ਤਾਜਾ ਖ਼ਬਰਾਂ


ਹਰੀਗੜ੍ਹ ਦੇ 38 ਸਾਲਾ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਨਾਭਾ, 24 ਮਈ {ਅਮਨਦੀਪ ਸਿੰਘ ਲਵਲੀ}- ਹਲਕਾ ਨਾਭਾ ਦੇ ਪਿੰਡ ਹਰੀਗੜ੍ਹ ਦੇ 38 ਸਾਲਾ ਵਸਨੀਕ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ...
ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਖਾੜਕੂ 'ਕੰਤਾ ਵਲੈਤੀਆ' ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 24 ਮਾਰਚ (ਰੇਸ਼ਮ ਸਿੰਘ)- ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਲੈਫ਼ਟੀਨੈਂਟ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਸਾਥੀ ਤੇ ਸੂਚੀਬੱਧ ਖਾੜਕੂ ਨੂੰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਵਲੋਂ ਅੱਜ ਜਲੰਧਰ ....
ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫ਼ਾ
. . .  1 day ago
ਨਵੀਂ ਦਿੱਲੀ, 24 ਮਈ- ਮੋਦੀ ਸਰਕਾਰ ਦੀ ਆਖ਼ਰੀ ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲੋਕ ਸਭਾ ਭੰਗ ਕੀਤੇ ਜਾਣ ਦੀ ਜਾਣਕਾਰੀ ਦੇਣ .....
ਅਣਖ ਦੀ ਖ਼ਾਤਰ ਨਾਬਾਲਗ ਧੀ ਦਾ ਕਤਲ, ਤਿੰਨ ਮੁੱਖ ਦੋਸ਼ੀਆਂ ਸਮੇਤ 8 ਕਾਬੂ
. . .  1 day ago
ਲੌਂਗੋਵਾਲ, 24 ਮਈ (ਵਿਨੋਦ)- ਥਾਣਾ ਚੀਮਾ ਅਧੀਨ ਪੈਂਦੇ ਪਿੰਡ ਨਮੋਲ ਵਿਖੇ ਅਣਖ ਦੀ ਖ਼ਾਤਰ ਕਤਲ ਕੀਤੀ ਗਈ ਲੜਕੀ ਦੇ ਮਾਮਲੇ 'ਚ ਚੀਮਾ ਪੁਲਿਸ ਨੇ ਦੋ ਔਰਤਾਂ ਸਮੇਤ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ਼ ਕੀਤਾ ਹੈ। ਇਸ ਸੰਬੰਧੀ ਪੁਲਿਸ ਨੇ ਤਿੰਨ ਮੁੱਖ ਦੋਸ਼ੀਆਂ ....
ਗੁਜਰਾਤ ਦੇ ਮੁੱਖ ਮੰਤਰੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਦਿੱਤੇ ਹੁਕਮ
. . .  1 day ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਹਾਦਸੇ 'ਚ ਮਾਰੇ ਗਏ ਵਿਦਿਆਰਥੀਆਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਹਾਦਸੇ ....
ਪੰਜਾਬ 'ਚ ਪਾਰਟੀਆਂ ਦੇ ਬੁਰੇ ਹਾਲਤਾਂ ਦੇ ਕਈ ਹਨ ਕਾਰਨ- ਸੰਜੇ ਸਿੰਘ
. . .  1 day ago
ਲੁਧਿਆਣਾ, 24 ਮਈ- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਮੁੱਦਿਆਂ ਦੀ ਗੱਲ ਨਾ ਕਰਕੇ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ....
ਸੂਰਤ: ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ
. . .  1 day ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਸੂਰਤ 'ਚ ਇਕ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਅੱਗ ਇੰਨੀ ਭਿਆਨਕ ਸੀ ਕਿ ਜਿਸ ਨਾਲ 15 ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ 30 ਤੋਂ ਵੱਧ ਲੋਕ ਅੰਦਰ ਫਸੇ ਹੋਏ ....
ਕੇਂਦਰੀ ਕੈਬਨਿਟ ਨੇ ਦਿੱਤੀ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 24 ਮਈ- ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਬੈਠਕ ਹੋਈ। ਇਸ ਬੈਠਕ 'ਚ ਕੈਬਨਿਟ ਵਲੋਂ 16ਵੀਂ ਭਾਵ ਕਿ ਮੌਜੂਦਾ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ...
ਤਰਨਤਾਰਨ 'ਚ ਘਰ 'ਚ ਸੁੱਤੇ ਪਏ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ
. . .  1 day ago
ਤਰਨ ਤਾਰਨ, 24 ਮਈ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਬੀਤੀ ਰਾਤ ਘਰ 'ਚ ਸੁੱਤੇ ਪਏ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੌਰਾਨ ਇੱਕ 10 ਸਾਲਾ ਲੜਕੀ ਗੰਭੀਰ...
ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ
. . .  1 day ago
ਵਾਸ਼ਿੰਗਟਨ, 24 ਮਈ- ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ। ਇਵਾਂਕਾ ਨੇ ਇਸ ਸੰਬੰਧੀ ਟਵੀਟ ਕਰਕੇ ਕਿਹਾ ਕਿ ਉਹ...
ਡੀ. ਆਰ. ਡੀ. ਓ. ਵਲੋਂ ਪੋਖਰਨ 'ਚ ਗਾਈਡੇਡ ਬੰਬ ਦਾ ਸਫਲਤਾਪੂਰਵਕ ਪ੍ਰੀਖਣ
. . .  1 day ago
ਜੈਪੁਰ, 24 ਮਈ- ਭਾਰਤ ਦੀ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ. ਆਰ. ਡੀ. ਓ.) ਵਲੋਂ ਅੱਜ ਦੇਸ਼ 'ਚ ਵਿਕਸਿਤ 500 ਕਿਲੋਗ੍ਰਾਮ ਇਨਰਸਾਇਲੀ ਗਾਈਡੇਡ ਬੰਬ ਦਾ ਰਾਜਸਥਾਨ ਦੇ ਪੋਖਰਨ ਟੈਸਟ ਫਾਇਰਿੰਗ ਰੇਂਜ 'ਚ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਹ ਬੰਬ...
ਪਠਾਨਕੋਟ ਵਿਖੇ ਧੰਨਵਾਦ ਰੋਡ ਸ਼ੋਅ ਕੱਢਣ ਮਗਰੋਂ ਮੁੰਬਈ ਰਵਾਨਾ ਹੋਏ ਸੰਨੀ ਦਿਓਲ
. . .  1 day ago
ਰਾਜਾਸਾਂਸੀ, 24 ਮਈ (ਹਰਦੀਪ ਸਿੰਘ ਖੀਵਾ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜੇਤੂ ਰਹੇ ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਪਠਾਨਕੋਟ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਰੋਡ ਸ਼ੋਅ ਕੱਢਣ ਮਗਰੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ...
ਜਿੱਤਣ ਮਗਰੋਂ ਬੋਲੇ ਭਾਜਪਾ ਦੇ ਸੰਸਦ ਮੈਂਬਰ- ਪਾਕਿਸਤਾਨ ਭੇਜਾਂਗਾ ਅਲੀਗੜ੍ਹ ਯੂਨੀਵਰਸਿਟੀ 'ਚ ਲੱਗੀ ਜਿਨਾਹ ਦੀ ਤਸਵੀਰ
. . .  1 day ago
ਲਖਨਊ, 24 ਮਈ- ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕਾ ਅਲੀਗੜ੍ਹ ਤੋਂ ਜਿੱਤੇ ਭਾਜਪਾ ਦੇ ਸੰਸਦ ਸਤੀਸ਼ ਕੁਮਾਰ ਗੌਤਮ ਮੈਂਬਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਮਗਰੋਂ ਹੁਣ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਲੱਗੀ ਮੁਹੰਮਦ ਅਲੀ ਜਿਨਾਹ ਦੀ...
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਅੰਮ੍ਰਿਤਸਰ, 24 ਮਈ (ਜਸਵੰਤ ਸਿੰਘ ਜੱਸ)- ਲੋਕ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਮਗਰੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਅੱਜ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਲੋਕ ਇਨਸਾਫ਼ ਪਾਰਟੀ ਪੰਜਾਬ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਲੜੇਗੀ- ਬੈਂਸ
. . .  1 day ago
ਲੁਧਿਆਣਾ, 24 ਮਈ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪੀ. ਡੀ. ਏ...
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੀਤਾ ਅਸਤੀਫ਼ੇ ਦਾ ਐਲਾਨ
. . .  1 day ago
ਅਡਵਾਨੀ ਕਾਰਨ ਸੰਭਵ ਹੋਈ ਭਾਜਪਾ ਦੀ ਜਿੱਤ- ਮੋਦੀ
. . .  1 day ago
ਵੱਖ-ਵੱਖ ਉਮੀਦਵਾਰਾਂ ਨੂੰ ਨਕਾਰਦਿਆਂ ਫ਼ਰੀਦਕੋਟ 'ਚ 19053 ਵੋਟਰਾਂ ਨੇ ਦੱਬਿਆ 'ਨੋਟਾ' ਦਾ ਬਟਨ
. . .  1 day ago
ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਅਮੇਠੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਅਫ਼ਗ਼ਾਨਿਸਤਾਨ 'ਚ ਹਵਾਈ ਹਮਲਿਆਂ 'ਚ ਘੱਟੋ-ਘੱਟ 14 ਨਾਗਰਿਕਾਂ ਦੀ ਮੌਤ
. . .  1 day ago
ਤਰਾਲ ਮੁਠਭੇੜ ਖ਼ਤਮ, ਪਰਿਵਾਰ ਦੇ ਹਵਾਲੇ ਕੀਤੀ ਗਈ ਮੂਸਾ ਦੀ ਲਾਸ਼
. . .  1 day ago
ਚੋਣਾਂ ਖ਼ਤਮ ਹੁੰਦਿਆਂ ਹੀ ਮੁਸ਼ਕਲ 'ਚ ਵਾਡਰਾ, ਜ਼ਮਾਨਤ ਰੱਦ ਕਰਾਉਣ ਲਈ ਦਿੱਲੀ ਹਾਈਕੋਰਟ ਪਹੁੰਚਿਆ ਈ. ਡੀ.
. . .  1 day ago
ਮੁਲਾਕਾਤ ਕਰਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  1 day ago
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  1 day ago
ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੰਨੀ ਦਿਓਲ ਵੱਲੋਂ ਪਠਾਨਕੋਟ ਵਿਖੇ ਰੋਡ ਸ਼ੋਅ
. . .  1 day ago
ਥਾਣੇਦਾਰ ਕਰਤਾਰ ਸਿੰਘ ਸੈਣੀ ਨਹੀਂ ਰਹੇ
. . .  1 day ago
ਜ਼ਾਕਿਰ ਮੂਸਾ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇੱਕ ਦੀ ਮੌਤ ਅਤੇ 15 ਜ਼ਖ਼ਮੀ
. . .  1 day ago
ਮੁਰਲੀ ਮਨੋਹਰ ਜੋਸ਼ੀ ਦੀ ਰਿਹਾਇਸ਼ 'ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਹਰਸਿਮਰਤ ਬਾਦਲ ਦੀ ਜਿੱਤ ਦੀ ਖ਼ੁਸ਼ੀ ਮਨਾ ਰਹੇ ਅਕਾਲੀ ਵਰਕਰਾਂ ਦੀ ਕਾਂਗਰਸੀ ਵਰਕਰਾਂ ਨਾਲ ਹੋਈ ਲੜਾਈ
. . .  1 day ago
ਲੋਕਾਂ ਦੇ ਜਨਾਦੇਸ਼ ਦਾ ਸਮਰਥਨ
. . .  1 day ago
ਸਿੱਕਮ ਵਿਧਾਨ ਸਭਾ ਚੋਣਾਂ : 15 ਸੀਟਾਂ 'ਤੇ ਸਿੱਕਮ ਡੈਮੋਕ੍ਰੇਟਿਕ ਫ਼ਰੰਟ ਅਤੇ 17 'ਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਦੀ ਜਿੱਤ
. . .  1 day ago
ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਦੀ ਅਗਾਊਂ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  1 day ago
ਅਮੇਠੀ ਵਾਲਿਆ ਲਈ ਨਵੀਂ ਸਵੇਰ - ਸਮ੍ਰਿਤੀ ਈਰਾਨੀ
. . .  1 day ago
ਸੁਪਰੀਮ ਕੋਰਟ 'ਚ 4 ਜੱਜ ਚੁੱਕਣਗੇ ਸਹੁੰ
. . .  1 day ago
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਮੁਬਾਰਕਬਾਦ
. . .  1 day ago
ਮਾਰਿਆ ਗਿਆ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ
. . .  1 day ago
ਮੁੰਬਈ ਦੇ ਭਿੰਡੀ ਬਾਜ਼ਾਰ 'ਚ ਲੱਗੀ ਅੱਗ, 2 ਮੌਤਾਂ
. . .  1 day ago
ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ, 16ਵੀਂ ਲੋਕ ਸਭਾ ਭੰਗ ਕਰਨ ਦੀ ਹੋਵੇਗੀ ਸਿਫ਼ਾਰਿਸ਼
. . .  1 day ago
ਅੱਜ ਦਾ ਵਿਚਾਰ
. . .  1 day ago
ਆਰ.ਐੱਸ.ਐੱਸ ਨੇ ਭਾਜਪਾ ਦੀ ਜਿੱਤ ਦਾ ਕੀਤਾ ਸਵਾਗਤ
. . .  2 days ago
ਵਕੀਲ ਦੇ ਅਗਵਾ ਹੋਏ ਕਲਰਕ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ 'ਚ ਸੁੱਟਿਆ
. . .  2 days ago
ਅਸੀ ਸਾਰੇ ਮਿਲ ਕੇ ਬਣਾਵਾਂਗੇ ਮਜ਼ਬੂਤ ਭਾਰਤ - ਮੋਦੀ
. . .  2 days ago
ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸੁਰਜੀਤ ਸਿੰਘ ਰੱਖੜਾ ਨੂੰ 17050 ਵੋਟਾਂ ਦੀ ਮਿਲੀ ਲੀਡ
. . .  2 days ago
ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 7,23,522 ਵੋਟਰਾਂ 'ਚੋ ਸੁਖਬੀਰ ਬਾਦਲ ਦੇ ਹੱਕ 'ਚ ਭੁਗਤੇ 3,16,126 ਵੋਟਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਜੇਠ ਸੰਮਤ 551
ਿਵਚਾਰ ਪ੍ਰਵਾਹ: ਖੁਸ਼ਕਿਸਮਤੀ, ਸਖ਼ਤ ਮਿਹਨਤ ਅਤੇ ਜ਼ੋਰਦਾਰ ਤਿਆਰੀ 'ਚੋਂ ਹੀ ਜਨਮ ਲੈਂਦੀ ਹੈ। -ਅਗਿਆਤ

ਪਹਿਲਾ ਸਫ਼ਾ

ਫਿਰ ਚੱਲਿਆ ਮੋਦੀ ਦਾ ਜਾਦੂ-ਭਾਜਪਾ ਦੀ ਹੂੰਝਾ ਫੇਰ ਜਿੱਤ

ਉਪਮਾ ਡਾਗਾ ਪਾਰਥ
ਜਗਤਾਰ ਸਿੰਘ

ਨਵੀਂ ਦਿੱਲੀ, 23 ਮਈ -ਸਾਲ 2014 ਤੋਂ ਸ਼ੁਰੂ ਹੋਈ 'ਮੋਦੀ ਲਹਿਰ' ਨੂੰ ਹੋਰ ਵਿਆਪਕ ਕਰਦਿਆਂ ਇਸ ਨੂੰ 'ਸੁਨਾਮੀ' ਦਾ ਰੂਪ ਦਿੰਦਿਆਂ ਭਾਜਪਾ ਨੇ 2019 ਲੋਕ ਸਭਾ ਚੋਣਾਂ 'ਚ ਆਪਣੇ ਦਮ 'ਤੇ 303 ਸੀਟਾਂ ਹਾਸਲ ਕਰਨ ਦਾ ਨਵਾਂ ਇਤਿਹਾਸ ਰਚਿਆ ਹੈ | ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੇ ਚੋਣਾਂ 'ਚ ਹੂੰਝਾਫੇਰ ਜਿੱਤ ਹਾਸਲ ਕਰਦਿਆਂ 352 ਸੀਟਾਂ 'ਤੇ ਜਿੱਤ ਹਾਸਲ ਕੀਤੀ | ਮੋਦੀ ਨੇ ਪੂਰਨ ਬਹੁਮਤ ਨਾਲ ਲਗਾਤਾਰ ਦੂਸਰੀ ਵਾਰ ਸੱਤਾ 'ਚ ਵਾਪਸੀ ਕੀਤੀ | ਉਨ੍ਹਾਂ ਦੇ ਰਾਸ਼ਟਰਵਾਦ ਦੇ ਸੰਦੇਸ਼, ਸੁਰੱਖਿਆ, ਹਿੰਦੂ ਗੌਰਵ ਅਤੇ 'ਨਿਊ ਇੰਡੀਆ' ਨੂੰ ਦੇਸ਼ ਦੇ ਵੱਡੀ ਗਿਣਤੀ ਵੋਟਰਾਂ ਨੇ ਸਵੀਕਾਰ ਕੀਤਾ | ਐਨ.ਡੀ.ਏ. ਨੇ ਕਾਂਗਰਸ ਦੀ ਅਗਵਾਈ ਵਾਲੇ ਯੂ.ਪੀ.ਏ. ਨੂੰ ਬੁਰੀ ਤਰ੍ਹਾਂ ਮਾਤ ਦਿੱਤੀ | ਯੂ.ਪੀ.ਏ. ਨੂੰ ਕੇਵਲ 86 ਸੀਟਾਂ ਹੀ ਮਿਲੀਆਂ ਹਾਲਾਂਕਿ ਕਾਂਗਰਸ ਪਿਛਲੀ ਵਾਰ ਤੋਂ ਕੁਝ ਬਿਹਤਰ ਕਰ ਸਕੀ ਅਤੇ ਉਸ ਨੂੰ 52 ਸੀਟਾਂ ਮਿਲੀਆਂ | ਮੋਦੀ ਦੀ ਸੁਨਾਮੀ ਅੱਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਅਮੇਠੀ ਦਾ ਕਿਲ੍ਹਾ ਵੀ ਢਹਿ ਗਿਆ ਅਤੇ ਉਹ ਇੱਥੋਂ ਭਾਜਪਾ ਉਮੀਦਵਾਰ ਸਮਿ੍ਤੀ ਇਰਾਨੀ ਤੋਂ ਹਾਰ ਗਏ, ਹਾਲਾਂਕਿ ਕੇਰਲ ਦੇ ਵਾਇਨਾਡ 'ਚ ਰਾਹੁਲ ਨੂੰ ਜਿੱਤ ਮਿਲੀ | ਪ੍ਰਧਾਨ ਮੰਤਰੀ ਮੋਦੀ ਵਾਰਾਨਸੀ ਤੋਂ 4 ਲੱਖ 79 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ | ਭਾਜਪਾ ਪ੍ਰਧਾਨ ਅਮਿਤ ਸ਼ਾਹ ਗਾਂਧੀਨਗਰ ਸੀਟ ਤੋਂ 5 ਲੱਖ 57 ਹਜ਼ਾਰ ਵੋਟਾਂ ਨਾਲ ਜਿੱਤੇ | ਚੋਣ ਸਰਵੇਖਣਾਂ ਦੇ ਕਿਆਸਾਂ ਨੂੰ ਸਾਕਾਰ ਕਰਦੀ ਇਸ ਹੂੰਝਾਫੇਰ ਜਿੱਤ ਨੂੰ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਰਪਿਤ ਕਰਦਿਆਂ 'ਮੋਦੀ ਦੀ ਮਕਬੂਲੀਅਤ' ਦੀ ਜਿੱਤ ਕਰਾਰ ਦਿੱਤਾ | ਦੂਜੇ ਪਾਸੇ 'ਮਿਲੀ-ਜੁਲੀ' ਸਰਕਾਰ ਬਣਾਉਣ ਦਾ ਸੁਪਨਾ ਵੇਖ ਰਹੀ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਨੂੰ 'ਜਨਾਦੇਸ਼ ਸਵੀਕਾਰ' ਕਰਨ ਅਤੇ 'ਆਤਮਪੜਚੋਲ' ਜਿਹੇ ਸ਼ਬਦਾਂ ਨਾਲ ਹੀ ਖ਼ੁਦ ਨੂੰ ਹੌਾਸਲਾ ਦੇਣਾ ਪਿਆ | ਜ਼ਿਕਰਯੋਗ ਹੈ ਕਿ ਆਖ਼ਰੀ ਖ਼ਬਰ ਮਿਲਣ ਤੱਕ ਕਈ ਸੀਟਾਂ 'ਤੇ ਗਿਣਤੀ ਅਜੇ ਜਾਰੀ ਸੀ, ਜਿਸ ਅਨੁਸਾਰ ਭਾਜਪਾ ਨੇ 256 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਜਦਕਿ 47 ਸੀਟਾਂ ਦੇ ਅੱਗੇ ਚੱਲ ਰਹੀ ਸੀ | ਇਸੇ ਤਰ੍ਹਾਂ ਕਾਂਗਰਸ ਨੇ 40 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਜਦਕਿ 12 ਸੀਟਾਂ 'ਤੇ ਅੱਗੇ ਚੱਲ ਰਹੀ ਸੀ |
ਭਾਜਪਾ ਨੇ ਨਾ ਸਿਰਫ਼ ਹਾਲ 'ਚ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ 3 ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ 'ਚ ਕਾਂਗਰਸ ਦਾ ਤਕਰੀਬਨ ਸਫਾਇਆ ਕਰਕੇ ਉਸ ਤੋਂ ਸਿਆਸੀ ਬਦਲਾ ਲਿਆ ਸਗੋਂ ਪਾਰਟੀ ਦੇ 8 ਸਾਬਕਾ ਮੁੱਖ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਇਸ ਦੇ ਨਾਲ ਹੀ ਕਈ ਰਾਜਾਂ 'ਚੋਂ ਵੀ ਕਾਂਗਰਸ ਦੀ ਸੰਸਦ ਦੇ ਅੰਦਰ ਨੁਮਾਇੰਦਗੀ ਪੂਰੀ ਤਰ੍ਹਾਂ ਖ਼ਤਮ ਹੋ ਗਈ | ਕਾਂਗਰਸ ਲਈ ਚੰਗੀ ਖ਼ਬਰ ਕੇਵਲ ਪੰਜਾਬ ਤੋਂ ਹੀ ਹੈ, ਜਿੱਥੇ ਪਾਰਟੀ ਨੇ 8 ਸੀਟਾਂ 'ਤੇ ਜਿੱਤ ਹਾਸਲ ਕੀਤੀ ਪਰ ਇੱਥੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਗੁਰਦਾਸਪੁਰ ਸੀਟ ਤੋਂ ਸੰਨੀ ਦਿਓਲ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ |
ਉੱਤਰ ਪ੍ਰਦੇਸ਼ 'ਚ ਮਹਾਂਗੱਠਜੋੜ ਠੁੱਸ
ਯੂ.ਪੀ. 'ਚ ਮਹਾਂਗੱਠਜੋੜ ਦੀ ਕਵਾਇਦ ਸਿਰਫ਼ ਖ਼ਬਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ | ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਆਪਣੀ ਸੰਭਾਵੀ ਚਮਕ ਨਾ ਵਿਖਾਉਂਦਿਆਂ ਕੇਵਲ 15 ਸੀਟਾਂ ਤੱਕ ਸਿਮਟ ਕੇ ਰਹਿ ਗਿਆ | 'ਭੂਆ-ਭਤੀਜੇ' ਦੀ ਜੋੜੀ ਇੱਥੇ ਅਸਰ ਨਹੀਂ ਵਿਖਾ ਸਕੀ |
23 ਰਾਜ ਹੋਏ ਕਾਂਗਰਸ ਮੁਕਤ
2014 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਮੁਕਤ ਦੇਸ਼ ਦਾ ਨਾਅਰਾ ਦੇਣ ਵਾਲੀ ਭਾਜਪਾ ਨੇ 5 ਸਾਲ ਬਾਅਦ ਇਸ ਨੂੰ ਕਾਫੀ ਹੱਦ ਤੱਕ ਅਮਲੀ ਜਾਮਾ ਪਹਿਨਾ ਦਿੱਤਾ ਹੈ | ਪੰਜਾਬ, ਕੇਰਲ ਤੇ ਤਾਮਿਲਨਾਡੂ ਤੋਂ ਇਲਾਵਾ ਹਰ ਸੂਬੇ 'ਚ ਪਾਰਟੀ ਦੀ ਬੁਨਿਆਦ ਹਿੱਲਦੀ ਨਜ਼ਰ ਆ ਰਹੀ ਹੈ | ਗੁਜਰਾਤ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਮਨੀਪੁਰ,ਓਡੀਸ਼ਾ,ਦਿੱਲੀ, ਤਿ੍ਪੁਰਾ ਤੇ ਸਿੱਕਮ 'ਚ ਭਾਜਪਾ ਦਾ ਕੇਸਰੀਆ ਝੰਡਾ ਹੀ ਲਹਿਰਾ ਰਿਹਾ ਹੈ |
ਮੋਦੀ ਹੀ ਬਣੇ 'ਮੋਦੀ ਵਾਪਸੀ' ਦਾ ਅਹਿਮ ਕਾਰਨ
ਦੂਜੀ ਵਾਰ ਸੱਤਾ ਸੰਭਾਲ ਰਹੇ ਨਰਿੰਦਰ ਮੋਦੀ ਦੀ ਵਾਪਸੀ ਦਾ ਕਾਫ਼ੀ ਹੱਦ ਤੱਕ ਦਾਰੋਮਦਾਰ ਉਨ੍ਹਾਂ ਵਲੋਂ ਕੀਤਾ ਚੋਣ ਪ੍ਰਚਾਰ ਹੀ ਰਿਹਾ | 2014 ਵਾਂਗ ਮੋਦੀ ਦੇ ਨਾਂਅ 'ਤੇ ਲੜੀਆਂ ਮੌਜੂਦਾ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਜਿੱਤ ਵੀ ਮੋਦੀ ਲਹਿਰ ਦਾ ਹੀ ਨਤੀਜਾ ਹੈ | ਪ੍ਰਧਾਨ ਮੰਤਰੀ ਨੇ 50 ਦਿਨਾਂ 'ਚ 142 ਰੈਲੀਆਂ ਕੀਤੀਆਂ, ਸਭ ਤੋਂ ਵੱਧ ਰੈਲੀਆਂ ਉੱਤਰ ਪ੍ਰਦੇਸ਼ (31) ਤੇ ਉਸ ਤੋਂ ਬਾਅਦ ਪੱਛਮੀ ਬੰਗਾਲ 'ਚ 17 ਰੈਲੀਆਂ ਕੀਤੀਆਂ | ਪਿਛਲੀ ਵਾਰ ਭਾਜਪਾ ਨੇ ਇਨ੍ਹਾਂ 'ਚੋਂ 92 ਸੀਟਾਂ ਜਿੱਤੀਆਂ ਸਨ | ਮੋਦੀ ਨੇ ਆਪਣੀ ਰੈਲੀਆਂ 'ਚ 27 ਰਾਜਾਂ ਦਾ ਦੌਰਾ ਕੀਤਾ | 28 ਮਾਰਚ ਤੋਂ ਮੇਰਠ ਤੋਂ ਸ਼ੁਰੂ ਕੀਤੇ ਪ੍ਰਚਾਰ ਦਾ ਦੌਰ 17 ਮਈ ਨੂੰ ਮੱਧ ਪ੍ਰਦੇਸ਼ ਦੇ ਖਰਗੋਨਨ 'ਚ ਖ਼ਤਮ ਹੋਇਆ | ਮੋਦੀ ਦੇ ਮੁਕਾਬਲੇ 'ਚ ਰਾਹੁਲ ਗਾਂਧੀ ਨੇ ਚੋਣ ਪ੍ਰਚਾਰ ਥੋੜ੍ਹਾ ਜਲਦ ਸ਼ੁਰੂ ਕੀਤਾ ਸੀ | 11 ਮਾਰਚ ਨੂੰ ਚੋਣ ਪ੍ਰਚਾਰ ਦੀ ਕਮਾਨ ਸੰਭਾਲਦੇ ਹੋਏ 67 ਦਿਨਾਂ 'ਚ 124 ਰੈਲੀਆਂ ਕੀਤੀਆਂ | ਰਾਹੁਲ ਦੇ ਪ੍ਰਚਾਰ ਦਾ ਕੇਂਦਰ ਮੁੱਖ ਤੌਰ 'ਤੇ ਮੱਧ ਪ੍ਰਦੇਸ਼ (18 ਰੈਲੀਆਂ), ਰਾਜਸਥਾਨ (12) ਤੇ ਉੱਤਰ ਪ੍ਰਦੇਸ਼ (17) ਰਿਹਾ | ਹਾਲਾਂਕਿ ਕਾਂਗਰਸ ਦੇ ਇਨ੍ਹਾਂ ਦੋਵਾਂ ਪ੍ਰਚਾਰ ਕੇਂਦਰਿਤ ਸੂਬਿਆਂ 'ਚ ਵੀ ਕੋਈ ਖ਼ਾਸ ਨਤੀਜੇ ਸਾਹਮਣੇ ਨਹੀਂ ਆਏ |
ਜਿੱਤ ਦਾ ਸਿਹਰਾ ਮੋਦੀ ਸਿਰ-ਅਮਿਤ ਸ਼ਾਹ
ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਵੀ ਪਾਰਟੀ ਦੀ ਜਿੱਤ ਨੂੰ ਭਾਰਤ ਦੀ ਜਿੱਤ ਕਰਾਰ ਦਿੱਤਾ | ਸ਼ਾਹ ਨੇ ਇਸ ਜਿੱਤ ਨੂੰ ਨੌਜਵਾਨਾਂ, ਗਰੀਬਾਂ ਤੇ ਕਿਸਾਨਾਂ ਦੀਆਂ ਉਮੀਦਾਂ ਦੀ ਜਿੱਤ ਕਰਾਰ ਦਿੱਤਾ | ਉਨ੍ਹਾਂ ਜਿੱਤ ਦਾ ਸਿਹਰਾ ਮੋਦੀ ਦੇ ਸਿਰ ਬੰਨਦਿਆਂ ਕਿਹਾ ਕਿ ਇਹ ਪ੍ਰਚੰਡ ਜਿੱਤ ਪ੍ਰਧਾਨ ਮੰਤਰੀ ਮੋਦੀ ਦੇ ਵਿਕਾਸ ਅਤੇ ਲੋਕਾਂ 'ਚ ਉਨ੍ਹਾਂ ਦੇ ਭਰੋਸੇ ਦੀ ਜਿੱਤ ਹੈ |
ਕਾਂਗਰਸ ਨੂੰ ਇਕ ਅਮਿਤ ਸ਼ਾਹ ਦੀ ਲੋੜ-ਮਹਿਬੂਬਾ ਮੁਫ਼ਤੀ
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਭਾਜਪਾ ਦੀ ਜਿੱਤ ਦਾ ਸਿਹਰਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਦਿੰਦਿਆਂ ਉਨ੍ਹਾਂ ਦੀ ਕਾਬਲੀਅਤ ਦੀ ਸ਼ਲਾਘਾ ਕੀਤੀ ਸਗੋਂ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਵੀ ਮਸ਼ਵਰਾ ਦਿੰਦਿਆ ਕਿਹਾ ਕਿ ਕਾਂਗਰਸ ਨੂੰ ਵੀ ਇਕ ਅਮਿਤ ਸ਼ਾਹ ਦੀ ਲੋੜ ਹੈ |
ਅਡਵਾਨੀ ਵਲੋਂ ਵਧਾਈ
ਭਾਜਪਾ ਦੇ ਮਾਰਗਦਰਸ਼ਕ ਮੰਡਲ ਦੇ ਨੇਤਾ ਲਾਲ ਕਿ੍ਸ਼ਨ ਅਡਵਾਨੀ ਨੇ ਵੀ ਭਾਜਪਾ ਦੀ ਇਤਿਹਾਸਕ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਵਧਾਈ ਦਿੱਤੀ |

ਮੋਦੀ ਨੇ ਟਵਿੱਟਰ ਤੋਂ ਨਾਂਅ ਦੇ ਅੱਗੋਂ ਹਟਾਇਆ 'ਚੌਕੀਦਾਰ'

'ਚੌਕੀਦਾਰ' ਸ਼ਬਦ ਦੇ ਆਸ-ਪਾਸ ਛਿੜੀ ਚੋਣ ਜੰਗ ਦੇ ਨਤੀਜੇ ਸਾਹਮਣੇ ਆਉਂਦਿਆਂ ਹੀ ਪ੍ਰਧਾਨ ਮੰਤਰੀ ਨੇ ਟਵਿੱਟਰ ਹੈਂਡਲ 'ਚ ਆਪਣੇ ਨਾਂਅ ਦੇ ਅੱਗੇ ਲੱਗਾ ਚੌਕੀਦਾਰ ਸ਼ਬਦ ਹਟਾ ਦਿੱਤਾ। ਪ੍ਰਧਾਨ ਮੰਤਰੀ ਨੇ ਟਵਿੱਟਰ ਹੈਂਡਲ ਤੋਂ ਚੌਕੀਦਾਰ ਸ਼ਬਦ ਵੱਖ ਕਰਦਿਆਂ ਕਿਹਾ ਕਿ ਹੁਣ ਇਹ ਸ਼ਬਦ ਉਨ੍ਹਾਂ ਦਾ ਹਿੱਸਾ ਬਣ ਕੇ ਰਹੇਗਾ। ਟਵਿੱਟਰ 'ਤੇ ਪਾਏ ਸੁਨੇਹੇ 'ਚ ਉਨ੍ਹਾਂ ਕਿਹਾ ਕਿ ਚੌਕੀਦਾਰ ਦੀ ਭਾਵਨਾ ਨੂੰ ਅਗਲੇ ਪੱਧਰ 'ਤੇ ਲਿਜਾਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਭਾਵਨਾ ਨੂੰ ਹਰ ਪਲ ਜਿੰਦਾ ਰੱਖ ਕੇ ਅਤੇ ਭਾਰਤ ਦੀ ਤਰੱਕੀ ਲਈ ਲਗਾਤਾਰ ਕੰਮ ਕਰਦੇ ਰਹਿਣ ਦਾ ਸਮਾਂ ਹੈ। ਉਨ੍ਹਾਂ ਬਾਕੀ ਕਾਰਜਕਰਤਾਵਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੇ ਲੋਕ ਚੌਕੀਦਾਰ ਬਣ ਗਏ ਅਤੇ ਦੇਸ਼ ਦੀ ਸੇਵਾ ਕੀਤੀ। ਚੌਕੀਦਾਰ ਸ਼ਬਦ ਭਾਰਤ ਨੂੰ ਜਾਤੀਵਾਦ, ਫ਼ਿਰਕੂਵਾਦ ਤੇ ਭ੍ਰਿਸ਼ਟਾਚਾਰ ਤੋਂ ਬਚਾਉਣ ਦਾ ਪ੍ਰਤੀਕ ਬਣ ਗਿਆ ਹੈ।

2024 ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਉਚਾਈਆਂ 'ਤੇ ਲੈ ਕੇ ਜਾਵਾਂਗੇ-ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੌਜੂਦਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ 21ਵੀਂ ਸਦੀ ਦੇ ਸਮਾਜਿਕ, ਜਨਤਕ ਅਤੇ ਸਿਆਸੀ ਜੀਵਨ ਲਈ ਇੱਕ ਮਜਬੂਤ ਬੁਨਿਆਦ ਕਰਾਰ ਦਿੱਤਾ | ਭਾਜਪਾ ਦੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਤੌਰ 'ਤੇ ਆਯੋਜਿਤ ਕੀਤੇ ਗਏ ਧੰਨਵਾਦ ਸਮਾਗਮ 'ਚ ਮੋਦੀ ਨੇ ਭਾਜਪਾ ਦੀ ਜਿੱਤ ਨੂੰ ਜਨਤਾ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਮੌਜੂਦਾ ਚੋਣਾਂ ਕਿਸੇ ਪਾਰਟੀ ਜਾਂ ਉਮੀਦਵਾਰ ਜਾਂ ਨੇਤਾ ਨਹੀਂ ਲੜੇ ਸਗੋਂ ਦੇਸ਼ ਦੀ ਜਨਤਾ ਨੇ ਲੜੀਆਂ ਹਨ | ਇਸ ਲਈ ਇਨ੍ਹਾਂ ਚੋਣਾਂ ਦੀ ਜੇਤੂ ਸਿਰਫ ਜਨਤਾ ਹੈ | 2019 ਲੋਕ ਸਭਾ ਚੋਣਾਂ ਦੇ ਨਤੀਜਿਆਂ ਲਈ ਆਯੋਜਿਤ ਧੰਨਵਾਦ ਸਮਾਗਮ 'ਚ ਅਗਲੇ 5 ਸਾਲਾਂ ਦਾ ਖਾਕਾ ਉਲੀਕਦਿਆਂ ਮੋਦੀ ਨੇ ਕਿਹਾ ਕਿ 2024 ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਉਚਾਈਆਂ 'ਤੇ ਲੈ ਕੇ ਜਾਣਾ ਹੈ | ਭਾਜਪਾ ਦੇ ਮੁੱਖ ਦਫ਼ਤਰ 'ਚ ਹੀ ਹੋਏ ਸਮਾਗਮ 'ਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਸੰਬੋਧਨ 'ਚ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਦੇ ਸਿਰ ਬੰਨਿਆ ਤਾਂ ਜਿੱਤ ਤੋਂ ਬਾਗੋ ਬਾਗ ਹੋਏ ਪਾਰਟੀ ਕਾਰਜਕਰਤਾਵਾਂ ਨੇ ਮੋਦੀ ਦੇ ਭਾਸ਼ਣ 'ਚ ਕਈ ਵਾਰ ਉਨ੍ਹਾਂ ਦਾ ਨਾਂਅ ਲੈ ਕੇ ਜੈਕਾਰੇ ਲਾਏ | ਪ੍ਰਧਾਨ ਮੰਤਰੀ ਨੇ ਆਪਣੇ ਤਰਕੀਬਨ 45 ਮਿੰਟ ਲੰਮੇ ਭਾਸ਼ਣ 'ਚ ਹਲਕੇ ਸੁਰਾਂ 'ਚ ਵਿਰੋਧੀ ਧਿਰ 'ਤੇ ਤਨਜ਼ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ | ਮਹਾਂਭਾਰਤ ਕਾਲ ਦਾ ਹਵਾਲਾ ਦਿੰਦਿਆਂ ਮੋਦੀ ਨੇ ਕਿਹਾ ਕਿ ਉਸ ਵੇਲੇ ਕਿ੍ਸ਼ਨ ਜੀ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਕਿਸ ਧਿਰ ਵੱਲ ਹੋ | ਫਿਰ ਨਾਲ ਹੀ ਕਿਹਾ ਕਿ ਉਸ ਸਮੇਂ ਕਿ੍ਸ਼ਨ ਜੀ ਨੇ ਜਵਾਬ ਦਿੱਤਾ ਸੀ, ਮੌਜੂਦਾ ਚੋਣਾਂ 'ਚ ਉਹ ਹੀ ਜਵਾਬ ਜਨਤਾ ਨੇ ਦਿੱਤਾ ਹੈ | ਮੋਦੀ ਨੇ ਆਪਣੇ ਤਵਸੀਲੀ ਭਾਸ਼ਣ 'ਚ ਵਿਸ਼ੇਸ਼ ਤੌਰ 'ਤੇ ਕਿਸਾਨ, ਗਰੀਬ ਅਤੇ ਮੱਧ ਵਰਗਾਂ 'ਤੇ ਜ਼ੋਰ ਦਿੱਤਾ | ਜ਼ਿਕਰਯੋਗ ਹੈ ਕਿ ਚੋਣ ਮੁਹਿੰਮ 'ਚ ਵਿਰੋਧੀ ਧਿਰਾਂ ਵਲੋਂ ਭਾਜਪਾ 'ਤੇ ਇਨ੍ਹਾਂ ਤਿੰਨਾਂ ਵਰਗਾਂ ਦੇ ਵਿਰੋਧੀ ਹੋਣ ਦਾ ਇਲਜ਼ਾਮ ਲਗਾਇਆ ਸੀ | ਭਾਸ਼ਣ ਦੇ ਆਖਿਰ 'ਚ ਨਿਮਰਤਾ ਨੂੰ ਵੀ ਥਾਂਅ ਦਿੰਦਿਆਂ ਪ੍ਰਧਾਨ ਮੰਤਰੀ ਨੇ ਉਸ ਸਮੇਂ ਦੀ ਭਾਜਪਾ ਦਾ ਵੀ ਜ਼ਿਕਰ ਕੀਤਾ ਜਦੋਂ ਸੰਸਦ 'ਚ ਉਨ੍ਹਾਂ ਦੀ ਗਿਣਤੀ ਸਿਰਫ 2 ਸੀ | ਉਨ੍ਹਾਂ ਕਿਹਾ ਕਿ ਭਾਜਪਾ ਦੀ ਖਾਸੀਅਤ ਰਹੀ ਹੈ ਕਿ ਉਨ੍ਹਾਂ 2 ਦੀ ਗਿਣਤੀ ਤੱਕ ਪਹੁੰਚਣ ਦੇ ਬਾਵਜੂਦ ਆਪਣਾ ਰਸਤਾ ਕਦੇ ਨਹੀਂ ਛੱਡਿਆ | ਉਨ੍ਹਾਂ ਕਿਹਾ ਕਿ 2 ਹੋਣ 'ਤੇ ਵੀ ਉਹ (ਭਾਜਪਾ) ਨਿਰਾਸ਼ ਨਹੀਂ ਸੀ ਅਤੇ ਹੁਣ ਜਦ ਦੁਬਾਰਾ ਆਏ ਹਾਂ ਤਾਂ ਵੀ ਨਿਮਰਤਾ ਨਹੀਂ ਛੱਡਾਂਗੇ |

ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ

ਨਵੀਂ ਦਿੱਲੀ, 23 ਮਈ (ਪੀ.ਟੀ.ਆਈ.)-ਕੇਂਦਰੀ ਕੈਬਨਿਟ ਦੀ ਬੈਠਕ ਸ਼ੁੱਕਰਵਾਰ ਸ਼ਾਮ ਨੂੰ ਹੋਵੇਗੀ | ਇਸ ਦੌਰਾਨ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫ਼ਾਰਸ਼ ਕੀਤੀ ਜਾਵੇਗੀ | ਕੈਬਨਿਟ ਦੀ ਸਿਫ਼ਾਰਸ਼ ਇਕ ਮਤੇ ਦੇ ਰੂਪ 'ਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਮੌਜੂਦਾ ਸੰਸਦ ਨੂੰ ਭੰਗ ਕਰਨਗੇ, ਜਿਸ ਦਾ ਕਾਰਜਕਾਲ 3 ਜੂਨ ਨੂੰ ਖ਼ਤਮ ਹੋ ਰਿਹਾ ਹੈ | 17ਵੀਂ ਲੋਕ ਸਭਾ ਦਾ ਗਠਨ 3 ਜੂਨ ਤੋਂ ਪਹਿਲਾਂ ਕਰਨਾ ਹੋਵੇਗਾ ਅਤੇ ਇਸ ਨਵੇਂ ਸਦਨ ਨੂੰ ਬਣਾਉਣ ਦੀ ਪ੍ਰਕਿਰਿਆ ਉਸ ਸਮੇਂ ਸ਼ੁਰੂ ਹੋਵੇਗੀ ਜਦ ਤਿੰਨ ਚੋਣ ਕਮਿਸ਼ਨਰ ਅਗਲੇ ਕੁਝ ਦਿਨਾਂ 'ਚ ਰਾਸ਼ਟਰਪਤੀ ਨੂੰ ਮਿਲ ਕੇ ਉਨ੍ਹਾਂ ਨੂੰ ਨਵੇਂ ਚੁਣੇ ਮੈਂਬਰਾਂ ਦੀ ਸੂਚੀ ਸੌਾਪਣਗੇ | ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੰਤਰੀਆਂ ਦੀ ਕੌਾਸਲ ਦੀ ਮੀਟਿੰਗ ਵੀ ਹੋਵੇਗੀ, ਜਿਸ 'ਚ ਰਾਜ ਮੰਤਰੀ ਵੀ ਸ਼ਾਮਿਲ ਹੋਣਗੇ |

ਪੰਜਾਬ 'ਚ ਕਾਂਗਰਸ ਦੀ 8 ਸੀਟਾਂ 'ਤੇ ਵੱਡੀ ਜਿੱਤ

• ਅਕਾਲੀ-ਭਾਜਪਾ 4 ਸੀਟਾਂ 'ਤੇ ਜਿੱਤੀ, ਸੁਖਬੀਰ ਸਭ ਤੋਂ ਵੱਧ 1,98,136 ਵੋਟਾਂ ਨਾਲ ਅਤੇ ਚੌਧਰੀ ਸੰਤੋਖ ਸਿੰਘ ਸਭ ਤੋਂ ਘੱਟ 19,515 ਵੋਟਾਂ ਨਾਲ ਜਿੱਤੇ

• ਖਹਿਰਾ ਤੇ ਬੀਰਦਵਿੰਦਰ ਸਿੰਘ ਦੀਆਂ ਜ਼ਮਾਨਤਾਂ ਜ਼ਬਤ • 3 ਕਲਾਕਾਰ ਅਤੇ 2 ਮੌਜੂਦਾ ਵਿਧਾਇਕ ਵੀ ਚੋਣ ਵਿਚ ਜੇਤੂ ਰਹੇ

ਹਰਕਵਲਜੀਤ ਸਿੰਘ
ਚੰਡੀਗੜ੍ਹ, 23 ਮਈ -ਦੇਸ਼ ਵਿਚ ਭਾਜਪਾ ਦੀ ਹੂੰਝਾਫੇਰ ਜਿੱਤ ਦੇ ਉਲਟ ਪੰਜਾਬ 'ਚ ਲੋਕ ਸਭਾ ਦੇ ਐਲਾਨੇ ਗਏ ਚੋਣ ਨਤੀਜਿਆਂ ਦੌਰਾਨ ਕਾਂਗਰਸ ਨੂੰ ਵੱਡਾ ਹੁੰਗਾਰਾ ਮਿਲਿਆ ਅਤੇ ਪਾਰਟੀ ਰਾਜ 'ਚ 8 ਲੋਕ ਸਭਾ ਸੀਟਾਂ 'ਤੇ ਕਾਬਜ਼ ਹੋਣ 'ਚ ਕਾਮਯਾਬ ਰਹੀ | ਜਦੋਂਕਿ ਮਗਰਲੀਆਂ 2014 ਦੀਆਂ ਸੰਸਦੀ ਚੋਣਾਂ ਦੌਰਾਨ ਕਾਂਗਰਸ ਨੂੰ ਪੰਜਾਬ 'ਚ ਕੇਵਲ 3 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ | ਅਕਾਲੀ ਦਲ ਵਲੋਂ ਲੜੀਆਂ ਗਈਆਂ 10 ਸੰਸਦੀ ਸੀਟਾਂ 'ਚੋਂ ਬਾਦਲ ਪਰਿਵਾਰ ਬਠਿੰਡਾ ਤੇ ਫ਼ਿਰੋਜ਼ਪੁਰ ਦੀਆਂ ਦੋਨੋਂ ਸੀਟਾਂ 'ਤੇ ਭਾਵੇਂ ਜਿੱਤਣ 'ਚ ਕਾਮਯਾਬ ਰਿਹਾ ਪਰ ਅਕਾਲੀ ਦਲ ਨੂੰ ਦੂਜੀਆਂ ਸਾਰੀਆਂ 8 ਸੀਟਾਂ 'ਤੇ ਹਾਰ ਦਾ ਮੂੰਹ ਵੇਖਣਾ ਪਿਆ | ਭਾਜਪਾ ਪੰਜਾਬ ਵਲੋਂ ਲੜੀਆਂ 3 ਸੀਟਾਂ 'ਚੋਂ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀਆਂ 2 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ, ਜਦੋਂਕਿ ਆਮ ਆਦਮੀ ਪਾਰਟੀ ਜਿਸ ਨੂੰ ਮਗਰਲੀਆਂ ਚੋਣਾਂ ਦੌਰਾਨ ਰਾਜ 'ਚੋਂ ਚੰਗਾ ਹੁੰਗਾਰਾ ਮਿਲਿਆ ਸੀ ਅਤੇ ਜਿਸ ਨੇ 4 ਸੰਸਦੀ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਦੇ ਇਕਲੌਤੇ ਉਮੀਦਵਾਰ ਭਗਵੰਤ ਮਾਨ ਸੰਗਰੂਰ ਦੀ ਸੰਸਦੀ ਸੀਟ ਤੋਂ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੇ | ਰਾਜ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਲੋਂ ਅੱਜ ਸ਼ਾਮ ਰਾਜ ਦੀਆਂ 13 ਸੰਸਦੀ ਸੀਟਾਂ ਲਈ ਜਾਰੀ ਕੀਤੇ ਗਏ ਚੋਣ ਨਤੀਜਿਆਂ ਅਨੁਸਾਰ ਗੁਰਦਾਸਪੁਰ ਤੋਂ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ 77,009 ਵੋਟਾਂ 'ਤੇ ਹਰਾਇਆ, ਜਦੋਂਕਿ ਅੰਮਿ੍ਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਪੂਰੀ ਨੂੰ 1,00,003 ਵੋਟਾਂ 'ਤੇ ਹਰਾਇਆ | ਖਡੂਰ ਸਾਹਿਬ ਦੇ ਸਰਹੱਦੀ ਸੰਸਦੀ ਹਲਕੇ ਤੋਂ ਵੀ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 1,40,573 ਵੋਟਾਂ 'ਤੇ ਹਰਾਇਆ ਅਤੇ ਜਲੰਧਰ 'ਚ ਵੀ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ 19,491 ਵੋਟਾਂ 'ਤੇ ਹਰਾਇਆ | ਇਸੇ ਤਰ੍ਹਾਂ ਹੁਸ਼ਿਆਰਪੁਰ ਦੀ ਸੀਟ 'ਤੇ ਭਾਜਪਾ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਸ੍ਰੀ ਸੋਮ ਪ੍ਰਕਾਸ਼ ਕਾਂਗਰਸ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੂੰ 48,530 ਵੋਟਾਂ 'ਤੇ ਹਰਾ ਕੇ ਜੇਤੂ ਰਹੇ | ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਤੋਂ ਵੀ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਇਸ ਸੀਟ 'ਤੇ ਮੌਜੂਦਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ 46,884 ਵੋਟਾਂ 'ਤੇ ਹਰਾ ਕੇ ਚੋਣ ਜਿੱਤਣ 'ਚ ਕਾਮਯਾਬ ਰਹੇ | ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੂੰ 76,372 ਵੋਟਾਂ 'ਤੇ ਹਰਾਇਆ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਵੀ 2 ਸਾਬਕਾ ਆਈ.ਏ.ਐਸ. ਅਧਿਕਾਰੀਆਂ ਦਰਮਿਆਨ ਚੱਲ ਰਹੇ ਚੋਣ ਦੰਗਲ 'ਚ ਕਾਂਗਰਸ ਦੇ ਸ. ਅਮਰ ਸਿੰਘ ਜੇਤੂ ਰਹੇ, ਜਿਨ੍ਹਾਂ ਅਕਾਲੀ ਦਲ ਦੇ ਸ. ਦਰਬਾਰਾ ਸਿੰਘ ਗੁਰੂ ਨੂੰ 93,621 ਵੋਟਾਂ 'ਤੇ ਹਰਾਇਆ | ਇਸੇ ਤਰ੍ਹਾਂ ਫ਼ਰੀਦਕੋਟ 'ਚ ਕਾਂਗਰਸ ਦੇ ਮੁਹੰਮਦ ਸਦੀਕ ਨੇ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੂੰ 83,262 ਵੋਟਾਂ 'ਤੇ ਹਾਰ ਦਿੱਤੀ, ਜਦੋਂਕਿ ਫ਼ਿਰੋਜ਼ਪੁਰ ਤੋਂ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਉਮੀਦਵਾਰ ਸ. ਸ਼ੇਰ ਸਿੰਘ ਘੁਬਾਇਆ ਨੂੰ ਇਸ ਸੀਟ ਤੋਂ 1,98,850 ਵੋਟਾਂ 'ਤੇ ਹਰਾਇਆ | ਸ. ਬਾਦਲ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਫਸਵੇਂ ਮੁਕਾਬਲੇ 'ਚੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21,399 ਵੋਟਾਂ 'ਤੇ ਹਰਾ ਕੇ ਇਹ ਵਕਾਰੀ ਸੀਟ ਜਿੱਤਣ 'ਚ ਕਾਮਯਾਬ ਰਹੀ, ਜਦੋਂਕਿ ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕਾਂਗਰਸ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਪਟਿਆਲਾ ਦੀ ਸੀਟ 1,62,718 ਵੋਟਾਂ ਨਾਲ ਜਿੱਤਣ 'ਚ ਕਾਮਯਾਬ ਰਹੀ ਅਤੇ ਉਨ੍ਹਾਂ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਇਸ ਚੋਣ ਵਿਚ ਹਰਾਇਆ | ਦਿਲਚਸਪ ਗੱਲ ਇਹ ਹੈ ਕਿ ਪ੍ਰਨੀਤ ਕੌਰ ਮਗਰਲੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੀ ਸੀਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਕੋਲੋਂ ਹਾਰ ਗਏ ਸਨ | ਸੰਗਰੂਰ ਦੀ ਵਕਾਰੀ ਸੀਟ ਜਿੱਥੋਂ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਮੁੜ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਮੈਦਾਨ 'ਚ ਸਨ, ਆਪਣੀ ਸੀਟ 1,09,642 ਵੋਟਾਂ ਨਾਲ ਜਿੱਤਣ ਵਿਚ ਕਾਮਯਾਬ ਰਹੇ, ਜਿਨ੍ਹਾਂ ਨੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ ਹਰਾਇਆ | ਦਿੱਲੀ 'ਚੋਂ ਵੀ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਚੋਣ ਨਾ ਜਿੱਤ ਸਕਣ ਕਾਰਨ ਭਗਵੰਤ ਮਾਨ ਹੁਣ ਸੰਸਦ 'ਚ ਆਮ ਆਦਮੀ ਪਾਰਟੀ ਦੇ ਇਕਲੌਤੇ ਨੁਮਾਇੰਦੇ ਬਣਨਗੇ |
ਪੰਜਾਬ ਤੋਂ 3 ਕਲਾਕਾਰ ਸੰਸਦ ਮੈਂਬਰ ਬਣੇ-2 ਵਿਧਾਇਕ ਚੋਣ ਜਿੱਤੇ
ਦਿਲਚਸਪ ਗੱਲ ਇਹ ਹੈ ਕਿ ਅੱਜ ਐਲਾਨੇ ਗਏ ਚੋਣ ਨਤੀਜਿਆਂ ਦੌਰਾਨ ਪੰਜਾਬ ਤੋਂ 3 ਕਲਾਕਾਰ ਚੋਣ ਜਿੱਤਣ 'ਚ ਕਾਮਯਾਬ ਰਹੇ ਜਿਨ੍ਹਾਂ 'ਚੋਂ ਨਾਮੀ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੋਂ ਇਲਾਵਾ ਭਗਵੰਤ ਮਾਨ ਅਤੇ ਮੁਹੰਮਦ ਸਦੀਕ ਸ਼ਾਮਿਲ ਹਨ | ਮੁਹੰਮਦ ਸਦੀਕ ਵੀ ਲੰਬੇ ਸਮੇਂ ਤੋਂ ਮਾਲਵਾ ਖੇਤਰ 'ਚ ਹਰਮਨ ਪਿਆਰੇ ਗਾਇਕ ਰਹੇ ਹਨ | ਇਸੇ ਤਰ੍ਹਾਂ ਅੱਜ ਐਲਾਨੇ ਗਏ ਚੋਣ ਨਤੀਜਿਆਂ ਦੌਰਾਨ 2 ਮੌਜੂਦਾ ਵਿਧਾਇਕ ਅਕਾਲੀ ਦਲ ਦੇ ਸ. ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸ੍ਰੀ ਸੋਮ ਪ੍ਰਕਾਸ਼ ਵੀ ਚੋਣ ਦੌਰਾਨ ਜੇਤੂ ਰਹੇ | ਜਿਨ੍ਹਾਂ ਵਲੋਂ ਆਪਣੀਆਂ ਸੀਟਾਂ ਤੋਂ ਅਸਤੀਫ਼ਾ ਦੇਣ ਨਾਲ ਪੰਜਾਬ ਵਿਧਾਨ ਸਭਾ ਦੀਆਂ 2 ਹੋਰ ਜ਼ਿਮਨੀ ਚੋਣਾਂ ਕਰਾਉਣ ਲਈ ਰਾਹ ਪੱਧਰਾ ਹੋ ਜਾਵੇਗਾ | ਜਦੋਂਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਐਚ.ਐਸ. ਫੂਲਕਾ, ਨਾਜ਼ਰ ਸਿੰਘ ਮਾਨਸ਼ਾਹੀਆ, ਅਮਰਜੀਤ ਸਿੰਘ ਸੰਦੋਆ ਅਤੇ ਮਾਸਟਰ ਬਲਦੇਵ ਸਿੰਘ ਵਲੋਂ ਆਪਣੀ ਪਾਰਟੀ ਤੋਂ ਅਸਤੀਫ਼ੇ ਦੇ ਕੇ ਵੱਖਰੇ ਗਰੁੱਪ ਬਣਾਉਣ ਜਾਂ ਕਾਂਗਰਸ 'ਚ ਸ਼ਾਮਿਲ ਹੋ ਜਾਣ ਕਾਰਨ ਉਨ੍ਹਾਂ ਵਲੋਂ ਆਪਣੀਆਂ ਵਿਧਾਨ ਸਭਾ ਸੀਟਾਂ ਤੋਂ ਦਿੱਤੇ ਗਏ ਅਸਤੀਫ਼ੇ ਪਹਿਲਾਂ ਹੀ ਸਪੀਕਰ ਪੰਜਾਬ ਦੇ ਵਿਚਾਰ ਅਧੀਨ ਹਨ ਅਤੇ ਜੇ ਸਪੀਕਰ ਵਲੋਂ ਉਨ੍ਹਾਂ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਰਾਜ 'ਚ ਆਉਂਦੇ ਦਿਨਾਂ ਦੌਰਾਨ 7 ਸੀਟਾਂ 'ਤੇ ਵਿਧਾਨ ਸਭਾ ਲਈ ਜ਼ਿਮਨੀ ਚੋਣ ਕਰਵਾਉਣੀ ਪਵੇਗੀ |
ਕਾਂਗਰਸ ਤੇ ਅਕਾਲੀ ਦਲ ਦੇ ਵੋਟ ਹਿੱਸੇ 'ਚ ਕਰੀਬ 2 ਫ਼ੀਸਦੀ ਦਾ ਵਾਧਾ
ਇਨ੍ਹਾਂ ਸੰਸਦੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਝਟਕਾ ਲੱਗਾ, ਜਿਸ ਦਾ ਇਨ੍ਹਾਂ ਚੋਣਾਂ ਦੌਰਾਨ ਵਿਧਾਨ ਸਭਾ ਦੀਆਂ 2017 ਦੌਰਾਨ ਹੋਈਆਂ ਚੋਣਾਂ ਮੁਕਾਬਲੇ ਵੋਟ ਪ੍ਰਤੀਸ਼ਤ ਕੋਈ 16 ਫ਼ੀਸਦੀ ਘੱਟ ਗਿਆ | ਆਮ ਆਦਮੀ ਪਾਰਟੀ ਨੂੰ ਮਗਰਲੀਆਂ ਵਿਧਾਨ ਸਭਾ ਚੋਣਾਂ ਦੌਰਾਨ 23.7 ਫ਼ੀਸਦੀ ਵੋਟ ਪਏ ਸਨ ਜੋ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਕੇਵਲ 7.4 ਫ਼ੀਸਦੀ ਰਹਿ ਗਏ ਹਨ | ਦੂਜੀਆਂ ਪਾਰਟੀਆਂ 'ਚੋਂ ਭਾਜਪਾ ਦੇ ਵੋਟ ਫ਼ੀਸਦੀ 'ਚ 4 ਫ਼ੀਸਦੀ ਦਾ ਵਾਧਾ ਹੋਇਆ ਹੈ, ਵਿਧਾਨ ਸਭਾ ਚੋਣਾਂ ਮੌਕੇ 5.4 ਫ਼ੀਸਦੀ ਵੋਟ ਲੈਣ ਵਾਲੀ ਭਾਜਪਾ ਦਾ ਵੋਟ ਫ਼ੀਸਦੀ ਵੱਧ ਕੇ 9.6 ਪ੍ਰਤੀਸ਼ਤ ਹੋ ਗਿਆ ਹੈ | ਕਾਂਗਰਸ ਨੂੰ ਇਸ ਚੋਣ ਦੌਰਾਨ ਕਰੀਬ 2 ਫ਼ੀਸਦੀ ਵੋਟ ਵੱਧ ਮਿਲੇ ਹਨ ਜੋ 38.5 ਫ਼ੀਸਦੀ ਤੋਂ ਵੱਧ ਕੇ 40.3 ਫ਼ੀਸਦੀ ਹੋ ਗਏ ਹਨ | ਦਿਲਚਸਪ ਗੱਲ ਇਹ ਹੈ ਕਿ ਅਕਾਲੀ ਦਲ ਦੇ ਵੋਟ ਪ੍ਰਤੀਸ਼ਤ ਵਿਚ ਵੀ ਕੋਈ 2 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜੋ ਵਿਧਾਨ ਸਭਾ ਚੋਣਾਂ ਮੌਕੇ 25.2 ਪ੍ਰਤੀਸ਼ਤ ਤੋਂ ਵੱਧ ਕੇ ਇਨ੍ਹਾਂ ਚੋਣਾਂ ਦੌਰਾਨ 27.5 ਪ੍ਰਤੀਸ਼ਤ ਹੋ ਗਏ ਹਨ | ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਦਾ ਵੀ ਵੋਟ ਪ੍ਰਤੀਸ਼ਤ 2 ਪ੍ਰਤੀਸ਼ਤ ਵੱਧ ਕੇ 3.5 ਪ੍ਰਤੀਸ਼ਤ 'ਤੇ ਪੁੱਜ ਗਿਆ ਹੈ | ਇਸੇ ਤਰ੍ਹਾਂ ਆਜ਼ਾਦ ਉਮੀਦਵਾਰਾਂ ਜਿਨ੍ਹਾਂ ਨੂੰ ਜੋ ਮਗਰਲੀ ਚੋਣ ਵਿਚ 10.25 ਪ੍ਰਤੀਸ਼ਤ ਵੋਟ ਮਿਲੇ ਸਨ ਘੱਟ ਕੇ 2 ਪ੍ਰਤੀਸ਼ਤ ਰਹਿ ਗਏ ਹਨ | ਇਕ ਹੋਰ ਦਿਲਚਸਪ ਪਹਿਲੂ ਇਹ ਹੈ ਕਿ ਅਕਾਲੀ ਦਲ ਲੁਧਿਆਣਾ ਅਤੇ ਸੰਗਰੂਰ ਦੀਆਂ 2 ਸੀਟਾਂ 'ਤੇ ਤੀਜੇ ਸਥਾਨ 'ਤੇ ਚਲਾ ਗਿਆ, ਜਦੋਂਕਿ ਬਾਕੀ 8 ਸੀਟਾਂ ਜਿਨ੍ਹਾਂ 'ਤੇ ਅਕਾਲੀ ਦਲ ਚੋਣ ਲੜਿਆ 'ਤੇ ਮੁੱਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਦਰਮਿਆਨ ਹੀ ਰਿਹਾ |

ਜਨਤਾ ਮਾਲਕ ਹੈ-ਰਾਹੁਲ ਗਾਂਧੀ

ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੋਣਾਂ 'ਚ ਪਾਰਟੀ ਦੇ ਪ੍ਰਦਰਸ਼ਨ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਜਨਤਾ ਮਾਲਕ ਹੈ | ਰਾਹੁਲ ਨੇ ਕਾਂਗਰਸ ਦੇ ਮੁੱਖ ਦਫ਼ਤਰ ਵਿਖੇ ਸ਼ਾਮ ਨੂੰ ਕੀਤੀ ਸੰਖੇਪ ਜਿਹੀ ਪ੍ਰੈੱਸ ਕਾਨਫ਼ਰੰਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੱਤ ਲਈ ਵਧਾਈ ਦਿੰਦਿਆਂ, ਉਨ੍ਹਾਂ ਨੂੰ ਦੇਸ਼ ਦੇ ਹਿੱਤਾਂ ਦਾ ਧਿਆਨ ਰੱਖਣ ਨੂੰ ਕਿਹਾ | ਤਕਰੀਬਨ 7 ਮਿੰਟ ਦੀ ਪ੍ਰੈੱਸ ਕਾਨਫ਼ਰੰਸ 'ਚ ਆਪਣੀ ਭੈਣ ਤੇ ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਨਾਲ ਸ਼ਾਮਿਲ ਹੋਏ ਰਾਹੁਲ ਨੇ ਪਾਰਟੀ ਦੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਅੱਜ ਦੇ ਦਿਨ ਉਹ ਹਾਰ ਦੇ ਕਾਰਨਾਂ 'ਤੇ ਚਰਚਾ ਕਰਕੇ ਜਨਤਾ ਦੇ ਫ਼ਤਵੇ ਦਾ ਨਿਰਾਦਰ ਨਹੀਂ ਕਰਨਗੇ | ਰਾਹੁਲ ਨੇ ਕਾਂਗਰਸ ਕਾਰਜਕਰਤਾਵਾਂ ਨੂੰ ਭਰੋਸਾ ਬਣਾਈ ਰੱਖਣ ਅਤੇ ਨਾ ਡਰਨ ਦਾ ਹੌਸਲਾ ਦਿੰਦਿਆਂ ਕਿਹਾ ਕਿ ਭਾਜਪਾ ਅਤੇ ਕਾਂਗਰਸ 2 ਵੱਖ-ਵੱਖ ਵਿਚਾਰਧਾਰਾ ਹਨ ਅਤੇ ਉਹ ਸਾਰੇ ਰਲ ਕੇ ਭਾਜਪਾ ਦੀ ਵਿਚਾਰਧਾਰਾ ਨੂੰ ਹਰਾਉਣਗੇ | ਆਪਣੀ ਰਵਾਇਤੀ ਸੀਟ ਅਮੇਠੀ ਤੋਂ ਭਾਜਪਾ ਆਗੂ ਸਮਿ੍ਤੀ ਇਰਾਨੀ ਹੱਥੋਂ ਹਾਰਨ 'ਤੇ ਰਾਹੁਲ ਗਾਂਧੀ ਨੇ ਇਰਾਨੀ ਨੂੰ ਵਧਾਈ ਦੇਣ ਦੇ ਨਾਲ ਹੀ ਕਿਹਾ ਕਿ ਜੋ ਭਰੋਸਾ ਜਨਤਾ ਨੇ ਉਨ੍ਹਾਂ 'ਤੇ ਪ੍ਰਗਟਾਇਆ ਹੈ, ਉਸ ਨੂੰ ਬਰਕਰਾਰ ਰੱਖਣ |

ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਿਆਂ ਪਿ੍ਅੰਕਾ ਗਾਂਧੀ ਨੇ ਕਿਹਾ- ਲੋਕਾਂ ਦੇ ਫ਼ੈਸਲੇ ਦਾ ਸਤਿਕਾਰ ਕਰਦੇ ਹਾਂ

ਨਵੀਂ ਦਿੱਲੀ, 23 ਮਈ (ਏਜੰਸੀ)- ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕਾਂ ਦੇ ਫ਼ੈਸਲੇ ਦਾ ਪੂਰਾ ਸਤਿਕਾਰ ਕਰਦੀ ਹੈ, ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਦੀ ਲੋਕ ਸਭਾ ਚੋਣਾਂ 'ਚ ਹੋਈ ਜਿੱਤ ਲਈ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਵੱਖ-ਵੱਖ ਮੁਲਕਾਂ ਦੇ ਮੁਖੀਆਂ ਵਲੋਂ ਮੋਦੀ ਨੂੰ ਵਧਾਈਆਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਸ਼ਿੰਗਟਨ, 23 ਮਈ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਪਾਰਟੀ ਦੀ ਲੋਕ ਸਭਾ ਚੋਣਾਂ 'ਚ ਮੁੜ ਹੋਈ ਵੱਡੀ ਜਿੱਤ ਲਈ ਵਧਾਈ ਦਿੰਦਿਆਂ ਕਿਹਾ ਹੈ ਕਿ ਦੋਹਾਂ ...

ਪੂਰੀ ਖ਼ਬਰ »

ਭਾਜਪਾ ਦੀ ਇਤਿਹਾਸਕ ਜਿੱਤ-ਰਾਜਨਾਥ

ਨਵੀਂ ਦਿੱਲੀ, 23 ਮਈ (ਏਜੰਸੀ)-ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਦੀ ਸੱਤਾ 'ਚ ਵਾਪਸੀ ਦੇ ਸੰਕੇਤਾਂ ਦੇ ਨਾਲ ਹੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ ਇਤਿਹਾਸਕ ਕਰਾਰ ਦਿੱਤਾ ਤੇ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਆਣਪ ਭਰੀ ਅਗਵਾਈ ਅਤੇ ਪਾਰਟੀ ...

ਪੂਰੀ ਖ਼ਬਰ »

ਭਾਜਪਾ ਦਾ 1984 'ਚ 2 ਸੀਟਾਂ 'ਤੇ ਜਿੱਤ ਤੋਂ ਲੈ ਕੇ ਲਗਾਤਾਰ ਦੋ ਵਾਰ ਸੱਤਾ 'ਚ ਆਉਣ ਦਾ ਸਫ਼ਰ

1984 'ਚ ਲੋਕ ਸਭਾ ਚੋਣਾਂ 'ਚੋਂ ਕੇਵਲ 2 ਸੀਟਾਂ ਜਿੱਤਣ ਵਾਲੀ ਭਾਜਪਾ ਨੇ ਹੁਣ ਲਗਾਤਾਰ ਦੂਸਰੀ ਵਾਰ ਸੱਤਾ 'ਚ ਆਉਣ ਨਾਲ ਆਪਣੀ ਸੱਜੇਪੱਖੀ ਹਿੰਦੂਤਵ ਵਾਲੀ ਵਿਚਾਰਧਾਰਾ ਨੂੰ ਭਾਰਤੀ ਰਾਜਨੀਤੀ ਦ੍ਰਿਸ਼ ਦੇ ਕੇਂਦਰੀ-ਪੜਾਅ 'ਤੇ ਲੈ ਆਂਦਾ ਹੈ। 90 ਦੇ ਦਹਾਕੇ 'ਚ ਰਾਮ ਮੰਦਰ ਦੀ ...

ਪੂਰੀ ਖ਼ਬਰ »

'ਕੌਣ ਕਹਿਤਾ ਹੈ ਕਿ ਆਸਮਾਨ ਮੇਂ ਸੁਰਾਖ ਨਹੀਂ ਹੋ ਸਕਤਾ'

ਅਮੇਠੀ 'ਚ ਜਿੱਤ ਉਪਰੰਤ ਸਮ੍ਰਿਤੀ ਇਰਾਨੀ ਨੇ ਜਤਾਈ ਖੁਸ਼ੀ

ਦੂਜੇ ਪਾਸੇ ਆਪਣੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮ੍ਰਿਤੀ ਇਰਾਨੀ ਨੇ ਕਿਹਾ ਕਿ, 'ਕੌਣ ਕਹਿਤਾ ਹੈ ਕਿ ਆਸਮਾਨ ਮੇਂ ਸੁਰਾਖ ਨਹੀਂ ਹੋ ਸਕਤਾ'। ਅਮੇਠੀ ਨੂੰ ਗਾਂਧੀ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ। 1998 ਨੂੰ ਛੱਡ ਕੇ ਪਿਛਲੇ 3 ਦਹਾਕਿਆਂ ਤੋਂ ਇਸ ਸੀਟ ...

ਪੂਰੀ ਖ਼ਬਰ »

ਨਹਿਰੂ ਤੇ ਇੰਦਰਾ ਤੋਂ ਬਾਅਦ ਪੂਰਨ ਬਹੁਮਤ ਨਾਲ ਮੁੜ ਸੱਤਾ 'ਚ ਆਉਣ ਵਾਲੇ ਮੋਦੀ ਤੀਸਰੇ ਪ੍ਰਧਾਨ ਮੰਤਰੀ

ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ ਪੂਰਨ ਬਹੁਮਤ ਨਾਲ ਲਗਾਤਾਰ ਦੂਸਰੀ ਵਾਰ ਮੁੜ ਸੱਤਾ 'ਚ ਆਉਣ ਵਾਲੇ ਮੋਦੀ ਕੇਵਲ ਤੀਸਰੇ ਪ੍ਰਧਾਨ ਮੰਤਰੀ ਹੋਣਗੇ। 2014 'ਚ ਭਾਜਪਾ ਨੇ 543 ਲੋਕ ਸਭਾ ਸੀਟਾਂ 'ਚੋਂ 282 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਜਵਾਹਰ ਲਾਲ ਨਹਿਰੂ ਨੇ ...

ਪੂਰੀ ਖ਼ਬਰ »

ਸਾਧਵੀ ਪ੍ਰੱਗਿਆ ਠਾਕੁਰ ਨੇ ਤੋੜਿਆ 'ਮੌਨ ਵਰਤ'

ਭੋਪਾਲ, 23 ਮਈ (ਏਜੰਸੀਆਂ)-ਭੋਪਾਲ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਸਾਧਵੀ ਪੱ੍ਰਗਿਆ ਸਿੰਘ ਠਾਕੁਰ ਨੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਦਿਗਵਿਜੈ ਸਿੰਘ ਨੂੰ ਭਾਰੀ ਵੋਟਾਂ ਨਾਲ ਹਰਾਇਆ ਹੈ | ਮੱਧ ਪ੍ਰਦੇਸ਼ ਦੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੇ ਬਿਆਨਾਂ ਕਾਰਨ ...

ਪੂਰੀ ਖ਼ਬਰ »

ਨਾਇਡੂ ਵਲੋਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ

ਰੈਡੀ 30 ਨੂੰ ਚੁੱਕਣਗੇ ਸਹੁੰ

ਹੈਦਰਾਬਾਦ, 23 ਮਈ (ਏਜੰਸੀ)- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਵਿਧਾਨ ਸਭਾ ਚੋਣਾਂ 'ਚ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਉਨ੍ਹਾਂ ਆਪਣਾ ਅਸਤੀਫ਼ਾ ਆਂਧਰਾ ...

ਪੂਰੀ ਖ਼ਬਰ »

ਸੀ.ਪੀ.ਆਈ. (ਐਮ) ਦੇ ਪੱਛਮੀ ਬੰਗਾਲ 'ਚ ਪਹਿਲੀ ਵਾਰ ਹੱਥ ਖਾਲੀ

ਕੋਲਕਾਤਾ, 23 ਮਈ (ਏਜੰਸੀ)- 1964 'ਚ ਸੀ.ਪੀ.ਆਈ. ਦੇ ਗਠਨ ਦੇ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦ ਲੋਕ ਸਭਾ ਚੋਣਾਂ 'ਚ ਪੱਛਮੀ ਬੰਗਾਲ 'ਚ ਉਹ ਇਕ ਵੀ ਸੀਟ ਨਹੀਂ ਜਿੱਤ ਸਕੀ | ਹੁਣ ਤੱਕ ਮਿਲੇ ਰੁਝਾਨਾਂ ਅਨੁਸਾਰ ਪੱਛਮੀ ਬੰਗਾਲ ਦੀ ਸੱਤਾ ਧਿਰ ਤਿ੍ਣਮੁੂਲ ਕਾਂਗਰਸ ਨੂੰ 22 ਅਤੇ ਇਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX