ਤਾਜਾ ਖ਼ਬਰਾਂ


ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਆਈ ਪੀ ਐੱਲ 2019 - 8 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 2 ਵਿਕਟ ਗਵਾ ਕੇ ਬਣਾਈਆਂ 60 ਦੌੜਾਂ
. . .  1 day ago
ਆਈ ਪੀ ਐੱਲ 2019 - 5 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਇਕ ਵਿਕਟ ਗਵਾ ਕੇ ਬਣਾਈਆਂ 31 ਦੌੜਾਂ
. . .  1 day ago
ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ ,25 ਮਾਰਚ - ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ।ਇਸ ਸੂਚੀ 'ਚ ਸੰਜੇ ਨਿਰੂਪਮ ਦਾ ਨਾਮ ਵੀ ਹੈ , ਜੋ ਮੁੰਬਈ ਉੱਤਰ-ਪੱਛਮੀ ਤੋਂ ਚੋਣ ...
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ...
ਮਾਨਸਾ ਦੀ ਅਦਾਲਤ ਵੱਲੋਂ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ
. . .  1 day ago
ਮਾਨਸਾ, 25 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰੱਲਣ ਦੀ ਅਦਾਲਤ ਨੇ ਅੱਜ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ ਅਤੇ ਇਕ ਸਿਪਾਹੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ .....
ਆਸਟ੍ਰੇਲੀਆ ਤੋਂ ਆਏ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਜਲੰਧਰ, 25 ਮਾਰਚ- ਜਲੰਧਰ ਦੇ ਅੰਬੇਡਕਰ ਨਗਰ ਦੇ ਰਹਿਣ ਵਾਲੇ ਅਭਿਸ਼ੇਕ ਸੱਲਣ ਵੱਲੋਂ ਬੀਤੇ ਦਿਨ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਅਭਿਸ਼ੇਕ 3-4 ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ। ਜਾਣਕਾਰੀ ਦੇ ਅਨੁਸਾਰ, ਲੜਕੇ ਨੇ ਕਿਸੀ .....
ਭੇਦਭਰੀ ਹਾਲਤ 'ਚ ਨਵ-ਵਿਆਹੁਤਾ ਦੀ ਮੌਤ
. . .  1 day ago
ਸ਼ੁਤਰਾਣਾ, 25 ਮਾਰਚ (ਬਲਦੇਵ ਸਿੰਘ ਮਹਿਰੋਕ) - ਹਲਕਾ ਸ਼ੁਤਰਾਣਾ ਦੇ ਪਿੰਡ ਸ਼ਾਦੀਪੁਰ ਮੋਮੀਆਂ ਵਿਖੇ ਇਕ ਨਵ-ਵਿਆਹੁਤਾ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕਾ ਰਮਨ ਕੌਰ ਦੇ ਮਾਪਿਆਂ ਨੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ....
ਅਕਾਲੀ ਦਲ ਟਕਸਾਲੀ ਨੇ ਹਲਕਾ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੂੰ ਉਮੀਦਵਾਰ ਐਲਾਨਿਆ
. . .  1 day ago
ਤਰਨਤਾਰਨ, 25 ਮਾਰਚ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਕੌਰ ਕਮੇਟੀ ਦੀ ਮੀਟਿੰਗ ਅੱਜ ਤਰਨ ਤਾਰਨ ਦੇ ਪਿੰਡ ਬ੍ਰਹਮਪੁਰਾ ਵਿਖੇ ਹੋਈ। ਇਸ ਮੀਟਿੰਗ ਦੌਰਾਨ ਕੌਰ ਕਮੇਟੀ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੂੰ .....
ਨਸ਼ੀਲੇ ਟੀਕਿਆਂ ਸਮੇਤ 1 ਵਿਅਕਤੀ ਕਾਬੂ
. . .  1 day ago
ਖਮਾਣੋਂ, 25 ਮਾਰਚ (ਪਰਮਵੀਰ ਸਿੰਘ) - ਪੁਲਿਸ ਵੱਲੋਂ ਨਸ਼ੇ ਵਜੋਂ ਵਰਤੇ ਜਾਂਦੇ ਟੀਕਿਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਚੌਂਕੀ ਇੰਚਾਰਜ ਸੰਘੋਲ ਅਵਤਾਰ ਸਿੰਘ ਮੁਤਾਬਿਕ, ਪੇਟ੍ਰੋਲਿੰਗ ਦੌਰਾਨ ਜਦੋਂ ਸ਼ੱਕੀ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਕੇ ਉਸ ਦੀ .....
ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਫ਼ਰੀਦਕੋਟ, 25 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਕੋਟਕਪੂਰਾ ਗੋਲੀ ਕਾਂਡ 'ਚ ਅੱਜ ਫ਼ਰੀਦਕੋਟ ਵਿਖੇ ਇਲਾਕਾ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ 'ਚ ਪੇਸ਼ .....
ਹਾਈਕੋਰਟ ਨੇ ਸੁਖਬੀਰ ਬਾਦਲ ਤੇ ਮਜੀਠੀਆ ਦੇ ਖ਼ਿਲਾਫ਼ ਜਾਰੀ ਵਾਰੰਟ ਦੇ ਹੁਕਮ ਲਏ ਵਾਪਸ
. . .  1 day ago
ਅਫ਼ਗ਼ਾਨਿਸਤਾਨ 'ਚ ਹੋਏ ਧਮਾਕੇ 'ਚ 8 ਨਾਗਰਿਕ ਜ਼ਖਮੀ
. . .  1 day ago
ਭਾਜਪਾ 'ਚ ਸ਼ਾਮਲ ਹੋਏ ਦੀਪਾ ਮਲਿਕ ਤੇ ਇਨੈਲੋ ਦੇ ਵਿਧਾਇਕ ਕੇਹਰ ਸਿੰਘ
. . .  1 day ago
ਕਰਤਾਰਪੁਰ ਤੋਂ ਬਾਅਦ ਹੁਣ ਸ਼ਾਰਦਾ ਪੀਠ ਲਾਂਘਾ ਖੋਲ੍ਹੇਗਾ ਪਾਕਿਸਤਾਨ
. . .  1 day ago
ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਦਾ ਵੱਡਾ ਐਲਾਨ- ਸੱਤਾ 'ਚ ਆਏ ਤਾਂ ਬੈਕ ਖਾਤਿਆਂ 'ਚ ਪਾਵਾਂਗੇ 72 ਹਜ਼ਾਰ ਰੁਪਏ
. . .  1 day ago
ਟਰਾਲੇ ਹੇਠਾਂ ਆਉਣ ਕਾਰਨ ਔਰਤ ਦੀ ਮੌਤ
. . .  1 day ago
ਜੈੱਟ ਏਅਰਵੇਜ਼ ਸੰਕਟ : ਨਰੇਸ਼ ਗੋਇਲ ਨੇ ਬੋਰਡ ਤੋਂ ਦਿੱਤਾ ਅਸਤੀਫ਼ਾ
. . .  1 day ago
ਭਾਜਪਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਆਈ.ਪੀ. ਸਿੰਘ ਨੂੰ ਪਾਰਟੀ 'ਚੋਂ ਕੱਢਿਆ
. . .  1 day ago
ਬਕਾਏ ਦੀ ਮੰਗ ਨੂੰ ਲੈ ਕੇ ਸਲਫਾਸ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਤਹਿਸੀਲ ਕੰਪਲੈਕਸ 'ਤੇ ਚੜ੍ਹੇ ਕਿਸਾਨ
. . .  1 day ago
ਏਅਰਸੈੱਲ-ਮੈਕਸਿਸ ਮਾਮਲਾ: ਕਾਰਤੀ ਤੇ ਪੀ ਚਿਦੰਬਰਮ ਨੂੰ ਮਿਲੀ ਰਾਹਤ
. . .  1 day ago
ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
. . .  1 day ago
ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੱਸ 'ਚ ਲੱਗੀ ਭਿਆਨਕ ਅੱਗ, ਚਾਰ ਲੋਕਾਂ ਦੀ ਮੌਤ
. . .  1 day ago
ਸ਼ਿਮਲਾ 'ਚ ਦੋ ਬੱਸਾਂ ਵਿਚਾਲੇ ਹੋਈ ਟੱਕਰ, 15 ਲੋਕ ਜ਼ਖ਼ਮੀ
. . .  1 day ago
ਫ਼ਾਰੂਕ ਅਬਦੁੱਲਾ ਨੇ ਸ੍ਰੀਨਗਰ ਲੋਕ ਸਭਾ ਹਲਕੇ ਤੋਂ ਭਰਿਆ ਨਾਮਜ਼ਦਗੀ ਪੱਤਰ
. . .  1 day ago
'84 ਸਿੱਖ ਕਤਲੇਆਮ ਮਾਮਲਾ : ਸੁਪਰੀਮ ਕੋਰਟ 'ਚ ਟਲੀ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ
. . .  1 day ago
ਕੀ ਹੁਣ ਭਾਜਪਾ 'ਚ ਸ਼ਾਮਲ ਹੋਵੇਗੀ ਸਪਨਾ ਚੌਧਰੀ? ਮਨੋਜ ਤਿਵਾੜੀ ਨਾਲ ਸਾਹਮਣੇ ਆਈ ਤਸਵੀਰ
. . .  1 day ago
ਇਜ਼ਰਾਈਲ 'ਚ ਘਰ 'ਤੇ ਡਿੱਗਿਆ ਰਾਕੇਟ, ਕਈ ਲੋਕ ਜ਼ਖ਼ਮੀ
. . .  1 day ago
ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਇਆ ਚਿਨੂਕ ਹੈਲੀਕਾਪਟਰ, ਰਾਤ ਨੂੰ ਵੀ ਉਡਾਣ ਭਰਨ ਦੇ ਸਮਰੱਥ
. . .  1 day ago
ਝੋਨੇ ਦੀ ਬਿਜਾਈ ਨੂੰ ਲੈ ਕੇ ਪੰਜਾਬ 'ਚ ਕਿਸਾਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ ਪੱਤਰ
. . .  1 day ago
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਾਰੀ
. . .  1 day ago
'ਆਪ' ਨੇ ਪੰਜਾਬ 'ਚ ਕਾਂਗਰਸ ਨਾਲ ਚੋਣ ਸਮਝੌਤੇ ਨੂੰ ਸਿਰੇ ਤੋਂ ਨਕਾਰਿਆ
. . .  1 day ago
ਜੰਮੂ-ਕਸ਼ਮੀਰ 'ਚ ਜੈਸ਼ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ
. . .  1 day ago
ਟਰੱਕ ਅਤੇ ਬੋਲੈਰੋ ਵਿਚਾਲੇ ਹੋਈ ਜ਼ਬਰਦਸਤ ਟੱਕਰ, ਤਿੰਨ ਨੌਜਵਾਨਾਂ ਦੀ ਮੌਤ
. . .  1 day ago
ਸਾਬਕਾ ਐਨ.ਸੀ.ਪੀ ਕਾਰਪੋਰੇਟਰ ਪਾਡੂਂਗਰੰਗ ਗਾਇਕਵਾੜ ਦੀ ਹੱਤਿਆ
. . .  1 day ago
ਬੱਸ ਨੂੰ ਲੱਗੀ ਅੱਗ 'ਚ 4 ਮੌਤਾਂ
. . .  1 day ago
'ਆਪ' ਨਾਲ ਗੱਠਜੋੜ ਬਾਰੇ ਫ਼ੈਸਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੁਲਾਈ ਬੈਠਕ
. . .  1 day ago
ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਅੱਜ ਅਦਾਲਤ ਚ ਕੀਤਾ ਜਾਵੇਗਾ ਪੇਸ਼
. . .  1 day ago
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵੱਲੋਂ ਕ੍ਰਾਈਸਚਰਚ ਮਸਜਿਦ ਗੋਲੀਬਾਰੀ ਦੀ ਉੱਚ ਪੱਧਰੀ ਜਾਂਚ ਦੇ ਹੁਕਮ
. . .  1 day ago
ਰਾਸ਼ਟਰਪਤੀ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ
. . .  1 day ago
ਟਰੱਕ-ਆਟੋ ਦੀ ਟੱਕਰ 'ਚ 4 ਮੌਤਾਂ
. . .  1 day ago
ਪਹਿਲੇ ਪੜਾੜ ਦੀਆਂ ਵੋਟਾਂ ਲਈ ਅੱਜ ਨਾਮਜ਼ਦਗੀਆਂ ਦਾ ਆਖ਼ਰੀ ਦਿਨ
. . .  1 day ago
ਅੱਜ ਦਾ ਵਿਚਾਰ
. . .  1 day ago
ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ
. . .  2 days ago
ਆਈ.ਪੀ.ਐਲ.12 : ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਦਿੱਤਾ 214 ਦੌੜਾਂ ਦਾ ਟੀਚਾ
. . .  2 days ago
ਪਣਜੀ : ਭਾਜਪਾ ਨੇਤਾ ਸੁਧੀਰ ਕੰਡੋਲਕਰ ਕਾਂਗਰਸ 'ਚ ਹੋਏ ਸ਼ਾਮਿਲ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 12 ਚੇਤ ਸੰਮਤ 551
ਿਵਚਾਰ ਪ੍ਰਵਾਹ: ਨੈਤਿਕਤਾ ਦੀ ਰੱਬ ਲਈ ਨਹੀਂ ਸਗੋਂ ਮਨੁੱਖ ਲਈ ਸਰਬੋਤਮ ਅਹਿਮੀਅਤ ਹੈ। -ਚਾਰਲਸ ਡਿਕਨਜ਼

ਪਹਿਲਾ ਸਫ਼ਾ

ਕਾਂਗਰਸ ਵਲੋਂ ਕਾਰਤੀ ਚਿਦੰਬਰਮ ਨੂੰ ਟਿਕਟ 10 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ

ਨਵੀਂ ਦਿੱਲੀ, 24 ਮਾਰਚ (ਪੀ. ਟੀ. ਆਈ.)-ਕਾਂਗਰਸ ਨੇ ਐਤਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣੀ 9ਵੀਂ ਸੂਚੀ ਜਾਰੀ ਕਰਦਿਆਂ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ, ਜਿਸ ਅਨੁਸਾਰ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਤਾਮਿਲਨਾਡੂ ਦੇ ਸ਼ਿਵਗੰਗਾ ਤੋਂ ਉਮੀਦਵਾਰ ਬਣਾਇਆ ਗਿਆ ਹੈ | ਦੱਸਣਯੋਗ ਹੈ ਕਿ ਆਈ.ਐਨ.ਐਕਸ. ਮੀਡੀਆ ਹਵਾਲਾ ਰਾਸ਼ੀ ਮਾਮਲੇ ਸਮੇਤ ਕਈ ਭਿ੍ਸ਼ਟਾਚਾਰ ਦੇ ਮਾਮਲਿਆਂ 'ਚ ਕਾਰਤੀ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ | ਕਾਂਗਰਸ ਵਲੋਂ ਜਾਰੀ ਸੂਚੀ 'ਚ4 ਉਮੀਦਵਾਰ ਮਹਾਰਾਸ਼ਟਰ ਤੋਂ, ਤਿੰਨ ਬਿਹਾਰ ਅਤੇ ਤਾਮਿਲਨਾਡੂ , ਕਰਨਾਟਕ ਅਤੇ ਜੰਮੂ-ਕਸ਼ਮੀਰ ਤੋਂ ਇਕ -ਇਕ ਉਮੀਦਵਾਰ ਦਾ ਨਾਂਅ ਐਲਾਨਿਆ ਗਿਆ | ਸਾਬਕਾ ਐਨ.ਸੀ.ਪੀ. ਨੇਤਾ ਤਾਰਿਕ ਅਨਵਰ ਨੂੰ ਪਾਰਟੀ ਨੇ ਬਿਹਾਰ ਦੀ ਕਥਿਆਰ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਹੈ, ਜਿੱਥੋਂ ਉਹ ਹੁਣ ਵੀ ਸੰਸਦ ਮੈਂਬਰ ਹਨ | ਪਾਰਟੀ ਨੇ ਆਪਣੇ ਸਾਬਕਾ ਜਨਰਲ ਸਕੱਤਰ ਬੀ.ਕੇ. ਹਰੀਪ੍ਰਸਾਦ ਨੂੰ ਬੰਗਲੌਰ ਦੱਖਣੀ ਹਲਕੇ ਤੋਂ ਸੀਟ ਦਿੱਤੀ ਹੈ | ਪਾਰਟੀ ਦੀ ਕੇਂਦਰੀ ਚੋਣ ਕਮੇਟੀ ਵਲੋਂ ਜਿਨ੍ਹਾਂ ਹੋਰ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਉਸ 'ਚ ਮੁਹੰਮਦ ਜਾਵੇਦ ਨੂੰ ਕਿਸ਼ਨਗੰਜ ਤੋਂ ਅਤੇ ਉਦੈ ਸਿੰਘ ਉਰਫ਼ ਪੱਪੂ ਸਿੰਘ ਨੂੰ ਬਿਹਾਰ ਦੇ ਪੁਰਨੀਆ ਤੋਂ ਟਿਕਟ ਦਿੱਤੀ ਗਈ ਹੈ | ਜੰਮੂ-ਕਸ਼ਮੀਰ ਦੀ ਬਾਰਾਮੂਲਾ ਸੀਟ ਤੋਂ ਪਾਰਟੀ ਵਲੋਂ ਹਾਜੀ ਫ਼ਾਰੂਕ ਮੀਰ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ | ਇਸ ਤੋਂ ਇਲਾਵਾ ਪਾਰਟੀ ਨੇ ਮਹਾਰਾਸ਼ਟਰ ਦੇ ਅਕੋਲਾ ਤੋਂ ਹਦਾਇਤ ਪਟੇਲ, ਰਮਟੇਕ (ਐਸ.ਸੀ.) ਤੋਂ ਕਿਸ਼ੋਰ ਉੱਤਮਰਾਓ ਗਜਬਾਈ ਅਤੇ ਹਿੰਗੌਲੀ ਤੋਂ ਸੁਭਾਸ਼ ਵਾਨਖੇੜੇ ਨੂੰ ਟਿਕਟ ਦਿੱਤੀ ਹੈ | ਮਹਾਰਾਸ਼ਟਰ ਦੀ ਚੰਦਰਪੁਰ ਸੀਟ ਤੋਂ ਪਾਰਟੀ ਨੇ ਆਪਣੇ ਉਮੀਦਵਾਰ ਨੂੰ ਬਦਲਿਆ ਹੈ ਅਤੇ ਇੱਥੋਂ ਸੁਰੇਸ਼ ਧਾਨੋਰਕਰ ਨੂੰ ਮੈਦਾਨ 'ਚ ਉਤਾਰਿਆ ਹੈ | ਕਾਂਗਰਸ ਹੁਣ ਤੱਕ 227 ਉਮੀਦਵਾਰਾਂ ਦੇ ਨਾਂਅ ਐਲਾਨ ਚੁੱਕੀ ਹੈ |

ਆਜ਼ਮਗੜ੍ਹ ਤੋਂ ਚੋਣ ਲੜਨਗੇ ਅਿਖ਼ਲੇਸ਼

ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਮੁਲਾਇਮ ਗਾਇਬ
ਲਖਨਊ, 24 ਮਾਰਚ (ਏਜੰਸੀ)- ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਆਪਣੇ ਪਿਤਾ ਮੁਲਾਇਮ ਸਿੰਘ ਯਾਦਵ ਦੇ ਲੋਕ ਸਭਾ ਹਲਕੇ ਆਜ਼ਮਗੜ੍ਹ ਤੋਂ ਚੋਣ ਲੜਨਗੇ, ਜਦਕਿ ਮੁਲਾਇਮ ਯਾਦਵ (79) ਨੂੰ ਸੁਰੱਖਿਆ ਸਮਝੀ ਜਾਂਦੀ ਸੀਟ ਮੈਨਪੁਰੀ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਪਰ ਸਮਾਜਵਾਦੀ ਪਾਰਟੀ ਵਲੋਂ ਜਾਰੀ 40 ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਉਨ੍ਹਾਂ ਦਾ ਨਾਂਅ ਗਾਇਬ ਹੈ | ਪਾਰਟੀ ਨੇ ਸੀਨੀਅਰ ਨੇਤਾ ਆਜ਼ਮ ਖ਼ਾਨ ਦੇ ਰਾਮਪੁਰ ਤੋਂ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ | ਪਰ ਸਮਾਜਵਾਦੀ ਪਾਰਟੀ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਮੁਲਾਇਮ ਸਿੰਘ ਯਾਦਵ ਦਾ ਨਾਂਅ ਸ਼ਾਮਿਲ ਨਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ | ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਪਾਰਟੀ ਮੁਖੀ ਅਖਿਲੇਸ਼ ਯਾਦਵ, ਆਜ਼ਮ ਖ਼ਾਨ, ਜਯਾ ਬੱਚਨ ਅਤੇ ਰਾਮ ਗੋਪਾਲ ਯਾਦਵ ਅਤੇ ਹੋਰ ਕਈ ਸੀਨੀਅਰ ਨੇਤਾਵਾਂ ਦੇ ਵੀ ਸ਼ਾਮਿਲ ਹਨ | ਨਵੇਂ ਉਮੀਦਵਾਰਾਂ ਦੀ ਨਵੀਂ ਸੂਚੀ 'ਚ ਕੇਵਲ ਦੋ ਨਾਂਅ ਸ਼ਾਮਿਲ ਹਨ | ਅਖਿਲੇਸ਼ ਯਾਦਵ ਦੇ ਆਜ਼ਮਗੜ੍ਹ ਤੋਂ ਪਹਿਲਾਂ ਹੀ ਚੋਣ ਲੜਨ ਦੀਆਂ ਚਰਚਾਵਾਂ ਸਨ, ਜੋ ਅੱਜ ਅਧਿਕਾਰਕ ਐਲਾਨ ਨਾਲ ਖਤਮ ਹੋ ਗਈਆਂ |

ਭਾਜਪਾ ਨੇ ਕੇਂਦਰੀ ਮੰਤਰੀ ਐਸ. ਐਸ. ਆਹਲੂਵਾਲੀਆ ਦੀ ਟਿਕਟ ਕੱਟੀ

9 ਹੋਰ ਉਮੀਦਵਾਰ ਐਲਾਨੇ

ਨਵੀਂ ਦਿੱਲੀ, 24 ਮਾਰਚ (ਪੀ. ਟੀ. ਆਈ.)-ਭਾਰਤੀ ਜਨਤਾ ਪਾਰਟੀ ਨੇ ਦਾਰਜੀਲਿੰਗ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਐਸ. ਐਸ. ਆਹਲੂਵਾਲੀਆ ਦੀ ਟਿਕਟ ਕੱਟ ਦਿੱਤੀ ਹੈ ਅਤੇ ਉਨ੍ਹਾਂ ਦੀ ਜਗ੍ਹਾ ਰਾਜੂ ਸਿੰਘ ਬਿਸ਼ਟ ਨੂੰ ਇੱਥੋਂ ਉਮੀਦਵਾਰ ਬਣਾਇਆ ਗਿਆ ਹੈ | ਭਾਜਪਾ ਨੇ 9 ਉਮੀਦਵਾਰਾਂ ਦੇ ਨਾਵਾਂ ਵਾਲੀ ਇਕ ਹੋਰ ਸੂਚੀ ਜਾਰੀ ਕੀਤੀ ਹੈ | ਇਸ ਤਰ੍ਹਾਂ ਭਾਜਪਾ ਹੁਣ ਤੱਕ 306 ਉਮੀਦਵਾਰਾਂ ਦੇ ਨਾਂਅ ਐਲਾਨ ਚੁੱਕੀ ਹੈ | ਉਕਤ ਸੂਚੀ 'ਚ ਛੱਤੀਸਗੜ੍ਹ ਤੋਂ 6, ਮੇਘਾਲਿਆ, ਮਹਾਰਾਸ਼ਟਰ ਅਤੇ ਤੇਲੰਗਾਨਾ ਤੋਂ ਇਕ-ਇਕ ਉਮੀਦਵਾਰ ਦਾ ਨਾਂਅ ਐਲਾਨਿਆ ਗਿਆ ਹੈ |
ਭਾਜਪਾ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੂੰ ਉਨ੍ਹਾਂ ਦੇ ਘਰੇਲੂ ਹਲਕੇ ਰਾਜਾਨੰਦਗਾਓ ਤੋਂ ਟਿਕਟ ਨਹੀਂ ਦਿੱਤੀ ਬਲਕਿ ਉਨ੍ਹਾਂ ਦੀ ਜਗ੍ਹਾ ਸੰਤੋਸ਼ ਪਾਂਡੇ ਨੂੰ ਉਮੀਦਵਾਰ ਬਣਾਇਆ ਗਿਆ ਹੈ | ਆਪਣੇ ਇਕ ਬਿਆਨ 'ਚ ਪਾਰਟੀ ਨੇ ਕਿਹਾ ਕਿ ਸਾਨੂੰ ਦੋ ਸਥਾਨਕ ਸੰਗਠਨਾਂ ਗੋਰਖਾ ਜਨਮੁਕਤੀ ਮੋਰਚਾ ਅਤੇ ਗੋਰਖਾ ਲਿਬਰੇਸ਼ਨ ਫ਼ਰੰਟ ਦਾ ਸਮਰਥਨ ਵੀ ਹਾਸਲ ਹੈ | ਉਨ੍ਹਾਂ ਬਿਸ਼ਟ ਨੂੰ ਪਾਰਟੀ ਦਾ ਨੌਜਵਾਨ ਆਗੂ ਦੱਸਿਆ | ਪੱਛਮੀ ਬੰਗਾਲ 'ਚ ਪਾਰਟੀ ਦੇ ਇੰਚਾਰਜ ਅਤੇ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਨੂੰ ਦੋਵੇਂ ਗੋਰਖਾ ਸੰਗਠਨਾਂ ਦੇ ਆਗੂ ਮਿਲੇ | ਦੱਸਣਯੋਗ ਹੈ ਕਿ ਭਾਜਪਾ ਇਨ੍ਹਾਂ ਗੋਰਖਾ ਪਾਰਟੀਆਂ ਦੀ ਹਮਾਇਤ ਨਾਲ ਹੀ ਇੱਥੋਂ ਜਿੱਤਦੀ ਆ ਰਹੀ ਹੈ | ਉਨ੍ਹਾਂ ਦੇ ਨੇਤਾ ਜਸਵੰਤ ਸਿੰਘ ਸਾਲ 2009 ਅਤੇ ਐਸ.ਐਸ. ਆਹਲੂਵਾਲੀਆ ਸਾਲ 2014 'ਚ ਇੱਥੋਂ ਜਿੱਤੇ ਸਨ |

ਪੁਣਛ ਸੈਕਟਰ 'ਚ ਪਾਕਿ ਫ਼ੌਜ ਦੀ ਗੋਲਾਬਾਰੀ 'ਚ ਫ਼ੌਜ ਦਾ ਜਵਾਨ ਸ਼ਹੀਦ

ਸ੍ਰੀਨਗਰ, 24 ਮਾਰਚ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ 'ਚ ਪਾਕਿ ਫ਼ੌਜ ਵਲੋਂ ਕੀਤੀ ਗੋਲੀਬਾਰੀ ਦੌਰਾਨ ਫ਼ੌਜ ਦਾ ਇਕ ਹੋਰ ਜਵਾਨ ਸ਼ਹੀਦ ਹੋ ਗਿਆ | ਫ਼ੌਜੀ ਬੁਲਾਰੇ ਅਨੁਸਾਰ ਪੁਣਛ ਦੇ ਸ਼ਾਹਪੋਰ ਅਤੇ ਕਿਰਨੀ ਸੈਕਟਰ 'ਚ ਪਾਕਿ ਫ਼ੌਜ ਨੇ ਸਨਿੱਚਰਵਾਰ ਦੇਰ ਸ਼ਾਮ 5.30 ਵਜੇ ਜੰਗਬੰਦੀ ਦੀ ਉਲੰਘਣਾ ਕਰਦੇ ਭਾਰੀ ਗੋਲਾਬਾਰੀ ਸ਼ੁਰੂ ਕਰਦੇ ਰਾਕਟ ਦਾਗਣ ਦੇ ਨਾਲ ਹਲਕੇ ਹਥਿਆਰਾਂ ਨਾਲ ਗੋਲੀਬਾਰੀ
ਰਾਤ ਭਰ ਜਾਰੀ ਰੱਖੀ | ਐਤਵਾਰ ਸਵੇਰ 4 ਵਜੇ ਗ੍ਰਨੇਡੀਅਰ ਹਰੀ ਭਾਕਰ (20) ਵਾਸੀ ਰਾਜਸਥਾਨ ਜ਼ਖ਼ਮੀ ਹੋ ਗਿਆ ਜਿਸ ਨੂੰ ਫ਼ੌਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਦਮ ਤੋੜ ਗਿਆ | ਭਾਰਤੀ ਫ਼ੌਜ ਨੇ ਵੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ, ਗੋਲੀਬਾਰੀ ਦਾ ਇਹ ਸਿਲਸਿਲਾ ਐਤਵਾਰ ਨੂੰ ਨੌਸ਼ਹਿਰਾ ਸੈਕਟਰ 'ਚ ਵੀ ਰੁਕ-ਰੁਕ ਕੇ ਜਾਰੀ ਰਿਹਾ | ਪਾਕਿ ਸੈਨਾ ਨੇ ਪਿਛਲੇ ਕੁਝ ਦਿਨਾਂ ਤੋ ਅਖਨੂਰ, ਸੁੰਦਰਬਨੀ, ਪੁਣਛ-ਰਾਜੌਰੀ ਸੈਕਟਰਾਂ 'ਚ ਫ਼ੌਜੀ ਚੌਕੀਆਂ ਅਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦੇ ਲਗਾਤਾਰ ਗੋਲੀਬਾਰੀ ਦੇ ਨਾਲ ਭਾਰੀ ਗੋਲਾਬਾਰੀ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ | ਭਾਰਤੀ ਫ਼ੌਜ ਨੇ ਵੀ ਜ਼ੋਰਦਾਰ ਢੰਗ ਨਾਲ ਇਸ ਗੋਲੀਬਾਰੀ ਦਾ ਜਵਾਬ ਦੇ ਰਹੀ ਹੈ ਤੇ ਭਾਰਤ ਦੀ ਜਵਾਬੀ ਕਾਰਵਾਈ 'ਚ ਹਫ਼ਤੇ ਦੌਰਾਨ ਪਾਕਿ ਸੈਨਾ ਦੀਆਂ ਚੌਕੀਆਂ ਤਬਾਹ ਹੋਣ ਦੇ ਨਾਲ 12 ਜਵਾਨਾਂ ਅਤੇ 2 ਅਧਿਕਾਰੀਆਂ ਮਾਰੇ ਗਏ ਹਨ | ਪਾਕਿ ਫ਼ੌਜ ਦੀ ਗੋਲੀਬਾਰੀ ਦੌਰਾਨ ਸੋਮਵਾਰ ਨੂੰ ਰਾਜੌਰੀ ਦੇ ਸੁੰਦਰਬਨੀ ਸੈਕਟਰ 'ਚ ਪੰਜਾਬ ਨਾਲ ਸਬੰਧਿਤ ਸਿਪਾਹੀ ਕਰਮਜੀਤ ਅਤੇ ਵੀਰਵਾਰ ਨੂੰ ਰਾਈਫਲਮੈਨ ਯਸ਼ਪਾਲ ਉਧਮਪੋਰ ਸ਼ਹੀਦ ਹੋ ਗਿਆ ਜਦਕਿ 4 ਹੋਰ ਜਵਾਨ ਜ਼ਖ਼ਮੀ ਹੋ ਗਏ ਸਨ | 14 ਫਰਵਰੀ ਨੂੰ ਸੀ. ਆਰ. ਪੀ. ਐਫ. ਕਾਫ਼ਲੇ 'ਤੇ ਪੁਲਵਾਮਾ ਵਿਖੇ ਫਿਦਾਇਨ ਹਮਲੇ, ਜਿਸ 'ਚ 42 ਜਵਾਨ ਸ਼ਹੀਦ ਹੋ ਗਏ ਸਨ, ਦੇ ਬਦਲੇ ਭਾਰਤੀ ਹਵਾਈ ਫ਼ੌਜ ਦੇ ਪਾਕਿਸਤਾਨ ਸਥਿਤ ਬਾਲਾਕੋਟ ਇਲਾਕੇ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸਿਖਲਾਈ ਕੈਂਪ ਤੇ ਹਵਾਈ ਹਮਲੇ ਦੇ ਬਾਅਦ ਤਣਾਅ ਦੇ ਚਲਦੇ ਪਾਕਿ ਫ਼ੌਜ ਨੇ ਪੁਣਛ ਅਤੇ ਰਾਜੌਰੀ ਜ਼ਿਲੇ੍ਹ ਦੇ ਨਾਲ ਲਗਦੀ ਕੰਟਰੋਲ ਰੇਖਾ ਤੇ ਜੰਗਬੰਦੀ ਦੀ ਉਲੰਘਣਾ 'ਚ ਵਾਧਾ ਕਰਦੇ ਲਗਾਤਾਰ ਫ਼ੌਜੀ ਚੌਕੀਆਂ ਅਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੈ | ਪਾਕਿ ਫ਼ੌਜ ਦੀ 100 ਤੋਂ ਵੱਧ ਕੀਤੀਆਂ ਜੰਗਬੰਦੀ ਦੀਆਂ ਉਲੰਘਣਾਵਾਂ 'ਚ ਇਸ ਵੇਲੇ ਤੱਕ ਰਾਜੌਰੀ, ਅਖਨੂਰ, ਕੁਪਵਾੜਾ ਅਤੇ ਉੜੀ ਸੈਕਟਰਾਂ 'ਚ ਕੀਤੀ ਗੋਲੀਬਾਰੀ ਦੌਰਾਨ ਇਕੋ ਪਰਿਵਾਰ ਦੇ 3 ਜੀਆਂ ਜਿਨ੍ਹਾਂ 'ਚ 9 ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ, 5 ਲੋਕ ਅਤੇ ਫ਼ੌਜ ਦੇ 3 ਜਵਾਨ ਸ਼ਹੀਦ ਸ਼ਹੀਦ ਹੋ ਚੁੱਕੇ ਸਨ | ਭਾਰਤ-ਪਾਕਿ ਨੇ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਲਈ 2003 'ਚ ਜੰਗਬੰਦੀ ਸਮਝੌਤਾ ਕੀਤਾ ਸੀ ਪਰ ਇਹ ਸਮਝੌਤਾ ਕਦੇ ਵੀ ਸਿਰੇ ਨਹੀਂ ਚੜਿ੍ਹਆ |

ਜੇ.ਕੇ. ਐਲ.ਐਫ 'ਤੇ ਪਾਬੰਦੀ ਦੇ ਰੋਸ 'ਚ ਕਸ਼ਮੀਰ 'ਚ ਹੜਤਾਲ

ਸ੍ਰੀਨਗਰ, 24 ਮਾਰਚ (ਮਨਜੀਤ ਸਿੰਘ)-ਜੇ. ਕੇ. ਐਲ. ਐਫ 'ਤੇ ਪਾਬੰਦੀ ਦੇ ਵਿਰੋਧ 'ਚ ਸਾਂਝੀ ਗੱਠਜੋੜ ਲੀਡਰਸ਼ਿਪ (ਜੇ. ਆਰ. ਐਲ) ਦੇ ਸੱਦੇ 'ਤੇ ਵਾਦੀ ਕਸ਼ਮੀਰ 'ਚ ਐਤਵਾਰ ਨੂੰ ਮੁਕੰਮਲ ਹੜਤਾਲ ਰਹੀ | ਐਤਵਾਰ ਨੂੰ ਸਮੁੱਚੀ ਵਾਦੀ 'ਚ ਦੁਕਾਨਾਂ, ਕਾਰੋਬਾਰੀ ਅਦਾਰੇ, ਪੈਟਰੋਲ ਪੰਪ ਅਤੇ ਨਿੱਜੀ ਅਦਾਰੇ ਬੰਦ ਰਹੇ | ਸਿਵਲ ਲਾਇਨ ਇਲਾਕੇ 'ਚ ਸੜਕਾਂ 'ਤੇ ਬਹੁਤ ਥੋੜ੍ਹੀ ਆਵਾਜਾਈ ਸੜਕਾਂ 'ਤੇ ਦਿਖਾਈ ਦਿੱਤੀ | ਹੁਰੀਅਤ ਕਾਨਫ਼ਰੰਸ ਦੇ ਦੋਵੇਂ ਧੜਿਆਂ ਦੇ ਚੇਅਰਮੈਨਾਂ ਸਈਦ ਅਲੀ ਸ਼ਾਹ ਗਿਲਾਨੀ
ਅਤੇ ਮੌਲਵੀ ਉਮਰ ਫਰੂਕ ਐਤਵਾਰ ਨੂੰ ਘਰਾਂ 'ਚ ਨਜ਼ਰਬੰਦ ਰਹੇ | ਸ੍ਰੀਨਗਰ ਸਮੇਤ ਵਾਦੀ ਕਸ਼ਮੀਰ ਦੇ ਬਾਕੀ ਕਸਬਿਆਂ 'ਚ ਹੜਤਾਲ ਦੇ ਚਲਦੇ ਭਾਰੀ ਗਿਣਤੀ 'ਚ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਰਹੇ | ਕੇਂਦਰ ਸਰਕਾਰ ਨੇ ਯਾਸੀਨ ਮਲਿਕ ਵਾਲੀ ਜੇ.ਕੇ ਐਲ.ਐਫ ਦੇ ਧੜੇ ਦੇ ਕੁਝ ਦਿਨ ਪਹਿਲਾਂ 5 ਸਾਲ ਲਈ ਪਾਬੰਦੀ ਲਗਾ ਦਿੱਤੀ ਸੀ | ਯਾਸੀਨ ਮਲਿਕ ਇਸ ਵੇਲੇ ਜੰਮੂ ਦੀ ਕੋਟਬਲਵਲ ਜੇਲ੍ਹ 'ਚ ਪੀ.ਐਸ.ਏ ਤਹਿਤ ਨਜ਼ਰਬੰਦ ਹੈ | ਸਰਕਾਰ ਨੇ ਜਮਾਤ-ਏ-ਇਸਲਾਮੀ 'ਤੇ ਪਾਬੰਦੀ ਲਗਾ ਕੇ ਇਸ ਦੇ ਚੇਅਰਮੈਨ ਸਮੇਤ ਕਈ ਨੇਤਾਵਾਂ 'ਤੇ ਪੀ.ਐਸ.ਏ ਲਗਾ ਕੇ ਜੇਲ੍ਹਾਂ 'ਚ ਨਜ਼ਰਬੰਦ ਕਰ ਦਿੱਤਾ ਹੈ | ਕੇਂਦਰੀ ਗ੍ਰਹਿ ਮੰਤਰਾਲੇ ਦੀ ਜਾਰੀ ਨੋਟੀਫ਼ਿਕੇਸ਼ਨ ਤਹਿਤ ਉਕਤ ਧੜਾ ਦੇਸ਼ ਵਿਰੋਧੀ ਸਰਗਰਮੀਆਂ ਚਲਾਉਣ ਦੇ ਨਾਲ ਅੱਤਵਾਦੀ ਸੰਗਠਨਾਂ ਨਾਲ ਰਾਜ 'ਚ ਗੜਬੜ ਫੈਲਾਉਣ ਲਈ ਜ਼ਿੰਮੇਵਾਰ ਦੱਸਿਆ ਹੈ | ਕਸ਼ਮੀਰ ਦੀਆਂ ਭਾਰਤ ਪੱਖੀ ਰਾਜਨੀਤਕ ਪਾਰਟੀਆਂ ਨੈਸ਼ਨਲ ਕਾਨਫ਼ਰੰਸ, ਪੀ.ਡੀ.ਪੀ, ਸੀ.ਪੀ. ਆਈ.ਐਮ., ਪੀਪਲਜ਼ ਕਾਨਫ਼ਰੰਸ ਆਦਿ ਨੇ ਜੇ. ਕੇ. ਐਲ. ਐਫ 'ਤੇ ਪਾਬੰਦੀ ਲਗਾਉਣ ਦੀ ਨਿੰਦਾ ਕਰਦੇ ਕਿਹਾ ਕਿ ਇਸ ਕਦਮ ਨਾਲ ਕਸ਼ਮੀਰ 'ਚ ਸ਼ਾਂਤੀ ਬਹਾਲੀ ਦੀਆਂ ਕੋਸ਼ਿਸ਼ਾਂ ਨੂੰ ਧੱਕਾ ਲੱਗੇਗਾ ਅਤੇ ਇਸ ਨਾਲ ਕਸ਼ਮੀਰ ਦੇ ਲੋਕਾਂ 'ਚ ਹੋਰ ਬੇਰੁਖ਼ੀ ਵਧੇਗੀ | ਇਨ੍ਹਾਂ ਪਾਰਟੀਆਂ ਨੇ ਕੇਂਦਰ ਨੂੰ ਇਹ ਫ਼ੈਸਲਾ ਵਾਪਸ ਲੈਣ ਦੀ ਸਲਾਹ ਦਿੱਤੀ | ਇਧਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਆਉਣ ਵਾਲੇ ਦਿਨਾਂ 'ਚ ਵਾਦੀ ਦੇ ਵੱਖਵਾਦੀ ਸੰਗਠਨਾਂ 'ਤੇ ਹੋਰ ਸ਼ਿਕੰਜਾ ਕੱਸਦੇ ਆਸੀਆ ਅੰਦਰਾਬੀ ਦੇ ਦੁੱਖ ਤਰਾਨ-ਏ-ਮਿਲਤ, ਮਸਰਤ ਆਲਮ ਦੇ ਮੁਸਲਿਮ ਲੀਗ, ਗਿਲਾਨੀ ਦੀ ਤਹਿਰਕ-ਏ- ਹੁਰੀਅਤ, ਰਕਜ਼ੇ ਖਵਾਤੀਨ ਮਰਕਜ਼ ਆਦਿ ਵੱਖਵਾਦੀ ਸੰਗਠਨਾਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ 'ਚ ਹੈ |

'ਆਪ' ਵਲੋਂ ਪੰਜਾਬ 'ਚ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ

ਜਲੰਧਰ ਤੋਂ ਜਸਟਿਸ ਜ਼ੋਰਾ ਸਿੰਘ, ਗੁਰਦਾਸਪੁਰ ਤੋਂ ਪੀਟਰ ਮਸੀਹ ਚੀਦਾ ਅਤੇ ਫ਼ਤਹਿਗੜ੍ਹ ਸਾਹਿਬ ਤੋਂ ਬਲਜਿੰਦਰ ਸਿੰਘ ਚੌ ਾਦਾ
ਸੰਗਰੂਰ, 24 ਮਾਰਚ (ਧੀਰਜ ਪਸ਼ੌਰੀਆ)-ਅੱਜ ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੀ ਸੂਬਾ ਕੋਰ ਕਮੇਟੀ ਦੀ ਬੈਠਕ, ਜੋ ਚੇਅਰਮੈਨ ਪਿੰ੍ਰਸੀਪਲ ਬੁੱਧ ਰਾਮ ਦੀ ਪ੍ਰਧਾਨਗੀ ਵਿਚ ਹੋਈ, ਦੌਰਾਨ ਵਿਚਾਰ-ਵਟਾਂਦਰੇ ਤੋਂ ਪਿਛੋਂ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਜਲੰਧਰ (ਰਾਖਵੀਂ) ਤੋਂ ਜਸਟਿਸ ਜ਼ੋਰਾ ਸਿੰਘ (ਸੇਵਾ ਮੁਕਤ), ਗੁਰਦਾਸਪੁਰ ਤੋਂ ਪੀਟਰ ਮਸੀਹ ਚੀਦਾ ਅਤੇ ਫ਼ਤਹਿਗੜ੍ਹ ਸਾਹਿਬ (ਰਾਖਵੀਂ) ਤੋਂ ਬਲਜਿੰਦਰ ਸਿੰਘ ਚੌ ਾਦਾ ਨੂੰ ਪਾਰਟੀ ਉਮੀਦਵਾਰ ਐਲਾਨ ਕੀਤਾ ਹੈ | ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੱ ਸਿਆ ਕਿ ਸੰਗਰੂਰ ਤੋਂ ਭਗਵੰਤ ਮਾਨ, ਫ਼ਰੀਦਕੋਟ ਤੋਂ ਪ੍ਰੋ: ਸਾਧੂ ਸਿੰਘ, ਅਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ, ਅੰਮਿ੍ਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਅਤੇ ਹੁਸ਼ਿਆਰਪੁਰ ਤੋਂ ਡਾ: ਰਵਜੋਤ ਸਿੰਘ ਦਾ ਐਲਾਨ ਪਾਰਟੀ ਪਹਿਲਾਂ ਹੀ ਕਰ ਚੁੱਕੀ ਹੈ | ਬਾਕੀ ਰਹਿੰਦੀਆਂ ਪੰਜ ਸੀਟਾਂ, ਬਠਿੰਡਾ, ਲੁਧਿਆਣਾ, ਫ਼ਿਰੋਜ਼ਪੁਰ, ਪਟਿਆਲਾ, ਖਡੂਰ ਸਾਹਿਬ ਤੋਂ ਵੀ ਉਮੀਦਵਾਰਾਂ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ | ਸ੍ਰੀ ਚੀਮਾ ਨੇ ਕਿਹਾ ਕਿ ਪਾਰਟੀ ਸਿਰਫ਼ ਵਲੰਟੀਅਰਾਂ ਨੂੰ ਹੀ ਟਿਕਟਾਂ ਦੇ ਰਹੀ ਹੈ ਜਦ ਕਿ ਦੂਜੀਆਂ ਪਾਰਟੀਆਂ ਦੇ ਆਗੂ ਟਿਕਟਾਂ ਲਈ ਲੜ ਰਹੇ ਹਨ ਜਾਂ ਦਿੱਲੀ ਦਰਬਾਰ ਵੱਲ ਦੇਖ ਰਹੇ ਹਨ | ਲੋਕ ਸਭਾ ਮੈਂਬਰ ਪ੍ਰੋ: ਸਾਧੂ ਸਿੰਘ, ਬੀਬੀ ਸਰਬਜੀਤ ਕੌਰ ਮਾਣੂੰਕੇ, ਡਾ: ਬਲਬੀਰ ਸਿੰਘ, ਕੁਲਤਾਰ ਸਿੰਘ ਰੰਧਾਵਾ, ਜੈ ਕਿਸ਼ਨ ਰੋੜੀ, ਮੀਤ ਹੇਅਰ, ਅਮਰਜੀਤ ਸਿੰਘ ਸੰਦੋਆ, ਕੁਲਵੰਤ ਸਿੰਘ ਪੰਡੋਰੀ, ਗੁਰਦਿੱਤ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸੁੱਖੀ, ਦਲਬੀਰ ਸਿੰਘ ਢਿੱਲੋਂ, ਜਮੀਲ ਉਰ ਰਹਿਮਾਨ, ਨਰਿੰਦਰ ਸਿੰਘ ਸ਼ੇਰਗਿੱਲ ਮੌਜੂਦ ਸਨ |
ਜਸਟਿਸ ਜ਼ੋਰਾ ਸਿੰਘ (ਸੇਵਾ ਮੁਕਤ) 2018 'ਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਹਨ | ਨਿਆਂਪਾਲਿਕਾ 'ਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਜੱਜ ਵਜੋਂ ਸੇਵਾ ਨਿਭਾਅ ਚੁੱਕੇ ਜਸਟਿਸ ਜ਼ੋਰਾ ਸਿੰਘ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਕਮੇਟੀ ਦੇ ਚੇਅਰਮੈਨ ਰਹੇ ਹਨ |
ਪੀਟਰ ਮਸੀਹ ਚੀਦਾ ਇਸ ਸਮੇਂ ਆਮ ਆਦਮੀ ਪਾਰਟੀ ਦੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਹਨ ਅਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਸਿੱ ਖਿਆ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਹਨ |
ਬਲਜਿੰਦਰ ਸਿੰਘ ਚੌ ਾਦਾ 2014 ਤੋਂ ਪਾਰਟੀ 'ਚ ਇਕ ਸਰਗਰਮ ਵਲੰਟੀਅਰ ਦੇ ਤੌਰ 'ਤੇ ਕੰਮ ਕਰ ਰਹੇ ਹਨ | ਸ੍ਰੀ ਚੌ ਾਦਾ ਇਸ ਸਮੇਂ ਖੰਨਾ, ਸਾਹਨੇਵਾਲ, ਸਮਰਾਲਾ ਹਲਕਿਆਂ ਵਿਚ ਅਬਜ਼ਰਬਰ ਦੇ ਤੌਰ 'ਤੇ ਕੰਮ ਕਰ ਰਹੇ ਹਨ | ਇਸ ਸੈਕਟਰ ਵਿਚ ਐਸ. ਸੀ. ਵਿੰਗ ਦੇ ਇੰਚਾਰਜ ਹਨ |
ਉੱਤਰ ਪ੍ਰਦੇਸ਼ ਤੇ ਬਿਹਾਰ 'ਚ 3-3 ਸੀਟਾਂ 'ਤੇ ਚੋਣ ਲੜੇਗੀ 'ਆਪ'

ਨਵੀਂ ਦਿੱਲੀ, (ਏਜੰਸੀ)- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਤਿੰਨ-ਤਿੰਨ ਸੀਟਾਂ 'ਤੇ ਚੋਣ ਲੜੇਗੀ | 'ਆਪ' ਨੇਤਾ ਸੰਜੇ ਸਿੰਘ ਨੇ ਟਵੀਟ 'ਚ ਕਿਹਾ ਕਿ ਸਹਾਰਨਪੁਰ ਤੋਂ ਯੋਗੇਸ਼ ਦਾਹੀਆ, ਅਲੀਗੜ੍ਹ ਤੋਂ ਸਤੀਸ਼ ਚੰਦਰ ਸ਼ਰਮਾ ਅਤੇ ਗੌਤਮ ਬੁੱਧਨਗਰ ਤੋਂ ਸ਼ਵੇਤਾ ਸ਼ਰਮਾ ਤੋਂ ਚੋਣ ਲੜਨਗੇ | ਪਾਰਟੀ ਉੱਤਰ ਪ੍ਰਦੇਸ਼ ਦੀਆਂ 25 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ | 'ਆਪ' ਨੇਤਾ ਨੇ ਕਿਹਾ ਬਾਕੀ ਰਹਿੰਦੇ ਥਾਵਾਂ 'ਤੇ ਉਮੀਦਾਵਰਾਂ ਦੇ ਨਾਵਾਂ ਦੀ ਚੋਣ ਆਖਰੀ ਦੌਰ 'ਚ ਪਹੁੰਚ ਗਈ ਹੈ | ਜਦਕਿ ਬਿਹਾਰ 'ਚ ਕਿਸ਼ਨਗੰਜ ਲੋਕ ਸਭਾ ਹਲਕੇ ਤੋਂ ਅਲੀਮੂਦੀਨ ਅੰਸਾਰੀ, ਸੀਤਾਮੜੀ ਤੋਂ ਰਘੂਨਾਥ ਕੁਮਾਰ ਅਤੇ ਭਾਗਲਪੁਰ ਤੋਂ ਸਤੇਂਦਰ ਕੁਮਾਰ ਚੋਣ ਮੈਦਾਨ 'ਚ ਹੋਣਗੇ |

ਯੂਥ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ

ਔਰਤ ਅਕਾਲੀ ਸਰਪੰਚ ਦਾ ਬੇਟਾ ਸੀ ਮਿ੍ਤਕ
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)-ਪੁਲਿਸ ਜ਼ਿਲ੍ਹਾ ਖੰਨਾ ਦੇ ਪਿੰਡ ਸੇਹ 'ਚ ਰਾਜਸੀ ਝਗੜੇ ਕਾਰਨ ਯੂਥ ਅਕਾਲੀ ਦਲ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ | ਅਕਾਲੀ ਨੇਤਾਵਾਂ ਦਾ ਇਲਜ਼ਾਮ ਹੈ ਕਿ ਇਹ ਕਤਲ ਕਾਂਗਰਸੀਆਂ ਵਲੋਂ ਪੰਚਾਇਤ 'ਚ ਹੋਈ ਹਾਰ ਕਾਰਨ ਕੀਤਾ ਗਿਆ ਹੈ | ਅੱਜ ਕਥਿਤ ਤੌਰ 'ਤੇ ਕਾਂਗਰਸੀਆਂ ਨੇ ਸ਼ਰੇਆਮ ਪਿੰਡ ਦੀ ਅਕਾਲੀ ਦਲ ਦੀ ਔਰਤ ਸਰਪੰਚ ਰਣਜੀਤ ਕੌਰ ਦੇ ਬੇਟੇ ਗੁਰਪ੍ਰੀਤ ਸਿੰਘ ਉਰਫ਼ ਗੁਰਾ (33) ਦਾ ਦੇਰ ਸ਼ਾਮ ਪਿੰਡ ਦੇ ਚੌਕ 'ਚ ਕਤਲ ਕਰ ਦਿੱਤਾ | ਹਮਲੇ 'ਚ ਇਕ ਹੋਰ ਨੌਜਵਾਨ ਸਾਹਿਬ ਸਿੰਘ (20) ਵੀ ਜ਼ਖ਼ਮੀ ਹੋ ਗਿਆ ਪਰ ਉਹ ਜਾਨ ਬਚਾਅ ਕੇ ਭੱਜਣ 'ਚ ਕਾਮਯਾਬ ਹੋ ਗਿਆ | ਖੂਨ ਨਾਲ ਲਥਪਥ ਗੁਰਪ੍ਰੀਤ ਸਿੰਘ ਨੂੰ ਖੰਨਾ ਦੇ ਆਈ.ਵੀ. ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਘਟਨਾ ਸਥਾਨ 'ਤੇ ਪੁੱਜੀ ਪੁਲਿਸ ਅਧਿਕਾਰੀਆਂ ਦੀ ਟੀਮ ਨੇ ਮੌਕੇ ਦਾ ਨਿਰੀਖਣ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਹਸਪਤਾਲ 'ਚ ਸਾਬਕਾ ਵਿਧਾਇਕ ਤੇ ਸਾਬਕਾ ਜ਼ਿਲ੍ਹਾ ਅਕਾਲੀ ਦਲ ਪ੍ਰਧਾਨ ਜਗਜੀਵਨ ਸਿੰਘ ਖੀਰਨੀਆਂ, ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ, ਨਗਰ ਕੌਾਸਲ ਸਮਰਾਲਾ ਪ੍ਰਧਾਨ ਲਾਲਾ ਮੰਗਤ ਰਾਏ ਤੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਪਵਨਦੀਪ ਸਿੰਘ ਮਾਦਪੁਰ ਆਦਿ ਅਕਾਲੀ ਨੇਤਾ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਕਿਹਾ ਕਿ ਸਿਆਸੀ ਰੰਜਿਸ਼ 'ਚ ਕਤਲ ਕਰ ਦੇਣਾ ਸਾਬਤ ਕਰਦਾ ਹੈ ਕਿ ਪੰਜਾਬ 'ਚ ਅਮਨ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ | ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਅੱਜ ਕਰੀਬ ਸ਼ਾਮ 6 ਵਜੇ  ਸਾਹਿਬ ਸਿੰਘ ਦੇ ਨਾਲ ਪਿੰਡ ਸੇਹ ਦੇ ਚੌਕ 'ਚ ਖੜ੍ਹਾ ਸੀ ਤਾਂ ਇਕ ਕਾਰ 'ਚ ਸਵਾਰ ਹਮਲਾਵਰ, ਜਿਨ੍ਹਾਂ ਦੀ ਗਿਣਤੀ ਕਰੀਬ 8 ਦੱਸੀ ਜਾ ਰਹੀ ਹੈ ਲੋਹੇ ਦੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਗੁਰਪ੍ਰੀਤ ਸਿੰਘ 'ਤੇ ਹਮਲਾ ਕਰ ਦਿੱਤਾ | ਸਾਹਿਬ ਸਿੰਘ ਨੇ ਭੱਜਦੇ ਹੋਏ ਇਸ ਦੀ ਸੂਚਨਾ ਗੁਰਪ੍ਰੀਤ ਸਿੰਘ ਦੇ ਘਰਦਿਆਂ ਨੂੰ ਦਿੱਤੀ ਇਸ ਦਰਮਿਆਨ ਹਮਲਾਵਰਾਂ ਨੇ ਗੁਰਪ੍ਰੀਤ ਸਿੰਘ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ | ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਪਰ ਫਿਰ ਵੀ ਉਸ ਨੰੂ ਖੰਨਾ ਹਸਪਤਾਲ 'ਚ ਲਿਆਂਦਾ ਗਿਆ | ਖ਼ਬਰ ਲਿਖੇ ਜਾਣ ਤੱਕ ਲਾਸ਼ ਹਸਪਤਾਲ 'ਚ ਹੀ ਪਈ ਸੀ | ਮੌਕੇ 'ਤੇ ਮਿ੍ਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪੰਚਾਇਤੀ ਚੋਣਾਂ 'ਚ ਮਿ੍ਤਕ ਦੀ ਮਾਂ ਨੇ ਆਪਣੇ ਕਾਂਗਰਸੀ ਧਿਰ ਦੇ ਵਿਰੋਧੀ ਉਮੀਦਵਾਰ ਨੂੰ ਲਗਪਗ 175 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ, ਜਿਸ ਕਾਰਨ ਪਿੰਡ 'ਚ ਦੋਵਾਂ ਧਿਰਾਂ 'ਚ ਰੰਜਿਸ਼ ਚੱਲ ਰਹੀ ਸੀ, ਜਿਸ ਕਾਰਨ ਅੱਜ ਗੁਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ | ਇਸ ਮੌਕੇ ਐੱਸ.ਐੱਚ.ਓ. ਸਮਰਾਲਾ ਸੁਖਵੀਰ ਸਿੰਘ, ਡੀ.ਐੱਸ.ਪੀ. ਦਵਿੰਦਰ ਸਿੰਘ ਮੌਕੇ 'ਤੇ ਪਹੁੰਚ ਚੁੱਕੇ ਸਨ ਪਰ ਪੁਲਿਸ ਅਜੇ ਦੋਸ਼ੀਆਂ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੀ |

ਸੁਸ਼ਮਾ ਨੇ ਹਾਈ ਕਮਿਸ਼ਨ ਤੋਂ ਮੰਗੀ ਰਿਪੋਰਟ

ਨਵੀਂ ਦਿੱਲੀ, 24 ਮਾਰਚ (ਏਜੰਸੀ)-ਪਾਕਿਸਤਾਨ ਦੇ ਸਿੰਧ ਸੂਬੇ 'ਚ ਹੋਲੀ ਵਾਲੇ ਦਿਨ ਦੋ ਹਿੰਦੂ ਨਾਬਾਲਗ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕਰਨ ਦੀ ਘਟਨਾ 'ਤੇ ਵਿਦੇਸ਼ ਮੰਤਰਾਲੇ ਨੇ ਨੋਟਿਸ ਲਿਆ ਹੈ | ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਪੂਰੇ ...

ਪੂਰੀ ਖ਼ਬਰ »

ਇਮਰਾਨ ਖ਼ਾਨ ਵਲੋਂ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਤੇ ਵਿਆਹ ਸਬੰਧੀ ਜਾਂਚ ਦੇ ਆਦੇਸ਼

ਇਸਲਾਮਾਬਾਦ, 24 ਮਾਰਚ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੰਧ ਸੂਬੇ 'ਚ ਦੋ ਹਿੰਦੂ ਲੜਕੀਆਂ ਦੇ ਅਗਵਾ, ਜਬਰੀ ਧਰਮ ਪਰਿਵਰਤਨ ਤੇ ਘੱਟ ਉਮਰ 'ਚ ਵਿਆਹ ਕਰਵਾਏ ਜਾਣ ਦੀਆਂ ਖਬਰਾਂ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਜਿਸ ਤੋਂ ਬਾਅਦ ਪੁਲਿਸ ਵਲੋਂ ਇਕ ...

ਪੂਰੀ ਖ਼ਬਰ »

ਮੱੁਖ ਚੋਣ ਅਫ਼ਸਰ ਪੰਜਾਬ ਵਲੋਂ ਚੋਣ ਤਹਿਸੀਲਦਾਰ ਮੋਗਾ ਮੁਅੱਤਲ

ਚੰਡੀਗੜ੍ਹ, 24 ਮਾਰਚ (ਅਜੀਤ ਬਿਊਰੋ)-ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਅੱਜ ਡਿਊਟੀ ਵਿਚ ਅਣਗਹਿਲੀ ਕਰਨ ਦੇ ਦੋਸ਼ 'ਚ ਚੋਣ ਤਹਿਸੀਲਦਾਰ ਮੋਗਾ ਬਲਵਿੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ | ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ...

ਪੂਰੀ ਖ਼ਬਰ »

ਪੁਲਵਾਮਾ ਹਮਲੇ 'ਚ 'ਵਰਚੁਅਲ ਸਿਮ' ਦੀ ਹੋਈ ਵਰਤੋਂ

ਸ੍ਰੀਨਗਰ, 24 ਮਾਰਚ (ਏਜੰਸੀ)-ਭਾਰਤ ਪੁਲਵਾਮਾ ਹਮਲੇ ਦੌਰਾਨ ਵਰਤੀਆਂ ਗਈਆਂ ਵਰਚੁਅਲ ਸਿਮਾਂ ਦੀ ਸੇਵਾ ਪ੍ਰਦਾਤਾ ਕੰਪਨੀ ਤੋਂ ਜਾਣਕਾਰੀ ਮੰਗਣ ਲਈ ਅਮਰੀਕਾ ਨੂੰ ਅਪੀਲ ਕਰੇਗਾ | ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸਿਮਾਂ ਦੀ ਵਰਤੋਂ ਜੈਸ਼- ਏ- ਮੁਹੰਮਦ ਦੇ ਆਤਮਘਾਤੀ ...

ਪੂਰੀ ਖ਼ਬਰ »

ਦਰਬਾਰਾ ਸਿੰਘ ਗੁਰੂ ਹੋਣਗੇ ਫ਼ਤਹਿਗੜ੍ਹ੍ਹ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ

ਬਸੀ ਪਠਾਣਾਂ, 24 ਮਾਰਚ (ਗੁਰਬਚਨ ਸਿੰਘ ਰੁਪਾਲ)-ਅਗਾਮੀ ਲੋਕ ਸਭਾ ਚੋਣਾਂ ਲਈ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਸੇਵਾ-ਮੁਕਤ ਆਈ. ਏ. ਐੱਸ. ਅਤੇ ਸ: ਪ੍ਰਕਾਸ਼ ਸਿੰਘ ਬਾਦਲ ਦੇ ਪਿ੍ੰਸੀਪਲ ਸਕੱਤਰ ਰਹਿ ਚੁੱਕੇ ਦਰਬਾਰਾ ਸਿੰਘ ਗੁਰੂ ਨੂੰ ਟਿਕਟ ਦੇਣ ...

ਪੂਰੀ ਖ਼ਬਰ »

ਮਿਆਂਮਾਰ ਦੇ ਗੁਦਾਮ 'ਚ ਧਮਾਕਾ-16 ਮੌਤਾਂ

ਯੰਗੂਨ, 24 ਮਾਰਚ (ਏਜੰਸੀ)- ਪੂਰਬੀ ਮਿਆਂਮਾਰ ਦੇ ਸ਼ਾਨ ਸੂਬੇ 'ਚ ਅੱਜ ਇਕ ਗੁਦਾਮ 'ਚ ਹੋਏ ਧਮਾਕੇ ਨਾਲ 16 ਲੋਕਾਂ ਦੀ ਮੌਤ, ਜਦਕਿ 48 ਹੋਰ ਜ਼ਖ਼ਮੀ ਹੋ ਗਏ | ਇਹ ਜਾਣਕਾਰੀ ਇਕ ਅਧਿਕਾਰੀ ਦੁਆਰਾ ਦਿੱਤੀ ਗਈ | ਇਹ ਧਮਾਕਾ ਸ਼ਾਨ ਸੂਬੇ ਦੇ ਸਵੈ- ਪ੍ਰਸ਼ਾਸਕ ਵਿਭਾਗ ਦੇ ਮੋਂਗਮਾਓ ਕਸਬੇ ...

ਪੂਰੀ ਖ਼ਬਰ »

ਚੋਣ ਕਮਿਸ਼ਨ ਨੇ ਮੰਗਵਾਈਆਂ 26 ਲੱਖ ਪੱਕੀ ਸਿਆਹੀ ਦੀਆਂ ਬੋਤਲਾਂ

ਨਵੀਂ ਦਿੱਲੀ, 24 ਮਾਰਚ (ਏਜੰਸੀ)-ਚੋਣ ਕਮਿਸ਼ਨ ਨੇ ਅਗਾਮੀ ਲੋਕ ਸਭਾ ਚੋਣਾਂ ਵਿਚ ਵਰਤੀ ਜਾਣ ਵਾਲੀ ਪੱਕੀ ਸਿਆਹੀ ਦੀਆਂ 26 ਲੱਖ ਬੋਤਲਾਂ ਦਾ ਆਰਡਰ ਕੀਤਾ ਹੈ, ਜਿਸ ਦੀ ਕੀਮਤ 33 ਕਰੋੜ ਰੁਪਏ ਦੱਸੀ ਜਾ ਰਹੀ ਹੈ | ਦੱਸਣਯੋਗ ਹੈ ਕਿ ਸਾਲ 2014 'ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ 21.5 ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ 3 ਜੈਸ਼ ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ, 24 ਮਾਰਚ (ਏਜੰਸੀ)- ਜੰਮੂ-ਕਸ਼ਮੀਰ 'ਚ ਅੱਜ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਗਿ੍ਫ਼ਤਾਰ ਕੀਤੇ ਗਏ ਹਨ | ਪੁਲਿਸ ਬੁਲਾਰੇ ਨੇ ਦੱਸਿਆ ਕਿ ਪੁਲਿਸ ਤੇ ਸੁਰੱਖਿਆ ਬਲਾਂ ਦੀ ਸਾਂਝੀ ਕਾਰਵਾਈ ਦੌਰਾਨ ਸ੍ਰੀਨਗਰ-ਬਾਰਾਮੁੱਲਾ ਰੋਡ ਸਥਿਤ ਲਾਵਾਪੋਰਾ ...

ਪੂਰੀ ਖ਼ਬਰ »

ਕਮਲ ਹਸਨ ਨਹੀਂ ਲੜਣਗੇ ਲੋਕ ਸਭਾ ਚੋਣ

ਕੋਇੰਬਟੂਰ, 24 ਮਾਰਚ (ਏਜੰਸੀ)-ਐਮ.ਐਨ.ਐਮ. ਦੇ ਮੁਖੀ ਕਮਲ ਹਸਨ ਦਾ ਦੂਸਰੀ ਅਤੇ ਆਖਰੀ ਸੂਚੀ ਵਿਚ ਨਾਂਅ ਨਾ ਆਉਣ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਣਗੇ | ਪਾਰਟੀ ਵਲੋਂ ਤਾਮਿਲਨਾਡੂ ਦੀਆਂ ਲੋਕ ਸਭਾ ਸੀਟਾਂ ਅਤੇ ਵਿਧਾਨ ਸਭਾ ਦੀਆਂ 18 ਸੀਟਾਂ 'ਤੇ ...

ਪੂਰੀ ਖ਼ਬਰ »

ਚੌਕੀਦਾਰ ਸਿਰਫ਼ ਅਮੀਰਾਂ ਲਈ ਕੰਮ ਕਰਦੇ ਹਨ-ਪਿ੍ਅੰਕਾ ਗਾਂਧੀ

ਨਵੀਂ ਦਿੱਲੀ, 24 ਮਾਰਚ (ਏਜੰਸੀ)-ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ 'ਤੇ ਗੰਨਾ ਕਿਸਾਨਾਂ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਨਾ ਕਰਨ 'ਤੇ ਹਮਲਾ ਕਰਦਿਆਂ ਕਿਹਾ ਕਿ ਚੌਕੀਦਾਰ ਸਿਰਫ ਅਮੀਰਾਂ ਲਈ ਕੰਮ ਕਰ ਰਹੇ ਹਨ, ਗ਼ਰੀਬਾਂ ...

ਪੂਰੀ ਖ਼ਬਰ »

'ਕਾਂਗਰਸ ਯੁਕਤ ਭਾਰਤ' ਲਈ ਸਹੀ ਸਮਾਂ-ਸ਼ਤਰੂਘਨ ਸਿਨਹਾ

ਨਵੀਂ ਦਿੱਲੀ, 24 ਮਾਰਚ (ਯੂ.ਐਨ.ਆਈ.)-ਪਟਨਾ ਸਾਹਿਬ ਸੀਟ ਤੋਂ ਟਿਕਟ ਕੱਟੇ ਜਾਣ ਤੋਂ ਇਕ ਦਿਨ ਬਾਅਦ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਨੇਤਾ ਸ਼ਤਰੂਘਨ ਸਿਨਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਅਰੇ 'ਕਾਂਗਰਸ ਮੁਕਤ ਭਾਰਤ' 'ਤੇ ਤਨਜ਼ ਕਰਦਿਆਂ ਕਿਹਾ ਕਿ ਹੁਣ ...

ਪੂਰੀ ਖ਼ਬਰ »

ਮੋਦੀ ਵਲੋਂ ਪੇਸ਼ੇਵਰਾਂ ਨੂੰ 'ਮੈਂ ਵੀ ਚੌਕੀਦਾਰ' ਮੁਹਿੰਮ ਨਾਲ ਜੁੜਨ ਦਾ ਸੱਦਾ

ਨਵੀਂ ਦਿੱਲੀ, 24 ਮਾਰਚ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਡਾਕਟਰਾਂ, ਵਕੀਲਾਂ, ਇੰਜੀਨੀਅਰਾਂ, ਅਧਿਆਪਕਾਂ ਅਤੇ ਆਈ.ਟੀ. ਪੇਸ਼ੇਵਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਨੂੰ ਸਿਹਤਮੰਦ, ਉੱਨਤ, ਅਗਾਂਹਵਧੂ ਅਤੇ ਸਿੱਖਿਅਤ ਬਣਾਉਣ ਲਈ 'ਮੈਂ ਵੀ ...

ਪੂਰੀ ਖ਼ਬਰ »

ਮੈਂ ਕਾਂਗਰਸ 'ਚ ਸ਼ਾਮਿਲ ਨਹੀਂ ਹੋਈ-ਸਪਨਾ ਚੌਧਰੀ

ਨਵੀਂ ਦਿੱਲੀ, 24 ਮਾਰਚ (ਪੀ.ਟੀ.ਆਈ.)-ਹਰਿਆਣਵੀ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਨੇ ਦਾਅਵਾ ਕਰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ 'ਚ ਸ਼ਾਮਿਲ ਨਹੀਂ ਹੋਈ ਅਤੇ ਉਸ ਨੇ ਦੋਸ਼ ਲਾਇਆ ਕਿ ਪਿ੍ਅੰਕਾ ਗਾਂਧੀ ਵਾਡਰਾ ਨਾਲ ਉਸ ਦੀ ਪੁਰਾਣੀ ਤਸਵੀਰ ਨੂੰ ਵਿਖਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਖੁੰਢ-ਚਰਚਾ

ਨੌਜਵਾਨਾਂ 'ਚ ਨਿਰਾਸ਼ਾ ਕੇਵਲ ਪੰਜਾਬ 'ਚ ਹੀ ਨਹੀਂ ਬਲਕਿ ਦੇਸ਼ ਭਰ ਦੇ ਨੌਜਵਾਨ ਨਿਰਾਸ਼ ਚੱਲ ਰਹੇ ਹਨ ਤੇ ਇਸ ਦੌਰ 'ਚ ਖ਼ੁਸ਼ੀਆਂ ਦੀ ਭਾਲ ਲਈ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ | ਪੰਜਾਬ ਇਸ ਕੰਮ 'ਚ ਪਹਿਲੇ ਨੰਬਰ 'ਤੇ ਹੈ | ਨੌਜਵਾਨਾਂ ਦੀ ਨਿਰਾਸ਼ਤਾ ਦਾ ਫ਼ਾਇਦਾ ਹੋਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX