ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਨੇ ਪਾਈ ਵੋਟ
. . .  3 minutes ago
ਗਾਂਧੀਨਗਰ, 23 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ 'ਚ ਪੈਂਦੇ ਰਾਏਸਨ 'ਚ ਇੱਕ ਪੋਲਿੰਗ...
ਈਸਟਰ ਦਾ ਜਸ਼ਨ ਮਨਾ ਰਹੇ ਲੋਕਾਂ 'ਤੇ ਚੜ੍ਹੀ ਗੱਡੀ, 11 ਦੀ ਮੌਤ
. . .  15 minutes ago
ਆਬੁਜਾ, 23 ਅਪ੍ਰੈਲ- ਨਾਈਜੀਰੀਆ 'ਚ ਈਸਟਰ ਦਾ ਜਸ਼ਨ ਮਨਾ ਰਹੇ ਲੋਕਾਂ 'ਤੇ ਗੱਡੀ ਚੜ੍ਹਨ ਕਾਰਨ 11 ਦੀ ਮੌਤ ਹੋ ਗਈ, ਜਦਕਿ 30 ਹੋਰ ਜ਼ਖ਼ਮੀ ਹੋ ਗਏ। ਸਥਾਨਕ ਪੁਲਿਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਦੇਸ਼ ਦੇ...
ਲੋਕ ਸਭਾ ਚੋਣਾਂ 2019 : ਸਵੇਰੇ 9.30 ਵਜੇ ਤੱਕ ਛੱਤੀਸਗੜ੍ਹ 'ਚ 12 ਫ਼ੀਸਦੀ ਵੋਟਿੰਗ
. . .  35 minutes ago
ਲੋਕ ਸਭਾ ਚੋਣਾਂ 2019 : ਸਵੇਰੇ 9.30 ਵਜੇ ਤੱਕ ਛੱਤੀਸਗੜ੍ਹ 'ਚ 12 ਫ਼ੀਸਦੀ ਵੋਟਿੰਗ........
ਲੋਕ ਸਭਾ ਚੋਣਾਂ 2019 : ਉੱਤਰ ਪ੍ਰਦੇਸ਼ ਵਿਚ 9 ਵਜੇ ਤੱਕ 10.24 ਫੀਸਦੀ ਪੋਲਿੰਗ
. . .  50 minutes ago
ਲੋਕ ਸਭਾ ਚੋਣਾਂ 2019 : ਉੱਤਰ ਪ੍ਰਦੇਸ਼ ਵਿਚ 9 ਵਜੇ ਤੱਕ 10.24 ਫੀਸਦੀ ਪੋਲਿੰਗ...
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅਹਿਮਦਾਬਾਦ ਵਿਖੇ ਪਾਈ ਵੋਟ
. . .  about 1 hour ago
ਅਹਿਮਦਾਬਾਦ, 23 ਅਪ੍ਰੈਲ - ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਉਨ੍ਹਾਂ ਦੀ ਪਤਨੀ ਸੋਨਲ ਸ਼ਾਹ ਨੇ ਅਹਿਮਦਾਬਾਦ ਸਥਿਤ ਨਾਰਾਨਪੁਰਾ ਸਬ ਜੋਨਲ ਆਫਿਸ ਵਿਖੇ ਪੋਲਿੰਗ ਬੂਥ 'ਤੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ। ਅਮਿਤ ਸ਼ਾਹ ਗਾਂਧੀਨਗਰ ਤੋਂ ਲੋਕ ਸਭਾ ਉਮੀਦਵਾਰ...
ਅੱਤਵਾਦ ਦਾ ਹਥਿਆਰ ਆਈ.ਈ.ਡੀ. ਹੈ ਤੇ ਲੋਕਤੰਤਰ ਦੀ ਤਾਕਤ ਵੋਟਰ ਆਈ.ਡੀ. ਹੈ - ਮੋਦੀ
. . .  about 1 hour ago
ਅਹਿਮਦਾਬਾਦ, 23 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟ ਪਾਉਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵੋਟ ਪਾਉਣ ਮਗਰੋਂ ਉਨ੍ਹਾਂ ਨੂੰ ਕੁੰਭ ਇਸ਼ਨਾਨ ਵਰਗੀ ਪਵਿੱਤਰਤਾ ਦਾ ਅਹਿਸਾਸ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਤਵਾਦ ਦਾ ਹਥਿਆਰ ਆਈ.ਈ.ਡੀ. ਹੈ ਤੇ ਜਦਕਿ...
ਪ੍ਰਧਾਨ ਮੰਤਰੀ ਮੋਦੀ ਨੇ ਪਾਈ ਵੋਟ
. . .  about 2 hours ago
ਗਾਂਧੀਨਗਰ, 23 ਅਪ੍ਰੈਲ - ਆਪਣੀ ਮਾਂ ਤੋਂ ਆਸ਼ੀਰਵਾਦ ਲੈਣ ਤੋਂ ਕੁਝ ਸਮੇਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਸੀਟ ਦੇ ਰਾਨਿਪ ਪੋਲਿੰਗ ਬੂਥ 'ਤੇ ਵੋਟ...
ਫ਼ਿਰੋਜ਼ਪੁਰ ਤੋਂ ਸੁਖਬੀਰ ਬਾਦਲ ਤੇ ਬਠਿੰਡਾ ਤੋਂ ਹਰਸਿਮਰਤ ਬਾਦਲ ਅਕਾਲੀ ਦਲ ਦੇ ਉਮੀਦਵਾਰ
. . .  about 2 hours ago
ਅਬੋਹਰ, 23 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਫ਼ਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨਿਆ । ਅੱਜ ਸਵੇਰੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਬੰਧੀ ਐਲਾਨ...
ਵੋਟ ਪਾਉਣ ਤੋਂ ਪਹਿਲਾ ਮੋਦੀ ਨੇ ਆਪਣੀ ਮਾਂ ਤੋਂ ਲਿਆ ਆਸ਼ੀਰਵਾਦ
. . .  about 2 hours ago
ਅਹਿਮਦਾਬਾਦ, 23 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੋਟ ਪਾਉਣ ਤੋਂ ਪਹਿਲਾ ਗੁਜਰਾਤ ਦੇ ਗਾਂਧੀਨਗਰ ਵਿਖੇ ਆਪਣੀ ਮਾਂ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਹਨ ਤੇ ਫਿਰ ਥੋੜੇ ਸਮੇਂ ਬਾਅਦ ਉਹ ਅਹਿਮਦਾਬਾਦ 'ਚ ਆਪਣੀ ਵੋਟ...
ਤੀਸਰੇ ਪੜਾਅ ਤਹਿਤ 116 ਸੀਟਾਂ 'ਤੇ ਵੋਟਿੰਗ ਸ਼ੁਰੂ
. . .  about 3 hours ago
ਨਵੀਂ ਦਿੱਲੀ, 23 ਅਪ੍ਰੈਲ - ਲੋਕ ਸਭਾ ਚੋਣਾਂ 2019 ਤਹਿਤ ਤੀਸਰੇ ਪੜਾਅ ਦਾ ਮਤਦਾਨ ਅੱਜ ਸੱਤ ਵਜੇ ਸ਼ੁਰੂ ਹੋ ਗਿਆ। ਇਸ ਤਹਿਤ ਅੱਜ 13 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 116 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ 'ਚ ਕਈ ਦਿਗਜਾਂ ਦੀਆਂ ਕਿਸਮਤ ਅੱਜ ਈਵੀਐਮ 'ਚ ਕੈਦ ਹੋਵੇਗੀ...
ਅੱਜ ਦਾ ਵਿਚਾਰ
. . .  about 3 hours ago
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
2 ਬੱਸਾਂ ਦੀ ਰੇਸ ਨੇ ਲਈ ਰੇਹੜੀ ਚਾਲਕ ਦੀ ਜਾਨ, 15 ਸਵਾਰੀਆਂ ਜ਼ਖਮੀ
. . .  1 day ago
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਦਿੱਲੀ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਮੁੱਖ ਮੰਤਰੀ ਨੇ ਕਣਕ ਖ਼ਰੀਦ ਮਾਪਦੰਡਾਂ 'ਚ ਢਿੱਲ ਲਈ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਅੱਗ ਨਾਲ 100 ਏਕੜ ਕਣਕ ਤੇ ਨਾੜ ਸੜ ਕੇ ਸੁਆਹ
. . .  1 day ago
ਸੁਰੱਖਿਆ ਬਲਾਂ ਨੇ 2 ਸ਼ੱਕੀ ਕੀਤੇ ਗ੍ਰਿਫ਼ਤਾਰ
. . .  1 day ago
ਪੰਕਜਾ ਮੁੰਡੇ ਦਾ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ
. . .  1 day ago
ਇਸ ਸਾਲ ਜੰਮੂ ਕਸ਼ਮੀਰ 'ਚ ਮਾਰੇ ਗਏ 66 ਅੱਤਵਾਦੀ - ਸੂਤਰ
. . .  1 day ago
ਕਾਂਗਰਸ ਨੇ ਉਤਰ ਪ੍ਰਦੇਸ਼ ਦੇ ਲਈ 3 ਉਮੀਦਵਾਰਾਂ ਦਾ ਕੀਤਾ ਐਲਾਨ
. . .  1 day ago
ਸ੍ਰੀਲੰਕਾ : ਕੋਲੰਬੋ 'ਚ ਚਰਚ ਦੇ ਨੇੜੇ ਬੰਬ ਨੂੰ ਨਕਾਰਾ ਕਰਦੇ ਸਮੇਂ ਹੋਇਆ ਧਮਾਕਾ
. . .  1 day ago
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਲਹਿਰਾ-ਸੁਨਾਮ ਮੁੱਖ ਰੋਡ ਜਾਮ
. . .  1 day ago
ਚੋਣ ਕਮਿਸ਼ਨ ਬੀ.ਜੇ.ਪੀ., ਕਾਂਗਰਸ ਅਤੇ ਅਕਾਲੀ ਦਲ(ਬ) ਦੇ ਚੋਣ ਨਿਸ਼ਾਨ ਕਰੇ ਰੱਦ : ਮਾਨ
. . .  1 day ago
ਤਲਵੰਡੀ ਭਾਈ ਤੋਂ ਰੋਡ ਸ਼ੋਅ ਦੇ ਰੂਪ 'ਚ ਘੁਬਾਇਆ ਨੇ ਆਰੰਭ ਕੀਤਾ ਚੋਣ ਪ੍ਰਚਾਰ
. . .  1 day ago
ਸਾਈਕਲ 'ਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਇਆ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ
. . .  1 day ago
ਕੋਲੰਬੋ ਦੇ ਬੱਸ ਸਟੈਂਡ ਤੋਂ ਪੁਲਿਸ ਨੇ ਬਰਾਮਦ ਕੀਤੇ 87 ਬੰਬ
. . .  1 day ago
ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਧਿਆਪਕ ਦੀ ਮੌਤ
. . .  1 day ago
ਅਗਸਤਾ ਵੈਸਟਲੈਂਡ ਮਾਮਲਾ : ਅਦਾਲਤ ਨੇ ਸੀ.ਬੀ.ਆਈ ਅਤੇ ਮਿਸ਼ੇਲ ਦੇ ਵਕੀਲ ਨੂੰ ਜਵਾਬ ਦਾਖਲ ਕਰਨ ਦਾ ਦਿੱਤਾ ਸਮਾਂ
. . .  1 day ago
ਅਸੀਂ ਸ਼ਬਦ ਗੁਰੂ ਦੇ ਦੋਖੀਆਂ ਤੋਂ ਵੋਟ ਨਹੀਂ ਮੰਗਣੀ- ਗਿਆਸਪੁਰਾ
. . .  1 day ago
ਫਿਲੀਪੀਨਜ਼ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਝਟਕਾ, ਪਿੰਡ ਸੁੱਖੇਵਾਲ ਦੀ ਪੂਰੀ ਪੰਚਾਇਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਮਨੋਜ ਤਿਵਾੜੀ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ 2 ਜ਼ਖਮੀ
. . .  1 day ago
ਸ੍ਰੀਲੰਕਾ 'ਚ ਅੱਜ ਅੱਧੀ ਰਾਤ ਤੋਂ ਲਾਗੂ ਹੋਵੇਗੀ ਐਮਰਜੈਂਸੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਅੱਗ ਲੱਗਣ ਕਾਰਨ 75 ਏਕੜ ਕਣਕ ਸੜ ਕੇ ਹੋਈ ਸੁਆਹ
. . .  1 day ago
ਪ੍ਰਗਿਆ ਠਾਕੁਰ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਬੇਮੌਸਮੀ ਬਾਰਸ਼ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ 'ਆਪ' ਆਗੂਆਂ ਨੇ ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  1 day ago
ਸ੍ਰੀਲੰਕਾ ਧਮਾਕਾ : ਕੋਲੰਬੋ 'ਚ ਕਰਫ਼ਿਊ ਲਾਉਣ ਦੇ ਹੁਕਮ
. . .  1 day ago
ਅਕਾਲੀ ਦਲ ਭਲਕੇ ਕਰੇਗਾ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ
. . .  1 day ago
ਚੱਲਦੀ ਗੱਡੀ 'ਚ ਅਚਾਨਕ ਲੱਗੀ ਅੱਗ, ਵਾਲ-ਵਾਲ ਬਚਿਆ ਬਜ਼ੁਰਗ ਜੋੜਾ
. . .  1 day ago
ਪਟਿਆਲਾ 'ਚ ਵਾਹਨ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਵੈਸਾਖ ਸੰਮਤ 551
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਪਹਿਲਾ ਸਫ਼ਾ

ਸ੍ਰੀਲੰਕਾ ਧਮਾਕੇ

ਮ੍ਰਿਤਕਾਂ ਦੀ ਗਿਣਤੀ ਵਧੀ-8 ਭਾਰਤੀਆਂ ਸਮੇਤ 290 ਮੌਤਾਂ

* ਧਮਾਕਿਆਂ ਨੂੰ 7 ਸਥਾਨਕ ਆਤਮਘਾਤੀ ਹਮਲਾਵਰਾਂ ਨੇ ਦਿੱਤਾ ਅੰਜਾਮ * ਰਾਸ਼ਟਰਪਤੀ ਵਲੋਂ ਐਮਰਜੈਂਸੀ ਦਾ ਐਲਾਨ * 3 ਮੈਂਬਰੀ ਜਾਂਚ ਟੀਮ ਗਠਿਤ * 24 ਗ੍ਰਿਫ਼ਤਾਰ, ਕੋਲੰਬੋ ਹਵਾਈ ਅੱਡੇ ਕੋਲੋਂ ਇਕ ਹੋਰ ਬੰਬ ਮਿਲਿਆ

ਕੋਲੰਬੋ, 22 ਅਪ੍ਰੈਲ (ਏਜੰਸੀ)-ਈਸਟਰ ਮੌਕੇ ਸ੍ਰੀਲੰਕਾ ਦੇ ਗਿਰਜਾਘਰਾਂ ਅਤੇ ਲਗਜ਼ਰੀ ਹੋਟਲਾਂ 'ਚ ਹੋਏ 8 ਵਿਨਾਸ਼ਕਾਰੀ ਲੜੀਵਾਰ ਬੰਬ ਧਮਾਕਿਆਂ ਨੂੰ 7 ਆਤਮਘਾਤੀ ਹਮਲਾਵਰਾਂ ਨੇ ਅੰਜਾਮ ਦਿੱਤਾ। ਇਨ੍ਹਾਂ ਧਮਾਕਿਆਂ 'ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 8 ਭਾਰਤੀਆਂ ਸਮੇਤ 290 ਹੋ ਗਈ ਹੈ ਅਤੇ 500 ਲੋਕ ਜ਼ਖ਼ਮੀ ਹੋਏ। ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦੀ ਅਗਵਾਈ 'ਚ ਸੁਰੱਖਿਆ ਪ੍ਰੀਸ਼ਦ ਦੀ ਹੋਈ ਮਹੱਤਵਪੂਰਨ ਮੀਟਿੰਗ ਦੇ ਬਾਅਦ ਅੱਜ ਅੱਧੀ ਰਾਤ ਤੋਂ ਦੇਸ਼ 'ਚ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਗਿਆ। ਇਹ ਧਮਾਕੇ 3 ਗਿਰਜਾਘਰਾਂ ਅਤੇ 3 ਪੰਜ ਸਿਤਾਰਾ ਹੋਟਲਾਂ 'ਚ ਹੋਏ। ਅਜੇ ਤੱਕ ਕਿਸੇ ਵੀ ਗਰੁੱਪ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ। ਸਰਕਾਰੀ ਵਿਸ਼ਲੇਸ਼ਕ ਵਿਭਾਗ ਦੇ ਹਵਾਲੇ ਨਾਲ ਸੰਡੇ ਟਾਈਮਜ਼ ਨੇ ਕਿਹਾ ਕਿ 3 ਗਿਰਜਾਘਰਾਂ ਅਤੇ 3 ਹੋਟਲਾਂ 'ਚ ਹੋਏ ਧਮਾਕੇ ਆਤਮਘਾਤੀ ਹਮਲੇ ਸਨ। ਕੁਝ ਘੰਟਿਆਂ ਬਾਅਦ ਕੋਲੰਬੋ 'ਚ ਸੱਤਵਾਂ ਧਮਾਕਾ ਹੋਇਆ। ਅੱਠਵਾਂ ਧਮਾਕਾ ਉਦੋਂ ਹੋਇਆ ਜਦੋਂ ਪੁਲਿਸ ਤਲਾਸ਼ੀ ਲੈਣ ਲਈ ਕੋਲੰਬੋ ਦੀ ਉੱਤਰੀ ਉਪ ਨਗਰੀ ਓਰੂਗੋਦਾਵੱਟਾ 'ਚ ਇਕ ਘਰ 'ਚ ਦਾਖ਼ਲ ਹੋਏੀ ਤਾਂ ਇਕ ਘਾਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਪੁਲਿਸ ਬੁਲਾਰੇ ਰੂਵਨ ਗੁਨਾਸੇਖਰਾ ਨੇ ਕਿਹਾ ਕਿ ਛੇ ਭਾਰਤੀਆਂ ਸਮੇਤ 290 ਲੋਕਾਂ ਦੀ ਮੌਤ ਹੋ ਗਈ ਅਤੇ 500 ਹੋਰ ਜ਼ਖ਼ਮੀ ਹੋਏ ਹਨ। ਗੁਨਾਸੇਖਰਾ ਨੇ ਕਿਹਾ 24 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਨ੍ਹਾਂ 'ਚੋਂ 9 ਨੂੰ 6 ਮਈ ਤੱਕ ਹਿਰਾਸਤ 'ਚ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਸ਼ੱਕੀਆਂ ਨੂੰ ਅਪਰਾਧਿਕ ਜਾਂਚ ਵਿਭਾਗ ਕੋਲ ਭੇਜਿਆ ਗਿਆ ਹੈ। ਸਰਕਾਰ ਨੇ ਕਿਹਾ ਕਿ ਹਮਲਿਆਂ 'ਚ ਸ਼ਾਮਿਲ ਸ਼ੱਕੀਆਂ ਬਾਰੇ ਖੁਲਾਸਾ ਨਹੀਂ ਕਰੇਗੀ। ਰਾਸ਼ਟਰਪਤੀ ਦੀ ਮੀਡੀਆ ਇਕਾਈ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਐਮਰਜੈਂਸੀ ਦੀ ਸਥਿਤੀ ਅੱਤਵਾਦ ਨੂੰ ਨਿਸ਼ਾਨਾ ਬਣਾਵੇਗੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਸੀਮਤ ਨਹੀਂ ਕਰੇਗੀ। ਇਹ ਪੁਲਿਸ ਅਤੇ 3 ਸੈਨਾਵਾਂ ਨੂੰ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਇਜਾਜ਼ਤ ਦੇਣ ਲਈ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਖੁਫ਼ੀਆ ਰਿਪੋਰਟ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਗਿਆ। ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ। ਸੁਪਰੀਮ ਕੋਰਟ ਦੇ ਜੱਜ ਵਿਜਿਤ ਮਲਾਲਗੋੜਾ, ਸਾਬਕਾ ਆਈ. ਜੀ. ਪੀ. ਐਨ. ਕੇ. ਆਈਅੰਗਾਕੂਨ ਅਤੇ ਸਾਬਕਾ ਕਾਨੂੰਨ ਵਿਵਸਥਾ ਮੰਤਰਾਲੇ ਦੇ ਸਕੱਤਰ ਪਦਮਾਸਿਰੀ ਜੇਅਮਾਨੇ ਕਮੇਟੀ ਦੇ ਮੈਂਬਰ ਬਣਾਏ ਗਏ ਹਨ। ਕਮੇਟੀ ਨੂੰ ਦੋ ਹਫ਼ਤਿਆਂ 'ਚ ਰਾਸ਼ਟਰਪਤੀ ਨੂੰ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਵੈਨ, ਜਿਸ ਵਿਚ 3 ਹੋਟਲਾਂ 'ਚ ਧਮਾਕੇ ਕਰਨ ਲਈ ਵਿਸਫੋਟਕ ਸਮਗਰੀ ਲਿਜਾਈ ਗਈ ਸੀ, ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਖਣੀ ਕੋਲੰਬੋ ਦੀ ਉਪਨਗਰੀ ਪਨਾਦੂਰਾ 'ਚ ਉਸ ਘਰ ਦਾ ਪਤਾ ਲਗਾਇਆ ਗਿਆ ਹੈ ਜਿਥੇ ਹਮਲਾਵਰ 3 ਮਹੀਨੇ ਰਹੇ ਸਨ। ਸ੍ਰੀਲੰਕਾ ਦੀ ਹਵਾਈ ਸੈਨਾ ਨੇ ਕੱਲ੍ਹ ਦੇਰ ਰਾਤ ਕੋਲੰਬੋ ਹਵਾਈ ਅੱਡੇ ਦੇ ਬਾਹਰ ਰੱਖੇ ਬੰਬ ਦਾ ਪਤਾ ਲਾਇਆ ਅਤੇ ਉਸ ਨੂੰ ਨਕਾਰਾ ਕਰ ਦਿੱਤਾ। ਪੁਲਿਸ ਸੂਤਰਾਂ ਅਨੁਸਾਰ ਦੇਸੀ ਪਾਈਪ ਬੰਬ ਮੁੱਖ ਟਰਮੀਨਲ ਵੱਲ ਜਾਣ ਵਾਲੀ ਸੜਕ 'ਤੇ ਰੱਖਿਆ ਗਿਆ ਸੀ। ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਇਕ ਹੋਰ ਭਾਰਤੀ ਵਿਅਕਤੀ ਐਚ ਸ਼ਿਵਾਕੁਮਾਰ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ। ਇਸ ਨਾਲ ਧਮਾਕਿਆਂ 'ਚ ਮਾਰੇ ਜਾਣ ਵਾਲੇ ਭਾਰਤੀ ਵਿਅਕਤੀਆਂ ਦੀ ਗਿਣਤੀ 8 ਹੋ ਗਈ। ਇਸ ਤੋਂ ਪਹਿਲਾਂ ਦਿਨ ਵੇਲੇ ਭਾਰਤੀ ਹਾਈ ਕਮਿਸ਼ਨ ਨੇ ਚਾਰ ਭਾਰਤੀਆਂ ਵੇਮੁਰਈ ਤੁਲਸੀਰਾਮ, ਐਸ. ਆਰ. ਨਾਗਰਾਜ, ਕੇ. ਜੀ. ਹਨੂਮੰਥਾਰਯਾਪਾ ਅਤੇ ਐਮ. ਰੰਗੱਪਾ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਐਤਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਕਸ਼ਮੀ, ਨਾਰਾਇਣ ਚੰਦਰਸ਼ੇਖਰ ਅਤੇ ਰਮੇਸ਼ ਦੇ ਮਾਰੇ ਜਾਣ ਬਾਰੇ ਦੱਸਿਆ ਸੀ। ਐਤਵਾਰ ਨੂੰ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਿਹਾ ਸੀ ਕਿ ਮਰਨ ਵਾਲਿਆਂ 'ਚ ਇਕ ਕੇਰਲ ਦੇ ਪੀ. ਐਸ. ਰਸੀਨਾ (58) ਸ਼ਾਮਿਲ ਹਨ। ਪਰ ਹਾਲਾਂਕਿ ਸ੍ਰੀਲੰਕਾ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਸੋਮਵਾਰ ਨੂੰ ਸ੍ਰੀਨਗਰ ਨੇ ਕਰਫ਼ਿਊ ਚੁੱਕ ਦਿੱਤਾ ਸੀ ਪਰ ਕੁਝ ਘੰਟਿਆਂ ਬਾਅਦ ਮੁੜ ਰਾਤ ਨੂੰ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਗਿਆ।
ਸਾਰੇ ਆਤਮਘਾਤੀ ਹਮਲਾਵਰ ਸ੍ਰੀਲੰਕਾ ਦੇ ਨਾਗਰਿਕ-ਮੰਤਰੀ
ਸ੍ਰੀਲੰਕਾ ਦੇ ਇਕ ਮੰਤਰੀ ਨੇ ਕਿਹਾ ਕਿ ਸਥਾਨਕ ਇਕਾਈ ਨੈਸ਼ਨਲ ਤੌਹੀਦ ਜਮਾਤ 'ਤੇ ਹਮਲਿਆਂ ਦੀ ਸਾਜਿਸ਼ ਰਚਣ ਦਾ ਸ਼ੱਕ ਹੈ। ਸਿਹਤ ਮੰਤਰੀ ਅਤੇ ਸਰਕਾਰੀ ਬੁਲਾਰੇ ਰੰਜੀਤਾ ਸੇਨਾਰਤਨੇ ਨੇ ਕਿਹਾ ਕਿ ਸਾਰੇ ਆਤਮਘਾਤੀ ਹਮਲਾਵਰ ਸ੍ਰੀਲੰਕਾ ਦੇ ਨਾਗਰਿਕ ਸਨ। ਪੱਤਰਕਾਰ ਸੰਮੇਲਨ ਦੌਰਾਨ ਮੰਤਰੀ ਨੇ ਕਿਹਾ ਕਿ 11 ਅਪ੍ਰੈਲ ਤੋਂ ਪਹਿਲਾਂ ਰਾਸ਼ਟਰੀ ਖ਼ੁਫ਼ੀਆ ਵਿਭਾਗ ਦੇ ਮੁਖੀ ਨੇ ਆਈ. ਜੀ. ਪੀ. ਨੂੰ ਸੰਭਾਵਿਤ ਹਮਲਿਆਂ ਬਾਰੇ ਚਿਤਾਵਨੀ ਦਿੱਤੀ ਸੀ। ਸੁਰੱਖਿਆ ਦੀ ਵੱਡੀ ਖਾਮੀ ਲਈ ਉਨ੍ਹਾਂ ਨੇ ਪੁਲਿਸ ਮੁਖੀ ਪੁਜੀਤ ਜਯਾਸੁੰਦਰਾ ਤੋਂ ਅਸਤੀਫ਼ਾ ਮੰਗਿਆ ਹੈ। ਸਰਕਾਰੀ ਮੰਤਰੀ ਅਤੇ ਪ੍ਰਮੁੱਖ ਮੁਸਲਿਮ ਪਾਰਟੀ ਸ੍ਰੀਲੰਕਾ ਮੁਸਲਿਮ ਕਾਂਗਰਸ ਦੇ ਆਗੂ ਰੌਫ਼ ਹਕੀਮ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਪਹਿਲਾਂ ਸੂਚਨਾ ਮਿਲਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਇੰਟਰਪੋਲ ਵਲੋਂ ਸਹਿਯੋਗ ਦੀ ਪੇਸ਼ਕਸ਼
ਇੰਟਰਪੋਲ ਨੇ ਸੋਮਵਾਰ ਨੂੰ ਕਿਹਾ ਕਿ ਉਹ ਸ੍ਰੀਲੰਕਾ 'ਚ ਹੋਏ ਧਮਾਕਿਆਂ ਦੀ ਜਾਂਚ ਲਈ ਇਸ ਦੇਸ਼ ਦੀ ਸਰਕਾਰ ਨਾਲ ਪੂਰਾ ਸਹਿਯੋਗ ਕਰਨ ਲਈ ਤਿਆਰ ਹੈ। ਇੰਟਰਪੋਲ ਦੇ ਜਨਰਲ ਸਕੱਤਰ ਜੁਰਗੇਨ ਸਟੋਕ ਨੇ ਟਵਿੱਟਰ 'ਤੇ ਜਾਰੀ ਸੰਦੇਸ਼ 'ਚ ਕਿਹਾ ਕਿ ਇੰਟਰਪੋਲ ਇਸ ਭਿਆਨਕ ਹਮਲੇ ਦੀ ਸਖ਼ਤ ਨਿੰਦਾ ਕਰਦਾ ਹੈ।
ਸ੍ਰੀਲੰਕਾ ਹਮਲੇ ਦੇ ਬਾਅਦ ਦੱਖਣੀ ਸੂਬਿਆਂ 'ਚ ਸੁਰੱਖਿਆ ਵਧਾਈ
ਨਵੀਂ ਦਿੱਲੀ, (ਏਜੰਸੀ)-ਸ੍ਰੀਲੰਕਾ 'ਚ ਹੋਏ ਅੱਤਵਾਦੀ ਹਮਲਿਆਂ ਦੇ ਬਾਅਦ ਦੇਸ਼ ਦੇ ਦੱਖਣੀ ਰਾਜਾਂ 'ਚ, ਖ਼ਾਸ ਤੌਰ 'ਤੇ ਗਿਰਜਾਘਰਾਂ ਅਤੇ ਹੋਰਨਾਂ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ 'ਤੇ ਦਿੱਲੀ, ਮੁੰਬਈ, ਚੇਨਈ ਅਤੇ ਬੈਂਗਲੁਰੂ ਅਤੇ ਗੋਆ, ਜਿਹੜਾ ਵੱਡਾ ਸੈਰ-ਸਪਾਟਾ ਸਥਾਨ ਹੈ, ਵਰਗੇ ਵੱਡੇ ਸ਼ਹਿਰਾਂ ਦੇ ਸੰਵੇਦਨਸ਼ੀਲ ਸਥਾਨਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਤਾਮਿਲਨਾਡੂ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ 'ਚ ਗਿਰਜਾਘਰਾਂ ਅਤੇ ਵੱਡੇ ਧਾਰਮਿਕ ਸਥਾਨਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ ਅਧਿਕਾਰੀਆਂ ਨੇ ਇਨ੍ਹਾਂ ਰਿਪੋਰਟਾਂ ਬਾਰੇ ਚੁੱਪ ਧਾਰੀ ਹੋਈ ਹੈ ਕਿ ਭਾਰਤੀ ਖ਼ੁਫ਼ੀਆ ਏਜੰਸੀ ਨੇ ਸ੍ਰੀਲੰਕਾਈ ਅਧਿਕਾਰੀਆਂ ਨੂੰ ਸੰਭਾਵਿਤ ਅੱਤਵਾਦੀ ਹਮਲੇ ਬਾਰੇ ਅਗਾਊਂ ਸੂਚਨਾ ਦਿੱਤੀ ਸੀ।
ਟਰੰਪ ਵਲੋਂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਸ਼ੋਕ ਜ਼ਾਹਰ
ਵਾਸ਼ਿੰਗਟਨ, (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਲੀਫ਼ੋਨ ਰਾਹੀਂ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨਾਲ ਗੱਲਬਾਤ ਕੀਤੀ ਅਤੇ ਬੀਤੇ ਕੱਲ੍ਹ ਬੰਬ ਧਮਾਕਿਆਂ 'ਚ ਮਾਰੇ ਗਏ 290 ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਵਾਅਦਾ ਕੀਤਾ। ਟਰੰਪ ਅਤੇ ਵਿਕਰਮਸਿੰਘੇ ਨੇ ਸ੍ਰੀਲੰਕਾ 'ਚ ਈਸਟਰ ਮੌਕੇ ਦੇਸ਼ ਦੇ ਕਈ ਚਰਚਾਂ ਅਤੇ ਲਗਜ਼ਰੀ ਹੋਟਲਾਂ 'ਚ ਹੋਏ ਵਿਨਾਸ਼ਕਾਰੀ ਬੰਬ ਧਮਾਕਿਆਂ 'ਚ ਜ਼ਖ਼ਮੀ ਹੋਏ 500 ਲੋਕਾਂ ਲਈ ਵੀ ਸ਼ੋਕ ਸੰਦੇਸ਼ ਜ਼ਾਹਰ ਕੀਤਾ ਅਤੇ ਸੰਸਾਰ ਭਰ 'ਚ ਅੱਤਵਾਦ ਦੇ ਮੁੱਦੇ 'ਤੇ ਲੜਾਈ ਲੜਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਇਹ ਅੱਤਵਾਦੀ ਹਮਲੇ ਉਸ ਤਰ੍ਹਾਂ ਹੀ ਸਨ ਜਿਵੇਂ 11 ਸਤੰਬਰ, 2001 'ਚ ਅਮਰੀਕਾ ਵਿਖੇ ਹੋਏ ਸਨ।
ਗਿਰਜਾਘਰ ਕੋਲ ਇਕ ਹੋਰ ਧਮਾਕਾ
ਕੋਲੰਬੋ-ਕੋਲੰਬੋ 'ਚ ਸੋਮਵਾਰ ਨੂੰ ਇਕ ਗਿਰਜਾਘਰ ਦੇ ਕੋਲ ਇਕ ਹੋਰ ਬੰਬ ਧਮਾਕਾ ਹੋਣ ਦੀ ਖ਼ਬਰ ਹੈ। ਇਸ ਖ਼ਬਰ ਨੇ ਇਲਾਕੇ 'ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਧਮਾਕੇ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਗਾਰਜੀਅਨ ਪੱਤਰਕਾਰ ਮਾਈਕਲ ਸਾਫ਼ੀ ਵਲੋਂ ਸ਼ੇਅਰ ਕੀਤਾ ਗਿਆ ਸੇਂਟ ਐਂਥਨੀ ਗਿਰਜਾਘਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਦਿਖਾਇਆ ਗਿਆ ਹੈ ਕਿ ਲੋਕ ਡਰ ਕਾਰਨ ਇੱਧਰ-ਉੱਧਰ ਭੱਜ ਰਹੇ ਹਨ। ਬੀ. ਬੀ. ਸੀ. ਅਨੁਸਾਰ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਸੁਰੱਖਿਆ ਕਰਮੀ ਇਕ ਵਾਹਨ 'ਚੋਂ ਮਿਲੇ ਵਿਸਫੋਟਕਾਂ ਨੂੰ ਨਕਾਰਾ ਕਰਨ 'ਚ ਲੱਗੇ ਹੋਏ ਸਨ।
ਬੱਸ ਅੱਡੇ ਤੋਂ 87 ਹੋਰ ਬੰਬ ਡੇਟੋਨੇਟਰ ਬਰਾਮਦ
ਕੋਲੰਬੋ-ਐਤਵਾਰ ਨੂੰ ਸ੍ਰੀਲੰਕਾ 'ਚ ਹੋਏ 8 ਤਬਾਹਕੁੰਨ ਧਮਾਕਿਆਂ ਦੇ ਬਾਅਦ ਸੋਮਵਾਰ ਨੂੰ ਕੋਲੰਬੋ ਦੇ ਬੱਸ ਅੱਡੇ ਤੋਂ 87 ਬੰਬ ਡੇਟੋਨੇਟਰ ਮਿਲੇ। ਇਹ ਬੰਬ ਪੇਟਾ ਖੇਤਰ 'ਚ ਸੈਂਟਰਲ ਕੋਲੰਬੋ ਬੱਸ ਅੱਡੇ ਤੋਂ ਬਰਾਮਦ ਕੀਤੇ ਗਏ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਮਲਾਵਰਾਂ ਦੇ ਇਰਾਦੇ ਕਿੰਨੇ ਖਤਰਨਾਕ ਸਨ। ਪੁਲਿਸ ਨੇ ਪਹਿਲਾਂ ਧਰਤੀ 'ਤੇ 12 ਬੰਬ ਬਰਾਮਦ ਕੀਤੇ। ਇਸ ਤੋਂ ਬਾਅਦ ਕੀਤੀ ਗਈ ਜਾਂਚ ਦੇ ਬਾਅਦ 75 ਹੋਰ ਬੰਬ ਬਰਾਮਦ ਕੀਤੇ ਗਏ।
ਆਤਮਘਾਤੀ ਦੀ ਪਤਨੀ ਅਤੇ ਭੈਣ ਧਮਾਕੇ 'ਚ ਹਲਾਕ
ਕੋਲੰਬੋ-ਇਥੇ ਸ਼ੰਗਰੀ ਲਾ ਹੋਟਲ 'ਚ ਧਮਾਕਾ ਕਰਨ ਵਾਲੇ ਇਕ ਆਤਮਘਾਤੀ ਹਮਲਾਵਰ ਦੀ ਪਤਨੀ ਅਤੇ ਭੈਣ ਇਕ ਵੱਖਰੇ ਆਤਮਘਾਤੀ ਹਮਲੇ 'ਚ ਮਾਰੀਆਂ ਗਈਆਂ। ਇਹ ਧਮਾਕਾ ਉਸ ਸਮੇਂ ਹੋਇਆ ਸੀ ਜਦੋਂ ਕੋਲੰਬੋ ਦੀ ਉਪ ਨਗਰੀ 'ਚ ਇਕ ਘਰ 'ਚ ਛਾਪਾ ਮਾਰਨ ਗਈ ਪੁਲਿਸ ਨੂੰ ਦੇਖ ਕੇ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਪੁਲਿਸ ਨੇ ਕੋਲੰਬੋ ਦੇ ਚੀਫ਼ ਮੈਜਿਸਟ੍ਰੇਟ ਦੀ ਅਦਾਲਤ ਨੂੰ ਦੱਸਿਆ ਕਿ ਸ਼ੰਗਰੀ ਲਾ ਹੋਟਲ 'ਚ ਹਮਲਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੀ ਪਛਾਣ ਇਕ ਫੈਕਟਰੀ ਦੇ ਮਾਲਕ ਇਨਸਾਨ ਸੀਲਾਵਨ ਦੇ ਤੌਰ 'ਤੇ ਦੱਸੀ ਹੈ। ਦੇਮਾਟਾਗੋੜਾ ਵਿਖੇ ਕੋਲੰਬੋ ਦੀ ਉੱਤਰੀ ਉਪ ਨਗਰੀ ਓਜੂਗੋਦਾਵੱਟਾ ਵਿਖੇ ਜਦੋਂ ਪੁਲਿਸ ਇਕ ਘਰ ਦੀ ਤਲਾਸ਼ੀ ਲੈਣ ਪੁੱਜੀ ਤਾਂ ਉਥੇ ਕਿ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ, ਜਿਸ ਨਾਲ ਘਰ ਦੀ ਛੱਤ ਉਨ੍ਹਾਂ 'ਤੇ ਡਿੱਗ ਪਈ, ਜਿਸ ਵਿਚ 3 ਪੁਲਿਸ ਕਰਮੀ ਮਾਰੇ ਗਏ। ਇਸ ਮੌਕੇ ਸ਼ੰਗਰੀ ਲਾ ਹੋਟਲ 'ਚ ਹਮਲਾ ਕਰਨ ਵਾਲੇ ਹਮਲਾਵਰ ਦੀ ਪਤਨੀ ਅਤੇ ਭੈਣ ਵੀ ਮਾਰੀਆਂ ਗਈਆਂ। ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ 24 ਲੋਕਾਂ 'ਚ ਸੀਲਾਵਨ ਦੀ ਫੈਕਟਰੀ ਦੇ 9 ਕਰਮਚਾਰੀ ਵੀ ਸ਼ਾਮਿਲ ਹਨ। ਅਦਾਲਤ ਨੇ ਇਨ੍ਹਾਂ ਨੂੰ 6 ਮਈ ਤੱਕ ਹਿਰਾਸਤ 'ਚ ਭੇਜ ਦਿੱਤਾ।

ਤੀਸਰੇ ਪੜਾਅ ਲਈ ਵੋਟਾਂ ਅੱਜ

ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)- ਲੋਕ ਸਭਾ ਚੋਣਾਂ ਦੇ ਤੀਸਰੇ ਪੜਾਅ ਤਹਿਤ 13 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 116 ਸੀਟਾਂ ਲਈ ਵੋਟਾਂ ਭਲਕੇ ਮੰਗਲਵਾਰ ਨੂੰ ਪੈਣਗੀਆਂ। ਇਸ ਪੜਾਅ 'ਚ ਗੁਜਰਾਤ ਦੀਆਂ 26, ਕੇਰਲ ਦੀਆਂ 20, ਮਹਾਰਾਸ਼ਟਰ ਅਤੇ ਕਰਨਾਟਕ ਦੀਆਂ 14-14, ਉੱਤਰ ਪ੍ਰਦੇਸ਼ ਦੀਆਂ 10, ਛੱਤੀਸਗੜ੍ਹ ਦੀਆਂ 7, ਓਡੀਸ਼ਾ ਦੀਆਂ 6 ਅਤੇ ਬਿਹਾਰ ਤੇ ਪੱਛਮੀ ਬੰਗਾਲ ਦੀਆਂ 5-5 ਲੋਕ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ। ਇਸ ਤੋਂ ਇਲਾਵਾ ਆਸਾਮ 'ਚ 4, ਗੋਆ 'ਚ 2, ਜੰਮੂ ਤੇ ਕਸ਼ਮੀਰ, ਦਾਦਰਾ ਤੇ ਨਗਰ ਹਵੇਲੀ, ਦਮਨ ਤੇ ਦਿਵੂ ਅਤੇ ਤ੍ਰਿਪੁਰਾ ਦੀ 1-1 ਲੋਕ ਸਭਾ ਸੀਟ ਲਈ ਮੰਗਲਵਾਰ 23 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ 5ਵੇਂ ਪੜਾਅ ਦੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੀ ਤਰੀਕ ਸਮਾਪਤ ਹੋ ਗਈ ਹੈ। 5ਵੇਂ ਪੜਾਅ 'ਚ 7 ਸੂਬਿਆਂ ਦੀਆਂ 51 ਲੋਕ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ।
ਮੋਦੀ, ਜੇਤਲੀ ਤੇ ਅਡਵਾਨੀ ਅੱਜ ਗੁਜਰਾਤ 'ਚ ਕਰਨਗੇ ਮੱਤਦਾਨ
ਅਹਿਮਦਾਬਾਦ, (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਐਲ.ਕੇ. ਅਡਵਾਨੀ ਸਮੇਤ ਪਾਰਟੀ ਦੇ ਹੋਰ ਵੱਡੇ ਨੇਤਾ ਅੱਜ ਗੁਜਰਾਤ 'ਚ ਵੋਟ ਪਾਉਣਗੇ, ਜਿੱਥੇ ਇਕੋ ਪੜਾਅ 'ਚ 26 ਲੋਕ ਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਭਾਜਪਾ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਪਾਰਟੀ ਦੇ ਮੁਖ ਨੇਤਾ ਜਿਨ੍ਹਾਂ 'ਚ ਮੋਦੀ ਤੇ ਅਡਵਾਨੀ ਸ਼ਾਮਿਲ ਹਨ ਜਿਨ੍ਹਾਂ ਦੀ ਵੋਟ ਗੁਜਰਾਤ ਤੋਂ ਹੈ, ਉਹ ਸਵੇਰੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਹਲਕਾ ਗਾਂਧੀਨਗਰ ਅਧੀਨ ਆਉਂਦੇ ਰਨਿਪ ਇਲਾਕੇ ਦੇ ਸਕੂਲ 'ਚ ਬਣੇ ਬੂਥ 'ਤੇ ਵੋਟ ਪਾਉਣਗੇ। ਭਾਜਪਾ ਪ੍ਰਧਾਨ ਅਮਿਤ ਸ਼ਾਹ ਗਾਂਧੀਨਗਰ ਤੋਂ ਭਾਜਪਾ ਦੇ ਉਮੀਦਵਾਰ ਹਨ, ਜਿਥੋਂ ਪਹਿਲਾਂ ਐਲ.ਕੇ. ਅਡਵਾਨੀ ਉਮੀਦਵਾਰ ਸਨ।
ਅਨੰਤਨਾਗ ਲੋਕ ਸਭਾ ਸੀਟ ਲਈ ਵੋਟਾਂ ਅੱਜ
ਸ੍ਰੀਨਗਰ, (ਮਨਜੀਤ ਸਿੰਘ)- ਦੇਸ਼ ਦੀ ਇਕੋ ਇਕ ਦੱਖਣੀ ਕਸ਼ਮੀਰ ਦੀ ਅਤਿ ਸੰਵੇਦਨਸ਼ੀਲ ਲੋਕ ਸਭਾ ਸੀਟ ਅਨੰਤਨਾਗ ਤੋਂ ਇਲਾਵਾ ਕੁਲਗਾਮ, ਸ਼ੌਪੀਆਂ ਤੇ ਪੁਲਵਾਮਾ ਜ਼ਿਲ੍ਹਿਆਂ ਦੇ ਨਾਲ 16 ਵਿਧਾਨ ਸਭਾ ਹਲਕਿਆਂ 'ਚ ਅੱਜ ਵੋਟਾਂ ਪੈਣਗੀਆਂ। ਉਕਤ 4 ਜ਼ਿਲ੍ਹਿਆਂ 'ਚ ਵੋਟਰਾਂ ਦੀ ਗਿਣਤੀ 13,97,272 ਹੈ। ਅਨੰਤਨਾਗ ਲੋਕ ਸਭਾ ਸੀਟ ਲਈ 23 ਅਪ੍ਰੈਲ ਨੂੰ, ਕੁਲਗਾਮ ਜ਼ਿਲ੍ਹੇ ਵਿਖੇ 29 ਅਪ੍ਰੈਲ ਨੂੰ ਦੂਜੇ ਪੜਾਅ ਤਹਿਤ ਜਦਕਿ ਸ਼ੌਪੀਆ ਤੇ ਪੁਲਵਾਮਾ ਜ਼ਿਲ੍ਹਿਆਂ 'ਚ 6 ਮਈ ਨੂੰ ਤੀਜੇ ਪੜਾਅ ਤਹਿਤ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਸੁਚੱਜੇ ਢੰਗ ਨਾਲ ਵੋਟਿੰਗ ਲਈ 1842 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਹਨ। ਅਨੰਤਨਾਗ ਜ਼ਿਲ੍ਹੇ 'ਚ 6 ਵਿਧਾਨ ਸਭਾ ਹਲਕਿਆਂ ਅਨੰਤਨਾਗ, ਡੂਰਓ, ਕੋਕਰਨਾਗ, ਸ਼ਾਂਗਸ, ਬਿਜਬਹਾੜਾ ਤੇ ਪਹਿਲਾਗਮ ਵਿਧਾਨ ਸਭਾ ਹਲਕਿਆਂ 'ਚ 5,29,256 ਵੋਟਰ ਹਨ ਜਿਨ੍ਹਾਂ ਲਈ 714 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਚੋਣ ਕਮਿਸ਼ਨ ਲਈ ਇਸ ਲੋਕ ਸਭਾ ਸੀਟ 'ਤੇ ਸ਼ਾਂਤੀਪੁਰਨ ਢੰਗ ਨਾਲ ਚੋਣ ਕਰਵਾਉਣਾ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅਨੰਤਨਾਗ ਲੋਕ ਸਭਾ ਸੀਟ 'ਤੇ ਭਾਵੇਂ 18 ਉਮੀਦਵਾਰ ਮੈਦਾਨ 'ਚ ਹਨ, ਪਰ ਮੁੱਖ ਮੁਕਾਬਲਾ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਤੇ ਕਾਂਗਰਸੀ ਉਮੀਦਵਾਰ ਗੁਲਾਮ ਅਹਿਮਦ ਮੀਰ ਦਰਮਿਆਨ ਹੈ।
ਰਾਹੁਲ, ਅਮਿਤ ਸ਼ਾਹ, ਮੁਲਾਇਮ, ਜਯਪ੍ਰਦਾ ਤੇ ਆਜਮ ਖ਼ਾਨ ਦੇ ਭਵਿੱਖ ਦਾ ਫ਼ੈਸਲਾ ਕਰੇਗੀ ਜਨਤਾ
ਨਵੀਂ ਦਿੱਲੀ, (ਏਜੰਸੀਆਂ)-ਤੀਸਰੇ ਪੜਾਅ ਦੀਆਂ ਚੋਣਾਂ 'ਚ ਅੱਜ ਹੋ ਰਹੀ ਵੋਟਿੰਗ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਦੋਵਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਮਲਿਕਾਰੁਜਨ ਖੜਗੇ, ਮੁਲਾਇਮ ਸਿੰਘ ਯਾਦਵ, ਵਰੁਣ ਗਾਂਧੀ, ਜੈ ਪ੍ਰਦਾ, ਆਜਮ ਖ਼ਾਨ, ਸੁਪ੍ਰਿਆ ਸੁਲੇ ਅਤੇ ਬਦਰੂਦੀਨ ਅਜਮਲ ਉਹ ਵੱਡੇ ਨਾਂਅ ਹਨ ਜਿਨ੍ਹਾਂ ਦਾ ਭਵਿੱਖ ਇਸ ਗੇੜ 'ਚ ਤੈਅ ਹੋ ਰਿਹਾ ਹੈ। ਰਾਹੁਲ ਗਾਂਧੀ ਪਹਿਲੀ ਵਾਰ ਅਮੇਠੀ ਤੋਂ ਇਲਾਵਾ ਕੇਰਲ ਦੀ ਵਾਇਨਾਡ ਸੀਟ 'ਤੇ ਚੋਣ ਲੜ ਰਹੇ ਹਨ। ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਹਮੇਸ਼ਾਂ ਤੋਂ ਹੀ ਭਾਜਪਾ ਦੇ ਉਪ-ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਇਸ ਸੀਟ ਤੋਂ ਚੋਣ ਲੜਦੇ ਸਨ, ਪਰ ਇਸ ਵਾਰ ਭਾਜਪਾ ਨੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਗਾਂਧੀਨਗਰ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ।

ਪ੍ਰਮਾਣੂ ਹਥਿਆਰਾਂ ਬਾਰੇ ਮੋਦੀ ਦੀ ਟਿੱਪਣੀ ਬੇਹੱਦ ਇਤਰਾਜ਼ਯੋਗ-ਕੈਪਟਨ

* ਚੌਧਰੀ ਨੇ ਜਲੰਧਰ ਤੋਂ ਦਾਖ਼ਲ ਕਰਵਾਏ ਕਾਗਜ਼ * ਕੇ. ਪੀ. ਸਮੇਤ ਆਗੂਆਂ ਨੇ ਦਿਖਾਈ ਇਕਜੁਟਤਾ

ਜਲੰਧਰ, 22 ਅਪ੍ਰੈਲ (ਮੇਜਰ ਸਿੰਘ)-ਪੰਜਾਬ ਅੰਦਰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਜਲੰਧਰ ਤੋਂ ਪਾਰਟੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਵੱਡੀ ਗਿਣਤੀ 'ਚ ਆਗੂਆਂ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਮੁੱਖ ਮੰਤਰੀ ਅਗਲੇ ਦਿਨਾਂ ਵਿਚ ਹਰ ਰੋਜ਼ ਦੋ ਹਲਕਿਆਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਲਈ ਵੱਖ-ਵੱਖ ਥਾਵਾਂ 'ਤੇ ਜਾਣਗੇ। ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡੀ ਗਿਣਤੀ 'ਚ ਜੁੜੇ ਕਾਂਗਰਸ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਪ੍ਰਮਾਣੂ ਹਥਿਆਰਾਂ ਬਾਰੇ ਟਿੱਪਣੀ ਨੂੰ ਬੇਹੱਦ ਇਤਰਾਜ਼ਯੋਗ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਵਲੋਂ ਇਹ ਕਹਿਣਾ ਕਿ ਪ੍ਰਮਾਣੂ ਹਥਿਆਰ ਅਸੀਂ ਦੀਵਾਲੀ ਵਾਸਤੇ ਨਹੀਂ ਰੱਖੇ, ਦਾ ਸਪੱਸ਼ਟ ਅਰਥ ਹੈ ਕਿ ਇਹ ਹਥਿਆਰ ਵਰਤੇ ਜਾਣ ਲਈ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਮਾਣੂ ਭੰਡਾਰ ਬਾਰੇ ਪ੍ਰਧਾਨ ਮੰਤਰੀ ਦੀ ਅਜਿਹੀ ਟਿੱਪਣੀ ਬੇਹੱਦ ਅਫ਼ਸੋਸਜਨਕ ਹੈ। ਲੋਕ ਸਭਾ ਚੋਣਾਂ ਨੂੰ ਦੇਸ਼ ਦੇ ਭਵਿੱਖ ਦੀ ਜੰਗ ਕਰਾਰ ਦਿੰਦਿਆਂ ਕੈਪਟਨ ਨੇ ਕਿਹਾ ਕਿ ਭਾਰਤੀ ਫੌਜ ਤੇ ਸੁਰੱਖਿਆ ਫੋਰਸਾਂ ਮੋਦੀ ਦੀ ਨਿੱਜੀ ਜਾਇਦਾਦ ਨਹੀਂ ਹਨ। ਉਨ੍ਹਾਂ ਵਲੋਂ ਇਨ੍ਹਾਂ ਫੋਰਸਾਂ ਦਾ ਸਿਆਸੀਕਰਨ ਕਰਨਾ ਸ਼ਰਮਨਾਕ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਪੁਲਵਾਮਾ ਘਟਨਾ ਬਾਰੇ ਹਰ ਕਿਸੇ ਸਰਕਾਰ ਦਾ ਉਹੀ ਪ੍ਰਤੀਕਰਮ ਹੋਣਾ ਸੀ ਜੋ ਮੋਦੀ ਸਰਕਾਰ ਦਾ ਹੈ। ਸਰਹੱਦ 'ਤੇ ਡਿਊਟੀ ਕਰਦਿਆਂ ਹਰ ਰੋਜ਼ ਫੌਜੀ ਮਰ ਰਹੇ ਹਨ, ਕੀ ਪ੍ਰਧਾਨ ਮੰਤਰੀ ਇਸ ਦੀ ਜ਼ਿੰਮੇਵਾਰੀ ਲੈਣਗੇ? ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਸੱਤਾ ਹਾਸਲ ਕਰਨ ਲਈ ਵੱਡੇ-ਵੱਡੇ ਵਾਅਦੇ ਕੀਤੇ ਪਰ ਕੋਈ ਵੀ ਪੂਰਾ ਨਹੀਂ ਕੀਤਾ। ਦੇਸ਼ ਅੰਦਰ ਮਹਿੰਗਾਈ 'ਚ ਵਾਧੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਦੇ ਅੱਛੇ ਦਿਨ ਪੰਜ ਸਾਲ 'ਚ ਤਾਂ ਆਏ ਨਹੀਂ ਪਰ ਲੋਕਾਂ ਲਈ ਅੱਛੇ ਦਿਨ ਉਸ ਦਿਨ ਆਉਣਗੇ ਜਦ ਇਨ੍ਹਾਂ ਦਾ ਭੋਗ ਪੈ ਜਾਵੇਗਾ। ਮੁੱਖ ਮੰਤਰੀ ਨੇ ਮੱਧ ਪ੍ਰਦੇਸ਼ ਦੇ ਹਲਕਾ ਭੋਪਾਲ ਤੋਂ ਸ਼ਰ੍ਹੇਆਮ ਨਫ਼ਰਤੀ ਤੇ ਸਮਾਜਿਕ ਭੜਕਾਹਟ ਪੈਦਾ ਕਰਨ ਵਾਲੇ ਭਾਸ਼ਣ ਦੇ ਰਹੀ ਸਾਧਵੀ ਪ੍ਰਗਿਆ ਨੂੰ ਉਮੀਦਵਾਰ ਬਣਾਏ ਜਾਣ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਾਂ 'ਚ ਵੰਡੀਆਂ ਪਾਉਣ ਲਈ ਅਜਿਹੇ ਵਿਅਕਤੀਆਂ ਨੂੰ ਜਾਣ-ਬੁੱਝ ਕੇ ਉਮੀਦਵਾਰ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਸੱਤਾਧਾਰੀ ਪਾਰਟੀ ਨੂੰ ਆਪਣੇ ਨਿੱਜੀ ਸਿਆਸੀ ਮੁਫ਼ਾਦ ਪੂਰੇ ਕਰਨ ਲਈ ਦੇਸ਼ ਦੇ ਸ਼ਾਂਤਮਈ ਸਮਾਜਿਕ ਤਾਣੇ-ਬਾਣੇ ਨੂੰ ਤਬਾਹ ਕਰਨ ਦੀ ਇਜ਼ਾਜਤ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਾ ਹੁੰਦਾ ਹੈ ਤੇ ਵੰਡ ਪਾਉਣਾ ਨਹੀਂ ਤੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਾਂਗਰਸ ਪੰਜਾਬ ਵਿਚ ਅਤੇ ਸਮਾਜਿਕ ਵਰਗ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਇਸ ਬਾਰੇ ਉਦਾਹਰਨ ਦਿੰਦਿਆਂ ਦੱਸਿਆ ਕਿ ਰਾਜ ਦੇ 10.25 ਲੱਖ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕੀਤਾ ਗਿਆ ਤੇ ਬੇਜ਼ਮੀਨੇ ਮਜ਼ਦੂਰਾਂ ਦੇ ਵੀ ਕਰਜ਼ੇ ਮੁਆਫ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਤੇ ਸਵੈ-ਰੁਜ਼ਗਾਰ ਦਿੱਤਾ ਗਿਆ।
ਕਾਂਗਰਸ ਆਗੂਆਂ ਵਿਖਾਈ ਇਕਜੁਟਤਾ
ਨਾਰਾਜ਼ ਹੋਏ ਸੀਨੀਅਰ ਕਾਂਗਰਸ ਮੰਤਰੀ ਸ੍ਰੀ ਮਹਿੰਦਰ ਸਿੰਘ ਕੇ. ਪੀ. ਸਮੇਤ ਹਲਕੇ ਦੇ ਸਾਰੇ ਵਿਧਾਇਕ, ਹਲਕਾ ਇੰਚਾਰਜ ਤੇ ਸੀਨੀਅਰ ਆਗੂ ਕਾਗਜ਼ ਦਾਖ਼ਲ ਕਰਨ ਸਮੇਂ ਹਾਜ਼ਰ ਹੋਏ। ਕੈਪਟਨ ਸਵੇਰੇ ਸ੍ਰੀ ਕੇ. ਪੀ. ਦੇ ਘਰ ਗਏ ਤੇ ਉਨ੍ਹਾਂ ਨੂੰ ਨਾਲ ਬਿਠਾ ਕੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪੁੱਜੇ। ਇਸ ਮੌਕੇ ਵਿਧਾਇਕ ਸ: ਪ੍ਰਗਟ ਸਿੰਘ, ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ, ਬਾਵਾ ਹੈਨਰੀ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਚੌਧਰੀ ਸੰਤੋਖ ਸਿੰਘ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ, ਅਵਤਾਰ ਹੈਨਰੀ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ, ਵਿਕਰਮਜੀਤ ਸਿੰਘ ਚੌਧਰੀ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ। ਸ੍ਰੀ ਅਵਤਾਰ ਹੈਨਰੀ ਨੇ ਹਲਕੇ ਦੇ ਆਗੂਆਂ ਵਲੋਂ ਕੈਪਟਨ ਦਾ ਸਵਾਗਤ ਕੀਤਾ ਤੇ ਚੌਧਰੀ ਨੂੰ ਪਹਿਲਾਂ ਨਾਲੋਂ ਵੱਡੇ ਫਰਕ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਪਣੀ ਪੰਜ ਸਾਲ ਦੀ ਕਾਰਗੁਜ਼ਾਰੀ ਦੀ ਗੱਲ ਕਰਦਿਆਂ ਮੁੜ ਇਕ ਹੋਰ ਮੌਕਾ ਦੇਣ ਦੀ ਅਪੀਲ ਕੀਤੀ।

ਪਹਿਲੇ ਦਿਨ 8 ਨਾਮਜ਼ਦਗੀਆਂ ਦਾਖ਼ਲ

ਚੰਡੀਗੜ੍ਹ, 22 ਅਪ੍ਰੈਲ (ਅਜੀਤ ਬਿਊਰੋ)-ਲੋਕ ਸਭਾ ਚੋਣਾਂ 2019 ਲਈ ਅੱਜ ਸਵੇਰੇ ਪੰਜਾਬ ਸੂਬੇ 'ਚ ਨੋਟੀਫ਼ਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀਆਂ ਦਾ ਕੰਮ ਵੀ ਸ਼ੁਰੂ ਹੋ ਗਿਆ। ਨਾਮਜ਼ਦਗੀਆਂ ਦੇ ਪਹਿਲੇ ਦਿਨ ਅੱਜ ਸੂਬੇ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ 8 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ: ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਲੋਕ ਸਭਾ ਹਲਕਾ 09-ਫ਼ਰੀਦਕੋਟ (ਐਸ. ਸੀ.) ਲਈ ਸ. ਬਾਦਲ ਸਿੰਘ ਆਜ਼ਾਦ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ। ਇਸ ਤੋਂ ਇਲਾਵਾ ਲੋਕ ਸਭਾ ਹਲਕਾ 06-ਸ੍ਰੀ ਅਨੰਦਪੁਰ ਸਾਹਿਬ ਲਈ ਸੀ.ਪੀ.ਆਈ.ਐਮ. ਦੇ ਰਘੁਨਾਥ ਸਿੰਘ, ਲੋਕ ਸਭਾ ਹਲਕਾ-02 ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਕਾਬਲ ਸਿੰਘ, ਲੋਕ ਸਭਾ ਹਲਕਾ 07-ਲੁਧਿਆਣਾ ਆਜ਼ਾਦ ਉਮੀਦਵਾਰ ਜੈ ਪ੍ਰਕਾਸ਼ ਜੈਨ ਅਤੇ ਨੈਸ਼ਨਲ ਜਸਟਿਸ ਪਾਰਟੀ ਦੇ ਬਲਦੇਵ ਰਾਜ ਕਟਾਣਾ, ਲੋਕ ਸਭਾ ਹਲਕਾ 11-ਬਠਿੰਡਾ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਗੁਰਸੇਵਕ ਸਿੰਘ ਵਲੋਂ, ਲੋਕ ਸਭਾ ਹਲਕਾ 12-ਸੰਗਰੂਰ ਲਈ ਭਾਰਤੀ ਲੋਕ ਸੇਵਾ ਦਲ ਦੇ ਮਹਿੰਦਰ ਪਾਲ ਸਿੰਘ ਵਲੋਂ ਅਤੇ ਲੋਕ ਸਭਾ ਹਲਕਾ 04-ਜਲੰਧਰ (ਐਸ.ਸੀ.) ਲਈ ਕਾਂਗਰਸ ਪਾਰਟੀ ਦੇ ਚੌਧਰੀ ਸੰਤੋਖ ਸਿੰਘ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ।

ਸਿੱਧੂ ਦੇ ਚੋਣ ਪ੍ਰਚਾਰ ਕਰਨ 'ਤੇ 72 ਘੰਟੇ ਦੀ ਪਾਬੰਦੀ

ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)-ਚੋਣ ਕਮਿਸ਼ਨ ਨੇ ਸੋਮਵਾਰ ਨੂੰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ 'ਤੇ ਬਿਹਾਰ ਵਿਚ ਇਕ ਚੋਣ ਰੈਲੀ ਦੌਰਾਨ ਉਨ੍ਹਾਂ ਵਲੋਂ ਕੀਤੀ ਫ਼ਿਰਕੂ ਟਿੱਪਣੀ ਕਾਰਨ ਉਨ੍ਹਾਂ ਦੇ ਚੋਣ ਪ੍ਰਚਾਰ ਕਰਨ 'ਤੇ 72 ਘੰਟੇ ਦੀ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਮੰਗਲਵਾਰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਸਿੱਧੂ ਨੇ 16 ਅਪ੍ਰੈਲ ਨੂੰ ਮੁਸਲਿਮ ਭਾਈਚਾਰੇ ਨੂੰ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੀਆਂ ਵੋਟਾਂ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ। ਸਿੱਧੂ ਨੇ ਉਨ੍ਹਾਂ ਨੂੰ ਇਕੱਠੇ ਹੋ ਕੇ ਕਾਂਗਰਸ ਨੂੰ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ਦਾ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਵਿਵਾਦ ਛਿੜ ਗਿਆ ਸੀ। ਜ਼ਿਕਰਯੋਗ ਹੈ ਕਿ ਸਿੱਧੂ ਉਸ ਸਮੇਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਤਾਰਿਕ ਅਨਵਰ ਦੇ ਸਮਰਥਨ ਵਿਚ ਪ੍ਰਚਾਰ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਸਿੱਧੂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਬਸਪਾ ਮੁਖੀ ਮਾਇਆਵਤੀ, ਕੇਂਦਰੀ ਮੰਤਰੀ ਮੇਨਕਾ ਗਾਂਧੀ ਅਤੇ ਸਮਾਜਵਾਦੀ ਪਾਰਟੀ ਆਗੂ ਆਜ਼ਮ ਖ਼ਾਨ 'ਤੇ ਵੀ ਚੋਣ ਪ੍ਰਚਾਰ ਸਬੰਧੀ ਪਾਬੰਦੀ ਲਗਾਈ ਜਾ ਚੁੱਕੀ ਹੈ। ਚੋਣ ਕਮਿਸ਼ਨ ਨੇ ਸਿੱਧੂ ਵਲੋਂ ਕੀਤੀ ਟਿੱਪਣੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਚੋਣ ਕਮਿਸ਼ਨ ਨੇ ਭਾਰਤੀ ਸੰਵਿਧਾਨ ਦੀ ਧਾਰਾ 324 ਅਤੇ ਹੋਰ ਹਾਸਲ ਸ਼ਕਤੀਆਂ ਤਹਿਤ ਉਨ੍ਹਾਂ 'ਤੇ ਜਨਤਕ ਮੀਟਿੰਗਾਂ ਕਰਨ, ਜਨਤਕ ਜਲੂਸ, ਜਨਤਕ ਰੈਲੀ, ਰੋਡ ਸ਼ੋਅ ਅਤੇ ਇੰਟਰਵਿਊ ਦੇਣ ਤੋਂ ਇਲਾਵਾ ਮੀਡੀਆ ਵਿਚ ਜਨਤਕ ਬਿਆਨ ਦੇਣ 'ਤੇ ਵੀ ਪਾਬੰਦੀ ਲਗਾਈ ਹੈ। ਇਹ ਪਾਬੰਦੀ 23 ਅਪ੍ਰੈਲ ਸਵੇਰੇ 10 ਵਜੇ ਤੋਂ 72 ਘੰਟੇ ਤੱਕ ਜਾਰੀ ਰਹੇਗੀ।

ਕਾਂਗਰਸੀ ਉਮੀਦਵਾਰ ਘੁਬਾਇਆ ਲਈ ਸੌਖੀ ਨਹੀਂ ਹੋਵੇਗੀ ਜਿੱਤ ਦੀ ਹੈਟ੍ਰਿਕ

* ਪਿੰਕੀ, ਰਾਣਾ ਸੋਢੀ, ਨਾਹਰ ਆਦਿ ਉੱਚ ਕਾਂਗਰਸੀ ਆਗੂ ਰੋਡ ਸ਼ੋਅ 'ਚੋਂ ਰਹੇ ਦੂਰ * ਰਾਣਾ ਸੋਢੀ, ਜੋਸਨ, ਮਹਿੰਦਰ ਰਿਣਵਾਂ ਆਦਿ ਆਗੂਆਂ ਵਲੋਂ ਗੁਪਤ ਰੋਸ ਮੀਟਿੰਗ

-ਜਸਵਿੰਦਰ ਸਿੰਘ ਸੰਧੂ-
ਫ਼ਿਰੋਜ਼ਪੁਰ, 22 ਅਪ੍ਰੈਲ-ਕਾਂਗਰਸ ਪਾਰਟੀ ਕੋਲੋਂ ਟਿਕਟ ਪ੍ਰਾਪਤੀ ਲਈ ਕਾਂਗਰਸੀ ਆਗੂਆਂ ਅੰਦਰ ਚੱਲਦੇ ਆਪਸੀ ਘਮਸਾਣ 'ਚੋਂ ਸ਼ੇਰ ਸਿੰਘ ਘੁਬਾਇਆ ਬੇਸ਼ੱਕ ਬਾਜ਼ੀ ਮਾਰਨ 'ਚ ਕਾਮਯਾਬ ਹੋ ਗਏ ਹਨ, ਪ੍ਰੰਤੂ ਕਾਂਗਰਸੀ ਖੇਮੇ 'ਚੋਂ ਉੱਠ ਰਹੀਆਂ ਬਾਗ਼ੀ ਸੁਰਾਂ ਅਤੇ ਪੁਰਾਣੇ ਆਗੂਆਂ 'ਚ ਪਾਏ ਜਾ ਰਹੇ ਰੋਸ ਕਾਰਨ ਐਤਕੀਂ ਸ਼ੇਰ ਸਿੰਘ ਘੁਬਾਇਆ ਵਲੋਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਵਲੋਂ ਪਾਰੀ ਖੇਡ ਹੈਟ੍ਰਿਕ ਮਾਰਨਾ ਸੌਖਾ ਨਹੀਂ ਜਾਪ ਰਿਹਾ, ਕਿਉਂਕਿ ਟਿਕਟ ਮਿਲਣ ਉਪਰੰਤ ਪਹਿਲੀ ਵਾਰ ਹਲਕੇ 'ਚ ਦਾਖ਼ਲ ਹੋ ਤਲਵੰਡੀ ਭਾਈ ਤੋਂ ਫ਼ਿਰੋਜ਼ਪੁਰ, ਗੁਰੂਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ ਆਪਣੇ ਗ੍ਰਹਿ ਤੱਕ ਪਹੁੰਚਣ ਸਮੇਂ ਘੁਬਾਇਆ ਦੇ ਕਾਫ਼ਲੇ ਦਾ ਕਿਸੇ ਵੀ ਉੱਚ ਆਗੂ, ਵਿਧਾਇਕ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨਾਂ ਵਲੋਂ ਸਵਾਗਤ ਨਹੀਂ ਕੀਤਾ ਗਿਆ, ਜੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਪਾਰਟੀ ਅੰਦਰ ਉਮੀਦਵਾਰ ਨੂੰ ਲੈ ਕੇ ਚੱਲ ਰਹੀ ਅੰਦਰੂਨੀ ਜੰਗ ਪਾਟੋ-ਧਾੜ ਦਾ ਸਬੂਤ ਦੇ ਰਹੀ ਹੈ। ਇਥੇ ਦੱਸਣਯੋਗ ਹੈ ਕਿ ਕਬੀਲਾ ਪਾਲਣ ਵਜੋਂ ਦੁਨੀਆ 'ਚ ਜਾਣੇ ਜਾਂਦੇ ਰਾਏ ਸਿੱਖ ਭਾਈਚਾਰੇ ਦੀ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਅੰਦਰ ਸਾਢੇ ਤਿੰਨ ਲੱਖ ਦੇ ਕਰੀਬ ਵੋਟ ਹੈ। ਸ਼ੇਰ ਸਿੰਘ ਘੁਬਾਇਆ ਰਾਏ ਸਿੱਖ ਹੋਣ ਕਰਕੇ ਹੀ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਵਲੋਂ ਦੋ ਵਾਰ ਚੋਣਾਂ ਲੜ ਕੇ ਪਿਛਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਅਤੇ ਜਗਮੀਤ ਸਿੰਘ ਬਰਾੜ ਸਾਬਕਾ ਮੈਂਬਰ ਪਾਰਲੀਮੈਂਟ ਨੂੰ ਹਰਾ ਕੇ ਵੱਡੇ ਫ਼ਰਕ ਨਾਲ ਚੋਣ ਜਿੱਤ ਚੁੱਕੇ ਹਨ। ਵੋਟ ਬੈਂਕ ਦੇ ਮੱਦੇਨਜ਼ਰ ਐਤਕੀਂ ਸੀਟ ਜਿੱਤਣ ਲਈ ਕਾਂਗਰਸ ਨੇ ਬਿਰਾਦਰੀ ਵਾਲਾ ਪੱਤਾ ਖੇਡਦਿਆਂ ਉੱਚ ਆਗੂਆਂ ਵਲੋਂ ਟਿਕਟ ਮੰਗੇ ਜਾਣ ਦੇ ਪਾਏ ਜਾ ਰਹੇ ਦਬਾਅ ਨੂੰ ਨਜ਼ਰ-ਅੰਦਾਜ਼ ਕਰਕੇ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਬਣਾ ਕੇ ਚੋਣ ਮੈਦਾਨ 'ਚ ਉਤਾਰਿਆ ਹੈ ਤਾਂ ਜੋ ਪਾਰਟੀ ਵੋਟ ਬੈਂਕ ਦੇ ਨਾਲ-ਨਾਲ ਰਾਏ ਸਿੱਖ ਭਾਈਚਾਰੇ ਦੇ ਵੋਟ ਬੈਂਕ ਨੂੰ ਜੋੜ ਕੇ ਜਿੱਤ ਨੂੰ ਆਸਾਨੀ ਨਾਲ ਹਾਸਿਲ ਕੀਤਾ ਜਾ ਸਕੇ। ਸਰਸਰੀ ਨਜ਼ਰ ਮਾਰੀਏ ਤਾਂ ਪੰਚਾਇਤੀ ਚੋਣਾਂ 'ਚ ਕਾਂਗਰਸ ਵਲੋਂ ਵੋਟਾਂ ਪੁਆਉਣ ਦੀ ਜਗ੍ਹਾ ਆਪਣੇ ਮਨਪਸੰਦ ਆਗੂਆਂ ਨੂੰ ਸਰਪੰਚ ਬਣਾਉਣ ਲਈ ਕੀਤੀਆਂ ਜਬਰ ਸੰਮਤੀਆਂ ਤੋਂ ਲੋਕ ਜਿੱਥੇ ਡਾਢੇ ਦੁਖੀ ਹਨ, ਉੱਥੇ ਇਸ ਜਬਰ ਸੰਮਤੀਆਂ ਦੇ ਪੈਦਾ ਹੋਏ ਨਵੇਂ ਸਭਿਆਚਾਰ ਦਾ ਬੁਰਾ ਅਸਰ ਰਾਏ ਸਿੱਖ ਵੋਟਰਾਂ 'ਤੇ ਵੀ ਪਿਆ ਹੈ, ਜੋ ਕਾਂਗਰਸ ਨਾਲੋਂ ਡਾਢੇ ਨਾਰਾਜ਼ ਹਨ ਤੇ ਲੋਕ ਸਭਾ ਚੋਣਾਂ 'ਚ ਕਾਂਗਰਸ ਖ਼ਿਲਾਫ਼ ਭੁਗਤ ਸਕਦੇ ਹਨ।
ਅੱਜ ਸ਼ੇਰ ਸਿੰਘ ਘੁਬਾਇਆ ਦਾ ਤਲਵੰਡੀ ਭਾਈ ਵਿਖੇ ਸਵਾਗਤ ਕਰਨ ਵਾਲਿਆਂ 'ਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੀ ਅਗਵਾਈ ਹੇਠ ਬੇਸ਼ੱਕ ਹਜ਼ਾਰਾਂ ਦਾ ਇਕੱਠ ਹੋਇਆ, ਪ੍ਰੰਤੂ ਸਵਾਗਤ ਸਮਾਰੋਹ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਨਾਹਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਜਿਥੇ ਦੂਰੀ ਬਣਾਈ ਰੱਖੀ, ਉੱਥੇ ਆਪੋ-ਆਪਣੇ ਹਲਕਿਆਂ 'ਚ ਹੁੰਦੇ ਹੋਏ ਵੀ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਉਨ੍ਹਾਂ ਦੇ ਸਮਰਥਕ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਉਨ੍ਹਾਂ ਦੇ ਸਮਰਥਕ ਜੋ ਨਿਕਲ ਰਹੇ ਰੋਡ ਸ਼ੋਅ ਦੇ ਨਜ਼ਦੀਕ ਹੀ ਮੀਟਿੰਗ ਕਰ ਰਹੇ ਸਨ, ਨੇ ਸਵਾਗਤ ਕਰਨ ਨੂੰ ਤਰਜੀਹ ਨਹੀਂ ਦਿੱਤੀ। ਰਾਣਾ ਸੋਢੀ ਨੇ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਨ ਉਪਰੰਤ ਸ਼ੇਰ ਸਿੰਘ ਘੁਬਾਇਆ 'ਤੇ ਦੋਸ਼ ਲਗਾਏ ਕਿ ਉਸ ਨੇ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਕਾਂਗਰਸ ਵਰਕਰਾਂ 'ਤੇ ਤਸ਼ੱਦਦ ਢਾਹਿਆ ਹੈ, ਇਸ ਲਈ ਉਹ ਸਭ ਤੋਂ ਪਹਿਲਾਂ ਮੁਆਫ਼ੀ ਮੰਗੇ, ਫਿਰ ਕਿਤੇ ਉਸ ਦੇ ਹੱਕ 'ਚ ਪ੍ਰਚਾਰ ਲਈ ਪਹੁੰਚਿਆ ਜਾਵੇਗਾ। ਇਥੇ ਹੀ ਬੱਸ ਨਹੀਂ ਕਾਂਗਰਸ ਹਾਈਕਮਾਂਡ ਦੇ ਫ਼ੈਸਲੇ 'ਤੇ ਗ਼ੁੱਸੇ 'ਚ ਭਰੇ ਪੀਤੀ ਬੈਠੇ ਮਹਿੰਦਰ ਰਿਣਵਾਂ ਸਾਬਕਾ ਵਿਧਾਇਕ ਫ਼ਾਜ਼ਿਲਕਾ ਨੇ ਕਿਹਾ ਕਿ ਹਾਈਕਮਾਂਡ ਨੇ ਕਾਂਗਰਸ ਦੀ ਚੜ੍ਹਦੀ ਕਲਾ ਲਈ ਜੀਵਨ ਲੇਖੇ ਲਾਉਣ ਵਾਲੇ ਆਗੂਆਂ ਨੂੰ ਨਜ਼ਰ-ਅੰਦਾਜ਼ ਕਰਕੇ ਨਵੇਂ ਆਗੂ ਨੂੰ ਟਿਕਟ ਦੇ ਕੇ ਸਹੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਰਨਲ ਸੀਟ ਹੁੰਦਿਆਂ ਵੀ ਕਿਸੇ ਜਰਨਲ ਆਗੂ ਨੂੰ ਟਿਕਟ ਨਾਲ ਨਹੀਂ ਨਿਵਾਜਿਆ ਗਿਆ, ਜਿਸ ਕਾਰਨ ਹਰ ਵਰਕਰ ਅਤੇ ਟਕਸਾਲੀ ਆਗੂ 'ਚ ਪਾਰਟੀ ਫ਼ੈਸਲੇ ਪ੍ਰਤੀ ਭਾਰੀ ਗ਼ੁੱਸਾ ਹੈ। ਉਨ੍ਹਾਂ ਕਦਾਚਿਤ ਵੀ ਘੁਬਾਇਆ ਦੇ ਹੱਕ 'ਚ ਪ੍ਰਚਾਰ ਨਾ ਕਰਨ ਦਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਹ ਆਪਣਾ ਫ਼ੈਸਲਾ ਸਮਰਥਕਾਂ ਅਤੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਲੈਣਗੇ। ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਸਾਫ਼-ਸਾਫ਼ ਕਿਹਾ ਕਿ ਲੋਕ ਸਭਾ ਹਲਕੇ ਦੇ ਪੂਰੇ ਜਰਨਲ ਆਗੂਆਂ ਵਲੋਂ ਇਕਜੁੱਟ ਹੋ ਕੇ ਉਠਾਈ ਗਈ ਆਵਾਜ਼ ਨੂੰ ਵੀ ਹਾਈਕਮਾਂਡ ਨੇ ਅਣਸੁਣਿਆ ਕਰਕੇ ਜੇਤੂ ਸੀਟ ਹਾਰ ਦੀ ਝੋਲੀ 'ਚ ਪਾਉਣ ਦਾ ਕੰਮ ਕੀਤਾ ਹੈ। ਪੁਰਾਣੇ ਆਗੂ ਨੂੰ ਟਿਕਟ ਨਾ ਮਿਲਣ 'ਤੇ ਵਰਕਰਾਂ ਦਾ ਜੋਸ਼ ਢਹਿ-ਢੇਰੀ ਹੋ ਜਾਣ ਦੀ ਗੱਲ ਕਰਦਿਆਂ ਕਾਂਗਰਸ ਬੁੱਧੀ ਜੀਵੀ ਸੈੱਲ ਪੰਜਾਬ ਪ੍ਰਧਾਨ ਅਨੀਸ਼ ਸਿਡਾਨਾ ਨੇ ਕਿਹਾ ਕਿ ਪੁਰਾਣਿਆਂ ਨੂੰ ਛੱਡ ਇਕ ਮਹੀਨਾ ਪਹਿਲਾਂ ਆਏ ਘੁਬਾਇਆ ਨੂੰ ਟਿਕਟ ਦੇ ਕੇ ਕਾਂਗਰਸ ਚੰਗਾ ਨਹੀਂ ਕੀਤਾ, ਜਿਸ ਨੂੰ ਵਰਕਰਾਂ ਵਲੋਂ ਕਬੂਲਿਆ ਜਾਣਾ ਔਖਾ ਹੈ। ਸਾਬਕਾ ਵਿਧਾਇਕ ਰਿਣਵਾਂ, ਸਾਬਕਾ ਮੰਤਰੀ ਜੋਸਨ, ਅਨੀਸ਼ ਸਿਡਾਨਾ ਪ੍ਰਧਾਨ ਆਦਿ ਆਗੂਆਂ ਨੇ ਘੁਬਾਇਆ ਦੇ ਹੱਕ 'ਚ ਪ੍ਰਚਾਰ ਕਰਨ ਤੋਂ ਕੋਰਾ ਹੀ ਜਵਾਬ ਦਿੰਦਿਆਂ ਕਿਹਾ ਕਿ ਉਹ ਪਾਰਟੀ ਹੁਕਮਾਂ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਨਗੇ ਕਿ ਉਨ੍ਹਾਂ ਦੀਆਂ ਸੇਵਾਵਾਂ ਹਲਕੇ ਤੋਂ ਬਾਹਰ ਡਿਊਟੀ ਲਗਾ ਕੇ ਲੈ ਲਈਆਂ ਜਾਣ, ਉਹ ਘੁਬਾਇਆ ਦੇ ਹੱਕ 'ਚ ਕਦਾਚਿਤ ਵੀ ਪ੍ਰਚਾਰ ਨਹੀਂ ਕਰ ਸਕਦੇ। ਇਸੇ ਸਬੰਧੀ ਰਾਣਾ ਸੋਢੀ, ਜੋਸਨ, ਮਹਿੰਦਰ ਰਿਣਵਾਂ ਆਦਿ ਆਗੂਆਂ ਵਲੋਂ ਗੁਪਤ ਰੋਸ ਮੀਟਿੰਗ ਕੀਤੇ ਜਾਣ ਦੀਆਂ ਵੀ ਚਰਚਾਵਾਂ ਸਰਗਰਮ ਹਨ।
ਹਾਈਕਮਾਂਡ ਦੀ ਦਖ਼ਲ-ਅੰਦਾਜ਼ੀ ਬਿਨਾਂ ਨਹੀਂ ਭਖ ਸਕਦੀ ਘੁਬਾਇਆ ਦੀ ਚੋਣ ਮੁਹਿੰਮ
ਪੁਰਾਣੇ ਕਾਂਗਰਸੀ ਆਗੂਆਂ ਵਲੋਂ ਘੁਬਾਇਆ ਦੇ ਪ੍ਰਚਾਰ ਤੋਂ ਦੂਰੀ ਬਣਾਈ ਰੱਖਣ ਤੋਂ ਅਕਾਲੀ ਖੇਮੇ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਬੇਸ਼ੱਕ ਆਉਣ ਵਾਲਾ ਸਮਾਂ ਕੁਝ ਵੀ ਹੋਵੇ, ਪ੍ਰੰਤੂ ਕਾਂਗਰਸ ਹਾਈਕਮਾਂਡ ਦੀ ਦਖ਼ਲ-ਅੰਦਾਜ਼ੀ ਬਿਨਾਂ ਘੁਬਾਇਆ ਦੀ ਜਿੱਤ ਹੋਣਾ ਤਾਂ ਦੂਰ ਦੀ ਗੱਲ ਚੋਣ ਮੁਹਿੰਮ ਵੀ ਪੂਰੀ ਨਹੀਂ ਭਖ ਸਕਦੀ।

ਰਾਹੁਲ ਗਾਂਧੀ ਨੇ ਰਾਫ਼ੇਲ ਫ਼ੈਸਲੇ 'ਤੇ ਟਿੱਪਣੀ ਬਾਰੇ ਪ੍ਰਗਟਾਇਆ ਅਫ਼ਸੋਸ

ਨਵੀਂ ਦਿੱਲੀ, 22 ਅਪ੍ਰੈਲ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸੁਪਰੀਮ ਕੋਰਟ ਵਲੋਂ ਰਾਫ਼ੇਲ ਮਾਮਲੇ 'ਚ ਦਿੱਤੇ ਫ਼ੈਸਲੇ ਤੋਂ ਬਾਅਦ ਦਿੱਤੀ ਟਿੱਪਣੀ 'ਚੌਕੀਦਾਰ ਚੋਰ ਹੈ' 'ਤੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਚੋਣ ਪ੍ਰਚਾਰ ਦੇ ਜੋਸ਼ 'ਚ ਅਜਿਹਾ ਕਹਿ ਦਿੱਤਾ। ਸੁਪਰੀਮ ਕੋਰਟ ਵਲੋਂ ਦਿੱਤੇ ਨੋਟਿਸ ਦੇ ਜਵਾਬ 'ਚ ਦਿੱਤੇ ਹਲਫ਼ਨਾਮੇ 'ਚ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਆਪ ਵੀ ਪਹਿਲਾਂ ਰਾਫ਼ੇਲ ਮਾਮਲੇ 'ਚ ਆਏ ਫ਼ੈਸਲੇ ਨੂੰ ਸਰਕਾਰ ਲਈ ਕਲੀਨ ਚਿੱਟ ਦੱਸਦੇ ਰਹੇ ਹਨ। ਕਾਂਗਰਸ ਪ੍ਰਧਾਨ ਨੇ ਭਾਜਪਾ ਨੇਤਾ ਮੀਨਾਕਸ਼ੀ ਲੇਖੀ ਵਲੋਂ ਦਾਇਰ ਕੀਤੀ ਮਾਣਹਾਨੀ ਪਟੀਸ਼ਨ ਦੇ ਜਵਾਬ 'ਚ ਕਿਹਾ ਕਿ ਅਦਾਲਤ ਦਾ ਅਪਮਾਨ ਕਰਨਾ ਕਦੇ ਵੀ ਉਨ੍ਹਾਂ ਦੀ ਮਨਸ਼ਾ ਨਹੀਂ ਸੀ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੇ ਜੋਸ਼ 'ਚ ਜਦ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਤਾਂ ਪ੍ਰਤੀਕਰਮ ਵਜੋਂ ਉਨ੍ਹਾਂ ਦੇ ਮੂੰਹ 'ਚੋਂ ਇਹ ਨਿਕਲਿਆ ਸੀ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰਾਂ ਨੇ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਕਾਂਗਰਸ ਪ੍ਰਧਾਨ ਨੇ ਆਪਣੇ ਹਲਫ਼ਨਾਮੇ 'ਚ ਇਹ ਵੀ ਕਿਹਾ ਕਿ ਉਹ ਆਪਣੇ ਭਾਸ਼ਣ ਜਾਂ ਸਿਆਸੀ ਬਿਆਨਬਾਜ਼ੀ 'ਚ ਅਦਾਲਤ ਦੇ ਹਵਾਲੇ ਨਾਲ ਕੋਈ ਵੀ ਵਿਚਾਰ ਜਾਂ ਟਿੱਪਣੀ ਨਹੀਂ ਦੇਣਗੇ ਜਦ ਤੱਕ ਉਹ ਅਦਾਲਤ ਵਲੋਂ ਰਿਕਾਰਡ 'ਤੇ ਨਾ ਕੀਤੀ ਗਈ ਹੋਵੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਰਾਫ਼ੇਲ ਦੇ ਲੀਕ ਦਸਤਾਵੇਜ਼ ਨੂੰ ਆਧਾਰ ਮੰਨਦਿਆਂ ਰਾਫ਼ੇਲ ਸੌਦੇ 'ਤੇ ਮੁੜ ਜਾਇਜ਼ਾ ਪਟੀਸ਼ਨਾਂ 'ਤੇ ਸੁਣਵਾਈ ਕਰਨ ਨੂੰ ਰਾਜ਼ੀ ਹੋ ਗਈ ਸੀ, ਜਿਸ 'ਤੇ ਰਾਹੁਲ ਗਾਂਧੀ ਨੇ ਪ੍ਰਤੀਕਰਮ ਕਰਦਿਆਂ ਕਿਹਾ ਸੀ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਮੰਨ ਲਿਆ ਹੈ ਕਿ ਚੌਕੀਦਾਰ ਨੇ ਚੋਰੀ ਕੀਤੀ ਹੈ, ਜਿਸ 'ਤੇ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਸੁਪਰੀਮ ਕੋਰਟ ਦਾ ਅਪਮਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਲੇਖੀ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਰੰਜਨ ਗੋਗੋਈ ਦੀ ਬੈਂਚ ਨੇ ਕਿਹਾ ਸੀ ਕਿ ਰਾਹੁਲ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਅਦਾਲਤ ਨੇ ਨੋਟਿਸ ਜਾਰੀ ਕਰਕੇ 22 ਅਪ੍ਰੈਲ ਤੱਕ ਜਵਾਬ ਦੇਣ ਨੂੰ ਕਿਹਾ ਸੀ। ਸੁਪਰੀਮ ਕੋਰਟ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ।

'ਚੌਕੀਦਾਰ ਚੋਰ' ਬਿਆਨ:.............

...

ਪੂਰੀ ਖ਼ਬਰ »

ਮਹਾਰਾਸ਼ਟਰ ਦੀ ਮੰਤਰੀ ਵਲੋਂ ਰਾਹੁਲ ਖ਼ਿਲਾਫ਼ ਵਿਵਾਦਿਤ ਬਿਆਨ

ਕਿਹਾ, ਕਾਂਗਰਸ ਮੁਖੀ ਦੇ ਸਰੀਰ 'ਤੇ ਬੰਬ ਬੰਨ੍ਹ ਕੇ ਕਿਸੇ ਹੋਰ ਦੇਸ਼ ਭੇਜ ਦਿਓ

ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)-ਮਹਾਰਾਸ਼ਟਰ ਸਰਕਾਰ ਦੀ ਮੰਤਰੀ ਅਤੇ ਭਾਜਪਾ ਨੇਤਾ ਪੰਕਜਾ ਮੁੰਡੇ ਨੇ ਇਕ ਰੈਲੀ ਦੌਰਾਨ ਕਾਂਗਰਸ ਮੁਖੀ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਪੰਕਜਾ ਮੁੰਡੇ ਨੇ ਰੈਲੀ ਦੌਰਾਨ ਕਿਹਾ ਕਿ ਰਾਹੁਲ ਗਾਂਧੀ ਦੇ ਸਰੀਰ 'ਤੇ ...

ਪੂਰੀ ਖ਼ਬਰ »

ਮੁੱਕੇਬਾਜ਼ ਵਿਜੇਂਦਰ ਸਿੰਘ ਦੱਖਣੀ ਦਿੱਲੀ ਤੋਂ ਕਾਂਗਰਸ ਦੇ ਉਮੀਦਵਾਰ

ਸੱਜਣ ਕੁਮਾਰ ਦੇ ਭਰਾ ਦੀ ਟਿਕਟ ਕੱਟੀ

ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)-2008 ਉਲੰਪਿਕ ਦੇ ਕਾਂਸੀ ਤਗਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਕਾਂਗਰਸ ਨੇ ਦੱਖਣੀ ਦਿੱਲੀ ਤੋਂ ਉਮੀਦਵਾਰ ਐਲਾਨਿਆ ਹੈ। ਇਸ ਸੀਟ 'ਤੇ ਵਿਜੇਂਦਰ ਦਾ ਮੁਕਾਬਲਾ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਰਾਮੇਸ਼ ਬਿਧੁਰੀ ਅਤੇ ਆਪ ਦੇ ...

ਪੂਰੀ ਖ਼ਬਰ »

ਸ਼ੀਲਾ ਦੀਕਸ਼ਤ, ਅਜੇ ਮਾਕਨ, ਲਵਲੀ ਸਮੇਤ 6 ਹੋਰ ਉਮੀਦਵਾਰ ਐਲਾਨੇ

ਨਵੀਂ ਦਿੱਲੀ, 22 ਅਪ੍ਰੈਲ (ਜਗਤਾਰ ਸਿੰਘ)-ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਖ਼ਤਮ ਹੋਣ ਤੋਂ ਬਾਅਦ ਅੱਜ ਕਾਂਗਰਸ ਨੇ ਦਿੱਲੀ 'ਚ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ। ਜਾਰੀ ਕੀਤੀ ਗਈ ਸੂਚੀ 'ਚ ਕਾਂਗਰਸ ਨੇ ਦਿੱਲੀ ਪ੍ਰਦੇਸ਼ ...

ਪੂਰੀ ਖ਼ਬਰ »

ਭਾਜਪਾ ਵਲੋਂ ਗੌਤਮ ਗੰਭੀਰ ਪੂਰਬੀ ਦਿੱਲੀ ਤੇ ਮੀਨਾਕਸ਼ੀ ਲੇਖੀ ਨਵੀਂ ਦਿੱਲੀ ਤੋਂ ਉਮੀਦਵਾਰ

ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)-ਭਾਜਪਾ ਨੇ ਅੱਜ ਸਾਬਕਾ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਨੂੰ ਪੂਰਬੀ ਦਿੱਲੀ ਤੋਂ ਅਤੇ ਮੀਨਾਕਸ਼ੀ ਲੇਖੀ ਨੂੰ ਨਵੀਂ ਦਿੱਲੀ ਲੋਕ ਸਭਾ ਸੀਟ ਲਈ ਉਮੀਦਵਾਰ ਐਲਾਨ ਦਿੱਤਾ ਹੈ। ਇਨ੍ਹਾਂ ਦੋਵਾਂ ਦੇ ਨਾਂਵਾਂ ਦੇ ਐਲਾਨ ਨਾਲ ਭਾਜਪਾ ਹੁਣ ਤੱਕ ...

ਪੂਰੀ ਖ਼ਬਰ »

ਬਾਰਾਮੂਲਾ 'ਚ ਅੱਤਵਾਦੀ ਛੋਟਾ ਦੂਜਾਨਾ ਡਰਾਈਵਰ ਸਮੇਤ ਗ੍ਰਿਫ਼ਤਾਰ

ਸ੍ਰੀਨਗਰ, 22 ਅਪ੍ਰੈਲ (ਮਨਜੀਤ ਸਿੰਘ)- ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਪਟਨ ਇਲਾਕੇ 'ਚ ਸੁਰੱਖਿਆ ਬਲਾਂ ਨੂੰ ਉਸ ਵੇਲੇ ਇਕ ਭਾਰੀ ਸਫ਼ਲਤਾ ਹੱਥ ਲਗੀ ਜਦ ਉਨ੍ਹਾਂ ਨੇ ਇਕ ਪਾਕਿਸਤਾਨੀ ਅੱਤਵਾਦੀ ਨੂੰ ਸਥਾਨਕ ਡਰਾਈਵਰ ਸਮੇਤ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਿਕ ...

ਪੂਰੀ ਖ਼ਬਰ »

ਬਾਬਰੀ ਮਸਜਿਦ ਢਾਹੁਣ ਵਾਲੇ ਬਿਆਨ 'ਤੇ ਸਾਧਵੀ ਪ੍ਰਗਿਆ ਖ਼ਿਲਾਫ਼ ਮਾਮਲਾ ਦਰਜ

ਭੋਪਾਲ, 22 ਅਪ੍ਰੈਲ (ਏਜੰਸੀ)-ਚੋਣ ਕਮਿਸ਼ਨ ਦੇ ਹੁਕਮ 'ਤੇ ਕਾਰਵਾਈ ਕਰਦਿਆਂ ਅੱਜ ਪੁਲਿਸ ਨੇ ਬਾਬਰੀ ਮਸਜਿਦ ਢਾਹੁਣ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਖ਼ਿਲਾਫ਼ ਐਫ਼. ਆਈ. ਆਰ. ਦਰਜ ਕਰ ਲਈ ਹੈ। ਚੋਣ ਕਮਿਸ਼ਨ ਨੇ ਇਸ ਮਾਮਲੇ ਸਬੰਧੀ ...

ਪੂਰੀ ਖ਼ਬਰ »

ਭਾਰਤ ਵਲੋਂ ਸਰਹੱਦੀ ਵਪਾਰ ਰੱਦ ਕਰਨ ਦੇ ਫ਼ੈਸਲੇ ਨਾਲ ਪਾਕਿ 'ਚ ਘਬਰਾਹਟ

ਅੰਮ੍ਰਿਤਸਰ, 22 ਅਪ੍ਰੈਲ (ਸੁਰਿੰਦਰ ਕੋਛੜ)-ਭਾਰਤ ਸਰਕਾਰ ਵਲੋਂ ਹਾਲ ਹੀ 'ਚ ਪਾਕਿਸਤਾਨ ਦੇ ਨਾਲ ਕੰਟਰੋਲ ਰੇਖਾ ਰਾਹੀਂ ਹੋਣ ਵਾਲੇ ਸਾਰੇ ਕਾਰੋਬਾਰਾਂ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਨਾਲ ਪਾਕਿ 'ਚ ਘਬਰਾਹਟ ਬਣੀ ਹੋਈ ਹੈ। ਇਸ ਬਾਰੇ ਪਾਕਿਸਤਾਨ ਨੇ ਭਾਰਤ 'ਤੇ ਦੋਸ਼ ...

ਪੂਰੀ ਖ਼ਬਰ »

ਅਮੇਠੀ ਤੋਂ ਰਾਹੁਲ ਦੇ ਨਾਮਜ਼ਦਗੀ ਕਾਗਜ਼ ਸਹੀ ਪਾਏ ਗਏ

ਅਮੇਠੀ, 22 ਅਪ੍ਰੈਲ (ਏਜੰਸੀ)-ਅਮੇਠੀ ਤੋਂ ਲੋਕ ਸਭਾ ਚੋਣ ਲੜ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਾਮਜ਼ਦਗੀ ਨੂੰ ਸਹੀ ਕਰਾਰ ਦਿੱਤਾ ਗਿਆ ਹੈ। ਅਮੇਠੀ ਦੇ ਰਿਟਰਨਿੰਗ ਅਫ਼ਸਰ ਨੇ ਰਾਹੁਲ ਦੇ ਨਾਮਜ਼ਦਗੀ ਪੱਤਰ 'ਚ ਕੋਈ ਵੀ ਕਮੀਂ ਨਾ ਮਿਲਣ 'ਤੇ ਇਸ ਨੂੰ ਯੋਗ ਕਰਾਰ ਦਿੱਤਾ ...

ਪੂਰੀ ਖ਼ਬਰ »

ਚੋਣ ਕਮਿਸ਼ਨ ਨੇ ਮੋਦੀ 'ਤੇ ਬਣੀ ਫ਼ਿਲਮ ਦੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ

ਨਵੀਂ ਦਿੱਲੀ, 22 ਅਪ੍ਰੈਲ (ਏਜੰਸੀਆਂ)-ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣੀ ਫ਼ਿਲਮ ਦੀ ਵਿਸਥਾਰ 'ਚ ਰਿਪੋਰਟ ਸੁਪਰੀਮ ਕੋਰਟ ਨੂੰ ਅੱਜ ਸੌਂਪ ਦਿੱਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਮੋਦੀ ਦੀ ਫ਼ਿਲਮ ਸਬੰਧੀ ਚੋਣ ਕਮਿਸ਼ਨ ਦੀ ...

ਪੂਰੀ ਖ਼ਬਰ »

ਕਨ੍ਹਈਆ ਕੁਮਾਰ ਖ਼ਿਲਾਫ਼ ਮਾਰੁਕੱਟ ਦਾ ਮਾਮਲਾ ਦਰਜ

ਬੇਗੁਸਰਾਏ, 22 ਅਪ੍ਰੈਲ (ਏਜੰਸੀ)- ਬਿਹਾਰ 'ਚ ਬੇਗੁਸਰਾਏ ਲੋਕ ਸਭਾ ਸੀਟ 'ਤੇ ਖੱਬੀਪੱਖੀ ਦਲਾਂ ਦੇ ਸਾਂਝੇ ਉਮੀਦਵਾਰ ਅਤੇ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ਼ ਕੁੱਟਮਾਰ ਕਰਨ ਦੇ ਦੋਸ਼ 'ਚ ਬੇਗੁਸਰਾਏ ...

ਪੂਰੀ ਖ਼ਬਰ »

ਸੰਜੈ ਨਿਰੂਪਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਸਮ੍ਰਿਤੀ ਇਰਾਨੀ ਨੂੰ ਨੋਟਿਸ

ਨਵੀਂ ਦਿੱਲੀ, 22 ਅਪ੍ਰੈਲ (ਉਪਮਾ ਡਾਗਾ ਪਾਰਥ)-ਕਾਂਗਰਸੀ ਨੇਤਾ ਸੰਜੈ ਨਿਰੂਪਮ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਲੋਂ ਇਕ-ਦੂਜੇ ਦੇ ਖ਼ਿਲਾਫ਼ ਦਾਇਰ ਮਾਣਹਾਨੀ ਸਬੰਧੀ ਸ਼ਿਕਾਇਤਾਂ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਸਮ੍ਰਿਤੀ ਇਰਾਨੀ ਨੂੰ ਨੋਟਿਸ ਜਾਰੀ ਕੀਤਾ ਹੈ। ...

ਪੂਰੀ ਖ਼ਬਰ »

ਕਾਜ਼ੀਗੁੰਡ ਨੇੜੇ ਲੱਖਾਂ ਦੀ ਰਾਸ਼ੀ ਤੇ ਹੋਰ ਸਾਮਾਨ ਨਾਲ ਭਰਿਆ ਟਰੱਕ ਸੜਿਆ

ਸ੍ਰੀਨਗਰ, 22 ਅਪ੍ਰੈਲ (ਮਨਜੀਤ ਸਿੰਘ)- ਅਨੰਤਨਾਗ ਲੋਕ ਸਭਾ ਚੋਣ ਦੀਆਂ ਵੋਟਾਂ ਤੋਂ ਇਕ ਦਿਨ ਪਹਿਲਾਂ ਸ੍ਰੀਨਗਰ-ਜੰਮੂ ਹਾਈਵੇਅ 'ਤੇ ਕਾਜ਼ੀਗੁੰਡ ਨੇੜੇ ਇਕ ਟਰੱਕ 'ਚ ਜਿਸ ਵਿਚ ਲੱਖਾਂ ਰੁਪਏ ਦੀ ਰਾਸ਼ੀ, ਕਪੜਾ ਤੇ ਹੋਰ ਸਾਮਾਨ ਲੱਦਿਆ ਹੋਇਆ ਸੀ, ਭੇਦਭਰੀ ਹਾਲਤ ਨਾਲ ਅੱਗ ਲਗਣ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX