤਰ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇ-ਸੁਪਰੀਮ ਕੋਰਟ

ਗਊ ਰੱਖਿਆ ਦੇ ਨਾਂਅ 'ਤੇ ਹਿੰਸਾ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਸਰਕਾਰ
ਨਵੀਂ ਦਿੱਲੀ, 17 ਜੁਲਾਈ (ਜਗਤਾਰ ਸਿੰਘ)-ਦੇਸ਼ ਭਰ 'ਚ ਗਊ ਰੱਖਿਆ ਦੇ ਨਾਂਅ 'ਤੇ ਭੀੜ ਵਲੋਂ ਕੀਤੀ ਜਾਣ ਵਾਲੀ ਹਿੰਸਾ (ਮਾਬ ਲਿਚਿੰਗ) ਨੂੰ ਰੋਕਣ ਲਈ ਸੁਪਰੀਮ ਕੋਰਟ ਨੇ ਆਪਣੇ ਅਹਿਮ ਫ਼ੈਸਲੇ 'ਚ ਸੰਸਦ ਨੂੰ ਕਿਹਾ ਕਿ ਉਹ ਇਸ ਸਬੰਧੀ ਵੱਖਰਾ ਕਾਨੂੰਨ ਬਣਾਉਣ 'ਤੇ ਵਿਚਾਰ ਕਰੇ, ਨਾਲ ਹੀ ਹੇਠਲੀਆਂ ਅਦਾਲਤਾਂ ਨੂੰ ਆਦੇਸ਼ ਦਿੱਤਾ ਕਿ ਉਹ ਦੋਸ਼ੀ ਨੂੰ ਅਪਰਾਧ ਲਈ ਕਾਨੂੰਨ 'ਚ ਦਰਸਾਈ ਵੱਧ ਤੋਂ ਵੱਧ ਸਜ਼ਾ ਦੇਵੇ | ਭੀੜ ਵਲੋਂ ਹਿੰਸਾ 'ਚ ਮੌਤ ਹੋ ਜਾਣ 'ਤੇ ਦੋਸ਼ੀ ਨੂੰ ਸਿਰਫ਼ ਮੌਤ ਦੀ ਸਜ਼ਾ ਦਿੱਤੀ ਜਾਵੇ | ਆਪਣੇ ਫ਼ੈਸਲੇ 'ਚ ਸੁਪਰੀਮ ਕੋਰਟ ਨੇ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਘਟਨਾਵਾਂ ਦੀ ਨਿੰਦਾ ਕਰਦਿਆਂ ਇਸ ਨੂੰ ਸਖ਼ਤੀ ਨਾਲ ਰੋਕਣ ਦੀ ਲੋੜ 'ਤੇ ਜ਼ੋਰ ਦਿੰਦਿਆ ਕਿਹਾ ਕਿ ਭੀੜਤੰਤਰ ਨਾਲ ਕਰੜੇ ਹੱਥੀ ਨਜਿੱਠਿਆ ਜਾਵੇ | ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਵਿਚ ਭੀੜਤੰਤਰ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ | ਇਸ ਸਬੰਧੀ ਸਰਕਾਰ ਨੂੰ ਨਵਾਂ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ | ਸਰਬਉੱਚ ਅਦਾਲਤ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਸਰਕਾਰ ਨੂੰ ਕਿਹਾ ਕਿ ਇਸ ਸਬੰਧੀ ਵਿਚ ਵੱਖਰਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਇਸ ਅਪਰਾਧ ਵਿਚ ਸ਼ਾਮਿਲ ਲੋਕਾਂ ਨੂੰ ਸਜ਼ਾ ਦਿੱਤੀ ਜਾ ਸਕੇ | ਅਦਾਲਤ ਨੇ ਕਿਹਾ ਕਿ ਕੋਈ ਵਿਅਕਤੀ ਖ਼ੁਦ ਵਿਚ ਕਾਨੂੰਨ ਨਹੀਂ ਹੈ ਅਤੇ ਕਿਸੇ ਨੂੰ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਦਾ ਹੱਕ ਨਹੀਂ ਹੈ | ਦੇਸ਼ ਦੇ ਧਰਮ ਨਿਰਪੱਖ ਢਾਂਚੇ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ | ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐਮ. ਖਾਨਵਿਲਕਰ ਅਤੇ ਜਸਟਿਸ ਡੀ. ਵਾਈ. ਚੰਦਰਚੂੜ ਦੀ ਬੈਂਚ ਨੇ ਇਸ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ ਜੋ ਕੇਂਦਰ ਤੇ ਸੂਬਾ ਸਰਕਾਰਾਂ ਨੂੰ 4 ਹਫ਼ਤਿਆਂ ਦੇ ਅੰਦਰ ਲਾਗੂ ਕਰਨੇ ਹੋਣਗੇ | ਅਦਾਲਤ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦਾ ਅਧਿਕਾਰ ਨਹੀਂ ਹੈ | ਇਸ ਲਈ ਸੂਬਾ ਸਰਕਾਰਾਂ ਦਾ ਫ਼ਰਜ਼ ਹੈ ਕਿ ਉਹ ਕਾਨੂੰਨ ਵਿਵਸਥਾ ਕਾਇਮ ਰੱਖਣ | ਅਦਾਲਤ ਨੇ ਕਿਹਾ ਕਿ ਦੇਸ਼ ਵਿਚ ਸ਼ਾਂਤੀ ਸਥਾਪਿਤ ਕਰਨਾ ਕੇਂਦਰ ਦਾ ਫ਼ਰਜ਼ ਹੈ ਅਤੇ ਇਸ ਤਰ੍ਹਾਂ ਭੀੜ ਵਲੋਂ ਕੀਤੀ ਜਾਣ ਵਾਲੀ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਅਦਾਲਤ ਨੇ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਵੀ ਆਖੀ ਹੈ | ਸੁਪਰੀਮ ਕੋਰਟ ਨੇ ਤੁਸ਼ਾਰ ਗਾਂਧੀ ਅਤੇ ਤਹਿਸੀਨ ਪੁਨਾਵਾਲਾ ਵਰਗੇ ਲੋਕਾਂ ਦੀ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਇਹ ਆਦੇਸ਼ ਦਿੱਤਾ | ਇਸ ਪਟੀਸ਼ਨ 'ਚ ਅਜਿਹੀਆਂ ਹਿੰਸਕ ਘਟਨਾਵਾਂ 'ਤੇ ਕਾਬੂ ਪਾਉਣ ਲਈ ਦਿਸ਼ਾ ਨਿਰਦੇਸ਼ ਬਣਾਉਣ ਦੀ ਬੇਨਤੀ ਕੀਤੀ ਗਈ ਹੈ | ਅਦਾਲਤ ਨੇ ਕਿਹਾ ਕਿ 28 ਅਗਸਤ ਨੂੰ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ | ਦੱਸਣਯੋਗ ਹੈ ਕਿ ਇਸ ਮਾਮਲੇ 'ਚ ਅਦਾਲਤ ਨੇ 3 ਜੁਲਾਈ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ, ਜਿਸ ਨੂੰ ਅੱਜ ਸੁਣਾਇਆ ਗਿਆ | ਦਰਅਸਲ ਸੁਪਰੀਮ ਕੋਰਟ ਵਿਚ ਮਾਬ ਲਿਚਿੰਗ ਦੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿਚ ਗਊ ਰੱਖਿਆ ਦੇ ਨਾਂਅ 'ਤੇ ਹਿੰਸਾ ਕਰਨ ਵਾਲੀ ਭੀੜ ਨੂੰ ਰੋਕਣ ਦੀ ਮੰਗ ਕੀਤੀ ਗਈ ਸੀ |
ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼
• ਸੂਬਾ ਸਰਕਾਰ ਹਰ ਜ਼ਿਲ੍ਹੇ 'ਚ ਐਸ. ਪੀ. ਪੱਧਰ ਦੇ ਅਧਿਕਾਰੀ ਨੂੰ ਨੋਡਲ ਅਫ਼ਸਰ ਨਿਯੁਕਤ ਕਰੇ, ਜੋ ਸਪੈਸ਼ਲ ਟਾਸਕ ਫੋਰਸ ਬਣਾਏ |
• ਸੂਬਾ ਸਰਕਾਰ ਅਜਿਹੇ ਇਲਾਕਿਆਂ ਦੀ ਪਛਾਣ ਕਰੇ, ਜਿਥੇ ਅਜਿਹੀਆਂ ਘਟਨਾਵਾਂ ਵਾਪਰੀਆਂ ਹੋਣ |
• ਨੋਡਲ ਅਫ਼ਸਰ ਸਥਾਨਕ ਇੰਟੈਲੀਜੈਂਸ ਨਾਲ ਮੀਟਿੰਗ ਕਰੇ |
• ਡੀ. ਜੀ. ਪੀ. ਅਤੇ ਗ੍ਰਹਿ ਸਕੱਤਰ ਨੋਡਲ ਅਫ਼ਸਰ ਨਾਲ ਮੀਟਿੰਗ ਕਰਨ |
• ਕੇਂਦਰ ਅਤੇ ਸੂਬਾ ਸਰਕਾਰ ਆਪਸ 'ਚ ਤਾਲਮੇਲ ਰੱਖਣ |
• ਸਰਕਾਰ 'ਮਾਬ ਲਿਚਿੰਗ' ਦੌਰਾਨ ਹਿੰਸਾ ਿਖ਼ਲਾਫ਼ ਪ੍ਰਚਾਰ ਕਰੇ |
• ਅਜਿਹੇ ਮਾਮਲਿਆਂ 'ਚ ਤੁਰੰਤ ਐਫ. ਆਈ. ਆਰ. ਦਰਜ ਹੋਵੇ |
• ਕੇਂਦਰ ਦੇ ਨਾਲ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਸੋਸ਼ਲ ਮੀਡੀਆ 'ਤੇ ਭੜਕਾਊ ਭਾਸ਼ਣ ਅਤੇ ਸੰਦੇਸ਼ਾਂ, ਵੀਡੀਓ ਨੂੰ ਰੋਕੇ, ਜੋ ਭੀੜ ਨੂੰ ਹਿੰਸਾ ਲਈ ਉਕਸਾਉਂਦੇ ਹਨ |
• ਭੜਕਾਊ ਸੰਦੇਸ਼ ਫੈਲਾਉਣ ਵਾਲੇ ਲੋਕਾਂ 'ਤੇ ਧਾਰਾ 153 ਏ ਤਹਿਤ ਮਾਮਲਾ ਦਰਜ ਕੀਤਾ ਜਾਵੇ |
• ਸੂਬਾ ਸਰਕਾਰ ਭੀੜ ਹਿੰਸਾ ਪੀੜਤ ਮੁਆਵਜ਼ਾ ਯੋਜਨਾ ਬਣਾਏ ਅਤੇ ਸੱਟ ਦੇ ਮੁਤਾਬਿਕ ਮੁਆਵਜ਼ਾ ਤੈਅ ਕਰੇ |
• ਫਾਸਟ ਟਰੈਕ ਅਦਾਲਤ 'ਚ ਕੇਸ ਚੱਲੇ, ਸੁਣਵਾਈ ਰੋਜ਼ਾਨਾ ਹੋਵੇ ਅਤੇ ਛੇ ਮਹੀਨਿਆਂ 'ਚ ਪੂਰੀ ਹੋਵੇ |
• ਸਬੰਧਿਤ ਧਾਰਾ 'ਚ ਸੁਣਵਾਈ ਕਰ ਰਹੀ ਅਦਾਲਤ ਵੱਧ ਤੋਂ ਵੱਧ ਸਜ਼ਾ ਦੇਵੇ |
• ਪੀੜਤ ਦੇ ਵਕੀਲ ਦਾ ਖਰਚਾ ਸਰਕਾਰ ਕਰੇ |
• ਗਊ ਰੱਖਿਆ ਭੀੜ ਹਿੰਸਾ ਰੋਕਣ ਲਈ ਸੁਪਰੀਮ ਕੋਰਟ ਨੇ ਸੰਸਦ ਨੂੰ ਇਸ ਲਈ ਵੱਖਰਾ ਕਾਨੂੰਨ ਬਣਾਉਣ 'ਤੇ ਵਿਚਾਰ ਕਰਨ ਲਈ ਕਿਹਾ |

ਚੋਣਾਂ ਤੱਕ ਜੇਲ੍ਹ 'ਚ ਹੀ ਰਹਿਣਗੇ ਨਵਾਜ਼ ਸ਼ਰੀਫ ਤੇ ਮਰੀਅਮ

ਅਦਾਲਤ ਵਲੋਂ ਦੋਵਾਂ ਦੀਆਂ ਅਪੀਲਾਂ 'ਤੇ ਸੁਣਵਾਈ ਮੁਲਤਵੀ
ਇਸਲਾਮਾਬਾਦ, 17 ਜੁਲਾਈ (ਏਜੰਸੀ)-ਪਾਕਿਸਤਾਨ ਦੀ ਇਕ ਅਦਾਲਤ ਨੇ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਅਤੇ ਜਵਾਈ ਦੀਆਂ ਅਪੀਲਾਂ 'ਤੇ ਸੁਣਵਾਈ ਜੁਲਾਈ ਦੇ ਆਖ਼ਰੀ ਹਫ਼ਤੇ ਤੱਕ ਟਾਲ ਦਿੱਤੀ ਹੈ | ਉਨ੍ਹਾਂ ਨੇ ਭਿ੍ਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਦੇ ਖਿਲਾਫ਼ ਅਪੀਲ ਕੀਤੀ ਹੈ | ਇਸ ਦੇ ਨਾਲ ਹੀ ਚੋਣਾਂ ਤੋਂ ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਅਤੇ ਆਪਣੀ ਪਾਰਟੀ ਦੀ ਚੋਣ ਮੁਹਿੰਮ ਨੂੰ ਮਜ਼ਬੂਤੀ ਦੇਣ ਸਬੰਧੀ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ | ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਹਨ ਅਤੇ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਆਮ. ਐਲ-ਐਨ) ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਜਲਦ ਰਿਹਾਈ ਦੀ ਉਮੀਦ ਲਗਾ ਕੇ ਬੈਠੀ ਸੀ | ਨਵਾਜ਼ ਸ਼ਰੀਫ, ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਅਤੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫ਼ਦਰ ਨੇ ਕੱਲ੍ਹ ਇਸਲਾਮਾਬਾਦ ਹਾਈ ਕੋਰਟ 'ਚ ਏਵਨਫੀਲਡ ਭਿ੍ਸ਼ਟਾਚਾਰ ਮਾਮਲੇ 'ਚ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਅਪੀਲਾਂ ਦਾਇਰ ਕੀਤੀਆਂ ਸਨ |
ਜਸਟਿਸ ਮੋਹਸਿਨ ਅਖ਼ਤਰ ਕਿਆਨੀ ਅਤੇ ਜਸਟਿਸ ਮੀਆਂਗੁਲ ਹਸਨ ਔਰੰਗਜ਼ੇਬ ਦੀ ਦੋ ਮੈਂਬਰੀ ਬੈਂਚ ਨੇ ਉਨ੍ਹਾਂ ਦੀਆਂ ਅਪੀਲਾਂ 'ਤੇ ਸੁਣਵਾਈ ਕੀਤੀ ਸੀ ਅਤੇ ਰਾਸ਼ਟਰੀ ਜਵਾਬਦੇਹੀ ਬਿਊਰੋ ਨੂੰ ਨੋਟਿਸ ਜਾਰੀ ਕੀਤੇ ਸਨ | ਨਾਲ ਹੀ ਮਾਮਲੇ ਦੇ ਰਿਕਾਰਡ ਪੇਸ਼ ਕਰਨ ਦਾ ਵੀ ਆਦੇਸ਼ ਦਿੱਤਾ ਸੀ | ਬੈਂਚ ਨੇ ਮਾਮਲੇ ਦੀ ਸੁਣਵਾਈ ਜੁਲਾਈ ਦੇ ਆਖ਼ਰੀ ਹਫ਼ਤੇ ਤੱਕ ਟਾਲ ਦਿੱਤੀ | ਜਿਸ ਦਾ ਮਤਲਬ ਹੁਣ ਸੁਣਵਾਈ 25 ਜੁਲਾਈ ਦੇ ਬਾਅਦ ਹੀ ਹੋਵੇਗੀ |
ਦੋਸ਼ੀ ਠਹਿਰਾਉਣ ਵਾਲਾ ਜੱਜ 2 ਹੋਰ ਮਾਮਲਿਆਂ ਦੀ ਸੁਣਵਾਈ ਤੋਂ ਪਿੱਛੇ ਹਟਿਆ
ਇਸਲਾਮਾਬਾਦ, 17 ਜੁਲਾਈ (ਏਜੰਸੀ)-ਪਾਕਿਸਤਾਨ ਦੀ ਭਿ੍ਸ਼ਟਾਚਾਰ ਵਿਰੋਧੀ ਅਦਾਲਤ ਦੇ ਜੱਜ, ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭਿ੍ਸ਼ਟਾਚਾਰ ਦੇ ਮਾਮਲੇ 'ਚ ਬੀਤੇ ਦਿਨੀਂ 10 ਸਾਲ ਦੀ ਸਜ਼ਾ ਸੁਣਾਈ ਸੀ, ਨੇ ਨਵਾਜ਼ ਸ਼ਰੀਫ ਿਖ਼ਲਾਫ਼ ਭਿ੍ਸ਼ਟਾਚਾਰ ਦੇ ਦੋ ਹੋਰ ਮਾਮਲਿਆਂ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ | ਇਸਲਾਮਾਬਾਦ ਹਾਈ ਕੋਰਟ ਦੇ ਸੂਤਰਾਂ ਅਨੁਸਾਰ ਇਸਲਾਮਾਬਾਦ ਜਵਾਬਦੇਹੀ ਅਦਾਲਤ ਦੇ ਜੱਜ ਜਸਟਿਸ ਮੁਹੰਮਦ ਬਸ਼ੀਰ ਨੇ ਹਾਈ ਕੋਰਟ ਦੇ ਚੀਫ਼ ਜਸਟਿਸ ਅਨਵਰ ਖ਼ਾਨ ਕਾਸੀ ਨੂੰ ਪੱਤਰ ਲਿਖਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਿਖ਼ਲਾਫ਼ ਚੱਲ ਰਹੇ ਭਿ੍ਸ਼ਟਾਚਾਰ ਦੇ ਦੋ ਹੋਰ ਮਾਮਲਿਆਂ ਨੂੰ ਕਿਸੇ ਹੋਰ ਜੱਜ ਕੋਲ ਤਬਦੀਲ ਕਰ ਦਿੱਤਾ ਜਾਵੇ | ਪੱਤਰ 'ਚ ਉਨ੍ਹਾਂ ਲਿਖਿਆ ਕਿ ਜੇਕਰ ਇਹ ਮਾਮਲੇ ਹੋਰ ਜੱਜ ਕੋਲ ਤਬਦੀਲ ਕਰ ਦਿੱਤੇ ਜਾਣ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ | ਉਹ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਨਹੀਂ ਕਰਨਾ ਚਾਹੁੰਦੇ | ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ ਦੇ ਵਕੀਲ ਖਵਾਜ਼ਾ ਹੈਰਿਸ ਨੇ ਵੀ ਇਨ੍ਹਾਂ ਦੋ ਮਾਮਲਿਆਂ ਦੀ ਜਸਟਿਸ ਬਸ਼ੀਰ ਕੋਲ ਸੁਣਵਾਈ 'ਤੇ ਇਤਰਾਜ਼ ਉਠਾਇਆ ਸੀ |

ਦੋਹਤਾ ਕਰੇਗਾ ਚੋਣ ਪ੍ਰਚਾਰ

ਲਾਹੌਰ, 17 ਜੁਲਾਈ (ਏਜੰਸੀ)-ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਦੋਹਤਾ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਪੀ. ਐਮ. ਐਲ-ਐਨ ਲਈ ਚੋਣ ਪ੍ਰਚਾਰ ਕਰੇਗਾ | ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਅਤੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫਦਰ ਦਾ ਪੁੱਤਰ ਜੁਨੈਦ ਸਫਦਰ ਪਾਕਿਸਤਾਨ ਦੀਆਂ ਸਿਆਸੀ ਗਤੀਵਿਧੀਆਂ 'ਚ ਹਿੱਸਾ ਲੈਣ ਵਾਲਾ ਸ਼ਰੀਫ ਪਰਿਵਾਰ ਦੀ ਤੀਸਰੀ ਪੀੜ੍ਹੀ ਦਾ ਪਹਿਲਾ ਵਿਅਕਤੀ ਬਣ ਗਿਆ ਹੈ |
ਬਰਤਾਨੀਆ ਦੀ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਕਰ ਰਿਹਾ ਜੁਨੈਦ ਕੱਲ੍ਹ ਹੀ ਲਾਹੌਰ ਆਇਆ ਹੈ | ਉਮੀਦ ਹੈ ਕਿ ਜੁਨੈਦ ਆਪਣੇ ਨਾਨਾ ਨਵਾਜ਼ ਸ਼ਰੀਫ, ਮਾਂ ਮਰੀਅਮ ਅਤੇ ਪਿਤਾ ਸਫਦਰ ਨੂੰ ਮਿਲਣ ਰਾਵਲਪਿੰਡੀ ਦੀ ਆਦਿਆਲਾ ਜੇਲ੍ਹ ਜਾਵੇਗਾ | ਡਾਨ ਅਖ਼ਬਾਰ ਨੇ ਪੀ. ਐਮ. ਐਲ-ਐਨ ਦੇ ਸੀਨੀਅਰ ਨੇਤਾ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਜੁਨੈਦ ਜੇਲ੍ਹ 'ਚ ਬੰਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਜਾਂ ਨਾ ਪਰ ਵੱਖ-ਵੱਖ ਸੰਸਦੀ ਖੇਤਰਾਂ 'ਚ ਜਾ ਕੇ ਚੋਣ ਰੈਲੀਆਂ ਨੂੰ ਸੰਬੋਧਨ ਕਰੇਗਾ | ਸ਼ਰੀਫ ਦੇ ਘਰ ਦੇ ਨੇੜਲੇ ਇਲਾਕਿਆਂ 'ਚ ਜੁਨੈਦ ਦੀਆਂ ਤਸਵੀਰਾਂ ਅਤੇ ਪੋਸਟਰ ਵੀ ਲਗਾਏ ਗਏ ਹਨ |


ਮੋਦੀ ਸਰਕਾਰ ਿਖ਼ਲਾਫ਼ ਲਿਆਂਦਾ ਜਾਵੇਗਾ ਬੇਭਰੋਸਗੀ ਦਾ ਮਤਾ

ਕਾਂਗਰਸ ਸਮੇਤ 12 ਪਾਰਟੀਆਂ ਨੇ ਪ੍ਰਗਟਾਈ ਸਹਿਮਤੀ
ਨਵੀਂ ਦਿੱਲੀ, 17 ਜੁਲਾਈ (ਏਜੰਸੀਆਂ)-ਕਾਂਗਰਸ ਨੇ ਕਿਹਾ ਕਿ ਉਹ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਇਜਲਾਸ 'ਚ ਸਾਰੀਆਂ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਸਰਕਾਰ ਦੇ ਿਖ਼ਲਾਫ਼ ਬੇਭਰੋਸਗੀ ਮਤਾ ਲਿਆਏਗੀ | ਲੋਕ ਸਭਾ 'ਚ ਕਾਂਗਰਸ ਦੇ ਨੇਤਾ ਮਲਿਕਅਰਜੁਨ ਖ਼ੜਗੇ ਨੇ ਕਿਹਾ ਕਿ ਸੋਮਵਾਰ ਨੂੰ ਵਿਰੋਧੀ ਦਲਾਂ ਦੀ ਹੋਈ ਬੈਠਕ 'ਚ ਸ਼ਾਮਿਲ ਹੋਈਆਂ ਸਾਰੀਆਂ ਪਾਰਟੀਆਂ ਨੇ ਬੇਭਰੋਸਗੀ ਮਤਾ ਲਿਆਉਣ 'ਤੇ ਸਹਿਮਤੀ ਜਤਾਈ ਹੈ | ਖ਼ੜਗੇ ਨੇ ਕਿਹਾ ਕਿ ਹੋਰਨਾਂ ਪਾਰਟੀਆਂ ਨੂੰ ਵੀ ਨਾਲ ਲੈਣ ਦੀ ਪ੍ਰਕਿਰਿਆ ਚਲ ਰਹੀ ਹੈ | ਆਂਧਰਾ ਪ੍ਰਦੇਸ਼ ਦੀਆਂ ਪਾਰਟੀਆਂ ਟੀ. ਡੀ. ਪੀ. ਅਤੇ ਵਾਈ. ਐਸ. ਆਰ. ਕਾਂਗਰਸ ਨੇ ਉਨ੍ਹਾਂ ਦੇ ਸੂਬੇ ਨੂੰ ਕੇਂਦਰ ਵਲੋਂ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਦੇਣ ਤੋਂ ਇਨਕਾਰ ਕਰਨ ਦੇ ਿਖ਼ਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਗੱਲ ਆਖ਼ੀ ਹੈ | ਟੀ. ਡੀ. ਪੀ. ਦੇ ਪ੍ਰਧਾਨ ਐਨ. ਚੰਦਰਬਾਬੂ ਨਾਇਡੂ ਨੇ ਵੱਖ-ਵੱਖ ਦਲਾਂ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਿਖ਼ਲਾਫ਼ ਬੇਭਰੋਸਗੀ ਮਤੇ 'ਤੇ ਸਮਰਥਨ ਮੰਗਿਆ ਹੈ | ਨਾਇਡੂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨ. ਡੀ. ਏ. ਸਰਕਾਰ ਦੇ ਅੜੀਅਲ ਰਵੱਈਏ ਕਾਰਨ ਟੀ. ਡੀ. ਪੀ. ਨੇ ਮੌਨਸੂਨ ਇਜਲਾਸ 'ਚ ਮੋਦੀ ਸਰਕਾਰ ਿਖ਼ਲਾਫ਼ ਬੇਭਰੋਸਗੀ ਮਤਾ ਲਿਆਉਣ ਦਾ ਫ਼ੈਸਲਾ ਕੀਤਾ ਹੈ |

ਸੰਸਦ ਦੀ ਸੁਚਾਰੂ ਕਾਰਵਾਈ ਲਈ ਮੋਦੀ ਨੇ ਸਾਰੀਆਂ ਪਾਰਟੀਆਂ ਤੋਂ ਮੰਗਿਆ ਸਹਿਯੋਗ

ਨਵੀਂ ਦਿੱਲੀ, 17 ਜੁਲਾਈ (ਏਜੰਸੀਆਂ)-ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਇਜਲਾਸ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਸਾਰੀਆਂ ਪਾਰਟੀਆਂ ਤੋਂ ਸਹਿਯੋਗ ਮੰਗਿਆ ਹੈ | ਸੰਸਦ ਭਵਨ 'ਚ ਸਰਬ ਪਾਰਟੀ ਮੀਟਿੰਗ ਦੌਰਾਨ ਮੋਦੀ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਮੁੱਦੇ ਸੰਸਦ ਦੇ ਸਦਨਾਂ 'ਚ ਉਠਾਉਣ ਕਿਉਂਕਿ ਲੋਕ ਸਾਡੇ 'ਤੇ ਉਮੀਦਾਂ ਲਗਾਈ ਬੈਠੇ ਹਨ | ਸਰਕਾਰ ਨੇ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਸੰਸਦ ਦੀ ਕਾਰਵਾਈ ਸੁਚਾਰੂ ਤਰੀਕੇ ਨਾਲ ਚੱਲਣ ਦਾ ਭਰੋਸਾ ਦਿੱਤਾ ਹੈ |
ਮੀਟਿੰਗ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸੰਸਦ 'ਚ ਨਿਰਵਿਘਨ ਕੰਮਕਾਜ ਅਤੇ ਲਾਭਕਾਰੀ ਇਜਲਾਸ ਲਈ ਸਾਰੀਆਂ ਸਿਆਸੀ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਸੰਸਦ ਕੰਮ ਕਰੇ ਅਤੇ ਸਾਨੂੰ ਸਾਰਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ | ਮੀਟਿੰਗ ਦੌਰਾਨ ਵਿਰੋਧੀ ਪਾਰਟੀਆਂ ਨੇ ਉੱਚ ਸਿੱਖਿਆ 'ਚ ਐਸ. ਸੀ./ਐਸ. ਟੀ. ਨੂੰ ਰਾਖਵਾਂਕਰਨ ਨਾ ਦਿੱਤੇ ਜਾਣ ਦਾ ਮੁੱਦਾ ਵੀ ਉਠਾਇਆ | ਸਮਾਜਵਾਦੀ ਪਾਰਟੀ ਦੇ ਆਗੂ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਜਦ ਤੱਕ ਸਰਕਾਰ ਸਦਨ 'ਚ ਸਾਨੂੰ ਉੱਚ ਸਿੱਖਿਆ 'ਚ ਐਸ. ਸੀ./ਐਸ. ਟੀ. ਨੂੰ ਰਾਖਵਾਂਕਰਨ ਦਿੱਤੇ ਜਾਣ ਦਾ ਭਰੋਸਾ ਨਹੀਂ ਦਿੰਦੀ ਤਦ ਤੱਕ ਅਸੀਂ ਸੰਸਦ ਦੀ ਕਾਰਵਾਈ ਨੂੰ ਨਹੀਂ ਚੱਲਣ ਦੇਵਾਂਗੇ | ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਕੇਂਦਰ ਵਲੋਂ ਦਿੱਲੀ ਸਰਕਾਰ ਨਾਲ ਕੀਤੇ ਜਾ ਰਹੇ ਭੇਦਭਾਵ ਦਾ ਮੁੱਦਾ ਉਠਾਇਆ ਅਤੇ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਇਸ ਮੁੱਦੇ 'ਤੇ ਬੋਲਣਗੇ |
ਨਹੀਂ ਚੱਲਣੇ ਦੇਵਾਂਗੇ ਸੰਸਦ ਦੀ ਕਾਰਵਾਈ-ਸਪਾ
ਸੰਸਦ ਦੇ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਇਜਲਾਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਛੜੇ ਤੇ ਦਲਿਤਾਂ ਦੇ ਰਾਖਵਾਂਕਰਨ ਦੇ ਮੁੱਦੇ 'ਤੇ ਸੰਸਦ ਦੀ ਕਾਰਵਾਈ ਨਹੀਂ ਚਲਣ ਦੇਣਗੇ | ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮੇਂਦਰ ਯਾਦਵ ਨੇ ਕਿਹਾ ਕਿ ਉੱਚ ਸਿੱਖਿਆ ਦੀਆਂ ਨੌਕਰੀਆਂ 'ਚ ਜੇਕਰ ਦਲਿਤਾਂ ਅਤੇ ਪਛੜੇ ਲੋਕਾਂ ਲਈ ਰਾਖਵਾਂਕਰਨ ਨੂੰ ਸਰਕਾਰ ਬਹਾਲ ਨਹੀਂ ਕਰਦੀ ਹੈ ਤਾਂ ਸਮਾਜਵਾਦੀ ਪਾਰਟੀ ਸੰਸਦ ਦੇ ਦੋਵੇਂ ਸਦਨ ਨਹੀਂ ਚੱਲਣ ਦੇਵੇਗੀ |
ਬਿੱਲਾਂ ਨੂੰ ਪਾਸ ਕਰਾਉਣ ਲਈ ਮੰਗਿਆ ਸਹਿਯੋਗ
ਕੇਂਦਰ ਸਰਕਾਰ ਨੇ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਔਰਤਾਂ ਲਈ ਰਾਖ਼ਵਾਂਕਰਨ, ਤਿੰਨ ਤਲਾਕ ਅਤੇ ਨਿਕਾਹ ਹਲਾਲਾ ਬਾਰੇ ਬਿੱਲਾਂ ਨੂੰ ਪਾਸ ਕਰਵਾਉਣ ਲਈ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੋਂ ਸਹਿਯੋਗ ਮੰਗਿਆ ਹੈ | ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਸੁਝਾਅ ਦਿੱਤਾ ਹੈ ਕਿ ਦੋਵਾਂ ਪਾਰਟੀਆਂ ਨੂੰ ਔਰਤਾਂ ਬਾਰੇ ਉਕਤ ਤਿੰਨਾਂ ਬਿੱਲਾਂ ਨੂੰ ਪਾਸ ਕਰਵਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ | ਦੱਸਣਯੋਗ ਹੈ ਕਿ ਬੀਤੇ ਕੱਲ੍ਹ ਰਾਹੁਲ ਗਾਂਧੀ ਨੇ ਮੌਨਸੂਨ ਇਜਲਾਸ 'ਚ ਔਰਤਾਂ ਬਾਰੇ ਰਾਖ਼ਵਾਂਕਰਨ ਬਿੱਲ ਨੂੰ ਪਾਸ ਕੀਤੇ ਜਾਣ ਨੂੰ ਯਕੀਨੀ ਬਣਾਏ ਜਾਣ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਸੀ | ਰਾਹੁਲ ਨੇ ਇਸ ਬਿੱਲ 'ਤੇ ਆਪਣੀ ਪਾਰਟੀ ਵਲੋਂ ਬਗੈਰ ਕਿਸੇ ਸ਼ਰਤ 'ਤੇ ਸਹਿਮਤੀ ਦੀ ਪੇਸ਼ਕਸ਼ ਕੀਤੀ ਸੀ |
ਭਾਜਪਾ ਵਲੋਂ ਅਨੁਰਾਗ ਠਾਕੁਰ ਲੋਕ ਸਭਾ 'ਚ ਚੀਫ਼ ਵਿਪ ਨਿਯੁਕਤ
ਭਾਰਤੀ ਜਨਤਾ ਪਾਰਟੀ ਨੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਨੂੰ ਲੋਕ ਸਭਾ 'ਚ ਆਪਣਾ ਚੀਫ਼ ਵਿਪ ਨਿਯੁਕਤ ਕੀਤਾ ਹੈ | ਅਨੁਰਾਗ ਠਾਕੁਰ ਨੂੰ ਰਾਕੇਸ਼ ਸਿੰਘ ਦੀ ਜਗ੍ਹਾ ਲਾਇਆ ਗਿਆ ਹੈ ਕਿਉਂਕਿ ਰਾਕੇਸ਼ ਸਿੰਘ ਨੂੰ ਹਾਲ ਹੀ ਵਿਚ ਪਾਰਟੀ ਨੇ ਮੱਧ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਬਣਾਇਆ ਸੀ | ਦੱਸਣਯੋਗ ਹੈ ਕਿ ਅਨੁਰਾਗ ਠਾਕੁਰ ਭਾਜਪਾ ਦੇ ਯੂਥ ਵਿੰਗ ਦੇ ਪ੍ਰਧਾਨ ਵੀ ਹਨ |

ਲੋਕਪਾਲ ਸਬੰਧੀ ਚੋਣ ਕਮੇਟੀ ਦੀ ਮੀਟਿੰਗ ਕੱਲ੍ਹ

ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਲੋਕਪਾਲ ਦੀ ਚੋਣ ਲਈ ਪੈਨਲ ਦੇ ਗਠਨ ਲਈ ਚੋਣ ਕਮੇਟੀ ਮੀਟਿੰਗ 19 ਜੁਲਾਈ ਨੂੰ ਹੋ ਰਹੀ ਹੈ | ਜਸਟਿਸ ਰੰਜਨ ਗੋਗੋਈ, ਜਸਟਿਸ ਆਰ. ਭਾਨੂਮਤੀ ਅਤੇ ਜਸਟਿਸ ਨਵੀਨ ਸਿਨਹਾ ਦੀ ਬੈਂਚ ਨੇ ਸਰਕਾਰ ਨੂੰ ਸੂਚਿਤ ਕੀਤਾ ਕਿ ਚੋਣ ਕਮੇਟੀ ਨੂੰ ਲੋਕਪਾਲ ਦੀ ਨਿਯੁਕਤੀ ਲਈ ਉਚਿਤ ਨਾਵਾਂ ਦੀ ਸਿਫਾਰਸ਼ ਕਰਨੀ ਹੋਵੇਗੀ | ਬੈਂਚ ਨੇ ਕਿਹਾ ਕਿ ਚੋਣ ਕਮੇਟੀ ਦੀ ਮੀਟਿੰਗ 19 ਜੁਲਾਈ ਨੂੰ ਹੋ
ਰਹੀ ਹੈ, ਇਸ ਲਈ ਉਹ ਫਿਲਹਾਲ ਕੋਈ ਆਦੇਸ਼ ਦੇਣ ਦੀ ਬਜਾਏ ਇਸ ਮਾਮਲੇ ਦੀ 24 ਜੁਲਾਈ ਨੂੰ ਸੁਣਵਾਈ ਕਰਨਗੇ | ਲੋਕਪਾਲ ਚੋਣ ਕਮੇਟੀ ਦੇ ਮੈਬਰਾਂ 'ਚ ਪ੍ਰਧਾਨ ਮੰਤਰੀ, ਚੀਫ਼ ਜਸਟਿਸ, ਲੋਕ ਸਭਾ ਸਪੀਕਰ, ਲੋਕ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਅਤੇ ਪ੍ਰਮੁੱਖ ਕਾਨੂੰਨਦਾਨ ਸ਼ਾਮਿਲ ਹਨ |

ਕੰਟਰੋਲ ਰੇਖਾ ਨੇੜੇ ਪੰਜਾਬ ਦੇ ਜਵਾਨ ਵਲੋਂ ਖ਼ੁਦਕੁਸ਼ੀ


ਜੰਮੂ, 17 ਜੁਲਾਈ (ਏਜੰਸੀ)-ਫ਼ੌਜ ਦੇ ਇਕ ਜਵਾਨ ਵਲੋਂ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ | ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰਾਈਫ਼ਲਮੈਨ ਰਣਬੀਰ ਸਿੰਘ (28) ਨੇ ਕੰਟਰੋਲ ਰੇਖਾ ਨੇੜੇ ਕੈਂਪ 'ਚ ਆਪਣੀ ਸਰਵਿਸ ਰਾਈਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਜਵਾਨ ਰਣਬੀਰ ਸਿੰਘ ਉਸ ਸਮੇਂ ਖ਼ੁਦ ਨੂੰ ਗੋਲੀ ਮਾਰੀ ਜਦ ਉਹ ਅਖਨੂਰ ਸੈਕਟਰ ਦੇ ਖੌਰਾ ਖੇਤਰ 'ਚ
ਹਮੀਰਪੁਰ ਨਵਾਂ ਮਿਲਟਰੀ ਗੈਰੀਸਨ 'ਚ ਤਾਇਨਾਤ ਸੀ | ਉਨ੍ਹਾਂ ਦੱਸਿਆ ਕਿ ਕਾਨੂੰਨੀ ਤੇ ਡਾਕਟਰੀ ਕਾਰਵਾਈ ਪੂਰੀ ਕਰਨ ਉਪਰੰਤ ਜਵਾਨ ਰਣਬੀਰ ਸਿੰਘ ਜੋ ਪੰਜਾਬ ਨਾਲ ਸਬੰਧਿਤ ਹੈ, ਦੀ ਲਾਸ਼ ਉਸ ਦੀ ਯੂਨਿਟ ਨੂੰ ਸੌਾਪ ਦਿੱਤੀ ਗਈ ਹੈ |

ਅਫ਼ਗਾਨਿਸਤਾਨ 'ਚ ਹਵਾਈ ਹਮਲੇ 62 ਅੱਤਵਾਦੀ ਹਲਾਕ

ਕਾਬੁਲ, 17 ਜੁਲਾਈ (ਏਜੰਸੀ)-ਅਫ਼ਗਾਨਿਸਤਾਨ ਦੇ ਕੰਧਾਰ ਸੂਬੇ 'ਚ ਹਵਾਈ ਹਮਲੇ 'ਚ ਘੱਟੋ-ਘੱਟ 62 ਅੱਤਵਾਦੀਆਂ ਦੀ ਮੌਤ ਹੋ ਗਈ ਹੈ | ਇਹ ਜਾਣਕਾਰੀ ਇਥੇ ਇਕ ਫ਼ੌਜੀ ਅਧਿਕਾਰੀ ਨੇ ਦਿੱਤੀ ਹੈ | ਖਬਰ ਏਜੰਸੀ ਸਿਨਹੂਆ ਅਨੁਸਾਰ ਅਧਿਕਾਰੀ ਨੇ ਦੱਸਿਆ ਕਿ ਫ਼ੌਜ ਦੇ ਲੜਾਕੂ ਜਹਾਜ਼ ਨੇ ...

ਪੂਰੀ ਖ਼ਬਰ »

ਠੇਕੇਦਾਰ ਤੋਂ 163 ਕਰੋੜ ਨਕਦ ਤੇ 100 ਕਿੱਲੋ ਸੋਨਾ ਜ਼ਬਤ

ਚੇਨਈ, 17 ਜੁਲਾਈ (ਏਜੰਸੀ)- ਆਮਦਨ ਕਰ ਵਿਭਾਗ ਦੀ ਜਾਂਚ ਸ਼ਾਖਾ ਦੇ ਅਧਿਕਾਰੀਆਂ ਨੇ ਅੱਜ ਇਕ ਪਾਰਟਨਰਸ਼ਿਪ ਫਰਮ ਐਸ. ਪੀ. ਕੇ. ਐਾਡ ਕੰਪਨੀ 'ਚ ਛਾਪੇਮਾਰੀ ਕੀਤੀ | ਸੂਬੇ ਦੇ ਰਾਜਮਾਰਗ ਵਿਭਾਗ ਲਈ ਕੰਮ ਕਰਨ ਵਾਲੀ ਫਰਮ ਕੋਲੋਂ 163 ਕਰੋੜ ਰੁਪਏ ਨਕਦ ਅਤੇ ਕਰੋੜਾਂ ਦੇ ਮੁੱਲ ਦਾ ...

ਪੂਰੀ ਖ਼ਬਰ »

ਕੇਂਦਰ ਵਲੋਂ ਟਰੱਕਾਂ 'ਚ ਜ਼ਿਆਦਾ ਭਾਰ ਪਾਉਣ ਦੇ ਫ਼ੈਸਲੇ ਨੂੰ ਮਨਜ਼ੂੂਰੀ ਦੇਣ ਦੀ ਤਿਆਰੀ

ਸ਼ਿਵ ਸ਼ਰਮਾ ਜਲੰਧਰ, 17 ਜੁਲਾਈ-ਕੇਂਦਰ ਵਲੋਂ ਟਰੱਕਾਂ 'ਚ 20 ਫ਼ੀਸਦੀ ਜ਼ਿਆਦਾ ਭਾਰ ਢੋਣ ਦੀ ਹੱਦ ਵਧਾਉਣ ਦੀ ਤਿਆਰੀ ਤੋਂ ਨਾਰਾਜ਼ ਟਰੱਕ ਆਪ੍ਰੇਟਰਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਜੇਕਰ ਇਹ ਫ਼ੈਸਲਾ ਲਾਗੂ ਹੁੰਦਾ ਹੈ ਤਾਂ ਇਸ ਨਾਲ ਪੰਜਾਬ 'ਚ ਪਹਿਲਾਂ ਹੀ ...

ਪੂਰੀ ਖ਼ਬਰ »

ਗ਼ੈਰ-ਕਾਨੰੂਨੀ ਕਾਲੋਨੀਆਂ ਨਿਯਮਤ ਕਰਨ ਦੀ ਨੀਤੀ ਤਿੱਖੀ ਨੁਕਤਾਚੀਨੀ ਤੋਂ ਬਾਅਦ ਪ੍ਰਵਾਨ

ਸਿੱਧੂ ਨੇ ਚੋਆਂ 'ਚ ਬਣੀਆਂ ਤੇ ਅੱਗ ਬੁਝਾਉਣ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੀਆਂ ਕਾਲੋਨੀਆਂ ਦਾ ਮੁੱਦਾ ਉਠਾਇਆ ਹਰਕਵਲਜੀਤ ਸਿੰਘ ਚੰਡੀਗੜ੍ਹ, 17 ਜੁਲਾਈ-ਪੰਜਾਬ 'ਚ ਅਣਅਧਿਕਾਰਤ ਕਾਲੋਨੀਆਂ ਨਿਯਮਤ ਕਰਨ ਲਈ ਨਵੀਂ ਨੀਤੀ ਨੂੰ ਪ੍ਰਵਾਨਗੀ ਦੇਣ ਲਈ ਮੰਤਰੀਆਂ ਦੀ ...

ਪੂਰੀ ਖ਼ਬਰ »

ਜਲੰਧਰ ਦੇ ਨੌਜਵਾਨ ਦੀ ਕੈਨੇਡਾ 'ਚ ਗੋਲੀਆਂ ਮਾਰ ਕੇ ਹੱਤਿਆ

ਹਮਲਾਵਰਾਂ ਨੇ ਮੂੰਹ 'ਤੇ ਮਾਰੀਆਂ ਗੋਲੀਆਂ-ਦੋ ਕਾਬੂ ਜਲੰਧਰ ਛਾਉਣੀ, 17 ਜੁਲਾਈ (ਪਵਨ ਖਰਬੰਦਾ)-ਜਲੰਧਰ ਦੇ ਅਧੀਨ ਆਉਂਦੇ ਰਾਮਾ ਮੰਡੀ ਖੇਤਰ ਨੇੜੇ ਸਥਿਤ ਨੈਸ਼ਨਲ ਐਵੀਨਿਊ ਵਿਖੇ ਰਹਿੰਦੇ ਇਕ ਪੰਜਾਬ ਪੁਲਿਸ ਦੇ ਏ.ਐਸ.ਆਈ. ਦੇ ਪੁੱਤਰ ਦੀ ਕੈਨੇਡਾ ਦੇ ਟੋਰਾਂਟੋ ਵਿਖੇ ...

ਪੂਰੀ ਖ਼ਬਰ »

ਰਾਹੁਲ ਵਲੋਂ ਕਾਂਗਰਸ ਵਰਕਿੰਗ ਕਮੇਟੀ ਦਾ ਗਠਨ

ਕੈਪਟਨ ਅਮਰਿੰਦਰ ਸਿੰਘ, ਦਿਗਵਿਜੈ, ਕਮਲ ਨਾਥ, ਸ਼ਿੰਦੇ ਅਤੇ ਦਿਵੇਦੀ ਨੂੰ ਨਹੀਂ ਮਿਲੀ ਥਾਂ ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਕਾਂਗਰਸ ਪਾਰਟੀ 'ਚ ਵੱਡੇ ਫ਼ੈਸਲੇ ਲੈਣ ਲਈ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪਾਰਟੀ ਦੀ ਨਵੀਂ ਵਰਕਿੰਗ ਕਮੇਟੀ ਦਾ ਗਠਨ ਕਰ ਦਿੱਤਾ ਹੈ ...

ਪੂਰੀ ਖ਼ਬਰ »

ਰਿਜ਼ਰਵ ਬੈਂਕ ਜਾਰੀ ਕਰੇਗਾ 100 ਰੁਪਏ ਦਾ ਨਵਾਂ ਨੋਟ

ਨਵੀਂ ਦਿੱਲੀ, 17 ਜੁਲਾਈ (ਏਜੰਸੀ)-10, 50, 200, 500, ਤੇ 2 ਹਜ਼ਾਰ ਦੇ ਨਵੇਂ ਨੋਟ ਜਾਰੀ ਕਰਨ ਤੋਂ ਬਾਅਦ ਰਿਜ਼ਰਵ ਬੈਂਕ ਵਲੋਂ 100 ਰੁਪਏ ਦਾ ਵੀ ਨਵਾਂ ਨੋਟ ਜਾਰੀ ਕੀਤੇ ਜਾਣ ਦੀ ਤਿਆਰੀ ਹੈ | ਇਸ ਨਵੇਂ ਨੋਟ ਦਾ ਰੰਗ ਬੈਂਗਨੀ ਹੋਵੇਗਾ ਤੇ ਇਸ 'ਤੇ ਗੁਜਰਾਤ ' ਸਥਿਤ ਵਿਸ਼ਵ ਵਿਆਪੀ ਵਿਰਾਸਤ ...

ਪੂਰੀ ਖ਼ਬਰ »

ਭਾਜਪਾ ਯੁਵਾ ਮੋਰਚਾ ਵਲੋਂ ਸਵਾਮੀ ਅਗਨੀਵੇਸ਼ ਦੀ ਕੁੱਟਮਾਰ-20 ਫੜੇ

ਰਾਂਚੀ, 17 ਜੁਲਾਈ (ਏਜੰਸੀ)- ਝਾਰਖੰਡ ਦੇ ਪਾਕੁੜ ਜ਼ਿਲ੍ਹੇ 'ਚ ਭਾਜਪਾ ਯੁਵਾ ਮੋਰਚਾ ਦੇ ਕਾਰਕੁੰਨਾਂ ਵਲੋਂ ਸਵਾਮੀ ਅਗਨੀਵੇਸ਼ 'ਤੇ ਹਮਲੇ ਕਰਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ | ਉਹ ਪਾਕੁੜ 'ਚ ਆਦਿਵਾਸੀਆਂ ਦੀ ਇਕ ਸੰਸਥਾ ਅਖਿਲ ਭਾਰਤੀ ਅਦੀਮ ਜਨਜਾਤੀ ਵਿਕਾਸ ਸਮਿਤੀ ...

ਪੂਰੀ ਖ਼ਬਰ »

ਰਾਹੁਲ ਨੂੰ ਵਿਦੇਸ਼ੀ ਖ਼ੂਨ ਦੱਸਣ ਵਾਲੇ ਜੈ ਪ੍ਰਕਾਸ਼ ਦੀ ਛੁੱਟੀ

ਮਾਇਆਵਤੀ ਨੇ ਪਾਰਟੀ 'ਚੋਂ ਕੱਢਿਆ ਲਖ਼ਨਊ, 17 ਜੁਲਾਈ (ਏਜੰਸੀ)- ਬਹੁਜਨ ਸਮਾਜ ਪਾਰਟੀ (ਬੀ.ਐਸ.ਪੀ.) ਸੁਪਰੀਮੋ ਮਾਇਆਵਤੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ 'ਵਿਦੇਸ਼ੀ ਖੂਨ' ਦੱਸਦੇ ਹੋਏ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੀ ਦਾਅਵੇਦਾਰੀ 'ਤੇ ਸਵਾਲ ਚੁੱਕਣ ਵਾਲੇ ...

ਪੂਰੀ ਖ਼ਬਰ »

ਵਿਦਿਆਰਥਣਾਂ ਚਿਹਰਾ ਢਕ ਕੇ ਕਾਲਜ ਅੰਦਰ ਨਹੀਂ ਆ ਸਕਣਗੀਆਂ

ਮੇਰਠ, 17 ਜੁਲਾਈ (ਪੀ. ਟੀ. ਆਈ.)-ਮੇਰਠ ਕਾਲਜ ਦੇ ਪ੍ਰਬੰਧਕਾਂ ਨੇ ਅਜੀਬੋ-ਗਰੀਬ ਫੁਰਮਾਨ ਜਾਰੀ ਕੀਤਾ ਹੈ ਜਿਸ ਅਨੁਸਾਰ ਹੁਣ ਕਾਲਜ ਦੀਆਂ ਵਿਦਿਆਰਥਣਾਂ ਆਪਣਾ ਚਿਹਰਾ ਢੱਕ ਕੇ ਕਾਲਜ ਅੰਦਰ ਦਾਖਲ ਨਹੀਂ ਹੋ ਸਕਣਗੀਆਂ | ਇਸ ਤੋਂ ਇਲਾਵਾ ਸਾਰੇ ਵਿਦਿਆਰਥੀਆਂ ਨੂੰ ਆਪਣਾ ...

ਪੂਰੀ ਖ਼ਬਰ »

ਰਾਜ ਸਭਾ ਦੇ ਉਪ ਚੇਅਰਮੈਨ ਦੇ ਅਹੁਦੇ ਦੀ ਦੌੜ 'ਚ ਨਹੀਂ ਹਾਂ-ਨਰੇਸ਼ ਗੁਜਰਾਲ

ਨਵੀਂ ਦਿੱਲੀ, 17 ਜੁਲਾਈ (ਏਜੰਸੀਆਂ)-ਰਾਜ ਸਭਾ ਦੇ ਉਪ ਚੇਅਰਮੈਨ ਦੇ ਅਹੁਦੇ ਲਈ ਉਮੀਦਵਾਰਾਂ ਦੀ ਦੌੜ 'ਚ ਸ਼ਾਮਿਲ ਹੋਣ ਦੀਆਂ ਆ ਰਹੀਆਂ ਰਿਪੋਰਟਾਂ ਨੂੰ ਖ਼ਾਰਜ ਕਰਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨਰੇਸ਼ ਗੁਜਰਾਲ ਨੇ ਕਿਹਾ ਕਿ ਉਹ ਇਸ ਦੌੜ 'ਚ ਸ਼ਾਮਿਲ ਨਹੀਂ ਹਨ ...

ਪੂਰੀ ਖ਼ਬਰ »

ਵਿਆਹ ਦਾ ਮਤਲਬ ਇਹ ਨਹੀਂ ਕਿ ਪਤਨੀ ਸਰੀਰਕ ਸੰਬੰਧਾਂ ਲਈ ਹਮੇਸ਼ਾ ਤਿਆਰ ਰਹੇ-ਦਿੱਲੀ ਹਾਈਕੋਰਟ

ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਦਿੱਲੀ ਹਾਈ ਕੋਰਟ ਨੇ ਅੱਜ ਇਕ ਮਹੱਤਵਪੂਰਨ ਟਿੱਪਣੀ ਕਰਦਿਆਂ ਕਿਹਾ ਕਿ ਵਿਆਹ ਦਾ ਇਹ ਮਤਲਬ ਨਹੀਂ ਕਿ ਕੋਈ ਔਰਤ ਆਪਣੇ ਪਤੀ ਨਾਲ ਸਰੀਰਕ ਸਬੰਧ ਬਣਾਉਣ ਲਈ ਹਮੇਸ਼ਾ ਤਿਆਰ ਰਹੇ | ਇਸ ਦੇ ਨਾਲ ਅਦਾਲਤ ਨੇ ਕਿਹਾ ਕਿ ਇਹ ਵੀ ਜ਼ਰੂਰੀ ਨਹੀਂ ਹੈ ...

ਪੂਰੀ ਖ਼ਬਰ »

ਹਰਿਆਣਾ ਦੇ ਗਵਰਨਰ ਸੋਲੰਕੀ ਨੇ ਹਿਮਾਚਲ ਪ੍ਰਦੇਸ਼ ਦਾ ਵਾਧੂ ਚਾਰਜ ਸੰਭਾਲਿਆ

ਸ਼ਿਮਲਾ, 17 ਜੁਲਾਈ (ਏਜੰਸੀ)- ਹਰਿਆਣਾ ਦੇ ਗਵਰਨਰ ਕਪਤਾਨ ਸਿੰਘ ਸੋਲੰਕੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਗਵਰਨਰ ਦੇ ਅਹੁਦੇ ਦਾ ਵਾਧੂ ਚਾਰਜ ਵੀ ਸੰਭਾਲ ਲਿਆ ਹੈ | ਰਾਜਭਵਨ ਵਿਖੇ ਹੋਏ ਸਾਦਾ ਸਮਾਗਮ ਦੌਰਾਨ ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ ਚੀਫ ਜਸਟਿਸ ਸੰਜੇ ਕਰੋਲ ਵਲੋਂ ...

ਪੂਰੀ ਖ਼ਬਰ »

17 ਜਣਿਆਂ ਨੇ 7 ਮਹੀਨੇ ਤੱਕ ਕੀਤਾ ਨਾਬਾਲਗਾ ਨਾਲ ਜਬਰ ਜਨਾਹ

ਵਕੀਲਾਂ ਵਲੋਂ ਅਦਾਲਤ 'ਚ ਦੋਸ਼ੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਚੇਨਈ, 17 ਜੁਲਾਈ (ਏਜੰਸੀ)- ਚੇਨਈ 'ਚ ਅੱਜ ਇਕ 11 ਸਾਲਾ ਲੜਕੀ ਨਾਲ ਜਬਰ ਜਨਾਹ ਦੇ 17 ਦੋਸ਼ੀਆਂ ਦੀ ਵਕੀਲਾਂ ਦੇ ਇਕ ਸਮੂਹ ਨੇ ਅਦਾਲਤ ਦੇ ਅੰਦਰ ਹੀ ਜੰਮ ਕੇ ਕੁੱਟਮਾਰ ਕੀਤੀ | ਇਨ੍ਹਾਂ ਸਾਰੇ ਦੋਸ਼ੀਆਂ ਨੂੰ ...

ਪੂਰੀ ਖ਼ਬਰ »

ਭਾਰਤ 'ਚ 11 ਮਹੀਨਿਆਂ ਦੌਰਾਨ ਨਿਆਇਕ ਤੇ ਪੁਲਿਸ ਹਿਰਾਸਤ 'ਚ ਹੋਈਆਂ 1674 ਮੌਤਾਂ

ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੋੜ)-ਕਿਸੇ ਵੀ ਕਿਸਮ ਦਾ ਅਪਰਾਧ ਕਰਨ 'ਤੇ ਮੁਲਜ਼ਮ ਨੂੰ ਸਜ਼ਾ ਦੇਣ ਲਈ ਆਖ਼ਰੀ ਤੇ ਨਿਰਨਾਇਕ ਰੋਲ ਅਦਾ ਕਰਨ ਵਾਲੀਆਂ ਅਦਾਲਤਾਂ ਦੇ ਫ਼ੈਸਲੇ ਤੋਂ ਪਹਿਲਾਂ ਹੀ ਕਥਿਤ ਤੌਰ 'ਤੇ ਪੁਲਿਸ ਥਾਣਿਆਂ 'ਚ ਕੁੱਟਮਾਰ ਜਾਂ ਜੇਲ੍ਹਾਂ 'ਚ ਕੈਦੀਆਂ ...

ਪੂਰੀ ਖ਼ਬਰ »

ਹੁਣ ਅਸਲੀ ਡਰਾਈਵਿੰਗ ਲਾਇਸੈਂਸ ਅਤੇ ਆਰ. ਸੀ. ਨਾਲ ਲੈ ਕੇ ਘੁੰਮਣ ਦੀ ਜ਼ਰੂਰਤ ਨਹੀਂ

ਨਵੀਂ ਦਿੱਲੀ, 17 ਜੁਲਾਈ (ਏਜੰਸੀਆਂ)-ਅਜੇ ਤੱਕ ਕਈ ਸਾਰੀਆਂ ਥਾਵਾਂ 'ਤੇ ਟੈ੍ਰਫਿਕ ਪੁਲਿਸ ਡਰਾਈਵਿੰਗ ਲਾਇਸੈਂਸ ਦਾ ਡਿਜੀਟਲ ਵਰਜਨ ਸਵੀਕਾਰ ਨਹੀਂ ਕਰਦੀ ਸੀ ਪਰ ਹੁਣ ਕੇਂਦਰ ਸਰਕਾਰ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਮੋਟਰ ਵਹੀਕਲ ਨਿਯਮਾਂ 'ਚ ਬਦਲਾਅ ...

ਪੂਰੀ ਖ਼ਬਰ »

ਪੁਲਵਾਮਾ 'ਚ ਅੱਤਵਾਦੀ ਸਮਰਥਕ ਸਣੇ ਦੋ ਗਿ੍ਫ਼ਤਾਰ, 3 ਅੱਤਵਾਦੀ ਫ਼ਰਾਰ

ਆਈ.ਈ.ਡੀ. ਬਣਾਉਣ ਦਾ ਸਾਮਾਨ ਤੇ ਆਰ.ਡੀ.ਐਕਸ. ਬਰਾਮਦ ਸ੍ਰੀਨਗਰ, 17 ਜੁਲਾਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ 'ਚ ਸੁਰੱਖਿਆ ਬਲਾਂ ਨੇ ਇਕ ਕਾਰਵਾਈ ਦੌਰਾਨ ਆਈ.ਈ.ਡੀ. ਬਣਾਉਣ ਦੇ ਸਾਮਾਨ ਸਮੇਤ 2 ਕਿੱਲੋ ਆਰ.ਡੀ.ਐਕਸ. ਬਰਾਮਦ ਕਰਨ ਦਾ ਦਾਅਵਾ ਕਰਦਿਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX