ਤਾਜਾ ਖ਼ਬਰਾਂ


ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਫ਼ਾਜ਼ਿਲਕਾ 'ਚ ਕਰੰਟ ਲੱਗਣ ਨਾਲ ਇਕ ਦੀ ਮੌਤ,ਇਕ ਗੰਭੀਰ ਜ਼ਖਮੀ
. . .  1 day ago
ਫ਼ਾਜ਼ਿਲਕਾ, 15 ਫ਼ਰਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਵਿਸਾਖੇ ਵਾਲਾ ਖੂਹ ਵਿਚ ਬਿਜਲੀ ਦਾ ਕੰਮ ਕਰ ਰਹੇ ਦੋ ਨੌਜਵਾਨਾਂ ਨੂੰ ਕਰੰਟ ਲਗ ਜਾਣ ਦਾ ਸਮਾਚਾਰ ਹੈ। ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਇਕ...
ਲੁਟੇਰੇ ਫਾਈਨਾਂਸਰ ਤੋਂ ਸਾਢੇ 3 ਲੱਖ ਰੁਪਏ ਖੋਹ ਕੇ ਹੋਏ ਫ਼ਰਾਰ
. . .  1 day ago
ਬਾਘਾਪੁਰਾਣਾ,15 ਫ਼ਰਵਰੀ {ਬਲਰਾਜ ਸਿੰਗਲਾ}-ਫਾਈਨਾਂਸਰ ਹਰਬੰਸ ਸਿੰਘ ਕੋਲੋਂ ਮੋਟਰ ਬਾਈਕ ਸਵਾਰ 2 ਲੁਟੇਰੇ 3 ਲੱਖ 54 ਹਜ਼ਾਰ ਰੁਪਏ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ।
ਦਿੱਲੀ ਦੇ ਪਾਲਮ ਹਵਾਈ ਅੱਡੇ ਪੁੱਜੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ
. . .  1 day ago
ਨਵੀਂ ਦਿੱਲੀ, 15 ਫਰਵਰੀ - ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪੁਲਵਾਮਾ ਹਮਲੇ ਦੇ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਦੇਸ਼ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ। ਇੱਥੇ...
ਜੰਮੂ ਕਸ਼ਮੀਰ 'ਚ ਫੌਜ ਦੇ ਕਾਫਲੇ ਦੌਰਾਨ ਹੁਣ ਰੋਕੀ ਜਾਵੇਗੀ ਆਮ ਲੋਕਾਂ ਲਈ ਆਵਾਜਾਈ
. . .  1 day ago
ਸ੍ਰੀਨਗਰ, 15 ਫਰਵਰੀ - ਸੀ.ਆਰ.ਪੀ.ਐਫ. ਕਾਫਲੇ 'ਤੇ ਹਮਲੇ ਦੇ ਇਕ ਦਿਨ ਬਾਅਦ ਜੰਮੂ ਕਸ਼ਮੀਰ ਦੌਰੇ 'ਤੇ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਅਧਿਕਾਰੀਆਂ ਨਾਲ ਗੱਲ ਕੀਤੀ। ਬੈਠਕ 'ਚ ਚੀਫ ਸੈਕਟਰੀ ਜੰਮੂ ਕਸ਼ਮੀਰ, ਆਰਮੀ ਕਮਾਂਡਰ...
ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਵਿਦੇਸ਼ ਮੰਤਰਾਲਾ ਪੁੱਜੇ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਮਿਸ਼ਨਾਂ ਦੇ ਨੁਮਾਇੰਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲਾ ਵਿਖੇ ਪੁੱਜੇ। ਇਨ੍ਹਾਂ ਵਿਚ ਜਰਮਨੀ, ਹੰਗਰੀ, ਇਟਲੀ, ਯੂਰਪੀਅਨ ਯੂਨੀਅਨ, ਕੈਨੇਡਾ, ਬਰਤਾਨੀਆ, ਰੂਸ, ਆਸਟ੍ਰੇਲੀਆ...
ਭਲਕੇ ਹੋਵੇਗੀ ਸਰਬ ਪਾਰਟੀ ਬੈਠਕ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਭਲਕੇ 11 ਵਜੇ ਪਾਰਲੀਮੈਂਟਰੀ ਲਾਈਬਰੇਰੀ ਵਿਚ ਸਰਬ ਦਲੀ ਬੈਠਕ ਹੋਣ ਜਾ ਰਹੀ...
ਵਿਜੇ ਮਾਲਿਆ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇਣ ਦੀ ਕੀਤੀ ਅਪੀਲ
. . .  1 day ago
ਲੰਡਨ, 15 ਫਰਵਰੀ - ਭਾਰਤ ਵਿਚ ਧੋਖਾਧੜੀ ਤੇ ਮਨੀ ਲਾਂਡਰਿੰਗ 'ਚ ਕਰੀਬ 9 ਹਜ਼ਾਰ ਕਰੋੜ ਰਕਮ ਦੇ ਮਾਮਲਿਆਂ ਨੂੰ ਲੈ ਕੇ ਲੁੜੀਂਦੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਯੂ.ਕੇ. ਹਾਈਕੋਰਟ ਵਿਚ ਅਰਜ਼ੀ ਦਾਖਲ ਕਰਕੇ ਹਵਾਲਗੀ ਸਬੰਧੀ ਬ੍ਰਿਟਿਸ਼ ਗ੍ਰਹਿ ਸਕੱਤਰ ਵਲੋਂ ਜਾਰੀ...
ਮੁਹੰਮਦ ਸਦੀਕ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਜੈਤੋ, 15 ਫਰਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ. ਆਰ. ਪੀ. ਐਫ. ਦੇ ਜਵਾਨਾਂ ਨੂੰ ਅੱਜ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਗਾਇਕ ਮੁਹੰਮਦ ਸਦੀਕ ਦੀ ਅਗਵਾਈ ....
ਆਸਟ੍ਰੇਲੀਆ ਖਿਲਾਫ ਹੋਣ ਵਾਲੀ ਘਰੇਲੂ ਲੜੀ ਲਈ ਭਾਰਤੀ ਟੀਮ ਦਾ ਐਲਾਨ
. . .  1 day ago
ਨਵੀਂ ਦਿੱਲੀ, 15 ਫਰਵਰੀ - ਭਾਰਤ ਨੇ ਵਿਸ਼ਵ ਕੱਪ ਤੋਂ ਪਹਿਲਾ ਹੋਣ ਵਾਲੀ ਆਖ਼ਰੀ ਇਕ ਦਿਨਾਂ ਲੜੀ ਤੇ ਟੀ20 ਲੜੀ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਲੜੀ ਆਸਟ੍ਰੇਲੀਆ ਖਿਲਾਫ 24 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਦਿਨੇਸ਼ ਕਾਰਤਿਕ ਤੇ ਖਲੀਲ ਅਹਿਮਦ ਨੂੰ ਵਨਡੇ...
ਪੁਲਵਾਮਾ ਫਿਦਾਈਨ ਹਮਲੇ 'ਚ ਪਿੰਡ ਰੌਲ਼ੀ ਦਾ ਜਵਾਨ ਹੋਇਆ ਸ਼ਹੀਦ
. . .  1 day ago
ਨੂਰਪੁਰ ਬੇਦੀ, 15 ਫਰਵਰੀ (ਰਾਜੇਸ਼ ਚੌਧਰੀ, ਹਰਦੀਪ ਢੀਂਡਸਾ, ਵਿੰਦਰਪਾਲ ਝਾਂਡੀਆਂ)- ਅੱਜ ਪਿੰਡ ਰੌਲ਼ੀ ਦੇ ਇੱਕ ਪਰਿਵਾਰ ਦੀਆਂ ਇਸ ਦੇ ਪੁੱਤਰ ਦੇ ਵਿਆਹ ਦੀਆਂ ਸੱਧਰਾਂ ਉਸ ਸਮੇਂ ਅਧੂਰੀਆਂ ਰਹਿ ਗਈਆਂ ਜਦੋਂ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਪੁਲਵਾਮਾ ਵਿਖੇ ਸ਼ਹੀਦ ਹੋਣ .....
ਅਮਰੀਕਾ ਫੇਸਬੁੱਕ 'ਤੇ ਲਗਾ ਸਕਦੈ ਭਾਰੀ ਜੁਰਮਾਨਾ
. . .  1 day ago
ਮਾਸਕੋ, 15 ਫਰਵਰੀ - ਰਿਪੋਰਟਾਂ ਮੁਤਾਬਿਕ ਨਿੱਜੀ ਡਾਟਾ ਲੀਕ ਕਰਨ ਦੇ ਮਾਮਲੇ 'ਚ ਅਮਰੀਕਾ ਫੇਸਬੁੱਕ 'ਤੇ ਬਹੁ ਬਿਲੀਅਨ ਡਾਲਰ ਦਾ ਜੁਰਮਾਨਾ ਲਗਾਉਣ ਦੇ ਰੌਂ 'ਚ ਹੈ। ਇਸ ਸਬੰਧੀ ਯੂ.ਐਸ. ਫੈਡੇਰਲ ਟਰੇਡ ਕਮਿਸ਼ਨ (ਐਫ.ਟੀ.ਸੀ.) ਤੇ ਫੇਸਬੁੱਕ ਵਿਚਕਾਰ...
ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਐਸ.ਪੀ. ਸਲਵਿੰਦਰ ਸਿੰਘ ਨੂੰ ਭੇਜਿਆ ਗਿਆ ਜੇਲ੍ਹ
. . .  1 day ago
ਗੁਰਦਾਸਪੁਰ, 15 ਫਰਵਰੀ (ਸੁਖਵੀਰ ਸਿੰਘ ਸੈਣੀ)-ਪਿਛਲੇ ਸਮੇਂ ਦੌਰਾਨ ਪਠਾਨਕੋਟ ਏਅਰਫੋਰਸ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ ਸੁਰਖ਼ੀਆਂ 'ਚ ਰਹੇ ਐਸ.ਪੀ.ਸਲਵਿੰਦਰ ਸਿੰਘ ਨੂੰ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਾਣਯੋਗ ਅਦਾਲਤ ਵੱਲੋਂ ਕੇਂਦਰੀ ....
ਪੁਲਵਾਮਾ ਹਮਲਾ : ਮੀਟਿੰਗ ਦੇ ਲਈ ਦਿੱਲੀ ਬੁਲਾਏ ਗਏ ਪਾਕਿ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰਿਆ
. . .  1 day ago
ਪੁਲਵਾਮਾ ਫਿਦਾਇਨ ਹਮਲੇ ਦੇ ਸ਼ਹੀਦਾਂ ਦੀ ਸੂਚੀ ਜਾਰੀ
. . .  1 day ago
ਪੁਲਵਾਮਾ ਅੱਤਵਾਦੀ ਹਮਲੇ 'ਤੇ ਟਵੀਟ ਕਰਨ ਵਾਲੇ ਵਿਦਿਆਰਥੀ ਖਿਲਾਫ ਐਫ.ਆਈ.ਆਰ ਦਰਜ
. . .  1 day ago
ਅਗਸਤਾ ਵੈਸਟਲੈਂਡ ਮਾਮਲਾ : ਗੌਤਮ ਖੇਤਾਨ ਦੀ ਜ਼ਮਾਨਤ ਅਰਜ਼ੀ 'ਤੇ ਫ਼ੈਸਲਾ 19 ਫਰਵਰੀ ਤੱਕ ਸੁਰੱਖਿਅਤ
. . .  1 day ago
ਨਾ ਭੁੱਲਾਂਗੇ, ਨਾ ਮੁਆਫ਼ ਕਰਾਂਗੇ - ਸੀ.ਆਰ.ਪੀ.ਐਫ
. . .  1 day ago
ਸੁਸ਼ੀਲ ਚੰਦਰਾ ਨੇ ਨਵੇਂ ਚੋਣ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
. . .  1 day ago
ਪੁਲਵਾਮਾ ਫਿਦਾਈਨ ਹਮਲਾ : ਅਕਾਲੀ ਭਾਜਪਾ ਵਰਕਰਾਂ ਨੇ ਪਾਕਿ ਦਾ ਪੁਤਲਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
. . .  1 day ago
ਪੁਲਵਾਮਾ 'ਚ ਹੋਏ ਫਿਦਾਈਨ ਹਮਲੇ ਦੇ ਰੋਸ 'ਚ ਭਾਜਪਾ ਨੇ ਸਾੜਿਆ ਪਾਕਿਸਤਾਨ ਦਾ ਝੰਡਾ
. . .  1 day ago
ਪੁਲਵਾਮਾ ਹਮਲਾ : ਗ੍ਰਹਿ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਨੇ ਸ਼ਹੀਦ ਜਵਾਨ ਦੀ ਅਰਥੀ ਨੂੰ ਦਿੱਤਾ ਮੋਢਾ
. . .  1 day ago
ਲਾਪਤਾ ਨੌਜਵਾਨ ਦੀ ਲਾਸ਼ ਨਹਿਰ 'ਚੋ ਹੋਈ ਬਰਾਮਦ
. . .  1 day ago
ਸੰਗਰੂਰ 'ਚ ਮਦਰਸੇ ਦੇ ਵਿਦਿਆਰਥੀਆਂ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਵਿਦੇਸ਼ ਸਕੱਤਰ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਵਿਦੇਸ਼ ਮੰਤਰਾਲੇ 'ਚ ਕੀਤਾ ਤਲਬ
. . .  1 day ago
ਪੁਲਵਾਮਾ ਹਮਲੇ 'ਤੇ ਬੋਲੇ ਰਾਹੁਲ ਗਾਂਧੀ- ਸਰਕਾਰ ਅਤੇ ਸੁਰੱਖਿਆ ਬਲਾਂ ਦੇ ਨਾਲ ਖੜ੍ਹਾ ਹੈ ਪੂਰਾ ਦੇਸ਼
. . .  1 day ago
ਪੁਲਵਾਮਾ ਹਮਲਾ : ਗ੍ਰਹਿ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਅੱਤਵਾਦੀਆਂ ਦੀ ਮਦਦ ਕਰਨਾ ਤੁਰੰਤ ਕਰੇ ਬੰਦ ਪਾਕਿਸਤਾਨ : ਅਮਰੀਕਾ
. . .  1 day ago
ਜਵਾਨਾਂ ਦੀ ਸ਼ਹਾਦਤ ਕਾਰਨ ਗੁੱਸੇ 'ਚ ਸੀ. ਆਰ. ਪੀ. ਐੱਫ., ਕਿਹਾ- ਅਸੀਂ ਬਦਲਾ ਲਵਾਂਗੇ
. . .  1 day ago
ਪੁਲਵਾਮਾ ਅੱਤਵਾਦੀ ਹਮਲਾ : ਝੜਪਾਂ ਤੋਂ ਬਾਅਦ ਜੰਮੂ 'ਚ ਲੱਗਾ ਕਰਫ਼ਿਊ
. . .  1 day ago
ਪ੍ਰਧਾਨ ਮੰਤਰੀ ਮੋਦੀ ਝਾਂਸੀ 'ਚ ਅੱਜ ਕਈ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
. . .  1 day ago
ਪੁਲਵਾਮਾ ਹਮਲਾ : ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੇਵੇਗੀ ਯੋਗੀ ਸਰਕਾਰ
. . .  1 day ago
ਪੁਲਵਾਮਾ ਹਮਲਾ : ਸਿੱਧੂ ਦੀ ਸਲਾਹ- ਗੱਲਬਾਤ ਰਾਹੀਂ ਇਸ ਦਾ ਸਥਾਈ ਹੱਲ ਕੱਢੇ ਜਾਣ ਦੀ ਲੋੜ
. . .  1 day ago
ਖੇਮਕਰਨ 'ਚ ਅਕਾਲੀ ਦਲ ਨੂੰ ਝਟਕਾ, ਟਕਸਾਲੀ ਦਲ 'ਚ ਸ਼ਾਮਲ ਹੋਏ ਸੀਨੀਅਰ ਆਗੂ ਦਲਜੀਤ ਗਿੱਲ
. . .  1 day ago
ਪੁਲਵਾਮਾ ਹਮਲਾ : ਅੱਤਵਾਦੀਆਂ ਨੇ ਬਹੁਤ ਵੱਡੀ ਗ਼ਲਤੀ ਕਰ ਦਿੱਤੀ ਹੈ, ਹੁਣ ਉਹ ਸਜ਼ਾ ਭੁਗਤਣਗੇ- ਮੋਦੀ
. . .  1 day ago
ਠੇਕਾ ਆਧਾਰਿਤ ਨਰਸਾਂ ਨੇ ਸੰਗਰੂਰ-ਪਟਿਆਲਾ ਹਾਈਵੇ ਕੀਤਾ ਜਾਮ
. . .  1 day ago
ਐਸ.ਐਸ.ਪੀ. ਚਰਨਜੀਤ ਸ਼ਰਮਾ ਦੀ ਅਪੀਲ 'ਤੇ ਟਲੀ ਸੁਣਵਾਈ, ਨਹੀਂ ਮਿਲੀ ਕੋਈ ਰਾਹਤ
. . .  1 day ago
ਪੰਜਾਬ 'ਚ ਗੂੰਜਣ ਲੱਗੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ
. . .  1 day ago
ਪੁਲਵਾਮਾ ਅੱਤਵਾਦੀ ਹਮਲਾ : ਭਾਰਤ ਨੇ ਪਾਕਿਸਤਾਨ ਤੋਂ ਵਾਪਸ ਲਿਆ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ
. . .  1 day ago
ਪੁਲਵਾਮਾ ਅੱਤਵਾਦੀ ਹਮਲੇ 'ਚ ਦੀਨਾਨਗਰ ਦਾ ਮਨਿੰਦਰ ਸਿੰਘ ਵੀ ਹੋਇਆ ਸ਼ਹੀਦ
. . .  1 day ago
ਪੁਲਵਾਮਾ ਫਿਦਾਈਨ ਹਮਲਾ : ਭਾਜਪਾ ਨੇ ਜਲੰਧਰ 'ਚ ਅੱਤਵਾਦ ਅਤੇ ਪਾਕਿਸਤਾਨ ਦਾ ਪੁਤਲਾ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ
. . .  1 day ago
ਸਿੱਖਾਂ ਲਈ ਪਾਸਪੋਰਟ ਤਸਵੀਰਾਂ ਸੰਬੰਧੀ ਬਣੇ ਨਿਯਮਾਂ ਦੀ ਮੁੜ ਜਾਂਚ ਕਰਨ ਲਈ ਰਾਜ਼ੀ ਹੋਈ ਨਾਰਵੇ ਦੀ ਸਰਕਾਰ- ਹਰਸਿਮਰਤ ਬਾਦਲ
. . .  1 day ago
ਸੂਬਾ ਸਰਕਾਰ ਵੱਲੋਂ ਸਹਾਇਕ ਖੇਡ ਅਫ਼ਸਰ ਦੀ ਅਸਾਮੀ ਖ਼ਤਮ
. . .  1 day ago
ਮੋਦੀ ਨੇ ਭਾਰਤ ਦੀ ਪਹਿਲੀ ਸੈਮੀ ਹਾਈ ਸਪੀਡ ਟਰੇਨ 'ਵੰਦੇ ਭਾਰਤ ਐਕਸਪ੍ਰੈੱਸ' ਨੂੰ ਦਿਖਾਈ ਹਰੀ ਝੰਡੀ
. . .  1 day ago
ਬਜਟ ਇਜਲਾਸ : ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ
. . .  1 day ago
ਬਜਟ ਇਜਲਾਸ : 'ਆਪ' ਨੇ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਦੀ ਕੀਤੀ ਮੰਗ
. . .  1 day ago
ਪਾਕਿਸਤਾਨੀ ਫੌਜ ਦੀ ਕਠਪੁਤਲੀ ਹਨ ਇਮਰਾਨ ਖ਼ਾਨ- ਬਿਕਰਮ ਮਜੀਠੀਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਫੱਗਣ ਸੰਮਤ 550
ਿਵਚਾਰ ਪ੍ਰਵਾਹ: ਨਸ਼ੇ ਸਮੇਂ ਦੀ ਬਰਬਾਦੀ ਕਰਦੇ ਹਨ। ਇਨ੍ਹਾਂ ਨਾਲ ਮਨੁੱਖ ਦੀ ਯਾਦਾਸ਼ਤ, ਆਤਮ-ਸਤਿਕਾਰ ਅਤੇ ਆਰਥਿਕਤਾ ਨੂੰ ਘਾਤਕ ਖੋਰਾ ਲਗਦਾ ਹੈ। -ਕਰਟ ਕੋਬੇਲ

ਪਹਿਲਾ ਸਫ਼ਾ

ਪੁਲਵਾਮਾ 'ਚ ਫਿਦਾਈਨ ਹਮਲਾ 42 ਜਵਾਨ ਸ਼ਹੀਦ

ਕਸ਼ਮੀਰ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ

ਮਨਜੀਤ ਸਿੰਘ
ਸ੍ਰੀਨਗਰ, 14 ਫਰਵਰੀ-ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਜ ਹੋਏ ਸਭ ਤੋਂ ਵੱਡੇ ਅਤੇ ਭਿਆਨਕ ਅੱਤਵਾਦੀ ਹਮਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਨੇ ਵਿਸਫੋਟ ਨਾਲ ਭਰੀ ਕਾਰ ਸੀ. ਆਰ. ਪੀ. ਐਫ. ਦੇ ਜਵਾਨਾਂ ਨੂੰ ਲਿਜਾ ਰਹੀ ਬੱਸ 'ਚ ਮਾਰੀ, ਜਿਸ ਨਾਲ ਹੋਏ ਧਮਾਕੇ 'ਚ ਸੀ. ਆਰ. ਪੀ. ਐਫ. ਦੇ 42 ਜਵਾਨ ਸ਼ਹੀਦ ਹੋ ਗਏ ਅਤੇ ਕਈ ਜ਼ਖ਼ਮੀ ਹੋ ਗਏ | ਸ੍ਰੀਨਗਰ ਤੋਂ 30 ਕਿੱਲੋਮੀਟਰ ਦੀ ਦੂਰੀ 'ਤੇ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ 'ਚ ਸਥਿਤ ਸ੍ਰੀਨਗਰ-ਜੰਮੂ ਹਾਈਵੇਅ 'ਤੇ ਅਵੰਤੀਪੋਰਾ-ਲਿਤਪੋਰਾ ਵਿਖੇ ਜੈਸ਼-ਏ-ਮੁਹੰਮਦ ਵਲੋਂ ਜੰਮੂ ਤੋਂ ਆ ਰਹੇ ਸੀ.ਆਰ.ਪੀ. ਐਫ. ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਇਸ ਖ਼ੌਫ਼ਨਾਕ ਕਾਰ ਆਈ.ਈ.ਡੀ. ਫਿਦਾਇਨ ਹਮਲੇ 'ਚ ਸੀ.ਆਰ. ਪੀ. ਐਫ. ਦੇ 42 ਜਵਾਨ ਸ਼ਹੀਦ ਹੋ ਗਏ ਜਦਕਿ 10 ਤੋਂ ਜ਼ਿਆਦਾ ਜਵਾਨ ਜ਼ਖ਼ਮੀ ਹਨ | ਉੜੀ ਬਿ੍ਗੇਡ ਕੈਂਪ 'ਤੇ ਕੀਤੇ ਫਿਦਾਇਨ ਹਮਲੇ ਦੇ ਬਾਅਦ ਅੱਤਵਾਦੀਆਂ ਵਲੋਂ ਕੀਤਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੈ | ਜ਼ਖ਼ਮੀ ਜਵਾਨਾਂ ਨੂੰ ਫ਼ੌਜ ਦੇ ਸ੍ਰੀਨਗਰ ਸਥਿਤ 92 ਬੇਸ ਹਸਪਤਾਲ ਬਦਾਮੀ ਬਾਗ਼ 'ਚ ਦਾਖ਼ਲ ਕਰਵਾਇਆ ਗਿਆ |
78 ਵਾਹਨਾਂ 'ਚ ਸਵਾਰ ਸਨ 2547 ਜਵਾਨ
ਸੂਤਰਾਂ ਅਨੁਸਾਰ ਜੈਸ਼-ਏ-ਮੁਹੰਮਦ ਦੇ ਇਕ ਕਾਰ ਸਵਾਰ ਅੱਤਵਾਦੀ ਫਿਦਾਇਨ ਨੇ ਦੁਪਹਿਰ 3.15 ਵਜੇ ਅਵੰਤੀਪੋਰਾ-ਲਿਤਪੋਰਾ (ਗੋਰੀਪੋਰਾ) ਨੇੜੇ ਜੰਮੂ ਤੋਂ ਆ ਰਹੇ ਸੀ.ਆਰ.ਪੀ.ਐਫ. ਦੇ 78 ਗੱਡੀਆਂ ਦੇ ਕਾਫ਼ਲੇ 'ਚ 2547 ਦੇ ਕਰੀਬ ਜਵਾਨ ਸਵਾਰ ਸਨ |
ਬਹੁਤੇ ਜਵਾਨ ਛੁੱਟੀ ਕੱਟ ਕੇ ਵਾਪਸ ਜਾ ਰਹੇ ਸਨ ਡਿਊਟੀ 'ਤੇ ਕਾਫ਼ਲੇ 'ਚ ਬਹੁਤੇ ਜਵਾਨ ਛੁੱਟੀ ਕੱਟ ਕੇ ਵਾਪਸ ਆਏ ਸਨ | ਅਧਿਕਾਰੀਆਂ ਨੇ ਦੱਸਿਆ ਕਿ ਬਾਰੂਦ ਨਾਲ ਭਰੀ ਕਾਰ ਚਲਾ ਰਹੇ ਅੱਤਵਾਦੀ ਨੇ ਗਲਤ ਪਾਸਿਉਂ ਆ ਕੇ ਸਾਹਮਣਿਉਂ ਸੀ. ਆਰ. ਪੀ. ਐਫ. ਦੀ ਬੱਸ 'ਚ ਟੱਕਰ ਮਾਰੀ | ਜਿਸ ਨਾਲ ਭਾਰੀ ਧਮਾਕੇ 'ਚ ਬੱਸ ਦੇ ਪੜਖੱਚੇ ਉੱਡ ਗਏ ਤੇ ਉਹ ਲੋਹੇ ਦੇ ਮਲਬੇ 'ਚ ਤਬਦੀਲ ਹੋ ਗਈ, ਕਾਫ਼ਲੇ 'ਚ ਸ਼ਾਮਿਲ ਟਰੱਕਾਂ ਨੂੰ ਵੀ ਨੁਕਸਾਨ ਪਹੰੁਚਿਆ | ਬੱਸ 'ਚ ਸਵਾਰ ਕੋਈ ਵੀ ਜਵਾਨ ਨਹੀਂ ਬਚਿਆ | ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਅਜੇ ਇਹ ਨਿਸ਼ਚਿਤ ਕਰਨਾ ਹੈ ਕਿ ਬੱਸ 'ਚ ਸਵਾਰ ਜਵਾਨਾਂ ਦੀ ਸਹੀ ਗਿਣਤੀ ਕਿੰਨੀ ਸੀ |
ਸੀ. ਆਰ. ਪੀ. ਐਫ. ਦੇ ਡਾਇਰੈਕਟਰ ਜਨਰਲ ਆਰ. ਆਰ. ਭਟਨਾਗਰ ਨੇ ਦੱਸਿਆ ਕਿ ਜਵਾਨਾਂ ਦਾ ਵੱਡਾ ਕਾਫ਼ਲਾ 3:30 ਵਜੇ ਸਵੇਰੇ ਜੰਮੂ ਤੋਂ ਚੱਲਿਆ ਸੀ ਅਤੇ ਉਸ ਦੇ ਸੂਰਜ ਛਿਪਣ ਤੋਂ ਪਹਿਲਾਂ ਸ੍ਰੀਨਗਰ ਪੁੱਜ ਜਾਣ ਦੀ ਸੰਭਾਵਨਾ ਸੀ | ਉਨ੍ਹਾਂ ਕਿਹਾ ਕਿ ਮੌਸਮ ਖ਼ਰਾਬ ਹੋਣ ਕਾਰਨ ਅਤੇ ਹੋਰਨਾ ਪ੍ਰਸ਼ਾਸਨਿਕ ਕਾਰਨਾਂ ਕਰ ਕੇ ਪਿਛਲੇ 2-3 ਦਿਨਾਂ ਤੋਂ ਜਵਾਨਾਂ ਦੇ ਕਾਫ਼ਲੇ ਦੀ ਆਵਾਜਾਈ ਨਾ ਹੋਣ ਕਾਰਨ ਇਸ ਵਾਰ ਵੱਡੀ ਗਿਣਤੀ 'ਚ ਜਵਾਨ ਹਾਈਵੇਅ 'ਤੇ ਯਾਤਰਾ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਅਕਸਰ 1000 ਦੇ ਕਰੀਬ ਜਵਾਨ ਕਾਫ਼ਲੇ ਦਾ ਹਿੱਸਾ ਹੁੰਦੇ ਹਨ ਪਰ ਇਸ ਵਾਰ ਕਾਫ਼ਲੇ 'ਚ ਜਵਾਨਾਂ ਦੀ ਗਿਣਤੀ 2547 ਸੀ | ਅਧਿਕਾਰੀਆਂ ਨੇ ਕਿਹਾ ਕਿ ਰਸਤਾ ਸਾਫ਼ ਕਰਨ ਵਾਲੀ ਟੀਮ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਕਾਫ਼ਲੇ ਕੋਲ ਅੱਤਵਾਦ ਵਿਰੋਧੀ ਬਖ਼ਤਰਬੰਦ ਗੱਡੀਆਂ ਸਨ |
ਲੁਕ ਕੇ ਬੈਠੇ ਅੱਤਵਾਦੀਆਂ ਨੇ ਕਾਫ਼ਲੇ 'ਤੇ ਚਲਾਈਆਂ ਗੋਲੀਆਂ ਤੇ ਸੁੱਟੇ ਗ੍ਰਨੇਡ
ਇਲਾਕੇ 'ਚ ਨੇੜੇ ਕਵਰ ਫਾਇਰ ਦੇਣ ਲਈ ਲੁਕੇ ਅੱਤਵਾਦੀਆਂ ਨੇ ਸੀ. ਆਰ. ਪੀ. ਐਫ. ਦੇ ਕਾਫ਼ਲੇ 'ਤੇ ਗੋਲੀਆਂ ਦੇ ਨਾਲ ਗ੍ਰਨੇਡ ਚਲਾਉਣ ਦੇ ਬਾਅਦ ਧਮਾਕੇ ਕਾਰਨ ਉੱਠੇ ਧੰੂਏਾ 'ਚ ਅੱਤਵਾਦੀ ਫ਼ਰਾਰ ਹੋ ਗਏ | ਧਮਾਕਾ ਇਨ੍ਹਾਂ ਜ਼ੋਰਦਾਰ ਸੀ ਕਿ ਪੂਰਾ ਇਲਾਕਾ ਇਸ ਨਾਲ ਦਹਿਲ ਉੱਠਿਆ | ਹਮਲੇ ਦੇ ਬਾਅਦ ਸੁਰੱਖਿਆ ਬਲਾਂ ਨੇ ਬਚਾਅ ਕਾਰਵਾਈ ਕਰਦੇ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲਾਂ 'ਚ ਭੇਜ ਦਿੱਤਾ ਤੇ ਇਲਾਕੇ ਨੂੰ ਘੇਰ ਕੇ ਭਾਰੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ |
ਹਮਲੇ 'ਚ ਉਡਾਈ ਬੱਸ 'ਚ ਸਵਾਰ ਸਨ ਕਰੀਬ 44 ਜਵਾਨ
ਅਧਿਕਾਰੀਆਂ ਨੇ ਦੱਸਿਆ ਕਿ ਜਿਸ ਬੱਸ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਉਹ ਸੀ. ਆਰ. ਪੀ. ਐਫ. ਦੀ 76ਵੀਂ ਬਟਾਲੀਅਨ ਨਾਲ ਸਬੰਧਤ ਸੀ ਅਤੇ ਉਸ ਵਿਚ 39-44 ਜਵਾਨ ਸਵਾਰ ਸਨ |
ਹਮਲੇ ਬਾਅਦ ਜਾਨਾਂ ਬਚਾਉਣ ਲਈ ਇੱਧਰ-ਉੱਧਰ ਭੱਜੇ ਲੋਕ
ਸ੍ਰੀਨਗਰ-ਜੰਮੂ ਹਾਈਵੇਅ ਦੇ ਅਵੰਤੀਪੋਰਾ ਇਲਾਕੇ ਵਿਖੇ ਇਸ ਧਮਾਕੇ ਦੇ ਨਾਲ ਅਫ਼ਰਾ-ਤਫ਼ਰੀ ਮਚ ਗਈ ਤੇ ਸਥਾਨਕ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇੱਧਰ-ਉੱਧਰ ਭੱਜਦੇ ਦੇਖੇ ਗਏ | ਪੁੁਲਿਸ ਨੇ ਦੱਸਿਆ ਕਿ ਕਾਰ ਚਲਾ ਰਹੇ ਅੱਤਵਾਦੀ ਦਾ ਨਾਂਅ ਆਦਿਲ ਅਹਿਮਦ ਸੀ | ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ |
ਜੈਸ਼-ਏ-ਮੁਹੰਮਦ ਪਹਿਲਾਂ ਵੀ ਕਰ ਚੁੱਕਾ ਹੈ ਕਈ ਹਮਲੇ
ਦੱਸਣਯੋਗ ਹੈ ਕਿ ਜਿਥੇ ਜੈਸ਼-ਏ-ਮੁਹੰਮਦ ਜੰਮੂ-ਕਸ਼ਮੀਰ 'ਚ ਕਈ ਖ਼ੌਫ਼ਨਾਕ ਫਿਦਾਇਨ ਹਮਲੇ ਕਰ ਚੁੱਕਾ ਹੈ, ਜਿਸ 'ਚ 17 ਸਤੰਬਰ 2016 ਦੌਰਾਨ ਉੜੀ ਸਥਿਤ ਫ਼ੌਜ ਬਿ੍ਗੇਡ 'ਤੇ ਫਿਦਾਇਨ ਹਮਲੇ 'ਚ 18 ਫ਼ੌਜੀ ਜਵਾਨ ਸ਼ਹੀਦ ਹੋ ਗਏ ਸਨ ਅਤੇ 3 ਫਿਦਾਇਨ ਅੱਤਵਾਦੀਆਂ ਨੂੰ ਮੁਕਾਬਲੇ ਦੌਰਾਨ ਹਲਾਕ ਕਰ ਦਿੱਤਾ ਗਿਆ ਸੀ | ਸੁਰੱਖਿਆ ਬਲਾਂ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਜੈਸ਼-ਏ-ਮੁਹੰਮਦ ਹੁਣ ਸਥਾਨਕ ਨੌਜਵਾਨਾਂ ਨੂੰ ਫਿਦਾਇਨ ਹਮਲਿਆਂ ਲਈ ਪ੍ਰੇਰਿਤ ਕਰ ਰਿਹਾ ਹੈ, ਇਹ ਜੈਸ਼-ਏ-ਮੁਹੰਮਦ ਵਲੋਂ ਕੀਤਾ ਦੂਜਾ ਫਿਦਾਇਨ ਹਮਲਾ ਹੈ, ਜਿਸ ਨੂੰ ਸਥਾਨਕ ਨੌਜਵਾਨਾਂ ਨੇ ਅੰਜਾਮ ਦਿੱਤਾ ਹੈ | ਇਸ ਤੋਂ ਪਹਿਲਾਂ 2017 'ਚ ਲਿਤਪੋਰਾ ਵਿਖੇ ਸੀ.ਆਰ.ਪੀ.ਐਫ. ਸਿਖਲਾਈ ਕੈਂਪ 'ਤੇ ਫਿਦਾਇਨ ਹਮਲੇ 'ਚ 5 ਜਵਾਨ ਸ਼ਹੀਦ ਹੋ ਗਏ ਸਨ ਤੇ ਇਸ 'ਚ ਪਾਕਿ ਅੱਤਵਾਦੀ ਸਮੇਤ 2 ਸਥਾਨਿਕ ਫਿਦਾਇਨ ਅੱਤਵਾਦੀ ਮਾਰੇ ਗਏ ਸਨ |
ਸੁਰੱਖਿਆ ਕਮੇਟੀ ਦੀ ਬੈਠਕ ਅੱਜ
ਨਵੀਂ ਦਿੱਲੀ-ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਅਤੇ ਚਰਚਾ ਕਰਨ ਲਈ ਕੇਂਦਰੀ ਮੰਤਰੀ ਮੰਡਲ ਦੀ ਸੁਰੱਖਿਆ ਸਬੰਧੀ ਕਮੇਟੀ ਦੀ ਮੀਟਿੰਗ ਸ਼ੁੱਕਰਵਾਰ ਸਵੇਰੇ ਕੀਤੀ ਜਾਵੇਗੀ |

ਹਰੀਕੇ ਨੇੜਲੇ ਪਿੰਡ ਗੰਡੀਵਿੰਡ ਪੱਤਲ ਦਾ ਜਵਾਨ ਸੁਖਜਿੰਦਰ ਸਿੰਘ ਵੀ ਸ਼ਹੀਦ

ਹਰੀਕੇ ਪੱਤਣ/ ਚੋਹਲਾ ਸਾਹਿਬ, 14 ਫਰਵਰੀ (ਸੰਜੀਵ ਕੁੰਦਰਾ, ਬਲਵਿੰਦਰ ਸਿੰਘ)-ਪੁਲਵਾਮਾ 'ਚ ਹੋਏ ਫਿਦਾਈਨ ਹਮਲੇ 'ਚ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ
ਪਿੰਡ ਗੰਡੀਵਿੰਡ ਪੱਤਲ (ਥਾਣਾ ਚੋਹਲਾ ਸਾਹਿਬ) ਦਾ ਜਵਾਨ ਸੁਖਜਿੰਦਰ ਸਿੰਘ (35) ਪੁੱਤਰ ਗੁਰਮੇਜ ਸਿੰਘ ਵੀ ਸ਼ਹੀਦ ਹੋ ਗਿਆ | ਉਹ ਬੀਤੀ 28 ਜਨਵਰੀ ਨੂੰ ਹੀ 40 ਦਿਨ ਦੀ ਛੁੱਟੀ ਕੱਟ ਕੇ ਵਾਪਸ ਗਿਆ ਸੀ | ਇਕ ਕਿਸਾਨ ਪਰਿਵਾਰ ਨਾਲ ਸਬੰਧਿਤ ਅਤੇ ਤਿੰਨ ਭੈਣਾਂ ਦੇ ਭਰਾ ਸੁਖਜਿੰਦਰ ਦਾ 7 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦਾ ਇਕ ਬੇਟਾ ਅਜੇ ਸਿਰਫ਼ 6 ਮਹੀਨੇ ਦਾ ਹੈ | ਪਿੰਡ ਗੰਡੀਵਿੰਡ ਦੇ ਪੰਚਾਇਤ ਮੈਂਬਰ ਅੰਗਰੇਜ਼ ਸਿੰਘ ਤੇ ਸੁਖਜਿੰਦਰ ਸਿੰਘ ਦੇ ਦੋਸਤ ਸਿਕੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਜੰਮੂ-ਕਸ਼ਮੀਰ ਸੀ.ਆਰ.ਪੀ.ਐਫ਼. ਦੀ ਯੂਨਿਟ ਨੇ ਫੋਨ 'ਤੇ ਦੱਸਿਆ ਕਿ ਸੁਖਜਿੰਦਰ ਸਿੰਘ ਹਮਲੇ 'ਚ ਸ਼ਹੀਦ ਹੋ ਗਿਆ ਹੈ | ਸਿਕੰਦਰ ਸਿੰਘ ਅਨੁਸਾਰ ਸੁਖਜਿੰਦਰ ਸਿੰਘ ਦੀ ਮੌਤ ਨਾਲ ਜਿੱਥੇ ਪਰਿਵਾਰ 'ਤੇ ਕਹਿਰ ਟੁੱਟਾ ਹੈ ਉੱਥੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ |

ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਵੀਡੀਓ ਕੀਤਾ ਜਾਰੀ

ਜੈਸ਼-ਏ-ਮੁਹੰਮਦ ਨੇ ਅਵੰਤੀਪੋਰਾ ਨੇੜੇ ਹੋਏ ਕਾਰ ਫਿਦਾਇਨ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਸ 'ਚ ਸ਼ਾਮਿਲ ਸਥਾਨਿਕ ਅੱਤਵਾਦੀ ਆਦਿਲ ਅਹਿਮਦ ਡਾਰ ਉਰਫ਼ ਵਿਕਾਸ ਕਮਾਂਡੋ ਵਾਸੀ ਗੁੰਡੀਬਾਗ਼ ਕਾਕਾਪੋਰਾ (ਪੁਲਵਾਮਾ) ਵਜੋਂ ਕਰਦੇ ਵੀਡੀਓ ਜਾਰੀ ਕੀਤਾ | ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਇਸ ਅੱਤਵਾਦੀ ਦੀ ਫ਼ੋਟੋ ਜਾਰੀ ਕਰਦੇ ਹੋਏ ਇਸ ਨੂੰ ਹਮਲੇ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ | ਜਿਸ ਅੱਤਵਾਦੀ ਦੇ ਇਸ ਹਮਲੇ 'ਚ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆਈ ਹੈ, ਉਸ ਨੂੰ ਪੁਲਵਾਮਾ ਦੇ ਕਾਕਾਪੋਰਾ ਇਲਾਕੇ ਦਾ ਨਿਵਾਸੀ ਦੱਸਿਆ ਗਿਆ ਹੈ | ਪੁਲਿਸ ਨੇ ਦੱਸਿਆ ਕਿ ਆਦਿਲ ਅਹਿਮਦ 2018 'ਚ ਜੈਸ਼-ਏ-ਮੁਹੰਮਦ 'ਚ ਸ਼ਾਮਿਲ ਹੋਇਆ ਸੀ | ਉਹ ਉਸ ਸਮੇਂ ਤੋਂ ਹੀ ਵੱਡੇ ਅੱਤਵਾਦੀ ਹਮਲੇ ਦੀ ਤਾਕ 'ਚ ਸੀ | ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਆਦਿਲ ਨੂੰ ਇਕ ਆਪ੍ਰੇਸ਼ਨ ਦੌਰਾਨ ਘੇਰ ਵੀ ਲਿਆ ਗਿਆ ਸੀ ਪਰ ਉਹ ਕਿਸੇ ਤਰਾਂ ਬਚ ਨਿਕਲਿਆ ਸੀ | ਡਾਰ ਨੇ ਇਸ ਵੀਡੀਓ 'ਚ ਐਲਾਨ ਕਰਦੇ ਹੋਏ ਸਰਕਾਰ ਪ੍ਰਤੀ ਆਪਣੀ ਨਫ਼ਰਤ ਨੂੰ ਦਿਖਾਇਆ ਹੈ | ਇਸ ਵਿਚ ਉਸ ਨੇ ਬਾਬਰੀ ਮਸਜਿਦ ਦੇ ਮੁੱਦੇ ਨੂੰ ਵੀ ਉਠਾਇਆ | ਇਸ ਵੀਡੀਓ ਤੋਂ ਸਾਫ਼ ਹੈ ਕਿ ਇਸ ਹਮਲੇ ਤੋਂ ਪਹਿਲਾਂ ਉਸ ਦਾ ਬ੍ਰੇਨ ਬਾਸ਼ ਕਿਸ ਹੱਦ ਤੱਕ ਕੀਤਾ ਗਿਆ ਸੀ | ਇਸ ਹਮਲੇ ਦੇ ਬਾਅਦ ਜੈਸ਼-ਏ-ਮੁਹੰਮਦ ਨੇ ਆਦਿਲ ਡਾਰ ਦਾ ਇਕ ਵੀਡੀਓ ਜਾਰੀ ਕੀਤਾ | ਕਿਹਾ ਜਾ ਰਿਹਾ ਹੈ ਕਿ ਇਸ ਵੀਡੀਓ ਨੂੰ ਆਤਮਘਾਤੀ ਹਮਲੇ ਤੋਂ ਪਹਿਲਾਂ ਬਣਾਇਆ ਗਿਆ ਸੀ | ਇਸ ਵੀਡੀਓ 'ਚ ਆਦਿਲ ਦੇ ਪਿੱਛੇ ਜੈਸ਼-ਏ-ਮੁਹੰਮਦ ਦਾ ਬੈਨਰ ਦਿਖਾਈ ਦੇ ਰਿਹਾ ਹੈ | ਹਮਲੇ ਦੇ ਬਾਅਦ ਜੈਸ਼ ਦੇ ਬੁਲਾਰੇ ਮੁਹੰਮਦ ਹਸਨ ਨੇ ਦਾਅਵਾ ਕੀਤਾ ਕਿ ਇਸ ਹਮਲੇ 'ਚ ਸੈਨਾ ਦੇ ਕਈ ਵਾਹਨ ਨਸ਼ਟ ਕਰ ਦਿੱਤੇ ਗਏ ਹਨ | ਇਸ ਹਮਲੇ ਪਿੱਛੇ ਜੈਸ਼-ਏ-ਮੁਹੰਮਦ ਦੇ ਅਫ਼ਜ਼ਲ ਗੁਰੂ ਸੁਕਐਡ ਦਾ ਨਾਂਅ ਸਾਹਮਣੇ ਆਇਆ ਹੈ | ਜੈਸ਼ ਨੇ ਅੱਤਵਾਦੀ ਆਦਿਲ ਅਹਿਮਦ ਡਾਰ ਦੀ ਇਕ ਤਸਵੀਰ ਵੀ ਜਾਰੀ ਕੀਤੀ ਹੈ | ਉਥੇ ਅੱਤਵਾਦੀ ਸੰਗਠਨ ਵਲੋਂ ਜਾਰੀ ਤਸਵੀਰ ਦਾ ਨੋਟਿਸ ਲੈਂਦੇ ਹੋਏ ਸੁਰੱਖਿਆ ਏਜੰਸੀਆਂ ਹੁਣ ਇਸ ਮਾਮਲੇ ਦੀ ਜਾਂਚ 'ਚ ਜੁਟ ਗਈਆਂ ਹਨ |

ਸਰਕਾਰ ਨੇ ਖੰਡ ਦਾ ਘੱਟੋ ਘੱਟ ਵਿਕਰੀ ਮੁੱਲ 2 ਰੁਪਏ ਪ੍ਰਤੀ ਕਿਲੋ ਵਧਾਇਆ

ਨਵੀਂ ਦਿੱਲੀ, 14 ਫਰਵਰੀ (ਏਜੰਸੀ)-ਲੋਕ ਸਭਾ ਚੋਣਾਂ ਤੋਂ ਪਹਿਲਾਂ ਗੰਨੇ ਦੇ ਬਕਾਏ ਨੂੰ ਲੈ ਕੇ ਸਰਕਾਰ ਨੇ ਅੱਜ ਖੰਡ ਦੇ ਘੱਟੋ ਘੱਟ ਵਿਕਰੀ ਮੁੱਲ 'ਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰਦਿਆ ਇਸ ਨੂੰ 31 ਰੁਪਏ ਪ੍ਰਤੀ ਕਿਲੋ ਕਰ ਦਿੱਤਾ, ਤਾਂ ਜੋ ਖੰਡ ਮਿੱਲਾਂ ਨੂੰ ਕਿਸਾਨਾਂ ਦਾ ਬਕਾਇਆ ਅਦਾ ਕਰਨ 'ਚ ਮਦਦ ਮਿਲ ਸਕੇ | ਘੱਟੋ ਘੱਟ ਵਿਕਰੀ ਮੁੱਲ (ਐਮ. ਐਸ. ਪੀ.) ਉਹ ਦਰ ਹੈ, ਜਿਸ ਤੋਂ ਘੱਟ ਦਰ 'ਤੇ ਖੰਡ ਮਿੱਲਾਂ ਖੁੱਲ੍ਹੇ ਬਾਜ਼ਾਰ 'ਚ ਥੋਕ ਵਿਕਰੇਤਾਵਾਂ ਅਤੇ ਪੀਣ ਵਾਲੇ ਪਦਾਰਥ ਤੇ ਬਿਸਕੁਟ ਨਿਰਮਾਤਾਵਾਂ ਵਰਗੇ ਥੋਕ ਉਪਭੋਗਤਾਵਾਂ ਨੂੰ ਖੰਡ ਦੀ ਵਿਕਰੀ ਨਹੀਂ ਕਰ ਸਕਦੀਆਂ | ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦੱਸਿਆ ਕਿ ਅਸੀਂ ਖੰਡ ਦੇ ਘੱਟੋ ਘੱਟ ਵਿਕਰੀ ਮੁੱਲ ਨੂੰ
29 ਰੁਪਏ ਪ੍ਰਤੀ ਕਿਲੋ ਤੋਂ ਵਧਾ ਕੇ 31 ਰੁਪਏ ਪ੍ਰਤੀ ਕਿਲੋ ਕਰ ਦਿੱਤਾ ਹੈ | ਇਸ ਨਾਲ ਖੰਡ ਮਿੱਲਾਂ ਨੂੰ ਕਿਸਾਨਾਂ ਦੇ ਬਕਾਏ ਦਾ ਭੁਗਤਾਨ ਕਰਨ 'ਚ ਮਦਦ ਮਿਲੇਗੀ | ਖੰਡ ਉਦਯੋਗਾਂ ਦੇ ਪ੍ਰਮੁੱਖ ਸੰਗਠਨ ਭਾਰਤੀ ਖੰਡ ਮਿੱਲ ਸੰਘ (ਆਈ. ਐਸ. ਐਮ. ਏ) ਨੇ ਹਾਲ ਹੀ 'ਚ ਕਿਹਾ ਸੀ ਕਿ ਜਨਵਰੀ ਦੇ ਅੰਤ 'ਚ ਗੰਨੇ ਦੀ ਬਕਾਇਆ ਰਾਸ਼ੀ ਕਰੀਬ 20,000 ਕਰੋੜ ਰੁਪਏ ਸੀ |

ਕਰਤਾਰਪੁਰ ਲਾਂਘਾ-ਪਾਕਿ ਵਲੋਂ ਸਰਹੱਦੀ ਲਾਂਘੇ ਲਈ ਭਾਰਤ ਦੀ ਤਜਵੀਜ਼ ਤੋਂ ਵੱਖਰਾ ਸੁਝਾਅ

ਨਵੀਂ ਦਿੱਲੀ, 14 ਫਰਵਰੀ (ਪੀ. ਟੀ. ਆਈ.)-ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਨੇ ਭਾਰਤ ਵਲੋਂ ਸੁਝਾਏ ਸਰਹੱਦੀ ਲਾਂਘੇ ਤੋਂ ਵੱਖਰੀ ਤਜਵੀਜ਼ ਪੇਸ਼ ਕੀਤੀ ਹੈ | ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਇਸ ਮੁੱਦੇ 'ਤੇ ਦੋਵਾਂ ਧਿਰਾਂ ਦੀ ਮੀਟਿੰਗ ਵਿਚ ਚਰਚਾ ਪਿੱਛੋਂ ਇਸ ਬਾਰੇ ਸਹਿਮਤੀ ਬਣ ਜਾਵੇਗੀ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਮੀਟਿੰਗ 14 ਮਾਰਚ ਨੂੰ ਹੋਵੇਗੀ | ਇਸ ਤੋਂ ਪਹਿਲਾਂ ਮੀਟਿੰਗ 13 ਮਾਰਚ ਨੂੰ ਹੋਣੀ ਸੀ |
ਕੁਮਾਰ ਨੇ ਦੱਸਿਆ ਕਿ ਭਾਰਤ ਨੇ ਇੰਜੀਨੀਅਰਾਂ ਦੀ ਤਕਨੀਕੀ ਪੱਧਰ ਦਾ ਚਰਚਾ ਦਾ ਪ੍ਰਸਤਾਵ ਕੀਤਾ ਹੈ ਪਰ ਪਾਕਿਸਤਾਨ ਨੇ ਇਸ ਦਾ ਅਜੇ ਜਵਾਬ ਨਹੀਂ ਦਿੱਤਾ | ਪਿਛਲੇ ਮਹੀਨੇ ਭਾਰਤ ਨੇ ਪ੍ਰਸਤਾਵਤ ਕਰਤਾਰਪੁਰ ਲਾਂਘੇ ਜਿਹੜਾ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜੇਗਾ ਦੇ ਲਾਂਘੇ ਬਾਰੇ ਪਾਕਿਸਤਾਨ ਨਾਲ ਜਾਣਕਾਰੀ ਸਾਂਝੀ ਕੀਤੀ ਸੀ | ਦੋਵਾਂ ਧਿਰਾਂ ਨੇ ਅਜੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਯਾਤਰਾ ਦੇ ਤੌਰ ਤਰੀਕਿਆਂ ਨੂੰ ਅੰਤਿਮ ਰੂਪ ਦੇਣਾ ਹੈ |

ਵਿਧਾਨ ਸਭਾ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਉਣ ਦਾ ਮੁੱਦਾ ਕੇਂਦਰ ਕੋਲ ਉਠਾਉਣ ਲਈ ਮੁੱਖ ਮੰਤਰੀ ਅਧਿਕਾਰਤ

ਚੰਡੀਗੜ੍ਹ, 14 ਫਰਵਰੀ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਵਲੋਂ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ.ਐਸ. ਫੂਲਕਾ ਦੀ ਤਜਵੀਜ਼ 'ਤੇ ਮੁੱਖ ਮੰਤਰੀ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਛੇਤੀ ਕਰਵਾਉਣ ਅਤੇ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਲਈ ਮੁੱਖ ਮੰਤਰੀ ਨੂੰ ਅਧਿਕਾਰਤ ਕਰਨ ਸਬੰਧੀ ਇਕ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ | ਸ: ਫੂਲਕਾ ਜਿਨ੍ਹਾਂ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ ਨੇ ਕਿਹਾ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮਿਆਦ ਦਸੰਬਰ 2016 ਵਿਚ ਖ਼ਤਮ ਹੋ ਗਈ ਸੀ ਅਤੇ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਪੱਤਰ ਵੀ ਲਿਖਿਆ ਗਿਆ ਸੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਛੇਤੀ ਹੀ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਲਗਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਪੈਨਲ ਭੇਜਣ ਲਈ ਲਿਖਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ  ਦੀ ਇਕ ਅਹਿਮ ਲੋਕਤੰਤਰੀ ਜਮਾਤ ਹੈ ਅਤੇ ਉਹ ਮੁੱਖ ਮੰਤਰੀ ਨੂੰ ਵੀ ਬੇਨਤੀ ਕਰਨਗੇ ਕਿ ਉਹ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਕੋਲ ਉਠਾਉਣ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿਚ ਕਿਹਾ ਕਿ ਉਹ ਮੈਂਬਰ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਲੇਕਿਨ ਕੇਂਦਰ ਸਰਕਾਰ ਵਲੋਂ 2 ਸਾਲ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਇਹ ਚੋਣ ਨਹੀਂ ਕਰਵਾਈ ਜਾ ਰਹੀ | ਇਜਲਾਸ ਤੋਂ ਬਾਅਦ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਉਨ੍ਹਾਂ ਕੋਲ ਇਹ ਚੋਣਾਂ ਬਿਨ੍ਹਾਂ ਕਿਸੇ ਦੇਰੀ ਦੇ ਕਰਵਾਉਣ ਦਾ ਮੁੱਦਾ ਉਠਾਉਣਗੇ | ਇਸ ਤੋਂ ਬਾਅਦ ਮੁੱਖ ਮੰਤਰੀ ਵਲੋਂ ਖ਼ੁਦ ਹੀ ਪੇਸ਼ ਕੀਤੇ ਮਤੇ ਜਿਸ ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਾਉਣ ਅਤੇ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਏ ਜਾਣ ਲਈ ਮਤਾ ਵੀ ਸਦਨ ਵਲੋਂ ਪਾਸ ਕਰ ਦਿੱਤਾ ਗਿਆ |
ਅਕਾਲੀ ਦਲ ਵਲੋਂ ਵਿਰੋਧ
ਅਕਾਲੀ ਦਲ ਵਲੋਂ ਸ. ਬਿਕਰਮ ਸਿੰਘ ਮਜੀਠੀਆ ਨੇ ਸਦਨ ਵਿਚ ਉਠ ਕੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸ: ਐਚ.ਐਸ. ਫੂਲਕਾ ਸਦਨ ਦੀ ਮੈਂਬਰੀ ਅਤੇ ਆਮ ਆਦਮੀ ਪਾਰਟੀ ਤੋਂ ਵੀ ਅਸਤੀਫ਼ਾ ਦੇ ਚੁੱਕੇ ਹਨ ਅਤੇ ਉਨ੍ਹਾਂ ਦੇ ਹਲਕੇ ਵਿਚ ਦੁਬਾਰਾ ਜ਼ਿਮਨੀ ਚੋਣ ਹੋਣੀ ਚਾਹੀਦੀ ਹੈ ਲੇਕਿਨ ਉਹ ਸਦਨ ਦੀ ਕਾਰਵਾਈ ਵਿਚ ਬਰਾਬਰ ਕਿਵੇਂ ਹਿੱਸਾ ਲੈ ਰਹੇ ਹਨ ਇਹ ਸਾਡੇ ਸਾਰਿਆਂ ਲਈ ਵੱਡੀ ਹੈਰਾਨੀ ਦਾ ਮੁੱਦਾ ਹੈ | ਲੇਕਿਨ ਸ: ਫੂਲਕਾ ਨੇ ਕਿਹਾ ਕਿ ਅੱਜ ਇਹ ਸਪੱਸ਼ਟ ਹੋ ਗਿਆ ਹੈ ਕਿ ਸਿੱਖ ਵਿਰੋਧੀ ਕੌਣ ਹੈ, ਜਦੋਂਕਿ ਵਿਰੋਧੀ ਧਿਰ ਦੇ ਆਗੂ ਸ: ਹਰਪਾਲ ਸਿੰਘ ਚੀਮਾ ਨੇ ਸਪੀਕਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਾਸ ਕੀਤੇ ਗਏ ਉਕਤ ਮਤੇ 'ਤੇ ਬਕਾਇਦਾ ਵੋਟਾਂ ਚਾਹੁੰਦੀ ਹੈ ਤਾਂ ਜੋ ਇਹ ਖੁੱਲ੍ਹ ਕੇ ਸਾਹਮਣੇ ਆ ਜਾਵੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਿਰਧਾਰਤ ਸਮੇਂ 'ਤੇ ਕਰਾਉਣ ਦਾ ਕੌਣ ਵਿਰੋਧੀ ਹੈ | ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਵੀ ਸਦਨ ਵਿਚ ਉਠ ਕੇ ਕਿਹਾ ਕਿ ਸ: ਫੂਲਕਾ ਸਦਨ ਦੇ ਚੁਣੇ ਹੋਏ ਮੈਂਬਰ ਹਨ ਅਤੇ ਅੱਜ ਸ: ਫੂਲਕਾ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਜੋ ਸਟੈਂਡ ਲਿਆ ਗਿਆ ਉਸ ਨੂੰ ਇਤਿਹਾਸਕ ਸਮਝਿਆ ਜਾਣਾ ਚਾਹੀਦਾ ਹੈ |
ਅਕਾਲੀ ਮੈਂਬਰਾਂ ਵਲੋਂ ਨਾਅਰੇਬਾਜ਼ੀ
ਸਿਫ਼ਰ ਕਾਲ ਦੌਰਾਨ ਅਕਾਲੀ ਦਲ ਦੇ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਸਾਨ ਖ਼ੁਦਕੁਸ਼ੀਆਂ ਦੇ ਮੁੱਦੇ 'ਤੇ ਅਕਾਲੀ ਦਲ ਤੇ ਭਾਜਪਾ ਵਲੋਂ ਦਿੱਤੇ ਕੰਮ ਰੋਕੂ ਮਤੇ ਦਾ ਮੁੱਦਾ ਉਠਾਇਆ ਗਿਆ |
'ਆਪ' ਵਲੋਂ ਵਾਕ ਆਊਟ
ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਵਲੋਂ ਪਾਰਟੀ ਦੇ 3 ਧਿਆਨ ਦਿਵਾਊ ਮਤੇ ਨਾ ਵਿਚਾਰਨ ਦਾ ਮੁੱਦਾ ਸਦਨ ਵਿਚ ਉਠਾਇਆ ਗਿਆ ਜਿਸ 'ਤੇ ਪਾਰਟੀ ਦੇ ਵਿਧਾਇਕ ਵਿਰੋਧ ਕਰਦੇ ਕੁਝ ਸਮਾਂ ਸਪੀਕਰ ਦੀ ਕੁਰਸੀ ਸਾਹਮਣੇ ਜਾ ਕੇ ਨਾਅਰੇਬਾਜ਼ੀ ਵੀ ਕਰਦੇ ਰਹੇ ਅਤੇ ਬਾਅਦ ਵਿਚ ਸਦਨ ਤੋਂ ਵਾਕਆਊਟ ਕਰ ਗਏ | ਸਦਨ ਵਿਚ ਡਾ: ਧਰਮਵੀਰ ਅਗਨੀਹੋਤਰੀ ਵਲੋਂ ਪੁਲਿਸ ਟ੍ਰੇਨਿੰਗ ਸੈਂਟਰ ਜਹਾਨ ਖੇਲਾਂ ਵਿਖੇ ਵਾਹਨ ਚਲਾਉਣ ਦੀ ਟ੍ਰੇਨਿੰਗ ਨਾ ਹੋਣ ਦੇ ਉਠਾਏ ਗਏ ਮੁੱਦੇ 'ਤੇ ਮੁੱਖ ਮੰਤਰੀ ਨੇ ਦੱਸਿਆ ਕਿ ਟ੍ਰੇਨਿੰਗ ਸੈਂਟਰ ਵਿਚ ਭਰਤੀ ਹੋਣ ਵਾਲੇ ਨਵੇਂ ਸਾਰੇ ਰੰਗਰੂਟਾਂ ਨੂੰ 2 ਪਹੀਆ ਵਾਹਨ ਚਲਾਉਣ ਦਾ ਪ੍ਰਬੰਧ ਹੈ ਲੇਕਿਨ 4 ਪਹੀਆ ਵਾਹਨ ਚਲਾਉਣ ਦੀ ਸਿਖਲਾਈ ਲਈ ਉਪਕਰਨਾਂ ਅਤੇ ਵਾਹਨਾਂ ਦਾ ਪ੍ਰਬੰਧ ਨਹੀਂ ਹੈ |
ਵਹਿਮਾਂ-ਭਰਮਾਂ ਦਾ ਮੁੱਦਾ
ਸਦਨ ਵਿਚ ਗੈਰ ਸਰਕਾਰੀ ਕੰਮ ਕਾਜ ਦੇ ਦਿਨ ਅੱਜ ਭਾਜਪਾ ਦੇ ਸੋਮ ਪ੍ਰਕਾਸ਼ ਵਲੋਂ ਪੇਸ਼ ਕੀਤੇ ਗੈਰ ਸਰਕਾਰੀ ਮਤੇ ਜਿਸ ਵਿਚ ਸੂਬਾ ਸਰਕਾਰ ਤੋਂ ਪੰਜਾਬ ਵਿਚ ਵੀ ਮਹਾਰਾਸ਼ਟਰ ਅਤੇ ਕਰਨਾਟਕ ਦੀ ਤਰਜ਼ 'ਤੇ ਵਹਿਮਾਂ ਭਰਮਾ ਅਤੇ ਜਾਦੂ ਟੂਣਿਆਂ ਵਿਚ ਫਸਾਉਣ ਵਾਲੇ ਲੋਕਾਂ ਵਿਰੱੁਧ ਕਾਰਵਾਈ ਲਈ ਵਿਸ਼ੇਸ਼ ਕਾਨੂੰਨ ਬਨਾਉਣ ਸਬੰਧੀ ਬਹਿਸ ਕੀਤੀ ਗਈ | ਸ੍ਰੀ ਸੋਮ ਪ੍ਰਕਾਸ਼ ਨੇ ਸਦਨ ਵਿਚ ਮਤਾ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕਈ ਟੀ. ਵੀ. ਚੈਨਲਾਂ, ਅਖ਼ਬਾਰਾਂ ਆਦਿ ਵਲੋਂ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਫਸਾਉਣ ਅਤੇ ਕਈ ਤਰ੍ਹਾਂ ਦੇ ਬਾਬਿਆਂ ਵਲੋਂ ਲੋਕਾਂ ਨੂੰ ਵਰਗਲਾਉਣ ਅਤੇ ਲੜਕੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ | ਉਨ੍ਹਾਂ ਸਦਨ ਵਿਚ ਕੁਝ ਅਜਿਹੇ ਇਸ਼ਤਿਹਾਰ ਵੀ ਪੜ੍ਹ ਕੇ ਵਿਖਾਏ | ਉਨ੍ਹਾਂ ਇਕ ਅਖ਼ਬਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕੱਲੇ ਬਟਾਲਾ ਵਿਚ ਅਜਿਹੇ 44 ਬਾਬੇ ਹਨ | ਕਾਂਗਰਸ ਦੇ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਬਹੁਤ ਸਾਰੇ ਟੀ.ਵੀ. ਚੈਨਲਾਂ 'ਤੇ ਬਾਬਿਆਂ ਵਲੋਂ ਅੰਧ ਵਿਸ਼ਵਾਸ ਫੈਲਾਇਆ ਜਾਂਦਾ ਹੈ ਲੇਕਿਨ ਉਨ੍ਹਾਂ ਵਿਰੁੱਧ ਕਾਰਵਾਈ ਕੇਵਲ ਕੇਂਦਰ ਸਰਕਾਰ ਦੇ ਅਧਿਕਾਰ ਹੇਠ ਹੈ | ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਵੀ ਸਦਨ ਵਿਚ ਮੰਗ ਕੀਤੀ ਗਈ ਕਿ ਜਿਸ ਭਾਵਨਾ ਨਾਲ ਇਹ ਮਤਾ ਲਿਆਂਦਾ ਗਿਆ ਹੈ, ਉਸੇ ਨਾਲ ਪਾਸ ਕਰ ਦਿੱਤਾ ਜਾਣਾ ਚਾਹੀਦਾ ਹੈ | ਮਤੇ 'ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ, 'ਆਪ' ਦੇ ਕੁਲਤਾਰ ਸਿੰਘ ਸੰਧਵਾਂ, ਨੱਥੂ ਰਾਮ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਗੁਰਕੀਰਤ ਸਿੰਘ ਕੋਟਲੀ, ਹਰਮਿੰਦਰ ਸਿੰਘ ਗਿੱਲ ਅਤੇ ਅਮਨ ਅਰੋੜਾ ਵਲੋਂ ਵੀ ਆਪਣੇ ਵਿਚਾਰ ਰੱਖੇ ਗਏ | ਲੇਕਿਨ ਸਦਨ ਵਿਚ ਇਸ ਮਤੇ 'ਤੇ ਬਹਿਸ ਪੂਰੀ ਹੋਣ ਤੋਂ ਪਹਿਲਾਂ ਹੀ ਸਦਨ ਦਾ ਅੱਜ ਦਾ ਸਮਾਂ ਖ਼ਤਮ ਹੋਣ ਕਾਰਨ ਸਪੀਕਰ ਵਲੋਂ ਸਦਨ ਦੀ ਬੈਠਕ ਉਠਾ ਦਿੱਤੀ ਗਈ |
ਸਪੀਕਰ ਵਲੋਂ ਫੂਲਕਾ ਦੀ ਮੈਂਬਰਸ਼ਿਪ ਸਬੰਧੀ ਸਪੱਸ਼ਟੀਕਰਨ
ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸਦਨ ਵਿਚ ਸਪੱਸ਼ਟ ਕੀਤਾ ਕਿ ਵਿਧਾਇਕ ਐਚ.ਐਸ. ਫੂਲਕਾ ਵਲੋਂ ਜੋ ਅਸਤੀਫ਼ਾ ਉਨ੍ਹਾਂ ਨੂੰ ਦਿੱਤਾ ਗਿਆ ਸੀ ਉਹ ਨਿਰਧਾਰਤ ਨਿਯਮਾਂ ਅਨੁਸਾਰ ਨਾ ਹੋਣ ਕਾਰਨ ਲੰਬਿਤ ਚੱਲ ਰਿਹਾ ਹੈ ਅਤੇ ਸ. ਫੂਲਕਾ ਨੂੰ ਵਿਧਾਨ ਸਭਾ ਵਲੋਂ 20 ਫਰਵਰੀ ਲਈ ਨੋਟਿਸ ਜਾਰੀ ਕੀਤਾ ਹੋਇਆ ਹੈ | ਲੇਕਿਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਅਸਤੀਫ਼ੇ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਉਹ ਉਸ ਸਮੇਂ ਤੱਕ ਸਦਨ ਦੇ ਬਕਾਇਦਾ ਮੈਂਬਰ ਹਨ ਅਤੇ ਸਦਨ ਦੀ ਕਾਰਵਾਈ ਵਿਚ ਵੀ ਬਰਾਬਰ ਹਿੱਸਾ ਲੈ ਸਕਦੇ ਹਨ |
ਇਜਲਾਸ 22 ਫਰਵਰੀ ਤੱਕ ਵਧਾਉਣ ਦਾ ਫ਼ੈਸਲਾ
ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਅੱਜ ਸਦਨ ਵਿਚ ਵਿਧਾਨ ਸਭਾ ਦੀ ਕਾਰਜ ਸਲਾਹਕਾਰ ਕਮੇਟੀ ਦੀ ਦੂਜੀ ਰਿਪੋਰਟ ਪੇਸ਼ ਕੀਤੀ ਗਈ ਜਿਸ ਅਨੁਸਾਰ ਇਜਲਾਸ ਦੇ ਕੰਮ ਕਾਜ ਵਿਚ ਕੁਝ ਤਬਦੀਲੀਆਂ ਤੋਂ ਇਲਾਵਾ ਇਜਲਾਸ ਨੂੰ ਇਕ ਦਿਨ ਹੋਰ ਅਰਥਾਤ 22 ਫਰਵਰੀ ਤੱਕ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ | ਨਵੇਂ ਪ੍ਰੋਗਰਾਮ ਅਨੁਸਾਰ ਕੱਲ੍ਹ ਸਵੇਰ ਦੀ ਬੈਠਕ ਵਿਚ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਪੂਰੀ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਇਸ ਦਾ ਜੁਆਬ ਦੇਣਗੇ | 16 ਅਤੇ 17 ਫਰਵਰੀ ਛੁੱਟੀ ਵਾਲੇ ਦਿਨ ਹੋਣਗੇ ਅਤੇ ਸੋਮਵਾਰ 18 ਫਰਵਰੀ ਨੂੰ ਸਵੇਰੇ 11 ਵਜੇ ਆਉਂਦੇ ਵਿੱਤੀ ਸਾਲ 2019-20 ਲਈ ਬਜਟ ਅਨੁਮਾਨ ਪੇਸ਼ ਕੀਤੇ ਜਾਣਗੇ, ਜਦੋਂਕਿ ਪਹਿਲੇ ਪ੍ਰੋਗਰਾਮ ਅਨੁਸਾਰ ਬਜਟ ਤਜਵੀਜ਼ਾਂ ਸ਼ਾਮ 3 ਵਜੇ ਪੇਸ਼ ਕੀਤੀਆਂ ਜਾਣੀਆਂ ਸਨ | ਮੰਗਲਵਾਰ 19 ਫਰਵਰੀ ਛੁੱਟੀ ਵਾਲਾ ਦਿਨ ਅਤੇ ਬੁੱਧਵਾਰ 20 ਫਰਵਰੀ ਬਾਅਦ ਦੁਪਹਿਰ 2 ਵਜੇ ਚਾਲੂ ਵਿੱਤੀ ਸਾਲ ਲਈ ਵਿੱਤੀ ਲੇਖੇ ਅਤੇ ਨਮਿਤਨ ਲੇਖੇ ਪੇਸ਼ ਕਰਨ ਤੋਂ ਇਲਾਵਾ ਅਨੁਪੂਰਕ ਮੰਗਾਂ ਗਰਾਂਟਾਂ ਆਦਿ ਲਈ ਨਮਿਤਨ ਬਿੱਲ ਨੂੰ ਪਾਸ ਕੀਤਾ ਜਾਵੇਗਾ ਅਤੇ ਆਉਂਦੇ ਵਿੱਤੀ ਸਾਲ ਲਈ ਬਜਟ ਅਨੁਮਾਨਾਂ 'ਤੇ ਬਹਿਸ ਸ਼ੁਰੂ ਹੋਵੇਗੀ | 21 ਫਰਵਰੀ ਨੂੰ ਸਵੇਰੇ ਗੈਰ ਸਰਕਾਰੀ ਕੰਮਕਾਜ ਵਾਲਾ ਦਿਨ ਹੋਵੇਗਾ | ਸ਼ੁੱਕਰਵਾਰ 22 ਫਰਵਰੀ ਸਵੇਰ ਦੇ ਸਮਾਗਮ ਵਿਚ ਬਜਟ ਤਜਵੀਜ਼ਾਂ 'ਤੇ ਬਹਿਸ ਅਤੇ ਵਿੱਤ ਮੰਤਰੀ ਵਲੋਂ ਜਵਾਬ ਦਿੱਤਾ ਜਾਵੇਗਾ ਅਤੇ ਬਜਟ ਅਨੁਮਾਨਾਂ ਅਤੇ ਗ੍ਰਾਂਟਾਂ ਲਈ ਵੋਟਿੰਗ ਅਤੇ ਖ਼ਜ਼ਾਨਾ ਬਿੱਲ ਨੂੰ ਵੀ ਪ੍ਰਵਾਨਗੀ ਦਿੱਤੀ ਜਾਵੇਗੀ, ਇਸੇ ਦਿਨ ਵਿਧਾਨਿਕ ਕੰਮਕਾਜ ਪੂਰਾ ਕਰਨ ਤੋਂ ਬਾਅਦ ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾਉਣ ਸਬੰਧੀ ਪ੍ਰਸਤਾਵ ਪੇਸ਼ ਕੀਤਾ ਜਾਵੇਗਾ |
ਪਾਣੀ ਦੇ ਪ੍ਰਦੂਸ਼ਣ ਦਾ ਮੁੱਦਾ
ਕੁਲਤਾਰ ਸਿੰਘ ਸੰਧਵਾਂ ਵਲੋਂ ਪੰਜਾਬ ਵਿਚ ਨਦੀਆਂ ਅਤੇ ਡਰੇਨਾਂ ਵਿਚਲੇ ਪ੍ਰਦੂਸ਼ਣ ਸਬੰਧੀ ਉਠਾਏ ਗਏ ਮੁੱਦੇ ਅਤੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਤੇ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਇਕ ਵੱਖਰੇ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਨੂੰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਦੇ ਦਰਿਆਵਾਂ ਅਤੇ ਡਰੇਨਾਂ ਵਿਚਲੇ ਪ੍ਰਦੂਸ਼ਣ ਨਾਲ ਨਿਪਟਣ ਲਈ ਇਕ ਵਿਆਪਕ ਪ੍ਰੋਗਰਾਮ ਬਣਾਇਆ ਹੈ ਅਤੇ ਸਤਲੁਜ ਦਰਿਆ ਨਾਲ ਲੱਗਦੇ 27 ਹਲਕਿਆਂ ਵਿਚ 51 ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਕਰਨ ਦੀ ਯੋਜਨਾ ਹੈ ਜੋ 31 ਦਸੰਬਰ, 2021 ਤੱਕ ਸਥਾਪਤ ਹੋ ਜਾਣਗੇ | ਉਨ੍ਹਾਂ ਦੱਸਿਆ ਕਿ 31 ਦਸੰਬਰ, 2020 ਤੱਕ ਹੋਰ 9 ਕਸਬਿਆਂ ਲਈ 11 ਨਵੇਂ ਐਸ.ਟੀ.ਪੀ. ਸਥਾਪਤ ਕੀਤੇ ਜਾ ਰਹੇ ਹਨ |

ਮੋਦੀ 24 ਨੂੰ ਇਕ ਕਰੋੜ ਲਾਭਪਾਤਰੀਆਂ ਨੂੰ ਦੇਣਗੇ ਪਹਿਲੀ ਕਿਸ਼ਤ

ਨਵੀਂ ਦਿੱਲੀ, 14 ਫਰਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਫਰਵਰੀ ਨੂੰ ਉੱਤਰ ਪ੍ਰਦੇਸ਼ ਵਿਚ ਗੋਰਖਪੁਰ ਵਿਖੇ ਲਗਪਗ ਇਕ ਕਰੋੜ ਲਾਭਪਾਤਰੀਅ ਾਂ ਨੂੰ 2000 ਰੁਪਏ ਦੀ ਪਹਿਲੀ ਕਿਸ਼ਤ ਟਰਾਂਸਫਰ ਕਰਕੇ 75000 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਸ਼ੁਰੂ ਕਰਨਗੇ | ਇਹ ਜਾਣਕਾਰੀ ਖੇਤੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ | ਕੇਂਦਰ ਸਰਕਾਰ ਨੇ ਅੰਤਰਿਮ ਬਜਟ
2019-20 ਵਿਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਐਲਾਨ ਕੀਤਾ ਸੀ ਜਿਸ ਤਹਿਤ 2 ਹੈਕਟੇਅਰ ਤਕ ਵਾਹੀਯੋਗ ਜ਼ਮੀਨ ਮਾਲਕੀ ਵਾਲੇ 12 ਕਰੋੜ ਛੋਟੇ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਵਿਚ 6000 ਰੁਪਏ ਦਿੱਤੇ ਜਾਣੇ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਫਰਵਰੀ ਨੂੰ ਗੋਰਖਪੁਰ ਵਿਚ ਇਕ ਕਿਸਾਨ ਰੈਲੀ ਵਿਖੇ ਰਸਮੀ ਰੂਪ ਵਿਚ ਯੋਜਨਾ ਦੀ ਸ਼ੁਰੂਆਤ ਕਰਨਗੇ | ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਸੀਂ ਆਸ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਇਕ ਕਰੋੜ ਤੋਂ ਵੱਧ ਲਾਭ ਪਾਤਰੀਆਂ ਲਈ ਪਹਿਲੀ ਕਿਸ਼ਤ ਦਾ ਬਟਨ ਦਬਾਉਣਗੇ | ਉਨ੍ਹਾਂ ਦੱਸਿਆ ਕਿ 24 ਫਰਵਰੀ ਤਕ ਪ੍ਰਧਾਨ ਮੰਤਰੀ-ਕਿਸਾਨ ਪੋਰਟਲ 'ਤੇ ਅਪਲੋਡ ਅੰਕੜਿਆਂ ਮੁਤਾਬਿਕ ਪੈਸੇ ਟਰਾਂਸਫਰ ਕਰਨ 'ਤੇ ਵਿਚਾਰ ਕੀਤੀ ਜਾਵੇਗੀ | ਜਦੋਂ ਇਹ ਪੁੱਛਿਆ ਗਿਆ ਕਿ ਜੇਕਰ ਕਿਸਾਨਾਂ ਦੇ ਯੋਗ ਲਾਭਪਾਤਰੀਆਂ ਦੀ ਸੂਚੀ ਵਿਚ ਨਾਂਅ ਨਹੀਂ ਹੋਣਗੇ ਤਾਂ ਕੀ ਉਨ੍ਹਾਂ ਨੂੰ ਪਹਿਲੀ ਕਿਸ਼ਤ ਮਿਲੇਗੀ ਤਾਂ ਅਧਿਕਾਰੀ ਨੇ ਕਿਹਾ ਕਿ ਇਸ ਯੋਜਨਾ ਦਾ ਮੁਢਲਾ ਸਿਧਾਂਤ ਇਹ ਹੈ ਕਿ ਸਿਸਟਮ ਦੀ ਨਾਕਾਮੀ ਜਾਂ ਹੋਰ ਕਿਸੇ ਕਮੀ ਕਾਰਨ ਕਿਸਾਨਾਂ ਨੂੰ ਲਾਭ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ ਭਾਵ ਉਨ੍ਹਾਂ ਨੂੰ ਇਹ ਲਾਭ ਹਰ ਹਾਲਤ ਵਿਚ ਮਿਲੇਗਾ |

ਦੋਰਾਹਾ ਨੇੜੇ ਭਿਆਨਕ ਸੜਕ ਹਾਦਸੇ 'ਚ ਚਾਰ ਨੌਜਵਾਨਾਂ ਦੀ ਦਰਦਨਾਕ ਮੌਤ

ਤੇਜ਼ ਰਫ਼ਤਾਰ ਕਾਰ ਦੇ ਹੋਏ ਤਿੰਨ ਟੁਕੜੇ ਦੋਰਾਹਾ, 14 ਫਰਵਰੀ (ਮਨਜੀਤ ਸਿੰਘ ਗਿੱਲ/ਜੋਗਿੰਦਰ ਸਿੰਘ ਓਬਰਾਏ)-ਅੱਜ ਦੋਰਾਹਾ ਨਜ਼ਦੀਕ ਪਿੰਡ ਰਾਮਪੁਰ ਵਿਖੇ ਦੱਖਣੀ ਬਾਈਪਾਸ 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਕਾਲਜ ਪੜ੍ਹਦੇ ਚਾਰ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ | ...

ਪੂਰੀ ਖ਼ਬਰ »

ਫੂਲਕਾ ਆਪਣੇ ਅਸਤੀਫ਼ੇ ਬਾਰੇ ਸਥਿਤੀ ਸਪੱਸ਼ਟ ਕਰਨ-ਅਕਾਲੀ ਦਲ

ਚੰਡੀਗੜ੍ਹ, 14 ਫਰਵਰੀ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਵਿਧਾਇਕ ਐਚ.ਐਸ. ਫੂਲਕਾ ਨੂੰ ਆਪਣੇ ਅਸਤੀਫ਼ੇ ਬਾਰੇ ਸਥਿਤੀ ਸਪਸ਼ਟ ਕਰਨ ਲਈ ਕਿਹਾ | ਵਿਧਾਨ ਸਭਾ ਦੀ ਮੀਡੀਆ ਗੈਲਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਿਕਰਮ ਸਿੰਘ ...

ਪੂਰੀ ਖ਼ਬਰ »

ਸੀ. ਬੀ. ਐਸ. ਈ. 12ਵੀਂ ਦੇ ਸਾਲਾਨਾ ਇਮਤਿਹਾਨ ਅੱਜ ਤੋਂ

ਨਵੀਂ ਦਿੱਲੀ, 14 ਫਰਵਰੀ (ਬਲਵਿੰਦਰ ਸਿੰਘ ਸੋਢੀ)-ਸੈਂਟਰ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ.) ਦੇ ਬੋਰਡ ਦੀ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਇਹ 3 ਅਪ੍ਰੈਲ ਨੂੰ ਖ਼ਤਮ ਹੋਣਗੀਆਂ ਜਦਕਿ 10ਵੀਂ ਕਲਾਸ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਇਕਲੌਤੇ ਪੁੱਤਾਂ ਨੂੰ ਉਡੀਕਦੀਆਂ ਰਹੀਆਂ ਮਾਵਾਂ

ਹਾਦਸੇ ਨੇ ਘਰਾਂ ਦੇ ਚਿਰਾਗ ਬੁਝਾਏ ਮਾਛੀਵਾੜਾ ਸਾਹਿਬ, 14 ਫਰਵਰੀ (ਸੁਖਵੰਤ ਸਿੰਘ ਗਿੱਲ)- ਅੱਜ ਦੀ ਸਵੇਰ 4 ਨੌਜਵਾਨਾਂ ਲਈ ਅਜਿਹਾ ਦਰਦਨਾਕ ਹਾਦਸਾ ਲੈ ਕੇ ਆਈ ਕਿ ਉਨ੍ਹਾਂ ਨੂੰ ਸਦਾ ਲਈ ਇਸ ਸੰਸਾਰ ਤੋਂ ਚਲਦਾ ਕਰ ਮਾਪਿਆਂ ਲਈ ਹਨੇਰਾ ਕਰ ਗਈ ਅਤੇ ਇਸ ਹਾਦਸੇ 'ਚ ਮਾਰੇ ਗਏ 2 ...

ਪੂਰੀ ਖ਼ਬਰ »

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲਿਆ ਸਥਿਤੀ ਦਾ ਜਾਇਜ਼ਾ

ਅੱਜ ਕਰਨਗੇ ਜੰਮੂ-ਕਸ਼ਮੀਰ ਦਾ ਦੌਰਾ ਨਵੀਂ ਦਿੱਲੀ, 14 ਫਰਵਰੀ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਤੇ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਅਤੇ ਅੱਤਵਾਦੀਆਂ ਦੇ ਸੀ. ਆਰ. ਪੀ. ਐਫ. ਦੇ ਕਾਫਲੇ 'ਤੇ ਹਮਲੇ ...

ਪੂਰੀ ਖ਼ਬਰ »

ਦੁਕਾਨਾਂ ਬੰਦ ਕਰ ਕੇ ਭੱਜੇ ਲੋਕ

ਲਿਤਪੋਰਾ ਮਾਰਕੀਟ, ਜੋ ਕਿ ਹਮਲੇ ਵਾਲੇ ਸਥਾਨ ਤੋਂ 300 ਮੀਟਰ ਦੀ ਦੂਰੀ 'ਤੇ ਸਥਿਤ ਹੈ, ਦੇ ਦੁਕਾਨਦਾਰ ਧਮਾਕੇ ਦੀ ਆਵਾਜ਼ ਸੁਣ ਕੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਭੱਜ ਗਏ | ਅੱਜ ਦੇ ਹਮਲੇ ਵਾਲਾ ਸਥਾਨ ਲਿਤਪੋਰਾ ਦੇ ਕਮਾਂਡੋ ਸਿਖਲਾਈ ਕੇਂਦਰ ਤੋਂ ਜ਼ਿਆਦਾ ਦੂਰ ਨਹੀਂ ਹੈ ...

ਪੂਰੀ ਖ਼ਬਰ »

10 ਕਿੱਲੋਮੀਟਰ ਤੱਕ ਸੁਣੀ ਗਈ ਧਮਾਕੇ ਦੀ ਆਵਾਜ਼

ਸਥਾਨਕ ਲੋਕਾਂ ਨੇ ਦੱਸਿਆ ਕਿ ਹਮਲੇ ਲਈ ਵਰਤਿਆ ਗਿਆ ਵਿਸਫੋਟਕ ਏਨਾ ਜ਼ਬਰਦਸਤ ਸੀ ਕਿ ਧਮਾਕੇ ਦੀ ਆਵਾਜ਼ ਨੂੰ 10-12 ਕਿੱਲੋਮੀਟਰ ਤੱਕ ਸੁਣਿਆ ਗਿਆ | ਅੱਤਵਾਦੀ ਆਦਿਲ, ਜਿਹੜਾ ਖੁਦ ਵੀ ਇਸ ਹਮਲੇ 'ਚ ਮਾਰਿਆ ਗਿਆ, ਅਤੇ ਸ਼ਹੀਦ ਹੋਏ ਜਵਾਨਾਂ ਦੇ ਸਰੀਰਕ ਅੰਗ ਜੰਮੂ-ਸ੍ਰੀਨਗਰ ...

ਪੂਰੀ ਖ਼ਬਰ »

ਦੱਖਣੀ ਕਸ਼ਮੀਰ 'ਚ ਇੰਟਰਨੈੱਟ ਸੇਵਾ ਮੁਅੱਤਲ

ਦੱਖਣੀ ਕਸ਼ਮੀਰ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਜਦਕਿ ਸ੍ਰੀਨਗਰ 'ਚ ਡਾਟਾ ਸਪੀਡ ਨੂੰ ਘਟਾ ਦੇ 2 ਜੀ ਦੇ ਪੱੱਧਰ ਦਾ ਕਰ ਦਿੱਤਾ ਗਿਆ | ਅਧਿਕਾਰੀਆਂ ਨੇ ਕਿਹਾ ਕਿ ਖਦਸ਼ਾ ਹੈ ਕਿ ਮੁਸੀਬਤ ਖੜ੍ਹੀ ਕਰਨ ਲਈ ਸੋਸ਼ਲ ਮੀਡੀਆ ਦੀ ਦਰਵਰਤੋਂ ਕੀਤੀ ...

ਪੂਰੀ ਖ਼ਬਰ »

ਐਨ.ਐਸ.ਜੀ., ਐਨ.ਆਈ.ਏ. ਦੀਆਂ ਟੀਮਾਂ ਅੱਜ ਹਮਲੇ ਦੀ ਜਾਂਚ 'ਚ ਹੋਣਗੀਆਂ ਸ਼ਾਮਿਲ

ਨਵੀਂ ਦਿੱਲੀ, 14 ਫਰਵਰੀ (ਏਜੰਸੀ)- ਅੱਤਵਾਦ-ਵਿਰੋਧੀ ਕਮਾਂਡੋ ਬਲ ਰਾਸ਼ਟਰੀ ਸੁਰੱਖਿਆ ਗਾਰਡ (ਐਨ.ਐਸ.ਜੀ.) ਤੇ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ. ) ਦੀਆਂ ਟੀਮਾਂ ਦੇ ਮਾਹਿਰਾਂ ਨੂੰ ਅੱਜ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਜਾਂਚ 'ਚ ਸ਼ਾਮਿਲ ਹੋਣ ਲਈ ਜੰਮੂ-ਕਸ਼ਮੀਰ ...

ਪੂਰੀ ਖ਼ਬਰ »

ਯੂ.ਐਨ. ਮੁਖੀ ਵਲੋਂ ਹਮਲੇ ਦੀ ਨਿਖੇਧੀ

ਸੰਯੁਕਤ ਰਾਸ਼ਟਰ, 14 ਫਰਵਰੀ (ਏਜੰਸੀ)-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਾਟੋਨੀਓ ਗੁੱਟਾਰੇਸ ਨੇ ਪੁਲਵਾਮਾ 'ਚ ਸੁਰੱਖਿਆ ਬਲਾਂ 'ਤੇ ਹੋਏ ਅੱਤਵਾਦੀ ਹਮਲੇ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ਇੱਥੇ ਸੰਖੇਪ ਪ੍ਰੈਸ ਸੰਮੇਲਨ ਨੂੰ ਗੁੱਟਾਰੇਸ ਦੇ ਬੁਲਾਰੇ ...

ਪੂਰੀ ਖ਼ਬਰ »

350 ਕਿੱਲੋ ਵਿਸਫੋਟ ਭਰਿਆ ਸੀ ਕਾਰ 'ਚ

ਪੁਲਿਸ ਦਾ ਕਹਿਣਾ ਹੈ ਕਿ ਜਿਸ ਕਾਰ ਨਾਲ ਅੱਤਵਾਦੀ ਆਦਿਲ ਨੇ ਸੀ. ਆਰ. ਪੀ.ਐਫ. ਦੇ ਕਾਫ਼ਲੇ ਦੀ ਬੱਸ 'ਤੇ ਹਮਲਾ ਕੀਤਾ ਉਸ ਵਿਚ 350 ਕਿੱਲੋ ਵਿਸਫੋਟਕ ਸੀ | ਜਿਸ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਉਹ 55 ਸੀਟਾਂ ਵਾਲੀ ਸੀ | ਇਸ ਕਾਫ਼ਲੇ ਨੂੰ ਇਕ ਹਫ਼ਤਾ ਪਹਿਲਾਂ ਡਿਊਟੀ 'ਤੇ ਤਾਇਨਾਤ ...

ਪੂਰੀ ਖ਼ਬਰ »

2001 ਤੋਂ ਬਾਅਦ ਪਹਿਲਾ ਵੱਡਾ ਹਮਲਾ

ਜੰਮੂ-ਕਸ਼ਮੀਰ ਵਿਧਾਨ ਸਭਾ 'ਚ 2001 'ਚ ਹੋਏ ਹਮਲੇ, ਜਿਸ ਵਿਚ 41 ਲੋਕਾਂ ਦੀ ਮੌਤ ਹੋ ਗਈ ਸੀ, ਦੇ ਬਾਅਦ ਇਹ ਪਹਿਲਾ ਵੱਡਾ ਆਤਮਘਾਤੀ ਕਾਰ ਬੰਬ ਧਮਾਕਾ ਸੀ | ਹਮਲੇ ਲਈ ਵਰਤੇ ਗਏ ਵਾਹਨ ਦਾ ਕੋਈ ਖੁਰਾ ਖੋਜ ਹੀ ਨਹੀਂ ਲੱਗਾ | ਘਟਨਾ ਸਥਾਨ 'ਤੇ ਅਜਿਹਾ ਕੁਝ ਨਹੀਂ ਲੱਭਾ ਜਿਸ ਤੋਂ ਇਹ ਪਤਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX