ਤਾਜਾ ਖ਼ਬਰਾਂ


ਨਿਰੰਕਾਰੀ ਭਵਨ ਧਮਾਕੇ 'ਚ ਮਾਰੇ ਗਏ ਸੰਦੀਪ ਸਿੰਘ ਮ੍ਰਿਤਕ ਦੇਹ ਪਹੁੰਚੀ ਘਰ
. . .  15 minutes ago
ਰਾਜਾਸਾਂਸੀ, 19 ਨਵੰਬਰ (ਹੇਰ, ਖੀਵਾ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬੀਤੇ ਦਿਨ ਹੋਏ ਗਰਨੇਡ ਧਮਾਕੇ 'ਚ ਮਾਰੇ ਗਏ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਘਰ ਪਹੁੰਚੀ। ਇਸ ਮੌਕੇ...
ਫੂਲਕਾ ਨੇ ਵਿਵਾਦਿਤ ਬਿਆਨ 'ਤੇ ਜਤਾਇਆ ਅਫ਼ਸੋਸ
. . .  20 minutes ago
ਨਵੀਂ ਦਿੱਲੀ, 19 ਨਵੰਬਰ - ਆਪ ਵਿਧਾਇਕ ਐੱਚ.ਐੱਸ.ਫੂਲਕਾ ਨੇ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ 'ਚ ਹੋਏ ਧਮਾਕੇ ਸਬੰਧੀ ਦਿੱਤੇ ਵਿਵਾਦਿਤ ਬਿਆਨ 'ਤੇ ਅਫ਼ਸੋਸ ਜਤਾਇਆ...
ਸੀ.ਬੀ.ਆਈ ਦੇ ਡੀ.ਆਈ.ਜੀ ਮਨੀਸ਼ ਕੁਮਾਰ ਸਿਨਹਾ ਵੀ ਪਹੁੰਚੇ ਸੁਪਰੀਮ ਕੋਰਟ
. . .  26 minutes ago
ਨਵੀਂ ਦਿੱਲੀ, 19 ਨਵੰਬਰ - ਸੀ.ਬੀ.ਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੇ ਮਾਮਲੇ ਦੀ ਜਾਂਚ ਕਰ ਰਹੀ ਟੀਮ ਦੇ ਮੁਖੀ ਆਈ.ਪੀ.ਐੱਸ ਮਨੀਸ਼ ਕੁਮਾਰ ਸਿਨਹਾ ਨੇ ਵੀ ਉਨ੍ਹਾਂ...
ਆਈ.ਆਰ.ਸੀ.ਟੀ.ਸੀ ਘੁਟਾਲੇ ਦੀ ਸੁਣਵਾਈ 20 ਦਸੰਬਰ ਤੱਕ ਮੁਲਤਵੀ
. . .  33 minutes ago
ਨਵੀਂ ਦਿੱਲੀ, 19 ਨਵੰਬਰ - ਪਟਿਆਲਾ ਹਾਊਸ ਕੋਰਟ ਨੇ ਆਈ.ਆਰ.ਸੀ.ਟੀ.ਸੀ ਘੁਟਾਲੇ ਦੀ ਸੁਣਵਾਈ 20 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਕੋਰਟ ਨੇ ਸੀ.ਬੀ.ਆਈ ਨੂੰ ਉਸ ਦਿਨ...
ਵਾਰਾਨਸੀ ਹਵਾਈ ਅੱਡੇ 'ਤੇ ਲੱਗੀ ਅੱਗ
. . .  about 1 hour ago
ਵਾਰਾਨਸੀ, 19 ਨਵੰਬਰ - ਵਾਰਾਨਸੀ ਦੇ ਹਵਾਈ ਅੱਡੇ ਵਿਖੇ ਅੱਜ ਸਵੇਰੇ ਅੱਗ ਲੱਗ ਗਈ, ਜਿਸ ਉੱਪਰ ਕਾਬੂ ਪਾ ਲਿਆ ਗਿਆ ਹੈ। ਅੱਗ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ...
ਕੈਪਟਨ ਅਮਰਿੰਦਰ ਸਿੰਘ ਅੱਜ ਆਉਣਗੇ ਨਿਰੰਕਾਰੀ ਭਵਨ
. . .  about 1 hour ago
ਰਾਜਾਸਾਂਸੀ, 19 ਨਵੰਬਰ (ਹੇਰ, ਖੀਵਾ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਬਣੇ ਨਿਰੰਕਾਰੀ ਭਵਨ ਵਿਚ ਬੀਤੇ ਦਿਨ ਹੋਏ ਧਮਾਕੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਨਿਰੰਕਾਰੀ ਭਵਨ...
ਐਨ.ਆਈ.ਏ ਦੀ ਟੀਮ ਮੁੜ ਤੋਂ ਪਹੁੰਚੀ ਨਿਰੰਕਾਰੀ ਭਵਨ
. . .  about 1 hour ago
ਰਾਜਾਸਾਂਸੀ, 19 ਨਵੰਬਰ (ਹੇਰ, ਖੀਵਾ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਬਣੇ ਨਿਰੰਕਾਰੀ ਭਵਨ ਵਿਚ ਬੀਤੇ ਦਿਨ ਹੋਏ ਧਮਾਕੇ ਨੂੰ ਲੈ ਕੇ ਦਿੱਲੀ ਤੋਂ ਐਨ.ਆਈ.ਏ ਦੀ ਟੀਮ ਮੁੜ ਤੋਂ ਨਿਰੰਕਾਰੀ ਭਵਨ ਪਹੁੰਚ...
ਕੈਪਟਨ ਵੱਲੋਂ ਅੰਮ੍ਰਿਤਸਰ ਧਮਾਕੇ 'ਚ ਸ਼ਾਮਲ ਸ਼ੱਕੀਆਂ ਦੀ ਸੂਚਨਾ ਦੇਣ ਵਾਲੇ ਵੱਲੋਂ 50 ਲੱਖ ਦੇ ਇਨਾਮ ਦਾ ਐਲਾਨ
. . .  about 2 hours ago
ਚੰਡੀਗੜ੍ਹ, 19 ਨਵੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ 'ਚ ਹੋਏ ਧਮਾਕੇ 'ਚ ਸ਼ਾਮਲ ਸ਼ੱਕੀਆਂ...
ਸੀ.ਬੀ.ਆਈ ਵਿਵਾਦ : ਅਲੋਕ ਵਰਮਾ ਅੱਜ ਬੰਦ ਲਿਫ਼ਾਫ਼ੇ ਦਾਖਲ ਕਰਵਾਉਣਗੇ ਰਿਪੋਰਟ
. . .  about 2 hours ago
ਨਵੀਂ ਦਿੱਲੀ, 19 ਨਵੰਬਰ - ਸੀ.ਬੀ.ਆਈ ਬਨਾਮ ਸੀ.ਬੀ.ਆਈ ਮਾਮਲੇ 'ਚ ਅਲੋਕ ਵਰਮਾ ਅੱਜ ਬੰਦ ਲਿਫ਼ਾਫ਼ੇ ਵਿਚ ਸੁਪਰੀਮ ਕੋਰਟ 'ਚ ਰਿਪੋਰਟ ਦਾਖਲ...
ਸੋਨੀਆ ਤੇ ਰਾਹੁਲ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 19 ਨਵੰਬਰ - ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੇ ਜਨਮ ਦਿਨ 'ਤੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਸ਼ਕਤੀ ਸਥਲ ਜਾ...
ਆਰ.ਬੀ.ਆਈ ਕੇਂਦਰੀ ਨਿਰਦੇਸ਼ਕ ਬੋਰਡ ਦੀ ਮੀਟਿੰਗ ਅੱਜ
. . .  about 2 hours ago
ਨਵੀਂ ਦਿੱਲੀ, 19 ਨਵੰਬਰ - ਰਿਜ਼ਰਵ ਬੈਂਕ ਦੇ ਕੇਂਦਰੀ ਨਿਰਦੇਸ਼ਕ ਬੋਰਡ ਦੀ ਇੱਕ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ, ਜਿਸ ਵਿਚ ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਆਸਾਨੀ ਨਾਲ...
ਪ੍ਰਧਾਨ ਮੰਤਰੀ ਅੱਜ ਕਰਨਗੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ ਦਾ ਉਦਘਾਟਨ
. . .  about 3 hours ago
ਨਵੀਂ ਦਿੱਲੀ, 19 ਨਵੰਬਰ - ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਵਾਲੇ ਵਾਹਨਾਂ ਦਾ ਭਾਰ ਘੱਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਦੇ ਨਾਲ ਲੱਗਦੇ ਹਰਿਆਣਾ...
ਆਈ.ਆਰ.ਸੀ.ਟੀ.ਸੀ ਘੋਟਾਲਾ : ਲਾਲੂ ਪ੍ਰਸਾਦ ਅੱਜ ਵੀਡੀਓ ਕਾਨਫਰੰਂਸਿੰਗ ਰਾਹੀ ਅਦਾਲਤ 'ਚ ਹੋਣਗੇ ਪੇਸ਼
. . .  about 3 hours ago
ਨਵੀਂ ਦਿੱਲੀ, 19 ਨਵੰਬਰ - ਆਈ.ਆਰ.ਸੀ.ਟੀ.ਸੀ ਘੋਟਾਲਾ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਅੱਜ ਵੀਡੀਓ ਕਾਨਫਰੰਂਸਿੰਗ ਰਾਹੀ ਅਦਾਲਤ...
ਮਾਮਲਾ ਪ੍ਰਧਾਨ ਮੰਤਰੀ ਨੂੰ ਗੋਧਰਾ ਕਾਂਡ 'ਚ ਕਲੀਨ ਚਿੱਟ ਮਿਲਣ ਦਾ : ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 3 hours ago
ਨਵੀਂ ਦਿੱਲੀ, 19 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੋਧਰਾ ਕਾਂਡ 'ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਖ਼ਿਲਾਫ਼ ਸੁਪਰੀਮ ਕੋਰਟ ਅੱਜ ਸੁਣਵਾਈ...
ਅੱਜ ਦਾ ਵਿਚਾਰ
. . .  about 3 hours ago
ਐਨ.ਆਈ.ਏ ਦੀ ਟੀਮ ਪਹੁੰਚੀ ਨਿਰੰਕਾਰੀ ਭਵਨ
. . .  1 day ago
ਗਰਨੇਡ ਹਮਲੇ 'ਚ ਸੀ.ਆਰ.ਪੀ.ਐੱਫ ਦਾ ਜਵਾਨ ਸ਼ਹੀਦ
. . .  1 day ago
ਕਿਸਾਨਾਂ ਦਾ ਧਰਨਾ ਖ਼ਤਮ
. . .  1 day ago
ਉੱਤਰਾਖੰਡ ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼, ਮਹਾਰਾਸ਼ਟਰ ਸਰਕਾਰ ਨੇ ਬਿਲ ਨੂੰ ਦਿੱਤੀ ਮਨਜ਼ੂਰੀ
. . .  1 day ago
ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਧਮਾਕੇ 'ਚ ਹੋ ਸਕਦਾ ਹੈ ਹੱਥ - ਕੈਪਟਨ
. . .  1 day ago
ਤਿੰਨ ਕਰੋੜ ਦੇ ਸੋਨੇ ਸਮੇਤ ਇਕ ਯਾਤਰੀ ਕਾਬੂ
. . .  1 day ago
ਰਾਜਾਸਾਂਸੀ ਬੰਬ ਧਮਾਕੇ ਤੋਂ ਬਾਅਦ ਨਿਰੰਕਾਰੀ ਭਵਨਾਂ ਦੀ ਵਧਾਈ ਗਈ ਸੁਰੱਖਿਆ
. . .  1 day ago
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹੋਈ ਅਲਰਟ
. . .  1 day ago
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਦੀ ਹੋਈ ਸ਼ਨਾਖ਼ਤ
. . .  1 day ago
ਉੱਤਰਾਖੰਡ ਬੱਸ ਹਾਦਸੇ 'ਚ 12 ਲੋਕਾਂ ਦੀ ਮੌਤ, 13 ਜ਼ਖਮੀ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਦੋਸ਼ੀਆਂ ਦੇ ਜਲਦ ਫੜੇ ਜਾਣ ਦੀ ਸੰਭਾਵਨਾ - ਡੀ.ਜੀ.ਪੀ
. . .  1 day ago
ਜ਼ਮੀਨ ਦੇ ਝਗੜੇ ਨੂੰ ਲੈ ਕੇ ਸਹੁਰੇ ਨੇ ਨੂੰਹ ਨੂੰ ਮਾਰੀ ਗੋਲੀ, ਹਾਲਤ ਗੰਭੀਰ
. . .  1 day ago
ਤੇਲੰਗਾਨਾ ਵਿਧਾਨ ਸਭਾ ਚੋਣਾਂ : ਭਾਜਪਾ ਨੇ ਉਮੀਦਵਾਰਾਂ ਦੀ ਪੰਜਵੀ ਸੂਚੀ ਕੀਤੀ ਜਾਰੀ
. . .  1 day ago
ਰਾਜਾਸਾਂਸੀ ਬੰਬ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸੁੱਖ ਸਰਕਾਰੀਆ
. . .  1 day ago
ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵਿਅਕਤੀ ਦਾ ਕਤਲ
. . .  1 day ago
ਨਕਸਲੀਆਂ ਵੱਲੋਂ ਕੀਤੇ ਆਈ.ਡੀ. ਧਮਾਕੇ 'ਚ 3 ਜਵਾਨ ਜ਼ਖਮੀ
. . .  1 day ago
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਵਾਹਨਾਂ ਦੀ ਕੀਤੀ ਜਾ ਰਹੀ ਹੈ ਜਾਂਚ
. . .  1 day ago
ਅੰਮ੍ਰਿਤਸਰ ਬੰਬ ਧਮਾਕਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ ਚਾਰ
. . .  1 day ago
ਖਾੜਕੂ ਜਥੇਬੰਦੀ ਦੇ ਲੈਟਰਪੈਡ 'ਤੇ ਫ਼ਿਰੌਤੀ ਮੰਗਣ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਡੀ.ਜੀ.ਪੀ. ਪੰਜਾਬ ਜਲਦ ਕਰਨਗੇ ਘਟਨਾ ਸਥਾਨ ਦਾ ਦੌਰਾ
. . .  1 day ago
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ
. . .  1 day ago
550 ਸਾਲਾ ਸ਼ਤਾਬਦੀ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮ 'ਚ ਸ਼ਾਮਲ ਹੋਣਗੇ ਬਦਨੌਰ
. . .  1 day ago
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਨੂੰ ਕੈਪਟਨ ਵੱਲੋਂ ਮੁਆਵਜ਼ਾ ਦੇਣ ਦਾ ਐਲਾਨ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਪੰਜਾਬ 'ਚ ਸ਼ਾਂਤੀ ਨੂੰ ਭੰਗ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ - ਜਾਖੜ
. . .  1 day ago
ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਸਰਹੱਦੀ ਖੇਤਰਾਂ 'ਚ ਵਧਾਈ ਗਈ ਚੌਕਸੀ
. . .  1 day ago
ਅੰਮ੍ਰਿਤਸਰ 'ਚ ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ਦੀ ਸੁਰੱਖਿਆ ਵਧਾਉਣ ਦੇ ਆਦੇਸ਼ ਜਾਰੀ - ਡਾ.ਵੇਰਕਾ
. . .  1 day ago
ਉੱਤਰਾਖੰਡ : ਡੂੰਘੀ ਖੱਡ 'ਚ ਡਿੱਗੀ ਬੱਸ
. . .  1 day ago
ਰਾਜਾਸਾਂਸੀ ਵਿਖੇ ਹੋਏ ਬੰਬ ਧਮਾਕੇ 'ਚ ਤਿੰਨ ਦੀ ਮੌਤ, ਕਈ ਜ਼ਖਮੀ
. . .  1 day ago
ਹੈਰੋਇਨ ਸਮੇਤ ਇਕ ਮਹਿਲਾ ਕਾਬੂ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਹਵਾਈ ਅੱਡੇ ਸਮੇਤ ਨੇੜਲਿਆਂ ਇਲਾਕਿਆਂ 'ਚ ਹਾਈ ਅਲਰਟ
. . .  1 day ago
ਰਾਜਾਸਾਂਸੀ : ਨਿਰੰਕਾਰੀ ਭਵਨ ਵਿਖੇ ਹੋਇਆ ਧਮਾਕਾ
. . .  about 1 hour ago
ਡੇਰਾ ਪ੍ਰੇਮੀਆਂ ਦੇ ਮੁਕੰਮਲ ਬਾਈਕਾਟ ਸਬੰਧੀ ਸਮਾਗਮ ਅੱਜ
. . .  about 1 hour ago
ਟਰੰਪ ਦੀ ਚੇਤਾਵਨੀ - ਖਸ਼ੋਗੀ ਦੀ ਹੱਤਿਆ 'ਤੇ ਜਲਦ ਵੱਡਾ ਫੈਸਲਾ, ਮੁਸ਼ਕਿਲ 'ਚ ਸਾਊਦੀ ਅਰਬ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਜੀਓ ਅਤੇ ਜਿਊਣ ਦਿਓ, ਜ਼ਿੰਦਗੀ ਦਾ ਪ੍ਰਮੁੱਖ ਸਿਧਾਂਤ ਹੈ। -ਸਿਜਲਰ

ਅੰਮਿ੍ਤਸਰ 'ਚ ਸਤਿਸੰਗ ਭਵਨ 'ਤੇ ਗ੍ਰਨੇਡ ਹਮਲਾ-3 ਮੌਤਾਂ, 22 ਜ਼ਖ਼ਮੀ

  • ਮੁੱਖ ਮੰਤਰੀ ਵਲੋਂ ਮਿ੍ਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ ਤੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਐਲਾਨ
  • ਪੰਜਾਬ ਭਰ ਦੇ ਸਤਿਸੰਗ ਭਵਨਾਂ ਦੀ ਵਧਾਈ ਸੁਰੱਖਿਆ
  • ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨ ਪਿਸਤੌਲ ਦਿਖਾ ਕੇ ਹੋਏ ਭਵਨ 'ਚ ਦਾਖ਼ਲ
  • ਕੁਝ ਦਿਨ ਪਹਿਲਾਂ ਹੀ ਸੂਬੇ 'ਚ ਜਾਰੀ ਹੋਇਆ ਸੀ ਹਾਈ ਅਲਰਟ

ਹਰਮਿੰਦਰ ਸਿੰਘ/ਸੁਖਜਿੰਦਰ ਸਿੰਘ ਹੇਰ/ਹਰਦੀਪ ਸਿੰਘ ਖੀਵਾ
ਅੰਮਿ੍ਤਸਰ/ਰਾਜਾਸਾਂਸੀ, 18 ਨਵੰਬਰ-ਅੰਮਿ੍ਤਸਰ ਦੇ ਕੌਮਾਂਤਰੀ ਪ੍ਰਸਿੱਧੀ ਵਾਲੇ ਕਸਬਾ ਰਾਜਾਸਾਂਸੀ ਦੇ ਐਨ ਨੇੜੇ ਸਥਿਤ ਪਿੰਡ ਅਦਲੀਵਾਲ ਸੜਕ 'ਤੇ ਨਿਰੰਕਾਰੀ ਸਤਿਸੰਗ ਭਵਨ ਵਿਖੇ ਚੱਲ ਰਹੇ ਸਤਿਸੰਗ ਦੌਰਾਨ ਮੋਟਰ ਸਾਈਕਲ 'ਤੇ ਆਏ 2 ਅਣਪਛਾਤੇ ਨੌਜਵਾਨਾਂ ਨੇ ਹੱਥ ਗੋਲਾ ਸੁੱਟਿਆ, ਜਿਸ ਕਾਰਨ ਹੋਏ ਜ਼ਬਰਦਸਤ ਧਮਾਕੇ 'ਚ 3 ਸਤਿਸੰਗੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ | ਇਸ ਘਟਨਾ ਦੀ ਇਤਲਾਹ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਹਰਕਤ 'ਚ ਆਉਂਦਿਆਂ ਮੌਕੇ 'ਤੇ ਸਥਿਤੀ ਦਾ ਜਾਇਜ਼ਾ ਲਿਆ ਤੇ ਉਕਤ ਭਵਨ ਨੂੰ ਆਪਣੇ ਕਬਜ਼ੇ 'ਚ ਲੈਂਦਿਆਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਅਤੇ ਪੁਲਿਸ ਵਲੋਂ ਕਥਿਤ ਤੌਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਕੁਝ ਲੋਕਾਂ ਨੂੰ ਹਿਰਾਸਤ 'ਚ ਲੈਣ ਸਬੰਧੀ ਵੀ ਚਰਚਾ ਹੈ ਪਰ ਖ਼ਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ |
ਨਿਰੰਕਾਰੀ ਸੇਵਾਦਾਰਾਂ ਵਲੋਂ ਉਕਤ ਘਟਨਾ ਸਬੰਧੀ ਦਿੱਤੀ ਗਈ ਜਾਣਕਾਰੀ ਅਨੁਸਾਰ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਸਤਿਸੰਗ ਚੱਲ ਰਿਹਾ ਸੀ, ਜਿਸ ਦੌਰਾਨ ਲਗਭਗ 11:15 ਵਜੇ 2 ਨੌਜਵਾਨ ਇਕ ਮੋਟਰ ਸਾਈਕਲ 'ਤੇ ਆਏ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ | ਇਨ੍ਹਾਂ ਨੌਜਵਾਨਾਂ 'ਚੋਂ ਇਕ ਨੌਜਵਾਨ ਨੇ ਗੇਟ 'ਤੇ ਖੜ੍ਹੇ ਸੇਵਾਦਾਰਾਂ 'ਤੇ ਪਿਸਤੌਲ ਤਾਣ ਕੇ ਉਨ੍ਹਾਂ ਨੂੰ ਇਕ ਪਾਸੇ ਖੜ੍ਹਾ ਕਰ ਦਿੱਤਾ ਅਤੇ ਦੂਸਰਾ ਨੌਜਵਾਨ ਭਵਨ ਦੇ ਅੰਦਰ ਚਲਾ ਗਿਆ ਜਿਥੇ ਉਸ ਨੇ ਹੱਥ ਗੋਲੇ ਦੀ ਪਿੰਨ ਕੱਢ ਕੇ ਚੱਲ ਰਹੇ ਸਤਿਸੰਗ 'ਚ ਮੁੱਖ ਪ੍ਰਚਾਰਕ ਦੇ ਨੇੜੇ ਸੁੱਟ ਦਿੱਤਾ | ਗ੍ਰਨੇਡ ਫਟਣ ਨਾਲ ਭੱਜ-ਦੌੜ ਮਚ ਗਈ | ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਨੌਜਵਾਨ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਭੱਜਣ 'ਚ ਸਫ਼ਲ ਹੋ ਗਏ | ਦੱਸਿਆ ਜਾਂਦਾ ਹੈ ਕਿ ਇਹ ਧਮਾਕਾ ਏਨਾ ਜ਼ਬਰਦਸਤ ਸੀ ਕਿ ਇਸ ਘਟਨਾ 'ਚ 3 ਸਤਿਸੰਗੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਹਿਚਾਣ ਸਹਾਇਕ ਪ੍ਰਚਾਰਕ ਸੁਖਦੇਵ ਕੁਮਾਰ ਪੁੱਤਰ ਕੰਸਰਾਜ ਵਾਸੀ ਮੀਰਾਂਕੋਟ, ਸੰਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਾਜਾਸਾਂਸੀ ਅਤੇ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬੱਗਾ ਕਲਾਂ ਵਜੋਂ ਹੋਈ ਹੈ | ਇਸ ਤੋਂ ਇਲਾਵਾ 22 ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ | ਜ਼ਖ਼ਮੀਆਂ ਦੀ ਪਹਿਚਾਣ ਸਰਬਜੀਤ ਸਿੰਘ ਰਾਜਾਸਾਂਸੀ,  ਅਵਤਾਰ ਸਿੰਘ ਰਾਜਾਸਾਂਸੀ, ਕਸ਼ਮੀਰ ਕੌਰ ਰਾਜਾਸਾਂਸੀ, ਗੁਰਪਿਆਰ ਸਿੰਘ ਰਾਜਾਸਾਂਸੀ, ਮਹਿਕਜੀਤ ਕੌਰ ਮੀਰਾਂਕੋਟ ਕਲਾਂ, ਸੁਖਵਿੰਦਰ ਕੌਰ ਧੌਲ ਕਲਾਂ, ਸਤਿੰਦਰ ਕੁਮਾਰ ਲੋਹਾਰਕਾ ਰੋਡ, ਦੇਸਾ ਸਿੰਘ ਮੀਰਾਂਕੋਟ ਕਲਾਂ, ਸੁਰਜੀਤ ਕੌਰ ਮੀਰਾਂਕੋਟ, ਗਗਨਦੀਪ ਸਿੰਘ ਰਾਜਾਸਾਂਸੀ, ਕੁਲਵਿੰਦਰ ਕੌਰ ਸੈਂਸਰਾਂ ਕਲਾਂ, ਕਾਸ਼ਦੀਪ ਸਿੰਘ ਰਾਜਾਸਾਂਸੀ, ਹਰਵਿੰਦਰ ਸਿੰਘ, ਬੱਗਾ ਖੁਰਦ, ਜਸਬੀਰ ਕੌਰ ਰਾਜਾਸਾਂਸੀ, ਲਾਲ ਬਿਹਾਰੀ ਗੋਰਖਪੁਰ ਹਾਲ ਰਾਜਾਸਾਂਸੀ, ਹਰਜੋਤ ਸਿੰਘ ਕੁੱਕੜਾਂ ਵਾਲਾ, ਕੁਲਦੀਪ ਸਿੰਘ ਪਿੰਡ ਕੁੱਕੜਾਂ ਵਾਲਾ, ਨਿਰਮਲ ਕੌਰ ਘਨੂੰਪੁਰ, ਰਜਵੰਤ ਕੌਰ ਰਾਜਾਸਾਂਸੀ, ਸਿਮਰਨਜੀਤ ਕੌਰ ਅਤੇ ਰੁਪਿੰਦਰ ਕੌਰ ਰਾਮ ਤੀਰਥ ਰੋਡ ਵਜੋਂ ਹੋਈ ਹੈ | ਘਟਨਾ ਦੀ ਇਤਲਾਹ ਮਿਲਦਿਆਂ ਹੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ, ਆਈ. ਜੀ. ਸ੍ਰੀ ਐਸ. ਪੀ. ਐਸ. ਪਰਮਾਰ, ਕੈਬਨਿਟ ਮੰਤਰੀ ਸ: ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਸਾਬਕਾ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਆਦਿ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ |
ਦੇਰ ਸ਼ਾਮ ਨੂੰ ਡੀ. ਜੀ. ਪੀ. ਪੰਜਾਬ ਸ੍ਰੀ ਸੁਰੇਸ਼ ਕੁਮਾਰ ਅਰੋੜਾ ਨੇ ਮੌਕੇ 'ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਬੰਬ ਧਮਾਕੇ ਬਾਰੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੱਤਵਾਦੀ ਘਟਨਾ ਤੋਂ ਲਾਂਭੇ ਕਰ ਕੇ ਨਹੀਂ ਦੇਖਿਆ ਜਾ ਸਕਦਾ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਘਟਨਾ ਬਾਰੇ ਸਮੇਂ ਤੋਂ ਪਹਿਲਾਂ ਕੁਝ ਕਹਿਣਾ ਠੀਕ ਨਹੀਂ ਹੋਵੇਗਾ |
ਗ੍ਰਨੇਡ ਹਮਲੇ 'ਚ ਮਰਨ ਵਾਲੇ 3 ਵਿਅਕਤੀਆਂ 'ਚ ਬ੍ਰਾਂਚ ਦਾ ਸਾਬਕਾ ਮੁਖੀ ਮੌਜੂਦ
ਰਾਜਾਸਾਂਸੀ, (ਹਰਦੀਪ ਸਿੰਘ ਖੀਵਾ)-ਰਾਜਾਸਾਂਸੀ ਨੇੜਲੇ ਨਿਰੰਕਾਰੀ ਭਵਨ 'ਚ ਹੋਏ ਹਮਲੇ 'ਚ 3 ਵਿਅਕਤੀ ਮਾਰੇ ਗਏ ਜਿਨ੍ਹਾਂ 'ਚ ਇਕ ਉਕਤ ਬ੍ਰਾਂਚ ਦੇ ਸਾਬਕਾ ਮੁੱਖ ਸੇਵਾਦਾਰ (ਇੰਚਾਰਜ) ਵੀ ਸਨ | ਮਿਲੇ ਵੇਰਵਿਆਂ ਅਨੁਸਾਰ ਸਾਬਕਾ ਮੁੱਖ ਸੇਵਾਦਾਰ ਸ੍ਰੀ ਸੁਖਦੇਵ ਕੁਮਾਰ ਪੁੱਤਰ ਕੰਸ ਰਾਜ ਵਾਸੀ ਚੌਕ ਮੀਰਾਂਕੋਟ ਏਅਰ ਪੋਰਟ ਰੋਡ, ਜੋ ਕਿ ਪੇਸ਼ੇ ਵਜੋਂ ਕੱਪੜਾ ਵੇਚਣ ਦਾ ਕਾਰੋਬਾਰ ਕਰਦੇ ਸਨ, ਆਪਣੇ ਪਿੱਛੇ ਧਰਮਪਤਨੀ ਤੋਂ ਇਲਾਵਾ ਇਕ ਬੇਟੀ ਛੱਡ ਗਏ ਹਨ, ਜੋ ਕਿ ਪੜ੍ਹਾਈ ਕਰਨ ਲਈ ਨਿਊਜ਼ੀਲੈਂਡ ਗਈ ਹੋਈ ਹੈ | ਦੂਸਰਾ ਵਿਅਕਤੀ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬੱਗਾ ਕਲਾਂ ਤਹਿ: ਅਜਨਾਲਾ ਦਾ ਵਸਨੀਕ ਹੈ, ਜੋ ਪੇਸ਼ੇ ਵਜੋਂ ਰਾਜ ਮਿਸਤਰੀ ਠੇਕੇਦਾਰ ਸੀ, ਉਹ ਆਪਣੇ ਪਿੱਛੇ ਧਰਮਪਤਨੀ ਤੋਂ ਇਲਾਵਾ 3 ਧੀਆਂ, ਜੋ ਵਿਆਹੀਆਂ ਹੋਈਆਂ ਸਨ ਤੋਂ ਇਲਾਵਾ ਇਕ ਪੁੱਤਰ ਛੱਡ ਗਿਆ ਹੈ | ਇਸੇ ਤਰਾਂ ਤੀਸਰਾ ਨੌਜਵਾਨ ਸੰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਾਜਾਸਾਂਸੀ ਹੈ, ਜੋ ਕਿ ਸ੍ਰੀ ਗੁਰੂ ਹਰ ਕਿ੍ਸ਼ਨ ਸਕੂਲ ਰਣਜੀਤ ਐਵੀਨਿਊ ਬ੍ਰਾਂਚ ਅੰਮਿ੍ਤਸਰ ਵਿਖੇ 9ਵੀਂ ਜਮਾਤ ਦਾ ਵਿਦਿਆਰਥੀ ਸੀ |
ਪੁਲਿਸ ਵਲੋਂ ਸ਼ਹਿਰ ਵਿਚ ਰੈਡ ਅਲਟ ਜਾਰੀ
ਜਾਕਿਰ ਮੂਸਾ ਦੇ ਪੰਜਾਬ ਖਾਸ ਕਰ ਕੇ ਅੰਮਿ੍ਤਸਰ ਦੇ ਨੇੜੇ ਹੋਣ ਦੀ ਚਰਚਾ ਅਤੇ ਅੱਜ ਰਾਜਾਸਾਂਸੀ ਵਿਖੇ ਵਾਪਰੇ ਬੰਬ ਧਮਾਕੇ ਤੋਂ ਬਾਆਦ ਪੁਲਿਸ ਵਲੋਂ ਜਿਥੇ ਪਹਿਲਾਂ ਹੀ ਰੈਡ ਅਲਰਟ ਜਾਰੀ ਕੀਤਾ ਗਿਆ ਸੀ, ਨੇ ਹੁਣ ਮੁਸਤੈਦੀ ਹੋਰ ਵਧਾ ਦਿੱਤੀ ਗਈ ਹੈ, ਸ਼ਹਿਰ ਦੇ ਚੌਕਾਂ, ਬਾਜ਼ਾਰਾਂ ਵਿਚ ਪੁਲਿਸ ਦੀ ਨਫ਼ਰੀ ਵਧਾ ਦਿੱਤੀ ਗਈ ਹੈ ਅਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਨੇੜੇ ਅਤੇ ਜਨਤਕ ਸਥਾਨਾਂ 'ਤੇ ਵੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਅਤੇ ਹਰ ਪਾਸੇ ਚੌਕਸੀ ਵਰਤੀ ਜਾ ਰਹੀ ਹੈ |
'ਆਪ' ਵਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਪੰਜਾਬ ਨੇ ਅੰਮਿ੍ਤਸਰ ਦੇ ਅਦਲੀਵਾਲ ਵਿਖੇ ਵਾਪਰੀ ਮੰਦਭਾਗੀ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ | ਆਮ ਆਦਮੀ ਪਾਰਟੀ ਪੰਜਾਬ ਦੀ ਅੱਜ ਚੰਡੀਗੜ੍ਹ 'ਚ ਹੋਈ ਬੈਠਕ ਦੌਰਾਨ ਇਸ ਦੁਖਦ ਘਟਨਾ 'ਤੇ ਸ਼ੋਕ ਪ੍ਰਗਟ ਕੀਤਾ | 'ਆਪ' ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪਿ੍ੰਸੀਪਲ ਬੁੱਧ ਰਾਮ ਅਤੇ ਕੋਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸੂਬੇ 'ਚ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ, ਸੂਬੇ ਅਤੇ ਕੇਂਦਰ ਦਾ ਗ੍ਰਹਿ ਮੰਤਰਾਲਾ, ਪੁਲਿਸ-ਪ੍ਰਸ਼ਾਸਨ ਅਤੇ ਖ਼ੁਫ਼ੀਆ ਏਜੰਸੀਆਂ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀਆਂ ਹਨ | 'ਆਪ' ਕੋਰ ਕਮੇਟੀ ਨੇ ਇਸ ਘਟਨਾ ਦੀ ਸਮਾਂਬੱਧ ਨਿਆਇਕ ਜਾਂਚ ਦੀ ਮੰਗ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਆਪਸੀ ਸਦਭਾਵਨਾ ਨੂੰ ਹਰ ਪੱਧਰ 'ਤੇ ਬਰਕਰਾਰ ਰੱਖਣ ਦੀ ਅਪੀਲ ਕੀਤੀ |
ਆਰ.ਐਸ.ਐਸ. ਵਲੋਂ ਹਮਲੇ ਦੀ ਨਿੰਦਾ
ਚੰਡੀਗੜ੍ਹ, (ਅਜੀਤ ਬਿਊਰੋ)-ਰਾਸ਼ਟਰੀ ਸਵੈ ਸੇਵਕ ਸੰਘ ਨੇ ਅੰਮਿ੍ਤਸਰ ਵਿਖੇ ਨਿਰੰਕਾਰੀ ਸਤਿਸੰਗ ਭਵਨ 'ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਪੂਰੇ ਦੇਸ਼ ਨੂੰ ਅੱਤਵਾਦ ਿਖ਼ਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ | ਜਾਰੀ ਬਿਆਨ 'ਚ ਆਰ. ਐਸ. ਐਸ. ਦੇ ਪੰਜਾਬ ਪ੍ਰਾਂਤ ਸੰਘ ਚਾਲਕ ਬਿ੍ਜਭੂਸ਼ਣ ਸਿੰਘ ਬੇਦੀ ਨੇ ਕਿਹਾ ਕਿ ਅੱਜ ਜਦੋਂ ਸਾਰੀ ਦੁਨੀਆ ਸ਼ਾਂਤੀ ਅਤੇ ਵਿਸ਼ਵ ਭਾਈਚਾਰੇ ਦੇ ਪ੍ਰਤੀਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਤਿਆਰੀ ਕਰ ਰਹੀ ਹੈ, ਇਸ ਮੌਕੇ ਗੁਰੂਆਂ ਦੀ ਪਾਵਨ ਨਗਰੀ 'ਚ ਖ਼ੂਨ ਦੀ ਹੋਲੀ ਖੇਡ ਦੇ ਅੱਤਵਾਦੀਆਂ ਨੇ ਪੂਰੀ ਮਨੁੱਖਤਾ ਨੂੰ ਚੁਣੌਤੀ ਦਿੱਤੀ ਹੈ | ਸੰਘ ਨੇ ਇਸ ਘਟਨਾ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ |
ਕਾਂਗਰਸ ਵਲੋਂ ਨਿੰਦਾ
ਨਵੀਂ ਦਿੱਲੀ, (ਏਜੰਸੀ)-ਅੰਮਿ੍ਤਸਰ ਵਿਖੇ ਨਿਰੰਕਾਰੀ ਸਤਿਸੰਗ ਭਵਨ ਵਿਖੇ ਹੋਏ ਗ੍ਰਨੇਡ ਹਮਲੇ ਦੀ ਕਾਂਗਰਸ ਨੇ ਨਿੰਦਾ ਕੀਤੀ ਹੈ | ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਟਵੀਟ ਰਾਹੀਂ ਇਸ ਗ੍ਰਨੇਡ ਹਮਲੇ ਦੀ ਨਿੰਦਾ ਕੀਤੀ | ਉਨ੍ਹਾਂ ਨੇ ਇਸ ਹਮਲੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਈ | ਉਨ੍ਹਾਂ ਨੇ ਲੋਕਾਂ ਨੂੰ ਸੰਜਮ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਅੱਤਵਾਦੀ ਤਾਕਤਾਂ ਨਾਪਾਕ ਮਨਸੂਬਿਆਂ 'ਚ ਕਦੇ ਸਫਲ ਨਹੀਂ ਹੋੋਣਗੀਆਂ |
ਡਾ: ਗਾਂਧੀ ਵਲੋਂ ਗ੍ਰਨੇਡ ਹਮਲੇ ਦੀ ਨਿੰਦਾ
ਜਲੰਧਰ (ਮੇਜਰ ਸਿੰਘ)-ਲੋਕ ਸਭਾ ਮੈਂਬਰ ਡਾ: ਧਰਮਵੀਰ ਗਾਂਧੀ ਨੇ ਅੰਮਿ੍ਤਸਰ ਵਿਖੇ ਹੋਏ ਗ੍ਰਨੇਡ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ, ਪਰ ਪੜਤਾਲ ਦੇ ਬਹਾਨੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੋਂ ਬਚਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਡੂੰਘੇ ਸੰਕਟ ਵਿਚ ਹੈ ਤੇ ਰਾਜ ਅੰਦਰ ਗੜਬੜੀ ਝੱਲ ਸਕਣਾ ਸਾਡੇ ਲਈ ਮੁਸ਼ਕਿਲ ਹੈ | ਡਾ: ਗਾਂਧੀ ਨੇ ਪੰਜਾਬ ਬਾਰੇ ਸੈਨਾ ਮੁਖੀ ਦੀ ਬਿਆਨਬਾਜ਼ੀ 'ਤੇ ਹੈਰਾਨੀ ਪ੍ਰਗਟ ਕੀਤੀ ਤੇ ਕਿਹਾ ਕਿ ਪਹਿਲਾ ਸੈਨਾ ਮੁਖੀ ਹੈ ਜੋ ਪੰਜਾਬ ਦੀ ਅੰਦਰੂਨੀ ਸੁਰੱਖਿਆ ਬਾਰੇ ਬਿਆਨ ਦੇ ਰਿਹਾ ਹੈ | ਇਹ ਫ਼ੌਜ ਤੇ ਦੇਸ਼ ਦੀ ਜਮਹੂਰੀਅਤ ਲਈ ਖ਼ਤਰਨਾਕ ਹੈ |
ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸੁੱਟਿਆ ਗ੍ਰਨੇਡ-ਗ੍ਰਹਿ ਮੰਤਰਾਲਾ
ਨਵੀਂ ਦਿੱਲੀ, (ਏਜੰਸੀ)-ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਅੰਮਿ੍ਤਸਰ 'ਚ ਨਿਰੰਕਾਰੀ ਸਤਿਸੰਗ ਭਵਨ ਵਿਖੇ ਦੋ ਪਗੜੀਧਾਰੀ ਨੌਜਵਾਨਾਂ ਨੇ ਹੱਥ ਗੋਲਾ ਸੁੱਟਿਆ ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ | ਮੁਢਲੀ ਰਿਪੋਰਟ ਅਨੁਸਾਰ ਦੋ ਮੋਟਰਸਾਈਕਲ ਸਵਾਰ ਨੌਜਵਾਨ, ਜਿਨ੍ਹਾਂ ਨੇ ਪਗੜੀਆਂ ਬੰਨ੍ਹੀਆਂ ਹੋਈਆਂ ਸਨ, ਨੇ ਰਾਜਾਸਾਂਸੀ ਪਿੰਡ ਵਿਖੇ ਸਤਿਸੰਗ ਭਵਨ ਵਿਖੇ ਗ੍ਰਨੇਡ ਸੁੱਟਿਆ ਜਿਥੇ 200 ਲੋਕ ਮੌਜੂਦ ਸਨ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਕਾਫ਼ੀ ਸਬੂਤ ਮਿਲੇ ਹਨ ਅਤੇ ਜਾਂਚ ਸਹੀ ਦਿਸ਼ਾ ਵੱਲ ਜਾ ਰਹੀ ਹੈ |
ਹਮਲੇ ਦੇ ਬਾਅਦ ਜੰਮੂ ਕਸ਼ਮੀਰ-ਪੰਜਾਬ ਸਰਹੱਦ 'ਤੇ ਸੁਰੱਖਿਆ ਵਧਾਈ
ਜੰਮੂ, (ਏਜੰਸੀ)-ਅੰਮਿ੍ਤਸਰ ਵਿਖੇ ਗ੍ਰਨੇਡ ਹਮਲੇ ਦੇ ਬਾਅਦ ਜੰਮੂ-ਕਸ਼ਮੀਰ-ਪੰਜਾਬ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਗਈ ਹੈ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ 3 ਦਿਨ ਪਹਿਲਾਂ ਪਠਾਨਕੋਟ 'ਚ ਮਾਧੋਪੁਰ ਵਿਖੇ ਕੁਝ ਵਿਅਕਤੀਆਂ ਦੇ ਸਮੂਹ ਵਲੋਂ ਕਾਰ ਖੋਹੇ ਜਾਣ ਦੇ ਬਾਅਦ ਭਾਵੇਂ ਪਹਿਲਾਂ ਹੀ ਐਲਰਟ ਜਾਰੀ ਕੀਤਾ ਗਿਆ ਸੀ, ਪਰ ਹੁਣ ਖੇਤਰ 'ਚ ਸੁਰੱਖਿਆ ਦੇ ਹੋਰ ਪੁਖਤਾ ਪ੍ਰਬੰਧ ਕੀਤੇ ਗਏ ਹਨ |
ਧਮਾਕੇ ਦੀ ਕਹਾਣੀ ਪ੍ਰਤੱਖਦਰਸ਼ੀਆਂ ਦੀ ਜ਼ਬਾਨੀ
ਰਾਜਾਸਾਂਸੀ ਗ੍ਰਨੇਡ ਹਮਲੇ ਦੀ ਪ੍ਰਤੱਖਦਰਸ਼ੀ ਸੇਵਾਦਾਰ ਸਿਮਰਨਜੀਤ ਕੌਰ, ਜੋ ਬੀ. ਏ. ਦੀ ਵਿਦਿਆਰਥਣ ਹੈ, ਨੇ ਦੱਸਿਆ ਕਿ ਜਦੋਂ ਉਹ ਆਪਣੀ ਸੇਵਾ 'ਤੇ ਲੱਗੀ ਹੋਈ ਸੀ ਇਸ ਦੌਰਾਨ ਇਕ ਨੌਜਵਾਨ, ਜਿਸ ਨੇ ਕੁਰਤਾ-ਪਜਾਮਾ ਪਾਇਆ ਹੋਇਆ ਸੀ, ਆਪਣਾ ਮੂੰਹ ਢੱਕਿਆ ਸੀ ਅਤੇ ਕਾਲੀਆਂ ਐਨਕਾਂ ਲਗਾਈਆਂ ਹੋਈਆਂ ਸਨ, ਅੰਦਰ ਆਇਆ ਜਿਸ ਨੇ ਇਕ ਗੋਲੇਨੁਮਾ ਚੀਜ਼ ਸੁੱਟੀ ਜਿਸ ਤੋਂ ਬਾਅਦ ਧਮਾਕਾ ਹੋਇਆ | ਉਸ ਨੇ ਦੱਸਿਆ ਕਿ ਇਸ ਧਮਕੇ 'ਚ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਉਸ ਨੂੰ ਖੱਬੇ ਪਾਸੇ 'ਤੇ ਕੁਝ ਸੱਟਾਂ ਲੱਗੀਆਂ ਹਨ | ਸਤਿਸੰਗ 'ਚ ਹੋਏ ਧਮਾਕੇ 'ਚ ਫੱਟੜ ਹੋਏ ਹਰਵਿੰਦਰ ਸਿੰਘ ਨੇ ਗੁਰੂ ਨਾਨਕ ਹਸਪਤਾਲ ਵਿਖੇ ਇਲਾਜ ਦੌਰਾਨ ਦੱਸਿਆ ਕਿ ਉਹ ਸਤਿਸੰਗ 'ਚ ਪ੍ਰਵਚਨ ਸੁਣ ਰਹੇ ਸਨ ਕਿ ਅਚਾਨਕ ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਵਿਚ ਉਸ ਦੇ ਹੱਥ ਅਤੇ ਲੱਤ ਫ਼ੱਟੜ ਹੋ ਗਈ | ਇਸ ਦੌਰਾਨ ਜ਼ਖ਼ਮੀ ਹੋਈ ਸੁਰਜੀਤ ਕੌਰ ਨੇ ਦੱਸਿਆ ਉਹ ਹੋਰ ਸੰਗਤ ਨਾਲ ਸਤਿਸੰਗ 'ਚ ਸ਼ਾਮਿਲ ਸੀ ਕਿ ਅਚਾਨਕ ਇਕ ਜ਼ੋਰਦਾਰ ਧਮਾਕਾ ਹੋਇਆ ਜਿਸ ਬਾਰੇ ਪਹਿਲਾਂ ਤਾਂ ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਾ ਪਰ ਸੰਗਤ ਇਧਰ-ਉਧਰ ਦੌੜਨੀ ਸ਼ੁਰੂ ਹੋ ਗਈ | ਉਸ ਨੇ ਦੱਸਿਆ ਇਸ ਦੌਰਾਨ ਉਸ ਦੇ ਹੱਥ 'ਤੇ ਸੱਟ ਲੱਗ ਗਈ | ਇਸ ਹਾਦਸੇ 'ਚ ਸਿਰ 'ਤੇ ਸੱਟ ਲੱਗਣ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜ਼ੇਰੇ ਇਲਾਜ ਨਿਰਮਲ ਕੌਰ ਨਾਮਕ ਔਰਤ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਲੱਗਾ ਅਤੇ ਉਹ ਭੱਜ ਕੇ ਇਧਰ-ਉਧਰ ਜਾਣ ਲੱਗੇ ਤਾਂ ਉਸ ਨੂੰ ਕਿਸੇ ਹੋਰ ਨੇ ਉਸ ਦੇ ਸਿਰ 'ਚ ਸੱਟ ਲੱਗਣ ਅਤੇ ਖ਼ੂਨ ਨਿਕਲਣ ਸਬੰਧੀ ਦੱਸਿਆ | ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਝ ਨਹੀਂ ਆਈ ਕਿ ਇਹ ਕਿਸ ਤਰ੍ਹਾਂ ਵਾਪਰ ਗਿਆ | ਇਸ ਦੌਰਾਨ ਜ਼ੇਰੇ ਇਲਾਜ ਕੁਲਦੀਪ ਸਿੰਘ ਨੇ ਦੱਸਿਆ ਕਿ ਇਕ ਨੌਜਵਾਨ ਨੇ ਪੱਥਰਨੁਮਾ ਇਕ ਵਸਤੂ ਸੁੱਟੀ ਜਦੋਂ ਉਹ ਉਸ ਨੂੰ ਚੁੱਕਣ ਲਈ ਅੱਗੇ ਵਧਿਆ ਤਾਂ ਉਸ 'ਚੋੋਂ ਜ਼ੋਰਦਾਰ ਧਮਾਕਾ ਹੋਇਆ ਅਤੇ ਉਸ ਦੇ ਮੂੰਹ ਅਤੇ ਲੱਤ 'ਤੇ ਗਹਿਰੀਆਂ ਸੱਟਾਂ ਲੱਗੀਆਂ |

ਮੁੱਖ ਮੰਤਰੀ ਵਲੋਂ ਹੰਗਾਮੀ ਮੀਟਿੰਗ

  • ਹਮਲੇ ਮਗਰੋਂ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ

ਚੰਡੀਗੜ੍ਹ, 18 ਨਵੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ 'ਚ ਹੋਏ ਗ੍ਰਨੇਡ ਹਮਲੇ ਦੀ ਜਾਂਚ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਲਈ ਸੂਬੇ ਦੇ ਗ੍ਰਹਿ ਸਕੱਤਰ, ਪੁਲਿਸ ਮੁਖੀ, ਡੀ.ਜੀ.ਪੀ. ਅਮਨ ਤੇ ਕਾਨੂੰਨ ਅਤੇ ਡੀ.ਜੀ.ਪੀ. ਖ਼ੁਫ਼ੀਆ ਨੂੰ ਤੁਰੰਤ ਘਟਨਾ ਸਥਾਨ 'ਤੇ ਪਹੁੰਚਣ ਦੇ ਹੁਕਮ ਦਿੱਤੇ | ਧਮਾਕੇ ਤੋਂ ਬਾਅਦ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਪੁਲਿਸ ਨੂੰ ਇਸ ਹਮਲੇ ਦੇ ਮੱਦੇਨਜ਼ਰ ਸੰਵੇਦਨਸ਼ੀਲ ਥਾਵਾਂ 'ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ | ਮੁੱਖ ਮੰਤਰੀ ਨੇ ਦੱਸਿਆ ਕਿ ਫੋਰੈਂਸਿਕ ਟੀਮਾਂ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ ਹੈ ਤੇ ਹਰੇਕ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਹਮਲੇ 'ਚ ਆਈ. ਐਸ. ਆਈ. ਅਧਾਰਿਤ ਖਾਲਿਸਤਾਨੀ  ਜਾਂ ਕਸ਼ਮੀਰੀ ਅੱਤਵਾਦੀ ਗਰੁੱਪਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਹਮਲਾਵਰਾਂ ਦੀਆਂ ਸ਼ੱਕੀ ਲੁਕਣਗਾਹਾਂ 'ਤੇ ਛਾਪੇ ਮਾਰਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਕਈ ਟੀਮਾਂ ਇਸ ਕੇਸ ਨੂੰ ਸੁਲਝਾਉਣ ਲਈ ਹਰੇਕ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਛੇਤੀ ਹੀ ਮਾਮਲੇ ਦੀ ਤਹਿ ਤੱਕ ਜਾ ਕੇ ਦੋਸ਼ੀਆਂ ਨੂੰ ਕਾਬੂ ਕਰਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ | ਉਨ੍ਹਾਂ ਚਿਤਾਵਨੀ ਦਿੱਤੀ ਕਿ ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਮੁੱਖ ਮੰਤਰੀ ਨੇ ਮਿ੍ਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਤੇ ਬਿਹਤਰੀਨ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ | ਮੁੱਖ ਮੰਤਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਹੁਣ ਤੱਕ ਹੋਏ ਖ਼ੁਲਾਸੇ ਮੁਤਾਬਕ ਦੋ ਵਿਅਕਤੀ, ਜਿਨ੍ਹਾਂ 'ਚੋਂ ਇਕ ਦੀ ਲੰਬੀ ਦਾੜ੍ਹੀ ਸੀ, ਦੇ ਚਿਹਰੇ ਢਕੇ ਹੋਏ ਸਨ ਤੇ ਉਹ ਪਿਸਤੌਲ ਤਾਣ ਕੇ ਹਾਲ ਵਿਚ ਜਬਰੀ ਦਾਖ਼ਲ ਹੋਏ | ਉਨ੍ਹਾਂ ਨੇ ਸੇਵਾਦਾਰ ਨੂੰ ਨਜ਼ਰਬੰਦ ਕਰਕੇ ਗ੍ਰਨੇਡ ਸੁੱਟਿਆ ਅਤੇ ਮੋਟਰਸਾਈਕਲ 'ਤੇ ਭੱਜ ਗਏ | ਧਮਾਕੇ ਨਾਲ ਜ਼ਮੀਨ 'ਤੇ ਤਿੰਨ ਇੰਚ ਦੇ ਘੇਰੇ 'ਚ ਛੋਟਾ ਟੋਆ ਪੈ ਗਿਆ ਜਿਸ ਦੀ ਜਾਂਚ ਫੋਰੈਂਸਿਕ ਟੀਮ ਵਲੋਂ ਕੀਤੀ ਜਾ ਰਹੀ ਹੈ | ਗ੍ਰਨੇਡ ਦਾ ਸੇਫ਼ਟੀ ਵਾਲਵ ਮਿਲਿਆ ਹੈ ਤੇ ਉਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ | ਇਸ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਖੌਫ਼ਜ਼ਦਾ ਨਾ ਹੋਣ ਅਤੇ ਅਮਨ-ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਘਟਨਾ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦੀ ਬੇਚੈਨੀ ਪੈਦਾ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇਗਾ |
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸੂਬੇ ਨੂੰ ਸਾਲ 2015-16 ਦਰਮਿਆਨ ਮਿੱਥ ਕੇ ਕੀਤੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਪਰ ਪਿਛਲੇ ਲੰਮੇ ਸਮੇਂ ਤੋਂ ਅਜਿਹੀਆਂ ਹੱਤਿਆਵਾਂ ਰਾਹੀਂ ਸ਼ਾਂਤੀ ਨੂੰ ਭੰਗ ਕਰਨ ਦੀ ਇਹ ਪਹਿਲੀ ਕੋਸ਼ਿਸ਼ ਹੈ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਇਸ ਨਾਲ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਹੈ ਕਿ ਸੂਬੇ ਦੀ ਅਮਨ-ਸ਼ਾਂਤੀ ਨੂੰ ਲੀਹੋਂ ਲਾਹੁਣ ਲਈ ਪਾਕਿਸਤਾਨ ਨੇ ਆਪਣੀਆਂ ਨਾਪਾਕ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ | ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ 18 ਮਹੀਨਿਆਂ 'ਚ ਅਜਿਹੇ 15 ਅੱਤਵਾਦੀ ਗਰੋਹਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ 'ਚੋਂ ਕੁਝ ਵਿਚ ਕਸ਼ਮੀਰੀ ਅੱਤਵਾਦੀਆਂ ਦਾ ਸਬੰਧ ਹੋਣ ਬਾਰੇ ਵੀ ਸੰਕੇਤ ਮਿਲੇ ਹਨ, ਜਿਸ ਦੀ ਪੁਸ਼ਟੀ ਮਕਸੂਦਾਂ ਪੁਲਿਸ ਥਾਣੇ ਵਿਚ ਗ੍ਰਨੇਡ ਹਮਲੇ ਦੇ ਕੇਸ ਵਿਚ ਅਤੇ ਜਲੰਧਰ ਤੋਂ ਕਸ਼ਮੀਰੀ ਵਿਦਿਆਰਥੀਆਂ ਦੀ ਗਿ੍ਫ਼ਤਾਰੀ ਤੋਂ ਹੁੰਦੀ ਹੈ |

ਹਮਲਾ ਅੱਤਵਾਦੀ ਸਾਜਿਸ਼-ਡੀ.ਜੀ.ਪੀ.

  • ਜਲਦ ਹੀ ਕਰਾਂਗੇ ਹਮਲਾਵਰਾਂ ਨੂੰ ਗਿ੍ਫ਼ਤਾਰ

ਅੰਮਿ੍ਤਸਰ, 18 ਨਵੰਬਰ (ਯੂ. ਐਨ. ਆਈ.)-ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਐਤਵਾਰ ਨੂੰ ਕਿਹਾ ਕਿ ਪਿੰਡ ਅਦਲੀਵਾਲ 'ਚ ਨਿਰੰਕਾਰੀ ਭਵਨ 'ਤੇ ਹੋਏ ਹਮਲੇ ਨੂੰ ਅਸੀਂ ਇਕ ਅੱਤਵਾਦੀ ਹਮਲਾ ਮੰਨਦੇ ਹਾਂ | ਸ੍ਰੀ ਅਰੋੜਾ ਨੇ ਹਮਲੇ 'ਚ ਕਸ਼ਮੀਰੀ ਅੱਤਵਾਦੀਆਂ ਦਾ ਹੱਥ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਦੇਸ਼ ਦੇ ਿਖ਼ਲਾਫ਼ ਇਕ ਅੱਤਵਾਦੀ ਹਮਲਾ ਹੈ | ਇਸ ਵਿਚ ਕਿਸੇ ਇਕ ਸਮੂਹ ਨੂੰ ਚਿੰਨਿ੍ਹਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਹਮਲੇ 'ਚ ਕਿਸ ਦਾ ਹੱਥ ਹੈ | ਡੀ. ਜੀ. ਪੀ. ਨੇ ਕਿਹਾ ਕਿ ਦੋ ਸ਼ੱਕੀ ਹਥਿਆਰਬੰਦ ਹਮਲਾਵਰਾਂ ਨੇ ਨਿਰੰਕਾਰੀ ਸਤਿਸੰਗ ਸਮਾਗਮ 'ਚ ਗ੍ਰਨੇਡ ਸੁੱਟਿਆ ਸੀ, ਜਿਸ ਵਿਚ 3 ਲੋਕ ਮਾਰੇ ਗਏ | ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ 'ਚੋਂ ਇਕ ਦੀ ਸਥਿਤੀ ਗੰਭੀਰ ਬਣੀ ਹੋਈ ਹੈ |

ਦੋਸ਼ੀ ਬਖਸ਼ੇ ਨਹੀਂ ਜਾਣਗੇ-ਰਾਜਨਾਥ

  • ਕੈਪਟਨ ਨਾਲ ਫ਼ੋਨ 'ਤੇ ਕੀਤੀ ਗੱਲ

ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਗ੍ਰਨੇਡ ਹਮਲੇ ਦੇ ਬਾਅਦ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਲਿਆ | ਰਾਜਨਾਥ ਸਿੰਘ ਨੇ ਇਸ ਦੇ ਨਾਲ ਹੀ ਵਾਰਦਾਤ ਲਈ ਜ਼ਿੰਮੇਵਾਰ ਦੋਸ਼ੀਆਂ ਿਖ਼ਲਾਫ਼ ਸੰਭਵ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ | ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਜਿਨ੍ਹਾਂ ਨੇ ਉਨ੍ਹਾਂ ਨੂੰ ਅੰਮਿ੍ਤਸਰ 'ਚ ਗ੍ਰਨੇਡ ਹਮਲੇ ਦੇ ਮੱਦੇਨਜ਼ਰ ਪੈਦਾ ਹੋਏ ਹਾਲਾਤ ਤੋਂ ਜਾਣੂ ਕਰਵਾਇਆ | ਉਨ੍ਹਾਂ ਅੱਗੇ ਲਿਖਿਆ ਕਿ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਗ੍ਰਨੇਡ ਹਮਲੇ 'ਚ ਮਾਰੇ ਗਏ ਮਾਸੂਮ ਲੋਕਾਂ ਬਾਰੇ ਜਾਣ ਦੇ ਬਹੁਤ ਦੁਖੀ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨਾਲ ਦਿਲੀਂ ਹਮਦਰਦੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਮੈਂਬਰ ਇਸ ਹਮਲੇ 'ਚ ਗੁਆ ਦਿੱਤੇ ਅਤੇ ਉਨ੍ਹਾਂ ਨੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕੀਤੀ |

ਦੇਰ ਰਾਤ ਪੁੱਜੀ ਐਨ. ਆਈ. ਏ. ਟੀਮ

ਰਾਜਾਸਾਂਸੀ, 18 ਨਵੰਬਰ (ਹੇਰ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਨੇੜੇ ਪੈਂਦੇ ਪਿੰਡ ਅਦਲੀਵਾਲ ਨਜ਼ਦੀਕ ਸਥਿਤ ਨਿਰੰਕਾਰੀ ਭਵਨ ਵਿਖੇ ਹੋਏ ਹਮਲੇ ਦੀ ਜਾਂਚ ਕਰਨ ਲਈ ਦਿੱਲੀ ਤੋਂ ਆਈ ਐਨ. ਆਈ. ਏ ਦੀ ਟੀਮ ਦੇਰ ਰਾਤ ਨਿਰੰਕਾਰੀ ਭਵਨ ਪੁੱਜੀ | ਮੌਕੇ 'ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗ੍ਰਨੇਡ ਹਮਲੇ ਸਬੰਧੀ ਜਾਂਚ ਕਰਨ ਲਈ ਰਾਤ ਕਰੀਬ 10 ਵਜੇ ਪੰਜ ਮੈਂਬਰੀ ਟੀਮ ਨਿਰੰਕਾਰੀ ਭਵਨ ਵਿਖੇ ਪੁੱਜੀ ਅਤੇ ਕਰੀਬ 30 ਮਿੰਟ ਇਥੇ ਰੁਕਣ
ਤੋਂ ਬਾਅਦ ਟੀਮ ਦੇ ਮੈਂਬਰ ਵਾਪਸ ਅੰਮਿ੍ਤਸਰ ਵੱਲ ਨੂੰ ਰਵਾਨਾ ਹੋ ਗਏ | ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੱਲ੍ਹ ਦੁਪਹਿਰ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਘਟਨਾ ਸਥਾਨ ਦਾ ਦੌਰਾ ਕਰਨ ਲਈ ਆਉਣਗੇ | ਪੁਲਿਸ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਥੇ ਪੁੱਜਣ ਤੋਂ ਪਹਿਲਾਂ ਗ੍ਰਨੇਡ ਹਮਲੇ 'ਚ ਮਰਨ ਵਾਲੇ ਵਿਅਕਤੀਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ |
ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਅਦਲੀਵਾਲ ਦੇ ਨਿਰੰਕਾਰੀ ਭਵਨ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਥਾਣਾ ਰਾਜਾਸਾਂਸੀ ਦੀ ਪੁਲਿਸ ਨੇ ਗੇਟ 'ਤੇ ਸੁਰੱਖਿਆ ਡਿਊਟੀ ਕਰ ਰਹੇ ਅਰਜਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਗੁਮਟਾਲਾ (ਅੰਮਿ੍ਤਸਰ) ਦੇ ਬਿਆਨਾਂ 'ਤੇ ਥਾਣਾ ਰਾਜਾਸਾਂਸੀ 'ਚ ਅਣਪਛਾਤੇ ਪਲਸਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ |

ਮੌਜੂਦਾ ਸਰਕਾਰ ਦੀਆਂ ਨੀਤੀਆਂ ਨੇ ਸੂਬੇ ਦੀ ਸ਼ਾਂਤੀ ਖ਼ਤਰੇ 'ਚ ਪਾਈ-ਬਾਦਲ

ਚੰਡੀਗੜ੍ਹ, 18 ਨਵੰਬਰ (ਅਜੀਤ ਬਿਊਰੋ)-ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਅੰਦਰ ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਨੂੰ ਵਧ ਰਹੇ ਖ਼ਤਰੇ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿਆਸੀ ਫ਼ਾਇਦਾ ਲੈਣ ਵਾਸਤੇ ਸੂਬੇ ਦੇ ਕਾਂਗਰਸੀ ਹਾਕਮਾਂ ਦੀ ਬਿਰਤੀ ਪੰਜਾਬ ਨੂੰ ਤੇਜ਼ੀ ਨਾਲ ਦੁਬਾਰਾ ਕਾਲੇ ਦਿਨਾਂ ਵੱਲ ਧੱਕਣ ਦੀ ਹੈ | ਇਕ ਬਿਆਨ 'ਚ ਸ. ਬਾਦਲ ਨੇ ਅੱਜ ਅੰਮਿ੍ਤਸਰ ਵਿਚ ਹੋਏ ਬੰਬ ਧਮਾਕੇ ਦੀ ਸਖ਼ਤ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚ ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਨੂੰ ਵਧ ਰਹੇ ਖ਼ਤਰੇ ਵਿਰੁੱਧ ਕਾਂਗਰਸੀ ਹੁਕਮਰਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਸਾਵਧਾਨ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਸੂਬੇ ਦੇ ਹੁਕਮਰਾਨ ਗੁਪਤ ਤੌਰ 'ਤੇ ਅਤੇ ਕਿਤੇ-ਕਿਤੇ ਸ਼ਰੇਆਮ ਉਨ੍ਹਾਂ ਤੱਤਾਂ ਦੀ ਮਦਦ ਕਰਦੇ ਅਤੇ ਪੱਖ ਪੂਰਦੇ ਆ ਰਹੇ ਹਨ, ਜਿਨ੍ਹਾਂ ਦਾ ਏਜੰਡਾ ਪੰਜਾਬ ਅੰਦਰ ਲੋਕਾਂ ਵਿਚ ਧਾਰਮਿਕ ਵੰਡੀਆਂ ਪਾਉਣਾ ਹੈ |
ਸੀ.ਪੀ.ਆਈ., ਸੀ.ਪੀ.ਆਈ. (ਐਮ) ਵਲੋਂ ਨਿੰਦਾ

ਚੰਡੀਗੜ੍ਹ, (ਔਜਲਾ)-ਸੀ.ਪੀ.ਆਈ. ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਤੇ ਸੀ.ਪੀ.ਆਈ. (ਐਮ) ਦੇ ਸੂਬਾ ਸਕੱਤਰ ਸੁਖਵਿੰਦਰ ਸੇਖੋਂ ਨੇ ਨਿਰੰਕਾਰੀ ਸਮਾਗਮ ਉੱਤੇ ਕੀਤੇ ਗਏ ਗ੍ਰਨੇਡ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੇ ਅਮਨ ਅਤੇ ਸਦਭਾਵਨਾ ਦੇ ਮਾਹੌਲ ਨੂੰ ਵਿਗਾੜਨ ਦੀ ਇਹ ਅੱਤਵਾਦੀ ਸ਼ਕਤੀਆਂ ਵਲੋਂ ਕੋਝੀ ਸਾਜ਼ਿਸ਼ ਹੈ | ਕਾਮਰੇਡ ਹਰਦੇਵ ਸਿੰਘ ਅਰਸ਼ੀ, ਸਾਬਕਾ ਸੂਬਾ ਸਕੱਤਰ ਅਤੇ ਕੌਮੀ ਕੌਾਸਲ ਮੈਂਬਰ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ |

ਸ਼ੋਪੀਆਂ 'ਚ 2 ਅੱਤਵਾਦੀ ਹਲਾਕ

ਸ੍ਰੀਨਗਰ 'ਚ ਲਸ਼ਕਰ ਦੀ ਮਹਿਲਾ ਅੱਤਵਾਦੀ ਗਿ੍ਫ਼ਤਾਰ
ਸ੍ਰੀਨਗਰ, 18 ਨਵੰਬਰ (ਮਨਜੀਤ ਸਿੰਘ)-ਅੱਤਵਾਦ ਪ੍ਰਭਾਵਿਤ ਦੱਖਣੀ ਜ਼ਿਲ੍ਹੇ ਸ਼ੋਪੀਆਂ ਦੇ ਜ਼ੇਨਾਪੋਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਦੌਰਾਨ ਅਲ-ਬਦਰ ਸੰਗਠਨ ਦੇ 2 ਅੱਤਵਾਦੀ ਹਲਾਕ ਹੋ ਗਏ | ਇਸ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀ ਉਠਾਣਾ ਪਿਆ | ਮਾਰਿਆ ਗਿਆ ਇਕ ਅੱਤਵਾਦੀ ਐਮ.ਏ. ਉਰਦੂ ਸੀ | ਪੁਲਿਸ ਸੂਤਰਾਂ ਅਨੁਸਾਰ ਜ਼ੇਨਾਪੋਰਾ ਦੇ ਰਿਬਨ ਪਿੰਡ 'ਚ
ਅਲ-ਬਦਰ ਦੇ ਅੱਤਵਾਦੀ ਮੌਜੂਦ ਹੋਣ ਦੀ ਸੂਚਨਾ 'ਤੇ ਦੇਰ ਰਾਤ ਸਨਿਚਰਵਾਰ-ਐਤਵਾਰ 1 ਆਰ.ਆਰ., ਸਪੈਸ਼ਲ ਆਪ੍ਰੇਸ਼ਨ ਗਰੁੱਪ (ਪੁਲਿਸ) ਤੇ ਸੀ.ਆਰ.ਪੀ. ਨੇ ਸਾਂਝੀ ਤਲਾਸ਼ ਮੁਹਿੰਮ ਚਲਾਈ | ਤਲਾਸ਼ੀ ਦੇ ਚਲਦੇ ਸਵੇਰ 4 ਵਜੇ ਜਦ ਸੁਰੱਖਿਆ ਬਲ ਇਕ ਦੇ ਘਰ ਨੇੜੇ ਪਹੁੰਚੇ ਉਥੇ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਬਲਾਂ ਨੇ ਗੋਲੀਬਾਰੀ ਦਾ ਜਵਾਬ ਦਿੰਦੇ ਇਨ੍ਹਾਂ ਦੇ ਫ਼ਰਾਰ ਹੋਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ | ਇਕ ਘੰਟੇ ਚੱਲੇ ਇਸ ਮੁਕਾਬਲੇ ਦੌਰਾਨ 2 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਗਿਆ | ਮੁਕਾਬਲੇ ਵਾਲੀ ਥਾਂ 'ਤੇ ਪੁਲਿਸ ਨੇ 2 ਲਾਸ਼ਾਂ ਅਤੇ 1 ਏ.ਕੇ. 47 ਰਾਈਫਲ, ਇਕ ਪਿਸਤੌਲ ਸਮੇਤ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਤੇ ਦੱਸਿਆ ਕਿ ਦੋਵਾੇ ਅੱਤਵਾਦੀ ਇਲਾਕੇ 'ਚ ਕਈ ਵਾਰਦਾਤਾਂ 'ਚ ਸ਼ਾਮਿਲ ਸਨ | ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਮੁਹੰਮਦ ਨਵਾਜ਼ ਅਹਿਮਦ ਵਾਸੀ ਰਿਬਨ ਤੇ ਯਾਵਰ ਵਾਨੀ ਵਾਸੀ ਭਟਨੂਰ-ਲਿਤਰ (ਪੁਲਵਾਮਾ) ਵਜੋਂ ਹੋਈ ਹੈ | ਇਸ ਸਾਲ ਦੇ ਜੂਨ ਮਹੀਨੇ 'ਚ ਅੱਤਵਾਦੀ ਬਣਨ ਵਾਲਾ ਨਵਾਜ਼ ਉਰਦੂ ਭਾਸ਼ਾ 'ਚ ਐਮ.ਏ. ਦਾ ਵਿਦਿਆਰਥੀ ਸੀ | ਯਾਵਰ ਅਗਸਤ ਮਹੀਨੇ 'ਚ ਅਲ-ਬਦਰ 'ਚ ਸ਼ਾਮਿਲ ਹੋਇਆ ਸੀ | ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਮਿਲਦੇ ਹੀ ਸਥਾਨਕ ਲੋਕਾਂ ਨੇ ਸ਼ੋਪੀਆਂ ਅਤੇ ਪੁਲਵਾਮਾ ਵਿਖੇ ਹੜਤਾਲ ਕਰ ਦਿੱਤੀ | ਪੁਲਿਸ ਨੇ ਅੱਤਵਾਦੀਆਂ ਦੀ ਲਾਸ਼ਾਂ ਪਰਿਵਾਰ ਨੂੰ ਸੌਾਪ ਦਿੱਤੀਆਂ, ਜਿਨ੍ਹਾਂ ਨੂੰ ਜ਼ੇਨਾਪੋਰਾ ਦੇ ਰਿਬਨ ਪਿੰਡ ਅਤੇ ਭਟਨੂਰ-ਲਿਤਰ ਪੁਲਵਾਮਾ ਦੀਆਂ ਸਥਾਨਕ ਕਬਰਸਤਾਨਾਂ 'ਚ ਸੁਪਰਦ-ਏ-ਖਾਕ ਕਰ ਦਿੱਤਾ ਗਿਆ |
ਮਹਿਲਾ ਅੱਤਵਾਦੀ ਗਿ੍ਫ਼ਤਾਰ
ਸ੍ਰੀਨਗਰ ਸ਼ਹਿਰ ਦੇ ਨੌਗਾਮ ਇਲਾਕੇ 'ਚ ਪੁਲਿਸ ਨੇ ਦੇਰ ਸ਼ਾਮ ਸਾਜ਼ੀਆ ਨਾਂਅ ਦੀ ਮਹਿਲਾ ਅੱਤਵਾਦੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਉਸ ਦੀ ਏ.ਕੇ. 47 ਲੈ ਕੇ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਤੇ ਉਹ ਹਰ ਤਰ੍ਹਾਂ ਦੇ ਹਥਿਆਰ ਚਲਾਉਣ ਦੀ ਸਿਖਲਾਈ ਪ੍ਰਾਪਤ ਕਰ ਚੁੱਕੀ ਹੈ | ਪੁਲਿਸ ਨੇ ਇਸ ਬਾਰੇ ਅਜੇ ਅਧਿਕਾਰਕ ਤੌਰ 'ਤੇ ਕੁਝ ਨਹੀ ਦੱਸਿਆ | ਸਾਜ਼ੀਆ ਬਾਂਦੀਪੋਰਾ ਜ਼ਿਲੇ੍ਹ ਦੇ ਨਾਇਦ ਖਾਅ ਇਲਾਕੇ ਦੀ ਵਸਨੀਕ ਹੈ ਤੇ ਪਿਛਲੇ ਇਕ ਸਾਲ ਤੋ ਹਿਜ਼ਬੁਲ ਤੇ ਲਸ਼ਕਰ ਲਈ ਕੰਮ ਕਰ ਰਹੀ ਸੀ | ਸੂਤਰਾਂ ਅਨੁਸਾਰ ਉਹ ਇਕ ਓਵਰ ਗਰਾਂਊਡ ਵਰਕਰ ਨਾਲ ਰੇਲ ਰਾਹੀਂ ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਜਾ ਰਹੀ ਸੀ ਤੇ ਖੁਫ਼ੀਆ ਜਾਣਕਾਰੀ 'ਤੇ ਉਸ ਨੂੰ ਨੌਗਾਮ ਰੇਲਵੇ ਸਟੇਸ਼ਨ 'ਤੇ ਗਿ੍ਫ਼ਤਾਰ ਕਰ ਲਿਆ ਗਿਆ | ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪੁਲਵਾਮਾ ਜ਼ਿਲ੍ਹੇ ਦੀ ਇਕ ਔਰਤ ਨੂੰ ਸ੍ਰੀਨਗਰ ਵਿਖੇ ਟਵੇਰਾ ਕਾਰ ਦੀ ਚੈਕਿੰਗ ਦੌਰਾਨ 20 ਗ੍ਰਨੇਡਾਂ ਅਤੇ ਏ.ਕੇ. ਰਾਈਫ਼ਲ ਸਮੇਤ ਗਿ੍ਫ਼ਤਾਰ ਕਰ ਲਿਆ ਸੀ | ਉਹ ਇਸ ਅਸਲਾ ਬਾਰਾਮੁਲਾ ਤੋਂ ਪੁਲਵਾਮਾ ਲੈ ਕੇ ਜਾ ਰਹੀ ਸੀ |
ਸ਼ੋਪੀਆਂ 'ਚ ਅਗਵਾ ਵਿਅਕਤੀ ਨੂੰ ਅੱਤਵਾਦੀਆਂ ਨੇ ਛੱਡਿਆ
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਮਿਮਿੰਦਰ ਪਿੰਡ ਤੋਂ ਅਗਵਾ ਕੀਤਾ ਨੌਜਵਾਨ ਦੇਰ ਸ਼ਾਮ ਅੱਤਵਾਦੀਆਂ ਵਲੋਂ ਛੱਡਣ ਬਾਅਦ ਘਰ ਪਰਤ ਆਇਆ | ਪੁਲਿਸ ਅਨੁਸਾਰ ਸੁਹੇਲ ਅਹਿਮਦ ਗਨਾਈ ਜਿਸ ਨੂੰ ਸ਼ੱਕੀ ਅੱਤਵਾਦੀਆਂ ਨੇ ਐਤਵਾਰ ਸਵੇਰ ਘਰੋਂ ਅਗਵਾ ਕੀਤਾ ਸੀ, ਦੇਰ ਸ਼ਾਮ 6 ਵਜੇ ਛੱਡ ਦਿੱਤਾ | ਇਸ ਦੌਰਾਨ ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਐਸ.ਪੀ. ਪਾਨੀ ਨੇ ਸ਼ੋਪੀਆਂ ਵਿਖੇ ਵਾਪਰ ਰਹੀਆਂ ਅਗਵਾ ਦੀਆਂ ਘਟਨਾਵਾਂ ਤੇ ਪੰਚਾਇਤ ਚੋਣਾਂ ਦੇ ਸਬੰਧ 'ਚ ਕੀਤੇ ਪ੍ਰਬੰਧਾਂ ਦਾ ਉਚ ਪੱਧਰੀ ਮੀਟਿੰਗ 'ਚ ਜਾਇਜ਼ਾ ਲੈਂਦੇ ਹੋਏ ਅਧਿਕਾਰੀਆਂ ਨੂੰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ 'ਤੇ ਜ਼ੋਰ ਦਿੱਤਾ | ਇਸ ਮੌਕੇ ਡੀ.ਆਈ.ਜੀ. ਪੁਲਵਾਮਾ-ਸ਼ੋਪੀਆ ਰੇਂਜ ਅਮਿਤ ਕੁਮਾਰ ਦੇ ਇਲਾਵਾ ਐਸ.ਐਸ.ਪੀ. ਸ਼ੋਪੀਆਂ ਸੰਦੀਪ ਕੁਮਾਰ ਵੀ ਹਾਜ਼ਰ ਸਨ |

ਸੀ.ਆਰ.ਪੀ.ਐਫ. ਕੈਂਪ 'ਤੇ ਹਮਲਾ-ਹੌਲਦਾਰ ਸ਼ਹੀਦ

ਸ੍ਰੀਨਗਰ, 18 ਨਵੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ 'ਚ ਅੱਤਵਾਦੀਆਂ ਨੇ ਐਤਵਾਰ ਸੀ. ਆਰ. ਪੀ.ਐਫ. ਦੇ ਕੈਂਪ 'ਤੇ ਆਧੁਨਿਕ ਹਥਿਆਰਾਂ ਤੇ ਗਰਨੇਡਾਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਸੀ.ਆਰ.ਪੀ.ਐਫ. ਦਾ ਇਕ ਹੌਲਦਾਰ ਸ਼ਹੀਦ ਹੋ ਗਿਆ | ਪੁਲਿਸ ਸੂਤਰਾਂ ...

ਪੂਰੀ ਖ਼ਬਰ »

ਰਾਜਸਥਾਨ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਡਿੱਗੀ-4 ਮੌਤਾਂ

ਏਲਨਾਬਾਦ, 18 ਨਵੰਬਰ (ਜਗਤਾਰ ਸਮਾਲਸਰ)-ਇੱਥੋਂ ਨਜ਼ਦੀਕ ਰਾਜਸਥਾਨ ਦੇ ਕਸਬਾ ਨੌਹਰ ਨੇੜੇ ਪੈਂਦੇ ਪਿੰਡ ਢਾਣੀ ਸਹਾਰਨਾਂ ਵਾਲੀ 'ਚ ਪਿਛਲੀ ਰਾਤ ਨਿਰਮਾਣ ਅਧੀਨ ਇਕ ਗੁਰਦੁਆਰੇ ਦੀ ਚਾਰ ਮੰਜ਼ਲਾਂ ਇਮਾਰਤ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਦੋ ਗੰਭੀਰ ...

ਪੂਰੀ ਖ਼ਬਰ »

ਆਈ. ਏ. ਐੱਸ. ਵਰੁਣ ਰੂਜ਼ਮ ਦੇ ਸਹੁਰੇ ਦੀ ਗੋਲੀਆਂ ਮਾਰ ਕੇ ਹੱਤਿਆ

ਇਕ ਧਾਰਮਿਕ ਸਥਾਨ 'ਤੇ ਮੱਥਾ ਟੇਕ ਕੇ ਪਰਤ ਰਹੇ ਸਨ ਚੰਡੀਗੜ੍ਹ ਰਾਜਪੁਰਾ, 18 ਨਵੰਬਰ (ਜੀ.ਪੀ. ਸਿੰਘ, ਰਣਜੀਤ ਸਿੰਘ)-ਅੱਜ ਸਵੇਰੇ ਰਾਜਪੁਰਾ ਨੇੜੇ ਕੌਮੀ ਸ਼ਾਹ ਮਾਰਗ ਨੰਬਰ-1 'ਤੇ ਵਰੁਣ ਰੂਜ਼ਮ ਸਾਬਕਾ ਡਿਪਟੀ ਕਮਿਸ਼ਨਰ ਪਟਿਆਲਾ ਤੇ ਅੰਮਿ੍ਤਸਰ ਜੋ ਅੱਜ ਕੱਲ੍ਹ ...

ਪੂਰੀ ਖ਼ਬਰ »

ਰਾਹੁਲ ਗਾਂਧੀ ਵਲੋਂ ਨਿੰਦਾ

ਨਵੀਂ ਦਿੱਲੀ (ਪੀ. ਟੀ. ਆਈ.)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਅੰਮਿ੍ਤਸਰ 'ਚ ਸੰਤਿਸੰਗ ਭਵਨ 'ਚ ਹੋਏ ਗ੍ਰਨੇਡ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਧਮਾਕੇ 'ਚ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ | ਉਨ੍ਹਾਂ ਫ਼ੇਸਬੁੱਕ 'ਤੇ ਇਕ ਪੋਸਟ ਪਾ ਕੇ ਕਿਹਾ ਕਿ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਨਕਸਲੀ ਹਮਲਾ-ਜਵਾਨ ਸ਼ਹੀਦ

ਰਾਏਪੁਰ, 18 ਨਵੰਬਰ (ਏਜੰਸੀ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਅੱਜ ਨਕਸਲੀਆਂ ਵਲੋਂ ਕੀਤੇ ਬਾਰੂਦੀ ਸੁਰੰਗ (ਆਈ.ਈ.ਡੀ.) ਧਮਾਕੇ 'ਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਜੀ.ਆਰ.) ਦਾ ਇਕ ਜਵਾਨ ਸ਼ਹੀਦ ਹੋ ਗਿਆ ਤੇ 2 ਹੋਰ ਪੁਲਿਸ ਜਵਾਨ ਜ਼ਖ਼ਮੀ ਹੋ ਗਏ | ਸੁਕਮਾ ...

ਪੂਰੀ ਖ਼ਬਰ »

ਉੱਤਰਾਖੰਡ 'ਚ ਬੱਸ ਖੱਡ ਵਿਚ ਡਿੱਗੀ-14 ਮੌਤਾਂ

ਬੜਕੋਟ (ਉੱਤਰਕਾਸ਼ੀ), 18 ਨਵੰਬਰ, (ਜੈਪ੍ਰਕਾਸ਼ ਬਹੁਗੁਣਾ)-ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ 'ਚ ਅੱਜ ਇਕ 150 ਮੀਟਰ ਡੂੰਘੀ ਖੱਡ 'ਚ ਬੱਸ ਡਿਗਣ ਨਾਲ 14 ਲੋਕਾਂ ਦੀ ਮੌਤ ਹੋ ਗਈ ਜਦਕਿ 14 ਲੋਕ ਜ਼ਖ਼ਮੀ ਹੋ ਗਏ | ਜ਼ਿਲ੍ਹਾ ਮੈਜਿਸਟ੍ਰੇਟ ਅਸ਼ੀਸ਼ ਚੌਹਾਨ ਨੇ ਕਿਹਾ ਕਿ ਨਿੱਜੀ ...

ਪੂਰੀ ਖ਼ਬਰ »

ਰਾਜਾਸਾਂਸੀ ਹਵਾਈ ਅੱਡੇ 'ਤੇ ਰੈੱਡ ਅਲਰਟ

ਰਾਜਾਸਾਂਸੀ, 18 ਨਵੰਬਰ (ਹੇਰ/ ਹਰਦੀਪ ਸਿੰਘ ਖੀਵਾ)¸ਰਾਜਾਸਾਂਸੀ ਕਸਬੇ 'ਚ ਨਿਰੰਕਾਰੀ ਭਵਨ 'ਤੇ ਹੋਏ ਗ੍ਰਨੇਡ ਹਮਲੇ ਨੂੰ ਲੈ ਕੇ ਅੱਜ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਅਧਿਕਾਰੀਆਂ ਵਲੋਂ ਹਵਾਈ ਅੱਡੇ ...

ਪੂਰੀ ਖ਼ਬਰ »

ਜੇਕਰ ਸਫ਼ਰ ਕਰਨ ਯੋਗ ਹੋਇਆ ਤਾਂ ਪੇਸ਼ ਹੋਵਾਂਗਾ-ਚੋਕਸੀ

ਮੁੰਬਈ, 18 ਨਵੰਬਰ (ਏਜੰਸੀ)- ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 2 ਅਰਬ ਡਾਲਰ ਦੀ ਧੋਖਾਧੜੀ ਕਰ ਦੇਸ਼ ਤੋਂ ਭਗੌੜੇ ਹੋਏ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਪੀ.ਐਮ.ਐਲ.ਏ. ਦੀ ਵਿਸ਼ੇਸ਼ ਅਦਾਲਤ ਨੂੰ ਦੱਸਿਆ ਹੈ ਕਿ ਜੇਕਰ ਉਹ ਸਫਰ ਕਰਨ ਯੋਗ ਹੋਇਆ ਤਾਂ ਹੀ ਉਹ ਅਦਾਲਤ 'ਚ ਪੇਸ਼ ...

ਪੂਰੀ ਖ਼ਬਰ »

ਥੋੜੇ੍ਹ ਸਮੇਂ 'ਚ ਜੰਗ ਜਿੱਤਣ ਲਈ ਤਿੰਨੋਂ ਸੈਨਾਵਾਂ ਦੀ ਸਾਂਝੀ ਯੋਜਨਾ ਹੋਵੇ-ਧਨੋਆ

ਨਵੀਂ ਦਿੱਲੀ, 18 ਨਵੰਬਰ (ਪੀ. ਟੀ. ਆਈ.)-ਹਵਾਈ ਫ਼ੌਜ ਦੇ ਮੁਖੀ ਬਰਿੰਦਰ ਸਿੰਘ ਧਨੋਆ ਨੇ ਥਲ ਸੈਨਾ, ਜਲ ਸੈਨਾ ਅਤੇ ਹਵਾਈ ਫ਼ੌਜ ਵਿਚਕਾਰ ਸੰਸਥਾਗਤ ਢਾਂਚੇ 'ਤੇ ਜ਼ੋਰ ਦਿੱਤਾ ਹੈ ਤਾਂ ਜੋ ਦੇਸ਼ ਭਵਿੱਖ ਵਿਚ ਕੋਈ ਵੀ ਜੰਗ ਬਹੁਤ ਹੀ ਘੱਟ ਸਮੇਂ ਵਿਚ ਜਿੱਤ ਸਕੇ | ਹਵਾਈ ਫ਼ੌਜ ਦੇ ...

ਪੂਰੀ ਖ਼ਬਰ »

ਧੋਖਾ ਕਾਂਗਰਸ ਦੇ ਖੂਨ 'ਚ-ਮੋਦੀ

ਕਿਹਾ, ਸੀਤਾਰਾਮ ਕੇਸਰੀ ਨੂੰ ਕਾਂਗਰਸ ਪ੍ਰਧਾਨ ਵਜੋਂ ਆਪਣਾ ਕਾਰਜਕਾਲ ਪੂਰਾ ਨਹੀਂ ਸੀ ਕਰਨ ਦਿੱਤਾ ਗਿਆ ਛਿੰਦਵਾੜਾ (ਮੱਧ ਪ੍ਰਦੇਸ਼)/ਮਹਾਸਮੁੰਦ (ਛੱਤੀਸਗੜ੍ਹ) 18 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ...

ਪੂਰੀ ਖ਼ਬਰ »

ਪੰਜਾਬ 'ਚ ਹੁੱਕਾ ਬਾਰਾਂ 'ਤੇ ਸਥਾਈ ਪਾਬੰਦੀ

ਰਾਸ਼ਟਰਪਤੀ ਨੇ ਲਾਈ ਬਿੱਲ 'ਤੇ ਮੋਹਰ ਨਵੀਂ ਦਿੱਲੀ, 18 ਨਵੰਬਰ (ਪੀ. ਟੀ. ਆਈ.)-ਪੰਜਾਬ ਵਿਚ ਹੁੱਕਾ ਬਾਰਾਂ 'ਤੇ ਸਥਾਈ ਤੌਰ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਤੰਬਾਕੂ ਦੀ ਵਰਤੋਂ ਰੋਕਣ ਬਾਰੇ ਸੂਬਾ ਸਰਕਾਰ ਵਲੋਂ ਪਾਸ ਕੀਤੇ ਬਿੱਲ 'ਤੇ ...

ਪੂਰੀ ਖ਼ਬਰ »

ਦੇਸ਼ ਦੀਆਂ 6 ਹਾਈਕੋਰਟਾਂ 'ਚ 34 ਨਵੇਂ ਜੱਜਾਂ ਦੀ ਨਿਯੁਕਤੀ

ਨਵੀਂ ਦਿੱਲੀ, 18 ਨਵੰਬਰ (ਪੀ. ਟੀ. ਆਈ.)-ਕਾਨੂੰਨ ਮੰਤਰਾਲੇ ਦਾ ਕਹਿਣਾ ਹੈ ਕਿ ਇਲਾਹਾਬਾਦ ਸਣੇ ਦੇਸ਼ ਦੇ 6 ਹਾਈਕੋਰਟਾਂ 'ਚ 34 ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ | ਅੱਜ ਕੀਤੀ ਗਈ ਤਾਜ਼ਾ ਨਿਯੁਕਤੀ ਦੇ ਬਾਵਜੂਦ ਦੇਸ਼ ਦੇ 24 ਹਾਈਕੋਰਟ 430 ਤੋਂ ਜ਼ਿਆਦਾ ਜੱਜਾਂ ਦੀ ਘਾਟ ਦਾ ...

ਪੂਰੀ ਖ਼ਬਰ »

ਕੇਂਦਰੀ ਸੂਚਨਾ ਕਮਿਸ਼ਨ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਡਿਫਾਲਟਰਾਂ ਦੀ ਸੂਚੀ ਦੱਸਣ ਬਾਰੇ ਫਿਰ ਕਿਹਾ

ਨਵੀਂ ਦਿੱਲੀ, 18 ਨਵੰਬਰ (ਪੀ. ਟੀ. ਆਈ.)-ਰਿਜ਼ਰਵ ਬੈਂਕ ਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਬੁਰੀ ਤਰ੍ਹਾਂ ਨਾਰਾਜ਼ ਕੇਂਦਰੀ ਸੂਚਨਾ ਕਮਿਸ਼ਨ ਨੇ ਉਨ੍ਹਾਂ ਨੂੰ ਫਿਰ ਹਦਾਇਤ ਕੀਤੀ ਕਿ ਉਹ ਵਿਲਫੁਲ ਡਿਫਾਲਟਰਾਂ ਦੀ ਸੂਚੀ ਅਤੇ ਰਘੂਰਾਮ ਰਾਜਨ ਦੇ ਮਾੜੇ ਕਰਜ਼ਿਆਂ ਬਾਰੇ ਪੱਤਰ ...

ਪੂਰੀ ਖ਼ਬਰ »

ਖੁੰਢ-ਚਰਚਾ

ਬੱਸਾਂ 'ਤੇ ਚੜ੍ਹਨ ਦਾ ਜ਼ੋਖਮ ਕੌਮੀ ਸ਼ਾਹਰਾਹ ਮਾਰਗ 'ਤੇ ਬੀਤੇ ਦਿਨੀਂ ਹੋਏ ਸੜਕ ਹਾਦਸੇ ਦੌਰਾਨ ਇਕ ਨਿੱਜੀ ਕੰਪਨੀ ਦੀ ਬੱਸ 'ਚ ਸਵਾਰ 3 ਵਿਅਕਤੀ ਮੌਤ ਦੇ ਮੂੰਹ ਜਾ ਪਏ | ਇਹ ਪਹਿਲੀ ਵਾਰ ਨਹੀਂ ਵਾਪਰਿਆ, ਅਜਿਹੇ ਹਾਦਸੇ ਅਕਸਰ ਹੀ ਵਾਪਰਦੇ ਰਹਿੰਦੇ ਹਨ | ਅਜਿਹੀਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX