ਤਾਜਾ ਖ਼ਬਰਾਂ


ਜੰਮੂ-ਕਸ਼ਮੀਰ : ਅੱਤਵਾਦੀਆਂ ਨਾਲ ਮੁਠਭੇੜ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ
. . .  20 minutes ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਡੂਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਣ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਚਾਰੀ ਸ਼ਰੀਫ਼ ਦੇ ਜ਼ੀਨਪੰਚਾਲ ਇਲਾਕੇ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਅਤੇ...
ਜੋਧ ਸਿੰਘ ਸਮਰਾ ਤੇ ਮਜੀਠੀਆ ਮਿਲ ਕੇ ਸੰਭਾਲਣਗੇ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ - ਬਾਦਲ
. . .  19 minutes ago
ਹਰਸ਼ਾ ਛੀਨਾਂ, ਅਜਨਾਲਾ, 21 ਜਨਵਰੀ ਕੜਿਆਲ, ਢਿੱਲੋਂ)- ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਅਜਨਾਲਾ ਦੇ ਸਾਬਕਾ ਲੀਡਰਾਂ ਦੇ ......
ਸ਼ਰਾਬ ਦੇ ਦੁੱਖ ਕਾਰਨ ਹੀ ਭਗਵੰਤ ਮਾਨ ਦੇ ਪਰਿਵਾਰ ਨੇ ਉਸ ਨੂੰ ਛੱਡਿਆ- ਮਜੀਠੀਆ
. . .  35 minutes ago
ਹਰਸ਼ਾ ਛੀਨਾਂ, ਅਜਨਾਲਾ 21 ਜਨਵਰੀ (ਕੜਿਆਲ, ਗੁਰਪ੍ਰੀਤ ਸਿੰਘ ਢਿੱਲੋਂ)- ਹਲਕਾ ਅਜਨਾਲਾ 'ਚ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ .....
ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  34 minutes ago
ਭੁਵਨੇਸ਼ਵਰ, 21 ਜਨਵਰੀ- ਉੜੀਸਾ ਦੇ ਕੇਂਦਰਪਾੜਾ ਜ਼ਿਲ੍ਹੇ 'ਚ ਅੱਜ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖ਼ਲ...
ਭਗਵੰਤ ਮਾਨ ਵਲੋਂ ਸ਼ਰਾਬ ਛੱਡਣ 'ਤੇ ਬੋਲੇ ਬਾਦਲ, ਕਿਹਾ- ਉਨ੍ਹਾਂ ਵਲੋਂ ਕੁਝ ਸਮੇਂ ਲਈ ਛੱਡੀਆਂ ਜਾਂਦੀਆਂ ਹਨ ਕਈ ਚੀਜ਼ਾਂ
. . .  54 minutes ago
ਅਜਨਾਲਾ/ਹਰਛਾ ਛੀਨਾ 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਕੜਿਆਲ)- ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅੱਜ ਅਜਨਾਲਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ...
ਸ਼ਾਹ ਦੇ ਹੈਲੀਕਾਪਟਰ ਲੈਂਡਿੰਗ ਨੂੰ ਮਾਲਦਾ 'ਚ ਇਜਾਜ਼ਤ ਨਾ ਦਿੱਤੇ ਜਾਣ ਨੂੰ ਭਾਜਪਾ ਨੇ ਦੱਸਿਆ ਸਾਜ਼ਿਸ਼
. . .  about 1 hour ago
ਨਵੀਂ ਦਿੱਲੀ, 21 ਜਨਵਰੀ-ਭਾਜਪਾ ਪ੍ਰਧਾਨ ਅਮਿਤ ਸ਼ਾਹ 22 ਜਨਵਰੀ ਨੂੰ ਪੱਛਮੀ ਬੰਗਾਲ ਦੇ ਮਾਲਦਾ 'ਚ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉੱਥੋਂ ਦੇ ਸਥਾਨਕ ਪ੍ਰਸ਼ਾਸਨ ਨੇ ਹਵਾਈ ਅੱਡੇ 'ਤੇ ਉਸਾਰੀ ਦਾ ਕੰਮ ਹੋਣ ਕਾਰਨ ਉੱਥੇ ਸ਼ਾਹ ਦਾ ਹੈਲੀਕਾਪਟਰ ਉਤਾਰਨ ਦੀ .....
ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਤਾਪ ਸਿੰਘ ਬਾਜਵਾ
. . .  about 1 hour ago
ਪਟਨਾ, 21 ਜਨਵਰੀ (ਹਰਿੰਦਰ ਸਿੰਘ ਕਾਕਾ)- ਕਾਂਗਰਸ ਦਾ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ....
ਸਿੱਧਗੰਗਾ ਮੱਠ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਦਾ ਦੇਹਾਂਤ
. . .  about 1 hour ago
ਬੈਂਗਲੁਰੂ, 21 ਜਨਵਰੀ- ਸਿੱਧਗੰਗਾ ਮੱਠ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਦਾ ਅੱਜ ਦੇਹਾਂਤ ਹੋ ਗਿਆ। ਉਹ 111 ਸਾਲ ਦੇ ਸਨ। ਮਹੰਤ ਸ਼ਿਵ ਕੁਮਾਰ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ 'ਚ ਦਾਖਲ ਸਨ ਜਿੱਥੇ ਉਨ੍ਹਾਂ ਅੱਜ ਆਖ਼ਰੀ ਸਾਹ .....
ਅਫ਼ਗਾਨਿਸਤਾਨ 'ਚ ਵਿਸ਼ੇਸ਼ ਬਲਾਂ ਦੇ ਟਿਕਾਣੇ 'ਤੇ ਕਾਰ ਬੰਬ ਧਮਾਕਾ, 18 ਦੀ ਮੌਤ
. . .  about 1 hour ago
ਕਾਬੁਲ, 21 ਜਨਵਰੀ- ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਵਾਰਦਕ ਦੀ ਰਾਜਧਾਨੀ ਮੈਦਾਨ ਸ਼ਰ 'ਚ ਅੱਜ ਅੱਤਵਾਦੀ ਸੰਗਠਨ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਸ਼ੇਸ਼ ਬਲ ਦੇ ਟਿਕਾਣੇ 'ਤੇ ਕਾਰ ਬੰਬ ਧਮਾਕੇ ਨੂੰ ਅੰਜਾਮ ਦਿੱਤਾ, ਜਿਸ 'ਚ 18 ਲੋਕਾਂ ਦੀ ਮੌਤ ਹੋ ਗਈ ਅਤੇ 27...
ਜਿਹੜੇ ਦੇਸ਼ ਛੱਡ ਕੇ ਭੱਜ ਗਏ ਹਨ, ਉਨ੍ਹਾਂ ਨੂੰ ਲਿਆਂਦਾ ਜਾਵੇਗਾ ਵਾਪਸ- ਰਾਜਨਾਥ ਸਿੰਘ
. . .  about 1 hour ago
ਨਵੀਂ ਦਿੱਲੀ, 21 ਜਨਵਰੀ- ਕੇਂਦਰੀ ਰਾਜਨਾਥ ਸਿੰਘ ਨੇ ਮੇਹੁਲ ਚੌਕਸੀ ਦੇ ਮੁੱਦੇ 'ਤੇ ਕਿਹਾ ਕਿ ਸਰਕਾਰ ਨੇ ਆਰਥਿਕ ਅਪਰਾਧਿਕ ਬਿਲ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੇਸ਼ ਛੱਡ ਕੇ ਭੱਜ ਚੁੱਕੇ ਹਨ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ .....
ਮਾਇਆਵਤੀ 'ਤੇ ਟਿੱਪਣੀ ਮਾਮਲਾ : ਭਾਜਪਾ ਵਿਧਾਇਕਾ ਨੂੰ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
. . .  about 2 hours ago
ਨਵੀਂ ਦਿੱਲੀ, 21 ਜਨਵਰੀ- ਕੌਮੀ ਮਹਿਲਾ ਕਮਿਸ਼ਨ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਭਾਜਪਾ ਵਿਧਾਇਕਾ ਸਾਧਨਾ ਸਿੰਘ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇਹ ਟਿੱਪਣੀ ਬਹੁਤ ਹਮਲਾਵਰ ਤੇ...
ਖਹਿਰਾ ਦਾ 'ਆਪ' 'ਤੇ ਹਮਲਾ, ਕਿਹਾ- ਭਗਵੰਤ ਮਾਨ ਦੀ ਸ਼ਰਾਬ ਛੁਡਾਊ ਸੀ ਬਰਨਾਲਾ ਰੈਲੀ
. . .  about 2 hours ago
ਚੰਡੀਗੜ੍ਹ, 21 ਜਨਵਰੀ (ਅਜਾਇਬ ਸਿੰਘ ਔਜਲਾ)- ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਭਗਵੰਤ ਮਾਨ ਦੀ ਸ਼ਰਾਬ ਛੁਡਾਊ ਰੈਲੀ ਸੀ। ਇਸ ਰੈਲੀ 'ਚ .....
ਸ੍ਰੀਲੰਕਾ ਨੇ 16 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
. . .  about 2 hours ago
ਕੋਲੰਬੋ, 21 ਜਨਵਰੀ- ਸ੍ਰੀਲੰਕਾ ਨੇ ਅੱਜ 16 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਹੈ। ਬੀਤੀ 13 ਜਨਵਰੀ ਨੂੰ ਸ੍ਰੀਲੰਕਾ ਦੀ ਜਲ ਸੈਨਾ ਵਲੋਂ ਇਨ੍ਹਾਂ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ...
ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅਜਨਾਲਾ ਪਹੁੰਚੇ ਸੁਖਬੀਰ ਬਾਦਲ
. . .  about 1 hour ago
ਅਜਨਾਲਾ/ਹਰਛਾ ਛੀਨਾ, 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ,ਕੜਿਆਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅਜਨਾਲਾ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ...
ਜਨਰਲ ਵਰਗ ਦੇ ਰਾਖਵਾਂਕਰਨ ਦੇ ਖ਼ਿਲਾਫ਼ ਪਟੀਸ਼ਨ ਦਾਇਰ, ਮਦਰਾਸ ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  about 3 hours ago
ਚੇਨਈ, 21 ਜਨਵਰੀ- ਆਰਥਿਕ ਤੌਰ 'ਤੇ ਕਮਜ਼ੋਰ ਜਨਰਲ ਵਰਗ ਦੇ ਲਈ 10 ਫ਼ੀਸਦੀ ਰਾਖਵਾਂਕਰਨ ਦੇ ਮੁੱਦੇ 'ਤੇ ਮਦਰਾਸ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ 18 ਫਰਵਰੀ ਤੋਂ ਪਹਿਲਾਂ ਜਵਾਬ ਦਾਖਲ ਕਰਨ ਦੇ ਲਈ ਕਿਹਾ ਹੈ। ਡੀ.ਐਮ.ਕੇ. ਦੇ......
ਸੁਖਬੀਰ ਬਾਦਲ ਅੱਜ ਹਲਕਾ ਰਾਜਾਸਾਂਸੀ ਦੇ ਪਿੰਡਾਂ ਦਾ ਕਰਨਗੇ ਦੌਰਾ
. . .  about 3 hours ago
ਸਵਾਈਨ ਫਲੂ ਕਾਰਨ ਔਰਤ ਦੀ ਮੌਤ
. . .  about 3 hours ago
ਮੈਕਸੀਕੋ : ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 85
. . .  about 3 hours ago
ਨੇਤਾਵਾਂ ਦੀ ਹੱਤਿਆ ਦੇ ਵਿਰੋਧ 'ਚ ਭਾਜਪਾ ਦਾ ਮੁੱਖ ਮੰਤਰੀ ਕਮਲ ਨਾਥ ਦੇ ਖ਼ਿਲਾਫ਼ ਪ੍ਰਦਰਸ਼ਨ
. . .  about 3 hours ago
ਨਾਗੇਸ਼ਵਰ ਰਾਓ ਦੇ ਨਿਯੁਕਤੀ ਮਾਮਲੇ ਦੀ ਸੁਣਵਾਈ ਤੋਂ ਅਲੱਗ ਹੋਏ ਸੀ.ਜੇ.ਆਈ
. . .  about 4 hours ago
ਹਲਕਾ ਅਜਨਾਲਾ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ ਸੁਖਬੀਰ ਬਾਦਲ
. . .  about 4 hours ago
ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੀਲੌਂਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 4 hours ago
ਜੰਮੂ-ਕਸ਼ਮੀਰ ਦੇ ਬਡਗਾਮ 'ਚ ਮੁੱਠਭੇੜ ਦੌਰਾਨ 2 ਅੱਤਵਾਦੀ ਢੇਰ
. . .  about 4 hours ago
80 ਕਰੋੜ ਰੁਪਏ ਦੀ ਹੈਰੋਇਨ ਸਮੇਤ 6 ਕਾਬੂ
. . .  about 5 hours ago
ਮੇਹੁਲ ਚੌਕਸੀ ਨੇ ਐਂਟੀਗੁਆ 'ਚ ਆਪਣਾ ਭਾਰਤੀ ਪਾਸਪੋਰਟ ਕਰਵਾਇਆ ਜਮਾਂ
. . .  about 5 hours ago
ਫਾਰਮੇਸੀ ਕੌਂਸਲ ਦੇ ਐਲਾਨੇ ਨਤੀਜਿਆਂ 'ਚ 6 ਮੈਂਬਰ ਚੁਣੇ ਗਏ
. . .  about 5 hours ago
ਸੁਸ਼ਮਾ ਸਵਰਾਜ ਅਤੇ ਯੋਗੀ ਨੇ ਯੂਥ ਪ੍ਰਵਾਸੀ ਭਾਰਤੀ ਦਿਵਸ ਦਾ ਕੀਤਾ ਉਦਘਾਟਨ
. . .  about 5 hours ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 6 hours ago
ਸੁਲਤਾਨਪੁਰ ਲੋਧੀ 'ਚ ਮੀਂਹ ਪੈਣ ਕਾਰਨ ਠੰਢ 'ਚ ਹੋਇਆ ਵਾਧਾ
. . .  about 6 hours ago
ਇਜ਼ਰਾਈਲ ਨੇ ਸੀਰੀਆ 'ਚ ਈਰਾਨੀ ਟਿਕਾਣਿਆਂ 'ਤੇ ਕੀਤੇ ਹਮਲੇ
. . .  about 7 hours ago
ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਦਿੱਲੀ ਜਾਣ ਵਾਲੀਆਂ ਕਈ ਟਰੇਨਾਂ
. . .  about 7 hours ago
ਮਾਲੀ 'ਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ 'ਤੇ ਹੋਏ ਹਮਲੇ 'ਚ 10 ਦੀ ਮੌਤ, 25 ਜ਼ਖ਼ਮੀ
. . .  about 7 hours ago
ਅੱਜ ਦਾ ਵਿਚਾਰ
. . .  about 8 hours ago
ਅਜਨਾਲਾ : ਘਰ ਚੋਂ 15 ਤੋਲੇ ਸੋਨੇ ਦੇ ਗਹਿਣੇ, ਨਗਦੀ ਅਤੇ ਕੈਨੇਡੀਅਨ ਡਾਲਰ ਚੋਰੀ
. . .  1 day ago
ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  1 day ago
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  1 day ago
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  1 day ago
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  1 day ago
ਯੂ.ਐਨ. ਦੇ ਬੇਸ 'ਤੇ ਹੋਏ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ
. . .  1 day ago
ਰੈਲੀ ਵਿਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ ਐਲਾਨ, ਮਾਂ ਸੀ ਬਹੁਤ ਪ੍ਰੇਸ਼ਾਨ
. . .  1 day ago
ਕਾਂਗਰਸੀ ਵਿਧਾਇਕਾਂ ਦੀ ਰਿਜ਼ਾਰਟ ਵਿਚ ਲੜਾਈ, ਇਕ ਹਸਪਤਾਲ ਭਰਤੀ
. . .  1 day ago
ਚਿੜੀਆ ਘਰ 'ਚ ਸ਼ੇਰ ਸੈਲਾਨੀਆਂ 'ਤੇ ਹਮਲਾ, ਇਕ ਦੀ ਮੌਤ
. . .  1 day ago
ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  about 1 hour ago
ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਕੀਤਾ ਉਦਘਾਟਨ
. . .  about 1 hour ago
ਹੁਣ ਤੋਂ ਹੀ ਹਾਰ ਦੇ ਬਹਾਨੇ ਲੱਭ ਰਹੀ ਹੈ ਵਿਰੋਧੀ ਧਿਰ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਚੋਣ : ਕੇਜਰੀਵਾਲ
. . .  about 1 hour ago
ਹਵਾਈ ਅੱਡੇ ਤੋਂ ਲੱਖਾਂ ਦੇ ਸੋਨੇ ਸਮੇਤ ਇਕ ਕਾਬੂ
. . .  13 minutes ago
'ਆਪ' ਨੇ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਐਲਾਨਿਆ ਉਮੀਦਵਾਰ
. . .  18 minutes ago
ਸੀਰੀਆ 'ਚ ਹੋਏ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ
. . .  33 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਮਾਘ ਸੰਮਤ 550
ਿਵਚਾਰ ਪ੍ਰਵਾਹ: ਪੂਰਨ ਸੁਧਾਰ ਲਈ ਸਾਨੂੰ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਹੋਵੇਗਾ। -ਸਵਾਮੀ ਵਿਵੇਕਾਨੰਦ

ਪਹਿਲਾ ਸਫ਼ਾ

ਪੰਜਾਬ 'ਚ ਸਾਰੀਆਂ ਲੋਕ ਸਭਾ ਸੀਟਾਂ 'ਤੇ ਇਕੱਲਿਆਂ ਹੀ ਚੋਣ ਲੜਾਂਗੇ-ਕੇਜਰੀਵਾਲ

• ਕਿਹਾ, ਮਾੜੇ ਲੋਕ 'ਆਪ' 'ਚੋਂ ਨਿਕਲ ਗਏ, ਇਕਜੁੱਟ ਹੈ ਪਾਰਟੀ  • ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਪਾਰਟੀ ਉਮੀਦਵਾਰ ਐਲਾਨਿਆ
ਗੁਰਪ੍ਰੀਤ ਸਿੰਘ ਲਾਡੀ, ਧਰਮਪਾਲ ਸਿੰਘ
ਬਰਨਾਲਾ, 20 ਜਨਵਰੀ-ਆਗਾਮੀ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਚੋਣ ਪ੍ਰਚਾਰ ਦਾ ਆਗਾਜ਼ ਕਰਦਿਆਂ ਅੱਜ ਬਰਨਾਲਾ ਦੀ ਅਨਾਜ ਮੰਡੀ 'ਚ ਵਿਸ਼ਾਲ ਰੈਲੀ ਕੀਤੀ ਗਈ | ਰੈਲੀ 'ਚ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਇਲਾਵਾ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੇ ਸ਼ਿਰਕਤ ਕੀਤੀ | ਰੈਲੀ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਦੋ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਇਆ | ਸੂਬੇ 'ਚ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਨੇ ਘਰ-ਘਰ ਵਿਚ ਆਪਣੇ ਵਰਕਰ ਭੇਜ ਕੇ ਨੌਕਰੀ ਦੇਣ ਵਾਲੇ ਫਾਰਮ ਭਰੇ ਸਨ ਪਰ ਕਿਸੇ ਨੂੰ ਨੌਕਰੀ ਨਹੀਂ ਦਿੱਤੀ | ਇਸੇ ਤਰ੍ਹਾਂ ਕੈਪਟਨ ਵਲੋਂ ਨੌਜਵਾਨਾਂ ਨੂੰ ਸਮਾਰਟ ਫ਼ੋਨ, ਬਜ਼ੁਰਗਾਂ ਤੇ ਅੰਗਹੀਣਾਂ ਦੀ ਪੈਨਸ਼ਨ ਵਧਾਉਣ ਦਾ ਵੀ ਕੀਤਾ ਵਾਅਦਾ ਪੂਰਾ ਨਹੀਂ ਹੋਇਆ, ਜਿਸ ਨਾਲ ਕੈਪਟਨ ਨੇ ਸਿਰਫ਼ ਸੱਤਾ ਹਾਸਲ ਕਰਨ ਲਈ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ | ਕੇਜਰੀਵਾਲ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਪੰਜ ਸਾਲਾਂ 'ਚ ਆਮ ਆਦਮੀ ਪਾਰਟੀ ਨੂੰ ਤੀਲਾ-ਤੀਲਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਦੀ ਹਿੰਮਤ ਨਹੀਂ ਕਿ ਪਾਰਟੀ ਨੂੰ ਖਿਲਾਰ ਸਕੇ | ਇਸੇ ਤਰ੍ਹਾਂ ਹੀ ਕੁਝ ਲੋਕ ਜੋ ਪਾਰਟੀ ਛੱਡ ਗਏ ਹਨ ਉਹ ਸਵਾਰਥੀ ਤੇ ਅਹੁਦਿਆਂ ਦੇ ਲਾਲਚੀ ਸਨ, ਜਿਨ੍ਹਾਂ ਪਾਰਟੀ
ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ, ਅਜਿਹੇ ਲੋਕਾਂ ਦੀ ਪਾਰਟੀ 'ਚੋਂ ਸਫ਼ਾਈ ਕੀਤੀ ਜਾ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦੋ ਸਾਲ ਦੌਰਾਨ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਉੱਪਰ ਚਾਰ ਵਾਰ ਹਮਲਾ ਕਰਕੇ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵਲੋਂ ਸਿਹਤ ਤੇ ਸਿੱਖਿਆ ਦੇ ਖੇਤਰ 'ਚ ਕੀਤੇ ਗਏ ਕਾਰਜਾਂ ਦਾ ਵੀ ਗੁਣਗਾਨ ਕੀਤਾ | ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਅਗਵਾਈ ਹੇਠ ਸਾਰੀਆਂ 13 ਸੀਟਾਂ ਉੱਪਰ ਲੋਕ ਸਭਾ ਚੋਣਾਂ ਲੜੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਜਾਵੇ, ਤਾਂ ਜੋ ਪੰਜਾਬ ਦੇ ਮੁੱਦਿਆਂ ਨੂੰ ਲੋਕ ਸਭਾ 'ਚ ਉਭਾਰਿਆ ਜਾ ਸਕੇ | ਰੈਲੀ ਦੌਰਾਨ ਕੇਜਰੀਵਾਲ ਦੀ ਹਾਜ਼ਰੀ 'ਚ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਹਰਮੋਹਨ ਧਵਨ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ | ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਧੰਨਵਾਦ ਕੀਤਾ ਗਿਆ | ਰੈਲੀ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਭਗਵੰਤ ਮਾਨ, ਸੰਸਦ ਮੈਂਬਰ ਪ੍ਰੋ: ਸਾਧੂ ਸਿੰਘ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਸਹਿ-ਕਨਵੀਨਰ ਡਾ: ਬਲਵੀਰ ਸਿੰਘ, ਜਸਟਿਸ ਜ਼ੋਰਾ ਸਿੰਘ, ਵਿਧਾਇਕ ਪਿ੍ੰ: ਬੁੱਧ ਰਾਮ, ਵਿਧਾਇਕ ਅਮਨ ਅਰੋੜਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕਾ ਪ੍ਰੋ: ਬਲਜਿੰਦਰ ਕੌਰ, ਵਿਧਾਇਕਾ ਰੁਪਿੰਦਰ ਕੌਰ ਰੂਬੀ, ਵਿਧਾਇਕਾ ਸਰਬਜੀਤ ਕੌਰ ਮਾਣੰੂਕੇ, ਵਿਧਾਇਕ ਕੁਲਤਾਰ ਸਿੰਘ, ਵਿਧਾਇਕ ਅਮਰਜੀਤ ਸਿੰਘ ਰੋਪੜ, ਵਿਧਾਇਕ ਜੈ ਸਿੰਘ ਰੋੜੀ, ਅੰਮਿ੍ਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ, ਹੁਸ਼ਿਆਰਪੁਰ ਤੋਂ ਉਮੀਦਵਾਰ ਡਾ: ਰਵਜੋਤ ਸਿੰਘ, ਪੰਜਾਬ ਯੂਥ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਸੂਬਾ ਮੀਤ ਪ੍ਰਧਾਨ ਦਲਵੀਰ ਢਿੱਲੋਂ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਨਿਰਮਲ ਸਿੰਘ ਜਾਗਲ, ਰੋਹਿਤ ਸ਼ਰਮਾ, ਅਮਰੀਸ ਭੋਤਨਾ ਤੋਂ ਇਲਾਵਾ ਪੰਜਾਬ 'ਚੋਂ ਵੱਡੀ ਗਿਣਤੀ 'ਚ ਆਗੂ ਤੇ ਵਰਕਰ ਹਾਜ਼ਰ ਸਨ |
ਕੇਜਰੀਵਾਲ ਨੇ ਫਿਰ ਖੇਡਿਆ ਦਲਿਤ ਪੱਤਾ
ਕੇਜਰੀਵਾਲ ਨੇ ਅੱਜ ਫਿਰ ਦਲਿਤ ਪੱਤਾ ਖੇਡਦਿਆਂ ਪਾਰਟੀ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਆਗੂਆਂ ਨੂੰ ਅਹੁਦੇ ਦੇਣ ਦੀ ਗੱਲ ਦੁਹਰਾਈ | ਕੇਜਰੀਵਾਲ ਨੇ ਦੱਸਿਆ ਕਿ ਪਾਰਟੀ ਵਲੋਂ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਆਗੂ, ਪਿ੍ੰ: ਬੁੱਧ ਰਾਮ ਨੂੰ ਪੰਜਾਬ 'ਚ ਪਾਰਟੀ ਦੀ ਕੋਰ ਕਮੇਟੀ ਦਾ ਪ੍ਰਧਾਨ ਤੇ ਪ੍ਰੋ: ਸਾਧੂ ਸਿੰਘ ਨੂੰ ਪਾਰਟੀ ਦੀ ਰਾਜਨੀਤਕ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਲਿਤ ਭਾਈਚਾਰੇ ਨੂੰ ਹਮੇਸ਼ਾ ਉੱਚਾ ਚੁੱਕਣ ਦੇ ਉਪਰਾਲੇ ਕੀਤੇ ਹਨ |
ਮੋਦੀ ਦੇਸ਼ ਦਾ ਵੱਡਾ ਤੇ ਕੈਪਟਨ ਛੋਟਾ ਠੱਗ-ਚੀਮਾ
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨਾਂਅ ਦਾ ਇਕ ਵਿਅਕਤੀ, ਜੋ ਜਨਤਾ ਨੂੰ ਝੂਠ ਬੋਲ ਕੇ ਸਰਕਾਰਾਂ ਬਣਵਾਉਂਦਾ ਹੈ ਨੂੰ ਪਹਿਲਾਂ ਨਰਿੰਦਰ ਮੋਦੀ ਵਲੋਂ ਦੇਸ਼ 'ਚ ਸਰਕਾਰ ਬਣਾਉਣ ਲਈ ਖ਼ਰੀਦਿਆ ਗਿਆ ਸੀ, ਉਸ ਤੋਂ ਬਾਅਦ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਅੱਗੇ ਲਾਇਆ | ਚੀਮਾ ਨੇ ਮੋਦੀ ਨੂੰ ਦੇਸ਼ ਦਾ ਸਭ ਤੋਂ ਵੱਡਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਛੋਟਾ ਠੱਗ ਦੱਸਿਆ |
ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਨੇ ਸਰਕਾਰੀ ਸਿਹਤ ਕੇਂਦਰਾਂ ਨੂੰ ਨਿੱਜੀ ਖੇਤਰ ਨੂੰ ਸੌਾਪਣ ਦੇ ਮਾਮਲੇ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਸਕੂਲਾਂ ਤੇ ਹਸਪਤਾਲਾਂ ਨੂੰ ਨਹੀਂ ਚਲਾ ਸਕਦੀ ਉਸ ਨੂੰ ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂ |
ਰੈਲੀ ਦੀਆਂ ਝਲਕੀਆਂ

  • • ਆਮ ਆਦਮੀ ਪਾਰਟੀ ਦੀ ਰੈਲੀ 'ਚ ਪਹਿਲੀ ਵਾਰ ਵੀ.ਆਈ.ਪੀ. ਕਲਚਰ ਦੇਖਣ ਨੂੰ ਮਿਲਿਆ, ਸਟੇਜ ਉੱਪਰ ਸੋਫ਼ੇ ਅਤੇ ਪੰਡਾਲ 'ਚ ਕੁਰਸੀਆਂ ਲੱਗੀਆਂ ਸਨ | ਸਟੇਜ ਦੀ ਬੈਕ ਸਾਈਡ ਤੋਂ ਸਿਰਫ਼ ਵੀ.ਆਈ.ਪੀ. ਐਾਟਰੀ ਹੀ ਰੱਖੀ ਗਈ ਸੀ |
  • • ਮੰਚ ਉੱਪਰ ਜਦੋਂ ਅੰਮਿ੍ਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਬੋਲ ਰਹੇ ਸਨ ਤਾਂ ਅਰਵਿੰਦ ਕੇਜਰੀਵਾਲ ਦੇ ਪੰਡਾਲ ਵਾਲੀ ਜਗ੍ਹਾ 'ਤੇ ਪਹੁੰਚਣ ਉੱਪਰ 'ਮੇਰਾ ਰੰਗ ਦੇ ਬਸੰਤੀ ਚੋਲਾ' ਗੀਤ ਚਲਾ ਦਿੱਤਾ ਗਿਆ, ਜਿਸ ਨਾਲ ਉਹ ਇਕਦਮ ਹੱਕੇ-ਬੱਕੇ ਰਹਿ ਗਏ |
  • • ਕੇਜਰੀਵਾਲ 2.20 ਵਜੇ ਸਟੇਜ ਉੱਪਰ ਪਹੁੰਚੇ ਅਤੇ 4.05 ਵਜੇ ਵਾਪਸੀ ਲਈ ਰਵਾਨਾ ਹੋਏ |
  • • ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਜਦੋਂ ਇਨਕਲਾਬ-ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ, ਤਾਂ ਸਟੇਜ ਤੋਂ ਕੋਈ ਜਵਾਬ ਨਾ ਮਿਲਣ 'ਤੇ ਉਨ੍ਹਾਂ ਕਿਹਾ ਕਿ ਇਨਕਲਾਬ ਕੇਵਲ ਸਾਹਮਣੇ ਵਾਲਿਆਂ ਵਾਸਤੇ ਨਹੀਂ ਸਟੇਜ 'ਤੇ ਵੀ ਆਉਣਾ ਚਾਹੀਦਾ | ਉਨ੍ਹਾਂ ਪੰਜਾਬ 'ਚ ਹੀ ਪੰਜਾਬੀ ਭਾਸ਼ਾ ਨਾਲ ਹੋ ਰਹੇ ਧੱਕੇ ਦੀ ਵੀ ਗੱਲ ਕੀਤੀ |
  • • ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਪੰਜਾਬ 'ਚ ਵੱਡੇ ਪੱਧਰ 'ਤੇ ਚੱਲ ਰਹੇ ਆਈਲੈਟਸ ਸੈਂਟਰਾਂ ਦਾ ਮੁੱਦਾ ਚੁੱਕਿਆ |
  • • ਸਟੇਜ ਤੋਂ ਬਹੁਤੇ ਬੁਲਾਰੇ ਆਗਾਮੀ ਲੋਕ ਸਭਾ ਚੋਣਾਂ ਦੀ ਥਾਂ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦੀ ਅਪੀਲ ਕਰਦੇ ਰਹੇ |

ਭਗਵੰਤ ਮਾਨ ਵਲੋਂ ਸ਼ਰਾਬ ਛੱਡਣ ਦਾ ਐਲਾਨ

ਭਗਵੰਤ ਮਾਨ ਨੇ ਰੈਲੀ 'ਚ ਆਪਣੀ ਮਾਂ ਦੀ ਹਾਜ਼ਰੀ ਦੌਰਾਨ ਸ਼ਰਾਬ ਛੱਡਣ ਦਾ ਵੀ ਐਲਾਨ ਕੀਤਾ | ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਸਭ ਤੋਂ ਵੱਡਾ ਦਰਿੰਦਾ ਕਿਹਾ | ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਅਕਾਲੀ-ਕਾਂਗਰਸੀ ਰਲੇ ਹੋਏ ਹਨ, ਜਿਸ ਦੀ ਉਦਾਹਰਨ ਵਿਧਾਨ ਸਭਾ ਚੋਣਾਂ 'ਚ ਦੇਖੀ ਜਾ ਚੁੱਕੀ ਹੈ ਪਰ ਹੁਣ ਪੰਜਾਬ ਦੀ ਜਨਤਾ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦਾ ਹਸ਼ਰ ਵੀ ਦੇਖ ਰਹੀ ਹੈ ਕਿ ਕਿਵੇਂ ਇਕ 92 ਸਾਲਾ ਬਜ਼ੁਰਗ ਬਿਨਾਂ ਬੁਲਾਏ ਸ੍ਰੀ ਦਰਬਾਰ ਸਾਹਿਬ ਵਿਖੇ ਜੁੱਤੀਆਂ ਸਾਫ਼ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਚੱਕੀ ਭਾਵੇਂ ਹੌਲੀ ਚੱਲਦੀ ਹੈ ਪਰ ਪੀਂਹਦੀ ਬਹੁਤ ਬਰੀਕ ਹੈ |

ਉੱਤਰਾਖੰਡ ਦੇ ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

• ਲੰਗਰ ਛਕਿਆ, ਬਰਤਨਾਂ ਦੀ ਕੀਤੀ ਸੇਵਾ • ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਦੀ ਪ੍ਰਾਪਤੀ ਬਾਰੇ ਸਵਾਲ ਨੂੰ ਟਾਲ ਗਏ
ਜਸਵੰਤ ਸਿੰਘ ਜੱਸ
ਅੰਮਿ੍ਤਸਰ, 20 ਜਨਵਰੀ-ਉੱਤਰਾਖੰਡ ਦੇ ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ | ਉਨ੍ਹਾਂ ਸ਼ਰਧਾ ਸਹਿਤ ਗੁਰੂ ਘਰ ਮੱਥਾ ਟੇਕਿਆ ਤੇ ਸਿੱਖ ਧਰਮ ਤੇ ਸਿੱਖ ਇਤਿਹਾਸ ਦੀ ਪ੍ਰਸੰਸਾ ਕੀਤੀ, ਪਰ ਸਿੱਖ ਪੰਥ ਵਲੋਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਵਾਲੀ ਇਤਿਹਾਸਕ ਥਾਂ ਸ਼ੋ੍ਰਮਣੀ ਕਮੇਟੀ ਨੂੰ ਦਿੱਤੇ ਜਾਣ ਦੀ ਕੀਤੀ ਜਾ ਰਹੀ ਮੰਗ ਬਾਰੇ ਉਹ ਪੱਤਰਕਾਰਾਂ ਦੇ ਸਵਾਲਾਂ ਦੇ ਗੋਲ-ਮੋਲ ਜਵਾਬ ਦੇ ਗਏ | ਸ੍ਰੀ ਰਾਵਤ ਅੱਜ ਦੇਹਰਾਦੂਨ ਤੋਂ ਅੰਮਿ੍ਤਸਰ ਤੱਕ ਸ਼ੁਰੂ ਹੋਈ ਪਹਿਲੀ ਉਡਾਣ ਰਾਹੀਂ ਗੁਰੂ ਨਗਰੀ ਪੁੱਜੇ ਸਨ | ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਕਾਸ਼ੀਪੁਰ ਤੋਂ ਉੱਤਰਾਖੰਡ ਦੇ ਇਕਲੌਤੇ ਸਿੱਖ ਵਿਧਾਇਕ ਹਰਭਜਨ ਸਿੰਘ ਚੀਮਾ ਵੀ ਹਾਜ਼ਰ ਸਨ | ਉਹ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਗਏ, ਜਿਥੇ ਉਨ੍ਹਾਂ ਨਾ ਕੇਵਲ ਪੰਗਤ 'ਚ ਬੈਠ ਕੇ ਲੰਗਰ ਛਕਿਆ, ਬਲਕਿ ਬਰਤਨਾਂ ਦੀ ਸੇਵਾ ਵੀ ਕੀਤੀ | ਪਰਿਕਰਮਾ ਕਰਦਿਆਂ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰਤ ਜਾਣਕਾਰੀ ਪ੍ਰਾਪਤ ਕੀਤੀ | ਬਾਅਦ ਵਿਚ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਤੇ ਹੋਰਨਾਂ ਵਲੋਂ ਉਨ੍ਹਾਂ ਦਾ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਸਿਰੋਪਾਓ, ਦੁਸ਼ਾਲਾ ਤੇ ਧਾਰਮਿਕ ਪੁਸਤਕ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਵਤ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ ਬਲਿਦਾਨ ਦਾ ਇਤਿਹਾਸ ਹੈ | ਉਨ੍ਹਾਂ ਕਿਹਾ ਕਿ ਮੇਰੀ ਅੱਜ ਇਸ ਅਸਥਾਨ ਦੇ ਦਰਸ਼ਨ ਕਰਨ ਦੀ ਚਿਰੋਕਣੀ ਇੱਛਾ ਪੂਰੀ ਹੋਈ ਹੈ | ਉਨ੍ਹਾਂ ਕਿਹਾ ਕਿ ਦੇਹਰਾਦੂਨ-ਅੰਮਿ੍ਤਸਰ ਦਰਮਿਆਨ ਸਿੱਧੀ ਹਵਾਈ ਉਡਾਣ ਸ਼ੁਰੂ ਹੋਣ ਨਾਲ ਦੋਵਾਂ ਰਾਜਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ |
ਗੁ: ਗਿਆਨ ਗੋਦੜੀ ਬਾਰੇ ਸਵਾਲ ਨੂੰ ਟਾਲ ਗਏ
ਇਸ ਮੌਕੇ ਸ੍ਰੀ ਰਾਵਤ ਉੱਤਰਾਖੰਡ ਦੇ ਹਰਿਦੁਆਰ ਵਿਖੇ ਸਥਿਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਵਾਲੇ ਪੁਰਾਤਨ ਅਸਥਾਨ ਦੀ ਸ਼ੋ੍ਰਮਣੀ ਕਮੇਟੀ ਤੇ ਸਿੱਖ ਪੰਥ ਵਲੋਂ ਕੀਤੀ ਜਾ ਰਹੀ ਮੰਗ ਬਾਰੇ ਪੁੱਛੇ ਸਵਾਲ ਨੂੰ ਟਾਲ ਗਏ ਤੇ ਕਿਹਾ ਕਿ ਸਰਕਾਰ ਗੁ: ਸਾਹਿਬ ਦੀ ਜਗ੍ਹਾ ਦੇਣ ਲਈ ਤਿਆਰ ਹੈ, ਪਰ ਇਸ ਵਾਸਤੇ ਸਿੱਖ ਜਗਤ ਨੂੰ ਇਕਮੱਤ ਹੋਣ ਦੀ ਜ਼ਰੂਰਤ ਹੈ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਵੇਂ ਸਿੱਖ ਸਮਾਜ ਪੂਰੀ ਤਰਾਂ ਸੰਪੰਨ ਸਮਾਜ ਹੈ, ਪਰ ਉਨ੍ਹਾਂ ਦੀ ਸਰਕਾਰ ਨੇ ਹੋਂਦ 'ਚ ਆਉਣ ਤੋਂ ਬਾਅਦ ਉੱਤਰਾਖੰਡ 'ਚ ਵੱਸਦੇ ਕਿਸਾਨਾਂ, ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ, ਦੀਆਂ ਮੁਸ਼ਕਿਲਾਂ ਹੱਲ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ | ਇਸ ਮੌਕੇ ਉਨ੍ਹਾਂ ਨਾਲ ਸਹਾਇਕ ਸੂਚਨਾ ਅਧਿਕਾਰੀ ਅੰਮਿ੍ਤਪਾਲ ਸਿੰਘ, ਹਰਿੰਦਰ ਸਿੰਘ ਰੋਮੀ, ਸਰਬਜੀਤ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ | ਬਾਅਦ ਵਿਚ ਸ੍ਰੀ ਰਾਵਤ ਜਲਿ੍ਹਆਂਵਾਲਾ ਬਾਗ ਵੀ ਗਏ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ |
ਰਾਵਤ ਦੇ ਸਵਾਗਤ ਲਈ ਭੇਜਿਆ ਪਤਿਤ ਨੌਜਵਾਨ
ਇਸ ਮੌਕੇ ਇਹ ਦਿਲਚਸਪ ਗੱਲ ਰਹੀ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਦੇ ਸਵਾਗਤ ਲਈ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਸੰਗਰੂਰ ਤੋਂ ਭੇਜੇ ਗਏ ਨੌਜਵਾਨਾਂ ਵਿਚ ਅਵੈ ਗਰੇਵਾਲ ਨਾਂਅ ਦਾ ਇਕ ਪਤਿਤ ਸਿੱਖ ਨੌਜਵਾਨ ਵੀ ਸੀ, ਜਿਸ ਨੂੰ ਵਿਸ਼ੇਸ਼ ਤੌਰ 'ਤੇ ਸੂਚਨਾ ਕੇਂਦਰ ਵਿਖੇ ਸ੍ਰੀ ਰਾਵਤ ਨਾਲ ਮਿਲਾਇਆ ਗਿਆ | ਇਕ ਪਤਿਤ ਪ੍ਰਤੀਨਿਧ ਨੂੰ ਮੁੱਖ ਮੰਤਰੀ ਨਾਲ ਮਿਲਾਏ ਜਾਣ 'ਤੇ ਹਾਜ਼ਰ ਪੱਤਰਕਾਰ ਭਾਈਚਾਰਾ ਤੇ ਹੋਰ ਸਿੱਖ ਸ਼ਖ਼ਸੀਅਤਾਂ ਹੈਰਾਨ ਰਹਿ ਗਈਆਂ |
ਸ਼ੋ੍ਰਮਣੀ ਕਮੇਟੀ ਨੇ ਮੌਕਾ ਗੁਆਇਆ
ਦੱਸਣਯੋਗ ਹੈ ਕਿ ਅੱਜ ਉੱਤਰਾਖੰਡ ਦੇ ਮੁੱਖ ਮੰਤਰੀ ਦੀ ਗੁਰੂ ਘਰ ਆਮਦ ਮੌਕੇ ਸ਼ੋ੍ਰਮਣੀ ਕਮੇਟੀ ਨੇ ਗੁ: ਗਿਆਨ ਗੋਦੜੀ ਹਰਿਦੁਆਰ ਦੀ ਪ੍ਰਾਪਤੀ ਸਬੰਧੀ ਗੱਲਬਾਤ ਦਾ ਮੌਕਾ ਗੁਆ ਲਿਆ | ਇਸ ਅਸਥਾਨ ਲਈ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਗਈ ਵਿਸ਼ੇਸ਼ ਸਬ-ਕਮੇਟੀ ਦਾ ਕੋਈ ਵੀ ਅਧਿਕਾਰੀ ਮੁੱਖ ਮੰਤਰੀ ਨੂੰ ਨਹੀਂ ਮਿਲਾਇਆ ਗਿਆ, ਜੋ ਕਿ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਕਰ ਸਕੇ |

ਦੇਹਰਾਦੂਨ ਤੋਂ ਅੰਮਿ੍ਤਸਰ ਵਿਚਕਾਰ ਸਿੱਧੀ ਉਡਾਣ ਸ਼ੁਰੂ

ਰਾਜਾਸਾਂਸੀ, 20 ਜਨਵਰੀ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਅੱਜ ਸਪਾਈਸ ਜੈੱਟ ਏਅਰਲਾਈਨ ਵਲੋਂ ਦੇਹਰਾਦੂਨ ਤੋਂ ਅੰਮਿ੍ਤਸਰ ਵਿਚਾਲੇ ਸਿੱਧੀ ਹਵਾਈ ਉਡਾਣ ਸ਼ੁਰੂ ਕਰ ਦਿੱਤੀ ਗਈ, ਜਿਸ ਦਾ ਅੱਜ ਇੱਥੇ ਪਹਿਲੇ ਦਿਨ ਪੁੱਜਣ 'ਤੇ ਹਵਾਈ ਅੱਡੇ ਦੇ ਡਾਇਰੈਕਟਰ ਤੇ ਹੋਰ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਉਡਾਣ ਰਾਹੀਂ ਉੱਤਰਾਖੰਡ ਦੇ ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਸਮੇਤ 66 ਯਾਤਰੀ ਇੱਥੇ ਪੁੱਜੇ | ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਇੱਥੇ ਪੁੱਜਣ ਉਪਰੰਤ ਆਪਣੇ ਕਾਫ਼ਲੇ ਸਮੇਤ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋ ਗਏ | ਇਹ ਉਡਾਣ ਦੇਹਰਾਦੂਨ ਤੋਂ ਬੀਤੀ ਦੁਪਹਿਰ 12.50 ਵਜੇ ਇੱਥੇ ਪੁੱਜੀ ਤੇ ਅੱਜ ਪਹਿਲੇ ਦਿਨ 1 ਘੰਟੇ ਦੇ ਠਹਿਰਾਅ ਤੋਂ ਬਾਅਦ 1.55 ਵਜੇ ਵਜੇ ਇੱਥੋਂ 54 ਯਾਤਰੀਆਂ ਨੂੰ ਲੈ ਕੇ ਦੇਹਰਾਦੂਨ ਲਈ ਰਵਾਨਾ ਹੋ ਗਈ | ਸਪਾਈਸ ਜੈੱਟ ਦੀ ਇਹ ਉਡਾਣ ਦੇਹਰਾਦੂਨ ਤੋਂ ਅੰਮਿ੍ਤਸਰ ਵਿਚਾਲੇ 7 ਦਿਨ ਹੀ ਉਡਾਣ ਭਰੇਗੀ | ਉੱਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਵਿਸ਼ੇਸ਼ ਜਹਾਜ਼ ਰਾਹੀਂ ਇੱਥੋਂ ਉੱਤਰਾਖੰਡ ਲਈ ਰਵਾਨਾ ਹੋਏ |

ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਥਾਵਾਂ ਦੀ ਪੁਰਾਤਨ ਤੇ ਵਿਰਾਸਤੀ ਦਿੱਖ ਬਰਕਰਾਰ ਰੱਖੀ ਜਾਵੇ

ਸਿੱਧੂ ਨੇ ਮੋਦੀ ਤੇ ਇਮਰਾਨ ਖ਼ਾਨ ਨੂੰ ਵੱਖੋ ਵੱਖਰੇ ਪੱਤਰ ਲਿਖ ਕੇ ਕੀਤੀ ਬੇਨਤੀ
ਚੰਡੀਗੜ੍ਹ, 20 ਜਨਵਰੀ (ਅਜੀਤ ਬਿਊਰੋ)-ਸੰਸਾਰ ਭਰ ਵਿੱਚ ਨਾਮ ਜੱਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਦੇਣ ਵਾਲੇ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਥਾਵਾਂ ਦੀ ਪੁਰਾਤਨ ਅਤੇ ਵਿਰਾਸਤੀ ਦਿੱਖ ਨੂੰ ਬਰਕਰਾਰ ਰੱਖਣ ਲਈ ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੂੰ ਵੱਖੋ-ਵੱਖਰੇ ਪੱਤਰ ਲਿਖੇ ਹਨ | ਉਨ੍ਹਾਂ ਆਪਣੇ ਪੱਤਰਾਂ ਵਿਚ ਬੇਨਤੀ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਰਤਾਰਪੁਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਅਤੇ ਇਨ੍ਹਾਂ ਨੇੜਲੇ ਇਲਾਕੇ ਦੀ ਪਵਿੱਤਰਤਾ ਅਤੇ ਪੁਰਾਤਨ ਦਿੱਖ ਹੂਬਹੂ ਕਾਇਮ ਰੱਖੀ ਜਾਵੇ ਅਤੇ ਇਨ੍ਹਾਂ ਸਥਾਨਾਂ ਨੂੰ 'ਵਿਰਾਸਤੀ ਪਿੰਡ' ਦਾ ਦਰਜਾ ਦਿੱਤਾ ਜਾਵੇ | ਸਿੱਧੂ ਵਲੋਂ ਮੋਦੀ ਤੇ ਇਮਰਾਨ ਖ਼ਾਨ ਨੂੰ ਲਿਖੇ ਪੱਤਰਾਂ ਵਿੱਚ ਬੇਨਤੀ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਵਲੋਂ ਕਰਾਏ ਜਾਣ ਵਾਲੇ ਵਿਕਾਸ ਕਾਰਜਾਂ ਲਈ ਯੋਜਨਾਬੰਦੀ ਕੀਤੀ ਜਾ ਰਹੀ ਹੈ | ਗੁਰੂ ਸਾਹਿਬ ਨਾਲ ਸਬੰਧਿਤ ਥਾਵਾਂ ਦਾ ਵਿਕਾਸ ਅਜਿਹੇ ਢੰਗ ਨਾਲ ਕੀਤਾ ਜਾਵੇ ਕਿ ਉਸ ਜਗ੍ਹਾ ਦੀ ਮਹੱਤਤਾ, ਪਵਿੱਤਰਤਾ ਅਤੇ ਪੁਰਾਤਨਤਾ ਭੰਗ ਨਾ ਹੋਵੇ, ਤਾਂ ਜੋ ਸੰਗਤ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਮੇਂ ਨੂੰ ਨੇੜਿਓਾ  ਮਹਿਸੂਸ ਕਰ ਸਕੇ | ਉਨ੍ਹਾਂ ਕਿਹਾ ਕਿ ਸੰਗਤ ਜਾਂ ਸੈਲਾਨੀਆਂ ਦੀ ਸਹੂਲਤ ਦੇ ਨਾਂਅ 'ਤੇ ਰੂਹਾਨੀਅਤ ਦੇ ਪ੍ਰਤੀਕ ਇਨ੍ਹਾਂ ਪਵਿੱਤਰ ਅਸਥਾਨਾਂ ਨੂੰ ਸੰਗਮਰਮਰ 'ਚ ਮੜ੍ਹ ਕੇ ਕੰਕਰੀਟ ਦਾ ਜੰਗਲ ਨਾ ਬਣਾਇਆ ਜਾਵੇ |
ਸਿੱਧੂ ਨੇ ਲਿਖਿਆ ਹੈ ਕਿ ਜਿਸ ਧਰਤੀ 'ਤੇ ਬਾਬੇ ਨਾਨਕ ਨੇ ਆਪਣੇ ਜੀਵਨ ਦੇ 18 ਵਰ੍ਹੇ ਬਿਤਾਏ ਅਤੇ ਜਿਸ ਧਰਤੀ ਨੂੰ ਬਾਬੇ ਨਾਨਕ ਨੇ ਆਪ ਵਾਹਿਆ ਤੇ ਸਿੰਜਿਆ, ਉਸ ਜ਼ਮੀਨ ਵਿੱਚ ਕੋਈ ਉਸਾਰੀ ਨਾ ਕੀਤੀ ਜਾਵੇ, ਬਲਕਿ ਇਸ ਜਰਖੇਜ਼ ਮਿੱਟੀ 'ਚ ਜੈਵਿਕ ਖੇਤੀ ਕੀਤੀ ਜਾਵੇ ਅਤੇ ਇਸ 'ਚ ਉਗਾਈ ਫ਼ਸਲ ਦਾ ਲੰਗਰ ਤਿਆਰ ਕਰਕੇ ਸੰਗਤ ਨੂੰ ਛਕਾਇਆ ਜਾਵੇ | ਉਨ੍ਹਾਂ ਮੰਗ ਕੀਤੀ ਕਿ ਇਸ ਅਸਥਾਨ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਵਾਹਨਾਂ ਦੀ ਬਿਲਕੁਲ ਵਰਤੋਂ ਨਾ ਕਰਨ ਦਿੱਤੀ ਜਾਵੇ | ਵਾਹਨਾਂ ਦੀ ਵਰਤੋਂ ਦੀ ਆਗਿਆ ਕੇਵਲ ਬਜ਼ੁਰਗਾਂ, ਅੰਗਹੀਣਾਂ ਜਾਂ ਬਿਮਾਰਾਂ ਨੂੰ ਕਰਨ ਦਿੱਤੀ ਜਾਵੇ | ਇੱਥੇ ਆਉਣ ਵਾਲੀ ਸੰਗਤ ਨੂੰ ਸਾਰੀਆਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣ ਅਤੇ ਇਨ੍ਹਾਂ ਅਸਥਾਨਾਂ ਨੇੜਲੇ ਬਾਜ਼ਾਰਾਂ ਵਿੱਚ ਪੁਰਾਤਨ ਤੇ ਵਿਰਾਸਤੀ ਵਸਤਾਂ ਲਿਆਂਦੇ ਜਾਣ ਨੂੰ ਉਤਸ਼ਾਹਿਤ ਕੀਤਾ ਜਾਵੇ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪਵਿੱਤਰ ਸਥਾਨਾਂ ਨੇੜੇ ਸ਼ਾਪਿੰਗ ਕੰਪਲੈਕਸ ਨਾ ਖੁੱਲ੍ਹਣ ਦਿੱਤੇ ਜਾਣ, ਜਿਨ੍ਹਾਂ ਵਿੱਚ ਫਾਸਟ-ਫੂਡ ਪਲਾਸਟਿਕ ਦੇ ਭਾਂਡਿਆਂ 'ਚ ਪਰੋਸੇ ਜਾਂਦੇ ਹਨ | ਉਨ੍ਹਾਂ ਨੇ ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਅਸਥਾਨਾਂ ਨੂੰ ਇਸ ਤਰੀਕੇ ਨਾਲ ਵਿਕਸਤ ਕੀਤਾ ਜਾਵੇ ਕਿ ਅੱਜ ਦੀ ਅਤੇ ਆਉਣ ਵਾਲੀ ਪੀੜ੍ਹੀ ਗੁਰੂ ਸਾਹਿਬ ਜੀ ਦੇ ਸਾਦੇ ਜੀਵਨ ਤੋਂ ਸੇਧ ਲੈ ਸਕੇ |

ਬਠਿੰਡਾ ਲੋਕ ਸਭਾ ਹਲਕੇ ਤੋਂ ਇਸ ਵਾਰ ਫਿਰ ਦਿਓਰ-ਭਰਜਾਈ ਦਾ ਟਾਕਰਾ ਹੋਣ ਦੇ ਆਸਾਰ

ਖਹਿਰਾ ਦੇ ਲੜਨ ਨਾਲ ਚੋਣ ਦੰਗਲ ਬਣੇਗਾ ਦਿਲਚਸਪ
ਗੁਰਚੇਤ ਸਿੰਘ ਫੱਤੇਵਾਲੀਆ
ਮਾਨਸਾ, 20 ਜਨਵਰੀ- ਲੋਕ ਸਭਾ ਚੋਣਾਂ ਬਰੂਹਾਂ 'ਤੇ ਹਨ, ਜਿਸ ਦਾ ਪ੍ਰਭਾਵ ਪੂਰੇ ਦੇਸ਼ 'ਚ ਚੋਣ ਬੁਖ਼ਾਰ ਦੇ ਰੂਪ 'ਚ ਵੇਖਣ ਨੂੰ ਮਿਲ ਰਿਹਾ ਹੈ | ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ ਸਭ ਤੋਂ ਵੱਕਾਰੀ ਸਮਝੀ ਜਾਂਦੀ ਬਠਿੰਡਾ ਸੀਟ ਰਾਜਸੀ ਪਾਰਟੀਆਂ ਦੇ ਨਾਲ-ਨਾਲ ਲੋਕਾਂ ਲਈ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇਹ ਉਹ ਹਲਕਾ ਹੈ ਜਿੱਥੋਂ 2009 ਤੇ 2014 ਦੀਆਂ ਲੋਕ ਸਭਾ ਚੋਣਾਂ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਦੋ ਵਾਰੀ ਜਿੱਤ ਹਾਸਲ ਕੀਤੀ | ਇਸ ਵਾਰ ਵੀ ਬਾਦਲ ਪਰਿਵਾਰਾਂ 'ਚ ਹੀ ਟਾਕਰਾ ਹੋਣ ਦੀਆਂ ਚਰਚਾਵਾਂ ਹਨ | ਸ਼ੋ੍ਰਮਣੀ ਅਕਾਲੀ ਦਲ ਭਾਵੇਂ ਇਸ ਤੋਂ ਪਹਿਲਾਂ ਇਸ ਦੁਬਿਧਾ 'ਚ ਸੀ ਕਿ ਹਰਸਿਮਰਤ ਕੌਰ ਨੂੰ ਬਠਿੰਡਾ ਤੋਂ ਚੋਣ ਲੜਾਈ ਜਾਵੇ ਜਾਂ ਉਸ ਨੂੰ ਬਦਲਵੇਂ ਹਲਕੇ ਫ਼ਿਰੋਜ਼ਪੁਰ 'ਤੇ ਭੇਜਿਆ ਜਾਵੇ ਪਰ ਹੁਣ ਫ਼ੈਸਲਾ ਕਰ ਲਿਆ ਹੈ ਕਿ ਹਰਸਿਮਰਤ ਕੌਰ ਹੀ ਬਠਿੰਡਾ ਤੋਂ ਉਮੀਦਵਾਰ ਹੋਣਗੇ | ਰਾਜਸੀ ਵਿਚਾਰਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੀਤੀ ਘਾੜਿਆਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਹਰਸਿਮਰਤ ਕੌਰ ਦਾ ਹਲਕਾ ਬਦਲ ਦਿੱਤਾ ਗਿਆ ਤਾਂ ਉਸ ਦਾ ਪੂਰੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਨਾਂਹ ਪੱਖੀ ਅਸਰ ਪਵੇਗਾ | ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹ ਸਲਾਹ/ਦਲੀਲ ਸਹੀ ਜਾਪਣ ਲੱਗੀ, ਇਸ ਲਈ ਹਰਸਿਮਰਤ ਕੌਰ ਨੂੰ ਬਠਿੰਡਾ ਤੋਂ ਚੋਣ ਲੜਾਉਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ | ਪਿਛਲੇ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਸਿੰਘ ਬਾਦਲ ਤੇ ਖ਼ੁਦ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ 'ਤੇ ਆਪਣੀਆਂ ਸਰਗਰਮੀਆਂ ਕੇਂਦਰਿਤ ਕਰ ਦਿੱਤੀਆਂ ਹਨ | ਕੇਂਦਰੀ ਮੰਤਰੀ ਨੇ ਆਪਣੇ ਕੋਟੇ 'ਚੋਂ ਬਠਿੰਡਾ ਤੇ ਮਾਨਸਾ ਜ਼ਿਲਿ੍ਹਆਂ 'ਚ ਕਰੋੜਾਂ ਰੁਪਏ ਦੇ ਚੈੱਕ ਵੀ ਵੰਡਣੇ ਸ਼ੁਰੂ ਕਰ ਦਿੱਤੇ ਹਨ | ਇਸ ਤੋਂ ਇਲਾਵਾ ਦਲ ਦੇ ਐਸ. ਸੀ. ਤੇ ਬੀ. ਸੀ. ਵਿੰਗ ਦੇ ਆਗੂਆਂ ਨੇ ਦੋਵੇਂ ਜ਼ਿਲਿ੍ਹਆਂ ਦੇ ਇਨ੍ਹਾਂ ਭਾਈਚਾਰਿਆਂ ਦੇ ਲੋਕਾਂ ਨਾਲ ਤਾਲਮੇਲ ਬਿਠਾਉਣਾ ਸ਼ੁਰੂ ਕਰ ਦਿੱਤਾ ਹੈ | 2014 ਦੀਆਂ ਲੋਕ ਸਭਾ ਚੋਣਾਂ 'ਚ ਹਰਸਿਮਰਤ ਕੌਰ ਦਾ ਟਾਕਰਾ ਆਪਣੇ ਦਿਉਰ ਮਨਪ੍ਰੀਤ ਸਿੰਘ ਬਾਦਲ ਨਾਲ ਸੀ ਤੇ ਉਨ੍ਹਾਂ 20 ਹਜ਼ਾਰ ਦੇ ਕਰੀਬ ਵੋਟਾਂ ਨਾਲ ਉਸ ਨੂੰ ਹਾਰ ਦਿੱਤੀ ਸੀ | ਇਸ ਵਾਰ ਵੀ ਉਨ੍ਹਾਂ ਦਾ ਟਾਕਰਾ ਮਨਪ੍ਰੀਤ ਸਿੰਘ ਬਾਦਲ ਨਾਲ ਹੀ ਹੋਣ ਦੇ ਆਸਾਰ ਹਨ ਕਿਉਂਕਿ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਉਸ ਨੂੰ ਕੇਂਦਰੀ ਰਾਜਨੀਤੀ 'ਚ ਲਿਜਾਣਾ ਚਾਹੁੰਦੇ ਹਨ | ਕਾਂਗਰਸ ਵਲੋਂ ਚੋਣ ਮਨੋਰਥ ਪੱਤਰ ਤਿਆਰ ਕੀਤੇ ਜਾਣ ਵਾਲੀ ਕਮੇਟੀ 'ਚ ਵੀ ਉਸ ਨੂੰ ਅਹਿਮ ਮੈਂਬਰ ਵਜੋਂ ਲਿਆ ਗਿਆ ਹੈ | ਭਾਵੇਂ ਕਾਂਗਰਸ ਪਾਰਟੀ ਵਲੋਂ ਇੱਥੇ
ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੋਣ ਲੜਾਉਣ ਦੀਆਂ ਚਰਚਾਵਾਂ ਵੀ ਗਰਮ ਰਹੀਆਂ ਪਰ ਉਨ੍ਹਾਂ ਨੂੰ ਇੱਥੋਂ ਚੋਣ ਲੜਾਉਣ ਸਬੰਧੀ ਕੋਈ ਵਿਸ਼ੇਸ਼ ਹਿਲਜੁਲ ਨਜ਼ਰ ਨਹੀਂ ਆ ਰਹੀ | ਲੰਘੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਨਵਜੋਤ ਸਿੰਘ ਸਿੱਧੂ ਵਲੋਂ ਲਗਾਏ ਚੌਕੇ, ਛੱਕਿਆਂ ਕਾਰਨ ਰਾਹੁਲ ਗਾਂਧੀ ਤੇ ਕਾਂਗਰਸ ਦੀ ਸਮੁੱਚੀ ਟੀਮ ਪ੍ਰਭਾਵਿਤ ਹੈ, ਇਸ ਕਾਰਨ ਉਸ ਦੀਆਂ ਪੂਰੇ ਦੇਸ਼ 'ਚ 'ਸਟਾਰ ਪ੍ਰਚਾਰਕ' ਦੇ ਤੌਰ 'ਤੇ ਸੇਵਾਵਾਂ ਲੈਣ ਦੀ ਇੱਛੁਕ ਹੈ | ਚਰਚਾ ਇਹ ਵੀ ਰਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਟਿੱਕੂ ਬਠਿੰਡਾ ਲੋਕ ਸਭਾ ਚੋਣ ਲੜਨਗੇ ਪਰ ਉਨ੍ਹਾਂ ਦੀ ਚੋਣ ਪਿੜ 'ਚ ਕੋਈ ਸਰਗਰਮੀ ਵੇਖਣ ਨੂੰ ਨਹੀਂ ਮਿਲ ਰਹੀ | 'ਆਪ' ਤੋਂ ਵੱਖ ਹੋ ਕੇ ਨਵੀਂ ਪਾਰਟੀ 'ਪੰਜਾਬੀ ਏਕਤਾ ਪਾਰਟੀ' ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਵਲੋਂ ਵੀ ਬਠਿੰਡਾ ਹਲਕੇ ਤੋਂ ਚੋਣ ਲੜਨ ਦੇ ਸੰਕੇਤ ਦਿੱਤੇ ਗਏ ਹਨ, ਜਿਸ ਕਾਰਨ ਇਸ ਹਲਕੇ ਦਾ ਚੋਣ ਦੰਗਲ ਹੋਰ ਵੀ ਦਿਲਚਸਪ ਹੋਵੇਗਾ ਕਿਉਂਕਿ ਇਸ ਹਲਕੇ 'ਚ ਖਹਿਰਾ ਸਮਰਥਕ 2 ਵਿਧਾਇਕ ਹਨ ਜਦੋਂਕਿ 3 ਵਿਧਾਇਕਾਂ ਦੇ ਸਮਰਥਨ ਵਾਲਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਚੋਣ ਦੰਗਲ ਨੂੰ ਪ੍ਰਭਾਵਿਤ ਕਰੇਗਾ | ਇਸ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ, ਪੰਥਕ ਮੋਰਚਾ ਬਰਗਾੜੀ, ਸ਼ੋ੍ਰਮਣੀ ਅਕਾਲੀ ਦਲ (ਅ), ਬਸਪਾ ਤੇ ਖੱਬੀਆਂ ਪਾਰਟੀਆਂ ਦੀ ਭੂਮਿਕਾ ਵੀ ਅਹਿਮ ਰੋਲ ਅਦਾ ਕਰੇਗੀ |

ਪਾਕਿ 'ਚ ਅੱਤਵਾਦੀ ਦੱਸ ਕੇ ਮੁਕਾਬਲੇ ਦੌਰਾਨ ਨਿਰਦੋਸ਼ ਪਰਿਵਾਰ ਨੂੰ ਮਾਰਿਆ

ਲੋਕਾਂ ਵਲੋਂ ਰੋਸ ਪ੍ਰਦਰਸ਼ਨ
ਲਾਹੌਰ, 20 ਜਨਵਰੀ (ਏਜੰਸੀ)-ਪਾਕਿਸਤਾਨ 'ਚ ਪੰਜਾਬ ਪੁਲਿਸ ਵਲੋਂ ਅੱਤਵਾਦੀਆਂ ਨਾਲ ਮੁਕਾਬਲਾ ਕਰਾਰ ਦਿੱਤੀ ਗਈ ਘਟਨਾ, ਜਿਸ 'ਚ ਪਤੀ-ਪਤਨੀ ਤੇ ਉਨ੍ਹਾਂ ਦੀ ਨਾਬਾਲਿਗ ਬੇਟੀ ਸਮੇਤ ਚਾਰ ਲੋਕ ਮਾਰੇ ਗਏ ਸਨ, ਨੂੰ ਲੈ ਕੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਤੇ ਲੋਕਾਂ ਨੇ ਇਸ ਨੂੰ ਫਰਜ਼ੀ ਮੁਕਾਬਲਾ ਕਰਾਰ ਦਿੰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਤੇ ਸੜਕ 'ਤੇ ਜਾਮ ਲਗਾਇਆ | ਪੁਲਿਸ ਨੇ ਲਾਹੌਰ ਤੋਂ 200 ਕਿੱਲੋਮੀਟਰ ਦੂਰ ਸਾਹੀਵਾਲ 'ਚ ਸਨਿਚਰਵਾਰ ਨੂੰ ਰਾਜਮਾਰਗ 'ਤੇ ਕਾਰ ਸਵਾਰ ਇਕ ਪਰਿਵਾਰ ਨਾਲ ਇਸ ਕਥਿਤ ਮੁਕਾਬਲੇ ਨੂੰ ਅੰਜਾਮ ਦਿੱਤਾ | ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਨੇ ਬਾਅਦ 'ਚ ਇਸ ਨੂੰ ਇਕ ਖੁਫੀਆ ਸੂਚਨਾ 'ਤੇ ਆਧਾਰਿਤ ਆਪ੍ਰੇਸ਼ਨ ਦੱਸਿਆ ਸੀ | ਮੁਕਾਬਲੇ 'ਚ ਮਾਰੇ ਗਏ ਲੋਕਾਂ 'ਚ ਕਰਿਆਨਾ ਦੁਕਾਨ ਮਾਲਕ ਮੁਹੰਮਦ ਖਲੀਲ (42), ਉਸ ਦੀ ਪਤਨੀ ਨਾਬੀਲਾ (38), ਉਨ੍ਹਾਂ ਦੀ ਬੇਟੀ ਅਰੀਬਾ (13) ਤੇ ਕਾਰ ਚਲਾ ਰਹੇ ਉਨ੍ਹਾਂ ਦੇ ਮਿੱਤਰ ਜੀਸ਼ਾਨ ਜਾਵੇਦ ਸ਼ਾਮਿਲ ਸਨ | ਪੁਲਿਸ ਦਾ ਕਹਿਣਾ ਹੈ ਕਿ ਉਹ ਦੇਸ਼ ਦੇ ਪਾਬੰਦੀਸ਼ੁਦਾ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਿਲ ਸੀ | ਜੋੜੇ ਦਾ ਨਾਬਾਲਿਗ ਪੁੱਤਰ ਮਾਮੂਲੀ ਜ਼ਖਮੀ ਹੋਇਆ ਸੀ ਤੇ ਦੋ ਹੋਰ ਬੇਟੀਆਂ ਬਚ ਗਈਆਂ ਸਨ | ਸੀ.ਟੀ.ਡੀ. ਨੇ ਕਿਹਾ ਕਿ ਖੁਫੀਆ ਜਾਣਕਾਰੀ ਮਿਲੀ ਸੀ ਕਿ ਅੱਤਵਾਦੀ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਨਾਲ ਸਾਹੀਵਾਲ ਵੱਲ ਜਾ ਰਹੇ ਹਨ | ਇਸ ਦੇ ਆਧਾਰ 'ਤੇ ਹੀ ਇਹ ਮੁਹਿੰਮ ਚਲਾਈ ਗਈ ਸੀ | ਪ੍ਰਤੱਖਦਰਸ਼ੀਆਂ ਤੇ ਪੀੜਤ ਦੇ ਪਰਿਵਾਰਕ ਮੈਂਬਰਾਂ ਸੀ.ਟੀ.ਡੀ. ਦੇ ਦਾਅਵੇ ਦਾ ਖੰਡਨ ਕਰਦੇ ਹੋਏ ਦੱਸਿਆ ਕਿ ਪੁਲਿਸ ਨੇ ਫਰਜ਼ੀ ਮੁਕਾਬਲੇ 'ਚ ਚਾਰ ਲੋਕਾਂ ਦੀ ਹੱਤਿਆ ਕੀਤੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਇਸ ਕਥਿਤ ਮੁਕਾਬਲੇ ਬਾਅਦ ਵਾਹਨ 'ਚੋਂ ਕੋਈ ਵੀ ਹਥਿਆਰ ਨਹੀਂ ਮਿਲਿਆ ਸੀ |
ਰਿਪੋਰਟ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ-ਇਮਰਾਨ ਖਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਖ਼ਮੀ ਬੱਚਿਆਂ, ਜਿਨ੍ਹਾਂ ਆਪਣੀਆਂ ਅੱਖਾਂ ਸਾਹਮਣੇ ਆਪਣੇ ਮਾਤਾ-ਪਿਤਾ ਨੂੰ ਗੋਲੀਆਂ ਵੱਜਦੀਆਂ ਵੇਖੀਆਂ, ਨੂੰ ਵੇਖ ਕੇ ਡੂੰਘਾ ਸਦਮਾ ਪਹੁੰਚਿਆ ਹੈ | ਉਨ੍ਹਾਂ ਵਾਅਦਾ ਕੀਤਾ ਕਿ ਇਸ ਗਲਤ ਤਰੀਕੇ ਨਾਲ ਵਾਪਰੀ ਘਟਨਾ ਪਿੱਛੇ ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਿਵੇਂ ਹੀ 'ਸੰਯੁਕਤ ਜਾਂਚ ਟੀਮ' (ਜੇ.ਆਈ.ਟੀ.) ਦੀ ਰਿਪੋਰਟ ਆ ਜਾਵੇਗੀ, ਤੁਰੰਤ ਕਾਰਵਾਈ ਕੀਤੀ ਜਾਵੇਗੀ |
ਸੀ.ਟੀ.ਡੀ. ਦੇ 16 ਕਰਮਚਾਰੀ ਗਿ੍ਫ਼ਤਾਰ
ਪੰਜਾਬ ਦੇ ਕਾਨੂੰਨ ਮੰਤਰੀ ਬਾਸ਼ਰਤ ਰਾਜਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹੀਵਾਲ ਘਟਨਾ ਬਾਅਦ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਦੇ 16 ਕਰਮਚਾਰੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਦੀ ਅਗਵਾਈ ਕਰਨ ਵਾਲੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਅੱਜ ਐਤਵਾਰ ਨੂੰ ਸੀ.ਟੀ.ਡੀ. ਨੇ ਇਹ ਕਹਿੰਦਿਆਂ ਇਸ ਗੱਲ ਦੀ ਪੁ ਸ਼ਟੀ ਕੀਤੀ, ਖਲੀਲ ਤੇ ਉਸ ਦਾ ਪਰਿਵਾਰ ਨਿਰਦੋਸ਼ ਸੀ ਤੇ ਉਹ (ਪਰਿਵਾਰ) ਨਹੀਂ ਜਾਣਦੇ ਸਨ ਕਿ ਜੀਸ਼ਾਨ ਆਈ.ਐਸ. ਸੰਗਠਨ ਦਾ ਅੱਤਵਾਦੀ ਸੀ, ਜੋ ਆਪਣੇ ਨੈੱਟਵਰਕ ਦੇ ਮੈਂਬਰਾਂ ਨੂੰ ਅਸਲ੍ਹਾ ਮੁਹੱਈਆ ਕਰਵਾਉਂਦਾ ਸੀ | ਉਨ੍ਹਾਂ ਦੱਸਿਆ ਕਿ ਜੀਸ਼ਾਨ ਨੇ ਇਸ ਕਰਕੇ ਖਲੀਲ ਤੇ ਉਸ ਦੇ ਪਰਿਵਾਰ ਨੂੰ ਕਾਰ 'ਚ ਬਿਠਾਇਆ, ਤਾਂ ਕਿ ਉਹ ਅਸਲ੍ਹਾ ਤੇ ਹੋਰ ਧਮਾਕਾਖੇਜ਼ ਸਮੱਗਰੀ ਨੂੰ ਦੂਸਰੀ ਥਾਂ ਆਸਾਨੀ ਨਾਲ ਲਿਜਾ ਸਕੇ | ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਨੇ ਉਸ ਦੀ ਕਾਰ ਨੂੰ ਰੋਕਿਆ ਤਾਂ ਜੀਸ਼ਾਨ ਨੇ ਗੋਲੀ ਚਲਾ ਦਿੱਤੀ ਤੇ ਉਸ ਦੇ ਜਵਾਬ 'ਚ ਕਰਮਚਾਰੀਆਂ ਵਲੋਂ ਚਲਾਈਆਂ ਗੋਲੀਆਂ 'ਚ ਤਿੰਨ ਦੂਸਰੇ ਲੋਕ ਵੀ ਮਾਰੇ ਗਏ |

ਪਾਕਿਸਤਾਨ ਵਲੋਂ ਮੁੜ ਜੰਗਬੰਦੀ ਦੀ ਉਲੰਘਣਾ

ਸ੍ਰੀਨਗਰ, 20 ਜਨਵਰੀ (ਮਨਜੀਤ ਸਿੰਘ)-ਪਾਕਿ ਰੇਂਜਰਾਂ ਨੇ ਇਕ ਵਾਰ ਫਿਰ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕਠੂਆ ਦੇ ਹੀਰਾਨਗਰ ਸਥਿਤ ਅੰਤਰਰਾਸ਼ਟਰੀ ਸਰਹੱਦ ਅਤੇ ਰਾਜੌਰੀ ਸੈਕਟਰ 'ਚ ਗੋਲੀਬੰਦੀ ਦੀ ਉਲੰਘਣਾ ਕੀਤੀ, ਹਾਲਾਂਕਿ ਭਾਰਤ ਵਾਲੇ ਪਾਸੇ ਗੋਲੀਬਾਰੀ ...

ਪੂਰੀ ਖ਼ਬਰ »

ਅੱਜ ਲੱਗੇਗਾ ਸਾਲ ਦਾ ਪਹਿਲਾ ਚੰਦ ਗ੍ਰਹਿਣ

ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਇਸ ਸਾਲ ਦਾ ਪਹਿਲਾ ਚੰਦ ਗ੍ਰਹਿਣ 21 ਜਨਵਰੀ ਨੂੰ ਦਿਖਾਈ ਦੇਵੇਗਾ | ਦੱਸਣਯੋਗ ਹੈ ਕਿ ਇਹ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ | ਇਸ ਵਾਰ ਚੰਦ ਗ੍ਰਹਿਣ ਵਿਗਿਆਨੀਆਂ ਦੇ ਨਜ਼ਰੀਏ ਨਾਲ ਕਾਫੀ ਮਹੱਤਵਪੂਰਨ ਹੈ | ਮੰਨਿਆ ਜਾ ਰਿਹਾ ਹੈ ਕਿ ...

ਪੂਰੀ ਖ਼ਬਰ »

ਰਾਜਨਾਥ ਵਲੋਂ ਅਟਾਰੀ ਸਰਹੱਦ ਵਿਖੇ ਬੀ.ਐਸ.ਐਫ. ਗੈਲਰੀ ਦਾ ਉਦਘਾਟਨ 22 ਨੂੰ

ਪਾਕਿ ਸੁਧਰੇ ਤਾਂ 5 ਲੱਖ ਕਰੋੜ ਤੱਕ ਪੁੱਜ ਜਾਵੇਗਾ ਭਾਰਤ ਦਾ ਹੋਰ ਦੇਸ਼ਾਂ ਨਾਲ ਕਾਰੋਬਾਰ-ਮਲਿਕ ਜਲੰਧਰ, 20 ਜਨਵਰੀ (ਸ਼ਿਵ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰੇਮਨੀ ਲਈ ਗੈਲਰੀ ਤੇ ਆਈ. ਸੀ. ਪੀ. (ਇੰਟੈਗਰੇਟਡ ਚੈੱਕ ਪੋਸਟ) 'ਤੇ ...

ਪੂਰੀ ਖ਼ਬਰ »

ਪੰਜਾਬ ਨੇ ਨਵੇਂ ਡੀ.ਜੀ.ਪੀ. ਦੀ ਚੋਣ ਲਈ ਪੈਨਲ ਦਿੱਲੀ ਭੇਜਿਆ

ਚੰਡੀਗੜ੍ਹ, 20 ਜਨਵਰੀ (ਬਿਊਰੋ ਚੀਫ਼)-ਪੰਜਾਬ ਦੇ ਨਵੇਂ ਡੀ.ਜੀ.ਪੀ. ਦੀ ਚੋਣ ਪ੍ਰਕਿਰਿਆ ਨੂੰ ਸ਼ੁਰੂ ਕਰਦਿਆਂ ਪੰਜਾਬ ਸਰਕਾਰ ਵਲੋਂ ਅੱਜ ਪੰਜਾਬ ਕਾਡਰ ਦੇ ਡੀ.ਜੀ. ਪੱਧਰ ਦੇ 9 ਅਧਿਕਾਰੀਆਂ ਦੇ ਨਾਵਾਂ ਵਾਲਾ ਪੈਨਲ ਇਨ੍ਹਾਂ ਅਧਿਕਾਰੀਆਂ ਦੇ ਸਮੁੱਚੇ ਸਰਵਿਸ ਰਿਕਾਰਡ ਸਮੇਤ ...

ਪੂਰੀ ਖ਼ਬਰ »

ਛੱਤਬੀੜ ਚਿੜੀਆਘਰ 'ਚ ਸ਼ੇਰ ਨੇ ਨੌਜਵਾਨ ਨੂੰ ਮਾਰ ਮੁਕਾਇਆ

ਪ੍ਰਬੰਧਕਾਂ ਨੇ ਨੌਜਵਾਨ ਦੇ ਕੰਧ ਟੱਪ ਕੇ ਅੰਦਰ ਦਾਖ਼ਲ ਹੋਣ ਦਾ ਪ੍ਰਗਟਾਇਆ ਖ਼ਦਸ਼ਾ ਜ਼ੀਰਕਪੁਰ, 20 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ)-ਅੱਜ ਬਾਅਦ ਦੁਪਹਿਰ ਛੱਤਬੀੜ ਚਿੜੀਆਘਰ ਦੀ ਸ਼ੇਰ ਸਫ਼ਾਰੀ 'ਚ ਵਾਪਰੀ ਦਰਦਨਾਕ ਘਟਨਾ ਦੌਰਾਨ ਸ਼ੇਰ ਨੇ ਇਕ ਅਣਪਛਾਤੇ ਨੌਜਵਾਨ ...

ਪੂਰੀ ਖ਼ਬਰ »

ਖੇਤੀ ਕਰਜ਼ੇ ਦੀ ਰਕਮ 12 ਲੱਖ ਕਰੋੜ ਰੁਪਏ ਕਰਨ ਦੀ ਸੰਭਾਵਨਾ

ਨਵੀਂ ਦਿੱਲੀ, 20 ਜਨਵਰੀ (ਪੀ. ਟੀ. ਆਈ.)-ਇਕ ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ 2019-20 ਦੇ ਬਜਟ ਵਿਚ ਖੇਤੀ ਕਰਜ਼ੇ ਦੀ ਰਕਮ 10 ਫ਼ੀਸਦੀ ਵਾਧੇ ਨਾਲ 12 ਲੱਖ ਕਰੋੜ ਰੁਪਏ ਕੀਤੇ ਜਾਣ ਦੀ ਸੰਭਾਵਨਾ ਹੈ | ਮੌਜੂਦਾ ਵਿੱਤ ਵਰ੍ਹੇ ਲਈ ਸਰਕਾਰ ਨੇ 11 ਲੱਖ ਕਰੋੜ ਰੁਪਏ ਖੇਤੀ ਕਰਜ਼ੇ ਦਾ ...

ਪੂਰੀ ਖ਼ਬਰ »

15 ਸਾਲ ਬਾਅਦ 'ਕੁਲਹੜਾਂ' ਦੀ ਹੋਵੇਗੀ ਰੇਲਵੇ ਸਟੇਸ਼ਨਾਂ 'ਤੇ ਵਾਪਸੀ

ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਰੇਲਵੇ ਸਟੇਸ਼ਨਾਂ 'ਤੇ ਕੁਲਹੜਾਂ ਦੀ ਜਲਦ ਵਾਪਸੀ ਹੋਣ ਵਾਲੀ ਹੈ | ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ 15 ਸਾਲ ਪਹਿਲਾਂ ਰੇਲਵੇ ਸਟੇਸ਼ਨਾਂ 'ਤੇ ਕੁਲਹੜਾਂ ਦੀ ਸ਼ੁਰੂਆਤ ਕੀਤੀ ਸੀ ਪਰ ਪਲਾਸਟਿਕ ਅਤੇ ਪੇਪਰ ਦੇ ਕੱਪਾਂ ਨੇ ...

ਪੂਰੀ ਖ਼ਬਰ »

ਜੰਮੂ ਰੋਪਵੇਅ ਪ੍ਰਾਜੈਕਟ ਦੌਰਾਨ ਕੇਬਲ ਕਾਰ ਹਾਦਸੇ 'ਚ ਦੋ ਮੌਤਾਂ

ਜੰਮੂ, 20 ਜਨਵਰੀ (ਏਜੰਸੀ)- ਜੰਮੂ ਰੋਪਵੇਅ ਪ੍ਰਾਜੈਕਟ ਦੇ ਨਿਰਮਾਣ ਦੌਰਾਨ ਇਕ ਕੇਬਲ ਕਾਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 2 ਵਰਕਰਾਂ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖ਼ਮੀ ਹੋ ਗਏ | ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅੱਜ ਸ਼ਾਮ ਮਹਾਮਾਇਆ ਮੰਦਿਰ ਨੇੜੇ ...

ਪੂਰੀ ਖ਼ਬਰ »

ਮਾਲੀ 'ਚ ਸੰਯੁਕਤ ਰਾਸ਼ਟਰ ਦੇ ਕੈਂਪ 'ਤੇ ਹਮਲਾ

8 ਸ਼ਾਂਤੀਸੈਨਿਕ ਹਲਾਕ ਬਮਾਕੂ, 20 ਜਨਵਰੀ (ਏਜੰਸੀ)-ਉੱਤਰੀ ਮਾਲੀ 'ਚ ਸੰਯੁਕਤ ਰਾਸ਼ਟਰ ਦੇ ਪੈਂਦੇ ਕੈਂਪਾਂ 'ਚੋਂ ਇਕ ਕੈਂਪ 'ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰਕੇ 8 ਸ਼ਾਂਤੀਸੈਨਿਕਾਂ ਨੂੰ ਮਾਰ ਦਿੱਤਾ | ਸੂਤਰਾਂ ਨੇ ਦੱਸਿਆ ਕਿ ਅਲਜੀਰੀਆ ਨਾਲ ਲੱਗਦੀ ਸਰਹੱਦ ਵੱਲ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਤੇ ਨਕਾਰਾਤਮਿਕਤਾ ਦਾ ਪ੍ਰਤੀਕ ਹੈ ਮਹਾਂਗੱਠਜੋੜ-ਮੋਦੀ

• ਈ.ਵੀ.ਐਮ. 'ਤੇ ਸਵਾਲ ਵਿਰੋਧੀ ਧਿਰ ਦਾ ਹਾਰ ਦਾ ਬਹਾਨਾ • ਵੀਡੀਓ ਕਾਨਫ਼ਰੰਸ ਰਾਹੀਂ ਬੂਥ ਪੱਧਰੀ ਭਾਜਪਾ ਕਾਰਕੁੰਨਾਂ ਨੂੰ ਕੀਤਾ ਸੰਬੋਧਨ ਮਰਗਾਓ (ਗੋਆ), 20 ਜਨਵਰੀ (ਪੀ. ਟੀ. ਆਈ.)-ਕੋਲਕਾਤਾ ਰੈਲੀ 'ਚ ਵਿਰੋਧੀ ਧਿਰ ਵਲੋਂ ਏਕਤਾ ਦਿਖਾਉਣ ਤੋਂ ਬੇਫ਼ਿਕਰ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਮਾਇਆਵਤੀ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ ਭਾਜਪਾ ਵਿਧਾਇਕਾ ਦੀ ਚੁਫੇਰਿਓਾ ਆਲੋਚਨਾ

ਚੰਦੌਲੀ (ਉੱਤਰ ਪ੍ਰਦੇਸ਼), 20 ਜਨਵਰੀ (ਏਜੰਸੀ)-ਭਾਜਪਾ ਦੀ ਵਿਧਾਇਕਾ ਸਾਧਨਾ ਸਿੰਘ ਨੇ ਬਹੁਜਨ ਸਮਾਜ ਪਾਰਟੀ ਦੀਆਂ ਪ੍ਰਧਾਨ ਮਾਇਆਵਤੀ 'ਤੇ ਇਕ ਬੇਹੱਦ ਵਿਵਾਦਪੂਰਨ ਬਿਆਨ ਦਿੱਤਾ ਅਤੇ ਇਸ ਬਿਆਨ ਤੋਂ ਬਾਅਦ ਉਸ ਦੀ ਸਾਰੀਆਂ ਪਾਰਟੀਆਂ ਵਲੋਂ ਕਾਫੀ ਆਲੋਚਨਾ ਕੀਤੀ ਜਾ ਰਹੀ ...

ਪੂਰੀ ਖ਼ਬਰ »

ਟਰੰਪ ਵਲੋਂ ਕੰਧ ਲਈ ਫੰਡ ਬਦਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਸੁਰੱਖਿਆ ਦੇਣ ਦੀ ਪੇਸ਼ਕਸ਼-ਡੈਮੋਕਰੈਟਸ ਵਲੋਂ ਰੱਦ

ਵਾਸ਼ਿੰਗਟਨ, 20 ਜਨਵਰੀ (ਪੀ. ਟੀ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਕਾਰੀ ਕੰਮਬੰਦੀ ਜਿਹੜੀ ਲਗਪਗ ਇਕ ਮਹੀਨੇ ਤੋਂ ਚਲ ਰਹੀ ਹੈ ਨੂੰ ਖ਼ਤਮ ਕਰਨ ਲਈ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਹਿਤ ਉਨ੍ਹਾਂ ਕੁਝ ਦਸਤਾਵੇਜ਼ ਤੋਂ ਬਿਨਾਂ ਰਹਿ ਰਹੇ ਪ੍ਰਵਾਸੀਆਂ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਬਿੱਲ ਨਾਲ ਸਿਰਫ਼ ਕੁਝ ਬੰਗਲਾਦੇਸ਼ੀਆਂ ਨੂੰ ਹੀ ਮਿਲੇਗਾ ਲਾਭ-ਗ੍ਰਹਿ ਮੰਤਰਾਲਾ

ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਗ੍ਰਹਿ ਮੰਤਰਾਲੇ ਦੇ ਮੁਤਾਬਿਕ ਨਾਗਰਿਕਤਾ ਸੋਧ ਬਿੱਲ ਨਾਲ ਬਹੁਤ ਘੱਟ ਬੰਗਲਾਦੇਸ਼ੀਆਂ ਨੂੰ ਹੀ ਫਾਇਦਾ ਮਿਲੇਗਾ | ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 2015 'ਚ ਲੰਬੀ ਮਿਆਦ ਵਾਲਾ ਵੀਜ਼ਾ (ਐਲ.ਟੀ.ਵੀ.) ਲਾਗੂ ਹੋਣ ਦੇ ...

ਪੂਰੀ ਖ਼ਬਰ »

ਅਮਿਤ ਸ਼ਾਹ ਨੂੰ ਏਮਜ਼ 'ਚੋਂ ਮਿਲੀ ਛੁੱਟੀ

ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਇਨ ਫਲੂ ਦੇ ਇਲਾਜ ਤੋਂ ਬਾਅਦ ਏਮਜ਼ ਤੋਂ ਐਤਵਾਰ ਨੂੰ ਛੁੱਟੀ ਮਿਲ ਗਈ | ਏਮਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਵਾਇਨ ਫਲੂ ਦੇ ਇਲਾਜ ਤੋਂ ਬਾਅਦ ਅਮਿਤ ਸ਼ਾਹ ਨੂੰ ...

ਪੂਰੀ ਖ਼ਬਰ »

ਖੁੰਢ-ਚਰਚਾ

ਸੱਤਾ ਹਾਸਲ ਕਰਨਾ ਹੀ ਕੀ ਲੋਕਤੰਤਰ ਹੈ? ਭਾਰਤ ਨੇ ਆਜ਼ਾਦੀ ਤੋਂ ਬਾਅਦ ਸੱਤਾ ਸੰਭਾਲਦੇ ਹੀ ਲੋਕਤੰਤਰ ਨੂੰ ਅਪਣਾਇਆ¢ ਲੋਕਤੰਤਰ ਦਾ ਮਤਲਬ 'ਲੋਕਾਂ ਦਾ ਸ਼ਾਸਨ, ਲੋਕਾਂ ਦੇ ਲਈ' ਪਰ ਭਾਰਤ 'ਚ ਲੋਕਤੰਤਰ ਦਾ ਅਰਥ ਕੁਝ ਹੋਰ ਨਜ਼ਰੀਂ ਪੈਂਦਾ ਹੈ ¢ ਇਥੇ ਸਾਰੀਆਂ ਹੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX