ਤਾਜਾ ਖ਼ਬਰਾਂ


ਗ੍ਰਾਮੀਣ ਡਾਕ ਸੇਵਕਾਂ ਦੇ ਹੜਤਾਲ 'ਤੇ ਚਲੇ ਜਾਣ ਕਾਰਨ ਪਿੰਡਾਂ 'ਚ ਡਾਕ ਸੇਵਾਵਾਂ ਹੋਈਆਂ ਪ੍ਰਭਾਵਿਤ
. . .  20 minutes ago
ਸੰਗਰੂਰ, 19 ਦਸੰਬਰ (ਧੀਰਜ ਪਸ਼ੋਰੀਆ)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਦਿੱਤੀ ਦੇਸ਼ ਵਿਆਪੀ ਕਾਲ ਦੇ ਸੱਦੇ ਦੀ ਹਮਾਇਤ 'ਚ ਪੰਜਾਬ ਦੇ 4000 ਦੇ ਕਰੀਬ ਗ੍ਰਾਮੀਣ ਡਾਕ ਸੇਵਕ ਅਣਮਿਥੇ ਸਮੇਂ ਦੀ ਹੜਤਾਲ 'ਤੇ ਚਲੇ .....
'84 ਸਿੱਖ ਦੰਗਿਆਂ ਦੇ ਮਾਮਲੇ 'ਚ ਦੋਸ਼ੀ ਯਸ਼ਪਾਲ ਦੀ ਪਟੀਸ਼ਨ 'ਤੇ 29 ਜਨਵਰੀ ਨੂੰ ਹੋਵੇਗੀ ਸੁਣਵਾਈ
. . .  22 minutes ago
ਨਵੀਂ ਦਿੱਲੀ, 19 ਦਸੰਬਰ- 1984 ਦੇ ਸਿੱਖ ਦੰਗਿਆਂ ਦੇ ਮਾਮਲੇ 'ਚ ਦੋਸ਼ੀ ਯਸ਼ਪਾਲ ਸਿੰਘ ਨੇ ਆਪਣੀ ਫਾਂਸੀ ਦੀ ਸਜ਼ਾ ਨੂੰ ਦਿੱਲੀ ਹਾਈ ਕੋਰਟ 'ਚ ਚੁਨੌਤੀ ਦਿੱਤੀ ਸੀ, ਜਿਸ ਦੀ ਸੁਣਵਾਈ ਨੂੰ ਅਦਾਲਤ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਮਾਚਸ ਬਣਾਉਣ ਵਾਲੀ ਫ਼ੈਕਟਰੀ 'ਚੋ ਧਮਾਕੇ ਦੌਰਾਨ ਜ਼ਖਮੀ ਹੋਏ ਦੋ ਮਜ਼ਦੂਰਾਂ 'ਚੋਂ ਇਕ ਦੀ ਮੌਤ
. . .  37 minutes ago
ਬਠਿੰਡਾ, 19 ਦਸੰਬਰ (ਕੰਵਲਜੀਤ ਸਿੰਘ ਸਿੱਧੂ) - ਬਠਿੰਡਾ ਦੇ ਗਰੋਥ ਸੈਂਟਰ ਵਿਖੇ ਮਾਚਸ ਬਣਾਉਣ ਵਾਲੀ ਫ਼ੈਕਟਰੀ 'ਚ ਧਮਾਕੇ ਦੌਰਾਨ ਗੰਭੀਰ ਜ਼ਖਮੀ ਹੋਏ ਦੋ ਮਜ਼ਦੂਰਾ 'ਚੋਂ ਇਕ ਮਜ਼ਦੂਰ ਦੀ ਮੌਤ ਹੋ ਗਈ.....
ਭਾਜਪਾ ਵੱਲੋਂ ਕਾਂਗਰਸ ਦਫ਼ਤਰ ਦੀ ਘੇਰਾਬੰਦੀ
. . .  55 minutes ago
ਲੁਧਿਆਣਾ,19 ਦਸੰਬਰ (ਪੁਨੀਤ ਬਾਵਾ)- ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ 'ਚ ਭਾਜਪਾ ਵਰਕਰਾਂ ਨੇ ਅੱਜ ਘੰਟਾ ਘਰ ਵਿਖੇ ਸਥਿਤ ਕਾਂਗਰਸ ਦਫ਼ਤਰ ਦੀ ਘੇਰਾਬੰਦੀ ਕਰ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਵੀ .....
ਮਲੌਦ 'ਚ ਨਾਮਜ਼ਦਗੀ ਪੇਪਰ ਭਰਨ ਵਾਲਿਆਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
. . .  about 1 hour ago
ਮਲੌਦ, 19 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- 30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਲੜਨ ਵਾਲੇ ਬਲਾਕ ਮਲੌਦ ਵਿਖੇ ਪੰਚ-ਸਰਪੰਚ ਬਣਨ ਵਾਲੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੇਪਰ ਭਰੇ ਜਾ ਰਹੇ ਹਨ। ਅੱਜ ਨਾਮਜ਼ਦਗੀ ਪੇਪਰ ......
ਅਗਸਤਾ ਵੈਸਟਲੈਂਡ : ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 1 hour ago
ਨਵੀਂ ਦਿੱਲੀ, 19 ਦਸੰਬਰ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ 22 ਦਸੰਬਰ ਤੱਕ ਸੁਰੱਖਿਅਤ ਰੱਖ ਲਿਆ.....
ਬਠਿੰਡਾ 'ਚ ਮਾਚਸ ਬਣਾਉਣ ਵਾਲੀ ਫ਼ੈਕਟਰੀ 'ਚ ਹੋਇਆ ਧਮਾਕਾ, 2 ਮਜ਼ਦੂਰ ਗੰਭੀਰ ਜ਼ਖਮੀ
. . .  49 minutes ago
ਬਠਿੰਡਾ, 19 ਦਸੰਬਰ (ਕੰਵਲਜੀਤ ਸਿੰਘ ਸਿੱਧੂ) - ਬਠਿੰਡਾ ਦੇ ਗਰੋਥ ਸੈਂਟਰ ਵਿਖੇ ਮਾਚਿਸ ਦੀ ਫ਼ੈਕਟਰੀ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਧਮਾਕੇ ਕਾਰਨ ਫ਼ੈਕਟਰੀ ਦੇ ਇੱਕ ਹਿੱਸੇ ਦੀ ਛੱਤ ਉੱਡ ਗਈ। ਇਸ ਧਮਾਕੇ ਕਾਰਨ ਫ਼ੈਕਟਰੀ 'ਚ ਲੱਗੀ ਅੱਗ ਦੀ ਲਪੇਟ 'ਚ .....
ਪਾਕਿਸਤਾਨ ਜੇਲ੍ਹ ਤੋਂ ਰਿਹਾਅ ਹੋ ਕੇ ਭਾਰਤ ਪਰਤੇ ਹਾਮਿਦ ਅੰਸਾਰੀ ਨੇ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 19 ਦਸੰਬਰ- ਪਾਕਿਸਤਾਨ ਦੀ ਜੇਲ੍ਹ ਤੋਂ ਮੰਗਲਵਾਰ ਨੂੰ ਕੈਦ ਤੋਂ ਰਿਹਾਅ ਹੋ ਕੇ ਭਾਰਤ ਪਰਤੇ ਹਾਮਿਦ ਨੇਹਾਲ ਅੰਸਾਰੀ ਨੇ ਬੁੱਧਵਾਰ ਨੂੰ ਆਪਣੇ ਪਰਿਵਾਰ ਦੇ ਨਾਲ ਨਵੀਂ ਦਿੱਲੀ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ....
ਪ੍ਰਧਾਨ ਮੰਤਰੀ ਮੋਦੀ ਸਮੇਤ ਸਿੱਖ ਕਤਲੇਆਮ ਦੇ ਸਾਰੇ ਗਵਾਹਾਂ ਅਤੇ ਵਕੀਲਾਂ ਨੂੰ ਕੀਤਾ ਜਾਵੇਗਾ ਸਨਮਾਨਿਤ - ਮਜੀਠੀਆ
. . .  about 2 hours ago
ਅਜਨਾਲਾ, 19 ਦਸੰਬਰ (ਗੁਰਪ੍ਰੀਤ ਸਿੰਘ ਅਜਨਾਲਾ)-1984 ਸਿੱਖ ਕਤਲੇਆਮ ਦੇ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਬਿਠਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸ ਕੇਸ 'ਚ ਗਵਾਹੀ ਦੇਣ ਵਾਲੀ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ ਸਮੇਤ ਸਾਰੇ.....
ਆਈ.ਐਨ.ਐਕਸ ਮੀਡੀਆ ਮਾਮਲਾ : ਈ.ਡੀ. ਦੇ ਦਫ਼ਤਰ ਪਹੁੰਚੇ ਪੀ. ਚਿਦੰਬਰਮ
. . .  about 2 hours ago
ਨਵੀਂ ਦਿੱਲੀ, 19 ਦਸੰਬਰ - ਆਈ.ਐਨ.ਐਕਸ ਮੀਡੀਆ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨਵੀਂ ਦਿੱਲੀ ਸਥਿਤ ਈ.ਡੀ. ਦੇ ਦਫ਼ਤਰ ਪਹੁੰਚੇ .....
30 ਅਤੇ 50 ਰੁਪਏ 'ਚ ਉਮੀਦਵਾਰਾਂ ਨੂੰ ਦਿਤੇ ਜਾ ਰਹੇ ਹਨ ਨਾਮਜ਼ਦਗੀਆਂ ਭਰਨ ਵਾਲੇ ਦਸਤਾਵੇਜ਼
. . .  about 1 hour ago
ਪਟਿਆਲਾ, 19 ਦਸੰਬਰ (ਅਮਨ)- 30 ਦਸੰਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾਖਲ ਕਰਨ ਦੀ ਅੰਤਿਮ ਤਰੀਕ ਹੈ ਜਿਸ ਨੂੰ ਲੈ ਕੇ ਨਾਮਜ਼ਦਗੀ ਫਾਰਮ ਭਰਨ ਆਏ ਉਮੀਦਵਾਰਾਂ 'ਚ ਜਿੱਥੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ .....
ਏ.ਆਈ.ਏ.ਡੀ.ਐਮ.ਕੇ ਸੰਸਦਾਂ ਵੱਲੋਂ ਸੰਸਦ ਕੰਪਲੈਕਸ 'ਚ ਪ੍ਰਦਰਸ਼ਨ
. . .  about 1 hour ago
ਨਵੀਂ ਦਿੱਲੀ, 19 ਦਸੰਬਰ- ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਾਮ (ਏ.ਆਈ.ਏ.ਡੀ.ਐਮ.ਕੇ) ਦੇ ਸੰਸਦ ਮੈਂਬਰਾਂ ਨੇ ਕਾਵੇਰੀ ਨਦੀ 'ਤੇ ਡੈਮ ਦੇ ਨਿਰਮਾਣ ਦੇ ਖ਼ਿਲਾਫ਼ ਸੰਸਦ ਕੰਪਲੈਕਸ 'ਚ ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ ਪ੍ਰਦਰਸ਼ਨ ਕੀਤਾ........
ਆਈ.ਐਨ.ਐਕਸ ਮੀਡੀਆ ਮਾਮਲੇ 'ਚ ਈ.ਡੀ. ਨੇ ਪੀ. ਚਿਦੰਬਰਮ ਨੂੰ ਭੇਜਿਆ ਸੰਮਨ
. . .  about 2 hours ago
ਨਵੀਂ ਦਿੱਲੀ, 19 ਦਸੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਆਈ.ਐਨ.ਐਕਸ ਮੀਡੀਆ ਮਾਮਲੇ 'ਚ ਈ.ਡੀ. ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜਿਆ .....
ਪਟਿਆਲਾ ਹਾਊਸ ਕੋਰਟ 'ਚ ਸੀ.ਬੀ.ਆਈ. ਵੱਲੋਂ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ
. . .  about 3 hours ago
ਨਵੀਂ ਦਿੱਲੀ, 19 ਦਸੰਬਰ- ਸੀ.ਬੀ.ਆਈ ਵੱਲੋਂ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਦਾ ਪਟਿਆਲਾ ਹਾਊਸ ਕੋਰਟ 'ਚ ਵਿਰੋਧ ਕੀਤਾ ਗਿਆ ਹੈ। ਉੱਥੇ ਹੀ, ਮਿਸ਼ੇਲ ਦੇ ਵਕੀਲ ਅਲਜੋ ਕੇ ਜੋਸਫ ਨੇ ਦਾਅਵਾ ਕੀਤਾ.....
ਟਾਊਨ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਵੱਲੋਂ ਖ਼ੁਦਕੁਸ਼ੀ
. . .  about 3 hours ago
ਜੰਡਿਆਲਾ ਗੁਰੂ, 19 ਦਸੰਬਰ( ਰਣਜੀਤ ਸਿੰਘ ਜੋਸਨ)- ਪੁਲਿਸ ਟਾਊਨ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਸਤਿੰਦਰਪਾਲ ਸਿੰਘ ਵੱਲੋਂ ਅੱਜ ਰਾਤ ਪੁਲਿਸ ਚੌਂਕੀ ਵਿਖੇ ਹੀ ਆਪਣੇ ਆਪ ਨੂੰ ਕਥਿਤ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ......
ਦਿਨ ਚੜ੍ਹਨ ਤੋਂ ਪਹਿਲਾਂ ਹੀ ਉਮੀਦਵਾਰਾਂ ਦੀਆਂ ਬੂਥਾਂ ਤੋਂ ਬਾਹਰ ਲੱਗੀਆਂ ਲੰਮੀਆਂ ਕਤਾਰਾਂ
. . .  about 3 hours ago
ਦੇਸ਼ ਦੇ 8.50 ਲੱਖ ਕੈਮਿਸਟਾਂ ਵਲੋਂ 8 ਜਨਵਰੀ ਤੋਂ ਈ. ਫਾਰਮੇਸੀ ਵਿਰੁੱਧ ਹੱਲਾ ਬੋਲਣ ਦਾ ਐਲਾਨ
. . .  about 3 hours ago
ਦਿੱਲੀ ਦੇ ਕਈ ਹਸਪਤਾਲਾਂ 'ਚ ਅੱਜ ਡਾਕਟਰਾਂ ਦੀ ਹੜਤਾਲ
. . .  about 4 hours ago
ਯੁਗਾਂਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 19 ਲੋਕਾਂ ਦੀ ਮੌਤ
. . .  about 4 hours ago
ਈਸਟਰ ਟਾਪੂ 'ਤੇ ਲੱਗੇ ਭੂਚਾਲ ਦੇ ਝਟਕੇ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਸਰਬਸੰਮਤੀ ਵਾਲੇ ਸਰਪੰਚਾਂ ਅਤੇ ਪੰਚਾਂ ਨੂੰ ਵੀ ਨਾਮਜ਼ਦਗੀਆਂ ਭਰਨੀਆਂ ਜ਼ਰੂਰੀ
. . .  1 day ago
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  1 day ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  1 day ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  1 day ago
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  1 day ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  1 day ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  1 day ago
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  1 day ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  1 day ago
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  1 day ago
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  1 day ago
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  1 day ago
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  1 day ago
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ
. . .  1 day ago
ਸ੍ਰੀ ਹਰਿਮੰਦਰ ਸਾਹਿਬ 'ਚ ਐਚ.ਐਸ.ਫੂਲਕਾ ਨੇ ਕੀਤਾ ਸ਼ੁਕਰਾਨਾ
. . .  1 day ago
ਆਈ.ਪੀ.ਐਲ. ਨਿਲਾਮੀ : ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਨੇ 5 ਕਰੋੜ 'ਚ ਖਰੀਦਿਆ
. . .  1 day ago
ਹਾਮਿਦ ਨੂੰ ਲੈਣ ਲਈ ਉਸ ਦੇ ਮਾਤਾ ਪਿਤਾ ਵਾਹਗਾ ਪਹੁੰਚੇ
. . .  1 day ago
ਆਈ.ਪੀ.ਐਲ. ਨਿਲਾਮੀ : ਯੁਵਰਾਜ ਸਿੰਘ ਦਾ ਅਜੇ ਵੀ ਕੋਈ ਖ਼ਰੀਦਦਾਰ ਨਹੀਂ, ਆਧਾਰ ਕੀਮਤ ਸਿਰਫ਼ ਇਕ ਕਰੋੜ
. . .  1 day ago
'ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ' ਮੁਹਿੰਮ ਦਾ ਹਿੱਸਾ ਬਣਿਆ ਪਿੰਡ ਫੈਜਗੜ੍ਹ, ਭਾਈ ਲੌਂਗੋਵਾਲ ਨੇ ਕੀਤੀ ਸ਼ਲਾਘਾ
. . .  1 day ago
ਕਿਸਾਨਾਂ ਦੇ ਕਰਜ਼ਿਆਂ ਦੀ ਮਾਫ਼ੀ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ- ਰਾਹੁਲ
. . .  1 day ago
ਭੁੱਖ ਹੜਤਾਲ 'ਤੇ ਬੈਠੇ ਭਾਜਪਾ ਨੇਤਾ ਤਜਿੰਦਰਪਾਲ, ਕਮਲਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
. . .  1 day ago
ਗੁਰਦਾਸਪੁਰ : ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਬੱਬੇਹਾਲੀ ਅਤੇ ਉਸ ਦੇ ਪੁੱਤਰ ਸਮੇਤ 12 ਲੋਕਾਂ 'ਤੇ ਮਾਮਲਾ ਦਰਜ
. . .  1 day ago
ਸਰਬ ਸੰਮਤੀ ਨਾਲ ਚੁਣੀ ਪਿੰਡ ਸੇਖਾ ਖੁਰਦ ਦੀ ਪੰਚਾਇਤ
. . .  about 1 hour ago
ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 40 ਤੋਂ ਵੱਧ ਜ਼ਖ਼ਮੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 4 ਪੋਹ ਸੰਮਤ 550
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਪਹਿਲਾ ਸਫ਼ਾ

ਕਿਸੇ ਨੇ ਨਹੀਂ ਸੋਚਿਆ ਸੀ ਕਿ ਕਾਂਗਰਸੀ ਆਗੂਆਂ ਨੂੰ ਮਿਲੇਗੀ ਸਜ਼ਾ-ਮੋਦੀ

ਪ੍ਰਧਾਨ ਮੰਤਰੀ ਨੇ '84 ਕਤਲੇਆਮ 'ਚ ਇਨਸਾਫ਼ ਵਿਚ ਦੇਰੀ ਨੂੰ ਕੀਤਾ ਉਜਾਗਰ
ਮੁੰਬਈ, 18 ਦਸੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਸਿੱਖ ਵਿਰੋਧੀ ਕਤਲੇਆਮ 'ਚ ਇਨਸਾਫ਼ 'ਚ ਦੇਰੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਕਿਸੇ ਨੇ ਨਹੀਂ ਸੋਚਿਆ ਸੀ ਕਿ ਕਾਂਗਰਸ ਨੇਤਾਵਾਂ ਨੂੰ ਮਾਮਲੇ 'ਚ ਦੋਸ਼ੀ ਠਹਿਰਾਇਆ ਜਾਵੇਗਾ | ਮੋਦੀ ਨੇ ਇੱਥੇ ਇਕ ਪ੍ਰੋਗਰਾਮ 'ਚ ਸੰਬੋਧਨ ਕਰਦਿਆਂ ਉਕਤ ਬਿਆਨ ਦਿੱਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ 'ਚ ਕਾਂਗਰਸ ਨੇਤਾਵਾਂ ਨੂੰ ਸਜ਼ਾ ਮਿਲੇਗੀ ਅਤੇ ਪੀੜਤਾਂ ਨੂੰ ਇਨਸਾਫ਼ ਮਿਲੇਗਾ | ਦਿੱਲੀ ਹਾਈਕੋਰਟ ਵਲੋਂ '84 ਕਤਲੇਆਮ ਮਾਮਲੇ 'ਚ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਤਾਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਇਕ ਦਿਨ ਬਾਅਦ ਮੋਦੀ ਨੇ ਇਹ ਬਿਆਨ ਦਿੱਤਾ ਹੈ | ਸੰਮੇਲਨ ਦੌਰਾਨ ਮੋਦੀ ਨੇ ਰਾਫੇਲ ਸੌਦੇ 'ਤੇ ਸੁਪਰੀਮ ਕੋਰਟ ਵਲੋਂ ਹਾਲ ਹੀ ਵਿਚ ਸੁਣਾਏ ਫ਼ੈਸਲੇ ਨੂੰ ਲੈ ਕੇ ਵੀ ਕਾਂਗਰਸ 'ਤੇ ਨਿਸ਼ਾਨਾ ਸਾਧਿਆ | ਮੋਦੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਭਿ੍ਸ਼ਟਾਚਾਰ ਸਬੰਧੀ ਦੋਸ਼ਾਂ ਨੂੰ ਲੈ ਕੇ ਦੇਸ਼ ਦੀ ਸਰਬਉੱਚ ਅਦਾਲਤ ਦਾ ਰੁਖ਼ ਕੀਤਾ ਗਿਆ | ਜਿੱਥੇ ਉਨ੍ਹਾਂ ਨੂੰ ਸਪੱਸ਼ਟ ਫ਼ੈਸਲਾ ਮਿਲਿਆ ਕਿ ਜੋ ਵੀ ਕੰਮ ਹੋਇਆ (ਰਾਫੇਲ ਸੌਦੇ 'ਚ) ਉਹ ਪਾਰਦਰਸ਼ੀ ਅਤੇ ਇਮਾਨਦਾਰੀ ਨਾਲ ਕੀਤਾ ਗਿਆ | ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਜਦ ਕਾਂਗਰਸ ਸੱਤਾ 'ਚ ਸੀ ਤਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਅਜਿਹਾ ਵੀ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਸਾਡੀ ਇਕ ਮਾਨਸਿਕਤਾ ਹੈ ਜਿਸ 'ਚ ਅਸੀਂ ਸਰਕਾਰ ਦੇ ਿਖ਼ਲਾਫ਼ ਜ਼ਿਆਦਾ ਭਿ੍ਸ਼ਟਾਚਾਰ ਦੇ ਦੋਸ਼ਾਂ 'ਚ ਵਿਸ਼ਵਾਸ ਕਰਦੇ ਹਾਂ, ਚਾਹੇ ਉਹ ਲਾਪ੍ਰਵਾਹੀ ਜਾਂ ਭਿ੍ਸ਼ਟਾਚਾਰ ਦੇ ਦੋਸ਼ ਹੋਣ, ਮਾਨਸਿਕਤਾ
ਇਕ ਹੀ ਬਣੀ ਰਹੇਗੀ | ਮੋਦੀ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਇਕ ਦਿਨ ਅਗਸਤਾ ਵੈਸਟਲੈਂਡ ਹੈਲੀਕਾਪਟਰ ਭਿ੍ਸ਼ਟਾਚਾਰ ਮਾਮਲੇ ਦਾ ਮੁੱਖ ਮੁਲਜ਼ਮ ਕ੍ਰਿਸ਼ਚੀਅਨ ਮਿਸ਼ੇਲ ਭਾਰਤ 'ਚ ਹੋਵੇਗਾ | ਉਨ੍ਹਾਂ ਕਿਹਾ ਕਿ ਸਭ ਦੀਆਂ ਤਾਰਾਂ ਜੋੜੀਆਂ ਜਾ ਰਹੀਆਂ ਹਨ |
99 ਫ਼ੀਸਦੀ ਚੀਜ਼ਾਂ ਨੂੰ 18 ਫ਼ੀਸਦੀ ਜੀ.ਐਸ.ਟੀ. ਸਲੈਬ 'ਚ ਰੱਖਣ ਦਾ ਕੰਮ ਚੱਲ ਰਿਹੈ- ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਇਕ ਨਿੱਜੀ ਟੈਲੀਵਿਜ਼ਨ ਚੈਨਲ ਦੇ ਪ੍ਰੋਗਰਾਮ 'ਚ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ 99 ਫ਼ੀਸਦੀ ਵਸਤੂਆਂ ਨੂੰ ਜੀ.ਐਸ.ਟੀ. ਦੀ 18 ਫ਼ੀਸਦੀ ਵਾਲੀ ਸਲੈਬ 'ਚ ਲਿਆਉਣ 'ਤੇ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਜੀ.ਐਸ.ਟੀ. ਦੀ ਵਿਵਸਥਾ ਕਾਫ਼ੀ ਹੱਦ ਤੱਕ ਸਥਾਪਿਤ ਹੋ ਚੁੱਕੀ ਹੈ ਅਤੇ ਅਸੀਂ ਉਸ ਦਿਸ਼ਾ 'ਚ ਕੰਮ ਕਰ ਰਹੇ ਹਾਂ, ਜਿੱਥੇ 99 ਫ਼ੀਸਦੀ ਚੀਜ਼ਾਂ ਜੀ.ਐਸ.ਟੀ. ਦੇ 18 ਫ਼ੀਸਦੀ ਟੈਕਸ ਸਲੈਬ 'ਚ ਆਉਣ | ਉਨ੍ਹਾਂ ਸੰਕੇਤ ਦਿੱਤਾ ਕਿ ਜੀ.ਐਸ.ਟੀ. ਦਾ 28 ਫ਼ੀਸਦੀ ਟੈਕਸ ਸਲੈਬ ਕੇਵਲ ਲਗਜ਼ਰੀ ਉਤਪਾਦਾਂ ਵਰਗੀਆਂ ਚੋਣਵੀਆਂ ਵਸਤੂਆਂ ਲਈ ਹੋਵੇਗਾ | ਮੋਦੀ ਨੇ ਕਿਹਾ ਕਿ ਜੀ.ਐਸ.ਟੀ. ਲਾਗੂ ਹੋਣ ਤੋਂ ਪਹਿਲਾਂ ਕੇਵਲ 65 ਲੱਖ ਉੱਦਮੀ ਰਜਿਸਟਰਡ ਸਨ, ਜਿਸ 'ਚ ਹੁਣ 55 ਲੱਖ ਦਾ ਵਾਧਾ ਹੋਇਆ ਹੈ | ਮੋਦੀ ਨੇ ਕਿਹਾ ਕਿ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਜੀ.ਐਸ.ਟੀ. ਲਾਗੂ ਹੋਣ ਨਾਲ ਅਰਥਚਾਰੇ 'ਚ ਪਾਰਦਰਸ਼ਤਾ ਆ ਰਹੀ ਹੈ | ਇਸ ਮੌਕੇ ਭਿ੍ਸ਼ਟਾਚਾਰ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ 'ਚ ਭਿ੍ਸ਼ਟਾਚਾਰ ਨੂੰ ਆਮ ਗੱਲ ਮੰਨ ਲਿਆ ਗਿਆ ਸੀ ਜਿਵੇਂ ਕਿ 'ਚਲਦਾ ਹੈ' ਜਦ ਵੀ ਕੋਈ ਆਵਾਜ਼ ਉਠਾਉਂਦਾ ਸੀ ਤਾਂ ਸਾਹਮਣੇ ਤੋਂ ਆਵਾਜ਼ ਆਉਂਦੀ ਸੀ 'ਇਹ ਭਾਰਤ ਹੈ' | ਇੱਥੇ ਇੰਝ ਹੀ ਚਲਦਾ ਹੈ | ਮੋਦੀ ਨੇ ਕਿਹਾ ਕਿ ਜਦ ਕੰਪਨੀਆਂ ਕਰਜ਼ਾ ਮੋੜਨ 'ਚ ਨਾਕਾਮ ਰਹਿੰਦੀਆਂ ਸਨ ਤਾਂ ਕੰਪਨੀ ਤੇ ਉਨ੍ਹਾਂ ਦੇ ਮਾਲਕਾਂ ਨਾਲ ਕੁਝ ਨਹੀਂ ਹੁੰਦਾ ਸੀ, ਅਜਿਹਾ ਇਸ ਲਈ ਕਿਉਂਕਿ ਕੁਝ ਵਿਸ਼ੇਸ਼ ਲੋਕਾਂ ਵਲੋਂ ਉਨ੍ਹਾਂ ਨੂੰ ਜਾਂਚ ਤੋਂ ਸੁਰੱਖਿਆ ਮਿਲੀ ਹੋਈ ਸੀ |
ਮੋਦੀ ਨੇ 33000 ਕਰੋੜ ਦੇ ਮੈਟਰੋ ਤੇ ਹਾਊਸਿੰਗ ਪ੍ਰਾਜੈਕਟਾਂ ਦਾ ਰੱਖਿਆ ਨੀਂਹ-ਪੱਥਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ 33000 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਮੈਟਰੋ ਲਾਈਨਾਂ ਅਤੇ ਕਫ਼ਾਇਤੀ ਰਿਹਾਇਸ਼ੀ ਪ੍ਰਾਜੈਕਟਾਂ ਦਾ ਨੀਂਹ-ਪੱਥਰ ਰੱਖਿਆ | ਇਹ ਮੈਟਰੋ ਲਾਈਨਾਂ ਠਾਣੇ-ਭਿਵੰਡੀ-ਕਲਿਆਣ ਅਤੇ ਦਹੀਸਰ-ਮੀਰਾ ਭਾਯੰਦਰ ਹਨ | ਇਨ੍ਹਾਂ 'ਤੇ 15000 ਕਰੋੜ ਦੀ ਲਾਗਤ ਆਵੇਗੀ | ਉਨ੍ਹਾਂ 18000 ਕਰੋੜ ਦੀ ਲਾਗਤ ਵਾਲੀ ਸਮੂਹਿਕ ਰਿਹਾਇਸ਼ੀ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਜੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਰੀਬ 89771 ਕਫ਼ਾਇਤੀ ਘਰ ਮੁਹੱਈਆ ਕਰਵਾਏਗੀ |
ਕਾਰਟੂਨ ਤਕਲੀਫ਼ ਨਹੀਂ ਪਹੁੰਚਾਉਂਦੇ, ਉਨ੍ਹਾਂ ਦਾ ਪ੍ਰਭਾਵ ਚੰਗਾ ਹੁੰਦੈ-ਮੋਦੀ
ਪ੍ਰਧਾਨ ਮੰਤਰੀ ਨੇ ਇੱਥੇ ਮਸ਼ਹੂਰ ਕਾਰਟੂਨਿਸਟ ਆਰ.ਕੇ. ਲਕਸ਼ਮਣ ਦੇ ਜੀਵਨ 'ਤੇ ਇਕ ਟੇਬਲ ਬੁਕ 'ਟਾਈਮਲੈੱਸ ਲਕਸ਼ਮਣ' ਜਾਰੀ ਕਰਦਿਆਂ ਕਿਹਾ ਕਿ ਕਾਰਟੂਨ ਤਕਲੀਫ਼ ਨਹੀਂ ਪਹੁੰਚਾਉਂਦੇ ਬਲਕਿ ਉਨ੍ਹਾਂ ਦਾ ਪ੍ਰਭਾਵ ਚੰਗਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਲਕਸ਼ਮਣ ਦੇ ਕਾਰਟੂਨ ਸਮਾਜਿਕ ਵਿਗਿਆਨ ਨੂੰ ਪੜ੍ਹਾਉਣ ਦਾ ਸਭ ਤੋਂ ਸੌਖਾ ਤਰੀਕਾ ਸਨ | ਮੋਦੀ ਨੇ ਕਿਹਾ ਕਿ ਕਾਰਟੂਨਿਸਟ ਪਰਮਾਤਮਾ ਦੇ ਨੇੜੇ ਹੁੰਦੇ ਹਨ ਕਿਉਂਕਿ ਉਹ ਵੱਖੋਂ-ਵੱਖਰੇ ਲੋਕਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਬਾਰੀਕੀ ਨਾਲ ਬਹੁਤ ਥੋੜੇ੍ਹ ਸਮੇਂ 'ਚ ਪਹਿਚਾਣ ਸਕਦੇ ਹਨ | ਪ੍ਰਧਾਨ ਮੰਤਰੀ ਨੇ ਆਰ.ਕੇ. ਲਕਸ਼ਮਣ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ |

ਦਰਦ ਦੀ ਦਾਸਤਾਨ

ਬਰਜਿੰਦਰ ਸਿੰਘ ਹਮਦਰਦ

  • ਬਹੁਤ ਲੰਬੀ ਹੈ ਦਰਦ ਦੀ ਦਾਸਤਾਨ | ਦਹਾਕਿਆਂ ਤੋਂ ਇਸ 'ਚੋਂ ਉੱਠਦੇ ਰਹੇ ਸੇਕ 'ਤੇ ਦਿੱਲੀ ਦੀ ਉੱਚ-ਅਦਾਲਤ ਨੇ ਪਾਣੀ ਦੇ ਤੁਪਕੇ ਛਿੜਕੇ ਹਨ, ਜਿਨ੍ਹਾਂ ਨੇ ਟੁੱਟ ਚੁੱਕੀਆਂ ਆਸਾਂ ਮੁੜ ਬੰਨ੍ਹਾਈਆਂ ਹਨ ਅਤੇ ਕੁਝ ਰਾਹਤ ਦਾ ਅਹਿਸਾਸ ਪੈਦਾ ਕੀਤਾ ਹੈ | '84 ਦੇ ਕਤਲੇਆਮ ਵਿਚ ਹਜ਼ਾਰਾਂ ਹੀ ਸਿੱਖਾਂ ਦੇ ਮਾਰੇ ਜਾਣ ਤੋਂ ਪਿੱਛੋਂ ਹਾਕਮਾਂ ਦੇ ਵਿਸ਼ੇਸ਼ ਯਤਨਾਂ ਨਾਲ ਜਿੱਥੇ ਬਹੁਤ ਕੁਝ ਵਕਤ ਦੀ ਗਰਦ ਵਿਚ ਗੁਆਚ ਗਿਆ, ਉਥੇ ਲਗਾਤਾਰ ਕੀਤੀ ਜਾਂਦੀ ਫੋਲਾ-ਫਰਾਲੀ 'ਚ ਜੋ ਕੁਝ ਬਚ ਰਿਹਾ ਸੀ, ਉਸ ਨੂੰ ਕੱਢਣ ਦਾ ਯਤਨ ਕੀਤਾ ਗਿਆ | ਲਗਾਤਾਰ ਕਮਿਸ਼ਨਾਂ ਅਤੇ ਕਮੇਟੀਆਂ ਦੇ ਬਣਨ, ਲਗਾਤਾਰ ਕਾਂਗਰਸੀ ਹਾਕਮਾਂ ਦੇ ਪੈ ਰਹੇ ਦਬਾਅ ਅਤੇ ਦਹਾਕਿਆਂ ਦੇ ਸਫ਼ਰ ਨੇ ਆਸ ਦੀਆਂ ਤੰਦਾਂ ਤੋੜ ਦਿੱਤੀਆਂ ਸਨ ਜਿਨ੍ਹਾਂ ਦੇ ਜੁੜਨ ਦੀ ਮੁੜ ਉਮੀਦ ਉੱਭਰੀ ਹੈ |
  • ਇਨ੍ਹਾਂ ਮਾਰੂ ਹਮਲਿਆਂ ਵਿਚ ਹਜ਼ਾਰਾਂ ਹੀ ਦੰਗਾਈਆਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਬਹੁਤੇ ਅੱਜ ਪੂਰੀ ਤਰ੍ਹਾਂ ਬੇਪਛਾਣ ਹੋ ਚੁੱਕੇ ਹਨ | ਪਰ ਜਿਨ੍ਹਾਂ ਨੇ ਯੋਜਨਾਬੱਧ ਢੰਗ ਨਾਲ ਇਹ ਕਾਰੇ ਕਰਵਾਏ ਸਨ, ਉਨ੍ਹਾਂ 'ਚੋਂ ਕੁਝ ਨਾਂਅ ਜ਼ਰੂਰ ਉੱਭਰੇ ਹਨ | ਇਨ੍ਹਾਂ ਨਾਲ ਸਬੰਧਿਤ ਕੁਝ ਦਰਜਨ ਕੇਸ ਕਿਸੇ ਨਾ ਕਿਸੇ ਤਰ੍ਹਾਂ ਅਤੇ ਕਿਸੇ ਨਾ ਕਿਸੇ ਰੂਪ ਵਿਚ ਬਚੇ ਰਹੇ ਹਨ | ਇਨ੍ਹਾਂ 'ਚੋਂ ਹੀ ਇਕ ਕੇਸ ਵਿਚ ਕਾਂਗਰਸ ਦਾ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਿਹਾ ਵੱਡਾ ਆਗੂ ਸੱਜਣ ਕੁਮਾਰ ਕਾਨੂੰਨ ਦੇ ਸ਼ਿਕੰਜੇ ਵਿਚ ਆਇਆ ਹੈ | ਦਿੱਲੀ ਦੀ ਉੱਚ-ਅਦਾਲਤ ਨੇ ਇਨ੍ਹਾਂ ਦੰਗਿਆਂ ਦੌਰਾਨ 5 ਹੱਤਿਆਵਾਂ ਦੇ ਮਾਮਲੇ ਵਿਚ ਸੱਜਣ ਕੁਮਾਰ ਸਮੇਤ 4 ਦੋਸ਼ੀਆਂ ਨੂੰ ਮੌਤ ਤੱਕ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਇਸ ਤੋਂ ਪਹਿਲਾਂ 20 ਨਵੰਬਰ ਨੂੰ ਦੰਗਿਆਂ ਨਾਲ ਸਬੰਧਿਤ ਇਕ ਵੱਖਰੇ ਦੋਹਰੇ ਕਤਲ ਕੇਸ ਵਿਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਯਸ਼ਪਾਲ ਸਿੰਘ ਨਾਂਅ ਦੇ ਦੋਸ਼ੀ ਨੂੰ ਫਾਂਸੀ ਦੀ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ | ਇਨ੍ਹਾਂ ਦੋਵਾਂ 'ਤੇ ਦੋਸ਼ ਇਹ ਸੀ ਕਿ ਇਨ੍ਹਾਂ ਨੇ ਅਵਤਾਰ ਸਿੰਘ ਅਤੇ ਹਰਦੇਵ ਸਿੰਘ ਨਾਂਅ ਦੇ ਦੋ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਅੱਗ ਲਗਾਈ ਸੀ ਅਤੇ ਉਨ੍ਹਾਂ ਨੂੰ ਘਰ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ ਸੀ | ਇਸ ਕੇਸ ਦਾ ਫ਼ੈਸਲਾ ਕੇਂਦਰ ਸਰਕਾਰ ਵਲੋਂ ਸਾਲ 2015 ਵਿਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਖੁਲਾਸੇ ਤੋਂ ਬਾਅਦ ਆਇਆ ਹੈ | ਇਕ ਹੋਰ ਫ਼ੈਸਲੇ ਵਿਚ ਉੱਚ-ਅਦਾਲਤ ਨੇ 88 ਦੋਸ਼ੀਆਂ ਨੂੰ ਇਨ੍ਹਾਂ ਦੰਗਿਆਂ ਸਬੰਧੀ 5-5 ਸਾਲ ਦੀ ਸਜ਼ਾ ਬਰਕਰਾਰ ਰੱਖੀ ਹੈ |
  • ਨਵੰਬਰ 1984 ਵਿਚ ਪਹਿਲੇ ਤਿੰਨ ਦਿਨਾਂ ਵਿਚ ਦਿੱਲੀ ਅਤੇ ਦੇਸ਼ ਭਰ ਵਿਚ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਭੀੜਾਂ ਵਲੋਂ ਕੀਤੀ ਗਈ ਹਿੰਸਾ ਦੀਆਂ ਅਨੇਕਾਂ ਲੰੂ ਕੰਡੇ ਖੜ੍ਹੇ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਈਆਂ ਸਨ | ਇਨ੍ਹਾਂ ਨੂੰ ਪੜ੍ਹ-ਸੁਣ ਕੇ ਅੱਜ ਵੀ ਅੱਖਾਂ ਵਿਚ ਅੱਥਰੂ ਆ ਜਾਂਦੇ ਹਨ ਅਤੇ ਸੀਨੇ ਵਿਚ ਸੇਕ ਧੁਖਣ ਲਗਦਾ ਹੈ | ਪਰ ਇਨ੍ਹਾਂ ਦਿਨਾਂ ਵਿਚ ਸਾਰੇ ਹੀ ਲੋਕ ਦੰਗਈ ਨਹੀਂ ਸਨ ਬਣ ਗਏ, ਸਗੋਂ ਬਹੁਤ ਸਾਰੇ ਅਜਿਹੇ ਵੀ ਲੋਕ ਸਨ, ਜਿਨ੍ਹਾਂ ਨੇ ਆਪਣੇ ਗੁਆਂਢੀਆਂ, ਸਾਥੀਆਂ ਅਤੇ ਹੋਰ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਪੂਰੀ ਤਾਣ ਲਗਾਈ ਸੀ | ਅਜਿਹੇ ਸੰਗਠਨ ਵੀ ਨਿੱਤਰ ਕੇ ਸਾਹਮਣੇ ਆਏ, ਜਿਨ੍ਹਾਂ ਨੇ ਬੇਖੌਫ਼ ਹੋ ਕੇ ਦਲੇਰੀ ਨਾਲ ਵਾਪਰੀਆਂ ਇਨ੍ਹਾਂ ਦੁਖਦਾਈ ਵਾਰਦਾਤਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ | ਅਜਿਹੇ ਅਨੇਕਾਂ-ਅਨੇਕ ਹੋਰ ਵੀ ਲੋਕ ਸਨ ਜੋ ਦਰਦ ਭੰਨੇ ਲੋਕਾਂ ਦਾ ਆਸਰਾ ਬਣੇ ਅਤੇ ਅਜਿਹੇ ਵੀ ਸਨ ਜਿਨ੍ਹਾਂ ਨੇ ਧੁਆਂਖੇ ਅਤੇ ਬਚ ਰਹੇ ਘਟਨਾਮਈ ਵਰਕਿਆਂ ਨੂੰ ਸਾਂਭਣ ਦਾ ਯਤਨ ਕੀਤਾ |
  • ਏਨਾ ਲੰਮਾ ਸਫ਼ਰ ਤੈਅ ਕਰ ਕੇ ਸਮੂਹ ਸਮਾਜ ਦੇ ਸਹਿਯੋਗ ਨਾਲ ਜੇਕਰ ਰਾਹਤ ਦੀਆਂ ਕਣੀਆਂ ਵਰ੍ਹਨ ਲੱਗੀਆਂ ਹਨ ਤਾਂ ਅਸੀਂ ਇਸ ਲਈ ਇਨ੍ਹਾਂ ਸਮੂਹ ਨਾਗਰਿਕਾਂ ਦੇ ਬੇਹੱਦ ਧੰਨਵਾਦੀ ਹਾਂ | ਅਸੀਂ ਉਨ੍ਹਾਂ ਸੰਗਠਨਾਂ ਅਤੇ ਸੰਸਥਾਵਾਂ ਲਈ ਵੀ ਨਿੱਘੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹਾਂ, ਜੋ ਹਰ ਹੀਲੇ-ਵਸੀਲੇ ਬੁਰੀ ਤਰ੍ਹਾਂ ਝੰਭੇ ਅਤੇ ਪ੍ਰਭਾਵਿਤ ਹੋਏ ਪਰਿਵਾਰਾਂ ਨਾਲ ਖੜ੍ਹੀਆਂ ਰਹੀਆਂ | ਇਸ ਤੋਂ ਇਲਾਵਾ ਸਿੱਖ ਸਮਾਜ ਇਕਜੁੱਟ ਹੋ ਕੇ ਬਣੀ ਇਸ ਭਾਵੁਕ ਸਾਂਝ ਨਾਲ ਹਮੇਸ਼ਾ ਜੁੜਿਆ ਰਿਹਾ | ਬਿਨਾਂ ਸ਼ੱਕ ਪੈਦਾ ਹੋ ਰਹੀ ਅਜਿਹੀ ਸਥਿਤੀ ਨੇ ਦੇਸ਼ ਦੇ ਕਾਨੂੰਨ ਪ੍ਰਤੀ ਵਿਸ਼ਵਾਸ ਪੱਕਿਆਂ ਕਰਨਾ ਸ਼ੁਰੂ ਕੀਤਾ ਹੈ | ਮਾਣਯੋਗ ਜੱਜ ਸਾਹਿਬਾਨ ਦੀ ਇਹ ਟਿੱਪਣੀ ਕਿ 1947 ਦੀ ਦੇਸ਼ ਵੰਡ ਸਮੇਂ ਜੋ ਕਤਲੇਆਮ ਹੋਇਆ ਸੀ, ਜਿਸ ਵਿਚ ਲੱਖਾਂ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ, ਤੋਂ ਬਾਅਦ 1984 ਦਾ ਸਿੱਖ ਕਤਲੇਆਮ ਵਿਆਪਕ ਹਿੰਸਾ ਦੀ ਦੂਜੀ ਵੱਡੀ ਘਟਨਾ ਸੀ ਤਾਂ ਇਸ ਦੌਰਾਨ ਸਰਕਾਰ ਕੀ ਕਰ ਰਹੀ ਸੀ? ਅਪਰਾਧੀ ਏਨੇ ਦਹਾਕਿਆਂ ਤੋਂ ਸਜ਼ਾ ਤੋਂ ਕਿਉਂ ਬਚਦੇ ਰਹੇ ਅਤੇ ਇਹ ਵੀ ਕਿ ਹਜ਼ਾਰਾਂ ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਅਤੇ ਉਨ੍ਹਾਂ ਦੇ ਘਰ ਤਬਾਹ ਕਰ ਦਿੱਤੇ ਗਏ | ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਅਜਿਹਾ ਕੁਝ ਵਾਪਰਿਆ ਜੋ ਬਿਨਾਂ ਸ਼ੱਕ ਮਨੁੱਖਤਾ ਵਿਰੁੱਧ ਅਪਰਾਧ ਸੀ ਅਤੇ ਇਸ ਕਤਲੇਆਮ ਨੂੰ ਸਿਆਸੀ ਆਗੂਆਂ ਨੇ ਅੰਜਾਮ ਦਿੱਤਾ ਸੀ ਅਤੇ ਇਸ ਵਿਚ ਕਾਨੂੰਨ ਦੀ ਪਾਲਣਾ ਕਰਵਾਉਣ ਵਾਲੀਆਂ ਏਜੰਸੀਆਂ ਨੇ ਵੀ ਮਦਦ ਕੀਤੀ ਸੀ | ਅਸੀਂ ਮਾਣਯੋਗ ਦਿੱਲੀ ਉੱਚ-ਅਦਾਲਤ ਦੇ ਜੱਜਾਂ ਐਸ. ਮੁਰਲੀਧਰ ਅਤੇ ਵਿਨੋਦ ਕੁਮਾਰ ਗੋਇਲ ਦੀ ਪ੍ਰਸੰਸਾ ਕਰਦੇ ਹਾਂ ਜੋ ਢਹਿੰਦੇ ਹਿਰਦਿਆਂ ਅੰਦਰ ਦੇਸ਼ ਦੀ ਲੋਕਤੰਤਰਿਕ ਪ੍ਰਣਾਲੀ ਪ੍ਰਤੀ ਮੁੜ ਵਿਸ਼ਵਾਸ ਪੈਦਾ ਕਰਨ 'ਚ ਸਹਾਈ ਹੋਏ ਹਨ | ਬਿਨਾਂ ਸ਼ੱਕ ਵਾਪਰੇ ਇਸ ਸਮੁੱਚੇ ਘਟਨਾਚੱਕਰ ਦੀ ਤਹਿ ਤੱਕ ਪੁੱਜ ਕੇ ਇਸ ਲਈ ਭਾਗੀ ਹੋਰ ਦੋਸ਼ੀਆਂ ਨੂੰ ਵੀ ਸਜ਼ਾਵਾਂ ਦਿਵਾ ਸਕਣ ਨਾਲ ਹੀ ਬਣ ਰਿਹਾ ਇਹ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ |

ਸੱਜਣ ਕੁਮਾਰ ਵਲੋਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ

ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ, 18 ਦਸੰਬਰ (ਜਗਤਾਰ ਸਿੰਘ)-1984 ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਦਿੱਲੀ ਹਾਈਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਾਂਗਰਸੀ ਆਗੂ ਸੱਜਣ ਕੁਮਾਰ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ | ਸੱਜਣ ਕੁਮਾਰ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ | ਰਾਹੁਲ ਨੂੰ ਭੇਜੀ ਚਿੱਠੀ 'ਚ ਸੱਜਣ ਕੁਮਾਰ ਨੇ ਲਿਖਿਆ ਕਿ ਉਸ ਦੇ ਿਖ਼ਲਾਫ਼ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਉਹ ਪਾਰਟੀ ਮੈਂਬਰਸ਼ਿਪ ਤੋਂ ਤੁਰੰਤ ਅਸਤੀਫ਼ਾ ਦੇ ਰਹੇ ਹਨ ਅਤੇ ਤੁਰੰਤ ਪ੍ਰਭਾਵ ਨਾਲ ਉਸ ਦੇ ਅਸਤੀਫ਼ੇ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ | ਹਾਲਾਂਕਿ ਸਿਆਸੀ ਹਲਕਿਆਂ 'ਚ ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਇਸ਼ਾਰੇ 'ਤੇ ਹੀ ਸੱਜਣ ਕੁਮਾਰ ਪਾਸੋਂ ਅਸਤੀਫ਼ਾ ਦਿਵਾਇਆ ਗਿਆ ਹੈ ਤਾਂਕਿ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਇਸ ਮਾਮਲੇ ਕਾਰਨ ਕਾਂਗਰਸ ਨੂੰ ਹੋ ਰਹੇ ਨੁਕਸਾਨ ਦੀ ਕੁਝ ਹੱਦ ਤੱਕ ਭਰਪਾਈ ਕੀਤੀ ਜਾ ਸਕੇ | ਸੱਜਣ ਕੁਮਾਰ ਦੇ ਇਕ ਸਹਿਯੋਗੀ ਨੇ ਦੱਸਿਆ ਕਿ ਉਹ ਨਹੀਂ ਚਾਹੁੰਦੇ ਸੀ ਕਿ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਪਾਰਟੀ ਨੂੰ ਕਿਸੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇ ਇਸ ਲਈ ਉਨ੍ਹਾਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ | ਉਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੱਜਣ ਕੁਮਾਰ ਦਾ ਕੋਈ ਵੀ ਟਵਿੱਟਰ ਅਕਾਊਾਟ ਨਹੀਂ ਹੈ ਅਤੇ ਸੋਸ਼ਲ ਮੀਡੀਆ ਮੰਚ 'ਤੇ ਉਸ ਲਈ ਕੀਤੀਆਂ ਟਿੱਪਣੀਆਂ ਉਨ੍ਹਾਂ ਵਲੋਂ ਨਹੀਂ ਕੀਤੀਆਂ ਗਈਆਂ | ਜਾਣਕਾਰੀ ਮੁਤਾਬਿਕ ਸੱਜਣ ਕੁਮਾਰ ਨੇ ਅੱਜ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਵਿਖੇ ਜਾ ਕੇ ਮੱਥਾ ਟੇਕਿਆ ਅਤੇ ਮੰਦਰ ਤੋਂ ਬਾਹਰ ਆਉਣ ਉਪਰੰਤ ਮੀਡੀਆ ਕਰਮੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਪਰ ਸੱਜਣ ਕੁਮਾਰ ਕਿਸੇ ਵੀ ਪੱਤਰਕਾਰ ਦੀ ਗੱਲ ਦਾ ਜਵਾਬ ਦਿੱਤੇ ਬਿਨਾਂ ਹੀ ਚਲੇ ਗਏ |

ਆਈ.ਪੀ.ਐਲ. ਨਿਲਾਮੀ

8.4 ਕਰੋੜ 'ਚ ਵਿਕੇ ਵਰੁਣ ਤੇ ਉਨਾਦਕਟ

ਜੈਪੁਰ, 18 ਦਸੰਬਰ (ਏਜੰਸੀਆਂ)-ਆਈ. ਪੀ. ਐਲ. 2019 ਦੀ ਨਿਲਾਮੀ 'ਚ ਨੌਜਵਾਨ ਖਿਡਾਰੀਆਂ 'ਤੇ ਲੱਗੀ ਬੋਲੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ | ਹੁਣ ਤੱਕ ਇਸ ਆਈ. ਪੀ. ਐਲ. ਦੀ ਨਿਲਾਮੀ 'ਚ ਸਭ ਤੋਂ ਮਹਿੰਗੇ ਖਿਡਾਰੀ ਜੈਦੇਵ ਉਨਾਦਕਟ ਅਤੇ ਨਵੇਂ ਖਿਡਾਰੀ ਵਰੁਣ ਚੱਕਰਵਰਤੀ ਰਹੇ | ਦੋਵੇਂ ਖਿਡਾਰੀਆਂ ਨੂੰ 8.4 ਕਰੋੜ ਦੀ ਬੋਲੀ ਲਗਾ ਕੇ ਖਰੀਦਿਆ ਗਿਆ | ਉਨਾਦਕਟ ਨੂੰ ਜਿਥੇ ਇਕ ਵਾਰ ਮੁੜ ਰਾਜਸਥਾਨ ਨੇ ਖਰੀਦਿਆ ਉਥੇ ਵਰੁਣ ਚੱਕਰਵਰਤੀ ਨੇ ਕਿੰਗਸ ਇਲੈਵਨ ਪੰਜਾਬ ਨੇ ਖਰੀਦਿਆ | ਨਿਲਾਮੀ 'ਚ 346 ਕ੍ਰਿਕਟਰਾਂ 'ਤੇ ਬੋਲੀ ਲਗਾਈ ਜਾ ਰਹੀ ਹੈ | ਇਨ੍ਹਾਂ 'ਚ 9 ਖਿਡਾਰੀਆਂ ਦੀ ਮੁਢਲੀ ਕੀਮਤ 2 ਕਰੋੜ ਰੁਪਏ ਹੈ | ਭਾਰਤੀ ਟੀਮ ਦੇ ਮੱਧਕ੍ਰਮ ਦੇ ਧਾਕੜ ਬੱਲੇਬਾਜ਼ ਰਹੇ ਯੁਵਰਾਜ ਸਿੰਘ ਨੂੰ ਆਈ. ਪੀ. ਐਲ. ਨਿਲਾਮੀ 'ਚ ਦੂਸਰੀ ਵਾਰ ਲੱਗੀ ਬੋਲੀ 'ਚ ਮੁੰਬਈ ਇੰਡੀਅਨਜ਼ ਨੇ 1 ਕਰੋੜ ਰੁਪਏ 'ਚ ਖਰੀਦ ਲਿਆ | ਉਨ੍ਹਾਂ ਦੀ ਮੁਢਲੀ ਕੀਮਤ ਵੀ 1 ਕਰੋੜ ਰੁਪਏ ਹੀ ਸੀ | ਨਿਊਜ਼ੀਲੈਂਡ ਦੇ ਬੱਲੇਬਾਜ਼ ਮਾਰਟਿਨ ਗਾਫ਼ਟਲ ਨੂੰ 1 ਕਰੋੜ ਰੁਪਏ ਦੀ ਮੁੱਢਲੀ ਕੀਮਤ 'ਤੇ ਹੈਦਾਰਾਬਾਦ ਸਨਰਾਈਜ਼ ਨੇ ਖਰੀਦਿਆ |
ਉਨ੍ਹਾਂ ਨੂੰ ਪਹਿਲੀ ਵਾਰ ਲਗਾਈ ਬੋਲੀ 'ਚ ਕਿਸੇ ਨੇ ਨਹੀਂ ਖਰੀਦਿਆ ਸੀ। ਇਸ਼ਾਨ ਪੋਰੇਲ, ਸੌਰਭ ਤਿਵਾਰੀ, ਰਿਸ਼ੀ ਧਵਨ, ਜੇਸਨ ਹੋਲਡਰ ਦੂਸਰੀ ਵਾਰ ਲੱਗੀ ਬੋਲੀ 'ਚ ਵੀ ਨਹੀਂ ਵਿਕੇ। ਇਸ ਬੋਲੀ 'ਚ ਸਭ ਤੋਂ ਜ਼ਿਆਦਾ ਚਰਚਿਤ ਇੰਗਲੈਂਡ ਦੇ ਖਿਡਾਰੀ ਸੈਮ ਕੁਰੇਨ ਅਤੇ ਸ਼ਿਵਮ ਦੁਬੇ ਰਹੇ। ਸੈਮ ਕੁਰੇਨ ਨੂੰ ਪੰਜਾਬ ਦੀ ਟੀਮ ਨੇ 7. 2 ਕਰੋੜ 'ਚ ਖਰੀਦਿਆ। ਇਸੇ ਤਰ੍ਹਾਂ ਹਰਫ਼ਨਮੌਲਾ ਖਿਡਾਰੀ ਸ਼ਿਵਮ ਦੁਬੇ ਨੂੰ ਬੈਂਗਲੁਰੂ ਨੇ 5 ਕਰੋੜ 'ਚ ਖ਼ਰੀਦਿਆ। ਉਨ੍ਹਾਂ ਦੀ ਮੁਢਲੀ ਕੀਮਤ ਕੇਵਲ 20 ਲੱਖ ਰੁਪਏ ਸੀ। ਨੌਜਵਾਨ ਵਿਕਟ ਕੀਪਰ ਪ੍ਰਭ ਸਿਮਰਨ ਨੂੰ 4.8 ਕਰੋੜ 'ਚ ਖਰੀਦਿਆ ਗਿਆ। ਉਨ੍ਹਾਂ ਦੀ ਬੋਲੀ ਨੇ ਵੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਵੈਸਟ ਇੰਡੀਜ਼ ਦੇ ਖਿਡਾਰੀਆਂ ਦੀ ਵੀ ਨਿਲਾਮੀ 'ਚ ਪੂਰੀ ਚੜ੍ਹਤ ਰਹੀ ਅਤੇ ਸ਼ਿਮਰੋਨ ਹਿਟਮਾਏਰ ਅਤੇ ਕਾਰਲੋਸ ਬ੍ਰੈਥਵੇਟ ਨੂੰ ਵੀ ਮੋਟੀ ਰਕਮ ਮਿਲੀ। ਉਨਾਦਕਟ ਹੁਣ ਤੱਕ ਇਸ ਨਿਲਾਮੀ 'ਚ ਸਭ ਤੋਂ ਮਹਿੰਗੇ ਖਿਡਾਰੀ ਖਰੀਦੇ ਗਏ ਹਨ। ਜਿਨ੍ਹਾਂ ਨੂੰ ਰਾਜਸਥਾਨ ਰਾਇਲਜ਼ ਨੇ 8 ਕਰੋੜ 40 ਲੱਖ ਰੁਪਏ 'ਚ ਖ਼ਰੀਦਿਆ। ਉਸ ਨੂੰ ਪਿਛਲੀ ਵਾਰ ਇਸ ਟੀਮ ਨੇ 11 ਕਰੋੜ 50 ਲੱਖ ਰੁਪਏ 'ਚ ਖਰੀਦਿਆ ਸੀ ਪਰ ਬਾਅਦ 'ਚ ਰਿਲੀਜ਼ ਕਰ ਦਿੱਤਾ ਸੀ। ਉਨਾਦਕਟ ਨੂੰ ਖਰੀਦਣ ਲਈ ਕਿੰਗਜ਼ ਇਲੈਵਨ ਪੰਜਾਬ, ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ 'ਚ ਪੂਰੀ ਦੌੜ ਲੱਗੀ ਹੋਈ ਸੀ। ਰਾਇਲ ਚੈਲੈਂਜਰ ਬੈਂਗਲੁਰੂ ਨੇ ਹਿਟਮਾਇਰ ਨੂੰ 4.2 ਕਰੋੜ ਰੁਪਏ 'ਚ ਖਰੀਦਿਆ। ਉਸ ਨੂੰ ਖਰੀਦਣ ਲਈ ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲਜ਼ 'ਚ ਦੌੜ ਲੱਗੀ ਸੀ। ਟੀ-20 ਵਿਸ਼ਵ ਕੱਪ 2016 ਦੇ ਸਟਾਰ ਬ੍ਰੈਥਵੇਟ ਨੂੰ ਕੇ. ਕੇ. ਆਰ. ਨੇ 5 ਕਰੋੜ ਰੁਪਏ 'ਚ ਖਰੀਦਿਆ। ਉਸ ਦੀ ਮੁਢਲੀ ਕੀਮਤ 75 ਲੱਖ ਰੁਪਏ ਸੀ। ਭਾਰਤੀ ਟੈਸਟ ਖਿਡਾਰੀ ਹਨੂਮਾ ਬਿਹਾਰੀ ਨੂੰ ਦਿੱਲੀ ਕੈਪੀਟਲਜ਼ ਨੇ 2 ਕਰੋੜ ਰੁਪਏ 'ਚ ਖਰੀਦਿਆ, ਜਦਕਿ ਉਸ ਦੀ ਮੁਢਲੀ ਕੀਮਤ 50 ਲੱਖ ਰੁਪਏ ਸੀ। ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਪਿਛਲੇ ਸਾਲ ਵਿਕ ਨਹੀਂ ਸਕੇ ਸਨ ਨੂੰ ਇਸ ਵਾਰ ਦਿੱਲੀ ਨੇ 1 ਕਰੋੜ 10 ਲੱਖ ਰੁਪਏ 'ਚ ਖਰੀਦਿਆ। ਵਿਕਟ ਕੀਪਰ ਰਿਧੀਮਾਨ ਸਾਹਾ ਨੂੰ ਸਨਰਾਈਜ਼ ਹੈਦਰਾਬਾਦ ਨੇ ਇਕ ਕਰੋੜ 20 ਲੱਖ ਰੁਪਏ 'ਚ ਖਰੀਦਿਆ। ਵੈਸਟ ਇੰਡੀਜ਼ ਦੇ ਵਿਕਟ ਕੀਪਰ ਨਿਕੋਲਸ ਪੂਰਨ ਨੂੰ ਪੰਜਾਬ ਨੇ ਚਾਰ ਕਰੋੜ 20 ਲੱਖ ਰੁਪਏ 'ਚ ਖਰੀਦਿਆ। ਅਜੇ ਤੱਕ ਉਸ ਨੇ ਟੈਸਟ ਕ੍ਰਿਕਟ ਨਹੀਂ ਖੇਡਿਆ ਹੈ। ਚੇਤੇਸ਼ਵਰ ਪੁਜਾਰਾ, ਬ੍ਰੈਂਡਨ ਮੈਕੁਲਮ ਅਤੇ ਕ੍ਰਿਸ ਵੋਕਸ ਨੂੰ ਵੀ ਕਿਸੇ ਨੇ ਨਹੀਂ ਖਰੀਦਿਆ। ਸਪਿਨਰ ਅਕਸ਼ਰ ਪਟੇਲ ਪੰਜ ਕਰੋੜ 'ਚ, ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਪੰਜ ਕਰੋੜ ਅਤੇ ਮੁਹੰਮਦ ਸ਼ੰਮੀ 4 ਕਰੋੜ 80 ਲੱਖ ਰੁਪਏ ਵੀ ਮਹਿੰਗੇ ਵਿਕੇ। ਪਟੇਲ ਨੂੰ ਦਿੱਲੀ ਨੇ, ਸ਼ੰਮੀ ਨੂੰ ਪੰਜਾਬ ਨੇ ਅਤੇ ਮੋਹਿਤ ਨੂੰ ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ।

ਸਰਬਸੰਮਤੀ ਨਾਲ ਚੁਣੇ ਪੰਚਾਂ-ਸਰਪੰਚਾਂ ਲਈ ਵੀ ਨਾਮਜ਼ਦਗੀ ਜ਼ਰੂਰੀ

ਖੰਨਾ, 18 ਦਸੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਪਿੰਡਾਂ 'ਚ ਸਰਬਸੰਮਤੀ ਨਾਲ ਚੁਣੇ ਪੰਚ, ਸਰਪੰਚ ਤਦ ਹੀ ਅਧਿਕਾਰਤ ਤੌਰ 'ਤੇ ਚੁਣੇ ਗਏ ਪੰਚ ਤੇ ਸਰਪੰਚ ਮੰਨੇ ਜਾਣਗੇ ਜੇਕਰ ਉਹ ਸਰਬਸੰਮਤੀ ਤੋਂ ਬਾਅਦ ਆਪਣੇ ਕਾਗ਼ਜ਼ ਨਾਮਜ਼ਦਗੀ ਦਾਖ਼ਲ ਕਰਨਗੇ | ਜਿਹੜੇ ਪਿੰਡਾਂ ਦੀਆਂ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਦੇ ਪੰਚ-ਸਰਪੰਚ ਕਾਗ਼ਜ਼ ਨਾਮਜ਼ਦਗੀ ਦਾਖ਼ਲ ਨਹੀਂ ਕਰਨਗੇ ਅਧਿਕਾਰਤ ਤੌਰ 'ਤੇ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਚੁਣੀਆਂ ਗਈਆਂ ਨਹੀਂ ਮੰਨੀਆਂ ਜਾਣਗੀਆਂ | ਜ਼ਿਕਰਯੋਗ ਹੈ ਕਿ ਕਈ ਵਾਰ ਪਿੰਡਾਂ ਦੇ ਸਰਬਸੰਮਤੀ ਨਾਲ ਚੁਣੇ ਪੰਚ-ਸਰਪੰਚ ਇਸ ਭੁਲੇਖੇ 'ਚ ਕਾਗ਼ਜ਼ ਦਾਖ਼ਲ ਨਹੀਂ ਕਰਦੇ ਕਿ ਉਹ ਤਾਂ ਚੁਣੇ ਹੀ ਗਏ ਹਨ ਪਰ ਅਸਲ 'ਚ ਉਹ ਤਦ ਹੀ ਚੁਣੇ ਮੰਨੇ ਜਾ ਸਕਦੇ ਹਨ ਜੇਕਰ ਉਹ ਕਾਗ਼ਜ਼ ਨਾਮਜ਼ਦਗੀ ਦਾਖ਼ਲ ਕਰਕੇ ਬਕਾਇਦਾ ਰੂਪ 'ਚ ਬਿਨਾਂ ਮੁਕਾਬਲਾ ਚੁਣੇ ਐਲਾਨੇ ਗਏ ਹੋਣ |

ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 'ਚ ਤੇਜ਼ੀ

ਚੰਡੀਗੜ੍ਹ, 18 ਦਸੰਬਰ (ਅਜੀਤ ਬਿਊਰੋ)-ਪੰਜਾਬ ਦੀਆਂ 13276 ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਨੇ ਤੇਜ਼ੀ ਫੜ ਲਈ ਹੈ | 17 ਦਸੰਬਰ ਤੱਕ ਸਰਪੰਚਾਂ ਦੇ ਅਹੁਦਿਆਂ ਲਈ 2494 ਅਤੇ ਪੰਚਾਂ ਦੇ ਅਹੁਦਿਆਂ ਲਈ 5772 ਨਾਮਜ਼ਦਗੀ ਪੱਤਰ ਦਾਖ਼ਲ ਹੋਏ | ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 19 ਦਸੰਬਰ ਹੈ | ਰਾਜ ਚੋਣ ਕਮਿਸ਼ਨਰ ਪੰਜਾਬ ਦੇ ਤਰਜਮਾਨ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 20 ਦਸੰਬਰ ਨੂੰ ਹੋਵੇਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 21 ਦਸੰਬਰ ਹੈ | ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤੇ ਜਾਣਗੇ | ਵੋਟਾਂ 30 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਇਸੇ ਦਿਨ ਵੋਟਾਂ ਦੀ ਗਿਣਤੀ ਹੋਵੇਗੀ | ਉਨ੍ਹਾਂ ਕਿਹਾ ਕਿ ਸੂਬੇ ਦੀਆਂ 13276 ਪੰਚਾਇਤਾਂ ਲਈ 13276 ਸਰਪੰਚ ਤੇ 83831 ਪੰਚ ਚੁਣੇ ਜਾਣਗੇ | ਬੁਲਾਰੇ ਨੇ ਦੱਸਿਆ ਕਿ ਪੰਜਾਬ 'ਚ ਕੁੱਲ 12787395 ਰਜਿਸਟਰਡ ਵੋਟਰ ਹਨ, ਜਿਨ੍ਹਾਂ 'ਚ 6688245 ਪੁਰਸ਼, 6066245 ਔਰਤਾਂ ਤੇ 97 ਵੋਟਰ ਤੀਜੇ ਲਿੰਗ ਦੇ ਹਨ | ਕਮਿਸ਼ਨ ਨੇ 17268 ਚੋਣ ਬੂਥ ਸਥਾਪਤ ਕੀਤੇ ਹਨ ਤੇ 86340 ਮੁਲਾਜ਼ਮਾਂ ਨੂੰ ਚੋਣ ਡਿਊਟੀ 'ਤੇ ਲਾਇਆ ਜਾਵੇਗਾ | ਬੁਲਾਰੇ ਨੇ ਦੱਸਿਆ ਕਿ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਲਈ ਖ਼ਰਚ ਦੀ ਹੱਦ 30 ਹਜ਼ਾਰ ਤੇ ਪੰਚ ਦੀ ਚੋਣ ਲੜਨ ਵਾਲਿਆਂ ਲਈ 20 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ |

ਬੱਬੇਹਾਲੀ ਤੇ ਉਸ ਦੇ ਪੁੱਤਰ ਸਮੇਤ 12 ਿਖ਼ਲਾਫ਼ ਮਾਮਲਾ ਦਰਜ

ਮਾਮਲਾ ਬੇਨਿਯਮੀਆਂ ਨਾਲ ਬਣੇ ਸ਼ਾਪਿੰਗ ਮਾਲ ਦੇ ਦੋਸ਼ਾਂ ਦਾ
ਗੁਰਦਾਸਪੁਰ, 18 ਦਸੰਬਰ (ਆਰਿਫ਼/ਆਲਮਬੀਰ ਸਿੰਘ)-ਥਾਣਾ ਸਿਟੀ ਦੀ ਪੁਲਿਸ ਵਲੋਂ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਸੰਸਦੀ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਉਨ੍ਹਾਂ ਦੇ ਪੁੱਤਰ ਸਮੇਤ 12 ਵਿਅਕਤੀਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ | ਇਸ ਸਬੰਧੀ ਥਾਣਾ ਸਿਟੀ ਦੇ ਐਸ.ਐੱਚ.ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਬੱਬੇਹਾਲੀ ਦੇ ਮਲੂਕ ਸਿੰਘ ਨੇ ਦਫ਼ਤਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਦਾਸਪੁਰ ਤੇ ਪੁਲਿਸ ਨੰੂ ਸ਼ਿਕਾਇਤ ਕੀਤੀ ਸੀ ਕਿ ਬੱਬੇਹਾਲੀ ਵਲੋਂ ਹਨੂੰਮਾਨ ਚੌਕ ਗੁਰਦਾਸਪੁਰ ਵਿਖੇ ਉਸਾਰਿਆ ਸ਼ਾਪਿੰਗ ਮਾਲ ਨਿਯਮਾਂ ਨੰੂ ਛਿੱਕੇ ਟੰਗ ਕੇ ਅਤੇ ਗ਼ਲਤ ਢੰਗ ਨਾਲ ਬਣਾਇਆ ਗਿਆ ਹੈ | ਜਿਸ 'ਚ ਹੋਰ ਵੀ ਵਿਅਕਤੀ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਪੜਤਾਲੀਆ ਅਫ਼ਸਰ ਮਨਜੀਤ ਸਿੰਘ ਪ੍ਰਬੰਧਕ ਨਿਰਦੇਸ਼ਨ ਨੇ ਕਰਕੇ ਐਸ.ਐਸ.ਪੀ. ਗੁਰਦਾਸਪੁਰ ਨੰੂ ਭੇਜੀ, ਜਿਨ੍ਹਾਂ ਦੇ ਨਿਰਦੇਸ਼ਾਂ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ | ਪੜਤਾਲ 'ਚ ਇਹ ਸਾਹਮਣੇ ਆਇਆ ਕਿ ਦੀ ਗੁਰਦਾਸਪੁਰ ਕੋਆਪ੍ਰੇਟਿਵ ਸਿਨੇਮਾ ਲਿਮਟਿਡ ਦੇ ਰਿਕਾਰਡ ਨਾਲ ਛੇੜਛਾੜ ਤੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਗਈ ਹੈ ਅਤੇ ਫ਼ਰਜ਼ੀ ਰਜਿਸਟਰੀਆਂ ਕਰਨ 'ਤੇ ਸਰਕਾਰੀ ਖ਼ਜ਼ਾਨੇ ਨੰੂ ਚੂਨਾ ਲਗਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਉਸ ਸਮੇਂ ਦੀ ਸਰਕਾਰ ਸਮੇਂ ਬੱਬੇਹਾਲੀ ਵਲੋਂ ਸਿਆਸੀ ਤਾਕਤ ਦੀ ਵਰਤੋਂ ਕਰਕੇ ਇਸ ਜ਼ਮੀਨ 'ਤੇ ਕਬਜ਼ਾ ਕੀਤਾ ਹੈ ਅਤੇ ਸਭਾ ਦੀ ਹੋਂਦ ਨੰੂ ਖ਼ਤਮ ਕੀਤਾ ਹੈ | ਇਸੇ ਤਹਿਤ ਅੱਜ ਗੁਰਬਚਨ ਸਿੰਘ ਬੱਬੇਹਾਲੀ, ਉਨ੍ਹਾਂ ਦੇ ਪੁੱਤਰ ਅਮਰਜੋਤ ਸਿੰਘ ਬੱਬੇਹਾਲੀ ਸਮੇਤ ਦਲੀਪ ਚੰਦ, ਰੂਪ ਲਾਲ, ਸਤੀਸ਼ ਕੁਮਾਰ ਉਰਫ਼ ਡਿੰਪਲ, ਦਲੀਪ ਸਿੰਘ ਨੰਬਰਦਾਰ, ûੜਾ ਰਾਮ, ਹੀਰਾ ਸਿੰਘ, ਪੁਸ਼ਪਿੰਦਰ ਸਿੰਘ ਨਿਰੀਖ਼ਕ, ਰਜਿੰਦਰ ਸਿੰਘ ਸਹਾਇਕ ਰਜਿਸਟਰਾਰ, ਦਵਿੰਦਰ ਕੁਮਾਰ ਤੇ ਜਗਮੋਹਨ ਸਿੰਘ ਉਪਰ ਧਾਰਾ 403, 404, 406, 420, 465, 467, 460, 471, 120 ਬੀ. ਤੇ ਸਟੈਂਪ ਐਕਟ 1899 ਅਤੇ 71 ਪੰਜਾਬ ਕੋਆਪ੍ਰੇਟਿਵ ਸੁਸਾਇਟੀ ਐਕਟ 1961 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮਾਮਲੇ 'ਚ ਨਾਮਜ਼ਦ ਸਿਰਫ਼ ਸਤੀਸ਼ ਕੁਮਾਰ ਡਿੰਪਲ ਦੀ ਹੀ ਗਿ੍ਫ਼ਤਾਰੀ ਹੋਈ ਹੈ | ਜਦੋਂ ਕਿ ਬਾਕੀਆਂ ਦੀ ਅਜੇ ਗਿ੍ਫ਼ਤਾਰੀ ਨਹੀਂ ਹੋਈ |
ਚੋਣਾਂ ਦੇ ਚਲਦਿਆਂ ਕਾਂਗਰਸ ਡਰਾਉਣ ਦੀ ਕਰ ਰਹੀ ਹੈ ਅਸਫ਼ਲ ਕੋਸ਼ਿਸ਼-ਬੱਬੇਹਾਲੀ
ਇਸ ਸਬੰਧੀ ਫ਼ੋਨ 'ਤੇ ਗੱਲਬਾਤ ਕਰਦੇ ਹੋਏ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਦੇ ਚਲਦਿਆਂ ਕਾਂਗਰਸ, ਅਕਾਲੀ ਦਲ ਨੰੂ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕ ਪੂਰੀ ਤਰ੍ਹਾਂ ਨਾਲ ਅਕਾਲੀ ਦਲ ਨਾਲ ਜੁੜੇ ਹੋਏ ਹਨ | ਉਨ੍ਹਾਂ ਨੇ ਕਿਹਾ ਕਿ ਹਮੇਸ਼ਾ ਚੋਣਾਂ ਦੌਰਾਨ ਹੀ ਪੁਲਿਸ ਨੰੂ ਸ਼ਾਪਿੰਗ ਮਾਲ ਦੇ ਦਸਤਾਵੇਜ਼ਾਂ ਦੇ ਝੂਠੇ ਹੋਣ ਦਾ ਚੇਤਾ ਆਉਂਦਾ ਹੈ | ਇਸ ਤੋਂ ਪਹਿਲਾਂ ਵੀ ਜ਼ਿਮਨੀ ਚੋਣ ਦੌਰਾਨ ਸਿਆਸੀ ਦਬਾਅ ਹੇਠ ਇਹ ਮੁੱਦਾ ਉਛਾਲਿਆ ਗਿਆ ਸੀ ਅਤੇ ਹੁਣ ਫਿਰ ਪੰਚਾਇਤੀ ਚੋਣਾਂ ਦੌਰਾਨ ਜਦੋਂ ਕਾਂਗਰਸ ਚੋਣਾਂ ਲੜਨ ਤੋਂ ਭੱਜ ਰਹੀ ਹੈ ਤਾਂ ਉਸ ਨੰੂ ਇਹ ਮੁੱਦਾ ਲੱਭਿਆ ਹੈ | ਉਨ੍ਹਾਂ ਕਿਹਾ ਕਿ ਉਹ ਅਜਿਹੇ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਨ, ਅਜਿਹੇ ਝੂਠੇ ਪਰਚੇ ਉਨ੍ਹਾਂ 'ਤੇ ਕਈ ਹੋਏ ਹਨ ਪਰ ਉਹ ਅਕਾਲੀ ਦਲ ਦੇ ਵਰਕਰਾਂ ਨਾਲ ਚੱਟਾਨ ਵਾਂਗ ਖੜੇ੍ਹ ਰਹਿਣਗੇ |
ਥਾਣਾ ਸਿਟੀ ਪਹੁੰਚਣ ਦੇ ਬਾਵਜੂਦ ਵੀ ਬੱਬੇਹਾਲੀ ਨੂੰ ਗਿ੍ਫ਼ਤਾਰ ਨਾ ਕਰ ਸਕੀ ਪੁਲਿਸ
ਬੱਬੇਹਾਲੀ ਤੇ ਉਨ੍ਹਾਂ ਦੇ ਪੁੱਤਰ ਸਮੇਤ 12 ਵਿਅਕਤੀਆਂ 'ਤੇ ਦਰਜ ਹੋਏ ਮਾਮਲੇ ਤੋਂ ਬਾਅਦ ਜਦੋਂ ਪੁਲਿਸ ਵਲੋਂ ਸਤੀਸ਼ ਕੁਮਾਰ ਡਿੰਪਲ ਨੰੂ ਉਨ੍ਹਾਂ ਦੇ ਘਰ ਤੋਂ ਗਿ੍ਫ਼ਤਾਰ ਕਰਕੇ ਥਾਣਾ ਸਿਟੀ ਲਿਆਂਦਾ ਤਾਂ ਆਪਣੇ ਵਰਕਰ ਦੇ ਪਿੱਛੇ ਗੁਰਬਚਨ ਸਿੰਘ ਬੱਬੇਹਾਲੀ ਵੀ ਥਾਣਾ ਸਿਟੀ ਪਹੁੰਚ ਗਏ ਪਰ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਗੁਰਬਚਨ ਸਿੰਘ ਬੱਬੇਹਾਲੀ ਨੰੂ ਇਹ ਪਤਾ ਸੀ ਕਿ ਇਹ ਮਾਮਲਾ ਉਨ੍ਹਾਂ 'ਤੇ ਵੀ ਦਰਜ ਹੋਇਆ ਹੈ ਅਤੇ ਨਾ ਹੀ ਇਸ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੰੂ ਪਤਾ ਸੀ | ਇਸ ਨੰੂ ਪੁਲਿਸ ਦੀ ਗ਼ੈਰ-ਜ਼ਿੰਮੇਵਾਰੀ ਕਹਿ ਲਈਏ ਜਾਂ ਜਾਣਕਾਰੀ ਦੀ ਘਾਟ ਦੋਹਾਂ ਪਾਸੇ ਤੋਂ ਪੁਲਿਸ ਵੱਲ ਉਂਗਲ ਉੱਠਦੀ ਹੈ, ਕਿਉਂਕਿ ਗੁਰਬਚਨ ਸਿੰਘ ਬੱਬੇਹਾਲੀ 'ਤੇ ਮਾਮਲਾ ਦਰਜ ਸੀ ਤਾਂ ਉਹ ਵੀ ਗਿ੍ਫ਼ਤਾਰ ਹੋ ਸਕਦੇ ਸਨ | ਜਦ ਗੁਰਬਚਨ ਸਿੰਘ ਬੱਬੇਹਾਲੀ ਥਾਣਾ ਸਿਟੀ ਪਹੁੰਚੇ ਤਾਂ ਉਨ੍ਹਾਂ ਨਾਲ ਡੀ.ਐਸ.ਪੀ. ਰੈਂਕ ਦੇ ਅਧਿਕਾਰੀ ਮੇਜ਼ 'ਤੇ ਗੱਲਬਾਤ ਕਰਦੇ ਨਜ਼ਰ ਆਏ | ਜਦੋਂ ਕਿ ਬਾਅਦ 'ਚ ਗੁਰਬਚਨ ਸਿੰਘ ਬੱਬੇਹਾਲੀ ਉੱਥੋਂ ਚਲੇ ਗਏ |

ਐਸ.ਆਈ.ਟੀ. ਤੇਜ਼ ਜਾਂਚ ਕਰ ਰਹੀ ਹੈ ਤਾਂ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕਿਉਂ

ਬੇਅਦਬੀ ਕੇਸਾਂ ਬਾਰੇ ਚਰਨਜੀਤ ਸ਼ਰਮਾ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਕੀਤੀ ਟਿੱਪਣੀ

ਚੰਡੀਗੜ੍ਹ, 18 ਦਸੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ 'ਚ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਸਿਫ਼ਾਰਸ਼ ਦੇ ਆਧਾਰ 'ਤੇ ਪੁਲਿਸ ਅਧਿਕਾਰੀਆਂ ਵਿਰੁੱਧ ਸ਼ੁਰੂ ਕਾਰਵਾਈ ਉਪਰੰਤ ਇਨ੍ਹਾਂ ਮਾਮਲਿਆਂ ਦੀ ...

ਪੂਰੀ ਖ਼ਬਰ »

ਵਤਨ ਪਰਤਿਆ ਹਾਮਿਦ ਅੰਸਾਰੀ

ਪਿਆਰ ਖ਼ਾਤਰ ਪਾਕਿਸਤਾਨ 'ਚ ਕੱਟਣੀ ਪਈ 6 ਸਾਲ ਜੇਲ੍ਹ ਅਟਾਰੀ, 18 ਦਸੰਬਰ (ਰੁਪਿੰਦਰਜੀਤ ਸਿੰਘ ਭਕਨਾ)-ਪਾਕਿਸਤਾਨ ਸਥਿਤ ਪਿਸ਼ਾਵਰ ਜੇਲ੍ਹ ਤੋਂ ਰਿਹਾਅ ਹੋਇਆ ਭਾਰਤੀ ਨਾਗਰਿਕ ਹਾਮਿਦ ਨਿਹਾਲ ਅੰਸਾਰੀ (33) 6 ਸਾਲ ਦੀ ਕੈਦ ਉਪਰੰਤ ਅੱਜ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਸ਼ਾਂਤੀ ਲਈ ਪਾਕਿ ਸਭ ਕੁਝ ਕਰੇਗਾ-ਇਮਰਾਨ ਖ਼ਾਨ

ਇਸਲਾਮਾਬਾਦ, 18 ਦਸੰਬਰ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਅਫ਼ਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਲਈ ਉਹ ਆਪਣੀਆਂ ਸ਼ਕਤੀਆਂ 'ਚ ਰਹਿ ਕੇ ਸਭ ਕੁਝ ਕਰੇਗਾ | ਦੱਸਣਯੋਗ ਹੈ ਕਿ 17 ਸਾਲ ਪੁਰਾਣੇ ਖ਼ੂਨੀ ਵਿਵਾਦ ਨੂੰ ਖ਼ਤਮ ਕਰਨ ਲਈ ਅਮਰੀਕਾ ...

ਪੂਰੀ ਖ਼ਬਰ »

ਸੰਸਦ ਦੇ ਦੋਵਾਂ ਸਦਨਾਂ ਵਿਚ ਨਹੀਂ ਹੋਇਆ ਕੋਈ ਕੰਮਕਾਜ

ਕੀ ਸਾਡਾ ਹਾਲ ਸਕੂਲੀ ਬੱਚਿਆਂ ਤੋਂ ਵੀ ਮਾੜਾ-ਸੁਮਿਤਰਾ ਮਹਾਜਨ ਨੇ ਜਤਾਈ ਨਾਰਾਜ਼ਗੀ ਨਵੀਂ ਦਿੱਲੀ, 18 ਦਸੰਬਰ (ਉਪਮਾ ਡਾਗਾ ਪਾਰਥ)-ਸੰਸਦ ਦੇ ਅਹਿਮ ਮੁੱਦਿਆਂ 'ਤੇ ਬਹਿਸ ਅਤੇ ਚਰਚਾ ਕੀਤੀ ਜਾਂਦੀ ਹੈ | ਇੱਥੇ ਸ਼ੋਰ-ਸ਼ਰਾਬਾ ਅਤੇ ਹੰਗਾਮਾ ਕਰਨ ਨਾਲ ਦੇਸ਼ ਅਤੇ ਪੂਰੀ ...

ਪੂਰੀ ਖ਼ਬਰ »

ਭਾਜਪਾ ਸੰਸਦੀ ਦਲ ਦੀ ਬੈਠਕ 'ਚ ਉੱਠਿਆ ਰਾਮ ਮੰਦਰ ਦਾ ਮੁੱਦਾ

ਆਪਸੀ ਸਹਿਮਤੀ ਨਾਲ ਹੋਵੇ ਮੰਦਰ ਦਾ ਨਿਰਮਾਣ-ਗਡਕਰੀ ਨਵੀਂ ਦਿੱਲੀ, 18 ਦਸੰਬਰ (ਏਜੰਸੀ)-ਹਿੰਦੂ ਸੰਗਠਨਾਂ ਵਲੋਂ ਅਯੁੱਧਿਆ 'ਚ ਰਾਮ ਮੰਦਰ ਬਣਾਏ ਜਾਣ ਦੇ ਕੇਂਦਰ ਸਰਕਾਰ 'ਤੇ ਪਾਏ ਜਾ ਰਹੇ ਦਬਾਅ ਵਿਚਾਲੇ ਅੱਜ ਦੋ ਸੀਨੀਅਰ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਅਤੇ ਨਿਤਿਨ ...

ਪੂਰੀ ਖ਼ਬਰ »

ਭਾਜਪਾ ਅਮੀਰਾਂ ਤੇ ਉਦਯੋਗਪਤੀਆਂ ਲਈ ਕੰਮ ਕਰ ਰਹੀ ਹੈ-ਸਿੱਧੂ

ਗੁਜਰਾਤ 'ਚ ਜਸਦਾਨ ਜ਼ਿਮਨੀ ਚੋਣ ਲਈ ਰੈਲੀ ਨੂੰ ਕੀਤਾ ਸੰਬੋਧਨ ਜਸਦਾਨ (ਗੁਜਰਾਤ), 18 ਦਸੰਬਰ (ਯੂ.ਐਨ.ਆਈ.)-ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਗੁਜਰਾਤ ਦੇ ਜਸਦਾਨ ਵਿਧਾਨ ਸਭਾ ਹਲਕੇ ਲਈ 20 ਦਸੰਬਰ ਨੂੰ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ...

ਪੂਰੀ ਖ਼ਬਰ »

ਕਿਸਾਨਾਂ ਦੀ ਕਰਜ਼ਾ ਮੁਆਫ਼ੀ ਤੱਕ ਪ੍ਰਧਾਨ ਮੰਤਰੀ ਨੂੰ ਸੌਣ ਨਹੀਂ ਦਿਆਂਗੇ-ਰਾਹੁਲ

ਰਾਹੁਲ ਗਾਂਧੀ ਦੀ ਮੋਦੀ ਸਰਕਾਰ ਨੂੰ ਚਿਤਾਵਨੀ ਨਵੀਂ ਦਿੱਲੀ, 18 ਦਸੰਬਰ (ਉਪਮਾ ਡਾਗਾ ਪਾਰਥ)-ਤਿੰਨ ਰਾਜਾਂ 'ਚ ਸਰਕਾਰ ਬਣਾਉਣ ਅਤੇ ਦੋ ਰਾਜਾਂ 'ਚ ਸਰਕਾਰ ਦੇ ਗਠਨ ਤੋਂ ਕੁਝ ਘੰਟਿਆਂ ਬਾਅਦ ਹੀ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਐਲਾਨ ਤੋਂ ਬਾਅਦ ਉਤਸ਼ਾਹਿਤ ਕਾਂਗਰਸ ...

ਪੂਰੀ ਖ਼ਬਰ »

ਹਾਈਕੋਰਟ ਦੇ ਫ਼ੈਸਲੇ ਨੇ '84 ਦੌਰਾਨ ਪੁਲਿਸ ਦੀ ਪੱਖਪਾਤੀ ਭੂਮਿਕਾ ਨੂੰ ਕੀਤਾ ਨੰਗਾ-ਰਾਮੂਵਾਲੀਆ

ਨਵੀਂ ਦਿੱਲੀ, 18 ਦਸੰਬਰ (ਜਗਤਾਰ ਸਿੰਘ)-ਸਮਾਜਵਾਦੀ ਪਾਰਟੀ ਪੰਜਾਬ-ਚੰਡੀਗੜ੍ਹ ਦੇ ਮੁਖੀ ਬਲਵੰਤ ਸਿੰਘ ਰਾਮੂਵਾਲੀਆ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਹਾਈ ਕੋਰਟ ਦਾ ਇਹ ਫ਼ੈਸਲਾ ਬਹੁਤ ਹੀ ਅਹਿਮ ਅਤੇ ਮਹੱਤਵਪੂਰਨ ਹੈ, ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ 'ਚ ਠੰਢ ਨੇ ਫੜਿਆ ਜ਼ੋਰ

1 ਡਿਗਰੀ ਸੈਲਸੀਅਸ ਨਾਲ ਆਦਮਪੁਰ ਸਭ ਤੋਂ ਠੰਢਾ ਰਿਹਾ ਚੰਡੀਗੜ੍ਹ, 18 ਦਸੰਬਰ (ਏਜੰਸੀ)-ਪੰਜਾਬ ਅਤੇ ਹਰਿਆਣਾ 'ਚ ਲਗਾਤਾਰ ਠੰਢੀਆਂ ਹਵਾਵਾਂ ਚੱਲਣ ਨਾਲ ਤਾਪਮਾਨ ਹੋਰ ਹੇਠਾਂ ਚਲਿਆ ਗਿਆ ਹੈ | ਮੌਸਮ ਵਿਭਾਗ ਨੇ ਅੱਜ ਦੱਸਿਆ ਕਿ 1 ਡਿਗਰੀ ਤਾਪਮਾਨ ਨਾਲ ਆਦਮਪੁਰ ਦੋਵਾਂ ...

ਪੂਰੀ ਖ਼ਬਰ »

ਕਾਰਗਿਲ 'ਚ ਤਾਪਮਾਨ ਮਨਫ਼ੀ 15.8 ਡਿਗਰੀ ਸੈਲਸੀਅਸ ਤੱਕ ਪੁੱਜਾ

ਸ੍ਰੀਨਗਰ, 18 ਦਸੰਬਰ (ਏਜੰਸੀ)-ਬੀਤੇ ਦਿਨ ਜੰਮੂ ਅਤੇ ਕਸ਼ਮੀਰ 'ਚ ਲੱਦਾਖ ਖੇਤਰ ਦਾ ਕਾਰਗਿਲ ਇਲਾਕਾ ਸਭ ਤੋਂ ਠੰਢਾ ਰਿਹਾ, ਜਿਸ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 15.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਲੇਹ 'ਚ ਪਾਰਾ ਮਨਫ਼ੀ 15.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ...

ਪੂਰੀ ਖ਼ਬਰ »

ਰੁਪਏ 'ਚ 5 ਸਾਲਾਂ ਦੀ ਸਭ ਤੋਂ ਵੱਡੀ ਤੇਜ਼ੀ-112 ਪੈਸੇ ਮਜ਼ਬੂਤ

ਮੁੰਬਈ, 18 ਦਸੰਬਰ (ਏਜੰਸੀ)-ਦੁਨੀਆ ਦੀ ਹੋਰ ਪ੍ਰਮੁੱਖ ਮੁਦਰਾਵਾਂ ਦੇ ਖੇਮੇ 'ਚ ਡਾਲਰ ਦੇ ਟੁੱਟਣ ਅਤੇ ਘਰੇਲੂ ਸ਼ੇਅਰ ਬਾਜ਼ਾਰ ਦੇ ਲਗਾਤਾਰ ਛੇਵੇਂ ਦਿਨ ਵਾਧਾ ਦਰਜ ਕਰਨ ਨਾਲ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਇਆ ਅੱਜ 112 ਪੈਸੇ ਦੀ ਤੇਜ਼ ਛਾਲ ਲਗਾ ਕੇ 70.44 ਰੁਪਏ ਪ੍ਰਤੀ ...

ਪੂਰੀ ਖ਼ਬਰ »

ਚੋਣਾਂ ਦੀ ਥਕਾਵਟ ਲਾਹੁਣ ਸ਼ਿਮਲਾ ਪਹੁੰਚੇ ਰਾਹੁਲ

ਸ਼ਿਮਲਾ, 18 ਦਸੰਬਰ (ਅ. ਬ.)-ਪੰਜ ਸੂਬਿਆਂ 'ਚ ਹੋਈਆਂ ਚੋਣਾਂ ਦੀ ਥਕਾਵਟ ਲਾਹੁਣ ਲਈ ਅਤੇ 3 ਰਾਜਾਂ 'ਚ ਜਿੱਤ ਦਰਜ ਕਰਨ ਤੋਂ ਬਾਅਦ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਦੇਰ ਸ਼ਾਮ ਭੈਣ ਪਿ੍ਯੰਕਾ ਦੇ ਨਾਲ ਸ਼ਿਮਲਾ ਦੀਆਂ ਠੰਢੀਆਂ ਹਵਾਵਾਂ ਦਾ ਅਨੰਦ ਮਾਨਣ ...

ਪੂਰੀ ਖ਼ਬਰ »

ਡੋਕਲਾਮ ਬਾਅਦ ਸਿੱਕਮ ਤੇ ਅਰੁਣਾਚਲ 'ਚ ਐਸ. ਐਸ. ਬੀ. ਵਲੋਂ 18 ਨਵੀਂਆਂ ਚੌਾਕੀਆਂ ਸਥਾਪਿਤ

ਨਵੀਂ ਦਿੱਲੀ, 18 ਦਸੰਬਰ (ਏਜੰਸੀ)-ਭਾਰਤ ਨੇ ਡੋਕਲਾਮ ਵਿਵਾਦ ਬਾਅਦ ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਖੇਤਰਾਂ 'ਚ ਨਿਗਰਾਨੀ ਵਿਵਸਥਾ ਨੂੰ ਪੁਖਤਾ ਕਰਨ ਲਈ ਐਸ.ਐਸ.ਬੀ. ਦੀਆਂ 18 ਨਵੀਂਆਂ ਚੌਾਕੀਆਂ ਸਥਾਪਿਤ ਕੀਤੀਆਂ ਹਨ | ਇਸ ਸਬੰਧੀ ਸਾਲਾਨਾ ਪ੍ਰੈਸ ਮਿਲਣੀ ...

ਪੂਰੀ ਖ਼ਬਰ »

ਜੀਸੈੱਟ-7 ਏ. ਦੀ ਉਲਟੀ ਗਿਣਤੀ ਸ਼ੁਰੂ

ਚੇਨਈ, 18 ਦਸੰਬਰ (ਏਜੰਸੀ)-ਸ੍ਰੀਹਰੀਕੋਟਾ ਤੋਂ 26 ਘੰਟੇ ਬਾਅਦ ਲਾਂਚ ਹੋਣ ਵਾਲੇ ਭਾਰਤ ਦੇ ਭੁਚਾਲਕ ਸੰਚਾਰ ਉਪ-ਗ੍ਰਹਿ ਜੀਸੈਟ-7 ਏ ਦੀ ਉਲਟੀ ਗਿਣਤੀ ਅੱਜ ਦੁਪਹਿਰ 2.10 ਵਜੇ ਸ਼ੁਰੂ ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਪੁਲਾੜ ਖੋਜ ਸੰਸਥਾਨ (ਈਸਰੋ) ਨੇ ਦੱਸਿਆ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX