ਤਾਜਾ ਖ਼ਬਰਾਂ


ਕੈਪਟਨ ਭਲਕੇ ਪਟਿਆਲਾ ਅਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨਗੇ
. . .  1 day ago
ਚੰਡੀਗੜ੍ਹ, 22 ਜੁਲਾਈ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਸੰਗਰੂਰ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ। ਪਿਛਲੇ ਕੁੱਝ ਦਿਨਾਂ ਤੋਂ ਭਾਰੀ ਮੀਂਹ ...
ਲੜਕਾ ਤੇ ਲੜਕੀ ਦੇ ਪਰਿਵਾਰ ਦੀ ਆਪਸੀ ਲੜਾਈ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ
. . .  1 day ago
ਤਪਾ ਮੰਡੀ 22 ਜੁਲਾਈ (ਵਿਜੇ ਸ਼ਰਮਾ)- ਸਥਾਨਕ ਸ਼ਹਿਰ ਦੇ ਇੱਕ ਧਾਰਮਿਕ ਅਸਥਾਨ 'ਤੇ ਲੜਕੇ ਅਤੇ ਲੜਕੀ ਦੇ ਪਰਿਵਾਰ ਵਿੱਚ ਆਪਸੀ ਸਮਝੌਤੇ ਨੂੰ ਲੈ ਕੇ ਦੋਵੇਂ ਪਰਿਵਾਰ ਸ਼ਹਿਰ ਦੇ ਮੁਹਤਬਰ ਦੀ ਹਾਜ਼ਰੀ ਵਿੱਚ ਹੱਥੋਪਾਈ ਹੋ ਗਏ । ਜਿਸ ਵਿੱਚ ਦੋਵੇਂ ਪਰਿਵਾਰਾਂ ਦੇ ਅੱਧੀ ...
ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਲਗਾਇਆ ਧਰਨਾ
. . .  1 day ago
ਅਮਰਕੋਟ, 22 ਜੁਲਾਈ (ਗੁਰਚਰਨ ਸਿੰਘ ਭੱਟੀ)- ਹਲਕਾ ਖੇਮਕਰਨ ਦੇ ਪਿੰਡ ਵਲਟੋਹਾ ਵਿਖੇ ਅੱਜ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਸਵੇਰ ਤੋਂ ਦੁਕਾਨਾਂ ਬੰਦ ਕਰ ਕੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਧਰਨਾ ਲਗਾਇਆ ਜੋ ਅਜੇ ਤੱਕ
ਅਫ਼ਗ਼ਾਨਿਸਤਾਨ ਵਿੱਚ ਹਵਾਈ ਹਮਲਿਆਂ ਵਿੱਚ 9 ਲੋਕਾਂ ਦੀ ਮੌਤ
. . .  1 day ago
ਕਾਬੁਲ, 22 ਜੁਲਾਈ- ਅਫ਼ਗ਼ਾਨਿਸਤਾਨ ਦੇ ਪੂਰਬੀ ਸੂਬੇ ਵਿੱਚ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਨੇਤਾ ਸਲੀਮ ਨਹਿਮਜੋਈ ਨੇ ਦੱਸਿਆ ਕਿ ਹਵਾਈ ਹਮਲਿਆਂ ਵਿੱਚ ...
ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਲੱਖਾਂ ਰੁਪਏ ਦੀ ਲੁੱਟ
. . .  1 day ago
ਸੁਲਤਾਨਪੁਰ, 22 ਜੁਲਾਈ (ਕੰਵਰ ਬਰਜਿੰਦਰ ਸਿੰਘ ਜੱਜ)- ਜਲੰਧਰ- ਅੰਮ੍ਰਿਤਸਰ ਹਾਈਵੇ 'ਤੇ ਸੁਲਤਾਨਪੁਰ ਤੋਂ ਥੋੜ੍ਹੀ ਦੂਰੀ 'ਤੇ ਦਿਨ ਦਿਹਾੜੇ ਲੁੱਟ ਦੀ ਵਾਪਰੀ ਘਟਨਾ ਵਿੱਚ ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਦੀ ਵਾਪਰੀ ਇਸ ਘਟਨਾ ਵਿੱਚ ਲੁਟੇਰਿਆਂ ਵੱਲੋਂ ...
ਰਾਜ ਸਭਾ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ (ਸੋਧ) ਬਿੱਲ ਹੋਇਆ ਪਾਸ
. . .  1 day ago
ਲੋਕ ਸਭਾ ਵਿੱਚ ਸੂਚਨਾ ਦਾ ਅਧਿਕਾਰ (ਸੋਧ) ਬਿੱਲ 2019 ਹੋਇਆ ਪਾਸ
. . .  1 day ago
ਕੁਮਾਰਸਵਾਮੀ ਨੇ ਸ਼ਕਤੀ ਪ੍ਰੀਖਣ ਦੇ ਲਈ ਮੰਗਿਆ ਦੋ ਦਿਨਾਂ ਦਾ ਹੋਰ ਸਮਾਂ
. . .  1 day ago
ਬੈਂਗਲੁਰੂ, 22 ਜੁਲਾਈ- ਮੁੱਖ ਮੰਤਰੀ ਐਚ.ਡੀ. ਕੁਮਾਰ ਸਵਾਮੀ ਨੇ ਸ਼ਕਤੀ ਪ੍ਰੀਖਣ ਦੇ ਲਈ ਦੋ ਦਿਨ ਦੇ ਹੋਰ ਸਮੇਂ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਸ਼ਕਤੀ ਪ੍ਰੀਖਣ ਨਹੀਂ ਹੋ ਸਕਦਾ, ਇਸ ਲਈ ਉਨ੍ਹਾਂ ਨੂੰ ਹੋਰ ਸਮੇਂ ਦੀ ਲੋੜ ਹੈ। ਉੱਥੇ ਹੀ ਸਪੀਕਰ ਦਾ ਕਹਿਣਾ...
ਬਿਜਲੀ ਬਿੱਲਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਸੀ.ਪੀ.ਆਈ. (ਐੱਮ.) ਵੱਲੋਂ ਵੱਖ-ਵੱਖ ਥਾਈਂ ਧਰਨੇ
. . .  1 day ago
ਗੜ੍ਹਸ਼ੰਕਰ, 22 ਜੁਲਾਈ (ਧਾਲੀਵਾਲ)- ਪੰਜਾਬ ਸਰਕਾਰ ਵੱਲੋਂ ਇੱਕ ਸਾਲ ਵਿੱਚ ਬਿਜਲੀ ਬਿੱਲਾਂ ਵਿੱਚ 12 ਵਾਰ ਕੀਤੇ ਵਾਅਦੇ ਦੇ ਵਿਰੋਧ ਵਿਚ ਸੀ.ਪੀ.ਆਈ. (ਐੱਮ) ਵੱਲੋਂ ਵੱਖ-ਵੱਖ ਥਾਈਂ ਬਿਜਲੀ ਦਫ਼ਤਰਾਂ ਅੱਗੇ ਧਰਨੇ ਦੇ ਕੇ ਰੋਸ ਮੁਜ਼ਾਹਰੇ ਕੀਤੇ ਗਏ। ਪਾਰਟੀ ਵੱਲੋਂ ਜ਼ਿਲ੍ਹਾ ....
ਸਰਕਾਰੀ ਸ਼ਰਤਾਂ ਦੇ ਬੋਝ ਹੇਠਾਂ ਦੱਬੀ ਕੇਂਦਰ ਵੱਲੋਂ ਸਕੂਲਾਂ ਨੂੰ ਭੇਜੀ ਗਈ 'ਕੰਪੋਜ਼ਿਟ ਸਕੂਲ ਗਰਾਂਟ'
. . .  1 day ago
ਮਾਹਿਲਪੁਰ 22 ਜੁਲਾਈ (ਦੀਪਕ ਅਗਨੀਹੋਤਰੀ)- ਕੇਂਦਰ ਸਰਕਾਰ ਵੱਲੋਂ ਸਮੱਗਰਾ ਸਿੱਖਿਆ ਅਧੀਨ 'ਕੰਪੋਜ਼ਿਟ ਸਕੂਲ ਗਰਾਂਟ' ਅਧੀਨ ਭੇਜੀ ਪੰਜਾਬ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਲਈ 46 ਕਰੋੜ 30 ਲੱਖ 50 ਹਜ਼ਾਰ ਰੁਪਏ ਦੀ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਬਰੇਟਾ, 22 ਜੁਲਾਈ (ਜੀਵਨ ਸ਼ਰਮਾ)- ਨੇੜਲੇ ਪਿੰਡ ਬਹਾਦਰਪੁਰ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਮੰਦਹਾਲੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਕਿਸਾਨ ਪ੍ਰੀਤਮ ਸਿੰਘ (45)?ਕੋਲ ਆਪਣੀ ਸਾਢੇ ...
ਆਰ.ਐਮ.ਪੀ.ਆਈ ਵੱਲੋਂ ਨਸ਼ਿਆਂ ਖ਼ਿਲਾਫ਼ ਰੋਸ ਮੁਜ਼ਾਹਰਾ
. . .  1 day ago
ਚੋਗਾਵਾ, 22 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ)- ਕਸਬਾ ਚੋਗਾਵਾ ਵਿਖੇ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ ਆਈ) ਪੰਜਾਬ ਦੇ ਜਨਰਲ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ : ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ....
ਕੈਪਟਨ ਸਰਕਾਰ ਨੇ ਡਰੱਗ ਮਾਫ਼ੀਆ ਨੂੰ ਬਚਾਉਣ ਲਈ ਗੁਰਪਿੰਦਰ ਦੀ ਹੱਤਿਆ ਕਰਵਾਈ- 'ਆਪ' ਯੂਥ ਵਿੰਗ
. . .  1 day ago
ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਯੂਥ ਵਿੰਗ ਦੀ ਸੂਬਾਈ ਬੁਲਾਰੀ ਬੀਬਾ ਨਰਿੰਦਰ ਕੌਰ ਭਰਾਜ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ 2700 ਕਰੋੜ ਰੁਪਏ ਦੀ ਡਰੱਗ ਦੇ ਕਥਿਤ ਦੋਸ਼ੀ ਗੁਰਪਿੰਦਰ ਸਿੰਘ ਦੀ ਕੈਪਟਨ ਸਰਕਾਰ ਨੇ...
ਪੰਜ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਸੰਗਰੂਰ 'ਚ ਹਾਲਾਤ ਹੋ ਰਹੇ ਨੇ ਬਦਤਰ
. . .  1 day ago
ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਸੰਗਰੂਰ 'ਚ ਪਿਛਲੇ ਪੰਜ ਦਿਨਾਂ ਤੋਂ ਕੂੜੇ ਦੇ ਡੰਪਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਹਾਲਾਤ ਬਦਤਰ ਹੋ ਗਏ ਹਨ। ਡੰਪਾਂ 'ਤੇ ਕੂੜੇ ਦੇ ਅੰਬਾਰ ਲੱਗਣ ਅਤੇ ਦੂਜਾ ਬਰਸਾਤ ਦਾ ਮੌਸਮ ਹੋਣ ਕਾਰਨ ਬਦਬੂ ਮਾਰ ਰਹੀ ਹੈ। ਕਾਬਲੇ ਗ਼ੌਰ ਹੈ...
ਮੁੰਬਈ 'ਚ ਐਮ.ਟੀ.ਐਨ.ਐਲ ਇਮਾਰਤ 'ਚ ਲੱਗੀ ਭਿਆਨਕ ਅੱਗ
. . .  1 day ago
ਮੁੰਬਈ, 22 ਜੁਲਾਈ- ਮੁੰਬਈ ਦੇ ਬਾਂਦਰਾ 'ਚ ਐਮ.ਟੀ.ਐਨ.ਐਲ ਜੀ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਮਾਰਤ 'ਚ ਕਈ ਲੋਕਾਂ ....
ਪੰਜਾਬ ਪੁਲਿਸ ਦੇ 1 ਆਈ. ਪੀ. ਐੱਸ. ਅਤੇ 7 ਪੀ. ਪੀ. ਐੱਸ. ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਮੋਟਰਸਾਈਕਲ ਸਵਾਰ ਲੁਟੇਰੇ 70 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਚੱਕ ਜਵਾਹਰੇਵਾਲਾ ਗੋਲੀਕਾਂਡ ਮਾਮਲਾ : ਲੋਕਾਂ ਨੇ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 24 ਘੰਟਿਆਂ ਲਈ ਕੀਤਾ ਜਾਮ
. . .  1 day ago
ਸੁਪਰੀਮ ਕੋਰਟ ਨੇ ਅੰਤਰਿਮ ਆਦੇਸ਼ ਤੋਂ ਬਾਅਦ ਸ਼ਕਤੀ ਪ੍ਰੀਖਣ 'ਤੇ ਹੋਵੇਗਾ ਫ਼ੈਸਲਾ- ਸਿੱਧਰਾਮਈਆ
. . .  1 day ago
ਹਾਈਕੋਰਟ ਵਲੋਂ ਪੰਜਾਬ ਸਰਾਕਰ ਨੂੰ ਡੇਰਾ ਬਿਆਸ ਦੀ ਜ਼ਮੀਨ ਦੀ ਜਾਂਚ ਦੇ ਹੁਕਮ
. . .  1 day ago
ਚੰਦਰਯਾਨ-2 ਦੇ ਸਫਲਤਾਪੂਰਵਕ ਦਾਗੇ ਜਾਣ 'ਤੇ ਦੇਸ਼ ਨੂੰ ਹੈ ਮਾਣ- ਪ੍ਰਧਾਨ ਮੰਤਰੀ ਮੋਦੀ
. . .  1 day ago
ਮਿਸ਼ਨ ਚੰਦਰਯਾਨ-2 ਭਾਰਤ ਲਈ ਚੰਦ ਦੀ ਇਤਿਹਾਸਕ ਯਾਤਰਾ ਦੀ ਸ਼ੁਰੂਆਤ ਹੈ- ਇਸਰੋ ਮੁਖੀ
. . .  1 day ago
ਹਰੀਕੇ ਧਾਮ ਨੇੜੇ ਮਨੁੱਖੀ ਕੜੀ ਬਣਾ ਕੇ ਰਾਜਸਥਾਨ ਨੂੰ ਜਾਂਦੇ ਪਾਣੀ ਨੂੰ ਬੰਦ ਕਰਨ ਦੀ ਕਰਾਂਗੇ ਮੰਗ- ਭਾਈ ਮੋਹਕਮ ਸਿੰਘ
. . .  1 day ago
ਪੁਲਿਸ ਵਲੋਂ ਬੱਬਰ ਖ਼ਾਲਸਾ ਨਾਲ ਸੰਬੰਧਿਤ ਗ੍ਰਿਫ਼ਤਾਰ ਨੌਜਵਾਨਾਂ ਦਾ ਮਾਮਲਾ ਐੱਨ. ਆਈ. ਏ. ਦੇ ਹਵਾਲੇ
. . .  1 day ago
ਕਲਾਨੌਰ ਦੇ ਤੇਜ਼ਬੀਰ ਸਿੰਘ ਦੀ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਜਿੱਤਣ 'ਤੇ ਏਸ਼ੀਆ ਚੈਂਪੀਅਨਸ਼ਿਪ ਲਈ ਹੋਈ ਚੋਣ
. . .  1 day ago
ਪੁਲਾੜ 'ਚ ਭਾਰਤ ਦੀ ਹੋਰ ਵੱਡੀ ਪੁਲਾਂਘ : ਸਫਲਤਾਪੂਰਵਕ ਦਾਗਿਆ ਗਿਆ ਚੰਦਰਯਾਨ-2
. . .  1 day ago
ਇਸਰੋ ਵਲੋਂ ਸਫਲਤਾਪੂਰਵਕ ਦਾਗਿਆ ਗਿਆ ਚੰਦਰਯਾਨ-2
. . .  1 day ago
ਨੌਕਰ ਵਲੋਂ ਬੇਰਹਿਮੀ ਨਾਲ ਬਜ਼ੁਰਗ ਦਾ ਕਤਲ, ਹਜ਼ਾਰਾਂ ਦੀ ਨਕਦੀ ਲੈ ਕੇ ਹੋਇਆ ਫ਼ਰਾਰ
. . .  1 day ago
ਹੁਣ ਤੋਂ ਕੁਝ ਸਮੇਂ ਬਾਅਦ ਦਾਗਿਆ ਜਾਵੇਗਾ ਚੰਦਰਯਾਨ-2
. . .  1 day ago
ਸੀ. ਬੀ. ਆਈ. ਦਫ਼ਤਰ ਵੱਲ ਜਾ ਰਹੇ ਸਿੱਖ ਜਥੇਬੰਦੀਆਂ ਦੇ ਵਫ਼ਦ ਨੂੰ ਪੁਲਿਸ ਨੇ ਰਸਤੇ 'ਚ ਰੋਕਿਆ
. . .  1 day ago
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਸਿੱਧੀ ਟੱਕਰ 'ਚ ਔਰਤ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
. . .  1 day ago
15 ਅਗਸਤ ਨੂੰ ਗੁਲਾਮੀ ਦਿਵਸ ਮਨਾਏੇਗੀ ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ
. . .  1 day ago
ਪਨਗ੍ਰੇਨ ਗੋਦਾਮ 'ਚੋਂ 640 ਕੱਟੇ ਕਣਕ ਲੁੱਟ ਕੇ ਫ਼ਰਾਰ ਹੋਏ ਚੋਰ
. . .  1 day ago
ਇਟਲੀ 'ਚ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ, ਇੱਕ ਮਹੀਨੇ ਤੋਂ ਪੁੱਤਰ ਦਾ ਮੂੰਹ ਦੇਖਣ ਲਈ ਤਰਸਿਆ ਪਰਿਵਾਰ
. . .  1 day ago
ਹੜ੍ਹ ਪ੍ਰਭਾਵਿਤ ਫ਼ਸਲਾਂ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਵਫ਼ਦ ਨੇ ਦਿੱਤਾ ਮੰਗ ਪੱਤਰ
. . .  1 day ago
'ਜਵਾਨਾਂ ਦੀ ਬਜਾਏ ਘਾਟੀ ਨੂੰ ਲੁੱਟਣ ਵਾਲੇ ਨੇਤਾਵਾਂ ਨੂੰ ਮਾਰਨ' ਵਾਲੇ ਬਿਆਨ 'ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਦਿੱਤੀ ਸਫ਼ਾਈ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਉਲੰਘਣਾ
. . .  1 day ago
ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  1 day ago
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ
. . .  1 day ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਨੂੰ ਸਪੀਕਰ ਵਲੋਂ ਸੰਮਨ ਜਾਰੀ
. . .  1 day ago
ਕਰਨਾਟਕ ਸੰਕਟ : ਆਜ਼ਾਦ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਅੱਜ ਸੁਣਵਾਈ ਕਰਨ ਤੋਂ ਇਨਕਾਰ
. . .  1 day ago
ਭੂਟਾਨ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਚਿਆਂ ਸਣੇ 9 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
'ਚਿੱਟੇ' ਦੇ ਝੰਬੇ ਪਿੰਡ ਬਡਰੁੱਖਾਂ 'ਚ ਠੀਕਰੀ ਪਹਿਰਾ ਦੇਣ ਅਤੇ ਤਸਕਰਾਂ 'ਤੇ ਬਾਜ ਅੱਖ ਰੱਖਣ ਦਾ ਫ਼ੈਸਲਾ
. . .  1 day ago
ਬੇਕਾਬੂ ਕਾਰ ਵੱਲੋਂ ਟੱਕਰ ਮਾਰੇ ਜਾਣ 'ਤੇ 2 ਮੌਤਾਂ, 4 ਜ਼ਖਮੀ
. . .  1 day ago
ਮੁਸਲਿਮ ਨੌਜਵਾਨ ਨੂੰ ਜੈ ਸ੍ਰੀਰਾਮ ਬੋਲਣ ਲਈ ਧਮਕੀਆਂ
. . .  1 day ago
ਪਾਕਿਸਤਾਨ ਵੱਲੋਂ ਭਾਰਤੀ ਚੌਂਕੀਆਂ 'ਤੇ ਗੋਲੀਬਾਰੀ
. . .  1 day ago
ਪੰਜਾਬ ਏਕਤਾ ਪਾਰਟੀ ਵੱਲੋਂ ਪਾਵਰਕਾਮ ਖ਼ਿਲਾਫ਼ ਧਰਨਾ ਅੱਜ
. . .  1 day ago
ਘਰ ਦੇ ਬੂਹੇ ਤੇ ਬੁਲਾ ਕੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਸਰਕਾਰੀ ਬੱਸ ਤੇ ਸਕੂਲ ਬੱਸ ਦੀ ਹੋਈ ਟੱਕਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਨਿਆਂ ਸਿਰਫ਼ ਸਹੀ ਅਤੇ ਗ਼ਲਤ ਦੇ ਵਿਚਕਾਰ ਨਿਰਪੱਖ ਖੜੇ ਹੋਣਾ ਨਹੀਂ, ਸਗੋਂ ਸਹੀ ਦੇ ਪੱਖ ਵਿਚ ਅਤੇ ਗ਼ਲਤ ਦੇ ਵਿਰੋਧ ਵਿਚ ਖੜ੍ਹੇ ਹੋਣਾ ਹੈ। -ਡੋਰ ਰੂਜ਼ਵੈਲਟ

ਪਹਿਲਾ ਸਫ਼ਾ

ਅਲਵਿਦਾ ਸ਼ੀਲਾ ਦੀਕਸ਼ਿਤ-ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਅਮਿਤ ਸ਼ਾਹ, ਸੋਨੀਆ ਗਾਂਧੀ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ
ਨਵੀਂ ਦਿੱਲੀ, 21 ਜੁਲਾਈ (ਉਪਮਾ ਡਾਗਾ ਪਾਰਥ)-ਦਿੱਲੀ ਦੀ ਸੂਰਤ-ਸੀਰਤ ਬਦਲਣ ਲਈ ਜਾਣੀ ਜਾਂਦੀ ਅਤੇ 3 ਵਾਰ ਰਾਸ਼ਟਰੀ ਰਾਜਧਾਨੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਿਤ ਦਾ ਅੱਜ ਦਿੱਲੀ ਦੇ ਨਿਰਬੋਧ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | 81 ਸਾਲਾ ਕਾਂਗਰਸੀ ਆਗੂ ਦੀਆਂ ਅੰਤਿਮ ਰਸਮਾਂ ਪੂਰੇ ਰਸਮੀ ਸਨਮਾਨ ਨਾਲ ਅਦਾ ਕੀਤੀਆਂ ਗਈਆਂ, ਜਿਸ 'ਚ ਕਾਂਗਰਸੀ ਨੇਤਾਵਾਂ ਦੇ ਨਾਲ-ਨਾਲ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੇ ਸ਼ਾਮਿਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਮਰਹੂਮ ਸ਼ੀਲਾ ਦੀਕਸ਼ਿਤ ਪ੍ਰਤੀ ਸ਼ਰਧਾਂਜਲੀ ਪ੍ਰਗਟਾਉਂਦਿਆਂ ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਦੋ ਦਿਨ ਦੇ ਰਾਜਸੀ ਸ਼ੋਕ ਦਾ ਐਲਾਨ ਕੀਤਾ ਹੈ | ਨਿਰਬੋਧ ਘਾਟ ਵਿਖੇ ਹੋਏ ਸ਼ੀਲਾ ਦੀਕਸ਼ਿਤ ਦੇ ਅੰਤਿਮ ਸੰਸਕਾਰ ਮੌਕੇ ਮਰਹੂਮ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ 'ਚ ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ, ਪਿ੍ਅੰਕਾ ਗਾਂਧੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸ਼ਾਮਿਲ ਹੋਏ | ਸ਼ੀਸ਼ੇ ਦੇ ਤਾਬੂਤ 'ਚ ਰੱਖੀ ਸ਼ੀਲਾ ਦੀਕਸ਼ਿਤ ਦੀ ਮਿ੍ਤਕ ਦੇਹ ਨੂੰ ਲੈ ਕੇ ਜਾ ਰਹੇ ਟਰੱਕ ਦੇ ਨਾਲ-ਨਾਲ ਭਾਰੀ ਮੀਂਹ ਦੇ ਬਾਵਜੂਦ ਸੈਂਕੜੇ ਲੋਕਾਂ ਨੇ ਹਿੱਸਾ ਲਿਆ, ਜਿਸ ਦੇ ਨਾਲ-ਨਾਲ ਉਹ 'ਜਬ ਤੱਕ ਸੂਰਜ ਚਾਂਦ ਰਹੇਗਾ, ਸ਼ੀਲਾ ਜੀ ਦਾ ਨਾਂਅ ਰਹੇਗਾ' ਦੇ ਨਾਅਰੇ ਲਾ ਰਹੇ ਸਨ | ਜ਼ਿਕਰਯੋਗ ਹੈ ਕਿ ਸ਼ੀਲਾ ਦੀਕਸ਼ਿਤ ਦਾ ਕੱਲ੍ਹ ਦੁਪਹਿਰ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਸੀ | ਸ਼ੀਲਾ ਦੀਕਸ਼ਿਤ ਦੀ ਮਿ੍ਤਕ ਦੇਹ ਨੂੰ ਐਤਵਾਰ ਸਵੇਰੇ ਤਕਰੀਬਨ ਸਾਢੇ 11 ਵਜੇ ਕਾਂਗਰਸ ਦੇ ਅਕਬਰ ਰੋਡ ਸਥਿਤ ਸਦਰਮੁਕਾਮ ਵਿਖੇ ਅੰਤਿਮ ਦਰਸ਼ਨਾਂ ਲਈ ਲਿਆਂਦਾ ਗਿਆ, ਜਿਥੇ ਕਾਂਗਰਸ ਕਾਰਜਕਰਤਾਵਾਂ ਦਰਮਿਆਨ ਆਪਣੇ ਮਰਹੂਮ ਨੇਤਾ ਦੇ ਦਰਸ਼ਨਾਂ ਲਈ ਧੱਕਾ-ਮੁੱਕੀ ਵੀ ਹੋਈ | ਕਾਂਗਰਸ ਦੇ ਮੁੱਖ ਦਫ਼ਤਰ ਵਿਖੇ ਸੋਨੀਆ ਗਾਂਧੀ, ਪਿ੍ਅੰਕਾ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਅਜੈ ਮਾਕਨ, ਅਰਵਿੰਦਰ ਸਿੰਘ ਲਵਲੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਅਹਿਮਦ ਪਟੇਲ ਸਰੀਖੇ ਜਿਹੇ ਕਈ ਵੱਡੇ ਆਗੂਆਂ ਨੇ ਸ਼ੀਲਾ ਦੀਕਸ਼ਿਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸੋਨੀਆ ਗਾਂਧੀ ਨੇ ਸ਼ੀਲਾ ਦੀਕਸ਼ਿਤ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਸਿਰਫ ਕਾਂਗਰਸ ਆਗੂ ਹੀ ਨਹੀਂ, ਸਗੋਂ ਦੋਸਤ ਅਤੇ ਵੱਡੀ ਭੈਣ ਵਾਂਗ ਸਨ | ਅਕਬਰ ਰੋਡ ਤੋਂ ਬਾਅਦ ਮਰਹੂਮ ਦੀਕਸ਼ਿਤ ਦੀ ਮਿ੍ਤਕ ਦੇਹ ਨੂੰ ਉਨ੍ਹਾਂ ਦੀ ਹਾਲੀਆ ਕਰਮ ਭੂਮੀ, ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਲਿਜਾਇਆ ਗਿਆ | ਉਨ੍ਹਾਂ 10 ਜਨਵਰੀ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਦੀ ਕਮਾਨ ਸੰਭਾਲੀ ਸੀ, ਉਥੇ ਵੀ ਕਾਂਗਰਸ ਕਾਰਜਕਰਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸਫ਼ਰ ਦਾ ਆਖ਼ਰੀ ਪੜਾਅ ਨਿਗਮਬੋਧ ਸੀ, ਉਥੇ ਵੱਡੀ ਗਿਣਤੀ 'ਚ ਸਮਰਥਕਾਂ ਦੇ ਹਜ਼ੂਮ ਦੀ ਹਾਜ਼ਰੀ 'ਚ ਉਨ੍ਹਾਂ ਦੇ ਬੇਟੇ ਸੰਦੀਪ ਦੀਕਸ਼ਿਤ ਨੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਅਦਾ ਕੀਤੀਆਂ |
ਦੋ ਦਿਨ ਦੇ ਸੂਬਾਈ ਸੋਗ ਦਾ ਐਲਾਨ
ਦਿੱਲੀ ਸਰਕਾਰ ਨੇ ਮਰਹੂਮ ਨੇਤਾ ਦੇ ਸਨਮਾਨ 'ਚ ਦੋ ਦਿਨ ਦੇ ਸੂਬਾਈ ਸੋਗ ਦਾ ਐਲਾਨ ਕੀਤਾ ਹੈ | ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਇਹ ਜਾਣਕਾਰੀ ਦੇਣ ਤੋਂ ਇਲਾਵਾ ਇਹ ਐਲਾਨ ਵੀ ਕੀਤਾ ਕਿ ਉਨ੍ਹਾਂ ਨੂੰ ਪੂਰੇ ਰਾਜਸੀ ਸਨਮਾਨ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ | ਦੀਕਸ਼ਿਤ ਦੀ ਅਚਾਨਕ ਮੌਤ ਦੀ ਖ਼ਬਰ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਨਿਚਰਵਾਰ ਨੂੰ ਆਪਣੀ ਨਿਸਚਿਤ ਵੈਸ਼ਨੋ ਦੇਵੀ ਦੀ ਯਾਤਰਾ ਰੱਦ ਕਰ ਦਿੱਤੀ ਸੀ |
ਆਖ਼ਰੀ ਸਮੇਂ ਤੱਕ ਕਾਂਗਰਸ ਦੀ ਸੇਵਾ ਕੀਤੀ-ਸੋਨੀਆ
ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਨੇ ਸ਼ੀਲਾ ਦੀਕਸ਼ਿਤ ਦੇ ਪਰਿਵਾਰ ਨਾਲ ਉਨ੍ਹਾਂ ਇਕ ਭਾਵੁਕ ਦਿਲੀ ਰਾਹੀਂ ਉਨ੍ਹਾਂ ਦੀ ਮੌਤ ਦਾ ਦੁੱਖ ਸਾਂਝਾ ਕੀਤਾ | ਸ਼ੀਲਾ ਦੀਕਸ਼ਿਤ ਦੇ ਬੇਟੇ ਸੰਦੀਪ ਦੀਕਸ਼ਿਤ ਅਤੇ ਬੇਟੀ ਲਤਿਨਾ ਦੀਕਸ਼ਿਤ ਨੂੰ ਲਿਖੀ ਚਿੱਠੀ 'ਚ ਨਾ ਸਿਰਫ਼ ਆਪਣੇ ਅਤੇ ਆਪਣੇ ਪਤੀ ਮਰਹੂਮ ਰਾਜੀਵ ਗਾਂਧੀ ਨਾਲ ਚੰਗੇ ਸਬੰਧਾਂ ਦਾ ਹਵਾਲਾ ਦਿੱਤਾ, ਸਗੋਂ ਸ਼ੀਲਾ ਦੀਕਸ਼ਿਤ ਦੇ ਚੰਗੇ ਕੰਮਾਂ ਦੀ ਸ਼ਲਾਘਾ ਵੀ ਕੀਤੀ | ਸੋਨੀਆ ਨੇ ਦਿੱਲੀ 'ਚ ਬਦਲਾਅ ਦੀ ਨੁਹਾਰ ਦਾ ਸਿਹਰਾ ਸ਼ੀਲਾ ਦੀਕਸ਼ਿਤ ਨੂੰ ਦਿੰਦਿਆਂ ਕਿਹਾ ਕਿ ਸ਼ੀਲਾ ਜੀ ਨੇ ਦਿੱਲੀ ਨੂੰ ਬਦਲਣ ਅਤੇ ਸਾਰੇ ਨਾਗਰਿਕਾਂ ਦੇ ਰਹਿਣ ਦੇ ਲਿਹਾਜ਼ ਨਾਲ ਬਿਹਤਰ ਥਾਂ ਬਣਾਉਣ ਲਈ ਸਪੱਸ਼ਟ ਦਿ੍ਸ਼ਟੀਕੋਣ ਅਤੇ ਸਮਰਪਣ ਦੀ ਭਾਵਨਾ ਨਾਲ ਕੰਮ ਕੀਤਾ | ਉਨ੍ਹਾਂ ਦੀ ਇਹੀ ਸ਼ਾਨਦਾਰ ਉਪਲਬਧੀ ਉਨ੍ਹਾਂ ਦੀ ਆਖ਼ਰੀ ਛਾਪ ਰਹੇਗੀ | ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਉਨ੍ਹਾਂ (ਸ਼ੀਲਾ ਦੀਕਸ਼ਿਤ) ਨੇ ਆਖ਼ਰੀ ਸਮੇਂ ਤੱਕ ਪੂਰੀ ਬਹਾਦਰੀ ਅਤੇ ਵਫ਼ਾਦਾਰੀ ਨਾਲ ਕਾਂਗਰਸ ਪਾਰਟੀ ਦੀ ਸੇਵਾ ਕੀਤੀ | ਜ਼ਿਕਰਯੋਗ ਹੈ ਕਿ 1998 ਤੋਂ 2013 ਦਰਮਿਆਨ 15 ਸਾਲਾਂ ਤੱਕ ਦਿੱਲੀ ਦੀ ਮੁੱਖ ਮੰਤਰੀ ਰਹੀ | ਸ਼ੀਲਾ ਦੀਕਸ਼ਿਤ ਨੇ 10 ਜਨਵਰੀ, 2019 ਨੂੰ ਲੋਕ ਸਭਾ ਚੋਣ ਤੋਂ ਐਨ ਪਹਿਲਾਂ ਦਿੱਲੀ ਪ੍ਰਦੇਸ਼ ਕਾਂਗਰਸ ਦੀ ਕਮਾਨ ਮੁੜ ਆਪਣੇ ਹੱਥਾਂ 'ਚ ਲਈ ਸੀ ਅਤੇ ਸ਼ੁੱਕਰਵਾਰ ਤੱਕ ਉਹ ਪੂਰੀ ਸਰਗਰਮੀ ਨਾਲ ਦਿੱਲੀ ਦੀ ਸਿਆਸਤ 'ਚ ਹਿੱਸਾ ਲੈ ਰਹੀ ਸੀ |
ਰਾਹੁਲ ਨੇ ਫੋਨ ਰਾਹੀਂ ਪ੍ਰਗਟਾਇਆ ਅਫ਼ਸੋਸ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜੋ ਕਿ ਅਮਰੀਕਾ ਦੇ ਦੌਰੇ 'ਤੇ ਹਨ, ਉਨ੍ਹਾਂ ਫੋਨ ਰਾਹੀਂ ਸ਼ੀਲਾ ਦੀਕਸ਼ਿਤ ਦੇ ਬੇਟੇ ਸੰਦੀਪ ਦੀਕਸ਼ਿਤ ਨਾਲ ਅਫਸੋਸ ਪ੍ਰਗਟਾਇਆ | ਇਸ ਤੋਂ ਪਹਿਲਾਂ ਟਵਿੱਟਰ ਰਾਹੀਂ ਮਰਹੂਮ ਆਗੂ ਪ੍ਰਤੀ ਸ਼ਰਧਾਂਜਲੀ ਪ੍ਰਗਟਾਉਂਦਿਆਂ ਰਾਹੁਲ ਨੇ ਸ਼ੀਲਾ ਦੀਕਸ਼ਿਤ ਨੂੰ ਕਾਂਗਰਸ ਦੀ 'ਪਿਆਰੀ ਬੇਟੀ' ਦੱਸਿਆ ਸੀ |

ਅਮਰੀਕਾ ਪੁੱਜੇ ਇਮਰਾਨ ਖ਼ਾਨ ਦਾ ਨਹੀਂ ਕੀਤਾ ਗਿਆ ਸਵਾਗਤ

• ਮੈਟਰੋ 'ਚ ਕਰਨਾ ਪਿਆ ਸਫ਼ਰ • ਟਰੰਪ ਨਾਲ ਮੁਲਾਕਾਤ ਅੱਜ
ਵਾਸ਼ਿੰਗਟਨ, 21 ਜੁਲਾਈ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਤਿੰਨ ਦਿਨਾ ਪਹਿਲੇ ਅਧਿਕਾਰਕ ਦੌਰੇ 'ਤੇ ਅੱਜ ਐਤਵਾਰ ਅਮਰੀਕਾ ਪੁੱਜ ਗਏ ਹਨ | ਹਵਾਈ ਅੱਡੇ 'ਤੇ ਇਮਰਾਨ ਖ਼ਾਨ ਦੇ ਸਵਾਗਤ ਲਈ ਕਿਸੇ ਵੀ ਅਮਰੀਕੀ ਅਧਿਕਾਰੀ ਦੇ ਨਾ ਪੁੱਜਣ ਦੀ ਕਾਫੀ ਚਰਚਾ ਹੋ ਰਹੀ ਹੈ ਤੇ ਸੋਸ਼ਲ ਮੀਡੀਆ 'ਤੇ ਇਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ | ਆਪਣੇ ਦੌਰੇ ਦੌਰਾਨ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ 'ਚ ਸੁਧਾਰ ਲਿਆਉਣ ਦਾ ਯਤਨ ਕਰਨਗੇ | ਅਮਰੀਕਾ ਵਲੋਂ ਪਾਕਿਸਤਾਨ ਦੀ ਜਨਤਕ ਤੌਰ 'ਤੇ ਆਲੋਚਨਾ ਕਰਨ, ਸੈਨਿਕ ਸਹਾਇਤਾ ਰੋਕਣ ਅਤੇ ਅੱਤਵਾਦ ਿਖ਼ਲਾਫ਼ ਲੜਾਈ ਤੇਜ਼ ਕਰਨ ਲਈ ਕਹਿਣ ਦੇ ਬਾਅਦ ਤੋਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਪ੍ਰਭਾਵਿਤ ਹੋਏ ਹਨ | ਖ਼ਾਨ ਸੋਮਵਾਰ ਨੂੰ ਵਾਈਟ ਹਾਊਸ 'ਚ ਟਰੰਪ ਨਾਲ ਮੁਲਾਕਾਤ ਕਰਨਗੇ, ਇਸ ਦੌਰਾਨ ਅਮਰੀਕਾ ਉਨ੍ਹਾਂ 'ਤੇ ਪਾਕਿਸਤਾਨੀ ਜ਼ਮੀਨ ਤੋਂ ਸਰਗਰਮ ਅੱਤਵਾਦੀ ਸੰਗਠਨਾਂ ਖਿਲਾਫ਼ ਫ਼ੈਸਲਾਕੁਨ ਤੇ ਸਥਿਰ ਕਾਰਵਾਈ ਕਰਨ ਅਤੇ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਲਈ ਸਹਾਇਕ ਭੂਮਿਕਾ ਨਿਭਾਉਣ ਦਾ ਦਬਾਅ ਪਾਏਗਾ | ਕਤਰ ਏਅਰਵੇਜ਼ ਦੀ ਉਡਾਣ ਰਾਹੀਂ ਇਥੇ ਪਹੁੰਚੇ ਖਾਨ ਅਮਰੀਕਾ 'ਚ ਪਾਕਿਸਤਾਨ ਦੇ ਰਾਜਦੂਤ ਅਜਦ ਮਜੀਦ ਖ਼ਾਨ ਦੇ ਸਰਕਾਰੀ ਨਿਵਾਸ 'ਚ ਠਹਿਰੇ ਹਨ | ਹਵਾਈ ਅੱਡੇ 'ਤੇ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸਮੇਤ ਪਾਕਿਸਤਾਨ ਮੂਲ ਦੇ ਕਈ ਅਮਰੀਕੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਖਾਨ ਟਰੰਪ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ. ਐਮ. ਐਫ਼.) ਦੇ ਮੁਖੀ ਡੇਵਿਡ ਲਿਪਟਨ ਤੇ ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨਾਲ ਵੀ ਮੁਲਾਕਾਤ ਕਰਨਗੇ | ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਮੰਗਲਵਾਰ ਨੂੰ ਖ਼ਾਨ ਨਾਲ ਮਿਲਣਗੇ | ਖ਼ਾਨ ਨਾਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਖੁਫ਼ੀਆ ਏਜੰਸੀ ਆਈ.ਐਸ.ਆਈ. ਦੇ ਮੁਖੀ ਲੈਫ਼. ਜਨ. ਫ਼ੈਜ ਹਮੀਦ ਵੀ ਦੌਰੇ 'ਤੇ ਆਏ ਹਨ | ਮੁਲਾਕਾਤ ਦੇ ਨਾਲ ਹੀ ਟਰੰਪ ਦੌਰੇ 'ਤੇ ਆਏ ਪ੍ਰਤੀਨਿਧੀ ਮੰਡਲ ਨੂੰ ਸੋਮਵਾਰ ਨੂੰ ਵਾਈਟ ਹਾਊਸ 'ਚ ਦੁਪਹਿਰ ਦੇ ਖਾਣੇ 'ਤੇ ਬੁਲਾਉਣਗੇ | ਇਸ ਤੋਂ ਇਲਾਵਾ ਉਹ ਕੈਪੀਟਲ ਹਿਲ 'ਚ ਸੰਸਦ ਮੈਂਬਰਾਂ ਨਾਲ ਮੁਲਾਕਾਤ ਵੀ ਕਰਨਗੇ | ਵਪਾਰਕ ਉਡਾਣ ਰਾਹੀਂ ਇਥੇ ਪੁੱਜੇ ਇਮਰਾਨ ਦੇ ਸਵਾਗਤ ਲਈ ਅਮਰੀਕੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਆਇਆ | ਹਵਾਈ ਅੱਡੇ 'ਤੇ ਸ਼ਾਹ ਮਹਿਮੂਦ ਕੁਰੈਸ਼ੀ ਹੀ ਮੌਜੂਦ ਸਨ ਤੇ ਉਹ ਉਡਾਣ ਤੋਂ ਉੱਤਰ ਕੇ ਕੁਰੈਸ਼ੀ ਨਾਲ ਮੈਟਰੋ 'ਚ ਬੈਠ ਗਏ | ਇਮਰਾਨ ਦਾ ਕਤਰ ਏਅਰਵੇਜ਼ ਦੀ ਉਡਾਣ ਰਾਹੀਂ ਅਮਰੀਕਾ ਪਹੁੰਚਣ ਦਾ ਮੁੱਖ ਕਾਰਨ ਪਾਕਿਸਤਾਨ ਦਾ ਆਰਥਿਕ ਸੰਕਟ ਦੱਸਿਆ ਜਾ ਰਿਹਾ ਹੈ |
ਵਾਸ਼ਿੰਗਟਨ ਪਹੁੰਚੇ ਇਮਰਾਨ ਦਾ ਵਿਰੋਧ ਪ੍ਰਦਰਸ਼ਨਾਂ ਨਾਲ ਸਵਾਗਤ
ਖ਼ਾਨ ਦੇ ਅਮਰੀਕੀ ਦੌਰੇ ਨੂੰ ਲੈ ਕੇ ਬਲੋਚ, ਸਿੰਧੀ ਤੇ ਮੋਹਾਜਿਰ ਸਮੇਤ ਪਾਕਿਸਤਾਨ ਦੇ ਕਈ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਨੇ ਵਿਰੋਧ ਪ੍ਰਦਰਸ਼ਨ ਕੀਤੇ | ਬਲੋਚ ਗੁੱਟਾਂ ਨੇ ਅਮਰੀਕਾ ਦੀ ਰਾਸ਼ਟਰੀ ਰਾਜਧਾਨੀ 'ਚ ਇਕ 'ਮੋਬਾਈਲ ਬਿਲਬੋਰਡ ਮੁਹਿੰਮ' ਸ਼ੁਰੂ ਕੀਤੀ ਹੈ, ਜਿਸ ਰਾਹੀਂ ਵੈਨਾਂ 'ਤੇ ਵੱਡੇ ਬੈਨਰ ਲਗਾ ਕੇ ਵਿਖਾਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਆਪਣੇ ਸਥਾਨਕ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ 'ਚ ਕਿਵੇਂ ਕਸੂਰਵਾਰ ਹੈ | ਇਨ੍ਹਾਂ ਬੈਨਰਾਂ ਰਾਹੀਂ ਰਾਸ਼ਟਰਪਤੀ ਟਰੰਪ ਨੂੰ ਪਾਕਿਸਤਾਨ 'ਚ 'ਜਬਰੀ ਤਸ਼ੱਦਦ' ਨੂੰ ਖ਼ਤਮ ਕਰਵਾਉਣ 'ਚ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ | 10 ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਨੂੰ ਕਿਹਾ ਹੈ ਕਿ ਉਹ ਇਮਰਾਨ ਖ਼ਾਨ ਨਾਲ ਮੁਲਾਕਾਤ ਦੌਰਾਨ ਪਾਕਿਸਤਾਨ ਦੇ ਬਲੋਚਿਸਤਾਨ ਤੇ ਸਿੰਧ ਸੂਬਿਆਂ 'ਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮੁੱਦੇ ਨੂੰ ਜ਼ੋਰ ਨਾਲ ਉਠਾਉਣ | ਬਲੋਚ ਤੇ ਸਿੰਧੀ ਗੁੱਟਾਂ ਵਲੋਂ ਅਗਲੇ ਕੁਝ ਦਿਨਾਂ ਲਈ ਵਾਈਟ ਹਾਊਸ ਤੇ ਕੈਪੀਟਲ ਹਿੱਲ ਏਰੀਨਾ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਗਈ ਹੈ |

ਪਾਕਿ 'ਚ ਦੋਹਰੇ ਹਮਲੇ 'ਚ 6 ਪੁਲਿਸ ਕਰਮੀਆਂ ਸਮੇਤ 9 ਮੌਤਾਂ

ਪਿਸ਼ਾਵਰ, 21 ਜੁਲਾਈ (ਏਜੰਸੀ)-ਪਾਕਿਸਤਾਨ 'ਚ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ 'ਚ ਹੋਏ ਦੋਹਰੇ ਹਮਲੇ 'ਚ 6 ਪੁਲਿਸ ਕਰਮੀਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 40 ਦੇ ਕਰੀਬ ਜ਼ਖ਼ਮੀ ਹੋ ਗਏ | ਜ਼ਿਲ੍ਹਾ ਪੁਲਿਸ ਮੁਖੀ ਸਲੀਮ ਰਿਆਜ਼ ਨੇ ਦੱਸਿਆ ਕਿ ਪਹਿਲੇ ਹਮਲੇ 'ਚ ਦੋ ਮੋਟਰਸਾਈਕਲਾਂ 'ਤੇ ਸਵਾਰ 4 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਦੋ ਪੁਲਿਸ ਕਰਮੀਆਂ ਜਿਹੜੇ ਕੋਟਲਾ ਸਿਆਦਾਂ ਜਾਂਚ ਚੌਕੀ 'ਤੇ ਤਾਇਨਾਤ ਸਨ, ਨੂੰ ਗੋਲੀਆਂ ਨਾਲ ਮਾਰ ਦਿੱਤਾ | ਉਨ੍ਹਾਂ ਦੱਸਿਆ ਕਿ ਜਦੋਂ ਮਿ੍ਤਕ ਪੁਲਿਸ ਕਰਮੀਆਂ ਦੀਆਂ ਲਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਤਾਂ ਉਥੇ ਪਹਿਲਾਂ ਹੀ ਬੈਠੀ ਇਕ ਬੁਰਕਾਧਾਰੀ ਔਰਤ ਨੇ ਲੋਕਾਂ ਨੂੰ ਜਿਹੜੇ ਐਾਬੂਲੈਂਸ ਦੇ ਦੁਆਲੇ ਇਕੱਠੇ ਹੋਏ ਸਨ, ਨਿਸ਼ਾਨਾ ਬਣਾਉਂਦਿਆਂ ਆਪਣੇ-ਆਪ ਨੂੰ ਧਮਾਕੇ ਨਾਲ ਉਡਾ ਲਿਆ | ਅਧਿਕਾਰੀ ਨੇ ਦੱਸਿਆ ਕਿ ਇਸ ਦੂਸਰੇ ਆਤਮਘਾਤੀ ਹਮਲੇ 'ਚ 4 ਹੋਰ ਪੁਲਿਸ ਕਰਮੀਆਂ ਸਮੇਤ 7 ਲੋਕ ਮਾਰੇ ਗਏ | ਉਨ੍ਹਾਂ ਦੱਸਿਆ ਕਿ ਇਕ ਔਰਤ ਵਲੋਂ ਆਤਮਘਾਤੀ ਧਮਾਕਾ ਕਰਨਾ ਇਸ ਇਲਾਕੇ 'ਚ ਪਹਿਲੀ ਤੇ ਅਣਕਿਆਸੀ ਘਟਨਾ ਸੀ | ਚਸ਼ਮਦੀਦ ਗਵਾਹਾਂ ਮੁਤਾਬਿਕ ਆਤਮਘਾਤੀ ਹਮਲਾਵਰ ਨੇ ਸਿਰ ਤੋਂ ਪੈਰਾਂ ਤੱਕ ਆਪਣੇ-ਆਪ ਨੂੰ ਬੁਰਕੇ ਨਾਲ ਢਕਿਆ ਹੋਇਆ ਸੀ | ਪੁਲਿਸ ਨੇ ਹਮਲਾਵਰ ਦੇ ਵਾਲ ਤੇ ਪੈਰ ਬਰਾਮਦ ਕੀਤੇ ਹਨ ਤੇ ਇਨ੍ਹਾਂ ਨੂੰ ਫ਼ੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ | ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ | ਰਿਆਜ਼ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਵਲੋਂ 7-8 ਕਿੱਲੋਗ੍ਰਾਮ ਧਮਾਕਾਖੇਜ਼ ਸਮੱਗਰੀ ਵਰਤੀ ਗਈ ਤੇ ਦੋਵਾਂ ਹਮਲਿਆਂ 'ਚ 9 ਮੌਤਾਂ ਦੀ ਪੁਸ਼ਟੀ ਹੋਈ ਹੈ |

ਮਾਮਲਾ 2700 ਕਰੋੜ ਦੀ ਹੈਰੋਇਨ ਬਰਾਮਦਗੀ ਦਾ

ਗੁਰਪਿੰਦਰ ਸਿੰਘ ਬੱਬਰ ਦੀ ਜੇਲ੍ਹ 'ਚ ਹਾਲਤ ਵਿਗੜੀ, ਹਸਪਤਾਲ 'ਚ ਮੌਤ

ਮੁੱਖ ਮੰਤਰੀ ਵਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ
ਅੰਮਿ੍ਤਸਰ, 21 ਜੁਲਾਈ (ਗਗਨਦੀਪ ਸ਼ਰਮਾ)-ਕਸਟਮ ਵਿਭਾਗ ਵਲੋਂ ਇੰਟਾਗੇ੍ਰਟਿਡ ਚੈੱਕ ਪੋਸਟ (ਆਈ. ਸੀ. ਪੀ.) ਅਟਾਰੀ ਵਿਖੇ ਇਕ ਟਰੱਕ 'ਚੋਂ ਲੂਣ ਦੀ ਖੇਪ ਦੇ ਨਾਲ ਆਈ 2700 ਕਰੋੜ ਰੁਪਏ ਦੀ (532 ਕਿੱਲੋ) ਹੈਰੋਇਨ ਬਰਾਮਦ ਹੋਣ ਦੇ ਮਾਮਲੇ 'ਚ ਦਰਾਮਦਕਾਰ ਗੁਰਪਿੰਦਰ ਸਿੰਘ ਬੱਬਰ (29) ਪੁੱਤਰ ਸਵ: ਜਗਜੀਤ ਸਿੰਘ ਵਾਸੀ ਹੁਸੈਨਪੁਰਾ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਕੇਂਦਰੀ ਸੁਧਾਰ ਘਰ (ਅੰਮਿ੍ਤਸਰ ਜੇਲ੍ਹ) 'ਚ ਭੇਜ ਦਿੱਤਾ ਗਿਆ ਸੀ | ਜੇਲ੍ਹ 'ਚ ਉਸ ਦੀ ਅਚਾਨਕ ਸਿਹਤ ਖ਼ਰਾਬ ਹੋਣ 'ਤੇ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਮੌਤ ਹੋ ਗਈ | ਦੂਸਰੇ ਪਾਸੇ ਪਰਿਵਾਰਕ
ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਝੂਠੇ ਕੇਸ 'ਚ ਫਸਾਇਆ ਗਿਆ ਸੀ, ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਉਸ ਦਾ ਕੋਈ ਸਬੰਧ ਨਹੀਂ ਹੈ | ਜੇਲ੍ਹ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ | ਪਹਿਲੇ ਦਿਨ ਜਦੋਂ ਉਸ ਨੂੰ ਜੇਲ੍ਹ 'ਚ ਲਿਆਂਦਾ ਗਿਆ, ਤਾਂ ਉਸ ਸਮੇਂ ਵੀ ਉਸ ਦੀ ਹਾਲਤ ਕਾਫ਼ੀ ਖ਼ਰਾਬ ਸੀ | ਇੰਸੂਲਿਨ ਲਾ ਕੇ ਬੜੀ ਮੁਸ਼ਕਿਲ ਨਾਲ ਉਸ ਦੀ ਸ਼ੂਗਰ ਨੂੰ ਕੰਟਰੋਲ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਹਰੇਕ ਸ਼ਨੀਵਾਰ ਨੂੰ ਮੈਡੀਕਲ ਕਾਲਜ ਤੇ ਸਿਵਲ ਹਸਤਾਲ ਤੋਂ ਡਾਕਟਰਾਂ ਦੀ ਵਿਸ਼ੇਸ਼ ਟੀਮ ਜੇਲ੍ਹ ਦਾ ਦੌਰਾ ਕਰਨ ਆਉਂਦੀ ਹੈ | ਉਸ ਟੀਮ ਵਲੋਂ ਬੀਤੇ ਦਿਨ ਗੁਰਪਿੰਦਰ ਸਿੰਘ ਦੀ ਜਾਂਚ ਕਰਨ 'ਤੇ ਉਹ ਬਿਲਕੁਲ ਤੰਦਰੁਸਤ ਪਾਇਆ ਗਿਆ ਸੀ | ਅੱਜ ਸਵੇਰੇ ਇਕਦਮ ਉਸ ਦੇ ਮੂੰਹ 'ਚੋਂ ਖ਼ੂਨ ਆਉਣਾ ਸ਼ੁਰੂ ਹੋ ਗਿਆ | ਉਸ ਨੂੰ ਜੇਲ੍ਹ 'ਚ ਤਾਇਨਾਤ ਡਾ: ਸੁਧੀਰ ਅਰੋੜਾ ਦੇ ਕੋਲ ਲਿਜਾਇਆ ਗਿਆ, ਤੇ ਮੁਢਲੀ ਡਾਕਟਰੀ ਸਹੂਲਤ ਦੇਣ 'ਤੇ ਜਦੋਂ ਉਸ ਦੀ ਹਾਲਤ 'ਚ ਕੋਈ ਸੁਧਾਰ ਨਾ ਹੋਇਆ, ਤਾਂ ਉਸ ਨੂੰ ਸਰਕਾਰੀ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਮਿ੍ਤਕ ਦਾ ਪੋਸਟਮਾਰਟਮ ਕੱਲ੍ਹ ਵਿਸ਼ੇਸ਼ ਡਾਕਟਰਾਂ ਦੀ ਟੀਮ ਵਲੋਂ ਮੈਜਿਸਟਰੇਟ ਦੀ ਹਾਜ਼ਰੀ ਵਿਚ ਕਰਵਾਇਆ ਜਾਵੇਗਾ | ਦੱਸਣਯੋਗ ਹੈ ਕਿ ਕਸਟਮ ਵਿਭਾਗ ਵਲੋਂ ਇਕ ਟਰੱਕ 'ਚ ਪਈਆਂ ਲੂਣ ਦੀਆਂ ਬੋਰੀਆਂ 'ਚੋਂ 532 ਕਿੱਲੋ ਹੈਰੋਇਨ ਤੇ 53 ਕਿੱਲੋ ਹੋਰ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ | ਜਾਂਚ ਦੌਰਾਨ ਸਭ ਤੋਂ ਪਹਿਲਾ ਨਾਂਅ ਗੁਰਪਿੰਦਰ ਸਿੰਘ ਦਾ ਹੀ ਆਇਆ ਸੀ | ਉਸ ਤੋਂ ਬਾਅਦ ਤਾਰਿਕ ਅਹਿਮਦ ਲੋਨ ਵਾਸੀ ਹੰਦਵਾੜਾ, ਬਾਰਾਮੂਲਾ (ਜੰਮੂ-ਕਸ਼ਮੀਰ), ਰਣਜੀਤ ਸਿੰਘ ਰਾਣਾ ਉਰਫ਼ ਝੀਤਾ ਵਾਸੀ ਰਾਮ ਤੀਰਥ ਰੋਡ ਅੰਮਿ੍ਤਸਰ, ਗੁਰਪਿੰਦਰ ਸਿੰਘ ਦੇ ਛੋਟਾ ਭਰਾ ਪਰਮਿੰਦਰ ਸਿੰਘ, ਟਰੱਕ ਮਾਲਕ ਜਸਬੀਰ ਸਿੰਘ ਤੇ ਉਸ ਦੇ ਪੁੱਤਰ ਹਰਪ੍ਰੀਤ ਸਿੰਘ ਆਦਿ ਦੇ ਤਾਰ ਇਸ ਕੇਸ ਨਾਲ ਜੁੜੇ ਹੋਣ ਬਾਰੇ ਖੁਲਾਸਾ ਹੋਇਆ ਸੀ |
ਮੇਰੇ ਪੁੱਤਰ ਨੂੰ ਝੂਠੇ ਕੇਸ 'ਚ ਫਸਾਇਆ-ਕਵਲਜੀਤ ਕੌਰ
ਹੁਸੈਨਪੁਰਾ ਦੀ ਰਹਿਣ ਵਾਲੀ ਕਵਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਦਰਾਮਦਕਾਰ ਸੀ | ਬੀਤੀ 29 ਜੂਨ ਨੂੰ ਉਸ ਨੂੰ ਆਈ. ਸੀ. ਪੀ. 'ਤੇ ਸੱਦਿਆ ਗਿਆ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ, ਤੇ ਉਸ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ | ਉਪਰੰਤ ਉਸ ਦੇ ਛੋਟੇ ਭਰਾ ਪਰਮਿੰਦਰ ਸਿੰਘ ਨੂੰ ਵੀ ਨਾਮਜਦ ਕਰਕੇ ਚੁੱਕ ਲਿਆ ਗਿਆ | ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਝੂਠੇ ਕੇਸ 'ਚ ਫਸਾਇਆ ਗਿਆ ਹੈ | ਉਨ੍ਹਾਂ ਦਾ ਇਸ ਕੰਮ ਨਾਲ ਕੋਈ ਸਬੰਧ ਨਹੀਂ ਹੈ | ਉਸ ਨੇ ਦੋਸ਼ ਲਾਇਆ ਕਿ ਇਸ ਦੇ ਲਈ ਪੁਲਿਸ ਪ੍ਰਸ਼ਾਸਨ ਤੇ ਜੇਲ੍ਹ ਸਟਾਫ਼ ਜਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਜੇਲ ਸਟਾਫ਼ ਨੂੰ ਦੱਸਿਆ ਵੀ ਸੀ ਕਿ ਮੇਰੇ ਪੁੱਤਰ ਨੂੰ ਸ਼ੂਗਰ ਦੀ ਬਿਮਾਰੀ ਹੈ, ਤੇ ਹਰ ਸਮੇਂ ਉਸ ਦਾ ਧਿਆਨ ਰੱਖਣਾ ਪੈਂਦਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕੀਤੀ ਗਈ | ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਕੇ ਉਨ੍ਹਾਂ ਨੂੰ ਇਨਸਾਫ਼ ਦੁਆਇਆ ਜਾਵੇੇ |
ਕੈਪਟਨ ਵਲੋਂ ਮੈਜਿਸਟੇ੍ਰਟ ਜਾਂਚ ਦੇ ਹੁਕਮ
ਚੰਡੀਗੜ੍ਹ, (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮਿ੍ਤਸਰ ਵਿਖੇ ਸਾਹਮਣੇ ਆਏ ਨਸ਼ਿਆਂ ਦੇ ਮਾਮਲੇ ਦੇ ਮੁੱਖ ਮੁਲਜ਼ਮ ਗੁਰਪਿੰਦਰ ਸਿੰਘ ਦੀ ਨਿਆਂਇਕ ਹਿਰਾਸਤ 'ਚ ਹੋਈ ਮੌਤ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ | ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਏ. ਡੀ. ਐਮ.) ਹਿਮਾਂਸ਼ੂ ਅਗਰਵਾਲ ਨੂੰ ਗੁਰਪਿੰਦਰ ਸਿੰਘ ਦੀ ਮੌਤ ਦੀ ਵਿਸਥਾਰਤ ਜਾਂਚ ਕਰਨ ਲਈ ਆਖਿਆ | ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸੁਣਵਾਈ ਅਧੀਨ ਹਵਾਲਾਤੀ ਦੀ ਹੋਈ ਮੌਤ ਦੇ ਸਾਰੇ ਤੱਥਾਂ ਤੇ ਹਾਲਤਾਂ ਬਾਰੇ ਜਾਂਚ ਕਰਨ ਲਈ ਆਖਿਆ | ਇਹ ਮੈਜਿਸਟ੍ਰੇਟ ਜਾਂਚ ਪੋਸਟਮਾਰਟਮ ਤੋਂ ਇਲਾਵਾ ਹੋਵੇਗੀ, ਜੋ ਡਾਕਟਰਾਂ ਦੇ ਇਕ ਉੱਚ ਪੱਧਰੀ ਬੋਰਡ ਵਲੋਂ ਕੀਤਾ ਜਾਵੇਗਾ | ਕੈਪਟਨ ਅਮਰਿੰਦਰ ਸਿੰਘ ਨੇ ਏ.ਡੀ.ਐਮ. ਨੂੰ ਇਸ ਮਾਮਲੇ ਦੀ ਪੂਰੀ ਪੜਤਾਲ ਤੇ ਗੁਰਪਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮਕਾਨ ਨੰਬਰ 277, ਗਲੀ ਨੰਬਰ 8, ਹੁਸੈਨਪੁਰਾ, ਅੰਮਿ੍ਤਸਰ, ਪੁਲੀਸ ਥਾਣਾ ਰਾਮ ਬਾਗ਼ ਦੀ ਮੌਤ ਦਾ ਕਾਰਨ ਬਣੀ ਅਣਗਹਿਲੀ ਤੇ ਹੋਰ ਕਮੀਆਂ ਦੀ ਜਾਂਚ ਕਰਨ ਲਈ ਆਖਿਆ ਹੈ |
ਅਜਿਹੀ ਮੌਤ 'ਚ ਮੈਜਿਸਟ੍ਰੇਟ ਜਾਂਚ ਕਾਨੂੰਨੀ ਤੌਰ 'ਤੇ ਜ਼ਰੂਰੀ
ਮੁੱਖ ਮੰਤਰੀ ਵਲੋਂ ਅੱਜ ਜਿਸ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ, ਉਹ ਕਾਨੂੰਨਨ ਤੌਰ 'ਤੇ ਸਰਕਾਰੀ ਹਿਰਾਸਤ ਵਿਚ ਮਰਨ ਵਾਲੇ ਹਰੇਕ ਵਿਅਕਤੀ ਲਈ ਕਰਵਾਈ ਜਾਣੀ ਜ਼ਰੂਰੀ ਹੈ, ਜਦੋਂਕਿ ਇਸ ਕੇਸ ਵਿਚ ਕਥਿਤ ਦੋਸ਼ੀ ਕਿਉਂਕਿ ਨਿਆਂਇਕ ਹਿਰਾਸਤ ਵਿਚ ਸੀ, ਜੋ ਕਿ ਅਦਾਲਤ ਦੇ ਕਬਜ਼ੇ ਹੇਠ ਸਮਝੀ ਜਾਂਦੀ ਹੈ | ਇਸ ਲਈ ਅਦਾਲਤ ਵਲੋਂ ਵੀ ਆਮ ਤੌਰ 'ਤੇ ਵੱਖਰੀ ਅਦਾਲਤੀ ਜਾਂਚ ਵੀ ਕਰਵਾਈ ਜਾਂਦੀ ਹੈ ਪਰ ਮੁੱਖ ਮੰਤਰੀ ਦੇ ਆਦੇਸ਼ ਤੋਂ ਬਿਨਾਂ ਵੀ ਅਜਿਹੇ ਕੇਸ ਵਿਚ ਮੈਜਿਸਟ੍ਰੇਟ ਜਾਂਚ ਕਾਨੂੰਨਨ ਤੌਰ 'ਤੇ ਹੋਣੀ ਸੀ, ਜਿਸ ਦੀ ਅਣਹੋਂਦ ਵਿਚ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ |

ਸਿੱਧੂ ਵਲੋਂ ਚੰਡੀਗੜ੍ਹ ਦੀ ਸਰਕਾਰੀ ਕੋਠੀ ਖ਼ਾਲੀ-ਅੰਮਿ੍ਤਸਰ ਪੁੱਜੇ

ਚੰਡੀਗੜ੍ਹ, 21 ਜੁਲਾਈ (ਬਿਊਰੋ ਚੀਫ਼)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਵਲੋਂ ਦਿੱਤਾ ਗਿਆ ਅਸਤੀਫ਼ਾ ਮੁੱਖ ਮੰਤਰੀ ਵਲੋਂ ਕੱਲ੍ਹ ਪ੍ਰਵਾਨ ਕਰ ਲਿਆ ਗਿਆ ਸੀ, ਵਲੋਂ ਅੱਜ ਦੁਪਹਿਰੇ ਆਪਣੇ ਮੰਤਰੀਆਂ ਵਾਲੇ ਸੈਕਟਰ 2 ਸਥਿਤ ਬੰਗਲੇ ਦਾ ਕਬਜ਼ਾ ਪੰਜਾਬ ਸਰਕਾਰ ਨੂੰ ਵਾਪਸ ਦੇ ਦਿੱਤਾ ਗਿਆ | ਨਵਜੋਤ ਸਿੰਘ ਸਿੱਧੂ ਅੱਜ ਇਸ ਮੰਤਵ ਲਈ ਆਪਣੀ ਪਤਨੀ ਸਮੇਤ ਇਥੇ ਪੁੱਜੇ ਹੋਏ ਸਨ | ਉਨ੍ਹਾਂ ਵਲੋਂ ਆਪਣੀ ਕੋਠੀ 'ਚੋਂ ਸਾਮਾਨ ਚੁੱਕਣਾ ਇਕ-ਦੋ ਦਿਨ ਤੋਂ ਸ਼ੁਰੂ ਕਰ ਦਿੱਤਾ ਗਿਆ ਸੀ, ਤੇ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਗੈਰ ਜ਼ਰੂਰੀ ਸਾਮਾਨ ਉਨ੍ਹਾਂ ਵਲੋਂ ਇਥੋਂ ਪਟਿਆਲਾ ਭੇਜਿਆ ਗਿਆ, ਜਦੋਂਕਿ ਕੁਝ ਸਾਮਾਨ ਅੰਮਿ੍ਤਸਰ ਭੇਜ ਦਿੱਤਾ ਗਿਆ | ਰਾਜ ਸਰਕਾਰ ਨੂੰ ਉਨ੍ਹਾਂ ਵਲੋਂ ਮਕਾਨ ਦਾ ਕਬਜ਼ਾ ਦੇਣ ਸਬੰਧੀ ਕੱਲ੍ਹ ਸੂਚਿਤ ਕਰ ਦਿੱਤਾ ਗਿਆ ਸੀ, ਤੇ ਅੱਜ ਮਕਾਨ ਖਾਲੀ ਕਰਨ ਤੋਂ ਬਾਅਦ ਬਕਾਇਦਾ ਕਬਜ਼ਾ ਦੇਣ ਤੋਂ ਬਾਅਦ ਉਹ ਆਪਣੀ ਪਤਨੀ ਸਮੇਤ ਅੰਮਿ੍ਤਸਰ ਲਈ ਰਵਾਨਾ ਹੋ ਗਏ | ਉਨ੍ਹਾਂ ਦੇ ਨਿਵਾਸ ਅਸਥਾਨ ਦੇ ਬਾਹਰ ਪੱਤਰਕਾਰ ਉਨ੍ਹਾਂ ਦੇ ਬਾਹਰ ਨਿਕਲਣ ਦਾ ਇੰਤਜ਼ਾਰ ਕਾਫ਼ੀ ਦੇਰ ਤੋਂ ਕਰ ਰਹੇ ਸਨ ਪਰ ਨਵਜੋਤ ਸਿੰਘ ਸਿੱਧੂ ਜਾਂ ਉਨ੍ਹਾਂ ਦੀ ਪਤਨੀ
ਵਲੋਂ ਪੱਤਰਕਾਰਾਂ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਗਿਆ, ਤੇ ਸੁਰੱਖਿਆ ਅਮਲੇ ਦੀਆਂ ਗੱਡੀਆਂ ਨਾਲ ਕਾਹਲੀ ਵਿਚ ਕੋਠੀ 'ਚੋਂ ਨਿਕਲ ਕੇ ਚਲੇ ਗਏ | ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਸਰਕਾਰੀ ਮੰਤਰੀਆਂ ਵਾਲੀ ਗੱਡੀ ਵੀ ਕੁਝ ਦਿਨ ਪਹਿਲਾਂ ਛੱਡ ਦਿੱਤੀ ਗਈ ਸੀ, ਤੇ ਉਹ ਤੇ ਉਨ੍ਹਾਂ ਦੀ ਪਤਨੀ ਆਪਣੀ ਨਿੱਜੀ ਗੱਡੀ ਦੀ ਹੀ ਵਰਤੋਂ ਕਰ ਰਹੇ ਹਨ, ਜਦੋਂਕਿ ਸੁਰੱਖਿਆ ਅਮਲੇ ਦੀਆਂ ਸਰਕਾਰੀ ਗੱਡੀਆਂ ਉਨ੍ਹਾਂ ਦੇ ਨਾਲ ਤਾਇਨਾਤ ਹਨ |
ਅੰਮਿ੍ਤਸਰ ਤੋਂ ਹਰਮਿੰਦਰ ਸਿੰਘ ਅਨੁਸਾਰ : ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਸਥਿਤ ਸਰਕਾਰੀ ਬੰਗਲਾ ਖਾਲੀ ਕਰਨ ਤੋਂ ਬਾਅਦ ਪਤਨੀ ਡਾ: ਨਵਜੋਤ ਕੌਰ ਸਿੱਧੂ ਨਾਲ ਅੰਮਿ੍ਤਸਰ ਦੀ ਹੋਲੀ ਸਿਟੀ ਕਾਲੋਨੀ ਸਥਿਤ ਆਪਣੀ ਕੋਠੀ ਵਿਖੇ ਪਹੁੰਚ ਗਏ ਹਨ | ਸ਼ਾਮ ਕਰੀਬ 6:30 ਵਜੇ ਨਵਜੋਤ ਸਿੰਘ ਸਿੱਧੂ ਦੀਆਂ ਗੱਡੀਆਂ ਦਾ ਕਾਫ਼ਲਾ ਇਥੇ ਪੁੱਜਾ | ਸਿੱਧੂ ਆਪਣੀ ਗੱਡੀ ਤੋਂ ਉਤਰਦੇ ਹੀ ਆਪਣੀ ਕੋਠੀ ਅੰਦਰ ਦਾਖਲ ਹੋ ਗਏ | ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ | ਸੂਤਰ ਦੱਸਦੇ ਹਨ ਕਿ ਅਗਲੇ ਦਿਨਾਂ 'ਚ ਸਿੱਧੂ ਪੱਤਰਕਾਰਾਂ ਦੇ ਰੁਬਰੂ ਹੋ ਸਕਦੇ ਹਨ |

ਤਸਲੀਮਾ ਨਸਰੀਨ ਨੂੰ ਭਾਰਤ 'ਚ ਇਕ ਸਾਲ ਹੋਰ ਰਹਿਣ ਦੀ ਮਿਲੀ ਇਜਾਜ਼ਤ

ਨਵੀਂ ਦਿੱਲੀ, 21 ਜੁਲਾਈ (ਏਜੰਸੀ)-ਵਿਵਾਦਤ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੂੰ ਭਾਰਤ 'ਚ ਇਕ ਸਾਲ ਹੋਰ ਰਹਿਣ ਦੀ ਇਜਾਜ਼ਤ ਮਿਲ ਗਈ ਹੈ | ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਜੁਲਾਈ 2020 ਤਕ ਉਸ ਦਾ ਵੀਜ਼ਾ ਪਰਮਿਟ ਇਕ ਸਾਲ ਹੋਰ ਵਧਾ ਦਿੱਤਾ ਗਿਆ ਹੈ | ਸਵੀਡਨ ਦੀ ਨਾਗਰਿਕ 56 ਸਾਲਾ ਲੇਖਿਕਾ ਨੂੰ ਪਿਛਲੇ ਹਫ਼ਤੇ 3 ਮਹੀਨੇ ਦਾ ਵੀਜ਼ਾ ਪਰਮਿਟ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੇ 17 ਜੁਲਾਈ ਨੂੰ ਟਵੀਟ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਸੀ | ਇਸ ਵਿਚ ਉਸ ਨੇ ਲਿਖਿਆ ਕਿ ਮੈਂ ਵੀਜ਼ਾ ਪਰਮਿਟ 'ਚ ਵਾਧੇ ਲਈ 5 ਸਾਲ ਦੇ ਲਈ ਅਰਜੀ ਦਿੱਤੀ ਸੀ, ਪ੍ਰੰਤੂ ਮੇਰੇ ਵੀਜ਼ੇ ਵਿਚ ਇਕ ਸਾਲ ਦਾ ਹੀ ਵਾਧਾ ਕੀਤਾ ਜਾ ਰਿਹਾ ਹੈ | ਰਾਜਨਾਥ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਮੇਰਾ ਵੀਜ਼ਾ ਪਰਮਿਟ 50 ਸਾਲ ਤੱਕ ਵਧਾ ਦੇਣਗੇ | ਭਾਰਤ ਹੀ ਮੇਰਾ ਇਕ ਮਾਤਰ ਘਰ ਹੈ | ਮੈਨੂੰ ਯਕੀਨ ਹੈ ਕਿ ਤੁਸੀਂ ਮੇਰੇ ਬਚਾਅ 'ਚ ਆਉਣਗੇ | ਦੱਸਣਯੋਗ ਹੈ ਕਿ ਤਸਲੀਮਾ 2004 ਤੋਂ ਭਾਰਤ 'ਚ ਰਹਿ ਰਹੀ ਹੈ ਅਤੇ ਲਗਾਤਾਰ ਉਸ ਦਾ ਵੀਜ਼ਾ ਵਧਾਇਆ ਜਾ ਰਿਹਾ ਹੈ |

ਕਰਨਾਟਕ ਸੰਕਟ

ਕੁਮਾਰਸਵਾਮੀ ਦਾ ਸ਼ਕਤੀ ਪ੍ਰੀਖਣ ਅੱਜ

13 ਬਾਗ਼ੀ ਵਿਧਾਇਕ ਅੱਜ ਵਿਸ਼ਵਾਸ ਮੱਤ 'ਚ ਨਹੀਂ ਲੈਣਗੇ ਹਿੱਸਾ
ਬੈਂਗਲੁਰੂ, 21 ਜੁਲਾਈ (ਏਜੰਸੀ)-ਕਰਨਾਟਕ ਦੀ ਕਾਂਗਰਸ-ਜੇ. ਡੀ. ਐਸ. ਗੱਠਜੋੜ ਸਰਕਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਮੁੰਬਈ ਦੇ ਇਕ ਹੋਟਲ 'ਚ ਪਿਛਲੇ ਦੋ ਹਫ਼ਤਿਆਂ ਤੋਂ ਠਹਿਰੇ 13 ਬਾਗੀ ਵਿਧਾਇਕਾਂ ਨੇ ਕਿਹਾ ਕਿ ਉਹ ਸੋਮਵਾਰ ਨੂੰ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਵਲੋਂ ਵਿਧਾਨ ਸਭਾ 'ਚ ਲਿਆਂਦੇ ਜਾਣ ਵਾਲੇ ਵਿਸ਼ਵਾਸ ਮੱਤ 'ਚ ਹਿੱਸਾ ਨਹੀਂ ਲੈਣਗੇ | ਬਾਗ਼ੀ ਵਿਧਾਇਕਾਂ ਨੇ ਵੀਡੀਓ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ | ਬਾਗ਼ੀ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਵੈਮਾਣ ਦਾਅ 'ਤੇ ਸੀ, ਤੇ ਉਹ ਇਸ ਨਾਲ ਸਮਝੌਤਾ ਨਹੀਂ ਕਰ ਸਕਦੇ | ਉਨ੍ਹਾਂ ਕਿਹਾ ਕਿ ਅਸੀ ਇਥੇ ਆਪਣੀ ਮਰਜੀ ਨਾਲ ਠਹਿਰੇ ਹਾਂ, ਤੇ ਅਸੀ ਦੋਹਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਸਬਕ ਸਿਖਾ ਰਹੇ ਹਾਂ, ਜਿਨ੍ਹਾਂ ਨੇ ਸਾਡੇ ਵਿਧਾਨ ਸਭਾ ਖੇਤਰਾਂ ਦੀ ਅਣਦੇਖੀ ਕੀਤੀ ਹੈ | ਇਨ੍ਹਾਂ 13 ਬਾਗੀ ਵਿਧਾਇਕਾਂ 'ਚ 10 ਕਾਂਗਰਸ ਤੇ ਤਿੰਨ ਜਨਤਾ ਦਲ (ਐਸ) ਨਾਲ ਸਬੰਧਤ ਹਨ | ਉਧਰ ਗਠਜੋੜ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਦਿਖਾਈ ਦੇ ਰਹੀਆਂ ਹਨ | ਇਸੇ ਦੌਰਾਨ ਪਤਾ ਲੱਗਾ ਹੈ ਕਿ ਬਸਪਾ ਪ੍ਰਧਾਨ ਮਾਇਆਵਤੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਸਪਾ ਦੇ ਵਿਧਾਇਕ ਕੁਮਾਰਸੁਆਮੀ ਸਰਕਾਰ ਦੇ ਨਾਲ ਹਨ | ਕਰਨਾਟਕ ਭਾਜਪਾ ਦੇ ਪ੍ਰਧਾਨ ਬੀ. ਐਸ. ਯੇਦੀਯੁਰੱਪਾ ਦਾ ਕਹਿਣਾ ਹੈ ਕਿ ਕੁਮਾਰਸਵਾਮੀ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਦਾ ਸੋਮਵਾਰ ਆਖਰੀ ਦਿਨ ਹੋਵੇਗਾ | ਉਨ੍ਹਾਂ ਕਿਹਾ ਕਿ ਮੈਨੂੰ ਸੌ ਫੀਸਦੀ ਯਕੀਨ ਹੈ ਕਿ ਸੋਮਵਾਰ ਨੂੰ ਲਿਆਂਦੇ ਜਾਣ ਵਾਲੇ ਵਿਸ਼ਵਾਸ਼ ਮਤ ਦੌਰਾਨ ਕਾਂਗਰਸ-ਜਨਤਾ ਦਲ (ਐਸ) ਗਠਜੋੜ ਸਰਕਾਰ ਡਿੱਗ ਜਾਵੇਗੀ | ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਰਨਾਟਕ 'ਚ ਆਪਣੇ ਇਕਲੌਤੇ ਵਿਧਾਇਕ ਐਨ. ਮਹੇਸ਼ ਨੂੰ ਸੋਮਵਾਰ ਨੂੰ ਵਿਧਾਨ ਸਭਾ 'ਚ ਹੋਣ ਵਾਲੇ ਸ਼ਕਤੀ ਪ੍ਰੀਖਣ ਦੌਰਾਨ ਕੁਮਾਰਸਵਾਮੀ ਸਰਕਾਰ ਦਾ ਸਮਰਥਨ 'ਚ ਵੋਟ ਕਰਨ ਦੀ ਹਦਾਇਤ ਦਿੱਤੀ ਹੈ |
ਦੋ ਆਜ਼ਾਦ ਵਿਧਾਇਕ ਪਹੁੰਚੇ ਸੁਪਰੀਮ ਕੋਰਟ
ਇਕ ਹੋਰ ਸਿਆਸੀ ਘਟਨਾਕ੍ਰਮ ਦੌਰਾਨ ਦੋ ਆਜ਼ਾਦ ਵਿਧਾਇਕ ਐਚ. ਨਾਗੇਸ਼ ਤੇ ਆਰ. ਸ਼ੰਕਰ ਨੇ ਐਤਵਾਰ ਨੂੰ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਕਰਨਾਟਕ ਸਰਕਾਰ ਨੂੰ ਸੋਮਵਾਰ ਨੂੰ ਹੀ ਵਿਸ਼ਵਾਸ ਮੱਤ ਸਾਬਿਤ ਕਰਨ ਦਾ ਹੁਕਮ ਦੇਵੇ | ਵਿਧਾਇਕਾਂ ਨੇ ਪਟੀਸ਼ਨ 'ਚ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਮੁੱਖ ਮੰਤਰੀ ਸੋਮਵਾਰ ਨੂੰ ਮੈਡੀਕਲ ਦਾ ਹਵਾਲਾ ਦੇ ਕੇ ਵਿਸ਼ਵਾਸ ਮੱਤ ਟਾਲਣ ਦਾ ਯਤਨ ਕਰ ਸਕਦੇ ਹਨ |

'ਪਿੰਡ ਬਾਬੇ ਨਾਨਕ ਦਾ' ਬਣਾਉਣ ਲਈ 70 ਏਕੜ ਜ਼ਮੀਨ ਦੀ ਚੋਣ

• ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤਾ ਜਾਵੇਗਾ ਮੋਬਾਈਲ ਐਪ ਜਾਰੀ • ਪਾਰਕਿੰਗ ਤੇ ਲੰਗਰ ਲਗਾਉਣ ਲਈ 8 ਥਾਵਾਂ ਨਿਰਧਾਰਿਤ ਕੀਤੀਆਂ • ਸ਼ੋ੍ਰਮਣੀ ਕਮੇਟੀ, ਪੰਜਾਬ ਸਰਕਾਰ ਤੇ ਰੇਲਵੇ ਵਲੋਂ ਵੱਖ-ਵੱਖ ਕਾਰਜਾਂ ਦਾ ਕੰਮ ਜੰਗੀ ਪੱਧਰ 'ਤੇ ...

ਪੂਰੀ ਖ਼ਬਰ »

ਝਾਰਖੰਡ 'ਚ ਟੂਣਾ ਕਰਨ ਦੇ ਸ਼ੱਕ 'ਚ ਪਤੀ-ਪਤਨੀ ਸਮੇਤ ਚਾਰ ਬਜ਼ੁਰਗਾਂ ਦੀ ਕੁੱਟ-ਕੁੱਟ ਕੇ ਹੱਤਿਆ

ਗੁਮਲਾ (ਝਾਰਖੰਡ), 21 ਜੁਲਾਈ (ਏਜੰਸੀ)- ਝਾਰਖੰਡ ਦੇ ਜ਼ਿਲ੍ਹਾ ਗੁਮਲਾ 'ਚ ਅਣਪਛਾਤੇ ਹਮਲਾਵਰਾਂ ਨੇ ਪਤੀ-ਪਤਨੀ ਸਮੇਤ 4 ਬਜ਼ੁਰਗਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ | ਜਾਣਕਾਰੀ ਅਨੁਸਾਰ ਸਨਿਚਰਵਾਰ ਰਾਤ ਨੂੰ ਨਕਾਬਪੋਸ਼, ਜਿਨ੍ਹਾਂ ਦੀ ਗਿਣਤੀ 12 ਦੇ ਕਰੀਬ ਸੀ, ...

ਪੂਰੀ ਖ਼ਬਰ »

ਟੀ.ਐਮ.ਸੀ. ਨੇਤਾਵਾਂ ਨੂੰ ਭਾਜਪਾ 'ਚ ਸ਼ਾਮਿਲ ਹੋਣ ਲਈ ਧਮਕਾ ਰਹੀਆਂ ਕੇਂਦਰੀ ਏਜੰਸੀਆਂ-ਮਮਤਾ

ਕੋਲਕਾਤਾ, 21 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੀ ਮੁੱੁਖ ਮੰਤਰੀ ਤੇ ਤਿ੍ਣਮੂਲ ਸੁਪਰੀਮੋ ਮਮਤਾ ਬੈਨਰਜੀ ਨੇ ਕੋਲਕਾਤਾ ਵਿਖੇ ਲੱਖਾਂ ਤਿ੍ਣਮੂਲ ਵਰਕਰਾਂ ਦੀ ਮੌਜੂਦਗੀ 'ਚ 25ਵੀਂ ਸ਼ਹੀਦ ਰੈਲੀ ਨੂੰ ਸੰਬੋਧਿਤ ਕਰਦਿਆਂ ਟੀ.ਐਮ.ਸੀ. ਿਖ਼ਲਾਫ਼ ਹੰਗਾਮਾ ...

ਪੂਰੀ ਖ਼ਬਰ »

ਫ਼ਤਹਿਗੜ੍ਹ ਸਾਹਿਬ ਨੇੜੇ ਟੋਏ 'ਚ ਡੁੱਬਣ ਕਾਰਨ 3 ਸਕੇ ਭਰਾਵਾਂ ਦੀ ਮੌਤ

ਫ਼ਤਹਿਗੜ੍ਹ ਸਾਹਿਬ, 21 ਜੁਲਾਈ (ਭੂਸ਼ਨ ਸੂਦ, ਅਰੁਣ ਆਹੂਜਾ)-ਜ਼ਿਲ੍ਹੇ ਦੇ ਪਿੰਡ ਖੋਜੇਮਾਜਰਾ ਵਿਖੇ ਬੀਤੇ ਦਿਨ ਪੁੱਟੇ ਗਏ ਇਕ ਟੋਏ 'ਚ ਇਕੋ ਪਰਿਵਾਰ ਦੇ 3 ਸਕੇ ਭਰਾਵਾਂ ਦੀ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਹਾਦਸੇ ਉਪਰੰਤ ਸਮੁੱਚੇ ਇਲਾਕੇ 'ਚ ਸੋਗ ...

ਪੂਰੀ ਖ਼ਬਰ »

ਅੱਜ ਦਾਗਿਆ ਜਾਵੇਗਾ ਚੰਦਰਯਾਨ-2

ਚੇਨਈ, 21 ਜੁਲਾਈ (ਏਜੰਸੀ)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਦੱਸਿਆ ਕਿ ਚੰਦਰਯਾਨ-2 ਨੂੰ 22 ਜੁਲਾਈ ਨੂੰ ਦੁਪਹਿਰ 2 ਵੱਜ ਕੇ 43 ਮਿੰਟ 'ਤੇ ਦਾਿਗ਼ਆ ਜਾਵੇਗਾ | ਇਸ ਤੋਂ ਪਹਿਲਾਂ 15 ਜੁਲਾਈ ਨੂੰ ਤੜਕੇ 2 ਵੱਜ ਕੇ 51 ਮਿੰਟ 'ਤੇ ਇਸ ਨੂੰ ਪੁਲਾੜ 'ਚ ਦਾਗਿਆ ਜਾਣਾ ਸੀ ਪਰ ...

ਪੂਰੀ ਖ਼ਬਰ »

ਪਾਸਵਾਨ ਦੇ ਭਰਾ ਤੇ ਸੰਸਦ ਮੈਂਬਰ ਰਾਮ ਚੰਦਰ ਦਾ ਦਿਹਾਂਤ

ਨਵੀਂ ਦਿੱਲੀ, 21 ਜੁਲਾਈ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਛੋਟੇ ਭਰਾ ਅਤੇ ਬਿਹਾਰ ਦੇ ਸਮਸਤੀਪੁਰਾ ਤੋਂ ਲੋਕ ਸਭਾ ਸੰਸਦ ਮੈਂਬਰ ਰਾਮ ਚੰਦਰ ਪਾਸਵਾਨ (57) ਦਾ ਐਤਵਾਰ ਨੂੰ ਦਿਹਾਂਤ ਹੋ ਗਿਆ | ਰਾਮ ਚੰਦਰ ਪਾਸਵਾਨ ਨੂੰ 11 ਜੁਲਾਈ ਨੂੰ ਦਿਲ ਦਾ ...

ਪੂਰੀ ਖ਼ਬਰ »

ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਦਾ ਦਿਹਾਂਤ

ਨਵੀਂ ਦਿੱਲੀ, 21 ਜੁਲਾਈ (ਉਪਮਾ ਡਾਗਾ ਪਾਰਥ)-ਦਿੱਲੀ ਭਾਜਪਾ ਇਕਾਈ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦਾ ਐਤਵਾਰ ਸਵੇਰੇ ਸਾਢੇ ਕੁ ਸੱਤ ਵਜੇ ਦਿੱਲੀ ਦੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ | ਮਾਂਗੇ ਰਾਮ (83) ਨੂੰ 15 ਜੁਲਾਈ ਨੂੰ ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ...

ਪੂਰੀ ਖ਼ਬਰ »

ਆਈ. ਐਸ. ਕਮਾਂਡਰ ਹੁਫੈਜਾ ਅਲ ਬਾਕਿਸਤਾਨੀ ਡ੍ਰੋਨ ਹਮਲੇ 'ਚ ਹਲਾਕ

ਨਵੀਂ ਦਿੱਲੀ, 21 ਜੁਲਾਈ ( ਏਜੰਸੀ)-ਕਸ਼ਮੀਰੀ ਨੌਜਵਾਨਾਂ ਨੂੰ ਆਈ. ਐਸ. ਆਈ. ਐਸ. 'ਚ ਭਰਤੀ ਕਰਨ ਵਾਲਾ ਆਈ.ਐਸ. ਕਮਾਂਡਰ ਹੁਫੈਜਾ ਅਲ ਬਾਕਿਸਤਾਨੀ ਇਕ ਡੋ੍ਰਨ ਹਮਲੇ 'ਚ ਢੇਰ ਹੋ ਗਿਆ | ਬੇਹੱਦ ਤੇਜ਼ ਤਰਾਰ ਇਹ ਪਾਕਿਸਤਾਨੀ ਅੱਤਵਾਦੀ ਕਈ ਭਾਰਤੀ ਨੌਜਵਾਨਾਂ ਨੂੰ ਆਈ.ਐਸ. 'ਚ ਭਰਤੀ ...

ਪੂਰੀ ਖ਼ਬਰ »

ਖੁੰਢ-ਚਰਚਾ

ਵਧਦੀਆਂ ਬਿਮਾਰੀਆਂ

ਪੰਜਾਬ ਵਾਸੀਆਂ ਨੂੰ ਕਦੇ ਇਸ ਗੱਲ ਦਾ ਚਿੱਤ-ਚੇਤਾ ਵੀ ਨਹੀਂ ਸੀ ਕਿ ਬਿਮਾਰੀਆਂ ਕਾਰਨ ਇਕ ਦਿਨ ਸਾਡੇ ਘਰਾਂ 'ਚ ਆਪੋ-ਆਪਣੇ ਮੈਡੀਕਲ ਬਾਕਸ ਰੱਖਣ ਦੀ ਲੋੜ ਬਣ ਜਾਵੇਗੀ | ਹਰੀ ਕ੍ਰਾਂਤੀ ਉਪਰੰਤ ਸਾਡੇ ਸੂਬੇ 'ਚ ਸਰੀਰਕ ਤੌਰ 'ਤੇ ਮੁਕੰਮਲ ਤੰਦਰੁਸਤ ਰਹਿਣ ਦੀ ਉਮਰ ਕਾਫ਼ੀ ...

ਪੂਰੀ ਖ਼ਬਰ »

ਜੰਕ-ਫੂਡ

ਪੰਜਾਬ ਦੇ ਕੋਨੇ-ਕੋਨੇ 'ਚ ਪ੍ਰਵਾਸੀ ਭਈਏ ਖਾਸ ਤੌਰ ਤੇ ਗੋਲਗੱਪੇ, ਚਾਟ, ਟਿੱਕੀਆਂ, ਨੂਡਲਜ਼, ਚਾਂਪ, ਬਰਗਰ, ਪਾਓ-ਭਾਜੀ, ਬੇਲ-ਪੁਰੀ, ਕੁਲਚੇ-ਛੋਲੇ, ਭਠੂਰੇ ਆਦਿ ਵੇਚ ਰਹੇ ਹਨ | ਇਨ੍ਹਾਂ ਚੀਜ਼ਾਂ ਨੁੂੰ ਪੰਜਾਬੀ ਬੜੇ ਸ਼ੌਕ ਨਾਲ ਖਾਂਦੇ ਹਨ, ਪਰ ਇਨ੍ਹਾਂ ਖਾਣ-ਪੀਣ ਵਾਲੀਆਂ ...

ਪੂਰੀ ਖ਼ਬਰ »

ਸਾਰੇ ਨਸ਼ੇ ਜਾਂਚਣ ਦਾ ਹੋਵੇ ਟੈਸਟ

ਦੇਸ਼ 'ਚ ਸੜਕ ਹਾਦਸੇ ਲਗਾਤਾਰ ਵਧ ਰਹੇ ਹਨ | ਜਿਸ ਦਾ ਮੁੱਖ ਕਾਰਨ ਅਣਗਹਿਲੀ, ਅਣਜਾਣਪੁਣਾ ਜਾਂ ਨਸ਼ਾ ਕਰਕੇ ਵਾਹਨ ਚਲਾਉਣਾ ਹੈ | ਵਾਹਨ ਚਾਲਕਾਂ 'ਚ ਨਸ਼ਾ ਆਮ ਕਰਕੇ ਸਿਰਫ 'ਸ਼ਰਾਬ' ਨੂੰ ਹੀ ਮੰਨਿਆ ਗਿਆ ਹੈ | ਪਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਬਹੁਤ ਸਾਰੇ ਵਾਹਨ ਚਾਲਕ ...

ਪੂਰੀ ਖ਼ਬਰ »

ਬੂਟੇ ਲਗਾਉਣ ਦੀ ਮੁਹਿੰਮ ਅਖ਼ਬਾਰਾਂ ਤੱਕ ਹੀ ਸੀਮਤ

ਇਕ ਪਾਸੇ ਪੰਜਾਬ ਸਰਕਾਰ ਵਲੋਂ ਹਰਿਆਵਲ ਲਹਿਰ ਤਹਿਤ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਹਨ | ਸਮੂਹ ਪੰਚਾਇਤਾਂ ਅਤੇ ਕਲੱਬਾਂ 'ਚ ਇਸ ਮੁਹਿੰਮ ਪ੍ਰਤੀ ਬਹੁਤ ਹੀ ਉਤਸ਼ਾਹ ਹੈ | ਦੂਸਰੇ ਪਾਸੇ ਦੇਖਣ 'ਚ ਆਇਆ ਹੈ ਕਿ ਜ਼ਿਆਦਾਤਰ ਲੋਕ ਬੂਟੇ ...

ਪੂਰੀ ਖ਼ਬਰ »

ਮੋਬਾਈਲ ਦਾ ਰੁਝੇਵਾਂ

ਮੌਜੂਦਾ ਮਸ਼ੀਨੀਕਰਨ ਵਾਲੇ ਯੁੱਗ ਦੇ ਚਲਦਿਆਂ ਅਨੇਕਾਂ ਹੀ ਅਜਿਹੇ ਉਪਕਰਨ ਹੋਂਦ 'ਚ ਆ ਚੁੱਕੇ ਹਨ, ਜਿਨ੍ਹਾਂ ਨੇ ਸਾਡੇ ਰੋਜ਼ਮਰ੍ਹਾ ਦੇ ਕੰਮ-ਧੰਦਿਆਂ ਨੂੰ ਜਲਦੀ ਨਿਪਟਾਉਂਦਿਆਂ ਸਾਨੂੰ ਕਰੀਬ ਹੱਥੀਂ ਕੰਮ ਤੋਂ ਵਿਹਲਾ ਕਰ ਦਿੱਤਾ ਹੈ, ਪਰ ਤ੍ਰਾਸਦੀ ਦੇਖੋ ਕਿ ਅਸੀਂ ...

ਪੂਰੀ ਖ਼ਬਰ »

ਜੰਤਰ-ਮੰਤਰ

ਸਾਡੀ ਮਾਨਸਿਕਤਾ ਨੇ ਅਜੇ ਕੋਈ ਬਹੁਤਾ ਵਿਕਾਸ ਨਹੀਂ ਕੀਤਾ | ਅਸੀਂ ਅੱਜ ਵੀ ਆਪਣੇ ਦੁੱਖਾਂ, ਸਮੱਸਿਆਵਾਂ ਦਾ ਹੱਲ ਸਾਧਾਂ, ਸੰਤਾਂ, ਬਾਬਿਆਂ ਦੇ ਡੇਰਿਆਂ 'ਚੋਂ ਭਾਲਦੇ ਫਿਰਦੇ ਹਾਂ | ਅਸੀਂ ਅੱਜ ਵੀ ਅਖੌਤੀ ਬਾਬਿਆਂ ਦੇ ਧਾਗੇ, ਤਵੀਤਾਂ ਰਾਹੀਂ ਆਪਣੀਆਂ ਬਿਮਾਰੀਆਂ ਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX