ਤਾਜਾ ਖ਼ਬਰਾਂ


ਨਵੀਂ ਦਿੱਲੀ : ਮੋਰੀ ਗੇਟ ਇਕ ਘਰ 'ਚ ਸਲੰਡਰ ਫਟਣ ਨਾਲ ਧਮਾਕਾ , ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪੁੱਜੀਆਂ
. . .  1 day ago
ਸੰਤਰਾਗਾਛੀ ਜੰਕਸ਼ਨ 'ਤੇ ਹੋਏ ਹਾਦਸੇ ਦੇ ਪੀੜਤਾਂ ਦਾ ਹਾਲ ਜਾਣਨ ਲਈ ਪੁੱਜੀ ਮਮਤਾ ਬੈਨਰਜੀ
. . .  1 day ago
ਬੱਚਿਆਂ ਸਮੇਤ ਸਰਹਿੰਦ ਨਹਿਰ 'ਚ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਬਰਾਮਦ
. . .  1 day ago
ਫ਼ਤਿਹਗੜ੍ਹ ਸਾਹਿਬ, 23 ਅਕਤੂਬਰ (ਅਰੁਣ ਅਹੂਜਾ) - ਸਰਹਿੰਦ ਦੇ ਫਲੋਟਿੰਗ ਰੇਸਤਰਾਂ ਤੋਂ ਭਾਖੜਾ ਨਹਿਰ 'ਚ ਕਥਿਤ ਤੌਰ 'ਤੇ ਆਪਣੇ ਦੋ ਬੱਚਿਆਂ ਸਮੇਤ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਗੋਤਾਖੋਰਾਂ ਨੇ ਬਰਾਮਦ ਕਰ ਲਈ ...
ਪੱਛਮੀ ਬੰਗਾਲ ਦੇ ਸੰਤਰਾਗਾਛੀ ਜੰਕਸ਼ਨ ਦੇ ਫੁੱਟ ਓਵਰ ਬ੍ਰਿਜ 'ਤੇ ਮੱਚੀ ਭਗਦੜ 'ਚ 14 ਜ਼ਖ਼ਮੀ
. . .  1 day ago
50 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਸਬ ਇੰਸਪੈਕਟਰ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 23 ਅਕਤੂਬਰ - ਐਂਟੀ ਕੁਰੱਪਸ਼ਨ ਬਿਉਰੋ ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਮੀਰ ਚੌਂਕ ਪੁਲਸ ਥਾਣੇ ਦੇ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਇੱਕ...
ਸਿੰਗਾਪੁਰ ਦੇ ਲਾਪਤਾ ਪੈਰਾਗਲਾਈਡਰ ਦੀ ਮਿਲੀ ਲਾਸ਼
. . .  1 day ago
ਸ਼ਿਮਲਾ, 23 ਅਕਤੂਬਰ - ਬੈਜਨਾਥ ਦੇ ਐੱਸ.ਡੀ.ਐਮ ਵਿਕਾਸ ਸ਼ੁਕਲਾ ਨੇ ਦੱਸਿਆ ਕਿ ਸਿੰਗਾਪੁਰ ਦਾ ਪੈਰਾਗਲਾਈਡਰ, ਜੋ ਕਿ ਬੀਤੇ ਦਿਨ ਲਾਪਤਾ ਹੋ ਗਿਆ ਸੀ, ਉਸ ਦੀ ਲਾਸ਼ ਬਰਾਮਦ...
ਰਾਜੌਰੀ : ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਆਵਾਜਾਈ ਲਈ ਬੰਦ
. . .  1 day ago
ਸ੍ਰੀਨਗਰ, 23 ਅਕਤੂਬਰ - ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਜੰਮੂ-ਕਸ਼ਮੀਰ ਦੇ ਰਾਜੌਰੀ ਦਾ ਮੁਗਲ ਰੋਡ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ...
ਦੁਬਈ 'ਚ ਅਕਾਲ ਚਲਾਣਾ ਕਰ ਗਏ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  1 day ago
ਰਾਜਾਸਾਂਸੀ, 23 ਅਕਤੂਬਰ (ਹੇਰ,ਖੀਵਾ ) - ਦੁਬਈ 'ਚ ਆਪਣੀ ਜਾਨ ਗਵਾ ਬੈਠੇ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਅੰਬ ਨੰਗਲ ਨਾਲ ਸਬੰਧਿਤ 46 ਸਾਲਾਂ ਨਿਰਮਲ ਸਿੰਘ ਪੁੱਤਰ ਸੋਹਨ ਸਿੰਘ...
ਅੰਮ੍ਰਿਤਸਰ 'ਚ 26 ਅਕਤੂਬਰ ਨੂੰ ਛੁੱਟੀ ਦਾ ਐਲਾਨ
. . .  1 day ago
ਅਜਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 26 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ/ਕਾਰਪੋਰੇਸ਼ਨ ਅਤੇ...
5 ਨਵੰਬਰ ਨੂੰ ਕੈਪਟਨ ਨਾਲ ਬੈਠਕ ਕਰਨਗੀਆਂ ਅਧਿਆਪਕ ਜਥੇਬੰਦੀਆਂ
. . .  1 day ago
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਅਧਿਆਪਕ ਯੂਨੀਅਨ ਵਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਨਾਲ ਮੁਲਾਕਾਤ ਕੀਤੀ...
ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਸੀ. ਬੀ. ਆਈ. ਦੇ ਡੀ. ਐੱਸ. ਪੀ. ਦੇਵੇਂਦਰ ਕੁਮਾਰ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਸੀ. ਬੀ. ਆਈ. ਦੇ ਡੀ. ਐੱਸ. ਪੀ. ਅਤੇ ਰਾਕੇਸ਼ ਅਸਥਾਨਾ ਦੇ ਸਹਿਯੋਗੀ ਦੇਵੇਂਦਰ ਕੁਮਾਰ ਨੂੰ ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦਈਏ ਕਿ ਸੀ. ਬੀ. ਆਈ. ਨੇ ਦੇਵੇਂਦਰ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ...
ਬੋਰਡ ਦੀ ਨਵੀਂ ਸਿੱਖਿਆ ਸਕੀਮ ਅਨੁਸਾਰ 9-10ਵੀਂ ਦੇ ਵਿਦਿਆਰਥੀ ਪੜ੍ਹਨਗੇ 9 ਦੀ ਥਾਂ 8 ਵਿਸ਼ੇ
. . .  1 day ago
ਐੱਸ. ਏ. ਐੱਸ. ਨਗਰ, 23 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਕੂਲਾਂ ਦੇ 9 ਵੀਂ ਤੇ 10 ਵੀਂ ਸ਼੍ਰੇਣੀ ਦੇ ਵਿਦਿਆਰਥੀ ਵਿੱਦਿਅਕ ਸੈਸ਼ਨ 2018-19 ਤੋਂ 9 ਵੀਂ ਤੇ 10 ਵੀਂ ਸ਼੍ਰੇਣੀ ਲਈ ...
ਕੇਰਲ ਤੋਂ ਦਸੂਹਾ ਪਹੁੰਚੇ ਫਾਦਰ ਕੁਰੀਆਕੋਸ ਦੇ ਪਰਿਵਾਰਕ ਮੈਂਬਰ
. . .  1 day ago
ਦਸੂਹਾ, 23 ਅਕਤੂਬਰ (ਚੰਦਨ ਕੌਸ਼ਲ)- ਨਨ ਜਬਰ ਜਨਾਹ ਮਾਮਲੇ 'ਚ ਦੋਸ਼ੀ ਫਰੈਂਕੋ ਮੁਲੱਕਲ ਖ਼ਿਲਾਫ਼ ਗਵਾਹੀ ਦੇਣ ਵਾਲੇ ਪਾਦਰੀ ਕੁਰੀਆਕੋਸ ਕੱਟੂਥਾਰਾ ਦਾ ਛੋਟੇ ਭਰਾ ਜੋਸ ਕੁਰੀਆ ਸਮੇਤ ਹੋਰ ਪਰਿਵਾਰਕ ਮੈਂਬਰ ਕੇਰਲ ਤੋਂ ਅੱਜ ਸਵੇਰੇ ਦਸੂਹਾ ਪਹੁੰਚੇ। ਇਸ ਤੋਂ ਬਾਅਦ...
ਅੰਮ੍ਰਿਤਸਰ ਰੇਲ ਹਾਦਸੇ ਨੂੰ ਬਾਦਲ ਨੇ ਵੱਡੀ ਤ੍ਰਾਸਦੀ ਕਰਾਰ ਦਿੱਤਾ
. . .  1 day ago
ਚੰਡੀਗੜ੍ਹ, 23 ਅਕਤੂਬਰ - ਅੰਮ੍ਰਿਤਸਰ ਰੇਲ ਹਾਦਸੇ 'ਤੇ ਦੋਸ਼ੀਆਂ ਨੂੰ ਸਜ਼ਾ ਤੇ ਪੀੜਤਾਂ ਦੇ ਇਨਸਾਫ਼ ਲਈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਇਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਪੰਜਾਬ...
ਰੇਲ ਗੱਡੀ ਹੇਠਾਂ ਆਉਣ ਕਾਰਨ ਕਿਸਾਨ ਦੀ ਮੌਤ
. . .  1 day ago
ਬੀਜਾ, 23 ਅਕਤੂਬਰ (ਰਣਧੀਰ ਸਿੰਘ ਧੀਰਾ)- ਰੇਲਵੇ ਪੁਲਿਸ ਚੌਕੀ ਚਾਵਾ ਅਧੀਨ ਆਉਂਦੇ ਰੇਲਵੇ ਫਾਟਕ ਰੁਪਾਲੋਂ ਨੇੜੇ ਅੱਜ ਰੇਲ ਗੱਡੀ ਹੇਠਾਂ ਆਉਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਗਤਾਰ ਸਿੰਘ (47) ਵਾਸੀ ਪਿੰਡ ਮੰਡਿਆਲਾ ਖੁਰਦ ਦੇ...
ਮਿਲਾਵਟ ਖੋਰ ਲੋਕਾਂ ਬਾਰੇ ਮੇਰੇ ਨਾਲ ਸੰਪਰਕ ਕੀਤਾ ਜਾਵੇ- ਪੰਨੂ
. . .  1 day ago
ਜਥੇਦਾਰ ਬ੍ਰਹਮਪੁਰਾ ਨੇ ਅਕਾਲੀ ਦਲ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਚੀਨ ਦੇ ਜਨਤਕ ਸੁਰੱਖਿਆ ਮੰਤਰੀ ਝਾਓ ਨੇ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਰਾਜਨਾਥ ਸਿੰਘ ਨੇ ਕੀਤੀ ਬੈਠਕ
. . .  1 day ago
ਰਾਕੇਸ਼ ਅਸਥਾਨਾ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ
. . .  1 day ago
ਮਾਝੇ ਦੇ ਰੁੱਸੇ ਤਿੰਨ ਟਕਸਾਲੀ ਅਕਾਲੀ ਆਗੂ ਅੱਜ ਕਰ ਸਕਦੇ ਹਨ ਵੱਡਾ ਧਮਾਕਾ
. . .  1 day ago
ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਰਚਣ ਵਾਲੇ ਜਰਮਨ ਕੋਲੋਂ ਪੁਲਿਸ ਨੇ ਵੱਡੀ ਗਿਣਤੀ 'ਚ ਬਰਾਮਦ ਕੀਤਾ ਅਸਲਾ
. . .  1 day ago
ਸ਼੍ਰੋਮਣੀ ਕਮੇਟੀ ਨੇ ਵਾਪਸ ਬੁਲਾਏ ਸਿੱਖਿਆ ਬੋਰਡ ਦੀ ਸਿਲੇਬਸ ਕਮੇਟੀ 'ਚ ਸ਼ਾਮਲ ਦੋਵੇਂ ਮੈਂਬਰ
. . .  1 day ago
ਪਾਬੰਦੀਸ਼ੁਦਾ ਨਸ਼ਾ ਰੱਖਣ ਦੇ ਦੋਸ਼ 'ਚ ਅਦਾਕਾਰ ਏਜਾਜ ਖ਼ਾਨ ਗ੍ਰਿਫ਼ਤਾਰ
. . .  1 day ago
ਪਾਦਰੀ ਕੁਰੀਆਕੋਸ ਦੇ ਮੌਤ ਦੇ ਮਾਮਲੇ ਦੀ ਜਾਂਚ ਜਾਰੀ ਰਹੇਗੀ- ਡੀ. ਐੱਸ. ਪੀ.
. . .  1 day ago
ਚੋਰਾਂ ਦੀ ਦਹਿਸ਼ਤ, ਇੱਕੋ ਰਾਤ 'ਚ ਦਰਜਨ ਦੇ ਕਰੀਬ ਦੁਕਾਨਾਂ 'ਚ ਕੀਤੀ ਚੋਰੀ
. . .  1 day ago
'ਆਪ' ਦੇ ਖਹਿਰਾ ਅਤੇ ਚੀਮਾ ਧੜਿਆਂ ਦੀ ਅੱਜ ਹੋਵੇਗੀ ਅਹਿਮ ਬੈਠਕ
. . .  1 day ago
ਲੋਕਾਂ ਨੂੰ ਰੇਲਵੇ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲਾ ਫਰਜ਼ੀ ਐੱਸ. ਪੀ. ਅਤੇ ਉਸ ਦਾ ਪਿਤਾ ਗ੍ਰਿਫ਼ਤਾਰ
. . .  1 day ago
ਕੇਰਲ ਦੇ ਮੁੱਖ ਮੰਤਰੀ ਦਾ ਆਰ. ਐੱਸ. ਐੱਸ. 'ਤੇ ਦੋਸ਼- ਸਬਰੀਮਾਲਾ ਮੰਦਰ ਨੂੰ 'ਵਾਰ ਜ਼ੋਨ' ਬਣਾਉਣ ਦੀ ਕੀਤੀ ਕੋਸ਼ਿਸ਼
. . .  1 day ago
ਅਧਿਆਪਕ ਯੂਨੀਅਨ ਵਲੋਂ ਕੈਪਟਨ ਦੇ ਮੁੱਖ ਪ੍ਰਿੰਸੀਪਲ ਸਕੱਤਰ ਨਾਲ ਕੀਤੀ ਜਾਵੇਗੀ ਬੈਠਕ
. . .  1 day ago
ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਅਕਾਲੀ-ਭਾਜਪਾ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ
. . .  1 day ago
ਅਬੋਹਰ ਮੰਡੀ 'ਚ ਵਿਜੀਲੈਂਸ ਟੀਮ ਵਲੋਂ ਜਾਂਚ
. . .  1 day ago
ਅੰਮ੍ਰਿਤਸਰ 'ਚ ਗੈਂਗਸਟਰ ਸੰਨੀ ਕਤਲ, ਲੁੱਟ-ਖੋਹ ਦੀਆਂ ਕਈ ਵਾਰਦਾਤਾਂ 'ਚ ਸੀ ਸ਼ਾਮਲ
. . .  1 day ago
ਨਾਗਰਿਕਤਾ ਬਿੱਲ ਨੂੰ ਲੈ ਕੇ 46 ਸੰਗਠਨਾਂ ਨੇ ਕੀਤਾ ਅਸਾਮ ਬੰਦ ਦਾ ਐਲਾਨ
. . .  1 day ago
ਕੁਝ ਸ਼ਰਤਾਂ ਨਾਲ ਸੁਪਰੀਮ ਕੋਰਟ ਨੇ ਪਟਾਕਿਆਂ ਦੀ ਵਿੱਕਰੀ ਨੂੰ ਦਿੱਤੀ ਮਨਜ਼ੂਰੀ
. . .  1 day ago
'ਮਹਾਂਰਿਸ਼ੀ ਵਾਲਮੀਕਿ ਜਯੰਤੀ' ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣਗੇ ਐੱਚ. ਡੀ. ਦੇਵਗੌੜਾ
. . .  1 day ago
ਬਠਿੰਡਾ 'ਚ ਫ਼ੈਕਟਰੀ ਨੂੰ ਲੱਗੀ ਅੱਗ, ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ
. . .  1 day ago
ਭਾਰਤ ਤੇ ਪਾਕਿਸਤਾਨ ਵਿਚਕਾਰ ਅੱਜ ਡੀ.ਜੀ.ਐਮ.ਓ. ਪੱਧਰ ਦੀ ਹੋਵੇਗੀ ਗੱਲਬਾਤ
. . .  1 day ago
ਲਗਾਤਾਰ ਛੇਵੇਂ ਦਿਨ ਤੇਲ ਦੀਆਂ ਕੀਮਤਾਂ 'ਚ ਹੋਈ ਕਟੌਤੀ
. . .  1 day ago
ਸਕੂਲ ਬੱਸ ਨਾਲ ਹਾਦਸਾ, 2 ਬੱਚਿਆਂ ਦੀ ਮੌਤ, 20 ਜ਼ਖਮੀ
. . .  1 day ago
ਜੱਜ ਦੀ ਪਤਨੀ ਤੋਂ ਬਾਅਦ ਬੇਟੇ ਦੀ ਹੋਈ ਮੌਤ, 10 ਦਿਨ ਪਹਿਲਾ ਗਨਰ ਨੇ ਸ਼ਰੇਆਮ ਮਾਰੀ ਸੀ ਗੋਲੀ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਰਾਜਸਥਾਨ 'ਚ ਜ਼ੀਕਾ ਵਾਇਰਸ ਦੇ 120 ਮਾਮਲੇ ਪਾਜ਼ੀਟਿਵ
. . .  2 days ago
ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  2 days ago
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  2 days ago
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  2 days ago
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  2 days ago
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  2 days ago
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  2 days ago
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸੁਧਾਰ ਦਾ ਇਕ ਤਰੀਕਾ ਹੈ, ਸਖ਼ਤ ਅਨੁਸ਼ਾਸਨ ਅਤੇ ਪ੍ਰੇਰਨਾਮਈ ਵਿਹਾਰ। -ਅਗਿਆਤ

ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ

ਅੰਤ੍ਰਿੰਗ ਕਮੇਟੀ ਵਲੋਂ ਗਿਆਨੀ ਗੁਰਬਚਨ ਸਿੰਘ ਦਾ ਅਸਤੀਫ਼ਾ ਪ੍ਰਵਾਨ

ਅੰਮ੍ਰਿਤਸਰ, 22 ਅਕਤੂਬਰ (ਜਸਵੰਤ ਸਿੰਘ ਜੱਸ)-ਇਕ ਦਹਾਕੇ ਦੇ ਕਰੀਬ ਸੇਵਾਵਾਂ ਨਿਭਾਉਣ ਉਪਰੰਤ ਬੀਤੀ 18 ਅਕਤੂਬਰ ਦੀ ਦੇਰ ਰਾਤ ਨੂੰ ਆਪਣੀ ਵਡੇਰੀ ਉਮਰ ਤੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਪਣਾ ਅਸਤੀਫ਼ਾ ਭੇਜਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦਾ ਅਸਤੀਫ਼ਾ ਅੱਜ ਇਥੇ ਸ਼ੋ੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਦੌਰਾਨ ਪਾਸ ਕਰਦਿਆਂ ਉਨ੍ਹਾਂ ਦੀ ਥਾਂ 'ਤੇੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਵੀ ਵਧੀਕ (ਐਡੀਸ਼ਨਲ) ਸੇਵਾਵਾਂ ਨਿਭਾਉਣਗੇ। ਇਸ ਨਿਯੁਕਤੀ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਵਾਂ ਜਥੇਦਾਰ ਲਗਾਏ ਜਾਣ ਸਬੰਧੀ ਚੱਲ ਰਹੀਆਂ ਅਟਕਲਾਂ ਨੂੰ ਫ਼ਿਲਹਾਲ ਵਿਰਾਮ ਲੱਗ ਗਿਆ ਹੈ। ਅੱਜ ਬਾਅਦ ਦੁਪਹਿਰ ਪ੍ਰਧਾਨ ਭਾਈ ਲੌਗੋਵਾਲ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਕਾਨਫ਼ਰੰਸ ਹਾਲ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਸੰਖੇਪ ਇਕੱਤਰਤਾ 'ਚ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ, ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਮੈਂਬਰਾਨ ਭਗਵੰਤ ਸਿੰਘ ਸਿਆਲਕਾ, ਲਖਬੀਰ ਸਿੰਘ ਅਰਾਈਆਂਵਾਲਾ, ਗੁਰਤੇਜ ਸਿੰਘ ਢੱਡੇ, ਨਵਤੇਜ ਸਿੰਘ ਕਾਉਣੀ, ਹਰਦੇਵ ਸਿੰਘ ਰੋਗਲਾ, ਸੱਜਣ ਸਿੰਘ ਬੱਜੂਮਾਨ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਬੀਬੀ ਗੁਰਪ੍ਰੀਤ ਕੌਰ, ਗੁਰਮੀਤ ਸਿੰਘ ਬੂਹ, ਰਵਿੰਦਰ ਸਿੰਘ ਚੱਕ ਤੇ ਅਮਰੀਕ ਸਿੰਘ ਸ਼ਾਹਪੁਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ, ਸਕੱਤਰ ਅਵਤਾਰ ਸਿੰਘ ਸੈਂਪਲਾ ਤੇ ਦਿਲਜੀਤ ਸਿੰਘ ਬੇਦੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਸਮੇਤ ਹੋਰ ਅਧਿਕਾਰੀ ਸ਼ਾਮਿਲ ਹੋਏ। ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਬੀਤੇ ਦਿਨੀਂ ਗਿਆਨੀ ਗੁਰਬਚਨ ਸਿੰਘ ਨੇ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਭੇਜ ਕੇ ਕਿਸੇ ਹੋਰ ਨੂੰ ਸੇਵਾ ਸੌਂਪ ਦੇਣ ਲਈ ਕਿਹਾ ਸੀ, ਜਿਸ 'ਤੇ ਅੱਜ ਵਿਚਾਰ-ਵਟਾਂਦਰੇ ਤੋਂ ਬਾਅਦ ਅੰਤ੍ਰਿੰਗ ਕਮੇਟੀ ਵਲੋਂ ਉਨ੍ਹਾਂ ਦਾ ਅਸਤੀਫ਼ਾ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਸੌਂਪੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਾਅਦ ਵਿਚ ਪੰਥਕ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਈ ਜਥੇਦਾਰ ਦੀ ਨਿਯੁਕਤੀ ਕੀਤੀ ਜਾਵੇਗੀ। ਭਾਈ ਲੌਂਗੋਵਾਲ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲਣ ਲਈ ਸ਼੍ਰੋਮਣੀ ਕਮੇਟੀ ਵਲੋਂ ਆਉਂਦੇ ਦਿਨਾਂ 'ਚ ਜਲਦ ਹੀ ਸਮਾਗਮ ਰੱਖਿਆ ਜਾਵੇਗਾ।
ਸ਼ਾਹਪੁਰ ਵਲੋਂ ਵਿਰੋਧ
ਇਕੱਤਰਤਾ ਉਪਰੰਤ ਅੰਤ੍ਰਿੰਗ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਪ੍ਰਤੀ ਵਿਰੋਧ ਜਿਤਾਉਂਦਿਆਂ ਕਿਹਾ ਕਿ ਜਥੇਦਾਰ ਲਾਉਣ ਤੋਂ ਪਹਿਲਾਂ ਅਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਕੋਈ ਸਿਆਸੀ ਧਿਰ ਆਪਣੇ ਮੁਫ਼ਾਦ ਲਈ ਜਥੇਦਾਰਾਂ ਨੂੰ ਨਾ ਵਰਤ ਸਕੇ। ਉਨ੍ਹਾਂ ਕਿਹਾ ਕਿ ਬਹੁਤੀਆਂ ਪੰਥਕ ਸ਼ਖ਼ਸੀਅਤਾਂ ਸਿਆਸੀ ਦਬਾਅ ਕਾਰਨ ਜਥੇਦਾਰ ਲੱਗਣ ਲਈ ਤਿਆਰ ਹੀ ਨਹੀਂ ਹਨ, ਜਿਸ ਕਾਰਨ ਸ਼੍ਰੋਮਣੀ ਕਮੇਟੀ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਵਾਧੂ ਚਾਰਜ ਦੇਣਾ ਪਿਆ ਹੈ। ਉਨ੍ਹਾਂ ਕਿਹਾ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਸਰਕਾਰੀ ਸੁਰੱਖਿਆ ਨਹੀਂ ਲੈਣੀ ਚਾਹੀਦੀ ਬਲਕਿ ਸ਼ੋ੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ 'ਤੇ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।
ਸੰਗਤਾਂ ਦਾ ਰੌਂਅ ਜਾਣਨ ਦੀ ਕੋਸ਼ਿਸ਼ 'ਚ ਹਨ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ
ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਨਵੇਂ ਕਾਰਜਕਾਰੀ ਜਥੇਦਾਰ ਦੀ ਨਿਯੁਕਤੀ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸੰਗਤਾਂ ਦਾ ਨਵੇਂ ਜਥੇਦਾਰ ਪ੍ਰਤੀ ਰੋਂਅ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਹਾ ਜਾਂਦਾ ਹੈ ਕਿ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿਚ ਸੰਗਤਾਂ ਦੇ ਮਨਾਂ ਵਿਚ ਪਹਿਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪ੍ਰਤੀ ਚੱਲ ਰਹੇ ਵਿਰੋਧ ਉਪਰੰਤ ਇਸ ਨਵੇਂ ਕਾਰਜਕਾਰੀ ਜਥੇਦਾਰ ਨੂੰ ਜੇਕਰ ਸੰਗਤਾਂ ਅਤੇ ਦੇਸ਼-ਵਿਦੇਸ਼ ਦੀਆਂ ਗਰਮ ਖਿਆਲੀ ਧਿਰਾਂ ਨੇ ਪ੍ਰਵਾਨ ਕਰ ਲਿਆ ਤਾਂ ਆਉਂਦੇ ਸਮੇਂ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਈ ਜਥੇਦਾਰ ਬਣਾਇਆ ਜਾ ਸਕਦਾ ਹੈ, ਪਰ ਇਹ ਵੀ ਸਮਝਿਆ ਜਾਂਦਾ ਹੈ ਕਿ ਅਜੇ ਕੁਝ ਮਹੀਨੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਅਜਿਹਾ ਜ਼ੋਖ਼ਮ ਲੈਣ ਲਈ ਤਿਆਰ ਨਹੀਂ ਹੋਣਗੇ।
ਉੱਚ ਵਿੱਦਿਆ ਪ੍ਰਾਪਤ ਹਨ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਅੰਤ੍ਰਿੰਗ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਯੁਕਤ ਕੀਤੇ ਗਏ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉੱਚ-ਵਿੱਦਿਆ ਪ੍ਰਾਪਤ ਹਨ। 21 ਅਪ੍ਰੈਲ 2017 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਮਤਿ ਦੀ ਸਿੱਖਿਆ 'ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਦਮਦਮਾ ਸਾਹਿਬ ਤਲਵੰਡੀ ਸਾਬੋ' ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਕ ਸਾਲਾ 'ਡਿਪਲੋਮਾ ਇਨ ਡਿਵਿਨਟੀ' ਪਾਸ ਕੀਤਾ। ਉਨ੍ਹਾਂ ਧਰਮ ਅਧਿਐਨ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਵੀ ਹਾਸਲ ਕੀਤੀ ਹੋਈ ਹੈ। ਉਹ 1997 ਵਿਚ ਪ੍ਰਚਾਰਕ ਭਰਤੀ ਹੋਏ ਤੇ ਜੁਲਾਈ 1999 ਵਿਚ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਕਥਾਵਾਚਕ/ਮੁੱਖ ਗ੍ਰੰਥੀ ਬਣੇ।
ਅਕਾਲ ਤਖ਼ਤ ਸਾਹਿਬ ਦੀ ਭਰੋਸੇਯੋਗਤਾ ਨੂੰ ਹੋਰ ਉੱਚਾ ਚੁੱਕਣ ਦੀ ਕਰਾਂਗੇ ਕੋਸ਼ਿਸ਼-ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ
ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ)-ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕਰਨ ਦੇ ਆਏ ਫ਼ੈਸਲੇ ਉਪਰੰਤ ਸਥਾਨਕ ਇਲਾਕੇ ਦੀਆਂ ਸਿੱਖ ਸਫਾਂ ਵਿਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਉਕਤ ਨਿਯੁਕਤੀ ਦਾ ਐਲਾਨ ਹੁੰਦਿਆਂ ਹੀ ਗਿਆਨੀ ਹਰਪ੍ਰੀਤ ਸਿੰਘ ਦੀ ਸਥਾਨਕ ਰਿਹਾਇਸ਼ 'ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਵੇਂ ਕੌਮ ਨੂੰ ਬਹੁਤ ਦਰਪੇਸ਼ ਚੁਣੌਤੀਆਂ ਹਨ ਪਰ ਅਕਾਲ ਪੁਰਖ ਦੀ ਮੇਹਰ ਸਦਕਾ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸ਼੍ਰੋਮਣੀ ਕਮੇਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਧਾਰਮਿਕ ਮਰਯਾਦਾ ਵਿਚ ਰਹਿੰਦਿਆਂ ਦ੍ਰਿੜਤਾ ਨਾਲ ਨਿਭਾਉਣ ਦੀ ਕੋਸ਼ਿਸ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਯਤਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭਰੋਸੇਯੋਗਤਾ ਜੋ ਉਸ ਪੱਧਰ 'ਤੇ ਪੁੱਜੀ ਹੈ ਕਿ ਸੰਗਤਾਂ ਵਿਚ ਉਸ ਬਾਰੇ ਅਨਿਸਚਿਤਤਾ ਦੇਖਣ ਨੂੰ ਮਿਲੀ ਹੈ, ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਸੰਗਤਾਂ, ਜਥੇਬੰਦੀਆਂ ਤੇ ਸੰਪਰਦਾਵਾਂ ਦੇ ਸਹਿਯੋਗ ਨਾਲ ਉੱਚਾ ਚੁੱਕਣ ਦਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਪੰਥਕ ਸ਼ਕਤੀ ਖੇਰੂੰ-ਖੇਰੂੰ ਹੋ ਰਹੀ ਹੈ ਜਿਸ ਦਾ ਫ਼ਾਇਦਾ ਸਿੱਖ ਵਿਰੋਧੀ ਚੁੱਕ ਰਹੇ ਹਨ, ਬਾਰੇ ਕੋਸ਼ਿਸ਼ ਕੀਤੀ ਜਾਵੇਗੀ ਕਿ ਸਾਰਿਆਂ ਨੂੰ ਨਾਲ ਲੈ ਕੇ ਪੰਥਕ ਏਕਤਾ ਵੱਲ ਕਦਮ ਵਧਾਇਆ ਜਾਵੇ ਤੇ ਖੇਰੂੰ-ਖੇਰੂੰ ਹੋ ਰਹੀ ਸ਼ਕਤੀ ਨੂੰ ਇਕੱਤਰ ਕੀਤਾ ਜਾ ਸਕੇ।
ਸ੍ਰੀ ਮੁਕਤਸਰ ਸਾਹਿਬ ਤੋਂ ਜਥੇਦਾਰ ਬਣਨ ਵਾਲੇ ਦੂਸਰੇ ਜਥੇਦਾਰ ਹਨ ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਮੁਕਤਸਰ ਸਾਹਿਬ, 22 ਅਕਤੁੂਬਰ (ਰਣਜੀਤ ਸਿੰਘ ਢਿੱਲੋਂ)-ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਿਤ ਹਨ। ਉਹ 16 ਸਾਲ ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਸ੍ਰੀ ਮੁਕਤਸਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਜਦਕਿ 21 ਅਪ੍ਰੈਲ 2017 ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਅੱਜ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਦਾ ਜਨਮ ਪਿਤਾ ਸਵ: ਸ: ਰਣਜੀਤ ਸਿੰਘ ਦੇ ਘਰ ਮਾਤਾ ਹਰਭਜਨ ਕੌਰ ਦੀ ਕੁੱਖੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਤਹਿਸੀਲ ਗਿੱਦੜਬਾਹਾ ਵਿਖੇ 3 ਮਈ 1972 ਨੂੰ ਹੋਇਆ। ਉਹ ਲੰਬੇ ਸਮੇਂ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਹੇ ਹਨ ਤੇ 1999 ਤੋਂ 2000 ਤੱਕ ਉਨ੍ਹਾਂ ਸ਼੍ਰੋਮਣੀ ਕਮੇਟੀ 'ਚ ਇਥੇ ਪ੍ਰਚਾਰਕ ਵਜੋਂ ਕੰਮ ਕੀਤਾ। ਉਸ ਤੋਂ ਬਾਅਦ ਲਗਾਤਾਰ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਈਆਂ। ਉਹ ਹੁਣ ਕਰੀਬ ਡੇਢ ਸਾਲ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਜਥੇਦਾਰ ਵਜੋਂ ਸੇਵਾਵਾਂ ਦੇ ਰਹੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲ ਪੁਰਖ ਦੀ ਕ੍ਰਿਪਾ ਨਾਲ ਉਨ੍ਹਾਂ ਨੂੰ ਜੋ ਸੇਵਾ ਮਿਲੀ ਹੈ, ਉਸ ਨੂੰ ਮਿਹਨਤ ਤੇ ਤਨਦੇਹੀ ਨਾਲ ਨਿਭਾਉਣਗੇ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਨ ਤੇ ਉਨ੍ਹਾਂ ਕਰੀਬ 10 ਸਾਲ ਸਭ ਤੋਂ ਲੰਬਾ ਸਮਾਂ ਜਥੇਦਾਰ ਵਜੋਂ ਸੇਵਾਵਾਂ ਦਿੱਤੀਆਂ।

ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਸ਼ੁਰੂ

* ਕਿਸੇ ਦਾ ਨਾਂਅ ਵੀ ਸਾਹਮਣੇ ਆਉਣ 'ਤੇ ਉਸ ਨੂੰ ਜਾਂਚ ਦਾ ਹਿੱਸਾ ਬਣਾਇਆ ਜਾਵੇਗਾ-ਡਵੀਜ਼ਨਲ ਕਮਿਸ਼ਨਰ * ਇਕ ਹੋਰ ਜ਼ਖ਼ਮੀ ਨੇ ਦਮ ਤੋੜਿਆ

ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)-ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਲਈ ਨਿਰਧਾਰਿਤ ਕੀਤੇ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਸ਼ਾਰਥ ਵਲੋਂ ਅੱਜ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਬੰਧ ਵਿਚ ਉਨ੍ਹਾਂ ਰੇਲਵੇ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਰੇਲ ਹਾਦਸੇ ਦੀ ਜਾਂਚ ਨਿਰਪੱਖ ਅਤੇ ਸਮਾਂਬੱਧ ਹੱਦ ਵਿਚ ਹੀ ਮੁਕੰਮਲ ਕਰ ਕੇ ਇਸ ਦੀ ਰਿਪੋਰਟ ਸਰਕਾਰ ਨੂੰ ਸੌਂਪੀ ਜਾਵੇਗੀ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਇਸ ਮਾਮਲੇ 'ਚ ਜਿਸ ਕਿਸੇ ਦਾ ਵੀ ਨਾਂਅ ਸ਼ਾਮਿਲ ਹੋਇਆ, ਉਸ ਨੂੰ ਜਾਂਚ ਦਾ ਹਿੱਸਾ ਬਣਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਹਾਦਸੇ ਸਬੰਧੀ ਕਿਸੇ ਕੋਲ ਵੀ ਕੋਈ ਸਬੂਤ ਜਾਂ ਜਾਣਕਾਰੀ ਹੈ, ਉਹ ਉਨ੍ਹਾਂ ਨਾਲ ਸਾਂਝੀ ਕਰੇ ਤਾਂ ਜੋ ਜਾਂਚ ਸਹੀ ਢੰਗ ਵਿਚ ਨੇਪਰੇ ਚੜ੍ਹ ਸਕੇ। ਰੇਲਵੇ ਵਲੋਂ ਹਾਦਸੇ ਤੋਂ ਟਾਲਾ ਵੱਟੇ ਜਾਣ ਸਬੰਧੀ ਪੁੱਛੇ ਜਾਣ 'ਤੇ ਪੁਸ਼ਾਰਥ ਨੇ ਕਿਹਾ ਕਿ ਰੇਲਵੇ ਦੀ ਭੂਮਿਕਾ ਦੀ ਛਾਣਬੀਣ ਕੀਤੀ ਜਾਵੇਗੀ। ਕੁਝ ਲੋਕਾਂ ਵਲੋਂ ਡਾ: ਨਵਜੋਤ ਕੌਰ ਦਾ ਇਸ ਮਾਮਲੇ ਵਿਚ ਨਾਂਅ ਉਛਾਲੇ ਜਾਣ ਸਬੰਧੀ ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਘਟਨਾ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਜਾਂਚ ਤੋਂ ਬਾਹਰ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਇਸ ਜਾਂਚ ਨੂੰ ਦੋ ਪੜਾਵਾਂ ਵਿਚ ਕੀਤਾ ਜਾਵੇਗਾ, ਪਹਿਲੇ ਪੜਾਅ ਵਿਚ ਰੇਲਵੇ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਦੂਸਰੇ ਪੜਾਅ ਵਿਚ 25 ਅਕਤੂਬਰ ਤੇ 29 ਅਕਤੂਬਰ ਨੂੰ ਲੋਕਾਂ ਵਿਚ ਜਾ ਕੇ ਆਮ ਲੋਕਾਂ ਅਤੇ ਪ੍ਰਤੱਖਦਰਸ਼ੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਰ ਹਫ਼ਤਿਆਂ 'ਚ ਇਸ ਜਾਂਚ ਦੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ। ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਰੇਲਵੇ ਨਾਲੋਂ ਵੱਖਰੀ ਹੋਵੇਗੀ ਅਤੇ ਇਸ ਵਿਚ ਪੁਲਿਸ ਦੀ ਮਦਦ ਲਈ ਜਾਵੇਗੀ।
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਸੂਬਾ ਸਰਕਾਰ ਤੋਂ ਮੰਗਿਆ ਜਵਾਬ
ਚੰਡੀਗੜ੍ਹ, 22 ਅਕਤੂਬਰ (ਸੁਰਜੀਤ ਸਿੰਘ ਸੱਤੀ)-ਅੰਮ੍ਰਿਤਸਰ ਵਿਖੇ ਵਾਪਰੇ ਰੇਲ ਹਾਦਸੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਨੂੰ ਸਥਾਨਕ ਪ੍ਰਸ਼ਾਸਨ ਦੀ ਅਣਗਹਿਲੀ ਮੰਨਿਆ ਹੈ। ਚੇਅਰਮੈਨ ਜਸਟਿਸ ਇਕਬਾਲ ਅਹਿਮਦ ਅੰਸਾਰੀ ਤੇ ਜਸਟਿਸ ਆਸ਼ੂਤੋਸ਼ ਮੋਹੰਤਾ (ਦੋਵੇਂ ਸੇਵਾਮੁਕਤ) ਤੋਂ ਇਲਾਵਾ ਮੈਂਬਰ ਅਵਿਨਾਸ਼ ਕੌਰ ਦੀ ਬੈਂਚ ਨੇ ਮੁੱਖ ਸਕੱਤਰ ਤੇ ਡੀ.ਜੀ.ਪੀ. ਨੂੰ ਨੋਟਿਸ ਜਾਰੀ ਕਰਕੇ ਸਰਕਾਰ ਕੋਲੋਂ 8 ਨਵੰਬਰ ਤੱਕ ਜਵਾਬ ਮੰਗ ਲਿਆ ਹੈ। ਕਮਿਸ਼ਨ ਨੇ ਇਹ ਨੋਟਿਸ ਵੱਖ-ਵੱਖ ਅਖ਼ਬਾਰਾਂ 'ਚ ਛਪੀਆਂ ਖ਼ਬਰਾਂ ਤੇ ਬਿਜਲਈ ਮੀਡੀਆ 'ਚ ਚੱਲੀਆਂ ਕਲਿੱਪਾਂ ਦੇ ਮੱਦੇਨਜ਼ਰ ਲਿਆ ਹੈ, ਜਿਸ 'ਚ ਇਸ ਹਾਦਸੇ ਦੌਰਾਨ 61 ਮੌਤਾਂ ਹੋਣ ਤੇ 40 ਤੋਂ ਵੱਧ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦੇ ਤੱਥ ਉਜਾਗਰ ਕੀਤੇ ਗਏ ਸਨ। ਕਮਿਸ਼ਨ ਵਲੋਂ ਸਰਕਾਰ ਨੂੰ ਨੋਟਿਸ ਭੇਜ ਕੇ ਤਾੜਨਾ ਕੀਤੀ ਗਈ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਸ਼ਾਸਨ ਵਲੋਂ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ ਤੇ ਅਹਿਤਿਆਤ ਦੇ ਤੌਰ 'ਤੇ ਪਹਿਲਾਂ ਪ੍ਰਬੰਧ ਨਹੀਂ ਕੀਤੇ ਗਏ। ਕਮਿਸ਼ਨ ਨੇ ਸਰਕਾਰ ਕੋਲੋਂ ਰਿਪੋਰਟ ਵੀ ਤਲਬ ਕੀਤੀ ਹੈ ਕਿ ਹਾਦਸੇ ਦੌਰਾਨ ਹੋਈਆਂ ਮੌਤਾਂ ਬਾਰੇ ਤੇ ਜ਼ਖ਼ਮੀਆਂ ਦੀ ਸੰਭਾਲ ਬਾਰੇ ਕੀ ਕਾਰਵਾਈ ਕੀਤੀ ਜਾ ਰਹੀ ਹੈ।
ਰੇਲ ਹਾਦਸੇ ਦੀ ਲਪੇਟ ਵਿਚ ਆਏ ਇਕ ਹੋਰ ਵਿਅਕਤੀ ਦੀ ਮੌਤ
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)-ਦੁਸਹਿਰਾ ਸਮਾਗਮ ਮੌਕੇ ਵਾਪਰੇ ਭਿਆਨਕ ਰੇਲ ਹਾਦਸੇ ਦੌਰਾਨ ਜ਼ਖ਼ਮੀ ਹੋਇਆ ਇਕ ਹੋਰ ਵਿਅਕਤੀ ਅੱਜ ਚਲ ਵਸਿਆ ਜਿਸ ਦੀ ਪਹਿਚਾਣ ਕ੍ਰਿਸ਼ਨਾ ਵਜੋਂ ਕੀਤੀ ਗਈ ਹੈ। ਉਹ 100 ਫੁੱਟੀ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਸੀ। ਮ੍ਰਿਤਕ ਦਾ ਪੋਸਟਮਾਰਟਮ ਕਰਾ ਦਿੱਤਾ ਗਿਆ ਹੈ। ਜਿਸ ਨਾਲ ਰੇਲ ਹਾਦਸੇ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ 63 ਹੋ ਗਈ ਹੈ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਹਸਪਤਾਲ ਵਿਚ ਰੇਲ ਹਾਦਸੇ ਦੇ ਸ਼ਿਕਾਰ ਕੁਲ 13 ਲੋਕ ਦਾਖਲ ਹੋਏ ਸਨ, ਜਿਨ੍ਹਾਂ 'ਚੋਂ ਕਰਮਨਦੀਪ ਸਿੰਘ ਨੂੰ ਇਕ ਨਿੱਜੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ ਜਦ ਕਿ ਲਲਿਤ ਨਾਮ ਵਿਅਕਤੀ ਆਪਣੇ ਦੋਵੇਂ ਬੇਟਿਆਂ ਲਵਕੁਸ਼ ਅਤੇ ਸੰਦੀਪ ਨੂੰ ਆਪਣੀ ਮਰਜ਼ੀ ਨਾਲ ਛੁੱਟੀ ਕਰਵਾ ਲੈ ਕੇ ਚਲਾ ਗਿਆ ਹੈ। ਬਾਕੀ ਜੋ ਲੋਕ ਹਸਪਤਾਲ ਵਿਚ ਦਾਖਲ ਹਨ, ਸਰਿਆਂ ਦੀ ਹਾਲਤ ਬੇਹਤਰ ਹੈ।

ਰੇਲ ਪਟੜੀ 'ਤੇ ਨਾ ਖੜ੍ਹੇ ਹੋਣ ਲਈ 10 ਵਾਰ ਲੋਕਾਂ ਨੂੰ ਕੀਤਾ ਸੀ ਚੌਕਸ

ਵੀਡੀਓ ਜਾਰੀ ਕਰ ਕੇ ਦੁਸਹਿਰਾ ਪ੍ਰਬੰਧਕ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ

ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)-ਇਥੇ ਜੌੜਾ ਫਾਟਕ ਨੇੜੇ ਦੁਸਹਿਰਾ ਸਮਾਗਮ ਜਿਥੇ ਰੇਲ ਦਰੁਘਟਨਾ ਵਿਚ 63 ਵਿਅਕਤੀ ਮਾਰੇ ਗਏ ਹਨ, ਦੇ ਪ੍ਰਬੰਧਕ ਨੇ ਕਿਸੇ ਗੁਪਤ ਥਾਂ ਤੋਂ ਵੀਡੀਓ ਜਾਰੀ ਕਰਕੇ ਆਪਣੇ ਆਪ ਨੂੰ ਨਿਰਦੋਸ਼ ਹੋਣ ਦਾ ਦਾਅਵਾ ਕੀਤਾ ਹੈ। ਸੌਰਭ ਮੈਦਾਨ ਨੇ ਇਕ ਵੀਡੀਓ ਵਿਚ ਕਿਹਾ ਕਿ ਉਸ ਨੇ ਦੁਸਹਿਰਾ ਸਮਾਗਮ ਕਰਨ ਲਈ ਸਾਰੀਆਂ ਪ੍ਰਵਾਨਗੀਆਂ ਲਈਆਂ ਸਨ ਅਤੇ ਲੋਕਾਂ ਨੂੰ ਸਮਾਗਮ ਵਾਲੇ ਮੈਦਾਨ ਅੰਦਰ ਰਹਿਣ ਲਈ ਬੇਨਤੀ ਕੀਤੀ ਗਈ ਸੀ। ਉਸ ਨੇ ਕਿਹਾ ਕਿ ਅਸੀਂ ਸਾਰੀਆਂ ਪ੍ਰਵਾਨਗੀਆਂ ਲਈਆਂ ਸਨ ਅਤੇ ਲੋਕਾਂ ਨੂੰ ਰੇਲ ਪਟੜੀ 'ਤੇ ਨਾ ਖੜ੍ਹੇ ਹੋਣ ਲਈ ਘੱਟੋ ਘੱਟ 10 ਵਾਰ ਚੌਕਸ ਕੀਤਾ ਸੀ। ਦੁਸਹਿਰਾ ਸਮਾਗਮ ਤਾਂ ਮੈਦਾਨ ਵਿਚ ਸੀ ਪਰ ਲੋਕ ਰੇਲ ਪਟੜੀਆਂ 'ਤੇ ਇਕੱਠੇ ਹੋ ਗਏ। ਉਸ ਨੂੰ ਇਸ ਘਟਨਾ ਦਾ ਬਹੁਤ ਦੁੱਖ ਹੈ। ਉਸ ਨੇ ਅੱਗੇ ਕਿਹਾ ਕਿ ਕੁਝ ਲੋਕ ਉਸ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੇ ਹਨ। ਦੋ ਚਾਰ ਲੋਕ ਹਨ ਜਿਹੜੇ ਲਗਾਤਾਰ ਉਸ ਦੇ ਖ਼ਿਲਾਫ਼ ਦੁਸ਼ਮਣੀ ਪਾਲ ਰਹੇ ਹਨ। ਵੀਡੀਓ ਵਿਚ ਮਦਨ ਆਖਰ ਵਾਰ ਰੋ ਪਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਸ ਨੂੰ ਦੁਖਾਂਤ ਲਈ ਜ਼ਿੰਮੇਵਾਰ ਨਾ ਬਣਾਇਆ ਜਾਵੇ।

ਰਿਸ਼ਵਤ ਕਾਂਡ 'ਚ ਸੀ.ਬੀ.ਆਈ. ਦਾ ਡੀ.ਐਸ.ਪੀ. ਗ੍ਰਿਫ਼ਤਾਰ

ਫ਼ਰਜ਼ੀ ਕਾਲਾਂ ਦੇ ਆਧਾਰ 'ਤੇ ਦਰਜ ਕੀਤੀ ਗਈ ਅਸਥਾਨਾ 'ਤੇ ਐਫ਼.ਆਈ.ਆਰ.

ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)-ਦੇਸ਼ ਦੀ ਸਭ ਤੋਂ ਵੱਡੀ ਪੜਤਾਲੀਆ ਏਜੰਸੀ ਸੀ.ਬੀ.ਆਈ. ਨਾ ਸਿਰਫ਼ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨਾਲ ਦੋ-ਚਾਰ ਹੋ ਰਹੀ ਹੈ ਸਗੋਂ ਇਸ ਦੇ ਆਪਣੇ ਦੋ ਆਲ੍ਹਾ ਅਫ਼ਸਰਾਂ ਦੀ ਆਪਸੀ ਰੰਜਿਸ਼ ਵੀ ਵਿਵਾਦਤ ਸੁਰਖੀਆਂ ਵਧਾਉਣ ਦਾ ਕਾਰਨ ਬਣ ਰਹੀ ਹੈ। ਸੀ.ਬੀ.ਆਈ. ਦੇ ਸਪੈਸ਼ਲ ਡਾਇਰੈਕਟਰ ਅਤੇ ਨੰਬਰ 2 ਦੀ ਹੈਸੀਅਤ ਰੱਖਣ ਵਾਲੇ ਰਾਕੇਸ਼ ਅਸਥਾਨਾ 'ਤੇ 3 ਕਰੋੜ ਰੁਪਏ ਦੀ ਰਿਸ਼ਵਤ ਦਾ ਕੇਸ ਦਰਜ ਕੀਤਾ ਗਿਆ ਹੈ। ਅਗਸਤਾ ਵੈਸਟਲੈਂਡ ਸਮੇਤ ਕਈ ਸੰਵੇਦਨਸ਼ੀਲ ਕੇਸਾਂ ਦੀ ਪੜਤਾਲ ਕਰ ਰਹੇ ਅਸਥਾਨਾ 'ਤੇ ਹੈਦਰਾਬਾਦ ਦੇ ਕਾਰੋਬਾਰੀ ਸਤੀਸ਼ ਬਾਬੂ ਸਨਾ ਦੀ ਸ਼ਿਕਾਇਤ ਦੇ ਆਧਾਰ 'ਤੇ ਐਫ਼. ਆਈ. ਆਰ. ਦਰਜ ਕੀਤੀ ਗਈ ਹੈ। ਹਰਕਤ 'ਚ ਆਈ ਸੀ.ਬੀ.ਆਈ. ਨੇ ਸੋਮਵਾਰ ਨੂੰ ਡੀ.ਐਸ.ਪੀ. ਦਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਸੀ.ਬੀ.ਆਈ. ਨੇ ਅਸਥਾਨਾ ਤੋਂ ਇਲਾਵਾ ਐਸ.ਆਈ. ਦੇ ਡੀ. ਐਸ.ਪੀ. ਦਵਿੰਦਰ ਕੁਮਾਰ ਤੋਂ ਇਲਾਵਾ ਵੀ ਕਈਆਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਮੀਟ ਦੇ ਕਾਰੋਬਾਰੀ ਮੋਈਨ ਕੁਰੈਸ਼ੀ ਦੇ ਖ਼ਿਲਾਫ਼ ਮਾਮਲੇ 'ਚ ਅਸਥਾਨਾ ਹੀ ਪੜਤਾਲ ਕਰ ਰਹੇ ਸਨ। ਨਵੀਂ ਦਿੱਲੀ ਤੋਂ ਸੀ.ਬੀ.ਆਈ. ਵਲੋਂ ਜਾਰੀ ਇਕ ਚਿੱਠੀ 'ਚ ਅਸਥਾਨਾ ਅਤੇ ਦਵਿੰਦਰ ਕੁਮਾਰ ਤੋਂ ਇਲਾਵਾ ਮਨੋਜ ਪ੍ਰਸਾਦ, ਸੋਮੇਸ਼ ਪ੍ਰਸਾਦ, ਅਣਪਛਾਤੇ ਸਰਕਾਰੀ ਮੁਲਾਜ਼ਮ ਅਤੇ ਪ੍ਰਾਈਵੇਟ ਲੋਕਾਂ ਦੇ ਖਿਲਾਫ਼ ਕੇਸ ਦਰਜ ਕੀਤਾ। ਇਸ ਮਾਮਲੇ 'ਚ 16 ਅਕਤੂਬਰ ਨੂੰ ਮਨੋਜ ਪ੍ਰਸਾਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਤੀਸ਼ ਕੁਮਾਰ ਸਨਾ ਨੇ ਆਪਣੀ ਸ਼ਿਕਾਇਤ 'ਚ ਦਾਅਵਾ ਕੀਤਾ ਕਿ ਉਹ ਮਨੋਜ ਪ੍ਰਸਾਦ ਨੂੰ 10 ਸਾਲਾਂ ਤੋਂ ਵੱਧ ਸਮੇਂ ਤੋਂ ਜਾਣਦਾ ਹੈ। ਮਨੋਜ ਨੇ ਸੀ.ਬੀ.ਆਈ. ਨਾਲ ਚੰਗੇ ਸਬੰਧਾਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਉਸ ਦਾ ਭਰਾ ਸੋਮੇਸ਼ ਇਸ ਕੇਸ ਚੋਂ ਬਾਹਰ ਕਰਵਾਉਣ 'ਚ ਮਦਦ ਕਰੇਗਾ। ਜ਼ਿਕਰਯੋਗ ਹੈ ਕਿ ਮੋਈਨ ਕੁਰੈਸ਼ੀ ਤੋਂ 50 ਲੱਖ ਰੁਪਏ ਲੈਣ ਦੇ ਮਾਮਲੇ 'ਚ ਸਨਾ ਵੀ ਜਾਂਚ ਦੇ ਘੇਰੇ ਹੇਠ ਹੈ।
9 ਫੋਨ ਕਾਲਾਂ ਦੇ ਆਧਾਰ 'ਤੇ ਦਰਜ ਕੀਤੀ ਗਈ ਅਸਥਾਨਾ 'ਤੇ ਐਫ਼.ਆਈ.ਆਰ.
ਸੀ.ਬੀ.ਆਈ. ਵਲੋਂ ਰਾਕੇਸ਼ ਅਸਥਾਨਾ 'ਤੇ ਐਫ਼.ਆਈ.ਆਰ. ਦਰਜ ਕਰਨ ਤੋਂ ਪਹਿਲਾਂ 9 ਫੋਨ ਕਾਲ ਰਿਕਾਰਡ ਕੀਤੇ ਗਏ। ਪੜਤਾਲੀਆ ਏਜੰਸੀ ਦਾ ਦਾਅਵਾ ਹੈ ਕਿ ਵਿਚੋਲੀਏ ਦੇ ਬਣੇ ਮਨੋਜ ਪ੍ਰਸਾਦ ਦੀ ਗ੍ਰਿਫ਼ਤਾਰੀ ਤੋਂ ਬਾਅਦ ਘਬਰਾਹਟ 'ਚ ਉਸ ਦੇ ਭਰਾ ਸੋਮੇਸ਼ ਨੇ ਕਈ ਫੋਨ ਕੀਤੇ ਅਤੇ ਵਟਸਐਪ ਸੰਦੇਸ਼ ਰਾਹੀਂ ਵੀ ਗੱਲਬਾਤ ਕੀਤੀ। ਗ੍ਰਿਫ਼ਤਾਰ ਹੋਏ ਮਨੋਜ ਨੇ ਸ਼ਿਕਾਇਤਕਰਤਾ ਸਨਾ ਨੂੰ 5 ਕਰੋੜ ਰਿਸ਼ਵਤ ਦੀ ਮੰਗ ਕਰਦਿਆਂ ਵਾਅਦਾ ਕੀਤਾ ਸੀ ਕਿ ਉਸ ਨੂੰ ਸੰਮਨਾਂ ਅਤੇ ਕੇਸ ਤੋਂ ਛੁਟਕਾਰਾ ਮਿਲ ਜਾਵੇਗਾ।
ਅਸਥਾਨਾ ਦੀ ਬੇਟੀ ਦੇ ਵਿਆਹ ਸਬੰਧੀ ਖ਼ਰਚਿਆਂ ਦੀ ਹੋ ਰਹੀ ਹੈ ਪੜਤਾਲ
ਨਵੰਬਰ 2016 'ਚ ਅਸਥਾਨਾ ਦੀ ਬੇਟੀ ਦਾ ਹੋਇਆ ਸ਼ਾਨਦਾਰ ਵਿਆਹ ਵੀ ਕਾਫ਼ੀ ਵਿਵਾਦਿਤ ਸੁਰਖੀਆਂ 'ਚ ਰਿਹਾ ਸੀ। ਵਕੀਲ ਪ੍ਰਸ਼ਾਂਤ ਭੂਸ਼ਣ ਨੇ ਵਿਆਹ ਅਤੇ ਉਸ 'ਤੇ ਹੋਏ ਖ਼ਰਚ 'ਤੇ ਸਵਾਲ ਉਠਾਉਂਦਿਆਂ ਸੁਪਰੀਮ ਕੋਰਟ ਵਿਚ ਇਕ ਜਨਹਿੱਤ ਪਟੀਸ਼ਨ ਵੀ ਦਾਇਰ ਕੀਤੀ ਸੀ। ਪਟੀਸ਼ਨ 'ਚ ਭੂਸ਼ਣ ਦੇ ਵਿਆਹ ਦਾ ਖ਼ਰਚਾ ਸਟਾਰਿੰਗ ਬਾਈਓਟੈੱਕ ਗਰੁੱਪ ਵਲੋਂ ਚੁੱਕਣ ਦਾ ਮੁੱਦਾ ਉਠਾਇਆ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇਹ ਪਟੀਸ਼ਨ ਖ਼ਾਰਜ ਕਰ ਦਿੱਤੀ। ਹਲਕਿਆਂ ਮੁਤਾਬਿਕ ਰਿਸ਼ਵਤ ਦੇ ਮਾਮਲੇ 'ਚ ਐਫ਼.ਆਈ.ਆਰ. ਦਰਜ ਹੋਣ ਤੋਂ ਬਾਅਦ ਸੀ.ਬੀ.ਆਈ. ਦੀ ਇਕ ਟੀਮ ਵਡੋਦਰਾ ਵੀ ਗਈ ਅਤੇ ਵਿਆਹ ਦੇ ਖ਼ਰਚਿਆਂ ਦੇ ਸਬੰਧ 'ਚ ਤਕਰੀਬਨ 18 ਲੋਕਾਂ ਤੋਂ ਪੁੱਛਗਿੱਛ ਕੀਤੀ ਜਿਸ 'ਚ ਹੋਟਲ ਦਾ ਮਾਲਿਕ, ਕੈਟਰਰਸ, ਵੈਡਿੰਗ ਪਲਾਨਰ ਅਤੇ ਡੈਕੋਰੇਟਰ ਵੀ ਸ਼ਾਮਿਲ ਸੀ। ਟੀਮ ਵਲੋਂ ਤਕਰੀਬਨ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਹਾਸਲ ਜਾਣਕਾਰੀ ਮੁਤਾਬਿਕ ਅਸਥਾਨਾ ਦੀ ਬੇਟੀ ਦੇ ਵਿਆਹ ਜਿਸ 'ਚ ਕਈ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ, 'ਚ ਕਰੋੜਾਂ ਰੁਪਏ ਖ਼ਰਚ ਹੋਏ ਸਨ।
ਸੀ.ਬੀ.ਆਈ. ਡਾਇਰੈਕਟਰ ਮੈਨੂੰ ਫ਼ਸਾ ਰਹੇ ਹਨ-ਅਸਥਾਨਾ
ਵਿਵਾਦਾਂ 'ਚ ਘਿਰੇ ਅਸਥਾਨਾ ਨੇ ਇਸ ਤੋਂ ਪਹਿਲਾਂ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ) ਨੂੰ ਚਿੱਠੀ ਲਿਖ ਕੇ ਕਿਹਾ ਕਿ ਸੀ.ਬੀ.ਆਈ. ਡਾਇਰੈਕਟਰ ਆਲੋਕ ਵਰਮਾ ਉਸ (ਅਸਥਾਨਾ) ਨੂੰ ਫਸਾਉਣ ਦੀ ਸਾਜਿਸ਼ ਕਰ ਰਹੇ ਹਨ। ਚਿੱਠੀ 'ਚ ਉਕਤ ਸਾਜਿਸ਼ ਦਾ ਖੁਲਾਸਾ ਕਰਦਿਆਂ ਅਸਥਾਨਾ ਨੇ ਕਿਹਾ ਸੀ ਕਿ ਭ੍ਰਿਸ਼ਟਾਚਾਰ ਵਿਰੋਧੀ ਬ੍ਰਾਂਚ 'ਚ ਦਾਇਰ ਕੇਸ 'ਚ ਜਾਣਬੁੱਝ ਕੇ ਅਜਿਹੇ ਅਧਿਕਾਰੀ (ਅਜੈ ਬੱਸੀ) ਦੀ ਨਿਯੁਕਤੀ ਕੀਤੀ ਗਈ ਹੈ ਜਿਸ ਦੀ ਛਵੀ ਨੇਮ ਤੋੜਨ ਲਈ ਜਾਣੀ ਜਾਂਦੀ ਹੈ। ਅਸਥਾਨਾ ਨੇ ਆਪਣੀ ਚਿੱਠੀ 'ਚ ਬੱਸੀ ਤੋਂ ਇਲਾਵਾ ਅਸ਼ਵਨੀ ਗੁਪਤਾ ਅਤੇ ਵਧੀਕ ਡਾਇਰੈਕਟਰ ਏ.ਕੇ. ਸ਼ਰਮਾ ਦਾ ਨਾਂਅ ਲੈਦਿਆਂ ਕਿਹਾ ਕਿ ਉਹ ਦਬਾਅ 'ਚ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ 5000 ਕਰੋੜ ਦੇ ਸਟਰਲਿੰਗ ਕੇਸ 'ਚ ਅਸਥਾਨਾ ਦੀ ਭੂਮਿਕਾ ਦੀ ਪੜਤਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਸਥਾਨਾ ਵੀ ਸੀ.ਬੀ.ਆਈ. ਡਾਇਰੈਕਟਰ ਆਲੋਕ ਵਰਮਾ 'ਤੇ ਲਾਲੂ ਪ੍ਰਸਾਦ ਯਾਦਵ ਅਤੇ ਉਸ ਦੇ ਪਰਿਵਾਰ ਦੇ ਖ਼ਿਲਾਫ਼ ਰੇਲਵੇ ਕੈਟਰਿੰਗ ਮਾਮਲੇ 'ਚ 'ਦਖ਼ਲਅੰਦਾਜ਼ੀ' ਕਰਨ ਦਾ ਕਥਿਤ ਇਲਜ਼ਾਮ ਲਾ ਚੁੱਕੇ ਹਨ। ਦੂਜੇ ਪਾਸੇ ਸੀ.ਬੀ.ਆਈ. ਦੇ ਇਨ੍ਹਾਂ ਦੋਵੇਂ ਆਲ੍ਹਾ ਅਧਿਕਾਰੀਆਂ ਦੀ ਆਪਸੀ ਰੰਜਿਸ਼ ਕਾਰਨ ਪ੍ਰਧਾਨ ਮੰਤਰੀ ਦੇ ਦਫ਼ਤਰ (ਪੀ.ਐਮ.ਓ.) ਵਲੋਂ ਖਾਲੀ ਨਾਰਾਜ਼ਗੀ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪੀ.ਐਮ.ਓ. ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਇਲਜ਼ਾਮਾਂ ਕਾਰਨ ਸੀ.ਬੀ.ਆਈ. ਦੀ ਛਵੀ ਨੂੰ ਨੁਕਸਾਨ ਪਹੁੰਚਣ ਕਾਰਨ ਜਨਤਾ 'ਚ ਗ਼ਲਤ ਸੰਦੇਸ਼ ਜਾ ਰਿਹਾ ਹੈ।

ਨਾਭਾ 'ਚ ਪੈਟਰੋਲ ਪੰਪ ਦੇ ਮੁਲਾਜ਼ਮ 'ਤੇ ਹਮਲਾ ਕਰ ਕੇ 10 ਲੱਖ 45 ਹਜ਼ਾਰ ਲੁੱਟੇ

ਨਾਭਾ, 22 ਅਕਤੂਬਰ (ਅਮਨਦੀਪ ਸਿੰਘ ਲਵਲੀ)-ਰਿਆਸਤੀ ਨਗਰੀ ਨਾਭਾ ਵਿਖੇ ਮੁੜ ਮੋਟੀ ਰਕਮ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ। ਨਾਭਾ-ਪਟਿਆਲਾ ਮੁੱਖ ਸੜਕ 'ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਦੇ ਮੁਲਾਜ਼ਮ ਜਗਸੀਰ ਸਿੰਘ ਜੱਗੀ ਪੁੱਤਰ ਸੁਖਦੇਵ ਸਿੰਘ (35) ਪਿੰਡ ਰੋਹਟਾ ਜੋ ਕਿ 10 ਲੱਖ 45 ਹਜ਼ਾਰ ਰੁਪਏ ਦੀ ਰਕਮ ਸਵੇਰੇ 9.45 ਵਜੇ ਦੇ ਕਰੀਬ ਐਕਟਿਵਾ ਸਕੂਟਰੀ ਪੀ.ਬੀ.11 ਏ.ਈ.-1125 ਵਿਚ ਲੈ ਐਸ.ਬੀ.ਆਈ. ਬੈਂਕ ਅੰਦਰ ਜਮ੍ਹਾਂ ਕਰਵਾਉਣ ਲਈ ਰਵਾਨਾ ਹੋਇਆ ਤਾਂ ਕੁਝ ਹੀ ਦੂਰੀ 'ਤੇ ਹੀਰਾ ਪੈਲੇਸ ਨਜ਼ਦੀਕ ਮੂੰਹ ਢੱਕੇ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਰਾਡ ਨਾਲ ਹਮਲਾ ਕਰ 10 ਲੱਖ 45 ਹਜ਼ਾਰ ਦੀ ਲੁੱਟ ਕਰ ਰਫ਼ੂਚੱਕਰ ਹੋ ਗਏ। ਪੰਪ ਦੇ ਮਾਲਕ ਸੰਦੀਪ ਬਾਂਸਲ ਮੁਤਾਬਿਕ ਜੱਗੀ ਉਸ ਕੋਲ 9 ਸਾਲਾਂ ਤੋਂ ਕੰਮ ਕਰ ਰਿਹਾ ਹੈ ਅਤੇ ਤਕਰੀਬਨ ਬੈਂਕ ਵਿਚ ਰਕਮ ਜਮ੍ਹਾਂ ਕਰਵਾਉਣ ਜੱਗੀ ਹੀ ਜਾਂਦਾ ਸੀ। ਦਿਨ-ਦਿਹਾੜੇ ਲੁੱਟ ਉਪਰੰਤ ਸ਼ਹਿਰ ਦੇ ਵਪਾਰੀਆਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਵਿਸ਼ੇਸ਼ ਤੌਰ 'ਤੇ ਪਟਿਆਲਾ ਤੋਂ ਐਸ.ਪੀ. (ਡੀ) ਮਨਜੀਤ ਸਿੰਘ ਬਰਾੜ ਨੇ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪੈਟਰੋਲ ਪੰਪ 'ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕਰਨ ਦੇ ਨਾਲ-ਨਾਲ ਜੱਗੀ ਤੋਂ ਪੁੱਛਗਿੱਛ ਵੀ ਕੀਤੀ। ਉਪ ਪੁਲਿਸ ਕਪਤਾਨ ਦਵਿੰਦਰ ਅੱਤਰੀ, ਕੋਤਵਾਲੀ ਮੁਖੀ ਸੁਖਰਾਜ ਸਿੰਘ ਘੁੰਮਣ, ਥਾਣਾ ਮੁਖੀ ਜੀ.ਐੱਸ. ਰੰਧਾਵਾ, ਸੀ.ਆਈ.ਏ. ਇੰਚਾਰਜ ਗੁਰਮੀਤ ਸਿੰਘ ਸਮੇਤ ਵੱਖ-ਵੱਖ ਟੀਮਾਂ ਬਣਾ ਲੁਟੇਰਿਆਂ ਨੂੰ ਫੜਨ ਲਈ ਕਾਰਵਾਈ ਸਖ਼ਤੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਕੋਤਵਾਲੀ ਨਾਭਾ ਵਿਖੇ ਇਸ ਸਬੰਧੀ ਮੁਕੱਦਮਾ ਨੰਬਰ 108 ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 379ਬੀ, 323,34 ਆਈ.ਪੀ.ਸੀ ਤਹਿਤ ਜਗਸੀਰ ਸਿੰਘ ਜੱਗੀ ਦੇ ਬਿਆਨਾਂ 'ਤੇ ਦਰਜ ਕਰ ਲਿਆ ਗਿਆ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਅਲੌਹਰਾਂ ਗੇਟ ਵਿਖੇ ਹੋਈ 37 ਲੱਖ ਦੀ ਲੁੱਟ ਕਰਨ ਵਾਲੇ ਵਿਅਕਤੀ ਪੁਲਿਸ ਦੇ ਗ੍ਰਿਫ਼ਤ ਤੋਂ ਹੁਣ ਤੱਕ ਬਾਹਰ ਨੇ, ਹੋਈ ਇਹ ਲੁੱਟ ਜਿੱਥੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉੱਥੇ ਪੁਲਿਸ ਪ੍ਰਸ਼ਾਸਨ ਉੱਪਰ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ।

ਫਰੈਂਕੋ ਮੁਲੱਕਲ ਖ਼ਿਲਾਫ਼ ਗਵਾਹੀ ਦੇਣ ਵਾਲੇ ਪਾਦਰੀ ਦੀ ਸ਼ੱਕੀ ਹਾਲਤ 'ਚ ਮੌਤ

ਦਸੂਹਾ, 22 ਅਕਤੂਬਰ (ਚੰਦਨ ਕੌਸ਼ਲ) -ਨਨ ਜਬਰ ਜਨਾਹ ਮਾਮਲੇ 'ਚ ਦੋਸ਼ੀ ਫਰੈਂਕੋ ਮੁਲੱਕਲ ਖ਼ਿਲਾਫ਼ ਗਵਾਹੀ ਦੇਣ ਵਾਲੇ ਪਾਦਰੀ ਕੁਰੀਆਕੋਸ ਕੱਟੂਥਾਰਾ (62) ਦੀ ਦਸੂਹਾ ਦੇ ਸੇਂਟ ਪਾਲ ਕਾਨਵੈਂਟ ਸਕੂਲ ਚਰਚ 'ਚ ਸ਼ੱਕੀ ਹਾਲਤ 'ਚ ਮੌਤ ਹੋ ਗਈ। ਪਾਦਰੀ ਕੁਰੀਆਕੋਸ ਨੂੰ ਅੱਜ ਸਵੇਰੇ ਆਪਣੇ ਕਮਰੇ 'ਚ ਬੇਹੋਸ਼ੀ ਦੀ ਹਾਲਤ 'ਚ ਪਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਲੱਗੇਗਾ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਸਰੀਰ 'ਤੇ ਕਿਸੇ ਤਰ੍ਹਾਂ ਦੀ ਸੱਟ ਦਾ ਨਿਸ਼ਾਨ ਨਹੀਂ ਸੀ। ਪਾਦਰੀ ਕੁਰੀਆਕੋਸ ਹਾਲ ਹੀ 'ਚ ਭੋਗਪੁਰ ਸਕੂਲ ਤੋਂ ਬਦਲ ਕੇ ਦਸੂਹਾ ਦੀ ਇਸ ਚਰਚ ਵਿਚ ਸਹਾਇਕ ਪਾਦਰੀ ਦਾ ਕਾਰਜ ਸੰਭਾਲ ਰਹੇ ਸਨ। ਉਨ੍ਹਾਂ ਦੀ ਰਿਹਾਇਸ਼ 'ਤੇ ਮੌਜੂਦ ਸੇਵਾਦਾਰ ਸਦਨ ਨੇ ਦੱਸਿਆ ਕਿ ਜਦੋਂ ਉਹ ਸਕੂਲ ਪ੍ਰਿੰਸੀਪਲ ਦੀ ਹਾਜ਼ਰੀ 'ਚ ਦਰਵਾਜ਼ਾ ਤੋੜ ਕੇ ਕਮਰੇ 'ਚ ਦਾਖ਼ਲ ਹੋਏ ਤਾਂ ਪਾਦਰੀ ਜ਼ਮੀਨ 'ਤੇ ਡਿੱਗੇ ਹੋਏ ਸਨ ਤੇ ਉਨ੍ਹਾਂ ਉਲਟੀ ਕੀਤੀ ਹੋਈ ਸੀ। ਇਸ ਸਬੰਧੀ ਸਕੂਲ ਪ੍ਰਿੰਸੀਪਲ ਸਿਸਟਰ ਐਲਿਜ਼ਾਬੈਥ ਨੇ ਦੱਸਿਆ ਕਿ ਪਾਦਰੀ ਕੁਰੀਆਕੋਸ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਸਨ। ਘਟਨਾ ਸਥਾਨ 'ਤੇ ਐਸ.ਐਸ.ਪੀ. ਹੁਸ਼ਿਆਰਪੁਰ ਇਲਨਚੇਲੀਅਨ, ਐਸ.ਪੀ.ਡੀ ਹਰਪ੍ਰੀਤ ਸਿੰਘ ਮੰਢੇਰ, ਡੀ.ਐਸ.ਪੀ. ਦਲਜੀਤ ਸਿੰਘ ਖੱਖ, ਇੰਸ. ਜਸਵਿੰਦਰ ਬਰਾੜ ਸਮੇਤ ਭਾਰੀ ਪੁਲਿਸ ਪਹੁੰਚੀ। ਸ਼ੁਰੂਆਤੀ ਜਾਂਚ ਵਿਚ ਐਸ.ਐਸ.ਪੀ. ਇਲਨਚੇਲੀਅਨ ਨੇ ਦੱਸਿਆ ਇਹ ਘਟਨਾ ਕੁਦਰਤੀ ਮੌਤ ਲੱਗ ਰਹੀ ਹੈ, ਪਰ ਪੂਰੀ ਜਾਂਚ ਹੋਣ ਉਪਰੰਤ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਹੀ ਪਤਾ ਚੱਲ ਸਕੇਗਾ ਕਿ ਮੌਤ ਦਾ ਅਸਲ ਕਾਰਨ ਕੀ ਹੈ?

ਪੰਜਵੇਂ ਦਿਨ ਵੀ ਘਟੀਆਂ ਤੇਲ ਦੀਆਂ ਕੀਮਤਾਂ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)-ਤੇਲ ਦੀਆਂ ਕੀਮਤਾਂ ਨੇ ਲਗਾਤਾਰ ਪੰਜਵੇਂ ਦਿਨ ਲੋਕਾਂ ਨੂੰ ਰਾਹਤ ਦਿੱਤੀ ਹੈ। ਅੱਜ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋਈਆਂ ਹਨ। ਦਿੱਲੀ 'ਚ ਪੈਟਰੋਲ ਦੀ ਕੀਮਤ 30 ਪੈਸੇ ਅਤੇ ਡੀਜ਼ਲ ਦੀ ਕੀਮਤ 'ਚ 27 ਪੈਸੇ ਪ੍ਰਤੀ ਲੀਟਰ ਘੱਟ ਹੋਈ ਜਿਸ ਨਾਲ ਰਾਜਧਾਨੀ 'ਚ ਪੈਟਰੋਲ ਦੀ ਕੀਮਤ 81.44 ਰੁਪਏ ਅਤੇ ਡੀਜ਼ਲ ਦੀ ਕੀਮਤ 74.72 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦਿੱਲੀ ਤੋਂ ਇਲਾਵਾ ਹੋਰਾਂ ਸ਼ਹਿਰਾਂ 'ਚ ਵੀ ਤੇਲ ਦੀ ਕੀਮਤ ਹੇਠਾਂ ਆਈ। ਮੁੰਬਈ 'ਚ ਅੱਜ ਪੈਟਰੋਲ ਦੀ ਕੀਮਤ 'ਚ 30 ਪੈਸੇ ਅਤੇ ਡੀਜ਼ਲ ਦੀ ਕੀਮਤ 'ਚ 28 ਪੈਸੇ ਪ੍ਰਤੀ ਲੀਟਰ ਦੀ ਕਮੀ ਦਰਜ ਕੀਤੀ ਗਈ ਜਿਸ ਨਾਲ ਆਰਥਿਕ ਰਾਜਧਾਨੀ 'ਚ ਪੈਟਰੋਲ ਦੀ ਕੀਮਤ 86.91 ਰੁਪਏ ਅਤੇ ਡੀਜ਼ਲ ਦੀ ਕੀਮਤ 78.54 ਰੁਪਏ ਪ੍ਰਤੀ ਲੀਟਰ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਪਿਛਲੇ ਦਿਨੀਂ ਕੱਚੇ ਤੇਲ ਦੀਆਂ ਕੀਮਤਾਂ ਘੱਟ ਜਾਣ ਨਾਲ ਭਾਰਤ 'ਚ ਵੀ ਤੇਲ ਦੀਆਂ ਕੀਮਤਾਂ ਘੱਟ ਹੋ ਰਹੀਆਂ ਹਨ।

ਪੰਜਾਬ ਸਰਕਾਰ ਵਲੋਂ 24 ਨੂੰ ਛੁੱਟੀ

ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਅਧੀਨ ਪੰਜਾਬ ਵਿਚ ਮਹਾਂਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਵਸ ਮੌਕੇ 24 ਅਕਤੂਬਰ ਦਿਨ ਬੁੱਧਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹ ...

ਪੂਰੀ ਖ਼ਬਰ »

ਜਾਖੜ, ਬ੍ਰਹਮ ਮਹਿੰਦਰਾ ਤੇ ਸਿੱਧੂ ਨੇ 21 ਪੀੜਤ ਪਰਿਵਾਰਾਂ ਨੂੰ ਵੰਡੇ 1 ਕਰੋੜ 5 ਲੱਖ ਦੇ ਚੈੱਕ

ਅੰਮ੍ਰਿਤਸਰ, 22 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨੀ ਮੁਆਵਜ਼ਾ ਰਾਸ਼ੀ, ਜਿਸ 'ਚ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਪੰਜਾਬ ਸਰਕਾਰ ਵਲੋਂ ਦਿੱਤੇ ਜਾਣੇ ਹਨ, ਦੇ ਪਹਿਲੇ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਤਾਲਮੇਲ ਕਮੇਟੀ ਵਲੋਂ ਰੇਲ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ, 22 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਅਕਾਲੀ-ਭਾਜਪਾ ਤਾਲਮੇਲ ਕਮੇਟੀ ਨੇ ਅੱਜ ਅੰਮ੍ਰਿਤਸਰ ਰੇਲ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਸਰਕਾਰ ਤੋਂ ਪੀੜਤਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਚੰਡੀਗੜ੍ਹ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਵਿਆਹ ਲਈ ਲੜਕਿਆਂ ਦੀ ਉਮਰ ਹੱਦ 18 ਸਾਲ ਕਰਨ ਲਈ ਦਾਇਰ ਪਟੀਸ਼ਨ ਰੱਦ

ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ)- ਸੁਪਰੀਮ ਕੋਰਟ ਨੇ ਵਿਆਹ ਲਈ ਲੜਕਿਆਂ ਦੀ ਉਮਰ ਹੱਦ ਘੱਟ ਕਰ ਕੇ 18 ਸਾਲ ਕਰਨ ਲਈ ਦਾਇਰ ਕੀਤੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ 'ਚ ਅਸ਼ੋਕ ਪਾਂਡੇ ਨਾਂਅ ਦੇ ਵਕੀਲ ਵਲੋਂ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਗਈ ਸੀ ਕਿ ਵਿਆਹ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ 'ਮੀ-ਟੂ' ਮੁਹਿੰਮ ਬਾਰੇ ਪਟੀਸ਼ਨ 'ਤੇ ਤੁਰੰਤ ਸੁਣਵਾਈ ਤੋਂ ਨਾਂਹ

ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)-ਜਿਨਸੀ ਸ਼ੋਸ਼ਣ ਦੇ ਮਾਮਲਿਆਂ ਖ਼ਿਲਾਫ਼ ਚੱਲੀ 'ਮੀ-ਟੂ' ਮੁਹਿੰਮ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਸਰਬਉੱਚ ਅਦਾਲਤ 'ਚ ਇਸ ਮਾਮਲੇ 'ਚ ਪਾਈ ਪਟੀਸ਼ਨ 'ਚ 'ਮੀ-ਟੂ' ਦੇ ਸਾਰੇ ਮਾਮਲਿਆਂ 'ਚ ਐਫ. ਆਈ. ਆਰ. ਦਰਜ ਕਰਕੇ ਅਤੇ ...

ਪੂਰੀ ਖ਼ਬਰ »

ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਹੁਨਰ ਪ੍ਰਦਾਨ ਕਰਨ-ਨਾਇਡੂ

ਐਲ. ਪੀ. ਯੂ. ਵਿਖੇ 9ਵੀਂ ਕਨਵੋਕੇਸ਼ਨ ਮੌਕੇ 54 ਵਿਦਿਆਰਥੀਆਂ ਨੂੰ ਪੀ. ਐੱਚ. ਡੀ. ਡਿਗਰੀਆਂ, 98 ਹੋਣਹਾਰ ਵਿਦਿਆਰਥੀਆਂ ਨੂੰ ਸੋਨ ਤਗਮੇ ਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ

ਜਲੰਧਰ, 22 ਅਕਤੂਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ 9ਵੀਂ ਕਨਵੋਕੇਸ਼ਨ ਮੌਕੇ ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮੈਂ ਭਾਰਤ ਦੇ ਸੁਨਹਿਰੇ ਸੂਬੇ ਪੰਜਾਬ 'ਚ ਪਹੁੰਚ ਕੇ ਬਹੁਤ ਖ਼ੁਸ਼ ਹਾਂ। ...

ਪੂਰੀ ਖ਼ਬਰ »

ਯੂ.ਪੀ. ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਦੀ ਪਤਨੀ ਬੇਟੇ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫ਼ਤਾਰ

ਲਖਨਊ, 22 ਅਕਤੂਬਰ (ਏਜੰਸੀ)-ਉੱਤਰ ਪ੍ਰਦੇਸ਼ ਦੀ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਰਾਜੇਸ਼ ਯਾਦਵ ਦੀ ਪਤਨੀ ਮੀਰਾ ਯਾਦਵ ਨੂੰ ਉਸ ਦੇ 22 ਸਾਲਾ ਲੜਕੇ ਅਭਿਜੀਤ ਯਾਦਵ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੀਰਾ ਚੇਅਰਮੈਨ ਦੀ ਦੂਸਰੀ ਪਤਨੀ ਹੈ। ਪਹਿਲਾਂ ਇਸ ...

ਪੂਰੀ ਖ਼ਬਰ »

ਕੁਲਗਾਮ 'ਚ ਨਾਗਰਿਕਾਂ ਦੀਆਂ ਹੱਤਿਆਵਾਂ ਦੇ ਰੋਸ 'ਚ ਵਾਦੀ ਤੇ ਚਿਨਾਬ ਖੇਤਰਾਂ 'ਚ ਮੁਕੰਮਲ ਬੰਦ

ਸ੍ਰੀਨਗਰ, 22 ਅਕਤੂਬਰ (ਮਨਜੀਤ ਸਿੰਘ)-ਕੁਲਗਾਮ ਇਲਾਕੇ 'ਚ ਬੀਤੇ ਦਿਨ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀਆਂ ਦੇ ਮਾਰੇ ਜਾਣ ਬਾਅਦ ਮੁਕਾਬਲੇ ਵਾਲੀ ਥਾਂ 'ਤੇ ਗੋਲਾ ਫਟਣ ਨਾਲ 7 ਨਾਗਰਿਕਾਂ ਦੇ ਮਾਰੇ ਜਾਣ ਦੇ ਰੋਸ 'ਚ ਅੱਜ ਸਮੁੱਚੀ ਕਸ਼ਮੀਰ ਵਾਦੀ 'ਚ ਖਾਮੋਸ਼ੀ ਛਾਈ ਰਹੀ। ਸਾਂਝੀ ...

ਪੂਰੀ ਖ਼ਬਰ »

ਦਿੱਲੀ 'ਚ ਬੰਦ ਰਹੇ ਸਾਰੇ ਪੈਟਰੋਲ ਪੰਪ, ਪ੍ਰੇਸ਼ਾਨ ਹੋਏ ਦਿੱਲੀ ਵਾਸੀ

ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ)-ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਪੈਟਰੋਲ ਡੀਜ਼ਲ 'ਤੇ ਵੈਟ ਘਟਾਉਣ ਦੀ ਮੰਗ ਨੂੰ ਲੈ ਕੇ ਅੱਜ ਦਿੱਲੀ ਦੇ ਸਾਰੇ ਪੈਟਰੋਲ ਪੰਪ ਬੰਦ ਰਹੇ। ਦਿੱਲੀ ਵਾਸੀਆਂ ਨੂੰ ਇਸ ਨਾਲ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਮਜਬੂਰੀ 'ਚ ਕਈ ...

ਪੂਰੀ ਖ਼ਬਰ »

ਇਸ ਸਾਲ ਵੀ ਖ਼ਤਰਨਾਕ ਪੱਧਰ ਨੂੰ ਪਾਰ ਕਰ ਸਕਦੈ ਦਿੱਲੀ ਦਾ ਪ੍ਰਦੂਸ਼ਣ

ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ)-ਦਿੱਲੀ ਦੇ ਪ੍ਰਦੂਸ਼ਣ 'ਚ ਲਗਾਤਾਰ ਹੋ ਰਹੇ ਵਾਧੇ ਨੇ ਇਕ ਵਾਰ ਫਿਰ ਤੋਂ ਦਿੱਲੀ ਵਾਸੀਆਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਦਰਅਸਲ ਪਿਛਲੇ ਦੋ ਸਾਲਾਂ ਦੀ ਠੰਢ ਦੌਰਾਨ ਦਿੱਲੀ ਵਿਚ ਪ੍ਰਦੂਸ਼ਣ ਜਿਸ ਖ਼ਤਰਨਾਕ ਸਥਿਤੀ 'ਚ ਪੁੱਜ ਗਿਆ ਸੀ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ਾਂ 'ਚ ਘਿਰੇ ਦਾਤੀ ਮਹਾਰਾਜ ਨੇ ਵਾਪਸ ਲਈ ਪਟੀਸ਼ਨ

ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ)- ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦਾਤੀ ਮਹਾਰਾਜ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ, ਉਸ ਨੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੇ ਦਿੱਲੀ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ...

ਪੂਰੀ ਖ਼ਬਰ »

ਰਾਏਬਰੇਲੀ 'ਚ ਪ੍ਰਿਯੰਕਾ ਗਾਂਧੀ ਦੇ ਲਾਪਤਾ ਹੋਣ ਦੇ ਲੱਗੇ ਪੋਸਟਰ

ਰਾਏਬਰੇਲੀ, 22 ਅਕਤੂਬਰ (ਏਜੰਸੀ)-ਕਾਂਗਰਸ ਦੇ ਗੜ੍ਹ ਰਾਏਬਰੇਲੀ 'ਚ ਪ੍ਰਿਯੰਕਾ ਗਾਂਧੀ ਦੇ ਖਿਲਾਫ 'ਇਮੋਸ਼ਨਲ ਬਲੈਕਮੇਲ' ਅਤੇ 'ਪ੍ਰਿਯੰਕਾ ਲਾਪਤਾ' ਦੇ ਪੋਸਟਰ ਦੇਖਣ ਨੂੰ ਮਿਲ ਰਹੇ ਹਨ। ਰਾਏਬਰੇਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਸੰਪਰਗ) ਦੀ ਪ੍ਰਧਾਨ ਅਤੇ ਪ੍ਰਿਯੰਕਾ ਦੀ ...

ਪੂਰੀ ਖ਼ਬਰ »

ਰਾਹੁਲ ਨੇ 'ਸ਼ੋਅਲੇ' ਫ਼ਿਲਮ ਦੇ ਗਾਣੇ ਨਾਲ ਮੋਦੀ-ਅੰਬਾਨੀ ਦੀ ਦੋਸਤੀ ਨੂੰ ਬਣਾਇਆ ਨਿਸ਼ਾਨਾ

ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਸੌਦੇ ਨੂੰ ਤਜਰਬੇਕਾਰ ਸਰਕਾਰੀ ਕੰਪਨੀ ਹਿੰਦੁਸਤਾਨ ਐਰਾਨਾਟਿਕਸ ਲਿਮਟਿਡ (ਐਚ. ਏ. ਐਲ.) ਦੀ ਥਾਂ 'ਤੇ ਰਿਲਾਇੰਸ ਗਰੁੱਪ ਦੀ ਨਵੀਂ ਬਣੀ ਕੰਪਨੀ ਨੂੰ ਦੇਣ ਲਈ ਇਕ ਵਾਰ ਫਿਰ ਤਨਜ਼ ...

ਪੂਰੀ ਖ਼ਬਰ »

ਚਾਰਧਾਮ ਪ੍ਰਾਜੈਕਟ ਸਬੰਧੀ ਐਨ. ਜੀ. ਟੀ. ਦੇ ਆਦੇਸ਼ 'ਤੇ ਸੁਪਰੀਮ ਕੋਰਟ ਵਲੋਂ ਰੋਕ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)-ਸੁਪਰੀਮ ਕੋਰਟ ਨੇ ਕੌਮੀ ਗ੍ਰੀਨ ਟ੍ਰਿਬਿਊਨਲ (ਐਨ. ਜੀ. ਟੀ.) ਦੇ ਉਸ ਆਦੇਸ਼ 'ਤੇ ਰੋਕ ਲਗਾ ਦਿੱਤੀ ਹੈ, ਜਿਸ ਤਹਿਤ ਮਹੱਤਵਪੂਰਨ ਚਾਰਧਾਮ ਮਾਰਗ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਪ੍ਰਾਜੈਕਟ 'ਚ ਉੱਤਰਾਖੰਡ ਦੇ ਚਾਰ ਪਵਿੱਤਰ ...

ਪੂਰੀ ਖ਼ਬਰ »

ਕਾਂਗਰਸ ਨੇ ਪੀ. ਐਨ. ਬੀ. ਘੁਟਾਲੇ 'ਚ ਜੇਤਲੀ ਅਤੇ ਉਸ ਦੀ ਬੇਟੀ ਦੀ ਮਿਲੀਭੁਗਤ ਦਾ ਲਾਇਆ ਦੋਸ਼

ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਹੀਰਾ ਵਪਾਰੀ ਮੇਹੁਲ ਚੋਕਸੀ ਅਤੇ ਨੀਰਵ ਮੋਦੀ ਵਲੋਂ ਕੀਤੇ ਗਏ ਬੈਂਕ ਘੁਟਾਲੇ 'ਚ ਖਜ਼ਾਨਾ ਮੰਤਰੀ ਅਰੁਣ ਜੇਤਲੀ ਅਤੇ ਉਨ੍ਹਾਂ ਦੀ ਬੇਟੀ ਸੋਨਾਲੀ ਜੇਤਲੀ ਦੀ ਸ਼ਮੂਲੀਅਤ ਅਤੇ ਮਿਲੀਭੁਗਤ ਦਾ ਇਲਜ਼ਾਮ ਲਾਉਂਦਿਆ ...

ਪੂਰੀ ਖ਼ਬਰ »

ਇਮਰਾਨ ਨੇ ਭਾਰਤ 'ਤੇ ਕਸ਼ਮੀਰ 'ਚ ਕਤਲਾਂ ਦਾ ਨਵਾਂ ਦੌਰ ਸ਼ੁਰੂ ਕਰਨ ਦਾ ਲਾਇਆ ਦੋਸ਼

ਗੱਲਬਾਤ ਸ਼ੁਰੂ ਕਰਨ ਦੀ ਕੀਤੀ ਮੰਗ

ਇਸਲਾਮਾਬਾਦ, 22 ਅਕਤੂਬਰ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਸ਼ਮੀਰ ਮੁੱਦੇ ਨੂੰ ਉਠਾ ਕੇ ਇਕ ਵਾਰ ਫਿਰ ਨਵਾਂ ਵਿਵਾਦ ਛੇੜ ਦਿੱਤਾ ਹੈ। ਟਵਿੱਟਰ 'ਤੇ ਆਪਣੇ ਬਲਾਗ ਵਿਚ ਇਮਰਾਨ ਨੇ ਦੋਸ਼ ਲਾਇਆ ਕਿ ਭਾਰਤ ਨੇ ਨਿਰਦੋਸ਼ ...

ਪੂਰੀ ਖ਼ਬਰ »

ਸੁਪਰੀਮ ਕੋਰਟ 'ਚ ਐਸ.ਸੀ./ਐਸ.ਟੀ. ਐਕਟ 'ਚ ਸੋਧ ਖ਼ਿਲਾਫ਼ ਦਾਇਰ ਪਟੀਸ਼ਨਾਂ 'ਤੇ ਸੁਣਵਾਈ 20 ਨਵੰਬਰ ਨੂੰ

ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ)-ਐਸ.ਸੀ./ਐਸ.ਟੀ. ਐਕਟ ਦੇ ਨਵੇਂ ਕਾਨੂੰਨ ਖ਼ਿਲਾਫ਼ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਵਲੋਂ 20 ਨਵੰਬਰ ਨੂੰ ਸੁਣਵਾਈ ਕੀਤੀ ਜਾਵੇਗੀ। ਅੱਜ ਮਾਮਲੇ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਵਲੋਂ ਆਖਿਆ ਗਿਆ ਕਿ ਉਨ੍ਹਾਂ (ਕੇਂਦਰ) ਦਾ ਜਵਾਬ ...

ਪੂਰੀ ਖ਼ਬਰ »

ਸਬਰੀਮਾਲਾ ਮੰਦਰ ਦੇ ਫ਼ੈਸਲੇ ਸਬੰਧੀ ਮੁੜ ਸਮੀਖਿਆ ਪਟੀਸ਼ਨਾਂ 'ਤੇ ਸੁਣਵਾਈ ਅੱਜ

ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਕੇਰਲ ਦੇ ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖ਼ਲੇ ਦੇ ਫ਼ੈਸਲੇ ਖ਼ਿਲਾਫ਼ ਦਾਇਰ ਕੀਤੀਆਂ ਮੁੜ ਸਮੀਖਿਆ ਪਟੀਸ਼ਨਾਂ 'ਤੇ ਸੁਣਵਾਈ ਸਬੰਧੀ ਫ਼ੈਸਲਾ ਮੰਗਲਵਾਰ ਨੂੰ ਕਰੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ...

ਪੂਰੀ ਖ਼ਬਰ »

ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਅੱਜ

ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ)-ਦੇਸ਼ ਵਿਚ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਫ਼ੈਸਲਾ 23 ਅਕਤੂਬਰ ਨੂੰ ਭਾਵ ਮੰਗਲਵਾਰ ਨੂੰ ਆਵੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਨੂੰ ਲੈ ਕੇ ਨਿਰਦੇਸ਼ ਦੇਣ ਦੀ ...

ਪੂਰੀ ਖ਼ਬਰ »

ਭਾਰਤ 'ਚ ਪਿਛਲੇ 3 ਸਾਲਾਂ 'ਚ 60 ਫ਼ੀਸਦੀ ਕਰੋੜਪਤੀ ਵਧੇ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)-ਭਾਰਤ 'ਚ ਇਸ ਵੇਲੇ 1 ਕਰੋੜ ਤੋਂ ਵੱਧ ਦੀ ਆਮਦਨ ਐਲਾਨਣ ਵਾਲੇ 81000 ਵਿਅਕਤੀਗਤ ਕਰਦਾਤਾ ਹਨ, ਜਿਸ ਨਾਲ ਪਿਛਲੇ ਤਿੰਨ ਸਾਲ 'ਚ ਭਾਰਤ ਦੇ ਕਰੋੜਪਤੀ ਕਲੱਬ 'ਚ ਦੋ ਤਿਹਾਈ ਤੋਂ ਜ਼ਿਆਦਾ ਦਾ ਵਾਧਾ ਹੋਇਆ। ਇਸ ਸਬੰਧੀ ਆਮਦਨ ਕਰ ਤੇ ਪ੍ਰਤੱਖ ਕਰਾਂ ...

ਪੂਰੀ ਖ਼ਬਰ »

ਪੱਤਰਕਾਰ ਖਾਸ਼ੋਗੀ ਦੀ ਮੌਤ ਗ਼ਲਤੀ ਸੀ-ਸਾਊਦੀ ਅਰਬ

ਨਿਊਯਾਰਕ, 22 ਅਕਤੂਬਰ (ਏਜੰਸੀ)-ਸਾਊਦੀ ਅਰਬ ਨੇ ਕਿਹਾ ਹੈ ਕਿ ਇਸਤਾਂਬੁਲ 'ਚ ਵਣਿਜਕ ਦੂਤਾਵਾਸ ਵਿਖੇ ਪੱਤਰਕਾਰ ਜਮਾਲ ਖਾਸ਼ੋਗੀ ਦੀ ਮੌਤ ਇਕ ਗਲਤੀ ਸੀ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਬੇਲ ਅਲ ਜੁਬੇਰ ਨੇ ਇਕ ਬਿਆਨ 'ਚ ਕਿਹਾ ਕਿ ਇਹ ਇਕ ਗਲਤੀ ਸੀ। ਅਲ ਜੁਬੇਰ ਨੇ ਕਿਹਾ ਕਿ ...

ਪੂਰੀ ਖ਼ਬਰ »

ਚੀਨ ਸੰਯੁਕਤ ਰਾਸ਼ਟਰ 'ਚ ਮਸੂਦ ਅਜ਼ਹਰ ਬਾਰੇ ਅਰਜ਼ੀ ਦਾ ਸਮਰਥਨ ਕਰੇ-ਭਾਰਤ

ਨਵੀਂ ਦਿੱਲੀ, 22 ਅਕਤੂਬਰ (ਪੀ. ਟੀ. ਆਈ.)-ਭਾਰਤ ਨੇ ਅੱਜ ਚੀਨ ਨੂੰ ਕਿਹਾ ਕਿ ਉਹ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨੇਤਾ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਵਜੋਂ ਮਨੋਨੀਤ ਕਰਨ ਲਈ ਸੰਯੁਕਤ ਰਾਸ਼ਟਰ ਵਿਚ ਵਿਚਾਰ ਅਧੀਨ ਅਰਜ਼ੀ ਦਾ ਸਮਰਥਨ ਕਰੇ। ਇਸ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX