ਤਾਜਾ ਖ਼ਬਰਾਂ


12ਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 10598 ਵੋਟਾਂ ਨਾਲ ਅੱਗੇ
. . .  3 minutes ago
ਮੁਕੇਰੀਆਂ : ਨੌਵੇਂ ਰਾਊਂਡ ਮਗਰੋਂ ਕਾਂਗਰਸ 1505 ਵੋਟਾਂ ਨਾਲ ਅੱਗੇ
. . .  7 minutes ago
ਬਟਾਲਾ 'ਚ ਕੈਪਟਨ ਨੇ ਬੇਰਿੰਗ ਯੂਨੀਅਨ ਕਾਲਜ ਦਾ ਕੀਤਾ ਦੌਰਾ
. . .  5 minutes ago
ਬਟਾਲਾ, 24 ਅਕਤੂਬਰ (ਕਾਹਲੋਂ)- ਬਟਾਲਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ...
ਮਨਪ੍ਰੀਤ ਸਿੰਘ ਇਯਾਲੀ 9ਵੇਂ ਰਾਊਂਡ ਵਿਚ 7822 ਵੋਟਾਂ ਨਾਲ ਅੱਗੇ
. . .  10 minutes ago
ਫਗਵਾੜਾ : 8ਵੇਂ ਰਾਊਂਡ ਮਗਰੋਂ ਧਾਲੀਵਾਲ 10788 ਵੋਟਾਂ ਨਾਲ ਅੱਗੇ
. . .  8 minutes ago
ਬਟਾਲਾ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  12 minutes ago
ਬਟਾਲਾ, 24 ਅਕਤੂਬਰ (ਕਾਹਲੋਂ)- ਕੈਬਨਿਟ ਦੀ ਬੈਠਕ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
11ਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 10504 ਵੋਟਾਂ ਨਾਲ ਅੱਗੇ
. . .  16 minutes ago
ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  20 minutes ago
ਬਟਾਲਾ, 24 ਅਕਤੂਬਰ (ਕਾਹਲੋਂ)- ਅੱਜ ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਕਰਤਾਰਪੁਰ ਲਾਂਘੇ 'ਤੇ ਪਹੁੰਚੇ। ਇੱਥੇ ਉਨ੍ਹਾਂ ਨੇ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ...
ਮਹਾਰਾਸ਼ਟਰ ਚੋਣਾਂ : ਨਾਗਪੁਰ ਦੱਖਣੀ-ਪੱਛਮੀ ਹਲਕੇ ਤੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ 8398 ਵੋਟਾਂ ਨਾਲ ਅੱਗੇ
. . .  25 minutes ago
ਅੱਠਵੇਂ ਰਾਊਂਡ ਤੋਂ ਬਾਅਦ ਮੁਕੇਰੀਆਂ ਤੋਂ ਇੰਦੂ ਬਾਲਾ 2132 ਵੋਟਾਂ ਨਾਲ ਅੱਗੇ
. . .  26 minutes ago
ਫਗਵਾੜਾ : ਸੱਤਵੇਂ ਰਾਊਂਡ ਮਗਰੋਂ ਧਾਲੀਵਾਲ 8149 ਵੋਟਾਂ ਨਾਲ ਅੱਗੇ
. . .  30 minutes ago
ਹਰਿਆਣਾ ਚੋਣਾਂ : ਸੱਤਵੇਂ ਰਾਊਂਡ ਮਗਰੋਂ ਕੈਥਲ ਤੋਂ ਕਾਂਗਰਸੀ ਉਮੀਦਵਾਰ ਸੁਰਜੇਵਾਲਾ 5014 ਵੋਟਾਂ ਨਾਲ ਅੱਗੇ
. . .  30 minutes ago
ਹਰਿਆਣਾ ਚੋਣਾਂ : ਪੀਹੋਵਾ ਤੋਂ ਸਾਬਕਾ ਹਾਕੀ ਕਪਤਾਨ ਅਤੇ ਭਾਜਪਾ ਉਮੀਦਵਾਰ ਸੰਦੀਪ ਸਿੰਘ 1606 ਵੋਟਾਂ ਨਾਲ ਅੱਗੇ
. . .  36 minutes ago
ਦਸਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 10240 ਵੋਟਾਂ 'ਤੇ ਅੱਗੇ
. . .  39 minutes ago
ਫਗਵਾੜਾ : 6ਵੇਂ ਰਾਊਂਡ ਮਗਰੋਂ ਕਾਂਗਰਸ 5976 ਵੋਟਾਂ ਨਾਲ ਅੱਗੇ
. . .  41 minutes ago
ਹਰਿਆਣਾ ਚੋਣਾਂ : ਉਚਾਨਾ ਤੋਂ ਜੇ. ਜੇ. ਪੀ. ਦੇ ਮੁਖੀ ਦੁਸ਼ਿਯੰਤ ਚੌਟਾਲਾ 15000 ਵੋਟਾਂ ਨਾਲ ਅੱਗੇ
. . .  42 minutes ago
ਮੁਕੇਰੀਆਂ : ਸੱਤਵੇਂ ਗੇੜ ਵਿਚ ਕਾਂਗਰਸ 2684 ਵੋਟਾਂ ਨਾਲ ਅੱਗੇ
. . .  44 minutes ago
ਹਰਿਆਣਾ ਚੋਣਾਂ : 6ਵੇਂ ਰਾਊਂਡ ਤੋਂ ਬਾਅਦ ਅਭੈ ਚੌਟਾਲਾ 3743 ਵੋਟਾਂ ਨਾਲ ਅੱਗੇ
. . .  44 minutes ago
ਨੌਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 9203 ਵੋਟਾਂ ਨਾਲ ਅੱਗੇ
. . .  45 minutes ago
ਹਰਿਆਣਾ ਚੋਣਾਂ : ਨਰਵਾਨਾ 'ਚ ਚੌਥੇ ਰਾਊਂਡ ਤੋਂ ਬਾਅਦ ਜੇ. ਜੇ. ਪੀ. ਉਮੀਦਵਾਰ ਰਾਮਨਿਵਾਸ ਅੱਗੇ
. . .  46 minutes ago
ਹਰਿਆਣਾ ਚੋਣਾਂ : ਪੰਜਵੇਂ ਰਾਊਂਡ ਤੋਂ ਬਾਅਦ ਬਾਦਲੀ ਹਲਕੇ ਤੋਂ ਭਾਜਪਾ ਉਮੀਦਵਾਰ ਓ. ਪੀ. ਧਨਖੜ ਕਰੀਬ 4900 ਵੋਟਾਂ ਨਾਲ ਪੱਛੜੇ
. . .  49 minutes ago
ਫਗਵਾੜਾ : ਛੇਵੇਂ ਰਾਊਂਡ ਮਗਰੋਂ ਕਾਂਗਰਸ 2674, ਭਾਜਪਾ 765, ਬਸਪਾ 1610 ਤੇ ਆਪ 102 'ਤੇ
. . .  49 minutes ago
ਮੁਕੇਰੀਆਂ ਹਲਕਾ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ 2064 ਵੋਟਾਂ ਨਾਲ ਛੇਵੇਂ ਰਾਊਂਡ ਵਿਚ ਅੱਗੇ ਚੱਲ ਰਹੀ ਹੈ
. . .  53 minutes ago
ਸੱਤਵੇਂ ਰਾਊਂਡ 'ਚ ਦਾਖਾ ਹਲਕੇ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਯਾਲੀ 5242 ਵੋਟਾਂ ਨਾਲ ਅੱਗੇ
. . .  54 minutes ago
ਹਰਿਆਣਾ ਚੋਣਾਂ : ਇਸਰਾਨਾ ਹਲਕੇ ਤੋਂ ਟਰਾਂਸਪੋਰਟ ਮੰਤਰੀ ਅਤੇ ਭਾਜਪਾ ਉਮੀਦਵਾਰ ਕ੍ਰਿਸ਼ਨ ਲਾਲ ਪੰਵਾਰ 8300 ਵੋਟਾਂ ਨਾਲ ਪਿੱਛੇ
. . .  53 minutes ago
ਨੀਟੂ ਸ਼ਟਰਾਂਵਾਲੇ ਨੇ ਪਾੜੇ ਕੱਪੜੇ
. . .  55 minutes ago
ਹਰਿਆਣਾ ਚੋਣਾਂ : ਪੰਜਵੇਂ ਰਾਊਂਡ ਤੋਂ ਬਾਅਦ ਸ਼ਾਹਬਾਦ ਮਾਰਕੰਡਾ ਤੋਂ ਜੇ. ਜੇ. ਪੀ. ਉਮੀਦਵਾਰ ਰਾਮਕਰਣ ਕਾਲਾ 17,000 ਵੋਟਾਂ ਨਾਲ ਅੱਗੇ
. . .  about 1 hour ago
ਅੱਠਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 9058 ਵੋਟਾਂ ਨਾਲ ਅੱਗੇ
. . .  about 1 hour ago
ਹਰਿਆਣਾ ਚੋਣਾਂ : ਛੇਵੇਂ ਰਾਊਂਡ ਤੋਂ ਬਾਅਦ ਕੈਥਲ ਤੋਂ ਕਾਂਗਰਸੀ ਉਮੀਦਵਾਰ ਰਣਦੀਪ ਸੁਰਜੇਵਾਲਾ 4730 ਵੋਟਾਂ ਨਾਲ ਅੱਗੇ
. . .  about 1 hour ago
ਮਹਾਰਾਸ਼ਟਰ ਚੋਣਾਂ : ਭਾਜਪਾ 99 ਅਤੇ ਸ਼ਿਵ ਸੈਨਾ 60 ਸੀਟਾਂ 'ਤੇ ਅੱਗੇ
. . .  about 1 hour ago
ਦਾਖਾ : ਛੇਵੇਂ ਰਾਊਂਡ ਮਗਰੋਂ 4048 ਵੋਟਾਂ ਨਾਲ ਮਨਪ੍ਰੀਤ ਸਿੰਘ ਇਯਾਲੀ ਅੱਗੇ
. . .  about 1 hour ago
ਹਰਿਆਣਾ ਚੋਣਾਂ : ਕੈਥਲ ਤੋਂ ਕਾਂਗਰਸੀ ਉਮੀਦਵਾਰ ਰਣਦੀਪ ਸੁਰਜੇਵਾਲਾ 4500 ਵੋਟਾਂ ਨਾਲ ਅੱਗੇ
. . .  about 1 hour ago
ਫਗਵਾੜਾ : 5ਵੇਂ ਰਾਊਂਡ ਮਗਰੋਂ ਕਾਂਗਰਸ 2937, ਭਾਜਪਾ 1564, ਬਸਪਾ 1233 ਤੇ ਆਪ 165 'ਤੇ
. . .  about 1 hour ago
ਹਰਿਆਣਾ 'ਚ ਕਿੰਗ ਮੇਕਰ ਦੇ ਰੂਪ 'ਚ ਉੱਭਰ ਰਹੀ ਹੈ ਜੇ. ਜੇ. ਪੀ.
. . .  about 1 hour ago
ਹਿਮਾਚਲ ਪ੍ਰਦੇਸ਼ ਜ਼ਿਮਨੀ ਚੋਣਾਂ 'ਚ ਦੋ ਸੀਟਾਂ 'ਤੇ ਭਾਜਪਾ ਅੱਗੇ
. . .  about 1 hour ago
ਜਲਾਲਾਬਾਦ : ਚੌਥੇ ਰਾਊਂਡ ਮਗਰੋਂ ਕਾਂਗਰਸ 19635, ਅਕਾਲੀ ਦਲ 11043 ਅਤੇ 'ਆਪ' 1371 ਵੋਟਾਂ 'ਤੇ
. . .  about 1 hour ago
ਸੱਤਵੇਂ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 8667 ਵੋਟਾਂ ਤੇ ਅੱਗੇ
. . .  about 1 hour ago
ਦਾਖਾ : 5ਵੇਂ ਰਾਊਂਡ ਮਗਰੋਂ ਅਕਾਲੀ ਦਲ ਦੇ ਇਯਾਲੀ 3357 ਵੋਟਾਂ ਨਾਲ ਅੱਗੇ
. . .  about 1 hour ago
ਦਾਖਾ ਤੋਂ ਅਕਾਲੀ ਉਮੀਦਵਾਰ ਇਯਾਲੀ 3273 ਵੋਟਾਂ ਨਾਲ ਅੱਗੇ ਚੱਲ ਰਹੇ ਹਨ
. . .  about 1 hour ago
ਫਗਵਾੜਾ : ਚੌਥੇ ਰਾਊਂਡ ਮਗਰੋਂ ਕਾਂਗਰਸ 3539, ਭਾਜਪਾ 1481, ਬਸਪਾ 1256 ਤੇ ਆਪ 104 'ਤੇ
. . .  about 1 hour ago
ਹਰਿਆਣਾ 'ਚ ਲਟਕਵੀਂ ਵਿਧਾਨ ਸਭਾ ਬਣਨ ਦੇ ਆਸਾਰ
. . .  about 1 hour ago
ਰਮਿੰਦਰ ਸਿੰਘ ਆਂਵਲਾ ਨੂੰ 15108 ਵੋਟਾਂ
. . .  about 1 hour ago
ਉੱਤਰ ਪ੍ਰਦੇਸ਼ ਜ਼ਿਮਨੀ ਚੋਣਾਂ : ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ 7635 ਵੋਟਾਂ ਨਾਲ ਅੱਗੇ
. . .  about 1 hour ago
ਦਾਖਾ : ਮਨਪ੍ਰੀਤ ਸਿੰਘ ਇਯਾਲੀ 2255 ਵੋਟਾਂ ਨਾਲ ਅੱਗੇ
. . .  about 1 hour ago
ਹਰਿਆਣਾ ਚੋਣਾਂ : ਦਾਦਰੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਬਬੀਤਾ ਫੋਗਾਟ ਅੱਗੇ
. . .  about 1 hour ago
ਕਾਂਗਰਸ ਪਾਰਟੀ ਦੂਸਰੇ ਰਾਊਂਡ ਵਿਚ 212 ਵੋਟਾਂ ਨਾਲ ਅੱਗੇ ਚੱਲ ਰਹੀ ਹੈ
. . .  about 2 hours ago
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਅੰਦਰ ਗੈਂਗਸਟਰ ਦੇ ਹੋਣਗੇ ਅਨੰਦ ਕਾਰਜ
. . .  about 1 hour ago
ਫਗਵਾੜਾ : ਧਾਲੀਵਾਲ ਤੀਸਰੇ ਰਾਊਂਡ ਮਗਰੋਂ 2765 ਵੋਟਾਂ ਨਾਲ ਅੱਗੇ
. . .  about 2 hours ago
ਚੌਥੇ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 8809 ਵੋਟਾਂ ਤੇ ਅੱਗੇ
. . .  about 2 hours ago
ਫਗਵਾੜਾ : ਤੀਸਰੇ ਰਾਊਂਡ ਮਗਰੋਂ ਕਾਂਗਰਸ 2364, ਭਾਜਪਾ 1451, ਬਸਪਾ 887 ਤੇ ਆਪ 63 'ਤੇ ਚੱਲ ਰਹੇ ਹਨ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

ਪਹਿਲਾ ਸਫ਼ਾ

ਕਣਕ ਦੇ ਭਾਅ 'ਚ 85 ਰੁਪਏ ਦਾ ਵਾਧਾ

• ਬੀ.ਐਸ.ਐਨ.ਐਲ. ਤੇ ਐਮ.ਟੀ.ਐਨ.ਐਲ. ਦਾ ਹੋਵੇਗਾ ਰਲੇਵਾਂ • ਦਿੱਲੀ 'ਚ ਨਾਜਾਇਜ਼ ਕਾਲੋਨੀਆਂ ਹੋਣਗੀਆਂ ਰੈਗੂਲਰ • ਮੰਤਰੀ ਮੰਡਲ ਦੇ ਅਹਿਮ ਫ਼ੈਸਲੇ
ਨਵੀਂ ਦਿੱਲੀ, 23 ਅਕਤੂਬਰ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਵੱਡਾ ਐਲਾਨ ਕਰਦਿਆਂ ਹਾੜ੍ਹੀ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ 'ਚ 85 ਤੋਂ 325 ਰੁਪਏ ਤੱਕ ਦੇ ਵਾਧੇ ਦਾ ਐਲਾਨ ਕੀਤਾ | ਕਣਕ ਸਮੇਤ 6 ਫ਼ਸਲਾਂ ਦੇ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ ਖੇਤੀਬਾੜੀ ਲਾਗਤ ਅਤੇ ਮੁੱਲ ਬਾਰੇ ਕਮਿਸ਼ਨ ਦੀ ਸਿਫ਼ਾਰਿਸ਼ 'ਤੇ ਕੀਤਾ ਗਿਆ | ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵਲੋਂ ਲਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਸ਼ਹਿਰੀ ਵਿਕਾਸ ਬਾਰੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਿੱਥੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ 'ਚ 85 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦਾ ਐਲਾਨ ਕੀਤਾ, ਉਸ ਦੇ ਨਾਲ ਹੀ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਦਾਲਾਂ ਦੇ ਸਮਰਥਨ ਮੁੱਲ 'ਚ 325 ਰੁਪਏ ਤੱਕ ਦੇ ਵਾਧੇ ਦਾ ਐਲਾਨ ਕੀਤਾ | ਸਰਕਾਰ ਵਲੋਂ ਕੀਤੇ ਐਲਾਨ ਮੁਤਾਬਿਕ ਕਣਕ ਦਾ ਭਾਅ ਮੌਜੂਦਾ 1840 ਰੁ: ਪ੍ਰਤੀ ਕੁਇੰਟਲ ਤੋਂ ਵਧਾ ਕੇ 1925 ਰੁ: ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ | ਸਰੋਂ ਦਾ ਸਮਰਥਨ ਮੁੱਲ ਮੌਜੂਦਾ 4200 ਰੁ: ਤੋਂ ਵਧਾ ਕੇ 4425 ਰੁ: ਕੁਇੰਟਲ, ਜੌਅ ਦਾ 1440 ਰੁ: ਤੋਂ ਵਧਾ ਕੇ 1525 ਰੁ:, ਛੋਲਿਆਂ ਦਾ ਸਮਰਥਨ ਮੁੱਲ 4620 ਰੁ: ਤੋਂ ਵਧਾ ਕੇ 4875 ਰੁ:, ਕੁਸੰਭਾ (ਸੈਫ ਫਲਾਵਰ) ਦਾ ਸਮਰਥਨ ਮੁੱਲ 4945 ਰੁ: ਤੋਂ ਵਧਾ ਕੇ 5215 ਰੁ: ਕਰ ਦਿੱਤਾ ਹੈ | ਸਰਕਾਰ ਵਲੋਂ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਸਭ ਤੋਂ ਵੱਧ ਭਾਅ 325 ਰੁ: ਪ੍ਰਤੀ ਕੁਇੰਟਲ ਦਾ ਵਾਧਾ ਮਸਰ ਦੀ ਦਾਲ ਲਈ ਕੀਤਾ ਗਿਆ ਹੈ | ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਜਿਸ 'ਚ ਕਣਕ ਸਭ ਤੋਂ ਅਹਿਮ ਫ਼ਸਲ ਹੈ, ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ | ਬਿਜਾਈ ਅਤੇ ਤਿਉਹਾਰਾਂ ਤੋਂ ਪਹਿਲਾਂ ਸਰਕਾਰ ਵਲੋਂ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਨੂੰ ਕਿਸਾਨਾਂ ਲਈ ਵੱਡਾ ਤੋਹਫ਼ਾ ਕਰਾਰ ਦਿੱਤਾ ਹੈ |
ਬੀ.ਐੱਸ.ਐੱਨ.ਐੱਲ. ਅਤੇ ਐੱਮ.ਟੀ.ਐੱਨ.ਐੱਲ. 'ਚ ਹੋਵੇਗਾ ਰਲੇਵਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਲਏ ਫ਼ੈਸਲੇ 'ਚ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਦੇ ਰਲੇਵੇਂ ਨੂੰ ਸਿਧਾਂਤਿਕ ਰੂਪ 'ਚ ਮਨਜ਼ੂਰੀ ਦੇ ਦਿੱਤੀ ਹੈ | ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਸ ਫ਼ੈਸਲੇ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਰਕਾਰ ਨਾ ਤਾਂ ਦੋਹਾਂ ਕੰਪਨੀਆਂ ਨੂੰ ਬੰਦ ਕਰ ਰਹੀ ਹੈ ਨਾ ਹੀ ਇਨ੍ਹਾਂ 'ਚ ਵਿਨਿਵੇਸ਼ ਕਰ ਰਹੀ ਹੈ | ਸਰਕਾਰ ਦੇ ਇਸ ਕਦਮ ਨੂੰ ਦੋਹਾਂ ਕੰਪਨੀਆਂ ਨੂੰ ਟੈਲੀਕਾਮ ਸੈਕਟਰ 'ਚ ਵੱਧ ਰਹੀ ਮੁਕਾਬਲੇਬਾਜ਼ੀ ਦੇ ਸਮਰਥ ਬਣਾਉਣ ਲਈ ਚੁੱਕਿਆ ਕਦਮ ਕਰਾਰ ਦਿੱਤਾ ਜਾ ਰਿਹਾ ਹੈ | ਘਾਟੇ 'ਚ ਚੱਲ ਰਹੀਆਂ ਦੋਵਾਂ ਕੰਪਨੀਆਂ ਨੂੰ ਮੁੜ ਸੁਰਜੀਤ ਕਰਨ ਲਈ 29,937 ਕਰੋੜ ਰੁਪਏ ਦਾ ਨਿਵੇਸ਼ ਕਰਨਗੇ | ਇਸ ਯੋਜਨਾ ਤਹਿਤ 15 ਹਜ਼ਾਰ ਕਰੋੜ ਰੁਪਏ ਦੇ ਸਰਕਾਰੀ ਬਾਂਡ ਜਾਰੀ ਕੀਤੇ ਜਾਣਗੇ | 38 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਦਾ ਮੁਦਰੀਕਰਨ ਕੀਤਾ ਜਾਵੇਗਾ | ਅਗਲੇ 4 ਸਾਲਾਂ 'ਚ ਇਸ ਸੰਪਤੀ ਨੂੰ ਵਿਕਰੀ ਲਈ ਲਾਇਆ ਜਾਵੇਗਾ ਜਾਂ ਪਟੇ 'ਤੇ ਦਿੱਤਾ ਜਾਵੇਗਾ | ਰਲੇਵੇਂ ਬਾਰੇ ਲੱਗਣ ਵਾਲੇ ਸਮੇਂ ਨੂੰ ਧਿਆਨ 'ਚ ਰੱਖਦਿਆਂ ਉਸ ਸਮੇਂ ਦੌਰਾਨ ਐੱਮ.ਟੀ.ਐੱਨ.ਐੱਲ. ਤੇ ਬੀ.ਐੱਸ.ਐੱਨ.ਐੱਲ ਦੀ ਸਹਾਇਕ ਵਜੋਂ ਕੰਮ ਕਰੇਗੀ, ਜਿਸ ਕਾਰਨ 2 ਸਾਲ ਬਾਅਦ ਬੀ.ਐੱਸ.ਐੱਨ.ਐੱਲ ਨੂੰ ਮੁਨਾਫ਼ੇ 'ਚ ਲਿਆਂਦਾ ਜਾ ਸਕਦਾ ਹੈ | ਰਿਲਾਇੰਸ ਜੀਓ, ਏਅਰਟੇਲ ਅਤੇ ਵੋਡਾਫ਼ੋਨ ਜਿਹੀਆਂ ਕੰਪਨੀਆਂ ਦਾ ਮੁਕਾਬਲਾ ਕਰਨ ਲਈ ਸਰਕਾਰ ਨੇ ਕੰਪਨੀ ਨੂੰ 4ਜੀ ਸਪੈਕਟ੍ਰਮ ਦੇਣ ਦਾ ਵੀ ਐਲਾਨ ਕੀਤਾ | ਇਸ ਤੋਂ ਇਲਾਵਾ ਕੰਪਨੀਆਂ ਦੇ ਮੁਲਾਜ਼ਮਾਂ ਲਈ ਵੀ.ਆਰ.ਐੱਸ. ਯੋਜਨਾ ਵੀ ਲਿਆਂਦੀ ਜਾਵੇਗੀ | ਵੀ.ਆਰ.ਐੱਸ. ਯੋਜਨਾ ਨੂੰ ਲੁਭਾਵਣਾ ਬਣਾਉਣ ਲਈ ਮੁਲਾਜ਼ਮਾਂ ਨੂੰ ਤਨਖ਼ਾਹ ਤੋਂ ਵੱਧ ਆਮਦਨ ਦੀ ਪੇਸ਼ਕਾਰੀ ਦਿੱਤੀ ਜਾਵੇਗੀ | ਪ੍ਰਸਾਦ ਨੇ ਕਿਹਾ ਕਿ ਜਿੱਥੇ ਟੈਲੀਕਾਮ ਕੰਪਨੀਆਂ ਦਾ ਮਨੁੱਖੀ ਵਸੀਲਿਆਂ 'ਤੇ ਖ਼ਰਚਾ ਸਿਰਫ਼ 5 ਫ਼ੀਸਦੀ ਹੈ, ਉੱਥੇ ਇਨ੍ਹਾਂ ਦੋਹਾਂ ਕੰਪਨੀਆਂ ਦਾ 70 ਫ਼ੀਸਦੀ ਹੈ | ਆਪਣੀ ਇੱਛਾ ਨਾਲ ਸਵੀਕਾਰ ਕੀਤੀ ਜਾਣ ਵਾਲੀ ਸੇਵਾਮੁਕਤੀ ਭਾਵ ਵੀ.ਆਰ.ਐੱਸ. ਯੋਜਨਾ ਤਹਿਤ ਜੇਕਰ ਕਿਸੇ ਮੁਲਾਜ਼ਮ ਦੀ ਉਮਰ 53 ਸਾਲ ਹੈ ਤਾਂ 60 ਸਾਲ ਤੱਕ ਉਸ ਨੂੰ 125 ਫ਼ੀਸਦੀ ਤਨਖ਼ਾਹ ਦਿੱਤੀ ਜਾਵੇਗੀ | ਵੀ.ਆਰ.ਐੱਸ. ਯੋਜਨਾ ਲਾਗੂ ਕਰਨ ਲਈ ਸਰਕਾਰ ਨੂੰ 17,169 ਕਰੋੜ ਰੁਪਏ ਦੀ ਰਕਮ ਦੀ ਲੋੜ ਹੋਵੇਗੀ |
ਦਿੱਲੀ ਦੀਆਂ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ
ਦਿੱਲੀ ਵਿਧਾਨ ਸਭਾ ਚੋਣਾਂ ਦੀ ਹਲਚਲ ਤੋਂ ਐਨ ਪਹਿਲਾਂ ਕੇਂਦਰ ਸਰਕਾਰ ਨੇ ਦਿੱਲੀ ਦੀਆਂ 1797 ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਕੀਤਾ ਹੈ | ਸਰਕਾਰ ਦੇ ਇਸ ਫ਼ੈਸਲੇ ਨਾਲ ਇਨ੍ਹਾਂ ਕਾਲੋਨੀਆਂ ਦੇ ਤਕਰੀਬਨ 40 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ | ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਨੂੰ ਆਜ਼ਾਦੀ ਤੋਂ ਬਾਅਦ ਦਿੱਲੀ ਲਈ ਲਿਆ ਗਿਆ ਇਤਿਹਾਸਕ ਅਤੇ ਕ੍ਰਾਂਤੀਕਾਰੀ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਕਾਲੋਨੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਮਾਲਕਾਨਾ ਹੱਕ ਦਿੱਤੇ ਜਾਣਗੇ | ਦਿੱਲੀ ਵਿਧਾਨ ਸਭਾ ਚੋਣਾਂ 'ਚ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਦਾ ਚੋਣ ਵਾਅਦਾ ਤਕਰੀਬਨ ਹਰ ਸਿਆਸੀ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੁੰਦਾ ਹੈ | ਇਸ ਲਈ ਚੋਣਾਂ ਤੋਂ ਐਨ ਪਹਿਲਾਂ ਲਏ ਇਸ ਫ਼ੈਸਲੇ ਨੂੰ ਕੇਂਦਰ ਦਾ ਵੱਡਾ ਮਾਸਟਰ ਸਟ੍ਰੋਕ ਕਰਾਰ ਦਿੱਤਾ ਜਾ ਰਿਹਾ ਹੈ | ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਈ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ 'ਤੇ ਭਾਜਪਾ ਨੇ ਕਬਜ਼ਾ ਕੀਤਾ ਸੀ, ਜਿਸ ਤੋਂ ਬਾਅਦ ਉਤਸ਼ਾਹਿਤ ਭਾਜਪਾ ਵਲੋਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ | ਇਸ ਦੌਰਾਨ ਮੰਤਰੀ ਮੰਡਲ ਵਲੋਂ ਅੱਜ ਦੇ ਫ਼ੈਸਲੇ ਤੇ ਦਿੱਲੀ ਭਾਜਪਾ ਵਲੋਂ ਜਸ਼ਨ ਦੇ ਨਾਲ ਸਵਾਗਤ ਕੀਤਾ ਗਿਆ |,ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ 'ਤੇ ਕੇਂਦਰ ਦਾ ਧੰਨਵਾਦ ਕਰਦਿਆਂ ਇਸ ਨੂੰ 'ਆਪ' ਸਰਕਾਰ ਵਲੋਂ ਲਗਾਤਾਰ ਕੀਤੀ ਜਾ ਰਹੀ ਕੋਸ਼ਿਸ਼ ਦਾ ਨਤੀਜਾ ਕਰਾਰ ਦਿੱਤਾ | ਇਨ੍ਹਾਂ ਕਾਲੋਨੀਆਂ 'ਚ 3 ਕਾਲੋਨੀਆਂ ਨੂੰ ਰੈਗੂਲਰ ਨਹੀਂ ਕੀਤਾ ਜਾਵੇਗਾ ਜਿਸ 'ਚ ਸੈਨਿਕ ਫ਼ਾਰਮ, ਮਹਿੰਦਰੂ ਐਨਕਲੇਵ ਅਤੇ ਅਨੰਤ ਰਾਮ ਡੇਅਰੀ ਸ਼ਾਮਿਲ ਹੈ | ਕਾਲੋਨੀਆਂ ਨੂੰ ਰੈਗੂਲਰ ਕਰਨ ਦੌਰਾਨ ਸਰਕਲ ਰੇਟ ਦਾ ਕੁਝ ਫ਼ੀਸਦੀ ਹਿੱਸਾ ਰੈਗੂਲਾਈਜ਼ਡ ਫ਼ੀਸ ਵਜੋਂ ਲਿਆ ਜਾਵੇਗਾ | ਇਸ ਸਬੰਧ 'ਚ ਕੇਂਦਰ ਸਰਕਾਰ ਸੰਸਦ ਦੇ ਸਰਦ ਰੁੱਤ ਦੇ ਇਜਲਾਸ 'ਚ ਬਿੱਲ ਵੀ ਪੇਸ਼ ਕਰੇਗੀ |
ਗ਼ੈਰ ਪੈਟਰੋਲੀਅਮ ਕੰਪਨੀਆਂ ਵੀ ਖੋਲ੍ਹ ਸਕਣਗੀਆਂ ਪੈਟਰੋਲ ਪੰਪ
ਪੈਟਰੋਲ ਪੰਪਾਂ ਦਾ ਨਿਵੇਸ਼ ਅਤੇ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ ਸਰਰਾਰ ਨੇ ਇਸ ਖੇਤਰ ਨੂੰ ਵੀ ਗ਼ੈਰ-ਪੈਟਰੋਲੀਅਮ ਕੰਪਨੀਆਂ ਵੀ ਲਈ ਖੋਲ੍ਹ ਦਿੱਤਾ ਹੈ | ਹੁਣ ਤੱਕ ਦੇਸ਼ ਦੇ 65 ਹਜ਼ਾਰ ਪੈਟਰੋਲ ਪੰਪਾਂ 'ਚੋਂ ਜ਼ਿਆਦਾਤਰ ਸਰਕਾਰੀ ਕੰਪਨੀਆਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਕੋਲ ਹੈ | ਹਾਲਾਂਕਿ ਕੁਝ ਨਿੱਜੀ ਕੰਪਨੀਆਂ ਰਿਲਾਂਇੰਸ, ਨਿਆਰਾ, ਐਨਰਜੀ ਅਤੇ ਰਾਇਲ ਡਜ ਸ਼ੈੱਲ ਆਦਿ ਵੀ ਇਸ ਖੇਤਰ 'ਚ ਹਨ ਪਰ ਇਨ੍ਹਾਂ ਦੀ ਮੌਜੂਦਗੀ ਨਾਮਾਤਰ ਹੈ | ਰਿਲਾਂਇਸ ਦੇ ਤਕਰੀਬਨ 1400 ਪੈਟਰੋਲ ਪੰਪ ਹਨ | ਮੰਤਰੀ ਮੰਡਲ 'ਟ੍ਰਾਂਸਪੋਰਟਿੰਗ ਫਿਊਲ' ਦੀ ਮਾਰਕੀਟਿੰਗ ਦੀਆਂ ਸੇਧਾਂ ਦੀ ਸਮੀਖਿਆ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ | ਹਾਲੇ ਤੱਕ ਦੇਸ਼ 'ਚ ਤੇਲ ਦੀ ਰਿਟੇਲ ਕਾਰੋਬਾਰ ਦਾ ਲਾਈਸੈਂਸ ਹਾਸਲ ਕਰਨ ਲਈ ਕਿਸੇ ਕੰਪਨੀ ਨੂੰ ਜਾਂ ਤਾਂ ਹਾਈਡਰੋਕਾਰਬਨ ਦੀ ਖੋਜ, ਉਤਪਾਦਨ, ਰਿਫਾਇਨਰੀ ਜਾਂ ਪਾਈਪਲਾਈਨ ਖੇਤਰ 'ਚ 2000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਲੋੜ ਹੁੰਦੀ ਹੈ | ਹੁਣ ਅਜਿਹੀਆਂ ਕੰਪਨੀਆਂ ਜਿਨ੍ਹਾਂ ਦਾ ਕਾਰੋਬਾਰ 250 ਕਰੋੜ ਰੁਪਏ ਦਾ ਹੈ ਉਹ ਆਪਣੇ ਪੈਟਰੋਲ ਪੰਪ ਖੋਲ੍ਹ ਸਕਦੀਆਂ ਹਨ | ਹਾਲਾਂਕਿ ਉਸ ਲਈ ਇਹ ਸ਼ਰਤ ਲਾਈ ਗਈ ਹੈ ਕਿ ਉਹ ਘੱਟੋ-ਘੱਟ 5 ਫ਼ੀਸਦੀ ਪੈਟਰੋਲ ਪੰਪ ਪੇਂਡੂ ਖੇਤਰਾਂ 'ਚ ਖੋਲ੍ਹਣ |
ਕਿਸਾਨਾਂ ਨਾਲ ਧੋਖਾ-ਰਾਜੇਵਾਲ
ਜਲੰਧਰ, (ਮੇਜਰ ਸਿੰਘ)-ਕੇਂਦਰ ਸਰਕਾਰ ਵਲੋਂ ਕਣਕ ਦੇ ਸਮਰਥਨ ਮੁੱਲ 'ਚ 85 ਰੁਪਏ ਕੁਇੰਟਲ ਤੇ ਦਾਲਾਂ ਦੇ ਮੁੱਲ 'ਚ 325 ਰੁਪਏ ਕੁਇੰਟਲ ਕੀਤੇ ਵਾਧੇ ਨੂੰ ਕਿਸਾਨਾਂ ਦੇ ਹੱਕ 'ਚ ਵੱਡਾ ਫੈਸਲਾ ਦੱਸਿਆ ਜਾ ਰਿਹਾ ਹੈ, ਜਦਕਿ ਲਾਗਤ ਕੀਮਤ 'ਚ ਭਾਰੀ ਵਾਧੇ ਅਨੁਸਾਰ ਇਹ ਵਾਧਾ ਕੁਝ ਵੀ ਨਹੀਂ ਹੈ | ਇਹ ਗੱਲ ਕਹਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ: ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਡੀ. ਏ. ਪੀ. ਦੀ ਕੀਮਤ ਲਗਪਗ ਦੁੱਗਣੀ ਕਰ ਦਿੱਤੀ ਗਈ ਤੇ ਯੂਰੀਆ ਦੀ ਬੋਰੀ ਦਾ ਵਜ਼ਨ 50 ਕਿਲੋ ਤੋਂ ਘਟਾ ਕੇ 45 ਕਿਲੋ ਕਰ ਦਿੱਤਾ ਪਰ ਭਾਅ ਪਹਿਲਾਂ ਵਾਲਾ ਹੀ ਰੱਖਿਆ ਹੈ | ਉਨ੍ਹਾਂ ਕਿਹਾ ਕਿ ਨਵਾਂ ਕੀਤਾ ਵਾਧਾ ਨਾ ਲਾਗਤ ਕੀਮਤ ਤੇ ਨਾ ਸਵਾਮੀਨਾਥਨ ਕਮਿਸ਼ਨ ਵਲੋਂ ਮਿਥੇ ਮਿਆਰਾਂ 'ਤੇ ਪੂਰਾ ਉਤਰਦਾ ਹੈ | ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਨਾਲ ਸਰਾਸਰ ਧੋਖਾ ਹੈ |

ਪੰਜਾਬ ਜ਼ਿਮਨੀ ਚੋਣਾਂ, ਹਰਿਆਣਾ ਤੇ ਮਹਾਰਾਸ਼ਟਰ ਦੇ ਨਤੀਜੇ ਅੱਜ

ਚੰਡੀਗੜ੍ਹ/ਨਵੀਂ ਦਿੱਲੀ 23 ਅਕਤੂਬਰ (ਵਿਕਰਮਜੀਤ ਸਿੰਘ ਮਾਨ, ਏਜੰਸੀਆਂ)-ਬੀਤੀ 21 ਅਕਤੂਬਰ ਨੂੰ ਰਾਜ 'ਚ 4 ਜ਼ਿਮਨੀ ਸੀਟਾਂ 'ਤੇ ਹੋਈਆਂ ਚੋਣਾਂ ਦੇ ਨਤੀਜੇ ਵੀਰਵਾਰ ਨੂੰ ਆ ਰਹੇ ਹਨ | ਚਾਰੇ ਸੀਟਾਂ 'ਚੋਂ ਦਾਖਾ ਸੀਟ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ, ਜਿੱਥੇ ਕਾਂਗਰਸ ਦੇ ਉਮੀਦਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਅਤੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ, ਸ਼੍ਰੋਮਣੀ ਅਕਾਲੀ ਦਲ ਵਲੋਂ ਮਨਪ੍ਰੀਤ ਸਿੰਘ ਇਯਾਲੀ ਅਤੇ 'ਆਪ' ਦੇ ਅਮਨਦੀਪ ਸਿੰਘ ਸਮੇਤ 11 ਉਮੀਦਵਾਰ ਚੋਣ ਮੈਦਾਨ 'ਚ ਹਨ | ਮੁਕੇਰੀਆਂ ਸੀਟ 'ਤੇ 'ਆਪ' ਦੇ ਗੁਰਧਿਆਨ ਸਿੰਘ ਮੁਲਤਾਨੀ, ਕਾਂਗਰਸ ਦੀ ਇੰਦੂ ਬਾਲਾ ਤੇ ਭਾਜਪਾ ਦੇ ਜੰਗੀ ਲਾਲ ਮਹਾਜਨ ਸਮੇਤ 6 ਉਮੀਦਵਾਰ ਚੋਣ ਮੈਦਾਨ 'ਚ ਹਨ | ਫਗਵਾੜਾ 'ਚ 'ਆਪ' ਦੇ ਸੰਤੋਸ਼ ਕੁਮਾਰ ਗੋਗੀ, ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ, ਭਾਜਪਾ ਦੇ ਬਰਜੇਸ਼ ਬਾਘਾ ਸਮੇਤ 9 ਉਮੀਦਵਾਰ ਤੇ ਜਲਾਲਾਬਾਦ ਸੀਟ ਲਈ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ, 'ਆਪ' ਦੇ ਮਹਿੰਦਰ ਸਿੰਘ ਕਪੂਰਾ ਤੇ ਕਾਂਗਰਸ ਦੇ ਰਮਿੰਦਰ ਆਵਲਾ ਸਮੇਤ 7 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ 'ਚ ਹਨ | ਭਾਰੀ ਸੁਰੱਖਿਆ ਇੰਤਜਾਮਾਂ ਹੇਠ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ | ਇਨ੍ਹਾਂ ਜ਼ਿਮਨੀ ਚੋਣਾਂ ਲਈ ਕੁੱਲ 33 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ | ਦੂਜੇ ਪਾਸੇ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਵੀ ਵੀਰਵਾਰ ਨੂੰ ਹੀ ਹੋਵੇਗਾ, ਜੋ ਉੱਥੋਂ ਦੇ ਮੌਜੂਦਾ ਮੁੱਖ ਮੰਤਰੀਆਂ ਮਨੋਹਰ ਲਾਲ ਖੱਟਰ ਤੇ ਦੇਵੇਂਦਰ ਫੜਨਵੀਸ ਦਾ ਸਿਆਸੀ ਕੱਦ ਤੈਅ ਕਰਨਗੇ | ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਸਰਵੇਖਣਾਂ 'ਚ ਭਾਜਪਾ ਦੀ ਸਰਕਾਰ ਮੁੜ ਸੱਤਾ 'ਚ ਆਉਣ ਦੀ ਗੱਲ ਕਹੀ ਜਾ ਰਹੀ ਹੈ | ਦੂਜੇ ਪਾਸੇ ਭਾਜਪਾ ਤੇ ਕਾਂਗਰਸ 'ਚ ਨੇੜਲੀ ਟੱਕਰ ਦੀ ਵੀ ਗੱਲ ਕਹੀ ਜਾ ਰਹੀ | ਵਰਣਨਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ 47 ਤੇ ਕਾਂਗਰਸ ਨੂੰ 15 ਸੀਟਾਂ ਮਿਲੀਆਂ ਸਨ | ਇਨੈਲੋ ਨੂੰ 19, ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ 1-1, ਜਦੋਂ ਕਿ ਪੰਜ ਆਜ਼ਾਦ ਉਮੀਦਵਾਰਾਂ ਨੂੰ ਜਿੱਤ ਮਿਲੀ ਸੀ | ਇਸ ਵਾਰ ਕੁੱਲ 1169 ਉਮੀਦਵਾਰ ਮੈਦਾਨ 'ਚ ਹਨ ਜਿਨ੍ਹਾਂ ਵਿਚੋਂ 105 ਔਰਤਾਂ ਹਨ | ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੂੰ ਪਿਛਲੀ ਵਾਰ ਸਭ ਤੋਂ ਵੱਧ 122 ਸੀਟਾਂ ਜਿੱਤਣ ਦੇ ਬਾਵਜੂਦ ਬਹੁਮਤ ਤੋਂ ਦੂਰ ਰਹਿਣ 'ਤੇ ਸ਼ਿਵ ਸੈਨਾ ਨਾਲ ਗਠਜੋੜ ਕਰ ਕੇ ਸਰਕਾਰ ਬਣਾਉਣੀ ਪਈ ਸੀ | ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਅੱਜ ਫੜਨਵੀਸ ਵਿਸ਼ੇਸ਼ ਤੌਰ 'ਤੇ ਕੇਦਾਰਨਾਥ ਮੱਥਾ ਟੇਕਣ ਗਏ |

'ਅੰਸਾਰ ਗਜ਼ਵਤ ਉੁਲ ਹਿੰਦ' ਦਾ ਵਾਦੀ 'ਚੋਂ ਸਫ਼ਾਇਆ

ਜ਼ਾਕਿਰ ਮੂਸਾ ਦਾ ਵਾਰਸ ਹਮੀਦ ਲਲਹਾਰੀ 2 ਸਾਥੀਆਂ ਸਮੇਤ ਹਲਾਕ
ਸ੍ਰੀਨਗਰ, 23 ਅਕਤੂਬਰ (ਮਨਜੀਤ ਸਿੰਘ)-ਪੁਲਵਾਮਾ 'ਚ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਵਲੋਂ ਅਲ ਕਾਇਦਾ ਨਾਲ ਜੁੜੇ ਅੱਤਵਾਦੀ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ ਦੇ ਚੀਫ਼ ਹਮੀਦ ਲਲਹਾਰੀ ਨੂੰ ਉਸ ਦੇ ਦੋ ਸਾਥੀਆਂ ਸਮੇਤ ਮਾਰ ਦੇਣ ਨਾਲ ਵਾਦੀ 'ਚੋਂ ਅੰਸਾਰ ਗਜ਼ਵਤ-ਉਲ-ਹਿੰਦ ਦਾ ਸਫ਼ਾਇਆ ਹੋ ਗਿਆ | ਹਮੀਦ ਲਲਹਾਰੀ ਨੂੰ ਜ਼ਾਕਿਰ ਮੂਸਾ ਦੇ ਮਾਰੇ ਜਾਣ ਦੇ ਬਾਅਦ ਗਜ਼ਵਤ-ਉਲ-ਹਿੰਦ ਦਾ ਚੀਫ਼ ਕਮਾਂਡਰ ਬਣਾਇਆ ਗਿਆ ਸੀ | ਮਾਰੇ ਗਏ ਦੋ ਹੋਰ ਅੱਤਵਾਦੀਆਂ ਦੀ ਪਛਾਣ ਨਵੀਦ ਅਹਿਮਦ ਟਾਕ ਅਤੇ ਜੁਨੈਦ ਰਾਸ਼ਿਦ ਭੱਟ ਵਜੋਂ ਹੋਈ ਹੈ | ਤਰਾਲ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਪੁਲਿਸ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਹੁਣ ਵਾਦੀ 'ਚੋਂ ਅੰਸਾਰ ਗ਼ਜਵਤ-ਉਲ ਹਿੰਦ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਸਥਾਨਕ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਤੋਂ ਬਾਅਦ ਇਲਾਕੇ 'ਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ | ਇਸ ਜਾਣਕਾਰੀ ਦੇ ਬਾਅਦ ਸੈਨਾ ਦੀ ਰਾਸ਼ਟਰੀ ਰਾਈਫ਼ਲ, ਜੰਮੂ-ਕਸ਼ਮੀਰ ਪੁਲਿਸ ਦੀ ਐਸ. ਓ. ਜੀ. ਅਤੇ ਸੀ. ਆਰ. ਪੀ. ਐਫ. ਦੀਆਂ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ | ਇਲਾਕੇ ਦੀ ਸਖ਼ਤ ਘੇਰਾਬੰਦੀ ਦੇ ਬਾਅਦ ਪਿੰਡ ਰਾਜਪੁਰਾ 'ਚ ਹੋਏ ਮੁਕਾਬਲੇ ਦੌਰਾਨ ਲਲਹਾਰੀ ਸਮੇਤ ਤਿੰਨ ਅੱਤਵਾਦੀ ਮਾਰੇ ਗਏ | ਉਨ੍ਹਾਂ ਦੱਸਿਆ ਕਿ ਇਸੇ ਸਾਲ ਮਈ 'ਚ ਜ਼ਾਕਿਰ ਮੂਸਾ ਦੇ ਮਾਰੇ ਜਾਣ ਦੇ ਬਾਅਦ ਲਲਹਾਰੀ ਨੂੰ ਸੰਗਠਨ ਦਾ ਚੀਫ਼ ਕਮਾਂਡਰ ਥਾਪਿਆ ਗਿਆ ਸੀ ਅਤੇ ਉਹ ਕਈ ਸਾਲਾਂ ਤੋਂ ਦੱਖਣੀ ਕਸ਼ਮੀਰ 'ਚ ਹੋਰ ਕਈ ਅੱਤਵਾਦੀ ਸੰਗਠਨਾਂ ਨਾਲ ਸਰਗਰਮ ਰਹਿ ਚੁੱਕਾ ਸੀ ਅਤੇ ਅਤਿ ਲੋੜੀਂਦੇ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਿਲ ਸੀ | ਮੂਸਾ ਦੀ ਮੌਤ ਦੇ ਬਾਅਦ ਹਮੀਦ ਵਾਦੀ 'ਚ ਅੱਤਵਾਦੀ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਿਹਾ ਸੀ | 30 ਸਾਲ ਦਾ ਲਲਹਾਰੀ ਪੁਲਵਾਮਾ ਦਾ ਰਹਿਣ ਵਾਲਾ ਸੀ | ਪੁਲਿਸ ਮੁਖੀ ਨੇ ਦੱਸਿਆ ਕਿ ਵਾਦੀ 'ਚ ਅੱਤਵਾਦੀ ਹਮਲੇ ਕਰਨ ਲਈ ਪਾਕਿ ਆਧਾਰਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅੰਸਾਰ ਗਜ਼ਵਤ-ਉਲ-ਹਿੰਦ ਸਣੇ ਕਈ ਹੋਰ ਅੱਤਵਾਦੀ ਸੰਗਠਨਾਂ ਨਾਲ ਸੰਪਰਕ 'ਚ ਸੀ | ਜ਼ਿਕਰਯੋਗ ਹੈ ਕਿ 'ਆਪ੍ਰੇਸ਼ਨ ਆਲ ਆਊਟ' ਤਹਿਤ ਸੈਨਾ ਦੀ ਰਣਨੀਤੀ ਹੈ ਕਿ ਅੱਤਵਾਦੀ ਕਮਾਂਡਰ ਚੁਣੇ ਜਾਣ ਜਾਂ ਚਰਚਾ 'ਚ ਆਉਂਦੇ ਹੀ ਜਲਦ ਤੋਂ ਜਲਦ ਚੋਟੀ ਦੇ ਅੱਤਵਾਦੀਆਂ ਨੂੰ ਖ਼ਤਮ ਕਰ ਦਿੱਤਾ ਜਾਵੇ | ਇਸ ਦਾ ਅਸਰ ਦਿਖਾਈ ਵੀ ਦੇ ਰਿਹਾ ਹੈ |

ਨਵਾਜ਼ ਸ਼ਰੀਫ਼ ਦੀ ਹਾਲਤ ਨਾਜ਼ੁਕ, ਪੁੱਤਰ ਨੇ ਲਗਾਇਆ ਜ਼ਹਿਰ ਦੇਣ ਦਾ ਦੋਸ਼

ਅੰਮਿ੍ਤਸਰ, 23 ਅਕਤੂਬਰ (ਸੁਰਿੰਦਰ ਕੋਛੜ )-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਹਾਲਤ ਨਾਜ਼ੁਕ ਹੋ ਗਈ ਹੈ | ਇਸ ਨੂੰ ਲੈ ਕੇ ਉਨ੍ਹਾਂ ਦੇ ਪੁੱਤਰ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਿਤਾ ਨੂੰ ਜੇਲ੍ਹ 'ਚ ਜ਼ਹਿਰ ਦਿੱਤਾ ਜਾ ਰਿਹਾ ਹੈ | ਦੱਸਣਯੋਗ ਹੈ ਕਿ ਨਵਾਜ਼ ਸ਼ਰੀਫ਼ ਇਸ ਸਮੇਂ ਭਿ੍ਸ਼ਟਾਚਾਰ ਦੇ ਮਾਮਲੇ 'ਚ ਲਾਹੌਰ ਦੀ ਕੋਟ ਲਖਪਤ ਜੇਲ੍ਹ 'ਚ ਬੰਦ ਹਨ | ਉਨ੍ਹਾਂ ਦੇ ਪੁੱਤਰ ਹੁਸੈਨ ਨਵਾਜ਼ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਦੇ ਸਰੀਰ 'ਚ ਪਲੇਟਲੈਟਾਂ ਦੀ ਕਮੀ ਹੋਣ ਦਾ ਕਾਰਨ ਉਨ੍ਹਾਂ ਨੂੰ ਜ਼ਹਿਰ ਦੇਣਾ ਵੀ ਹੋ ਸਕਦਾ ਹੈ | ਲੰਡਨ 'ਚ ਰਹਿ ਰਹੇ ਨਵਾਜ਼ ਦੇ ਪੁੱਤਰ ਨੇ ਆਪਣੇ ਪਿਤਾ ਵਿਰੁੱਧ ਸਾਜਿਸ਼ ਦਾ ਦੋਸ਼ ਲਗਾਉਂਦਿਆਂ ਟਵੀਟ ਕੀਤਾ ਕਿ ਜੇਕਰ ਨਵਾਜ਼ ਸ਼ਰੀਫ਼ ਨੂੰ ਕੁੱਝ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਬੀਤੇ ਦਿਨ ਡਾਕਟਰੀ ਰਿਪੋਰਟਾਂ 'ਚ ਨਵਾਜ਼ ਸ਼ਰੀਫ਼ ਦੀ ਪਲੇਟਲੈਟਾਂ ਦੀ ਗਿਣਤੀ 16,000 ਤੋਂ ਘਟ ਕੇ 2000 ਦੀ ਨਾਜ਼ੁਕ ਸਥਿਤੀ 'ਤੇ ਆ ਗਈ ਸੀ | ਜਿਸ ਦੇ ਕਾਰਨ ਹਸਪਤਾਲ ਲਿਜਾਣ 'ਤੇ ਮੈਡੀਕਲ ਬੋਰਡ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਤੁਰੰਤ ਪਲੇਟਲੈਟ ਚੜ੍ਹਾਏ | ਮੰਗਲਵਾਰ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਪ੍ਰਧਾਨ ਤੇ ਸ਼ਰੀਫ਼ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਨੇ ਨਵਾਜ਼ ਨੂੰ ਮਿਲਣ ਤੋਂ ਬਾਅਦ ਟਵੀਟ ਕੀਤਾ ਕਿ ਉਨ੍ਹਾਂ ਦੇ ਭਰਾ ਦੀ ਤੇਜ਼ੀ ਨਾਲ ਵਿਗੜ ਰਹੀ ਸਥਿਤੀ ਤੋਂ ਉਹ ਬਹੁਤ ਚਿੰਤਤ ਹਨ | ਸਰਕਾਰ ਨੂੰ ਸ਼ਰੀਫ਼ ਪਰਿਵਾਰ ਪ੍ਰਤੀ ਬਦਲੇ ਦੀ ਭਾਵਨਾ ਛੱਡ ਕੇ ਉਨ੍ਹਾਂ ਦੀ ਸਿਹਤ ਵਲ ਧਿਆਨ ਦੇਣਾ ਚਾਹੀਦਾ ਹੈ |
ਇਮਰਾਨ ਖ਼ਾਨ ਵਲੋਂ ਬਿਹਤਰ ਇਲਾਜ ਦੀ ਹਦਾਇਤ
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੰਜਾਬ ਸਰਕਾਰ ਨੂੰ ਨਵਾਜ਼ ਸ਼ਰੀਫ਼ ਦੇ ਪਰਿਵਾਰ ਦੇ ਮੁਤਾਬਿਕ ਹਰ ਤਰ੍ਹਾਂ ਦੇ ਬਿਹਤਰ ਇਲਾਜ ਦੀ ਸਹੂਲਤ ਦੇਣ ਦਾ ਆਦੇਸ਼ ਦਿੱਤਾ ਹੈ | ਬੁੱਧਵਾਰ ਨੂੰ ਪਾਕਿ ਸਰਕਾਰ ਦੇ ਬੁਲਾਰੇ ਵਲੋਂ ਕੀਤੇ ਟਵੀਟ 'ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਵਾਜ਼ ਸ਼ਰੀਫ਼ ਦੇ ਇਲਾਜ ਸਬੰਧੀ ਸਾਰੀ ਜਾਣਕਾਰੀ ਪੰਜਾਬ ਸਰਕਾਰ ਤੋਂ ਲਈ ਹੈ |

ਤਲਵੰਡੀ ਸਾਬੋ 'ਚ ਦਿਨ-ਦਿਹਾੜੇ ਗੋਲੀਆਂ ਚਲਾ ਕੇ 17 ਲੱਖ ਲੁੱਟੇ

ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)-ਅੱਜ ਤਲਵੰਡੀ ਸਾਬੋ ਵਿਖੇ ਲੁਟੇਰਿਆਂ ਨੇ ਦਿਨ-ਦਿਹਾੜੇ ਗੋਲੀਆਂ ਚਲਾ ਕੇ ਫਾਈਨੈਂਸ ਕੰਪਨੀ ਦੇ ਦੋ ਮੁਲਾਜ਼ਮਾਂ ਤੋਂ 17 ਲੱਖ ਰੁਪਏ ਤੋਂ ਵੱਧ ਦੀ ਲੁੱਟ ਨੂੰ ਅੰਜਾਮ ਦਿੱਤਾ | ਮਿਲੀ ਜਾਣਕਾਰੀ ਅਨੁਸਾਰ ਸਥਾਨਕ ਨੱਤ ਰੋਡ 'ਤੇ 'ਭਾਰਤ ਫਾਈਨੈਂਸ ਇਨਕਲੂਜਿਨ ਲਿਮਟਿਡ' ਦਾ ਇਕ ਦਫ਼ਤਰ ਹੈ ਜਿੱਥੇ ਪਿੰਡਾਂ ਦੀਆਂ ਔਰਤਾਂ ਨੂੰ ਸਵੈ ਰੋਜ਼ਗਾਰ ਲਈ ਕਰਜ਼ੇ ਦਿੱਤੇ ਜਾਂਦੇ ਹਨ | ਲੁੱਟ ਦਾ ਸ਼ਿਕਾਰ ਹੋਏ ਮੁਲਾਜ਼ਮ ਲਖਵੀਰ ਸਿੰਘ ਅਨੁਸਾਰ ਕਰਜ਼ੇ ਦੀਆਂ ਕਿਸ਼ਤਾਂ ਦੇ ਆਉਣ ਵਾਲੇ ਪੈਸਿਆਂ ਨੂੰ ਉਹ ਰੋਜ਼ ਬੈਂਕ 'ਚ ਜਮ੍ਹਾਂ ਕਰਵਾਉਂਦੇ ਹਨ ਪਰ ਬੀਤੇ ਕੱਲ੍ਹ ਬੈਂਕ ਵਿਚ ਹੜਤਾਲ ਹੋਣ ਕਾਰਨ ਉਨ੍ਹਾਂ ਦੇ ਦਫ਼ਤਰ 'ਚ ਵੱਡੀ ਰਕਮ ਜਮ੍ਹਾਂ ਹੋ ਗਈ ਸੀ ਤੇ ਉਹ ਅੱਜ ਸਥਾਨਕ ਪੰਜਾਬ ਨੈਸ਼ਨਲ ਬੈਂਕ ਵਿਚ 17 ਲੱਖ 87 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਮੋਟਰਸਾਈਕਲ 'ਤੇ ਨਿਕਲੇ ਸਨ ਕਿ ਦਫ਼ਤਰ ਤੋਂ ਕੁਝ ਕੁ ਹੀ ਦੂਰੀ 'ਤੇ ਇੱਕ ਸਵਿਫ਼ਟ ਕਾਰ ਵਿਚ ਸਵਾਰਾਂ ਨੇ ਉਨ੍ਹਾਂ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ | ਜਦੋਂ ਉਨ੍ਹਾਂ ਦਾ ਮੋਟਰਸਾਈਕਲ ਡਿੱਗ ਗਿਆ ਤਾਂ ਇੱਕ ਕਾਰ ਸਵਾਰ ਨੇ ਪਿਸਤੌਲ ਨਾਲ ਦੋ ਫਾਇਰ ਕੀਤੇ ਤੇ ਪਿਸਤੌਲ ਦਿਖਾ ਕੇ ਉਨ੍ਹਾਂ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਨੱਤ ਪਿੰਡ ਵੱਲ ਫ਼ਰਾਰ ਹੋ ਗਏ | ਘਟਨਾ ਦੀ ਜਾਣਕਾਰੀ ਮਿਲਦਿਆਂ ਥਾਣਾ ਮੁਖੀ ਸੁਨੀਲ ਕੁਮਾਰ ਸ਼ਰਮਾ ਅਤੇ ਡੀ.ਐੱਸ.ਪੀ ਤਲਵੰਡੀ ਸਾਬੋ ਨਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ | ਕੁਝ ਦੇਰ ਬਾਅਦ ਹੀ ਐੱਸ.ਐੱਸ.ਪੀ ਬਠਿੰਡਾ ਡਾ: ਨਾਨਕ ਸਿੰਘ ਘਟਨਾ ਸਥਾਨ 'ਤੇ ਪੁੱਜੇ ਤੇ ਉਨ੍ਹਾਂ ਨੇ ਫਾਈਨੈਂਸ ਕੰਪਨੀ ਦੇ ਮੁਲਾਜ਼ਮ ਅਤੇ ਅਧਿਕਾਰੀਆਂ ਤੋਂ ਸਮੁੱਚੀ ਘਟਨਾ ਦੀ ਜਾਣਕਾਰੀ ਲਈ | ਬਾਅਦ ਵਿਚ ਡੀ. ਐੱਸ. ਪੀ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੰਨ ਪੁਆਇੰਟ 'ਤੇ ਵੱਡੀ ਲੁੱਟ ਹੋਣ ਦੀ ਇਸ ਘਟਨਾ ਤੋਂ ਬਾਅਦ ਸੀ. ਸੀ. ਟੀ. ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਪੁਲਿਸ ਹਰ ਪਹਿਲੂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਜਲਦ ਲੁਟੇਰੇ ਫੜ ਲਏ ਜਾਣਗੇ |

ਚੋਰ ਵਲੋਂ ਘਰ ਦੇ ਮਾਲਕ ਦੀ ਕੁੱਟ-ਕੁੱਟ ਕੇ ਹੱਤਿਆ

ਭਿੱਖੀਵਿੰਡ, 23 ਅਕਤੂਬਰ (ਬੌਬੀ)¸ਪਿੰਡ ਮਨਿਹਾਲਾ ਜੈ ਸਿੰਘ ਦੇ ਇਕ ਕਿਸਾਨ ਦੇ ਘਰ ਚੋਰੀ ਕਰਨ ਆਏ ਚੋਰ ਵਲੋਂ ਉਸ ਦੀ ਪਛਾਣ ਹੋਣ 'ਤੇ ਡਾਂਗ ਨਾਲ ਹਮਲਾ ਕਰ ਕੇ ਘਰ ਮਾਲਕ ਦੀ ਹੱਤਿਆ ਕਰ ਦਿੱਤੀ ਗਈ | ਇਸ ਸਬੰਧੀ ਨਿਸ਼ਾਨ ਸਿੰਘ ਵਾਸੀ ਮਨਿਹਾਲਾ ਜੈ ਸਿੰਘ ਨੇ ਦੱਸਿਆ ਕਿ ਅਸੀਂ ਆਪਣੀ ਬਹਿਕ (ਖੇਤਾਂ 'ਚ) 'ਚ ਰਹਿੰਦੇ ਹਾਂ ਤੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਮੈਂ ਆਪਣੇ ਮਕਾਨ ਦੀ ਛੱਤ 'ਤੇ ਆਪਣੇ ਭਰਾ ਹਰਬੰਸ ਸਿੰਘ, ਮਾਤਾ ਅਮਰੀਕ ਕੌਰ, ਪਿਤਾ ਜੋਗਿੰਦਰ ਸਿੰਘ ਪੁੱਤਰ ਆਤਮਾ ਸਿੰਘ ਨਾਲ ਸੁੱਤੇ ਹੋਏ ਸੀ ਜਦਕਿ ਮੇਰਾ ਲੜਕਾ ਗੁਰਜੀਤ ਸਿੰਘ ਘਰ ਦੇ ਵਿਹੜੇ 'ਚ ਸੁੱਤਾ ਸੀ | ਕਰੀਬ ਰਾਤ 11-30 ਵਜੇ ਘਰ 'ਚ ਖੜਕਾ ਹੋਣ 'ਤੇ ਮੇਰਾ ਪਿਤਾ ਜੋਗਿੰਦਰ ਸਿੰਘ ਉੱਠ ਪਿਆ ਅਤੇ ਰੌਲਾ ਪੈਣ 'ਤੇ ਮੈਂ ਵੀ ਉੱਠ ਪਿਆ ਅਤੇ ਅਸੀਂ ਵੇਖਿਆ ਕਿ ਘਰ ਅੰਦਰ ਸਾਡੇ ਹੀ ਪਿੰਡ ਦਾ ਗੁਰਸੇਵਕ ਸਿੰਘ ਪੁੱਤਰ ਪਿਆਰਾ ਸਿੰਘ ਚੋਰੀ ਕਰ ਰਿਹਾ ਹੈ | ਜਦੋਂ ਉਸ ਨੂੰ ਮੇਰੇ ਪਿਤਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੁਰਸੇਵਕ ਸਿੰਘ ਨੇ ਡਾਂਗ ਨਾਲ ਮੇਰੇ ਪਿਤਾ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਮੇਰਾ ਪਿਤਾ ਜ਼ਮੀਨ 'ਤੇ ਡਿਗ ਪਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ | ਉਕਤ ਚੋਰ ਖੇਤਾਂ ਵਿਚ ਦੀ ਦੌੜ ਗਿਆ | ਉਨ੍ਹਾਂ ਦੇਖਿਆ ਕਿ ਘਰ ਦੀ ਅਲਮਾਰੀ 'ਚੋਂ ਮੇਰੇ ਪਰਸ ਸਮੇਤ ਨੌ ਸੌ ਰੁਪਏ ਨਕਦੀ ਅਤੇ ਮੇਰਾ ਆਧਾਰ ਕਾਰਡ ਗਾਇਬ ਸੀ | ਇਸ ਮੌਕੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਕੱਚਾ ਪੱਕਾ ਮੁਖੀ ਝਿਰਮਲ ਸਿੰਘ ਨੇ ਦੱਸਿਆ ਕਿ ਨਿਸ਼ਾਨ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 460 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਤੇ ਮਿ੍ਤਕ ਦੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

ਬੁਲਗਾਰੀਆ 'ਚੋਂ ਇੰਗਲੈਂਡ 'ਚ ਦਾਖ਼ਲ ਹੋਏ ਟਰੱਕ ਕੰਟੇਨਰ 'ਚੋਂ ਮਿਲੀਆਂ 39 ਲਾਸ਼ਾਂ

ਡਰਾਈਵਰ ਗਿ੍ਫ਼ਤਾਰ,  ਮਿ੍ਤਕਾਂ ਦੀ ਪਹਿਚਾਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼
ਲੈਸਟਰ (ਇੰਗਲੈਂਡ), 23 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਬੁਲਗਾਰੀਆ ਤੋਂ ਇੰਗਲੈਂਡ 'ਚ ਦਾਖ਼ਲ ਹੋਏ ਇਕ ਟਰੱਕ ਕੰਟੇਨਰ 'ਚੋਂ 39 ਲਾਸ਼ਾਂ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ | ਬਿ੍ਟਿਸ਼ ਪੁਲਿਸ ਨੇ ਬੁੱਧਵਾਰ ਨੂੰ ਇਕ ਲਾਰੀ ਕੰਟੇਨਰ 'ਚੋਂ 39 ਲਾਸ਼ਾਂ ਮਿਲਣ ਦਾ ਹੈਰਾਨੀਜਨਕ ਖੁਲਾਸਾ ਕੀਤਾ | ਦੱਸਿਆ ਜਾ ਰਿਹਾ ਹੈ ਕਿ ਇਹ ਕੰਟੇਨਰ ਬੁਲਗਾਰੀਆ ਤੋਂ ਆਇਆ ਸੀ, ਜੋ ਸਨਿਚਰਵਾਰ ਨੂੰ ਵੇਲਜ਼ ਦੇ ਹੋਲੀਹੈੱਡ ਤੋਂ ਇੰਗਲੈਂਡ 'ਚ ਦਾਖ਼ਲ ਹੋਇਆ ਸੀ | ਪੁਲਿਸ ਨੇ ਹੱਤਿਆ ਦੇ ਸ਼ੱਕ 'ਚ ਉੱਤਰੀ ਆਇਰਲੈਂਡ ਤੋਂ 25 ਸਾਲਾ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਅਸੈਕਸ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਬਹੁਤ ਦੁਖਦਾਈ ਘਟਨਾ ਹੈ, ਜਿੱਥੇ 38 ਬਾਲਗਾਂ ਤੋਂ ਇਲਾਵਾ ਇਕ ਨਾਬਾਲਗ ਦੀ ਮੌਤ ਹੋਈ ਹੈ | ਉਨ੍ਹਾਂ ਨੇ ਦੱਸਿਆ ਕਿ ਲੰਡਨ ਦੇ ਪੂਰਬ ਵਿਚ ਗ੍ਰੇਯਜ਼ ਵਿਚ ਉਦਯੋਗਿਕ ਪਾਰਕ ਵਿਚ ਘਟਨਾ ਸਥਾਨ 'ਤੇ 39 ਲੋਕਾਂ ਨੂੰ ਮਿ੍ਤਕ ਐਲਾਨ ਕਰ ਦਿੱਤਾ ਗਿਆ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਮਿ੍ਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਵਿਚ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ | ਇਸ ਘਟਨਾ 'ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਦੱਸਣਯੋਗ ਹੈ ਕਿ ਸਾਲ 2000 ਵੀ 58 ਚੀਨੀ ਨਾਗਰਿਕ ਇਸੇ ਤਰ੍ਹਾਂ ਇੰਗਲੈਂਡ ਵਿਚ ਆਉਣ ਕੋਸ਼ਿਸ਼ ਕਰਦੇ ਮਾਰੇ ਗਏ ਸਨ | ਉਨ੍ਹਾਂ ਵਿਚੋਂ ਕੇਵਲ 2 ਜਣੇ ਹੀ ਬਚੇ ਸਨ | ਸਾਲ 2014 ਵਿਚ ਵੀ 34 ਅਫ਼ਗਾਨ ਸਿੱਖ ਇਕ ਸਮੁੰਦਰੀ ਜਹਾਜ਼ ਦੇ ਕੰਟੇਨਰ ਵਿਚ ਜਿਉਂਦੇ ਮਿਲੇ ਸਨ ਜੋ ਕਿ ਹਵਾ ਅਤੇ ਪਾਣੀ ਦੀ ਕਮੀ ਕਾਰਨ ਕਾਫੀ ਬਿਮਾਰ ਸਨ ਅਤੇ ਇਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਸੀ |

ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਅੱਜ ਹੋ ਸਕਦੇ ਹਨ ਦਸਤਖ਼ਤ

ਇਸਲਾਮਾਬਾਦ, 23 ਅਕਤੂਬਰ (ਏਜੰਸੀ)-ਪਾਕਿਸਤਾਨ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਤਾਰਪੁਰ ਲਾਂਘੇ ਸਬੰਧੀ ਇਤਿਹਾਸਕ ਸਮਝੌਤੇ 'ਤੇ ਵੀਰਵਾਰ ਨੂੰ ਦਸਤਖ਼ਤ ਹੋਣ ਦੀ ਉਮੀਦ ਹੈ | ਜਦੋਂ ਕਿ ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਲੋਂ ਬੁੱਧਵਾਰ ਨੂੰ ...

ਪੂਰੀ ਖ਼ਬਰ »

ਮੰਤਰੀ ਮੰਡਲ ਦੀ ਬਟਾਲਾ 'ਚ ਮੀਟਿੰਗ ਅੱਜ

ਚੰਡੀਗੜ੍ਹ, 23 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਵੀਰਵਾਰ ਨੂੰ ਬਟਾਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਸੁਲਤਾਨਪੁਰ ...

ਪੂਰੀ ਖ਼ਬਰ »

ਦਿੱਲੀ ਵਪਾਰਕ ਘਰ 'ਤੇ ਛਾਪੇ ਬਾਅਦ 1000 ਕਰੋੜ ਰੁਪਏ ਦੀ ਕਰ ਚੋਰੀ ਦਾ ਪਤਾ ਲੱਗਾ

ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-ਬਹੁ-ਕਰੋੜੀ ਵੀ.ਵੀ.ਆਈ.ਪੀ. ਹੈਲੀਕਾਪਟਰ ਘੁਟਾਲੇ ਮਾਮਲੇ 'ਚ ਆਮਦਨ ਕਰ ਵਿਭਾਗ ਨੇ ਇਸ ਘੁਟਾਲੇ ਨਾਲ ਜੁੜੇ ਦਿੱਲੀ ਆਧਾਰਿਤ ਇਕ ਵਪਾਰਕ ਘਰ 'ਤੇ ਛਾਪਾ ਮਾਰਨ ਤੋਂ ਬਾਅਦ 1000 ਕਰੋੜ ਰੁਪਏ ਦੀ ਕਰ ਚੋਰੀ ਦਾ ਪਤਾ ਲਗਾਇਆ ਹੈ | 'ਸੈਂਟਰਲ ਬੋਰਡ ਆਫ਼ ...

ਪੂਰੀ ਖ਼ਬਰ »

ਕਿਸ਼ਤਵਾੜ 'ਚ ਹਿਜ਼ਬੁਲ ਦੇ ਦੋ ਅੱਤਵਾਦੀ ਗਿ੍ਫ਼ਤਾਰ

ਜੰਮੂ, 23 ਅਕਤੂਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਪੁਲਿਸ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਦੇ ਦੋ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਜਿੰਨ੍ਹਾਂ 'ਚੋਂ ਇਕ ਹਿਜ਼ਬੁਲ ਦੇ ਚੋਟੀ ਦੇ ਅੱਤਵਾਦੀ ਜੇਹਾਨਗੀਰ ਸਾਰੂਰੀ ਦਾ ਭਰਾ ਹੈ | ...

ਪੂਰੀ ਖ਼ਬਰ »

ਬਿਸ਼ਪ ਮੁਲੱਕਲ ਿਖ਼ਲਾਫ਼ ਕੌਮੀ ਸੂਬਾ ਮਹਿਲਾ ਕਮਿਸ਼ਨਾਂ ਸਮੇਤ ਐਨ.ਐਚ.ਆਰ.ਸੀ. ਪੁੱਜੀ ਪੀੜਤ ਨਨ

ਕੋਟੀਅਮ (ਕੇਰਲਾ), 23 ਅਕਤੂਬਰ (ਏਜੰਸੀ)-ਬਿਸ਼ਪ ਫਰਾਂਕੋ ਮੁਲੱਕਲ 'ਤੇ ਜਬਰ ਜਨਾਹ ਦੇ ਦੋਸ਼ ਲਗਾਉਣ ਵਾਲੀ ਪੀੜਤ ਨਨ ਨੇ ਕੌਮੀ ਤੇ ਸੂਬਾ ਮਹਿਲਾ ਕਮਿਸ਼ਨਾਂ ਸਮੇਤ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨ. ਐਚ. ਆਰ. ਸੀ.) ਤੱਕ ਪਹੁੰਚ ਕਰਦਿਆਂ ਦੋਸ਼ੀ ਪਾਦਰੀ ਤੇ ਉਸ ਦੇ ...

ਪੂਰੀ ਖ਼ਬਰ »

ਭਾਰਤੀ ਦੂਤਘਰ ਵਲੋਂ ਤੁਰਕੀ ਯਾਤਰਾ ਦੌਰਾਨ ਸੈਲਾਨੀਆਂ ਨੂੰ ਵਿਸ਼ੇਸ਼ ਧਿਆਨ ਰੱਖਣ ਦੀ ਤਾਕੀਦ

ਨਵੀਂ ਦਿੱਲੀ, 23 ਅਕਤੂਬਰ (ਉਪਮਾ ਡਾਗਾ ਪਾਰਥ)-ਭਾਰਤ ਅਤੇ ਤੁਰਕੀ ਦਰਮਿਆਨ ਵੱਧ ਰਹੇ ਤਣਾਅ ਕਾਰਨ ਭਾਰਤ ਸਰਕਾਰ ਨੇ ਤੁਰਕੀ ਜਾਣ ਵਾਲੇ ਸੈਲਾਨੀਆਂ ਲਈ ਐਡਵਾਇਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਯਾਤਰਾ ਦੌਰਾਨ ਵਿਸ਼ੇਸ਼ ਚੌਕਸ ਰਹਿਣ ਦੀ ਤਾਕੀਦ ਕੀਤੀ ਹੈ | ਅਕਾਂਰਾ ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਰਾਵਤ ਿਖ਼ਲਾਫ਼ ਮਾਮਲਾ ਦਰਜ

ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-ਸੀ.ਬੀ.ਆਈ. ਨੇ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖਤ ਦੇ ਮਾਮਲੇ 'ਚ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਹ ਮਾਮਲਾ 2016 'ਚ ਰਿਕਾਰਡ ਕੀਤੀ ਇਕ ਵੀਡੀਓ ਜਿਸ ਸਮੇਂ ਸੂਬੇ 'ਚ ਰਾਸ਼ਟਰਪਤੀ ਸ਼ਾਸਨ ...

ਪੂਰੀ ਖ਼ਬਰ »

ਨਿਤਿਸ਼ ਕੁਮਾਰ ਨੇ ਦਿੱਲੀ ਲਈ ਮੰਗਿਆ ਪੂਰਨ ਰਾਜ ਦਾ ਦਰਜਾ

ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਜਨਤਾ ਦਲ (ਯੂਨਾਈਟਡ) ਦੇ ਮੁਖੀ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਹਮਾਇਤ ਕੀਤੀ ...

ਪੂਰੀ ਖ਼ਬਰ »

ਆਰ. ਐਫ.ਐਲ. ਘੁਟਾਲਾ

ਸਿੰਘ ਭਰਾਵਾਂ ਨੇ ਨਹੀਂ ਦਿੱਤਾ ਕੋਈ ਪ੍ਰਸਤਾਵ, ਨਿਪਟਾਰੇ ਦੀ ਗੱਲਬਾਤ ਰਹੀ ਬੇਨਤੀਜਾ

ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਫੋਰਟੀਜ਼ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਭਰਾਵਾਂ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਵਲੋਂ ਘੁਟਾਲੇ ਦੀ ਸ਼ਿਕਾਰ ਹੋਈ ਰੇਲੀਗੇਰ ਫਿਨਵੇਸਟ ਲਿ: ਨੂੰ ਕੋਈ ਪ੍ਰਸਤਾਵ ਨਾ ਦਿੱਤੇ ...

ਪੂਰੀ ਖ਼ਬਰ »

ਚਿਦੰਬਰਮ ਵਲੋਂ ਹਾਈਕੋਰਟ 'ਚ ਜ਼ਮਾਨਤ ਦੀ ਅਰਜ਼ੀ ਦਾਖ਼ਲ

ਨਵੀਂ ਦਿੱਲੀ, 23 ਅਕਤੂਬਰ (ਉਪਮਾ ਡਾਗਾ ਪਾਰਥ)-ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਆਈ.ਐੱਨ.ਐਕਸ ਮੀਡੀਆ ਮਾਮਲੇ 'ਚ ਈ.ਡੀ. ਨਾਲ ਜੁੜੇ ਮਾਮਲੇ 'ਚ ਜ਼ਮਾਨਤ ਪ੍ਰਾਪਤ ਕਰਨ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ | ਅਦਾਲਤ ਇਸ ਸਬੰਧ 'ਚ ਵੀਰਵਾਰ ਨੂੰ ਸੁਣਵਾਈ ਕਰੇਗੀ | ...

ਪੂਰੀ ਖ਼ਬਰ »

ਰਾਜੌਰੀ, ਪੁਣਛ ਤੇ ਸੁੰਦਰਬਨੀ ਸੈਕਟਰ 'ਚ ਪਾਕਿ ਵਲੋਂ ਗੋਲੀਬਾਰੀ

ਸ੍ਰੀਨਗਰ, 23 ਅਕਤੂਬਰ (ਮਨਜੀਤ ਸਿੰਘ)-ਪਾਕਿਸਤਾਨੀ ਸੈਨਾ ਨੇ ਜ਼ਿਲ੍ਹਾ ਰਾਜੌਰੀ ਅਤੇ ਪੁਣਛ ਸੈਕਟਰਾਂ ਦੇ ਇਲਾਵਾ ਸੁੰਦਰਬਨੀ ਸੈਕਟਰ 'ਚ ਵੀ ਮੁੜ ਜੰਗਬੰਦੀ ਦੀ ਉਲੰਘਣਾ ਕੀਤੀ | ਪਾਕਿ ਸੈਨਾ ਨੇ ਪੁਣਛ ਦੀ ਕ੍ਰਿਸ਼ਨਾ ਘਾਟੀ, ਮੇਂਢਰ ਦੇ ਨਾਲ ਜ਼ਿਲ੍ਹਾ ਰਾਜੌਰੀ ਦੇ ...

ਪੂਰੀ ਖ਼ਬਰ »

ਪਾਕਿਸਤਾਨ ਨੇ ਮੁਜ਼ੱਫਰਾਬਾਦ 'ਚ ਐਮਰਜੈਂਸੀ ਲਗਾਈ

ਅੰਮਿ੍ਤਸਰ, 23 ਅਕਤੂਬਰ (ਸੁਰਿੰਦਰ ਕੋਛੜ)-ਮਕਬੂਜ਼ਾ ਕਸ਼ਮੀਰ 'ਚ ਆਜ਼ਾਦੀ ਨੂੰ ਲੈ ਕੇ ਲਗਾਤਾਰ ਚੱਲ ਰਹੇ ਪ੍ਰਦਰਸ਼ਨ 'ਤੇ ਲਗਾਮ ਲਗਾਉਣ ਲਈ ਪਾਕਿਸਤਾਨ ਸੈਨਾ ਨੇ ਮੁਜ਼ੱਫਰਾਬਾਦ 'ਚ ਐਮਰਜੈਂਸੀ ਲਗਾ ਦਿੱਤੀ ਹੈ | ਪਾਕਿ ਸੈਨਾ ਨੇ ਉਥੋਂ ਦੇ ਪ੍ਰੈਸ ਕਲੱਬ 'ਚ ਅੱਥਰੂ ਗੈਸ ਦੇ ...

ਪੂਰੀ ਖ਼ਬਰ »

ਕੇਂਦਰ ਨੇ ਖਾਨਾਪੂਰਤੀ ਕੀਤੀ- ਕੈਪਟਨ

ਚੰਡੀਗੜ੍ਹ, (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਕੀਤੇ 85 ਰੁਪਏ ਪ੍ਰਤੀ ਕੁਇੰਟਲ ਦੇ ਨਿਗੂਣੇ ਵਾਧੇ ਨੂੰ ਨਾਕਾਫ਼ੀ ਦੱਸਦਿਆਂ ਰੱਦ ਕਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਮਾਮੂਲੀ ਵਾਧੇ ਨਾਲ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX