ਤਾਜਾ ਖ਼ਬਰਾਂ


ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ, 20 ਨਵੰਬਰ - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ 'ਚ ਦੀਪਵੀਰ ਦੀ ਜੋੜੀ ਕੁੱਝ ਇਹੋ ਜਿਹੇ ਅੰਦਾਜ਼ 'ਚ ......
ਮਲੇਸ਼ੀਆ ਰਹਿੰਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ 'ਚ ਸੋਗ ਦੀ ਲਹਿਰ
. . .  1 day ago
ਜ਼ੀਰਾ, 20 ਨਵੰਬਰ (ਜਗਤਾਰ ਸਿੰਘ ਮਨੇਸ)- ਰੁਜ਼ਗਾਰ ਦੀ ਭਾਲ 'ਚ ਮਲੇਸ਼ੀਆ ਗਏ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਰ ਕੇ ਪਰਿਵਾਰ 'ਚ ਸੋਗ ਦੀ ਲਹਿਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ....
1984 ਸਿੱਖ ਕਤਲੇਆਮ ਮਾਮਲੇ 'ਚ ਯਸ਼ਪਾਲ ਨੂੰ ਫਾਂਸੀ ਤੇ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਨਵੀਂ ਦਿੱਲੀ, 20 ਨਵੰਬਰ (ਜਗਤਾਰ ਸਿੰਘ) -1984 ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ 'ਚ ਦੋਸ਼ੀ ਐਲਾਨੇ ਗਏ ਯਸ਼ਪਾਲ ਸਿੰਘ ਨੂੰ ਪਟਿਆਲਾ ਹਾਊਸ ਕੋਰਟ ਵੱਲੋਂ ਫਾਂਸੀ ਦੀ ਸਜਾ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ....
ਸੁਖਪਾਲ ਖਹਿਰਾ ਵੱਲੋਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ
. . .  1 day ago
ਚੰਡੀਗੜ੍ਹ, 20 ਨਵੰਬਰ(ਅਜਾਇਬ ਔਜਲਾ)- ਆਪ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਖੀ, ਮੁੱਖ....
ਕਾਦੀਆਂ ਖੇਤਰ ਦੇ ਆਗੂ ਅਕਾਲੀ ਦਲ 'ਚ ਸ਼ਾਮਲ
. . .  1 day ago
ਚੰਡੀਗੜ੍ਹ, 20 ਨਵੰਬਰ (ਵਿਕਰਮਜੀਤ ਸਿੰਘ ਮਾਨ) - ਕਾਦੀਆਂ ਹਲਕੇ ਦੇ ਉੱਘੇ ਆਗੂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪਾਰਟੀ 'ਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਜਿਲ੍ਹਾ ਪ੍ਰਧਾਨ, ਗੁਰਦਾਸਪੁਰ ਗੁਰਬਚਨ ਸਿੰਘ ਬੱਬੇਹਾਲੀ ਦੇ ਯਤਨਾਂ...
ਦਿੱਲੀ ਸਕੱਤਰੇਤ 'ਚ ਅਣਪਛਾਤੇ ਵਿਅਕਤੀ ਨੇ ਕੇਜਲੀਵਾਲ 'ਤੇ ਸੁੱਟਿਆ ਮਿਰਚ ਪਾਊਡਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਦਿੱਲੀ ਸਕੱਤਰੇਤ 'ਚ ਅਰਵਿੰਦ ਕੇਜਰੀਵਾਲ 'ਤੇ ਅਣਪਛਾਤੇ ਵਿਅਕਤੀ ਵੱਲੋਂ ਮਿਰਚ ਪਾਊਡਰ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪੁਲਿਸ ਵੱਲੋਂ ਮੁੱਖ ਮੰਤਰੀ 'ਤੇ ਮਿਰਚ ਪਾਊਡਰ ਸੁੱਟਣ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲੈ...
ਆਸਟ੍ਰੇਲੀਆ ਤੋਂ ਵਾਪਸ ਭਾਰਤ ਪਹੁੰਚੇ ਡਾਕਟਰ ਨੂੰ ਜਾਅਲੀ ਟੈਕਸੀ ਵਾਲਿਆਂ ਨੇ ਲੁੱਟਿਆ
. . .  1 day ago
ਕਿਰਨ ਖੇਰ ਦੇ ਰਾਜਨੀਤਿਕ ਸਲਾਹਕਾਰ ਦੀ ਜਨਮਦਿਨ ਪਾਰਟੀ 'ਚ ਚੱਲੀ ਗੋਲੀ
. . .  1 day ago
1984 ਸਿੱਖ ਕਤਲੇਆਮ ਮਾਮਲਾ : ਯਸ਼ਪਾਲ ਤੇ ਸਹਿਰਾਵਤ ਦੀ ਸਜਾ ਬਾਰੇ ਅਦਾਲਤ 'ਚ ਸੁਣਵਾਈ ਸ਼ੁਰੂ
. . .  1 day ago
ਸਿਹਤ ਸਬੰਧੀ ਕਾਰਨਾਂ ਕਰ ਕੇ ਨਹੀਂ ਲੜਾਂਗੀ ਲੋਕ ਸਭਾ ਚੋਣਾਂ- ਸੁਸ਼ਮਾ ਸਵਰਾਜ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਕੀਤੀ ਜਾ ਰਹੀ ਹੈ ਪੁੱਛਗਿੱਛ
. . .  1 day ago
ਟਰੰਪ ਸਰਕਾਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸ਼ਰਨ ਦੇਣ ਤੋਂ ਨਹੀ ਕਰ ਸਕਦੀ ਇਨਕਾਰ- ਅਦਾਲਤ
. . .  1 day ago
ਛੱਤੀਸਗੜ੍ਹ ਵਿਧਾਨ ਸਭਾ ਚੋਣਾਂ : ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਪਾਈ ਵੋਟ
. . .  1 day ago
ਬੱਸ ਹੇਠਾਂ ਆਉਣ ਕਾਰਨ ਔਰਤ ਦੀ ਮੌਤ
. . .  1 day ago
ਮੁੱਠਭੇੜ 'ਚ ਢੇਰ ਹੋਏ 4 ਅੱਤਵਾਦੀ ਸੁਰੱਖਿਆ ਬਲਾਂ ਲਈ ਹੈ ਵੱਡੀ ਸਫਲਤਾ- ਐਸ.ਐਸ.ਪੀ.
. . .  1 day ago
ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਅਕਸ਼ੈ ਕੁਮਾਰ ਵੱਲੋਂ 'ਸਿੱਟ' ਨੂੰ ਅਪੀਲ
. . .  1 day ago
ਲਖਨਊ ਤੋਂ ਕਰਾਚੀ ਜਾ ਰਹੇ ਜਹਾਜ਼ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ
. . .  1 day ago
ਸ੍ਰੀਨਗਰ 'ਚ ਹੁਰੀਅਤ ਆਗੂ ਹਾਫਿਜ਼ੁੱਲਾ ਮੀਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਪਤੀ ਨੇ ਪਤਨੀ ਨਾਲ ਮਾਮੂਲੀ ਝਗੜੇ ਤੋਂ ਬਾਅਦ ਕੀਤੀ ਖ਼ੁਦਕੁਸ਼ੀ
. . .  1 day ago
ਬੈਂਗਲੁਰੂ 'ਚ ਰਿਸੈਪਸ਼ਨ ਲਈ ਰਵਾਨਾ ਹੋਏ ਦੀਪਿਕਾ ਰਣਵੀਰ
. . .  1 day ago
ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਸ਼ੁਕਰਾਨੇ ਵਜੋਂ ਟੇਕਿਆ ਮੱਥਾ
. . .  1 day ago
ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਨੂੰ ਦੱਸਿਆ 'ਮੂਰਖ'
. . .  1 day ago
ਉਸਤਾਦ ਮੌਸਮੀ ਢੋਲੀ ਹੋਏ ਫ਼ਾਨੀ ਸੰਸਾਰ ਤੋਂ ਵਿਦਾ
. . .  1 day ago
ਅਲੋਕ ਵਰਮਾ ਦਾ ਜਵਾਬ ਲੀਕ ਹੋਣ 'ਤੇ ਸਖ਼ਤ ਨਾਰਾਜ਼ ਹੋਏ ਸੀ.ਜੇ.ਆਈ, 29 ਤੱਕ ਟਾਲੀ ਸੁਣਵਾਈ
. . .  1 day ago
ਡਾਲਰ ਮੁਕਾਬਲੇ ਰੁਪਏ 29 ਪੈਸੇ ਹੋਇਆ ਮਜ਼ਬੂਤ
. . .  1 day ago
ਫ਼ੌਜ ਡੀਪੂ 'ਚ ਧਮਾਕਾ, 6 ਲੋਕਾਂ ਦੀ ਮੌਤ
. . .  1 day ago
ਮੁੱਠਭੇੜ 'ਚ 4 ਅੱਤਵਾਦੀ ਢੇਰ, ਇਕ ਜਵਾਨ ਸ਼ਹੀਦ
. . .  1 day ago
ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਛੱਤੀਸਗੜ੍ਹ 'ਚ ਦੂਸਰੇ ਪੜਾਅ ਦੀਆਂ 72 ਸੀਟਾਂ ਲਈ ਵੋਟਿੰਗ ਸ਼ੁਰੂ
. . .  1 day ago
ਅੱਜ ਦਾ ਵਿਚਾਰ
. . .  1 day ago
ਡੇਰਾਬਸੀ ਨਗਰ ਕੌਂਸਲ ਦੀ ਲਾਪਰਵਾਹੀ ਨੇ ਲਈ ਨੌਜਵਾਨ ਦੀ ਜਾਨ
. . .  2 days ago
ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਆਪ ਪਹੁੰਚੇ ਭਾਈ ਲੌਂਗੋਵਾਲ
. . .  2 days ago
ਚੱਕਦਾਨਾ ਦੇ ਕਰਿੰਦੇ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ
. . .  2 days ago
ਸਾਂਬਾ ਸੈਕਟਰ 'ਚ ਹੋਇਆ ਧਮਾਕੇ 'ਚ ਬੀ.ਐਸ.ਐਫ ਦਾ ਜਵਾਨ ਸ਼ਹੀਦ
. . .  2 days ago
ਸਾਂਬਾ ਸੈਕਟਰ 'ਚ ਹੋਇਆ ਧਮਾਕਾ, ਬੀ.ਐਸ.ਐਫ ਦੇ 3 ਜਵਾਨ ਜ਼ਖਮੀ
. . .  2 days ago
ਪਾਕਿਸਤਾਨ ਜਾਣ ਲਈ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਜਾਰੀ ਹੋਏ 1227 ਵੀਜ਼ੇ
. . .  2 days ago
ਚੰਦਰ ਬਾਬੂ ਨਾਇਡੂ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
. . .  2 days ago
ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਦੀ ਮੌਤ, ਇਕ ਜ਼ਖਮੀ
. . .  2 days ago
ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਦੁਨੀ ਚੰਦ ਸਮੇਤ ਪੰਜ ਬਰੀ
. . .  2 days ago
ਸੂਬੇ 'ਚ ਅੱਤਵਾਦ ਦੇ ਪਨਪਣ ਦਾ ਕੋਈ ਖ਼ਤਰਾ ਨਹੀਂ -ਕੈਪਟਨ
. . .  2 days ago
ਐੱਸ.ਜੀ.ਪੀ. ਸੀ. ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਸੰਬੰਧੀ ਪ੍ਰੋਗਰਾਮਾਂ ਦਾ ਕਿਤਾਬਚਾ ਜਾਰੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਅਦਲੀਵਾਲ ਗ੍ਰਨੇਡ ਹਮਲੇ 'ਚ ਪਾਕਿਸਤਾਨ ਦੀ ਸ਼ਮੂਲੀਅਤ-ਕੈਪਟਨ

* ਹਮਲੇ ਨੂੰ 1978 ਦੇ ਨਿਰੰਕਾਰੀ ਵਿਵਾਦ ਨਾਲ ਨਹੀਂ ਜੋੜਨਾ ਚਾਹੀਦਾ * ਹਮਲੇ ਸਬੰਧੀ ਸੂਚਨਾ ਦੇਣ ਵਾਲੇ ਲਈ ਰੱਖਿਆ 50 ਲੱਖ ਦਾ ਇਨਾਮ * ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਸਰਕਾਰੀ ਨੌਕਰੀ ਵੀ ਦੇਣ ਦਾ ਐਲਾਨ

ਅੰਮ੍ਰਿਤਸਰ/ਰਾਜਾਸਾਂਸੀ, 19 ਨਵੰਬਰ (ਰੇਸ਼ਮ ਸਿੰਘ, ਸੁਖਜਿੰਦਰ ਸਿੰਘ ਹੇਰ, ਹਰਦੀਪ ਸਿੰਘ ਖੀਵਾ)-ਬੀਤੇ ਦਿਨ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਸਤਿਸੰਗ ਭਵਨ 'ਚ ਦੋ ਹਮਲਾਵਰਾਂ ਵਲੋਂ ਕੀਤੇ ਗ੍ਰਨੇਡ ਹਮਲੇ ਨੂੰ ਭਾਵੇਂ ਮੁਢਲੇ ਤੌਰ 'ਤੇ ਅੱਤਵਾਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਸੂਬੇ 'ਚ ਮੁੜ ਅੱਤਵਾਦ ਪਨਪਣ ਦਾ ਕੋਈ ਖ਼ਤਰਾ ਨਹੀਂ। ਇਹ ਪ੍ਰਗਟਾਵਾ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕਰਨ ਉਪਰੰਤ ਗੁਰੂ ਨਾਨਕ ਦੇਵ ਹਸਪਤਾਲ 'ਚ ਜ਼ੇਰੇ ਇਲਾਜ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਉਪਰੰਤ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਿਰੰਕਾਰੀ ਭਵਨ ਵਿਖੇ ਹੋਏ ਗ੍ਰਨੇਡ ਹਮਲੇ 'ਚ ਪਾਕਿਸਤਾਨ ਦੀ ਸ਼ਮੂਲੀਅਤ ਲੱਗਦੀ ਹੈ ਅਤੇ ਮੁਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਮਲੇ 'ਚ ਵਰਤਿਆ ਗਿਆ ਗ੍ਰਨੇਡ ਪਾਕਿਸਤਾਨ ਦੀ ਆਰਮੀ ਆਰਡੀਨੈਂਸ ਫੈਕਟਰੀ ਵਿਚ ਤਿਆਰ ਕੀਤੇ ਜਾਂਦੇ ਗ੍ਰਨੇਡਾਂ ਵਰਗਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਪੰਜਾਬ ਪੁਲਿਸ ਦੁਆਰਾ ਖ਼ਤਮ ਕੀਤੇ ਗਏ ਅੱਤਵਾਦੀ ਗਰੋਹ ਤੋਂ ਪ੍ਰਾਪਤ ਹੋਇਆ ਐਚ.ਈ.-84 ਗ੍ਰਨੇਡ ਬਿਲਕੁਲ ਇਸੇ ਤਰ੍ਹਾਂ ਦਾ ਹੀ ਹੈ ਜਿਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਸਰਹੱਦੋਂ ਪਾਰ ਦੀਆਂ ਦੋਖੀ ਸ਼ਕਤੀਆਂ ਦੀ ਇਸ ਵਿਚ ਸ਼ਮੂਲੀਅਤ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ। ਹਮਲੇ 'ਚ ਮਾਰੇ ਗਏ 3 'ਚੋਂ 2 ਵਿਅਕਤੀਆਂ ਦਾ ਅੱਜ ਸਸਕਾਰ ਕਰ ਦਿੱਤਾ ਗਿਆ।
1978 'ਚ ਵਾਪਰੇ ਨਿਰੰਕਾਰੀ ਕਾਂਡ ਨਾਲ ਹੁਣ ਦੇ ਹਮਲੇ ਨੂੰ ਜੋੜੇ ਜਾਣ ਦੇ ਸ਼ੰਕੇ ਰੱਦ ਕਰਦਿਆਂ ਉਨ੍ਹਾਂ ਕਿਹਾ ਉਸ ਵੇਲੇ ਦੇ ਹਾਲਾਤ ਹੋਰ ਸਨ ਅਤੇ ਉਸ ਕਾਂਡ ਨਾਲ ਹੁਣ ਦੇ ਹਮਲੇ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਹਮਲੇ ਦੀ ਜਾਂਚ ਲਈ ਆਈ. ਐਨ. ਏ. ਅਤੇ ਕੌਮੀ ਫੋਰੈਂਸਿਕ ਜਾਂਚ ਦੀਆਂ ਟੀਮਾਂ ਪੁੱਜ ਚੁੱਕੀਆਂ ਹਨ ਅਤੇ ਉਨ੍ਹਾਂ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਉਪਰੰਤ ਹੀ ਇਸ ਬਾਰੇ ਕੁੱਝ ਕਿਹਾ ਜਾ ਸਕੇਗਾ। ਉਨ੍ਹਾਂ ਐਲਾਨ ਕੀਤਾ ਕਿ ਇਸ ਹਮਲੇ 'ਚ ਮਾਰੇ ਗਏ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ 5-5 ਲੱਖ ਰੁਪਏ ਤੇ ਸਰਕਾਰੀ ਨੌਕਰੀ ਅਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਦੇ ਨਾਲ-ਨਾਲ ਪੰਜਾਹ-ਪੰਜਾਹ ਹਜ਼ਾਰ ਦੀ ਮਾਲੀ ਇਮਦਾਦ ਦਿੱਤੀ ਜਾਵੇਗੀ। ਅੱਜ ਦੁਪਹਿਰ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਥੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਪੁੱਜੇ ਅਤੇ ਨਿਰੰਕਾਰੀ ਸਤਿਸੰਗ ਭਵਨ ਦੇ ਪ੍ਰਬੰਧਕਾਂ ਤੇ ਉੱਚ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਇਸ ਤੋਂ ਬਾਅਦ ਬੰਬ ਧਮਾਕੇ ਵਾਲੀ ਥਾਂ ਦਾ ਵੀ ਜਾਇਜ਼ਾ ਲਿਆ। ਉਹ ਆਈ. ਵੀ. ਵਾਈ. ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜ਼ਖ਼ਮੀਆਂ ਦਾ ਪਤਾ ਲੈਣ ਵੀ ਪੁੱਜੇ। ਉਨ੍ਹਾਂ ਕਿਹਾ ਕਿ ਸਾਰੇ ਜ਼ਖ਼ਮੀ ਖ਼ਤਰੇ ਤੋਂ ਬਾਹਰ ਹਨ ਅਤੇ ਨਿਰੰਕਾਰੀ ਸਤਿਸੰਗ ਭਵਨ ਦੀ ਸੁਰੱਖਿਆ ਵਧਾਈ ਜਾ ਰਹੀ ਹੈ ਅਤੇ ਉਥੇ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਜਾ ਰਹੇ ਹਨ ਅਤੇ ਪੁਲਿਸ ਵਲੋਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਦੋ ਹਮਲਾਵਰਾਂ ਦੇ ਜਾਰੀ ਸਕੈੱਚ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਹਮਲਾਵਰਾਂ ਨੇ ਮੂੰਹ ਬੰਨ੍ਹੇ ਹੋਏ ਸਨ ਤੇ ਉਨ੍ਹਾਂ ਦੇ ਸਕੈੱਚ ਕਿਵੇਂ ਬਣਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਹਮਲੇ ਬਾਰੇ ਸੂਚਨਾ ਦੇਣ ਲਈ ਉਨ੍ਹਾਂ ਵਲੋਂ ਪੰਜਾਹ ਲੱਖ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਮਲੇ ਬਾਰੇ ਪੁਲਿਸ ਨੂੰ ਕੁਝ ਸੂਚਨਾਵਾਂ ਮਿਲ ਰਹੀਆਂ ਹਨ ਪਰ ਇਸ ਦੀ ਮੁਕੰਮਲ ਜਾਂਚ ਉਪਰੰਤ ਹੀ ਕੋਈ ਖ਼ੁਲਾਸਾ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਉਹ ਇਸ ਹਮਲੇ ਨੂੰ ਬਹੁਤ ਸੰਜੀਦਗੀ ਨਾਲ ਲੈ ਰਹੇ ਹਨ ਤੇ ਉਹ ਆਸਵੰਦ ਹਨ ਕਿ ਹਮਲਾਵਰਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਤੇ ਵਕੀਲ ਹਰਵਿੰਦਰ ਸਿੰਘ ਫੂਲਕਾ ਵਲੋੋਂ ਗ੍ਰਨੇਡ ਹਮਲੇ ਸਬੰਧੀ ਦਿੱਤੇ ਬਿਆਨ ਨੂੰ ਵੀ ਸਿਰੇ ਤੋਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੋਂ ਕੁਝ ਸ਼ੱਕੀਆਂ ਦੇ ਦਾਖ਼ਲ ਹੋਣ ਉਪਰੰਤ ਸੂਬੇ ਭਰ 'ਚ ਅਲਰਟ ਚੱਲ ਰਿਹਾ ਸੀ ਪਰ ਇਸ ਹਮਲੇ ਦੀਆਂ ਤਾਰਾਂ ਕਿਸ ਨਾਲ ਜੁੜਦੀਆਂ ਹਨ, ਇਹ ਜਾਂਚ ਉਪਰੰਤ ਹੀ ਸਾਫ਼ ਹੋ ਸਕੇਗਾ। ਇਸ ਤੋਂ ਪਹਿਲਾਂ ਇਥੇ ਪਹੁੰਚਣ 'ਤੇ ਗ੍ਰਹਿ ਸਕੱਤਰ ਐਨ.ਐਸ. ਕਲਸੀ, ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਡੀ.ਸੀ. ਕਮਲਦੀਪ ਸੰਘਾ ਨੇ ਮੁੱਖ ਮੰਤਰੀ ਨੂੰ ਜਾਂਚ-ਪੜਤਾਲ ਅਤੇ ਹੋਰ ਪੱਖਾਂ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਗ੍ਰਨੇਡ ਹਮਲੇ 'ਚ ਮਾਰੇ ਗਏ ਸੰਦੀਪ ਸਿੰਘ ਦਾ ਅੱਜ ਦੁਪਹਿਰ ਸਮੇਂ ਰਾਜਾਸਾਂਸੀ ਦੇ ਸ਼ਮਸ਼ਾਨਘਾਟ ਵਿਖੇ ਅਤੇ ਬੱਗਾ ਕਲਾਂ ਦੇ ਕੁਲਦੀਪ ਸਿੰਘ ਦਾ ਉਸ ਦੇ ਪਿੰਡ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਕੈਪਟਨ ਵਲੋਂ ਨਿਰੰਕਾਰੀ ਭਵਨ ਦਾ ਜਾਇਜ਼ਾ
ਬੀਤੇ ਕੱਲ੍ਹ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ 'ਚ ਹੋਏ ਗ੍ਰਨੇਡ ਹਮਲੇ ਸਬੰਧੀ ਜ਼ਮੀਨੀ ਪੱਧਰ 'ਤੇ ਜਾਇਜ਼ਾ ਲੈਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਅਦ ਦੁਪਹਿਰ ਸਤਿਸੰਗ ਭਵਨ ਦਾ ਦੌਰਾ ਕੀਤਾ ਗਿਆ ਅਤੇ ਇਸ ਤੋਂ ਬਾਅਦ ਹਮਲੇ 'ਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਪਿੰਡ ਹੇਰ ਨੇੜੇ ਸਥਿਤ ਇਕ ਨਿੱਜੀ ਹਸਪਤਾਲ 'ਚ ਜਾ ਕੇ ਹਾਲ ਚਾਲ ਪੁੱਛਿਆ। ਉਨ੍ਹਾਂ ਨੇ ਇਸ ਹਮਲੇ 'ਚ ਮਰਨ ਵਾਲੇ ਵਿਅਕਤੀਆਂ ਨਾਲ ਦੁੱਖ ਸਾਂਝਾ ਕੀਤਾ ਅਤੇ ਨਿਰੰਕਾਰੀ ਮਿਸ਼ਨ ਦੇ ਪੈਰੋਕਾਰਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਸ਼ੱਕੀ ਵਿਅਕਤੀਆਂ ਵਲੋਂ ਹਮਲਾ ਕਰਨ ਲਈ ਵਰਤੇ ਗਏ ਗ੍ਰਨੇਡ ਦੀ ਜਾਂਚ ਕਰ ਰਹੇ ਮਾਹਿਰਾਂ ਕੋਲੋਂ ਜਾਣਕਾਰੀ ਹਾਸਲ ਕੀਤੀ। ਇਸ ਹਮਲੇ 'ਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਉਨ੍ਹਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ, ਉਥੇ ਹੀ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਉਨ੍ਹਾਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਪਿੰਡ ਹੇਰ ਨੇੜਲੇ ਹਸਪਤਾਲ 'ਚ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੇਰ ਪਿੰਡ ਨੇੜਲੇ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ 6 ਜ਼ਖ਼ਮੀਆਂ ਦਾ ਹਾਲ ਚਾਲ ਜਾਣਨ ਲਈ ਪੁੱਜੇ। ਜਿਥੇ ਉਨ੍ਹਾਂ ਜ਼ਖ਼ਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ, ਉਥੇ ਹੀ ਸਾਰੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਕੈਬਨਿਟ ਮੰਤਰੀ ਸ: ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ, ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ, ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ, ਵਿਧਾਇਕ ਸ: ਤਰਸੇਮ ਸਿੰਘ ਡੀ. ਸੀ., ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਮੇਅਰ ਅੰਮ੍ਰਿਤਸਰ ਕਰਮਜੀਤ ਸਿੰਘ ਰਿੰਟੂ, ਸ: ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਅਤੇ ਸ੍ਰੀ ਰਮਨ ਬਖਸ਼ੀ ਆਦਿ ਤੋਂ ਇਲਾਵਾ ਡੀ. ਜੀ. ਪੀ. ਪੰਜਾਬ ਸ੍ਰੀ ਸੁਰੇਸ਼ ਅਰੋੜਾ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਕਮਲਜੀਤ ਸਿੰਘ ਸੰਘਾ ਆਦਿ ਵੀ ਮੌਜੂਦ ਸਨ।
ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ-ਡੇਰਾ ਮੁੱਖ ਪ੍ਰਬੰਧਕ

ਅੰਮ੍ਰਿਤਸਰ, 19 ਨਵੰਬਰ (ਰੇਸ਼ਮ ਸਿੰਘ)-ਨਿਰੰਕਾਰੀ ਸਤਿਸੰਗ ਭਵਨ ਵਿਖੇ ਹੋਏ ਗ੍ਰਨੇਡ ਹਮਲੇ ਉਪਰੰਤ ਜ਼ੇਰੇ ਇਲਾਜ ਜ਼ਖ਼ਮੀਆਂ ਦਾ ਪਤਾ ਲੈਣ ਪੁੱਜੀ ਪੰਜਾਬ ਹਿਮਾਚਲ ਅਤੇ ਹਰਿਆਣਾ ਸਥਿਤ ਨਿਰੰਕਾਰੀ ਭਵਨਾਂ ਦੀ ਮੁੱਖ ਪ੍ਰਬੰਧਕ ਸ੍ਰੀਮਤੀ ਜੋਗਿੰਦਰ ਕੌਰ ਨੇ ਕਿਹਾ ਕਿ ਨਿਰੰਕਾਰੀ ਮੱਤ ਦੇ ਪੈਰੋਕਾਰਾਂ ਦੀ ਸਿੱਖਾਂ ਨਾਲ ਜਾਂ ਕਿਸੇ ਹੋਰ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਉਹ ਅਮਨ ਤੇ ਸ਼ਾਂਤੀ ਦੇ ਮੁੱਦਈ ਹਨ ਅਤੇ ਇਸ ਹਮਲੇ ਨੂੰ ਸਿੱਖ ਖਾੜਕੁੂਆਂ ਵਲੋਂ ਕੀਤਾ ਹਮਲਾ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕੀਤੀ ਜਾਂਚ 'ਤੇ ਉਨ੍ਹਾਂ ਨੂੰ ਪੂਰਨ ਭਰੋਸਾ ਹੈ। ਅੱਜ ਇਥੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਭਰ 'ਚ ਹਜ਼ਾਰਾਂ ਸਤਿਸੰਗ ਭਵਨ ਹਨ, ਜੋ ਕਿ ਹਰ ਅੱਠ-ਨੌ ਕਿੱਲੋਮੀਟਰ ਦੇ ਦਾਇਰੇ ਵਿਚ ਸਥਿਤ ਹਨ ਅਤੇ ਕਈ ਥਾਂਵਾਂ 'ਤੇ ਸੀ. ਸੀ. ਟੀ ਵੀ. ਕੈਮਰੇ ਵੀ ਲੱਗੇ ਹੋਏ ਹਨ ਅਤੇ ਬਾਕੀ ਥਾਂਵਾਂ 'ਤੇ ਲਗਾਏ ਜਾ ਰਹੇ ਹਨ। ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਸਤਿਸੰਗ ਭਵਨ ਨੇੜੇ ਪੁਲਿਸ ਦੇ ਕੋਈ ਸੁਰੱਖਿਆ ਪ੍ਰਬੰਧ ਨਹੀਂ ਸਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕਦੀ ਪੁਲਿਸ ਸੁਰੱਖਿਆ ਦੀ ਲੋੜ ਨਹੀਂ ਸਮਝੀ। ਉਨ੍ਹਾਂ ਕਿਹਾ ਕਿ 1978 ਦੀ ਗੱਲ ਪੁਰਾਣੀ ਹੋ ਚੁੱਕੀ ਹੈ ਤੇ ਹੁਣ ਹਾਲਾਤ ਵੱਖਰੇ ਹਨ। ਇਸ ਮੌਕੇ ਜ਼ੋਨਲ ਇੰਚਾਰਜ ਸੁਖਦੇਵ ਸਿੰਘ ਤੇ ਹੋਰ ਅਹੁਦੇਦਾਰ ਹਾਜ਼ਰ ਸਨ।
ਰਾਜਨਾਥ ਨੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ
ਨਵੀਂ ਦਿੱਲੀ, 19 ਨਵੰਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਦੇਸ਼, ਖਾਸ ਤੌਰ 'ਤੇ ਪੰਜਾਬ, ਜਿਥੇ ਕੱਲ੍ਹ ਗ੍ਰਨੇਡ ਹਮਲੇ 'ਚ 3 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 20 ਹੋਰ ਜ਼ਖ਼ਮੀ ਹੋ ਗਏ ਸਨ, ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਗ੍ਰਹਿ ਮੰਤਰਾਲੇ ਅਤੇ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨੇ ਗ੍ਰਹਿ ਮੰਤਰੀ ਨੂੰ ਐਤਵਾਰ ਨੂੰ ਅੰਮ੍ਰਿਤਸਰ ਨੇੜੇ ਨਿਰੰਕਾਰੀ ਭਵਨ ਵਿਖੇ ਧਾਰਮਿਕ ਇਕੱਤਰਤਾ ਦੌਰਾਨ ਹੋਏ ਧਮਾਕੇ ਬਾਰੇ ਜਾਣਕਾਰੀ ਦਿੱਤੀ। ਇਸ ਘਟਨਾ ਨੂੰ ਪੁਲਿਸ ਅੱਤਵਾਦੀਆਂ ਦਾ ਕਾਰਾ ਮੰਨ ਕੇ ਚੱਲ ਰਹੀ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਘਟਨਾ ਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਜਾਂਚ ਵਿਚ ਪੰਜਾਬ ਸਰਕਾਰ ਨੂੰ ਹਰ ਤਰ੍ਹਾਂ ਨਾਲ ਸਹਾਇਤਾ ਮੁਹੱਈਆ ਕਰਵਾਈ ਜਾਵੇ।
ਡੀ.ਜੀ.ਪੀ. ਵਲੋਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਅਮਨ-ਸ਼ਾਂਤੀ ਕਾਇਮ ਰੱਖਣ ਲਈ ਦਿੱਤੇ ਨਿਰਦੇਸ਼

ਅੰਮ੍ਰਿਤਸਰ, 19 ਨਵੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ 'ਚ ਹੋਏ ਗ੍ਰਨੇਡ ਹਮਲੇ ਉਪਰੰਤ ਅੰਮ੍ਰਿਤਸਰ 'ਚ ਵਾਪਰੀ ਘਟਨਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਸੂਬਾ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਜਿਥੇ ਉਨ੍ਹਾਂ ਨੂੰ ਚੌਕੰਨੇ ਰਹਿਣ ਦੀ ਹਦਾਇਤ ਕੀਤੀ ਉਥੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਇਥੇ ਪੁਲਿਸ ਲਾਈਨ ਵਿਖੇ ਮੀਟਿੰਗ ਦੌਰਾਨ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਸਮਾਜ ਵਿਰੋਧੀ ਤਾਕਤਾਂ ਹਮੇਸ਼ਾਂ ਦਹਿਸ਼ਤ ਫੈਲਾਉਣ ਦੇ ਮਨਸੂਬੇ ਨਾਲ ਕੋਈ ਨਾ ਕੋਈ ਵਾਰਦਾਤ ਕਰਨ ਦੀ ਫ਼ਿਰਾਕ ਵਿਚ ਰਹਿੰਦੀਆਂ ਹਨ। ਇਨ੍ਹਾਂ ਤਾਕਤਾਂ ਦੇ ਅਜਿਹੇ ਮਨਸੂਬਿਆਂ ਨੂੰ ਨਾਕਾਮਯਾਬ ਬਣਾਉਣ ਲਈ ਪੰਜਾਬ ਪੁਲਿਸ ਚੌਕਸ ਤੇ ਚੁਕੰਨੇ ਹੋ ਕੇ ਆਪਣੀ ਡਿਊਟੀ ਨਿਭਾਅ ਰਹੀ ਹੈ, ਉਨ੍ਹਾਂ ਪੁਲਿਸ ਅਧਿਕਾਰੀਆਂ ਨਾਲ ਸਮਾਜ ਵਿਰੋਧੀ ਤਾਕਤਾਂ ਨਾਲ ਨਜਿੱਠਣ ਅਤੇ ਕੰਟਰੋਲ ਸਬੰਧੀ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਅਮਨ ਸ਼ਾਂਤੀ ਬਹਾਲ ਰੱਖਣ ਤੋਂ ਇਲਾਵਾ ਉਨ੍ਹਾਂ ਹਾਜ਼ਰੀਨ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਲੋਕਾਂ ਦਾ ਮਨੋਬਲ ਵਧਾਉਣ ਲਈ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਵਿਸ਼ੇਸ਼ ਨਾਕਾਬੰਦੀ ਕਰ ਕੇ ਸ਼ਹਿਰ ਅੰਦਰ ਆਉਣ/ਜਾਣ ਵਾਲੇ ਵਾਹਨਾਂ ਦੀ ਸਹੀ ਤਰੀਕੇ ਨਾਲ ਜਾਂਚ ਕਰਨ ਅਤੇ ਪੀ. ਸੀ. ਆਰ. ਵਾਹਨਾਂ 'ਤੇ ਤਾਇਨਾਤ ਕਰਮਚਾਰੀ ਆਪਣੀ ਬੀਟ ਅੰਦਰ ਗਸ਼ਤ ਕਰਦੇ ਸਮੇਂ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣ। ਆਪਣੇ ਅਧੀਨ ਤਾਇਨਾਤ ਕਰਮਚਾਰੀਆਂ ਦੇ ਮਨੋਬਲ ਨੂੰ ਵਧਾਇਆ ਜਾਵੇ ਅਤੇ ਸੰਗੀਨ ਜ਼ੁਰਮਾਂ ਨੂੰ ਰੋਕਿਆ ਅਤੇ ਟਰੇਸ ਕੀਤਾ ਜਾਵੇ। ਕਿਸੇ ਤਰ੍ਹਾਂ ਦੀ ਸਭਾ/ਇਕੱਠ ਵਿਚ ਸੁਰੱਖਿਆ ਦੇ ਪੁਖ਼ਤਾ ਇਤਜ਼ਾਮ ਕੀਤੇ ਜਾਣ। ਅੰਮ੍ਰਿਤਸਰ ਸ਼ਹਿਰ ਨਾਲ ਲੱਗਦੇ ਜ਼ਿਲ੍ਹਿਆਂ ਨਾਲ ਤਾਲਮੇਲ ਰੱਖਿਆ ਜਾਵੇ ਤੇ ਸਾਂਝੇ ਤੌਰ 'ਤੇ ਗਾਹੇ-ਬਿਗਾਹੇ ਠੋਸ ਨਾਕਾਬੰਦੀ ਕੀਤੀ ਜਾਵੇ। ਇਸ ਮੌਕੇ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ, ਡੀ. ਸੀ. ਪੀ. ਜਗਮੋਹਨ ਸਿੰਘ ਹੋਰ ਪੁਲਿਸ ਅਧਿਕਾਰੀ, ਥਾਣਾ ਮੁਖੀ ਤੇ ਸਮੂਹ ਚੌਕੀ ਇੰਚਾਰਜ ਆਦਿ ਹਾਜ਼ਰ ਸਨ।

ਸੁਲਤਾਨਪੁਰ ਲੋਧੀ 'ਚ ਬਣਾਇਆ ਜਾਵੇਗਾ 'ਪਿੰਡ ਬਾਬੇ ਨਾਨਕ ਦਾ'

ਕੇਂਦਰ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਕੌਮਾਂਤਰੀ ਪੱਧਰ 'ਤੇ ਮਨਾਉਣ ਲਈ ਕਈ ਪ੍ਰੋਗਰਾਮ ਉਲੀਕੇ

ਨਵੀਂ ਦਿੱਲੀ, 19 ਨਵੰਬਰ (ਉਪਮਾ ਡਾਗਾ ਪਾਰਥ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਅਹਿਮ ਸਬੰਧ ਰੱਖਦੇ ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ 'ਚ ਹੀ ਤਕਰੀਬਨ 100 ਏਕੜ ਰਕਬੇ 'ਚ ਪਿੰਡ ਵਿਕਸਿਤ ਕੀਤਾ ਜਾਵੇਗਾ, ਜਿਸ ਨੂੰ 'ਪਿੰਡ ਬਾਬੇ ਨਾਨਕ ਦਾ' ਦਾ ਨਾਂਅ ਦਿੱਤਾ ਜਾਵੇਗਾ। ਇਹ ਫ਼ੈਸਲਾ 2019 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਵੱਡੀ ਪੱਧਰ 'ਤੇ ਮਨਾਉਣ ਲਈ ਗਠਿਤ ਕੀਤੀ ਗਈ ਰਾਸ਼ਟਰੀ ਅਮਲ ਕਮੇਟੀ ਦੀ ਮੀਟਿੰਗ 'ਚ ਲਿਆ ਗਿਆ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸਾਲ ਭਰ ਚੱਲਣ ਵਾਲੇ ਕਈ ਪ੍ਰੋਗਾਰਮ ਉਲੀਕੇ ਗਏ। ਇਨ੍ਹਾਂ ਪ੍ਰੋਗਰਾਮਾਂ ਤਹਿਤ ਯਾਦਗਾਰੀ ਸਿੱਕੇ, ਡਾਕ ਟਿਕਟਾਂ ਜਾਰੀ ਕਰਨਾ, ਵਿਸ਼ੇਸ਼ ਰੇਲ ਗੱਡੀਆਂ ਚਲਾਉਣਾ, ਅੰਤਰਰਾਸ਼ਟਰੀ ਪੱਧਰ 'ਤੇ ਵਿੱਦਿਅਕ ਸੈਮੀਨਾਰ ਕਰਵਾਉਣਾ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਦੂਰਦਰਸ਼ਨ , ਲੋਕ ਸਭਾ ਤੇ ਰਾਜ ਸਭਾ ਟੀ.ਵੀ. 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਅਤੇ ਗੁਰਬਾਣੀ ਕੀਰਤਨ ਦੇ ਪ੍ਰੋਗਰਾਮਾਂ ਦਾ ਵੀ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਮੀਟਿੰਗ ਤੋਂ ਬਾਅਦ ਰਾਜਨਾਥ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰੂ ਸਾਹਿਬ ਜੀ ਦੀ ਯਾਦ 'ਚ ਯਾਦਗਾਰੀ ਸਿੱਕੇ ਅਤੇ ਡਾਕ ਟਿਕਟ ਜਾਰੀ ਕੀਤੀ ਜਾਵੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪਸਾਰ ਲਈ ਸੱਭਿਆਚਾਰਕ ਮੰਤਰਾਲੇ ਵਲੋਂ ਨਵੀਂ ਦਿੱਲੀ 'ਚ ਇਕ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਜਾਵੇਗਾ। ਕੇਂਦਰ ਸਰਕਾਰ, ਪੰਜਾਬ ਸਰਕਾਰ ਨੂੰ ਅੰਤਰ ਧਰਮ ਅਧਿਐਨ ਬਾਰੇ ਰਾਸ਼ਟਰੀ ਸੰਸਥਾ ਸਥਾਪਤ ਕਰਨ ਲਈ ਮੁਫ਼ਤ ਜ਼ਮੀਨ ਵੀ ਮੁਹੱਈਆ ਕਰਵਾਏਗੀ, ਜਿਸ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਆਧਾਰਿਤ ਫ਼ਿਰਕੂ ਸੁਹਿਰਦਤਾ ਦਾ ਸੁਨੇਹਾ ਦਿੱਤਾ ਜਾਵੇਗਾ। ਕੇਂਦਰ ਨੇ ਪੰਜਾਬ ਸਰਕਾਰ ਵਲੋਂ ਸੁਝਾਏ ਉਸ ਪ੍ਰਾਜੈਕਟ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ, ਜਿਸ 'ਚ ਸੂਬਾ ਸਰਕਾਰ ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਸ਼ਹਿਰ ਵਜੋਂ ਵਿਕਸਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਪ੍ਰਾਜੈਕਟ ਤਹਿਤ ਤਕਰੀਬਨ 100 ਏਕੜ ਰਕਬੇ 'ਚ 'ਪਿੰਡ ਬਾਬੇ ਨਾਨਕ ਦਾ' ਵਿਕਸਿਤ ਕੀਤਾ ਜਾਵੇਗਾ। ਇਸ 'ਚ ਦੇਸ਼-ਵਿਦੇਸ਼ ਤੋਂ ਆਏ ਤਕਰੀਬਨ 35 ਲੱਖ ਸ਼ਰਧਾਲੂਆਂ ਦੇ ਠਹਿਰਨ ਦਾ ਬੰਦੋਬਸਤ ਕੀਤਾ ਜਾਵੇਗਾ। ਕਰਤਾਰਪੁਰ ਲਾਂਘੇ ਦਾ ਮਾਮਲਾ ਅਜੇ ਲਟਕਣ ਕਾਰਨ ਕੇਂਦਰ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਨਿਰਵਿਘਨ ਦਰਸ਼ਨ ਕਰਵਾਉਣ ਦੀ ਵੀ ਕੋਸ਼ਿਸ਼ 'ਚ ਹੈ। ਜਿਸ ਲਈ ਇਲੈੱਕਟ੍ਰਾਨਿਕਸ ਅਤੇ ਸੂਚਨਾ ਤਕਨੀਕ ਮੰਤਰਾਲੇ ਵਲੋਂ ਇਕ ਸ਼ਕਤੀਸ਼ਾਲੀ ਦੂਰਬੀਨ ਭਾਰਤ ਵੱਲ ਦੇ ਪਾਸੇ ਲਗਾਈ ਜਾਵੇਗੀ। ਸਮਾਗਮਾਂ ਨੂੰ ਦੇਸ਼ ਭਰ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਨਾਉਣ ਲਈ ਵੀ ਕੇਂਦਰ ਨੇ ਵਿਦੇਸ਼ਾਂ 'ਚ ਭਾਰਤੀ ਮਿਸ਼ਨਾਂ ਨੂੰ ਕਈ ਪ੍ਰੋਗਰਾਮ ਮਨਾਉਣ ਦੀ ਤਾਕੀਦ ਕੀਤੀ ਹੈ ਨਾਲ ਹੀ ਹੋਰਨਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣਾਉਣ ਲਈ ਸੱਭਿਆਚਾਰ ਬਾਰੇ ਮੰਤਰਾਲਾ ਸੂਬਾ ਸਰਕਾਰਾਂ ਤੱਕ ਪਹੁੰਚ ਕਰੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧ ਰੱਖਦੇ ਸਥਾਨਾਂ ਤੱਕ ਪਹੁੰਚ ਸੁਖਾਲੀ ਕਰਨ ਲਈ ਰੇਲ ਮੰਤਰਾਲੇ ਵਲੋਂ ਵੀ ਕਈ ਵਿਸ਼ੇਸ਼ ਗੱਡੀਆਂ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕਈ ਧਾਰਮਿਕ ਸੈਮੀਨਾਰ, ਵਰਕਸ਼ਾਪ ਅਤੇ ਲੈਕਚਰ ਆਦਿ ਵੀ ਕਰਵਾਏ ਜਾਣਗੇ। ਗੁਰਬਾਣੀ ਦਾ ਪਸਾਰ ਹੋਰ ਭਾਸ਼ਾਵਾਂ 'ਚ ਕਰਨ ਲਈ ਰਾਸ਼ਟਰੀ ਬੁੱਕ ਟਰੱਸਟ ਵਲੋਂ ਵੱਖ-ਵੱਖ ਭਸ਼ਾਵਾਂ 'ਚ ਗੁਰਬਾਣੀ ਦਾ ਪ੍ਰਕਾਸ਼ਨ ਕੀਤਾ ਜਾਵੇਗਾ। ਯੂਨੈਸਕੋ ਵਲੋਂ ਵੀ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਅੰਤਰਰਾਸ਼ਟਰੀ ਭਾਸ਼ਾਵਾਂ 'ਚ ਅਨੁਵਾਦ ਕੀਤਾ ਜਾਵੇਗਾ। ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਯੂ.ਕੇ. ਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ 'ਚ ਚੇਅਰਾਂ ਸਥਾਪਤ ਕੀਤੀਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਸਮਾਗਮਾਂ ਦਾ ਕੈਲੰਡਰ ਤਿਆਰ ਕਰੇਗੀ ਅਤੇ ਇਸ ਨੂੰ ਲਾਗੂ ਕਰੇਗੀ।
ਕੇਂਦਰੀ ਸੱਭਿਆਚਾਰ ਮੰਤਰਾਲੇ ਅਨੁਸਾਰ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ 23 ਨਵੰਬਰ, 2018 ਤੋਂ ਹੋਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਸਰਕਾਰ ਦੀ ਜਾਣਕਾਰੀ ਭਾਈਵਾਲ ਹੋਵੇਗੀ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦਾ ਵੀ ਆਧੁਨਿਕੀਕਰਨ ਕੀਤਾ ਜਾਵੇਗਾ। ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਥਾਵਾਂ ਲਈ ਇਕ ਰੇਲ ਗੱਡੀ ਵੀ ਚਲਾਈ ਜਾਵੇਗੀ।

ਪ੍ਰਧਾਨ ਮੰਤਰੀ ਵਲੋਂ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ ਰਾਸ਼ਟਰ ਨੂੰ ਸਮਰਪਿਤ

ਨਵੀਂ ਦਿੱਲੀ, 19 ਨਵੰਬਰ (ਉਪਮਾ ਡਾਗਾ ਪਾਰਥ)-ਤਕਰੀਬਨ 14 ਸਾਲ ਦੀ ਉਡੀਕ ਤੋਂ ਬਾਅਦ ਕੁੰਡਲੀ-ਮਾਨੇਸਰ-ਪਲਵਲ (ਕੇ. ਐਮ. ਪੀ.) ਐਕਸਪ੍ਰੈੱਸ ਵੇਅ ਦੀ ਸੌਗਾਤ ਹਰਿਆਣਾ ਵਾਸੀਆਂ ਨੂੰ ਨਸੀਬ ਹੋਈ ਹੈ, ਜਿਸ ਨਾਲ ਨਾ ਸਿਰਫ਼ ਹਰਿਆਣਾ ਸਗੋਂ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਲੋਕਾਂ ਨੂੰ ਵੀ ਕਾਫੀ ਰਾਹਤ ਮਿਲੇਗੀ। ਅੱਠ ਛੋਟੇ ਪੁਲਾਂ, 6 ਵੱਡੇ ਪੁਲਾਂ ਤੋਂ ਇਲਾਵਾ 56 ਅੰਡਰਪਾਸਾਂ ਵਾਲੇ ਕੇ. ਐਮ. ਪੀ. ਐਕਸਪ੍ਰੈੱਸ ਵੇਅ 'ਤੇ ਹਲਕੇ ਵਾਹਨਾਂ ਦੀ ਵੱਧ ਤੋਂ ਵੱਧ ਸਪੀਡ ਨੂੰ 120 ਕਿਲੋਮੀਟਰ ਪ੍ਰਤੀ ਘੰਟਾ, ਜਦਕਿ ਭਾਰੇ ਵਾਹਨਾਂ ਲਈ 100 ਕਿਲੋਮੀਟਰ ਪ੍ਰਤੀ ਘੰਟਾ ਰੱਖਿਆ ਗਿਆ ਹੈ। ਕੁੱਲ 2846 ਏਕੜ ਜ਼ਮੀਨ 'ਤੇ ਤਿਆਰ ਕੀਤੇ ਐਕਸਪ੍ਰੈਸ ਵੇਅ ਰਾਹੀਂ ਪਾਣੀਪਤ ਵਲੋਂ ਜਾਣ ਵਾਲੇ ਰਾਸ਼ਟਰੀ ਸ਼ਾਹਰਾਹ ਨੂੰ ਕਈ ਥਾਵਾਂ 'ਤੇ ਜੋੜਿਆ ਗਿਆ ਹੈ, ਜਿਸ ਨਾਲ ਇਹ ਐਕਸਪ੍ਰੈੱਸ ਵੇਅ ਹਰਿਆਣਾ ਦੇ ਪੰਜ ਜ਼ਿਲ੍ਹਿਆਂ ਸੋਨੀਪਤ, ਗੁਰੂਗ੍ਰਾਮ, ਪਲਵਲ, ਮੇਵਾਤ ਅਤੇ ਝੱਜਰ ਦੇ ਲੋਕਾਂ ਨੂੰ ਜੋੜੇਗਾ।
ਅਟਕਾਉਣ, ਲਟਕਾਉਣ ਦੀ ਆਦਤ ਕਾਰਨ ਜਨਤਾ ਦੇ ਪੈਸੇ ਦੀ ਹੋਈ ਬਰਬਾਦੀ-ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਐਕਸਪ੍ਰੈੱਸ ਵੇਅ ਦਾ ਉਦਘਾਟਨ ਕਰਦਿਆਂ ਇਸ ਨੂੰ ਭਾਜਪਾ ਸਰਕਾਰ ਦੀਆਂ ਨੀਤੀਆਂ ਦਾ ਨਤੀਜਾ ਕਰਾਰ ਦਿੰਦਿਆਂ ਪਿਛਲੀਆਂ ਸਰਕਾਰਾਂ ਨੂੰ ਇਸ ਪ੍ਰਾਜੈਕਟ 'ਚ ਹੋਈ ਦੇਰੀ ਲਈ ਜ਼ਿੰਮੇਵਾਰ ਠਹਿਰਾਇਆ। ਚੌਣਾਵੀ ਮੌਸਮ 'ਚ ਕੀਤੇ ਐਕਸਪ੍ਰੈੱਸ ਵੇਅ ਦੇ ਉਦਘਾਟਨ 'ਤੇ ਮੋਦੀ ਨੇ ਇਸ ਪ੍ਰਾਜੈਕਟ ਲਈ ਕੇਂਦਰ ਅਤੇ ਸੂਬਾਈ ਸਰਕਾਰ ਵਲੋਂ ਕੀਤੀਆਂ ਇਕੱਠੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਬਾਰੇ ਬੈਠਕ ਹੋਣ 'ਤੇ ਹੀ ਪਤਾ ਲੱਗਾ ਕਿ ਇਸ 'ਚ ਕਿੰਨੀਆਂ ਪੇਚੀਦਗੀਆਂ ਹਨ। ਪਿਛਲੀਆਂ ਸਰਕਾਰਾਂ ਨੂੰ ਪ੍ਰਾਜੈਕਟ 'ਚ ਦੇਰੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ 'ਚ ਇਸ 'ਤੇ ਜੋ ਵੀ ਕੰਮ ਹੋਇਆ, ਉਹ ਆਪਣੇ ਆਪ 'ਚ ਕੇਸ ਸਟੱਡੀ ਹੈ। ਉਨ੍ਹਾਂ ਸ਼ਬਦੀ ਤੀਰ ਚਲਾਉਂਦਿਆਂ ਕਿਹਾ ਕਿ ਇਸ 'ਤੇ 12 ਸਾਲਾਂ ਤੋਂ ਕੰਮ ਚੱਲ ਰਿਹਾ ਸੀ। ਐਕਸਪ੍ਰੈੱਸ ਵੇਅ ਦੀ ਇਸ ਸੌਗਾਤ ਨੂੰ 8-9 ਸਾਲ ਪਹਿਲਾਂ ਮਿਲ ਜਾਣਾ ਚਾਹੀਦਾ ਸੀ ਪਰ ਅਟਕਾਉਣ ਅਤੇ ਲਟਕਾਉਣ ਵਾਲੀ ਸੰਸਕ੍ਰਿਤੀ ਨਾਲ ਹਰਿਆਣਾ, ਐਨ. ਸੀ. ਆਰ. ਅਤੇ ਦਿੱਲੀ ਦਾ ਬਹੁਤ ਵੱਡਾ ਨੁਕਸਾਨ ਹੋਇਆ। ਪ੍ਰਧਾਨ ਮੰਤਰੀ ਨੇ ਪ੍ਰਾਜੈਕਟ ਦੀ ਲਾਗਤ ਵਧਣ ਲਈ ਵੀ ਇਸ 'ਚ ਹੋਣ ਵਾਲੀ ਦੇਰੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇਸ ਦੀ ਮੁੱਢਲੀ ਲਾਗਤ 1200 ਕਰੋੜ ਰੁਪਏ ਨਿਸਚਤ ਕੀਤੀ ਗਈ ਸੀ ਪਰ ਹੁਣ ਇਸ ਦੀ ਲਾਗਤ ਤਿੰਨ ਗੁਣਾ ਵਧ ਗਈ ਹੈ। ਪਲਵਲ ਤੋਂ ਕੁੰਡਲੀ ਤੱਕ ਬਣੇ ਕੇ. ਐਮ. ਪੀ. ਦੀ ਕੁੱਲ ਦੂਰੀ 135 ਕਿਲੋਮੀਟਰ ਹੈ। ਐਕਸਪ੍ਰੈੱਸ ਵੇਅ ਖੁੱਲ੍ਹਣ ਨਾਲ ਪਲਵਲ ਤੋਂ ਕੁੰਡਲੀ ਤੱਕ ਦੇ ਸਫ਼ਰ 'ਚ ਜਿਥੇ ਹੁਣ 3-4 ਘੰਟੇ ਦਾ ਸਮਾਂ ਲਗਦਾ ਹੈ, ਘਟ ਕੇ 90 ਮਿੰਟ ਤੱਕ ਹੋਣ ਦੀ ਸੰਭਾਵਨਾ ਹੈ।
ਮੈਟਰੋ ਰੇਲ ਲਾਈਨ ਦਾ ਵੀ ਕੀਤਾ ਉਦਘਾਟਨ
ਐਕਸਪ੍ਰੈੱਸ ਵੇਅ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਹੋਰ ਦੋ ਪ੍ਰਾਜੈਕਟਾਂ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਮੁਜੇਸਰ ਤੋਂ ਬੱਲਭਗੜ ਤੱਕ ਮੈਟਰੋ ਲਾਈਨ ਦਾ ਵੀ ਉਦਘਾਟਨ ਕੀਤਾ। ਇਸ ਤੋਂ ਇਲਾਵਾ ਦੇਸ਼ ਦੀ ਪਹਿਲੀ ਸ੍ਰੀ ਵਿਸ਼ਵਕਰਮਾ ਕੌਸ਼ਲ ਵਿਕਾਸ ਯੂਨੀਵਰਸਿਟੀ ਦਾ ਵੀ ਉਦਘਾਟਨ ਕੀਤਾ ਜੋ 989 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਪਲਵਲ ਜ਼ਿਲ੍ਹੇ ਦੇ ਦੁਧੇਲਾ ਪਿੰਡ 'ਚ 82.5 ਏਕੜ ਰਕਬੇ 'ਚ ਬਣਾਈ ਜਾਵੇਗੀ।

ਸਾਂਬਾ ਧਮਾਕੇ 'ਚ ਬੀ.ਐਸ.ਐਫ. ਦਾ ਅਧਿਕਾਰੀ ਸ਼ਹੀਦ, 3 ਹੋਰ ਜ਼ਖ਼ਮੀ

ਸ੍ਰੀਨਗਰ, 19 ਨਵੰਬਰ (ਮਨਜੀਤ ਸਿੰਘ)- ਜੰਮੂ-ਕਸ਼ਮੀਰ ਦੇ ਜੰਮੂ ਖੇਤਰ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਸਾਂਬਾ ਸੈਕਟਰ 'ਚ ਅੱਜ ਸ਼ਾਮ ਗ੍ਰਨੇਡ ਦੇ ਇਕ ਭੇਦਭਰੇ ਧਮਾਕੇ 'ਚ ਬੀ.ਐਸ.ਐਫ. ਦਾ ਇਕ ਸਹਾਇਕ ਕਮਾਂਡੈਂਟ ਸ਼ਹੀਦ ਹੋ ਗਿਆ ਤੇ 3 ਹੋਰ ਜਵਾਨ ਜ਼ਖ਼ਮੀ ਹੋ ਗਏ। ਸਰਕਾਰੀ ਸੂਤਰਾਂ ਅਨੁਸਾਰ ਸਾਂਬਾ ਸੈਕਟਰ ਦੇ ਮੰਗੂਚਕ ਸਥਿਤ ਅਗਲੇਰੀ ਸਰਹੱਦੀ ਚੌਕੀ 'ਤੇ 5.15 ਵਜੇ ਗ੍ਰਨੇਡ ਦੇ ਅਚਾਨਕ ਫੱਟਣ ਕਾਰਨ ਬੀ.ਐਸ.ਐਫ. ਦੇ ਸਹਾਇਕ ਕਮਾਂਡੈਂਟ ਰੈਂਕ ਦੇ ਅਧਿਕਾਰੀ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 3 ਹੋਰ ਜਵਾਨ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ। ਜ਼ਖ਼ਮੀ ਜਵਾਨਾਂ ਨੂੰ ਜੰਮੂ ਦੇ ਸਤਵਾਰੀ ਸਥਿਤ ਫੌਜੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ। ਬੀ.ਐਸ.ਐਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜੇ ਪਤਾ ਨਹੀਂ ਲੱਗ ਸਕਿਆ ਕਿ ਇਹ ਗ੍ਰਨੇਡ ਧਮਾਕਾ ਕਿਸੇ ਅਚਾਨਕ ਹੋਏ ਹਾਦਸੇ ਕਾਰਨ ਵਾਪਰਿਆ ਹੈ ਜਾਂ ਪਾਕਿਸਤਾਨ ਵਲੋਂ ਮੋਰਟਰ ਨਾਲ ਸੁੱਟੇ ਕਿਸੇ ਗੋਲੇ ਕਾਰਨ ਹੋਇਆ ਹੈ, ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਦਿੱਲੀ ਸਰਕਾਰ ਵਲੋਂ ਪੰਜਾਬ ਰੋਡਵੇਜ਼ ਦੀਆਂ ਹਵਾਈ ਅੱਡੇ ਨੂੰ ਜਾਂਦੀਆਂ ਬੱਸਾਂ ਬੰਦ

ਲੁਧਿਆਣ, 19 ਨਵੰਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਪੰਜਾਬ ਰੋਡਵੇਜ਼ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਿੱਲੀ ਸਥਿਤ ਹਵਾਈ ਅੱਡੇ ਲਈ ਵੋਲਵੋ ਪਨਬੱਸਾਂ, ਜੋ ਚਲਾਈਆਂ ਜਾ ਰਹੀਆਂ ਹਨ, ਦਿੱਲੀ ਸਰਕਾਰ ਵਲੋਂਂ ਉਨ੍ਹਾਂ ਉਪਰ ਰੋਕ ਲਗਾ ਦਿੱਤੀ ਗਈ ਹੈ। ਪੰਜਾਬ ਰੋਡਵੇਜ਼ ਸਾਂਝੀ ਐਕਸ਼ਨ ਕਮੇਟੀ ਦੇ ਸੂਬਾਈ ਆਗੂ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਬੰਸ ਸਿੰਘ ਪੰਧੇਰ ਨੇ ਦੱਸਿਆ ਕਿ ਬੀਤੇ ਦਿਨ ਤੋਂ ਪੰਜਾਬ ਰੋਡਵੇਜ਼ ਦੀਆਂ ਵੋਲਵੋ ਨਾਂਅ ਦੀਆਂ ਜੋ ਪਨਬਸਾਂ ਦਿੱਲੀ ਹਵਾਈ ਅੱਡੇ ਵੱਲ ਰਵਾਨਾ ਹੋ ਰਹੀਆਂ ਸਨ, ਨੂੰ ਦਿੱਲੀ ਹਵਾਈ ਅੱਡੇ ਤੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਤੱਕ ਜਾਣ ਵਾਲੀਆਂ ਸਵਾਰੀਆਂ ਲਈ ਪੰਜਾਬ ਦਾ ਰੋਡਵੇਜ਼ ਦੇ ਵੱਖ-ਵੱਖ ਡਿਪੂਆਂ ਦੀ ਆਨ-ਲਾਈਨ ਬੁਕਿੰਗ ਕੀਤੀ ਜਾ ਰਹੀ ਸੀ, ਤੇ ਹੁਣ ਪੰਜਾਬ ਰੋਡਵੇਜ਼ ਨੇ ਵੀ ਰੋਕ ਲਗਾ ਦਿੱਤੀ ਹੈ। ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਕਮੇਟੀ ਦੇ ਜਨਰਲ ਸਕਤੱਰ ਜਗਦੀਸ਼ ਚਾਹਲ ਦੀ ਅਗਵਾਈ ਹੇਠ ਸੂਬੇ ਸਾਰੇ 18 ਡਿਪੂਆਂ 'ਚ ਰੋਡਵੇਜ਼ ਕਾਮਿਆਂ ਵਲੋਂ ਬੰਦ ਕੀਤੀਆਂ ਬੱਸਾਂ ਦੇ ਵਿਰੁੱਧ ਵਿਚ ਅਤੇ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਵਿਰੋਧ ਰੋਸ ਪ੍ਰਦਰਸ਼ਨ ਕੀਤੇ ਗਏ। ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਮੰਗਾਂ ਨੂੰ ਲੈ ਕੇ 20 ਨਵੰਬਰ ਨੂੰ ਟ੍ਰਾਂਸਪੋਰਟ ਮੰਤਰੀ ਪੰਜਾਬ ਦੇ ਵਿਧਾਨ ਸਭਾ ਹਲਕਾ ਦੀਨਾ ਨਗਰ ਵਿਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।

ਸੁਖਬੀਰ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼

ਕਿਹਾ, ਅਕਸ਼ੈ ਕੁਮਾਰ ਨੂੰ ਮੈਂ ਅੱਜ ਤੱਕ ਪੰਜਾਬ ਤੋਂ ਬਾਹਰ ਨਹੀਂ ਮਿਲਿਆ ਪੰਜਾਬ 'ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰਨ ਲਈ ਕੈਪਟਨ ਜ਼ਿੰਮੇਵਾਰ

ਚੰਡੀਗੜ੍ਹ, 19 ਨਵੰਬਰ (ਹਰਕਵਲਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਕੋਟਕਪੂਰਾ ਤੇ ਬਹਿਬਲ ਕਲਾਂ ਘਟਨਾਵਾਂ ਦੀ ਜਾਂਚ ਕਰ ਰਹੀ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋ ਕੇ ਦਿੱਤੇ ਗਏ ਇਹ ਬਿਆਨ ਕਿ ਉਹ 8 ਤੋਂ 14 ਅਕਤੂਬਰ 2015 ਤੱਕ ਮੁੱਖ ਮੰਤਰੀ ਦੀ ਇਜਾਜ਼ਤ ਨਾਲ ਪੰਜਾਬ ਤੋਂ ਬਾਹਰ ਛੁੱਟੀ 'ਤੇ ਗਏ ਹੋਏ ਸਨ ਜਿੱਥੇ ਉਨ੍ਹਾਂ ਨਾਲ ਟੈਲੀਫ਼ੋਨ 'ਤੇ ਵੀ ਸੰਪਰਕ ਸੰਭਵ ਨਹੀਂ ਸੀ ਨੇ ਸਮੁੱਚੀ ਜਾਂਚ ਨੂੰ ਇਕ ਤਰ੍ਹਾਂ ਨਾਲ ਨਵਾਂ ਮੋੜ ਦੇ ਦਿੱਤਾ ਹੈ, ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਹਨ ਕਿ ਉਹ ਹਮੇਸ਼ਾ ਗੱਲਬਾਤ ਨਾਲ ਮੁੱਦੇ ਨਜਿੱਠਣ ਦੇ ਹਾਮੀ ਹਨ ਅਤੇ ਗੋਲੀ ਚਲਾਉਣ ਦਾ ਕਿਸੇ ਨੂੰ ਆਦੇਸ਼ ਕਿਵੇਂ ਦੇ ਸਕਦੇ ਸਨ। ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਜਾਂਚ ਟੀਮ ਸਾਹਮਣੇ ਪੇਸ਼ ਹੋਣ ਅਤੇ ਕੋਈ ਇਕ ਘੰਟਾ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਜਾਂਚ ਟੀਮ ਨੂੰ ਕਿਹਾ ਕਿ ਮੇਰਾ ਇਨ੍ਹਾਂ ਘਟਨਾਵਾਂ ਨਾਲ ਕੁਝ ਵੀ ਲੈਣਾ ਦੇਣੀ ਨਹੀਂ ਤੇ ਨਾ ਹੀ ਮੈਨੂੰ ਇਸ ਸਬੰਧੀ ਕੋਈ ਜਾਣਕਾਰੀ ਹੈ, ਕਿਉਂਕਿ ਮੈਂ 14 ਅਕਤੂਬਰ 2015 ਦੀ ਸਵੇਰ ਨੂੰ ਵਾਪਰੀਆਂ ਇਨ੍ਹਾਂ ਘਟਨਾਵਾਂ ਤੋਂ ਕੋਈ ਇਕ ਹਫ਼ਤਾ ਪਹਿਲਾਂ ਮੁੱਖ ਮੰਤਰੀ ਦੀ ਇਜਾਜ਼ਤ ਨਾਲ ਛੁੱਟੀ 'ਤੇ ਚਲਾ ਗਿਆ ਸੀ ਅਤੇ ਮੈਨੂੰ 14 ਤਰੀਕ ਨੂੰ ਇਨ੍ਹਾਂ ਘਟਨਾਵਾਂ ਤੋਂ ਬਾਅਦ ਮੁੱਖ ਮੰਤਰੀ ਦਾ ਤੁਰੰਤ ਵਾਪਸ ਪੁੱਜਣ ਲਈ ਆਦੇਸ਼ ਮਿਲਿਆ ਤੇ ਮੈਂ ਜਹਾਜ਼ ਰਾਹੀਂ 14 ਅਕਤੂਬਰ ਦੀ ਸ਼ਾਮ ਨੂੰ ਜਦੋਂ ਵਾਪਸ ਪੁੱਜਾ ਤਾਂ ਮੈਨੂੰ ਇਨ੍ਹਾਂ ਘਟਨਾਵਾਂ ਸਬੰਧੀ ਵਿਸਥਾਰਤ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ. ਬਾਦਲ ਨੇ ਹਮੇਸ਼ਾ ਅਮਨ-ਸ਼ਾਂਤੀ ਤੇ ਆਪਸੀ ਗੱਲਬਾਤ ਵਾਲੀ ਨੀਤੀ 'ਚ ਹੀ ਵਿਸ਼ਵਾਸ ਰੱਖਿਆ ਹੈ ਤੇ ਉਹ ਕਿਸੇ ਵਿਰੁੱਧ ਤਸ਼ੱਦਦ ਜਾਂ ਤਾਕਤ ਦੀ ਵਰਤੋਂ ਬਾਰੇ ਸੋਚ ਵੀ ਨਹੀਂ ਸਕਦੇ। ਸਾਬਕਾ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਵੀ ਚਾਰਜ ਸੀ ਵਲੋਂ ਲਏ ਗਏ ਉਕਤ ਸਟੈਂਡ ਤੋਂ ਬਾਅਦ ਉਸ ਸਮੇਂ ਦੇ ਡੀ.ਜੀ.ਪੀ. ਸੁਮੇਧ ਸੈਣੀ ਕਸੂਤੀ ਸਥਿਤੀ 'ਚ ਫਸ ਗਏ ਹਨ, ਕਿਉਂਕਿ ਹੁਣ ਇਨ੍ਹਾਂ ਘਟਨਾਵਾਂ ਦੀ ਸਿੱਧੀ ਜ਼ਿੰਮੇਵਾਰੀ ਇਕ ਤਰ੍ਹਾਂ ਨਾਲ ਉਨ੍ਹਾਂ 'ਤੇ ਆ ਜਾਵੇਗੀ। ਵਰਨਣਯੋਗ ਹੈ ਕਿ ਰਿਕਾਰਡ 'ਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਚੱਲੀ ਗੋਲੀ ਲਈ ਕਿਸੇ ਅਧਿਕਾਰੀ ਜਾਂ ਮੈਜਿਸਟਰੇਟ ਦਾ ਹੁਕਮ ਨਹੀਂ ਤੇ ਇੱਥੋਂ ਤੱਕ ਕਿ ਅਜਿਹੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਵਲੋਂ ਰਿਕਾਰਡ 'ਤੇ ਜੋ ਇਹ ਲਿਆਂਦਾ ਜਾਂਦਾ ਹੈ ਕਿ ਪੁਲਿਸ ਨੇ ਕਿੰਨੀਆਂ ਗੋਲੀਆਂ ਚਲਾਈਆਂ ਅਜਿਹਾ ਵੀ ਕੋਈ ਰਿਕਾਰਡ ਨਹੀਂ, ਕਿਉਂਕਿ ਪੁਲਿਸ ਨੇ ਉਸ ਮੌਕੇ ਆਪਣੇ ਅਸਲ੍ਹੇ 'ਚੋਂ ਕੋਈ ਗੋਲੀ ਨਾ ਚੱਲਣ ਦਾ ਦਾਅਵਾ ਕਰਦਿਆਂ ਸਟਾਕ 'ਚ ਅਸਲ੍ਹਾ ਬਰੂਦ ਪੂਰਾ ਵਿਖਾ ਦਿੱਤਾ ਸੀ। ਜਾਂਚ ਟੀਮ ਵਲੋਂ ਹੁਣ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਵੀ ਕੁਝ ਦਿਨਾਂ 'ਚ ਪੁੱਛਗਿੱਛ ਲਈ ਸੱਦੇ ਜਾਣ ਦੀ ਸੰਭਾਵਨਾ ਹੈ। ਸੁਖਬੀਰ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਨੂੰ ਜਾਂਚ ਟੀਮ ਵਲੋਂ 4-5 ਗੈਰ ਵਾਜਬ ਸਵਾਲ ਪੁੱਛੇ ਗਏ ਜਿਨ੍ਹਾਂ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਸੀ। ਉਨ੍ਹਾਂ ਕਿਹਾ ਕਿ ਪੁੱਛੇ ਜਾਣ 'ਤੇ ਮੈਂ ਇਹ ਵੀ ਸਪੱਸ਼ਟ ਕੀਤਾ ਕਿ ਮੈਂ ਫ਼ਿਲਮ ਐਕਟਰ ਅਕਸ਼ੈ ਕੁਮਾਰ ਨੂੰ ਅੱਜ ਤੱਕ ਪੰਜਾਬ ਤੋਂ ਬਾਹਰ ਨਹੀਂ ਮਿਲਿਆ ਤੇ ਜਿਸ ਕਿਸੇ ਨੇ ਤੁਹਾਨੂੰ ਮੇਰੀ ਅਕਸ਼ੈ ਕੁਮਾਰ ਨਾਲ ਮੁੰਬਈ 'ਚ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ ਹੈ ਤੁਸੀਂ ਉਸ ਤੋਂ ਇਸ ਸਬੰਧੀ ਪੁਸ਼ਟੀ ਕਰੋ। ਉਨ੍ਹਾਂ ਕਿਹਾ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਘਟਨਾਵਾਂ ਸਬੰਧੀ ਜੋ ਐਫ.ਆਈ.ਆਰ. 3 ਸਾਲ ਬਾਅਦ ਹੁਣ ਦਾਇਰ ਕਰਕੇ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਉਸ ਲਈ ਵੀ ਜਿਨ੍ਹਾਂ ਬੰਦਿਆਂ ਦੇ ਬਿਆਨਾਂ ਨੂੰ ਆਧਾਰ ਬਣਾਇਆ ਗਿਆ ਹੈ ਉਨ੍ਹਾਂ ਨੂੰ ਵੀ ਟੈਲੀਫ਼ੋਨ ਕਰਕੇ ਖ਼ੁਦ ਬੁਲਾਇਆ ਗਿਆ ਜਦੋਂ ਕਿ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮੁੱਦੇ 'ਤੇ ਉਨ੍ਹਾਂ ਮਗਰਲੇ 3 ਸਾਲਾਂ ਤੋਂ ਪੁਲਿਸ ਕੋਲ ਪਹੁੰਚ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਭਾਵੇਂ ਪੰਜੇ ਮੈਂਬਰ ਹਾਜ਼ਰ ਸਨ ਲੇਕਿਨ ਜਿਸ ਐਫ.ਆਈ.ਆਰ. ਨੂੰ ਆਧਾਰ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਉਸ ਦੀ ਕਾਪੀ ਕਿਸੇ ਕੋਲ ਵੀ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਨਾ ਰਣਜੀਤ ਸਿੰਘ ਕਮਿਸ਼ਨ ਵਲੋਂ ਬਾਦਲ ਪਰਿਵਾਰ ਵਿਰੁੱਧ ਕੁਝ ਸਾਬਤ ਕੀਤਾ ਗਿਆ ਅਤੇ ਨਾ ਹੀ ਇਹ ਜਾਂਚ ਟੀਮ ਕੁਝ ਕਰ ਸਕੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਵਿਸ਼ੇਸ਼ ਜਾਂਚ ਟੀਮ ਸਿਆਸੀ ਮਨੋਰਥਾਂ ਤੋਂ ਪ੍ਰੇਰਿਤ ਹੈ ਅਤੇ ਚੰਗਾ ਹੁੰਦਾ ਜੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਵੀ ਇਸ ਜਾਂਚ ਟੀਮ ਦਾ ਮੈਂਬਰ ਬਣਾ ਲਿਆ ਜਾਂਦਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੈਪਟਨ ਸਰਕਾਰ ਵਲੋਂ ਹੁਣ ਦੁਬਾਰਾ ਪੰਜਾਬ 'ਚ ਦਹਿਸ਼ਤ ਵਾਲਾ ਮਾਹੌਲ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੈਪਟਨ ਉਨ੍ਹਾਂ ਤਾਕਤਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਤੇ ਉਨ੍ਹਾਂ ਸ਼ੱਕੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਜਿਨ੍ਹਾਂ 25 ਸਾਲ ਪਹਿਲਾਂ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਤੇ ਆਮ ਲੋਕਾਂ ਲਈ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਬਣਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਫਿਰ ਹੋਸਟਲਾਂ 'ਚੋਂ ਏ.ਕੇ. 47 ਰਾਈਫਲਾਂ ਮਿਲਣ ਲੱਗ ਪਈਆਂ ਹਨ ਤੇ ਗ੍ਰਨੇਡਾਂ ਦੀ ਵਰਤੋਂ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਅੱਜ ਬਲਜੀਤ ਸਿੰਘ ਦਾਦੂਵਾਲ 'ਤੇ ਜੋ ਬਾਹਰੋਂ ਕਰੋੜਾਂ ਰੁਪਏ ਮੰਗਵਾਉਣ ਅਤੇ ਖਾੜਕੂਆਂ ਨਾਲ ਸਬੰਧ ਰੱਖਣ ਦੇ ਦੋਸ਼ ਲਗਾਏ ਹਨ ਉਹ ਹੁਣ ਤੱਕ ਅਸੀਂ ਕਹਿੰਦੇ ਆ ਰਹੇ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਹੋਏ ਬੰਬ ਧਮਾਕਿਆਂ ਪਿੱਛੇ ਵੀ ਦਾਦੂਵਾਲ ਅਤੇ ਮੰਡ ਦਾ ਹੱਥ ਹੈ। ਸੁਖਬੀਰ ਨੇ ਕਿਹਾ ਕਿ ਕੈਪਟਨ ਅਕਾਲੀ ਲੀਡਰਸ਼ਿਪ ਨੂੰ ਖ਼ਤਮ ਕਰਨ ਲਈ ਖਾੜਕੂਆਂ ਨੂੰ ਉਤਸ਼ਾਹਿਤ ਕਰਨ ਦੀ ਖ਼ਤਰਨਾਕ ਖੇਡ ਖੇਡ ਰਹੇ ਹਨ। ਅੱਜ ਸੁਖਬੀਰ ਦੀ ਪੁਲਿਸ ਹੈੱਡਕੁਆਰਟਰ ਵਿਖੇ ਪੁੱਛਗਿੱਛ ਲਈ ਪੇਸ਼ੀ ਮੌਕੇ ਵੱਡੀ ਗਿਣਤੀ 'ਚ ਅਕਾਲੀ ਆਗੂ ਵੀ ਪੁੱਜੇ ਹੋਏ ਸਨ, ਜਿਨ੍ਹਾਂ 'ਚ ਬਲਵਿੰਦਰ ਸਿੰਘ ਭੂੰਦੜ, ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ, ਮਨਜਿੰਦਰ ਸਿੰਘ ਸਿਰਸਾ, ਮਹੇਸ਼ਇੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਹਰਿੰਦਰ ਸਿੰਘ ਚੰਦੂਮਾਜਰਾ, ਹੀਰਾ ਸਿੰਘ ਗਾਬੜੀਆ, ਵਿਰਸਾ ਸਿੰਘ ਵਲਟੋਹਾ, ਗੁਲਜ਼ਾਰ ਸਿੰਘ ਰਣੀਕੇ, ਐਸ.ਕੇ. ਸ਼ਰਮਾ, ਬੰਟੀ ਰੁਮਾਣਾ, ਪਵਨ ਟੀਨੂੰ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਕਿਰਨਬੀਰ ਸਿੰਘ ਕੰਗ, ਗੁਰਬਚਨ ਸਿੰਘ ਬੱਬੇਹਾਲੀ ਤੇ ਗੁਰਪ੍ਰਤਾਪ ਸਿੰਘ ਵਡਾਲਾ ਆਦਿ ਹਾਜ਼ਰ ਸਨ।

ਮੋਗਾ ਦੇ ਨੌਜਵਾਨ ਦੀ ਮਨੀਲਾ 'ਚ ਹੱਤਿਆ

ਮੋਗਾ/ਅਜੀਤਵਾਲ, 19 ਨਵੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ/ਸ਼ਮਸ਼ੇਰ ਸਿੰਘ ਗ਼ਾਲਿਬ)-ਪਰਿਵਾਰ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਦੇ ਮਨਸ਼ੇ ਨਾਲ ਮਨੀਲਾ ਗਏ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਦੇ ਨੌਜਵਾਨ ਜਸਮੇਲ ਸਿੰਘ (27) ਪੁੱਤਰ ਇਕਬਾਲ ਸਿੰਘ ਦੀ ਮਨੀਲਾ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਹੈ। ਪਰਿਵਾਰਕ ਮੈਂਬਰਾਂ 'ਚ ਮ੍ਰਿਤਕ ਦੇ ਪਿਤਾ ਇਕਬਾਲ ਸਿੰਘ ਤੇ ਪਿੰਡ ਦੇ ਨੰਬਰਦਾਰ ਬਲਜੀਤ ਸਿੰਘ ਬੱਲੀ ਨੇ ਦੱਸਿਆ ਕਿ ਜਸਮੇਲ ਸਿੰਘ ਨੂੰ ਉਸ ਵਕਤ ਅਣਪਛਾਤਿਆਂ ਵਲੋਂ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਆਪਣੇ ਕੰਮ ਤੋਂ ਘਰ ਵਾਪਸ ਮੁੜ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਸਮੇਲ ਸਿੰਘ ਕਰੀਬ 2 ਸਾਲ ਪਹਿਲਾਂ ਹੀ ਮਨੀਲਾ ਗਿਆ ਸੀ ਤੇ ਬੀਤੀ ਰਾਤ ਉਸ ਦੇ ਸਾਥੀਆਂ ਨੇ ਉਸ ਦੀ ਹੱਤਿਆ ਹੋਣ ਦੀ ਖ਼ਬਰ ਪਰਿਵਾਰ ਨੂੰ ਦਿੱਤੀ। ਜਸਮੇਲ ਸਿੰਘ ਤਿੰਨ ਭੈਣ-ਭਰਾਵਾਂ 'ਚੋਂ ਇਕ ਸੀ ਅਤੇ ਅਜੇ ਉਸ ਦਾ ਵਿਆਹ ਨਹੀਂ ਹੋਇਆ ਸੀ। ਜ਼ਿਕਰਯੋਗ ਹੈ ਕਿ ਮਨੀਲਾ 'ਚ ਨੌਜਵਾਨ ਦੀ ਹੱਤਿਆ ਦੀ ਇਹ ਦੂਸਰੀ ਘਟਨਾ ਹੈ। ਪਿਛਲੇ ਹਫ਼ਤੇ ਹੀ ਜ਼ਿਲ੍ਹਾ ਮੋਗਾ ਦੇ ਪਿੰਡ ਮਾਣੂੰਕੇ ਗਿੱਲ ਦੇ ਨੌਜਵਾਨ ਦੀ ਵੀ ਮਨੀਲਾ 'ਚ ਇਸੇ ਤਰ੍ਹਾਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਸਮੇਲ ਸਿੰਘ ਦੀ ਹੱਤਿਆ ਨਾਲ ਪਿੰਡ ਡਾਲਾ 'ਚ ਸੋਗ ਲਹਿਰ ਪਾਈ ਜਾ ਰਹੀ ਹੈ।

ਅਗਸਤਾ ਵੈਸਟਲੈਂਡ ਮਾਮਲਾ

ਦੁਬਈ ਦੀ ਅਦਾਲਤ ਵਲੋਂ ਕ੍ਰਿਸਚੀਅਨ ਮਿਸ਼ੇਲ ਦੀ ਹਵਾਲਗੀ ਦਾ ਹੁਕਮ

ਦੁਬਈ, 19 ਨਵੰਬਰ (ਪੀ.ਟੀ.ਆਈ.)-3600 ਕਰੋੜ ਦੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਸੌਦੇ ਮਾਮਲੇ 'ਚ ਭਾਰਤੀ ਜਾਂਚ ਏਜੰਸੀਆਂ ਨੂੰ ਲੋੜੀਂਦੇ ਬਰਤਾਨੀਆ ਦੇ ਵਸਨੀਕ ਕਥਿਤ ਵਿਚੋਲੀਏ ਕ੍ਰਿਸਚੀਅਨ ਮਿਸ਼ੇਲ ਦੀ ਹਵਾਲਗੀ ਲਈ ਦੁਬਈ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਹੁਕਮ ...

ਪੂਰੀ ਖ਼ਬਰ »

ਮਾਂ ਦੀ ਕੁੱਟਮਾਰ ਤੋਂ ਰੋਸ 'ਚ ਆਏ ਪੁੱਤਰਾਂ ਵਲੋਂ ਪਿਤਾ ਦੀ ਹੱਤਿਆ

ਜਗਾਧਰੀ, 19 ਨਵੰਬਰ (ਜਗਜੀਤ ਸਿੰਘ)-ਜਗਾਧਰੀ ਜ਼ਿਲ੍ਹੇ ਦੇ ਇਕ ਪਿੰਡ ਹਵੇਲੀ 'ਚ 2 ਪੁੱਤਰਾਂ ਨੇ ਦੇਰ ਰਾਤ ਆਪਣੇ ਪਿਤਾ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ। ਦਰਅਸਲ ਰਣਬੀਰ ਸਿੰਘ ਆਪਣੀ ਪਤਨੀ ਦੀ ਕੁੱਟਮਾਰ ਕਰ ਰਿਹਾ ਸੀ ਅਤੇ ਉਸ ਨੇ ਆਪਣੀ ਪਤਨੀ ਨੂੰ ਏਨਾ ਕੁੱਟਿਆ ਕਿ ਉਸ ...

ਪੂਰੀ ਖ਼ਬਰ »

ਕਰੋਲ ਬਾਗ ਫੈਕਟਰੀ 'ਚ ਅੱਗ-4 ਮੌਤਾਂ

ਨਵੀਂ ਦਿੱਲੀ, 19 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕਰੋਲ ਬਾਗ ਵਿਖੇ ਇਕ ਫ਼ੈਕਟਰੀ ਅੰਦਰ ਅੱਗ ਲੱਗਣ 'ਤੇ ਭੱਜਦੌੜ ਮਚ ਗਈ, ਜਿਸ ਦੌਰਾਨ ਅੱਗ ਦੀ ਲਪੇਟ ਵਿਚ ਆ ਕੇ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਵਿਅਕਤੀ ਅਜੀਤ (25) ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ...

ਪੂਰੀ ਖ਼ਬਰ »

ਸੀ. ਬੀ. ਆਈ. ਵਿਵਾਦ

ਆਲੋਕ ਵਰਮਾ ਵਲੋਂ ਸੀਲਬੰਦ ਲਿਫ਼ਾਫ਼ੇ 'ਚ ਸੁਪਰੀਮ ਕੋਰਟ 'ਚ ਜਵਾਬ ਦਾਖ਼ਲ

ਨਵੀਂ ਦਿੱਲੀ, 19 ਨਵੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਤੱਕ ਪਹੁੰਚੇ ਸੀ. ਬੀ. ਆਈ. ਵਿਵਾਦ 'ਚ ਦੋਵੇਂ ਆਲ੍ਹਾ ਅਧਿਕਾਰੀਆਂ (ਆਲੋਕ ਵਰਮਾ ਅਤੇ ਰਾਕੇਸ਼ ਅਸਥਾਨਾ) ਦੀ ਕਾਨੂੰਨੀ ਜੰਗ ਤਾਂ ਜਾਰੀ ਹੀ ਹੈ, ਪਰ ਅੰਦਰੂਨੀ ਮਤਭੇਦਾਂ ਕਾਰਨ ਤਬਾਦਲੇ ਦੀ ਸਜ਼ਾ 'ਭੋਗ' ਰਹੇ ...

ਪੂਰੀ ਖ਼ਬਰ »

ਸਬਰੀਮਾਲਾ 'ਚ ਪੁਲਿਸ ਕਾਰਵਾਈ ਤੋਂ ਬਾਅਦ ਕੇਰਲ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ

68 ਲੋਕਾਂ ਨੂੰ ਲਿਆ ਹਿਰਾਸਤ 'ਚ

ਸਬਰੀਮਾਲਾ (ਕੇਰਲ), 19 ਨਵੰਬਰ (ਏਜੰਸੀ)-ਕੇਰਲ ਵਿਚ ਭਗਵਾਨ ਅਯੱਪਾ ਦੇ ਸਬਰੀਮਾਲਾ ਮੰਦਰ 'ਚ ਬੀਤੀ ਦੇਰ ਰਾਤ ਪੁਲਿਸ ਕਾਰਵਾਈ ਦੇ ਵਿਰੋਧ ਵਿਚ ਭਾਜਪਾ ਕਾਰਕੁੰਨ, ਯੁਵਾ ਮੋਰਚਾ ਅਤੇ ਹੋਰ ਸੱਜੇ ਪੱਖੀ ਸੰਗਠਨਾਂ ਨੇ ਸੋਮਵਾਰ ਨੂੰ ਪੂਰੇ ਸੂਬੇ ਵਿਚ ਵਿਰੋਧ ਪ੍ਰਦਰਸ਼ਨ ਕੀਤੇ ...

ਪੂਰੀ ਖ਼ਬਰ »

ਪਾਕਿ ਹਿੰਦੂ ਸੰਸਦ ਮੈਂਬਰ ਵਿਸ਼ਵ ਦੀਆਂ 100 ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ 'ਚ ਸ਼ਾਮਿਲ

ਇਸਲਾਮਾਬਾਦ, 19 ਨਵੰਬਰ (ਪੀ. ਟੀ. ਆਈ.)-ਪਾਕਿ 'ਚ ਇਕ ਹਿੰਦੂ ਮਹਿਲਾ ਸੰਸਦ ਮੈਂਬਰ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਦਾ ਨਾਂਅ ਬੀ. ਬੀ. ਸੀ. ਵਿਸ਼ਵ ਭਰ 'ਚੋਂ 100 ਪ੍ਰੇਰਨਾਦਾਇਕ ਅਤੇ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ 'ਚ ਆਇਆ ਹੈ। ਕ੍ਰਿਸ਼ਨਾ ਕੁਮਾਰੀ ਕੋਹਲੀ (40) ਦਲਿਤ ਭਾਈਚਾਰੇ ...

ਪੂਰੀ ਖ਼ਬਰ »

ਫ਼ਰਜ਼ੀ ਵਿਆਹਾਂ ਸਬੰਧੀ ਆਸਟ੍ਰੇਲੀਆ ਵਲੋਂ ਭਾਰਤੀਆਂ ਨੂੰ ਚਿਤਾਵਨੀ

ਨਵੀਂ ਦਿੱਲੀ, 19 ਨਵੰਬਰ (ਏਜੰਸੀ)-ਆਸਟ੍ਰੇਲੀਆ 'ਚ ਪੱਕੇ ਤੌਰ 'ਤੇ ਰਹਿਣਾ ਚਾਹੁੰਦੇ ਭਾਰਤੀਆਂ ਨੂੰ ਆਸਟ੍ਰੇਲੀਆ ਸਰਕਾਰ ਨੇ ਦੱਖਣੀ ਏਸ਼ਿਆਈ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਸੰਗਠਿਤ ਫ਼ਰਜ਼ੀ ਵਿਆਹ ਘੁਟਾਲਿਆਂ ਪ੍ਰਤੀ ਸਾਵਧਾਨ ਰਹਿਣ ਲਈ ਕਿਹਾ ਹੈ। ਸਿਡਨੀ ਦੇ ...

ਪੂਰੀ ਖ਼ਬਰ »

ਸਰਕਾਰ ਨਾਲ ਖਿੱਚੋਤਾਣ ਦਰਮਿਆਨ ਰਿਜ਼ਰਵ ਬੈਂਕ ਬੋਰਡ ਦੀ ਮੀਟਿੰਗ

ਮੁੱਦਿਆਂ ਦੀ ਪੜਤਾਲ ਲਈ ਮਾਹਿਰਾਂ ਦੀ ਕਮੇਟੀ ਬਣਾਉਣ ਦਾ ਫ਼ੈਸਲਾ

ਮੁੰਬਈ, 19 ਨਵੰਬਰ (ਏਜੰਸੀ)-ਕੇਂਦਰ ਸਰਕਾਰ ਅਤੇ ਕੇਂਦਰੀ ਬੈਂਕ 'ਚ ਜਾਰੀ ਖਿੱਚੋਤਾਣ ਵਿਚਾਲੇ ਰਿਜ਼ਰਵ ਬੈਂਕ ਹੈੱਡਕੁਆਰਟਰ 'ਚ 9 ਘੰਟੇ ਚੱਲੀ ਭਾਰਤੀ ਰਿਜ਼ਰਵ ਬੈਂਕ ਬੋਰਡ ਦੀ ਮੀਟਿੰਗ ਸਮਾਪਤ ਹੋ ਗਈ ਹੈ ਜਿਸ ਵਿਚ ਆਰ.ਬੀ.ਆਈ. ਬੋਰਡ ਨੇ ਕੁਝ ਵਿਵਾਦਗ੍ਰਸਤ ਮੁੱਦਿਆਂ ਦੀ ...

ਪੂਰੀ ਖ਼ਬਰ »

ਅਸਥਾਨਾ ਖਿਲਾਫ਼ ਜਾਂਚ 'ਚ ਡੋਵਾਲ, ਕੇਂਦਰੀ ਮੰਤਰੀ ਹਰੀਭਾਈ ਤੇ ਸੀ.ਵੀ.ਸੀ. ਨੇ ਦਿੱਤਾ ਦਖ਼ਲ

ਨਵੀਂ ਦਿੱਲੀ, 19 ਨਵੰਬਰ (ਏਜੰਸੀ)-ਸੀ.ਬੀ.ਆਈ. ਦੇ ਡੀ.ਆਈ.ਜੀ. ਐਮ.ਕੇ. ਸਿਨ੍ਹਾ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਕੇਂਦਰੀ ਮੰਤਰੀ ਹਰੀਭਾਈ ਪਾਰਥੀਭਾਈ ਚੌਧਰੀ ਤੇ ਕੇਂਦਰੀ ਵਿਜੀਲੈਂਸ ਕਮਿਸ਼ਨ ਕੇ.ਵੀ. ਚੌਧਰੀ 'ਤੇ ਕਥਿਤ ਤੌਰ 'ਤੇ ਦੋਸ਼ ਲਗਾਏ ਹਨ ਕਿ ...

ਪੂਰੀ ਖ਼ਬਰ »

ਦਿੱਲੀ-ਹਜ਼ੂਰ ਸਾਹਿਬ ਵਿਚਾਲੇ ਹਵਾਈ ਸੇਵਾ ਆਰੰਭ

ਹਜ਼ੂਰ ਸਾਹਿਬ (ਨਾਂਦੇੜ), 19 ਨਵੰਬਰ (ਰਵਿੰਦਰ ਸਿੰਘ ਮੋਦੀ)-ਹਜ਼ੂਰ ਸਾਹਿਬ ਨਾਂਦੇੜ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਹਵਾਈ ਅੱਡੇ 'ਤੇ ਅੱਜ ਸ਼ਾਮ ਏਅਰ ਇੰਡੀਆ ਦੀ ਪਹਿਲੀ ਉਡਾਣ ਪਹੁੰਚੀ। ਪਹਿਲੀ ਉਡਾਨ ਨਾਲ ਕੁਲ 115 ਯਾਤਰੀਆਂ ਦਾ ਆਗਮਨ ਹੋਇਆ, ਸਾਰੇ ਯਾਤਰੀਆਂ ਦਾ ਗੁਰਦੁਆਰਾ ...

ਪੂਰੀ ਖ਼ਬਰ »

ਰੇਲਵੇ ਟੈਂਡਰ ਘੁਟਾਲਾ

ਪਟਿਆਲਾ ਹਾਊਸ ਕੋਰਟ 'ਚ ਪੇਸ਼ ਨਹੀਂ ਹੋਏ ਲਾਲੂ

ਨਵੀਂ ਦਿੱਲੀ, 19 ਨਵੰਬਰ (ਜਗਤਾਰ ਸਿੰਘ)-ਦਿੱਲੀ ਦੀ ਇਕ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਆਈ. ਆਰ. ਸੀ. ਟੀ. ਸੀ. ਘੁਟਾਲੇ ਮਾਮਲੇ ਦੇ ਸਿਲਸਿਲੇ 'ਚ 20 ਦਸੰਬਰ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤ ਮੂਹਰੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਹ ...

ਪੂਰੀ ਖ਼ਬਰ »

ਮਹਾ-ਗੱਠਜੋੜ ਵਲੋਂ 22 ਨਵੰਬਰ ਦੀ ਮੀਟਿੰਗ ਮੁਲਤਵੀ

ਕੋਲਕਾਤਾ, 19 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)-ਸੂਬਾ ਸਕੱਤਰੇਤ ਨਵਾਨ 'ਚ ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰ ਬਾਬੂ ਨਾਇਡੂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ 1 ਘੰਟਾ ਚੱਲੀ ਬੈਠਕ ਤੋਂ ਬਾਅਦ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX