ਤਾਜਾ ਖ਼ਬਰਾਂ


ਚੀਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  9 minutes ago
ਨਵੀਂ ਦਿੱਲੀ, 21 ਅਗਸਤ - ਚੀਨ ਦੇ ਰੱਖਿਆ ਮੰਤਰੀ ਤੇ ਸਟੇਟ ਕੌਂਸਲਰ ਵੇਈ ਫੇਂਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
ਕੈਪਟਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਕੀਤੀ ਸਮੀਖਿਆ
. . .  20 minutes ago
ਚੰਡੀਗੜ੍ਹ, 21 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਸਬੰਧੀ ਕੀਤੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਲਤਾਨਪੁਰ ਲੋਧੀ 'ਚ ਸਾਰੇ ਵਿਭਾਗਾਂ ਨੂੰ ...
20 ਕੁਇੰਟਲ 60 ਕਿੱਲੋ ਨਕਲੀ ਪਨੀਰ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ
. . .  52 minutes ago
ਐਸ.ਏ.ਐਸ. ਨਗਰ, 21 ਅਗਸਤ- ਪਿਛਲੇ ਦਿਨੀਂ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ: ਬਲਬੀਰ ਸਿੰਘ ਸਿੱਧੂ ਵੱਲੋਂ ਨਕਲੀ ਪਨੀਰ ਅਤੇ ਹੋਰ ਖਾਧ ਪਦਾਰਥ ਤਿਆਰ ਕਰਨ ਵਾਲੇ ਮਿਲਾਵਟ ਖੋਰਾਂ ਨੂੰ ਨੱਥ ਪਾਉਣ ਲਈ ਦਿੱਤੇ ਗਏ ਸਖ਼ਤ ਆਦੇਸ਼ਾਂ ਅਨੁਸਾਰ ਅੱਜ ਡੇਅਰੀ...
ਜਲੰਧਰ ਦੇ ਅਬਾਦਪੁਰਾ 'ਚ ਮਾਮੂਲੀ ਵਿਵਾਦ 'ਤੇ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 1 hour ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ ਦੂਜੀ ਪਾਰੀ 'ਚ 84/4
. . .  about 1 hour ago
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿਤਿਆ ਕਾਂਸੇ ਦਾ ਤਗਮਾ
. . .  about 1 hour ago
ਮੋਟਰਸਾਈਕਲ -ਬੱਸ ਦੀ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  about 1 hour ago
ਸਮੁੰਦੜਾ, 21 ਅਗਸਤ(ਤੀਰਥ ਸਿੰਘ ਰੱਕੜ)- ਸਥਾਨਕ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਪਿੰਡ ਪਨਾਮ ਨੇੜੇ ਮੋਟਰਸਾਈਕਲ ਰੇਹੜੀ 'ਤੇ ਬੱਸ ਦਰਮਿਆਨ ਹੋਈ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕਾਂ ਦੀ ਪਹਿਚਾਣ ਸ਼ਿਵ ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਇੰਗਲੈਂਡ ਨੂੰ ਲੱਗਾ ਚੌਥਾ ਝਟਕਾ, ਓਲੀ ਪੋਪ ਨੂੰ ਸ਼ਮੀ ਨੇ ਕੀਤਾ ਆਊਟ
. . .  about 2 hours ago
ਜੰਮੂ ਅਤੇ ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 2 hours ago
ਸ੍ਰੀਨਗਰ, 21 ਅਗਸਤ- ਜੰਮੂ ਅਤੇ ਕਸ਼ਮੀਰ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋਣ ਦੀ ਖ਼ਬਰ ਸਾਹਮਣੇ ਆਈ...
ਕੇਰਲ 'ਚ ਹੜ੍ਹਾਂ ਦੀ ਸਥਿਤੀ 'ਤੇ ਬੁਲਾਈ ਗਈ ਸਰਬ ਦਲ ਬੈਠਕ
. . .  about 2 hours ago
ਤਿਰੂਵਨੰਤਪੁਰਮ, 21 ਅਗਸਤ- ਕੇਰਲ ਦੇ ਤਿਰੂਵਨੰਤਪੁਰਮ 'ਚ ਹੜ੍ਹਾਂ ਦੀ ਸਥਿਤੀ 'ਤੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਦੀ ਪ੍ਰਧਾਨਗੀ ਹੇਠ ਸਰਬ ਦਲ ਦੀ ਬੈਠਕ ਬੁਲਾਈ ਗਈ...
ਸ਼ਹੀਦ ਔਰੰਗਜ਼ੇਬ ਦੇ ਪਿਤਾ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਹਿਮਾਇਤ
. . .  about 2 hours ago
ਸ੍ਰੀਨਗਰ, 21 ਅਗਸਤ- ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਜੂਨ ਮਹੀਨੇ 'ਚ ਅੱਤਵਾਦੀਆਂ ਵੱਲੋਂ ਅਗਵਾ ਕਰ ਕੇ ਮਾਰੇ ਗਏ ਭਾਰਤੀ ਫ਼ੌਜ ਦੇ ਦੇ ਜਵਾਨ ਔਰੰਗਜ਼ੇਬ ਦੇ ਪਿਤਾ ਮੁਹੰਮਦ ਹਨੀਫ਼ ਨੇ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਯਾਤਰਾ ਦੀ ਹਿਮਾਇਤ ਕਰਦਿਆ ਕਿਹਾ ਕਿ...
ਬਿਆਸ ਦਰਿਆ 'ਚ ਜਲ ਪ੍ਰਵਾਹ ਕਰਨ ਲਈ ਸਵ. ਵਾਜਪਾਈ ਜੀ ਦੀਆਂ ਅਸਥੀਆਂ ਕੱਲ੍ਹ ਪੁੱਜਣਗੀਆਂ ਅੰਮ੍ਰਿਤਸਰ
. . .  about 3 hours ago
ਅੰਮ੍ਰਿਤਸਰ, 21 ਅਗਸਤ (ਹਰਮਿੰਦਰ ਸਿੰਘ)- ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਵਾਲਾ ਕਲਸ਼ ਕੱਲ੍ਹ (22 ਅਗਸਤ) ਨੂੰ ਬਿਆਸ ਦਰਿਆ 'ਚ ਜਲ ਪ੍ਰਵਾਹ ਕਰਨ ਲਈ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਪੁੱਜੇਗਾ...
ਮੰਦਸੌਰ ਜਬਰ-ਜਨਾਹ ਮਾਮਲਾ : ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ
. . .  about 3 hours ago
ਭੋਪਾਲ, 21 ਅਗਸਤ- ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਸੱਤ ਸਾਲਾ ਬੱਚੀ ਨਾਲ ਜਬਰ-ਜਨਾਹ ਦੇ ਮਾਮਲੇ 'ਚ ਦੋਹਾਂ ਦੋਸ਼ੀਆਂ ਇਰਫਾਨ ਅਤੇ ਆਸਿਫ ਨੂੰ ਅਦਾਲਤ ਨੇ ਦੋਸ਼ੀ ਕਰਾਰਿਆ ਹੈ। ਮੰਦਸੌਰ ਦੀ ਫਾਸਟ ਟਰੈਕ ਅਦਾਲਤ ਨੇ ਅੱਜ ਫੈਸਲਾ ਸੁਣਾਉਂਦਿਆਂ ਦੋਹਾਂ ਦੋਸ਼ੀਆਂ ਨੂੰ...
ਭਾਰਤ 'ਚ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਲੋਕ ਅਮਨ ਨੂੰ ਪਹੁੰਚਾ ਰਹੇ ਹਨ ਨੁਕਸਾਨ- ਇਮਰਾਨ ਖਾਨ
. . .  about 3 hours ago
ਇਸਲਾਮਾਬਾਦ, 21 ਅਗਸਤ- ਪਾਕਿਸਤਾਨ ਦੌਰੇ ਨੂੰ ਲੈ ਕੇ ਭਾਰਤ 'ਚ ਵਿਵਾਦਾਂ 'ਚ ਘਿਰੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਬਚਾਅ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਤਰ ਆਏ ਹਨ। ਇਮਰਾਨ ਖਾਨ ਨੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ...
ਪਾਕਿਸਤਾਨ 'ਚ ਆਈ ਸਿਆਸੀ ਤਬਦੀਲੀ ਨਾਲ ਖ਼ਿੱਤੇ 'ਚ ਅਮਨ ਦੀਆਂ ਸੰਭਾਵਨਾਵਾਂ ਵਧੀਆਂ - ਨਵਜੋਤ ਸਿੱਧੂ
. . .  about 3 hours ago
ਚੰਡੀਗੜ੍ਹ, 21 ਅਗਸਤ(ਅਜਾਇਬ ਔਜਲਾ)- ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ 'ਚ ਆਈ ਨਵੀਂ ਸਿਆਸੀ ਤਬਦੀਲੀ ਤੋਂ ਅਜਿਹੀ ਆਸ ਵੀ ਰੱਖੀ ਜਾ ਸਕਦੀ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਦੋਹਾਂ ਦੇਸ਼ਾਂ ਵਿਚ ਚਲੇ ਆ ...
ਸਿੱਧੂ ਨੂੰ ਨਿਸ਼ਾਨਾ ਬਣਾਉਣ ਵਾਲੇ ਲੋਕ ਅਮਨ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾ ਰਹੇ ਹਨ- ਇਮਰਾਨ ਖ਼ਾਨ
. . .  about 3 hours ago
ਇਮਰਾਨ ਖ਼ਾਨ ਨੇ ਪਾਕਿਸਤਾਨ ਆਉਣ 'ਤੇ ਸਿੱਧੂ ਦਾ ਕੀਤਾ ਧੰਨਵਾਦ
. . .  about 4 hours ago
ਜਨਤਕ ਨਲਕੇ ਤੋਂ ਪਾਣੀ ਪੀਣ ਕਾਰਨ ਲੋਕਾਂ ਵੱਲੋਂ ਦਲਿਤ ਮਹਿਲਾ ਨਾਲ ਕੁੱਟ ਮਾਰ
. . .  about 4 hours ago
ਪਾਕਿ ਯਾਤਰਾ 'ਤੇ ਸਿੱਧੂ ਦੀ ਸਫ਼ਾਈ - ਮੋਦੀ ਵੀ ਬਿਨਾਂ ਆਗਿਆ ਤੋਂ ਗਏ ਸਨ ਪਾਕਿਸਤਾਨ
. . .  about 4 hours ago
ਪਿੰਡ ਦਿਹਾਣਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਰੂਪ ਅਗਨ ਭੇਟ
. . .  about 5 hours ago
ਗੁਰਧਾਮਾਂ ਦੇ ਦਰਸ਼ਨਾਂ ਲਈ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ - ਜਗਮੀਤ ਸਿੰਘ ਬਰਾੜ
. . .  about 5 hours ago
ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨੇ ਮੇਰੇ ਨਾਲ ਸ਼ਾਂਤੀ ਦੀ ਗੱਲ ਕੀਤੀ- ਸਿੱਧੂ
. . .  about 5 hours ago
ਮੋਦੀ ਜੀ ਨੇ ਵੀ ਨਵਾਜ਼ ਸ਼ਰੀਫ਼ ਨੂੰ ਸਹੁੰ ਚੁੱਕ ਸਮਾਗਮ 'ਚ ਬੁਲਾਇਆ ਸੀ- ਸਿੱਧੂ
. . .  about 5 hours ago
ਅਟਲ ਜੀ ਪਾਕਿਸਤਾਨ ਨਾਲ ਸੰਬੰਧ ਸੁਧਾਰਨਾ ਚਾਹੁੰਦੇ ਸਨ- ਸਿੱਧੂ
. . .  about 5 hours ago
ਮੇਰੀ ਪਾਕਿਸਤਾਨ ਯਾਤਰਾ ਨਾਲ ਦੋਹਾਂ ਦੇਸ਼ਾਂ ਵਿਚਾਲੇ ਸੰਬੰਧਾਂ ਦੇ ਸੁਧਾਰ ਦੀ ਸੰਭਾਵਨਾ ਬਣੀ- ਸਿੱਧੂ
. . .  about 5 hours ago
ਟਰੇਨ ਦੀ ਲਪੇਟ 'ਚ ਆਉਣ ਕਾਰਨ ਦੋ ਲੋਕਾਂ ਦੀ ਮੌਤ, ਪੰਜ ਜ਼ਖ਼ਮੀ
. . .  about 5 hours ago
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਨੇ 50 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਜਿਤਿਆ ਚਾਂਦੀ ਦਾ ਤਗਮਾ
. . .  about 6 hours ago
ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵ੍ਹਟਸਐਪ ਦੇ ਸੀ. ਈ. ਓ. ਨਾਲ ਕੀਤੀ ਮੁਲਾਕਾਤ
. . .  about 6 hours ago
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ 'ਤੇ ਪੰਜਾਬ ਮਿਲੇਗੀ ਉਮਰ ਕੈਦ ਦੀ ਸਜ਼ਾ
. . .  about 6 hours ago
ਕੇਰਲ ਦੀ ਮਦਦ ਲਈ ਅੱਗੇ ਆਇਆ ਯੂ. ਏ. ਈ., 700 ਕਰੋੜ ਰੁਪਏ ਦੀ ਮਦਦ ਦੀ ਕੀਤੀ ਪੇਸ਼ਕਸ਼
. . .  about 6 hours ago
ਟਰਨਬੁੱਲ ਹੀ ਰਹਿਣਗੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ
. . .  about 7 hours ago
ਸੁਪਰੀਮ ਕੋਰਟ ਦਾ ਅਹਿਮ ਫੈਸਲਾ, ਰਾਜ ਸਭਾ ਚੋਣਾਂ 'ਚ ਨਹੀਂ ਹੋਵੇਗੀ 'ਨੋਟਾ' ਦੀ ਵਰਤੋਂ
. . .  about 7 hours ago
ਇਟਲੀ 'ਚ ਹੜ੍ਹ ਆਉਣ ਕਾਰਨ 10 ਲੋਕਾਂ ਦੀ ਮੌਤ
. . .  about 7 hours ago
ਜੰਮੂ-ਕਸ਼ਮੀਰ : ਸ਼ਰਧਾਲੂਆਂ ਨਾਲ ਭਰੀ ਬੱਸ ਝਨਾਬ ਦਰਿਆ 'ਚ ਡਿੱਗੀ, 11 ਦੀ ਮੌਤ
. . .  about 6 hours ago
ਏਸ਼ੀਅਨ ਖੇਡਾਂ 2018 : 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਭਾਰਤੀ ਨਿਸ਼ਾਨੇਬਾਜ਼ ਅਭਿਸ਼ੇਕ ਵਰਮਾ ਨੇ ਜਿੱਤਿਆ ਕਾਂਸੀ ਦਾ ਤਗਮਾ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਰਣਨੀਤੀ ਕਿੰਨੀ ਵੀ ਖੂਬਸੂਰਤ ਕਿਉਂ ਨਾ ਹੋਵੇ, ਤੁਹਾਨੂੰ ਕਦੇ-ਕਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। -ਸਰ ਵਿੰਸਟਨ ਚਰਚਿਲ
  •     Confirm Target Language  

ਇਮਰਾਨ ਨੂੰ ਲਿਖੀ ਵਧਾਈ ਚਿੱਠੀ ਨਾਲ ਵਿਵਾਦ

ਪਾਕਿਸਤਾਨ ਨੇ ਮੋਦੀ ਵਲੋਂ ਗੱਲਬਾਤ ਸ਼ੁਰੂ ਕਰਨ ਦਾ ਸੰਕੇਤ ਦੇਣ ਦਾ ਕੀਤਾ ਦਾਅਵਾ

ਭਾਰਤ ਵਲੋਂ ਪਾਕਿ ਦਾ ਦਾਅਵਾ ਖਾਰਜ

ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚਿੱਠੀ ਲਿਖ ਕੇ ਭਾਰਤ ਵਲੋਂ 'ਚੰਗੇ ਗੁਆਂਢੀ ਸਬੰਧ' ਰੱਖਣ ਦੀ ਇੱਛਾ ਪ੍ਰਗਟਾਈ ਅਤੇ ਨਾਲ ਹੀ ਖ਼ੇਤਰ ਦੇ ਲੋਕਾਂ ਦੀ ਭਲਾਈ ਲਈ ਸਾਰਥਿਕ ਅਤੇ ਰਚਨਾਤਮਿਕ ਗੱਲਬਾਤ ਰੱਖਣ ਦੀ ਦਿਸ਼ਾ 'ਚ ਵੇਖਣ ਦਾ ਮਸ਼ਵਰਾ ਵੀ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਚਿੱਠੀ ਗੁਆਂਢੀ ਮੁਲਕ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਵਧਾਈ ਦਿੰਦਿਆਂ ਲਿਖੀ, ਪਰ ਇਸ ਵਧਾਈ ਸੰਦੇਸ਼ ਦੇ ਨਾਲ ਵੀ ਵਿਵਾਦ ਉਸ ਵੇਲੇ ਜੁੜ ਗਿਆ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦਾਅਵਾ ਕੀਤਾ ਕਿ ਮੋਦੀ ਨੇ ਖ਼ਾਨ ਨੂੰ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਸਰਕਾਰੀ ਹਲਕਿਆਂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ 18 ਅਗਸਤ ਨੂੰ ਭੇਜੀ ਗਈ ਚਿੱਠੀ 'ਚ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਸ਼ੁਰੂ ਕਰਨ ਲਈ ਕੁਝ ਨਹੀਂ ਕਿਹਾ ਗਿਆ। ਚਿੱਠੀ 'ਚ ਮੋਦੀ ਨੇ ਭਰੋਸਾ ਜਤਾਇਆ ਕਿ ਪਾਕਿਸਤਾਨ 'ਚ ਨਵੀਂ ਸਰਕਾਰ ਦੇ ਕੰਮਕਾਜ ਸੰਭਾਲਣ ਨਾਲ ਲੋਕਾਂ ਦਾ ਲੋਕਤੰਤਰ 'ਚ ਭਰੋਸਾ ਮਜ਼ਬੂਤ ਹੋਵੇਗਾ। ਮੋਦੀ ਨੇ ਭਾਰਤ 'ਚ ਸ਼ਾਂਤੀ ਸੁਰੱਖਿਆ ਅਤੇ ਵਿਕਾਸ ਦਾ ਦ੍ਰਿਸ਼ਟੀਕੋਨ ਸਾਂਝਾ ਕਰਦਿਆਂ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਖ਼ੇਤਰ ਨੂੰ ਹਿੰਸਾ ਅਤੇ ਅੱਤਵਾਦ ਤੋਂ ਮੁਕਤ ਕਰਕੇ ਵਿਕਾਸ 'ਤੇ ਧਿਆਨ ਦਿੱਤਾ ਜਾਵੇ। ਮੋਦੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਦੱਖਣੀ ਏਸ਼ੀਆਈ ਖਿੱਤੇ ਨੂੰ ਅੱਤਵਾਦ ਮੁਕਤ ਕਰਵਾਉਣ ਦੀ ਦਿਸ਼ਾ 'ਚ ਕੰਮ ਕਰਨ ਦੀ ਲੋੜ ਹੈ। ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਇਮਰਾਨ ਖਾਨ ਨੇ ਰਾਸ਼ਟਰ ਦੇ ਨਾਂਅ ਆਪਣੇ ਤਕਰੀਬਨ ਇਕ ਘੰਟੇ ਲੰਮੇ ਸੰਬੋਧਨ 'ਚ ਵਿਦੇਸ਼ ਨੀਤੀ ਬਾਰੇ ਬੋਲਦਿਆਂ ਇਹ ਕਿਹਾ ਸੀ ਕਿ ਪਾਕਿਸਤਾਨ ਨੂੰ ਆਪਣੇ ਸਾਰੇ ਗੁਆਂਢੀਆਂ ਨਾਲ ਬਿਹਤਰੀਨ ਸਬੰਧ ਬਣਾਉਣ ਲਈ ਕੰਮ ਕਰਨਾ ਪਵੇਗਾ। ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਗੁਆਂਢੀ ਮੁਲਕਾਂ ਨਾਲ ਗੱਲ ਕਰ ਲਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪਾਕਿਸਤਾਨ ਸਾਰੇ ਗੁਆਂਢੀ ਮੁਲਕਾਂ ਨਾਲ ਸਬੰਧ ਸੁਧਾਰ ਲਏਗਾ। ਇਮਰਾਨ ਖਾਨ ਨੇ ਇਹ ਵੀ ਕਿਹਾ ਕਿ ਗੁਆਂਢੀਆਂ ਨਾਲ ਸ਼ਾਂਤੀ ਬਣਾਏ ਬਿਨਾਂ ਅਸੀਂ ਦੇਸ਼ (ਪਾਕਿਸਤਾਨ) 'ਚ ਸ਼ਾਂਤੀ ਨਹੀਂ ਲਿਆ ਸਕਦੇ।
ਮੋਦੀ ਵਲੋਂ ਖ਼ਾਨ ਨੂੰ ਗੱਲਬਾਤ ਦੀ ਪੇਸ਼ਕਸ਼ ਨਹੀਂ-ਪਾਕਿ
ਇਸਲਾਮਾਬਾਦ, (ਪੀ. ਟੀ. ਆਈ.)-ਪਾਕਿਸਤਾਨ ਨੇ ਅੱਜ ਸਪਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਲਿਖੇ ਪੱਤਰ ਵਿਚ ਗੱਲਬਾਤ ਦੀ ਕੋਈ ਪੇਸ਼ਕਸ਼ ਨਹੀਂ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਭਾਰਤੀ ਮੀਡੀਆ ਦੇ ਇਕ ਵਰਗ ਵਿਚ ਆਈਆਂ ਰਿਪੋਰਟਾਂ ਦੇ ਸਬੰਧ ਵਿਚ ਪੁੱਛੇ ਸਵਾਲ ਦੇ ਜਵਾਬ ਵਿਚ ਇਕ ਬਿਆਨ ਜਾਰੀ ਕਰਕੇ ਇਹ ਗੱਲ ਆਖੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਜ਼ੋਰ ਦੇ ਕੇ ਕਿਹਾ ਕਿ ਨਵੇਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਬਿਆਨ ਨਹੀਂ ਦਿੱਤਾ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ ਸਗੋਂ ਇਹ ਕਿਹਾ ਸੀ ਕਿ ਮੋਦੀ ਨੇ ਖ਼ਾਨ ਨੂੰ ਲਿਖੇ ਪੱਤਰ ਵਿਚ ਉਸ ਤਰ੍ਹਾਂ ਦੀ ਕੁਝ ਗੱਲ ਲਿਖੀ ਹੈ ਜੋ ਕੁਝ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਉਸਾਰੂ ਗੱਲਬਾਤ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ।
ਗੱਲਬਾਤ ਜਾਰੀ ਰੱਖਣਾ ਪਾਕਿ ਲਈ ਜ਼ਰੂਰੀ-ਕੁਰੈਸ਼ੀ

ਅੰਮ੍ਰਿਤਸਰ, (ਸੁਰਿੰਦਰ ਕੋਛੜ) -ਪਾਕਿ ਸਰਕਾਰ ਦੇ ਨਵੇਂ ਬਣੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਭਾਰਤ ਨਾਲ ਸਬੰਧ ਸੁਧਾਰਨ ਲਈ ਨਿਰੰਤਰ ਤੇ ਨਿਰਵਿਘਨ ਗੱਲਬਾਤ ਨੂੰ ਜਾਰੀ ਰੱਖਣਾ ਪਾਕਿ ਲਈ ਜ਼ਰੂਰੀ ਦੱਸਿਆ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਅਤੇ ਅਸੀਂ ਕੋਈ ਵੀ ਬਾਹਰੀ ਖ਼ਤਰਾ ਬਰਦਾਸ਼ਤ ਕਰਨ ਦੀ ਹਾਲਤ 'ਚ ਨਹੀਂ ਹਾਂ। ਉਨ੍ਹਾਂ ਕਿਹਾ ਕਿ ਅਸੀਂ ਗੁਆਂਢੀ ਹਾਂ ਤੇ ਅਸੀਂ ਦੋਵੇਂ ਇਕ-ਦੂਜੇ ਦੀਆਂ ਸਮੱਸਿਆਵਾਂ ਤੋਂ ਜਾਣੂੰ ਹਾਂ। ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਪਣੀ ਅਸਲੀਅਤ ਨੂੰ ਧਿਆਨ 'ਚ ਰੱਖਦਿਆਂ ਭਾਰਤ ਤੇ ਪਾਕਿਸਤਾਨ ਨੂੰ ਅੱਗੇ ਵਧਣਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਇਮਰਾਨ ਖ਼ਾਨ ਨੂੰ ਇਕ ਪੱਤਰ ਰਾਹੀਂ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਸ਼ੁਰੂ ਕਰਨ ਦਾ ਸੰਕੇਤ ਦਿੱਤਾ ਹੈ। ਪਾਕਿ ਵਿਦੇਸ਼ ਮੰਤਰੀ ਅਨੁਸਾਰ ਭਾਰਤ ਤੇ ਪਾਕਿਸਤਾਨ ਵਿਚਲੇ ਮੁੱਦੇ ਗੁੰਝਲਦਾਰ ਹਨ ਤੇ ਉਨ੍ਹਾਂ ਨੂੰ ਹੱਲ ਕਰਨ 'ਚ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਸਾਨੂੰ ਗੱਲਬਾਤ ਜ਼ਰੂਰ ਸ਼ੁਰੂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਕ ਵਾਰ ਫਿਰ ਕਸ਼ਮੀਰ ਮੁੱਦੇ ਦਾ ਰਾਗ ਅਲਾਪਦਿਆਂ ਕਿਹਾ ਕਿ ਸਾਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਅਸੀਂ ਬਹੁਤ ਸਾਰੀਆਂ ਸਾਂਝੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਾਂ ਤੇ ਕਸ਼ਮੀਰ ਸਾਡੀ ਸਾਂਝੀ ਮੁੱਖ ਸਮੱਸਿਆ ਹੈ।

ਵਿਨੇਸ਼ ਫੋਗਟ ਨੇ ਭਾਰਤ ਨੂੰ ਕੁਸ਼ਤੀ 'ਚ ਦਿਵਾਇਆ ਇਕ ਹੋਰ ਸੋਨ ਤਗਮਾ

* ਏਸ਼ਿਆਈ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਬਣੀ * ਨਿਸ਼ਾਨੇਬਾਜ਼ੀ 'ਚ ਭਾਰਤ ਨੇ ਜਿੱਤੇ ਦੋ ਚਾਂਦੀ ਦੇ ਤਗਮੇ

ਜਕਾਰਤਾ, 20 ਅਗਸਤ-ਇਥੇ ਹੋ ਰਹੀਆਂ ਏਸ਼ਿਆਈ ਖੇਡਾਂ ਵਿਚ ਮਹਿਲਾ ਕੁਸ਼ਤੀ ਦੇ 50 ਕਿੱਲੋ ਫਰੀ ਸਟਾਈਲ ਵਰਗ ਮੁਕਾਬਲੇ 'ਚ ਭਾਰਤ ਦੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ ਤੇ ਕੁਸ਼ਤੀ ਵਿਚ ਭਾਰਤ ਨੂੰ ਦੂਜਾ ਸੋਨ ਤਗਮਾ ਹਾਸਲ ਹੋਇਆ ਹੈ। ਇਸ ਤੋਂ ਪਹਿਲਾਂ ਅੱਜ ਭਾਰਤ ਨੇ ਸ਼ੂਟਿੰਗ ਵਿਚ 2 ਚਾਂਦੀ ਦੇ ਤਗਮੇ ਜਿੱਤੇ।
ਇਨਾਂ ਖੇਡਾਂ 'ਚ ਭਾਰਤ ਨੇ ਹੁਣ ਤੱਕ 2 ਸੋਨ, 2 ਚਾਂਦੀ ਤੇ 1 ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਭਾਰਤ ਨੂੰ 2 ਸੋਨ ਤਗਮੇ ਕੁਸ਼ਤੀ 'ਚ 2 ਚਾਂਦੀ ਦੇੇ ਅਤੇ 1 ਕਾਂਸੀ ਦਾ ਤਗਮਾ ਸ਼ੂਟਿੰਗ ਵਿਚ ਹਾਸਲ ਹੋਇਆ ਹੈ। ਅੱਜ ਏਸ਼ੀਅਨ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਭਾਰਤ ਦੇ ਦੀਪਕ ਕੁਮਾਰ ਤੇ ਲਕਸ਼ੇ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ਤੇ ਹੁਣ ਤੱਕ ਭਾਰਤ ਦੇ ਕੁੱਲ 5 ਤਗਮੇ ਹੋ ਗਏ ਹਨ।
ਸ਼ੂਟਿੰਗ 'ਚ 2 ਚਾਂਦੀ ਤਗਮੇ
ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਦੇ ਮੁਕਾਬਲੇ 'ਚ ਦੇਸ਼ ਲਈ ਪਹਿਲਾ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਮੁਕਾਬਲੇ 'ਚ ਭਾਰਤ ਦਾ ਦੂਜਾ ਸ਼ੂਟਰ ਰਵੀ ਕੁਮਾਰ ਤਗਮੇ ਦੀ ਦੌੜ ਤੋਂ ਬਾਹਰ ਹੋ ਗਿਆ ਤੇ ਉਸ ਨੂੰ ਚੌਥਾ ਸਥਾਨ ਹਾਸਲ ਹੋਇਆ। ਦੀਪਕ ਕੁਮਾਰ ਨੇ ਫਾਈਨਲ 'ਚ 247.7 ਅੰਕ ਹਾਸਲ ਕਰਕੇ ਚਾਂਦੀ ਦੇ ਤਗਮੇ 'ਤੇ ਕਬਜਾ ਕੀਤਾ।
ਦੀਪਕ ਨੇ ਏਸ਼ੀਅਨ ਖੇਡਾਂ 'ਚ ਆਪਣਾ ਪਹਿਲਾ ਤਗਮਾ ਹਾਸਲ ਕੀਤਾ ਹੈ।
ਅੰਮ੍ਰਿਤਸਰ ਦੇ ਲਾਲ ਨੇ ਕੀਤੀ ਕਮਾਲ
ਸ਼ੂਟਿੰਗ 'ਚ ਮਰਦਾਂ ਦੇ ਟਰੈਪ ਮੁਕਾਬਲੇ 'ਚ ਭਾਰਤ ਦੇ ਨਿਸ਼ਾਨੇਬਾਜ਼ ਲਕਸ਼ੇ ਨੇ ਦੇਸ਼ ਲਈ ਦੂਜਾ ਚਾਂਦੀ ਦਾ ਤਗਮਾ ਹਾਸਲ ਕੀਤਾ। ਲਕਸ਼ੇ ਨੇ ਇਹ ਮਾਣਮੱਤੀ ਪ੍ਰਾਪਤੀ 43 ਅੰਕ ਹਾਸਲ ਕਰਕੇ ਪ੍ਰਾਪਤ ਕੀਤੀ। ਲਕਸ਼ੇ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਪੈਂਦੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਬੀ.ਏ. ਭਾਗ ਪਹਿਲਾ ਦੀ ਪੜ੍ਹਾਈ ਕਰ ਰਿਹਾ ਹੈ। ਇਸ ਪ੍ਰਾਪਤੀ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਲਕਸ਼ੇ ਨੂੰ ਵਧਾਈ ਦਿੱਤੀ ਹੈ।
ਬੈਡਮਿੰਟਨ 'ਚ ਭਾਰਤੀ ਮਹਿਲਾ ਟੀਮ ਹਾਰੀ
ਬੈਡਮਿੰਟਨ ਦੇ ਔਰਤਾਂ ਦੇ ਕੁਆਟਰ ਫਾਈਨਲ ਦੇ ਟੀਮ ਮੁਕਾਬਲੇ 'ਚ ਭਾਰਤੀ ਔਰਤਾਂ ਦੀ ਟੀਮ ਜਪਾਨ ਤੋਂ 3-1 ਨਾਲ ਹਾਰ ਕੇ ਏਸ਼ੀਅਨ ਖੇਡਾਂ ਤੋਂ ਬਾਹਰ ਹੋ ਗਈ।
ਸਪੀਕਤਕਰਾ 'ਚ ਵੀ ਮਿਲੀ ਹਾਰ
ਸਪੀਕਤਕਰਾ ਦੇ ਮੁਕਾਬਲੇ 'ਚ ਭਾਰਤ ਦੀ ਮਰਦਾਂ ਦੀ ਟੀਮ ਨੂੰ ਗਰੁੱਪ ਬੀ ਦੇ ਮੁਢਲੇ ਰਾਊਂਡ ਦੇ ਮੁਕਾਬਲੇ 'ਚ ਮੇਜ਼ਬਾਨ ਇੰਡੋਨੇਸ਼ੀਆ ਹੱਥੋਂ 1-0 ਨਾਲ ਹਾਰ ਹੋਈ।
ਬਾਸਕਟਬਾਲ 'ਚ ਵੀ ਭਾਰਤ ਹਾਰਿਆ
ਬਾਸਕਟਬਾਲ ਦੇ 5 ਏ 5 ਮੁਕਾਬਲੇ 'ਚ ਭਾਰਤੀ ਔਰਤਾਂ ਦੀ ਬਾਸਕਟਬਾਲ ਟੀਮ ਨੂੰ ਮੁਢਲੇ ਰਾਊਂਡ 'ਚ ਕੋਰੀਆ ਹੱਥੋਂ 104-54 ਨਾਲ ਹਾਰ ਹੋਈ।
ਤਾਈਕਵਾਂਡੋ 'ਚ ਵੀ ਭੰਡਾਰੀ ਹਾਰੀ
ਤਾਈਕਵਾਂਡੋ ਦੇ ਔਰਤਾਂ ਦੇ 53 ਕਿੱਲੋ ਰਾਊਂਡ 16 ਵਰਗ 'ਚ ਭਾਰਤ ਦੀ ਭੰਡਾਰੀ ਲਤਿਕਾ ਨੂੰ ਹਾਂਗਕਾਗ ਦੀ ਲਾਅ ਸਿੰਨ ਤੋਂ ਹਾਰ ਮਿਲੀ।
ਹੈਂਡਬਾਲ 'ਚ ਮਿਲੀ ਜਿੱਤ
ਹੈਂਡਬਾਲ ਮਰਦਾਂ ਦੇ ਗਰੁੱਪ 3 ਦੇ ਮੁੱਖ ਰਾਊਂਡ ਦੇ ਮੁਕਾਬਲੇ 'ਚ ਭਾਰਤੀ ਟੀਮ ਨੇ ਮਲੇਸ਼ੀਆ 'ਤੇ 45-19 ਨਾਲ ਜਿੱਤ ਦਰਜ ਕੀਤੀ।
ਮਰਦਾਂ ਦੀ ਕਬੱਡੀ 'ਚ ਮਿਲੀ ਹਾਰ ਤੇ ਔਰਤਾਂ ਜੇਤੂ
ਕਬੱਡੀ ਦੇ ਮਹਿਲਾ ਵਰਗ ਦੇ ਗਰੁੱਪ ਏ ਦੇ ਮੁਕਾਬਲੇ 'ਚ ਭਾਰਤੀ ਮਹਿਲਾ ਟੀਮ ਨੇ ਥਾਈਲੈਂਡ 'ਤੇ 33-23 ਨਾਲ ਜਿੱਤ ਦਰਜ ਕਰਕੇ ਅਗਲੇ ਗੇੜ 'ਚ ਥਾਂ ਬਣਾਈ। ਮਰਦਾਂ ਦੇ ਵਰਗ 'ਚ ਭਾਰਤੀ ਟੀਮ ਨੂੰ ਕੋਰੀਆ ਹੱਥੋਂ 10-14 ਅੰਕਾਂ ਨਾਲ ਹਾਰ ਮਿਲੀ।
ਟੈਨਿਸ 'ਚ ਵੀ ਚੰਗਾ ਪ੍ਰਦਰਸ਼ਨ
ਟੈਨਿਸ ਦੇ ਔਰਤਾਂ ਦੇ ਸਿੰਗਲ ਰਾਊਂਡ 32 ਦੇ ਮੁਕਾਬਲੇ 'ਚ ਭਾਰਤ ਦੀ ਰੈਣਾ ਅੰਕਿਤਾ ਨੇ ਇੰਡੋਨੇਸ਼ੀਆ ਦੀ ਗੁਮੁੱਲੀਆ 'ਤੇ 2-0 ਨਾਲ ਜਿੱਤ ਦਰਜ ਕੀਤੀ। ਔਰਤਾਂ ਦੇ ਸਿੰਗਲ ਰਾਊਂਡ 32 'ਚ ਭਾਰਤ ਦੀ ਕਮਰਾਨ ਕੌਰ ਥਾਂਦੀ ਨੇ ਮੰਗੋਲੀਆ ਦੀ ਏ.ਜਗਰਾਲ 'ਤੇ 2-0 ਨਾਲ ਜਿੱਤ ਦਰਜ ਕੀਤੀ।
ਵਾਲੀਬਾਲ 'ਚ ਵੀ ਭਾਰਤ ਜੇਤੂ
ਭਾਰਤੀ ਮਰਦਾਂ ਦੀ ਵਾਲੀਬਾਲ ਟੀਮ ਨੇ ਇਕ ਲੀਗ ਮੁਕਾਬਲੇ 'ਚ ਹਾਂਗਕਾਂਗ 'ਤੇ ਜਿੱਤ ਹਾਸਲ ਕੀਤੀ ਤੇ ਟੀਮ ਦੇ ਕੋਚ ਗੁਰਜੋਤ ਸਿੰਘ ਰੇਲਵੇ ਨੇ ਦੱਸਿਆ ਕਿ ਇਸ ਜਿੱਤ ਵਿਚ ਭਾਰਤੀ ਖਿਡਾਰੀ ਗੁਰਿੰਦਰ ਸਿੰਘ ਤੇ ਰਣਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ।

ਅਫ਼ਗਾਨਿਸਤਾਨ 'ਚ ਤਾਲਿਬਾਨ ਵਲੋਂ 200 ਬੱਸ ਯਾਤਰੀ ਅਗਵਾ

ਕਾਬੁਲ/ਪਿਸ਼ਾਵਰ, 20 ਅਗਸਤ (ਰਾਇਟਰਜ਼)-ਤਾਲਿਬਾਨ ਨੇ ਸੋਮਵਾਰ ਨੂੰ ਸਰਕਾਰ ਦੇ ਜੰਗਬੰਦੀ ਦੇ ਸੱਦੇ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਉਹ ਆਪਣੇ ਹਮਲੇ ਜਾਰੀ ਰੱਖਣਗੇ ਜਦਕਿ ਅੱਜ ਵਿਦਰੋਹੀਆਂ ਨੇ ਤਿੰਨ ਬੱਸਾਂ 'ਚ ਸਵਾਰ ਛੁੱਟੀਆਂ ਮਨਾਉਣ ਜਾ ਰਹੇ ਕਰੀਬ 200 ਯਾਤਰੀਆਂ ਨੂੰ ਅਗਵਾ ਕਰ ਲਿਆ ਜਿਨ੍ਹਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ। ਤਾਲਿਬਾਨ ਦੇ ਦੋ ਕਮਾਂਡਰਾਂ ਨੇ ਕਿਹਾ ਕਿ ਉਨ੍ਹਾਂ ਦੇ ਮੁੱਖ ਕਮਾਂਡਰ ਨੇ ਰਾਸ਼ਟਰਪਤੀ ਆਸ਼ਰਫ ਗਨੀ ਦੇ ਜੰਗਬੰਦੀ ਦੇ ਸੱਦੇ ਨੂੰ ਰੱਦ ਕਰ ਦਿੱਤਾ ਹੈ। ਤਾਲਿਬਾਨ ਲੀਡਰ ਸ਼ੇਖ ਹਾਇਬਤੁੱਲਾ ਅਖੁੰਜ਼ਦਾ ਨੇ ਸਰਕਾਰ ਦੇ ਸੱਦੇ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਇਸ ਨਾਲ ਅਮਰੀਕੀ ਫੌਜੀਆਂ ਦੀ ਮਦਦ ਹੋਵੇਗੀ। ਉੱਧਰ ਰਾਸ਼ਟਰਪਤੀ ਗਨੀ ਦੇ ਦਫਤਰ ਨੇ ਕਿਹਾ ਹੈ ਕਿ ਸਰਕਾਰ ਵਲੋਂ ਜੰਗਬੰਦੀ ਦਾ ਐਲਾਨ ਸ਼ਰਤਾਂ ਤਹਿਤ ਹੈ ਜੇਕਰ ਤਾਲਿਬਾਨ ਇਸ ਦਾ ਆਦਰ ਨਹੀਂ ਕਰਦਾ ਤਾਂ ਸਰਕਾਰ ਆਪਣੀ ਫੌਜੀ ਮੁਹਿੰਮ ਜਾਰੀ ਰੱਖੇਗੀ। ਸਰਕਾਰੀ ਅਧਿਕਾਰੀ ਕੁੰਦੂਜ਼ ਸੂਬੇ ਵਿਚ ਅਗਵਾ ਕੀਤੇ 170 ਨਾਗਰਿਕਾਂ ਤੇ ਸੁਰੱਖਿਆ ਬਲ ਦੇ 20 ਜਵਾਨਾਂ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰੀ ਬੁਲਾਰੇ ਇਸਮਤੁੱਲਾ ਮੁਰਾਦੀ ਨੇ ਕਿਹਾ ਕਿ ਇਨ੍ਹਾਂ ਬੱਸਾਂ ਨੂੰ ਉਦੋਂ ਅਗਵਾ ਕੀਤਾ ਗਿਆ ਜਦੋਂ ਇਹ ਤਾਖਰ ਸੂਬੇ ਤੋਂ ਕੁੰਦੂਜ਼ 'ਚੋਂ ਲੰਘ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਤਾਲਿਬਾਨ ਲੜਾਕਿਆਂ ਨੇ ਜਬਰਦਸਤੀ ਇਨ੍ਹਾਂ ਯਾਤਰੀਆਂ ਨੂੰ ਹੇਠਾਂ ਉਤਾਰਿਆ ਤੇ ਕਿਸੇ ਅਣਦੱਸੀ ਥਾਂ 'ਤੇ ਲੈ ਗਏ। ਪਾਕਿਸਤਾਨ ਦੇ ਇਕ ਤਾਲਿਬਾਨ ਕਮਾਂਡਰ ਨੇ ਦੱਸਿਆ ਕਿ ਨਾਗਰਿਕਾਂ ਨੂੰ ਛੋਟੇ ਸਮੂਹਾਂ ਵਿਚ ਵੰਡ ਲਿਆ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਘਰ ਭੇਜਿਆ ਜਾ ਸਕੇ ਜਦੋਂ ਕਿ ਸੁਰੱਖਿਆ ਬਲ ਦੇ ਜਵਾਨਾਂ ਨੂੰ ਤਾਲਿਬਾਨ ਦੀ ਗੁਪਤ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।

ਪੰਜਾਬ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਅੱਜ

ਚੰਡੀਗੜ੍ਹ, 20 ਅਗਸਤ (ਐਨ.ਐਸ. ਪਰਵਾਨਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਕੱਲ੍ਹ 21 ਅਗਸਤ ਨੂੰ ਇੱਥੇ ਸਿਵਲ ਸਕੱਤਰੇਤ 'ਚ ਸਵੇਰੇ 11.30 ਵਜੇ ਬੁਲਾਈ ਹੈ, ਜਿਸ ਵਿਚ ਸੰਭਵ ਹੈ ਕਿ ਅਹਿਮ ਮਾਮਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਅਜੇ ਕੁਝ ਹੀ ਦਿਨ ਪਹਿਲਾਂ ਇਹ ਮੀਟਿੰਗ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਈ ਹੈ। ਸਰਕਾਰੀ ਹਲਕਿਆਂ ਅਨੁਸਾਰ ਕੱਲ੍ਹ ਦੀ ਮੀਟਿੰਗ 'ਚ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਆਰਡੀਨੈਂਸਾਂ ਦੀ ਥਾਂ ਲੈਣ ਵਾਲੇ ਸੋਧ ਬਿੱਲਾਂ 'ਤੇ ਵਿਚਾਰ ਕੀਤੀ ਜਾਵੇਗੀ ਜੋ 24 ਅਗਸਤ ਤੋਂ ਸ਼ੁਰੂ ਹੋਣ ਵਾਲੇ ਰਾਜ ਵਿਧਾਨ ਸਭਾ ਦੇ ਇਜਲਾਸ 'ਚ ਪੇਸ਼ ਕੀਤੇ ਜਾਣੇ ਹਨ। ਵਿਧਾਇਕਾਂ ਨੂੰ ਨਿਗਮਾਂ ਤੇ ਬੋਰਡਾਂ ਦਾ ਚੇਅਰਮੈਨ ਲਾਉਣ ਬਾਰੇ ਵੀ ਉਸ ਆਰਡੀਨੈਂਸ 'ਤੇ ਵਿਚਾਰ ਕੀਤੀ ਜਾ ਸਕਦੀ ਹੈ। ਜਿਸ 'ਤੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਅਜੇ ਤੱਕ ਪ੍ਰਵਾਨਗੀ ਨਹੀਂ ਦਿੱਤੀ। ਇਸ ਅਹਿਮ ਸੋਧ ਬਿੱਲ ਦਾ ਮੰਤਵ ਵਿਧਾਇਕਾਂ ਨੂੰ ਮੁਨਾਫ਼ੇ ਬਖ਼ਸ਼ ਅਹੁਦੇ 'ਤੇ ਲਾਉਣ ਲਈ ਆਫ਼ਿਸ ਆਫ਼ ਪ੍ਰਫੈਕਟ ਦੇ ਕਾਨੂੰਨੀ ਸ਼ਿਕੰਜੇ ਤੋਂ ਬਚਾਉਣਾ ਹੈ। ਸੰਭਵ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ, ਜਿਸ ਦੀ ਰਿਪੋਰਟ ਪਹਿਲਾਂ ਹੀ ਪ੍ਰੈਸ 'ਚ ਲੀਕ ਹੋ ਚੁੱਕੀ ਹੈ ਦਾ ਕਿਸੇ ਨਾ ਕਿਸੇ ਸ਼ਕਲ ਵਿਚ ਕੱਲ੍ਹ ਦੀ ਮੀਟਿੰਗ ਵਿਚ ਮਾਮਲਾ ਉਠਾਇਆ ਜਾਏ। ਕਿਉਂਕਿ ਕਈ ਮੰਤਰੀ ਆਪਸ ਵਿਚ ਗੱਲਬਾਤ ਕਰਦੇ ਹੋਏ ਇਹ ਗਿਲਾ ਕਰ ਚੁੱਕੇ ਹਨ ਕਿ ਇਹ ਰਿਪੋਰਟ ਤਾਂ ਪਹਿਲਾਂ ਹੀ ਉਹ ਕਈ ਅਖ਼ਬਾਰਾਂ ਪੜ੍ਹ ਚੁੱਕੇ ਹਨ। ਦੱਸਣਯੋਗ ਹੈ ਕਿ ਇਜਲਾਸ ਦੇ ਦੂਜੇ ਦਿਨ 27 ਅਗਸਤ ਨੂੰ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਤੇ 28 ਅਗਸਤ ਨੂੰ ਵਿਧਾਨਕਾਰੀ ਕੰਮਕਾਜ ਨਿਪਟਾਏ ਜਾਣਗੇ।

ਉੱਤਰੀ ਰਾਜਾਂ ਵਲੋਂ ਨਸ਼ਿਆਂ ਵਿਰੁੱਧ ਸਾਂਝੀ ਜੰਗ ਲੜਨ ਦਾ ਫ਼ੈਸਲਾ

ਕੈਪਟਨ ਤੇ ਖੱਟਰ ਨੇ ਦਿੱਤੇ ਸੁਝਾਅ

ਚੰਡੀਗੜ੍ਹ, 20 ਅਗਸਤ (ਐਨ.ਐਸ. ਪਰਵਾਨਾ)-ਨਸ਼ਿਆਂ ਦੀ ਵੱਧ ਰਹੀ ਬਿਮਾਰੀ ਵਿਰੁੱਧ ਸਾਂਝੀ ਜੰਗ ਲੜਨ ਲਈ ਉੱਤਰੀ ਰਾਜਾਂ ਦੇ ਮੁੱਖ ਮੰਤਰੀਆਂ ਨੇ ਅੱਜ ਇਥੇ ਅਹਿਮ ਤੇ ਇਤਿਹਾਸਕ ਫ਼ੈਸਲਾ ਲੈਂਦੇ ਹਰ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਦਾ ਅਹਿਦ ਕੀਤਾ ਤੇ ਇਸ ਬਾਰੇ ਇਥੋਂ ਕੁਝ ਮੀਲ ਦੂਰ ਪੰਚਕੂਲਾ ਵਿਚ ਇਕ ਸਾਂਝਾ ਸਕੱਤਰੇਤ ਕਾਇਮ ਕਰਨ ਦਾ ਫ਼ੈਸਲਾ ਕੀਤਾ। ਇਹ ਕਦਮ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਬੁਲਾਈ ਗਈ ਹਰਿਆਣਾ ਨਿਵਾਸ 'ਚ ਸਾਂਝੀ ਮੀਟਿੰਗ ਵਿਚ ਉਠਾਇਆ ਗਿਆ, ਜੋ ਲਗਪਗ ਢਾਈ ਘੰਟੇ ਤੱਕ ਚੱਲੀ। ਮੀਟਿੰਗ ਦੀ ਮਹਿਮਾਨ ਨਿਵਾਜੀ ਹਰਿਆਣਾ ਨੇ ਕੀਤੀ। ਸਭ ਤੋਂ ਪਹਿਲਾਂ ਸ੍ਰੀ ਖੱਟਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਮੀਟਿੰਗ ਦੇ ਮੰਤਵ 'ਤੇ ਚਾਨਣਾ ਪਾਇਆ। ਹਰ ਰਾਜ ਦੇ ਪ੍ਰਤੀਨਿਧਾਂ ਨੇ ਆਪੋ-ਆਪਣੇ ਰਾਜਾਂ 'ਚੋਂ ਨਸ਼ੀਲੇ ਪਦਾਰਥਾਂ ਵਿਰੁੱਧ ਚੱਲ ਰਹੇ ਸੰਘਰਸ਼ ਬਾਰੇ ਚਾਨਣਾ ਪਾਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸਥਾਰ ਪੂਰਵਕ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਪੰਜਾਬ 'ਚ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ, ਜੱਦੋ ਜਹਿਦ 'ਚ ਕੀ-ਕੀ ਕਦਮ ਪੁੱਟੇ ਤੇ ਕੀ ਸਫਲਤਾ ਪ੍ਰਾਪਤ ਕੀਤੀ। ਮੀਟਿੰਗ 'ਚ ਇਹ ਫ਼ੈਸਲਾ ਲਿਆ ਗਿਆ ਜਿਸ ਅਨੁਸਾਰ ਅੰਕੜੇ ਤੇ ਸੂਚਨਾ ਸਾਂਝੀ ਕਰਨ ਲਈ ਤਾਲਮੇਲ ਵਾਸਤੇ ਹਰ ਰਾਜ ਵਲੋਂ ਆਪਣੇ ਨੋਡਲ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਕੈਪਟਨ ਅਮਰਿੰਦਰ ਸਿੰਘ (ਪੰਜਾਬ), ਮਨੋਹਰ ਲਾਲ ਖੱਟਰ (ਹਰਿਆਣਾ), ਉੱਤਰਾਖੰਡ ਦੇ ਟੀ.ਐਸ. ਰਾਵਤ ਨੇ ਆਪ ਹਿੱਸਾ ਲਿਆ, ਜਦੋਂਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਮੀਟਿੰਗ ਵਿਚ ਵੀਡੀਓ ਕਾਨਫ਼ਰੰਸ ਰਾਹੀਂ ਸ਼ਮੂਲੀਅਤ ਕੀਤੀ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੂੰ 2 ਮਿੰਟ ਖ਼ਾਮੋਸ਼ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ 'ਚ ਰਾਜਸਥਾਨ, ਦਿੱਲੀ ਅਤੇ ਕੇਂਦਰ ਸ਼ਾਸਿਤ ਚੰਡੀਗੜ੍ਹ ਦੇ ਗ੍ਰਹਿ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ।
ਜਾਰੀ ਕੀਤਾ ਸਾਂਝਾ ਬਿਆਨ
''ਸਾਨੂੰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਮੁੱਖ ਮੰਤਰੀਆਂ ਅਤੇ ਰਾਜਸਥਾਨ, ਦਿੱਲੀ ਅਤੇ ਕੇਂਦਰ ਸ਼ਾਸਿਤ ਸੂਬਾ ਚੰਡੀਗੜ੍ਹ, ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਅਧਿਕਾਰੀਆਂ ਨੂੰ ਨਸ਼ੇ ਦੀ ਬੁਰਾਈ ਤੋਂ ਪ੍ਰਭਾਵੀ ਢੰਗ ਨਾਲ ਨਿਪਟਣ ਲਈ ਇਕ ਬਹੁਤ ਰਚਨਾਤਮਿਕ ਮੀਟਿੰਗ ਕਰ ਕੇ ਖ਼ੁਸ਼ੀ ਹੋਈ ਹੈ। ਅਸੀਂ ਨਸ਼ੇ ਦੇ ਖ਼ਿਲਾਫ਼ ਆਪਣਾ ਰਾਜ ਵਿਸ਼ੇਸ਼ ਸੰਘਰਸ਼ਾਂ 'ਚ ਹੁਣ ਤਕ ਦਾ ਆਪਣਾ ਤਜਰਬਾ ਸਾਂਝਾ ਕੀਤਾ ਹੈ ਅਤੇ ਨਸ਼ੇ ਦੇ ਨੁਕਸਾਨ ਨਾਲ ਆਪਣੇ ਨੌਜਵਾਨਾਂ ਨੂੰ ਬਚਾਉਣ ਲਈ ਸਾਡੀਆਂ ਸਰਕਾਰਾਂ ਵਲੋਂ ਬਣਾਈਆਂ ਜਾਣ ਵਾਲੀਆਂ ਰਣਨੀਤੀਆਂ ਅਤੇ ਕੰਮਾਂ ਲਈ ਆਪਣੇ ਸਾਂਝੇ ਸਰੋਕਾਰਾਂ ਨੂੰ ਪਹਿਚਾਣਿਆ ਹੈ। ਆਪਣੀ ਤਰ੍ਹਾਂ ਦੀ ਇਹ ਪਹਿਲੀ ਮੀਟਿੰਗ ਪੇਸ਼ੇਵਾਰ ਅਤੇ ਰਚਨਾਤਮਿਕ ਤਰੀਕੇ ਨਾਲ ਕੀਤੀ ਗਈ। ਅਸੀਂ ਭਵਿੱਖ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਜੰਮੂ ਅਤੇ ਕਸ਼ਮੀਰ ਦੇ ਸੀਨੀਅਰ ਅਧਿਕਾਰੀਆਂ ਨੂੰ ਸੱਦਾ ਦੇਣ 'ਤੇ ਵੀ ਸਹਿਮਤ ਹੋਏ ਹਾਂ।
ਕੈਪਟਨ ਦਾ ਸੁਝਾਅ ਪ੍ਰਵਾਨ
ਨਸ਼ਿਆਂ ਵਿਰੁੱਧ ਜੰਗ 'ਚ ਪ੍ਰਗਤੀ 'ਤੇ ਨਿਗਰਾਨੀ ਰੱਖਣ ਅਤੇ ਇਸ ਸਮੱਸਿਆ ਨਾਲ ਨਿਪਟਣ ਲਈ ਵੱਖ-ਵੱਖ ਪੱਧਰਾਂ 'ਤੇ ਨਿਯਮਿਤ ਤੌਰ 'ਤੇ ਮੀਟਿੰਗਾਂ ਕਰਨ ਬਾਰੇ ਕੈਪਟਨ ਅਮਰਿੰਦਰ ਸਿੰਘ ਦੇ ਸੁਝਾਅ ਨੂੰ ਮੀਟਿੰਗ ਦੌਰਾਨ ਪ੍ਰਵਾਨ ਕਰ ਲਿਆ ਗਿਆ। ਕੈਪਟਨ ਦੇ ਪ੍ਰਸਤਾਵ ਦੇ ਆਧਾਰ 'ਤੇ ਨਸ਼ਿਆਂ ਵਿਰੁੱਧ ਸਾਂਝੀ ਰਣਨੀਤੀ ਦੀ ਪ੍ਰਗਤੀ 'ਤੇ ਨਿਗਰਾਨੀ ਰੱਖਣ ਲਈ ਹਰ 6 ਮਹੀਨੇ ਬਾਅਦ ਮੀਟਿੰਗ ਕਰਨ ਦਾ ਵੀ ਫ਼ੈਸਲਾ ਲਿਆ ਗਿਆ। ਹਰੇਕ ਤਿਮਾਹੀ ਦੌਰਾਨ ਅਧਿਕਾਰੀਆਂ ਲਈ ਉੱਚ ਪੱਧਰ 'ਤੇ ਮੀਟਿੰਗ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਜਿਸ ਦੀ ਪ੍ਰਧਾਨਗੀ ਵਾਰੋ-ਵਾਰੀ ਸਬੰਧਿਤ ਸੂਬਿਆ ਦੇ ਮੁੱਖ ਸਕੱਤਰ/ਡੀ.ਜੀ.ਪੀ ਕਰਨਗੇ। ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਵੱਖ-ਵੱਖ ਸੂਬਿਆਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਐਸ.ਐਸ.ਪੀ ਰੋਜ਼ਮਰਾ ਦੇ ਪੱਧਰ 'ਤੇ ਤਾਲਮੇਲ ਕਰਨਗੇ। ਸੂਬਿਆਂ ਵਲੋਂ ਆਪਣੇ ਆਪਣੇ ਸਕੂਲਾਂ ਵਿਚ ਵੱਡੀ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਵੀ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ।
ਔਰਤਾਂ 'ਚ ਵੱਧ ਰਹੀ ਚਿੰਤਾਜਨਕ ਬਿਮਾਰੀ
ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਨਸ਼ਿਆਂ ਨਾਲ ਸਬੰਧਿਤ ਮਾਮਲਿਆਂ ਲਈ ਫਾਸਟ ਟਰੈਕ ਅਦਾਲਤਾਂ ਦੇ ਹੱਕ ਵਿਚ ਗੱਲ ਕੀਤੀ ਜਦਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਮਾਜ ਵਿਰੋਧੀ ਗਤੀਵਿਧੀਆਂ ਦੀ ਰੋਕਥਾਮ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਲਈ ਗ੍ਰਿਫ਼ਤਾਰੀ ਹੋਣ ਦੇ ਮਾਮਲੇ ਵਿਚ ਵਿਸ਼ੇਸ਼ ਬੋਰਡ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਨਸ਼ਿਆਂ ਵਿਰੁੱਧ ਸਾਂਝੀ ਰਣਨੀਤੀ ਲਈ ਸਾਰੇ ਮੁੱਖ ਮੰਤਰੀ ਇਕਮੱਤ ਹੋਏ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਸੂਚਨਾ ਸਾਂਝੀ ਕਰਨ ਲਈ 'ਨਸ਼ਾ ਸੂਚਨਾ ਸਕੱਤਰੇਤ' ਦਾ ਸੁਝਾਅ ਦਿੱਤਾ। ਉੱਤਰਾਖੰਡ ਦੇ ਮੁੱਖ ਮੰਤਰੀ ਨੇ ਨਸ਼ਿਆਂ ਦਾ ਸ਼ਿਕਾਰ ਹੋਣ ਵਿਚ ਔਰਤਾਂ ਦੀ ਵਧ ਰਹੀ ਗਿਣਤੀ 'ਤੇ ਵੀ ਚਿੰਤਾ ਜ਼ਾਹਰ ਕੀਤੀ। ਚੰਡੀਗੜ੍ਹ ਯੂ.ਟੀ. ਦੇ ਡੀ.ਜੀ.ਪੀ. ਨੇ ਬੱਚਿਆਂ ਨੂੰ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਸੁਝਾਅ ਦਿੱਤਾ ਕਿ ਅਜਿਹੇ ਤਸਕਰਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤੋਂ ਇਲਾਵਾ ਜੁਵੇਨਾਈਲ ਐਕਟ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਦੇ ਐਡੀਸ਼ਨਲ ਕਮਿਸ਼ਨਰ ਆਫ਼ ਪੁਲਿਸ ਨੇ ਸਾਰੇ ਸੂਬਿਆਂ ਵਲੋਂ ਪਹਿਲ ਦੇ ਆਧਾਰ 'ਤੇ ਡਾਟਾ ਅਤੇ ਸੂਚਨਾ ਸਾਂਝੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਜਥੇ: ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ ਖ਼ਾਰਜ

ਚੰਡੀਗੜ੍ਹ, 20 ਅਗਸਤ (ਸੁਰਜੀਤ ਸਿੰਘ ਸੱਤੀ)- ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ ਵਿਜੀਲੈਂਸ ਬਿਊਰੋ ਵਲੋਂ ਦਰਜ ਮਾਮਲੇ 'ਚ ਫਸੇ ਸੀਨੀਅਰ ਅਕਾਲੀ ਨੇਤਾ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਅਗਾਉਂ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਖਾਰਜ ਕਰ ਦਿੱਤੀ ਹੈ। ਪੰਜਾਬ ਐਗਰੋ ਇੰਡਸਟਰੀ ਦੇ ਚੇਅਰਮੈਨ ਤੋਂ ਇਲਾਵਾ ਜਥੇਦਾਰ ਕੋਲਿਆਂਵਾਲੀ ਪੰਜਾਬ ਐਸ. ਐਸ. ਐਸ. ਬੋਰਡ ਦੇ ਮੈਂਬਰ ਵੀ ਰਹੇ ਹਨ। ਵਿਜੀਲੈਂਸ ਬਿਊਰੋ ਨੇ ਜਥੇਦਾਰ ਕੋਲਿਆਂਵਾਲੀ 'ਤੇ ਦਰਜ ਪਰਚੇ 'ਚ ਦੋਸ਼ ਲਗਾਇਆ ਹੈ ਕਿ ਉਨ੍ਹਾਂ ਅਕਾਲੀ-ਭਾਜਪਾ ਸਰਕਾਰਾਂ ਵੇਲੇ ਸਾਲ 2007 ਤੋਂ ਸਾਲ 2017 ਤੱਕ ਸਰਕਾਰੀ ਅਹੁਦਿਆਂ 'ਤੇ ਰਹਿੰਦਿਆਂ ਆਪਣੇ ਰੁਤਬੇ ਦੀ ਦੁਰਵਰਤੋਂ ਕਰਕੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਹੈ। ਬਿਊਰੋ ਨੇ ਜਾਂਚ ਲਈ 2009 ਤੋਂ 2014 ਦੇ ਕਾਰਜਕਾਲ ਨੂੰ ਆਧਾਰ ਬਣਾਇਆ ਹੈ। ਵਿਜੀਲੈਂਸ ਬਿਊਰੋ ਦਾ ਕਹਿਣਾ ਸੀ ਕਿ ਜਥੇਦਾਰ ਕੋਲਿਆਂਵਾਲੀ ਦੀ ਆਮਦਨ ਦੋ ਕਰੋੜ 39 ਲੱਖ ਰੁਪਏ ਬਣਦੀ ਸੀ ਪਰ ਉਨ੍ਹਾਂ ਦੀ ਉਪਰੋਕਤ ਪੰਜ ਸਾਲਾਂ ਵਿਚ ਚੱਲ ਤੇ ਅਚੱਲ ਜਾਇਦਾਦ ਚਾਰ ਕਰੋੜ 10 ਲੱਖ ਰੁਪਏ ਦੀ ਸੀ, ਜਿਹੜੀ ਕਿ ਅਸਲ ਆਮਦਨ ਦਾ 70 ਫ਼ੀਸਦੀ ਵੱਧ ਹੈ। ਵਿਜੀਲੈਂਸ ਬਿਊਰੋ ਦਾ ਕਹਿਣਾ ਸੀ ਕਿ ਜਥੇਦਾਰ ਕੋਲਿਆਂਵਾਲੀ ਨੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਸਰਕਾਰੀ ਅਫ਼ਸਰਾਂ ਦੀ ਮਿਲੀਭੁਗਤ ਨਾਲ ਮੁਲਾਜ਼ਮਾਂ ਦੀਆਂ ਬਦਲੀਆਂ ਨਾਲ ਕਥਿਤ ਤੌਰ 'ਤੇ ਗੈਰ-ਕਾਨੂੰਨੀ ਢੰਗ ਨਾਲ ਜਾਇਦਾਦ ਬਣਾਈ ਹੈ। ਵਿਜੀਲੈਂਸ ਬਿਊਰੋ ਵਲੋਂ ਦਰਜ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਜਥੇਦਾਰ ਕੋਲਿਆਂਵਾਲੀ ਨੇ ਹਾਈਕੋਰਟ ਤੋਂ ਅਗਾੳਂੂ ਜ਼ਮਾਨਤ ਦੀ ਮੰਗ ਕੀਤੀ ਸੀ।

ਕੇਂਦਰ ਨੇ ਬਕਰੀਦ ਦੀ ਛੁੱਟੀ ਫਿਰ 22 ਅਗਸਤ ਕੀਤੀ

ਨਵੀਂ ਦਿੱਲੀ, 20 ਅਗਸਤ (ਏਜੰਸੀ)-ਕੇਂਦਰ ਸਰਕਾਰ ਨੇ ਆਪਣੇ ਪਹਿਲੇ ਬਿਆਨ ਨੂੰ ਵਾਪਸ ਲੈਂਦੇ ਹੋਏ ਸੋਮਵਾਰ ਨੂੰ ਈਦ-ਉਲ-ਜੁਹਾ ਦੀ ਛੁੱਟੀ 'ਚ ਬਦਲਾਅ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਇੱਥੇ ਸਥਿਤ ਕੇਂਦਰ ਸਰਕਾਰ ਦੇ ਦਫ਼ਤਰ 23 ਅਗਸਤ ਦੀ ਬਜਾਏ 22 ਅਗਸਤ ਨੂੰ ਬੰਦ ਰਹਿਣਗੇ। ਇਕ ਅਧਿਕਾਰ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਸ਼ਾਹੀ ਇਮਾਮ ਦੀ ਪ੍ਰਧਾਨਗੀ 'ਚ ਹੋਈ ਰੁਈਅਤ ਹਿਲਾਲ (ਚੰਨ ਨੂੰ ਦੇਖ ਕੇ ਈਦ ਤੇ ਫ਼ੈਸਲਾ ਲੈਣ ਵਾਲੀ ਕਮੇਟੀ) ਤੇ ਦਿੱਲੀ ਦੇ ਜਾਮਾ ਮਸਜਿਦ ਦੇ ਸਈਦ ਅਹਿਮਦ ਬੁਖਾਰੀ ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਲਿਆ ਗਿਆ ਹੈ। ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਚੰਨ ਦਿਖਣ ਦੀ ਰਿਪੋਰਟ ਤੋਂ ਬਾਅਦ ਅਜਿਹਾ ਕੀਤਾ ਗਿਆ ਹੈ। ਦਿੱਲੀ ਤੇ ਨਵੀਂ ਦਿੱਲੀ ਖੇਤਰ 'ਚ ਸਥਿਤ ਸਾਰੇ ਕੇਂਦਰੀ ਸਰਕਾਰੀ ਪ੍ਰਸ਼ਾਸਨਿਕ ਦਫ਼ਤਰ 22 ਅਗਸਤ ਨੂੰ ਬਕਰੀਦ ਕਾਰਨ ਬੰਦ ਰਹਿਣਗੇ। ਇਸ ਤੋਂ ਪਹਿਲਾਂ 14 ਅਗਸਤ ਨੂੰ ਸਰਕਾਰ ਨੇ ਕਿਹਾ ਸੀ ਕਿ ਈਦ-ਉਲ-ਜੁਹਾ ਦੀ ਛੁੱਟੀ 22 ਅਗਸਤ ਦੀ ਬਜਾਏ 23 ਅਗਸਤ ਨੂੰ ਹੋਵੇਗੀ।

ਸਿੱਧੂ ਮਾਮਲੇ 'ਤੇ ਕੈਪਟਨ ਤੇ ਜਾਖੜ ਆਹਮੋ-ਸਾਹਮਣੇ

ਚੰਡੀਗੜ੍ਹ, 20 ਅਗਸਤ (ਵਿਕਰਮਜੀਤ ਸਿੰਘ ਮਾਨ)-ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਨੂੰ ਲੈ ਕੇ ਵਿਚਾਰਕ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਆਹਮੋ-ਸਾਹਮਣੇ ਆ ਗਏ ਹਨ। ਜਿਥੇ ਕੈਪਟਨ ...

ਪੂਰੀ ਖ਼ਬਰ »

'ਆਪ' ਦੇ ਬਾਗ਼ੀ ਧੜੇ ਨੇ ਖਹਿਰਾ ਨੂੰ ਕਾਰਜਕਾਰੀ ਪ੍ਰਧਾਨ ਐਲਾਨਿਆ-ਦੂਜੇ ਧੜੇ ਨੇ ਕੀਤਾ ਖ਼ਾਰਜ

* ਸਮਝੌਤੇ ਲਈ ਕੇਜਰੀਵਾਲ ਦਾ ਸੱਦਾ ਆਏਗਾ ਤਾਂ ਪੀ.ਏ.ਸੀ. ਕਰੇਗੀ ਫ਼ੈਸਲਾ-ਖਹਿਰਾ * ਕਿਹਾ, ਸਿੱਧੂ ਦੀ ਜੱਫੀ ਨੂੰ ਦਿੱਤਾ ਜਾ ਰਿਹੈ ਬੇਲੋੜਾ ਤੂਲ

ਚੰਡੀਗੜ੍ਹ, 20 ਅਗਸਤ (ਵਿਕਰਮਜੀਤ ਸਿੰਘ ਮਾਨ)-ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਦੇ ਆਗੂਆਂ ਨੇ ਸੁਖਪਾਲ ਸਿੰਘ ਖਹਿਰਾ ਨੂੰ 'ਆਪ' ਦੀ ਪੰਜਾਬ ਇਕਾਈ ਦਾ ਕਾਰਜਕਾਰੀ ਪ੍ਰਧਾਨ ਐਲਾਨ ਦਿੱਤਾ ਹੈ। ਬਾਗ਼ੀ ਧੜੇ ਵਲੋਂ ਪਿੱਛੇ ਜਿਹੇ ਬਣਾਈ ਰਾਜਸੀ ਮਾਮਲਿਆਂ ਦੀ ਕਮੇਟੀ ਵਲੋਂ ਅੱਜ ਇਸ ...

ਪੂਰੀ ਖ਼ਬਰ »

ਕਿਸ਼ਤਵਾੜ 'ਚ ਦੋ ਵਾਹਨਾਂ 'ਤੇ ਢਿਗਾਂ ਡਿੱਗਣ ਕਾਰਨ 7 ਮੌਤਾਂ, 12 ਜ਼ਖ਼ਮੀ

ਸ੍ਰੀਨਗਰ, 20 ਅਗਸਤ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਯਾਤਰੀਆਂ ਨਾਲ ਭਰੀ ਇਕ ਮਿੰਨੀ ਬੱਸ ਅਤੇ ਇਕ ਕਾਰ 'ਤੇ ਭਾਰੀ ਪੱਥਰ ਤੇ ਮਲਬਾ ਡਿੱਗਣ ਕਾਰਨ ਇਕ ਪੁਲਿਸ ਮੁਲਾਜ਼ਮ ਸਮੇਤ 7 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 12 ਹੋਰ ਜ਼ਖ਼ਮੀ ਹੋ ਗਏ ਹਨ। ਇਸ ਹਾਦਸੇ ਦੇ ...

ਪੂਰੀ ਖ਼ਬਰ »

ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ

ਲੌਂਗੋਵਾਲ, 20 ਅਗਸਤ (ਸੁਖਵਿੰਦਰ ਸਿੰਘ ਫੁੱਲ, ਵਿਨੋਦ ਸ਼ਰਮਾ, ਜਸਵੀਰ ਸਿੰਘ ਜੱਸੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਉਹ ਮਾਨਤਾ ਨਹੀਂ ਦਿੰਦੇ, ਕਿਉਂਕਿ ਇਸ ਵਲੋਂ ਤਿਆਰ ਕੀਤੀ ਰਿਪੋਰਟ ਝੂਠ ਦਾ ...

ਪੂਰੀ ਖ਼ਬਰ »

ਕੇਂਦਰ ਨੇ ਕੇਰਲ ਹੜ੍ਹਾਂ ਨੂੰ 'ਗੰਭੀਰ ਕੁਦਰਤੀ ਆਫ਼ਤ' ਐਲਾਨਿਆ

ਤਿਰੂਵਨੰਤਪੁਰਮ/ਨਵੀਂ ਦਿੱਲੀ, 20 ਅਗਸਤ (ਪੀ. ਟੀ. ਆਈ.)-ਕੇਂਦਰ ਸਰਕਾਰ ਨੇ ਅੱਜ ਕੇਰਲ 'ਚ ਆਏ ਤਬਾਹਕੁੰਨ ਹੜ੍ਹਾਂ ਨੂੰ ਗੰਭੀਰ ਕੁਦਰਤ ਆਫ਼ਤ ਐਲਾਨਿਆ ਹੈ ਕਿਉਂਕਿ ਤਬਾਹ ਹੋਈਆਂ ਇਮਾਰਤਾਂ ਦਾ ਮੁੜ ਨਿਰਮਾਣ ਅਤੇ ਬੇਘਰ ਹੋਏ ਲੱਖਾਂ ਲੋਕਾਂ ਦਾ ਮੁੜ ਵਸੇਬਾ ਕਰਨਾ ਸੂਬੇ ਅੱਗੇ ...

ਪੂਰੀ ਖ਼ਬਰ »

ਪਾਕਿ ਦੀ ਨਵੀਂ ਕੈਬਨਿਟ ਦੇ 16 ਮੰਤਰੀਆਂ ਨੇ ਚੁੱਕੀ ਸਹੁੰ

ਜ਼ਿਆਦਾਤਰ ਸਾਬਕਾ ਫ਼ੌਜੀ ਤਾਨਾਸ਼ਾਹ ਮੁਸ਼ੱਰਫ਼ ਦੇ ਮੰਤਰੀ ਮੰਡਲ ਟੀਮ ਦੇ ਮੈਂਬਰ ਸ਼ਾਮਿਲ

ਅੰਮ੍ਰਿਤਸਰ, 20 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ 21 ਮੈਂਬਰੀ ਮੰਤਰੀ ਮੰਡਲ ਦੇ 16 ਮੰਤਰੀਆਂ ਨੂੰ ਅੱਜ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਰਾਸ਼ਟਰਪਤੀ ਭਵਨ 'ਚ ਅਹੁਦੇ ਦੀ ਸਹੁੰ ਚੁਕਾਈ। ਨਵੀਂ ਕੈਬਨਿਟ 'ਚ 16 ਸੰਘੀ ਮੰਤਰੀ ਤੇ 5 ਸਲਾਹਕਾਰ ...

ਪੂਰੀ ਖ਼ਬਰ »

ਵਾਜਪਾਈ ਕਦੇ ਵੀ ਦਬਾਅ 'ਚ ਝੁਕੇ ਨਹੀਂ ਸਨ-ਮੋਦੀ

ਸਾਬਕਾ ਪ੍ਰਧਾਨ ਮੰਤਰੀ ਦੀ ਯਾਦ 'ਚ ਸਰਬ ਪਾਰਟੀ ਸ਼ੋਕ ਸਭਾ

ਨਵੀਂ ਦਿੱਲੀ, 20 ਅਗਸਤ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਰਹੂਮ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਜਿਹੇ ਵਿਅਕਤੀ ਸਨ ਜੋ ਕਦੇ ਦਬਾਅ ਦੌਰਾਨ ਵੀ ਝੁਕਦੇ ਨਹੀਂ ਸਨ ਅਤੇ ਉਨ੍ਹਾਂ ਵਿਰੋਧੀ ਹਾਲਾਤ 'ਚ ਵੀ ਕਦੇ ਉਮੀਦ ਨਹੀਂ ਸੀ ਛੱਡੀ। ...

ਪੂਰੀ ਖ਼ਬਰ »

ਕੇਰਲ ਹੜ੍ਹ ਪੀੜਤ ਰਾਹਤ ਫੰਡ ਲਈ ਉੱਪ ਰਾਸ਼ਟਰਪਤੀ ਦਾਨ ਕਰਨਗੇ ਇਕ ਮਹੀਨੇ ਦੀ ਤਨਖ਼ਾਹ

ਨਵੀਂ ਦਿੱਲੀ, 20 ਅਗਸਤ (ਪੀ. ਟੀ. ਆਈ.)-ਉੱਪ-ਰਾਸ਼ਟਰਪਤੀ ਐਮ. ਵੀ. ਨਾਇਡੂ ਨੇ ਆਪਣੀ ਇਕ ਮਹੀਨੇ ਦੀ ਤਨਖ਼ਾਹ ਕੇਰਲ ਦੇ ਰਹਾਤ ਕਾਰਜਾਂ ਲਈ ਇਕੱਠੇ ਕੀਤੇ ਜਾ ਰਹੇ ਫ਼ੰਡ ਲਈ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਉਨ੍ਹਾਂ ਨੇ ਸੂਬੇ ਦੀ ਰਾਹਤ ਕਾਰਜਾਂ ਲਈ ਕੀਤੀ ਇਕ ਸਮੀਖਿਆ ਬੈਠਕ 'ਚ ...

ਪੂਰੀ ਖ਼ਬਰ »

ਪਾਕਿ ਸੈਨਾ ਮੁਖੀ ਦੇ ਗਲੇ ਲੱਗਣ ਲਈ ਸਿੱਧੂ ਖ਼ਿਲਾਫ਼ ਬਿਹਾਰ ਦੀ ਅਦਾਲਤ 'ਚ ਸ਼ਿਕਾਇਤ ਦਾਇਰ

ਮੁਜ਼ੱਫਰਪੁਰ, 20 ਅਗਸਤ (ਪੀ. ਟੀ. ਆਈ.)-ਪਾਕਿਸਤਾਨ ਦੇ ਸੈਨਾ ਮੁਖੀ ਕੰਵਰ ਜਾਵੇਦ ਬਾਜਵਾ ਦੇ ਗਲੇ ਮਿਲਣ ਲਈ ਸਾਬਕਾ ਕ੍ਰਿਕਟ ਖਿਡਾਰੀ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਅਦਾਲਤ ਵਿਚ ਇਕ ਸ਼ਿਕਾਇਤ ਦਾਇਰ ਕਰਕੇ ਉਨ੍ਹਾਂ ਖਿਲਾਫ ਦੇਸ਼ ਧਰੋਹ ਅਤੇ ...

ਪੂਰੀ ਖ਼ਬਰ »

ਕੇਰਲ ਹੜ੍ਹ ਰਾਹਤ ਫੰਡ 'ਚ ਸੁਪਰੀਮ ਕੋਰਟ ਦੇ ਜੱਜ ਵੀ ਦੇਣਗੇ ਯੋਗਦਾਨ

ਨਵੀਂ ਦਿੱਲੀ, 20 ਅਗਸਤ (ਜਗਤਾਰ ਸਿੰਘ)-ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਅੱਜ ਕਿਹਾ ਕਿ ਸਰਬਉੱਚ ਅਦਾਲਤ ਦੇ ਜੱਜ ਵੀ ਕੇਰਲ ਹੜ੍ਹ ਰਾਹਤ ਫੰਡ ਵਿਚ ਯੋਗਦਾਨ ਕਰਨਗੇ। ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਡੀ.ਵਾਈ. ਚੰਦਰਚੂੜ ਦੀ ...

ਪੂਰੀ ਖ਼ਬਰ »

ਰਾਜੀਵ ਗਾਂਧੀ ਨੂੰ ਰਾਸ਼ਟਰ ਨੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 74ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦੇਸ਼ ਦੇ ਛੇਵੇਂ ਅਤੇ ਸਭ ...

ਪੂਰੀ ਖ਼ਬਰ »

ਵੀਰਭੱਦਰ ਸਿੰਘ ਦੇ ਬੇਟੇ ਨੂੰ ਜ਼ਮਾਨਤ

ਨਵੀਂ ਦਿੱਲੀ, 20 ਅਗਸਤ (ਏਜੰਸੀਆਂ)-ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਨੂੰ ਅਦਾਲਤ ਨੇ ਹਵਾਲਾ ਦੇ ਇਕ ਮਾਮਲੇ 'ਚ ਅੱਜ ਜ਼ਮਾਨਤ ਦੇ ਦਿੱਤੀ ਹੈ। ਪਟਿਆਲਾ ਹਾਊਸ ਸਥਿਤ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਦੀ ਅਦਾਲਤ ਨੇ ਵਿਕਰਮਾਦਿੱਤਿਆ ਸਿੰਘ ...

ਪੂਰੀ ਖ਼ਬਰ »

ਨੀਰਵ ਮੋਦੀ ਦੇ ਇੰਗਲੈਂਡ 'ਚ ਹੋਣ ਦੀ ਪੁਸ਼ਟੀ

ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)-ਪੀ.ਐਨ.ਬੀ. ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦੇ ਬਰਤਾਨੀਆ 'ਚ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਸੀ.ਬੀ.ਆਈ. ਨੇ ਉਸ ਨੂੰ ਭਾਰਤ ਦੇ ਸਪੁਰਦ ਕਰਨ ਦੀ ਅਪੀਲ ਕੀਤੀ ਹੈ। ਸੀ. ਬੀ.ਆਈ. ਮੁਤਾਬਿਕ ਬਰਤਾਨੀਆ ਸਰਕਾਰ ਵਲੋਂ ਇਸ ਦੀ ਪੁਸ਼ਟੀ ...

ਪੂਰੀ ਖ਼ਬਰ »

ਸ਼ਿਲਾਂਗ ਦੇ 14 ਗੜਬੜ ਵਾਲੇ ਖ਼ੇਤਰਾਂ 'ਚੋਂ ਕਰਫ਼ਿਊ ਪੂਰੀ ਤਰ੍ਹਾਂ ਹਟਾਇਆ

ਸ਼ਿਲਾਂਗ, 20 ਅਗਸਤ (ਪੀ.ਟੀ.ਆਈ.)-ਮੇਘਾਲਿਆ ਦੇ ਅਧਿਕਾਰੀਆਂ ਨੇ ਅੱਜ ਸੂਬੇ ਦੀ ਰਾਜਧਾਨੀ ਦੇ 14 ਗੜਬੜ ਵਾਲੇ ਇਲਾਕਿਆਂ 'ਚੋਂ ਪਿਛਲੇ 80 ਦਿਨਾਂ ਤੋਂ ਲੱਗਿਆ ਹੋਇਆ ਕਰਫ਼ਿਊ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਹੈ। ਇਹ ਕਰਫ਼ਿਊ ਸਿੱਖਾਂ ਤੇ ਸਰਕਾਰੀ ਬੱਸਾਂ ਦੇ ਡਰਾਈਵਰਾਂ ਵਿਚਕਾਰ ...

ਪੂਰੀ ਖ਼ਬਰ »

ਪਾਕਿ ਸੈਨਾ ਵਲੋਂ ਉੜੀ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ

 ਸ੍ਰੀਨਗਰ, 20 ਅਗਸਤ (ਏਜੰਸੀ)- ਪਾਕਿਸਤਾਨੀ ਸੈਨਾ ਵਲੋਂ ਅੱਜ ਜੰਮੂ-ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਬਾਰਾਮੁਲਾ ਦੇ ਐਸ.ਐਸ.ਪੀ. ਇਮਤਿਯਾਜ਼ ਹੁਸੈਨ ਨੇ ਦੱਸਿਆ ਕਿ ਪਾਕਿਸਤਾਨੀ ਸੈਨਾ ਵਲੋਂ ਉੜੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX