ਤਾਜਾ ਖ਼ਬਰਾਂ


ਸਾਂਝਾ ਅਧਿਆਪਕ ਮੋਰਚਾ ਦੀ ਮੁੱਖ ਪ੍ਰਿੰਸੀਪਲ ਸਕੱਤਰ ਨਾਲ 23 ਨੂੰ ਮੀਟਿੰਗ ਤੈਅ
. . .  1 day ago
ਪਟਿਆਲਾ, ਅਕਤੂਬਰ (ਅਮਨਦੀਪ ਸਿੰਘ) - ਸਾਂਝਾ ਅਧਿਆਪਕ ਮੋਰਚਾ ਦੀ ਏ.ਡੀ.ਜੀ.ਪੀ (ਕਾਨੂੰਨ ਵਿਵਸਥਾ) ਹਰਦੀਪ ਸਿੰਘ ਢਿੱਲੋਂ ਨਾਲ ਹੋਈ ਮੀਟਿੰਗ ਤੋਂ ਬਾਅਦ 23 ਅਕਤੂਬਰ...
ਨੌਜਵਾਨ 'ਤੇ ਜਾਨਲੇਵਾ ਹਮਲਾ
. . .  1 day ago
ਦਸੂਹਾ, 21 ਅਕਤੂਬਰ (ਕੌਸ਼ਲ) - ਦਸੂਹਾ ਵਿਖੇ ਅੱਜ ਰਾਤ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਨੀਅਤ ਨਾਲ ਇੱਕ ਨੌਜਵਾਨ ਨੂੰ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਜ਼ਖਮੀ...
ਰੋਹਿਤ ਸ਼ਰਮਾ ਬਣੇ 'ਮੈਨ ਆਫ ਦ ਮੈਚ'
. . .  1 day ago
ਗੁਹਾਟੀ, 21 ਅਕਤੂਬਰ - ਭਾਰਤ ਨੇ ਪਹਿਲੇ ਇੱਕ ਦਿਨਾਂ ਮੈਚ ਵਿਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਟਾਸ ਜਿੱਤ ਕੇ ਭਾਰਤ ਨੇ ਵੈਸਟ ਇੰਡੀਜ਼ ਨੂੰ ਬੱਲੇਬਾਜ਼ੀ ਦਾ...
ਭਾਰਤ-ਵੈਸਟ ਇੰਡੀਜ਼ ਪਹਿਲਾ ਇੱਕਦਿਨਾਂ ਮੈਚ : ਭਾਰਤ ਦੀ 8 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਧੂ ਨੂੰ ਬਰਖ਼ਾਸਤ ਕਰਨ ਦੀ ਮੰਗ
. . .  1 day ago
ਅੰਮ੍ਰਿਤਸਰ, 21 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਬਰਖ਼ਾਸਤ ਕਰਨ ਅਤੇ ਨਵਜੋਤ ਕੌਰ ਸਿੱਧੂ ਅਤੇ ਦੁਸਹਿਰਾ ਸਮਾਰੋਹ ਆਯੋਜਿਤ ਕਰਨ ਵਾਲਿਆਂ ਦੇ ....
ਪਾਤੜਾਂ 'ਚ ਡੇਂਗੂ ਦਾ ਕਹਿਰ ਜਾਰੀ, ਇਕ ਵਿਅਕਤੀ ਦੀ ਮੌਤ
. . .  1 day ago
ਪਾਤੜਾਂ, 21 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਪਾਤੜਾਂ ਇਲਾਕੇ 'ਚ ਕੁਝ ਹੀ ਦਿਨਾਂ 'ਚ ਡੇਂਗੂ ਬੁਖ਼ਾਰ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਸੈਂਕੜੇ ਲੋਕ ਇਸ ਬਿਮਾਰੀ ਤੋਂ ਪੀੜਤ ਹਨ । ਭਾਰੀ ਗਿਣਤੀ 'ਚ ਮਰੀਜ਼ ਨਿੱਜੀ ਹਸਪਤਾਲਾਂ 'ਚ ਇਲਾਜ ਲਈ ਦਾਖਲ ਹਨ। ਇਸ...
ਭਾਰਤ ਬਨਾਮ ਵੈਸਟ ਇੰਡੀਜ਼ : 25 ਓਵਰਾਂ ਤੋਂ ਬਾਅਦ ਭਾਰਤ 168/1
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : 20 ਓਵਰਾਂ ਤੋਂ ਬਾਅਦ ਭਾਰਤ 127/1
. . .  1 day ago
ਜੰਮੂ-ਕਸ਼ਮੀਰ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ
. . .  1 day ago
ਸ੍ਰੀਨਗਰ, 21 ਅਕਤੂਬਰ - ਜੰਮੂ-ਕਸ਼ਮੀਰ 'ਚ ਅੱਜ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.3 ਮਾਪੀ ਗਈ ਹੈ। ਹਾਲਾਂਕਿ ਭੂਚਾਲ ਕਰ ਕੇ ਕਿਸੇ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ....
ਭਾਰਤ ਬਨਾਮ ਵੈਸਟ ਇੰਡੀਜ਼ : 15 ਓਵਰਾਂ ਤੋਂ ਬਾਅਦ ਭਾਰਤ 99/1
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਵਿਰਾਟ ਕੋਹਲੀ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : 10 ਓਵਰਾਂ ਤੋਂ ਬਾਅਦ ਭਾਰਤ 71/1
. . .  1 day ago
ਬਹਿਰੀਨ ਤੋਂ ਆਇਆ ਮੰਢਾਲੀ ਦਾ ਨੌਜਵਾਨ ਦਿੱਲੀ ਏਅਰਪੋਰਟ ਤੋਂ ਲਾਪਤਾ
. . .  1 day ago
ਬੰਗਾ 21, ਅਕਤੂਬਰ - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੰਢਾਲੀ ਦੇ ਨੌਜਵਾਨ ਦਾ ਦਿੱਲੀ ਏਅਰਪੋਰਟ ਤੋਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਨੌਜਵਾਨ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ...
ਭਾਰਤ ਬਨਾਮ ਵੈਸਟ ਇੰਡੀਜ਼ : 5 ਓਵਰਾਂ ਤੋਂ ਬਾਅਦ ਭਾਰਤ 23/1
. . .  1 day ago
ਤਾਇਵਾਨ 'ਚ ਪਟੜੀ ਤੋਂ ਉਤਰੀ ਟਰੇਨ, 17 ਲੋਕਾਂ ਦੀ ਮੌਤ
. . .  1 day ago
ਤਾਇਪੇ, 21 ਅਕਤੂਬਰ- ਉੱਤਰੀ-ਪੂਰਬੀ ਤਾਇਵਾਨ 'ਚ ਅੱਜ ਇੱਕ ਟਰੇਨ ਦੇ ਪਟੜੀ ਉਤਰਨ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ 'ਚ 101 ਲੋਕ ਜ਼ਖ਼ਮੀ ਹੋਏ ਹਨ। ਤਾਇਵਾਨ ਦੇ ਰੇਲਵੇ ਪ੍ਰਸ਼ਾਸਨ ਵਲੋਂ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੱਤੀ...
ਭਾਰਤ ਬਨਾਮ ਵੈਸਟ ਇੰਡੀਜ਼ : ਭਾਰਤ ਨੂੰ ਲੱਗਿਆ ਪਹਿਲਾਂ ਝਟਕਾ, ਸ਼ਿਖਰ ਧਵਨ 4 ਦੌੜਾਂ ਬਣਾ ਕੇ ਆਊਟ
. . .  1 day ago
ਲਗਾਤਾਰ ਚੌਥੇ ਦਿਨ ਘਟੀਆਂ ਪੈਟਰੋਲ-ਡੀਜਲ ਦੀਆਂ ਕੀਮਤਾਂ
. . .  1 day ago
ਜੰਮੂ-ਕਸ਼ਮੀਰ 'ਚ ਦੋ ਪਾਕਿਸਤਾਨੀ ਘੁਸਪੈਠੀਏ ਢੇਰ, ਸੁਰੱਖਿਆ ਬਲਾਂ ਦੇ ਤਿੰਨ ਜਵਾਨ ਸ਼ਹੀਦ
. . .  1 day ago
ਅੰਮ੍ਰਿਤਸਰ ਰੇਲ ਹਾਦਸਾ : ਜ਼ਖ਼ਮੀ ਲੋਕਾਂ ਨੂੰ ਮਿਲਣ ਲਈ ਹਸਪਤਾਲ ਪਹੁੰਚੇ ਸਿਹਤ ਮੰਤਰੀ ਮਹਿੰਦਰਾ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤ ਲਈ ਦਿੱਤਾ 323 ਦੌੜਾਂ ਦਾ ਟੀਚਾ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ 8ਵਾਂ ਝਟਕਾ
. . .  1 day ago
'ਮੀ ਟੂ' ਮੁਹਿੰਮ ਦੇ ਚੱਲਦਿਆਂ ਅਨੂ ਮਲਿਕ ਦੀ 'ਇੰਡੀਅਨ ਆਇਡਲ' 'ਚੋਂ ਹੋਈ ਛੁੱਟੀ
. . .  1 day ago
ਅਗਲੇ ਮਹੀਨੇ ਵਿਆਹ ਦੇ ਬੰਧਨ 'ਚ ਬੱਝਣਗੇ ਦੀਪਿਕਾ ਅਤੇ ਰਣਵੀਰ
. . .  1 day ago
ਪੁਲਿਸ ਕਮਿਸ਼ਨਰ ਦਾ ਬਿਆਨ- ਧੋਬੀ ਘਾਟ 'ਤੇ ਦੁਸਹਿਰਾ ਮਨਾਉਣ ਲਈ ਦਿੱਤੀ ਸੀ ਸ਼ਰਤੀਆ ਮਨਜ਼ੂਰੀ
. . .  1 day ago
ਕੋਲੇ ਦੀ ਖਾਨ 'ਚ ਹੋਇਆ ਧਮਾਕਾ, 22 ਕਾਮੇ ਫਸੇ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ 6ਵਾਂ ਝਟਕਾ
. . .  1 day ago
ਜੀਪ ਦੇ ਖੱਡ 'ਚ ਡਿੱਗਣ ਕਾਰਨ ਇੱਕ ਦੀ ਮੌਤ, 9 ਜ਼ਖ਼ਮੀ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਪੰਜਵਾਂ ਝਟਕਾ
. . .  1 day ago
ਅੰਮ੍ਰਿਤਸਰ ਰੇਲ ਹਾਦਸਾ : ਜ਼ਖਮੀਆਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸਿੱਧੂ
. . .  1 day ago
ਮੋਤੀ ਮਹਿਲ ਵੱਲ ਵੱਧ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਫੁਹਾਰਾ ਚੌਕ ਨੇੜੇ ਰੋਕਿਆ
. . .  1 day ago
ਮੋਦੀ ਨੇ ਯੂਥ ਓਲੰਪਿਕ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
. . .  1 day ago
ਵਪਾਰੀ ਨੂੰ ਗੋਲੀ ਮਾਰ ਕੇ ਨਕਦੀ ਵਾਲਾ ਬੈਗ ਲੈ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਚੌਥਾ ਝਟਕਾ
. . .  1 day ago
ਪਟਿਆਲਾ : ਅਧਿਆਪਕਾਂ ਨੇ ਮੋਤੀ ਮਹਿਲ ਵੱਲ ਕੀਤਾ ਕੂਚ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਤੀਜਾ ਝਟਕਾ
. . .  1 day ago
ਅਫਗਾਨਿਸਤਾਨ 'ਚ ਚੋਣਾਂ ਦੌਰਾਨ ਹੋਏ ਬੰਬ ਧਮਾਕੇ 'ਚ 11 ਲੋਕਾਂ ਦੀ ਮੌਤ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਜਾ ਝਟਕਾ
. . .  1 day ago
ਰੂਹ ਕੰਬਾਊ ਹਾਦਸੇ ਤੋਂ ਬਾਅਦ ਜੌੜਾ ਫਾਟਕ 'ਤੇ ਮੁੜ ਬਹਾਲ ਹੋਈ ਰੇਲ ਆਵਾਜਾਈ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 60/1
. . .  1 day ago
ਸੜਕ ਹਾਦਸੇ 'ਚ ਮਾਂ-ਧੀ ਦੀ ਮੌਤ, ਪਿਤਾ ਜ਼ਖਮੀ
. . .  1 day ago
ਕੁਲਗਾਮ 'ਚ ਮੁਠਭੇੜ ਵਾਲੀ ਥਾਂ 'ਤੇ ਧਮਾਕੇ 'ਚ ਤਿੰਨ ਨਾਗਰਿਕਾਂ ਦੀ ਮੌਤ, ਕਈ ਜ਼ਖ਼ਮੀ
. . .  1 day ago
ਮੋਤੀ ਮਹਿਲ ਘੇਰਨ ਲਈ ਅਧਿਆਪਕ ਤੇ ਹੋਰਨਾਂ ਜਥੇਬੰਦੀਆਂ ਦੇ ਕਾਰਕੁਨ ਪਟਿਆਲਾ ਪਹੁੰਚੇ
. . .  1 day ago
ਕੈਪਟਨ ਨੇ ਅੰਮ੍ਰਿਤਸਰ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਸਮਾਜਿਕ-ਆਰਥਿਕ ਰਿਪੋਰਟ ਤਿਆਰ ਕਰਨ ਦੇ ਦਿੱਤੇ ਹੁਕਮ
. . .  1 day ago
ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਰੇਲ ਆਵਾਜਾਈ ਦੀ ਬਹਾਲੀ ਲਈ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  1 day ago
ਜਲੰਧਰ 'ਚ ਡੀ. ਜੀ. ਪੀ. ਅਰੋੜਾ ਨੇ ਸ਼ਹੀਦ ਪੁਲਿਸ ਜਵਾਨਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਭਾਰਤ ਨੇ ਜਿੱਤੀ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਅੰਮ੍ਰਿਤਸਰ : ਜੌੜਾ ਫਾਟਕ 'ਤੇ ਲਗਾਈ ਗਈ ਧਾਰਾ 144
. . .  1 day ago
ਪਤੀ ਵੱਲੋਂ ਬੇਰਹਿਮੀ ਨਾਲ ਪਤਨੀ ਦਾ ਕਤਲ
. . .  1 day ago
ਪਟਿਆਲਾ 'ਚ ਰੈਲੀ ਕਰਨ ਲਈ ਪੁੱਜੇ 136 ਏਡਿਡ ਕਾਲਜਾਂ ਦੇ ਪ੍ਰੋਫੈਸਰ
. . .  1 day ago
ਅੰਮ੍ਰਿਤਸਰ 'ਚ ਪੱਥਰ ਬਾਜ਼ੀ ਦੌਰਾਨ ਇਕ ਜਵਾਨ ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਮੁੱਖ ਮੰਤਰੀ ਵਲੋਂ ਅੰਮਿ੍ਤਸਰ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ-3 ਕਰੋੜ ਦੀ ਮੁਆਵਜ਼ਾ ਰਾਸ਼ੀ ਜਾਰੀ

  • • ਚਾਰ ਹਫ਼ਤਿਆਂ 'ਚ ਮੰਗੀ ਰਿਪੋਰਟ
  • • ਅੰਮਿ੍ਤਸਰ ਪਹੁੰਚ ਕੇ ਹਸਪਤਾਲਾਂ 'ਚ ਮਰੀਜ਼ਾਂ ਦਾ ਜਾ ਣਿਆ ਹਾਲ, ਮੌਕੇ ਦਾ ਲਿਆ ਜਾਇਜ਼ਾ
  • • ਅੰਮਿ੍ਤਸਰ 'ਚ ਤਿੰਨ ਦਿਨਾ ਸੋਗ ਦਾ ਐਲਾਨ

ਰੇਸ਼ਮ ਸਿੰਘ, ਹਰਜਿੰਦਰ ਸਿੰਘ ਸ਼ੈਲੀ
ਅੰਮਿ੍ਤਸਰ, 20 ਅਕਤੂਬਰ-ਸਥਾਨਕ ਜੌੜਾ ਫਾਟਕ ਨੇੜੇ ਬੀਤੀ ਸ਼ਾਮ ਮਨਾਏ ਗਏ ਦੁਸਹਿਰਾ ਸਮਾਗਮ 'ਚ ਰੇਲ ਗੱਡੀ ਵਲੋਂ ਕੁਚਲੇ ਜਾਣ ਕਾਰਨ 60 ਤੋਂ ਵਧੇਰੇ ਮੌਤਾਂ ਹੋਣ ਤੇ ਕਈ ਦਰਜ਼ਨ ਲੋਕਾਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੇ ਦੂਜੇ ਦਿਨ ਵੀ ਸ਼ਹਿਰ 'ਚ ਲੋਕਾਂ 'ਚ ਸੋਗ ਤੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ | ਇਸ ਦੌਰਾਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਅੱਧੀ ਦਰਜਨ ਕੇ ਕਰੀਬ ਕੈਬਨਿਟ ਮੰਤਰੀਆਂ ਨਾਲ ਜਿਥੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਵੱਖ-ਵੱਖ ਹਸਪਤਾਲਾਂ 'ਚ ਜ਼ੇਰੇ ਇਲਾਜ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਗਿਆ ਓਥੇ ਇਸ ਹਾਦਸੇ ਦੀ ਜਾਂਚ ਡਵੀਜ਼ਨਲ ਕਮਿਸ਼ਨਰ ਜਲੰਧਰ ਨੂੰ ਸੌਾਪ ਦਿੱਤੀ ਹੈ, ਜਿਨ੍ਹਾਂ ਨੂੰ ਚਾਰ ਹਫ਼ਤਿਆਂ ਦੇ ਅੰਦਰ-ਅੰਦਰ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਗਏ ਹਨ | ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਲਈ 3 ਕਰੋੜ ਦੀ ਮੁਆਵਜ਼ਾ ਰਾਸ਼ੀ ਤੁਰੰਤ ਦਿੱਤੇ ਜਾਣ ਦੇ ਆਦੇਸ਼ ਜਾਰੀ ਕੀਤੇ ਹਨ | ਉਨ੍ਹਾਂ ਵਲੋਂ ਅੰਮਿ੍ਤਸਰ 'ਚ ਤਿੰਨ ਦਿਨਾਂ ਸੋਗ ਦਾ ਐਲਾਨ ਵੀ ਕੀਤਾ ਗਿਆ ਹੈ, ਜਿਸ ਕਾਰਨ ਸਮੁੱਚੇ ਸਰਕਾਰੀ ਦਫ਼ਤਰ, ਵਿੱਦਿਅਕ ਸੰਸਥਾਨ ਤੇ ਅਦਾਰੇ ਸੋਮਵਾਰ ਵੀ ਬੰਦ ਰਹਿਣਗੇ | ਇਥੇ ਜ਼ੇਰੇ ਇਲਾਜ ਅਮਨਦੀਪ ਹਸਪਤਾਲ ਤੇ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦਾ ਹਾਲ ਪੁੱਛਣ ਉਪਰੰਤ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਪੁੱਜੇ ਮੁੱਖ ਮੰਤਰੀ ਕੈਪਟਨ ਸਿੰਘ ਨੇ ਕਿਹਾ ਕਿ ਜਾਂਚ ਰਿਪੋਰਟ ਆਉਣ 'ਤੇ ਜ਼ਿੰਮੇਵਾਰ ਲੋਕਾਂ ਿਖ਼ਲਾਫ਼ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਾਂਚ 'ਚ ਤ੍ਰਾਸਦੀ ਦੇ ਸਾਰੇ ਪਹਿਲੂਆਂ ਨੂੰ ਸ਼ਾਮਿਲ ਕੀਤਾ ਜਾਵੇਗਾ | ਜਦੋਂ ਉਨ੍ਹਾਂ ਨੂੰ ਰੇਲ ਵਿਭਾਗ ਦੀ ਲਾਪਰਵਾਹੀ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਹੀ ਕੁਝ ਕਿਹਾ ਜਾਵੇਗਾ | ਜਦੋਂ ਉਨ੍ਹਾਂ ਨੂੰ ਪੁਲਿਸ ਵਲੋਂ ਸਮਾਗਮ ਵਾਲੀ ਥਾਂ 'ਤੇ ਅਣਗਹਿਲੀ ਵਰਤ ਕੇ ਦਿੱਤੀ ਮਨਜ਼ੂਰੀ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਵੀ ਗੱਲ ਜਾਂਚ ਉਪਰੰਤ ਹੀ ਸਪੱਸ਼ਟ ਹੋ ਸਕੇਗੀ | ਵਿਰੋਧੀ ਧਿਰਾਂ ਵਲੋਂ ਸਮਾਗਮ 'ਚ ਸਥਾਨਕ ਸਰਕਾਰਾਂ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਦੀ ਸ਼ਮੂਲੀਅਤ ਹੋਣ ਤੇ ਵਿਖਾਈ ਲਾਪਰਵਾਹੀ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਹ ਵੇਲਾ ਸਿਆਸਤ ਦਾ ਨਹੀਂ ਹੈ ਸਗੋਂ ਸਾਰੀਆਂ ਧਿਰਾਂ ਵਲੋਂ ਇਕਜੁੱਟ ਹੋ ਕੇ ਸਰਕਾਰ ਦਾ ਸਾਥ ਦਿੱਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਰਾਹਤ ਕਾਰਜ ਜਾਰੀ ਹਨ ਤੇ ਇਸ ਲਈ ਉਨ੍ਹਾਂ ਨਾਲ ਮਾਲ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਨਾਲ ਰਹਿ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨਗੇ | ਉਨ੍ਹਾਂ ਪੁਲਿਸ ਦੇ ਉੱਚ-ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਜਦੋਂ ਤੱਕ ਰਾਹਤ ਕਾਰਜ ਪੁੂਰੇ ਨਾ ਹੋਣ ਉਦੋਂ ਤੱਕ ਅੰਮਿ੍ਤਸਰ 'ਚ ਹੀ ਟਿਕੇ ਰਹਿਣ | ਹੁਣ ਤੱਕ ਦੀ ਰਿਪੋਰਟ ਮੁਤਾਬਿਕ 60 ਮੌਤਾਂ ਤੇ 57 ਲੋਕਾਂ ਦੇ ਜ਼ਖ਼ਮੀਂ ਹੋਣ ਦੀ ਸੂਚਨਾ ਹੈ ਜਦਕਿ ਅਜੇ ਤੱਕ ਕਈ ਲੋਕਾਂ ਦੇ ਲਾਪਤਾ ਹੋਣ ਦੀਆਂ ਵੀ ਖ਼ਬਰਾਂ ਮਿਲ ਰਹੀਆਂ ਹਨ |
ਜ਼ਖਮੀਆਂ ਦਾ ਹਾਲਚਾਲ ਪੁੱਛਿਆ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ੍ਹ ਦੁਸਹਿਰੇ ਮੌਕੇ ਜੌੜਾ ਫ਼ਾਟਕ 'ਤੇ ਭਿਆਨਕ ਰੇਲ ਹਾਦਸੇ 'ਚ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਲੋਕਾਂ ਦਾ ਅਮਨਦੀਪ ਹਸਪਤਾਲ 'ਚ ਜਾ ਕੇ ਹਾਲ-ਚਾਲ ਪੁੱਛਿਆ | ਹਸਪਤਾਲ 'ਚ ਦਾਖਲ
ਜ਼ਖ਼ਮੀਆਂ ਦਾ ਹਾਲ-ਪਾਲ ਪੁੱਛਣ ਮੌਕੇ ਉਨ੍ਹਾਂ ਡਾਕਟਰਾਂ ਤੇ ਪ੍ਰਬੰਧਕਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਉਹ ਇਲਾਜ 'ਚ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਨਾ ਵਰਤਨ | ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ, ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ, ਡਾ: ਧਰਮਵੀਰ ਅਗਨੀਹੋਤਰੀ, ਡਾ: ਰਾਜ ਕੁਮਾਰ ਵੇਰਕਾ (ਵਿਧਾਇਕ) ਸਿਵਲ ਸਰਜਨ ਡਾ: ਹਰਦੀਪ ਸਿੰਘ ਘਈ, ਮੈਡੀਕਲ ਕਾਲਜ ਦੀ ਪਿ੍ੰਸੀਪਲ ਡਾ: ਸੁਜਾਤਾ ਸ਼ਰਮਾ, ਕੌਾਸਲਰ ਵਿਕਾਸ ਸੋਨੀ, ਡਾ: ਅਵਤਾਰ ਸਿੰਘ ਆਦਿ ਮੌਜੂਦ ਸਨ |
ਅਮਨਦੀਪ ਹਸਪਤਾਲ ਦੇ ਪ੍ਰਬੰਧਕਾਂ ਅਨੁਸਾਰ ਹਸਪਤਾਲ 'ਚ ਸ਼ੁੱਕਰਵਾਰ ਸ਼ਾਮ ਨੂੰ ਵਾਪਰੇ ਇਸ ਦਰਦਨਾਕ ਹਾਦਸੇ 'ਚ ਜਖਮੀ ਹੋਏ ਕਰੀਬ ਇਕ ਦਰਜ਼ਨ ਲੋਕ ਦਾਖਲ ਹਨ, ਜਿੰਨ੍ਹਾਂ 'ਚ ਰਾਧਾ ਪਤਨੀ ਬੋਧ ਰਾਜ ਅਤੇ ਉਸਦੀ ਬੇਟੀ ਸਰੋਜਨੀ (8) ਵਾਸੀ ਨਿਊ ਰੋਜ਼ ਐਵੀਨਿਊ ਜੌੜਾ ਫਾਟਕ, ਦੀਪਕ ਵਾਸੀ ਅੰਮਿ੍ਤਸਰ, ਰਾਮ ਕਿਸ਼ੋਰ ਵਾਸੀ ਗਲੀ ਨੰਬਰ-2 ਸੰਧੂ ਕਾਲੋਨੀ, ਸੰਤੋਸ਼ ਕੁਮਾਰ ਵਾਸੀ ਮਹਿੰਦਰ ਕਾਲੋਨੀ ਜੌੜਾ ਫਾਟਕ, ਮੋਨਿਕਾ ਵਾਸੀ ਦਸ਼ਮੇਸ਼ ਨਗਰ ਜੌੜਾ ਫਾਟਕ, ਮਨਜੀਤ ਕੌਰ ਵਾਸੀ ਗਲੀ ਨੰਬਰ-5 ਜੌੜਾ ਫਾਟਕ, ਰਾਜੇਸ਼ ਕੁਮਾਰ, ਜੋਤੀ, ਆਯੂਸ਼ ਵਾਸੀ ਰੋਜ਼ ਐਵੀਨਿਊ ਜੌੜਾ ਫਾਟਕ, ਸ਼ੌਕੀਨ ਵਾਸੀ ਨੇੜੇ ਭੋਲਾਨਾਥ ਮੰਦਿਰ ਤੇ ਵਿੱਕੀ ਵਾਸੀ ਕਿ੍ਸ਼ਨਾ ਨਗਰ ਜੌੜਾ ਫਾਟਕ ਸ਼ਾਮਿਲ ਹਨ | ਇਸੇ ਤਰ੍ਹਾਂ ਅਜਨਾਲਾ ਰੋਡ ਸਥਿਤ ਆਈ. ਵੀ. ਵਾਈ. ਹਸਪਤਾਲ 'ਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ 4 ਜਖ਼ਮੀਆਂ ਨੂੰ ਦਾਖਲ ਕਰਵਾਇਆ ਗਿਆ ਸੀ | ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਲ ਅਫਸਰ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਜੌੜਾ ਫਾਟਕ ਵਾਸੀ ਅਨੀਤਾ, ਉਸਦਾ ਪਤੀ ਪਵਨ ਕੁਮਾਰ, ਪੁੱਤਰ ਕੁੰਨੂ ਤੇ ਇਕ ਸਾਲ ਦੀ ਮਾਸੂਮ ਬੇਟੀ ਰਾਗਿਨੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ | ਇਸ ਦੇ ਇਲਾਵਾ ਇਸ ਹਸਪਤਾਲ 'ਚ ਦਾਖਲ ਆਕਾਸ਼ ਵਾਸੀ ਸ਼ਿਵਾਲਾ ਕਾਲੋਨੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਮਿ੍ਤਕ ਦੇਹ ਨੂੰ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਗਿਆ ਹੈ ਤੇ ਇਸ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਮਿ੍ਤਕ ਦੇਹ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ |

ਗ੍ਰਹਿ ਵਿਭਾਗ ਵਲੋਂ ਅੰਮ੍ਰਿਤਸਰ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਲਈ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ, 20 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸੂਬੇ ਦੇ ਗ੍ਰਹਿ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਬਲਦਿਓ ਪੁਰਸਾਰਥਾ ਨੂੰ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਕਰਨ ਦੀ ਹਦਾਇਤ ਕੀਤੀ ਹੈ। ਇਹ ਨੋਟੀਫਿਕੇਸ਼ਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਸਬੰਧੀ ਕੀਤੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਜਾਰੀ ਕੀਤਾ ਗਿਆ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਜਾਂਚ ਦੌਰਾਨ ਇਸ ਦਰਦਨਾਕ ਹਾਦਸੇ ਨਾਲ ਜੁੜੇ ਹਰੇਕ ਪਹਿਲੂ ਦੀ ਬਰੀਕੀ ਨਾਲ ਘੋਖ ਕੀਤੀ ਜਾਵੇਗੀ। ਵਧੀਕ ਮੁੱਖ ਸਕੱਤਰ ਗ੍ਰਹਿ ਸ. ਨਿਰਮਲਜੀਤ ਸਿੰਘ ਕਲਸੀ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੋਡ ਆਫ ਕ੍ਰੀਮੀਨਲ ਪ੍ਰੋਸੀਜ਼ਰ-1973 ਦੀ ਧਾਰਾ 21 ਅਧੀਨ ਬੀ. ਪੁਰਸਾਰਥਾ ਨੂੰ ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟ ਨਿਯੁਕਤ ਕੀਤਾ ਹੈ। ਇਸ ਜਾਂਚ ਦੌਰਾਨ ਉਨ੍ਹਾਂ ਨੂੰ ਕਾਰਜਕਾਰੀ ਮੈਜਿਸਟ੍ਰੇਟ ਵਜੋਂ ਸਾਰੀਆਂ ਸ਼ਕਤੀਆਂ ਹਾਸਲ ਹੋਣਗੀਆਂ ।

ਸੁਖਬੀਰ ਤੇ ਮਜੀਠੀਆ ਵਲੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ

ਜਸਵੰਤ ਸਿੰਘ ਜੱਸ
ਅੰਮਿ੍ਤਸਰ, 20 ਅਕਤੂਬਰ-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅਤੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੰਮਿ੍ਤਸਰ ਵਿਖੇ ਹੋਏ ਰੇਲ ਹਾਦਸੇ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਪੰਜਾਬ ਸਰਕਾਰ ਤੋਂ ਇਸ ਹਾਦਸੇ ਦੀ ਜਾਂਚ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਦੀ ਥਾਂ ਪੰਜਾਬ ਹਾਈਕੋਰਟ ਦੀ ਅਗਵਾਈ ਵਾਲੀ ਕਿਸੇ ਉੱਚ ਪੱਧਰੀ ਜਾਂਚ ਕਮੇਟੀ ਤੋਂ ਕਰਵਾਉਣ ਦੇ ਨਾਲ ਮਿ੍ਤਕਾਂ ਦੇ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ ਇਕ-ਇਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਹੈ | ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸੁਖਬੀਰ ਸਿੰਘ ਨੇ ਇਸ ਮਾਮਲੇ 'ਚ ਆਪਣੇ ਰਾਜਸੀ ਵਿਰੋਧੀ ਨਵਜੋਤ ਸਿੰਘ ਸਿੱਧੂ ਨੂੰ ਦੋਸ਼ੀ ਠਹਿਾਉਂਦਿਆਂ ਮੁੱਖ ਮੰਤਰੀ ਤੋਂ ਉਨ੍ਹਾਂ ਨੂੰ ਤੁਰੰਤ ਮੁਅੱਤਲ ਕੀਤੇ ਜਾਣ ਦੀ ਵੀ ਮੰਗ ਕੀਤੀ | ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹਾ ਹਾਦਸਾ ਉਨ੍ਹਾਂ ਆਪਣੀ ਜ਼ਿੰਦਗੀ 'ਚ ਪਹਿਲਾਂ ਕਦੀ ਨਹੀਂ ਦੇਖਿਆ
ਸੁਣਿਆ | ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਕੈਪਟਨ ਸਰਕਾਰ ਹਾਦਸੇ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਹੈ | ਉਨ੍ਹਾਂ ਇਸ ਹਾਦਸੇ ਲਈ ਜ਼ਿੰਮੇਵਾਰ ਅਣਪਛਾਤੇ ਵਿਅਕਤੀਆਂ ਦੀ ਥਾਂ, ਸਮਾਗਮ ਦੇ ਪ੍ਰਬੰਧਕਾਂ ਸਮੇਤ ਨਵਜੋਤ ਸਿੰਘ ਸਿੱਧੂ ਤੇ ਡਾ: ਨਵਜੋਤ ਕੌਰ ਸਿੱਧੂ ਖਿਲਾਫ ਪੀੜਤ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਨਵੀਂ ਐਫ. ਆਈ. ਆਰ. ਦੋਸ਼ੀਆਂ ਦੇ ਨਾਂਵਾਂ ਸਮੇਤ ਦਰਜ ਕੀਤੀ ਜਾਣੀ ਚਾਹੀਦੀ ਹੈ | ਸੁਖਬੀਰ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਵਲੋਂ ਇਸ ਕੌਮਾਂਤਰੀ ਪੱਧਰ ਦੇ ਹਾਦਸੇ ਨੂੰ ਛੋਟੇ ਪੱਧਰ ਦੀ ਘਟਨਾ ਮੰਨ ਕੇ ਪਰਦਾ ਪਾਉਣ ਦਾ ਆਪ੍ਰੇਸ਼ਨ ਜਾਰੀ ਹੈ | ਇਸ ਮੌਕੇ ਮਜੀਠੀਆ ਨੇ ਸੀ.ਸੀ.ਟੀ.ਵੀ. ਫੁਟੇਜ ਦਿਖਾਉਂਦਿਆਂ ਦੋਸ਼ ਲਾਇਆ ਕਿ ਡਾ: ਨਵਜੋਤ ਕੌਰ ਸਿੱਧੂ ਜੋ ਕਿ ਇਸ ਦੁਸਹਿਰਾ ਸਮਾਗਮ ਦੇ ਮੁੱਖ ਮਹਿਮਾਨ ਸਨ, ਹਾਦਸੇ ਵੇਲੇ ਉਥੇ ਮੌਜੂਦ ਸਨ | ਮਜੀਠੀਆ ਨੇ ਕਿਹਾ ਕਿ ਪੀੜਤਾਂ ਨੂੰ ਇਨਸਾਫ਼ ਦਿਵਾਊਣ ਲਈ ਅਕਾਲੀ ਦਲ ਕੋਈ ਕਸਰ ਨਹੀਂ ਛੱਡੇਗਾ | ਇਸ ਮੌਕੇ ਡਾ: ਦਲਜੀਤ ਸਿੰਘ ਚੀਮਾ, ਜਥੇ: ਗੁਲਜ਼ਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ, ਭਾਈ ਰਜਿੰਦਰ ਸਿੰਘ ਮਹਿਤਾ, ਵੀਰ ਸਿੰਘ ਲੋਪੋਕੇ, ਦਲਬੀਰ ਸਿੰਘ ਵੇਰਕਾ, ਰਵੀਕਰਨ ਸਿੰਘ ਕਾਹਲੋਂ, ਮਨਜੀਤ ਸਿੰਘ ਮੰਨਾ, ਗੁਰਪ੍ਰਤਾਪ ਸਿੰਘ ਟਿਕਾ, ਦਿਲਬਾਗ ਸਿੰਘ ਸਮੇਤ ਹੋਰ ਅਕਾਲੀ ਆਗੂ ਵੀ ਹਾਜ਼ਰ ਸਨ |
ਰਾਜਨੀਤੀ ਨਾ ਕਰਨ ਦਾ ਗੱਲ ਕਹਿ ਕੇ ਵੀ ਕੀਤੀ ਰਾਜਨੀਤੀ
ਇਥੇ ਜ਼ਿਕਰਯੋਗ ਹੈ ਕਿ ਪ੍ਰੈਸ ਕਾਨਫ਼ਰੰਸ ਦੀ ਸ਼ੁਰੂਆਤ ਮੌਕੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਇਹ ਕਿਹਾ ਕਿ ਇਹ ਇੱਕ ਦਰਦਨਾਕ ਹਾਦਸਾ ਹੈ ਤੇ ਇਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਪਰ ਸਾਰੀ ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਦੀ ਸੂਈ ਲਗਪਗ ਸਿੱਧੂ ਪਰਵਿਾਰ 'ਤੇ ਹੀ ਟਿੱਕੀ ਰਹੀ ਤੇ ਉਨ੍ਹਾਂ ਹਾਦਸੇ ਵਿਚ ਰੇਲ ਪ੍ਰਸ਼ਾਸਨ, ਜ਼ਿਲ੍ਹਾ ਜਾਂ ਪੁਲਿਸ ਪ੍ਰਾਸ਼ਾਸਨ ਦੀ ਕਿਸੇ ਬਣਦੀ ਜ਼ਿੰਮੇਵਾਰੀ ਸਬੰਧੀ ਕੋਈ ਜ਼ਿਕਰ ਨਹੀਂ ਕੀਤਾ |
ਜ਼ਖ਼ਮੀਆਂ ਦਾ ਹਾਲ ਚਾਲ ਵੀ ਪੁੱਛਿਆ
ਸੁਖਬੀਰ ਸਿੰਘ ਬਾਦਲ ਵਲੋਂ ਮਜੀਠੀਆ, ਡਾ: ਦਲਜੀਤ ਸਿੰਘ ਚੀਮਾ ਤੇ ਹੋਰ ਆਗੂੁਆਂ ਸਮੇਤ ਹਾਦਸੇ ਵਾਲੀ ਸਥਾਨ ਜੌੜਾ ਫਾਟਕ ਰੇਲਵੇ ਲਾਈਨਾਂ ਦਾ ਦੌਰਾ ਕੀਤਾ ਅਤੇ ਵੱਖ-ਵੱਖ ਹਸਪਤਾਲਾਂ 'ਚ ਜਾ ਕੇ ਜ਼ਖ਼ਮੀਆਂ ਦਾ ਹਾਲ ਚਾਲ ਵੀ ਪੁੱਛਿਆ | ਉਹ ਸ੍ਰੀ ਦੁਰਗਿਆਨਾ ਮੰਦਰ ਸਮਸ਼ਾਨਘਾਟ ਵਿਖੇ ਕਈ ਮਿ੍ਤਕਾਂ ਦੇ ਕੀਤੇ ਗਏ ਅੰਤਿਮ ਸਸਕਾਰ ਮੌਕੇ ਵੀ ਸ਼ਾਮਿਲ ਹੋਏ ਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ |

ਨਿਤਿਸ਼ ਵਲੋਂ ਬਿਹਾਰ ਨਾਲ ਸਬੰਧਿਤ ਮਿ੍ਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਮੁਆਵਜ਼ੇ ਦਾ ਐਲਾਨ

ਪਟਨਾ, 20 ਅਕਤੂਬਰ (ਪੀ. ਟੀ. ਆਈ.)-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅੱਜ ਐਲਾਨ ਕੀਤਾ ਹੈ ਕਿ ਅੰਮਿ੍ਤਸਰ ਰੇਲ ਹਾਦਸੇ 'ਚ ਮਾਰੇ ਗਏ  ਬਿਹਾਰ ਨਾਲ ਸਬੰਧਿਤ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ ਇਸ ਹਾਦਸੇ 59 ਲੋਕ ਮਾਰੇ ਗਏ ਹਨ ਜਿਨ੍ਹਾਂ 'ਚੋਂ 4 ਵਿਅਕਤੀਆਂ ਦੇ ਬਿਹਾਰ ਨਾਲ ਸਬੰਧਿਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ | ਇਕ ਅਧਿਕਾਰਤ ਬਿਆਨ ਅਨੁਸਾਰ ਕੁਲ ਮੁਆਵਜ਼ਾ ਰਕਮ 'ਚੋਂ ਅੱਧਾ ਹਿੱਸਾ ਮੁੱਖ ਮੰਤਰੀ ਰਾਹਤ ਫੰਡ ਅਤੇ ਬਾਕੀ ਪ੍ਰਵਾਸੀ ਮਜ਼ਦੂਰ ਦੁਰਘਟਨਾ ਅਨੁਦਾਨ ਯੋਜਨਾ ਵਲੋਂ ਦਿੱਤਾ ਜਾਵੇਗਾ |

ਕਾਨੂੰਨ ਵਿਵਸਥਾ ਰਾਜ ਸਰਕਾਰ ਦੀ ਜ਼ਿੰਮੇਵਾਰੀ-ਸਿਨਹਾ

ਨਵੀਂ ਦਿੱਲੀ, 20 ਅਕਤੂਬਰ (ਉਪਮਾ ਡਾਗਾ ਪਾਰਥ)-ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਅੰਮਿ੍ਤਸਰ ਰੇਲ ਹਾਦਸੇ ਨੂੰ ਦੁਖ਼ਦ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਰੇਲ ਪਟੜੀ 'ਤੇ ਇਕੱਠ ਨਹੀਂ ਹੋਣਾ ਚਾਹੀਦਾ ਸੀ |
ਸਿਨਹਾ ਨੇ ਇਸ ਹਾਦਸੇ 'ਚ ਕਿਸੇ ਕਿਸਮ ਦੀ ਪੜਤਾਲ ਕਰਵਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਪ੍ਰੋਗਰਾਮ ਦੀ ਜਾਣਕਾਰੀ ਰੇਲਵੇ ਨੂੰ ਨਹੀਂ ਦਿੱਤੀ ਗਈ ਸੀ | ਰੇਲ ਰਾਜ ਮੰਤਰੀ ਨੇ ਰੇਲ ਗੱਡੀ ਡਰਾਈਵਰ ਅਤੇ ਗੇਟਮੈਨ ਦਾ ਬਚਾਅ ਕਰਦਿਆਂ ਕਿਹਾ ਕਿ ਜਿਸ ਥਾਂ 'ਤੇ ਹਾਦਸਾ ਹੋਇਆ, ਉਹ ਰੇਲਵੇ ਫਾਟਕ ਤੋਂ 300 ਮੀਟਰ ਦੂਰ ਹੈ | ਮਨੋਜ ਸਿਨਹਾ ਨੇ ਇਸ ਮਾਮਲੇ 'ਚ ਕੇਂਦਰ ਦੀ ਭੂਮਿਕਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਨੂੰਨ ਵਿਵਸਥਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ | ਇਸ ਦੇ ਨਾਲ ਹੀ ਰੇਲ ਰਾਜ ਮੰਤਰੀ ਨੇ ਇਸ ਮਾਮਲੇ 'ਤੇ ਕਿਸੇ ਕਿਸਮ ਦੀ ਸਿਆਸਤ ਕਰਨ ਤੋਂ ਗੁਰੇਜ ਕਰਨ ਲਈ ਕਿਹਾ |

ਰੇਲਵੇ ਵਲੋਂ ਦੁਰਘਟਨਾ ਦੀ ਜਾਂਚ ਨਹੀਂ ਕਰਵਾਈ ਜਾਵੇਗੀ-ਲੋਹਾਨੀ

ਨਵੀਂ ਦਿੱਲੀ, 20 ਅਕਤੂਬਰ (ਉਪਮਾ ਡਾਗਾ ਪਾਰਥ)-ਅੰਮਿ੍ਤਸਰ ਜੌੜਾ ਫਾਟਕ ਕੋਲ ਹੋਏ ਰੇਲ ਹਾਦਸੇ ਤੋਂ ਬਾਅਦ ਸ਼ੁਰੂ ਹੋਈ
ਆਪਸੀ ਦੂਸ਼ਣਬਾਜ਼ੀ ਦਰਮਿਆਨ ਰੇਲਵੇ ਬੋਰਡ ਨੇ ਆਪਣੀ ਕਿਸੇ ਕਿਸਮ ਦੀ ਬਣਦੀ ਜ਼ਿੰਮੇਵਾਰੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਰੇਲਵੇ ਵਲੋਂ ਮਾਮਲੇ ਦੀ ਕਿਸੇ ਤਰ੍ਹਾਂ ਦੀ ਕੋਈ ਪੜਤਾਲ ਨਹੀਂ ਕਰਵਾਈ ਜਾਵੇਗੀ, ਨਾਲ ਹੀ ਇਹ ਵੀ ਕਿਹਾ ਗਿਆ ਕਿ ਕਿਸੇ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ | ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਜਾਰੀ ਕੀਤੇ ਇਕ ਬਿਆਨ 'ਚ ਕਿਹਾ ਕਿ ਇਸ ਪ੍ਰੋਗਰਾਮ ਲਈ ਰੇਲਵੇ ਨੇ ਕੋਈ ਮਨਜ਼ੂਰੀ ਨਹੀਂ ਦਿੱਤੀ ਸੀ | ਉਨ੍ਹਾਂ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਰੇਲਵੇ ਇਸ ਘਟਨਾ ਲਈ ਜ਼ਿੰਮੇਵਾਰ ਹੈ | ਮੁੱਖ ਲਾਈਨ ਦੇ ਕੋਲ ਦੁਸਹਿਰੇ ਨੂੰ ਲੈ ਕੇ ਰੇਲਵੇ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਨਹੀਂ ਸੀ | ਲੋਹਾਨੀ ਨੇ ਕਿਹਾ ਕਿ ਡਰਾਈਵਰ ਨੇ ਰਫ਼ਤਾਰ ਘੱਟ ਕੀਤੀ ਸੀ ਅਤੇ ਜੇਕਰ ਉਹ ਐਮਰਜੈਂਸੀ ਬ੍ਰੇਕ ਲਾਉਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ |

ਵਿਦੇਸ਼ਾਂ ਤੋਂ ਆਗੂਆਂ ਨੇ ਵੰਡਾਇਆ ਦੁੱਖ

ਸੰਯੁਕਤ ਰਾਸ਼ਟਰ ਮੁਖੀ ਗੁਟਾਰੇਸ ਵਲੋਂ ਅਫ਼ਸੋਸ
ਸੰਯੁਕਤ ਰਾਸ਼ਟਰ, 20 a੍ਰਅਕਤੂਬਰ (ਪੀ. ਟੀ. ਆਈ.)-ਸੰਯੁਕਤ ਰਾਸ਼ਟਰ ਮੁਖੀ ਐਾਨਟੋਨੀਓ ਗੁਟਾਰੇਸ ਵਲੋਂ ਬੀਤੇ ਦਿਨ ਅੰਮਿ੍ਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਨੂੰ ਦੁਖਾਂਤਕ ਦੱਸਦਿਆਂ  ਮਾਰੇ ਗਏ ਲੋਕਾਂ ਪ੍ਰਤੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ | ਗੁਟਾਰੇਸ ਨੇ ਇਕ ਟਵੀਟ ਰਾਹੀਂ ਕਿਹਾ ਕਿ ਅੰਮਿ੍ਤਸਰ ਰੇਲ ਹਾਦਸੇ ਬਾਰੇ ਜਾਣ ਕੇ ਮੈਨੂੰ ਬੇਹੱਦ ਦੁੱਖ ਹੋਇਆ ਹੈ | ਇਸ ਮਹੀਨੇ ਮੈਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ਜਿਸ ਨਾਲ ਸ਼ਾਂਤੀ ਅਤੇ ਲੋਕਾਂ ਦਾ ਬੇਹੱਦ ਪਿਆਰ ਮਿਲਿਆ | ਉਨ੍ਹਾਂ ਕਿਹਾ ਕਿ ਇਸ ਦਰਦਨਾਕ ਹਾਦਸੇ 'ਚ ਮਾਰੇ ਗਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੈਨੂੰ ਡੂੰਘੀ ਹਮਦਰਦੀ ਹੈ |

ਜਸਟਿਨ ਟਰੂਡੋ ਸਮੇਤ ਕੈਨੇਡਾ ਦੇ ਕਈ ਮੰਤਰੀਆਂ ਵਲੋਂ ਅਫ਼ਸੋਸ

ਕੈਲਗਰੀ, 20 ਅਕਤੂਬਰ (ਜਸਜੀਤ ਸਿੰਘ ਧਾਮੀ)-ਅੰਮਿਤਸਰ ਰੇਲ ਹਾਦਸੇ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ | ਜਸਟਿਸ ਟਰੂਡੋ ਨੇ ਇਕ ਟਵੀਟ  ਰਾਹੀਂ ਕਿਹਾ ਕਿ ਅੰਮਿ੍ਤਸਰ 'ਚ ਵਾਪਰੇ ਰੇਲ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ | ਉਨ੍ਹਾਂ ਕਿਹਾ ਕਿ ਕੈਨੇਡਾ ਵਾਸੀਆਂ ਨੇ ਤੁਹਾਨੂੰ ਦਿਲ 'ਚ ਵਸਾਇਆ ਹੈ ਅਤੇ ਅਸੀਂ ਜ਼ਖ਼ਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ | ਕੈਨੇਡਾ ਇਸ ਦੁੱਖ ਦੀ ਘੜੀ 'ਚ ਪੀੜਤਾਂ ਦੇ ਨਾਲ ਹੈ | ਇਸ ਤੋਂ ਇਲਾਵਾ ਅਲਬਰਟਾ ਦੀ ਪ੍ਰੀਮੀਅਰ ਰਚੇਲ ਨੋਟਲੀ, ਸੰਸਦ ਮੈਂਬਰ ਦਰਸ਼ਨ ਸਿੰਘ ਕੰਗ, ਸਮਾਜਿਕ ਸੇਵਾਵਾਂ ਬਾਰੇ ਮੰਤਰੀ ਇਰਫ਼ਾਨ ਸਾਬੀਰ ਤੇ ਵਿਧਾਇਕ ਪ੍ਰਭ ਗਿੱਲ ਨੇ ਅੰਮਿ੍ਤਸਰ ਰੇਲ ਹਾਦਸੇ 'ਤੇ ਅਫ਼ਸੋਸ ਜ਼ਾਹਰ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |

ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਵਲੋਂ ਅਫ਼ਸੋਸ ਪ੍ਰਗਟ

ਨਵੀਂ ਦਿੱਲੀ, 20 ਅਕਤੂਬਰ (ਪੀ. ਟੀ. ਆਈ.)-ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਵਲੋਂ ਅੰਮਿ੍ਤਸਰ ਰੇਲ ਹਾਦਸੇ 'ਤੇ ਡੂੰਘੇ ਅਫ਼ਸੋਸ ਪ੍ਰਗਟ ਕੀਤਾ ਹੈ | ਭਾਰਤ 'ਚ ਰੂਸੀ ਸਫ਼ਾਰਤਖ਼ਾਨੇ ਅਨੁਸਾਰ ਅੰਮਿ੍ਤਸਰ ਰੇਲ ਹਾਦਸੇ 'ਤੇ ਪੁਤਿਨ ਵਲੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ...

ਪੂਰੀ ਖ਼ਬਰ »

ਰਾਵਣ ਦਾ ਕਿਰਦਾਰ ਨਿਭਾਉਣ ਵਾਲਾ ਨੌਜਵਾਨ ਵੀ ਰੇਲ ਹਾਦਸੇ ਦਾ ਸ਼ਿਕਾਰ ਬਣਿਆ

ਅੰਮਿ੍ਤਸਰ, ਵੇਰਕਾ, 20 ਅਕਤੂਬਰ (ਸੁਰਿੰਦਰ ਕੋਛੜ, ਪਰਮਜੀਤ ਸਿੰਘ ਬੱਗਾ)-ਬੀਤੀ ਦੇਰ ਸ਼ਾਮ 7.15 ਵਜੇ ਦੁਸਹਿਰੇ ਮੌਕੇ ਜਦੋਂ ਜੋੜਾ ਫਾਟਕ ਦੇ ਨਜ਼ਦੀਕ ਧੋਬੀ ਘਾਟ ਗਰਾਊਾਡ 'ਚ ਰਾਵਣ ਦਾ ਪੁਤਲਾ ਸੜ ਰਿਹਾ ਸੀ, ਤਾਂ ਐਨ ਉਸੇ ਵੇਲੇ ਉੱਥੇ ਖੇਡੀ ਗਈ ਰਾਮ ਲੀਲਾ 'ਚ ਰਾਵਣ ਦਾ ...

ਪੂਰੀ ਖ਼ਬਰ »

37 ਮੇਲ, ਪੈਸੇਂਜਰ ਗੱਡੀਆਂ ਰੱਦ

ਫ਼ਿਰੋਜ਼ਪੁਰ/ਅੰਮਿ੍ਤਸਰ 20 ਅਕਤੂਬਰ (ਪਰਮਿੰਦਰ ਸਿੰਘ, ਹਰਜਿੰਦਰ ਸਿੰਘ ਸ਼ੈਲੀ)-ਅੰਮਿ੍ਤਸਰ 'ਚ ਵਾਪਰੇ ਵੱਡੇ ਹਾਦਸੇ ਕਾਰਨ ਫ਼ਿਰੋਜ਼ਪੁਰ ਡਵੀਜ਼ਨ ਵਲੋਂ ਇਸ ਰੂਟ 'ਤੇ ਚੱਲਦੀਆਂ ਬਹੁਤੀਆਂ ਮੇਲ ਤੇ ਪੈਸੇਂਜਰ ਗੱਡੀਆਂ ਨੂੰ ਰੱਦ, ਰੂਟ ਤਬਦੀਲੀ ਤੇ ਕੁਝ ਸਮੇਂ ਲਈ ਰੱਦ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਸਖ਼ਤ ਪ੍ਰਬੰਧਾਂ ਹੇਠ ਸੰਸਦੀ ਚੋਣਾਂ ਸ਼ੁਰੂ

ਚੋਣ ਬੂਥਾਂ 'ਤੇ ਹੋਏ ਧਮਾਕਿਆਂ 'ਚ 25 ਮੌਤਾਂ, 144 ਜ਼ਖਮੀ ਕਾਬੁਲ, 20 ਅਕਤੂਬਰ (ਏਜੰਸੀ)-ਅਫ਼ਗਾਨਿਸਤਾਨ 'ਚ ਤਾਲਿਬਾਨ ਤੋਂ ਧਮਕੀਆਂ ਮਿਲਣ ਦੇ ਬਾਵਜੂਦ ਸਖ਼ਤ ਪ੍ਰਬੰਧਾਂ ਹੇਠ ਚੋਣਾਂ ਸ਼ੁਰੂ ਹੋ ਗਈਆਂ ਹਨ | ਇਹ ਚੋਣਾਂ ਤਿੰਨ ਸਾਲ ਤੋਂ ਵੀ ਜ਼ਿਆਦਾ ਦੇਰ ਨਾਲ ਸ਼ੁਰੂ ਹੋਈਆਂ ...

ਪੂਰੀ ਖ਼ਬਰ »

ਤਿੱਤਲੀ ਚੱਕਰਵਾਤ 'ਚ ਮਰਨ ਵਾਲਿਆਂ ਦੀ ਗਿਣਤੀ 61 ਹੋਈ

ਭੁਵਨੇਸ਼ਵਰ, 20 ਅਕਤੂਬਰ (ਏਜੰਸੀ)-ਓਡੀਸ਼ਾ 'ਚ ਆਏ ਹੜ੍ਹਾਂ ਅਤੇ ਤਿੱਤਲੀ ਚੱਕਰਵਾਤ 'ਚ ਮਰਨ ਵਾਲਿਆਂ ਦੀ ਗਿਣਤੀ 61 ਹੋ ਚੁੱਕੀ ਹੈ | ਇਸ 'ਚ ਸੂਬਾ ਸਰਕਾਰ ਵਲੋਂ 4 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ | ਮੁੱਖ ਸਕੱਤਰ ਏ.ਪੀ.ਪਾਧੀ ਨੇ 17 ਪ੍ਰਭਾਵਿਤ ਜ਼ਿਲਿ੍ਹਆਂ 'ਚ ਰਾਹਤ ਅਤੇ ...

ਪੂਰੀ ਖ਼ਬਰ »

ਆਰ. ਕੇ. ਪਚੌਰੀ ਿਖ਼ਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਦੋਸ਼ ਤੈਅ

ਨਵੀਂ ਦਿੱਲੀ, 20 ਅਕਤੂਬਰ (ਉਪਮਾ ਡਾਗਾ ਪਾਰਥ)-ਦਿੱਲੀ ਦੀ ਇਕ ਅਦਾਲਤ ਨੇ ਸਨਿਚਰਵਾਰ ਨੂੰ ਟੇਰੀ ਦੇ ਸਾਬਕਾ ਪ੍ਰਧਾਨ ਆਰ. ਕੇ. ਪਚੌਰੀ 'ਤੇ ਉਸ ਦੇ ਇਕ ਸਹਿਯੋਗੀ ਵਲੋਂ ਲਾਏ ਜਿਨਸੀ ਸੋਸ਼ਣ ਦੇ ਮਾਮਲੇ 'ਚ ਇਲਜ਼ਾਮ ਤੈਅ ਕੀਤੇ ਹਨ | ਮੁਲਜ਼ਮ ਆਰ. ਕੇ. ਪਚੌਰੀ ਵਲੋਂ ਪੇਸ਼ ਹੋਈ ...

ਪੂਰੀ ਖ਼ਬਰ »

ਫ਼ੇਸਬੁੱਕ ਸ਼ੇਅਰਧਾਰਕਾਂ ਨੇ ਜ਼ੁਕਰਬਰਗ ਨੂੰ ਚੇਅਰਮੈਨ ਦਾ ਅਹੁਦਾ ਛੱਡਣ ਲਈ ਕਿਹਾ

ਸਾਨ ਫ੍ਰਾਂਸਿਸਕੋ, 20 ਅਕਤੂਬਰ (ਏਜੰਸੀ)-ਫ਼ੇਸਬੁੱਕ ਡਾਟਾ ਲੀਕ ਮਾਮਲੇ ਦੇ ਬਾਅਦ ਮਾਰਕ ਜ਼ੁਕਰਬਰਗ ਸਾਮ੍ਹਣੇ ਕਈ ਮੁਸ਼ਕਿਲਾਂ ਆ ਰਹੀਆਂ ਹਨ | ਜਾਣਕਾਰੀ ਅਨੁਸਾਰ ਕਈ ਪ੍ਰਮੁੱਖ ਸ਼ੇਅਰਧਾਰਕਾਂ ਵਲੋਂ ਜ਼ੁਕਰਬਰਗ 'ਤੇ ਚੇਅਰਮੈਨ ਦਾ ਅਹੁਦਾ ਛੱਡਣ ਲਈ ਦਬਾਅ ਬਣਾਇਆ ਜਾ ...

ਪੂਰੀ ਖ਼ਬਰ »

ਕਾਂਗਰਸ ਅਤੇ ਜੇ.ਡੀ.(ਐਸ) ਨੇ ਭਾਜਪਾ ਨੂੰ ਦੱਸਿਆ ਆਪਣਾ ਸਾਂਝਾ ਦੁਸ਼ਮਣ

ਬੈਂਗਲੁਰੂ, 20 ਅਕਤੂਬਰ (ਏਜੰਸੀ)- ਕਰਨਾਟਕ 'ਚ ਸੱਤਾਧਾਰੀ ਕਾਂਗਰਸ ਅਤੇ ਜੇ.ਡੀ.(ਐਸ) ਦੇ ਗੱਠਜੋੜ ਨੇ ਭਾਜਪਾ ਨੂੰ ਇਕ ਸਾਂਝਾ ਦੁਸ਼ਮਣ ਕਹਿ ਕੇ ਸੂੂਬੇ 'ਚ ਉਨ੍ਹਾਂ ਦਾ ਗਠਜੋੜ ਦੇਸ਼ ਭਰ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਸੰਪਰਦਾਇਕ ਤਾਕਤਾਂ ਨੂੰ ਹਰਾਉਣ ਲਈ ਦੇਸ਼ ਭਰ ਦੀਆਂ ...

ਪੂਰੀ ਖ਼ਬਰ »

ਮੋਦੀ ਵਲੋਂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੇ ਮੁੱਦਿਆਂ 'ਤੇ ਗੱਲਬਾਤ

ਨਵੀਂ ਦਿੱਲੀ, 20 ਅਕਤੂਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਆਪਣੇ ਸ੍ਰੀਲੰਕਾਈ ਹਮਰੁਤਬਾ ਰਾਨਿਲ ਵਿਕਰੀਮੇਸਿੰਗਲੇ ਨਾਲ ਮੁਲਾਕਾਤ ਦੌਰਾਨ ਦੁਵੱਲੇ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ...

ਪੂਰੀ ਖ਼ਬਰ »

ਨਿਗਮ ਚੋਣਾਂ

ਜੰਮੂ ਖੇਤਰ 'ਚ ਭਾਜਪਾ, ਕਸ਼ਮੀਰ ਤੇ ਲੱਦਾਖ 'ਚ ਕਾਂਗਰਸ ਨੇ ਮਾਰਿਆ ਮੋਰਚਾ

ਆਜ਼ਾਦ ਉਮੀਦਵਾਰ ਵੀ ਕਈ ਸੀਟਾਂ 'ਤੇ ਰਹੇ ਜੇਤੂ ਸ੍ਰੀਨਗਰ, ਜੰਮੂ 20 ਅਕਤੂਬਰ (ਮਨਜੀਤ ਸਿੰਘ, ਮਹਿੰਦਰਪਾਲ ਸਿੰਘ)-ਜੰਮੂ-ਕਸ਼ਮੀਰ 'ਚ 13 ਸਾਲਾਂ ਬਾਅਦ ਹੋਈਆਂ ਨਗਰ ਨਿਗਰ ਚੋਣਾਂ ਦੇ ਨਤੀਜੇ ਸਨਿਚਰਵਾਰ ਨੂੰ ਸਾਹਮਣੇ ਆਉਣ ਤੋਂ ਬਾਅਦ ਜੰਮੂ ਖੇਤਰ 'ਚ ਭਾਜਪਾ ਦਾ ਦਬਦਬਾ ਕਾਇਮ ...

ਪੂਰੀ ਖ਼ਬਰ »

ਮਾਲੇਗਾਓਾ ਧਮਾਕਾ ਮਾਮਲਾ

ਕਰਨਲ ਪੁਰੋਹਿਤ ਦੀ ਅਰਜ਼ੀ ਖ਼ਾਰਜ

ਮੁੰਬਈ, 20 ਅਕਤੂਬਰ (ਏਜੰਸੀ)-ਮਾਲੇਗਾਓਾ ਧਮਾਕਾ ਮਾਮਲੇ ਵਿਚ ਕਰਨਲ ਪੁਰੋਹਿਤ ਨੂੰ ਅੱਜ ਮੁੰਬਈ ਦੀ ਵਿਸ਼ੇਸ਼ ਐਨ. ਆਈ. ਏ. ਅਦਾਲਤ ਤੋਂ ਝਟਕਾ ਲੱਗਿਆ | ਕਰਨਲ ਵਲੋਂ ਵਿਸ਼ੇਸ਼ ਅਦਾਲਤ ਵਿਚ ਦਾਇਰ ਕੀਤੀ ਪਟੀਸ਼ਨ ਵਿਚ ਗ਼ੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਨਿਯਮ ...

ਪੂਰੀ ਖ਼ਬਰ »

ਅਮਰੀਕਾ 'ਚ 4 ਐਚ-1 ਬੀ. ਵੀਜ਼ਾ ਧਾਰਕਾਂ 'ਚੋਂ 3 ਭਾਰਤੀ

ਵਾਸ਼ਿੰਗਟਨ, 20 ਅਕਤੂਬਰ (ਪੀ. ਟੀ. ਆਈ.)-ਅਮਰੀਕਾ ਦੀ ਇਕ ਸਰਕਾਰੀ ਰਿਪੋਰਟ ਮੁਤਾਬਿਕ ਹਰ 4 ਵਿਚੋਂ 3 ਐਚ-1 ਬੀ ਵੀਜ਼ਾ ਧਾਰਕਾਂ 'ਚੋਂ 4 ਭਾਰਤੀ ਹਨ | ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ. ਐਸ. ਸੀ. ਆਈ. ਐਸ.) ਵਲੋਂ ਜਾਰੀ ਕੀਤੀ ਇਕ ਰਿਪੋਰਟ ਅਨੁਸਾਰ 5 ਅਕਤੂਬਰ ਤੱਕ ...

ਪੂਰੀ ਖ਼ਬਰ »

ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਸਾਰੇ ਮੁਲਕ ਇਕਜੁੱਟ ਹੋਣ-ਨਰੇਸ਼ ਗੁਜਰਾਲ

• ਸੰਯੁਕਤ ਰਾਸ਼ਟਰ 'ਚ ਦਿੱਤਾ ਭਾਸ਼ਣ • ਕਿਹਾ ਭਾਰਤ ਹਮੇਸ਼ਾਂ ਅਮਨ-ਸ਼ਾਂਤੀ, ਖੁਸ਼ਹਾਲੀ ਤੇ ਸਮੂਹਿਕ ਵਿਕਾਸ ਦਾ ਮੁਦਈ ਰਿਹੈ ਜਲੰਧਰ, 20 ਅਕਤੂਬਰ (ਜਸਪਾਲ ਸਿੰਘ)-ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਸੰਯੁਕਤ ਰਾਸ਼ਟਰ 'ਚ ਵਿਸ਼ਵੀਕਰਨ ਅਤੇ ਆਪਸੀ ਸਹਿਯੋਗ ਦੇ ਵਿਸ਼ੇ 'ਤੇ ...

ਪੂਰੀ ਖ਼ਬਰ »

ਇਮਰਾਨ ਖ਼ਾਨ ਵਲੋਂ ਦੁੱਖ ਪ੍ਰਗਟ

ਨਵੀਂ ਦਿੱਲੀ, 20 ਅਕਤੂਬਰ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਅੰਮ੍ਰਿਤਸਰ ਰੇਲ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਮਰਾਨ ਖ਼ਾਨ ਨੇ ਇਕ ਟਵੀਟ ਰਾਹੀਂ ਕਿਹਾ ਕਿ ਅੰਮ੍ਰਿਤਸਰ ਦੇ ਦਰਦਨਾਕ ਰੇਲ ਹਾਦਸੇ ਬਾਰੇ ਜਾਣ ਕੇ ਮੈਨੂੰ ...

ਪੂਰੀ ਖ਼ਬਰ »

ਮਿਰਚ ਮਸਾਲਾ

- ਤ੍ਰਿਦੀਬ ਰਮਨ
ਠੰਢੇ ਬਸਤੇ 'ਚ ਗੁਲਾਮ

ਅੱਜਕਲ੍ਹ ਕਾਂਗਰਸ ਦੇ ਦਿਗਜ ਨੇਤਾ ਗੁਲਾਮ ਨਬੀ ਆਜ਼ਾਦ ਪਰੇਸ਼ਾਨ ਹਨ | ਉਨ੍ਹਾਂ ਦੀ ਪਰੇਸ਼ਾਨੀ ਦੀ ਅਸਲੀ ਵਜ੍ਹਾ ਤਾਰਿਕ ਅਨਵਰ ਹੈ ਜੋ ਕਾਂਗਰਸ ਦੀ ਦਹਿਲੀਜ਼ 'ਤੇ ਖੜ੍ਹੇ ਹਨ ਅਤੇ ਉਨ੍ਹਾਂ ਲਈ ਕਦੇ ਵੀ ਰਾਹੁਲ ਗਾਂਧੀ ਦੇ ਦਿਲ ਦਾ ਦਰਵਾਜ਼ਾ ਖੁੱਲ੍ਹ ਸਕਦਾ ਹੈ | ਸੂਤਰ ...

ਪੂਰੀ ਖ਼ਬਰ »

ਅਕਬਰ ਦਾ ਸਲੀਮ ਬਣ ਜਾਣਾ

ਜਦ ਰਾਫੇਲ ਸੌਦੇ ਨੂੰ ਲੈ ਕੇ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਕਾਂਗਰਸ ਜ਼ਿਆਦਾ ਹੀ ਸ਼ੋਰ ਪਾਉਣ ਲੱਗੀ ਤਾਂ ਕਹਿੰਦੇ ਹਨ ਕਿ ਦੇਸ਼ ਦਾ ਧਿਆਨ ਭਟਕਾਉਂਣ ਲਈ ਭਗਵਾਂ ਖਵਾਹਿਸ਼ਾਂ ਨੇ ਮੀ.ਟੂ. ਨੂੰ ਭਾਰਤ 'ਚ ਹਵਾ ਦਿੱਤੀ | ਨਾਨਾ ਪਾਟੇਕਰ ਮਹਾਂਰਾਸ਼ਟਰ ਦੇ ਵਿਦਰਭ 'ਚ ...

ਪੂਰੀ ਖ਼ਬਰ »

ਰਾਮ ਮੰਦਿਰ ਦਾ ਮਸਲਾ

ਪਿਛਲੇ ਸਾਢੇ ਚਾਰ ਸਾਲਾਂ 'ਚ ਨਾ ਤਾਂ ਮੋਦੀ ਅਤੇ ਨਾ ਹੀ ਸ਼ਾਹ ਨੇ ਅਤੇ ਨਾ ਹੀ ਭਾਰਤ ਦੇ ਭਾਗ ਵਿਧਾਤਾ ਰਾਸ਼ਟਰੀ ਸਵੈ-ਸੇਵਕ ਸੰਘ ਪ੍ਰਮੁੱਖ ਮੋਹਨ ਭਾਗਵਤ ਨੇ ਹੀ ਅਯੋਧਿਆ 'ਚ ਰਾਮ ਮੰਦਰ ਦਾ ਖਟਰਾਗ ਅਲਾਪਿਆ | ਪਰ 2019 ਦੀਆਂ ਆਮ ਚੋਣਾਂ ਤੋਂ ਬਿਲਕੁਲ ਪਹਿਲਾਂ ਸੰਘ ਪ੍ਰਮੁੱਖ ...

ਪੂਰੀ ਖ਼ਬਰ »

ਲਾਭਪਾਤਰੀ ਤੇ ਪੀ.ਐੱਮ.

ਮੋਦੀ ਸਰਕਾਰ ਨੇ ਆਪਣੇ ਅਧਿਕਾਰ ਹੇਠ ਆਉਣ ਵਾਲੇ ਤਮਾਮ ਮੰਤਰੀਆਂ ਦੇ ਲਈ ਇਹ ਨਿਰਦੇਸ਼ ਜਾਰੀ ਕੀਤਾ ਹੈ ਕਿ ਸਰਕਾਰ ਦੀਆਂ ਜਿੰਨੀਆਂ ਵੀ ਯੋਜਨਾਵਾਂ ਲਾਗੂ ਹੋਈਆਂ ਹਨ ਉਨ੍ਹਾਂ ਦੇ ਲਾਭਪਾਤਰੀਆਂ ਦੀ ਸੂਚੀ ਤਿਆਰ ਕੀਤੀ ਜਾਏ | ਇਸ ਡਾਟੇ ਨੂੰ ਤਿਆਰ ਕਰਨ ਲਈ ਨਿਜੀ ਕੰਪਨੀਆਂ ...

ਪੂਰੀ ਖ਼ਬਰ »

ਨਿਸ਼ਾਨੇ 'ਤੇ ਵਸੁੰਧਰਾ

ਮੱਧ-ਪ੍ਰਦੇਸ਼ ਅਤੇ ਰਾਜਸਥਾਨ ਇਨ੍ਹਾਂ ਦੋਵਾਂ ਭਾਜਪਾ ਦੀ ਸਰਕਾਰ ਵਾਲੇ ਰਾਜਾਂ ਦੇ ਮੁੱਖ ਮੰਤਰੀ ਅਮਿਤ ਸ਼ਾਹ ਦੇ ਨਿਸ਼ਾਨੇ 'ਤੇ ਹਨ | ਵਸੁੰਧਰਾ ਦੀ ਰਾਜਸਥਾਨ ਦੀ ਟਿਕਟ ਵੰਡ 'ਚ ਇਕ ਨਹੀਂ ਚੱਲ ਰਹੀ | ਆਪਣੇ ਖਾਸ ਭੁਪਿੰਦਰ ਯਾਦਵ ਰਾਹੀਂ ਅਮਿਤ ਸ਼ਾਹ ਨੇ ਟਿਕਟ ਵੰਡ ਦੇ ...

ਪੂਰੀ ਖ਼ਬਰ »

ਅੰਤ 'ਚ

ਨਵੇਂ ਮੀਡੀਆ ਦੀ ਵਰਤੋਂ 'ਚ ਭਾਜਪਾ ਦਾ ਕੋਈ ਸਾਨੀ ਨਹੀਂ | ਭਾਜਪਾ ਅਤੇ ਸੰਘ ਨਾਲ ਜੁੜੇ ਲੋਕ ਧੜਾਧੜ ਨਵੇਂ ਸਟੂਡੀਓ ਖੋਲ੍ਹ ਰਹੇ ਹਨ ਅਤੇ ਕਈ ਵੱਡੇ ਸਟੂਡੀਓਜ਼ ਨੂੰ ਲੀਜ਼ 'ਤੇ ਲਿਆ ਗਿਆ ਹੈ | ਡਬਿੰਗ ਆਰਟਿਸਟ ਦਿਨ ਰਾਤ ਕੰਮ 'ਚ ਜੁਟੇ ਹਨ ਅਤੇ ਵੱਡੇ ਪੱਧਰ 'ਤੇ ਵੀ.ਐੱਫ਼.ਐਕਸ. ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX