ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਦੂਸਰੀ ਪਾਰੀ 'ਚ ਭਾਰਤ 103/1
. . .  28 minutes ago
ਇੰਡੋਨੇਸ਼ੀਆ 'ਚ ਆਇਆ ਭੂਚਾਲ
. . .  about 1 hour ago
ਜਕਾਰਤਾ, 19 ਅਗਸਤ - ਇੰਡੋਨੇਸ਼ੀਆ ਦੇ ਲੋਮਬੌਕ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਾਤਾ 6.9 ਮਾਪੀ ਗਈ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਇੰਗਲੈਂਡ ਦੀ ਪੂਰੀ ਟੀਮ 161 ਦੌੜਾਂ ਬਣਾ ਕੇ ਆਊਟ
. . .  about 2 hours ago
1.67 ਕਰੋੜ ਰੁਪਏ ਦੇ ਸੋਨੇ ਸਮੇਤ ਤਿੰਨ ਗ੍ਰਿਫ਼ਤਾਰ
. . .  about 3 hours ago
ਮੁੰਬਈ, 19 ਅਗਸਤ - ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਬੀਤੇ ਦਿਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 6 ਸੋਨੇ ਦੀਆਂ ਬਾਰਾਂ ਦੀ ਕਥਿਤ ਤੌਰ 'ਤੇ ਤਸਕਰੀ ਦੇ ਦੋਸ਼ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀਆਂ ਗਈਆਂ ਇਨ੍ਹਾਂ ਸੋਨੇ ਦੀਆਂ ਬਾਰਾਂ ਦੀ...
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਭਾਰਤ ਨੂੰ ਦਵਾਇਆ ਪਹਿਲਾਂ ਸੋਨ ਤਮਗ਼ਾ
. . .  about 3 hours ago
ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕਰੋੜ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ
. . .  about 4 hours ago
ਦੁਬਈ, 19 ਅਗਸਤ- ਸੰਯੁਕਤ ਅਰਬ ਅਮੀਰਾਤ ਤੋਂ ਬਾਅਦ ਹੁਣ ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕੋਰੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਮੌਕੇ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾ ਥਾਨੀ ਨੇ ਟਵੀਟ ਕਰਦਿਆ ਕਿਹਾ ਕਿ ਆਮੀਰ...
ਭਿਆਨਕ ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  about 4 hours ago
ਖਨੌਰੀ, 19 ਅਗਸਤ(ਬਲਵਿੰਦਰ ਸਿੰਘ ਥਿੰਦ)- ਸੰਗਰੂਰ-ਦਿੱਲੀ ਮੁੱਖ ਮਾਰਗ ਤੇ ਪੁਰਾਣਾ ਸੇਲ ਟੈਕਸ ਬੈਰੀਅਰ ਕੋਲ ਇਕ ਹੋਟਲ ਦੇ ਸਾਹਮਣੇ ਸੜਕ 'ਤੇ ਖੜੇ ਕੈਂਟਰ ਨਾਲ ਕਾਰ ਦੀ ਟੱਕਰ ਹੋ ਜਾਣ ਕਾਰਨ ਰਾਜਸਥਾਨ ਦੇ ਕੋਟਾ ਬੂੰਦੀ ਸ਼ਹਿਰ ਵਿਖੇ ਪੜਾਈ ਕਰ ਰਹੇ ਆਪਣੇ...
ਕੌਮਾਂਤਰੀ ਸਰਹੱਦ ਨੇੜਿਓ ਦੋ ਕਿੱਲੋ ਹੈਰੋਇਨ ਬਰਾਮਦ
. . .  about 4 hours ago
ਬੱਚੀ ਵਿੰਡ, 19 ਅਗਸਤ(ਬਲਦੇਵ ਸਿੰਘ ਕੰਬੋ) -ਸੀਮਾ ਸੁਰੱਖਿਆ ਬਲ ਅਤੇ ਨਾਰਕੋਟਿਕ ਕੰਟਰੋਲ ਬਿਊਰੋ ਦੀ ਟੀਮ ਨੇ ਸਾਂਝੀ ਤਲਾਸ਼ੀ ਅਭਿਆਨ ਦੌਰਾਨ 2 ਕਿੱਲੋ ਹੈਰੋਇਨ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ, 17 ਬਟਾਲੀਅਨ ਬੀ.ਐਸ.ਐਫ. ਅਤੇ...
ਖੁਮਾਣੋਂ ਸ਼ੈਲਰ ਹਾਦਸਾ : ਮੁੱਖ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 5 hours ago
ਖਮਾਣੋਂ, 19 ਅਗਸਤ- ਖਮਾਣੋਂ ਨੇੜਲੇ ਪਿੰਡ ਲਖਣਪੁਰ 'ਚ ਅੱਜ ਸਵੇਰੇ ਨਿਰਮਾਣ ਅਧੀਨ ਇੱਕ ਸ਼ੈਲਰ ਦੀ ਕੰਧ ਡਿੱਗ ਕਾਰਨ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਵੱਧ ਕੇ ਛੇ ਹੋ ਗਈ ਹੈ। ਇਸ ਹਾਦਸੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ 46/0
. . .  about 5 hours ago
ਪੰਜਾਬ ਦੇ ਦੋ ਨਸ਼ਾ ਤਸਕਰ ਜੰਮੂ 'ਚ ਗ੍ਰਿਫ਼ਤਾਰ
. . .  about 5 hours ago
ਜੰਮੂ, 19 ਅਗਸਤ- ਜੰਮੂ-ਕਸ਼ਮੀਰ ਪੁਲਿਸ ਨੇ ਅੱਜ ਦੋ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਤਸਕਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਪਹਿਚਾਣ ਧਰਮਪਾਲ ਅਤੇ ਅਜੈ ਕੁਮਾਰ ਦੇ...
ਸਿੱਧੂ ਵਲੋਂ ਪਾਕਿ ਫੌਜ ਮੁਖੀ ਨੂੰ ਪਾਈ ਜੱਫੀ ਦਾ ਮੈਂ ਸਮਰਥਨ ਨਹੀਂ ਕਰਦਾ- ਕੈਪਟਨ
. . .  about 6 hours ago
ਨਵੀਂ ਦਿੱਲੀ, 19 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਤੋਜ ਸਿੰਘ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਸ਼ਾਮਲ ਹੋਣ 'ਤੇ ਕਿਹਾ ਕਿ ਉਹ ਉੱਥੇ ਨਿੱਜੀ ਤੌਰ 'ਤੇ ਗਏ ਸਨ। ਸਹੁੰ ਚੁੱਕ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਭਾਰਤੀ ਟੀਮ 329 ਦੌੜਾਂ 'ਤੇ ਆਲ ਆਊਟ
. . .  about 6 hours ago
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਬਣਾਈ ਸੈਮੀਫਾਈਨਲ 'ਚ ਥਾਂ
. . .  about 6 hours ago
ਬੀ.ਐੱਸ.ਐੱਫ. ਨੇ 6 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
. . .  about 7 hours ago
ਮਮਦੋਟ 19 ਅਗਸਤ (ਸੁਖਦੇਵ ਸਿੰਘ ਸੰਗਮ)-ਬੀ.ਐੱਸ.ਐੱਫ. 118 ਬਟਾਲੀਅਨ ਵੱਲੋਂ ਮਮਦੋਟ ਬਲਾਕ ਅਧੀਨ ਆਉਂਦੀ ਸਰਹੱਦੀ ਜੋਗਿੰਦਰ ਚੌਕੀ ਨੇੜਿਓਂ 6 ਕਿੱਲੋ ਗ੍ਰਾਮ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਉਕਤ ਹੈਰੋਇਨ...
ਕੇਰਲ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਵੱਲੋਂ ਭਲਕੇ ਭੇਜੀ ਜਾਵੇਗੀ 30 ਮੈਂਬਰੀ ਟੀਮ - ਡਾ: ਰੂਪ ਸਿੰਘ
. . .  about 7 hours ago
ਏਸ਼ੀਅਨ ਖੇਡਾਂ : 86 ਕਿੱਲੋਗਰਾਮ ਫ੍ਰੀਸਟਾਇਲ ਕੁਸ਼ਤੀ ਦੇ ਕੁਆਟਰ ਫਾਈਨਲ 'ਚ ਹਾਰਿਆ ਭਾਰਤੀ ਪਹਿਲਵਾਨ
. . .  about 7 hours ago
ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਸਮਝੌਤੇ ਦੀ ਗੱਲ ਬਿਲਕੁਲ ਝੂਠ - ਕੇਜਰੀਵਾਲ
. . .  about 7 hours ago
ਪਾਕਿਸਤਾਨ ਤੋਂ ਵਾਪਸ ਪਰਤੇ ਨਵਜੋਤ ਸਿੱਧੂ ਨੂੰ ਕਿਸਾਨ ਜਥੇਬੰਦੀ ਵੱਲੋਂ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ
. . .  about 7 hours ago
ਏਸ਼ੀਅਨ ਖੇਡਾਂ 2018 : ਭਾਰਤੀ ਪਹਿਲਵਾਨ ਬਜਰੰਗ ਨੇ ਤਜ਼ਾਕਿਸਤਾਨ ਦੇ ਫਾਇਜਿਏਵ ਨੂੰ 12-2 ਨਾਲ ਹਰਾ ਕੇ ਸੈਮੀਫਾਈਨਲ 'ਚ ਬਣਾਈ ਥਾਂ
. . .  about 8 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੇਰਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਨਾਲ ਕੀਤੀ ਗੱਲਬਾਤ
. . .  about 8 hours ago
ਦਾਭੋਲਕਰ ਹੱਤਿਆ ਮਾਮਲੇ ਦੇ ਦੋਸ਼ੀ ਸਚਿਨ ਨੂੰ 26 ਅਗਸਤ ਤੱਕ ਸੀ. ਬੀ. ਆਈ. ਹਿਰਾਸਤ 'ਚ ਭੇਜਿਆ ਗਿਆ
. . .  about 8 hours ago
ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸ਼ਰਧਾਂਜਲੀ ਸਮਾਗਮ 'ਚ ਪਹੁੰਚੇ ਕੇਜਰੀਵਾਲ
. . .  about 9 hours ago
'ਹਰਿ ਕੀ ਪੌੜੀ' ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ
. . .  about 9 hours ago
ਬਰਨਾਲਾ ਪਹੁੰਚੇ ਕੇਜਰੀਵਾਲ, ਮੀਡੀਆ ਤੋਂ ਬਣਾਈ ਰੱਖੀ ਦੂਰੀ
. . .  about 10 hours ago
ਏਸ਼ੀਅਨ ਖੇਡਾਂ 2018 : ਕੁਸ਼ਤੀ 'ਚ ਪਹਿਲੇ ਰਾਊਂਡ 'ਚ ਹਾਰੇ ਸੁਸ਼ੀਲ ਕੁਮਾਰ
. . .  about 10 hours ago
ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸ਼ਰਧਾਂਜਲੀ ਸਮਾਗਮ 'ਚ ਪਹੁੰਚੇ ਖਹਿਰਾ
. . .  about 10 hours ago
ਜੰਮੂ-ਕਸ਼ਮੀਰ : ਬਾਰਾਮੂਲਾ 'ਚ ਘੁਸਪੈਠ ਦੀ ਕੋਸ਼ਿਸ਼ ਅਸਫ਼ਲ, ਇੱਕ ਅੱਤਵਾਦੀ ਢੇਰ
. . .  about 10 hours ago
ਨਿਰਮਾਣ ਅਧੀਨ ਸ਼ੈਲਰ ਦੀ ਕੰਧ ਡਿੱਗਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ, ਕਈਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ
. . .  about 10 hours ago
ਏਸ਼ੀਅਨ ਖੇਡਾਂ 2018 : ਨਿਸ਼ਾਨੇਬਾਜ਼ੀ 'ਚ ਭਾਰਤ ਦੇ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਨੇ ਕਾਂਸੇ ਦੇ ਤਮਗੇ ਨਾਲ ਖੋਲ੍ਹਿਆ ਭਾਰਤ ਦਾ ਖਾਤਾ
. . .  about 11 hours ago
ਕੇਜਰੀਵਾਲ ਦੀ ਆਮਦ 'ਤੇ ਵੱਡੀ ਗਿਣਤੀ 'ਚ ਇਕੱਤਰ ਹੋਣ ਵਾਲੀ ਭੀੜ ਕੁਝ ਲੋਕਾਂ ਤੱਕ ਸਿਮਟੀ
. . .  about 11 hours ago
ਪੰਜਾਬ ਪਹੁੰਚੇ ਕੇਜਰੀਵਾਲ ਨੇ ਪੱਤਰਕਾਰਾਂ ਤੋਂ ਵੱਟਿਆ ਪਾਸਾ
. . .  about 11 hours ago
ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਲੈ ਕੇ ਦੇਹਰਾਦੂਨ ਪਹੁੰਚੇ ਅਮਿਤ ਸ਼ਾਹ
. . .  about 11 hours ago
ਲੁਧਿਆਣਾ 'ਚ ਕੱਪੜਾ ਫੈਕਟਰੀ 'ਚ ਲੱਗੀ ਅੱਗ
. . .  1 minute ago
ਪ੍ਰਸ਼ਾਂਤ ਮਹਾਸਾਗਰ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਅਜਿਹੀਆਂ ਪੇਸ਼ਬੰਦੀਆਂ ਕਰੋ ਕਿ ਬਰਬਾਦੀ, ਭ੍ਰਿਸ਼ਟਾਚਾਰ ਅਤੇ ਬਦਇੰਤਜ਼ਾਮੀ ਦੀ ਸੰਭਾਵਨਾ ਹੀ ਖ਼ਤਮ ਹੋ ਜਾਵੇ। -ਰਿਚਰਡ ਸਕਿਨਰ
  •     Confirm Target Language  

ਕੇਰਲ ਨੂੰ 500 ਕਰੋੜ ਦੀ ਤੁਰੰਤ ਸਹਾਇਤਾ ਦੇਣ ਦਾ ਐਲਾਨ

ਪ੍ਰਧਾਨ ਮੰਤਰੀ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
ਤਿਰੁਵਨੰਤਪੁਰਮ, 18 ਅਗਸਤ (ਏਜੰਸੀ) -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲਾ 'ਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਬਾਅਦ ਕੇਰਲਾ ਨੂੰ ਤਤਕਾਲ 500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ | ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ 'ਚ ਦੱਸਿਆ ਕਿ ਮੋਦੀ ਨੇ ਸਾਰੇ ਮਿ੍ਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਗੰਭੀਰ ਜ਼ਖ਼ਮੀ ਲੋਕਾਂ ਨੂੰ 50-50 ਹਜ਼ਾਰ ਰੁਪਏ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫ਼ੰਡ 'ਚੋਂ ਦੇਣ ਦਾ ਐਲਾਨ ਕੀਤਾ | ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਰਾਜ ਨੂੰ 500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ | ਇਹ ਰਾਸ਼ੀ 12 ਅਗਸਤ ਨੂੰ ਗ੍ਰਹਿ ਮੰਤਰਾਲੇ ਵਲੋਂ 100 ਕਰੋੜ ਰੁਪਏ ਦੇਣ ਦੇ ਕੀਤੇ ਐਲਾਨ ਤੋਂ ਵੱਖਰੀ ਹੈ | ਕੋਚੀ 'ਚ ਇਕ ਉੱਚ ਪੱਧਰੀ ਬੈਠਕ ਦੀ ਸਮੀਖਿਆ ਦੇ ਬਾਅਦ ਪ੍ਰਧਾਨ ਮੰਤਰੀ ਨੇ ਹੜ੍ਹ ਤੋਂ ਪ੍ਰਭਾਵਿਤ ਕੁਝ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ | ਹੜ੍ਹ ਦੀ ਤਬਾਹੀ ਨਾਲ ਜੂਝ ਰਹੇ ਅਲੁਵਾ-ਤਿ੍ਸ਼ੁਰ ਖੇਤਰ ਦੇ ਹਵਾਈ ਸਰਵੇਖਣ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਰਾਜਪਾਲ ਪੀ ਸਾਥਾਸ਼ਿਵਮ, ਮੁੱਖ ਮੰਤਰੀ ਪਿਨਾਰਾਈ ਵਿਜਯਨ, ਕੇਂਦਰੀ ਮੰਤਰੀ ਕੇ. ਜੇ. ਅਲਫੋਂਸ ਅਤੇ ਹੋਰ ਅਧਿਕਾਰੀ ਮੌਜੂਦ ਸਨ | ਹੜ੍ਹਾਂ ਨਾਲ ਹੋਏ ਜਾਨ ਮਾਲ ਦੇ ਨੁਕਸਾਨ 'ਤੇ ਦੁੱਖ ਪ੍ਰਗਟ
ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੜ੍ਹ 'ਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਸਾਡੀ ਪ੍ਰਾਥਮਿਕਤਾ ਹੈ | ਇਸ ਦੇ ਬਾਅਦ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨੇ ਤਤਕਾਲ ਰਾਹਤ ਲਈ 500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਅਰੰਭਿਕ ਅਨੁਮਾਨ ਅਨੁਸਾਰ ਰਾਜ ਨੂੰ ਇਨ੍ਹਾਂ ਹੜ੍ਹਾਂ ਕਾਰਨ 19,512 ਕਰੋੜ ਰੁਪਏ ਦਾ ਨੁਕਸਾਨ ਪੁੱਜਾ ਹੈ | ਪ੍ਰਭਾਵਿਤ ਇਲਾਕਿਆਂ 'ਚ ਪਾਣੀ ਘਟਣ ਦੇ ਬਾਅਦ ਹੀ ਅਸਲ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ | ਸੂਬਾ ਸਰਕਾਰ ਨੇ ਤਤਕਾਲ ਸਹਾਇਤਾ ਲਈ 2000 ਕਰੋੜ ਰੁਪਏ ਦੀ ਮੰਗ ਕੀਤੀ ਹੈ | ਮੋਦੀ ਅੱਜ ਸਵੇਰੇ ਕੋਚੀ ਗਏ ਅਤੇ ਮੁੱਖ ਮੰਤਰੀ ਵਿਜਯਨ ਅਤੇ ਹੋਰ ਅਧਿਕਾਰੀਆਂ ਨਾਲ ਹੜ੍ਹ ਦੀ ਸਥਿਤੀ ਦੀ ਸਮੀਖਿਆ ਕੀਤੀ | ਪ੍ਰਧਾਨ ਮੰਤਰੀ ਨੇ ਸੂਬਾ ਸਰਕਾਰ ਦੀ ਅਪੀਲ ਅਨੁਸਾਰ ਅਨਾਜ, ਦਵਾਈ ਸਮੇਤ ਰਾਹਤ ਸਮਗਰੀ ਪਹੁੰਚਾਉਣ ਦਾ ਭਰੋਸਾ ਦਿੱਤਾ |
ਕੇਰਲਾ 'ਚ ਅੱਜ ਹੜ੍ਹਾਂ ਨਾਲ 22 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ ਇਸ ਦੇ ਨਾਲ ਹੀ ਸੂਬੇ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 196 ਹੋ ਗਈ ਹੈ | ਭਾਰੀ ਮੀਂਹ ਦੇ ਅਨੁਮਾਨ ਦੇ ਕਾਰਨ ਅਧਿਕਾਰੀਆਂ ਦੀ ਚਿੰਤਾ ਹੋਰ ਵਧ ਗਈ ਹੈ | ਸੂਬੇ ਦੇ 11 ਜ਼ਿਲਿ੍ਹਆਂ 'ਚ ਰੈਡ ਅਲਰਟ ਜਾਰੀ ਹੈ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਂਹ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਕੇਰਲਾ ਦੇ ਲੋਕਾਂ ਦੀ ਜੂਝਣ ਦੀ ਭਾਵਨਾ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਅੱਜ ਰਾਸ਼ਟਰ ਇਕ ਆਫ਼ਤ ਦੀ ਘੜੀ 'ਚ ਸੂਬੇ ਨਾਲ ਦਿ੍ੜ੍ਹਤਾ ਨਾਲ ਖੜ੍ਹਾ ਹੈ | ਪ੍ਰਧਾਨ ਮੰਤਰੀ ਨੇ ਲੜੀਵਾਰ ਟਵੀਟਾਂ 'ਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਹੜ੍ਹਾਂ 'ਚ ਮਰਨ ਵਾਲੇ ਲੋਕਾਂ ਲਈ ਉਹ ਹਮਦਰਦੀ ਪ੍ਰਗਟ ਕਰਦੇ ਹਨ ਅਤੇ ਜੋ ਲੋਕ ਜ਼ਖ਼ਮੀ ਹੋਏ ਹਨ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਉਮੀਦ ਕਰਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਕੇਰਲਾ ਦੇ ਲੋਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਦੇ ਹਾਂ | ਮੋਦੀ ਨੇ ਅਧਿਕਾਰੀਆਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ |
58 ਦਸਤੇ ਕੀਤੇ ਤਾਇਨਾਤ
ਰਾਸ਼ਟਰੀ ਆਫ਼ਤ ਪ੍ਰਬੰਧਨ ਬਲ (ਐਨ.ਡੀ.ਆਰ.ਐਫ਼.) ਵਲੋਂ ਕੇਰਲ ਦੇ ਭਾਰੀ ਮੀਹਾਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ 'ਚੋਂ ਹੁਣ ਤੱਕ 10,000 ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ | ਇਸ ਤਰਾਂ ਇਹ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਾਹਤ ਮੁਹਿੰਮ ਬਣ ਗਈ ਹੈ | 8 ਅਗਸਤ ਤੋਂ ਲੈ ਕੇ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 194 ਤੱਕ ਹੋ ਗਈ ਹੈ | ਐਨ.ਡੀ.ਆਰ.ਐਫ਼. ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੇਰਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ 58 ਦਸਤੇ ਤਾਇਨਾਤ ਕੀਤੇ ਗਏ ਹਨ ਅਤੇ ਹਰੇਕ ਦਸਤੇ 'ਚ ਲਗਪਗ 35-40 ਰਾਹਤ ਕਰਮੀ ਮੌਜੂਦ ਹਨ, ਜਿਹੜੇ ਕਿ ਰਾਹਤ ਤੇ ਬਚਾਅ ਕਾਰਜਾਂ 'ਚ ਤੇਜ਼ੀ ਨਾਲ ਲੱਗੇ ਹੋਏ ਹਨ | ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਕੁੱਲ 10,467 ਲੋਕਾਂ ਅਤੇ 12 ਜਾਨਵਰਾਂ ਨੂੰ ਬਚਾਇਆ ਜਾ ਚੁੱਕਿਆ ਹੈ | ਉਨ੍ਹਾਂ ਦੱਸਿਆ ਕਿ ਸੂਬੇ ਦੇ ਆਫ਼ਤ ਪ੍ਰਬੰਧਨ ਕੰਟਰੋਲ ਰੂਮ ਵਲੋਂ 24 ਘੰਟੇ ਹਾਲਾਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ | ਕੰਟਰੋਲ ਰੂਮ ਦੀ ਜਾਣਕਾਰੀ ਅਨੁਸਾਰ 8 ਅਗਸਤ ਤੋਂ ਹੁਣ ਤੱਕ 194 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 36 ਹੋਰ ਲਾਪਤਾ ਹਨ, ਜਦਕਿ 3.14 ਲੱਖ ਤੋਂ ਵੱਧ ਲੋਕਾਂ ਨੂੰ ਰਾਹਤ ਕੈਪਾਂ 'ਚ ਭੇਜਿਆ ਜਾ ਚੁੱਕਿਆ ਹੈ |
ਸੰਯੁਕਤ ਅਰਬ ਅਮੀਰਾਤ ਮਦਦ ਲਈ ਅੱਗੇ ਆਇਆ
ਦੁਬਈ, 18 ਅਗਸਤ (ਏਜੰਸੀ)-ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਅਤੇ ਡੁਬਈ ਦੇ ਸ਼ਾਸਕ ਸ਼ੇਖ਼ ਮੁਹੰਮਦ ਬਿਨ ਰਸ਼ੀਦ ਅਲ ਮਕਤੂਮ ਹੜ੍ਹ ਪ੍ਰਭਾਵਿਤ ਕੇਰਲਾ ਦੀ ਮਦਦ ਲਈ ਅੱਗੇ ਆਏ ਹਨ ਅਤੇ ਉਨ੍ਹਾਂ ਨੇ ਸੂਬੇ 'ਚ ਮੀਂਹ ਅਤੇ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ ਨੈਸ਼ਨਲ ਐਮਰਜੈਂਸੀ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਨੇ ਕੱਲ੍ਹ ਅੰਗਰੇਜ਼ੀ ਅਤੇ ਮਲਿਆਲਮ 'ਚ ਕੀਤੇ ਲੜੀਵਾਰ ਟਵੀਟਾਂ 'ਚ ਕਿਹਾ ਕਿ ਕੇਰਲਾ ਦੇ ਲੋਕ ਹਮੇਸ਼ਾ ਸੰਯੁਕਤ ਅਰਬ ਅਮੀਰਾਤ ਦੀ ਸਫਲਤਾ ਦੀ ਕਹਾਣੀ ਦਾ ਹਿੱਸਾ ਰਹੇ ਹਨ ਅਤੇ ਅਜੇ ਵੀ ਹਨ | ਉਨ੍ਹਾਂ ਅੱਗੇ ਲਿਖਿਆ ਕਿ ਭਾਰੀ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਉਨ੍ਹਾਂ ਦੇ ਦੇਸ਼ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ | ਸ਼ੇਖ਼, ਜਿਹੜੇ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਵੀ ਹਨ, ਨੇ ਕਿਹਾ ਕਿ ਯੂ. ਏ. ਈ. ਅਤੇ ਭਾਰਤੀ ਭਾਈਚਾਰਾ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਕੱਠੇ ਹੋਣਗੇ | ਉਨ੍ਹਾਂ ਕਿਹਾ ਕਿ ਅਸੀਂ ਤਤਕਾਲ ਸ਼ੁਰੂਆਤ ਕਰਨ ਲਈ ਕਮੇਟੀ ਬਣਾਈ ਹੈ | ਅਸੀਂ ਹਰੇਕ ਨੂੰ ਇਸ ਪਹਿਲ 'ਚ ਯੋਗਦਾਨ ਪਾਉਣ ਦੀ ਅਪੀਲ ਕਰਦੇ ਹਾਂ |
ਸੰਯੁਕਤ ਰਾਸ਼ਟਰ ਨੇ ਦੁੱਖ ਪ੍ਰਗਟਾਇਆ
ਸੰਯੁਕਤ ਰਾਸ਼ਟਰ (ਏਜੰਸੀ)-ਸੰਯੁਕਤ ਰਾਸ਼ਟਰ ਦੇ ਮੁਖੀ ਐਟੋਨੀਓ ਗੁਟੇਰਸ ਨੇ ਕੇਰਲ 'ਚ ਆਏ ਭਿਆਨਕ ਹੜ੍ਹਾਂ ਨਾਲ ਲੋਕਾਂ ਦੀ ਹੋਈ ਮੌਤ 'ਤੇ ਦੁੱਖ ਪ੍ਰਗਟਾਇਆ ਹੈ | ਨਾਲ ਹੀ ਕਿਹਾ ਕਿ ਅਸੀਂ ਹੜ੍ਹ ਕਾਰਨ ਪੈਦਾ ਹੋੋਏ ਹਾਲਾਤ 'ਤੇ ਗੰਭੀਰਤਾ ਨਾਲ ਨਜ਼ਰ ਰੱਖ ਰਹੇ ਹਾਂ | ਗੁਟੇਰਸ ਦੇ ਬੁਲਾਰੇ ਸਟੀਫਨ ਡੁਜਾਰਿਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ 'ਚ ਹੜ੍ਹਾਂ ਕਾਰਨ ਹੋਈਆਂ ਮੌਤਾਂ, ਤਬਾਹੀ ਅਤੇ ਬੇਘਰ ਹੋਏ ਲੋਕਾਂ ਪ੍ਰਤੀ ਗੁਟੇਰਸ ਨੇ ਦੁੱਖ ਪ੍ਰਗਟਾਇਆ ਹੈ | ਪਿਛਲੇ 100 ਸਾਲਾਂ 'ਚ ਪਹਿਲੀ ਵਾਰ ਕੇਰਲ ਨੂੰ ਏਨੇ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੁਟੇਰਸ ਨੇ ਕਿਹਾ ਕਿ ਇਸ ਮੁਸ਼ਕਿਲ ਹਾਲਾਤ 'ਚ ਅਸੀਂ ਭਾਰਤ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਾਂ | ਹਾਲਾਂਕਿ ਉਨ੍ਹਾਂ ਵਲੋਂ ਅਜਿਹੀ ਹੋਈ ਅਪੀਲ ਨਹੀਂ ਕੀਤੀ ਗਈ ਹੈ | ਵੈਸੇ ਭਾਰਤ ਇਸ ਤਰਾਂ ਦੇ ਹਾਲਾਤ ਨਾਲ ਨਜਿੱਠਣ ਲਈ ਖੁਦ ਸਮਰੱਥ ਹੈ | ਉਸ ਦੇ ਕੋਲ ਬਿਹਤਰ ਸਰਕਾਰੀ ਤੰਤਰ ਮੌਜੂਦ ਹੈ | ਫਿਰ ਵੀ ਉਨ੍ਹਾਂ ਦੀ ਟੀਮ ਉਥੇ (ਭਾਰਤ) ਮੌਜੂਦ ਰੈਜ਼ੀਡੈਂਟ ਕੋਆਰਡੀਨੇਟਰ ਨਾਲ ਸੰਪਰਕ 'ਚ ਹੈ |

ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼

ਸਿੱਧੂ ਸਮੇਤ ਕਈ ਕ੍ਰਿਕਟਰ, ਉੱਘੇ ਰਾਜਨੀਤਿਕ ਅਤੇ ਫ਼ੌਜੀ ਅਫ਼ਸਰ ਹੋਏ ਸ਼ਾਮਿਲ
ਉਰਦੂ ਬੋਲਣ 'ਚ ਕਈ ਵਾਰ ਅਟਕੇ ਇਮਰਾਨ
ਸੁਰਿੰਦਰ ਕੋਛੜ

ਅੰਮਿ੍ਤਸਰ, 18 ਅਗਸਤ-ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਅਹਿਮਦ ਖ਼ਾਨ ਨਿਆਜ਼ੀ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ | ਉਹ ਅੱਜ ਸਵੇਰੇ ਪਾਕਿਸਤਾਨੀ ਸਮੇਂ ਮੁਤਾਬਿਕ 10 ਵਜੇ ਰਾਸ਼ਟਰਪਤੀ ਭਵਨ ਵਿਖੇ ਸਹੁੰ ਚੁੱਕ ਸਮਾਰੋਹ 'ਚ ਪਹੁੰਚੇ | ਇਮਰਾਨ ਨੇ ਇਸ ਮੌਕੇ ਕਾਲੇ ਰੰਗ ਦੀ ਸ਼ੇਰਵਾਨੀ ਪਹਿਨੀ ਹੋਈ ਸੀ | ਸਹੁੰ ਚੁੱਕ ਸਮਾਰੋਹ ਸਵੇਰੇ 10:10 ਵਜੇ ਪਾਕਿਸਤਾਨ ਦੇ ਕੌਮੀ ਗੀਤ ਤੋਂ ਬਾਅਦ ਪਵਿੱਤਰ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਰਾਸ਼ਟਰਪਤੀ ਮਮਨੂਨ ਹੁਸੈਨ ਵਲੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਮੁੱਖ ਇਮਰਾਨ ਖ਼ਾਨ ਨੂੰ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ ਗਈ | ਸਹੁੰ ਚੁੱਕਣ ਸਮੇਂ ਉਰਦੂ ਦੇ ਸ਼ਬਦਾਂ ਨੂੰ ਬੋਲਣ 'ਚ ਅਟਕਣ ਕਰਕੇ ਇਮਰਾਨ ਘਬਰਾਇਆ ਹੋਇਆ ਮਹਿਸੂਸ ਕਰਦੇ ਰਹੇ | ਇਸ ਸਮਾਰੋਹ 'ਚ ਪਾਕਿਸਤਾਨ ਦੇ ਉੱਘੇ ਰਾਜਨੀਤਕ, ਫ਼ੌਜੀ ਅਫ਼ਸਰ, ਸਾਬਕਾ ਕ੍ਰਿਕਟ ਖਿਡਾਰੀ ਤੇ ਫ਼ਿਲਮੀ ਖੇਤਰ ਨਾਲ ਜੁੜੇ ਲੋਕ ਸ਼ਾਮਲ ਹੋਏ ਜਦਕਿ ਵਿਰੋਧੀ ਪਾਰਟੀਆਂ ਦਾ ਕੋਈ ਵੀ ਨੇਤਾ ਇਸ ਸਮਾਰੋਹ 'ਚ ਹਾਜ਼ਰ ਨਹੀਂ ਸੀ | ਰਾਜਧਾਨੀ ਇਸਲਾਮਾਬਾਦ 'ਚ ਸਥਿਤ ਰਾਸ਼ਟਰਪਤੀ ਹਾਊਸ 'ਚ ਕਰਾਏ ਗਏ ਉਕਤ ਸਮਾਰੋਹ ਦੌਰਾਨ ਪਹਿਲੀ ਕਤਾਰ 'ਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਮਾਨੇਕਾ, ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਵਸੀਮ ਅਕਰਮ, ਜਾਵੇਦ ਮੀਆਂਦਾਦ, ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ  ਜਾਵੇਦ ਬਾਜਵਾ, ਚੇਅਰਮੈਨ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਜੂਬੇਰ ਮਹਿਮੂਦ ਹਯਾਤ ਤੇ ਹਵਾਈ ਸੈਨਾ ਦੇ ਮੁਖੀ ਮਾਰਸ਼ਲ ਮੁਜਾਹਿਦ ਅਨਵਰ ਖਾਨ ਬੈਠੇ ਹੋਏ ਸਨ | ਉਕਤ ਸਹੁੰ ਚੁੱਕ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਅਮਨ ਤੇ ਦੋਸਤੀ ਦਾ ਸੁਨੇਹਾ ਲੈ ਕੇ ਪਹੁੰਚੇ ਸਾਬਕਾ ਭਾਰਤੀ ਕ੍ਰਿਕਟਰ ਤੇ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਗਲੇ ਮਿਲ ਕੇ ਮੁਲਾਕਾਤ ਕੀਤੀ | ਸ: ਸਿੱਧੂ ਦੇ ਬਿਲਕੁਲ ਨਾਲ ਵਾਲੀ ਸੀਟ 'ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਮਕਬੂਜ਼ਾ ਕਸ਼ਮੀਰ) ਦੇ ਰਾਸ਼ਟਰਪਤੀ ਮਸੂਦ ਖ਼ਾਨ ਨੂੰ ਬਿਠਾਇਆ ਗਿਆ | ਉਕਤ ਦੇ ਇਲਾਵਾ ਅਦਾਕਾਰ ਜਾਵੇਦ ਸ਼ੇਖ਼, ਗਾਇਕ ਸਲਮਾਨ ਅਹਿਮਦ, ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੇਸਰ, ਪੰਜਾਬ ਦੇ ਰਾਜਪਾਲ ਚੌਧਰੀ ਸਰਵਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਪਰਵੇਜ਼ ਇਲਾਹੀ, ਰਮੀਜ਼ ਰਾਜਾ, ਨਿਗਰਾਨ ਪ੍ਰਧਾਨ ਮੰਤਰੀ ਨਾਸਿਰ-ਉਲ-ਮੁਲਕ ਤੇ ਪੀ. ਟੀ. ਆਈ. ਪਾਰਟੀ ਦੇ ਲਗਪਗ ਸਾਰੇ ਵੱਡੇ ਨੇਤਾ ਸਮਾਰੋਹ 'ਚ ਹਾਜ਼ਰ ਸਨ | ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਉਹ ਅੱਲਾ ਤੇ ਕੌਮ ਦੇ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਪਾਕਿਸਤਾਨ 'ਚ ਨਵੀਂ ਤਬਦੀਲੀ ਲਿਆਉਣ ਦਾ ਮੌਕਾ ਦਿੱਤਾ ਹੈ | ਉਨ੍ਹਾਂ ਕੌਮ ਦੇ ਨਾਂਅ ਸੰਦੇਸ਼ 'ਚ ਵਾਅਦਾ ਕੀਤਾ ਕਿ ਉਹ ਪਾਕਿਸਤਾਨ ਨੂੰ ਲੁੱਟਣ ਵਾਲੇ ਲੋਕਾਂ ਨੂੰ ਕਿਸੇ ਵੀ ਹਾਲਤ 'ਚ ਨਹੀਂ ਬਖ਼ਸ਼ਣਗੇ ਤੇ ਜਲਦੀ ਤੋਂ ਜਲਦੀ ਦੇਸ਼ ਤੋਂ ਲੁੱਟ ਕੇ ਬਾਹਰ ਲਿਜਾਈ ਗਈ ਪਾਕਿਸਤਾਨ ਦੀ ਸਾਰੀ ਸੰਪਤੀ ਵਾਪਸ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਉਹ 22 ਵਰਿ੍ਹਆਂ ਦੀ ਜੱਦੋ-ਜਹਿਦ ਨਾਲ ਇਸ ਮੁਕਾਮ 'ਤੇ ਪਹੁੰਚੇ ਹਨ ਤੇ ਇਸ 'ਚ ਕਿਸੇ ਫ਼ੌਜੀ ਤਾਨਾਸ਼ਾਹ ਦਾ ਸਹਿਯੋਗ ਸ਼ਾਮਿਲ ਨਹੀਂ ਹੈ | ਇਮਰਾਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਤੌਰ 'ਤੇ ਕੌਮੀ ਅਸੈਂਬਲੀ 'ਚ ਇਕ ਮਹੀਨੇ 'ਚ ਦੋ ਵਾਰ ਸਵਾਲਾਂ ਦੇ ਜਵਾਬ ਦੇਣਗੇ | ਸਹੁੰ ਚੁੱਕ ਸਮਾਰੋਹ ਦੇ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਪਹੁੰਚੇ ਇਮਰਾਨ ਖ਼ਾਨ ਨੂੰ ਸੈਨਾ ਵਲੋਂ ਸਲਾਮੀ ਦਿੱਤੀ ਗਈ | ਸਹੁੰ ਚੁੱਕ ਸਮਾਗਮ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖ਼ਾਨ ਨੂੰ ਸਨਮਾਨਿਤ ਵੀ ਕੀਤਾ | ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਨੂੰ ਸੱਤਾ ਸੰਭਾਲਣ ਲਈ 342 ਸੀਟਾਂ ਵਾਲੀ ਨੈਸ਼ਨਲ ਅਸੈਂਬਲੀ ਵਿਚ 172 ਸੀਟਾਂ ਦੀ ਲੋੜ ਸੀ | ਕੱਲ੍ਹ ਨੈਸ਼ਨਲ ਅਸੈਂਬਲੀ ਵਿਚ ਕਰਵਾਈ ਗਈ ਚੋਣ ਦੌਰਾਨ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਉਮੀਦਵਾਰ ਸ਼ਾਹਬਾਜ਼ ਸ਼ਰੀਫ਼ ਨੂੰ ਮਿਲੀਆਂ 96 ਵੋਟਾਂ ਦੇ ਮੁਕਾਬਲੇ ਇਮਰਾਨ ਖ਼ਾਨ 176 ਵੋਟਾਂ ਹਾਸਲ ਕਰਕੇ ਜੇਤੂ ਰਹੇ | ਹਾਲਾਂਕਿ ਉਕਤ ਨਤੀਜੇ ਦੀ ਘੋਸ਼ਣਾ ਤੋਂ ਬਾਅਦ ਪੀ. ਐਮ. ਐਲ.-ਐਨ. ਨੇਤਾਵਾਂ ਨੇ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਾਰਟੀ ਦੇ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਸੰਸਦ ਸਭਾ 'ਚ ਇਸ ਦਾ ਵਿਰੋਧ ਵੀ ਕੀਤਾ, ਪਰ ਇਸ ਦੇ ਬਾਵਜੂਦ ਇਮਰਾਨ ਨੂੰ ਪਾਕਿਸਤਾਨ ਦਾ 22ਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ |
ਇਮਰਾਨ ਖ਼ਾਨ ਲਿਖਣਗੇ ਨਵੀਂ ਤਵਾਰੀਖ-ਸਿੱਧੂ

ਪਾਕਿਸਤਾਨ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਪਾਕਿਸਤਾਨ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਰੂਪ 'ਚ ਇਮਰਾਨ ਖ਼ਾਨ ਪਾਕਿਸਤਾਨ ਦੀ ਨਵੀਂ ਤਵਾਰੀਖ਼ ਲਿਖਣਗੇ ਤੇ ਇਮਰਾਨ ਦਾ ਪ੍ਰਧਾਨ ਮੰਤਰੀ ਬਣਨਾ ਭਾਰਤ ਪਾਕਿਸਤਾਨ ਸ਼ਾਂਤੀ ਪ੍ਰਕਿਰਿਆ 'ਚ ਬਿਹਤਰ ਸਾਬਤ ਹੋਵੇਗਾ | ਉਨ੍ਹਾਂ ਆਸ ਪ੍ਰਗਟਾਈ ਕਿ ਇਮਰਾਨ ਨਾਲ ਪਾਕਿਸਤਾਨ 'ਚ ਇਕ ਨਵੀਂ ਸਵੇਰ ਦੀ ਸ਼ੁਰੂਆਤ ਹੋਵੇਗੀ ਤੇ ਭਾਰਤ ਨਾਲ ਚੰਗੇ ਸਬੰਧ ਬਣਨਗੇ |

ਪਾਕਿ ਫ਼ੌਜ ਮੁਖੀ ਨੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀ ਸੰਭਾਵਨਾ ਜਤਾਈ-ਸਿੱਧੂ

ਫ਼ੌਜ ਮੁਖੀ ਕਮਰ ਬਾਜਵਾ ਨੂੰ ਗਲੇ ਮਿਲਣ ਦੇ ਵਿਵਾਦ ਦਾ ਦਿੱਤਾ ਜਵਾਬ
ਅੰਮਿ੍ਤਸਰ, 18 ਅਗਸਤ (ਸੁਰਿੰਦਰ ਕੋਛੜ)¸ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਅਗਲੇ ਵਰ੍ਹੇ ਮਨਾਏ ਜਾ ਰਹੇ 550 ਸਾਲਾ ਗੁਰਪੁਰਬ ਮੌਕੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀ ਸੰਭਾਵਨਾ ਜਤਾਈ ਹੈ | ਇਹ ਜਾਣਕਾਰੀ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਰੋਹ 'ਚ ਪਾਕਿਸਤਾਨ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਿੱਤੀ | ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਨੇਤਾ ਫੈਜ਼ਲ ਜਾਵੇਦ ਖ਼ਾਨ ਨਾਲ ਰਾਜਧਾਨੀ ਇਸਲਾਮਾਬਾਦ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਦੱਸਿਆ ਕਿ ਅੱਜ ਸਵੇਰੇ ਸਹੁੰ ਚੁੱਕ ਸਮਾਰੋਹ 'ਚ ਪਾਕਿਸਤਾਨ ਫ਼ੌਜ ਦੇ ਮੁਖੀ ਜਨਰਲ ਬਾਜਵਾ ਨੇ ਉਨ੍ਹਾਂ ਨਾਲ ਗਲੇ ਮਿਲਦਿਆਂ ਦੱਸਿਆ ਕਿ ਉਹ 550 ਸਾਲਾ ਗੁਰਪੁਰਬ ਮੌਕੇ ਕਰਤਾਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ 'ਤੇ ਵਿਚਾਰ ਕਰ ਰਹੇ ਹਨ | ਸਿੱਧੂ ਦੇ ਅਨੁਸਾਰ ਉਨ੍ਹਾਂ ਨੂੰ ਜਨਰਲ ਬਾਜਵਾ ਨੇ ਇਹ ਵੀ ਕਿਹਾ ਕਿ ਉਹ ਭਾਰਤ ਨਾਲ ਸ਼ਾਂਤੀ ਅਤੇ ਅਮਨ ਦਾ ਮਾਹੌਲ ਕਾਇਮ ਕਰਨ ਦੇ ਹੱਕ 'ਚ ਹਨ | ਉੱਧਰ ਪਾਕਿਸਤਾਨ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਤੌਰ 'ਤੇ ਕਿਹਾ ਕਿ ਜੇਕਰ ਭਾਰਤ-ਪਾਕਿਸਤਾਨ ਨਾਲ ਨਵੇਂ ਤੇ ਨਿੱਘੇ ਰਿਸ਼ਤੇ ਕਾਇਮ ਕਰਨ ਲਈ ਇਕ ਕਦਮ ਅੱਗੇ ਵਧਾਏਗਾ ਤਾਂ ਪਾਕਿਸਤਾਨ ਇਸ ਦਾ ਸਵਾਗਤ ਕਰਦਿਆਂ ਦੋ ਕਦਮ ਅੱਗੇ ਵਧਾਉਣ ਦਾ ਵਾਅਦਾ ਕਰਦਾ ਹੈ | ਸਿੱਧੂ ਨੇ ਕਿਹਾ ਕਿ ਉਹ ਪਾਕਿਸਤਾਨ ਭਾਰਤੀ ਰਾਜਨੀਤਿਕ ਦੇ ਤੌਰ 'ਤੇ ਨਹੀਂ ਸਗੋਂ ਦੋਸਤੀ ਤੇ ਮੁਹੱਬਤ ਦਾ ਸੁਨੇਹਾ ਲੈ ਕੇ ਆਏ ਸਨ | ਜਿੰਨ੍ਹੀ ਮੁਹੱਬਤ ਉਹ ਲੈ ਕੇ ਆਏ ਸਨ ਉਸ ਨਾਲੋਂ 100 ਫ਼ੀਸਦੀ ਜ਼ਿਆਦਾ ਵਾਪਸ ਲੈ ਕੇ ਵਾਪਸ ਜਾਣਗੇ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਜਲਦੀ ਭਾਰਤ-ਪਾਕਿਸਤਾਨ ਦੇ ਸਬੰਧ ਬੇਹਤਰ ਬਣਨਗੇ ਅਤੇ ਦੋਵੇਂ ਪਾਸੇ ਵਪਾਰ ਅਤੇ ਰਿਸ਼ਤਿਆਂ ਵਿਚਲੀ ਮਿਠਾਸ 'ਚ ਵੱਡਾ ਵਾਧਾ ਹੋਵੇਗਾ |

18ਵੀਆਂ ਏਸ਼ੀਅਨ ਖੇਡਾਂ 2018 ਦਾ ਜਕਾਰਤਾ ਵਿਖੇ ਰੰਗਾ-ਰੰਗ ਆਗਾਜ਼

ਜਕਾਰਤਾ, 18 ਅਗਸਤ-18ਵੀਆਂ ਏਸ਼ੀਅਨ ਖੇਡਾਂ ਦੀ ਜਕਾਰਤਾ ਦੇ ਗੇਰੋਲਾ ਬੁੰਗ ਕਾਰਨੋ ਸਟੇਡੀਅਮ ਵਿਚ ਰੰਗਾ-ਰੰਗ ਸ਼ੁਰੂਆਤ ਹੋਈ | ਉਦਘਾਟਨ ਮੌਕੇ ਏਸ਼ੀਆ ਦੇ 45 ਦੇਸ਼ਾਂ ਦੇ ਖਿਡਾਰੀਆਂ ਨੇ ਮਾਰਚ ਪਾਸਟ 'ਚ ਹਿੱਸਾ ਲਿਆ, ਪਰ ਪੇਲਮਬਾਂਗ 'ਚ ਹਿੱਸਾ ਲੈਣ ਵਾਲੇ ਖਿਡਾਰੀ ਉਦਘਾਟਨੀ ਸਮਾਰੋਹ ਤੋਂ ਵਾਂਝੇ ਰਹੇ | ਹਜ਼ਾਰਾਂ ਦਰਸ਼ਕਾਂ ਨਾਲ ਖਚਾ-ਖਚ ਭਰੇ ਇਸ ਸਟੇਡੀਅਮ 'ਚ ਦੋ ਵੱਡੀਆਂ ਸਕਰੀਨਾਂ ਲਗਾਈਆਂ ਹੋਈਆਂ ਸਨ | ਸਟੇਡੀਅਮ ਦਰਮਿਆਨ ਇੰਡੋਨੇਸ਼ੀਆ ਦੇ ਸੱਭਿਆਚਾਰ ਨੂੰ ਪੇਸ਼ ਕਰਦਾ ਹੋਇਆ ਇਕ ਖੂਬਸੂਰਤ ਪਹਾੜ ਬਣਾਇਆ ਗਿਆ ਸੀ ਤੇ ਇਸ ਵਿਚ ਰਵਾਇਤੀ ਫੁੱਲ ਬੂਟੇ ਲਗਾਏ ਗਏ ਸਨ | ਏਸ਼ੀਆ ਦੇ ਸਭ ਤੋਂ ਵੱਡਾ ਖੇਡ ਮਹਾਂਕੁੰਭ ਦੀ ਸ਼ੁਰੂਆਤ ਮੱੁਖ ਮਹਿਮਾਨ ਇੰਡੋਨੇਸ਼ੀਆ ਆਫ ਰਿਪਬਲਿਕ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਕੀਤੀ ਤੇ ਉਹ ਆਪ ਮੋਟਰਸਾਈਕਲ ਚਲਾ ਕੇ ਸਟੇਡੀਅਮ ਵਿਚ ਆਏ | ਇਸ ਮੌਕੇ ਆਤਸ਼ਬਾਜ਼ੀ ਵੀ ਕੀਤੀ ਗਈ | ਉਦਘਾਟਨੀ ਸਮਾਗਮ ਮੌਕੇ 1962 ਵਿਚ ਪਹਿਲੀ ਵਾਰ ਜਕਾਰਤਾ ਵਿਖੇ ਕਰਵਾਈਆਂ ਏਸ਼ੀਅਨ ਖੇਡਾਂ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਉਲੰਪਿਕ ਕੌਾਸਲ ਆਫ ਏਸ਼ੀਆ ਦੇ ਪ੍ਰਧਾਨ ਸ਼ੇਖ ਅਹਿਮਦ ਫਾਹਦ ਅਲ ਸਬਾਹ ਤੇ ਇੰਡੋਨੇਸ਼ੀਆ ਏਸ਼ੀਅਨ ਗੇਮਜ਼ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਈਰਿੱਕ ਤੋਹੀਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਰਿਪਬਲਿਕ ਆਫ ਦੀ ਕੋਰੀਆ ਦੇ ਪ੍ਰਧਾਨ ਮੰਤਰੀ ਲੀ ਨਾਕ ਯੋਨ ਵੀ ਉਚੇਚੇ ਤੌਰ 'ਤੇ ਹਾਜ਼ਰ ਹੋਏ | ਸਟੇਡੀਅਮ ਦੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਸਨ
ਤੇ 8 ਹਜ਼ਾਰ ਸੁਰੱਖਿਆ ਕਰਮਚਾਰੀਆਂ ਨੇ ਸਾਰੇ ਸਟੇਡੀਅਮ ਨੂੰ ਕਿਲ੍ਹੇ ਦੇ ਰੂਪ 'ਚ ਤਬਦੀਲ ਕੀਤਾ ਸੀ। ਸਮਾਗਮ ਦੀ ਸ਼ੁਰੂਆਤ ਮੌਕੇ ਇੰਡੋਨੇਸ਼ੀਆ ਦੇ ਵੱਖ-ਵੱਖ ਕਲਾਕਾਰਾਂ ਨੇ ਗੀਤਕਾਰਾਂ ਨੇ ਆਪਣੇ ਗੀਤਾ ਨਾਲ ਨਿਹਾਲ ਕੀਤਾ। ਸਟੇਡੀਅਮ ਦਰਮਿਆਨ ਇਕ ਵੱਡੀ ਸਟੇਜ ਬਣਾਈ ਗਈ ਸੀ ਜੋ ਕਿ 600 ਟਨ ਭਾਰੀ ਸੀ ਤੇ ਇਹ 120 ਮੀਟਰ ਲੰਬੀ 30 ਮੀਟਰ ਲੰਬੀ ਤੇ 26 ਮੀਟਰ ਉੱਟੀ ਸੀ ਜੋ ਇੰਡੋਨੇਸ਼ੀਆ ਦੀ ਅਸਲ ਤਸਵੀਰ ਪੇਸ਼ ਕਰ ਰਹੀ ਸੀ। ਇਸ ਮੌਕੇ ਉੱਤਰੀ ਅਤੇ ਦੱਖਣੀ ਕੋਰੀਆ ਦੇਸ਼ ਦੇ ਖਿਡਾਰੀਆਂ ਨੇ ਬਗੈਰ ਦੇਸ਼ ਦੇ ਝੰਡੇ ਤੋਂ ਮਾਰਚ ਪਾਸਟ ਕੀਤਾ। ਭਾਰਤੀ ਖੇਡ ਦਲ ਦਾ ਝੰਡਾ ਬਰਦਾਰ ਨੀਰਜ ਚੋਪੜਾ ਸੀ ਤੇ ਅਫ਼ਗਾਨਿਸਤਾਨ ਦੇ ਖਿਡਾਰੀਆਂ ਨੇ ਸਭ ਤੋਂ ਪਹਿਲਾਂ ਸਟੇਡੀਅਮ 'ਚ ਮਾਰਚ ਪਾਸਟ ਲਈ ਪ੍ਰਵੇਸ਼ ਕੀਤਾ। ਸਮਾਗਮ ਨੂੰ ਸਫਲ ਬਣਾਉਣ ਲਈ ਇੰਡੋਨੇਸ਼ੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਲਾਕਾਰਾਂ ਜਿਨ੍ਹਾਂ ਵਿਚ ਮੁੱਖ ਤੌਰ 'ਤੇ ਤਿੰਨ ਵਾਰੀ ਗਰੈਮੀ ਐਵਾਰਡ ਜੇਤੂ ਜੁਆਏ ਐਲੈਗਜ਼ੈਡਰ, ਵਿਸ਼ਵ ਪ੍ਰਸਿੱਧ ਕਲਾਕਾਰ ਅਨੁਗਨ, ਰਾਈਸਾ, ਏਰੀਅਲ, ਰੂਸਾ, ਟੂਲਸ, ਕਾਮਾਸੀਨ, ਫਟਿਨ, ਗੈਸ, ਪੂਤਰੀ, ਆਯੂ, ਰੀਆਨ, ਡੀਮਾਵ, ਚਾਕਰਾ ਖਾਨ, ਸ਼ੈਰਿਆਲ, ਸ਼ੈਨੀਫਾ ਰੂਸਾ, ਵੈਜੀ, ਕਾਮਾਸੀਨ, ਰਿੰਨੀ, ਵਲੰਡਰੀ, ਈਡੋ ਕੁਡੋਲੂਜਿਟ, ਮੌਰਲੀ ਨੇ ਪੇਸ਼ਕਾਰੀ ਦਿੱਤੀ। ਇਸ ਸਾਰੇ ਪ੍ਰੋਗਰਾਮ ਦੀ ਕੋਰੀਓਗਰਾਫੀ ਡੈਨੀ ਮਲਿਕ ਤੇ ਈਕੋ ਸੁਪਰੀਇੰਟੋ ਵਲੋਂ ਕੀਤੀ ਗਈ ਸੀ ਤੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ 126 ਦਿਨਾਂ ਦੀ ਮਿਹਨਤ ਕੀਤੀ ਗਈ ਸੀ।
ਗ 18ਵੀਆਂ ਏਸ਼ੀਅਨ ਖੇਡਾਂ ਦੇ ਉਦਘਾਟਨੀ ਸਮਾਗਮ ਮੌਕੇ ਜਿਉਂ ਹੀ ਭਾਰਤੀ ਖੇਡ ਦਲ ਦੇ ਖਿਡਾਰੀ ਸਟੇਡੀਅਮ ਵਿਚ ਦਾਖ਼ਲ ਹੋਏ ਤੇ ਇਨ੍ਹਾਂ ਦਾ ਸਾਰਾ ਧਿਆਨ ਸੈਲਫੀ ਲੈਣ 'ਤੇ ਵਿਖਾਈ ਦਿੱਤਾ ਤੇ ਜਿਸ ਥਾਂ 'ਤੇ ਇਨ੍ਹਾਂ ਨੂੰ ਬੈਠਣ ਲਈ ਥਾਂ ਦਿੱਤੀ ਗਈ ਸੀ ਤੇ ਉਸ ਥਾਂ 'ਤੇ ਵੀ ਇਹ ਖੜ੍ਹੇ ਹੋ ਕੇ ਫੋਟੋ ਖਿੱਚਣ 'ਚ ਵਿਅਸਤ ਨਜ਼ਰ ਆਏ।

  •  ਇੰਡੋਨੇਸ਼ੀਆਂ ਦੇ ਖਿਡਾਰੀਆਂ ਦਾ ਰਾਸ਼ਟਰਪਤੀ ਨੇ ਕੀਤਾ ਖਾਸ ਸਵਾਗਤ-ਇੰਡੋਨੇਸ਼ੀਆ ਨੇ ਇਨ੍ਹਾਂ ਖੇਡਾਂ ਵਿਚ ਸਭ ਤੋਂ ਵੱਡਾ ਖੇਡ ਦਲ ਉਤਾਰਿਆ ਹੈ ਤੇ ਜਿਉਂ ਹੀ ਇਹ ਖਿਡਾਰੀ ਸਟੇਡੀਅਮ ਵਿਚ ਦਾਖ਼ਲ ਹੋਏ ਤਾਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਇਨ੍ਹਾਂ ਖਿਡਾਰੀਆਂ ਦਾ ਖੜ੍ਹੇ ਹੇ ਕੇ ਸਵਾਗਤ ਕੀਤਾ।
  •  ਖੇਡਾਂ ਦੇ ਮਸਕਟ ਬਣੇ ਖਿੱਚ ਦਾ ਕੇਂਦਰ-ਉਦਘਾਟਨੀ ਮੌਕੇ ਏਸ਼ੀਅਨ ਖੇਡਾਂ ਦੇ ਮਸਕਟ ਬਿਨ-ਬਿਨ, ਅਤੁੰਗ ਤੇ ਕਾਕਾ ਸਾਰੇ ਸਟੇਡੀਅਮ ਵਿਚ ਖਿੱਚ ਦਾ ਕੇਂਦਰ ਬਣੇ ਰਹੇ।
  •  ਇੰਡੋਨੇਸ਼ੀਆ ਦੇ ਖਿਡਾਰੀ ਆਸਾ ਨਾਮਾ ਨੇ ਖੇਡਾਂ ਸੱਚੀ-ਸੁੱਚੀ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ। 

ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੰਨਾਨ ਦਾ ਦਿਹਾਂਤ

ਸੰਯੁਕਤ ਰਾਸ਼ਟਰ, 18 ਅਗਸਤ (ਏਜੰਸੀ)-ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਤੇ ਸ਼ਾਂਤੀ ਕਾਰਜਾਂ ਲਈ ਨੋਬਲ ਪੁਰਸਕਾਰ ਵਿਜੇਤਾ ਕੋਫੀ ਅੰਨਾਨ ਦਾ 80 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਮੂਲ ਰੂਪ 'ਚ ਘਾਨਾ ਦੇ ਰਹਿਣ ਵਾਲੇ ਕੋਫੀ ਅੰਨਾਨ ਨੂੰ ਬੌਧਿਕ ਪੱਧਰ 'ਤੇ ਸ਼ਾਂਤੀ ਕਾਰਜਾਂ ਤੇ ਗਰੀਬੀ ਰੇਖਾ ਦੇ ਪ੍ਰੋਗਰਾਮਾਂ ਲਈ ਜਾਣਿਆ ਜਾਂਦਾ ਹੈ |
ਅੰਨਾਨ ਪਹਿਲੇ ਅਫ਼ਰੀਕੀ ਮੂਲ ਦੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਸਨ | ਉਨ੍ਹਾਂ ਸੰਯੁਕਤ ਰਾਸ਼ਟਰ ਦੇ 17ਵੇਂ ਜਨਰਲ ਸਕੱਤਰ ਦੇ ਤੌਰ ਤੇ ਲਗਾਤਾਰ ਦੋ ਦਫਾ 1997 ਤੋਂ 2006 ਤੱਕ ਕਾਰਜਭਾਰ ਸੰਭਾਲਿਆ | ਜਨਰਲ ਸਕੱਤਰ ਰਹਿਣ ਸਮੇਂ ਉਨ੍ਹਾਂ 2015 ਤੱਕ ਵਿਸ਼ਵ ਦੀ ਗਰੀਬੀ ਘੱਟ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਸੀ | ਉਨ੍ਹਾਂ ਦੇ ਦੇਹਾਂਤ 'ਤੇ ਮੌੌਜੂਦਾ ਜਨਰਲ ਸਕੱਤਰ ਐਾਟੀਨਿਯੋ ਗੁਟੇਰੇਸ ਨੇ ਕਿਹਾ ਕਿ 'ਕਿਸੇ ਵੀ ਚੰਗੇ ਕੰਮ ਪਿੱਛੇ ਉਹ ਇਕ ਮਾਰਗਦਰਸ਼ਕ ਸਨ |' ਕੋਫੀ ਅੰਨਾਨ ਯੁੱਧ ਪ੍ਰਭਾਵਿਤ ਖੇਤਰਾਂ 'ਚ ਸ਼ਾਂਤੀ ਬਹਾਲ ਕਰਨ ਤੇ ਪ੍ਰਵਾਸੀਆਂ ਨੂੰ ਫਿਰ ਤੋਂ ਵਸਾਉਣ ਲਈ ਵਿਸ਼ਵ ਪੱਧਰ 'ਤੇ ਹੋਣ ਵਾਲੇ ਕਈ ਯਤਨਾਂ ਦੀ ਅਗਵਾਈ ਕਰ ਚੁੱਕੇ ਸਨ | ਹਾਲ ਦੇ ਦਿਨਾਂ 'ਚ ਉਹ ਰੋਹਿੰਗਿਆਂ ਤੇ ਸੀਰੀਆ ਦੇ ਸੰਕਟ ਲਈ ਕੰਮ ਕਰ ਰਹੇ ਸਨ | ਸੀਰੀਆ 'ਚ ਸੰਕਟ ਦੇ ਹੱਲ ਲਈ ਉਨ੍ਹਾਂ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਨਾਲ ਵੀ ਮੁਲਾਕਾਤ ਕੀਤੀ | ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਨੇ ਟਵੀਟ ਕਰਕੇ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ 'ਬਿਮਾਰੀ ਦੀ ਵਜ੍ਹਾ ਨਾਲ ਅੰਨਾਨ ਦਾ 18 ਅਗਸਤ ਨੂੰ ਦੇਹਾਂਤ ਹੋ ਗਿਆ |' ਸਵਿਟਜਰਲੈਂਡ ਦੇ ਇਕ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ | ਅੰਨਾਨ ਦਾ ਜਨਮ 1938 ਨੂੰ ਕੁਮਾਸੀ(ਘਾਨਾ) 'ਚ ਹੋਇਆ ਸੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਸ਼ਵ ਦੇ ਪ੍ਰਮੁੱਖ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੰਨਾਨ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਮੋਦੀ ਨੇ ਟਵੀਟ ਕਰਦਿਆ ਆਖਿਆ ਕਿ 'ਅੰਨਾਨ ਨਾ ਕੇਵਲ ਮਹਾਨ ਅਫ਼ਰੀਕਨ ਰਾਜਦੂਤ ਅਤੇ ਮਾਨਵਤਾਵਾਦੀ ਸਨ, ਸਗੋਂ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦਾ ਜ਼ਮੀਰ ਸਨ | ਉਹਨਾਂ ਕਿਹਾ ਕਿ ਉਹਨਾਂ ਦੇ ਯੋਗਦਾਨ ਨੂੰ ਸਦੀਆਂ ਤਕ ਯਾਦ ਰੱਖਿਆ ਜਾਵੇਗਾ | ਇਸ ਸਮੇਂ ਮੇਰੇ ਵਿਚਾਰ ਉਹਨਾਂ ਦੇ ਪਰਿਵਾਰ ਅਤੇ ਸਹਿਯੋਗੀਆਂ ਨਾਲ ਹਨ |'

ਟੀਮ 'ਚ ਚੋਣ ਨਾ ਹੋਣ ਤੋਂ ਨਿਰਾਸ਼ ਕਬੱਡੀ ਖਿਡਾਰਨ ਵਲੋਂ ਖ਼ੁਦਕੁਸ਼ੀ

ਸ੍ਰੀ ਮੁਕਤਸਰ ਸਾਹਿਬ, 18 ਅਗਸਤ (ਹਰਮਹਿੰਦਰ ਪਾਲ)-ਕਬੱਡੀ ਦੀ ਟੀਮ 'ਚ ਚੋਣ ਨਾ ਹੋਣ ਤੋਂ ਪ੍ਰੇਸ਼ਾਨ 12ਵੀਂ ਜਮਾਤ ਦੀ ਵਿਦਿਆਰਥਣ ਨੇ ਅੱਜ ਦੁਪਹਿਰ ਨੂੰ ਘਰ 'ਚ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਕੋਟਲੀ ਰੋਡ ਬਲਦੇਵ ਚਾਲੀਆਂ ਵਾਲੀ ਗਲੀ ਦੀ ਨਿਵਾਸੀ ਸਾਢੇ 17 ਸਾਲਾ ਨਵਦੀਪ ਕੌਰ ਪੁੱਤਰੀ ਰਾਜਿੰਦਰ ਕੁਮਾਰ, ਜੋ ਕਿ ਮੌੜ ਰੋਡ ਸਥਿਤ ਡੀ.ਏ.ਵੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ 'ਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੀ, ਸਰਕਲ ਸਟਾਈਲ ਕਬੱਡੀ ਦੀ ਖਿਡਾਰਨ ਸੀ ਜੋ ਕਿ ਬੀਤੇ ਤਿੰਨ ਮਹੀਨਿਆਂ ਤੋਂ ਅਭਿਆਸ ਕਰ ਰਹੀ ਸੀ |
ਲੜਕੀ ਦੇ ਪਿਤਾ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਬੀਤੇ ਪੰਜਾਂ ਦਿਨਾਂ ਤੋਂ ਪ੍ਰੇਸ਼ਾਨ ਸੀ | ਉਹ ਰੋਜ਼ਾਨਾ ਆਪਣੀ ਮਾਤਾ ਨੂੰ ਕਹਿੰਦੀ ਸੀ ਕਿ ਉਸ ਨੇ ਸਾਢੇ ਤਿੰਨ ਮਹੀਨੇ ਪ੍ਰੈਕਟਿਸ ਕੀਤੀ, ਪਰ ਹੁਣ ਉਸ ਦੀ ਕੋਚ ਕਹਿ ਰਹੀ ਹੈ ਕਿ ਉਸ ਦੀ ਚੋਣ ਨਹੀਂ ਹੋ ਸਕਦੀ | ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਸਨਿੱਚਰਵਾਰ ਸਕੂਲ ਤੋਂ ਆਉਣ ਦੇ ਬਾਅਦ ਕਰੀਬ ਢਾਈ ਵਜੇ ਘਰ 'ਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ | ਪਰਿਵਾਰ ਨੇ ਤੁਰੰਤ ਉਸ ਨੂੰ ਜਲਾਲਾਬਾਦ ਰੋਡ 'ਤੇ ਸਥਿਤ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿਥੇ ਸ਼ਾਮ ਨੂੰ ਉਸ ਦੀ ਮੌਤ ਹੋ ਗਈ | ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਸਕੂਲ ਵਲੋਂ ਪ੍ਰੇਸ਼ਾਨ ਕਰਨ ਕਾਰਨ ਹੋਈ ਹੈ, ਕਿਉਂਕਿ ਉਸ ਦੀ ਚੋਣ ਨਾ ਕਰਨ ਦੀ ਗੱਲ ਤੋਂ ਹੀ ਉਹ ਪ੍ਰੇਸ਼ਾਨ ਰਹਿ ਰਹੀ ਸੀ | ਪਰਿਵਾਰ ਨੇ ਇਸ ਮਾਮਲੇ 'ਚ ਜਾਂਚ ਕਰ ਕੇ ਸਖ਼ਤ ਕਰਵਾਈ ਦੀ ਮੰਗ ਕੀਤੀ ਹੈ | ਉੱਧਰ ਕੋਚ ਅੰਮਿ੍ਤਪਾਲ ਕੌਰ ਦਾ ਕਹਿਣਾ ਹੈ ਕਿ ਇਹ ਤਾਂ ਉਨ੍ਹਾਂ ਸਭ ਤੋਂ ਚੰਗੀ ਬੱਚੀ ਹੈ | ਉਸ ਦੀ ਚੋਣ ਹੋਈ ਹੈ, ਉਸ ਨੂੰ ਤਾਂ ਕਿਸੇ ਨੇ ਵੀ ਨਹੀਂ ਕਿਹਾ ਕਿ ਚੋਣ ਨਹੀਂ ਹੋਵੇਗੀ | ਇਸ ਦੀ ਖੇਡ ਤੋਂ ਉਹ ਖ਼ੁਦ ਪ੍ਰਭਾਵਿਤ ਸੀ | ਜਦੋਂ ਕਿ ਪਿ੍ੰਸੀਪਲ ਸਵਰਨ ਕੌਰ ਦਾ ਕਹਿਣਾ ਸੀ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ | ਉਹ ਪਤਾ ਕਰਵਾਉਣਗੇ | ਉੱਧਰ ਥਾਣਾ ਸਿਟੀ ਦੇ ਇੰਚਾਰਜ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆ ਗਈ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਜਾਂਚ ਉਪਰੰਤ ਹੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

ਫ਼ੌਜ ਵਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ-3 ਅੱਤਵਾਦੀ ਹਲਾਕ

ਸ੍ਰੀਨਗਰ, 18 ਅਗਸਤ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤੰਗਧਾਰ ਸੈਕਟਰ 'ਚ ਫ਼ੌਜ ਨੇ ਅੱਤਵਾਦੀਆਂ ਵਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰਦਿਆਂ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਜਦਕਿ ਬਾਕੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ | ਪੁਲਿਸ ਅਨੁਸਾਰ ਤੰਗਧਾਰ ਸੈਕਟਰ ਦੇ ਤਾਲਗਧਾਰੀ ਖ਼ੇਤਰ 'ਚ ਫ਼ੌਜ ਦੀ 6 ਗਰਡਵਾਲ ਰੈਂਜਮੈਂਟ ਨੇ ਅੱਤਵਾਦੀਆਂ ਨੂੰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਦੇਖ ਲਲਕਾਰਿਆ, ਜਿਸ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਦਾ ਫ਼ੌਜ ਨੇ ਮੂੰਹਤੋੜ ਜਵਾਬ ਦਿੱਤਾ | ਦੇਰ ਸ਼ਾਮ ਤੱਕ ਜਾਰੀ ਆਪ੍ਰੇਸ਼ਨ 'ਚ 3 ਅੱਤਵਾਦੀ ਮਾਰੇ ਗਏ ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ | ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਐਸ. ਪੀ. ਵੈਦ ਨੇ ਟਵੀਟ ਰਾਹੀਂ 3 ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ | ਕੁਪਵਾੜਾ ਦੇ ਐਸ. ਐਸ. ਪੀ. ਸ਼੍ਰੀ ਰਾਮ ਦਿਨਕਾਰ ਅਨੁਸਾਰ ਗੋਲੀਬਾਰੀ ਦਾ ਸਿਲਸਿਲਾ ਰੁਕ ਗਿਆ ਹੈ | ਉਨ੍ਹਾਂ ਦੱਸਿਆ ਕਿ ਲਾਸ਼ਾਂ ਮਿਲ ਜਾਣ 'ਤੇ ਹੋਰ ਵੇਰਵੇ ਨਸ਼ਰ ਕੀਤੇ ਜਾਣਗੇ | ਫ਼ੌਜ ਦੇ ਇਕ ਉੱਚ ਅਧਿਕਾਰੀ ਅਨੁਸਾਰ ਸਰਹੱਦ ਤੇ ਹਰ ਵਰ੍ਹੇ ਘੁਸਪੈਠ ਦੀਆਂ ਘਟਨਾ ਵਾਪਰਦੀਆਂ ਹਨ |
ਕੰਟਰੋਲ ਰੇਖਾ ਨੇੜੇ ਧਮਾਕਾ-ਜਵਾਨ ਸ਼ਹੀਦ

ਸ੍ਰੀਨਗਰ, 18 ਅਗਸਤ (ਏਜੰਸੀ)-ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜੇ ਅੱਜ ਸ਼ਾਮ ਇਕ ਬਾਰੂਦੀ ਸੁਰੰਗ ਧਮਾਕੇ 'ਚ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਲਾਬ ਚੌਕੀ ਨੇੜੇ ਫ਼ੌਜ ਦੀ ਇਕ ਟੁਕੜੀ ਗਸ਼ਤ ਕਰ ਰਹੀ ਸੀ ਜਦੋਂ ਇਹ ਘਟਨਾ ਵਾਪਰੀ | ਉਨ੍ਹਾਂ ਕਿਹਾ ਕਿ ਇਸ ਘਟਨਾ 'ਚ ਫ਼ੌਜ ਦਾ ਇਕ ਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ ਜਿਸ ਨੂੰ ਮਿਲਟਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਫ਼ੌਜ ਦੇ ਇਕ ਅਧਿਕਾਰੀ ਨੇ ਜਵਾਨ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ | ਸ਼ਹੀਦ ਹੋਏ ਜਵਾਨ ਦੀ ਪਛਾਣ ਦਲਬੀਰ ਸਿੰਘ (27) ਵਜੋਂ ਹੋਈ ਹੈ |

ਪਿ੍ਅੰਕਾ ਚੋਪੜਾ ਤੇ ਨਿਕ ਜੋਨਸ ਨੇ ਮੁੰਬਈ 'ਚ ਕਰਵਾਈ ਮੰਗਣੀ

ਮੁੰਬਈ, 18 ਅਗਸਤ (ਏਜੰਸੀ)- ਅਦਾਕਾਰਾ ਪਿ੍ਅੰਕਾ ਚੋਪੜਾ ਅਤੇ ਅਮਰੀਕੀ ਗਾਇਕ ਨਿਕ ਜੋਨਸ ਅੱਜ ਮੰਗਣੀ ਕਰਕੇ ਰਿਸ਼ਤੇ 'ਚ ਬੱਝ ਗਏ ਹਨ | ਜਾਣਕਾਰੀ ਅਨੁਸਾਰ ਦੋਵਾਂ ਨੇ ਖ਼ੁਦ ਆਪਣੀ ਮੰਗਣੀ ਦਾ ਅਧਿਕਾਰਕ ਤੌਰ 'ਤੇ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਹੈ | ਉਨ੍ਹਾਂ ਦੀ ਮੰਗਣੀ ...

ਪੂਰੀ ਖ਼ਬਰ »

ਸਹੁੰ ਚੁੱਕ ਸਮਾਰੋਹ 'ਚ ਬੁਸ਼ਰਾ ਬੀਬੀ ਅੱਖਾਂ ਬੰਦ ਕਰਕੇ ਕਰਦੀ ਰਹੀ ਦੁਆ

ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਰੋਹ 'ਚ ਪਹੁੰਚੀ ਉਨ੍ਹਾਂ ਦੀ ਤੀਜੀ ਪਤਨੀ ਬੀਬੀ ਬੁਸ਼ਰਾ ਮਾਨੇਕਾ, ਜਿਸ ਨੂੰ ਇਮਰਾਨ ਦੀ ਅਧਿਆਤਮਕ ਪੀਰ ਵੀ ਦੱਸਿਆ ਜਾਂਦਾ ਹੈ, ਸਮਾਰੋਹ ਦੌਰਾਨ ਪੂਰਾ ਸਮਾਂ ਅੱਖਾਂ ਬੰਦ ਕਰਕੇ ਦੁਆ ਕਰਦੀ ਰਹੀ | ਉਸ ਨੇ ਚਿੱਟੇ ਰੰਗ ਦਾ ਬੁਰਕਾ, ਪੈਰਾਂ ...

ਪੂਰੀ ਖ਼ਬਰ »

ਕੇਰਲ ਲਈ ਇਕ ਮਹੀਨੇ ਦੀ ਤਨਖਾਹ ਦੇਣਗੇ ਸਾਰੇ ਕਾਂਗਰਸੀ ਸੰਸਦ ਮੈਂਬਰ ਤੇ ਵਿਧਾਇਕ-ਰਾਹੁਲ

ਹੜ੍ਹਾਂ ਨੂੰ ਰਾਸ਼ਟਰੀ ਆਫ਼ਤ ਐਲਾਨਣ ਦੀ ਕੀਤੀ ਮੰਗ ਨਵੀਂ ਦਿੱਲੀ, 18 ਅਗਸਤ (ਉਪਮਾ ਡਾਗਾ ਪਾਰਥ)—ਪਿਛਲੇ 100 ਸਾਲਾਂ ਤੋਂ ਸਭ ਤੋਂ ਭਿਆਨਕ ਹੜ੍ਹ ਦੀ ਮਾਰ ਝੱਲ ਰਹੇ ਕੇਰਲ 'ਚ ਹੋਏ ਭਾਰੀ ਨੁਕਸਾਨ ਨੂੰ ਵੇਖਦਿਆਂ ਕਾਂਗਰਸ ਦੇ ਸਾਰੇ ਸੰਸਦ ਮੈਂਬਰ ਅਤੇ ਵਿਧਾਇਕ ਇਕ ਮਹੀਨੇ ਦੀ ...

ਪੂਰੀ ਖ਼ਬਰ »

ਇਮਰਾਨ ਵਲੋਂ 20 ਮੈਂਬਰੀ ਮੰਤਰੀ ਮੰਡਲ ਦਾ ਗਠਨ

• ਕੁਰੈਸ਼ੀ ਬਣੇ ਫਿਰ ਵਿਦੇਸ਼ ਮੰਤਰੀ • ਤਿੰਨ ਔਰਤਾਂ ਵੀ ਮੰਤਰੀ ਮੰਡਲ 'ਚ ਸ਼ਾਮਿਲ ਇਸਲਾਮਾਬਾਦ, 18 ਅਗਸਤ (ਪੀ. ਟੀ. ਆਈ.)-ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸਮੇਤ 20 ਮੈਂਬਰੀ ਮੰਤਰੀ ਮੰਡਲ ਦਾ ਗਠਨ ਕੀਤਾ ...

ਪੂਰੀ ਖ਼ਬਰ »

ਡਾ: ਆਰਿਫ ਅਲਵੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਨਾਮਜ਼ਦ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ. ਇਨਸਾਫ਼ ਨੇ ਅੱਜ ਕਿਹਾ ਕਿ ਉਸ ਨੇ ਉੱਘੇ ਕਾਨੂੰਨਘਾੜੇ ਡਾ. ਆਰਿਫ ਅਲਵੀ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਅਹੁਦੇ ਲਈ ਆਪਣੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ | ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਵੀਰਵਾਰ ਐਲਾਨ ...

ਪੂਰੀ ਖ਼ਬਰ »

ਦਿੱਲੀ 'ਚ ਮੁੱਖ ਮੰਤਰੀ ਕੈਪਟਨ ਵਲੋਂ ਵਾਜਪਾਈ ਨੂੰ ਸ਼ਰਧਾਂਜਲੀ ਭੇਟ

ਨਵੀਂ ਦਿੱਲੀ/ਚੰਡੀਗੜ੍ਹ, 18 ਅਗਸਤ (ਪੀ. ਟੀ. ਆਈ.)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੌਮੀ ਰਾਜਧਾਨੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸਰਕਾਰੀ ਰਿਲੀਜ਼ ਮੁਤਾਬਿਕ ...

ਪੂਰੀ ਖ਼ਬਰ »

ਮਿਰਚ ਮਸਾਲਾ

- ਤ੍ਰਿਦੀਬ ਰਮਨ
ਅਟਲ ਇਕ ਮਹਾਨਾਇਕ

'ਤੇਰੀ ਮਹਿਫ਼ਿਲ ਸੇ ਜਾਤੇ ਹੀ ਯਿਹ ਚਾਂਦ ਅਬ ਬੁਝਨੇ ਕੋ ਹੈ, ਆਪਣੇ-ਆਪਣੇ ਹਿੱਸੇ ਕੀ ਚਾਂਦਨੀ ਸਬ ਸਮੇਟ ਲੋ, ਰੌਸ਼ਨੀ ਕੀ ਜੰਗ ਅਬ ਅੰਧੇਰੋਂ ਸੇ ਹੋਨੇ ਕੋ ਹੈ' ਉਮੀਦਾਂ ਦੀ ਨਵੀਂ ਰਾਜਨੀਤੀ ਦੇ ਪਰਿਵਰਤਕ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਇਕ ਲੰਮੇ ਸਫ਼ਰ 'ਤੇ ਨਿਕਲ ਗਏ | ...

ਪੂਰੀ ਖ਼ਬਰ »

ਮੌਤ ਵੀ ਇਕ ਉਤਸਵ ਹੈ!

'ਯੇ ਸ਼ਾਮ ਸਜਾ ਕੇ ਰਖਨਾ, ਯੇ ਲੋ ਬਚਾਕਰ ਰਖਨਾ ਮੇਰੇ ਹੋਨੇ ਨਾ ਹੋਨੇ ਸੇ ਮਜਲਿਸ-ਏ-ਸ਼ਾਮ ਕਾ ਦਸਤੂਰ ਕਿਆ ਬਦਲੇਗਾ ਜੋ ਚਿਰਾਗ ਬੁੱਝ ਜਾਏਾਗੇ, ਉਨਕੇ ਧੂਏਾ ਮੇਂ ਮੇਰਾ ਅਕਸ ਹੋਗਾ |' ਅਟਲ ਜੀ ਦੇ ਉਦਾਰਵਾਦੀ ਰਾਜਨੀਤੀ ਦੀ ਝਲਕ ਵਰਤਮਾਨ ਭਗਵਾਂ ਰਾਜਨੀਤੀ 'ਚ ਦਿਖਾਈ ਦੇਵੇ ...

ਪੂਰੀ ਖ਼ਬਰ »

'ਆਪ' ਦੇ ਨਵੇਂ ਸੂਰਮੇ

'ਮੇਰੀ ਖਵਾਇਸ਼ ਥੀ ਕਿ ਦੀਯਾ ਬਨਕਰ ਜਲੂੰ ਔਰ ਹਰ ਕਿਸੀ ਸੇ ਰੌਸ਼ਨੀ ਬਾਂਟੂ... ਪਰ ਜਬ ਸੇ ਇਸ ਲੋ ਨੇ ਬਸਤੀਆਂ ਜਲਾਈ ਹੈ, ਹਮਨੇ ਵੀ ਫੂੰਕ ਕਰ ਖਵਾਇਸ਼ੇਂ ਬੁਝਾਈ ਹੈਂ'... ਇਕ ਦਿਨ ਦਾ ਹੁਣੇ ਹੋਇਆ ਸਰਵੇਖਣ ਦਿੱਲੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਹੈ, ਦਿੱਲੀ ਦੀਆਂ ਸੱਤ ਲੋਕ ...

ਪੂਰੀ ਖ਼ਬਰ »

ਗੌਤਮ ਨੂੰ ਲੈ ਕੇ ਗੰਭੀਰ ਹੈ ਭਾਜਪਾ

'ਯਹ ਲੰਮੀ ਸੀ ਕਤਾਰ ਹੈ ਤੇਰੇ ਚਾਹਨੇ ਵਾਲੋਂ ਕੀ... ਫਲਕ ਤਕ ਪਸਰੇਂ ਹੈਂ ਤੇਰੀ ਖਵਾਇਸ਼ੋਂ ਕੇ ਮੰਜ਼ਰ.. ਔਰ ਯਹ ਕਾਂਚ ਸਾ ਜੋ ਦੜਕ ਰਹਾ ਹੈ ਮੇਰਾ ਦਿਲ ਹੈ ਜਿਸੇ ਜਾਮ ਬਣਾ ਲੀਆ ਹੈ' ... ਭਾਜਪਾ ਹਾਈਕਮਾਨ ਵੀ ਦਿੱਲੀ ਨੂੰ ਲੈ ਕੇ ਚਿੰਤਤ ਹੈ | ਇੱਧਰ-ਉੱਧਰ ਤੋਂ ਆ ਰਹੀਆਂ ਖ਼ਬਰਾਂ ...

ਪੂਰੀ ਖ਼ਬਰ »

ਹਾਥੀ ਨੂੰ ਹੱਥ ਤੋਂ ਨਾਂਹ

'ਜੁਗਨੂੰਓਾ ਕੀ ਆਹਟੋਂ ਨੇ ਚਾਂਦ ਕੋ ਰਾਸਤਾ ਦਿਆ ਹੈ... ਨਹੀਂ ਤੋ ਅਬ ਤਲਕ ਭਟਕਾ ਬਹੁਤ ਹੈ ਸ਼ਹਿਰ ਮੇਂ |' 2019 'ਚ ਕਿੰਗਮੇਕਰ ਬਣਨ ਦੀਆਂ ਖਵਾਇਸ਼ਾਂ 'ਚ ਕਈ ਖੇਤਰੀ ਸੂਰਮਿਆਂ ਨੇ ਹੁਣ ਤੋਂ ਕਦਮਤਾਲ ਕਰਨੇ ਸ਼ੁਰੂ ਕਰ ਦਿੱਤੇ ਹਨ | ਭੈਣ ਮਾਇਆਵਤੀ ਭਵਿੱਖ ਦੀਆਂ ਆਹਟਾਂ ਪੜ੍ਹ ...

ਪੂਰੀ ਖ਼ਬਰ »

.... ਤੇ ਅੰਤ 'ਚ

'ਉਮੀਦੇਂ ਜਬ ਘਰੌਾਦੋਂ ਸਾ ਟੂਟ ਜਾਤੀ ਹੈਂ ਗਲੀ ਕੇ ਮੋੜ ਪਰ ਕਭੀ ਰਹਿਤੀ ਥੀ ਵਹ ਗੋਰੈਯਾ ਬਹੁਤ ਯਾਦ ਆਤੀ ਹੈ' ਅਰੁਣ ਜੇਤਲੀ ਦੇ ਨਾਰਥ ਬਲਾਕ ਸਥਿਤ ਉਨ੍ਹਾਂ ਦੇ ਦਫ਼ਤਰ ਦਾ ਦੁਬਾਰਾ ਤੋਂ ਰੰਗ ਰੋਗਨ ਹੋਇਆ ਹੈ, ਕਮਰੇ ਦੇ ਫਰਨੀਚਰ ਨੂੰ ਵੀ ਨਵਾਂ ਰੂਪ-ਰੰਗ ਦਿੱਤਾ ਗਿਆ ਹੈ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX