ਨਵੀਂ ਦਿੱਲੀ, 16 ਫਰਵਰੀ (ਉਪਮਾ ਡਾਗਾ ਪਾਰਥ)-ਪੁਲਵਾਮਾ ਹਮਲੇ ਤੋਂ ਬਾਅਦ ਸਨਿਚਰਵਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸਰਬ ਪਾਰਟੀ ਮੀਟਿੰਗ 'ਚ ਪੁਲਵਾਮਾ ਅੱਤਵਾਦੀ ਹਮਲੇ ਅਤੇ ਸਰਹੱਦ ਪਾਰੋਂ ਅੱਤਵਾਦ ਨੂੰ ਮਿਲ ਰਹੇ ਸਮਰਥਨ ਦੀ ਨਿਖੇਧੀ ਕਰਦਿਆਂ ਮਤਾ ਪਾਸ ਕੀਤਾ ਗਿਆ | ਮਤੇ 'ਚ ਸਰਕਾਰ ਅਤੇ ਵਿਰੋਧੀ ਧਿਰਾਂ ਨੇ ਇਸ ਜੰਗ 'ਚ ਇਕੱਠੇ ਖੜ੍ਹੇ ਹੋਣ ਦਾ ਅਹਿਦ ਦੁਹਰਾਉਂਦੇ ਹੋਏ ਕਿਹਾ ਕਿ ਭਾਰਤ ਇਨ੍ਹਾਂ ਚੁਣੌਤੀਆਂ ਦਾ ਮਿਲ ਕੇ ਮੁਕਾਬਲਾ ਕਰ ਰਿਹਾ ਹੈ | ਸੰਸਦ ਭਵਨ ਦੀ ਲਾਇਬ੍ਰੇਰੀ 'ਚ ਹੋਈ ਸਰਬ ਪਾਰਟੀ ਮੀਟਿੰਗ 'ਚ ਕਾਂਗਰਸ ਦੇ ਗੁਲਾਮ ਨਬੀ ਅਤੇ ਆਨੰਦ ਸ਼ਰਮਾ ਨੈਸ਼ਨਲ ਕਾਨਫ਼ਰੰਸ ਦੇ ਫਾਰੂਕ ਅਬਦੁੱਲਾ, ਐੱਨ.ਸੀ.ਪੀ. ਦੇ ਸ਼ਰਦ ਪਵਾਰ, ਖੱਬੇ ਪੱਖੀ ਨੇਤਾ ਡੀ. ਰਾਜਾ ਅਤੇ ਸ਼ਿਵ ਸੈਨਾ ਦੇ ਸੰਜੈ ਰਾਊਤ ਮੌਜੂਦ ਸਨ | ਬੈਠਕ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਰਕਾਰ ਵਲੋਂ ਚੁੱਕੇ ਕਦਮਾਂ ਦੀ ਵਿਰੋਧੀ ਧਿਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੁੱਟੀ (ਫ਼੍ਰੀ ਹੈਾਡ) ਹੈ | ਉਹ ਪਾਕਿਸਤਾਨ ਨੂੰ ਜਵਾਬ ਦੇਣ ਲਈ ਸੁਤੰਤਰ ਹਨ | ਗ੍ਰਹਿ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਕੁਝ ਅਜਿਹੇ ਲੋਕ ਹਨ, ਜੋ ਸਰਹੱਦ ਪਾਰ ਦੇ ਇਸ਼ਾਰੇ 'ਤੇ ਚੱਲਦੇ ਹਨ | ਹਲਕਿਆਂ ਮੁਤਾਬਕ ਇਹ ਮੀਟਿੰਗ ਇਸ ਲਈ ਆਯੋਜਿਤ ਕੀਤੀ ਗਈ ਕਿ ਵਿਰੋਧੀ ਧਿਰ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਗੰਭੀਰ ਮਸਲੇ 'ਤੇ ਸਰਕਾਰ ਉਨ੍ਹਾਂ ਨੂੰ ਭਰੋਸੇ 'ਚ ਲੈ ਕੇ ਕਦਮ ਉਠਾ ਰਹੀ ਹੈ | ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ 'ਤੇ ਵੀ ਇਕ ਬੈਠਕ ਹੋਈ, ਜਿਸ 'ਚ ਗ੍ਰਹਿ ਸਕੱਤਰ ਸਮੇਤ ਖੁਫ਼ੀਆ ਏਜੰਸੀਆਂ ਦੇ ਅਧਿਕਾਰੀ ਸ਼ਾਮਿਲ ਸੀ | ਮੀਟਿੰਗ ਤੋਂ ਬਾਅਦ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਪੂਰੀ ਵਿਰੋਧੀ ਧਿਰ ਇਸ ਮਾਮਲੇ ਨਾਲ ਆਪਣੀ ਫ਼ੌਜ ਅਤੇ ਸਰਕਾਰ ਦੇ ਨਾਲ ਖੜ੍ਹੀ ਹੈ | ਦੂਜੇ ਪਾਸੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨਰਿੰਦਰ ਤੋਮਰ ਨੇ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਸ਼ਮੀਰ ਦੀ ਆਮ ਜਨਤਾ ਰਾਜ 'ਚ ਅਮਨ ਚਾਹੰੁਦੀ ਹੈ | ਰਾਜ 'ਚ ਕੁਝ ਅਜਿਹੇ ਅਨਸਰ ਹਨ ਜੋ ਸਰਹੱਦ ਪਾਰ ਤੋਂ ਉਤਸ਼ਾਹਿਤ ਕੀਤੇ ਜਾ ਰਹੇ ਅੱਤਵਾਦੀਆਂ ਦੀ ਮਦਦ ਕਰਦੇ ਹਨ | ਤੋਮਰ ਨੇ ਜਵਾਨਾਂ ਦੀ ਸ਼ਹਾਦਤ ਜਾਇਆ ਨਾ ਜਾਣ ਦਾ ਸੁਨੇਹਾ ਦੁਹਰਾਉਂਦੇ ਹੋਏ ਕਿਹਾ ਕਿ ਦੇਸ਼ ਅੱਤਵਾਦ ਿਖ਼ਲਾਫ਼ ਫ਼ੈਸਲਾਕੁੰਨ ਜੰਗ ਲੜ ਰਿਹਾ ਹੈ | ਅੱਜ ਦੀ ਮੀਟਿੰਗ 'ਚ ਕਾਂਗਰਸੀ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ, ਸਾਰੇ ਰਾਸ਼ਟਰੀ ਅਤੇ ਖੇਤਰੀ ਦਲਾਂ ਦੇ ਪ੍ਰਧਾਨਾਂ ਦੀ ਮੀਟਿੰਗ ਬੁਲਾ ਕੇ ਵੀ ਇਸ ਮੁੱਦੇ 'ਤੇ ਚਰਚਾ ਕਰਨ, ਜਿਸ ਨੂੰ ਹੋਰਨਾਂ ਪਾਰਟੀਆਂ ਨੇ ਵੀ ਆਪਣਾ ਸਮਰਥਨ ਦਿੱਤਾ | ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਨੇਤਾ ਸਤੀਸ਼ ਚੰਦ ਮਿਸ਼ਰਾ, ਸੀ.ਪੀ. ਐੱਮ. ਦੇ ਕੇ ਰੰਗਾਰਾਜਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਨਰੇਸ਼ ਗੁਜਰਾਲ, ਤਿ੍ਣਮੂਲ ਕਾਂਗਰਸ ਦੇ ਸੁਦੀਪ ਬੰਧੋਪਾਧਿਆਏ, ਡੇਰੇਕ ਓ. ਬ੍ਰਾਇਨ, 'ਆਪ' ਦੇ ਸੰਜੈ ਸਿੰਘ, ਕਾਂਗਰਸ ਦੇ ਜੋਤੀਰਾਦਿੱਤਿਆ ਸਿੰਧੀਆ ਅਤੇ ਉਪੇਂਦਰ ਕੁਸ਼ਵਾਹਾ ਵੀ ਮੀਟਿੰਗ 'ਚ ਮੌਜੂਦ ਸੀ | ਇਸ ਮੀਟਿੰਗ 'ਚ ਗ੍ਰਹਿ ਸਕੱਤਰ ਰਾਜੀਵ ਗੋਬਾ ਅਤੇ ਸੀ.ਆਰ.ਪੀ. ਐੱਫ਼. ਦੇ ਏ.ਜੀ.ਡੀ. ਵੀ ਮੌਜੂਦ ਸਨ |
ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਸਭ ਤੋਂ ਤਰਜੀਹੀ ਦੇਸ਼ ਦਾ ਦਰਜਾ ਖ਼ਤਮ ਕਰਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਆਉਣ ਵਾਲੇ ਹਰ ਤਰ੍ਹਾਂ ਦੇ ਸਾਮਾਨ 'ਤੇ ਕਸਟਮ ਡਿਊਟੀ ਨੂੰ ਵਧਾ ਕੇ 200 ਫ਼ੀਸਦੀ ਕਰ ਦਿੱਤਾ ਹੈ | ਵਿੱਤ ਮੰਤਰੀ ਅਰੁਣ ਜੇਤਲੀ ਨੇ ਇਹ ਜਾਣਕਾਰੀ ਦਿੱਤੀ | ਵਿੱਤ ਮੰਤਰੀ ਨੇ ਟਵੀਟ ਕੀਤਾ ਕਿ ਪੁਲਵਾਮਾ ਘਟਨਾ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਤਰਜੀਹੀ ਦੇਸ਼ ਦਾ ਦਰਜਾ ਵਾਪਸ ਲੈ ਲਿਆ ਹੈ | ਇਸ ਤੋਂ ਬਾਅਦ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਸਾਰੇ ਤਰ੍ਹਾਂ ਦੇ ਸਾਮਾਨਾਂ 'ਤੇ ਬੇਸਿਕ ਕਸਟਮ ਡਿਊਟੀ ਨੂੰ ਵਧਾ ਕੇ ਤੁਰੰਤ ਪ੍ਰਭਾਵ ਨਾਲ 200 ਫ਼ੀਸਦੀ ਕਰ ਦਿੱਤਾ ਗਿਆ ਹੈ | ਇਹ ਕਸਟਮ ਡਿਊਟੀ ਵਧਾਏ ਜਾਣ ਨਾਲ ਪਾਕਿਸਤਾਨ ਤੋਂ ਭਾਰਤ ਨੂੰ ਹੋਣ ਵਾਲੇ ਬਰਾਮਦ 'ਤੇ ਵੱਡਾ ਅਸਰ ਪਏਗਾ, ਜੋ 2017-18 'ਚ ਕਰੀਬ 3482 ਕਰੋੜ ਰੁਪਏ ਦਾ ਸੀ | ਪਾਕਿਸਤਾਨ ਮੁੱਖ ਤੌਰ 'ਤੇ ਭਾਰਤ ਨੂੰ ਤਾਜ਼ੇ ਫ਼ਲ, ਸੀਮੈਂਟ, ਪੈਟਰੋਲੀਅਮ ਪਦਾਰਥ, ਖਣਿਜ ਤੇ ਤਿਆਰ ਚਮੜਾ ਆਦਿ ਬਰਾਮਦ ਕਰਦਾ ਹੈ |
ਯਵਤਮਾਲ (ਮਹਾਰਾਸ਼ਟਰ), 16 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਹੋਂਦ 'ਚ ਆਇਆ ਇਕ ਦੇਸ਼, ਜਿੱਥੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਜਾਂਦੀ ਹੈ, ਅੱਜ ਦੀਵਾਲੀਆ ਹੋਣ ਕਿਨਾਰੇ ਖੜ੍ਹਾ ਹੈ | ਉਹ ਅੱਤਵਾਦ ਦਾ ਦੂਸਰਾ ਨਾਂਅ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਮੈਂ ਦੇਸ਼ ਨੂੰ ਮੁੜ ਭਰੋਸਾ ਦਿੰਦਾ ਹਾਂ ਕਿ ਆਪਣੇ ਜਵਾਨਾਂ 'ਤੇ ਵਿਸ਼ਵਾਸ ਰੱਖੋ | ਪੁਲਵਾਮਾ ਹਮਲੇ ਦੇ ਦੋਸ਼ੀ ਕਿਤੇ ਵੀ ਲੁਕ ਜਾਣ, ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ | ਸਜ਼ਾ ਕਿਸ ਤਰ੍ਹਾਂ ਦਿੱਤੀ ਜਾਵੇਗੀ, ਕਿੱਥੇ ਦਿੱਤੀ ਜਾਵੇਗੀ, ਕਦੋਂ ਦਿੱਤੀ ਜਾਵੇਗੀ, ਕੌਣ ਦੇਵੇਗਾ, ਇਹ ਸਾਰਾ ਕੁਝ ਸਾਡੇ ਜਵਾਨ ਤੈਅ ਕਰਨਗੇ | ਪਾਕਿਸਤਾਨ ਨੂੰ ਨਿਸ਼ਾਨਾ
ਬਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ 'ਚ ਅਲੱਗ-ਥਲੱਗ ਪੈ ਚੁੱਕਾ ਸਾਡਾ ਗੁਆਂਢੀ ਦੇਸ਼ ਜੇਕਰ ਇਹ ਸਮਝਦਾ ਹੈ ਕਿ ਜਿਸ ਤਰ੍ਹਾਂ ਦੀ ਕਾਰਵਾਈ ਉਹ ਕਰ ਰਿਹਾ ਹੈ, ਜਿਸ ਤਰ੍ਹਾਂ ਦੀਆਂ ਸਾਜਿਸ਼ਾਂ ਰਚ ਰਿਹਾ ਹੈ, ਉਸ ਨਾਲ ਭਾਰਤ 'ਚ ਅਸਥਿਰਤਾ ਪੈਦਾ ਕਰਨ 'ਚ ਸਫ਼ਲ ਹੋ ਜਾਵੇਗਾ ਤਾਂ ਉਹ ਬਹੁਤ ਵੱਡੀ ਭੁੱਲ ਕਰ ਰਿਹਾ ਹੈ | ਉਸ ਦੇ ਮਨਸੂਬੇ ਕਦੇ ਪੂਰੇ ਨਹੀਂ ਹੋਣਗੇ | ਭਾਰਤ ਵਾਸੀ ਪਾਕਿਸਤਾਨ ਦੀ ਹਰ ਸਾਜ਼ਿਸ਼ ਦਾ ਮੂੰਹ ਤੋੜ ਜਵਾਬ ਦੇਣਗੇ | ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ 'ਚ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਮੌਕੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਹਮਲੇ ਦੇ ਸਾਜਿਸ਼ਕਾਰਾਂ ਨੂੰ ਸਜ਼ਾ ਦੇਣ ਦੀ ਪੂਰੀ ਖੁੱਲ੍ਹ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ | ਅੱਤਵਾਦੀ ਸੰਗਠਨ ਲੁਕਣ ਦੀ ਕਿੰਨੀ ਵੀ ਕੋਸ਼ਿਸ਼ ਕਰ ਲੈਣ ਉਨ੍ਹਾਂ ਨੂੰ ਲੱਭ ਕੇ ਸਜ਼ਾ ਜ਼ਰੂਰ ਦਿੱਤੀ ਜਾਵੇਗੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਸੁਰੱਖਿਆ ਬਲਾਂ 'ਤੇ ਮਾਣ ਅਤੇ ਭਰੋਸਾ ਹੈ | ਸੈਨਿਕਾਂ 'ਚ ਅਤੇ ਖ਼ਾਸ ਕਰਕੇ ਸੀ. ਆਰ. ਪੀ. ਐਫ. 'ਚ ਜੋ ਗੁੱਸਾ ਹੈ, ਉਹ ਵੀ ਦੇਸ਼ ਸਮਝ ਰਿਹਾ ਹੈ | ਮਹਾਰਾਸ਼ਟਰ ਦੇ ਵੀ 2 ਜਵਾਨ ਦੇਸ਼ ਦੇ ਸੇਵਾ ਕਰਦੇ ਹਮਲੇ 'ਚ ਸ਼ਹੀਦ ਹੋਏ ਹਨ | ਅਸੀਂ ਇਸ ਸਮੇਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਹਾਂ ਅਤੇ ਉਨ੍ਹਾਂ ਦਾ ਦਰਦ ਮਹਿਸੂਸ ਕਰ ਸਕਦੇ ਹਾਂ | ਇਸ ਮੌਕੇ ਪ੍ਰਧਾਨ ਮੰਤਰੀ ਨੇ ਆਦੀਵਾਸੀ ਵਿਦਿਆਰਥੀਆਂ ਲਈ ਇਕਲੱਵਿਆ ਮਾਡਲ ਰਿਹਾਇਸ਼ੀ ਸਕੂਲ ਦਾ ਉਦਘਾਟਨ ਕੀਤਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਾਏ ਘਰਾਂ ਦੀਆਂ ਚਾਬੀਆਂ ਵੀ ਲਾਭਪਾਤਰੀਆਂ ਨੂੰ ਸੌਾਪੀਆਂ | ਉਨ੍ਹਾਂ ਐਮ. ਐਸ. ਆਰ. ਐਲ. ਐਮ. ਤਹਿਤ ਔਰਤ ਸਹਾਇਤਾ ਸੰਗਠਨਾਂ ਨੂੰ ਚੈਕ ਵੀ ਵੰਡੇ | ਪ੍ਰਧਾਨ ਮੰਤਰੀ ਨੇ ਅਜਨੀ (ਨਾਗਪੁਰ)-ਪੁਣੇ ਰੇਲ ਸੇਵਾ ਦਾ ਵੀਡੀਓ ਲਿੰਕ ਰਾਹੀ ਉਦਘਾਟਨ ਕੀਤਾ |
2 ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ
ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਮਿੰਟ ਦਾ ਮੌਨ ਰੱਖ ਕੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਹੰਸਰਾਜ ਅਹੀਰ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਅਤੇ ਰਾਜਪਾਲ ਵਿੱਦਿਆਸਾਗਰ ਰਾਓ ਵੀ ਹਾਜ਼ਰ ਸਨ |
ਹਰ ਅੱਖ ਹੋਈ ਨਮ, ਸਲਾਮੀ ਦੇਣ ਪੁੱਜਾ ਜਨ-ਸੈਲਾਬ
ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਬੀਤੇ ਦਿਨ ਪੁਲਵਾਮਾ 'ਚ ਹੋਏ ਫਿਦਾਈਨ ਹਮਲੇ ਵਿਚ ਸ਼ਹੀਦ ਹੋਏ ਸੀ. ਆਰ. ਪੀ. ਐਫ. ਦੇ ਜਵਾਨਾਂ ਨੂੰ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ | ਫ਼ੌਜ ਵਲੋਂ ਅੱਜ ਸ਼ਹੀਦਾਂ ਦੀਆਂ ਮਿ੍ਤਕ ਦੇਹਾਂ ਅੰਤਿਮ ਰਸਮਾਂ ਲਈ ਉਨ੍ਹਾਂ ਦੇ ਜੱਦੀ ਪਿੰਡਾਂ 'ਚ ਪਹੁੰਚਾਈਆਂ ਗਈਆਂ | ਜਿਥੇ ਸਥਾਨਕ ਪ੍ਰਸ਼ਾਸਨ, ਸੈਨਾ ਦੇ ਅਧਿਕਾਰੀਆਂ ਤੇ ਵੱਖ-ਵੱਖ ਆਗੂਆਂ ਨੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ | ਉਸ ਸਮੇਂ ਭਾਵੁਕ ਮਾਹੌਲ 'ਚ ਹਰ ਅੱਖ ਨਮ ਸੀ | ਵੱਡੀ ਗਿਣਤੀ 'ਚ ਪੁੱਜੇ ਲੋਕ ਜਿੱਥੇ ਸ਼ਹੀਦਾਂ ਨੂੰ ਸਲਾਮੀ ਦੇ ਰਹੇ ਸਨ ਉਥੇ ਉਨ੍ਹਾਂ 'ਚ ਪਾਕਿ ਖਿਲਾਫ਼ ਭਾਰੀ ਗੁੱਸਾ ਵੀ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਪਾਕਿਸਤਾਨ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਉਸ ਵੇਲੇ ਕੋਈ ਵੀ ਆਪਣੇ ਅੱਥਰੂ ਨਾ ਰੋਕ ਸਕਿਆ ਜਦੋਂ ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿਖੇ 'ਚ ਸ਼ਹੀਦ ਵੀਰੇਂਦਰ ਸਿੰਘ ਦੇ ਤਿੰਨ ਸਾਲ ਦੇ ਪੁੱਤਰ ਰੇਹਾਨ ਨੇ ਪਿਤਾ ਦੀ ਚਿਤਾ ਨੂੰ ਅਗਨੀ ਦਿਖਾਈ ਅਤੇ ਜੈਪੁਰ ਨੇੜੇ ਸ਼ਾਹਪੁਰਾ ਵਿਖੇ 'ਚ ਸ਼ਹੀਦ ਰੋਹਿਤਾਸ਼ ਲਾਂਬਾ ਦੇ ਦੋ ਮਹੀਨਿਆਂ ਦੇ ਪੁੱਤਰ ਨੂੰ ਗੋਦੀ 'ਚ ਚੁੱਕ ਕੇ ਅੰਤਿਮ ਰਸਮਾਂ ਨਿਭਾਈਆਂ ਗਈਆਂ | ਸ਼ਹੀਦਾਂ 'ਚ ਪੰਜਾਬ ਦੇ ਚਾਰ ਜਵਾਨਾਂ ਸਣੇ 12 ਜਵਾਨ ਉੱਤਰ ਪ੍ਰਦੇਸ਼, 5 ਜਵਾਨ ਰਾਜਸਥਾਨ ਅਤੇ 2-2 ਜਵਾਨ ਪੱਛਮੀ ਬੰਗਾਲ, ਮਹਾਰਾਸ਼ਟਰ, ਉੱਤਰਾਖੰਡ, ਓਡੀਸ਼ਾ, ਤਾਮਿਲਨਾਡੂ ਤੇ ਬਿਹਾਰ ਨਾਲ ਸਬੰਧਿਤ ਸਨ | ਅਸਾਮ, ਕੇਰਲ, ਕਰਨਾਟਕ, ਝਾਰਖੰਡ, ਮੱਧ ਪ੍ਰਦੇਸ਼, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਇਕ-ਇਕ ਜਵਾਨ ਨੇ ਆਪਣਾ ਬਲੀਦਾਨ ਦਿੱਤਾ | ਰਾਜੌਰੀ ਨੇੜਲੇ ਪਿੰਡ 'ਚ ਸ਼ਹੀਦ ਨਾਸੀਰ ਅਹਿਮਦ ਦੇ ਅੰਤਿਮ ਸੰਸਕਾਰ ਮੌਕੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਫੌਜ ਅਤੇ ਸੀ. ਆਰ. ਪੀ. ਐਫ. ਦੇ ਅਧਿਕਾਰੀਆਂ ਨੇ ਸਲਾਮੀ ਦਿੱਤੀ | ਤਾਮਿਲਨਾਡੂ ਦੇ ਤਿਰੂਚਿਰਾਪੱਲੀ ਹਵਾਈ ਅੱਡੇ ਵਿਖੇ ਸ਼ਹੀਦ ਸੀ. ਸ਼ਿਵਚੰਦਰਨ ਨੂੰ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਰਧਾਂਜਲੀ ਭੇਟ ਕੀਤੀ | ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸਨੋਵਾਲ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਪਟਨਾ ਵਿਖੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸ਼ਹੀਦ ਰਤਨ ਕੁਮਾਰ ਠਾਕੁਰ ਤੇ ਸੰਜੇ ਕੁਮਾਰ ਸਿਨਹਾ ਨੇ ਸ਼ਰਧਾਂਜਲੀ ਭੇਟ ਕੀਤੀ | ਉੱਤਰ ਪ੍ਰਦੇਸ਼ ਦੇ ਉਨਾਵ 'ਚ ਸ਼ਹੀਦ ਅਜੀਤ ਕੁਮਾਰ ਅਤੇ ਮੈਨਪੁਰੀ ਦੇ ਸ਼ਹੀਦ ਰਾਮ ਵਕੀਲ ਦੇ ਅੰਤਿਮ ਸੰਸਕਾਰ ਮੌਕੇ ਹਰ ਅੱਖ ਨਮ ਸੀ | ਕਨੌਜ ਦੇ ਸ਼ਹੀਦ ਪ੍ਰਦੀਪ ਯਾਦਵ ਦੀ ਚਿਤਾ ਨੂੰ ਉਨ੍ਹਾਂ ਦੀ ਬੇਟੀ ਨੇ ਅਗਨੀ ਦਿੱਤੀ ਅਤੇ ਕੁਝ ਸਕਿੰਟਾਂ ਬਾਅਦ ਉਹ ਬੇਹੋਸ਼ ਹੋ ਕੇ ਡਿੱਗ ਪਈ | ਸੈਨਾ ਦੇ ਜਵਾਨਾਂ ਨੂੰ ਉਸ ਨੂੰ ਗੋਦੀ 'ਚ ਚੁੱਕਿਆ ਅਤੇ ਉਸ ਨੂੰ ਹੋਸ਼ 'ਚ ਲਿਆਂਦਾ | ਆਗਰਾ ਜ਼ਿਲ੍ਹੇ ਦੇ ਪਿੰਡ ਕਹਿਰਈ 'ਚ ਸ਼ਹੀਦ ਕੌਸ਼ਲ ਕਿਸ਼ੋਰ ਰਾਵਤ ਦੀ ਅੰਤਿਮ ਯਾਤਰਾ ਮੌਕੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ | ਵਾਰਾਨਸੀ ਦੇ ਪਿੰਡ ਤੋਫਾਪੁਰ 'ਚ ਸ਼ਹੀਦ ਰਮੇਸ਼ ਯਾਦਵ ਦੀਆਂ ਅੰਤਿਮ ਰਸਮਾਂ ਮੌਕੇ ਸ਼ਹੀਦ ਦੇ ਪਰਿਵਾਰ ਤੇ ਪ੍ਰਸ਼ਾਸਨ 'ਚ ਤਕਰਾਰ ਹੋ ਗਿਆ | ਕਾਨਪੁਰ ਦੇ ਪਿੰਡ ਨੋਨਾਰੀ 'ਚ ਸ਼ਹੀਦ ਸ਼ਿਆਮ ਬਾਬੂ ਦੇ ਸਸਕਾਰ ਤੋਂ ਪਹਿਲਾਂ ਪਤਨੀ ਨੇ ਤਾਬੂਤ ਖੋਲ ਕੇ ਪਤੀ ਦਾ ਚਿਹਰਾ ਦੇਖਣ ਦੀ ਇੱਛਾ ਪ੍ਰਗਟਾਈ ਪਰ ਪਰਿਵਾਰਕ ਮੈਂਬਰਾਂ ਦੇ ਕਾਫੀ ਸਮਝਾਉਣ ਤੋਂ ਬਾਅਦ ਉਹ ਸ਼ਾਂਤ ਹੋਈ | ਚੰਦੌਲੀ ਦੇ ਬਹਾਦੁਰਪੁਰ ਪਿੰਡ 'ਚ ਸ਼ਹੀਦ ਅਵਧੇਸ਼ ਯਾਦਵ ਦੇ 2 ਸਾਲ ਦੇ ਬੇਟੇ ਨੇ ਆਪਣੇ ਦਾਦੇ ਨਾਲ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ | ਮਹਾਰਾਣਾਗੰਜ 'ਚ ਸ਼ਹੀਦ ਪੰਕਜ ਤਿ੍ਪਾਠੀ ਦੇ ਪਿਤਾ ਨੇ ਭਾਵੁਕ ਹੁੰਦਿਆ ਕਿਹਾ ਕਿ ਜਾਂਦੇ-ਜਾਂਦੇ ਪੁੱਤਰ ਉਨ੍ਹਾਂ ਦਾ ਸਿਰ ਉੱਚਾ ਕਰ ਗਿਆ | ਦੇਹਰਾਦੂਨ ਵਿਖੇ ਸ਼ਹੀਦ ਮੋਹਨ ਲਾਲ ਦੇ ਸਸਕਾਰ ਤੋਂ ਪਹਿਲਾਂ ਸ਼ਹੀਦ ਦੀ ਬੇਟੀ ਨੇ ਪਿਤਾ ਨੂੰ ਆਖਰੀ ਸਲਾਮੀ ਦਿੱਤੀ | ਇਸ ਮੌਕੇ ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਨੇ ਵੀ ਸ਼ਰਧਾਂਜਲੀ ਭੇਟ ਕੀਤੀ | ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਸ਼ਹੀਦ ਅਸ਼ਵਨੀ ਕਾਛੀ ਨੂੰ ਵੱਡੀ ਗਿਣਤੀ 'ਚ ਪੁੱਜੇ ਲੋਕਾਂ ਨੇ ਅੰਤਿਮ ਵਿਦਾਈ ਦਿੱਤੀ |
ਨਵੀਂ ਦਿੱਲੀ, 16 ਫਰਵਰੀ (ਯੂ.ਐਨ.ਆਈ.)-ਪੁਲਵਾਮਾ ਅੱਤਵਾਦੀ ਹਮਲੇ, ਜਿਸ ਵਿਚ ਸੀ.ਆਰ.ਪੀ.ਐਫ. ਦੇ 44 ਜਵਾਨ ਸ਼ਹੀਦ ਹੋ ਗਏ ਸਨ, ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਵਲੋਂ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਛਿੜੇ ਵਿਵਾਦ ਨੂੰ ਦੇਖਦਿਆਂ ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ 'ਤੇ ਚਲ ਰਹੇ ਕਪਿਲ ਸ਼ਰਮਾ ਸ਼ੋਅ 'ਚੋਂ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਹੈ | ਭਾਵੇਂ ਚੈਨਲ ਨੇ ਇਸ ਮੁੱਦੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਪਰ ਸੂਤਰਾਂ ਨੇ ਦੱਸਿਆ ਕਿ ਸਿੱਧੂ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਅਰਚਨਾ ਪੂਰਨ ਸਿੰਘ ਨੂੰ ਸ਼ੋਅ 'ਚ ਸ਼ਾਮਿਲ ਕੀਤਾ ਜਾ ਰਿਹਾ ਹੈ | ਸਿੱਧੂ ਨੇ ਕਿਹਾ ਸੀ ਕਿ ਅੱਤਵਾਦੀ ਹਮਲਾ ਕਾਇਰਾਨਾ ਕਾਰਵਾਈ ਹੈ ਅਤੇ ਉਹ ਇਸ ਦੀ ਨਿਖੇਧੀ ਕਰਦੇ ਹਨ | ਹਿੰਸਾ ਹਮੇਸ਼ਾ ਹੀ ਨਿਖੇਧੀਯੋਗ ਹੁੰਦੀ ਹੈ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਸੀ ਕਿ ਮੁੱਠੀ ਭਰ ਲੋਕਾਂ ਲਈ ਕੀ ਤੁਸੀਂ ਕਿਸੇ ਸਮੁੱਚੇ ਦੇਸ਼ 'ਤੇ ਦੋਸ਼ ਲਾ ਸਕਦੇ ਹੋ ਅਤੇ ਕੀ ਕਿਸੇ ਇਕ ਵਿਅਕਤੀ ਨੂੰ ਦੋਸ਼ ਦਿੱਤਾ ਜਾ ਸਕਦਾ ਹੈ? ਇਨ੍ਹਾਂ ਟਿੱਪਣੀਆਂ ਨੂੰ ਲੈ ਕੇ ਵਿਵਾਦ ਛਿੜ ਗਿਆ ਅਤੇ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕਰ ਦਿੱਤੀ | ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਨੇ ਅੱਜ ਪਾਕਿਸਤਾਨ ਦਾ ਬੁਲਾਰਾ ਬਣਨ ਦੀ ਕੋਸ਼ਿਸ਼ ਕਰਨ ਬਦਲੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਰਖ਼ਾਸਤ ਕਰਨ ਅਤੇ ਉਨ੍ਹਾਂ ਿਖ਼ਲਾਫ਼ ਦੇਸ਼ ਧਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ | ਦੀਵਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਸਿੱਧੂ ਨੂੰ ਬਰਖਾਸਤ ਕਰ ਦੇਣ, ਕਿਉਂਕਿ ਉਨ੍ਹਾਂ ਨੇ ਨਾ ਕੇਵਲ ਦੇਸ਼ ਨਾਲ ਗ਼ਦਾਰੀ ਕੀਤੀ, ਸਗੋਂ ਸਮੁੱਚੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਜ਼ਖ਼ਮੀ ਕੀਤਾ ਹੈ |
ਅੰਮਿ੍ਤਸਰ, 16 ਫਰਵਰੀ (ਰੇਸ਼ਮ ਸਿੰਘ)-ਪੁਲਵਾਮਾ ਅੱਤਵਾਦੀ ਹਮਲੇ ਉਪਰੰਤ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ, ਜਿਸ ਬਾਰੇ ਮੈਂ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹਾਂ ਅਤੇ ਮੈਨੂੰ ਸੋਨੀ ਟੀ.ਵੀ. 'ਤੇ ਚਲ ਰਹੇ ਕਪਿਲ ਸ਼ਰਮਾ ਸ਼ੋਅ 'ਚੋਂ ਨਹੀਂ ਕੱਢਿਆ ਗਿਆ | ਇਹ ਕੇਵਲ ਅਫ਼ਵਾਹਾਂ ਹਨ ਜੋ ਕਿ ਨਿਰਮੂਲ ਹਨ | ਇਹ ਪ੍ਰਗਟਾਵਾ ਅੱਜ ਸ਼ਾਮ 'ਅਜੀਤ' ਨਾਲ ਗੱਲਬਾਤ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨੇ ਕੀਤਾ | ਉਨ੍ਹਾਂ ਕਿਹਾ ਕਿ ਸ਼ੋਅ ਸਬੰਧੀ ਉਨ੍ਹਾਂ ਨੂੰ ਕਪਿਲ ਸ਼ਰਮਾ ਜਾਂ ਸੋਨੀ ਟੀ. ਵੀ. ਵਲੋਂ ਕੋਈ ਨੋਟਿਸ ਨਹੀਂ ਮਿਲਿਆ ਅਤੇ ਨਾ ਹੀ ਦੋਵਾਂ ਵਲੋਂ ਕੋਈ ਅਧਿਕਾਰਤ ਬਿਆਨ ਹੀ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਸ਼ਹੀਦਾਂ ਦਾ ਸਤਿਕਾਰ ਕਰਦੇ ਹਨ ਅਤੇ ਅੱਤਵਾਦੀ ਘਟਨਾਵਾਂ ਦੇ ਹਮਲਿਆਂ ਦੀ ਹਮੇਸ਼ਾ ਹੀ ਨਿੰਦਾ ਕਰਦੇ ਰਹੇ ਹਨ |
ਸ੍ਰੀਨਗਰ, 16 ਫਰਵਰੀ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ 'ਚ ਬਾਰੂਦੀ ਸੁਰੰਗ ਨੂੰ ਨਕਾਰਾ ਬਣਾਉਣ ਦੌਰਾਨ ਫ਼ੌਜ ਦੀ ਇੰਜੀਨੀਰੰਗ ਯੂਨਿਟ ਦੇ ਮੇਜਰ ਚਿਤਰੇਸ਼ ਬਿਸ਼ਟ ਸ਼ਹੀਦ ਹੋ ਗਏ ਜਦੋਂ ਕਿ ਇਕ ਹੋਰ ਜਵਾਨ ਜ਼ਖ਼ਮੀ ਹੋ ਗਿਆ | ਇਸ ਘਟਨਾ ਦੇ ਕੁਝ ਘੰਟੇ ਬਾਅਦ ਪਾਕਿਸਤਾਨ ਸੈਨਾ ਵਲੋਂ ਕੀਤੀ ਗੋਲੀਬਾਰੀ 'ਚ ਵੀ ਇਕ ਜਵਾਨ ਜ਼ਖ਼ਮੀ ਹੋ ਗਿਆ | ਸੂਤਰਾਂ ਅਨੁਸਾਰ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਦੇ ਝਾਂਗਰ (ਲਾਮ) ਇਲਾਕੇ 'ਚ ਅੱਤਵਾਦੀਆਂ ਵਲੋਂ ਤਕਰੀਬਨ 1.5 ਕਿੱਲੋਮੀਟਰ ਵਿਛਾਈ ਬਾਰੂਦੀ ਸੁਰੰਗ ਨੂੰ ਫ਼ੌਜ ਦੇ ਇਕ ਗਸ਼ਤੀ ਦਲ ਵਲਾੋ ਦੇਖਣ 'ਤੇ ਇਸ ਦੀ ਸੂਚਨਾ ਇੰਜੀਨੀਅਰ ਯੂਨਿਟ ਨੂੰ ਦਿੱਤੀ, ਜਿਸ ਨੂੰ ਨਕਾਰਾ ਬਣਾਉਣ ਦੌਰਾਨ ਬਾਰੂਦੀ ਸੁਰੰਗ 'ਚ ਧਮਾਕਾ ਹੋ ਗਿਆ ਅਤੇ ਮੇਜਰ ਸਮੇਤ ਜਵਾਨ ਜ਼ਖ਼ਮੀ ਹੋ ਗਿਆ | ਜ਼ਖ਼ਮੀਆਂ ਨੂੰ ਤੁਰੰਤ ਹੈਲੀਕਾਪਟਰ ਰਾਹੀਂ
ਹਸਪਤਾਲ ਪਹੁੰਚਾਇਆ ਗਿਆ, ਜਿਥੇ ਮੇਜਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਸ਼ਹੀਦ ਹੋ ਗਿਆ | ਸੈਨਿਕ ਸੂਤਰਾਂ ਅਨੁਸਾਰ ਇਹ ਬਾਰੂਦੀ ਸੁਰੰਗ ਧਮਾਕਾ ਸੀ, ਨਾ ਕਿ 'ਬਾਰਡਰ ਐਕਸ਼ਨ ਟੀਮ' (ਬੈਟ) ਦਾ ਹਮਲਾ ਸੀ | ਦੂਜੇ ਪਾਸੇ ਪਾਕਿਸਤਾਨੀ ਸੈਨਾ ਨੇ ਇਸ ਘਟਨਾ ਦੇ ਕੁਝ ਘੰਟੇ ਬਾਅਦ ਨੌਸ਼ਹਿਰਾ ਸੈਕਟਰ ਦੇ ਕਾਲਾਲ ਬਾਬਾ ਖੋਰੀ ਇਲਾਕੇ 'ਚ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ, ਜਿਸ 'ਚ ਇਕ ਜਵਾਨ ਜ਼ਖ਼ਮੀ ਹੋ ਗਿਆ |
ਮੁਜ਼ੱਫਰਪੁਰ, 16 ਫਰਵਰੀ (ਏਜੰਸੀ)-ਇਕ ਵਿਸ਼ੇਸ਼ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਮੁਜ਼ੱਫਰਪੁਰ ਦੇ ਇਕ ਆਸਰਾ ਘਰ (ਸ਼ੈਲਟਰ ਹੋਮ) ਦੇ ਜਿਨਸੀ ਸਕੈਂਡਲ ਮਾਮਲੇ 'ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਦੋ ਸੀਨੀਅਰ ਅਧਿਕਾਰੀਆਂ ਿਖ਼ਲਾਫ਼ ਜਾਂਚ ...
ਚੰਡੀਗੜ੍ਹ, 16 ਫਰਵਰੀ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ 11 ਆਈ.ਏ.ਐਸ. ਤੇ 66 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ/ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ | ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਅਧਿਕਾਰੀਆਂ 'ਚ ਕੁਲਵੰਤ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ...
ਲਖਨਊ, 16 ਪਰਵਰੀ (ਪੀ. ਟੀ. ਆਈ.)-ਉੱਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ ਅਤੇ ਪੰਜਾਬ ਪੁਲਿਸ ਦੇ ਅੰਮਿ੍ਤਸਰ ਤੋਂ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਸਾਂਝੀ ਕਾਰਵਾਈ ਕਰਦੇ ਹੋਏ ਮੁਜ਼ੱਫਰਨਗਰ 'ਚ ਖਾਲਿਸਤਾਨ ਸਮਰਥਕਾਂ ਨੂੰ ਹਥਿਆਰਾਂ ਦੀ ਕਥਿਤ ਸਪਲਾਈ ਕਰਨ ਵਾਲੇ ਇਕ ...
ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਆਲ ਇੰਡੀਆ ਵਪਾਰੀ ਮਹਾਂਸੰਘ ਵਲੋਂ ਪੁਲਵਾਮਾ ਫਿਦਾਈਨ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ, ਦੇਸ਼ ਅਤੇ ਸਰਕਾਰ ਨਾਲ ਇਕਜੁੱਟਤਾ ਵਿਖਾਉਣ ਲਈ 18 ਫਰਵਰੀ ਨੂੰ ਦੇਸ਼ ਦੇ ਬਹੁਤੇ ਸੂਬਿਆਂ 'ਚ ਵਪਾਰਕ ਗਤੀਵਿਧੀਆਂ ਬੰਦ ਰੱਖਣ ਦਾ ...
ਨਵੀਂ ਦਿੱਲੀ, 16 ਫਰਵਰੀ (ਉਪਮਾ ਡਾਗਾ ਪਾਰਥ)-ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਰਾਬਰਟ ਵਾਡਰਾ ਨੂੰ ਰਾਹਤ ਦਿੰਦਿਆਂ ਉਸ ਦੀ ਅਗਾਊਾ ਜ਼ਮਾਨਤ ਦੀ ਮਿਆਦ 2 ਮਾਰਚ ਤੱਕ ਵਧਾ ਦਿੱਤੀ ਹੈ | ਇਸ ਤੋਂ ...
ਕੁਰੂਕਸ਼ੇਤਰ/ਮੁਲਾਨਾ, 16 ਫਰਵਰੀ (ਜਸਬੀਰ ਸਿੰਘ ਦੁੱਗਲ)-ਬੀਤੇ ਦਿਨੀਂ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ 'ਚ ਅੱਜ ਮੁਲਾਨਾ ਪਿੰਡ ਦੇ ਲੋਕਾਂ ਵਲੋਂ ਕੱਢੇ ਗਏ ਰੋਸ ਮਾਰਚ ਦੌਰਾਨ ਕਸ਼ਮੀਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਿੰਡ ਤੋਂ ਬਾਹਰ ਜਾਣ ਲਈ 24 ਘੰਟੇ ਦਾ ...
ਸਕੂਲ ਦੀਆਂ ਸਾਰੀਆਂ ਬ੍ਰਾਂਚਾਂ ਦੀ ਮਾਨਤਾ ਰੱਦ
ਅੰਮਿ੍ਤਸਰ, 16 ਫਰਵਰੀ (ਸੁਰਿੰਦਰ ਕੋਛੜ)-ਵਿਆਹਾਂ ਤੇ ਹੋਰਨਾਂ ਸਮਾਗਮਾਂ 'ਚ ਭਾਰਤੀ ਗੀਤਾਂ 'ਤੇ ਨੱਚਣ ਵਿਰੁੱਧ ਫ਼ਤਵਾ ਜਾਰੀ ਕਰਨ ਵਾਲੀ ਪਾਕਿਸਤਾਨ ਸਰਕਾਰ ਨੇ ਫਿਰ ਆਪਣੀ ਕੱਟੜਤਾ ਦਾ ਸਬੂਤ ਪੇਸ਼ ਕੀਤਾ ਹੈ | ...
ਇਸਲਾਮਾਬਾਦ, 16 ਫਰਵਰੀ (ਏਜੰਸੀ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਕਿਹਾ ਹੈ ਕਿ ਪੁਲਵਾਮਾ 'ਚ ਹੋਏ ਕਾਇਰਤਾਪੂਰਨ ਅੱਤਵਾਦੀ ਹਮਲੇ ਲਈ ਕੋਈ ਵੀ ਪਾਕਿਸਤਾਨ ਨੂੰ ਧਮਕਾ ਨਹੀਂ ਸਕਦਾ, ਜੇਕਰ ਭਾਰਤ ਵਲੋਂ ਸਾਡੇ ਨਾਲ ਇਸ ਹਮਲੇ ਸਬੰਧੀ ਸਬੂਤ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX