ਤਾਜਾ ਖ਼ਬਰਾਂ


ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਔਰਤ ਨੇ ਕੀਤੀ ਖ਼ੁਦਕੁਸ਼ੀ
. . .  11 minutes ago
ਲਹਿਰਾਗਾਗਾ, 17 ਦਸੰਬਰ (ਗਰਗ, ਗੋਇਲ, ਢੀਂਡਸਾ) - ਸਥਾਨਕ ਵਾਰਡ ਨੰਬਰ 3 'ਚ ਇੱਕ ਵਿਆਹੁਤਾ ਔਰਤ ਗਗਨਦੀਪ ਕੌਰ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ । ਪੁਲਿਸ ਨੇ ਮ੍ਰਿਤਕ....
ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਸਰਪੰਚ ਅਤੇ ਪੰਚ ਦੇ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  12 minutes ago
ਅਜਨਾਲਾ, 17 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਦੂਸਰੇ ਦਿਨ ਬਲਾਕ ਅਜਨਾਲਾ ਅਧੀਨ ਆਉਂਦੀਆਂ ਵੱਖ-ਵੱਖ ਪੰਚਾਇਤਾਂ ਲਈ 10 ਸਰਪੰਚ ਅਤੇ 46 ਪੰਚ ਦੇ ਉਮੀਦਵਾਰਾਂ.....
'84 ਕਤਲੇਆਮ ਮਾਮਲਾ : ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਸਿੱਖਾਂ ਦੇ ਜ਼ਖ਼ਮਾਂ 'ਤੇ ਛਿੜਕਿਆ ਲੂਣ- ਭਗਵੰਤ ਮਾਨ
. . .  23 minutes ago
ਨਵੀਂ ਦਿੱਲੀ, 17 ਦਸੰਬਰ- 1984 ਦੇ ਸਿੱਖ ਕਤਲੇਆਮ ਮਾਮਲੇ 'ਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ ਦੋਸ਼ੀ ਕਰਾਰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹਾਈਕੋਰਟ ਦੇ ਇਸ ਫ਼ੈਸਲੇ 'ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ...
ਪੰਜਾਬ ਭਰ 'ਚ ਪੈਨਸ਼ਨਰਾਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ
. . .  38 minutes ago
ਸੰਗਰੂਰ, 17 ਦਸੰਬਰ (ਧੀਰਜ ਪਸ਼ੋਰੀਆ)- ਅੱਜ ਪੈਨਸ਼ਨਰਜ਼ ਦਿਵਸ ਮੌਕੇ ਪੂਰੇ ਪੰਜਾਬ ਭਰ 'ਚ ਥਾਂ-ਥਾਂ ਹੋਏ ਸਮਾਗਮਾਂ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਕੀਤੀ ਗਈ। ਪੰਜਾਬ ਸਟੇਟ ਪੈਸ਼ਨਰਜ ਕਨਫੈਡਰੇਸ਼ਨ ਦੇ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਨੇ .....
ਭਾਰਤ-ਆਸਟ੍ਰੇਲੀਆ ਦੂਜਾ ਟੈਸਟ ਮੈਚ : ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤ 112/5
. . .  about 1 hour ago
ਪਾਕਿਸਤਾਨ ਦੀ ਜੇਲ੍ਹ 'ਚ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਦੀ ਕੱਲ੍ਹ ਹੋ ਸਕਦੀ ਹੈ ਰਿਹਾਈ
. . .  54 minutes ago
ਇਸਲਾਮਾਬਾਦ, 17 ਦਸੰਬਰ- ਪਾਕਿਸਤਾਨ ਦੀ ਕੋਹਾਟ ਸੈਂਟਰਲ ਜੇਲ੍ਹ 'ਚ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਦੀ ਕੱਲ੍ਹ ਰਿਹਾਈ ਹੋ ਸਕਦੀ ਹੈ। ਦੱਸ ਦਈਏ ਕਿ ਮੁੰਬਈ ਦੇ ਰਹਿਣ ਵਾਲੇ ਹਾਮਿਦ ਨੂੰ ਨਵੰਬਰ, 2012 'ਚ ਹਿਰਾਸਤ 'ਚ ਲਿਆ ਗਿਆ ਸੀ। ਉਸ ਨੂੰ...
3 ਦਿਨ ਦੇ ਪੁਲਿਸ ਰਿਮਾਂਡ 'ਤੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ
. . .  55 minutes ago
ਮੋਹਾਲੀ, 17 ਦਸੰਬਰ (ਜਸਬੀਰ ਜੱਸੀ)- ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਅਦਾਲਤ ਵੱਲੋਂ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
ਆਵਾਰਾ ਪਸ਼ੂਆਂ ਚੋਂ ਤੰਗ ਕਿਸਾਨਾਂ ਨੇ ਥਾਂ-ਥਾਂ ਦਿੱਤੇ ਧਰਨੇ
. . .  about 1 hour ago
ਸੰਗਰੂਰ, 17 ਦਸੰਬਰ (ਧੀਰਜ ਪਸ਼ੋਰੀਆ)- ਕਣਕ ਦੀ ਫ਼ਸਲ 'ਚ ਉਜਾੜ ਕਰ ਰਹੇ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਸਥਾਈ ਹੱਲ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੱਦੇ 'ਤੇ ਕਿਸਾਨਾਂ ਨੇ ਜ਼ਿਲ੍ਹਾ ਹੈੱਡਕੁਆਟਰ 'ਤੇ ਧਰਨਾ ਦਿੱਤਾ । ਇਸ ਮੌਕੇ ਉਨ੍ਹਾਂ.....
'84 ਕਤਲੇਆਮ ਮਾਮਲੇ 'ਚ ਹਾਈਕੋਰਟ ਦੇ ਫ਼ੈਸਲੇ ਦਾ ਕੈਪਟਨ ਵਲੋਂ ਸਵਾਗਤ, ਗਾਂਧੀ ਪਰਿਵਾਰ ਦੀ ਭੂਮਿਕਾ ਨੂੰ ਨਕਾਰਿਆ
. . .  about 1 hour ago
ਚੰਡੀਗੜ੍ਹ, 17 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਸਿੱਖ ਕਤਲੇਆਮ ਮਾਮਲੇ 'ਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਮੁੱਖ ਮੰਤਰੀ ਦੇ ਦਫ਼ਤਰ...
ਕਮਲ ਨਾਥ ਬਣੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ
. . .  about 1 hour ago
ਭੋਪਾਲ, 17 ਦਸੰਬਰ- ਕਮਲ ਨਾਥ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣ ਗਏ ਹਨ। ਅੱਜ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ.....
ਸੱਜਣ ਕੁਮਾਰ ਨੂੰ ਹੋਈ ਸਜ਼ਾ ਨੇ ਕਾਂਗਰਸ ਦਾ ਚਿਹਰਾ ਕੀਤਾ ਨੰਗਾ - ਹਰਪਾਲ ਸਿੰਘ ਚੀਮਾ
. . .  about 1 hour ago
ਸੰਗਰੂਰ, 17 ਦਸੰਬਰ (ਦਮਨਜੀਤ ਸਿੰਘ)- ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ 84 ਸਿੱਖ ਨਸਲਕੁਸ਼ੀ 'ਚ ਅਦਾਲਤ ਵੱਲੋਂ ਕਾਂਗਰਸ ਦੇ ਵੱਡੇ ਨੇਤਾ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ.....
'84 ਸਿੱਖ ਕਤਲੇਆਮ ਮਾਮਲਾ : ਹਰਸਿਮਰਤ ਬਾਦਲ ਨੇ ਕਿਹਾ- ਅੱਜ ਸੱਜਣ ਨੂੰ ਸਜ਼ਾ ਹੋਈ, ਕੱਲ੍ਹ ਗਾਂਧੀ ਪਰਿਵਾਰ ਨੂੰ ਹੋਵੇਗੀ
. . .  about 2 hours ago
ਚੰਡੀਗੜ੍ਹ, 17 ਦਸੰਬਰ- 1984 ਸਿੱਖ ਕਤਲੇਆਮ ਨਾਲ ਸੰਬੰਧਿਤ ਇੱਕ ਮਾਮਲੇ 'ਚ ਦਿੱਲੀ ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਸਵਾਗਤ ਕੀਤਾ ਹੈ। ਇਸ ਸੰਬੰਧੀ ਇੱਕ ਪ੍ਰੈੱਸ ਕਾਨਫਰੰਸ ਕਰਕੇ ਕੇਂਦਰੀ ਮੰਤਰੀ...
ਸੱਜਣ ਕੁਮਾਰ ਸਣੇ ਸਿੱਖ ਨਸਲਕੁਸ਼ੀ ਦੇ ਹੋਰਨਾਂ ਦੋਸ਼ੀਆਂ ਨੂੰ ਫਾਂਸੀ ਹੀ ਸਿੱਖਾਂ ਲਈ ਅਸਲ ਨਿਆਂ - ਭਾਈ ਲੌਂਗੋਵਾਲ
. . .  about 2 hours ago
ਸੰਗਰੂਰ, 17 ਦਸੰਬਰ (ਦਮਨਜੀਤ ਸਿੰਘ) -ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕੇ ਅਦਾਲਤ ਵੱਲੋਂ ਅੱਜ 34 ਸਾਲਾਂ ਬਾਅਦ ਭਾਵੇਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ ਪਰ ਜਿਸ ਦਿਨ ਸੱਜਣ.....
ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਭਰ 'ਚ ਟਰੈਕਟਰਾਂ ਸਮੇਤ ਕੀਤਾ ਗਿਆ ਰੋਸ ਪ੍ਰਦਰਸ਼ਨ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ (ਰਣਜੀਤ ਸਿੰਘ ਢਿੱਲੋਂ) -ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਅੱਜ ਐੱਸ.ਡੀ.ਐੱਮ. ਦਫ਼ਤਰਾਂ ਅੱਗੇ ਪੰਜਾਬ ਭਰ 'ਚ ਟਰੈਕਟਰਾਂ ਸਮੇਤ ਰੋਸ ਵਿਖਾਵੇ ਕੀਤੇ ਗਏ ਜਿਸ 'ਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਘਟਾਉਣ ਦੀ ਮੰਗ.....
ਕੈਪਟਨ ਅਮਰਿੰਦਰ ਸਿੰਘ ਦਾ ਹੋਇਆ ਆਪਰੇਸ਼ਨ, ਗੁਰਦੇ ਦੀ ਪੱਥਰੀ ਤੋਂ ਸਨ ਪਰੇਸ਼ਾਨ
. . .  about 2 hours ago
ਚੰਡੀਗੜ੍ਹ, 17 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੁਰਦੇ ਦੀ ਪੱਥਰੀ ਦਾ ਆਪਰੇਸ਼ਨ ਸਫ਼ਲ ਰਿਹਾ ਹੈ। ਉਨ੍ਹਾਂ ਨੂੰ ਲੰਘੇ ਦਿਨ ਚੰਡੀਗੜ੍ਹ ਸਥਿਤ ਪੀ. ਜੀ. ਆਈ. ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਸੰਬੰਧੀ ਇੱਕ ਸਰਕਾਰੀ ਬੁਲਾਰੇ...
ਪਿੰਡ ਭੁੱਲਰ ਗੋਲੀ ਕਾਂਡ 'ਚ ਜ਼ਖ਼ਮੀ ਨੌਜਵਾਨ ਨੇ ਤੋੜਿਆ ਦਮ
. . .  about 2 hours ago
'84 ਕਤਲੇਆਮ ਮਾਮਲਾ : ਦਿੱਲੀ ਹਾਈਕੋਰਟ ਦੇ ਫ਼ੈਸਲੇ ਦਾ ਭਾਈ ਲੌਂਗੋਵਾਲ ਨੇ ਕੀਤਾ ਸਵਾਗਤ
. . .  about 2 hours ago
ਨਾਮਜ਼ਦਗੀ ਪੱਤਰ ਭਰਨ ਵਾਲੇ ਕੇਂਦਰਾਂ ਅੱਗਿਓਂ ਫਾਈਲਾਂ ਖੋਹਣ ਨੂੰ ਲੈ ਕੇ ਮਚੀ ਹਾਹਾਕਾਰ
. . .  about 1 hour ago
1984 ਕਤਲੇਆਮ ਮਾਮਲੇ 'ਚ ਹਾਈਕੋਰਟ ਦਾ ਫ਼ੈਸਲਾ ਇਤਿਹਾਸਕ- ਹਰਸਿਮਰਤ ਬਾਦਲ
. . .  about 2 hours ago
1984 'ਚ ਜੋ ਕੁੱਝ ਵਾਪਰਿਆ ਉਸ ਬਾਰੇ ਸੋਚ ਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਰਹੇ ਹਨ - ਹਰਸਿਮਰਤ ਕੌਰ ਬਾਦਲ
. . .  about 3 hours ago
1984 ਸਿੱਖ ਕਤਲੇਆਮ ਮਾਮਲਾ : ਅਕਾਲੀ ਦਲ ਵੱਲੋਂ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ
. . .  about 3 hours ago
'84 ਕਤਲੇਆਮ ਮਾਮਲਾ : ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਡਾ. ਅਜਨਾਲਾ ਨੇ ਕੀਤਾ ਸਵਾਗਤ
. . .  about 3 hours ago
ਹਾਈਕੋਰਟ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸਵਾਗਤ
. . .  about 3 hours ago
1984 ਕਤਲੇਆਮ ਮਾਮਲੇ 'ਚ ਸਿੱਖ ਭਾਈਚਾਰੇ ਦੇ ਦੂਜੇ ਦੋਸ਼ੀ ਨੂੰ ਕਾਂਗਰਸ ਅੱਜ ਬਣਾ ਰਹੀ ਹੈ ਮੁੱਖ ਮੰਤਰੀ- ਜੇਤਲੀ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 3 hours ago
ਤਿੰਨ ਤਲਾਕ ਬਿੱਲ ਲੋਕ ਸਭਾ 'ਚ ਪੇਸ਼
. . .  about 4 hours ago
ਭਾਰਤ-ਆਸਟ੍ਰੇਲੀਆ ਦੂਜਾ ਟੈਸਟ ਮੈਚ : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ
. . .  about 4 hours ago
ਭਾਰਤ-ਆਸਟ੍ਰੇਲੀਆ ਦੂਜਾ ਟੈਸਟ ਮੈਚ : ਦੂਜੀ ਪਾਰੀ 'ਚ ਆਸਟ੍ਰੇਲੀਆ 243 ਦੌੜਾਂ 'ਤੇ ਆਲ ਆਊਟ
. . .  about 4 hours ago
ਸੱਜਣ ਕੁਮਾਰ ਅਤੇ ਟਾਈਟਲਰ ਨੂੰ ਮੌਤ ਦੀ ਸਜ਼ਾ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ- ਸਿਰਸਾ
. . .  about 4 hours ago
ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੱਜ ਦੂਜਾ ਦਿਨ
. . .  about 4 hours ago
ਅਸ਼ੋਕ ਗਹਿਲੋਤ ਨੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 5 hours ago
1984 ਸਿੱਖ ਕਤਲੇਆਮ ਮਾਮਲਾ : ਹਾਈਕੋਰਟ ਵੱਲੋਂ ਸੱਜਣ ਕੁਮਾਰ ਦੋਸ਼ੀ ਕਰਾਰ, ਉਮਰ ਕੈਦ ਦੀ ਸਜ਼ਾ
. . .  about 5 hours ago
1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ
. . .  about 5 hours ago
1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਦੋਸ਼ੀ ਕਰਾਰ
. . .  about 5 hours ago
ਤਰਨਤਾਰਨ 'ਚ ਚੋਰੀ ਦੇ ਮੋਟਰਸਾਈਕਲਾਂ ਸਣੇ ਇੱਕ ਕਾਬੂ
. . .  about 6 hours ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਲੰਚ ਤੱਕ ਆਸਟ੍ਰੇਲੀਆ ਦੂਜੀ ਪਾਰੀ 'ਚ 190/4
. . .  about 6 hours ago
ਰਾਫੇਲ ਦੇ ਮੁੱਦੇ 'ਤੇ ਜਾਖੜ ਨੇ ਲੋਕ ਸਭਾ 'ਚ ਪੇਸ਼ ਕੀਤਾ ਵਿਸ਼ੇਸ਼ ਅਧਿਕਾਰ ਮਤੇ ਦਾ ਨੋਟਿਸ
. . .  about 6 hours ago
ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮਾਂ 'ਚ ਨਹੀਂ ਸ਼ਾਮਲ ਹੋਣਗੇ ਮਾਇਆਵਤੀ ਅਤੇ ਅਖਿਲੇਸ਼
. . .  about 6 hours ago
ਪੰਜਾਬ 'ਚ ਅੱਜ ਥਾਂ-ਥਾਂ ਮਨਾਇਆ ਜਾ ਰਿਹਾ ਹੈ 'ਪੈਨਸ਼ਨਰਜ਼ ਦਿਵਸ'
. . .  about 7 hours ago
ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਅੱਜ ਕਾਂਗਰਸ ਦੇ ਮੁੱਖ ਮੰਤਰੀ ਚੁੱਕਣਗੇ ਸਹੁੰ
. . .  about 7 hours ago
ਜ਼ਿੰਬਾਬਵੇ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ
. . .  about 7 hours ago
ਬੈਂਕ 'ਚ ਲੱਗੀ ਭਿਆਨਕ ਅੱਗ, ਪੂਰਾ ਸਮਾਨ ਸੜ ਕੇ ਸੁਆਹ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਕੈਪਟਨ ਅਮਰਿੰਦਰ ਸਿੰਘ ਪੀ.ਜੀ.ਆਈ. ਦਾਖਲ
. . .  1 day ago
ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  1 day ago
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਪੋਹ ਸੰਮਤ 550
ਿਵਚਾਰ ਪ੍ਰਵਾਹ: ਸਾਨੂੰ ਅਮਨ-ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਅਜਿਹੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਪਹਿਲਾ ਸਫ਼ਾ

ਨਾਰਾਜ਼ ਟਕਸਾਲੀ ਆਗੂਆਂ ਨੇ ਬਣਾਈ ਸ਼ੋ੍ਰਮਣੀ ਅਕਾਲੀ ਦਲ (ਟਕਸਾਲੀ) ਪਾਰਟੀ

ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਨੂੰ ਬਣਾਇਆ ਪ੍ਰਧਾਨ
ਅੰਮਿ੍ਤਸਰ, 16 ਦਸੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ (ਬ) ਨਾਲ ਕਾਫ਼ੀ ਸਮੇਂ ਤੋਂ ਨਾਰਾਜ਼ ਆਗੂਆਂ ਵਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ ਅਰਦਾਸ ਕਰਕੇ ਨਵੀਂ ਸਿਆਸੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ (ਟਕਸਾਲੀ) ਦੀ ਸਥਾਪਨਾ ਕੀਤੀ ਗਈ ਤੇ ਇਸ ਮੌਕੇ ਹਾਜ਼ਰ ਆਗੂਆਂ ਤੇ ਵਰਕਰਾਂ ਵਲੋਂ ਮਾਝੇ ਦੇ ਜਰਨੈਲ ਕਹੇ ਜਾਂਦੇ ਟਕਸਾਲੀ ਅਕਾਲੀ ਆਗੂ ਤੇ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਜੈਕਾਰਿਆਂ ਦੀ ਗੁੂੰਜ ਵਿਚ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ | ਇਸ ਮੌਕੇ ਪਾਸ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਦੋਸ਼ੀ ਬਾਦਲ ਪਰਿਵਾਰ ਅਤੇ ਡੇਰਾ ਸਿਰਸਾ ਵਾਲੇ ਸਾਧ ਰਾਮ ਰਹੀਮ ਵਿਰੁੱਧ ਕਾਰਵਾਈ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ | ਇਸ ਮੌਕੇ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਸੈਂਕੜਿਆਂ ਦੀ ਗਿਣਤੀ 'ਚ ਅਕਾਲੀ ਵਰਕਰ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਹੋਏ ਸਨ | ਇਸ ਮੌਕੇ ਸਾਬਕਾ ਅਰਦਾਸੀਏ ਧਰਮ ਸਿੰਘ ਨੇ ਨਵੇਂ ਅਕਾਲੀ ਦਲ ਦੀ ਸਥਾਪਨਾ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ ਅਰਦਾਸ ਕਰਦਿਆਂ ਕਿਹਾ ਕਿ 1920 ਵਾਲੇ ਅਕਾਲੀ ਦਲ ਦੀ ਮਰਯਾਦਾ ਨੂੰ ਕਾਇਮ ਤੇ ਪ੍ਰਚੰਡ ਕਰਨ ਵਾਸਤੇ ਅਤੇ ਸਿੱਖ ਕੌਮ ਵਿਚ ਆਈਆਂ ਘਾਟਾਂ ਨੂੰ ਦੂਰ ਕਰਨ ਵਾਸਤੇ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਦੀ ਸਥਾਪਨਾ ਕੀਤੀ ਜਾ ਰਹੀ ਹੈ | ਅਰਦਾਸ ਉਪਰੰਤ ਸਾਬਕਾ ਮੰਤਰੀ ਤੇ ਮੈਂਬਰ ਸ਼ੋ੍ਰਮਣੀ ਕਮੇਟੀ ਜਥੇ: ਸੇਵਾ ਸਿੰਘ ਸੇਖਵਾਂ ਨੇ ਜਦੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਨਾਂਅ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਵਜੋਂ ਪੇਸ਼ ਕੀਤਾ ਤੇ ਜਿਸ ਦੀ ਤਾਈਦ ਡਾ: ਰਤਨ ਸਿੰਘ ਅਜਨਾਲਾ ਅਤੇ ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ ਵਲੋਂ ਕੀਤੀ ਗਈ  ਤਾਂ ਹਾਜ਼ਰ ਵਰਕਰਾਂ ਤੇ ਸੰਗਤਾਂ ਨੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ 'ਚ ਪ੍ਰਵਾਨਗੀ ਦਿੱਤੀ | ਇਸ ਮੌਕੇ ਕਿਹਾ ਗਿਆ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ |
ਪੇਸ਼ ਕੀਤੇ ਮਤੇ ਨੂੰ ਸੰਗਤਾਂ ਨੇ ਹੱਥ ਖੜੇ੍ਹ ਕਰ ਕੇ ਤੇ ਜੈਕਾਰੇ ਬੁਲਾ ਕੇ ਦਿੱਤੀ ਪ੍ਰਵਾਨਗੀ
ਇਸ ਮੌਕੇ ਮਨਮੋਹਨ ਸਿੰਘ ਸਠਿਆਲਾ ਵਲੋਂ ਇਕ ਮਤਾ ਪੇਸ਼ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਕਿ ਅੱਜ ਦਾ ਵਿਸ਼ਾਲ ਇਕੱਠ ਬਾਦਲ ਪਰਿਵਾਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਯਾਦਾ ਨੂੰ ਛਿੱਕੇ 'ਤੇ ਟੰਗਦੇ ਹੋਏ ਸਾਧ ਰਾਮ ਰਹੀਮ ਨੂੰ ਬਿਨਾਂ ਮੰਗੇ ਮੁਆਫ਼ੀ ਦੇਣ, ਸ਼ੋ੍ਰਮਣੀ ਕਮੇਟੀ ਦਾ ਰਾਜਸੀਕਰਨ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਅਤੇ ਪੁਰਅਮਨ ਢੰਗ ਨਾਲ ਬਰਗਾੜੀ ਅਤੇ ਬਹਿਬਲ ਕਲਾਂ ਵਿਚ ਵਾਹਿਗੁਰੂ ਦਾ ਜਾਪ ਕਰ ਰਹੇ ਸਿੰਘਾਂ 'ਤੇ ਲਾਠੀਆਂ ਅਤੇ ਗੋਲੀਆਂ ਚਲਾ ਕੇ ਦੋ ਨਿਹੱਥੇ ਸਿੰਘਾਂ ਨੂੰ ਸ਼ਹੀਦ ਕਰਨ ਅਤੇ ਕਈਆਂ ਨੂੰ ਜ਼ਖ਼ਮੀ ਕਰਨ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ | ਇਸ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਸਭ ਕੁਝ ਦੇ ਦੋਸ਼ੀ ਬਾਦਲ ਪਰਿਵਾਰ ਅਤੇ ਸਾਧ ਰਾਮ ਰਹੀਮ ਵਿਰੁੱਧ ਕਾਰਵਾਈ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ |
ਸਰਬੱਤ ਦੇ ਭਲੇ ਲਈ ਕੰਮ ਕਰਾਂਗੇ-ਜਥੇ: ਬ੍ਰਹਮਪੁਰਾ
ਪਾਰਟੀ ਪ੍ਰਧਾਨ ਥਾਪੇ ਜਾਣ ਉਪਰੰਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ 60 ਵਰਿ੍ਹਆਂ ਤੋਂ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਤੇ ਪਾਰਟੀ ਵਲੋਂ ਲਗਾਏ ਮੋਰਚਿਆਂ 'ਚ ਜੇਲ੍ਹਾਂ ਵੀ ਕੱਟੀਆਂ ਹਨ | ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਪਿਛਲੇ ਸਮੇਂ 'ਚ ਬਹੁਤ ਗਲਤੀਆਂ ਕੀਤੀਆਂ, ਜਿਸ ਦਾ ਉਹ ਵਿਰੋਧ ਕਰਦੇ ਰਹੇ ਪਰ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਫ਼ਿਰ ਸੰਗਤਾਂ ਕੋਲ ਪੁੱਜੇ ਹਾਂ | ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸ਼ੋ੍ਰਮਣੀ ਅਕਾਲੀ ਦਲ 'ਤੇ ਕਬਜ਼ਾ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ 1920 ਵਾਲੇ ਸ਼ੋ੍ਰਮਣੀ ਅਕਾਲੀ ਦਲ ਦੇ ਸਿਧਾਂਤਾਂ ਨੂੰ ਲਾਗੂ ਕੀਤਾ ਜਾਵੇਗਾ ਤੇ ਨਵਾਂ ਅਕਾਲੀ ਦਲ ਇਕ ਧਰਮ ਨਿਰਪੱਖ ਸਿਆਸੀ ਪਾਰਟੀ ਹੋਵੇਗੀ ਤੇ ਗਰੀਬ ਮਜ਼ਦੂਰਾਂ, ਕਿਸਾਨਾਂ ਤੇ ਮੁਲਾਜ਼ਮਾਂ ਦੇ ਹੱਕਾਂ ਦੀ ਗੱਲ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਸ਼ੋ੍ਰਮਣੀ ਕਮੇਟੀ ਦੀਆਂ ਆ ਰਹੀਆਂ ਚੋਣਾਂ ਲਈ ਹੁਣ ਤੋਂ ਹੀ ਮੁਹਿੰਮ ਆਰੰਭ ਕੀਤੀ ਜਾ ਰਹੀ ਹੈ ਤੇ ਪਾਰਟੀ ਲਈ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਪਿੰਡ-ਪਿੰਡ ਜਾ ਕੇ ਅਕਾਲੀ ਵਰਕਰਾਂ ਤੇ ਸੰਗਤਾਂ ਨਾਲ ਸੰਪਰਕ ਕੀਤਾ ਜਾਵੇਗਾ | ਇਕ ਸੁਆਲ ਦੇ ਜਵਾਬ 'ਚ ਉਨ੍ਹਾਂ ਸਪੱਸ਼ਟ ਕੀਤਾ ਕਿ ਊਹ ਖੁਦ ਲੋਕ ਸਭਾ ਚੋਣ ਨਹੀਂ ਲੜਣਗੇ ਪਰ ਪਾਰਟੀ ਨੂੰ ਮਾਨਤਾ ਮਿਲਣ ਉਪਰੰਤ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਚੋਣਾਂ ਲੜੀਆਂ ਜਾਣਗੀਆਂ |
ਸੂਚਨਾ ਕੇਂਦਰ 'ਚ ਪ੍ਰੈੱਸ ਕਾਨਫ਼ਰੰਸ ਨਾ ਕਰਨ ਦੇਣ ਲਈ ਸ਼ੋ੍ਰਮਣੀ ਕਮੇਟੀ ਦੀ ਆਲੋਚਨਾ
ਇਸ ਮੌਕੇ ਜਥੇ: ਬ੍ਰਹਮਪੁਰਾ, ਸਾਬਕਾ ਮੰਤਰੀ ਜਥੇ: ਸੇਵਾ ਸਿੰਘ ਸੇਖਵਾਂ ਤੇ ਸਾਬਕਾ ਮੈਂਬਰ ਪਾਰਲੀਮੈਂਟ ਡਾ: ਰਤਨ ਸਿੰਘ ਅਜਨਾਲਾ ਨੇ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪ੍ਰੈੱਸ ਕਾਨਫ਼ਰੰਸ ਨਾ ਕਰਨ ਦੇਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਚਨਾ ਕੇਂਦਰ ਦੇ ਬੂਹੇ ਬੰਦ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਸਾਧ ਸੰਗਤ ਵਾਸਤੇ ਨਹੀਂ, ਬਾਦਲ ਪਰਿਵਾਰ ਵਾਸਤੇ ਹੈ | ਇਸ ਮੌਕੇ ਜਥੇ: ਸੇਖਵਾਂ ਤੇ ਡਾ: ਅਜਨਾਲਾ ਗੱਲਬਾਤ ਕਰਦਿਆਂ ਕਿਹਾ ਕਿ 'ਸ਼੍ਰੋਮਣੀ ਅਕਾਲੀ ਦਲ ਟਕਸਾਲੀ' ਉਹ ਅਕਾਲੀ ਦਲ ਹੋਵੇਗਾ, ਜੋ ਸਿੱਖ ਪੰਥ ਅਤੇ ਸਮੂਹ ਸਬੰਧਿਤ ਧਿਰਾਂ ਦੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਰੀਝਾਂ ਤੇ ਇੱਛਾਵਾਂ ਦੀ ਪ੍ਰਾਪਤੀ ਅਤੇ ਪੂਰਤੀ ਦਾ ਪ੍ਰਤੀਕ ਹੋਵੇਗਾ | ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਦੇ ਏਕਾਧਿਕਾਰ, ਤਾਨਾਸ਼ਾਹ, ਭਿ੍ਸ਼ਟਾਚਾਰ ਅਤੇ ਹੰਕਾਰ ਨੇ ਇਸ ਪੰਥਕ ਰਾਜਨੀਤਿਕ ਦਲ ਦੇ ਨਾਲ-ਨਾਲ ਵਿਸ਼ਵ ਅੰਦਰ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਮਹਾਨ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਪੂਰੀ ਤਰ੍ਹਾਂ ਆਪਣੀ ਦਾਸੀ ਬਣਾ ਲਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਨੂੰ ਆਪਣੇ ਦਰ 'ਤੇ ਖੜ੍ਹੇ ਰਹਿਣ ਵਾਲੇ ਦਾਸਰੇ ਬਣਾ ਕੇ ਇਨ੍ਹਾਂ ਮਹਾਨ ਪੰਥਕ ਸੰਸਥਾਵਾਂ ਦੇ ਸਿਧਾਂਤਾਂ ਤੇ ਮਾਣ ਮਰਿਆਦਾ ਨੂੰ ਠੇਸ ਪਹੁੰਚਾਈ | ਉਨ੍ਹਾਂ ਕਿਹਾ ਕਿ ਇਹ ਨਵਾਂ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਨਿਰੋਲ ਧਰਮੀ ਅਤੇ ਧਾਰਮਿਕ ਵਿਸ਼ਿਆਂ ਤੱਕ ਸੀਮਿਤ ਕਰੇਗਾ ਤੇ ਇਸ ਦਾ ਉਮੀਦਵਾਰ ਜਾਂ ਮੈਂਬਰ ਰਾਜ ਵਿਧਾਨ ਸਭਾ ਜਾਂ ਪਾਰਲੀਮੈਂਟ ਲਈ ਉਮੀਦਵਾਰ ਨਹੀਂ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਰਾਜਨੀਤੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਅਤੇ ਦਬਾਅ ਤੋਂ ਮੁਕਤ ਕੀਤੇ ਜਾਣਗੇ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਭਾਸ਼ਾ ਆਪਣੀ ਮਾਂ ਬੋਲੀ ਨੂੰ ਸਹੀ ਅਰਥਾਂ ਵਿਚ ਰਾਜ ਭਾਸ਼ਾ-ਸਿੱਖਿਆ ਦੀ ਮਾਧਿਅਮ ਭਾਸ਼ਾ ਬਣਾਇਆ ਜਾਵੇਗਾ | ਇਸ ਮੌਕੇ ਮਨਮੋਹਨ ਸਿੰਘ ਸਠਿਆਲਾ, ਮੱਖਣ ਸਿੰਘ ਨੰਗਲ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਅਮਰਪਾਲ ਸਿੰਘ ਬੋਨੀ ਅਜਨਾਲਾ, ਸ਼ੋ੍ਰਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਵੇਈਾਪੂਈ, ਚੌਧਰੀ ਅਸ਼ੋਕ ਮੰਨਣ, ਕੁਲਦੀਪ ਸਿੰਘ ਤੇੜਾ ਤੇ ਮਹਿੰਦਰ ਸਿੰਘ ਹੁਸੈਨਪੁਰ ਤੋਂ ਇਲਾਵਾ ਬਲਬੀਰ ਸਿੰਘ ਸੁਰਸਿੰਘ, ਬੋਹੜ ਸਿੰਘ ਭੂੰਦੜ, ਵਰਿੰਦਰ ਸਿੰਘ, ਪ੍ਰਦੀਪ ਸਿੰਘ ਵਾਲੀਆ, ਹਰਭਜਨ ਸਿੰਘ, ਅਮਰੀਕ ਸਿੰਘ ਕਿਸਾਨ ਆਗੂ, ਸਰਬਜੀਤ ਸਿੰਘ ਸੋਹਲ, ਨਰਪਿੰਦਰ ਸਿੰਘ ਿਖ਼ਆਲਾ ਕਿਸਾਨ ਆਗੂ, ਬਲਜੀਤ ਸਿੰਘ ਪੰਨੂੰ, ਕਸ਼ਮੀਰ ਸਿੰਘ ਸੰਘਾ, ਬਲਬੀਰ ਸਿੰਘ ਬਾਠ, ਸਤਨਾਮ ਸਿੰਘ ਕੰਡਾ, ਬਾਵਾ ਸਿੰਘ ਠੇਕੇਦਾਰ, ਕੁਲਵੰਤ ਸਿੰਘ, ਮਨਦੀਪ ਸਿੰਘ, ਮੇਜਰ ਸਿੰਘ, ਤਰਲੋਚਨ ਸਿੰਘ, ਸੁੱਚਾ ਸਿੰਘ ਧੂਲਕਾ, ਅਮਰਜੀਤ ਸਿੰਘ ਧੂਲਕਾ, ਗੁਰਪ੍ਰੀਤ ਸਿੰਘ ਕਲੱਕਤਾ ਸਮੇਤ ਹੋਰ ਆਗੂ ਹਾਜ਼ਰ ਸਨ |

ਸਿੰਧੂ ਵਰਲਡ ਟੂਰ ਫਾਈਨਲਸ ਿਖ਼ਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ

ਗਵਾਂਗਝੂ (ਚੀਨ), 16 ਦਸੰਬਰ (ਏਜੰਸੀ)-ਭਾਰਤੀ ਬੈਡਮਿੰਟਨ ਿਖ਼ਡਾਰਨ ਪੀ. ਵੀ. ਸਿੰਧੂ ਨੇ ਪਿਛਲੇ ਸਾਲ ਦੀ ਗਲਤੀ ਨੂੰ ਸੁਧਾਰਦਿਆਂ ਵਰਲਡ ਟੂਰ ਫਾਈਨਲਸ ਦਾ ਿਖ਼ਤਾਬ ਜਿੱਤ ਲਿਆ ਹੈ | ਉਨ੍ਹਾਂ ਨੇ ਐਤਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ 'ਚ ਆਪਣੇ ਤੋਂ ਉੱਪਰ ਦੀ ਰੈਂਕਿੰਗ ਵਾਲੀ ਜਾਪਾਨੀ ਖਿਡਾਰਨ ਨੋਜੋਮੀ ਓਕੁਹਾਰਾ ਨੂੰ ਹਰਾਇਆ | ਪੀ. ਵੀ. ਸਿੰਧੂ ਪਿਛਲੇ ਸਾਲ ਇਸ ਟੂਰਨਾਮੈਂਟ ਦੇ ਫਾਈਨਲ 'ਚ ਹਾਰ ਗਈ ਸੀ | ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਨੇ ਕਿਸੇ ਵੀ ਵਰਗ 'ਚ ਇਸ ਟੂਰਨਾਮੈਂਟ ਦਾ ਿਖ਼ਤਾਬ ਨਹੀਂ ਜਿੱਤਿਆ ਸੀ | ਪੀ. ਵੀ. ਸਿੰਧੂ ਦੀ ਐਤਵਾਰ ਨੂੰ ਖੇਡੇ ਗਏ ਮਹਿਲਾ ਸਿੰਗਲਸ ਦੇ ਫਾਈਨਲ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਵਿਚਾਲੇ ਕਰੜੀ ਟੱਕਰ ਹੋਈ | ਸਿੰਧੂ ਨੇ ਵਿਸ਼ਵ ਰੈਂਕਿੰਗ ਨੰਬਰ-5 ਨੋਜੋਮੀ ਓਕੁਹਾਰਾ ਨੂੰ ਇਕ ਘੰਟੇ ਤੇ ਦੋ ਮਿੰਟ ਤੱਕ ਚੱਲੇ ਮੈਚ 'ਚ 21-19, 21-17 ਨਾਲ ਹਰਾ ਕੇ ਿਖ਼ਤਾਬੀ ਜਿੱਤ ਹਾਸਿਲ ਕੀਤੀ | ਸਿੰਧੂ ਪਿਛਲੇ ਸਾਲ ਨੋਜੋਮੀ ਓਕੁਹਾਰਾ ਤੋਂ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਾਰ ਗਈ ਸੀ | ਪੀ. ਵੀ. ਸਿੰਧੂ ਤੇ ਨੋੋਜੋਮੀ ਓਕੁਹਾਰਾ ਵਿਚਾਲੇ ਕਰੜੀ ਟੱਕਰ ਦੇਖੀ ਗਈ | ਹਾਲਾਂਕਿ ਸਿੰਧੂ ਨੇ ਬਾਜ਼ੀ ਮਾਰਦਿਆਂ ਖਿਤਾਬ ਆਪਣੇ ਨਾਂਅ ਕਰ ਲਿਆ | ਸਿੰਧੂ ਤੇ ਓਕੁਹਾਰਾ ਵਿਚਾਲੇ ਖੇਡਿਆ ਗਿਆ ਇਹ 13ਵਾਂ ਮੈਚ ਹੈ | ਇਸ ਤੋਂ ਪਹਿਲਾਂ 12 ਮੈਚਾਂ 'ਚ ਦੋਵੇਂ 6-6 ਮੈਚ ਜਿੱਤ ਕੇ ਬਰਾਬਰੀ 'ਤੇ ਸਨ | ਇਸ ਟੂਰਨਾਮੈਂਟ ਦੇ ਬਾਅਦ ਸਿੰਧੂ ਨੇ ਜਾਪਾਨੀ ਖਿਡਾਰਨ 'ਤੇ 7-6 ਦੀ ਬੜ੍ਹਤ ਬਣਾ ਲਈ ਹੈ | ਇਸ ਤੋਂ ਪਹਿਲਾਂ ਭਾਰਤ ਦੇ ਸਮੀਰ ਵਰਮਾ ਸਨਿਚਰਵਾਰ ਨੂੰ ਪੁਰਸ਼ ਸਿੰਗਲਸ ਦੇ ਸੈਮੀਫਾਈਨਲ 'ਚ ਹਾਰ ਗਏ ਸਨ |

ਪੰਜਾਬ ਸਰਕਾਰ ਬਲਦੀ 'ਤੇ ਤੇਲ ਨਾ ਪਾਵੇ-ਮੇਘਾਲਿਆ ਮੰਤਰੀ

ਸ਼ਿਲਾਂਗ ਦੇ ਹਿੰਸਾ ਪ੍ਰਭਾਵਿਤ ਸਿੱਖਾਂ ਨੂੰ ਮੁਆਵਜ਼ਾ ਦੇਣ ਦੇ ਫ਼ੈਸਲੇ 'ਤੇ ਮੇਘਾਲਿਆ ਸਰਕਾਰ ਨਾਰਾਜ਼
ਸ਼ਿਲਾਂਗ, 16 ਦਸੰਬਰ (ਪੀ. ਟੀ. ਆਈ.)-ਮੇਘਾਲਿਆ ਦੇ ਇਕ ਮੰਤਰੀ ਨੇ ਅੱਜ ਕਿਹਾ ਕਿ ਮੇਘਾਲਿਆ ਸਰਕਾਰ ਪੰਜਾਬ ਮੰਤਰੀ ਮੰਡਲ ਵਲੋਂ ਸ਼ਿਲਾਂਗ ਵਿਚ ਰਹਿੰਦੇ ਸਿੱਖ ਭਾਈਚਾਰਾ ਜਿਹੜਾ ਜੂਨ 'ਚ ਹੋਏ ਦੰਗਿਆਂ ਦੌਰਾਨ ਪ੍ਰਭਾਵਿਤ ਹੋਇਆ ਸੀ ਲਈ ਮਨਜ਼ੂਰ ਕੀਤੇ 60 ਲੱਖ ਰੁਪਏ ਦੇ ਮੁਆਵਜ਼ੇ ਦੇ ਫ਼ੈਸਲੇ ਤੋਂ ਨਾਰਾਜ਼ ਹੈ | ਮੇਘਾਲਿਆ ਦੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹੈਮਲਟਸਨ ਦੋਹਲਿੰਗ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸ਼ਿਲਾਂਗ ਵਿਚ ਪ੍ਰਭਾਵਿਤ ਹੋਏ ਸਿੱਖ ਭਾਈਚਾਰੇ ਨੂੰ ਰਾਹਤ ਲਈ ਗਰਾਂਟ ਦੇਣ ਦੇ ਮੰਤਰੀ ਮੰਡਲ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰੇ ਅਤੇ ਕਿਹਾ ਕਿ ਇਹ ਬਲਦੀ 'ਤੇ ਤੇਲ ਪਾਉਣ ਦਾ ਕੰਮ ਕਰੇਗਾ, ਕਿਉਂਕਿ ਸੂਬਾ ਸਰਕਾਰ ਮੁੱਦਿਆਂ ਨੂੰ ਸਦਭਾਵਨਾ ਨਾਲ ਹੱਲ ਕਰਨ ਦਾ ਯਤਨ ਕਰ ਰਹੀ ਹੈ | ਦੋਹਲਿੰਗ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਸੀਂ ਫ਼ੈਸਲੇ ਤੋਂ ਨਾਰਾਜ਼ ਹਾਂ ਅਤੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਬਲਦੀ 'ਤੇ ਤੇਲ ਨਾ ਪਾਵੇ | ਇਸ ਹਫ਼ਤੇ ਦੇ ਸ਼ੁਰੂ ਵਿਚ ਪੰਜਾਬ ਸਰਕਾਰ ਨੇ ਇਸ ਸਾਲ ਜੂਨ ਮਹੀਨੇ ਸ਼ਿਲਾਂਗ ਵਿਚ ਹਿੰਸਾ ਦੌਰਾਨ ਸਿੱਖ ਭਾਈਚਾਰੇ ਦੀਆਂ ਜਾਇਦਾਦਾਂ ਦੇ ਹੋਏ ਨੁਕਸਾਨ ਲਈ ਭਾਈਚਾਰੇ ਨੂੰ ਮੁਆਵਜ਼ੇ ਵਜੋਂ 60 ਲੱਖ ਰੁਪਏ ਮੁਹੱਈਆ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਸੀ | ਪੰਜਾਬ ਕੈਬਨਿਟ ਵਲੋਂ ਮਨਜ਼ੂਰ ਕੀਤੇ 60 ਲੱਖ ਰੁਪਏ ਵਿਚੋਂ 50 ਲੱਖ ਰੁਪਏ ਖ਼ਾਲਸਾ ਮਿਡਲ ਸਕੂਲ ਦੀ ਮੁੜ ਉਸਾਰੀ ਲਈ ਰੱਖੇ ਗਏ ਹਨ, ਕਿਉਂਕਿ ਸਕੂਲ ਦੀ ਇਮਾਰਤ ਨੂੰ ਅਸੁਰੱਖਿਅਤ ਐਲਾਨਿਆਂ ਹੋਇਆ ਹੈ | ਬਾਕੀ ਦੇ 10 ਲੱਖ ਰੁਪਏ ਉਨ੍ਹਾਂ ਸਿੱਖਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦੀਆਂ ਦੁਕਾਨਾਂ ਤੇ ਟਰੱਕ ਨੂੰ ਨੁਕਸਾਨ ਪੁੱਜਾ ਸੀ | ਦੋਹਲਿੰਗ ਨੇ ਕਿਹਾ ਕਿ ਮਾਮਲੇ ਦੇ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਲਈ ਮੇਘਾਲਿਆ ਸਰਕਾਰ ਨੇ ਉਪ ਮੁੱਖ ਮੰਤਰੀ ਪਰੇਸਟੋਨ ਤਿੰਗਸਾਂਗ ਦੀ ਅਗਵਾਈ ਵਿਚ ਇਕ ਕਮੇਟੀ ਗਠਿਤ ਕੀਤੀ ਸੀ ਅਤੇ ਮੁੱਦਿਆਂ ਨੂੰ ਸਦਭਾਵਨਾ ਤਰੀਕੇ ਨਾਲ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ | ਮੇਘਾਲਿਆ ਦੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਿਨਾਂ ਕੁਝ ਨਹੀਂ, ਕਿਉਂਕਿ ਜੂਨ ਵਿਚ ਮੁਜ਼ਾਹਰੇ ਦੌਰਾਨ ਸਕੂਲ ਜਾਂ ਗੁਰਦੁਆਰੇ ਵੱਲ ਇਕ ਵੀ ਪੱਥਰ ਨਹੀਂ ਸੁੱਟਿਆ ਗਿਆ | ਉਨ੍ਹਾਂ ਦਾਅਵਾ ਕੀਤਾ ਕਿ ਮੇਘਾਲਿਆ ਪੁਲਿਸ ਨੇ ਸਥਿਤੀ ਨਾਲ ਨਜਿੱਠ ਲਿਆ ਸੀ ਅਤੇ ਉਥੇ ਪੰਜਾਬੀ ਲੇਨ ਵਿਚ ਸਾਰੀਆਂ ਸਮੱਸਿਆਵਾਂ ਨੂੰ ਸਥਾਈ ਤੌਰ 'ਤੇ ਹੱਲ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਛੇਤੀ ਹੀ ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਗੇ | ਪੰਜਾਬੀ ਲੇਨ ਇਲਾਕੇ ਵਿਚ ਇਕ ਡਰਾਈਵਰ ਤੇ ਉਸ ਦੇ ਦੋਸਤ 'ਤੇ ਹਮਲਾ ਕੀਤੇ ਜਾਣ ਪਿੱਛੋਂ ਝੜਪਾਂ ਸ਼ੁਰੂ ਹੋਈਆਂ ਸਨ | ਦੋਵਾਂ ਦੀ ਹਸਪਤਾਲ ਵਿਚ ਮੌਤ ਹੋਣ ਬਾਰੇ ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਫੈਲਣ ਕਾਰਨ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਪੰਜਾਬੀ ਲੇਨ ਵਾਸੀਆਂ 'ਤੇ ਹਮਲਾ ਕਰ ਦਿੱਤਾ ਸੀ, ਜਿਸ ਪਿੱਛੋਂ ਸਮੁੱਚੇ ਇਲਾਕੇ ਵਿਚ ਇਕ ਮਹੀਨੇ ਤੋਂ ਵੀ ਵੱਧ ਸਮਾਂ ਕਰਫਿਊ ਲੱਗਾ ਰਿਹਾ ਸੀ |

ਸੱਜਣ ਕੁਮਾਰ ਦੇ ਕੇਸ 'ਚ ਦਿੱਲੀ ਹਾਈਕੋਰਟ ਦਾ ਫ਼ੈਸਲਾ ਅੱਜ

ਨਵੀਂ ਦਿੱਲੀ, 16 ਦਸੰਬਰ (ਬਲਵਿੰਦਰ ਸਿੰਘ ਸੋਢੀ)-1984 ਸਿੱਖ ਕਤਲੇਆਮ ਮਾਮਲੇ 'ਚ ਹੇਠਲੀ ਅਦਾਲਤ ਵਲੋਂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ 'ਤੇ ਦਿੱਲੀ ਹਾਈਕੋਰਟ ਵਲੋਂ ਅੱਜ ਸਵੇਰੇ ਕਰੀਬ 10.30 'ਤੇ ਫ਼ੈਸਲਾ ਸੁਣਾਇਆ ਜਾਵੇਗਾ | ਜਸਟਿਸ ਐਸ. ਮੁਰਲੀਧਰ ਅਤੇ ਵਿਨੋਦ ਗੋਇਲ ਦੇ ਬੈਂਚ ਨੇ ਬੀਤੀ 29 ਅਕਤੂਬਰ ਨੂੰ ਸੀ. ਬੀ. ਆਈ., ਦੰਗਾ ਪੀੜਤਾਂ ਅਤੇ ਦੋਸ਼ੀਆਂ ਵਲੋਂ ਦਾਇਰ ਕੀਤੀਆਂ ਗਈਆਂ ਅਰਜ਼ੀਆਂ 'ਤੇ ਦਲੀਲਾਂ ਸੁਣਨ ਉਪਰੰਤ ਆਪਣੇ ਫ਼ੈਸਲੇ ਨੂੰ ਰਾਖਵਾਂ ਰੱਖ ਲਿਆ ਸੀ | 1984 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਛਾਉਣੀ ਦੇ ਰਾਜ ਨਗਰ ਇਲਾਕੇ 'ਚ ਇਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਹੱਤਿਆ ਨਾਲ ਜੁੜੇ ਕੇਸ 'ਚ 30 ਅਪ੍ਰੈਲ, 2013 ਨੂੰ ਹੇਠਲੀ ਅਦਾਲਤ ਨੇ ਸਾਬਕਾ ਕਾਂਗਰਸੀ ਕੌਾਸਲਰ ਬਲਵਾਨ ਖੋਖਰ, ਜਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਕੈਪਟਨ ਭਾਗਮਲ, ਗਿਰਧਾਰੀ ਲਾਲ ਨੂੰ ਉਮਰ ਕੈਦ ਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ ਜਦਕਿ ਸੱਜਣ ਕੁਮਾਰ ਨੂੰ ਇਸ ਕੇਸ 'ਚੋਂ ਬਰੀ ਕਰ ਦਿੱਤਾ ਗਿਆ ਸੀ | ਸੀ. ਬੀ. ਆਈ. ਅਤੇ ਪੀੜਤਾਂ ਵਲੋਂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਿਖ਼ਲਾਫ਼ ਅਦਾਲਤ 'ਚ ਅਰਜ਼ੀਆਂ ਦਾਇਰ ਕਰਵਾਈਆਂ ਸਨ, ਜਿਸ 'ਤੇ ਅੱਜ ਦਿੱਲੀ ਹਾਈਕੋਰਟ ਆਪਣਾ ਫ਼ੈਸਲਾ ਸੁਣਾਏਗੀ | ਮਨਜੀਤ ਸਿੰਘ ਜੀ. ਕੇ. ਦਾ ਕਹਿਣਾ ਹੈ ਕਿ 1984 ਸਿੱਖ ਕਤਲੇਆਮ ਦੇ ਮਾਮਲੇ 'ਚ ਕਈ ਕਾਂਗਰਸੀ ਨੇਤਾ ਕਹਿ ਰਹੇ ਸਨ ਕਿ ਹੁਣ ਇਸ ਨੂੰ ਭੁੱਲ ਜਾਓ ਪਰ ਅਸੀਂ ਸਾਰਿਆਂ ਨੇ ਮਿਲ ਕੇ ਲਗਾਤਾਰ ਲੰਬੀ ਲੜਾਈ ਲੜੀ ਹੈ ਤੇ ਉਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ | ਉਨ੍ਹਾਂ ਕਿਹਾ ਕਿ ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਸਾਨੂੰ ਜ਼ਰੂਰ ਇਨਸਾਫ਼ ਮਿਲੇਗਾ |

ਭੁਪੇਸ਼ ਬਘੇਲ ਹੋਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ

ਅੱਜ ਤਿੰਨ ਰਾਜਾਂ 'ਚ ਕਾਂਗਰਸ ਦੇ ਮੁੱਖ ਮੰਤਰੀ ਚੁੱਕਣਗੇ ਸਹੁੰ

ਨਵੀਂ ਦਿੱਲੀ, 16 ਦਸੰਬਰ (ਉਪਮਾ ਡਾਗਾ ਪਾਰਥ)-ਛੱਤੀਸਗੜ੍ਹ ਦੇ ਮੁੱਖ ਮੰਤਰੀ ਬਾਰੇ ਕਿਆਸਾਂ ਨੂੰ ਖ਼ਤਮ ਕਰਦਿਆਂ ਕਾਂਗਰਸ ਨੇ ਐਤਵਾਰ ਨੂੰ ਅਧਿਕਾਰਿਕ ਤੌਰ 'ਤੇ ਭੁਪੇਸ਼ ਬਘੇਲ ਦੇ ਨਾਂਅ 'ਤੇ ਮੋਹਰ ਲਗਾ ਦਿੱਤੀ ਹੈ | ਭੁਪੇਸ਼ ਬਘੇਲ ਸੋਮਵਾਰ ਸ਼ਾਮ ਨੂੰ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕਣਗੇ | ਹਾਲਾਂਕਿ ਭੁਪੇਸ਼ ਮੰਤਰੀ ਮੰਡਲ ਦੇ ਬਾਕੀ ਮੰਤਰੀਆਂ ਬਾਰੇ ਫ਼ੈਸਲਾ ਬਾਅਦ 'ਚ ਕੀਤਾ ਜਾਵੇਗਾ | ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੇ 15 ਸਾਲ ਬਾਅਦ ਦੋ ਤਿਹਾਈ ਬਹੁਮਤ ਨਾਲ ਦੁਬਾਰਾ ਸੱਤਾ ਹਾਸਲ ਕੀਤੀ ਹੈ |
90 ਮੈਂਬਰੀ ਵਿਧਾਨ ਸਭਾ 'ਚ 68 ਸੀਟਾਂ ਹਾਸਲ ਕਰਨ ਵਾਲੀ ਕਾਂਗਰਸ 'ਚ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ 'ਚ 4 ਦਾਅਵੇਦਾਰ ਸਨ | ਪ੍ਰਦੇਸ਼ ਪ੍ਰਧਾਨ ਭੁਪੇਸ਼ ਬਘੇਲ ਤੋਂ ਇਲਾਵਾ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਟੀ.ਐੱਸ. ਸਿੰਘ. ਦਿਓ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਤਾਮਰਦਵਾ ਸਾਹੂ ਅਤੇ ਸੀਨੀਅਰ ਨੇਤਾ ਚਰਨ ਦਾਸ ਮਹੰਤ ਵੀ ਮੁੱਖ ਮੰਤਰੀ ਦੀ ਦੌੜ 'ਚ ਸਨ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਇਨ੍ਹਾਂ ਚਾਰੇ ਨੇਤਾਵਾਂ ਨਾਲ ਦੋ ਵਾਰ ਬੈਠਕਾਂ ਕੀਤੀਆਂ ਅਤੇ ਉਸ ਤੋਂ ਬਾਅਦ ਟਵਿੱਟਰ 'ਤੇ ਚਾਰਾਂ ਦੀ ਇਕ ਤਸਵੀਰ ਪੋਸਟ ਕੀਤੀ | ਇਸ ਦੇ ਨਾਲ ਇਹ ਵੀ ਲਿਖਿਆ ਕਿ ਜੇਕਰ ਤੁਸੀਂ ਇਕੱਲੇ ਖੇਡ ਰਹੇ ਹੋ ਤਾਂ ਟੀਮ ਦੇ ਸਾਹਮਣੇ ਹਮੇਸ਼ਾ ਰਹੋਗੇ | ਐਤਵਾਰ ਨੂੰ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਬਘੇਲ ਦੇ ਨਾਂਅ 'ਤੇ ਮੋਹਰ ਲਾਈ ਗਈ | ਛੱਤੀਸਗੜ੍ਹ ਮਾਮਲਿਆਂ ਦੇ ਇੰਚਾਰਜ ਮਲਿਕ ਅਰਜੁਨ ਖੜਗੇ ਨੇ ਰਾਇਪੁਰ ਵਿਖੇ ਹੋਈ ਬੈਠਕ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਭੇਜੇ ਗਏ ਲਿਫ਼ਾਫ਼ੇ 'ਚੋਂ ਬਘੇਲ ਦੇ ਨਾਂਅ ਦਾ ਐਲਾਨ ਕੀਤਾ | ਖੜਗੇ ਨੇ ਮੁੱਖ ਮੰਤਰੀ ਦੀ ਚੋਣ ਨੂੰ ਮੁਸ਼ਕਿਲ ਫ਼ੈਸਲਾ ਦੱਸਦਿਆਂ ਕਿਹਾ ਕਿ ਦਿੱਕਤ ਤਾਂ ਆਉਂਦੀ ਹੈ, ਜਦ ਬਰਾਬਰ ਦੇ ਲੋਕਾਂ 'ਚ ਜੁਟਣਾ ਹੁੰਦਾ ਹੈ | ਕਾਂਗਰਸ ਨੇ ਅੱਜ ਆਪਣੇ ਅਧਿਕਾਰਿਕ ਟਵਿੱਟਰ ਹੈਾਡਲ ਤੋਂ ਵੀ ਭੁਪੇਸ਼ ਬਘੇਲ ਦੀ ਤਸਵੀਰ ਦੇ ਨਾਲ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦਾ ਐਲਾਨ ਕੀਤਾ | ਤਸਵੀਰ ਦੇ ਨਾਲ ਬਘੇਲ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਾਂਗਰਸ ਨੇ ਕਿਹਾ ਕਿ ਬਘੇਲ ਬਰਾਬਰੀ ਅਤੇ ਪਾਰਦਰਸ਼ਤਾ ਦੇ ਸਿਧਾਂਤ 'ਤੇ ਸਰਕਾਰ ਬਣਾਉਣਗੇ ਅਤੇ ਸਰਕਾਰ ਦੀ ਸ਼ੁਰੂਆਤ ਕਿਸਾਨਾਂ ਨਾਲ ਕੀਤੇ ਗਏ ਕਰਜ਼ਾ ਮੁਆਫ਼ੀ ਨਾਲ ਕੀਤੀ ਜਾਏਗੀ |
ਰਾਜਪਾਲ ਅਨੰਦੀਬੇਨ ਪਟੇਲ ਨੇ ਭੁਪੇਸ਼ ਬਘੇਲ ਨੂੰ ਕੱਲ੍ਹ ਸ਼ਾਮ ਸਾਢੇ ਚਾਰ ਵਜੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਸੱਦਾ ਦਿੱਤਾ |
ਸੋਮਵਾਰ ਨੂੰ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ ਦਿਵਸ
ਸੋਮਵਾਰ ਨੂੰ ਕਾਂਗਰਸ ਲਈ ਇਕ ਅਹਿਮ ਦਿਨ ਮੰਨਿਆ ਜਾ ਰਿਹਾ ਹੈ | ਜਿੱਥੇ ਤਿੰਨ ਰਾਜਾਂ 'ਚ ਉਸ ਦੀਆਂ ਸਰਕਾਰਾਂ ਦੇ ਮੁੱਖ ਮੰਤਰੀ ਹਲਫ਼ ਲੈਣਗੇ | ਰਾਜਸਥਾਨ 'ਚ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ 'ਚ ਕਮਲ ਨਾਥ ਅਤੇ ਛੱਤੀਸਗੜ੍ਹ 'ਚ ਭੁਪੇਸ਼ ਬਘੇਲ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ | ਇਨ੍ਹਾਂ ਸਮਾਗਮਾਂ ਨੂੰ ਕਾਂਗਰਸ ਦੇ ਸ਼ਕਤੀ ਪ੍ਰਦਰਸ਼ਨ ਦਿਵਸ ਦੇ ਨਾਲ-ਨਾਲ ਵਿਰੋਧੀ ਧਿਰ ਦੀ ਇਕਜੁੱਟਤਾ ਲਈ ਵੀ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ | ਰਾਹੁਲ ਗਾਂਧੀ ਇਨ੍ਹਾਂ ਸਾਰੇ ਸਮਾਗਮਾਂ 'ਚ ਸ਼ਿਰਕਤ ਕਰਨਗੇ | ਬਘੇਲ ਤਕਰੀਬਨ ਸਾਢੇ ਚਾਰ ਵਜੇ ਸਹੁੰ ਚੁੱਕਣਗ,ੇ ਜਿਸ ਤੋਂ ਬਾਅਦ ਰਾਜਸਥਾਨ 'ਚ ਗਹਿਲੋਤ ਅਤੇ ਫਿਰ ਮੱਧ ਪ੍ਰਦੇਸ਼ 'ਚ ਕਮਲ ਨਾਥ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ |
ਬਘੇਲ ਨੇ ਛੱਤੀਸਗੜ੍ਹ 'ਚ ਕਾਂਗਰਸ ਨੂੰ ਮੁੜ ਸੁਰਜੀਤ ਕਰਨ 'ਚ ਨਿਭਾਈ ਅਹਿਮ ਭੂਮਿਕਾ
ਰਾਏਪੁਰ, 16 ਦਸੰਬਰ (ਏਜੰਸੀ)-ਛੱਤੀਸਗੜ੍ਹ ਕਾਂਗਰਸ ਪ੍ਰਧਾਨ ਭੁਪੇਸ਼ ਬਘੇਲ, ਜਿਨ੍ਹਾਂ ਨੂੰ ਮੁੱਖ ਮੰਤਰੀ ਨਾਮਜ਼ਦ ਕੀਤਾ ਗਿਆ ਹੈ, ਨੂੰ ਪੰਜ ਸਾਲ ਪਹਿਲਾਂ ਨਕਸਲੀ ਹਮਲੇ ਵਿਚ ਮਾਰੇ ਗਏ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਬਾਅਦ ਸੂਬੇ 'ਚ ਪਾਰਟੀ ਨੂੰ ਮੁੜ ਸੁਰਜੀਤ ਕਰਨ ਦਾ ਸਿਹਰਾ ਜਾਂਦਾ ਹੈ | ਪ੍ਰਭਾਵਸ਼ਾਲੀ ਕੁਰਮੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ 57 ਸਾਲਾ ਬਘੇਲ ਆਪਣੀ ਸੂਝਬੂਝ ਵਾਲੀ ਰਾਜਨੀਤੀ ਲਈ ਜਾਣੇ ਜਾਂਦੇ ਹਨ | ਜ਼ਿਕਰਯੋਗ ਹੈ ਕਿ ਸੂਬੇ 'ਚ ਕੁਰਮੀ ਭਾਈਚਾਰੇ ਦੀ ਆਬਾਦੀ 14 ਫ਼ੀਸਦੀ ਹੈ | ਬਘੇਲ ਨੇ ਮਈ 2013 'ਚ ਹੋਏ ਨਕਸਲੀ ਹਮਲੇ ਜਿਸ 'ਚ ਪਾਰਟੀ ਦੇ ਸੀਨੀਅਰ ਆਗੂ ਵੀ.ਸੀ. ਸ਼ੁਕਲਾ ਤੇ ਉਸ ਸਮੇਂ ਦੇ ਪਾਰਟੀ ਪ੍ਰਧਾਨ ਨੰਦ ਕੁਮਾਰ ਪਟੇਲ ਮਾਰੇ ਗਏ ਸਨ ਤੋਂ ਕਰੀਬ ਡੇਢ ਸਾਲ ਬਾਅਦ ਅਕਤੂਬਰ 2014 'ਚ ਪਾਰਟੀ ਦੇ ਸੂਬਾਈ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ | ਸਾਲ 2013 'ਚ ਕਾਂਗਰਸ ਨੂੰ ਲਗਾਤਾਰ ਤੀਜੀ ਹਾਰ ਮਿਲਣ ਤੋਂ ਬਾਅਦ ਬਘੇਲ ਨੇ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਅੱਗੇ ਹੋ ਕੇ ਮਹੱਤਵਪੂਰਨ ਭੂਮਿਕਾ ਨਿਭਾਈ | ਉਸ ਸਮੇਂ ਪਾਰਟੀ ਵਿਚ ਵੱਡੇ ਪੱਧਰ 'ਤੇ ਧੜੇਬੰਦੀ ਸੀ ਤੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਪਾਰਟੀ ਆਗੂਆਂ ਨਾਲ ਕਾਫ਼ੀ ਮਤਭੇਦ ਸਨ | ਇੱਥੋਂ ਤੱਕ ਕਿ ਜੋਗੀ ਤੇ ਬਘੇਲ ਦੇ ਸਬੰਧ ਵੀ ਚੰਗੇ ਨਹੀਂ ਸਨ | ਸਾਲ 2015 'ਚ ਅਜੀਤ ਜੋਗੀ ਦੇ ਬੇਟੇ ਅਮਿਤ ਜੋਗੀ ਨੂੰ ਪਾਰਟੀ 'ਚੋਂ ਕੱਢਣ ਤੇ ਬਾਅਦ 'ਚ ਅਜੀਤ ਜੋਗੀ ਵਲੋਂ ਪਾਰਟੀ ਛੱਡਣ ਤੋਂ ਬਾਅਦ ਬਘੇਲ ਨੇ ਹੋਰ ਆਗੂਆਂ ਨਾਲ ਮਿਲ ਕੇ ਪਾਰਟੀ ਨੂੰ ਖੜ੍ਹਾ ਕੀਤਾ | ਇਕ ਕਿਸਾਨ ਦੇ ਬੇਟੇ ਦੇ ਰੂਪ 'ਚ ਪਛਾਣ ਰੱਖਣ ਵਾਲੇ ਭੁਪੇਸ਼ ਬਘੇਲ ਨੇ ਸੂਬੇ ਦੇ ਕਿਸਾਨਾਂ ਦੇ ਦਿਲ 'ਚ ਵੀ ਖ਼ਾਸ ਜਗ੍ਹਾ ਬਣਾਈ | ਉਹ ਕਿਸਾਨਾਂ ਦੇ ਹਰ ਅੰਦੋਲਨ ਵਿਚ ਉਨ੍ਹਾਂ ਦੇ ਨਾਲ ਖੜ੍ਹੇ ਨਜ਼ਰ ਆਉਂਦੇ ਸਨ | ਬਘੇਲ ਦੇ ਪਿਤਾ ਨੰਦ ਕੁਮਾਰ ਬਘੇਲ ਇਕ ਕਿਸਾਨ ਸਨ | ਉਨ੍ਹਾਂ ਦੀ ਮਾਤਾ ਦਾ ਨਾਂਅ ਬਿੰਦੇਸ਼ਵਰੀ ਬਘੇਲ ਹੈ | ਉਨ੍ਹਾਂ ਦੀ ਪਤਨੀ ਦਾ ਨਾਂਅ ਮੁਕਤੀਸ਼ਵਰੀ ਬਘੇਲ ਹੈ ਤੇ ਉਨ੍ਹਾਂ ਦਾ ਚਾਰ ਬੱਚੇ ਹਨ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਘੇਲ ਆਪਣੀ ਸੰਪਤੀ ਦੇ ਬਿਊਰੇ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਹੇ ਹਨ ਕਿਉਂਕਿ ਸਿਰਫ਼ 5 ਸਾਲ ਵਿਚ ਹੀ ਉਨ੍ਹਾਂ ਦੀ ਸੰਪਤੀ 3 ਗੁਣਾ ਵਧੀ ਹੈ |

ਖਹਿਰਾ ਵਲੋਂ ਹਮਿਖ਼ਆਲੀ ਪਾਰਟੀਆਂ ਨਾਲ ਮਿਲ ਕੇ ਜਮਹੂਰੀ ਗੱਠਜੋੜ ਪਾਰਟੀ ਬਣਾਉਣ ਦਾ ਐਲਾਨ

ਬਸਪਾ ਨੇ ਵੀ ਦਿੱਤਾ ਸਮਰਥਨ
ਪਟਿਆਲਾ, 16 ਦਸੰਬਰ (ਜਸਪਾਲ ਸਿੰਘ ਢਿੱਲੋਂ, ਅਮਰਬੀਰ ਸਿੰਘ ਆਹਲੂਵਾਲੀਆ)-ਸਾਬਕਾ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਕੀਤਾ ਇਨਸਾਫ਼ ਮਾਰਚ ਅੱਜ ਇੱਥੇ ਪਟਿਆਲਾ ਦੀ ਮਹਿਮਦਪੁਰ ਮੰਡੀ ਵਿਖੇ ਆ ਕੇ ਸਮਾਪਤ ਹੋ ਗਿਆ | ਇਸ ਮੌਕੇ ਖਹਿਰਾ ਨੇ ਹਮਿਖ਼ਆਲੀ ਆਗੂਆਂ ਨਾਲ ਮਿਲ ਕੇ ਨਵੀਂ ਪਾਰਟੀ 'ਜਮਹੂਰੀ ਗੱਠਜੋੜ' ਬਣਾਉਣ ਦਾ ਐਲਾਨ ਕੀਤਾ | ਇਸ ਮੌਕੇ ਮੰਚ 'ਤੇ ਯੂਨਾਈਟਿਡ ਅਕਾਲੀ ਦਲ ਦੇ ਆਗੂ ਭਾਈ ਮੋਹਕਮ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ, ਪੰਜਾਬ ਮੰਚ ਦੇ ਮੁਖੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੀ ਮੰਚ 'ਤੇ ਬਿਰਾਜਮਾਨ ਸਨ | ਇਸ ਮਾਰਚ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਵੀ ਆ ਕੇ ਇਸ ਗੱਠਜੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀ ਨੂੰ ਡਰਾਮਾ ਕਰਾਰ ਦਿੱਤਾ ਗਿਆ | ਇਸ ਮੌਕੇ ਖਹਿਰਾ ਨੇ ਕਈ ਮਤਾ ਪਵਾਏ ਜਿਨ੍ਹਾਂ ਨੂੰ ਸੰਗਤ ਤੋਂ ਹੱਥ ਖੜ੍ਹੇ ਕਰਵਾਕੇ ਪ੍ਰਵਾਨ ਕਰਵਾਇਆ ਗਿਆ | ਸਭ ਤੋਂ ਅਹਿਮ ਮਤੇ 'ਚ ਪੰਜਾਬ ਸਰਕਾਰ ਨੂੰ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਮਾਘੀ ਤੱਕ ਦਾ ਸਮਾਂ ਦੇ ਦਿੱਤਾ ਗਿਆ ਜੇ ਮਸਲਾ ਹੱਲ ਨਾ ਹੋਇਆ ਤਾਂ ਅਗਲਾ ਸੰਘਰਸ਼ ਐਲਾਨਿਆ ਜਾਵੇਗਾ | ਇਸ ਮੌਕੇ ਇਕ ਹੋਰ ਮਤੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਅਪੀਲ   ਕੀਤੀ ਗਈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫਖ਼ਰ-ਏ-ਕੌਮ ਦਾ ਸਨਮਾਨ ਵਾਪਸ ਲੈਣ, ਕਿਉਂਕਿ ਉਨ੍ਹਾਂ ਨੇ ਆਪਣੀ ਸਰਕਾਰ ਵੇਲੇ ਹੋਏ ਗੁਨਾਹ ਖ਼ੁਦ ਹੀ ਕਬੂਲ ਲਏ ਹਨ | ਇਸ ਤਰ੍ਹਾਂ ਹੋਰ ਮਤੇ ਰਾਹੀਂ ਆਖਿਆ ਗਿਆ ਕਿ ਸ਼ੋ੍ਰਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਾਇਆ ਜਾਵੇ | ਇਸ ਮੌਕੇ ਸੰਗਤ ਤੋਂ ਇਕ ਮਤਾ ਇਹ ਵੀ ਪ੍ਰਵਾਨ ਕਰਵਾਇਆ ਗਿਆ ਕਿ ਇਹ ਗੱਠਜੋੜ ਰਲ ਕੇ ਲੋਕ ਸਭਾ ਚੋਣਾਂ ਵੀ ਲੜੇਗਾ | ਇਸ ਮੌਕੇ ਆਪਣੇ ਸੰਖੇਪ ਭਾਸ਼ਣ 'ਚ ਖਹਿਰਾ ਨੇ ਆਖਿਆ ਕਿ ਪੰਜਾਬ ਲੰਬੇ ਸਮੇਂ ਤੋਂ ਕੇਂਦਰ ਤੇ ਰਾਜ 'ਚ ਸੱਤਾ ਭੋਗਣ ਵਾਲੀਆਂ ਪਾਰਟੀਆਂ ਤੇ ਅਫ਼ਸਰਸ਼ਾਹੀ ਦੀਆਂ ਗ਼ਲਤ ਨੀਤੀਆਂ ਦਾ ਕਾਰਨ ਕਰਜ਼ਾਈ ਹੋਇਆ ਹੈ | ਉਨ੍ਹਾਂ ਆਖਿਆ ਕਿ ਜੇ ਪੰਜਾਬ ਦਾ ਵਿਕਾਸ ਕਰਵਾਉਣਾ ਹੈ ਤਾਂ ਸਾਨੂੰ ਪੰਜਾਬ ਨੂੰ ਕੈਪਟਨ ਤੇ ਬਾਦਲਾਂ ਦੇ ਪਰਿਵਾਰਾਂ ਤੋਂ ਮੁਕਤ ਕਰਾਉਣਾ ਹੋਵੇਗਾ | ਬਰਗਾੜੀ ਮੋਰਚੇ 'ਤੇ ਬੋਲਦਿਆਂ ਖਹਿਰਾ ਨੇ ਆਖਿਆ ਕਿ ਇਸ ਮੋਰਚੇ ਦੀ ਸਮਾਪਤੀ ਲੋਕਾਂ ਦੀਆਂ ਭਾਵਨਾਵਾਂ ਮੁਤਾਬਿਕ ਨਹੀਂ ਹੋਈ | ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਸੰਗਤ ਨੂੰ ਭਰੋਸਾ ਦਿਵਾਇਆ ਕਿ ਉਹ ਰਾਜਨੀਤੀ 'ਚ ਸੇਵਾ ਦੇ ਮਕਸਦ ਲਈ ਆਏ ਹਨ ਤੇ ਲੋਕਾਂ ਦੀਆਂ ਭਾਵਨਾਵਾਂ 'ਤੇ ਆਖ਼ਰੀ ਸਾਹ ਤੱਕ ਖਰੇ ਉੱਤਰਨਗੇ | ਉਨ੍ਹਾਂ ਬਾਦਲ ਪਰਿਵਾਰ ਨੂੰ ਨਸ਼ੇ, ਰੇਤ, ਕੇਬਲ ਤੇ ਟਰਾਂਸਪੋਰਟ ਮਾਫ਼ੀਏ ਦਾ ਸਰਗਨਾ ਕਰਾਰ ਦਿੱਤਾ | ਇਸ ਮੌਕੇ ਡਾ. ਧਰਮਵੀਰ ਗਾਂਧੀ ਨੇ ਆਖਿਆ ਕਿ ਸਾਜ਼ਿਸ਼ਾਂ ਤਹਿਤ ਪੰਜਾਬ ਨੂੰ ਲੁੱਟਿਆ ਗਿਆ | ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨੂੰ ਆਰ.ਐਸ.ਐਸ. ਦੀ ਦਖ਼ਲਅੰਦਾਜ਼ੀ ਨਾਲ ਸਮੇਂ ਦੇ ਕੇਂਦਰੀ ਤੇ ਸੂਬਾਈ ਆਗੂਆਂ ਨੇ ਬਰਬਾਦ ਕੀਤਾ ਹੈ, ਪੰਜਾਬ ਦੇ ਪਾਣੀਆਂ ਦੀ ਲੁੱਟ ਮੌਕੇ ਸਾਰੇ ਕੌਮਾਂਤਰੀ ਕਾਨੂੰਨ ਛਿੱਕੇ 'ਤੇ ਟੰਗੇ ਗਏ | ਉਨ੍ਹਾਂ ਪੰਜਾਬ ਦੀ ਬਰਬਾਦੀ ਲਈ ਕਾਂਗਰਸ, ਅਕਾਲੀ ਤੇ ਭਾਜਪਾ ਨੂੰ ਸਿੱਧੇ ਰੂਪ 'ਚ ਜ਼ਿੰਮੇਵਾਰ ਦੱਸਿਆ | ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਇਸ ਇਨਸਾਫ਼ ਮੋਰਚੇ ਤੇ ਜਮਹੂਰੀ ਗੱਠਜੋੜ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ | ਉਨ੍ਹਾਂ ਕਾਂਗਰਸ, ਅਕਾਲੀ ਤੇ ਭਾਜਪਾ ਨੂੰ ਪੰਜਾਬ ਵਿਰੋਧੀ ਦੱਸਿਆ | ਇਸ ਮੌਕੇ ਵਿਧਾਇਕ ਕੰਵਰ ਸੰਧੂ ਨੇ ਸੈਸ਼ਨ ਘੱਟ ਸਮੇਂ ਦਾ ਸੱਦਣ ਦੀ ਨਿਖੇਧੀ ਕੀਤੀ ਤੇ ਪੰਜਾਬ ਨਾਲ ਹੋਈਆ ਬੇਇਨਸਾਫ਼ੀਆਂ ਸਬੰਧੀ ਵਿਸਥਾਰ 'ਚ ਜਾਣੂ ਕਰਵਾਇਆ | ਇਸ ਮੌਕੇ ਖਹਿਰਾ ਧੜੇ ਨਾਲ ਖੜ੍ਹੇ ਸਾਰੇ ਵਿਧਾਇਕ ਜਿਨ੍ਹਾਂ 'ਚ ਪਿਰਮਲ ਸਿੰਘ, ਮਾ: ਬਲਦੇਵ ਸਿੰਘ ਜੈਤੋ, ਜਗਦੇਵ ਸਿੰਘ ਕਮਾਲੂ, ਜਗਤਾਰ ਸਿੰਘ ਜੱਗਾ, ਨਾਜ਼ਰ ਸਿੰਘ ਮਾਨਸ਼ਾਹੀਆ ਤੋਂ ਇਲਾਵਾ ਬੀਬੀ ਨਵਜੋਤ ਕੌਰ ਲੰਬੀ ਨੇ ਵੀ ਆਪੋ-ਆਪਣੇ ਵਿਚਾਰ ਰੱਖੇ | ਇਸ ਮੌਕੇ ਕਈ ਆਗੂਆਂ ਦੀ ਪ੍ਰਸੰਸਾ ਕੀਤੀ ਗਈ, ਜਿਨ੍ਹਾਂ 'ਚ ਜਥੇਦਾਰ ਮੇਵਾ ਸਿੰਘ ਦੁੱਗਾਂ, ਜਰਨੈਲ ਸਿੰਘ ਸ਼ੁਤਰਾਣਾ, ਵਕੀਲ ਸਿੰਘ ਬਰਾੜ, ਹਰਮੀਤ ਸਿੰਘ ਪਠਾਣ ਮਾਜਰਾ, ਦਲਵਿੰਦਰ ਸੰਧੂ ਸ਼ਾਮਿਲ ਹਨ | ਇਸ ਮੌਕੇ ਲਖਬੀਰ ਸਿੰਘ ਰਾਏ, ਜ਼ਿਲ੍ਹਾ ਪ੍ਰਧਾਨ ਐਡਵੋਕੇਟ ਲਛਮਣ ਸਿੰਘ, ਯੂਥ ਵਿੰਗ ਪ੍ਰਧਾਨ ਪ੍ਰੀਤਇੰਦਰ ਸਿੰਘ ਪੋਨੂੰ, ਕਿਰਪਾਲ ਸਿੰਘ, ਮਨਰੇਗਾ ਵਿੰਗ ਪੀਮ ਸਿੰਘ ਕੋਟਲੀ, ਗੁਰਮੇਲ ਸਿੰਘ ਤੇ ਹੋਰ ਵੀ ਬਹੁਤ ਸਾਰੇ ਵਿੰਗਾਂ ਦੇ ਆਗੂ ਵੀ ਹਾਜ਼ਰ ਸਨ | ਇਸ ਮੌਕੇ ਕਈ ਪੀੜਤ ਔਰਤਾਂ, ਜਿਨ੍ਹਾਂ ਨੂੰ ਧੱਕੇਸ਼ਾਹੀ ਤੋਂ ਮੁਕਤ ਕਰਵਾਇਆ ਹੈ, ਨੂੰ ਵੀ ਲੋਕਾਂ ਅੱਗੇ ਪੇਸ਼ ਕੀਤਾ ਗਿਆ | ਇਸ ਰੈਲੀ 'ਚ ਜੈ ਸਿੰਘ ਰੋੜੀ ਦੀ ਗੈਰ ਹਾਜ਼ਰੀ ਰੜਕਦੀ ਰਹੀ |
ਸੰਵਿਧਾਨ 'ਚ ਵਿਸ਼ਵਾਸ ਰੱਖਣ ਵਾਲੀ ਕਿਸੇ ਵੀ ਪਾਰਟੀ ਨਾਲ ਹੋ ਸਕਦੈ ਗੱਠਜੋੜ-ਖਹਿਰਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਆਖਿਆ ਕਿ ਜੋ ਵੀ ਧਿਰ ਭਾਰਤੀ ਸੰਵਿਧਾਨ 'ਚ ਵਿਸ਼ਵਾਸ ਰੱਖਦੀ ਹੋਵੇ ਉਸ ਨਾਲ ਗੱਠਜੋੜ ਲਈ ਉਨ੍ਹਾਂ ਦੇ ਦਰਵਾਜ਼ੇ ਸਦਾ ਖੁੱਲੇ੍ਹ ਰਹਿਣਗੇ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਵਿਧਾਇਕ ਹਾਲ ਹੀ 'ਚ ਵਧਾਈ ਤਨਖ਼ਾਹ ਤੇ ਭੱਤੇ ਨਹੀਂ ਲੈਣਗੇ | ਖਹਿਰਾ ਨੇ ਆਖਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ 'ਚ ਉਨ੍ਹਾਂ ਦੀ ਬਦੌਲਤ ਉਪ ਚੋਣਾਂ ਹੋਣ ਜਿਨ੍ਹਾਂ ਦਾ ਬੋਝ ਰਾਜ ਦੇ ਲੋਕਾਂ 'ਤੇ ਪਵੇ ਤੇ ਮੁੜ ਸੱਤਾਧਾਰੀਆਂ ਨੂੰ ਫ਼ਾਇਦਾ ਹੋਵੇ | ਇਸ ਮੌਕੇ ਪੰਜਾਬ ਭਰ ਤੋਂ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ |

ਪਾਕਿ ਸੈਨਾ ਮੁਖੀ ਵਲੋਂ 15 ਕੱਟੜ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਦੀ ਪੁਸ਼ਟੀ

ਇਸਲਾਮਾਬਾਦ, 16 ਦਸੰਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅੱਜ 15 ਕੱਟੜ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਹੈ ਜਿਹੜੇ ਆਮ
ਨਾਗਰਿਕਾਂ ਦੇ ਕਤਲ ਅਤੇ ਪੇਸ਼ਾਵਰ ਵਿਚ 2016 'ਚ ਇਸਾਈ ਕਾਲੋਨੀ ਵਿਚ ਆਤਮਘਾਤੀ ਹਮਲਿਆਂ ਲਈ ਉਕਸਾਉਣ 'ਚ ਸ਼ਾਮਿਲ ਸਨ | ਫ਼ੌਜ ਦੇ ਮੀਡੀਆ ਵਿੰਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਜਨਰਲ ਬਾਜਵਾ ਨੇ 15 ਕੱਟੜ ਦਹਿਸ਼ਤਗਰਦਾਂ ਨੂੰ ਮੌਤ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਹੈ ਜਿਹੜੇ ਅੱਤਵਾਦ ਨਾਲ ਸਬੰਧਿਤ ਘਿਨਾਉਣੇ ਜ਼ੁਰਮਾਂ ਵਿਚ ਸ਼ਾਮਿਲ ਸਨ | ਇਸ ਦਾ ਕਹਿਣਾ ਕਿ ਅੱਤਵਾਦੀਆਂ ਨੂੰ ਹਥਿਆਰਬੰਦ ਸੈਨਾਵਾਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ 'ਤੇ ਹਮਲੇ ਕਰਨ ਅਤੇ ਪੇਸ਼ਾਵਰ ਨੇੜੇ ਇਸਾਈ ਕਾਲੋਨੀ 'ਤੇ ਆਤਮਘਾਤੀ ਹਮਲੇ ਲਈ ਉਕਸਾਉਣ, ਵਿੱਦਿਅਕ ਸੰਸਥਾਵਾਂ ਨੂੰ ਨਸ਼ਟ ਕਰਨ ਅਤੇ ਨਿਰਦੋਸ਼ ਨਾਗਰਿਕਾਂ ਦੇ ਕਤਲਾਂ ਲਈ ਸਜ਼ਾ ਸੁਣਾਈ ਗਈ ਸੀ | ਸਤੰਬਰ 2016 ਵਿਚ ਮਨੁੱਖੀ ਬੰਬਾਂ ਨੇ ਪਿਸ਼ਾਵਰ ਵਿਚ ਇਸਾਈ ਕਾਲੋਨੀ 'ਤੇ ਹਮਲਾ ਕੀਤਾ ਸੀ | ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਹਮਲਾਵਰਾਂ ਨੂੰ ਢੇਰ ਕਰ ਦਿੱਤਾ ਸੀ | ਇਸਾਈ ਕਾਲੋਨੀ ਸੈਨਿਕ ਛਾਉਣ ਦੇ ਬਾਹਰ ਸਥਿਤ ਹੈ | ਤਾਲਿਬਾਨੀ ਧੜੇ ਜਮਾਤ-ਉਰ-ਅਹਰਾਰ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ | ਮੌਤ ਦੀ ਸਜ਼ਾ ਤੋਂ ਇਲਾਵਾ 20 ਹੋਰਨਾਂ ਨੂੰ ਵੀ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਸਨ |

ਕੈਪਟਨ ਪੀ. ਜੀ. ਆਈ. ਦਾਖ਼ਲ

ਚੰਡੀਗੜ੍ਹ, 16 ਦਸੰਬਰ (ਮਨਜੋਤ ਸਿੰਘ ਜੋਤ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸ਼ਾਮ ਪੀ. ਜੀ. ਆਈ. ਵਿਖੇ ਦਾਖ਼ਲ ਕੀਤਾ ਗਿਆ | ਜਾਣਕਾਰੀ ਅਨੁਸਾਰ ਉਹ ਵੀ.ਆਈ.ਪੀ. ਪ੍ਰਾਈਵੇਟ ਰੂਮ 'ਚ ਦਾਖ਼ਲ ਹਨ, ਜਿੱਥੇ ਉਨ੍ਹਾਂ ਦਾ ਸੋਮਵਾਰ ਨੂੰ ਯੂਰੋਲੋਜੀ ਵਿਭਾਗ ਵਲੋਂ ...

ਪੂਰੀ ਖ਼ਬਰ »

ਵਿਕਰਮਸਿੰਘੇ ਮੁੜ ਬਣੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ

ਕੋਲੰਬੋ, 16 ਦਸੰਬਰ (ਏਜੰਸੀ)-ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਰਾਨਿਲ ਵਿਕਰਮਸਿੰਘੇ ਨੂੰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਮੁੜ ਬਹਾਲ ਕਰ ਦਿੱਤਾ ਹੈ, ਜਿਸ ਨਾਲ ਦੇਸ਼ 'ਚ 51 ਦਿਨ ਤੋਂ ਚੱਲਿਆ ਆ ਰਿਹਾ ਰਾਜਨੀਤਕ ਸੰਕਟ ਖ਼ਤਮ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਪੁਲਵਾਮਾ 'ਚ ਨਾਗਰਿਕ ਹੱਤਿਆਵਾਂ ਦੇ ਰੋਸ 'ਚ ਕਸ਼ਮੀਰ 'ਚ ਮੁਕੰਮਲ ਬੰਦ

ਸ੍ਰੀਨਗਰ, 16 ਦਸੰਬਰ (ਮਨਜੀਤ ਸਿੰਘ)-ਸਾਂਝੀ ਵੱਖਵਾਦੀ ਲੀਡਰਸ਼ਿਪ (ਜੇ. ਆਰ. ਐਲ.) ਦੇ ਸੱਦੇ 'ਤੇ ਪੁਲਵਾਮਾ ਵਿਖੇ 7 ਨਾਗਰਿਕਾਂ ਅਤੇ 3 ਅੱਤਵਾਦੀਆਂ ਦੀ ਹਲਾਕਤ ਦੇ ਰੋਸ 'ਚ ਕਸ਼ਮੀਰ ਅਤੇ ਚਿਨਾਬ ਡਵੀਜ਼ਨ ਦੇ ਜ਼ਿਲਿ੍ਹਆਂ 'ਚ ਮੁਕੰਮਲ ਹੜਤਾਲ ਹੋਣ ਨਾਲ ਜਨਜੀਵਨ ਬੁਰੀ ਤਰ੍ਹਾਂ ...

ਪੂਰੀ ਖ਼ਬਰ »

ਗੈਂਗਸਟਰ ਛੋਟਾ ਸ਼ਕੀਲ ਦਾ ਭਰਾ ਦੁਬਈ 'ਚ ਗਿ੍ਫ਼ਤਾਰ

ਮੁੰਬਈ, 16 ਦਸੰਬਰ (ਏਜੰਸੀ)-1993 ਦੇ ਮੁੰਬਈ ਬੰਬ ਧਮਾਕਾ ਮਾਮਲੇ 'ਚ ਫਰਾਰ ਦੋਸ਼ੀ ਗੈਂਗਸਟਰ ਛੋਟਾ ਸ਼ਕੀਲ ਦੇ ਭਰਾ ਅਨਵਰ ਬਾਬੂ ਸ਼ੇਖ ਨੂੰ ਅੱਜ ਦੁਬਈ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਅੱਤਵਾਦ ਵਿਰੋਧੀ ਦਸਤੇ (ਏ. ਟੀ. ਐਸ.) ਨੇ ਅੱਜ ਇੱਥੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

10 ਸਾਲ ਸੱਤਾ 'ਚ ਰਹਿਣ ਦੇ ਬਾਵਜੂਦ ਕਾਂਗਰਸ ਨੇ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਕੀਤੀ-ਮੋਦੀ

ਸੋਨੀਆ ਦੇ ਸੰਸਦੀ ਹਲਕੇ 'ਚ ਪ੍ਰਧਾਨ ਮੰਤਰੀ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ ਰਾਏ ਬਰੇਲੀ (ਯੂ.ਪੀ.), 16 ਦਸੰਬਰ (ਪੀ. ਟੀ. ਆਈ.)-ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਅਨਾਜ ਸੰਕਟ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ 10 ਸਾਲ ਸੱਤਾ ਵਿਚ ...

ਪੂਰੀ ਖ਼ਬਰ »

ਜਾਰਜੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਨੇ ਚੁੱਕੀ ਸਹੁੰ

ਜਾਰਜੀਆ, 16 ਦਸੰਬਰ (ਏਜੰਸੀ)-ਜਾਰਜੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸਾਲੂਮੀ ਜਿਊਰਾਬਿਸ਼ਵਲੀ ਐਤਵਾਰ ਨੂੰ ਅਹੁਦੇ ਦੀ ਸਹੁੰ ਚੁੱਕੀ, ਹਾਲਾਂਕਿ ਵਿਰੋਧੀ ਪਾਰਟੀਆਂ ਨੇ ਚੋਣਾਂ 'ਚ ਧੋਖਾਧੜੀ ਅਤੇ ਸੰਸਦੀ ਚੋਣਾਂ ਨੂੰ ਭੰਗ ਕਰਨ ਦੀ ਮੰਗ ਕੀਤੀ ਹੈ | ਇਸ ਸਹੁੰ ਚੁੱਕ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ 'ਚ ਠੰਢ ਨੇ ਜ਼ੋਰ ਫੜਿਆ

ਚੰਡੀਗੜ੍ਹ, 16 ਦਸੰਬਰ (ਏਜੰਸੀ)-ਗੁਆਂਢੀ ਸੂਬੇ ਹਿਮਾਚਲ ਤੇ ਜੰਮੂ-ਕਸ਼ਮੀਰ 'ਚ ਬਰਫ਼ਬਾਰੀ ਹੋਣ ਬਾਅਦ ਜਾਰੀ ਸੀਤ ਲਹਿਰ ਦੇ ਚੱਲਦਿਆਂ ਪੰਜਾਬ ਤੇ ਹਰਿਆਣਾ 'ਚ ਠੰਢ ਵਧ ਗਈ ਹੈ | ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਪੰਜਾਬ ਦੇ ਆਦਮਪੁਰ 'ਚ ਘੱਟੋ-ਘੱਟ ਤਾਪਮਾਨ 2.3 ...

ਪੂਰੀ ਖ਼ਬਰ »

ਬੰਗਲਾਦੇਸ਼ ਨੇ ਮਰਨ ਉਪਰੰਤ 1971 ਜੰਗ ਦੇ ਭਾਰਤੀ ਸ਼ਹੀਦਾਂ ਨੂੰ ਕੀਤਾ ਸਨਮਾਨਿਤ

ਕੋਲਕਾਤਾ, 16 ਦਸੰਬਰ (ਏਜੰਸੀ)-ਬੰਗਲਾਦੇਸ਼ ਨੇ ਐਤਵਾਰ ਨੂੰ ਵਿਜੈ ਦਿਵਸ ਮੌਕੇ ਭਾਰਤੀ ਹਥਿਆਰਬੰਦ ਫ਼ੌਜ ਦੇ 12 ਜਵਾਨਾਂ ਨੂੰ 1971 ਦੀ ਭਾਰਤ-ਪਾਕਿ ਜੰਗ 'ਚ ਕੁਰਬਾਨੀ ਦੇਣ ਲਈ ਮਰਨ ਉਪਰੰਤ ਸਨਮਾਨਿਤ ਕੀਤਾ | ਫ਼ੌਜ ਦੀ ਪੂਰਬੀ ਕਮਾਨ ਦੇ ਜੀ.ਓ.ਸੀ. ਇਨ ਸੀ ਲੈਫ਼ਟੀਨੈਂਟ ਜਨਰਲ ...

ਪੂਰੀ ਖ਼ਬਰ »

ਵਿਜੇ ਦਿਵਸ ਮੌਕੇ ਸ਼ਹੀਦ ਜਵਾਨਾਂ ਨੂੰ ਕੀਤਾ ਯਾਦ

ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਵਲੋਂ ਸ਼ਰਧਾਂਜਲੀ ਭੇਟ

ਨਵੀਂ ਦਿੱਲੀ, 16 ਦਸੰਬਰ (ਉਪਮਾ ਡਾਗਾ ਪਾਰਥ)-ਭਾਰਤ ਦੇ 47ਵੇਂ ਵਿਜੇ ਦਿਵਸ ਮੌਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ 1971 ਦੀ ਜੰਗ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਪਾਕਿਸਤਾਨ ਦੇ ਿਖ਼ਲਾਫ਼ ਅੱਜ ਦੇ ਦਿਨ ਹਾਸਲ ਕੀਤੀ ...

ਪੂਰੀ ਖ਼ਬਰ »

ਖੁੰਢ-ਚਰਚਾ

ਸਰਪੰਚੀ ਤੇ ਮੈਨੀਫ਼ੈਸਟੋ ਪੰਜਾਬ 'ਚ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਜਾ ਰਹੀਆਂ ਹਨ ਤੇ ਜਿਨ੍ਹਾਂ ਪਿੰਡਾਂ 'ਚ ਸਰਪੰਚੀ ਐਸ.ਸੀ. ਮਰਦ ਜਾਂ ਔਰਤ ਲਈ ਰਾਖਵੀਂ ਹੋ ਗਈ ਹੈ, ਉਨ੍ਹਾਂ ਪਿੰਡਾਂ 'ਚ ਜਨਰਲ ਵਰਗ ਨਾਲ ਸਬੰਧਤ ਕਈਆਂ ਦੇ ਸਰਪੰਚੀ ਲੈਣ ਦੇ ਚਾਅ ਧਰੇ-ਧਰਾਏ ਰਹਿ ਗਏ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX