• ਪੁਲਵਾਮਾ ਹਮਲੇ 'ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਕੀਤਾ ਇਨਕਾਰ • ਕਿਹਾ, ਭਾਰਤ ਸਬੂਤ ਦੇਵੇ ਤਾਂ ਕਾਰਵਾਈ ਕਰਾਂਗੇ
ਅੰਮਿ੍ਤਸਰ, 19 ਫਰਵਰੀ (ਸੁਰਿੰਦਰ ਕੋਛੜ)-ਜੰਮੂ-ਕਸ਼ਮੀਰ 'ਚ ਪੁਲਵਾਮਾ ਵਿਖੇ ਸੀ. ਆਰ. ਪੀ. ਐਫ. 'ਤੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਕੀਤੇ ਗਏ ਫਿਦਾਈਨ ਹਮਲੇ ਦੀ ਜਿੱਥੇ ਪਾਕਿਸਤਾਨ ਸਰਕਾਰ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਅਤੇ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ 'ਤੇ ਕਾਬੂ ਪਾਉਣ ਦੀ ਹਦਾਇਤ ਕੀਤੀ ਜਾ ਰਹੀ ਹੈ, ਉੱਥੇ ਹੀ ਅੱਜ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਅੱਤਵਾਦੀ ਹਮਲੇ ਦੀ ਨਿੰਦਾ ਕਰਨ ਦੀ ਬਜਾਏ ਭਾਰਤ ਨੂੰ ਖੁੱਲ੍ਹੇ ਤੌਰ 'ਤੇ ਜੰਗ ਦੀ ਖੁੱਲ੍ਹੀ ਧਮਕੀ ਦੇ ਦਿੱਤੀ | ਇਮਰਾਨ ਖ਼ਾਨ ਨੇ ਪੁਲਵਾਮਾ ਹਮਲੇ 'ਚ ਪਾਕਿਸਤਾਨ ਦੇ ਹੱਥ ਹੋਣ ਬਾਰੇ ਕੀਤੇ ਜਾ ਰਹੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਭਾਰਤ ਵਲੋਂ ਬਿਨ੍ਹਾਂ ਕਿਸੇ ਸਬੂਤ ਦੇ ਪਾਕਿਸਤਾਨ 'ਤੇ ਇਹ ਦੋਸ਼ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਭਾਰਤ-ਪਾਕਿਸਤਾਨ 'ਤੇ ਕਿਸੇ ਕਿਸਮ ਦੀ ਕੋਈ ਫੌਜੀ ਕਾਰਵਾਈ ਕਰੇਗਾ ਤਾਂ ਪਾਕਿਸਤਾਨ ਇਸ ਦਾ ਅਜਿਹਾ ਪਲਟਾ ਵਾਰ ਕਰੇਗਾ ਜਿਸ ਨਾਲ ਜੰਗ ਨੂੰ ਰੋਕਣਾ ਮੁਸ਼ਕਿਲ ਹੋ ਜਾਵੇਗਾ | ਇਮਰਾਨ ਖ਼ਾਨ ਨੇ ਕਿਹਾ ਕਿ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਕਸ਼ਮੀਰ 'ਚ ਇਸ ਪ੍ਰਕਾਰ ਦੀਆਂ ਘਟਨਾਵਾਂ ਕਿਉਂ ਹੁੰਦੀਆਂ ਹਨ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਇਹ ਹਮਲਾ ਕਿਉਂ ਕਰਵਾਏਗਾ ਅਤੇ ਇਸ ਨਾਲ ਸਾਨੂੰ
ਕੀ ਫਾਇਦਾ ਹੋਵੇਗਾ | ਪਾਕਿਸਤਾਨ ਅੱਤਵਾਦ ਦਾ ਸਭ ਤੋਂ ਵੱਡਾ ਪੀੜਤ ਹੈ | ਇਹ ਨਵਾਂ ਪਾਕਿਸਤਾਨ, ਨਵੀਂ ਮਾਨਸਿਕਤਾ ਅਤੇ ਨਵੀਂ ਸੋਚ ਹੈ | ਅਸੀਂ ਵੀ ਅੱਤਵਾਦ ਦਾ ਖਾਤਮਾ ਚਾਹੁੰਦੇ ਹਾਂ | ਪਾਕਿਸਤਾਨ ਦੇ ਨਾਂਅ ਆਪਣੇ ਸੰਬੋਧਨ 'ਚ ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਦੋਂ ਸਾਊਦੀ ਅਰਬ ਦੇ ਕਰਾਊਨ ਪਿ੍ੰਸ ਮੁਹੰਮਦ ਬਿਨ ਸਲਮਾਨ ਪਾਕਿਸਤਾਨ ਦੇ ਵਿਸ਼ੇਸ਼ ਦੌਰੇ 'ਤੇ ਸਨ ਤਾਂ ਉਸ ਦੌਰਾਨ ਭਲਾ ਪਾਕਿਸਤਾਨ ਅਜਿਹਾ ਹਮਲਾ ਕਿਉਂ ਕਰਵਾਏਗਾ | ਇਸ ਦੇ ਇਲਾਵਾ ਜਦੋਂ ਵੀ ਕਸ਼ਮੀਰ 'ਚ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਪਾਕਿਸਤਾਨ ਨੂੰ ਹਰ ਵਾਰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ | ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਜੇਕਰ ਪੁਲਵਾਮਾ ਹਮਲੇ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀ ਜਾਂਚ ਕਰਵਾਉਣਾ ਚਾਹੁੰਦਾ ਹੈ ਤਾਂ ਅਸੀਂ ਤਿਆਰ ਹਾਂ | ਜੇਕਰ ਭਾਰਤ ਦੇ ਕੋਲ ਇਸ ਹਮਲੇ 'ਚ ਪਾਕਿਸਤਾਨ ਦੇ ਕਿਸੇ ਸੰਗਠਨ ਦੇ ਸ਼ਾਮਿਲ ਹੋਣ ਦੇ ਸਬੂਤ ਹਨ ਤਾਂ ਉਹ ਸਾਨੂੰ ਉਪਲਬਧ ਕਰਵਾਏ ਜਾਣ, ਅਸੀਂ ਕਾਰਵਾਈ ਜ਼ਰੂਰ ਕਰਾਂਗੇ | ਉਨ੍ਹਾਂ ਕਿਹਾ ਕਿ ਸਾਡੇ 'ਤੇ ਕਿਸੇ ਸੰਗਠਨ ਦਾ ਕੋਈ ਦਬਾਅ ਨਹੀਂ ਹੈ ਅਤੇ ਜੇਕਰ ਕੋਈ ਪਾਕਿਸਤਾਨ ਦੀ ਜ਼ਮੀਨ ਸਾਡੇ ਿਖ਼ਲਾਫ਼ ਇਸਤੇਮਾਲ ਕਰ ਰਿਹਾ ਹੈ, ਤਾਂ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ |
ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਅੱਤਵਾਦ ਦੇ ਮੁੱਦੇ 'ਤੇ ਗੱਲਬਾਤ ਕਰਨ ਲਈ ਤਿਆਰ ਹੈ, ਪਰ ਜਦੋਂ ਵੀ ਭਾਰਤ ਨਾਲ ਇਸ ਮੁੱਦੇ 'ਤੇ ਗੱਲਬਾਤ ਲਈ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਇਸ ਦੇ ਜਵਾਬ 'ਚ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਪਹਿਲਾਂ ਅੱਤਵਾਦ ਖ਼ਤਮ ਕਰੇ | ਉਨ੍ਹਾਂ ਕਿਹਾ ਕਿ ਅਸੀਂ ਅੱਤਵਾਦ 'ਤੇ ਗੱਲਬਾਤ ਕਰਨ ਲਈ ਤਿਆਰ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਦੋਵੇਂ ਪਾਸੇ ਅੱਤਵਾਦ ਖ਼ਤਮ ਹੋਵੇ | ਅੱਤਵਾਦ ਦਾ ਸਭ ਤੋਂ ਵਧੇਰੇ ਨੁਕਸਾਨ ਪਾਕਿਸਤਾਨ ਮੁਲਕ ਦਾ ਹੋਇਆ ਹੈ | 15 ਵਰਿ੍ਹਆਂ 'ਚ 70 ਹਜ਼ਾਰ ਪਾਕਿਸਤਾਨੀ ਅੱਤਵਾਦੀਆਂ ਕਾਰਵਾਈਆਂ 'ਚ ਮਾਰੇ ਗਏ ਹਨ |
ਜੰਗ ਸ਼ੁਰੂ ਕਰਨਾ ਆਸਾਨ ਹੈ, ਪਰ ਖ਼ਤਮ ਕਰਨਾ ਔਖਾ
ਭਾਰਤੀ ਸਿਆਸਤਦਾਨ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਧਮਕੀ ਦੇ ਰਹੇ ਹਨ | ਦੁਨੀਆਂ ਦਾ ਕਿਹੜਾ ਕਾਨੂੰਨ ਹੈ ਜੋ ਕਿਸੇ ਵੀ ਵਿਅਕਤੀ ਜਾਂ ਮੁਲਕ ਨੂੰ ਜੱਜ, ਜਿਉਰੀ ਅਤੇ ਸਜ਼ਾ ਦੀ ਸ਼ਕਤੀ ਦਿੰਦਾ ਹੈ | ਅਸੀਂ ਹਿੰਦੁਸਤਾਨ ਤੋਂ ਆਵਾਜ਼ਾਂ ਸੁਣ ਰਹੇ ਹਾਂ, ਸਿਆਸਤਦਾਨ ਬੋਲ ਰਹੇ ਹਨ ਕਿ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਹੈ | ਬਦਲਾ ਲੈਣਾ ਚਾਹੀਦਾ ਹੈ | ਸਰਜੀਕਲ ਸਟਰਾਈਕ ਕਰਨੀ ਚਾਹੀਦੀ ਹੈ | ਕਿ ਤੁਸੀਂ ਸਮਝਦੇ ਹੋ ਕਿ ਤੁਸੀਂ ਪਾਕਿਸਤਾਨ 'ਤੇ ਕਿਸੇ ਪ੍ਰਕਾਰ ਦਾ ਹਮਲਾ ਕਰੋਗੇ ਅਤੇ ਪਾਕਿਸਤਾਨ ਪਲਟਾਵਾਰ ਕਰਨ ਦਾ ਨਹੀਂ ਸੋਚੇਗਾ, ਤਾਂ ਇਹ ਗਲਤ ਹੈ, ਪਾਕਿਸਤਾਨ ਪਲਟਵਾਰ ਜ਼ਰੂਰ ਕਰੇਗਾ | ਸਾਡੇ ਕੋਲ ਕੋਈ ਹੋਰ ਦੂਜਾ ਰਸਤਾ ਨਹੀਂ ਹੋਵੇਗਾ ਅਤੇ ਉਸ ਦੇ ਬਾਅਦ ਗੱਲ ਕਿਧਰ ਜਾਂਦੀ ਹੈ | ਅਸੀਂ ਸਭ ਜਾਣਦੇ ਹਾਂ ਕਿ ਜੰਗ ਸ਼ੁਰੂ ਕਰਨਾ ਆਸਾਨ ਹੈ, ਪਰ ਜੰਗ ਖ਼ਤਮ ਕਰਨਾ ਇਨਸਾਨ ਦੇ ਹੱਥ 'ਚ ਨਹੀਂ ਹੁੰਦਾ ਹੈ | ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਸਮਝ ਤੋਂ ਕੰਮ ਲਿਆ ਜਾਵੇਗਾ |
ਨਵੀਂ ਦਿੱਲੀ, (ਏਜੰਸੀ)-ਪੁਲਵਾਮਾ ਹਮਲੇ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਆਏ ਬਿਆਨ ਦੇ ਬਾਅਦ ਭਾਰਤ ਨੇ ਇਸ ਮਾਮਲੇ ਸਬੰਧੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ | ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪਾਕਿ ਪ੍ਰਧਾਨ ਮੰਤਰੀ ਦੀ ਪ੍ਰਤੀਕਿਰਿਆ 'ਤੇ ਕੋਈ ਹੈਰਾਨੀ ਨਹੀਂ ਹੈ | ਪਾਕਿਸਤਾਨ ਨੇ ਤਾਂ ਹਮਲੇ ਦੀ ਨਿੰਦਾ ਕਰਨਾ ਵੀ ਸਹੀ ਨਹੀਂ
ਸਮਝਿਆ ਅਤੇ ਪਾਕਿ ਪ੍ਰਧਾਨ ਮੰਤਰੀ ਨੇ ਤਾਂ ਜੈਸ਼-ਏ-ਮੁਹੰਮਦ ਦੇ ਦਾਅਵਿਆਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ | ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਜੈਸ਼-ਏ-ਮੁਹੰਮਦ ਅਤੇ ਇਸ ਦਾ ਸਰਗਣਾ ਮਸੂਦ ਅਜ਼ਹਰ ਪਾਕਿਸਤਾਨ 'ਚ ਰਹਿੰਦਾ ਹੈ | ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਅੱਤਵਾਦ ਦਾ ਕੇਂਦਰ ਹੈ | ਉਨ੍ਹਾਂ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਨੇ ਭਾਰਤ ਵਲੋਂ ਸਬੂਤ ਮੁਹੱਈਆ ਕਰਵਾਉਣ 'ਤੇ ਜਾਂਚ ਦੀ ਪੇਸ਼ਕਸ਼ ਕੀਤੀ ਹੈ | ਇਹ ਪਾਕਿ ਦਾ ਪੁਰਾਣਾ ਬਹਾਨਾ ਹੈ | ਮੁੰਬਈ 'ਚ ਹੋਏ ਅੱਤਵਾਦੀ ਹਮਲੇ ਦੇ ਸਬੂਤ ਵੀ ਪਾਕਿਸਤਾਨ ਨੂੰ ਮੁਹੱਈਆ ਕਰਵਾਏ ਗਏ ਸਨ | ਪਰ ਪਿਛਲੇ 10 ਸਾਲਾਂ ਤੋਂ ਉਸ ਮਾਮਲੇ 'ਚ ਕੋਈ ਪ੍ਰਗਤੀ ਨਹੀਂ ਹੋਈ ਹੈ | ਇਸ ਦੇ ਇਲਾਵਾ ਪਠਾਨਕੋਟ ਹਮਲੇ ਸਬੰਧੀ ਵੀ ਸਬੂਤ ਦਿੱਤੇ ਗਏ ਸਨ ਪਰ ਪਾਕਿ ਨੇ ਕੋਈ ਕਾਰਵਾਈ ਨਹੀਂ ਕੀਤੀ |
ਨਵੀਂ ਦਿੱਲੀ, (ਏਜੰਸੀ)-ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੂੰ ਵੱਡੀ ਕੂਟਨੀਤਕ ਸਫ਼ਲਤਾ ਮਿਲੀ ਹੈ | ਦੱਸਿਆ ਜਾ ਰਿਹਾ ਹੈ ਕਿ ਫਰਾਂਸ ਆਉਣ ਵਾਲੇ ਇਕ-ਦੋ ਦਿਨਾਂ 'ਚ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਅਤੇ ਭਾਰਤ ਵਿਚ ਕਈ ਹਮਲਿਆਂ ਲਈ ਜ਼ਿੰਮੇਵਾਰ ਮਸੂਦ ਅਜ਼ਹਰ ਨੂੰ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਕਰਨ ਲਈ ਪ੍ਰਸਤਾਵ ਪੇਸ਼
ਕਰੇਗਾ | ਇਹ ਜਾਣਕਾਰੀ ਫਰਾਂਸ ਸਰਕਾਰ ਦੇ ਸੂਤਰਾਂ ਵਲੋਂ ਦਿੱਤੀ ਗਈ | ਦੱਸਣਯੋਗ ਹੈ ਕਿ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਹੀ ਲਈ ਹੈ | ਇਹ ਦੂਸਰਾ ਮੌਕਾ ਹੋਵੇਗਾ ਜਦੋਂ ਫਰਾਂਸ ਸੰਯੁਕਤ ਰਾਸ਼ਟਰ ਵਿਚ ਇਸ ਤਰ੍ਹਾਂ ਦਾ ਪ੍ਰਸਤਾਵ ਪੇਸ਼ ਕਰੇਗਾ | ਇਸ ਤੋਂ ਪਹਿਲਾਂ 2017 ਵਿਚ ਅਮਰੀਕਾ ਨੇ ਬਰਤਾਨੀਆ ਅਤੇ ਫਰਾਂਸ ਦੇ ਸਮਰਥਨ ਨਾਲ ਯੂ.ਐਨ. ਦੇ ਸੈਕਸ਼ਨ ਕਮੇਟੀ 1267 ਤਹਿਤ ਪਾਕਿਸਤਾਨੀ ਅੱਦਵਾਦੀ ਸੰਗਠਨ ਨੂੰ ਪਾਬੰਦੀਸ਼ੁਦਾ ਕਰਨ ਦੀ ਮੰਗ ਕੀਤੀ ਸੀ | ਹਾਲਾਂ ਕਿ ਉਸ ਪ੍ਰਸਤਾਵ ਨੂੰ ਚੀਨ ਨੇ ਰੋਕ ਦਿੱਤਾ ਸੀ | ਫਰਾਂਸ ਸਰਕਾਰ ਦੇ ਇਕ ਅਹਿਮ ਸੂਤਰ ਨੇ ਦੱਸਿਆ ਕਿ ਆਉਣ ਵਾਲੇ ਇਕ-ਦੋ ਦਿਨਾਂ ਵਿਚ ਫਰਾਂਸ ਸੰਯੁਕਤ ਰਾਸ਼ਟਰ ਵਿਚ ਪ੍ਰਸਤਾਵ ਦੇਵੇਗਾ ਜਿਸ ਨਾਲ ਮਸੂਦ ਅਜ਼ਹਰ ਨੂੰ ਅੱਤਵਾਦੀ ਸੂਚੀ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ ਜਾਵੇਗੀ | ਸੂਤਰਾਂ ਨੇ ਦੱਸਿਆ ਕਿ ਫਰਾਂਸ ਦੇ ਇਸ ਪ੍ਰਸਤਾਵ 'ਤੇ ਫਰਾਂਸ ਦੇ ਰਾਸ਼ਟਰਪਤੀ ਦੇ ਕੂਟਨੀਤਕ ਸਲਾਹਕਾਰ ਅਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵਿਚਕਾਰ ਅੱਜ ਸਵੇਰੇ ਹੀ ਗੱਲਬਾਤ ਹੋਈ |
• ਜੈਸ਼ ਪਾਕਿ ਫੌਜ ਦਾ ਹੀ ਬੱਚਾ • 'ਕਸ਼ਮੀਰ 'ਚ ਜੋ ਬੰਦੂਕ ਉਠਾਏਗਾ, ਉਹ ਮਾਰਿਆ ਜਾਵੇਗਾ'
ਸ੍ਰੀਨਗਰ, 19 ਫਰਵਰੀ (ਮਨਜੀਤ ਸਿੰਘ)-ਸੈਨਾ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਇਥੇ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ 'ਚ ਪਾਕਿ ਸੈਨਾ ਤੇ ਆਈ. ਐਸ. ਆਈ. ਸ਼ਾਮਿਲ ਸੀ ਅਤੇ ਉਨ੍ਹਾਂ ਸਥਾਨਕ ਲੋਕਾਂ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਕਸ਼ਮੀਰ 'ਚ ਜੋ ਵਿਅਕਤੀ ਬੰਦੂਕ ਉਠਾਏਗਾ, ਜੇਕਰ ਉਹ ਆਤਮ-ਸਮਰਪਣ ਨਹੀਂ ਕਰਦਾ ਤਾਂ ਮਾਰਿਆ ਜਾਵੇਗਾ | ਪੁਲਵਾਮਾ ਅੱਤਵਾਦੀ ਹਮਲੇ ਦੇ 100 ਘੰਟਿਆਂ ਬਾਅਦ ਇਸ ਦੇ ਮੁੱਖ ਸਾਜਿਸ਼ਕਾਰ ਰਸ਼ੀਦ ਗਾਜੀ ਨੂੰ ਮਾਰ ਮੁਕਾਉਣ ਦੇ ਬਾਅਦ ਸੈਨਾ ਨੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ | ਸੈਨਾ ਨੇ ਸਪੱਸ਼ਟ ਕਿਹਾ ਕਿ ਅੱਤਵਾਦੀ ਜਾਂ ਤਾਂ ਹਥਿਆਰ ਛੱਡ ਦੇਣ ਜਾਂ ਫਿਰ ਮਰਨ ਲਈ ਤਿਆਰ ਰਹਿਣ | ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੂੰ ਪਾਕਿ ਸੈਨਾ ਦਾ ਬੱਚਾ ਦੱਸਦੇ ਹੋਏ ਭਾਰਤੀ ਸੁਰੱਖਿਆ ਬਲਾਂ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ 'ਚ ਵਾਦੀ 'ਚੋਂ ਅੱਤਵਾਦੀਆਂ ਦੇ ਸਫਾਏ ਦਾ ਆਪ੍ਰੇਸ਼ਨ ਜਾਰੀ ਰਹੇਗਾ ਅਤੇ ਉਨ੍ਹਾਂ ਨੂੰ ਚੁਣ-ਚੁਣ ਕੇ ਮਾਰਿਆ ਜਾਵੇਗਾ | ਜੰਮੂ-ਕਸ਼ਮੀਰ ਪੁਲਿਸ, ਸੈਨਾ ਅਤੇ ਸੀ. ਆਰ. ਪੀ. ਐਫ. ਨੇ ਅੱਜ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਅੱਤਵਾਦੀਆਂ ਨੂੰ ਸਖ਼ਤ ਸੰਦੇਸ਼ ਦਿੱਤਾ | ਲੈਂਫਟੀਨੈਂਟ ਜਨਰਲ ਕੇ. ਜੇ. ਐਸ. ਢਿੱਲੋਂ ਜੀ. ਓ. ਸੀ. ਚਿਨਾਰ ਕੋਰ ਨੇ ਕਿਹਾ ਕਿ ਪੁਲਵਾਮਾ ਹਮਲੇ ਦੇ 100 ਘੰਟਿਆਂ ਦੇ ਅੰਦਰ ਹੀ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ | ਉਨ੍ਹਾਂ ਇਸ ਹਮਲੇ 'ਚ ਆਈ. ਐਸ. ਆਈ. ਦਾ ਹੱਥ ਹੋਣ ਦੀ ਸ਼ੰਕਾ ਤੋਂ ਇਨਕਾਰ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਵਾਦੀ 'ਚ ਕਿੰਨੇ ਗਾਜੀ ਆਏ ਅਤੇ ਕਿੰਨੇ
ਚਲੇ ਗਏ | ਜੋ ਅੱਤਵਾਦੀ ਕਸ਼ਮੀਰ 'ਚ ਆਵੇਗਾ, ਜ਼ਿੰਦਾ ਨਹੀਂ ਬਚੇਗਾ | ਆਈ. ਜੀ. ਕਸ਼ਮੀਰ ਐਸ. ਪੀ. ਪਾਨੀ ਨੇ ਕਿਹਾ ਕਿ ਪਿਛਲੇ ਸਾਲ ਜੇਸ਼ ਦੇ 56 ਅੱਤਵਾਦੀ ਮਾਰੇ ਗਏ ਸਨ ਅਤੇ ਇਸ ਸਾਲ ਵੀ ਹੁਣ ਤੱਕ ਮਾਰੇ ਗਏ 31 ਅੱਤਵਾਦੀਆਂ 'ਚੋਂ 12 ਜੈਸ਼ ਨਾਲ ਸਬੰਧਿਤ ਸਨ | ਉਨ੍ਹਾਂ ਕਿਹਾ ਕਿ ਕਸ਼ਮੀਰੀ ਨੌਜਵਾਨਾਂ ਦੇ ਅੱਤਵਾਦੀਆਂ 'ਚ ਸ਼ਾਮਿਲ ਹੋਣ 'ਚ ਕਮੀ ਆਈ ਹੈ | ਵਾਦੀ 'ਚ ਜੋ ਵੀ ਘੁਸਪੈਠ ਕਰੇਗਾ ਉਹ ਜ਼ਿੰਦਾ ਨਹੀਂ ਬਚੇਗਾ | ਪ੍ਰੈੱਸ ਕਾਨਫਰੰਸ 'ਚ ਸੀ. ਆਰ. ਪੀ. ਐਫ. ਦੇ ਆਈ. ਜੀ. ਜ਼ੁਲਿਫਕਾਰ ਹਸਨ ਵੀ ਹਾਜ਼ਰ ਸਨ |
ਕਸ਼ਮੀਰੀ ਮਾਵਾਂ ਨੂੰ ਸੈਨਾ ਦੀ ਅਪੀਲ
ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਸੈਨਾ ਨੇ ਕਸ਼ਮੀਰੀ ਮਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਆਤਮ-ਸਮਰਪਣ ਕਰਨ ਲਈ ਕਹਿਣ | ਲੈਂਫਟੀਨੈਂਟ ਢਿੱਲੋਂ ਨੇ ਭਟਕੇ ਕਸ਼ਮੀਰੀ ਨੌਜਵਾਨਾਂ ਦੀਆਂ ਮਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚੇ, ਜੋ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਲਈ ਕਹਿਣ | ਨਹੀਂ ਤਾਂ ਸੈਨਾ ਉਨ੍ਹਾਂ ਦਾ ਖਾਤਮਾ ਕਰਨ ਲਈ ਮਜ਼ਬੂਰ ਹੋਵੇਗੀ | ਕਸ਼ਮੀਰ 'ਚ ਜੋ ਬੰਦੂਕ ਉਠਾਏਗਾ, ਉਹ ਮਾਰਿਆ ਜਾਵੇਗਾ |
'ਪੁਲਵਾਮਾ ਹਮਲੇ 'ਚ ਪਾਕਿ ਦਾ ਹੱਥ'
ਲੈਂਫਟੀਨੈਂਟ ਜਨਰਲ ਢਿੱਲੋਂ ਨੇ ਕਿਹਾ ਕਿ ਮੁਕਾਬਲੇ 'ਚ ਜੈਸ਼ ਦੇ ਤਿੰਨ ਅੱਤਵਾਦੀ ਮਾਰੇ ਗਏ ਹਨ | ਇਸ ਹਮਲੇ 'ਚ ਹੋਰ ਕੌਣ ਸ਼ਾਮਿਲ ਸੀ ਅਤੇ ਹੋਰ ਕੀ ਯੋਜਨਾ ਸੀ, ਇਸ ਸਬੰਧੀ ਜਾਣਕਾਰੀ ਅਸੀਂ ਜਨਤਕ ਨਹੀਂ ਕਰ ਸਕਦੇ | ਉਨ੍ਹਾਂ ਇਹ ਵੀ ਕਿਹਾ ਕਿ ਜੈਸ਼ ਪਾਕਿ ਸੈਨਾ ਦਾ ਹੀ ਬੱਚਾ ਹੈ | ਇਸ ਹਮਲੇ 'ਚ 100 ਫ਼ੀਸਦੀ ਪਾਕਿ ਸੈਨਾ ਸ਼ਾਮਿਲ ਸੀ | ਇਸ 'ਚ ਸਾਨੂੰ ਤੇ ਤੁਹਾਨੂੰ ਕੋਈ ਸ਼ੱਕ ਨਹੀਂ ਹੈ ਕਿਉਂਕਿ ਪਾਕਿ ਸੈਨਾ ਅਤੇ ਆਈ. ਐਸ. ਆਈ. ਹੀ ਜੈਸ਼ ਨੂੰ ਕੰਟਰੋਲ ਕਰ ਰਹੀ ਹੈ |
ਸਥਾਨਕ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪੁੱਜੇ, ਇਸ ਦਾ ਧਿਆਨ ਰੱਖਿਆ
ਲੈਂਫਟੀਨੈਂਟ ਜਨਰਲ ਢਿੱਲੋਂ ਨੇ ਕਿਹਾ ਕਿ ਕੱਲ੍ਹ ਦੇ ਆਪ੍ਰੇਸ਼ਨ 'ਚ ਜੋ ਵੀ ਜਵਾਨ ਸ਼ਹੀਦ ਹੋਏ ਜਾਂ ਫਿਰ ਜੋ ਜ਼ਖ਼ਮੀ ਹੋਏ, ਅਸੀਂ ਸਪਸ਼ਟ ਕਰ ਦਿੰਦੇ ਹਾਂ ਕਿ ਸੈਨਾ ਨੇ ਆਪ੍ਰੇਸ਼ਨ 'ਚ ਪੂਰੀ ਤਰ੍ਹਾਂ ਨਾਲ ਇਸ ਦਾ ਧਿਆਨ ਰੱਖਿਆ ਕਿ ਕਿਸੇ ਸਥਾਨਕ ਨਾਗਰਿਕ ਨੂੰ ਕੋਈ ਨੁਕਸਾਨ ਨਾ ਪੁੱਜੇ | ਸੀ. ਆਰ. ਪੀ. ਐਫ. ਦੇ ਆਈ. ਜੀ. ਜ਼ੁਲਿਫਕਾਰ ਹਸਨ ਨੇ ਕਿਹਾ ਕਿ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਇਕੱਲੇ ਨਾ ਸਮਝੋ | ਅਸੀਂ ਹਰ ਸਮੇਂ ਤੁਹਾਡੇ ਨਾਲ ਖੜ੍ਹੇ ਹਾਂ | ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪੜਨ ਵਾਲੇ ਕਸ਼ਮੀਰੀ ਬੱਚਿਆਂ ਲਈ ਵੀ ਅਸੀਂ ਹੈਲਪਲਾਈਨ ਚਲਾ ਰਹੇ ਹਾਂ ਤਾਂ ਕਿ ਉਨ੍ਹਾਂ ਨੂੰ ਕਿਸੇ ਅਣਸੁਖਾਵੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ |
ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਹੋਣ ਵਾਲਿਆਂ ਦੀ ਗਿਣਤੀ ਘਟੀ
ਜੰਮੂ-ਕਸ਼ਮੀਰ ਪੁਲਿਸ ਦੇ ਆਈ. ਜੀ. ਐਸ. ਪੀ. ਪਾਨੀ ਨੇ ਕਿਹਾ ਕਿ ਕਸ਼ਮੀਰ 'ਚ ਅੱਤਵਾਦੀਆਂ ਦੀ ਭਰਤੀ 'ਚ ਕਮੀ ਆਈ ਹੈ | ਪਿਛਲੇ ਤਿੰਨ ਮਹੀਨਿਆਂ ਤੋਂ ਸਾਨੂੰ ਕਿਸੇ ਨੌਜਵਾਨ ਦੇ ਅੱਤਵਾਦੀ ਬਣਨ ਦੀ ਖਬਰ ਨਹੀਂ ਮਿਲੀ ਹੈ | ਇਸ 'ਚ ਕਸ਼ਮੀਰੀ ਪਰਿਵਾਰਾਂ ਦਾ ਅਹਿਮ ਯੋਗਦਾਨ ਹੈ |
ਛੁੱਟੀ 'ਤੇ ਸੀ ਬਿ੍ਗੇਡੀਅਰ ਹਰਦੀਪ ਸਿੰਘ, ਮੁਕਾਬਲੇ ਦੀ ਖ਼ਬਰ ਮਿਲਦੇ ਹੀ ਕੀਤੀ ਟੀਮ ਦੀ ਅਗਵਾਈ
ਲੈਂਫਟੀਨੈਂਟ ਜਨਰਲ ਕੇ. ਜੇ. ਐਸ. ਢਿੱਲੋਂ ਨੇ ਦੱਸਿਆ ਕਿ ਕੱਲ੍ਹ ਪੁਲਵਾਮਾ ਮੁਕਾਬਲੇ 'ਚ ਜ਼ਖ਼ਮੀ ਹੋਏ ਬਿ੍ਗੇਡੀਅਰ ਹਰਦੀਪ ਸਿੰਘ ਛੁੱਟੀ 'ਤੇ ਸੀ | ਜਿਵੇ ਹੀ ਬਿ੍ਗੇਡੀਅਰ ਨੂੰ ਅੱਤਵਾਦੀਆਂ ਖਿਲਾਫ਼ ਚੱਲ ਰਹੇ ਆਪ੍ਰੇਸ਼ਨ ਸਬੰਧੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਛੁੱਟੀ ਤੋਂ ਵਾਪਸ ਆ ਗਏ ਤੇ ਆਪ੍ਰੇਸ਼ਨ ਦੀ ਅਗਵਾਈ ਕੀਤੀ | ਉਨ੍ਹਾਂ ਦੱਸਿਆ ਕਿ ਜਿਵੇ ਹੀ ਬਿ੍ਗੇਡੀਅਰ ਹਰਦੀਪ ਸਿੰਘ ਨੂੰ ਆਪ੍ਰੇਸ਼ਨ ਸਬੰਧੀ ਜਾਣਕਾਰੀ ਮਿਲੀ ਉਹ ਸਿੱਧੇ ਮੁਕਾਬਲੇ ਵਾਲੇ ਸਥਾਨ 'ਤੇ ਪੁੱਜ ਗਏ ਅਤੇ ਅੱਗੇ ਹੋ ਕੇ ਆਪਣੀ ਬਿ੍ਗੇਡ ਦੀ ਅਗਵਾਈ ਕੀਤੀ ਅਤੇ ਖੁਦ ਜ਼ਖ਼ਮੀ ਹੋ ਗਏ |
ਵਾਰਾਨਸੀ, 19 ਫਰਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਜਾਤੀ ਦੇ ਨਾਂਅ 'ਤੇ ਭੇਦ-ਭਾਵ ਸਮਾਪਤ ਕਰਨ ਦੀ ਅਪੀਲ ਕਰਦੇ ਹੋਏ ਅੱਜ ਕਿਹਾ ਕਿ ਜਾਤੀਵਾਦ, ਸਮਾਜਿਕ ਸਦਭਾਵਨਾ ਤੇ ਏਕਤਾ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਇਕ ਰੁਕਾਵਟ ਹੈ | ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਜਿਹੜੇ ਨਿੱਜੀ ਹਿੱਤ ਲਈ ਜਾਤੀਵਾਦ ਨੂੰ ਉਤਸ਼ਾਹਿਤ ਕਰ ਰਹੇ ਹਨ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਕਿਹਾ ਸੀ ਕਿ ਜਾਤੀ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ | ਉਨ੍ਹਾਂ ਕਿਹਾ ਕਿ ਜਦੋਂ ਤਕ ਜਾਤੀ ਵਿਤਕਰਾ ਮੌਜੂਦ ਹੈ ਉਦੋਂ ਤਕ ਲੋਕ ਇਕ ਦੂਸਰੇ ਨਾਲ ਜੁੜ ਨਹੀਂ ਸਕਦੇ, ਸਮਾਜਿਕ ਸਦਭਾਵਨਾ ਵੀ ਸੰਭਵ ਨਹੀਂ ਅਤੇ ਸਮਾਨਤਾ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ | ਪ੍ਰਧਾਨ ਮੰਤਰੀ ਆਪਣੇ ਲੋਕ ਸਭਾ ਹਲਕੇ ਵਾਰਾਨਸੀ ਵਿਚ ਰਵਿਦਾਸ ਮੰਦਰ ਵਿਖੇ ਨਤਮਸਤਕ ਹੋਣ ਸਮੇਂ ਰਵਿਦਾਸ ਜਨਮਸਥਲੀ ਏਰੀਆ ਵਿਕਾਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਪਿੱਛੋਂ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ | ਗੁਰੂ ਰਵਿਦਾਸ ਦੇ ਜੀ ਦੇ ਪਵਿੱਤਰ ਸਲੋਕ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹਨ |
ਪ੍ਰਧਾਨ ਮੰਤਰੀ ਵਲੋਂ ਬਿਜਲੀ ਰੇਲ ਇੰਜਣ ਦੀ ਘੁੰਡ ਚੁਕਾਈ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਡੀਜ਼ਲ ਲੋਕਮੋਟਿਵਜ਼ ਵਰਕਸ ਵਿਖੇ ਡੀਜ਼ਲ ਇੰਜਣ ਤੋਂ ਬਿਜਲੀ ਵਾਲੇ ਬਣਾਏ ਰੇਲ ਇੰਜਣ ਨੂੰ ਝੰਡੀ ਦੇ ਕੇ ਰਵਾਨਾ ਕੀਤਾ | ਭਾਰਤੀ ਰੇਲਵੇ ਨੇ ਬਰਾਡ ਗੇਜ਼ ਨੈੱਟਵਰਕ ਦਾ ਪੂਰੀ ਤਰ੍ਹਾਂ ਬਿਜਲੀਕਰਨ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਪਹਿਲੇ ਡੀਜ਼ਲ ਇੰਜਣ ਨੂੰ ਬਿਜਲੀ ਇੰਜਣ ਵਿਚ ਬਦਲਿਆ ਹੈ | ਉਨ੍ਹਾਂ ਨੇ ਇੰਜਣ ਦੇ ਅੰਦਰ ਦਾਖਲ ਹੋ ਕੇ ਇਸ ਦਾ ਮੁਆਇਨਾ ਵੀ ਕੀਤਾ | ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਤੇ 22 ਦਸੰਬਰ 2017 ਨੂੰ ਕੰਮ ਸ਼ੁਰੂ ਕੀਤਾ ਗਿਆ ਅਤੇ ਇਸ ਨੂੰ ਸਿਰਫ 69 ਦਿਨਾਂ ਵਿਚ ਬਿਜਲੀ ਇੰਜਣ ਵਿਚ ਤਬਦੀਲ ਕਰ ਦਿੱਤਾ ਗਿਆ | ਇਸੇ ਦੌਰਾਨ ਉਨ੍ਹਾਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਨਿਸ਼ਾਨਾ ਬਣਾਉਣ ਲਈ ਵਿਰੋਧੀ ਧਿਰ ਦੇ ਨੇਤਾਵਾਂ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਇੰਜੀਨੀਅਰਾਂ ਤੇ ਮਕੈਨਿਕਾਂ ਦੀ ਤੌਹੀਨ ਆਖਿਆ ਹੈ | ਪ੍ਰਧਾਨ ਮੰਤਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਨੇਤਾ ਅਖਿਲੇਸ਼ ਯਾਦਵ ਵਲੋਂ ਰੇਲਗੱਡੀ ਦੀ ਕੀਤੀ ਅਲੋਚਨਾ ਦਾ ਜਵਾਬ ਦੇ ਰਹੇ ਸਨ ਜਿਸ ਵਿਚ ਵਾਰਾਨਸੀ ਤੋਂ ਦਿੱਲੀ ਆਉਂਦੇ ਸਮੇਂ ਨੁਕਸ ਪੈ ਗਿਆ ਸੀ |
ਨਵੀਂ ਦਿੱਲੀ, 19 ਫਰਵਰੀ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇਕ ਦਸਤਾਰ ਪਹਿਨਣ ਵਾਲੇ ਸਿੱਖ ਨੂੰ ਹੈਲਮਟ ਨਾ ਪਹਿਨਣ ਕਰਕੇ ਕਿਸੇ ਖੇਡ ਟੂਰਨਾਮੈਂਟ ਵਿਚ ਹਿੱਸਾ ਲੈਣ ਤੋਂ ਰੋਕਣਾ ਉਸ ਨਾਲ ਵਿਤਕਰਾ ਜਾਂ ਉਸ ਦੇ ਧਾਰਮਿਕ ਹੱਕਾਂ ਵਿਚ ਦਖ਼ਲਅੰਦਾਜ਼ੀ ਨਹੀਂ | ਸੁਪਰੀਮ ਕੋਰਟ ਨੇ ਦਿੱਲੀ ਦੇ 50 ਸਾਲਾ ਸਿੱਖ ਦੌੜਾਕ ਨੂੰ ਹੈਲਮਟ ਪਹਿਨਣ ਤੋਂ ਇਨਕਾਰ ਕਰਨ 'ਤੇ ਲੰਬੀ ਸਾਈਕਲ ਦੌੜ ਮੁਕਾਬਲੇ ਵਿਚ ਹਿੱਸਾ ਲੈਣ ਦੀ ਮਨਾਹੀ ਕਰਨ ਦੇ ਮਾਮਲੇ ਵਿਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ | ਜਸਟਿਸ ਐਸ. ਏ. ਬੋਬਦੇ, ਜਸਟਿਸ ਐਸ. ਕੇ. ਕੌਲ ਅਤੇ ਜਸਟਿਸ ਦੀਪਕ ਗੁਪਤਾ 'ਤੇ ਆਧਾਰਤ ਬੈਂਚ ਨੇ ਬਿਨੇਕਾਰ ਜਗਦੀਪ ਸਿੰਘ ਪੁਰੀ ਦੀ ਇਸ ਦਲੀਲ 'ਤੇ ਸਖਤ ਇਤਰਾਜ਼ ਕੀਤਾ ਕਿ ਜੇਕਰ ਫ਼ੌਜ ਇਕ ਸਿੱਖ ਨੂੰ ਡਿਊਟੀ ਸਮੇਂ ਦਸਤਾਰ ਸਜਾਉਣ ਦੀ ਇਜਾਜ਼ਤ ਦੇ ਸਕਦੀ ਹੈ ਤਾਂ ਇਕ ਖੇਡ ਪ੍ਰਤੀਯੋਗਤਾ ਦੇ ਪ੍ਰਬੰਧਕ
ਇਸ 'ਤੇ ਕਿਵੇਂ ਇਤਰਾਜ਼ ਕਰ ਸਕਦੇ ਹਨ | ਪੁਰੀ ਜਿਹੜੇ ਗ੍ਰਾਫਿਕ ਡਿਜ਼ਾਈਨਰ ਹਨ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਆਰ. ਐਸ. ਪੁਰੀ ਨੇ ਕਿਹਾ ਕਿ ਜੇਕਰ ਇਕ ਸਿੱਖ ਨੂੰ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਵਿਚ ਦਸਤਾਰ ਸਜਾਉਣ ਦੀ ਇਜਾਜ਼ਤ ਹੈ ਤਾਂ ਖੇਡ ਪ੍ਰਤੀਯੋਗਤਾ ਵਿਚ ਇਸ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਸਕਦੀ | ਬੈਂਚ ਨੇ ਕਿਹਾ ਕਿ ਜਿਹੜੇ ਸਿੱਖ ਫ਼ੌਜ ਵਿਚ ਹਨ ਅਤੇ ਜਿਹੜੇ ਦੌੜਨਾ ਚਾਹੁੰਦੇ ਹਨ ਉਨ੍ਹਾਂ ਵਿਚਕਾਰ ਤੁਸੀਂ ਤੁਲਨਾ ਨਹੀਂ ਕਰ ਸਕਦੇ | ਫ਼ੌਜ ਵਿਚ ਤੁਹਾਡੇ ਲਈ ਦੇਸ਼ ਦੀ ਸੇਵਾ ਕਰਨਾ ਫਰਜ਼ (ਡਿਊਟੀ) ਹੁੰਦਾ ਹੈ | ਉਥੇ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ | ਜੇਕਰ ਤੁਸੀਂ ਕਹਿੰਦੇ ਹੋ ਕਿ ਮੈਂ ਜੰਗ ਵਿਚ ਨਹੀਂ ਜਾਵਾਂਗਾ ਤਾਂ ਤੁਸੀਂ ਫ਼ੌਜ ਵਿਚ ਭਰਤੀ ਨਹੀਂ ਹੋ ਸਕਦੇ ਪਰ ਦੂਸਰੇ ਪਾਸੇ ਤੁਸੀਂ ਇਕ ਸਾਈਕਲ ਖ਼ਰੀਦ ਸਕਦੇ ਹੋ ਅਤੇ ਕਿਸੇ ਸਾਈਕਲ ਦੌੜ ਵਿਚ ਹਿੱਸਾ ਲੈਣਾ ਜਾਂ ਨਾ ਲੈਣਾ ਤੁਹਾਡੀ ਇੱਛਾ 'ਤੇ ਨਿਰਭਰ ਕਰਦਾ ਹੈ | ਬੈਂਚ ਨੇ ਕਿਹਾ ਕਿ ਇਕ ਸਿੱਖ ਵਿਅਕਤੀ ਜਿਹੜਾ ਫ਼ੌਜ ਵਿਚ ਭਰਤੀ ਹੁੰਦਾ ਹੈ ਉਹ ਰਾਸ਼ਟਰ ਦੀ ਸੇਵਾ ਕਰਨ ਲਈ ਪਾਬੰਦ ਹੁੰਦਾ ਹੈ ਅਤੇ ਇਸ ਹਕੀਕਤ ਦੀ ਇਕ ਖੇਡ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਦੀ ਇੱਛਾ ਰੱਖਣ ਵਾਲੇ ਵਿਅਕਤੀ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ | ਬੈਂਚ ਨੇ ਕਿਹਾ ਕਿ ਇਹ ਵਿਤਕਰੇ ਜਾਂ ਕਿਸੇ ਦੇ ਧਾਰਮਿਕ ਹੱਕਾਂ ਵਿਚ ਦਖ਼ਲਅੰਦਾਜ਼ੀ ਦਾ ਮੁੱਦਾ ਨਹੀਂ | ਇਸ ਵਿਚ ਧਰਮ ਜਾਂ ਫਰਜ਼ ਵਾਲੀ ਕੋਈ ਗੱਲ ਨਹੀਂ | ਇਸ ਨੇ ਸਾਈਕਲ ਪ੍ਰਤੀਯੋਗਤਾ ਵਿਚ ਬਿਨਾਂ ਹੈਲਮਟ ਸਿੱਖਾਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਦੇਣ ਲਈ ਸਰਕਾਰ ਅਤੇ ਨਿੱਜੀ ਸਾਈਕਲਿੰਗ ਐਸੋਸੀਏਸ਼ਨਾਂ ਨੂੰ ਕੋਈ ਹਦਾਇਤਾਂ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ | ਸੁਪਰੀਮ ਕੋਰਟ ਨੇ ਇਸ ਵੱਡੇ ਮੁੱਦੇ 'ਤੇ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਦਸਤਾਰ ਸਜਾਉਣਾ ਸਿੱਖ ਮਤ ਦਾ ਜ਼ਰੂਰੀ ਹਿੱਸਾ ਹੈ ਜਾਂ ਨਹੀਂ ਅਤੇ ਕਿਹਾ ਕਿ ਇਸ ਬਾਰੇ ਇਕ ਸਿਵਲ ਅਦਾਲਤ ਫ਼ੈਸਲਾ ਕਰ ਸਕਦੀ ਹੈ | ਇਸ ਨੇ ਬਿਨੈਕਾਰ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਕੋਲ ਅਪੀਲ ਕਰੇ, ਜਿਸ ਕਾਨੂੰਨ ਮੁਤਾਬਿਕ ਇਸ 'ਤੇ ਵਿਚਾਰ ਕਰਕੇ ਫ਼ੈਸਲਾ ਲਵੇ | ਪਿਛਲੇ ਸਾਲ 6 ਜੁਲਾਈ ਨੂੰ ਸੁਪਰੀਮ ਕੋਰਟ ਪੁਰੀ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਸੀ ਅਤੇ ਇਸ ਨੇ ਕੇਂਦਰ ਸਰਕਾਰ ਅਤੇ ਸਾਇਕਲ ਦੌੜ ਪ੍ਰਤੀਯੋਗਤਾ ਦਾ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਸੀ |
ਇਲਾਹੀ ਬਾਣੀ ਦੀਆਂ ਧੁੰਨਾਂ ਨੇ ਸਿਰਜਿਆ ਅਲੌਕਿਕ ਦਿ੍ਸ਼
ਸੁਰਿੰਦਰਪਾਲ ਸਿੰਘ ਵਰਪਾਲ
ਪੰਜ ਤਖ਼ਤ ਐਕਸਪ੍ਰੈੱਸ 'ਚੋਂ, 19 ਫਰਵਰੀ-ਪੰਜ ਤਖ਼ਤ ਸਾਹਿਬਾਨ ਦੀ ਯਾਤਰਾ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਹੋਈ 'ਪੰਜ ਤਖ਼ਤ ਐਕਸਪ੍ਰੈੱਸ' ਰੇਲ ਗੱਡੀ ਵਿਚ ਇਲਾਹੀ ਬਾਣੀ ਦੀਆਂ ਚਲਦੀਆਂ ਧੁਨਾਂ ਨੇ ਜਿਥੇ ਅਲੌਕਿਕ ਦਿ੍ਸ਼ ਸਿਰਜਿਆ ਹੋਇਆ ਹੈ, ਉਥੇ ਹੀ ਵੱਖ-ਵੱਖ ਸੂਬਿਆਂ ਤੋਂ ਯਾਤਰਾ ਵਿਚ ਸ਼ਾਮਿਲ ਹੋਏ ਸ਼ਰਧਾਲੂਆਂ ਦਰਮਿਆਨ ਅਥਾਹ ਸ਼ਰਧਾ ਅਤੇ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਨੇ ਰੂਹਾਨੀ ਰੰਗ ਵਾਲਾ ਮਾਹੌਲ ਪੈਦਾ ਕੀਤਾ | ਇਸ ਮੌਕੇ ਨਵੀਂ ਦਿੱਲੀ ਦੇ ਵਸਨੀਕ ਮਾਤਾ ਕੁਲਵੰਤ ਕੌਰ ਚਾਵਲਾ ਨੇ ਕਿਹਾ ਕਿ ਵੈਸੇ ਤਾਂ ਉਨ੍ਹਾਂ ਪਹਿਲਾਂ ਵੀ ਤਖ਼ਤ ਸਾਹਿਬਾਨ ਦੇ ਦਰਸ਼ਨ ਕੀਤੇ ਹੋਏ ਹਨ ਪਰ ਸੰਗਤੀ ਰੂਪ ਵਿਚ ਗੁਰਧਾਮਾਂ ਨੂੰ ਸਿਜਦਾ ਕਰਨ ਦਾ ਵਰਤਾਰਾ ਵਿਲੱਖਣ ਹੈ | ਆਪਣੇ ਪਰਿਵਾਰ ਸਮੇਤ ਯਾਤਰਾ ਵਿਚ ਸ਼ਾਮਿਲ ਹੋਏ ਅਵਤਾਰ ਸਿੰਘ ਵਾਸੀ ਜੰਮੂ ਨੇ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਲਈ ਉਲੀਕੇ ਗਏ ਪ੍ਰੋਗਰਾਮਾਂ ਤਹਿਤ ਉਕਤ ਰੇਲ ਗੱਡੀ ਚਲਾਉਣਾ ਸ਼ਲਾਘਾਯੋਗ ਹੈ, ਕਿਉਂਕਿ ਪਵਿੱਤਰ ਅਸਥਾਨਾਂ ਦੇ ਇਤਿਹਾਸ ਤੋਂ ਜਾਣੂ ਹੋਣ ਦਾ ਜਿਥੇ ਮੌਕਾ ਮਿਲਦਾ ਹੈ, ਉਥੇ ਹੀ ਗੁਰਮਤਿ ਸਿਧਾਂਤਾਂ ਮੁਤਾਬਿਕ ਜੀਵਨ ਬਸਰ ਕਰਨ ਦੀ ਪ੍ਰੇਰਨਾ ਵੀ ਮਿਲਦੀ ਹੈ | ਇਸ ਦੌਰਾਨ ਪੰਜ ਤਖ਼ਤ ਸਾਹਿਬਾਨ ਦੀ ਯਾਤਰਾ ਲਈ ਹਿੰਦੂ ਭਾਈਚਾਰੇ ਨਾਲ ਸਬੰਧਿਤ ਪਰਿਵਾਰਾਂ ਵਿਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜੋ ਉਕਤ ਮਾਹੌਲ ਤੋਂ ਖਾਸੇ ਪ੍ਰਭਾਵਿਤ ਨਜ਼ਰ ਆ ਰਹੇ ਹਨ | ਇਸ ਦੌਰਾਨ ਸੁਰਿੰਦਰ ਕੁਮਾਰ (73) ਨਵੀਂ ਦਿੱਲੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਭਾਵੇਂ ਕਿ ਉਹ ਹਿੰਦੂ ਪਰਿਵਾਰ ਨਾਲ ਸਬੰਧਿਤ ਹਨ, ਪਰ ਸਿੱਖ ਫਲਸਫ਼ੇ ਤੋਂ ਬੇਹੱਦ ਪ੍ਰਭਾਵਿਤ ਹੋਣ ਕਰਕੇ ਪੰਜ ਤਖ਼ਤਾਂ ਦੇ ਦਰਸ਼ਨ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਖ਼ੁਸ਼ੀ ਹੋ ਰਹੀ ਹੈ ਕਿ ਉਹ ਸੰਗਤ ਦਾ ਹਿੱਸਾ ਹਨ | ਉਨ੍ਹਾਂ ਆਪਣੀ ਦਿਲੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦਾ ਬੇਸਬਰੀ ਨਾਲ ਲਾਂਘਾ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਾਂ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਮਿੱਟੀ ਨੂੰ ਆਪਣੇ ਮਸਤਕ ਨਾਲ ਲਾ ਸਕਣ |
ਤਰੁੱਟੀਆਂ ਕਾਰਨ ਸ਼ਰਧਾਲੂਆਂ 'ਚ ਰੋਸ
ਇਸ ਦੌਰਾਨ ਸ਼ਰਧਾਲੂਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਰੇਲਵੇ ਵਿਭਾਗ ਵਲੋਂ 'ਪੰਜ ਤਖ਼ਤ ਐਕਸਪ੍ਰੈੱਸ' ਵਿਚ ਵਿਸ਼ੇਸ਼ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਮੌਜੂਦਾ ਹਾਲਾਤ ਤੋਂ ਮਹਿਸੂਸ ਹੁੰਦਾ ਹੈ ਕਿ ਰੇਲ ਗੱਡੀ ਚਲਾਉਣ ਦੇ ਨਾਂਅ ਹੇਠ ਮਹਿਜ਼ ਖਾਨਾਪੂਰਤੀ ਹੀ ਕੀਤੀ ਹੈ, ਕਿਉਂਕਿ ਖਾਣਾ ਜਿਥੇ ਘਟੀਆ ਮਿਆਰ ਦਾ ਦਿੱਤਾ ਜਾ ਰਿਹਾ ਹੈ, ਉਥੇ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੀ ਹਾਲਤ ਸੰਤੁਸ਼ਟੀਜਨਕ ਨਹੀਂ ਹੈ |
ਫ਼ਰੀਦਕੋਟ, 19 ਫ਼ਰਵਰੀ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਬਹਿਬਲ ਕਲਾਂ ਤੇ ਕੋਟਕਪੂਰਾ ਚੌਕ ਵਿਖੇ ਵਾਪਰੇ ਗੋਲੀ ਕਾਂਡ ਵਿਚ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਗਿ੍ਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਅੱਜ ਇਥੇ ਡਿਊਟੀ ...
'ਐਰੋ ਇੰਡੀਆ ਸ਼ੋਅ' ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ
ਬੈਂਗਲੁਰੂ, 19 ਫਰਵਰੀ (ਏਜੰਸੀ)-ਭਾਰਤੀ ਹਵਾਈ ਸੈਨਾ ਦੀ ਹਵਾਈ ਕਰਤੱਵ ਟੀਮ 'ਸੂਰਿਆ ਕਿਰਨ' ਦੇ ਦੋ ਜ਼ਹਾਜ਼ਾਂ ਦੇ ਇੱਥੇ ਯੇਲਾਹਾਂਕਾ ਹਵਾਈ ਸੈਨਾ ਸਟੇਸ਼ਨ 'ਤੇ ਆਪਸ ਵਿਚ ਟਕਰਾਉਣ ਕਾਰਨ ਹੋਏ ਹਾਦਸੇ ਵਿਚ ਇਕ ...
ਚੰਡੀਗੜ੍ਹ, 19 ਫਰਵਰੀ (ਅਜੀਤ ਬਿਊਰੋ)-ਸ਼ਰਾਬ ਦੇ ਕਈ ਬਰਾਂਡਾਂ ਵਲੋਂ ਸੂਬੇ 'ਚ ਘਟੀਆ ਦਰਜੇ ਦੀ ਸ਼ਰਾਬ ਵੇਚੀ ਜਾ ਰਹੀ ਹੈ, ਕਿਉਂ ਜੋ ਸ਼ਰਾਬ 'ਚ ਮੌਜੂਦ ਅਲਕੋਹਲ ਦੀ ਮਾਤਰਾ 2 ਤੋਂ
12 ਫ਼ੀਸਦ ਘੱਟ ਪਾਈ ਗਈ ਹੈ | ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਕੇ. ...
ਨਵੀਂ ਦਿੱਲੀ, 19 ਫਰਵਰੀ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਅਸਥਾਨ 'ਤੇ ਕੇਂਦਰੀ ਮੰਤਰੀ ਮੰਡਲ ਦੀ ਹੋਈ ਬੈਠਕ 'ਚ ਕਈ ਅਹਿਮ ਫ਼ੈਸਲੇ ਲਏ ਗਏ ਹਨ | ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ...
ਸੰਯੁਕਤ ਰਾਸ਼ਟਰ, 19 ਫਰਵਰੀ (ਏਜੰਸੀ)-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧੇ ਤਣਾਅ ਨੂੰ ਘੱਟ ਕਰਨ ਲਈ ਦੋਵੇਂ ਦੇਸ਼ਾਂ ਨੂੰ ਕਦਮ ਚੁੱਕਣ ਦੀ ਅਪੀਲ ਕੀਤੀ ਹੈ, ਉਨ੍ਹਾਂ ਨੇ ਮੁੜ ਕਿਹਾ ਕਿ ਜੇਕਰ ...
ਨਵੀਂ ਦਿੱਲੀ, 19 ਫਰਵਰੀ (ਏਜੰਸੀ)-ਅੱਠ ਸਾਲਾਂ ਤੋਂ ਲਗਾਤਾਰ ਵੱਖ-ਵੱਖ ਪ੍ਰੀਖਣਾਂ ਅਤੇ ਪ੍ਰਯੋਗਾਂ 'ਚੋਂ ਲੰਘ ਰਹੀ ਧਨੁਸ਼ ਤੋਪ ਆਖਰ ਅੰਤਿਮ ਪ੍ਰੀਖਿਆ 'ਚ ਪਾਸ ਹੋ ਗਈ | ਅੱਤਵਾਦੀ ਹਮਲਿਆਂ ਦੇ ਬਾਅਦ ਸਰਹੱਦ 'ਤੇ ਤਣਾਅ ਦਰਮਿਆਨ ਸੈਨਾ ਅਤੇ ਰੱਖਿਆ ਮੰਤਰਾਲੇ ਨੇ 114 ਧਨੁਸ਼ ...
ਜੇਨੇਵਾ, 19 ਫਰਵਰੀ (ਏਜੰਸੀ)-ਸਵਿੱਟਜ਼ਰਲੈਂਡ 'ਚ ਮੰਗਲਵਾਰ ਨੂੰ ਇਕ ਸਕੀ ਸਟੇਸ਼ਨ 'ਤੇ ਬਰਫ਼ ਦੇ ਤੋਦੇ ਡਿੱਗਣ ਦੀ ਘਟਨਾ 'ਚ ਬਰਫ਼ ਦੇ ਹੇਠਾਂ ਕਈ ਲੋਕਾਂ ਦੇ ਦੱਬ ਜਾਣ ਦਾ ਖਦਸ਼ਾ ਹੈ | ਪੁਲਿਸ ਨੇ ਇਹ ਜਾਣਕਾਰੀ ਦਿੱਤੀ | ਬਰਫ਼ ਦੇ ਤੋਦੇ ਡਿੱਗਣ ਦੀ ਇਹ ਘਟਨਾ ...
ਪਟਨਾ, 19 ਫਰਵਰੀ (ਏਜੰਸੀ)-ਪਟਨਾ ਹਾਈਕੋਰਟ ਨੇ ਅੱਜ ਬਿਹਾਰ ਸਰਕਾਰ ਵਲੋਂ ਸੂਬੇ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਅਧਿਕਾਰਤ ਤੌਰ 'ਤੇ ਉਮਰ ਭਰ ਲਈ ਬੰਗਲੇ ਅਲਾਟ ਕਰਨ ਦੇ ਨਿਯਮ ਨੂੰ 'ਅਸੰਵਿਧਾਨਕ' ਕਰਾਰ ਦਿੰਦਿਆਂ ਇਸ ਨੂੰ ਲੋਕਾਂ ਦੇ ਖੂਨ-ਪਸੀਨੇ ਦੇ ਪੈਸੇ ਦੀ ...
ਮੈਡਰਿਡ, 19 ਫਰਵਰੀ (ਪੀ. ਟੀ. ਆਈ.)-ਭਾਰਤ ਅਤੇ ਸਪੇਨ ਨੇ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਆਪਣੇ ਸਪੈਨਿਸ਼ ਹਮਰੁਤਬਾ ਜੋਸੇਪ ਬੋਰਲ ਨਾਲ ਮੀਟਿੰਗ ਦੌਰਾਨ ਵਪਾਰ, ਰੱਖਿਆ ਅਤੇ ਅੱਤਵਾਦ ਵਿਰੁੱਧ ਜੰਗ ਵਿਚ ਸਹਿਯੋਗ 'ਤੇ ਚਰਚਾ ਕੀਤੀ | ਸੁਸ਼ਮਾ ਸਵਰਾਜ ਨੇ ਭਾਰਤ ...
ਨਵੀਂ ਦਿੱਲੀ, 19 ਫਰਵਰੀ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਦੇਸ਼ 'ਚ ਖ਼ਾਸ ਤੌਰ 'ਤੇ ਜੰਮੂ-ਕਸ਼ਮੀਰ, ਜਿਥੇ ਭਿਆਨਕ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ, ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ | ਸੂਬੇ 'ਚ ਸੋਮਵਾਰ ਨੂੰ ...
ਹੇਗ, 19 ਫਰਵਰੀ (ਏਜੰਸੀ)-ਪਾਕਿਸਤਾਨ ਨੇ ਅੱਜ ਅੰਤਰਰਾਸ਼ਟਰੀ ਨਿਆਂ ਅਦਾਲਤ (ਆਈ. ਸੀ. ਜੇ.) 'ਚ ਭਾਰਤੀ ਨਾਗਰਿਕ ਕਲਭੂਸ਼ਨ ਜਾਧਵ (48) ਦੇ ਮਾਮਲੇ 'ਚ ਭਾਰਤ ਦੀਆਂ ਦਲੀਲਾਂ ਦਾ ਜਵਾਬ ਦਿੰਦਿਆਂ ਭਾਰਤ 'ਤੇ ਅਦਾਲਤ ਦੀ ਵਰਤੋਂ 'ਸਿਆਸੀ ਮੰਚ' ਵਜੋਂ ਕਰਨ ਦੇ ਇਲਜ਼ਾਮ ਲਗਾਉਂਦਿਆ ਆਈ. ...
ਚੇਨਈ, 19 ਫਰਵਰੀ (ਏਜੰਸੀ)-ਭਾਰਤੀ ਜਨਤਾ ਪਾਰਟੀ (ਭਾਜਪਾ) ਅੰਨਾ ਡੀ.ਐਮ.ਕੇ. ਨੇ ਇਕੱਠੇ ਮਿਲੇ ਕੇ ਲੋਕ ਸਭਾ ਚੋਣਾਂ ਲੜਨ ਦਾ ਸਮਝੌਤਾ ਕਰ ਲਿਆ | ਇਸ ਫ਼ੈਸਲੇ ਅਨੁਸਾਰ ਭਾਜਪਾ 39 'ਚੋਂ 5 ਸੀਟਾਂ 'ਤੇ ਚੋਣ ਲੜੇਗੀ | ਇਸ ਦਾ ਐਲਾਨ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਓ ਪਨੀਰਸੇਲਵਮ ...
ਦੇਹਰਾਦੂਨ, 19 ਫਰਵਰੀ (ਏਜੰਸੀ)-ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਡ ਪਿੰਗਲਨ ਵਿਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਤਿੰਨ ਜਵਾਨਾਂ ਮੇਜਰ ਵਿਭੂਤੀ ਸ਼ੰਕਰ ਢੋਂਡਿਆਲ, ਸਿਪਾਹੀ ਹਰੀ ਸਿੰਘ ਅਤੇ ਹੌਲਦਾਰ ਸ਼ਿਓ ਰਾਮ ਦਾ ...
ਨਵੀਂ ਦਿੱਲੀ, 19 ਫਰਵਰੀ (ਉਪਮਾ ਡਾਗਾ ਪਾਰਥ)-ਪੰਜਾਬ ਸਮੇਤ 16 ਰਾਜਾਂ ਅਤੇ ਕੇਂਦਰ ਪ੍ਰਬੰਧਤ ਪ੍ਰਦੇਸ਼ਾਂ 'ਚ ਇਕ ਸਿੰਗਲ ਐਮਰਜੈਂਸੀ ਹੈਲਪਲਾਈਨ ਨੰਬਰ 112 ਲਾਂਚ ਕੀਤਾ ਗਿਆ | ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹ ਨੰਬਰ ਲਾਂਚ ਕਰਦਿਆਂ ਅਗਲੇ ਸਾਲ ਦੀ ਸਮਾਂ ਹੱਦ ਮਿੱਥਦਿਆਂ ...
ਨਵੀਂ ਦਿੱਲੀ, 19 ਫਰਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਸੀ. ਬੀ. ਆਈ. ਮੁਖੀ ਆਲੋਕ ਵਰਮਾ ਨੂੰ ਜਬਰੀ ਛੁੱਟੀ 'ਤੇ ਭੇਜਣ ਤੋਂ ਬਾਅਦ 11 ਜਨਵਰੀ ਤੋਂ 1 ਫਰਵਰੀ ਤੱਕ ਲਈ ਨਾਗੇਸ਼ਵਰ ਰਾਓ ਦੀ ਅੰਤਿ੍ਮ ਡਾਇਰੈਕਟਰ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਚ ...
ਜੰਮੂ, 19 ਫਰਵਰੀ (ਏਜੰਸੀ)-ਪਾਕਿਸਤਾਨੀ ਫ਼ੌਜ ਨੇ ਇਕ ਵਾਰ ਫਿਰ ਯੁੱਧਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸਰਹੱਦ 'ਤੇ ਗੋਲੀਬਾਰੀ ਕੀਤੀ | ਭਾਰਤੀ ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿ ਸੈਨਾ ਵਲੋਂ ਰਾਜੌਰੀ ਜ਼ਿਲ੍ਹੇ ਦੇ ...
ਨਵੀਂ ਦਿੱਲੀ, 19 ਫਰਵਰੀ (ਏਜੰਸੀ)-ਪੁਲਵਾਮਾ ਅੱਤਵਾਦੀ ਹਮਲੇ ਸਬੰਧੀ ਬਿਆਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਕੀਤੀ ਜਾ ਰਹੀ ਅਲੋਚਨਾ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਹੁਣ ਉਨ੍ਹਾਂ ਦੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX