ਤਾਜਾ ਖ਼ਬਰਾਂ


ਭਾਰਤ ਆਸਟ੍ਰੇਲੀਆ ਬ੍ਰਿਸਬੇਨ ਟੀ20 : ਆਸਟ੍ਰੇਲੀਆ ਦੀਆਂ 75 ਦੌੜਾਂ 3 ਆਊਟ
. . .  17 minutes ago
ਐਸ.ਆਈ.ਟੀ. 84 ਸਿੱਖ ਕਤਲੇਆਮ ਲਈ ਸੋਨੀਆ ਗਾਂਧੀ ਨੂੰ ਕਰੇ ਸੰਮਣ - ਸੁਖਬੀਰ ਬਾਦਲ
. . .  38 minutes ago
ਚੰਡੀਗੜ੍ਹ, 21 ਨਵੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸ.ਆਈ.ਟੀ. ਨੂੰ ਯੂ.ਪੀ.ਏ. ਚੇਅਰਪਰਸਨ ਤੇ ਕਾਂਗਰਸ ਲੀਡਰ ਸੋਨੀਆ ਗਾਂਧੀ ਨੂੰ 1984 ਸਿੱਖ ਕਤਲੇਆਮ ਲਈ ਸੰਮਣ ਜਾਰੀ ਕਰਨੇ ਚਾਹੀਦੇ ਹਨ, ਕਿਉਂਕਿ ਕਤਲੇਆਮ...
ਭਾਰਤ ਆਸਟ੍ਰੇਲੀਆ ਬ੍ਰਿਸਬੇਨ ਟੀ20 - ਆਸਟ੍ਰੇਲੀਆ ਦੀ 24 ਦੌੜਾਂ 'ਤੇ ਡਿੱਗੀ ਪਹਿਲੀ ਵਿਕਟ
. . .  44 minutes ago
ਮੁੱਖ ਮੰਤਰੀ ਵੱਲੋਂ ਸਨਅਤੀ ਜਥੇਬੰਦੀਆਂ ਤੇ ਸਨਅਤਕਾਰਾਂ ਨਾਲ ਮੀਟਿੰਗ
. . .  35 minutes ago
ਲੁਧਿਆਣਾ, 21 ਨਵੰਬਰ (ਪੁਨੀਤ ਬਾਵਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਲੁਧਿਆਣਾ ਫ਼ੇਰੀ ਦੌਰਾਨ ਸਨਅਤੀ ਜਥੇਬੰਦੀਆਂ ਤੇ ਸਨਅਤਕਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ, ਮੀਟਿੰਗ ਵਿਚ ਵੈਟ ਰਿਫ਼ੰਡ, ਮਿਕਸ ਲੈਂਡ ਯੂਜ਼, ਬਿਜਲੀ ਦੀਆਂ ਕੀਮਤਾਂ, ਫ਼ੋਕਲ ਪੁਆਇੰਟਾਂ...
ਅਲੋਕ ਨਾਥ 'ਤੇ ਹੋਇਆ ਜਬਰ ਜਨਾਹ ਦਾ ਮੁਕੱਦਮਾ ਦਰਜ
. . .  about 1 hour ago
ਨਵੀਂ ਦਿੱਲੀ, 21 ਨਵੰਬਰ - ਮੀ ਟੂ ਮੁਹਿੰਮ ਦੇ ਚੱਲਦਿਆਂ ਅਦਾਕਾਰ ਅਲੋਕ ਨਾਥ 'ਤੇ ਲੇਖਕ ਤੇ ਨਿਰਮਾਤਾ ਵਿੰਤਾ ਨੰਦਾ ਨੇ ਅਲੋਕ ਨਾਥ 'ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਪਿਛਲੇ ਮਹੀਨੇ ਦੀ 17 ਤਰੀਕ ਨੂੰ ਅਲੋਕ ਨਾਥ ਖਿਲਾਫ ਸ਼ਿਕਾਇਤ ਦੇ ਆਧਾਰ 'ਤੇ ਹੁਣ ਅਲੋਕ...
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 1 hour ago
ਕੈਪਟਨ ਵੱਲੋਂ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੇ ਵਾਰਸਾਂ ਦਾ ਸਨਮਾਨ
. . .  23 minutes ago
ਲੁਧਿਆਣਾ, 21 ਨਵੰਬਰ (ਕਵਿਤਾ ਖੁੱਲਰ/ਪੁਨੀਤ ਬਾਵਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਦੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਪਹਿਲੇ ਵਿਸ਼ਵ ਯੁੱਧ ਦੇ 100 ਸਾਲ ਪੂਰੇ ਹੋਣ ਤੇ ਲੜਾਈ...
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 449ਵਾਂ ਗੁਰਪੁਰਬ ਮਨਾਉਣ ਲਈ ਅਖੰਡ ਪਾਠਾਂ ਦੀ ਆਰੰਭਤਾ ਨਾਲ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ
. . .  15 minutes ago
ਤਲਵੰਡੀ ਸਾਬੋ /ਸੀਗੋ ਮੰਡੀ 21 ਨਵੰਬਰ (ਲਕਵਿੰਦਰ ਸ਼ਰਮਾ) -ਸਿੱਖ ਕੌਮ ਦੇ ਪਹਿਲੇ ਪਾਤਸ਼ਾਹ ਜਗਤ ਜਲੰਦੇ ਨੂੰ ਤਾਰਨ ਵਾਲੇ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮਨਾਉਣ ਲਈ ਸਿੱਖਾਂ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ੍ਰੀ ਅਖੰਡ ਪਾਠਾਂ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਗੁਰਮਤਿ ਸਮਾਗਮਾਂ...
ਗੁਰਪੁਰਬ ਮੌਕੇ ਪਾਕਿ ਪਹੁੰਚਣ 'ਤੇ ਜਥੇ ਦਾ ਕੀਤਾ ਨਿੱਘਾ ਸਵਾਗਤ
. . .  about 1 hour ago
ਅੰਮ੍ਰਿਤਸਰ, 21 ਨਵੰਬਰ (ਸੁਰਿੰਦਰ ਕੋਛੜ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਨਾਉਣ ਵਿਸ਼ੇਸ਼ ਗੱਡੀਆਂ 'ਚ ਪਾਕਿਸਤਾਨ ਪਹੁੰਚੇ ਸਿੱਖ ਯਾਤਰੂਆਂ ਦੇ ਜਥਿਆਂ ਦਾ ਵਾਹਗਾ ਪਹੁੰਚਣ 'ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ...
ਸਾਡਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ - ਅਕਸ਼ੈ ਕੁਮਾਰ
. . .  about 2 hours ago
ਚੰਡੀਗੜ੍ਹ, 21 ਨਵੰਬਰ (ਵਿਕਰਮਜੀਤ ਸਿੰਘ ਮਾਨ) - ਐਸ.ਆਈ.ਟੀ. ਅੱਗੇ ਅਕਸ਼ੈ ਕੁਮਾਰ ਨੇ ਕਿਹਾ ਕਿ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਪਤਨੀ ਬਾਬਾ ਰਾਮ ਰਹੀਮ ਦੀ ਭਗਤ ਹੈ ਪਰੰਤੂ ਇਹ ਗਲਤ ਹੈ। ਉਨ੍ਹਾਂ ਦਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ...
ਮੁੱਖ ਮੰਤਰੀ ਵੱਲੋਂ ਸਰਕਾਰੀ ਕਾਲਜ ਵਿਖੇ ਕੈਂਪ ਦਾ ਦੌਰਾ
. . .  33 minutes ago
ਲੁਧਿਆਣਾ, 21 ਨਵੰਬਰ (ਕਵਿਤਾ ਖੁੱਲਰ/ਪੁਨੀਤ ਬਾਵਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਲਗਾਏ ਕੈਂਪ ਵਿੱਚ ਪੁੱਜ ਗਏ ਹਨ, ਉਨਾਂ ਨੇ ਕੈਂਪ ਵਿੱਚ ਲੋਕਾਂ ਦੀ ਭਲਾਈ...
ਮੈਂ ਡੇਰਾ ਸਿਰਸਾ ਮੁਖੀ ਨੂੰ ਕਦੀ ਵੀ ਨਹੀਂ ਮਿਲਿਆ, ਮੇਰੇ 'ਤੇ ਲਗਾਏ ਸਾਰੇ ਇਲਜ਼ਾਮ ਬੇਬੁਨਿਆਦ - ਅਕਸ਼ੈ ਕੁਮਾਰ
. . .  24 minutes ago
ਕੈਪਟਨ ਵੱਲੋਂ ਜ਼ਿਲਾ ਰੁਜ਼ਗਾਰ ਬਿਊਰੋ ਤੇ ਕਾਰੋਬਾਰ ਦਾ ਉਦਘਾਟਨ
. . .  about 1 hour ago
ਮੁੱਖ ਮੰਤਰੀ ਲੁਧਿਆਣਾ ਪੁੱਜੇ
. . .  about 2 hours ago
ਸਿੱਖ ਕਤਲੇਆਮ ਦੇ ਵੱਡੇ ਦੋਸ਼ੀਆਂ ਨੂੰ ਵੀ ਸਜ਼ਾ ਦਿਵਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ - ਹਰਸਿਮਰਤ ਕੌਰ ਬਾਦਲ
. . .  12 minutes ago
ਨਵੀਂ ਦਿੱਲੀ, 21 ਨਵੰਬਰ (ਜਗਤਾਰ ਸਿੰਘ)- ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਹੋਣ ਦੇ ਮੱਦੇਨਜ਼ਰ, ਪਿਛਲੇ 34 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਤਿਲਕ ਵਿਹਾਰ ਦੇ ਪੀੜਤ ਪਰਿਵਾਰਾਂ ਵੱਲੋਂ ਅਕਾਲ ਪੁਰਖ ਦੇ ਸ਼ੁਕਰਾਨੇ ਵੱਜੋ ਗੁਰਦੁਆਰ ਸ਼ਹੀਦ ਗੰਜ ਵਿਖੇ ਅਰਦਾਸ ਸਮਾਗਮ...
ਅਕਸ਼ੈ ਕੁਮਾਰ ਤੋਂ ਪੁੱਛਗਿਛ ਹੋਈ ਖਤਮ
. . .  about 2 hours ago
ਐਸ.ਆਈ.ਟੀ. ਵਲੋਂ ਅਕਸ਼ੈ ਕੁਮਾਰ ਤੋਂ ਪੁੱਛਗਿਛ ਜਾਰੀ
. . .  about 3 hours ago
ਸੁਰੇਸ਼ ਕੁਮਾਰ ਸ਼ਰਮਾ 'ਤੇ ਹੋਏ ਹਮਲੇ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਵੱਲੋਂ ਪ੍ਰਦਰਸ਼ਨ
. . .  about 3 hours ago
ਅਮਰੀਕਾ ਨੇ ਪਾਕਿਸਤਾਨ ਦੀ 1.66 ਅਰਬ ਡਾਲਰ ਦੀ ਰੋਕੀ ਸਹਾਇਤਾ
. . .  about 3 hours ago
ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਗੱਡੀ ਨੂੰ ਲੱਗੀ ਭਿਆਨਕ ਅੱਗ
. . .  about 4 hours ago
ਸਿੱਖ ਸੰਗਤਾਂ ਦਾ ਜਥਾ ਪਾਕਿਸਤਾਨ ਰਵਾਨਾ
. . .  about 4 hours ago
ਅਕਸ਼ੈ ਕੁਮਾਰ ਚੰਡੀਗੜ੍ਹ ਪੁੱਜੇ
. . .  about 4 hours ago
ਅਗਵਾ ਕੀਤੇ ਲੜਕੇ ਦਾ ਹੋਇਆ ਕਤਲ
. . .  about 4 hours ago
ਸੁੱਤੇ ਪਏ ਮਜ਼ਦੂਰਾਂ 'ਤੇ ਚੜਾਈ ਕਾਰ, ਪੰਜ ਮੌਤਾਂ
. . .  about 5 hours ago
ਅਕਸ਼ੈ ਕੁਮਾਰ ਤੋਂ ਐਸ.ਆਈ.ਟੀ. ਅੱਜ ਕਰੇਗੀ ਪੁੱਛਗਿੱਛ
. . .  about 5 hours ago
ਬਠਿੰਡਾ ਤੋਂ ਲੜਕੇ ਨੂੰ ਅਗਵਾ ਕਰਕੇ ਮੰਗੀ 2 ਕਰੋੜ ਦੀ ਫਿਰੌਤੀ
. . .  about 5 hours ago
ਅੱਜ ਬ੍ਰਿਸਬੇਨ 'ਚ ਭਾਰਤ ਆਪਣੇ ਆਸਟ੍ਰੇਲੀਆ ਦੌਰੇ ਦੀ ਕਰੇਗਾ ਸ਼ੁਰੂਆਤ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  1 day ago
ਮਲੇਸ਼ੀਆ ਰਹਿੰਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ 'ਚ ਸੋਗ ਦੀ ਲਹਿਰ
. . .  1 day ago
1984 ਸਿੱਖ ਕਤਲੇਆਮ ਮਾਮਲੇ 'ਚ ਯਸ਼ਪਾਲ ਨੂੰ ਫਾਂਸੀ ਤੇ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਸੁਖਪਾਲ ਖਹਿਰਾ ਵੱਲੋਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ
. . .  1 day ago
ਕਾਦੀਆਂ ਖੇਤਰ ਦੇ ਆਗੂ ਅਕਾਲੀ ਦਲ 'ਚ ਸ਼ਾਮਲ
. . .  1 day ago
ਦਿੱਲੀ ਸਕੱਤਰੇਤ 'ਚ ਅਣਪਛਾਤੇ ਵਿਅਕਤੀ ਨੇ ਕੇਜਲੀਵਾਲ 'ਤੇ ਸੁੱਟਿਆ ਮਿਰਚ ਪਾਊਡਰ
. . .  1 day ago
ਆਸਟ੍ਰੇਲੀਆ ਤੋਂ ਵਾਪਸ ਭਾਰਤ ਪਹੁੰਚੇ ਡਾਕਟਰ ਨੂੰ ਜਾਅਲੀ ਟੈਕਸੀ ਵਾਲਿਆਂ ਨੇ ਲੁੱਟਿਆ
. . .  1 day ago
ਕਿਰਨ ਖੇਰ ਦੇ ਰਾਜਨੀਤਿਕ ਸਲਾਹਕਾਰ ਦੀ ਜਨਮਦਿਨ ਪਾਰਟੀ 'ਚ ਚੱਲੀ ਗੋਲੀ
. . .  about 1 hour ago
1984 ਸਿੱਖ ਕਤਲੇਆਮ ਮਾਮਲਾ : ਯਸ਼ਪਾਲ ਤੇ ਸਹਿਰਾਵਤ ਦੀ ਸਜਾ ਬਾਰੇ ਅਦਾਲਤ 'ਚ ਸੁਣਵਾਈ ਸ਼ੁਰੂ
. . .  1 day ago
ਸਿਹਤ ਸਬੰਧੀ ਕਾਰਨਾਂ ਕਰ ਕੇ ਨਹੀਂ ਲੜਾਂਗੀ ਲੋਕ ਸਭਾ ਚੋਣਾਂ- ਸੁਸ਼ਮਾ ਸਵਰਾਜ
. . .  about 1 hour ago
ਰਾਜਾਸਾਂਸੀ ਬੰਬ ਧਮਾਕਾ : ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਕੀਤੀ ਜਾ ਰਹੀ ਹੈ ਪੁੱਛਗਿੱਛ
. . .  about 1 hour ago
ਟਰੰਪ ਸਰਕਾਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸ਼ਰਨ ਦੇਣ ਤੋਂ ਨਹੀ ਕਰ ਸਕਦੀ ਇਨਕਾਰ- ਅਦਾਲਤ
. . .  7 minutes ago
ਛੱਤੀਸਗੜ੍ਹ ਵਿਧਾਨ ਸਭਾ ਚੋਣਾਂ : ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਪਾਈ ਵੋਟ
. . .  33 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਸੰਸਥਾਵਾਂ ਦੀ ਭਰੋਸਯੋਗਤਾ ਕਾਇਮ ਰੱਖਣ ਲਈ ਗ਼ਲਤ ਰੁਝਾਨ ਖਿਲਾਫ਼ ਹੋਕਾ ਦੇਣ ਵਾਲਿਆਂ ਦੀ ਜ਼ਰੂਰਤ ਹੈ। -ਮਾਈਕਲ ਐਂਡਰਸਨ

ਪਹਿਲਾ ਸਫ਼ਾ

'84 ਸਿੱਖ ਕਤਲੇਆਮ : 34 ਸਾਲਾਂ ਬਾਅਦ ਇਨਸਾਫ਼

ਇਕ ਨੂੰ ਫ਼ਾਂਸੀ, ਦੂਜੇ ਨੂੰ ਉਮਰ ਕੈਦ

* 35-35 ਲੱਖ ਜੁਰਮਾਨਾ * ਮਹੀਪਾਲਪੁਰ 'ਚ ਦੋ ਸਿੱਖਾਂ ਹਰਦੇਵ ਸਿੰਘ ਤੇ ਅਵਤਾਰ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸੁਣਾਈ ਸਜ਼ਾ ਯਸ਼ਪਾਲ ਸਿੰਘ ਤੇ ਨਰੇਸ਼ ਸਹਿਰਾਵਤ ਨੂੰ ੧੪ ਨਵੰਬਰ ਨੂੰ ਦੋਸ਼ੀ ਗਰਦਾਨਿਆ ਸੀ

ਜਗਤਾਰ ਸਿੰਘ
ਨਵੀਂ ਦਿੱਲੀ, 20 ਨਵੰਬਰ-ਨਵੰਬਰ 1984 ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਹੋਏ ਸਿੱਖ ਕਤਲੇਆਮ ਦੇ 34 ਸਾਲ ਬਾਅਦ ਅੱਜ ਇੱਕ ਵੱਡਾ ਫ਼ੈਸਲਾ ਆਇਆ ਹੈ ਜਿਸ ਵਿਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਕਤਲੇਆਮ ਨਾਲ ਸਬੰਧਿਤ ਇੱਕ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਯਸ਼ਪਾਲ ਸਿੰਘ ਨੂੰ ਫਾਂਸੀ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 35-35 ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਪਿਛਲੇ ਹਫ਼ਤੇ ਅਦਾਲਤ ਨੇ ਇਸ ਮਾਮਲੇ ਨਾਲ ਸਬੰਧਿਤ ਸਾਰੀਆਂ ਧਿਰਾਂ ਨੂੰ ਸੁਣਨ ਉਪਰੰਤ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ,ਜਿਸ ਨੂੰ ਅੱਜ ਸੁਣਾਇਆ ਗਿਆ। ਕੇਂਦਰ ਵੱਲੋਂ 2015 'ਚ 1984 ਕਤਲੇਆਮ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ ਕੀਤਾ ਸੀ,ਉਸ ਪਿਛੋਂ ਇਹ ਪਹਿਲੀ ਸਜ਼ਾ ਹੈ। ਸਜ਼ਾ 'ਤੇ ਬਹਿਸ ਦੌਰਾਨ ਪੀੜਤ ਧਿਰ ਵੱਲੋਂ ਦੋਸ਼ੀਆਂ ਲਈ ਫਾਂਸੀ ਦੀ ਮੰਗ ਕੀਤੀ ਗਈ ਸੀ ਜਦਕਿ ਦੂਜੀ ਧਿਰ ਨੇ ਰਹਿਮ ਦੀ ਗੁਹਾਰ ਲਗਾਈ ਸੀ। ਫੈਸਲੇ ਤੋਂ ਬਾਅਦ ਸਿੱਖਾਂ ਨੇ ਦੋਸ਼ੀਆਂ ਨੂੰ ਸਜ਼ਾ ਦਾ ਸਵਾਗਤ ਕੀਤਾ ਅਤੇ ਨਾਲ ਹੀ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਤੇ ਟਾਈਟਲਰ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਨੂੰ ਦੁਹਰਾਇਆ ਹੈ। ਦਿੱਲੀ ਦੇ ਮਹੀਪਾਲਪੁਰ ਵਿਖੇ 1 ਨਵੰਬਰ 1984 ਨੂੰ ਦੋ ਸਿੱਖ ਨੌਜਵਾਨਾਂ ਹਰਦੇਵ ਸਿੰਘ ਤੇ ਅਵਤਾਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਅਦਾਲਤ ਨੇ ਇਸ ਮਾਮਲੇ 'ਚ ਮਹੀਪਾਲਪੁਰ ਨਿਵਾਸੀ ਯਸ਼ਪਾਲ ਤੇ ਸਹਿਰਾਵਤ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਹੈ।
ਤਿਹਾੜ ਜੇਲ੍ਹ ਵਿਚ ਸੁਣਾਇਆ ਫੈਸਲਾ
ਉਕਤ ਦੋਵੇਂ ਦੋਸ਼ੀਆਂ ਬਾਰੇ ਸਜ਼ਾ ਦਾ ਫ਼ੈਸਲਾ ਬਹੁਤ ਹੀ ਨਾਟਕੀ ਤਰੀਕੇ ਨਾਲ ਸੁਣਾਇਆ ਗਿਆ। ਸਜ਼ਾ ਸੁਣਾਏ ਜਾਣ ਦੇ ਮੱਦੇਨਜਰ ਅੱਜ ਸਵੇਰ ਤੋਂ ਹੀ ਪਟਿਆਲਾ ਹਾਊਸ ਅਦਾਲਤ ਦੇ ਬਾਹਰ ਦਿੱਲੀ ਕਮੇਟੀ ਅਹੁਦੇਦਾਰ ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ ਸਮੇਤ ਵੱਡੀ ਗਿਣਤੀ 'ਚ ਸਿੱਖ ਇਕੱਠੇ ਹੋਏ ਸਨ ਪਰ ਪਿਛਲੀ ਵਾਰ ਥੱਪੜ ਕਾਂਡ ਕਾਰਨ ਕਾਫੀ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਸੀ ਜਿਸ ਕਾਰਨ ਕਿਸੇ ਨੂੰ ਵੀ ਅਦਾਲਤ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਪੁਲਿਸ ਅਤੇ ਪ੍ਰਸ਼ਾਸਨ ਵਿਚਕਾਰ ਕਈ ਬੈਠਕਾਂ ਤੋ ਬਾਅਦ ਇਹ ਤੈਅ ਕੀਤਾ ਗਿਆ ਕਿ ਜੱਜ ਅਦਾਲਤ ਦੇ ਰੂਮ ਵਿਚ ਸਜ਼ਾ ਬਾਰੇ ਫ਼ੈਸਲਾ ਨਹੀਂ ਸੁਣਾਉਣਗੇ। ਇਸ ਤੋਂ ਬਾਅਦ ਫ਼ੈਸਲਾ ਪਟਿਆਲਾ ਹਾਊਸ ਅਦਾਲਤ ਦੇ ਲਾਕਅਪ ਵਿਚ ਸੁਣਾਇਆ ਗਿਆ ਜਦਕਿ ਕਈ ਸੂਤਰਾਂ ਵੱਲੋਂ ਅਜਿਹਾ ਦਾਅਵਾ ਵੀ ਕੀਤਾ ਗਿਆ ਕਿ ਫੈਸਲਾ ਤਿਹਾੜ ਜੇਲ੍ਹ 'ਚ ਸੁਣਾਇਆ ਗਿਆ ਹੈ। ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਇਸ ਨੂੰ ਸਕੂਨ ਵਾਲਾ ਫ਼ੈਸਲਾ ਕਰਾਰ ਦਿੱਤਾ ਅਤੇ ਉਮੀਦ ਜਤਾਈ ਕਿ ਹੁਣ ਹੋਰ ਮਾਮਲਿਆਂ 'ਚ ਛੇਤੀ ਹੀ ਇਨਸਾਫ ਮਿਲੇਗਾ। ਸੁਪਰੀਮ ਕੋਰਟ ਵਿਚ ਸਿੱਖ ਕਤਲੇਆਮ ਦੀ ਜਾਂਚ ਕਰਨ ਸਬੰਧੀ ਜਨਹਿਤ ਪਟੀਸ਼ਨ ਦਾਇਰ ਕਰਨ ਵਾਲੇ ਸਾਬਕਾ ਕਮੇਟੀ ਮੈਂਬਰ ਗੁਰਲਾਡ ਸਿੰਘ ਕਾਹਲੋਂ ਨੇ ਵੀ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਨੂੰ ਹੋਰ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਪ੍ਰਤੀ ਵੀ ਇੱਕਜੁਟ ਹੋ ਕੇ ਗੰਭੀਰਤਾ ਦਿਖਾਉਣੀ ਚਾਹੀਦੀ ਹੈ।
ਕੁੱਲ 650 ਕੇਸ ਸਨ ਦਰਜ
ਸਿਰਫ਼ 8 ਮਾਮਲਿਆਂ ਦੀ ਹੋ ਰਹੀ ਹੈ ਜਾਂਚ

ਦਿੱਲੀ ਪੁਲਿਸ ਨੇ ਦਿੱਲੀ ਵਿਚ ਸਿੱਖ ਕਤਲੇਆਮ ਦੇ ਸਬੰਧ ਵਿਚ 650 ਕੇਸ ਦਰਜ ਕੀਤੇ ਸਨ ਜਿਨ੍ਹਾਂ ਵਿਚੋਂ 267 ਸਬੂਤਾਂ ਦੀ ਘਾਟ ਦਾ ਹਵਾਲਾ ਦੇ ਕੇ ਪੁਲਿਸ ਨੇ ਬੰਦ ਕਰ ਦਿੱਤੇ ਸਨ। ਇਨ੍ਹਾਂ 267 ਮਾਮਲਿਆਂ ਵਿਚੋਂ ਬਾਅਦ ਵਿਚ ਪੰਜ ਮਾਮਲਿਆਂ ਨੂੰ ਸੀ. ਬੀ. ਆਈ. ਨੇ ਆਪਣੇ ਹੱਥਾਂ ਵਿਚ ਲੈ ਲਿਆ ਸੀ। ਐਸ. ਆਈ. ਟੀ. ਨੇ 18 ਰੱਦ ਕੀਤੇ ਮਾਮਲਿਆਂ ਦੇ ਰਿਕਾਰਡ ਦੀ ਵੀ ਛਾਣਬੀਣ ਕੀਤੀ ਸੀ। ਐਸ. ਆਈ. ਟੀ. ਨੂੰ 60 ਮਾਮਲਿਆਂ ਦਾ ਪਤਾ ਲੱਗਾ ਸੀ ਜਿਨ੍ਹਾਂ ਦੀ ਹੋਰ ਜਾਂਚ ਕਰਨ ਦੀ ਲੋੜ ਹੈ। ਇਸ ਨੇ ਇਨ੍ਹਾਂ 60 ਮਾਮਲਿਆਂ ਵਿਚੋਂ ਪਿਛਲੇ ਡੇੜ ਸਾਲ ਵਿਚ 52 ਮਾਮਲੇ ਸਬੂਤਾਂ ਦੀ ਘਾਟ ਕਾਰਨ ਬੰਦ ਕਰ ਦਿੱਤੇ। ਮੌਜੂਦਾ ਸਮੇਂ ਐਸ. ਆਈ. ਟੀ. ਵਲੋਂ ਜਿਨ੍ਹਾਂ 8 ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਵਿਚੋਂ ਪੰਜ ਵਿਚ ਚਲਾਨ ਪੇਸ਼ ਕਰ ਦਿੱਤਾ ਹੈ ਅਤੇ ਤਿੰਨ ਮਾਮਲਿਆਂ ਜਿਨ੍ਹਾਂ ਵਿਚ ਕਾਂਗਰਸੀ ਨੇਤਾ ਸੱਜਣ ਕੁਮਾਰ ਸ਼ਾਮਿਲ ਹੈ ਦੀ ਜਾਂਚ ਅਜੇ ਜਾਰੀ ਹੈ।
ਵੱਖ-ਵੱਖ ਆਗੂਆਂ ਵਲੋਂ ਫ਼ੈਸਲੇ ਦਾ ਸਵਾਗਤ
ਪੀੜਤਾਂ ਨੂੰ ਸਕੂਨ ਮਿਲਿਆ-ਜੀ.ਕੇ.

ਨਵੀਂ ਦਿੱਲੀ-ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਅਦਾਲਤ ਦੇ ਫ਼ੈਸਲੇ ਨਾਲ ਪੀੜਤਾਂ ਨੂੰ ਸਕੂਨ ਮਿਲਿਆ ਹੈ। ਜੀ.ਕੇ. ਨੇ ਦੇਸ਼-ਵਿਦੇਸ਼ 'ਚ ਬੈਠੇ ਹੋਰਨਾਂ ਗਵਾਹਾਂ ਨੂੰ ਵੀ ਅੱਗੇ ਆਉਣ ਦਾ ਸੱਦਾ ਦਿੰਦੇ ਹੋਏ ਕਮੇਟੀ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਵੀ ਦਿਵਾਇਆ ਅਤੇ ਕਿਹਾ ਕਿ ਇਨਸਾਫ਼ ਮਿਲਣ ਤੱਕ ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਭਾਈ ਲੌਂਗੋਵਾਲ ਵਲੋਂ ਸਵਾਗਤ

ਅੰਮ੍ਰਿਤਸਰ, (ਸਟਾਫ ਰਿਪੋਰਟਰ)-ਦਿੱਲੀ 'ਚ 1984 ਦੇ ਸਿੱਖ ਕਤਲੇਆਮ ਦੇ ਇਕ ਮਾਮਲੇ 'ਚ ਅਦਾਲਤ ਵਲੋਂ ਦੋ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਫ਼ੈਸਲਾ ਭਾਵੇਂ ਦੇਰ ਨਾਲ ਹੀ ਆਇਆ ਹੈ ਪਰ ਦਰੁਸਤ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਤਾਂ ਕੇਵਲ ਇਕ ਮਹੱਲੇ ਨਾਲ ਸਬੰਧਿਤ ਸੀ, ਜਦਕਿ ਸਿੱਖ ਕਤਲੇਆਮ ਦੇ ਵੱਡੇ ਦੋਸ਼ੀ ਤਾਂ ਅਜੇ ਵੀ ਆਜ਼ਾਦ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਹੋਰਾਂ ਦੋਸ਼ੀਆਂ ਨੂੰ ਵੀ ਅਜਿਹੀਆਂ ਹੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।
ਇਨਸਾਫ਼ ਮਿਲਣ ਦਾ ਵਿਸ਼ਵਾਸ ਸੀ-ਡਾ: ਜਸਪਾਲ ਸਿੰਘ

ਡਾ. ਜਸਪਾਲ ਸਿੰਘ ਨੇ ਕਿਹਾ ਕਿ '84 ਕਤਲੇਆਮ ਦੌਰਾਨ ਏਨੀ ਵੱਡੀ ਗਿਣਤੀ 'ਚ ਮੌਤਾਂ ਹੋਈਆਂ, ਇਸ ਲਈ ਸਾਨੂੰ ਇਨਸਾਫ਼ ਮਿਲਣ ਦਾ ਵਿਸ਼ਵਾਸ ਸੀ। ਉਨ੍ਹਾਂ ਕਿਹਾ ਕਿ ਦੁਨੀਆਂ 'ਚ ਹੋਰ ਕਿਧਰੇ ਵੀ ਵਿਧਵਾ ਕਾਲੋਨੀ ਨਹੀਂ ਹੈ ਜਿਹੜੀ ਦੰਗਿਆਂ ਤੋਂ ਬਾਅਦ ਦਿੱਲੀ 'ਚ ਬਣੀ। ਪਿਛਲੇ 34 ਸਾਲਾਂ ਤੋਂ ਇਨਸਾਫ਼ ਦੀ ਦਰਕਾਰ ਅਤੇ ਕਾਨੂੰਨ ਦੀ ਅਹਿਮੀਅਤ ਜਿਹੜੀ ਮਨਫ਼ੀ ਹੋ ਰਹੀ ਸੀ, ਉਸ 'ਤੇ ਮੁੜ ਵਿਸ਼ਵਾਸ ਪੁਖ਼ਤਾ ਹੋਇਆ ਹੈ।
ਹੋਰਨਾਂ ਮਾਮਲਿਆਂ 'ਚ ਵੀ ਇਨਸਾਫ਼ ਦੀ ਉਮੀਦ-ਫੂਲਕਾ

ਨਵੀਂ ਦਿੱਲੀ-ਵਕੀਲ ਐਚ.ਐਸ. ਫੂਲਕਾ ਨੇ ਜੱਜ ਅਜੇ ਪਾਂਡੇ ਨੂੰ ਉਸ ਦੇ ਦਲੇਰਾਨਾ ਫ਼ੈਸਲੇ ਲਈ ਸ਼ੁਕਰੀਆ ਆਖਿਆ ਅਤੇ ਕਿਹਾ ਕਿ ਇਸ ਫ਼ੈਸਲੇ ਨਾਲ ਹੋਰਨਾਂ ਮਾਮਲਿਆਂ 'ਚ ਵੀ ਇਨਸਾਫ਼ ਦੀ ਉਮੀਦ ਬੱਝ ਗਈ ਹੈ।
ਆਖ਼ਰਕਾਰ ਘਿਨਾਉਣੇ ਅਪਰਾਧ ਲਈ ਨਿਆਂ ਮਿਲਿਆ-ਕੈਪਟਨ

ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਸਿੱਖ ਕਤਲੇਆਮ ਸਬੰਧੀ ਇਕ ਕੇਸ 'ਚ ਦਿੱਲੀ ਦੀ ਇਕ ਅਦਾਲਤ ਵਲੋਂ ਮੌਤ ਦੀ ਪਹਿਲੀ ਸਜ਼ਾ ਸੁਣਾਏ ਜਾਣ ਦਾ ਸਵਾਗਤ ਕੀਤਾ ਹੈ। ਕੈਪਟਨ ਨੇ ਅਦਾਲਤ ਦੇ ਫ਼ੈਸਲੇ 'ਤੇ ਕਿਹਾ ਕਿ ਆਖ਼ਰਕਾਰ ਘਿਨਾਉਣੇ ਅਪਰਾਧ ਲਈ ਨਿਆਂ ਮਿਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ 'ਚ ਅਦਾਲਤ ਨੂੰ ਨਿਆਂ ਦੇਣ ਲਈ 30 ਸਾਲ ਤੋਂ ਵੱਧ ਸਮਾਂ ਲੱਗਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹੋਰਨਾਂ ਕੇਸਾਂ ਦਾ ਨਿਆਂਪਾਲਿਕਾ ਵਲੋਂ ਛੇਤੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ। ਕੈਪਟਨ ਨੇ ਕਿਹਾ ਕਿ ਰਾਸ਼ਟਰੀ ਚੇਤਨਾ 'ਤੇ ਡੂੰਘੇ ਜ਼ਖ਼ਮ ਛੱਡਣ ਵਾਲੇ ਦੰਗਿਆਂ ਦੇ ਕੇਸਾਂ ਨੂੰ
ਜਲਦੀ ਤੋਂ ਜਲਦੀ ਉੱਚਿਤ ਮੁਕਾਮ 'ਤੇ ਪਹੁੰਚਾਉਣ ਦੀ ਜ਼ਰੂਰਤ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹਮਲਿਆਂ 'ਚ ਸ਼ਾਮਿਲ ਹੋਰਾਂ ਵਿਅਕਤੀਆਂ ਨੂੰ ਵੀ ਛੇਤੀ ਹੀ ਕਾਨੂੰਨ ਦੇ ਕਟਹਿਰੇ 'ਚ ਲਿਆਂਦਾ ਜਾਵੇਗਾ।
ਐਨ.ਡੀ.ਏ. ਸਰਕਾਰ
ਵਲੋਂ ਚੁੱਕੇ ਸਖ਼ਤ ਕਦਮਾਂ ਦੇ ਚਲਦਿਆਂ ਮਿਲਿਆ ਇਨਸਾਫ਼-ਬਾਦਲ

ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਨੇ ਨਵੰਬਰ 1984 'ਚ ਦਿੱਲੀ 'ਚ ਹੋਏ ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਦੋ ਦੋਸ਼ੀਆਂ ਨੂੰ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਦਾ ਸਵਾਗਤ ਕੀਤਾ ਹੈ। ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕਿਹਾ ਕਿ ਇਹ ਇਨਸਾਫ਼ ਦੀ ਹਵਾ ਦਾ ਪਹਿਲਾ ਬੁੱਲ੍ਹਾ ਇਸ ਗੱਲ ਦਾ ਸਬੂਤ ਹੈ ਕਿ ਕੇਂਦਰ 'ਚ ਹੋਈ ਸਰਕਾਰ ਦੀ ਤਬਦੀਲੀ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਇਨਸਾਫ਼ ਦਿਵਾ ਸਕਦੀ ਹੈ, ਕਿਉਂਕਿ ਇਹ ਕੇਸ ਕੇਂਦਰ 'ਚ ਮੌਜੂਦ ਪਿਛਲੀ ਕਾਂਗਰਸ ਸਰਕਾਰ ਵਲੋਂ ਬੰਦ ਕੀਤੇ ਜਾ ਚੁੱਕੇ ਸਨ ਅਤੇ ਇਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਹਿਣ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਹੁਕਮ ਦੇ ਕੇ ਦੁਬਾਰਾ ਖੁੱਲ੍ਹਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਰਕਾਰ ਵਲੋਂ ਚੁੱਕੇ ਸਖ਼ਤ ਕਦਮਾਂ ਦੇ ਚਲਦਿਆਂ ਸਿੱਖਾਂ ਨੂੰ ਇਨਸਾਫ਼ ਮਿਲਿਆ ਹੈ।
ਅਗਲਾ ਫਾਂਸੀ ਦਾ ਰੱਸਾ ਟਾਈਟਲਰ ਤੇ ਸੱਜਣ ਕੁਮਾਰ ਦੇ ਗਲ 'ਚ ਪਵੇਗਾ-ਸੁਖਬੀਰ

ਚੰਡੀਗੜ੍ਹ-ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਫ਼ੈਸਲੇ 'ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਫਾਂਸੀ ਦੇ ਰੱਸੇ ਦਾ ਸਾਹਮਣਾ ਕਰਨ ਦੀ ਅਗਲੀ ਵਾਰੀ ਕਾਂਗਰਸੀ ਆਗੂਆਂ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਾਨੂੰਨ ਦੀ ਪਾਲਣਾ ਹੋਈ ਹੈ ਅਤੇ ਸਮੁੱਚੀ ਸਿੱਖ ਕੌਮ ਕਾਂਗਰਸੀ ਆਗੂਆਂ ਟਾਈਟਲਰ ਤੇ ਸੱਜਣ ਕੁਮਾਰ ਨੂੰ ਉਨ੍ਹਾਂ ਵਲੋਂ ਮਨੁੱਖਤਾ ਖ਼ਿਲਾਫ਼ ਕੀਤੇ ਸੰਗੀਨ ਅਪਰਾਧਾਂ ਲਈ ਵਿਰਲਿਆਂ 'ਚੋਂ ਵਿਰਲੇ ਕੇਸਾਂ ਤਹਿਤ ਵੱਧ ਤੋ ਵੱਧ ਸਜ਼ਾ ਦਿੱਤੇ ਜਾਣ ਦੀ ਉਡੀਕ ਕਰ ਰਹੀ ਹੈ।
34 ਸਾਲ ਬਾਅਦ ਮਿਲਿਆ ਇਨਸਾਫ਼-ਚੰਦੂਮਾਜਰਾ

ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਦਾਲਤ ਦੁਆਰਾ ਦਿੱਤੇ ਇਸ ਇਤਿਹਾਸਕ ਫ਼ੈਸਲੇ ਕਰਕੇ ਸਮੁੱਚੀ ਸਿੱਖ ਕੌਮ ਤੇ ਦੇਸ਼ ਵਾਸੀਆਂ ਦਾ ਕਾਨੂੰਨ 'ਤੇ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ 34 ਸਾਲ ਬੀਤ ਜਾਣ ਬਾਅਦ ਸਿੱਖਾਂ ਨੂੰ ਇਨਸਾਫ਼ ਮਿਲਿਆ ਹੈ। ਅਦਾਲਤ ਦੇ ਇਸ ਫ਼ੈਸਲੇ ਨਾਲ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਦੋਸ਼ੀਆਂ ਲਈ ਸਜ਼ਾਵਾਂ ਦਾ ਰਾਹ ਪੱਧਰਾ ਹੋ ਗਿਆ ਹੈ।
ਏਜੰਸੀਆਂ ਦੀ ਪੋਲ ਖੁੱਲ੍ਹੀ-ਤਰਲੋਚਨ ਸਿੰਘ

ਨਵੀਂ ਦਿੱਲੀ-ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਕਿਹਾ ਕਿ ਪੀੜਤਾਂ ਅਤੇ ਇਨਸਾਫ਼ ਦੀ ਜੰਗ ਲੜਨ ਵਾਲਿਆਂ ਲਈ ਇਹ ਚੰਗੀ ਖ਼ਬਰ ਹੈ ਪਰ ਇਸ ਫ਼ੈਸਲੇ ਨਾਲ ਪੁਲਿਸ ਤੇ ਪੜਤਾਲੀਆ ਏਜੰਸੀਆਂ ਦੀ ਪੋਲ ਸਾਰੀ ਦੁਨੀਆ ਸਾਹਮਣੇ ਖੁੱਲ੍ਹ ਗਈ ਹੈ। ਉਨ੍ਹਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਪੜਤਾਲ 'ਚ ਕਮੀਆਂ ਰਹਿ ਗਈਆਂ ਸਨ। ਇਸ ਦੇ ਨਾਲ ਹੀ ਉਸ ਵੇਲੇ ਦੇ ਐਲ.ਜੀ.,ਪੁਲਿਸ ਦੇ ਆਲਾ ਅਧਿਕਾਰੀਆਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਭਾਂਵੇ ਮੌਜੂਦਾ ਸਮੇਂ ਸੇਵਾਮੁਕਤ ਹੋ ਗਏ ਹਨ।
ਬਾਕੀ ਲੋਕਾਂ ਨੂੰ ਸਬਕ ਮਿਲੇਗਾ-ਨਰੇਸ਼ ਗੁਜਰਾਲ

ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਬਾਅਦ ਇਕ ਚੰਗਾ ਫ਼ੈਸਲਾ ਆਇਆ ਹੈ। ਜਿਸ ਤੋਂ ਭਾਰਤ 'ਚ ਬਾਕੀ ਲੋਕਾਂ ਨੂੰ ਸਬਕ ਮਿਲੇਗਾ ਕਿ ਅਜਿਹੇ ਕੰਮ ਕਰਾਗੇ ਤਾਂ ਸਜ਼ਾ ਭੁਗਤਣੀ ਪਵੇਗੀ ਭਾਂਵੇ 34 ਸਾਲ ਬਾਅਦ ਹੀ ਕਿਉਂ ਨਾ ਹੋਵੇ। ਅਦਾਲਤ ਦੇ ਇਸ ਫ਼ੈਸਲੇ ਨਾਲ ਦੂਸਰੇ ਦੋਸ਼ੀਆਂ ਲਈ ਸਜ਼ਾਵਾਂ ਦਾ ਰਾਹ ਪੱਧਰਾ ਹੋ ਗਿਆ ਹੈ।
ਬਾਕੀ ਦੋਸ਼ੀਆਂ ਨੂੰ ਵੀ ਸਜ਼ਾ ਹੋਵੇ-ਸ਼ਵੇਤ ਮਲਿਕ

ਅੰਮ੍ਰਿਤਸਰ, 20 ਨਵੰਬਰ (ਹਰਮਿੰਦਰ ਸਿੰਘ)-1984 ਸਿੱਖ ਕਤਲੇਆਮ ਮਾਮਲੇ 'ਚ ਅਦਾਲਤ ਵਲੋਂ 2 ਦੋਸ਼ੀ ਯਸ਼ਪਾਲ ਸਿੰਘ ਤੇ ਨਰੇਸ਼ ਸ਼ਹਿਰਾਵਤ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਪੰਜਾਬ ਭਾਜਪਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਵਲੋਂ ਸਵਾਗਤ ਕਰਦਿਆਂ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ। ਮਲਿਕ ਨੇ ਕਿਹਾ ਕਿ 1984 ਸਿੱਖ ਕਤਲੇਆਮ ਇਤਿਹਾਸ ਦਾ ਬਹੁਤ ਮਾੜਾ ਹੱਤਿਆਕਾਂਡ ਸੀ। ਜਿਸ 'ਚ ਹਜ਼ਾਰਾਂ ਨਿਰਦੋਸ਼ਾਂ ਨੂੰ ਮਾਰਿਆ ਗਿਆ। ਉਨ੍ਹਾਂ ਕਾਂਗਰਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਇਹ ਹੱਤਿਆਕਾਂਡ ਰੋਕਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੇ ਚਲ ਰਹੇ ਮਾਮਲਿਆਂ ਦੀ ਵੀ ਜਲਦ ਸੁਣਵਾਈ ਹੋਣੀ ਚਾਹੀਦੀ ਹੈ ਤੇ ਦੰਗਿਆਂ ਲਈ ਜ਼ਿੰਮੇਵਾਰ ਬਾਕੀ ਲੋਕਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ।
ਸਿਰਸਾ ਵਲੋਂ ਸਵਾਗਤ

ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਨੂੰ ਚੰਗਾ ਫ਼ੈਸਲਾ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮਕਸਦ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਤੇ ਟਾਈਟਲਰ ਨੂੰ ਵੀ ਫਾਂਸੀ ਦੇ ਫੰਦੇ ਤੱਕ ਲੈ ਕੇ ਜਾਣਾ ਹੈ ਅਤੇ ਇਸ ਦੇ ਲਈ ਉਹ ਕੋਈ ਕਸਰ ਨਹੀਂ ਛੱਡਣਗੇ।
ਕਾਨੂੰਨ ਵਿਵਸਥਾ ਵਿਚ ਫਿਰ ਤੋਂ ਵਿਸ਼ਵਾਸ ਜਾਗਿਆ-ਸੰਤੋਖ ਸਿੰਘ
ਨਵੀਂ ਦਿੱਲੀ, 20 ਨਵੰਬਰ (ਪੀ. ਟੀ. ਆਈ.)-1984 ਸਿੱਖ ਕਤਲੇਆਮ ਦੇ ਮਾਮਲੇ 'ਚ ਅਦਾਲਤ ਵਲੋਂ ਸੁਣਾਏ ਗਏ ਫ਼ੈਸਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਮਾਰੇ ਗਏ 2 ਸਿੱਖਾਂ 'ਚੋਂ ਇਕ ਦੇ ਭਰਾ ਸੰਤੋਖ ਸਿੰਘ ਨੇ ਕਿਹਾ ਕਿ ਬੀਤੇ 34 ਸਾਲਾਂ 'ਚੋਂ ਮੈਂ ਕਈ ਵਾਰ ਆਪਣੇ ਆਪ ਨੂੰ ਮਰਿਆ ਮਹਿਸੂਸ ਕੀਤਾ ਹੈ ਪਰ ਅਦਾਲਤ ਦੇ ਇਸ ਫ਼ੈਸਲੇ ਨਾਲ ਇਕ ਵਾਰ ਫਿਰ ਮੇਰਾ ਕਾਨੂੰਨ 'ਚ ਵਿਸ਼ਵਾਸ ਜਾਗ ਗਿਆ ਹੈ। ਸੰਤੋਖ ਸਿੰਘ ਨੇ ਅਦਾਲਤ ਦੇ ਇਸ ਫ਼ੈਸਲੇ ਨੂੰ 'ਤੋਹਫ਼ਾ' ਕਿਹਾ ਹੈ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਨੇ ਇਹ ਫ਼ੈਸਲਾ ਸੁਣਾ ਕੇ ਸਾਡੇ ਪਰਿਵਾਰ ਨੂੰ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਐਸ. ਆਈ. ਟੀ. ਦੇ ਜਾਂਚ ਅਫ਼ਸਰ ਜਗਦੀਸ਼ ਕੁਮਾਰ ਦਾ ਵੀ ਧੰਨਵਾਦ ਕੀਤਾ।
ਉਮੀਦ ਦੀ ਕਿਰਨ ਜਗਾਈ-ਭੋਗਲ

ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ ਦੇ ਮੁਖੀ ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਇਸ ਫ਼ੈਸਲੇ ਨੇ ਪੀੜਤਾਂ 'ਚ 34 ਸਾਲ ਬਾਅਦ ਉਮੀਦ ਦੀ ਕਿਰਨ ਜਗਾਈ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਬਾਕੀ ਮਾਮਲਿਆਂ ਦੇ ਦੋਸ਼ੀਆਂ ਨੂੰ ਵੀ ਛੇਤੀ ਹੀ ਸਜ਼ਾ ਸੁਣਾਈ ਜਾਵੇਗੀ।
ਇੰਜੀਨੀਅਰ ਗਿਆਸਪੁਰਾ ਵਲੋਂ ਫ਼ੈਸਲੇ ਦਾ ਸਵਾਗਤ

ਲੁਧਿਆਣਾ (ਪਰਮਿੰਦਰ ਸਿੰਘ ਆਹੂਜਾ)-ਅੱਜ ਇੱਥੇ ਗੱਲਬਾਤ ਕਰਦਿਆਂ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਗਿਆਸਪੁਰਾ ਨੇ ਕਿਹਾ ਕਿ ਫ਼ੈਸਲੇ ਨਾਲ ਸਿੱਖਾਂ ਦਾ ਭਾਰਤੀ ਨਿਆਂਪਾਲਿਕਾ 'ਚ ਵਿਸ਼ਵਾਸ ਪੈਦਾ ਹੋਇਆ ਹੈ। ਭਾਵੇਂ ਇਹ ਫ਼ੈਸਲਾ 34 ਸਾਲ ਬਾਅਦ ਆਇਆ ਹੈ ਪਰ ਅਦਾਲਤ ਵਲੋਂ ਸਹੀ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਹੋਂਦ ਚਿੱਲੜ 'ਚ ਮਾਰੇ ਗਏ ਸਿੱਖਾਂ ਦੇ ਮਾਮਲੇ 'ਚ ਵੀ ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿਲੇਗੀ।
ਇਨਸਾਫ਼ ਦੀ ਕੁਝ ਉਮੀਦ ਜਾਗੀ-ਤਲਵੰਡੀ

ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਪਹਿਲੀ ਵਾਰ ਸਿੱਖਾਂ ਦੇ ਕਤਲੇਆਮ ਦੇ 2 ਦੋਸ਼ੀਆਂ ਨੂੰ ਸਜ਼ਾ ਮਿਲਣ 'ਤੇ ਸਿੱਖਾਂ ਦੇ ਮਨਾਂ 'ਚ ਇਨਸਾਫ਼ ਦੀ ਕੁਝ ਉਮੀਦ ਜਗੀ ਹੈ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੀ ਵਾਰੀ ਕਦੋਂ ਆਵੇਗੀ, ਇਸ ਦੀ ਉਡੀਕ ਹੈ। 34 ਸਾਲ ਬਾਅਦ ਇਨਸਾਫ਼ ਦੀ ਸ਼ੁਰੂਆਤ ਐਨ.ਡੀ.ਏ. ਸਰਕਾਰ ਵਲੋਂ ਕੀਤੀ ਸਖ਼ਤ ਤੇ ਫ਼ੈਸਲਾਕੁੰਨ ਕਾਰਵਾਈ ਕਰਕੇ ਹੀ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਤਾਂ ਬਹੁਤ ਸਾਰੇ ਕੇਸ ਜਿਸ 'ਚ ਅੱਜ ਸਜ਼ਾ ਮਿਲਣ ਵਾਲਾ ਵੀ ਸ਼ਾਮਿਲ ਸੀ, ਬੰਦ ਕਰ ਦਿੱਤੇ ਗਏ ਸਨ।
ਪੀੜਤ ਪਰਿਵਾਰਾਂ ਨੂੰ ਰਾਹਤ ਮਿਲੀ-ਦੁੱਗਰੀ, ਪਟਨਾ

ਲੁਧਿਆਣਾ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ)-'84 ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਦੋ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਦਾ ਸਿੱਖ ਜਥੇਬੰਦੀਆਂ ਵਲੋਂ ਸਵਾਗਤ ਕੀਤਾ ਗਿਆ ਹੈ। 1984 ਸਿੱਖ ਕਤਲੇਆਮ ਪੀੜਤ ਵੈਲਫ਼ੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸ: ਸੁਰਜੀਤ ਸਿੰਘ ਦੁੱਗਰੀ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ 34 ਸਾਲ ਬਾਅਦ ਅਦਾਲਤ ਵਲੋਂ ਦੋ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ 'ਤੇ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਮਿਲੀ ਹੈ ਅਤੇ ਉਨ੍ਹਾਂ 'ਚ ਆਸ ਦੀ ਕਿਰਨ ਜਾਗੀ ਹੈ ਪਰ ਅਜੇ ਵੀ ਦਿੱਲੀ ਦੀਆਂ ਵੱਖ-ਵੱਖ ਅਦਾਲਤਾਂ 'ਚ ਚਲ ਰਹੇ ਕੇਸਾਂ 'ਚ ਦੋਸ਼ੀਆਂ ਨੂੰ ਵੀ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਕਤਲੇਆਮ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਵੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਹੀ ਪੀੜਤ ਪਰਿਵਾਰਾਂ ਨੂੰ ਅਸਲ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕਿ ਬਾਕੀ ਮਾਮਲਿਆਂ 'ਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਲੁਧਿਆਣਾ ਸਿੱਖ ਮਾਈਗ੍ਰੇਟ ਕਰਤਾਰ ਸਿੰਘ ਪਟਨਾ ਨੇ ਵੀ ਅਦਾਲਤ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਕਰਤਾਰ ਸਿੰਘ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ਨੂੰ ਕੁਝ ਮੱਲ੍ਹਮ ਲੱਗਾ ਹੈ, ਪਰ ਇਸ ਕਤਲੇਆਮ 'ਚ ਮਾਰੇ ਗਏ ਲੋਕਾਂ ਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲ ਸਕੇਗੀ ਜਦੋਂ ਸਾਰੇ ਦੋਸ਼ੀਆਂ ਤੇ ਮੁੱਖ ਸਾਜਿਸ਼ਕਾਰਾਂ ਨੂੰ ਸਜ਼ਾਵਾਂ ਮਿਲਣਗੀਆਂ।
ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਹੋਣ ਦੇਣਾ ਮਾਣ ਵਾਲੀ ਗੱਲ-ਕਾਂਗਰਸ
ਨਵੀਂ ਦਿੱਲੀ, 20 ਨਵੰਬਰ (ਪੀ.ਟੀ.ਆਈ.)-ਕਾਂਗਰਸ ਨੇ 1984 ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਅਦਾਲਤ ਵਲੋਂ ਇਕ ਦੋਸ਼ੀ ਨੂੰ ਫਾਂਸੀ ਤੇ ਦੂਸਰੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਸ ਨੂੰ ਮਾਣ ਹੈ ਕਿ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਹੋਣ ਦਿੱਤਾ ਜਾ ਰਿਹਾ ਹੈ। ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਕਾਨੂੰਨੀ ਪ੍ਰਕਿਰਿਆ 'ਤੇ ਕਾਂਗਰਸ ਦਾ ਰੁਖ਼ ਸਪੱਸ਼ਟ ਹੈ ਕਿ ਇਸ 'ਤੇ ਕਿਸੇ ਤਰ੍ਹਾਂ ਦਾ ਬਾਹਰੀ ਪ੍ਰਭਾਵ ਨਹੀਂ ਹੋਣਾ ਚਾਹੀਦਾ।
ਐਸ.ਆਈ.ਟੀ. ਦੇ ਗਠਨ ਤੋਂ ਪਹਿਲਾਂ ਵੀ ਹੋਈ ਸੀ ਫਾਂਸੀ ਦੀ ਸਜ਼ਾ
ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਦੇ ਸਾਬਕਾ ਝਟਕਈ ਦੇ ਨਾਂਅ ਨਾਲ ਜਾਂਦੇ ਕਿਸ਼ੋਰੀ ਲਾਲ ਜਿਸ ਨੇ ਕਈ ਵਿਅਕਤੀਆਂ ਦੀ ਛੁਰੇ ਮਾਰ ਕੇ ਹੱਤਿਆ ਕਰ ਦਿੱਤੀ ਸੀ ਨੂੰ ਵੀ ਹੇਠਲੀਆਂ ਅਦਾਲਤਾਂ ਨੇ ਘੱਟੋ ਘੱਟ ਪੰਜ ਮਾਮਲਿਆਂ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਬਾਅਦ ਵਿਚ ਸੁਪਰੀਮ ਕੋਰਟ ਨੇ ਇਨ੍ਹਾਂ ਸਜ਼ਾਵਾਂ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਸੀ। 15 ਸਾਲ ਕੈਦ ਕੱਟਣ ਪਿਛੋਂ ਸੰਨ 2012 ਵਿਚ ਜੇਲ੍ਹ ਅਧਿਕਾਰੀਆਂ ਨੇ ਸਿਫਾਰਸ਼ ਕਰ ਦਿੱਤੀ ਸੀ ਕਿ ਕਿਸ਼ੋਰੀ ਲਾਲ ਦੇ ਚੰਗੇ ਚਾਲ ਚੱਲਣ ਨੂੰ ਦੇਖਦੇ ਹੋਏ ਉਸ ਦੀ ਰਿਹਾਈ ਲਈ ਸਟੇਟ ਕਮੇਟੀ ਉਸ ਦੇ ਮਾਮਲੇ ਦੀ ਪੜਚੋਲ ਕਰੇ। ਸੂਬਾ ਕਮੇਟੀ ਨੇ ਫਾਈਲ ਦਿੱਲੀ ਦੇ ਉਪ ਰਾਜਪਾਲ ਤਜੇਂਦਰ ਖੰਨਾ ਨੂੰ ਭੇਜ ਦਿੱਤੀ ਜਿਨ੍ਹਾਂ ਨੇ ਉਸ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਆਫ਼ ਕਰਨ ਅਤੇ ਉਸ ਦੀ ਤੁਰੰਤ ਰਿਹਾਈ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਉਪ ਰਾਜਪਾਲ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਰਾਜਪਾਲ ਨੇ ਤੁਰੰਤ ਆਪਣੇ ਪਹਿਲੇ ਫ਼ੈਸਲੇ ਨੂੰ ਪਲਟ ਦਿੱਤਾ।
ਹਰਦੇਵ ਸਿੰਘ ਡਰੋਲੀ ਤੇ ਅਵਤਾਰ ਸਿੰਘ ਦੀ ਹੱਤਿਆ ਦੇ ਦੋਸ਼ੀ ਸਨ ਯਸ਼ਪਾਲ ਅਤੇ ਨਰੇਸ਼ ਸਹਿਰਾਵਤ

ਡਰੋਲੀ ਕਲਾਂ, 20 ਨਵੰਬਰ (ਸੰਤੋਖ ਸਿੰਘ)-ਸੰਨ 1984 'ਚ ਸਿੱਖ ਵਿਰੋਧੀ ਦੰਗਿਆਂ 'ਚ ਹਰਦੇਵ ਸਿੰਘ ਪੁੱਤਰ ਸ. ਸੋਹਣ ਸਿੰਘ ਨਿਵਾਸੀ ਡਰੋਲੀ ਕਲਾਂ ਅਤੇ ਅਵਤਾਰ ਸਿੰਘ ਪਟਿਆਲਾ ਨਿਵਾਸੀ ਦੇ ਬੇਰਹਿਮੀ ਨਾਲ ਕਤਲ ਕਰਨ ਦੇ ਜ਼ੁਰਮ 'ਚ ਅਦਾਲਤ ਵਲੋਂ ਯਸ਼ਪਾਲ ਸਿੰਘ ਨੂੰ ਫ਼ਾਂਸੀ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਦੰਗਿਆਂ 'ਚ ਬਚੇ ਹਰਦੇਵ ਸਿੰਘ ਦੇ ਭਰਾ ਸੰਗਤ ਸਿੰਘ, ਤਰਲੋਕ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ 1 ਨਵੰਬਰ 1984 ਨੂੰ ਉਹ ਮਹੀਪਾਲਪੁਰ, ਦਿੱਲੀ ਸਵੇਰੇ 9 ਵਜੇ ਦੇ ਕਰੀਬ ਆਪਣੇ ਕਰਿਆਨੇ ਅਤੇ ਬੇਕਰੀ ਦੀਆਂ ਦੁਕਾਨਾਂ 'ਤੇ ਬੈਨੇ ਸਨ ਕਿ ਅਚਾਨਕ ਦੰਗਾਕਾਰੀਆਂ ਨੇ ਸਾਡੇ ਚਾਰੇ ਭਰਾਵਾਂ ਅਤੇ ਗਾਹਕ ਅਵਤਾਰ ਸਿੰਘ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ 'ਚ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਆਲੇ ਦੁਆਲੇ ਦੇ ਹਮਦਰਦੀ ਲੋਕਾਂ ਨੇ ਸਾਨੂੰ ਤਿੰਨਾਂ ਭਰਾਵਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ। ਹੋਸ਼ 'ਚ ਆਉਣ ਤੋਂ 15 ਦਿੰਨਾਂ ਬਾਅਦ ਘਰਦਿਆਂ ਨਾਲ ਮੁਲਾਕਾਤ ਹੋਈ। ਸਾਡੇ ਵੱਡੇ ਭਰਾ ਨੇ ਹਾਲਾਤ ਦੇ ਠੀਕ ਹੁੰਦਿਆਂ ਹੀ ਸਾਨੂੰ ਪੰਜਾਬ ਪਿੰਡ ਡਰੋਲੀ ਕਲਾਂ ਭੇਜ ਦਿੱਤਾ। ਸਾਡੇ ਭਰਾ ਸੰਤੋਖ ਸਿੰਘ ਨੇ ਅਦਾਲਤ 'ਚ ਦੋਸ਼ੀਆਂ ਖ਼ਿਲਾਫ਼ ਕੇਸ ਲਾ ਦਿੱਤਾ। ਸਬੂਤਾਂ ਦੀ ਘਾਟ ਕਾਰਨ 1994 'ਚ ਕੇਸ ਬੰਦ ਕਰ ਦਿੱਤਾ ਗਿਆ। ਵਿਸ਼ੇਸ਼ ਜਾਂਚ ਟੀਮ ਵਲੋਂ ਮੁੜ ਖੋਲ੍ਹੇ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਲੋਂ ਅੱਜ ਯਸ਼ਪਾਲ ਸਿੰਘ ਨੂੰ ਫ਼ਾਂਸੀ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 35-35 ਲੱਖ ਜ਼ੁਰਮਾਨਾ ਕੀਤਾ ਗਿਆ। ਪੀੜਤ ਪਰਿਵਾਰ ਨੂੰ 34 ਸਾਲ ਬਾਅਦ ਮਿਲੇ ਇਨਸਾਫ਼ ਤੋਂ ਕੁਛ ਹੱਦ ਤੱਕ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।

ਮੋਦੀ ਸਰਕਾਰ ਵਲੋਂ 2015 'ਚ ਗਠਿਤ ਐਸ. ਆਈ. ਟੀ. ਤੋਂ ਬਾਅਦ ਹੋਈ ਪਹਿਲੀ ਸਜ਼ਾ

ਨਵੀਂ ਦਿੱਲੀ, 20 ਨਵੰਬਰ (ਜਗਤਾਰ ਸਿੰਘ)-ਸਿੱਖ ਕਤਲੇਆਮ ਨਾਲ ਸਬੰਧਿਤ ਮਾਮਲਿਆਂ ਦੀ ਜਾਂਚ ਲਈ ਕੇਂਦਰ ਸਰਕਾਰ ਵਲੋਂ 2015 ਵਿਚ ਗਠਿਤ ਐਸ.ਆਈ.ਟੀ. ਨੇ ਮਹੀਪਾਲਪੁਰ 'ਚ ਹਰਦੇਵ ਸਿੰਘ ਤੇ ਅਵਤਾਰ ਸਿੰਘ ਦੀ ਹੱਤਿਆ ਦੇ ਮਾਮਲੇ ਨੂੰ ਦੁਬਾਰਾ ਖੋਲ੍ਹਿਆ, ਜਦਕਿ ਇਸ ਤੋਂ ਪਹਿਲਾਂ ਹਰਦੇਵ ਸਿੰਘ ਦੇ ਵੱਡੇ ਭਰਾ ਸੰਤੋਖ ਸਿੰਘ ਵੱਲੋਂ ਦਰਜ ਕਰਵਾਏ ਗਏ ਇਸ ਮਾਮਲੇ 'ਚ 1994 ਵਿਚ ਪੁਲਿਸ ਨੇ ਕਲੋਜ਼ਰ ਰਿਪੋਰਟ ਪੇਸ਼ ਕਰਕੇੇ ਆਖਿਆ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਕੋਈ ਸਬੂਤ ਨਹੀਂ ਮਿਲਿਆ ਹੈ। 2015 ਕੇਂਦਰ ਸਰਕਾਰ ਦੇ ਨਿਰਦੇਸ਼ 'ਤੇ ਐਸ.ਆਈ.ਟੀ. ਗਠਤ ਹੋਣ ਤੋਂ ਬਾਅਦ ਇਹ ਪਹਿਲਾ ਕੇਸ ਹੈ ਜਿਹੜਾ ਤਿੰਨ ਸਾਲਾਂ ਦੇ ਅੰਦਰ ਨਤੀਜੇ 'ਤੇ ਪੁੱਜ ਗਿਆ ਹੈ ਅਤੇ ਜ਼ਿਲ੍ਹਾ ਜੱਜ ਅਜੇ ਪਾਂਡੇ ਨੇ ਬੁੱਧਵਾਰ ਨੂੰ 130 ਸਫ਼ਿਆਂ ਦੇ ਆਪਣੇ ਫ਼ੈਸਲੇ 'ਚ ਸਹਿਰਾਵਤ ਤੇ ਯਸ਼ਪਾਲ ਨੂੰ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਗਵਾਹਾਂ ਦੇ ਬਿਆਨਾਂ ਤੋਂ ਸਪਸ਼ਟ ਹੈ ਕਿ ਹਰਦੇਵ ਸਿੰਘ ਤੇ ਅਵਤਾਰ ਸਿੰਘ ਦੀ ਹੱਤਿਆ ਗੈਰ ਕਾਨੂੰਨੀ ਰੂਪ 'ਚ ਇੱਕਠੀ ਹੋਈ ਉਸ ਭੀੜ ਨੇ ਕੀਤੀ ਜਿਸ ਦੀ ਅਗਵਾਈ ਦੋਸ਼ੀ ਯਸ਼ਪਾਲ ਤੇ ਸਹਿਰਾਵਤ ਕਰ ਰਹੇ ਸਨ। ਐਸ.ਆਈ.ਟੀ. ਨੇ ਦੋਸ਼ ਪੱਤਰ ਵਿਚ 18 ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ।
ਮਾਮਲੇ ਨੂੰ ਅੰਜਾਮ ਤੱਕ ਪਹੁੰਚਾਇਆ
ਐਸ.ਆਈ.ਟੀ. ਸਾਹਮਣੇ ਸਬੂਤ ਇਕੱਠੇ ਕਰਨ ਦੀ ਬਹੁਤ ਹੀ ਵੱਡੀ ਚੁਣੌਤੀ ਸੀ। ਉਪਰੋਕਤ ਮਾਮਲੇ 'ਚ ਐਸ.ਆਈ.ਟੀ. ਨੇ ਆਪਣੇ ਵਸੀਲਿਆਂ ਰਾਹੀਂ ਦਿੱਲੀ ਤੋਂ ਲੈ ਕੇ ਇਟਲੀ ਤੱਕ ਸਬੂਤਾਂ ਦੀ ਤਲਾਸ਼ ਕੀਤੀ ਅਤੇ ਆਖਿਰਕਾਰ ਉਹ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਕਾਮਯਾਬ ਹੋਏ। ਦਰਅਸਲ ਐਸ.ਆਈ. ਟੀ. ਨੇ ਮਾਮਲਿਆਂ ਦੀ ਤਹਿ ਤੱਕ ਜਾਣ ਲਈ ਕਈ ਅਖ਼ਬਾਰਾਂ 'ਚ ਇਸ਼ਤਿਹਾਰ ਦੇ ਕੇ ਮਾਮਲੇ ਨਾਲ ਜੁੜੇ ਤੱਥ ਤੇ ਸਬੂਤ ਐਸ.ਆਈ.ਟੀ. ਕੋਲ ਪਹੁੰਚਾਉਣ ਦੀ ਅਪੀਲ ਕੀਤੀ। ਨਤੀਜੇ ਵੱਜੋਂ ਪੰਜਾਬ ਰਹਿ ਰਹੇ ਪੀੜਤ ਸੰਗਤ ਸਿੰਘ ਨੇ ਐਸ.ਆਈ.ਟੀ. ਨਾਲ ਸੰਪਰਕ ਕੀਤਾ ਅਤੇ 2 ਸਿੱਖਾਂ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਯਸ਼ਪਾਲ ਤੇ ਸਹਿਰਾਵਤ ਦੀ ਪਛਾਣ ਕੀਤੀ। ਇਸੇ ਤਰ੍ਹਾਂ ਮ੍ਰਿਤਕ ਅਵਤਾਰ ਸਿੰਘ ਦੇ ਭਰਾ ਰਤਨ ਸਿੰਘ,ਜੋ ਇਟਲੀ ਰਹਿ ਰਹੇ ਸਨ, ਨੇ ਵੀ ਐਸ.ਆਈ.ਟੀ. ਨਾਲ ਰਾਬਤਾ ਕਾਇਮ ਕੀਤਾ ਉਪਰੰਤ ਅਕਤੂਬਰ 2017 ਵਿਚ ਭਾਰਤ ਆ ਕੇ ਐਸ.ਆਈ.ਟੀ. ਕੋਲ ਬਿਆਨ ਦਰਜ ਕਰਵਾਏ। ਇਸ ਤੋਂ ਇਲਾਵਾ ਇਸ ਮਾਮਲੇ ਨਾਲ ਸਬੰਧਿਤ ਹੋਰਨਾ ਦੇ ਬਿਆਨ ਵੀ ਰਿਕਾਰਡ ਕੀਤੇ ਗਏ। 75 ਸਾਲਾਂ ਦੇ ਸੰਗਤ ਸਿੰਘ ਨੇ ਵਧੀਕ ਜੱਜ ਅਜੇ ਪਾਂਡੇ ਦੀ ਅਦਾਲਤ ਵਿਚ ਕਤਲੇਆਮ ਦੀ ਅੱਖਾਂ ਵੇਖੀ ਤਸਵੀਰ ਪੇਸ਼ ਕੀਤੀ।

ਛੱਤੀਸਗੜ੍ਹ 'ਚ ਚੋਣਾਂ ਦੇ ਦੂਜੇ ਪੜਾਅ ਲਈ 71.93 ਫ਼ੀਸਦੀ ਵੋਟਿੰਗ

ਰਾਏਪੁਰ/ਨਵੀਂ ਦਿੱਲੀ, 20 ਨਵੰਬਰ (ਪੀ.ਟੀ.ਆਈ.)-ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਦੂਸਰੇ ਪੜਾਅ ਲਈ ਮੰਗਲਵਾਰ ਨੂੰ 71.93 ਫ਼ੀਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਅਨੁਸਾਰ ਵੋਟਿੰਗ ਦੌਰਾਨ ਹਿੰਸਾ ਦੀ ਕੋਈ ਘਟਨਾ ਨਹੀਂ ਵਾਪਰੀ। ਉੱਪ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੀ ਵਾਰ ਦੀ ਤੁਲਨਾ ਮੁਤਾਬਿਕ ਇਸ ਵਾਰ ਵੋਟ ਫ਼ੀਸਦੀ ਜ਼ਿਆਦਾ ਰਹੀ। ਦੂਸਰੇ ਪੜਾਅ ਲਈ 72 ਸੀਟਾਂ 'ਤੇ ਵੋਟਾਂ ਪਈਆਂ। ਕਈ ਥਾਵਾਂ 'ਤੇ ਵੋਟਿੰਗ ਮਸ਼ੀਨਾਂ 'ਚ ਤਕਨੀਕੀ ਖ਼ਰਾਬੀ ਆਉਣ ਦੀਆਂ ਖ਼ਬਰਾਂ ਵੀ ਆਈਆਂ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਬਿਲਾਸਪੁਰ ਜ਼ਿਲ੍ਹੇ ਦੇ ਮਰਵਾਹੀ ਹਲਕੇ 'ਚ ਵੱਖ-ਵੱਖ ਪੋਲਿੰਗ ਬੂਥਾਂ ਤੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਇਕ ਪ੍ਰਜ਼ਾਈਡਿੰਗ ਅਧਿਕਾਰੀ ਸੁਰੇਂਦਰ ਕੁਮਾਰ ਮਨਦਾਵੀ ਤੇ ਇਕ ਪੋਲਿੰਗ ਅਧਿਕਾਰੀ ਕਮਲ ਕਿਸ਼ੋਰ ਤਿਵਾਰੀ ਨੂੰ ਹਟਾ ਦਿੱਤਾ। ਉਨ੍ਹਾਂ ਖ਼ਿਲਾਫ਼ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਕਵਾਰਧਾ ਹਲਕੇ 'ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ, ਪਤਨੀ ਵੀਨਾ ਸਿੰਘ ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਸਿੰਘ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸ਼ਾਂਤੀਪੂਰਨ ਵੋਟਿੰਗ ਯਕੀਨੀ ਬਣਾਉਣ ਲਈ ਕਰੀਬ ਡੇਢ ਲੱਖ ਸੁਰੱਖਿਆ ਬਲ ਵੱਖ-ਵੱਖ ਇਲਾਕਿਆਂ 'ਚ ਤਾਇਨਾਤ ਕੀਤੇ ਗਏ ਸਨ। ਦੱਸਣਯੋਗ ਹੈ ਕਿ ਛੱਤੀਸਗੜ੍ਹ 'ਚ ਪਿਛਲੇ 15 ਸਾਲਾਂ ਤੋਂ ਭਾਜਪਾ ਦਾ ਰਾਜ ਹੈ। ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ।

ਮੈਂ 2019 ਦੀਆਂ ਚੋਣਾਂ ਨਹੀਂ ਲੜਾਂਗੀ-ਸੁਸ਼ਮਾ ਸਵਰਾਜ

ਨਵੀਂ ਦਿੱਲੀ, 20 ਨਵੰਬਰ (ਉਪਮਾ ਡਾਗਾ ਪਾਰਥ)-ਕੇਂਦਰੀ ਵਿਦੇਸ਼ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜੇਗੀ। ਸੁਸ਼ਮਾ ਸਵਰਾਜ ਨੇ ਆਪਣੀ ਡਿੱਗਦੀ ਸਿਹਤ ਦਾ ਹਵਾਲਾ ਦਿੰਦਿਆਂ ਇਹ ਐਲਾਨ ਕੀਤਾ। ਮੱਧ ਪ੍ਰਦੇਸ਼ ਦੇ ਵਿਦਿਸ਼ਾ ਤੋਂ ਸੰਸਦ ਮੈਂਬਰ ਸੁਸ਼ਮਾ ਸਵਰਾਜ ਨੇ ਕਿਹਾ ਕਿ ਇਸ ਤਰ੍ਹਾਂ ਦੇ ਫ਼ੈਸਲੇ ਪਾਰਟੀ ਵਲੋਂ ਕੀਤੇ ਜਾਂਦੇ ਹਨ, ਪਰ ਉਨ੍ਹਾਂ ਨੇ ਅਗਲੀ ਚੋਣ ਨਾ ਲੜਨ ਦਾ ਮਨ ਬਣਾ ਲਿਆ ਹੈ। ਟਵਿੱਟਰ 'ਤੇ ਸਰਗਰਮ ਰਹਿਣ ਵਾਲੀ ਵਿਦੇਸ਼ ਮੰਤਰੀ ਨੇ 25 ਸਾਲ ਦੀ ਉਮਰ ਤੋਂ ਸਿਆਸਤ 'ਚ ਕਦਮ ਰੱਖਿਆ ਸੀ। ਦੇਸ਼ ਦੀ ਸਭ ਤੋਂ ਨੌਜਵਾਨ ਵਿਧਾਇਕਾ ਅਤੇ ਸਭ ਤੋਂ ਛੋਟੀ ਉਮਰ ਦੀ ਕੈਬਨਿਟ ਮੰਤਰੀ ਬਣਨ ਵਾਲੀ ਸੁਸ਼ਮਾ ਸਵਰਾਜ ਭਾਸ਼ਣ ਕਲਾ ਦੀ ਧਨੀ ਮੰਨੀ ਜਾਂਦੀ ਹੈ। ਜ਼ਿਆਦਾਤਰ ਸਮਾਂ ਰਾਸ਼ਟਰੀ ਸਿਆਸਤ 'ਚ ਬਿਤਾਉਣ ਵਾਲੀ ਸੁਸ਼ਮਾ ਸਵਰਾਜ 1998 'ਚ ਦਿੱਲੀ ਦੀ ਪਹਿਲੀ ਔਰਤ ਮੁੱਖ ਮੰਤਰੀ ਬਣੀ ਸੀ ਪਰ ਇਸ ਤੋਂ ਬਾਅਦ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਹਾਰ ਤੋਂ ਬਾਅਦ ਸੁਸ਼ਮਾ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਛੱਡ ਕੇ ਰਾਸ਼ਟਰੀ ਸਿਆਸਤ 'ਚ ਵਾਪਸੀ ਕਰ ਲਈ। ਸਾਲ 2016 'ਚ ਸੁਸ਼ਮਾ ਸਵਰਾਜ ਕਈ ਤਰ੍ਹਾਂ ਦੀਆਂ ਸਿਹਤ ਦੁਸ਼ਵਾਰੀਆਂ ਨਾਲ ਦੋ-ਚਾਰ ਹੁੰਦੀ ਰਹੀ। ਬੁਖ਼ਾਰ ਅਤੇ ਨਿਮੋਨੀਆ ਕਾਰਨ ਏਮਜ਼ 'ਚ ਦਾਖ਼ਲ ਹੋਈ ਸੁਸ਼ਮਾ ਸਵਰਾਜ ਦਾ ਉਸ ਸਾਲ ਕਿਡਨੀ ਟ੍ਰਾਂਸਪਲਾਂਟ ਵੀ ਕੀਤਾ ਗਿਆ। ਏਮਜ਼ 'ਚ 50 ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਕਿਡਨੀ ਟ੍ਰਾਂਸਪਲਾਂਟ ਕੀਤੀ ਸੀ। ਹਾਲਾਂਕਿ ਸੁਸ਼ਮਾ ਨੇ ਚੋਣ ਨਾ ਲੜਨ ਦੇ ਫ਼ੈਸਲੇ ਦਾ ਐਲਾਨ ਕਰ ਦਿੱਤਾ ਹੈ, ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਉਨ੍ਹਾਂ ਨੂੰ ਮੁੜ ਰਾਜ ਸਭਾ ਰਾਹੀਂ ਸਦਨ 'ਚ ਵਾਪਸ ਲਿਆਏਗੀ।

ਦਿੱਲੀ ਸਕੱਤਰੇਤ 'ਚ ਕੇਜਰੀਵਾਲ 'ਤੇ ਮਿਰਚੀ ਪਾਊਡਰ ਸੁੱਟਿਆ

ਨਵੀਂ ਦਿੱਲੀ, 20 ਨਵੰਬਰ (ਉਪਮਾ ਡਾਗਾ ਪਾਰਥ)-ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਦਿੱਲੀ ਸਕੱਤਰੇਤ ਵਿਖੇ ਇਕ ਵਿਅਕਤੀ ਨੇ ਮਿਰਚਾਂ ਦੇ ਪਾਊਡਰ ਨਾਲ ਹਮਲਾ ਕਰ ਦਿੱਤਾ। ਹਮਲੇ ਨੂੰ ਵੱਡੀ ਸੁਰੱਖਿਆ ਕੋਤਾਹੀ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਦਿੱਲੀ 'ਚ ਵੀ ਸੁਰੱਖਿਅਤ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਮਲਾਵਰ ਨੇ ਆਪਣੀ ਪਛਾਣ ਅਨਿਲ ਕੁਮਾਰ ਹਿੰਦੁਸਤਾਨੀ ਵਜੋਂ ਦੱਸੀ ਹੈ। ਸੁਰੱਖਿਆ ਦਲਾਂ ਨਾਲ ਧੱਕਾ-ਮੁੱਕੀ ਦੌਰਾਨ ਕੇਜਰੀਵਾਲ ਦੀ ਐਨਕ ਵੀ ਟੁੱਟ ਗਈ। ਦੋਸ਼ੀ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਆਈ. ਪੀ. ਇਸਟੇਟ ਦੇ ਥਾਣੇ 'ਚ ਪੁੱਛਗਿੱਛ ਲਈ ਲਿਜਾਇਆ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਕੇਜਰੀਵਾਲ ਨੂੰ ਜੇਲ੍ਹ ਤੋਂ ਬਾਹਰ ਆਉਣ ਪਿੱਛੋਂ ਗੋਲੀ ਮਾਰਨ ਦੀ ਵੀ ਧਮਕੀ ਦਿੱਤੀ। ਰਿਪੋਰਟ ਮੁਤਾਬਿਕ ਹਮਲਾ ਉਸ ਵੇਲੇ ਹੋਇਆ ਜਦੋਂ ਕੇਜਰੀਵਾਲ ਆਪਣੇ ਚੈਂਬਰ 'ਚੋਂ ਦੁਪਹਿਰ ਦੇ ਖਾਣੇ ਲਈ ਨਿਕਲੇ।
ਚੈਂਬਰ ਦੇ ਬਾਹਰ ਹੀ ਦੋਸ਼ੀ ਨੌਜਵਾਨ ਖੜ੍ਹਾ ਸੀ। ਨਰਾਇਣ ਵਿਹਾਰ ਦਾ ਰਹਿਣ ਵਾਲਾ ਅਨਿਲ ਕੁਮਾਰ ਆਪਣੀ ਕਿਸੇ ਸਮੱਸਿਆ ਨੂੰ ਲੈ ਕੇ ਮੁੱਖ ਮੰਤਰੀ ਨੂੰ ਚਿੱਠੀ ਦੇਣ ਆਇਆ ਸੀ। ਕੇਜਰੀਵਾਲ ਦੇ ਰੁਕਣ 'ਤੇ ਉਹ ਉਨ੍ਹਾਂ ਦੇ ਪੈਰਾਂ 'ਚ ਡਿੱਗ ਗਿਆ। ਅਜਿਹਾ ਕਰਨ ਤੋਂ ਰੋਕਣ 'ਤੇ ਅਨਿਲ ਨੇ ਮਾਚਿਸ ਦੀ ਡੱਬੀ 'ਚ ਪਾਇਆ ਮਿਰਚ ਦਾ ਪਾਊਡਰ ਕੇਜਰੀਵਾਲ 'ਤੇ ਸੁੱਟ ਦਿੱਤਾ। ਆਪ ਦੇ ਬੁਲਾਰੇ ਸੋਰਭ ਭਾਰਦਵਾਜ ਨੇ ਹਮਲੇ ਲਈ ਭਾਜਪਾ ਨੂੰ ਦੋਸ਼ੀ ਠਹਿਰਾਇਆ ਹੈ ਜਦਕਿ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਹਮਲੇ ਦੀ ਨਿਖੇਧੀ ਕਰਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਕੇਜਰੀਵਾਲ 'ਤੇ ਕਈ ਤਰ੍ਹਾਂ ਦੇ ਹਮਲੇ ਹੋ ਚੁੱਕੇ ਹਨ, ਜਿਸ 'ਚ ਸਿਆਹੀ ਅਤੇ ਜੂਤੇ ਵੀ ਸੁੱਟੇ ਗਏ ਸਨ।

ਸ਼ੋਪੀਆਂ ਮੁਕਾਬਲੇ 'ਚ ਜਵਾਨ ਸ਼ਹੀਦ-4 ਅੱਤਵਾਦੀ ਹਲਾਕ

ਰੋਸ ਪ੍ਰਦਰਸ਼ਨ 'ਚ 2 ਲੜਕੀਆਂ ਸਮੇਤ 5 ਜ਼ਖ਼ਮੀ

ਸ੍ਰੀਨਗਰ, 20 ਨਵੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਹੋਏ ਮੁਕਾਬਲੇ 'ਚ ਸੁਰੱਖਿਆ ਬਲਾਂ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਦੇ 4 ਸਥਾਨਕ ਅੱਤਵਾਦੀਆਂ ਨੂੰ ਮਾਰ ਸੁੱਟਿਆ, ਇਸ ਮੁਕਾਬਲੇ 'ਚ ਫ਼ੌਜ ਦਾ ਇਕ ਪੈਰਾ ਕਮਾਂਡੋ ਸ਼ਹੀਦ ਹੋ ਗਿਆ ਤੇ 2 ਹੋਰ ਜ਼ਖ਼ਮੀ ਹੋ ਗਏ। ਇਥੇ ਮੁਕਾਬਲੇ ਦੌਰਾਨ ਭੜਕੇ ਰੋਸ ਪ੍ਰਦਰਸ਼ਨ 'ਚ 2 ਲੜਕੀਆਂ ਸਮੇਤ 5 ਪ੍ਰਦਰਸ਼ਨਕਾਰੀ ਵੀ ਜ਼ਖ਼ਮੀ ਹੋ ਗਏ। ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਸ਼ੌਪੀਆਂ ਦੇ ਨਾਦੀਗਾਮ ਇਲਾਕੇ 'ਚ ਹਿਜ਼ਬੁਲ ਅੱਤਵਾਦੀਆਂ ਦੀ ਪਿੰਡ 'ਚ ਮੌਜੂਦ ਹੋਣ ਦੀ ਸੂਚਨਾ ਮਿਲਣ 'ਤੇ ਸਾਂਝੀ ਕਾਰਵਾਈ ਕਰਦਿਆਂ ਅੱਜ ਤੜਕੇ ਇਲਾਕੇ ਨੂੰ ਘੇਰੇ 'ਚ ਲੈ ਲਿਆ। ਇਕ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਟਿਕਾਣੇ ਵੱਲ ਵਧਦਾ ਵੇਖ ਫਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਰ ਫ਼ੌਜ ਦੇ ਸਖਤ ਘੇਰੇ ਨੂੰ ਤੋੜਨ 'ਚ ਉਹ ਨਾਕਾਮ ਰਹੇ। ਮੁਕਾਬਲੇ ਦੌਰਾਨ ਅੱਤਵਾਦੀਆਂ ਦੀ ਗੋਲੀਬਾਰੀ 'ਚ ਫ਼ੌਜ ਦੀ 23 ਪੈਰਾ ਦਾ ਜਵਾਨ ਐਸ.ਸੀ ਵਿਜੇ ਸਮੇਤ 3 ਜਵਾਨ ਜ਼ਖ਼ਮੀ ਹੋ ਗਏ, ਉਨ੍ਹਾਂ ਨੂੰ ਤੁਰੰਤ ਸ੍ਰੀਨਗਰ ਦੇ 92 ਬੇਸ ਹਸਪਸਾਲ ਬਾਦਾਮੀ ਬਾਗ ਪਹੁੰਚਾਇਆ ਗਿਆ ਜਿਥੇ ਕਮਾਂਡੋ ਵਿਜੇ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਇਧਰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਆਧੁਨਿਕ ਹਥਿਆਰਾਂ ਨਾਲ ਜਾਰੀ ਦੁਪਾਸੜ ਮੁਕਾਬਲੇ ਨਾਲ ਇਲਾਕਾ ਗੂੰਜ਼ ਉਠਿਆ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਕਈ ਵਾਰ ਆਤਮ-ਸਮਰਪਰਣ ਕਰਨ ਲਈ ਕਿਹਾ ਪਰ ਉਨ੍ਹਾਂ ਗੋਲੀਬਾਰੀ ਜਾਰੀ ਰੱਖੀ, ਅੰਤ ਸੁਰੱਖਿਆ ਬਲਾਂ ਨੇ 3 ਘੰਟੇ ਚਲੇ ਮੁਕਾਬਲੇ ਬਾਅਦ ਮਕਾਨ ਨੂੰ ਉਡਾ ਦਿੱਤਾ। ਪੁਲਿਸ ਨੂੰ ਮਕਾਨ ਦੇ ਮਲਬੇ 'ਚੋਂ 4 ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਦੀ ਪਹਿਚਾਣ ਆਬਿਦ ਨਜ਼ੀਰ ਵਾਸੀ ਚੌਪਾਨ ਸ਼ੌਪੀਆਂ, ਬਸ਼ਾਰਤ ਨੈਂਗਰੂ ਵਾਸੀ ਚੋਟੀਗਾਮ ਸ਼ੌਪੀਆਂ, ਮਹਿਰਾਜ-ਉਦ-ਦੀਨ ਨਜ਼ਾਰ ਦਰਵਨੀ ਅਤੇ ਇਮਾਮ-ਉਲ-ਹਕ ਵਾਸੀ ਮੁਟਜਾਨ ਸ਼ੌਪੀਆਂ ਵਜੋਂ ਹੋਈ ਹੈ। ਹਿਜ਼ਬੁਲ ਮੁਜਾਹਦੀਨ ਦੇ ਇਹ ਸਭ ਅੱਤਵਾਦੀ ਇਲਾਕੇ 'ਚ ਹੋਈਆਂ ਕਈ ਵਾਰਦਾਤਾਂ ਲਈ ਪੁਲਿਸ ਨੂੰ ਲੋੜੀਂਦੇ ਸਨ। ਪੁਲਿਸ ਨੇ ਤਲਾਸ਼ੀ ਦੌਰਾਨ ਇਨ੍ਰਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਅਸਲਾ ਗੋਲਾ- ਬਾਰੂਦ ਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ।
ਅੱਤਵਾਦੀਆਂ ਦੇ ਮਾਰੇ ਜਾਣ ਦੇ ਖ਼ਬਰ ਲੱਗਣ 'ਤੇ ਨਾਦੀਗਾਮ ਦੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੇ ਇੱਕਠੇ ਹੋ ਕੇ ਮੁਕਾਬਲੇ ਵਾਲੀ ਥਾਂ ਵੱਲ ਮਾਰਚ ਕਰਦਿਆਂ ਸੁਰੱਖਿਆ ਬਲਾਂ 'ਤੇ ਭਾਰੀ ਪਥਰਾਅ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸ਼ੌਪੀਆਂ ਅਤੇ ਪੁਲਵਾਮਾ ਵਿਖੇ ਵੀ ਕਈ ਸਥਾਨਾਂ 'ਤੇ ਹੜਤਾਲ ਦੌਰਾਨ ਸੁਰੱਖਿਆ ਬਲਾਂ 'ਤੇ ਪਥਰਾਅ ਕੀਤਾ ਜਿਸ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲੇ, ਪੈਲਟ ਛਰੇ ਤੇ ਹਵਾਈ ਫਾਇਰਿੰਗ ਕੀਤੀ ਗਈ, ਇਨ੍ਹਾਂ ਝੜਪਾਂ ਦੌਰਾਨ 2 ਲੜਕੀਆਂ ਸਮੇਤ 5 ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਜਿਨ੍ਹਾਂ ਦੀ ਪਛਾਣ ਸਾਹਿਲ ਫਰੂਕ, ਮੀਨਾ ਜਾਨ ਪੁੱਤਰੀ ਮੁਹੰਮਦ ਇਹਸਾਨ ਹਤਾਸ਼ ਤੇ ਰਾਫੀਆ ਪੁੱਤਰੀ ਗੁਲਾਮ ਮੁਹੰਮਦ ਭੱਟ ਵਜੋਂ ਹੋਈ ਹੈ, ਡਾਕਟਰਾਂ ਨੇ ਇਲਾਜ਼ ਲਈ ਇਨ੍ਹਾਂ ਨੂੰ ਸ੍ਰੀਨਗਰ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ। ਇਕ ਹੋਰ ਜ਼ਖ਼ਮੀ ਜਿਸ ਦੇ ਪੈਰ 'ਚ ਗੋਲੀ ਲੱਗੀ ਹੈ, ਉਸ ਨੂੰ ਸ੍ਰੀਨਗਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਮਾਰੇ ਗਏ ਅੱਤਵਾਦੀਆਂ ਨੂੰ ਸ਼ੌਪੀਆਂ ਦੇ ਵੱਖ-ਵੱਖ ਇਲਾਕਿਆਂ 'ਚ ਹਜ਼ਾਰਾਂ ਲੋਕਾਂ ਦੀ ਮੌਜੂਦਗੀ 'ਚ ਸਥਾਨਿਕ ਕਬਰਸਤਾਨਾਂ 'ਚ ਦੇਸ਼ ਵਿਰੋਧੀ, ਆਜ਼ਾਦੀ ਤੇ ਅੱਤਵਾਦੀਆਂ ਦੇ ਹੱਕ 'ਚ ਹੋ ਰਹੀ ਨਾਅਰੇਬਾਜ਼ੀ ਦੌਰਾਨ ਸੁਪਰਦ-ਏ-ਖਾਕ ਕਰ ਦਿੱਤਾ ਗਿਆ।
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਅੱਜ ਸ਼ਾਮ ਸੀ.ਆਰ.ਪੀ.ਐਫ਼. ਦੇ ਕੈਂਪ 'ਤੇ ਇਕ ਗ੍ਰਨੇਡ ਨਾਲ ਹਮਲਾ ਕੀਤਾ ਹੈ। ਜੋ ਆਪਣਾ ਨਿਸ਼ਾਨਾ ਖੁੰਝ ਕੇ ਕੈਂਪ ਦੇ ਬਾਹਰ ਹੀ ਫੱਟ ਗਿਆ। ਇਸ ਹਮਲੇ 'ਚ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ।
ਤਹਿਰੀਕ-ਏ-ਹੁਰੀਅਤ ਦਾ ਜ਼ਿਲ੍ਹਾ ਪ੍ਰਧਾਨ ਹਮਲੇ 'ਚ ਹਲਾਕ
ਸ੍ਰੀਨਗਰ, 20 ਨਵੰਬਰ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਅਛਬਲ ਇਲਾਕੇ 'ਚ ਅੱਜ ਸਵੇਰੇ ਅਣਪਛਾਤੇ ਬੰਦੂਕਧਾਰੀਆਂ ਨੇ ਹੁਰੀਅਤ ਦੇ ਗਿਲਾਨੀ ਧੜੇ ਦੀ ਅਗਵਾਈ ਵਾਲੀ ਤਹਿਰਕ-ਏ-ਹੁਰੀਅਤ ਦੇ ਜ਼ਿਲ੍ਹਾ ਪ੍ਰਧਾਨ ਹਫੀਜ਼ ਉਲਾ ਮੀਰ ਦੀ ਉਸ ਦੇ ਘਰ ਵੜਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਪਤਨੀ ਨੂੰ ਜ਼ਖ਼ਮੀ ਕਰ ਦਿੱਤਾ। ਸੂਤਰਾਂ ਅਨੁਸਾਰ ਅੱਜ ਸਵੇਰ ਬੰਦੂਕਧਾਰੀਆਂ ਨੇ ਬਡੋਡਾ ਪਿੰਡ 'ਚ ਹਫੀਜ਼ ਦੇ ਘਰ 'ਚ ਦਾਖਲ ਹੋ ਕੇ ਅੰਨੇਵਾਹ ਗੋਲੀਆਂ ਚਲਾਈਆਂ ਅਤੇ ਹਫੀਜ਼ ਤੇ ਉਸ ਦੀ ਪਤਨੀ ਨੂੰ ਗੰਭੀਰ ਜ਼ਖ਼ਮੀ ਕਰਨ ਉਪਰੰਤ ਫ਼ਰਾਰ ਹੋ ਗਏ। ਦੋਵੇਂ ਜ਼ਖ਼ਮੀਆਂ ਨੂੰ ਸਬ
ਜ਼ਿਲ੍ਹਾ ਹਸਪਤਾਲ ਅਨੰਤਨਾਗ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਮੀਰ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਹਫੀਜ਼ ਉਲਾ ਮੀਰ 2016 'ਚ ਹਿਜ਼ਬੁਲ ਕਮਾਂਡਰ ਬੁਰਹਾਨ ਦੇ ਮਾਰੇ ਜਾਣ ਦੇ ਬਾਅਦ ਕਸ਼ਮੀਰ 'ਚ ਭੜਕੇ ਅੰਦੋਲਨ ਦੌਰਾਨ ਨਿਭਾਈ ਸਰਗਰਮ ਭੂਮਿਕਾ ਕਾਰਨ ਪੀ.ਐਸ.ਏ. ਤਹਿਤ 2 ਸਾਲ ਲਈ ਜ਼ੇਲ੍ਹ ਭੇਜ ਦਿੱਤਾ ਸੀ, ਉਹ ਪਿਛਲੇ ਮਹੀਨੇ ਹੀ ਬਾਹਰ ਆਇਆ ਸੀ। ਹੁਰੀਅਤ ਮੁਤਾਬਿਕ ਉਸ ਨੂੰ ਲਗਾਤਾਰ ਮਾਰਨ ਦੀਆਂ ਫੋਨ 'ਤੇ ਧਮਕੀਆਂ ਮਿਲ ਰਹੀਆਂ ਸਨ। ਹੁਰੀਅਤ ਦੋਵੇਂ ਧੜਿਆਂ, ਯੂਨਾਈਟਿਡ ਜੇਹਾਦ ਕੌਂਸਲ, ਜਮਾਤ-ਏ-ਇਸਲਾਮੀ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਮੀਰ ਦੇ ਕਤਲ ਦੀ ਨਿਖੇਧੀ ਕਰਦਿਆਂ ਇਸ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪੁਲਿਸ ਨੇ ਇਸ ਸੰਬਧੀ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਵੱਖਵਾਦੀ ਗਠਜੋੜ ਨੇ ਹੁਰੀਅਤ ਆਗੂ ਦੇ ਕਤਲ ਦੇ ਵਿਰੋਧ 'ਚ 22 ਨਵੰਬਰ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ।
ਪਾਕਿ ਵਲੋਂ ਪੁਣਛ ਤੇ ਰਾਜੌਰੀ 'ਚ ਗੋਲੀਬਾਰੀ, 2 ਜਵਾਨ ਜ਼ਖ਼ਮੀ
ਜੰਮੂ, 20 ਨਵੰਬਰ (ਏਜੰਸੀ)- ਜੰਮੂ-ਕਸ਼ਮੀਰ ਦੇ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ਦੇ ਕੰਟਰੋਲ ਰੇਖਾ ਨਾਲ ਲੱਗਦੇ ਇਲਾਕਿਆਂ 'ਚ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਮੋਰਟਰਾਂ ਨਾਲ ਗੋਲਾਬਾਰੀ ਤੇ ਛੋਟੇ ਹਥਿਆਰਾਂ ਨਾਲ ਕੀਤੀ ਗੋਲੀਬਾਰੀ 'ਚ 2 ਜਵਾਨ ਜ਼ਖ਼ਮੀ ਹੋ ਗਏ ਹਨ ਅਤੇ ਪ੍ਰਸ਼ਾਸਨ ਨੇ ਕੁਝ ਇਲਾਕਿਆਂ 'ਚ ਸਕੂਲ ਬੰਦ ਕਰ ਦਿੱਤੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਪੁਣਛ ਦੇ ਫਿਗਵਾਰ ਤੇ ਮਾਲਤੀ ਸੈਕਟਰਾਂ 'ਚ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਮੋਰਟਰਾਂ ਨਾਲ ਗੋਲਾਬਾਰੀ ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੇ ਜਾਣ ਨਾਲ ਸੈਨਾ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਕ ਹੋਰ ਘਟਨਾ 'ਚ ਰਾਜੌਰੀ ਦੀ ਲਾਮ ਬੈਲਟ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨ ਵਾਲੇ ਪਾਸੇ ਤੋਂ ਹੋਏ ਸਨਾਈਪਰ ਫਾਇਰ 'ਚ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ। ਪਾਕਿ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਕੰਟਰੋਲ ਰੇਖਾ ਨਾਲ ਲੱਗਦੇ ਦੇਗਵਾਰ, ਅਜੋਤੇ, ਮਾਲਤੀ ਤੇ ਕਰਮਾਰਾ ਇਲਾਕੇ ਦੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਹੈ।

ਮੁਜ਼ੱਫ਼ਰਨਗਰ ਆਸਰਾ ਘਰ ਮਾਮਲਾ

ਬਿਹਾਰ ਦੀ ਸਾਬਕਾ ਮੰਤਰੀ ਮੰਜੂ ਸ਼ਰਮਾ ਵਲੋਂ ਆਤਮ-ਸਮਰਪਣ

ਬੇਗੂਸਰਾਏ (ਬਿਹਾਰ), 20 ਨਵੰਬਰ (ਏਜੰਸੀ)-ਮੁਜ਼ੱਫਰਨਗਰ ਆਸਰਾ ਘਰ ਮਾਮਲੇ 'ਚ ਬਿਹਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ ਨੇ ਬੇਗੂਸਰਾਏ ਦੀ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੰਜੂ ਵਰਮਾ ਦੇ ਘਰ 'ਚੋਂ ਗੈਰ-ਕਾਨੂੰਨੀ ਹਥਿਆਰ ਵੀ ਮਿਲੇ ਸੀ ਜਿਸ ਦੇ ਬਾਅਦ ਤੋਂ ਉਹ ਫ਼ਰਾਰ ਚੱਲ ਰਹੀ ਸੀ। ਪੁਲਿਸ ਬੀਤੇ ਕਈ ਮਹੀਨਿਆਂ ਤੋਂ ਉਸ ਦੀ ਤਲਾਸ਼ ਕਰ ਰਹੀ ਸੀ ਪਰ ਉਨ੍ਹਾਂ ਨੂੰ ਕਾਬੂ ਕਰਨ 'ਚ ਸਫਲ ਨਹੀਂ ਹੋਈ ਅਤੇ ਹੁਣ ਮੰਜੂ ਵਰਮਾ ਨੇ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ। ਉਹ ਅਦਾਲਤ 'ਚ ਬੁਰਕਾ ਪਹਿਨ ਕੇ ਪਹੁੰਚੀ, ਜਿਸ ਨੂੰ ਅਦਾਲਤ ਨੇ ਇਕ ਦਸੰਬਰ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰਭਾਤ ਤ੍ਰਿਵੇਦੀ ਨੇ ਮੰਜੂ ਵਰਮਾ ਦੀ ਮੈਡੀਕਲ ਜਾਂਚ ਤੋਂ ਬਾਅਦ ਇਹ ਹੁਕਮ ਸੁਣਾਏ ਜੋ ਅਦਾਲਤ ਪਹੁੰਚਦੇ ਹੋਏ ਕਈ ਵਾਰ ਬੇਹੋਸ਼ ਹੋਈ। 3 ਮਹੀਨੇ ਤੋਂ ਫ਼ਰਾਰ ਮੰਜੂ ਵਰਮਾ ਦੀ ਸੰਪਤੀ ਨੂੰ ਅਦਾਲਤ ਜ਼ਬਤ ਕਰਨ ਦੇ ਹੁਕਮ ਦਿੱਤੇ ਸਨ, ਜਿਸ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ। ਜ਼ਿਕਰਯੋਗ ਹੈ ਕਿ ਸਰੀਰਕ ਸ਼ੋਸ਼ਣ ਮਾਮਲੇ ਦੇ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਤੇ ਮੰਜੂ ਵਰਮਾ ਦੇ ਪਤੀ ਵਿਚਾਲੇ ਚੰਗੇ ਸਬੰਧ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮੰਜੂ ਵਰਮਾ ਨੂੰ ਸਮਾਜ ਭਲਾਈ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।

ਨਨਕਾਣਾ ਸਾਹਿਬ 'ਚ ਨਗਰ ਕੀਰਤਨ ਦੌਰਾਨ ਡੇਢ ਕਿੱਲੋਮੀਟਰ ਲੰਬੇ ਰਸਤੇ 'ਤੇ ਵਿਛਾਇਆ ਜਾਵੇਗਾ ਲਾਲ ਗਲੀਚਾ

ਮੁਸਲਿਮ ਸ਼ਰਧਾਲੂ ਸੱਯਦ ਜ਼ਮੀਲ ਅੱਬਾਸ ਸ਼ਾਹ ਪਿਛਲੇ ਦੋ ਸਾਲ ਤੋਂ ਕਰ ਰਿਹੈ ਸੇਵਾ

ਸੁਰਿੰਦਰ ਕੋਛੜ ਅੰਮ੍ਰਿਤਸਰ, 20 ਨਵੰਬਰ-ਸ੍ਰੀ ਨਨਕਾਣਾ ਸਾਹਿਬ 'ਚ 23 ਨਵੰਬਰ ਨੂੰ ਮਨਾਏ ਜਾ ਰਹੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ 'ਚ ਪਾਕਿਸਤਾਨ ਦੇ ਮੁਸਲਿਮ ਸ਼ਰਧਾਲੂ ਸੱਯਦ ਜ਼ਮੀਲ ਅੱਬਾਸ ਸ਼ਾਹ ਵਲੋਂ ਲਗਪਗ ਡੇਢ ਕਿੱਲੋਮੀਟਰ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਸੋਨੀ ਤੋਂ ਵਾਤਾਵਰਨ ਦਾ ਵਿਭਾਗ ਲੈ ਕੇ ਆਪਣੇ ਕੋਲ ਰੱਖਿਆ

ਫੂਡ ਪ੍ਰੋਸੈਸਿੰਗ ਦਾ ਵਿਭਾਗ ਦਿੱਤਾ

ਚੰਡੀਗੜ੍ਹ, 20 ਨਵੰਬਰ (ਬਿਊਰੋ ਚੀਫ਼)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ-ਮੰਡਲ ਦੇ ਇਕ ਮੰਤਰੀ ਓ.ਪੀ. ਸੋਨੀ ਦੇ ਕੰਮ-ਕਾਜ 'ਚ ਕੁਝ ਫੇਰ ਬਦਲ ਕਰਦਿਆਂ ਉਨ੍ਹਾਂ ਤੋਂ ਵਾਤਾਵਰਨ ਦਾ ਵਿਭਾਗ ਵਾਪਸ ਲੈ ਕੇ ਆਪਣੇ ਕੋਲ ਰੱਖ ਲਿਆ ਹੈ। ਰਾਜ ਸਰਕਾਰ ...

ਪੂਰੀ ਖ਼ਬਰ »

ਦੋ ਦੋਸ਼ੀਆਂ ਨੂੰ ਸਜ਼ਾ ਹੋਣ ਬਾਅਦ ਹੁਣ ਸੱਜਣ ਕੁਮਾਰ ਤੇ ਟਾਈਟਲਰ ਦੀਆਂ ਉਡਣਗੀਆਂ ਨੀਂਦਾਂ!

ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਦਿੱਲੀ ਦੇ ਤਿਲਕ ਨਗਰ ਦੀ ਵਿਧਵਾ ਕਾਲੋਨੀ ਦੇ 1984 ਦੇ ਸਿੱਖ-ਵਿਰੋਧੀ ਦੰਗਿਆਂ ਦੇ 34 ਸਾਲ ਤੋਂ ਇਨਸਾਫ ਦੀ ਉਡੀਕ ਕਰ ਰਹੇ ਪੀੜਤਾਂ ਨੂੰ ਅੱਜ ਦਾ ਫ਼ੈਸਲਾ ਆਉਣ ਬਾਅਦ ਜਿਥੇ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ, ਉਥੇ ਇਸ ਮਾਮਲੇ 'ਚ ਇਲਜ਼ਾਮਾਂ ਦਾ ...

ਪੂਰੀ ਖ਼ਬਰ »

ਅਮਿਤਾਭ ਬੱਚਨ ਨੇ ਯੂ.ਪੀ. ਦੇ 1398 ਕਿਸਾਨਾਂ ਦਾ ਕਰਜ਼ਾ ਚੁਕਾਇਆ

ਮੁੰਬਈ, 20 ਨਵੰਬਰ (ਏਜੰਸੀ)- ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ (76) ਦਾ ਕਹਿਣਾ ਹੈ ਕਿ ਉਨ੍ਹਾਂ ਯੂ.ਪੀ. ਦੇ 1398 ਕਿਸਾਨਾਂ ਦੇ ਬੈਂਕ ਕਰਜ਼ੇ ਦੀ ਅਦਾਇਗੀ ਕਰ ਦਿੱਤੀ ਹੈ। ਇਸ ਦਾ ਖੁਲਾਸਾ ਉਨ੍ਹਾਂ ਬੀਤੀ ਦੇਰ ਰਾਤ ਆਪਣੇ ਬਲਾਗ 'ਚ ਕਰਦਿਆਂ ਦੱਸਿਆ ਕਿ ਉਨ੍ਹਾਂ ਨਿੱਜੀ ਤੌਰ ...

ਪੂਰੀ ਖ਼ਬਰ »

ਅਫ਼ਗਾਨਿਤਾਨ 'ਚ ਆਤਮਘਾਤੀ ਹਮਲਾ-50 ਮੌਤਾਂ

ਕਾਬਲ, 20 ਨਵੰਬਰ (ਏਜੰਸੀ)-ਕਾਬਲ 'ਚ ਅੱਜ ਇਕ ਧਾਰਮਿਕ ਇਕੱਠ ਮੌਕੇ ਹੋਏ ਆਤਮਘਾਤੀ ਹਮਲੇ 'ਚ ਘੱਟੋ ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 83 ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ 'ਚੋਂ 20 ਦੀ ਹਾਲਤ ਗੰਭੀਰ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਪੈਗੰਬਰ ਮੁਹੰਮਦ ਸਾਹਿਬ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX