ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  23 minutes ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  about 1 hour ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 2 hours ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  about 3 hours ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  43 minutes ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  about 3 hours ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  about 3 hours ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  about 4 hours ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਬਿਜਲੀ ਦੀਆਂ ਤਾਰਾਂ 'ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਕਣਕ ਨੂੰ ਲੱਗੀ ਅੱਗ
. . .  about 4 hours ago
ਮਮਦੋਟ, 25 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਮਦੋਟ ਬਲਾਕ ਦੇ ਪਿੰਡ ਸਦਰਦੀਨ ਵਾਲਾ ਵਿਖੇ ਬਿਜਲੀ ਦੀਆਂ ਤਾਰਾਂ ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਇਕ ਕਿਸਾਨ ਦੀ ਤਿੰਨ ਏਕੜ ਕਣਕ ਸੜ ਜਾਣ ਦੀ ਮੰਦਭਾਗੀ ਖ਼ਬਰ ਮਿਲੀ ਹੈ। ਇਕੱਤਰ ਜਾਣਕਾਰੀ ਅਨੁਸਾਰ ....
ਪੀ.ਡੀ.ਏ ਅਤੇ ਸੀ.ਪੀ.ਆਈ ਦੀ ਸਾਂਝੀ ਉਮੀਦਵਾਰ ਦਵਿੰਦਰ ਕੌਰ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 4 hours ago
ਅੰਮ੍ਰਿਤਸਰ, 25 ਅਪ੍ਰੈਲ- ਲੋਕ ਸਭਾ ਚੋਣਾਂ 'ਚ ਅੰਮ੍ਰਿਤਸਰ ਤੋਂ ਪੰਜਾਬ ਡੈਮੋਕਰੈਟਿਕ ਪਾਰਟੀ(ਪੀ.ਡੀ.ਏ) ਅਤੇ ਸੀ.ਪੀ.ਆਈ. ਦੀ ਸਾਂਝੀ ਸੀਟ ਤੋਂ ਉਮੀਦਵਾਰ ਦਵਿੰਦਰ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸ ਮੌਕੇ ਸੁਖਪਾਲ ਖਹਿਰਾ ਸਮੇਤ ਹੋਰ ਆਗੂ ਮੌਜੂਦ ....
ਵਾਰਾਨਸੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਰੋਡ ਸ਼ੋਅ ਸ਼ੁਰੂ
. . .  about 4 hours ago
ਲਖਨਊ, 25 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕਰ ਰਹੇ ਹਨ। ਇਸ ਮੌਕੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਰੋਡ ਸ਼ੋਅ ਤੋਂ ਬਾਅਦ ਮੋਦੀ ਗੰਗਾ ਆਰਤੀ 'ਚ ਸ਼ਾਮਲ.....
ਪਾਦਰੀ ਐਂਥਨੀ ਦੇ ਪੈਸੇ ਗੁੰਮ ਹੋਣ ਦੇ ਮਾਮਲੇ 'ਚ ਅਦਾਲਤ ਨੇ ਥਾਣੇਦਾਰ ਨੂੰ ਰਿਮਾਂਡ 'ਤੇ ਭੇਜਿਆ
. . .  about 4 hours ago
ਐੱਸ.ਏ.ਐੱਸ. ਨਗਰ, 25 ਅਪ੍ਰੈਲ (ਜਸਬੀਰ ਸਿੰਘ ਜੱਸੀ)- ਪਾਦਰੀ ਐਂਥਨੀ ਦੇ 6 ਕਰੋੜ 65 ਲੱਖ ਰੁਪਏ ਗੁੰਮ ਹੋਣ ਦੇ ਮਾਮਲੇ 'ਚ ਥਾਣਾ ਸਟੇਟ ਕ੍ਰਾਈਮ ਸੈਲ ਵੱਲੋਂ ਗ੍ਰਿਫ਼ਤਾਰ ਥਾਣੇਦਾਰ ਦਿਲਬਾਗ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ
ਆਂਗਣਵਾੜੀ ਮੁਲਾਜ਼ਮ ਯੂਨੀਅਨ 1 ਮਈ ਨੂੰ ਆਰੰਭ ਕਰੇਗੀ ਤਿੱਖਾ ਸੰਘਰਸ਼ - ਗੁਰਮੀਤ ਕੌਰ
. . .  about 5 hours ago
ਜੈਤੋ, 25 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਕੋਟਕਪੂਰਾ-02 ਦੀ ਪ੍ਰਧਾਨ ਗੁਰਮੀਤ ਕੌਰ ਦਬੜੀਖਾਨਾ ਨੇ ਦੱਸਿਆ ਹੈ ਕਿ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ....
19 ਮਈ ਤੋਂ ਪਹਿਲਾਂ ਰਿਲੀਜ਼ ਨਹੀਂ ਹੋਣੀ ਚਾਹੀਦੀ ਫ਼ਿਲਮ 'ਪੀ.ਐਮ. ਨਰਿੰਦਰ ਮੋਦੀ' - ਚੋਣ ਕਮਿਸ਼ਨ
. . .  about 5 hours ago
ਨਵੀਂ ਦਿੱਲੀ, 25 ਅਪ੍ਰੈਲ- ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ 'ਪੀ.ਐਮ. ਨਰਿੰਦਰ ਮੋਦੀ' ਨੂੰ 19 ਮਈ ਤੋਂ ਪਹਿਲਾਂ ਰਿਲੀਜ਼ ਨਹੀਂ ਕੀਤਾ ਜਾਣਾ ....
ਡੀ.ਸੀ. ਵੱਲੋਂ ਔਜਲਾ ਦੇ ਹੱਕ 'ਚ ਵਿਸ਼ਾਲ ਰੈਲੀਆਂ
. . .  about 5 hours ago
ਮੁਕੇਰੀਆਂ : ਅੱਗ ਲੱਗਣ ਕਾਰਨ ਪੰਜ ਏਕੜ ਕਣਕ ਸੜ ਕੇ ਹੋਈ ਸੁਆਹ
. . .  about 5 hours ago
ਮੁੱਖ ਮੰਤਰੀ ਦੀ ਫੇਰੀ ਨੂੰ ਲੈ ਕੇ ਸ਼ਹਿਰ 'ਚ ਆਵਾਜਾਈ ਹੋਈ ਪ੍ਰਭਾਵਿਤ
. . .  about 5 hours ago
ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  about 6 hours ago
ਕੈਪਟਨ ਦੀ ਚੋਣ ਕਮਿਸ਼ਨ ਨੂੰ ਕਰਾਂਗਾ ਸ਼ਿਕਾਇਤ : ਡਾ ਗਾਂਧੀ
. . .  about 6 hours ago
ਤਲਵੰਡੀ ਸਾਬੋ : ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਦੀ ਧੱਕੇਸ਼ਾਹੀ ਵਿਰੁੱਧ ਸੜਕ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  about 6 hours ago
ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਭਾਰਤੀ ਨੌਜਵਾਨ ਬੀ.ਐੱਸ.ਐਫ. ਵੱਲੋਂ ਕਾਬੂ
. . .  about 6 hours ago
ਚੋਣ ਰੈਲੀ ਦੌਰਾਨ ਘੁਬਾਇਆ ਨੇ ਸੁਖਬੀਰ ਬਾਦਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  about 6 hours ago
ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 7 hours ago
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਬਹਿਰਾਮ-ਮਾਹਿਲਪੁਰ ਰੋਡ ਕੀਤਾ ਜਾਮ
. . .  about 7 hours ago
'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  about 7 hours ago
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  about 7 hours ago
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  about 7 hours ago
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 8 hours ago
ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਸਾਈਕਲ 'ਤੇ ਆਏ ਮਾਸਟਰ ਬਲਦੇਵ ਸਿੰਘ
. . .  about 8 hours ago
ਡਾ.ਧਰਮਵੀਰ ਗਾਂਧੀ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 8 hours ago
ਸਟੈਟਿਕ ਸਰਵੀਲਾਂਸ ਟੀਮ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਮੇਤ ਕੀਤਾ ਕਾਬੂ
. . .  about 8 hours ago
ਵਾਰਾਨਸੀ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਕਾਂਗਰਸ ਦੇ ਅਜੈ ਰਾਏ ਲੜਨਗੇ ਚੋਣ
. . .  about 8 hours ago
'ਆਪ' ਉਮੀਦਵਾਰ ਨੀਨਾ ਮਿੱਤਲ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 9 hours ago
ਆੜ੍ਹਤੀਆਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ 'ਤੇ ਧਰਨਾ
. . .  about 9 hours ago
ਸੁਖਪਾਲ ਸਿੰਘ ਖਹਿਰਾ ਵੱਲੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ
. . .  about 9 hours ago
'ਆਪ' ਦੇ ਉਮੀਦਵਾਰ ਜਸਟਿਸ ਜੋਰਾ ਸਿੰਘ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 10 hours ago
ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਪਹਿਲਾਂ ਕਿਰਨ ਖੇਰ ਨੇ ਕੀਤਾ ਰੋਡ ਸ਼ੋਅ
. . .  about 10 hours ago
ਲੰਗਾਹ ਦੀ ਮੀਟਿੰਗ ਨੂੰ ਲੈ ਕੇ ਕਲਾਨੌਰ ਪੁਲਿਸ ਛਾਉਣੀ 'ਚ ਤਬਦੀਲ
. . .  about 10 hours ago
ਸਿਹਤ ਵਿਭਾਗ ਨੇ ਮਲੇਰੀਆ ਬੁਖ਼ਾਰ ਖ਼ਿਲਾਫ਼ ਕੱਢੀ ਜਾਗਰੂਕ ਰੈਲੀ
. . .  about 10 hours ago
ਸੁਖਪਾਲ ਸਿੰਘ ਖਹਿਰਾ ਐਮ.ਐਲ.ਏ. ਦੇ ਅਹੁਦੇ ਤੋਂ ਜਲਦ ਦੇਣਗੇ ਅਸਤੀਫ਼ਾ
. . .  about 10 hours ago
ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਜਹਾਜ਼ 'ਚ ਲੱਗੀ ਅੱਗ
. . .  about 10 hours ago
ਸ੍ਰੀਲੰਕਾ 'ਚ ਨਹੀਂ ਰੁਕ ਰਿਹਾ ਧਮਾਕਿਆਂ ਦਾ ਸਿਲਸਿਲਾ, ਹੁਣ ਪੁਗੋਡਾ ਟਾਊਨ ਦੇ ਨੇੜੇ ਹੋਇਆ ਧਮਾਕਾ
. . .  about 11 hours ago
ਨਾਬਾਲਗ ਲੜਕੀ ਨੂੰ ਸਾੜ ਕੇ ਮਾਰਨ 'ਤੇ ਮਾਹੌਲ ਤਣਾਅਪੂਰਨ, ਸਕੂਲ ਬੰਦ
. . .  about 11 hours ago
ਪੁਤਿਨ ਤੇ ਕਿਮ ਜੋਂਗ ਉਨ ਵਿਚਕਾਰ ਪਹਿਲੀ ਸਿਖਰ ਵਾਰਤਾ ਅੱਜ
. . .  about 12 hours ago
ਕਬਰ ਲਈ ਜ਼ਮੀਨ ਚਾਹੀਦੀ ਹੈ ਤਾਂ ਭਾਰਤ ਮਾਤਾ ਕੀ ਜੈ ਕਹਿਣਾ ਹੋਵੇਗਾ - ਭਾਜਪਾ ਲੀਡਰ ਗਿਰੀਰਾਜ
. . .  about 13 hours ago
ਅਨੰਤਨਾਗ 'ਚ ਦੋ ਅੱਤਵਾਦੀ ਢੇਰ
. . .  about 13 hours ago
ਵਾਰਾਨਸੀ 'ਚ ਮੋਦੀ ਦਾ ਅੱਜ ਹੋਵੇਗਾ ਸ਼ਕਤੀ ਪ੍ਰਦਰਸ਼ਨ, ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ
. . .  about 13 hours ago
ਅੱਜ ਦਾ ਵਿਚਾਰ
. . .  about 14 hours ago
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਵੈਸਾਖ ਸੰਮਤ 551
ਿਵਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ

ਪਹਿਲਾ ਸਫ਼ਾ

ਵਿਰੋਧੀ ਧਿਰ ਦੇ ਕਈ ਨੇਤਾ ਮੇਰੇ ਦੋਸਤ ਹਨ-ਮੋਦੀ

ਮਮਤਾ ਭੇਜਦੀ ਹੈ ਕੁੜਤੇ ਤੇ ਬੰਗਾਲੀ ਮਠਿਆਈ
ਨਵੀਂ ਦਿੱਲੀ, 24 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਦਾਕਾਰ ਅਕਸ਼ੈ ਕੁਮਾਰ ਨੂੰ ਦਿੱਤੇ ਨਿੱਜੀ ਇੰਟਰਵਿਊ 'ਚ ਕਈ ਦਿਲਚਸਪ ਸਵਾਲਾਂ ਦੇ ਜਵਾਬ ਦਿੱਤੇ | 'ਅਕਸਰ ਵਿਰੋਧੀ ਧਿਰਾਂ ਨਾਲ ਜ਼ੁਬਾਨੀ ਜੰਗ 'ਚ ਉਲਝਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਖ਼ਰਾਬ ਸਬੰਧ ਨਹੀਂ ਹਨ | ਸਗੋਂ ਸਾਲ 'ਚ ਇਕ-ਦੋ ਵਾਰ ਉਹ ਉਨ੍ਹਾਂ ਨਾਲ ਇਕੱਠੇ ਖਾਣਾ ਵੀ ਖਾਂਦੇ ਹਨ |' ਇਹ ਖੁਲਾਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਦਾਕਾਰ ਅਕਸ਼ੈ ਕੁਮਾਰ ਨੂੰ ਦਿੱਤੇ 'ਗੈਰ ਸਿਆਸੀ' ਇੰਟਰਵਿਊ 'ਚ ਕੀਤਾ | ਵਿਰੋਧੀ ਧਿਰਾਂ ਦੇ ਆਗੂਆਂ ਨਾਲ ਆਪਣੇ ਸਬੰਧਾਂ 'ਤੇ ਚਰਚਾ ਕਰਦਿਆਂ ਮੋਦੀ ਨੇ ਦਿਲਚਸਪ ਰਾਜ ਖੋਲ੍ਹਦਿਆਂ ਕਿਹਾ ਕਿ ਮਮਤਾ ਦੀਦੀ (ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ) ਉਨ੍ਹਾਂ ਨੂੰ ਖੁਦ ਪਸੰਦ ਕਰਕੇ ਕੁੜਤੇ ਅਤੇ ਬੰਗਾਲੀ ਮਠਿਆਈ ਭੇਜਦੇ ਹਨ | ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ 'ਚ ਸਿਆਸੀ ਜ਼ਮੀਨ ਤਿਆਰ ਕਰ ਰਹੀ ਭਾਜਪਾ ਵਲੋਂ ਪ੍ਰਧਾਨ ਮੰਤਰੀ ਦੀਆਂ ਕਈ ਸਿਆਸੀ ਰੈਲੀਆਂ ਕਰਵਾਈਆਂ ਗਈਆਂ | ਇਨ੍ਹਾਂ ਰੈਲੀਆਂ 'ਚ ਮੋਦੀ ਦਾ ਮੁੱਖ ਨਿਸ਼ਾਨਾ 'ਮਮਤਾ ਦੀਦੀ' ਹੀ ਹੁੰਦੀ ਸੀ |
ਛੋਟੇ ਹੁੰਦੇ ਸਭ ਕੁਝ ਛੱਡ ਦਿੱਤਾ
ਅੰਬਾਂ ਦੇ ਸ਼ੌਕੀਨ ਪ੍ਰਧਾਨ ਮੰਤਰੀ ਨੇ ਆਪਣੇ ਬਚਪਨ ਦੇ ਕਈ ਕਿੱਸੇ ਵੀ ਸਾਂਝੇ ਕੀਤੇ | ਪ੍ਰਧਾਨ ਮੰਤਰੀ ਨੇ ਆਪਣੀ ਮਾਂ ਦੇ ਨਾਲ ਰਹਿਣ ਦੇ ਸਵਾਲ 'ਤੇ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣ ਕੇ ਘਰੋਂ ਨਿਕਲਦੇ ਤਾਂ ਸੁਭਾਵਿਕ ਹੈ ਕਿ ਮਨ ਨਾਲ ਰਹਿਣ ਨੂੰ ਹੀ ਕਰਦਾ ਪਰ ਛੋਟੀ ਉਮਰ 'ਚ ਹੀ ਸਭ ਕੁਝ ਛੱਡ ਦੇਣ ਕਾਰਨ ਮੋਹ ਮਾਇਆ ਨਹੀਂ ਰਹੀ |
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਉਹ ਕਦੇ ਮਾਂ ਨੂੰ ਬੁਲਾ ਵੀ ਲੈਂਦੇ ਹਨ ਤਾਂ ਉਨ੍ਹਾਂ (ਮਾਂ) ਦਾ ਕਹਿਣਾ ਹੁੰਦਾ ਹੈ ਕਿ ਉਨ੍ਹਾਂ ਕਾਰਨ ਉਹ ਸਮਾਂ ਖ਼ਰਾਬ ਨਾ ਕਰਨ |
ਫ਼ੌਜ ਲਈ ਸਨਮਾਨ
ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਬਚਪਨ 'ਚ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ, ਉਹ ਲਾਇਬ੍ਰੇਰੀ 'ਚ ਜਾ ਕੇ ਪੜ੍ਹਦੇ ਸਨ | ਪ੍ਰਧਾਨ ਮੰਤਰੀ ਨੇ ਫੌਜ ਪ੍ਰਤੀ ਸਨਮਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੀਨ ਦੀ ਮੰਗ 'ਚ ਫੌਜੀਆਂ ਦਾ ਸਤਿਕਾਰ ਵੇਖ ਕੇ ਉਨ੍ਹਾਂ ਦਾ ਮਨ ਫੌਜ 'ਚ ਜਾਣ ਦਾ ਹੋਇਆ, ਨਾਲ ਹੀ ਬਚਪਨ ਤੋਂ ਹੀ ਆਪਣੀ ਘੁੰਮਣ ਦੀ ਆਦਤ ਬਾਰੇ ਬੋਲਦਿਆਂ ਰਾਮਾਕ੍ਰਿਸ਼ਨ ਮਿਸ਼ਨ ਨਾਲ ਜੁੜਨ ਅਤੇ ਹਿਮਾਲਿਆ 'ਚ ਭਟਕਣ ਦੇ ਵੀ ਕਿੱਸੇ ਸੁਣਾਏ |
ਪ੍ਰਧਾਨ ਮੰਤਰੀ ਬਣਨ ਬਾਰੇ ਨਹੀਂ ਸੀ ਸੋਚਿਆ
ਮੋਦੀ ਨੇ ਆਪਣੇ ਸਿਆਸੀ ਸਫ਼ਰ ਬਾਰੇ ਬੋਲਦਿਆਂ ਪਰਿਵਾਰਕ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਕੋਈ ਚੰਗੀ ਨੌਕਰੀ ਹੀ ਲੱਗ ਜਾਂਦੀ ਤਾਂ ਮਾਂ ਗੁਆਂਢੀਆਂ ਨੂੰ ਗੁੜ ਵੰਡਦੀ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਨਹੀਂ ਦੇਖਿਆ ਸੀ | ਉਨ੍ਹਾਂ ਕਿਹਾ ਕਿ ਉਹ ਕਦੇ-ਕਦੇ ਹੈਰਾਨ ਹੁੰਦੇ ਹਨ ਕਿ ਦੇਸ਼ ਨੇ ਉਨ੍ਹਾਂ ਨੂੰ ਏਨਾ ਪਿਆਰ ਕਿਵੇਂ ਦਿੱਤਾ?
ਗੁੱਸਾ ਬਾਹਰ ਕੱਢਣ ਦੀ ਕਦੇ ਜ਼ਰੂਰਤ ਨਹੀਂ ਸਮਝੀ
ਮਨੁੱਖੀ ਸੁਭਾਅ 'ਚ ਰਾਜ਼ੀ ਅਤੇ ਨਰਾਜ਼ਗੀ ਨੂੰ ਫ਼ਿਤਰਤ ਦਾ ਇਕ ਹਿੱਸਾ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਖ਼ਤ ਅਤੇ ਅਨੁਸ਼ਾਸਿਤ ਹਨ, ਪਰ ਉਹ ਕਿਸੇ ਨੂੰ ਹੇਠਾਂ ਵਿਖਾ ਕੇ ਕੰਮ ਨਹੀਂ ਕਰਦੇ | ਗੁੱਸੇ ਦੇ ਪ੍ਰਗਟਾਵੇ ਲਈ ਪ੍ਰਧਾਨ ਮੰਤਰੀ ਕਾਗਜ਼ ਅਤੇ ਪੈੱਨ ਦਾ ਹੀ ਇਸਤੇਮਾਲ ਕਰਦੇ ਹਨ | ਉਨ੍ਹਾਂ ਕਿਹਾ ਕਿ ਉਹ ਕਿਸੇ 'ਤੇ ਗੁੱਸਾ ਕੱਢਣ ਦੀ ਥਾਂ 'ਤੇ ਇਕੱਲੇ ਕਾਗਜ਼ ਲੈ ਕੇ ਬੈਠਦੇ ਹਨ ਅਤੇ ਪੂਰੇ ਹਾਲਾਤ ਨੂੰ ਕਾਗਜ਼ 'ਤੇ ਲਿਖ ਲੈਂਦੇ ਹਨ ਅਤੇ ਫਿਰ ਉਸ ਨੂੰ ਪਾੜ ਦਿੰਦੇ ਹਨ | ਹਾਲਾਂਕਿ ਇਸ ਤਰ੍ਹਾਂ ਵੀ ਮਨ ਸ਼ਾਂਤ ਨਾ ਹੋਣ 'ਤੇ ਉਹ ਇਸੇ ਅਮਲ ਨੂੰ ਮੁੜ ਦੁਹਰਾਉਂਦੇ ਹਨ |
ਟਵਿੰਕਲ ਮੇਰੇ 'ਤੇ ਗੁੱਸਾ ਕੱਢਦੀ ਹੈ
ਇੰਟਰਵਿਊ ਦੌਰਾਨ ਹਲਕੇ ਅੰਦਾਜ਼ 'ਚ ਪ੍ਰਧਾਨ ਮੰਤਰੀ ਨੇ ਅਕਸ਼ੈ ਕੁਮਾਰ ਨੂੰ ਵੀ ਘੇਰਨ ਤੋਂ ਗੁਰੇਜ਼ ਨਹੀਂ ਕੀਤਾ | ਅਕਸ਼ੈ ਕੁਮਾਰ ਵਲੋਂ ਸੋਸ਼ਲ ਮੀਡੀਆ 'ਤੇ ਸਮਾਂ ਗੁਜ਼ਾਰਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੋਦੀ ਨੇ ਕਿਹਾ ਕਿ ਉਹ ਉਸ (ਅਕਸ਼ੈ ਕੁਮਾਰ) ਦਾ ਟਵਿੱਟਰ ਵੀ ਵੇਖਦੇ ਹਨ ਅਤੇ ਟਵਿੰਕਲ (ਅਕਸ਼ੈ ਦੀ ਪਤਨੀ) ਦਾ ਵੀ | ਉਨ੍ਹਾਂ ਹੱਸਦਿਆਂ ਕਿਹਾ ਕਿ ਕਦੇ-ਕਦੇ ਲਗਦਾ ਹੈ ਕਿ ਉਹ ਮੇਰੇ 'ਤੇ ਆਪਣਾ ਗੁੱਸਾ ਕੱਢਦੀ ਹੈ | ਫਿਰ ਨਾਲ ਹੀ ਕਿਹਾ ਕਿ ਉਸ ਦਾ ਸਾਰਾ ਗੁੱਸਾ ਉਨ੍ਹਾਂ 'ਤੇ ਨਿਕਲ ਜਾਣ ਕਾਰਨ ਅਕਸ਼ੈ ਦੇ ਪਰਿਵਾਰਕ ਜੀਵਨ 'ਚ ਕਾਫ਼ੀ ਸ਼ਾਂਤੀ ਹੋਵੇਗੀ | ਜ਼ਿਕਰਯੋਗ ਹੈ ਕਿ ਟਵਿੰਕਲ ਖੰਨਾ ਟਵਿੱਟਰ 'ਤੇ ਕਾਫ਼ੀ ਸਰਗਰਮ ਹੈ ਅਤੇ ਉਹ ਹਰ ਮੁੱਦੇ 'ਤੇ ਆਪਣੀ ਬੇਬਾਕ ਰਾਏ ਰੱਖਦੀ ਹੈ | ਪ੍ਰਧਾਨ ਮੰਤਰੀ ਦੀ ਇਸ ਟਿੱਪਣੀ 'ਤੇ ਵੀ ਫੌਰਨ ਪ੍ਰਤੀਕਰਮ ਕਰਦਿਆਂ ਟਵਿੰਕਲ ਨੇ ਕਿਹਾ ਕਿ ਇਸ ਦਾ ਹਾਂ-ਪੱਖੀ ਪਹਿਲੂ ਇਹ ਹੈ ਕਿ ਪ੍ਰਧਾਨ ਮੰਤਰੀ ਨਾ ਸਿਫਰ ਉਸ ਦੇ ਵਜੂਦ ਤੋਂ ਵਾਕਿਫ਼ ਹਨ, ਸਗੋਂ ਉਸ ਦੇ ਵਿਚਾਰਾਂ ਨੂੰ ਪੜ੍ਹਦੇ ਵੀ ਹਨ |
ਸਾਢੇ ਤਿੰਨ ਘੰਟੇ ਦੀ ਨੀਂਦ ਹੀ ਕਾਫ਼ੀ
ਪ੍ਰਧਾਨ ਮੰਤਰੀ ਨੇ ਆਪਣੇ ਸਾਢੇ ਤਿੰਨ ਘੰਟੇ ਦੀ ਨੀਂਦ ਨੂੰ ਕਾਫ਼ੀ ਦੱਸਦਿਆਂ ਕਿਹਾ ਕਿ ਘੱਟ ਸਮੇਂ 'ਚ ਵੀ ਉਨ੍ਹਾਂ ਦੀ ਨੀਂਦ ਪੂਰੀ ਹੋ ਜਾਂਦੀ ਹੈ | ਪ੍ਰਧਾਨ ਮੰਤਰੀ ਨੇ ਆਪਣੇ ਲੰਮੇ ਸਮੇਂ ਦੇ ਗੁਜਰਾਤ ਦੇ ਮੁੱਖ ਮੰਤਰੀ ਦੇ ਕਾਰਜਕਾਲ ਨੂੰ ਆਪਣਾ ਸਭ ਤੋਂ ਵਧੀਆ ਕੰਮ ਦਾ ਤਜਰਬਾ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਹੋਣ ਦਾ ਤਜਰਬਾ ਅੱਜ ਦੇਸ਼ ਦੇ ਕੰਮ ਆ ਰਿਹਾ ਹੈ |
ਅਸਫਲ ਸਿਆਸਤਦਾਨ ਬਾਲੀਵੁੱਡ 'ਚ ਬਦਲਵਾਂ ਰੁਜ਼ਗਾਰ ਲੱਭ ਰਿਹੈ-ਕਾਂਗਰਸ
ਨਵੀਂ ਦਿੱਲੀ-ਆਦਾਕਾਰ ਅਕਸ਼ੈ ਕੁਮਾਰ ਨੂੰ ਦਿੱਤੀ ਇੰਟਰਵਿਊ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਨਜ਼ ਕਰਦਿਆਂ ਕਾਂਗਰਸ ਨੇ ਕਿਹਾ ਕਿ ਇਹ ਇਕ ਅਸਫਲ ਸਿਆਸਤਦਾਨ ਲਗਦਾ ਹੈ, ਜਿਸ ਨੂੰ 23 ਮਈ ਨੂੰ ਲੋਕਾਂ ਵਲੋਂ ਰੱਦ ਕਰ ਦਿੱਤਾ ਜਾਵੇਗਾ ਉਹ ਬਾਲੀਵੁੱਡ 'ਚ ਵਿਕਲਪਿਕ ਰੁਜ਼ਗਾਰ ਦੀ ਭਾਲ ਕਰ ਰਿਹਾ ਹੈ | ਇੰਟਰਵਿਊ 'ਤੇ ਪ੍ਰਤੀਕਿਰਿਆ ਕਰਦਿਆਂ ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਅਕਸ਼ੈ ਕੁਮਾਰ ਮਹਾਨ ਅਦਾਕਾਰ ਹੈ ਅਤੇ ਅਸੀਂ ਉਸ ਨੂੰ ਪਸੰਦ ਕਰਦੇ ਹਾਂ | ਉਹ ਬਹੁਤ ਸਫਲ ਅਦਾਕਾਰ ਹਨ | ਇਕ ਅਸਫਲ ਸਿਆਸਤਦਾਨ, ਜਿਸ ਨੇ ਭਾਰਤ ਦੀ ਅਰਥ ਵਿਵਸਥਾ ਦਾ ਨਾਸ਼ ਕਰ ਦਿੱਤਾ, ਜਿਸ ਨੇ ਭਾਰਤ ਦੇ ਰੁਜ਼ਗਾਰ ਦਾ ਨਾਸ਼ ਕਰ ਦਿੱਤਾ, ਜਿਸ ਨੇ ਭਾਰਤ ਦੇ ਕਿਸਾਨਾਂ ਦਾ ਜੀਵਨ ਨਰਕ ਬਣਾ ਦਿੱਤਾ, ਹੁਣ ਅਕਸ਼ੈ ਕੁਮਾਰ ਨਾਲੋਂ ਵਧੀਆ ਅਦਾਕਾਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ |

ਕੰਟਰੋਲ ਰੇਖਾ 'ਤੇ ਵਪਾਰ 'ਚ ਸ਼ਾਮਿਲ ਹਨ 10 ਪਾਕਿ ਆਧਾਰਿਤ ਕਸ਼ਮੀਰੀ ਅੱਤਵਾਦੀ

ਐਨ.ਆਈ.ਏ. ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ, 24 ਅਪ੍ਰੈਲ (ਏਜੰਸੀਆਂ)-ਸੁਰੱਖਿਆ ਏਜੰਸੀਆਂ ਨੇ ਜੰਮੂ-ਕਸ਼ਮੀਰ ਦੇ ਅਜਿਹੇ 10 ਅੱਤਵਾਦੀਆਂ ਦੀ ਪਛਾਣ ਕੀਤੀ ਹੈ, ਜੋ ਕੰਟਰੋਲ ਰੇਖਾ 'ਤੇ ਹੰੁਦੇ ਵਪਾਰ 'ਚ ਸ਼ਾਮਿਲ ਹਨ | ਸੁਰੱਖਿਆ ਏਜੰਸੀਆਂ ਨੂੰ ਅਜਿਹਾ ਸ਼ੱਕ ਹੈ ਕਿ ਇਹ ਸਾਰੇ ਅੱਤਵਾਦੀ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਦੀ ਮਦਦ ਨਾਲ ਇਸ ਵਪਾਰਕ ਰੂਟ ਤੋਂ ਮਿਲੇ ਪੈਸੇ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਲਈ ਕਰਦੇ ਹਨ | ਸਰਹੱਦ ਪਾਰ ਕਰ ਕੇ ਪਾਕਿਸਤਾਨ ਜਾਣ 'ਚ ਸਫਲ ਰਹਿਣ ਵਾਲੇ ਘੱਟ ਤੋਂ ਘੱਟ 10 ਅੱਤਵਾਦੀਆਂ ਨੇ ਆਈ.ਐਸ.ਆਈ. ਦੀ ਸਰਗਰਮ ਮਦਦ ਨਾਲ ਸਰਹੱਦ ਪਾਰ ਕਾਰੋਬਾਰ ਸਥਾਪਿਤ ਕੀਤੇ ਸਨ ਅਤੇ ਉਹ ਕੰਟਰੋਲ ਰੇਖਾ (ਐਲ.ਓ.ਸੀ.) ਦੇ ਪਾਰ ਚੱਲਣ ਵਾਲੇ ਕਾਰੋਬਾਰ 'ਚ ਸ਼ਾਮਿਲ ਸਨ | ਇਸ ਦੇ ਰਾਹੀਂ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਅਤੇ ਵੱਖਵਾਦੀਆਂ ਨੂੰ ਫ਼ੰਡ ਮੁਹੱਈਆ ਕਰਵਾਇਆ ਜਾਂਦਾ ਸੀ | ਇਸ ਕਾਰੋਬਾਰ ਨੂੰ ਫ਼ਿਲਹਾਲ ਸਰਕਾਰ ਨੇ ਰੱਦ ਕਰ ਦਿੱਤਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਇਹ ਅੱਤਵਾਦੀ ਜਾਂ ਤਾਂ ਪਾਕਿਸਤਾਨ ਦੇ ਇਸਲਾਮਾਬਾਦ ਅਤੇ ਰਾਵਲਪਿੰਡੀ 'ਚ ਰਹਿ ਰਹੇ ਹਨ ਅਤੇ ਇਸ ਤੋਂ ਇਲਾਵਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੁਜੱਫਰਾਬਾਦ 'ਚ ਰਹਿ ਰਹੇ ਹਨ | ਇਹ ਅੱਤਵਾਦੀ ਆਈ.ਐਸ.ਆਈ. ਵਲੋਂ ਜੰਮੂ-ਕਸ਼ਮੀਰ 'ਚ ਅਸ਼ਾਂਤੀ ਫੈਲਾਉਣ ਲਈ ਪੈਸੇ ਭੇਜਣ ਦੇ ਉਦੇਸ਼ ਨਾਲ ਬਦਾਮ, ਛੁਹਾਰੇ, ਸੁੱਕੇ ਮੇਵਿਆਂ ਤੋਂ ਲੈ ਕੇ ਅੰਬ ਤੱਕ ਦਾ ਵਪਾਰ ਕਰਦੇ ਹਨ | ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਹ 10 ਅੱਤਵਾਦੀ ਜੰਮੂ-ਕਸ਼ਮੀਰ ਅਤੇ ਮਕਬੂਜ਼ਾ ਕਸ਼ਮੀਰ ਵਿਚਕਾਰ ਸਰਹੱਦ ਪਾਰ ਚੱਲਣ ਵਾਲੇ ਵਪਾਰ ਦੀ ਵਰਤੋਂ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਅਤੇ ਵੱਖਵਾਦੀਆਂ ਨੂੰ ਪੈਸੇ ਮੁਹੱਈਆ ਕਰਾਉਣ ਲਈ ਕਰ ਰਹੇ ਹਨ | ਜਿਨ੍ਹਾਂ 10 ਅੱਤਵਾਦੀਆਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ 'ਚੋਂ ਕੁਝ ਪਾਕਿਸਤਾਨ 'ਚ ਰਹਿ ਰਹੇ ਹਨ |
ਇਨ੍ਹਾਂ ਸਾਰਿਆਂ 'ਤੇ ਅੱਤਵਾਦੀ ਟਰੇਡਿੰਗ ਕੰਪਨੀ ਬਣਾ ਕੇ ਕਸ਼ਮੀਰ 'ਚ ਅੱਤਵਾਦੀ ਫ਼ੰਡ 'ਚ ਸ਼ਾਮਿਲ ਹੋਣ ਦਾ ਸ਼ੱਕ ਹੈ | ਜਿਨ੍ਹਾਂ 10 ਨਾਵਾਂ ਦਾ ਖ਼ੁਲਾਸਾ ਹੋਇਆ ਹੈ | ਉਨ੍ਹਾਂ 'ਚ ਮਹਿਰਾਜੂਦੀਨ ਭੱਟ (ਫ਼ਿਲਹਾਲ ਪਾਕਿਸਤਾਨ ਦੇ ਰਾਵਲਪਿੰਡੀ 'ਚ ਰਹਿ ਰਿਹਾ ਹੈ), ਨਜ਼ੀਰ ਅਹਿਮਦ ਭੱਟ (ਪਾਕਿਸਤਾਨ), ਬਸਰਤ ਅਹਿਮਦ ਭੱਟ (ਪਾਕਿਸਤਾਨ), ਸ਼ੌਕਤ ਅਹਿਮਦ, ਨੂਰ ਮੁਹੰਮਦ, ਖੁਰਸ਼ੀਦ, ਇਮਤਿਆਜ਼ ਅਹਿਮਦ, ਆਮਿਰ, ਏਜਾਜ਼ ਰਹਿਮਾਨੀ ਅਤੇ ਸ਼ਬੀਰ ਇਲਾਹੀ ਦਾ ਨਾਂਅ ਸ਼ਾਮਿਲ ਹੈ |

ਪਾਦਰੀ ਦੇ ਕਰੋੜਾਂ ਰੁਪਏ ਖੁਰਦ-ਬੁਰਦ ਮਾਮਲੇ 'ਚ ਦੋ ਕਾਰਾਂ ਸਮੇਤ ਏ. ਐੱਸ. ਆਈ. ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 24 ਅਪ੍ਰੈਲ (ਜਸਬੀਰ ਸਿੰਘ ਜੱਸੀ)-ਪਾਦਰੀ ਐਾਥਨੀ ਦੇ 6 ਕਰੋੜ 65 ਲੱਖ ਰੁਪਏ ਖੁਰਦ-ਬੁਰਦ ਕਰਨ ਦੇ ਮਾਮਲੇ 'ਚ ਥਾਣਾ ਸਟੇਟ ਕ੍ਰਾਇਮ ਸੈੱਲ ਵਲੋਂ ਗਿ੍ਫ਼ਤਾਰ ਮੁਖ਼ਬਰ ਸੁਰਿੰਦਰ ਸਿੰਘ ਕੋਲੋਂ ਕੀਤੀ ਪੁੱਛਗਿੱਛ ਉਪਰੰਤ ਅੱਜ ਏ. ਐੱਸ. ਆਈ. ਦਿਲਬਾਗ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਸਟੇਟ ਕ੍ਰਾਇਮ ਸੈੱਲ ਵਲੋਂ ਦਿਲਬਾਗ ਸਿੰਘ ਦੀ ਨਿਸ਼ਾਨਦੇਹੀ 'ਤੇ ਹੁੰਡਈ ਵਰਨਾ ਕਾਰ ਅਤੇ ਮਾਰੂਤੀ ਸਵਿਫ਼ਟ ਕਾਰ ਬਰਾਮਦ ਕੀਤੀ ਗਈ ਹੈ | ਇਹ ਦੋਵੇਂ ਕਾਰਾਂ ਉਕਤ ਵਾਰਦਾਤ ਦੌਰਾਨ ਵਰਤੀਆਂ ਗਈਆਂ ਸਨ | ਏ. ਐੱਸ. ਆਈ. ਦਿਲਬਾਗ ਸਿੰਘ ਸ਼ਹਿਰ ਖੰਨਾ ਦਾ ਰਹਿਣ ਵਾਲਾ ਹੈ ਅਤੇ ਪਟਿਆਲਾ ਵਿਖੇ ਤਾਇਨਾਤ ਹੈ | ਬਰਾਮਦ ਦੋਵਾਂ ਕਾਰਾਂ ਦੀ ਵਾਰਦਾਤ ਵਿਚ ਵਰਤੋਂ ਦੀ ਪਛਾਣ ਮੁਖ਼ਬਰ ਸੁਰਿੰਦਰ ਸਿੰਘ ਵਲੋਂ ਕੀਤੀ ਗਈ ਹੈ | ਸੁਰਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਛਾਪੇਮਾਰੀ ਦੌਰਾਨ ਮਿਲੇ ਪੈਸਿਆਂ ਦੀ ਗਿਣਤੀ ਤੋਂ ਬਾਅਦ ਇਹ ਕਰੋੜਾਂ ਰੁਪਏ ਇਨ੍ਹਾਂ ਗੱਡੀਆਂ ਵਿਚ ਲਿਜਾਏ ਗਏ ਸਨ ਅਤੇ ਇਨ੍ਹਾਂ ਪੈਸਿਆਂ ਨੂੰ ਖੰਨਾ ਤੋਂ ਪਟਿਆਲਾ ਲਿਜਾਉਣ ਵਿਚ ਏ. ਐੱਸ. ਆਈ. ਦਿਲਬਾਗ ਸਿੰਘ ਦੀ ਸ਼ਮੂਲੀਅਤ ਸਾਹਮਣੇ ਆਈ ਹੈ | ਇਸ ਸਬੰਧੀ ਸਟੇਟ ਕ੍ਰਾਇਮ ਸੈੱਲ ਦੇ ਏ. ਆਈ. ਜੀ. ਰਾਕੇਸ਼ ਕੌਸ਼ਲ ਨੇ ਥਾਣੇਦਾਰ ਦਿਲਬਾਗ ਸਿੰਘ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦਿਲਬਾਗ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਉੱਧਰ ਇਸ ਮਾਮਲੇ ਵਿਚ ਨਾਮਜ਼ਦ ਥਾਣੇਦਾਰ ਰਾਜਪ੍ਰੀਤ ਸਿੰਘ ਅਤੇ ਜੋਗਿੰਦਰ ਸਿੰਘ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ 'ਤੇ ਵੀ 25 ਅਪ੍ਰੈਲ ਨੂੰ ਫ਼ੈਸਲਾ ਆਉਣ ਦੀ ਆਸ ਹੈ | ਦੱਸਣਯੋਗ ਹੈ ਕਿ ਖੰਨਾ ਪੁਲਿਸ ਵਲੋਂ ਛਾਪੇਮਾਰੀ ਦੌਰਾਨ 9.66 ਕਰੋੜ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ, ਜਦ ਕਿ ਪਾਦਰੀ ਐਾਥਨੀ ਦਾ ਦਾਅਵਾ ਸੀ ਕਿ ਖੰਨਾ ਪੁਲਿਸ ਵਲੋਂ ਉਨ੍ਹਾਂ ਦੇ ਦਫ਼ਤਰ 'ਚੋਂ 16.66 ਕਰੋੜ ਰੁਪਏ ਚੁੱਕੇ ਗਏ ਸਨ | ਉਕਤ ਮਾਮਲੇ 'ਚ ਡੀ. ਜੀ. ਪੀ. ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਵਲੋਂ 2 ਥਾਣੇਦਾਰਾਂ ਸਮੇਤ 3 ਿਖ਼ਲਾਫ਼ ਧਾਰਾ 406, 34 ਅਤੇ ਭਿ੍ਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਡਕੈਤੀ ਦੀ ਧਾਰਾ 392 ਦਾ ਵਾਧਾ ਕੀਤਾ ਗਿਆ ਸੀ |

ਰੋਹਿਤ ਸ਼ੇਖਰ ਤਿਵਾੜੀ ਦੀ ਹੱਤਿਆ ਦੇ ਮਾਮਲੇ 'ਚ ਪਤਨੀ ਅਪੂਰਵਾ ਗਿ੍ਫ਼ਤਾਰ

ਨਵੀਂ ਦਿੱਲੀ, 24 ਅਪ੍ਰੈਲ (ਜਗਤਾਰ ਸਿੰਘ)- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ. ਡੀ. ਤਿਵਾੜੀ ਦੇ ਪੁੱਤਰ ਰੋਹਿਤ ਸ਼ੇਖਰ ਤਿਵਾੜੀ ਦੀ ਮੌਤ ਦੇ ਮਾਮਲੇ 'ਚ ਉਸ ਦੀ ਪਤਨੀ ਅਪੂਰਵਾ ਨੂੰ ਦਿੱਲੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਨੂੰ ਬਾਅਦ 'ਚ ਦਿੱਲੀ ਦੀ ਅਦਾਲਤ ਨੇ 2 ਦਿਨ ਦੀ ਹਿਰਾਸਤ 'ਚ ਭੇਜ ਦਿੱਤਾ ਹੈ | ਰੋਹਿਤ ਦੀ ਹੱਤਿਆ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਅਪੂਰਵਾ ਸ਼ੁਕਲਾ ਤਿਵਾੜੀ ਪਾਸੋਂ ਤਿੰਨ ਦਿਨ ਤੱਕ ਪੁੱਛਗਿੱਛ ਕੀਤੀ ਸੀ | ਰੋਹਿਤ ਦੀ 16 ਅਪ੍ਰੈਲ ਨੂੰ ਕਥਿਤ ਤੌਰ 'ਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ | ਵਧੀਕ ਪੁਲਿਸ ਕਮਿਸ਼ਨਰ ਰਾਜੀਵ ਰੰਜਨ ਨੇ ਦੱਸਿਆ ਕਿ ਵਿਗਿਆਨਕ ਸਬੂਤਾਂ ਅਤੇ ਐਫ. ਐਸ. ਐਲ. ਰਿਪੋਰਟ ਦੀ ਮਦਦ ਨਾਲ ਹੀ ਪੁਲਿਸ ਨੇ ਅਪੂਰਵਾ ਨੂੰ ਗਿ੍ਫ਼ਤਾਰ ਕੀਤਾ ਅਤੇ ਉਸ ਨੇ ਆਪਣੇ ਪਤੀ ਦੀ ਹੱਤਿਆ ਕਰਨ ਦੀ ਗੱਲ ਨੂੰ ਸਵੀਕਾਰ ਕਰ ਲਿਆ ਹੈ | ਅਪੂਰਵਾ ਨੇ ਸ਼ਾਦੀ ਸ਼ੁਦਾ ਜ਼ਿੰਦਗੀ 'ਚ ਖ਼ੁਸ਼ੀ ਨਾ ਹੋਣ ਨੂੰ ਇਸ ਦਾ ਕਾਰਨ ਦੱਸਿਆ ਹੈ | ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਸ਼ੁਰੂਆਤ 'ਚ ਅਪੂਰਵਾ ਨੇ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਸੀ | ਅਧਿਕਾਰੀ ਮੁਤਾਬਿਕ 16 ਅਪ੍ਰੈਲ ਨੂੰ ਰੋਹਿਤ ਦੇ ਕਮਰੇ 'ਚ ਦਾਖ਼ਲ ਹੋ ਕੇ ਅਪੂਰਵਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਬਾਅਦ ਵਿਚ ਸਬੂਤਾਂ ਨੂੰ ਮਿਟਾ ਦਿੱਤਾ ਗਿਆ |

ਲੋਕ ਸਭਾ ਚੋਣਾਂ 'ਚ 6 ਪਾਰਟੀ ਪ੍ਰਧਾਨਾਂ ਦਾ ਵੱਕਾਰ ਦਾਅ 'ਤੇ

ਸੁਖਬੀਰ, ਜਾਖੜ, ਭਗਵੰਤ ਮਾਨ, ਖਹਿਰਾ, ਗਾਂਧੀ ਤੇ ਬੈਂਸ ਲਈ ਚੋਣ ਚੁਣੌਤੀਪੂਰਨ
ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 24 ਅਪ੍ਰੈਲ-ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸੱਤਾਧਾਰੀ ਪਾਰਟੀ ਕਾਂਗਰਸ ਸਮੇਤ ਅਕਾਲੀ-ਭਾਜਪਾ ਅਤੇ 'ਆਪ' ਮੁੱਖ ਤੌਰ 'ਤੇ ਚੋਣ ਮੁਕਾਬਲੇ 'ਚ ਦੱਸੇ ਜਾ ਰਹੇ ਹਨ ਪਰ ਇਨ੍ਹਾਂ ਚੋਣਾਂ 'ਚ 6 ਪਾਰਟੀ ਪ੍ਰਧਾਨਾਂ ਦਾ ਵੱਕਾਰ ਵੀ ਦਾਅ 'ਤੇ ਲੱਗਿਆ ਹੋਇਆ ਹੈ | ਕਾਂਗਰਸ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਅਤੇ ਭਾਜਪਾ ਵਲੋਂ ਇਸ ਸੀਟ 'ਤੇ ਬਾਲੀਵੁੱਡ ਦੇ ਸਿਤਾਰੇ ਸੰਨੀ ਦਿਓਲ ਨੂੰ ਮੈਦਾਨ 'ਚ ਉਤਾਰਨ ਕਾਰਨ ਜਾਖੜ ਲਈ ਜਿੱਤ ਦਾ ਰਸਤਾ ਚੁਣੌਤੀਪੂਰਨ ਹੋ ਗਿਆ ਹੈ | ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਫ਼ਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ. ਸੁਖਪਾਲ ਸਿੰਘ ਖਹਿਰਾ ਵੀ ਲੋਕ ਸਭਾ ਚੋਣਾਂ 'ਚ ਆਪਣੀ ਕਿਸਮਤ ਅਜ਼ਮਾਉਂਦੇ ਹੋਏ ਬਠਿੰਡਾ ਤੋਂ ਚੋਣ ਲੜ ਰਹੇ ਹਨ, ਜਿੱਥੋਂ ਅਕਾਲੀ ਦਲ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ ਅਜਿਹੇ 'ਚ ਖਹਿਰਾ ਲਈ ਇਹ ਚੋਣ ਜਿੱਤਣੀ ਸੌਖਾਲੀ ਨਹੀਂ | ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸੰਗਰੂਰ ਤੋਂ ਅਤੇ ਨਵਾਂ ਪੰਜਾਬ ਪਾਰਟੀ ਦੇ ਪ੍ਰਧਾਨ ਧਰਮਵੀਰ ਗਾਂਧੀ ਪਟਿਆਲਾ ਤੋਂ ਚੋਣ ਮੈਦਾਨ 'ਚ ਹਨ¢ ਜੇਕਰ ਸੰਗਰੂਰ ਸੀਟ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਲੋਕ ਸਭਾ ਚੋਣ ਵਾਂਗ ਇਸ ਵਾਰ ਆਮ ਆਦਮੀ ਪਾਰਟੀ ਦੀ ਸੂਬੇ 'ਚ ਕਿਸੇ ਤਰ੍ਹਾਂ ਦੀ ਲਹਿਰ ਨਜ਼ਰ ਨਹੀਂ ਆ ਰਹੀ ਹੈ | ਇਸ ਸੀਟ ਤੋਂ ਅਕਾਲੀ ਦਲ ਵਲੋਂ ਸਾਬਕਾ ਖ਼ਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਤੇ ਕਾਂਗਰਸ ਵਲੋਂ ਸ. ਕੇਵਲ ਸਿੰਘ ਢਿੱਲੋਂ ਨੂੰ ਮੁਕਾਬਲੇ 'ਚ ਉਤਾਰਿਆ ਗਿਆ ਹੈ |
ਡਾ. ਧਰਮਵੀਰ ਗਾਂਧੀ ਪਟਿਆਲਾ 'ਚ ਇਕ ਵਾਰ ਫਿਰ ਕਾਂਗਰਸ ਦੀ ਉਮੀਦਵਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਚੁਣੌਤੀ ਦੇ ਰਹੇ ਹਨ¢ ਅਕਾਲੀ ਦਲ ਨੇ ਇੱਥੋਂ ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਤੇ ਆਮ ਆਦਮੀ ਪਾਰਟੀ ਨੇ ਨੀਨਾ ਮਿੱਤਲ ਨੂੰ ਮੁਕਾਬਲੇ 'ਚ ਉਤਾਰਿਆ ਹੋਇਆ ਹੈ¢
ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਆਪਣੀ ਮੌਜੂਦਾ ਸੰਸਦੀ ਸੀਟ ਗੁਰਦਾਸਪੁਰ ਤੋਂ ਦੁਬਾਰਾ ਚੋਣ ਲੜ ਰਹੇ ਹਨ ਅਤੇ ਭਾਜਪਾ ਵਲੋਂ ਸੰਨੀ ਦਿਓਲ ਨੂੰ ਜਾਖੜ ਿਖ਼ਲਾਫ਼ ਚੋਣ ਮੈਦਾਨ 'ਚ ਉਤਾਰਨ ਨਾਲ ਇੱਥੇ ਮੁਕਾਬਲਾ ਦਿਲਚਸਪ ਬਣ ਗਿਆ ਹੈ¢ ਦੱਸਣਯੋਗ ਹੈ ਕਿ ਇਹ ਲੋਕ ਸਭਾ ਸੀਟ ਫ਼ਿਲਮੀ ਅਦਾਕਾਰ ਵਿਨੋਦ ਖੰਨਾ ਦੀ ਮੌਤ ਦੇ ਬਾਅਦ ਖ਼ਾਲੀ ਹੋਈ ਸੀ ਜਿੱਥੇ ਜ਼ਿਮਨੀ ਚੋਣ ਵੇਲੇ ਜਾਖੜ ਨੇ ਭਾਜਪਾ ਦੇ ਸਵਰਨ ਸਲਾਰੀਆ ਨੂੰ ਹਰਾ ਦਿੱਤਾ ਸੀ¢ ਉਸ ਵੇਲੇ ਪੰਜਾਬ 'ਚ ਨਵੀਂ ਨਵੀਂ ਕਾਂਗਰਸ ਸਰਕਾਰ ਬਣੀ ਸੀ ਅਤੇ ਜਾਖੜ ਵੱਡੇ ਫ਼ਰਕ ਨਾਲ ਇਹ ਸੀਟ ਜਿੱਤ ਗਏ ਸਨ ਪਰ ਹੁਣ ਇਸ ਸੀਟ 'ਤੇ ਸਿਆਸੀ ਸਮੀਕਰਨ ਕਾਫ਼ੀ ਬਦਲ ਚੁੱਕੇ ਹਨ¢ ਦੂਜੇ ਪਾਸੇ ਸੰਨੀ ਦਿਓਲ ਨੂੰ ਇੱਥੋਂ ਟਿਕਟ ਦੇਣ ਨਾਲ ਮਰਹੂਮ ਵਿਨੋਦ ਖੰਨਾ ਦੀ ਪਤਨੀ ਵੀ ਬਗ਼ਾਵਤ 'ਤੇ ਉਤਰ ਆਈ ਹੈ ਅਤੇ ਉਨ੍ਹਾਂ ਵਲੋਂ ਆਜ਼ਾਦ ਤੌਰ 'ਤੇ ਚੋਣ ਲੜਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ | ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਨੂੰ ਇੱਥੇ ਨੁਕਸਾਨ ਉਠਾਉਣਾ ਪੈ ਸਕਦਾ ਹੈ ਜਿਸਦਾ ਸਿੱਧਾ ਫ਼ਾਇਦਾ ਸੁਨੀਲ ਜਾਖੜ ਨੂੰ ਜਾ ਸਕਦਾ ਹੈ | ਦੂਜੇ ਪਾਸੇ ਫ਼ਿਰੋਜ਼ਪੁਰ ਸੀਟ ਅਕਾਲੀ ਦਲ ਦੀ ਸਭ ਤੋਂ ਸੁਰੱਖਿਅਤ ਸੀਟ ਰਹੀ ਹੈ ਅਤੇ ਅਕਾਲੀ ਦਲ 'ਚ ਰਹਿੰਦੇ ਹੋਏ ਸ਼ੇਰ ਸਿੰਘ ਘੁਬਾਇਆ ਜੋ ਇਸ ਸੀਟ ਤੋਂ ਹੁਣ ਕਾਂਗਰਸ ਦੇ ਉਮੀਦਵਾਰ ਹਨ ਲਗਾਤਾਰ ਦੋ ਵਾਰ ਜਿੱਤ ਦੇ ਝੰਡੇ ਗੱਡ ਚੁੱਕੇ ਹਨ | ਇਸ ਦੇ ਨਾਲ ਹੀ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਵੀ ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਲੜ ਰਹੇ ਹਨ | ਇੱਥੋਂ ਕਾਂਗਰਸ ਵਲੋਂ ਰਵਨੀਤ ਸਿੰਘ ਬਿੱਟੂ ਤੇ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਇਨ੍ਹਾਂ ਸੀਟਾਂ 'ਤੇ ਚੋਣ ਨਤੀਜੇ ਜੋ ਵੀ ਹੋਣ ਪਰ ਮੁਕਾਬਲਾ ਬੜਾ ਦਿਲਚਸਪ ਨਜ਼ਰ ਆ ਰਿਹਾ ਹੈ ਅਤੇ ਇਹ ਚੋਣ ਕਈ ਸਿਆਸੀ ਆਗੂਆਂ ਦਾ ਰਾਜਨੀਤਕ ਭਵਿੱਖ ਵੀ ਤੈਅ ਕਰਨਗੀਆਂ |

ਕੈਪਟਨ ਅੱਜ ਬਠਿੰਡਾ ਤੇ ਫ਼ਤਹਿਗੜ੍ਹ ਸਾਹਿਬ ਦੇ ਉਮੀਦਵਾਰਾਂ ਦੀਆਂ ਭਰਵਾਉਣਗੇ ਨਾਮਜ਼ਦਗੀਆਂ

• ਆਖ਼ਰੀ ਮੌਕੇ ਲੁਧਿਆਣਾ ਦੀ ਥਾਂ ਬਠਿੰਡਾ ਜਾਣ ਦਾ ਬਣਾਇਆ ਪ੍ਰੋਗਰਾਮ
• ਚੋਣ ਪ੍ਰਚਾਰ ਲਈ ਰਾਹੁਲ ਤੇ ਪਿ੍ਅੰਕਾ ਵੀ ਆਉਣਗੇ ਪੰਜਾਬ
ਹਰਕਵਲਜੀਤ ਸਿੰਘ

ਚੰਡੀਗੜ੍ਹ, 24 ਅਪ੍ਰੈਲ -ਕਾਂਗਰਸ ਹਾਈ ਕਮਾਨ ਵਲੋਂ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਗਿਆ ਕਿ ਉਹ ਲੋਕ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਭਰਵਾਉਣ ਦੇ ਪ੍ਰੋਗਰਾਮ 'ਚ ਬਠਿੰਡਾ ਅਤੇ ਫਿਰੋਜ਼ਪੁਰ ਨੂੰ ਵੀ ਸ਼ਾਮਿਲ ਕਰਨ ਤਾਂ ਜੋ ਕਿਸੇ ਨੂੰ ਅਜਿਹਾ ਪ੍ਰਭਾਵ ਦੇਣ ਦਾ ਮੌਕਾ ਨਾ ਮਿਲੇ ਕਿ ਮੁੱਖ ਮੰਤਰੀ ਅਕਾਲੀ ਦਿਗਜ਼ਾਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਤੋਂ ਭੈਅ ਖਾਂਦੇ ਹਨ ਜਾਂ ਉਨ੍ਹਾਂ ਲਈ ਕੋਈ ਲਿਹਾਜ਼ ਰੱਖਦੇ ਹਨ | 25 ਅਪ੍ਰੈਲ ਨੂੰ ਮੁੱਖ ਮੰਤਰੀ, ਜਿਨ੍ਹਾਂ ਦਾ ਸਵੇਰੇ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਉਣ ਅਤੇ ਰੈਲੀ ਨੂੰ ਸੰਬੋਧਨ ਕਰਨ ਦਾ ਅਤੇ ਬਾਅਦ ਦੁਪਹਿਰ ਇਹੋ ਪ੍ਰੋਗਰਾਮ ਲੁਧਿਆਣਾ ਲਈ ਸੀ, ਨੂੰ ਅੱਜ ਤਬਦੀਲੀ ਕਰਦਿਆਂ ਕੱਲ੍ਹ ਬਾਅਦ ਦੁਪਹਿਰ ਬਠਿੰਡਾ ਵਿਖੇ ਰਾਜਾ ਵੜਿੰਗ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਉਣ ਲਈ ਜਾਣ ਦਾ ਪ੍ਰੋਗਰਾਮ ਬਣਾਉਣਾ ਪਿਆ ਜਿੱਥੇ ਕਿ ਉਹ ਇਕ ਇਕੱਠ ਨੂੰ ਵੀ ਸੰਬੋਧਨ ਕਰਨਗੇ | ਜਾਣਕਾਰੀ ਅਨੁਸਾਰ ਪਾਰਟੀ ਹਾਈ ਕਮਾਨ ਵਲੋਂ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਉਣ ਲਈ ਆਪਣੇ ਤੌਰ 'ਤੇ ਕਿਸੇ ਸੀਨੀਅਰ ਆਗੂ ਦੀ ਡਿਊਟੀ ਲਗਾਈ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਲਈ 29 ਅਪ੍ਰੈਲ ਜੋ ਨਾਮਜ਼ਦਗੀਆਂ ਦੀ ਆਖ਼ਰੀ ਤਰੀਕ ਹੈ, ਤੱਕ ਲੁਧਿਆਣਾ ਜਾਣਾ ਸੰਭਵ ਨਹੀਂ ਹੋਵੇਗਾ ਕਿਉਂਕਿ ਮੁੱਖ ਮੰਤਰੀ ਵਲੋਂ ਇਕ ਦਿਨ 'ਚ ਕੇਵਲ 2 ਥਾਵਾਂ 'ਤੇ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਲਈ ਜਾਣਾ ਸੰਭਵ ਹੈ | ਮੁੱਖ ਮੰਤਰੀ ਦਾ 26 ਅਪ੍ਰੈਲ ਨੂੰ ਸਵੇਰੇ ਪਟਿਆਲਾ ਅਤੇ ਬਾਅਦ ਦੁਪਹਿਰ ਗੁਰਦਾਸਪੁਰ ਜਾਣ ਦਾ ਪ੍ਰੋਗਰਾਮ ਹੈ | ਜਦੋ ਾਕਿ ਮੁੱਖ ਮੰਤਰੀ ਹੁਣ ਸੋਧੇ ਹੋਏ ਪ੍ਰੋਗਰਾਮ ਅਨੁਸਾਰ 27 ਅਤੇ 28 ਅਪ੍ਰੈਲ ਦੀ ਛੁੱਟੀ ਤੋਂ ਬਾਅਦ 29 ਅਪ੍ਰੈਲ ਨੂੰ ਸਵੇਰੇ ਸ੍ਰੀ ਆਨੰਦਪੁਰ ਸਾਹਿਬ ਜਾਣਗੇ, ਜਦੋਂ ਕਿ ਬਾਅਦ ਦੁਪਹਿਰ ਫ਼ਿਰੋਜ਼ਪੁਰ ਕਾਂਗਰਸ
ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਉਣ ਤੋਂ ਬਾਅਦ ਮੁੱਖ ਮੰਤਰੀ ਉੱਥੇ ਇਕ ਰੈਲੀ ਨੂੰ ਸੰਬੋਧਨ ਕਰਕੇ ਚੋਣ ਮੁਹਿੰਮ ਦੀ ਵੀ ਬਕਾਇਦਾ ਸ਼ੁਰੂਆਤ ਕਰਨਗੇ | ਕਾਂਗਰਸ ਦੇ ਸੂਤਰਾਂ ਅਨੁਸਾਰ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਸੀਨੀਅਰ ਆਗੂ ਪਿ੍ਅੰਕਾ ਗਾਂਧੀ ਵਲੋਂ ਵੀ ਪੰਜਾਬ ਵਿਚ ਗੁਰਦਾਸਪੁਰ, ਬਠਿੰਡਾ ਤੇ ਫ਼ਿਰੋਜ਼ਪੁਰ ਸਮੇਤ ਕੁਝ ਥਾਵਾਂ 'ਤੇ ਰੈਲੀਆਂ ਨੂੰ ਸੰਬੋਧਨ ਕੀਤਾ ਜਾਵੇਗਾ ਅਤੇ ਇਨ੍ਹਾਂ ਪ੍ਰੋਗਰਾਮਾਂ ਲਈ ਤਰੀਕਾਂ ਸਬੰਧੀ ਪੰਜਾਬ ਕਾਂਗਰਸ ਨੂੰ ਆਉਂਦੇ ਕੁਝ ਦਿਨਾਂ ਵਿਚ ਸੂਚਿਤ ਕਰ ਦਿੱਤਾ ਜਾਵੇਗਾ | ਸੂਚਨਾ ਅਨੁਸਾਰ ਕਾਂਗਰਸ ਹਾਈ ਕਮਾਨ ਵਲੋਂ ਕਾਂਗਰਸ ਸਰਕਾਰ ਦੀ ਬਾਦਲ ਪਰਿਵਾਰ ਪ੍ਰਤੀ ਨਰਮ ਨੀਤੀ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਫ਼ਿਰੋਜ਼ਪੁਰ ਅਤੇ ਬਠਿੰਡਾ ਦੇ ਹਲਕਿਆਂ ਵਿਚ ਚੋਣ ਪ੍ਰਚਾਰ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਵੇਗੀ ਅਤੇ ਪਾਰਟੀ ਹਾਈ ਕਮਾਨ ਵਲੋਂ ਸੂਬੇ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਪਾਰਟੀ ਦੀ ਕਾਰਗੁਜ਼ਾਰੀ ਅਤੇ ਜਨਤਕ ਪ੍ਰਭਾਵ ਦਾ ਪਤਾ ਲਗਾਉਣ ਲਈ ਕੁਝ ਨਿੱਜੀ ਖੇਤਰ ਦੀਆਂ ਕੰਪਨੀਆਂ ਰਾਹੀਂ ਰਿਪੋਰਟਾਂ ਅਤੇ ਸਰਵੇ ਵੀ ਪ੍ਰਾਪਤ ਕੀਤੇ ਜਾ ਰਹੇ ਹਨ | ਸੂਚਨਾ ਅਨੁਸਾਰ ਪਾਰਟੀ ਹਾਈ ਕਮਾਨ ਵਲੋਂ ਸ. ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਨਵਜੋਤ ਕੌਰ ਸਿੱਧੂ ਦੀ ਵੀ ਰਾਜ ਦੇ ਕੁਝ ਹਲਕਿਆਂ ਵਿਚ ਚੋਣ ਪ੍ਰਚਾਰ ਲਈ ਮਦਦ ਹਾਸਲ ਕੀਤੀ ਜਾਵੇਗੀ | ਜਦੋਂਕਿ ਪਾਰਟੀ ਹਾਈ ਕਮਾਨ ਵਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਦੂਜੇ ਹੋਰ ਪਾਰਟੀ ਦੇ ਬਹੁਤ ਸਟਾਰ ਪ੍ਰਚਾਰਕਾਂ ਦਾ ਪੰਜਾਬ ਵਿਚ ਕੋਈ ਬਹੁਤਾ ਲਾਭ ਨਹੀਂ ਹੋਵੇਗਾ | ਵਰਨਣਯੋਗ ਹੈ ਕਿ ਮੁੱਖ ਮੰਤਰੀ ਆਪਣੇ ਉਲੀਕੇ ਪ੍ਰੋਗਰਾਮ ਅਨੁਸਾਰ ਕੱਲ੍ਹ ਭਾਵ 23 ਅਪ੍ਰੈਲ ਨੂੰ ਆਪਣੇ ਉਲੀਕੇ ਪ੍ਰੋਗਰਾਮ ਅਨੁਸਾਰ ਖਡੂਰ ਸਾਹਿਬ ਅਤੇ ਸ੍ਰੀ ਅੰਮਿ੍ਤਸਰ ਵਿਖੇ ਕਾਂਗਰਸ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਭਰਵਾਉਣ ਲਈ ਸਿਹਤ ਠੀਕ ਨਾ ਹੋਣ ਕਾਰਨ ਪੁੱਜ ਨਹੀਂ ਸਕੇ ਸਨ |

ਸਾਧਵੀ ਪ੍ਰੱਗਿਆ ਨੂੰ ਚੋਣ ਲੜਨ ਤੋਂ ਨਹੀਂ ਰੋਕ ਸਕਦੇ-ਐਨ.ਆਈ.ਏ. ਅਦਾਲਤ

ਮੁੰਬਈ, 24 ਅਪ੍ਰੈਲ (ਏਜੰਸੀ)-ਭੁਪਾਲ ਸੀਟ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪੱ੍ਰਗਿਆ ਸਿੰਘ ਠਾਕੁਰ ਦੇ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ ਦੀ ਅਦਾਲਤ ਨੇ ਕਿਹਾ ਕਿ ਉਹ ਪ੍ਰੱਗਿਆ ਨੂੰ ਚੋਣ ਲੜਨ ਤੋਂ ਨਹੀਂ ਰੋਕ ਸਕਦੀ | 2008 ਮਾਲੇਗਾਉਂ ਧਮਾਕਿਆਂ ਦੇ ਪੀੜਤਾਂ 'ਚੋਂ ਇਕ ਦੇ ਪਿਤਾ ਨੇ ਪਟੀਸ਼ਨ ਦਾਇਰ ਕਰ ਕੇ ਚੋਣ ਲੜਨ ਤੋਂ ਪ੍ਰੱਗਿਆ ਨੂੰ ਰੋਕਣ ਦੀ ਮੰਗ ਕੀਤੀ ਸੀ | ਪ੍ਰਗਿਆ ਮਾਲੇਗਾਉਂ ਧਮਾਕਿਆਂ ਦੇ ਮਾਮਲੇ 'ਚ ਜ਼ਮਾਨਤ 'ਤੇ ਬਾਹਰ ਹੈ | ਨਿਸਾਰ ਅਹਿਮਦ, ਜਿਸ ਦਾ ਬੇਟਾ ਧਮਾਕੇ 'ਚ ਮਾਰਿਆ ਗਿਆ ਸੀ, ਨੇ ਪਿਛਲੇ ਹਫ਼ਤੇ ਅਦਾਲਤ 'ਚ ਪਟੀਸ਼ਨ ਦਾਇਰ ਕਰ ਕੇ ਪ੍ਰੱਗਿਆ ਨੂੰ ਚੋਣ ਲੜਨ ਤੋਂ ਰੋਕਣ ਦੀ ਮੰਗ ਕੀਤੀ ਸੀ | ਉਸ ਨੇ ਆਪਣੀ ਪਟੀਸ਼ਨ 'ਚ ਇਹ ਵੀ ਕਿਹਾ ਕਿ ਪ੍ਰਗਿਆ ਦੀ ਜ਼ਮਾਨਤ ਰੱਦ ਕਰਨ ਲਈ ਇਕ ਪਟੀਸ਼ਨ ਸੁਪਰੀਮ ਕੋਰਟ 'ਚ ਲੰਬਿਤ ਹੈ |

ਚੀਫ਼ ਜਸਟਿਸ ਮਾਮਲਾ
ਸੁਪਰੀਮ ਕੋਰਟ ਵਲੋਂ ਸੀ.ਬੀ.ਆਈ., ਆਈ. ਬੀ. ਅਤੇ ਦਿੱਲੀ ਪੁਲਿਸ ਦੇ ਅਧਿਕਾਰੀ ਤਲਬ

ਨਵੀਂ ਦਿੱਲੀ, 24 ਅਪ੍ਰੈਲ (ਉਪਮਾ ਡਾਗਾ ਪਾਰਥ)-ਚੀਫ਼ ਜਸਟਿਸ ਰੰਜਨ ਗੋਗੋਈ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਪੜਤਾਲ ਕਰ ਰਹੀ ਸੁਪਰੀਮ ਕੋਰਟ ਦੀ ਬੈਂਚ ਨੇ ਅੱਜ ਸੀ. ਬੀ. ਆਈ. ਦੇ ਡਾਇਰੈਕਟਰ, ਦਿੱਲੀ ਪੁਲਿਸ ਕਮਿਸ਼ਨਰ ਅਤੇ ਆਈ. ਬੀ. ਦੇ ਮੁਖੀ ਨੂੰ ਤਲਬ ਕੀਤਾ, ਤਾਂ ...

ਪੂਰੀ ਖ਼ਬਰ »

ਟਿਕਟ ਕੱਟੇ ਜਾਣ ਤੋਂ ਨਾਰਾਜ਼ ਸੰਸਦ ਮੈਂਬਰ ਉਦਿਤ ਰਾਜ ਨੇ ਫੜਿਆ ਕਾਂਗਰਸ ਦਾ ਪੱਲਾ

ਨਵੀਂ ਦਿੱਲੀ, 24 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਦੇ ਉੱਤਰ ਪੱਛਮੀ ਲੋਕ ਸਭਾ ਹਲਕੇ ਤੋਂ ਟਿਕਟ ਨਾਲ ਮਿਲਣ ਤੋਂ ਨਾਰਾਜ਼ ਸੰਸਦ ਮੈਂਬਰ ਡਾ. ਉਦਿਤ ਰਾਜ ਨੇ ਅੱਜ ਕਾਂਗਰਸ ਦਾ ਪੱਲਾ ਫੜ ਲਿਆ ਅਤੇ ਕਾਂਗਰਸ ਮੁਖੀ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਿਲ ਹੋ ਗਏ | ...

ਪੂਰੀ ਖ਼ਬਰ »

ਔਰਤ ਸਮੇਤ 9 ਆਤਮਘਾਤੀਆਂ ਨੇ ਦਿੱਤਾ ਸੀ ਹਮਲਿਆਂ ਨੂੰ ਅੰਜਾਮ

ਕੋਲੰਬੋ, 24 ਅਪ੍ਰੈਲ (ਏਜੰਸੀ)-ਸ੍ਰੀਲੰਕਾ 'ਚ ਈਸਟਰ ਵਾਲੇ ਦਿਨ ਹੋਏ ਬੰਬ ਧਮਾਕਿਆਂ 'ਚ ਮਰਨ ਵਾਲੇ ਲੋਕਾਂ ਦੀ ਗਿਣਤੀ 359 ਤੱਕ ਪੁੱਜ ਗਈ ਹੈ | ਪੁਲਿਸ ਨੇ ਇਹ ਜਾਣਕਾਰੀ ਅੱਤਵਾਦੀ ਹਮਲੇ ਦੇ ਅਪਰਾਧੀਆਂ ਨੂੰ ਫੜਨ ਲਈ ਚਲਾਈ ਤਲਾਸ਼ੀ ਮੁਹਿੰਮ ਵਿਚਾਲੇ ਦਿੱਤੀ | ਪੁਲਿਸ ਬੁਲਾਰੇ ...

ਪੂਰੀ ਖ਼ਬਰ »

21 ਵਿਰੋਧੀ ਪਾਰਟੀਆਂ ਵਲੋਂ ਸੁਪਰੀਮ ਕੋਰਟ 'ਚ ਸਮੀਖਿਆ ਪਟੀਸ਼ਨ ਦਾਇਰ

ਨਵੀਂ ਦਿੱਲੀ, 24 ਅਪ੍ਰੈਲ (ਉਪਮਾ ਡਾਗਾ ਪਾਰਥ)-21 ਵਿਰੋਧੀ ਪਾਰਟੀਆਂ ਨੇ ਇਕ ਵਾਰ ਫਿਰ ਸੁਪਰੀਮ ਕੋਰਟ 'ਚ ਮੁੜ ਸਮੀਖਿਆ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਕਿ 50 ਫ਼ੀਸਦੀ ਈ.ਵੀ.ਐੱਮ. ਵੋਟਾਂ ਅਤੇ ਵੀ.ਵੀ. ਪੈਟ ਪਰਚੀਆਂ ਦਾ ਮਿਲਾਨ ਕਰਨ ਲਈ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ...

ਪੂਰੀ ਖ਼ਬਰ »

1993 ਫ਼ਰਜ਼ੀ ਮੁਕਾਬਲਾ
ਸੀ.ਬੀ.ਆਈ. ਅਦਾਲਤ ਵਲੋਂ 16 ਪੁਲਿਸ ਕਰਮਚਾਰੀਆਂ ਿਖ਼ਲਾਫ਼ ਦੋਸ਼ ਤੈਅ

ਐੱਸ. ਏ. ਐੱਸ. ਨਗਰ, 24 ਅਪ੍ਰੈਲ (ਜਸਬੀਰ ਸਿੰਘ ਜੱਸੀ)-ਸੀ. ਬੀ. ਆਈ. ਦੀ ਅਦਾਲਤ ਦੇ ਵਿਸ਼ੇਸ਼ ਜੱਜ ਐਨ. ਐੱਸ. ਗਿੱਲ ਦੀ ਅਦਾਲਤ ਵਲੋਂ ਸਾਲ 1993 ਦੇ ਫ਼ਰਜ਼ੀ ਮੁਕਾਬਲੇ ਦੇ ਇਕ ਮਾਮਲੇ 'ਚ ਪੰਜਾਬ ਪੁਲਿਸ ਦੇ 16 ਮੁਲਾਜ਼ਮਾਂ ਿਖ਼ਲਾਫ਼ ਦੋਸ਼ ਤੈਅ ਕੀਤੇ ਗਏ ਹਨ | ਸਾਲ 1993 'ਚ ਤਰਨਤਾਰਨ ...

ਪੂਰੀ ਖ਼ਬਰ »

ਕਸ਼ਮੀਰ 'ਚ ਜੈਸ਼ ਦਾ ਤਕਰੀਬਨ ਸਫ਼ਾਇਆ ਹੋ ਗਿਆ ਹੈ–ਲੈਫ਼: ਢਿੱਲੋਂ

2017 ਤੋਂ ਸਰਗਰਮ ਲਸ਼ਕਰ ਦਾ ਪਾਕਿ ਅੱਤਵਾਦੀ ਗਿ੍ਫ਼ਤਾਰ ਸ੍ਰੀਨਗਰ, 24 ਅਪ੍ਰੈਲ (ਮਨਜੀਤ ਸਿੰਘ)-ਫ਼ੌਜ ਦੀ 15 ਕੋਰ ਦੇ ਜੇ.ਓ.ਸੀ. ਲੈਫ: ਜਰਨਲ ਕੰਵਲਜੀਤ ਸਿੰਘ ਢਿਲੋਂ ਨੇ ਸਾਲ 2019 ਦੌਰਾਨ ਹੁਣ ਤੱਕ 69 ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਕਸ਼ਮੀਰ 'ਚ ਇਹ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਬਣਨ ਲਈ ਕਈ ਘੁੰਗਰੂ ਬੰਨ ਕੇ ਤਿਆਰ

ਮੋਦੀ ਵਲੋਂ ਵਿਰੋਧੀਆਂ 'ਤੇ ਤਨਜ਼ ਕਮਰਪਾਰਾ (ਪੱਛਮੀ ਬੰਗਾਲ), 24 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਲਾਲਸਾ ਰੱਖਣ ਵਾਲੇ ਨੇਤਾਵਾਂ 'ਤੇ ਤਨਜ਼ ਕੱਸਦਿਆਂ ਕਿਹਾ ਕਿ ਉਹ ਸਾਰੇ ਇਸ ਅਹੁਦੇ ਲਈ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦੇ ਡੋਡਾ 'ਚ ਮਿਨੀ ਬੱਸ ਹਾਦਸੇ 'ਚ 5 ਮੌਤਾਂ, 9 ਜ਼ਖ਼ਮੀ

ਭਦਰਵਾਹ/ਜੰਮੂ, 24 ਅਪ੍ਰੈਲ (ਏਜੰਸੀ)- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਅੱਜ ਇਕ ਮਿਨੀ ਬੱਸ ਜ਼ਮੀਨ ਖਿਸਕਣ ਬਾਅਦ ਸੜਕ 'ਤੇ ਡਿੱਗੇ ਇਕ ਪੱਥਰ ਨਾਲ ਟਕਰਾ ਗਈ, ਇਸ ਸੜਕ ਹਾਦਸੇ 'ਚ 5 ਲੋਕ ਮਾਰੇ ਗਏ ਅਤੇ 9 ਹੋਰ ਜ਼ਖ਼ਮੀ ਹੋ ਗਏ ਹਨ | ਥਾਥਰੀ ਦੇ ਐਸ.ਡੀ.ਐਮ. ਮੁਹੰਮਦ ਅਨਵਰ ਬਾਂਦੇ ...

ਪੂਰੀ ਖ਼ਬਰ »

ਕੇਜਰੀਵਾਲ, ਸਿਸੋਦੀਆ ਤੇ ਯੋਗੇਂਦਰ ਯਾਦਵ ਵਿਰੁੱਧ ਜਾਰੀ ਗ਼ੈਰ-ਜ਼ਮਾਨਤੀ ਵਰੰਟਾਂ 'ਤੇ ਰੋਕ

ਨਵੀਂ ਦਿੱਲੀ, 24 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਮਾਜਿਕ ਵਰਕਰ ਯੋਗੇਂਦਰ ਯਾਦਵ ਵਿਰੁੱਧ ਮੰਗਲਵਾਰ ਨੂੰ ਜਾਰੀ ਕੀਤੇ ਗਏ ਗ਼ੈਰ-ਜ਼ਮਾਨਤੀ ਵਾਰੰਟ 'ਤੇ ਫ਼ਿਲਹਾਲ ਰਾਉਜ ਐਵਨਿਊ ਅਦਾਲਤ ...

ਪੂਰੀ ਖ਼ਬਰ »

ਯਾਸਿਨ ਮਲਿਕ 24 ਮਈ ਤੱਕ ਨਿਆਇਕ ਹਿਰਾਸਤ 'ਚ

ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਵੱਖ-ਵਾਦੀ ਨੇਤਾ ਯਾਸਿਨ ਮਲਿਕ ਨੂੰ 24 ਮਈ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ | ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਸੁਰੱਖਿਆ ਚਿੰਤਾਵਾਂ ਕਾਰਨ ਵੀਡੀਓ ਕਾਨਫਰੰਸਿੰਗ ਜ਼ਰੀਏ ਮਲਿਕ ਨੂੰ ਪੇਸ਼ ਕਰਨ ਦਾ ...

ਪੂਰੀ ਖ਼ਬਰ »

ਸਥਾਨਕ ਨੌਜਵਾਨਾਂ ਦਾ ਅੱਤਵਾਦੀ ਬਣਨ ਦਾ ਨਹੀਂ ਰੁਕ ਰਿਹਾ ਰੁਝਾਨ

ਦੱਖਣੀ ਕਸ਼ਮੀਰ 'ਚ ਅਪ੍ਰੈਲ ਮਹੀਨੇ ਦੌਰਾਨ ਲਾਪਤਾ ਹੋਏ 11 ਨੌਜਵਾਨਾਂ ਦੇ ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ, 2016 ਤੋਂ ਸਥਾਨਕ ਨੌਜਵਾਨਾਂ ਦਾ ਅੱਤਵਾਦ ਵੱਲ ਪ੍ਰੇਰਿਤ ਹੋਣ ਦਾ ਰੁਝਾਨ ਰੁੱਕਦਾ ਨਜ਼ਰ ਨਹੀਂ ਆ ਰਿਹਾ | ਸੂਤਰਾਂ ਅਨੁਸਾਰ ਲਾਪਤਾ ਹੋਏ ...

ਪੂਰੀ ਖ਼ਬਰ »

ਚੋਣਾਂ ਤੋਂ ਬਾਅਦ ਰਿਲੀਜ਼ ਹੋਵੇਗੀ ਪ੍ਰਧਾਨ ਮੰਤਰੀ ਮੋਦੀ 'ਤੇ ਬਣੀ ਫ਼ਿਲਮ-ਚੋਣ ਕਮਿਸ਼ਨ

ਨਵੀਂ ਦਿੱਲੀ, 24 ਅਪ੍ਰੈਲ (ਉਪਮਾ ਡਾਗਾ ਪਾਰਥ)-ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਬਣਾਈ ਫ਼ਿਲਮ 'ਤੇ ਚੋਣਾਂ ਤੱਕ ਪਾਬੰਦੀ ਲਾਉਣ ਦਾ ਆਪਣਾ ਫ਼ੈਸਲਾ ਮੁੜ ਦੁਹਰਾਉਦਿਆਂ ਇਸ ਸਬੰਧ 'ਚ ਰਿਪੋਰਟ ਸੁਪਰੀਮ ਕੋਰਟ ਦੇ ਸਪੁਰਦ ਕਰ ਦਿੱਤੀ ਹੈ | ਹਲਕਿਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX