ਤਾਜਾ ਖ਼ਬਰਾਂ


ਬੀਰ ਦਵਿੰਦਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਅਨੰਦਪੁਰ ਸਾਹਿਬ ਹਲਕੇ ਤੋਂ ਹੋਣਗੇ ਉਮੀਦਵਾਰ
. . .  9 minutes ago
ਲੁਧਿਆਣਾ, 18 ਫ਼ਰਵਰੀ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਨੂੰ ਲੋਕ ਸਭਾ ਚੋਣ ਲਈ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ....
ਹਰਸਿਮਰਤ ਬਾਦਲ ਨੇ ਬਠਿੰਡਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੇ ਕੰਮਾਂ ਦਾ ਕੀਤਾ ਉਦਘਾਟਨ
. . .  15 minutes ago
ਬਠਿੰਡਾ, 18 ਫਰਵਰੀ (ਕਮਲਜੀਤ ਸਿੰਘ) ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਕੰਮਾਂ ਦਾ ਉਦਘਾਟਨ....
ਅਟਾਰੀ ਵਾਹਗਾ ਸਰਹੱਦ 'ਤੇ ਕਾਂਗਰਸ ਦੇ ਘੱਟ ਗਿਣਤੀ ਫ਼ਰੰਟ ਵੱਲੋਂ ਪਾਕਿ ਦਾ ਝੰਡਾ ਤੇ ਪੁਤਲਾ ਫੂਕਿਆ ਗਿਆ
. . .  19 minutes ago
ਅਟਾਰੀ 18 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ)- ਅਟਾਰੀ ਸਰਹੱਦ 'ਤੇ ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਕਾਂਗਰਸ ਦੇ ਘੱਟ ਗਿਣਤੀ ਫ਼ਰੰਟ ਵੱਲੋਂ ਤਿਲਵਰ ਮੁਹੰਮਦ ਖ਼ਾਨ ਦੀ ਅਗਵਾਈ ਹੇਠ ਪਾਕਿਸਤਾਨ....
ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਭਗਵੰਤ ਮਾਨ
. . .  17 minutes ago
ਨੂਰਪੁਰ ਬੇਦੀ, 18 ਫਰਵਰੀ (ਹਰਦੀਪ ਸਿੰਘ ਢੀਂਡਸਾ)- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਰੌਲ਼ੀ ਦੇ ਪਿੰਡ ਪੁੱਜ ਕੇ ਉਨ੍ਹਾਂ ਦੇ ਮਾਪਿਆਂ ਨਾਲ....
ਜਾਣੋ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਕੀ-ਕੀ ਹੋਏ ਐਲਾਨ
. . .  30 minutes ago
ਚੰਡੀਗਡ਼੍ਹ, 18 ਫਰਵਰੀ- ਪੰਜਾਬ ਵਿਧਾਨ ਸਭਾ `ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਲ 2019-2020 ਦਾ ਬਜਟ ਪੇਸ਼ ਕੀਤਾ ਗਿਆ। ਇਸ ਬਜਟ `ਚ ਵਿੱਤ ਮੰਤਰੀ ਵੱਲੋਂ ਸੂਬਾ ਵਾਸੀਆਂ ਲਈ...
ਸਵਾਈਨ ਫਲੂ ਦੇ ਸ਼ੱਕੀ ਮਰੀਜ਼ ਦੀ ਹੋਈ ਮੌਤ
. . .  41 minutes ago
ਕੋਟਕਪੂਰਾ, 18 ਫਰਵਰੀ (ਮੋਹਰ ਸਿੰਘ ਗਿੱਲ)- ਸਥਾਨਕ ਸ਼ਹਿਰ 'ਚ ਸਵਾਈਨ ਫਲੂ ਦੇ ਇੱਕ ਸ਼ੱਕੀ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਸ਼ਹਿਰ ਨਿਵਾਸੀ ਕ੍ਰਿਸ਼ਨ ਕੁਮਾਰ ਪੂੱਪ ਪਿਛਲੇ ਹਫ਼ਤੇ ਤੋਂ ਬਿਮਾਰ ਚੱਲਿਆ ਆ....
ਜਾਣੋ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਕੀ-ਕੀ ਹੋਏ ਐਲਾਨ
. . .  about 1 hour ago
ਚੰਡੀਗੜ੍ਹ, 18 ਫਰਵਰੀ- ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਲ 2019-2020 ਦਾ ਬਜਟ ਪੇਸ਼ ਕੀਤਾ ਗਿਆ। ਇਸ ਬਜਟ 'ਚ ਵਿੱਤ ਮੰਤਰੀ ਵੱਲੋਂ ਸੂਬਾ ਵਾਸੀਆਂ ਲਈ....
ਸੜਕ ਹਾਦਸੇ ਵਿਚ ਪਿਉ ਪੁੱਤਰ ਦੀ ਮੌਤ, 4 ਗੰਭੀਰ ਜ਼ਖਮੀ
. . .  about 1 hour ago
ਜਲਾਲਾਬਾਦ,18ਫਰਵਰੀ(ਜਤਿੰਦਰ ਪਾਲ ਸਿੰਘ)- ਪੰਜਾਬ ਦੀਆਂ ਸੜਕਾਂ ਤੇ ਸਫ਼ਰ ਕਰਨਾ ਕਿੰਨਾ ਕੁ ਖ਼ਤਰਨਾਕ ਹੈ। ਇਸ ਦੀ ਮਿਸਾਲ ਫਿਰ ਬੀਤੀ ਰਾਤ ਮਿਲੀ ਜਦੋਂ ਜਲਾਲਾਬਾਦ ਦੇ ਇੰਦਰ ਨਗਰੀ ਦੇ ਪਰਿਵਾਰ ਤੇ ਇਹ ਐਤਵਾਰ ਦੀ ਰਾਤ ਕਹਿਰ ਬਣ ਕੇ ਗੁਜਰੀ ਜਦੋਂ ....
ਮਨਿਸਟਰੀਅਲ ਕਾਮਿਆਂ ਦੀ ਹੜਤਾਲ ਕਾਰਨ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ, ਲੋਕ ਪਰੇਸ਼ਾਨ
. . .  about 1 hour ago
ਅਜਨਾਲਾ 18 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਆਪਣੀਆਂ ਮੰਗਾਂ ਦੀ ਪ੍ਰਾਪਤੀ ਨੂੰ ਲੈ ਕੇ ਮਨਿਸਟਰੀਅਲ ਕਾਮਿਆਂ ਵੱਲੋਂ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਅੱਜ ਮੁੜ ਸ਼ੁਰੂ ਹੋ ਗਈ, ਜਿਸ ਕਾਰਨ ਸਰਕਾਰੀ ਦਫ਼ਤਰਾਂ 'ਚ ਕੰਮ ਕਰਵਾਉਣ ਆਏ ਵਿਅਕਤੀਆਂ ਨੂੰ....
ਐੱਸ. ਡੀ. ਐੱਫ. ਦੇ ਪ੍ਰਧਾਨ ਹੋਬੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਚ ਹੋਏ ਸ਼ਾਮਲ
. . .  about 1 hour ago
ਲੁਧਿਆਣਾ, 18 ਫਰਵਰੀ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਸਟੂਡੈਂਟਸ ਫੈਡਰੇਸ਼ਨ (ਐੱਸ. ਡੀ. ਐੱਫ.) ਦੇ ਪ੍ਰਧਾਨ ਜਸਪ੍ਰੀਤ ਸਿੰਘ ਹੋਬੀ ਆਪਣੇ ਸਾਥੀਆਂ ਸਮੇਤ ਪਾਰਟੀ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਪਾਰਟੀ...
ਜਾਣਕਾਰੀ ਦੀ ਘਾਟ ਕਾਰਨ ਫ਼ਰਦ ਕੇਂਦਰ 'ਤੇ ਖੱਜਲ ਖ਼ੁਆਰ ਹੋ ਰਹੇ ਹਨ ਕਿਸਾਨ
. . .  about 1 hour ago
ਖਮਾਣੋਂ, 17 ਫ਼ਰਵਰੀ (ਪਰਮਵੀਰ ਸਿੰਘ) - ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਮੀਨ ਦੀ ਫ਼ਰਦ ਲੈਣ ਵਾਲੇ ਕਿਸਾਨਾਂ ਦੀਆਂ ਫ਼ਰਦ ਕੇਂਦਰ 'ਤੇ ਲਾਈਨਾਂ ਲੱਗੀਆਂ ਹੋਈਆ ਹਨ। ਮਾਮਲੇ 'ਚ ਜਾਣਕਾਰੀ ਦੀ ਘਾਟ ....
ਪੰਜਾਬ ਵਾਸੀਆਂ ਨੂੰ ਵੱਡੀ ਰਾਹਤ : ਸੂਬਾ ਸਰਕਾਰ ਨੇ ਘਟਾਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
. . .  about 1 hour ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਨੇ 2019-20 ਦੇ ਬਜਟ ਦੌਰਾਨ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੈਟਰੋਲ-ਡੀਜ਼ਲ ਤੋਂ ਵੈਟ ਘਟਾਇਆ ਹੈ। ਸੂਬਾ ਸਰਕਾਰ ਨੇ ਪੈਟਰੋਲ 5 ਰੁਪਏ ਅਤੇ ਡੀਜ਼ਲ 1 ਰੁਪਏ ਸਸਤਾ ਕਰਨਾ ਦਾ ਐਲਾਨ ਕੀਤਾ ਹੈ। ਜਾਣਕਾਰੀ .....
ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ 'ਚ ਸ਼ੁਰੂ ਹੋਈ ਕੁਲਭੂਸ਼ਣ ਜਾਧਵ ਕੇਸ ਦੀ ਸੁਣਵਾਈ
. . .  about 2 hours ago
ਹੇਗ, 18 ਫਰਵਰੀ- ਕੁਲਭੂਸ਼ਣ ਜਾਧਵ ਮਾਮਲੇ 'ਚ ਨੀਦਰਲੈਂਡ ਸਥਿਤ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈ. ਸੀ. ਜੇ.) 'ਚ ਅੱਜ ਅੰਤਰਿਮ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਚਾਰ ਦਿਨਾਂ ਤੱਕ ਚੱਲਣ ਵਾਲੀ ਇਸ ਸੁਣਵਾਈ 'ਚ ਪਹਿਲਾਂ ਭਾਰਤ ਵਲੋਂ ਪੇਸ਼ ਹੋਏ ਹਰੀਸ਼...
ਨੌਜਵਾਨ ਦੀ ਦੁਬਈ 'ਚ ਭੇਦਭਰੀ ਹਾਲਤ 'ਚ ਮੌਤ
. . .  about 2 hours ago
ਵਡਾਲਾ ਗ੍ਰੰਥੀਆਂ, 18 ਫਰਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰ: ਸ: ਕੁਲਵੰਤ ਸਿੰਘ ਨੂੰ ਭਾਰੀ ਸਦਮਾ ਲੱਗਾ ਕਿ ਉਨ੍ਹਾਂ ਦੇ ਵਿਦੇਸ਼ ਰੋਜ਼ੀ ਰੋਟੀ ਕਮਾਉਣ ਗਏ ਭਤੀਜੇ ਤਲਜੀਤ ਸਿੰਘ(37) ਪੁੱਤਰ ਬਲਵਿੰਦਰ ਸਿੰਘ ਦੀ ....
ਬਹਿਬਲ ਗੋਲੀਕਾਂਡ ਮਾਮਲਾ : ਆਈ. ਜੀ. ਪਰਮਰਾਜ ਉਮਰਾਨੰਗਲ ਨੂੰ ਐੱਸ. ਆਈ. ਟੀ. ਨੇ ਲਿਆ ਹਿਰਾਸਤ 'ਚ
. . .  about 2 hours ago
ਅਜਨਾਲਾ, 18 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਅੱਜ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਹਿਰਾਸਤ 'ਚ ਲਿਆ...
ਅੱਜ ਰਾਤ 12 ਵਜੇ ਲਾਗੂ ਹੋਣਗੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ
. . .  about 2 hours ago
ਬਜਟ ਦੌਰਾਨ 1 ਰੁਪਏ ਘਟਾਇਆ ਗਿਆ ਡੀਜ਼ਲ ਦਾ ਰੇਟ
. . .  about 2 hours ago
ਬਜਟ ਦੌਰਾਨ 5 ਰੁਪਏ ਘਟਾਇਆ ਗਿਆ ਪੈਟਰੋਲ ਦਾ ਰੇਟ
. . .  about 2 hours ago
ਗਰੁਦਾਸਪੁਰ, ਪਠਾਨਕੋਟ ਅਤੇ ਸੰਗਰੂਰ 'ਚ ਸਥਾਪਿਤ ਕੀਤੇ ਜਾਣਗੇ ਨਵੇਂ ਮੈਡੀਕਲ ਕਾਲਜ- ਮਨਪ੍ਰੀਤ ਬਾਦਲ
. . .  about 2 hours ago
ਸਰਕਾਰ ਵਲੋਂ ਸੂਬੇ 'ਚ 15 ਨਵੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਸਥਾਪਿਤ ਕਰਨ ਦਾ ਐਲਾਨ
. . .  about 2 hours ago
ਬਰਨਾਲਾ ਅਤੇ ਮਾਨਸਾ ਵਿਖੇ ਬਿਰਧ ਆਸ਼ਰਮਾਂ ਦੀ ਉਸਾਰੀ ਲਈ 31.14 ਕਰੋੜ ਰੁਪਏ ਦੀ ਰਾਸ਼ੀ ਦੀ ਤਜਵੀਜ਼- ਵਿੱਤ ਮੰਤਰੀ ਬਾਦਲ
. . .  about 2 hours ago
ਐੱਸ. ਸੀ. /ਬੀ. ਸੀ. ਸਿੱਖਿਆ ਵਿਕਾਸ ਲਈ ਵੱਖ-ਵੱਖ ਵਜ਼ੀਫਾ ਦੇ ਸਕੀਮਾਂ ਤਹਿਤ 938.71 ਕਰੋੜ ਰੁਪਏ ਰਾਸ਼ੀ ਰਾਖਵੀਂ- ਮਨਪ੍ਰੀਤ ਬਾਦਲ
. . .  about 2 hours ago
ਰਿਆਇਤੀ ਬਿਜਲੀ ਸੂਬਾ ਸਰਕਾਰ ਖ਼ਰਚ ਕਰੇਗੀ 1513 ਕਰੋੜ ਰੁਪਏ- ਵਿੱਤ ਮੰਤਰੀ ਬਾਦਲ
. . .  about 2 hours ago
ਛੇ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨਾਂ ਲਈ ਮੁਆਵਜ਼ੇ ਵਜੋਂ 19.47 ਕਰੋੜ ਰੁਪਏ ਦੀ ਰਕਮ ਰੱਖੀ ਗਈ ਰਾਖਵੀਂ- ਮਨਪ੍ਰੀਤ ਬਾਦਲ
. . .  about 2 hours ago
ਬਜਟ ਇਜਲਾਸ ਦੌਰਾਨ ਪੰਜਾਬ ਵਿਧਾਨ ਸਭਾ 'ਚੋਂ ਮੁਅੱਤਲ ਕੀਤੇ ਗਏ ਕਈ ਅਕਾਲੀ-ਭਾਜਪਾ ਆਗੂ
. . .  about 2 hours ago
ਲਿੰਕ ਸੜਕਾਂ ਦੀ ਵਿਆਪਕ ਮੁਰੰਮਤ ਲਈ ਲਗਭਗ 2000 ਕਰੋੜ ਰੁਪਏ ਰੱਖੇ ਗਏ ਰਾਖਵੇਂ ਮਨਪ੍ਰੀਤ ਬਾਦਲ
. . .  about 3 hours ago
ਪੰਜਾਬ ਦੇ ਵਸਨੀਕਾਂ ਲਈ 100 ਨਵੀਆਂ ਸਧਾਰਨ ਬੱਸਾਂ ਚਲਾਈਆਂ ਜਾਣਗੀਆਂ- ਵਿੱਤ ਮੰਤਰੀ ਬਾਦਲ
. . .  about 3 hours ago
ਸਰਬੱਤ ਸਿਹਤ ਬੀਮਾ ਯੋਜਨਾ ਲਈ 250 ਕਰੋੜ ਰੁਪਏ ਦਾ ਮਨਪ੍ਰੀਤ ਬਾਦਲ ਨੇ ਕੀਤਾ ਐਲਾਨ
. . .  about 3 hours ago
ਕੈਂਸਰ ਇੰਸਟੀਚਿਊਟ ਲਈ ਰੱਖੇ ਗਏ 60 ਕਰੋੜ ਰੁਪਏ- ਵਿੱਤ ਮੰਤਰੀ ਬਾਦਲ
. . .  about 3 hours ago
ਨੈਸ਼ਨਲ ਹੈਲਥ ਮਿਸ਼ਨ ਲਈ 978 ਕਰੋੜ ਦਾ ਮਨਪ੍ਰੀਤ ਬਾਦਲ ਨੇ ਕੀਤਾ ਐਲਾਨ
. . .  about 3 hours ago
ਮੋਗਾ ਅਤੇ ਮੋਹਾਲੀ 'ਚ ਬਣਨਗੇ ਆਯੁਰਵੈਦਿਕ ਹਸਪਤਾਲ- ਵਿੱਤ ਮੰਤਰੀ ਬਾਦਲ
. . .  about 3 hours ago
ਐੱਸ. ਸੀ./ਬੀ. ਸੀ. ਦੇ ਵਿਕਾਸ ਲਈ 1228 ਕਰੋੜ ਰੁਪਏ ਦਾ ਵਿੱਤ ਮੰਤਰੀ ਵਲੋਂ ਐਲਾਨ
. . .  about 3 hours ago
ਪਟਿਆਲਾ 'ਚ ਬਣੇਗੀ ਓਪਨ ਯੂਨੀਵਰਸਿਟੀ- ਵਿੱਤ ਮੰਤਰੀ ਬਾਦਲ
. . .  about 3 hours ago
'ਸਮਗਰ ਸਿੱਖਿਆ ਅਭਿਆਨ ਐਲਮੈਂਟਰੀ' ਲਈ 750 ਕਰੋੜ ਦਾ ਵਿੱਤ ਮੰਤਰੀ ਵਲੋਂ ਐਲਾਨ
. . .  about 3 hours ago
ਮਲੇਰਕੋਟਲਾ 'ਚ ਕੁੜੀਆਂ ਦੇ ਸਕੂਲ ਲਈ 5 ਕਰੋੜ ਰੁਪਏ ਦਾ ਐਲਾਨ
. . .  about 3 hours ago
ਪੰਜਾਬੀ ਯੂਨੀਵਰਸਿਟੀ ਲਈ ਵਿੱਤ ਮੰਤਰੀ ਬਾਦਲ ਵਲੋਂ 50 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ
. . .  about 3 hours ago
ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ ਮਨਪ੍ਰੀਤ ਬਾਦਲ ਵਲੋਂ 300 ਕਰੋੜ ਰੁਪਏ ਦਾ ਐਲਾਨ
. . .  about 3 hours ago
ਪੇਂਡੂ ਵਿਕਾਸ ਲਈ ਵਿੱਤ ਮੰਤਰੀ ਵਲੋਂ 4109 ਕਰੋੜ ਰੁਪਏ ਦਾ ਐਲਾਨ
. . .  about 3 hours ago
'ਸਮਾਰਟ ਵਿਲੇਜ' ਮੁਹਿੰਮ ਲਈ 2600 ਕਰੋੜ ਰੁਪਏ ਦਾ ਮਨਪ੍ਰੀਤ ਬਾਦਲ ਵਲੋਂ ਐਲਾਨ
. . .  about 3 hours ago
ਮਨਰੇਗਾ ਸਕੀਮ ਲਈ ਵਿੱਤ ਮੰਤਰੀ ਵਲੋਂ 500 ਕਰੋੜ ਰੁਪਏ ਦਾ ਐਲਾਨ
. . .  about 3 hours ago
ਅੰਮ੍ਰਿਤਸਰ ਨੂੰ 'ਆਦਰਸ਼ ਸ਼ਹਿਰ' ਬਣਾਉਣ ਲਈ ਵਿੱਤ ਮੰਤਰੀ ਵਲੋਂ 10 ਕਰੋੜ ਰੁਪਏ ਦਾ ਪ੍ਰਸਤਾਵ
. . .  about 3 hours ago
ਸਮਾਜਿਕ ਸੁਰੱਖਿਆ ਅਤੇ ਸਮਾਜਿਕ ਬਾਲ ਵਿਕਾਸ ਲਈ 2835 ਕਰੋੜ ਦੇਣ ਦਾ ਵਿੱਤ ਮੰਤਰੀ ਵਲੋਂ ਐਲਾਨ
. . .  about 3 hours ago
ਅਧਿਆਪਕਾਂ ਨੂੰ ਸਕਿੱਲ ਸੁਧਾਰਨ ਲਈ ਦਿੱਤੀ ਜਾਵੇਗੀ ਸਿਖਲਾਈ- ਮਨਪ੍ਰੀਤ ਬਾਦਲ
. . .  about 3 hours ago
ਸਮੂਹਿਕ ਬਾਲ ਵਿਕਾਸ ਯੋਜਨਾ ਲਈ 737 ਕਰੋੜ ਰੁਪਏ ਰਾਖਵੇਂ- ਵਿੱਤ ਮੰਤਰੀ ਮਨਪ੍ਰੀਤ ਬਾਦਲ
. . .  about 3 hours ago
ਸਾਬਕਾ ਫੌਜੀਆਂ ਦੇ ਪਰਿਵਾਰਾਂ ਦੀ ਭਲਾਈ ਲਈ 98.31 ਕਰੋੜ ਦਿੱਤੇ ਜਾਣਗੇ- ਮਨਪ੍ਰੀਤ ਬਾਦਲ
. . .  about 3 hours ago
ਆਸ਼ੀਰਵਾਦ ਸਕੀਮ ਲਈ 100 ਕਰੋੜ ਰੁਪਏ ਦਾ ਵਿੱਤ ਮੰਤਰੀ ਵਲੋਂ ਐਲਾਨ
. . .  about 3 hours ago
ਹੁਸ਼ਿਆਰਪੁਰ, ਬਠਿੰਡਾ ਅਤੇ ਪਟਿਆਲਾ 'ਚ ਬਣੇਗੀ ਫੂਡ ਸਟਰੀਟ- ਵਿੱਤ ਮੰਤਰੀ ਬਾਦਲ
. . .  about 3 hours ago
ਉਦਯੋਗਾਂ ਨੂੰ ਰਿਅਇਤੀ ਬਿਜਲੀ 1513 ਕਰੋੜ ਰੁਪਏ ਦਾ ਮਨਪ੍ਰੀਤ ਬਾਦਲ ਨੇ ਕੀਤਾ ਐਲਾਨ
. . .  about 3 hours ago
ਸਮਾਜਿਕ ਪੈਨਸ਼ਨ 750 ਰੁਪਏ 'ਤੇ ਬਰਕਰਾਰ
. . .  about 3 hours ago
ਡੇਰਾ ਬਾਬਾ ਨਾਨਕ ਅਥਾਰਟੀ ਲਈ ਵਿੱਤ ਮੰਤਰੀ ਵਲੋਂ 25 ਕਰੋੜ ਰੁਪਏ ਦਾ ਐਲਾਨ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਫੱਗਣ ਸੰਮਤ 550
ਿਵਚਾਰ ਪ੍ਰਵਾਹ: ਗਿਆਨ ਹੋਣ 'ਤੇ ਉਸ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਨਹੀਂ ਤਾਂ ਅਗਿਆਨਤਾ ਸਵੀਕਾਰ ਕਰਨੀ ਚਾਹੀਦੀ ਹੈ। -ਕਨਫਿਊਸ਼ੀਅਸ

ਪਹਿਲਾ ਸਫ਼ਾ

ਜੰਮੂ-ਕਸ਼ਮੀਰ ਦੇ 6 ਵੱਖਵਾਦੀ ਨੇਤਾਵਾਂ ਤੋਂ ਵਾਪਸ ਲਈ ਸੁਰੱਖਿਆ


ਹੋਰ ਸਹੂਲਤਾਂ ਵੀ ਜਲਦ ਖੋਹੀਆਂ ਜਾਣਗੀਆਂ
ਸ੍ਰੀਨਗਰ, 17 ਫਰਵਰੀ (ਏਜੰਸੀ)-ਅੱਜ ਜੰਮੂ-ਕਸ਼ਮੀਰ ਵਿਚ ਮੀਰਵਾਇਜ਼ ਉਮਰ ਫਾਰੂਕ ਸਮੇਤ ਛੇ ਵੱਖਵਾਦੀ ਨੇਤਾਵਾਂ ਦੀ ਸੁਰੱਖਿਆ ਐਤਵਾਰ ਨੂੰ ਵਾਪਸ ਲੈ ਲਈ ਗਈ | ਇਹ ਫ਼ੈਸਲਾ ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਲਿਆ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਮੀਰਵਾਇਜ਼ ਤੋਂ ਇਲਾਵਾ ਅਬਦੁਲ ਗਨੀ ਭੱਟ, ਬਿਲਾਲ ਲੋਨ, ਹਾਸ਼ਿਮ ਕੁਰੈਸ਼ੀ, ਫਜ਼ਲ ਹੱਕ ਕੁਰੈਸ਼ੀ ਅਤੇ ਸ਼ਬੀਰ ਸ਼ਾਹ ਨੂੰ ਦਿੱਤੀ ਗਈ ਇਹ ਸੁਰੱਖਿਆ ਵਾਪਸ ਲਈ ਗਈ ਹੈ | ਹਾਲਾਂ ਕਿ ਆਦੇਸ਼ ਵਿਚ ਪਾਕਿਸਤਾਨ ਸਮਰੱਥਕ ਵੱਖਵਾਦੀ ਸਇਦ ਅਲੀ ਸ਼ਾਹ ਗਿਲਾਨੀ ਦਾ ਜ਼ਿਕਰ ਨਹੀਂ ਹੈ | ਇਨ੍ਹਾਂ ਨੇਤਾਵਾਂ ਨੂੰ ਦਿੱਤੀ ਗਈ ਸੁਰੱਖਿਆ ਨੂੰ ਕਿਸੇ ਸ਼੍ਰੇਣੀ ਵਿਚ ਨਹੀਂ ਰੱਖਿਆ ਗਿਆ ਸੀ ਪਰ ਰਾਜ ਸਰਕਾਰ ਨੇ ਕੁਝ ਅੱਤਵਾਦੀ ਸੰਗਠਨਾਂ ਤੋਂ ਉਨ੍ਹਾਂ ਦੇ ਜੀਵਨ ਨੂੰ ਖ਼ਤਰਾ ਹੋਣ ਦੇ ਸ਼ੱਕ ਨੂੰ ਦੇਖਦੇ ਹੋਏ ਕੇਂਦਰ ਨਾਲ ਸਲਾਹ-ਮਸ਼ਵਰਾ ਕਰ ਕੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਸੀ | ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀਆਂ ਨੇ 1990 ਵਿਚ ਉਮਰ ਦੇ ਪਿਤਾ ਮੀਰਵਾਇਜ਼ ਫਾਰੂਕ ਦੀ ਅਤੇ 2002 ਵਿਚ ਅਬਦੁਲ ਗਨੀ ਲੋਨ ਦੀ ਹੱਤਿਆ ਕਰ ਦਿੱਤੀ ਸੀ | ਪਾਕਿਸਤਾਨ ਸਮੱਰਥਕ ਨੇਤਾ ਸਇਦ ਅਲੀ ਸ਼ਾਹ ਗਿਲਾਨੀ ਅਤੇ ਜੇ.ਕੇ.ਐਲ.ਐਫ. ਦੇ ਪ੍ਰਮੁੱਖ ਯਾਸਿਨ ਮਲਿਕ ਨੂੰ ਕੋਈ ਸੁਰੱਖਿਆ ਨਹੀਂ ਦਿੱਤੀ ਗਈ ਸੀ | ਅਧਿਕਾਰੀਆਂ ਨੇ ਦੱਸਿਆ ਕਿ ਆਦੇਸ਼ ਮੁਤਾਬਿਕ ਵੱਖਵਾਦੀਆਂ ਨੂੰ ਦਿੱਤੀ ਗਈ ਸੁਰੱਖਿਆ ਅਤੇ ਦਿੱਤੇ ਗਏ ਵਾਹਨ ਵਾਪਸ ਲੈ ਲਏ ਜਾਣਗੇ | ਕਿਸੇ ਵੀ ਬਹਾਨੇ ਨਾਲ ਉਨ੍ਹਾਂ ਜਾਂ ਕਿਸੇ ਹੋਰ ਵੱਖਵਾਦੀ ਨੇਤਾ ਨੂੰ ਸੁਰੱਖਿਆ ਜਾਂ ਸੁਰੱਖਿਆ ਕਰਮੀ ਮੁਹੱਈਆ ਨਹੀਂ ਕਰਵਾਏ ਜਾਣਗੇ | ਜੇਕਰ ਸਰਕਾਰ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਹੂਲਤ ਦਿੱਤੀ ਹੈ ਤਾਂ ਉਹ ਵੀ ਭਵਿੱਖ ਵਿਚ ਵਾਪਸ ਲੈ ਲਈ ਜਾਵੇਗੀ | ਉਨ੍ਹਾਂ ਨੇ ਦੱਸਿਆ ਕਿ ਪੁਲਿਸ ਇਸ ਗੱਲ ਦੀ ਸਮੀਖਿਆ ਕਰੇਗੀ ਕਿ ਜੇਕਰ ਕਿਸੇ ਹੋਰ ਵੱਖਵਾਦੀ ਕੋਲ ਸੁਰੱਖਿਆ ਜਾਂ ਹੋਰ ਕੋਈ ਸਹੂਲਤ ਹੈ ਤਾਂ ਉਸ ਨੂੰ ਤੁਰੰਤ ਵਾਪਸ ਲੈ ਲਿਆ ਜਾਵੇਗਾ | ਦੱਸਣਯੋਗ ਹੈ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਸ੍ਰੀਨਗਰ ਦੌਰੇ ਦੌਰਾਨ ਕਿਹਾ ਸੀ ਕਿ ਪਾਕਿਸਤਾਨ ਅਤੇ ਉਸ ਦੀ ਜਾਸੂਸੀ ਏਜੰਸੀ ਆਈ. ਐਸ. ਆਈ. ਤੋਂ ਫੰਡ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਦਿੱਤੀ ਗਈ ਸੁਰੱਖਿਆ ਦੀ ਸਮੀਖਿਆ ਕੀਤੀ ਜਾਵੇਗੀ | ਦੂਜੇ ਪਾਸੇ ਹੁਰੀਅਤ ਦੇ ਬੁਲਾਰੇ ਨੇ ਇਸ ਆਦੇਸ਼ ਨੂੰ ਗਲਤ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਦਾ ਕਸ਼ਮੀਰ ਵਿਵਾਦ ਜਾਂ ਜ਼ਮੀਨੀ ਸਥਿਤੀ ਨਾਲ ਕੋਈ ਸਬੰਧ ਨਹੀਂ | ਬੁਲਾਰੇ ਨੇ ਆਪਣੇ ਬਿਆਨ ਵਿਚ ਕਿਹਾ ਕਿ ਹੁਰੀਅਤ ਦੀ ਰਿਹਾਇਸ਼ 'ਤੇ ਇਨ੍ਹਾਂ ਪੁਲਿਸ ਕਰਮੀਆਂ ਦੇ ਹੋਣ ਜਾਂ ਨਾ ਹੋਣ ਨਾਲ ਸਥਿਤੀ ਵਿਚ ਕੋਈ ਬਦਲਾਅ ਨਹੀਂ ਹੋਵੇਗਾ | ਬੁਲਾਰੇ ਨੇ ਕਿਹਾ ਕਿ ਹੁਰੀਅਨ ਨੇਤਾ ਨੇ ਕਦੀ ਵੀ ਸੁਰੱਖਿਆ ਨਹੀਂ ਮੰਗੀ |


ਤੁਹਾਡੇ ਵਾਂਗ ਮੇਰੇ ਦਿਲ 'ਚ ਵੀ ਬਲ ਰਹੀ ਹੈ ਅੱਗ-ਪ੍ਰਧਾਨ ਮੰਤਰੀ

ਪੁਲਵਾਮਾ ਹਮਲੇ ਨੂੰ ਲੈ ਕੇ ਕੀਤੀ ਟਿੱਪਣੀ • ਬਿਹਾਰ 'ਚ 33000 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖੇ
ਬਰੌਨੀ (ਬਿਹਾਰ), 17 ਫਰਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਪੁਲਵਾਮਾ ਦੇ ਅੱਤਵਾਦੀ ਹਮਲੇ, ਜਿਸ ਵਿਚ ਸੀ. ਆਰ. ਪੀ. ਐਫ. ਦੇ 44 ਜਵਾਨ ਸ਼ਹੀਦ ਹੋ ਗਏ ਸਨ ਨੂੰ ਦੇਖਦੇ ਹੋਏ ਦੇਸ਼ ਦੇ ਲੋਕਾਂ ਵਾਂਗ ਉਹ ਵੀ ਦੁੱਖ ਅਤੇ ਗੁੱਸੇ ਨਾਲ ਭਰੇ ਪੀਤੇ ਹੋਏ ਹਨ | ਉੱਤਰੀ ਬਿਹਾਰ ਦੇ ਇਸ ਕਸਬੇ ਵਿਚ ਕਈ ਵਿਕਾਸ ਪ੍ਰਾਜੈਕਟ ਸ਼ੁਰੂ ਕਰਨ ਲਈ ਮੋਦੀ ਨੇ ਦੋ ਸ਼ਹੀਦ ਜਵਾਨਾਂ ਜਿਹੜੇ ਇਸ ਸੂਬੇ ਨਾਲ ਸਬੰਧਿਤ ਸਨ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਪਹਿਲਾਂ ਆਪਣਾ ਭਾਸ਼ਣ ਸਥਾਨਕ ਭਾਸ਼ਾ ਅੰਗੀਕਾ ਦੀਆਂ ਕੁਝ ਸਤਰਾਂ ਨਾਲ ਸ਼ੁਰੂ ਕੀਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ  ਉਹ ਸੰਜੇ ਕੁਮਾਰ ਸਿਨਹਾ ਅਤੇ ਰਤਨ ਕੁਮਾਰ ਠਾਕੁਰ ਨੂੰ ਸਲਾਮ ਕਰਦੇ ਹਨ ਅਤੇ ਸ਼ਰਧਾਂਜਲੀ ਭੇਟ ਕਰਦੇ ਹਨ | ਉਹ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦੇ ਹਨ | ਇਥੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਤੁਹਾਡੇ ਦਿਲਾਂ ਵਾਂਗ ਮੇਰੇ ਦਿਲ ਵਿਚ ਵੀ ਅੱਗ ਬਲ ਰਹੀ ਹੈ, ਜਿਸ ਦਾ ਭੀੜ ਨੇ ਪੂਰੇ ਉਤਸ਼ਾਹ ਨਾਲ ਹੁੰਗਾਰਾ ਭਰਿਆ | ਪੁਲਵਾਮਾ ਹਮਲੇ ਨੂੰ ਦੇਖਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਭਾਰਤ ਦੇ ਮੂੰਹ ਤੋੜ ਜਵਾਬ ਦੀ ਆਸ ਪ੍ਰਗਟ ਕੀਤੀ | ਉਤੇਜਨਾ ਭਰਪੂਰ ਭਾਸ਼ਣ ਦੀ ਸ਼ੁਰੂਆਤ ਪਿੱਛੋਂ ਪ੍ਰਧਾਨ ਮੰਤਰੀ ਲਗਪਗ 30 ਮਿੰਟ ਭਾਸ਼ਣ 33 ਹਜ਼ਾਰ ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ 'ਤੇ ਕੇਂਦਰਿਤ ਰਹੇ, ਜਿਹੜੇ ਇਥੇ ਸ਼ੁਰੂ ਕੀਤੇ ਗਏ | ਇਨ੍ਹਾਂ ਪ੍ਰਾਜੈਕਟਾਂ ਵਿਚ ਬਰੌਨੀ ਵਿਖੇ ਮੈਟਰੋ ਪ੍ਰਾਜੈਕਟ ਦਾ ਨੀਂਹ ਪੱਥਰ ਸ਼ਾਮਿਲ ਹੈ | ਮੋਦੀ ਨੇ ਕਿਹਾ ਕਿ 13000 ਕਰੋੜ ਦੀ ਲਾਗਤ ਵਾਲਾ ਮੈਟਰੋ ਪ੍ਰਾਜੈਕਟ ਲੋਕਾਂ ਦੀਆਂ ਭਵਿੱਖ ਦੀਆਂ ਲੋੜਾਂ ਨੂੰ ਲੈ ਕੇ ਵਿਕਸਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੈਟਰੋ ਪ੍ਰਾਜੈਕਟਸ ਪਟਨਾ ਸ਼ਹਿਰ ਦੇ ਵਿਕਾਸ ਨੂੰ ਹੋਰ ਰਫ਼ਤਾਰ ਦੇਣਗੇ | ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਸੰਭਵ ਹੋਇਆ, ਕਿਉਂਕਿ ਤੁਸੀਂ ਇਕ ਮਜ਼ਬੂਤ ਤੇ ਸਥਿਰ ਸਰਕਾਰ ਦੀ ਚੋਣ ਕੀਤੀ ਜਿਹੜੀ ਤੁਰੰਤ ਫ਼ੈਸਲੇ ਲੈ ਕੇ ਉਨ੍ਹਾਂ 'ਤੇ ਕੰਮ ਕਰਨ ਅਤੇ ਉਨ੍ਹਾਂ ਨੂੰ ਹਕੀਕਤ ਵਿਚ ਬਦਲ ਸਕਦੀ ਹੈ | ਉਨ੍ਹਾਂ ਨੇ ਗਰੀਬ ਕਿਸਾਨਾਂ ਨੂੰ 6 ਹਜ਼ਾਰ ਰੁਪਏ ਦੇਣ ਦੀ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਦੇ ਜੀਵਨ ਪੱਧਰ ਵਿਚ ਮਹੱਤਵਪੂਰਣ ਤਬਦੀਲੀ ਆਵੇਗੀ | ਬਰੌਨੀ ਦੇ ਸਮਾਗਮ ਵਿਚ ਰਾਜਪਾਲ ਲਾਲਜੀ ਟੰਡਨ, ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ, ਰਾਮ ਵਿਲਾਸ ਪਾਸਵਾਨ, ਰਾਮ ਕ੍ਰਿਪਾਲ ਯਾਦਵ ਅਤੇ ਗਿਰੀਰਾਜ ਸਿੰਘ ਸਮੇਤ ਕਈ ਸ਼ਖ਼ਸੀਅਤਾਂ ਮੌਜੂਦ ਸਨ |
ਝਾਰਖੰਡ 'ਚ 3036 ਕਰੋੜ ਦੇ ਪ੍ਰਾਜੈਕਟ
ਬਿਹਾਰ ਵਿਚ ਪ੍ਰਾਜੈਕਟਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖਣ ਪਿੱਛੋਂ ਪ੍ਰਧਾਨ ਮੰਤਰੀ ਨੇ ਝਾਰਖੰਡ ਵਿਚ ਸਿਹਤ, ਸਿੱਖਿਆ, ਵਾਟਰ ਸਪਲਾਈ ਅਤੇ ਸਫ਼ਾਈ ਦੇ ਖੇਤਰਾਂ ਵਿਚ 3036 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖੇ |

ਜੰਮੂ 'ਚ ਤੀਜੇ ਦਿਨ ਵੀ ਕਰਫ਼ਿਊ ਜਾਰੀ ਕਸ਼ਮੀਰ 'ਚ ਬੰਦ ਕਾਰਨ ਜਨ-ਜੀਵਨ ਪ੍ਰਭਾਵਿਤ

• ਫ਼ੌਜ ਵਲੋਂ ਫਲੈਗ ਮਾਰਚ • ਕਈ ਵਿਅਕਤੀ ਹਿਰਾਸਤ 'ਚ ਲਏ
ਸ੍ਰੀਨਗਰ, 17 ਫਰਵਰੀ (ਏਜੰਸੀ)-ਜੰਮੂ ਵਿਚ ਕਰਫਿਊ ਅਤੇ ਸ੍ਰੀਨਗਰ ਵਿਚ ਬੰਦ ਦੇ ਸੱਦੇ ਕਾਰਨ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ | ਜੰਮੂ ਵਿਚ ਅੱਜ ਲਗਾਤਾਰ ਤੀਸਰੇ ਦਿਨ ਵੀ ਕਰਫਿਊ ਜਾਰੀ ਰਿਹਾ ਅਤੇ ਇਸ ਵਿਚ ਕੋਈ ਰਾਹਤ ਨਹੀਂ ਦਿੱਤੀ ਗਈ | ਇਸ ਦੌਰਾਨ ਫ਼ੌਜ ਵਲੋਂ ਸੰਵੇਦਨਸ਼ੀਲ ਇਲਾਕਿਆਂ ਵਿਚ ਫਲੈਗ ਮਾਰਚ ਵੀ ਕੱਢਿਆ ਗਿਆ | ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਵਲੋਂ ਹਾਲਾਤ ਆਮ ਕਰਨ ਦੇ ਮੱਦੇਨਜ਼ਰ ਅਹਿਮ ਸ਼ਖ਼ਸੀਅਤਾਂ ਨਾਲ ਲੰਬੀ ਬੈਠਕ ਕੀਤੀ | ਕਾਨੂੰਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਕਈ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ | ਜੰਮੂ 'ਚ ਇਹ ਕਰਫ਼ਿਊ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਿਖ਼ਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨਾਂ ਤੇ ਹਿੰਸਕ ਘਟਨਾਵਾਂ ਤੋਂ ਬਾਅਦ ਲਗਾਇਆ ਗਿਆ ਸੀ | ਅੱਜ ਵੀ ਜੰਮੂ ਦੇ ਕਈ ਇਲਾਕਿਆਂ ਵਿਚ ਹਿੰਸਕ ਘਟਨਾਵਾਂ ਦੀਆਂ ਖ਼ਬਰਾਂ ਮਿਲੀਆਂ ਹਨ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਵਿਚ ਹੈ | ਕਰਫ਼ਿਊ ਦੇ ਚਲਦਿਆਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੂਜੇ ਪਾਸੇ ਪੁਲਵਾਮਾ ਹਮਲੇ ਤੋਂ ਬਾਅਦ ਜੰਮੂ ਅਤੇ ਸੂਬੇ ਤੋਂ ਬਾਹਰ ਕਸ਼ਮੀਰੀਆਂ 'ਤੇ ਕਥਿਤ ਹਮਲਿਆਂ ਤੇ ਪ੍ਰੇਸ਼ਾਨ ਕਰਨ ਦੇ ਵਿਰੋਧ ਵਿਚ ਸ੍ਰੀਨਗਰ ਦੇ ਕਈ ਵਪਾਰਕ ਸੰਗਠਨਾਂ ਵਲੋਂ ਬੰਦ ਦੇ ਸੱਦੇ ਕਾਰਨ ਐਤਵਾਰ ਨੂੰ ਕਸ਼ਮੀਰ 'ਚ ਜਨਜੀਵਨ ਪ੍ਰਭਾਵਿਤ ਹੋਇਆ | ਕਸ਼ਮੀਰ ਬੰਦ ਨੂੰ ਕਸ਼ਮੀਰ ਇਕਨਾਮਿਕ ਅਲਾਇੰਸ ਅਤੇ ਕਸ਼ਮੀਰ ਟਰੇਡਜ਼ ਐਾਡ ਮੈਨੂਫੈਕਚਰਜ਼ ਫੈਡਰੇਸ਼ਨ ਤੋਂ ਇਲਾਵਾ ਟਰਾਂਸਪੋਰਟਰਾਂ ਦੀਆਂ ਐਸੋਸੀਏਸ਼ਨਾਂ ਵਰਗੇ ਵਪਾਰਕ  ਸੰਗਠਨਾਂ ਦਾ ਸਮੱਰਥਨ ਹਾਸਲ ਹੈ | ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਵਿਚ ਦੁਕਾਨਾਂ, ਪੈਟਰੋਲ ਪੰਪ ਅਤੇ ਹੋਰ ਕਾਰੋਬਾਰ ਸੰਸਥਾਵਾਂ ਬਿਲਕੁੱਲ ਬੰਦ ਰਹੀਆਂ | ਉਨ੍ਹਾਂ ਨੇ ਦੱਸਿਆ ਕਿ ਜਨਤਕ ਆਵਾਜਾਈ ਤੋਂ ਇਲਾਵਾ ਟੈਕਸੀ ਅਤੇ ਆਟੋ-ਰਿਕਸ਼ਾ ਵੀ ਵੱਡੇ ਪੱਧਰ 'ਤੇ ਸੜਕਾਂ ਤੋਂ ਗਾਇਬ ਰਹੇ | ਹਾਲਾਂਕਿ ਕਈ ਜ਼ਿਆਦਾਤਰ ਇਲਾਕਿਆਂ ਵਿਚ ਨਿੱਜੀ ਕਾਰਾਂ ਚਲਦੀਆਂ ਦਿਖਾਈ ਦਿੱਤੀਆਂ | ਅਧਿਕਾਰੀਆਂ ਨੇ ਦੱਸਿਆ ਕਿ ਬੰਦ ਕਾਰਨ ਹਫ਼ਤਾਵਰੀ ਬਾਜ਼ਾਰ 'ਤੇ ਵੀ ਅਸਰ ਦਿਖਾਈ ਦਿੱਤਾ ਅਤੇ ਕਿਸੇ ਵੀ ਵਿਕਰੇਤਾ ਨੇ ਟੀ.ਆਰ.ਸੀ. ਚੌਕ ਬਟਮਾਲੂ 'ਚ ਦੁਕਾਨ ਨਹੀਂ ਲਗਾਈ | ਉਨ੍ਹਾਂ ਨੇ ਕਿਹਾ ਕਿ ਹੋਰ ਜ਼ਿਲ੍ਹਾ ਹੈੱਡਕੁਆਰਟਰਾਂ ਤੋਂ ਵੀ ਬੰਦ ਦੀਆਂ ਖ਼ਬਰਾਂ ਮਿਲੀਆਂ ਹਨ | ਕਈ ਵਪਾਰਕ ਸੰਗਠਨਾਂ ਨੇ ਜੰਮੂ ਅਤੇ ਸੂਬੇ ਤੋਂ ਬਾਹਰ ਕਸ਼ਮੀਰੀਆਂ 'ਤੇ ਹਮਲਿਆਂ ਦੇ ਵਿਰੋਧ 'ਚ ਸਨਿਚਰਵਾਰ ਨੂੰ ਬੰਦ ਦਾ ਫ਼ੈਸਲਾ ਕੀਤਾ ਸੀ | ਇਸ ਤੋਂ ਇਲਾਵਾ ਸ੍ਰੀਨਗਰ ਸਮੇਤ ਹੋਰ ਇਲਾਕਿਆਂ ਵਿਚ ਅਫ਼ਵਾਹਾਂ ਨੂੰ ਸੋਸ਼ਲ ਮੀਡੀਏ 'ਤੇ ਰੋਕਣ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ | ਇੰਟਰਨੈੱਟ ਸੇਵਾਵਾਂ ਦੀ ਬਹਾਲੀ ਸਬੰਧੀ ਕੋਈ ਜਾਣਕਾਰੀ ਅਜੇ ਤੱਕ ਨਹੀਂ ਮਿਲੀ | ਇੰਟਰਨੈੱਟ ਸੇਵਾਵਾਂ ਬੰਦ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਸ਼ਹੀਦਾਂ ਦੇ ਸਰੀਰਕ ਅੰਗਾਂ ਦੀਆਂ ਝੂਠੀਆਂ ਤਸਵੀਰਾਂ ਸਾਂਝੀਆਂ ਨਾ ਕਰੋ-ਸੀ.ਆਰ.ਪੀ.ਐਫ.
ਸ੍ਰੀਨਗਰ, 17 ਫਰਵਰੀ (ਏਜੰਸੀ)-ਸੀ.ਆਰ.ਪੀ.ਐਫ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਅਤੇ ਉਨ੍ਹਾਂ ਦੇ ਸਰੀਰ ਦੇ ਅੰਗਾਂ ਦੀ ਝੂਠੀਆਂ ਤਸਵੀਰਾਂ ਦੇ ਨਾਲ-ਨਾਲ ਹਮਲੇ ਸਬੰਧੀ ਹੋਰ ਤਸਵੀਰਾਂ ਨੂੰ ਸਾਂਝਾ ਨਾ ਕਰਨ | ਸੀ.ਆਰ.ਪੀ.ਐਫ. ਨੇ ਐਤਵਾਰ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀਆਂ ਝੂਠੀਆਂ ਤਸਵੀਰਾਂ ਸੋਸ਼ਲ ਮੀਡੀਏ 'ਤੇ ਫੈਲਾਈਆਂ ਜਾ ਰਹੀਆਂ ਹਨ | ਸੀ.ਆਰ.ਪੀ.ਐਫ. ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਨੂੰ ਸਾਂਝਾ ਨਾ ਕਰਨ ਦੀ ਅਪੀਲ ਕੀਤੀ ਹੈ |

ਹਿਜ਼ਬੁਲ ਮੁਜਾਹਦੀਨ ਨਾਲ ਸਬੰਧਿਤ ਅੱਤਵਾਦੀ ਕਾਬੂ

ਅਟਾਰੀ, 17 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ)-ਕਸ਼ਮੀਰ 'ਚ ਅੱਤਵਾਦੀ ਸਰਗਰਮੀਆਂ 'ਚ ਸ਼ਾਮਿਲ ਤੇ ਲੋੜੀਂਦੇ ਨੌਜਵਾਨਾਂ ਦੇ ਅਟਾਰੀ ਵਾਹਗਾ ਸਰਹੱਦ ਰਸਤੇ ਵੀਜ਼ੇ 'ਤੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਉਸ ਵੇਲੇ ਅਸਫ਼ਲ ਹੋ ਗਈ ਜਦੋਂ ਅਟਾਰੀ ਸਰਹੱਦ 'ਤੇ ਇੰਮੀਗ੍ਰੇਸ਼ਨ ਵਿਭਾਗ ਵਲੋਂ ਜੰਮੂ-ਕਸ਼ਮੀਰ ਪੁਲਿਸ ਨੂੰ ਲੋੜੀਂਦੇ ਅੱਤਵਾਦੀ, ਜਿਸ ਦਾ ਸਬੰਧ ਕਥਿਤ ਤੌਰ 'ਤੇ ਹਿਜ਼ਬੁਲ ਮੁਜਾਹਦੀਨ ਨਾਲ ਦੱਸਿਆ ਜਾ ਰਿਹਾ ਹੈ, ਨੂੰ ਦਬੋਚ ਕੇ ਪੁਲਿਸ ਹਵਾਲੇ ਕਰ ਦਿੱਤਾ
ਗਿਆ | ਜਾਣਕਾਰੀ ਅਨੁਸਾਰ ਭਾਰਤੀ ਇੰਮੀਗ੍ਰੇਸ਼ਨ ਵਿਭਾਗ ਵਲੋਂ ਅਟਾਰੀ ਵਿਖੇ ਪਾਕਿਸਤਾਨ ਜਾਣ ਲਈ ਆਏ ਕਸ਼ਮੀਰੀ ਨੌਜਵਾਨ ਦੇ ਕਾਗਜ਼ਾਤ ਦੀ ਜਾਂਚ ਕੀਤੀ ਜਾ ਰਹੀ ਸੀ, ਤਾਂ ਪਾਇਆ ਗਿਆ ਕਿ ਉਕਤ ਵਿਅਕਤੀ ਬਾਰੇ ਲੁੱਕ-ਆਊਟ ਸਰਕੂਲਰ ਕਸ਼ਮੀਰ ਪੁਲਿਸ ਵਲੋਂ ਜਾਰੀ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਖੁਫੀਆਂ ਏਜੰਸੀਆਂ ਵਲੋਂ ਉਕਤ ਵਿਅਕਤੀ, ਜਿਸ ਦੀ ਪਛਾਣ ਮੁਹੰਮਦ ਤਹਿਸੀਮ ਪੁੱਤਰ ਅਲੀ ਮੁਹੰਮਦ ਵਾਸੀ ਮਲਕ ਬਾਗ ਸ੍ਰੀਨਗਰ ਵਜੋਂ ਹੋਈ, ਨੂੰ ਆਪਣੇ ਘੇਰੇ ਵਿਚ ਲੈ ਲਿਆ ਗਿਆ | ਪੁੱਛਗਿੱਛ 'ਚ ਪਤਾ ਲੱਗਾ ਕਿ ਉਕਤ ਵਿਅਕਤੀ ਤਹਿਸੀਮ ਬੀ.ਐਸ.ਸੀ. ਤੱਕ ਪੜਾ੍ਹਈ ਕਰ ਚੁੱਕਾ ਹੈ ਤੇ ਸ੍ਰੀਨਗਰ ਵਿਚ ਅੱਤਵਾਦੀ ਕਾਰਵਾਈਆਂ ਕਰਨ 'ਚ ਸਰਗਰਮ ਸੀ | ਇਸ ਦੇ ਬਾਕੀ ਸਾਥੀ ਮਾਰੇ ਗਏ ਸਨ ਜਾਂ ਪੁਲਿਸ ਵਲੋਂ ਫ਼ੜ ਲਏ ਗਏ ਸਨ | ਤਹਿਸੀਮ ਪੁਲਿਸ ਕੋਲ ਦਰਜ ਪਰਚਿਆਂ 'ਚ ਭਗੌੜਾ ਸੀ ਤੇ ਹੁਣ ਉਹ ਪਾਕਿਸਤਾਨ ਭੱਜਣਾ ਚਾਹੰੁਦਾ ਸੀ | ਖ਼ਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਇਸ ਨੂੰ ਪੁੱਛਗਿੱਛ ਲਈ ਅਣਦੱਸੀ ਥਾਂ 'ਤੇ ਲਿਜਾਇਆ ਗਿਆ ਸੀ ਤੇ ਇਸ ਸਬੰਧੀ ਪੁਸ਼ਟੀ ਕਰਨ ਨੂੰ ਕੋਈ ਵੀ ਅਫ਼ਸਰ ਤਿਆਰ ਨਹੀਂ ਸੀ |

ਨਿਰਮਲ ਸਿੰਘ ਠੇਕੇਦਾਰ ਬਣੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ

ਅੰਮਿ੍ਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀਆਂ ਇੱੱਥੇ ਪ੍ਰਧਾਨ, ਦੋ ਮੀਤ ਪ੍ਰਧਾਨਾਂ, ਦੋ ਆਨ: ਸਕੱਤਰਾਂ ਤੇ ਇਕ ਸਥਾਨਕ ਪ੍ਰਧਾਨ ਦੇ ਅਹੁਦਿਆਂ ਲਈ ਹੋਈਆਂ ਚੋਣਾਂ 'ਚ ਭਾਗ ਸਿੰਘ ਅਣਖੀ-ਰਾਜਮਹਿੰਦਰ ਸਿੰਘ ਮਜੀਠਾ ਗਰੁੱਪ ਦੇ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ ਆਪਣੇ ਵਿਰੋਧੀ ਉਮੀਦਵਾਰ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਦੀਵਾਨ ਦੇ ਪ੍ਰਧਾਨ ਬਣ ਗਏ ਹਨ | ਉਨ੍ਹਾਂ ਨੂੰ 176 ਵੋਟਾਂ ਮਿਲੀਆਂ ਜਦ ਕਿ ਸਰਬਜੀਤ ਸਿੰਘ ਨੂੰ 143 ਵੋਟਾਂ ਮਿਲੀਆਂ | ਅੱਜ ਦੀਵਾਨ ਦੇ ਵੱਖ-ਵੱਖ ਸ਼ਹਿਰਾਂ ਤੇ ਰਾਜਾਂ ਤੋਂ 400 ਦੇ ਕਰੀਬ ਮੈਂਬਰਾਂ 'ਚੋਂ 329 ਮੈਂਬਰ ਵੋਟ ਪਾਉਣ ਆਏ, ਜਿਨ੍ਹਾਂ 'ਚੋਂ 6 ਮੈਂਬਰ ਪਤਿਤ ਹੋਣ ਕਾਰਨ ਵੋਟ ਨਹੀਂ ਪਾ ਸਕੇ | ਚੁਣੇ ਗਏ ਬਾਕੀ ਅਹੁਦੇਦਾਰਾਂ 'ਚ ਦੋ ਆਨਰੇਰੀ ਸਕੱਤਰਾਂ ਲਈ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ 179 ਅਤੇ ਸਵਿੰਦਰ ਸਿੰਘ ਕਥੂਨੰਗਲ 171 ਵੋਟਾਂ ਨਾਲ ਜੇਤੂ ਰਹੇ | ਦੋ ਮੀਤ ਪ੍ਰਧਾਨਾਂ ਲਈ ਡਾ: ਇੰਦਰਬੀਰ ਸਿੰੰਘ ਨਿੱਜਰ ਨੂੰ 205 ਅਤੇ ਅਮਰਜੀਤ ਸਿੰਘ ਵਿਕਰਾਂਤ ਨੂੰ 148 ਵੋਟਾਂ ਪਈਆਂ | ਸਥਾਨਕ ਪ੍ਰਧਾਨ ਦੇ ਅਹੁਦੇ ਲਈ ਸਰਬਜੀਤ-ਐਡਵੋਕੇਟ ਗਰੁੱਪ ਦੇ ਹਰਮਿੰਦਰ ਸਿੰਘ ਫ੍ਰੀਡਮ ਆਪਣੇ ਵਿਰੋਧੀ ਸੁਖਦੇਵ ਸਿੰਘ ਮੱਤੇਵਾਲ ਨੂੰ 14 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੇ | ਅੱਜ ਚੋਣਾਂ ਦੌਰਾਨ ਮੀਡੀਆ ਨੂੰ ਦੂਰ ਰੱਖਿਆ ਗਿਆ ਤੇ ਇਕ ਚੋਣ ਅਧਿਕਾਰੀ ਬਲਜਿੰਦਰ ਸਿੰਘ ਅਨੁਸਾਰ ਪਤਿਤ ਮੈਂਬਰਾਂ ਦੀਆਂ ਵੋਟਾਂ ਵੀ ਪਈਆਂ, ਜਿਸ ਕਾਰਨ ਉਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ, ਜਦੋਂ ਕਿ ਦੂਜੇ ਰਿਟਰਨਿੰਗ ਅਧਿਕਾਰੀਆਂ ਇਕਬਾਲ ਸਿੰਘ ਲਾਲਪੂਰਾ ਤੇ ਜਸਵਿੰਦਰ ਸਿੰਘ ਢਿੱਲੋਂ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਕੇਵਲ ਦਾੜ੍ਹੀ ਕੱਟਣ ਵਾਲੇ 6 ਮੈਂਬਰਾਂ ਦਾ ਮਾਮਲਾ ਸਾਹਮਣੇ ਆਉਣ 'ਤੇ ਉਨ੍ਹਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ |
ਦੀਵਾਨ ਦਾ ਪੁਰਾਣਾ ਸੰਵਿਧਾਨ ਲਾਗੂ ਕਰਾਂਗੇ ਤੇ ਬੀਤੇ ਸਮੇਂ 'ਚ ਹੋਏ ਘਪਲਿਆਂ ਦੀ ਜਾਂਚ ਕਰਾਵਾਂਗੇ-ਨਿਰਮਲ ਸਿੰਘ ਠੇਕੇਦਾਰ
ਨਵ-ਨਿਯੁਕਤ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ ਨੇ ਕਿਹਾ ਕਿ ਚੋਣਾਂ ਦੌਰਾਨ ਜਾਰੀ ਕੀਤੇ ਮੈਨੀਫੈਸਟੋ 'ਚ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ ਤੇ ਬੀਤੇ ਸਮੇਂ 'ਚ ਹੋਏ ਘਪਲਿਆਂ ਦੀ ਜਾਂਚ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਦੀਵਾਨ ਦਾ ਪੁਰਾਣਾ ਸੰਵਿਧਾਨ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ |
ਵਿਰੋਧੀ ਧਿਰ ਨੇ ਹਾਰ ਨੂੰ ਸਵੀਕਾਰਿਆ
ਇਸੇ ਦੌਰਾਨ ਪ੍ਰਧਾਨਗੀ ਸਮੇਤ ਹੋਰ 4 ਅਹੁਦਿਆਂ 'ਤੇ ਹਾਰਨ ਵਾਲੀ ਧਿਰ ਦੇ ਆਗੂਆਂ ਜਸਵਿੰਦਰ ਸਿੰਘ ਐਡਵੋਕੇਟ, ਅਮਰਜੀਤ ਸਿੰਘ ਭਾਟੀਆ, ਕੁਲਜੀਤ ਸਿੰਘ 'ਸਿੰਘ ਬ੍ਰਦਰਜ਼' ਤੇ ਕੁਲਜੀਤ ਸਿੰਘ ਸਾਹਨੀ ਨੇ ਕਿਹਾ ਕਿ ਉਹ ਜਿੱਤਣ ਵਾਲੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹਨ |
ਪੁਲਿਸ ਦੇ ਕਬਜ਼ੇ ਹੇਠ ਰਿਹਾ ਚੀਫ਼ ਖ਼ਾਲਸਾ ਦੀਵਾਨ-ਮੀਡੀਆ ਨੂੰ ਚੋਣਾਂ ਤੋਂ ਰੱਖਿਆ ਦੂਰ
ਜ਼ਿਕਰਯੋਗ ਹੈ ਕਿ ਧਾਰਮਿਕ ਸੰਸਥਾਵਾਂ 'ਚ ਪੁਲਿਸ ਦੇ ਦਾਖ਼ਲੇ ਨੂੰ ਸਹੀ ਠਹਿਰਾਉਂਦਿਆਂ ਅਤੇ ਚੋਣਾਂ ਦੌਰਾਨ ਬੋਗਸ ਤੇ ਪਤਿਤ ਮੈਂਬਰਾਂ ਵਲੋਂ ਵੋਟਾਂ ਪਾਏ ਜਾਣ ਦੇ ਮਾਮਲਿਆਂ ਨੂੰ ਮੀਡੀਆ ਦੀ ਨਜ਼ਰ ਤੋਂ ਬਚਾਉਣ ਲਈ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਸਮੁੱਚਾ ਦੀਵਾਨ ਕੰਪਲੈਕਸ ਹੀ ਪੁਲਿਸ ਹਵਾਲੇ ਕਰ ਦਿੱਤਾ ਗਿਆ | ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੀਡੀਆ ਕਰਮੀਆਂ ਨੂੰ ਵੋਟਾਂ ਵਾਲੇ ਕੰਪਲੈਕਸ 'ਚ ਜਾਣ ਤੋਂ ਸਖ਼ਤੀ ਨਾਲ ਮਨਾਂ ਕੀਤਾ ਤੇ ਕਈ ਮੀਡੀਆ ਕਰਮੀਆਂ ਨੂੰ ਤਾਂ ਪੁਲਿਸ ਦੇ ਧੱਕੇ ਵੀ ਖਾਣੇ ਪਏ | ਕਾਰਜਕਾਰੀ ਆਨ: ਸਕੱਤਰ ਨਰਿੰਦਰ ਸਿੰਘ ਖੁਰਾਣਾ ਨੂੰ ਪੁੱਛਿਆ ਗਿਆ ਤਾਂ ਉਹ ਗੋਲ-ਮੋਲ ਜਵਾਬ ਦੇ ਕੇ ਖਿਸਕ ਗਏ, ਜਦੋਂ ਕਿ ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਦੀਵਾਨ ਦੇ ਪ੍ਰਬੰਧਕਾਂ ਤੇ ਪੁਲਿਸ ਕਮਿਸ਼ਨਰ ਨੇ ਮੀਡੀਆ ਨੂੰ ਚੋਣਾਂ ਵਾਲੇ ਕੰਪਲੈਕਸ 'ਚ ਜਾਣ ਤੋਂ ਮਨਾਂ ਕੀਤਾ ਹੋਇਆ ਹੈ |

ਪੰਜਾਬ ਵਿਧਾਨ ਸਭਾ 'ਚ ਅੱਜ ਪੇਸ਼ ਹੋਵੇਗਾ ਆਮ ਬਜਟ

ਸੂਬੇ ਦੇ ਹਰ ਵਰਗ ਨੂੰ ਖ਼ੁਸ਼ ਕਰਨ ਦੀ ਕੀਤੀ ਜਾ ਸਕਦੀ ਹੈ ਕੋਸ਼ਿਸ਼
ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 17 ਫਰਵਰੀ-ਸੱਤਾ 'ਚ ਆਉਣ ਮਗਰੋਂ ਕਾਂਗਰਸ ਸਰਕਾਰ ਲਗਾਤਾਰ ਖ਼ਜ਼ਾਨਾ ਖ਼ਾਲੀ ਹੋਣ ਦੀ ਦੁਹਾਈ ਦਿੰਦੀ ਆ ਰਹੀ ਹੈ ਪਰ ਸੂਬੇ ਦਾ ਬਜਟ ਪੇਸ਼ ਕਰਨ ਮੌਕੇ ਸਰਕਾਰ ਵਲੋਂ ਇਸ ਗੱਲ ਨੂੰ ਮੂਹਰੇ ਰੱਖੇ ਜਾਣ ਦੀ ਘੱਟ ਹੀ ਸੰਭਾਵਨਾ ਨਜ਼ਰ ਆ ਰਹੀ ਹੈ | ਸੂਤਰਾਂ ਅਨੁਸਾਰ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਹੀ ਸਰਕਾਰ ਸੂਬੇ ਦੇ ਹਰ ਵਰਗ ਲਈ ਕੁਝ ਨਾ ਕੁਝ ਲੈ ਕੇ ਆਉਣ ਦੀ ਤਿਆਰੀ ਵਿਚ ਹੈ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਸਾਲ 2019-20 ਦਾ ਬਜਟ ਕੱਲ੍ਹ 18 ਫਰਵਰੀ ਸੋਮਵਾਰ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨ ਜਾ ਰਹੀ ਹੈ, ਜਿਸ ਨੂੰ ਲੈ ਕੇ ਮਹਿੰਗਾਈ ਨਾਲ ਜੂਝ ਰਹੇ ਸੂਬੇ ਦੇ ਲੋਕ ਵੀ ਬੜੀਆਂ ਉਮੀਦਾਂ ਲਗਾਈ ਬੈਠੇ ਦੱਸੇ ਜਾ ਰਹੇ ਹਨ | ਸਰਕਾਰ ਆਰਥਿਕ ਹਾਲਾਤ ਵਿੱਚੋਂ ਉੱਭਰਨ ਦੇ ਸੰਕੇਤ ਦੇ ਰਹੀ ਹੈ, ਜਿਸ ਤੋਂ ਇਸ ਗੱਲ ਦੇ ਸੰਕੇਤ ਵੀ ਮਿਲਦੇ ਹਨ ਕਿ ਨਵੇਂ ਬਜਟ ਵਿਚ ਜਨਤਾ ਦੇ ਹਰ ਵਰਗ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ¢ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਲਈ ਇਹ ਬਜਟ ਬੜੀ ਚੁਣੌਤੀ ਵਾਲਾ ਸਾਬਤ ਹੋਵੇਗਾ | ਜੇਕਰ ਸਰਕਾਰ ਨੇ ਖ਼ਜ਼ਾਨਾ ਖ਼ਾਲੀ ਹੋਣ ਦੀ ਦੁਹਾਈ ਦਿੰਦੇ ਹੋਏ ਜਨਤਾ ਤੇ ਕੋਈ ਨਵਾਂ ਟੈਕਸ ਜਾਂ ਬੋਝ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਕਦਮ ਸਰਕਾਰ ਨੂੰ ਆਉਂਦੀਆਂ
aਲੋਕ ਸਭਾ ਚੋਣਾਂ 'ਚ ਭਾਰੀ ਪੈ ਸਕਦਾ ਹੈ ਅਤੇ ਜੇਕਰ ਸਰਕਾਰ ਨੇ ਬਜਟ 'ਚ ਟੈਕਸਾਂ ਤੋਂ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵਿੱਤੀ ਸੰਕਟ 'ਚ ਘਿਰੀ ਸਰਕਾਰ ਲਈ ਮਾਲੀ ਸੰਕਟ ਹੋਰ ਗਹਿਰਾ ਹੋ ਸਕਦਾ ਹੈ | ਨਵੇਂ ਬਜਟ ਵਿਚ ਸੂਬੇ ਦੇ ਲੋਕਾਂ ਲਈ ਸਰਕਾਰ ਕੀ ਕੁਝ ਨਵਾਂ ਲੈ ਕੇ ਆ ਰਹੀ ਹੈ, ਇਸ ਦਾ ਖ਼ੁਲਾਸਾ ਤਾਂ ਵਿਧਾਨ ਸਭਾ ਵਿਚ ਬਜਟ ਪੇਸ਼ ਹੋਣ ਦੇ ਬਾਅਦ ਹੀ ਹੋ ਸਕੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਹ ਸੰਕੇਤ ਜ਼ਰੂਰ ਦੇ ਰਹੇ ਹਨ ਕਿ ਸਰਕਾਰ ਇਹ ਬਜਟ ਪੇਸ਼ ਕਰਨ ਨੂੰ ਲੈ ਕੇ ਉਤਸ਼ਾਹ ਵਿਚ ਹੈ¢ ਹਾਲਾਂਕਿ ਵਿੱਤ ਵਿਭਾਗ ਦੇ ਦਸੰਬਰ 2018 ਤੱਕ ਸਰਕਾਰ ਦੀ ਮਾਲੀਆ ਪ੍ਰਾਪਤੀ ਅਤੇ ਖ਼ਰਚ ਦੇ ਅੰਕੜੇ ਤਾਂ ਇਹੀ ਬਿਆਨ ਕਰ ਰਹੇ ਸਨ ਕਿ ਮੁਸ਼ਕਲ ਘੱਟ ਨਹੀਂ ਹੋਈ ਹੈ ਪਰ ਹੁਣ ਵਿੱਤ ਮੰਤਰੀ ਇਹ ਇਸ਼ਾਰਾ ਕਰ ਰਹੇ ਹਨ ਕਿ ਖ਼ਜ਼ਾਨੇ ਦੀ ਹਾਲਤ ਸੁਧਾਰ ਵੱਲ ਹੈ ¢ ਦੱਸਿਆ ਜਾ ਰਿਹਾ ਹੈ ਕਿ ਜੀ.ਐਸ.ਟੀ ਤੋਂ ਸਰਕਾਰ ਦੀ ਕਮਾਈ ਵਿਚ ਕਰੀਬ 14 ਫ਼ੀਸਦੀ ਦੀ ਵਾਧਾ ਹੋਇਆ ਹੈ | ਸੂਬੇ 'ਚ ਹੋਰ ਟੈਕਸ ਅਤੇ ਮਹਿੰਗਾਈ ਦੇ ਬੋਝ ਨਾਲ ਦੋ ਚਾਰ ਹੋ ਰਹੇ ਲੋਕ ਅੱਜ-ਕਲ੍ਹ ਬਿਜਲੀ ਦੇ ਵੱਡੇ ਬਿੱਲਾਂ ਦਾ ਸਾਹਮਣਾ ਵੀ ਕਰ ਰਹੇ ਹਨ ਅਤੇ ਸਰਕਾਰ ਨੂੰ ਵਿਰੋਧੀ ਧਿਰ 'ਆਪ' ਵਲੋਂ ਵੀ ਇਸ ਮਾਮਲੇ 'ਚ ਘੇਰਿਆ ਗਿਆ ਹੈ ਜਿਸ ਦੇ ਚਲਦੇ ਸਰਕਾਰ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਜਟ 'ਚ ਅਜਿਹਾ ਕੋਈ ਕਦਮ ਨਹੀਂ ਚੁੱਕੇਗੀ ਜਿਸ ਨਾਲ ਸਰਕਾਰ ਨੂੰ ਵੋਟਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਵੇ¢

ਇਟਲੀ 'ਚ ਪੰਜਾਬੀਆਂ ਦੇ ਦੋ ਗੁੱਟਾਂ 'ਚ ਚੱਲੀ ਗੋਲੀ-ਬੰਗਾ ਨੇੜਲੇ ਨੌਜਵਾਨ ਦੀ ਹੱਤਿਆ

ਬਰੇਸ਼ੀਆ/ਮਿਲਾਨ (ਇਟਲੀ), 17 ਫਰਵਰੀ (ਬਲਦੇਵ ਸਿੰਘ ਬੂਰੇਜੱਟਾਂ/ਇੰਦਰਜੀਤ ਸਿੰਘ ਲੁਗਾਣਾ)- ਇਟਲੀ ਦੇ ਸ਼ਹਿਰ ਤੋਰੀਨੋ ਨੇੜੇ ਪੰਜਾਬੀਆਂ ਦੇ ਇਕ ਗੁੱਟ ਵਲੋਂ ਦੂਜੇ ਗੁੱਟ ਦੇ ਬਲਦੇਵ ਰਾਜ (37) ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ¢ ਮਿ੍ਤਕ ਬਲਦੇਵ ਰਾਜ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਨੇੜਲੇ ਪਿੰਡ ਜੰਡਿਆਲਾ ਨਾਲ ਸਬੰਧਿਤ ਹੈ | ਜਾਣਕਾਰੀ ਅਨੁਸਾਰ ਤੋਰੀਨੋ 'ਚ ਰਹਿੰਦੇ ਪੰਜਾਬੀਆਂ ਦੇ ਦੋ ਗੁੱਟਾਂ ਵਿਚਾਲੇ ਆਪਸੀ
ਮਤਭੇਦਾਂ ਨੂੰ ਲੈ ਕੇ ਰੰਜਿਸ਼ ਚਲਦੀ ਆ ਰਹੀ ਸੀ | ਇਹ ਘਟਨਾ ਬੀਤੇ ਕੱਲ੍ਹ ਸ਼ਹਿਰ ਤੋਰੀਨੋ ਕਾਰਮਾਨੋਲਾ ਸੜਕ 'ਤੇ ਵਾਪਰੀ, ਜਦੋਂ ਇਸ ਸੜਕ 'ਤੇ ਪੰਜਾਬੀਆਂ ਦੇ 4 ਮੈਂਬਰੀ ਗੁੱਟ ਨੇ ਬਲਦੇਵ ਰਾਜ ਦੀ ਗੱਡੀ ਰੋਕ ਕੇ ਉਸ ਦੀ ਪਿਸਤੌਲ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਦਕਿ ਕਾਰ 'ਚ ਨਾਲ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੋਰੀਨੋ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ¢ ਘਟਨਾ ਸਮੇਂ ਬਲਦੇਵ ਰਾਜ ਆਪਣੇ ਹੋਰ ਦੋਸਤ ਨਾਲ ਫਾਉਲੇ ਜ਼ਿਲ੍ਹਾ ਕੁਨੀਓ ਸਥਿਤ ਆਪਣੇ ਘਰ ਵਾਪਸ ਜਾ ਰਿਹਾ ਸੀ ¢ ਬਲਦੇਵ ਰਾਜ ਨੂੰ ਮਾਰਨ ਉਪਰੰਤ ਕਥਿਤ ਦੋਸ਼ੀ ਫ਼ਰਾਰ ਹੋ ਗਏ ¢ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਕੁਝ ਘੰਟਿਆਂ ਦੇ ਅੰਦਰ ਹੀ ਪੂਰੇ ਸ਼ਹਿਰ ਨੂੰ ਸੀਲ ਕਰਨ ਉਪਰੰਤ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਇਕ ਕਥਿਤ ਦੋਸ਼ੀ ਬਿਕਰਮਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ, ਜਦੋਂ ਕਿ ਬਾਕੀ ਤਿੰਨਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਭਾਲ ਜਾਰੀ ਹੈ ¢ਵਰਨਣਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਇਟਲੀ ਦੇ ਸ਼ਹਿਰ ਪਾਦੋਵਾ 'ਚ ਵੀ ਹੁਸ਼ਿਆਰ ਸਿੰਘ ਨਾਂਅ ਦੇ ਇਕ ਪੰਜਾਬੀ ਨੌਜਵਾਨ ਦੀ ਉਸ ਦੇ ਹੀ ਸਾਥੀ ਨੇ ਚਾਕੂਆਂ ਨਾਲ ਹੱਤਿਆ ਕਰ ਦਿੱਤੀ ਸੀ¢

ਪੁਲਵਾਮਾ ਹਮਲੇ ਦਾ ਸੇਕ ਭਾਰਤ-ਪਾਕਿ ਵਪਾਰ ਨੂੰ ਵੀ ਲੱਗਾ

• 200 ਫ਼ੀਸਦੀ ਡਿਊਟੀ ਲਗਾਉਣ ਕਾਰਨ ਵਪਾਰ ਹੋਇਆ ਠੱਪ • ਡਿਊਟੀ ਭਰਨ ਦੇ ਡਰੋਂ ਵਪਾਰੀ ਛੱਡਣ ਲੱਗੇ ਲੱਖਾਂ ਰੁਪਏ ਦਾ ਮਾਲਰੁਪਿੰਦਰਜੀਤ ਸਿੰਘ ਭਕਨਾ ਅਟਾਰੀ, 17 ਫ਼ਰਵਰੀ-ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਪਣਾਏ ਸਖ਼ਤ ਰੁਖ ਤੇ ਪਾਕਿਸਤਾਨ ...

ਪੂਰੀ ਖ਼ਬਰ »

ਮੈਡੀਕਲ ਕਾਲਜਾਂ ਲਈ ਟੀਚਿੰਗ ਫੈਕਲਟੀ ਦੀਆਂ 153 ਅਸਾਮੀਆਂ ਨੂੰ ਹਰੀ ਝੰਡੀ

• ਬਜਟ, ਵਿੱਤੀ ਖਾਤਿਆਂ ਤੇ ਕੈਗ ਰਿਪੋਰਟਾਂ ਵਿਧਾਨ ਸਭਾ 'ਚ ਪੇਸ਼ ਕਰਨ ਨੂੰ ਪ੍ਰਵਾਨਗੀ • ਕਿਲ੍ਹਾ ਰਾਏਪੁਰ ਵਿਖੇ ਬੈਲ ਗੱਡੀਆਂ ਦੀਆਂ ਦੌੜਾਂ ਦੁਬਾਰਾ ਸ਼ੁਰੂ ਹੋਣਗੀਆਂ ਦੰਗਾ ਪੀੜਤਾਂ ਲਈ ਮਕਾਨਾਂ-ਪਲਾਟਾਂ ਵਿਚ 5 ਫ਼ੀਸਦੀ ਰਾਖਵਾਂਕਰਨ ਦਸੰਬਰ 2021 ਤੱਕ ...

ਪੂਰੀ ਖ਼ਬਰ »

ਸ਼ਹੀਦ ਮੇਜਰ ਚਿਤਰੇਸ਼ ਬਿਸ਼ਟ ਨੂੰ ਸ਼ਰਧਾਂਜਲੀਆਂ

ਜੰਮੂ, 17 ਫਰਵਰੀ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਬਾਰੂਦੀ ਸੁਰੰਗ ਧਮਾਕੇ ਦੌਰਾਨ ਸ਼ਹੀਦ ਹੋਏ ਮੇਜਰ ਚਿਤਰੇਸ਼ ਬਿਸ਼ਟ ਨੂੰ ਫ਼ੌਜ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਬੁਲਾਰੇ ਨੇ ਦੱਸਿਆ ਕਿ ਜੰਮੂ ਤੇ ਰਾਜੌਰੀ ਵਿਖੇ ਮੇਜਰ ...

ਪੂਰੀ ਖ਼ਬਰ »

ਕਰੋਲ ਬਾਗ ਅੱਗ ਮਾਮਲੇ 'ਚ ਹੋਟਲ ਅਰਪਿਤ ਪੈਲਸ ਦਾ ਮਾਲਕ ਗਿ੍ਫ਼ਤਾਰ

ਨਵੀਂ ਦਿੱਲੀ, 17 ਫਰਵਰੀ (ਪੀ.ਟੀ.ਆਈ.)-ਨਵੀਂ ਦਿੱਲੀ 'ਚ ਕਰੋਲ ਬਾਗ ਅੱਗ ਜਿਸ 'ਚ 17 ਲੋਕ ਮਾਰੇ ਗਏ, ਨਾਲ ਜੁੜੇ ਮਾਮਲੇ 'ਚ ਹੋਟਲ ਅਰਪਿਤ ਪੈਲਸ ਦੇ ਮਾਲਕ ਰਾਕੇਸ਼ ਗੋਇਲ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਸੂਤਰਾਂ ਅਨੁਸਾਰ ਦਿੱਲੀ ਪੁਲਿਸ ਵਲੋਂ ਮਿਲੀ ਗੁਪਤ ਸੂਚਨਾ ਕਿ ਗੋਇਲ ...

ਪੂਰੀ ਖ਼ਬਰ »

ਰਜਨੀਕਾਂਤ ਨਹੀਂ ਲੜਨਗੇ ਲੋਕ ਸਭਾ ਚੋਣਾਂ

ਚੇਨਈ, 17 ਫਰਵਰੀ (ਏਜੰਸੀ)-ਹਰਮਨ ਪਿਆਰੇ ਤਾਮਿਲ ਅਦਾਕਾਰ ਰਜਨੀਕਾਂਤ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਰਜਨੀ ਮੱਕਲ ਮੰਡਰਮ (ਫੈਨਜ਼ ਕਲੱਬ) ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜੇਗਾ | ਰਜਨੀਕਾਂਤ ਬਹੁਤ ਪਹਿਲਾਂ ਰਾਜਨੀਤੀ 'ਚ ਆਉਣ ਦੀ ਪੁਸ਼ਟੀ ਕਰ ਚੁੱਕੇ ਹਨ, ਪਰ ਉਨ੍ਹਾਂ ਨੇ ...

ਪੂਰੀ ਖ਼ਬਰ »

ਪੁਲਵਾਮਾ ਹਮਲਾ ਪਾਕਿ ਸ਼ਹਿ ਪ੍ਰਾਪਤ ਅੱਤਵਾਦੀਆਂ 'ਚ ਬੁਖਲਾਹਟ ਕਾਰਨ ਹੋਇਆ-ਰਾਜਨਾਥ ਸਿੰਘ

ਗ੍ਰਹਿ ਮੰਤਰੀ ਵਲੋਂ 1942 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭਦਰਕ (ਓਡੀਸ਼ਾ), 17 ਫਰਵਰੀ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਐਤਵਾਰ ਨੂੰ ਓਡੀਸ਼ਾ ਦੇ ਭਦਰਕ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ 1942 ਵਿਚ ਅੰਗਰੇਜ਼ ਪੁਲਿਸ ਦੀ ...

ਪੂਰੀ ਖ਼ਬਰ »

ਤਰਜੀਹੀ ਦੇਸ਼ ਦਾ ਦਰਜਾ ਵਾਪਸ ਲੈਣ ਬਾਰੇ ਭਾਰਤ ਨੇ ਨਹੀਂ ਦਿੱਤੀ ਜਾਣਕਾਰੀ-ਪਾਕਿਸਤਾਨ

ਇਸਲਾਮਾਬਾਦ, 17 ਫਰਵਰੀ (ਪੀ. ਟੀ. ਆਈ.)-ਪਾਕਿਸਤਾਨ ਦੇ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਭਾਰਤ ਨੇ ਪਾਕਿਸਤਾਨ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਹ ਪਾਕਿਸਤਾਨ ਦੇ ਤਰਜੀਹੀ ਦੇਸ਼ ਦੇ ਦਰਜੇ ਨੂੰ ਵਾਪਸ ਲੈ ਰਿਹਾ ਹੈ | ਕੱਲ੍ਹ ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ...

ਪੂਰੀ ਖ਼ਬਰ »

ਸੁਸ਼ਮਾ ਸਵਰਾਜ ਵਲੋਂ ਆਪਣੇ ਬੁਲਗਾਰੀਆ ਦੇ ਹਮਰੁਤਬਾ ਜ਼ਹਾਰੀਵਾ ਨਾਲ ਆਪਸੀ ਹਿੱਤ ਦੇ ਮੁੱਦਿਆਂ 'ਤੇ ਚਰਚਾ

ਸੋਫੀਆ (ਬੁਲਗਾਰੀਆ), 17 ਫਰਵਰੀ (ਪੀ. ਟੀ. ਆਈ.)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੱਲ੍ਹ ਆਪਣੇ ਬੁਲਗਾਰੀਆ ਦੇ ਹਮਰੁਤਬਾ ਏਕਾਤੇਰੀਨਾ ਜ਼ਹਾਰੀਵਾ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਆਰਥਿਕਤਾ, ਖੇਤੀਬਾੜੀ ਅਤੇ ਸਿਹਤ ਨਾਲ ਸਬੰਧਿਤ ਮੁੱਦਿਆਂ ਸਮੇਤ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਰਾਸ਼ਟਰ ਵਿਰੋਧੀ ਟਿੱਪਣੀਆਂ ਕਰਨ 'ਤੇ ਕਸ਼ਮੀਰੀ ਵਿਦਿਆਰਥੀ ਗਿ੍ਫ਼ਤਾਰ

ਬੱਦੀ, 17 ਫਰਵਰੀ (ਰਿਸ਼ੀ ਠਾਕੁਰ)-ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿਚ ਇਕ ਪ੍ਰਾਈਵੇਟ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਸੋਸ਼ਲ ਮੀਡੀਏ 'ਤੇ ਰਾਸ਼ਟਰ ਵਿਰੋਧੀ ਟਿੱਪਣੀਆਂ ਕਰਨ ਕਰਕੇ ਯੂਨੀਵਰਸਿਟੀ ਵਲੋਂ ਕੱਢ ਦਿੱਤਾ ਗਿਆ ਅਤੇ ਬਾਅਦ ਵਿਚ ਪੁਲਿਸ ਵਲੋਂ ...

ਪੂਰੀ ਖ਼ਬਰ »

ਕੁਲਭੂਸ਼ਨ ਜਾਧਵ ਮਾਮਲੇ ਦੀ ਸੁਣਵਾਈ ਅੱਜ ਤੋਂ

ਦਾ ਹੇਗ, 17 ਫਰਵਰੀ (ਏਜੰਸੀ)-ਭਾਰਤ-ਪਾਕਿ 'ਚ ਪੈਦਾ ਹੋਏ ਤਾਜ਼ਾ ਤਣਾਅ ਵਿਚਾਲੇ ਅੰਤਰਰਾਸ਼ਟਰੀ ਨਿਆਂ ਅਦਾਲਤ (ਆਈ. ਸੀ. ਜੇ.) ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੇ ਮਾਮਲੇ 'ਚ ਸੋਮਵਾਰ ਤੋਂ ਜਨਤਕ ਸੁਣਵਾਈ ਸ਼ੁਰੂ ਕਰੇਗੀ, ਜਿਸ 'ਚ ਦੋਵਾਂ ਦੇਸ਼ਾਂ ਦੇ ਚੋਟੀ ਦੇ ਕਾਨੂੰਨੀ ...

ਪੂਰੀ ਖ਼ਬਰ »

ਵੰਦੇ ਭਾਰਤ ਐਕਸਪ੍ਰੈੱਸ ਦਾ ਪਹਿਲਾ ਕਮਰਸ਼ੀਅਲ ਸੰਚਾਲਨ ਸ਼ੁਰੂ

ਨਵੀਂ ਦਿੱਲੀ, 17 ਫਰਵਰੀ (ਏਜੰਸੀ)-ਦੇਸ਼ 'ਚ ਬਣਾਈ ਭਾਰਤ ਦੀ ਮੱਧ ਦਰਜੇ ਦੀ ਤੇਜ਼ ਰਫ਼ਤਾਰ ਵੰਦੇ ਭਾਰਤ ਐਕਸਪ੍ਰੈੱਸ ਦਾ ਨਿਰਧਾਰਤ ਪ੍ਰੋਗਰਾਮ ਅਨੁਸਾਰ ਐਤਵਾਰ ਨੂੰ ਇਥੋਂ ਪਹਿਲਾ ਕਰਮਸ਼ੀਅਲ ਸੰਚਾਲਨ ਸ਼ੁਰੂ ਹੋ ਗਿਆ | ਵਰਨਣਯੋਗ ਹੈ ਕਿ ਸਨਿਚਰਵਾਰ ਨੂੰ ਵਾਰਾਨਸੀ ਤੋਂ ...

ਪੂਰੀ ਖ਼ਬਰ »

ਬੰਗਲਾਦੇਸ਼ 'ਚ ਝੁੱਗੀਆਂ ਨੂੰ ਲੱਗੀ ਅੱਗ-9 ਮੌਤਾਂ

ਢਾਕਾ, 17 ਫਰਵਰੀ (ਏਜੰਸੀ)-ਬੰਗਲਾਦੇਸ਼ 'ਚ 200 ਤੋਂ ਜ਼ਿਆਦਾ ਝੁੱਗੀਆਂ 'ਚ ਭਿਆਨਕ ਅੱਗ ਲੱਗਣ ਨਾਲ ਕਰੀਬ 9 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਦੋ ਬੱਚੇ ਵੀ ਸ਼ਾਮਿਲ ਹਨ | ਇਹ ਘਟਨਾ ਚਿੱਟਗਾਂਗ 'ਚ ਵਾਪਰੀ | ਸੂਤਰਾਂ ਅਨੁਸਾਰ ਇਹ ਭਿਆਨਕ ਅੱਗ ਦੇਰ ਰਾਤ ਲੱਗੀ ਤੇ ਉਸ ਵੇਲੇ ...

ਪੂਰੀ ਖ਼ਬਰ »

ਖੁੰਢ-ਚਰਚਾ

ਕਿਸਾਨ ਫਿਰ ਭੰਬਲਭੂਸੇ 'ਚ ਸਰਕਾਰ ਵਲੋਂ 2000 ਦੀ ਕਿਸ਼ਤ ਜਾਰੀ ਕਰਨ ਦੇ ਮੱਦੇਨਜ਼ਰ ਕਿਸਾਨ ਭੰਬਲਭੂਸੇ 'ਚ ਹਨ | ਫ਼ਰਦ ਕੇਂਦਰਾਂ 'ਚ ਲੰਬੀਆਂ ਕਤਾਰਾਂ ਹਨ | ਨੋਟਬੰਦੀ ਦੀਆਂ ਕਤਾਰਾਂ ਨੂੰ ਲੋਕੀਂ ਅਜੇ ਨਹੀਂ ਭੁੱਲੇ | ਰਕਮ ਲੈਣ ਲਈ ਫ਼ਰਦ ਦੀ ਸ਼ਰਤ ਹੈ | ਢਾਈ ਏਕੜ ਰਾਹਤ ਦੇਣ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX