ਤਾਜਾ ਖ਼ਬਰਾਂ


ਸ੍ਰੀਲੰਕਾ ਧਮਾਕਾ : ਕੋਲੰਬੋ 'ਚ ਕਰਫ਼ਿਊ ਲਾਉਣ ਦੇ ਹੁਕਮ
. . .  10 minutes ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਰਾਜਧਾਨੀ ਕੋਲੰਬੋ 'ਚ ਰਾਤੀਂ 8 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਕਰਫ਼ਿਊ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਸਭ ਤੋਂ ਵੱਧ ਧਮਾਕੇ ਕੋਲੰਬੋ 'ਚ ਹੋਏ ਸਨ ਅਤੇ ਅੱਜ ਵੀ...
ਅਕਾਲੀ ਦਲ ਭਲਕੇ ਕਰੇਗਾ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ
. . .  21 minutes ago
ਸੰਗਰੂਰ, 22 ਅਪ੍ਰੈਲ (ਦਮਨਜੀਤ, ਬਿੱਟਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਅਤੇ ਫ਼ਿਰੋਜ਼ਪੁਰ ਸੀਟਾਂ 'ਤੇ ਅਕਾਲੀ ਉਮੀਦਵਾਰਾਂ ਦਾ ਐਲਾਨ ਕੱਲ੍ਹ ਸਵੇਰੇ ਕਰ ਦਿੱਤਾ ਜਾਵੇਗਾ। ਸੰਗਰੂਰ ਦੇ ਅਕਲੀ ਵਰਕਰਾਂ ਨੂੰ ਮਿਲਣ ....
ਚੱਲਦੀ ਗੱਡੀ 'ਚ ਅਚਾਨਕ ਲੱਗੀ ਅੱਗ, ਵਾਲ-ਵਾਲ ਬਚਿਆ ਬਜ਼ੁਰਗ ਜੋੜਾ
. . .  30 minutes ago
ਚੰਡੀਗੜ੍ਹ, 22 ਅਪ੍ਰੈਲ- ਚੰਡੀਗੜ੍ਹ ਦੇ ਸੈਕਟਰ 7-8 ਦੇ ਚੌਕ 'ਚ ਅੱਜ ਇੱਕ ਚੱਲਦੀ ਗੱਡੀ 'ਚ ਅਚਾਲਕ ਅੱਗ ਲੱਗ ਗਈ। ਇਸ ਹਾਦਸੇ 'ਚ ਕਾਰ ਸਵਾਰ ਬਜ਼ੁਰਗ ਜੋੜਾ ਵਾਲ-ਵਾਲ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ 'ਚੋਂ ਪਹਿਲਾਂ ਅਚਾਨਕ ਧੂੰਆ ਨਿਕਲਣ...
ਪਟਿਆਲਾ 'ਚ ਵਾਹਨ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ
. . .  36 minutes ago
ਪਟਿਆਲਾ, 22 ਅਪ੍ਰੈਲ (ਅਮਨ)- ਇੱਥੇ ਅੱਜ ਪਟਿਆਲਾ ਪੁਲਿਸ ਨੇ ਸ਼ਹਿਰ ਅੰਦਰੋਂ ਵਾਹਨ ਚੋਰੀ ਕਰ ਕੇ ਮਲੇਰਕੋਟਲਾ ਅਤੇ ਆਲੇ-ਦੁਆਲੇ ਵੇਚਣ ਵਾਲੇ ਨੂੰ ਗ੍ਰਿਫ਼ਤਾਰ ਕਰ ਕੇ 52 ਵਾਹਨ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਦੋਸ਼ੀ ਦੀ ....
ਭਾਜਪਾ ਨੂੰ ਲੱਗਾ ਵੱਡਾ ਝਟਕਾ : ਸੁਰੇਸ਼ ਚੰਦੇਲ ਕਾਂਗਰਸ 'ਚ ਹੋਏ ਸ਼ਾਮਲ
. . .  46 minutes ago
ਨਵੀਂ ਦਿੱਲੀ, 22 ਅਪ੍ਰੈਲ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਤਿੰਨ ਬਾਰ ਸੰਸਦ ਮੈਂਬਰ ਰਹੇ ਭਾਜਪਾ ਆਗੂ ਸੁਰੇਸ਼ ਚੰਦੇਲ ਦਿੱਲੀ 'ਚ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪ੍ਰਦੇਸ਼ ਪ੍ਰਧਾਨ ....
ਟਿਕ ਟਾਕ ਮਾਮਲੇ 'ਤੇ 24 ਅਪ੍ਰੈਲ ਤੱਕ ਮਦਰਾਸ ਹਾਈਕੋਰਟ ਕਰੇ ਵਿਚਾਰ- ਸੁਪਰੀਮ ਕੋਰਟ
. . .  1 minute ago
ਨਵੀਂ ਦਿੱਲੀ, 22 ਅਪ੍ਰੈਲ - ਭਾਰਤ 'ਚ ਟਿਕ-ਟਾਕ ਐਪ 'ਤੇ ਬੈਨ ਦੇ ਮਾਮਲੇ 'ਚ ਕੰਪਨੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੋਮਵਾਰ ਨੂੰ ਇਸ ਮਾਮਲੇ 'ਤੇ ਹੋਈ ਸੁਣਵਾਈ ਦੇ ਦੌਰਾਨ ਕੰਪਨੀ ਨੇ ਕੋਰਟ 'ਚ ਕਿਹਾ ਹੈ ਕਿ ਮਦਰਾਸ ਹਾਈਕੋਰਟ ਨੇ ਬਿਨਾਂ ਸਾਡਾ ਪੱਖ ..../
ਕੈਪਟਨ ਅਤੇ ਕੇ.ਪੀ. ਦੀ ਹਾਜ਼ਰੀ 'ਚ ਚੌਧਰੀ ਸੰਤੋਖ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
. . .  52 minutes ago
ਜਲੰਧਰ, 22 ਅਪ੍ਰੈਲ (ਚਿਰਾਗ਼)- ਲੋਕ ਸਭਾ ਚੋਣਾਂ ਦੇ ਚੱਲਦਿਆਂ ਜਲੰਧਰ ਵਿਖੇ ਅੱਜ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਿੰਦਰ ਸਿੰਘ ....
ਸੜਕ 'ਤੇ ਪਲਟਿਆ ਟਰੈਕਟਰ-ਟਰਾਲੀ, ਆਵਾਜਾਈ ਹੋਈ ਠੱਪ
. . .  about 1 hour ago
ਗੁਰੂਹਰਸਹਾਏ , 22 ਅਪ੍ਰੈਲ(ਹਰਚਰਨ ਸਿੰਘ ਸੰਧੂ)- ਫ਼ਿਰੋਜ਼ਪੁਰ ਜਲਾਲਾਬਾਦ ਸੜਕ 'ਤੇ ਸਥਿਤ ਗੁਰਦੁਆਰਾ ਸਾਹਿਬ ਦੇ ਨੇੜੇ ਦੋ ਟਰੈਕਟਰ - ਟਰਾਲੀਆਂ ਦੇ ਅਚਾਨਕ ਪਲਟ ਜਾਣ ਕਾਰਨ ਆਵਾਜਾਈ ਠੱਪ ਹੋ ਗਈ। ਇਹ ਦੋਵੇਂ ਟਰੈਕਟਰ ਟਰਾਲੀ 'ਤੇ ਫ਼ਿਰੋਜ਼ਪੁਰ ਤੋਂ ਬਰਾਦਾ ....
ਦਿੱਲੀ 'ਚ ਮਨੋਜ ਤਿਵਾੜੀ ਨੇ ਕੀਤਾ ਰੋਡ ਸ਼ੋਅ
. . .  about 1 hour ago
ਨਵੀਂ ਦਿੱਲੀ, 22 ਅਪ੍ਰੈਲ- ਉੱਤਰ ਪੂਰਬੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਮਨੋਜ ਤਿਵਾੜੀ ਵੱਲੋਂ ਦਿੱਲੀ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਵਿਜੇ ਗੋਇਲ ਅਤੇ ਅਦਾਕਾਰਾ ਸਪਨਾ ਚੌਧਰੀ ਵੀ ਮੌਜੂਦ.....
ਮੋਗਾ ਦੇ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ 'ਚੋਂ ਲੱਖਾਂ ਦੀ ਨਗਦੀ ਸਮੇਤ ਸੋਨਾ ਚੋਰੀ
. . .  about 2 hours ago
ਮੋਗਾ, 22 ਅਪ੍ਰੈਲ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ ਆਫ਼ ਇੰਡੀਆ 'ਚੋਂ ਚੋਰਾਂ ਵੱਲੋਂ ਕੈਸ਼ ਵਾਲੀ ਸੇਫ਼ ਖੋਲ੍ਹ ਕੇ ਉਸ 'ਚੋਂ 17.65 ਹਜ਼ਾਰ ਰੁਪਏ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਇਸ ਦੇ ....
ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਕੇ.ਪੀ ਨੂੰ ਮਨਾਉਣ ਪੁੱਜੇ ਕੈਪਟਨ ਅਮਰਿੰਦਰ ਸਿੰਘ
. . .  about 2 hours ago
ਜਲੰਧਰ, 22 ਅਪ੍ਰੈਲ - ਲੋਕ ਸਭਾ ਚੋਣਾਂ ਲਈ ਜਲੰਧਰ ਹਲਕੇ ਤੋਂ ਕਾਂਗਰਸ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਨਾਰਾਜ਼ ਚੱਲ ਰਹੇ ਪਾਰਟੀ ਆਗੂ ਮਹਿੰਦਰ ਸਿੰਘ ਕੇ. ਪੀ. ਨੂੰ ਮਨਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ...
ਨਾਮਜ਼ਦਗੀਆਂ ਨੂੰ ਲੈ ਕੇ ਪੁਲਿਸ ਨੇ ਵਧਾਈ ਚੌਕਸੀ
. . .  about 2 hours ago
ਸੰਗਰੂਰ, 22 ਅਪ੍ਰੈਲ (ਦਮਨਜੀਤ ਸਿੰਘ)- ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ ਅੱਜ ਨਾਮਜ਼ਦਗੀਆਂ ਦੇ ਪਹਿਲੇ ਦਿਨ ਸੰਗਰੂਰ ਵਿਖੇ ਭਾਵੇਂ ਹਾਲੇ ਤੱਕ ਕਿਸੇ ਵੀ ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਇਆ ਗਿਆ ਪਰ ਜ਼ਿਲ੍ਹਾ ਪੁਲਿਸ ਵੱਲੋਂ ...
'ਪੀ.ਐਮ ਨਰਿੰਦਰ ਮੋਦੀ' ਦੀ ਰਿਲੀਜ਼ 'ਤੇ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦਿੱਤੀ ਰਿਪੋਰਟ
. . .  about 2 hours ago
ਨਵੀਂ ਦਿੱਲੀ, 22 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣੀ ਫ਼ਿਲਮ 'ਪੀ.ਐਮ ਨਰਿੰਦਰ ਮੋਦੀ' ਦੀ ਰਿਲੀਜ਼ 'ਤੇ ਅੱਜ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ 'ਚ ਰਿਪੋਰਟ ਪੇਸ਼ ਕੀਤੀ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ ਸੁਪਰੀਮ ਕੋਰਟ 'ਚ 26 ਅਪ੍ਰੈਲ ਨੂੰ....
ਕਰਾਚੀ ਜੇਲ੍ਹ ਤੋਂ ਲਾਹੌਰ ਪਹੁੰਚੇ ਰਿਹਾਅ ਕੀਤੇ ਮਛੇਰੇ, ਬਾਅਦ ਦੁਪਹਿਰ ਭਾਰਤ ਪਹੁੰਚਣ ਦੀ ਸੰਭਾਵਨਾ
. . .  about 3 hours ago
ਅੰਮ੍ਰਿਤਸਰ, 22 ਅਪ੍ਰੈਲ (ਸੁਰਿੰਦਰ ਕੋਛੜ)- ਪਾਕਿਸਤਾਨ ਵੱਲੋਂ ਮਨੁੱਖਤਾ ਦੇ ਆਧਾਰ 'ਤੇ ਆਪਣੀ ਸਜ਼ਾ ਪੂਰੀ ਕਰ ਚੁਕੇ 360 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦੇ ਕੀਤੇ ਐਲਾਨ ਦੇ ਚੱਲਦਿਆਂ ਬੀਤੇ ਦਿਨ 100 ਹੋਰ ਭਾਰਤੀ ਮਛੇਰੇ ਰਿਹਾਅ ਕੀਤੇ ਗਏ। ਇਨ੍ਹਾਂ ਮਛੇਰਿਆਂ ਨੂੰ ....
ਕਾਂਗਰਸ ਵੱਲੋਂ ਦਿੱਲੀ ਦੀਆਂ 6 ਸੀਟਾਂ ਦੇ ਲਈ ਉਮੀਦਵਾਰਾਂ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 22 ਅਪ੍ਰੈਲ- ਦਿੱਲੀ ਦੇ ਲਈ ਕਾਂਗਰਸ ਵੱਲੋਂ ਅੱਜ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ 'ਚ ਦਿੱਲੀ ਦੀਆਂ ਛੇ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ 'ਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ .....
ਪੂਰੇ ਪੰਜਾਬ 'ਚ ਅੱਜ ਅਧਿਆਪਕ ਕਰਨਗੇ ਅਰਥੀ ਫੂਕ ਮੁਜ਼ਾਹਰੇ
. . .  about 3 hours ago
ਕਾਂਗਰਸ ਤੋਂ ਨਾਰਾਜ਼ ਸ.ਧੀਮਾਨ ਨਾਲ ਕੇਵਲ ਢਿੱਲੋਂ ਨੇ ਬੰਦ ਕਮਰਾ ਕੀਤੀ ਮੀਟਿੰਗ
. . .  about 3 hours ago
ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਹੁਣ ਤੱਕ 24 ਸ਼ੱਕੀ ਵਿਅਕਤੀ ਗ੍ਰਿਫ਼ਤਾਰ
. . .  about 4 hours ago
ਜਲਾਲਾਬਾਦ ਤੋਂ ਅਗਵਾ ਅਤੇ ਕਤਲ ਹੋਏ ਵਪਾਰੀ ਸੁਮਨ ਮੁਟਨੇਜਾ ਦੇ ਅਗਵਾਕਾਰ ਕਾਬੂ
. . .  about 4 hours ago
ਗ੍ਰੰਥੀ ਸਿੰਘ ਵਲੋਂ ਟਰੇਨ ਹੇਠਾਂ ਆ ਕੇ ਖ਼ੁਦਕੁਸ਼ੀ
. . .  about 4 hours ago
ਸ੍ਰੀਲੰਕਾ 'ਚ ਹੋਏ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 290
. . .  about 4 hours ago
ਨਾਰਾਜ਼ ਕਾਂਗਰਸੀ ਆਗੂ ਕੇ. ਪੀ. ਨੂੰ ਮਨਾਉਣ ਲਈ ਅੱਜ ਉਨ੍ਹਾਂ ਦੇ ਘਰ ਆਉਣਗੇ ਕੈਪਟਨ
. . .  about 5 hours ago
ਸ੍ਰੀਲੰਕਾ 'ਚ ਕੋਲੰਬੋ ਹਵਾਈ ਅੱਡੇ ਦੇ ਨੇੜੇ ਮਿਲਿਆ ਜਿੰਦਾ ਬੰਬ
. . .  about 5 hours ago
ਅੱਜ ਸੰਗਰੂਰ ਆਉਣਗੇ ਸੁਖਬੀਰ ਬਾਦਲ
. . .  about 1 hour ago
ਲੋਕ ਸਭਾ ਚੋਣਾਂ ਲਈ ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗਾ ਨਾਮਜ਼ਦਗੀਆਂ ਦਾ ਦੌਰ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  1 day ago
ਅੱਗ ਲੱਗਣ ਨਾਲ 15 ਏਕੜ ਕਣਕ ਸੜ ਕੇ ਸੁਆਹ
. . .  1 day ago
13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ
. . .  1 day ago
ਅੱਠ ਧਮਾਕਿਆਂ ਕਾਰਨ ਸ੍ਰੀਲੰਕਾ 'ਚ 188 ਲੋਕਾਂ ਦੀ ਮੌਤ, 500 ਤੋਂ ਵੱਧ ਜ਼ਖ਼ਮੀ
. . .  1 day ago
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ 'ਤੇ ਪ੍ਰਿਅੰਕਾ ਨੇ ਕਿਹਾ- ਕਾਂਗਰਸ ਪ੍ਰਧਾਨ ਕਹਿਣਗੇ ਤਾਂ ਖ਼ੁਸ਼ੀ ਨਾਲ ਲੜਾਂਗੀ
. . .  1 day ago
ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ 50 ਪਰਿਵਾਰ
. . .  1 day ago
ਨਹੀਂ ਰਹੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ
. . .  1 day ago
ਪੁਲਿਸ ਨੇ ਬਿਜਲੀ ਟਰਾਂਸਫ਼ਾਰਮਰ ਤੋੜ ਕੇ ਤਾਂਬਾ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼
. . .  1 day ago
ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਮੰਡੀਆਂ 'ਚ ਰੁਲ ਰਿਹੈ ਅੰਨਦਾਤਾ
. . .  1 day ago
ਆਵਾਰਾ ਕੁੱਤਿਆਂ ਵਲੋਂ ਕੀਤੇ ਹਮਲੇ 'ਚ ਅੱਠ ਸਾਲਾ ਬੱਚਾ ਜ਼ਖ਼ਮੀ
. . .  1 day ago
ਅੱਠ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ 'ਚ ਲੱਗਾ ਕਰਫ਼ਿਊ, ਸੋਸ਼ਲ ਮੀਡੀਆ 'ਤੇ ਵੀ ਲੱਗੀ ਪਾਬੰਦੀ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੇ ਦੋ ਬੱਚੇ
. . .  about 1 hour ago
ਸ੍ਰੀਲੰਕਾ 'ਚ ਹੋਇਆ ਅੱਠਵਾਂ ਧਮਾਕਾ
. . .  about 1 hour ago
ਜੇਕਰ ਪਾਕਿਸਤਾਨ ਸਾਡਾ ਪਾਇਲਟ ਵਾਪਸ ਨਾ ਕਰਦਾ ਤਾਂ ਉਹ 'ਕਤਲ ਦੀ ਰਾਤ' ਹੁੰਦੀ- ਮੋਦੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਵੈਸਾਖ ਸੰਮਤ 551
ਿਵਚਾਰ ਪ੍ਰਵਾਹ: ਭੈੜੀ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਉਪਜਾਉਂਦੀ ਹੈ। -ਅਗਿਆਤ

ਪਹਿਲਾ ਸਫ਼ਾ

ਲੜੀਵਾਰ ਬੰਬ ਧਮਾਕਿਆਂ ਨਾਲ ਦਹਿਲਿਆ ਸ੍ਰੀਲੰਕਾ-215 ਮੌਤਾਂ

ਕੋਲੰਬੋ, 21 ਅਪ੍ਰੈਲ (ਏਜੰਸੀ)-ਸ੍ਰੀਲੰਕਾ 'ਚ ਈਸਟਰ ਸੰਡੇ ਵਾਲੇ ਦਿਨ 3 ਗਿਰਜਾਘਰਾਂ ਅਤੇ 3 ਲਗਜ਼ਰੀ ਹੋਟਲਾਂ, ਜਿਨ੍ਹਾਂ 'ਚ ਅਕਸਰ ਸੈਲਾਨੀ ਠਹਿਰਦੇ ਹਨ, ਇਕ ਗੈਸਟ ਹਾਊਸ ਅਤੇ ਇਕ ਘਰ 'ਚ ਇਕ ਤੋਂ ਬਾਅਦ ਇਕ ਆਤਮਘਾਤੀ ਹਮਲਿਆਂ ਸਮੇਤ 6 ਘੰਟਿਆਂ ਦੌਰਾਨ ਹੋਏ ਲੜੀਵਾਰ ਵਿਨਾਸ਼ਕਾਰੀ 8 ਧਮਾਕਿਆਂ 'ਚ 3 ਭਾਰਤੀ ਨਾਗਰਿਕਾਂ ਸਮੇਤ 215 ਲੋਕਾਂ ਦੀ ਮੌਤ ਹੋ ਗਈ ਜਦਕਿ 500 ਦੇ ਕਰੀਬ ਜ਼ਖ਼ਮੀ ਹੋਏ ਹਨ |
ਇਨ੍ਹਾਂ ਹਮਲਿਆਂ ਨੇ ਲਿੱਟਿਆਂ ਨਾਲ ਚੱਲ ਰਹੇ ਸਿਵਲ ਯੁੱਧ ਦੇ ਖਾਤਮੇ ਦੇ ਬਾਅਦ ਵਾਪਸ ਆਈ ਦਹਾਕਾ ਪੁਰਾਣੀ ਸ਼ਾਂਤੀ ਨੂੰ ਭੰਗ ਕਰ ਦਿੱਤਾ ਹੈ | ਸ੍ਰੀਲੰਕਾ ਦੇ ਇਤਿਹਾਸ 'ਚ ਇਹ ਸਭ ਤੋਂ ਭਿਆਨਕ ਹਮਲਿਆਂ 'ਚੋਂ ਇਕ ਹੈ | ਜ਼ਿਆਦਾਤਰ ਧਮਾਕੇ ਕੋਲੰਬੋ 'ਚ ਹੋਏ ਹਨ | ਇਨ੍ਹਾਂ ਧਮਾਕਿਆਂ ਦੇ ਬਾਅਦ ਪ੍ਰਸ਼ਾਸਨ ਨੇ ਪੂਰੇ ਦੇਸ਼ 'ਚ ਕਰਫ਼ਿਊ ਲਾਗੂ ਕਰ ਦਿੱਤਾ | ਪੁਲਿਸ ਬੁਲਾਰੇ ਰੂਵਨ ਗੁਨਾਸੇਖਰਾ ਨੇ ਦੱਸਿਆ ਕਿ ਇਹ ਧਮਾਕੇ ਸਥਾਨਿਕ ਸਮੇਂ ਅਨੁਸਾਰ 8:45 ਵਜੇ ਈਸਟਰ ਪ੍ਰਾਰਥਨਾ ਸਭਾ ਦੌਰਾਨ ਕੋਲੰਬੋ 'ਚ ਸੇਂਟ ਐਾਥਨੀ ਦੀ ਚਰਚ, ਪੱਛਮੀ ਤੱਟੀ ਸ਼ਹਿਰ ਨੇਗੇਂਬੋ ਦੇ ਸੇਂਟ ਸੇਬਾਸਟੀਅਨ ਚਰਚ ਅਤੇ ਬੱਟੀਕਲੋਵਾ ਦੇ ਇਕ ਚਰਚ 'ਚ ਹੋਏ | ਉਥੇ ਹੀ 3 ਹੋਰ ਧਮਾਕੇ ਕੋਲੰਬੋ 'ਚ ਪੰਜ ਸਿਤਾਰਾ ਹੋਟਲਾਂ ਸ਼ੰਗਰੀ ਲਾ, ਦਿ ਸਿਨਾਮੋਨ ਗਰੈਂਡ ਅਤੇ ਦਿ ਕਿੰਗਸਬਰੀ 'ਚ ਹੋਏ ਅਤੇ ਇਕ ਧਮਾਕਾ ਗੈਸਟ ਹਾਊਸ 'ਚ ਹੋਇਆ | ਅਧਿਕਾਰੀਆਂ ਅਨੁਸਾਰ ਸਿਨਾਮੋਨ ਗਰੈਂਡ ਹੋਟਲ 'ਚ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ | ਗੁਨਾਸੇਖਰਾ ਨੇ ਹਾਲਾਂਕਿ ਮੌਤਾਂ ਦੀ ਗਿਣਤੀ 207 ਦੱਸੀ ਹੈ, ਪਰ ਨਿਊਜ਼ ਫਸਟ ਚੈਨਲ ਨੇ ਮੌਤਾਂ ਦੀ ਗਿਣਤੀ 215 ਦੱਸੀ ਹੈ | ਹੋਟਲ 'ਚ ਹੋਏ ਧਮਾਕਿਆਂ 'ਚ ਜ਼ਖ਼ਮੀ ਵਿਦੇਸ਼ੀ ਅਤੇ ਸਥਾਨਿਕ ਲੋਕਾਂ ਨੂੰ ਕੋਲੰਬੋ ਜਨਰਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ | ਮਿ੍ਤਕਾਂ 'ਚ 3 ਭਾਰਤੀ, 2 ਚੀਨੀ ਅਤੇ ਪੋਲੈਂਡ, ਡੈਨਮਾਰਕ, ਜਪਾਨ, ਪਾਕਿਸਤਾਨ, ਅਮਰੀਕਾ, ਮੋਰੱਕੋ ਅਤੇ ਬੰਗਲਾਦੇਸ਼ ਦੇ ਇਕ ਇਕ ਨਾਗਕਿਰ ਸ਼ਾਮਿਲ ਹਨ | ਮਾਰੇ ਗਏ 33 ਵਿਦੇਸ਼ੀ ਨਾਗਰਿਕਾਂ 'ਚੋਂ ਡਾਕਟਰ ਅਨਿਲ ਜੈਸਿੰਘੇ ਨੇ 12 ਦੀ ਪਛਾਣ ਦੱਸੀ ਹੈ | ਭਾਰਤੀਆਂ ਸਮੇਤ 500 ਦੇ ਕਰੀਬ ਲੋਕ ਜ਼ਖ਼ਮੀ ਵੀ ਹੋਏ ਹਨ | ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਨੇ ਨਹੀਂ ਲਈ ਹੈ | ਹਾਲਾਂਕਿ ਪਿਛਲੇ ਸਮੇਂ 'ਚ ਦੇਸ਼ 'ਚ ਕੀਤੇ ਗਏ ਭਿਆਨਕ ਹਮਲੇ ਸ੍ਰੀਲੰਕਾ ਦੇ ਸਾਬਕਾ ਲਿੱਟੇ (ਐਲ. ਟੀ. ਟੀ. ਈ.) ਵਲੋਂ ਕੀਤੇ ਗਏ | ਹਾਲਾਂਕਿ ਸ੍ਰੀਲੰਕਾ ਦੀ ਸੈਨਾ ਵਲੋਂ 2009 'ਚ ਲਿੱਟੇ ਦੇ ਮੁਖੀ ਪ੍ਰਭਾਕਰਨ ਨੂੰ ਮਾਰ ਕੇ ਇਸ ਨੂੰ ਖਤਮ ਕਰ ਦਿੱਤਾ ਗਿਆ ਸੀ | ਗੁਨਾਸੇਖਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਲਿਸ ਮੌਕੇ 'ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੀ ਕਿ ਇਹ ਸਾਰੇ ਆਤਮਘਾਤੀ ਧਮਾਕੇ ਹਨ ਜਾਂ ਨਹੀਂ | ਉਨ੍ਹਾਂ ਕਿਹਾ ਕਿ 66 ਲਾਸ਼ਾਂ ਨੈਸ਼ਨਲ ਹਸਪਤਾਲ 'ਚ ਰੱਖੀਆਂ ਗਈਆਂ ਹਨ ਜਦਿਕ 260 ਜ਼ਖ਼ਮੀਆਂ ਦਾ ਇਥੇ ਇਲਾਜ ਕੀਤਾ ਜਾ ਰਿਹਾ ਹੈ ਅਤੇ 104 ਲਾਸ਼ਾਂ ਨੇਗੋਂਬੋ ਹਸਪਤਾਲ 'ਚ ਹਨ ਅਤੇ 100 ਜ਼ਖ਼ਮੀਆਂ ਦਾ ਇਥੇ ਇਲਾਜ ਕੀਤਾ ਜਾ ਰਿਹਾ ਹੈ | ਗੁਨਾਸੇਖਰਾ ਨੇ ਕਿਹਾ ਕਿ ਇਨ੍ਹਾਂ ਧਮਾਕਿਆਂ ਤੋਂ ਬਾਅਦ ਕੋਲੰਬੋ ਚਿੜੀਆ ਘਰ ਨੇੜੇ ਰਾਜਧਾਨੀ ਦੇ ਦੱਖਣੀ ਉਪ ਨਗਰੀ 'ਚ ਇਕ ਹੋਟਲ 'ਚ ਹੋਏ ਜ਼ਬਰਦਸਤ ਧਮਾਕੇ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ | ਹਮਲੇ ਦੇ ਬਾਅਦ ਚਿੜੀਆ ਘਰ ਨੂੰ ਲੋਕਾਂ ਲਈ ਬੰਦ ਕਰ ਦਿੱਤਾ ਗਿਆ | ਅੱਠਵਾਂ ਧਮਾਕਾ ਉਸ ਸਮੇਂ ਹੋਇਆ ਜਦੋਂ ਕੋਲੰਬੋ ਦੇ ਉਤਰੀ ਉਪ ਨਗਰੀ ਓਰੂਗੋਡਾਵੱਟਾ ਦੇ ਇਕ ਘਰ 'ਚ ਪੁਲਿਸ ਦੀ ਟੀਮ ਤਲਾਸ਼ੀ ਲੈਣ ਪੁੱਜੀ ਤਾਂ ਉਥੇ ਇਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ ਜਿਸ ਕਾਰਨ ਦੋ ਮੰਜਿਲਾ ਇਮਾਰਤ ਦੀ ਛੱਤ ਉਨ੍ਹਾਂ 'ਤੇ ਆ ਡਿੱਗੀ ਅਤੇ 3 ਪੁਲਿਸ ਕਰਮੀਆਂ ਦੀ ਮੌਤ ਹੋ ਗਈ |
ਕਰਫ਼ਿਊ ਲਗਾਇਆ
ਅਧਿਕਾਰੀਆਂ ਨੇ ਦੱਸਿਆ ਕਿ ਅੱਠ ਧਮਾਕੇ ਹੋਣ ਦੇ ਛੇਤੀ ਬਾਅਦ ਸਰਕਾਰ ਨੇ ਤੁਰੰਤ ਕਰਫ਼ਿਊ ਲਗਾ ਦਿੱਤਾ | ਗੁਨਾਸੇਖਰ ਨੇ ਕਿਹਾ ਕਿ ਕਰਫ਼ਿਊ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ |
7 ਗਿ੍ਫ਼ਤਾਰ
ਰੱਖਿਆ ਮੰਤਰੀ ਰੂਵਨ ਵਿਜੇਵਾਰਡੇਨੇ ਨੇ ਕਿਹਾ ਕਿ ਧਮਾਕਿਆਂ ਦੇ ਸਬੰਧ 'ਚ 7 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਕ ਘਰ ਵਿਚ ਮਾਰੇ ਛਾਪੇ ਦੌਰਾਨ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ | ਪੁਲਿਸ ਵਲੋਂ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਤਾਲਮੇਲ ਨਾਲ ਕੀਤੇ ਗਏ ਹਮਲੇ ਹਨ ਅਤੇ ਇਨ੍ਹਾਂ ਪਿੱਛੇ ਕਿਸੇ ਇਕ ਸਮੂਹ ਦਾ ਹੱਥ ਹੈ |
ਸੇਂਟ ਸੇਬਾਸਟੀਅਨ ਚਰਚ ਦੇ ਫੇਸਬੁਕ ਪੇਜ਼ 'ਤੇ ਅੰਗਰੇਜ਼ੀ 'ਚ ਪਾਈ ਪੋਸਟ 'ਚ ਕਿਹਾ ਗਿਆ ਕਿ ਸਾਡੇ ਗਿਰਜਾਘਰ 'ਤੇ ਬੰਬ ਧਮਾਕਾ ਹੋਇਆ ਹੈ | ਜੇਕਰ ਤੁਹਾਡੇ ਪਰਿਵਾਰਕ ਮੈਂਬਰ ਉਥੇ ਹਨ ਤਾਂ ਆ ਕੇ ਸਹਾਇਤਾ ਕਰੋ |
ਸੋਸ਼ਲ ਮੀਡੀਆ ਅਤੇ ਟੀ. ਵੀ. ਚੈਨਲਾਂ 'ਤੇ ਦਿਖਾਈਆਂ ਜਾ ਰਹੀਆਂ ਤਸਵੀਰਾਂ 'ਚ ਸੇਂਟ ਸੇਬਾਸਟੀਅਨ ਗਿਰਜਾਘਰ ਦੀ ਬੁਰੀ ਤਰਾਂ ਨੁਕਸਾਨੀ ਇਮਾਰਤ ਦਿਖਾਈ ਜਾ ਰਹੀ ਸੀ, ਜਿਸ ਦੀ ਧਮਾਕੇ ਨਾਲ ਛੱਤ ਉੱਡ ਗਈ ਅਤੇ ਉਥੇ ਪਏ ਬੈਂਚ ਖ਼ੂਨ ਨਾਲ ਲਿੱਬੜੇ ਹੋਏ ਸਨ | ਦੇਸ਼ 'ਚ ਹੋਏ ਕਈ ਧਮਾਕਿਆਂ ਦੇ ਬਾਅਦ ਬੰਦਾਰਨਾਇਕੇ ਹਵਾਈ ਅੱਡੇ 'ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ |
10 ਦਿਨ ਪਹਿਲਾਂ ਗਿਰਜਾ ਘਰਾਂ ਤੇ ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਦੀ ਮਿਲੀ ਸੀ ਚਿਤਾਵਨੀ
ਕੋਲੰਬੋ-ਸ੍ਰੀਲੰਕਾ ਦੇ ਪੁਲਿਸ ਮੁਖੀ ਨੇ 10 ਦਿਨ ਪਹਿਲਾਂ ਰਾਸ਼ਟਰੀ ਪੱਧਰ 'ਤੇ ਅਲਰਟ ਜਾਰੀ ਕੀਤਾ ਸੀ ਕਿ ਦੇਸ਼ 'ਚ ਪ੍ਰਮੁੱਖ ਗਿਰਜਾ ਘਰਾਂ 'ਚ ਆਤਮਘਾਤੀ ਹਮਲੇ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਹੈ | ਪੁਲਿਸ ਮੁਖੀ ਪੁਜੁਤ ਜਯਾਸੁੰਦਰਾ ਨੇ 11 ਅਪ੍ਰੈਲ ਨੂੰ ਹਮਲੇ ਦੇ ਖਤਰੇ ਬਾਰੇ ਸਾਰੇ ਪ੍ਰਮੁੱਖ ਅਧਿਕਾਰੀਆਂ ਨੂੰ ਖ਼ੁਫ਼ੀਆ ਚਿਤਾਵਨੀ ਭੇਜੀ ਸੀ | ਅਲਰਟ 'ਚ ਕਿਹਾ ਗਿਆ ਸੀ ਕਿ ਇਕ ਵਿਦੇਸ਼ੀ ਖ਼ੁਫ਼ੀਆ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਐਨ. ਟੀ. ਜੇ. (ਨੈਸ਼ਨਲ ਤੌਹੀਤ ਜਮਾਤ) ਪ੍ਰਮੁੱਖ ਗਿਰਜਾ ਘਰਾਂ ਅਤੇ ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨ ਦੀ ਯੋਜਨਾ ਬਣਾ ਰਹੀ ਹੈ | ਐਨ. ਟੀ. ਜੇ. ਸ੍ਰੀਲੰਕਾ 'ਚ ਕੱਟੜਵਾਦੀ ਮੁਸਲਿਮ ਗਰੁੱਪ ਹੈ |

ਪੰਜਾਬ 'ਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ

29 ਅਪ੍ਰੈਲ ਤੱਕ ਹੋਣਗੀਆਂ ਦਾਇਰ
ਚੰਡੀਗੜ੍ਹ, 21 ਅਪ੍ਰੈਲ (ਬਿਊਰੋ ਚੀਫ਼)-ਚੋਣ ਕਮਿਸ਼ਨ ਵਲੋਂ 22 ਅਪ੍ਰੈਲ ਨੂੰ ਰਾਜ ਵਿਚ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਉਮੀਦਵਾਰਾਂ ਲਈ ਨਾਮਜ਼ਦਗੀਆਂ ਦਾਇਰ ਕਰਨ ਦਾ ਕੰਮ ਵੀ ਕੱਲ੍ਹ ਤੋਂ ਹੀ ਸ਼ੁਰੂ ਹੋ ਜਾਵੇਗਾ, ਜੋ ਕਿ 29 ਅਪ੍ਰੈਲ 2019 ਸੋਮਵਾਰ ਤੱਕ ਜਾਰੀ ਰਹੇਗਾ | ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਪ੍ਰੋਗਰਾਮ ਅਨੁਸਾਰ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਿਰਧਾਰਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿਚ ਸਵੇਰੇ 11 ਵਜੇ ਤੋਂ 3 ਵਜੇ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ | ਪਰ 27 ਅਤੇ 28 ਅਪ੍ਰੈਲ ਦੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਦਾਇਰ ਨਹੀਂ ਕੀਤੇ ਜਾ ਸਕਣਗੇ | ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ 30 ਅਪ੍ਰੈਲ ਨੂੰ ਹੋਵੇਗੀ, ਜਦੋਂ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਮਿਤੀ 2 ਮਈ ਹੋਵੇਗੀ | ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਦੇ ਦਫ਼ਤਰ ਅਨੁਸਾਰ ਪੰਜਾਬ 'ਚ ਕੁੱਲ 2,03,74,375 ਰਜਿਸਟਰਡ ਵੋਟਰ ਹਨ ਜਿਨ੍ਹਾਂ 'ਚੋਂ 1,07,54,157 ਮਰਦ ਅਤੇ 96,19,711 ਔਰਤਾਂ ਹਨ, ਜਿਸ ਤੋਂ
ਸਪੱਸ਼ਟ ਹੈ ਕਿ ਰਾਜ ਵਿਚ 11,34,446 ਮਰਦ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਇਸ ਦਾ ਕਾਰਨ ਪੰਜਾਬ 'ਚ ਦੂਜੇ ਸੂਬਿਆਂ ਤੋਂ ਕੰਮ ਕਰਨ ਲਈ ਆਉਣ ਵਾਲੇ ਮਰਦਾਂ ਦੀਆਂ ਰਾਜ ਵਿਚਲੀਆਂ ਵੋਟਾਂ ਨੂੰ ਦੱਸਿਆ ਜਾ ਰਿਹਾ ਹੈ ਕਿਉਂਕਿ ਕੰਮ ਕਰਨ ਵਾਲੇ ਬਹੁਤ ਵਰਕਰ ਆਪਣੇ ਪਰਿਵਾਰ ਨਾਲ ਲੈ ਕੇ ਨਹੀਂ ਆਉਂਦੇ | ਪਟਿਆਲਾ ਦੀ ਸੀਟ 'ਤੇ ਰਾਜ ਵਿਚੋਂ ਸਭ ਤੋਂ ਵੱਧ ਰਜਿਸਟਰਡ ਵੋਟਰ ਹਨ ਜਿਨ੍ਹਾਂ ਦੀ ਗਿਣਤੀ 16,91,510 ਹੈ, ਇਸੇ ਤਰ੍ਹਾਂ ਪਟਿਆਲਾ ਸੀਟ 'ਤੇ ਮਰਦਾਂ ਅਤੇ ਔਰਤਾਂ ਦੀਆਂ ਵੋਟਾਂ ਵੀ ਦੂਜੀਆਂ ਸਾਰੀਆਂ ਸੀਟਾਂ ਨਾਲੋਂ ਵੱਧ ਹਨ | ਰਾਜ ਵਿਚ ਅੰਮਿ੍ਤਸਰ ਸੀਟ ਸਭ ਤੋਂ ਘੱਟ ਵੋਟਾਂ ਵਾਲੀ ਹੈ, ਜਿੱਥੇ 14,62,972 ਵੋਟ ਹਨ | ਰਾਜ ਵਿਚ ਕਿੰਨਰਾਂ ਦੀਆਂ ਸਭ ਤੋਂ ਵੱਧ 68 ਵੋਟਾਂ ਖਡੂਰ ਸਾਹਿਬ ਵਿਚ ਹਨ ਅਤੇ ਸਭ ਤੋਂ ਘੱਟ 22 ਵੋਟਾਂ ਬਠਿੰਡਾ ਵਿਚ ਹਨ | ਵੱਧ ਵੋਟਾਂ ਪੱਖੋਂ ਦੂਜੇ ਸਥਾਨ 'ਤੇ ਰਾਜ ਵਿਚ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਹੈ ਜਿੱਥੇ ਕਿ 16,48,822 ਵੋਟਾਂ ਹਨ ਅਤੇ ਲੁਧਿਆਣਾ ਦੀ ਸੀਟ 16,41,976 ਵੋਟ ਹਨ ਤੀਜੇ ਸਥਾਨ 'ਤੇ ਹੈ | ਰਾਜ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿਚ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਅਨੁਸਾਰ ਵੋਟਾਂ ਪਾਉਣ ਦੀ ਪ੍ਰਕਿਰਿਆ 19 ਮਈ ਐਤਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ, ਜਦੋਂ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ |
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ 22 ਅਪ੍ਰੈਲ ਤੋਂ ਰਾਜ ਵਿਚ ਕਾਂਗਰਸੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਇਰ ਕਰਵਾਉਣ ਦੀ ਮੁਹਿੰਮ ਸ਼ੁਰੂ ਕਰਨਗੇ ਇਸ ਲਈ ਉਹ 22 ਅਪ੍ਰੈਲ ਨੂੰ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਲਈ ਜਲੰਧਰ ਜਾ ਰਹੇ ਹਨ | ਇਸੇ ਤਰ੍ਹਾਂ 23 ਅਪ੍ਰੈਲ ਨੂੰ ਉਹ ਸਵੇਰੇ ਖਡੂਰ ਸਾਹਿਬ ਅਤੇ ਬਾਅਦ ਦੁਪਹਿਰ ਅੰਮਿ੍ਤਸਰ ਦੀ ਪਾਰਲੀਮਾਨੀ ਸੀਟ ਲਈ ਕਾਂਗਰਸੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਇਰ ਕਰਵਾਉਣ ਲਈ ਅੰਮਿ੍ਤਸਰ ਪੁੱਜਣਗੇ ਅਤੇ 24 ਅਪ੍ਰੈਲ ਨੂੰ ਸਵੇਰੇ ਸੰਗਰੂਰ ਅਤੇ ਬਾਅਦ ਦੁਪਹਿਰ ਫ਼ਰੀਦਕੋਟ ਅਤੇ 25 ਅਪ੍ਰੈਲ ਨੂੰ ਸਵੇਰੇ ਫ਼ਤਹਿਗੜ੍ਹ ਅਤੇ ਬਾਅਦ ਦੁਪਹਿਰ ਲੁਧਿਆਣਾ ਅਤੇ 26 ਅਪ੍ਰੈਲ ਨੂੰ ਸਵੇਰੇ ਪਟਿਆਲਾ ਮਹਾਰਾਣੀ ਪ੍ਰਨੀਤ ਕੌਰ ਦੇ ਨਾਮਜ਼ਦਗੀ ਪੱਤਰ ਦਾਇਰ ਕਰਵਾਉਣ ਤੋਂ ਬਾਅਦ ਦੁਪਹਿਰ 2 ਵਜੇ ਗੁਰਦਾਸਪੁਰ ਪੁੱਜਣਗੇ, ਜਿੱਥੇ ਉਹ ਪ੍ਰਦੇਸ਼ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੇ ਨਾਮਜ਼ਦਗੀ ਪੱਤਰ ਦਾਇਰ ਕਰਵਾਉਣਗੇ | 27 ਅਤੇ 28 ਅਪ੍ਰੈਲ ਦੀ ਛੁੱਟੀ ਤੋਂ ਬਾਅਦ ਮੁੱਖ ਮੰਤਰੀ 29 ਅਪ੍ਰੈਲ ਨੂੰ ਸਵੇਰੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਤੋਂ ਬਾਅਦ ਦੁਪਹਿਰ ਫ਼ਿਰੋਜ਼ਪੁਰ ਜਾਂ ਬਠਿੰਡਾ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਲਈ ਜਾਣਾ ਚਾਹੁੰਦੇ ਹਨ ਪਰ ਇਸ ਸਬੰਧੀ ਅਜੇ ਪ੍ਰੋਗਰਾਮ ਜਾਰੀ ਨਹੀਂ ਕੀਤਾ ਗਿਆ | ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਉਣ ਲਈ ਵੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਆਸ਼ਾ ਕੁਮਾਰੀ 23 ਅਪ੍ਰੈਲ ਨੂੰ ਹੁਸ਼ਿਆਰਪੁਰ ਪੁੱਜਣਗੇ | ਕਾਂਗਰਸ ਸੂਤਰਾਂ ਅਨੁਸਾਰ ਜੋਤਸ਼ੀਆਂ ਤੋਂ ਮਹੂਰਤ ਕਢਵਾਉਣ ਦੇ ਚੱਕਰ ਕਾਰਨ ਪ੍ਰਦੇਸ਼ ਕਾਂਗਰਸ ਨੂੰ ਨਾਮਜ਼ਦਗੀਆਂ ਸਬੰਧੀ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਵਿਚ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸੇ ਕਾਰਨ ਮੁੱਖ ਮੰਤਰੀ ਨੂੰ ਵੀ ਇਕ-ਅੱਧ ਸੀਟ ਦਾ ਪ੍ਰੋਗਰਾਮ ਛੱਡਣਾ ਪਵੇਗਾ |

ਤੀਸਰੇ ਪੜਾਅ ਲਈ ਵੋਟਾਂ ਕੱਲ੍ਹ

ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)- ਮੰਗਲਵਾਰ ਨੂੰ ਲੋਕ ਸਭਾ ਚੋਣਾਂ ਦੇ ਤੀਸਰੇ ਪੜਾਅ ਲਈ ਪ੍ਰਚਾਰ ਐਤਵਾਰ ਨੂੰ ਸਮਾਪਤ ਹੋ ਗਿਆ | ਤੀਸਰੇ ਪੜਾਅ 'ਚ 13 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 116 ਸੀਟਾਂ ਲਈ ਵੋਟਾਂ ਪੈਣਗੀਆਂ | ਇਸ ਪੜਾਅ 'ਚ ਗੁਜਰਾਤ ਦੀਆਂ 26, ਕੇਰਲ ਦੀਆਂ 20, ਮਹਾਰਾਸ਼ਟਰ ਅਤੇ ਕਰਨਾਟਕ ਦੀਆਂ 14-14, ਉੱਤਰ ਪ੍ਰਦੇਸ਼ ਦੀਆਂ 10, ਛੱਤੀਸਗੜ੍ਹ ਦੀਆਂ 7, ਓਡੀਸ਼ਾ ਦੀਆਂ 6 ਅਤੇ ਬਿਹਾਰ ਤੇ ਪੱਛਮੀ ਬੰਗਾਲ ਦੀਆਂ 5-5 ਲੋਕ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ | ਇਸ ਤੋਂ ਇਲਾਵਾ ਆਸਾਮ 'ਚ 4, ਗੋਆ 'ਚ 2, ਜੰਮੂ ਤੇ ਕਸ਼ਮੀਰ,  ਦਾਦਰਾ ਤੇ ਨਗਰ ਹਵੇਲੀ, ਦਮਨ ਤੇ ਦਿਯੂ ਅਤੇ ਤਿ੍ਪੁਰਾ ਦੀ 1-1 ਲੋਕ ਸਭਾ ਸੀਟ ਲਈ ਮੰਗਲਵਾਰ 23 ਅਪ੍ਰੈਲ ਨੂੰ ਵੋਟਾਂ ਪੈਣਗੀਆਂ | ਇਸ ਦੇ ਨਾਲ ਹੀ 5ਵੇਂ ਪੜਾਅ ਦੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੀ ਤਰੀਕ ਸਮਾਪਤ ਹੋ ਗਈ ਹੈ | ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਸੋਮਵਾਰ ਹੈ | 5ਵੇਂ ਪੜਾਅ 'ਚ 7 ਸੂਬਿਆਂ ਦੀਆਂ 51 ਲੋਕ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ |
ਬੰਗਾਲ 'ਚ 5 ਸੀਟਾਂ 'ਤੇ ਪੈਣਗੀਆਂ ਵੋਟਾਂ
ਕੋਲਕਾਤਾ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਤੀਜੇ ਗੇੜ ਦੌਰਾਨ ਲੋਕ ਸਭਾ ਦੀਆਂ ਪੰਜ ਸੀਟਾਂ 'ਤੇ ਵੋਟਾਂ ਪੈਣਗੀਆਂ | 2009 ਤੇ 2014 'ਚ ਮਾਲਦਾ ੳੁੱਤਰ ਤੋਂ ਮੌਸ਼ਮ ਬੇਨਜੀਰ ਨੂਰ ਤੇ ਮਾਲਦਾ ਦੱਖਣ ਤੋਂ ਅਬੁ ਹਾਸਿਮ ਖਾਨ ਚੌਧਰੀ ਨੇ ਸਫ਼ਲਤਾ ਹਾਸਿਲ ਕੀਤੀ ਸੀ | ਹੁਣ ਮੌਸ਼ਮ ਕਾਂਗਰਸ ਛੱਡ ਕੇ ਤਿ੍ਣਮੂਲ 'ਚ ਸ਼ਾਮਿਲ ਹੋ ਗਈ ਹੈ | ਇੱਥੇ ਭਾਜਪਾ ਵਲੋਂ ਖਗੇਨ ਮੂਰਮੂ, ਕਾਂਗਰਸ ਵਲੋਂ ਇਸ਼ਾ ਖਾਨ ਚੌਧਰੀ ਤੇ ਸੀ.ਪੀ.ਐਮ. ਦੇ ਵਿਸ਼ਵਨਾਥ ਘੋਸ਼ ਮੈਦਾਨ 'ਚ ਹਨ | ਮਾਲਦਾ ਦੱਖਣ 'ਚ ਤਿ੍ਣਮੂਲ ਦੇ ਡਾਕਟਰ ਮੁਆਜੱਮ ਹੁਸੈਨ ਇਕ ਵਾਰ ਫਿਰ ਅਬੁ ਹਾਸਿਮ ਖਾਨ ਚੌਧਰੀ ਖਿਲਾਫ਼ ਮੁਕਾਬਲੇ 'ਚ ਹਨ | ਭਾਜਪਾ ਨੇ ਸ੍ਰੀਰੂਪਾ ਮਿੱਤਰਾ ਨੰੂ ਮੈਦਾਨ 'ਚ ਉਤਾਰਿਆ ਹੈ | ਜੰਗੀਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਅਭੀਜੀਤ ਮੁਖਰਜੀ, ਭਾਜਪਾ ਵਲੋਂ ਮਾਫੂਜਾ ਖਾਤੂਨ, ਤਿ੍ਣਮੂਲ ਨੇ ਖਲੀਲ ਉਰ ਰਹਿਮਾਨ ਅਤੇ ਸੀ.ਪੀ.ਐਮ. ਨੇ ਜੁਲਫ਼ੀਕਾਰ ਅਲੀ ਨੂੰ ਮੈਦਾਨ 'ਚ ਉਤਾਰਿਆ ਹੈ | ਮੁਰਸ਼ਦਾਬਾਦ 'ਚ ਬਦਰੁਦੋਜਾ ਖਾਨ (ਮਾਰਕਸੀ ਪਾਰਟੀ), ਅਬੁ ਹੇਨਾ (ਕਾਂਗਰਸ), ਹੁਮਾਯੂੰ ਕਬੀਰ (ਭਾਜਪਾ) ਤੇ ਅਬੁ ਤਾਹਿਰ ਖਾਨ (ਤਿ੍ਣਮੂਲ) ਮੁਕਾਬਲੇ 'ਚ ਹਨ | ਬਲੂਰਘਾਟ ਵਿਖੇ ਅਰਪਿਤਾ ਘੋਸ਼ (ਤਿ੍ਣਮੂਲ), ਅਬਦੁਸ ਸੱਤਾਰ (ਕਾਂਗਰਸ), ਰਨੇਨ ਬਰਮਨ (ਆਰ.ਐਸ.ਪੀ,) ਅਤੇ ਸੁਕਾਂਤ ਮਜੂਮਦਾਰ (ਭਾਜਪਾ) ਚੋਣ ਮੈਦਾਨ 'ਚ ਹਨ |
ਅਨੰਤਨਾਗ ਲੋਕ ਸਭਾ ਸੀਟ ਲਈ 3 ਪੜਾਵਾਂ 'ਚ ਪੈਣਗੀਆਂ ਵੋਟਾਂ
ਸ੍ਰੀਨਗਰ, (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੀ ਅਨੰਤਨਾਗ ਲੋਕ ਸਭਾ ਸੀਟ ਅਨੰਤਨਾਗ, ਕੁਲਗਾਮ, ਸ਼ੋਪੀਆਂ ਅਤੇ ਪੁਲਵਾਮਾ ਜ਼ਿਲਿ੍ਹਆਂ ਦੇ ਨਾਲ 16 ਵਿਧਾਨ ਸਭਾ ਹਲਕਿਆ 'ਚ ਫੈਲੀ ਹੋਈ ਹੈ | ਇਹ ਦੇਸ਼ 'ਚ ਇਕੋ ਇਕ ਅਜਿਹੀ ਸੰਵੇਦਨਸ਼ੀਲ ਲੋਕ ਸਭਾ ਸੀਟ ਹੈ, ਜਿਸ 'ਤੇ 2019 ਦੀਆਂ ਲੋਕ ਸਭਾ ਚੋਣ ਦੌਰਾਨ 3 ਪੜਾਵਾਂ ਤਹਿਤ ਵੋਟਾਂ ਪੈਣਗੀਆਂ | ਦੱਖਣੀ ਕਸ਼ਮੀਰ ਦੇ ਅੱਤਵਾਦਗ੍ਰਸਤ ਇਸ ਲੋਕ ਸਭਾ ਹਲਕੇ ਦੇ ਲਈ ਵੋਟਰਾਂ ਦੀ ਗਿਣਤੀ 1397272 ਹੈ ਜਿਸ 'ਚ 720337 ਪੁਰਸ਼, 672879 ਔਰਤਾਂ ਅਤੇ 35 ਕਿੰਨਰ ਰਜਿਸਟਰਡ ਹਨ | ਅਨੰਤਨਾਗ ਜ਼ਿਲ੍ਹੇ 'ਚ ਅਪ੍ਰੈਲ 23 ਨੂੰ ਪਹਿਲੇ ਪੜਾਅ ਤਹਿਤ ਕੁਲਗਾਮ ਜ਼ਿਲ੍ਹੇ 'ਚ 29 ਅਪ੍ਰੈਲ, ਜਦਕਿ ਸ਼ੋਪੀਆਂ ਅਤੇ ਪੁਲਵਾਮਾ ਵਿਖੇ 6 ਮਈ ਨੂੰ ਸਵੇਰ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ |

ਚੋਣ ਕਮਿਸ਼ਨ ਵਲੋਂ ਸਾਧਵੀ ਨੂੰ ਇਕ ਹੋਰ ਨੋਟਿਸ

ਭੁਪਾਲ, 21 ਅਪ੍ਰੈਲ (ਏਜੰਸੀ)-ਚੋਣ ਕਮਿਸ਼ਨ ਨੇ ਭੁਪਾਲ ਤੋਂ ਭਾਜਪਾ ਉਮੀਦਵਾਰ ਤੇ ਮਾਲੇਗਾਓਾ ਬੰਬ ਧਮਾਕੇ ਦੀ ਦੋਸ਼ੀ ਸਾਧਵੀ ਪ੍ਰਗਿਆ ਸਿੰਘ ਠਾਕੁਰ ਵਲੋਂ ਕੀਤੀਆਂ ਟਿੱਪਣੀਆਂ ਜਿਸ 'ਚ ਉਸ ਨੇ ਕਿਹਾ ਕਿ ਅਯੁੱਧਿਆ ਬਾਬਰੀ ਮਸਜਿਦ ਢਾਹੁਣ ਲਈ ਪਾਏ ਸਹਿਯੋਗ 'ਤੇ ਉਸ ਨੂੰ ਮਾਣ ਹੈ, ਨੂੰ ਲੈ ਕੇ ਇਕ ਹੋਰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ | ਪ੍ਰਗਿਆ ਨੇ ਇਹ ਵਿਵਾਦਤ ਟਿੱਪਣੀਆਂ ਇਕ ਟੀ.ਵੀ. ਚੈਨਲ 'ਤੇ ਗੱਲਬਾਤ ਦੌਰਾਨ ਕੀਤੀਆਂ | ਕਾਰਨ ਦੱਸੋ ਨੋਟਿਸ ਮਿਲਣ ਬਾਅਦ ਪ੍ਰਗਿਆ ਨੇ ਕਿਹਾ ਕਿ ਉਹ ਆਪਣੀ ਗੱਲ 'ਤੇ ਕਾਇਮ ਹੈ ਤੇ ਕਾਨੂੰਨ ਮੁਤਾਬਿਕ ਇਸ ਨੋਟਿਸ ਦਾ ਜਵਾਬ ਦੇਵੇਗੀ | ਜ਼ਿਲ੍ਹਾ ਚੋਣ ਅਧਿਕਾਰੀ ਤੇ ਕੁਲੈਕਟਰ ਸੁਦਮ ਖਾੜੇ ਨੇ ਸਨਿਚਰਵਾਰ ਰਾਤ ਨੂੰ ਜਾਰੀ ਕੀਤੇ ਨੋਟਿਸ 'ਚ ਪ੍ਰਗਿਆ ਦੀ
ਟਿੱਪਣੀ 'ਤੇ ਸਪੱਸ਼ਟੀਕਰਨ ਮੰਗਿਆ ਸੀ | ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਗਿਆ ਨੂੰ ਨੋਟਿਸ ਦਾ ਇਕ ਦਿਨ 'ਚ ਜਵਾਬ ਦੇਣਾ ਪਵੇਗਾ | ਚੈਨਲ ਨਾਲ ਗੱਲਬਾਤ ਦੌਰਾਨ ਸਾਧਵੀ ਨੇ ਕਿਹਾ ਸੀ ਕਿ ਮਸਜਿਦ ਦਾ ਢਾਂਚਾ ਤੋੜਨ 'ਤੇ ਮੈਨੂੰ ਮਾਣ ਹੈ | ਉਨ੍ਹਾਂ ਕਿਹਾ ਕਿ ਮੈਨੂੰ ਈਸ਼ਵਰ ਨੇ ਸ਼ਕਤੀ ਦਿੱਤੀ ਸੀ ਤੇ ਅਸੀਂ ਦੇਸ਼ ਦਾ ਕਲੰਕ ਮਿਟਾਇਆ ਹੈ ਅਤੇ ਇੱਥੇ ਰਾਮ ਮੰਦਰ ਬਣਾਵਾਂਗੇ |

ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨੂੰ ਲੈ ਕੇ ਡੇਰਾ ਬਾਬਾ ਨਾਨਕ ਵਿਖੇ ਸ਼ੁਕਰਾਨਾ ਸਮਾਗਮ

ਡੇਰਾ ਬਾਬਾ ਨਾਨਕ ਵਿਖੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਯਾਦਗਰ ਬਣਾਈ ਜਾਵੇ-ਵਡਾਲਾ
ਡੇਰਾ ਬਾਬਾ ਨਾਨਕ, 21 ਅਪ੍ਰੈਲ (ਮਾਂਗਟ, ਸ਼ਰਮਾ, ਵਤਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਬਿਨਾਂ ਵੀਜ਼ੇ, ਬਿਨਾਂ ਪਾਸਪੋੋਰਟ ਖੁੱਲੇ੍ਹ ਲਾਂਘੇ ਨੂੰ ਲੈ ਕੇ ਪਿਛਲੇ 18 ਸਾਲ ਦੇ ਲੰਬੇ ਅਰਸੇ ਤੋਂ ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਹੇਠ ਅਰਦਾਸਾਂ ਕਰਨ ਵਾਲੀ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵਲੋਂ 550 ਸਾਲਾ ਸ਼ਤਾਬਦੀ ਦਿਵਸ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਨਕੋਦਰ ਦੀ ਅਗਵਾਈ ਹੇਠ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਜਥੇ ਸਮੇਤ ਵੱਖ-ਵੱਖ ਰਾਗੀ ਜਥਿਆਂ ਨੇ ਕੀਰਤਨ ਕੀਤਾ ਤੇ ਭਾਈ ਪਵਿੱਤਰ ਸਿੰਘ ਦੇ ਢਾਡੀ ਜਥੇ ਵਲੋਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਭਾਈ ਬਲਵਿੰਦਰ ਸਿੰਘ ਮੁੱਖ ਅਰਦਾਸੀਆ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਵਾਲਿਆਂ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਖੁੱਲ੍ਹਣ ਨੂੰ ਲੈ ਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਪਦਮਸ੍ਰੀ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ,
ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਲਖਬੀਰ ਸਿੰਘ ਲੋਧੀਨੰਗਲ ਵਿਧਾਇਕ ਬਟਾਲਾ, ਗੁਰਿੰਦਰ ਸਿੰਘ ਬਾਜਵਾ, ਜਥੇਦਾਰ ਜਸਬੀਰ ਸਿੰਘ ਜੱਫਰਵਾਲ, ਰਾਜਮਨਵਿੰਦਰ ਸਿੰਘ ਕੰਗ ਯੂ.ਕੇ., ਊਧਮ ਸਿੰਘ ਔਲਖ, ਦਲਜੀਤ ਸਿੰਘ ਗਿੱਲ ਖੇਮਕਰਨ ਨੇ ਸੰਬੋਧਨ ਕਰਦਿਆਂ ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਵਲਾੋ ਆਰੰਭੇ ਕਾਰਜ ਦੀ ਜਾਣਕਾਰੀ ਦਿੱਤੀ ਤੇ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਲਈ ਅਰਦਾਸਾਂ 'ਚ ਸ਼ਾਮਿਲ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਵ: ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਦੋਸਤ ਸਨਉੱਲਾ ਘੁੰਮਣ ਬੂਰਾ ਮੰਡੀ (ਪਾਕਿਸਤਾਨ) ਵਲੋਂ ਭੇਜੇ ਸੰਦੇਸ਼ ਜਿਸ ਵਿਚ ਡੇਰਾ ਬਾਬਾ ਨਾਨਕ ਵਿਖੇ ਸਵਰਗੀ ਜਥੇ: ਕੁਲਦੀਪ ਸਿੰਘ ਵਡਾਲਾ ਦੀ ਯਾਦਗਾਰ ਬਣਾਉਣ ਦੀ ਮੰਗ, ਨੂੰ ਵੀ ਸਟੇਜ ਸਕੱਤਰ ਗਿਆਨੀ ਭਗਵਾਨ ਸਿੰਘ ਜੌਹਲ ਵਲੋਂ ਪੜ੍ਹ ਕੇ ਸੁਣਾਇਆ ਗਿਆ | ਇਸ ਮੌਕੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸਾਡੇ ਪਿਤਾ ਜਥੇਦਾਰ ਕੁਲਦੀਪ ਸਿੰਘ ਵਡਾਲਾ ਵਲੋਂ ਬਣਾਈ ਗਈ 'ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ' ਸੰਸਥਾ ਵਲੋਂ 2001 ਦੀ ਵਿਸਾਖੀ ਵਾਲੇ ਦਿਹਾੜੇ ਤੋਂ ਇਸ ਖੁੱਲ੍ਹੇ ਲਾਂਘੇ ਨੂੰ ਲੈ ਕੇ ਕਾਰਜ ਆਰੰਭਿਆ ਗਿਆ ਸੀ, ਉਹ ਅੱਜ ਪੂਰਾ ਹੋਣ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਪੂਰੀ ਤਰ੍ਹਾਂ ਖੱੁਲ੍ਹ ਨਹੀਂ ਜਾਂਦਾ ਤੇ ਸੰਗਤਾਂ ਖੁਦ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਨਹੀਂ ਕਰਦੀਆਂ, ਸਾਡੀ ਸੰਸਥਾ ਵਲੋਂ ਹਰ ਮੱਸਿਆ ਦੇ ਦਿਹਾੜੇ ਇਹ ਅਰਦਾਸ ਨਿਰਵਿਘਨ ਜਾਰੀ ਰਹੇਗੀ | ਜਥੇਦਾਰ ਵਡਾਲਾ ਨੇ ਕਿਹਾ ਕਿ ਉਹ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਡੇਰਾ ਬਾਬਾ ਨਾਨਕ ਵਿਖੇ ਯਾਦਗਾਰ ਬਣਾਉਣ ਲਈ ਪੰਜਾਬ ਤੇ ਭਾਰਤ ਸਰਕਾਰ ਤਾੋ ਮੰਗ ਕਰਨਗੇ | ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਸਮੂਹ ਧਾਰਮਿਕ, ਸਿਆਸੀ, ਸਮਾਜ ਸੇਵੀ ਤੇ ਐਨ.ਆਰ.ਆਈ. ਜਥੇਬੰਦੀਆਂ ਦਾ ਇਸ ਕਾਰਜ ਵਿਚ ਯੋਗਦਾਨ ਪਾਉਣ 'ਤੇ ਧੰਨਵਾਦ ਕੀਤਾ | ਇਸ ਮੌਕੇ ਸਿੰਘ ਸਾਹਿਬ ਭਾਈ ਮਲਕੀਤ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਜਥੇਦਾਰ ਕੁਲੰਵਤ ਸਿੰਘ ਮੰਨਣ, ਜਥੇਦਾਰ ਰਣਜੀਤ ਸਿੰਘ, ਬੀਬੀ ਜੋਗਿੰਦਰ ਕੌਰ, ਜਥੇਦਾਰ ਸ਼ਿੰਗਾਰਾ ਸਿੰਘ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਬਾਬਾ ਸੁਖਵਿੰਦਰ ਸਿੰਘ ਅਗਵਾਨ, ਜਥੇਦਾਰ ਅਮਰੀਕ ਸਿੰਘ ਖਲੀਲਪੁਰ, ਇੰਦਰਜੀਤ ਸਿੰਘ ਰੰਧਾਵਾ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਚੇਅਰਮੈਨ ਮਨਮੋਹਨ ਸਿੰਘ ਪੱਖੋਕੇ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਆਗਿਆਪਾਲ ਸਿੰਘ ਵਡਾਲਾ ਇੰਗਲੈਂਡ, ਤੇਜਿੰਦਰ ਸਿੰਘ ਯੂ.ਐਸ.ਏ., ਸ਼ਮਸ਼ੇਰ ਸਿੰਘ ਤੁੜ, ਦਲਜੀਤ ਸਿੰਘ ਗਿੱਲ, ਗੁਰਭੇਜ ਸਿੰਘ ਪੰਨੂੰ, ਸੁਖਦੇਵ ਸਿੰਘ ਧਾਲੀਵਾਲ, ਗੁਰਮੇਜ ਸਿੰਘ ਦਾਬਾਂਵਾਲਾ, ਸਤਨਾਮ ਸਿੰਘ ਸਾਗਰਪੁਰ, ਗੁਰਪ੍ਰੀਤ ਸਿੰਘ ਖਾਸਾਂਵਾਲੀ, ਪਵਨ ਕੁਮਾਰ ਪੀ.ਏ., ਜਸਪ੍ਰੀਤ ਸਿੰਘ ਪੀ.ਏ., ਕੁਲਵੰਤ ਸਿੰਘ ਬੇਦੀ, ਨਿਰਮਲ ਸਿੰਘ ਸਾਗਰਪੁਰ, ਹਰਭਜਨ ਸਿੰਘ ਰੱਤੜਵਾ, ਬਲਕਾਰ ਸਿੰਘ ਭਗਵਾਨਪੁਰ, ਹਰਿੰਦਰ ਸਿੰਘ ਸਿਰੀ, ਮਨਜੀਤ ਸਿੰਘ ਬਾਠ, ਲਖਬੀਰ ਸਿੰਘ ਮੂਲੇ ਚੱਕ, ਜਗਮੋਹਨ ਸਿੰਘ ਜਫਰਵਾਲ, ਸਤਨਾਮ ਸਿੋੰਘ ਬਾਜਵਾ, ਸੁੱਚਾ ਸਿੰਘ ਜੌਹਲ, ਬਾਬਾ ਮਨਜੀਤ ਸਿੰਘ ਬੇਦੀ, ਕੁਲਤਾਰ ਸਿੰਘ ਯੂ.ਕੇ., ਕੁਲਵਿੰਦਰ ਸਿੰਘ ਬੇਦੀ, ਚਰਨਜੀਤ ਸਿੰਘ ਬੇਦੀ, ਬਾਬਾ ਜਗੀਰ ਸਿੰਘ ਹਰੂਵਾਲ, ਸਤਨਾਮ ਸਿੰਘ ਪਟਵਾਰੀ, ਕਰਨੈਲ ਸਿੰਘ ਦੋਧੀਆਂ, ਕੰਵਲਜੀਤ ਸਿੰਘ ਮੰਗੀਆਂ, ਡਾ: ਰਛਪਾਲ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ |

ਭਾਰਤ ਨੇ 1971 ਦੀ ਲੜਾਈ 'ਚ ਕਸ਼ਮੀਰ ਮਸਲੇ ਦੇ ਹੱਲ ਦਾ ਸੁਨਹਿਰੀ ਮੌਕਾ ਗਵਾਇਆ-ਮੋਦੀ

ਕਿਹਾ, ਅਸੀਂ ਪ੍ਰਮਾਣੂ ਬੰਬ ਦੀਵਾਲੀ ਲਈ ਨਹੀਂ ਰੱਖਿਆ
ਬਾੜਮੇਰ, 21 ਅਪ੍ਰੈਲ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਲ 1971 ਦੀ ਲੜਾਈ 'ਚ ਜਦ ਭਾਰਤੀ ਸੈਨਾ ਨੇ ਸੈਂਕੜੇ ਪਾਕਿਸਤਾਨੀ ਸੈਨਿਕਾਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਸੀ ਅਤੇ ਫਿਰ ਬਾਅਦ 'ਚ ਕੌਮਾਂਤਰੀ ਦਬਾਅ ਹੇਠ ਉਨ੍ਹਾਂ ਨੂੰ ਛੱਡ ਦਿੱਤਾ ਸੀ, ਉਸੇ ਸਮੇਂ ਭਾਰਤ ਨੇ ਕਸ਼ਮੀਰ ਮਸਲੇ ਦੇ ਹੱਲ ਦਾ ਸੁਨਹਿਰੀ ਮੌਕਾ ਗਵਾ ਦਿੱਤਾ | ਮੋਦੀ ਨੇ ਇੱਥੇ ਇਕ ਚੋਣ ਰੈਲੀ 'ਚ ਬੋਲਦਿਆਂ ਕਿਹਾ ਕਿ ਲੜਾਈ ਉਪਰੰਤ ਕਾਂਗਰਸ ਨੇ ਅੰਤਰਾਸ਼ਟਰੀ ਦਬਾਅ ਹੇਠ 1972 'ਚ ਸ਼ਿਮਲਾ ਸਮਝੌਤੇ 'ਤੇ ਹਸਤਾਖਰ ਕਰਕੇ ਕਸ਼ਮੀਰ ਮਸਲੇ ਨੂੰ ਹੱਲ ਕੀਤੇ ਬਗੈਰ ਹੀ ਪਾਕਿਸਤਾਨ ਦੇ 90,000 ਜੰਗੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ | ਇਸ ਸਮੇਂ ਵੱਡੀ ਗਿਣਤੀ ਪਾਕਿ ਸੈਨਿਕ ਭਾਰਤ ਦੇ ਕਬਜ਼ੇ 'ਚ ਸਨ ਅਤੇ ਭਾਰਤੀ ਸੈਨਾ ਨੇ ਪਾਕਿ ਦੇ ਵੱਡੇ ਇਲਾਕੇ 'ਤੇ ਕਬਜ਼ਾ ਕਰ ਲਿਆ ਸੀ, ਪਰ ਕਾਂਗਰਸ ਸਰਕਾਰ ਨੇ ਸ਼ਿਮਲਾ ਸਮਝੌਤੇ 'ਚ ਇਹ ਸਾਰਾ ਕੁਝ ਗਵਾ ਦਿੱਤਾ | ਮੋਦੀ ਨੇ ਕਿਹਾ ਕਿ ਸਰਕਾਰ ਦੇ ਹੱਥ 'ਚ ਇਹ ਜਿੱਤ ਦਾ ਕਾਰਡ ਸੀ, ਪਰ ਉਸ ਨੇ ਮੌਕਾ ਗਵਾ ਦਿੱਤਾ, ਜਿਸ ਦੇ ਨਤੀਜਿਆਂ ਦਾ ਸਾਹਮਣਾ ਅੱਜ ਸਾਰਾ ਦੇਸ਼ ਕਰ ਰਿਹਾ ਹੈ | ਮੋਦੀ ਦਾ ਇਹ ਬਿਆਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੁਆਰਾ ਇੱਥੇ ਰੈਲੀਆਂ 'ਚ 1971 ਦੀ ਜੰਗ ਸਮੇਂ ਪਾਕਿਸਤਾਨ ਦੇ ਟੁਕੜੇ ਕਰਕੇ ਭਾਰਤੀ ਸੈਨਾਵਾਂ ਦੁਆਰਾ ਬੰਗਲਾਦੇਸ਼ ਨੂੰ ਆਜ਼ਾਦ ਕਰਨ 'ਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਮਹੱਤਵਪੂਰਨ ਯੋਗਦਾਨ ਹੋਣ ਦਾ ਜ਼ਿਕਰ ਕਰਨ ਦੇ ਬਾਅਦ ਆਇਆ ਹੈ | ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਨੂੰ ਹੁਣ ਪਾਕਿ ਦੀਆਂ ਪ੍ਰਮਾਣੂ ਧਕਮੀਆਂ ਤੋਂ ਡਰਨ ਦੀ ਲੋੜ ਨਹੀਂ | ਜੇਕਰ ਪਾਕਿ ਸਾਨੂੰ ਪ੍ਰਮਾਣੂ ਬੰਬ ਚਲਾਉਣ ਦੀਆਂ ਧਮਕੀਆਂ ਦਿੰਦਾ
ਹੈ, ਤਾਂ ਅਸੀਂ ਆਪਣੇ ਪ੍ਰਮਾਣੂ ਦੀਵਾਲੀ ਲਈ ਨਹੀਂ ਰੱਖੇ | ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਪੂਰੀਆਂ ਨਹੀਂ ਕਰ ਸਕੀ |
ਪਾਇਲਟ ਵਾਪਸ ਨਾ ਭੇਜਣ 'ਤੇ ਪਾਕਿ ਨੂੰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ-ਮੋਦੀ
ਪਾਟਨ (ਗੁਜਰਾਤ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗ੍ਰਹਿ ਸੂਬੇ ਗੁਜਰਾਤ ਦੇ ਪਾਟਨ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਕਿਹਾ ਸੀ, ਜੇਕਰ ਭਾਰਤੀ ਹਵਾਈ ਸੈਨਾ ਦੇ ਪਾਇਲਟ ਅਭਿਨੰਦਨ ਵਰਥਾਮਨ ਨੂੰ ਵਾਪਸ ਨਾ ਭੇਜਿਆ ਹੁੰਦਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਰਦ ਪਵਾਰ ਕਹਿੰਦੇ ਹਨ ਕਿ ਮੈਨੂੰ ਨਹੀਂ ਪਤਾ ਕਿ ਮੋਦੀ ਕੀ ਕਰਨਗੇ | ਜੇਕਰ ਉਨ੍ਹਾਂ ਨੂੰ ਨਹੀਂ ਪਤਾ ਕਿ ਮੋਦੀ ਕੱਲ੍ਹ ਕੀ ਕਰਨਗੇ, ਤਾਂ ਇਮਰਾਨ ਖ਼ਾਨ ਨੂੰ ਕਿਵੇਂ ਪਤਾ ਹੋਵੇਗਾ | ਮੋਦੀ ਨੇ ਕਿਹਾ ਕਿ ਜਦ ਪਾਕਿ ਨੇ ਭਾਰਤੀ ਪਾਇਲਟ ਨੂੰ ਫੜ੍ਹ ਲਿਆ ਸੀ, ਤਾਂ ਵਿਰੋਧੀ ਧਿਰਾਂ ਨੇ ਇਸ 'ਤੇ ਮੇਰੇ ਤੋਂ ਜਵਾਬ ਮੰਗਣਾ ਸ਼ੁਰੂ ਕਰ ਦਿੱਤਾ ਸੀ | ਇਸ ਸਮੇਂ ਅਸੀਂ ਪ੍ਰੈੱਸ ਕਾਨਫ਼ਰੰਸ ਕਰਕੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਾਡੇ ਪਾਇਲਟ ਨੂੰ ਕੁਝ ਹੋਇਆ ਤਾਂ ਤੁਸੀਂ ਵਿਸ਼ਵ ਨੂੰ ਦੱਸੋਗੇ ਕਿ ਮੋਦੀ ਨੇ ਸਾਡੇ ਨਾਲ ਅਜਿਹਾ ਕੀਤਾ ਹੈ | ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਸੀ ਕਿ ਮੋਦੀ ਨੇ 12 ਮਿਸਾਈਲਾਂ ਨਾਲ ਹਮਲਾ ਕਰਨ ਦੀ ਤਿਆਰੀ ਕਰ ਲਈ ਹੈ ਅਤੇ ਇਸ ਨਾਲ ਸਥਿਤੀ ਵਿਗੜ ਜਾਵੇਗੀ ਅਤੇ ਦੂਸਰੇ ਦਿਨ ਪਾਕਿਸਤਾਨ ਨੇ ਪਾਇਲਟ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ |

ਖੇਤੀ ਖ਼ੇਤਰ ਲਈ ਰਾਤ ਨੂੰ ਬਿਜਲੀ ਦੀ ਸਪਲਾਈ ਸ਼ੁਰੂ

ਕਣਕ ਨੂੰ ਅੱਗ ਤੋਂ ਬਚਾਉਣ ਲਈ ਲਿਆ ਫ਼ੈਸਲਾ
ਜਲੰਧਰ, 21 ਅਪ੍ਰੈਲ (ਸ਼ਿਵ ਸ਼ਰਮਾ)- ਕਣਕ ਨੂੰ ਅੱਗ ਤੋਂ ਬਚਾਉਣ ਲਈ ਪਾਵਰਕਾਮ ਨੇ ਖੇਤੀ ਸਮੇਤ ਕੁਝ ਹੋਰ ਖੇਤਰਾਂ 'ਚ ਰਾਤ ਨੂੰ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਹੈ | ਇਹ ਆਦੇਸ਼ ਨਾ ਸਿਰਫ਼ ਖੇਤੀ ਖੇਤਰ 'ਚ ਲਾਗੂ ਹੋਣਗੇ ਸਗੋਂ ਬਾਗ਼ਬਾਨੀ, ਸਬਜ਼ੀਆਂ ਵਾਲਿਆਂ ਦੇ ਕੁਨੈਕਸ਼ਨਾਂ ਲਈ ਵੀ ਰਾਤ ਨੂੰ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ | ਪਾਵਰਕਾਮ ਦੇ ਸੀ. ਐਮ. ਡੀ. ਇੰਜੀ. ਬਲਦੇਵ ਸਿੰਘ ਸਰਾਂ ਵਲੋਂ ਰਾਜ ਭਰ ਦੇ ਐੱਸ. ਈ. ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਕਣਕ ਦੀ ਕਟਾਈ ਦੇ ਸੀਜ਼ਨ 'ਚ ਵਿਸ਼ੇਸ਼ ਚੌਕਸੀ ਵਰਤੀ ਜਾਵੇ | ਪਾਵਰਕਾਮ ਦੇ ਸੂਤਰਾਂ ਦਾ ਕਹਿਣਾ ਹੈ ਕਿ ਖੇਤੀ ਖੇਤਰ ਲਈ ਇਸ ਕਰਕੇ ਰਾਤ ਨੂੰ ਬਿਜਲੀ ਸਪਲਾਈ ਸ਼ੁਰੂ ਕੀਤੀ ਗਈ ਹੈ ਕਿਉਂਕਿ ਦਿਨ ਦੇ ਮੁਕਾਬਲੇ ਰਾਤ ਨੂੰ ਤਾਪਮਾਨ ਘੱਟ ਜਾਂਦਾ ਹੈ ਤੇ ਇਸ ਨਾਲ ਬਿਜਲੀ ਸ਼ਾਰਟ ਹੋਣ ਕਰਕੇ ਕਣਕ ਨੂੰ ਅੱਗ ਲੱਗਣ ਤੋਂ ਬਚਾਅ ਰਹਿੰਦਾ ਹੈ | ਇਹ ਹਦਾਇਤ 30 ਅਪ੍ਰੈਲ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ | ਇਸ ਤੋਂ ਇਲਾਵਾ ਕਣਕ ਦੀਆਂ ਫ਼ਸਲਾਂ 'ਚੋਂ ਨਿਕਲਦੀਆਂ ਬਿਜਲੀ ਤਾਰਾਂ ਨੂੰ ਠੀਕ ਕਰਨ ਦਾ ਕੰਮ ਵੀ ਕੀਤਾ ਗਿਆ ਹੈ ਤੇ ਪਾਵਰਕਾਮ ਦੇ ਸਟਾਫ਼ ਨੇ ਕਿਸਾਨਾਂ ਨੂੰ ਜਾਗਰੂਕ ਕਰਕੇ ਟਰਾਂਸਫ਼ਾਰਮਰਾਂ ਲਾਗੇ ਕਣਕ ਦੀ ਕਟਾਈ ਕਰਨ ਲਈ ਕਿਹਾ ਸੀ ਤਾਂ ਜੋ ਸਪਾਰਕਿੰਗ ਹੋਣ ਨਾਲ ਕੋਈ ਨੁਕਸਾਨ ਨਾ ਹੋ ਸਕੇ | ਪਾਵਰਕਾਮ ਦੇ ਸੂਤਰਾਂ ਮੁਤਾਬਿਕ ਇਸ ਵਾਰ ਪਾਵਰਕਾਮ ਦੇ ਚੇਅਰਮੈਨ ਦੀ ਸਖ਼ਤੀ ਦਾ ਹੀ ਅਸਰ ਸੀ ਕਿ ਬਿਜਲੀ ਦੀਆਂ ਤਾਰਾਂ ਨੂੰ ਸਮੇਂ ਸਿਰ ਕੱਸਿਆ ਗਿਆ ਤਾਂ ਜੋ ਸਪਾਰਕਿੰਗ ਨਾ ਹੋਵੇ | ਇਸ ਸਬੰਧੀ ਪਾਵਰਕਾਮ ਦੇ ਚੇਅਰਮੈਨ ਬਲਦੇਵ
ਸਿੰਘ ਸਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਾਵਰਕਾਮ ਦੇ ਸਟਾਫ਼ ਨੂੰ ਇਸ ਵਾਰ ਬਿਜਲੀ ਤਾਰਾਂ ਦੇ ਸ਼ਾਰਟ ਹੋਣ ਜਾਂ ਫਿਰ ਸਾਰੇ ਨੁਕਸ ਦੂਰ ਕਰਨ ਦੀਆਂ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਸਨ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਵੀ ਪਾਵਰਕਾਮ ਨੂੰ ਪੂਰਾ ਸਹਿਯੋਗ ਦਿੱਤਾ ਹੈ |

ਅੰਮਿ੍ਤਸਰ ਤੋਂ ਹਰਦੀਪ ਸਿੰਘ ਪੁਰੀ ਭਾਜਪਾ ਦੇ ਉਮੀਦਵਾਰ

• ਇੰਦੌਰ ਤੋਂ ਸੁਮਿੱਤਰਾ ਮਹਾਜਨ ਦੀ ਥਾਂ ਸ਼ੰਕਰ ਲਾਲਵਾਨੀ ਨੂੰ ਉਤਾਰਿਆ • ਭਾਜਪਾ ਵਲੋਂ 7 ਹੋਰ ਉਮੀਦਵਾਰਾਂ ਦਾ ਐਲਾਨ ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)-ਭਾਜਪਾ ਵਲੋਂ ਲੋਕ ਸਭਾ ਚੋਣਾਂ ਲਈ ਅੱਜ 7 ਉਮੀਦਵਾਰਾਂ ਦੇ ਨਾਂਅ ਐਲਾਨੇ ਗਏ ਹਨ, ਜਿਨ੍ਹਾਂ 'ਚ ਪੰਜਾਬ ਦੀ ...

ਪੂਰੀ ਖ਼ਬਰ »

ਫਿਲੌਰ ਨੇੜੇ ਜ਼ਹਿਰੀਲੀ ਸ਼ਰਾਬ ਤੇ ਚਿੱਟੇ ਨੇ ਲਈਆਂ 3 ਜਾਨਾਂ

ਫਿਲੌਰ, 21 ਅਪ੍ਰੈਲ (ਇੰਦਰਜੀਤ ਚੰਦੜ੍ਹ)-ਫਿਲੌਰ ਨਜ਼ਦੀਕ ਪੈਂਦੇ ਪਿੰਡ ਗੰਨਾ ਵਿਖੇ ਜਹਿਰੀਲੀ ਸ਼ਰਾਬ ਤੇ ਚਿੱਟੇ ਦੇ ਸੇਵਨ ਨਾਲ ਦੋ ਦਿਨਾਂ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੰਨਾ ਪਿੰਡ ਵਿਖੇ ਚਿੱਟੇ ਤੇੇ ਜ਼ਹਿਰੀਲੀ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਮੁਕਾਬਲਾ, 2 ਨਕਸਲੀ ਹਲਾਕ

ਰਾਏਪੁਰ (ਛੱਤੀਸਗੜ੍ਹ), 21 ਅਪ੍ਰੈਲ (ਪੀ. ਟੀ. ਆਈ.)-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਐਤਵਾਰ ਨੂੰ ਪੁਲਿਸ ਨਾਲ ਮੁਕਾਬਲੇ ਦੌਰਾਨ 2 ਨਕਸਲੀ ਮਾਰੇ ਗਏ | ਨਕਸਲ ਵਿਰੋਧੀ ਟੀਮ ਦੇ ਡਿਪਟੀ ਇੰਸਪੈਕਟਰ ਜਨਰਲ ਸੁੰਦਾਰਾਜ ਨੇ ਏਜੰਸੀ ਨੂੰ ਦੱਸਿਆ ਕਿ ਤੇਲੰਗਾਨਾ ਦੀ ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ 'ਚ ਤਿੰਨ ਵਿਅਕਤੀਆਂ ਦੀ ਹੱਤਿਆ

ਕਰਨਾਲ, 21 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਪਿੰਡ ਸੀਤਾਮਾਈ ਵਿਖੇ ਮੰਦਰ ਦੀ ਜ਼ਮੀਨ ਨੂੰ ਲੈ ਕੇ ਤਾਏ ਅਤੇ ਚਾਚੇ ਦੇ 2 ਪੱੁਤਰਾਂ ਦਰਮਿਆਨ ਹੋਏ ਜ਼ਮੀਨੀ ਵਿਵਾਦ 'ਚ 3 ਲੋਕਾਂ ਦੀ ਹੱਤਿਆ ਹੋ ਗਈ | ਪੁਲਿਸ ਨੇ ਇਸ ਸਬੰਧ 'ਚ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੱਸਿਆ ਜਾ ...

ਪੂਰੀ ਖ਼ਬਰ »

ਤਬਾਹੀ ਮਚਾਉਣ ਤੋਂ ਪਹਿਲਾਂ ਹੋਟਲ 'ਚ ਬੁਫ਼ੇ ਦੀ ਕਤਾਰ 'ਚ ਲੱਗਾ ਸੀ ਹਮਲਾਵਰ

ਕੋਲੰਬੋ-ਸ੍ਰੀਲੰਕਾ ਦੇ ਸਿਨਾਮੋਨ ਗ੍ਰੈਂਡ ਹੋਟਲ 'ਚ ਆਪਣੀ ਪਿੱਠ 'ਤੇ ਲੱਦੀ ਧਮਾਕਾਖੇਜ਼ ਸਮੱਗਰੀ 'ਚ ਧਮਾਕਾ ਕਰਨ ਤੋਂ ਪਹਿਲਾਂ ਆਤਮਘਾਤੀ ਹਮਲਾਵਰ ਬੜੇ ਧੀਰਜ ਨਾਲ ਈਸਟਰ ਦੇ ਨਾਸ਼ਤੇ ਲਈ ਬੁਫ਼ੇ 'ਚ ਕਤਾਰ 'ਚ ਖੜ੍ਹਾ ਨਜ਼ਰ ਆਇਆ | ਸ੍ਰੀਲੰਕਾਈ ਹੋਟਲ ਦੇ ਇਕ ਪ੍ਰਬੰਧਕ ਨੇ ...

ਪੂਰੀ ਖ਼ਬਰ »

ਪੁਲਿਸ ਅਤੇ ਡਾਕਟਰਾਂ ਦੀਆਂ ਛੁੱਟੀਆਂ ਰੱਦ

ਧਮਾਕਿਆਂ ਦੇ ਮੱਦੇਨਜ਼ਰ ਸਾਰੇ ਪੁਲਿਸ ਕਰਮੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ | ਸਿਹਤ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਛੁੱਟੀ 'ਤੇ ਗਏ ਡਾਕਟਰਾਂ, ਨਰਸਾਂ ਅਤੇ ਸਿਹਤ ਅਧਿਕਾਰੀਆਂ ਨੂੰ ਕੰਮ 'ਤੇ ਵਾਪਸ ਪਰਤਣ ਲਈ ਕਿਹਾ ਗਿਆ ਹੈ | ਸਰਕਾਰੀ ਸਕੂਲਾਂ ਨੂੰ ...

ਪੂਰੀ ਖ਼ਬਰ »

3 ਭਾਰਤੀ ਵੀ ਮਿ੍ਤਕਾਂ 'ਚ ਸ਼ਾਮਿਲ-ਸੁਸ਼ਮਾ ਸਵਰਾਜ

ਨਵੀਂ ਦਿੱਲੀ-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਤਿਲਕ ਮਾਰਾਪਾਨਾ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ 215 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ | ਉਨ੍ਹਾਂ ਦੱਸਿਆ ਕਿ ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨੇ ...

ਪੂਰੀ ਖ਼ਬਰ »

ਜਦੋਂ ਟਰੰਪ ਨੇ ਮਰਨ ਵਾਲਿਆਂ ਦੀ ਗਿਣਤੀ 13 ਕਰੋੜ ਦੱਸੀ

ਵਾਸ਼ਿੰਗਟਨ-ਆਪਣੀਆਂ ਖਾਮੀਆਂ ਲਈ ਜਾਣੇ ਜਾਂਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਅਜਿਹੀ ਹੀ ਗ਼ਲਤੀ ਕਰ ਦਿੱਤੀ ਜਦੋਂ ਉਨ੍ਹਾਂ ਨੇ ਸ੍ਰੀਲੰਕਾ ਦੇ 8 ਧਮਾਕਿਆਂ 'ਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ 13.8 ਕਰੋੜ (138 ਮਿਲੀਅਨ) ਦੱਸ ਦਿੱਤੀ | ...

ਪੂਰੀ ਖ਼ਬਰ »

ਰਾਸ਼ਟਰਪਤੀ ਸਿਰੀਸੇਨਾ ਵਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ

ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ | ਸਿਰੀਸੇਨਾ ਨੇ ਕਿਹਾ ਕਿ ਉਹ ਇਸ ਆਸ ਤੋਂ ਪਰੇ ਹੋਏ ਹਮਲੇ ਨਾਲ ਸਦਮੇ 'ਚ ਹਨ | ਸੁਰੱਖਿਆ ਬਲਾਂ ਨੂੰ ਸਾਰੀਆਂ ਜ਼ਰੂਰੀ ਕਾਰਵਾਈਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਪ੍ਰਧਾਨ ...

ਪੂਰੀ ਖ਼ਬਰ »

ਵੱਖ-ਵੱਖ ਦੇਸ਼ਾਂ ਵਲੋਂ ਨਿੰਦਾ

ਕੋਲੰਬੋ-ਆਰਕਬਿਸ਼ਪ ਮਿਸ਼ੇਲ ਓਪੇਟਿਟ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ ਕਿ ਉਸ ਦਿਨ ਏਨੀ ਨਫਰਤ ਕਿਉਂ ਜਿਸ ਦਿਨ ਅਸੀਂ ਪਿਆਰ ਦਾ ਜਸ਼ਨ ਮਨਾਉਂਦੇ ਹਾਂ | ਉਨ੍ਹਾਂ ਕਿਹਾ ਕਿ ਅਸੀਂ ਈਸਟਰ ਦੇ ਦਿਨ ਸ੍ਰੀਲੰਕਾ 'ਚ ਮਾਰੇ ਗਏ ਸਾਡੇ ਭਰਾਵਾਂ ਦੇ ਨਾਲ ਹਾਂ | ...

ਪੂਰੀ ਖ਼ਬਰ »

ਖੁੰਢ-ਚਰਚਾ

ਦੋਹਰੀ ਨੀਤੀ ਇਕ ਪਾਸੇ ਪੰਜਾਬ ਸਰਕਾਰ ਬੱਚਿਆਂ ਦੇ ਚੰਗੇ ਭਵਿੱਖ ਲਈ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਉਪਰਾਲੇ ਕਰ ਰਹੀ ਹੈ | ਦੂਸਰੇ ਪਾਸੇ ਸਰਕਾਰੀ ਅਧਿਆਪਕ ਵੀ ਬੱਚਿਆਂ ਦੇ ਮਾਤਾ-ਪਿਤਾ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਦਾਖ਼ਲ ਕਰਵਾਉਣ 'ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX