ਤਾਜਾ ਖ਼ਬਰਾਂ


ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਭੁਵਨੇਸ਼ਵਰ 9 ਦਸੰਬਰ (ਡਾ. ਚਹਿਲ) - ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਪੂਲ ਮੈਚ ਸਮਾਪਤ ਹੋ ਗਏ। ਪੂਲ ਡੀ ਦੇ ਆਖ਼ਰੀ ਦੌਰ ਦੇ ਮੁਕਾਬਲੇ 'ਚ ਜਰਮਨੀ ਨੇ ਏਸ਼ੀਅਨ ਹਾਕੀ ਦੀ...
ਨਾਭਾ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਨਾਭਾ, 9 ਦਸੰਬਰ (ਕਰਮਜੀਤ ਸਿੰਘ) - ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹਾਂ ਵਿਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਵਿਚ ਹਵਾਲਾਤੀ ਸੁਖਪ੍ਰੀਤ ਸਿੰਘ (23 ਸਾਲ) ਥਾਣਾ ਕਲਾਨੌਰ...
ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ
. . .  1 day ago
ਮੁੰਬਈ, 9 ਦਸੰਬਰ - ਮੁੰਬਈ ਹਵਾਈ ਅੱਡੇ 'ਤੇ ਦੁਬਈ ਤੋਂ ਆਏ ਇੱਕ ਯਾਤਰੀ ਤੋਂ 84,59,862 ਲੱਖ ਦਾ ਸੋਨਾ ਬਰਾਮਦ ਹੋਇਆ...
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੇ ਜਸ਼ਨ ਹੋਏ ਸ਼ੁਰੂ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿਲੋਂ) - 12 ਦਸੰਬਰ ਨੂੰ ਆਪਣੀ ਮਹਿਲਾ ਦੋਸਤ ਗਿੰਨੀ ਚੈਤਰਥ ਨਾਲ ਵਿਆਹ ਕਰਵਾਉਣ ਜਾ ਰਹੇ ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਉਨ੍ਹਾਂ ਦੇ ਘਰ ਮਹਿੰਦੀ ਰਸਮ...
ਕਰਤਾਰਪੁਰ ਕਾਰੀਡੋਰ 'ਚ ਹੈ ਪਾਕਿਸਤਾਨ ਫੌਜ ਦੀ ਸਾਜ਼ਸ਼ - ਕੈਪਟਨ
. . .  1 day ago
ਚੰਡੀਗੜ੍ਹ, 9 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਪਾਕਿਸਤਾਨੀ ਫ਼ੌਜ ਮੁਖੀ ਵੱਲੋਂ ਕਰਤਾਰਪੁਰ...
ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਰੇਨ 'ਚ ਡਿੱਗੇ
. . .  1 day ago
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਗੁਜਰਪੁਰਾ ਤੋਂ ਅੰਬ ਕੋਟਲੀ ਤੱਕ ਬਣਾਈ ਜਾ ਰਹੀ ਲਿੰਕ ਸੜਕ ਨੂੰ ਬਣਾਂ ਰਹੇ ਠੇਕੇਦਾਰ ਵੱਲੋਂ ਅਣਗਹਿਲੀ ਵਰਤਦਿਆਂ ਡਰੇਨ 'ਤੇ ਬਣੇ ਖਸਤਾ ਹਾਲਤ ਪੁਲ ਨੂੰ ਰਾਤ ਸਮੇਂ ਤੋੜ ਦੇਣ ਉਪਰੰਤ...
ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ
. . .  1 day ago
ਜੈਪੁਰ, 9 ਦਸੰਬਰ- ਜੈਪੁਰ 'ਚ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਹੋਰ ਸੀਨੀਅਰ ਭਾਜਪਾ ਆਗੂ ਪਾਰਟੀ ਦੀ ਕੋਰ ਕਮੇਟੀ 'ਚ ਸ਼ਾਮਲ ਹੋਏ। ਇਸ ਮੌਕੇ ਵਸੁੰਧਰਾ ਰਾਜੇ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਬਹੁਮਤ ਨਾਲ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ .....
ਬਰਗਾੜੀ ਮੋਰਚਾ ਹੋਇਆ ਖ਼ਤਮ, ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਐਲਾਨ
. . .  1 day ago
ਫ਼ਰੀਦਕੋਟ, 9 ਦਸੰਬਰ (ਗਗਨਦੀਪ ਸਿੰਘ)- ਫ਼ਰੀਦਕੋਟ 'ਚ ਪਿਛਲੇ 192 ਦਿਨਾਂ ਤੋਂ ਚੱਲ ਰਿਹਾ ਬਰਗਾੜੀ ਮੋਰਚਾ ਅੱਜ ਖ਼ਤਮ ਹੋ ਗਿਆ ਹੈ। ਇਸ ਦਾ ਐਲਾਨ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਹੈ। ਇਸ ਮੋਰਚੇ 'ਚ ਸ਼ਾਮਲ ਹੋਈਆਂ ਸਿੱਖ ਸੰਗਤਾਂ ਵੱਲੋਂ ਇਹ .....
ਮੁੰਬਈ ਦੇ ਮਲਾੜ ਇਲਾਕੇ 'ਚ ਲੱਗੀ ਭਿਆਨਕ ਅੱਗ
. . .  1 day ago
ਮੁੰਬਈ, 9 ਦਸੰਬਰ- ਮੁੰਬਈ ਦੇ ਮਲਾੜ ਇਲਾਕੇ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਝੁਗੀ-ਝੌਪੜੀਆਂ ਵਾਲੇ ਇਲਾਕੇ 'ਚ ਲੱਗੀ ਅੱਗ ਦੀ ਖ਼ਬਰ ਮਿਲਦਿਆਂ ਹੀ ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ .....
ਜੰਮੂ-ਕਸ਼ਮੀਰ : ਪੁਲਿਸ ਵੱਲੋਂ ਲੋੜੀਂਦਾ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 9 ਦਸੰਬਰ- ਜੰਮੂ-ਕਸ਼ਮੀਰ 'ਚ ਕਿਸ਼ਤਵਾੜ ਪੁਲਿਸ ਵੱਲੋਂ ਲੋੜੀਂਦੇ ਅੱਤਵਾਦੀ ਰਿਯਾਜ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਇਹ ਅੱਤਵਾਦੀ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ ਉਕਸਾਉਂਦਾ.....
ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਂਆਂ ਰੱਖਣ ਦਾ ਮਤਾ ਪਾਸ ਹੋਵੇ-ਰਾਹੁਲ
. . .  1 day ago
ਨਵੀਂ ਦਿੱਲੀ, 9 ਦਸੰਬਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਖ-ਵੱਖ ਸੂਬਿਆਂ 'ਚ ਕਾਂਗਰਸ ਅਤੇ ਕਾਂਗਰਸ-ਗਠਜੋੜ ਸਰਕਾਰਾਂ ਨੂੰ ਚਿੱਠੀ ਲਿਖ ਕੇ ਅਗਲੇ ਵਿਧਾਨ ਸਭਾ ਸੈਸ਼ਨ ਦੌਰਾਨ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਂਆਂ...
ਅਫ਼ਗ਼ਾਨਿਸਤਾਨ 'ਚ 14 ਅੱਤਵਾਦੀ ਢੇਰ
. . .  1 day ago
ਕਾਬੂਲ, 9 ਦਸੰਬਰ- ਅਫ਼ਗ਼ਾਨਿਸਤਾਨ 'ਚ ਪੂਰਬੀ ਸੂਬੇ ਗਜਨੀ ਦੇ ਦਹਿਯਾਕ ਜ਼ਿਲ੍ਹੇ 'ਚ ਤਾਲਿਬਾਨ ਅੱਤਵਾਦੀਆਂ ਦੇ ਖ਼ਿਲਾਫ਼ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ 'ਚ ਘੱਟੋ ਘੱਟ 14 ਅੱਤਵਾਦੀ ਮਾਰੇ ਗਏ ਜਦਕਿ 15 ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਬਾ.....
ਤੇਲੰਗਾਨਾ ਚੋਣਾਂ : ਸਾਨੂੰ ਕਿਸੇ ਗੱਠਜੋੜ ਦੀ ਲੋੜ ਨਹੀਂ- ਟੀ.ਆਰ.ਐਸ
. . .  1 day ago
ਹੈਦਰਾਬਾਦ, 9 ਦਸੰਬਰ- ਟੀ.ਆਰ.ਐਸ ਦੇ ਬੁਲਾਰੇ ਭਾਨੂ ਪ੍ਰਸਾਦ ਨੇ ਤੇਲੰਗਾਨਾ ਚੋਣਾਂ 'ਤੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਗੱਠਜੋੜ ਦੀ ਲੋੜ ਨਹੀਂ ਹੈ ਕਿਉਂਕਿ ਉਹ ਆਪਣੇ ਦਮ 'ਤੇ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਨੂੰ .....
ਬੋਲੀਵੀਆ 'ਚ ਵਾਪਰਿਆ ਦਰਦਨਾਕ ਬੱਸ ਹਾਦਸਾ, 17 ਲੋਕਾਂ ਦੀ ਮੌਤ
. . .  1 day ago
ਲਾ ਪਾਜ਼, 9 ਦਸੰਬਰ- ਬੋਲੀਵੀਆ 'ਚ ਦੋ ਮਿੰਨੀ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਦੇਸ਼ ਦੀ ਰਾਜਧਾਨੀ ਲਾ ਪਾਜ਼ ਅਤੇ ਅਚਾਨਕੀ ਕਸਬੇ ਨੂੰ ਜੋੜਨ ਵਾਲੇ ਹਾਈਵੇਅ 'ਤੇ...
ਵਿਜੈ ਮਾਲਿਆ ਦੀ ਸਪੁਰਦਗੀ ਲਈ ਸੀ.ਬੀ.ਆਈ ਟੀਮ ਬ੍ਰਿਟੇਨ ਲਈ ਹੋਈ ਰਵਾਨਾ, ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਨਵੀ ਦਿੱਲੀ, 9 ਦਸੰਬਰ- ਭਾਰਤੀ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਬ੍ਰਿਟੇਨ ਭੱਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਸਪੁਰਦਗੀ ਮਾਮਲੇ ਦੀ ਲੰਡਨ ਕੋਰਟ 'ਚ ਚੱਲ ਰਹੀ ਸੁਣਵਾਈ 'ਚ ਸ਼ਾਮਲ ਹੋਣ ਦੇ ਲਈ ਸੀ.ਬੀ.ਆਈ. ਅਤੇ ਈ.ਡੀ. ਦੀ ਟੀਮ ਬ੍ਰਿਟੇਨ .....
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
. . .  1 day ago
ਸਬਰੀਮਾਲਾ ਮੰਦਰ ਮੁੱਦਾ : ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੀਤਾ ਘਿਰਾਓ
. . .  1 day ago
ਸੁਰੱਖਿਆ ਕਾਰਨਾਂ ਕਰ ਕੇ ਅੱਜ ਵੀ ਨਹੀਂ ਹੋਏ ਨਿਰੰਕਾਰੀ ਭਵਨਾਂ ਵਿਖੇ ਸਤਿਸੰਗ
. . .  1 day ago
ਐਮ.ਕੇ. ਸਟਾਲਿਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
. . .  1 day ago
ਕਾਰ ਦੇ ਹਾਦਸਾਗ੍ਰਸਤ ਹੋਣ ਨਾਲ 2 ਲੋਕਾਂ ਦੀ ਮੌਤ, 3 ਜ਼ਖਮੀ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਆਸਟ੍ਰੇਲੀਆ 104/4
. . .  1 day ago
ਸੰਗਰੂਰ 'ਚ ਰਾਮ ਭਗਤਾਂ ਦੀ ਵਿਸ਼ਾਲ ਧਰਮ ਸਭਾ ਸ਼ੁਰੂ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : 45 ਓਵਰਾਂ ਤੋਂ ਬਾਅਦ ਆਸਟ੍ਰੇਲੀਆ 93/4
. . .  1 day ago
ਜੰਮੂ-ਕਸ਼ਮੀਰ 'ਚ ਮੁੱਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  1 day ago
ਈਸ਼ਾ ਅੰਬਾਨੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਉਦੈਪੁਰ ਪਹੁੰਚੇ ਕਈ ਸਿਤਾਰੇ
. . .  1 day ago
ਬਾਦਲ ਤੇ ਹੋਰ ਸੀਨੀਅਰ ਅਕਾਲੀ ਲੀਡਰਸ਼ਿਪ ਵੱਲੋਂ ਅੱਜ ਵੀ ਜੋੜੇ ਝਾੜਨ ਤੇ ਬਰਤਨ ਸਾਫ਼ ਕਰਨ ਦੀ ਸੇਵਾ ਜਾਰੀ
. . .  1 day ago
ਸ੍ਰੀਨਗਰ 'ਚ ਮੁੱਠਭੇੜ ਜਾਰੀ, ਇੰਟਰਨੈੱਟ ਸੇਵਾਵਾਂ ਮੁਅੱਤਲ
. . .  1 day ago
ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਲੱਖਾਂ ਦੀ ਲੁੱਟ
. . .  1 day ago
ਦੋ ਕਾਰਾਂ ਦੇ ਆਪਸ 'ਚ ਟਕਰਾਉਣ ਨਾਲ ਇਕ ਨੌਜਵਾਨ ਦੀ ਮੌਤ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਦੂਜੀ ਪਾਰੀ 'ਚ ਭਾਰਤ 307 ਦੌੜਾਂ 'ਤੇ ਆਲ ਆਊਟ, ਆਸਟ੍ਰੇਲੀਆ ਨੂੰ ਦਿੱਤਾ 322 ਦੌੜਾਂ ਦਾ ਟੀਚਾ
. . .  1 day ago
ਆਸਾਮ ਪੰਚਾਇਤ ਚੋਣਾਂ : ਦੂਜੇ ਪੜਾਅ ਲਈ ਵੋਟਿੰਗ ਜਾਰੀ
. . .  1 day ago
ਦਰਦਨਾਕ ਹਾਦਸਾ, ਟਰੱਕ ਅਤੇ ਵੈਨ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 11 ਲੋਕਾਂ ਦੀ ਮੌਤ
. . .  1 day ago
ਅੱਜ ਦਾ ਵਿਚਾਰ
. . .  1 day ago
ਮੈਕਸੀਕੋ ਦੀ ਵਨੇਸਾ ਪਾਂਸ ਡੀ ਲਿਓਨ ਨੇ ਮਿਸ ਵਰਲਡ 2018 ਦਾ ਜਿੱਤਿਆ ਖ਼ਿਤਾਬ
. . .  2 days ago
ਇਸਲਾਮ ਵਾਲਾ ਦਾ ਲਾਂਸ ਨਾਇਕ ਸੁਖਚੈਨ ਸਿੰਘ ਅਰੁਣਾਚਲ ਪ੍ਰਦੇਸ਼ ਵਿਚ ਸ਼ਹੀਦ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਨੇ ਕੈਨੇਡਾ ਨੂੰ 5-1 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਬਣਾਈ ਜਗ੍ਹਾ
. . .  2 days ago
ਹਾਕੀ ਵਿਸ਼ਵ ਕੱਪ 2018 : ਕੈਨੇਡਾ ਨੇ ਭਾਰਤ ਖਿਲਾਫ ਕੀਤਾ ਗੋਲ, ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਸਖਤ ਮੁਕਾਬਲਾ ਜਾਰੀ
. . .  2 days ago
ਹਾਕੀ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਭਾਰਤ ਕੈਨੇਡਾ ਤੋਂ 1-0 ਨਾਲ ਅੱਗੇ, ਗੋਲ ਕਰਨ ਦੇ ਗੁਆਏ ਕਈ ਮੌਕੇ
. . .  2 days ago
ਹਾਕੀ ਵਿਸ਼ਵ ਕੱਪ 2018 : ਕੈਨੇਡਾ ਵਲੋਂ ਦਿੱਤਾ ਜਾ ਰਿਹੈ ਸਖਤ ਮੁਕਾਬਲਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵੱਲੋਂ ਹਮਲਾਵਰ ਖੇਡ ਜਾਰੀ, ਪਰੰਤੂ ਦੂਸਰਾ ਗੋਲ ਕਰਨ ਲਈ ਕਰਨਾ ਪੈ ਰਿਹੈ ਸੰਘਰਸ਼
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵਲੋਂ ਖੇਡੀ ਜਾ ਰਹੀ ਹੈ ਹਮਲਾਵਰ ਖੇਡ
. . .  2 days ago
ਹਾਕੀ ਵਿਸ਼ਵ ਕੱਪ 2018 : ਪਹਿਲੇ ਕੁਆਟਰ ਦੇ ਖਤਮ ਹੋਣ ਤੱਕ ਭਾਰਤ ਕੈਨੇਡਾ ਤੋਂ 1-0 ਨਾਲ ਅੱਗੇ
. . .  2 days ago
ਭਾਰਤ ਨੇ ਤੀਸਰੇ ਪੈਨਲਟੀ ਕਾਰਨਰ ਦਾ ਗੁਆਇਆ ਮੌਕਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵਲੋਂ ਕੈਨੇਡਾ ਖਿਲਾਫ ਪਹਿਲਾ ਗੋਲ, ਦੂਸਰੇ ਪੈਨਲਟੀ ਕਾਰਨਰ ਦਾ ਉਠਾਇਆ ਲਾਭ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਸਖ਼ਤ ਮੁਕਾਬਲਾ, ਭਾਰਤ ਨੇ ਗੁਆਇਆ ਪੈਨਲਟੀ ਕਾਰਨਰ ਦਾ ਮੌਕਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਮੈਚ ਸ਼ੁਰੂ
. . .  2 days ago
ਮੋਦੀ ਸਰਕਾਰ ਦਾ ਜਲਦ ਹੋਵੇਗਾ ਸਿਆਸੀ ਖਾਤਮਾ- ਬੀਬੀ ਭੱਠਲ
. . .  2 days ago
ਬਾਦਲ ਪਰਿਵਾਰ ਅਕਾਲੀ ਦਲ ਦੀ ਹੋਰ ਜ਼ਿਆਦਾ ਬਦਨਾਮੀ ਨਾ ਕਰਵਾਉਣ-ਡਾ: ਅਜਨਾਲਾ, ਬੋਨੀ ਅਜਨਾਲਾ
. . .  2 days ago
ਸ਼ਰੀਫ਼ ਤੋਂ ਬਾਅਦ ਇਮਰਾਨ ਖਾਨ ਨੇ ਵੀ ਕੀਤਾ ਕਬੂਲ- ਮੁੰਬਈ ਹਮਲੇ 'ਚ ਸੀ ਪਾਕਿ ਅੱਤਵਾਦੀਆਂ ਦਾ ਹੱਥ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 24 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਪਹਿਲਾ ਸਫ਼ਾ

ਸਮੁੱਚੀ ਅਕਾਲੀ ਲੀਡਰਸ਼ਿਪ ਨੇ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਭੁੱਲਾਂ ਲਈ ਮੰਗੀ ਮੁਆਫ਼ੀ

• ਬਾਦਲ, ਸੁਖਬੀਰ ਤੇ ਹੋਰ ਸੀਨੀਅਰ ਅਕਾਲੀ ਆਗੂਆਂ ਨੇ ਜੋੜਿਆਂ ਤੇ ਬਰਤਨਾਂ ਦੀ ਕੀਤੀ ਸੇਵਾ • ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ
ਅੰਮਿ੍ਤਸਰ, 8 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ਼ੋ੍ਰਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਆਪਣੇ ਪਿਛਲੇ ਰਾਜਭਾਗ ਦੌਰਾਨ ਜਾਣੇ-ਅਨਜਾਣੇ 'ਚ ਹੋਈਆਂ ਭੁੱਲਾਂ ਦੀ ਿਖ਼ਮਾ ਯਾਚਨਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਅਰਦਾਸ ਕਰਦਿਆਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ, ਜਿਸ ਦੇ ਭੋਗ ਸੋਮਵਾਰ 10 ਦਸੰਬਰ ਨੂੰ ਪੈਣਗੇ | 2 ਦਿਨ ਪਹਿਲਾਂ ਪਾਰਟੀ ਦੀ ਕੋਰ ਕਮੇਟੀ 'ਚ ਲਏ ਗਏ ਫ਼ੈਸਲੇ ਅਨੁਸਾਰ ਅੱਜ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ, ਬਲਵਿੰਦਰ ਸਿੰਘ ਭੂੰਦੜ, ਡਾ: ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਨਿਰਮਲ ਸਿੰਘ ਕਾਹਲੋਂ, ਬਿਕਰਮ ਸਿੰਘ ਮਜੀਠੀਆ, ਜਥੇ: ਗੁਲਜ਼ਾਰ ਸਿੰਘ ਰਣੀਕੇ ਤੇ ਪਰਮਿੰਦਰ ਸਿੰਘ ਢੀਂਡਸਾ ਸਮੇਤ ਹੋਰ ਸੀਨੀਅਰ ਆਗੂ, ਪਾਰਟੀ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਤੇ ਇਸ ਗੁਰ ਅਸਥਾਨ ਦੇ ਬਿਲਕੁਲ ਪਿੱਛੇ ਸਥਿਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ ਸ਼ਹੀਦ ਨਿਹੰਗ ਸਿੰਘ ਵਿਖੇ ਭੁੱਲਾਂ ਬਖ਼ਸ਼ਾਉਣ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ | ਇਸ ਮੌਕੇ ਅਰਦਾਸੀਏ ਸਿੰਘ ਨੇ ਸਮੁੱਚੇ ਅਕਾਲੀ ਦਲ ਵਲੋਂ ਅਕਾਲ ਪੁਰਖ ਅੱਗੇ ਅਰਦਾਸ ਕਰਦਿਆਂ ਜ਼ਿਕਰ ਕੀਤਾ ਕਿ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼ੋ੍ਰਮਣੀ ਅਕਾਲੀ ਦਲ ਦੇ ਨਿਮਾਣੇ ਸੇਵਾਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਤੇ ਸਮੁੱਚੀ ਜਥੇਬੰਦੀ ਜੋਦੜੀ ਲੈ ਕੇ ਹਾਜ਼ਰ ਹੈ ਕਿ ਜਥੇਬੰਦੀ ਨੂੰ ਪਿਛਲੇ ਸਮੇਂ ਦੌਰਾਨ ਪੰਥ ਤੇ ਪੰਜਾਬ ਦੀ ਸੇਵਾ ਨਿਭਾਉਣ ਦਾ ਸੁਭਾਗ ਮਿਲਿਆ ਸੀ, ਇਸ ਦੌਰਾਨ ਸੇਵਾ ਕਰਦਿਆਂ ਜਾਣੇ-ਅਨਜਾਣੇ 'ਚ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਜਿਨ੍ਹਾਂ ਨੇ ਖਿਮਾ ਯਾਚਨਾ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ | ਆਪ ਜੀ ਨੇ ਰਹਿਮਤ ਕਰਦਿਆਂ ਹੋਈਆਂ ਭੁੱਲਾਂ ਬਖ਼ਸ਼ ਲੈਣੀਆਂ ਤੇ ਸੇਵਾ ਕਰਨ ਦਾ ਬਲ ਬਖ਼ਸ਼ਣਾ ਤਾਂ ਕਿ ਸ਼ੋ੍ਰਮਣੀ ਅਕਾਲੀ ਦਲ ਪੰਥਕ ਰਵਾਇਤਾਂ ਅਨੁਸਾਰ ਖ਼ਾਲਸਾ ਪੰਥ ਤੇ ਪੰਜਾਬ ਦੀ ਸੇਵਾ ਕਰ ਸਕੇ | ਇਸ ਮੌਕੇ ਿਖ਼ਮਾ ਯਾਚਨਾ ਲਈ ਅਰਦਾਸ ਕਰਨ 'ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਉਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂ ਸ੍ਰੀ ਗੁਰੂ ਰਾਮਦਾਸ ਸਰਾਂ ਵਾਲੇ ਨਵੇਂ ਬਣੇ ਜੋੜਾ ਘਰ ਵਿਖੇ ਗਏ ਤੇ ਕੁਝ ਸਮਾਂ ਸੰਗਤਾਂ ਦੇ ਜੋੜੇ ਜਮ੍ਹਾਂ ਕਰਨ, ਝਾੜਨ ਤੇ ਪਾਲਿਸ਼ ਕਰਨ ਦੀ ਸੇਵਾ ਕਰਨ ਉਪਰੰਤ, ਗੁਰੂ ਕੇ ਲੰਗਰ ਵਿਖੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ | ਸ਼ਾਮ ਸਮੇਂ ਅਕਾਲੀ ਆਗੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਸਰਵਣ ਦੀ ਸੇਵਾ ਵੀ ਕੀਤੀ | ਇਹ ਸੇਵਾ ਭਲਕੇ ਵੀ ਜਾਰੀ ਰਹੇਗੀ ਤੇ ਪਰਸੋਂ ਸੋਮਵਾਰ ਨੂੰ ਸਵੇਰੇ 8 ਵਜੇ ਦੇ ਕਰੀਬ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇਕ ਵਾਰ ਮੁੜ ਖਿਮਾ ਯਾਚਨਾ ਦੀ ਅਰਦਾਸ ਕੀਤੀ ਜਾਵੇਗੀ | ਦੱਸਣਯੋਗ ਹੈ ਕਿ ਅਕਾਲੀ-ਭਾਜਪਾ ਦੇ 10 ਵਰਿ੍ਹਆਂ ਦੇ ਰਾਜਭਾਗ ਦੌਰਾਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਬਰਗਾੜੀ ਗੋਲੀ ਕਾਂਡ ਤੇ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਏ ਜਾਣ ਵਰਗੇ ਮਾਮਲਿਆਂ ਕਾਰਨ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਇਸ ਦਾ ਸਿੱਖ ਜਗਤ ਵਿਚ ਕਾਫ਼ੀ ਰੋਸ ਹੈ |
ਦਾੜ੍ਹਾ ਖੁੱਲ੍ਹਾ ਛੱਡ ਕੇ ਆਏ ਸੁਖਬੀਰ
ਅੱਜ ਸੁਖਬੀਰ ਸਿੰਘ ਬਾਦਲ ਆਮ ਰਵਾਇਤ ਤੋਂ ਉਲਟ ਆਪਣਾ ਦਾੜ੍ਹਾ ਖੁੱਲ੍ਹਾ ਛੱਡ ਕੇ ਆਏ | ਬਿਕਰਮ ਸਿੰਘ ਮਜੀਠੀਆ ਨੇ ਵੀ ਅੱਜ ਦਾੜੇ੍ਹ ਦਾ ਪ੍ਰਕਾਸ਼ ਕੀਤਾ ਹੋਇਆ ਸੀ | ਉਨ੍ਹਾਂ ਨੂੰ ਪਹਿਲੀ ਵਾਰ ਖੁੱਲੇ੍ਹ ਹੋਏ ਦਾੜੇ੍ਹ 'ਚ ਵੇਖ ਕੇ ਕਈ ਅਕਾਲੀ ਆਗੂ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਪ੍ਰਕਾਸ਼ ਦਾੜ੍ਹਾ ਜ਼ਿਆਦਾ ਜਚਦਾ ਹੈ ਤੇ ਉਨ੍ਹਾਂ ਨੂੰ ਹੁਣ ਦਾੜ੍ਹਾ ਸਦਾ ਖੁੱਲ੍ਹਾ ਹੀ ਰੱਖਣਾ ਚਾਹੀਦਾ ਹੈ | ਸੁਖਬੀਰ ਸਿੰਘ ਬਾਦਲ ਨੇ ਅੱਜ ਮੀਡੀਆ ਨਾਲ ਕੋਈ ਵੀ ਗੱਲ ਕਰਨ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਕਿ ਅੱਜ ਉਹ ਸੇਵਾ ਕਰਨ ਹੀ ਆਏ ਹਨ |
ਘੱਟ ਨਜ਼ਰ ਆਏ ਅਕਾਲੀ ਆਗੂ ਤੇ ਵਰਕਰ
ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ ਆਸ ਨਾਲੋਂ ਘੱਟ ਨਜ਼ਰ ਆਈ | ਹਾਲਾਂਕਿ ਇਸ ਮੌਕੇ ਵੱਡੀ ਗਿਣਤੀ 'ਚ ਚਿੱਟ ਕੱਪੜੀਏ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਤੇ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ ਤੇ ਕਰਮਚਾਰੀ ਵੀ ਸੰਗਤਾਂ 'ਚ ਸ਼ਾਮਿਲ ਸਨ | ਇਸ ਮੌਕੇ ਹੋਰਨਾਂ ਆਗੂਆਂ ਤੋਂ ਇਲਾਵਾ ਸੁਰਜੀਤ ਸਿੰਘ ਰੱਖੜਾ, ਸਿਕੰਦਰ ਸਿੰਘ ਮਲੂਕਾ, ਭਾਈ ਅਮਰਜੀਤ ਸਿੰਘ ਚਾਵਲਾ, ਸ਼ਰਨਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਗਰੇਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਭਗਵੰਤ ਸਿੰਘ ਸਿਆਲਕਾ, ਗੁਰਪ੍ਰਤਾਪ ਸਿੰਘ ਟਿੱਕਾ, ਤਲਬੀਰ ਸਿੰਘ ਗਿੱਲ, ਦਿਲਬਾਗ ਸਿੰਘ ਵਡਾਲੀ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਸਮੇਤ ਹੋਰ ਅਕਾਲੀ ਆਗੂ ਹਾਜ਼ਰ ਸਨ |
ਬਾਦਲ ਨੇ ਸੇਵਾ ਕਰ ਕੇ ਮਨਾਇਆ ਜਨਮ ਦਿਨ
ਇਸੇ ਦੌਰਾਨ ਅੱਜ ਅਕਾਲੀ ਦਲ ਦੀ ਰੂਹ-ਏ-ਰਵਾਂ ਸ: ਪ੍ਰਕਾਸ਼ ਸਿੰਘ ਬਾਦਲ ਦਾ ਅੱਜ 91ਵਾਂ ਜਨਮ ਦਿਨ ਵੀ ਸੀ ਜੋ ਉਨ੍ਹਾਂ ਜਾਣੇ-ਅਨਜਾਣੇ 'ਚ ਹੋਈਆਂ ਭੁੱਲਾਂ ਲਈ ਅਰਦਾਸ ਕਰ ਕੇ ਅਤੇ ਗੁਰੂ ਘਰ ਵਿਖੇ ਜੋੜੇ ਸਾਫ਼ ਕਰ ਕੇ ਤੇ ਜੂਠੇ ਬਰਤਨ ਮਾਂਜ ਕੇ ਮਨਾਇਆ |
ਸ਼ੋ੍ਰਮਣੀ ਕਮੇਟੀ ਨੇ ਵਿਛਾਇਆ 'ਰੈੱਡ ਕਾਰਪੈਟ'!
ਇਸੇ ਦੌਰਾਨ ਹੋਈਆਂ ਭੁੱਲਾਂ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਸਵਾਗਤ ਲਈ ਸ਼ੋ੍ਰਮਣੀ ਕਮੇਟੀ ਵਲੋਂ ਘੰਟਾ ਘਰ ਪਲਾਜ਼ਾ ਵਿਖੇ ਰੈੱਡ ਕਾਰਪੈਟ ਵਿਛਾਇਆ ਗਿਆ, ਜਿਸ ਦੀ ਸਿੱਖ ਸੰਗਤਾਂ 'ਚ ਕਾਫ਼ੀ ਚਰਚਾ ਰਹੀ | ਇਥੇ ਹੀ ਬੱਸ ਨਹੀਂ ਸਗੋਂ ਸਰਦੀ ਨੂੰ ਮੁੱਖ ਰੱਖਦਿਆਂ ਇਸ ਲਾਲ ਕਾਰਪੈਟ ਹੇਠਾਂ ਫੋਮ ਵੀ ਰੱਖੀ ਗਈ ਸੀ ਤਾਂ ਕਿ ਤੁਰਦੇ ਸਮੇਂ ਪੈਰਾਂ ਨੂੰ ਨਿੱਘ ਮਿਲਦਾ ਰਹੇ | ਜ਼ਿਕਰਯੋਗ ਹੈ ਕਿ ਆਮ ਤੌਰ 'ਤੇ ਇਥੇ ਹਰਾ ਕਾਰਪੈਟ ਜਾਂ ਟਾਟ ਹੀ ਵਿਛਿਆ ਹੁੰਦਾ ਹੈ ਤੇ ਕਿਸੇ ਅਹਿਮ ਸ਼ਖ਼ਸੀਅਤ ਦੇ ਆਉਣ 'ਤੇ ਹੀ ਲਾਲ ਕਾਰਪੈਟ ਵਿਛਾਇਆ ਜਾਂਦਾ ਹੈ |
ਐਨ.ਐਸ.ਜੀ. ਕਮਾਂਡੋਆਂ ਨੂੰ ਨਿਹੰਗ ਸਿੰਘ ਨੇ ਟੋਕਿਆ
ਦੱਸਣਯੋਗ ਹੈ ਕਿ ਜਦੋਂ ਸੀਨੀਅਰ ਆਗੂ ਸ: ਪ੍ਰਕਾਸ਼ ਸਿੰਘ ਬਾਦਲ ਲੰਗਰ ਘਰ ਵਿਖੇ ਸੇਵਾ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਦੀ ਸੁਰੱਖਿਆ ਲਈ ਨਾਲ ਚੱਲ ਰਹੇ ਕੁਝ ਐਨ. ਐਸ. ਜੀ. ਕਮਾਂਡੋ ਜੁੱਤੀਆਂ ਸਮੇਤ ਹੀ ਲੰਗਰ ਘਰ ਦੀਆਂ ਪੌੜੀਆਂ ਤੱਕ ਪੁੱਜ ਗਏ, ਨਾਲ ਚੱਲ ਰਹੇ ਕਿਸੇ ਵੀ ਸ਼ੋ੍ਰਮਣੀ ਕਮੇਟੀ ਅਧਿਕਾਰੀ ਨੇ ਉਨ੍ਹਾਂ ਨੂੰ ਜਦੋਂ ਨਹੀਂ ਟੋਕਿਆ ਤਾਂ ਉਥੇ ਖੜੇ੍ਹ ਇਕ ਨਿਹੰਗ ਸਿੰਘ ਨੇ ਸਖ਼ਤੀ ਨਾਲ ਉਨ੍ਹਾਂ ਨੂੰ ਝਿੜਕਿਆ ਤੇ ਅੱਗੇ ਜਾਣੋ ਰੋਕ ਦਿੱਤਾ |
ਬਾਦਲ ਵਲੋਂ ਨਾਰਾਜ਼ ਆਗੂਆਂ ਨੂੰ ਅਪੀਲ
ਇਸੇ ਦੌਰਾਨ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਭੁੱਲਾਂ ਸਬੰਧੀ ਮੀਡੀਆ ਵਲੋਂ ਪੁੱਛੇ ਜਾਣ 'ਤੇ ਪਾਰਟੀ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਰਸੋਂ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਹਰ ਗੱਲ ਦਾ ਜਵਾਬ ਦੇਵਾਂਗੇ | ਉਨ੍ਹਾਂ ਕਿਹਾ ਕਿ ਫ਼ਿਲਹਾਲ ਤਿੰਨ ਦਿਨ ਅਸੀਂ ਪਾਠ ਸੁਣਨਾ, ਸੰਗਤਾਂ ਦੇ ਜੋੜਿਆਂ ਤੇ ਲੰਗਰ ਦੇ ਬਰਤਨ ਸਾਫ਼ ਕਰਨ ਦੀ ਸੇਵਾ ਕਰਨੀ ਹੈ | ਪਾਰਟੀ ਦੇ ਸੀਨੀਅਰ ਆਗੂ ਰਹੇ ਜਥੇ: ਬ੍ਰਹਮਪੁਰਾ, ਸੇਖਵਾਂ ਤੇ ਹੋਰ ਟਕਸਾਲੀ ਆਗੂਆਂ ਦੀ ਪਾਰਟੀ ਪ੍ਰਤੀ ਨਾਰਾਜ਼ਗੀ ਬਾਰੇ ਪੁੱਛੇ ਜਾਣ 'ਤੇ ਸ: ਬਾਦਲ ਨੇ ਕਿਹਾ ਕਿ ਸਾਰੇ ਹੀ ਟਕਸਾਲੀ ਅਕਾਲੀ ਹਨ ਤੇ ਮੈਂ ਵੀ ਟਕਸਾਲੀ ਹਾਂ | ਉਨ੍ਹਾਂ ਕਿਹਾ ਕਿ ਅਸੀਂ ਤਾਂ ਕਿਸੇ ਦਾ ਗੁੱਸਾ ਨਹੀਂ ਕੀਤਾ ਤੇ ਨਾ ਕੁਝ ਕਿਹਾ ਹੈ ਪਰ ਨਾਲ ਹੀ ਉਨ੍ਹਾਂ ਰੁੱਸੇ ਆਗੂਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਮਾਂ ਪਾਰਟੀ 'ਚ ਪਰਤ ਆਉਣ ਤੇ ਸੇਵਾ ਕਰਨ ਜਿਵੇਂ ਪਹਿਲਾਂ ਕੀਤੀ ਸੀ |

ਮੁੰਬਈ ਅੱਤਵਾਦੀ ਹਮਲੇ 'ਚ ਲਸ਼ਕਰ ਦਾ ਹੱਥ ਸੀ-ਇਮਰਾਨ ਖ਼ਾਨ

ਨਵਾਜ਼ ਸ਼ਰੀਫ਼, ਮੁਸ਼ੱਰਫ਼ ਦੇ ਬਾਅਦ ਇਮਰਾਨ ਨੇ ਵੀ ਕਬੂਲੀ ਸੱਚਾਈ

ਅੰਮਿ੍ਤਸਰ, 8 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਵੀਕਾਰ ਕੀਤਾ ਹੈ ਕਿ 26/11 ਦੇ ਮੁੰਬਈ ਅੱਤਵਾਦੀ ਹਮਲੇ 'ਚ ਲਸ਼ਕਰ-ਏ-ਤੋਇਬਾ ਦਾ ਹੱਥ ਸੀ | ਉਨ੍ਹਾਂ ਤੋਂ ਪਹਿਲਾਂ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਅਤੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਸਮੇਤ ਕਈ ਹੋਰ ਨਾਮੀ ਰਾਜਨੀਤਿਕ ਜਨਤਕ ਤੌਰ 'ਤੇ ਇਹ ਸਵੀਕਾਰ ਕਰ ਚੁੱਕੇ ਹਨ ਕਿ ਮੁੰਬਈ ਹਮਲਿਆਂ 'ਚ ਸਿੱਧੇ ਤੌਰ 'ਤੇ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ ਦਾ ਹੱਥ ਸੀ ਅਤੇ ਇਸ ਕਾਰਵਾਈ 'ਚ ਪਾਕਿਸਤਾਨੀ ਫ਼ੌਜ ਦੇ ਅਧਿਕਾਰੀਆਂ ਅਤੇ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਵਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਸੀ | ਫਿਲਹਾਲ ਇਮਰਾਨ ਖ਼ਾਨ ਨੇ ਪਹਿਲੀ ਵਾਰ
ਇਹ ਸਭ ਵਿਦੇਸ਼ੀ ਮੀਡੀਆ 'ਦੀ ਵਾਸ਼ਿੰਗਟਨ ਪੋਸਟ' ਨੂੰ ਦਿੱਤੀ ਇੱਕ ਇੰਟਰਵਿਊ 'ਚ ਕਬੂਲ ਕੀਤਾ ਹੈ | ਉਨ੍ਹਾਂ ਨੇ ਇਹ ਗੱਲ ਮੁੰਬਈ ਹਮਲਿਆਂ 'ਚ ਭਾਰਤ ਨੂੰ ਲੋੜੀਂਦੇ ਅੱਤਵਾਦੀ ਅਤੇ ਲਸ਼ਕਰ-ਏ-ਤੋਇਬਾ ਦੇ ਮੁਖੀ ਜ਼ਕੀਉਰ ਰਹਿਮਾਨ ਲਖਵੀ ਨੂੰ ਜੇਲ੍ਹ 'ਚੋਂ ਰਿਹਾਅ ਕੀਤੇ ਜਾਣ ਦੇ ਸੰਬੰਧ 'ਚ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਹੀ | ਉਨ੍ਹਾਂ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਮੁੰਬਈ ਹਮਲਿਆਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ, ਪਰ ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ 'ਤੇ ਲਗਾਏ ਜਾਣ ਵਾਲੇ ਉਸ ਦੋਸ਼ ਦਾ ਵੀ ਖੰਡਨ ਕੀਤਾ ਜਿਸ 'ਚ ਕਿਹਾ ਜਾ ਰਿਹਾ ਹੈ ਕਿ ਉਕਤ ਹਮਲੇ 'ਚ ਸਿੱਧੇ ਤੌਰ 'ਤੇ ਪਾਕਿਸਤਾਨ ਦਾ ਹੱਥ ਸੀ | ਪਾਕਿਸਤਾਨ ਦੇ ਤਾਲਿਬਾਨ ਨੇਤਾਵਾਂ ਦੀ ਪਨਾਹਗਾਹ ਹੋਣ ਬਾਰੇ ਪੁੱਛੇ ਸਵਾਲਾਂ ਨੂੰ ਵੀ ਇਮਰਾਨ ਖ਼ਾਨ ਨੇ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਸੱਤਾ 'ਚ ਆਉਣ ਤੋਂ ਬਾਅਦ ਫ਼ੌਜ ਦੇ ਅਧਿਕਾਰੀਆਂ ਨਾਲ ਕਈ ਬੈਠਕਾਂ ਕੀਤੀਆਂ ਹਨ ਅਤੇ ਇਸ ਦੋਸ਼ ਦੀ ਪੂਰੀ ਜਾਂਚ ਸਮੀਖਿਆ ਕਰਵਾਈ ਗਈ ਹੈ | ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜੇਕਰ ਕੋਈ ਉਨ੍ਹਾਂ ਨੂੰ ਤਾਲਿਬਾਨ ਨੇਤਾਵਾਂ ਦੇ ਸ਼ਰਨ ਲੈਣ ਵਾਲੇ ਸਥਾਨ ਬਾਰੇ ਦੱਸੇ ਤਾਂ ਉਹ ਉਸ ਦੇ ਨਾਲ ਉੱਥੇ ਜਾਣ ਲਈ ਤਿਆਰ ਹਨ | ਅਮਰੀਕਾ-ਪਾਕਿਸਤਾਨ ਦੇ ਵਿਗੜਦੇ ਰਿਸ਼ਤਿਆਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੇਸ਼ਾਂ ਦੇ ਨਾਲ ਕਦੇ ਵੀ ਰਿਸ਼ਤੇ ਨਹੀਂ ਰੱਖਣਾ ਚਾਹੁਣਗੇ, ਜੋ ਪਾਕਿਸਤਾਨ ਨੂੰ ਬੰਦੂਕ ਦੀ ਤਰ੍ਹਾਂ ਵਰਤਣ ਬਾਰੇ ਸੋਚਦੇ ਹੋਣ ਜਾਂ ਸਾਨੂੰ ਦੂਸਰਿਆਂ ਦੀ ਲੜਾਈ ਲੜਨ ਲਈ ਧਨ ਦਾ ਲਾਲਚ ਦੇਣ |

ਸਾਰੀ ਦੁਨੀਆ ਨੂੰ ਪਤਾ ਹੈ ਕਿ ਮੁੰਬਈ ਹਮਲੇ ਕਿਸ ਨੇ ਕੀਤੇ-ਰਾਵਤ

ਨਵੀਂ ਦਿੱਲੀ/ਇਸਲਾਮਾਬਾਦ, 8 ਦਸੰਬਰ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਅੰਤਰਰਾਸ਼ਟਰੀ ਮੀਡੀਆ ਕੋਲ ਇਹ ਸਵੀਕਾਰ ਕਰਨ ਕਿ ਜ਼ਕੀ-ਉਰ-ਰਹਿਮਾਨ ਲਖਵੀ ਦੀ ਅਗਵਾਈ ਵਾਲੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਨੇ ਨਵੰਬਰ 2008 ਵਿਚ ਮੁੰਬਈ ਹਮਲੇ ਕੀਤੇ ਸੀ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਭਾਰਤ ਦੇ ਸੈਨਾ ਮੁਖੀ ਬਿਪਨ ਰਾਵਤ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਇਹ ਕਾਰਾ ਕਿਸ ਨੇ ਕੀਤਾ ਹੈ | ਉਹ ਇਹ ਨਹੀਂ ਸੋਚਦੇ ਕਿ ਸਾਨੂੰ ਕਿਸੇ ਹੋਰ ਵਿਅਕਤੀ ਤੋਂ ਇਸ ਬਾਰੇ ਬਿਆਨ ਦੀ ਲੋੜ ਹੈ | ਸੈਨਾ ਮੁਖੀ ਨੇ ਕਿਹਾ ਕਿ ਪੂਰੀ ਦੁਨੀਆ ਨੂੰ ਪਤਾ ਹੈ ਕਿ ਇਹ ਹਮਲੇ
ਕਿਸ ਨੇ ਕੀਤੇ ਹਨ | ਇਮਰਾਨ ਖ਼ਾਨ ਵਲੋਂ ਇਹ ਸਵੀਕਾਰ ਕਰਨ ਕਿ 26/11 ਦੇ ਮੁੰਬਈ ਹਮਲੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰੇ ਤਾਇਬਾ ਨੇ ਕੀਤੇ ਹਨ ਇਕ ਚੰਗੀ ਗੱਲ ਹੈ ਪਰ ਇਸ ਤੋਂ ਬਿਨਾਂ ਵੀ ਸਾਨੂੰ ਪਤਾ ਹੈ ਕਿ ਇਨ੍ਹਾਂ ਹਮਲਿਆਂ ਨੂੰ ਕਿਸ ਨੇ ਅੰਜ਼ਾਮ ਦਿੱਤਾ ਹੈ | ਕੱਲ੍ਹ ਅਮਰੀਕੀ ਅਖ਼ਬਾਰ 'ਦੀ ਵਾਸ਼ਿੰਗਟਨ ਪੋਸਟ' ਨਾਲ ਇਕ ਮੁਲਾਕਾਤ ਵਿਚ ਇਮਰਾਨ ਖ਼ਾਨ ਨੇ ਸਵੀਕਾਰ ਕੀਤਾ ਸੀ ਕਿ ਮੁੰਬਈ ਹਮਲੇ ਲਸ਼ਕਰੇ ਤਾਇਬਾ ਦੇ ਅੱਤਵਾਦੀਆਂ ਨੇ ਕੀਤੇ ਸਨ | ਸਾਨੂੰ ਇਸ ਮਾਮਲੇ ਵਿਚ ਕੁਝ ਨਾ ਕੁਝ ਕਰਨ ਦੀ ਲੋੜ ਹੈ ਅਤੇ ਅਜਿਹਾ ਕਰਨਾ ਪਾਕਿਸਤਾਨ ਦੇ ਹਿੱਤ ਵਿਚ ਹੈ |

ਪੁਣਛ ਵਿਚ ਬੱਸ ਖੱਡ 'ਚ ਡਿੱਗੀ-14 ਮੌਤਾਂ

ਮਿ੍ਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ
ਸ੍ਰੀਨਗਰ, 8 ਦਸੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲੇ੍ਹ 'ਚ ਇਕ ਦਰਦਨਾਕ ਹਾਦਸੇ 'ਚ ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਜਾ ਡਿੱਗੀ | ਜਿਸ ਕਾਰਨ ਮਾਂ-ਧੀ ਸਮੇਤ 14 ਵਿਅਕਤੀਆਂ ਦੀ ਮੌਤ ਹੋ ਗਈ ਤੇ 17 ਹੋਰ ਜ਼ਖ਼ਮੀ ਹੋ ਗਏ | 5 ਗੰਭੀਰ ਜ਼ਖ਼ਮੀਆਂ ਨੂੰ ਨਜ਼ਦੀਕ ਹਸਪਤਾਲ 'ਚ ਇਲਾਜ ਤੋਂ ਬਾਅਦ ਹੈਲੀਕਾਪਟਰ ਰਾਹੀਂ ਜੰਮੂ ਮੈਡੀਕਲ ਕਾਲਜ 'ਚ ਇਲਾਜ ਲਈ ਤਬਦੀਲ ਕਰ ਦਿੱਤਾ ਗਿਆ | ਡੀ. ਸੀ. ਪੁਣਛ ਰਾਹੁਲ ਯਾਦੋ ਅਨੁਸਾਰ ਸਨਿਚਰਵਾਰ ਸਵੇਰ 9.15 ਵਜੇ ਸਵਾਰੀਆਂ ਨਾਲ ਭਰੀ ਬੱਸ ਨੰਬਰ ਜੇ. ਕੇ. 02 ਡਬਲੂ-0445 ਪੁਣਛ ਤੋਂ ਲੋਰਾਨ ਜਾਂਦੇ ਪਲੇਰਾ ਨੇੜੇ ਡਰਾਈਵਰ ਤੋਂ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਡਿੱਗੀ | ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ, ਪ੍ਰਸ਼ਾਸਨ ਅਤੇ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ | ਬੀ. ਐਮ. ਓ ਪੁਣਛ ਸਈਦ ਮੁਸ਼ਤਾਕ ਹੁਸੈਨ ਅਨੁਸਾਰ ਹਾਦਸਾ ਇਨ੍ਹਾਂ ਖ਼ਤਰਨਾਕ ਸੀ ਕਿ ਗੱਡੀ 'ਚ ਸਵਾਰ 11 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਡੀ. ਐਸ. ਪੀ ਪੁਣਛ ਰਾਜਾ ਆਦਲ ਹਮੀਦ ਅਨੁਸਾਰ ਬੱਸ ਡਰਾਈਵਰ ਪਰਵਿੰਦਰ ਸਿੰਘ
ਲਵਲੀ ਦੀ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ | ਮਿ੍ਤਕ ਵਿਅਕਤੀਆਂ ਦੀ ਪਹਿਚਾਣ ਚੌਕੀਦਾਰ ਵਲੀ ਮੁਹੰਮਦ, ਗੁਲਾਮ ਹਸਨ, ਇਜਾਜ ਅਹਿਮਦ, ਬਸ਼ੀਰ ਅਹਿਮਦ, ਪਰਵੀਨਾ ਅਖਤਰ ਤੇ ਉਸ ਦੀ ਅੱਠ ਮਹੀਨੇ ਦੀ ਬੱਚੀ ਅਫੀਆ ਪ੍ਰਵੀਨ, ਮੁਹੰਮਦ ਯੂਸਫ, ਸ਼ਰੀਫਾ, ਗੁਲਾਮ ਹਸਨ, ਮੁਹੰਮਦ ਯਾਸਿਰ, ਨਾਜ਼ੀਆ, ਗੁਲਸ਼ਨ ਅਖਤਰ, ਅਬਦੁਲਾ ਰਸ਼ੀਦ ਅਤੇ ਮੁਹੰਮਦ ਰਸ਼ੀਦ ਮਿ੍ਤਕਾਂ 'ਚ ਸ਼ਾਮਿਲ ਹਨ | ਇਹ ਸਾਰੇ ਲੋਰਾਨ ਅਤੇ ਆਸ-ਪਾਸ ਦੇ ਖੇਤਰ ਦੇ ਰਹਿਣ ਵਾਲੇ ਸਨ | ਜ਼ਿਲ੍ਹਾ ਡਿਪਟੀ ਕਮਿਸ਼ਨਰ ਪੁਣਛ ਰਾਹੁਲ ਯਾਦੋ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਰਾਜਪਾਲ ਸ੍ਰੀ ਸਤਿਆਪਾਲ ਮਲਿਕ ਨੇ ਹਾਦਸੇ 'ਤੇ ਡੂੰਘੇ ਦੁੱਖ ਪ੍ਰਗਟਾਉਂਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਮਿ੍ਤਕਾਂ ਦੇ ਪਰਿਵਾਰਾਂ ਨੂੰ 5-5 ਲੱਖ, ਜਦਕਿ ਜ਼ਖ਼ਮੀਆਂ ਲਈ 15,000 ਹਜ਼ਾਰ ਦੀ ਮਾਇਕ ਸਹਾਇਤਾ ਦੇਣ ਦੇ ਨਾਲ ਉਨ੍ਹਾਂ ਦਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ |

ਖਹਿਰਾ ਦੀ ਅਗਵਾਈ 'ਚ ਇਨਸਾਫ਼ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪਟਿਆਲਾ ਲਈ ਰਵਾਨਾ

ਤਲਵੰਡੀ ਸਾਬੋ/ਸੀਂਗੋ ਮੰਡੀ, 8 ਦਸੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ/ਲਕਵਿੰਦਰ ਸ਼ਰਮਾ)-ਪੰਜਾਬ 'ਚ ਬੀਤੇ ਸਮੇਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦੇ ਦੋਸ਼ੀਆਂ ਅਤੇ ਬਹਿਬਲ ਕਲਾਂ 'ਚ ਵਾਪਰੇ ਗੋਲੀਕਾਂਡ 'ਚ 2 ਸਿੱਖ ਨੌਜਵਾਨਾਂ ਦੀ ਮੌਤ ਦੇ ਦੋਸ਼ੀਆਂ ਦੀ ਗਿ੍ਫ਼ਤਾਰੀ ਸਮੇਤ ਸੂਬੇ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਵਲੋਂ ਕੱਢਿਆ ਜਾਣ ਵਾਲਾ ਪੈਦਲ ਇਨਸਾਫ਼ ਮਾਰਚ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਲਈ ਰਵਾਨਾ ਹੋ ਗਿਆ, ਜਿਥੇ ਉਕਤ ਮਾਰਚ 15 ਦਸੰਬਰ ਨੂੰ ਪਹੁੰਚਣ ਦੀ ਉਮੀਦ ਹੈ | ਅੱਜ ਮਾਰਚ ਦੀ ਆਰੰਭਤਾ ਤੋਂ ਪਹਿਲਾਂ ਖਹਿਰਾ ਧੜੇ ਸਮੇਤ ਮਾਰਚ ਦੀ ਹਿਮਾਇਤ 'ਚ ਪੁੱਜੇ ਵੱਖ-ਵੱਖ ਸਿਆਸੀ ਧਿਰਾਂ ਦੇ ਨੁਮਾਇੰਦਿਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਨ ਹਾਲ 'ਚ ਇਕੱਤਰ ਵੱਡੀ ਗਿਣਤੀ ਲੋਕਾਂ ਨੂੰ ਸੰਬੋਧਨ ਦੌਰਾਨ ਜਿਥੇ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਰੱਜ ਕੇ ਹੱਲਾ ਬੋਲਿਆ, ਉਥੇ ਅਕਾਲੀ-ਭਾਜਪਾ ਗਠਜੋੜ ਦੇ 10 ਸਾਲ ਦੇ ਸ਼ਾਸਨ ਕਾਲ  ਨੂੰ ਸਿੱਖਾਂ ਅਤੇ ਪੰਜਾਬ ਲਈ ਸਭ ਤੋਂ ਮੰਦਭਾਗਾ ਕਰਾਰ ਦਿੱਤਾ | ਅੱਜ ਦੀ ਇਕੱਤਰਤਾ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਬਠਿੰਡਾ ਕਨਵੈੱਨਸ਼ਨ 'ਚ ਹੋਏ ਭਾਰੀ ਇਕੱਠ ਤੋਂ ਬਾਅਦ ਖਹਿਰਾ ਧੜੇ ਨੂੰ ਅੱਜ ਦੇ ਮਾਰਚ 'ਚ ਜਿੰਨੀ ਇਕੱਤਰਤਾ ਦੀ ਆਸ ਸੀ, ਉਹ ਓਨਾ ਇਕੱਠ ਜੁਟਾਉਣ 'ਚ ਸਫਲ ਨਹੀਂ ਹੋ ਸਕੇ | ਦੀਵਾਨ ਹਾਲ 'ਚ ਲੋਕਾਂ ਨੂੰ ਸੰਬੋਧਨ ਦੌਰਾਨ ਜਿਥੇ ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਨੇ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਤੇ ਭਾਈਵਾਲੀ ਦੇ ਦੋਸ਼ ਲਾਏ ਗਏ, ਉਥੇ ਪੰਜਾਬ ਅਤੇ ਸਿੱਖਾਂ ਦੇ ਹਿਤਾਂ ਲਈ ਵਿੱਢੇ ਜਾਣ ਵਾਲੇ ਹਰ ਸੰਘਰਸ਼ 'ਚ ਯੂਨਾਈਟਿਡ ਅਕਾਲੀ ਦਲ ਵਲੋਂ ਸੁਖਪਾਲ ਸਿੰਘ ਖਹਿਰਾ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ | ਖਹਿਰਾ ਧੜੇ ਦੇ ਵਿਧਾਇਕਾਂ ਨੇ ਇਸ ਮੌਕੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਵਲੋਂ ਮਜੀਠੀਆ ਤੋਂ ਮੁਆਫ਼ੀ ਮੰਗਣ ਦਾ ਮੁੱਦਾ ਇਕ ਵਾਰ ਫਿਰ ਉਭਾਰਦਿਆਂ ਉਕਤ ਮੁਆਫ਼ੀ ਨੂੰ ਪੰਜਾਬੀਆਂ ਨਾਲ ਵਿਸ਼ਵਾਸਘਾਤ ਕਿਹਾ ਗਿਆ | ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਬਾਦਲ ਪਰਿਵਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਿਖ਼ਲਾਫ਼ ਸਖ਼ਤ ਕਾਰਵਾਈ ਮੰਗੀ | ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਅਕਾਲੀਆਂ 'ਤੇ ਵਾਰ ਕਰਦਿਆਂ ਅੱਜ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਅਕਾਲੀ ਦਲ ਵਲੋਂ ਕੀਤੇ ਜਾ ਰਹੇ ਪਸ਼ਚਾਤਾਪ ਲਈ ਉਨ੍ਹਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਕਾਲੀ ਦਲ ਉਹ ਸਭ ਇਲਜ਼ਾਮ ਸਵੀਕਾਰ ਕਰ ਚੁੱਕਾ ਹੈ ਜੋ ਪੰਜਾਬ ਦੇ ਲੋਕਾਂ ਉਨ੍ਹਾਂ 'ਤੇ ਲਾਉਂਦੇ ਰਹੇ ਹਨ | ਇਸ ਲਈ ਉਹ ਪਸ਼ਚਾਤਾਪ ਕਰਵਾ ਰਿਹਾ ਹੈ | ਇਸ ਮੌਕੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਇਕੱਤਰ ਸਾਰੀਆਂ ਧਿਰਾਂ ਨੂੰ ਕਿਸੇ ਚਿਹਰੇ ਵਿਸ਼ੇਸ਼ ਦੀ ਰਾਜਨੀਤੀ ਨਾ ਕਰਕੇ ਪੰਜਾਬ ਦੇ ਮੁੱਦਿਆਂ ਦੀ ਰਾਜਨੀਤੀ ਕਰਨ ਦੀ ਸਲਾਹ ਦਿੱਤੀ ਤਾਂ ਕਿ ਇਕਜੁੱਟ ਹੋ ਕੇ ਲੋਕ ਮਸਲੇ ਹੱਲ ਕਰਵਾਏ ਜਾ ਸਕਣ | ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਸੁਖਪਾਲ ਸਿੰਘ ਖਹਿਰਾ ਨੇ ਅੰਤ ਵਿਚ ਆਪਣੇ ਸੰਬੋਧਨ 'ਚ ਪੰਜਾਬ ਦੀ ਹੁਣ ਤੱਕ ਦੀ ਬਰਬਾਦੀ ਲਈ ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਨੂੰ ਬਰਾਬਰ ਦੇ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਜਿਥੇ ਗੱਠਜੋੜ ਸਰਕਾਰ ਸਮੇਂ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਸੈਂਕੜੇ ਘਟਨਾਵਾਂ ਵਾਪਰੀਆਂ ਪਰ ਦੋਸ਼ੀਆਂ ਨੂੰ ਲੱਭਣ ਲਈ ਗਠਜੋੜ ਸਰਕਾਰ ਨੇ ਕੱਖ ਨਹੀਂ ਕੀਤਾ | ਇਸ ਮੌਕੇ ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ, ਮਾ.ਬਲਦੇਵ ਸਿੰਘ, ਨਾਜ਼ਰ ਸਿੰਘ ਮਾਨਸ਼ਾਹੀਆ, ਭਾਈ ਪਿਰਮਿਲ ਸਿੰਘ ਖ਼ਾਲਸਾ ਤੋਂ ਇਲਾਵਾ ਖਹਿਰਾ ਧੜੇ ਦੇ ਵਿਧਾਇਕ, ਭਾਈ ਮੋਹਕਮ ਸਿੰਘ, ਭਾਈ ਵੱਸਣ ਸਿੰਘ ਜ਼ਫਰਵਾਲ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਗੁਰਦੀਪ ਸਿੰਘ ਬਠਿੰਡਾ ਸਾਰੇ ਯੂਨਾਈਟਿਡ ਅਕਾਲੀ ਦਲ, ਇਤਿਹਾਸਕਾਰ ਸੁਖਦਰਸ਼ਨ ਸਿੰਘ ਢਿੱਲੋਂ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਲੱਖਾ ਸਿਧਾਣਾ, ਦੀਪਕ ਬਾਂਸਲ, ਨਵਜੋਤ ਕੌਰ ਲੰਬੀ, ਲੋਕ ਇਨਸਾਫ਼ ਪਾਰਟੀ (ਕਿਸਾਨ ਵਿੰਗ) ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਚੱਕ, ਸਾਧੂ ਸਿੰਘ, ਪਰਮਪਾਲ ਸਿੰਘ ਕੁਲਾਰ, ਜਸਕਰਨ ਸਿੰਘ ਢੈਪਈ, ਨੰਬਰਦਾਰ ਸੁਰਜੀਤ ਸਿੰਘ, ਦਵਿੰਦਰ ਸਿੰਘ ਬਿੱਲੂ, ਭਾਈ ਓਾਕਾਰ ਸਿੰਘ ਬਰਾੜ ਸੂਬਾ ਪ੍ਰਧਾਨ ਉੱਨਤ ਕਿਸਾਨ ਵੈੱਲਫੇਅਰ ਸੁਸਾਇਟੀ, ਗੁਰਦੀਪ ਬਰਾੜ ਮਲਕਾਣਾ, ਕਸ਼ਮੀਰ ਸਿੰਘ ਸੰਗਤ, ਵੈਦ ਮੁਖ਼ਤਿਆਰ ਸਿੰਘ, ਕ੍ਰਿਸ਼ਨ ਸਿੰਘ, ਰਾਜੂ ਔਲਖ, ਜਸਵਿੰਦਰ ਜ਼ੈਲਦਾਰ ਆਦਿ ਆਗੂ ਹਾਜ਼ਰ ਸਨ |
ਦੀਵਾਨ ਹਾਲ 'ਚ ਬਾਦਲ ਪਰਿਵਾਰ ਤੇ ਜਥੇਦਾਰਾਂ ਿਖ਼ਲਾਫ਼ ਕੱਢੀ ਭੜਾਸ
ਤਲਵੰਡੀ ਸਾਬੋ, 8 ਦਸੰਬਰ (ਰਣਜੀਤ ਸਿੰਘ ਰਾਜੂ)-ਇਨਸਾਫ਼ ਮਾਰਚ ਦੀ ਆਰੰਭਤਾ ਤੋਂ ਪਹਿਲਾਂ ਅੱਜ ਸ਼੍ਰੋਮਣੀ ਕਮੇਟੀ ਦੇ ਭਾਈ ਡੱਲ ਸਿੰਘ ਦੀਵਾਨ ਹਾਲ 'ਚ ਕੀਤੀ ਰਾਜਸੀ ਕਾਨਫ਼ਰੰਸ ਮੌਕੇ ਬੁਲਾਰਿਆਂ ਵਲੋਂ ਸ਼੍ਰੋਮਣੀ ਅਕਾਲੀ ਦਲ, ਬਾਦਲ ਪਰਿਵਾਰ ਤੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਿਖ਼ਲਾਫ਼ ਰੱਜ ਕੇ ਭੜਾਸ ਕੱਢਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ | ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ 'ਚ ਕਰੋੜਾਂ ਰੁਪਿਆਂ ਦੀ ਲਾਗਤ ਨਾਲ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਤਿਆਰ ਕਰਕੇ ਸ਼੍ਰੋਮਣੀ ਕਮੇਟੀ ਨੂੰ ਸੌਾਪੇ ਗਏ ਉਕਤ ਭਾਈ ਡੱਲ ਸਿੰਘ ਦੀਵਾਨ ਹਾਲ 'ਚ ਜਾਂ ਤਾਂ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਸਮਾਗਮਾਂ ਹੁੰਦੇ ਹਨ ਜਾਂ ਇਕ ਅੱਧ ਵਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਕਾਨਫ਼ਰੰਸ ਕੀਤੀ ਗਈ ਹੈ ਤੇ ਉਕਤ ਦੀਵਾਨ ਹਾਲ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕਿਸੇ ਹੋਰ ਧਿਰ ਨੂੰ ਅੱਜ ਤੱਕ ਧਾਰਮਿਕ ਜਾਂ ਸਿਆਸੀ ਕਾਰਜਾਂ ਲਈ ਨਹੀਂ ਦਿੱਤਾ ਗਿਆ | ਇਨਸਾਫ਼ ਮੋਰਚੇ ਦੇ ਪ੍ਰਬੰਧਕਾਂ ਨੂੰ ਇਕ ਤਰ੍ਹਾਂ ਨਾਲ ਅਕਾਲੀ ਦਲ ਿਖ਼ਲਾਫ਼ ਵਿੱਢੇ ਜਾਣ ਵਾਲੇ ਇਨਸਾਫ਼ ਮਾਰਚ ਲਈ ਦੀਵਾਨ ਹਾਲ ਮੁਹੱਈਆ ਕਰਵਾਉਣਾ ਤੇ ਬੁਲਾਰਿਆਂ ਵਲੋਂ ਸ਼੍ਰੋਮਣੀ ਕਮੇਟੀ ਦੇ ਹੀ ਦੀਵਾਨ ਹਾਲ ਤੋਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਤੇ ਬਾਦਲ ਪਰਿਵਾਰ ਿਖ਼ਲਾਫ਼ ਵਰਤੀ ਗਈ ਕਰੜੀ ਸ਼ਬਦਾਵਲੀ ਅੱਜ ਆਮ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ |

ਮੌਸਮ 'ਚ ਤਬਦੀਲੀ ਕਾਰਨ ਬਿਜਲੀ ਦੀ ਖਪਤ ਘਟੀ

ਸਰਕਾਰੀ ਤਾਪ ਬਿਜਲੀ ਘਰਾਂ ਦਾ ਇਕੋ ਯੂਨਿਟ ਕਰ ਰਿਹਾ ਹੈ ਉਤਪਾਦਨ

ਪਟਿਆਲਾ, 8 ਦਸੰਬਰ (ਜਸਪਾਲ ਸਿੰਘ ਢਿੱਲੋਂ)-ਪੰਜਾਬ ਅੰਦਰ ਮੌਸਮ 'ਚ ਆਈ ਤਬਦੀਲੀ ਕਾਰਨ ਤਾਪਮਾਨ ਘਟਿਆ ਹੈ | ਇਸ ਘਟੇ ਤਾਪਮਾਨ ਕਾਰਨ ਰਾਜ ਅੰਦਰ ਬਿਜਲੀ ਦੀ ਖਪਤ ਵੀ ਘਟੀ ਹੈ | ਬਿਜਲੀ ਨਿਗਮ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਅੰਦਰ ਬਿਜਲੀ ਦੀ ਖਪਤ 5756 ਮੈਗਾਵਾਟ 'ਤੇ ਆ ਗਈ ਹੈ | ਅੰਕੜੇ ਇਹ ਵੀ ਦੱਸਦੇ ਹਨ ਕਿ ਇਸ ਵੇਲੇ ਬਿਜਲੀ ਨਿਗਮ ਸਮਝੌਤਿਆਂ ਕਾਰਨ ਸਰਕਾਰੀ ਤਾਪ ਬਿਜਲੀ ਘਰਾਂ ਦੀ ਥਾਂ ਨਿੱਜੀ ਤਾਪ ਬਿਜਲੀ ਘਰਾਂ ਤੋਂ ਬਿਜਲੀ ਖ਼ਰੀਦ ਰਿਹਾ ਹੈ | ਬਠਿੰਡਾ ਦਾ ਤਾਪ ਬਿਜਲੀ ਘਰ ਕਾਫ਼ੀ ਸਮੇਂ ਤੋਂ ਬੰਦ ਪਿਆ ਹੈ | ਇਸ ਵੇਲੇ ਦੋ ਹੀ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਤੇ ਰੋਪੜ ਦਾ ਸੁਪਰ ਤਾਪ ਬਿਜਲੀ ਘਰ ਹੀ ਚਾਲੂ ਹਾਲਤ 'ਚ ਹੈ ਪਰ ਬਿਜਲੀ ਦੀ ਘਟੀ ਹੋਈ ਮੰਗ ਕਾਰਨ
ਲਹਿਰਾ ਮੁਹੱਬਤ ਦੇ ਤਾਪ ਬਿਜਲੀ ਘਰ ਦਾ ਸਿਰਫ਼ ਇਕ ਯੂਨਿਟ ਹੀ 228 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ | ਇਸ ਵੇਲੇ ਬਿਜਲੀ ਨਿਗਮ ਨਿੱਜੀ ਤਾਪ ਬਿਜਲੀ ਘਰਾਂ ਤੋਂ ਕਰੀਬ 3455 ਮੈਗਾਵਾਟ ਬਿਜਲੀ ਜੋ ਇਹ ਉਤਪਾਦਨ ਹੋ ਰਿਹਾ ਹੈ, ਨੂੰ ਖ਼ਰੀਦ ਰਿਹਾ ਹੈ | ਬਿਜਲੀ ਨਿਗਮ ਨੂੰ ਸਮਝੌਤੇ ਮੁਤਾਬਿਕ ਇਹ ਬਿਜਲੀ ਖ਼ਰੀਦਣੀ ਹੀ ਪੈਣੀ ਹੈ | ਜੇਕਰ ਪਣ ਬਿਜਲੀ ਘਰਾਂ ਦੇ ਉਤਪਾਦਨ 'ਤੇ ਝਾਤ ਮਾਰੀ ਜਾਵੇ ਤਾਂ ਪਣ ਬਿਜਲੀ ਘਰ ਕੁੱਲ 582 ਮੈਗਾਵਾਟ ਹੈ | ਇਸ ਵੇਲੇ ਰਣਜੀਤ ਸਾਗਰ ਡੈਮ ਦੇ ਦੋ ਯੂਨਿਟਾਂ ਤੋਂ 285 ਮੈਗਾਵਾਟ, ਅਪਰਬਾਰੀ ਦੁਆਬ ਕੈਨਾਲ ਪ੍ਰਾਜੈਕਟ ਤੋਂ 42 ਮੈਗਾਵਾਟ, ਮੁਕੇਰੀਆਂ ਪਣ ਬਿਜਲੀ ਪ੍ਰਾਜੈਕਟ ਦੇ ਇਕ ਯੂਨਿਟ ਤੋਂ 212 ਮੈਗਾਵਾਟ ਅਤੇ ਹਿਮਾਚਲ ਪ੍ਰਦੇਸ਼ ਸਥਿਤ ਸ਼ਾਨਨ ਪਣ ਬਿਜਲੀ ਘਰ ਤੋਂ 45 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ |
ਕਿਸਾਨ ਮੰਗ ਰਹੇ ਹਨ ਖੇਤੀ ਲਈ ਦਿਨ ਸਮੇਂ ਬਿਜਲੀ
ਪੰਜਾਬ ਅੰਦਰ ਕਿਸਾਨਾਂ ਨੇ ਬਿਜਲੀ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਵੇਲੇ ਰਾਤ ਨੂੰ ਇਕ ਦਿਨ ਛੱਡ ਕੇ ਸੀਮਤ ਬਿਜਲੀ ਸਪਲਾਈ ਮਿਲ ਰਹੀ ਹੈ, ਉਨ੍ਹਾਂ ਦੀ ਮੰਗ ਹੈ ਕਿ ਰਾਤ ਦੀ ਥਾਂ ਦਿਨ ਵੇਲੇ ਬਿਜਲੀ ਸਪਲਾਈ ਦਿੱਤੀ ਜਾਵੇ ਕਿਉਂਕਿ ਰਾਤ ਮੌਕੇ ਕਿਸਾਨਾਂ ਨੂੰ ਔਖ ਹੁੰਦੀ ਹੈ |

ਪਾਵਰਕਾਮ ਨੂੰ ਰੋਜ਼ਾਨਾ ਡੇਢ ਕਰੋੜ ਦਾ ਨੁਕਸਾਨ


ਜਲੰਧਰ, 8 ਦਸੰਬਰ (ਸ਼ਿਵ ਸ਼ਰਮਾ)-ਰਾਤ ਨੂੰ ਬਿਜਲੀ ਦੀ ਖਪਤ ਕਾਫ਼ੀ ਘਟਣ ਕਰਕੇ ਪਾਵਰਕਾਮ ਨੂੰ ਰੋਜ਼ਾਨਾ 1.50 ਕਰੋੜ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ, ਜਿਸ ਕਰਕੇ ਪਾਵਰਕਾਮ ਨੂੰ ਆਪਣੇ ਖ਼ਰਚੇ ਘਟਾਉਣ ਲਈ ਬਿਜਲੀ ਐਕਸਚੇਂਜ ਤੋਂ ਸਸਤੀ ਬਿਜਲੀ ਲੈਣੀ ਪੈ ਰਹੀ ਹੈ | ਇਸ ਵੇਲੇ ਦਿਨ ਵੇਲੇ ਪਾਵਰਕਾਮ ਕੋਲ ਬਿਜਲੀ ਦੀ ਮੰਗ 6100 ਤੋਂ ਲੈ ਕੇ 6200 ਮੈਗਾਵਾਟ ਤੱਕ ਰਹਿ ਗਈ ਹੈ, ਜਦਕਿ ਰਾਤ ਨੂੰ ਬਿਜਲੀ ਦੀ ਮੰਗ 3200 ਮੈਗਾਵਾਟ ਤੋਂ ਲੈ ਕੇ 3500 ਮੈਗਾਵਾਟ ਤੱਕ ਹੈ |
ਰਾਜ 'ਚ ਪਾਵਰਕਾਮ ਦੀ ਬਿਜਲੀ ਦੀ ਖਪਤ ਜ਼ਿਆਦਾਤਰ ਸਨਅਤੀ ਇਕਾਈਆਂ ਤੇ ਖੇਤੀ ਖੇਤਰ ਵਿਚ ਕੀਤੀ ਜਾਂਦੀ ਹੈ | ਰਾਜ ਨੂੰ ਚਾਹੇ ਸਨਅਤੀ ਇਕਾਈਆਂ ਲਈ 1.25 ਰੁਪਏ ਸਸਤੀ ਬਿਜਲੀ ਮਿਲਦੀ ਹੈ ਪਰ ਨੋਟਬੰਦੀ, ਜੀ. ਐਸ. ਟੀ. ਤੋਂ ਬਾਅਦ ਰਾਤ ਦੀਆਂ ਸ਼ਿਫ਼ਟਾਂ ਦਾ ਕੰਮ ਬੰਦ ਹੋ ਗਿਆ ਹੈ | ਖੇਤੀ ਖੇਤਰ ਦੀਆਂ ਮੋਟਰਾਂ ਵੀ ਰਾਤ ਨੂੰ ਨਹੀਂ ਚਲਦੀਆਂ | ਇਸ ਤਰ੍ਹਾਂ ਰਾਤ ਨੂੰ ਨਿੱਜੀ ਥਰਮਲ ਪਲਾਂਟ ਦੀ ਬਿਜਲੀ ਦੀ ਵਰਤੋਂ ਨਾ ਹੋਣ ਕਰਕੇ ਪਾਵਰਕਾਮ ਨੂੰ ਨਿੱਜੀ ਥਰਮਲ ਪਲਾਂਟ ਨੂੰ ਬਿਨਾਂ ਵਰਤੇ ਹੀ 1 ਤੋਂ 1.50 ਕਰੋੜ ਰੁਪਏ ਦੀ ਅਦਾਇਗੀ ਕਰਨੀ ਪੈਂਦੀ ਹੈ | ਨਿੱਜੀ ਕੰਪਨੀਆਂ ਨਾਲ ਪਾਵਰਕਾਮ ਦੇ ਸਮਝੌਤੇ ਹਨ ਕਿ ਜੇਕਰ ਉਹ ਪੂਰੀ ਬਿਜਲੀ ਦੀ ਵਰਤੋਂ ਨਹੀਂ ਕਰਨਗੇ ਤਾਂ ਉਨ੍ਹਾਂ ਨੂੰ ਫਿਕਸ ਚਾਰਜਿਜ਼ ਕਰੀਬ 1.45 ਰੁਪਏ ਪ੍ਰਤੀ ਯੂਨਿਟ ਕੰਪਨੀਆਂ ਨੂੰ ਅਦਾਇਗੀ ਕਰਨੀ ਪਏਗੀ | ਜੇਕਰ ਬਿਜਲੀ ਕੰਪਨੀਆਂ ਤੋਂ ਪੂਰੀ ਬਿਜਲੀ ਲਈ ਜਾਵੇ ਤਾਂ 3.30 ਰੁਪਏ ਪ੍ਰਤੀ ਯੂਨਿਟ ਹੋਰ ਦੇਣੇ ਪੈਣਗੇ, ਜਿਸ ਤਰ੍ਹਾਂ ਨਾਲ ਪਾਵਰਕਾਮ ਨੂੰ ਰੋਜ਼ਾਨਾ ਬਿਜਲੀ ਦੀ ਖਪਤ ਘਟਣ ਨਾਲ 1.50 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ | ਪਾਵਰਕਾਮ ਨੇ ਬਿਜਲੀ ਐਕਸਚੇਂਜ ਤੋਂ ਰੋਜ਼ਾਨਾ 1100 ਤੋਂ ਲੈ ਕੇ 1200 ਮੈਗਾਵਾਟ ਤੱਕ ਸਸਤੀ ਬਿਜਲੀ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ | ਇਸ ਵੇਲੇ ਰਾਤ ਨੂੰ ਬਿਜਲੀ ਐਕਸਚੇਂਜ 'ਚ ਬਿਜਲੀ 2.80 ਰੁਪਏ ਪ੍ਰਤੀ ਯੂਨਿਟ ਦੇ ਕਰੀਬ ਸਸਤੀ ਪੈ ਰਹੀ ਹੈ | ਸੂਤਰਾਂ ਦਾ ਕਹਿਣਾ ਹੈ ਕਿ ਪਾਵਰਕਾਮ ਐਕਸਚੇਂਜ ਦੀ ਸਸਤੀ ਬਿਜਲੀ ਲੈ ਕੇ ਆਪਣਾ ਨੁਕਸਾਨ ਪੂਰਾ ਕਰ ਰਿਹਾ ਹੈ |


ਰਾਹੁਲ ਗਾਂਧੀ ਤੇ ਡਾ: ਮਨਮੋਹਨ ਸਿੰਘ ਕੱਲ੍ਹ ਪੰਜਾਬ ਆਉਣਗੇ

ਚੰਡੀਗੜ੍ਹ, 8 ਦਸੰਬਰ (ਐਨ.ਐਸ. ਪਰਵਾਨਾ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਕਾਂਗਰਸੀ ਨੇਤਾ ਮੋਤੀ ਲਾਲ ਵੋਹਰਾ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਕਈ ਹੋਰ ਕਾਂਗਰਸੀ ਆਗੂ 10 ਦਸੰਬਰ ਨੂੰ ਪੰਜਾਬ ਆ ...

ਪੂਰੀ ਖ਼ਬਰ »

ਬਰਗਾੜੀ ਇਨਸਾਫ਼ ਮੋਰਚੇ ਦੀ ਸਮਾਪਤੀ ਦਾ ਐਲਾਨ ਅੱਜ

ਜਲੰਧਰ, 8 ਦਸੰਬਰ (ਮੇਜਰ ਸਿੰਘ)-ਪਿਛਲੇ 6 ਮਹੀਨੇ ਤੋਂ ਪੰਥਕ ਮੰਗਾਂ ਲਈ ਚੱਲ ਰਹੇ ਬਰਗਾੜੀ ਇਨਸਾਫ਼ ਮੋਰਚੇ ਦੀਆਂ ਮੰਗਾਂ ਮੰਨੇ ਜਾਣ ਬਾਰੇ ਰਸਮੀ ਐਲਾਨ ਬਾਅਦ ਮੋਰਚੇ ਦੀ ਅੱਜ ਸਮਾਪਤੀ ਹੋ ਜਾਵੇਗੀ | ਮੰਗਾਂ ਮੰਨੇ ਜਾਣ ਬਾਰੇ ਰਸਮੀ ਐਲਾਨ ਕਰਨ ਲਈ ਪੰਜਾਬ ਸਰਕਾਰ ਦੇ ...

ਪੂਰੀ ਖ਼ਬਰ »

ਪੰਜਾਬ ਮੰਤਰੀ ਮੰਡਲ ਦੀ ਬੈਠਕ ਭਲਕੇ

ਚੰਡੀਗੜ੍ਹ, 8 ਦਸੰਬਰ (ਪਰਵਾਨਾ)-ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ 10 ਦਸੰਬਰ ਨੂੰ ਬਾਅਦ ਦੁਪਹਿਰ 3:30 ਵਜੇ ਇਥੇ ਸਿਵਲ ਸਕੱਤਰੇਤ 'ਚ ਬੁਲਾਉਣ ਦਾ ਫ਼ੈਸਲਾ ਕੀਤਾ ਹੈ, ਜਿਸ 'ਚ ...

ਪੂਰੀ ਖ਼ਬਰ »

ਜੀ.ਐਸ.ਟੀ. ਸਾਲਾਨਾ ਰਿਟਰਨ ਭਰਨ ਦੀ ਮਿਤੀ 31 ਮਾਰਚ ਤੱਕ ਵਧਾਈ

ਨਵੀਂ ਦਿੱਲੀ, 8 ਦਸੰਬਰ (ਪੀ. ਟੀ. ਆਈ.)-ਵਿੱਤ ਮੰਤਰਾਲੇ ਵਲੋਂ ਸਾਲਾਨਾ ਜੀ. ਐਸ. ਟੀ. ਰਿਟਰਨ ਫਾਰਮ ਭਰਨ ਦੀ ਆਖ਼ਰੀ ਮਿਤੀ 'ਚ 31 ਮਾਰਚ 2019 ਤੱਕ 3 ਮਹੀਨਿਆਂ ਦਾ ਵਾਧਾ ਕਰ ਦਿੱਤਾ ਗਿਆ ਹੈ | ਇਸ ਫਾਰਮ 'ਚ ਜੀ. ਐਸ. ਟੀ ਅਧੀਨ ਰਜਿਸਟਰ ਹੋਏ ਕਾਰੋਬਾਰਾਂ ਨੂੰ ਆਪਣੀ ਵਿਕਰੀ, ਮੁਨਾਫ਼ੇ ...

ਪੂਰੀ ਖ਼ਬਰ »

ਰਾਬਰਟ ਵਾਡਰਾ ਦੇ ਨਜ਼ਦੀਕੀਆਂ ਿਖ਼ਲਾਫ਼ ਈ. ਡੀ. ਵਲੋਂ ਛਾਪੇ

ਨਵੀਂ ਦਿੱਲੀ, 8 ਦਸੰਬਰ (ਏਜੰਸੀ)-ਈ. ਡੀ. ਵਲੋਂ ਅੱਜ ਕਾਂਗਰਸ ਮੁਖੀ ਰਾਹੁਲ ਗਾਂਧੀ ਦੇ ਜੀਜੇ ਰਾਬਰਟ ਵਾਡਰਾ ਦੀ ਕੰਪਨੀਆਂ ਨਾਲ ਜੁੜੇ ਕੁਝ ਲੋਕਾਂ ਦੇ ਪਰਿਸਰਾਂ 'ਚ ਛਾਪੇ ਮਾਰੇ ਹਨ | ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ 2 ਅਪਰਾਧਿਕ ਐਫ. ਆਈ. ਆਰ. ਦੇ ਆਧਾਰ 'ਤੇ ਇਹ ਕਾਰਵਾਈ ...

ਪੂਰੀ ਖ਼ਬਰ »

ਐਸ.ਐਸ.ਪੀ. ਅਤੇ ਦੋ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਲਖਨਊ (ਏਜੰਸੀ)-ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ 'ਚ ਗਊ ਹੱਤਿਆ ਦੇ ਸਬੰਧ 'ਚ ਹੋਈ ਹਿੰਸਾ ਦੇ ਮਾਮਲੇ 'ਚ ਸੂਬਾ ਸਰਕਾਰ ਨੇ ਐਸ.ਐਸ.ਪੀ. ਕ੍ਰਿਸ਼ਨਾ ਬਹਾਦੁਰ ਸਿੰਘ ਦਾ ਤਬਾਦਲਾ ਕਰਕੇ ਉਸ ਨੂੰ ਡੀ.ਜੀ.ਪੀ. ਦੇ ਦਫ਼ਤਰ 'ਚ ਭੇਜ ਦਿੱਤਾ ਗਿਆ ਹੈ | ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ...

ਪੂਰੀ ਖ਼ਬਰ »

ਬੁਲੰਦਸ਼ਹਿਰ ਹਿੰਸਾ : ਇੰਸਪੈਕਟਰ 'ਤੇ ਗੋਲੀ ਚਲਾਉਣ ਵਾਲਾ ਫ਼ੌਜੀ ਜਵਾਨ ਕਸ਼ਮੀਰ ਤੋਂ ਗਿ੍ਫ਼ਤਾਰ

ਸ੍ਰੀਨਗਰ, 8 ਦਸੰਬਰ (ਮਨਜੀਤ ਸਿੰਘ)-ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਖੇ ਵਾਪਰੀ ਹਿੰਸਾ ਦੌਰਾਨ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ 'ਚ ਸ਼ਾਮਿਲ ਫ਼ੌਜੀ ਜਵਾਨ ਨੂੰ ਕਸ਼ਮੀਰ ਤੋਂ ਗਿ੍ਫ਼ਤਾਰ ਕਰ ਲਿਆ ਹੈ | ਸੂਤਰਾਂ ਅਨੁਸਾਰ ਜਿਤੇਂਦਰ ...

ਪੂਰੀ ਖ਼ਬਰ »

ਸ਼ਸ਼ੀ ਥਰੂਰ ਨੂੰ ਅੰਗਰੇਜ਼ੀ ਸਾਹਿਤ ਲਈ ਜੀਵਨ ਭਰ ਦੀਆਂ ਪ੍ਰਾਪਤੀਆਂ ਦਾ ਪੁਰਸਕਾਰ

ਨਵੀਂ ਦਿੱਲੀ, 8 ਦਸੰਬਰ (ਉਪਮਾ ਡਾਗਾ ਪਾਰਥ)-ਲੇਖਕ ਅਤੇ ਕਾਂਗਰਸ ਨੇਤਾ ਡਾ: ਸ਼ਸ਼ੀ ਥਰੂਰ ਨੂੰ ਅੰਗਰੇਜ਼ੀ ਸਾਹਿਤ 'ਚ ਵਡਮੁੱਲੇ ਯੋਗਦਾਨ ਲਈ ਕਰਾਸਵਰਡ ਬੁੱਕ ਐਵਾਰਡ ਵਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ 2018 ਲਈ ਚੁਣਿਆ ਗਿਆ ਹੈ | ਹੁਣ ਤੱਕ 18 ਕਿਤਾਬਾਂ ਲਿਖ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ 'ਚ ਠੰਢ ਨੇ ਫੜਿਆ ਜ਼ੋਰ 4 ਡਿਗਰੀ ਸੈਲਸੀਅਸ ਨਾਲ ਬਠਿੰਡਾ ਸਭ ਤੋਂ ਠੰਢਾ

ਚੰਡੀਗੜ੍ਹ, 8 ਦਸੰਬਰ (ਏਜੰਸੀ)-ਪੰਜਾਬ ਅਤੇ ਹਰਿਆਣਾ 'ਚ ਠੰਢ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ | ਕਈ ਹਿੱਸਿਆ 'ਚ ਧੰਦ ਵੀ ਪੈ ਰਹੀ ਹੈ | ਪੰਜਾਬ 'ਚ ਬਠਿੰਡਾ 4 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਢਾ ਸ਼ਹਿਰ ਰਿਹਾ | ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਦੇ ...

ਪੂਰੀ ਖ਼ਬਰ »

ਸ੍ਰੀਨਗਰ 'ਚ ਮੁਕਾਬਲਾ-2 ਅੱਤਵਾਦੀ ਹਲਾਕ

ਸ੍ਰੀਨਗਰ, 8 ਦਸੰਬਰ (ਯੂ. ਐਨ. ਆਈ.)-ਸ੍ਰੀਨਗਰ ਦੇ ਬਾਹਰੀ ਇਲਾਕੇ ਮੁਜਗੁੰਡ 'ਚ ਅੱਜ ਦੁਪਹਿਰ ਬਾਅਦ ਸੁਰੱਖਿਆ ਬਲਾਂ ਵਲੋਂ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ, ਜਦਕਿ 2 ਜਵਾਨ ਵੀ ਜ਼ਖ਼ਮੀ ਹੋ ਗਏ | ਅਧਿਕਾਰਕ ...

ਪੂਰੀ ਖ਼ਬਰ »

ਮਿਰਚ ਮਸਾਲਾ

- ਤ੍ਰਿਦੀਬ ਰਮਨ
ਮੱਧ ਪ੍ਰਦੇਸ਼ 'ਚ ਮਿਲ ਸਕਦੀ ਹੈ ਮੋਦੀ-ਸ਼ਾਹ ਦੀ ਬਾਦਸ਼ਾਹਤ ਨੂੰ ਪਹਿਲੀ ਚੁਣੌਤੀ

ਚੋਣ ਸਰਵੇਖਣ ਅਨੁਸਾਰ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਨਤੀਜੇ 'ਕਮਲ' ਦੀਆਂ ਉਮੀਦਾਂ ਨੂੰ ਹਿਲਾ ਸਕਦੇ ਹਨ | ਰਾਜਸਥਾਨ, ਛੱਤੀਸਗੜ੍ਹ ਤੇ ਮਿਜ਼ੋਰਮ 'ਚ ਕਾਂਗਰਸ ਦੇ ਹੌਸਲੇ ਬੁਲੰਦ ਹਨ ਤੇ ਮੱਧ ਪ੍ਰਦੇਸ਼ 'ਚ ਰਲੇ-ਮਿਲੇ ਰੁਝਾਨ ਦੀਆਂ ਸੰਭਾਵਨਾਵਾਂ ਦੇ ...

ਪੂਰੀ ਖ਼ਬਰ »

ਧਰਤੀ ਪੁੱਤਰਾਂ ਦੀ ਭਗਵਾ ਅਣਦੇਖੀ

ਪਿਛਲੇ 15 ਸਾਲਾਂ ਤੋਂ ਲਗਾਤਾਰ ਬੇਰੋਕ-ਟੋਕ ਭੱਜ ਰਹੇ ਭਾਜਪਾ ਦੇ 'ਅਸ਼ਵਮੇਘ' ਨੂੰ ਜਨਤਾ ਤੋਂ ਚੁਣੌਤੀ ਮਿਲਣ ਲੱਗੀ ਹੈ | ਚੋਣ ਕਵਰੇਜ ਕਰਕੇ ਵਾਪਸ ਦਿੱਲੀ ਪਰਤੇ ਪੱਤਰਕਾਰਾਂ ਦਾ ਅਨੁਮਾਨ ਹੈ ਕਿ ਭਾਜਪਾ ਨੂੰ ਸਭ ਤੋਂ ਵੱਡੀ ਮਾਰ ਪੇਂਡੂ ਭਾਰਤ ਤੋਂ ਪੈਣ ਵਾਲੀ ਹੈ | ਮੱਧ ...

ਪੂਰੀ ਖ਼ਬਰ »

ਸਜ਼ਾਦ ਲੋਨ ਦਾ ਪੱਤਾ ਕਿਵੇਂ ਕੱਟਿਆ

ਜੰਮੂ-ਕਸ਼ਮੀਰ 'ਚ ਭਾਜਪਾ ਦੇ ਸਮਰਥਨ ਨਾਲ ਸਜ਼ਾਦ ਲੋਨ ਦੀ ਸਰਕਾਰ ਬਣਦੇ ਬਣਦੇ ਰਹਿ ਗਈ | ਲੋਨ ਦੀ ਇਸ ਪੂਰੀ ਮੁਹਿੰਮ ਦੇ ਰਣਨੀਤੀਕਾਰ ਰਾਮ ਮਾਧਵ ਬਣੇ ਸਨ | ਯੋਜਨਾ ਇਹ ਸੀ ਕਿ ਲੋਨ ਪੀ.ਡੀ.ਪੀ. ਦੇ 18 ਵਿਧਾਇਕਾਂ ਨੂੰ ਤੋੜ ਕੇ ਭਾਜਪਾ ਦੇ ਸਮਰਥਨ ਨਾਲ ਆਪਣੀ ਸਰਕਾਰ ਬਣਾ ਲੈਣਗੇ ...

ਪੂਰੀ ਖ਼ਬਰ »

ਕੋਰਟ ਵਨ 'ਚ ਦੇਸ਼ ਦੇ ਨੰਬਰ ਵਨ

25 ਨਵੰਬਰ ਨੂੰ ਸੰਵਿਧਾਨ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਚੀਫ਼ ਜਸਟਿਸ ਦੀ ਅਗਵਾਈ 'ਚ ਇਕ ਖਾਸ ਰਾਤ ਦੇ ਖਾਣੇ ਦੀ ਦਾਅਵਤ ਦਾ ਪ੍ਰਬੰਧ ਕੀਤਾ ਗਿਆ | ਇਸ 'ਚ ਸ਼ਾਮਿਲ ਹੋਣ ਲਈ ਉੱਪ-ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਵੀ ਸੱਦਾ ਭੇਜਿਆ ਗਿਆ | ਪ੍ਰੰਪਰਾ ਮੁਤਾਬਿਕ ਅਜਿਹੀ ...

ਪੂਰੀ ਖ਼ਬਰ »

ਰਾਬੜੀ ਤੋਂ ਨਾਰਾਜ਼ ਹੈ ਤੇਜ

ਲਾਲੂ ਪੁੱਤਰ ਤੇਜ ਪ੍ਰਤਾਪ ਦਾ ਬਗਾਵਤੀ ਰੰਗ ਨਵੇਂ ਰੂਪ ਲੈ ਰਿਹਾ ਹੈ | ਸੂਤਰਾਂ ਦੀ ਮੰਨੀਏ ਤਾਂ ਘਰ ਛੱਡਣ ਤੋਂ ਬਾਅਦ ਤੇਜ ਨੇ ਇਕ ਵਾਰ ਵੀ ਆਪਣੀ ਮਾਂ ਰਾਬੜੀ ਦੇਵੀ ਨਾਲ ਗੱਲ ਨਹੀਂ ਕੀਤੀ, ਕਿਉਂਕਿ ਉਹ ਆਪਣੀ ਨੂੰ ਹ ਐਸ਼ਵਰਿਆ ਪਿੱਛੇ ਚਟਾਨ ਵਾਂਗ ਖੜ੍ਹੀ ਹੈ, ਇਸ ਵਿਚਾਲੇ ...

ਪੂਰੀ ਖ਼ਬਰ »

ਨੋਟਬੰਦੀ ਦਾ ਮੁੱਦਾ

ਭਾਵੇਂ ਮੋਦੀ ਸਰਕਾਰ ਨੋਟਬੰਦੀ ਦੇ ਫ਼ੈਸਲੇ ਨੂੰ ਠੰਢੇ ਬਸਤੇ 'ਚ ਪਾਉਣ ਲਈ ਬੇਕਰਾਰ ਹੋਵੇ, ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਚੁੱਕਣ ਲਈ 2019 ਦੀਆਂ ਚੋਣਾਂ ਦੌਰਾਨ ਲੋਕਾਂ 'ਚ ਲਿਜਾਣ ਵਾਲੇ ਹਨ | ਸੂਤਰ ਦੱਸਦੇ ਹਨ ਕਿ ਨੋਟਬੰਦੀ ਬਾਬਤ ...

ਪੂਰੀ ਖ਼ਬਰ »

ਅਤੇ ਅੰਤ 'ਚ

ਭਾਵੇਂ ਰਾਫ਼ੇਲ ਸੌਦੇ ਦਾ ਫ਼ੈਸਲਾ ਸੁਪਰੀਮ ਕੋਰਟ 'ਚ ਰਾਖਵਾਂ ਹੈ, ਪਰ ਕਾਂਗਰਸ ਨਿੱਤ ਨਵੇਂ ਸਵਾਲ ਚੁੱਕ ਰਹੀ ਹੈ | ਅਨਿਲ ਅੰਬਾਨੀ ਦੀ ਕੰਪਨੀ ਨੂੰ ਲੈ ਕੇ ਕਾਂਗਰਸ ਦੇ ਤੇਵਰ ਬੇਹੱਦ ਤਲਖ਼ ਭਰੇ ਹਨ | ਕਾਂਗਰਸ ਦਾ ਕਹਿਣਾ ਹੈ ਕਿ ਜੇਕਰ ਨਿਯਮਾਂ ਮੁਤਾਬਿਕ ਰਾਫ਼ੇਲ ਜਹਾਜ਼ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX