ਤਾਜਾ ਖ਼ਬਰਾਂ


ਵਿਸ਼ਵ ਕੱਪ ਹਾਕੀ: ਇੰਗਲੈਂਡ ਤੇ ਫਰਾਂਸ ਨੇ ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਭੁਵਨੇਸ਼ਵਰ ,੧੦ ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਹੋਏ ਪਹਿਲੇ ਕਰਾਸ ਓਵਰ ਮੈਚ 'ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ...
ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ੨-੦ ਨਾਲ ਹਰਾ ਕੇ, ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਭੁਵਨੇਸ਼ਵਰ ੧੦ ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਹੋਏ ਪਹਿਲੇ ਕਰਾਸ ਓਵਰ ਮੈਚ 'ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ...
ਸੜਕ ਹਾਦਸੇ 'ਚ ਇੱਕ ਲੇਡੀਜ਼ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਤਪਾ ਮੰਡੀ,10 ਦਸੰਬਰ (ਪ੍ਰਵੀਨ ਗਰਗ) -ਬਰਨਾਲਾ- ਬਠਿੰਡਾ ਮੁੱਖ ਮਾਰਗ 'ਤੇ ਗੁਰੂ ਨਾਨਕ ਸਕੂਲ ਨਜ਼ਦੀਕ ਇੱਕ ਕਾਰ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਕਾਰ 'ਚ ਸਵਾਰ ਲੇਡੀਜ਼ ਥਾਣੇਦਾਰ ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ 5 ਦਿਨਾਂ ਯਾਤਰਾ 'ਤੇ ਮਿਆਂਮਾਰ ਪੁੱਜੇ
. . .  1 day ago
ਸਰਕਾਰ ਵੱਲੋਂ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ - ਜੇਤਲੀ
. . .  1 day ago
ਨਵੀਂ ਦਿੱਲੀ, ੧੦ ਦਸੰਬਰ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਸਰਕਾਰ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ ਕਰਦੀ ਹੈ।
ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਤਾਪਮਾਨ 'ਚ ਗਿਰਾਵਟ
. . .  1 day ago
ਲੁਧਿਆਣਾ, 10 ਦਸੰਬਰ (ਰੁਪੇਸ਼ ਕੁਮਾਰ) - ਪੰਜਾਬ ਦੀਆਂ ਵੱਖ ਵੱਖ ਥਾਵਾਂ 'ਤੇ ਦੇਰ ਸ਼ਾਮ ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਮੌਸਮ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਠੰਢੀਆਂ...
ਆਰ.ਬੀ.ਆਈ ਜਿਹੀਆਂ ਸੰਸਥਾਵਾਂ 'ਤੇ ਹਮਲੇ ਬੰਦ ਹੋਣੇ ਚਾਹੀਦੇ ਹਨ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਵਿਰੋਧੀ ਧਿਰ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਵਿਚ ਇਸ ਗੱਲ...
ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ ਝੂਠ - ਆਰ.ਬੀ.ਆਈ
. . .  1 day ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਦੇ ਬੁਲਾਰੇ ਦਾ ਕਹਿਣਾ ਹੈ ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ...
ਉੱਚ ਸਮਰਥਾ ਵਾਲੇ ਅਰਥ ਸ਼ਸਤਰੀ ਸਨ ਉੁਰਜਿਤ ਪਟੇਲ - ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਗਵਰਨਰ ਉਰਜਿਤ ਪਟੇਲ ਦੇ ਅਸਤੀਫ਼ੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਰਜਿਤ ਪਟੇਲ ਉੱਚ ਸਮਰਥਾ ਵਾਲੇ...
ਯੂ.ਕੇ ਅਦਾਲਤ ਵਲੋਂ ਵਿਜੇ ਮਾਲਿਆ ਦੀ ਭਾਰਤ ਨੂੰ ਹਵਾਲਗੀ ਦੇ ਹੁਕਮ
. . .  1 day ago
ਲੰਡਨ, 10 ਦਸੰਬਰ - ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ 'ਤੇ ਅੱਜ ਫੈਸਲਾ ਦਿੰਦੇ ਹੋਏ ਲੰਡਨ ਕੋਰਟ ਵਲੋਂ ਉਸ ਦੀ ਭਾਰਤ ਨੂੰ ਹਵਾਲਗੀ ਦੇ ਨਿਰਦੇਸ਼ ਦਿੱਤੇ ਹਨ। ਮਾਲਿਆ ਕੋਲ ਇਸ ਫੈਸਲੇ ਖਿਲਾਫ ਅਪੀਲ ਕਰਨ ਲਈ 14 ਦਿਨ ਹਨ। ਉਥੇ ਹੀ ਸੀ.ਬੀ.ਆਈ. ਨੇ ਇਸ...
ਕਿਸਾਨ ਵਲੋਂ ਖੁਦਕੁਸ਼ੀ, ਕਰਜ਼ੇ ਤੋਂ ਸੀ ਪ੍ਰੇਸ਼ਾਨ
. . .  1 day ago
ਬੁਢਲਾਡਾ, 10 ਦਸੰਬਰ (ਸਵਰਨ ਸਿੰਘ ਰਾਹੀ) - ਪੰਜਾਬ ਅੰਦਰ ਜਾਰੀ ਕਿਸਾਨ ਖੁਦਕੁਸ਼ੀਆਂ ਦੇ ਮੰਦਭਾਗੇ ਦੌਰ 'ਚ ਅੱਜ ਬੁਢਲਾਡਾ ਤਹਿਸੀਲ ਦੇ ਪਿੰਡ ਰਾਮਨਗਰ ਭੱਠਲ ਦੇ ਇਕ ਹੋਰ ਕਰਜ਼ਈ ਕਿਸਾਨ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ...
ਆਰ.ਬੀ.ਆਈ. ਗਵਰਨਰ ਉਰਜੀਤ ਪਟੇਲ ਨੇ ਦਿੱਤਾ ਅਸਤੀਫਾ
. . .  1 day ago
ਨਵੀਂ ਦਿੱਲੀ, 10 ਦਸੰਬਰ - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜੀਤ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ...
ਮਿਸ਼ੇਲ ਦੀ ਜਮਾਨਤ ਅਰਜੀ ਖਾਰਜ, ਸੀ.ਬੀ.ਆਈ. ਨੂੰ 5 ਦਿਨ ਦਾ ਹੋਰ ਮਿਲਿਆ ਰਿਮਾਂਡ
. . .  1 day ago
ਨਵੀਂ ਦਿੱਲੀ, 10 ਦਸੰਬਰ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਸਪੈਸ਼ਲ ਸੀ.ਬੀ.ਆਈ ਜੱਜ ਅਰਵਿੰਦ ਕੁਮਾਰ ਨੇ ਅਗਸਤਾ ਵੈਸਟਲੈਂਡ ਡੀਲ ਦੇ ਵਿਚੋਲੇ ਕ੍ਰਿਸਟੀਨ ਮਿਸ਼ੇਲ ਨੂੰ 5 ਦਿਨ ਦੀ ਹੋਰ ਸੀ.ਬੀ.ਆਈ. ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾ ਮਿਸ਼ੇਲ ਦੇ ਵਕੀਲ...
1 ਲੱਖ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਨੌਜਵਾਨ ਕਾਬੂ
. . .  1 day ago
ਸੰਗਰੂਰ, 10 ਦਸੰਬਰ(ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ 1 ਲੱਖ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕਿੱਤਾ ਗਿਆ ਹੈ । ਐਸ. ਐਸ. ਪੀ ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕੇ ਸੀ. ਆਈ.ਏ ਸਟਾਫ ਪੁਲਿਸ...
ਸਿੱਧੂ ਦਾ ਗਲਾ ਪਹਿਲਾ ਨਾਲੋਂ ਬਿਹਤਰ ਪਰ ਡਾਕਟਰਾਂ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਅਪੋਲੋ ਹਸਪਤਾਲ ਦਿੱਲੀ ਵਲੋਂ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਗਿਆ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਗਲੇ ਦਾ ਇਲਾਜ ਸਫਲਤਾ ਨਾਲ ਹੋ ਗਿਆ ਹੈ। ਡਾਕਟਰਾਂ ਨੇ ਸਿੱਧੂ ਨੂੰ ਸਲਾਹ ਦਿੱਤੀ ਹੈ ਕਿ ਉਹ ਸ਼ਬਦਾਂ ਵਿਚਕਾਰ ਅੰਤਰਾਲ...
ਬੀ.ਐੱਸ.ਐੱਫ ਅਤੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹੈਰੋਇਨ ਬਰਾਮਦ
. . .  1 day ago
ਮੈਂ ਕੋਈ ਚੋਰੀ ਨਹੀਂ ਕੀਤੀ - ਹਵਾਲਗੀ ਦੇ ਫੈਸਲੇ ਤੋਂ ਪਹਿਲਾ ਮਾਲਿਆ ਨੇ ਕਿਹਾ
. . .  1 day ago
ਪਾਕਿਸਤਾਨ ਨੂੰ ਇਕ ਡਾਲਰ ਵੀ ਨਾ ਦਿੱਤਾ ਜਾਵੇ - ਨਿੱਕੀ ਹੈਲੀ
. . .  1 day ago
ਕਰਜ਼ੇ ਵਲੋਂ ਸਤਾਏ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਕੇਜਰੀਵਾਲ ਨਾਲ ਮਿਲੇ ਡੀ. ਐੱਮ. ਕੇ. ਦੇ ਪ੍ਰਧਾਨ ਐੱਮ. ਕੇ. ਸਟਾਲਿਨ
. . .  1 day ago
13 ਦਸੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ
. . .  1 day ago
ਜਿੱਤ ਦਾ ਹੱਕਦਾਰ ਸੀ ਭਾਰਤ- ਵਿਰਾਟ ਕੋਹਲੀ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਬੁਲਾਈ ਸਰਬ ਪਾਰਟੀ ਬੈਠਕ ਖ਼ਤਮ
. . .  1 day ago
ਡਾਇਰੈਕਟ ਟੈਕਸ ਵਸੂਲੀ 'ਚ 14.7 ਫੀਸਦੀ ਦਾ ਵਾਧਾ
. . .  1 day ago
ਮੁਠਭੇੜ ਦੌਰਾਨ ਸ਼ਹੀਦ ਹੋਏ ਸੁਖਚੈਨ ਸਿੰਘ ਨੂੰ ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ
. . .  1 day ago
ਗੁਰਦੁਆਰਾ ਟਾਹਲੀ ਸਾਹਿਬ ਰਤਨ ਦੇ ਮੁੱਖ ਸੇਵਾਦਾਰ ਦੀ ਮਿਲੀ ਲਾਸ਼, ਕਈ ਦਿਨਾਂ ਤੋਂ ਸਨ ਲਾਪਤਾ
. . .  1 day ago
ਉਪੇਂਦਰ ਕੁਸ਼ਵਾਹਾ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਸ਼ਸ਼ੀ ਥਰੂਰ ਨੇ ਰਵੀਸ਼ੰਕਰ ਪ੍ਰਸਾਦ ਵਿਰੁੱਧ ਦਰਜ ਕਰਾਇਆ ਅਪਰਾਧਿਕ ਮਾਮਲਾ
. . .  1 day ago
ਅੱਜ ਭਾਵੇਂ ਜਿਸ ਤੋਂ ਮਰਜ਼ੀ ਮੁਆਫ਼ੀ ਮੰਗਵਾ ਲਓ, ਮੈਂ ਮੰਗਣ ਨੂੰ ਤਿਆਰ ਹਾਂ- ਬਾਦਲ
. . .  1 day ago
ਦਿੱਲੀ 'ਚ ਸ਼ੁਰੂ ਹੋਈ ਸਰਬ ਪਾਰਟੀ ਬੈਠਕ, ਸੰਸਦ ਦੇ ਸਰਦ ਰੁੱਤ ਇਜਲਾਸ 'ਤੇ ਹੋਵੇਗੀ ਚਰਚਾ
. . .  1 day ago
ਜੰਮੂ-ਕਸ਼ਮੀਰ ਵਿਧਾਨ ਸਭਾ ਨੂੰ ਭੰਗ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ 'ਚ ਖਾਰਜ
. . .  1 day ago
ਮੁਹਾਲੀ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ
. . .  1 day ago
ਭੁੱਲਾਂ ਬਖ਼ਸ਼ਾਉਣ ਲਈ ਅਕਾਲੀ ਦਲ ਵਲੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਪਿਆ ਭੋਗ
. . .  1 day ago
ਆਈ. ਐੱਸ. ਦੇ ਅੱਤਵਾਦੀਆਂ ਨੇ ਲੀਬੀਆ 'ਚ ਛੇ ਬੰਧਕਾਂ ਦੀ ਕੀਤੀ ਹੱਤਿਆ
. . .  1 day ago
ਐਡੀਲੇਡ ਟੈਸਟ ਮੈਚ 'ਚ ਭਾਰਤ ਦੀ ਇਤਿਹਾਸਕ ਜਿੱਤ, ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਦਿੱਤੀ ਮਾਤ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਜਿੱਤ ਤੋਂ ਇੱਕ ਵਿਕਟ ਦੂਰ ਭਾਰਤ
. . .  1 day ago
ਪਾਰਕਿੰਗ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ, ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ
. . .  1 day ago
ਭੁੱਲਾਂ ਬਖ਼ਸ਼ਾਉਣ ਲਈ ਅਕਾਲੀ ਦਲ ਵਲੋਂ ਰੱਖੇ ਸ੍ਰੀ ਅਖੰਡ ਸਾਹਿਬ ਦਾ ਅੱਜ ਪਵੇਗਾ ਭੋਗ
. . .  1 day ago
ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਠੱਕਰ ਦਾ ਦੇਹਾਂਤ, ਮੋਦੀ ਨੇ ਜਤਾਇਆ ਦੁੱਖ
. . .  1 day ago
ਆਈਸਲੈਂਡ ਦੇ ਵਿਦੇਸ਼ ਮੰਤਰੀ ਨੇ ਕੀਤਾ ਤਾਜ ਮਹਿਲ ਦਾ ਦੌਰਾ
. . .  1 day ago
ਵਿਜੇ ਮਾਲਿਆ ਦੀ ਹਵਾਲਗੀ 'ਤੇ ਅੱਜ ਫੈਸਲਾ ਕਰੇਗੀ ਲੰਡਨ ਦੀ ਅਦਾਲਤ
. . .  1 day ago
ਅੱਜ ਦਾ ਵਿਚਾਰ
. . .  1 day ago
ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  2 days ago
ਨਾਭਾ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  2 days ago
ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ
. . .  2 days ago
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੇ ਜਸ਼ਨ ਹੋਏ ਸ਼ੁਰੂ
. . .  2 days ago
ਕਰਤਾਰਪੁਰ ਕਾਰੀਡੋਰ 'ਚ ਹੈ ਪਾਕਿਸਤਾਨ ਫੌਜ ਦੀ ਸਾਜ਼ਸ਼ - ਕੈਪਟਨ
. . .  2 days ago
ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਰੇਨ 'ਚ ਡਿੱਗੇ
. . .  2 days ago
ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ
. . .  2 days ago
ਬਰਗਾੜੀ ਮੋਰਚਾ ਹੋਇਆ ਖ਼ਤਮ, ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਐਲਾਨ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 25 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਲੋਕਾਂ ਦਾ ਕਲਿਆਣ ਹੀ ਸਭ ਤੋਂ ਚੰਗਾ ਕਾਨੂੰਨ ਹੈ। -ਸੀਰੋ

ਪਹਿਲਾ ਸਫ਼ਾ

ਮੰਗਾਂ ਮੰਨਣ ਦੇ ਵਿਸ਼ਵਾਸ ਉਪਰੰਤ ਬਰਗਾੜੀ ਇਨਸਾਫ਼ ਮੋਰਚਾ ਸਮਾਪਤ

ਬਰਗਾੜੀ (ਫ਼ਰੀਦਕੋਟ), 9 ਦਸੰਬਰ (ਜਸਵੰਤ ਸਿੰਘ ਪੁਰਬਾ, ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ 'ਚ ਚੱਲ ਰਹੇ ਇਨਸਾਫ਼ ਮੋਰਚੇ ਦੇ 192ਵੇਂ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਮੋਰਚੇ 'ਚ ਆ ਕੇ ਮੰਗਾਂ ਮੰਨਣ ਦੇ ਐਲਾਨ ਤੋਂ ਬਾਅਦ ਜਥੇਦਾਰ ਧਿਆਨ ਸਿੰਘ ਮੰਡ ਨੇ ਮੋਰਚੇ ਦੀ ਸਮਾਪਤੀ ਦਾ ਐਲਾਨ ਕਰਦਿਆਂ ਕਿਹਾ ਕਿ ਮੋਰਚੇ ਦਾ ਪਹਿਲਾ ਪੜਾਅ ਖ਼ਤਮ ਹੋ ਗਿਆ ਹੈ ਅਤੇ ਸੰਘਰਸ਼ ਦੀ ਅਗਲੀ ਰਣਨੀਤੀ 11 ਦਸੰਬਰ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਤੈਅ ਕੀਤੀ ਜਾਵੇਗੀ | ਉਨ੍ਹਾਂ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਰਚੇ 'ਚੋਂ ਕਿਸੇ ਵੀ ਸਹਿਯੋਗੀ ਜਥੇਬੰਦੀ ਨੇ ਕੋਈ ਪੈਸਾ ਆਦਿ ਨਹੀਂ ਲਿਆ | ਇਸ ਮੋਰਚੇ 'ਚ ਕੁੱਲ 1 ਕਰੋੜ 48 ਲੱਖ ਰੁਪਏ ਆਏ ਸਨ, ਜਿਸ 'ਚੋਂ ਖ਼ਰਚੇ ਤੋਂ ਬਾਅਦ 22 ਲੱਖ ਰੁਪਏ ਬੱਚਤ ਸੰਗਤ ਸਾਹਮਣੇ ਹੈ | ਉਨ੍ਹਾਂ ਕਿਹਾ ਕਿ ਪੂਰਨ ਇਨਸਾਫ਼ ਤੱਕ ਸੰਘਰਸ਼ ਜਾਰੀ ਰਹੇਗਾ ਤੇ ਸਮੂਹ ਬੰਦੀ ਸਿੰਘ ਰਿਹਾਅ ਕਰਵਾਏ ਜਾਣਗੇ | ਗੁਰੂ ਸਾਹਿਬਾਨ ਦੇ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਰਾਜ ਭਾਗ ਲਈ ਰਣਨੀਤੀ ਉਲੀਕੀ ਜਾਵੇਗੀ | ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਗਪਗ ਸਾਰੇ ਦੋਸ਼ੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ | ਬਹਿਬਲ ਕਲਾਂ ਗੋਲੀਕਾਂਡ ਲਈ ਬਾਦਲ ਸਰਕਾਰ ਵਲੋਂ ਐਲਾਨੀ ਅਣਪਛਾਤੀ ਪੁਲਿਸ 'ਚੋਂ ਹੁਣ ਤੱਕ ਕੈਪਟਨ ਸਰਕਾਰ ਨੇ ਚਾਰ ਦੋਸ਼ੀ ਪੁਲਿਸ ਅਫ਼ਸਰਾਂ ਵਿਰੁੱਧ ਪਰਚਾ ਦਰਜ ਕੀਤਾ ਹੈ | ਸ਼ਹੀਦਾਂ ਦੇ ਪਰਿਵਾਰਾਂ ਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ ਅਤੇ ਰਹਿ ਗਏ ਜ਼ਖ਼ਮੀ ਹੁਣ ਵੀ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੁਆਵਜ਼ਾ ਲੈ ਸਕਦੇ ਹਨ | ਕੈਪਟਨ ਸਰਕਾਰ ਨੇ ਜਾਂਚ ਸੀ. ਬੀ. ਆਈ. ਤੋਂ ਵਾਪਸ ਲੈ ਕੇ ਐਸ.ਆਈ.ਟੀ. ਗਠਿਤ ਕੀਤੀ ਹੈ | ਅਦਾਲਤ 'ਚ ਸਰਕਾਰੀ ਵਕੀਲਾਂ ਨਾਲ ਮੋਰਚੇ ਵਲੋਂ ਵੀ ਦੋ ਵਕੀਲ ਪੇਸ਼ ਹੋ ਸਕਣਗੇ |
ਉਨ੍ਹਾਂ ਐਲਾਨ ਕੀਤਾ ਕਿ ਬੰਦੀ ਸਿੰਘ ਦਿਲਬਾਗ ਸਿੰਘ ਨਾਭਾ ਜਲਦ ਰਿਹਾਅ ਕੀਤੇ ਜਾ ਰਹੇ ਹਨ | ਗੁਰਦੀਪ ਸਿੰਘ ਖੇੜਾ ਨੂੰ ਪੰਜਾਬ ਦੀ ਜੇਲ੍ਹ 'ਚ ਤਬਦੀਲ ਕੀਤਾ ਗਿਆ ਹੈ ਤੇ ਹਰਨੇਕ ਸਿੰਘ ਭੱਪ ਨੂੰ ਪੰਜਾਬ ਦੀ ਜੇਲ੍ਹ 'ਚ ਤਬਦੀਲੀ ਲਈ ਚਿੱਠੀ ਲਿਖੀ ਜਾ ਚੁੱਕੀ ਹੈ | ਉਨ੍ਹਾਂ ਡੇਰਾ ਸਿਰਸਾ ਮੁਖੀ ਸਬੰਧੀ ਦਰਜ ਸਾਰੇ 295ਏ ਦੇ ਕੇਸ ਰੱਦ ਕਰਨ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਬਰਗਾੜੀ ਆ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਉਨ੍ਹਾਂ ਦੇ ਅਜਿਹੇ ਡਰਾਮਿਆਂ ਨਾਲ ਕੀਤੇ ਗੁਨਾਹਾਂ 'ਤੇ ਪਰਦਾ ਨਹੀਂ ਪਾਇਆ ਜਾ ਸਕਦਾ | ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਸੰਗਤ ਬਾਦਲਾਂ ਦੀ ਗਿ੍ਫ਼ਤਾਰੀ ਚਾਹੁੰਦੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਰਾਜ ਭਾਗ ਮੋਰਚੇ ਨਾਲ ਸਬੰਧਿਤ ਧਰਮੀ ਆਗੂਆਂ ਕੋਲ ਹੁੰਦਾ ਤਾਂ ਸਾਨੂੰ ਇਨਸਾਫ਼ ਲੈਣ ਲਈ ਮੋਰਚੇ ਆਦਿ ਨਾ ਲਗਾਉਣੇ ਪੈਂਦੇ | ਉਨ੍ਹਾਂ ਇਹ ਗੱਲ ਫ਼ਿਰ ਦੁਹਰਾਈ ਕਿ ਹੁਣ ਵਾਲੀ ਸਰਕਾਰ ਨਾਲ ਸਾਰੀ ਗੱਲਬਾਤ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਭੇਜੇ ਨੁਮਾਇੰਦਿਆਂ ਨਾਲ ਹੀ ਹੋਈ ਹੈ ਜਦੋਂ ਕਿ ਉਨ੍ਹਾਂ ਖੁਦ ਦੀ ਪਹਿਲਾਂ 6 ਜੂਨ ਨੂੰ ਹੀ ਸਰਕਾਰ ਨਾਲ ਗੱਲਬਾਤ ਹੋਈ ਸੀ | ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਅਸੀਂ ਅੱਜ ਵੀ ਗੁਲਾਮ ਹਾਂ ਪ੍ਰੰਤੂ ਫਿਰ ਵੀ ਮੋਰਚੇ ਨੇ ਕਾਫ਼ੀ ਪ੍ਰਾਪਤੀਆਂ ਕੀਤੀਆਂ ਹਨ ਤੇ ਸਾਨੂੰ ਸਭ ਨੂੰ ਜਥੇਦਾਰ ਧਿਆਨ ਸਿੰਘ ਮੰਡ ਤੇ ਦੂਸਰੇ ਜਥੇਦਾਰ ਸਾਹਿਬਾਨ ਦਾ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ | ਇਸ ਮੌਕੇ ਬੂਟਾ ਸਿੰਘ ਰਣਸੀਂਹਕੇ, ਭਾਈ ਮੋਹਕਮ ਸਿੰਘ, ਹਰਪਾਲ ਸਿੰਘ ਚੀਮਾ, ਪਰਮਜੀਤ ਸਿੰਘ ਸਹੋਲੀ, ਬਾਬਾ ਫ਼ੌਜਾ ਸਿੰਘ ਤੇ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਥ ਤੇ ਪੰਜਾਬ ਦੇ ਭਲੇ ਲਈ ਜਥੇਦਾਰ ਧਿਆਨ ਸਿੰਘ ਮੰਡ ਦੇ ਹਰ ਫ਼ੈਸਲੇ 'ਤੇ ਫੁੱਲ ਚੜ੍ਹਾਉਣਗੇ |
ਛੇ ਮਹੀਨਿਆਂ ਤੋਂ ਵੱਧ ਸ਼ਾਂਤੀਪੂਰਵਕ ਚੱਲਿਆ ਮੋਰਚਾ

1 ਜੂਨ 2018 ਤੋਂ ਸ਼ੁਰੂ ਹੋਇਆ ਬਰਗਾੜੀ ਇਨਸਾਫ਼ ਮੋਰਚਾ ਛੇ ਮਹੀਨਿਆਂ ਤੋਂ ਵੱਧ ਚੱਲਿਆ ਜਿਸ ਦੌਰਾਨ ਕਈ ਤਰ੍ਹਾਂ ਦੇ ਪ੍ਰੋਗਰਾਮ ਧਾਰਮਿਕ ਜਥੇਬੰਦੀਆਂ ਵਲੋਂ ਕਰਵਾਏ ਗਏ | ਕਈ ਵਾਰ ਸਥਿਤੀ ਤਣਾਅ ਪੂਰਨ ਰਹਿਣ ਦਾ ਖ਼ਦਸ਼ਾ ਵੀ ਰਿਹਾ ਪ੍ਰੰਤੂ ਪੰਜਾਬ ਪੁਲਿਸ ਦੀ ਸੂਝਬੂਝ ਤੇ ਮੋਰਚੇ ਦੇ ਆਗੂਆਂ ਦੇ ਸਹਿਯੋਗ ਨਾਲ ਕਦੇ ਵੀ ਕਿਸੇ ਕਿਸਮ ਦੀ ਤਣਾਅ ਵਾਲੀ ਸਥਿਤੀ ਨਹੀਂ ਬਣੀ | ਪੰਜਾਬ ਪੁਲਿਸ ਦੇ ਵਧੀਆ ਇੰਤਜ਼ਾਮਾਂ ਕਾਰਨ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ | ਚਾਹੇ ਉਹ ਅਕਤੂਬਰ ਮਹੀਨੇ 'ਚ 7 ਤੇ 14 ਦੀਆਂ ਰੈਲੀਆਂ ਹੋਣ ਜਾਂ ਮੋਰਚੇ ਨਾਲ ਸਬੰਧਿਤ ਹੋਰ ਪ੍ਰੋਗਰਾਮ ਹੋਣ | ਪੰਜਾਬ ਪੁਲਿਸ ਦੀ ਇਸ ਵਧੀਆ ਕਾਰਗੁਜ਼ਾਰੀ ਲਈ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਵੀ ਵਧੀਆ ਭੂਮਿਕਾ ਅਦਾ ਕੀਤੀ ਤੇ ਸਰਕਾਰ ਤੱਕ ਪੰਥਕ ਆਗੂਆਂ ਦੀਆਂ ਮੰਗਾਂ ਪਹੁੰਚਾਈਆਂ ਤੇ ਵਧੀਆ ਤਾਲਮੇਲ ਬਣਾਇਆ | ਇਹੀ ਕਾਰਨ ਹੈ ਕਿ ਅੱਜ ਇਹ ਮੋਰਚਾ ਕਰੀਬ ਛੇ ਮਹੀਨਿਆਂ ਬਾਅਦ ਅਮਨ ਅਮਾਨ ਨਾਲ ਸਮਾਪਤ ਹੋ ਗਿਆ | ਇਸ ਮੌਕੇ ਗੁਰਦੀਪ ਸਿੰਘ ਬਠਿੰਡਾ, ਸਤਨਾਮ ਸਿੰਘ ਮਨਾਵਾਂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਸਵਿੰਦਰ ਸਾਹੋਕੇ, ਰਣਜੀਤ ਸਿੰਘ ਵਾਂਦਰ, ਜਗਦੀਪ ਭੁੱਲਰ, ਜਸਵੀਰ ਸਿੰਘ ਖੰਡੂਰ, ਵਿਧਾਇਕ ਕੁਲਤਾਰ ਸੰਧਵਾਂ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਹਰਮੰਦਰ ਸਿੰਘ ਗਿੱਲ, ਪਵਨ ਗੋਇਲ, ਪ੍ਰੀਤਪਾਲ ਭਲੂਰੀਆ, ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਅੰਮਿ੍ਤਸਰ ਭਗਵੰਤਪਾਲ ਸਿੰਘ ਸੱਚਰ, ਕੁਲਬੀਰ ਸਿੰਘ ਜ਼ੀਰਾ, ਪ੍ਰੋ: ਮਹਿੰਦਰਪਾਲ ਸਿੰਘ, ਗੁਰਸੇਵ ਸਿੰਘ ਹਰਪਾਲਪੁਰ, ਬਾਬਾ ਬੂਟਾ ਸਿੰਘ, ਬਾਬਾ ਰਾਜਾ ਰਾਜ ਸਿੰਘ ਆਦਿ ਹਾਜ਼ਰ ਸਨ |

18 ਘੰਟੇ ਚੱਲੇ ਮੁਕਾਬਲੇ 'ਚ 3 ਅੱਤਵਾਦੀ ਹਲਾਕ

ਸ੍ਰੀਨਗਰ, 9 ਦਸੰਬਰ (ਮਨਜੀਤ ਸਿੰਘ)- ਸ੍ਰੀਨਗਰ ਦੇ ਬਾਹਰਵਾਰ ਮੁਜਗੁੰਡ ਇਲਾਕੇ ਨੇੜੇ ਸਨਿਚਰਵਾਰ ਦੇਰ ਸ਼ਾਮ 'ਤੋਂ ਜਾਰੀ 18 ਘੰਟੇ ਚੱਲੇ ਗਹਿਗੱਚ ਮੁਕਾਬਲੇ 'ਚ ਲਸ਼ਕਰ ਦੇ ਪਾਕਿਸਤਾਨੀ ਕਮਾਂਡਰ ਸਮੇਤ ਹਾਜ਼ਿਨ ਦੇ 2 ਸਥਾਨਕ ਅੱਤਵਾਦੀਆਂ ਜਿਨ੍ਹਾਂ 'ਚ 14 ਸਾਲ ਦਾ ਕਮ ਵੀ ਸ਼ਾਮਿਲ ਹੈ, ਮਾਰੇ ਗਏ | ਮੁਕਾਬਲੇ ਦੌਰਾਨ ਪੁਲਿਸ ਤੇ ਫੌਜ ਦੇ 5 ਜਵਾਨ ਜ਼ਖਮੀ ਹੋ ਗਏ ਤੇ 6 ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ | ਪ੍ਰਸ਼ਾਸਨ ਨੇ ਅਫ਼ਵਾਹਾਂ 'ਤੇ ਰੋਕ ਲਗਾਉਣ ਅਤੇ ਹਿੰਸਾ ਫ਼ੈਲਣ ਦੇ ਮੱਦੇਨਜ਼ਰ ਐਤਵਾਰ ਨੂੰ ਸਵੇਰ ਤੋਂ ਸ੍ਰੀਨਗਰ ਜ਼ਿਲੇ੍ਹ 'ਚ ਇੰਟਰਨੈਟ ਸੇਵਾ ਮੁਅੱਤਲ ਕਰ ਦਿੱਤੀ ਸੀ | ਪੁਲਿਸ ਬੁਲਾਰੇ ਅਨੁਸਾਰ ਸਨਿਚਰਵਾਰ ਦੇਰ ਰਾਤ ਜਦ 5 ਆਰ.ਆਰ ਤੇ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਅਤੇ ਸੀ.ਆਰ.ਪੀ. ਦੇ ਜਵਾਨ ਮੁਜਗੁੰਡ ਇਲਾਕੇ ਦੇ ਘਾਟ ਮੁਹੱਲੇ ਨੇੜੇ ਇਕ ਮਕਾਨ ਕੋਲ ਪਹੁੰਚੇ ਤਾਂ ਉਥੇ ਲੁਕੇ ਲਸ਼ਕਰ ਸੰਗਠਨ ਦੇ ਅੱਤਵਾਦੀਆਂ ਨੇ ਫ਼ਰਾਰ ਹੋਣ ਦੀ ਤਾਕ 'ਚ ਗੋਲੀਬਾਰੀ ਦੇ ਨਾਲ-ਨਾਲ ਸੁਰੱਖਿਆ ਬਲ ਦੇ ਜਵਾਨਾਂ 'ਤੇ ਗ੍ਰਨੇਡ ਚਲਾ ਦਿੱਤਾ, ਜਿਸ 'ਚ ਸੀ.ਆਰ.ਪੀ. ਤੇ ਪੁਲਿਸ ਦੇ 2 ਜਵਾਨ ਜ਼ਖਮੀ ਹੋ ਗਏ | ਜ਼ਖਮੀ ਜਵਾਨਾਂ ਨੂੰ ਹਸਪਤਾਲ ਪਹੁੰਚਾ ਕੇ ਸੁਰੱਖਿਆ ਬਲਾਂ ਨੇ
ਜਵਾਬੀ ਕਾਰਵਾਈ ਜਾਰੀ ਰੱਖਦੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ | ਦੁਪਾਸੜ ਗੋਲੀਬਾਰੀ ਦੇ ਚਲਦੇ ਅਗਲੇ 1 ਹੋਰ ਘੰਟੇ 'ਚ ਦੂਜੇ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ | ਇਸ ਦੌਰਾਨ 2 ਫੌਜੀ ਜਵਾਨ ਤੇ ਇਕ ਹੋਰ ਪੁਲਿਸ ਕਰਮੀ ਜ਼ਖਮੀ ਹੋ ਗਏ | ਸਾਰੇ ਜ਼ਖਮੀ ਜਵਾਨਾਂ ਨੂੰ ਫੌਜ ਦੇ 92 ਬੈਸ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ | ਅੱਤਵਾਦੀ ਸਮੇਂ-ਸਮੇਂ 'ਤੇ ਮਕਾਨ 'ਚ ਆਪਣੀ ਪੁਜ਼ੀਸ਼ਨ ਬਦਲ ਕੇ ਗੋਲੀਬਾਰੀ ਕਰ ਰਹੇ ਸੀ | ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਕੇ ਉਨ੍ਹਾਂ ਦੇ ਫ਼ਰਾਰ ਹੋਣ ਦੇ ਸਾਰੇ ਰਸਤੇ ਸੀਲ ਕਰ ਦਿੱਤੇ ਤੇ ਰਾਤ ਭਰ ਦੁਪਾਸੜ ਗੋਲੀਆਂ ਦਾ ਸਿਲਸਿਲਾ ਰੁਕ-ਰੁਕ ਕੇ ਜਾਰੀ ਰਿਹਾ, ਤੜਕੇ ਫੌਜ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਦੁਪਾਸੜ ਗੋਲੀਬਾਰੀ ਦੇ ਚਲਦੇ ਉਸ ਮਕਾਨ 'ਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ ਜਿਥੋਂ ਅੱਤਵਾਦੀ ਗੋਲੀਬਾਰੀ ਕਰ ਰਹੇ ਸੀ | ਜਿਸ ਦੀ ਲਪੇਟ 'ਚ 6 ਹੋਰ ਮਕਾਨ ਆ ਕੇ ਸੜ ਗਏ | ਅੱਤਵਾਦੀਆਂ ਵਾਲੇ ਪਾਸਿਓਾ ਗੋਲੀਬਾਰੀ ਰੁਕਣ ਬਾਅਦ ਮੁਕਾਬਲਾ ਸਮਾਪਤ ਹੋ ਗਿਆ | ਪੁਲਿਸ ਨੇ ਮਕਾਨ ਦੇ ਮਲਬੇ ਹੇਠੋਂ ਤਲਾਸ਼ੀ ਦੌਰਾਨ 3 ਅੱਤਵਾਦੀਆਂ ਦੀ ਲਾਸ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ਦੀ ਪਹਿਚਾਣ ਲਸ਼ਕਰ ਦਾ ਸਰਗਰਮ ਪਾਕਿਸਤਾਨੀ ਅੱਤਵਾਦੀ ਅਲੀ ਬਾਈ ਵਜੋਂ ਹੋਈ ਹੈ, ਉਹ ਹਾਜ਼ਿਨ ਦੇ ਆਸ-ਪਾਸੇ ਇਕ ਸਾਲ ਤੋਂ ਸਰਗਰਮ ਸੀ, ਦੂਜੇ ਅੱਤਵਾਦੀ ਮੁਦਿਸਰ ਰਸ਼ਦੀ ਪਰੇ ਅਤੇ ਤੀਜੇ ਅੱਤਵਾਦੀ ਸਾਕਿਬ ਬਿਲਾਲ ਸ਼ੇਖ (14) ਦੋਵੇਂ ਹਾਜ਼ਿਨ ਵਾਸੀ ਵਜੋਂ ਪਛਾਣ ਹੋਈ | ਪੁਲਿਸ ਨੇ ਮੁਕਾਬਲੇ ਵਾਲੀ ਥਾਂ ਤੋਂ ਏ.ਕੇ. ਰਾਇਫ਼ਲਾਂ ਸਮੇਤ ਭਾਰੀ ਅਸਲ੍ਹਾ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ | ਮੁਕਾਬਲੇ ਦੇ ਚਲਦੇ ਸ੍ਰੀਨਗਰ ਦੇ ਨੌਹਟਾ, ਐਚ.ਐਮ.ਟੀ, ਪ੍ਰਾਸ ਪੋਰਾ, ਮੁਜਗੁੰਡ, ਮਲੋਰਾ ਅਤੇ ਹਾਜ਼ਿਨ ਵਿਖੇ ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਨਿਕਲ ਕੇ ਪ੍ਰਦਰਸ਼ਨ ਕਰਦੇ ਹੋਏ ਪੁਲਿਸ 'ਤੇ ਭਾਰੀ ਪਥਰਾਅ ਕੀਤਾ | ਇਨ੍ਹਾਂ ਹਿੰਸਕ ਝੜਪਾਂ 'ਚ 5 ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ | ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ਦਾ ਸਿਲਸਿਲਾ ਦੇਰ ਸ਼ਾਮ ਤੱਕ ਜਾਰੀ ਰਿਹਾ |

ਸ਼੍ਰੋਮਣੀ ਅਕਾਲੀ ਦਲ ਨੇ ਦੂਜੇ ਦਿਨ ਵੀ ਕੀਤੀ ਸੇਵਾ

ਅੰਮਿ੍ਤਸਰ, 9 ਦਸੰਬਰ (ਜਸਵੰਤ ਸਿੰਘ ਜੱਸ)-ਬੀਤੇ ਦਹਾਕੇ ਦੌਰਾਨ ਪੰਜਾਬ 'ਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ, ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਤੇ ਬਰਗਾੜੀ ਗੋਲੀ ਕਾਂਡ ਵਰਗੇ ਮਾਮਲਿਆਂ ਕਾਰਨ ਸਿੱਖ ਸੰਗਤਾਂ ਦੇ ਵਿਰੋਧ ਤੇ ਕੁਝ ਟਕਸਾਲੀ ਆਗੂਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰ ਰਹੇ ਜਾਣੇ-ਅਨਜਾਣੇ ਹੋਈਆਂ ਭੁੱਲਾਂ-ਗਲਤੀਆਂ ਨੂੰ ਬਖ਼ਸ਼ਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੂਹ ਵਿਖੇ ਬੀਤੇ ਦਿਨ ਆਰੰਭ ਕੀਤੀ ਗਈ ਸੰਗਤਾਂ ਦੇ ਜੋੜੇ ਝਾੜਣ, ਗੁਰੂ ਰਾਮ ਦਾਸ ਲੰਗਰ 'ਚ ਜੂਠੇ ਬਰਤਨ ਸਾਫ਼ ਕਰਨ, ਪ੍ਰਸ਼ਾਦੇ ਪਕਾਉਣ, ਪਾਠ ਤੇ ਕੀਰਤਨ ਸਰਵਨ ਕਰਨ ਦੀ ਸੇਵਾ ਅੱਜ ਦੂਜੇ ਦਿਨ ਵੀ ਜਾਰੀ ਰਹੀ | ਇਸੇ ਦੌਰਾਨ ਪਸਚਾਤਾਪ ਵਜੋਂ ਬੀਤੇ ਦਿਨ ਰਖਵਾਏ ਪਾਠ ਦੇ ਭੋਗ ਸੋਮਵਾਰ ਨੂੰ ਸਵੇਰੇ 8 ਵਜੇ ਪੈਣ ਉਪਰੰਤ ਕੀਰਤਨ ਹੋਵੇਗਾ ਤੇ ਖਿਮਾ ਯਾਚਨਾ ਲਈ ਮੁੜ ਅਰਦਾਸ ਕੀਤੀ ਜਾਵੇਗੀ | ਅੱਜ ਸਵੇਰੇ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਹੋਰ ਸੀਨੀਅਰ ਆਗੂ ਮੁੜ ਜੋੜਾ ਘਰ ਵਿਖੇ ਪੁੱਜੇ ਤੇ ਸੰਗਤਾਂ ਦੇ ਜੋੜੇ ਝਾੜ੍ਹਣ, ਪਾਲਿਸ਼ ਕਰਨ, ਜੂਠੇ ਬਰਤਨ ਸਾਫ਼ ਕਰਨ, ਪ੍ਰਸ਼ਾਦੇ ਪਕਾਉਣ ਤੇ ਲੰਗਰ ਵਰਤਾਉਣ ਆਦਿ ਦੀਆਂ ਕੁਝ ਸਮਾਂ ਸੇਵਾਵਾਂ ਕੀਤੀਆਂ | ਇਸ ਤੋਂ ਬਾਅਦ ਬਾਦਲ ਪਰਿਵਾਰ, ਸ਼ੋ੍ਰਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ, ਬਿਕਰਮ ਸਿੰਘ ਮਜੀਠੀਆ, ਬਲਵਿੰਦਰ ਸਿੰਘ ਭੁੂੰਦੜ, ਡਾ: ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਮਨਜਿੰਦਰ ਸਿੰਘ ਸਿਰਸਾ ਤੇ ਹੋਰ ਆਗੂਆਂ ਨੇ ਗੁ: ਸ਼ਹੀਦਗੰਜ ਬਾਬਾ ਗੁਰਬਖ਼ਸ ਸਿੰਘ ਸ਼ਹੀਦ ਨਿਹੰਗ ਸਿੰਘ (ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ) ਵਿਖੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਮੱਧ ਦੀ ਅਰਦਾਸ 'ਚ ਸ਼ਾਮਿਲ ਹੋ ਕੇ ਕੁੱਝ ਸਮਾਂ ਪਾਠ ਵੀ ਸਰਵਣ ਕੀਤਾ | ਬਿਕਰਮ ਸਿੰਘ ਮਜੀਠੀਆ ਨੇ ਚੌਰ ਕਰਨ ਦੀ ਸੇਵਾ ਨਿਭਾਈ | ਇਸੇ ਤਰ੍ਹਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਲੰਗਰ ਸਮੇਤ ਜੋੜਾ ਘਰ ਵਿਖੇ ਤੇ ਪਾਠ ਕਰਨ ਦੀਆਂ ਸੇਵਾਵਾਂ ਸ਼ਰਧਾ ਨਾਲ ਨਿਭਾਈਆਂ | ਇਸੇ ਤਰ੍ਹਾਂ ਸਿਕੰਦਰ ਸਿੰਘ ਮਲੂਕਾ, ਦਰਬਾਰਾ ਸਿੰਘ ਗੁਰੂ, ਸ਼ਰਨਜੀਤ ਸਿੰਘ ਢਿੱਲੋਂ, ਜਥੇ: ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ, ਜਨਮੇਜਾ ਸਿੰਘ ਸੇਖੋਂ, ਜਥੇਦਾਰ ਤੋਤਾ ਸਿੰਘ, ਭਾਈ ਰਾਮ ਸਿੰਘ, ਮੱਖਣ ਸਿੰਘ ਬਰਾੜ, ਰੋਜ਼ੀ ਬਰਕੰਦੀ,  ਭਾਈ ਗੁਰਚਰਨ ਸਿੰਘ ਗਰੇਵਾਲ, ਦਿਲਬਾਗ ਸਿੰਘ ਵਡਾਲੀ, ਦੀਦਾਰ ਸਿੰਘ ਭੱਟੀ, ਵੀਰ ਸਿੰਘ ਲੋਪੋਕੇ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਭਾਈ ਮਨਜੀਤ ਸਿੰਘ, ਪ੍ਰੋ: ਵਿਰਸਾ ਸਿੰਘ ਵਲਟੋਹਾ, ਤਲਬੀਰ ਸਿੰਘ ਗਿੱਲ, ਰਵੀਕਰਨ ਸਿੰਘ ਕਾਹਲੋਂ, ਗੁਰਪ੍ਰਤਾਪ ਸਿੰਘ ਟਿੱਕਾ ਆਦਿ ਆਗੂਆਂ, ਸਾਬਕਾ ਮੰਤਰੀਆਂ ਤੇ ਮੌਜੂਦਾ ਵਿਧਾਇਕਾਂ ਵਲੋਂ ਸੇਵਾ ਕੀਤੀ ਗਈ |
ਇਕ ਵਿਅਕਤੀ ਨੇ ਲਾਏ ਸਾਬਕਾ ਅਕਾਲੀ ਮੰਤਰੀ 'ਤੇ ਲਾਏ ਰਿਸ਼ਵਤ ਮੰਗਣ ਦੇ ਦੋਸ਼
ਲੰਗਰ ਘਰ ਵਿਖੇ ਸੇਵਾ ਕਰਨ ਮੌਕੇ ਅਕਾਲੀ ਆਗੂੁਆਂ ਨੂੰ ਉਸ ਵੇਲੇ ਨਮੋਸ਼ੀ ਤੇ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਨਿਰਮਲ ਸਿੰਘ ਨਾਂਅ ਦੇ ਵਿਅਕਤੀ ਨੇ ਸੇਵਾ ਕਰ ਰਹੇ ਇਕ ਸਾਬਕਾ ਅਕਾਲੀ ਮੰਤਰੀ 'ਤੇ ਮੰਤਰੀ ਹੁੰਦਿਆਂ ਉਸ ਤੋਂ ਕਥਿਤ ਤੌਰ 'ਤੇ ਰਿਸ਼ਵਤ ਮੰਗਣ ਦੇ ਸ਼ਰੇ੍ਹਆਮ ਦੋਸ਼ ਲਗਾਏ | ਇਸ ਮੌਕੇ ਕੁੱਝ ਮੀਡੀਆ ਕਰਮੀਆਂ ਨਾਲ ਗੱਲ ਕਰਦਿਆਂ ਨਿਰਮਲ ਸਿੰਘ ਨੇ ਦੋਸ਼ ਲਾਇਆ ਕਿ ਉਹ ਪੰਜਾਬ ਅਨੁਸੂਚਿਤ ਜਾਤੀ ਵੈਲਫ਼ੇਅਰ ਵਿਭਾਗ 'ਚ ਜ਼ਿਲ੍ਹਾ ਮੈਨੇਜਰ ਹੈ ਤੇ ਇਸ ਨੇ ਮੰਤਰੀ ਹੁੰਦਿਆਂ ਉਸ ਤੋਂ ਅੰਮਿ੍ਤਸਰ 'ਚ ਬਦਲੀ ਲਈ ਕਥਿਤ ਤੌਰ 'ਤੇ 50 ਹਜ਼ਾਰ ਰੁਪਏ ਮਹੀਨਾ ਰਿਸ਼ਵਤ ਵਜੋਂ ਮੰਗਿਆ ਗਿਆ | ਉਸ ਨੇ ਕਿਹਾ ਕਿ ਹੁਣ ਇਹ ਸੇਵਾ ਦੇ ਨਾਂਅ 'ਤੇ ਪਾਖੰਡ ਕਰ ਰਹੇ ਹਨ | ਇਸ ਗੱਲ ਦਾ ਖੁਲਾਸਾ ਕਰਨ 'ਤੇ ਸ਼ੋ੍ਰਮਣੀ ਕਮੇਟੀ ਦੇ ਲੰਗਰ ਦੇ ਅਧਿਕਾਰੀਆਂ ਵਲੋਂ ਉਸ ਵਿਅਕਤੀ ਨੂੰ ਮੀਡੀਆ ਨਾਲ ਗੱਲ ਕਰਨੋਂ ਰੋਕ ਕੇ ਬਾਹਰ ਭੇਜ ਦਿੱਤਾ | ਇਸ ਸਬੰਧੀ ਬਾਅਦ 'ਚ ਸਾਬਕਾ ਮੰਤਰੀ ਜਥੇ: ਰਣੀਕੇ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ |
ਅੱਜ ਕੀਤਾ ਜਾ ਸਕਦੈ ਭੁੱਲਾਂ ਦਾ ਖੁਲਾਸਾ!
ਸ਼ੋ੍ਰਮਣੀ ਅਕਾਲੀ ਦਲ ਕਿਹੜੀਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਮੰਗੀ ਜਾ ਰਹੀ, ਇਸ ਸਬੰਧੀ ਕਿਸੇ ਵੀ ਆਗੂ ਵਲੋਂ ਕੋਈ ਖੁਲਾਸਾ ਨਹੀਂ ਕੀਤਾ ਜਾ ਰਿਹਾ | ਚਰਚਾ ਹੈ ਕਿ ਭਲਕੇ 10 ਦਸੰਬਰ ਨੂੰ ਪਾਠ ਦੇ ਭੋਗ ਉਪਰੰਤ ਸ: ਬਾਦਲ ਤੇ ਸੁਖਬੀਰ ਵਲੋਂ ਮੀਡੀਆ ਨਾਲ ਇਸ ਸਬੰਧੀ ਗੱਲਬਾਤ ਕੀਤੀ ਜਾ ਸਕਦੀ ਹੈ |
ਅਕਾਲੀ ਦਲ ਦਾ ਮਨੋਰਥ ਸੇਵਾ ਤੇ ਖਿਮਾ ਯਾਚਨਾ-ਡਾ: ਚੀਮਾ
ਇਸੇ ਦੌਰਾਨ ਸਾਬਕਾ ਮੰਤਰੀ ਦੇ ਅਕਾਲੀ ਦਲ ਦੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਗ਼ੈਰ-ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਵਲੋਂ ਆਪਣੀ ਸਰਕਾਰ ਦੌਰਾਨ ਜਾਣੇ ਅਨਜਾਣੇ 'ਚ ਹੋਈਆਂ ਭੁੱਲਾਂ ਦੀ ਿਖ਼ਮਾ ਯਾਚਨਾ ਲਈ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਚੇ ਦਿਲੋਂ ਸੇਵਾ ਕਰਨ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ ਆਏ ਹਨ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹੋਈ ਕੋਰ ਕਮੇਟੀ ਦੀ ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਸੀ ਕਿ ਸੇਵਾ ਦੌਰਾਨ ਕੋਈ ਵੀ ਆਗੂ ਬਿਆਨਬਾਜ਼ੀ ਨਹੀਂ ਕਰੇਗਾ, ਜਿਸ ਤਹਿਤ ਸਾਰੇ ਆਗੂਆਂ ਵਲੋਂ ਸ਼ਰਧਾ ਸਹਿਤ ਸੇਵਾ ਕੀਤੀ ਜਾ ਰਹੀ ਹੈ ਤੇ ਪਾਠ ਸਾਹਿਬ ਦੇ ਭੋਗ ਉਪਰੰਤ ਹੋਈਆਂ ਭੁੱਲਾਂ ਦੀ ਮੁੜ ਅਰਦਾਸ ਕੀਤੀ ਜਾਵੇਗੀ, ਉਪਰੰਤ ਪਾਰਟੀ ਆਗੂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਮੀਡੀਆ ਨਾਲ ਰੂਬਰੂ ਹੋਣਗੇ |

ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਪਾਕਿ ਫ਼ੌਜ ਦੀ ਸਾਜਿਸ਼-ਕੈਪਟਨ ਕਿਹਾ, ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੈ ਪਾਕਿਸਤਾਨ

ਚੰਡੀਗੜ੍ਹ, 9 ਦਸੰਬਰ (ਏਜੰਸੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਸਿੱਖ ਸ਼ਰਧਾਲੂਆਂ ਲਈ ਖੋਲ੍ਹਣ ਦੀ ਖ਼ਬਰ ਇਮਰਾਨ ਖ਼ਾਨ ਤੋਂ ਵੀ ਪਹਿਲਾਂ ਪਾਕਿਸਤਾਨੀ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਨਵਜੋਤ ਸਿੰਘ ਸਿੱਧੂ ਨੂੰ ਦੱਸ ਦਿੱਤੀ ਸੀ¢ ਇਸੇ ਲਈ ਇਹ ਸਭ ਪਾਕਿ ਫ਼ੌਜ ਦੀ ਸਾਜਿਸ਼ ਜਾਪਦੀ ਹੈ¢ ਅਸਲ ਵਿਚ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਸਪੱਸ਼ਟ ਤੌਰ 'ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦੀ ਚਾਲ ਹੈ | ਇਕ ਇੰਟਰਵਿਊ ਦੌਰਾਨ ਕੈਪਟਨ ਨੇ ਕਿਹਾ ਕਿ ਪਾਕਿਸਤਾਨ ਪੰਜਾਬ 'ਚ ਅੱਤਵਾਦ ਪੁਨਰ-ਸੁਰਜੀਤ ਕਰਨ ਦੇ ਯਤਨ ਕਰ ਰਿਹਾ ਹੈ | ਕੈਪਟਨ ਨੇ ਕਿਹਾ ਕਿ ਸਿੱਧੂ ਮਾਮਲਾ ਬਿਨਾਂ ਕਾਰਨ ਉਛਾਲਿਆ ਜਾ ਰਿਹਾ ਹੈ | ਇਹ ਸਭ ਕਰਨ ਵਾਲੇ ਲੋਕ ਯਕੀਨੀ ਤੌਰ 'ਤੇ ਆਈ. ਐੱਸ. ਆਈ. ਦੀ ਸਾਜਿਸ਼ ਨੂੰ ਸਮਝਣ 'ਚ ਨਾਕਾਮ ਹਨ | ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਨਾਲ ਮਿਲੀਭੁਗਤ ਬਾਰੇ ਬਿਆਨ ਦੇਣ 'ਤੇ ਉਨ੍ਹਾਂ ਅਕਾਲੀ ਦਲ ਦੀ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਹਰ ਥਾਂ ਆਲੋਚਨਾ ਹੋ ਰਹੀ ਹੈ ਇਸ ਲਈ ਉਹ ਜਨਤਾ ਦਾ ਧਿਆਨ ਵਟਾਉਣ ਲਈ ਅਜਿਹਾ ਕਹਿੰਦੇ ਹਨ ਕਿ ਮੇਰੇ ਤੇ ਸਿੱਧੂ ਦੇ ਸਬੰਧ ਠੀਕ ਨਹੀਂ | ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਯਤਨ ਸਾਬਕਾ ਪ੍ਰਧਾਨ ਮੰਤਰੀਆਂ ਇੰਦਰਾ ਗਾਂਧੀ ਤੇ ਡਾ. ਮਨਮੋਹਨ ਸਿੰਘ ਨੇ ਵੀ ਕੀਤੇ ਸਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਖ਼ੁਦ ਵੀ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨਾਲ ਇਸ ਮੁੱਦੇ 'ਤੇ ਗੱਲਬਾਤ ਕੀਤੀ ਸੀ | ਇਸ ਤੋਂ ਇਲਾਵਾ ਉਹ ਜਦੋਂ ਪਹਿਲਾਂ ਮੁੱਖ ਮੰਤਰੀ ਸਨ ਉਦੋਂ ਵੀ ਪਾਕਿ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨਾਲ ਉਨ੍ਹਾਂ ਇਸ ਬਾਰੇ ਵਿਚਾਰ ਕੀਤਾ ਸੀ | ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਵੇਲੇ ਇਮਰਾਨ ਖ਼ਾਨ ਭਾਰਤ ਨਾਲ ਅਮਨ ਕਾਇਮ ਕਰਨ ਦੀਆਂ ਗੱਲਾਂ ਕਰ ਰਹੇ ਹਨ ਪਰ ਨਾਲ ਹੀ ਉਸ ਨੂੰ ਆਪਣੀ ਫ਼ੌਜ ਦੇ ਉੱਚ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਜਾਰੀ ਕਰਨੀ ਚਾਹੀਦੀ ਹੈ ਕਿ ਉਹ ਲਗਪਗ ਰੋਜ਼ਾਨਾ ਭਾਰਤੀ ਫ਼ੌਜੀ ਜਵਾਨਾਂ ਨੂੰ ਸ਼ਹੀਦ ਕਰਨਾ ਬੰਦ ਕਰਨ | ਸਿੱਧੂ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੇ ਤਾਂ ਸਿੱਧੂ ਦੇ ਮਾਪਿਆਂ ਨਾਲ ਵੀ ਸੁਖਾਵੇਂ ਸਬੰਧ ਰਹੇ ਹਨ | ਉਨ੍ਹਾਂ ਕਿਹਾ ਕਿ ਸਿੱਧੂ ਜੋ ਬੋਲਦਾ ਹੈ, ਬੇਬਾਕ ਬੋਲਦਾ ਹੈ ਪਰ ਕਦੇ-ਕਦੇ ਉਹ ਬਿਨਾਂ ਕੁਝ ਸੋਚੇ ਹੀ ਬੋਲ ਜਾਂਦਾ ਹੈ | ਸਿੱਧੂ ਦੇ 'ਰਾਹੁਲ ਮੇਰਾ ਕੈਪਟਨ' ਵਾਲੇ ਬਿਆਨ 'ਤੇ ਕੈਪਟਨ ਨੇ ਕਿਹਾ ਕਿ ਇਹ ਕੋਈ ਵੱਡਾ ਮਾਮਲਾ ਨਹੀਂ ਕਿਉਂਕਿ 'ਸਿੱਧੂ ਮੈਨੂੰ ਪਿਤਾ ਸਮਾਨ ਸਮਝਦਾ ਹੈ |

ਬੁਲੰਦ ਸ਼ਹਿਰ ਹਿੰਸਾ : ਜੀਤੂ ਫ਼ੌਜੀ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ-ਏ.ਐਸ.ਪੀ. ਦਾ ਤਬਾਦਲਾ

ਲਖਨਊ, 9 ਦਸੰਬਰ (ਏਜੰਸੀ)-ਬੁਲੰਦ ਸ਼ਹਿਰ 'ਚ ਗਊ ਹੱਤਿਆ ਨੂੰ ਲੈ ਕੇ ਹੋਈ ਹਿੰਸਾ, ਜਿਸ 'ਚ ਇੰਸਪੈਕਟਰ ਤੇ ਇਕ ਨੌਜਵਾਨ ਮਾਰਿਆ ਗਿਆ ਸੀ, ਦੇ ਮਾਮਲੇ 'ਚ ਗਿ੍ਫ਼ਤਾਰ ਫ਼ੌਜੀ ਜਵਾਨ ਨੂੰ ਅੱਜ ਐਤਵਾਰ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 14 ਦਿਨਾਂ ਲਈ ਜੇਲ੍ਹ 'ਚ ਭੇਜ ਦਿੱਤਾ ਗਿਆ | ਯੂ.ਪੀ. ਸਪੈਸ਼ਲ ਟਾਸਕ ਫ਼ੋਰਸ ਦੇ ਆਈ.ਜੀ. ਅਮਿਤਾਭ ਯਸ਼ ਨੇ ਦੱਸਿਆ ਕਿ ਬੀਤੀ ਦੇਰ ਰਾਤ ਮੇਰਠ 'ਚ ਫ਼ੌਜ ਨੇ ਜਵਾਨ ਜਤਿੰਦਰ ਮਲਿਕ ਨੂੰ ਐਸ.ਟੀ.ਐਫ਼. ਟੀਮ ਹਵਾਲੇ ਕਰ ਦਿੱਤਾ ਸੀ | ਆਈ.ਜੀ. ਨੇ ਕਿਹਾ ਕਿ ਵੀਡੀਓ ਤੋਂ ਪਤਾ ਚਲਦਾ ਹੈ ਕਿ ਉਹ ਹਿੰਸਾ ਵਾਲੀ ਥਾਂ 'ਤੇ ਮੌਜੂਦ ਸੀ | ਐਸ.ਪੀ. (ਕਰਾਈਮ) ਨੇ ਦੱਸਿਆ ਕਿ ਕਰਾਈਮ ਬਰਾਂਚ ਤੇ ਸੂਬਾ ਸਰਕਾਰ ਵਲੋਂ ਘਟਨਾ ਦੀ ਜਾਂਚ ਲਈ ਬਣਾਈ ਐਸ.ਟੀ. ਐਫ਼. ਟੀਮ ਵਲੋਂ ਦਿਨ ਭਰ ਜਤਿੰਦਰ ਮਲਿਕ ਤੋਂ ਪੁੱਛਗਿੱਛ ਕੀਤੀ ਗਈ | ਦੂਜੇ ਪਾਸੇ ਗ੍ਰਹਿ ਮੰਤਰਾਲੇ ਦੇ ਮੁੱਖ ਸਕੱਤਰ ਅਰਵਿੰਦ ਕੁਮਾਰ ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੁਲੰਦ ਸ਼ਹਿਰ 'ਚ ਤਾਇਨਾਤ ਏ.ਐਸ.ਪੀ. (ਦਿਹਾਤੀ) ਰਾਈਸ ਅਖ਼ਤਰ ਦਾ ਤਬਾਦਲਾ ਕਰਕੇ ਉਸ ਨੂੰ ਪੀ.ਏ.ਸੀ. ਹੈੱਡਕੁਆਰਟਰ (ਲਖਨਊ) ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਏ.ਐਸ.ਪੀ. ਮਨੀਸ਼ ਮਿਸ਼ਰਾ ਨੂੰ ਤਾਇਨਾਤ ਕੀਤਾ ਗਿਆ ਹੈ |

ਵਿਜੇ ਮਾਲਿਆ ਹਵਾਲਗੀ ਮਾਮਲੇ 'ਚ ਅੱਜ ਆ ਸਕਦੈ ਫ਼ੈਸਲਾ

ਸੀ.ਬੀ.ਆਈ. ਜੁਆਇੰਟ ਡਾਇਰੈਕਟਰ ਬਰਤਾਨੀਆ ਰਵਾਨਾ

ਲੰਡਨ, 9 ਦਸੰਬਰ (ਏਜੰਸੀ)-9000 ਕਰੋੜ ਦੀ ਧੋਖਾਧੜੀ ਤੇ ਹਵਾਲਾ ਰਾਸ਼ੀ ਮਾਮਲੇ 'ਚ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਸਬੰਧੀ ਮਾਮਲੇ ਦੀ ਸੁਣਵਾਈ ਲਈ ਸੀ. ਬੀ. ਆਈ. ਦੇ ਜੁਆਇੰਟ ਡਾਇਰੈਕਟਰ ਐਸ. ਸਾਈ ਮਨੋਹਰ ਦੀ ਅਗਵਾਈ 'ਚ ਇਕ ਟੀਮ ਲੰਡਨ ਰਵਾਨਾ ਹੋਈ ਹੈ | ਸੂਤਰਾਂ ਅਨੁਸਾਰ ਉਨ੍ਹਾਂ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀ ਵੀ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਅਸਥਾਨਾ ਦੀ ਅਗਵਾਈ 'ਚ ਬਣੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਮਨੋਹਰ ਮੈਂਬਰ ਸਨ | ਮਾਲਿਆ ਦੀ ਹਵਾਲਗੀ ਦੇ ਮਾਮਲੇ 'ਚ ਅਦਾਲਤ ਸੋਮਵਾਰ ਨੂੰ ਫ਼ੈਸਲਾ ਸੁਣਾ ਸਕਦੀ ਹੈ | ਇਸ ਤੋਂ ਪਹਿਲਾਂ ਰਾਕੇਸ਼ ਅਸਥਾਨਾ ਕੋਲ ਇਸ ਕੇਸ ਦੀ ਜ਼ਿੰਮੇਵਾਰੀ ਸੀ | ਦੱਸਣਯੋਗ ਹੈ ਕਿ ਧੋਖਾਧੜੀ ਤੇ ਹਵਾਲਾ ਰਾਸ਼ੀ ਬਾਰੇ ਮਾਮਲੇ ਨਸ਼ਰ ਹੋਣ ਤੋਂ ਬਾਅਦ ਵਿਜੇ ਮਾਲਿਆ ਮਾਰਚ 2016 'ਚ ਬਰਤਾਨੀਆ ਫ਼ਰਾਰ ਹੋ ਗਿਆ ਸੀ, ਜਿਸ ਦੀ ਭਾਰਤ ਸਰਕਾਰ ਨੇ ਬਰਤਾਨੀਆ ਤੋਂ ਹਵਾਲਗੀ ਮੰਗੀ ਸੀ, ਜਿਸ ਸਬੰਧੀ ਲੰਡਨ ਦੀ ਵੇਸਟਮਿੰਸਟਰ ਮੈਜਿਸਟੇ੍ਰਟ ਅਦਾਲਤ 'ਚ ਕੇਸ ਚੱਲ ਰਿਹਾ ਹੈ, ਜਿਸ ਦੀ ਸੁਣਵਾਈ ਸੋਮਵਾਰ ਨੂੰ ਹੈ | ਕਿੰਗਫਿਸ਼ਰ ਏਅਰ ਲਾਈਨਜ਼ ਦਾ ਸਾਬਕਾ ਮਾਲਕ 62 ਸਾਲਾ ਵਿਜੇ ਮਾਲਿਆ ਹਵਾਲਗੀ ਮਾਮਲੇ 'ਚ ਗਿ੍ਫ਼ਤਾਰੀ ਤੋਂ ਬਾਅਦ ਅਪ੍ਰੈਲ ਤੋਂ ਜ਼ਮਾਨਤ 'ਤੇ ਹੈ | ਹਵਾਲਗੀ ਸਬੰਧੀ ਕੇਸ 'ਚ ਮਾਲਿਆ ਇਸ ਆਧਾਰ 'ਤੇ ਲੜ ਰਹੇ ਹਨ ਕਿ ਉਨ੍ਹਾਂ ਿਖ਼ਲਾਫ਼ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ | ਹਾਲ ਹੀ ਵਿਚ ਆਪਣੀ ਇਕ ਟਵਿੱਟਰ ਪੋਸਟ 'ਚ ਉਨ੍ਹਾਂ ਕਿਹਾ ਸੀ ਕਿ ਪੈਸਿਆਂ ਦੀ ਧੋਖਾਧੜੀ ਬਾਰੇ ਉਸ ਦਾ ਕਹਿਣਾ ਹੈ ਕਿ ਉਸ ਨੇ ਇਕ ਰੁਪਇਆ ਵੀ ਕਰਜ਼ ਨਹੀਂ ਲਿਆ | ਕਰਜ਼ ਲੈਣ ਵਾਲੀ ਕਿੰਗਫਿਸ਼ਰ ਏਅਰ ਲਾਈਨਜ਼ ਹੈ | ਉਨ੍ਹਾਂ ਕਿਹਾ ਕਿ ਪੈਸਾ ਵਪਾਰ 'ਚੋਂ ਘਾਟਾ ਪੈਣ ਕਾਰਨ ਡੁੱਬਾ ਹੈ | ਇਸ 'ਚ ਗਰੰਟਰ ਹੋਣਾ ਧੋਖਾਧੜੀ ਨਹੀਂ ਹੈ | ਉਨ੍ਹਾਂ ਕਿਹਾ ਸੀ ਕਿ ਉਹ 100 ਫ਼ੀਸਦੀ ਅਸਲ ਰਾਸ਼ੀ ਦੇਣ ਲਈ ਤਿਆਰ ਹਨ | ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਇਹ ਟਵਿੱਟਰ ਪੋਸਟ ਉਦੋਂ ਕੀਤੀ ਜਦੋਂ ਇਸ ਮਾਮਲੇ ਵਿਚ ਜੱਜ ਏਮਾ ਅਰਬੂਥਨੋਟ ਵਲੋਂ ਫ਼ੈਸਲਾ ਦੇਣ ਦੀ ਸੰਭਾਵਨਾ ਹੈ |

ਰਾਹੁਲ ਗਾਂਧੀ ਤੇ ਡਾ: ਮਨਮੋਹਨ ਸਿੰਘ ਅੱਜ ਮੁਹਾਲੀ 'ਚ

ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਕਾਂਗਰਸੀ ਆਗੂ ਮੋਤੀ ਲਾਲ ਵੋਹਰਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮੇਤ ਹੋਰ ਕਈ ਕਾਂਗਰਸੀ ਆਗੂ 10 ਦਸੰਬਰ ਨੂੰ ਪੰਜਾਬ ਫੇਰੀ 'ਤੇ ਆ ਰਹੇ ਹਨ | ਇਸ ਫੇਰੀ ਤਹਿਤ ਉਹ ਮੁਹਾਲੀ ਵਿਚਲੇ ਸੈਕਟਰ-78 ਸਥਿਤ ਗਮਾਡਾ ਸਪੋਰਟਸ ਕੰਪਲੈਕਸ ਵਿਖੇ ਨਹਿਰੂ ਖ਼ਾਨਦਾਨ ਨਾਲ ਸਬੰਧਿਤ ਅੰਗਰੇਜ਼ੀ ਦੇ ਰੋਜ਼ਾਨਾ ਅਖ਼ਬਾਰ 'ਨੈਸ਼ਨਲ ਹੈਰਾਲਡ' ਨਾਲ ਪਿਛਲੇ ਕਈ ਸਾਲਾਂ ਤੋਂ ਜੁੜੇ ਹੋਏ 'ਨਵਜੀਵਨ' ਅਖ਼ਬਾਰ ਨੂੰ ਦੁਬਾਰਾ ਚਾਲੂ ਕਰਨ ਅਤੇ ਮਹਾਤਮਾ ਗਾਂਧੀ ਦੇ 150ਵੇਂ ਸਾਲ ਦੀ ਯਾਦ 'ਚ ਕਰਵਾਏ ਜਾ ਰਹੇ ਸਮਾਗਮ 'ਚ ਸ਼ਿਰਕਤ ਕਰਨਗੇ | ਉਕਤ ਆਗੂਆਂ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਮਾਗਮ 'ਚ ਹਾਜ਼ਰੀ ਭਰਨਗੇ |

ਦੁਸ਼ਿਅੰਤ ਚੌਟਾਲਾ ਵਲੋਂ ਨਵੀਂ ਪਾਰਟੀ ਜਨਨਾਇਕ ਜਨਤਾ ਪਾਰਟੀ ਦਾ ਗਠਨ

ਜੀਂਦ, 9 ਦਸੰਬਰ (ਅ.ਬ.)- ਨਵੀਂ ਰਾਜਨੀਤਕ ਪਾਰਟੀ 'ਜਨਨਾਇਕ ਜਨਤਾ ਪਾਰਟੀ' ਦਾ ਆਗਾਜ਼ ਕਰਦੇ ਹੋਏ ਸੰਸਦ ਮੈਂਬਰ ਦੁਸ਼ਿਅੰਤ ਚੌਟਾਲਾ ਨੇ ਇੱਥੇ ਹਰਿਆਣਾ ਸੰਮੇਲਨ 'ਚ ਕਾਂਗਰਸ, ਭਾਜਪਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਕਿਸੇ ਵੀ ਪਾਰਟੀ ਦਾ ਅੱਜ ਲੋਕਾਂ ਨਾਲ ਜੁੜਾਓ ਨਹੀਂ ਹੈ | ...

ਪੂਰੀ ਖ਼ਬਰ »

ਰਾਮ ਮੰਦਰ ਨਾ ਬਣਿਆ ਤਾਂ ਚੁੱਪ ਨਹੀਂ ਬੈਠਾਂਗੇ-ਵਿਸ਼ਵ ਹਿੰਦੂ ਪ੍ਰੀਸ਼ਦ

• ਦਿੱਲੀ ਦੇ ਰਾਮ ਲੀਲ੍ਹਾ ਮੈਦਾਨ 'ਚ ਧਰਮ ਸਭਾ • ਸਾਨੂੰ ਕਾਨੂੰਨ ਤੋਂ ਰਾਮ ਮੰਦਰ ਚਾਹੀਦਾ-ਅਲੋਕ ਕੁਮਾਰ

ਨਵੀਂ ਦਿੱਲੀ, 9 ਦਸੰਬਰ (ਬਲਵਿੰਦਰ ਸਿੰਘ ਸੋਢੀ)-ਇੰਦਰਪ੍ਰਸਥ ਹਿੰਦੂ ਪ੍ਰੀਸ਼ਦ ਦਿੱਲੀ ਵਲੋਂ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿਖੇ ਧਰਮ ਸਭਾ ਕੀਤੀ ਗਈ, ਜਿਸ ਵਿਚ ਸੰਤ ਮਹਾਤਮਾ, ਧਾਰਮਿਕ ਸੰਗਠਨਾਂ, ਆਰ. ਐਸ. ਐਸ. ਦੇ ਸੀਨੀਅਰ ਅਧਿਕਾਰੀ ਤੇ ਕਾਫੀ ਗਿਣਤੀ 'ਚ ਰਾਮ ਭਗਤਾਂ ...

ਪੂਰੀ ਖ਼ਬਰ »

ਲੋੜ ਪਈ ਤਾਂ ਹੋਰ ਸਰਜੀਕਲ ਸਟਰਾਈਕ ਕਰਾਂਗੇ-ਉੱਪ ਫ਼ੌਜ ਮੁਖੀ

ਦੇਹਰਾਦੂਨ, 9 ਦਸੰਬਰ (ਏਜੰਸੀ)-ਫ਼ੌਜ ਦੇ ਉੱਪ ਮੁਖੀ ਲੈਫ਼. ਜਨ. ਦੇਵਰਾਜ ਅਣਬੂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਅੱਤਵਾਦੀਆਂ ਖਿਲਾਫ਼ ਸੁਰੱਖਿਆ ਬਲ ਇਕ ਹੋਰ ਸਰਜੀਕਲ ਸਟਰਾਈਕ ਕਰਨ ਤੋਂ ਪਿੱਛੇ ਨਹੀਂ ਹਟਣਗੇ | ਦੇਹਰਾਦੂਨ 'ਚ ਭਾਰਤੀ ਸੈਨਿਕ ਅਕੈਡਮੀ ਦੀ ਪਾਸਿੰਗ ਆਊਟ ...

ਪੂਰੀ ਖ਼ਬਰ »

ਕਿਸ਼ਤਵਾੜ ਵਿਖੇ ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ, 9 ਦਸੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਪੁਲਿਸ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦ ਉਨ੍ਹਾਂ ਆਈ. ਐਸ. ਆਈ. ਦੀ ਚਿਨਾਬ ਵਾਦੀ 'ਚ ਮੁੜ ਅੱਤਵਾਦ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ 'ਤੇ ਪਾਣੀ ਫ਼ੇਰ ਦਿੱਤਾ | ਪੁਲਿਸ ਬੁਲਾਰੇ ਅਨੁਸਾਰ ਕਿਸ਼ਤਵਾੜ ਪੁਲਿਸ ਨੇ ...

ਪੂਰੀ ਖ਼ਬਰ »

ਖੁੰਢ-ਚਰਚਾ

ਪਿੰਡਾਂ ਵਾਲੇ ਗੱਡੀਆਂ ਦੇ ਸਪੀਕਰਾਂ ਤੋਂ ਦੁਖੀ ਕੁਝ ਸਮਾਂ ਪਹਿਲਾਂ ਸ਼ਹਿਰਾਂ, ਕਸਬਿਆਂ ਦੇ ਦੁਕਾਨਦਾਰ ਪਿੰਡਾਂ 'ਚ ਜਦੋਂ ਕੋਈ ਛੋਟਾ-ਮੋਟਾ ਵਪਾਰ ਕਰਨ ਜਾਂਦੇ ਸਨ ਤਾਂ ਉਹ ਗੁਰਦੁਆਰਾ ਸਾਹਿਬ ਜਾਂ ਧਰਮਸ਼ਾਲਾ ਨੇੜੇ ਹੋਕਾ ਦਿਵਾ ਕੇ ਕੁਝ ਸਮੇਂ ਲਈ ਰੁਕ ਜਾਂਦੇ ਸਨ | ਪਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX