ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  1 day ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  1 day ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  1 day ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  1 day ago
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੇ ਸਿਵਲ ਹਸਪਤਾਲ ਵਿਚ ਕਰੀਬ 2 ਘੰਟੇ ਦਾਖਿਲ ਰਹਿਣ ਤੋਂ ਬਾਅਦ ਸਵਾਈਨ ਫਲੂ ਦੀ ਇੱਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਬੇਸ਼ੱਕ ਖੰਨਾ ਦੇ ਐਸ. ਐਮ.ਓ. ਡਾ.ਰਾਜਿੰਦਰ ਗੁਲਾਟੀ ਇਸ ਮੌਤ ਨੂੰ ਸਵਾਈਨ...
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  1 day ago
ਚੰਡੀਗੜ੍ਹ, 19 ਫਰਵਰੀ - ਪੰਜਾਬ ਦੇ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਅੱਜ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਈ ਵੱਡੇ ਬਰੈਂਡਾਂ ਵਲੋਂ ਘਟੀਆ ਗੁਣਵੱਤਾ ਦੀ ਸ਼ਰਾਬ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਬਰੈਂਡਾਂ ਦੀ ਅਲਕੋਹਲ 'ਚ 2 ਫੀਸਦੀ...
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  1 day ago
ਸੁਨਾਮ ਊਧਮ ਸਿੰਘ ਵਾਲਾ 19 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਦੇ 35 ਕੁ ਵਰ੍ਹਿਆ ਦੇ ਇਕ ਕਿਸਾਨ ਜਗਸੀਰ ਸਿੰਘ ੁਪੁੱਤਰ ਅਜੈਬ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ...
ਨਸ਼ਿਆਂ ਦੇ ਕਾਰਨ ਦੋ ਮਾਸੂਮ ਬੱਚੀਆਂ ਦੇ ਪਿਤਾ ਦੀ ਮੌਤ
. . .  1 day ago
ਬੰਗਾ, 19 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਬਲਾਕ ਪਿੰਡ ਸੁਜੋ ਦੇ ਨੌਜਵਾਨ ਬਲਵੀਰ (30 )ਪੁੱਤਰ ਜ਼ੈਲ ਸਿੰਘ ਦੀ ਨਸ਼ਿਆਂ ਦਾ ਜ਼ਿਆਦਾ ਸੇਵਨ ਕਰਨ ਕਰਕੇ ਪਿੰਡ ਭੌਰਾ ਲਾਗੇ ਮੌਤ ਹੋ ਗਈ। ਉਸ ਪਾਸ ਟੀਕੇ ਅਤੇ ਗੋਲੀਆ ਵੀ ਮਿਲੀਆਂ । ਨੌਜਵਾਨ ਨਸ਼ੇ ਛੱਡਣ ਲਈ...
ਆਪ ਵਿਧਾਇਕਾ ਦੀ ਵਿਆਹ ਰਿਸੈਪਸ਼ਨ 'ਚ ਸ਼ਾਮਲ ਹੋਏ ਸੁਖਬੀਰ ਬਾਦਲ ਤੇ ਕੇਜਰੀਵਾਲ
. . .  1 day ago
ਜਲੰਧਰ, 19 ਫਰਵਰੀ - ਆਪ ਵਿਧਾਇਕ ਪ੍ਰੋ ਬਲਜਿੰਦਰ ਕੌਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਸੁਖਬੀਰ ਸਿੰਘ ਬਾਦਲ ਤੇ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾ...
ਆਈ.ਜੀ. ਉਮਰਾਨੰਗਲ ਨੂੰ 23 ਫਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਇਮਰਾਨ ਦੀ ਸਫ਼ਾਈ 'ਤੇ ਕੈਪਟਨ ਦਾ ਬਿਆਨ- ਮਸੂਦ ਅਜ਼ਹਰ ਨੂੰ ਜੇਕਰ ਨਹੀਂ ਫੜ ਸਕਦੇ ਤਾਂ ਭਾਰਤ ਨੂੰ ਦੱਸੋ
. . .  1 day ago
ਪੁਲਵਾਮਾ ਅੱਤਵਾਦੀ ਹਮਲੇ 'ਤੇ ਬੋਲੇ ਇਮਰਾਨ- ਜੇਕਰ ਭਾਰਤ ਹਮਲਾ ਕਰੇਗਾ ਤਾਂ ਪਾਕਿਸਤਾਨ ਜਵਾਬ ਦੇਵੇਗਾ
. . .  1 day ago
ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਰਣਜੀਤ ਬਾਵਾ
. . .  1 day ago
ਲੋਕ ਗਾਇਕ ਮਨਿੰਦਰ ਮੰਗਾ ਦਾ ਦੇਹਾਂਤ
. . .  1 day ago
ਮੁਹਾਲੀ ਦੇ ਗੁਰਦੁਆਰਾ ਸਾਹਿਬ ਤੋਂ 150 ਦੇ ਕਰੀਬ ਵਿਦਿਆਰਥੀਆਂ ਨੂੰ ਜੰਮੂ-ਕਸ਼ਮੀਰ ਲਈ ਕੀਤਾ ਰਵਾਨਾ
. . .  1 day ago
ਪੁਲਵਾਮਾ ਹਮਲੇ ਤੋਂ ਬਾਅਦ ਫੌਜ ਦਾ ਸਖ਼ਤ ਬਿਆਨ- ਕਸ਼ਮੀਰ 'ਚ ਜਿਹੜਾ ਵੀ ਬੰਦੂਕ ਚੁੱਕੇਗਾ, ਉਹ ਜਿਊਂਦਾ ਨਹੀਂ ਬਚੇਗਾ
. . .  1 day ago
ਪਟਿਆਲਾ 'ਚ ਕੈਪਟਨ ਨੇ ਨਹਿਰੀ ਪਾਣੀ 'ਤੇ ਆਧਾਰਿਤ ਜਲ ਸਪਲਾਈ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
. . .  1 day ago
ਦਹਿਸ਼ਤਗਰਦੀ ਨਾਲ ਪਾਕਿਸਤਾਨ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਇਆ- ਇਮਰਾਨ ਖ਼ਾਨ
. . .  1 day ago
ਪਾਕਿਸਤਾਨ ਨੂੰ ਪੁਲਵਾਮਾ ਹਮਲੇ ਨਾਲ ਕੀ ਫ਼ਾਇਦਾ ਹੋਵੇਗਾ?- ਇਮਰਾਨ ਖ਼ਾਨ
. . .  1 day ago
ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤ ਨੇ ਬਿਨਾਂ ਸਬੂਤ ਤੋਂ ਪਾਕਿਸਤਾਨ 'ਤੇ ਇਲਜ਼ਾਮ ਲਗਾਏ-ਇਮਰਾਨ ਖ਼ਾਨ
. . .  1 day ago
ਪੁਲਵਾਮਾ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਥੋੜ੍ਹੀ ਦੇਰ ਬਾਅਦ ਜਾਰੀ ਕੀਤਾ ਜਾਵੇਗਾ ਬਿਆਨ
. . .  1 day ago
ਹੁਣ ਸਰਕਾਰੀ ਸਕੂਲਾਂ 'ਚ ਅਧਿਆਪਕ ਰਜਿਸਟਰਾਂ 'ਤੇ ਨਹੀਂ ਲਾਉਣਗੇ ਹਾਜ਼ਰੀ
. . .  1 day ago
ਨਾਭਾ ਪਹੁੰਚੀ 'ਸ਼ਬਦ ਗੁਰੂ ਯਾਤਰਾ'
. . .  1 day ago
ਬੈਂਗਲੁਰੂ ਏਅਰ ਸ਼ੋਅ ਦੌਰਾਨ ਵੱਡਾ ਹਾਦਸਾ, ਦੋ ਜਹਾਜ਼ ਆਪਸ 'ਚ ਟਕਰਾਏ
. . .  1 day ago
ਜਥੇ. ਅਵਤਾਰ ਸਿੰਘ ਹਿਤ ਨੇ ਤਨਖ਼ਾਹ ਦੀ ਸੇਵਾ ਪੂਰੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਖ਼ਸ਼ਾਈ ਭੁੱਲ
. . .  1 day ago
ਪਟਿਆਲਾ 'ਚ ਕੈਪਟਨ ਨੇ ਕੀਤੀ ਕਾਮਨ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ 'ਪੰਜ ਤਖ਼ਤ ਐਕਸਪ੍ਰੈੱਸ ਸ਼ੁਰੂ', ਦੇਖੋ ਦਿੱਲੀ ਤੋਂ ਰਵਾਨਾ ਹੋਣ ਸਮੇਂ ਦੀਆਂ ਤਸਵੀਰਾਂ (2)
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ 'ਪੰਜ ਤਖ਼ਤ ਐਕਸਪ੍ਰੈੱਸ ਸ਼ੁਰੂ', ਦੇਖੋ ਦਿੱਲੀ ਤੋਂ ਰਵਾਨਾ ਹੋਣ ਸਮੇਂ ਦੀਆਂ ਤਸਵੀਰਾਂ (1)
. . .  1 day ago
ਹੁਣ ਸਿਰਫ਼ 112 ਡਾਇਲ ਕਰਨ 'ਤੇ ਮਿਲੇਗੀ ਹਰ ਸੰਕਟ 'ਚ ਮਦਦ
. . .  1 day ago
ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ 'ਚ ਟੇਕਿਆ ਮੱਥਾ
. . .  1 day ago
ਜੈਸ਼-ਏ-ਮੁਹੰਮਦ ਪਾਕਿਸਤਾਨੀ ਫੌਜ ਦਾ ਬੱਚਾ ਹੈ- ਭਾਰਤੀ ਫੌਜ
. . .  1 day ago
ਜੈਸ਼-ਏ-ਮੁਹੰਮਦ ਨੂੰ ਪਾਕਿਸਤਾਨੀ ਫੌਜ ਕੰਟਰੋਲ ਕਰ ਰਹੀ ਹੈ- ਲੈਫ਼ਟੀਨੈਂਟ. ਕੇ. ਜੇ. ਐੱਸ. ਢਿੱਲੋਂ
. . .  1 day ago
ਜਿਹੜਾ ਵੀ ਬੰਦੂਕ ਚੁੱਕੇਗਾ, ਉਹ ਮਾਰਿਆ ਜਾਵੇਗਾ- ਫੌਜ
. . .  1 day ago
ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਟਾਪ ਕਮਾਂਡਰ ਢੇਰ- ਫੌਜ
. . .  1 day ago
ਪਾਕਿਸਤਾਨ ਅਤੇ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਹੋਇਆ ਪੁਲਵਾਮਾ ਹਮਲਾ- ਫੌਜ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆ ਦੇ ਪਹਿਲੇ ਡੀਜ਼ਲ ਤੋਂ ਬਿਜਲੀ ਪਰਿਵਰਤਕ ਇੰਜਨ ਨੂੰ ਦਿਖਾਈ ਹਰੀ ਝੰਡੀ
. . .  1 day ago
ਪੁਲਵਾਮਾ ਹਮਲੇ ਨੂੰ ਲੈ ਕੇ ਸ੍ਰੀਨਗਰ 'ਚ ਫੌਜ, ਸੀ. ਆਰ. ਪੀ. ਐੱਫ. ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਪ੍ਰੈੱਸ ਕਾਨਫਰੰਸ ਸ਼ੁਰੂ
. . .  1 day ago
ਕਾਰ ਅਤੇ ਐਂਬੂਲੈਂਸ ਵਿਚਾਲੇ ਹੋਈ ਭਿਆਨਕ ਟੱਕਰ 'ਚ ਸੱਤ ਲੋਕਾਂ ਦੀ ਮੌਤ
. . .  1 day ago
ਬਿਹਾਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਚਾਰ ਲੋਕਾਂ ਦੀ ਮੌਤ
. . .  1 day ago
ਅੱਜ ਅੰਮ੍ਰਿਤਸਰ ਆਉਣਗੇ ਅਰਵਿੰਦ ਕੇਜਰੀਵਾਲ
. . .  1 day ago
ਵਿਆਹ ਸਮਾਰੋਹ ਦੌਰਾਨ ਇਕੱਠੇ ਹੋਏ ਲੋਕਾਂ ਨੂੰ ਟਰੱਕ ਨੇ ਕੁਚਲਿਆ, 13 ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਜਦੋਂ ਸੜਕ 'ਤੇ ਜਾ ਰਹੀ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ
. . .  1 day ago
ਦਿੱਲੀ ਦੇ ਨਰੇਲਾ ਇੰਡਸਟਰੀਅਲ ਇਲਾਕੇ 'ਚ ਲੱਗੀ ਭਿਆਨਕ ਅੱਗ
. . .  about 1 hour ago
ਅਧਿਆਪਕ ਸੰਘਰਸ਼ ਕਮੇਟੀ ਵਲੋਂ ਅੱਜ ਤੋਂ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਦਿੱਤੇ ਜਾਣਗੇ ਚੇਤਾਵਨੀ ਪੱਤਰ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਫੱਗਣ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ

ਪਹਿਲਾ ਸਫ਼ਾ

ਮੇਜਰ ਸਮੇਤ 5 ਜਵਾਨ ਸ਼ਹੀਦ

ਪੁਲਵਾਮਾ ਮੁਕਾਬਲੇ 'ਚ ਮਾਰਿਆ ਗਿਆ ਜੈਸ਼ ਕਮਾਂਡਰ ਕਾਮਰਾਨ

ਮਨਜੀਤ ਸਿੰਘ
ਸ੍ਰੀਨਗਰ, 18 ਫਰਵਰੀ-ਪੁਲਵਾਮਾ ਵਿਖੇ ਸੀ.ਆਰ.ਪੀ ਕਾਫ਼ਲੇ 'ਤੇ ਵੀਰਵਾਰ ਨੂੰ ਕਾਰ ਬੰਬ ਫਿਦਾਈਨ ਹਮਲੇ ਦੇ ਜ਼ਿੰਮੇਵਾਰ ਅਤੇ ਜੈਸ਼ ਦੇ ਆਪ੍ਰੇਸ਼ਨਲ ਕਮਾਂਡਰ ਕਾਮਰਾਨ ਅਤੇ ਅਬਦੁੱਲ ਰਸ਼ੀਦ ਉਰਫ਼ ਗਾਜ਼ੀ ਅਤੇ ਸਥਾਨਕ ਅੱਤਵਾਦੀ ਹਿਲਾਲ ਅਹਿਮਦ ਸਮੇਤ ਫਿਦਾਈਨ ਹਮਲੇ ਦੀ ਥਾਂ ਤੋਂ 12 ਕਿੱਲੋਮੀਟਰ ਦੀ ਦੂਰੀ 'ਤੇ 16 ਘੰਟੇ ਚੱਲੇ ਮੁਕਾਬਲੇ ਦੌਰਾਨ ਮਾਰਿਆ ਗਿਆ। ਮੁਕਾਬਲੇ ਦੌਰਾਨ ਫ਼ੌਜ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਤੇ ਮੁਕਾਬਲੇ ਦੌਰਾਨ ਇਕ ਮੇਜਰ, ਫ਼ੌਜ ਦੇ 3 ਜਵਾਨ ਅਤੇ ਇਕ ਪੁਲਿਸ ਕਰਮੀ ਸ਼ਹੀਦ ਹੋ ਗਏ। ਕੁਲ 9 ਲੋਕਾਂ ਦੀ ਮੌਤ ਹੋ ਗਈ। ਮੁਕਾਬਲੇ ਦੌਰਾਨ ਬ੍ਰਿਗੇਡੀਅਰ ਕਮਾਂਡਰ 12 ਸੈਕਟਰ ਆਰ.ਆਰ ਹਰਿਬੀਰ ਸਿੰਘ (ਲੱਤ 'ਤੇ ਗੋਲੀ ਲੱਗੀ), ਲੈਫ. ਕਰਨਲ, ਮੇਜਰ ਅਤੇ 3 ਜਵਾਨਾਂ ਦੇ ਇਲਾਵਾ ਦੱਖਣੀ ਕਸ਼ਮੀਰ ਦਾ ਡੀ .ਆਈ. ਜੀ ਅਮਿਤ ਕੁਮਾਰ (ਪੇਟ 'ਚ ਗੋਲੀ ਲੱਗੀ ਹੈ) ਅਤੇ ਪੁਲਿਸ ਇੰਸਪੈਕਟਰ ਆਜ਼ਾਦ ਅਹਿਮਦ ਮੁਕਾਬਲੇ 'ਚ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਮੁਕਾਬਲੇ ਦੌਰਾਨ ਮਕਾਨ ਮਾਲਕ ਵੀ ਦੁਵੱਲੀ ਫਾਇਰਿੰਗ ਦੌਰਾਨ ਮਾਰਿਆ ਗਿਆ ਤੇ ਤਲਾਸ਼ੀ ਦੌਰਾਨ 3 ਮਕਾਨ ਤਬਾਹ ਹੋ ਗਏ। ਪੁਲਿਸ ਨੇ ਪ੍ਰਦਰਸ਼ਨ ਭੜਕਣ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਪੁਲਵਾਮਾ ਕਸਬੇ 'ਚ ਪਾਬੰਦੀਆਂ ਲਗਾ ਦਿੱਤੀਆਂ ਤੇ ਜ਼ਿਲ੍ਹੇ 'ਚ ਇੰਟਰਨੈੱਟ ਸੇਵਾ ਮੁਅੱਤਲ ਰਹੀ। ਸੂਤਰਾਂ ਅਨੁਸਾਰ ਜ਼ਿਲ੍ਹਾ ਪੁਲਵਾਮਾ ਦੇ ਪਿੰਗਲਨ ਪਿੰਡ ਵਿਖੇ ਪੱਕੀ ਸੂਚਨਾ ਦੇ ਆਧਾਰ 'ਤੇ 55 ਆਰ. ਆਰ. 182.183 ਬਟਾਲੀਅਨ ਸੀ. ਆਰ. ਪੀ. ਐਫ., ਐਸ.ਓ.ਜੀ ਪੁਲਵਾਮਾ ਨੇ ਬੀਤੀ ਦੇਰ ਰਾਤ ਉਨ੍ਹਾਂ ਮਕਾਨਾਂ ਨੂੰ ਘੇਰ ਲਿਆ ਜਿਥੇ ਪੁਲਵਾਮਾ ਸੀ.ਆਰ.ਪੀ.ਐਫ ਕਾਫ਼ਲੇ 'ਤੇ ਹਮਲੇ ਲਈ ਜ਼ਿੰਮੇਵਾਰ ਪਾਕਿ ਨਾਗਰਿਕ ਕਾਮਰਾਨ ਆਪਣੇ ਸਥਾਨਕ ਸਾਥੀਆਂ ਸਮੇਤ ਛੁਪਿਆ ਹੋਇਆ ਸੀ। ਤਲਾਸ਼ੀ ਦੌਰਾਨ ਮੰਗਲਵਾਰ ਤੜਕੇ ਜਦ ਅੱਤਵਾਦੀਆਂ ਨਾਲ ਫ਼ੌਜ ਦੀ ਐਡਵਾਂਸ ਪਾਰਟੀ ਦਾ ਸਾਹਮਣਾ ਹੋਇਆ ਤਾਂ ਅੱਤਵਾਦੀਆਂ ਨੇ ਗਰਨੇਡ ਅਤੇ ਗੋਲੀਬਾਰੀ ਕਰਦੇ ਫ਼ੌਜ ਦੇ 5 ਜਵਾਨਾਂ ਅਤੇ ਮੇਜਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਨ੍ਹਾਂ ਨੂੰ ਮੁਕਾਬਲੇ ਵਾਲੇ ਸਥਾਨ ਤੋਂ ਸ੍ਰੀਨਗਰ ਦੇ ਫ਼ੌਜੀ 92 ਬੇਸ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ, ਜਿਥੇ ਮੇਜਰ ਅਤੇ 4 ਜਵਾਨ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਦਮ ਤੋੜ ਗਏ। ਫ਼ੌਜ ਨੇ ਆਪਣੇ ਮਾਰੇ ਗਏ ਜਵਾਨਾਂ ਦੀ ਪਹਿਚਾਣ ਮੇਜਰ ਵੀ.ਐਸ. ਢੋਂਡਿਆਲ, ਹੌਲਦਾਰ ਸ਼ਿਓ ਰਾਮ, ਸਿਪਾਹੀ ਅਜੇ ਕੁਮਾਰ ਅਤੇ ਸਿਪਾਹੀ ਹਰੀ ਸਿੰਘ ਵਜੋਂ ਕੀਤੀ ਹੈ, ਇਹ ਸਾਰੇ 55 ਆਰ.ਆਰ ਨਾਲ ਸਬੰਧਿਤ ਸਨ। ਸ਼ਹੀਦ ਪੁਲਿਸ ਜਵਾਨ ਦੀ ਪਹਿਚਾਣ ਸਿਪਾਹੀ ਅਬਦੁਲ ਰਸ਼ੀਦ ਕਲਾਸ ਵਜੋਂ ਹੋਈ। ਫ਼ੌਜ ਨੇ ਨੇੜੇ ਦੇ ਮਕਾਨਾਂ 'ਚੋਂ ਗੋਲੀਬਾਰੀ ਕਰ ਰਹੇ ਅੱਤਵਾਦੀਆਂ ਦੇ ਫ਼ਰਾਰ ਹੋਣ ਦੇ ਸਾਰੇ ਰਸਤੇ ਸੀਲ ਕਰਦੇ ਹੋਏ ਇਨ੍ਹਾਂ ਨੂੰ ਮੁਕਾਬਲੇ 'ਚ ਉਲਝਾ ਕੇ ਰੱਖਿਆ ਤੇ ਇਕ ਮਕਾਨ ਨੂੰ ਬਾਰੂਦ ਨਾਲ ਉਡਾ ਦਿੱਤਾ, ਜਿਸ 'ਚ ਦੋ ਲੁਕੇ ਅੱਤਵਾਦੀ ਮਾਰੇ ਗਏ। ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਮਕਾਨ ਮਾਲਕ ਮੁਸ਼ਤਾਕ ਅਹਿਮਦ (46) ਦੁਵੱਲੀ ਫਾਇਰਿੰਗ ਦੌਰਾਨ ਮਾਰਿਆ ਗਿਆ। ਕੁੱਝ ਦੇਰ ਗੋਲੀਬਾਰੀ ਰੁਕਣ ਦੇ ਬਾਅਦ ਜਦ ਸੁਰੱਖਿਆ ਬਲਾਂ ਦੇ ਜਵਾਨ ਤਲਾਸ਼ੀ ਲਈ ਅੱਗੇ ਵਧੇ ਤਾਂ ਨੇੜੇ ਦੂਜੇ ਮਕਾਨ 'ਚ ਲੁਕੇ ਇਕ ਅੱਤਵਾਦੀ ਨੇ ਗੋਲੀਬਾਰੀ ਕਰਦੇ ਬ੍ਰਿਗੇਡੀਅਰ, ਲੈਫ. ਕਰਨਲ, ਡੀ.ਆਈ.ਜੀ. ਦੱਖਣੀ ਕਸ਼ਮੀਰ ਅਮਿਤ ਕੁਮਾਰ, ਪੁਲਿਸ ਇੰਸਪੈਕਟਰ ਅਤੇ 3 ਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ। ਇਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਸ੍ਰੀਨਗਰ ਦੇ ਫ਼ੌਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਸੂਤਰਾਂ ਅਨੁਸਾਰ ਲੁਕਿਆ ਅੱਤਵਾਦੀ ਸਨਾਈਪਰ ਰਾਈਫ਼ਲ ਦਾ ਉਪਯੋਗ ਕਰ ਰਿਹਾ ਸੀ। ਸੁਰੱਖਿਆ ਬਲਾਂ ਨੇ ਕਾਰਵਾਈ ਕਰਦੇ ਇਸ ਤੀਜੇ ਅੱਤਵਾਦੀ ਨੂੰ ਮਾਰਨ ਦੇ ਨਾਲ ਆਪ੍ਰੇਸ਼ਨ ਸਮਾਪਤ ਕਰ ਦਿੱਤਾ। ਮੁਕਾਬਲੇ ਦੌਰਾਨ ਸਥਾਨਕ ਨੌਜਵਾਨਾਂ ਨੇ ਇਕੱਠੇ ਹੋ ਕੇ ਮੁਕਾਬਲੇ ਵਾਲੇ ਸਥਾਨ ਵੱਲ ਮਾਰਚ ਕੱਢਣ ਦੀ ਕੋਸ਼ਿਸ਼ ਕਰਦੇ ਸੁਰੱਖਿਆ ਬਲਾਂ 'ਤੇ ਭਾਰੀ ਪਥਰਾਅ ਕੀਤਾ ਜਿਸ ਨੂੰ ਪੁਲਿਸ ਨੇ ਨਾਕਾਮ ਕਰਦੇ ਇਨ੍ਹਾਂ ਨੂੰ ਭਜਾ ਦਿੱਤਾ ਤੇ ਲੋਕਾਂ ਨੂੰ ਮੁਕਾਬਲੇ ਵਾਲੇ ਸਥਾਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਹ ਮੁਕਾਬਲਾ ਲਿਤਪੋਰਾ ਪੁਲਵਾਮਾ ਵਿਖੇ 14 ਫਰਵਰੀ ਨੂੰ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਖ਼ੌਫ਼ਨਾਕ ਕਾਰ ਫਿਦਾਈਨ ਹਮਲੇ, ਜਿਸ 'ਚ 40 ਜਵਾਨ ਸ਼ਹੀਦ ਤੇ ਕਈ ਦਰਜਨ ਜ਼ਖ਼ਮੀ ਹੋ ਗਏ ਸਨ, ਜਿਸ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ, ਦੇ ਕੁੱਝ ਦਿਨ ਬਾਅਦ ਵਾਪਰਿਆ ਹੈ, ਜਿਸ 'ਚ ਇਸ ਹਮਲੇ ਲਈ ਜ਼ਿੰਮੇਵਾਰ ਜੈਸ਼-ਏ-ਮੁਹੰਮਦ ਦੇ ਪਾਕਿਸਤਾਨੀ ਕਮਾਂਡਰ ਅਬਦੁਲ ਰਸ਼ੀਦ ਗ਼ਾਜ਼ੀ ਨੂੰ ਸੁਰੱਖਿਆ ਬਲਾਂ ਨੇ ਹਲਾਕ ਕਰ ਕੇ ਇਸ ਹਮਲੇ ਦਾ ਪਹਿਲਾ ਬਦਲਾ ਲੈ ਲਿਆ। ਪੁਲਿਸ ਨੇ ਤਿੰਨੋ ਅੱਤਵਾਦੀਆਂ ਦੀਆਂ ਲਾਸ਼ਾਂ ਜਿਸ 'ਚ ਕਾਮਰਾਨ ਅਤੇ ਸਥਾਨਕ ਅੱਤਵਾਦੀ ਹਿਲਾਲ ਅਹਿਮਦ, ਵੀ ਸ਼ਾਮਿਲ ਹੈ, ਭਾਰੀ ਮਾਤਰਾ 'ਚ ਅਸਲਾ ਅਤੇ ਗੋਲਾ ਬਾਰੂਦ ਬਰਾਮਦ ਕਰ ਲਿਆ।
ਸੈਨਾ ਵਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ
ਸੈਨਾ ਵਲੋਂ ਬਦਾਮੀ ਬਾਗ ਛਾਉਣੀ ਦੇ ਮੁੱਖ ਦਫ਼ਤਰ ਵਿਖੇ ਕਾਰਪਸ ਕਮਾਂਡਰ ਲੈਫ਼ਟੀਨੈਂਟ ਜਨਰਲ ਕੇ.ਜੇ.ਐਸ. ਢਿੱਲੋ ਤੇ ਹੋਰਨਾਂ ਅਧਿਕਾਰੀਆਂ ਨੇ ਸੈਨਾ ਦੇ ਸ਼ਹੀਦੇ ਹੋਏ ਮੇਜਰ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਰਾਜਸਥਾਨ ਦਾ ਰਹਿਣ ਵਾਲਾ ਹੈ
ਹੌਲਦਾਰ ਸ਼ਿਓ ਰਾਮ
ਫ਼ੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ 36 ਸਾਲਾ ਹੌਲਦਾਰ ਸ਼ਿਓ ਰਾਮ ਰਾਜਸਥਾਨ ਦੇ ਝੁਨਝਨੂੰ ਨਾਲ ਸਬੰਧਿਤ ਹੈ ਅਤੇ ਉਹ 2000 'ਚ ਸੈਨਾ 'ਚ ਸ਼ਾਮਿਲ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਤੇ ਇਕ ਬੇਟਾ ਛੱਡ ਗਿਆ।
ਸ਼ਹੀਦ ਹਰੀ ਸਿੰਘ ਰਿਵਾੜੀ ਨਾਲ ਸਬੰਧਿਤ
ਸ਼ਹੀਦ ਸਿਪਾਹੀ ਹਰੀ ਸਿੰਘ (26) ਹਰਿਆਣਾ ਦੇ ਰਿਵਾੜੀ ਨਾਲ ਸਬੰਧਿਤ ਸੀ। ਉਹ 2011 'ਚ ਸੈਨਾ 'ਚ ਸ਼ਾਮਿਲ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਤੇ ਬੇਟੇ ਨੂੰ ਛੱਡ ਗਿਆ।
2012 'ਚ ਸੈਨਾ 'ਚ ਸ਼ਾਮਿਲ ਹੋਇਆ ਸੀ ਸ਼ਹੀਦ ਅਜੇ ਕੁਮਾਰ
ਮੇਰਠ ਦੇ ਪਿੰਡ ਬਸਠੀਕਰੀ ਦਾ ਰਹਿਣ ਵਾਲਾ ਸਿਪਾਹੀ ਸ਼ਹੀਦ ਅਜੇ ਕੁਮਾਰ 2012 'ਚ ਫ਼ੌਜ 'ਚ ਸ਼ਾਮਿਲ ਹੋਇਆ ਸੀ ਅਤੇ 27 ਸਾਲਾ ਅਜੇ ਕੁਮਾਰ ਦੇ ਇਕ ਬੇਟਾ ਹੈ।
ਸ਼ਹੀਦ ਮੇਜਰ ਵਿਭੂਤੀ ਢੋਂਡਿਆਲ
ਵੀ ਉਤਰਾਖੰਡ ਤੋਂ

ਉੱਤਰਾਖੰਡ ਦੇ ਹਰਿਦੁਆਰ ਵਿਖੇ ਅੱਜ ਜਦੋਂ ਸ਼ਹੀਦ ਮੇਜਰ ਚਿਤਰੇਸ਼ ਬਿਸ਼ਟ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਉਸ ਵੇਲੇ ਖਬਰ ਆਈ ਕਿ ਪੁਲਵਾਮਾ (ਜੰਮੂ-ਕਸ਼ਮੀਰ) 'ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸੂਬੇ ਦੇ ਇਕ ਹੋਰ ਬਹਾਦੁਰ ਸੈਨਿਕ ਮੇਜਰ ਵਿਭੂਤੀ ਢੌਂਡਿਆਲ ਸ਼ਹੀਦ ਹੋ ਗਏ ਹਨ।
ਜੈਸ਼ ਦੇ 30 ਅੱਤਵਾਦੀਆਂ ਵਲੋਂ 8 ਮਹੀਨਿਆਂ 'ਚ ਘੁਸਪੈਠ
ਨਵੀਂ ਦਿੱਲੀ, 18 ਫਰਵਰੀ (ਏਜੰਸੀ)-ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਹਮਲੇ ਲਈ ਜ਼ਿੰਮੇਵਾਰ ਜੈਸ਼-ਏ-ਮੁਹੰਮਦ ਦਾ ਪਿਛਲੇ ਦਹਾਕੇ 'ਚ ਸਫ਼ਾਇਆ ਕਰ ਦਿੱਤਾ ਗਿਆ ਸੀ ਪਰ ਪਿਛਲੇ ਦੋ ਸਾਲ 'ਚ ਸਿਰਫ ਦੱਖਣੀ ਕਸ਼ਮੀਰ 'ਚ ਹੀ ਜੈਸ਼ ਦੇ ਘੱਟੋ-ਘੱਟ 40 ਅੱਤਵਾਦੀ ਸਰਗਰਮ ਹਨ। ਪਿਛਲੀ ਮਈ ਤੋਂ ਹੁਣ ਤੱਕ ਜੈਸ਼ ਦੇ ਘੱਟੋ-ਘੱਟ 30 ਅੱਤਵਾਦੀ ਸਰਹੱਦ ਪਾਰ ਕਰ ਕੇ ਕਸ਼ਮੀਰ 'ਚ ਦਾਖ਼ਲ ਹੋਏ। ਦਸੰਬਰ ਤੋਂ ਹੁਣ ਤੱਕ ਜੈਸ਼ ਦੇ 11 ਅੱਤਵਾਦੀਆਂ ਦੇ ਕਸ਼ਮੀਰ 'ਚ ਦਾਖ਼ਲ ਹੋਣ ਦੀ ਖ਼ਬਰ ਖੁਫ਼ੀਆ ਏਜੰਸੀਆਂ ਨੇ ਦਿੱਤੀ ਹੈ। ਗਾਜ਼ੀ ਬਾਬਾ, ਸਹਰਾਈ ਬਾਬਾ ਅਤੇ ਜਹੂਰ ਵਰਗੇ ਜੈਸ਼ ਦੇ ਕਮਾਂਡਰਾਂ ਦੇ ਪਿਛਲੇ ਦਹਾਕੇ 'ਚ ਇਕ ਤੋਂ ਬਾਅਦ ਇਕ ਦੇ ਮਾਰੇ ਜਾਣ ਬਾਅਦ ਕਸ਼ਮੀਰ ਤੋਂ ਕਰੀਬ ਜੈਸ਼ ਦਾ ਸਫ਼ਾਇਆ ਹੋ ਗਿਆ ਸੀ। ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀ ਸਰਗਨਿਆਂ ਦੇ ਸਫ਼ਾਏ ਦੇ ਬਾਅਦ ਪਾਕਿਸਤਾਨ ਅੱਤਵਾਦ ਫੈਲਾਉਣ ਲਈ ਜੈਸ਼ ਨੂੰ ਜ਼ਿਆਦਾ ਤਾਕਤਵਰ ਬਣਾ ਰਿਹਾ ਹੈ। ਹਿਜ਼ਬੁਲ ਦੇ ਅੱਤਵਾਦੀਆਂ ਦੇ ਮੁਕਾਬਲੇ ਜੈਸ਼ ਦੇ ਅੱਤਵਾਦੀ ਜ਼ਿਆਦਾ ਸਿੱਖਿਅਤ ਅਤੇ ਪ੍ਰੇਰਿਤ ਹੁੰਦੇ ਹਨ। ਜੈਸ਼ ਦੇ ਜ਼ਿਆਦਾ ਅੱਤਵਾਦੀ ਪਾਕਿਸਤਾਨੀ ਪੰਜਾਬ 'ਚ ਭਰਤੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਈ. ਐਸ. ਆਈ. ਦੀ ਦੇਖ-ਰੇਖ 'ਚ ਪਾਕਿਸਤਾਨੀ ਸੈਨਾ ਸਿਖਲਾਈ ਦਿੰਦੀ ਹੈ। ਪਿਛਲੇ ਕੁਝ ਮਹੀਨਿਆਂ 'ਚ ਇਨ੍ਹਾਂ ਅੱਤਵਾਦੀਆਂ ਨੇ ਜੰਮੂ ਦੇ ਹੇਠਲੇ ਇਲਾਕੇ ਦੀ ਸਰਹੱਦ ਰਾਹੀਂ ਘੁਸਪੈਠ ਜਾਰੀ ਰੱਖੀ। ਇਥੇ ਸਰਹੱਦ 'ਤੇ ਸਰਕੰਡੇ ਉਨ੍ਹਾਂ ਨੂੰ ਲੁਕਣ 'ਚ ਮਦਦ ਕਰਦੇ ਹਨ ਤੇ ਬੇਨ ਨਦੀ ਦੇ ਨਾਲ ਨਾਲ ਉਹ ਜੰਮੂ ਵੱਲ ਵਧਦੇ ਹਨ। ਰਾਜ ਮਾਰਗ 'ਤੇ ਪੁੱਜਣ ਬਾਅਦ ਅੱਤਵਾਦੀ ਕਿਸੇ ਟਰੱਕ ਜ਼ਰੀਏ ਆਸਾਨੀ ਨਾਲ ਬਨਿਹਾਲ ਕੋਲ ਪਾਰਕਰ ਕਾਜ਼ੀਗੁੰਡ ਪੁੱਜ ਕੇ ਸਥਾਨਿਕ ਮਦਦਗਾਰ ਜ਼ਰੀਏ ਉਹ ਆਸਾਨੀ ਨਾਲ ਦੱਖਣੀ ਕਸ਼ਮੀਰ ਦੀ ਆਬਾਦੀ 'ਚ ਮਿਲ ਜਾਂਦੇ ਹਨ। ਸੁਰੱਖਿਆ ਏਜੰਸੀਆਂ ਨੂੰ ਘੁਸਪੈਠੀਆਂ ਦੇ ਜੰਮੂ ਦੇ ਹੋਟਲਾਂ 'ਚ ਰੁਕਣ ਅਤੇ ਫਿਰ ਕਸ਼ਮੀਰ ਜਾਣ ਦੀ ਵੀ ਜਾਣਕਾਰੀ ਮਿਲੀ ਸੀ। ਅੱਤਵਾਦੀ ਘੁਸਪੈਠ ਲਈ ਰਾਤ ਸਮੇਂ ਚੰਦ ਛੋਟਾ ਹੋਣ ਮੌਕੇ ਘੁਸਪੈਠ ਕਰਦੇ ਹਨ। ਇਸ ਦੌਰਾਨ ਸੰਘਣਾ ਹਨ੍ਹੇਰਾ ਉਨ੍ਹਾਂ ਦੀ ਮਦਦ ਕਰਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੱਖਣੀ ਕਸ਼ਮੀਰ 'ਚ ਲੋਕਾਂ 'ਚ ਵਿਚਾਰ ਰਹੇ ਅੱਤਵਾਦੀਆਂ ਦਾ ਨੈਟਵਰਕ ਕਾਫੀ ਮਜ਼ਬੂਤ ਹੋ ਗਿਆ ਹੈ।

ਪੰਜਾਬ ਬਜਟ : ਕੋਈ ਨਵਾਂ ਟੈਕਸ ਨਹੀਂ, ਪੈਟਰੋਲ 5 ਤੇ ਡੀਜ਼ਲ 1 ਰੁਪਏ ਸਸਤਾ

* ਖੇਤੀਬਾੜੀ, ਸਿਹਤ ਤੇ ਸਿੱਖਿਆ 'ਤੇ ਜ਼ੋਰ * 550ਵੇਂ ਪ੍ਰਕਾਸ਼ ਪੁਰਬ ਲਈ 300 ਕਰੋੜ

ਹਰਕਵਲਜੀਤ ਸਿੰਘ
ਚੰਡੀਗੜ੍ਹ, 18 ਫਰਵਰੀ-ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਆਉਂਦੇ ਵਿੱਤੀ ਸਾਲ 2019-20 ਲਈ ਵਿਧਾਨ ਸਭਾ ਵਿਚ 1,58,493 ਕਰੋੜ ਰੁਪਏ ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ, ਜਿਸ ਵਿਚ 11,687 ਕਰੋੜ ਦਾ ਮਾਲੀ ਘਾਟਾ ਦਰਸਾਇਆ ਗਿਆ, ਲੇਕਿਨ ਇਸ ਘਾਟੇ ਨੂੰ ਪੂਰਾ ਕਰਨ ਲਈ ਕੋਈ ਨਵਾਂ ਟੈਕਸ ਤਜਵੀਜ਼ ਨਹੀਂ ਕੀਤਾ ਗਿਆ। ਵਿੱਤ ਮੰਤਰੀ ਵਲੋਂ ਅੱਜ ਅੱਧੀ ਰਾਤ ਤੋਂ ਰਾਜ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 1 ਰੁਪਿਆ ਪ੍ਰਤੀ ਲੀਟਰ ਦੀ ਕਮੀ ਦਾ ਵੀ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਵੋਟਰਾਂ ਨੂੰ ਲੁਭਾਉਣ ਵਾਲੇ ਹੋਰ ਕੋਈ ਐਲਾਨ ਨਹੀਂ ਕੀਤੇ ਗਏ। ਵਿੱਤ ਮੰਤਰੀ ਨੇ ਅੱਜ ਸਦਨ ਨੂੰ ਦੱਸਿਆ ਕਿ ਰਾਜ ਸਿਰ ਇਸ ਵੇਲੇ ਕੁੱਲ 2,12,276 ਕਰੋੜ ਦਾ ਕਰਜ਼ਾ ਹੈ ਜੋ ਆਉਂਦੇ ਵਿੱਤੀ ਸਾਲ ਵਿਚ ਵੱਧ ਕੇ 2,29,612 ਕਰੋੜ ਰੁਪਏ ਰੁਪਏ ਹੋ ਜਾਵੇਗਾ। ਅਗਲੇ ਵਿੱਤੀ ਸਾਲ ਦੌਰਾਨ ਰਾਜ ਨੂੰ ਕਰਜ਼ੇ ਦੇ ਮੂਲ ਅਤੇ ਵਿਆਜ਼ ਦੀ ਕਿਸ਼ਤ ਦੇ ਰੂਪ ਵਿਚ 30309 ਕਰੋੜ ਰੁਪਏ ਦੀ ਅਦਾਇਗੀ ਕਰਨੀ ਪਵੇਗੀ। ਵਿੱਤ ਮੰਤਰੀ ਵਲੋਂ ਅੱਜ ਜਿਵੇਂ ਹੀ ਸਦਨ 'ਚ ਆਪਣੀਆਂ ਬਜਟ ਤਜਵੀਜ਼ਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਪਹਿਲਾਂ ਆਮ ਆਦਮੀ ਪਾਰਟੀ ਦੇ 8 ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਸਾਹਮਣੇ ਜਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਅਤੇ ਕੁਝ ਸਮੇਂ ਬਾਅਦ ਵਾਕਆਊਟ ਕਰ ਦਿੱਤਾ ਗਿਆ, ਜਦੋਂਕਿ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕ ਵੀ ਆਪਣੀਆਂ ਸੀਟਾਂ ਨੂੰ ਛੱਡ ਕੇ ਵਿੱਤ ਮੰਤਰੀ ਦੇ ਬੈਂਚ ਸਾਹਮਣੇ ਜਾ ਕੇ ਨਾਅਰੇਬਾਜ਼ੀ ਕਰਨ ਲੱਗੇ। ਜਿਸ ਕਾਰਨ ਵਿੱਤ ਮੰਤਰੀ ਨੂੰ ਆਪਣਾ ਭਾਸ਼ਣ ਪੜ੍ਹਨ ਵਿਚ ਲਗਾਤਾਰ ਮੁਸ਼ਕਿਲ ਪੇਸ਼ ਆਉਂਦੀ ਰਹੀ ਲੇਕਿਨ 15-20 ਮਿੰਟ ਬਾਅਦ ਕਾਂਗਰਸ ਦੇ ਕੁਝ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਅਕਾਲੀ-ਭਾਜਪਾ ਵਿਧਾਇਕਾਂ ਦੀ ਖਲਲ ਪਾਉਣ ਵਾਲੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਅਤੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਵੀ ਤਿੱਖੀ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਅਤੇ ਇਕ ਵਾਰ ਮਾਹੌਲ ਐਨਾ ਤਣਾਅਪੂਰਨ ਬਣ ਗਿਆ ਕਿ ਦੋਵੇਂ ਧਿਰਾਂ ਦੇ ਵਿਧਾਇਕ ਆਹਮੋਂ ਸਾਹਮਣੇ ਆ ਗਏ ਅਤੇ ਸਪੀਕਰ ਨੂੰ ਅਕਾਲੀ-ਭਾਜਪਾ ਵਿਧਾਇਕਾਂ ਨੂੰ ਚਿਤਾਵਨੀ ਦਿੰਦਿਆਂ ਨਾਂਅ ਲੈਂਦਿਆਂ ਮਾਰਸ਼ਲ ਨੂੰ ਸਦਨ ਵਿਚ ਹਾਜ਼ਰ ਅਕਾਲੀ-ਭਾਜਪਾ ਦੇ 11 ਵਿਧਾਇਕਾਂ ਨੂੰ ਸਦਨ ਵਿਚੋਂ ਜਬਰੀ ਬਾਹਰ ਕੱਢਣ ਦਾ ਆਦੇਸ਼ ਦਿੰਦਿਆ ਸਦਨ ਦੀ ਬੈਠਕ ਨੂੰ 18 ਮਿੰਟਾਂ ਲਈ ਮੁਲਤਵੀ ਕਰ ਦਿੱਤਾ। ਜਿਵੇਂ ਹੀ ਮਾਰਸ਼ਲ ਸੁਰੱਖਿਆ ਅਮਲੇ ਨਾਲ ਅਕਾਲੀ-ਭਾਜਪਾ ਮੈਂਬਰਾਂ ਵੱਲ ਅੱਗੇ ਵਧੇ ਤਾਂ ਅਕਾਲੀ-ਭਾਜਪਾ ਮੈਂਬਰ ਨਾਅਰੇਬਾਜ਼ੀ ਕਰਦੇ ਸਦਨ 'ਚੋਂ ਖ਼ੁਦ ਹੀ ਵਾਕਆਊਟ ਕਰ ਗਏ। ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਮੈਂਬਰਾਂ ਨੂੰ ਵਾਰ-ਵਾਰ ਕਿਹਾ ਗਿਆ ਕਿ ਬਜਟ ਵਾਲੇ ਦਿਨ ਨਿਯਮਾਂ ਅਨੁਸਾਰ ਸਦਨ ਵਿਚ ਸਿਫਰ ਕਾਲ ਨਹੀਂ ਹੁੰਦਾ ਇਸ ਲਈ ਉਨ੍ਹਾਂ ਨੂੰ ਸਿਫਰ ਕਾਲ ਦੌਰਾਨ ਉਠਾਏ ਜਾਣ ਵਾਲੇ ਮੁੱਦਿਆਂ ਦੀ ਅੱਜ ਇਜਾਜ਼ਤ ਨਹੀਂ। ਲੇਕਿਨ ਅਕਾਲੀ ਮੈਂਬਰ ਸਪੀਕਰ ਦੇ ਫ਼ੈਸਲੇ ਦਾ ਵਿਰੋਧ ਕਰਦੇ ਰਹੇ।
ਆਉਂਦੇ ਵਿੱਤੀ ਸਾਲ ਲਈ ਰੋਡ ਮੈਪ ਅਤੇ ਤਜਵੀਜ਼ਾਂ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਵਲੋਂ ਮਗਰਲੇ 2 ਸਾਲਾਂ ਦੌਰਾਨ ਰਾਜ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਕਾਫ਼ੀ ਪਹਿਲਕਦਮੀਆਂ ਕੀਤੀਆਂ ਹਨ ਅਤੇ ਇਸ ਕਾਰਨ ਹੁਣ ਰਾਜ ਦੀ ਵਿੱਤੀ ਸਥਿਤੀ ਨਿਯੰਤਰਨ ਹੇਠ ਆਉਣ ਵੱਲ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਮਗਰਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸਰਕਾਰ ਛੱਡਣ ਤੋਂ ਇਕ ਦਿਨ ਪਹਿਲਾਂ ਜਿਵੇਂ ਅਨਾਜ ਖਰੀਦ ਲਿਮਟ ਦੇ 31,000 ਕਰੋੜ ਦੇ ਬਕਾਇਆਂ ਨੂੰ ਕਰਜ਼ੇ ਵਿਚ ਤਬਦੀਲ ਕਰਨਾ ਪ੍ਰਵਾਨ ਕਰ ਲਿਆ ਉਸ ਕਾਰਨ ਰਾਜ ਸਿਰ ਕਰਜ਼ੇ ਦੀ ਇਕ ਵੱਡੀ ਪੰਡ ਹੋਰ ਆ ਗਈ ਅਤੇ ਹੁਣ ਅਗਲੇ 17 ਸਾਲ ਵਾਸਤੇ ਸਾਨੂੰ ਸਾਲਾਨਾ 3240 ਕਰੋੜ ਰੁਪਏ ਅਦਾ ਕਰਨੇ ਪੈਣਗੇ। ਮਗਰਲੇ 2 ਸਾਲਾਂ ਦੌਰਾਨ ਖ਼ੁਰਾਕ ਸਪਲਾਈ ਵਿਭਾਗ ਦੀਆਂ ਕੋਸ਼ਿਸ਼ਾਂ ਨਾਲ ਕਰਜ਼ਾ ਲਿਮਟ ਤੇ ਖਰਚਿਆਂ ਵਿਚਲੇ ਅੰਤਰ ਵਿਚ 43.36 ਪ੍ਰਤੀਸ਼ਤ ਦੀ ਵੱਡੀ ਕਮੀ ਆਈ ਹੈ। ਵਿੱਤ ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਆਉਂਦੇ ਵਿੱਤੀ ਸਾਲ ਵਿਚ ਰਾਜ ਦਾ ਕੁੱਲ ਘਰੇਲੂ ਉਤਪਾਦ 5,77,829 ਕਰੋੜ ਰੁਪਏ ਤੱਕ ਪੁੱਜ ਜਾਵੇਗਾ ਅਤੇ ਰਾਜ ਦੀ ਪ੍ਰਤੀ ਜੀਅ ਆਮਦਨ ਵੀ ਵੱਧ ਕੇ 1,53,061 ਰੁਪਏ ਹੋ ਜਾਵੇਗੀ ਜੋ ਕੌਮੀ ਔਸਤ ਤੋਂ 22.6 ਫੀਸਦੀ ਜ਼ਿਆਦਾ ਹੈ। ਵਿੱਤ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸਿਹਤ ਖੇਤਰ ਲਈ ਬਜਟ ਤਜਵੀਜ਼ਾਂ ਵਿਚ 10.87 ਫੀਸਦੀ ਰਾਸ਼ੀ ਵਧਾਈ ਗਈ ਹੈ, ਜਦੋਂਕਿ ਪੇਂਡੂ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ 36.8 ਫੀਸਦੀ ਅਤੇ 19.94 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਦੋਂਕਿ ਆਵਾਜਾਈ ਵਿਚ ਸੁਧਾਰ ਲਈ ਰਾਸ਼ੀ ਵਿਚ 21.32 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।
ਬਿਜਲੀ ਸਬਸਿਡੀ
ਵਿੱਤ ਮੰਤਰੀ ਵਲੋਂ ਦਿੱਤੇ ਅੰਕੜਿਆਂ ਅਨੁਸਾਰ ਰਾਜ ਸਰਕਾਰ ਵਲੋਂ ਵੱਖ-ਵੱਖ ਖੇਤਰਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਬਸਿਡੀ ਦਾ ਬੋਝ ਆਉਂਦੇ ਵਿੱਤੀ ਸਾਲ ਵਿਚ 12,398 ਕਰੋੜ ਤੱਕ ਪੁੱਜ ਜਾਵੇਗਾ। ਕਿਸਾਨਾਂ ਨੂੰ ਦਿੱਤੀ ਜਾ ਰਹੀ ਸਬਸਿਡੀ 8,969 ਕਰੋੜ ਹੋ ਜਾਵੇਗੀ, ਜਦੋਂਕਿ ਅਨੁਸੂਚਿਤ ਜਾਤਾਂ ਅਤੇ ਗਰੀਬੀ ਰੇਖਾ ਤੋਂ ਹੇਠਲੇ ਘਰੇਲੂ ਖਪਤਕਾਰਾਂ ਨੂੰ 1916 ਕਰੋੜ ਅਤੇ ਸਨਅਤੀ ਖੇਤਰ ਨੂੰ 1513 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਜਾਵੇਗੀ। ਪਰ ਦਿਲਚਸਪ ਗੱਲ ਇਹ ਹੈ ਕਿ ਰਾਜ ਸਰਕਾਰ ਵਲੋਂ ਚਾਲੂ ਵਿੱਤੀ ਸਾਲ ਦੀ ਕੋਈ 3000 ਕਰੋੜ ਦੀ ਬਿਜਲੀ ਸਬਸਿਡੀ ਵੀ ਰਾਜ ਦੇ ਬਿਜਲੀ ਬੋਰਡ ਨੂੰ ਚਾਲੂ ਵਿੱਤੀ ਵਰ੍ਹੇ ਦੌਰਾਨ ਮਾਲੀ ਔਕੜਾਂ ਕਾਰਨ ਨਹੀਂ ਦਿੱਤੀ ਜਾ ਸਕੀ ਜੋ ਹੁਣ ਅਗਲੇ ਸਾਲ ਵਿਚ ਅਦਾ ਕੀਤੇ ਜਾਣ ਦੀ ਸੰਭਾਵਨਾ ਹੈ।
ਮੰਡੀ ਢਾਂਚੇ ਦੇ ਵਿਕਾਸ ਲਈ 750 ਕਰੋੜ
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਰਾਜ ਵਿਚ ਮੰਡੀ ਢਾਂਚੇ ਦੇ ਵਿਕਾਸ ਲਈ 750 ਕਰੋੜ ਦਾ ਨਿਵੇਸ਼ ਕੀਤਾ ਜਾਵੇਗਾ ਜਦੋਂਕਿ ਆਉਂਦੇ ਵਿੱਤੀ ਸਾਲ ਦੌਰਾਨ ਬਾਗਬਾਨੀ ਮਿਸ਼ਨ ਤਹਿਤ 60.49 ਕਰੋੜ ਰੁਪਏ ਰੱਖੇ ਗਏ ਹਨ। ਫਲਾਂ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ ਰਾਜ ਸਰਕਾਰ ਵਲੋਂ 19.67 ਕਰੋੜ ਰੱਖੇ ਗਏ ਹਨ ਜਦੋਂਕਿ ਗੰਨਾ ਉਤਪਾਦਕਾਂ ਨੂੰ ਸਹਾਇਤਾ ਮੁਹੱਈਆ ਕਰਾਉਣ ਲਈ 355 ਕਰੋੜ ਅਤੇ ਫਸਲੀ ਰਹਿੰਦ ਖੂਹਦ ਦੇ ਪ੍ਰਬੰਧਨ ਲਈ ਵੀ ਆਉਂਦੇ ਵਿੱਤੀ ਸਾਲ ਦੌਰਾਨ 375 ਕਰੋੜ ਰੁਪਏ ਰੱਖੇ ਜਾ ਰਹੇ ਜਦੋਂਕਿ ਚਾਲੂ ਸਾਲ ਦੌਰਾਨ ਇਹ ਰਾਸ਼ੀ 269 ਕਰੋੜ ਰੁਪਏ ਸੀ। ਡੇਅਰੀ ਵਿਕਾਸ ਲਈ ਆਉਂਦੇ ਵਿੱਤੀ ਸਾਲ ਲਈ 20 ਕਰੋੜ ਰੁਪਏ ਅਤੇ ਦੁੱਧ ਦੀ ਪ੍ਰੋਸੈਸਿੰਗ ਤੇ ਪੈਕਿੰਗ ਦੇ ਬੱਸੀ ਪਠਾਨਾਂ ਵਿਖੇ ਵੇਰਕਾ ਦੇ ਪ੍ਰੋਜੈਕਟ ਲਈ 62.13 ਕਰੋੜ ਰੱਖੇ ਗਏ ਹਨ।
ਬਲਾਕ ਪੱਧਰੀ ਖੇਡ ਸਟੇਡੀਅਮ ਲਈ 43 ਕਰੋੜ
ਨਸ਼ੇ ਦੀ ਲੱਤ ਨੂੰ ਹਟਾਉਣ ਲਈ ਸਰਕਾਰੀ ਅਤੇ ਗੈਰ ਸਰਕਾਰੀ ਕਲੀਨਿਕਾਂ ਵਿਚ 63000 ਅਤੇ 65000 ਮਰੀਜ਼ ਰਜਿਸਟਰਡ ਹੋਏ ਹਨ ਜਿਨ੍ਹਾਂ ਨੂੰ ਘੱਟ ਨਸ਼ੇ ਵਾਲੀਆਂ ਦਵਾਈਆਂ 'ਤੇ ਲਗਾ ਕੇ ਨਸ਼ਾ ਮੁਕਤੀ ਦੇ ਰਾਹ 'ਤੇ ਲਿਆਂਦਾ ਗਿਆ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਸ਼ਹਿਰੀ ਰੁਜ਼ਗਾਰ ਪ੍ਰੋਗਰਾਮ ਲਈ ਵੀ 90 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਜਦੋਂਕਿ ਬਲਾਕ ਪੱਧਰੀ ਖੇਡ ਸਟੇਡੀਅਮ ਬਣਾਉਣ ਲਈ ਆਉਂਦੇ ਵਿੱਤੀ ਸਾਲ ਦੌਰਾਨ 43 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ, ਜਦੋਂਕਿ ਉਨ੍ਹਾਂ ਸਦਨ ਨੂੰ ਦੱਸਿਆ ਕਿ ਅੰਮ੍ਰਿਤਸਰ ਦੀ ਕੌਮਾਂਤਰੀ ਪੱਧਰ ਦੇ ਮਾਹਿਰਾਂ ਕੋਲੋਂ ਯੋਜਨਾਬੰਦੀ ਕਰਾਉਣ ਲਈ 10 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਤਾਂ ਜੋ ਇਸ ਸ਼ਹਿਰ ਨੂੰ ਨਵੀਨਤਮ ਅਤੇ ਬੇਹਤਰੀਨ ਢੰਗ ਨਾਲ ਵਿਕਸਤ ਕੀਤਾ ਜਾ ਸਕੇ।
ਸੈਨਿਕ ਸਕੂਲ ਲਈ 5 ਕਰੋੜ
ਬਰਨਾਲਾ ਅਤੇ ਮਾਨਸਾ ਵਿਖੇ ਬਿਰਧ ਆਸ਼ਰਮਾਂ ਦੀਆਂ ਇਮਾਰਤਾਂ ਲਈ 31.14 ਕਰੋੜ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਅਧਿਆਪਨ ਲਈ ਸਿਖਲਾਈ ਕਾਲਜ ਸਥਾਪਤ ਕਰਨ ਹਿੱਤ 15 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਅਪੰਗਤਾ ਵਾਲੇ ਬੱਚਿਆਂ ਵਾਸਤੇ ਲੁਧਿਆਣਾ ਵਿਖੇ ਇਕ 12ਵੀਂ ਜਮਾਤ ਤੱਕ ਰਿਹਾਇਸ਼ੀ ਸਕੂਲ ਸਥਾਪਤ ਕਰਨ ਲਈ ਇਮਾਰਤ ਤੇ ਬੁਨਿਆਂਦੀ ਢਾਂਚੇ ਲਈ 15 ਕਰੋੜ ਰੱਖੇ ਹਨ ਜਦੋਂਕਿ ਅੰਮ੍ਰਿਤਸਰ ਦੇ 'ਵਾਰ ਮੈਮੋਰੀਅਲ' ਨੂੰ ਪੂਰਾ ਕਰਨ ਲਈ 8 ਕਰੋੜ ਅਤੇ ਸੈਨਿਕ ਸਕੂਲ ਕਪੂਰਥਲਾ ਲਈ 5 ਕਰੋੜ ਰੁਪਏ ਦੀ ਗ੍ਰਾਂਟ ਪ੍ਰਵਾਨ ਕੀਤੀ ਗਈ ਹੈ।
ਸਮਾਰਟ ਪਿੰਡ ਮੁਹਿੰਮ ਲਈ 2600 ਕਰੋੜ
ਸਮਾਰਟ ਪਿੰਡ ਮੁਹਿੰਮ ਅਧੀਨ ਰਾਜ ਸਰਕਾਰ ਵਲੋਂ 2600 ਕਰੋੜ ਦੀ ਰਕਮ ਰੱਖੀ ਗਈ ਹੈ, ਜਦੋਂਕਿ ਆਉਂਦੇ ਵਿੱਤੀ ਸਾਲ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ 4,109 ਕਰੋੜ ਦੀ ਰਾਸ਼ੀ ਰੱਖੀ ਗਈ ਹੈ ਜੋ ਮਗਰਲੇ ਸਾਲ ਨਾਲੋਂ 36.08 ਪ੍ਰਤੀਸ਼ਤ ਜ਼ਿਆਦਾ ਹੈ। ਬਜਟ ਤਜਵੀਜ਼ਾਂ ਵਿਚ ਆਉਂਦੇ ਵਿੱਤੀ ਸਾਲ ਦੌਰਾਨ 2010 ਹੋਰ ਅੰਗਰੇਜ਼ੀ ਮਾਧਿਅਮ ਸਕੂਲ ਹੋਰ ਵਧਾਉਣ ਦੀ ਤਜਵੀਜ਼ ਹੈ। ਆਉਂਦੇ ਵਿੱਤੀ ਸਾਲ ਲਈ ਸਮਾਰਟ ਸਕੂਲ ਅਤੇ ਡਿਜੀਟਲ ਸਿੱਖਿਆ ਲਈ 25 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਮਲੇਰਕੋਟਲਾ ਵਿਖੇ ਲੜਕੀਆਂ ਲਈ ਸਰਕਾਰੀ ਸੈਕੰਡਰੀ ਸਕੂਲ ਦੀ ਇਮਾਰਤ ਲਈ 5 ਕਰੋੜ ਦੀ ਗਰਾਂਟ ਅਤੇ ਮੋਗਾ ਜ਼ਿਲ੍ਹੇ ਵਿਖੇ ਨਵਾਂ ਮਾਡਲ ਡਿਗਰੀ ਕਾਲਜ ਖੋਲ੍ਹਣ ਦਾ ਫੈਸਲਾ ਲਿਆ ਹੈ, ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਗਰਲਜ਼ ਕਾਲਜ ਨੂੰ 10 ਕਰੋੜ ਰੁਪਏ ਮੁਹੱਈਆ ਕਰਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਆਉਂਦੇ ਵਿੱਤੀ ਸਾਲ ਦੌਰਾਨ ਸੂਬੇ ਦੇ ਪੱਛੜੇ ਖੇਤਰਾਂ ਭੁੱਚੋ, ਬੱਲੂਆਣਾ, ਦਸੂਹਾ, ਸਮਰਾਲਾ, ਧਰਮਕੋਟ, ਚੱਬੇਵਾਲ, ਨਾਭਾ, ਮਲੋਟ, ਖੇਮਕਰਨ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਨਵੇਂ ਕਾਲਜਾਂ ਦੇ ਨਿਰਮਾਣ ਲਈ 50 ਕਰੋੜ ਦੀ ਰਾਸ਼ੀ ਰੱਖੀ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਫੈਕਲਟੀ ਸੁਧਾਰ ਲਈ 7 ਕਰੋੜ ਰੁਪਏ, ਪਟਿਆਲਾ ਵਿਖੇ ਓਪਨ ਯੂਨੀਵਰਸਿਟੀ ਦੀ ਸਥਾਪਤੀ ਲਈ 5 ਕਰੋੜ ਰੁਪਏ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਖੋਜ ਹਿੱਤ 50 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਾ ਵੀ ਫੈਸਲਾ ਕੀਤਾ ਗਿਆ। ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਰਾਜ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿੱਤੀ ਗਰਾਂਟ ਵਿਚ ਸਾਲਾਨਾ 6 ਪ੍ਰਤੀਸ਼ਤ ਵਾਧੇ ਦਾ ਵੀ ਐਲਾਨ ਕੀਤਾ।
ਕੈਂਸਰ ਕੇਂਦਰਾਂ ਦੀ ਸਥਾਪਤੀ ਲਈ 60 ਕਰੋੜ
ਬਜਟ ਤਜਵੀਜ਼ਾਂ ਵਿਚ ਦੱਸਿਆ ਗਿਆ ਕਿ 15 ਨਵੀਆਂ ਸਨਅਤੀ ਸਿਖਲਾਈ ਸੰਸਥਾਵਾਂ ਸਥਾਪਤ ਕੀਤੀਆਂ ਜਾਣਗੀਆਂ ਜੋ ਫ਼ਤਹਿਗੜ੍ਹ ਸਾਹਿਬ, ਰਾਏਕੋਟ, ਰਾਮਪੂਰਾ ਫੂਲ, ਤਰਨਤਾਰਨ, ਅਮਰਗੜ੍ਹ, ਫਿਰੋਜ਼ਪੁਰ, ਛਤਰਾਣਾ, ਫਾਜ਼ਿਲਕਾ ਅਤੇ ਬਸੀ ਪਠਾਨਾਂ ਵਿਖੇ ਹੋਣਗੀਆਂ ਅਤੇ ਇਨ੍ਹਾਂ ਦੀਆਂ ਇਮਾਰਤਾਂ ਲਈ 15 ਕਰੋੜ ਰੁਪਏ ਬਜਟ ਵਿਚ ਰੱਖੇ ਗਏ ਹਨ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਇਸ ਸਾਲ ਹੁਸ਼ਿਆਰਪੁਰ, ਫਾਜ਼ਿਲਕਾ ਅਤੇ ਅੰਮ੍ਰਿਤਸਰ ਵਿਖੇ ਕੈਂਸਰ ਕੇਂਦਰਾਂ ਦੀ ਸਥਾਪਤੀ ਲਈ 60 ਕਰੋੜ ਰੁਪਏ ਖਰਚੇ ਜਾਣਗੇ, ਜਦੋਂਕਿ ਹੋਮਿਓਪੈਥਿਕ ਅਤੇ ਅਯੂਰਵੈਦਿਕ ਡਿਸਪੈਂਸਰੀਆਂ ਲਈ 14 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਮੈਡੀਕਲ ਕਾਲਜ ਦੀ ਸਥਾਪਤੀ ਲਈ 50 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਜਦੋਂਕਿ ਆਉਂਦੇ ਵਿੱਤੀ ਸਾਲ ਲਈ ਵੀ 60 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਪਟਿਆਲਾ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਲਈ 189 ਕਰੋੜ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਰਾਜ ਦੇ 1 ਲੱਖ ਤੋਂ ਵੱਧ ਆਬਾਦੀ ਵਾਲੇ 16 ਸ਼ਹਿਰਾਂ ਵਿਚ ਜਲ ਸਪਲਾਈ, ਸੀਵਰੇਜ਼, ਸ਼ਹਿਰੀ ਟਰਾਂਸਪੋਰਟ ਅਤੇ ਗਰੀਨ ਪਾਰਕਾਂ ਦੇ ਵਿਕਾਸ ਲਈ 700 ਕਰੋੜ ਰੱਖੇ ਗਏ ਹਨ ਜਦੋਂਕਿ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਨੂੰ ਨਹਿਰੀ ਪਾਣੀ ਸ਼ਹਿਰੀ ਜਲ ਸਪਲਾਈ ਲਈ ਦੇਣ ਲਈ 4800 ਕਰੋੜ ਦੀ ਸਕੀਮ ਲਈ ਆਉਂਦੇ ਸਾਲ ਦੌਰਾਨ 200 ਕਰੋੜ ਰੁਪਏ ਖਰਚੇ ਜਾਣਗੇ ਅਤੇ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਲਈ ਸਮਾਰਟ ਸਿਟੀ ਪ੍ਰੋਜੈਕਟ ਅਧੀਨ 296 ਕਰੋੜ ਰੁਪਏ ਰੱਖੇ ਗਏ ਹਨ। ਸ਼ਹਿਰੀ ਸੜਕਾਂ, ਗਲੀਆਂ, ਨਾਲੀਆਂ ਅਤੇ ਸਟਰੀਟ ਲਾਈਟਾਂ ਲਈ 300 ਕਰੋੜ ਦਾ ਫੰਡ ਰੱਖਿਆ ਗਿਆ ਹੈ।
100 ਨਵੀਂਆਂ ਬੱਸਾਂ
ਵਿੱਤ ਮੰਤਰੀ ਨੇ ਦੱਸਿਆ ਕਿ ਆਉਂਦੇ ਵਿੱਤੀ ਸਾਲ ਦੌਰਾਨ 100 ਨਵੀਆਂ ਬੱਸਾਂ ਖਰੀਦਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਲਿੰਕ ਸੜਕਾਂ ਦੀ ਮੁਰੰਮਤ ਲਈ ਆਉਂਦੇ ਵਿੱਤੀ ਸਾਲ ਦੌਰਾਨ ਕੋਈ 2000 ਕਰੋੜ ਰੁਪਏ ਖਰਚੇ ਜਾਣਗੇ, ਜਦੋਂਕਿ ਪੇਂਡੂ ਖੇਤਰਾਂ ਵਿਚ ਪੀਣ ਵਾਲੇ ਪਾਣੀ ਲਈ 193 ਹੋਰ ਆਰ.ਓ. ਪਲਾਂਟ ਲਗਾਉਣ ਲਈ 20 ਕਰੋੜ ਰੁਪਏ ਰੱਖੇ ਗਏ ਹਨ।
ਸਰਹੱਦੀ ਤਾਰ ਪਾਰਲੀ ਜ਼ਮੀਨ ਲਈ 10,000 ਰੁਪਏ ਪ੍ਰਤੀ ਏਕੜ ਮੁਆਵਜ਼ਾ
ਵਿੱਤ ਮੰਤਰੀ ਨੇ ਸਦਨ ਵਿਚ ਐਲਾਨ ਕੀਤਾ ਕਿ ਸਾਲ 2019-20 ਦੌਰਾਨ 6 ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਤਾਰ ਲੱਗੇ ਖੇਤਰ ਤੋਂ ਅਗਲੀ ਜ਼ਮੀਨ ਲਈ 10,000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਲਾਈਵ ਟੈਲੀਕਾਸਟ ਸਰਕਾਰ ਲਈ ਬਣਿਆ ਸਿਰਦਰਦੀ
ਪੰਜਾਬ ਵਿਧਾਨ ਸਭਾ ਵਿਚ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਪੇਸ਼ ਕੀਤੀਆਂ ਗਈਆਂ ਬਜਟ ਤਜਵੀਜ਼ਾਂ ਦੇ ਸਿੱਧੇ ਪ੍ਰਸਾਰਣ ਲਈ ਸਰਕਾਰ ਵਲੋਂ ਆਪਣੇ ਦੋ ਚਹੇਤੇ ਟੀਵੀ ਚੈਨਲਾਂ ਨੂੰ ਸਦਨ ਅੰਦਰੋਂ ਕਾਰਵਾਈ ਦਿਖਾਉਣ ਦੀ ਇਜਾਜ਼ਤ ਦਿੱਤੀ ਹੋਈ ਸੀ, ਪਰ ਸਦਨ ਵਿਚ ਪਹਿਲਾਂ ਬਿਕਰਮ ਸਿੰਘ ਮਜੀਠੀਆ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਬਾਅਦ ਵਿਚ ਦੂਜੇ ਮੰਤਰੀਆਂ ਅਤੇ ਕਾਂਗਰਸ ਵਿਧਾਇਕਾਂ ਵਲੋਂ ਹੋਏ ਵਿਰੋਧ ਦਾ ਵੀ ਜਿਵੇਂ ਸਿੱਧਾ ਪ੍ਰਸਾਰਣ ਜਾਰੀ ਰਿਹਾ, ਉਸ ਨੇ ਵਿਧਾਨ ਸਭਾ ਸਟਾਫ਼ ਅਤੇ ਸਰਕਾਰ ਨੂੰ ਇਕ ਵਾਰ ਭਾਜੜਾਂ ਪਾ ਦਿੱਤੀਆਂ। ਕਾਰਨ ਇਹ ਸੀ ਕਿ ਕੁਝ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਇਸ ਦੌਰਾਨ ਸਰਕਾਰ ਦੀ ਅਕਾਲੀਆਂ ਪ੍ਰਤੀ ਨੀਤੀ ਦਾ ਵੀ ਵਿਰੋਧ ਹੋ ਗਿਆ, ਜਦੋਂਕਿ ਅਕਾਲੀ ਮੈਂਬਰ ਵੀ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਦੇ ਰਹੇ ਜੋ ਸਦਨ ਦੀ ਕਾਰਵਾਈ ਦਾ ਹਿੱਸਾ ਨਹੀਂ ਬਣ ਸਕਦੀ ਸੀ। ਸਪੀਕਰ ਰਾਣਾ ਕੇ.ਪੀ. ਸਿੰਘ, ਜਿਨ੍ਹਾਂ ਨੂੰ ਕਾਹਲੀ ਵਿਚ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ, ਤੋਂ ਬਾਅਦ ਵਿਧਾਨ ਸਭਾ ਦੀ ਸਕੱਤਰ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਤੋਂ ਲੈ ਕੇ ਹੇਠਲੇ ਕਈ ਅਧਿਕਾਰੀ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵੀ ਲੱਗੇ ਲਾਈਵ ਕੈਮਰਿਆਂ ਨੂੰ ਚਲਾ ਰਹੇ ਸਟਾਫ਼ ਨਾਲ ਬਹਿਸਦੇ ਵੇਖੇ ਗਏ ਲੇਕਿਨ ਮੁਸ਼ਕਿਲ ਇਹ ਸੀ ਕਿ ਉਕਤ ਚੈਨਲ ਸਭ ਕੁਝ ਲਾਈਵ ਦਿਖਾ ਚੁੱਕੇ ਸਨ, ਜਿਸ ਨੂੰ ਵਾਪਸ ਲੈਣਾ ਉਨ੍ਹਾਂ ਲਈ ਸੰਭਵ ਨਹੀਂ ਸੀ। ਸੂਚਨਾ ਅਨੁਸਾਰ ਅੱਜ ਵਾਪਰੀ ਇਸ ਘਟਨਾ ਦੀ ਰੌਸ਼ਨੀ ਵਿਚ ਸੰਭਵ ਹੈ ਕਿ ਵਿਧਾਨ ਸਭਾ ਵਲੋਂ ਲਾਈਵ ਕਵਰੇਜ ਸਬੰਧੀ ਨਿਯਮ ਸਖ਼ਤ ਕੀਤੇ ਜਾਣ।
550ਵੇਂ ਪ੍ਰਕਾਸ਼ ਪੁਰਬ ਲਈ 300 ਕਰੋੜ
ਵਿੱਤ ਮੰਤਰੀ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਲਈ 25 ਕਰੋੜ ਰੁਪਏ ਬਜਟ ਵਿਚ ਰੱਖੇ ਗਏ, ਜਦੋਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 300 ਕਰੋੜ ਰੁਪਏ ਆਉਂਦੇ ਵਿੱਤੀ ਸਾਲ ਲਈ ਰੱਖੇ ਗਏ ਹਨ। ਜਲ੍ਹਿਆਂਵਾਲਾ ਬਾਗ਼ ਨੂੰ ਵੀ 5 ਕਰੋੜ ਦੀ ਵਿਸ਼ੇਸ਼ ਗਰਾਂਟ ਦੇਣ ਦਾ ਫੈਸਲਾ ਲਿਆ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬੀ ਖਾਣੇ ਨੂੰ ਪ੍ਰਫੂਲਿਤ ਕਰਨ ਲਈ ਅੰਮ੍ਰਿਤਸਰ ਤੋਂ ਬਾਅਦ ਪਟਿਆਲਾ, ਬਠਿੰਡਾ ਅਤੇ ਹੁਸ਼ਿਆਰਪੁਰ ਵਿਖੇ ਫੂਡ ਸਟਰੀਟਾਂ ਵਿਕਸਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਭਲਾਈ ਸਕੀਮਾਂ ਲਈ 1228 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।
ਸਰਕਾਰ ਆਪਣੇ ਖਰਚੇ ਘੱਟ ਕਰੇਗੀ- ਵਿੱਤ ਮੰਤਰੀ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਤਜਵੀਜ਼ਾਂ ਪੇਸ਼ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜ ਸਰਕਾਰ ਮਾਲੀ ਘਾਟੇ ਨੂੰ ਪੂਰਾ ਕਰਨ ਲਈ ਕੋਈ ਨਵੇਂ ਟੈਕਸ ਲਗਾਉਣ ਦੀ ਤਜਵੀਜ਼ ਨਹੀਂ ਰੱਖਦੀ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਖਰਚਿਆਂ ਨੂੰ ਘਟਾ ਕੇ ਅਤੇ ਬੇਹਤਰ ਵਿੱਤੀ ਪ੍ਰਬੰਧਨ ਨਾਲ ਉਕਤ ਘਾਟੇ ਨਾਲ ਨਿਪਟਣਾ ਚਾਹਵੇਗੀ। ਉਨ੍ਹਾਂ ਕਿਹਾ ਕਿ ਆਉਂਦੇ ਵਿੱਤੀ ਸਾਲ ਲਈ ਨਵੀਂ ਆਬਕਾਰੀ ਨੀਤੀ ਨਾਲ ਵੀ ਰਾਜ ਦੀ ਆਮਦਨ ਵਧੇਗੀ ਅਤੇ ਇਸੇ ਤਰ੍ਹਾਂ ਆਉਂਦੇ ਵਿੱਤੀ ਸਾਲ ਦੌਰਾਨ ਖਣਨ ਪਾਲਸੀ ਰਾਹੀਂ ਵੀ ਸਰਕਾਰ ਆਮਦਨ ਵਿਚ ਕੋਈ 400 ਕਰੋੜ ਦੇ ਵਾਧੇ ਦੀ ਸੰਭਾਵਨਾ ਰੱਖਦੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਮਾਰਚ ਮਹੀਨੇ ਦੀਆਂ ਤਨਖਾਹਾਂ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 6 ਪ੍ਰਤੀਸ਼ਤ ਡੀ. ਏ. ਨਾਲ ਮਿਲਣਗੀਆਂ।
ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ 3000 ਕਰੋੜ

ਵਿੱਤ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ ਵੀ ਬਜਟ ਵਿਚ 3000 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਰਾਜ ਦੀ ਅਨਾਜ ਖਰੀਦ ਲਿਮਟ ਦੇ 31000 ਕਰੋੜ ਰੁਪਏ ਸਬੰਧੀ ਸ੍ਰੀ ਐਲ.ਕੇ. ਝਾਅ ਦੀ ਅਗਵਾਈ ਵਿਚ ਬਣਾਈ ਕਮੇਟੀ ਦੀ ਰਿਪੋਰਟ ਹੁਣ ਰਾਜ ਸਰਕਾਰ ਨੂੰ ਮਿਲ ਗਈ ਹੈ, ਜਿਸ ਵਿਚ ਕਮੇਟੀ ਵਲੋਂ ਉਕਤ ਰਾਸ਼ੀ ਕੇਂਦਰ, ਪੰਜਾਬ ਅਤੇ ਬੈਂਕਾਂ ਦਰਮਿਆਨ ਬਰਾਬਰ ਵੰਡਣ ਦੀ ਗੱਲ ਕਹੀ ਸੀ ਅਤੇ ਇਹ ਫੈਕਸ ਰਾਹੀਂ ਪ੍ਰਾਪਤ ਹੋਇਆ ਪੱਤਰ ਅਸੀਂ ਕੇਂਦਰ ਸਰਕਾਰ ਨੂੰ ਵੀ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਉਕਤ ਕਰਜ਼ਾ ਰਾਸ਼ੀ ਤੋਂ ਰਾਹਤ ਦੀ ਆਸ ਕਰਦੀ ਹੈ। ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਰਾਜ ਸਰਕਾਰ ਵਲੋਂ ਆਉਂਦੇ ਸਾਲ ਦੀਆਂ ਬਜਟ ਤਜਵੀਜ਼ਾਂ ਵਿਚ ਸਾਰੀਆਂ ਜ਼ਰੂਰੀ ਮੱਦਾਂ ਲਈ ਧਨ ਰਾਸ਼ੀ ਵਿਚ ਵਾਧਾ ਕੀਤਾ ਹੈ।
ਅਕਾਲੀ ਦਲ ਵਲੋਂ ਵਿਧਾਨ ਸਭਾ ਦੇ ਬਾਹਰ ਸਿੱਧੂ ਖ਼ਿਲਾਫ਼ ਪ੍ਰਦਰਸ਼ਨ

ਚੰਡੀਗੜ੍ਹ, 18 ਫਰਵਰੀ (ਵਿਕਰਮਜੀਤ ਸਿੰਘ ਮਾਨ)-ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਦਲ ਵਲੋਂ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਸ: ਸਿੱਧੂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਿੱਧੂ ਤੇ ਜਰਨਲ ਬਾਜਵਾ ਦੀਆਂ ਫ਼ੋਟੋਆਂ ਅਤੇ ਪਾਕਿਸਤਾਨ ਦਾ ਝੰਡਾ ਵੀ ਫੂਕਿਆ ਗਿਆ। ਇਸ ਦੌਰਾਨ ਪਾਕਿਸਤਾਨ ਨੂੰ ਅੱਤਵਾਦੀ ਮੁਲਕ ਘੋਸ਼ਿਤ ਕਰਨ ਵਾਲਾ ਮਤਾ ਪੇਸ਼ ਕਰਨ ਅਤੇ ਵਿਧਾਨ ਸਭਾ ਅੰਦਰ ਜਾਣ ਤੋਂ ਰੋਕਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਸਾਰਾ ਮੁਲਕ ਸ਼ੋਕ-ਗ੍ਰਸਤ ਹੈ ਅਤੇ ਅੱਜ ਵਿਧਾਨ ਸਭਾ ਅੰਦਰ ਅਕਾਲੀ ਦਲ ਕੇਂਦਰ ਤੋਂ ਪਾਕਿਸਤਾਨ ਨੂੰ ਇਕ ਅੱਤਵਾਦੀ ਮੁਲਕ ਐਲਾਨਣ ਅਤੇ ਭਾਰਤ ਅੰਦਰ ਅੱਤਵਾਦ ਫੈਲਾਉਣ ਵਾਲੇ ਇਸ ਮੁਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕਰਨ ਵਾਲਾ ਇੱਕ ਮਤਾ ਪੇਸ਼ ਕਰਨਾ ਚਾਹੁੰਦਾ ਸੀ ਅਤੇ ਇਸ ਲਈ ਸਾਡੇ ਡਿਪਟੀ ਲੀਡਰ ਸ: ਪਰਮਿੰਦਰ ਸਿੰਘ ਢੀਂਡਸਾ ਨੇ ਸਪੀਕਰ ਤੋਂ ਸਮਾਂ ਮੰਗਿਆ ਸੀ ਅਤੇ ਸਪੀਕਰ ਨੇ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨੂੰ ਬੋਲਣ ਦਾ ਸਮਾਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਕ ਕਾਂਗਰਸੀ ਵਿਧਾਇਕ ਨੂੰ ਮਤਾ ਪੇਸ਼ ਕਰਨ ਲਈ ਕਹਿ ਦਿੱਤਾ ਗਿਆ, ਪਰ ਸਾਨੂੰ ਇਸ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਮੇਤ ਪੂਰਾ ਪੰਜਾਬ ਜੁਆਬ ਮੰਗਦਾ ਹੈ ਕਿ ਕੀ ਕਾਂਗਰਸ ਸਰਕਾਰ ਸ਼ਹੀਦਾਂ ਦਾ ਸਤਿਕਾਰ ਕਰਦੀ ਹੈ? ਜੇ ਹਾਂ ਤਾਂ ਇਸ ਕੋਲ ਸਿੱਧੂ ਦੇ ਬਿਆਨ ਬਾਰੇ ਸਰਕਾਰ ਦਾ ਕੀ ਜੁਆਬ ਹੈ ਅਤੇ ਉਸ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ? ਇਸ ਮੌਕੇ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਆਪਣੇ ਮੰਤਰੀ ਦੀ ਹਰਕਤ ਦੀ ਜ਼ਿੰਮੇਵਾਰੀ ਲਈ ਉਸ ਨੂੰ ਕੈਬਨਿਟ 'ਚੋਂ ਬਾਹਰ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਪਵਨ ਕੁਮਾਰ ਟੀਨੂੰ, ਸੋਮ ਪ੍ਰਕਾਸ਼, ਐਨ. ਕੇ. ਸ਼ਰਮਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸੁਖਵਿੰਦਰ ਸਿੰਘ ਸੁੱਖੀ, ਬਲਦੇਵ ਸਿੰਘ ਖਹਿਰਾ, ਦਿਲਰਾਜ ਸਿੰਘ ਭੂੰਦੜ ਅਤੇ ਅਰੁਣ ਨਾਰੰਗ ਵੀ ਹਾਜ਼ਰ ਸਨ।
ਅਕਾਲੀ-ਭਾਜਪਾ ਦੇ ਰਵੱਈਏ ਵਿਰੁੱਧ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਕੱਢੀ ਭੜਾਸ
ਅੱਜ ਵਿਧਾਨ ਸਭਾ ਵਿਚ ਵਿੱਤ ਮੰਤਰੀ ਵਲੋਂ ਬਜਟ ਤਜਵੀਜ਼ਾਂ ਪੇਸ਼ ਕਰਨ ਮੌਕੇ ਕੁਝ ਸਮੇਂ ਲਈ ਪਾਏ ਗਏ ਰੌਲੇ ਰੱਪੇ ਅਤੇ ਨਾਅਰੇਬਾਜ਼ੀ ਕਾਰਨ ਕਾਂਗਰਸ ਦੇ ਕੁਝ ਮੰਤਰੀ ਅਤੇ ਵਿਧਾਇਕ ਕਾਫ਼ੀ ਰੋਹ ਵਿਚ ਨਜ਼ਰ ਆਏ ਅਤੇ ਕਈਆਂ ਵਲੋਂ ਆਪਣੀ ਸਰਕਾਰ ਦੀ ਕਾਰਜ਼ਸ਼ੈਲੀ ਵਿਰੁੱਧ ਵੀ ਭੜਾਸ ਕੱਢੀ ਗਈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਕਰਮ ਸਿੰਘ ਮਜੀਠੀਆ ਵਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਕੀਤੀ ਗਈ ਦੂਸ਼ਣਬਾਜ਼ੀ ਅਤੇ ਨਾਅਰੇਬਾਜ਼ੀ ਵਿਰੁੱਧ ਆਪਣੀ ਭੜਾਸ ਕੱਢਦਿਆਂ ਸਦਨ ਵਿਚ ਕਿਹਾ ਕਿ ਸਾਡੀ ਸਰਕਾਰ ਵਿਚ ਹੀ ਕੋਈ ਜਾਨ ਨਹੀਂ, ਜਿਸ ਵਲੋਂ ਅਜਿਹੇ ਵਿਅਕਤੀ ਨੂੰ ਅੰਦਰ ਨਹੀਂ ਦਿੱਤਾ ਗਿਆ ਅਤੇ ਖੁੱਲ੍ਹਾ ਛੱਡਿਆ ਹੋਇਆ ਹੈ। ਕੁਝ ਹੋਰ ਵਿਧਾਇਕਾਂ ਅਤੇ ਮੰਤਰੀਆਂ ਵਲੋਂ ਵੀ ਅਕਾਲੀ-ਭਾਜਪਾ ਵਿਧਾਇਕਾਂ ਦੀ ਸਦਨ ਵਿਚ ਖੱਲਲ ਪਾਉਣ ਦੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਗਿਆ ਕਿ ਸਾਡੀ ਸਰਕਾਰ ਨੂੰ ਅਜਿਹੇ ਲੋਕਾਂ ਨਾਲ ਏਨਾ ਨਰਮ ਰਵੱਈਆ ਰੱਖਣ ਦੀ ਕੀ ਲੋੜ ਹੈ। ਸਦਨ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੌਰਾਨ ਜਦੋਂ ਗਰਮਾ ਗਰਮੀ ਹੋਈ ਤਾਂ ਕਈ ਕਾਂਗਰਸੀ ਮੰਤਰੀ ਅਤੇ ਵਿਧਾਇਕ ਉਨ੍ਹਾਂ ਦੇ ਬੈਂਚ ਦੁਆਲੇ ਇਕੱਠੇ ਹੋ ਗਏ ਤਾਂ ਜੋ ਅਕਾਲੀ ਮੈਂਬਰ ਉਨ੍ਹਾਂ ਨਾਲ ਹੱਥੋ ਪਾਈ ਦੀ ਹਿੰਮਤ ਨਾ ਕਰ ਸਕਣ।
ਨੌਜਵਾਨਾਂ ਨੂੰ ਮੋਬਾਈਲ ਫ਼ੋਨ ਦੇਣ ਲਈ 50 ਕਰੋੜ

ਉਨ੍ਹਾਂ ਇਹ ਵੀ ਦੱਸਿਆ ਕਿ ਚੋਣ ਵਾਅਦੇ ਅਨੁਸਾਰ ਨੌਜਵਾਨਾਂ ਨੂੰ ਮੋਬਾਈਲ ਦੇਣ ਲਈ ਬਜਟ ਵਿਚ 50 ਕਰੋੜ ਰੁਪਏ ਰੱਖੇ ਗਏ ਹਨ ਅਤੇ ਸਰਕਾਰ ਵਲੋਂ ਇਸ ਮੰਤਵ ਲਈ ਟੈਂਡਰ ਵੀ ਲਗਾ ਦਿੱਤੇ ਗਏ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਨਾਲ ਹੁਣ ਨਵੀਆਂ ਵੈਟ ਅਤੇ ਜੀ.ਐਸ.ਟੀ. ਦਰਾਂ ਕੀ ਹੋਣਗੀਆਂ ਇਸ ਸਬੰਧੀ ਵਿੱਤ ਮੰਤਰੀ ਨੇ ਕਿਹਾ ਕਿ ਵਿਭਾਗ ਇਸ ਸਬੰਧੀ ਅਜੇ ਹਿਸਾਬ ਕਿਤਾਬ ਲਗਾ ਰਿਹਾ ਹੈ।

ਭਾਰਤੀ ਫ਼ਿਲਮ ਉਦਯੋਗ 'ਚ ਪਾਕਿ ਕਲਾਕਾਰਾਂ 'ਤੇ ਪਾਬੰਦੀ

ਮੁੰਬਈ, 18 ਫਰਵਰੀ (ਏਜੰਸੀ)-ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਇਕ ਤੋਂ ਬਾਅਦ ਇਕ ਪਾਕਿਸਤਾਨ ਖ਼ਿਲਾਫ਼ ਕਦਮ ਚੁੱਕੇ ਜਾ ਰਹੇ ਹਨ। ਹੁਣ ਫ਼ਿਲਮ ਉਦਯੋਗ ਵਿਚ ਪਾਕਿਸਤਾਨੀ ਕਲਾਕਾਰਾਂ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (ਏ.ਆਈ.ਸੀ.ਡਬਲਯੂ. ਏ.) ਨੇ ਫ਼ਿਲਮ ਉਦਯੋਗ ਵਿਚ ਕੰਮ ਕਰਨ ਵਾਲੇ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਪੱਤਰ ਵਿਚ ਸਪੱਸ਼ਟ ਰੂਪ ਵਿਚ ਕਿਹਾ ਗਿਆ ਹੈ ਕਿ ਆਧਿਕਾਰਤ ਪਾਬੰਦੀ ਦੇ ਬਾਵਜੂਦ ਜੇਕਰ ਕੋਈ ਸੰਗਠਨ ਪਾਕਿਸਤਾਨੀ ਅਦਾਕਾਰਾਂ ਅਤੇ ਕਲਾਕਾਰਾਂ ਨਾਲ ਕੰਮ ਕਰਨ 'ਤੇ ਜ਼ੋਰ ਦਿੰਦਾ ਹੈ ਤਾਂ ਏ.ਆਈ.ਸੀ.ਡਬਲਯੂ. ਏ. ਉਸ 'ਤੇ ਪਾਬੰਦੀ ਲਗਾਏਗੀ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੱਤਰ ਵਿਚ ਪੁਲਵਾਮਾ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਇਸ ਦੌਰਾਨ ਅਜੇ ਦੇਵਗਨ ਨੇ ਵੀ ਟਵੀਟ ਕੀਤਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਟੋਟਲ ਧਮਾਲ' ਪਾਕਿਸਤਾਨ ਵਿਚ ਰਿਲੀਜ਼ ਨਹੀਂ ਹੋਵੇਗੀ।

ਬਹਿਬਲ ਕਲਾਂ ਗੋਲੀਕਾਂਡ : ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਐਸ.ਆਈ.ਟੀ. ਵਲੋਂ ਗ੍ਰਿਫ਼ਤਾਰ

ਚੰਡੀਗੜ੍ਹ, 18 ਫਰਵਰੀ (ਹਰਕਵਲਜੀਤ ਸਿੰਘ)- ਪੰਜਾਬ ਸਰਕਾਰ ਵਲੋਂ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ 2015 ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਜਿਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਹੁਰਮਤੀ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਦੋ ਸਿੱਖ ਨੌਜਵਾਨ ਮਾਰੇ ਗਏ ਸਨ ਅਤੇ ਦਰਜਨ ਤੋਂ ਵੱਧ ਜ਼ਖਮੀ ਵੀ ਹੋਏ, ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਵਲੋਂ ਅੱਜ ਪੰਜਾਬ ਪੁਲਿਸ ਦੇ ਆਈ.ਜੀ. ਪੱਧਰ ਦੇ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਚੰਡੀਗੜ੍ਹ 'ਚ ਪੰਜਾਬ ਪੁਲਿਸ ਹੈਡਕੁਆਰਟਰ ਤੋਂ ਹਿਰਾਸਤ 'ਚ ਲੈ ਲਿਆ ਗਿਆ। ਉਮਰਾਨੰਗਲ ਜੋ 2015 'ਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਨ, ਨੂੰ ਡੀ.ਜੀ.ਪੀ. ਦੇ ਹੁਕਮਾਂ ਨਾਲ ਪੁਲਿਸ ਨਫ਼ਰੀ ਲੈ ਕੇ ਕੋਟਕਪੂਰਾ ਪੁੱਜਣ ਲਈ ਕਿਹਾ ਗਿਆ ਸੀ। ਵਿਸ਼ੇਸ਼ ਜਾਂਚ ਟੀਮ ਵਲੋਂ ਉਮਰਾਨੰਗਲ ਤੋਂ ਇਸ ਤੋਂ ਪਹਿਲਾਂ ਤਿੰਨ ਚਾਰ ਵਾਰ ਪੁੱਛਗਿੱਛ ਵੀ ਕੀਤੀ ਗਈ ਸੀ ਅਤੇ ਸੂਚਨਾ ਅਨੁਸਾਰ ਉਨ੍ਹਾਂ ਵਲੋਂ ਦੱਸਿਆ ਗਿਆ ਸੀ ਕਿ ਬਹਿਬਲ ਕਲਾਂ ਵਿਖੇ ਵਾਪਰੀ ਘਟਨਾ ਮੌਕੇ ਉਹ ਹਾਜ਼ਰ ਨਹੀਂ ਸਨ ਅਤੇ ਸਾਰਾ ਸਮਾਂ ਕੋਟਕਪੂਰਾ ਵਿਖੇ ਹੀ ਰਹੇ। ਉਮਰਾਨੰਗਲ ਜੋ ਇਸ ਵੇਲੇ ਆਈ.ਜੀ. (ਰੂਲਜ਼) ਦੇ ਅਹੁਦੇ 'ਤੇ ਹਨ, ਨੂੰ ਪੁਲਿਸ ਹੈਡਕੁਆਰਟਰ ਕਿਸੇ ਮੀਟਿੰਗ ਲਈ ਸੱਦਿਆ ਗਿਆ ਸੀ ਅਤੇ ਉਹ ਪੁਲਿਸ ਵਰਦੀ 'ਚ ਸਨ। ਜਿਸ ਕਾਰਨ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਲੱਗਿਆਂ ਪਹਿਲਾਂ ਸਿਵਲ ਕੱਪੜੇ ਮੰਗਵਾਏ ਗਏ ਤਾਂ ਜੋ ਉਨ੍ਹਾਂ ਨੂੰ ਵਰਦੀ ਵਿਚ ਗ੍ਰਿਫ਼ਤਾਰ ਨਾ ਕੀਤਾ ਜਾਵੇ। ਪਰ ਵਰਦੀ ਵਾਲੀ ਪਗੜੀ 'ਚ ਹੀ ਪੁਲਿਸ ਪਾਰਟੀ ਨਾਲ ਇੱਥੋਂ ਬਾਅਦ ਦੁਪਹਿਰ ਫਰੀਦਕੋਟ ਲਈ ਰਵਾਨਾ ਕੀਤਾ ਗਿਆ, ਜਿੱਥੇ ਪੁਲਿਸ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਅੱਜ ਸ਼ਾਮ ਕਿਸੇ ਡਿਊਟੀ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਪੁਲਿਸ ਸੂਤਰਾਂ ਅਨੁਸਾਰ ਜਿਸ ਕੇਸ 'ਚ ਉਮਰਾਨੰਗਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ 'ਚ ਕਤਲ ਦੀ ਧਾਰਾ 302, ਇਰਾਦਾ ਕਤਲ ਦੀ ਧਾਰਾ 307 ਅਤੇ ਲੋੜ ਤੋਂ ਵੱਧ ਤਾਕਤ ਦੀ ਵਰਤੋਂ ਅਤੇ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦੀਆਂ ਧਾਰਾਵਾਂ ਵੀ ਲੱਗੀਆਂ ਹੋਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਜ਼ਮਾਨਤ ਮਿਲਣੀ ਵੀ ਮੁਸ਼ਕਿਲ ਹੋਵੇਗੀ। ਪੰਜਾਬ ਪੁਲਿਸ ਦੇ ਸੈਕਟਰ 9 ਸਥਿਤ ਹੈਡਕੁਆਰਟਰ ਵਿਖੇ ਇਹ ਗ੍ਰਿਫ਼ਤਾਰੀ ਅੱਜ ਪੁਲਿਸ ਅਧਿਕਾਰੀਆਂ 'ਚ ਚਰਚਾ ਦਾ ਵਿਸ਼ਾ ਬਣੀ ਰਹੀ।

ਹੁਣ ਪਾਕਿ ਨਾਲ ਗੱਲਬਾਤ ਕਰਨ ਦਾ ਵਕਤ ਖ਼ਤਮ ਹੋ ਗਿਆ-ਮੋਦੀ

ਨਵੀਂ ਦਿੱਲੀ, 18 ਫਰਵਰੀ (ਉਪਮਾ ਡਾਗਾ ਪਾਰਥ)-ਪੁਲਵਾਮਾ ਹਮਲੇ ਦੇ ਪਿਛੋਕੜ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਪ੍ਰਤੀ ਭਾਰਤ ਦਾ ਰੁਖ਼ ਦੁਹਰਾਉਂਦੇ ਹੋਏ ਕਿਹਾ ਕਿ ਹੁਣ ਗੱਲਬਾਤ ਦਾ ਸਮਾਂ ਨਿਕਲ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਮੌਰੀਸੀਓ ਮੈਕਰੀ ਨਾਲ ਮੁਲਾਕਾਤ ਤੋਂ ਬਾਅਦ ਦਿੱਤੇ ਸਾਂਝੇ ਬਿਆਨ 'ਚ ਉਕਤ ਟਿੱਪਣੀ ਕੀਤੀ। ਮੋਦੀ ਨੇ ਸਾਂਝੇ ਬਿਆਨ 'ਚ ਕਿਹਾ ਕਿ ਉਹ ਅਤੇ ਮੈਕਰੀ ਮੰਨਦੇ ਹਨ ਕਿ ਅੱਤਵਾਦ, ਆਲਮੀ ਸ਼ਾਂਤੀ ਅਤੇ ਸਥਿਰਤਾ ਲਈ ਵੱਡਾ ਖ਼ਤਰਾ ਹੈ। ਮੋਦੀ ਨੇ ਆਲਮੀ ਭਾਈਚਾਰੇ ਨੂੰ ਅਪੀਲ ਕਰਦਿਆਂ ਅੱਤਵਾਦ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਅੱਤਵਾਦੀ ਹਮਲਿਆਂ ਦੀ ਨਿਖੇਧੀ ਕਰਨ ਦੇ ਨਾਲ-ਨਾਲ ਇਸ ਦੇ ਖ਼ਿਲਾਫ਼ ਖੜ੍ਹੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਅੱਤਵਾਦੀਆਂ ਅਤੇ ਮਨੁੱਖਤਾ ਦੇ ਖ਼ਿਲਾਫ਼ ਖੜ੍ਹੇ ਇਨ੍ਹਾਂ ਤੱਤਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਦਹਿਸ਼ਤਗਰਦੀ ਨੂੰ ਉਤਸ਼ਾਹ ਮਿਲੇਗਾ। ਦੌਰੇ 'ਤੇ ਆਏ ਰਾਸ਼ਟਰਪਤੀ ਨੇ ਵੀ ਪ੍ਰਧਾਨ ਮੰਤਰੀ ਦੀ ਹਿਮਾਇਤ ਕਰਦਿਆਂ ਕਿਹਾ ਕਿ ਅਰਜਨਟੀਨਾ ਕਿਸੇ ਵੀ ਤਰ੍ਹਾਂ ਦੀ ਦਹਿਸ਼ਤਗਰਦੀ ਦੀ ਘਟਨਾ ਦੀ ਨਿਖੇਧੀ ਕਰਦਾ ਹੈ। ਹੈਦਰਾਬਾਦ ਹਾਊਸ ਵਿਖੇ ਦੋਵੇਂ ਨੇਤਾਵਾਂ ਦਰਮਿਆਨ ਹੋਈ ਮੀਟਿੰਗ 'ਚ ਭਾਰਤ ਅਤੇ ਅਰਜਨਟੀਨਾ ਦਰਮਿਆਨ 10 ਸਮਝੌਤੇ ਸਹੀਬੱਧ ਹੋਏ। ਰੱਖਿਆ, ਸੈਲਾਨੀ, ਖੇਤੀਬਾੜੀ, ਗੈਰ ਫ਼ੌਜੀ ਪ੍ਰਮਾਣੂ ਅਤੇ ਸਿੱਖਿਆ ਖੇਤਰਾਂ 'ਚ ਹੋਏ ਇਨ੍ਹਾਂ ਸਮਝੌਤਿਆਂ ਨਾਲ ਦੋਵੇਂ ਦੇਸ਼ਾਂ ਦਰਮਿਆਨ ਸਬੰਧ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਇੱਥੇ ਜ਼ਿਕਰਯੋਗ ਹੈ ਕਿ ਅਰਜਨਟੀਨਾ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਭਾਰਤ ਦੇ ਤਿੰਨ ਦਿਨਾਂ ਦੌਰੇ 'ਤੇ ਉਸ ਵੇਲੇ ਪਹੁੰਚੇ ਹਨ ਜਦ ਦੋਹਾਂ ਦੇਸ਼ਾਂ ਦਰਮਿਆਨ ਸਫਾਰਤੀ ਸਬੰਧਾਂ ਦੇ 70 ਸਾਲ ਪੂਰੇ ਹੋਏ ਹਨ। ਭਾਰਤ ਅਤੇ ਅਰਜਨਟੀਨਾ ਦਰਮਿਆਨ 2010 'ਚ ਪ੍ਰਮਾਣੂ ਸਹਿਯੋਗ ਸੰਬੰਧੀ ਸਮਝੌਤੇ ਤੋਂ ਬਾਅਦ ਅਰਜਨਟੀਨਾ ਨੇ ਦਵਾਈਆਂ ਦੇ ਖੇਤਰ ਲਈ ਮੁੰਬਈ 'ਚ ਇਕ ਪਲਾਂਟ ਵੀ ਬਣਾਇਆ ਸੀ। ਹੁਣ ਅਰਜਨਟੀਨਾ ਜਿਸ ਕੋਲ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਲਿਥੀਅਮ ਦਾ ਭੰਡਾਰ ਹੈ। ਲੀਥੀਅਮ ਬੈਟਰੀਆਂ ਲਈ ਭਾਰਤੀ ਮਾਰਕੀਟ ਰਾਹੀਂ ਵਿਸਥਾਰ ਦੇਣ ਦੀ ਕੋਸ਼ਿਸ਼ 'ਚ ਹੈ।
ਮੈਕਰੀ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
ਦੌਰੇ ਤੇ ਆਏ ਪਤਵੰਤੇ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਇਸ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਅਰਜਨਟੀਨਾ 'ਚ ਰਾਸ਼ਟਰਪਤੀ ਮੈਕਰੀ ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਜੁਲਿਯਾਸਾ ਅਵਾਡਾ ਵੀ ਹਨ। ਰਾਸ਼ਟਰਪਤੀ ਭਵਨ 'ਚ ਆਯੋਜਿਤ ਸਮਾਗਮ 'ਚ ਅਰਜਨਟੀਨਾ ਦੇ ਰਾਸ਼ਟਰਪਤੀ ਨੂੰ ਤਿੰਨ੍ਹਾਂ ਫ਼ੌਜਾਂ ਦੇ ਜਵਾਨਾਂ ਵਲੋਂ ਗਾਰਡ ਆਫ਼ ਆਨਰ ਵੀ ਪੇਸ਼ ਕੀਤਾ ਗਿਆ। ਇਸ ਮੌਕੇ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਨ੍ਹਾਂ ਦੀ ਪਤਨੀ ਸਵਿਤਾ ਕੋਵਿਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਮੰਤਰੀ ਮੰਡਲ ਦੇ ਕਈ ਨੇਤਾ ਵੀ ਮੌਜੂਦ ਸਨ। ਭਾਰਤ ਦੇ ਤਿੰਨ ਦਿਨਾ ਦੌਰੇ 'ਤੇ ਆਏ ਮੈਕਰੀ ਨੇ ਰਾਜਘਾਟ ਜਾ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।

ਕਸ਼ਮੀਰੀ ਵਿਦਿਆਰਥੀਆਂ ਨੇ ਉੱਤਰਾਖੰਡ ਤੋਂ ਆ ਕੇ ਮੁਹਾਲੀ ਵਿਖੇ ਲਈ ਸ਼ਰਨ

ਵਿਦਿਆਰਥੀਆਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਸਰਕਾਰ ਸੁਰੱਖਿਆ ਪ੍ਰਦਾਨ ਕਰੇ : ਖ਼ਾਲਸਾ ਏਡ

ਐੱਸ. ਏ. ਐੱਸ. ਨਗਰ, 18 ਫਰਵਰੀ (ਕੇ. ਐੱਸ. ਰਾਣਾ)-ਜੰਮੂ-ਕਸ਼ਮੀਰ 'ਚ ਪੁਲਵਾਮਾ ਵਿਖੇ ਸੀ. ਆਰ. ਪੀ. ਐਫ. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਪਿੱਛੋਂ ਦਰਜਨਾਂ ਕਸ਼ਮੀਰੀ ਵਿਦਿਆਰਥੀਆਂ ਨੇ ਉੱਤਰਾਖੰਡ ਤੋਂ ਆ ਕੇ ਮੁਹਾਲੀ ਵਿਖੇ ਸ਼ਰਨ ਲਈ ਹੈ ਜੋ ਕਿ ਇਥੋਂ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਠਹਿਰੇ ਹੋਏ ਹਨ। ਇਸ ਸਬੰਧੀ ਜੰਮੂ-ਕਸ਼ਮੀਰ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਖਵਾਜਾ ਇਦਰਤ ਨੇ ਦੱਸਿਆ ਕਿ ਉਨ੍ਹਾਂ ਦੀ ਬਕਾਇਦਾ ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਹੋਈ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖ਼ਾਲਸਾ ਏਡ ਦੇ ਨੁਮਾਇੰਦਿਆਂ ਵਲੋਂ ਇਥੇ ਤੱਕ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਕਾਫ਼ੀ ਵਿਦਿਆਰਥੀ ਉਨ੍ਹਾਂ ਦੀ ਮਦਦ ਨਾਲ ਇਥੇ ਆ ਚੁੱਕੇ ਹਨ। ਇਸ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੁਹਾਲੀ ਵਿਖੇ ਰਹਿ ਰਹੇ ਹਨ ਅਤੇ ਪੰਜਾਬ ਨੂੰ ਆਪਣੇ ਕਸ਼ਮੀਰੀ ਭਰਾਵਾਂ ਲਈ ਸਭ ਤੋਂ ਸੁਰੱਖਿਅਤ ਥਾਂ ਸਮਝਦੇ ਹੋਏ ਇਥੇ ਇਕੱਤਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਵਿਖੇ ਪੜ੍ਹਨ ਵਾਲੇ ਕਸ਼ਮੀਰੀ ਵਿਦਿਆਰਥੀ ਖ਼ੌਫ਼ ਦੇ ਸਾਏ ਹੇਠ ਆਪਣੇ ਕਮਰਿਆਂ ਅੰਦਰ ਲੁਕੀ ਬੈਠੇ ਹਨ ਤਾਂ ਕਿ ਉਨ੍ਹਾਂ ਨਾਲ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ। ਉਨ੍ਹਾਂ ਨੂੰ ਇਥੇ ਖ਼ਾਲਸਾ ਏਡ ਦੀਆਂ ਬੱਸਾਂ ਰਾਹੀਂ ਲਿਆਂਦਾ ਜਾ ਰਿਹਾ ਹੈ, ਜਿਥੋਂ ਉਨ੍ਹਾਂ ਨੂੰ ਸੁਰੱਖਿਅਤ ਜੰਮੂ-ਕਸ਼ਮੀਰ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉੱਤਰਾਖੰਡ ਵਿਖੇ ਕਈ ਸੰਗਠਨ ਕਸ਼ਮੀਰੀ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ, ਜਦਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕਰਨ ਦਾ ਵਿਸ਼ਵਾਸ ਦਿਵਾਇਆ ਹੈ, ਜਿਸਦੇ ਚਲਦਿਆਂ ਕਸ਼ਮੀਰੀ ਵਿਦਿਆਰਥੀ ਪੰਜਾਬ ਵਿਖੇ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕਰੀਬ 300 ਵਿਦਿਆਰਥੀਆਂ ਨੂੰ ਮੁਹਾਲੀ ਵਿਖੇ ਇਕੱਤਰ ਕਰਕੇ ਅੱਗੇ ਉਨ੍ਹਾਂ ਦੇ ਘਰ ਭੇਜਿਆ ਜਾ ਰਿਹਾ ਹੈ, ਜਿਨ੍ਹਾਂ ਵਿਚ ਕਈ ਲੜਕੀਆਂ ਵੀ ਸ਼ਾਮਿਲ ਹਨ। ਖਵਾਜਾ ਇਦਰਤ ਨੇ ਅੱਗੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਪੰਜਾਬ ਵਿਚ ਸਾਰੇ ਵਿਦਿਆਰਥੀ ਸੁਰੱਖਿਅਤ ਹਨ। ਇਸ ਸਬੰਧ ਵਿਚ ਖ਼ਾਲਸਾ ਏਡ ਦੇ ਮੈਨੇਜਿੰਗ ਡਾਇਰੈਕਟਰ ਏਸ਼ੀਆ ਪੈਸਫਿਕ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਮੁਹਾਲੀ ਤੱਕ ਲਿਆਉਣ ਅਤੇ ਇਥੋਂ ਜੰਮੂ ਵਿਖੇ ਕੈਂਪ ਤੱਕ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਸੁਰੱਖਿਆ ਪ੍ਰਦਾਨ ਕਰੇ ਤਾਂ ਕਿ ਉਨ੍ਹਾਂ ਨੂੰ ਰਸਤੇ ਵਿਚ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਜਦਕਿ ਖ਼ਾਲਸਾ ਏਡ ਵਲੋਂ ਬੱਸਾਂ ਅਤੇ ਖਾਣ-ਪੀਣ ਦਾ ਪ੍ਰਬੰਧ ਖ਼ੁਦ ਕੀਤਾ ਜਾ ਰਿਹਾ ਹੈ। ਇਸ ਸਬੰਧੀ ਡੀ. ਐੱਸ. ਪੀ. ਰਮਨਦੀਪ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਥੇ ਸਾਰੇ ਵਿਦਿਆਰਥੀ ਸੁਰੱਖਿਅਤ ਹਨ, ਪਰ ਫਿਰ ਵੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਪੁਲਿਸ ਪੂਰੀ ਮੁਸ਼ਤੈਦੀ ਨਾਲ ਇਨ੍ਹਾਂ ਵਿਦਿਆਰਥੀਆਂ ਦੀ ਸੁਰੱਖਿਆ ਦਾ ਧਿਆਨ ਰੱਖ ਰਹੀ ਹੈ।

ਭਾਰਤ 'ਚ 16 ਕਰੋੜ ਲੋਕ ਦਾਰੂ ਪੀਣ ਦੇ ਸ਼ੌਕੀਨ

ਪੰਜਾਬ ਸਮੇਤ ਪੰਜ ਸੂਬੇ ਸਾਰਿਆਂ ਤੋਂ ਅੱਗੇ

ਨਵੀਂ ਦਿੱਲੀ, 18 ਫਰਵਰੀ (ਪੀ. ਟੀ. ਆਈ.)-ਇਕ ਸਰਕਾਰੀ ਸਰਵੇਖਣ 'ਚ ਇਸ ਗੱਲ ਦਾ ਪਤਾ ਲੱਗਾ ਹੈ ਕਿ ਕੌਮੀ ਪੱਧਰ 'ਤੇ 14.6 ਫ਼ੀਸਦੀ (10 ਤੋਂ 75 ਸਾਲ ਤਕ ਦੀ ਉਮਰ ਦੇ 16 ਕਰੋੜ) ਲੋਕ ਦਾਰੂ (ਸ਼ਰਾਬ) ਪੀਣ ਦੇ ਸ਼ੌਕੀਨ ਹਨ ਅਤੇ ਪੰਜਾਬ, ਛੱਤੀਸਗੜ੍ਹ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼ ਅਤੇ ਗੋਆ ਵਿਚ ਸ਼ਰਾਬ ਦੀ ਵਰਤੋਂ ਸਭ ਤੋਂ ਜ਼ਿਆਦਾ ਹੈ। ਸ਼ਰਾਬੀਆਂ ਤੋਂ ਬਾਅਦ ਕਾਫੀ ਗਿਣਤੀ ਵਿਚ ਲੋਕ ਭੰਗ ਅਤੇ ਹੈਰੋਇਨ ਪੀ ਕੇ ਨਸ਼ੇ ਦੀ ਲੋਰ 'ਚ ਰਹਿੰਦੇ ਹਨ। ਸਰਵੇਖਣ ਵਿਚ ਦੱਸਿਆ ਗਿਆ ਕਿ ਸ਼ਰਾਬ ਪੀਣ ਵਾਲੇ 38 ਵਿਅਕਤੀਆਂ 'ਚੋਂ ਇਕ ਨੇ ਆਪਣਾ ਕੋਈ ਨਾ ਕੋਈ ਇਲਾਜ ਕਰਵਾਇਆ ਜਦਕਿ 180 ਸ਼ਰਾਬੀਆਂ ਵਿੱਚੋਂ ਇਕ ਨੇ ਮਰੀਜ਼ ਦੇ ਰੂਪ ਵਿਚ ਇਲਾਜ ਕਰਵਾਇਆ ਜਾਂ ਹਸਪਤਾਲ ਦਾਖਲ ਹੋਇਆ ਹੈ। ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲੇ ਵਲੋਂ 'ਭਾਰਤ ਵਿਚ ਨਸ਼ੇ ਦੀ ਵਰਤੋਂ ਦੀ ਵਿਆਪਕਤਾ ਤੇ ਹੱਦ' ਦੇ ਸਿਰਲੇਖ ਹੇਠ ਇਹ ਸਰਵੇਖਣ ਸਾਰੇ 36 ਰਾਜਾਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚ 'ਏਮਜ਼' ਨਾਲ ਮਿਲ ਕੇ ਕੀਤਾ ਗਿਆ ਹੈ। ਰਿਪੋਰਟ ਵਿਚ ਦੱਸਿਆ ਗਿਆ ਕਿ ਕੌਮੀ ਪੱਧਰ 'ਤੇ ਸਰਵੇਖਣ ਟੀਮਾਂ ਨੇ 186 ਜ਼ਿਲ੍ਹਿਆਂ ਵਿਚ 200111 ਘਰਾਂ ਦਾ ਦੌਰਾ ਕੀਤਾ ਅਤੇ ਕੁਲ 473569 ਲੋਕਾਂ ਨਾਲ ਮੁਲਾਕਾਤ ਕੀਤੀ। ਲਗਪਗ 2.8 ਫ਼ੀਸਦੀ ਭਾਰਤੀਆਂ (ਲਗਪਗ 3.1 ਕਰੋੜ) ਨੇ ਪਿਛਲੇ 12 ਮਹੀਨਿਆਂ ਵਿਚ ਭੰਗ ਦੀ ਕਿਸੇ ਨਾ ਕਿਸੇ ਰੂਪ 'ਚ ਵਰਤੋਂ ਕੀਤੀ ਹੈ। ਸਰਵੇਖਣ ਮੁਤਾਬਿਕ ਕੌਮੀ ਪੱਧਰ 'ਤੇ ਬਹੁਤੇ ਲੋਕ 1.14 ਫ਼ੀਸਦੀ ਹੈਰੋਇਨ, 0.96 ਫ਼ੀਸਦੀ ਨਸ਼ੀਲੀਆਂ ਦਵਾਈਆਂ ਅਤੇ 0.52 ਫ਼ੀਸਦੀ ਲੋਕ ਅਫੀਮ ਨੂੰ ਨਸ਼ੇ ਵਜੋਂ ਵਰਤਦੇ ਹਨ। ਸਰਵੇਖਣ ਵਿਚ ਇਸ ਗੱਲ ਦਾ ਵੀ ਪਤਾ ਲੱਗਾ ਹੈ ਕਿ 4.6 ਲੱਖ ਬੱਚੇ ਅਤੇ 18 ਲੱਖ ਬਾਲਗ ਨੱਕ ਰਾਹੀਂ ਸੁੰਘ ਕੇ ਨਸ਼ਾ ਕਰਦੇ ਹਨ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ।

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਪੰਜ ਤਖ਼ਤ ਐਕਸਪ੍ਰੈੱਸ' ਰੇਲਗੱਡੀ ਸ਼ੁਰੂ

ਜੈਕਾਰਿਆਂ ਦੀ ਗੂੰਜ ਵਿਚ ਨਵੀਂ ਦਿੱਲੀ ਤੋਂ ਨਾਂਦੇੜ ਸਾਹਿਬ ਹੋਈ ਰਵਾਨਾ

ਸੁਰਿੰਦਰਪਾਲ ਸਿੰਘ ਵਰਪਾਲ ਨਵੀਂ ਦਿੱਲੀ, 18 ਫਰਵਰੀ-ਰੇਲਵੇ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਟਰੇਨ 'ਪੰਜ ਤਖ਼ਤ ਐਕਸਪ੍ਰੈੱਸ' ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਈ ਜਿਸ ਨੂੰ ...

ਪੂਰੀ ਖ਼ਬਰ »

ਕੀਰਤੀ ਆਜ਼ਾਦ ਕਾਂਗਰਸ 'ਚ ਸ਼ਾਮਿਲ

ਨਵੀਂ ਦਿੱਲੀ, 18 ਫਰਵਰੀ (ਉਪਮਾ ਡਾਗਾ ਪਾਰਥ)-ਭਾਜਪਾ ਤੋਂ ਮੁਅੱਤਲ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਅੱਜ 'ਘਰ ਵਾਪਸੀ' ਕਰਦਿਆਂ ਕਾਂਗਰਸ 'ਚ ਸ਼ਾਮਿਲ ਹੋ ਗਏ ਹਨ। 2014 ਦੀਆਂ ਲੋਕ ਸਭਾ ਚੋਣਾਂ ਤੋਂ ਭਾਜਪਾ ਦੀ ਟਿਕਟ ਤੋਂ ਦਰਭੰਗਾ ਤੋਂ ਸੰਸਦ ਮੈਂਬਰ ਆਜ਼ਾਦ ਨੂੰ ...

ਪੂਰੀ ਖ਼ਬਰ »

ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦਾ ਤਬਾਦਲਾ

ਕੋਲਕਾਤਾ, 18 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਸ਼ਾਰਦਾ ਚਿਟਫੰਡ ਘੁਟਾਲੇ 'ਚ ਪੁੱਛਗਿੱਛ ਅਤੇ ਇਸ ਮਾਮਲੇ 'ਚ ਜਾਰੀ ਵਿਵਾਦ ਤੋਂ ਬਾਅਦ ਸੋਮਵਾਰ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦਾ ਤਬਾਦਲਾ ਖੁਫ਼ੀਆ ਮਹਿਕਮੇ 'ਚ ਕਰ ਦਿੱਤਾ ਗਿਆ। ਉਨ੍ਹਾਂ ਦੀ ਥਾਂ ਸੀਨੀਅਰ ...

ਪੂਰੀ ਖ਼ਬਰ »

ਰਿਜ਼ਰਵ ਬੈਂਕ ਸਰਕਾਰ ਨੂੰ 28000 ਕਰੋੜ ਅੰਤ੍ਰਿਮ ਲਾਭਾਂਸ਼ ਵਜੋਂ ਦੇਵੇਗਾ

ਨਵੀਂ ਦਿੱਲੀ, 18 ਫਰਵਰੀ (ਪੀ. ਟੀ. ਆਈ.)-ਅੱਜ ਰਿਜ਼ਰਵ ਬੈਂਕ ਨੇ ਕਿਹਾ ਕਿ ਉਹ ਸਰਕਾਰ ਨੂੰ 28000 ਕਰੋੜ ਰੁਪਏ ਅੰਤਰਿਮ ਲਾਭਅੰਸ਼ ਵਜੋਂ ਦੇਵੇਗਾ। ਇਸ ਸਬੰਧੀ ਫ਼ੈਸਲਾ ਅੱਜ ਇਥੇ ਰਿਜ਼ਰਵ ਬੈਂਕ ਸੈਂਟਰਲ ਬੋਰਡ ਦੀ ਹੋਈ ਮੀਟਿੰਗ ਵਿਚ ਲਿਆ ਗਿਆ। ਕੇਂਦਰੀ ਬੈਂਕ ਨੇ ਇਕ ਬਿਆਨ ਵਿਚ ਕਿਹਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ 'ਦਲਿਤ' ਸ਼ਬਦ ਦੀ ਵਰਤੋਂ ਖ਼ਿਲਾਫ਼ ਸਰਕਾਰ ਦੀ ਸਲਾਹ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖ਼ਾਰਜ

ਨਵੀਂ ਦਿੱਲੀ, 18 ਫਰਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵਲੋਂ 2018 'ਚ 'ਦਲਿਤ' ਸ਼ਬਦ ਦਾ ਇਸਤੇਮਾਲ ਨਾ ਕਰਨ ਲਈ ਜਾਰੀ ਮੀਡੀਆ ਐਡਵਾਈਜ਼ਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ...

ਪੂਰੀ ਖ਼ਬਰ »

ਫਾਰੂਕ ਅਬਦੁਲਾ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਮੁੱਦਾ ਕੈਪਟਨ ਕੋਲ ਚੁੱਕਿਆ

ਜੰਮੂ, 18 ਫਰਵਰੀ (ਏਜੰਸੀ)-ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁਲਾ ਨੇ ਸੋਮਵਾਰ ਨੂੰ ਕਸ਼ਮੀਰ ਦੇ ਵਿਦਿਆਰਥੀਆਂ ਅਤੇ ਦੂਜੇ ਲੋਕਾਂ ਦੀ ਸੁਰੱਖਿਆ ਨਾਲ ਸਬੰਧਤ ਮੁੱਦੇ ਪੰਜਾਬ, ਰਾਜਸਥਾਨ ਅਤੇ ਉੱਤਰਾਖੰਡ ਦੇ ਮੁੱਖ ਮੰਤਰੀਆਂ ਕੋਲ ਉਠਾਏ ਅਤੇ ਉਨ੍ਹਾਂ ਦੀ ਸੁਰੱਖਿਆ ...

ਪੂਰੀ ਖ਼ਬਰ »

ਭਾਰਤ ਨੇ ਆਈ.ਸੀ.ਜੇ. ਨੂੰ ਪਾਕਿ 'ਚ ਜਾਧਵ ਦੇ ਮੁਕੱਦਮੇ ਨੂੰ ਗੈਰ-ਕਾਨੂੰਨੀ ਐਲਾਨਣ ਲਈ ਕਿਹਾ

ਪਾਕਿਸਤਾਨ ਨਿਰਦੋਸ਼ ਨੂੰ ਫਸਾ ਕੇ ਝੂਠਾ ਪ੍ਰਚਾਰ ਕਰ ਰਿਹੈ-ਸਾਲਵੇ

ਹੇਗ, 18 ਫਰਵਰੀ (ਏਜੰਸੀ)-ਭਾਰਤ ਨੇ ਅੱਜ ਇਥੇ ਆਪਣੇ ਨਾਗਰਿਕ ਕਲਭੂਸ਼ਨ ਜਾਧਵ (48) ਖ਼ਿਲਾਫ਼ ਪਾਕਿਸਤਾਨ ਦੀ ਸੈਨਿਕ ਅਦਾਲਤ 'ਚ ਬਿਨਾਂ ਕਾਅਦੇ-ਕਾਨੂੰਨ ਅਪਣਾਏ ਚਲਾਏ ਜਾ ਰਹੇ ਮੁਕੱਦਮੇ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਅੰਤਰਰਾਸ਼ਟਰੀ ਨਿਆਂ ਅਦਾਲਤ (ਆਈ. ਸੀ. ਜੇ.) ਨੂੰ ਇਸ ...

ਪੂਰੀ ਖ਼ਬਰ »

ਮਮਤਾ ਨੇ ਪੁਲਵਾਮਾ ਹਮਲੇ ਦੇ ਸਮੇਂ 'ਤੇ ਉਠਾਏ ਸਵਾਲ

ਕੋਲਕਾਤਾ, 18 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪੁਲਵਾਮਾ ਅੱਤਵਾਦੀ ਹਮਲੇ ਦੇ ਸਮੇਂ ਸਬੰਧੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਹੁਣ ਜਦੋਂ ਲੋਕ ਸਭਾ ਚੋਣਾਂ ਦਾ ਸਮਾਂ ਹੈ, ਉਸ ਵੇਲੇ ਸਰਕਾਰ ਯੁੱਧ ਵੱਲ ਜਾਣਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX