ਤਾਜਾ ਖ਼ਬਰਾਂ


ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੀ ਰੈਲੀ 'ਚ ਜ਼ਖਮੀ ਹੋਏ ਲੋਕਾਂ ਦਾ ਜਾਣਿਆ ਹਾਲ
. . .  1 day ago
ਕੋਲਕਾਤਾ, 19 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 16 ਜੁਲਾਈ ਨੂੰ ਪੰਡਾਲ ਟੁੱਟਣ ਕਾਰਨ ਜ਼ਖਮੀ ਹੋਏ ਲੋਕਾਂ ਨਾਲ ਹਸਪਤਾਲ ਜਾ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ...
ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ
. . .  1 day ago
ਨਵੀਂ ਦਿੱਲੀ ,19 ਜੁਲਾਈ -ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਦੀ ਇਕ ਲੜਕੀ ਨੇ ਵਿਆਹ ਦਾ ਝਾਂਸਾ ਦੇ ਕੇ , ਨੌਕਰੀ ਦਿਵਾਉਣ ਅਤੇ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ...
ਪ੍ਰਸਿੱਧ ਗੀਤਕਾਰ ਗੋਪਾਲ ਦਾਸ ਨੀਰਜ ਦਾ ਦੇਹਾਂਤ
. . .  1 day ago
ਦਿੱਲੀ, 19 ਜੁਲਾਈ - ਪ੍ਰਸਿੱਧ ਗੀਤਕਾਰ, ਹਿੰਦੀ ਸਾਹਿੱਤਕਾਰ ਅਤੇ ਕਵੀ ਗੋਪਾਲ ਦਾਸ ਨੀਰਜ ਦਾ 93 ਸਾਲ ਦੀ ਉਮਰ ਵਿਚ ਦਿੱਲੀ ਦੇ ਏਮਜ਼ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਰਾਜ ਕਪੂਰ...
ਝਾਰਖੰਡ 'ਚ 2 ਲੜਕੀਆਂ ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ
. . .  1 day ago
ਰਾਂਚੀ, 19 ਜੁਲਾਈ - ਝਾਰਖੰਡ 'ਚ 2 ਲੜਕੀਆਂ ਨੂੰ 2 ਦਿਨ ਬੰਧਕ ਬਣਾ ਕੇ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ, ਜਿਨ੍ਹਾਂ ਨੂੰ ਛੁਡਾ ਲਿਆ ਗਿਆ ਹੈ। ਇਸ ਮਾਮਲੇ...
ਮਹਾਰਾਸ਼ਟਰ ਸਰਕਾਰ ਵੱਲੋਂ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ
. . .  1 day ago
ਮੁੰਬਈ, 19 ਜੁਲਾਈ - ਮਹਾਰਾਸ਼ਟਰ ਸਰਕਾਰ ਨੇ ਡੇਅਰੀ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਹੈ। ਵਧੀਆਂ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 19 ਜੁਲਾਈ - ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਰਾਜ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਰਾਜ ਸਭਾ ਵਿਚ ਅੱਜ ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਪਾਸ ਕਰ ਦਿੱਤਾ ਗਿਆ...
2 ਕਰੋੜ 14 ਲੱਖ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ 2 ਗ੍ਰਿਫ਼ਤਾਰ
. . .  1 day ago
ਲੁਧਿਆਣਾ, 19 ਜੁਲਾਈ - ਲੁਧਿਆਣਾ ਪੁਲਸ ਦੀ ਐੱਸ.ਟੀ.ਐੱਫ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਅਤੇ ਉਸ ਦੇ ਸਾਥੀ ਨੂੰ 2 ਕਰੋੜ 14 ਲੱਖ ਦੀਆਂ...
ਭਾਜਪਾ ਮੰਡਲ ਛੇਹਰਟਾ ਦੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ
. . .  1 day ago
ਛੇਹਰਟਾ, 19 ਜੁਲਾਈ (ਵਡਾਲੀ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਅੱਕ ਕੇ ਭਾਜਪਾ ਮੰਡਲ ਛੇਹਰਟਾ...
ਸੀ.ਬੀ.ਆਈ 'ਤੇ ਦੋਸ਼ ਪੱਤਰ ਲਈ ਪਾਇਆ ਗਿਆ ਦਬਾਅ - ਪੀ. ਚਿਦੰਬਰਮ
. . .  1 day ago
ਨਵੀਂ ਦਿੱਲੀ, 19 ਜੁਲਾਈ - ਏਅਰਸੈੱਲ-ਮੈਕਸਿਸ ਡੀਲ ਸਬੰਧੀ ਤਾਜ਼ਾ ਦੋਸ਼ ਪੱਤਰ 'ਚ ਨਾਂਅ ਆਉਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਸੀ.ਬੀ.ਆਈ...
ਭਗੌੜੇ ਆਰਥਿਕ ਅਪਰਾਧੀ ਬਿੱਲ 2018 ਲੋਕ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਭਗੌੜੇ ਆਰਥਿਕ ਅਪਰਾਧੀ ਬਿੱਲ 2018 ਨੂੰ ਅੱਜ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ...
ਕਿਸੇ ਵੀ ਸਿਆਸਤਦਾਨ ਦੀ ਸੁਰੱਖਿਆ ਲਈ ਫ਼ੌਜ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀ - ਆਸਿਫ਼ ਗ਼ਫ਼ੂਰ
. . .  1 day ago
ਇਸਲਾਮਾਬਾਦ, 19 ਜੁਲਾਈ - ਪਾਕਿਸਤਾਨ 'ਚ ਆਮ ਚੋਣਾਂ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਆਸਿਫ਼ ਗ਼ਫ਼ੂਰ ਨੇ ਸਪਸ਼ਟ ਕੀਤਾ ਹੈ ਕਿ...
ਪੀ.ਚਿਦੰਬਰਮ ਤੇ ਕਾਰਤੀ ਚਿਦੰਬਰਮ ਦਾ ਨਾਂਅ ਦੋਸ਼ ਪੱਤਰ 'ਚ ਸ਼ਾਮਲ
. . .  1 day ago
ਨਵੀਂ ਦਿੱਲੀ, 19 ਜੁਲਾਈ - ਸੀ.ਬੀ.ਆਈ ਵੱਲੋਂ ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਪਟਿਆਲਾ ਹਾਊਸ ਕੋਰਟ 'ਚ ਤਾਜ਼ਾ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ, ਜਿਸ ਵਿਚ ਸਾਬਕਾ...
ਸ਼ੈਲਰ ਦੇ ਗੋਦਾਮ 'ਚੋਂ 30 ਲੱਖ ਦੇ ਚੌਲ ਚੋਰੀ
. . .  1 day ago
ਬਾਘਾ ਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ) - ਬਾਘਾ ਪੁਰਾਣਾ-ਮੁਦਕੀ ਰੋਡ 'ਤੇ ਸਥਿਤ ਇੱਕ ਸ਼ੈਲਰ ਦੇ ਨਾਲ ਲੱਗਦੇ ਗੋਦਾਮ 'ਚੋਂ ਬਾਸਮਤੀ ਦੇ ਚੌਲ਼ਾਂ ਦੇ 810 ਗੱਟੇ (50 ਕਿੱਲੋ ਪ੍ਰਤੀ ਗੱਟਾ) ਚੋਰੀ...
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਜੁਲਾਈ - ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਨਿਆਂ ਵਿਭਾਗ ਨੇ ਲੋਕ ਹਿਤ ਅਤੇ ਪ੍ਰਬੰਧਕੀ ਆਧਾਰ 'ਤੇ ਡਾਇਰੈਕਟਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ ਵਿਚ...
ਨਸ਼ਾ ਰੋਕਣ ਲਈ ਕੈਪਟਨ ਨੇ ਗੁਆਂਢੀ ਸੂਬਿਆ ਤੋਂ ਮੰਗਿਆ ਸਹਿਯੋਗ
. . .  1 day ago
ਦਰਖਤਾਂ ਦੀ ਕਟਾਈ ਦਾ ਮਾਮਲਾ : ਐਨ.ਜੀ.ਟੀ ਨੇ ਜਵਾਬ ਲਈ ਦਿੱਤਾ ਹੋਰ ਸਮਾਂ
. . .  1 day ago
ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸੀ.ਬੀ.ਆਈ ਵੱਲੋਂ ਦੋਸ਼ ਪੱਤਰ ਦਾਖਲ
. . .  1 day ago
ਜੇ.ਪੀ ਐਸੋਸੀਏਟਡ ਲਿਮਟਿਡ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਰੱਖਿਅਤ
. . .  1 day ago
ਰਿਜ਼ਰਵ ਬੈਂਕ ਜਲਦ ਜਾਰੀ ਕਰੇਗਾ 100 ਰੁਪਏ ਦਾ ਨਵਾਂ ਨੋਟ
. . .  1 day ago
ਸਪੈਸ਼ਲ ਫੋਰਸ ਦੇ ਨਿਰੀਖਣ ਲਈ ਬਹਾਦਰਗੜ੍ਹ ਕਿਲ੍ਹੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  1 day ago
ਜਦੋਂ ਤਕ ਕੋਈ ਫ਼ੈਸਲਾ ਨਹੀਂ ਆਉਂਦਾ ਭੁੱਖ ਹੜਤਾਲ ਜਾਰੀ ਰਹੇਗੀ- ਰਾਜੋਆਣਾ ਦੀ ਭੈਣ
. . .  1 day ago
ਸੋਨਾਲੀ ਬੇਂਦਰੇ ਨੇ ਸੋਸ਼ਲ ਅਕਾਉਂਟ 'ਤੇ ਸਾਂਝੀ ਕੀਤੀ ਭਾਵੁਕ ਪੋਸਟ
. . .  1 day ago
ਤੇਜ਼ ਵਹਾਅ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਾਣੀ 'ਚ ਰੁੜ੍ਹੇ
. . .  1 day ago
ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਭੀੜ ਵੱਲੋਂ ਹੱਤਿਆਵਾਂ 'ਤੇ ਬੋਲੇ ਰਾਜਨਾਥ - ਹਿੰਸਾ ਰੋਕਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ
. . .  1 day ago
ਬ੍ਰਾਂਡਿਡ ਕੱਪੜੇ ਬਣਾਉਣ ਵਾਲੀ ਫ਼ੈਕਟਰੀ 'ਚ ਧਮਾਕਾ, ਮਜ਼ਦੂਰ ਦੀ ਮੌਤ
. . .  1 day ago
ਬਠਿੰਡਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਮਾਨਸੂਨ ਇਜਲਾਸ : ਸੰਸਦ ਭਵਨ 'ਚ ਕਾਂਗਰਸ ਸੰਸਦਾਂ ਦਾ ਵਿਰੋਧ ਪ੍ਰਦਰਸ਼ਨ
. . .  1 day ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੱਪਲੀ ਵਿਖੇ ਰੱਖੀ ਗਈ ਪਹਿਲੀ ਚੋਣ ਰੈਲੀ- ਸੁਖਬੀਰ ਸਿੰਘ
. . .  1 day ago
ਬਾਬਾ ਬਜਿੰਦਰ ਸਿੰਘ ਨੂੰ ਜ਼ੀਰਕਪੁਰ ਪੁਲਿਸ ਸਟੇਸ਼ਨ ਲੈ ਕੇ ਪਹੁੰਚੀ ਪੁਲਿਸ
. . .  1 day ago
ਡੂੰਘੀ ਖੱਡ 'ਚ ਡਿਗੀ ਬੱਸ, 10 ਲੋਕਾਂ ਦੀ ਮੌਤ
. . .  1 day ago
ਨਰਸਾਂ ਵੱਲੋਂ ਧਰਨਾ ਪ੍ਰਦਰਸ਼ਨ
. . .  1 day ago
ਮੁੱਖ ਮੁਨਸ਼ੀ ਦੀ ਗੋਲੀ ਲੱਗਣ ਕਾਰਨ ਮੌਤ
. . .  1 day ago
ਕੇਰਲਾ 'ਚ ਸੜਕ ਹਾਦਸਾ- 5 ਮੌਤਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ
  •     Confirm Target Language  

ਕੇਂਦਰ ਸਰਕਾਰ ਿਖ਼ਲਾਫ਼ ਬੇਭਰੋਸਗੀ ਮਤਾ ਮਨਜ਼ੂਰ

ਲੋਕ ਸਭਾ 'ਚ ਕੱਲ੍ਹ ਹੋਵੇਗੀ ਬਹਿਸ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 18 ਜੁਲਾਈ-2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦੇ ਿਖ਼ਲਾਫ਼ 'ਸੰਕੇਤਿਕ' ਵਿਰੋਧ ਪ੍ਰਗਟ ਕਰਦਿਆਂ ਵਿਰੋਧੀ ਧਿਰ ਨੇ ਅੱਜ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਹੀ ਇਸ ਦੀ ਸਰਕਾਰ ਦੇ ਿਖ਼ਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ | ਸੰਸਦ 'ਚ ਇਹ ਮਤਾ 15 ਸਾਲ ਬਾਅਦ ਇਕ ਵਾਰ ਫਿਰ ਕੇਂਦਰ ਸਰਕਾਰ ਦੇ ਿਖ਼ਲਾਫ਼ ਪੇਸ਼ ਕੀਤਾ ਗਿਆ, ਜਿਸ ਨੂੰ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਮਨਜ਼ੂਰੀ ਦਿੰਦਿਆਂ ਇਸ 'ਤੇ ਚਰਚਾ ਲਈ ਸ਼ੁੱਕਰਵਾਰ ਭਾਵ 20 ਜੁਲਾਈ ਦਾ ਦਿਨ ਨਿਸ਼ਚਿਤ ਕਰ ਦਿੱਤਾ ਹੈ | ਮੌਨਸੂਨ ਇਜਲਾਸ ਤੋਂ ਪਹਿਲਾਂ ਹੀ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਕਰ ਚੁੱਕੀ ਟੀ.ਡੀ.ਪੀ. ਅਤੇ ਕਾਂਗਰਸ ਤੋਂ ਇਲਾਵਾ ਸ਼ਰਦ ਯਾਦਵ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ.ਸੀ.ਪੀ.) ਨੇ ਵੀ ਸਰਕਾਰ ਦੇ ਿਖ਼ਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ | ਦੂਜੇ ਪਾਸੇ ਅੰਕੜਿਆਂ ਦੇ ਆਪਣੇ ਹੱਕ 'ਚ ਹੋਣ ਕਾਰਨ 'ਤਕਰੀਬਨ' ਨਿਸ਼ਚਿਤ ਕੇਂਦਰ ਸਰਕਾਰ ਨੇ ਵੀ ਸਾਢੇ ਚਾਰ ਸਾਲ 'ਚ ਪਹਿਲੀ ਵਾਰ ਸਾਹਮਣੇ ਆਈ ਇਸ 'ਪ੍ਰੀਖਿਆ' ਦਾ ਸਾਹਮਣਾ ਕਰਨ ਦਾ ਫ਼ੈਸਲਾ ਕਰ ਲਿਆ ਹੈ |
ਟੀ.ਡੀ.ਪੀ. ਦੇ ਮਤੇ ਨੂੰ ਮਿਲੀ ਮਨਜ਼ੂਰੀ
ਸਪੀਕਰ ਨੇ ਟੀ.ਡੀ.ਪੀ. ਦੇ ਸ੍ਰੀਨਿਵਾਸ ਦੇ ਬੇਭਰੋਸਗੀ ਮਤੇ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦਾ ਫ਼ੈਸਲਾ ਲਾਟਰੀ ਰਾਹੀਂ ਕੀਤਾ ਜਾਂਦਾ ਹੈ | ਨਿਯਮ ਮੁਤਾਬਿਕ ਕਿਸੇ ਸੰਸਦ ਮੈਂਬਰ ਵਲੋਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਨੂੰ ਘੱਟੋ-ਘੱਟ 50 ਮੈਂਬਰਾਂ ਦੀ ਹਮਾਇਤ ਹਾਸਲ ਹੋਣੀ ਚਾਹੀਦੀ ਹੈ | ਸਪੀਕਰ ਵਲੋਂ ਨੋਟਿਸ ਦੀ ਮਨਜ਼ੂਰੀ ਤੋਂ ਬਾਅਦ ਕਾਂਗਰਸ, ਟੀ.ਡੀ.ਪੀ. ਅਤੇ ਐਨ.ਸੀ.ਪੀ. ਦੇ ਮੈਂਬਰਾਂ ਨੇ ਖੜ੍ਹੇ ਹੋ ਕੇ ਆਪਣੀ ਹਮਾਇਤ ਪ੍ਰਗਟਾਈ | ਹਾਲਾਂਕਿ ਨੋਟਿਸ ਮਨਜ਼ੂਰ ਕਰਨ ਤੋਂ ਬਾਅਦ ਸਪੀਕਰ ਨੇ ਤੁਰੰਤ ਇਸ ਬਾਰੇ ਦਿਨ ਨਿਸ਼ਚਿਤ ਨਾ ਕਰਦਿਆਂ ਇਹ ਕਿਹਾ ਕਿ ਅਗਲੇ 10 ਦਿਨਾਂ ਅੰਦਰ ਇਸ 'ਤੇ ਚਰਚਾ ਕੀਤੀ ਜਾਵੇਗੀ | ਹਲਕਿਆਂ ਮੁਤਬਿਕ ਕਾਂਗਰਸ ਵਲੋਂ ਮਤੇ 'ਤੇ ਚਰਚਾ ਲਈ ਸੋਮਵਾਰ ਦਾ ਦਿਨ ਨਿਸ਼ਚਿਤ ਕਰਨ ਦੀ ਮੰਗ ਕੀਤੀ ਗਈ ਸੀ ਪਰ ਸਪੀਕਰ ਨੇ ਸ਼ੁੱਕਰਵਾਰ ਦਾ ਦਿਨ ਨਿਸ਼ਚਿਤ ਕਰਦਿਆਂ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਸਮਾਂ ਬਹਿਸ ਲਈ ਨਿਸ਼ਚਿਤ ਕਰ ਦਿੱਤਾ | ਕਾਂਗਰਸ ਦੇ ਜਿਓਤੀਰਾਦਿੱਤਿਆ ਸਿੰਧੀਆ ਨੇ ਸਰਕਾਰ ਦੇ ਿਖ਼ਲਾਫ਼ ਮਤਾ ਪੇਸ਼ ਕਰਦਿਆਂ  ਕਿਹਾ ਕਿ ਜਿਸ ਸਰਕਾਰ ਦੇ ਰਾਜ 'ਚ ਕਿਸਾਨ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹੋਵੇ, ਜਿਸ ਸ਼ਾਸਨ 'ਚ ਔਰਤਾਂ ਦੇ ਿਖ਼ਲਾਫ਼ ਰੋਜ ਜਬਰ ਜਨਾਹ ਹੋ ਰਹੇ ਹੋਣ, ਅਸੀਂ ਉਸ ਸਰਕਾਰ ਦੇ ਿਖ਼ਲਾਫ਼ ਬੇਭਰੋਸਗੀ ਮਤਾ ਪੇਸ਼ ਕਰਦੇ ਹਾਂ |
ਪ੍ਰਧਾਨ ਮੰਤਰੀ 'ਤੇ ਭਰੋਸਾ-ਅਨੰਤ ਕੁਮਾਰ
ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਜਿੱਤਣ ਦਾ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਨੂੰ ਨਾ ਸਹੀ ਪਰ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪੂਰਾ ਭਰੋਸਾ ਹੈ | ਉਨ੍ਹਾਂ ਕਿਹਾ ਕਿ ਸਦਨ 'ਚ ਐਨ.ਡੀ.ਏ. ਕੋਲ ਲੋੜੀਂਦਾ ਬਹੁਮਤ ਹੈ | ਜ਼ਿਕਰਯੋਗ ਹੈ ਕਿ ਬੇਭਰੋਸਗੀ ਮਤੇ ਨੂੰ ਖ਼ਾਰਜ ਕਰਨ ਲਈ ਸਰਕਾਰ ਨੂੰ 271 ਦੇ ਅੰਕੜੇ ਦੀ ਲੋੜ ਹੈ | ਜਦਕਿ ਲੋਕ ਸਭਾ 'ਚ ਭਾਜਪਾ ਦੇ ਆਪਣੇ ਸੰਸਦ ਮੈਂਬਰਾਂ ਦੀ ਗਿਣਤੀ ਹੀ 273 ਹੈ, ਜਦਕਿ ਐਨ.ਡੀ.ਏ. ਭਾਜਪਾ ਦੇ ਹੋਰ ਗੱਠਜੋੜ ਭਾਈਵਾਲਾਂ ਸਮੇਤ ਇਹ ਗਿਣਤੀ 312 'ਤੇ ਪਹੁੰਚ ਜਾਂਦੀ ਹੈ | ਭਾਜਪਾ ਵਲੋਂ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਵਿਪ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ 'ਚ ਅਗਲੇ ਤਿੰਨ ਦਿਨਾਂ ਲਈ ਸੰਸਦ 'ਚ ਹਾਜ਼ਰ ਰਹਿਣ ਦੇ ਆਦੇਸ਼ ਦਿੱਤੇ ਗਏ ਹਨ | ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਆਦੇਸ਼ ਨਾ ਮੰਨਣ ਵਾਲੇ ਮੈਂਬਰ ਦੇ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਕੌਣ ਕਹਿੰਦਾ ਹੈ ਸਾਡੇ ਕੋਲ ਨੰਬਰ ਨਹੀਂ ਹਨ-ਸੋਨੀਆ ਗਾਂਧੀ
ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ, ਜੋ ਕਿ ਵਿਰੋਧੀ ਧਿਰਾਂ ਵਲੋਂ ਸਰਕਾਰ ਦੇ ਿਖ਼ਲਾਫ਼ ਦਿੱਤੇ ਮਤੇ ਦੀ ਮੋਰਚਾਬੰਦੀ ਕਰ ਰਹੀ ਹੈ, ਨੇ ਵਿਰੋਧੀ ਧਿਰ ਦੀ ਇਕਜੁਟਤਾ ਦੇ ਨਾਲ-ਨਾਲ ਆਪਣੇ ਬਿਆਨ ਰਾਹੀਂ ਦਬਾਅ ਬਣਾਉਂਦੇ ਹੋਏ ਕਿਹਾ ਕਿ ਕੌਣ ਕਹਿੰਦਾ ਹੈ ਸਾਡੇ ਕੋਲ ਨੰਬਰ ਨਹੀਂ ਹਨ | ਇੱਥੇ ਜ਼ਿਕਰਯੋਗ ਹੈ ਕਿ 2003 'ਚ ਵੀ ਸੋਨੀਆਂ ਗਾਂਧੀ ਜੋ ਉਸ ਵੇਲੇ ਵਿਰੋਧੀ ਧਿਰ ਦੀ ਨੇਤਾ ਸੀ, ਨੇ ਹੀ ਸਰਕਾਰ ਦੇ ਿਖ਼ਲਾਫ਼ ਮੁਹਿੰਮ ਦੀ ਅਗਵਾਈ ਕੀਤੀ ਸੀ | ਹਾਲਾਂਕਿ ਉਸ ਵੇਲੇ ਵਾਜਪਾਈ ਸਰਕਾਰ ਕੋਲ ਪੂਰਾ ਬਹੁਮਤ ਸੀ | ਸੋਨੀਆ ਦੇ ਬਿਆਨ ਦੇ ਪਿੱਛੇ ਭਾਜਪਾ ਦੇ ਕੁਝ ਨਾਰਾਜ਼ ਗੱਠਜੋੜ ਭਾਈਵਾਲਾਂ ਨੂੰ ਮਤੇ 'ਚ ਆਪਣੇ ਨਾਲ ਸ਼ਾਮਿਲ ਕਰਨ ਦੇ ਸੰਕੇਤ ਮੰਨੇ ਜਾ ਰਹੇ ਹਨ, ਜਿਨ੍ਹਾਂ 'ਚ ਨਵੀਨ ਪਟਨਾਇਕ ਦੀ ਬੀਜੂ ਜਨਤਾ ਦਲ ਵੀ ਸ਼ਾਮਿਲ ਹੈ | ਬੀ.ਜੇ.ਡੀ. ਨੇ ਅਜੇ ਤੱਕ ਵੋਟਿੰਗ 'ਚ ਸ਼ਾਮਿਲ ਹੋਣ ਜਾਂ ਗੈਰ ਹਾਜ਼ਰ ਹੋਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ | ਕਾਂਗਰਸ ਨੇ ਕਿਹਾ ਕਿ ਉਹ ਹਮਾਇਤ ਹਾਸਲ ਕਰਨ ਲਈ ਹੋਰ ਪਾਰਟੀਆਂ ਨਾਲ ਗੱਲਬਾਤ ਕਰ ਰਹੀ ਹੈ |
ਲੋਕ ਸਭਾ 'ਚ ਹੁਣ ਤੱਕ ਪੇਸ਼ ਕੀਤੇ ਗਏ 26 ਬੇਭਰੋਸਗੀ ਮਤੇ
ਲੋਕ ਸਭਾ ਦੇ ਇਤਿਹਾਸ 'ਚ ਹੁਣ ਤੱਕ ਕੁੱਲ 26 ਬੇਵਸਾਹੀ ਮਤੇ ਪੇਸ਼ ਕੀਤੇ ਗਏ ਹਨ, ਜਿਨ੍ਹਾਂ 'ਚ ਸਭ ਤੋਂ ਪਹਿਲਾਂ 1963 'ਚ ਅਚਾਰਿਆ ਕਿ੍ਪਲਾਨੀ ਨੇ ਜਵਾਹਰ ਲਾਲ ਨਹਿਰੂ ਸਰਕਾਰ ਦੇ ਿਖ਼ਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ | ਹੁਣ ਤੱਕ ਪੇਸ਼ ਕੀਤੇ ਗਏ ਅਜਿਹੇ 25 ਮਤਿਆਂ ਚੋਂ 4 ਜ਼ੁਬਾਨੀ ਵੋਟਾਂ ਰਾਹੀਂ ਖ਼ਾਰਜ ਕੀਤੇ ਗਏ ਹਨ, ਜਦਕਿ ਬਾਕੀ 'ਚ ਫ਼ੈਸਲਾ ਵੋਟਿੰਗ ਰਾਹੀਂ ਹੋਇਆ | ਐਨ.ਡੀ.ਏ. ਸਰਕਾਰ ਦੇ ਿਖ਼ਲਾਫ਼ ਪਹਿਲਾ ਬੇਭਰੋਸਗੀ ਮਤਾ 1999 'ਚ ਪੇਸ਼ ਕੀਤਾ ਗਿਆ ਸੀ, ਜਦੋਂ ਵਾਜਪਾਈ ਸਰਕਾਰ 1 ਵੋਟ ਤੋਂ ਡਿੱਗ ਗਈ ਸੀ | ਵਾਜਪਾਈ ਇੰਨੇ ਘੱਟ ਫ਼ਰਕ ਨਾਲ ਹਾਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਸਨ | 1996 'ਚ ਵੀ ਵਾਜਪਾਈ ਸਰਕਾਰ ਦੇ ਿਖ਼ਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਸੀ, ਪਰ ਵੋਟਿੰਗ ਤੋਂ ਪਹਿਲਾਂ ਹੀ ਉਨ੍ਹਾਂ ਨੇ ਅਸਤੀਫ਼ਾ ਦੇ ਦਿਤਾ | 2003 'ਚ ਵੀ ਕਾਂਗਰਸ ਨੇ ਸਰਕਾਰ ਿਖ਼ਲਾਫ਼ ਮਤਾ ਪੇਸ਼ ਕੀਤਾ ਸੀ, ਪਰ ਉਸ ਵੇਲੇ ਸਰਕਾਰ ਕੋਲ ਬਹੁਮਤ ਸੀ | ਇੰਦਰਾ ਗਾਂਧੀ ਦੀ ਸਰਕਾਰ ਿਖ਼ਲਾਫ਼ 15 ਵਾਰ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਸੀ |
ਭਿ੍ਸ਼ਟਾਚਾਰ ਦੇ 300 ਤੋਂ ਵੱਧ ਮਾਮਲੇ ਦਰਜ ਕੀਤੇ
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਲੋਕ ਸਭਾ 'ਚ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਜੂਨ ਤੱਕ ਸੀ. ਬੀ. ਆਈ. ਨੇ ਭਿ੍ਸ਼ਟਾਚਾਰ ਦੇ 314 ਮਾਮਲੇ ਦਰਜ ਕੀਤੇ ਹਨ | ਲੋਕ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਉਨ੍ਹਾਂ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ 2017 ਵਿਚ ਭਿ੍ਸ਼ਟਾਚਾਰ ਦੇ 632 ਮਾਮਲੇ ਦਰਜ ਕੀਤੇ ਸਨ | ਜਦੋਂਕਿ ਸੀ. ਬੀ. ਆਈ. ਨੇ 2016 ਵਿਚ 673 ਅਤੇ 2015 ਵਿਚ ਭਿ੍ਸ਼ਟਾਚਾਰ ਦੇ 617 ਮਾਮਲੇ ਦਰਜ ਕੀਤੇ ਸਨ |
ਜਬਰ ਜਨਾਹ ਦੇ 1,10,333 ਮਾਮਲੇ ਦਰਜ
ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਅੱਜ ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਦੱਸਿਆ ਕਿ ਸਾਲ 2014-16 ਦਰਮਿਆਨ ਦੇਸ਼ ਭਰ 'ਚ ਜਬਰ ਜਨਾਹ ਦੇ 1,10,333 ਮਾਮਲੇ ਦਰਜ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ 2016 ਵਿਚ ਜਬਰ ਜਨਾਹ ਨਾਲ ਸਬੰਧਿਤ 38,947 ਮਾਮਲੇ, 2015 ਵਿਚ 34,651 ਅਤੇ 2014 ਵਿਚ 36,735 ਮਾਮਲੇ ਦਰਜ ਕੀਤੇ ਗਏ ਹਨ | ਇਸ ਦੇ ਇਲਾਵਾ 2016 ਵਿਚ ਔਰਤਾਂ ਿਖ਼ਲਾਫ਼ ਅਪਰਾਧ ਦੇੇ 3,38,954 ਅਤੇ 2015 ਵਿਚ ਅਜਿਹੇ 3,29,243 ਮਾਮਲੇ ਦਰਜ ਕੀਤੇ ਗਏ ਹਨ |
ਭੀੜ ਵਲੋਂ ਹੱਤਿਆ ਨਾਲ ਸਬੰਧਿਤ ਘਟਨਾਵਾਂ ਦੇ ਪੱਕੇ ਅੰਕੜੇ ਨਹੀਂ-ਕੇਂਦਰ
ਕੇਂਦਰ ਸਰਕਾਰ ਨੇ ਅੱਜ ਰਾਜ ਸਭਾ 'ਚ ਦੱਸਿਆ ਕਿ ਦੇਸ਼ ਭਰ 'ਚ ਭੀੜ ਵਲੋਂ ਹੱਤਿਆ ਨਾਲ ਸਬੰਧਿਤ ਵਾਪਰੀਆਂ ਘਟਨਾਵਾਂ ਦੇ ਕੋਈ ਪੱਕੇ ਅੰਕੜੇ ਸਰਕਾਰ ਕੋਲ ਨਹੀਂ ਹਨ | ਇਸ ਸਵਾਲ ਦੇ ਲਿਖਤੀ ਜਵਾਬ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਸਬੰਧੀ ਸੂਬਾ ਸਰਕਾਰਾਂ ਵਲੋਂ ਮੌਜੂਦਾ ਕਾਨੂੰਨ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ | ਦੇਸ਼ ਭਰ 'ਚ ਵਾਪਰੀਆਂ ਅਜਿਹੀਆਂ ਘਟਨਾਵਾਂ ਦੇ ਕੌਮੀ ਅਪਰਾਧ ਰਿਕਾਰਡ ਬਿਊਰੋ (ਐਨ. ਸੀ. ਆਰ. ਬੀ.) ਕੋਲ ਪੱਕੇ ਅੰਕੜੇ ਨਹੀਂ ਹਨ | ਜਦੋਂਕਿ ਗ੍ਰਹਿ ਮੰਤਰਾਲੇ ਵਲੋਂ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਮੇਂ-ਸਮੇਂ 'ਤੇ ਸਲਾਹ ਜਾਰੀ ਕੀਤੀ ਜਾਂਦੀ ਹੈ |
ਕੋਹਿਨੂਰ ਵਾਪਸ ਲਿਆਉਣ ਲਈ ਵਿਦੇਸ਼ਾਂ 'ਚ ਅਧਿਕਾਰੀਆਂ ਨਾਲ ਸੰਪਰਕ-ਕੇਂਦਰ
ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੇ ਲੋਕ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਦੱਸਿਆ ਕਿ ਕੋਹਿਨੂਰ ਹੀਰਾ ਤੇ ਹੋਰ ਪ੍ਰਾਚੀਨ ਵਸਤੂਆਂ ਵਿਦੇਸ਼ਾਂ 'ਚੋਂ ਵਾਪਸ ਲਿਆਉਣ ਲਈ ਸਰਕਾਰ ਵਿਦੇਸ਼ਾਂ 'ਚ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ 'ਚ ਹੈ | ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਭਾਰਤੀ ਪੁਰਾਤੱਤਵ ਸਰਵੇਖਣ ਤੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਨਾਗਰਿਕਾਂ ਅਤੇ ਸੰਸਦ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਿਆ ਹੈ ਅਤੇ ਮੰਤਰਾਲਾ ਕੋਹਿਨੂਰ ਹੀਰਾ ਤੇ ਹੋਰ ਪ੍ਰਚੀਨ ਵਸਤੂਆਂ ਨੂੰ ਵਾਪਸ ਲਿਆਉਣ ਲਈ ਸਬੰਧਿਤ ਵਿਦੇਸ਼ੀ ਅਧਿਕਾਰੀਆਂ ਕੋਲ ਇਹ ਮੁੱਦਾ ਸਮੇਂ-ਸਮੇਂ 'ਤੇ ਉਠਾਉਂਦਾ ਰਹਿੰਦਾ ਹੈ |
ਭਗੌੜਾ ਆਰਥਿਕ ਅਪਰਾਧੀ ਬਿੱਲ ਲੋਕ ਸਭਾ 'ਚ ਪੇਸ਼
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਭਗੌੜੇ ਆਰਥਿਕ ਅਪਰਾਧੀਆਂ ਦੇ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਕੇ ਦੇਸ਼ ਤੋਂ ਬਾਹਰ ਦੌੜ ਜਾਣ 'ਤੇ ਉਨ੍ਹਾਂ ਦੀ ਜਾਇਦਾਦ ਨੂੰ ਜਬਤ ਕਰਨ ਸਬੰਧੀ ਬਿੱਲ ਨੂੰ ਚਰਚਾ ਲਈ ਲੋਕ ਸਭਾ 'ਚ ਪੇਸ਼ ਕੀਤਾ, ਜਿਸ ਨੂੰ ਵਿਰੋਧੀ ਧਿਰ ਨੇ ਸਥਾਈ ਕਮੇਟੀ 'ਚ ਭੇਜਣ ਦੀ ਮੰਗ ਕੀਤੀ |
ਨਾਇਡੂ ਨੇ 10 ਭਾਸ਼ਾਵਾਂ 'ਚ ਕੀਤਾ ਸੰਬੋਧਨ
ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆ ਹੀ ਮੈਂਬਰਾਂ ਨੂੰ ਆਪਣੀ ਮਾਂ ਬੋਲੀ 'ਚ ਬੋਲਣ ਦੀ ਸਹੂਲਤ ਸਬੰਧੀ ਜਾਣਕਾਰੀ ਦਿੱਤੀ | ਇਸ ਦੇ ਬਾਅਦ ਉਨ੍ਹਾਂ ਖੁਦ ਬੰਗਲਾ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਨਿਪਾਲੀ, ਉੜੀਆ, ਪੰਜਾਬੀ, ਤਮਿਲ ਅਤੇ ਤੇਲਗੂ ਸਮੇਤ 10 ਭਾਸ਼ਾਵਾਂ 'ਚ ਸੰਬੋਧਨ ਕੀਤਾ | ਪੂਰੇ ਸਦਨ ਨੇ ਮੇਜ ਥਪਥਪਾ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਦੱਸਿਆ ਕਿ ਹੁਣ ਰਾਜ ਸਭਾ 'ਚ 22 ਭਾਸ਼ਾਵਾਂ 'ਚ ਸੰਬੋਧਨ ਕੀਤਾ ਜਾ ਸਕਦਾ ਹੈ |
ਨਿੱਜੀ ਸਕੂਲਾਂ 'ਤੇ ਕੰਟਰੋਲ ਰੱਖਣ ਲਈ ਰੈਗੂਲੇਟਰੀ ਅਥਾਰਟੀ ਦੀ ਸਥਾਪਨਾ ਕੀਤੀ ਜਾਵੇ-ਚੰਦੂਮਾਜਰਾ
ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਲੋਕ ਸਭਾ 'ਚ 'ਰਾਈਟ ਟੂ ਫ਼੍ਰੀ ਐਾਡ ਕੰਪਲਸਰੀ ਐਜੂਕੇਸ਼ਨ ਐਕਟ 2017' ਬਿੱਲ ਦੀ ਬਹਿਸ ਵਿਚ ਹਿੱਸਾ ਲੈਦਿਆਂ ਕਿਹਾ ਕਿ ਨਿੱਜੀ ਸਕੂਲਾਂ ਵਿੱਚ ਲੋੜ ਤੋਂ ਜ਼ਿਆਦਾ ਫ਼ੀਸਾਂ ਹੋਣ ਕਾਰਨ ਗਰੀਬ ਵਿਅਕਤੀ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿਚ ਸਿੱਖਿਆ ਦੇਣ ਤੋਂ ਵਾਂਝੇ ਰਹਿ ਜਾਂਦੇ ਹਨ | ਉਨ੍ਹਾਂ ਕਿਹਾ ਕਿ ਨਿੱਜੀ ਸਕੂਲਾਂ 'ਤੇ ਕੰਟਰੋਲ ਰੱਖਣ ਲਈ ਰੈਗੂਲੇਟਰੀ ਅਥਾਰਿਟੀ ਦੀ ਸਥਾਪਨਾ ਕੀਤੀ ਜਾਵੇ | ਉਨ੍ਹਾਂ ਸੀ.ਬੀ.ਐਸ.ਈ ਅਤੇ ਸੂਬਾ ਬੋਰਡ ਨੂੰ ਕਿਹਾ ਕਿ ਕਿਸੇ ਵੀ ਸੂਬੇ ਵਿੱਚ ਬੋਲੀ ਜਾਣ ਵਾਲੀ ਮਾਤਾ ਭਾਸ਼ਾ ਅਤੇ ਉਸ ਖੇਤਰ ਦਾ ਇਤਿਹਾਸ ਸਾਰਿਆਂ ਕੋਰਸਾਂ ਅਤੇ ਕਲਾਸਾਂ ਦੇ ਸਿਲੇਬਸ ਵਿਚ ਹੋਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਿਸੇ ਸੂਬਾ ਸਰਕਾਰ ਅਤੇ ਬੋਰਡ ਵਲੋਂ ਆਪਣੀ ਮਰਜ਼ੀ ਨਾਲ ਇਤਿਹਾਸ ਦੀਆ ਕਿਤਾਬਾਂ ਜਾਂ ਹੋਰ ਸਿਲੇਬਸ ਨਾਲ ਛੇੜ-ਛਾੜ ਕਰਨ 'ਤੇ ਕੇਂਦਰ ਸਰਕਾਰ ਨੂੰ ਸਖ਼ਤ ਅਥਾਰਟੀ ਬਣਾਉਣੀ ਚਾਹੀਦੀ ਹੈ |

ਸਰਕਾਰ ਕਿਸੇ ਵੀ ਮੁੱਦੇ 'ਤੇ ਚਰਚਾ ਲਈ ਤਿਆਰ-ਮੋਦੀ

ਉਮੀਦ ਕਰਦਾ ਹਾਂ ਕਿ ਇਜਲਾਸ ਸੁਚਾਰੂ ਢੰਗ ਨਾਲ ਚੱਲੇ
ਮੌਨਸੂਨ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਸੁਚਾਰੂ ਢੰਗ ਨਾਲ ਚੱਲਣ ਦੀ ਆਸ ਪ੍ਰਗਟਾਈ | ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨਾਲ ਮੁਖ਼ਾਤਿਬ ਹੁੰਦਿਆਂ ਮੋਦੀ ਨੇ ਕਿਹਾ ਕਿ ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਮੀਦ ਕਰਦੇ ਹਨ ਕਿ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਚੱਲੇਗੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਪਾਰਟੀ ਕਿਸੇ ਵੀ ਮੁੱਦੇ 'ਤੇ ਚਰਚਾ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਬਹਿਸ ਲਈ ਤਿਆਰ ਹੈ | ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਇਜਲਾਸ ਦੌਰਾਨ ਅਹਿਮ ਕੇਸਾਂ ਨੂੰ ਅੱਗੇ ਵਧਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਹਿਤ ਦੇ ਮਸਲਿਆਂ 'ਤੇ ਜਿੰਨੀ ਵਿਆਪਕ ਚਰਚਾ ਹੋਵੇਗੀ, ਓਨਾ ਦੇਸ਼ ਨੂੰ ਫਾਇਦਾ ਹੋਵੇਗਾ | ਪ੍ਰਧਾਨ ਮੰਤਰੀ ਨੇ ਸੰਸਦ ਦੀ ਕਾਰਵਾਈ ਨੂੰ ਮਿਸਾਲੀ ਬਣਾਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸੰਸਦ ਦੀ ਕਾਰਵਾਈ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਵੀ ਪ੍ਰੇਰਨਾ ਬਣੇ |
ਨਵੇਂ ਮੈਂਬਰਾਂ ਨੇ ਲਿਆ ਹਲਫ਼
4 ਨਵੇਂ ਸੰਸਦ ਮੈਂਬਰਾਂ ਨੇ ਲੋਕ ਸਭਾ ਮੈਂਬਰ ਵਜੋਂ ਹਲਫ਼ ਲਿਆ | ਉੱਤਰ ਪ੍ਰਦੇਸ਼ ਦੇ ਕੈਰਾਨਾ ਤੋਂ ਸੰਸਦ ਮੈਂਬਰ ਤਬਸੁੱਮ ਬੇਗਸ, ਮਹਾਰਾਸ਼ਟਰ ਦੇ ਗੋਠਿਆਂ ਹਲਕੇ ਤੋਂ ਮਧੁਕਰ ਰਾਵ ਅਤੇ ਪਾਲਗੜ੍ਹ ਹਲਕੇ ਤੋਂ ਰਾਜਿੰਦਰ ਰਾਵਤ ਅਤੇ ਨਾਗਾਲੈਂਡ ਦੇ ਸੰਸਦ ਮੈਂਬਰ ਤੋਕਹੀਚੋ ਨੇ ਅੱਜ ਹਲਫ਼ ਲਿਆ | ਰਾਜ ਸਭਾ 'ਚ ਵੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਨਾਮਜ਼ਦ ਮੈਂਬਰਾਂ ਨੇ ਅੱਜ ਹਲਫ਼ ਲਿਆ, ਜਿਨ੍ਹਾਂ 'ਚ ਕਿਸਾਨ ਨੇਤਾ ਰਾਮ ਸ਼ਕਲ, ਸੰਘ ਵਿਚਾਰਕ ਰਾਕੇਸ਼ ਸਿਨਹਾ, ਮੂਰਤੀਕਾਰ ਰਘੁਨਾਥ ਮਹਾਪਾਤਰਾ ਅਤੇ ਕਲਾਸੀਕਲ ਨਰਤਕੀ ਸੋਨਲ ਮਾਨਸਿੰਘ ਸ਼ਾਮਿਲ ਹਨ | ਕੇਰਲ ਤੋਂ ਚੁਣੇ 3 ਮੈਂਬਰਾਂ ਮਾਰਕਸੀ ਪਾਰਟੀ ਦੇ ਆਗੂ ਈ. ਕਰੀਮ, ਕਮਿਊਨਿਸਟ ਪਾਰਟੀ ਦੇ ਬਿਨੇ ਵਿਸ਼ਵਾਸ ਅਤੇ ਕੇਰਲ ਕਾਂਗਰਸ (ਮਣੀ) ਦੇ ਜੋਸ ਕੇ ਮਣੀ ਨੇ ਵੀ ਸਹੁੰ ਚੁੱਕੀ |
ਸਦਨ 'ਚ ਵਾਈ ਫਾਈ ਸੁਵਿਧਾ
ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮੌਨਸੂਨ ਇਜਲਾਸ ਦੀ ਸ਼ੁਰੂਆਤ 'ਚ ਹੀ ਪੇਪਰਲੇਨ ਅਰਥਚਾਰੇ ਵੱਲ ਵਧਣ ਲਈ ਸਰਕਾਰ ਵਲੋਂ ਚੁੱਕੇ ਕਦਮ ਦਾ ਵੇਰਵਾ ਦਿੰਦਿਆਂ ਕਿਹਾ ਕਿ ਸਦਨ 'ਚ ਵਾਈ ਫਾਈ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ | ਸਦਨ ਦੇ ਸਾਰੇ ਮੈਂਬਰ ਰਜਿਸਟ੍ਰੇਸ਼ਨ ਤੋਂ ਬਾਅਦ ਇਸ ਦਾ ਫਾਇਦਾ ਲੈ ਸਕਣਗੇ |
ਹੰਗਾਮੇਦਾਰ ਸ਼ੁਰੂਆਤ
ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਟੀ. ਡੀ. ਪੀ. ਦੇ ਮੈਂਬਰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਸਭਾ ਦੇ ਵਿਚਕਾਰ ਆ ਗਏ ਅਤੇ ਨਿਆਂ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕਰਨ ਲੱਗੇ | ਸਪੀਕਰ ਵਲੋਂ ਪ੍ਰਸ਼ਨ ਕਾਲ ਤੋਂ ਬਾਅਦ ਉਨ੍ਹਾਂ ਦੇ ਮੁੱਦੇ 'ਤੇ ਚਰਚਾ ਕਰਨ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਨਾਅਰੇਬਾਜ਼ੀ ਜਾਰੀ ਰੱਖਦਿਆਂ ਹੰਗਾਮਾ ਕੀਤਾ ਜਦਕਿ ਆਰ. ਜੇ. ਡੀ. ਅਤੇ ਮਾਰਕਸੀ ਪਾਰਟੀ ਨੇ ਦੇਸ਼ ਭਰ 'ਚ ਭੀੜ ਵਲੋਂ ਕੀਤੇ ਜਾ ਰਹੇ ਹਿੰਸਕ ਹਮਲਿਆਂ ਨੂੰ ਲੈ ਕੇ ਬਹਿਸ ਕਰਨ ਦੀ ਮੰਗ ਕੀਤੀ | ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਦੇਸ਼ 'ਚ ਪੱਛੜੀਆਂ ਜਾਤਾਂ ਅਤੇ ਦਲਿਤਾਂ ਿਖ਼ਲਾਫ਼ ਹੋ ਰਹੇ ਅਨਿਆਂ ਦੀ ਦੁਹਾਈ ਦਿੰਦਿਆਂ ਸਰਕਾਰ 'ਤੇ ਐਸ. ਸੀ./ਐਸ. ਟੀ. ਕਾਨੂੰਨ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ |
22 ਦਿਨ ਚੱਲੇਗਾ ਇਜਲਾਸ
ਮੋਦੀ ਸਰਕਾਰ ਦਾ ਆਖ਼ਰੀ ਮੌਨਸੂਨ ਇਜਲਾਸ ਸਿਆਸੀ ਪੱਖੋਂ ਅਹਿਮ ਹੋਣ ਦੇ ਨਾਲ-ਨਾਲ ਕੰਮਕਾਜ ਪੱਖੋਂ ਵੀ ਕਾਫ਼ੀ ਅਹਿਮ ਹੈ | ਤਿੰਨ ਤਲਾਕ ਬਿੱਲ ਤੋਂ ਇਲਾਵਾ ਸਰਕਾਰ ਇਸ ਇਜਲਾਸ 'ਚ 18 ਨਵੇਂ ਬਿੱਲ ਪੇਸ਼ ਕਰੇਗੀ | ਖ਼ਪਤਕਾਰ ਰੱਖਿਆ ਕਾਨੂੰਨ, ਆਈ. ਬੀ. ਸੀ. (ਇਨਸੋਲਵੈਂਸੀ ਐਾਡ ਬੈਂਕਰਪਸੀ ਕੋਡ) ਭਗੌੜੇ ਆਰਥਿਕ ਅਪਰਾਧੀਆਂ ਬਾਰੇ ਬਿੱਲ ਨੂੰ ਪਾਸ ਕਰਵਾਉਣਾ ਵੀ ਸਰਕਾਰ ਦੇ ਏਜੰਡੇ 'ਚ ਸ਼ਾਮਿਲ ਹੈ | 18 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਇਜਲਾਸ 10 ਅਗਸਤ ਤੱਕ ਚੱਲੇਗਾ |
ਐਸ.ਸੀ./ਐਸ.ਟੀ. ਕਾਨੂੰਨ ਕਮਜ਼ੋਰ ਨਹੀਂ ਹੋਣ ਦੇਵਾਂਗੇ-ਰਾਜਨਾਥ ਸਿੰਘ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਐਸ. ਸੀ./ਐਸ. ਟੀ. ਕਾਨੂੰਨ ਨੂੰ ਕਮਜ਼ੋਰ ਨਹੀਂ ਹੋਣ ਦੇਵੇਗੀ। ਰਾਜਨਾਥ ਸਿੰਘ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਸੰਵਿਧਾਨ 'ਚ ਐਸ. ਸੀ./ਐਸ. ਟੀ. ਕਾਨੂੰਨ ਵਲੋਂ ਦਿੱਤੀ ਗਈ ਸੁਰੱਖਿਆ ਖੋਹੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਛੇਤੀ ਨਿਪਟਾਰੇ ਲਈ 194 ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਕੀਤੀ ਹੈ।

ਕਾਂਗੜਾ 'ਚ ਮਿੱਗ-21 ਜਹਾਜ਼ ਹਾਦਸਾਗ੍ਰਸਤ-ਪਾਇਲਟ ਦੀ ਮੌਤ

ਨੂਰਪੁਰ (ਹਿਮਾਚਲ ਪ੍ਰਦੇਸ਼), 18 ਜੁਲਾਈ (ਰਾਜੀਵ)- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਪੈਂਦੇ ਇਕ ਪਿੰਡ 'ਚ ਮਿੱਗ-21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ | ਜ਼ਿਲ੍ਹਾ ਪ੍ਰਬੰਧਕਾਂ ਨੇ ਇਕ ਬਿਆਨ 'ਚ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਪੱਡਾ ਜਾਤੀਆਂ 'ਚ ਇਹ ਹਾਦਸਾ ਦੁਪਹਿਰ ਕਰੀਬ 1:30 ਵਜੇ ਵਾਪਰਿਆ | ਹਾਦਸੇ ਉਪਰੰਤ ਜਹਾਜ਼ ਦਾ ਪਾਇਲਟ ਲਾਪਤਾ ਰਿਹਾ ਪਰ ਬਾਅਦ 'ਚ ਉਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ | ਹਾਦਸੇ ਵਾਲੀ ਥਾਂ 'ਤੇ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਦੋ ਹੈਲੀਕਾਪਟਰਾਂ ਰਾਹੀਂ ਪਹੁੰਚੇ, ਜਿਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੇ ਪਠਾਨਕੋਟ ਹਵਾਈ ਅੱਡੇ ਤੋਂ ਕਰੀਬ 12.20 'ਤੇ ਉਡਾਣ ਭਰੀ ਤੇ 10 ਮਿੰਟ ਬਾਅਦ ਹੀ ਇਸ ਨਾਲ ਸੰਪਰਕ ਟੁੱਟ ਗਿਆ ਸੀ | ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਾਇਲਟ ਨੂੰ ਜਹਾਜ਼ 'ਚ ਖ਼ਰਾਬੀ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ | ਕਾਂਗੜਾ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਕਿਹਾ ਕਿ ਜਹਾਜ਼ ਦੇ ਪਾਇਲਟ ਮੀਤ ਕੁਮਾਰ ਨੇ ਆਮ ਲੋਕਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਜਹਾਜ਼ ਨੂੰ ਆਬਾਦੀ ਤੋਂ ਦੂਰ ਖਾਲੀ ਜਗ੍ਹਾ 'ਤੇ ਸੁੱਟਿਆ | ਮੌਕੇ ਦੇ ਗਵਾਹ ਸੁਧੀਰ ਸਿੰਘ ਅਨੁਸਾਰ ਜਹਾਜ਼ 'ਚ ਪਹਿਲਾਂ ਹੀ ਅੱਗ ਲੱਗੀ ਹੋਈ ਸੀ, ਜਿਸ ਨਾਲ ਜਹਾਜ਼ ਦੇ ਡਿਗਣ ਤੋਂ ਪਹਿਲਾਂ ਹੀ ਧਮਾਕੇ ਨਾਲ ਜਹਾਜ਼ ਦੇ ਟੁਕੜੇ-ਟੁਕੜੇ ਹੋ ਗਏ | ਮਿ੍ਤਕ ਪਾਇਲਟ ਸੰਦੀਪ ਕੁਮਾਰ ਦਿੱਲੀ ਦਾ ਰਹਿਣ ਵਾਲਾ ਸੀ | ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਾਂਗੜਾ ਹਾਦਸੇ 'ਚ ਮਾਰੇ ਗਏ ਪਾਇਲਟ ਮੀਤ ਕੁਮਾਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

ਗੰਨੇ ਦੇ ਭਾਅ 'ਚ 20 ਰੁ: ਦਾ ਵਾਧਾ

ਨਵੀਂ ਦਿੱਲੀ, 18 ਜੁਲਾਈ (ਏਜੰਸੀ)-ਸਰਕਾਰ ਨੇ ਅਕਤੂਬਰ ਤੋਂ ਸ਼ੁਰੂ ਹੋ ਰਹੇ ਵਪਾਰਕ ਸਾਲ 2018-19 ਲਈ ਗੰਨੇ ਦੇ ਉਚਿਤ ਤੇ ਲਾਭਕਾਰੀ ਭਾਅ (ਐਫ. ਆਰ. ਪੀ.) 20 ਰੁਪਏ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ | ਸੂਤਰਾਂ ਨੇ ਕਿਹਾ ਕਿ ਗੰਨੇ ਦੇ ਉਚਿਤ ਅਤੇ ਲਾਭਕਾਰੀ ਭਾਅ (ਐਫ. ਆਰ. ਪੀ.) 'ਚ ਵਾਧਾ ਕਰਨ ਦਾ ਫ਼ੈਸਲਾ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵਲੋਂ ਲਿਆ ਗਿਆ | ਸਰਕਾਰ ਨੇ ਹਾਲ ਹੀ 'ਚ ਝੋਨੇ ਸਮੇਤ ਖਰੀਫ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ ਕੀਤਾ ਸੀ | ਖੇਤੀਬਾੜੀ ਲਾਗਤ ਅਤੇ ਕੀਮਤਾਂ ਕਮਿਸ਼ਨ (ਸੀ. ਏ. ਸੀ. ਪੀ.) ਨੇ ਅਗਲੇ ਸਾਲ ਲਈ ਗੰਨੇ ਦੇ ਐਫ. ਆਰ. ਪੀ. 'ਚ ਪ੍ਰਤੀ ਕੁਇੰਟਲ 20 ਰੁਪਏ ਵਾਧਾ ਕਰ ਕੇ 275 ਰੁਪਏ ਕਰਨ ਦੀ ਸਿਫ਼ਾਰਿਸ਼ ਕੀਤੀ ਸੀ | ਉਚਿਤ ਅਤੇ ਲਾਭਕਾਰੀ ਕੀਮਤ, ਘੱਟੋ-ਘੱਟ ਉਹ ਭਾਅ ਹੈ ਜਿਹੜਾ ਖੰਡ ਮਿੱਲਾਂ ਨੂੰ ਗੰਨਾ ਕਿਸਾਨਾਂ ਨੂੰ ਅਦਾ ਕਰਨਾ ਪੈਂਦਾ ਹੈ, ਇਸ ਸਮੇਂ ਸਾਲ 2017-18 ਲਈ ਇਹ ਭਾਅ 255 ਰੁਪਏ ਪ੍ਰਤੀ ਕੁਇੰਟਲ ਹੈ | ਸੀ. ਏ. ਸੀ. ਪੀ. ਇਕ ਵਿਧਾਨਿਕ ਸੰਸਥਾ ਹੈ ਜਿਹੜੀ ਖੇਤੀ ਉਪਜ ਲਈ ਕੀਮਤ ਨੀਤੀ 'ਤੇ ਸਰਕਾਰ ਨੂੰ ਸਲਾਹ ਦਿੰਦੀ ਹੈ | ਸਰਕਾਰ ਅਕਸਰ ਸੀ. ਏ. ਸੀ. ਪੀ. ਦੀਆਂ ਸਿਫਾਰਿਸ਼ਾਂ ਨੂੰ ਪ੍ਰਵਾਨ ਕਰ ਲੈਂਦੀ ਹੈ | ਮੌਜੂਦਾ ਸਿਫਾਰਿਸ਼ਾਂ ਮੁਤਾਬਕ ਐਫ. ਆਰ. ਪੀ. ਕੀਮਤਾਂ ਗੰਨੇ ਤੋਂ 9.5 ਫ਼ੀਸਦੀ ਦੀ ਬੇਸਿਕ ਰਿਕਵਰੀ 'ਤੇ ਆਧਾਰਿਤ ਹਨ | ਇਸ ਤੋਂ ਜ਼ਿਆਦਾ ਰਿਕਵਰੀ ਹੋਣ 'ਤੇ ਹਰੇਕ 0.1 ਪ੍ਰਤੀਸ਼ਤ ਦੀ ਜ਼ਿਆਦਾ ਰਿਕਵਰੀ ਲਈ 2.68 ਰੁਪਏ ਪ੍ਰਤੀ ਕੁਇੰਟਲ ਦਾ ਪ੍ਰੀਮੀਅਮ ਕਿਸਾਨਾਂ ਨੂੰ ਦਿੱਤਾ ਜਾਵੇਗਾ | ਆਪਣੀ ਸਲਾਹਕਾਰ ਕੀਮਤ ਵਧਾਉਣ ਵਾਲੇ ਉੱਤਰ ਪ੍ਰਦੇਸ਼ ਵਰਗੇ ਰਾਜ, ਜਿਥੇ ਕੇਂਦਰ ਵਲੋਂ ਐਲਾਨੀ ਐਫ. ਆਰ. ਪੀ. ਦਾ ਪਾਲਣ ਨਹੀਂ ਕੀਤਾ ਜਾਂਦਾ, 'ਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ | ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ 'ਚ ਸੂਬਾ ਸਰਕਾਰਾਂ ਆਪਣਾ ਰਾਜ ਸਮਰਥਨ ਮੁੱਲ (ਐਸ. ਏ. ਪੀ.) ਤੈਅ ਕਰਦੀਆਂ ਹਨ, ਜਿਹੜਾ ਕੇਂਦਰ ਦੇ ਐਫ. ਆਰ. ਪੀ. ਤੋਂ ਜ਼ਿਆਦਾ ਹੁੰਦਾ ਹੈ | ਆਈ. ਐਸ. ਐਮ. ਏ. ਅਨੁਸਾਰ ਅਕਤੂਬਰ ਤੋਂ ਸ਼ੁਰੂ ਹੋ ਰਹੇ ਅਗਲੇ ਵਪਾਰਕ ਸਾਲ 'ਚ ਭਾਰਤ 'ਚ ਖੰਡ ਦਾ ਉਤਪਾਦਨ 10 ਫ਼ੀਸਦੀ ਵਧ ਕੇ 3.55 ਕਰੋੜ ਟਨ ਦੇ ਰਿਕਾਰਡ ਪੱਧਰ 'ਤੇ ਪੁੱਜਣ ਦਾ ਅਨੁਮਾਨ ਹੈ | ਭਾਰਤ ਵਿਸ਼ਵ 'ਚ ਖੰਡ ਉਤਪਾਦਨ ਦੇ ਮਾਮਲੇ 'ਚ ਬ੍ਰਾਜ਼ੀਲ ਤੋਂ ਬਾਅਦ ਦੂਜੇ ਨੰਬਰ 'ਤੇ ਹੈ |
ਵਧਣਗੀਆਂ ਮਿੱਲਾਂ ਦੀਆਂ ਮੁਸ਼ਕਿਲਾਂ-ਇਸਮਾ
ਨਵੀਂ ਦਿੱਲੀ, 18 ਜੁਲਾਈ (ਏਜੰਸੀ)-ਦੇਸ਼ ਦੀਆਂ ਖੰਡ ਮਿੱਲਾਂ ਦੇ ਸੰਗਠਨ ਇੰਡੀਅਨ ਸ਼ੂਗਰ ਮਿੱਲਜ਼ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਵਲੋਂ ਅਗਲੇ ਸੀਜ਼ਨ ਲਈ ਗੰਨੇ ਦੇ ਲਾਭਕਾਰੀ ਮੁੱਲ 'ਚ ਵਾਧਾ ਕਰਨ ਨਾਲ ਮਿੱਲਾਂ ਦੀਆਂ ਮੁਸ਼ਕਿਲਾਂ ਵੱਧ ਜਾਣਗੀਆਂ | ਸਰਕਾਰ ਦੇ ਫ਼ੈਸਲੇ ਦੇ ਬਾਅਦ ਇਸਮਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਚਾਲੂ ਸੀਜ਼ਨ 'ਚ 9.5 ਫ਼ੀਸਦੀ ਰਿਕਵਰੀ ਦਰ ਦੇ ਆਧਾਰ 'ਤੇ ਗੰਨੇ ਦਾ ਐਫ. ਆਰ. ਪੀ. 255 ਰੁਪਏ ਪ੍ਰਤੀ ਕੁਇੰਟਲ ਹੋਣ 'ਤੇ ਵੀ ਮਿੱਲਾਂ ਕੋਲ ਕਿਸਾਨਾਂ ਦਾ ਬਕਾਇਆ ਜੂਨ ਦੇ ਅੰਤ 'ਚ 18000 ਕਰੋੜ ਰੁਪਏ ਸੀ | ਇਸਮਾ ਨੇ ਕਿਹਾ ਕਿ ਪਹਿਲੀ ਵਾਰ ਗੰਨੇ ਦੀਆਂ ਕੀਮਤਾਂ 'ਚ ਬਕਾਇਆ ਰਾਸ਼ੀ ਏਨੀ ਜ਼ਿਆਦਾ ਹੋ ਗਈ ਹੈ | ਉਦਯੋਗ ਸੰਗਠਨ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਜੂਨ 'ਚ ਮਿੱਲਾਂ 'ਤੇ ਕਿਸਾਨਾਂ ਦਾ ਬਕਾਇਆ ਕਰੀਬ 14000-15000 ਰੁਪਏ ਜ਼ਿਆਦਾ ਹੈ, ਇਸ ਲਈ 10 ਫ਼ੀਸਦੀ ਰਿਕਵਰੀ ਦਰ 'ਤੇ ਸਰਕਾਰ ਵਲੋਂ ਐਫ. ਆਰ. ਪੀ. 275 ਰੁਪਏ ਤੈਅ ਕਰਨ ਨਾਲ ਮਿੱਲਾਂ 'ਤੇ ਹੋਰ ਬੋਝ ਪਏਗਾ |

ਪੰਚਾਇਤੀ ਚੋਣਾਂ ਨਸ਼ਾ ਮੁਕਤ ਕਰਵਾਉਣੀਆਂ ਪੰਜਾਬ ਸਰਕਾਰ ਲਈ ਹੋਵੇਗੀ ਵੱਡੀ ਚੁਣੌਤੀ

ਚੋਣਾਂ 'ਚ ਨਸ਼ਿਆਂ ਤੇ ਧਨ ਦਾ ਵਰਤਾਰਾ ਆਮ ਗੱਲ ਬਣੀ
ਗੁਰਚੇਤ ਸਿੰਘ ਫੱਤੇਵਾਲੀਆ

ਮਾਨਸਾ, 18 ਜੁਲਾਈ- ਪੰਜਾਬ 'ਚ ਪੰਚਾਇਤੀ ਚੋਣਾਂ ਦੀ ਆਹਟ ਸੁਣਾਈ ਦੇਣ ਲੱਗੀ ਹੈ | ਪੰਜਾਬ ਸਰਕਾਰ ਵਲੋਂ ਅਗਸਤ ਮਹੀਨੇ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਸਤੰਬਰ ਮਹੀਨੇ ਸਰਪੰਚਾਂ ਤੇ ਪੰਚਾਂ ਦੀ ਚੋਣ ਕਰਵਾਉਣ ਦਾ ਫ਼ੈਸਲਾ ਲੈ ਲਿਆ ਗਿਆ ਹੈ | ਇਸ ਸਬੰਧੀ ਚੋਣ ਕਮਿਸ਼ਨ ਵਲੋਂ ਬਾਕਾਇਦਾ ਐਲਾਨ ਕੀਤਾ ਜਾਣਾ ਬਾਕੀ ਹੈ | ਸੂਬੇ 'ਚ 22 ਜ਼ਿਲ੍ਹਾ ਪ੍ਰੀਸ਼ਦਾਂ, 150 ਸੰਮਤੀਆਂ ਅਤੇ 13 ਹਜ਼ਾਰ ਤੋਂ ਉੱਪਰ ਪੰਚਾਇਤਾਂ ਹਨ, ਨੂੰ ਭੰਗ ਕਰ ਕੇ ਪ੍ਰਸ਼ਾਸਕ ਲਾਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ | ਸਰਕਾਰ ਵਲੋਂ ਆਦੇਸ਼ ਮਿਲਦਿਆਂ ਹੀ ਪੰਚਾਇਤੀ ਵਿਭਾਗ ਹਰਕਤ 'ਚ ਆ ਗਿਆ ਹੈ | ਪੰਚਾਇਤਾਂ ਕੋਲੋਂ ਕਾਰਵਾਈ ਮਤੇ, ਚੈੱਕ ਬੁੱਕਾਂ, ਫ਼ਰਨੀਚਰ ਤੇ ਹੋਰ ਜੋ ਵੀ ਸਾਮਾਨ ਹੈ, ਉਸ ਨੂੰ ਆਪਣੇ ਕਬਜ਼ੇ 'ਚ ਲੈਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਸਰਪੰਚਾਂ ਦੀ ਚੋਣ ਸਿੱਧੀ ਹੋਵੇਗੀ | ਪਹਿਲੀ ਵਾਰ ਪੰਚਾਇਤੀ ਚੋਣਾਂ 'ਚ ਔਰਤਾਂ ਨੂੰ ਅੱਧ ਦੀ ਭਾਈਵਾਲੀ ਭਾਵ 50 ਫ਼ੀਸਦੀ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ | ਸਰਕਾਰ ਦੇ ਇਸ ਫ਼ੈਸਲੇ ਨਾਲ ਬਹੁਤ ਸਾਰੇ ਸਰਪੰਚ ਬਣਨ ਦੇ ਦਾਅਵੇਦਾਰ ਮਰਦਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ ਹੈ |
ਰਾਖਵੇਂਕਰਨ ਸਬੰਧੀ ਹਾਲੇ ਤੱਕ ਨਹੀਂ ਲਿਆ ਫ਼ੈਸਲਾ
ਸਰਕਾਰ ਨੇ ਭਾਵੇਂ ਪੰਚਾਇਤੀ ਚੋਣਾਂ ਕਰਵਾਉਣ ਦਾ ਫ਼ੈਸਲਾ ਤਾਂ ਕਰ ਲਿਆ ਹੈ ਪਰ ਅਜੇ ਤੱਕ ਕਿਹੜਾ ਜ਼ਿਲ੍ਹਾ ਪ੍ਰੀਸ਼ਦ ਲਈ, ਕਿਹੜੀ ਪੰਚਾਇਤ ਸੰਮਤੀ ਅਤੇ ਪੰਚਾਇਤ ਰਾਖਵੇਂਕਰਨ ਅਧੀਨ ਲਿਆਂਦੀ ਗਈ ਹੈ, ਦਾ ਫ਼ੈਸਲਾ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ, ਜਿਸ ਕਰ ਕੇ ਦਾਅਵੇਦਾਰ ਵੀ ਨਿੱਤਰ ਕੇ ਸਾਹਮਣੇ ਨਹੀਂ ਆ ਰਹੇ ਪਰ ਅੰਦਰ ਖਾਤੇ ਦਾਅਵੇਦਾਰਾਂ ਨੇ ਲੋਕਾਂ ਨਾਲ ਹੇਜ ਜਤਾਉਣਾ ਸ਼ੁਰੂ ਕਰ ਦਿੱਤਾ ਹੈ | ਲੋਕਾਂ ਦੇ ਕੰਮ ਧੰਦੇ ਅੱਗੇ ਹੋ ਕੇ ਕਰਵਾਏ ਜਾਣ ਲੱਗੇ ਹਨ | ਕਾਂਗਰਸ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਪਾਰਟੀ ਚੋਣ ਨਿਸ਼ਾਨ 'ਤੇ ਅਤੇ ਪੰਚਾਇਤੀ ਚੋਣਾਂ ਖੁੱਲੇ੍ਹ ਤੌਰ 'ਤੇ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਦੂਸਰੀਆਂ ਪਾਰਟੀਆਂ ਦੀ ਰਣਨੀਤੀ ਅਜੇ ਤੱਕ ਸਾਹਮਣੇ ਨਹੀਂ ਆਈ |
ਚੋਣਾਂ ਨਸ਼ਾ ਰਹਿਤ ਕਰਵਾਉਣਾ ਵੱਡੀ ਚੁਣੌਤੀ
ਪਿਛਲੀ ਵਾਰ ਦੀਆਂ ਚੋਣਾਂ 'ਚ ਨਸ਼ਿਆਂ ਤੇ ਧਨ ਦਾ ਖ਼ੂਬ ਬੋਲਬਾਲਾ ਰਿਹਾ ਸੀ | ਬਹੁਤੇ ਪਿੰਡਾਂ 'ਚ ਸਰਪੰਚ ਦੀ ਚੋਣ ਵਿਧਾਇਕ ਦੀ ਚੋਣ ਦੀ ਤਰ੍ਹਾਂ ਲੜੀ ਗਈ ਸੀ | ਉਮੀਦਵਾਰਾਂ ਦਾ ਖ਼ਰਚਾ ਕਰੋੜਾਂ 'ਚ ਸੀ | ਅੰਗਰੇਜ਼ੀ, ਦੇਸੀ ਸ਼ਰਾਬ ਪਾਣੀ ਦੀ ਤਰ੍ਹਾਂ ਵਹਾਈ ਗਈ ਸੀ | ਇਸ ਵਾਰ ਪੰਚਾਇਤੀ ਚੋਣਾਂ ਅਜਿਹੇ ਸਮੇਂ ਹੋਣ ਜਾ ਰਹੀਆਂ ਹਨ, ਜਦੋਂ ਨਸ਼ਿਆਂ ਿਖ਼ਲਾਫ਼ ਲੋਕ ਲਹਿਰ ਖੜ੍ਹੀ ਹੋਈ ਹੈ ਅਤੇ ਸਰਕਾਰ ਵੀ ਨਸ਼ਿਆਂ ਨੂੰ ਬੰਦ ਕਰਨ ਤੇ ਨਸ਼ਾ ਤਸਕਰਾਂ ਦੇ ਲੱਕ ਤੋੜਨ ਦੇ ਵਾਰ-ਵਾਰ ਬਿਆਨ ਦੇ ਰਹੀ ਹੈ | ਪੰਚਾਇਤੀ ਚੋਣਾਂ ਲੜਨ ਵਾਲਿਆਂ ਲਈ ਡੋਪ ਟੈਸਟ ਲਾਜ਼ਮੀ ਕਰਨ ਦੇ ਵੀ ਚਰਚੇ ਜ਼ੋਰਾਂ 'ਤੇ ਹਨ | ਅਜਿਹੇ 'ਚ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ, ਇਹ ਹੋਵੇਗੀ ਕਿ ਉਹ ਪੰਚਾਇਤੀ ਚੋਣਾਂ ਨੂੰ ਕਿਸ ਤਰ੍ਹਾਂ ਨਸ਼ਾ ਰਹਿਤ ਕਰਵਾਏਗੀ |

ਜ਼ਹਿਰੀਲੀ ਗੈਸ ਚੜ੍ਹਨ ਨਾਲ ਪਿਓ-ਪੁੱਤਰ ਸਮੇਤ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਕੁਰੂਕਸ਼ੇਤਰ, 18 ਜੁਲਾਈ (ਜਸਬੀਰ ਸਿੰਘ ਦੁੱਗਲ)-ਗੋਬਰ ਗੈਸ ਪਲਾਂਟ ਦੇ ਕਰੀਬ 12 ਫੁੱਟ ਡੰੂਘੇ ਟੋਏ 'ਚ ਉਤਰੇ ਇਕ ਹੀ ਪਰਿਵਾਰ ਦੇ 4 ਜੀਆਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ | ਹਾਦਸੇ ਦਾ ਪਤਾ ਲੱਗਣ 'ਤੇ ਆਲੇ-ਦੁਆਲੇ ਦੇ ਖੇਤਰ 'ਚ ਮਾਤਮ ਛਾ ਗਿਆ ਅਤੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ | ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਲਾਸ਼ਾਂ ਬਾਹਰ ਕੱਢੀਆਂ | ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ਾਂ ਪੋਸਟਮਾਰਟਮ ਲਈ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਭੇਜ ਦਿੱਤੀਆਂ | ਮਿ੍ਤਕਾਂ ਦੀ ਪਹਿਚਾਣ ਅਮੀਨ ਰੋਡ ਦੇ ਰਾਮਪੁਰਾ ਵਾਸੀ 62 ਸਾਲਾ ਬਲਦੇਵ ਸਿੰਘ, ਉਸ ਦਾ ਪੁੱਤਰ 28 ਸਾਲਾ ਦੇਵੇਂਦਰ, 31 ਸਾਲਾ ਰੁਪਿੰਦਰ ਅਤੇ ਬਲਦੇਵ ਦਾ ਛੋਟਾ ਭਰਾ 42 ਸਾਲਾ ਜੋਗਿੰਦਰ ਸਿੰਘ ਸ਼ਾਮਿਲ ਹਨ | ਮਿ੍ਤਕ ਬਲਦੇਵ ਸਿੰਘ ਦੇ ਭਤੀਜੇ ਪ੍ਰਦੀਪ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ
ਨੂੰ ਉਸ ਦੇ ਤਾਇਆ ਬਲਦੇਵ ਸਿੰਘ ਘਰ 'ਚ ਲੱਗੇ ਗੋਬਰ ਗੈਸ ਪਲਾਂਟ ਨੂੰ ਠੀਕ ਕਰਨ ਲਈ ਕਰੀਬ 12 ਫੁੱਟ ਡੰੂਘੇ ਟੋਏ 'ਚ ਉਤਰੇ ਸਨ | ਜਿਵੇਂ ਹੀ ਟੋਏ 'ਚ ਉਤਰੇ, ਤਾਂ ਉਹ ਹੇਠਾਂ ਡਿਗ ਗਏ | ਟੋਏ ਨੇੜੇ ਮੌਜੂਦ ਬਲਦੇਵ ਸਿੰਘ ਦੇ ਵੱਡੇ ਪੁੱਤਰ ਰੁਪਿੰਦਰ ਅਤੇ ਦੇਵੇਂਦਰ ਨੇ ਜਦ ਆਪਣੇ ਪਿਤਾ ਨੂੰ ਟੋਏ 'ਚ ਡਿੱਗਦਾ ਵੇਖਿਆ, ਤਾਂ ਉਨ੍ਹਾਂ ਨੇ ਬਚਾਉਣ ਦਾ ਯਤਨ ਕੀਤਾ | ਆਪਣੇ ਪਿਤਾ ਨੂੰ ਬਚਾਉਣ ਲਈ ਰੁਪਿੰਦਰ ਨੇ ਟੋਏ 'ਚ ਛਾਲ ਮਾਰ ਦਿੱਤੀ, ਜਦ ਉਹ ਬਾਹਰ ਨਹੀਂ ਆਇਆ, ਤਾਂ ਦੇਵੇਂਦਰ ਸਿੰਘ ਪੌੜੀ ਲੈ ਕੇ ਆਇਆ | ਪੌੜੀ ਦੇ ਸਹਾਰੇ ਟੋਏ 'ਚ ਹੇਠਾਂ ਉਤਰਿਆ ਦੇਵੇਂਦਰ ਵੀ ਜ਼ਹਿਰੀਲੀ ਗੈਸ ਦੀ ਲਪੇਟ 'ਚ ਆ ਗਿਆ ਅਤੇ ਉਹ ਵੀ ਟੋਏ 'ਚ ਡਿਗ ਗਿਆ | ਟੋਏ 'ਚ ਡਿੱਗੇ ਤਿੰਨਾਂ ਨੂੰ ਬਚਾਉਣ ਲਈ ਬਲਵਿੰਦਰ ਦੇ ਛੋਟੇ ਭਰਾ ਜੋਗਿੰਦਰ ਸਿੰਘ ਨੇ ਵੀ ਪੌੜੀ ਤੋਂ ਹੇਠਾਂ ਉਤਰਨ ਦਾ ਯਤਨ ਕੀਤਾ, ਪਰ ਉਹ ਵੀ ਜ਼ਹਿਰੀਲੀ ਗੈਸ ਦੀ ਲਪੇਟ 'ਚ ਆ ਗਿਆ | ਪਰਿਵਾਰ ਦੇ 4 ਜੀਆਂ ਦਾ ਟੋਏ 'ਚ ਡਿੱਗਣ ਦਾ ਪਤਾ ਲੱਗਣ 'ਤੇ ਪਿੰਡ ਵਾਸੀ ਮੌਕੇ 'ਤੇ ਪੁੱਜੇ ਅਤੇ ਬੜੀ ਮੁਸ਼ਕਿਲ ਨਾਲ ਚਾਰੇ ਲਾਸ਼ਾਂ ਟੋਏ ਤੋਂ ਬਾਹਰ ਕੱਢੀਆਂ |

ਇਕ ਥਾਣੇ 'ਚ ਤਿੰਨ ਸਾਲ ਤੱਕ ਹੀ ਰਹਿ ਸਕਣਗੇ ਐਸ.ਐਚ.ਓ. ਤੇ ਮੁਨਸ਼ੀ

ਚੰਡੀਗੜ੍ਹ•, 18 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਪੁਲਿਸ ਦੇ ਕੰਮਕਾਜ ਵਿਚ ਪਾਰਦਰਸ਼ਤਾ ਲਿਆਉਣ ਅਤੇ ਹੇਠਲੇ ਰੈਂਕ ਦੇ ਕਰਮਚਾਰੀਆਂ ਦੀ ਕਥਿਤ ਗੰਢਤੁੱਪ ਤੋੜਨ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ 'ਤੇ ਇਕ ਪੁਲਿਸ ਥਾਣੇ 'ਚ ਐਸ.ਐਚ.ਓ. ਅਤੇ ਮੁਨਸ਼ੀ ਦੀ ਤਾਇਨਾਤੀ ਦੀ ਮਿਆਦ ਤਿੰਨ ਸਾਲ ਤੇ ਕਾਂਸਟੇਬਲ ਤੇ ਹੈੱਡ ਕਾਂਸਟੇਬਲ ਦੇ ਸੇਵਾ ਕਾਲ ਦੀ ਮਿਆਦ ਪੰਜ ਸਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਪੰਜਾਬ ਪੁਲਿਸ ਦੇ ਬੁਲਾਰੇ ਅਨੁਸਾਰ ਨਵੀਂ ਤਬਾਦਲਾ ਨੀਤੀ ਦੇ ਹੇਠ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕਿਸੇ ਪੁਲਿਸ ਥਾਣੇ ਦਾ ਐਸ. ਐਚ. ਓ. ਇੰਚਾਰਜ ਆਪਣੇ ਗ੍ਰਹਿ ਵਾਲੀ ਸਬ-ਡਵੀਜ਼ਨ ਵਿਚ ਤਾਇਨਾਤ ਨਹੀਂ ਕੀਤਾ ਜਾਵੇਗਾ | ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਅਪਰਾਧੀਆਂ ਤੇ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀਆਂ ਵਿਚਕਾਰ ਗੱਠਜੋੜ ਦੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲਿਆ ਹੈ ਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਤਬਾਦਲੇ ਸਬੰਧੀ ਨਵੀਂ ਨੀਤੀ ਤਿਆਰ ਕਰਨ ਲਈ ਆਖਿਆ | ਨਵੀਂ ਤਬਾਦਲਾ ਨੀਤੀ 'ਚ ਇਹ ਵਿਵਸਥਾ ਕੀਤੀ ਗਈ ਹੈ ਕਿ ਅਪਰਾਧਿਕ ਮਾਮਲਾ ਦਰਜ ਹੋਣ ਤੋਂ ਬਾਅਦ ਉਪਰਲੇ ਜਾਂ ਹੇਠਲੇ ਪੱਧਰ ਦਾ ਕੋਈ ਵੀ ਪੁਲਿਸ ਮੁਲਾਜ਼ਮ ਉਸ ਜ਼ਿਲ੍ਹੇ 'ਚ ਤਾਇਨਾਤ ਨਹੀਂ ਰਹੇਗਾ | ਰੇਂਜ ਦੇ ਆਈ.ਜੀ./ਡੀ.ਆਈ.ਜੀ. ਤੁਰੰਤ ਇਸ ਨੂੰ ਰੇਂਜ ਦੇ ਕਿਸੇ ਹੋਰ ਜ਼ਿਲ•ੇ੍ਹ 'ਚ ਤਾਇਨਾਤ ਕਰਨਗੇ | ਨਵੀਂ ਨੀਤੀ ਹੇਠ ਕਿਸੇ ਪੁਲਿਸ ਥਾਣੇ ਦੇ ਐਸ.ਐਚ.ਓ. ਇੰਚਾਰਜ ਦੀ ਘੱਟ ਤੋਂ ਘੱਟ ਮਿਆਦ ਇਕ ਸਾਲ ਹੋਵੇਗੀ, ਜੋ ਕਿ ਲਿਖਤੀ ਰਿਕਾਰਡ ਵਿਚ ਕਾਰਨ ਦੱਸਣ 'ਤੇ ਸਬੰਧਤ ਐਸ.ਐਸ.ਪੀ./ਸੀ.ਪੀ. ਵਲੋਂ ਤਿੰਨ
ਸਾਲ ਤੱਕ ਵਧਾਈ ਜਾ ਸਕਦੀ ਹੈ | ਨੀਤੀ 'ਚ ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਜਿਥੇ ਐਸ.ਐਚ.ਓ. ਵਾਸਤੇ ਸਬ-ਇੰਸਪੈਕਟਰ ਦੀ ਅਸਾਮੀ ਦੀ ਤਾਇਨਾਤੀ ਦੀ ਪ੍ਰਵਾਨਗੀ ਦਿੱਤੀ ਗਈ ਹੈ, ਉਥੇ ਰੈਗੂਲਰ ਸਬ-ਇੰਸਪੈਕਟਰ ਤੋਂ ਘੱਟ ਰੈਂਕ ਦਾ ਅਧਿਕਾਰੀ ਐਸ.ਐਚ.ਓ. ਵਜੋਂ ਤਾਇਨਾਤ ਨਹੀਂ ਕੀਤਾ ਜਾਵੇਗਾ | ਜਿਥੇ ਐਸ.ਐਚ.ਓ. ਵਾਸਤੇ ਇੰਸਪੈਕਟਰ ਦੀ ਅਸਾਮੀ ਪ੍ਰਵਾਨ ਕੀਤੀ ਹੋਈ ਹੈ, ਉਥੇ ਰੈਗੂਲਰ ਇੰਸਪੈਕਟਰ ਦੇ ਰੈਂਕ ਤੋਂ ਹੇਠਾਂ ਦੇ ਅਧਿਕਾਰੀ ਨੂੰ ਐਸ.ਐਚ.ਓ. ਵਜੋਂ ਤਾਇਨਾਤ ਕੀਤਾ ਜਾਵੇਗਾ | ਨਵੀਂ ਨੀਤੀ ਅਨੁਸਾਰ ਐਮ.ਐਚ.ਸੀ./ਏ.ਐਮ.ਐਚ.ਸੀ. (ਮੁਨਸ਼ੀ/ ਵਧੀਕ ਮੁਨਸ਼ੀ) ਦੀ ਤਾਇਨਾਤੀ ਦੀ ਮਿਆਦ ਇਕ ਪੁਲਿਸ ਥਾਣੇ 'ਚ ਤਿੰਨ ਸਾਲ ਹੋਵੇਗੀ | ਉਸ ਤੋਂ ਬਾਅਦ ਹੋਰ ਅਸਾਮੀ ਲਈ ਉਸ ਦਾ ਤਬਾਦਲਾ ਕੀਤਾ ਜਾਵੇਗਾ | ਇਸ ਦਾ ਕੁੱਲ ਸਮਾਂ ਛੁੱਟੀ ਵਗੈਰਾ ਨੂੰ ਕੱਢ ਕੇ ਗਿਣਿਆ ਜਾਵੇਗਾ | ਸੀ.ਆਈ.ਏ. ਇੰਚਾਰਜ ਤੇ ਵਿਸ਼ੇਸ਼ ਸਟਾਫ ਦੇ ਇੰਚਾਰਜ ਦੀ ਮਿਆਦ ਆਮ ਤੌਰ 'ਤੇ ਇਕ ਸਾਲ ਹੋਵੇਗੀ, ਜਿਸ ਨੂੰ ਸਬੰਧਿਤ ਪੀ.ਪੀ./ਐਸ.ਐਸ.ਪੀ. ਵਲੋਂ ਵੱਧ ਤੋਂ ਵੱਧ ਤਿੰਨ ਸਾਲ ਤੱਕ ਵਧਾਇਆ ਜਾ ਸਕਦਾ ਹੈ | ਇਸ ਨੀਤੀ ਅਨੁਸਾਰ ਇਕ ਪੁਲਿਸ ਥਾਣੇ 'ਚ ਤਾਇਨਾਤ ਉਪਰਲੇ ਰੈਂਕ (ਅੱਪਰ ਸੁਬਾਰਡੀਨੇਟ) ਦੀ ਮਿਆਦ ਆਮ ਤੌਰ 'ਤੇ ਤਿੰਨ ਸਾਲ ਹੋਵੇਗੀ, ਜੋ ਸਬੰਧਿਤ ਐਸ.ਐਸ.ਪੀ./ ਕਮਿਸ਼ਨਰ ਆਫ ਪੁਲਿਸ ਵਲੋਂ ਪੰਜ ਸਾਲ ਤੱਕ ਵਧਾਈ ਜਾ ਸਕਦੀ ਹੈ | ਹੇਠਲੇ ਰੈਂਕ ਦੇ (ਕਾਂਸਟੇਬਲ ਅਤੇ ਹੈੱਡ ਕਾਂਸਟੇਬਲ) ਦੀ ਤਾਇਨਾਤੀ ਦੀ ਇਕ ਪੁਲਿਸ ਥਾਣੇ 'ਚ ਆਮ ਮਿਆਦ ਤਿੰਨ ਸਾਲ ਹੋਵੇਗੀ | ਜਿਨ੍ਹਾਂ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਤੇ ਸਹਾਇਕ ਸਬ-ਇੰਸਪੈਕਟਰਾਂ (ਅੱਪਰ ਸੁਬਾਰਡੀਨੇਟ) ਨੇ ਇਕ ਜ਼ਿਲ੍ਹੇ 'ਚ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਏ.ਐਸ.ਆਈ. ਵਜੋਂ ਅੱਠ ਸਾਲ ਮੁਕੰਮਲ ਕਰ ਲਏ ਹਨ, ਉਨ੍ਹਾਂ ਦਾ ਰੇਂਜ ਵਿਚ ਹੋਰ ਜ਼ਿਲ੍ਹੇ 'ਚ ਰੇਂਜ ਦੇ ਆਈ.ਜੀ./ਡੀ.ਆਈ.ਜੀ. ਵਲੋਂ ਤਬਾਦਲਾ ਕੀਤਾ ਜਾਵੇਗਾ | ਜਿਨ੍ਹਾਂ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਤੇ ਏ.ਐਸ.ਆਈ. (ਅੱਪਰ ਸੁਬਾਰਡੀਨੇਟਸ) ਨੇ ਇਕ ਰੇਂਜ 'ਚ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਤੇ ਏ.ਐਸ.ਆਈ. ਵਜੋਂ 12 ਸਾਲ ਮੁਕੰਮਲ ਕਰ ਲਏ ਹਨ | ਉਨ੍ਹਾਂ ਨੂੰ ਰੇਂਜ ਦੇ ਆਈ.ਜੀ./ਡੀ.ਆਈ.ਜੀ. ਦੀ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਸੀ.ਪੀ.ਓ. ਵਲੋਂ ਹੋਰ ਰੇਂਜ 'ਚ ਤਬਦੀਲ ਕੀਤਾ ਜਾਵੇਗਾ | ਨਵੀਂ ਨੀਤੀ 'ਚ ਜ਼ਰੂਰੀ ਤਬਦੀਲੀਆਂ 25 ਜੁਲਾਈ ਤੱਕ ਮੁਕੰਮਲ ਕਰਨੀਆਂ ਜ਼ਰੂਰੀ ਹਨ | ਵਿਸ਼ੇਸ਼ ਮਾਮਲਿਆਂ 'ਚ ਉਪਰੋਕਤ ਨੀਤੀ 'ਚ ਛੋਟ ਦੇਣ ਲਈ ਡੀ.ਜੀ.ਪੀ. ਕੋਲ ਸ਼ਕਤੀ ਹੋਵੇਗੀ, ਜੋ ਕਿ ਸਬੰਧਿਤ ਕਮਿਸ਼ਨਰ ਆਫ ਪੁਲਿਸ/ ਐਸ. ਐਸ. ਪੀ. ਦੀ ਲਿਖਤੀ ਬੇਨਤੀ 'ਤੇ ਆਧਾਰਿਤ ਦਿੱਤੀ ਜਾ ਸਕੇਗੀ |

ਅਮਰੀਕਾ ਦੀ ਜੇਲ੍ਹ 'ਚ 52 ਪੰਜਾਬੀਆਂ ਸਮੇਤ ਕਿਸੇ ਨੂੰ ਸੰਗਲਾਂ ਨਾਲ ਨਹੀਂ ਬੰਨਿ੍ਹਆ

ਸਿਆਟਲ, 18 ਜੁਲਾਈ (ਹਰਮਨਪ੍ਰੀਤ ਸਿੰਘ)-ਪਿਛਲੇ ਕੁਝ ਸਮੇਂ ਤੋਂ ਚਰਚਾ ਵਿਚ ਚੱਲ ਰਹੀ ਸਿਆਟਲ ਦੇ ਨਾਲ ਲੱਗਦੀ ਓਰੀਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਦੀ ਜੇਲ੍ਹ ਵਿਚ 52 ਪੰਜਾਬੀਆਂ ਸਮੇਤ 123 ਵਿਅਕਤੀਆਂ ਦੇ ਬੰਦ ਹੋਣ ਦੀ ਖ਼ਬਰ ਇਕ ਵਾਰ ਫਿਰ ਭਾਰਤੀ ਮੀਡੀਆ ਵਿਚ ਸੁਰਖੀਆਂ 'ਚ ਆ ...

ਪੂਰੀ ਖ਼ਬਰ »

ਦਾਈਚੀ-ਰਨਬੈਕਸੀ ਵਿਵਾਦ : ਦਿੱਲੀ ਹਾਈ ਕੋਰਟ ਵਲੋਂ ਸਿੰਘ ਬ੍ਰਦਰਜ਼ ਦੇ ਵਿਦੇਸ਼ ਖਾਤਿਆਂ ਤੇ ਜਾਇਦਾਦ ਦਾ ਖ਼ੁਲਾਸਾ ਕਰਨ ਦੇ ਨਿਰਦੇਸ਼

ਨਵੀਂ ਦਿੱਲੀ, 18 ਜੁਲਾਈ (ਏਜੰਸੀਆਂ)-ਦਿੱਲੀ ਹਾਈ ਕੋਰਟ ਨੇ ਰਨਬੈਕਸੀ ਲੈਬੋਰਟਰੀਜ਼ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ ਆਪਣੇ ਆਪਣੇ ਵਿਦੇਸ਼ੀ ਬੈਂਕ ਖਾਤਿਆਂ ਅਤੇ ਵਿਦੇਸ਼ਾਂ 'ਚ ਜਾਇਦਾਦ ਸਬੰਧੀ ਖ਼ੁਲਾਸਾ ਕਰਨ ਦਾ ਨਿਰਦੇਸ਼ ਦਿੱਤਾ ਹੈ ...

ਪੂਰੀ ਖ਼ਬਰ »

ਈ.ਡੀ. ਵਲੋਂ 7 ਕੋਲ ਘੁਟਾਲਾ ਕੇਸਾਂ 'ਚ ਦੋਸ਼ ਪੱਤਰ ਦਾਇਰ

ਨਵੀਂ ਦਿੱਲੀ, 18 ਜੁਲਾਈ (ਏਜੰਸੀ)-ਈ. ਡੀ. ਨੇ ਅੱਜ ਦਿੱਲੀ ਦੀ ਇਕ ਅਦਾਲਤ 'ਚ ਕੋਲ ਘੁਟਾਲੇ ਦੇ 7 ਕੇਸਾਂ 'ਚ ਦੋਸ਼ ਪੱਤਰ ਦਾਇਰ ਕੀਤੇ | ਵਿਸ਼ੇਸ਼ ਜੱਜ ਭਰਤ ਪ੍ਰਾਸ਼ਰ ਦੇ ਸਾਹਮਣੇ ਦਾਇਰ ਕੀਤੇ ਦੋਸ਼ ਪੱਤਰਾਂ 'ਚ ਕਮਲ ਸਪੋਂਜ ਸਟੀਲ ਐਾਡ ਪਾਵਰ ਲਿ., ਗੋਂਦਵਾਨਾ ਇਸਪਾਤ ਲਿ., ...

ਪੂਰੀ ਖ਼ਬਰ »

ਘਨੱਈਆ ਿਖ਼ਲਾਫ਼ 20 ਤੱਕ ਸਖ਼ਤ ਕਦਮ ਨਾ ਚੁੱਕੇ ਜਾਣ ਦੇ ਹੁਕਮ

ਨਵੀਂ ਦਿੱਲੀ, 18 ਜੁਲਾਈ (ਪੀ.ਟੀ.ਆਈ.)-ਦਿੱਲੀ ਹਾਈ ਕੋਰਟ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਘਨੱਈਆ ਦੇ ਿਖ਼ਲਾਫ਼ 20 ਜੁਲਾਈ ਤੱਕ ਕੋਈ ਕਦਮ ਨਾ ਚੁੱਕੇ ਜਾਣ | ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ...

ਪੂਰੀ ਖ਼ਬਰ »

12 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਜਬਰ ਜਨਾਹ ਦੇ ਕੇਸ 'ਚ ਮੌਤ ਦੀ ਸਜ਼ਾ ਦੇਣ ਲਈ ਬਿੱਲ ਮੌਨਸੂਨ ਇਜਲਾਸ 'ਚ ਪੇਸ਼ ਕੀਤਾ ਜਾਵੇਗਾ

ਨਵੀਂ ਦਿੱਲੀ, 18 ਜੁਲਾਈ (ਏਜੰਸੀ)-12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸਮੇਤ ਸਖ਼ਤ ਸਜ਼ਾਵਾਂ ਦੇਣ ਨਾਲ ਸਬੰਧਤ ਬਿੱਲ ਸੰਸਦ ਦੇ ਮੌਨਸੂਨ ਇਜਲਾਸ 'ਚ ਪੇਸ਼ ਕੀਤਾ ਜਾਵੇਗਾ | ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ...

ਪੂਰੀ ਖ਼ਬਰ »

ਸੀ.ਬੀ.ਐਸ.ਈ. ਅਗਲੇ ਸਾਲ ਤੋਂ 'ਇਨਕ੍ਰਿਪਟਡ' ਪ੍ਰਸ਼ਨ-ਪੱਤਰਾਂ ਦੀ ਵਰਤੋਂ ਕਰੇਗਾ

ਨਵੀਂ ਦਿੱਲੀ, 18 ਜੁਲਾਈ (ਏਜੰਸੀ)-ਅਗਲੇ ਸਾਲ ਤੋਂ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਇਨਕ੍ਰਿਪਟੇਡ ਪ੍ਰਸ਼ਨ-ਪੱਤਰਾਂ ਦੀ ਵਰਤੋਂ ਕਰੇਗੀ ਅਤੇ ਇਨ੍ਹਾਂ ਪ੍ਰਸ਼ਨ-ਪੱਤਰਾਂ ਦੀ ਛਪਾਈ ਦੀ ਜ਼ਿੰਮੇਵਾਰੀ ਸਕੂਲਾਂ ਨੂੰ ...

ਪੂਰੀ ਖ਼ਬਰ »

ਮਾਮੂਲੀ ਬਹਿਸ 'ਤੇ ਪਤੀ ਦੇ ਦੋਵੇਂ ਕੰਨ ਵੱਢੇ

ਕੋਲਕਾਤਾ, 18 ਜੁਲਾਈ (ਏਜੰਸੀ)-ਕੋਲਕਾਤਾ 'ਚ ਪਤੀ-ਪਤਨੀ ਵਿਚ ਹੋਈ ਮਾਮੂਲੀ ਬਹਿਸ 'ਤੇ ਔਰਤ ਨੇ ਆਪਣੇ ਪਤੀ ਦੇ ਕੰਨ ਵੱਢ ਦਿੱਤੇ | ਪੀੜਤ ਦਾ ਨਾਂਅ ਮੁਹੰਮਦ ਤਨਵੀਰ ਹੈ | ਮੰਗਲਵਾਰ ਨੂੰ ਕੋਲਕਾਤਾ ਦੇ ਨਾਗਰਕੇਲਾ ਇਲਾਕੇ 'ਚ ਰਹਿਣ ਵਾਲੇ 20 ਸਾਲਾ ਤਨਵੀਰ ਦਾ ਉਸ ਦੀ 40 ਸਾਲਾ ਪਤਨੀ ...

ਪੂਰੀ ਖ਼ਬਰ »

'ਐਪਸ' ਨੂੰ ਕੇਵਲ ਘੱਟੋ-ਘੱਟ ਡਾਟਾ ਇਕੱਠਾ ਕਰਨਾ ਚਾਹੀਦਾ ਹੈ-ਟਰਾਈ ਚੀਫ

ਬੈਂਗਲੁਰੂ, 18 ਜੁਲਾਈ (ਏਜੰਸੀ)-ਟਰਾਈ ਦੇ ਚੇਅਰਮੈਨ ਆਰ.ਐੱਸ. ਸ਼ਰਮਾ ਨੇ ਕਿਹਾ ਕਿ ਐਪਸ ਨੂੰ ਘੱਟੋ-ਘੱਟ ਡਾਟਾ ਇਕੱਤਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਯੂ.ਆਈ.ਡੀ.ਏ.ਆਈ. ਨੇ 12 ਅੱਖਰਾਂ ਦਾ ਆਧਾਰ ਨੰਬਰ ਲੋਕਾਂ ਨੂੰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੁਝ ਐਪਸ ਜਾਣ-ਬੁਝ ਕੇ ਲੋੜ ...

ਪੂਰੀ ਖ਼ਬਰ »

ਅਮਰੀਕਾ 'ਚ ਸਿਖਲਾਈ ਵਾਲੇ 2 ਜਹਾਜ਼ ਹਵਾ 'ਚ ਟਕਰਾਏ-ਭਾਰਤੀ ਮੂਲ ਦੀ ਲੜਕੀ ਸਮੇਤ 3 ਮੌਤਾਂ

ਵਸ਼ਿੰਗਟਨ, 18 ਜੁਲਾਈ (ਏਜੰਸੀ)-ਅਮਰੀਕਾ ਦੇ ਫਲੋਰੀਡਾ 'ਚ ਇਕ ਹਵਾਈ ਸਕੂਲ ਦੇ ਦੋ ਸਿਖਲਾਈ ਵਾਲੇ ਜਹਾਜ਼ ਹਵਾ 'ਚ ਟਕਰਾ ਗਏ ਜਿਸ ਨਾਲ 19 ਸਾਲਾ ਭਾਰਤੀ ਮੂਲ ਦੀ ਨਿਸ਼ਾ ਸੇਜਵਾਲ ਸਮੇਤ 3 ਲੋਕਾਂ ਦੀ ਮੌਤ ਹੋ ਗਈ | ਮਿਆਮੀ ਹੇਰਾਲਡ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਨਾਲ ...

ਪੂਰੀ ਖ਼ਬਰ »

ਐਾਡਰੋਇਡ ਨੂੰ ਲੈ ਕੇ ਯੂਰਪੀਨ ਯੂਨੀਅਨ ਵਲੋਂ ਗੂਗਲ 'ਤੇ ਰਿਕਾਰਡ 34000 ਕਰੋੜ ਦਾ ਜੁਰਮਾਨਾ

ਬਰਸਲਜ, 18 ਜੁਲਾਈ (ਏਜੰਸੀ)- ਅਮਰੀਕਾ ਤੇ ਯੂਰਪੀਨ-ਯੂਨੀਅਨ (ਈ-ਯੂ) ਵਿਚਾਲੇ ਜਾਰੀ ਤਾਜ਼ਾ ਟੈਕਸ ਜੰਗ ਦਰਮਿਆਨ ਗੂਗਲ ਨੂੰ ਉਸ ਦੇ ਐਾਡਰੋਇਡ ਸਮਾਰਟਫੋਨ ਸਿਸਟਮ ਲਈ ਰਿਕਾਰਡ 34,000 ਕਰੋੜ ਰੁਪਏ (4.3 ਅਰਬ ਯੂਰੋ ਜਾਂ 5 ਅਰਬ ਡਾਲਰ) ਦਾ ਜੁਰਮਾਨਾ ਕੀਤਾ ਗਿਆ ਹੈ | ਇਹ ਜੁਰਮਾਨਾ ਗੈਰ ...

ਪੂਰੀ ਖ਼ਬਰ »

ਕਸ਼ਮੀਰ 'ਚ ਪਾਕਿ ਤੇ ਇਸਲਾਮਿਕ ਪ੍ਰੋਗਰਾਮਾਂ ਨਾਲ ਸਬੰਧਿਤ 30 ਟੀ.ਵੀ. ਚੈਨਲਾਂ 'ਤੇ ਰੋਕ

ਸ੍ਰੀਨਗਰ/ਜੰਮੂ, 18 ਜੁਲਾਈ (ਮਨਜੀਤ ਸਿੰਘ, ਮਹਿੰਦਰਪਾਲ ਸਿੰਘ)-ਰਾਜ ਸਰਕਾਰ ਵਲੋਂ ਵਾਦੀ ਕਸ਼ਮੀਰ 'ਚ ਸ਼ਾਂਤੀ, ਸਦਭਾਵਨਾ ਅਤੇ ਸੁਰੱਖਿਆ ਦੇ ਵਾਤਾਵਰਨ ਨੂੰ ਬਣਾਏ ਰੱਖਣ ਲਈ ਪੀਸ ਟੀ.ਵੀ ਸਮੇਤ 30 ਹੋਰ ਇਸਲਾਮਿਕ ਅਤੇ ਪਾਕਿਸਤਾਨੀ ਚੈਨਲਾਂ ਦੇ ਪ੍ਰਸਾਰਨ 'ਤੇ ਰੋਕ ਲਗਾਉਣ ...

ਪੂਰੀ ਖ਼ਬਰ »

ਵੀ.ਵੀ.ਆਈ.ਪੀ. ਹੈਲੀਕਾਪਟਰ ਘੁਟਾਲੇ 'ਚ ਈ. ਡੀ. ਵਲੋਂ ਦੋਸ਼-ਪੱਤਰ ਦਾਖ਼ਲ

ਐਸ. ਪੀ. ਤਿਆਗੀ ਸਮੇਤ ਹੋਰਾਂ ਨੂੰ ਬਣਾਇਆ ਦੋਸ਼ੀ ਨਵੀਂ ਦਿੱਲੀ, 18 ਜੁਲਾਈ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਰਿਸ਼ਵਤਖੋਰੀ ਘੁਟਾਲੇ 'ਚ ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ ਐਸ.ਪੀ. ਤਿਆਗੀ, ...

ਪੂਰੀ ਖ਼ਬਰ »

ਪੀ.ਐਨ.ਬੀ. ਘੁਟਾਲਾ ਕੇਸ ਨੂੰ ਤਬਦੀਲ ਕਰਨ ਸਬੰਧੀ ਪਟੀਸ਼ਨ ਖ਼ਾਰਜ

ਮੁੰਬਈ, 18 ਜੁਲਾਈ (ਏਜੰਸੀ)-ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਈ. ਡੀ. ਦੀ ਪੰਜਾਬ ਨੈਸ਼ਨਲ ਬੈਂਕ ਨਾਲ ਸਬੰਧਿਤ ਕੇਸਾਂ ਨੂੰ ਤਬਦੀਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ | ਇਹ ਪਟੀਸ਼ਨ ਇਸ ਆਧਾਰ 'ਤੇ ਦਾਇਰ ਕੀਤੀ ਗਈ ਕਿ ਦੋਵੇਂ ਵਿਸ਼ੇਸ਼ ਸੀ. ਬੀ. ਆਈ. ਅਦਾਲਤ ...

ਪੂਰੀ ਖ਼ਬਰ »

ਕੈਦੀਆਾ ਨੂੰ ਮੋਦੀ ਸਰਕਾਰ ਤੋਹਫ਼ਾ ਗਾਾਧੀ ਜੈਯੰਤੀ ਮੌਕੇ ਹੋਵੇਗੀ ਰਿਹਾਈ

ਨਵੀਂ ਦਿੱਲੀ, 18 ਜੁਲਾਈ (ਏਜੰਸੀ)-ਕੇਂਦਰ ਸਰਕਾਰ ਨੇ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮੌਕੇ ਕੈਦੀਆਂ ਨੂੰ ਇਕ ਖਾਸ ਸੌਗਾਤ ਦੇਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਵਿਸ਼ੇਸ਼ ਮੁਆਫੀ ਦੇਣ ਨੂੰ ਮਨਜ਼ੂਰੀ ਦਿੱਤੀ ਜਾਵੇਗੀ¢ ਇਸ ਸਬੰਧੀ ...

ਪੂਰੀ ਖ਼ਬਰ »

ਨਿਧਾ ਖਾਨ ਨੂੰ ਮਿਲੀ ਵੱਡੀ ਰਾਹਤ, ਅਦਾਲਤ ਵਲੋਂ ਤੀਹਰਾ ਤਲਾਕ ਨਾਜਾਇਜ਼ ਕਰਾਰ

ਪਤੀ ਿਖ਼ਲਾਫ਼ ਚੱਲੇਗਾ ਮੁਕੱਦਮਾ ਬਰੇਲੀ, 18 ਜੁਲਾਈ (ਏਜੰਸੀ)-ਨਿਕਾਹ ਹਲਾਲਾ, ਤਿੰਨ ਤਲਾਕ ਅਤੇ ਬਹੁ-ਵਿਆਹਾਂ ਿਖ਼ਲਾਫ਼ ਆਵਾਜ਼ ਉਠਾਉਣ ਵਾਲੀ ਨਿਧਾ ਖਾਨ ਨੂੰ ਵੱਡੀ ਜਿੱਤ ਹਾਸਲ ਹੋਈ ਹੈ | ਅਦਾਲਤ ਨੇ ਨਿਧਾ ਖਾਨ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਤੀਹਰੇ ਤਲਾਕ ਨੂੰ ...

ਪੂਰੀ ਖ਼ਬਰ »

ਪੀੜਤਾ ਵਲੋਂ ਦਾਤੀ ਮਹਾਰਾਜ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਮੰਗ

ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ਨਵੀਂ ਦਿੱਲੀ, 18 ਜੁਲਾਈ (ਜਗਤਾਰ ਸਿੰਘ)-ਦੱਖਣੀ ਦਿੱਲੀ ਵਿਖੇ ਸਥਿਤ ਇਕ ਧਾਰਮਿਕ ਸਥਾਨ ਦੇ ਮੁਖੀ ਦਾਤੀ ਮਹਾਰਾਜ 'ਤੇ ਜਬਰ ਜਨਾਹ ਦਾ ਦੋਸ਼ ਲਗਾਉਣ ਵਾਲੀ ਪੀੜਤ ਲੜਕੀ ਦਿੱਲੀ ਹਾਈਕੋਰਟ ਪੁੱਜੀ | ਹਾਈਕੋਰਟ ਵਿਚ ਪੀੜਤਾ ਨੇ ਪਟੀਸ਼ਨ ...

ਪੂਰੀ ਖ਼ਬਰ »

ਮੇਰੀ ਹੱਤਿਆ ਦੀ ਸੀ ਸਾਜਿਸ਼-ਅਗਨੀਵੇਸ਼

ਹਾਈ ਕੋਰਟ ਦੇ ਜੱਜ ਕਰਨ ਹਮਲੇ ਦੀ ਜਾਂਚ ਰਾਂਚੀ, 18 ਜੁਲਾਈ (ਏਜੰਸੀ)-ਝਾਰਖੰਡ 'ਚ ਸਵਾਮੀ ਅਗਨੀਵੇਸ਼ 'ਤੇ ਹੋਏ ਭੀੜ ਦੇ ਹਮਲੇ ਤੋਂ ਬਾਅਦ ਪੁਲਿਸ ਵਲੋਂ ਅਜੇ ਤਕ ਕੋਈ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ, ਜਿਸ ਸਬੰਧੀ ਸਮਾਜ ਸੇਵਕ ਨੇ ਦੋਸ਼ ਲਗਾਏ ਹਨ ਕਿ ਇਹ ਸੂਬੇ ਦੀ ਭਾਜਪਾ ...

ਪੂਰੀ ਖ਼ਬਰ »

ਗ੍ਰੇਟਰ ਨੋਇਡਾ 'ਚ ਦੋ ਇਮਾਰਤਾਂ ਡਿੱਗੀਆਂ-8 ਮੌਤਾਂ, ਕਈ ਦੱਬੇ

ਨੋਇਡਾ, 18 ਜੁਲਾਈ (ਪੀ. ਟੀ. ਆਈ.)-ਗ੍ਰੇਟਰ ਨੋਇਡਾ 'ਚ ਦੋ ਜੁੜੀਆਂ ਇਮਾਰਤਾਂ ਦੇ ਡਿੱਗਣ ਨਾਲ ਕਰੀਬ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਮਲਬੇ ਹੇਠਾਂ ਦੱਬ ਗਏ ਹਨ | ਬੀਤੀ ਰਾਤ ਬਿਸਰਖ ਥਾਣੇ ਅਧੀਨ ਪੈਂਦੇ ਪਿੰਡ ਸ਼ਾਹ ਬੇਰੀ 'ਚ ਨਿਰਮਾਣ ਅਧੀਨ ਇਕ ਛੇ ਮੰਜ਼ਿਲੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX