ਤਾਜਾ ਖ਼ਬਰਾਂ


ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  38 minutes ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਅੱਜ ਸਵੇਰੇ ਤਲਵੰਡੀ ਸਾਬੋ ਤੋਂ 3 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਰਬੱਤ ਖ਼ਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਦੇਰ ਸ਼ਾਮ 107/151 ਤਹਿਤ ਨੈਬ ...
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  51 minutes ago
ਜਲੰਧਰ, 18 ਅਕਤੂਬਰ- ਜਲੰਧਰ ਦੇ ਥਾਣਾ ਲਾਂਬੜਾ ਦੀ ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ 161 ਗ੍ਰਾਮ ਹੈਰੋਇਨ, ਇਕ ਐਕਟਿਵਾ ਅਤੇ ਦੋ ਇਲੈੱਕਟ੍ਰਾਨਿਕ ਕੰਡੇ ਸਮੇਤ ਕਾਬੂ ਕੀਤਾ ਹੈ। ਪੁਲਿਸ ਵੱਲੋਂ ਮਾਮਲਾ...
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  about 1 hour ago
ਤਪਾ ਮੰਡੀ,18 ਅਕਤੂਬਰ (ਪ੍ਰਵੀਨ ਗਰਗ) - ਸਥਾਨਕ ਸਦਰ ਬਾਜ਼ਾਰ ਵਿਖੇ ਤਿਉਹਾਰਾਂ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਦੇ ਮੁਲਾਜ਼ਮ ...
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫ਼ਟੀ ...
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  about 1 hour ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਸਰਕਾਰਾਂ ਵੱਲੋਂ...
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  about 1 hour ago
ਚੰਡੀਗੜ੍ਹ, 18 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟਵੀਟ ਕੀਤਾ। ਇਸ ਟਵੀਟ ਦੇ ਜਰੀਏ ਕੈਪਟਨ ਨੇ ਇਮਰਾਨ ਖਾਨ ਨੂੰ...
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  about 1 hour ago
ਜਲਾਲਾਬਾਦ, 18 ਅਕਤੂਬਰ (ਪ੍ਰਦੀਪ ਕੁਮਾਰ)- 21 ਤਾਰੀਖ਼ ਨੂੰ ਇਕ ਨਵਾਂ ਮੋੜ ਪੰਜਾਬ ਦੀ ਸਿਆਸਤ 'ਚ ਪੈਣਾ ਹੈ। ਇਹ ਸ਼ਬਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਦੇ ਸਾਂਸਦ ਸੁਖਬੀਰ ਸਿੰਘ...
ਪੁਲਿਸ ਥਾਣਾ ਰਾਜਾਸਾਂਸੀ ਤੇ ਕੰਬੋਅ ਵੱਲੋਂ ਮਨਾਇਆ ਗਿਆ ਰਾਜ ਪੱਧਰੀ ਪੁਲਿਸ ਸੋਗ ਯਾਦਗਾਰੀ ਦਿਵਸ
. . .  about 3 hours ago
ਰਾਜਾਸਾਂਸੀ, 18 ਅਕਤੂਬਰ (ਹਰਦੀਪ ਸਿੰਘ ਖੀਵਾ)- ਪੁਲਿਸ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਐੱਸ.ਐੱਸ.ਪੀ ਵਿਕਰਮ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੁਲਿਸ ਥਾਣਾ ਰਾਜਾਸਾਂਸੀ ਅਤੇ ਥਾਣਾ ਕੰਬੋਅ...
ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ
. . .  about 3 hours ago
ਲਖਨਊ, 18 ਅਕਤੂਬਰ- ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਅੱਜ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਗੋਲੀ ਲਖਨਊ ਸਥਿਤ ਉਨ੍ਹਾਂ...
ਪਾਕਿਸਤਾਨ ਕ੍ਰਿਕਟ ਟੀਮ 'ਚ ਵੱਡਾ ਬਦਲਾਅ, ਸਰਫ਼ਰਾਜ਼ ਅਹਿਮਦ ਦੀ ਟੈਸਟ ਅਤੇ ਟੀ-20 ਕਪਤਾਨੀ ਤੋਂ ਛੁੱਟੀ
. . .  about 4 hours ago
ਇਸਲਾਮਾਬਾਦ, 18 ਅਕਤੂਬਰ- ਆਈ. ਸੀ. ਸੀ. ਵਿਸ਼ਵ ਕੱਪ 2019 ਅਤੇ ਹੁਣ ਸ੍ਰੀਲੰਕਾ ਖ਼ਿਲਾਫ਼ ਘਰ 'ਚ ਟੀ-20 ਲੜੀ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਸਰਫ਼ਰਾਜ਼ ਅਹਿਮਦ...
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
. . .  about 4 hours ago
ਤਰਨਤਾਰਨ, 18 ਅਕਤੂਬਰ (ਵਿਕਾਸ ਮਰਵਾਹਾ)- ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਨੇ ਜ਼ਿਲ੍ਹੇ 'ਚ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ...
ਅਸਮਾਨ 'ਚ ਛਾਏ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤਾ
. . .  about 4 hours ago
ਅਜਨਾਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਖੇਤਰ 'ਚ ਅੱਜ ਸਵੇਰੇ ਹੋਈ ਹਲਕੀ ਬਾਰਸ਼ ਤੋਂ ਬਾਅਦ ਮੁੜ ਅਸਮਾਨ 'ਚ ਛਾਏ ਬੱਦਲਾਂ ...
ਭਾਈ ਲੌਂਗੋਵਾਲ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਉਸਾਰਿਆ ਪ੍ਰਬੰਧਕੀ ਕੰਪਲੈਕਸ ਕੀਤਾ ਸੰਗਤਾਂ ਨੂੰ ਸਮਰਪਿਤ
. . .  about 4 hours ago
ਸੁਲਤਾਨਪੁਰ ਲੋਧੀ, 18 ਅਕਤੂਬਰ (ਥਿੰਦ, ਹੈਪੀ, ਲਾਡੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ...
ਭਾਜਪਾ ਮਹਿਲਾ ਮੋਰਚਾ ਨੇ ਐਸ.ਪੀ ਦਫ਼ਤਰ ਦਾ ਕੀਤਾ ਘਿਰਾਓ
. . .  about 4 hours ago
ਫਗਵਾੜਾ, 18 ਅਕਤੂਬਰ (ਹਰੀਪਾਲ ਸਿੰਘ)- ਔਰਤਾਂ ਪ੍ਰਤੀ ਗ਼ਲਤ ਸ਼ਬਦਾਵਲੀ ਬੋਲਣ ਵਾਲੇ ਕਾਂਗਰਸੀ ਆਗੂ ਦੇ ਖ਼ਿਲਾਫ਼ ਦਿੱਤੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ...
ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਅਬੋਹਰ/ਫ਼ਾਜ਼ਿਲਕਾ, 18 ਅਕਤੂਬਰ (ਪ੍ਰਦੀਪ ਕੁਮਾਰ)- ਬੀਤੀ 16 ਅਕਤੂਬਰ ਨੂੰ ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਅਬੋਹਰ ਦੇ ਰਹਿਣ ਵਾਲੇ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦਾ...
ਮੁੜ ਬਲੈਕ ਲਿਸਟ ਹੋਣੋਂ ਬਚਿਆ ਪਾਕਿਸਤਾਨ, ਐੱਫ. ਏ. ਟੀ. ਐੱਫ. ਦੀ ਬੈਠਕ 'ਚ ਮਿਲਿਆ 2020 ਤੱਕ ਦਾ ਸਮਾਂ
. . .  1 minute ago
ਮਾਲਵੇ 'ਚ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੇ ਸੂਤੇ ਸਾਹ, ਕਈ ਥਾਂਈਂ ਖੇਤਾਂ 'ਚ ਵਿਛੀ ਝੋਨੇ ਦੀ ਫ਼ਸਲ
. . .  about 5 hours ago
ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਾਖ਼ਲ ਕੀਤੀ ਚਾਰਜਸ਼ੀਟ
. . .  about 5 hours ago
ਫਗਵਾੜਾ 'ਚ ਚੋਣ ਪ੍ਰਚਾਰ ਲਈ ਜਲੰਧਰ ਤੋਂ ਰਵਾਨਾ ਹੋਈ ਭਾਜਪਾ ਦੀ ਬਾਈਕ ਰੈਲੀ
. . .  about 6 hours ago
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਕੈਪਟਨ
. . .  about 6 hours ago
ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲੱਗੀ ਅੱਗ
. . .  about 6 hours ago
ਬਠਿੰਡਾ ਵਿਖੇ ਨਹਿਰ 'ਚੋਂ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ
. . .  about 6 hours ago
ਰਵਿਦਾਸ ਮੰਦਰ ਨੂੰ ਢਾਹੁਣ ਦਾ ਮਾਮਲਾ : ਮੁੜ ਉਸੇ ਥਾਂ 'ਤੇ ਬਣੇਗਾ ਮੰਦਰ, ਕੇਂਦਰ ਸਰਕਾਰ ਦੇਵੇਗੀ ਜ਼ਮੀਨ
. . .  1 minute ago
ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  about 7 hours ago
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  about 6 hours ago
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  about 7 hours ago
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  about 8 hours ago
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 8 hours ago
ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ
. . .  about 8 hours ago
ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
. . .  about 9 hours ago
ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
. . .  about 9 hours ago
ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼
. . .  about 9 hours ago
ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ
. . .  about 9 hours ago
ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 10 hours ago
ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ
. . .  about 10 hours ago
ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ
. . .  about 10 hours ago
ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ
. . .  about 11 hours ago
ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
. . .  about 11 hours ago
ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ
. . .  about 11 hours ago
ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ
. . .  about 11 hours ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 12 hours ago
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  about 12 hours ago
ਅੱਜ ਦਾ ਵਿਚਾਰ
. . .  about 12 hours ago
ਲੁਟੇਰਿਆ ਨੇ ਘਰ 'ਚ ਵੜ ਕੇ ਖੋਹਿਆ ਪੈਸਿਆਂ ਵਾਲਾ ਬੈਗ
. . .  1 day ago
ਪੰਜਾਬ ਸਰਕਾਰ ਵੱਲੋਂ ਕਸ਼ਮੀਰ ਵਿਚ ਮਾਰੇ ਗਏ ਵਪਾਰੀ ਦੇ ਵਾਰਸਾਂ ਅਤੇ ਜਖ਼ਮੀ ਦੇ ਇਲਾਜ ਲਈ ਮੁਆਵਜੇ ਦਾ ਐਲਾਨ
. . .  1 day ago
ਅੱਤਵਾਦੀਆ ਵਲੋਂ ਮਾਰੇ ਗਏ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਅਬੋਹਰ
. . .  1 day ago
ਮੋਟਰਸਾਈਕਲ ਸਵਾਰਾਂ ਨੇ ਦੁਕਾਨ 'ਤੇ ਕੀਤੇ ਫਾਇਰ
. . .  1 day ago
ਸੁਹਾਗਣਾਂ ਨੇ ਚੰਦਰਮਾ ਨਿਕਲਣ ਤੋਂ ਬਾਅਦ ਤੋੜਿਆ ਵਰਤ
. . .  about 1 hour ago
ਕੌਮਾਂਤਰੀ ਨਗਰ ਕੀਰਤਨ 10:30 ਵਜੇ ਤੱਕ ਪੁੱਜੇਗਾ ਤਖਤ ਸ੍ਰੀ ਦਮਦਮਾ ਸਾਹਿਬ
. . .  about 1 hour ago
ਚੋਣ ਕਮਿਸ਼ਨ ਵੱਲੋਂ ਇੱਕ ਵਿਅਕਤੀ ਤੋਂ ਕਰੋੜਾਂ ਦੀ ਨਕਦੀ ਬਰਾਮਦ
. . .  32 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਪਹਿਲਾ ਸਫ਼ਾ

ਅਮਰੀਕੀ ਕਾਂਗਰਸ 'ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਪਹਿਲੀ ਵਾਰ ਅਰਦਾਸ ਨਾਲ ਸ਼ੁਰੂ ਹੋਇਆ ਇਜਲਾਸ
ਵਾਸ਼ਿੰਗਟਨ, 17 ਅਕਤੂਬਰ (ਏਜੰਸੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਦਘਾਟਨੀ ਸਮਾਗਮ ਮੌਕੇ ਸੈਨੇਟ ਵਲੋਂ ਪਹਿਲੀ ਵਾਰ ਅਮਰੀਕੀ ਕਾਂਗਰਸ 'ਚ ਇਕ ਗ੍ਰੰਥੀ ਸਿੰਘ ਗਿਆਨੀ ਸੁਖਵਿੰਦਰ ਸਿੰਘ ਨੇ ਅਰਦਾਸ ਨਾਲ ਇਜਲਾਸ ਦੀ ਸ਼ੁਰੂਆਤ ਕੀਤੀ | ਅਰਦਾਸ ਨੂੰ ਅੰਤਰ-ਵਿਸ਼ਵਾਸ ਸੰਵਾਦ ਨੂੰ ਮਜ਼ਬੂਤ ਕਰਨ ਲਈ ਇਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ | ਪੈਨਸਲਵੇਨੀਆ ਦੇ ਸੈਨੇਟਰ ਪੈਟ ਟੂਮੀ ਨੇ ਸੈਨੇਟ ਦੇ ਚੇਅਰਮੈਨ ਵਜੋਂ ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ | ਉਨ੍ਹਾਂ ਨੇ ਗੁਰੂ ਸਾਹਿਬ ਤੇ ਉਨ੍ਹਾਂ ਦੇ ਜੀਵਨ ਦੇ ਸਿਧਾਂਤਾਂ 'ਤੇ ਚਾਨਣਾ ਪਾਇਆ | ਸਦਨ ਵਲੋਂ ਕਾਂਗਰਸੀ ਜਿਮ ਕੋਸਟਾ ਨੇ ਬੁੱਧਵਾਰ ਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਰੋਹ ਬਾਰੇ ਜਾਣਕਾਰੀ ਦਿੱਤੀ | ਅਮਰੀਕਨ ਸਿੱਖ ਕਾਊਕਸ ਕਮੇਟੀ (ਏ.ਐਸ.ਸੀ.ਸੀ.) ਤੇ ਸੈਨੇਟਰ ਪੈਟ ਟੂਮੀ ਦੇ ਦਫ਼ਤਰ ਵਲੋਂ ਦੇਰ ਸ਼ਾਮ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਹਰਪ੍ਰੀਤ ਸਿੰਘ ਸੰਧੂ ਕਾਰਜਕਾਰੀ ਨਿਰਦੇਸ਼ਕ (ਏ.ਐਸ.ਸੀ.ਸੀ.) ਵਲੋਂ ਕੀਤੀ ਗਈ | ਉਨ੍ਹਾਂ ਨੇ ਸਿੱਖ ਧਰਮ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਯੋਗਦਾਨ ਤੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸੈਸ਼ਨ ਦੇ ਪਹਿਲੇ ਬੁਲਾਰੇ ਦੇ ਤੌਰ 'ਤੇ ਪੈਨਸਲਵੇਨੀਆ ਦੇ ਸਾਬਕਾ ਕਾਂਗਰਸੀ ਪੈਟਿ੍ਕ ਮੀਹਾਨ ਨੇ ਸੰਬੋਧਨ ਕੀਤਾ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਚਾਨਣਾ ਪਾਇਆ | ਉਨ੍ਹਾਂ ਨੇ ਅਮਰੀਕਾ 'ਚ ਸਿੱਖਾਂ ਦੀਆਂ ਸਾਕਾਰਾਤਮਕ ਕਦਰਾਂ-ਕੀਮਤਾਂ, ਕਾਰਜ ਪ੍ਰਣਾਲੀ ਤੇ ਰਾਸ਼ਟਰ ਦੀ ਬਿਹਤਰੀ 'ਚ ਉਨ੍ਹਾਂ ਦੇ ਮਹਾਨ ਯੋਗਦਾਨ ਬਾਰੇ ਦੱਸਿਆ | ਦੂਜੇ ਬੁਲਾਰੇ ਵਜੋਂ ਰਾਏ ਏ. ਭੱਟੀ ਜੋ ਰਾਏ ਬੁਲਾਰ ਭੱਟੀ ਦੀ 17ਵੀਂ ਪੀੜ੍ਹੀ 'ਚੋਂ ਹਨ, ਨੇ ਸੰਬੋਧਨ ਕਰਦਿਆਂ ਤਲਵੰਡੀ ਸਾਬੋ 'ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਰਾਏ ਬੁਲਾਰ ਦੇ ਲੰਬੇ ਰਿਸ਼ਤੇ ਅਤੇ ਕਈ ਸਾਖੀਆਂ 'ਚ ਰਾਏ ਬੁਲਾਰ ਦੇ ਗਵਾਹ ਦੇ ਰੂਪ ਬਾਰੇ ਦੱਸਿਆ | ਉਨ੍ਹਾਂ ਉਪਰੰਤ ਉੱਤਰੀ ਵਰਜੀਨੀਆ ਇਲਾਕੇ 'ਚ ਬੱਚਿਆਂ ਦੇ ਮਨੋਰੋਗ ਵਿਗਿਆਨੀ ਰਵਿੰਦਰਪਾਲ ਸਿੰਘ ਐਮ.ਡੀ. ਨੇ ਤੀਜੇ ਬੁਲਾਰੇ ਵਜੋਂ ਸੰਬੋਧਨ ਕੀਤਾ | ਸ਼ਾਮੀ 5 ਵਜੇ ਕਰਵਾਏ ਗਏ ਇਸ ਸਮਾਗਮ 'ਚ ਸੈਨੇਟਰ ਤੇ ਕਾਂਗਰਸ ਮੈਂਬਰਾਂ ਦੇ ਦਫ਼ਤਰਾਂ ਦੇ ਕਰਮਚਾਰੀਆਂ, ਗੁਰਦੁਆਰਾ ਕਮੇਟੀਆਂ ਦੇ ਮੈਂਬਰਾਂ, ਸਿੱਖ ਸੰਗਠਨਾਂ ਸਮੇਤ ਅਮਰੀਕਾ 'ਚ ਰਹਿਣ ਵਾਲੀ ਵੱਡੀ ਗਿਣਤੀ ਸਿੱਖ ਸੰਗਤ ਸ਼ਾਮਿਲ ਹੋਈ | ਇਸ ਮੌਕੇ ਟੈਕਸਾਸ ਤੋਂ ਸੰਸਦ ਮੈਂਬਰ ਸ਼ੇਲਾ ਜੈਕਸਨ ਲੀ, ਵਰਜੀਨੀਆ ਤੋਂ ਸੰਸਦ ਮੈਂਬਰ ਰੋਬ ਵਿਟਮੈਨ, ਏ.ਐਸ.ਸੀ.ਸੀ. ਦੇ ਉਪ ਪ੍ਰਧਾਨ ਪਾਲ ਕੁੱਕ, ਸੰਸਦ ਮੈਂਬਰ ਐਮੀ ਬੇਰਾ ਤੇ ਕੈਲੀਫੋਰਨੀਆ ਤੋਂ ਸੰਸਦ ਮੈਂਬਰ ਜਿਮ ਕੋਸਟਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਬੰਗਲਾਦੇਸ਼ੀ ਸੈਨਾ ਦੀ ਗੋਲੀਬਾਰੀ 'ਚ ਬੀ.ਐਸ.ਐਫ. ਦਾ ਜਵਾਨ ਸ਼ਹੀਦ

• ਇਕ ਹੋਰ ਜ਼ਖ਼ਮੀ • ਪੱਛਮੀ ਬੰਗਾਲ ਸਰਹੱਦ 'ਤੇ ਫਲੈਗ ਮੀਟਿੰਗ ਦੌਰਾਨ ਕੀਤੀ ਫਾਇਰਿੰਗ • ਭਾਰਤੀ ਮਛੇਰਿਆਂ ਨੂੰ ਹਿਰਾਸਤ 'ਚ ਲੈਣ 'ਤੇ ਹੋਇਆ ਵਿਵਾਦ
ਕੋਲਕਾਤਾ/ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਪੱਛਮੀ ਬੰਗਾਲ 'ਚ ਭਾਰਤ, ਬੰਗਲਾਦੇਸ਼ ਸਰਹੱਦ 'ਤੇ ਬੰਗਲਾਦੇਸ਼ ਦੀ ਸਰਹੱਦ ਦੀ ਨਿਗਰਾਨੀ ਕਰਨ ਵਾਲੀ (ਬੀ.ਜੀ.ਬੀ.) ਦੇ ਇਕ ਜਵਾਨ ਵਲੋਂ ਆਪਣੀ ਏ.ਕੇ.-47 ਰਾਈਫ਼ਲ ਨਾਲ 'ਫਲੈਗ ਮੀਟਿੰਗ' ਦੌਰਾਨ ਕੀਤੀ ਗੋਲੀਬਾਰੀ 'ਚ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ | ਇਹ ਘਟਨਾ ਅੱਜ ਸਵੇਰੇ ਮੁਰਸ਼ਿਦਾਬਾਦ ਜ਼ਿਲ੍ਹੇ ਨਾਲ ਲਗਦੀ ਬੀ.ਐਸ.ਐਫ. ਦੀ ਕੱਕਮਾਰੀਚਰ ਸਰਹੱਦੀ ਚੌਕੀ ਦੇ ਇਲਾਕੇ 'ਚ ਉਸ ਸਮੇਂ ਵਾਪਰੀ ਜਦੋਂ ਪਦਮਾ ਨਦੀ 'ਚ ਮੱਛੀਆਂ ਫੜਨ ਗਏ 3 ਮਛੇਰਿਆਂ ਨੂੰ ਬੀ.ਜੀ.ਬੀ. ਦੇ ਜਵਾਨਾਂ ਨੇ ਹਿਰਾਸਤ 'ਚ ਲੈ ਲਿਆ ਤੇ 2 ਨੂੰ ਕੁਝ ਦੇਰ ਬਾਅਦ ਛੱਡ ਦਿੱਤਾ ਪਰ ਪ੍ਰਨਾਬ ਮੰਡਲ ਨਾਂਅ ਦੇ ਮਛੇਰੇੇ ਨੂੰ ਬੰਦੀ ਬਣਾ ਲਿਆ ਜੋ ਅਜੇ ਵੀ ਉਨ੍ਹਾਂ ਦੀ ਹਿਰਾਸਤ 'ਚ ਹੈ | ਬੀ.ਐਸ.ਐਫ. ਦੀ 117 ਬਟਾਲੀਅਨ ਦਾ ਪੋਸਟ ਕਮਾਂਡਰ ਸਬ-ਇੰਸਪੈਕਟਰ ਜਦੋਂ ਆਪਣੇ 6 ਜਵਾਨਾਂ ਨਾਲ ਮੋਟਰਬੋਟ 'ਤੇ ਇਸ ਮਸਲੇ ਨੂੰ ਸੁਲਝਾਉਣ ਗਿਆ ਤਾਂ ਆਪਸੀ ਤਲਖੀ ਵਧਣ ਬਾਅਦ ਬੀ.ਜੀ.ਬੀ. ਦਾ ਘੇਰਾ ਪੈਂਦਾ ਵੇਖ ਵਾਪਸ ਮੁੜ ਰਹੀ ਬੀ.ਐਸ.ਐਫ. ਦੀ ਪਾਰਟੀ 'ਤੇ ਬੀ.ਜੀ.ਬੀ. ਦੇ ਸਈਦ ਨਾਂਅ ਦੇ ਇਕ ਜਵਾਨ ਵਲੋਂ ਆਪਣੀ ਏ.ਕੇ.-47 ਰਾਈਫਲ ਨਾਲ ਪਿੱਛੇ ਤੋਂ ਕੀਤੀ ਗੋਲੀਬਾਰੀ 'ਚ ਹੈੱਡ ਕਾਂਸਟੇਬਲ ਵਿਜੇ ਭਾਨ ਸਿੰਘ ਸਿਰ 'ਚ ਗੋਲੀ ਵੱਜਣ ਕਾਰਨ ਸ਼ਹੀਦ ਹੋ ਗਿਆ ਜਦਕਿ ਰਾਜਵੀਰ ਯਾਦਵ ਬਾਂਹ 'ਤੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ | ਇਸ ਘਟਨਾ ਬਾਅਦ ਬੀ.ਐਸ.ਐਫ. ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਇੰਡੋ-ਬੰਗਲਾ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ਬੀ.ਜੀ.ਬੀ. ਦੀ ਇਸ ਮੰਦਭਾਗੀ ਕਾਰਵਾਈ ਕਾਰਨ ਦੋਹਾਂ ਧਿਰਾਂ ਵਿਚਾਲੇ ਪੈਦਾ ਹੋਏ ਤਣਾਅ ਦੌਰਾਨ ਬੀ.ਐਸ.ਐਫ. ਦੇ ਡਾਇਰੈਕਟਰ ਜਨਰਲ ਵੀ.ਕੇ. ਜੋਹਰੀ ਨੇ ਆਪਣੇ ਬੰਗਲਾਦੇਸ਼ੀ ਹਮਰੁਤਬਾ ਮੇਜਰ ਜਨਰਲ ਸ਼ਾਫੀਨੁਲ ਇਸਲਾਮ ਨਾਲ ਹਾਟਲਾਈਨ 'ਤੇ ਗੱਲਬਾਤ ਕੀਤੀ ਹੈ | ਬੀ.ਜੀ.ਬੀ. ਦੇ ਡਾਇਰੈਕਟਰ ਜਨਰਲ ਨੇ ਉਨ੍ਹਾਂ ਨੂੰ ਇਸ ਘਟਨਾ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ | ਸੂਤਰਾਂ ਮੁਤਾਬਿਕ ਭਾਰਤ-ਬੰਗਲਾਦੇਸ਼ ਵਿਚਾਲੇ ਪੈਂਦੀ 4,096 ਕਿਲੋਮੀਟਰ ਲੰਬੀ ਸਰਹੱਦ ਦੀ ਨਿਗਰਾਨੀ ਕਰਨ ਵਾਲੇ ਦੋਹਾਂ ਦੇਸ਼ਾਂ ਦੇ ਨੀਮ ਫ਼ੌਜੀ ਬਲਾਂ ਵਿਚਾਲੇ ਬੜੀ ਸਦਭਾਵਨਾ ਦਾ ਮਾਹੌਲ ਬਣਿਆ ਹੋਇਆ ਸੀ ਤੇ ਦਹਾਕਿਆਂ ਤੋਂ ਕਦੇ ਕੋਈ ਗੋਲੀ ਨਹੀਂ ਚੱਲੀ ਸੀ | ਇਸ ਘਟਨਾ ਨੇ ਨਵੀਂ ਦਿੱਲੀ ਵਿਖੇ ਚੋਟੀ ਦੇ ਸੁਰੱਖਿਆ ਸੰਸਥਾਪਨ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਵਲੋਂ ਬੀ.ਐਸ.ਐਫ. ਅਧਿਕਾਰੀਆਂ ਨਾਲ ਘਟਨਾ ਦੀ ਸਮੀਖਿਆ ਕੀਤੀ ਗਈ ਹੈ | ਇਸ ਤੋਂ ਬਾਅਦ ਬੰਗਲਾਦੇਸ਼ ਸੀਮਾ ਸੁਰੱਖਿਆ ਬਲ ਦੇ ਕਰਮੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਾਰਵਾਈ ਕੇਵਲ ਆਤਮ ਰੱਖਿਆ ਲਈ ਕੀਤੀ ਹੈ |

ਕਾਂਗਰਸ ਨੂੰ ਕਿਸੇ ਤੋਂ ਵੀ ਦੇਸ਼ ਭਗਤੀ ਦੇ ਸਰਟੀਫਿਕੇਟ ਦੀ ਲੋੜ ਨਹੀਂ-ਡਾ: ਮਨਮੋਹਨ ਸਿੰਘ

ਕਿਹਾ, ਵੀਰ ਸਾਵਰਕਰ ਿਖ਼ਲਾਫ਼ ਨਹੀਂ ਹਾਂ,
ਪਰ ਹਿੰਦੂਤਵ ਦਾ ਸਮਰਥਨ ਨਹੀਂ ਕਰਦੇ

ਮੁੰਬਈ, 17 ਅਕਤੂਬਰ (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਕਾਂਗਰਸ ਨੂੰ ਕਿਸੇ ਤੋਂ ਵੀ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ | ਉਨ੍ਹਾਂ ਕਿਹਾ ਕਿ ਉਹ ਜੰਮੂ-ਕਸ਼ਮੀਰ 'ਚ ਧਾਰਾ 370 ਖ਼ਤਮ ਕੀਤੇ ਜਾਣ ਦੇ ਹੱਕ 'ਚ ਹਨ ਅਤੇ ਕਾਂਗਰਸ ਨੇ ਇਸ ਸਬੰਧੀ ਬਿੱਲ ਦੇ ਹੱਕ 'ਚ ਵੋਟ ਦਿੱਤੀ ਸੀ ਪਰ ਜਿਸ ਤਰੀਕੇ ਨਾਲ ਇਸ ਬਿੱਲ ਨੂੰ ਲਾਗੂ ਕੀਤਾ ਗਿਆ ਉਸ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ | ਡਾ: ਮਨਮੋਹਨ ਸਿੰਘ ਨੇ ਇਹ ਵੀ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਰਗੀਆਂ ਕੇਂਦਰੀ ਏਜੰਸੀਆਂ ਨੂੰ ਸਿਆਸੀ ਲਾਹੇ ਲਈ ਨਹੀਂ ਵਰਤਿਆ ਜਾਣਾ ਚਾਹੀਦਾ | ਸਾਬਕਾ ਪ੍ਰਧਾਨ ਮੰਤਰੀ ਦੀਆਂ ਉਕਤ ਟਿੱਪਣੀਆਂ ਉਸ ਵੇਲੇ ਸਾਹਮਣੇ ਆਈਆਂ ਹਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਵਲੋਂ ਮਹਾਰਾਸ਼ਟਰ 'ਚ ਚੋਣ ਰੈਲੀਆਂ ਦੌਰਾਨ ਧਾਰਾ 370 ਦੇ ਮੁੱਦੇ 'ਤੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਸ਼ਰਦ ਪਵਾਰ ਅਤੇ ਪ੍ਰਫੁਲ ਪਟੇਲ ਸਣੇ ਐਨ. ਸੀ. ਪੀ. ਨੇਤਾਵਾਂ ਕੋਲੋਂ ਵੱਖ-ਵੱਖ ਮਾਮਲਿਆਂ 'ਚ ਈ. ਡੀ. ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਇਥੇ ਪੱਤਰਕਾਰ ਸੰਮੇਲਨ ਦੌਰਾਨ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਖ਼ਤਮ ਕੀਤੇ ਜਾਣ ਤੋਂ ਪਹਿਲਾਂ ਉਥੋਂ ਦੇ ਲੋਕਾਂ ਨੂੰ ਭਰੋਸੇ 'ਚ ਲਿਆ ਜਾਣਾ ਚਾਹੀਦਾ ਸੀ | ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਵੀਰ ਸਾਵਰਕਰ ਦੇ ਿਖ਼ਲਾਫ਼ ਨਹੀਂ ਹੈ ਪਰ ਉਹ ਹਿੰਦੂਤਵ ਦੀ ਜਿਸ ਵਿਚਾਰਧਾਰਾ ਦਾ ਸਮਰਥਨ ਕਰਦੇ ਸਨ, ਕਾਂਗਰਸ ਉਸ ਦੇ ਹੱਕ 'ਚ ਨਹੀਂ ਹੈ | ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਵਰਕਰ ਦੀ ਯਾਦ 'ਚ ਡਾਕ ਟਿਕਟ ਵੀ ਜਾਰੀ ਕੀਤੀ ਸੀ ਪਰ ਅਸੀਂ ਉਨ੍ਹਾਂ ਦੀ ਹਿੰਦੂਤਵ ਦੀ ਵਿਚਾਰਧਾਰਾ ਦੇ ਪੱਖ 'ਚ ਨਹੀਂ ਹਾਂ | ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਕਿਸੇ ਤੋਂ ਵੀ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਕਾਂਗਰਸ ਵਲੋਂ ਪਾਏ ਯੋਗਦਾਨ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਜਾਂ ਆਰ. ਐਸ. ਐਸ. ਨੇ ਕਿਸੇ ਵੀ ਕੌਮੀ ਅੰਦੋਲਨ 'ਚ ਹਿੱਸਾ ਨਹੀਂ ਸੀ ਲਿਆ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪੀ. ਐਮ. ਸੀ. ਬੈਂਕ ਸੰਕਟ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਏ ਜਾਣ 'ਤੇ ਸਾਬਕਾ ਪ੍ਰਧਾਨ ਮੰਤਰੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਸਿਰਫ਼ ਵਿਰੋਧੀਆਂ 'ਤੇ ਦੋਸ਼ ਲਗਾਉਣ 'ਚ ਲੱਗੀ ਹੋਈ ਹੈ, ਪਰ ਹੱਲ ਲੱਭਣ 'ਚ ਅਸਫਲ ਰਹੀ ਹੈ | ਉਨ੍ਹਾਂ ਕਿਹਾ ਕਿ ਘਟ ਰਹੀ ਮਹਿੰਗਾਈ ਦਰ, ਕਿਸਾਨਾਂ 'ਤੇ ਸੰਕਟ, ਸਰਕਾਰ ਦੀਆਂ ਦਰਾਮਦ-ਬਰਾਮਦ ਨੀਤੀਆਂ ਨਾਲ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ | ਬੀਤੇ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਦਿੱਤੇ ਬਿਆਨ 'ਤੇ ਪਲਟਵਾਰ ਕਰਦਿਆਂ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆ ਕਿਹਾ ਕਿ ਹਰੇਕ ਆਰਥਿਕ ਘਾਟੇ ਲਈ ਹੁਣ ਉਨ੍ਹਾਂ ਦੀ ਯੂ.ਪੀ.ਏ. ਸਰਕਾਰ ਨੂੰ ਦੋਸ਼ੀ ਠਹਿਰਾਉਣਾ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਨਾਕਾਮੀ ਦਾ ਹੱਲ ਲੱਭਣ ਲਈ 5 ਸਾਲ ਦਾ ਸਮਾਂ ਬਹੁਤ ਹੁੰਦਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੋਸ਼ ਲਗਾਉਣ ਦੀ ਆਦਤ ਤੋਂ ਮਜਬੂਰ ਹੈ |

ਕਾਬੁਲ ਜਾਂਦੀ ਭਾਰਤੀ ਉਡਾਣ ਨੂੰ ਰੋਕਣ ਲਈ ਪਾਕਿ ਨੇ ਭੇਜੇ ਸਨ ਦੋ ਐਫ-16 ਲੜਾਕੂ ਜਹਾਜ਼

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਬੀਤੀ 23 ਸਤੰਬਰ ਨੂੰ ਭਾਰਤ ਤੋਂ ਅਫ਼ਗਾਨਿਸਤਾਨ ਦੇ ਕਾਬੁਲ ਜਾ ਰਹੀ ਸਪਾਇਸ ਜੈੱਟ ਦੀ ਐਸ.ਜੀ.-21 ਉਡਾਣ ਨੂੰ ਰੋਕਣ ਲਈ ਪਾਕਿਸਤਾਨ ਨੇ ਆਪਣੇ ਦੋ ਐਫ-16 ਲੜਾਕੂ ਜਹਾਜ਼ ਭੇਜੇ ਸਨ, ਜਿਨ੍ਹਾਂ ਨੇ ਭਾਰਤੀ ਉਡਾਣ ਨੂੰ ਕਰੀਬ ਇਕ ਘੰਟੇ ਤੱਕ ਘੇਰੀ ਰੱਖਿਆ ਸੀ, ਪਾਕਿਸਤਾਨ ਦੀ ਇਸ ਹਰਕਤ ਨਾਲ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵੱਧ ਸਕਦਾ ਸੀ | ਸੂਤਰਾਂ ਮੁਤਾਬਿਕ ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਪਾਕਿਸਤਾਨ ਵਲੋਂ ਅਜੇ ਭਾਰਤ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਨਹੀਂ ਸੀ ਕੀਤਾ ਗਿਆ | ਸਪਾਇਸ ਜੈੱਟ ਦੀ ਐਸ.ਜੀ.-21 ਉਡਾਣ 'ਚ 120 ਯਾਤਰੀ ਸਵਾਰ ਸਨ, ਜਦੋਂ ਪਾਕਿਸਤਾਨ ਦੇ ਐਫ.16 ਲੜਾਕੂ ਜਹਾਜ਼ਾਂ ਨੇ ਇਸ ਨੂੰ ਘੇਰ ਕੇ ਜਹਾਜ਼ ਦੇ ਪਾਇਲਟ ਨੂੰ ਉਚਾਈ ਘੱਟ ਕਰਨ ਅਤੇ ਉਡਾਣ ਸਬੰਧੀ ਜਾਣਕਾਰੀ ਮੰਗੀ | ਸੂਤਰਾਂ ਮੁਤਾਬਿਕ ਸਪਾਇਸ ਜੈੱਟ ਦਾ ਕੋਡ 'ਐਸ.ਜੀ.' ਸੀ ਪਰ ਪਾਕਿਸਤਾਨੀ ਏ.ਟੀ.ਐਸ. ਨੇ ਇਸ ਨੂੰ 'ਆਈ.ਏ.' ਸਮਝਦਿਆਂ ਇਸ ਨੂੰ ਗਲਤੀ ਨਾਲ ਇੰਡੀਅਨ ਆਰਮੀ ਜਾਂ ਇੰਡੀਅਨ ਏਅਰ-ਫੋਰਸ ਸਮਝ ਲਿਆ ਸੀ |

ਮੈਕਸੀਕੋ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਆਏ 311 ਭਾਰਤੀਆਂ ਨੂੰ ਵਾਪਸ ਭੇਜਿਆ

ਅਮਰੀਕਾ ਦੇ ਵਧਦੇ ਦਬਾਅ ਕਰਕੇ ਕੀਤੀ ਕਾਰਵਾਈ
ਮੈਕਸੀਕੋ ਸਿਟੀ, 17 ਅਕਤੂਬਰ (ਏਜੰਸੀ)-ਅਮਰੀਕਾ ਦੇ ਵਧਦੇ ਦਬਾਅ ਦੇ ਬਾਅਦ ਆਪਣੀ ਸਰਹੱਦ 'ਚ ਨਾਜਾਇਜ਼ ਢੰਗ ਨਾਲ ਦਾਖਲ ਹੋਣ ਵਾਲੇ ਲੋਕਾਂ 'ਤੇ ਲਗਾਮ ਕੱਸਣ ਦੀਆਂ ਕੋਸ਼ਿਸ਼ਾਂ ਤਹਿਤ ਮੈਕਸੀਕੋ ਦੇ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਪਹਿਲੀ ਵਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 311 ਭਾਰਤੀਆਂ ਨੂੰ ਵਾਪਸ ਭੇਜਿਆ ਹੈ | ਇਨ੍ਹਾਂ 'ਚ ਇਕ ਔਰਤ ਵੀ ਸ਼ਾਮਿਲ ਹੈ | ਮੈਕਸੀਕੋ ਦੇ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ (ਆਈ. ਐਨ. ਐਮ.) ਵਲੋਂ ਬੁੱਧਵਾਰ ਨੂੰ ਜਾਰੀ ਪ੍ਰੈਸ ਬਿਆਨ ਅਨੁਸਾਰ ਜੋ ਭਾਰਤੀ ਨਾਗਰਿਕ ਦੇਸ਼ 'ਚ ਨਿਯਮਤ ਰੂਪ ਨਾਲ ਰੁਕਣ ਦੀ ਸ਼ਰਤ ਨੂੰ ਪੂਰਾ ਨਹੀਂ ਕਰ ਰਹੇ ਸਨ ਉਨ੍ਹਾਂ ਨੂੰ ਟੋਲੁਕਾ ਸਿਟੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੋਇੰਗ 747 ਰਾਹੀਂ ਨਵੀਂ ਦਿੱਲੀ ਵਾਪਸ ਭੇਜ ਦਿੱਤਾ ਗਿਆ | ਪ੍ਰੈੱਸ ਬਿਆਨ ਅਨੁਸਾਰ ਇਨ੍ਹਾਂ ਲੋਕਾਂ ਨੂੰ ਓਕਸਾਕਾ, ਬਾਜਾ ਕੈਲੀਫੋਰਨੀਆ, ਵੇਰਾਕਰੂਜ਼, ਚਿਯਾਪਾਸ, ਸੋਨੋਰਾ, ਮੈਕਸੀਕੋ ਸਿਟੀ, ਡੁਰਾਂਗੋ ਅਤੇ ਤਬਾਸਕੋ ਸੂਬਿਆਂ 'ਚ ਇਮੀਗ੍ਰੇਸ਼ਨ ਅਧਿਕਾਰੀਆਂ ਸਾਹਮਣੇ ਪੇਸ਼ ਕੀਤਾ ਗਿਆ | ਮੈਕਸੀਕੋ ਦਾ ਇਹ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੂਨ 'ਚ ਇਹ ਚਿਤਾਵਨੀ ਦਿੱਤੀ ਸੀ ਕਿ ਜੇਕਰ ਮੈਕਸੀਕੋ ਨੇ ਆਪਣੇ ਦੇਸ਼ ਦੀ ਸਰਹੱਦ ਤੋਂ ਅਮਰੀਕਾ 'ਚ ਨਾਜਾਇਜ਼ ਢੰਗ ਨਾਲ ਦਾਖ਼ਲ ਹੋਣ ਵਾਲੇ ਲੋਕਾਂ 'ਤੇ ਲਗਾਮ ਨਹੀਂ ਲਗਾਈ ਤਾਂ ਉਹ ਦੇਸ਼ ਤੋਂ ਦਰਾਮਦ ਹੋਣ ਵਾਲੀਆਂ ਸਾਰੀਆਂ ਵਸਤੂਆਂ 'ਤੇ ਐਕਸਾਈਜ਼ ਡਿਊਟੀ ਲਗਾ ਦੇਵੇਗਾ | ਮੈਕਸੀਕੋ ਆਪਣੀ ਸਰਹੱਦ 'ਤੇ ਸੁਰੱਖਿਆ ਵਧਾਉਣ ਅਤੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਆਪਣੀ ਨੀਤੀ ਨੂੰ ਵਿਸਥਾਰ ਦੇਣ 'ਤੇ ਸਹਿਮਤ ਹੋਇਆ ਹੈ | ਬਿਆਨ ਅਨੁਸਾਰ ਏਸ਼ਿਆਈ ਦੇਸ਼ ਦੇ ਦੂਤਘਰਾਂ ਨਾਲ ਤਾਲਮੇਲ ਨਾਲ ਇਹ ਸੰਭਵ ਹੋਇਆ ਹੈ ਅਤੇ ਉਨ੍ਹਾਂ ਦੀ ਪਹਿਚਾਣ ਕਰ ਕੇ ਪ੍ਰਵਾਸੀ ਕਾਨੂੰਨ ਅਤੇ ਉਸ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਦੇ ਹੋਏ ਉਨ੍ਹਾਂ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾ ਸਕਿਆ ਹੈ |

ਮਾਈਨਿੰਗ ਮਾਫ਼ੀਆ ਨੇ ਸ਼ਿਵਾਲਿਕ ਦੇ ਜੰਗਲ 'ਚ ਬਣਾਇਆ 8 ਕਿੱਲੋਮੀਟਰ ਲੰਬਾ ਰਸਤਾ

ਪੁਲਿਸ, ਜੰਗਲਾਤ ਤੇ ਹੋਰ ਸਰਕਾਰੀ ਵਿਭਾਗ ਸਭ ਕੁਝ ਦੇਖ ਕੇ ਅਣਜਾਣ ਬਣੇ
- ਬੈਜ ਚੌਧਰੀ -

ਬੀਣੇਵਾਲ (ਹੁਸ਼ਿਆਰਪੁਰ), 17 ਅਕਤੂਬਰ-ਮਾਈਨਿੰਗ ਮਾਫ਼ੀਆ ਵਲੋਂ ਸ਼ਿਵਾਲਿਕ ਦੇ ਜੰਗਲਾਂ 'ਚੋਂ ਮਾਈਨਿੰਗ ਨੂੰ ਅੰਜਾਮ ਦੇਣ ਹਿਤ ਨਿੱਤ ਨਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ | ਹੁਣ ਮਾਈਨਿੰਗ ਮਾਫ਼ੀਆ ਵਲੋਂ ਪਿੰਡ ਮੈਰਾ ਤੋਂ ਪਿੰਡ ਚਾਂਦਪੁਰ ਰੁੜਕੀ ਤੱਕ ਕਰੀਬ ਅੱਠ ਕਿੱਲੋਮੀਟਰ ਤੋਂ ਵੱਧ ਲੰਬਾ ਅਤੇ 20 ਫੁੱਟ ਚੌੜਾ ਜੰਗਲ ਸਾਫ਼ ਕਰ ਕੇ, ਪੱਥਰ, ਰੋੜੀ, ਰੇਤਾ ਅਤੇ ਬਜਰੀ ਪਾ ਕੇ ਬਿਨਾਂ ਕਿਸੇ ਸਰਕਾਰੀ ਵਿਭਾਗ ਦੀ ਮਨਜ਼ੂਰੀ ਤੋਂ ਰਸਤਾ ਬਣਾ ਦਿੱਤਾ ਹੈ | ਮਾਈਨਿੰਗ ਮਾਫ਼ੀਆ ਦੇ ਇਸ ਕਾਰਨਾਮੇ ਨਾਲ ਮੁੱਖ ਮੰਤਰੀ ਵਲੋਂ ਸ਼ੁਰੂ ਕੀਤੀ ਹਰਿਆਵਲ ਮੁਹਿੰਮ ਨੂੰ ਵੀ ਢਾਅ ਲੱਗੀ ਹੈ, ਪਰ ਪੰਜਾਬ ਪੁਲਿਸ, ਜੰਗਲਾਤ ਵਿਭਾਗ ਸਭ ਕੁਝ ਦੇਖ ਕੇ ਅਣਜਾਣ ਬਣੇ ਬੈਠੇ ਹਨ | ਇਹ ਰਸਤਾ ਪਿੰਡ ਮੈਰਾ, ਡੱਲੇਵਾਲ, ਬਾਰਾਪੁਰ ਅਤੇ ਚਾਂਦਪੁਰ ਰੁੜਕੀ ਦੇ ਜੰਗਲੀ ਰਕਬੇ ਵਿਚੋਂ ਬਣਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ਉਕਤ ਜੰਗਲ ਵਣ ਵਿਭਾਗ ਦੀ ਵਰਜਿਤ ਧਾਰਾ 4 ਅਤੇ 5 ਅਧੀਨ ਆਉਂਦਾ ਹੈ ਅਤੇ ਕਰੀਬ ਅੱਠ ਏਕੜ ਰਕਬੇ ਵਿਚ ਰਸਤਾ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਬਣਾ ਦਿੱਤਾ ਗਿਆ ਹੈ | ਇਸ ਰਸਤੇ ਦੇ ਬਣਨ ਨਾਲ ਸਰਕਾਰੀ ਖ਼ਜ਼ਾਨੇ ਨੂੰ ਕਰੀਬ ਦੋ ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਗਾਇਆ ਗਿਆ ਹੈ | ਨਿਯਮਾਂ ਮੁਤਾਬਿਕ ਜੰਗਲਾਤ ਹੇਠਲੇ ਰਕਬੇ ਵਿਚ ਰਸਤੇ ਲਈ ਜਾਂ ਕਿਸੇ ਹੋਰ ਕੰਮ ਲਈ ਜ਼ਮੀਨ ਦੀ ਵਰਤੋਂ ਕਰਨੀ ਹੋਵੋ ਤਾਂ ਜ਼ਮੀਨ ਦੀ (ਵਰਤੋਂ ਦੀ ਕਿਸਮ) 'ਚੇਂਜ ਆਫ਼ ਲੈਂਡ ਯੂਜ਼' (ਸੀ.ਐਲ.ਯੂ.) ਦੀ ਮਨਜ਼ੂਰੀ ਲੈਣੀ ਪੈਂਦੀ ਹੈ | ਇਸ ਰਸਤੇ ਹੇਠ ਆਏ ਕਰੀਬ ਅੱਠ ਏਕੜ ਰਕਬੇ ਦੀ ਮਨਜ਼ੂਰੀ ਲੈਣ ਵਾਸਤੇ ਸੀ.ਐਲ.ਯੂ. ਫ਼ੀਸ ਕਰੀਬ ਇਕ ਕਰੋੜ ਰੁਪਏ ਤੋਂ ਵੱਧ ਬਣਦੀ ਹੈ ਜੋ ਕਿ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਨਾ ਹੀ ਸੀ.ਐਲ.ਯੂ. ਅਧੀਨ ਮਨਜ਼ੂਰੀ ਲਈ ਗਈ | ਲਿਹਾਜ਼ਾ ਸਰਕਾਰੀ ਖ਼ਜ਼ਾਨੇ ਨੂੰ ਕਰੀਬ 2 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਾਇਆ ਗਿਆ | ਇਹ ਰਸਤਾ ਪਿੰਡ ਮੈਰਾ ਦੀ ਹੱਦ ਵਿਚ ਲੱਗੇ ਇਕ ਕਰੈਸ਼ਰ ਮਾਲਕ ਵਲੋਂ ਬਣਾਇਆ ਦੱਸਿਆ ਜਾਂਦਾ ਹੈ | ਇਸ ਕਰੈਸ਼ਰ ਮਾਲਕ ਦਾ ਭਰਾ ਸੱਤਾਧਾਰੀ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨਾਲ ਸਬੰਧਿਤ ਸੀਨੀਅਰ ਆਗੂ ਦੱਸਿਆ ਜਾਂਦਾ ਹੈ | ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ ਦੇ ਤਾਰ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਹੋਣ ਦੀਆਂ ਵੀ ਕਨਸੋਆਂ ਹਨ, ਪਰ ਹੈਰਾਨਗੀ ਦੀ ਗੱਲ ਹੈ ਕਿ ਵਣ ਵਿਭਾਗ, ਪੁਲਿਸ ਅਤੇ ਹੋਰ ਸਰਕਾਰੀ ਵਿਭਾਗ ਇਸ ਮਾਮਲੇ 'ਤੇ ਮੂੰਹ ਖੋਲ੍ਹਣ ਲਈ ਤਿਆਰ ਨਹੀਂ | ਇਸ ਸਬੰਧੀ ਵਣ ਮੰਡਲ ਅਫ਼ਸਰ ਗੜ੍ਹਸ਼ੰਕਰ ਸਤਿੰਦਰ ਸਿੰਘ ਨੂੰ ਵਾਰ-ਵਾਰ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਫ਼ੋਨ ਚੁੱਕਣ ਦੀ ਖੇਚਲ ਨਹੀਂ ਕੀਤੀ |

ਧਾਰਾ 370 ਨੂੰ ਹਟਾਉਣ ਦੀ ਆਲੋਚਨਾ ਕਰਨ ਵਾਲਿਆਂ ਦੇ ਬਿਆਨ ਇਤਿਹਾਸ 'ਚ ਦਰਜ ਹੋਣਗੇ-ਮੋਦੀ

ਮਹਾਰਾਸ਼ਟਰ 'ਚ ਰੈਲੀ ਦੌਰਾਨ ਵਿਰੋਧੀਆਂ ਨੂੰ ਬਣਾਇਆ ਨਿਸ਼ਾਨਾ
ਸਤਾਰਾ (ਮਹਾਰਾਸ਼ਟਰ), 17 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਖ਼ਤਮ ਕਰਨ ਦਾ ਵਿਰੋਧ ਕਰਨ ਵਾਲਿਆਂ ਦੇ ਬਿਆਨ ਇਤਿਹਾਸ 'ਚ ਦਰਜ ਹੋਣਗੇ | ਪ੍ਰਧਾਨ ਮੰਤਰੀ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਪਰਲੀ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਭਾਜਪਾ ਦੀ 'ਕਾਰਜ ਸ਼ਕਤੀ' ਅਤੇ ਵਿਰੋਧੀਆਂ ਦੀ 'ਸਵਾਰਥ ਸ਼ਕਤੀ' ਦਰਮਿਆਨ ਲੜਾਈ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਹਰ ਉਸ ਵਿਅਕਤੀ ਨੂੰ ਯਾਦ ਰੱਖੇਗਾ ਜਿਸ ਨੇ ਵੀ ਧਾਰਾ 370 ਦੀਆਂ ਵਿਵਸਥਾਵਾਂ ਨੂੰ ਖ਼ਤਮ ਕਰਨ ਦੀ ਆਲੋਚਨਾ ਕੀਤੀ ਹੈ | ਕਾਂਗਰਸ ਅਤੇ ਐਨ. ਸੀ. ਪੀ. ਦੇ ਨੇਤਾਵਾਂ 'ਤੇ ਹਮਲੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਨਕਾਰੇ ਗਏ ਲੋਕ ਜਨਤਾ ਦਾ ਭਲਾ ਕਿਸ ਤਰ੍ਹਾਂ ਕਰ ਸਕਦੇ ਹਨ | ਜਨਤਾ ਦਾ ਧਨ ਲੁੱਟਣ ਵਾਲਿਆਂ ਨੂੰ ਜੇਲ੍ਹ ਭੇਜਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਉਮੀਦ ਪ੍ਰਗਟਾਈ ਕਿ ਭਾਜਪਾ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਦੇ ਸਾਰੇ ਰਿਕਾਰਡ ਤੋੜ ਦੇਵੇਗੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਤੁਹਾਡੇ 'ਤੇ ਅਤੇ ਤੁਹਾਡੀ ਦੇਸ਼ ਭਗਤੀ 'ਤੇ ਪੂਰਾ ਭਰੋਸਾ ਹੈ ਕਿ ਤੁਸੀਂ ਦੇਸ਼ ਦੇ ਹਿੱਤਾਂ ਿਖ਼ਲਾਫ਼ ਬੋਲਣ ਵਾਲਿਆਂ ਨੂੰ ਵੋਟਾਂ 'ਚ ਪੂਰਾ ਸਬਕ ਸਿਖਾਓਗੋ | ਉਨ੍ਹਾਂ ਕਾਂਗਰਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਭਾਰਤ ਵਿਰੋਧੀ ਤੱਤਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ 'ਆਕਸੀਜਨ' ਮੁਹੱਈਆ ਕਰਵਾ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਕਹਿੰਦੇ ਹਨ ਕਿ ਜੇਕਰ ਕਸ਼ਮੀਰ 'ਚ ਹਿੰਦੂਆਂ ਦੀ ਬਹੁ ਗਿਣਤੀ ਹੁੰਦੀ ਤਾਂ ਇਹ ਫ਼ੈਸਲਾ ਨਹੀਂ ਲਿਆ ਜਾਣਾ ਸੀ | ਮੋਦੀ ਨੇ ਕਿਹਾ ਕਿ ਜਦੋਂ ਰਾਸ਼ਟਰੀ ਏਕਤਾ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਹਿੰਦੂ ਅਤੇ ਮੁਸਲਮਾਨ ਬਾਰੇ ਸੋਚਦੇ ਹੋ | ਕੀ ਇਹ ਤੁਹਾਨੂੰ ਸਹੀ ਲੱਗਦਾ ਹੈ? ਉਨ੍ਹਾਂ ਕਿਹਾ ਕਿ ਮੌਕੇ ਮਹਾਰਾਸ਼ਟਰ ਦੇ ਦਰਵਾਜ਼ੇ ਖੜਕਾ ਰਹੇ ਹਨ ਅਤੇ ਮੈਨੂੰ ਤੁਹਾਡੀ ਦੇਸ਼ਭਗਤੀ 'ਤੇ ਪੂਰਾ ਭਰੋਸਾ ਹੈ ਕਿ ਤੁਸੀਂ ਰਾਸ਼ਟਰੀ ਹਿੱਤ ਿਖ਼ਲਾਫ਼ ਬੋਲਣ ਵਾਲਿਆਂ ਨੂੰ ਸਬਕ ਸਿਖਾਓਗੇ |

ਸਾਊਦੀ ਅਰਬ 'ਚ ਬੱਸ ਹਾਦਸੇ 'ਚ 35 ਵਿਦੇਸ਼ੀਆਂ ਦੀ ਮੌਤ

ਰਿਆਧ/ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਪੱਛਮੀ ਸਾਊਦੀ ਅਰਬ 'ਚ ਪਵਿੱਤਰ ਮੁਸਲਿਮ ਸ਼ਹਿਰ ਮਦੀਨਾ ਨੇੜੇ ਇਕ ਭਾਰੀ ਵਾਹਨ ਨਾਲ ਬੱਸ ਦੀ ਹੋਈ ਭਿਆਨਕ ਟੱਕਰ 'ਚ 35 ਵਿਦੇਸ਼ੀ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ | ਮਦੀਨਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪਾਕਿਸਤਾਨ ਸ਼ਰਧਾਲੂਆਂ ਤੋਂ 20 ਡਾਲਰ ਫ਼ੀਸ ਲੈਣ ਦੀ ਜ਼ਿੱਦ ਛੱਡੇ-ਭਾਰਤ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਕਰਤਾਰਪੁਰ ਲਾਂਘੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ ਨਸੀਹਤ ਦਿੰਦੇ ਹੋਏ ਸ਼ਰਧਾਲੂਆਂ ਤੋਂ 20 ਡਾਲਰ ਐਾਟਰੀ ਫ਼ੀਸ ਲੈਣ ਦੀ ਜ਼ਿੱਦ ਛੱਡਣ ਲਈ ਕਿਹਾ ਹੈ ਅਤੇ ਉਮੀਦ ਜ਼ਾਹਰ ਕੀਤੀ ਹੈ ਕਿ ਕਰਤਾਰਪੁਰ ਲਾਂਘਾ ...

ਪੂਰੀ ਖ਼ਬਰ »

'ਰਾਮ ਸੀਆ ਕੇ ਲਵ ਕੁਸ਼' ਦੇ ਪ੍ਰਸਾਰਨ 'ਤੇ ਲੱਗੀ ਪਾਬੰਦੀ ਹਟਾਈ

ਚੰਡੀਗੜ੍ਹ, 17 ਅਕਤੂਬਰ (ਸੁਰਜੀਤ ਸਿੰਘ ਸੱਤੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਵਲੋਂ ਟੀ.ਵੀ. ਲੜੀਵਾਰ 'ਰਾਮ ਸੀਆ ਕੇ ਲਵ ਕੁਸ਼' ਦੇ ਕੇਬਲ ਪ੍ਰਸਾਰਨ 'ਤੇ ਲਾਈ ਰੋਕ ਹਟਾਉਣ ਲਈ ਕਲਰਜ਼ ਟੀ. ਵੀ. ਵਲੋਂ ਦਾਖ਼ਲ ...

ਪੂਰੀ ਖ਼ਬਰ »

ਬਾਦਲ ਨੇ ਚੋਣ ਮੁਹਿੰਮ ਦੀ ਸਾਰੀ ਜ਼ਿੰਮੇਵਾਰੀ ਸੁਖਬੀਰ ਤੇ ਹਰਸਿਮਰਤ ਨੂੰ ਸੌ ਾਪੀ

ਚੰਡੀਗੜ੍ਹ, 17 ਅਕਤੂਬਰ (ਐਨ. ਐਸ. ਪਰਵਾਨਾ)-21 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦੀਆਂ 4 ਉਪ ਚੋਣਾਂ ਤੇ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਜੋ ਚੋਣ ਹੋ ਰਹੀ ਹੈ, ਉਸ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਉਮੀਦਵਾਰਾਂ ਦੀ ਚੋਣ ...

ਪੂਰੀ ਖ਼ਬਰ »

ਰਿਜ਼ਰਵ ਬੈਂਕ ਨੇ ਰੋਕੀ 2000 ਰੁਪਏ ਦੇ ਨੋਟਾਂ ਦੀ ਛਪਾਈ

ਮੁੰਬਈ, 17 ਅਕਤੂਬਰ (ਇੰਟ.)-ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਨੇ 2000 ਰੁਪਏ ਦੇ ਨੋਟਾਂ ਦੀ ਛਪਾਈ ਰੋਕ ਦਿੱਤੀ ਹੈ | ਚਾਲੂ ਵਿੱਤੀ ਵਰ੍ਹੇ 'ਚ 2000 ਰੁਪਏ ਦਾ ਇਕ ਵੀ ਨੋਟ ਨਹੀਂ ਛਾਪਿਆ ਗਿਆ ਹੈ | ਆਰ.ਬੀ.ਆਈ. ਨੇ ਦਾਇਰ ਕਰਵਾਈ ਗਈ ਇਕ ਆਰ.ਟੀ.ਆਈ. ਦੇ ਜਵਾਬ 'ਚ ਇਹ ਖ਼ੁਲਾਸਾ ਕੀਤਾ ...

ਪੂਰੀ ਖ਼ਬਰ »

ਨਿਵੇਸ਼ ਲਈ ਭਾਰਤ ਤੋਂ ਵਧੀਆ ਹੋਰ ਕੋਈ ਜਗ੍ਹਾ ਨਹੀਂ-ਸੀਤਾਰਮਨ

ਅਮਰੀਕਾ 'ਚ ਨਿਵੇਸ਼ਕਾਂ ਨਾਲ ਗੱਲਬਾਤ ਵਾਸ਼ਿੰਗਟਨ, 17 ਅਕਤੂਬਰ (ਏਜੰਸੀ)-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਨਿਵੇਸ਼ਕਾਂ ਨੂੰ ਪੂਰੀ ਦੁਨੀਆ 'ਚ ਭਾਰਤ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਮਿਲੇਗੀ ਜਿੱਥੇ ਲੋਕਤੰਤਰ 'ਚ ਯਕੀਨ ਕਰਨ ਦੇ ਨਾਲ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀ ਬਣਾ ਰਹੀ ਹੈ ਕਾਂਗਰਸ-ਰਾਜਨਾਥ

ਭਿਵਾਨੀ ਖੇੜਾ (ਹਰਿਆਣਾ), 17 ਅਕਤੂਬਰ (ਏਜੰਸੀ)-ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਭਿਵਾਨੀ ਅਤੇ ਮਹੇਂਦਰਗੜ੍ਹ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਨੂੰ ਨਿਸ਼ਾਨਾ ਬਣਾਇਆ | ਉਨ੍ਹਾਂ ਕਿਹਾ ਕਿ ਧਾਰਾ 370 ...

ਪੂਰੀ ਖ਼ਬਰ »

62 ਸਾਲ ਪੁਰਾਣੀ ਜੰਮੂ-ਕਸ਼ਮੀਰ ਦੀ ਵਿਧਾਨ ਪ੍ਰੀਸ਼ਦ ਭੰਗ

ਜੰਮੂ, 17 ਅਕਤੂਬਰ (ਏਜੰਸੀ)- ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਣ ਤੋਂ ਪਹਿਲਾਂ ਸੂਬਾ ਪ੍ਰਸ਼ਾਸਨ ਨੇ ਇਕ ਨਿਰਦੇਸ਼ ਜਾਰੀ ਕਰਦਿਆਂ 62 ਸਾਲਾ ਰਾਜ ਵਿਧਾਨ ਪ੍ਰੀਸ਼ਦ ਨੂੰ ਭੰਗ ਕਰ ਦਿੱਤਾ ਤੇ ਆਪਣੇ 116 ਮੈਂਬਰੀ ਸਟਾਫ਼ ਨੂੰ ਜਨਰਲ ...

ਪੂਰੀ ਖ਼ਬਰ »

ਗ੍ਰਹਿ ਮੰਤਰਾਲੇ ਦਾ ਨਿਰਦੇਸ਼ ਪੁਲਿਸ ਤੇ ਸੁਰੱਖਿਆ ਬਲਾਂ ਦੇ ਦਫ਼ਤਰਾਂ 'ਚ ਲਗਾਉਣੀ ਹੋਵੇਗੀ ਪਟੇਲ ਦੀ ਤਸਵੀਰ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)- ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਭ ਪੁਲਿਸ ਤੇ ਅਰਧ ਸੁਰੱਖਿਆ ਸੈਨਿਕ ਬਲਾਂ ਦੇ ਦਫ਼ਤਰਾਂ 'ਚ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਦੀ ਤਸਵੀਰ ਲਗਾਉਣੀ ਹੋਵੇਗੀ | ਕੇਂਦਰੀ ਗ੍ਰਹਿ ...

ਪੂਰੀ ਖ਼ਬਰ »

ਨੀਰਵ ਮੋਦੀ ਨੂੰ ਰਾਹਤ ਨਹੀਂ, 11 ਨਵੰਬਰ ਤੱਕ ਜੇਲ੍ਹ 'ਚ ਹੀ ਰਹੇਗਾ

ਲੰਡਨ, 17 ਅਕਤੂਬਰ (ਏਜੰਸੀ)-ਬਰਤਾਨੀਆ ਦੀ ਇਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ 11 ਨਵੰਬਰ ਤੱਕ ਨਿਆਇਕ ਹਿਰਾਸਤ 'ਚ ਰੱਖਣ ਦਾ ਆਦੇਸ਼ ਦਿੱਤਾ | ਹਿਰਾਸਤ ਦੀ ਨਿਯਮਤ ਸੁਣਵਾਈ ਲਈ ਲੰਡਨ ਦੀ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਅਦਾਲਤ 'ਚ ਉਸ ਦੀ ਪੇਸ਼ੀ ਹੋਈ | ...

ਪੂਰੀ ਖ਼ਬਰ »

ਜੇਕਰ ਭਾਰਤ ਨੇ ਸਿੰਧ ਨਦੀ ਦਾ ਪਾਣੀ ਰੋਕਿਆ ਤਾਂ ਇਸ ਨੂੰ ਭੜਕਾਊ ਕਾਰਵਾਈ ਮੰਨਿਆ ਜਾਵੇਗਾ-ਪਾਕਿ

ਅੰਮਿ੍ਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ: ਮੁਹੰਮਦ ਫ਼ੈਸਲ ਨੇ ਕਿਹਾ ਹੈ ਕਿ ਸਿੰਧ ਨਦੀ ਜਲ ਸਮਝੌਤੇ ਤਹਿਤ ਪਾਕਿਸਤਾਨ ਨੂੰ ਮਿਲਣ ਵਾਲੇ ਪਾਣੀ ਨੂੰ ਭਾਰਤ ਨਹੀਂ ਰੋਕ ਸਕਦਾ | ਉਨ੍ਹਾਂ ਕਿਹਾ ਕਿ ਉਕਤ ਸਮਝੌਤੇ ਤਹਿਤ ...

ਪੂਰੀ ਖ਼ਬਰ »

ਐਨ.ਆਰ.ਸੀ. ਬਾਰੇ ਦਹਿਸ਼ਤ ਫੈਲਾ ਰਹੀ ਹੈ ਭਾਜਪਾ-ਸੀਤਾਰਾਮ ਯੇਚੁਰੀ

ਕੋਲਕਾਤਾ, 17 ਅਕਤੂਬਰ (ਰਣਜੀਤ ਸਿੰਘ ਲੁਧਿਆਣਵੀ)-ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਐਨ. ਆਰ. ਸੀ. ਅਤੇ ਸੀ. ਏ. ਬੀ. ਨੂੰ ਲੈ ਕੇ ਭਾਜਪਾ ਅਤੇ ਆਰ.ਐਸ.ਐਸ. ਲੋਕਾਂ 'ਚ ਦਹਿਸ਼ਤ ਫੈਲਾਉਣ ਅਤੇ ਲੋਕਾਂ 'ਚ ਬੇਭਰੋਸਗੀ ਦੀ ਭਾਵਨਾ ਭਰ ਰਹੀ ਹੈ | ਪਰ ...

ਪੂਰੀ ਖ਼ਬਰ »

ਅਦਾਲਤ ਵਲੋਂ ਈ.ਡੀ. ਨੂੰ 24 ਤੱਕ ਚਿਦੰਬਰਮ ਤੋਂ ਪੁੱਛਗਿੱਛ ਦੀ ਇਜਾਜ਼ਤ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਦਿੱਲੀ ਦੀ ਇਕ ਅਦਾਲਤ ਵਲੋਂ ਅੱਜ ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ (74) ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਨਿਆਇਕ ਹਿਰਾਸਤ 'ਚ ਭੇਜਦਿਆਂ ਕੇਂਦਰੀ ਜਾਂਚ ਏਜੰਸੀ ਨੂੰ ਆਈ.ਐਨ.ਐਕਸ. ਮੀਡੀਆ ...

ਪੂਰੀ ਖ਼ਬਰ »

ਪੀ.ਐਮ.ਸੀ. ਬੈਂਕ ਦੇ ਸਾਬਕਾ ਡਾਇਰੈਕਟਰ ਸੁਰਜੀਤ ਸਿੰਘ ਅਰੋੜਾ ਨੂੰ 22 ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

ਮੁੰਬਈ, 17 ਅਕਤੂਬਰ (ਏਜੰਸੀ)-ਮੁੰਬਈ ਦੀ ਇਕ ਅਦਾਲਤ ਨੇ ਪੰਜਾਬ ਐਾਡ ਮਹਾਰਾਸ਼ਟਰ (ਪੀ. ਐਮ. ਸੀ.) ਬੈਂਕ ਘੁਟਾਲਾ ਮਾਮਲੇ 'ਚ ਬੈਂਕ ਦੇ ਸਾਬਕਾ ਡਾਇਰੈਕਟਰ ਸੁਰਜੀਤ ਸਿੰਘ ਅਰੋੜਾ ਨੂੰ 22 ਅਕਤੂਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਅਰੋੜਾ ਨੂੰ ਪੁਲਿਸ ਦੀ ਆਰਥਿਕ ...

ਪੂਰੀ ਖ਼ਬਰ »

ਈ. ਡੀ. ਵਲੋਂ ਕਮਲ ਨਾਥ ਦੇ ਭਾਣਜੇ ਰਤੁਲ ਪੁਰੀ ਿਖ਼ਲਾਫ਼ ਦੋਸ਼ ਪੱਤਰ ਦਾਖ਼ਲ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਭਾਣਜੇ ਰਤੁਲ ਪੁਰੀ ਿਖ਼ਲਾਫ਼ ਦਿੱਲੀ ਦੀ ਇਕ ਅਦਾਲਤ 'ਚ ਅੱਜ ਦੋਸ਼ ਪੱਤਰ ਦਾਖਲ ਕੀਤਾ | ਇਹ ਮਾਮਲਾ ਬੈਂਕ ਕਰਜ਼ਾ ਧੋਖਾਧੜੀ ਨਾਲ ਸਬੰਧਿਤ ਹੈ | ...

ਪੂਰੀ ਖ਼ਬਰ »

ਸ਼ਿਵਇੰਦਰ ਤੇ ਮਾਲਵਿੰਦਰ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ

ਨਵੀਂ ਦਿੱਲੀ, 17 ਅਕਤੂਬਰ (ਉਪਮਾ ਡਾਗਾ ਪਾਰਥ)-ਦਿੱਲੀ ਦੀ ਇਕ ਅਦਾਲਤ ਨੇ ਰੇਲੀਗੇਅਰ ਫਿਨਵੇਸਟ ਲਿਮਟਿਡ (ਆਰ. ਐਫ. ਐਲ.) ਦੇ ਫੰਡਾਂ 'ਚ ਘੁਟਾਲੇ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਫੋਰਟਿਸ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਉਸ ਦੇ ਭਰਾ ਸ਼ਿਵਇੰਦਰ ਸਿੰਘ ਨੂੰ ਅੱਜ 14 ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX