ਤਾਜਾ ਖ਼ਬਰਾਂ


ਗੈਂਗਸਟਰ ਗੋਪੀ ਦੇ ਪਰਿਵਾਰਕ ਮੈਂਬਰਾਂ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
. . .  8 minutes ago
ਚੌਕ ਮਹਿਤਾ, 23 ਮਾਰਚ (ਧਰਮਿੰਦਰ ਸਿੰਘ ਸਦਾਰੰਗ)- ਨਜ਼ਦੀਕੀ ਪਿੰਡ ਘਨ ਸ਼ਾਮਪੁਰ ਵਿਖੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 23 ਮਾਰਚ - ਜੰਮੂ-ਕਸ਼ਮੀਰ ਦੇ ਸੋਪੋਰ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ...
ਆਈ.ਪੀ.ਐਲ 2019 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 1 hour ago
ਲੜਕੇ-ਲੜਕੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 1 hour ago
ਭਾਈ ਰੂਪਾ (ਬਠਿੰਡਾ), 23 ਮਾਰਚ (ਵਰਿੰਦਰ ਲੱਕੀ) - ਨੇੜਲੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਨੌਜਵਾਨ ਲੜਕੇ ਅਤੇ ਲੜਕੀ ਨੇ ਦਰਖਤ ਨਾਲ ਪਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ...
ਸੋਮਾਲੀਆ : 2 ਧਮਾਕਿਆਂ 'ਚ 6 ਮੌਤਾਂ
. . .  about 1 hour ago
ਮੋਗਾਦਿਸ਼ੂ, 23 ਮਾਰਚ - ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿਖੇ ਰੋਜ਼ਗਾਰ ਮੰਤਰਾਲੇ ਤੇ ਜਨਤਕ ਕਾਰਜਾਂ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ 2 ਧਮਾਕਿਆਂ 'ਚ 6 ਲੋਕਾਂ ਦੀ ਮੌਤ...
ਅੰਡੇਮਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਪੋਰਟ ਬਲੇਅਰ, 23 ਮਾਰਚ - ਅੰਡੇਮਾਨ ਟਾਪੂ ਇਲਾਕੇ 'ਚ ਅੱਜ ਸ਼ਾਮ 5 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੁਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੂਚਾਲ ਦੀ ਤੀਬਰਤਾ...
ਟਰੱਕ-ਐਕਟਿਵਾ ਦੀ ਟੱਕਰ 'ਚ ਮਾਂ ਦੀ ਮੌਤ, ਧੀ ਜ਼ਖਮੀ
. . .  about 2 hours ago
ਹੰਬੜਾਂ, 23 ਮਾਰਚ (ਜਗਦੀਸ਼ ਸਿੰਘ ਗਿੱਲ) - ਹੰਬੜਾਂ-ਲੁਧਿਆਣਾ ਸੜਕ 'ਤੇ ਪ੍ਰਤਾਪ ਸਿੰਘ ਵਾਲਾ ਵਿਖੇ ਇੱਕ ਤੇਜ ਰਫ਼ਤਾਰ ਟਰੱਕ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਦੌਰਾਨ ਇਕ ਔਰਤ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 23 ਮਾਰਚ - ਪਾਕਿਸਤਾਨ ਵੱਲੋਂ ਅੱਜ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵਿਖੇ ਸ਼ਾਮ 5.30 ਵਜੇ ਦੇ ਕਰੀਬ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤ ਵੱਲੋਂ ਮੂੰਹ-ਤੋੜ ਜਵਾਬ ਦਿੱਤਾ...
ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ - ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 23 ਮਾਰਚ (ਰਣਜੀਤ ਸਿੰਘ ਢਿੱਲੋਂ) - ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ ਹੈ। ਇਸੇ ਤਹਿਤ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ...
ਭਾਜਪਾ 'ਚ ਸ਼ਾਮਲ ਹੋਏ ਮੇਜਰ ਸੁਰਿੰਦਰ ਪੂਨੀਆ
. . .  about 3 hours ago
ਨਵੀਂ ਦਿੱਲੀ, 23 ਮਾਰਚ- ਮੇਜਰ ਸੁਰਿੰਦਰ ਪੂਨੀਆ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਭਾਜਪਾ ਦੀ ਮੈਂਬਰਸ਼ਿਪ ਸੀਨੀਅਰ ਭਾਜਪਾ ਨੇਤਾਵਾਂ ਜੇ. ਪੀ. ਨੱਡਾ ਅਤੇ ਰਾਮਲਾਲ ਦੀ ਮੌਜੂਦਗੀ 'ਚ...
10ਵੀਂ ਜਮਾਤ ਦੇ ਗਣਿਤ ਦੇ ਪੇਪਰ 'ਚ ਅਣਛਪੇ ਪ੍ਰਸ਼ਨ ਬਦਲੇ ਵਿਦਿਆਰਥੀਆਂ ਨੂੰ ਮਿਲਣਗੇ ਗ੍ਰੇਸ ਅੰਕ
. . .  1 minute ago
ਐੱਸ. ਏ. ਐੱਸ. ਨਗਰ, 23 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਨੂੰ ਮੈਟ੍ਰਿਕ ਪੱਧਰੀ ਗਣਿਤ ਦੇ ਪੇਪਰ 'ਚ ਸੀ-ਸੈੱਟ ਵਾਲਾ ਪੇਪਰ ਹੱਲ ਕਰਨ ਵਾਲੇ ਅੰਗਰੇਜ਼ੀ ਮਾਧਿਅਮ ਦੇ ਪ੍ਰੀਖਿਆਰਥੀਆਂ ਨੂੰ ਗ੍ਰੇਸ ਦੇ ਚਾਰ ਅੰਕ ਦੇਣ ਦਾ...
ਦਿੱਲੀ 'ਚ ਪੇਪਰ ਫੈਕਟਰੀ 'ਚ ਲੱਗੀ ਅੱਗ
. . .  about 3 hours ago
ਨਵੀਂ ਦਿੱਲੀ, 23 ਮਾਰਚ- ਦਿੱਲੀ ਦੇ ਦਿਲਸ਼ਾਦ ਗਾਰਡਨ ਇਲਾਕੇ 'ਚ ਅੱਜ ਇੱਕ ਪੇਪਰ ਫੈਕਟਰੀ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ, ਫੈਕਟਰੀ ਦੇ ਬੇਸਮੈਂਟ 'ਚ ਦੁਪਹਿਰ ਕਰੀਬ ਦੋ ਵਜੇ ਲੱਗੀ। ਘਟਨਾ ਦੀ ਸੂਚਨਾ ਮਿਲਣ ਤੋਂ...
ਲੋਕ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  about 3 hours ago
ਨਵੀਂ ਦਿੱਲੀ, 23 ਮਾਰਚ- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਭਾਜਪਾ ਨੇ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਵਲੋਂ ਜਾਰੀ ਕੀਤੀ ਗਈ ਇਸ ਸੂਚੀ 'ਚ 11 ਉਮੀਦਵਾਰਾਂ ਦੇ ਨਾਵਾਂ 'ਤੇ ਮੋਹਰ ਲਾਈ ਗਈ ਹੈ। ਇਨ੍ਹਾਂ 11 ਉਮੀਦਵਾਰਾਂ 'ਚ 6 ਤੇਲੰਗਾਨਾ...
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਔਰਤ ਦੀ ਮੌਤ
. . .  about 3 hours ago
ਢਿਲਵਾਂ, 23 ਮਾਰਚ (ਪ੍ਰਵੀਨ ਕੁਮਾਰ, ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)- ਅੱਜ ਦੁਪਹਿਰ ਕਰੀਬ ਤਿੰਨ ਵਜੇ ਜੀ. ਡੀ. ਰੋਡ 'ਤੇ ਆਰਮੀ ਪਬਲਿਕ ਸਕੂਲ ਗੁਡਾਨਾ ਦੇ ਸਾਹਮਣੇ ਇੱਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ...
ਡੋਡਿਆਂ ਦੀ ਖੇਤੀ ਕਰਨ ਵਾਲਾ ਆਇਆ ਪੁਲਿਸ ਦੇ ਅੜਿੱਕੇ
. . .  about 4 hours ago
ਮਲੋਟ, 23 ਮਾਰਚ (ਗੁਰਮੀਤ ਸਿੰਘ ਮੱਕੜ)- ਸਥਾਨਕ ਥਾਣਾ ਸਦਰ ਪੁਲਿਸ ਨੇ ਖੇਤ 'ਚ ਬੀਜੀ ਹੋਈ ਡੋਡਿਆਂ ਦੀ ਫ਼ਸਲ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਕਤ ਵਿਅਕਤੀ ਕੋਲੋਂ ਬੀਜੀ ਹੋਈ ਡੋਡਿਆਂ ਦੀ ਫ਼ਸਲ ਦੇ 2 ਕੁਇੰਟਲ, 30 ਕਿਲੋਗ੍ਰਾਮ ਪੌਦੇ...
ਭਗਵੰਤ ਮਾਨ ਨੇ ਹਰਸਿਮਰਤ ਬਾਦਲ ਨੂੰ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਦਿੱਤੀ ਚੁਣੌਤੀ
. . .  about 4 hours ago
ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸਿਜਦਾ
. . .  about 4 hours ago
ਝਾਰਖੰਡ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਤਿੰਨ ਦੀ ਮੌਤ, 18 ਜ਼ਖ਼ਮੀ
. . .  about 5 hours ago
ਅੰਮ੍ਰਿਤਸਰ 'ਚ ਨੌਜਵਾਨਾਂ ਨੇ ਨਿਵੇਕਲੇ ਢੰਗ ਨਾਲ ਮਨਾਇਆ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
. . .  about 5 hours ago
ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ
. . .  about 6 hours ago
3 ਪਿਸਤੌਲਾਂ, ਡਰੱਗ ਮਨੀ ਤੇ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨ ਗ੍ਰਿਫ਼ਤਾਰ
. . .  about 6 hours ago
ਕਰਮਬੀਰ ਸਿੰਘ ਹੋਣਗੇ ਦੇਸ਼ ਦੇ ਅਗਲੇ ਜਲ ਸੈਨਾ ਮੁਖੀ
. . .  about 6 hours ago
ਸ੍ਰੀ ਦਰਬਾਰ ਵਿਖੇ ਸ਼ੁਰੂ ਹੋਈ ਸੋਨੇ ਦੀ ਧੁਆਈ ਦੀ ਕਾਰ ਸੇਵਾ
. . .  about 6 hours ago
ਅਫ਼ਗ਼ਾਨਿਸਤਾਨ 'ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ
. . .  about 7 hours ago
ਬਿਹਾਰ 'ਚ ਐੱਨ. ਡੀ. ਏ. ਵਲੋਂ ਉਮੀਦਵਾਰਾਂ ਦਾ ਐਲਾਨ, ਪਟਨਾ ਸਾਹਿਬ ਤੋਂ ਕੱਟਿਆ ਗਿਆ ਸ਼ਤਰੂਘਨ ਸਿਨਹਾ ਦਾ ਪੱਤਾ
. . .  about 7 hours ago
ਪੰਜਾਬ 'ਚ ਥਾਂ-ਥਾਂ ਮਨਾਇਆ ਜਾ ਰਿਹਾ ਹੈ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
. . .  about 8 hours ago
ਪਠਾਨਕੋਟ 'ਚ ਪੁਲਿਸ ਨੇ ਹਿਰਾਸਤ 'ਚ ਲਏ ਪੰਜ ਕਸ਼ਮੀਰੀ
. . .  about 8 hours ago
ਦੁਬਈ ਤੋਂ ਪਰਤੇ ਨੌਜਵਾਨ ਦਾ ਕਤਲ, ਘਰ ਦੇ ਕੋਲੋਂ ਮਿਲੀ ਲਾਸ਼
. . .  about 8 hours ago
ਜੰਮੂ-ਕਸ਼ਮੀਰ 'ਚ ਢਿਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ
. . .  about 8 hours ago
ਚੀਨ ਕੈਮੀਕਲ ਪਲਾਂਟ 'ਚ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 64
. . .  about 9 hours ago
ਭਾਰਤ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪਿਨਾਕੀ ਘੋਸ਼, ਰਾਸ਼ਟਰਪਤੀ ਨੇ ਚੁਕਾਈ ਸਹੁੰ
. . .  about 9 hours ago
ਹਾਈਵੇਅ 'ਤੇ ਸੈਲਾਨੀਆਂ ਨਾਲ ਭਰੀ ਬੱਸ 'ਚ ਲੱਗੀ ਭਿਆਨਕ ਅੱਗ, ਜਿੰਦਾ ਝੁਲਸੇ 26 ਲੋਕ
. . .  about 9 hours ago
ਦੋ ਟਰੱਕਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਤਿੰਨ ਲੋਕਾਂ ਦੀ ਮੌਤ
. . .  about 10 hours ago
ਇੰਦੌਰ 'ਚ ਸਵਾਈਨ ਫਲੂ ਕਾਰਨ 41 ਮੌਤਾਂ
. . .  about 11 hours ago
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ 'ਅਦਾਰਾ' ਅਜੀਤ ਵੱਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ
. . .  about 12 hours ago
ਅੱਜ ਹੋਵੇਗਾ ਆਈ.ਪੀ.ਐਲ. 12 ਦਾ ਆਗਾਜ਼
. . .  about 12 hours ago
ਅੱਜ ਦਾ ਵਿਚਾਰ
. . .  about 12 hours ago
ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, ਐਸ.ਐਚ.ਓ. ਸਮੇਤ ਦੋ ਜ਼ਖਮੀ
. . .  1 day ago
ਭਾਜਪਾ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ
. . .  1 day ago
ਸ਼ੋਪੀਆ ਮੁੱਠਭੇੜ 'ਚ ਇੱਕ ਹੋਰ ਅੱਤਵਾਦੀ ਢੇਰ
. . .  42 minutes ago
ਪਾਕਿ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਲਿਆ ਗਿਆ ਹਿਰਾਸਤ 'ਚ
. . .  47 minutes ago
ਸੂਬਾ ਸਰਕਾਰ ਵੱਲੋਂ ਮਿਡ ਡੇ ਮੀਲ ਵਰਕਰਾਂ ਨੂੰ ਕੱਢਣ ਦੀ ਤਿਆਰੀ
. . .  about 1 hour ago
ਮਹਾਰਾਸ਼ਟਰ 'ਚ ਇਸ ਸਾਲ ਸਵਾਈਨ ਫਲੂ ਨਾਲ 71 ਮੌਤਾਂ
. . .  1 day ago
ਕੇਂਦਰ ਸਰਕਾਰ ਵੱਲੋਂ ਜੇ.ਕੇ.ਐੱਲ.ਐੱਫ 'ਤੇ ਪਾਬੰਦੀ
. . .  1 day ago
2 ਮੋਟਰਸਾਈਕਲਾਂ ਦੀ ਟੱਕਰ 'ਚ ਇੱਕ ਵਿਦਿਆਰਥੀ ਦੀ ਮੌਤ, 3 ਜ਼ਖਮੀ
. . .  1 day ago
ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਇਆ ਗਿਆ ਸੁਰੱਖਿਅਤ
. . .  1 day ago
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਕਾਂਗਰਸ 'ਤੇ ਮਾਣਹਾਨੀ ਦਾ ਮੁਕੱਦਮਾ ਕਰ ਸਕਦੇ ਹਨ ਬੀ.ਐੱਸ. ਯੇਦੀਯੁਰਪਾ
. . .  1 day ago
ਬਿਹਾਰ : ਆਰ.ਜੇ.ਡੀ. 20, ਕਾਂਗਰਸ 9, ਆਰ.ਐਲ.ਐਸ.ਪੀ. 5 ਸੀਟਾਂ 'ਤੇ ਲੜੇਗੀ ਲੋਕ ਸਭਾ ਚੋਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਚੇਤ ਸੰਮਤ 551
ਿਵਚਾਰ ਪ੍ਰਵਾਹ: ਲੋਕਾਂ ਦੀ ਸੰਤੁਸ਼ਟੀ ਹੀ ਮਹਾਨ ਸਮਾਜ ਦੀ ਨੀਂਹ ਬਣਦੀ ਹੈ। -ਵਰਡਜ਼ਵਰਥ

ਪਹਿਲਾ ਸਫ਼ਾ

ਵੱਖ-ਵੱਖ ਮੁਕਾਬਲਿਆਂ 'ਚ 6 ਅੱਤਵਾਦੀ ਹਲਾਕ

ਬੰਧਕ ਬਣਾਏ ਗਏ 12 ਸਾਲਾ ਲੜਕੇ ਦੀ ਮੌਤ

ਫ਼ੌਜੀ ਤੇ ਪੁਲਿਸ ਅਧਿਕਾਰੀ ਸਮੇਤ ਦਰਜਨਾਂ ਲੋਕ ਜ਼ਖ਼ਮੀ



ਸ੍ਰੀਨਗਰ, 22 ਮਾਰਚ (ਮਨਜੀਤ ਸਿੰਘ)-ਵਾਦੀ ਕਸ਼ਮੀਰ ਦੇ ਸੋਪੋਰ, ਹਾਜਿਨ, ਕਰੀਰੀ ਤੇ ਸ਼ੋਪੀਆਂ ਵਿਖੇ ਪਿਛਲੇ 48 ਘੰਟੇ ਦੌਰਾਨ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲਿਆਂ 'ਚ 3 ਪਾਕਿਸਤਾਨੀ ਅੱਤਵਾਦੀਆਂ ਸਮੇਤ 6 ਅੱਤਵਾਦੀ ਮਾਰੇ ਗਏ ਹਨ, ਇਸ ਦੌਰਾਨ ਹਾਜਿਨ 'ਚ ਅੱਤਵਾਦੀਆਂ ਵਲੋਂ ਬੰਧਕ ਬਣਾਇਆ 12 ਸਾਲਾ ਲੜਕਾ ਦੁਪਾਸੜ ਗੋਲੀਬਾਰੀ 'ਚ ਮਾਰਿਆ ਗਿਆ | ਇਨ੍ਹਾਂ ਮੁਕਾਬਲਿਆਂ ਦੌਰਾਨ ਫੌਜ ਦੇ ਪੈਰਾ ਕਮਾਂਡੋ, ਪੁਲਿਸ ਐਸ.ਐਚ.ਓ. ਸਮੇਤ 5 ਜਵਾਨ ਜ਼ਖਮੀ ਹੋ ਗਏ, ਜਦਕਿ ਮੁਕਾਬਲਿਆਂ ਦੌਰਾਨ ਭੜਕੇ ਹਿੰਸਕ ਰੋਸ ਪ੍ਰਦਰਸ਼ਨਾਂ 'ਚ ਸ਼ੌਪੀਆਂ ਤੇ ਹਾਜਿਨ 'ਚ ਕਈ ਦਰਜਨ ਲੋਕ ਜ਼ਖ਼ਮੀ ਹੋ ਗਏ | ਇਸ ਦੌਰਾਨ ਮੁਕਾਬਲਿਆਂ ਵਾਲੇ ਇਲਾਕਿਆਂ 'ਚ ਇੰਟਰਨੈਟ ਸੇਵਾ ਮੁਅੱਤਲ ਰਹਿਣ ਦੇ ਨਾਲ-ਨਾਲ ਹੜਤਾਲ ਵੀ ਰਹੀ | ੳੁੱਤਰੀ ਕਸ਼ਮੀਰ ਦੇ ਸੋਪੋਰ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਜਦੋਂ ਤਲਾਸ਼ੀ ਕਾਰਵਾਈ ਸ਼ੁਰੂ ਹੋਈ ਤਾਂ ਅੱਤਵਾਦੀਆਂ ਨੇ ਪੁਲਿਸ ਪਾਰਟੀ 'ਤੇ ਰਾਇਫਲ ਗ੍ਰਨੇਡ ਨਾਲ ਹਮਲਾ ਕਰ ਦਿੱਤਾ, ਜਿਸ 'ਚ ਐਸ.ਐਚ.ਓ. ਡੰਗੀਵਚਾ ਮੁੱਦਸਰ ਗਿਲਾਨੀ ਤੇ ਉਸ ਦਾ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਏ | ਫੌਜ ਨੇ ਬਾਰਾਮੁਲਾ ਦੇ ਕਲਨਤਰਾ ਕੀਰੀ ਕੰਢੀ ਇਲਾਕੇ 'ਚ ਬੁੱਧਵਾਰ ਦੇਰ ਰਾਤ ਤੱਕ ਜਾਰੀ ਰਹੇ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਸਥਾਨਕ ਅੱਤਵਾਦੀ ਆਮਿਰ ਰਸੂਲ ਵਾਸੀ ਸੋਪਰ ਸਣੇ ਪਾਕਿਸਤਾਨੀ ਅੱਤਵਾਦੀ ਨੂੰ ਮਾਰ ਮੁਕਾਇਆ | ਇਸ ਮੁਕਾਬਲੇ 'ਚ ਫੌਜੀ ਕਮਾਂਡੋ ਤੇ 3 ਜਵਾਨ ਵੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਫੌਜ ਦੇ ਬਾਦਾਮੀ ਬਾਗ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਇਸ ਮੁਕਾਬਲੇ 'ਚ ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ 'ਚੋਂ 2 ਏ.ਕੇ. ਰਾਇਫਲਾਂ ਬਰਾਮਦ ਹੋਈਆਂ ਹਨ | ਉਧਰ ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ਇਲਾਕੇ ਦੇ ਮੀਰ ਮੁਹੱਲੇ 'ਚ 13 ਆਰ.ਆਰ., ਪੁਲਿਸ ਅਤੇ ਸੀ.ਆਰ.ਪੀ.ਐਫ. ਵਲੋਂ ਵੀਰਵਾਰ ਸਵੇਰ ਤੋਂ ਜਾਰੀ ਮੁਕਾਬਲੇ ਦੌਰਾਨ ਲਸ਼ਕਰ ਦੇ 2 ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਸੁੱਟਿਆ ਅਤੇ ਇਸ ਦੌਰਾਨ ਬੰਧਕ ਬਣਾਇਆ 12 ਸਾਲਾ ਲੜਕਾ ਆਤਿਫ ਕਰਾਸ ਫਾਇਰਿੰਗ 'ਚ ਮਾਰਿਆ ਗਿਆ | ਫੌਜ ਨੇ ਮੁਕਾਬਲੇ ਸ਼ੁਰੂ ਹੋਣ 'ਤੇ ਮਕਾਨ ਅੰਦਰ ਬੰਧਕ ਬਣਾਏ 3 ਵਿਅਕਤੀਆਂ ਨੂੰ ਵੀਰਵਾਰ ਦੇਰ ਸ਼ਾਮ ਮਕਾਨ ਮਾਲਕ ਅਬਦੁਲ ਹਮੀਦ ਸਣੇ ਸੁਰੱਖਿਅਤ ਕੱਢ ਲਿਆ ਸੀ ਪਰ ਆਤਿਫ ਸ਼ਫੀ ਮੀਰ ਦਾ ਪਤਾ ਨਹੀਂ ਸੀ ਲੱਗ ਸਕਿਆ | ਸਥਾਨਕ ਲੋਕਾਂ ਅਨੁਸਾਰ ਫੌਜ ਨੇ ਮਕਾਨ ਨੂੰ ਬਾਰੂਦ ਲਗਾ ਕੇ ਉਡਾ ਦਿੱਤਾ ਜਿਥੋਂ ਅੱਤਵਾਦੀ ਗੋਲੀਬਾਰੀ ਕਰ ਰਹੇ ਸਨ ਅਤੇ ਬਾਅਦ 'ਚ ਪੁਲਿਸ ਨੂੰ ਮਲਬੇ ਦੀ ਤਲਾਸ਼ੀ ਦੌਰਾਨ 2 ਪਾਕਿਸਤਾਨੀ ਅੱਤਵਾਦੀਆਂ ਅਲੀ ਤੇ ਓਬੇਦ ਦੀਆਂ ਲਾਸ਼ਾਂ ਸਮੇਤ ਆਤਿਫ ਦੀ ਸੜੀ ਲਾਸ਼ ਬਰਾਮਦ ਹੋਈ | ਦੱਖਣੀ ਕਸ਼ਮੀਰ ਦੇ ਸ਼ੌਪੀਆਂ ਦੇ ਇਮਾਮ ਸਾਹਿਬ ਇਲਾਕੇ ਦੇ ਗਡਾਪੋਰਾ ਪਿੰਡ 'ਚ ਅੱਜ ਤੜਕੇ 34 ਆਰ.ਆਰ, ਐਸ.ਓ.ਜੀ. ਅਤੇ ਸੀ.ਆਰ.ਪੀ.ਐਫ. ਦੀ ਸਾਂਝੀ ਕਾਰਵਾਈ ਦੌਰਾਨ 7 ਘੰਟੇ ਚੱਲੇ ਮੁਕਾਬਲੇ ਦੌਰਾਨ 2 ਅੱਤਵਾਦੀ ਮਾਰੇ ਗਏ | ਪੁਲਿਸ ਨੇ ਮਕਾਨ ਦੇ ਮਲਬੇ ਦੇ ਢੇਰ 'ਚੋਂ 2 ਅੱਤਵਾਦੀਆਂ ਦੀਆਂ ਲਾਸ਼ਾਂ ਅਤੇ ਏ.ਕੇ. ਰਾਇਫਲਾਂ ਤੇ ਅਸਲ੍ਹਾ ਬਰਾਮਦ ਕੀਤਾ ਹੈ | ਇਸ ਦੌਰਾਨ ਇਲਾਕੇ 'ਚ ਹੋਏ ਹਿੰਸਕ ਪ੍ਰਦਰਸ਼ਨਾਂ 'ਚ 10 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਨੌਜਵਾਨ ਦੀ ਗਰਦਨ 'ਚ ਗੋਲੀ ਲੱਗੀ ਹੈ ਜਦਕਿ ਪੁਲਿਸ ਮੁਲਾਜ਼ਮ ਤਾਰਿਕ ਅਹਿਮਦ ਨੂੰ ਪੱਥਰ ਲੱਗਣ 'ਤੇ ਫੌਜ ਦੇ ਹਸਪਤਾਲ ਸਥਿਤ ਬਾਦਾਗਮੀ ਬਾਗ ਵਿਖੇ ਦਾਖਲ ਕਰਵਾਇਆ ਗਿਆ ਹੈ |

ਪੁਲਵਾਮਾ ਹਮਲੇ ਦੇ ਮੁੱਖ ਸਾਜਿਸ਼ਕਾਰ ਦਾ ਨੇੜਲਾ ਸਾਥੀ ਦਿੱਲੀ 'ਚ ਗਿ੍ਫ਼ਤਾਰ

ਨਵੀਂ ਦਿੱਲੀ, 22 ਮਾਰਚ (ਏਜੰਸੀ)-ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸੱਜਾਦ ਖ਼ਾਨ, ਜੋ ਕਿ ਪੁਲਵਾਮਾ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਰਤਾ ਮੁਦਾਸਿਰ ਦਾ ਨੇੜਲਾ ਸਾਥੀ ਹੈ, ਨੂੰ ਦਿੱਲੀ 'ਚ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ | ਿਗ਼੍ਰਫ਼ਤਾਰੀ ਬਾਅਦ ਸੱਜਾਦ ਖ਼ਾਨ ਨੂੰ ਦਿੱਲੀ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ 29 ਮਾਰਚ ਤੱਕ ਐਨ. ਆਈ. ਏ. ਦੀ ਹਿਰਾਸਤ 'ਚ ਭੇਜ ਦਿੱਤਾ ਗਿਆ | ਪੁਲਿਸ ਦੇ ਡਿਪਟੀ ਕਮਿਸ਼ਨਰ (ਵਿਸ਼ੇਸ਼ ਸੈੱਲ) ਪ੍ਰਮੋਦ ਸਿੰਘ ਕੁਸ਼ਵਾਹ ਨੇ ਕਿਹਾ ਕਿ ਪੁਲਵਾਮਾ ਦੇ ਨਿਵਾਸੀ ਸੱਜਾਦ ਖ਼ਾਨ ਨੂੰ ਵੀਰਵਾਰ ਦੇਰ ਰਾਤ ਲਾਜਪਤ ਰਾਏ ਮਾਰਕੀਟ ਨੇੜਿਉਂ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਅੱਗੇ ਕਿਹਾ ਕਿ ਪੁਲਵਾਮਾ ਹਮਲੇ ਦਾ ਮੁੱਖ ਸਾਜਿਸ਼ਕਰਤਾ ਮੁਦਾਸਿਰ ਹਾਲ ਹੀ 'ਚ ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਮਾਰਿਆ ਗਿਆ | ਮੁਦਾਸਿਰ ਨੇ ਸੱਜਾਦ ਨੂੰ ਦਿੱਲੀ 'ਚ ਇਕ ਸਲੀਪ ਸੈੱਲ ਸਥਾਪਿਤ ਕਰਨ ਦਾ ਕੰਮ ਸੌਾਪਿਆ ਸੀ | ਫਰਵਰੀ 'ਚ ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ | ਜਾਣਕਾਰੀ ਅਨੁਸਾਰ ਸੱਜਾਦ ਪੁਲਵਾਮਾ ਹਮਲੇ ਦੇ ਬਾਅਦ ਭੱਜ ਕੇ ਦਿੱਲੀ ਆ ਗਿਆ ਸੀ | ਹਾਲਾਂਕਿ ਦਿੱਲੀ ਆਉਣ ਦੇ ਬਾਅਦ ਵੀ ਉਹ ਲਗਾਤਾਰ ਜੈਸ਼-ਏ-ਮੁਹੰਮਦ ਦੇ ਸੰਪਰਕ 'ਚ ਸੀ | ਖੁਫ਼ੀਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਜੈਸ਼ ਦਿੱਲੀ 'ਚ ਵੀ ਇਕ ਆਤਮਘਾਤੀ ਹਮਲੇ ਨੂੰ ਅੰਜਾਮ ਦੇ ਸਕਦਾ ਹੈ | ਅਜਿਹੇ 'ਚ ਸੱਜਾਦ ਦਾ ਪੁਲਿਸ ਦੇ ਹੱਥ ਲੱਗਣਾ ਇਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ |

ਕੇਂਦਰ ਵਲੋਂ ਯਾਸੀਨ ਮਲਿਕ ਦੇ ਜੇ.ਕੇ.ਐਲ.ਐਫ. 'ਤੇ ਪਾਬੰਦੀ

ਨਵੀਂ ਦਿੱਲੀ/ਸ੍ਰੀਨਗਰ, 22 ਮਾਰਚ (ਏਜੰਸੀ)- ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਯਾਸੀਨ ਮਲਿਕ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਲਿਬ੍ਰੇਸ਼ਨ ਫਰੰਟ (ਜੇ.ਕੇ.ਐਲ.ਐਫ.) 'ਤੇ ਅੱਜ ਕੇਂਦਰ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ | ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸੁਰੱਖਿਆ ਸਬੰਧੀ ਹੋਈ ਉੱਚ-ਪੱਧਰੀ ਬੈਠਕ ਦੌਰਾਨ ਵੱਖ-ਵੱਖ ਧਰਾਵਾਂ ਤਹਿਤ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਜੰਮੂ-ਕਸ਼ਮੀਰ ਤੇ ਹੋਰ ਥਾਂਵਾਂ 'ਤੇ ਵੱਖਵਾਦ ਤੇ ਅੱਤਵਾਦ ਦਾ ਸਮਰਥਨ ਕਰਨ ਵਾਲੀ ਵੱਖਵਾਦੀ ਜਥੇਬੰਦੀ ਜੇ. ਕੇ. ਐਲ. ਐਫ. 'ਤੇ ਕੇਂਦਰ ਨੇ ਪਾਬੰਦੀ ਲਗਾ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਕੇਂਦਰ ਦੀ ਇਹ ਕਾਰਵਾਈ ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੇ ਮੱਦੇਨਜ਼ਰ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਯਾਸੀਨ ਮਲਿਕ ਦੀ ਅਗਵਾਈ ਵਾਲੀ ਜੇ.ਕੇ.ਐਲ.ਐਫ. ਸੂਬੇ 'ਚ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਮੋਹਰੀ ਜਥੇਬੰਦੀ ਹੈ, ਜਿਸ ਦੀ 1989 'ਚ ਵਾਦੀ 'ਚ ਕਸ਼ਮੀਰੀ ਪੰਡਿਤਾਂ ਦੀਆਂ ਹੋਈਆਂ ਹੱਤਿਆਵਾਂ ਅਤੇ ਉਨ੍ਹਾਂ ਨੂੰ ਸੂਬੇ 'ਚੋਂ ਹਿਜ਼ਰਤ ਕਰਨ ਲਈ ਮਜਬੂਰ ਕਰਨ ਲਈ ਸਰਗਰਮ ਭੂਮਿਕਾ ਰਹੀ ਹੈ | ਦੱਸਣਯੋਗ ਹੈ ਕਿ ਪਾਕਿਸਤਾਨੀ ਨਾਗਰਿਕ ਅਮਾਨਉੱਲਾ ਖਾਨ ਨੇ 1970 'ਚ ਯੂ.ਕੇ. ਦੇ ਬਰਮਿੰਘਮ ਵਿਖੇ ਜੇ.ਕੇ.ਐਲ.ਐਫ. ਦੀ ਸਥਾਪਨਾ ਕੀਤੀ ਸੀ ਅਤੇ 1971 'ਚ ਇਹ ਜਥੇਬੰਦੀ ਉਸ ਸਮੇਂ ਸੁਰਖੀਆਂ 'ਚ ਆਈ ਸੀ ਜਦੋਂ ਇਸ ਦੇ ਸਮਰਥਕਾਂ ਨੇ 1971 'ਚ ਸ੍ਰੀਨਗਰ ਤੋਂ ਜੰਮੂ ਵਿਚਾਲੇ ਚੱਲਣ ਵਾਲੀ ਇੰਡੀਅਨ ਏਅਰਲਾਈਨਜ਼ ਦੀ ਉਡਾਨ ਨੂੰ ਅਗਵਾ ਕਰ ਲਿਆ ਸੀ |
ਕਸ਼ਮੀਰ ਖੁੱਲ੍ਹੀ ਜੇਲ੍ਹ ਬਣ ਜਾਵੇਗਾ-ਮਹਿਬੂਬਾ ਮੁਫਤੀ

ਪੀ.ਡੀ.ਪੀ. ਦੀ ਪ੍ਰਧਾਨ ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅੱਜ ਕੇਂਦਰ ਵਲੋਂ ਯਾਸੀਨ ਮਲਿਕ ਦੀ ਅਗਵਾਈ ਵਾਲੀ ਜੇ.ਕੇ.ਐਲ.ਐਫ. 'ਤੇ ਪਾਬੰਦੀ ਲਗਾਉਣ 'ਤੇ ਨਾਰਾਜ਼ਗੀ ਪ੍ਰਗਟਾਉਂਦਿਆ ਇਸ ਨੂੰ 'ਹਾਨੀਕਾਰਕ ਕਦਮ' ਦੱਸਿਆ ਹੈ | ਇਸ ਦੇ ਨਾਲ ਹੀ ਮਹਿਬੂਬਾ ਨੇ ਕਿਹਾ ਹੈ ਕਿ ਇਸ ਨਾਲ ਹੁਣ ਕਸ਼ਮੀਰ ਖੁੱਲ੍ਹੀ ਜੇਲ੍ਹ ਬਣ ਜਾਵੇਗਾ |

ਪਾਕਿ ਗੋਲੀਬਾਰੀ 'ਚ ਜਵਾਨ ਸ਼ਹੀਦ

ਸ੍ਰੀਨਗਰ, 22 ਮਾਰਚ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ੍ਹ ਦੇ ਸੁੰਦਰਬਨੀ ਸੈਕਟਰ 'ਚ ਪਾਕਿ ਫੌਜ ਵਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਦੌਰਾਨ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਤੇ 2 ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਏ | ਫੌਜੀ ਬੁਲਾਰੇ ਲੈਫ: ਕਰਨਲ ਦਵਿੰਦਰ ਆਨੰਦ ਨੇ ਦੱਸਿਆ ਕਿ ਸੁੰਦਰਬਨੀ ਸੈਕਟਰ 'ਚ ਕੰਟਰੋਲ ਰੇਖਾ ਦੇ ਨਾਲ ਲਗਦੇ ਕੇਰੀ ਸੈਕਟਰ 'ਚ ਪਾਕਿ ਫੌਜ ਵਲੋਂ ਜੰਗਬੰਦੀ ਉਲੰਘਣਾ ਕਰਦਿਆਂ ਭਾਰਤੀ ਚੌਕੀਆਂ 'ਤੇ ਮੋਟਾਰ ਗੋਲੇ ਦਾਗਣ ਦੇ ਨਾਲ ਹਲਕੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ, ਜਿਸ ਦਾ ਭਾਰਤੀ ਫੌਜ ਵਲੋਂ ਮੂੰਹਤੋੜ ਜਵਾਬ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਾਕਿ ਗੋਲੀਬਾਰੀ ਦੌਰਾਨ ਰਾਈਫਲਮੈਨ ਯਸ਼ਪਾਲ (24) ਵਾਸੀ ਪਿੰਡ ਮਤਨਾਲੀ ਉਧਮਪੋਰ (ਜੰਮੂ) ਸ਼ਹੀਦ ਹੋ ਗਿਆ | ਇਸ ਦੌਰਾਨ ਪਾਕਿ ਫੌਜ ਨੇ ਜੰਗਬੰਦੀ ਦੀ ਉਲੰਘਣਾ ਦਾ ਸਿਲਸਿਲਾ ਜਾਰੀ ਰੱਖਦਿਆਂ ਨੌਸ਼ਹਿਰਾ ਤੇ ਪਲਾਵਾਲਾ ਸੈਕਟਰਾਂ 'ਚ ਕੀਤੀ ਭਾਰੀ ਗੋਲੀਬਾਰੀ ਤੇ ਗੋਲਾਬਾਰੀ ਦੌਰਾਨ ਫੌਜ ਦੇ 2 ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ |

ਭਾਰਤ ਵਲੋਂ ਪਾਕਿ ਦੇ ਕੌਮੀ ਦਿਵਸ ਪ੍ਰੋਗਰਾਮ ਦਾ ਬਾਈਕਾਟ

ਨਵੀਂ ਦਿੱਲੀ, 22 ਮਾਰਚ (ਏਜੰਸੀ)-ਭਾਰਤ ਸਰਕਾਰ ਨੇ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਮੌਕੇ ਇੱਥੇ ਉਸ ਦੇ ਦੂਤਘਰ ਵਿਚ ਹੋਣ ਵਾਲੇ ਪ੍ਰੋਗਰਾਮ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਹੈ | ਭਾਰਤ ਨੇ ਇਸ ਪ੍ਰੋਗਰਾਮ ਵਿਚ ਪਾਕਿਸਤਾਨ ਵਲੋਂ ਕਸ਼ਮੀਰੀ ਅਲੱਗਵਾਦੀ ਨੇਤਾਵਾਂ ਨੂੰ ਵੀ ਸੱਦਾ ਦੇਣ ਕਾਰਨ ਇਹ ਫ਼ੈਸਲਾ ਕੀਤਾ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਅਧਿਕਾਰੀ 23 ਮਾਰਚ ਨੂੰ ਮਨਾਏ ਜਾਣ ਵਾਲੇ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਮੌਕੇ ਹੋਣ ਵਾਲੇ ਪ੍ਰੋਗਰਾਮ ਤੋਂ ਦੂਰੀ ਬਣਾ ਕੇ ਰੱਖੇਣਗੇ | ਅਧਿਕਾਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਨਵੀਂ ਦਿੱਲੀ ਵਿਚ ਪਾਕਿਸਤਾਨੀ ਦੂਤਘਰ ਵਿਚ ਹੋਣ ਵਾਲੇ ਪਾਕਿਸਤਾਨ ਰਾਸ਼ਟਰੀ ਦਿਵਸ ਪ੍ਰੋਗਰਾਮ ਵਿਚ ਕਿਸੇ ਵੀ ਨੁਮਾਇੰਦੇ ਨੂੰ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ | ਉਸ ਨੇ ਦੱਸਿਆ ਕਿ ਭਾਰਤ ਨੇ ਇਹ ਫ਼ੈਸਲਾ ਤਾਂ ਕੀਤਾ ਹੈ ਕਿਉਂਕਿ ਪਾਕਿਸਤਾਨ ਨੇ ਇਸ ਪ੍ਰੋਗਰਾਮ ਵਿਚ ਕਸ਼ਮੀਰੀ ਅਲੱਗਵਾਦੀ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਹੈ |

8100 ਕਰੋੜ ਦੇ ਘਪਲੇ ਦਾ ਦੋਸ਼ੀ ਹਿਤੇਸ਼ ਪਟੇਲ ਅਲਬਾਨੀਆ 'ਚ ਗਿ੍ਫ਼ਤਾਰ

ਨਵੀਂ ਦਿੱਲੀ, 22 ਮਾਰਚ (ਏਜੰਸੀ)- ਗੁਜਰਾਤ ਆਧਾਰਿਤ ਸਟ੍ਰਲਿੰਗ ਬਾਇਓਟੈਕ ਫਰਮਾ ਗਰੁੱਪ ਨਾਲ ਸਬੰਧਿਤ ਹਿਤੇਸ਼ ਪਟੇਲ ਨੂੰ ਅਲਬਾਨੀਆ 'ਚ 8,100 ਕਰੋੜ ਰੁਪਏ ਦੇ ਬੈਂਕ ਕਰਜ਼ ਧੋਖਾਧੜੀ ਮਾਮਲੇ 'ਚ ਈ.ਡੀ. ਦੀ ਕੋਸ਼ਿਸ਼ ਨਾਲ ਇੰਟਰਪੋਲ ਵਲੋਂ ਜਾਰੀ ਹੋਏ ਰੈੱਡ ਕਾਰਨਰ ਨੋਟਿਸ ਦੇ ਚੱਲਦਿਆਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਹਿਤੇਸ਼ ਨਰਿੰਦਰ ਭਾਈ ਪਟੇਲ ਨੂੰ ਅਲਬਾਨੀਆ ਦੀ ਰਾਜਧਾਨੀ ਤਿਰਾਨਾ 'ਚ ਕਾਨੂੰਨ ਦੀ ਪਾਲਣਾ ਕਰਵਾਉਣ ਵਾਲੇ ਅਧਿਕਾਰੀਆਂ ਵਲੋਂ 20 ਮਾਰਚ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ ਅਤੇ ਬਾਅਦ 'ਚ ਉਨ੍ਹਾਂ ਇਸ ਦੀ ਸੂਚਨਾ ਭਾਰਤੀ ਜਾਂਚ ਏਜੰਸੀਆਂ ਨੂੰ ਦੇ ਦਿੱਤੀ ਸੀ | ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ਦੇ ਅਲਬਾਨੀਆ ਪੁੱਜਣ ਦੀ ਸੰਭਾਵਨਾ ਹੈ ਤਾਂ ਜੋ ਉਸ ਦੀ ਜਲਦ ਹਵਾਲਗੀ ਨੂੰ ਯਕੀਨੀ ਬਣਾਇਆ ਜਾ ਸਕੇ | ਜ਼ਿਕਰਯੋਗ ਹੈ ਕਿ ਹਿਤੇਸ਼ ਪਟੇਲ ਬੈਂਕ ਕਰਜ਼ ਧੋਖਾਧੜੀ ਮਾਮਲੇ ਦੇ ਮੁੱਖ ਦੋਸ਼ੀ ਚੇਤਨ ਸੰਦੇਸਰਾ ਦਾ ਨਜਦੀਕੀ ਰਿਸ਼ਤੇਦਾਰ ਹੈ, ਇਸੇ ਮਾਮਲੇ ਦਾ ਇਕ ਹੋਰ ਮੁੱਖ ਦੋਸ਼ੀ ਨਿਤਿਨ ਸੰਦੇਸਰਾ ਹੈ | ਦੱਸਣਯੋਗ ਹੈ ਕਿ ਈ.ਡੀ. ਵਲੋਂ 11 ਮਾਰਚ ਨੂੰ ਇੰਟਰਪੋਲ ਤੋਂ ਹਿਤੇਸ਼ ਪਟੇਲ ਿਖ਼ਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਨੂੰ ਯਕੀਨੀ ਬਣਾਇਆ ਸੀ ਜਿਸ ਦੇ ਚਲਦਿਆਂ ਉਸ ਦੀ ਗਿ੍ਫ਼ਤਾਰੀ ਸੰਭਵ ਹੋ ਸਕੀ ਹੈ |

ਗੌਤਮ ਗੰਭੀਰ ਵਲੋਂ ਭਾਜਪਾ ਦੀ ਪਿੱਚ ਤੋਂ ਸਿਆਸੀ ਪਾਰੀ ਸ਼ੁਰੂ

ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)-ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸਾਬਕਾ ਕਿ੍ਕਟ ਖਿਡਾਰੀ ਗੌਤਮ ਗੰਭੀਰ ਅੱਜ ਭਾਜਪਾ 'ਚ ਸ਼ਾਮਿਲ ਹੋ ਗਏ | ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਰਵੀ ਸ਼ੰਕਰ ਪ੍ਰਸਾਦ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਿਲ ਹੋਏ ਗੌਤਮ ਗੰਭੀਰ ਨੇ ਖੁਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਦੱਸਦੇ ਹੋਏ ਕਿਹਾ ਕਿ ਕਿ੍ਕਟ 'ਚ ਯੋਗਦਾਨ ਦੇਣ ਉਪਰੰਤ ਹੁਣ ਦੇਸ਼ ਲਈ ਕੁਝ ਕਰਨ ਦਾ ਮੌਕਾ ਮਿਲੇਗਾ | ਹਾਲਾਂਕਿ ਇਹ ਪ੍ਰੈਸ ਕਾਨਫਰੰਸ ਗੌਤਮ ਗੰਭੀਰ ਨੂੰ ਪਾਰਟੀ 'ਚ ਸ਼ਾਮਿਲ ਕਰਨ ਵਾਸਤੇ ਸੱਦੀ ਗਈ ਸੀ ਪਰ ਇਸ ਮੌਕੇ ਅਰੁਣ ਜੇਤਲੀ ਨੇ ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਣ ਵਾਲੇ ਸੈਮ ਪਿਤ੍ਰੋਦਾ ਦੇ ਪੁਲਵਾਮਾ ਅਤੇ ਹਵਾਈ ਹਮਲੇ ਸਬੰਧੀ ਬਿਆਨ ਨੂੰ ਲੈ ਕੇ ਕਾਂਗਰਸ 'ਤੇ ਤਿੱਖੇ ਹਮਲੇ ਕੀਤੇ | ਜੇਤਲੀ ਨੇ ਕਿਹਾ ਕਿ ਦੇਸ਼ ਨੂੰ ਨਾ ਸਮਝਣ ਵਾਲੇ ਹੀ ਅਜਿਹੀ ਬਿਆਨਬਾਜ਼ੀ ਕਰਦੇ ਹਨ ਅਤੇ ਪਿਤ੍ਰੋਦਾ ਦਾ ਬਿਆਨ ਇਹ ਦਰਸਾਉਂਦਾ ਹੈ ਕਿ ਜੋ ਅਸੀਂ (ਸਰਜੀਕਲ ਤੇ ਹਵਾਈ ਹਮਲਾ) ਕੀਤਾ ਉਹ ਗਲਤ ਸੀ ਜਦਕਿ ਪਾਕਿਸਤਾਨ ਨੂੰ ਛੱਡ ਕੇ ਦੁਨੀਆ ਦੇ ਕਿਸੇ ਵੀ ਦੇਸ਼ ਨੇ ਅਜਿਹਾ ਨਹੀਂ ਕਿਹਾ | ਉਨ੍ਹਾਂ ਕਾਂਗਰਸ 'ਤੇ ਵਿਅੰਗ ਕਰਦੇ ਹੋਏ ਇਹ ਵੀ ਕਿਹਾ ਕਿ ਜੇਕਰ ਗੁਰੂ ਅਜਿਹਾ ਹੈ ਤਾਂ ਚੇਲਾ ਕਿੰਨਾ ਨਿਕੰਮਾ ਨਿਕਲੇਗਾ |
ਚੋਣ ਲੜਾਉਣ ਦੀ ਚਰਚਾ
ਭਾਜਪਾ 'ਚ ਸ਼ਾਮਿਲ ਹੋਏ ਗੌਤਮ ਗੰਭੀਰ ਨੂੰ ਲੋਕ ਸਭਾ ਚੋਣਾਂ ਲੜਾਏ ਜਾਣ ਦੀ ਚਰਚਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਗੌਤਮ ਗੰਭੀਰ ਨੂੰ ਭਾਜਪਾ ਵਲੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ | ਭਾਜਪਾ 'ਚ ਸ਼ਾਮਿਲ ਕੀਤੇ ਜਾਣ ਲਈ ਗੌਤਮ ਨੇ ਜੇਤਲੀ ਤੇ ਪ੍ਰਸਾਦ ਸਮੇਤ ਭਾਜਪਾ ਦਾ ਧੰਨਵਾਦ ਵੀ ਕੀਤਾ | ਜੇਤਲੀ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਇਕ ਸਾਬਕਾ ਖਿਡਾਰੀ ਸਨ, ਜੋ ਪਾਕਿਸਤਾਨ ਦੇ ਹਿਤੈਸ਼ੀ ਬਣ ਗਏ ਪਰ ਘੱਟੋ-ਘੱਟ ਗੌਤਮ ਗੰਭੀਰ ਦਾ ਅਜਿਹਾ ਰਿਕਾਰਡ ਨਹੀਂ ਰਿਹਾ | ਮੀਡੀਆ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਜੇਤਲੀ ਨੇ ਕਿਹਾ ਕਿ ਗੌਤਮ ਗੰਭੀਰ ਦੇ ਚੋਣ ਲੜਾਉਣ ਬਾਰੇ ਪਾਰਟੀ ਨੇ ਅਜੇ ਕੋਈ ਫ਼ੈਸਲਾ ਨਹੀਂ ਲਿਆ | ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦੱਸਿਆ ਸੀ ਕਿ ਗੌਤਮ ਗੰਭੀਰ ਹੁਣ ਤੱਕ ਭਾਰਤ ਵਲੋਂ 58 ਟੈਸਟ ਮੈਚ ਖੇਡ ਚੁੱਕੇ ਹਨ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵਿਕਾਸ ਕਾਰਜਾਂ ਨੇ ਕਾਫੀ ਪ੍ਰਭਾਵਿਤ ਕੀਤਾ ਹੈ |

ਭਾਜਪਾ ਦੀ ਪਹਿਲੀ ਸੂਚੀ 'ਚੋਂ ਅਡਵਾਨੀ ਦਾ ਨਾਂਅ ਕੱਟਿਆ

• ਮੋਦੀ ਵਾਰਾਨਸੀ ਤੇ ਅਮਿਤ ਸ਼ਾਹ ਗਾਂਧੀਨਗਰ ਤੋਂ ਲੜਨਗੇ ਚੋਣ • ਅਮੇਠੀ ਤੋਂ ਰਾਹੁਲ ਦੇ ਮੁਕਾਬਲੇ ਫਿਰ ਸਮਿ੍ਤੀ ਇਰਾਨੀ • ਨਾਗਪੁਰ ਤੋਂ ਗਡਕਰੀ ਤੇ ਮਥੁਰਾ ਤੋਂ ਹੇਮਾ ਮਾਲਿਨੀ ਨਵੀ ਦਿੱਲੀ, 22 ਮਾਰਚ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਅਤੇ ...

ਪੂਰੀ ਖ਼ਬਰ »

ਈ.ਡੀ. ਵਲੋਂ ਜਾਕਿਰ ਨਾਇਕ ਦਾ ਸਾਥੀ ਮੁੰਬਈ 'ਚੋਂ ਗਿ੍ਫ਼ਤਾਰ

ਨਵੀਂ ਦਿੱਲੀ, 22 ਮਾਰਚ (ਪੀ.ਟੀ.ਆਈ.)- ਈ.ਡੀ. (ਇਨਫੋਰਸਮੈਂਟ ਡਾਇਰੈਕਟਰ) ਨੇ ਸ਼ੁੱਕਰਵਾਰ ਨੂੰ ਵਿਵਾਦਾਂ 'ਚ ਘਿਰੇ ਇਸਲਾਮੀ ਪ੍ਰਚਾਰਕ ਜਾਕਿਰ ਨਾਇਕ ਦੇ ਸਾਥੀ ਅਤੇ ਹੋਰਾਂ ਨੂੰ ਹਵਾਲਾ ਰਾਸ਼ੀ ਮਾਮਲੇ 'ਚ ਮੁੰਬਈ 'ਚ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ | ਅਧਿਕਾਰੀਆਂ ਨੇ ...

ਪੂਰੀ ਖ਼ਬਰ »

ਈ.ਡੀ. ਵਲੋਂ ਗਿਲਾਨੀ 'ਤੇ 14.40 ਲੱਖ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ, 22 ਮਾਰਚ (ਏਜੰਸੀ)-ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਅਤੇ ਯਾਸੀਨ ਮਲਿਕ 'ਤੇ ਈ. ਡੀ. ਨੇ ਸ਼ੁੱਕਰਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ | ਈ. ਡੀ. ਨੇ ਗਿਲਾਨੀ 'ਤੇ 14.40 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ | ਈ. ਡੀ. ਦੇ ਸੂਤਰਾਂ ਅਨੁਸਾਰ ...

ਪੂਰੀ ਖ਼ਬਰ »

ਕਾਂਗਰਸ ਵਲੋਂ ਲੋਕ ਸਭਾ ਚੋਣਾਂ ਲਈ 35 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ

ਨਵੀਂ ਦਿੱਲੀ, 22 ਮਾਰਚ (ਏਜੰਸੀ)-ਅੱਜ ਦੇਰ ਰਾਤ ਕਾਂਗਰਸ ਵਲੋਂ ਲੋਕ ਸਭਾ ਚੋਣਾਂ ਲਈ 35 ਉਮੀਦਵਾਰਾਂ ਦੀ 7ਵੀਂ ਸੂਚੀ ਜਾਰੀ ਕਰ ਦਿੱਤੀ ਗਈ ਅਤੇ ਉੱਤਰ ਪ੍ਰਦੇਸ਼ ਦੇ ਸਟੇਟ ਯੂਨਿਟ ਪ੍ਰਧਾਨ ਰਾਜ ਬੱਬਰ ਨੂੰ ਮੁਰਾਦਾਬਾਦ ਤੋਂ ਫ਼ਤਿਹਪੁਰ ਸੀਕਰੀ ਹਲਕੇ ਵਿਚ ਤਬਦੀਲ ਕਰ ਦਿੱਤਾ ...

ਪੂਰੀ ਖ਼ਬਰ »

ਭਾਰਤ-ਪਾਕਿ ਸਬੰਧ ਛੇਤੀ ਸੁਧਰਨ ਦੀ ਉਮੀਦ-ਪਾਕਿਸਤਾਨੀ ਰਾਜਦੂਤ

ਨਵੀਂ ਦਿੱਲੀ, 22 ਮਾਰਚ (ਏਜੰਸੀ)-ਪਾਕਿਸਤਾਨ ਨੇ ਅੱਜ ਕਿਹਾ ਕਿ ਗੱਲਬਾਤ ਦੀ ਕਮੀ ਭਾਰਤ-ਪਾਕਿ ਸਬੰਧਾਂ ਲਈ ਖ਼ਤਰਨਾਕ ਖਲਾਅ ਅਤੇ ਗੰਭੀਰ ਜ਼ੋਖਮ ਪੈਦਾ ਕਰਦੀ ਹੈ ਅਤੇ ਉਮੀਦ ਪ੍ਰਗਟਾਈ ਕਿ ਦੁਵੱਲੇ ਰਿਸ਼ਤਿਆਂ 'ਚ ਲੰਬੇ ਸਮੇਂ ਦੀ ਕੁੜੱਤਣ ਛੇਤੀ ਸਮਾਪਤ ਹੋਵੇਗੀ | ਭਾਰਤ ...

ਪੂਰੀ ਖ਼ਬਰ »

ਬਿਹਾਰ 'ਚ ਮਹਾਂਗਠਜੋੜ ਵਲੋਂ ਸੀਟਾਂ ਦੀ ਵੰਡ

ਸ਼ਰਦ ਯਾਦਵ ਆਰ.ਜੇ.ਡੀ. ਦੇ ਨਿਸ਼ਾਨ 'ਤੇ ਲੜਨਗੇ ਚੋਣ ਪਟਨਾ, 22 ਮਾਰਚ (ਪੀ.ਟੀ.ਆਈ.)- ਬਿਹਾਰ 'ਚ ਮਹਾਂਗਠਜੋੜ ਨੇ ਸ਼ੁੱਕਰਵਾਰ ਨੂੰ 40 ਲੋਕ ਸਭਾ ਹਲਕਿਆਂ 'ਤੇ ਸੀਟਾਂ ਦੀ ਵੰਡ ਦਾ ਫਾਰਮੂਲਾ ਜਾਰੀ ਕਰਦਿਆਂ ਐਲਾਨ ਕੀਤਾ ਕਿ ਅੱਧੀਆਂ ਸੀਟਾਂ 'ਤੇ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਅਪਰਾਧਕ ਪਿਛੋਕੜ ਵਾਲੇ ਉਮੀਦਵਾਰਾਂ ਲਈ ਨਵੇਂ ਨਿਰਦੇਸ਼ ਜਾਰੀ

ਚੰਡੀਗੜ੍ਹ, 22 ਮਾਰਚ (ਬਿਊਰੋ ਚੀਫ਼)-ਭਾਰਤੀ ਚੋਣ ਕਮਿਸ਼ਨ ਵਲੋਂ ਬੀਤੇ ਦਿਨੀਂ ਸੁਪਰੀਮ ਕੋਰਟ ਵਲੋਂ ਇਕ ਕੇਸ 'ਚ ਦਿੱਤੇ ਗਏ ਫ਼ੈਸਲੇ ਅਨੁਸਾਰ ਅਪਰਾਧਕ ਪਿਛੋਕੜ ਵਾਲੇ ਉਮੀਦਵਾਰਾਂ ਲਈ ਆਪਣੇ ਕੇਸਾਂ ਸਬੰਧੀ ਜਾਣਕਾਰੀ ਚੋਣਾਂ ਮੌਕੇ ਜਨਤਕ ਕਰਨ ਸਬੰਧੀ ਦਿੱਤੇ ...

ਪੂਰੀ ਖ਼ਬਰ »

ਇਰਾਕ 'ਚ ਕਿਸ਼ਤੀ ਡੁੱਬਣ ਕਾਰਨ ਕਰੀਬ 100 ਲੋਕਾਂ ਦੀ ਮੌਤ

ਮੋਸੂਲ, 22 ਮਾਰਚ (ਏਜੰਸੀ)-ਇਰਾਕ ਦੇ ਸ਼ਹਿਰ ਮੋਸੂਲ ਨੇੜੇ ਪੈਂਦੀ ਟਿਗਰਿਸ ਨਦੀ 'ਚ ਕਿਸ਼ਤੀ ਡੁੱਬਣ ਕਾਰਨ ਕਰੀਬ 100 ਲੋਕਾਂ ਦੀ ਮੌਤ ਹੋ ਗਈ | ਮਰਨ ਵਾਲਿਆਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ | ਕਿਸ਼ਤੀ 'ਚ ਸਮਰੱਥਾ ਤੋਂ ਜ਼ਿਆਦਾ ਲੋਕ ਸਵਾਰ ਸਨ ਜੋ ਕੁਰਦ ਨਵਾਂ ਸਾਲ ਮਨਾ ...

ਪੂਰੀ ਖ਼ਬਰ »

ਵਾਰ-ਵਾਰ ਸੈਨਾ ਦਾ ਅਪਮਾਨ ਕਰ ਰਹੇ ਹਨ ਵਿਰੋਧੀ, ਮੁਆਫ਼ ਨਹੀਂ ਕਰੇਗੀ ਜਨਤਾ-ਮੋਦੀ

ਨਵੀਂ ਦਿੱਲੀ, 22 ਮਾਰਚ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੇਤਾ ਸੈਮ ਪਿਤਰੋਦਾ ਦੇ ਬਾਲਾਕੋਟ ਹਵਾਈ ਹਮਲੇ ਸਬੰਧੀ ਕੀਤੇ ਬਿਆਨ 'ਤੇ ਪਲਟਵਾਰ ਕਰਦਿਆ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਵਿਰੋਧੀ ਵਾਰ-ਵਾਰ ਸੈਨਾ ਦਾ ਅਪਮਾਨ ਕਰ ਰਹੇ ...

ਪੂਰੀ ਖ਼ਬਰ »

ਪਾਕਿ 'ਚ ਜਹਾਦੀ ਸੰਗਠਨਾਂ ਲਈ ਕੋਈ ਥਾਂ ਨਹੀਂ-ਇਮਰਾਨ ਖ਼ਾਨ

ਇਸਲਾਮਾਬਾਦ, 22 ਮਾਰਚ (ਏਜੰਸੀ)-ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਸਰਗਰਮ ਅੱਤਵਾਦੀ ਸੰਗਠਨਾਂ ਿਖ਼ਲਾਫ਼ ਕਾਰਵਾਈ ਨੂੰ ਲੈ ਕੇ ਪਾਕਿਸਤਾਨ ਸਰਕਾਰ 'ਤੇ ਵਧੇ ਵਿਸ਼ਵ ਪੱਧਰੀ ਦਬਾਅ ਦੌਰਾਨ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਨ੍ਹਾਂ ...

ਪੂਰੀ ਖ਼ਬਰ »

65 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਬੱਚੇ ਨੂੰ 48 ਘੰਟੇ ਬਾਅਦ ਸੁਰੱਖਿਅਤ ਬਾਹਰ ਕੱਢਿਆ

ਟੋਹਾਣਾ, 22 ਮਾਰਚ (ਗੁਰਦੀਪ ਸਿੰਘ ਭੱਟੀ)-ਹਰਿਆਣਾ ਦੇ ਪਿੰਡ ਬਾਲਸਮੰਦ ਦੀ ਫ਼ਿਰਨੀ ਨਾਲ ਲਗਦੀ ਖਾਲੀ ਪਈ ਜ਼ਮੀਨ 'ਚ ਖੇਡਦੇ ਸਮੇਂ 65 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ 2 ਸਾਲਾ ਬੱਚਾ ਨਦੀਮ ਨੂੰ ਫੌਜ ਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਸੁਰੱਖਿਅਤ ਮਿਹਨਤ ਨਾਲ ਕੱਢ ਲਿਆ ...

ਪੂਰੀ ਖ਼ਬਰ »

ਪਾਕਿ ਨਹੀਂ ਕਰੇਗਾ ਆਈ. ਪੀ. ਐਲ. ਦਾ ਪ੍ਰਸਾਰਣ

ਅੰਮਿ੍ਤਸਰ, 22 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਆਈ.ਪੀ.ਐਲ. (ਇੰਡੀਅਨ ਪ੍ਰੀਮੀਅਰ ਲੀਗ) ਦੇ ਪ੍ਰਸਾਰਣ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਗਿਆ ਹੈ | ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਪੀ. ਐਸ. ਐਲ. ਦੌਰਾਨ ...

ਪੂਰੀ ਖ਼ਬਰ »

ਯੂਨਾਈਟਿਡ ਸਿੱਖ ਐਸੋਸੀਏਸ਼ਨ ਨੇ ਕੁਮਾਰ ਵਿਸ਼ਵਾਸ ਨੂੰ ਭੇਜਿਆ ਕਾਨੂੰਨੀ ਨੋਟਿਸ

ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)-ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਆਗੂ ਤੇ ਕਵੀ ਕੁਮਾਰ ਵਿਸ਼ਵਾਸ ਵਲੋਂ ਬੀਤੇ ਦਿਨੀ ਫਰੀਦਾਬਾਦ ਦੇ ਦੁਸਹਿਰਾ ਮੈਦਾਨ 'ਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਿੱਖਾਂ ਦੀ ਭਾਵਨਾਵਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX