ਤਾਜਾ ਖ਼ਬਰਾਂ


ਮਾਣਹਾਨੀ ਮਾਮਲੇ 'ਚ ਲੁਧਿਆਣਾ ਅਦਾਲਤ ਪੁੱਜੇ ਸੰਜੈ ਸਿੰਘ
. . .  11 minutes ago
ਲੁਧਿਆਣਾ,19 ਜਨਵਰੀ (ਪਰਮਿੰਦਰ ਸਿੰਘ ਅਹੂਜਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਮਾਣਹਾਨੀ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਐਮ.ਪੀ. ਸੰਜੇ ਸਿੰਘ ਅਦਾਲਤ ਪਹੁਚੇ ਹਨ । ਅਦਾਲਤ 'ਚ ਹਾਜ਼ਰੀ ਲਗਾਉਣ ......
ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ ਦੀ 11 ਫਰਵਰੀ ਨੂੰ ਹੋਵੇਗੀ ਸੁਣਵਾਈ
. . .  26 minutes ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ 'ਚ 11 ਫਰਵਰੀ ਨੂੰ ਸੁਣਵਾਈ ....
ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  43 minutes ago
ਨਵੀਂ ਦਿੱਲੀ, 19 ਜਨਵਰੀ- ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 10 ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ .....
ਸਬਰੀਮਾਲਾ ਮਾਮਲਾ : 2018 ਤੋਂ ਹੁਣ ਤੱਕ ਪੁਲਿਸ ਵਲੋਂ 67,094 ਲੋਕਾਂ 'ਤੇ ਮਾਮਲਾ ਦਰਜ
. . .  55 minutes ago
ਤਿਰੂਵਨੰਤਪੁਰਮ, 19 ਜਨਵਰੀ- ਕੇਰਲ ਪੁਲਿਸ ਨੇ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਦੇ ਮੰਦਰ 'ਚ 10 ਤੋਂ 50 ਸਾਲ ਦੀ ਉਮਰ ਵਾਲੀਆਂ ਔਰਤਾਂ ਦੇ ਪ੍ਰਵੇਸ਼ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ 67,094 ਲੋਕਾਂ ਵਿਰੁੱਧ ਮਾਮਲੇ ਦਰਜ ਕੀਤੇ ਹਨ। ਸੁਪਰੀਮ ਕੋਰਟ 'ਚ...
ਲੱਦਾਖ਼ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 1 hour ago
ਸ੍ਰੀਨਗਰ, 19 ਜਨਵਰੀ- ਜੰਮੂ-ਕਸ਼ਮੀਰ 'ਚ ਲੱਦਾਖ਼ ਖੇਤਰ ਦੇ ਖਾਰਦੁੰਗ ਲਾ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਨੇ 5 ਲੱਖ ਰੁਪਏ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਖਾਰਦੁੰਗ ਲਾ...
ਫਰਵਰੀ 'ਚ ਫਿਰ ਮਿਲਣਗੇ ਟਰੰਪ ਅਤੇ ਕਿਮ, ਵ੍ਹਾਈਟ ਹਾਊਸ ਵਲੋਂ ਖ਼ੁਲਾਸਾ
. . .  about 2 hours ago
ਵਾਸ਼ਿੰਗਟਨ, 19 ਜਨਵਰੀ- ਵ੍ਹਾਈਟ ਹਾਊਸ ਦਾ ਕਹਿਣਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਆਉਣ ਵਾਲੇ ਫਰਵਰੀ ਮਹੀਨੇ ਦੇ ਆਖ਼ਰੀ ਦਿਨਾਂ 'ਚ ਮੁਲਾਕਾਤ ਹੋਵੇਗੀ। ਟਰੰਪ ਅਤੇ ਕਿਮ ਵਿਚਾਲੇ ਇਹ ਦੂਜੀ...
ਕੋਲਕਾਤਾ 'ਚ ਅੱਜ ਮਮਤਾ ਕਰੇਗੀ ਮਹਾਂ ਰੈਲੀ, ਨਜ਼ਰ ਆਏਗੀ ਵਿਰੋਧੀ ਧਿਰਾਂ ਦੀ ਏਕਤਾ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਟੀ. ਐੱਮ. ਸੀ. ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਤਾਕਤ ਦਿਖਾਉਣ ਲਈ ਅੱਜ ਕੋਲਕਾਤਾ 'ਚ ਇੱਕ ਮਹਾਂ ਰੈਲੀ ਕਰੇਗੀ। ਉਨ੍ਹਾਂ ਨੇ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਇਸ ਸੰਬੰਧੀ...
ਅੱਜ ਦਾ ਵਿਚਾਰ
. . .  about 2 hours ago
ਨੌਜਵਾਨ ਉੱਪਰ ਹਮਲਾ ਕਰਕੇ ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਦੀ ਲੁੱਟ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਤੋਂ ਆਪਣੇ ਪਿੰਡ ਜਾ ਰਹੇ ਇੱਕ ਨੌਜਵਾਨ ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰ ਕੇ ਉਸ ਦਾ ਮੋਟਰਸਾਈਕਲ...
ਕਈ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁੱਖ ਅਬਦੁੱਲਾ ਅਤੇ...
ਬਾਲ ਵਿਆਹ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ
. . .  1 day ago
ਬਾਜਾਖਾਨਾ, 18 ਜਨਵਰੀ (ਜੀਵਨ ਗਰਗ) - ਨੇੜਲੇ ਪਿੰਡ ਬਰਗਾੜੀ ਵਿਖੇ ਬਾਲ ਵਿਆਹ ਦੇ ਦੋਸ਼ ਵਿਚ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਸਹਾਏ...
ਡੀ.ਐਮ.ਕੇ ਪ੍ਰਮੁੱਖ ਸਟਾਲਿਨ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਵਿਰੋਧੀ ਧਿਰ ਵੱਲੋਂ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਕੋਲਕਾਤਾ...
ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ
. . .  1 day ago
ਚੌਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ) - ਨੇੜਲੇ ਪਿੰਡ ਮਹਿਸਮਪੁਰ ਵਿਖੇ ਇੱਕ 35 ਤੋਂ 40 ਸਾਲਾਂ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੋਤ ਹੋਣ ਦੀ ਖਬਰ ਹੈ। ਥਾਣਾ ਮਹਿਤਾ...
ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  1 day ago
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਭੀਣ ਤਂੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ 'ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ 'ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ...
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  1 day ago
ਚੰਡੀਗੜ੍ਹ, 18 ਜਨਵਰੀ (ਹਰਕਵਲਜੀਤ ਸਿੰਘ) - ਪਿਛਲੇ ਦਿਨੀਂ ਆਪਣੀ ਹੀ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਸ਼ਿਆਂ ਦੇ ਮਾਮਲੇ 'ਚ ਸਵਾਲ ਚੁੱਕਣ ਸਮੇਤ ਪੁਲਿਸ ਦੀ ਸੀਨੀਅਰ ਅਫ਼ਸਰਸ਼ਾਹੀ 'ਤੇ ਗੰਭੀਰ ਦੋਸ਼ ਲਗਾਉਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ...
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 5 ਮੌਤਾਂ, 5 ਲਾਪਤਾ
. . .  1 day ago
ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  1 day ago
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  1 day ago
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  1 day ago
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  1 day ago
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  1 day ago
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  1 day ago
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  1 day ago
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  1 day ago
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  1 day ago
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  1 day ago
ਚੱਲਦੀ ਕਾਰ 'ਚ ਲੱਗੀ ਅੱਗ, ਕਾਰ ਚਾਲਕ ਦੀ ਮੌਤ
. . .  1 day ago
ਭਾਰਤ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, 2-1 ਨਾਲ ਜਿੱਤੀ ਲੜੀ
. . .  1 day ago
ਭਾਰਤ ਨੂੰ ਆਖਰੀ ਓਵਰ 'ਚ ਜਿੱਤਣ ਲਈ ਇੱਕ ਦੌੜ ਦੀ ਲੋੜ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਕੇਦਾਰ ਜਾਧਵ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਭਾਰਤ ਨੂੰ 12 ਗੇਂਦਾ 'ਚ ਜਿੱਤਣ ਲਈ 14 ਦੌੜਾਂ ਦੀ ਲੋੜ
. . .  1 day ago
ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 187/3
. . .  1 day ago
ਚੰਡੀਗੜ੍ਹ ਮੇਅਰ ਦੀ ਚੋਣ ਸ਼ੁਰੂ, ਕਾਂਗਰਸ ਉਮੀਦਵਾਰ ਨੇ ਵਾਪਸ ਲਿਆ ਨਾਂਅ
. . .  1 day ago
ਕਾਂਗਰਸ ਦੇ ਇਸ਼ਾਰੇ 'ਤੇ ਬਣ ਰਹੀਆਂ ਹਨ ਸਿਆਸੀ ਪਾਰਟੀਆਂ - ਮਜੀਠੀਆ
. . .  1 day ago
ਲਦਾਖ਼ 'ਚ ਆਏ ਬਰਫ਼ੀਲਾ ਤੂਫ਼ਾਨ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 4
. . .  1 day ago
ਪੰਜਾਬ ਦੇ ਡੀ. ਜੀ. ਪੀ. ਨੇ 31 ਜਨਵਰੀ ਤੱਕ ਅਹੁਦੇ ਤੋਂ ਫ਼ਾਰਗ ਹੋਣ ਦੀ ਕੀਤੀ ਮੰਗ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਧੋਨੀ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਭਾਰਤ 133/3
. . .  1 day ago
ਮੁਗਲਸਰਾਏ ਤਹਿਸੀਲ ਦਾ ਨਾਂਅ ਪੰਡਿਤ ਦੀਨ ਦਿਆਲ ਉਪਾਧਿਆਇ ਤਹਿਸੀਲ ਕਰਨ ਨੂੰ ਮਨਜ਼ੂਰੀ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 30 ਓਵਰਾਂ ਤੋਂ ਬਾਅਦ ਭਾਰਤ 113/3
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਕਪਤਾਨ ਵਿਰਾਟ ਕੋਹਲੀ 46 ਦੌੜਾਂ ਬਣਾ ਕੇ ਆਊਟ
. . .  1 day ago
ਉੱਤਰ ਪ੍ਰਦੇਸ਼ ਸਰਕਾਰ ਵਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  1 day ago
ਕੋਲਿਆਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਪਤੀ-ਪਤਨੀ ਦੀ ਮੌਤ
. . .  1 day ago
ਭਾਰਤ-ਆਸਟ੍ਰੇਲੀਆ ਇਕ ਦਿਨਾ ਮੈਚ : 27ਵੇਂ ਓਵਰ 'ਚ 2 ਵਿਕਟਾਂ ਦੇ ਨੁਕਸਾਨ 'ਤੇ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 25 ਓਵਰਾਂ ਤੋਂ ਬਾਅਦ ਭਾਰਤ 93/2
. . .  1 day ago
ਬਠਿੰਡਾ 'ਚ ਕਿਸਾਨ ਜਥੇਬੰਦੀਆਂ ਨੇ ਲਾਇਆ ਧਰਨਾ
. . .  1 day ago
ਸ੍ਰੀਨਗਰ ਦੇ ਲਾਲ ਚੌਂਕ 'ਚ ਹੋਇਆ ਗਰਨੇਡ ਹਮਲਾ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 77/2
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਮਾਘ ਸੰਮਤ 550
ਿਵਚਾਰ ਪ੍ਰਵਾਹ: ਨਿਰਾਸ਼ਾ ਸੰਭਵ ਨੂੰ ਅਸੰਭਵ ਬਣਾ ਦਿੰਦੀ ਹੈ। -ਪ੍ਰੇਮ ਚੰਦ

ਪਹਿਲਾ ਸਫ਼ਾ

ਕਾਰੋਬਾਰ ਕਰਨ ਲਈ ਆਸਾਨ 50 ਚੋਟੀ ਦੇ ਦੇਸ਼ਾਂ 'ਚ ਸ਼ਾਮਿਲ ਹੋਵੇਗਾ ਭਾਰਤ-ਮੋਦੀ

9ਵੇਂ ਵਾਈਬਰੈਂਟ ਗੁਜਰਾਤ ਵਿਸ਼ਵ ਸੰਮੇਲਨ ਨੂੰ ਕੀਤਾ ਸੰਬੋਧਨ
ਗਾਂਧੀਨਗਰ, 18 ਜਨਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੇ ਅਗਲੇ ਸਾਲ ਕਾਰੋਬਾਰ ਕਰਨ ਲਈ ਸੌਖ ਵਾਲੇ (ਈਜ਼ ਆਫ਼ ਡੂਇੰਗ ਬਿਜ਼ਨਸ) ਚੋਟੀ ਦੇ 50 ਦੇਸ਼ਾਂ ਦੀ ਸੂਚੀ ਵਿਚ ਥਾਂ ਬਣਾਉਣ ਦਾ ਨਿਸ਼ਾਨਾ ਮਿੱਥਿਆ ਹੈ | ਮੋਦੀ ਨੇ ਕਿਹਾ ਕਿ ਵਿਸ਼ਵ ਬੈਂਕ ਦੀ ਕਾਰੋਬਾਰ ਕਰਨ ਲਈ ਸੌਖ ਵਾਲੇ ਦੇਸ਼ਾਂ ਦੀ ਸੂਚੀ ਵਿਚ ਦੇਸ਼ 75 ਪੌੜੀਆਂ ਚੜਿ੍ਹਆ ਹੈ | ਸੂਚੀ ਵਿਚ ਇਸ ਸਮੇਂ ਭਾਰਤ ਦਾ 77ਵਾਂ ਸਥਾਨ ਹੈ | ਇਥੇ 9ਵੇਂ ਵਾਈਬਰੈਂਟ ਗੁਜਰਾਤ ਵਿਸ਼ਵ ਸੰਮੇਲਨ ਵਿਖੇ ਉਦਘਾਟਨੀ ਭਾਸ਼ਨ ਵਿਚ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਟੀਮ ਨੂੰ ਸਖ਼ਤ ਮਿਹਨਤ ਕਰਨ ਲਈ ਕਿਹਾ ਹੈ ਤਾਂ ਜੋ ਭਾਰਤ ਅਗਲੇ ਸਾਲ ਕਾਰੋਬਾਰ ਕਰਨ ਲਈ ਸੌਖ ਵਾਲੇ 50 ਚੋਟੀ ਦੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਹੋ ਸਕੇ | ਉਹ ਚਾਹੁੰਦੇ ਹਨ ਕਿ ਸਾਡੇ ਨਿਯਮ ਤੇ ਪ੍ਰਕਿਰਿਆਵਾਂ ਵਿਸ਼ਵ ਦੇ ਮੁਕਾਬਲੇ ਬਿਹਤਰੀਨ ਹੋਣ | ਅਸੀਂ ਕਾਰੋਬਾਰ ਕਰਨ ਨੂੰ ਸਸਤਾ ਵੀ ਬਣਾਇਆ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੁਕਾਵਟਾਂ ਹਟਾਉਣ ਵੱਲ ਧਿਆਨ ਦੇ ਰਹੀ ਹੈ ਜਿਹੜੇ ਦੇਸ਼ ਨੂੰ ਆਪਣੀ ਸਮਰਥਾ ਤੱਕ ਪਹੁੰਚਣ ਤੋਂ ਰੋਕ ਰਹੇ ਹਨ ਅਤੇ ਸੁਧਾਰਾਂ ਅਤੇ ਨਿਯਮਾਂ ਨੂੰ ਸਰਲ ਬਣਾਉਣ ਦਾ ਕੰਮ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਵਸਤਾਂ ਤੇ ਸੇਵਾਵਾਂ ਟੈਕਸ ਲਾਗੂ ਕਰਨ ਅਤੇ ਟੈਕਸਾਂ ਦੇ ਸਰਲੀਕਰਨ ਅਤੇ ਉਨ੍ਹਾਂ ਨੂੰ ਇਕੱਠਾ ਕਰਨ ਨਾਲ ਲੈਣ ਦੇਣ ਦੀ ਲਾਗਤ ਘਟੀ ਹੈ ਅਤੇ ਪ੍ਰਕਿਰਿਆ ਕੁਸ਼ਲ ਬਣੀ ਹੈ | ਉਨ੍ਹਾਂ ਕਿਹਾ ਕਿ ਡਿਜੀਟਲ ਪ੍ਰਕਿਰਿਆ, ਆਨਲਾਈਨ ਲੈਣ ਦੇਣ ਅਤੇ ਇਕ ਸੂਤਰੀ ਇੰਟਰਫੇਸਿਸ ਨਾਲ ਵੀ ਕਾਰੋਬਾਰ ਤੇਜ਼ ਕਰਨ ਵਿਚ ਮਦਦ ਮਿਲੀ ਹੈ | ਮੋਦੀ ਨੇ ਕਿਹਾ ਕਿ ਕਾਰੋਬਾਰ ਸਮਾਰਟਰ ਹੋਵੇ ਇਸ ਗੱਲ ਵੱਲ ਵੀ ਉਨ੍ਹਾਂ ਦੀ ਸਰਕਾਰ ਧਿਆਨ ਦੇ ਰਹੀ ਹੈ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਖ਼ਰੀਦ ਲਈ ਸੂਚਨਾ ਤਕਨਾਲੋਜੀ ਆਧਾਰਤ ਲੈਣ ਦੇਣ ਅਤੇ ਡਿਜੀਟਲ ਅਦਾਇਗੀਆਂ ਇਸ ਦਿਸ਼ਾ ਵੱਲ ਕਦਮ ਹਨ | ਵੱਖ-ਵੱਖ ਦੇਸ਼ਾਂ ਤੋਂ ਰਾਜਸੀ ਅਤੇ ਵਪਾਰਕ ਨੇਤਾਵਾਂ ਦੀ ਮੌਜੂਦਗੀ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਸੁਧਾਰ, ਕਾਰਗੁਜ਼ਾਰੀ, ਤਬਦੀਲੀ ਅਤੇ ਹੋਰ ਜ਼ਿਆਦਾ ਕਰਕੇ ਦਿਖਾਉਣ ਦੇ ਮੰਤਰ ਨਾਲ ਕੰਮ ਕੀਤਾ ਹੈ | ਵਾਈਬਰੈਂਟ ਗੁਜਰਾਤ ਸੰਮੇਲਨ 2003 ਵਿਚ ਮੋਦੀ ਨੇ ਸੂਬੇ ਨੂੰ ਭਾਰਤ ਅੰਦਰ ਤਰਜੀਹੀ ਨਿਵੇਸ਼ ਸਥਾਨ ਵਜੋਂ ਸੂਬੇ ਨੂੰ ਮੁੜ ਕਾਇਮ ਕੀਤਾ ਸੀ ਜਿਹੜੇ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ |
ਡਾਟਾ ਬਸਤੀਵਾਦ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ
ਮੁਕੇਸ਼ ਅੰਬਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਾਟਾ ਬਸਤੀਵਾਦ ਖ਼ਾਸਕਰ ਵਿਸ਼ਵ ਕੰਪਨੀਆਂ ਦੇ ਡਾਟਾ ਬਸਤੀਵਾਦ ਖਿਲਾਫ਼ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤੀ ਡਾਟਾ ਭਾਰਤੀਆਂ ਕੋਲ ਹੀ ਰਹਿਣਾ ਚਾਹੀਦਾ ਹੈ | ਰਾਜਸੀ ਬਸਤੀਵਾਦ ਖਿਲਾਫ ਮਹਾਤਮਾ ਗਾਂਧੀ ਦੇ ਅੰਦੋਲਨ ਦਾ ਜ਼ਿਕਰ ਕਰਦਿਆਂ ਅੰਬਾਨੀ ਨੇ ਕਿਹਾ ਕਿ ਹੁਣ ਭਾਰਤ ਨੂੰ ਡਾਟਾ ਬਸਤੀਵਾਦ ਖਿਲਾਫ ਨਵੀਂ ਲਹਿਰ ਦੀ ਲੋੜ ਹੈ | ਵਾਈਬਰੈਂਟ ਗੁਜਰਾਤ ਵਿਸ਼ਵ ਸੰਮੇਲਨ ਨੂੰ ਸੰਬੋਧਨ ਕਰਦਿਆਂ ਅੰਬਾਨੀ ਨੇ ਕਿਹਾ ਕਿ ਇਸ ਨਵੇਂ ਵਿਸ਼ਵ ਵਿਚ ਡਾਟਾ ਨਵੀਂ ਪੁੰਜੀ ਹੈ ਅਤੇ ਭਾਰਤ ਦੇ ਡਾਟਾ 'ਤੇ ਭਾਰਤ ਦੇ ਆਪਣੇ ਲੋਕਾਂ ਦਾ ਕੰਟਰੋਲ ਹੋਣਾ ਚਾਹੀਦਾ ਨਾ ਕਿ ਬਹੁਰਾਸ਼ਟਰੀ ਕੰਪਨੀਆਂ ਦਾ |
ਯੂਰੇਨੀਅਮ ਦਰਾਮਦ ਕਰਨ ਲਈ ਭਾਰਤ ਦਾ ਉਜਬੇਕਿਸਤਾਨ ਨਾਲ ਸਮਝੌਤਾ
ਭਾਰਤ ਨੇ ਉਜਬੇਕਿਸਤਾਨ ਤੋਂ ਯੁਰੇਨੀਅਮ ਦਰਾਮਦ ਕਰਨ ਲਈ ਅੱਜ ਉਜਬੇਕਿਸਤਾਨ ਨਾਲ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ | ਵਾਈਬਰੈਂਟ ਗੁਜਰਾਤ ਵਿਸ਼ਵ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਜਬੇਕਿਸਤਾਨ ਦੇ ਰਾਸ਼ਟਰਪਤੀ ਸ਼ਾਵਕਤ ਮਿਰਜ਼ਾਯੋਯੇਵ ਵਿਚਕਾਰ ਗੱਲਬਾਤ ਪਿੱਛੋਂ ਦੋਵਾਂ ਦੀ ਮੌਜੂਦਗੀ ਵਿਚ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ | ਉਜਬੇਕਿਸਤਾਨ ਵਿਚ ਰਿਹਾਇਸ਼ੀ ਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸਹਾਇਤਾ ਲਈ 20 ਕਰੋੜ ਡਾਲਰ ਦੇ ਕਰਜ਼ੇ ਬਾਰੇ ਇਕ ਹੋਰ ਸਮਝੌਤੇ 'ਤੇ ਵੀ ਦਸਤਖ਼ਤ ਕੀਤੇ ਗਏ |

ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇਕ ਦਿਨਾ ਲੜੀ

ਤੀਜੇ ਮੈਚ 'ਚ 7 ਵਿਕਟਾਂ ਨਾਲ ਹਰਾਇਆ

• ਟੈਸਟ ਲੜੀ ਤੋਂ ਬਾਅਦ ਇਕ ਵਾਰ ਫਿਰ ਰਚਿਆ ਇਤਿਹਾਸ  • ਧੋਨੀ ਬਣੇ 'ਮੈਨ ਆਫ਼ ਦਾ ਸੀਰੀਜ਼'
ਮੈਲਬੌਰਨ, 18 ਜਨਵਰੀ (ਏਜੰਸੀ)-ਮਹਿੰਦਰ ਸਿੰਘ ਧੋਨੀ ਦੇ ਲੜੀ 'ਚ ਲਗਾਤਾਰ ਤੀਸਰੇ ਅਰਧ ਸੈਂਕੜੇ ਅਤੇ ਕੇਂਦਾਰ ਜਾਧਵ ਦੀ ਉਨ੍ਹਾਂ ਨਾਲ 121 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ ਮੈਲਬੌਰਨ ਇਕ ਦਿਨਾ ਮੈਚ 'ਚ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂਅ ਕਰ ਲਈ | ਇਸ ਤਰ੍ਹਾਂ ਭਾਰਤ ਨੇ ਪਹਿਲੀ ਵਾਰ ਆਸਟ੍ਰੇਲੀਆ 'ਚ ਦੁਵੱਲੀ ਇਕ ਦਿਨਾ ਲੜੀ ਜਿੱਤ ਕੇ 71 ਸਾਲ ਪੁਰਾਣਾ ਇੰਤਜ਼ਾਰ ਖ਼ਤਮ ਕਰ ਦਿੱਤਾ | ਇਸ ਤੋਂ ਇਲਾਵਾ ਭਾਰਤ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜੋ ਆਸਟ੍ਰੇਲੀਆਈ ਜ਼ਮੀਨ 'ਤੇ ਕੋਈ ਵੀ ਲੜੀ ਹਾਰਨ ਤੋਂ ਬਗੈਰ ਵਤਨ ਪਰਤਿਆ ਹੈ | ਦੱਸਣਯੋਗ ਹੈ ਕਿ ਭਾਰਤ ਨੇ ਟੈਸਟ ਲੜੀ 2-1 ਨਾਲ ਜਿੱਤੀ ਸੀ ਜਦਕਿ ਟੀ-20 ਲੜੀ 1-1 ਨਾਲ ਬਰਾਬਰ ਰਹੀ ਸੀ |
ਤੀਸਰੇ ਤੇ ਆਖਰੀ ਇਕ ਦਿਨਾ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਆਸਟ੍ਰੇਲੀਆ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ | ਯੁਜਵੇਂਦਰ ਚਹਿਲ ਦੀਆਂ 6 ਵਿਕਟਾਂ ਦੀ ਬਦੌਲਤ ਭਾਰਤ ਨੇ ਮੇਜ਼ਬਾਨ ਟੀਮ ਨੂੰ 48.4 ਓਵਰਾਂ 'ਚ 230 ਦੌੜਾਂ 'ਤੇ ਆਲ ਆਊਟ ਕਰ ਦਿੱਤਾ | ਜਵਾਬ 'ਚ ਭਾਰਤੀ ਟੀਮ ਨੇ 49.2 ਓਵਰਾਂ 'ਚ 231 ਦੌੜਾਂ ਬਣਾ ਕੇ ਮੈਚ ਅਤੇ ਲੜੀ ਆਪਣੇ ਨਾਂਅ ਕਰ ਲਈ | ਆਸਟ੍ਰੇਲੀਆਈ ਗੇਂਦਬਾਜ਼ਾਂ ਨੇ
ਸ਼ੁਰੂ ਤੋਂ ਹੀ ਭਾਰਤ 'ਤੇ ਦਬਾਅ ਬਣਾਈ ਰੱਖਿਆ। ਰੋਹਿਤ ਸ਼ਰਮਾ 17 ਗੇਂਦਾਂ 'ਤੇ 9 ਦੌੜਾਂ ਬਣਾ ਕੇ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਰਹੇ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉੱਤਰੇ ਕਪਤਾਨ ਵਿਰਾਟ ਕੋਹਲੀ ਨੇ ਸ਼ਿਖਰ ਧਵਨ ਨਾਲ ਮਿਲ ਕੇ ਭਾਰਤੀ ਟੀਮ ਨੂੰ ਪਟੜੀ 'ਤੇ ਲਿਆਉਣ ਦਾ ਕੰਮ ਕੀਤਾ। ਦੋਵਾਂ ਨੇ ਮਿਲ ਕੇ ਦੂਸਰੇ ਵਿਕਟ ਲਈ 45 ਦੌੜਾਂ ਜੋੜੀਆਂ। ਧਵਨ 46 ਗੇਂਦਾਂ ਖੇਡ ਕੇ 3 ਚੌਕੇ ਲਗਾਉਂਦਿਆਂ 23 ਦੌੜਾਂ ਬਣਾ ਕੇ ਮਾਰਕਸ ਸਟਾਇਨਸ ਦੀ ਗੇਂਦ 'ਤੇ ਆਊਟ ਹੋ ਗਏ। ਕੋਹਲੀ ਦਾ ਸਾਥ ਦੇਣ ਮਹਿੰਦਰ ਸਿੰਘ ਧੋਨੀ ਆਏ। ਦੋਵਾਂ ਨੇ ਤੀਸਰੀ ਵਿਕਟ ਲਈ 54 ਦੌੜਾਂ ਦੀ ਸਾਂਝੇਦਾਰੀ ਕੀਤੀ, ਪਰ ਇਹ ਦੋਵੇਂ ਦੌੜਾਂ ਦੀ ਗਤੀ ਨਾ ਵਧਾ ਸਕੇ। ਆਸਟ੍ਰੇਲੀਆ ਨੇ ਭਾਰਤੀ ਬੱਲੇਬਾਜ਼ਾਂ 'ਤੇ ਦਬਾਅ ਬਣਾਈ ਰੱਖਿਆ। ਕੋਹਲੀ ਜੋਏ ਰਿਚਰਡਸਨ ਦੀ ਗੇਂਦ 'ਤੇ ਆਊਟ ਹੋ ਗਏ। ਉਨ੍ਹਾਂ 62 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਧੋਨੀ ਨੂੰ ਅਜਿਹੇ 'ਚ ਕੇਦਾਰ ਜਾਧਵ ਦਾ ਸਾਥ ਮਿਲਿਆ। ਜਾਧਵ ਨੇ ਸ਼ੁਰੂਆਤ 'ਚ ਟਿਕ ਕੇ ਖੇਡਣਾ ਸ਼ੁਰੂ ਕੀਤਾ ਅਤੇ ਭਾਰਤ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਅਰਧ ਸੈਂਕੜਾ ਲਗਾਇਆ, ਜਦਕਿ ਧੋਨੀ ਨੇ 114 ਗੇਂਦਾਂ ਦਾ ਸਾਹਮਣਾ ਕਰਦਿਆਂ 6 ਚੌਕੇ ਲਗਾ ਕੇ ਸ਼ਾਨਦਾਰ 87 ਦੌੜਾਂ ਬਣਾਈਆਂ ਤੇ ਨਾਬਾਦ ਪਰਤੇ । ਉਨ੍ਹਾਂ ਨੂੰ ਸ਼ਾਨਦਾਰ ਬੱਲੇਬਾਜ਼ੀ ਲਈ 'ਮੈਨ ਆਫ਼ ਦਾ ਸੀਰੀਜ਼' ਚੁਣਿਆ ਗਿਆ। ਇਸ ਤੋਂ ਪਹਿਲਾਂ ਫ਼ਿਰਕੀ ਗੇਂਦਬਾਜ਼ ਯੁਜਵੇਂਦਰ ਚਹਿਲ ਦੇ ਜਾਦੂ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ 48.4 ਓਵਰਾਂ 'ਚ 230 ਦੌੜਾਂ 'ਤੇ ਢੇਰ ਕਰ ਦਿੱਤਾ। ਲੜੀ 'ਚ ਆਪਣਾ ਪਹਿਲਾ ਮੈਚ ਖੇਡ ਰਹੇ ਚਹਿਲ ਨੇ ਕਰੀਅਰ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ 10 ਓਵਰਾਂ 'ਚ 42 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਚਹਿਲ ਨੂੰ 'ਮੈਨ ਆਫ਼ ਦਾ ਮੈਚ' ਚੁਣਿਆ ਗਿਆ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਆਸਟ੍ਰੇਲੀਆਈ ਟੀਮ ਦੀ ਸ਼ੁਰੂਆਤ ਖਰਾਬ ਰਹੀ। ਅਲੈਕਸ ਕੈਰੀ ਕੇਵਲ 5 ਦੌੜਾਂ ਬਣਾ ਕੇ ਭੁਵਨੇਸ਼ਵਰ ਹੱਥੋਂ ਆਊਟ ਹੋ ਗਏ। ਆਰੋਨ ਫਿੰਚ ਵੀ ਕੇਵਲ 14 ਦੌੜਾਂ ਬਣਾ ਕੇ ਚਲਦੇ ਬਣੇ। ਇਸੇ ਤਰ੍ਹੇ ਉਸਮਾਨ ਖਵਾਜ਼ਾ ਨੇ 34, ਸ਼ਾਨ ਮਾਰਸ਼ ਨੇ 39 ਦੌੜਾਂ ਬਣਾਈਆਂ। ਕੇਵਲ ਪੀਟਰ ਹੈਂਡਸਕੋਂਬ ਨੇ ਟੀਮ ਵਲੋਂ 63 ਗੇਂਦਾਂ 'ਤੇ 2 ਚੌਕੇ ਲਗਾ ਕੇ ਸ਼ਾਨਦਾਰ 58 ਦੌੜਾਂ ਬਣਾਈਆਂ ਤੇ ਟੀਮ ਨੂੰ ਮਜ਼ਬੂਤ ਕੀਤਾ ਅਤੇ ਚਹਿਲ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਮਾਰਕਸ ਸਟੋਨਿਸ 10, ਗਲੈਨ ਮੈਕਸਵੈੱਲ 26, ਜੋਏ ਰਿਚਰਡਸਨ 16, ਐਡਮ ਜੰਪਾ 8 ਬਣਾ ਕੇ ਆਊਟ ਹੋ ਗਏ। ਜਵਾਬ 'ਚ ਭਾਰਤ ਨੇ 49.2 ਓਵਰ ਖੇਡਦਿਆਂ 3 ਵਿਕਟਾਂ ਗਵਾ ਕੇ ਇਹ ਮੈਚ ਜਿੱਤ ਕੇ ਲੜੀ ਆਪਣੇ ਨਾਂਅ ਕਰ ਲਈ।
ਆਸਟ੍ਰੇਲੀਆ 'ਚ ਸਭ ਤੋਂ ਸਫ਼ਲ ਭਾਰਤੀ ਧੀਮੀ ਗਤੀ ਦੇ ਗੇਂਦਬਾਜ਼ ਬਣੇ ਯੁਜਵੇਂਦਰ
ਯੁਜਵੇਂਦਰ ਚਹਲ ਆਸਟ੍ਰੇਲੀਆ ਦੇ ਖ਼ਿਲਾਫ਼ ਆਸਟ੍ਰੇਲੀਆ 'ਚ ਹੀ ਕਿਸੇ ਇਕ ਦਿਨਾ ਮੈਚ 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਧੀਮੀ ਗਤੀ ਦੇ ਗੇਂਦਬਾਜ਼ ਬਣ ਗਏ ਹਨ। ਚਹਿਲ ਨੇ ਮੈਲਬੌਰਨ 'ਚ ਜਾਰੀ ਇਕ ਦਿਨਾ ਮੈਚ 'ਚ 42 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਉਨ੍ਹਾਂ ਨੂੰ 'ਮੈਨ ਆਫ਼ ਦ ਮੈਚ' ਚੁਣਿਆ ਗਿਆ। ਆਸਟ੍ਰੇਲੀਆ ਦੇ ਖ਼ਿਲਾਫ਼ ਭਾਰਤ ਨੂੰ ਦੋ ਹੋਰ ਗੇਂਦਬਾਜ਼ਾਂ ਮੁਰਲੀ ਕਾਰਤਿਕ ਅਤੇ ਅਜੀਤ ਅਗਰਕਰ ਨੇ ਵੀ ਇਕ ਪਾਰੀ 'ਚ 6-6 ਵਿਕਟਾਂ ਲਈਆਂ ਸਨ, ਪਰ ਫਰਕ ਇਹ ਹੈ ਕਿ ਕਾਰਤਿਕ ਨੇ ਇਹ ਕਾਰਨਾਮਾ 2007 'ਚ ਮੁੰਬਈ 'ਚ ਕੀਤਾ ਸੀ। ਕਾਰਤਿਕ ਨੇ 27 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਅਜੀਤ ਅਗਰਕਰ ਨੇ ਆਸਟ੍ਰੇਲੀਆ 'ਚ ਹੀ ਇਸ ਟੀਮ ਦੇ ਖ਼ਿਲਾਫ਼ ਮੈਲਬੌਰਨ 'ਚ 2004 'ਚ 42 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ, ਪਰ ਉਹ ਤੇਜ਼ ਗੇਂਦਬਾਜ਼ ਸਨ ਅਤੇ ਅਲੱਗ ਸੀਮਾ 'ਚ ਆਪਣਾ ਨਾਂਅ ਸ਼ਾਮਿਲ ਕਰਵਾ ਰਹੇ ਹਨ। ਉਹ ਆਸਟ੍ਰੇਲੀਆ 'ਚ ਸਭ ਤੋਂ ਸਫਲ ਤੇਜ਼ ਗੇਂਦਬਾਜ਼ ਹਨ।
ਦਿੱਗਜਾਂ ਨੇ ਟੀਮ ਨੂੰ ਦਿੱਤੀ ਵਧਾਈ...
ਭਾਰਤ ਦੀ ਆਸਟ੍ਰੇਲੀਆ ਖ਼ਿਲਾਫ਼ ਜਿੱਤ 'ਤੇ ਸਾਬਕਾ ਭਾਰਤੀ ਕ੍ਰਿਕਟਰ ਦਿੱਗਜਾਂ ਨੇ ਟੀਮ ਦੀ ਤਾਰੀਫ਼ ਕੀਤੀ ਹੈ। ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਟੀਮ ਦੀ ਤਾਰੀਫ਼ 'ਚ ਕਿਹਾ, ਟੀਮ ਨੇ ਇਕ ਦਿਨਾ ਲੜੀ 'ਚ ਮਜਬੂਤ ਪ੍ਰਦਰਸ਼ਨ ਕੀਤਾ। ਇਸ ਟੂਰ ਨੂੰ ਭਾਰਤ ਨੇ ਸ਼ਾਨਦਾਰ ਕ੍ਰਿਕਟ ਦੇ ਨਾਲ ਅੰਜਾਮ ਤੱਕ ਪਹੁੰਚਾਇਆ ਹੈ। ਕੇਦਾਰ ਜਾਧਵ ਨੂੰ ਦੇਖ ਕੇ ਚੰਗਾ ਲੱਗਿਆ, ਜਿਵੇਂ ਹੀ ਉਨ੍ਹਾਂ ਨੂੰ ਮੌਕਾ ਮਿਲਿਆ, ਉਨ੍ਹਾਂ ਸ਼ਾਨਦਾਰ ਖੇਡ ਵਿਖਾਈ ਅਤੇ ਧੋਨੀ ਦਾ ਬਿਹਤਰੀਨ ਸਾਥ ਨਿਭਾਇਆ, ਧੋਨੀ ਜਿਨ੍ਹਾਂ ਨੇ ਇਸ ਗੇਮ 'ਚ ਵੀ ਐਂਕਰ ਰੋਲ ਅਦਾ ਕੀਤਾ। ਇਸ ਤਰ੍ਹਾਂ ਸਹਿਵਾਗ ਨੇ ਖਾਸ ਅੰਦਾਜ਼ 'ਚ ਟਵੀਟ ਕੀਤਾ। ਸਹਿਵਾਗ ਨੇ ਭਾਰਤ ਦੀਆਂ ਦੋਵੇਂ (ਟੈਸਟ ਅਤੇ ਇਕ ਦਿਨਾ) ਲੜੀ ਦੀ ਜਿੱਤ 'ਤੇ ਕਿਹਾ, ਓਮ ਫਿਨਿਸ਼ਾਏ ਨਮ:। ਸਾਬਕਾ ਕ੍ਰਿਕਟਰ ਟੈਸਟ ਬੱਲੇਬਾਜ਼ ਵੀ.ਵੀ.ਐਸ. ਲਕਸ਼ਮਣ ਨੇ ਲਿਖਿਆ, ਧੋਨੀ ਅਤੇ ਕੇਦਾਰ ਜਾਧਵ ਨੇ ਸ਼ਾਨਦਾਰ ਢੰਗ ਨਾਲ ਸ਼ਾਂਤ ਰਹਿ ਕੇ ਮਹੱਤਵਪੂਰਨ
ਪਾਰੀਆਂ ਖੇਡੀਆਂ। ਇਸ ਦੀ ਬਦੌਲਤ ਭਾਰਤ ਨੇ ਇੱਥੇ ਦੋਹਰੀ ਜਿੱਤ ਟੈਸਟ ਨਾਲ ਇਕ ਦਿਨਾ ਲੜੀ ਵੀ ਜਿੱਤ ਲਈ। ਟੀਮ ਲਈ ਇਹ ਖਾਸ ਮੌਕਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਵੀ ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਲਿਖਿਆ ਭਾਰਤ ਦੀ ਇਕ ਹੋਰ ਲੜੀ 'ਚ ਜਿੱਤ ਵਧਾਈ।

ਲੱਦਾਖ਼ 'ਚ ਬਰਫ਼ੀਲੇ ਤੂਫ਼ਾਨ ਕਾਰਨ 5 ਮੌਤਾਂ, 5 ਲਾਪਤਾ

ਸ੍ਰੀਨਗਰ, 18 ਜਨਵਰੀ (ਏਜੰਸੀ)-ਜੰਮੂ-ਕਸ਼ਮੀਰ ਵਿਚ ਲੱਦਾਖ਼ ਖੇਤਰ ਦੇ ਖਾਰਦੁੰਗ ਲਾ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ ਵਿਚ ਇਕ ਟਿੱਪਰ ਦੇ ਆ ਜਾਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 5 ਹੋਰ ਅਜੇ ਲਾਪਤਾ ਹਨ | ਸਰਹੱਦੀ ਸੜਕਾਂ ਬਾਰੇ ਸੰਗਠਨ (ਬੀ. ਆਰ. ਓ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ ਦੋ ਟਿੱਪਰ ਅਤੇ ਇਕ ਸਕਾਰਪੀਓ ਕਾਰ ਜਿਨ੍ਹਾਂ 'ਚ 12 ਵਿਅਕਤੀ ਸਵਾਰ
ਸਨ ਲੱਦਾਖ਼ ਦੇ ਖਾਰਦੁੰਗ ਲਾ ਦਰੇ ਤੋਂ ਬਰਫ਼ ਲੱਦਣ ਲਈ ਰਵਾਨਾ ਹੋਏ ਸਨ, ਜਿਨ੍ਹਾਂ 'ਚੋਂ ਬਰਫ਼ ਨਾਲ ਲੱਦਿਆ ਇਕ ਟਰੱਕ ਬਰਫ਼ੀਲੇ ਤੂਫ਼ਾਨ ਦੀ ਲਪੇਟ ਵਿਚ ਆ ਗਿਆ ਜਿਸ ਕਾਰਨ 10 ਵਿਅਕਤੀ ਬਰਫ਼ ਹੇਠ ਦੱਬੇ ਗਏ | ਬੀ.ਆਰ.ਓ. ਨੇ ਯਾਤਰੀਆਂ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ | ਬੀ. ਆਰ. ਓ. ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ, ਫ਼ੌਜ ਅਤੇ ਐਸ.ਡੀ.ਆਰ.ਐਫ਼. ਦੇ ਮੁਲਾਜ਼ਮ ਬਚਾਅ ਮੁਹਿੰਮ ਲਈ ਮੌਕੇ 'ਤੇ ਪਹੰੁਚੇ ਹਨ | ਉਨ੍ਹਾਂ ਦੱਸਿਆ ਕਿ ਹੁਣ ਤੱਕ ਬਰਫ਼ ਵਿਚੋਂ ਪੰਜ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਜਦੋਂ ਕਿ ਲਾਪਤਾ ਵਿਅਕਤੀਆਂ ਦੀ ਤਲਾਸ਼ ਲਈ ਮੁਹਿੰਮ ਜਾਰੀ ਹੈ ਪਰ ਮਨਫ਼ੀ 15 ਡਿਗਰੀ ਤਾਪਮਾਨ ਹੋਣ ਕਾਰਨ ਮੁਹਿੰਮ 'ਚ ਮੁਸ਼ਕਿਲਾਂ ਆ ਰਹੀਆਂ ਹਨ | ਉੱਧਰ ਮੌਸਮ ਵਿਭਾਗ ਨੇ ਕਸ਼ਮੀਰ ਵਾਦੀ ਅਤੇ ਹਿਮਾਚਲ ਪ੍ਰਦੇਸ਼ 'ਚ ਅਗਲੇ ਦੋ ਦਿਨ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਜ਼ਾਹਰ ਕੀਤੀ ਹੈ | ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕਸ਼ਮੀਰ ਡਵੀਜ਼ਨ ਦੇ 9 ਜ਼ਿਲਿ੍ਹਆਂ 'ਚ ਬਰਫ਼ੀਲੇ ਤੂਫ਼ਾਨ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਸੀ |
ਕਸ਼ਮੀਰ ਤੇ ਲੱਦਾਖ਼ ਖੇਤਰ 'ਚ ਭਾਰੀ ਬਰਫ਼ਬਾਰੀ ਦੀ ਚਿਤਾਵਨੀ
ਸ੍ਰੀਨਗਰ, 18 ਜਨਵਰੀ (ਮਨਜੀਤ ਸਿੰਘ)-ਮੌਸਮ ਵਿਭਾਗ ਨੇ ਅਗਲੇ 4 ਦਿਨ ਤੱਕ ਕਸ਼ਮੀਰ ਅਤੇ ਲੱਦਾਖ਼ ਖੇਤਰ 'ਚ ਬਾਰੀ ਬਰਫ਼ਬਾਰੀ ਦੀ ਚਿਤਾਵਨੀ ਦਿੱਤੀ ਹੈ, ਜਿਸ ਦੇ ਚਲਦੇ ਕਸ਼ਮੀਰ ਖੇਤਰ ਦੇ ਡਵੀਜ਼ਨਲ ਕਮਿਸ਼ਨਰ ਬਸ਼ੀਰ ਅਹਿਮਦ ਖ਼ਾਨ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਹੈ | ਮੌਸਮ 'ਤੇ ਨਜ਼ਰ ਰੱਖਣ ਅਤੇ ਬਰਫ਼ ਹਟਾਉਣ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ, ਜਿਸ ਲਈ ਮਸ਼ੀਨਰੀ ਨੂੰ ਤਿਆਰ ਰੱਖਣ ਲਈ ਕਿਹਾ | ਬਰਫ਼ਬਾਰੀ ਕਾਰਨ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਨੂੰ ਵਧੇਰੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ | ਮੌਸਮ ਵਿਭਾਗ ਨੇ 19 ਤੋਂ 25 ਜਨਵਰੀ ਤੱਕ ਕਸ਼ਮੀਰ ਵਾਦੀ ਸਮੇਤ ਲੱਦਾਖ਼ ਖੇਤਰ ਦੇ ਪਹਾੜੀ ਤੇ ਮੈਦਾਨੀ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਦੀ ਚਿਤਵਾਨੀ ਜਾਰੀ ਕੀਤੀ ਹੈ, ਜਿਸ ਕਾਰਨ ਕਸ਼ਮੀਰ ਵਾਦੀ ਦਾ ਬਾਕੀ ਦੇਸ਼ ਨਾਲ ਹਵਾਈ ਤੇ ਸੜਕੀ ਸੰਪਰਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ | ਇਸ ਦੇ ਨਾਲ ਹੀ ਪਹਾੜੀ ਖੇਤਰਾਂ 'ਚ ਬਰਫ਼ਾਨੀ ਤੋਦੇ ਡਿੱਗਣ ਦੀ ਸੰਭਾਵਨਾ ਨੂੰ ਦੇਖਦੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ | ਮੌਸਮ ਵਿਭਾਗ ਅਨੁਸਾਰ ਲੱਦਾਖ਼ ਦੇ ਕਾਰਗਿਲ ਤੇ ਲੇਹ 'ਚ ਕ੍ਰਮਵਾਰ ਰਾਤ ਦਾ ਤਾਪਮਾਨ ਮਨਫ਼ੀ 19.2 ਅਤੇ 15.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ | ਸ੍ਰੀਨਗਰ ਅਤੇ ਕਾਜੀਗੁੰਡ 'ਚ ਰਾਤ ਦਾ ਤਾਪਮਾਨ ਮਨਫ਼ੀ 0.7 ਰਿਹਾ ਜਦੋਂ ਕਿ ਗੁਲਮਰਗ ਅਤੇ ਪਹਿਲਗਾਮ 'ਚ ਰਾਤ ਦਾ ਤਾਪਮਾਨ ਮਨਫ਼ੀ 10 ਅਤੇ 10.3 ਡਿਗਰੀ ਰਿਹਾ | ਜੰਮੂ, ਕੱਟੜਾ, ਬਟੋਟ, ਬਨਿਹਾਲ ਅਤੇ ਭੱਦਰਵਾਹ 'ਚ ਰਾਤ ਦਾ ਤਾਪਮਾਨ 5.3, 6.3, 2.5, 0.7 ਤੇ 0.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ |

ਪੰਜਾਬ, ਦਿੱਲੀ ਅਤੇ ਹਰਿਆਣਾ 'ਚ ਇਕੱਲੇ ਚੋਣਾਂ ਲੜੇਗੀ 'ਆਪ'

ਨਵੀਂ ਦਿੱਲੀ, 18 ਜਨਵਰੀ (ਉਪਮਾ ਡਾਗਾ ਪਾਰਥ)-ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਗੱਠਜੋੜ ਦੇ ਸਾਰੇ ਕਿਆਸਾਂ ਨੂੰ ਵਿਰਾਮ ਦਿੰਦਿਆਂ 'ਆਪ' ਨੇ 'ਏਕਲਾ ਚਲੋ' ਦਾ ਸਿਧਾਂਤ ਅਪਣਾ ਲਿਆ ਹੈ | 'ਆਪ' ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਕਿਸੇ ਨਾਲ ਗੱਠਜੋੜ ਨਹੀਂ ਕਰੇਗੀ | ਆਮ ਆਦਮੀ ਪਾਰਟੀ ਦੇ ਦਿੱਲੀ ਕਨਵੀਨਰ ਗੋਪਾਲ ਰਾਏ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਪੰਜਾਬ, ਹਰਿਆਣਾ ਅਤੇ ਦਿੱਲੀ 'ਚ ਆਪ, ਕਾਂਗਰਸ ਨਾਲ ਕੋਈ ਗਠਜੋੜ ਨਹੀਂ ਕਰੇਗੀ ਅਤੇ ਸਾਰੀਆਂ ਲੋਕ ਸਭਾ ਸੀਟਾਂ 'ਤੇ ਚੋਣ ਲੜੇਗੀ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ 'ਚ ਲੋਕ ਸਭਾ ਚੋਣਾਂ ਦੀ ਪ੍ਰਚਾਰ ਮੁਹਿੰਮ 20 ਜਨਵਰੀ ਨੂੰ ਬਰਨਾਲਾ 'ਚ ਰੈਲੀ ਕਰਕੇ ਸ਼ੁਰੂ ਕੀਤੀ ਜਾਵੇਗੀ | ਹਾਲ 'ਚ ਦਿੱਲੀ ਦੀ ਕਮਾਨ ਸੰਭਾਲਣ ਵਾਲੀ ਸੀਨੀਅਰ ਆਗੂ ਸ਼ੀਲਾ ਦੀਕਸ਼ਤ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਤੋਂ ਬਾਅਦ 'ਆਪ' ਨੇ ਇਨ੍ਹਾਂ ਤਿੰਨਾਂ ਰਾਜਾਂ 'ਚ ਇਕੱਲੇ ਚੋਣਾਂ ਲੜਨ ਦਾ ਮਨ ਬਣਾ ਲਿਆ | ਗੋਪਾਲ ਰਾਏ ਨੇ ਕਾਂਗਰਸ ਦੇ ਰਵੱਈਏ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਲਈ ਉਸ ਦਾ ਘਮੰਡ ਰਾਸ਼ਟਰਹਿੱਤ ਤੋਂ ਵੱਡਾ ਹੈ | ਇਹ ਸਭ ਤਿੰਨਾਂ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਸ਼ੀਲਾ ਦੀਕਸ਼ਤ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ 'ਚੋਂ ਝਲਕ ਰਿਹਾ ਹੈ | ਹਲਕਿਆਂ ਮੁਤਾਬਿਕ ਗ਼ੈਰ-ਭਾਜਪਾਈ ਦਲਾਂ ਵਲੋਂ 'ਆਪ' 'ਤੇ ਗੱਠਜੋੜ ਲਈ ਦਬਾਅ ਬਣਾਇਆ ਜਾ ਰਿਹਾ ਸੀ | ਇਸ ਕਵਾਇਦ ਹੇਠ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਡੀ. ਐਮ. ਕੇ. ਮੁਖੀ ਐਮ. ਕੇ. ਸਟਾਲਿਨ ਅਤੇ ਫਾਰੂਕ ਅਬਦੁੱਲਾ ਦੀ ਕਈ ਵਾਰ ਕੇਜਰੀਵਾਲ ਨਾਲ ਗੱਲਬਾਤ ਵੀ ਹੋਈ | ਇਹ ਸਾਰੇ ਆਗੂ ਗ਼ੈਰ-ਭਾਜਪਾਈ ਪਾਰਟੀਆਂ ਦਰਮਿਆਨ ਵੋਟਾਂ ਦੀ ਵੰਡ ਨੂੰ ਰੋਕਣ ਦੇ ਹੱਕ 'ਚ ਸਨ, ਪਰ ਸ਼ੀਲਾ ਦੀਕਸ਼ਤ ਅਤੇ ਕੈਪਟਨ ਦੇ 'ਆਪ' ਵਿਰੋਧੀ ਬਿਆਨਾਂ ਤੋਂ ਬਾਅਦ ਹੁਣ 'ਆਪ' ਲਈ ਗੱਠਜੋੜ ਦੇ ਕਿਆਸਾਂ ਤੋਂ ਬਾਹਰ ਆਉਣਾ ਸੌਖਾ ਹੋ ਗਿਆ ਹੈ |

ਜਲੰਧਰ 'ਚ ਦਮ ਘੁਟਣ ਨਾਲ ਪਤੀ-ਪਤਨੀ ਦੀ ਮੌਤ

ਜਲੰਧਰ, 18 ਜਨਵਰੀ (ਐੱਮ. ਐੱਸ. ਲੋਹੀਆ)-ਸਥਾਨਕ ਅਵਤਾਰ ਨਗਰ ਮੁਹੱਲੇ ਦੀ ਗਲੀ ਨੰਬਰ 10 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਟਾਇਲ ਮਿਸਤਰੀ ਰਣਜੀਤ ਕੁਮਾਰ (40) ਅਤੇ ਉਸ ਦੀ ਪਤਨੀ ਰੀਟਾ (35) ਦੀ ਕੋਲਿਆਂ ਦੇ ਧੂੰਏਾ ਨਾਲ ਬਣੀ ਜ਼ਹਿਰੀਲੀ ਗੈਸ ਕਾਰਨ ਸਾਹ ਘੁਟਣ ਨਾਲ ਮੌਤ ਹੋ ਗਈ | ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਅੱਜ ਸਵੇਰੇ 8 ਵਜੇ ਦੇ ਕਰੀਬ ਦੋਧੀ ਰਣਜੀਤ ਦੇ ਘਰ ਦੁੱਧ ਦੇਣ ਆਇਆ | ਵਾਰ-ਵਾਰ ਆਵਾਜ਼ ਲਗਾਉਣ 'ਤੇ ਰਣਜੀਤ ਜਾਂ ਰੀਟਾ ਆਪਣੇ ਕਮਰੇ 'ਚੋਂ ਬਾਹਰ ਨਹੀਂ ਆਏ ਤਾਂ ਉਨ੍ਹਾਂ ਦੀ ਧੀ ਬੇਬੀ (9) ਨੇ ਕਮਰੇ 'ਚ ਜਾ ਕੇ ਦੇਖਿਆ ਤਾਂ ਉਸ ਦੇ ਮਾਤਾ-ਪਿਤਾ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ | ਬੇਬੀ ਦੇ ਦੱਸਣ 'ਤੇ ਉਸ ਦੇ ਚਾਚੇ ਅਮਰਜੀਤ ਅਤੇ ਆਂਢ-ਗੁਆਂਢ ਦੇ ਲੋਕਾਂ ਨੇ ਦੇਖਿਆ ਕਿ ਦੋਵਾਂ ਦੀ ਮੌਤ ਹੋ ਚੁੱਕੀ ਸੀ | ਸੂਚਨਾ ਮਿਲਦੇ ਹੀ ਥਾਣਾ ਭਾਰਗੋ ਕੈਂਪ ਦੇ ਮੁਖੀ ਬਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ | ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਨੇ ਦੱਸਿਆ ਕਿ ਮੂਲ ਰੂਪ 'ਚ ਬਿਹਾਰ ਦੇ ਰਹਿਣ ਵਾਲਾ ਰਣਜੀਤ ਕੁਮਾਰ ਆਪਣੀ ਪਤਨੀ, ਇਕ ਲੜਕਾ ਵਿਵੇਕ (12) ਅਤੇ ਧੀ ਬੇਬੀ ਨਾਲ ਜਲੰਧਰ 'ਚ ਰਹਿ ਰਿਹਾ ਸੀ, ਜਦਕਿ ਉਸ ਦਾ ਵੱਡਾ ਲੜਕਾ ਰਾਜ ਕੁਮਾਰ (14) ਆਪਣੇ ਪਿੰਡ ਹੀ ਰਹਿੰਦਾ ਹੈ | ਰਣਜੀਤ ਕੁਮਾਰ ਦੇ ਮਕਾਨ 'ਚ ਹੀ ਉਪਰਲੀ ਮੰਜ਼ਿਲ 'ਤੇ ਉਸ ਦਾ ਭਰਾ ਅਮਰਜੀਤ ਰਹਿੰਦਾ ਹੈ | 6__1MP__8 ਦੇ ਕਮਰੇ 'ਚ ਰਹਿੰਦੇ ਰਣਜੀਤ ਦੇ ਦੋਵੇਂ ਬੱਚੇ ਅਮਰਜੀਤ ਦੇ ਕਮਰੇ 'ਚ ਹੀ ਸੌਾਦੇ ਸਨ | ਬੀਤੀ ਰਾਤ ਠੰਢ ਤੋਂ ਬਚਣ ਲਈ ਰਣਜੀਤ ਨੇ ਆਪਣੇ ਕਮਰੇ ਅੰਦਰ ਇਕ ਕੜਾਹੇ 'ਚ ਕੋਲਿਆਂ ਦੀ ਅੱਗ ਬਾਲ ਕੇ ਦਰਵਾਜ਼ਾ ਬੰਦ ਕਰ ਲਿਆ | ਥਾਣਾ ਮੁਖੀ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਲੱਗਾ ਹੈ ਕਿ ਕੋਲਿਆਂ ਦੀ ਅੱਗ ਤੋਂ ਪੈਦਾ ਹੋਏ ਜ਼ਹਿਰੀਲੇ ਧੂੰਏਾ ਨਾਲ ਰਣਜੀਤ ਅਤੇ ਰੀਟਾ ਦੀ ਮੌਤ ਹੋਈ | ਦੋਵਾਂ ਦੀਆਂ ਮਿ੍ਤਕ ਦੇਹਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਅਮਰਜੀਤ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ |

ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਨ ਬਾਰੇ ਨਹੀਂ ਹੋ ਸਕਿਆ ਫ਼ੈਸਲਾ

ਜਾਖੜ ਅਤੇ ਆਸ਼ਾ ਕੁਮਾਰੀ ਅੱਗੇ ਜ਼ੀਰਾ ਨੇ ਰੱਖਿਆ ਆਪਣਾ ਪੱਖਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 18 ਜਨਵਰੀ-ਪਿਛਲੇ ਦਿਨੀਂ ਫ਼ਿਰੋਜ਼ਪੁਰ ਵਿਖੇ ਸਰਪੰਚਾਂ-ਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਆਪਣੀ ਹੀ ਸਰਕਾਰ ਵਿਰੁੱਧ ਨਸ਼ੇ ਦੇ ਤਸਕਰਾਂ ਨੂੰ ਸ਼ਹਿ ਦੇਣ ਦੇ ਖੁੱਲ੍ਹੇ ਤੌਰ 'ਤੇ ਦੋਸ਼ ਲਾਉਣ ਵਾਲੇ ਮੁਅੱਤਲ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਬਾਰੇ ਅੱਜ ਕੋਈ ਫੈਸਲਾ ਨਹੀਂ ਹੋ ਸਕਿਆ | ਵਿਧਾਇਕ ਜ਼ੀਰਾ ਵਲੋਂ ਅੱਜ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਗਿਆ | ਇਸ ਸਬੰਧੀ ਹੋਈ ਮੀਟਿੰਗ 'ਚ ਵਿਧਾਇਕ ਜ਼ੀਰਾ ਨਾਲ ਉਨ੍ਹਾਂ ਦੇ ਹਮਾਇਤੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ | ਇਸ ਸਬੰਧੀ ਸੁਨੀਲ ਜਾਖੜ ਨੇ ਦੱਸਿਆ ਕਿ ਜ਼ੀਰਾ ਵਲੋਂ ਇਸ ਮਾਮਲੇ 'ਚ ਆਪਣਾ ਪੱਖ ਰੱਖ ਦਿੱਤਾ ਗਿਆ ਹੈ ਅਤੇ ਪਾਰਟੀ ਨੇ ਉਨ੍ਹਾਂ ਦੀ ਗੱਲ ਸੁਣ ਲਈ ਹੈ ਪਰ ਜ਼ੀਰਾ ਦੀ ਮੁਅੱਤਲੀ ਰੱਦ ਕਰਨ ਬਾਰੇ ਅਜੇ ਕੋਈ ਵੀ ਫ਼ੈਸਲਾ ਨਹੀਂ ਲਿਆ
ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਉਹ ਕੋਈ ਫ਼ੈਸਲਾ ਲੈ ਸਕਣਗੇ | ਆਸ਼ਾ ਕੁਮਾਰੀ ਨੇ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਜ਼ੀਰਾ ਵਲੋਂ ਆਪਣੇ ਰਵੱਈਏ ਬਾਰੇ ਆਪਣਾ ਪੱਖ ਰੱਖਿਆ ਗਿਆ ਹੈ ਅਤੇ ਪਾਰਟੀ ਆਪਣੇ ਸੰਵਿਧਾਨ ਅਨੁਸਾਰ ਜਲਦੀ ਕੋਈ ਫੈਸਲਾ ਲਵੇਗੀ | ਅੱਜ ਇਸ ਸਬੰਧੀ ਚਰਚਾ ਵੀ ਜ਼ੋਰ 'ਤੇ ਰਹੀ ਕਿ ਜ਼ੀਰਾ ਦੀ ਮੁਅੱਤਲੀ ਪੰਜਾਬ ਕਾਂਗਰਸ ਪ੍ਰਧਾਨ ਵਲੋਂ ਰੱਦ ਕਰ ਦਿੱਤੀ ਗਈ ਹੈ ਪਰ ਇਸ ਚਰਚਾ ਨੂੰ ਪਾਰਟੀ ਪ੍ਰਧਾਨ ਨੇ ਇਹ ਕਹਿ ਕੇ ਖ਼ਤਮ ਕਰ ਦਿੱਤਾ ਕਿ ਇਸ ਸਬੰਧੀ ਅਜੇ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ | ਦੱਸਿਆ ਜਾ ਰਿਹਾ ਇਹ ਕਿ ਜ਼ੀਰਾ ਸਮਰਥਕ ਵਿਧਾਇਕਾਂ ਅਤੇ ਹੋਰ ਪਾਰਟੀ ਅਹੁਦੇਦਾਰਾਂ ਵਲੋਂ ਜ਼ੀਰਾ ਦੀ ਮੁਅੱਤਲੀ ਰੱਦ ਕਰਨ ਬਾਰੇ ਵੀ ਦਬਾਅ ਬਣਾਇਆ ਜਾ ਰਿਹਾ ਹੈ |

ਗਣਤੰਤਰ ਦਿਵਸ ਮੌਕੇ 21 ਬੱਚਿਆਂ ਨੂੰ ਦਿੱਤੇ ਜਾਣਗੇ ਬਹਾਦਰੀ ਪੁਰਸਕਾਰ

ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਆਪਣੇ ਆਪ ਨੂੰ ਖਤਰੇ 'ਚ ਪਾ ਕੇ ਹੋਰਾਂ ਦੀ ਜਾਨ ਬਚਾਉਣ ਤੇ ਬੇਮਿਸਾਲ ਹੌਾਸਲਾ ਵਿਖਾਉਣ ਵਾਲੇ 21 ਬੱਚਿਆਂ ਨੂੰ ਇਸ ਸਾਲ ਬਹਾਦਰੀ ਪੁਰਸਕਾਰ ਦਿੱਤੇ ਜਾਣਗੇ | ਇਸ ਸਾਲ ਗਣਤੰਤਰ ਦਿਵਸ ਮੌਕੇ 8 ਲੜਕੀਆਂ ਤੇ 13 ਲੜਕਿਆਂ ਨੂੰ ਰਾਸ਼ਟਰੀ ਬਹਾਦਰੀ ਪੁਰਸਕਾਰ-2018 ਦਿੱਤਾ ਜਾਵੇਗਾ ਜਦਕਿ ਇਕ ਲੜਕੀ ਨੂੰ ਮਰਨ ਉਪਰੰਤ ਇਹ ਪੁਰਸਕਾਰ ਦਿੱਤਾ ਜਾਵੇਗਾ | ਇਸ ਸਾਲ ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਬੱਚਿਆਂ 'ਚ ਗੁਰਮੀਤ ਹਿਮਾ ਪਿ੍ਯਾ (9) ਤੇ ਸੋਮਿਆਦੀਪ ਜਾਨਾ ਨੂੰ ਭਾਰਤ ਪੁਰਸਕਾਰ ਲਈ ਚੁਣਿਆ ਗਿਆ ਹੈ | ਵੱਕਾਰੀ ਗੀਤਾ ਚੋਪੜਾ ਪੁਰਸਕਾਰ (ਮਰਨ ਉਪਰੰਤ) ਦਿੱਲੀ ਦੀ ਨਿਸ਼ਿਤਾ ਨੇਗੀ (15) ਨੂੰ ਦਿੱਤਾ ਜਾਵੇਗਾ | ਇਸੇ ਤਰ੍ਹਾਂ ਗੁਜਰਾਤ ਦੇ ਗੋਹਿਲ ਜੈਰਾਜ ਸਿੰਘ (7) ਨੂੰ ਸੰਜੇ ਚੋਪੜਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਰਾਜਸਥਾਨ ਦੇ 6 ਸਾਲਾ ਅਨਿਕਾ ਜੈਮਿਨੀ, ਮੇਘਾਲਿਆ ਦੇ ਕੈਮਿਲੀਆ ਕੀਥੀ ਖਬਰਾਨਾਰ ਤੇ ਓਡੀਸ਼ਾ ਦੇ 14 ਸਾਲਾ ਸੀਤੂ ਮਲਿਕ ਨੂੰ ਬਾਪੂ ਗੈਧਾਨੀ ਪੁਰਸਕਾਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਜਿਹੜੇ ਬੱਚਿਆਂ ਨੂੰ ਬਹਾਦਰੀ ਪੁਰਸਕਾਰ ਦਿੱਤਾ ਜਾਵੇਗਾ, ਉਨ੍ਹਾਂ 'ਚ ਝਿਲੀ ਬਾਗ, ਰੰਜੀਤਾ ਮਾਜੀ ਤੇ ਵਿਸ਼ਵਜੀਤ ਪੁਹਨ, ਸੀ.ਡੀ. ਕ੍ਰਿਸ਼ਨਾ ਨਾਇਕ (ਕਰਨਾਟਕ), ਹਿਮਾਚਲ ਪ੍ਰਦੇਸ਼ ਦੀਆਂ ਮੁਸਕਾਨ ਤੇ ਸੀਮਾ, ਛੱਤੀਸਗੜ੍ਹ ਤੋਂ ਜੰਗੇਂਦਰਾ ਤੇ ਸ੍ਰੀਕਾਂਤ, ਕੁੰਵਰ ਦਿਵਿਆਂਸ਼ ਸਿੰਘ (ਯੂ.ਪੀ.), ਮਨੀਪੁਰ ਦੇ ਵਹਨਗਬਮ ਲਮਗੰਬਾ ਸਿੰਘ, ਦਿੱਲੀ ਤੋਂ ਮਨਦੀਪ ਕੁਮਾਰ ਪਾਠਕ ਤੇ ਕੇਰਲਾ ਤੋਂ ਸ਼ਿਗਿਲ ਕੇ ਤੇ ਅਸ਼ਵਿਨ ਸੰਜੀਵ ਹਨ | ਬਹਾਦਰੀ ਪੁਰਸਕਾਰ ਵਜੋਂ ਬੱਚਿਆਂ ਨੂੰ ਮੈਡਲ, ਸਰਟੀਫਿਕੇਟ ਤੇ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ | ਇਹ ਸਾਰੇ ਬੱਚੇ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ 'ਚ ਸ਼ਾਮਿਲ ਹੋਣਗੇ |

ਸ੍ਰੀਨਗਰ 'ਚ ਅੱਤਵਾਦੀਆਂ ਵਲੋਂ ਦੋ ਗ੍ਰਨੇਡ ਹਮਲੇ

ਜੈਸ਼-ਏ-ਮੁਹੰਮਦ ਨੇ ਲਈ ਜ਼ਿੰਮੇਵਾਰੀ ਸ੍ਰੀਨਗਰ, 18 ਜਨਵਰੀ (ਮਨਜੀਤ ਸਿੰਘ)-ਸ੍ਰੀਨਗਰ ਦੇ ਕੜੀ ਸੁਰੱਖਿਆ ਵਾਲੇ ਲਾਲ ਚੌਕ ਇਲਾਕੇ ਤੇ ਦੱਖਣੀ ਕਸ਼ਮੀਰ ਦੇ ਪੁਲਿਸ ਕੈਂਪ 'ਤੇ ਅੱਤਵਾਦੀਆਂ ਨੇ ਗ੍ਰਨੇਡ ਹਮਲਾ ਕਰ ਦਿੱਤਾ, ਜਿਸ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ | ...

ਪੂਰੀ ਖ਼ਬਰ »

ਆਜ਼ਾਦੀ ਦੀ ਮੰਗ ਨੂੰ ਲੈ ਕੇ ਸਿੰਧੀਆਂ ਨੇ ਪਾਕਿ ਫ਼ੌਜ ਤੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਸੁਰਿੰਦਰ ਕੋਛੜ ਅੰਮਿ੍ਤਸਰ, 18 ਜਨਵਰੀ-ਪਾਕਿਸਤਾਨ 'ਚ ਸੂਬਾ ਸਿੰਧ ਦੀ ਆਜ਼ਾਦੀ ਦੀ ਮੰਗ ਨੂੰ ਲੈ ਕੇ 'ਸਿੰਧ ਦੇਸ਼ ਅੰਦੋਲਨ' ਦੇ ਬਾਨੀ ਗ਼ੁਲਾਮ ਮੁਰਤਜ਼ਾ ਸੱਯਦ ਦੇ 115ਵੇਂ ਜਨਮ ਦਿਹਾੜੇ ਮੌਕੇ ਸਿੰਧ ਦੇ ਨਾਗਰਿਕਾਂ ਨੇ ਪਾਕਿ ਫ਼ੌਜ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ | ...

ਪੂਰੀ ਖ਼ਬਰ »

ਭਾਈ ਹਵਾਰਾ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨਿਸ਼ਾਂਤ ਸ਼ਰਮਾ ਸਮੇਤ ਤਿੰਨ ਨੂੰ 3-3 ਸਾਲ ਕੈਦ

ਚੰਡੀਗੜ੍ਹ, 18 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕਰਨ ਦੌਰਾਨ ਪੁਲਿਸ ਕਰਮੀਆਂ ਨਾਲ ਉਲਝਣ ਦੇ ਮਾਮਲੇ 'ਚ ਖੁਦ ਨੂੰ ਸ਼ਿਵ ਸੈਨਾ ਆਗੂ ਆਖਦੇ ਨਿਸ਼ਾਂਤ ਸ਼ਰਮਾ ਅਤੇ ਦੋ ਹੋਰ ...

ਪੂਰੀ ਖ਼ਬਰ »

ਰਣਜੀਤ ਸਿੰਘ ਹੱਤਿਆ ਕਾਂਡ ਕੇਸ 'ਚ ਅੱਜ ਸ਼ੁਰੂ ਹੋਵੇਗੀ ਬਹਿਸ

ਪੰਚਕੂਲਾ, 18 ਜਨਵਰੀ (ਕੇ. ਐੱਸ. ਰਾਣਾ)-ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਵਿਚ 20 ਸਾਲ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਹੱਤਿਆ ਕਾਂਡ ਵਿਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੁਣ ਡੇਰਾ ਮੁਖੀ ਰਾਮ ਰਹੀਮ ਆਖਰੀ ਸਾਹ ਤੱਕ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹੇਗਾ | ...

ਪੂਰੀ ਖ਼ਬਰ »

ਸੁਰੇਸ਼ ਅਰੋੜਾ ਨਵੇਂ ਡੀ.ਜੀ.ਪੀ. ਦੀ ਚੋਣ ਤੱਕ ਅਹੁਦੇ 'ਤੇ ਬਣੇ ਰਹਿਣਗੇ

ਹਰਕਵਲਜੀਤ ਸਿੰਘ ਚੰਡੀਗੜ੍ਹ, 18 ਜਨਵਰੀ-ਸੁਪਰੀਮ ਕੋਰਟ ਵਲੋਂ ਰਾਜਾਂ ਦੇ ਡੀ.ਜੀ.ਪੀ. ਦੀ ਚੋਣ ਪ੍ਰਕਿਰਿਆ ਸਬੰਧੀ ਲਏ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਵੀ ਰਾਜ ਦੇ ਨਵੇਂ ਡੀ.ਜੀ.ਪੀ. ਦੀ ਚੋਣ ਸਬੰਧੀ ਆਪਣੇ ਮੌਜੂਦਾ 9 ਡੀ.ਜੀ.ਪੀ. ਪੱਧਰ ਦੇ ਅਧਿਕਾਰੀਆਂ ਦਾ ਪੈਨਲ ...

ਪੂਰੀ ਖ਼ਬਰ »

ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਅੱਜ ਹੋਣ ਵਾਲੀ ਚੋਣ ਮੁਲਤਵੀ

21 ਫਰਵਰੀ ਤੱਕ ਲੱਗੀ ਰੋਕ ਨਵੀਂ ਦਿੱਲੀ, 18 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਜਕਾਰਨੀ ਚੋਣਾਂ ਲਈ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਵਲੋਂ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿਚ ਪਟੀਸ਼ਨ ...

ਪੂਰੀ ਖ਼ਬਰ »

ਰਾਜੌਰੀ 'ਚ ਬਾਰੂਦੀ ਸੁਰੰਗ ਧਮਾਕੇ 'ਚ ਜਵਾਨ ਜ਼ਖ਼ਮੀ

ਸ੍ਰੀਨਗਰ, 18 ਜਨਵਰੀ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਸੁੰਦਰਬਨ ਇਲਾਕੇ ਵਿਖੇ ਬਾਰੂਦੀ ਸੁਰੰਗ ਧਮਾਕੇ 'ਚ ਫ਼ੌਜ ਦਾ ਇਕ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ | ਸੂਤਰਾਂ ਅਨੁਸਾਰ ਸੁੰਦਰਬਨ ਸੈਕਟਰ 'ਚ ਫ਼ੌਜ ਦਾ ਜਵਾਨ ਉਸ ਵੇਲੇ ਜ਼ਖ਼ਮੀ ਹੋ ਗਿਆ ਜਦੋਂ ...

ਪੂਰੀ ਖ਼ਬਰ »

ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਵਾਲੀਆਂ ਔਰਤਾਂ ਨੂੰ ਸੁਰੱਖਿਆ ਦਿੱਤੀ ਜਾਵੇ-ਸੁਪਰੀਮ ਕੋਰਟ

ਕੇਰਲ ਪੁਲਿਸ ਨੂੰ ਦਿੱਤਾ ਨਿਰਦੇਸ਼ ਨਵੀਂ ਦਿੱਲੀ, 18 ਜਨਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕੇਰਲ ਪੁਲਿਸ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ 2 ਜਨਵਰੀ ਨੂੰ ਸਬਰੀਮਾਲਾ ਮੰਦਰ 'ਚ ਦਾਖ਼ਲ ਹੋ ਣ ਵਾਲੀਆਂ ਦੋਵਾਂ ਔਰਤਾਂ ਨੂੰ ਢੁਕਵੀਂ ਸੁਰੱਖਿਆ ਮੁਹੱਈਆ ਕਰਵਾਈ ...

ਪੂਰੀ ਖ਼ਬਰ »

ਭਾਰਤੀ ਸ਼ਰਧਾਲੂਆਂ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੇ ਤਰੀਕੇ ਬਾਰੇ ਅਜੇ ਫ਼ੈਸਲਾ ਨਹੀਂ ਲਿਆ

ਲਾਂਘੇ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ-ਹਰਦੀਪ ਸਿੰਘ ਪੁਰੀ ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਦੱਸਿਆ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਭਾਰਤੀ ਸ਼ਰਧਾਲੂਆਂ ਦੇ ਜਾਣ ਦੇ ਤਰੀਕੇ ...

ਪੂਰੀ ਖ਼ਬਰ »

ਮਿਲਟਰੀ ਪੁਲਿਸ 'ਚ 20 ਪ੍ਰਤੀਸ਼ਤ ਔਰਤਾਂ ਨੂੰ ਕੀਤਾ ਜਾਵੇਗਾ ਸ਼ਾਮਿਲ-ਸੀਤਾਰਮਨ

ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮਿਲਟਰੀ ਪੁਲਿਸ 'ਚ ਔਰਤਾਂ ਦੀ ਭਰਤੀ ਗ੍ਰੇਡਿਡ ਤਰੀਕੇ ਨਾਲ ਕੀਤੀ ਜਾਵੇਗੀ ਅਤੇ ਸੈਨਾ ਪੁਲਿਸ ਦੀ ਕੁਲ ਗਿਣਤੀ ਦਾ 20 ਪ੍ਰਤੀਸ਼ਤ ਔਰਤਾਂ ਨੂੰ ਸ਼ਾਮਿਲ ਕੀਤਾ ਜਾਵੇਗਾ | ਹਥਿਆਰਬੰਦ ...

ਪੂਰੀ ਖ਼ਬਰ »

ਆਸਿਫ਼ ਖੋਸਾ ਨੇ ਪਾਕਿ ਦੇ 26ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ

ਅੰਮਿ੍ਤਸਰ, 18 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਆਸਿਫ਼ ਸਈਦ ਖੋਸਾ ਨੂੰ ਰਾਸ਼ਟਰਪਤੀ ਆਰਿਫ਼ ਅਲਵੀ ਨੇ ਏਵਾਨ-ਏ-ਸਦਰ (ਰਾਸ਼ਟਰਪਤੀ ਭਵਨ) ਵਿਖੇ ਅੱਜ ਚੀਫ਼ ਜਸਟਿਸ ਦੇ ਅਹੁਦੇ ਦੀ ਸਹੁੰ ਚੁਕਾਈ | ਉਨ੍ਹਾਂ ਦੀ ਨਿਯੁਕਤੀ ਪਾਕਿਸਤਾਨ ...

ਪੂਰੀ ਖ਼ਬਰ »

ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਸੰਜੀਵ ਖੰਨਾ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਲਿਆ ਹਲਫ਼

ਨਵੀਂ ਦਿੱਲੀ, 18 ਜਨਵਰੀ (ਉਪਮਾ ਡਾਗਾ ਪਾਰਥ)-ਵਿਵਾਦਿਤ ਸੁਰਖੀਆਂ 'ਚ ਘਿਰੇ ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਸੰਜੀਵ ਖੰਨਾ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕੀ | ਜਸਟਿਸ ਮਹੇਸ਼ਵਰੀ ਅਤੇ ਜਸਟਿਸ ਖੰਨਾ ਦੇ ਸਹੁੰ ਚੁੱਕਣ ਤੋਂ ਬਾਅਦ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX