ਤਾਜਾ ਖ਼ਬਰਾਂ


ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ
. . .  5 minutes ago
ਸਿੱਧਵਾਂ ਬੇਟ, 17 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) - ਨੇੜਲੇ ਪਿੰਡ ਰਸੂਲਪੁਰ (ਜੰਡੀ) ਵਿਖੇ ਦੋਨਾਲੀ ਰਾਈਫ਼ਲ ਦੀ ਸਫ਼ਾਈ ਕਰ ਰਹੇ ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਉਸ...
ਪੰਜਾਬ ਸਰਕਾਰ ਨੇ ਕਈ ਵਸਤਾਂ 'ਤੇ ਵਧਾਈ 'ਤੇ ਸਟੈਂਪ ਡਿਊਟੀ
. . .  44 minutes ago
ਚੰਡੀਗੜ੍ਹ, 17 ਅਕਤੂਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅੱਜ ਸੂਬੇ 'ਚ ਮਾਲੀਆ ਵਧਾਉਣ ਲਈ ਕਈ ਵਸਤਾਂ 'ਤੇ ਸਟੈਂਪ ਡਿਊਟੀ ਵਧਾਈ ਹੈ। ਹਾਲਾਂਕਿ ਸੂਬਾ ਸਰਕਾਰ ਵਲੋਂ ਜਾਇਦਾਦ ਦੇ ਰਜਿਸਟਰੇਸ਼ਨ 'ਤੇ ਸਟੈਂਪ...
ਖੋਲ੍ਹੇ ਗਏ ਸਬਰੀਮਾਲਾ ਮੰਦਰ ਦੇ ਦੁਆਰ
. . .  58 minutes ago
ਤਿਰੂਵਨੰਤਪੁਰਮ, 17 ਅਕਤੂਬਰ- ਕੇਰਲ ਦੇ ਸਬਰੀਮਾਲਾ ਮੰਦਰ ਦੇ ਦੁਆਰ ਅੱਜ ਸ਼ਾਮੀਂ ਪੰਜ ਵਜੇ ਖੁੱਲ੍ਹ ਗਏ ਹਨ। ਸ਼ਰਧਾਲੂ ਮੰਦਰ 'ਚ ਰਾਤੀਂ 10.30 ਵਜੇ ਤੱਕ ਪ੍ਰਾਰਥਨਾ ਕਰ ਸਕਦੇ ਹਨ। ਦੱਸ ਦਈਏ ਕਿ ਮੰਦਰ ਦੇ ਦੁਆਰ 22 ਅਕਤੂਬਰ ਤੱਕ ਖੁੱਲ੍ਹੇ...
ਨਨ ਜਬਰ ਜਨਾਹ ਮਾਮਲੇ 'ਚ ਜ਼ਮਾਨਤ ਮਿਲਣ ਮਗਰੋਂ ਜਲੰਧਰ ਪਹੁੰਚੇ ਫਰੈਂਕ ਮੁਲੱਕਲ
. . .  about 1 hour ago
ਜਲੰਧਰ, 17 ਅਕਤੂਬਰ (ਚਿਰਾਗ)- ਨਨ ਜਬਰ ਜਨਾਹ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਜ਼ਮਾਨਤ ਮਿਲਣ ਮਗਰੋਂ ਅੱਜ ਜਲੰਧਰ ਦੀ ਸੈਕੇਰਡ ਹਾਰਟ ਚਰਚ ਪਹੁੰਚੇ ਹਨ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ...
ਪ੍ਰਵਾਸੀ ਔਰਤ ਦਾ ਬੇਰਹਿਮੀ ਨਾਲ ਕਤਲ
. . .  about 1 hour ago
ਆਦਮਪੁਰ/ਡਰੋਲੀਕਲਾ, 17 ਅਕਤੂਬਰ (ਹਰਪ੍ਰੀਤ ਸਿੰਘ, ਸੰਤੋਖ ਸਿੰਘ, ਰਮਨ ਦਵੇਸਰ)- ਪਿੰਡ ਲੁਟੇਰਾ ਕਲਾ ਵਿਖੇ ਇੱਕ 40 ਸਾਲਾ ਪ੍ਰਵਾਸੀ ਔਰਤ ਦਾ ਗਲਾ ਘੁੱਟ ਕੇ ਕਤਲ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮਾਮਲੇ ਦੇ ਸੰਬੰਧ 'ਚ ਪੁੱਛਗਿੱਛ ਕਰਨ ਲਈ ਪੁਲਿਸ ਨੇ ਪੰਜ...
ਸਟੈਂਪ ਡਿਊਟੀ ਵਧਾ ਕੇ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ- ਚੀਮਾ
. . .  about 1 hour ago
ਸੰਗਰੂਰ, 17 ਅਕਤੂਬਰ (ਧੀਰਜ ਪਸ਼ੋਰੀਆ)- ਪੰਜਾਬ ਸਰਕਾਰ ਵਲੋਂ ਸੂਬੇ 'ਚ ਸਟੈਂਪ ਡਿਊਟੀ ਨੂੰ ਦੁੱਗਣੀ ਕੀਤੇ ਜਾਣ ਦੀ ਨਿੰਦਿਆ ਕਰਦਿਆਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਜਿਹਾ ਕਰਕੇ ਸੂਬੇ...
ਐੱਮ. ਜੇ. ਅਕਬਰ ਨੇ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 1 hour ago
ਨਵੀਂ ਦਿੱਲੀ, 17 ਅਕਤੂਬਰ- ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਕੇਂਦਰੀ ਵਿਦੇਸ਼ ਰਾਜ ਮੰਤਰੀ ਐੱਮ. ਜੇ. ਅਕਬਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ...
ਲੁਟੇਰਿਆਂ ਨੇ ਗੋਲੀਬਾਰੀ ਕਰਕੇ ਵਪਾਰੀ ਕੋਲੋਂ ਲੁੱਟੇ 1.50 ਲੱਖ ਰੁਪਏ
. . .  about 1 hour ago
ਜੰਡਿਆਲਾ ਗੁਰੂ, 17 ਅਕਤੂਬਰ (ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਵਿਖੇ ਤਰਨਤਾਰਨ ਬਾਈਪਾਸ ਨਜ਼ਦੀਕ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਅੱਜ ਦੁਪਹਿਰ ਇੱਕ ਕਾਰ ਸਵਾਰ ਵਪਾਰੀ 'ਤੇ ਗੋਲੀਬਾਰੀ ਕਰਨ ਉਪਰੰਤ ਉਸ ਪਾਸੋਂ...
ਪੰਡਤ ਰਾਓ ਨੇ ਦੁਸਹਿਰੇ ਮੌਕੇ ਅਸ਼ਲੀਲ ਗੀਤ ਗਾਉਣ ਵਾਲੇ ਗਾਇਕਾਂ ਦੇ ਪੁਤਲੇ ਫੂਕਣ ਲਈ ਕੀਤਾ ਪ੍ਰੇਰਿਤ
. . .  about 1 hour ago
ਪਟਿਆਲਾ, 17 ਅਕਤੂਬਰ (ਅਮਨਦੀਪ ਸਿੰਘ)- ਪੰਡਿਤ ਰਾਓ ਧਨੇਵਰ ਅੱਜ ਪਟਿਆਲਾ ਦੇ ਬੱਸ ਅੱਡੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਦੁਸਹਿਰੇ ਮੌਕੇ ਰਾਵਣ ਦੇ ਨਾਲ-ਨਾਲ ਅਸ਼ਲੀਲ ਗੀਤ ਗਾਉਣ ਵਾਲੇ ਗਾਇਕਾਂ ਅਤੇ ਨਸ਼ਾ ਤਸਕਰਾਂ ਦੇ ਪੁਤਲੇ ਫੂਕਣ ਲਈ ਪ੍ਰੇਰਿਤ...
ਨਨ ਜਬਰ ਜਨਾਹ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜਲੰਧਰ ਪਹੁੰਚਣਗੇ ਫਰੈਂਕੋ ਮੁਲੱਕਲ
. . .  about 1 hour ago
ਜਲੰਧਰ, 17 ਅਕਤੂਬਰ (ਚਿਰਾਗ)- ਨਨ ਜਬਰ ਜਨਾਹ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜਲੰਧਰ ਪਹੁੰਚ ਰਹੇ ਹਨ, ਜਿੱਥੇ ਉਨ੍ਹਾਂ ਦੇ ਜ਼ੋਰਦਾਰ ਸਵਾਗਤ ਦੀ ਤਿਆਰ ਕੀਤੀ ਹੈ। ਸਮਰਥਕਾਂ ਵਲੋਂ ਚਰਚ 'ਚ ਉਨ੍ਹਾਂ ਦੇ...
ਗ੍ਰਹਿ ਮੰਤਰਾਲੇ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਿੱਖ ਔਰਤਾਂ ਲਈ ਹੈਲਮਟ ਪਹਿਨਣ ਨੂੰ ਵਿਕਲਪੀ ਬਣਾਉਣ ਸਲਾਹ
. . .  about 2 hours ago
ਨਵੀਂ ਦਿੱਲੀ, 17 ਅਕਤੂਬਰ (ਲਿਬਰੇਟ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਿੱਖ ਔਰਤਾਂ ਲਈ ਹੈਲਮਟ ਪਹਿਨਣ ਨੂੰ ਵਿਕਲਪੀ ਬਣਾਉਣ ਦੀ ਸਲਾਹ ਦਿੱਤੀ ਹੈ। ਪਿਛਲੇ ਹਫ਼ਤੇ ਮੰਤਰਾਲੇ ਨੇ ਹੈਲਮਟ ਪਹਿਨਣ 'ਚ ਔਰਤਾਂ ਨੂੰ ਪੂਰੀ ਤਰ੍ਹਾਂ ਛੂਟ ਦੇ...
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲਣਗੇ 10 ਲੱਖ ਰੁਪਏ
. . .  about 2 hours ago
ਭੁਵਨੇਸ਼ਵਰ, 17 ਅਕਤੂਬਰ- ਉੜੀਸਾ 'ਚ ਆਏ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਮੁਆਵਜ਼ੇ ਦੀ ਰਕਮ 'ਚ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵਾਧਾ ਕੀਤਾ ਹੈ। ਮੁੱਖ ਮੰਤਰੀ ਨੇ ਮੁਆਵਜ਼ਾ ਰਾਸ਼ੀ 4 ਲੱਖ ਤੋਂ ਵਧਾ ਕੇ 10 ਲੱਖ...
ਪੰਜਾਬ ਕੈਬਨਿਟ ਨੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਨਵੀਂ ਨੀਤੀ ਨੂੰ ਦਿੱਤੀ ਮਨਜ਼ੂਰੀ
. . .  about 2 hours ago
ਚੰਡੀਗੜ੍ਹ, 17 ਅਕਤੂਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ ਸੂਬੇ 'ਚ ਨਵੀਂ ਰੇਤ ਅਤੇ ਬਜਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਮਕਸਦ ਨਾਜਾਇਜ਼ ਮਾਈਨਿੰਗ ਨੂੰ ਰੋਕ ਕੇ ਮਾਲੀਆ...
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 52
. . .  about 3 hours ago
ਭੁਵਨੇਸ਼ਵਰ, 17 ਅਕਤੂਬਰ- ਉੜੀਸਾ 'ਚ ਆਏ ਚੱਕਰਵਾਤੀ ਤੂਫ਼ਾਨ 'ਤਿਤਲੀ' ਅਤੇ ਇਸ ਮਗਰੋਂ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 52 ਹੋ ਗਈ ਹੈ। ਮੁੱਢਲੇ ਅੰਦਾਜ਼ੇ ਮੁਤਾਬਕ ਇਸ ਕਾਰਨ 2,200 ਕਰੋੜ ਰੁਪਏ ਦੀ ਜਾਇਦਾਦ ਵੀ ਨੁਕਸਾਨੀ ਗਈ...
ਪੁੱਤਰ ਦੇ ਸਹੁਰਿਆਂ ਤੋਂ ਤੰਗ ਆਏ ਵਿਅਕਤੀ ਵਲੋਂ ਖ਼ੁਦਕੁਸ਼ੀ
. . .  about 3 hours ago
ਪਟਿਆਲਾ, 17 ਅਕਤੂਬਰ (ਅਮਨਦੀਪ ਸਿੰਘ)- ਇੱਥੇ ਇੱਕ ਵਿਅਕਤੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮ੍ਰਿਤਕ ਦੀ ਪਹਿਚਾਣ 58 ਸਾਲਾ ਬਲਦੇਵ ਸਿੰਘ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ...
ਪੰਜਾਬ ਕੈਬਨਿਟ ਵਲੋਂ ਔਰਤਾਂ ਦੇ ਰਾਖਵੇਂਕਰਨ ਲਈ ਅਧਿਆਦੇਸ਼ ਨੂੰ ਮਨਜ਼ੂਰੀ
. . .  about 3 hours ago
ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟੇ ਦੋ ਲੱਖ ਰੁਪਏ
. . .  about 4 hours ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, 2 ਕਰਮਚਾਰੀ ਜ਼ਖ਼ਮੀ
. . .  about 3 hours ago
ਮਿਲਟਰੀ ਹਸਪਤਾਲ 'ਚ ਫੌਜ ਦੇ ਜਵਾਨਾਂ ਨੇ ਗੁੰਗੀ-ਬੋਲੀ ਔਰਤ ਨਾਲ ਕਈ ਸਾਲਾਂ ਤੱਕ ਜਬਰ ਜਨਾਹ
. . .  about 4 hours ago
ਪੰਜਾਬ ਮੰਤਰੀ ਮੰਡਲ ਨੇ ਸਟੈਂਪ ਡਿਊਟੀ ਦਰਾਂ 'ਚ ਵਾਧੇ ਨੂੰ ਦਿੱਤੀ ਮਨਜ਼ੂਰੀ
. . .  about 5 hours ago
ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ ਨੇ ਫੜਿਆ ਕਾਂਗਰਸ ਦਾ 'ਹੱਥ'
. . .  about 5 hours ago
ਆਂਧਰਾ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਛੇ ਲੋਕਾਂ ਦੀ ਮੌਤ, 15 ਜ਼ਖ਼ਮੀ
. . .  about 5 hours ago
ਹੱਤਿਆ ਦੇ ਦੂਜੇ ਮਾਮਲੇ 'ਚ ਰਾਮਪਾਲ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
. . .  about 6 hours ago
ਅਫ਼ਗਾਨਿਸਤਾਨ 'ਚ ਹੋਏ ਬੰਬ ਧਮਾਕੇ 'ਚ ਤਿੰਨ ਦੀ ਮੌਤ, 7 ਜ਼ਖ਼ਮੀ
. . .  about 5 hours ago
ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖ਼ਲੇ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  about 6 hours ago
ਅਣਪਛਾਤੇ ਵਿਅਕਤੀਆਂ ਵਲੋਂ ਵਿਅਕਤੀ ਦਾ ਕਤਲ
. . .  about 6 hours ago
ਬਿਹਾਰ : ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਈ. ਡੀ. ਨੇ ਦਰਜ ਕੀਤਾ ਮਨੀ ਲਾਂਡਰਿੰਗ ਦਾ ਕੇਸ
. . .  about 7 hours ago
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 10 ਲੋਕਾਂ ਦੀ ਮੌਤ
. . .  about 7 hours ago
ਜਾਸੂਸੀ ਦੇ ਦੋਸ਼ਾਂ ਤਹਿਤ ਫੌਜ ਦਾ ਜਵਾਨ ਗ੍ਰਿਫ਼ਤਾਰ
. . .  about 7 hours ago
ਡਾਲਰ ਦੇ ਮੁਕਾਬਲੇ ਹਲਕੇ ਵਾਧੇ ਨਾਲ ਖੁੱਲ੍ਹਿਆ ਰੁਪਿਆ
. . .  about 8 hours ago
ਮੁੱਠਭੇੜ 'ਚ 3 ਅੱਤਵਾਦੀ ਢੇਰ, ਇਕ ਪੁਲਿਸ ਜਵਾਨ ਸ਼ਹੀਦ
. . .  about 8 hours ago
ਸਬਰੀਮਾਲਾ ਮੰਦਰ ਦੇ ਅੱਜ ਖੁੱਲਣਗੇ ਦੁਆਰ, ਸੁਰੱਖਿਆ ਦੇ ਸਖਤ ਪ੍ਰਬੰਧ
. . .  about 9 hours ago
ਬੱਚੀ ਜੈਨਬ ਦੇ ਜਬਰ ਜਨਾਹੀ ਤੇ ਹਤਿਆਰੇ ਨੂੰ ਲਾਹੌਰ 'ਚ ਦਿੱਤੀ ਗਈ ਫਾਂਸੀ
. . .  about 9 hours ago
ਜਵਾਨਾਂ ਨੇ ਅੱਤਵਾਦੀਆਂ ਨੂੰ ਪਾਇਆ ਘੇਰਾ
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਝਾਰਖੰਡ 'ਚ ਨਕਸਲੀ ਹਮਲਾ , 9 ਟਰੱਕਾਂ ਨੂੰ ਲਾਈ ਅੱਗ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਕੀਤੀ ਰੱਦ
. . .  1 day ago
ਭਾਜਪਾ 'ਚ ਸ਼ਾਮਲ ਹੋਏ ਗੋਆ ਦੇ ਦੋ ਕਾਂਗਰਸ ਵਿਧਾਇਕ
. . .  1 day ago
ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਇੰਡੋਨੇਸ਼ੀਆ ਨੇ ਕੀਤਾ ਭਾਰਤ ਦੇ ਹਵਾਲੇ
. . .  about 1 hour ago
ਸਕੱਤਰ ਸਕੂਲ ਸਿੱਖਿਆ ਵੱਲੋਂ ਰਮਸਾ ਅਧਿਆਪਕਾਂ ਦਾ ਡਾਟਾ ਦੇਣ ਤੋਂ ਇਨਕਾਰ
. . .  1 minute ago
ਮੁਰਾਦਾਬਾਦ 'ਚ ਕੰਧ ਡਿੱਗਣ ਕਾਰਣ ਦੋ ਔਰਤਾਂ ਦੀ ਮੌਤ
. . .  23 minutes ago
ਮਾਂ ਨੇ ਪੰਜ ਬੱਚਿਆਂ ਸਮੇਤ ਖੂਹ 'ਚ ਮਾਰੀ ਛਾਲ, ਚਾਰ ਦੀ ਮੌਤ
. . .  44 minutes ago
ਦੁਸਹਿਰੇ ਮੌਕੇ ਪੂਰੇ ਪੰਜਾਬ 'ਚ ਅਧਿਆਪਕ ਜਲਾਉਣਗੇ ਮੁੱਖ ਮੰਤਰੀ, ਵਿੱਤ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਪੁਤਲੇ
. . .  about 1 hour ago
ਕੈਪਟਨ ਨੇ ਬਾਦਲਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਾਉਣ ਦਾ ਦਿੱਤਾ ਭਰੋਸਾ
. . .  about 1 hour ago
ਕੇਰਲ : ਸਬਰੀਮਾਲਾ 'ਚ ਮੰਦਰ 'ਚ ਜਾਣ ਤੋਂ ਰੋਕੀਆਂ ਗਈਆਂ ਔਰਤਾਂ
. . .  1 day ago
ਗੋਆ ਦੇ ਦੋ ਕਾਂਗਰਸ ਵਿਧਾਇਕਾਂ ਨੇ ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ
. . .  1 day ago
ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਦਭਰੀ ਹਾਲਤ 'ਚ ਮੌਤ
. . .  1 day ago
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 26
. . .  1 day ago
ਪੰਜ ਸਿਤਾਰਾ ਹੋਟਲ ਦੇ ਬਾਹਰ ਸਾਬਕਾ ਸੰਸਦ ਮੈਂਬਰ ਦੇ ਬੇਟੇ ਦੀ ਗੁੰਡਾਗਰਦੀ, ਪਿਸਤੌਲ ਦਿਖਾ ਕੇ ਕੀਤਾ ਹੰਗਾਮਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ


ਹੱਤਿਆ ਦੇ ਇਕ ਮਾਮਲੇ 'ਚ ਰਾਮਪਾਲ ਸਮੇਤ 15 ਨੂੰ ਉਮਰ ਕੈਦ

• ਦੋ-ਦੋ ਲੱਖ ਰੁਪਏ ਜੁਰਮਾਨਾ
• ਇਕ ਹੋਰ ਮਾਮਲੇ 'ਚ ਸਜ਼ਾ ਅੱਜ
ਹਿਸਾਰ, 16 ਅਕਤੂਬਰ (ਰਾਜ ਪਰਾਸ਼ਰ)-ਅੱਜ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡੀ. ਆਰ. ਚਾਲੀਆ ਦੀ ਅਦਾਲਤ ਨੇ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਅਤੇ ਉਸ ਦੇ ਬੇਟੇ ਵੀਰੇਂਦਰ ਸਮੇਤ 15 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਹਰੇਕ ਦੋਸ਼ੀ ਨੂੰ 2 ਲੱਖ 5 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ | ਜੁਰਮਾਨਾ ਨਾ ਦੇਣ 'ਤੇ 2 ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ | ਅਦਾਲਤ ਨੇ ਵੱਖ-ਵੱਖ ਧਾਰਾਵਾਂ ਵਿਚ ਵੱਖ-ਵੱਖ ਸਜ਼ਾ ਅਤੇ ਜੁਰਮਾਨਾ ਕੀਤਾ ਹੈ | ਇਹ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ | ਦੋਸ਼ੀਆਂ ਨੂੰ ਧਾਰਾ 302 'ਚ ਉਮਰ ਕੈਦ ਦੀ ਸਜ਼ਾ ਤੇ ਇਕ-ਇਕ ਲੱਖ ਰੁਪਏ ਜੁਰਮਾਨਾ, ਧਾਰਾ 120 'ਚ ਉਮਰ ਕੈਦ ਤੇ ਇਕ-ਇਕ ਲੱਖ ਰੁਪਏ ਜੁਰਮਾਨਾ, ਧਾਰਾ 343 ਵਿਚ 2 ਸਾਲ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ | ਰਾਮਪਾਲ ਦੇ ਵਕੀਲ ਏ.ਪੀ. ਸਿੰਘ ਨੇ ਕਿਹਾ ਕਿ ਉਹ ਹਾਈਕੋਰਟ ਵਿਚ ਸਜ਼ਾ ਿਖ਼ਲਾਫ਼ ਅਪੀਲ ਕਰਨਗੇ | ਉਨ੍ਹਾਂ ਕਿਹਾ ਕਿ ਅਦਾਲਤ ਨੇ ਰਾਮਪਾਲ ਅਤੇ ਉਸ ਦੇ ਭਗਤਾਂ ਦੇ ਨਾਲ ਨਿਆ ਨਹੀਂ ਕੀਤਾ, ਉਹ ਧਰਮ ਕਰਮ ਦਾ ਕੰਮ ਕਰਦੇ ਸਨ | ਇਸ ਦੇ ਿਖ਼ਲਾਫ਼ ਉਹ ਹਾਈਕੋਰਟ ਵਿਚ ਜਾਣਗੇੇ | ਉਨ੍ਹਾਂ ਕਿਹਾ ਕਿ ਇਹ ਨਿਆਂ ਦੀ ਪਹਿਲੀ ਪੌੜੀ ਸੀ, ਹੁਣ ਅੱਗੇ ਅਪੀਲ ਕਰਨਗੇ | ਰਾਮਪਾਲ ਅਤੇ ਉਸ ਦੇ ਪੈਰੋਕਾਰਾਂ ਖਿਲਾਫ 19 ਨਵੰਬਰ 2014 ਨੂੰ ਦੋ ਮਾਮਲੇ ਦਰਜ ਕੀਤੇ ਗਏ ਸਨ | ਪਹਿਲਾ ਮਾਮਲਾ ਦਿੱਲੀ ਵਿਚ ਬਦਰਪੁਰ ਦੇ ਨੇੜੇ ਮਿੱਠਾਪੁਰ ਦੇ ਸ਼ਿਵਪਾਲ ਦੀ ਸ਼ਿਕਾਇਤ 'ਤੇ ਜਦਕਿ ਦੂਸਰਾ ਮਾਮਲਾ ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਦੇ ਵਾਸੀ ਸੁਰੇਸ਼ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ | ਦੋਵਾਂ ਨੇ ਆਸ਼ਰਮ ਦੇ ਅੰਦਰ ਆਪਣੀਆਂ ਪਤਨੀਆਂ ਦੀ ਹੱਤਿਆ ਦੀ ਸ਼ਿਕਾਇਤ ਕੀਤੀ ਸੀ | ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਦੋਵਾਂ ਔਰਤਾਂ ਨੂੰ ਕੈਦ ਕਰਕੇ ਰੱਖਿਆ ਹੋਇਆ ਸੀ ਅਤੇ ਬਾਅਦ ਵਿਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ | ਅੱਜ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸ਼ਿਵਪਾਲ ਵਲੋਂ ਦਰਜ ਕਰਵਾਈ ਸ਼ਿਕਾਇਤ ਵਿਚ ਸਜ਼ਾ ਸੁਣਾਈ ਗਈ ਹੈ ਜਦਕਿ ਸੁਰੇਸ਼ ਵਲੋਂ ਦਰਜ ਕਰਵਾਈ ਸ਼ਿਕਾਇਤ ਦੇ ਸਬੰਧ ਵਿਚ 17 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ |
ਰਾਮਪਾਲ ਸਮੇਤ 15 ਲੋਕਾਂ ਨੂੰ 11 ਅਕਤੂਬਰ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ, ਜਿਨ੍ਹਾਂ ਵਿਚ ਰਾਮਪਾਲ, ਉਸ ਦਾ ਬੇਟਾ ਵੀਰੇਂਦਰ, ਭਾਣਜਾ ਜੋਗਿੰਦਰ, ਭੈਣ ਪੂਨਮ ਅਤੇ ਮਾਸੀ ਸਾਵਿਤਰੀ ਤੋਂ ਇਲਾਵਾ ਬਬੀਤਾ, ਰਾਜਕੁਮਾਰ ਉਰਫ਼ ਪ੍ਰੀਤਮ, ਰਾਜੇਂਦਰ, ਸਤਬੀਰ ਸਿੰਘ, ਸੋਨੂੰ ਦਾਸ, ਦੇਵੇਂਦਰ, ਜਗਦੀਸ਼, ਸੁਖਵੀਰ ਸਿੰਘ, ਖੁਸ਼ਹਾਲ ਸਿੰਘ ਅਤੇ ਅਨਿਲ ਕੁਮਾਰ ਸ਼ਾਮਿਲ ਹਨ | ਰਾਮਪਾਲ ਸਮੇਤ 6 ਦੋਸ਼ੀ ਦੋਵੇਂ ਮਾਮਲਿਆਂ 'ਚ ਦੋਸ਼ੀ ਹਨ | ਇਨ੍ਹਾਂ ਵਿਚ ਰਾਮਪਾਲ ਉਸ ਦਾ ਬੇਟਾ ਵੀਰੇਂਦਰ, ਰਾਜਕੁਮਾਰ ਉਰਫ਼ ਪ੍ਰੀਤਮ, ਰਾਜੇਂਦਰ, ਜੋਗਿੰਦਰ ਅਤੇ ਬਬੀਤਾ ਸ਼ਾਮਿਲ ਹਨ | ਰਾਮਪਾਲ, ਵੀਰੇਂਦਰ, ਜੋਗੇਂਦਰ, ਰਾਜੇਂਦਰ, ਰਾਜਕੁਮਾਰ ਉਰਫ਼ ਪ੍ਰੀਤਮ ਜੇਲ੍ਹ ਵਿਚ ਬੰਦ ਸਨ, ਜਦਕਿ ਬਬੀਤਾ ਜ਼ਮਾਨਤ 'ਤੇ ਸੀ | ਹੁਣ ਸਾਰਿਆਂ ਨੂੰ ਹਿਰਾਸਤ ਵਿਚ ਲੈ ਕੇ ਜ਼ੇਲ੍ਹ ਭੇਜ ਦਿੱਤਾ ਹੈ | ਔਰਤ ਦੀ ਹੱਤਿਆ ਦੇ ਇਕ ਹੋਰ ਮਾਮਲੇ ਵਿਚ ਰਾਮਪਾਲ ਸਮੇਤ 14 ਦੋਸ਼ੀਆਂ ਨੂੰ 17 ਅਕਤੂਬਰ ਨੂੰ ਸਜ਼ਾ ਸੁਣਾਈ ਜਾਣੀ ਹੈ |
ਕੀ ਹੈ ਪੂਰਾ ਮਾਮਲਾ
2006 ਵਿਚ ਕਰੌਾਥਾ ਦੇ ਸਤਲੋਕ ਆਸ਼ਰਮ ਦੇ ਬਾਹਰ ਗੋਲੀ ਚੱਲਣ ਦੀ ਘਟਨਾ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ | ਪ੍ਰਸ਼ਾਸਨ ਨੇ ਰਾਮਪਾਲ ਅਤੇ ਉਨ੍ਹਾਂ ਦੇ 37 ਸ਼ਰਧਾਲੂਆਂ ਨੂੰ ਹੱਤਿਆ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਸੀ | ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ | ਇਸੇ ਮਾਮਲੇ ਵਿਚ ਹਿਸਾਰ ਅਦਾਲਤ'ਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਮਪਾਲ ਦੀ ਪੇਸ਼ੀ ਸੀ, ਜਿੱਥੇ ਰਾਮਪਾਲ ਸਮਰਥਕਾਂ ਨੇ ਹੋ-ਹੱਲਾ ਮਚਾ ਦਿੱਤਾ | ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਮਪਾਲ ਅਤੇ ਉਸ ਦੇ ਸ਼ਰਧਾਲੂਆਂ ਿਖ਼ਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ | ਹਾਈਕੋਰਟ ਨੇ 5 ਨਵੰਬਰ 2014 ਨੂੰ ਡੀ.ਜੀ.ਪੀ. ਅਤੇ ਗ੍ਰਹਿ ਸਕੱਤਰ ਨੂੰ ਆਦੇਸ਼ ਦਿੱਤਾ ਸੀ ਕਿ 10 ਨਵੰਬਰ 2014 ਨੂੰ ਰਾਮਪਾਲ ਪੇਸ਼ ਕਰਨ | 10 ਨਵੰਬਰ ਨੂੰ ਰਾਮਪਾਲ ਨੇ ਲੋਕਾਂ ਨੂੰ ਆਸ਼ਰਮ ਵਿਚ ਢਾਲ ਬਣਾ ਕੇ ਖੜ੍ਹਾ ਕਰ ਦਿੱਤਾ | ਦੋਸ਼ ਹੈ ਕਿ ਰਾਮਪਾਲ ਦੇ ਹੁਕਮ 'ਤੇ ਉਸ ਦੇ ਸਹਿਯੋਗੀਆਂ ਅਤੇ ਨਿੱਜੀ ਕਮਾਂਡੋਜ਼ ਨੇ ਲੋਕਾਂ ਨੂੰ ਸਤਲੋਕ ਆਸ਼ਰਮ ਵਿਚ ਬੰਧਕ ਬਣਾ ਰੱਖਿਆ ਸੀ |
ਉਨ੍ਹਾਂ ਨੂੰ ਆਸ਼ਰਮ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ | ਅਦਾਲਤ ਦੇ ਹੁਕਮ ਦੇ ਬਾਵਜੂਦ 10 ਅਤੇ 17 ਨਵੰਬਰ ਨੂੰ ਵੀ ਰਾਮਪਾਲ ਦੀ ਪੇਸ਼ੀ ਨਹੀਂ ਹੋ ਸਕੀ | ਇਸ ਤੋਂ ਬਾਅਦ ਅਦਾਲਤ ਨੇ ਪੁਲਿਸ-ਪ੍ਰਸ਼ਾਸਨ ਨੂੰ ਫਟਕਾਰ ਲਗਾਉਂਦੇ ਹੋਏ 21 ਨਵੰਬਰ ਤੱਕ ਰਾਮਪਾਲ ਨੂੰ ਪੇਸ਼ ਕਰਨ ਲਈ ਕਿਹਾ | 19 ਨਵੰਬਰ 2014 ਨੂੰ 60 ਘੰਟੇ ਤੱਕ ਦੀ ਘੇਰਾਬੰਦੀ ਅਤੇ ਕਰੀਬ 56 ਘੰਟੇ ਦੀ ਕਾਰਵਾਈ ਤੋਂ ਬਾਅਦ ਰਾਮਪਾਲ ਨੇ ਰਾਤ ਨੂੰ ਆਤਮ-ਸਮਰਪਣ ਕਰ ਦਿੱਤਾ ਸੀ | ਇਸ ਪੂਰੀ ਘਟਨਾ ਦੌਰਾਨ 6 ਵਿਅਕਤੀਆਂ ਦੀ ਮੌਤ ਹੋ ਗਈ ਸੀ |

ਜੰਮੂ-ਕਸ਼ਮੀਰ 'ਚ ਸਥਾਨਕ ਨਿਗਮ ਚੋਣਾਂ ਦੇ ਚੌਥੇ ਪੜਾਅ ਦੀ ਵੋਟਿੰਗ ਨਾਲ ਚੋਣ ਪ੍ਰਕਿਰਿਆ ਸਮਾਪਤ

  • ਚਾਰ ਪੜਾਵਾਂ 'ਚ ਹੋਈ 35.1 ਫ਼ੀਸਦੀ ਵੋਟਿੰਗ

ਸ੍ਰੀਨਗਰ, 16 ਅਕਤੂਬਰ (ਮਨਜੀਤ ਸਿੰਘ)- ਜੰਮੂ-ਕਸ਼ਮੀਰ ਦੀਆਂ ਸ਼ਹਿਰੀ ਸਥਾਨਕ ਨਿਗਮ ਚੋਣਾਂ ਦੇ ਚੌਥੇ ਤੇ ਆਖਰੀ ਪੜਾਅ ਦੀਆਂ ਵੋਟਾਂ ਪੈਣ ਨਾਲ ਹੀ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋ ਗਈ ਹੈ, ਹੁਣ 20 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ ਉਸੇ ਦਿਨ ਨਤੀਜੇ ਆ ਜਾਣਗੇ | ਸ੍ਰੀਨਗਰ ਨਗਰ ਨਿਗਮ ਦੇ 24 ਅਤੇ ਗਾਂਦਰਬਲ ਮਿਊਾਸਪਲ ਕਮੇਟੀ ਦੇ 12 ਵਾਰਡਾਂ 'ਚ ਅੱਜ ਕੁੱਲ 36 ਵਾਰਡਾਂ 'ਚ ਵੋਟਾਂ ਪਈਆਂ, ਜਿਥੇ 2,50,794 ਵੋਟਰਾਂ ਵਾਸਤੇ 308 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਸਨ | ਚੌਥੇ ਪੜਾਅ ਦੀਆਂ ਵੋਟਾਂ ਦੌਰਾਨ ਵੀ ਵੱਖਵਾਦੀਆਂ ਦੇ ਬਾਈਕਾਟ ਅਤੇ ਅੱਤਵਾਦੀਆਂ ਦੀਆਂ ਧਮਕੀਆਂ ਦਾ ਪ੍ਰਭਾਵ ਵੇਖਣ ਨੂੰ ਮਿਲਿਆ, ਜਿਸ ਦੇ ਚੱਲਦਿਆਂ ਸ੍ਰੀਨਗਰ ਤੇ ਗਾਂਦਰਬਲ 'ਚ ਬਹੁਤ ਘੱਟ ਵੋਟਾਂ ਪਈਆਂ | ਸ੍ਰੀਨਗਰ 'ਚ 4.2 ਅਤੇ ਗਾਂਦਰਬਲ ਵਿਖੇ 11.3 ਫ਼ੀਸਦੀ ਵੋਟਿੰਗ ਰਿਕਾਰਡ ਕੀਤੀ ਗਈ ਹੈ | ਸ੍ਰੀਨਗਰ ਸ਼ਹਿਰ ਦੇ 24 ਵਾਰਡਾਂ 'ਚ ਕੁੱਲ 113 ਉਮੀਦਵਾਰ ਮੈਦਾਨ 'ਚ ਸਨ ਤੇ ਪਹਿਲੇ ਤਿੰਨ ਪੜਾਵਾਂ ਵਾਂਗ ਅੱਜ ਵੀ ਬਹੁਤ ਘੱਟ ਲੋਕ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਨਿਕਲੇ | ਵਾਦੀ ਦੇ ਸ੍ਰੀਨਗਰ ਸ਼ਹਿਰ ਦੇ ਸੰਵੇਦਨਸ਼ੀਲ 24 ਵਾਰਡਾਂ 'ਚ ਕਈ ਪੋਲਿੰਗ ਬੂਥਾਂ 'ਤੇ ਸੌ ਦਾ ਅੰਕੜਾ ਵੀ ਪਾਰ ਨਹੀਂ ਹੋ ਸਕਿਆ | ਅਧਿਕਾਰੀਆਂ ਅਨੁਸਾਰ ਇਥੋਂ ਦੇ ਸਊਰਾ ਵਾਰਡ 'ਚ ਇਕ ਵੀ ਵੋਟ ਨਹੀਂ ਪਈ, ਜਿਥੋਂ 3 ਉਮੀਦਵਾਰ ਚੋਣ ਮੈਦਾਨ 'ਚ ਸਨ ਅਤੇ ਇਸ ਵਾਰਡ 'ਚ 11,265 ਵੋਟਰ ਸਨ | ਗਾਂਦਰਬਲ ਮਿਊਾਸਪਲ ਕਮੇਟੀ ਦੇ 17 ਵਾਰਡਾਂ 'ਚੋਂ 12 ਵਾਰਡਾਂ 'ਤੇ ਵੋਟਾਂ ਪਈਆਂ, ਇਥੇ 3 ਔਰਤਾਂ ਸਮੇਤ 5 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ | ਅੱਜ ਭਾਜਪਾ ਦੇ 6, ਕਾਂਗਰਸ ਦੇ 7 ਅਤੇ 7 ਔਰਤ ਉਮੀਦਵਾਰਾਂ ਸਮੇਤ 25 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ 'ਚ ਬੰਦ ਹੋ ਗਿਆ | ਚੋਣ ਅਧਿਕਾਰੀ ਸ਼ਾਲੀਅਨ ਕਾਬਰਾ ਅਨੁਸਾਰ ਚੌਥੇ ਪੜਾਅ ਦੀ ਵੋਟਿੰਗ ਦੀ ਸਮਾਪਤੀ ਦੇ ਬਾਅਦ ਜੰਮੂ-ਕਸ਼ਮੀਰ 'ਚ ਕੁਲ 35.1 ਫੀਸਦੀ ਵੋਟਿੰਗ ਰਿਕਾਰਡ ਕੀਤੀ ਗਈ | ਚੌਥੇ ਪੜਾਅ ਤਹਿਤ ਕਸ਼ਮੀਰ ਦੇ 132 ਵਾਰਡਾਂ 'ਚ 202 ਉਮੀਦਵਾਰ ਮੈਦਾਨ 'ਚ ਸਨ | 52 ਵਾਰਡਾਂ 'ਚ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ ਗਏ ਹਨ, 44 ਵਾਰਡਾਂ 'ਚ ਕੋਈ ਉਮੀਦਵਾਰ ਮੈਦਾਨ 'ਚ ਨਹੀਂ ਉਤਰਿਆ ਸੀ | ਇਸ ਤਰ੍ਹਾਂ 155 ਉਮੀਦਵਾਰਾਂ ਦੀ ਕਿਸਮਤ ਬਿਜਲਈ ਵੋਟਿੰਗ ਮਸ਼ੀਨਾਂ 'ਚ ਬੰਦ ਹੋ ਗਈ ਹੈ ਅਤੇ 20 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਣ 'ਤੇ ਨਤੀਜੇ ਸਾਹਮਣੇ ਆ ਜਾਣਗੇ |
ਜੰਮੂ-ਕਸ਼ਮੀਰ ਦੀਆਂ 79 ਸ਼ਹਿਰੀ ਸਥਾਨਕ ਕਮੇਟੀਆਂ ਦੀਆਂ ਚਾਰ ਪੜਾਵਾਂ 'ਚ ਅੱਜ ਮੁਕੰਮਲ ਹੋਈਆਂ ਚੋਣਾਂ 'ਚ ਕੁੱਲ 35.1 ਫ਼ੀਸਦੀ ਵੋਟਿੰਗ ਹੋਈ ਹੈ | ਪਹਿਲਾਂ ਤਿੰਨ ਪੜਾਂਵਾਂ ਵਾਂਗ ਅੱਜ ਚੌਥੇ ਪੜਾਅ 'ਚ ਵੀ ਕਾਫੀ ਘੱਟ ਵੋਟਾਂ ਪਈਆਂ ਹਨ | ਸੂਬੇ ਦੇ ਸ਼ਹਿਰੀ ਖੇਤਰਾਂ 'ਚ 17 ਲੱਖ ਦੇ ਕਰੀਬ ਵੋਟਰ ਹਨ, ਜਿਨ੍ਹਾਂ 'ਚੋਂ ਕੇਵਲ 5.7 ਲੱਖ ਵੋਟਰਾਂ ਨੇ ਇਨ੍ਹਾਂ ਚੋਣਾਂ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਜ਼ਿਕਰਯੋਗ ਹੈ ਕਿ ਇਨ੍ਹਾਂ ਸ਼ਹਿਰੀ ਚੋਣਾਂ 'ਚ ਕਸ਼ਮੀਰ ਵਾਦੀ ਦੇ ਕੁੱਲ 598 ਵਾਰਡ ਸਨ, ਜਿਨ੍ਹਾਂ 'ਚੋਂ 231 ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ ਸਨ ਅਤੇ 181 ਵਾਰਡਾਂ 'ਚ ਕੋਈ ਵੀ ਉਮੀਦਵਾਰ ਖੜ੍ਹਾ ਨਹੀਂ ਸੀ ਹੋਇਆ |
ਪੁੁਲਵਾਮਾ, ਪਟਨ, ਸ਼ੌਪੀਆਂ ਅਤੇ ਡੂਰੋ ਵਿਖੇ ਵੋਟਿੰਗ ਦੀ ਲੋੜ ਨਹੀਂ ਪਈ
ਉੱਤਰੀ ਕਸ਼ਮੀਰ ਦੀ ਪਟਨ, ਦੱਖਣੀ ਕਸ਼ਮੀਰ ਦੀ ਸ਼ੌਪੀਆਂ, ਪੁਲਵਾਮਾ ਅਤੇ ਅਨੰਤਨਗ ਦੀ ਡੂਰੋ ਇਲਾਕਿਆਂ ਦੀਆਂ ਮਿਊਾਸਪਲ ਕਮੇਟੀਆਂ ਦੇ ਲਈ ਚੌਥੇ ਪੜਾਅ ਤਹਿਤ ਵੋਟਿੰਗ ਦੀ ਲੋੜ ਨਹੀਂ ਪਈ ਕਿਉਂਕਿ ਕਈ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਐਲਾਨੇ ਜਾ ਚੁੱਕੇ ਸਨ ਅਤੇ ਕਈ ਵਾਰਡਾਂ 'ਚ ਕੋਈ ਵੀ ਉਮੀਦਵਾਰ ਚੋਣ ਮੈਦਾਨ 'ਚ ਨਾ ਹੋਣ ਕਾਰਨ ਇਨ੍ਹਾਂ ਵਾਰਡਾਂ 'ਚ ਵੋਟਿੰਗ ਨਹੀਂ ਹੋਈ |
ਵੱਖਵਾਦੀਆਂ ਦੇ ਸੱਦੇ 'ਤੇ ਹੜਤਾਲ
ਵੱਖਵਾਦੀ ਨੇਤਾਵਾਂ ਸਈਦ ਅਲੀ ਸ਼ਾਹ ਗਿਲਾਨੀ ਜੇ.ਕੇ ਐਲ.ਐਫ ਦੇ ਚੇਅਰਮੈਨ ਮੁਹੰਮਦ ਯਾਸੀਨ ਮਲਿਕ ਤੇ ਮੌਲਵੀ ਉਮਰ ਫਾਰੂਕ ਦੀ ਅਗਵਾਈ ਵਾਲੀ ਸਾਂਝੀ ਵੱਖਵਾਦੀ ਲੀਡਰਸ਼ਿਪ (ਜੇ.ਆਰ.ਐਲ) ਵਲੋਂ ਚੋਣਾਂ ਦੇ ਬਾਈਕਾਟ ਦੇ ਦਿੱਤੇ ਸੱਦੇ ਕਾਰਨ ਕਸ਼ਮੀਰ ਵਾਦੀ ਦੇ ਸ੍ਰੀਨਗਰ ਅਤੇ ਗਾਂਦਰਬਲ ਦੇ ਇਲਾਕਿਆਂ 'ਚ ਅੱਜ ਚੋਣਾਂ ਵਾਲੇ ਇਲਾਕਿਆਂ 'ਚ ਹੜਤਾਲ ਰਹੀ | ਇਸ ਦੌਰਾਨ ਸੜਕਾਂ 'ਤੇ ਆਵਾਜਾਈ ਬਹੁਤ ਘੱਟ ਰਹੀ ਅਤੇ ਕਾਰੋਬਾਰੀ ਸਥਾਨ, ਸਕੂਲ, ਕਾਲਜ ਬੰਦ ਰਹੇ |

ਰਾਹੁਲ ਨੇ ਗਵਾਲੀਅਰ ਦੇ ਗੁਰਦੁਆਰਾ ਦਾਤਾ ਬੰਦੀ ਛੋੜ ਵਿਖੇ ਮੱਥਾ ਟੇਕਿਆ

ਗਵਾਲੀਅਰ, 16 ਅਕਤੂਬਰ (ਏਜੰਸੀ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ 'ਚ ਚੋਣ ਮੁਹਿੰਮ ਸਬੰਧੀ ਦੋ ਦਿਨਾ ਦੌਰੇ ਦੇ ਦੂਸਰੇ ਦਿਨ ਅੱਜ ਮੰਗਲਵਾਰ ਨੂੰ ਇਥੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ | ਰਾਹੁਲ ਅੱਜ ਸਵੇਰੇ ਪਹਿਲਾਂ ਇਥੇ ਕਾਂਗਰਸੀ ਆਗੂਆਂ ਨੂੰ ਮਿਲੇ ਤੇ ਬਾਅਦ 'ਚ ਗਵਾਲੀਅਰ ਕਿਲੇ 'ਚ ਸਥਿਤ ਦਾਤਾ ਬੰਦੀ ਛੋੜ ਗੁਰਦੁਆਰੇ 'ਚ ਨਤਮਸਤਕ ਹੋਏ | ਇਸ ਮੌਕੇ ਮੁੱਖ ਗ੍ਰੰਥੀ ਨੇ ਰਾਹੁਲ ਨੂੰ ਸਨਮਾਨਿਤ ਕੀਤਾ | ਰਾਹੁਲ ਨਾਲ ਸੂਬਾ ਕਾਂਗਰਸ ਪ੍ਰਧਾਨ ਕਮਲ ਨਾਥ ਤੇ ਸੀਨੀਅਰ ਆਗੂ ਜਯੋਤੀਰਾਦਿੱਤਿਆ ਸਿੰਧੀਆ ਵੀ ਹਾਜ਼ਰ ਸਨ | ਕਾਂਗਰਸੀ ਸੂਤਰਾਂ ਮੁਤਾਬਿਕ ਰਾਹੁਲ ਇਥੋਂ ਸ਼ੋਅਪੁਰ ਜ਼ਿਲ੍ਹੇ 'ਚ ਗਏ, ਜਿਥੇ ਉਹ ਜਨਤਕ ਸਭਾ ਨੂੰ ਸੰਬੋਧਨ ਕੀਤਾ, ਇਸ ਤੋਂ ਬਾਅਦ ਉਨ੍ਹਾਂ ਮੋਰੇਨਾ ਜ਼ਿਲ੍ਹੇ 'ਚ 42 ਕਿਲੋਮੀਟਰ ਲੰਬਾ ਰੋਡ-ਸ਼ੋਅ ਵੀ ਕੀਤਾ | ਬੀਤੇ ਦਿਨ ਸੋਮਵਾਰ ਨੂੰ ਰਾਹੁਲ ਇਥੇ ਮੋਤੀ ਮਸਜਿਦ ਵੀ ਗਏ ਸਨ ਤੇ ਪ੍ਰਾਰਥਨਾ ਕੀਤੀ ਸੀ | ਸੰਕਲਪ ਯਾਤਰਾ ਦੌਰਾਨ ਰੈਲੀ 'ਚ ਰਾਹੁਲ ਨੇ ਰਾਜ ਅਤੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਫਿਰ ਹਮਲਾ ਬੋਲਿਆ | ਰਾਫੇਲ ਦੇ ਮੁੱਦੇ 'ਤੇ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਫਰ ਉਦਯੋਗਪਤੀਆਂ ਲਈ ਕੰਮ ਕਰਦੇ ਹਨ | ਚੌਕੀਦਾਰ ਨੇ ਦੇਸ਼ ਤੋਂ ਪੈਸਾ ਖੋਹ ਕੇ ਅਨਿਲ ਅੰਬਾਨੀ ਦੀ ਜੇਬ 'ਚ ਪਾ ਦਿੱਤਾ | ਚੌਕੀਦਾਰ ਨੇ ਚੋਰੀ ਕਰਵਾ ਦਿੱਤੀ |

'84 ਸਿੱਖ ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਿਖ਼ਲਾਫ਼ ਪੁਲਿਸ ਦੀ ਜਾਂਚ ਦਾਗ਼ੀ ਸੀ-ਸੀ.ਬੀ.ਆਈ.

ਨਵੀਂ ਦਿੱਲੀ, 16 ਅਕਤੂਬਰ (ਪੀ. ਟੀ. ਆਈ.)-ਅੱਜ ਸੀ. ਬੀ. ਆਈ. ਨੇ ਦਿੱਲੀ ਹਾਈ ਕੋਰਟ ਵਿਚ ਦੱਸਿਆ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਕਥਿਤ ਭੂਮਿਕਾ ਬਾਰੇ ਪੁਲਿਸ ਦੀ ਜਾਂਚ ਦਾਗੀ ਸੀ ਕਿਉਂਕਿ ਇਸ ਨੇ ਕਾਂਗਰਸੀ ਸਿਆਸਤਦਾਨ ਦਾ ਪੱਖ ਪੂਰਨ ਦੀ ਕੋਸ਼ਿਸ਼ ਕੀਤੀ ਸੀ | ਕੇਂਦਰੀ ਜਾਂਚ ਏਜੰਸੀ ਨੇ ਇਹ ਦਲੀਲ ਜਸਟਿਸ ਐਸ. ਮੁਰਲੀਧਰ ਅਤੇ ਜਸਟਿਸ ਵਿਨੋਦ ਗਾਇਲ ਦੇ ਬੈਂਚ ਸਾਹਮਣੇ ਪੇਸ਼ ਕੀਤੀ | ਬੈਂਚ ਨੂੰ ਏਜੰਸੀ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਦੰਗਿਆਂ ਦੌਰਾਨ ਦਰਜ ਐਫ. ਆਈ. ਆਰਜ਼. ਨੂੰ ਇਸ ਆਸ ਨਾਲ ਠੰਢੇ ਬਸਤੇ ਵਿਚ ਪਾ ਦਿੱਤਾ ਕਿ ਪ੍ਰਭਾਵਤ ਵਿਅਕਤੀ ਮਾਮਲੇ ਵਿਚ ਸਮਝੌਤਾ ਕਰ ਲੈਣਗੇ | ਸੀ. ਬੀ. ਆਈ. ਦੇ ਵਿਸ਼ੇਸ਼ ਸਰਕਾਰੀ ਵਕੀਲ ਆਰ. ਐਸ. ਚੀਮਾ ਨੇ ਕਿਹਾ ਕਿ ਦਿੱਲੀ ਪੁਲਿਸ ਵਲੋਂ ਕੀਤੀ ਜਾਂਚ ਦਾਗੀ ਸੀ ਕਿਉਂਕਿ ਐਫ. ਆਈ. ਆਰਜ਼. ਨੂੰ ਠੰਢੇ ਬਸਤੇ ਵਿਚ ਇਸ ਆਸ ਨਾਲ ਪਾਈ ਰੱਖਿਆ ਕਿ ਲੋਕ ਮਾਮਲੇ ਬਾਰੇ ਸਮਝੌਤਾ ਕਰ ਲੈਣਗੇ | ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਇਕ ਨਵੰਬਰ 1984 ਨੂੰ ਦਿੱਲੀ ਛਾਉਣੀ ਦੇ ਰਾਜ ਨਗਰ ਇਲਾਕੇ ਵਿਚ ਇਕ ਪਰਿਵਾਰ ਦੇ ਪੰਜ ਮੈਂਬਰਾਂ ਦੇ ਕਤਲ ਨਾਲ ਸਬੰਧਿਤ ਮਾਮਲੇ ਵਿਚ ਜਲ ਸੈਨਾ ਦੇ ਸੇਵਾ-ਮੁਕਤ ਅਧਿਕਾਰੀ ਕੈਪਟਨ ਭਾਗਮਲ, ਸਾਬਕਾ ਕਾਂਗਰਸੀ ਕੌਾਸਲਰ ਬਲਵਾਨ ਖੋਖਰ, ਗਿਰਧਾਰੀ ਲਾਲ ਅਤੇ ਦੋ ਹੋਰਨਾਂ ਨੂੰ ਕਸੂਰਵਾਰ ਠਹਿਰਾਇਆ ਸੀ | ਹੇਠਲੀ ਅਦਾਲਤ ਨੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਜਿਸ ਦੇ ਖਿਲਾਫ ਪੀੜਤ ਪਰਿਵਾਰ ਤੇ ਸੀ. ਬੀ. ਆਈ. ਨੇ ਹਾਈ ਕੋਰਟ ਵਿਚ ਅਪੀਲ ਕੀਤੀ ਸੀ | ਹੇਠਲੀ ਅਦਾਲਤ ਨੇ ਭਾਗਮਲ, ਖੋਖਰ ਤੇ ਗਿਰਧਾਰੀ ਲਾਲ ਨੂੰ ਉਮਰ ਕੈਦ ਅਤੇ ਦੋ ਹੋਰਨਾਂ ਸਾਬਕਾ ਵਿਧਾਇਕ ਮਹੇਂਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ | ਪੀੜਤਾਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਐਚ. ਐਸ. ਫੂਲਕਾ ਨੇ ਵੀ ਆਪਣੀਆਂ ਦਲੀਲਾਂ ਦੀ ਸਮਾਪਤੀ ਕਰ ਦਿੱਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਹਮੇਸ਼ਾ ਪ੍ਰਭਾਵ ਵਾਲੀ ਹੈਸੀਅਤ ਵਿਚ ਰਿਹਾ ਜਿਸ ਨਾਲ ਉਹ ਜਾਂਚ ਨੂੰ ਪ੍ਰਭਾਵਤ ਕਰਦਾ ਰਿਹਾ | ਸੱਜਣ ਕੁਮਾਰ ਵਲੋਂ 22 ਅਕਤੂਬਰ ਤੋਂ ਦਲੀਲਾਂ ਪੇਸ਼ ਕੀਤੀਆਂ ਜਾਣਗੀਆਂ |

ਬਸਪਾ ਨੇਤਾ ਦੇ ਪੁੱਤਰ ਨੇ ਹੋਟਲ 'ਚ ਪਿਸਤੌਲ ਦਿਖਾ ਕੇ ਜੋੜੇ ਨੂੰ ਧਮਕਾਇਆ, ਕੇਸ ਦਰਜ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਬਹੁਜਨ ਸਮਾਜ ਪਾਰਟੀ (ਬੀ. ਐਸ. ਪੀ/ ਬਸਪਾ) ਦੇ ਸਾਬਕਾ ਸੰਸਦ ਮੈਂਬਰ ਰਾਕੇਸ਼ ਪਾਂਡੇ ਦੇ ਪੁੱਤਰ ਅਸ਼ੀਸ਼ ਪਾਂਡੇ ਵਲੋਂ ਇਥੇ ਇਕ ਪੰਜ ਤਾਰਾ ਹੋਟਲ 'ਚ ਕਥਿਤ ਤੌਰ 'ਤੇ ਪਿਸਤੌਲ ਲੈ ਕੇ ਜਾਣ ਅਤੇ ਤਮਾਸ਼ਾ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ | ਉਹ ਪਿਸਤੌਲ ਲੈ ਕੇ ਇਕ ਜੌੜੇ ਨੂੰ ਧਮਕਾਉਂਦਾ ਦਿਖਾਈ ਦੇ ਰਿਹਾ ਹੈ, ਜਿਸ ਨਾਲ ਉਥੇ ਮੌਜੂਦ ਹਰ ਇਕ ਵਿਅਕਤੀ ਸਹਿਮ ਗਿਆ | ਪੀੜਤਾਂ ਨੇ ਦੱਸਿਆ ਕਿ ਉਸ(ਦੋਸ਼ੀ) ਵਲੋਂ ਉਸ ਉੱਪਰ ਪਿਸਤੌਲ ਤਾਣਿਆ ਗਿਆ ਅਤੇ ਗਾਲਾਂ ਵੀ ਕੱਢੀਆਂ | ਉਥੇ ਮੌਜੂਦ ਹੋਟਲ ਦੇ ਕਰਮਚਾਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਡਰੇ ਹੋਏ ਸਨ | ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ | ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਬਾਰੇ ਸਾਨੂੰ ਆਰ. ਕੇ. ਪੁਰਮ 'ਚ ਹਯਾਤ ਰੀਜੈਂਸੀ ਹੋਟਲ ਦੇ ਸਹਾਇਕ ਸੁਰੱਖਿਆ ਮੈਨੇਜਰ ਤੋਂ ਪ੍ਰਾਪਤ ਹੋਈ ਹੈ, ਜਿਸ ਤੋਂ ਬਾਅਦ ਇਕ ਲੁੱਕ ਆਊਟ ਸਕ੍ਰੈਡਰ (ਐਲ.ਓ.ਸੀ) ਜਾਰੀ ਕੀਤਾ ਗਿਆ ਹੈ | ਪੁਲਿਸ ਵਲੋਂ ਆਰਮ ਐਕਟ ਅਤੇ ਅਤੇ ਆਈ.ਪੀ.ਸੀ. ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ |

ਹੁੱਕ ਟੁੱਟਣ ਕਾਰਨ ਰੇਲ ਇੰਜਣ ਦੂਸਰੇ ਡੱਬਿਆਂ ਤੋਂ ਹੋਇਆ ਵੱਖ

  • ਵੱਡਾ ਹਾਦਸਾ ਟਲਿਆ

ਫ਼ਿਰੋਜ਼ਪੁਰ, 16 ਅਕਤੂਬਰ (ਪਰਮਿੰਦਰ ਸਿੰਘ)-ਰੇਲਵੇ ਵਿਭਾਗ ਦੀ ਅਣਗਹਿਲੀ ਕਾਰਨ ਫ਼ਿਰੋਜ਼ਪੁਰ ਨਜ਼ਦੀਕ ਪੈਂਦੇ ਪਿੰਡ ਮਹਾਲਮ ਵਿਖੇ ਜੰਮੂ ਤਵੀ-ਅਹਿਮਦਾਬਾਦ ਐਕਸਪੈੱ੍ਰਸ ਦਾ ਇੰਜਣ ਤੇ ਇਕ ਡੱਬਾ ਦੂਜੇ ਡੱਬਿਆਂ ਨਾਲੋਂ ਵੱਖ ਹੋ ਕੇ ਕਰੀਬ ਇਕ ਕਿੱਲੋਮੀਟਰ ਅੱਗੇ ਨਿਕਲ ਗਿਆ, ਪਰ ਵੱਡਾ ਹਾਦਸਾ ਹੋਣੋਂ ਬਚਾਅ ਹੋ ਗਿਆ ਕਿਉਂਕਿ ਗੱਡੀ ਦੀ ਰਫ਼ਤਾਰ ਧੀਮੀ ਸੀ | ਜੇਕਰ ਗੱਡੀ ਪੂਰੀ ਰਫ਼ਤਾਰ 'ਚ ਹੁੰਦੀ ਤਾਂ ਵੱਡਾ ਹਾਦਸਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ | ਜਾਣਕਾਰੀ ਅਨੁਸਾਰ ਜੰਮੂ ਤਵੀ-ਅਹਿਮਦਾਬਾਦ ਐਕਸਪੈੱ੍ਰਸ ਜੰਮੂ ਤਵੀ ਤੋਂ ਫ਼ਿਰੋਜ਼ਪੁਰ ਆ ਰਹੀ ਸੀ ਤੇ ਜਦੋਂ ਇਹ ਮਹਾਲਮ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਅੱਗੋਂ ਦੂਸਰੀ ਗੱਡੀ ਦਾ ਕਰਾਸ ਪੈ ਗਿਆ, ਜਿਸ ਕਾਰਨ ਉਕਤ ਰੇਲ ਗੱਡੀ ਮਹਾਲਮ ਰੇਲਵੇ ਸਟੇਸ਼ਨ 'ਤੇ ਰੁਕ ਗਈ | ਕਰਾਸ ਹੋਣ ਉਪਰੰਤ ਜਦੋਂ ਗੱਡੀ ਨੇ ਆਪਣੀ ਰਫ਼ਤਾਰ ਫੜੀ ਤਾਂ ਇਕਦਮ ਹੁੱਕ ਟੁੱਟਣ ਕਾਰਨ ਰੇਲ ਦਾ ਇੰਜਣ ਤੇ ਇਕ ਡੱਬਾ ਦੂਸਰੇ ਡੱਬਿਆਂ ਤੋਂ ਵੱਖ ਹੋ ਕੇ ਕਰੀਬ ਇਕ ਕਿੱਲੋਮੀਟਰ ਅੱਗੇ ਨਿਕਲ ਗਿਆ ਤੇ ਪਿਛਲੇ ਡੱਬਿਆਂ 'ਚ ਬੈਠੇ ਯਾਤਰੀਆਂ ਨੂੰ ਗੱਡਾ ਝਟਕਾ ਲੱਗਣ ਤੋਂ ਬਾਅਦ ਪਤਾ ਲੱਗਾ ਕਿ ਰੇਲ ਇੰਜਣ ਡੱਬਿਆਂ ਤੋਂ ਵੱਖ ਹੋ ਗਿਆ ਹੈ | ਰੇਲਵੇ ਵਿਭਾਗ ਵਲੋਂ ਇਕ ਘੰਟਾ ਭਾਰੀ ਯਤਨ ਕਰਨ ਬਾਅਦ ਰੇਲ ਇੰਜਣ ਨੂੰ ਇਕ ਹੁੱਕ ਦੇ ਸਹਾਰੇ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਲਿਆਂਦਾ ਗਿਆ | ਹਾਦਸੇ ਸਬੰਧੀ ਡੀ.ਆਰ.ਐਮ. ਵਿਵੇਕ ਕੁਮਾਰ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਪੀ.ਆਰ.ਓ. ਵਿਕਰਾਂਤ ਕੁਮਾਰ ਦਾ ਕਹਿਣਾ ਸੀ ਕਿ ਅੱਜ ਡੀ.ਆਰ.ਐਮ. ਨਹੀਂ ਮਿਲ ਸਕਦੇ ਕਿਉਂਕਿ ਉਹ ਕਾਫ਼ੀ ਰੁੱਝੇ ਹੋਏ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਛੋਟੇ-ਮੋਟੇ ਹਾਦਸੇ ਤਾਂ ਹੁੰਦੇ ਹੀ ਰਹਿੰਦੇ ਹਨ, ਸਾਹਿਬ ਨਹੀਂ ਮਿਲ ਸਕਦੇ |

ਫਰੈਂਕੋ ਮੁਲੱਕਲ ਜੇਲ੍ਹ 'ਚੋਂ ਰਿਹਾਅ

ਕੋਟਾਇਮ, 16 ਅਕਤੂਬਰ (ਏਜੰਸੀ)- ਨਨ ਜਬਰ ਜਨਾਹ ਮਾਮਲੇ 'ਚ ਤਿੰਨ ਹਫਤੇ ਪਹਿਲਾਂ ਗਿ੍ਫਤਾਰ ਕੀਤੇ ਗਏ ਬਿਸ਼ਪ ਫਰੈਂਕੋ ਮੁਲੱਕਲ ਨੂੰ ਕੇਰਲ ਹਾਈ ਕੋਰਟ ਵਲੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਇਥੋਂ ਦੀ ਸਬ-ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ | ਪਾਲਾ ਦੀ ਸਬ-ਜੇਲ੍ਹ 'ਚੋਂ ਰਿਹਾਅ ਹੋਣ ਮੌਕੇ 54 ਸਾਲਾ ਬਿਸ਼ਪ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ 'ਚ ਲੋਕ ਤੇ ਸਮਰਥਕਾਂ ਨਾਲ ਆਜ਼ਾਦ ਵਿਧਾਇਕ ਪੀ.ਸੀ. ਜਾਰਜ ਵੀ ਜੇਲ੍ਹ ਦੇ ਬਾਹਰ ਮੌਜੂਦ ਸਨ | ਜਲੰਧਰ ਬਿਸ਼ਪ ਦੇ ਰਿਹਾਅ ਹੋਣ ਦੀ ਸੰਭਾਵਨਾ ਤਹਿਤ ਕੁਝ ਸਮਰਥਕ ਤਾਂ ਸਵੇਰ ਤੋਂ ਹੀ ਜੇਲ੍ਹ ਦੇ ਬਾਹਰ ਪ੍ਰਾਰਥਣਾ ਕਰ ਰਹੇ ਸਨ | ਇਸ ਸਬੰਧੀ ਚਰਚ ਦੇ ਸੂਤਰਾਂ ਨੇ ਦੱਸਿਆ ਕਿ ਮੁਲੱਕਲ ਸਭ ਤੋਂ ਪਹਿਲਾਂ ਥਿ੍ਸੂਰ 'ਚ ਆਪਣੇ ਘਰ ਵਿਖੇ ਜਾਣਗੇ ਤੇ ਉਸ ਤੋਂ ਬਾਅਦ ਉਹ ਜਲੰਧਰ (ਪੰਜਾਬ) ਲਈ ਰਵਾਨਾ ਹੋਣਗੇ | ਜ਼ਿਕਰਯੋਗ ਹੈ ਕਿ ਬੀਤੇ ਦਿਨ ਕੇਰਲ ਹਾਈ ਕੋਰਟ ਨੇ ਬਿਸ਼ਪ ਨੂੰ ਜ਼ਮਾਨਤ ਦੇਣ ਤੋਂ ਬਾਅਦ ਆਦੇਸ਼ ਦਿੱਤੇ ਸਨ ਕਿ ਜੇਲ੍ਹ 'ਚੋਂ ਰਿਹਾਅ ਹੋਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਸੂਬਾ ਛੱਡਣਾ ਪਵੇਗਾ |

ਅਕਾਲੀ-ਭਾਜਪਾ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ

ਗਰਮ ਿਖ਼ਆਲੀਆਂ ਦੀ ਪਿੱਠ ਥਾਪੜ ਕੇ ਪੰਜਾਬ ਨੂੰ ਕਾਲੇ ਦਿਨਾਂ ਵੱਲ ਧੱਕਣ ਤੋਂ ਕੈਪਟਨ ਨੂੰ ਰੋਕਿਆ ਜਾਵੇ-ਸੁਖਬੀਰ ਚੰਡੀਗੜ੍ਹ, 16 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਅਕਾਲੀ-ਭਾਜਪਾ ਦੇ ਵਫ਼ਦ ਵਲੋਂ ਅੱਜ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ...

ਪੂਰੀ ਖ਼ਬਰ »

ਗੋਆ 'ਚ ਦੋ ਕਾਂਗਰਸੀ ਵਿਧਾਇਕ ਅਸਤੀਫ਼ਾ ਦੇ ਕੇ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 16 ਅਕਤੂਬਰ (ਪੀ. ਟੀ. ਆਈ.)-ਗੋਆ 'ਚ ਸਿਆਸੀ ਸੰਕਟ ਦਰਮਿਆਨ ਕਾਂਗਰਸ ਨੂੰ ਇਕ ਹੋਰ ਝਟਕਾ ਦਿੰਦਿਆਂ ਗੋਆ ਤੋਂ ਦੋ ਕਾਂਗਰਸੀ ਵਿਧਾਇਕਾਂ ਸੁਭਾਸ਼ ਸ਼ੀਰੋਡਕਰ ਅਤੇ ਦਇਆਨੰਦ ਸੋਪਤੇ ਆਪਣੇ ਅਹੁਦੇ ਅਤੇ ਕਾਂਗਰਸ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਭਾਜਪਾ 'ਚ ...

ਪੂਰੀ ਖ਼ਬਰ »

ਯੋਗੀ ਸਰਕਾਰ ਵਲੋਂ ਇਲਾਹਾਬਾਦ ਦਾ ਨਾਂਅ ਪ੍ਰਯਾਗਰਾਜ ਰੱਖਣ ਨੂੰ ਮਨਜ਼ੂਰੀ

ਪਟਨਾ, 16 ਅਕਤੂਬਰ (ਏਜੰਸੀ)-ਯੂ.ਪੀ. ਵਿਚ ਮੰਗਲਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿਚ ਹੋਈ ਕੈਬਨਿਟ ਦੀ ਬੈਠਕ ਵਿਚ ਇਲਾਹਾਬਾਦ ਦਾ ਨਾਂਅ ਬਦਲ ਕੇ ਫਿਰ ਤੋਂ ਪ੍ਰਯਾਜਰਾਜ ਕਰ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ 444 ਸਾਲ ਬਾਅਦ ਇਲਾਹਾਬਾਦ ਦਾ ਨਾਂਅ ਬਦਲ ...

ਪੂਰੀ ਖ਼ਬਰ »

ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਲੋਂ 1 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ

ਚੰਡੀਗੜ੍ਹ, 16 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਲੋਂ ਨਵੰਬਰ 1984 ਸਿੱਖ ਨਸਲਕੁਸ਼ੀ ਤੇ ਬਰਗਾੜੀ-ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਵਾਉਣ ਲਈ 1 ਨਵੰਬਰ ਨੂੰ ਪੁਰਅਮਨ ਤਰੀਕੇ ਨਾਲ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ...

ਪੂਰੀ ਖ਼ਬਰ »

ਮੁੰਬਈ 'ਚ ਮਾਡਲ ਲੜਕੀ ਦਾ ਕਤਲ

ਮੁੰਬਈ, 16 ਅਕਤੂਬਰ (ਏਜੰਸੀ)-ਮੁੰਬਈ ਵਿਖੇ ਬੀਤੇ ਦਿਨੀਂ ਇਕ ਮਾਡਲ ਲੜਕੀ ਦਾ ਕਤਲ ਕਰ ਦਿੱਤਾ ਗਿਆ ਅਤੇ ਇਸ ਮਾਮਲੇ ਵਿਚ ਇਕ 19 ਸਾਲਾ ਵਿਦਿਆਰਥੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਬੀਤੇ ਕੱਲ੍ਹ ਮੁੰਬਈ ਦੇ ਇਕ ਸੁੰਨਸਾਨ ਇਲਾਕੇ ਵਿਚ ਪੁਲਿਸ ਨੂੰ ਇਕ ਅਟੈਚੀ ਵਿਚ ਇਕ ਲੜਕੀ ...

ਪੂਰੀ ਖ਼ਬਰ »

ਅਕਬਰ ਵਿਰੁੱਧ ਨਿੱਤਰੀਆਂ 17 ਹੋਰ ਮਹਿਲਾ ਪੱਤਰਕਾਰਾਂ

ਨਵੀਂ ਦਿੱਲੀ, 16 ਅਕਤੂਬਰ (ਪੀ. ਟੀ. ਆਈ.)-ਇਕ ਅਖ਼ਬਾਰ 'ਚ ਕੰਮ ਕਰਨ ਵਾਲੀ ਇਕ ਮਹਿਲਾ ਪੱਤਰਕਾਰ ਪੀਆ ਰਮਾਨੀ ਵਲੋਂ 'ਮੀ-ਟੂ' ਮੁਹਿੰਮ ਤਹਿਤ ਕੇਂਦਰੀ ਮੰਤਰੀ ਐਮ. ਜੇ. ਅਕਬਰ 'ਤੇ ਲਗਾਏ ਦੋਸ਼ਾਂ ਦੇ ਸਮਰਥਨ 'ਚ ਹੋਰ 17 ਮਹਿਲਾ ਪੱਤਰਕਾਰਾਂ ਆ ਗਈਆਂ ਹਨ | ਉਕਤ 17 ਮਹਿਲਾ ਪੱਤਰਕਾਰਾਂ ...

ਪੂਰੀ ਖ਼ਬਰ »

ਭਾਰਤ ਤੇ ਯੂ.ਏ.ਈ. ਵਲੋਂ ਰੱਖਿਆ ਸਹਿਯੋਗ ਹੋਰ ਗੂੜੇ ਕਰਨ ਬਾਰੇ ਸਹਿਮਤੀ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਭਾਰਤ ਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਮਿਲਟਰੀ ਦੇ ਆਦਾਨ-ਪ੍ਰਦਾਨ, ਜਵਾਨਾਂ ਦੀ ਸਿਖਲਾਈ ਤੇ ਰੱਖਿਆ ਉਤਪਾਦਨ ਦੇ ਖੇਤਰਾਂ ਸਮੇਤ ਰੱਖਿਆ ਸਹਿਯੋਗ ਹੋਰ ਗੂੜੇ ਕਰਨ 'ਤੇ ਸਹਿਮਤੀ ਜਤਾਈ ਹੈ | ਇਹ ਫੈਸਲਾ ਵਿਦੇਸ਼ ਮੰਤਰੀ ਨਿਰਮਲਾ ...

ਪੂਰੀ ਖ਼ਬਰ »

ਅੱਜ ਖੁੱਲ੍ਹਣਗੇ ਸਬਰੀਮਾਲਾ ਮੰਦਰ ਦੇ ਦੁਆਰ

ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਰਾਜ ਭਰ 'ਚ ਭਾਰੀ ਸੁਰੱਖਿਆ ਪ੍ਰਬੰਧ ਨਵੀਂ ਦਿੱਲੀ, 16 ਅਕਤੂਬਰ (ਉਪਮਾ ਡਾਗਾ ਪਾਰਥ)-ਕੇਰਲ ਦੇ ਸਬਰੀਮਾਲਾ ਮੰਦਰ 'ਚ ਹਰ ਉਮਰ ਦੇ ਦਾਖਲੇ ਦੀ ਇਜਾਜ਼ਤ ਬਾਰੇ ਦਿੱਤੇ ਸੁਪਰੀਮ ਕੋਰਟ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਬੁੱਧਵਾਰ ਨੂੰ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ ਤੇ ਹੱਤਿਆ ਮਾਮਲਾ

ਸਰਕਾਰੀ ਪੱਖ ਵਲੋਂ ਪੇਸ਼ ਕੀਤਾ ਗਵਾਹ ਆਪਣੀ ਗਵਾਹੀ ਤੋਂ ਮੁੱਕਰਿਆ

ਪਠਾਨਕੋਟ, 16 ਅਕਤੂਬਰ (ਚੌਹਾਨ)-ਪਠਾਨਕੋਟ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ 'ਚ ਚੱਲ ਰਹੇ ਕਠੂਆ ਜਬਰ ਜਨਾਹ ਤੇ ਹੱਤਿਆ ਮਾਮਲੇ ਦੀ ਸੁਣਵਾਈ ਦੌਰਾਨ ਅੱਜ 92ਵੇਂ ਗਵਾਹ ਵਜੋਂ ਕ੍ਰਾਇਮ ਬਰਾਂਚ ਜੰਮੂ ਨੇ ਅਜੇ ਕੁਮਾਰ ਨੰੂ ਪੇਸ਼ ਕੀਤਾ ਜੋ ਆਪਣੀ ਪਹਿਲਾਂ ਦਿੱਤੀ ਗਵਾਹੀ ਤੋਂ ...

ਪੂਰੀ ਖ਼ਬਰ »

ਕੌਮੀ ਗ੍ਰੀਨ ਟਿ੍ਬਿਊਨਲ ਵਲੋਂ ਕੇਜਰੀਵਾਲ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ

ਨਵੀਂ ਦਿੱਲੀ, 16 ਅਕਤੂਬਰ (ਉਪਮਾ ਡਾਗਾ ਪਾਰਥ)-ਰਾਜਧਾਨੀ ਦਿੱਲੀ 'ਚ ਹਵਾ ਦੀ ਗੁਣਵੱਤਾ ਖਰਾਬ ਹੋਣ ਦੇ ਬਾਵਜੂਦ ਪ੍ਰਦੂਸ਼ਣ 'ਤੇ ਕਾਬੂ ਕਰਨ 'ਚ ਨਾਕਾਮ ਰਹੀ ਦਿੱਲੀ ਸਰਕਾਰ 'ਤੇ ਰਾਸ਼ਟਰੀ ਗ੍ਰੀਨ ਟਿ੍ਬਿਊਨਲ ਨੇ 50 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ | ਟਿ੍ਬਿਊਨਲ ਵਲੋਂ 'ਆਪ' ...

ਪੂਰੀ ਖ਼ਬਰ »

ਛੇੜਛਾੜ ਦੇ ਦੋਸ਼ ਲੱਗਣ 'ਤੇ ਸਾਈ ਦੇ ਕਬੱਡੀ ਕੋਚ ਵਲੋਂ ਖ਼ੁਦਕੁਸ਼ੀ

ਬੈਂਗਲੁਰੂ, 16 ਅਕਤੂਬਰ (ਪੀ. ਟੀ. ਆਈ.)-ਲੜਕੀ ਵਲੋਂ ਸਿਖਲਾਈ ਕੇਂਦਰ 'ਚ ਛੇੜਛਾੜ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਭਾਰਤੀ ਖੇਡ ਅਥਾਰਟੀ (ਐਸ. ਏ. ਆਈ.) ਦੇ ਕਬੱਡੀ ਉਸਤਾਦ ਵਲੋਂ ਇਕ ਹੋਟਲ ਦੇ ਕਮਰੇ 'ਚ ਖੁਦਕੁਸ਼ੀ ਕਰ ਲਈ ਗਈ ਹੈ | ਪੁਲਿਸ ਨੇ ਦੱਸਿਆ ਕਿ ਐਸ. ਏ. ਆਈ. 'ਚ ਰੁਦਰੱਪਾ ਵੀ ...

ਪੂਰੀ ਖ਼ਬਰ »

ਅੱਤਵਾਦੀ ਹਮਲੇ ਭਾਰਤ ਲਈ ਵੱਡੀ ਚੁਣੌਤੀ-ਰਾਜਨਾਥ

ਗੁੜਗਾਓਾ, 16 ਅਕਤੂਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਕੱਲੇ ਤੌਰ 'ਤੇ ਅੱਤਵਾਦੀ ਹਮਲੇ ਦੇਸ਼ ਦੀ ਸੁਰੱਖਿਆ ਲਈ ਵਚਨਬੱਧ ਏਜੰਸੀਆਂ ਲਈ ਵੱਡੀ ਚੁਣੌਤੀ ਹਨ | ਮਾਨੇਸਰ 'ਚ ਐਨ.ਐਸ.ਜੀ. (ਰਾਸ਼ਟਰੀ ਸੁਰੱਖਿਆ ਗਾਰਡ) ਦੇ 34ਵੇਂ ਸਥਾਪਨਾ ਦਿਵਸ ...

ਪੂਰੀ ਖ਼ਬਰ »

ਔਰਤ ਪੱਤਰਕਾਰਾਂ ਦੇ ਸਮੂਹ ਵਲੋਂ ਰਾਸ਼ਟਰਪਤੀ ਕੋਲੋਂ ਅਕਬਰ ਦੀ ਬਰਖ਼ਾਸਤਗੀ ਦੀ ਮੰਗ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਔਰਤ ਪੱਤਰਕਾਰਾਂ ਦੇ ਇਕ ਪੈਨਲ ਨੇ ਕੇਂਦਰੀ ਮੰਤਰੀ ਐਮ.ਜੇ. ਅਕਬਰ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇਕ ਖ਼ਤ ਲਿਖਿਆ ਹੈ | ਐਮ.ਜੇ. ਅਕਬਰ 'ਤੇ 'ਮੀਟੂ' ਦੇ ਤਹਿਤ ਦਰਜਨ ਭਰ ਔਰਤਾਂ ਨੇ ਜਬਰ ਜਨਾਹ ...

ਪੂਰੀ ਖ਼ਬਰ »

ਤੁਰੰਤ ਫ਼ੈਸਲੇ ਲੈਣ ਤੇ ਉੱਚ-ਵਿਕਾਸ ਜਾਰੀ ਰੱਖਣ ਲਈ ਦੇਸ਼ ਨੂੰ ਮਜ਼ਬੂਤ ਸਰਕਾਰ ਦੀ ਲੋੜ-ਜੇਤਲੀ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)- ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਤੇਜ਼ ਵਿਕਾਸ ਤੇ ਤੁਰੰਤ ਫੈਸਲੇ ਲੈਣ ਲਈ ਭਾਰਤ ਨੂੰ ਮਜ਼ਬੂਤ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਲੋੜ ਹੈ | ਭਾਰਤ ਦੀਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ ਅਰੁਣ ਜੇਤਲੀ ਨੇ ਕਿਹਾ ਕਿ ਤੇਲ ...

ਪੂਰੀ ਖ਼ਬਰ »

ਆਰ.ਸੀ.ਐਫ. ਵਲੋਂ 12 ਡੱਬਿਆਂ ਵਾਲੀ ਬੁੱਧਿਸਟ ਟਰੇਨ ਦੇ ਡੱਬੇ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ

ਰੇਲਵੇ ਬੋਰਡ ਦੇ ਰੋਿਲੰਗ ਸਟਾਕ ਮੈਂਬਰ ਅਗਰਵਾਲ ਅੱਜ ਕਰਨਗੇ ਡੱਬੇ ਦਾ ਨਿਰੀਖਣ ਕਪੂਰਥਲਾ, 16 ਅਕਤੂਬਰ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ 12 ਡੱਬਿਆਂ ਵਾਲੀ ਬੁੱਧਿਸਟ ਟਰੇਨ ਦੇ ਡੱਬੇ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ ਤੇ ਇਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX