ਤਾਜਾ ਖ਼ਬਰਾਂ


ਕਪਿਲ ਦੇ ਵਿਆਹ 'ਚ ਪੁੱਜੇ ਨਿਰਦੇਸ਼ਕ ਅੱਬਾਸ ਮਸਤਾਨ
. . .  1 day ago
ਜਲੰਧਰ : ਕਪਿਲ ਦੇ ਵਿਆਹ 'ਚ ਨਵਜੋਤ ਸਿੰਘ ਸਿੱਧੂ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੇ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੀ ਪੱਛਮੀ ਬੰਗਾਲ ਦੀ ਸੀ ਐਮ ਮਮਤਾ ਬੈਨਰਜੀ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਹਾਕੀ ਵਿਸ਼ਵ ਕੱਪ ਦੇ ਕੁਆਰਟ ਫਾਈਨਲ 'ਚ ਇੰਗਲੈਂਡ ਨੇ ਅਰਜਨਟੀਨਾ ਅਤੇ ਆਸਟ੍ਰੇਲੀਆ ਨੇ ਫਰਾਂਸ ਨੂੰ ਹਰਾਇਆ
. . .  1 day ago
ਗੰਨੇ ਦੇ ਖੇਤ 'ਚੋਂ ਮਿਲੀ ਮਾਂ ਅਤੇ ਬੱਚੀ ਦੀ ਲਾਸ਼
. . .  1 day ago
ਆਦਮਪੁਰ, 12 ਦਸੰਬਰ - ਨਾਲ ਲੱਗਦੇ ਪਿੰਡ ਸ਼ਾਹਪੁਰ ਨੇੜੇ ਗੰਨੇ ਦੇ ਖੇਤ 'ਚੋਂ ਮਾਂ ਅਤੇ ਉਸ ਦੀ 2 ਕੁ ਸਾਲਾਂ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲੀ ਹੈ। ਇਸ ਦਾ ਪਤਾ ਚੱਲਦਿਆ...
ਕਪਿਲ ਸ਼ਰਮਾ ਬਰਾਤ ਲੈ ਕੇ ਪਹੁੰਚੇ ਕਲੱਬ ਕਬਾਨਾ
. . .  1 day ago
ਜਲੰਧਰ, 12 ਦਸੰਬਰ (ਜਸਪਾਲ) - ਕਾਮੇਡੀ ਕਿੰਗ ਕਪਿਲ ਸ਼ਰਮਾ ਗਿੰਨੀ ਨਾਲ ਵਿਆਹ ਕਰਵਾਉਣ ਲਈ ਬੈਂਡ ਬਾਜਿਆ ਨਾਲ ਬਰਾਤ ਲੈ ਕੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੀਆਂ ਕਈ ਪ੍ਰਮੁੱਖ ਹਸਤੀਆਂ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਐਸ਼ਵਰਿਆ ਰਾਏ ਬਚਨ ਅਤੇ ਅਭਿਸ਼ੇਕ ਬਚਨ ਆਪਣੀ ਬੇਟੀ ਅਰਾਧਿਆ ਨਾਲ, ਪ੍ਰਿਅੰਕਾ ਚੋਪੜਾ...
ਦਿੱਲੀ : ਫ਼ਰਨੀਚਰ ਬਾਜ਼ਾਰ ਨੂੰ ਲੱਗੀ ਅੱਗ ਉੱਪਰ ਪਾਇਆ ਗਿਆ ਕਾਬੂ
. . .  1 day ago
ਨਵੀਂ ਦਿੱਲੀ, 12 ਦਸੰਬਰ - ਦਿੱਲੀ ਦੇ ਕੀਰਤੀ ਨਗਰ ਵਿਖੇ ਫ਼ਰਨੀਚਰ ਬਾਜਾਰ ਨੂੰ ਲੱਗੀ ਉੱਪਰ ਉੱਪਰ ਅੱਗ ਬੁਝਾਊ ਦਸਤੇ ਦੀਆਂ 20 ਗੱਡੀਆਂ ਦੀ ਮਦਦ ਨਾਲ ਕਾਬੂ ਪਾ ਲਿਆ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੇ ਪ੍ਰਣਬ ਮੁਖਰਜੀ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਸਾਬਕਾ ਮੁੱਖ ਮੰਤਰੀ ਪ੍ਰਣਬ ਮੁਖਰਜੀ ਐਂਟੀਲੀਆ ਪਹੁੰਚ ਗਏ...
ਭੋਪਾਲ : ਵਿਧਾਇਕਾਂ ਦੀ ਮੀਟਿੰਗ 'ਚ ਇੱਕ ਲਾਈਨ ਦਾ ਪ੍ਰਸਤਾਵ ਪਾਸ
. . .  1 day ago
ਭੋਪਾਲ, 12 ਦਸੰਬਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਾਰਟੀ ਦੀ ਮੀਟਿੰਗ ਦੌਰਾਨ ਇੱਕ ਲਾਈਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਮੁੱਖ ਮੰਤਰੀ...
ਪੰਥਕ ਆਗੂਆਂ 'ਚ ਕੋਈ ਦਰਾੜ ਨਹੀਂ, 20 ਦਸੰਬਰ ਨੂੰ ਹੋਵੇਗਾ ਅਗਲੇ ਸੰਘਰਸ਼ ਦਾ ਐਲਾਨ - ਭਾਈ ਮੰਡ
. . .  1 day ago
ਫ਼ਿਰੋਜ਼ਪੁਰ 12 ਦਸੰਬਰ (ਜਸਵਿੰਦਰ ਸਿੰਘ ਸੰਧੂ) - ਬਰਗਾੜੀ ਮੋਰਚੇ ਨੂੰ ਸਫਲ ਦੱਸਦਿਆਂ ਸਰਬੱਤ ਖ਼ਾਲਸਾ ਵੱਲੋਂ ਐਲਾਨੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਮੋਰਚੇ ਦੀ ਸਮਾਪਤੀ ਸਮੇਂ ਕੁੱਝ ਵੀ ਗਲਤ ਨਹੀਂ ....
ਸਿਮੋਨਾ ਚੱਕਰਵਰਤੀ ਅਤੇ ਕ੍ਰਿਸ਼ਨਾ ਅਭਿਸ਼ੇਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 12 ਦਸੰਬਰ (ਸੁਰਿੰਦਰ ਪਾਲ ਸਿੰਘ)- ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਣ ਆਏ ਸਿਮੋਨਾ ਚੱਕਰਵਰਤੀ, ਕ੍ਰਿਸ਼ਨਾ ਅਭਿਸ਼ੇਕ ਅਤੇ ਰਾਜੀਵ ਠਾਕੁਰ ਸ੍ਰੀ ਹਰਿਮੰਦਰ ਸਾਹਿਬ.....
ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੇ ਤਿੱਤਰ ਦਾ ਦਿੱਤਾ ਤੋਹਫ਼ਾ
. . .  1 day ago
ਚੰਡੀਗੜ੍ਹ, 12 ਦਸੰਬਰ- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਾਲੇ ਤਿੱਤਰ ਦੀ ਮੂਰਤ ਦਾ ਤੋਹਫ਼ਾ ਭੇਟ ਕੀਤਾ। ਜਾਣਕਾਰੀ ਲਈ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਇਸ ....
ਦਿੱਲੀ ਦੇ ਫ਼ਰਨੀਚਰ ਬਾਜ਼ਾਰ 'ਚ ਲੱਗੀ ਅੱਗ
. . .  1 day ago
ਸ਼ਕਤੀਕਾਂਤਾ ਦਾਸ ਨੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਸੰਭਾਲਿਆ ਕਾਰਜਭਾਰ
. . .  1 day ago
ਮੱਧ ਪ੍ਰੇਦਸ਼ 'ਚ ਮੁੱਖ ਮੰਤਰੀ ਬਣ ਕੇ ਨਹੀਂ ਸਗੋਂ ਪਰਿਵਾਰ ਦਾ ਮੈਂਬਰ ਬਣ ਕੇ ਚਲਾਈ ਸਰਕਾਰ - ਸ਼ਿਵਰਾਜ
. . .  1 day ago
ਭਾਰਤ ਨੇ ਪਾਕਿਸਤਾਨ ਨੂੰ ਮਕਬੂਜ਼ਾ ਕਸ਼ਮੀਰ ਵਾਪਸ ਕਰਨ ਲਈ ਕਿਹਾ
. . .  1 day ago
ਵਿਆਹ ਤੋਂ ਪਹਿਲਾਂ ਖ਼ੂਬਸੂਰਤ ਅੰਦਾਜ਼ 'ਚ ਨਜ਼ਰ ਆਈ ਗਿੰਨੀ ਚਤਰਥ
. . .  1 day ago
ਮੁੰਬਈ 'ਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਕਪਿਲ, ਅੰਮ੍ਰਿਤਸਰ ਤੋਂ ਜਲੰਧਰ ਗਿੰਨੀ ਨੂੰ ਆਉਣਗੇ ਵਿਆਹੁਣ
. . .  1 day ago
ਸੁਪਰੀਮ ਕੋਰਟ ਨੇ ਵਧਾਇਆ ਪੰਜਾਬ ਦੇ ਡੀ. ਜੀ. ਪੀ. ਦਾ ਕਾਰਜਕਾਲ
. . .  1 day ago
ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿਚਾਲੇ ਹੈ ਗਠਜੋੜ- ਪ੍ਰਕਾਸ਼ ਸਿੰਘ ਬਾਦਲ
. . .  1 day ago
ਅੰਮ੍ਰਿਤਸਰ ਦੇ ਇੱਕ ਹੋਰ ਪਿੰਡ 'ਚ ਸਰਬ ਸੰਮਤੀ ਨਾਲ ਹੋਈ ਸਰਪੰਚ ਦੀ ਚੋਣ
. . .  1 day ago
ਰਿਜ਼ਰਵ ਬੈਂਕ ਦੇ ਗਵਰਨਰ ਦੀ ਨਿਯੁਕਤੀ 'ਤੇ ਸਵਾਮੀ ਨੇ ਚੁੱਕੇ ਸਵਾਲ, ਮੋਦੀ ਨੂੰ ਲਿਖੀ ਚਿੱਠੀ
. . .  1 day ago
ਐਕਸਾਈਜ਼ ਵਿਭਾਗ ਵਲੋਂ ਗੁਰਦਾਸਪੁਰ 'ਚ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ
. . .  1 day ago
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਪੇਸ਼ ਕੀਤਾ ਦਾਅਵਾ
. . .  1 day ago
ਸ਼ਿਵਰਾਜ ਚੌਹਾਨ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  1 day ago
ਮੱਧ ਪ੍ਰਦੇਸ਼ 'ਚ ਸਰਕਾਰ ਦੇ ਗਠਨ ਲਈ ਸਮਾਜਵਾਦੀ ਪਾਰਟੀ ਨੇ ਵੀ ਕੀਤਾ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ
. . .  1 day ago
ਰਾਜਸਥਾਨ : ਵਿਧਾਇਕਾਂ ਅਤੇ ਰਾਹੁਲ ਵਲੋਂ ਲਿਆ ਜਾਵੇਗਾ ਮੁੱਖ ਮੰਤਰੀ ਦੇ ਨਾਂ ਦਾ ਫ਼ੈਸਲਾ- ਪਾਇਲਟ
. . .  1 day ago
ਮੱਧ ਪ੍ਰਦੇਸ਼ : ਅੱਜ ਰਾਜਪਾਲ ਨਾਲ ਮੁਲਾਕਾਤ ਕਰੇਗਾ ਕਾਂਗਰਸ ਦਾ ਵਫ਼ਦ
. . .  1 day ago
ਈ. ਡੀ. ਦੀ ਛਾਪੇਮਾਰੀ 'ਤੇ ਬੋਲੇ ਵਾਡਰਾ- ਮੈਂ ਕੋਈ ਦੇਸ਼ ਛੱਡ ਕੇ ਨਹੀਂ ਭੱਜ ਰਿਹਾ ਹਾਂ
. . .  1 day ago
ਮਾਇਆਵਤੀ ਦਾ ਐਲਾਨ- ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰਥਨ ਦੇਵੇਗੀ ਬਸਪਾ
. . .  1 day ago
ਅੱਜ ਸੰਗਰੂਰ ਜ਼ਿਲ੍ਹੇ 'ਚ ਦਾਖ਼ਲ ਹੋਵੇਗਾ ਇਨਸਾਫ਼ ਮਾਰਚ
. . .  1 day ago
ਸ਼ਕਤੀਕਾਂਤਾ ਅੱਜ ਸੰਭਾਲਣਗੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਕਾਰਜਭਾਰ
. . .  1 day ago
'ਆਪ' ਯੂਥ ਵਰਕਰ ਅੱਜ ਕਰਨਗੇ ਕੈਪਟਨ ਦੇ ਮਹਿਲ ਦਾ ਘਿਰਾਓ
. . .  1 day ago
ਫਰਾਂਸ 'ਚ ਗੋਲੀਬਾਰੀ ਦੌਰਾਨ ਦੋ ਦੀ ਮੌਤ, 11 ਹੋਰ ਜ਼ਖ਼ਮੀ
. . .  1 day ago
ਤੇਲੰਗਾਨਾ : ਵੀਰਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ ਕੇ. ਸੀ. ਰਾਓ.
. . .  1 day ago
ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਹੋਇਆ ਐਲਾਨ
. . .  1 day ago
ਅੱਜ ਦਾ ਵਿਚਾਰ
. . .  1 day ago
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਸਰਕਾਰ ਬਣਾਉਣ ਦਾ ਦਾਵਾ ਕੀਤਾ ਪੇਸ਼ ,ਅਜ ਰਾਤ ਮਿਲਣ ਦਾ ਮੰਗਿਆ ਸਮਾਂ
. . .  2 days ago
ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ -ਮੋਦੀ
. . .  2 days ago
ਪੂਰਬ-ਉਤਰ 'ਚ ਕਾਂਗਰਸ ਦੇ ਅੰਤਿਮ ਰਾਜ ਮਿਜ਼ੋਰਮ 'ਚ ਐਮ ਐਨ ਐਫ ਦੀ ਜਿੱਤ
. . .  2 days ago
ਛੱਤੀਸਗੜ੍ਹ ਅਤੇ ਰਾਜਸਥਾਨ 'ਚ 13 ਦਸੰਬਰ ਨੂੰ ਕਾਂਗਰਸ ਦੇ ਮੁੱਖ ਮੰਤਰੀ ਚੁੱਕ ਸਕਦੇ ਨੇ ਸਹੁੰ
. . .  2 days ago
ਵਿਧਾਨ ਸਭਾ ਚੋਣ ਨਤੀਜੇ : ਵਸੁੰਧਰਾ ਰਾਜੇ ਨੇ ਦਿੱਤਾ ਅਸਤੀਫ਼ਾ
. . .  2 days ago
ਵਸੁੰਧਰਾ ਰਾਜੇ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  2 days ago
ਦੇਸ਼ ਭਾਜਪਾ ਦੇ ਕੰਮ ਤੋਂ ਖ਼ੁਸ਼ ਨਹੀ - ਰਾਹੁਲ
. . .  2 days ago
ਸਟਾਲਿਨ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਲੋਕਾਂ ਦਾ ਕਲਿਆਣ ਹੀ ਸਭ ਤੋਂ ਚੰਗਾ ਕਾਨੂੰਨ ਹੈ। -ਸੀਰੋ

ਪਹਿਲਾ ਸਫ਼ਾ

ਛੱਤੀਸਗੜ੍ਹ ਤੇ ਰਾਜਸਥਾਨ 'ਚ ਕਾਂਗਰਸ ਨੂੰ ਬਹੁਮਤ-ਮੱਧ ਪ੍ਰਦੇਸ਼ 'ਚ ਫਸਿਆ

*ਪੇਚ ਰਮਨ ਸਿੰਘ, ਵਸੁੰਧਰਾ ਰਾਜੇ ਤੇ ਥਨਾਵਲਾ ਵਲੋਂ ਅਸਤੀਫ਼ਾ *ਤੇਲੰਗਾਨਾ 'ਚ ਟੀ.ਆਰ.ਐਸ. ਤੇ ਮਿਜ਼ੋਰਮ 'ਚ ਐਮ. ਐਨ. ਐਫ਼. ਦੀ ਸ਼ਾਨਦਾਰ ਜਿੱਤ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 11 ਦਸੰਬਰ-ਕਾਂਗਰਸ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੰਭਾਲਣ ਤੋਂ ਐਨ ਇਕ ਸਾਲ ਬਾਅਦ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀਆਂ ਗਈਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਚੋਂ 3 ਰਾਜਾਂ 'ਚ ਬਹੁਮਤ ਹਾਸਲ ਕਰਕੇ ਕਾਂਗਰਸ ਨੇ ਭਾਜਪਾ ਦੇ ਕਾਂਗਰਸ ਮੁਕਤ ਨਾਅਰੇ ਦਾ ਸੁਰ ਫਿਲਹਾਲ ਮੱਧਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਕਹੇ ਜਾਂਦੇ ਇਨ੍ਹਾਂ 5 ਰਾਜਾਂ ਦੇ ਚੋਣ ਨਤੀਜਿਆਂ ਨੇ 2019 ਦੀਆਂ ਚੋਣ ਭਾਜਪਾ ਪੱਖੀ ਜਾਂ ਇਕ ਪਾਸੜ ਹੋਣ ਦੀਆਂ ਸੰਭਾਵਨਾਵਾਂ ਨੂੰ ਵੀ ਖਾਰਜ ਕਰਦਿਆਂ ਵਿਰੋਧੀ ਧਿਰਾਂ ਦੇ ਮਹਾਂਗਠਜੋੜ ਦੀ ਕਵਾਇਦ ਨੂੰ ਵੀ ਮਜ਼ਬੂਤ ਕੀਤਾ ਹੈ। ਜਿਸ 'ਚ ਕਾਂਗਰਸ ਹੁਣ ਮਜ਼ਬੂਤੀ ਨਾਲ ਅਗਲੇਰੀ ਭੂਮਿਕਾ 'ਚ ਨਜ਼ਰ ਆ ਸਕਦੀ ਹੈ। ਇਸ ਦੇ ਸੰਕੇਤ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਅਤੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਉਨ੍ਹਾਂ ਬਿਆਨਾਂ ਤੋਂ ਲਾਏ ਜਾ ਸਕਦੇ ਹਨ ਜਿਸ ਵਿਚ ਉਹ ਸੈਮੀਫਾਈਨਲ 'ਚ ਭਾਜਪਾ ਦੇ ਨਜ਼ਰ ਨਾ ਆਉਣ ਅਤੇ ਮੋਦੀ ਦੀ ਉਲਟੀ ਗਿਣਤੀ ਦੇ ਬਿਆਨ ਦਿੰਦੇ ਨਜ਼ਰ ਆਏ। ਮਮਤਾ ਬੈਨਰਜੀ ਅਤੇ ਕੇਜਰੀਵਾਲ ਵਿਰੋਧੀ ਧਿਰਾਂ ਦੇ ਇਸ ਮਹਾਂਗਠਜੋੜ 'ਚ ਫਿਲਹਾਲ ਕਾਂਗਰਸ ਦੀ ਅਗਵਾਈ ਨੂੰ ਲੈ ਕੇ ਸੰਤੁਸ਼ਟ ਨਹੀਂ ਸਨ।
15 ਸਾਲਾਂ 'ਚ ਛੱਤੀਸਗੜ੍ਹ 'ਚ ਭਾਜਪਾ ਦਾ ਸਭ ਤੋਂ ਖਰਾਬ ਪ੍ਰਦਰਸ਼ਨ
ਛੱਤੀਸਗੜ੍ਹ ਦੇ ਪਿਛਲੇ 15 ਸਾਲਾਂ ਦੇ ਚੋਣ ਇਤਿਹਾਸ 'ਚ ਭਾਜਪਾ ਨੇ ਸਭ ਤੋਂ ਖਰਾਬ ਪ੍ਰਦਰਸ਼ਨ ਕਰਦਿਆਂ 90 ਸੀਟਾਂ 'ਚੋ ਸਿਰਫ 17 ਹਾਸਲ ਕੀਤੀਆਂ ਹਨ। ਜਦਕਿ ਆਪਣੇ ਦਮ 'ਤੇ ਸਰਕਾਰ ਬਣਾਉਣ ਵਾਲੀ ਕਾਂਗਰਸ ਨੂੰ 65 ਸੀਟਾਂ ਹਾਸਲ ਹੋਈਆਂ ਅਤੇ ਬਹੁਮਤ ਵਾਸਤੇ 46 ਸੀਟਾਂ ਦੀ ਲੋੜ ਹੁੰਦੀ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਪਾਰਟੀ ਨੂੰ 50 ਤੋਂ ਵੱਧ ਸੀਟਾਂ ਮਿਲੀਆਂ ਹਨ। ਨਵੰਬਰ 2000 'ਚ ਮੱਧ ਪ੍ਰਦੇਸ਼ ਤੋਂ ਵੱਖ ਹੋ ਕੇ ਨਵੇਂ ਰਾਜ ਦਾ ਦਰਜਾ ਹਾਸਲ ਕਰਨ ਵਾਲੇ ਛੱਤੀਸਗੜ੍ਹ 'ਚ 2003 ਤੋਂ ਹੁਣ ਤੱਕ ਮੁੱਖ ਮੰਤਰੀ ਰਮਨ ਸਿੰਘ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਹੀ ਰਹੀ ਹੈ ਜਦਕਿ ਬਿਨਾਂ ਵੰਡ ਵਾਲੇ ਮੱਧ ਪ੍ਰਦੇਸ਼ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਸੀ। ਪਹਿਲੀ ਵਾਰ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਦੇ ਨਾਲ ਚੋਣ ਲੜ ਰਹੀ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਪਾਰਟੀ ਜਨਤਾ ਛੱਤੀਸਗੜ੍ਹ ਕਾਂਗਰਸ ਨੂੰ 4 ਜਦਕਿ ਬਹੁਜਨ ਸਮਾਜ ਪਾਰਟੀ ਨੂੰ 3 ਸੀਟਾਂ ਹਾਸਲ ਹੋਈਆਂ। 3 ਵਾਰ ਮੁੱਖ ਮੰਤਰੀ ਰਹਿ ਚੁੱਕੇ ਰਮਨ ਸਿੰਘ ਨੇ ਹਾਰ ਲਈ ਆਲਾ ਕਮਾਨ ਦੀ ਭੂਮਿਕਾ ਨੂੰ ਰੱਦ ਕਰਦਿਆਂ ਖੁਦ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਇਹ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਲੜੀਆਂ ਗਈਆਂ ਸਨ। ਜਦ ਪਿਛਲੀਆਂ 3 ਚੋਣਾਂ 'ਚ ਜਿੱਤ ਦਾ ਸਿਹਰਾ ਉਨ੍ਹਾਂ ਨੂੰ ਮਿਲਿਆ ਤਾਂ ਹਾਰ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੀ ਹੈ। ਰਮਨ ਸਿੰਘ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਭੇਜ ਦਿੱਤਾ।
ਤੇਲੰਗਾਨਾ 'ਚ ਕੇ ਚੰਦਰਸ਼ੇਖਰ ਰਾਓ ਦੀ ਤੇਲੰਗਾਨਾ ਰਾਸ਼ਟਰੀ ਸਮਿਤੀ ਦੀ ਹੂੰਝਾ ਫੇਰ ਜਿੱਤ
ਕੇ ਚੰਦਰਸ਼ੇਖਰ ਰਾਓ ਦੀ ਪਾਰਟੀ ਤੇਲੰਗਾਨਾ ਰਾਸ਼ਟਰੀ ਸਮਿਤ ਨੇ ਤੇਲੰਗਾਨਾ ਪੱਖੀ ਭਾਵਨਾਵਾਂ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਸ਼ੁਰੂ ਕੀਤੀਆਂ ਲੋਕ ਲੁਭਾਵਨ ਯੋਜਨਾਵਾਂ ਦੇ ਸਹਾਰੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। 64 ਸਾਲਾ ਰਾਓ ਜਿਨ੍ਹਾਂ ਦੀ ਅਗਵਾਈ ਵਿਚ ਚਲਾਏ ਅੰਦੋਲਨ ਦੌਰਾਨ 2014 ਵਿਚ ਦੇਸ਼ ਦਾ ਸਭ ਤੋਂ ਨਵਾਂ ਸੂਬਾ ਹੋਂਦ ਵਿਚ ਆਇਆ ਦੀ ਪਾਰਟੀ ਨੇ 119 ਮੈਂਬਰੀ ਵਿਧਾਨ ਸਭਾ ਵਿਚ 82 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਸੂਤਰ ਨੇ ਦੱਸਿਆ ਕਿ ਤੇਲੰਗਾਨਾ ਰਾਸ਼ਟਰੀ ਸਮਿਤੀ ਦੇ 6 ਉਮੀਦਵਾਰ ਆਪਣੇ ਵਿਰੋਧੀਆਂ ਤੋਂ ਅੱਗੇ ਚਲ ਰਹੇ ਹਨ। ਰਾਓ ਨੇ ਖੁਦ ਗਜਵੇਲ ਸੀਟ 51 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੇ ਵੀ ਪ੍ਰਤਾਪ ਰੈਡੀ ਨੂੰ ਹਰਾ ਕੇ ਜਿੱਤੀ। ਰਾਓ ਦਾ ਪੁੱਤਰ ਕੇ. ਟੀ. ਰਾਮਾ ਰਾਓ ਅਤੇ ਭਤੀਜਾ ਟੀ ਹਰੀਸ਼ ਰਾਓ ਜਿਹੜੇ ਕੰਮ ਚਲਾਊ ਸਰਕਾਰ ਵਿਚ ਮੰਤਰੀ ਸਨ ਨੇ ਵੀ ਵੱਡੇ ਫ਼ਰਕ ਨਾਲ ਚੋਣ ਜਿੱਤ ਗਏ ਹਨ। ਤੇਲੰਗਾਨਾ ਰਾਸ਼ਟਰੀ ਸਮਿਤੀ ਦੇ ਨਵੇਂ ਚੁਣੇ ਕਾਨੂੰਨ ਘਾੜਿਆਂ ਨੇ ਰਾਓ ਨੂੰ ਵਿਧਾਇਕ ਪਾਰਟੀ ਦਾ ਰਸਮੀ ਰੂਪ ਵਿਚ ਨੇਤਾ ਚੁਣਨ ਲਈ ਕੱਲ੍ਹ ਨੂੰ ਸਵੇਰੇ 11.30 ਵਜੇ ਮੀਟਿੰਗ ਬੁਲਾਈ ਹੈ। ਪਾਰਟੀ ਦੇ ਇਕ ਨੇਤਾ ਨੇ ਦੱਸਿਆ ਕਿ ਉਨ੍ਹਾਂ ਦੇ ਸਹੂੰ ਚੁੱਕਣ ਦੀ ਤਾਰੀਕ ਵੀ ਮੀਟਿੰਗ ਵਿਚ ਤੈਅ ਕੀਤੀ ਜਾਵੇਗੀ। ਕਾਂਗਰਸ ਦੀ ਅਗਵਾਈ ਵਾਲਾ ਚਾਰ ਪਾਰਟੀਆਂ ਦਾ ਗੱਠਜੋੜ ਪਰਾਜਾ ਕੁਤਾਮੀ (ਪੀਪਲਜ਼ ਫਰੰਟ) ਜਿਸ ਵਿਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ, ਕਮਿਊਨਿਸਟ ਪਾਰਟੀ ਤੇ ਤੇਲੰਗਾਨਾ ਜਨ ਸਮਿਤੀ ਸ਼ਾਮਿਲ ਸੀ ਕੇਵਲ 21 ਸੀਟਾਂ ਹੀ ਜਿੱਤ ਸਕਿਆ।
ਰਾਜਸਥਾਨ 'ਚ ਕਾਇਮ ਰਹੀ 5 ਸਾਲਾਂ ਬਾਅਦ ਬਦਲਾਅ ਦੀ ਰਵਾਇਤ
ਰਾਜਸਥਾਨ 'ਚ ਹਰ 5 ਸਾਲ 'ਚ ਸਰਕਾਰ ਬਦਲਣ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਇਸ ਵਾਰ ਭਾਜਪਾ ਦਾ ਸੱਤਾ ਪਲਟ ਕਰਦਿਆਂ ਕਾਂਗਰਸ ਸੱਤਾ 'ਤੇ ਕਾਬਜ਼ ਹੋ ਗਈ। 2013 'ਚ 21 ਸੀਟਾਂ 'ਤੇ ਸਿਮਟੀ ਕਾਂਗਰਸ ਨੇ ਇਸ ਵਾਰ 101 ਸੀਟਾਂ 'ਤੇ ਜਿੱਤ ਹਾਸਲ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਹਾਲਾਂਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਵਾਂਗ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਹਾਰ ਦੀ ਜ਼ਿੰਮੇਵਾਰੀ ਖੁੱਲੇ ਸ਼ਬਦਾਂ 'ਚ ਸਵੀਕਾਰ ਨਹੀਂ ਕੀਤੀ। ਸਗੋਂ ਸੰਖੇਪ 'ਚ ਹਾਰ ਪ੍ਰਵਾਨ ਕਰਦਿਆਂ ਸਿਰਫ ਇਹ ਹੀ ਕਿਹਾ ਕਿ ਸਦਨ 'ਚ ਮਜਬੂਤ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰਨਗੇ। ਇੱਥੇ ਜ਼ਿਕਰਯੋਗ ਹੈ ਕਿ ਰਾਜਸਥਾਨ 'ਚ ਸੂਬਾ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਨੇ ਇਸ ਜਿੱਤ ਨੂੰ ਇੱਕ ਸਾਲ ਪਹਿਲਾ ਪ੍ਰਧਾਨ ਬਣੇ ਰਾਹੁਲ ਗਾਂਧੀ ਲਈ ਤੋਹਫਾ ਕਰਾਰ ਦਿੱਤਾ। ਰੁਝਾਨਾਂ 'ਚ ਸਵੇਰੇ ਲਗਾਤਾਰ ਬਦਲ ਰਹੇ ਅੰਕੜਿਆਂ ਦੇ ਸਮੇਂ ਮੁੱਖ ਮੰਤਰੀ ਦੇ ਅਹੁਦੇ ਦੇ ਦੋਵੇਂ ਦਾਅਵੇਦਾਰਾਂ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਨੇ ਵੱਖ-ਵੱਖ ਤੌਰ 'ਤੇ ਹਮਖਿਆਲ ਪਾਰਟੀਆਂ ਨੂੰ ਨਾਲ ਆਉਣ ਦਾ ਸੱਦਾ ਵੀ ਦਿੱਤਾ ਸੀ।
ਮੱਧ ਪ੍ਰਦੇਸ਼ 'ਚ ਆਖਰ ਤੱਕ ਫਸਿਆ ਰਿਹਾ ਪੇਚ
ਪੰਜਾਂ ਰਾਜਾਂ ਚੋਂ ਮੱਧ ਪ੍ਰਦੇਸ਼ ਹੀ ਅਜਿਹਾ ਸੂਬਾ ਰਿਹਾ ਜਿਥੇ ਆਖਰ ਤੱਕ ਭਾਜਪਾ ਬਨਾਮ ਕਾਂਗਰਸ ਦੀ ਜੰਗ ਜਾਰੀ ਰਹੀ। 'ਮਾਮਾ' ਦੇ ਨਾਂਅ ਤੋਂ ਮਸ਼ਹੂਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੋ ਕਿ ਪਿਛਲੇ 13 ਸਾਲਾਂ ਤੋਂ ਰਾਜ ਦੇ ਮੁੱਖ ਮੰਤਰੀ ਹਨ,ਨੇ ਭਾਜਪਾ ਲਈ ਚੌਥੇ ਕਾਰਜਕਾਲ ਲਈ ਕਾਂਗਰਸ ਨੂੰ ਮਜ਼ਬੂਤ ਟੱਕਰ ਦਿੱਤੀ। ਦੋਵੇਂ ਹੀ ਪਾਰਟੀਆਂ ਆਖਰ ਤੱਕ ਮੁੱਧ ਪ੍ਰਦੇਸ਼ 'ਚ ਆਪੋ-ਆਪਣੀ ਦਾਅਵੇਦਾਰੀਆਂ ਕਰਦੀਆਂ ਰਹੀਆਂ।
ਮਿਜ਼ੋ ਨੈਸ਼ਨਲ ਫਰੰਟ ਨੇ ਫਿਰ ਕੀਤੀ ਸੱਤਾ 'ਚ ਵਾਪਸੀ
ਅੱਜ ਮਿਜ਼ੋ ਨੈਸ਼ਨਲ ਫਰੰਟ ਨੇ ਮਿਜ਼ੋਰਮ ਵਿਚ 10 ਸਾਲਾਂ ਪਿੱਛੋਂ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਉੱਤਰ-ਪੂਰਬ ਵਿਚ ਕਾਂਗਰਸ ਦਾ ਆਖ਼ਰੀ ਕਿਲ੍ਹਾ ਢਹਿ ਢੇਰੀ ਕਰ ਦਿੱਤਾ। ਮਿਜ਼ੋ ਨੈਸ਼ਨਲ ਫਰੰਟ ਨੇ 40 ਮੈਂਬਰੀ ਵਿਧਾਨ ਸਭਾ ਵਿਚ 26 ਸੀਟਾਂ 'ਤੇ ਜਿੱਤ ਹਾਸਲ ਕੀਤੀ ਅਤੇ 2013 ਦੀਆਂ ਚੋਣਾਂ ਤੋਂ 21 ਸੀਟਾਂ ਵੱਧ ਪ੍ਰਾਪਤ ਕੀਤੀਆਂ ਹਨ। ਕਾਂਗਰਸ ਕੇਵਲ ਪੰਜ ਸੀਟਾਂ ਹੀ ਆਪਣੀ ਝੋਲੀ ਵਿਚ ਪਾ ਸਕੀ ਜਦਕਿ 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਨੇ 34 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਮਿਜ਼ੋ ਨੈਸ਼ਨਲ ਫਰੰਟ ਦਾ ਨੇਤਾ ਜ਼ੋਰਮਥਾਂਗਾ ਨੇ ਪਾਰਟੀ ਦੇ ਚੋਟੀ ਦੇ ਨੇਤਾਵਾਂ ਨਾਲ ਰਾਜ ਭਵਨ ਵਿਖੇ ਰਾਜਪਾਲ ਕੁਮਾਨਮ ਰਾਜਸੇਖਰਨ ਨਾਲ ਅੱਜ ਸ਼ਾਮ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਪਾਰਟੀ ਸੂਤਰਾਂ ਨੇ ਦੱਸਿਆ ਕਿ ਰਾਜਪਾਲ ਨੇ ਜ਼ੋਰਮਥਾਂਗਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜੇ ਚੋਣ ਕਮਿਸ਼ਨ ਦਾ ਪੱਤਰ ਨਹੀਂ ਮਿਲਿਆ ਅਤੇ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਉਹ ਮਿਜ਼ੋ ਨੈਸ਼ਨਲ ਫਰੰਟ ਨੂੰ ਬੁੱਧਵਾਰ ਦੁਪਹਿਰ ਬਾਅਦ ਸਰਕਾਰ ਬਣਾਉਣ ਲਈ ਸੱਦਾ ਦੇਣਗੇ। ਇਕ ਸੂਤਰ ਨੇ ਦੱਸਿਆ ਕਿ ਨਵੀਂ ਸਰਕਾਰ ਦੇ ਸਨਿਚਰਵਾਰ ਤਕ ਸਹੁੰ ਚੁੱਕਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਕਾਂਗਰਸ ਦਫ਼ਤਰ 'ਚ ਜਸ਼ਨ ਦਾ ਮਾਹੌਲ
ਚੋਣ ਨਤੀਜਿਆਂ ਦੇ ਰੁਝਾਨ ਤੋਂ ਬਾਅਦ ਹੀ ਦਿੱਲੀ ਸਥਿਤ ਕਾਂਗਰਸ ਦੇ ਮੁੱਖ ਦਫ਼ਤਰ 24 ਅਕਬਰ ਰੋਡ 'ਤੇ ਜਸ਼ਨ ਦਾ ਮਾਹੌਲ ਬਣਿਆ ਰਿਹਾ। ਪਟਾਕੇ,ਪੋਸਟਰ,ਮਿਠਾਈ ਤੇ ਹਵਨ ਰਾਹੀਂ ਕਾਂਗਰਸ ਕਾਰਜਕਰਤਾ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆਏ। ਹਾਲਾਂਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਸ਼ੁਰੂਆਤ 'ਚ ਰੁਝਾਨਾਂ 'ਤੇ ਪ੍ਰਤੀਕਰਮ ਦੇਣ ਤੋਂ ਬਚਦੇ ਰਹੇ। ਦੋਵਾਂ ਨੇ ਵਧਾਈ ਸੁਨੇਹੇ ਸਵੀਕਾਰ ਕਰਨ ਦੇ ਨਾਲ ਨਤੀਜੇ ਆਉਣ ਤੱਕ ਇੰਤਜ਼ਾਰ ਕਰਨ ਨੂੰ ਵੀ ਕਿਹਾ। ਪਰ ਲੰਮੇ ਸਮੇਂ ਤੋਂ ਜਿੱਤ ਦੀ ਉਡੀਕ ਕਰ ਰਹੇ ਕਾਰਜਕਰਤਾ ਆਪਣੇ ਹਾਈ ਕਮਾਂਡ ਦੀ ਸਲਾਹ ਨੂੰ ਪ੍ਰਵਾਨ ਕਰਨ ਦੇ ਮੂਡ 'ਚ ਨਜ਼ਰ ਨਹੀਂ ਆ ਰਹੇ ਸਨ। ਪਾਰਟੀ ਮੁੱਖ ਦਫ਼ਤਰ ਵਿਖੇ 'ਆਓ ਮਿਲਕਰ ਕਾਂਗਰਸ ਸਵਾਰੇ' ਦੇ ਨਾਅਰੇ ਦੇ ਨਾਲ ਰਾਹੁਲ ਗਾਂਧੀ ਅਗਲੇ ਪ੍ਰਧਾਨ ਮੰਤਰੀ ਹਮਾਰੇ ਦੀ ਗੂੰਜ ਵੀ ਸੁਣਾਈ ਦਿੱਤੀ। ਸੋਨੀਆ ਗਾਂਧੀ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਰਾਹੁਲ ਗਾਂਧੀ ਨੂੰ ਦਿੰਦੇ ਹੋਏ ਕਿਹਾ ਕਿ ਰਾਹੁਲ ਨੇ ਇਸ (ਜਿੱਤ) ਲਈ ਕਾਫੀ ਮਿਹਨਤ ਕੀਤੀ ਹੈ। ਹਾਲਾਂਕਿ ਚੋਣ ਨਤੀਜਿਆਂ 'ਚ ਮਿਜ਼ੋਰਮ ਦੀ ਸੱਤਾ ਕਾਂਗਰਸ ਦੇ ਹੱਥੋ ਖੁੰਝ ਗਈ ਪਰ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੀ ਕਾਰਗੁਜਾਰੀ ਨੂੰ ਵੇਖਦਿਆਂ ਮਿਜ਼ੋਰਮ ਦੀ ਹਾਰ ਦਾ ਕੋਈ ਖਾਸ ਜ਼ਿਕਰ ਨਹੀਂ ਕੀਤਾ।
2019 ਲੋਕ ਸਭਾ ਚੋਣਾਂ 'ਚ ਜਿੱਤ ਲਈ ਨੀਂਹ ਰੱਖੀ ਗਈ-ਸਿੱਧੂ
ਰਾਹੁਲ ਗਾਂਧੀ ਨੂੰ ਦੱਸਿਆ 'ਮੈਨ ਆਫ਼ ਸੀਰੀਜ਼'

ਨਵੀਂ ਦਿੱਲੀ, 11 ਦਸੰਬਰ (ਪੀ.ਟੀ.ਆਈ.)-ਤਿੰਨ ਰਾਜਾਂ ਦੀਆਂ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸੰਸਾ ਕਰਦਿਆਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਨਤੀਜੇ ਨੇ 2019 ਲੋਕ ਸਭਾ ਚੋਣਾਂ 'ਚ ਬਹੁਤ ਵੱਡੀ ਜਿੱਤ ਦੀ ਨੀਂਹ ਰੱਖ ਦਿੱਤੀ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ 'ਮੈਨ ਆਫ਼ ਸੀਰੀਜ਼' ਦੱਸਿਆ। ਸਿੱਧੂ ਨੇ ਕਿਹਾ ਕਿ ਸਾਰੇ ਪਾਰਟੀ ਮੈਂਬਰਾਂ ਤੇ ਵਰਕਰਾਂ ਨੇ ਇਕ ਟੀਮ ਦੇ ਰੂਪ 'ਚ ਚੰਗਾ ਕੰਮ ਕੀਤਾ, ਜਿਸ ਦੇ ਸਿੱਟੇ ਵਜੋਂ ਕਾਂਗਰਸ ਲਈ ਇਹ ਸ਼ਾਨਦਾਰ ਨਤੀਜਾ ਆਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਹੋਏ ਨੁਕਸਾਨ ਨੇ ਭਗਵਾ ਪਾਰਟੀ ਦੇ ਝੂਠ ਦੇ ਮਖ਼ੌਟੇ ਦਾ ਪਰਦਾਫ਼ਾਸ਼ ਕੀਤਾ ਹੈ। ਸਿੱਧੂ ਨੇ ਕਿਹਾ ਕਿ ਭਾਜਪਾ ਖ਼ਿਲਾਫ਼ ਲੋਕਾਂ ਦਾ ਗੁੱਸਾ ਖੁੱਲ੍ਹ ਕੇ ਸਾਹਮਣੇ ਆਇਆ ਹੈ। ਉਨ੍ਹਾਂ ਲੋਕਾਂ ਨਾਲ ਝੂਠੇ ਵਾਅਦੇ ਕੀਤੇ, ਜਿਨ੍ਹਾਂ 'ਚ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਕਰਨਾ, ਗਰੀਬਾਂ ਲਈ ਘਰ, ਵਿਦੇਸ਼ਾਂ 'ਚ ਫ਼ਸੇ ਕਾਲੇ ਧਨ ਨੂੰ ਵਾਪਸ ਲਿਆਉਣ ਅਤੇ ਹੁਨਰ ਵਿਕਾਸ ਸ਼ਾਮਿਲ ਸੀ ਪਰ ਇਨ੍ਹਾਂ ਵਾਅਦਿਆਂ 'ਚੋਂ ਕੋਈ ਪੂਰਾ ਨਹੀਂ ਕੀਤਾ ਗਿਆ। ਸਿੱਧੂ ਨੇ ਦਿੱਲੀ ਦੇ 24 ਅਕਬਰ ਰੋਡ ਸਥਿਤ ਪਾਰਟੀ ਦੇ ਮੁੱਖ ਦਫ਼ਤਰ 'ਚ ਪਾਰਟੀ ਵਰਕਰਾਂ ਨਾਲ ਜਿੱਤ ਦਾ ਜਸ਼ਨ ਮਨਾਇਆ। ਪਾਰਟੀ ਵਰਕਰਾਂ ਨੇ ਇਕ ਦੂਸਰੇ ਨੂੰ ਮਠਿਆਈਆਂ ਵੰਡ ਕੇ ਖੁਸ਼ੀ ਮਨਾਈ ਅਤੇ ਉਹ 'ਰਾਹੁਲ ਗਾਂਧੀ ਜ਼ਿੰਦਾਬਾਦ' ਦੇ ਨਾਅਰੇ ਲਗਾ ਰਹੇ ਸਨ। ਸਿੱਧੂ ਨੇ ਇੱਥੇ ਪੀ.ਟੀ.ਆਈ. ਨੂੰ ਦਿੱਤੀ ਇੰਟਰਵਿਊ 'ਚ ਕਿਹਾ ਕਿ ਸਾਡੇ ਨੇਤਾ (ਰਾਹੁਲ ਗਾਂਧੀ) ਨੇ ਮੁਹਿੰਮ ਜ਼ਰੀਏ ਟੀਮ ਦੀ ਬਹੁਤ ਚੰਗੇ ਤਰੀਕੇ ਨਾਲ ਅਗਵਾਈ ਕੀਤੀ ਅਤੇ ਨਤੀਜੇ ਉਸ ਅਨੁਸਾਰ ਹੀ ਆਏ। ਅਸੀਂ ਸਹੀ ਕੰਮ ਕੀਤੇ ਅਤੇ ਰਾਹੁਲ ਗਾਂਧੀ 'ਮੈਨ ਆਫ਼ ਮੈਚ' ਅਤੇ 'ਮੈਨ ਆਫ਼ ਸੀਰੀਜ਼' ਹਨ। ਸਿੱਧੂ ਨੇ ਦਾਅਵਾ ਕੀਤਾ ਕਿ ਇਹ ਲੋਕਾਂ ਦੇ ਸਮਰਥਨ ਦਾ ਹੜ੍ਹ ਸੀ ਅਤੇ ਲੋਕਾਂ ਨੇ ਰਾਹੁਲ ਗਾਂਧੀ ਨੂੰ ਅਗਲਾ ਪ੍ਰਧਾਨ ਮੰਤਰੀ ਬਣਾਉਣ ਦੀ ਨੀਂਹ ਰੱਖੀ ਹੈ। ਇਹ ਭਾਜਪਾ ਨਾਲ ਲੋਕਾਂ ਦੀ ਨਾਰਾਜ਼ਗੀ ਦਾ ਵੀ ਸੰਕੇਤ ਹੈ। ਚੋਣਾਂ ਦੀਆਂ ਤਿਆਰੀਆਂ 'ਚ ਕੀ ਠੀਕ ਹੋਇਆ ਅਤੇ ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਕੀ ਰਣਨੀਤੀ ਹੋਵੇਗੀ, ਇਸ ਸਵਾਲ 'ਤੇ ਸਿੱਧੂ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਹੀ ਫ਼ੈਸਲਾ ਕਰੇਗੀ ਪਰ ਸਪੱਸ਼ਟ ਹੈ ਕਿ ਇਹ ਲੋਕ ਕੇਂਦਰਿਤ ਨਜ਼ਰੀਆ ਹੋਵੇਗਾ। ਰੁਜ਼ਗਾਰ ਪੈਦਾ ਕਰਨਾ, ਕਿਸਾਨਾਂ ਦੀ ਭਲਾਈ ਤੇ ਹੋਰ ਮੁੱਦੇ ਸਾਡੇ ਪ੍ਰਮੁੱਖ ਖ਼ੇਤਰ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਖ਼ਾਸ ਕਰਕੇ ਛੱਤੀਸਗੜ੍ਹ 'ਚ ਰਾਹੁਲ ਗਾਂਧੀ ਨੂੰ ਕਾਫ਼ੀ ਸਮਰਥਨ ਮਿਲਿਆ। ਸੂਬਾਈ ਚੋਣਾਂ ਲਈ ਸਿੱਧੂ ਨੇ ਕਿਹਾ ਕਿ ਇਹ ਸਾਂਝੀ ਕੋਸ਼ਿਸ਼ ਸੀ ਅਤੇ ਚੋਟੀ ਦੇ ਆਗੂ ਨੇ ਸਾਰਿਆਂ ਨੂੰ ਪ੍ਰੇਰਨਾ ਦਿੱਤੀ। ਰਾਹੁਲ ਗਾਂਧੀ ਨੇ ਸੰਕਟ ਦੇ ਸਮੇਂ 'ਚ ਮਹਾਨ ਚਰਿੱਤਰ ਦਾ ਪ੍ਰਦਰਸ਼ਨ ਕੀਤਾ, ਜਿਸ ਤਰ੍ਹਾਂ ਕਪਤਾਨ ਤੂਫ਼ਾਨ 'ਚ ਸਮੁੰਦਰੀ ਜਹਾਜ਼ ਦਾ ਮਾਰਗਦਰਸ਼ਨ ਕਰਦਾ ਹੈ। ਉਨ੍ਹਾਂ ਕਿਹਾ ਕਿ 2019 ਚੋਣਾਂ 'ਚ ਜਿੱਤ ਕਿਤੇ ਜ਼ਿਆਦਾ ਸ਼ਾਨਦਾਰ ਹੋਵੇਗੀ ਅਤੇ ਇਹ ਤਾਂ ਕੇਵਲ ਇਕ ਟ੍ਰੇਲਰ ਹੈ ਫ਼ਿਲਮ ਤਾਂ ਅਜੇ ਬਾਕੀ ਹੈ। ਜਦ ਸਿੱਧੂ ਤੋਂ ਇਹ ਪੁੱਛਿਆ ਗਿਆ ਕੀ ਭਾਜਪਾ ਲਈ ਕਿਹੜੀ ਚੀਜ਼ ਗਲਤ ਹੋਈ ਤਾਂ ਸਿੱਧੂ ਨੇ ਆਪਣੇ ਵਿਅੰਗਮਈ ਅੰਦਾਜ਼ 'ਚ ਕਿਹਾ ਕਿ ਕਾਂਗਰਸ ਤਾਂ ਗੰਨੇ ਵਾਂਗ ਮਜ਼ਬੂਤ ਤੇ ਮਿੱਠੀ ਹੈ ਪਰ ਭਾਜਪਾ ਬਾਂਸ ਵਾਂਗ ਲੰਬੀ ਤੇ ਖ਼ੋਖਲੀ ਹੈ ਅਤੇ ਇਹ ਖ਼ੋਖਲਾਪਨ ਗ਼ਰੀਬ ਲੋਕਾਂ ਦੇ ਬੈਂਕ ਖ਼ਾਤਿਆਂ, ਬੁਲਟ ਟ੍ਰੇਨ ਪ੍ਰਾਜੈਕਟਾਂ, ਨੌਕਰੀ ਦੇ ਵਾਅਦਿਆਂ ਅਤੇ ਹੁਨਰ ਵਿਕਾਸ ਪ੍ਰੋਗਰਾਮ 'ਚ ਝਲਕਦਾ ਹੈ। ਸਿੱਧੂ ਨੇ ਮੋਦੀ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ ਕਤਾਰ 'ਚ ਲੱਗੇ ਆਖ਼ਰੀ ਵਿਅਕਤੀ ਦੀ ਭਲਾਈ ਦੀਆਂ ਗੱਲਾਂ ਤਾਂ ਕਰਦੀ ਹੈ ਪਰ ਉਹ ਮੁਹਰਲੀ ਕਤਾਰ 'ਚ ਬੈਠੇ ਵੱਡੇ ਕਾਰੋਬਾਰੀ ਦੇ ਪੱਖ਼ 'ਚ ਹੈ। ਸਿੱਧੂ ਤੋਂ ਇਹ ਪੁੱਛੇ ਜਾਣ 'ਤੇ ਕਿ ਉਹ ਕ੍ਰਿਕਟ ਅਤੇ ਸਿਆਸਤ 'ਚੋਂ ਕਿਸ ਦਾ ਜ਼ਿਆਦਾ ਅਨੰਦ ਲੈਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਜ਼ਾਹਰ ਤੌਰ 'ਤੇ ਸਿਆਸਤ। ਇਹ ਲੋਕਾਂ ਦਾ ਜੀਵਨ ਬਦਲਣ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਰਾਜਨੀਤੀ ਨੂੰ ਜ਼ਿਆਦਾ ਚੁਣੌਤੀਪੂਰਨ ਦੱਸਿਆ।
ਚੋਣਾਂ ਰਾਜ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਲੜੀਆਂ ਗਈਆਂ ਸਨ-ਰਾਜਨਾਥ

ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਭਾਰਤੀ ਜਨਤਾ ਪਾਰਟੀ ਦੇ ਮਾੜੇ ਪ੍ਰਦਰਸ਼ਨ 'ਤੇ ਟਿੱਪਣੀ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਜ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਚੋਣਾਂ ਲੜੀਆਂ ਗਈਆਂ ਸਨ। ਉਨ੍ਹਾਂ ਉਸ ਧਾਰਨਾ ਨੂੰ ਖ਼ਾਰਜ ਕਰ ਦਿੱਤਾ ਕਿ ਇਹ ਨਤੀਜਾ ਮੋਦੀ ਸਰਕਾਰ ਲਈ ਅਕਸ ਹੋਵੇਗਾ। ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਾਰੀਆਂ ਜੇਤੂ ਪਾਰਟੀਆਂ ਤੇ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੱਤੀ।
ਇਹ ਭਾਜਪਾ ਦੇ ਖਾਤਮੇ ਦੀ ਸ਼ੁਰੂਆਤ-ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਹ ਸੈਮੀ ਫਾਈਨਲ ਸੀ ਅਤੇ ਭਾਜਪਾ ਦੇ ਖਾਤਮੇ ਦੀ ਸ਼ੁਰੂਆਤ ਹੈ। ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੈਮੀ ਫਾਈਨਲ ਸੀ ਅਤੇ ਫਾਈਨਲ ਮੈਚ ਲਈ ਖੇਡ ਸਾਫ਼ ਹੈ। ਉਨ੍ਹਾਂ ਕਿਹਾ ਕਿ ਆਮ ਚੋਣਾਂ 'ਚ ਸਿਰਫ ਦੋ ਤਿੰਨ ਮਹੀਨੇ ਰਹਿ ਗਏ ਹਨ। ਸਰਕਾਰ ਬਾਹਰ ਜਾਣ ਦੇ ਰਸਤੇ 'ਤੇ ਹੈ। ਜਿੰਨੀ ਛੇਤੀ ਉਹ ਜਾਣਗੇ ਦੇਸ਼ ਲਈ ਚੰਗਾ ਹੈ।
ਕਾਂਗਰਸ ਨੂੰ ਮਿਲੇ ਲੋਕ ਫ਼ਤਵੇ ਨੂੰ ਸਾਰਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ-ਚਿਦੰਬਰਮ

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਅੱਜ ਕਾਂਗਰਸ ਨੂੰ 3 ਰਾਜਾਂ 'ਚ ਮਿਲੇ ਬਹੁਮਤ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਂਗਰਸ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ 'ਚ ਆਪਣੀ ਸਰਕਾਰ ਬਣਾਏਗੀ ਅਤੇ ਕਿਸੇ ਨੂੰ ਵੀ ਲੋਕਾਂ ਵਲੋਂ ਮਿਲੇ ਫ਼ਤਵੇ ਨੂੰ ਚੋਰੀ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ ਹੈ, ਸਗੋਂ ਇਸ ਫ਼ਤਵੇ ਨੂੰ ਖੁੱਲ੍ਹਦਿਲੀ ਨਾਲ ਸਵੀਕਾਰ ਕਰਨਾ ਚਾਹੀਦਾ ਹੈ।
ਲੋਕਾਂ ਨੇ ਮੰਦਰ-ਮਸਜਿਦ ਦੀ ਰਾਜਨੀਤੀ ਨੂੰ ਨਕਾਰਿਆ-ਮਹਿਬੂਬਾ ਮੁਫ਼ਤੀ

ਪਿਊਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਨੇ ਕਿਹਾ ਕਿ ਪੰਜ ਰਾਜਾਂ ਦੇ ਚੋਣ ਨਤੀਜਿਆਂ ਨੇ ਇਹ ਵਿਖਾਇਆ ਹੈ ਕਿ ਦੇਸ਼ 'ਚ ਸਿਆਸੀ ਜਾਗਰੂਕਤਾ ਵਧ ਰਹੀ ਹੈ ਕਿਉਂਕਿ ਲੋਕਾਂ ਨੇ ਫ਼ਿਰਕੂ ਸਿਆਸਤ ਨੂੰ ਖ਼ਾਰਜ ਕੀਤਾ ਹੈ। ਪੀ.ਡੀ.ਪੀ. ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਟਵੀਟ ਕਰਦਿਆਂ ਕਿਹਾ ਕਿ ਲੋਕਾਂ ਨੇ ਮੰਦਰ-ਮਸਜਿਦ ਦੀ ਸਿਆਸਤ ਨੂੰ ਖ਼ਾਰਜ ਕਰ ਦਿੱਤਾ ਹੈ ਅਤੇ ਨਤੀਜੇ ਨੇ ਇਹ ਵਿਖਾਇਆ ਹੈ ਕਿ ਭਾਰਤ 'ਚ ਸਿਆਸੀ ਜਾਗਰੂਕਤਾ ਵਧ ਰਹੀ ਹੈ।
ਚੋਣ ਨਤੀਜੇ ਤਾਨਾਸ਼ਾਹ ਭਾਜਪਾ ਦੇ ਚਿਹਰੇ 'ਤੇ ਥੱਪੜ-ਰਾਜ ਠਾਕਰੇ

ਮੁੰਬਈ, 11 ਦਸੰਬਰ (ਪੀ.ਟੀ.ਆਈ.)-ਐਮ.ਐਨ.ਐਸ. ਪਾਰਟੀ ਦੇ ਪ੍ਰਧਾਨ ਰਾਜ ਠਾਕਰੇ ਨੇ ਚੋਣ ਨਤੀਜਿਆਂ ਨੂੰ ਤਾਨਾਸ਼ਾਹ ਭਾਜਪਾ ਦੇ ਚਿਹਰੇ 'ਤੇ ਥੱਪੜ ਦੱਸਦਿਆਂ ਕਿਹਾ ਕਿ ਦੇਸ਼ ਨੂੰ 'ਰਾਮ ਰਾਜ' ਦੀ ਜ਼ਰੂਰਤ ਹੈ ਨਾ ਕਿ ਰਾਮ ਮੰਦਰ ਦੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਠਾਕਰੇ ਨੇ ਕਿਹਾ ਕਿ ਭਾਵੇਂ ਭਾਜਪਾ ਰਾਹੁਲ ਗਾਂਧੀ ਨੂੰ 'ਪੱਪੂ' ਕਹਿੰਦੀ ਸੀ ਪਰ ਕਾਂਗਰਸ ਪ੍ਰਧਾਨ ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਆਪਣੀ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ 'ਪਰਮ ਪੂਜਯਾ' ਬਣ ਗਿਆ।
ਨਤੀਜੇ ਭਾਜਪਾ ਖ਼ਿਲਾਫ਼ ਲੋਕਾਂ ਦਾ ਗੁੱਸਾ-ਸੀ.ਪੀ.ਆਈ.(ਐਮ)
ਖ਼ੱਬੇਪੱਖੀ ਪਾਰਟੀ ਸੀ.ਪੀ.ਆਈ.(ਐਮ) ਨੇ ਕਿਹਾ ਕਿ ਚੋਣਾਂ ਦੇ ਨਤੀਜੇ ਨਰਿੰਦਰ ਮੋਦੀ ਦੀ ਸਰਕਾਰ ਤੋਂ ਲੋਕਾਂ ਦੀ ਅਸੰਤੁਸ਼ਟੀ ਤੇ ਗੁੱਸੇ ਦਾ ਸਪੱਸ਼ਟ ਸੰਕੇਤ ਹਨ।
ਮੱਧ ਪ੍ਰਦੇਸ਼ 'ਚ ਕਾਂਗਰਸ ਵਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼
ਭੋਪਾਲ, 11 ਦਸੰਬਰ (ਪੀ. ਟੀ. ਆਈ.)-ਮੱਧ ਪ੍ਰਦੇਸ਼ ਕਾਂਗਰਸ ਮੁਖੀ ਕਮਲ ਨਾਥ ਨੇ ਅੱਜ ਦੇਰ ਰਾਤ ਰਾਜਪਾਲ ਅਨੰਦੀਬੇਨ ਪਟੇਲ ਨੂੰ ਪੱਤਰ ਲਿਖ ਕੇ ਸੂਬੇ 'ਚ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਜ਼ਾਦ ਉਮੀਦਵਾਰਾਂ ਤੋਂ ਸਮਰਥਨ ਪ੍ਰਾਪਤ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਕਾਂਗਰਸ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਸਾਹਮਣੇ ਆਈ ਹੈ ਤੇ ਆਜ਼ਾਦ ਉਮੀਦਵਾਰਾਂ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।
ਜ਼ੋਰਾਮਥਾਂਗਾ ਐਮ. ਐਨ. ਐਫ਼. ਵਿਧਾਇਕ ਦਲ ਦੇ ਨੇਤਾ ਚੁਣੇ
ਆਈਜ਼ੋਲ, 11 ਦਸੰਬਰ (ਪੀ.ਟੀ.ਆਈ.)-ਮਿਜ਼ੋਰਮ 'ਚ ਚੋਣਾਂ ਜਿੱਤਣ ਤੋਂ ਬਾਅਦ ਐਮ.ਐਨ.ਐਫ਼. ਪਾਰਟੀ ਦੇ ਨਵੇ ਚੁਣੇ ਗਏ ਵਿਧਾਇਕਾਂ ਦੀ ਮੀਟਿੰਗ ਹੋਈ, ਜਿਸ 'ਚ ਸਰਬਸੰਮਤੀ ਨਾਲ ਜ਼ੋਰਾਮਥਾਂਗਾ ਨੂੰ ਐਮ.ਐਨ.ਐਫ਼. ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਤਾਨਲੂੀਆ ਨੂੰ ਵਿਧਾਇਕ ਦਲ ਦਾ ਉਪ ਨੇਤਾ ਚੁਣਿਆ ਗਿਆ ਹੈ ਜਦਕਿ ਲਾਲਰੁਤਕੀਮਾ ਸਕੱਤਰ ਹੋਣਗੇ। ਓਧਰ ਮੁੱਖ ਮੰਤਰੀ ਲਾਲ ਥਨਾਵਲਾ ਨੇ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ ਹੈ। ਉਹ ਸਰਚਿਪ ਅਤੇ ਚੰਪਾਈ ਦੱਖਣੀ ਦੋਵਾਂ ਸੀਟਾਂ ਤੋਂ ਚੋਣ ਹਾਰ ਗਏ।
ਵਸੁੰਧਰਾ ਵਲੋਂ ਅਸਤੀਫ਼ਾ
ਜੈਪੁਰ, 11 ਦਸੰਬਰ (ਪੀ.ਟੀ.ਆਈ.)-ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਮੰਗਲਵਾਰ ਰਾਤ ਨੂੰ ਆਪਣਾ ਅਸਤੀਫ਼ਾ ਰਾਜਪਾਲ ਕਲਿਆਣ ਸਿੰਘ ਨੂੰ ਸੌਂਪ ਦਿੱਤਾ। ਰਾਜ ਭਵਨ ਦੇ ਇਕ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ।
ਮੋਦੀ ਸ਼ਾਸਨ ਦੇ ਅੰਤ ਦੀ ਸ਼ੁਰੂਆਤ-ਕੈਪਟਨ

ਚੰਡੀਗੜ੍ਹ, 11 ਦਸੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਸੂਬਿਆਂ 'ਚ ਕਾਂਗਰਸ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਸ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਲੀਡਰਸ਼ਿਪ ਲਈ ਫ਼ਤਵਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਨਾਲ ਮੁਲਕ 'ਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇ ਅੰਤ ਦਾ ਮੁੱਢ ਬੱਝ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਦੇਸ਼ 'ਚ ਪਾਰਟੀ ਦੇ ਉਭਾਰ ਦਾ ਪ੍ਰਗਟਾਵਾ ਹੁੰਦਾ ਹੈ। ਨਤੀਜੇ ਸਪੱਸ਼ਟ ਦਰਸਾਉਂਦੇ ਹਨ ਕਿ ਦੇਸ਼ ਦੇ ਲੋਕ ਨਰਿੰਦਰ ਮੋਦੀ ਸਰਕਾਰ ਦੀਆਂ ਵਿਕਾਸ ਵਿਰੋਧੀ ਨੀਤੀਆਂ ਤੋਂ ਪੂਰੀ ਤਰ੍ਹਾਂ ਅੱਕ ਗਏ ਹਨ ਅਤੇ ਉਹ ਹੁਣ ਤਬਦੀਲੀ ਚਾਹੁੰਦੇ ਹਨ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਵਧਾਈ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਗਤੀਸ਼ੀਲ ਅਗਵਾਈ ਹੇਠ ਪਾਰਟੀ ਸਪੱਸ਼ਟ ਤੌਰ 'ਤੇ ਮੁੜ ਸੁਰਜੀਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪੰਜ ਸਾਲ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ 'ਤੇ ਦੇਸ਼ ਵਾਸੀ ਠਗੇ ਹੋਏ ਮਹਿਸੂਸ ਕਰ ਰਹੇ ਹਨ।
ਲੋਕ ਬਦਲਾਅ ਨਾਲ ਭਾਰਤ ਨੂੰ ਮੁੜ ਉਸੇ ਵਿਕਾਸ ਦੀ ਲੀਹ 'ਤੇ ਲਿਆਉਣਗੇ-ਜਾਖੜ

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਤੋਂ ਦੇਸ਼ ਦੇ ਬਦਲ ਰਹੇ ਮਿਜ਼ਾਜ ਦਾ ਪ੍ਰਗਟਾਵਾ ਹੁੰਦਾ ਹੈ ਜੋ ਰਾਹੁਲ ਗਾਂਧੀ ਨੂੰ ਇਕ ਅਜਿਹੇ ਨੌਜਵਾਨ ਵਜੋਂ ਦੇਖ ਰਿਹਾ ਹੈ ਜੋ ਭਾਰਤ ਨੂੰ ਮੁੜ ਉਸੇ ਵਿਕਾਸ ਦੀ ਲੀਹ 'ਤੇ ਲਿਆਵੇਗਾ, ਜਿਸ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਪਿਛਲੀ ਯੂ.ਪੀ.ਏ. ਸਰਕਾਰ ਨੇ ਵਿਕਾਸ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਸੀ।
ਲੋਕ ਸਭਾ ਚੋਣਾਂ 'ਚ ਵੀ ਗੱਡਾਂਗੇ ਜਿੱਤ ਦੇ ਝੰਡੇ-ਬਾਜਵਾ

ਰਾਜ ਸਭਾ ਮੈਂਬਰ ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 3 ਸੂਬਿਆਂ 'ਚ ਪਾਰਟੀ ਦੀ ਵੱਡੀ ਜਿੱਤ ਦਾ ਸਿਹਰਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਸਮਝ ਚੁੱਕੇ ਹਨ ਕਿ ਭਾਜਪਾ ਨੇ ਉਨ੍ਹਾਂ ਨਾਲ ਵਾਅਦਾਖ਼ਿਲਾਫ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕ ਸਭਾ ਚੋਣਾਂ 'ਚ ਵੀ ਜਿੱਤ ਦੇ ਝੰਡੇ ਗੱਡਾਂਗੇ।
ਲੋਕਾਂ ਨੇ ਕਾਂਗਰਸ ਦੀਆਂ ਨੀਤੀਆਂ 'ਤੇ ਲਾਈ ਮੋਹਰ-ਰਾਣਾ ਸੋਢੀ

ਗੁਰੂਹਰਸਹਾਏ, 11 ਦਸੰਬਰ (ਹਰਚਰਨ ਸਿੰਘ ਸੰਧੂ)-ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਹਾਰ 'ਤੇ ਪੰਜਾਬ ਸਰਕਾਰ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ 'ਤੇ ਮੋਹਰ ਲਾਈ ਹੈ ਤੇ ਰਾਹੁਲ ਗਾਂਧੀ ਦੀ ਅਗਵਾਈ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ, ਜਿਸ ਤੋਂ ਇਹ ਸੰਕੇਤ ਮਿਲਿਆ ਹੈ ਕਿ ਅਗਲੇ ਵਰ੍ਹੇ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 'ਚ ਵੀ ਕਾਂਗਰਸ ਦੇਸ਼ ਅੰਦਰ ਸਪੱਸ਼ਟ ਬਹੁਮਤ ਹਾਸਲ ਕਰ ਕੇ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨੂੰ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਮਿਹਨਤ ਤੇ ਚੰਗੀ ਵਿਚਾਰਧਾਰਾ ਦਾ ਨਤੀਜਾ ਦੱਸਿਆ।
ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ-ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਨਤੀਜਿਆਂ ਤੋਂ ਬਾਅਦ ਟਵੀਟ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਡਿੱਗਣ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।
ਮੋਦੀ ਵਲੋਂ ਕਾਂਗਰਸ ਨੂੰ ਵਧਾਈ
ਕਿਹਾ, ਭਾਜਪਾ ਨੂੰ ਲੋਕਾਂ ਦਾ ਫਤਵਾ ਨਿਮਰਤਾ ਸਹਿਤ ਸਵੀਕਾਰ

ਨਵੀਂ ਦਿੱਲੀ, 11 ਦਸੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਜਿੱਤ ਲਈ ਵਧਾਈ ਦਿੰਦਿਆਂ ਕਿਹਾ ਭਾਜਪਾ ਇਨ੍ਹਾਂ ਚੋਣਾਂ 'ਚ ਲੋਕਾਂ ਵਲੋਂ ਦਿੱਤੇ ਫਤਵੇ ਨੂੰ ਨਿਮਰਤਾ ਸਹਿਤ ਸਵੀਕਾਰ ਕਰਦੀ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਭਾਜਪਾ ਦੇ ਗੜ੍ਹ ਮੰਨੇ ਜਾਂਦੇ ਮੱਧ-ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਇਨ੍ਹਾਂ ਤਿੰਨਾਂ ਸੂਬਿਆਂ 'ਚ ਭਾਜਪਾ ਸੱਤਾ ਤੋਂ ਬਾਹਰ ਹੋ ਗਈ ਹੈ ਅਤੇ ਇਨ੍ਹਾਂ ਸੂਬਿਆਂ 'ਚ ਕਾਂਗਰਸ ਦੀ ਸੱਤਾ 'ਚ ਵਾਪਸੀ ਹੋ ਰਹੀ ਹੈ। ਮੋਦੀ ਨੇ ਭਾਜਪਾ ਵਰਕਰਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿਨ-ਰਾਤ ਕੀਤੀ ਕਰੜੀ ਮਿਹਨਤ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿੱਤ ਤੇ ਹਾਰ ਤਾਂ ਜਿੰਦਗੀ ਦਾ ਹਿੱਸਾ ਹਨ ਅਤੇ ਅੱਜ ਦੇ ਨਤੀਜਿਆਂ ਨਾਲ ਸਾਡੇ ਭਾਰਤ ਦੇ ਲੋਕਾਂ ਦੇ ਵਿਕਾਸ ਤੇ ਕਲਿਆਣ ਲਈ ਕੰਮ ਕਰਨ 'ਚ ਕੋਈ ਫਰਕ ਨਹੀਂ ਆਵੇਗਾ। ਇਸ ਦੇ ਨਾਲ ਹੀ ਮੋਦੀ ਨੇ ਟਵੀਟ ਕਰ ਤੇਲੰਗਾਨਾ 'ਚ ਵੱਡੀ ਜਿੱਤ ਪ੍ਰਾਪਤ ਕਰਨ ਵਾਲੇ ਟੀ.ਆਰ.ਐਸ. ਮੁਖੀ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਸੀ. ਰਾਉ ਅਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਵਾਲੇ ਮਿਜ਼ੋ ਨੈਸ਼ਨਲ ਫਰੰਟ ਨੂੰ ਵਧਾਈ ਦਿੱਤੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਸੀ. ਰਾਉ ਨੂੰ ਵੱਡੀ ਜਿੱਤ ਲਈ ਵਧਾਈ ਦਿੱਤੀ ਹੈ।

ਹੁਣ ਬਦਲਾਅ ਦਾ ਸਮਾਂ-ਰਾਹੁਲ ਗਾਂਧੀ

ਕਿਹਾ, ਮੋਦੀ ਨੇ ਮੈਨੂੰ ਸਿਖਾਇਆ ਕੀ ਕੁਝ ਨਹੀਂ ਕਰਨਾ ਚਾਹੀਦਾ

ਨਵੀਂ ਦਿੱਲੀ, 11 ਦਸੰਬਰ (ਉਪਮਾ ਡਾਗਾ ਪਾਰਥ)-ਰੁਝਾਨਾਂ ਦੇ ਆਧਾਰ 'ਤੇ ਕਾਂਗਰਸ ਨੂੰ 3 ਰਾਜਾਂ ਦਾ 'ਜੇਤੂ' ਕਰਾਰ ਦਿੰਦਿਆਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਜਿੱਤ ਲਈ ਮੁਸ਼ਕਿਲ ਹਾਲਾਤ 'ਚ ਲੜਨ ਵਾਲੇ ਕਾਰਕੁਨਾਂ ਦਾ ਧੰਨਵਾਦ ਕਰਨ ਦੇ ਨਾਲ ਸਾਲ 2019 ਲੋਕ ਸਭਾ ਚੋਣਾਂ ਲਈ ਮਹਾਂਗਠਜੋੜ ਦੇ ਮੰਤਰ ਨੂੰ ਵੀ ਮੁੜ ਦੁਹਰਾਉਂਦੇ ਹੋਏ ਕਿਹਾ ਕਿ ਵਿਰੋਧੀ ਧਿਰ ਪੂਰੀ ਤਰ੍ਹਾਂ ਇੱਕਜੁਟ ਹੈ ਅਤੇ ਇਕੱਠੇ ਚੋਣ ਲੜੇਗੀ। ਕਾਂਗਰਸ ਪ੍ਰਧਾਨ ਜਿਨ੍ਹਾਂ ਨੇ ਅੱਜ ਹੀ ਆਪਣੀ ਪ੍ਰਧਾਨਗੀ ਦਾ ਇੱਕ ਸਾਲ ਵੀ ਪੂਰਾ ਕੀਤਾ ਹੈ, ਨੇ 5 ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ, ਤੇਲੰਗਾਨਾ ਅਤੇ ਮਿਜ਼ੋਰਮ 'ਚੋਂ ਪਹਿਲੇ ਤਿੰਨ ਰਾਜਾਂ ਦੀ ਜਿੱਤ ਨੂੰ 'ਬਦਲਾਅ ਦਾ ਸਮਾਂ' ਕਰਾਰ ਦੇਣ ਦੇ ਨਾਲ ਹਲਕੇ ਸੁਰ 'ਚ ਤੇਲੰਗਾਨਾ 'ਚ ਪ੍ਰਦਰਸ਼ਨ ਪ੍ਰਤੀ ਨਿਰਾਸ਼ਾ ਦਾ ਪ੍ਰਗਟਾਵਾ ਤਾਂ ਕੀਤਾ ਪਰ ਹੱਥੋਂ ਗਏ ਮਿਜ਼ੋਰਮ ਦਾ ਉਨ੍ਹਾਂ ਕੋਈ ਜ਼ਿਕਰ ਨਹੀਂ ਕੀਤਾ। ਰਾਹੁਲ ਗਾਂਧੀ ਨੇ 3 ਰਾਜਾਂ 'ਚ ਭਾਜਪਾ ਨੂੰ ਹਰਾਉਣ ਦੇ ਨਾਲ-ਨਾਲ 2019 'ਚ ਵੀ ਭਾਜਪਾ ਨੂੰ ਹਰਾਉਣ ਦਾ ਹੋਕਾ ਦਿੰਦੇ ਹੋਏ ਕਿਹਾ ਕਿ ਪਿਛਲੀਆਂ ਲੋਕਸਭਾ ਚੋਣਾਂ (2014) 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੁਜ਼ਗਾਰ, ਭ੍ਰਿਸ਼ਟਾਚਾਰ ਅਤੇ ਕਿਸਾਨਾਂ ਦੇ ਮੁੱਦੇ 'ਤੇ ਸੱਤਾ 'ਤੇ ਕਾਬਜ਼ ਹੋਏ ਸੀ ਅਤੇ ਉਨ੍ਹਾਂ ਕੋਲ ਇਨ੍ਹਾਂ ਮੁੱਦਿਆਂ 'ਤੇ ਕੰਮ ਕਰਨ ਦਾ ਬਹੁਤ ਵੱਡਾ ਮੌਕਾ ਸੀ ਪਰ ਉਨ੍ਹਾਂ ਲੋਕਾਂ ਦੀ ਆਵਾਜ਼ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ। ਰਾਹੁਲ ਨੇ 5 ਰਾਜਾਂ ਦੇ ਵਿਧਾਨ ਸਭਾ ਚੋਣਾਂ ਨਤੀਜਿਆਂ ਨੂੰ ਨਾਰਾਜ਼ ਜਨਤਾ ਦਾ ਮੋਦੀ ਨੂੰ ਸੰਦੇਸ਼ ਕਰਾਰ ਦਿੱਤਾ। ਰਾਹੁਲ ਨੇ ਮੋਦੀ 'ਤੇ ਦੇਸ਼ ਦੇ ਨੌਜਵਾਨਾਂ ਨਾਲ ਕੀਤੇ ਵਾਅਦੇ ਨਾ ਪੂਰਾ ਕਰਨ ਤੋਂ ਇਲਾਵਾ ਭ੍ਰਿਸ਼ਟਾਚਾਰ ਅਤੇ ਆਰਥਿਕ ਮੁੱਦਿਆਂ 'ਤੇ ਘੇਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਂਅ 'ਤੇ ਸੱਤਾ 'ਚ ਆਏ ਪਰ ਆਪ ਹੀ ਭ੍ਰਿਸ਼ਟਾਚਾਰ 'ਚ ਸ਼ਾਮਿਲ ਹੋ ਗਏ। ਰਾਹੁਲ ਨੇ ਨੋਟਬੰਦੀ ਨੂੰ ਇੱਕ ਘੁਟਾਲਾ ਅਤੇ ਰਾਫ਼ੇਲ ਨੂੰ ਭ੍ਰਿਸ਼ਟਾਚਾਰ ਕਰਾਰ ਦੇਣ ਦੇ ਨਾਲ ਹੀ ਗਲਤ ਢੰਗ ਨਾਲ ਲਾਗੂ ਕੀਤੀ ਗਈ ਜੀ.ਐਸ.ਟੀ. ਅਤੇ ਰਿਜ਼ਰਵ ਬੈਂਕ ਜਿਹੀਆਂ ਸੰਸਥਾਵਾਂ ਦੀ ਖੁਦਮੁਖ਼ਤਿਆਰੀ ਨੂੰ ਖਤਮ ਕਰਨ ਦਾ ਵੀ ਇਲਜ਼ਾਮ ਲਾਇਆ।
2014 ਦੀਆਂ ਚੋਣਾਂ ਦਾ ਦਿੱਤਾ ਸਬਕ
ਰਾਹੁਲ ਗਾਂਧੀ ਨੇ ਜਿੱਤ ਦੇ ਇਸ ਜਸ਼ਨ ਦੇ ਨਾਲ 2014 ਦੀਆਂ ਚੋਣਾਂ ਦੇ ਨਤੀਜੇ ਦਾ ਵੀ ਜ਼ਿਕਰ ਕੀਤਾ,ਜਿਸ 'ਚ ਕਾਂਗਰਸ 44 ਸੀਟਾਂ 'ਤੇ ਖਿਸਕ ਗਈ ਸੀ। ਰਾਹੁਲ ਨੇ ਕਿਹਾ ਕਿ 2014 ਦੀਆਂ ਚੋਣਾਂ ਨੇ ਹੀ ਉਨ੍ਹਾਂ ਨੂੰ ਦੇਸ਼ ਦੇ ਨਾਲ ਜੋੜਿਆ। ਕਾਂਗਰਸ ਪ੍ਰਧਾਨ ਨੇ ਤਨਜ਼ ਦੇ ਨਾਲ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਹ ਸਿਖਾਇਆ ਕਿ, ਕੀ ਨਹੀਂ ਕਰਨਾ ਚਾਹੀਦਾ।
ਬੱਬਰ ਸ਼ੇਰ ਹਨ ਕਾਂਗਰਸੀ ਕਾਰਕੁਨ
ਰਾਹੁਲ ਗਾਂਧੀ ਨੇ ਸਮੇਂ ਤੋਂ ਥੋੜੀ ਲੰਮੀ ਚਲੀ ਪ੍ਰੈੱਸ ਕਾਨਫਰੰਸ 'ਚ ਤਿੰਨ ਵਾਰ ਕਾਂਗਰਸ ਕਾਰਕੁਨਾਂ ਨੂੰ ਉਤਸ਼ਾਹਿਤ ਕੀਤਾ। ਰਾਹੁਲ ਨੇ ਕਿਹਾ ਕਿ ਅਕਸਰ ਉਹ ਬੰਦ ਕਮਰੇ 'ਚ ਕਾਰਕੁਨਾਂ ਨੂੰ ਇਹ ਕਹਿੰਦੇ ਹਨ ਪਰ ਅੱਜ ਉਹ ਸ਼ਰੇਆਮ ਕਾਂਗਰਸ ਕਾਰਕੁਨਾਂ ਨੂੰ ਬੱਬਰ ਸ਼ੇਰ ਕਹਿ ਰਹੇ ਹਨ ਜਿਨ੍ਹਾਂ ਨੇ ਮੁਸ਼ਕਿਲ ਹਾਲਾਤ 'ਚ ਚੁਣੌਤੀ ਭਰੀ ਜੰਗ ਜਿੱਤੀ ਹੈ। ਪ੍ਰੈੱਸ ਕਾਨਫਰੰਸ ਰਾਹੀਂ ਕਾਂਗਰਸ ਦੇ ਪ੍ਰਦਰਸ਼ਨ ਨੂੰ ਮੀਡੀਆ ਨਾਲ ਸਾਂਝਾ ਕਰਨ ਤੋਂ ਪਹਿਲਾਂ ਪਾਰਟੀ ਆਗੂਆਂ ਨੇ ਲੰਮੇ ਚਿਰ ਤੱਕ ਰੁਝਾਨਾਂ ਦੇ ਸਪੱਸ਼ਟ ਹੋਣ ਦੀ ਉਡੀਕ ਵੀ ਕੀਤੀ,ਜਿਸ ਤਹਿਤ 3 ਵਾਰ ਪ੍ਰੈੱਸ ਕਾਨਫਰੰਸ ਦਾ ਸਮਾਂ ਵੀ ਬਦਲਿਆ ਪਰ ਚੋਣ ਕਮਿਸ਼ਨ ਵਲੋਂ ਨਤੀਜੇ 10 ਵਜੇ ਤੱਕ ਆਉਣ ਦਾ ਐਲਾਨ ਕਰਨ ਤੋਂ ਬਾਅਦ ਉਹ 7.30ਵਜੇ ਮੀਡੀਆ ਨਾਲ ਮੁਖਾਤਿਬ ਹੋਏ।
ਰੁਜ਼ਗਾਰ ਅਤੇ ਕਿਸਾਨ ਦੇ ਮੁੱਦੇ
'ਤੇ ਲੜਾਂਗੇ ਲੋਕ ਸਭਾ ਚੋਣਾਂ

ਲੋਕਸਭਾ ਚੋਣਾਂ 2019 ਦਾ ਸੈਮੀਫਾਈਨਲ ਕਹੇ ਜਾਣ ਵਾਲੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਾਲੇ ਹੀ 'ਫਾਈਨਲ' (2019 ਦੀਆਂ ਚੋਣਾਂ) ਦਾ ਖ਼ਾਕਾ ਉਲੀਕਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਰੁਜ਼ਗਾਰ ਅਤੇ ਕਿਸਾਨ ਹੀ 2019 ਦਾ ਮੁੱਖ ਮੁੱਦਾ ਹੋਣਗੇ। ਰਾਹੁਲ ਨੇ ਇਸ ਦੇ ਨਾਲ ਹੀ ਈ.ਵੀ.ਐਮ. ਦਾ ਮੁੱਦਾ ਵੀ ਉਠਾਉਂਦੇ ਹੋਏ ਕਿਹਾ ਕਿ ਈ.ਵੀ.ਐਮ. ਦਾ ਮੁੱਦਾ ਆਲਮੀ ਹੈ ਜਿਸ ਦਾ ਹੱਲ ਲੱਭਣਾ ਲਾਜ਼ਮੀ ਹੈ।

ਜਬਰ ਜਨਾਹ ਪੀੜਤਾ ਦਾ ਨਾਂਅ ਤੇ ਪਛਾਣ ਉਜਾਗਰ ਨਾ ਕੀਤੀ ਜਾਵੇ

ਨਵੀਂ ਦਿੱਲੀ, 11 ਦਸੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਇਕ ਵੱਡਾ ਆਦੇਸ਼ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਜਬਰ ਜਨਾਹ ਪੀੜਤਾ ਦੀ ਪਛਾਣ ਅਤੇ ਨਾਂਅ ਉਜਾਗਰ ਨਾ ਕੀਤੇ ਜਾਣ। ਅੱਜ ਸੁਪਰੀਮ ਕੋਰਟ ਦੇ ਜੱਜ ਜਸਟਿਸ ਮਦਨ ਬੀ. ਲੋਕੁਰ ਦੀ ਅਗਵਾਈ ਵਾਲੇ ਬੈਂਚ ਨੇ ਪ੍ਰਿੰਟ ਅਤੇ ਬਿਜਲਈ ਮੀਡੀਆ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਬਰ ਜਨਾਹ ਜਾਂ ਸਰੀਰਕ ਸ਼ੋਸ਼ਣ ਪੀੜਤਾ ਦੀ ਪਛਾਣ ਉਜਾਗਰ ਨਾ ਕੀਤੀ ਜਾਵੇ। ਇਹੀ ਨਹੀਂ ਬਲਕਿ ਮ੍ਰਿਤਕ ਜਾਂ ਮਾਨਸਿਕ ਰੂਪ ਤੋਂ ਕਮਜ਼ੋਰ ਜਬਰ ਜਨਾਹ ਪੀੜਤਾ ਦੀ ਪਛਾਣ ਜੇਕਰ ਉਸ ਦੇ ਪਰਿਵਾਰ ਦੀ ਇਜਾਜ਼ਤ ਵੀ ਹੋਵੇ ਤਾਂ ਵੀ ਜ਼ਾਹਰ ਨਹੀਂ ਕੀਤੀ ਜਾ ਸਕਦੀ। ਜੇਕਰ ਅਜਿਹਾ ਕਰਨਾ ਜ਼ਰੂਰੀ ਹੈ ਤਾਂ ਇਸ ਦਾ ਫ਼ੈਸਲਾ ਅਦਾਲਤ ਹੀ ਕਰੇਗੀ। ਅਦਾਲਤ ਨੇ ਇਹ ਵੀ ਆਖਿਆ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਚ ਪੁਲਿਸ ਵਲੋਂ ਦਰਜ ਕੀਤੀ ਜਾਣ ਵਾਲੀ ਐਫ਼. ਆਈ. ਆਰ., ਜਿਨ੍ਹਾਂ 'ਚ ਪੀੜਤ ਨਾਬਾਲਿਗ ਵੀ ਹੋਵੇ, ਉਸ ਨੂੰ ਜਨਤਕ ਨਾ ਕੀਤਾ ਜਾਵੇ। ਅਦਾਲਤ ਨੇ ਇਸ ਗੱਲ 'ਤੇ ਬੇਹੱਦ ਨਾਰਾਜ਼ਗੀ ਜਤਾਈ ਕਿ ਸਮਾਜ 'ਚ ਜਬਰ ਜਨਾਹ ਪੀੜਤਾਂ ਦੇ ਨਾਲ ਅਛੂਤਾਂ ਦੀ ਤਰ੍ਹਾਂ ਵਰਤਾਓ ਕੀਤਾ ਜਾਂਦਾ ਹੈ। ਪੀੜਤਾਂ ਨੂੰ ਬਹੁਤ ਹੀ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜ 'ਚ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਪੀੜਤਾਂ ਨੂੰ ਨੌਕਰੀ ਜਾਂ ਵਿਆਹ ਲਈ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸ਼ੋਪੀਆਂ 'ਚ ਪੁਲਿਸ ਚੌਕੀ 'ਤੇ ਅੱਤਵਾਦੀ ਹਮਲਾ-4 ਪੁਲਿਸ ਮੁਲਾਜ਼ਮ ਸ਼ਹੀਦ

ਅੱਤਵਾਦੀ ਮੁਲਾਜ਼ਮਾਂ ਦੀਆਂ ਰਾਈਫਲਾਂ ਵੀ ਲੈ ਗਏ

ਮਨਜੀਤ ਸਿੰਘ
ਸ੍ਰੀਨਗਰ, 11 ਦਸੰਬਰ-ਦੱਖਣੀ-ਕਸ਼ਮੀਰ 'ਚ ਸ਼ੋਪੀਆਂ ਜ਼ਿਲ੍ਹੇ ਵਿਖੇ ਘੱਟ ਗਿਣਤੀ ਤਬਕੇ ਲਈ ਸਥਾਪਿਤ ਕੀਤੀ ਗਈ ਪੁਲਿਸ ਚੌਕੀ 'ਤੇ ਅੱਤਵਾਦੀਆਂ ਨੇ ਅਚਾਨਕ ਹਮਲਾ ਕਰ ਦਿੱਤਾ ਜਿਸ ਦੌਰਾਨ ਪੁਲਿਸ ਦੇ 4 ਜਵਾਨ ਸ਼ਹੀਦ ਹੋ ਗਏ, ਜਦਕਿ ਅੱਤਵਾਦੀ ਵਾਰਦਾਤ ਤੋਂ ਬਾਅਦ ਉਨ੍ਹਾਂ ਦੀਆਂ 5 ਸਰਵਿਸ ਰਾਈਫਲਾਂ ਵੀ ਖੋਹ ਕੇ ਲੈ ਗਏ। ਹਮਲੇ ਤੋਂ ਤੁਰੰਤ ਬਾਅਦ ਪੁਲਿਸ, ਫ਼ੌਜ ਅਤੇ ਸੀ.ਆਰ.ਪੀ. ਐਫ. ਨੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਅਤੇ ਆਸੇ-ਪਾਸੇ ਦੇ ਕਈ ਪਿੰਡਾਂ ਨੂੰ ਘੇਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੋਪੀਆਂ ਦੇ ਜ਼ੇਨਾਪੋਰਾ ਇਲਾਕੇ 'ਚ ਸਥਿਤ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸਥਾਪਿਤ ਕੀਤੀ ਗਈ ਇਕ ਚੌਕੀ 'ਤੇ ਅੱਤਵਾਦੀਆਂ ਨੇ ਅੱਜ ਦੁਪਹਿਰ ਘੇਰ ਕੇ ਅਚਾਨਕ ਜ਼ੋਰਦਾਰ ਹਮਲਾ ਕਰ ਦਿੱਤਾ। ਹਮਲਾ ਏਨਾ ਜ਼ੋਰਦਾਰ ਸੀ ਕਿ ਪੁਲਿਸ ਮੁਲਾਜ਼ਮਾਂ ਨੂੰ ਆਪਣਾ-ਆਪ ਸਾਂਭਣ ਦਾ ਮੌਕਾ ਵੀ ਨਹੀਂ ਮਿਲਿਆ। ਹਮਲੇ ਦੌਰਾਨ ਪੁਲਿਸ ਦੇ 3 ਜਵਾਨ ਮੌਕੇ 'ਤੇ ਹੀ ਸ਼ਹੀਦ ਹੋ ਗਏ, ਜਦਕਿ ਇਕ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਹ ਵੀ ਦਮ ਤੋੜ ਗਿਆ। ਅੱਤਵਾਦੀ ਹਮਲੇ ਤੋਂ ਬਾਅਦ ਮ੍ਰਿਤਕ ਜਵਾਨਾਂ ਦੀਆਂ ਸਰਵਿਸ ਰਾਈਫਲਾਂ ਵੀ ਉਡਾ ਕੇ ਲੈ ਗਏ। ਮ੍ਰਿਤਕ ਜਵਾਨਾਂ ਦੀ ਪਹਿਚਾਣ ਅਨੀਸ ਅਹਿਮਦ ਬੈਟ ਨੰਬਰ 480- ਐਸ.ਪੀ.ਐਨ. ਵਾਸੀ ਕੁਲਗਾਮ, ਸਲੈਕਸ਼ਨ ਗਰੈਡ ਕਾਂਸਟੇਬਲ ਅਬਦੁਲ ਮਜੀਦ 193 ਐਸ. ਪੀ. ਐਨ. ਵਾਸੀ ਗਾਂਦਰਬਲ, ਕਾਂਸਟੇਬਲ ਮਹਿਰਾਜ ਓ ਦੀਨ 477 ਐਸ.ਪੀ.ਐਨ. ਵਾਸੀ ਹਾਜਨ ਬਾਂਦੀਪਰਾ ਅਤੇ ਕਾਂਸਟੇਬਲ ਹਮੀਲ ਉਲਾ 860 ਐਸ. ਪੀ. ਐਨ. ਵਾਸੀ ਅਨੰਤਨਾਗ ਵਜੋਂ ਹੋਈ ਹੈ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਮਲੇ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਭਾਲ ਲਈ ਇਕ ਜ਼ੋਰਦਾਰ ਮੁਹਿੰਮ ਛੇੜ ਦਿੱਤੀ ਹੈ। ਸ਼ਹੀਦ ਪੁਲਿਸ ਮੁਲਾਜ਼ਮਾਂ ਨੂੰ ਸ਼ੌਪੀਆਂ ਦੇ ਜ਼ਿਲ੍ਹਾ ਪੁਲਿਸ ਲਾਈਨ 'ਚ ਸ਼ਰਧਾਂਜਲੀ ਭੇਟ ਕਰਨ ਉਪਰੰਤ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਜੱਦੀ ਪਿੰਡਾਂ ਨੂੰ ਰਵਾਨਾ ਕਰ ਦਿੱਤੀਆਂ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਲਈ ਗਈ ਹੈ। ਇਸ ਦੌਰਾਨ ਜੈਸ਼ ਦੇ ਬੁਲਾਰੇ ਮੁਹੰਮਦ ਹਸਨ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਸੰਗਠਨ ਦੇ ਅੱਤਵਾਦੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਉਨ੍ਹਾਂ ਦੇ ਹਥਿਆਰ ਵੀ ਆਪਣੇ ਨਾਲ ਉਡਾ ਕੇ ਲੈ ਗਏ।

ਸ਼ਕਤੀਕਾਂਤਾ ਦਾਸ ਬਣੇ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ

ਨਵੀਂ ਦਿੱਲੀ, 11 ਦਸੰਬਰ (ਏਜੰਸੀਆਂ)-ਬੀਤੇ ਦਿਨ ਉਰਜਿਤ ਪਟੇਲ ਵਲੋਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਸਰਕਾਰ ਨੇ ਤੁਰੰਤ ਹਰਕਤ 'ਚ ਆਉਂਦਿਆਂ ਸਾਬਕਾ ਅਧਿਕਾਰੀ ਸ਼ਕਤੀਕਾਂਤਾ ਦਾਸ ਨੂੰ 3 ਸਾਲ ਦੀ ਮਿਆਦ ਲਈ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕਰ ਦਿੱਤਾ ਹੈ। ਸ਼ਕਤੀਕਾਂਤਾ ਦਾਸ ਇਸ ਤੋਂ ਪਹਿਲਾਂ ਆਰਥਿਕ ਮਾਮਲਿਆਂ ਦੇ ਸਕੱਤਰ ਦੇ ਅਹੁਦੇ ਤੋਂ ਪਿਛਲੇ ਸਾਲ ਮਈ ਮਹੀਨੇ 'ਚ ਸੇਵਾ ਮੁਕਤ ਹੋਏ ਸਨ। ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ 'ਚ ਵੀ ਇਨ੍ਹਾਂ ਦੀ ਪ੍ਰਮੁੱਖ ਭੂਮਿਕਾ ਰਹੀ ਸੀ। ਨਵੀਂ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਮਾਸਟਰਜ਼ ਡਿਗਰੀ ਕਰਨ ਵਾਲੇ ਸ਼ਕਤੀਕਾਂਤਾ ਦਾਸ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਅਤੇ ਡਿਪਾਰਟਮੈਂਟ ਆਫ਼ ਐਕਸਪੈਂਡੀਚਰ ਦੇ ਸੰਯੁਕਤ ਸਕੱਤਰ, ਤਾਮਿਲਨਾਡੂ ਸਰਕਾਰ ਦੇ ਵਿਸ਼ੇਸ਼ ਕਮਿਸ਼ਨਰ ਅਤੇ ਰੈਵੀਨਿਊ ਕਮਿਸ਼ਨਰ, ਸਨਅਤ ਡਿਪਾਰਟਮੈਂਟ ਦੇ ਸਕੱਤਰ ਦੇ ਨਾਲ-ਨਾਲ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ ਹੈ। ਦੱਸਣਯੋਗ ਹੈ ਕਿ ਬੀਤੇ ਸਾਲ ਹੋਏ ਨੋਟਬੰਦੀ ਦੇ ਫ਼ੈਸਲੇ ਲੈਣ ਸਮੇਂ ਵੀ ਸ਼ਕਤੀਕਾਂਤਾ ਦਾਸ ਵੀ ਮਹੱਤਵਪੂਰਨ ਭੂਮਿਕਾ ਸੀ। ਸਰਕਾਰ ਵਲੋਂ ਲਏ ਗਏ ਇਸ ਫ਼ੈਸਲੇ ਦਾ ਡਰਾਫ਼ਟ ਬਣਾਉਣ ਵਾਲਿਆਂ 'ਚ ਦਾਸ ਸ਼ਾਮਿਲ ਸਨ।

ਕੈਦੀਆਂ ਦੀ ਪੈਰੋਲ 12 ਤੋਂ ਵਧਾ ਕੇ 16 ਹਫ਼ਤੇ ਕਰਨ ਨੂੰ ਪ੍ਰਵਾਨਗੀ

ਚੰਡੀਗੜ੍ਹ, 11 ਦਸੰਬਰ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਅਸਥਾਨ 'ਤੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਲੋਂ ਪੰਜਾਬ ਗੁੱਡਕੰਡਕਟ ਪ੍ਰੀਜ਼ਨਲ (ਟੈਂਪਰੇਰੀ ਰਿਲੀਜ਼ ਐਕਟ) 1966 'ਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਤਾਂ ਜੋ ਜੇਲ੍ਹਾਂ 'ਚ ਨਜ਼ਰਬੰਦ ਅਪਰਾਧੀਆਂ ਨੂੰ ਸਾਲਾਨਾ 12 ਹਫ਼ਤਿਆਂ ਦੀ ਥਾਂ 16 ਹਫ਼ਤੇ ਦੀ ਪੈਰੋਲ 'ਤੇ ਛੁੱਟੀ ਦਿੱਤੀ ਜਾ ਸਕੇ। ਚੰਗੇ ਆਚਰਨ ਤੇ ਵਿਵਹਾਰ ਦੇ ਨਾਂਅ 'ਤੇ ਦਿੱਤੀ ਜਾਂਦੀ ਇਹ ਪੈਰੋਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਨਾਂਅ 'ਤੇ ਹੋਰ ਛੋਟ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਜਿਸ ਨਾਲ ਕੈਦੀ ਸਾਲ 'ਚੋਂ 4 ਮਹੀਨੇ ਜੇਲ੍ਹ ਤੋਂ ਬਾਹਰ ਪੈਰੋਲ 'ਤੇ ਰਹਿ ਸਕੇਗਾ। ਸੋਧ ਅਨੁਸਾਰ ਨਜ਼ਰਬੰਦ ਨੂੰ 3 ਹਫ਼ਤੇ ਦੀ ਥਾਂ ਹੁਣ ਇਕ ਮਹੀਨੇ ਦੀ ਪੈਰੋਲ ਮਿਲ ਸਕੇਗੀ, ਜਿਸ ਲਈ ਉਸ ਨੂੰ ਪਰਿਵਾਰ ਦੇ ਕਿਸੇ ਮੈਂਬਰ ਦੇ ਐਕਸੀਡੈਂਟ, ਗੰਭੀਰ ਬਿਮਾਰੀ, ਬੱਚਿਆਂ ਦੇ ਵਿਆਹ, ਖੇਤੀਬਾੜੀ, ਪਤਨੀ ਦੀ ਡਲਿਵਰੀ ਕਾਰਨ, ਜਾਇਦਾਦ ਦੇ ਨੁਕਸਾਨ ਆਦਿ ਨੂੰ ਮੁੱਦਾ ਬਣਾ ਕੇ ਪੈਰੋਲ ਛੁੱਟੀ ਦਿੱਤੀ ਜਾਂਦੀ ਹੈ। ਮਹਿਲਾ ਕੈਦੀਆਂ ਨੂੰ ਬੱਚੇ ਦੇ ਜਨਮ ਲਈ ਪਹਿਲਾਂ 120 ਦਿਨਾਂ ਦੀ ਪੈਰੋਲ ਛੁੱਟੀ ਦਾ ਉਪਬੰਧ ਹੈ। ਮੰਤਰੀ ਮੰਡਲ ਵਲੋਂ ਇਕ ਹੋਰ ਫ਼ੈਸਲੇ ਰਾਹੀਂ ਸ਼ਿਲਾਂਗ ਵਿਖੇ ਕੁਝ ਸਮਾਂ ਪਹਿਲਾਂ ਹੋਈ ਹਿੰਸਾ ਜਿਸ 'ਚ ਪੰਜਾਬੀ ਅਤੇ ਸਿੱਖ ਭਾਈਚਾਰੇ ਦੀ ਜਾਇਦਾਦ ਦਾ ਨੁਕਸਾਨ ਵੀ ਹੋਇਆ ਸੀ, ਦੇ ਮੁੜ ਵਸੇਬੇ ਲਈ 60 ਲੱਖ ਰੁਪਏ ਦੀ ਰਾਹਤ ਰਾਸ਼ੀ ਲਈ ਵੀ ਪ੍ਰਵਾਨਗੀ ਦਿੱਤੀ ਗਈ, ਜਿਸ 'ਚੋਂ 50 ਲੱਖ ਰੁਪਏ ਦੀ ਰਾਸ਼ੀ ਉੱਥੇ ਸਥਿਤ ਖ਼ਾਲਸਾ ਮਿਡਲ ਸਕੂਲ ਬੜਾ ਬਾਜ਼ਾਰ ਲਈ ਦਿੱਤੀ ਗਈ ਹੈ, ਜਿਸ ਦਾ ਕਾਫ਼ੀ ਨੁਕਸਾਨ ਹੋਇਆ ਸੀ। ਇਸੇ ਤਰ੍ਹਾਂ ਇਕ ਟਰੱਕ ਮਾਲਕ ਸੁਖਪਾਲ ਸਿੰਘ ਨੂੰ 5 ਲੱਖ ਰੁਪਏ ਦਿੱਤੇ ਜਾਣਗੇ, ਜਿਸ ਦਾ ਟਰੱਕ ਸਾੜ ਦਿੱਤਾ ਗਿਆ ਸੀ ਅਤੇ 2 ਹੋਰ ਸਿੱਖਾਂ ਨੂੰ ਸਾੜਫੂਕ ਦੌਰਾਨ ਦੁਕਾਨਾਂ ਦੇ ਹੋਏ ਨੁਕਸਾਨ ਲਈ 2 ਲੱਖ ਅਤੇ 5 ਲੱਖ ਦੀ ਸਹਾਇਤਾ ਦਿੱਤੀ ਜਾਵੇਗੀ। ਵਰਨਣਯੋਗ ਹੈ ਕਿ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਮੁੱਖ ਮੰਤਰੀ ਵਲੋਂ ਇਕ 4 ਮੈਂਬਰੀ ਟੀਮ ਸ਼ਿਲਾਂਗ ਵਿਖੇ ਮੌਕੇ ਦਾ ਜਾਇਜ਼ਾ ਲੈਣ ਲਈ ਭੇਜੀ ਸੀ, ਜਿਸ ਵਲੋਂ ਸਿੱਖ ਭਾਈਚਾਰੇ ਦੇ ਹੋਏ ਨੁਕਸਾਨ ਸਬੰਧੀ ਮੁੱਖ ਮੰਤਰੀ ਨੂੰ ਰਿਪੋਰਟ ਪੇਸ਼ ਕੀਤੀ ਸੀ। ਮੰਤਰੀ ਮੰਡਲ ਵਲੋਂ ਇਕ ਹੋਰ ਫ਼ੈਸਲੇ ਰਾਹੀਂ ਪੰਜਾਬ ਗੁਡਜ਼ ਐਂਡ ਸਰਵਿਸ ਟੈਕਸ ਸੋਧ ਆਰਡੀਨੈਂਸ 2018 ਨੂੰ ਵਿਧਾਨ ਸਭਾ 'ਚ ਪੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ, ਜਿਸ ਲਈ ਪਹਿਲਾਂ ਆਰਡੀਨੈਂਸ ਜਾਰੀ ਕੀਤਾ ਹੋਇਆ ਹੈ। ਭਾਰਤ ਸਰਕਾਰ ਵਲੋਂ ਜੀ. ਐਸ. ਟੀ. ਸਬੰਧੀ ਜਾਰੀ ਇਸ ਐਕਟ ਨੂੰ ਸਾਰੇ ਰਾਜਾਂ ਵਲੋਂ ਪ੍ਰਵਾਨਗੀ ਦਿੱਤੀ ਜਾਣੀ ਹੈ। ਮੰਤਰੀ ਮੰਡਲ ਵਲੋਂ ਅੱਜ ਵਿਧਾਨ ਸਭਾ ਇਜਲਾਸ 'ਚ ਪੇਸ਼ ਹੋਣ ਵਾਲੇ ਕੁਝ ਹੋਰ ਬਿੱਲਾਂ ਅਤੇ ਸੋਧ ਬਿੱਲਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ 'ਚੋਂ ਬਹੁਤੇ ਆਰਡੀਨੈਂਸ ਰੂਪ ਵਿਚ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ।

ਬਾਦਲ ਵਲੋਂ ਕੈਪਟਨ ਨੂੰ ਕਰਤਾਰਪੁਰ ਲਾਂਘੇ ਵਿਚ ਅੜਿੱਕੇ ਨਾ ਪਾਉਣ ਦੀ ਨਸੀਹਤ

* ਕਿਹਾ ਕਿ ਇਹ ਖ਼ਾਲਸਾ ਪੰਥ ਦੀ ਸਾਂਝੀ ਪ੍ਰਾਪਤੀ ਹੈ * ਭੂਮਿਕਾ ਨਿਭਾਉਣ ਲਈ ਹਰ ਕਿਸੇ ਦਾ ਕੀਤਾ ਧੰਨਵਾਦ

ਚੰਡੀਗੜ੍ਹ, 11 ਦਸੰਬਰ (ਅਜੀਤ ਬਿਊਰੋ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਅਜਿਹਾ ਕੁਝ ਕਹਿਣ ਜਾਂ ਕਰਨ ਤੋਂ ਗੁਰੇਜ਼ ਕਰਨ, ਜਿਸ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ 'ਚ ਰੁਕਾਵਟ ਪੈ ਸਕਦੀ ਹੋਵੇ। ਉਨ੍ਹਾਂ ਕੈਪਟਨ ਨੂੰ ਕਿਹਾ ਕਿ ਉਹ ਪਿਛਲੇ 70 ਸਾਲਾਂ ਤੋਂ ਦੁਨੀਆ ਭਰ ਦੇ ਕਰੋੜਾਂ ਸਿੱਖਾਂ ਵਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਅਤੇ ਖ਼ਾਹਿਸ਼ਾਂ ਪੂਰੀਆਂ ਹੋਣ ਦੇ ਰਾਹ 'ਚ ਅੜਿੱਕੇ ਨਾ ਪਾਉਣ। ਸ: ਬਾਦਲ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਾਸਤੇ ਭਾਰਤ ਸਰਕਾਰ ਵਲੋਂ ਕੀਤਾ ਉਪਰਾਲਾ ਅਤੇ ਪਾਕਿਸਤਾਨ ਦਾ ਹੁੰਗਾਰਾ, ਸਮੁੱਚੇ ਖ਼ਾਲਸਾ ਪੰਥ ਦੀ ਇਕ ਸਾਂਝੀ ਪ੍ਰਾਪਤੀ ਹੈ, ਜਿਹੜੀ ਕਿ ਨਿੱਜੀ ਜਾਂ ਪਾਰਟੀ ਦੀਆਂ ਵਲਗਣਾਂ ਤੋਂ ਬਹੁਤ ਪਰ੍ਹੇ ਦੀ ਗੱਲ ਹੈ। ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਨੂੰ ਅਜਿਹਾ ਕੁਝ ਕਹਿਣਾ ਜਾਂ ਕਰਨਾ ਨਹੀਂ ਚਾਹੀਦਾ, ਜਿਸ ਨਾਲ ਇਸ ਪ੍ਰਾਪਤੀ ਦੇ ਰਾਹ 'ਚ ਅੜਿੱਕਾ ਖੜ੍ਹਾ ਹੋ ਸਕਦਾ ਹੋਵੇ। ਇਥੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ: ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਕੀਤੀਆਂ ਤਾਜ਼ੀਆਂ ਟਿੱਪਣੀਆਂ ਬਹੁਤ ਮੰਦਭਾਗੀਆਂ ਹਨ। ਉਨ੍ਹਾਂ ਦੀ ਬਿਆਨਬਾਜ਼ੀ ਸਿੱਖ ਭਾਵਨਾਵਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਚੇਤੇ ਕਰਵਾਉਣਾ ਜ਼ਰੂਰੀ ਹੈ ਕਿ ਇਸ ਲਾਂਘੇ ਨੂੰ ਖੋਲ੍ਹਣਾ ਕੋਈ ਸਿਆਸੀ ਨਹੀਂ, ਸਗੋਂ ਖ਼ਾਲਸਾ ਪੰਥ ਦੀ ਇਕ ਬਹੁਤ ਹੀ ਡੂੰਘੀ ਧਾਰਮਿਕ ਰੀਝ ਹੈ ਜਿਸ ਵਾਸਤੇ ਦੁਨੀਆ ਦੇ ਹਰ ਕੋਨੇ 'ਚ ਬੈਠਾ ਸਿੱਖ ਪਿਛਲੇ 70 ਸਾਲਾਂ ਤੋਂ ਅਰਦਾਸਾਂ ਕਰਦਾ ਆ ਰਿਹਾ ਹੈ। ਇਹ ਸਿੱਖਾਂ ਦੀ ਰੋਜ਼ਾਨਾ ਅਰਦਾਸ ਅਤੇ ਮਾਸਟਰ ਤਾਰਾ ਸਿੰਘ ਵਲੋਂ ਸ਼ੁਰੂ ਕੀਤੇ ਉਸ ਲੰਬੇ ਸੰਘਰਸ਼ ਦਾ ਨਤੀਜਾ ਹੈ, ਜਿਸ 'ਚ ਸਿੱਖ ਕੌਮ ਦੇ ਵੱਡੇ ਆਗੂਆਂ ਸੰਤ ਫ਼ਤਹਿ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਕੁਲਦੀਪ ਸਿੰਘ ਵਡਾਲਾ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਅਤੇ ਸਮੁੱਚੀ ਸਿੱਖ ਕੌਮ ਨੇ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਸਿੱਖਾਂ ਦੀਆਂ ਉਨ੍ਹਾਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦੀਆਂ ਰੀਝਾਂ ਪੂਰੀਆਂ ਹੋਣ ਦੇ ਰਾਹ 'ਚ ਨਹੀਂ ਆਉਣਾ ਚਾਹੀਦਾ, ਜਿਨ੍ਹਾਂ ਕੋਲੋਂ ਦੇਸ਼ ਦੀ ਵੰਡ ਸਮੇਂ ਖ਼ਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ। ਸ: ਬਾਦਲ ਨੇ ਕਿਹਾ ਕਿ ਇਸ ਪਵਿੱਤਰ ਟੀਚੇ ਦੀ ਪ੍ਰਾਪਤੀ ਲਈ ਜਿਸ ਨੇ ਵੀ ਭੂਮਿਕਾ ਨਿਭਾਈ ਹੈ, ਉਹ ਬੇਸ਼ੱਕ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਵੇ, ਉਸ ਦੀ ਪ੍ਰਸੰਸਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਵਲੋਂ ਕੀਤੀ ਅਰਦਾਸ ਸਦਕਾ ਹੋਈ ਗੁਰੂ ਸਾਹਿਬਾਨ ਦੀ ਮਿਹਰ ਦਾ ਨਤੀਜਾ ਹੈ। ਸਿੱਖ ਇਸ ਸਬੰਧ 'ਚ ਪਹਿਲਕਦਮੀ ਕਰਨ ਲਈ ਭਾਰਤ ਸਰਕਾਰ ਅਤੇ ਇਸ ਦੇ ਜੁਆਬ 'ਚ ਲਾਂਘਾ ਖੋਲ੍ਹਣ ਦਾ ਹੁੰਗਾਰਾ ਭਰਨ ਲਈ ਪਾਕਿਸਤਾਨ ਸਰਕਾਰ ਦੇ ਸ਼ੁਕਰਗੁਜ਼ਾਰ ਹਨ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਟੀਚੇ ਦੀ ਪ੍ਰਾਪਤੀ ਵਾਸਤੇ ਭੂਮਿਕਾ ਨਿਭਾਈ ਹੈ, ਉਹ ਚਾਹੇ ਕਿਸੇ ਵੀ ਪਾਰਟੀ ਨਾਲ ਹੀ ਸਬੰਧਿਤ ਕਿਉਂ ਨਾ ਹੋਣ। ਕੈਪਟਨ ਸਾਹਿਬ ਨੂੰ ਵੀ ਸਿਆਸੀ ਵਲਗਣਾਂ ਤੋਂ ਉੱਪਰ ਉੱਠ ਕੇ ਪੂਰੇ ਦਿਲ ਨਾਲ ਇਸ ਲਾਂਘੇ ਦਾ ਸਵਾਗਤ ਅਤੇ ਸਮਰਥਨ ਕਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਜਤਾਏ ਖ਼ਦਸ਼ਿਆਂ ਦਾ ਹਵਾਲਾ ਦਿੰਦਿਆਂ ਪਾਕਿਸਤਾਨੀ ਫ਼ੌਜ ਅਤੇ ਆਈ.ਐਸ.ਆਈ. ਵਲੋਂ ਭਾਰਤ ਅੰਦਰ, ਖਾਸ ਕਰ ਕੇ ਪੰਜਾਬ 'ਚ ਗੜਬੜ ਫੈਲਾਉਣ ਲਈ ਇਸ ਲਾਂਘੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸ: ਬਾਦਲ ਨੇ ਕਿਹਾ ਕਿ ਕੈਪਟਨ ਸਾਹਿਬ ਭੁੱਲ ਰਹੇ ਹਨ ਕਿ ਪੰਜਾਬੀ ਅਤੇ ਖਾਸ ਕਰ ਕੇ ਸਿੱਖ ਪੱਕੇ ਦੇਸ਼-ਭਗਤ ਹਨ ਅਤੇ ਉਨ੍ਹਾਂ ਅੰਦਰ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਸੁਰੱਖਿਆ ਨੂੰ ਲੈ ਕੇ ਪੈਦਾ ਹੋਈ ਕਿਸੇ ਵੀ ਚੁਣੌਤੀ ਨਾਲ ਨਿਪਟਣ ਦੇ ਸਮਰੱਥ ਹਨ। ਭਾਰਤੀ ਫ਼ੌਜ ਦੇ ਸਾਬਕਾ ਸਿਪਾਹੀ ਹੋਣ ਦੇ ਨਾਤੇ ਕੈਪਟਨ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੀਆਂ ਫ਼ੌਜਾਂ ਦੇਸ਼ ਵੱਲ ਬੁਰੀ ਨਜ਼ਰ ਨਾਲ ਤੱਕਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਤਾਕਤ ਰੱਖਦੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਨੂੰ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਦੀ ਚਿੰਤਾ ਕਰਨ ਦੀ ਜ਼ਿੰਮੇਵਾਰੀ ਭਾਰਤ ਸਰਕਾਰ 'ਤੇ ਛੱਡ ਦੇਣੀ ਚਾਹੀਦੀ ਹੈ ਅਤੇ ਬਤੌਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਭਾਰਤ ਅਤੇ ਪਾਕਿਸਤਾਨ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਕੀਤੇ ਉਪਰਾਲੇ ਦਾ ਸਮਰਥਨ ਕਰਨਾ ਚਾਹੀਦਾ ਹੈ।
ਕੈਪਟਨ ਦੇ ਬਿਆਨ ਨਾਲ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ-ਭਾਈ ਲੌਂਗੋਵਾਲ

ਅੰਮ੍ਰਿਤਸਰ, 11 ਦਸੰਬਰ (ਜੱਸ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਅਪਣਾਏ ਗਏ ਨਾਂਹ-ਪੱਖੀ ਰਵੱਈਏ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੱਖੀ ਆਲੋਚਨਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਰਾਹ 'ਚ ਰੋੜਾ ਬਣਨ ਲਈ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ ਜਿਸ ਨਾਲ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਸਮੇਤ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਵਲੋਂ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਲੰਬੇ ਅਰਸੇ ਤੋਂ ਅਰਦਾਸਾਂ ਕੀਤੀਆਂ ਜਾਂਦੀਆਂ ਰਹੀਆਂ ਹਨ, ਜਿਸ ਦੇ ਫਲਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦਾ ਲਾਂਘਾ ਖੁੱਲ੍ਹ ਸਕਿਆ ਹੈ, ਪਰ ਮੁੱਖ ਮੰਤਰੀ ਵਲੋਂ ਲਾਂਘੇ ਨੂੰ ਲੈ ਕੇ ਜਿਸ ਪੱਧਰ ਦੀ ਬਿਆਨਬਾਜ਼ੀ ਕੀਤੀ ਗਈ ਹੈ, ਉਹ ਠੀਕ ਨਹੀਂ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਇਕ ਜ਼ਿੰਮੇਵਾਰ ਵਿਅਕਤੀ ਹਨ ਅਤੇ ਉਨ੍ਹਾਂ ਨੂੰ ਅਜਿਹੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ। ਸ: ਬੇਦੀ ਨੇ ਕਿਹਾ ਕਿ ਇਕ ਪਾਸੇ ਸਮੁੱਚਾ ਸਿੱਖ ਜਗਤ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵਿਸ਼ਾਲ ਪੱਧਰ 'ਤੇ ਮਨਾਉਣ ਲਈ ਤਿਆਰੀਆਂ ਕਰ ਰਿਹਾ ਹੈ, ਜਦਕਿ ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਕਾਸ਼ ਪੁਰਬ ਦੇ ਇਸ ਇਤਿਹਾਸਕ ਮੌਕੇ ਨੂੰ ਸਮਰਪਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਰੋਕਣ ਲਈ ਅੜਿੱਕੇ ਪੈਦਾ ਕੀਤੇ ਜਾ ਰਹੇ ਹਨ।

ਕੌਮੀ ਸ਼ਾਂਤੀ ਪ੍ਰਕਿਰਿਆ 'ਚ ਭਾਰਤ ਵਲੋਂ ਮਿਆਂਮਾਰ ਦੇ ਸਮਰਥਨ ਦਾ ਵਾਅਦਾ

ਨੇਅ ਪਈ ਤਾਅ, 11 ਦਸੰਬਰ (ਪੀ. ਟੀ. ਆਈ.)-ਇਹ ਸਵੀਕਾਰ ਕਰਦਿਆਂ ਕਿ ਮਿਆਂਮਾਰ ਚੁਣੌਤੀ ਵਾਲੇ ਸਮੇਂ ਰਾਹੀਂ ਲੰਘ ਰਿਹਾ ਹੈ, ਭਾਰਤ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਆਪਣੇ ਹਮਰੁਤਬਾ ਯੂ. ਵਿਨ ਮਈਇੰਟ ਅਤੇ ਸਟੇਟ ਕੌਂਸਲਰ ਆਂਗ ਸੈਨ ਸੂ ਕੀ ਨਾਲ ਗੱਲਬਾਤ ਦੌਰਾਨ ...

ਪੂਰੀ ਖ਼ਬਰ »

ਸਾਰੀਆਂ ਰਾਜਸੀ ਪਾਰਟੀਆਂ ਸਰਦ ਰੁੱਤ ਇਜਲਾਸ ਲੋਕ ਹਿਤ ਵਿਚ ਵਰਤਣਗੀਆਂ-ਮੋਦੀ

ਨਵੀਂ ਦਿੱਲੀ, 11 ਦਸੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਾਰੀਆਂ ਰਾਜਸੀ ਪਾਰਟੀਆਂ ਜਿਹੜੀਆਂ ਅਗਲੇ ਸਾਲ ਮਈ ਵਿਚ ਹੋ ਰਹੀਆਂ ਚੋਣਾਂ ਵਿਚ ਹਿੱਸਾ ਲੈਣਗੀਆਂ, ਸੰਸਦ ਦੇ ਸਰਦ ਰੁੱਤ ਇਜਲਾਸ ਦੀ ਲੋਕ ਹਿਤ ਵਿਚ ਵਰਤੋਂ ਕਰਨਗੀਆਂ ਨਾ ਕਿ ...

ਪੂਰੀ ਖ਼ਬਰ »

ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ

ਨਵੀਂ ਦਿੱਲੀ, 11 ਦਸੰਬਰ (ਉਪਮਾ ਡਾਗਾ ਪਾਰਥ)-ਸੰਸਦ ਦੇ ਸਰਦ ਰੁੱਤ ਇਜਲਾਸ ਦੇ ਅੱਜ ਪਹਿਲੇ ਦਿਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਅਤੇ ਕਈ ਵਰਤਮਾਨ ਤੇ ਸਾਬਕਾ ਮੈਂਬਰਾਂ ਜਿਨ੍ਹਾਂ ਦਾ ਪਿਛਲੇ ਸਮੇਂ ਵਿਚ ...

ਪੂਰੀ ਖ਼ਬਰ »

1984 ਸਿੱਖ ਨਸਲਕੁਸ਼ੀ ਮਾਮਲਾ

ਦਿੱਲੀ ਹਾਈ ਕੋਰਟ ਨੇ ਦੋਸ਼ੀ ਯਸ਼ਪਾਲ ਦੀ ਪਟੀਸ਼ਨ 'ਤੇ ਪੁਲਿਸ ਕੋਲੋਂ ਮੰਗਿਆ ਜਵਾਬ

ਨਵੀਂ ਦਿੱਲੀ, 11 ਦਸੰਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ 1984 ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ ਦੇ ਦੋਸ਼ੀ ਯਸ਼ਪਾਲ ਸਿੰਘ ਦੀ ਪਟੀਸ਼ਨ 'ਤੇ ਪੁਲਿਸ ਕੋਲੋਂ ਜਵਾਬ ਮੰਗਿਆ ਹੈ। ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਮਹੀਪਾਲਪੁਰ ਇਲਾਕੇ 'ਚ 2 ਸਿੱਖਾਂ ਦੇ ਕਤਲ ਨਾਲ ...

ਪੂਰੀ ਖ਼ਬਰ »

ਪੰਜਾਬ ਦੇ 13 ਹਜ਼ਾਰ ਖੂਹਾਂ ਵਿਚੋਂ 25 ਫ਼ੀਸਦੀ 'ਚ ਸੰਖੀਏ ਦਾ ਪੱਧਰ ਜ਼ਿਆਦਾ-ਅਧਿਐਨ 'ਚ ਖੁਲਾਸਾ

ਨਵੀਂ ਦਿੱਲੀ, 11 ਦਸੰਬਰ (ਪੀ. ਟੀ. ਆਈ.)-ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਸਿੰਧੂ ਨਦੀ ਖੇਤਰ ਵਿਚ ਪੈਂਦੇ ਇਲਾਕਿਆਂ ਵਿਚ ਜ਼ਮੀਨ ਹੇਠਲੇ ਪਾਣੀ ਵਿਚ ਸੰਖੀਏ ਦੇ ਨਾਲ ਨਾਲ ਫਲੋਰਾਈਡ ਤੇ ਨਾਈਟ੍ਰੇਟ ਦਾ ਪੱਧਰ ਨਿਰਧਾਰਤ ਮਾਤਰਾ ਤੋਂ ਕਾਫ਼ੀ ਜ਼ਿਆਦਾ ਪਾਇਆ ਗਿਆ ਜਿਸ ਨਾਲ ...

ਪੂਰੀ ਖ਼ਬਰ »

ਚੀਨ 'ਚ ਚੀਨੀ-ਭਾਰਤੀ ਫ਼ੌਜਾਂ ਦਾ ਸਿਖਲਾਈ ਅਭਿਆਸ ਸ਼ੁਰੂ

ਬੀਜਿੰਗ, 11 ਦਸੰਬਰ (ਏਜੰਸੀ)-ਭਾਰਤ ਅਤੇ ਚੀਨ ਨੇ 'ਹੈਂਡ-ਇਨ-ਹੈਂਡ' ਦੁਆਰਾ 7ਵੇਂ ਪੜਾਅ ਤਹਿਤ ਚੀਨ ਦੇ ਚੇਂਨਗਡੂ ਸ਼ਹਿਰ ਵਿਖੇ ਦੋਹਾਂ ਦੇਸ਼ਾਂ ਨੇ ਫ਼ੌਜੀ ਸਿਖਲਾਈ ਅਭਿਆਸ ਸ਼ੁਰੂ ਕੀਤਾ ਹੈ। ਪਿਛਲੇ ਸਾਲ ਦੇ ਡੋਕਲਾਮ ਵਿਵਾਦ ਤੋਂ ਬਾਅਦ ਦੋਵਾਂ ਫ਼ੌਜਾਂ ਨੇ ਆਪਸੀ ਸਬੰਧਾਂ 'ਚ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX