ਤਾਜਾ ਖ਼ਬਰਾਂ


ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  36 minutes ago
ਸ੍ਰੀ ਮੁਕਤਸਰ ਸਾਹਿਬ ,13 ਨਵੰਬਰ { ਰਣਜੀਤ ਸਿੰਘ }- ਗੋਨੇਆਲਾ ਰੋਡ ਦੀ ਗਲੀ ਨੰਬਰ 16 ਵਿਚ ਕਰੀਬ ਸਾਡੇ ਅੱਠ ਵਜੇ ਪੂਜਾ ਕਰਨ ਦੇ ਲਈ ਮੰਦਿਰ ਚ ਲਗਾਈ ਜੋਤ ਨਾਲ ਘਰ ‘ਚ ਅੱਗ ਲੱਗ ਗਈ। ਜਿਸ ਨਾਲ ਘਰ ਦਾ ...
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  about 1 hour ago
ਸ੍ਰੀਨਗਰ, 13 ਨਵੰਬਰ - ਸ੍ਰੀਨਗਰ ਪੁਲਿਸ ਨੇ ਲਾਏਪੋਰਾ ਵਿਖੇ ਸਰਚ ਆਪ੍ਰੇਸ਼ਨ ਦੌਰਾਨ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਗਰਨੇਡ ਅਤੇ ਭਾਰੀ ਮਾਤਰਾ 'ਚ ਜਿੰਦਾ ਕਾਰਤੂਸ ਬਰਾਮਦ...
ਸਦਾਨੰਦ ਗੌੜਾ ਤੇ ਨਰਿੰਦਰ ਸਿੰਘ ਤੋਮਰ ਨੂੰ ਦਿੱਤੇ ਗਏ ਵਾਧੂ ਚਾਰਜ
. . .  about 2 hours ago
ਨਵੀਂ ਦਿੱਲੀ, 13 ਨਵੰਬਰ - ਕੇਂਦਰੀ ਮੰਤਰੀ ਸਦਾਨੰਦ ਗੌੜਾ ਨੂੰ ਰਸਾਇਣ ਤੇ ਖਾਦ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦਕਿ ਨਰਿੰਦਰ ਸਿੰਘ ਤੋਮਰ ਨੂੰ ਉਨ੍ਹਾਂ ਦੇ ਮਹਿਕਮੇ ਤੋਂ ਇਲਾਵਾ...
ਸਰਕਾਰ ਨੇ 8 ਪੂਰਬ ਉੱਤਰੀ ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ ਵਧਾਈ - ਗ੍ਰਹਿ ਮੰਤਰਾਲਾ
. . .  about 3 hours ago
ਨਵੀਂ ਦਿੱਲੀ, 13 ਨਵੰਬਰ - ਗ੍ਰਹਿ ਮੰਤਰਾਲੇ ਅਨੁਸਾਰ ਕੇਂਦਰ ਸਰਕਾਰ ਨੇ ਪੂਰਬ ਉੱਤਰੀ ਦੇ 8 ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ 5 ਸਾਲਾਂ ਲਈ ਹੋਰ ਵਧਾ ਦਿੱਤੀ...
ਤਾਮਿਲਨਾਡੂ 'ਚ ਡੀ.ਐਮ.ਕੇ ਨਾਲ ਮਿਲ ਕੇ ਲੜਾਂਗੇ ਵਿਧਾਨ ਸਭਾ ਚੋਣ - ਯੇਚੁਰੀ
. . .  about 3 hours ago
ਚੇਨਈ, 13 ਨਵੰਬਰ - ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ ਤੋਂ ਬਾਅਦ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਐਲਾਨ ਕੀਤਾ ਕਿ ਤਾਮਿਲਨਾਡੂ...
ਸਾਂਝਾ ਅਧਿਆਪਕ ਮੋਰਚਾ ਤੇ ਜਥੇਬੰਦੀਆਂ ਵੱਲੋਂ ਭੱਠਲ ਦੀ ਕੋਠੀ ਦਾ ਘਿਰਾਓ
. . .  about 3 hours ago
ਲਹਿਰਾਗਾਗਾ, 13 ਨਵੰਬਰ (ਸੂਰਜ ਭਾਨ ਗੋਇਲ) - ਸਾਂਝਾ ਅਧਿਆਪਕ ਮੋਰਚਾ ਅਤੇ ਇਲਾਕੇ ਦੀਆਂ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਇੱਥੇ ਦੋ ਕਿੱਲੋਮੀਟਰ...
ਹਥਿਆਰਾਂ ਸਣੇ 1 ਲੱਖ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ) - ਦਿੱਲੀ ਪੁਲਿਸ ਨੇ ਕਾਲਿੰਦੀ ਕੁੰਜ ਇਲਾਕੇ 'ਚੋਂ ਮੋਹਿਤ ਨਾਂਅ ਦੇ ਬਦਮਾਸ਼ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਬਦਮਾਸ਼ 'ਤੇ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ...
ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 13 ਨਵੰਬਰ - ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਪੈਂਦੇ ਕੇਰਨ ਸੈਕਟਰ ਵਿਖੇ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਢੇਰ ਕਰ...
ਸ੍ਰੀਲੰਕਾ : ਸੁਪਰੀਮ ਕੋਰਟ ਵੱਲੋਂ ਸੰਸਦ ਭੰਗ ਕਰਨ ਦਾ ਫ਼ੈਸਲਾ ਖ਼ਾਰਜ
. . .  about 3 hours ago
ਕੋਲੰਬੋ, 13 ਨਵੰਬਰ - ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਸੰਸਦ ਭੰਗ ਕਰਨ ਦੇ ਫ਼ੈਸਲੇ ਨੂੰ ਖ਼ਾਰਜ ਕਰ ਦਿੱਤਾ...
1984 ਸਿੱਖ ਦੰਗਾ ਮਾਮਲਾ: ਐੱਸ.ਆਈ.ਟੀ. 'ਚ ਤੀਜੇ ਮੈਂਬਰ ਦੀ ਨਿਯੁਕਤੀ ਸਬੰਧੀ ਰਾਸ਼ਟਰਪਤੀ ਨੂੰ ਮੰਗ ਪੱਤਰ
. . .  about 4 hours ago
ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ)- ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ.ਸਿੰਘ, ਗੁਰਚਰਨ ਸਿੰਘ ਗਿੱਲ, (ਵਧੀਕ ਐਡਵੋਕੇਟ ਜਨਰਲ...
ਫਲਿਪਕਾਰਟ ਦੇ ਗਰੁੱਪ ਸੀ.ਈ.ਓ ਬਿੰਨੀ ਬਾਂਸਲ ਵੱਲੋਂ ਅਸਤੀਫ਼ਾ
. . .  about 4 hours ago
ਨਵੀਂ ਦਿੱਲੀ, 13 ਨਵੰਬਰ - ਦੁਰਵਿਵਹਾਰ ਦੇ ਦੋਸ਼ਾਂ ਦੀ ਜਾਂਚ ਤੋਂ ਬਾਅਦ ਵਾਲਮਾਰਟ ਦੀ ਕੰਪਨੀ ਫਲਿਪਕਾਰਟ ਦੇ ਗਰੁੱਪ ਸੀ.ਈ.ਓ ਬਿੰਨੀ ਬਾਂਸਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ...
ਸੀਤਾਰਾਮ ਯੇਚੁਰੀ ਵੱਲੋਂ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ
. . .  about 4 hours ago
ਚੇਨਈ, 13 ਨਵੰਬਰ - ਸੀ.ਪੀ.ਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਚੇਨਈ ਵਿਖੇ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਕੀਤੀ। ਇਸ ਮੌਕੇ 'ਤੇ ਰਾਜ ਸਭਾ ਮੈਂਬਰ...
ਕੈਪਟਨ ਅਰਵਿੰਦ ਕਠਪਾਲੀਆ ਨੂੰ ਆਪ੍ਰੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ ਗਿਆ
. . .  about 5 hours ago
ਨਵੀਂ ਦਿੱਲੀ, 13 ਨਵੰਬਰ - ਏਅਰ ਇੰਡੀਆ ਨੇ ਕੈਪਟਨ ਅਰਵਿੰਦ ਕਠਪਾਲੀਆ ਨੂੰ ਆਪ੍ਰੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਹੈ। ਇਸ ਤੋਂ ਪਹਿਲਾ ਬੀਤੇ ਦਿਨ...
ਦਰਦਨਾਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ
. . .  about 5 hours ago
ਜ਼ੀਰਕਪੁਰ, 13ਨਵੰਬਰ (ਹੈਪੀ ਪੰਡਵਾਲਾ) - ਇੱਥੋਂ ਦੀ ਜ਼ੀਰਕਪਰ-ਪੰਚਕੂਲਾ ਸੜਕ 'ਤੇ ਬੀਤੀ ਰਾਤ ਕਾਰ ਵੱਲੋਂ ਟੱਕਰ ਮਾਰੇ ਜਾਣ 'ਤੇ ਬੁਲਟ ਮੋਟਰਸਾਈਕਲ ਸਵਾਰ ਦੋ ਦੋਸਤਾਂ ਦੀ ਮੌਤ...
ਹਿਮਾਚਲ ਦੀ ਸੋਲਾਂਗ ਘਾਟੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 5 hours ago
ਸ਼ਿਮਲਾ, 13 ਨਵੰਬਰ - ਹਿਮਾਚਲ ਪ੍ਰਦੇਸ਼ ਦੀ ਸੋਲਾਂਗ ਘਾਟੀ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ, ਜਿਸ ਦਾ ਸੈਲਾਨੀ ਭਰਪੂਰ ਮਜ਼ਾ ਲੈ ਰਹੇ...
ਸੀ.ਬੀ.ਆਈ ਰਿਸ਼ਵਤ ਮਾਮਲਾ : ਅਦਾਲਤ ਨੇ ਦਲਾਲ ਮਨੋਜ ਪ੍ਰਸਾਦ ਦੀ ਨਿਆਇਕ ਹਿਰਾਸਤ 27 ਤੱਕ ਵਧਾਈ
. . .  about 6 hours ago
ਸਬਰੀਮਾਲਾ ਮੰਦਿਰ ਵਿਵਾਦ : ਸੁਪਰੀਮ ਕੋਰਟ ਸਮੀਖਿਆ ਪਟੀਸ਼ਨਾਂ 'ਤੇ ਖੁੱਲ੍ਹੀ ਅਦਾਲਤ 'ਚ ਕਰੇਗਾ ਸੁਣਵਾਈ
. . .  about 6 hours ago
ਸੜਕ ਹਾਦਸੇ 'ਚ ਵਿਦਿਆਰਥਣ ਦੀ ਮੌਤ
. . .  about 6 hours ago
ਭਾਈ ਲੌਂਗੋਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ
. . .  about 7 hours ago
ਮੋਦੀ ਨੂੰ ਦਿੱਤੀ ਕਲੀਨ ਚਿੱਟ ਖਿਲਾਫ ਸੁਪਰੀਮ ਕੋਰਟ ਕਰੇਗਾ ਸੁਣਵਾਈ
. . .  about 7 hours ago
ਸ਼੍ਰੋਮਣੀ ਕਮੇਟੀ ਦੇ ਗੋਬਿੰਦ ਸਿੰਘ ਲੌਂਗੋਵਾਲ ਮੁੜ ਬਣੇ ਪ੍ਰਧਾਨ- ਦੇਖੋ ਤਸਵੀਰਾਂ
. . .  about 7 hours ago
ਨਸ਼ਾ ਵੇਚਣ ਵਾਲਿਆ ਖ਼ਿਲਾਫ਼ ਪਿੰਡ ਵਾਸੀਆ ਨੇ ਲਗਾਏ ਇਸ਼ਤਿਹਾਰ
. . .  about 7 hours ago
ਮਿੰਨੀ ਬੱਸ ਪਲਟਣ ਕਾਰਨ ਨੌਜਵਾਨ ਦੀ ਮੌਤ
. . .  about 8 hours ago
ਐਸ.ਜੀ.ਪੀ.ਸੀ. ਮੈਂਬਰ ਦੇ ਲੜਕੇ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ
. . .  about 8 hours ago
ਐਸ.ਜੀ.ਪੀ.ਸੀ. ਮੈਂਬਰ ਬੀਬੀ ਕਿਰਨਜੋਤ ਕੌਰ ਕੋਲੋਂ ਸਟੇਜ ਤੋਂ ਖੋਹਿਆ ਮਾਈਕ
. . .  about 8 hours ago
ਪ੍ਰੇਮ ਸਬੰਧਾਂ ਦੇ ਚਲਦਿਆਂ ਨੌਜਵਾਨ ਦੀ ਹੱਤਿਆ
. . .  about 8 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਅੰਤ੍ਰਿਗ ਕਮੇਟੀ ਲਈ ਨਾਮ
. . .  about 8 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਬਣੇ, ਜੂਨੀਅਰ ਪ੍ਰਧਾਨ ਬਿਕਰ ਸਿੰਘ ਚਾਨੋ, ਜਨਰਲ ਸੱਕਤਰ ਗੁਰਬਚਨ ਸਿੰਘ ਸਿੰਘ ਕਰਮੂਵਾਲ ਬਣੇ
. . .  about 9 hours ago
ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਦੁਬਾਰਾ ਚੁਣੇ ਗਏ ਪ੍ਰਧਾਨ
. . .  about 8 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਚੋਣ ਤੋਂ ਪਹਿਲਾ ਮੂਲ ਮੰਤਰ ਦਾ ਹੋਇਆ ਪਾਠ
. . .  about 9 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਬਲਵਿੰਦਰ ਸਿੰਘ ਬੈਂਸ ਵਲੋਂ ਵਿਰੋਧ
. . .  about 9 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਪ੍ਰਧਾਨ ਲੌਂਗੋਵਾਲ ਨੇ ਸ਼ੋਕ ਮਤੇ ਕੀਤੇ ਪੇਸ਼
. . .  about 9 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਏਜੰਡਾ ਕੀਤਾ ਪੇਸ਼
. . .  about 9 hours ago
ਅਰਦਾਸ ਨਾਲ ਸ਼ੁਰੂ ਹੋਇਆ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ
. . .  about 9 hours ago
ਹਿਮਾਚਲ 'ਚ ਬੇਕਾਬੂ ਹੋਈ ਬੱਸ, 18 ਜ਼ਖਮੀ, ਵਧੇਰੇ ਸਕੂਲੀ ਬੱਚੇ
. . .  about 9 hours ago
ਲੜਕੀ ਨੂੰ ਪਾਉਣ ਲਈ ਵਿਅਕਤੀ ਨੇ ਦੀਵਾਲੀ ਦੀ ਰਾਤ ਉਲੂ ਦੀ ਦਿੱਤੀ ਬਲੀ
. . .  about 9 hours ago
ਦਿੱਲੀ ਐਨ.ਸੀ.ਆਰ. 'ਚ ਸ਼ੁਰੂ ਹੋਈ ਬਾਰਿਸ਼, ਪ੍ਰਦੂਸ਼ਨ ਹੋਵੇਗਾ ਘੱਟ
. . .  about 10 hours ago
ਚਾਵਲ ਮਿਲ 'ਚ ਲੱਗੀ ਅੱਗ ਨਾਲ ਭਾਰੀ ਨੁਕਸਾਨ
. . .  about 10 hours ago
ਅਸੀਂ ਮੁਕੇਸ਼ ਅੰਬਾਨੀ ਨੂੰ ਖੁਦ ਚੁਣਿਆ - ਰਾਹੁਲ ਦੇ ਦੋਸ਼ਾਂ 'ਤੇ ਦਸਾਲਟ ਦੇ ਸੀ.ਈ.ਓ. ਦਾ ਬਿਆਨ
. . .  about 11 hours ago
ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ 1 ਵਜੇ ਹੋਵੇਗਾ ਸ਼ੁਰੂ, 43ਵੇਂ ਪ੍ਰਧਾਨ ਦੀ ਹੋਵੇਗੀ ਚੋਣ
. . .  about 11 hours ago
ਅਧਿਆਪਕ ਅੱਜ ਭੱਠਲ ਤੇ ਸੁਲਤਾਨਾ ਦੀਆਂ ਕੋਠੀਆਂ ਦਾ ਕਰਨਗੇ ਘਿਰਾਓ
. . .  about 11 hours ago
ਸੁਪਰਹੀਰੋ ਕਿਰਦਾਰਾਂ ਨੂੰ ਗੜ੍ਹਣ ਵਾਲੇ ਸਟੇਨ ਲੀ ਦਾ ਹੋਇਆ ਦਿਹਾਂਤ
. . .  about 11 hours ago
ਛੱਤੀਸਗੜ੍ਹ ਤੋਂ ਦੋ ਸ਼ੱਕੀ ਨਕਸਲੀ ਗ੍ਰਿਫ਼ਤਾਰ
. . .  about 12 hours ago
ਤੇਲ ਦੀਆਂ ਕੀਮਤਾਂ 'ਚ ਆਈ ਮਾਮੂਲੀ ਗਿਰਾਵਟ
. . .  about 12 hours ago
ਮਿੰਨੀ ਬੱਸ ਪਲਟੀ, ਕਈ ਸਵਾਰੀਆਂ ਜ਼ਖਮੀ
. . .  about 12 hours ago
ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
. . .  about 13 hours ago
ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਅੱਜ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਚੋਰਾਂ ਸੰਨ੍ਹ ਲਗਾ ਕੇ ਕੋਆਪਰੇਟਿਵ ਬੈਂਕ ਚੋਂ 4 ਲੱਖ 24 ਹਜ਼ਾਰ ਦੀ ਰਕਮ ਉਡਾਈ
. . .  about 1 hour ago
ਸਾਂਝਾ ਅਧਿਆਪਕ ਮੋਰਚਾ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 28 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ। -ਮਾਰਟਿਨ ਲੂਥਰ

ਮੋਦੀ ਵਲੋਂ ਵਾਰਾਨਸੀ 'ਚ ਦੇਸ਼ ਦੇ ਪਹਿਲੇ ਵਾਟਰ ਵੇਅ ਟਰਮੀਨਲ ਦਾ ਉਦਘਾਟਨ

ਵਾਰਾਨਸੀ 'ਚ 2413 ਕਰੋੜ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ

ਵਾਰਾਨਸੀ (ਯੂ.ਪੀ.), 12 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਹਲਕੇ ਵਾਰਾਨਸੀ 'ਚ ਗੰਗਾ ਨਦੀ 'ਤੇ ਵਾਰਾਣਸੀ-ਹਲਦੀਆ ਰਾਸ਼ਟਰੀ ਜਲ ਮਾਰਗ-1 'ਤੇ ਬਣੇ ਦੇਸ਼ ਦੇ ਪਹਿਲੇ ਮਲਟੀ-ਮਾਡਲ ਟਰਮੀਨਲ ਦਾ ਉਦਘਾਟਨ ਕੀਤਾ ਅਤੇ ਕੋਲਕਾਤਾ ਤੋਂ ਜਲ ਮਾਰਗ ਰਾਹੀਂ ਦੇਸ਼ ਦੇ ਪਹਿਲੇ ਕੰਟੇਨਰ ਕਾਰਗੋ ਦਾ ਇੱਥੇ ਪੁੱਜਣ 'ਤੇ ਸਵਾਗਤ ਕੀਤਾ। ਇਸ ਨੂੰ ਅਕਤੂਬਰ ਦੇ ਆਖ਼ਰੀ ਹਫ਼ਤੇ 'ਚ ਕੋਲਕਾਤਾ ਤੋਂ ਰਵਾਨਾ ਕੀਤਾ ਗਿਆ ਸੀ। ਇਸ ਟਰਮੀਨਲ ਨੂੰ 206 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਟਰਮੀਨਲ ਦੀ 200 ਮੀਟਰ ਲੰਬੀ ਅਤੇ 45 ਮੀਟਰ ਚੌੜੀ ਜੇਟੀ 'ਤੇ ਮਾਲ ਦੀ ਢੋਆ-ਢੁਆਈ ਅਤੇ ਸਾਮਾਨ ਨੂੰ ਉਤਾਰਨ ਲਈ ਦੁਨੀਆ ਦੀ ਅਤਿ-ਆਧੁਨਿਕ ਭਾਰੀ ਕ੍ਰੇਨ ਲਗਾਈ ਗਈ ਹੈ। ਜਰਮਨੀ 'ਚ ਤਿਆਰ ਹੋਈ ਮੋਬਾਈਲ ਹਾਰਬਰ ਕ੍ਰੇਨ ਦੀ ਕੀਮਤ 28 ਕਰੋੜ ਰੁਪਏ ਹੈ। ਟਰਮੀਨਲ ਚਾਲੂ ਹੋਣ ਨਾਲ ਗੰਗਾ ਦੇ ਰਸਤੇ ਮਾਲਵਾਹਕ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ। ਇਸ ਮੌਕੇ ਪ੍ਰਧਾਨ ਮੰਤਰੀ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਮਹਿੰਦਰ ਨਾਥ ਪਾਂਡੇ ਵੀ ਹਾਜ਼ਰ ਸਨ। ਵਿਸ਼ਵ ਬੈਂਕ ਦੀ ਸਹਾਇਤਾ ਵਾਲੇ ਜਲ ਮਾਰਗ ਵਿਕਾਸ ਪ੍ਰਾਜੈਕਟ ਅਧੀਨ ਇਹ ਰਾਸ਼ਟਰੀ ਜਲਮਾਰਗ-1(ਗੰਗਾ ਦਰਿਆ) 'ਤੇ ਬਣਾਏ ਜਾਣ ਵਾਲੇ ਚਾਰ ਮਲਟੀ-ਮਾਡਲ ਟਰਮੀਨਲਾਂ 'ਚੋਂ ਇਕ ਹੈ। ਇਸ ਸਾਰੇ ਪ੍ਰਾਜੈਕਟ 'ਤੇ ਕੁੱਲ 5,369.18 ਕਰੋੜ ਦਾ ਖ਼ਰਚਾ ਆਉਣਾ ਹੈ, ਜਿਸ ਨੂੰ ਭਾਰਤ ਸਰਕਾਰ ਤੇ ਵਿਸ਼ਵ ਬੈਂਕ ਵਿਚਕਾਰ ਬਰਾਬਰੀ 'ਚ ਸਾਂਝਾ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦੇ ਇੱਥੇ ਪੁੱਜਣ ਤੋਂ ਬਾਅਦ ਉਨ੍ਹਾਂ ਨੂੰ ਜਲਮਾਰਗਾਂ 'ਤੇ ਆਧਾਰਿਤ ਇਕ ਛੋਟੀ ਫ਼ਿਲਮ ਵਿਖਾਈ ਗਈ।
ਵਾਰਾਨਸੀ 'ਚ 2413 ਕਰੋੜ ਰੁਪਏ ਦੇ ਪ੍ਰਾਜੈਕਟ
2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਹਲਕੇ ਵਾਰਾਨਸੀ 'ਚ ਸੋਮਵਾਰ ਨੂੰ 2413 ਕਰੋੜ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਪੁਰਾਣੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਿਆ। ਮੋਦੀ ਨੇ ਕਿਹਾ ਕਿ ਸ਼ਰਧਾਲੂਆਂ ਦਾ ਇਹ ਸ਼ਹਿਰ ਕੁਦਰਤ, ਸੱਭਿਆਚਾਰ ਤੇ ਰੋਮਾਂਚ ਦਾ ਗਵਾਹ ਬਣੇਗਾ। ਉਨ੍ਹਾਂ ਲੋਕਾਂ ਨੂੰ ਕਾਸ਼ੀ (ਵਾਰਾਨਸੀ) ਦੇ ਨਵੇਂ ਚਿਹਰੇ ਦੀ ਸੁਰੱਖਿਆ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਮੋਦੀ ਨੇ ਵਾਰਾਨਸੀ 'ਚ 425.41 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦੋ ਸੀਵਰੇਜ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਇਸ ਤੋਂ ਇਲਾਵਾ ਰਾਮਨਗਰ 'ਚ 72.91 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਕ ਹੋਰ ਪ੍ਰਾਜੈਕਟ ਲਈ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਆਪਣੇ ਹਲਕੇ 'ਚ ਦੋ ਅਹਿਮ ਸੜਕਾਂ ਰਿੰਗ ਰੋਡ ਤੇ ਬਾਬਤਪੁਰ ਏਅਰਪੋਰਟ ਰੋਡ ਦੀ ਸ਼ੁਰੂਆਤ ਕੀਤੀ। ਇਨ੍ਹਾਂ ਦੋਵਾਂ ਸੜਕਾਂ ਦੀ ਲੰਬਾਈ 34 ਕਿਲੋਮੀਟਰ ਹੈ ਅਤੇ ਇਨ੍ਹਾਂ 'ਤੇ ਕੁੱਲ 1,571.95 ਕਰੋੜ ਦਾ ਖ਼ਰਚਾ ਆਇਆ ਹੈ।
ਨੋਟਬੰਦੀ ਕਰਕੇ ਹੀ ਰਾਹੁਲ ਤੇ ਸੋਨੀਆ ਜ਼ਮਾਨਤ 'ਤੇ-ਮੋਦੀ
ਬਿਲਾਸਪੁਰ, 12 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਉਸ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਉਸ ਦੀ ਮਾਂ ਸੋਨੀਆ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਿਆਸਤ ਇਕ ਪਰਿਵਾਰ ਤੋਂ ਸ਼ੁਰੂ ਹੋ ਕੇ ਉਸ 'ਤੇ ਹੀ ਖ਼ਤਮ ਹੁੰਦੀ ਹੈ, ਜਦਕਿ ਸਾਡੀ ਸਿਆਸਤ ਗਰੀਬਾਂ ਦੀਆਂ ਝੌਂਪੜੀਆਂ ਤੋਂ ਸ਼ੁਰੂ ਹੁੰਦੀ ਹੈ। ਛੱਤੀਸਗੜ੍ਹ 'ਚ 20 ਨਵੰਬਰ ਨੂੰ ਦੂਸਰੇ ਪੜਾਅ ਲਈ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਵਿਕਾਸ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ 'ਚ ਕਾਂਗਰਸ ਦੇ ਸ਼ਾਸਨ ਦੌਰਾਨ ਵਿਕਾਸ ਦੀ ਰਫ਼ਤਾਰ ਕਾਫ਼ੀ ਹੌਲੀ ਸੀ, ਜਦਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਸੂਬੇ 'ਚ ਕਾਫ਼ੀ ਵਿਕਾਸ ਕੀਤਾ ਗਿਆ। ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ 'ਤੇ ਸਵਾਲ ਉਠਾਉਣ ਲਈ ਮੋਦੀ ਨੇ ਗਾਂਧੀ ਪਰਿਵਾਰ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਦੋਵੇਂ 'ਮਾਂ-ਬੇਟਾ' ਜ਼ਮਾਨਤ 'ਤੇ ਬਾਹਰ ਹਨ। ਮੋਦੀ ਨੇ ਕਿਹਾ ਕਿ ਉਹ ਭੁੱਲ ਜਾਂਦੇ ਹਨ ਕਿ ਨੋਟਬੰਦੀ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਜ਼ਮਾਨਤ ਮੰਗਣੀ ਪਈ ਸੀ। ਉਨ੍ਹਾਂ ਕਿਹਾ ਕਿ ਜੋ ਵਿੱਤੀ ਬੇਨਿਯਮੀਆਂ ਲਈ ਜ਼ਮਾਨਤ 'ਤੇ ਬਾਹਰ ਹਨ, ਉਹ ਮੋਦੀ ਨੂੰ ਸਰਟੀਫ਼ਿਕੇਟ ਦੇ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬਿਆਨ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਨੋਟਬੰਦੀ ਨੇ 85 ਪੈਸੇ ਵਾਪਸ ਲਿਆਂਦੇ ਹਨ, ਜੋ ਭ੍ਰਿਸ਼ਟਾਚਾਰ ਕਾਰਨ ਗਾਇਬ ਹੋ ਗਏ ਸੀ। ਮੋਦੀ ਨੇ ਕਿਹਾ ਕਿ ਲੋਕ ਮੇਰੇ ਤੋਂ ਪੁੱਛਦੇ ਹਨ ਕਿ ਉਹ ਵਿਕਾਸ ਕਾਰਜਾਂ ਲਈ ਪੈਸਾ ਕਿੱਥੋਂ ਲਿਆਏ। ਉਨ੍ਹਾਂ ਕਿਹਾ ਕਿ ਕਾਫ਼ੀ ਪੈਸਾ ਉਪਲਬਧ ਹੈ। ਇਹ ਪੈਸਾ ਤੁਹਾਡਾ ਹੈ, ਪਹਿਲਾਂ ਇਹ ਕਿਸੇ ਦੇ ਬਿਸਤਰੇ ਹੇਠਾ ਜਾਂ ਅਲਮਾਰੀਆਂ 'ਚ ਲੁਕਿਆ ਹੋਇਆ ਸੀ। ਨੋਟਬੰਦੀ ਤੋਂ ਬਾਅਦ ਇਹ ਸਾਰਾ ਪੈਸਾ ਬਾਹਰ ਆ ਗਿਆ। ਮੋਦੀ ਨੇ ਕਿਹਾ ਕਿ ਭਾਜਪਾ ਵਿਕਾਸ ਦੇ ਪੱਖ਼ 'ਚ ਹੈ ਅਤੇ ਪਾਰਟੀ ਦੀ ਵਚਨਬੱਧਤਾ ਕਰਕੇ ਵਿਰੋਧੀ ਧਿਰ ਸਮਝ ਨਹੀਂ ਪਾ ਰਹੀ ਕਿ ਚੋਣਾਂ 'ਚ ਸੱਤਾਧਾਰੀ ਪਾਰਟੀ ਨਾਲ ਕਿਸ ਤਰ੍ਹਾਂ ਮੁਕਾਬਲਾ ਕੀਤਾ ਜਾਵੇ। ਮੋਦੀ ਨੇ ਰਾਹੁਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਦ ਕਾਂਗਰਸ ਨੇ ਛੱਤੀਸਗੜ੍ਹ ਲਈ 36 ਸੂਤਰੀ ਚੋਣ ਮਨੋਰਥ ਪੱਤਰ ਜਾਰੀ ਕੀਤਾ ਤਦ 'ਨਾਮਦਾਰ' ਦਾ ਜ਼ਿਕਰ 'ਸਰ' ਦੇ ਤੌਰ 'ਤੇ 150 ਵਾਰ ਕੀਤਾ ਗਿਆ, ਜਿਸ ਤੋਂ ਪਤਾ ਲਗਦਾ ਹੈ ਕਿ ਉਹ ਉਨ੍ਹਾਂ (ਕਾਂਗਰਸ ਲਈ) ਛੱਤੀਸਗੜ੍ਹ ਦੀ ਤੁਲਨਾ 'ਚ ਜ਼ਿਆਦਾ ਮਹੱਤਵਪੂਰਨ ਹਨ।

ਸੰਗਰੂਰ 'ਚ 100 ਬਿਸਤਰਿਆਂ ਵਾਲੇ ਕੈਂਸਰ ਹਸਪਤਾਲ ਦਾ ਮੁੱਖ ਮੰਤਰੀ ਵਲੋਂ ਉਦਘਾਟਨ

ਕਾਂਗਰਸ ਸਰਕਾਰ ਨੇ ਸਵਾ ਸਾਲ 'ਚ ਦਿੱਤੀਆਂ ਸਾਢੇ 4 ਲੱਖ ਤੋਂ ਵੱਧ ਨੌਕਰੀਆਂ-ਕੈਪਟਨ

ਸੰਗਰੂਰ, 12 ਨਵੰਬਰ (ਬਿੱਟਾ, ਦਮਨ, ਪਸ਼ੌਰੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਹ ਰੁਜ਼ਗਾਰ, ਸਿਹਤ ਸੇਵਾਵਾਂ ਅਤੇ ਨਸ਼ਿਆਂ ਦੇ ਖ਼ਾਤਮੇ ਨੂੰ ਲੈ ਕੇ ਜੋ ਪ੍ਰੋਗਰਾਮ ਲੈ ਕੇ ਆਏ ਸਨ, ਉਸ 'ਚ ਉਹ ਪੂਰੀ ਤਰ੍ਹਾਂ ਸਫ਼ਲ ਰਹੇ ਹਨ। ਸੰਗਰੂਰ 'ਚ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੇ ਸਹਿਯੋਗ ਨਾਲ 100 ਬਿਸਤਰਿਆਂ ਦੇ ਹਸਪਤਾਲ ਦਾ ਉਦਘਾਟਨ ਕਰਨ ਆਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਗਰੂਰ ਤੋਂ ਇਲਾਵਾ ਬਠਿੰਡਾ, ਫਾਜ਼ਿਲਕਾ, ਮੁੱਲਾਂਪੁਰ ਅਤੇ ਅੰਮ੍ਰਿਤਸਰ 'ਚ ਵੀ ਅਜਿਹੇ ਕੈਂਸਰ ਹਸਪਤਾਲਾਂ ਦਾ ਨਿਰਮਾਣ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਮੁੱਲਾਂਪੁਰ ਦਾ ਹਸਪਤਾਲ ਆਉਂਦੀ ਦੀਵਾਲੀ ਤੱਕ ਆਪਣਾ ਕੰਮ ਸ਼ੁਰੂ ਕਰ ਦੇਵੇਗਾ। ਵੱਖ-ਵੱਖ ਫੇਜ਼ ਵਿਚ ਕੈਂਸਰ ਲਈ ਜਾਰੀ ਰਾਸ਼ੀ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਨਾਲ ਉਨ੍ਹਾਂ ਦੀ ਡੂੰਘੀ ਸਾਂਝ ਹੈ, ਕਿਉਂਕਿ ਉਨ੍ਹਾਂ ਦਾ ਨਾਨਕਾ ਪਿੰਡ ਚੂਲੜ ਇਸੇ ਜ਼ਿਲ੍ਹੇ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦਾ ਟਰੇਨਿੰਗ ਸੈਂਟਰ ਇੱਥੇ ਸਥਾਪਤ ਕਰਨ ਲਈ ਮੁਢਲੇ ਪੜਾਅ ਤਹਿਤ 200 ਸਪੈਸਲਿਸਟ ਡਾਕਟਰ ਅਤੇ ਤਿੰਨ ਸੌ ਦੇ ਕਰੀਬ ਐਮ.ਬੀ.ਬੀ.ਐਸ. ਡਾਕਟਰ ਇੱਥੇ ਟਰੇਨਿੰਗ ਲੈ ਰਹੇ ਹਨ ਅਤੇ ਇੱਥੋਂ ਡਾਕਟਰ ਤਿਆਰ ਹੋ ਕੇ ਰਾਜ ਵਿਚ ਕੈਂਸਰ ਦੇ ਮਰੀਜ਼ਾਂ ਦਾ ਯੋਗ ਇਲਾਜ ਕਰਨ ਦੇ ਸਮਰਥ ਹੋ ਜਾਣਗੇ। ਕੈਂਸਰ ਦੇ ਉਪਰੋਕਤ ਹਸਪਤਾਲ ਵਿਚ ਡੇਢ ਲੱਖ ਮੁੱਖ ਮੰਤਰੀ ਰਾਹਤ ਫ਼ੰਡ ਵਿਚੋਂ ਅਤੇ 66 ਪ੍ਰਤੀਸ਼ਤ ਸਬਸਿਡੀ ਟਾਟਾ ਵਲੋਂ ਦਵਾਈਆਂ ਉੱਤੇ ਦੇਣ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀਕਾਨੇਰ ਨੂੰ ਜਾਣ ਵਾਲੀ ਕੈਂਸਰ ਦੇ ਇਲਾਜ ਵਾਲੀ ਗੱਡੀ ਹੁਣ ਅਤੀਤ ਦੀ ਗੱਲ ਬਣ ਕੇ ਰਹਿ ਜਾਵੇਗੀ। ਰੁਜ਼ਗਾਰ ਸਬੰਧੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਸਵਾ ਸਾਲ ਵਿਚ 4 ਲੱਖ 52 ਹਜ਼ਾਰ ਨੌਕਰੀਆਂ ਦੇ ਚੁੱਕੇ ਹਨ। ਇਸ ਤੋਂ ਪਹਿਲਾਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਪੀ. ਡਬਲਿਯੂ. ਡੀ. ਮੰਤਰੀ ਵਿਜੈਇੰਦਰ ਸਿੰਗਲਾ ਨੇ ਸਰਕਾਰ ਦੀਆਂ ਉਪਲਬਧੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਮੁੱਖ ਮੰਤਰੀ ਨਾਲ ਸਟੇਜ 'ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਵਿਧਾਇਕ ਸੁਰਜੀਤ ਸਿੰਘ ਧੀਮਾਨ, ਵਿਧਾਇਕ ਦਲਵੀਰ ਸਿੰਘ ਗੋਲਡੀ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਬੀਬੀ ਦਾਮਨ ਥਿੰਦ ਬਾਜਵਾ, ਮਾਸਟਰ ਅਜੈਬ ਸਿੰਘ ਰਟੋਲ, ਬੀਬੀ ਰੂਪ, ਡਾ. ਰਾਜ ਬਹਾਦਰ ਵਾਇਸ ਚਾਂਸਲਰ, ਡਾਕਟਰ ਵਡਵੇ ਡਾਇਰੈਕਟਰ ਟੀ.ਐਮ.ਸੀ. ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਪੰਡਾਲ 'ਚ ਹੋਰਨਾਂ ਕਾਂਗਰਸੀ ਆਗੂਆਂ 'ਚ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਸ਼ਰਮਾ, ਮਹਿਲਾਂ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਬੀਬੀ ਬਲਵੀਰ ਕੌਰ ਸੈਣੀ, ਸੁਭਾਸ ਗਰੋਵਰ, ਹਰਮਨ ਗੱਗੀ ਬਾਜਵਾ, ਸੰਜੇ ਬਾਂਸਲ, ਕੁਲਜੀਤ ਬਡਰੁੱਖਾਂ, ਨੱਥੂ ਲਾਲ ਢੀਂਗਰਾ, ਬਲਵੰਤ ਸਿੰਘ ਸ਼ੇਰਗਿਲ, ਮਹੇਸ਼ ਕੁਮਾਰ ਮੇਸੀ, ਬੀਬੀ ਪੂਨਮ ਕਾਂਗੜਾ, ਅਵਤਾਰ ਸਿੰਘ ਸ਼ੇਰੋਂ, ਰਵਿੰਦਰ ਮੀਨ, ਭੁਪਿੰਦਰ ਜੋਸ਼ੀ, ਜਸਵਿੰਦਰ ਸਿੰਘ ਧੀਮਾਨ, ਬਨੀ ਸੈਣੀ, ਬੀਬੀ ਪ੍ਰਿਤਪਾਲ ਕੌਰ ਬਡਲਾ, ਹਰਮਨ ਬਡਲਾ, ਦਰਸ਼ਨ ਕਾਂਗੜਾ, ਬਿੰਦਰ ਕੁਮਾਰ ਅਤੇ ਅਮਰਜੀਤ ਸਿੰਘ ਟੀਟੂ ਵੀ ਮੌਜੂਦ ਸਨ।
ਬਾਦਲ, ਸੁਖਬੀਰ ਤੇ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਹੋਣ ਪਿੱਛੇ ਸਰਕਾਰ ਦੀ ਕੋਈ ਭੂਮਿਕਾ ਨਹੀਂ-ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2015 ਦੇ ਬੇਅਦਬੀ ਮਾਮਲਿਆਂ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ 'ਚ ਪੁਲਿਸ ਗੋਲੀਬਾਰੀ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵਲੋਂ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਅਦਾਕਾਰ ਅਕਸ਼ੈ ਕੁਮਾਰ ਨੂੰ ਜਾਰੀ ਕੀਤੇ ਗਏ ਸੰਮਨਾਂ ਪਿੱਛੇ ਉਨ੍ਹਾਂ ਦੀ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਇੱਥੇ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਸਵਾਲ ਦੇ ਜਵਾਬ 'ਚ ਕੈਪਟਨ ਨੇ ਕਿਹਾ ਕਿ ਐਸ.ਆਈ.ਟੀ. ਇਕ ਸੁਤੰਤਰ ਇਕਾਈ ਹੈ ਅਤੇ ਕਿਸੇ ਵੀ ਸਰਕਾਰੀ ਦਖ਼ਲ ਤੋਂ ਬਿਨਾਂ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਦੇ ਸਰਬਸੰਮਤੀ ਨਾਲ ਹੋਏ ਫ਼ੈਸਲੇ ਦੇ ਅਨੁਸਾਰ ਸਰਕਾਰ ਦਾ ਕੰਮ ਐਸ.ਆਈ.ਟੀ. ਦਾ ਗਠਨ ਕਰਨਾ ਸੀ ਅਤੇ ਜਾਂਚ ਦੀ ਜ਼ਿੰਮੇਵਾਰੀ ਹੁਣ ਐਸ.ਆਈ.ਟੀ. 'ਤੇ ਹੈ। ਅਧਿਆਪਕਾਂ ਵਲੋਂ ਜਾਰੀ ਪ੍ਰਦਰਸ਼ਨ ਦੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਵਧੀਆ ਪੇਸ਼ਕਸ਼ ਦਿੱਤੀ ਹੈ ਕਿ ਜਾਂ ਉਹ ਪ੍ਰੋਬੇਸ਼ਨਰਜ਼ ਵਜੋਂ ਨਿਯਮਤ ਸੇਵਾਵਾਂ ਦੇਣ ਜਾਂ ਠੇਕੇ ਦੇ ਆਧਾਰ 'ਤੇ ਆਪਣੀਆਂ ਸੇਵਾਵਾਂ ਜਾਰੀ ਰੱਖਣ। ਮੁੱਖ ਮੰਤਰੀ ਨੇ ਕਿਹਾ ਕਿ ਉਕਤ ਪੇਸ਼ਕਸ਼ ਸਵੀਕਾਰ ਕਰਨੀ ਹੈ ਜਾਂ ਨਹੀਂ ਇਹ ਅਧਿਆਪਕਾਂ 'ਤੇ ਨਿਰਭਰ ਹੈ। ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਕਮੀ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਸਾਰੇ ਹਸਪਤਾਲਾਂ 'ਚ ਜਲਦ 588 ਡਾਕਟਰਾਂ ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਭਾਵੀ ਇਲਾਜ ਯਕੀਨੀ ਬਣਾਉਣ ਲਈ ਉਹ ਡਾਕਟਰਾਂ ਦੀ ਤਾਇਨਾਤੀ ਉਨ੍ਹਾਂ ਦੇ ਘਰ ਨੇੜੇ ਕਰਵਾਉਣ ਦੇ ਪੱਖ 'ਚ ਹਨ।

ਛੱਤੀਸਗੜ੍ਹ-ਪਹਿਲੇ ਗੇੜ 'ਚ 70 ਫ਼ੀਸਦੀ ਮਤਦਾਨ

ਰਾਏਪੁਰ/ਨਵੀਂ ਦਿੱਲੀ, 12 ਨਵੰਬਰ (ਏਜੰਸੀ)-ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤਹਿਤ 18 ਹਲਕਿਆਂ ਵਿਚ ਅੱਜ ਪਈਆਂ ਵੋਟਾਂ 'ਚ ਕਰੀਬ 70 ਫ਼ੀਸਦੀ ਮਤਦਾਨ ਹੋਇਆ ਹੈ। ਸੀਨੀਅਰ ਡਿਪਟੀ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਦੱਸਿਆ ਕਿ ਸਵੇਰ ਸਮੇਂ ਕਈ ਹਲਕਿਆਂ ਵਿਚ ਮਤਦਾਨ ਹੌਲੀ-ਹੌਲੀ ਸ਼ੁਰੂ ਹੋਇਆ, ਜਿਸ ਨੇ ਬਾਅਦ 'ਚ ਰਫ਼ਤਾਰ ਫੜੀ। ਬਸਤਰ ਡਵੀਜ਼ਨ ਦੀਆਂ 9 ਅਤੇ ਰਾਜਨੰਦਗਾਉਂ ਜ਼ਿਲ੍ਹੇ ਦੀ ਇਕ ਸੀਟ 'ਤੇ ਮਤਦਾਨ 7 ਵਜੇ ਸ਼ੁਰੂ ਹੋਇਆ ਜਦੋਂ ਕਿ
ਬਾਕੀ ਸੀਟਾਂ 'ਤੇ ਮਤਦਾਨ 8 ਵਜੇ ਸ਼ੁਰੂ ਹੋਇਆ। ਪਹਿਲੇ ਗੇੜ ਤਹਿਤ 18 ਵਿਧਾਨ ਸਭਾ ਹਲਕਿਆਂ ਵਿਚ ਦੁਪਹਿਰ ਬਾਅਦ ਤਿੰਨ ਵਜੇ ਤੱਕ ਕਰੀਬ 65 ਫ਼ੀਸਦੀ ਮਤਦਾਨ ਹੋਇਆ ਸੀ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 10 ਵਿਧਾਨ ਸਭਾ ਹਲਕਿਆਂ ਮੋਹਲਾ ਮਨਪੁਰ, ਅੰਤਗੜ੍ਹ, ਭਾਨੂੰਪ੍ਰਤਾਪਪੁਰ, ਕਾਂਕੇਰ, ਕੇਸ਼ਕਲ, ਕੋਂਡਾਗਾਉਂ, ਨਾਰਾਇਣਪੁਰ, ਦਾਂਤੇਵਾੜਾ, ਬੀਜਾਪੁਰ ਅਤੇ ਕੋਂਟਾ 'ਚ ਮਤਦਾਨ ਦਾ ਕੰਮ 3 ਵਜੇ ਤੱਕ ਪੂਰਾ ਕਰ ਲਿਆ ਗਿਆ ਸੀ, ਜਦੋਂ ਕਿ ਦੂਜੇ 8 ਹਲਕਿਆਂ ਖੈਰਗੜ੍ਹ, ਡੋਂਗਰਗੜ੍ਹ, ਰਾਜਨੰਦਗਾਉਂ, ਡੋਂਗਰਗਾਉਂ, ਖੂਜੀ, ਬਸਤਰ, ਜਗਦਲਪੁਰ ਅਤੇ ਚਿਤਰਕੂਟ ਵਿਚ ਮਤਦਾਨ ਦਾ ਕੰਮ ਸ਼ਾਮ 5 ਵਜੇ ਸਮਾਪਤ ਹੋਇਆ। ਚੋਣ ਅਧਿਕਾਰੀ ਨੇ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਇਕ ਪਿੰਡ ਪਾਲਮ ਅਡਗੂ ਵਿਚ 15 ਸਾਲ ਬਾਅਦ ਚੋਣਾਂ ਹੋਈਆਂ, ਜਿੱਥੇ ਦੁਪਹਿਰ ਬਾਅਦ 2.30 ਵਜੇ ਤੱਕ 44 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਨਾਰਾਇਣਪੁਰ ਵਿਚ ਆਤਮ ਸਮਰਪਣ ਕਰ ਚੁੱਕੇ ਇਕ ਜੋੜੇ ਮੈਨੂਰਾਮ ਤੇ ਉਸ ਦੀ ਪਤਨੀ ਰਾਜਬੱਤੀ ਨੇ ਵੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਕਈ ਥਾਈਂ 100 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੇ ਵੋਟ ਪਾਈ। ਵੱਖ-ਵੱਖ ਥਾਈਂ 31 ਈ.ਵੀ.ਐਮ. ਅਤੇ 51 ਵੀ.ਵੀ. ਪੈਟ ਮਸ਼ੀਨਾਂ ਤਕਨੀਕੀ ਖ਼ਰਾਬੀ ਕਾਰਨ ਬਦਲੀਆਂ ਗਈਆਂ। ਉਨ੍ਹਾਂ ਦੱਸਿਆ ਕਿ 18 ਵਿਧਾਨ ਸਭਾ ਹਲਕਿਆਂ ਜੋ ਕਿ ਨਕਸਲ ਪ੍ਰਭਾਵਿਤ ਇਲਾਕਿਆਂ ਵਿਚ ਪੈਂਦੇ ਹਨ 'ਚ ਵੋਟਿੰਗ ਲਈ ਸਖ਼ਤ ਸੁਰੱਖਿਆ ਪ੍ਰਬੰਧ ਕਰਦੇ ਹੋਏ 1.25 ਲੱਖ ਪੁਲਿਸ ਅਤੇ ਅਰਧ ਸੈਨਿਕ ਬਲ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਸੁਕਮਾ ਦੇ ਪੁਲਿਸ ਕਪਤਾਨ ਅਭਿਸ਼ੇਕ ਮੀਨਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿਚੋਂ ਲੋਕ ਬਾਹਰ ਨਿਕਲੇ ਅਤੇ ਨਕਸਲੀਆਂ ਵਲੋਂ ਵੋਟਾਂ ਦੇ ਬਾਈਕਾਟ ਦੇ ਦਿੱਤੇ ਸੱਦੇ ਦੇ ਬਾਵਜੂਦ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਬੇਜੀ 2, ਗੋਚਨਪਾਲੀ, ਕੋਲਾਈਗੁੜਾ ਅਤੇ ਗੋਰਖਾ ਪੋਲਿੰਗ ਬੂਥਾਂ ਜਿੱਥੇ ਸਾਲ 2013 ਵਿਚ 'ਜ਼ੀਰੋ ਵੋਟਿੰਗ' ਹੋਈ ਸੀ ਉੱਥੇ ਵੀ ਇਸ ਵਾਰ ਚੰਗਾ ਮਤਦਾਨ ਹੋਇਆ ਹੈ, ਹਾਲਾਂਕਿ ਵੋਟਿੰਗ ਦੌਰਾਨ ਬੀਜਾਪੁਰ 'ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਦੋ ਮੁਕਾਬਲੇ ਹੋਏ, ਜਦੋਂ ਕਿ ਦਾਂਤੇਵਾੜਾ 'ਚ ਵੀ ਆਈ.ਈ.ਡੀ. ਧਮਾਕੇ ਦੀ ਘਟਨਾ ਸਾਹਮਣੇ ਆਈ ਪਰ ਇਸ ਵਿਚ ਕਿਸੇ ਨੂੰ ਕੋਈ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ। ਭਾਜਪਾ ਦੇ ਨਾਰਾਇਣਪੁਰ ਤੋਂ ਉਮੀਦਵਾਰ ਕੇਦਾਰ ਕਸ਼ਯਪ, ਸੰਸਦ ਮੈਂਬਰ ਵਿਕਰਮ ਉਸੇਂਦੀ ਅਤੇ ਕਾਂਗਰਸੀ ਆਗੂ ਦੇਵਤੀ ਕਰਮਾ ਸਮੇਤ ਹੋਰ ਆਗੂਆਂ ਨੇ ਵੀ ਅੱਜ ਵੋਟਾਂ ਪਾਈਆਂ। ਪਹਿਲੇ ਗੇੜ ਦੀਆਂ ਚੋਣਾਂ ਦੌਰਾਨ 190 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਦੋਂ ਕਿ ਵੋਟਾਂ ਲਈ 4336 ਚੋਣ ਬੂਥ ਬਣਾਏ ਗਏ ਸਨ।
ਸੁਕਮਾ ਮੁਕਾਬਲੇ 'ਚ ਦੋ ਨਕਸਲੀ ਹਲਾਕ
ਰਾਏਪੁਰ, 12 ਨਵੰਬਰ (ਏਜੰਸੀ)-ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਦੋ ਨਕਸਲੀ ਮਾਰੇ ਗਏ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਦੋ ਨਕਸਲੀ ਗ੍ਰਿਫ਼ਤਾਰ ਵੀ ਕੀਤੇ ਗਏ ਹਨ। ਸੁਕਮਾ ਦੇ ਪੁਲਿਸ ਕਪਤਾਨ ਅਭਿਸ਼ੇਕ ਮੀਨਾ ਨੇ ਦੱਸਿਆ ਕਿ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਪੁਸ਼ਪਲ ਪੁਲਿਸ ਸਟੇਸ਼ਨ ਅਧੀਨ ਪੈਂਦੇ ਜੰਗਲ 'ਚ ਇਕ ਪਿੰਡ ਨੇੜੇ ਹੋਇਆ, ਜਦੋਂ ਇਕ ਟੀਮ ਚੋਣ ਡਿਊਟੀ ਤੋਂ ਪਰਤ ਰਹੀ ਸੀ। ਨਕਸਲੀਆਂ ਨੇ ਟੀਮ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮੁਕਾਬਲਾ ਸ਼ੁਰੂ ਹੋ ਗਿਆ। ਘਟਨਾ ਸਥਾਨ ਤੋਂ ਦੋ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਦੋਂ ਕਿ ਦੋ ਨਸਕਲੀਆਂ ਨੂੰ ਜ਼ਿੰਦਾ ਗ੍ਰਿਫ਼ਤਾਰ ਕਰ ਲਿਆ ਗਿਆ।

ਕਸ਼ਮੀਰ 'ਚ ਨੌਜਵਾਨਾਂ ਨੂੰ ਅੱਤਵਾਦ 'ਚ ਸ਼ਾਮਿਲ ਹੋਣ ਤੋਂ ਰੋਕਣਾ ਮੁੱਖ ਮਕਸਦ-ਫ਼ੌਜ ਮੁਖੀ

ਪਠਾਨਕੋਟ/ਨਵੀਂ ਦਿੱਲੀ, 12 ਨਵੰਬਰ (ਏਜੰਸੀਆਂ ਰਾਹੀਂ)-ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਕੇਂਦਰ ਤੇ ਕਸ਼ਮੀਰੀ ਅੱਤਵਾਦੀਆਂ ਵਿਚਕਾਰ ਸਿੱਧੀ ਗੱਲਬਾਤ ਦੀ ਸੰਭਾਵਨਾ ਰੱਦ ਕਰ ਦਿੱਤੀ ਅਤੇ ਉਨ੍ਹਾਂ ਕਸ਼ਮੀਰੀ ਵੱਖਵਾਦੀਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਵਲੋਂ ਨਿਯੁਕਤ ਵਿਚੋਲੇ ਨਾਲ ਗੱਲਬਾਤ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਇਹ ਹੈ ਕਿ ਜਿਹੜੇ ਕਸ਼ਮੀਰ ਵਿਚ ਅੱਤਵਾਦ ਫੈਲਾ ਰਹੇ ਹਨ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਫ਼ੌਜ ਇਸ ਗੱਲ ਨੂੰ ਯਕੀਨੀ ਬਣਾਉਣ 'ਤੇ ਧਿਆਨ ਦੇ ਰਹੀ ਹੈ ਕਿ ਕਸ਼ਮੀਰੀ ਨੌਜਜਵਾਨ ਅੱਤਵਾਦ ਵਿਚ ਸ਼ਾਮਿਲ ਨਾ ਹੋਣ। ਸੈਨਾ ਮੁਖੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣਾ ਵਿਚੋਲਾ ਨਿਯੁਕਤ ਕੀਤਾ ਹੈ, ਜਿਹੜਾ ਸਾਰੀਆਂ ਸਬੰਧਿਤ ਧਿਰਾਂ ਨਾਲ ਗੱਲਬਾਤ ਕਰ ਰਿਹਾ ਹੈ। ਪਠਾਨਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਕੇਂਦਰ ਦਾ ਵਿਚੋਲਾ ਸਾਰਿਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਜਿਹੜਾ ਵੀ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ ਪਰ ਜੇਕਰ ਕਸ਼ਮੀਰੀ ਵੱਖਵਾਦੀ ਗੱਲਬਾਤ ਲਈ ਅੱਗੇ ਨਹੀਂ ਆਉਂਦੇ ਤਾਂ ਕੀ ਕੀਤਾ ਜਾ ਸਕਦਾ ਹੈ। ਸੈਨਾ ਮੁਖੀ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਵਿਚ ਕੰਟਰੋਲ ਰੇਖਾ ਪਾਰੋਂ ਲਗਾਤਾਰ ਘੁਸਪੈਠ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਸਪੱਸ਼ਟ ਨੀਤੀ ਹੈ ਕਿ ਅੱਤਵਾਦੀਆਂ ਨੂੰ ਹਿੰਸਾ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਿਹੜਾ ਵੀ ਹਿੰਸਾ ਫੈਲਾਉਣ ਦਾ ਯਤਨ ਕਰੇਗਾ ਉਸ ਨੂੰ ਮਾਰ ਮੁਕਾਇਆ ਜਾਵੇਗਾ। ਰਾਵਤ ਜਿਹੜੇ ਪਠਾਨਕੋਟ ਦੇ ਦੋ ਦਿਨਾਂ ਦੌਰੇ 'ਤੇ ਸਨ ਨੇ ਅਪਾਹਜ ਸੈਨਿਕਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ।
ਪੰਜਾਬ 'ਚ ਬਾਹਰੀ ਸ਼ਕਤੀਆਂ ਖਿਲਾਫ਼ ਕਾਰਵਾਈ
ਪੰਜਾਬ ਦਾ ਜ਼ਿਕਰ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿਚ ਅੱਤਵਾਦ ਮੁੜ ਉਭਾਰਨ ਦਾ ਯਤਨ ਕਰ ਰਹੀਆਂ ਸਾਰੀਆਂ ਬਾਹਰੀ ਤਾਕਤਾਂ ਖਿਲਾਫ਼ ਮੁਕੰਮਲ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਿੰਤਤ ਹਨ ਅਤੇ ਸਿੱਧੀ ਕਾਰਵਾਈ ਕਰ ਰਹੇ ਹਨ ਤਾਂ ਜੋ ਹਿੰਸਾ ਨਾ ਫੈਲੇ। ਇਸ ਤੋਂ ਪਹਿਲਾਂ ਦਿੱਲੀ ਵਿਚ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਸੀ ਕਿ ਪੰਜਾਬ ਵਿਚ ਬਾਹਰੀ ਸ਼ਕਤੀਆਂ ਵਲੋਂ ਅੱਤਵਾਦ ਮੁੜ ਸੁਰਜੀਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਜੇਕਰ ਛੇਤੀ ਕਾਰਵਾਈ ਨਾ ਕੀਤੀ ਤਾਂ ਬਹੁਤ ਦੇਰ ਹੋ ਜਾਵੇਗੀ।

ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਦਿਹਾਂਤ

* ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰਾਂ ਵਲੋਂ ਦੁੱਖ ਪ੍ਰਗਟ, ਅੰਤਿਮ ਸੰਸਕਾਰ ਅੱਜ * ਕਰਨਾਟਕ 'ਚ ਤਿੰਨ ਦਿਨਾ ਸੋਗ ਦਾ ਐਲਾਨ

ਬੈਂਗਲੁਰੂ, 12 ਨਵੰਬਰ (ਏਜੰਸੀ)-ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਨੰਤ ਕੁਮਾਰ ਜੋ ਪਿਛਲੇ ਕਈ ਮਹੀਨਿਆਂ ਤੋਂ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਸਨ ਦਾ ਅੱਜ ਤੜਕੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 59 ਸਾਲ ਦੇ ਸਨ। ਸ਼੍ਰੀ ਸ਼ੰਕਰਾ ਕੈਂਸਰ ਫਾਊਂਡੇਸ਼ਨ ਟਰੱਸਟ ਦੇ ਚੇਅਰਮੈਨ ਬੀ. ਆਰ. ਨਾਗਰਾਜ ਨੇ ਦੱਸਿਆ ਕਿ ਦੱਖਣੀ ਬੈਂਗਲੁਰੂ ਤੋਂ ਸੰਸਦ ਮੈਂਬਰ ਜੋ ਕਿ ਬੀਤੀ ਅਕਤੂਬਰ ਹੀ ਅਮਰੀਕਾ ਤੇ ਬਰਤਾਨੀਆ ਤੋਂ ਇਲਾਜ ਕਰਵਾ ਕੇ ਘਰ ਪਰਤੇ ਸਨ ਨੇ ਕਰੀਬ 2 ਵਜੇ ਆਖ਼ਰੀ ਸਾਹ ਲਿਆ। ਉਹ ਆਪਣੇ ਪਿੱਛੇ ਪਤਨੀ ਤੇਜਸਵਿਨੀ ਅਤੇ ਦੋ ਬੇਟੀਆਂ ਐਸ਼ਵਰਿਆ ਤੇ ਵਿਜੇਤਾ ਛੱਡ ਗਏ ਹਨ। ਪਾਰਟੀ ਦੇ ਬੁਲਾਰੇ ਐਸ. ਸ਼ਾਂਤਾਰਾਮ ਨੇ ਦੱਸਿਆ ਕਿ ਅਨੰਤ ਕੁਮਾਰ ਕਈ ਦਿਨਾਂ ਤੋਂ ਜੀਵਨ ਰੱਖਿਅਕ ਪ੍ਰਣਾਲੀ 'ਤੇ ਸਨ ਤੇ ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਘਰ ਰੱਖੀ ਜਾਵੇਗੀ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਨੰਤ ਕੁਮਾਰ ਦੀ ਮ੍ਰਿਤਕ ਦੇਹ ਅੰਤਿਮ ਸੰਸਕਾਰ ਤੋਂ ਪਹਿਲਾਂ ਭਾਜਪਾ ਦੇ ਸੂਬਾਈ ਦਫ਼ਤਰ ਤੇ ਨੈਸ਼ਨਲ ਕਾਲਜ ਗਰਾਊਂਡ ਲਿਜਾਈ ਜਾਵੇਗੀ, ਜਿੱਥੇ ਉਨ੍ਹਾਂ ਦਾ ਲੋਕ ਸਭਾ ਹਲਕਾ ਪੈਂਦਾ ਹੈ।
ਤਿਰੰਗਾ ਅੱਧਾ ਝੁਕਿਆ ਰਹੇਗਾ, ਕਰਨਾਟਕ 'ਚ ਤਿੰਨ ਦਿਨਾ ਸੋਗ ਦਾ ਐਲਾਨ
ਕੇਂਦਰੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਸਨਮਾਨ ਵਜੋਂ ਪੂਰੇ ਦੇਸ਼ 'ਚ ਤਿਰੰਗਾ ਅੱਧਾ ਝੁਕਿਆ ਰਹੇਗਾ। ਕਰਨਾਟਕ ਸਰਕਾਰ ਨੇ ਵੀ ਸੂਬੇ 'ਚ ਤਿੰਨ ਦਿਨ 14 ਨਵੰਬਰ ਤੱਕ ਸੋਗ ਦਾ ਐਲਾਨ ਕੀਤਾ ਹੈ, ਜਦੋਂ ਕਿ ਸੋਮਵਾਰ ਦੀ ਛੁੱਟੀ ਘੋਸ਼ਿਤ ਕਰ ਦਿੱਤੀ ਗਈ।
ਕੋਵਿੰਦ, ਮੋਦੀ ਤੇ ਰਾਹੁਲ ਸਮੇਤ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ
ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਦੇਸ਼ ਦੇ ਵੱਖ-ਵੱਖ ਸੀਨੀਅਰ ਆਗੂਆਂ ਨੇ 6 ਵਾਰ ਸੰਸਦ ਮੈਂਬਰ ਰਹੇ ਅਨੰਤ ਕੁਮਾਰ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਇਹ ਕਰਨਾਟਕ ਸਮੇਤ ਦੇਸ਼ ਦੇ ਲੋਕਾਂ ਲਈ ਵੱਡਾ ਨੁਕਸਾਨ ਹੈ। ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਆਪਣੇ ਸਹਿਯੋਗੀ ਤੇ ਦੋਸਤ ਦੇ ਦਿਹਾਂਤ ਕਾਰਨ ਬਹੁਤ ਦੁਖੀ ਹਨ। ਉਨ੍ਹਾਂ ਨੇ ਅਨੰਤ ਕੁਮਾਰ ਨੂੰ ਅਸਾਧਾਰਨ ਨੇਤਾ ਦੱਸਿਆ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਆਪਣੇ ਸੰਦੇਸ਼ 'ਚ ਅਨੰਤ ਕੁਮਾਰ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਕਰਨਾਟਕ ਦੇ ਮੁੱਖ ਮੰਤਰੀ ਐਚ. ਡੀ. ਕੁਮਾਰਾਸਵਾਮੀ ਨੇ ਅਨੰਤ ਕੁਮਾਰ ਨੂੰ ਕਦਰਾਂ-ਕੀਮਤਾਂ 'ਤੇ ਆਧਾਰਿਤ ਆਗੂ ਦੱਸਿਆ, ਜਿਸ ਨੇ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਰਹਿੰਦਿਆਂ ਦੇਸ਼ ਲਈ ਮਹੱਤਵਪੂਰਨ ਯੋਗਦਾਨ ਪਾਇਆ। ਇਸ ਤੋਂ ਇਲਾਵਾ ਭਾਜਪਾ ਪ੍ਰਧਾਨ ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰੱਖਿਆ ਮੰਤਰੀ ਨਿਰਮਲਾ ਸੀਤਾ ਰਮਨ, ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌਰ, ਮੁਖਤਾਰ ਅੱਬਾਸ ਨਕਵੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਅਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕਾਂਗਰਸ ਸੂਬਾ ਪ੍ਰਧਾਨ ਅਸ਼ੋਕ ਚਵਾਨ, ਰਾਜ ਸਭਾ ਮੈਂਬਰ ਸੰਜੇ ਰਾਉਤ ਸਮੇਤ ਹੋਰ ਆਗੂਆਂ ਨੇ ਅਨੰਤ ਕੁਮਾਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
1996 'ਚ ਪਹਿਲੀ ਵਾਰ ਬਣੇ ਲੋਕ ਸਭਾ ਮੈਂਬਰ
ਜ਼ਿਕਰਯੋਗ ਹੈ ਕਿ ਅਨੰਤ ਕੁਮਾਰ ਦੱਖਣੀ ਬੈਂਗਲੁਰੂ ਤੋਂ ਸਾਲ 1996 ਵਿਚ ਪਹਿਲੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਉਹ 1987 'ਚ ਭਾਜਪਾ ਵਿਚ ਸ਼ਾਮਿਲ ਹੋਏ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਰਾਜਨੀਤਕ ਜੀਵਨ ਵਿਚ ਉਹ ਸੂਬਾ ਸਕੱਤਰ, ਯੁਵਾ ਮੋਰਚਾ ਦੇ ਪ੍ਰਧਾਨ, ਪਾਰਟੀ ਜਨਰਲ ਸਕੱਤਰ ਅਤੇ ਰਾਸ਼ਟਰੀ ਸਕੱਤਰ ਵਰਗੇ ਅਹੁਦਿਆਂ 'ਤੇ ਰਹੇ। ਕੁਮਾਰ ਤੇਜ਼ੀ ਨਾਲ ਰਾਜਨੀਤਕ ਪੌੜੀਆਂ ਚੜ੍ਹੇ, ਜਿਨ੍ਹਾਂ ਨੇ ਆਰ. ਐਸ. ਐਸ. ਵਰਕਰ ਵਜੋਂ ਸ਼ੁਰੂਆਤ ਕੀਤੀ ਤੇ ਉਮਰ ਦੇ ਤੀਜੇ ਦਹਾਕੇ 'ਚ ਕੇਂਦਰੀ ਮੰਤਰੀ ਬਣੇ। ਉਸ ਸਾਲ 1998 'ਚ ਅਟਲ ਬਿਹਾਰੀ ਵਾਜਪਾਈ ਸਰਕਾਰ ਦੀ ਕੈਬਨਿਟ 'ਚ ਸਭ ਤੋਂ ਨੌਜਵਾਨ ਮੰਤਰੀ ਸਨ। ਭਾਜਪਾ ਸੂਬਾ ਪ੍ਰਧਾਨ ਯੇਦੀਯੁਰੱਪਾ ਸਮੇਤ ਕੁਮਾਰ ਅਹਿਜੇ ਕੁਝ ਆਗੂਆਂ 'ਚ ਸ਼ਾਮਿਲ ਹਨ, ਜਿਨ੍ਹਾਂ ਨੇ ਕਰਨਾਟਕ 'ਚ ਭਾਜਪਾ ਨੂੰ ਮਜ਼ਬੂਤ ਕੀਤਾ ਤੇ ਸਾਲ 2008 ਦੌਰਾਨ ਦੱਖਣੀ ਭਾਰਤ 'ਚ ਪਹਿਲੀ ਵਾਰ ਭਾਜਪਾ ਦੀ ਸਰਕਾਰ ਬਣਾਈ।

ਗੁਰਮੀਤ ਰਾਮ ਰਹੀਮ ਨੂੰ ਜ਼ਿੰਦਗੀ 'ਚ ਕਦੇ ਨਹੀਂ ਮਿਲਿਆ-ਅਕਸ਼ੈ ਕੁਮਾਰ

ਕਿਹਾ, ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦਾ ਹਾਂ

ਮੁੰਬਈ, 12 ਨਵੰਬਰ (ਏਜੰਸੀ)-ਪੰਜਾਬ 'ਚ ਸਾਲ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਬਾਅਦ 'ਚ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੀ ਜਾਂਚ ਕਰ ਰਹੀ ਸੂਬੇ ਦੀ ਮੌਜੂਦਾ ਕੈਪਟਨ ਸਰਕਾਰ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਬੀਤੇ ਕੱਲ੍ਹ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਕਰਦਿਆਂ 21 ਨਵੰਬਰ ਨੂੰ ਤਲਬ ਕੀਤਾ ਸੀ, ਜਿਸ 'ਤੇ ਹੁਣ ਅਕਸ਼ੈ ਕੁਮਾਰ ਦਾ ਸਪੱਸ਼ਟੀਕਰਨ ਆਇਆ ਹੈ। ਇਸ ਮਾਮਲੇ 'ਚ ਅਕਸ਼ੈ ਕੁਮਾਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮੇਰੇ ਧਿਆਨ 'ਚ ਆਇਆ ਹੈ ਕਿ ਸੋਸ਼ਲ ਮੀਡੀਆ 'ਤੇ ਅਜਿਹੀਆਂ ਕੁਝ ਅਫ਼ਵਾਹਾਂ ਅਤੇ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਮੈਂ ਸੁਖਬੀਰ ਸਿੰਘ ਬਾਦਲ ਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੀਟਿੰਗ ਆਪਣੇ ਘਰ 'ਚ ਕਰਵਾਈ ਸੀ। ਅਕਸ਼ੈ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਝੂਠ ਦੱਸਿਆ। ਅਕਸ਼ੈ ਨੇ ਕਿਹਾ ਕਿ ਮੈਂ ਕਦੇ ਵੀ ਆਪਣੀ ਜ਼ਿੰਦਗੀ 'ਚ ਡੇਰਾ ਮੁਖੀ ਨੂੰ ਕਿਤੇ ਨਹੀਂ ਮਿਲਿਆ। ਅਕਸ਼ੈ ਨੇ ਕਿਹਾ ਕਿ ਮੁੰਬਈ 'ਚ ਜੁਹੂ ਸਥਿਤ ਮੇਰੇ ਘਰ ਕਦੇ ਡੇਰਾ ਮੁਖੀ ਦੇ ਆਉਣ ਦੀ ਗੱਲ ਮੈਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗੀ, ਜਦਕਿ ਘਰ ਦੀ ਗੱਲ ਤਾਂ ਦੂਰ ਅਸੀਂ ਇਕ-ਦੂਜੇ ਨੂੰ ਕਦੇ ਰਸਤਿਆਂ 'ਚ ਵੀ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਮੈਂ ਆਪਣੇ ਕੈਰੀਅਰ 'ਚ ਪੰਜਾਬੀ ਸੱਭਿਆਚਾਰ ਤੇ ਸਿੱਖ ਧਰਮ ਦੀਆਂ ਅਮੀਰ ਇਤਿਹਾਸਕ ਰਵਾਇਤਾਂ ਨੂੰ ਉਤਸ਼ਾਹਿਤ ਕਰਨ ਲਈ 'ਸਿੰਘ ਇਜ਼ ਕਿੰਗ' 'ਕੇਸਰੀ' (ਸਾਰਾਗੜ੍ਹੀ ਦੀ ਲੜਾਈ 'ਤੇ ਆਧਾਰਿਤ) ਵਰਗੀਆਂ ਫ਼ਿਲਮਾਂ ਬਣਾਈਆਂ ਹਨ। ਅਕਸ਼ੈ ਨੇ ਕਿਹਾ ਕਿ ਮੈਨੂੰ ਆਪਣੇ ਪੰਜਾਬੀ ਹੋਣ 'ਤੇ ਮਾਣ ਹੈ ਅਤੇ ਮੈਂ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦਾ ਹਾਂ। ਮੈਂ ਅਜਿਹਾ ਕੁਝ ਨਹੀਂ ਕਰਾਂਗਾ ਕਿ ਜਿਸ ਨਾਲ ਮੇਰੇ ਉਨ੍ਹਾਂ ਪੰਜਾਬੀ ਭਰਾਵਾਂ ਤੇ ਭੈਣਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇ, ਜਿਨ੍ਹਾਂ ਦਾ ਮੈਂ ਤਹਿ-ਦਿਲੋਂ ਸਤਿਕਾਰ ਕਰਦਾ ਹਾਂ। ਅਕਸ਼ੈ ਨੇ ਕਿਹਾ ਕਿ ਮੇਰਾ ਉਪਰੋਕਤ ਬਿਆਨ ਬਿਲਕੁਲ ਸੱਚ ਹੈ ਅਤੇ ਮੈਂ ਚੁਣੌਤੀ ਦਿੰਦਾ ਹਾਂ ਕਿ ਕੋਈ ਵੀ ਉਕਤ ਸਾਰੀਆਂ ਗੱਲਾਂ ਨੂੰ ਗ਼ਲਤ ਸਿੱਧ ਕਰਕੇ ਵਿਖਾਏ।

ਪਾਕਿ ਵਲੋਂ ਮੁੜ ਸਨਾਈਪਰ ਹਮਲਾ-ਜਵਾਨ ਸ਼ਹੀਦ

ਸ੍ਰੀਨਗਰ, 12 ਨਵੰਬਰ (ਮਨਜੀਤ ਸਿੰਘ)-ਜੰਮੂ ਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਮੇਂਢਰ ਸੈਕਟਰ ਵਿਚ ਪਾਕਿਸਤਾਨ ਵਲੋਂ ਕੰਟਰੋਲ ਰੇਖਾ ਪਾਰੋਂ ਕੀਤੇ ਸਨਾਈਪਰ ਹਮਲੇ 'ਚ ਇਕ ਹੋਰ ਜਵਾਨ ਸ਼ਹੀਦ ਹੋ ਗਿਆ ਅਤੇ ਦੂਸਰਾ ਜ਼ਖ਼ਮੀ ਹੋ ਗਿਆ। ਪਹਿਲਾਂ ਮਿਲੀਆਂ ਰਿਪੋਰਟਾਂ ਮੁਤਾਬਿਕ ਪੁਣਛ ਜ਼ਿਲ੍ਹੇ ਦੇ ਮੇਂਢਰ ਇਲਾਕੇ ਵਿਚ ਕੰਟਰੋਲ ਰੇਖਾ ਦੇ ਨਾਲ-ਨਾਲ ਗੋਲੀਬਾਰੀ ਦੀ ਤਾਜ਼ਾ ਘਟਨਾ ਵਿਚ ਦੋ ਸੈਨਿਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਨੇ ਬਾਅਦ ਵਿਚ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਦਿੱਤਾ। ਮਾਰੇ ਗਏ ਸੈਨਿਕ ਦੀ ਪਛਾਣ ਲਾਂਸ ਨਾਇਕ ਐਂਟਨੀ ਸੇਬਸਤੀਅਨ ਵਜੋਂ ਕੀਤੀ ਗਈ। ਜ਼ਖ਼ਮੀ ਸੈਨਿਕ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸ ਹਮਲੇ ਵਿਚ ਸਨਾਈਪਰ ਦੀ ਵਰਤੋਂ ਕੀਤੇ ਜਾਣ ਦਾ ਸ਼ੱਕ ਹੈ। ਦੋਵੇਂ ਜਵਾਨ ਫ਼ੌਜ ਦੀ 70 ਫੀਲਡ ਰੈਜੀਮੈਂਟ ਨਾਲ ਸਬੰਧਿਤ ਸਨ ਤੇ 4 ਮਰਾਠਾ ਨਾਲ ਤਾਇਨਾਤ ਸਨ।

ਸਰਕਾਰ ਨੇ ਰਾਫ਼ੇਲ ਦੀਆਂ ਕੀਮਤਾਂ ਬਾਰੇ ਜਾਣਕਾਰੀ ਸੁਪਰੀਮ ਕੋਰਟ ਨੂੰ ਸੌਂਪੀ

ਨਵੀਂ ਦਿੱਲੀ, 12 ਨਵੰਬਰ (ਜਗਤਾਰ ਸਿੰਘ)-ਕੇਂਦਰ ਨੇ ਸੁਪਰੀਮ ਕੋਰਟ ਦੇ ਹੁਕਮ ਦੀ ਪਾਲਣਾ ਕਰਦਿਆਂ ਰਾਫ਼ੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਨਾਲ ਸਬੰਧਿਤ ਦਸਤਾਵੇਜ਼ ਬਿਨੈਕਾਰਾਂ ਨੂੰ ਸੌਂਪ ਦਿੱਤੇ, ਜਿਨ੍ਹਾਂ ਨੇ 36 ਰਾਫ਼ੇਲ ਜਹਾਜ਼ਾਂ ਦੀ ਫਰਾਂਸ ਤੋਂ ਖ਼ਰੀਦ ਕਰਨ ਦੀ ਪ੍ਰਕਿਰਿਆ ਦੀ ...

ਪੂਰੀ ਖ਼ਬਰ »

ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣਗੇ ਬਾਦਲ ਤੇ ਸੁਖਬੀਰ

ਅਕਾਲੀ ਦਲ ਵਲੋਂ ਐਸ.ਆਈ.ਟੀ. ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ

ਚੰਡੀਗੜ੍ਹ, 12 ਨਵੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਵਿਰੋਧ 'ਚ ਅਕਤੂਬਰ 2015 'ਚ ਧਰਨਾ ਦੇਣ ਵਾਲੇ ਸਿੱਖ ਸ਼ਰਧਾਲੂਆਂ 'ਤੇ ਪਿਛਲੀ ਅਕਾਲੀ-ਭਾਜਪਾ ...

ਪੂਰੀ ਖ਼ਬਰ »

ਪ੍ਰਦੂਸ਼ਣ ਨੂੰ ਲੈ ਕੇ ਐਨ. ਜੀ. ਟੀ. ਸਖ਼ਤ

ਪੰਜਾਬ ਤੇ ਹਰਿਆਣਾ ਸਮੇਤ ਪੰਜ ਸੂਬਿਆਂ ਦੇ ਮੁੱਖ ਸਕੱਤਰ ਤਲਬ

ਨਵੀਂ ਦਿੱਲੀ, 12 ਨਵੰਬਰ (ਜਗਤਾਰ ਸਿੰਘ)- ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਪੱਧਰ ਦੀ ਖ਼ਤਰਨਾਕ ਸਥਿਤੀ ਦੇ ਮੱਦੇਨਜ਼ਰ ਕੌਮੀ ਗ੍ਰੀਨ ਟ੍ਰਿਬਿਊਨਲ (ਐਨ. ਜੀ. ਟੀ.) ਨੇ ਖੁਦ ਹੀ ਨੋਟਿਸ ਲੈਂਦੇ ਹੋਏ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਪ੍ਰਿੰਸੀਪਲ ਸਕੱਤਰ ...

ਪੂਰੀ ਖ਼ਬਰ »

ਰਾਹੁਲ ਵਲੋਂ ਟਵਿੱਟਰ ਦੇ ਸੀ.ਈ.ਓ. ਨਾਲ ਮੁਲਾਕਾਤ

ਨਵੀਂ ਦਿੱਲੀ, 12 ਨਵੰਬਰ (ਪੀ.ਟੀ.ਆਈ.)-ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ ਦੇ ਸੀ.ਈ.ਓ. ਜੈਕ ਡੋਰਸੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਟਵਿੱਟਰ ਦੇ ਸਹਿ-ਸੰਸਥਾਪਕ ਡੋਰਸੇ ਨੇ ਦੱਸਿਆ ਹੈ ਕਿ ਫ਼ਰਜ਼ੀ ਖ਼ਬਰਾਂ ਨਾਲ ਨਜਿੱਠਣ ਲਈ ਕਦਮ ਚੁੱਕੇ ਜਾ ਰਹੇ ਹਨ। ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਅਯੁੱਧਿਆ ਮਾਮਲੇ 'ਚ ਛੇਤੀ ਸੁਣਵਾਈ ਤੋਂ ਇਨਕਾਰ

ਹਿੰਦੂ ਮਹਾਸਭਾ ਦੀ ਪਟੀਸ਼ਨ ਖ਼ਾਰਜ

ਨਵੀਂ ਦਿੱਲੀ, 12 ਨਵੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਅਯੁੱਧਿਆ ਮਾਮਲੇ 'ਚ ਛੇਤੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ ਅੱਜ ਸਰਬਉੱਚ ਅਦਾਲਤ ਨੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਮਾਮਲੇ 'ਚ ਹਿੰਦੂ ਮਹਾਸਭਾ ਦੀ ਛੇਤੀ ਸੁਣਵਾਈ ਕਰਨ ਦੀ ਪਟੀਸ਼ਨ ...

ਪੂਰੀ ਖ਼ਬਰ »

ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲੇ 2382 ਭਾਰਤੀ ਸੜ ਰਹੇ ਹਨ ਅਮਰੀਕਾ ਦੀਆਂ ਜੇਲ੍ਹਾਂ 'ਚ

ਵਾਸਿੰਗਟਨ, 12 ਨਵੰਬਰ (ਪੀ. ਟੀ. ਆਈ.)-ਰਾਜਸੀ ਸ਼ਰਨ ਮੰਗਣ ਲਈ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਲਗਪਗ 2400 ਭਾਰਤੀ ਉਥੋਂ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਸੜ ਰਹੇ ਹਨ। ਇਨ੍ਹਾਂ ਭਾਰਤੀਆਂ ਵਿਚੋਂ ਬਹੁਤੇ ਪੰਜਾਬ ਨਾਲ ਸਬੰਧਿਤ ਹਨ ...

ਪੂਰੀ ਖ਼ਬਰ »

ਸੀ. ਬੀ. ਆਈ. ਦੀ ਅੰਦਰੂਨੀ ਜੰਗ ਦਾ ਮਾਮਲਾ

ਕੇਂਦਰੀ ਵਿਜੀਲੈਂਸ ਕਮਿਸ਼ਨ ਵਲੋਂ ਜਾਂਚ ਰਿਪੋਰਟ ਸੀਲਬੰਦ ਲਿਫ਼ਾਫੇ 'ਚ ਸੁਪਰੀਮ ਕੋਰਟ 'ਚ ਪੇਸ਼

ਨਵੀਂ ਦਿੱਲੀ, 12 ਨਵੰਬਰ (ਜਗਤਾਰ ਸਿੰਘ)-ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਵਲੋਂ ਅੱਜ ਸੀ. ਬੀ. ਆਈ. ਦੇ ਡਾਇਰੈਕਟਰ ਅਲੋਕ ਵਰਮਾ ਨਾਲ ਸਬੰਧਿਤ ਮਾਮਲੇ 'ਚ ਆਪਣੀ ਮੁਢਲੀ ਰਿਪੋਰਟ ਸੁਪਰੀਮ ਕੋਰਟ ਵਿਚ ਪੇਸ਼ ਕੀਤੀ ਗਈ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਐਸ. ਕੇ. ...

ਪੂਰੀ ਖ਼ਬਰ »

ਈਰਾਨ ਪ੍ਰਮਾਣੂ ਸਮਝੌਤੇ ਦੀਆਂ ਸ਼ਰਤਾਂ 'ਤੇ ਅਜੇ ਵੀ ਕਾਇਮ ਹੈ- ਆਈ.ਏ.ਈ.ਏ.

ਵਿਆਨਾ, 12 ਨਵੰਬਰ (ਏਜੰਸੀ)- ਅਮਰੀਕਾ ਵਲੋਂ ਈਰਾਨ ਖ਼ਿਲਾਫ਼ ਲਗਾਈਆਂ ਗਈਆਂ ਤਾਜ਼ਾ ਪਾਬੰਦੀਆਂ ਦੇ ਕੁਝ ਦਿਨਾਂ ਬਾਅਦ ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨ ਸੰਸਤਾ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਈਰਾਨ ਅਜੇ ਵੀ ਅੰਤਰਰਾਸ਼ਟਰੀ ਤਾਕਤਾਂ ਵਲੋਂ ਪ੍ਰਮਾਣੂ ਸਮਝੌਤੇ ਤਹਿਤ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਨਕਸਲੀਆਂ ਨਾਲ ਮੁਕਾਬਲੇ ਦੌਰਾਨ 5 ਕਮਾਂਡੋ ਜ਼ਖ਼ਮੀ

ਰਾਏਪੁਰ, 12 ਨਵੰਬਰ (ਏਜੰਸੀ)-ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ ਦੌਰਾਨ ਜ਼ਿਲ੍ਹਾ ਬੀਜਾਪੁਰ 'ਚ ਹੋਏ ਦੋ ਮੁਕਾਬਲਿਆਂ ਵਿਚ ਕੋਬਰਾ ਦੇ ਪੰਜ ਜਵਾਨ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਰਾਏਪੁਰ ਤੋਂ 500 ਕਿੱਲੋਮੀਟਰ ਦੂਰ ਪਾਮੇਡ ਦੇ ਜੰਗਲ 'ਚ ...

ਪੂਰੀ ਖ਼ਬਰ »

ਕਾਬੁਲ 'ਚ ਆਤਮਘਾਤੀ ਹਮਲਾ-6 ਮੌਤਾਂ

ਕਾਬਲ, 12 ਨਵੰਬਰ (ਏਜੰਸੀ)-ਅਫ਼ਗਾਨਿਸਤਾਨ 'ਚ ਘੱਟ ਗਿਣਤੀ ਹਜ਼ਾਰਾ ਭਾਈਚਾਰੇ 'ਤੇ ਤਾਲਿਬਾਨ ਵਲੋਂ ਕੀਤੇ ਜਾਂਦੇ ਹਮਲਿਆਂ ਵਿਰੁੱਧ ਕਾਬੁਲ 'ਚ ਕੀਤੇ ਜਾ ਰਹੇ ਪ੍ਰਦਰਸ਼ਨ ਨੇੜੇ ਆਤਮਘਾਤੀ ਹਮਲਾ ਹੋਣ ਨਾਲ 6 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 8 ਜ਼ਖ਼ਮੀ ਹੋ ਗਏ ਹਨ। ਸਿਹਤ ਮੰਤਰੀ ...

ਪੂਰੀ ਖ਼ਬਰ »

ਨਫ਼ਰਤੀ ਸੁਨੇਹਿਆਂ 'ਤੇ ਰੋਕ ਨਾ ਲਗਾਏ ਜਾਣ 'ਤੇ ਹੋਵੇਗੀ ਸਖ਼ਤ ਕਾਰਵਾਈ

ਨਵੀਂ ਦਿੱਲੀ, 12 ਨਵੰਬਰ (ਪੀ.ਟੀ.ਆਈ.)-ਸਰਕਾਰ ਨੇ ਇਤਰਾਜ਼ਯੋਗ ਅਤੇ ਗ਼ੈਰ-ਕਾਨੂੰਨੀ ਸਮੱਗਰੀ ਹਟਾਉਣ ਦਾ ਕੰਮ ਢਿੱਲੀ ਗਤੀ ਨਾਲ ਕਰਨ ਲਈ ਟਵਿੱਟਰ ਦੀ ਖ਼ਿਚਾਈ ਕਰਦਿਆਂ ਕਿਹਾ ਕਿ ਇਸ ਨਾਲ ਨਫ਼ਰਤੀ ਸੁਨੇਹੇ ਅਤੇ ਅਫ਼ਵਾਹਾਂ ਦੇ ਫ਼ੈਲਣ 'ਚ ਮਦਦ ਮਿਲਦੀ ਹੈ ਜੋ ਔਰਤਾਂ ਖ਼ਿਲਾਫ਼ ਹਿੰਸਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX