ਤਾਜਾ ਖ਼ਬਰਾਂ


ਨਾਭਾ ਪੰਚਾਇਤ ਸੰਮਤੀ ਜੋਨ 3 ਅਜਨੌਦਾ ਕਲਾਂ ਤੋਂ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਜੇਤੂ
. . .  15 minutes ago
ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ 20 ਜ਼ੋਨਾਂ 'ਚੋਂ ਕਾਂਗਰਸ 19 'ਤੇ ਅੱਗੇ
. . .  19 minutes ago
ਜਗਰਾਉਂ, 22 ਸਤੰਬਰ (ਜੋਗਿੰਦਰ ਸਿੰਘ) - ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਪਹਿਲੇ ਗੇੜ ਚ 20 ਜ਼ੋਨਾਂ ਦੀ ਸ਼ੁਰੂ ਹੋਈ ਗਿਣਤੀ 'ਚ ਕਾਂਗਰਸ 19 'ਤੇ ਅਕਾਲੀ ਦਲ ਇਕ ਜ਼ੋਨ ਤੋਂ ਅੱਗੇ ਚੱਲ ਰਹੀ ....
ਮੁੱਲਾਂਪੁਰ ਦਾਖਾ 'ਚ ਦਸ ਜ਼ੋਨਾਂ 'ਤੇ ਕਾਂਗਰਸ ਤੇ ਚਾਰ ਜ਼ੋਨਾਂ 'ਤੇ ਅਕਾਲੀ ਦਲ ਅੱਗੇ
. . .  19 minutes ago
ਜਗਰਾਉਂ, 22 ਸਤੰਬਰ (ਜੋਗਿੰਦਰ ਸਿੰਘ, ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਦਾਖਾ ਵਿਖੇ 22 ਜ਼ੋਨਾਂ ਦੀ ਗਿਣਤੀ ਹੋ ਰਹੀ ਹੈ ਜਿਸ ਚੋ 14 ਜ਼ੋਨਾਂ ਦੇ ਪਹਿਲੇ ਰਾਊਂਡ 'ਚ ਦਸ ਜ਼ੋਨਾਂ 'ਤੇ ਕਾਂਗਰਸ ਤੇ ਚਾਰ ਜ਼ੋਨਾਂ 'ਤੇ ਅਕਾਲੀ ਦਲ ਅੱਗੇ ਚੱਲ ਰਹੀ ...
ਬਲਾਕ ਭੂੰਗਾ ਦੇ ਜ਼ੋਨ ਭੂੰਗਾ ਤੋਂ ਕਾਂਗਰਸੀ ਉਮੀਦਵਾਰ ਵਿਸ਼ਨੂੰ ਤਿਵਾੜੀ 470 ਵੋਟਾਂ ਤੇ ਜ਼ੋਨ ਕੰਗਮਾਈ ਤੋਂ ਸੁਦੇਸ਼ ਕੁਮਾਰੀ 486 ਵੋਟਾਂ ਨਾਲ ਜੇਤੂ
. . .  23 minutes ago
ਬਰਨਾਲਾ : ਜ਼ਿਲ੍ਹਾ ਪ੍ਰੀਸ਼ਦ ਜ਼ੋਨ ਠੀਕਰੀਵਾਲ ਤੋਂ ਕਾਂਗਰਸ ਅੱਗੇ
. . .  36 minutes ago
ਮਹਿਲ ਕਲਾਂ, 22 ਸਤੰਬਰ (ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਪ੍ਰੀਸ਼ਦ ਜ਼ੋਨ ਠੀਕਰੀਵਾਲ ਦੇ ਪਹਿਲੇ ਰਾਊਂਡ ਦੀ ਗਿਣਤੀ ਮੁਕੰਮਲ, ਕਾਂਗਰਸ ਦੇ ਉਮੀਦਵਾਰ ਸਰਬਜੀਤ ਕੌਰ ਖੁੱਡੀ ਕਲਾਂ 513 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ...
ਰਾਮਗੜ੍ਹ ਸਰਦਾਰਾਂ ਜ਼ੋਨ ਜ਼ਿਲ੍ਹਾ ਪ੍ਰੀਸ਼ਦ 'ਚ ਕਾਂਗਰਸ 890 ਵੋਟਾਂ ਨਾਲ ਅੱਗੇ
. . .  45 minutes ago
ਮਲੌਦ, 22 ਸਤੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਰਾਮਗੜ੍ਹ ਸਰਦਾਰਾਂ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਪਹਿਲਾ ਗੇੜ 'ਚ ਸੁਖਵੰਤ ਸਿੰਘ ਟਿੱਲੂ ਅਕਾਲੀ ਦਲ ਤੋਂ 698 ਵੋਟਾਂ, ਕਾਂਗਰਸ ਦੇ ਯਾਦਵਿੰਦਰ ਸਿੰਘ 1588 ਵੋਟਾਂ ਅਤੇ ਕਾਂਗਰਸ ਅਕਾਲੀ ਦਲ....
ਬੰਗਾ ਬਲਾਕ ਸੰਮਤੀ ਖੋਥੜਾਂ ਤੋਂ ਚਰਨਜੀਤ ਕੌਰ ਕਾਂਗਰਸ ਜੇਤੂ
. . .  55 minutes ago
ਗੁਰਦਾਸਪੁਰ : ਸਾਰੇ ਹੀ ਜ਼ੋਨਾ ਤੋਂ ਕਾਂਗਰਸ ਅੱਗੇ
. . .  about 1 hour ago
ਗੁਰਦਾਸਪੁਰ, 22 ਸਤੰਬਰ (ਆਰਿਫ਼) - ਜ਼ਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਭਾਰੀ ਸੁਰੱਖਿਆ ਪ੍ਰਬੰਧਾ ਹੇਠ ਸ਼ਾਂਤੀ ਪੂਰਵਕ ਸ਼ੁਰੂ ਹੋ ਗਈ ਹੈ। ਗਿਣਤੀ ਦੌਰਾਨ ਕਾਂਗਰਸ ਅੱਗੇ ਜਾ ਰਹੀ ....
ਫ਼ਿਰੋਜ਼ਪੁਰ : ਮਹਿਮਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੋਰ 693 ਵੋਟਾਂ ਨਾਲ ਜੇਤੂ
. . .  about 1 hour ago
ਬਲਾਕ ਹਰਸ਼ਾ ਛੀਨਾਂ ਜ਼ੋਨ ਓਠੀਆ ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 1 hour ago
ਤਰਨਤਾਰਨ : ਬਲਾਕ ਸੰਮਤੀ ਜ਼ੋਨਾਂ ਬਾਠ ਅਤੇ ਪੱਖੋਕੇ ਤੋਂ ਕ੍ਰਮਵਾਰ ਕਾਂਗਰਸੀ ਉਮੀਦਵਾਰ ਬਲਵਿੰਦਰ ਕੌਰ ਅਤੇ ਕੰਵਰਪਾਲ ਸਿੰਘ ਜੇਤੂ
. . .  about 1 hour ago
ਰਾਜਾਸਾਂਸੀ : ਖਿਆਲਾ ਕਲਾਂ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਦਿਲਬਾਗ ਸਿੰਘ ਖਿਆਲਾ ਜੇਤੂ
. . .  about 1 hour ago
ਜਲੰਧਰ : ਵੈਸਟ ਹਲਕੇ ਹਲਕੇ 'ਚ ਕਾਂਗਰਸ 13 ਅਤੇ ਅਕਾਲੀ ਦਲ 10 ਸੀਟਾਂ 'ਤੇ ਅੱਗੇ
. . .  about 1 hour ago
ਬਾਘਾ ਪੁਰਾਣਾ ਵਿਖੇ ਅਜੇ ਤੱਕ ਨਹੀਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ
. . .  32 minutes ago
ਬਾਘਾ ਪੁਰਾਣਾ, 22 ਸਤੰਬਰ (ਬਲਰਾਜ ਸਿੰਗਲਾ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਵੋਟਾਂ ਦੀ ਗਿਣਤੀ ਬਾਘਾ ਪੁਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) 'ਚ ਅੱਜ 8 ਵਜੇ ਸ਼ੁਰੂ ਹੋਣੀ ਸੀ ਪਰ ਅਜੇ ਤੱਕ ਇਹ ਗਿਣਤੀ ਸ਼ੁਰੂ ਨਹੀਂ ਹੋ ਸਕੀ ਹੈ...
ਬਠਿੰਡਾ : ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋਧਪੁਰ ਤੋਂ ਕਾਂਗਰਸੀ ਉਮੀਦਵਾਰ ਗੁਰਮੀਤ ਕੌਰ ਅਕਾਲੀ ਉਮੀਦਵਾਰ ਤੋਂ 135 ਵੋਟਾਂ ਨਾਲ ਅੱਗੇ
. . .  about 1 hour ago
ਅਮਲੋਹ : ਜ਼ਿਲ੍ਹਾ ਪ੍ਰੀਸ਼ਦ ਦੀਆਂ 2 ਅਤੇ ਬਲਾਕ ਸੰਮਤੀ ਦੀਆਂ 15 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ
. . .  1 minute ago
ਤਪਾ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਸ਼ੁਰੂ, ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ
. . .  about 2 hours ago
ਜ਼ਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਜੋਨ ਖੁੱਡੀ ਕਲਾਂ ਤੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ 338 ਵੋਟਾਂ ਨਾਲ ਜੇਤੂ
. . .  about 2 hours ago
ਅਜਨਾਲਾ ਦੇ ਜ਼ੋਨ ਦੂਜੋਵਾਲ ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਜੇਤੂ
. . .  about 2 hours ago
ਗੁਰਦਾਸਪੁਰ : ਹੁਣ ਤੱਕ ਦੇ ਨਤੀਜਿਆਂ 'ਚ ਕਾਂਗਰਸ ਅੱਗੇ, ਗਿਣਤੀ ਦਾ ਤੀਜਾ ਗੇੜ ਸ਼ੁਰੂ
. . .  about 2 hours ago
ਗੁਰਦਾਸਪੁਰ ਵਿਚ ਸ਼ਾਂਤੀ ਪੂਰਵਕ ਗਿਣਤੀ ਸ਼ੁਰੂ-ਕਾਂਗਰਸ ਅੱਗੇ
. . .  about 2 hours ago
ਜ਼ਿਲ੍ਹਾ ਪ੍ਰੀਸ਼ਦ ਕਲਾਨੌਰ ਦੇ 2 ਜ਼ੋਨਾਂ ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਨ੍ਹਾਂ ਮੁਕਾਬਲੇ ਜੇਤੂ
. . .  about 2 hours ago
ਅਜਨਾਲਾ: ਬਲਾਕ ਅਜਨਾਲਾ ਅੰਦਰ ਜਿਲਾ ਪ੍ੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀ ਹੋ ਰਹੀ ਗਿਣਤੀ 'ਚ ਰੁਝਾਂਨ ਕਾਂਗਰਸ ਦੇ ਹੱਕ 'ਚ
. . .  about 2 hours ago
ਹਲਕਾ ਰਾਜਾਸਾਂਸੀ ਦੇ ਖਿਆਲਾ ਕਲਾਂ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਦਿਲਬਾਗ ਸਿੰਘ ਖਿਆਲਾ ਜੇਤੂ , ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਗੁਰਦੇਵ ਸਿੰਘ ਨੂੰ ਹਰਾਇਆ
. . .  about 2 hours ago
ਬੰਗਾ 'ਚ ਦੂਸਰੇ ਰਾਊਂਡ ਦੀ ਹੋਈ ਸ਼ੁਰੂਆਤ
. . .  about 2 hours ago
ਬਲਾਕ ਸੰਮਤੀ ਹਰਸ਼ਾ ਛੀਨਾ ਦੇ ਜ਼ੋਨ ਉਗਰ ਔਲਖ (ਅੰਮ੍ਰਿਤਸਰ) ਤੋਂ ਕਾਂਗਰਸੀ ਉਮੀਦਵਾਰ ਹਰਬੀਰ ਸਿੰਘ 722 ਵੋਟਾਂ ਨਾਲ ਜੇਤੂ
. . .  about 2 hours ago
ਪੰਚਾਇਤ ਸੰਮਤੀ ਕਲਾਨੌਰ ਦੇ 15 ਜ਼ੋਨਾਂ ਚੋਂ ਕਾਂਗਰਸੀ ਉਮੀਦਵਾਰ ਬਿਨ੍ਹਾਂ ਮੁਕਾਬਲੇ ਜੇਤੂ
. . .  about 2 hours ago
ਬਲਾਕ ਹਰਸ਼ਾ ਛੀਨਾ ਦੇ ਜ਼ੋਨ ਉਗਰ ਔਲਖ ਤੋਂ ਕਾਂਗਰਸ ਉਮੀਦਵਾਰ ਹਰਬੀਰ ਸਿੰਘ 600 ਵੋਟ ਨਾਲ ਅੱਗੇ
. . .  about 2 hours ago
ਜਲੰਧਰ : 10 ਹਲਕਿਆਂ ਲਈ ਪਹਿਲੇ ਰਾਊਂਡ ਤੋਂ ਮਿਲਿਆ ਰੱਲਿਆ ਮਿਲਿਆ ਹੁੰਗਾਰਾ, ਦੂਜੇ ਰਾਊਂਡ ਦੀ ਗਿਣਤੀ ਸ਼ੁਰੂ
. . .  about 2 hours ago
ਜ਼ਿਲ੍ਹਾ ਹੁਸ਼ਿਆਰਪੁਰ 'ਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ
. . .  about 2 hours ago
ਗੁਰਦਾਸਪੁਰ 'ਚ ਵੀ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ
. . .  about 2 hours ago
ਫ਼ਿਰੋਜ਼ਪੁਰ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ
. . .  about 3 hours ago
ਬਲਾਕ ਸ੍ਰੀ ਚਮਕੌਰ ਸਾਹਿਬ ਦੇ ਬਲਾਕ ਸੰਮਤੀ ਜ਼ੋਨ 4 ਦੀ ਗਿਣਤੀ ਸ਼ੁਰੂ, ਪਹਿਲੇ ਤਿੰਨ ਜ਼ੋਨਾਂ ਤੋਂ ਉਮੀਦਵਾਰ ਨਿਰਵਿਰੋਧ ਚੁਣੇ ਗਏ ਸਨ
. . .  about 3 hours ago
ਜ਼ਿਲ੍ਹਾ ਪਟਿਆਲਾ ਦੀਆਂ 9 ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਆਰੰਭ
. . .  about 3 hours ago
ਬਠਿੰਡਾ ਵਿਖੇ 16 ਜ਼ਿਲ੍ਹਾ ਪ੍ਰੀਸ਼ਦ ਤੇ 144 ਬਲਾਕ ਸੰਮਤੀ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਪਹਿਲੇ ਰਾਊਂਡ ਦੇ ਨਤੀਜੇ 10.30 ਵਜੇ ਦੇ ਕਰੀਬ ਆਉਣ ਦੀ ਸੰਭਾਵਨਾ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਕਸ਼ਮੀਰ 'ਚ 3 ਪੁਲਿਸ ਮੁਲਾਜ਼ਮਾਂ ਦੀ ਹੱਤਿਆ-ਵਿਰੋਧ 'ਚ ਭਾਰਤ ਨੇ ਪਾਕਿ ਨਾਲ ਮੁਲਾਕਾਤ ਕੀਤੀ ਰੱਦ

ਅੱਤਵਾਦੀਆਂ ਨੇ ਸ਼ੋਪੀਆਂ 'ਚ ਕੀਤਾ ਸੀ ਅਗਵਾ

ਹੱਤਿਆਵਾਂ ਪਿਛੇ ਹਿਜ਼ਬੁਲ ਦਾ ਹੱਥ ਹੋਣ ਦਾ ਸ਼ੱਕ
ਦਹਿਸ਼ਤ 'ਚ 6 ਪੁਲਿਸ ਵਾਲਿਆਂ ਨੇ ਨੌਕਰੀ ਛੱਡੀ
-ਮਨਜੀਤ ਸਿੰਘ -
ਸ੍ਰੀਨਗਰ, 21 ਸਤੰਬਰ-ਜੰਮੂ-ਕਸ਼ਮੀਰ 'ਚ ਹਿਜ਼ਬੁਲ ਮੁਜਾਹਦੀਨ ਵਲੋਂ ਐਸ.ਪੀ.ਓ. ਨੂੰ ਨੌਕਰੀਆਂ ਛੱਡਣ ਦੇ 4 ਦਿਨ ਪਹਿਲਾਂ ਜਾਰੀ ਕੀਤੇ ਫੁਰਮਾਨ ਦੀ ਮਿਆਦ ਖ਼ਤਮ ਹੁੰਦੇ ਹੀ ਅੱਜ ਸਵੇਰੇ ਅੱਤਵਾਦੀ ਦੱਖਣੀ ਕਸ਼ਮੀਰ ਦੇ ਸ਼ੋਪੀਆਂ 'ਚ ਕਈ ਪੁਲਿਸ ਕਰਮੀਆਂ ਦੇ ਘਰਾਂ 'ਚ ਦਾਖ਼ਲ ਹੋਏ ਤੇ 3 ਐਸ.ਪੀ.ਓ. ਤੇ ਉਨ੍ਹਾਂ ਦੇ ਇਕ ਭਰਾ ਨੂੰ ਅਗਵਾ ਕਰ ਲਿਆ | ਇਸ ਦੇ ਕੁਝ ਘੰਟੇ ਬਾਅਦ ਹੀ ਅੱਤਵਾਦੀਆਂ ਨੇ ਅਗਵਾ ਕੀਤੇ 3 ਪੁਲਿਸ ਕਰਮੀਆਂ (ਐਸ.ਪੀ.ਓ.) ਹੱਤਿਆ ਕਰ ਦਿੱਤੀ, ਜਦਕਿ ਉਨ੍ਹਾਂ ਦੇ ਭਰਾ ਨੂੰ ਛੱਡ ਦਿੱਤਾ | ਇਸ ਘਟਨਾ ਨਾਲ ਸਮੁੱਚੀ ਵਾਦੀ 'ਚ ਖੌਫ ਦੀ ਲਹਿਰ ਦੌੜ ਗਈ ਤੇ 6 ਐਸ.ਪੀ.ਓ. ਨੇ ਨੌਕਰੀ ਛੱਡਣ ਦਾ ਐਲਾਨ ਕਰ ਦਿੱਤਾ | ਸੂਤਰਾਂ ਅਨੁਸਾਰ ਸ਼ੋਪੀਆਂ ਦੇ ਕਾਪਰਨ ਤੇ ਭਟਗੁੰਡ ਇਲਾਕੇ ਵਿਖੇ ਅੱਤਵਾਦੀਆਂ ਨੇ ਫਿਰਦੋਸ ਅਹਿਮਦ ਕੁਛੇ, ਕੁਲਦੀਪ ਸਿੰਘ, ਨਿਸਾਰ ਅਹਿਮਦ ਤੇ ਤਜਮੁਲ ਨੂੰ ਸ਼ੁੱਕਰਵਾਰ ਸਵੇਰੇ ਉਨ੍ਹਾਂ ਦੇ ਘਰੋਂ ਅਗਵਾ ਕਰ ਲਿਆ ਸੀ | ਅਗਵਾ ਦੀ ਖਬਰ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਛੇੜੀ, ਪਰ ਕੁਝ ਘੰਟੇ ਬਾਅਦ ਤਿੰਨ ਪੁਲਿਸ ਕਰਮੀਆਂ ਦੀਆਂ ਗੋਲੀਆਂ ਨਾਲ ਵਿੰਨੀਆਂ ਲਾਸ਼ਾਂ ਨੇੜੇ ਦੇ ਪਿੰਡ ਦਨਗਾਮ ਵਿਖੇ ਮਿਲੀਆਂ, ਜਦਕਿ ਤਜਮੁਲ ਨੂੰ ਨੌਕਰੀ ਛੱਡਣ ਦਾ ਪ੍ਰਮਾਣ ਦੇਣ ਤੋਂ ਬਾਅਦ
ਅੱਤਵਾਦੀਆਂ ਨੇ ਛੱਡ ਦਿੱਤਾ ਤੇ ਉਹ ਸੁਰੱਖਿਅਤ ਆਪਣੇ ਘਰ ਪਰਤ ਆਇਆ | ਹਿਜ਼ਬੁਲ ਮੁਜਾਹਦੀਨ ਦੇ ਆਪ੍ਰੇਸ਼ਨਲ ਕਮਾਂਡਰ ਰਿਆਜ਼ ਨਾਈਕੂ ਨੇ ਇਸ ਘਟਨਾ ਦੇ ਤੁਰੰਤ ਬਾਅਦ 1 ਮਿੰਟ ਦੀ ਵੀਡੀਓ ਜਾਰੀ ਕਰਕੇ ਐਸ.ਪੀ.ਓ. ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਅਹਿਦ ਦੁਹਰਾਇਆ ਹੈ | ਨਾਈਕੂ ਨੇ ਕਿਹਾ ਕਿ ਉਹ ਕਿਸੇ ਵੀ ਥਾਂ ਤੋਂ ਐਸ.ਪੀ.ਓ., ਜਿਨ੍ਹਾਂ ਸੰਗਠਨ ਦੇ ਫੁਰਮਾਨ ਦੀ ਅਜੇ ਤੱਕ ਪ੍ਰਵਾਹ ਨਹੀਂ ਕੀਤੀ, ਨੂੰ ਅਗਵਾ ਕਰ ਕੇ ਮੌਤ ਦੇ ਘਾਟ ਉਤਾਰ ਸਕਦੇ ਹਨ | ਜ਼ਿਕਰਯੋਗ ਹੈ ਕਿ 30 ਅਗਸਤ ਨੂੰ ਪੁਲਿਸ ਵਲੋ ਅੱਤਵਾਦੀਆਂ ਦੇ ਰਿਸ਼ਤੇਦਾਰਾਂ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਪੁਲਿਸ ਕਰਮੀਆਂ ਦੇ 11 ਰਿਸ਼ਤੇਦਾਰਾਂ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ, ਪਰ ਬਾਅਦ 'ਚ ਅੱਤਵਾਦੀਆਂ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ, ਇਸ ਘਟਨਾ ਦੇ ਕੁਝ ਦਿਨ ਬਾਅਦ ਹੀ ਅੱਜ ਉਕਤ ਘਟਨਾ ਵਾਪਰੀ ਹੈ |
ਪੁਲਿਸ ਕਰਮੀਆਂ ਵਲੋਂ ਅਸਤੀਫ਼ੇ
ਹਿਜ਼ਬੁਲ ਦੀ ਤਾਜ਼ਾ ਧਮਕੀ ਤੋਂ ਬਾਅਦ ਦੱਖਣੀ ਕਸ਼ਮੀਰ 'ਚ 6 ਤੋਂ ਵਧ ਐਸ.ਪੀ.ਓ., ਜਿਨ੍ਹਾਂ ਦੀ ਪਹਿਚਾਣ ਨਵਾਜ਼ ਅਹਿਮਦ ਲੌਨ ਵਾਸੀ ਟੈਗਨ ਕੁਲਗਾਮ, ਸ਼ਬੀਰ ਅਹਿਮਦ ਠੋਕਰ ਵਾਸੀ ਸਮਨੋ ਕੁਲਗਾਮ, ਤਾਜਲਾਹ ਹੁਸੈਨ ਵਾਸੀ ਭਟਗੁੰਡ ਸ਼ੋਪੀਆਂ, ਉਮਰ ਬਸ਼ੀਰ ਵਾਸੀ ਕਾਪਰਨ ਸ਼ੋਪੀਆਂ, ਨਸੀਰ ਅਹਿਮਦ ਭਈਬੁਗ ਪੁਲਵਾਮਾ ਤੇ ਇਰਸ਼ਾਦ ਅਹਿਮਦ ਬਾਬਾ ਵਜੋਂ ਹੋਈ ਹੈ, ਨੇ ਸੋਸ਼ਲ ਮੀਡੀਆ 'ਤੇ ਅਸਤੀਫ਼ੇ ਦਾ ਐਲਾਨ ਕੀਤਾ ਹੈ | ਇਰਸ਼ਾਦ ਪੁਲਿਸ 'ਚ ਪੱਕਾ ਕਾਂਸ਼ਟੇਬਲ ਹੈ ਤੇ ਪਿੰਡ ਬਾਬਾ ਦਨਗਾਮ ਸ਼ੋਪੀਆਂ ਦਾ ਰਹਿਣ ਵਾਲਾ ਹੈ | ਇਸ ਵੇਲੇ ਜੰਮੂ-ਕਸ਼ਮੀਰ 'ਚ 32 ਹਜ਼ਾਰ ਦੇ ਕਰੀਬ ਐਸ.ਪੀ.ਓ. ਪੁਲਿਸ ਵਿਭਾਗ ਨਾਲ ਕੰਮ ਕਰ ਰਹੇ ਹਨ | ਗ੍ਰਹਿ ਮੰਤਰਾਲੇ ਨੇ ਪੁਲਿਸ ਕਰਮੀਆਂ ਦੇ ਅਸਤੀਫੇ ਦੇਣ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਇਹ ਸਿਰਫ ਸ਼ਰਾਰਤੀ ਤੱਤਾਂ ਵਲੋਂ ਝੂਠਾ ਪ੍ਰਚਾਰ ਫੈਲਾਉਣ ਦੀ ਸਾਜਿਸ਼ ਦਾ ਹਿੱਸਾ ਹੈ ਤੇ ਇਸ 'ਚ ਕੋਈ ਸੱਚਾਈ ਨਹੀਂ ਹੈ | ਸੂਬਾ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਕੋਈ ਤਸਦੀਕ ਨਹੀਂ ਕੀਤੀ ਹੈ |
ਸ਼ਹੀਦ ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀਆਂ

ਅੱਤਵਾਦੀਆਂ ਵਲੋਂ ਅਗਵਾ ਕਰਨ ਤੋਂ ਬਾਅਦ ਸ਼ਹੀਦ ਕੀਤੇ ਗਏ ਐਸ.ਪੀ.ਓ. ਨੂੰ ਪੁਲਿਸ ਲਾਈਨ ਸ਼ੋਪੀਆਂ ਵਿਖੇ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਜੰਮੂ-ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਐਸ.ਪੀ. ਪਾਨੀ ਨੇ ਸ਼ਹੀਦ ਜਵਾਨਾਂ ਦੀਆਂ ਮਿ੍ਤਕ ਦੇਹਾਂ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਤੇ ਪੁਲਿਸ ਦਸਤੇ ਨੇ ਸਲਾਮੀ ਦਿੱਤੀ | ਇਸ ਮੌਕੇ ਡੀ.ਆਈ.ਜੀ. ਦੱਖਣੀ ਕਸ਼ਮੀਰ ਰੇਂਜ, ਐਸ.ਐਸ.ਪੀ. ਸ਼ੋਪੀਆਂ, ਪੁਲਵਾਮਾ ਤੇ ਕੁਲਗਾਮ ਤੋਂ ਇਲਾਵਾ ਕਈ ਪੁਲਿਸ ਅਧਿਕਾਰੀ ਮੌਜੂਦ ਰਹੇ |
ਜਵਾਨਾਂ ਦੀ ਹੱਤਿਆ ਲਈ ਕੇਂਦਰ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ-ਮਹਿਬੂਬਾ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਪੁਲਿਸ ਜਵਾਨਾਂ ਦੀ ਹੱਤਿਆ ਲਈ ਕੇ ਾਦਰ ਦੀਆਂ ਗਲਤ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਮਹਿਬੂਬਾ ਨੇ ਟਵੀਟ ਕੀਤਾ ਕਿ ਨੇਤਾਵਾਂ ਵਲੋਂ ਇਸ ਮਾਮਲੇ ਦੀ ਨਿਖੇਧੀ ਕੀਤੀ ਜਾਵੇਗੀ, ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਜਾਵੇਗੀ, ਪਰ ਇਸ ਨਾਲ ਪੀੜਤ ਪਰਿਵਾਰਾਂ ਨੂੰ ਸ਼ਾਂਤੀ ਨਹੀਂ ਮਿਲੇਗੀ | ਮਹਿਬੂਬਾ ਨੇ ਕਿਹਾ ਕਿ ਪੁਲਿਸ ਕਰਮੀਆਂ ਦੀਆਂ ਵਧ ਰਹੀਆਂ ਅਗਵਾ ਦੀਆਂ ਘਟਨਾਵਾਂ ਨਾਲ ਇਹ ਸਿੱਧ ਹੋ ਗਿਆ ਹੈ ਕਿ ਕੇਂਦਰ ਦੀ ਬਲ ਪ੍ਰਯੋਗ ਦੀ ਨੀਤੀ ਕੰਮ ਨਹੀਂ ਆਈ | ਇਸ ਦਾ ਹੱਲ ਸਿਰਫ ਗੱਲਬਾਤ ਨਾਲ ਹੀ ਸੰਭਵ ਹੈ | ਅੱਤਵਾਦ ਦੀਆਂ ਇਨ੍ਹਾਂ ਘਟਨਾਵਾਂ ਨੂੰ ਆਉਣ ਵਾਲੀਆਂ ਪੰਚਾਇਤ ਚੋਣਾਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ, ਕਿਉਂਕਿ ਅੱਤਵਾਦੀ ਪੰਚਾਇਤ ਚੋਣਾਂ ਨਹੀਂ ਚਾਹੁੰਦੇ |

ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਇਸੇ ਮਹੀਨੇ ਨਿਊਯਾਰਕ 'ਚ ਮਿਲਣਾ ਸੀ


-ਉਪਮਾ ਡਾਗਾ ਪਾਰਥ-
ਨਵੀਂ ਦਿੱਲੀ, 21 ਸਤੰਬਰ ਜੰਮੂ-ਕਸ਼ਮੀਰ 'ਚ 3 ਪੁਲਿਸ ਕਰਮੀਆਂ ਦੀ ਹੱਤਿਆ ਤੇ ਕਸ਼ਮੀਰੀ ਅੱਤਵਾਦੀ ਬੁਰਹਾਨ ਵਾਨੀ ਬਾਰੇ ਜਾਰੀ ਕੀਤੀਆਂ ਡਾਕ ਟਿਕਟਾਂ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਅਗਲੇ ਹਫ਼ਤੇ ਨਿਊਯਾਰਕ 'ਚ ਹੋਣ ਵਾਲੀ ਮੁਲਾਕਾਤ ਰੱਦ ਕਰ ਦਿੱਤੀ ਗਈ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਅਧਿਕਾਰਕ ਤੌਰ 'ਤੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਨਵੀਂ ਸ਼ੁਰੂਆਤ ਪਿੱਛੇ ਉਸ ਦੇ ਨਾਪਾਕ ਇਰਾਦਿਆਂ ਦਾ ਖ਼ੁਲਾਸਾ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰਾਲੇ ਵਲੋਂ ਵੀਰਵਾਰ ਨੂੰ ਹੀ ਇਹ ਅਚਾਨਕ ਐਲਾਨ ਕੀਤਾ ਗਿਆ ਸੀ ਕਿ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਦੀ ਬੈਠਕ ਤੋਂ ਬਾਹਰ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਮੁਲਾਕਾਤ ਕਰਨਗੇ | ਅਜਿਹਾ ਐਲਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਮੋਦੀ ਨੂੰ ਲਿਖੀ ਚਿੱਠੀ ਤੋਂ ਬਾਅਦ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਦੋਵਾਂ ਗੁਆਂਢੀ ਮੁਲਕਾਂ ਦਰਮਿਆਨ ਮੁੜ ਗੱਲਬਾਤ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ ਸੀ | ਰਵੀਸ਼ ਕੁਮਾਰ ਨੇ ਅੱਜ ਫਿਰ ਪ੍ਰੈੱਸ ਕਾਨਫ਼ਰੰਸ ਕਰਕੇ ਗੱਲਬਾਤ ਰੱਦ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਅਸਲੀ ਚਿਹਰਾ ਬਹੁਤ ਜਲਦੀ
ਸਾਹਮਣੇ ਆ ਗਿਆ ਤੇ ਅਜਿਹੇ ਮਾਹੌਲ 'ਚ ਪਾਕਿਸਤਾਨ ਨਾਲ ਮੁਲਾਕਾਤ ਦਾ ਕੋਈ ਮਤਲਬ ਨਹੀਂ | ਬੁਲਾਰੇ ਨੇ ਵਾਰਤਾ ਰੱਦ ਕਰਨ ਦਾ ਅਹਿਮ ਕਾਰਨ ਪਾਕਿਸਤਾਨੀ ਦਹਿਸ਼ਤਗਰਦਾਂ ਵਲੋਂ ਹਾਲ ਹੀ 'ਚ ਭਾਰਤੀ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਕੀਤੀ ਹੱਤਿਆ ਅਤੇ ਕਸ਼ਮੀਰੀ ਅੱਤਵਾਦੀ ਦਾ ਸਨਮਾਨ ਕਰਦਿਆਂ ਪਾਕਿਸਤਾਨੀ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ 20 ਡਾਕ ਟਿਕਟਾਂ ਹਨ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਜਿਹੇ ਸਮੇਂ 'ਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੁਲਾਕਾਤ ਦਾ ਕੋਈ ਅਰਥ ਨਹੀਂ ਰਹਿ ਜਾਂਦਾ | ਸਰਕਾਰ ਵਲੋਂ ਕੱਲ੍ਹ ਕੀਤੇ ਐਲਾਨ ਤੋਂ ਬਾਅਦ ਹੀ ਕੇਂਦਰ, ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਸੀ | ਸਾਬਕਾ ਖਜ਼ਾਨਾ ਮੰਤਰੀ ਪੀ. ਚਿਦੰਬਰਮ ਨੇ ਸਰਕਾਰ ਵਲੋਂ ਮੁਲਾਕਾਤ ਦੀ ਰਜ਼ਾਮੰਦੀ 'ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਪਹਿਲਾਂ ਰੱਖਿਆ ਮੰਤਰੀ ਨੇ ਕਿਹਾ ਸੀ ਕਿ ਗੱਲਬਾਤ ਨਹੀਂ ਹੋਵੇਗੀ | ਟਵਿੱਟਰ 'ਤੇ ਪਾਏ ਸੰਦੇਸ਼ 'ਚ ਸਰਕਾਰ ਦੀ ਵਿਦੇਸ਼ ਨੀਤੀ ਤੇ ਤਨਜ਼ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਕ ਸੀਖ ਹੈ ਕਿ ਵਿਦੇਸ਼ੀ ਨੀਤੀ ਕਿਵੇਂ ਬਣਾਈ ਜਾਂਦੀ ਹੈ | ਬੀਤੇ 3 ਸਾਲਾਂ ਤੋਂ ਦੋਵਾਂ ਗੁਆਂਢੀ ਦੇਸ਼ਾਂ 'ਚ ਕੋਈ ਉੱਚ ਪੱਧਰੀ ਮੁਲਾਕਾਤ ਨਹੀਂ ਹੋਈ |

ਅਸਤੀਫ਼ੇ ਦੀ ਖ਼ਬਰ ਨੂੰ ਗ੍ਰਹਿ ਮੰਤਰਾਲੇ ਨੇ ਕੀਤਾ ਖਾਰਜ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)- ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ਦੇ ਪੁਲਿਸ ਮੁਲਾਜ਼ਮਾਂ ਵਲੋਂ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਨੂੰ ਖਾਰਜ ਕਰਦਿਆਂ ਜੰਮੂ-ਕਸ਼ਮੀਰ ਪੁਲਿਸ ਦੇ ਹਵਾਲੇ ਨਾਲ ਇਨ੍ਹਾਂ ਰਿਪੋਰਟਾਂ ਨੂੰ ਗ਼ਲਤ ਕਰਾਰ ਦਿੱਤਾ ਹੈ | ਮੰਤਰਾਲੇ ਮੁਤਾਬਿਕ ਇਸ ਤਰ੍ਹਾਂ ਦੀ ਰਿਪੋਰਟ ਕੁਝ ਸ਼ਰਾਰਤੀ ਅਨਸਰਾਂ ਵਲੋਂ ਪ੍ਰਚਾਰਿਤ ਕੀਤੀ ਜਾ ਰਹੀ ਹੈ | ਜੰਮੂ-ਕਸ਼ਮੀਰ ਪੁਲਿਸ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਵੇਲੇ ਰਾਜ 'ਚ 30 ਹਜ਼ਾਰ ਤੋਂ ਵੱਧ ਐਸ. ਪੀ. ਓ. ਹਨ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੀਆਂ ਸੇਵਾਵਾਂ ਦਾ ਜਾਇਜ਼ਾ ਲਿਆ ਜਾਂਦਾ ਹੈ ਜਦਕਿ ਕੁਝ ਸ਼ਰਾਰਤੀ ਅਨਸਰ ਇਹ ਅਫ਼ਵਾਹਾਂ ਫੈਲਾ ਰਹੇ ਹਨ ਕਿ ਜਿਨ੍ਹਾਂ ਮੁਲਾਜ਼ਮਾਂ ਦਾ ਕਾਰਜਕਾਲ ਪ੍ਰਸ਼ਾਸਨਿਕ ਕਾਰਨਾਂ ਤੋਂ ਨਹੀਂ ਵਧਾਇਆ ਗਿਆ, ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ | 4 ਦਿਨ ਪਹਿਲਾਂ ਦਹਿਸ਼ਤਗਰਦਾਂ ਨੇ ਇਕ
ਵੀਡਿਓ ਸੰਦੇਸ਼ ਜਾਰੀ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਅਸਤੀਫ਼ਾ ਦੇਣ ਜਾਂ ਮਰਨ ਨੂੰ ਤਿਆਰ ਰਹਿਣ ਦਾ ਫੁਰਮਾਨ ਸੁਣਾਇਆ ਸੀ | ਚਾਰ ਦਿਨ ਦਾ ਅਲਟੀਮੇਟਮ ਖ਼ਤਮ ਹੁੰਦਿਆਂ ਹੀ ਅੱਤਵਾਦੀਆਂ ਨੇ ਤਿੰਨ ਪੁਲਿਸ ਮੁਲਾਜ਼ਮਾਂ ਦੀ ਹੱ ਤਿਆ ਕਰ ਦਿੱਤੀ | ਇਸ ਨਾਲ ਹੀ ਹੱ ਤਿਆਵਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਚਿਤਾਵਨੀ ਵੀ ਦਿੱਤੀ ਕਿ ਜਿਹੜੇ ਐਸ. ਪੀ. ਓ. ਨੇ ਉਨ੍ਹਾਂ ਦੇ ਹੁਕਮ ਮੁਤਾਬਿਕ ਨੌਕਰੀ ਨਾ ਛੱਡੀ ਉਹ ਉਨ੍ਹਾਂ ਿਖ਼ਲਾਫ਼ ਕਾਰਵਾਈ ਕਰਨਗੇ |

ਭਾਰਤ ਨਾਲ ਗੱਲਬਾਤ ਦੀ ਪਾਕਿ ਨੂੰ ਕੋਈ ਜਲਦਬਾਜ਼ੀ ਨਹੀਂ-ਕੁਰੈਸ਼ੀ

ਅੰਮਿ੍ਤਸਰ, 21 ਸਤੰਬਰ (ਸੁਰਿੰਦਰ ਕੋਛੜ)¸ਭਾਰਤ ਤੇ ਪਾਕਿਸਤਾਨ ਵਿਚਾਲੇ ਅਗਲੇ ਹਫ਼ਤੇ ਨਿਊਯਾਰਕ 'ਚ ਹੋਣ ਵਾਲੀ ਦੁਵੱਲੀ ਵਾਰਤਾ ਨੂੰ ਭਾਰਤ ਵੱਲੋਂ ਰੱਦ ਕੀਤੇ ਜਾਣ ਦੇ ਫ਼ੈਸਲੇ ਨੂੰ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੰਦਭਾਗਾ ਦੱਸਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ ਦਾ ਇਕ ਰਾਜਨੀਤਿਕ ਸਮੂਹ ਇਹ ਨਹੀਂ ਚਾਹੁੰਦਾ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ ਸਬੰਧਾਂ 'ਚ ਸੁਧਾਰ ਹੋਵੇ ਤੇ ਦੋਵੇਂ ਮੁਲਕ ਆਪਸੀ ਰੰਜਿਸ਼ਾਂ ਨੂੰ ਭੁਲਾ ਕੇ ਅੱਗੇ ਵਧਣ |
ਕੁਰੈਸ਼ੀ ਅਨੁਸਾਰ ਜੇਕਰ ਭਾਰਤ ਗੱਲਬਾਤ ਦੇ ਹੱਕ 'ਚ ਨਹੀਂ ਹੈ ਤਾਂ ਪਾਕਿਸਤਾਨ ਨੂੰ ਵੀ ਇਸ 'ਚ ਕੋਈ ਜਲਦਬਾਜ਼ੀ ਨਹੀਂ ਹੈ | ਪਾਕਿ ਵਿਦੇਸ਼ ਮੰਤਰੀ ਅਨੁਸਾਰ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਦੁਬਾਰਾ ਤੋਂ ਵਿਆਪਕ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ ਜਦਕਿ ਭਾਰਤ ਸਰਕਾਰ ਨੇ ਇਸ ਸੱਦੇ ਦਾ ਕੋਈ ਮਾਣ ਨਹੀਂ ਰੱਖਿਆ | ਕੁਰੈਸ਼ੀ ਅਨੁਸਾਰ ਚਿੱਠੀ 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ ਨਿਸ਼ਚਿਤ ਤੌਰ 'ਤੇ ਚੁਣੌਤੀ ਭਰੇ ਸਬੰਧ ਰਹੇ ਹਨ | ਅਜਿਹੇ 'ਚ ਸਾਨੂੰ ਆਪਣੇ ਦੇਸ਼ਾਂ ਦੇ ਨਾਗਰਿਕਾਂ ਤੇ ਵਿਸ਼ੇਸ਼ ਤੌਰ 'ਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਧਿਆਨ 'ਚ ਰੱਖਦੇ ਹੋਏ ਜੰਮੂ-ਕਸ਼ਮੀਰ ਸਮੇਤ ਸਾਰੇ ਵਿਵਾਦਿਤ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਤੇ ਆਪਸੀ ਮਤਭੇਦਾਂ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਬਲੋਚਿਸਤਾਨ 'ਚ ਦਖ਼ਲਅੰਦਾਜ਼ੀ ਦੇ ਬਾਵਜੂਦ ਪਾਕਿਸਤਾਨ ਦੀ ਨਵੀਂ ਬਣੀ ਸਰਕਾਰ ਨੇ ਭਾਰਤ ਨੂੰ ਗੱਲਬਾਤ ਦਾ ਸੱਦਾ ਦਿੱਤਾ ਸੀ ਕਿਉਂਕਿ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਤੇ ਅੱਤਵਾਦ ਦੇ ਖ਼ਾਤਮੇ ਲਈ ਗੱਲਬਾਤ ਸ਼ੁਰੂ ਕੀਤੀ ਜਾਣੀ ਹੀ ਸਭ ਮੁੱਦਿਆਂ ਦਾ ਇਕੋ ਇਕ ਸਹੀ ਤਰੀਕਾ ਤੇ ਵਿਵਹਾਰਕ ਹੱਲ ਹੈ |

ਬਾਂਦੀਪੋਰਾ 'ਚ ਲਸ਼ਕਰ ਦੇ 5 ਅੱਤਵਾਦੀ ਹਲਾਕ

ਸ੍ਰੀਨਗਰ, 21 ਸਤੰਬਰ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਸਮਲਾਰ ਇਲਾਕੇ 'ਚ ਬੀਤੇ ਦਿਨ ਤੋਂ ਜਾਰੀ ਮੁਕਾਬਲੇ 'ਚ ਫੌਜ ਨੇ ਲਸ਼ਕਰ-ਏ-ਤਾਇਬਾ ਦੇ 5 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਹੈ, ਜਿਸ ਦੇ ਨਾਲ ਹੀ ਮੁਕਾਬਲੇ ਨੂੰ ਸਮਾਪਤ ਕਰ ਦਿੱਤਾ ਗਿਆ ਹੈ | ਫੌਜੀ ਸੂਤਰਾਂ ਅਨੁਸਾਰ ਬਾਂਦੀਪੋਰਾ ਦੇ ਸਮਲਾਰ ਜੰਗਲੀ ਇਲਾਕੇ 'ਚ ਅੱਤਵਾਦੀਆਂ ਦੀ ਭਾਲ ਲਈ ਕੱਲ੍ਹ ਦੁਪਹਿਰ ਤੋਂ ਫੌਜ ਨੇ 14 ਆਰ.ਆਰ., ਪੁਲਿਸ ਤੇ ਸੀ.ਆਰ.ਪੀ.ਐਫ. ਨਾਲ ਮਿਲ ਕੇ ਛੇੜੇ ਆਪ੍ਰੇਸ਼ਨ ਦੌਰਾਨ ਬੀਤੇ ਦਿਨ ਦੇਰ ਰਾਤ ਤੱਕ 2 ਅਣਪਛਾਤੇ ਅੱਤਵਾਦੀ ਹਲਾਕ ਕਰ ਦਿੱਤੇ ਸਨ | ਅੱਜ ਸਵੇਰੇ ਵੀ ਫੌਜ ਨੇ ਆਪ੍ਰੇ©ਸ਼ਨ ਜਾਰੀ ਰੱਖਦਿਆਂ 3 ਹੋਰ ਅੱਤਵਾਦੀਆਂ ਨੂੰ ਮਾਰ ਮੁਕਾਇਆ, ਜਿਸ ਨਾਲ ਮੁਕਾਬਲੇ 'ਚ ਮਰਨ ਵਾਲੇ ਅੱਤਵਾਦੀਆਂ ਦੀ ਗਿਣਤੀ 5 ਤੱਕ ਪਹੁੰਚ ਗਈ ਹੈ |
ਪੁਲਿਸ ਕਪਤਾਨ ਬਾਂਦੀਪੋਰਾ ਜੁਲਫਿਕਾਰ ਆਜ਼ਾਦ ਨੇ ਮੁਕਾਬਲੇ ਦੀ ਤਸਦੀਕ ਕਰਦੇ ਹੋਏ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਤੇ ਮੁਕਾਬਲੇ ਵਾਲੀ ਥਾਂ ਕੋਲੋਂ ਏ.ਕੇ. 47 ਰਾਈਫਲਾਂ ਦੇ ਇਲਾਵਾ ਹੋਰ ਅਸਲ੍ਹਾ ਭਾਰੀ ਮਾਤਰਾ 'ਚ ਬਰਾਮਦ ਹੋਇਆ ਹੈ | ਫੌਜ ਦੇ ਬੁਲਾਰੇ ਨੇ ਦੱਸਿਆ ਕਿ ਭਾਵੇਂ ਮੁਕਾਬਲਾ ਸਮਾਪਤ ਹੋ ਗਿਆ ਹੈ, ਪਰ ਇਲਾਕੇ ਦੀ ਤਲਾਸ਼ੀ ਅਜੇ ਜਾਰੀ ਹੈ | ਅਧਿਕਾਰੀ ਅਨੁਸਾਰ ਲਗਦਾ ਹੈ ਕਿ ਉਕਤ ਗਰੁੱਪ ਤਾਜ਼ਾ ਘੁਸਪੈਠ ਕਰ ਕੇ ਭਾਰਤ ਵਾਲੇ ਪਾਸੇ ਦਾਖਲ ਹੋਇਆ ਸੀ ਤੇ ਲਸ਼ਕਰ-ਏ-ਤਾਇਬਾ ਨਾਲ ਸਬੰਧਿਤ ਸੀ ਤੇ ਇਨ੍ਹਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ | ਸੂਤਰਾਂ ਅਨੁਸਾਰ ਬਾਂਦੀਪੋਰਾ ਨੂੰ ਲਸ਼ਕਰ ਦੇ ਮਜ਼ਬੂਤ ਆਧਾਰ ਵਜੋਂ ਵੇਖਿਆ ਜਾ ਰਿਹਾ ਹੈ | ਜ਼ਿਲੇ ਦੇ ਹਾਜਿਨ ਇਲਾਕੇ 'ਚ ਫੌਜ ਤੇ ਅੱਤਵਾਦੀਆਂ ਵਿਚਾਲੇ ਕਈ ਖੂਨੀ ਮੁਕਾਬਲੇ ਵਾਪਰ ਚੁੱਕੇ ਹਨ | ਨਵੰਬਰ 2017 ਤੋਂ ਇਲਾਕੇ 'ਚ ਸਾਰੇ ਮੁਕਾਬਲਿਆਂ 'ਚ ਲਸ਼ਕਰ ਦੇ ਅੱਤਵਾਦੀ ਸ਼ਾਮਿਲ ਰਹੇ ਹਨ ਤੇ ਇਹ ਸਿਰਫ ਹਾਜਿਨ ਤਹਿਸੀਲ ਦੇ ਆਲੇ-ਦੁਆਲੇ ਵਾਪਰੇ ਹਨ, ਜਿਨ੍ਹਾਂ 'ਚ ਲਸ਼ਕਰ ਦੇ ਪਾਕਿਸਤਾਨ 'ਚ ਬੈਠੇ ਆਪ੍ਰੇਸ਼ਨ ਕਮਾਂਡਰ ਜ਼ਕੀ-ਉਲ-ਰਹਿਮਾਨ ਦਾ ਭਤੀਜਾ ਓਵੋਦ ਉਰਫ ਓਸਾਮਾ, ਜ਼ਰਗਰ ਤੇ ਮਹਿਮੂਦ ਮਾਰੇ ਗਏ ਹਨ |

ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਦੇ ਨਤੀਜੇ ਅੱਜ

53 ਬੂਥਾਂ 'ਤੇ ਮੁੜ ਵੋਟਾਂ ਪਈਆਂ
ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਤੇ 150 ਬਲਾਕ ਸੰਮਤੀਆਂ ਲਈ 19 ਸਤੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਕੱਲ੍ਹ 22 ਸਤੰਬਰ ਨੂੰ ਹੋਵੇਗੀ | ਚੋਣ ਕਮਿਸ਼ਨ ਅਨੁਸਾਰ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ¢ ਦੂਜੇ ਪਾਸੇ ਰਾਜ ਦੇ ਚੋਣ ਕਮਿਸ਼ਨ ਨੇ ਜੋ ਅੱਠ ਜ਼ਿਲਿ੍ਹਆਂ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ 53 ਬੂਥਾਂ 'ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਹਨ, ਉਹ ਵੀ ਅੱਜ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ¢ ਜਿਥੇ ਅੱਜ ਵੋਟਾਂ ਪਈਆਂ ਉਨ੍ਹਾਂ 'ਚ ਅੰਮਿ੍ਤਸਰ ਜ਼ਿਲ੍ਹੇ ਦੇ 8, ਮੋਗਾ ਦੇ 1, ਫਾਜ਼ਿਲਕਾ 1, ਪਟਿਆਲਾ 2, ਫਰੀਦਕੋਟ 1, ਬਠਿੰਡਾ 2, ਲੁਧਿਆਣਾ 2 ਤੇ ਸ੍ਰੀ ਮੁਕਤਸਰ ਸਾਹਿਬ ਦੇ 36 ਬੂਥ ਸ਼ਾਮਿਲ ਹਨ | ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ 'ਚ 67.69 ਫ਼ੀਸਦੀ, ਮਲੋਟ 'ਚ 61.28 ਫ਼ੀਸਦੀ, ਗਿੱਦੜਬਾਹਾ 'ਚ 62.34 ਫ਼ੀਸਦੀ ਅਤੇ ਲੰਬੀ 'ਚ 69.69 ਫ਼ੀਸਦੀ ਬਲਾਕ ਸੰਮਤੀ ਮਤਦਾਨ ਹੋਇਆ ਹੈ | ਬਲਾਕ ਸੰਮਤੀ ਪਟਿਆਲਾ ਦੇ ਬਖ਼ਸ਼ੀਵਾਲਾ ਬੂਥ ਤੇ ਬਲਾਕ ਸੰਮਤੀ ਸਨੌਰ ਦੇ ਖੁੱਡਾ ਬੂਥ ਵਿਖੇ ਮੁੜ ਚੋਣਾਂ ਦਾ ਅਮਲ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਿਆ¢ ਬਖ਼ਸ਼ੀਵਾਲਾ ਬੂਥ ਵਿਖੇ 50.99 ਫ਼ੀਸਦੀ ਵੋਟਰਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਦ ਕਿ ਖੁੱਡਾ ਵਿਖੇ 77.21 ਫ਼ੀਸਦੀ ਵੋਟਰਾਂ ਨੇ ਵੋਟ ਪਾਈ¢ ਜ਼ਿਲ੍ਹਾ ਪ੍ਰੀਸ਼ਦ ਦੇ 25 ਚੋਣ ਹਲਕਿਆਂ ਤੇ ਜ਼ਿਲ੍ਹੇ ਦੀਆਂ 9 ਬਲਾਕ ਸੰਮਤੀਆਂ ਦੇ 193 ਜ਼ੋਨਾਂ ਲਈ ਪਈਆਂ ਵੋਟਾਂ ਦੀ ਗਿਣਤੀ 22 ਸਤੰਬਰ ਕੱਲ੍ਹ ਸਵੇਰੇ 8 ਵਜੇ ਸ਼ੁਰੂ ਹੋਵੇਗੀ ਤੇ ਵੋਟਾਂ ਦੀ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ¢

ਜ਼ੀਰਾ ਨੇੜੇ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ

ਜ਼ੀਰਾ, 21 ਸਤੰਬਰ (ਮਨਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਮਨੇਸ)-ਨੇੜਲੇ ਪਿੰਡ ਪੰਡੋਰੀ ਖੱਤਰੀਆਂ ਵਿਖੇ ਅੱਜ ਤੜਕਸਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਘਰ 'ਚ ਦਾਖ਼ਲ ਹੋ ਕੇ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਹੱਤਿਆ ਕਰਨ ਉਪਰੰਤ ਹਮਲਾਵਰ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਦਾ ਡੀ.ਵੀ.ਆਰ. ਲੈ ਕੇ ਚੱਲਦੇ ਬਣੇ | ਇਕੱਤਰ ਵੇਰਵਿਆਂ ਅਨੁਸਾਰ ਰਾਜਪ੍ਰੀਤ ਸਿੰਘ ਪੁੱਤਰ ਮੱਲ ਸਿੰਘ ਅਤੇ ਉਸ ਦੀ ਪਤਨੀ ਰਮਨਦੀਪ ਕੌਰ ਅੱਜ ਸਵੇਰੇ ਕਰੀਬ 7 ਤੋਂ 8 ਵਜੇ ਦੇ ਦਰਮਿਆਨ ਆਪਣੇ ਘਰ ਵਿਚ ਮੌਜੂਦ ਸਨ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਕੇ ਗੋਲੀਆਂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ | ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਮਨਦੀਪ ਕੌਰ ਦੀ ਲਾਸ਼ ਘਰ ਦੀ ਰਸੋਈ 'ਚ ਜਦੋਂ ਕਿ ਰਾਜਪ੍ਰੀਤ ਸਿੰਘ ਦੀ ਲਾਸ਼ ਲਾਬੀ ਵਿਚ ਪਈ ਮਿਲੀ | ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਉਦੋਂ ਪਤਾ ਲੱਗਾ, ਜਦ ਇਸ ਘਰ 'ਚ ਸਾਫ਼-ਸਫ਼ਾਈ ਦਾ ਕੰਮ ਕਰਦੀ ਪ੍ਰਵਾਸੀ ਮਜ਼ਦੂਰ ਔਰਤ ਰਜਨੀ, ਜੋ ਕਿ ਘਰ ਤੋਂ ਤਿੰਨ ਕਿੱਲੇ ਵਿੱਥ 'ਤੇ ਬਣੀ ਮੋਟਰ ਉੱਪਰ ਰਹਿੰਦੀ ਹੈ, ਸਵੇਰੇ ਕੰਮ ਕਰਨ ਲਈ ਘਰ ਆਈ ਤਾਂ ਲਾਸ਼ਾਂ ਦੇਖ ਕੇ ਉਸ ਨੇ ਰੌਲਾ ਪਾਇਆ | ਘਟਨਾ ਦਾ ਪਤਾ ਲੱਗਣ 'ਤੇ ਮੁਖਵਿੰਦਰ ਸਿੰਘ ਛੀਨਾ ਆਈ.ਜੀ. ਫ਼ਿਰੋਜ਼ਪੁਰ ਰੇਂਜ, ਸੀਨੀਅਰ ਕਾਂਗਰਸੀ ਆਗੂ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ, ਨਰਿੰਦਰ ਸਿੰਘ ਡੀ.ਐੱਸ.ਪੀ. ਜ਼ੀਰਾ, ਇੰਸਪੈਕਟਰ ਅਵਤਾਰ ਸਿੰਘ ਐੱਸ.ਐੱਚ.ਓ. ਥਾਣਾ ਸਦਰ ਜ਼ੀਰਾ ਘਟਨਾ ਸਥਾਨ 'ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ | ਜਾਣਕਾਰਾਂ ਮੁਤਾਬਿਕ ਉਕਤ ਜੋੜੇ ਦਾ ਵਿਆਹ ਹੋਏ ਨੂੰ ਲਗਭਗ 20 ਵਰ੍ਹੇ ਬੀਤ ਗਏ ਸਨ ਅਤੇ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ, ਪਰ ਮਿ੍ਤਕ ਔਰਤ ਹੁਣ ਗਰਭਵਤੀ ਸੀ | ਜ਼ਿਕਰਯੋਗ ਹੈ ਕਿ ਹਮਲਾਵਰਾਂ ਨੇ ਘਟਨਾ ਨੂੰ ਅੰਜਾਮ ਇਸ ਢੰਗ ਨਾਲ ਦਿੱਤਾ ਕਿ ਗੁਆਂਢੀਆਂ ਨੂੰ ਵੀ ਇਸ ਦੀ ਭਿਣਕ ਨਹੀਂ ਲੱਗਣ ਦਿੱਤੀ | ਘਟਨਾ ਸਬੰਧੀ ਜਦ ਵਧੇਰੇ ਜਾਣਕਾਰੀ ਲਈ ਨਰਿੰਦਰ ਸਿੰਘ ਡੀ.ਐੱਸ.ਪੀ. ਜ਼ੀਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਫੋਰੈਂਸਿਕ ਮਾਹਿਰਾਂ ਦੀ ਟੀਮ ਮੌਕੇ 'ਤੇ ਪੁੱਜ ਗਈ ਅਤੇ ਪੁਲਿਸ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ, ਜਿਸ ਦੇ ਚੱਲਦਿਆਂ ਜਲਦ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ |

ਨੋਇਡਾ 'ਚ ਲੁਟੇਰਿਆਂ ਵਲੋਂ ਬੈਂਕ ਦੇ 2 ਗਾਰਡਾਂ ਦੀ ਹੱਤਿਆ

ਨੋਇਡਾ, 21 ਸਤੰਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਰਾਜਧਾਨੀ ਦਿੱਲੀ ਨਾਲ ਲੱਗਦੇ ਸ਼ਹਿਰ ਨੋਇਡਾ ਵਿਖੇ ਬੈਂਕ ਲੁੱਟਣ ਦੇ ਇਰਾਦੇ ਨਾਲ ਆਏ ਅਣਪਛਾਤਿਆਂ ਨੇ ਬੈਂਕ ਦੇ 2 ਨਿੱਜੀ ਸੁਰੱਖਿਆ ਗਾਰਡਾਂ ਦੀ ਹੱਤਿਆ ਕਰ ਦਿੱਤੀ | ਪੁਲਿਸ ਨੇ ਦੱਸਿਆ ਕਿ ਅੱਜ ਤੜਕੇ ਸੈਕਟਰ 1 'ਚ ਸਥਿਤ ...

ਪੂਰੀ ਖ਼ਬਰ »

ਨਨ ਜਬਰ ਜਨਾਹ ਮਾਮਲੇ 'ਚ ਫਰੈਂਕੋ ਮੁਲੱਕਲ ਗਿ੍ਫ਼ਤਾਰ

ਕੋਚੀ, 21 ਸਤੰਬਰ (ਏਜੰਸੀ)-ਨਨ ਨਾਲ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਲੰਧਰ ਦੇ 54 ਸਾਲਾ ਫਰੈਂਕੋ ਮੁਲੱਕਲ ਨੂੰ ਪੁਲਿਸ ਨੇ ਅੱਜ ਰਾਤ ਗਿ੍ਫ਼ਤਾਰ ਕਰ ਲਿਆ | ਪਿਛਲੇ 3 ਦਿਨ ਤੋਂ ਪੁਲਿਸ ਮੁਲੱਕਲ ਪਾਸੋਂ ਪੁੱਛਗਿਛ ਕਰ ਰਹੀ ਸੀ | ਸੂਤਰਾਂ ਅਨੁਸਾਰ ਪੁਲਿਸ ਨੇ ...

ਪੂਰੀ ਖ਼ਬਰ »

ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਆਗਾਮੀ ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਮੀਂਹ ਪੈਣ ਸਬੰਧੀ ਮੌਸਮ ਵਿਭਾਗ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਮੌਸਮ ...

ਪੂਰੀ ਖ਼ਬਰ »

ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਜਾਰੀ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)-ਪੈਟਰੋਲ ਦੀਆਂ ਕੀਮਤਾਂ 'ਚ ਹੋ ਰਹੇ ਲਗਾਤਾਰ ਵਾਧੇ 'ਤੇ ਕੋਈ ਰੋਕ ਲਗਦੀ ਨਜ਼ਰ ਨਹੀਂ ਆ ਰਹੀ | ਅੱਜ ਵੀ ਪੈਟਰੋਲ ਦੀ ਕੀਮਤ 'ਚ ਇਜ਼ਾਫਾ ਹੋਇਆ ਹੈ, ਹਾਲਾਂਕਿ ਡੀਜ਼ਲ ਦੀ ਕੀਮਤ ਲਗਾਤਾਰ ਤੀਜੇ ਦਿਨ ਨਹੀਂ ਵਧੀ | ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਕੇਜਰੀਵਾਲ ਵਲੋਂ ਸ਼ਹੀਦ ਨਰਿੰਦਰ ਸਿੰਘ ਦੇ ਪਰਿਵਾਰ ਨੂੰ 1 ਕਰੋੜ ਦੀ ਆਰਥਿਕ ਮਦਦ ਦਾ ਐਲਾਨ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)-ਜੰਮੂ ਦੇ ਸਾਂਬਾ ਸੈਕਟਰ 'ਚ ਸ਼ਹੀਦ ਹੋਏ ਬੀ.ਐਸ.ਐਫ. ਦੇ ਜਵਾਨ ਨਰਿੰਦਰ ਸਿੰਘ ਦੇ ਸੋਨੀਪਤ ਸਥਿਤ ਘਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਹੀਦ ਦੇ ਪਰਿਵਾਰ ...

ਪੂਰੀ ਖ਼ਬਰ »

ਰਾਫ਼ੇਲ ਸੌਦਾ

ਭਾਰਤ ਸਰਕਾਰ ਨੇ ਦਿੱਤਾ ਸੀ ਅੰਬਾਨੀ ਦੀ ਰਿਲਾਇੰਸ ਕੰਪਨੀ ਦਾ ਨਾਂਅ-ਹੋਲਾਂਦੇ

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਰਾਫ਼ੇਲ ਸੌਦੇ 'ਚ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਹੋਲਾਂਦੇ ਨੇ ਕਿਹਾ ਕਿ ਰਾਫ਼ੇਲ ਸੌਦੇ 'ਚ ਅਨਿਲ ਅੰਬਾਨੀ ਨੂੰ ਅਸੀਂ ਨਹੀਂ ਚੁਣਿਆ ਸੀ | ਉਨ੍ਹਾਂ ਕਿਹਾ ਕਿ ਇਸ 'ਚ ਉਹੀ ਹਿੱਸੇਦਾਰ ਚੁਣਿਆ ...

ਪੂਰੀ ਖ਼ਬਰ »

ਭੋਪਾਲ 'ਚ ਸਕੂਲ ਬੱਸ ਕੰਡਕਟਰ ਵਲੋਂ ਤਿੰਨ ਸਾਲਾ ਬੱਚੀ ਨਾਲ ਜਬਰ ਜਨਾਹ

ਭੋਪਾਲ, 21 ਸਤੰਬਰ (ਏਜੰਸੀ)-ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਇਕ ਨਿੱਜੀ ਸਕੂਲ ਬੱਸ ਦੇ ਕੰਡਕਟਰ ਨੂੰ ਤਿੰਨ ਸਾਲਾ ਨਾਬਾਲਗ ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਕਾਬੂ ਕੀਤਾ ਗਿਆ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਯੋਧਿਆ ਨਗਰ ਦੇ ਪੋਸ਼ ਇਲਾਕੇ ...

ਪੂਰੀ ਖ਼ਬਰ »

ਸ੍ਰੀਨਗਰ 'ਚ 10ਵੇਂ ਮੁਹੱਰਮ ਮੌਕੇ 13 ਪੁਲਿਸ ਸਟੇਸ਼ਨਾਂ ਤਹਿਤ ਪਾਬੰਦੀਆਂ

ਸ੍ਰੀਨਗਰ, 21 ਸਤੰਬਰ (ਮਨਜੀਤ ਸਿੰਘ)-ਪ੍ਰਸ਼ਾਸਨ ਵਲੋਂ 10ਵੇਂ ਮੁਹਰਮ ਮੌਕੇ ਸ੍ਰੀਨਗਰ ਦੇ ਸਿਵਲ ਤੇ ਪੁਰਾਣੇ ਸ਼ਹਿਰ 'ਚ ਸ਼ੀਆ ਜਲੂਸਾਂ (ਤਾਜ਼ੀਆ) ਕੱਢਣ 'ਤੇ ਮੁਕੰਮਲ ਪਾਬੰਦੀਆਂ ਰਹੀਆਂ | ਸ੍ਰੀਨਗਰ ਸ਼ਹਿਰ ਦੇ 13 ਪੁਲਿਸ ਸਟੇਸ਼ਨਾਂ 'ਚ ਧਾਰਾ 144 ਤਹਿਤ ਨਾਕਾਬੰਦੀ ਕਾਰਨ ...

ਪੂਰੀ ਖ਼ਬਰ »

ਪਾਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਤੋਂ ਭਾਰਤ ਨੂੰ ਵੱਡਾ ਖ਼ਤਰਾ

ਅੰਮਿ੍ਤਸਰ, 21 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਸਮੇਤ 50 ਤੋਂ ਵੱਧ ਪ੍ਰਮੁੱਖ ਕੱਟੜਪੰਥੀ ਸੰਗਠਨ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ 'ਚ ਸਰਗਰਮ ਹਨ, ਜੋ ਇਸ ਸਮੇਂ ਭਾਰਤ ਤੇ ਹੋਰ ਮੁਲਕਾਂ ਲਈ ਵੱਡਾ ਖ਼ਤਰਾ ...

ਪੂਰੀ ਖ਼ਬਰ »

'ਲਵਰਾਤਰੀ' ਦੇ ਸਬੰਧ 'ਚ ਸਲਮਾਨ ਖਿਲਾਫ਼ ਐਫ.ਆਈ.ਆਰ. ਦਰਜ

ਮੁਜ਼ੱਫਰਪੁਰ, 21 ਸਤੰਬਰ (ਏਜੰਸੀ)-ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਤੇ ਹੋਰਨਾਂ ਿਖ਼ਲਾਫ਼ ਨਵੀਂ ਆ ਰਹੀ ਫਿਲਮ 'ਲਵਰਾਤਰੀ' ਦੇ ਸਬੰਧ 'ਚ ਐਫ. ਆਈ. ਆਰ. ਦਰਜ ਕੀਤੀ ਗਈ | ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਨਾਂਅ ਬਦਲ ਕੇ 'ਲਵਯਾਤਰੀ' ਕੀਤਾ ਗਿਆ ਹੈ | ਸਬ ਡਵੀਜਨਲ ...

ਪੂਰੀ ਖ਼ਬਰ »

ਸਰਜੀਕਲ ਸਟ੍ਰਾਈਕ ਦਿਵਸ ਮਨਾਉਣ 'ਤੇ ਘਿਰੀ ਸਰਕਾਰ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)-ਯੂਨੀਵਰਸਿਟੀਆਂ ਅਤੇ ਕਾਲਜਾਂ 'ਚ 29 ਸਤੰਬਰ ਨੂੰ ਸਰਜੀਕਲ ਸਟ੍ਰਾਈਕ ਦਿਵਸ ਮਨਾਏ ਜਾਣ ਦੀ ਹਦਾਇਤ ਕਰਨ 'ਤੇ ਉੱਠੇ ਵਿਵਾਦ ਤੋਂ ਬਾਅਦ ਕੇਂਦਰ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਕੋਈ ਲਾਜ਼ਮੀ ਆਦੇਸ਼ ਨਹੀਂ ਹੈ | ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਕੱਲ੍ਹ ਹੋਵੇਗੀ ਲਾਂਚ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸਰਕਾਰ ਦੀ ਅਹਿਮ ਬੀਮਾ ਯੋਜਨਾ 'ਪ੍ਰਧਾਨ ਮੰਤਰੀ ਜਨ ਆਰੋਗਿਅਮ ਯੋਜਨਾ' ਲਾਂਚ ਕਰਨਗੇ, ਜਿਸ ਨਾਲ ਜੁੜਨ ਲਈ 27 ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੇ ਸਹਿਮਤੀ ਪ੍ਰਗਟਾਈ ...

ਪੂਰੀ ਖ਼ਬਰ »

ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਪ੍ਰਧਾਨ ਮੰਤਰੀ ਨੂੰ ਮੈਟਰੋ 'ਤੇ ਕਰਨਾ ਪਿਆ ਸਫ਼ਰ-ਕਾਂਗਰਸ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਮੈਟਰੋ ਦੀ ਸਵਾਰੀ 'ਤੇ ਕੇਂਦਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਪ੍ਰਧਾਨ ਮੰਤਰੀ ਨੂੰ ਮੈਟਰੋ ਦੀ ਸਵਾਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX