ਤਾਜਾ ਖ਼ਬਰਾਂ


ਮਨਪ੍ਰੀਤ ਬਾਦਲ ਵੱਲੋਂ ਅੰਮ੍ਰਿਤਸਰ 'ਚ ਲਹਿਰਾਇਆ ਗਿਆ ਤਿਰੰਗਾ
. . .  10 minutes ago
ਅੰਮ੍ਰਿਤਸਰ, 15 ਅਗਸਤ (ਜਸਵੰਤ ਸਿੰਘ ਜੱਸ) - ਅੱਜ ਆਜ਼ਾਦੀ ਦਿਵਸ 'ਤੇ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੌਮੀ ਤਿਰੰਗਾ ਲਹਿਰਾਇਆ...
ਆਪ ਵਲੰਟੀਅਰਾਂ 'ਤੇ ਹੋਏ ਪਰਚੇ 'ਚ ਮੇਰਾ ਕੋਈ ਰੋਲ ਨਹੀਂ-ਭਗਵੰਤ ਮਾਨ
. . .  15 minutes ago
ਮਹਿਲ ਕਲਾਂ, 15 ਅਗਸਤ (ਅਵਤਾਰ ਸਿੰਘ ਅਣਖੀ)-ਬੀਤੇ ਦਿਨੀਂ ਪਿੰਡ ਪੰਡੋਰੀ 'ਚ ਭਗਵੰਤ ਮਾਨ ਨੂੰ ਘੇਰਨ ਵਾਲੇ ਪੰਜ ਆਪ ਵਲੰਟੀਅਰਾਂ 'ਤੇ ਪੁਲਿਸ ਥਾਣਾ ਮਹਿਲ ਕਲਾਂ 'ਚ ਦਰਜ ਹੋਏ ਪਰਚੇ ਸਬੰਧੀ ਪ੍ਰਤੀਕਰਮ ਦਿੰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਸ ਵਿਚ ਉਨ੍ਹਾਂ...
ਲਾਲਾ ਜੀ, ਸੁਖਦੇਵ, ਸਰਾਭਾ ਤੇ ਨਾਮਧਾਰੀਆਂ ਦੀ ਯਾਦਗਾਰ ਲਈ 1-1 ਕਰੋੜ ਦੇਣ ਦਾ ਐਲਾਨ
. . .  15 minutes ago
ਮੁੱਖ ਮੰਤਰੀ ਵੱਲੋਂ ਨਸ਼ਿਆਂ ਖਿਲਾਫ਼ 'ਬੱਡੀ, ਤੂੰ ਮੇਰਾ ਦੋਸਤ' ਮੁਹਿੰਮ ਦੀ ਸ਼ੁਰੂਆਤ
. . .  24 minutes ago
ਲੁਧਿਆਣਾ, 15 ਅਗਸਤ (ਪੁਨੀਤ ਬਾਵਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਖਿਲਾਫ਼ 'ਬੱਡੀ, ਤੂੰ ਮੇਰਾ ਦੋਸਤ' ਮੁਹਿੰਮ ਦੀ ਸ਼ੁਰੂਆਤ ਕੀਤਾ ਤੇ ਬੱਡੀ ਕਿਤਾਬਚਾ ਜਾਰੀ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਬਸਿਡੀ ਤੇ ਖੇਤੀਬਾੜੀ ਮਸ਼ੀਨਰੀ...
ਵਰ੍ਹਦੇ ਮੀਂਹ 'ਚ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਲਹਿਰਾਇਆ ਕੌਮੀ ਝੰਡਾ
. . .  48 minutes ago
ਫ਼ਿਰੋਜ਼ਪੁਰ, 15 ਅਗਸਤ (ਜਸਵਿੰਦਰ ਸਿੰਘ ਸੰਧੂ ) ਆਜ਼ਾਦੀ ਦਿਹਾੜੇ ਮੌਕੇ ਅੱਜ ਵਰ੍ਹਦੇ ਮੀਂਹ 'ਚ ਫ਼ਿਰੋਜ਼ਪੁਰ ਅੰਦਰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ । ਕੌਮੀ ਝੰਡਾ ਲਹਿਰਾਉਣ ਉਪਰੰਤ ਉਨ੍ਹਾਂ ਨੇ ਸਲਾਮੀ...
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਟਿਆਲਾ 'ਚ ਲਹਿਰਾਇਆ ਤਿਰੰਗਾ
. . .  about 1 hour ago
ਪਟਿਆਲਾ, 15 ਅਗਸਤ - ਦੇਸ਼ ਦੇ 72ਵੇਂ ਆਜ਼ਾਦੀ ਦਿਹਾੜੇ ਮੌਕੇ ਯਾਦਵਿੰਦਰਾ ਸਟੇਡੀਅਮ ਪਟਿਆਲਾ ਵਿਖੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤੀ ਅਤੇ ਮਕਾਨ ਉਸਾਰੀ, ਸ਼ਹਿਰੀ ਵਿਕਾਸ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ...
ਲੁਧਿਆਣਾ 'ਚ ਮੁੱਖ ਮੰਤਰੀ ਨੇ ਕੌਮੀ ਝੰਡਾ ਲਹਿਰਾਇਆ
. . .  about 1 hour ago
ਲੁਧਿਆਣਾ, 15 ਅਗਸਤ (ਪੁਨੀਤ ਬਾਵਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਇਆ ਅਤੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਅਗਲੇ ਸਾਲ...
ਤਪਾ 'ਚ ਭਾਰੀ ਮੀਂਹ, ਜਨਜੀਵਨ ਪ੍ਰਭਾਵਿਤ
. . .  about 1 hour ago
ਤਪਾ ਮੰਡੀ, 15 ਅਗਸਤ (ਪ੍ਰਵੀਨ ਗਰਗ) - ਸਬ ਡਵੀਜ਼ਨ ਤਪਾ ਵਿਖੇ ਅੱਜ ਸਵੇਰ ਤੋਂ ਹੋ ਰਹੀ ਬਾਰਸ਼ ਨੇ ਜਿੱਥੇ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ, ਉੱਥੇ ਹੀ ਸ਼ਹਿਰ ਦੇ ਕਈ ਇਲਾਕੇ ਪਾਣੀ ਨਾਲ ਭਰ ਗਏ ਹਨ। ਇਸ ਤੋਂ ਇਲਾਵਾ ਆਜ਼ਾਦੀ ਦਿਹਾੜੇ ਲਈ ਕਰਾਏ ਜਾ ਰਹੇ ਪ੍ਰੋਗਰਾਮ...
ਮੈਂ ਆਪਣੇ ਦੇਸ਼ ਨੂੰ ਅੱਗੇ ਲੈ ਜਾਣ ਲਈ ਬੇਸਬਰ ਹਾਂ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਅਸੀਂ ਗੋਲੀ ਜਾਂ ਗਾਲੀ ਦੇ ਰਸਤੇ ਨਹੀਂ, ਬਲਕਿ ਗਲੇ ਲਗਾ ਕੇ ਕਸ਼ਮੀਰੀ ਭਰਾਵਾਂ-ਭੈਣਾਂ ਦੇ ਨਾਲ ਅੱਗੇ ਵਧਣਾ ਚਾਹੁੰਦੇ ਹਾਂ - ਮੋਦੀ
. . .  about 1 hour ago
ਮੁਸਲਿਮ ਮਹਿਲਾਵਾਂ ਨੂੰ ਇਨਸਾਫ਼ ਦਿਵਾ ਕੇ ਰਹਾਂਗਾ - ਮੋਦੀ
. . .  about 1 hour ago
ਅਜੇ ਵੀ ਕੁੱਝ ਲੋਕ ਤਿੰਨ ਤਲਾਕ ਬਿਲ ਪਾਸ ਨਹੀਂ ਕਰਨ ਦੇ ਰਹੇ - ਮੋਦੀ
. . .  about 1 hour ago
ਤਿੰਨ ਤਲਾਕ ਦੀਆਂ ਕੁਰੀਤੀਆਂ ਨੇ ਮੁਸਲਿਮ ਬੇਟੀਆਂ ਦੀ ਜ਼ਿੰਦਗੀ ਤਬਾਹ ਕੀਤੀ - ਮੋਦੀ
. . .  about 1 hour ago
ਸ਼ਾਰਟ ਸਰਵਿਸ ਕਮਿਸ਼ਨ 'ਚ ਹੁਣ ਔਰਤਾਂ ਦਾ ਦਾਖਲਾ ਹੋਵੇਗਾ - ਮੋਦੀ
. . .  about 1 hour ago
3 ਲੱਖ ਸ਼ੱਕੀ ਕੰਪਨੀਆਂ ਨੂੰ ਲਗਾਏ ਤਾਲੇ - ਮੋਦੀ
. . .  about 1 hour ago
ਦੇਸ਼ 'ਚ 2013 'ਚ ਸਿੱਧਾ ਟੈਕਸ ਦੇਣ ਵਾਲਿਆਂ ਦੀ ਗਿਣਤੀ 4 ਕਰੋੜ ਸੀ, ਅੱਜ ਇਹ ਗਿਣਤੀ ਕਰੀਬ 7 ਕਰੋੜ ਹੋ ਗਈ ਹੈ - ਮੋਦੀ
. . .  about 1 hour ago
90 ਹਜ਼ਾਰ ਕਰੋੜ ਗਲਤ ਹੱਥਾਂ 'ਚ ਜਾਣ ਤੋਂ ਬਚਾਏ ਗਏ - ਮੋਦੀ
. . .  about 1 hour ago
25 ਸਤੰਬਰ ਨੂੰ ਇਸ ਯੋਜਨਾ ਨੂੰ ਪੂਰੇ ਦੇਸ਼ 'ਚ ਲਾਗੂ ਕੀਤਾ ਜਾਵੇਗਾ ਤੇ ਛੋਟੇ ਸ਼ਹਿਰਾਂ 'ਚ ਖੁੱਲ੍ਹਣਗੇ ਹਸਪਤਾਲ - ਮੋਦੀ
. . .  about 1 hour ago
ਅਯੁਸ਼ਮਾਨ ਯੋਜਨਾ ਤਹਿਤ 10 ਕਰੋੜ ਪਰਿਵਾਰਾਂ ਨੂੰ 5 ਲੱਖ ਤੱਕ ਦਾ ਮੁਫ਼ਤ ਇਲਾਜ ਮਿਲੇਗਾ - ਮੋਦੀ
. . .  about 1 hour ago
ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਪਹਿਲਾ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ - ਮੋਦੀ
. . .  about 2 hours ago
ਆਜ਼ਾਦੀ ਦੇ 75 ਸਾਲ ਹੋਣ ਤੋਂ ਪਹਿਲਾ ਭਾਰਤ ਦੀ ਸੰਤਾਨ ਨੂੰ ਪੁਲਾੜ 'ਚ ਭੇਜਿਆ ਜਾਵੇਗਾ- ਮੋਦੀ
. . .  about 2 hours ago
ਸਾਡਾ ਦੇਸ਼ ਪੁਲਾੜ ਦੀ ਦੁਨੀਆ 'ਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ - ਮੋਦੀ
. . .  about 2 hours ago
ਆਜ਼ਾਦੀ ਦਿਵਸ : ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 2 hours ago
ਅੱਜ ਦਾ ਵਿਚਾਰ
. . .  about 2 hours ago
ਆਜ਼ਾਦੀ ਦਿਵਸ 'ਤੇ ਅਦਾਰਾ 'ਅਜੀਤ' ਵਲੋਂ ਸ਼ੁਭਕਾਮਨਾਵਾਂ
. . .  about 2 hours ago
15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  1 day ago
ਛੱਤੀਸਗੜ੍ਹ 'ਚ ਡੇਂਗੂ ਦੀ ਬਿਮਾਰੀ ਮਹਾਂਮਾਰੀ ਘੋਸ਼ਿਤ ,ਸਰਕਾਰ ਕਰੇਗੀ ਮੁਫ਼ਤ ਇਲਾਜ
. . .  1 day ago
ਨਸ਼ੇ'ਚ ਗੁੱਟ ਕਾਰ ਚਾਲਕ ਨੇ 2 ਬੱਚਿਆਂ ਸਮੇਤ 8 ਬੁਰੀ ਤਰਾਂ ਦਰੜੇ
. . .  1 day ago
15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  1 day ago
7 ਗੈਂਗਸਟਰਾਂ ਨੂੰ ਮਾਰ ਮੁਕਾਇਆ ਕੈਪਟਨ ਸਰਕਾਰ ਨੇ - ਕੇਵਲ ਢਿੱਲੋਂ
. . .  1 day ago
ਕੈਪਟਨ ਵੱਲੋਂ ਲੁਧਿਆਣੇ ਦੇ ਸਨਅਤਕਾਰਾਂ ਤੇ ਆਗੂਆਂ ਨਾਲ ਵਿਚਾਰ ਚਰਚਾ
. . .  1 day ago
ਬਲੋਚਿਸਤਾਨ 'ਚ ਹੋਏ ਗ੍ਰਨੇਡ ਹਮਲੇ 'ਚ 11 ਲੋਕ ਜ਼ਖਮੀ
. . .  1 day ago
ਨਾਬਾਲਗ ਲੜਕੀ ਨਾਲ ਜਬਰ ਜਨਾਹ
. . .  1 day ago
ਕੈਪਟਨ ਵੱਲੋਂ ਪੰਜਾਬ ਦੇ ਪਹਿਲੇ ਸਰਕਾਰੀ ਸਮਾਰਟ ਸਕੂਲ ਦੀ ਸ਼ੁਰੂਆਤ
. . .  1 day ago
ਅਫ਼ਗਾਨਿਸਤਾਨ 'ਚ ਹੋਏ ਅੱਤਵਾਦੀ ਹਮਲੇ 'ਚ 7 ਪੁਲਿਸ ਕਰਮਚਾਰੀਆਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ
  •     Confirm Target Language  

ਦੇਸ਼ 'ਚ ਹਿੰਸਾ ਲਈ ਕੋਈ ਥਾਂ ਨਹੀਂ-ਰਾਸ਼ਟਰਪਤੀ

ਆਜ਼ਾਦੀ ਦਿਵਸ ਦੀ ਪੂਰਵਲੀ ਸ਼ਾਮ ਰਾਸ਼ਟਰ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 14 ਅਗਸਤ (ਏਜੰਸੀ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਦੇਸ਼ ਦੀ ਆਜ਼ਾਦੀ ਦੇ 71 ਸਾਲ ਪੂਰੇ ਹੋਣ 'ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਕਿਸਮਤ ਵਾਲੇ ਹਾਂ ਕਿ ਸਾਨੂੰ ਮਹਾਨ ਦੇਸ਼ ਭਗਤਾਂ ਤੇ ਸੁਤੰਤਰਤਾ ਸੰਗਰਾਮੀਆਂ ਦੀ ਵਿਰਾਸਤ ਮਿਲੀ ਹੈ ਜਿਨ੍ਹਾਂ ਆਪਾ ਵਾਰ ਕੇ ਸਾਨੂੰ ਇਕ ਆਜ਼ਾਦ ਭਾਰਤ ਸੌਾਪਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਭਲਕੇ ਸੁਤੰਤਰਤਾ ਦੀ 71ਵੀਂ ਵਰ੍ਹੇਗੰਢ ਮਨਾਵਾਂਗੇ ਤੇ ਉਹ ਰਾਸ਼ਟਰ ਗੌਰਵ ਦੇ ਇਸ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹਨ | ਸ੍ਰੀ ਕੋਵਿੰਦ ਨੇ ਕਿਹਾ ਕਿ ਸਾਡਾ ਰਾਸ਼ਟਰੀ ਝੰਡਾ 'ਤਿਰੰਗਾ' ਸਾਡੇ ਦੇਸ਼ ਦੀ ਅਣਖ ਦਾ ਪ੍ਰਤੀਕ ਹੈ, ਜਿਸ ਨੂੰ ਅਸੀਂ ਬੜੇ ਉਤਸ਼ਾਹ ਤੇ ਮਾਣ ਨਾਲ ਸਰਕਾਰੀ ਤੇ ਨਿੱਜੀ ਭਵਨਾਂ, ਸਕੂਲਾਂ, ਕਾਲਜਾਂ, ਦਫ਼ਤਰਾਂ ਤੇ ਆਪਣੇ ਘਰਾਂ 'ਚ ਲਹਿਰਾ ਕੇ ਅਤੇ ਲਗਾ ਕੇ ਬੇਹੱਦ ਮਾਣ ਮਹਿਸੂਸ ਕਰਦੇ ਹਾਂ | ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਸ ਰਾਸ਼ਟਰ ਨਿਰਮਾਣ ਦੇ ਕਾਰਜਾਂ ਨੂੰ ਪੂਰਾ ਕਰਨ ਦੇ ਸੰਕਲਪ ਦਾ ਦਿਨ ਹੈ | ਉਨ੍ਹਾਂ ਦੇਸ਼ ਦੇ ਵਿਕਾਸ 'ਚ ਔਰਤਾਂ, ਨੌਜਵਾਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਹੋਰ ਮੌਕੇ ਦੇਣ ਦੀ ਵਕਾਲਤ ਕੀਤੀ | ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਹਿੱਤ ਤਕਨਾਲੋਜੀ, ਇੰਜੀਨੀਅਰਿੰਗ, ਉੱਦਮ ਤੇ ਕਲਾ ਖੇਤਰ ਨੂੰ ਵਧੇਰੇ ਪ੍ਰਫੁੱਲਿਤ ਕਰਨ ਦੀ ਲੋੜ ਹੈ, ਜੋ ਨੌਜਵਾਨਾਂ ਦੀ ਪ੍ਰਤਿਭਾ ਨੂੰ ਉਭਾਰਨ ਦੇ ਮੌਕੇ ਪ੍ਰਦਾਨ ਕਰਦੇ ਹਨ | ਇਸ ਮੌਕੇ ਸ੍ਰੀ ਕੋਵਿੰਦ ਨੇ ਕਿਹਾ ਕਿ ਅੱਜ ਦੇਸ਼ ਇਕ ਨਿਰਣਾਇਕ ਦੌਰ 'ਚੋਂ ਲੰਘ ਰਿਹਾ ਹੈ ਤੇ ਅਜਿਹੇ ਸਮੇਂ ਸਾਨੂੰ ਧਿਆਨ ਭਟਕਾਉਣ ਵਾਲੇ ਮੁੱਦਿਆਂ 'ਚ ਉਲਝਣ ਦੀ ਲੋੜ ਨਹੀਂ ਹੈ, ਦੇਸ਼ 'ਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਤੇ ਸਾਨੂੰ ਬੇਲੋੜੇ ਵਿਵਾਦਾਂ 'ਚ ਪੈ ਕੇ ਦੇਸ਼ ਦੀ ਤਰੱਕੀ ਦੇ ਮਕਸਦ ਤੋਂ ਨਹੀਂ ਭਟਕਣਾ ਚਾਹੀਦਾ | ਉਨ੍ਹਾਂ ਕਿਹਾ ਕਿ ਕਰੋੜਾਂ ਦੇਸ਼ ਵਾਸੀਆਂ ਲਈ ਅੰਨ ਪੈਦਾ ਕਰਨ ਵਾਲੇ ਕਿਸਾਨਾਂ ਦੀ ਆਮਦਨੀ 'ਚ ਵਾਧਾ ਕੀਤਾ ਜਾਣਾ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਆਧੁਨਿਕ ਤਕਨੀਕਾਂ ਤੇ ਜ਼ਰੂਰੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ | ਇਸ ਮੌਕੇ ਉਨ੍ਹਾਂ ਸੈਨਾ, ਨੀਮ ਫ਼ੌਜੀ ਬਲਾਂ ਤੇ ਪੁਲਿਸ ਵਲੋਂ ਦੇਸ਼ 'ਚ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪਾਏ ਜਾ ਰਹੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੀਆਂ ਸੇਵਾਵਾਂ ਤੇ ਸਹਿਯੋਗ ਬਿਨਾਂ ਇਹ ਸੰਭਵ ਨਹੀਂ ਹੋ ਸਕਦੇ | ਆਪਣੇ ਸੰਬੋਧਨ 'ਚ ਉਨ੍ਹਾਂ ਸਵੱਛਤਾ ਮਿਸ਼ਨ ਦੇ ਟੀਚੇ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ |

ਭਾਰਤੀ ਫ਼ੌਜ ਵਲੋਂ ਮੂੰਹ ਤੋੜ ਜਵਾਬ 2 ਪਾਕਿ ਸੈਨਿਕ ਹਲਾਕ

ਸ਼ਹੀਦ ਹੋਏ ਨੌਜਵਾਨ ਦਾ ਲਿਆ ਬਦਲਾ
ਸ੍ਰੀਨਗਰ, 14 ਅਗਸਤ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤੰਗਧਾਰ ਇਲਾਕੇ ਵਿਖੇ ਭਾਰਤੀ ਸੈਨਿਕਾਂ ਨੇ ਪਾਕਿ ਵਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਦਾ ਮੂੰਹ ਤੋੜ ਜਵਾਬ ਦਿੰਦੇ ਪਾਕਿ ਸੈਨਾ ਦੀ ਇਕ ਅਗਲੇਰੀ ਨਿਗਰਾਨੀ ਚੌਕੀ ਨੂੰ ਤਬਾਹ ਕਰ ਕੇ 2 ਪਾਕਿ ਸੈਨਿਕਾਂ ਨੂੰ ਹਲਾਕ ਕਰਨ ਦਾ ਦਾਅਵਾ ਕੀਤਾ ਹੈ | ਸੈਨਿਕ ਸੂਤਰਾਂ ਅਨੁਸਾਰ ਪਾਕਿ ਸੈਨਾ ਨੇ ਸਵੇਰੇ 7 ਵਜੇ ਕੰਟਰੋਲ ਰੇਖਾ 'ਤੇ ਤੰਗਧਾਰ ਸੈਕਟਰ 'ਚ ਅਨਿਲ, ਚੈਤਿਕ ਅਤੇ ਬਲੈਕ ਰਾਕ (ਕਾਲੀ ਪਹਾੜੀ) ਚੌਕੀਆਂ ਦੇ ਨਾਲ ਨਾਗਰਿਕ ਇਲਾਕਿਆਂ ਨੂੰ ਹਲਕੇ ਹਥਿਆਰਾਂ ਦੀ ਵਰਤੋਂ ਕਰਦੇ ਨਿਸ਼ਾਨਾ ਬਣਾਇਆ | ਭਾਰਤੀ ਸੈਨਾ ਨੇ ਇਸ ਨੂੰ ਪਹਿਲਾਂ ਪਾਕਿ ਸੈਨਾ ਦੀ ਉਕਸਾਉਣ ਵਾਲੀ ਕਾਰਵਾਈ ਸਮਝ ਕੇ ਸੰਜਮ ਤੋਂ ਕੰਮ ਲਿਆ | 15 ਮਿੰਟਾਂ ਬਾਅਦ ਜਦ ਪਾਕਿ ਸੈਨਾ ਨੇ ਗੋਲੀਬਾਰੀ ਤੇਜ਼ ਕਰਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਤਾਂ ਭਾਰਤੀ ਸੈਨਾ ਨੇ ਵੀ ਇਸ ਦਾ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ | ਗੋਲੀਬਾਰੀ ਦਾ ਸਿਲਸਿਲਾ ਤਕਰੀਬਨ 2 ਘੰਟੇ ਚੱਲਦਾ ਰਿਹਾ, ਜਿਸ ਵਿਚ ਪਾਕਿ ਸੈਨਾ ਦੀ ਇਕ ਅਗਲੇਰੀ ਨਿਗਰਾਨੀ ਚੌਕੀ (ਸੰਤਰੀ ਪੋਸਟ) ਤਬਾਹ ਹੋ ਗਈ | ਸ੍ਰੀਨਗਰ ਸਥਿਤ ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਇਸ ਵਿਚ ਪਾਕਿ ਸੈਨਾ ਦੇ 2 ਜਵਾਨ ਮਾਰੇ ਗਏ ਤੇ ਦੁਪਾਸੜ ਗੋਲੀਬਾਰੀ ਦਾ ਸਿਲਸਿਲਾ ਖ਼ਬਰ ਲਿਖੇ ਜਾਣ ਤੱਕ ਰੁਕ-ਰੁਕ ਕੇ ਜਾਰੀ ਸੀ | ਤੰਗਧਾਰ ਸੈਕਟਰ 'ਚ ਭਾਰਤ ਵਾਲੇ ਪਾਸੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ | ਫ਼ੌਜ ਨੇ ਇਲਾਕੇ 'ਚ ਨਾਗਰਿਕ ਆਬਾਦੀ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਹਦਾਇਤ ਕਰਦੇ ਹੋਏ ਫ਼ੀਲਡ ਕਮਾਂਡਰਾਂ ਨੂੰ ਗੋਲੀਬਾਰੀ ਦਾ ਢੁਕਵਾਂ ਜਵਾਬ ਦੇਣ ਲਈ ਕਿਹਾ ਹੈ | ਬੀਤੇ ਦਿਨ ਤੰਗਧਾਰ ਸੈਕਟਰ ਵਿਖੇ ਪਾਕਿ ਸੈਨਾ ਵਲੋਂ ਸਨਾਈਪਰ ਸ਼ਾਟ ਨਾਲ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ 'ਚ 20 ਜਾਟ ਰੈਜ਼ੀਮੈਂਟ ਦਾ ਜਵਾਨ ਪੁਸ਼ਪਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ ਜਿਸ ਨੇ ਇਲਾਜ ਦੌਰਾਨ 92 ਬੇਸ ਫ਼ੌਜੀ ਹਸਪਤਾਲ ਬਾਦਾਮੀਬਾਗ ਸ੍ਰੀਨਗਰ ਵਿਖੇ ਦਮ ਤੋੜ ਦਿੱਤਾ ਸੀ | ਉਕਤ ਸੈਕਟਰ 'ਚ ਪਾਕਿ ਸੈਨਾ ਅੱਤਵਾਦੀ ਗਰੁੱਪਾਂ ਨੂੰ ਘੁਸਪੈਠ ਕਰਵਾਉਣ ਲਈ ਅਕਸਰ ਉਨ੍ਹਾਂ ਨੂੰ ਕਵਰ ਫਾਇਰ ਦੇਣ ਲਈ ਭਾਰਤੀ ਸੈਨਿਕ ਚੌਕੀਆਂ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ | ਇਸ ਦੌਰਾਨ ਸ੍ਰੀਨਗਰ ਦੇ 15 ਕੋਰ (ਚਿਨਾਰ) ਦੇ ਹੈੱਡਕੁਆਟਰ ਵਿਖੇ ਫ਼ੌਜ ਵਲੋਂ ਕਰਵਾਏ ਸ਼ਹੀਦੀ ਸਮਾਰੋਹ ਦੌਰਾਨ ਫ਼ੌਜ ਦੀ 15 ਕੋਰ ਦੇ ਜੇ.ਓ.ਸੀ. ਲੈਫ.ਜਰਨ ਏ.ਕੇ ਭੱਟ ਅਤੇ ਸੁਰੱਖਿਆ ਏਜੰਸੀਆਂ ਦੇ ਕਈ ਉੱਚ ਅਧਿਕਾਰੀਆਂ ਨੇ ਸ਼ਹੀਦ ਜਵਾਨ ਪੁਸ਼ਪਿੰਦਰ ਸਿੰਘ (28) ਦੀ ਮਿ੍ਤਕ ਦੇਹ 'ਤੇ ਫ਼ੁਲ ਮਾਲਾਵਾਂ ਭੇਟ ਕਰ ਕੇ ਸਲਾਮੀ ਦਿੰਦੇ ਆਖ਼ਰੀ ਵਿਦਾਈ ਦਿੱਤੀ | ਉਕਤ ਸ਼ਹੀਦ ਜਵਾਨ 2011 'ਚ ਫ਼ੌਜ 'ਚ ਸ਼ਾਮਿਲ ਹੋਇਆ ਸੀ, ਉਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮਥਰਾ ਦੇ ਕਥਾਲੀ ਪਿੰਡ ਦਾ ਰਹਿਣ ਵਾਲਾ ਸੀ ਤੇ ਆਪਣੇ ਪਿੱਛੇ ਪਤਨੀ ਅਤੇ ਲੜਕਾ ਛੱਡ ਗਿਆ |

ਬਲਰਾਮਜੀ ਦਾਸ ਟੰਡਨ ਨਹੀਂ ਰਹੇ

ਛੱਤੀਸਗੜ੍ਹ 'ਚ 7 ਦਿਨ ਦੇ ਸੋਗ ਦਾ ਐਲਾਨ
ਰਾਏਪੁਰ, 14 ਅਗਸਤ (ਏਜੰਸੀ)-ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਅੱਜ ਇਥੋਂ ਦੇ ਇਕ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ 90 ਸਾਲਾਂ ਦੇ ਸਨ | ਰਾਜਪਾਲ ਦੇ ਸਕੱਤਰ ਸੁਰਿੰਦਰ ਕੁਮਾਰ ਜੈਸਵਾਲ ਨੇ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਵਲੋਂ ਬੇਚੈਨੀ ਦੀ ਸ਼ਿਕਾਇਤ ਕਰਨ 'ਤੇ ਉਨ੍ਹਾਂ ਨੂੰ ਸਰਕਾਰੀ ਡਾ. ਬੀ. ਆਰ. ਅੰਬੇਡਕਰ ਯਾਦਗਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਬਾਅਦ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਸਪਤਾਲ 'ਚ ਸੀ. ਸੀ. ਯੂ. (ਕ੍ਰਿਟੀਕਲ ਕੇਅਰ ਯੂਨਿਟ) 'ਚ ਰੱਖਿਆ ਗਿਆ ਸੀ | ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਵੇਕ ਚੌਧਰੀ ਨੇ ਕਿਹਾ ਕਿ ਟੰਡਨ ਨੂੰ ਦਿਲ ਦਾ ਦੌਰਾ ਪਿਆ | ਮੁੱਖ ਮੰਤਰੀ ਰਮਨ ਸਿੰਘ, ਜੋ ਪਹਿਲਾਂ ਟੰਡਨ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਵੀ ਗਏ ਸਨ, ਨੇ ਰਾਜਪਾਲ ਦਾ ਦਿਹਾਂਤ ਹੋਣ 'ਤੇ ਸੂਬੇ 'ਚ 7 ਦਿਨ ਦੇ ਸੋਗ ਦਾ ਐਲਾਨ ਕੀਤਾ | ਮੁੱਖ ਮੰਤਰੀ ਨੇ ਸਰਕਾਰੀ ਬਿਆਨ 'ਚ ਕਿਹਾ ਕਿ
ਰਾਜਪਾਲ ਦਾ ਦਿਹਾਂਤ ਹੋਣ ਕਾਰਨ ਸੂਬੇ 'ਚ ਕੱਲ੍ਹ ਸੁਤੰਤਰਤਾ ਦਿਵਸ ਮਨਾਉਣ ਦੀ ਰਸਮ ਹੀ ਕੀਤੀ ਜਾਵੇਗੀ ਅਤੇ ਕੋਈ ਵੀ ਐਵਾਰਡ ਅਤੇ ਸਭਿਆਚਾਰਕ ਸਮਾਰੋਹ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਟੰਡਨ ਦੀ ਮਿ੍ਤਕ ਦੇਹ ਨੂੰ ਰਾਜ ਭਵਨ ਲਿਜਾਇਆ ਜਾਵੇਗਾ, ਜਿਥੇ ਕੱਲ੍ਹ ਸ਼ਾਮ 5 ਵਜੇ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ, ਉਸ ਤੋਂ ਬਾਅਦ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਪੰਜਾਬ 'ਚ ਉਨ੍ਹਾਂ ਦੇ ਜੱਦੀ ਸਥਾਨ 'ਤੇ ਲਿਜਾਇਆ ਜਾਵੇਗਾ | ਉਨ੍ਹਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਟੰਡਨ ਨੇ ਕਰੀਬ ਚਾਰ ਸਾਲ ਛੱਤੀਸਗੜ੍ਹ ਲਈ ਬਹੁ-ਮੁੱਲੀਆਂ ਸੇਵਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਟੰਡਨ ਉਨ੍ਹਾਂ ਦੇ ਪਿਤਾ ਸਮਾਨ ਸਨ | ਟੰਡਨ ਜਨਸੰਘ ਦੇ ਸੰਸਥਾਪਕ ਮੈਂਬਰਾਂ 'ਚੋਂ ਇਕ ਸਨ, ਜਨਸੰਘ ਜੋ ਬਾਅਦ 'ਚ ਭਾਰਤੀ ਜਨਤਾ ਪਾਰਟੀ ਬਣ ਗਿਆ | ਬਲਰਾਮਜੀ ਦਾਸ ਟੰਡਨ ਜੁਲਾਈ 2014 'ਚ ਛੱਤੀਸਗੜ੍ਹ ਦੇ ਰਾਜਪਾਲ ਬਣੇ | ਆਪਣੇ ਸਿਆਸੀ ਜੀਵਨ ਦੇ ਲੰਬੇ ਸਫ਼ਰ ਦੌਰਾਨ ਉਹ ਪੰਜਾਬ ਦੇ ਉਪ ਮੁੱਖ ਮੰਤਰੀ ਸਮੇਤ ਵੱਖ-ਵੱਖ ਮਹੱਤਵਪੂਰਨ ਅਹੁਦਿਆਂ 'ਤੇ ਰਹੇ | ਛੇ ਵਾਰ ਵਿਧਾਇਕ ਚੁਣੇ ਗਏ ਟੰਡਨ ਐਮਰਜੈਂਸੀ ਸਮੇਂ 1975 ਤੋਂ 1977 ਤੱਕ ਜੇਲ੍ਹ 'ਚ ਵੀ ਰਹੇ |
ਬਲਰਾਮ ਜੀ ਦਾਸ ਟੰਡਨ 'ਤੇ ਸੰਖੇਪ ਝਾਤ
ਸ੍ਰੀ ਬਲਰਾਮ ਜੀ ਦਾਸ ਟੰਡਨ 1 ਨਵੰਬਰ 1927 ਨੂੰ ਅੰਮਿ੍ਤਸਰ 'ਚ ਜਨਮੇ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਬੀ. ਏ. ਤੱਕ ਸਿੱਖਿਆ ਹਾਸਲ ਕੀਤੀ | ਲੰਮਾ ਸਮਾਂ ਸਮਾਜ ਸੇਵਾ ਦੇ ਕੰਮ ਕਰਨ ਬਾਅਦ ਟੰਡਨ 1953 ਤੋਂ 1957 ਦੌਰਾਨ ਅੰਮਿ੍ਤਸਰ 'ਚ ਨਗਰ ਨਿਗਮ 'ਚ ਕੌਾਸਲਰ ਅਤੇ 1957, 62, 67, 69 ਅਤੇ 1977 'ਚ ਅੰਮਿ੍ਤਸਰ ਤੋਂ ਵਿਧਾਨ ਸਭਾ ਦੇ ਮੈਂਬਰ ਚੁਣੇ ਜਾਂਦੇ ਰਹੇ | 1997 ਦੀ ਵਿਧਾਨ ਸਭਾ ਚੋਣ ਦੌਰਾਨ ਰਾਜਪੁਰਾ ਤੋਂ ਚੁਣੇ ਗਏ | ਉਨ੍ਹਾਂ ਨੂੰ ਪੰਜਾਬ ਮੰਤਰੀ ਮੰਡਲ 'ਚ ਸੀਨੀਅਰ ਕੈਬਨਿਟ ਮੰਤਰੀ ਵਜੋਂ ਸਨਅਤ, ਸਿਹਤ, ਸਥਾਨਕ ਪ੍ਰਸ਼ਾਸਨ ਦਾ ਮੰਤਰਾਲਾ ਦਿੱਤਾ ਗਿਆ | 1979 ਤੋਂ 1980 ਦੌਰਾਨ ਵਿਰੋਧੀ ਧਿਰ ਦੇ ਆਗੂ ਵੀ ਰਹੇ | 1975 ਤੋਂ 1977 ਤਕ ਐਮਰਜੈਂਸੀ ਦੌਰਾਨ ਜੇਲ੍ਹ 'ਚ ਵੀ ਰਹੇ | ਸ੍ਰੀ ਟੰਡਨ ਦੇ ਜੀਵਨ 'ਤੇ ਉਨ੍ਹਾਂ ਦੇ ਪੁੱਤਰ ਸ੍ਰੀ ਸੰਜੇ ਟੰਡਨ ਭਾਜਪਾ ਇਕਾਈ ਚੰਡੀਗੜ੍ਹ ਪ੍ਰਧਾਨ ਨੇ 'ਇਕ ਪ੍ਰੇਰਕ ਚਰਿੱਤਰ' ਕਿਤਾਬ ਲਿਖੀ |

ਪਾਕਿ 'ਚ ਕੌਮੀ ਤੇ ਸੂਬਾਈ ਅਸੈਂਬਲੀ 'ਚ ਹਿੰਦੂ ਸਿੱਖ ਉਮੀਦਵਾਰਾਂ ਨੇ ਚੁੱਕੀ ਸਹੁੰ

ਭਾਈਚਾਰੇ 'ਚ ਖ਼ੁਸ਼ੀ ਦੀ ਲਹਿਰ
ਸੁਰਿੰਦਰ ਕੋਛੜ
ਅੰਮਿ੍ਤਸਰ, 14 ਅਗਸਤ-ਪਾਕਿਸਤਾਨ 'ਚ ਹੋਈਆਂ ਕੌਮੀ ਤੇ ਅਸੈਂਬਲੀ ਚੋਣਾਂ 'ਚ ਜੇਤੂ ਰਹੇ ਹਿੰਦੂ ਉਮੀਦਵਾਰਾਂ ਸਮੇਤ ਘੱਟ ਗਿਣਤੀ ਭਾਈਚਾਰੇ ਲਈ ਰਾਖਵੀਂਆਂ ਸੀਟਾਂ ਤੋਂ ਨਵੇਂ ਚੁਣੇ ਗਏ ਸੰਸਦੀ ਮੈਂਬਰਾਂ ਵਲੋਂ ਭਲਕੇ ਆਪਣੇ ਅਹੁਦੇ ਲਈ ਸਹੁੰ ਚੁੱਕਣ 'ਤੇ ਘੱਟ-ਗਿਣਤੀ ਭਾਈਚਾਰੇ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਸਹੁੰ ਚੁੱਕ ਸਮਾਰੋਹ ਦੇ ਚੱਲਦਿਆਂ ਪੰਜਾਬ ਅਸੈਂਬਲੀ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵਲੋਂ ਮੁਲਤਾਨ ਤੋਂ ਘੱਟ ਗਿਣਤੀਆਂ ਲਈ ਰਾਖਵੀਂ ਸੀਟ ਲਈ ਐਮ.ਪੀ.ਏ. ਐਲਾਨੇ ਗਏ ਸ: ਮਹਿੰਦਰਪਾਲ ਸਿੰਘ, ਸੂਬਾ ਖ਼ੈਬਰ ਪਖਤੂਨਖਵਾ ਅਸੈਂਬਲੀ 'ਚ ਜਮਾਤ ਉਲੇਮਾ-ਏ-ਇਸਲਾਮ (ਐਫ) ਪਾਰਟੀ ਵਲੋਂ ਕੋਹਾਟ ਤੋਂ ਸ: ਰਣਜੀਤ ਸਿੰਘ, ਪੀ.ਟੀ.ਆਈ. ਵਲੋਂ ਪਿਸ਼ਾਵਰ ਤੋਂ ਸ੍ਰੀ ਰਵੀ ਕੁਮਾਰ ਅਤੇ ਸੂਬਾ ਸਿੰਧ ਅਸੈਂਬਲੀ 'ਚ ਮੁਕੇਸ਼ ਕੁਮਾਰ ਚਾਵਲਾ, ਰਾਣਾ ਹਮੀਰ ਸਿੰਘ, ਨੰਦ ਕੁਮਾਰ ਗੋਕਲਾਨੀ, ਡਾ. ਲਾਲ ਚੰਦ ਉਕਰਾਨੀ, ਸੰਜੇ ਕੁਮਾਰ ਗੰਗਵਾਨੀ, ਬੀਬੀ ਮੰਗਲਾ ਸ਼ਰਮਾ ਨੇ ਐਮ.ਪੀ.ਏ. ਦੀ ਨਿਯੁਕਤੀ ਵਜੋਂ ਸਹੁੰ ਚੁੱਕੀ | ਜਦਕਿ ਸ੍ਰੀ ਲਾਲ ਚੰਦ ਮੱਲ੍ਹੀ, ਡਾ: ਰਮੇਸ਼ ਕੁਮਾਰ ਵਾਂਕਵਾਨੀ, ਡਾ: ਰਮੇਸ਼ ਲਾਲ ਸ਼ਾਹਦਾਕੋਟ, ਡਾ: ਦਰਸ਼ਨ ਲਾਲ ਪੁੰਸ਼ੀ, ਖੇਲ ਦਾਸ ਕੋਹਿਸਤਾਨੀ, ਜੈ ਪ੍ਰਕਾਸ਼ ਉਕਰਾਨੀ ਨੂੰ ਮੈਂਬਰ ਨੈਸ਼ਨਲ ਅਸੈਂਬਲੀ (ਐਮ.ਐਨ.ਏ.) ਵਜੋਂ ਸਹੁੰ ਚੁਕਾਈ ਗਈ | ਉਕਤ ਦੇ ਇਲਾਵਾ ਸੂਬਾ ਸਿੰਧ ਅਸੈਂਬਲੀ 'ਚ ਜਨਰਲ ਸੀਟ ਤੋਂ ਚੋਣ ਲੜਦਿਆਂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਵੱਡੀ ਹਾਰ ਦੇ ਕੇ ਜੇਤੂ ਰਹੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਹਿੰਦੂ ਉਮੀਦਵਾਰ ਡਾ: ਮਹੇਸ਼ ਕੁਮਾਰ ਮਲਾਨੀ, ਪੀ.ਪੀ.ਪੀ. ਦੇ ਹੀ ਸੇਠ ਹਰੀ ਰਾਮ ਕਿਸ਼ੋਰੀ ਲਾਲ ਅਤੇ ਗਿਆਨ ਚੰਦ ਇਸਰਾਨੀ ਨੇ ਵੀ ਸਹੁੰ ਚੁੱਕੀ |

ਬਰਤਾਨੀਆ ਦੀ ਸੰਸਦ 'ਤੇ ਅੱਤਵਾਦੀ ਹਮਲਾ-3 ਜ਼ਖ਼ਮੀ, ਸ਼ੱਕੀ ਗਿ੍ਫ਼ਤਾਰ

ਲੰਡਨ, 14 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸੰਸਦ 'ਤੇ ਅੱਜ ਸਵੇਰੇ ਬਰਤਾਨੀਆ ਦੇ ਸਮੇਂ ਅਨੁਸਾਰ 7.30 ਵਜੇ ਇਕ ਕਾਰ ਸਵਾਰ ਨੇ ਸੰਸਦ ਦੇ ਬਾਹਰ ਲੱਗੇ ਬੈਰੀਅਰਾਂ ਵਿਚ ਜ਼ੋਰ ਨਾਲ ਟੱਕਰ ਮਾਰੀ ਅਤੇ ਇਸ ਦੌਰਾਨ ਕਾਰ ਨਾਲ ਤਿੰਨ ਲੋਕਾਂ ਨੂੰ ਦਰੜ ਦਿੱਤਾ | ਜ਼ਖ਼ਮੀ ਲੋਕਾਂ ਵਿਚ ਇਕ ਸਾਈਕਲ ਸਵਾਰ ਅਤੇ ਦੋ ਰਾਹਗੀਰ ਸ਼ਾਮਿਲ ਹਨ, ਜਿਨ੍ਹਾਂ ਵਿਚੋਂ ਇਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਦਾ ਲੰਡਨ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ | ਕਾਰ ਚਾਲਕ ਸ਼ੱਕੀ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ, ਜਿਸ ਦੀ ਉਮਰ 20 ਸਾਲ ਦੇ ਕਰੀਬ ਦੱਸੀ ਗਈ ਹੈ | ਸਕਾਟਲੈਂਡ ਯਾਰਡ ਦੇ ਅੱਤਵਾਦ ਰੋਕੂ ਵਿਭਾਗ ਦੇ ਮੁਖੀ ਨੀਲ ਬਾਸੂ ਨੇ ਕਿਹਾ ਕਿ ਇਸ ਮਾਮਲੇ ਨੂੰ ਅੱਤਵਾਦੀ ਹਮਲੇ ਵਜੋਂ ਵੇਖਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ
ਲੰਡਨ ਜਾਂ ਬਰਤਾਨੀਆ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ | ਘਟਨਾ ਮੌਕੇ ਕਾਰ ਵਿਚ ਚਾਲਕ ਤੋਂ ਬਿਨਾਂ ਕੋਈ ਹੋਰ ਸਵਾਰ ਨਹੀਂ ਸੀ ਅਤੇ ਨਾ ਹੀ ਕਾਰ ਵਿਚੋਂ ਕੋਈ ਹਥਿਆਰ ਬਰਾਮਦ ਹੋਇਆ ਹੈ | ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ, ਪਰ ਉਸ ਨੂੰ ਗਿ੍ਫ਼ਤਾਰ ਕਰਕੇ ਦੱਖਣੀ ਲੰਡਨ ਪੁਲਿਸ ਥਾਣੇ ਲਿਜਾਇਆ ਗਿਆ ਹੈ | ਸੂਤਰਾਂ ਅਨੁਸਾਰ ਸ਼ੱਕੀ ਵਿਅਕਤੀ ਬ੍ਰਮਿੰਘਮ ਇਲਾਕੇ ਦਾ ਦੱਸਿਆ ਜਾ ਰਿਹਾ ਹੈ, ਪਰ ਉਹ ਪੁਲਿਸ ਦੇ ਕਿਸੇ ਤਰ੍ਹਾਂ ਰਡਾਰ 'ਤੇ ਨਹੀਂ ਸੀ | ਮੌਕੇ ਦੇ ਗਵਾਹਾਂ ਅਨੁਸਾਰ ਚਾਲਕ ਨੇ ਜਾਣ-ਬੁੱਝ ਕੇ ਅਜਿਹਾ ਕੀਤਾ ਹੈ, ਇਸ ਕਰਕੇ ਇਸ ਨੂੰ ਦੁਰਘਟਨਾ ਨਹੀਂ ਮੰਨਿਆ ਜਾ ਸਕਦਾ | ਲੰਡਨ ਦੇ ਮੇਅਰ ਸਦੀਕ ਖ਼ਾਨ ਨੇ ਕਿਹਾ ਕਿ ਉਹ ਪੁਲਿਸ ਨਾਲ ਸੰਪਰਕ ਵਿਚ ਹਨ ਅਤੇ ਸਥਿਤੀ 'ਤੇ ਨਜ਼ਰ ਰੱਖੀ ਹੋਈ ਹੈ | ਪ੍ਰਧਾਨ ਮੰਤਰੀ ਥੈਰੀਸਾ ਮੇਅ ਨੇ ਘਟਨਾ ਦੀ ਨਿੰਦਾ ਕੀਤੀ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਵੀਟ ਕਰਕੇ ਹਮਲੇ ਦੀ ਨਿੰਦਾ ਕੀਤੀ ਹੈ |

11 ਸਤੰਬਰ ਤੋਂ '84 ਦੰਗਿਆਂ ਦੇ ਮਾਮਲੇ ਦੀ ਹੋਵੇਗੀ ਰੋਜ਼ਾਨਾ ਸੁਣਵਾਈ

ਨਵੀਂ ਦਿੱਲੀ, 14 ਅਗਸਤ (ਏਜੰਸੀ)-'84 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਅੱਜ ਸੀ. ਬੀ. ਆਈ. ਅਤੇ ਪੀੜਤਾਂ ਦੀ ਅਪੀਲ 'ਤੇ ਸੁਣਵਾਈ ਕਰਦਿਆਂ 11 ਸਤੰਬਰ ਤੋਂ ਕੇਸ ਦੀ ਰੋਜ਼ਾਨਾ ਸੁਣਵਾਈ ਕਰਨ ਦੇ ਆਦੇਸ਼ ਦਿੱਤੇ ਹਨ | ਦੱਸਣਯੋਗ ਹੈ ਕਿ ਸੀ. ਬੀ. ਆਈ. ਅਤੇ ਪੀੜਤਾਂ ਨੇ ਦਿੱਲੀ ਹਾਈਕੋਰਟ 'ਚ ਸਿੱਖ ਦੰਗਿਆਂ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦੇ ਿਖ਼ਲਾਫ਼ ਇਕ ਅਰਜ਼ੀ ਦਾਇਰ ਕੀਤੀ ਸੀ, ਜਿਸ 'ਤੇ ਦਿੱਲੀ ਹਾਈਕੋਰਟ ਨੇ ਕਿਹਾ ਕਿ ਇਸ ਮਾਮਲੇ 'ਚ 11 ਸਤੰਬਰ ਤੋਂ ਲਗਾਤਾਰ ਸੁਣਵਾਈ ਕੀਤੀ ਜਾਵੇਗੀ | ਇਸ ਤੋਂ ਇਲਾਵਾ ਇਕ ਹੋਰ ਅਰਜ਼ੀ ਦੀ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਵਲੋਂ ਪਾਸਪੋਰਟ ਅਥਾਰਟੀ ਵਲੋਂ ਉਸਦਾ ਪਾਸਪੋਰਟ ਜ਼ਬਤ ਕਰਨ 'ਤੇ ਕੇਂਦਰ ਤੋਂ ਜਵਾਬ ਮੰਗਿਆ ਹੈ |

ਵਰਾਹਮਾ ਪਾਲ ਸਿੰਘ ਨੂੰ ਮਰਨ ਉਪਰੰਤ ਕੀਰਤੀ ਚੱਕਰ ਮੇਜਰ ਅਦਿੱਤਿਆ ਤੇ ਸ਼ਹੀਦ ਔਰੰਗਜ਼ੇਬ ਸਮੇਤ 20 ਨੂੰ ਸ਼ੌਰਿਆ ਚੱਕਰ

ਨਵੀਂ ਦਿੱਲੀ, 14 ਅਗਸਤ (ਏਜੰਸੀ)-ਭਾਰਤ ਸਰਕਾਰ ਨੇ ਸਿਪਾਹੀ ਵਰਾਹਮਾ ਪਾਲ ਸਿੰਘ ਨੂੰ ਮਰਨ ਉਪਰੰਤ ਕੀਰਤੀ ਚੱਕਰ ਦੇਣ ਦਾ ਫ਼ੈਸਲਾ ਕੀਤਾ ਹੈ ਜਦੋਂ ਕਿ ਮੇਜਰ ਅਦਿੱਤਿਆ ਕੁਮਾਰ ਤੇ ਰਾਈਫਲਮੈਨ ਔਰੰਗਜ਼ੇਬ ਸਮੇਤ 20 ਜਵਾਨਾਂ ਨੂੰ ਬੇਮਿਸਾਲ ਬਹਾਦਰੀ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਹੈ | ਵਰਾਹਮਾ ਪਾਲ ਸਿੰਘ ਨਵੰਬਰ 2017 ਵਿਚ ਦੱਖਣੀ ਕਸ਼ਮੀਰ ਦੇ ਪਿੰਡ ਅਲਗਾਰ ਵਿਚ ਅੱਤਵਾਦੀਆਂ ਿਖ਼ਲਾਫ਼ ਮੁਹਿੰਮ ਵਿਚ ਸ਼ਹੀਦ ਹੋ ਗਏ ਸਨ | ਇਸ ਤੋਂ ਇਲਾਵਾ ਜਲ ਸੈਨਾ ਦੀਆਂ 6 ਮਹਿਲਾ ਅਧਿਕਾਰੀਆਂ ਜਿਨ੍ਹਾਂ ਨੇ ਦੁਨੀਆ ਦਾ ਚੱਕਰ ਲਾਇਆ ਸੀ, ਨੂੰ ਨਓ ਸੈਨਾ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ | 96 ਫ਼ੌਜੀ ਜਵਾਨਾਂ ਨੂੰ ਸੇਨਾ ਮੈਡਲ ਚੁਣਿਆ ਗਿਆ ਹੈ ਜਦੋਂ ਕਿ 26 ਜਵਾਨਾਂ ਨੂੰ 'ਮੈਨਸ਼ਨ-ਇਨ-ਡਿਸਪੈਚਸ' ਪੁਰਸਕਾਰ ਲਈ ਚੁਣਿਆ ਗਿਆ ਹੈ | ਮੇਜਰ ਅਦਿੱਤਿਆ ਜੋ ਗੜ੍ਹਵਾਲ ਰਾਈਫਲਸ ਤੋਂ ਹਨ, ਸ਼ੌਰਿਆ ਚੱਕਰ ਤੇ 44 ਰਾਸ਼ਟਰੀ
ਰਾਈਫਲਸ ਦੇ ਰਾਈਫਲਮੈਨ ਔਰੰਗਜ਼ੇਬ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਆ ਜਾਵੇਗਾ¢ ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਸ਼ੌਪੀਆਂ 'ਚ ਪਥਰਾਅ ਕਰ ਰਹੀ ਭੀੜ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਮੇਜਰ ਅਦਿੱਤਿਆ ਵਿਵਾਦਾਂ 'ਚ ਘਿਰ ਗਏ ਸਨ¢ ਇਸ ਗੋਲੀਬਾਰੀ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਿਸ ਕਾਰਨ ਜੰਮੂ-ਕਸ਼ਮੀਰ ਪੁਲਿਸ ਨੇ ਮੇਜਰ ਅਦਿੱਤਿਆ ਦੀ ਅਗਵਾਈ ਵਾਲੀ ਫ਼ੌਜੀ ਟੁਕੜੀ ਦੇ ਜਵਾਨਾਂ ਿਖ਼ਲਾਫ਼ ਐਫ਼.ਆਈ.ਆਰ. ਦਰਜ ਕੀਤੀ ਸੀ¢ ਬੀਤੀ ਫਰਵਰੀ 'ਚ ਮੇਜਰ ਅਦਿੱਤਿਆ ਦੇ ਪਿਤਾ ਨੇ ਮਾਮਲੇ ਨੂੰ ਖ਼ਾਰਜ ਕਰਨ ਲਈ ਸੁਪਰੀਮ ਕੋਰਟ ਪਹੁੰਚ ਕੀਤੀ ਸੀ, ਜਿੱਥੇ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸੂਬੇ 'ਚ ਅਫਸਪਾ ਲਾਗੂ ਹੋਣ ਕਾਰਨ ਰਾਜ ਸਰਕਾਰ ਫ਼ੌਜੀਆਂ ਿਖ਼ਲਾਫ਼ ਮਾਮਲਾ ਦਰਜ ਨਹੀਂ ਕਰ ਸਕਦੀ¢ ਸੁਪਰੀਮ ਕੋਰਟ ਨੇ ਮੇਜਰ ਅਦਿੱਤਿਆ ਨੂੰ ਵੱਡੀ ਰਾਹਤ ਦਿੰਦੇ ਹੋਏ ਉਸ ਦੀ ਸੁਰੱਖਿਆ ਵਧਾ ਦਿੱਤੀ ਸੀ¢ ਦੂਜੇ ਪਾਸੇ ਅੱਤਵਾਦੀਆਂ ਨੇ ਕਸ਼ਮੀਰ ਦੇ ਪੁਲਵਾਮਾ ਵਿਚ ਔਰੰਗਜੇਬ ਦੀ ਹੱਤਿਆ ਕਰ ਦਿੱਤੀ ਸੀ¢ ਉਸ ਨੂੰ ਅੱਤਵਾਦੀਆਂ ਨੇ 14 ਜੂਨ ਨੂੰ ਅਗਵਾ ਕੀਤਾ ਸੀ¢ ਉਸੇ ਦਿਨ ਪੁਲਵਾਮਾ 'ਚ ਗੋਲੀਆਂ ਨਾਲ ਛੱਲਣੀ ਕੀਤੀ, ਉਨ੍ਹਾਂ ਦੀ ਲਾਸ਼ ਮਿਲੀ ਸੀ¢ ਔਰੰਗਜੇਬ ਫ਼ੌਜ ਦੀ ਉਸ ਟੁਕੜੀ 'ਚ ਸ਼ਾਮਿਲ ਸੀ ਜਿਸ ਨੇ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀ ਸਮੀਰ ਟਾਈਗਰ ਨੂੰ ਮਾਰਨ ਵਿਚ ਸਫਲਤਾ ਹਾਸਲ ਕੀਤੀ ਸੀ¢ ਔਰੰਗਜ਼ੇਬ ਆਪਣੀ ਡਿਊਟੀ ਪੂਰੀ ਕਰਕੇ ਘਰ ਪਰਤ ਰਿਹਾ ਸੀ ਕਿ ਅੱਤਵਾਦੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ | ਅਗਵਾ ਹੋਣ ਤੋਂ ਬਾਅਦ ਔਰੰਗਜ਼ੇਬ ਦੀ ਮਾਂ ਨੇ ਅੱਤਵਾਦੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਉਸ ਨੂੰ ਰਿਹਾਅ ਕਰ ਦੇਣ, ਕਿਉਂਕਿ ਉਨ੍ਹਾਂ ਦਾ ਬੇਟਾ ਈਦ ਮਨਾਉਣ ਲਈ ਘਰ ਆ ਰਿਹਾ ਸੀ¢
ਸ਼ੌਰਿਆ ਚੱਕਰ ਪ੍ਰਾਪਤ ਜਵਾਨ
ਰੱਖਿਆ ਮੰਤਰਾਲੇ ਨੇ ਦੱਸਿਆ ਕਿ ਹਥਿਆਰਬੰਦ ਫ਼ੌਜ ਤੇ ਨੀਮ ਫ਼ੌਜੀ ਬਲਾਂ ਦੇ 131 ਜਵਾਨਾਂ ਨੂੰ ਬਹਾਦਰੀ ਪੁਰਸਕਾਰ ਜਿਸ 'ਚ ਇਕ ਕੀਰਤੀ ਚੱਕਰ ਤੇ 20 ਸ਼ੌਰਿਆ ਚੱਕਰ ਸ਼ਾਮਲ ਹਨ¢ ਲੈਫ਼ਟੀਨੈਂਟ ਕਰਨਲ ਅਰਜੁਨ ਸ਼ਰਮਾ, ਮੇਜਰ ਪਵਨ ਗੌਤਮ, ਮੇਜਰ ਅਦਿੱਤਿਆ ਕੁਮਾਰ, ਮੇਜਰ ਪਵਨ ਕੁਮਾਰ, ਕੈਪਟਨ ਕਨਿੰਦਰ ਪੌਲ ਸਿੰਘ, ਕੈਪਟਨ ਵਰਮਾ ਜਾਏਸ਼ ਰਾਜੇਸ਼, ਨਾਇਬ ਸੂਬੇਦਾਰ ਅਨਿਲ ਕੁਮਾਰ ਧਾਈਆ, ਨਾਇਬ ਸੂਬੇਦਾਰ ਵਿਜੇ ਕੁਮਾਰ ਯਾਦਵ, ਹੌਲਦਾਰ ਕੁਲ ਬਹਾਦੁਰ ਥਾਪਾ, ਹੌਲਦਾਰ ਜਾਵੇਦ ਅਹਿਮਦ ਭੱਟ, ਗਨਰ ਰਣਜੀਤ ਸਿੰਘ, ਰਾਈਫਲਮੈਨ ਔਰੰਗਜ਼ੇਬ (ਮਰਨ ਉਪਰੰਤ), ਰਾਈਫਲਮੈਨ ਰਾਥਵਾ ਲਿਲੇਸ਼ ਭਾਈ, ਰਾਈਫਲਮੈਨ ਜੈਪ੍ਰਕਾਸ਼ ਓਰਾਉਂ (ਮਰਨ ਉਪਰੰਤ), ਕੈਪਟਨ ਪੀ. ਰਾਜਕੁਮਾਰ, ਏ. ਐਸ. ਕਿ੍ਸ਼ਨਾ ਹੈੱਡ ਕਾਂਸਟੇਬਲ ਸੀ. ਆਰ. ਪੀ. ਐਫ., ਕੇ. ਦਿਨੇਸ਼ ਰਾਜਾ ਕਾਂਸਟੇਬਲ ਸੀ. ਆਰ. ਪੀ. ਐਫ., ਪ੍ਰਾਫੁਲ ਕੁਮਾਰ ਕਾਂਸਟੇਬਲ ਸੀ. ਆਰ. ਪੀ. ਐਫ., ਕੁਲਦੀਪ ਸਿੰਘ ਚਾਹਰ ਡਿਪਟੀ ਕਮਾਂਡੈਂਟ ਸੀ. ਆਰ. ਪੀ. ਐਫ਼. ਤੇ ਰਵਿੰਦਰ ਬਬਨ ਸੀ.ਆਰ.ਪੀ.ਐਫ਼. (ਮਰਨ ਉਪਰੰਤ)¢
 

ਐਸ.ਐਸ.ਪੀ. ਕੁਲਦੀਪ ਸਿੰਘ ਨੂੰ ਬਹਾਦਰੀ ਲਈ ਪੁਲਿਸ ਮੈਡਲ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਕੁਲਦੀਪ ਸਿੰਘ ਐਸ.ਐਸ.ਪੀ ਐਸ. ਏ. ਐਸ. ਨਗਰ ਨੂੰ ਬਹਾਦਰੀ ਲਈ ਪੁਲਿਸ ਮੈਡਲ ਲਈ ਚੁਣਿਆ ਗਿਆ ਹੈ ਜਦਕਿ ਆਰ. ਐਨ. ਢੋਕੇ ਏ.ਡੀ.ਜੀ.ਪੀ. ਸੁਰੱਖਿਆ ਅਤੇ ਸਤਿੰਦਰ ਸਿੰਘ ਐਸ. ਐਸ. ਪੀ. ਕਪੂਰਥਲਾ ਨੂੰ ਸ਼ਾਨਦਾਰ ...

ਪੂਰੀ ਖ਼ਬਰ »

ਸੂਬਾ ਸਿੰਧ ਵਿਚ ਫਿਰ ਹਿੰਦੂ ਮੁਟਿਆਰ ਅਗਵਾ

ਅੰਮਿ੍ਤਸਰ, 14 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਛੋਟੀ ਉਮਰ ਦੀਆਂ ਹਿੰਦੂ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਵਾਏ ਜਾਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ | ਹੁਣ ਸੂਬੇ ਦੇ ਚੱਕੀਵਾੜਾ ਸ਼ਹਿਰ 'ਚ ਇਕ 17 ਵਰਿ੍ਹਆਂ ਦੀ ਹਿੰਦੂ ਕੁੜੀ ...

ਪੂਰੀ ਖ਼ਬਰ »

ਇਤਿਹਾਸ 'ਚ ਪਹਿਲੀ ਵਾਰ ਰੁਪਏ 'ਚ ਰਿਕਾਰਡ ਗਿਰਾਵਟ ਡਾਲਰ 70 ਤੋਂ ਪਾਰ

ਨਵੀਂ ਦਿੱਲੀ, 14 ਅਗਸਤ (ਉਪਮਾ ਡਾਗਾ ਪਾਰਥ)-ਰੁਪਏ 'ਚ ਲਗਾਤਾਰ ਦੂਜੇ ਦਿਨ ਹੋਈ ਗਿਰਾਵਟ ਤੋਂ ਬਾਅਦ ਇਤਿਹਾਸ 'ਚ ਪਹਿਲੀ ਵਾਰ ਡਾਲਰ ਦੇ ਮੁਕਾਬਲੇ 70 ਦੇ ਹੇਠਲੇ ਪੱਧਰ 'ਤੇ ਆ ਗਿਆ ਹੈ | ਰੁਪਏ ਦੀ ਇਸ ਗਿਰਾਵਟ 'ਤੇ ਜਿਥੇ ਸਰਕਾਰ ਡੈਮੇਜ਼ ਕੰਟਰੋਲ ਮੋਡ 'ਚ ਆ ਗਈ, ਉਥੇ ਵਿਰੋਧੀ ਧਿਰ ...

ਪੂਰੀ ਖ਼ਬਰ »

ਕਰਜ਼ਾ ਮੁਆਫ਼ੀ ਕਾਰਨ ਬੈਂਕਾਂ ਦੇ ਨਾ ਮੁੜਨ ਵਾਲੇ ਖੇਤੀ ਕਰਜ਼ੇ 7858 ਕਰੋੜ ਤੱਕ ਪੁੱਜੇ

ਚੰਡੀਗੜ੍ਹ, 14 ਅਗਸਤ (ਬਿਊਰੋ ਚੀਫ਼)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਅਕਤੂਬਰ 2017 'ਚ ਛੋਟੇ ਤੇ ਦਰਮਿਆਨੇ ਵਰਗ ਦੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਜਾਰੀ ਕੀਤੇ ਨੋਟੀਫ਼ਿਕੇਸ਼ਨ ਤੋਂ ਬਾਅਦ ਖੇਤੀ ਬੈਂਕਾਂ ਤੇ ਕਿਸਾਨਾਂ ਨੂੰ ਖੇਤੀ ਲਈ ...

ਪੂਰੀ ਖ਼ਬਰ »

ਲੱਦਾਖ 'ਚ ਪਿਛਲੇ ਮਹੀਨੇ 300 ਮੀਟਰ ਅੰਦਰ ਦਾਖ਼ਲ ਹੋ ਗਏ ਸਨ ਚੀਨੀ ਸੈਨਿਕ

ਨਵੀਂ ਦਿੱਲੀ, 14 ਅਗਸਤ (ਪੀ. ਟੀ. ਆਈ.)-ਅਧਿਕਾਰਤ ਸੂਤਰਾਂ ਨੇ ਅੱਜ ਖੁਲਾਸਾ ਕੀਤਾ ਹੈ ਕਿ ਪਿਛਲੇ ਮਹੀਨੇ ਚੀਨੀ ਸੈਨਾ ਦਾ ਇਕ ਗਰੁੱਪ ਪੂਰਬੀ ਲੱਦਾਖ ਦੇ ਡੇਮਚੋਕ ਖੇਤਰ 'ਚ 300 ਮੀਟਰ ਤੱਕ ਅੰਦਰ ਵੜ ਆਇਆ ਸੀ ਤੇ ਉਨ੍ਹਾਂ ਉਥੇ 4 ਤੰਬੂ ਵੀ ਗੱਡ ਲਏ ਸਨ | ਸੂਤਰਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੁਖਬੀਰ ਦੀ ਅਗਵਾਈ ਵਾਲੇ ਵਫ਼ਦ ਵਲੋਂ ਰਾਜਨਾਥ ਸਿੰਘ ਨੰੂ ਲਟਕੇ ਸਿੱਖ ਮਸਲੇ ਜਲਦੀ ਹੱਲ ਕਰਨ ਦੀ ਅਪੀਲ

ਦਿੱਲੀ/ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਇਕ ਉੱਚ ਪੱਧਰੀ ਪਾਰਟੀ ਵਫ਼ਦ ਦੇ ਨਾਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੰੂ ਮਿਲੇ ਤੇ ਉਨ੍ਹਾਂ ਨੰੂ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਬਿਸ਼ਪ ਫਰੈਂਕੋ ਤੋਂ ਲਗਾਤਾਰ 9 ਘੰਟੇ ਪੁੱਛਗਿੱਛ

ਜਲੰਧਰ, 14 ਅਗਸਤ (ਮੇਜਰ ਸਿੰਘ)-ਰੋਮਨ ਕੈਥੋਲਿਕ ਡਾਇਓਸਿਸ ਜਲੰਧਰ ਦੇ ਬਿਸ਼ਪ ਫਰੈਂਕੋ ਮੁਲਾਕਲ ਕੋਲੋਂ ਕੇਰਲਾ ਪੁਲਿਸ ਦੀ ਜਾਂਚ ਟੀਮ ਨੇ ਰਾਤ ਭਰ 9 ਘੰਟੇ ਲਗਾਤਾਰ ਪੁੱਛਗਿੱਛ ਕੀਤੀ | ਸੋਮਵਾਰ ਦਿਨ ਭਰ ਜਾਂਚ ਟੀਮ ਬਿਸ਼ਪ ਦਾ ਬਿਸ਼ਪ ਹਾਊਸ ਵਿਖੇ ਇੰਤਜ਼ਾਰ ਕਰਦੀ ਰਹੀ ਤੇ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ ਦੇ ਰਾਜਪਾਲਾਂ ਵਲੋਂ ਐਟ ਹੋਮ ਪ੍ਰੋਗਰਾਮ ਰੱਦ

ਚੰਡੀਗੜ੍ਹ, 14 ਅਗਸਤ (ਆਰ. ਐਸ. ਲਿਬਰੇਟ)-ਪੰਜਾਬ ਤੇ ਹਰਿਆਣਾ ਰਾਜਾਂ ਦੇ ਰਾਜਪਾਲਾਂ ਨੇ ਬਲਰਾਮ ਜੀ ਦਾਸ ਟੰਡਨ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਆਜ਼ਾਦੀ ਦਿਹਾੜੇ 'ਤੇ ਰੱਖੇ ਐਟ ਹੋਮ ਪ੍ਰੋਗਰਾਮ ਰੱਦ ਕਰ ਦਿੱਤੇ ਹਨ ਜਦਕਿ ਆਜ਼ਾਦੀ ਦਿਵਸ ਦੇ ਰਵਾਇਤੀ ਪ੍ਰੋਗਰਾਮ ...

ਪੂਰੀ ਖ਼ਬਰ »

ਮੁੱਖ ਮੰਤਰੀ, ਸਪੀਕਰ, ਸਾਂਪਲਾ ਤੇ ਖੰਨਾ ਵਲੋਂ ਟੰਡਨ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਟੰਡਨ ਨੇ ਉਪ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX