ਤਾਜਾ ਖ਼ਬਰਾਂ


ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ ਤਿੰਨ ਸਾਲ ਦੀ ਜੇਲ੍ਹ
. . .  5 minutes ago
ਲੀਮਾ, 20 ਅਪ੍ਰੈਲ- ਪੇਰੂ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪੈਡਰੋ ਪਾਬਲੋ ਕੁਜਿੰਸਕੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪੇਰੂ ਦੀ ਜੁਡੀਸ਼ੀਅਲ ਅਥਾਰਿਟੀ ਵਲੋਂ ਟਵਿੱਟਰ 'ਤੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ...
ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ
. . .  23 minutes ago
ਨਵੀਂ ਦਿੱਲੀ, 20 ਅਪ੍ਰੈਲ- ਭਾਰਤ ਦੇ ਮੁੱਖ ਜਸਟਿਸ (ਸੀ. ਜੇ. ਆਈ.) ਰੰਜਨ ਗੋਗੋਈ ਨੇ ਖ਼ੁਦ 'ਤੇ ਇੱਕ ਔਰਤ ਵਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਆਨਲਾਈਨ ਮੀਡੀਆ 'ਚ ਇੱਕ ਔਰਤ ਵਲੋਂ ਕਥਿਤ ਤੌਰ 'ਤੇ ਇਨ੍ਹਾਂ ਦੋਸ਼ਾਂ ਨਾਲ ਜੁੜੀਆਂ ਖ਼ਬਰਾਂ ਤੋਂ...
ਪਾਬੰਦੀ ਹਟਦਿਆਂ ਹੀ ਛਲਕੇ ਆਜ਼ਮ ਦੇ ਹੰਝੂ, ਕਿਹਾ- ਮੇਰੇ ਨਾਲ ਅੱਤਵਾਦੀ ਦੇ ਵਾਂਗ ਹੋ ਰਿਹੈ ਸਲੂਕ
. . .  52 minutes ago
ਨਵੀਂ ਦਿੱਲੀ, 20 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਭਾਜਪਾ ਉਮੀਦਵਾਰ ਜਯਾ ਪ੍ਰਦਾ ਵਿਰੁੱਧ ਇਤਰਾਜ਼ਯੋਗ ਬਿਆਨ ਦੇਣ 'ਤੇ ਚੋਣ ਕਮਿਸ਼ਨ ਵਲੋਂ ਲਾਈ ਪਾਬੰਦੀ ਖ਼ਤਮ ਹੋਣ ਤੋਂ ਬਾਅਦ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਆਜ਼ਮ ਖ਼ਾਨ ਲੰਘੇ ਦਿਨ ਇੱਕ ਚੋਣ ਰੈਲੀ...
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ 200 ਪਰਿਵਾਰ
. . .  about 1 hour ago
ਤਪਾ ਮੰਡੀ, 20 ਅਪ੍ਰੈਲ (ਵਿਜੇ ਸ਼ਰਮਾ)- ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਲੇਬਰ ਯੂਨੀਅਨ ਦੇ 200 ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਪਾਲ ਸਿੰਘ ਦੀ ਅਗਵਾਈ ਹੇਠ...
ਮਾਂ 'ਤੇ ਬੰਦੂਕ ਤਾਣ ਕੇ ਬਦਮਾਸ਼ਾਂ ਨੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ
. . .  about 1 hour ago
ਪਟਨਾ, 20 ਅਪ੍ਰੈਲ- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ 'ਚ ਬੀਤੀ ਰਾਤ ਕੁਝ ਬਦਮਾਸ਼ਾਂ ਵਲੋਂ ਇੱਕ ਲੜਕੀ ਨਾਲ ਉਸ ਦੀ ਮਾਂ ਦੇ ਸਾਹਮਣੇ ਨਾ ਸਿਰਫ਼ ਛੇੜਛਾੜ ਕੀਤੀ ਗਈ, ਬਲਕਿ ਇਸ ਦਾ ਵਿਰੋਧ ਕਰਨ 'ਤੇ ਉਨ੍ਹਾਂ ਵਲੋਂ ਲੜਕੀ 'ਤੇ ਤੇਜ਼ਾਬ ਸੁੱਟਿਆ ਗਿਆ। ਘਟਨਾ ਜ਼ਿਲ੍ਹੇ ਦੇ...
ਆਈ. ਐੱਸ. ਮਾਡਿਊਲ ਵਿਰੁੱਧ ਐੱਨ. ਆਈ. ਏ. ਵਲੋਂ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 20 ਅਪ੍ਰੈਲ- ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਅੱਜ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ ਕਰ ਰਹੀ ਹੈ। ਐੱਨ. ਆਈ. ਏ. ਦੇ ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਮੁਤਾਬਕ ਏਜੰਸੀ ਵਲੋਂ ਹੈਦਰਾਬਾਦ 'ਚ ਤਿੰਨ ਥਾਵਾਂ 'ਤੇ ਅਤੇ ਮਹਾਰਾਸ਼ਟਰ ਦੇ...
ਦਿਗਵਿਜੇ ਸਿੰਘ ਅੱਜ ਭਰਨਗੇ ਨਾਮਜ਼ਦਗੀ ਪੱਤਰ
. . .  about 2 hours ago
ਭੋਪਾਲ, 20 ਅਪ੍ਰੈਲ- ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕੇ ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਵੇਰੇ ਟਵੀਟ ਕਰਦਿਆਂ ਭੋਪਾਲ ਵਾਸੀਆਂ ਕੋਲੋਂ ਸਮਰਥਨ...
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਰੋਹਿਤ ਦੀ ਪਤਨੀ ਕੋਲੋਂ ਕ੍ਰਾਈਮ ਬਰਾਂਚ ਵਲੋਂ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ, 20 ਅਪ੍ਰੈਲ- ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਐੱਨ. ਡੀ. ਤਿਵਾੜੀ ਦੇ ਪੁੱਤਰ ਰੋਹਿਤ ਤਿਵਾੜੀ ਦੀ ਮੌਤ ਦੇ ਸਿਲਸਿਲੇ ਦੇ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਰੋਹਿਤ ਦੀ ਪਤਨੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਸ ਸਿਲਸਿਲੇ 'ਚ ਕ੍ਰਾਈਮ...
ਸੋਪੋਰ 'ਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 20 ਅਪ੍ਰੈਲ - ਜੰਮੂ ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਸਨਿੱਚਰਵਾਰ ਤੜਕੇ ਮੁੱਠਭੇੜ ਹੋਈ। ਇਸ ਦੌਰਾਨ ਕਈ ਰਾਊਂਡ ਗੋਲੀਆਂ ਚਲੀਆਂ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਇਲਾਕੇ ਨੂੰ ਘੇਰ ਕੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ...
ਰੇਲ ਹਾਦਸਾ : ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, 13 ਟਰੇਨਾਂ ਦਾ ਰੂਟ ਬਦਲਿਆ, 11 ਰੱਦ
. . .  about 4 hours ago
ਕਾਨਪੁਰ, 20 ਅਪ੍ਰੈਲ - ਉਤਰ ਪ੍ਰਦੇਸ਼ ਦੇ ਕਾਨਪੁਰ 'ਚ ਬੀਤੀ ਲੰਘੀ ਰਾਤ ਰੇਲ ਹਾਦਸਾ ਹੋ ਗਿਆ। ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਬੀ ਐਕਸਪੈੱ੍ਰਸ ਦੇ 12 ਡੱਬੇ ਲੀਹੋਂ ਲੱਥ ਗਏ, ਜਦਕਿ 4 ਡੱਬੇ ਪਲਟ ਗਏ। ਇਸ ਹਾਦਸੇ 'ਚ ਕਰੀਬ 20 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੇਨ...
ਸੁਰਵੀਨ ਚਾਵਲਾ ਦੇ ਘਰ ਬੱਚੀ ਨੇ ਲਿਆ ਜਨਮ
. . .  about 4 hours ago
ਜਲੰਧਰ, 20 ਅਪ੍ਰੈਲ - ਹਿੰਦੀ ਤੇ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਸੁਰਵੀਨ ਚਾਵਲਾ ਤੇ ਅਕਸ਼ੈ ਠੱਕਰ ਦੇ ਘਰ ਬੱਚੀ ਨੇ ਜਨਮ ਲਿਆ ਹੈ। ਰਿਪੋਰਟਾਂ ਮੁਤਾਬਿਕ ਬੱਚੀ ਦਾ ਨਾਮ ਈਵਾ ਰੱਖਿਆ ਗਿਆ...
ਅੱਜ ਦਾ ਵਿਚਾਰ
. . .  about 4 hours ago
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  1 day ago
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  1 day ago
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  1 day ago
ਕਰਜ਼ੇ ਦੇ ਝੰਬੇ ਕਿਸਾਨ ਅਤੇ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਕਾਂਗਰਸ 'ਚ ਸ਼ਾਮਲ ਹੋਏ ਬੰਗਾ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਤੇ ਠੇਕੇਦਾਰ ਰਾਜਿੰਦਰ ਸਿੰਘ
. . .  1 day ago
ਮੁਹਾਲੀ ਪੁਲਿਸ ਨੇ ਸੁਲਝਾਈ ਪਿੰਡ ਤੋਫਾਂਪੁਰ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ
. . .  1 day ago
ਪਾਕਿਸਤਾਨ ਗਏ ਸਿੱਖ ਜਥੇ ਨੂੰ ਵਿਸ਼ੇਸ਼ ਤੌਰ 'ਤੇ ਦਿਖਾਇਆ ਗਿਆ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ
. . .  1 day ago
ਐੱਨ. ਡੀ. ਤਿਵਾੜੀ ਦੇ ਬੇਟੇ ਰੋਹਿਤ ਦੀ ਹੋਈ ਸੀ ਗ਼ੈਰ-ਕੁਦਰਤੀ ਮੌਤ, ਪੋਸਟਮਾਰਟਮ ਰਿਪੋਰਟ 'ਚ ਹੋਇਆ ਖ਼ੁਲਾਸਾ
. . .  1 day ago
ਮੋਦੀ ਦੇ ਮੰਤਰੀ ਦਾ ਬਿਆਨ, ਕਿਹਾ- ਭਾਜਪਾ ਵਰਕਰਾਂ 'ਤੇ ਉਂਗਲ ਚੁੱਕੀ ਤਾਂ ਖ਼ੈਰ ਨਹੀਂ
. . .  1 day ago
ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਦੀ ਮੌਤ ਦਾ ਮਾਮਲਾ ਕ੍ਰਾਇਮ ਬ੍ਰਾਂਚ ਨੂੰ ਸੌਂਪਿਆ ਗਿਆ
. . .  1 day ago
ਪਾਕਿਸਤਾਨ 'ਚ ਯਾਤਰੀ ਬੱਸ ਦੇ ਪਲਟਣ ਕਾਰਨ 8 ਲੋਕਾਂ ਦੀ ਮੌਤ
. . .  1 day ago
ਜਲੰਧਰ : ਇਸ ਕਾਰਨ ਹੋਇਆ ਸੀ ਬਾਲਕ ਨਾਥ ਮੰਦਰ ਦੇ ਪੁਜਾਰੀ ਦਾ ਕਤਲ, ਪੁਲਿਸ ਨੇ ਸੁਲਝਾਈ ਗੁੱਥੀ
. . .  1 day ago
ਦੱਖਣੀ ਅਫ਼ਰੀਕਾ 'ਚ ਚਰਚ ਦੀ ਛੱਤ ਡਿੱਗਣ ਕਾਰਨ 13 ਲੋਕਾਂ ਦੀ ਮੌਤ
. . .  1 day ago
ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ
. . .  1 day ago
ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  1 day ago
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  1 day ago
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  about 1 hour ago
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  about 1 hour ago
ਕਾਂਗਰਸ ਨੂੰ ਛੱਡ ਸ਼ਿਵ ਸੈਨਾ ਦਾ 'ਹੱਥ' ਫੜੇਗੀ ਪ੍ਰਿਅੰਕਾ ਚਤੁਰਵੇਦੀ
. . .  about 1 hour ago
ਗੈਸ ਸਲੰਡਰ ਨੂੰ ਲੱਗੀ ਅੱਗ, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ
. . .  1 day ago
ਪ੍ਰਿਅੰਕਾ ਚਤੁਰਵੇਦੀ ਨੇ ਛੱਡੀ ਕਾਂਗਰਸ
. . .  3 minutes ago
ਪ੍ਰਿਅੰਕਾ ਚਤੁਰਵੇਦੀ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਂ
. . .  15 minutes ago
ਜਗਮੀਤ ਸਿੰਘ ਬਰਾੜ ਦੇ ਘਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ
. . .  32 minutes ago
ਏ. ਟੀ. ਐੱਮ. ਅਤੇ ਡਾਕਖ਼ਾਨੇ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਫ਼ਰਾਰ ਹੋਏ ਲੁਟੇਰੇ
. . .  36 minutes ago
ਵਿਆਹੁਤਾ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  52 minutes ago
ਚੋਣ ਰੈਲੀ ਨੂੰ ਸੰਬੋਧਿਤ ਕਰ ਰਹੇ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਵਿਅਕਤੀ ਨੇ ਮਾਰਿਆ ਥੱਪੜ
. . .  22 minutes ago
ਸੈਨੇਟਰੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
. . .  about 1 hour ago
ਮਾਲੀ ਦੇ ਪ੍ਰਧਾਨ ਮੰਤਰੀ ਅਤੇ ਪੂਰੀ ਸਰਕਾਰ ਨੇ ਦਿੱਤਾ ਅਸਤੀਫ਼ਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਵੈਸਾਖ ਸੰਮਤ 551
ਿਵਚਾਰ ਪ੍ਰਵਾਹ: ਉਦੇਸ਼ ਦੀ ਪੂਰਤੀ ਲਈ ਯਤਨਸ਼ੀਲ ਰਹਿਣ ਵਿਚ ਹੀ ਅਸਲੀ ਖੁਸ਼ੀ ਛੁਪੀ ਹੁੰਦੀ ਹੈ । -ਪੰਡਤ ਨਹਿਰੂ

ਪਹਿਲਾ ਸਫ਼ਾ

ਮੇਰੇ ਸਰਾਪ ਕਰਕੇ ਹੇਮੰਤ ਕਰਕਰੇ ਮਾਰਿਆ ਗਿਆ ਸੀ-ਸਾਧਵੀ ਪ੍ਰਗਿਆ

• ਮੁੰਬਈ ਹਮਲੇ ਦੇ ਸ਼ਹੀਦ ਪੁਲਿਸ ਅਧਿਕਾਰੀ ਬਾਰੇ ਦਿੱਤਾ ਵਿਵਾਦਤ ਬਿਆਨ • ਬਾਅਦ 'ਚ ਮੰਗੀ ਮੁਆਫ਼ੀ
ਭੋਪਾਲ, 19 ਅਪ੍ਰੈਲ (ਏਜੰਸੀ)-ਭਾਜਪਾ ਦੀ ਭੋਪਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਮੁੰਬਈ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਏ.ਟੀ.ਐਸ. ਦੇ ਮੁਖੀ ਹੇਮੰਤ ਕਰਕਰੇ ਬਾਰੇ ਵਿਵਾਦਿਤ ਬਿਆਨ ਦਿੱਤਾ ਪਰ ਚਾਰੇ ਪਾਸਿਓਾ ਆਲੋਚਨਾ ਹੋਣ 'ਤੇ ਦੇਰ ਸ਼ਾਮ ਉਸ ਨੇ ਆਪਣਾ ਬਿਆਨ ਵਾਪਸ ਲੈ ਲਿਆ ਅਤੇ ਇਸ ਲਈ ਮੁਆਫ਼ੀ ਮੰਗੀ | ਇਸ ਤੋਂ ਪਹਿਲਾਂ ਵਿਵਾਦਤ ਬਿਆਨ ਦਿੰਦਿਆਂ ਸਾਧਵੀ ਨੇ ਕਿਹਾ ਕਿ ਅੱਤਵਾਦ ਵਿਰੋਧੀ ਸੁਕਐਡ ਦੇ ਸਾਬਕਾ ਮੁਖੀ ਹੇਮੰਤ ਕਰਕਰੇ 26/11 ਦੇ ਮੁੰਬਈ ਅੱਤਵਾਦ ਹਮਲੇ ਦੌਰਾਨ ਮਾਰੇ ਗਏ ਸਨ ਕਿਉਂਕਿ ਉਸ (ਪ੍ਰਗਿਆ) ਨੇ ਹੇਮੰਤ ਕਰਕਰੇ ਨੂੰ ਉਸ ਨਾਲ ਬੁਰਾ ਸਲੂਕ ਕਰਨ ਲਈ ਸਰਾਪ ਦਿੱਤਾ ਸੀ | ਪ੍ਰਗਿਆ ਨੇ ਕਿਹਾ ਕਿ ਜਦੋਂ ਉਹ ਮਾਲੇਗਾਉਂ ਧਮਾਕਿਆਂ ਦੇ ਕੇਸ 'ਚ ਹਿਰਾਸਤ 'ਚ ਸੀ ਤਾਂ ਉਸ ਨੇ ਉਸ ਨਾਲ ਬਹੁਤ ਬੁਰਾ ਸਲੂਕ ਕਰਨ ਕਾਰਨ ਕਰਕਰੇ ਨੂੰ ਸਰਾਪ ਦਿੱਤਾ ਸੀ | ਪ੍ਰਗਿਆ ਨੇ ਕਿਹਾ ਕਿ ਹੇਮੰਤ ਕਰਕਰੇ ਨੇ ਉਸ ਨੂੰ ਝੂਠਾ ਫਸਾਇਆ ਸੀ | ਉਨ੍ਹਾਂ ਨੂੰ ਆਪਣੇ ਕਰਮਾਂ ਦੀ ਸਜ਼ਾ ਮਿਲੀ | ਉਸ ਨੇ ਕਿਹਾ ਕਿ ਉਸ ਨੇ ਹੇਮੰਤ ਕਰਕਰੇ ਨੂੰ ਕਿਹਾ ਸੀ ਕਿ ਉਸ ਦਾ ਸਰਬਨਾਸ਼ ਹੋ ਜਾਵੇਗਾ | ਹੇਮੰਤ ਕਰਕਰੇ ਨਵੰਬਰ 2008 'ਚ ਮੁੰਬਈ 'ਚ ਹੋਏ 26/11 ਹਮਲੇ ਦੌਰਾਨ ਅੱਤਵਾਦੀਆਂ ਨਾਲ ਲੜਦੇ ਸਮੇਂ ਦੋ ਹੋਰ ਪੁਲਿਸ ਅਧਿਕਾਰੀਆਂ ਸਮੇਤ ਸ਼ਹੀਦ ਹੋ ਗਏ ਸਨ | ਸਾਧਵੀ ਨੇ ਅੱਗੇ ਕਿਹਾ ਕਿ ਹੇਮੰਤ ਕਰਕਰੇ ਨੂੰ ਕਿਹਾ ਗਿਆ ਸੀ ਕਿ ਜੇਕਰ ਉਸ ਕੋਲ ਉਸ (ਸਾਧਵੀ) ਦੇ ਿਖ਼ਲਾਫ਼ ਸਬੂਤ ਨਹੀਂ ਹਨ ਤਾਂ ਉਸ ਨੂੰ ਛੱਡ ਦੇਵੇ | ਕਰਕਰੇ ਨੇ ਕਿਹਾ ਕਿ ਉਹ ਸਬੂਤ ਲੈ ਕੇ ਆਵੇਗਾ ਪਰ ਉਸ ਨੂੰ ਨਹੀਂ ਛੱਡੇਗਾ | ਉਸ ਨੇ ਕਿਹਾ ਕਿ ਮੈਂ ਉਸ ਨੂੰ ਕਿਹਾ ਸੀ ਕਿ ਉਹ ਤਬਾਹ ਹੋ ਜਾਵੇਗਾ | ਪ੍ਰਗਿਆ ਨੇ ਕਿਹਾ ਕਿ ਕਰਕਰੇ ਸਿਰਫ ਉਸ ਨੂੰ ਅੱਤਵਾਦੀ ਐਲਾਨਣਾ ਚਾਹੁੰਦਾ ਸੀ | ਪ੍ਰਗਿਆ ਨੇ ਅੱਗੇ ਕਿਹਾ ਕਿ ਕਰਕਰੇ ਉਸ ਨੂੰ ਪੁੱਛਦਾ ਸੀ ਕਿ ਕੀ ਸੱਚ ਲਈ ਉਸ ਨੂੰ ਰੱਬ ਕੋਲ ਜਾਣਾ ਹੋਵੇਗਾ ਤਾਂ ਉਸ ਨੇ ਉਸ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਜ਼ਰੂਰਤ ਹੈ ਤਾਂ ਉਹ ਚਲੇ ਜਾਣ |
ਮੁਆਫ਼ੀ ਮੰਗੀ
ਚਾਰੇ ਪਾਸਿਆਂ ਹੋ ਰਹੀ ਆਲੋਚਨਾ 'ਚ ਘਿਰੀ ਭਾਜਪਾ ਦੀ ਭੋਪਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਸ਼ੁੱਕਰਵਾਰ ਦੇਰ ਸ਼ਾਮ ਆਪਣੀ ਵਿਵਾਦਿਤ ਟਿੱਪਣੀ ਵਾਪਸ ਲੈ ਲਈ | ਉਸ ਨੇ ਮੀਡੀਆ ਨੂੰ ਜਾਰੀ ਬਿਆਨ 'ਚ ਕਿਹਾ ਕਿ ਹੇਮੰਤ ਕਰਕਰੇ ਸ਼ਹੀਦ ਹਨ | ਉਸ ਨੇ ਕਿਹਾ ਕਿ ਉਸ ਦਾ ਵਿਚਾਰ ਹੈ ਕਿ ਉਸ ਦੀਆਂ ਟਿੱਪਣੀਆਂ ਨਾਲ ਦੇਸ਼ ਦੇ ਦੁਸ਼ਮਣਾਂ ਨੂੰ ਬਲ ਮਿਲਿਆ | ਉਸ ਨੇ ਕਿਹਾ ਕਿ ਉਹ ਆਪਣੇ ਸ਼ਬਦ ਵਾਪਸ ਲੈਂਦੀ ਹੈ ਅਤੇ ਟਿੱਪਣੀ ਲਈ ਮੁਆਫ਼ੀ ਮੰਗਦੀ ਹੈ |

ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਮੋਦੀ ਤੋਂ ਕੀਤੀ ਮੁਆਫ਼ੀ ਦੀ ਮੰਗ

ਨਵੀਂ ਦਿੱਲੀ, 19 ਅਪ੍ਰੈਲ (ਉਪਮਾ ਡਾਗਾ ਪਾਰਥ)-ਸਾਧਵੀ ਪ੍ਰਗਿਆ ਵਲੋਂ ਹੇਮੰਤ ਕਰਕਰੇ ਿਖ਼ਲਾਫ਼ ਕੀਤੀ ਵਿਵਾਦਿਤ ਟਿੱਪਣੀ ਤੋਂ ਬਾਅਦ ਵਿਰੋਧੀ ਧਿਰ ਅਤੇ ਆਈ. ਪੀ. ਐਸ. ਲਾਬੀ ਨੇ ਇਸ ਬਿਆਨ ਦੀ ਪੁਰਜ਼ੋਰ ਨਿੰਦਾ ਕੀਤੀ | ਜਿਥੇ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਨੇ ਸਾਧਵੀ ਿਖ਼ਲਾਫ਼ ਕਾਰਵਾਈ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨੂੰ ਮੁਆਫ਼ੀ ਮੰਗਣ ਲਈ ਕਿਹਾ | ਉਥੇ ਹੀ ਆਈ. ਪੀ. ਐਸ. ਐਸੋਸੀਏਸ਼ਨ ਨੇ ਸ਼ਹੀਦਾਂ ਦੇ ਸਨਮਾਨ ਦੀ ਰੱ ਖਿਆ ਕਰਨ ਦੀ ਮੰਗ ਕੀਤੀ | ਇਸ ਮਾਮਲੇ 'ਚ ਘਿਰੀ ਭਾਜਪਾ ਨੇ ਸਾਧਵੀ ਦੇ ਬਿਆਨ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਸਾਧਵੀ ਪ੍ਰਗਿਆ ਸਿੰਘ ਠਾਕੁਰ ਵਲੋਂ ਸ਼ਹੀਦ ਹੇਮੰਤ 'ਤੇ ਕੀਤੀ ਟਿੱਪਣੀ ਪਾਰਟੀ ਦੀ ਰਾਏ ਨਹੀਂ ਹੈ | ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਨੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਿਰਫ਼ ਭਾਜਪਾ ਹੀ 26/11 ਦੇ ਸ਼ਹੀਦ ਹੇਮੰਤ ਕਰਕਰੇ ਨੂੰ ਦੇਸ਼ ਧਰੋਹੀ ਐਲਾਨ ਕਰਨ ਦਾ ਜੁਰਮ ਕਰ ਸਕਦੀ ਹੈ | ਸੂਰਜੇਵਾਲ ਨੇ ਇਸ ਨੂੰ ਦੇਸ਼ ਦੇ ਹਰ ਫ਼ੌਜੀ ਦਾ ਅਪਮਾਨ ਦੱਸਦਿਆਂ ਦੇਸ਼ ਕੋਲੋਂ ਮੁਆਫ਼ੀ ਮੰਗਣ ਦੇ ਨਾਲ ਪ੍ਰਗਿਆ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ | ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਨਜ਼ ਕਰਦਿਆਂ ਕਿਹਾ ਕਿ ਮੋਦੀ ਜੀ ਸ਼ਹੀਦ ਦੇ ਨਾਂਅ 'ਤੇ ਵੋਟ ਮੰਗਦੇ ਹਨ ਅਤੇ ਸ਼ਹੀਦਾਂ ਦਾ ਅਪਮਾਨ ਕਰਨ ਵਾਲੇ ਨੂੰ ਟਿਕਟ ਵੀ ਦਿੰਦੇ ਹਨ | ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰਗਿਆ ਦੇ ਇਸ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਕੀ ਸ਼ਹੀਦ ਦੀ ਸ਼ਹਾਦਤ 'ਤੇ ਸਵਾਲ ਚੁੱਕਣਾ ਹੀ ਭਾਜਪਾ ਦੀ ਦੇਸ਼ ਭਗਤੀ ਹੈ? ਭੋਪਾਲ ਤੋਂ ਸਾਧਵੀ ਪ੍ਰਗਿਆ ਠਾਕੁਰ ਦੇ ਿਖ਼ਲਾਫ਼ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਦਿਗਵਿਜੈ ਸਿੰਘ ਨੇ ਵੀ ਇਸ 'ਤੇ ਸਖ਼ਤ ਪ੍ਰਤੀਕਰਮ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਨੇ ਸਪੱਸ਼ਟ ਕਿਹਾ ਹੈ ਕਿ ਫ਼ੌਜ ਅਤੇ ਸ਼ਹੀਦਾਂ ਨੂੰ ਲੈ ਕੇ ਕੋਈ ਸਿਆਸੀ ਟਿੱਪਣੀ ਨਹੀਂ ਕੀਤੀ ਜਾਣੀ ਚਾਹੀਦੀ | ਉਨ੍ਹਾਂ ਕਿਹਾ ਕਿ ਹੇਮੰਤ ਕਰਕਰੇ ਇਕ ਇਮਾਨਦਾਰ ਅਧਿਕਾਰੀ ਸਨ, ਜੋ ਇਕ ਅੱਤਵਾਦੀ ਹਮਲੇ ਦੌਰਾਨ ਮੁੰਬਈ ਦੇ ਲੋਕਾਂ ਲਈ ਸ਼ਹੀਦ ਹੋ ਗਏ |
ਆਈ. ਪੀ. ਐਸ. ਐਸੋਸੀਏਸ਼ਨ ਵਲੋਂ ਨਿੰਦਾ
ਸਿਆਸੀ ਹਲਕਿਆਂ ਤੋਂ ਇਲਾਵਾ ਆਈ. ਪੀ. ਐਸ. ਐਸੋਸੀਏਸ਼ਨ ਨੇ ਵੀ ਇਸ ਬਿਆਨ ਦੀ ਨਿੰਦਾ ਕਰਦਿਆਂ ਇਸ ਨੂੰ ਸ਼ਹਾਦਤ ਦਾ ਅਪਮਾਨ ਕਰਾਰ ਦਿੱਤਾ | ਐਸੋਸੀਏਸ਼ਨ ਨੇ ਹੇਮੰਤ ਕਰਕਰੇ ਦੀ ਹਮਾਇਤ 'ਚ ਆਉਂਦਿਆਂ ਕਿਹਾ ਕਿ ਅਸ਼ੋਕ ਚੱਕਰ ਨਾਲ ਨਿਵਾਜੇ ਗਏ ਮਰਹੂਮ ਹੇਮੰਤ ਕਰਕਰੇ ਨੇ ਅੱਤਵਾਦ ਿਖ਼ਲਾਫ਼ ਜੰਗ 'ਚ ਬਲੀਦਾਨ ਦਿੱਤਾ | ਉਨ੍ਹਾਂ ਸਮੁੱਚੀ ਐਸੋਸੀਏਸ਼ਨ ਵਲੋਂ ਕਿਹਾ ਕਿ ਇਕ ਉਮੀਦਵਾਰ ਵਲੋਂ ਕੀਤੀ ਅਪਮਾਨਜਨਕ ਟਿੱਪਣੀ ਦੀ ਉਹ ਨਿੰਦਾ ਕਰਦੇ ਹਨ | ਇਸ ਦੇ ਨਾਲ ਹੀ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਦਾ ਸਨਮਾਨ ਹੋਣਾ ਚਾਹੀਦਾ ਹੈ |
ਭਾਜਪਾ ਨੇ ਕੀਤਾ ਕਿਨਾਰਾ
ਰਾਸ਼ਟਰਵਾਦ ਅਤੇ ਰਾਸ਼ਟਰੀ ਸੁਰੱ ਖਿਆ ਨੂੰ ਆਪਣੇ ਚੋਣ ਮਨੋਰਥ ਪੱਤਰ 'ਚ ਵਿਸ਼ੇਸ਼ ਥਾਂ ਦੇਣ ਵਾਲੀ ਭਾਜਪਾ ਲਈ ਸਾਧਵੀ ਦਾ ਬਿਆਨ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ | ਭਾਜਪਾ ਨੇ ਸਾਧਵੀ ਦੇ ਬਿਆਨ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਪ੍ਰਗਿਆ ਨੇ ਜੋ ਵੀ ਕੁਝ ਕਿਹਾ ਹੈ ਉਹ ਉਸ ਦੀ ਨਿੱਜੀ ਰਾਏ ਹੈ, ਪਾਰਟੀ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ | ਭਾਜਪਾ ਨੇ ਸ਼ਹੀਦ ਹੇਮੰਤ ਕਰਕਰੇ ਨੂੰ ਵੀ ਨਮਨ ਕਰਦਿਆਂ ਕਿਹਾ ਕਿ ਭਾਜਪਾ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਦੀ ਹੈ | ਭਾਜਪਾ ਨੇ ਮਾਮਲੇ ਦਾ ਸਿਆਸੀਕਰਨ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ |
ਦੇਸ਼ ਲਈ ਮਾੜੇ ਦਿਨ-ਮਹਿਬੂਬਾ ਮੁਫ਼ਤੀ
ਸ੍ਰੀਨਗਰ, (ਏਜੰਸੀ)-ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ 'ਇਹ ਦੇਸ਼ ਲਈ ਮਾੜੇ ਦਿਨ ਹਨ ਜਿਸ ਵਿਚ ਪ੍ਰਗਿਆ ਨੂੰ ਚੋਣਾਂ ਲਈ ਉਮੀਦਵਾਰ ਚੁਣਨ ਦਾ ਫ਼ੈਸਲਾ ਕੀਤਾ ਗਿਆ ਜਿਸ ਨੇ ਕਿ ਦੇਸ਼ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਹੇਮੰਤ ਕਰਕਰੇ ਖਿਲਾਫ਼ ਗੈਰ-ਜ਼ਿੰਮੇਵਾਰਾਨਾ ਬਿਆਨ ਦਿੰਦਿਆਂ ਉਸ ਦਾ ਅਪਮਾਨ ਕੀਤਾ ਹੈ' |

ਜਗਮੀਤ ਸਿੰਘ ਬਰਾੜ ਅਕਾਲੀ ਦਲ 'ਚ ਸ਼ਾਮਿਲ

• ਬਾਦਲ, ਸੁਖਬੀਰ, ਹਰਸਿਮਰਤ ਤੇ ਮਜੀਠੀਆ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ
• ਜਗਮੀਤ ਦੀ ਸਿਆਸੀ ਸੂਝਬੂਝ ਤੇ ਤਜਰਬੇ ਨਾਲ ਅਕਾਲੀ ਦਲ ਨੂੰ ਲਾਭ ਮਿਲੇਗਾ-ਬਾਦਲ • ਜਾਤ-ਪਾਤ ਦੇ ਖ਼ਾਤਮੇ ਲਈ ਕੰਮ ਕਰਾਂਗਾ-ਬਰਾੜ
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ/ਹਰਮਹਿੰਦਰ ਪਾਲ)-ਸੂਬੇ ਦੀ ਸਿਆਸਤ 'ਚ ਅੱਜ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਕਰੀਬ 40 ਸਾਲ ਤੋਂ ਰਾਜਨੀਤੀ 'ਚ ਸਰਗਰਮ ਅਤੇ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦਿਆਂ 'ਤੇ ਬਿਰਾਜਮਾਨ ਰਹੇ ਉੱਘੇ ਬੁਲਾਰੇ ਤੇ ਤੇਜ਼-ਤਰਾਰ ਨੇਤਾ ਜਗਮੀਤ ਸਿੰਘ ਬਰਾੜ ਸਾਬਕਾ ਲੋਕ ਸਭਾ ਮੈਂਬਰ, ਉਨ੍ਹਾਂ ਦੇ ਭਰਾਤਾ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ ਵੱਡੀ ਗਿਣਤੀ 'ਚ ਸਮਰਥਕਾਂ ਸਮੇਤ ਆਪਣੇ ਗ੍ਰਹਿ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਇਸ ਮੌਕੇ ਗ੍ਰਹਿ ਵਿਖੇ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ 'ਚ ਸ: ਜਗਮੀਤ ਸਿੰਘ ਬਰਾੜ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ | ਇਸ ਮੌਕੇ ਸ: ਬਾਦਲ ਨੇ ਬਰਾੜ ਭਰਾਵਾਂ ਨੂੰ ਸਿਰੋਪਾਓ ਭੇਟ ਕੀਤਾ ਅਤੇ ਸੁਖਬੀਰ ਸਿੰਘ ਬਾਦਲ ਨੇ ਸ: ਬਰਾੜ ਦੇ ਅਕਾਲੀ ਦਲ ਦਾ ਬੈਚ ਲਗਾਇਆ | ਇਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਲਈ ਅੱਜ ਦਾ ਦਿਨ ਇਤਿਹਾਸਕ ਹੈ, ਜਦੋਂ ਪੰਜਾਬ ਦੀ ਨਾਮਵਰ ਹਸਤੀ ਤੇ

ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਹੀ ਉਨ੍ਹਾਂ ਦੇ ਪੈਰਾਂ 'ਚ ਡਿੱਗਿਆ-ਕੈਪਟਨ

ਚੰਡੀਗੜ੍ਹ, 19 ਅਪ੍ਰੈਲ (ਅਜੀਤ ਬਿਊਰੋ)-ਸਾਬਕਾ ਸੰਸਦ ਮੈਂਬਰ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਗਮੀਤ ਸਿੰਘ ਬਰਾੜ ਦੀ ਮੌਕਾਪ੍ਰਸਤੀ ਦਾ ਮੌਜੂ ਉਡਾਉਂਦਿਆਂ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ ਰਸਤੇ ਬੰਦ ਹੋਣ ਤੋਂ ਬਾਅਦ ਆਪਣਾ ਸਿਆਸੀ ਵਜੂਦ ਬਚਾਉਣ ਲਈ ਉਸ ਨੇ ਆਖਰੀ ਹੰਭਲਾ ਮਾਰਿਆ ਹੈ | ਪਿਛਲੇ ਕੁਝ ਹਫ਼ਤਿਆਂ ਤੋਂ ਸ: ਬਰਾੜ ਪਾਸੋਂ ਪ੍ਰਾਪਤ ਹੋਏ ਵੱਟਸਐਪ ਸੰਦੇਸ਼ਾਂ ਦੀ ਲੜੀ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਸਿਆਸਤ ਵਿਚ ਵਾਪਸੀ ਲਈ ਤਰਲੋਮੱਛੀ ਹੋ ਰਿਹਾ ਸੀ ਅਤੇ ਅਖ਼ੀਰ ਉਸ ਨੇ ਬਾਦਲਾਂ ਨਾਲ ਜਾਣ ਦਾ ਫ਼ੈਸਲਾ ਕੀਤਾ ਜਦ ਕਿ ਉਸ ਨੇ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਉਸ ਨੂੰ ਵਾਪਸ ਲਿਆਉਣ ਲਈ ਸਹਿਮਤ ਹੁੰਦੀ ਹੈ ਤਾਂ ਉਹ ਬਾਦਲਾਂ ਨਾਲ ਨਜਿੱਠਣਗੇ |

ਵਪਾਰੀ ਕ੍ਰੈਡਿਟ ਕਾਰਡ ਯੋਜਨਾ ਅਤੇ ਬਿਨਾਂ ਸਕਿਉਰਿਟੀ ਦੇਵਾਂਗੇ 50 ਲੱਖ ਦਾ ਕਰਜ਼ਾ-ਮੋਦੀ

ਰਾਸ਼ਟਰੀ ਵਪਾਰੀ ਸੰਮੇਲਨ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 19 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੋਟੇ ਵਪਾਰੀਆਂ ਨਾਲ ਕੁਝ ਹੋਰ ਵਾਅਦੇ ਕਰਦੇ ਹੋਏ ਅੱਜ ਕਿਹਾ ਕਿ ਭਾਜਪਾ ਦੇ ਦੁਬਾਰਾ ਸੱਤਾ ਵਿਚ ਆਉਣ ਤੋਂ ਬਾਅਦ ਜੀ.ਐਸ.ਟੀ. ਤਹਿਤ ਰਜਿਸਟਰ ਵਪਾਰੀਆਂ ਲਈ ਕਿਸਾਨਾਂ ਦੀ ਤਰ੍ਹਾਂ ਵਪਾਰੀ ਕ੍ਰੈਡਿਟ ਕਾਰਡ ਯੋਜਨਾ ਲਿਆਂਦੀ ਜਾਵੇਗੀ | ਜੀ.ਐਸ.ਟੀ. ਅਧੀਨ ਵਪਾਰੀਆਂ ਦਾ 10 ਲੱਖ ਦਾ ਦੁਰਘਟਨਾ ਬੀਮਾ ਕਰਵਾਇਆ ਜਾਵੇਗਾ ਤੇ ਸਰਕਾਰ ਰਾਸ਼ਟਰੀ ਵਪਾਰੀ ਭਲਾਈ ਬੋਰਡ ਵੀ ਬਣਾਏਗੀ | ਸਟਾਰਟਅਪ ਸੈਕਟਰ ਲਈ ਬਿਨਾਂ ਕੋਲੈਕਟਰਲ ਸਕਿਉਰਿਟੀ ਦੇ 50 ਲੱਖ ਰੁਪਏ ਤੱਕ ਦਾ ਕਰਜ਼ ਦੇਣ ਦੀ ਯੋਜਨਾ ਵੀ ਲਿਆਂਦੀ ਜਾਵੇਗੀ ਅਤੇ ਛੋਟੇ ਦੁਕਾਨਦਾਰਾਂ ਲਈ ਪੈਨਸ਼ਨ ਸਕੀਮ ਸ਼ੁਰੂ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਉਹ ਦਿੱਲੀ 'ਚ ਰਾਸ਼ਟਰੀ ਵਪਾਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ | ਇੱਥੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਕਾਰੋਬਾਰੀਆਂ ਨੂੰ 'ਚੋਰ' ਕਹਿ ਕੇ ਉਨ੍ਹਾਂ ਦਾ ਨਿਰਾਦਰ ਕਰ ਰਹੀ ਹੈ ਜਦੋਂ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵਪਾਰੀ ਭਾਈਚਾਰੇ ਦਾ ਸਨਮਾਨ ਕਰਦੇ ਸਨ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਪੂਰੀ ਤਰ੍ਹਾਂ ਨਾਲ ਵਪਾਰੀਆਂ ਦੇ ਨਾਲ ਖੜ੍ਹੀ ਹੈ ਅਤੇ ਦੁਬਾਰਾ ਸਰਕਾਰ ਬਣਨ 'ਤੇ ਰਾਸ਼ਟਰੀ ਵਪਾਰੀ ਭਲਾਈ ਬੋਰਡ ਬਣਾਇਆ ਜਾਵੇਗਾ ਜਿਸ ਤਹਿਤ ਵਪਾਰੀਆਂ ਨੂੰ ਆਉਂਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਕਾਰੋਬਾਰੀ ਭਾਈਚਾਰੇ ਦੇ ਦੇਸ਼ ਦੀ ਆਰਥਿਕਤਾ ਵਿਚ ਪਾਏ ਜਾ ਰਹੇ ਯੋਗਦਾਨ ਨੰੂ ਦੇਖੇ ਬਿਨਾਂ ਉਨ੍ਹਾਂ ਨੂੰ ਚੋਰ ਕਿਹਾ ਜਾ ਰਿਹਾ ਹੈ | ਕਾਂਗਰਸ ਆਪਣੇ ਤੋਂ ਇਲਾਵਾ ਕਿਸੇ ਹੋਰ ਚੀਜ਼ ਵੱਲ ਨਹੀਂ ਦੇਖਦੀ | ਉਨ੍ਹਾਂ ਕਿਹਾ ਕਿ ਗਾਂਧੀ ਜੀ ਆਪਣੇ ਆਪ ਨੂੰ ਬੜੇ ਮਾਣ ਨਾਲ ਬਾਣੀਆ ਕਹਿੰਦੇ ਸਨ ਜਦੋਂ ਕਿ ਕਾਂਗਰਸ ਵਪਾਰੀਆਂ ਦਾ ਨਿਰਾਦਰ ਕਰਦੀ ਹੈ | ਅੱਜ ਦੀ ਕਾਂਗਰਸ ਨਾ ਇਤਿਹਾਸ ਤੋਂ ਵਾਕਫ਼ ਹੈ ਅਤੇ ਨਾ ਹੀ ਜ਼ਮੀਨੀ ਹਕੀਕਤ ਜਾਣਦੀ ਹੈ | ਮੋਦੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਕਾਰੋਬਾਰ ਨੂੰ ਅਤੇ ਜੀਵਨ ਨੂੰ ਸੁਖਾਲਾ ਬਣਾਉਣ ਲਈ 1500 ਪੁਰਾਣੇ ਕਾਨੂੰਨਾਂ ਨੂੰ ਖ਼ਤਮ ਕੀਤਾ ਅਤੇ ਕਰਜ਼ ਲੈਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਇਆ | ਉਨ੍ਹਾਂ ਕਿਹਾ ਕਿ ਵਪਾਰੀ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਪਰ ਬੀਤੇ ਸਮੇਂ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਵਪਾਰੀ ਮੌਸਮ ਦੀ ਭਵਿੱਖਬਾਣੀ ਕਰਨ ਵਾਲਿਆਂ ਵਰਗੇ ਹਨ ਜੋ ਭਵਿੱਖ ਬਾਰੇ ਅਨੁਮਾਨ ਲਗਾ ਸਕਦੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵਪਾਰੀਆਂ ਨੂੰ ਹਮੇਸ਼ਾ ਕੀਮਤਾਂ ਵਧਾਉਣ ਲਈ ਦੋਸ਼ੀ ਠਹਿਰਾਇਆ ਜਦੋਂ ਕਿ ਪਾਰਟੀ ਦੇ ਆਪਣੇ ਹੀ ਜਮਾਂਖੋਰ ਇਹ ਕਾਲਾ ਬਾਜ਼ਾਰੀ ਕਰਦੇ ਸਨ | ਨੌਜਵਾਨਾਂ ਵਿਚ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਭਾਜਪਾ ਸਰਕਾਰ ਵਲੋਂ 20000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ | ਆਪਣੇ ਆਪ ਨੂੰ 'ਮਾਲਕ' ਨਹੀਂ 'ਸੇਵਕ' ਦੱਸਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਅਨੁਸਾਰ ਕਾਰੋਬਾਰ ਕਰਨ ਦੇ ਲਿਹਾਜ਼ ਨਾਲ ਭਾਰਤ 77ਵੇਂ ਸਥਾਨ ਤੋਂ 65 ਸਥਾਨ 'ਤੇ ਆ ਗਿਆ ਹੈ ਅਤੇ ਸਾਡਾ ਟੀਚਾ ਹੈ ਕਿ ਆਉਂਦੇ ਪੰਜ ਸਾਲਾਂ ਵਿਚ ਇਸ ਨੂੰ ਚੋਟੀ ਦੇ 50 ਦੇਸ਼ਾਂ ਵਿਚ ਲਿਆਂਦਾ ਜਾਵੇ |

24 ਸਾਲ ਪੁਰਾਣੀ ਦੁਸ਼ਮਣੀ ਭੁਲਾ ਕੇ ਇਕ ਮੰਚ 'ਤੇ ਇਕੱਠੇ ਹੋਏ ਮੁਲਾਇਮ ਤੇ ਮਾਇਆਵਤੀ

ਇਕ-ਦੂਜੇ ਦੀ ਕੀਤੀ ਖੂਬ ਪ੍ਰਸੰਸਾ
ਮੈਨਪੁਰੀ, 19 ਅਪ੍ਰੈਲ (ਏਜੰਸੀ)-ਦਹਾਕਿਆਂ ਪੁਰਾਣੀ ਆਪਣੀ ਦੁਸ਼ਮਣੀ ਨੂੰ ਸਮਾਪਤ ਕਰਦਿਆਂ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਮਾਇਆਵਤੀ ਨੇ ਇਥੇ ਇਕ ਚੋਣ ਰੈਲੀ ਦੌਰਾਨ ਮੰਚ ਸਾਂਝਾ ਕੀਤਾ, ਜਿਸ ਦੌਰਾਨ ਬਸਪਾ ਪ੍ਰਧਾਨ ਨੇ ਸਮਾਜਵਾਦੀ ਪਾਰਟੀ ਦੇ ਆਗੂ ਨੂੰ ਪੱਛੜੇ ਵਰਗਾਂ ਦਾ ਅਸਲੀ ਆਗੂ ਦੱਸਿਆ, ਜਦਕਿ ਇਸ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਰਜ਼ੀ ਦੱਸਿਆ | ਬਸਪਾ ਆਗੂ, ਜਿਸ ਨੇ 1995 ਦੇ ਗੈਸਟ ਹਾਊਸ ਕਾਂਡ ਦੇ ਬਾਅਦ ਸਪਾ ਨਾਲ ਸਾਰੇ ਸਬੰਧ ਤੋੜ ਲਏ ਸਨ, ਦਾ ਕਿ੍ਸ਼ਚੀਅਨ ਕਾਲਜ ਦੇ ਮੈਦਾਨ 'ਚ ਪੁੱਜਣ 'ਤੇ ਲੋਕਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਸਪਾ ਦੇ ਗੜ੍ਹ ਮੈਨਪੁਰੀ 'ਚ ਮਾਇਆਵਤੀ ਦਾ ਸਵਾਗਤ ਕਰਨ ਵਾਲਿਆਂ 'ਚ ਵੱਡੀ ਗਿਣਤੀ ਸਪਾ ਕਾਰਜਕਰਤਾਵਾਂ ਦੀ ਸੀ | ਸਮਾਜਵਾਦੀ ਪਾਰਟੀ ਦੇ ਇਕ ਵਿਧਾਇਕ ਨੇ ਬਸਪਾ ਪ੍ਰਧਾਨ ਮਾਇਆਵਤੀ ਦੇ ਝੁਕ ਕੇ ਪੈਰ ਛੂਹੇ, ਸਮਾਜਵਾਦੀ ਪਾਰਟੀ ਦੇ ਸਰਪ੍ਰਸਤ, ਜੋ ਰੈਲੀ 'ਚ ਸਭ ਤੋਂ ਪਹਿਲਾਂ ਬੋਲੇ, ਨੇ ਮਾਇਆਵਤੀ ਦਾ ਸਵਾਗਤ ਕੀਤਾ ਤੇ ਆਪਣੇ ਸਮਰਥਕਾਂ ਨੂੰ ਹਮੇਸ਼ਾਂ ਮਾਇਆਵਤੀ ਦਾ ਸਨਮਾਨ ਕਰਨ ਲਈ ਕਿਹਾ | ਮੁਲਾਇਮ ਨੇ ਆਪਣੇ ਸੰਖੇਪ ਜਿਹੇ ਭਾਸ਼ਣ ਦੌਰਾਨ ਕਿਹਾ ਕਿ ਉਹ ਅਤੇ ਮਾਇਆਵਤੀ ਲੰਬੇ ਸਮੇਂ ਦੇ ਬਾਅਦ ਇਕੋ ਮੰਚ 'ਤੇ ਆਏ ਹਨ, ਉਨ੍ਹਾਂ ਨੇ ਕਿਹਾ ਕਿ ਉਹ ਮਾਇਆਵਤੀ ਦਾ ਸਵਾਗਤ ਕਰਦੇ ਹਨ ਅਤੇ ਧੰਨਵਾਦ ਕਰਦੇ ਹਨ | ਇਸ ਦੌਰਾਨ ਉਨ੍ਹਾਂ ਨੇ ਆਪਣੀ ਚੋਣ ਲਈ ਵੋਟਰਾਂ ਦਾ ਸਹਿਯੋਗ ਵੀ ਮੰਗਿਆ | ਆਪਣੇ ਸੰਬੋਧਨ 'ਚ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਉਣ 'ਤੇ ਬਚਾਅ ਕੀਤਾ ਅਤੇ ਕਿਹਾ ਕਿ ਕਈ ਵਾਰ ਪਾਰਟੀ ਅਤੇ ਲੋਕਾਂ ਦੇ ਹਿਤ 'ਚ ਕੁਝ ਮੁਸ਼ਕਿਲ ਫ਼ੈਸਲੇ ਲੈਣੇ ਪੈਂਦੇ ਹਨ | ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਲੋਕ ਜ਼ਰੂਰ ਇਸ ਗੱਲ 'ਤੇ ਹੈਰਾਨ ਹੋਣਗੇ ਕਿ ਕਿਉਂ ਉਹ ਸੂਬਾ ਗੈਸਟ ਹਾਊਸ ਕੇਸ ਦੇ ਬਾਵਜੂਦ ਮੁਲਾਇਮ ਸਿੰਘ ਜੀ ਲਈ ਵੋਟ ਮੰਗਣ ਲਈ ਆਏ ਹਨ, ਉਨ੍ਹਾਂ ਕਿਹਾ ਕਿ ਕਈ ਵਾਰ ਜਨਹਿਤ ਅਤੇ ਪਾਰਟੀ ਲਈ ਕੁਝ ਮੁਸ਼ਕਿਲ ਫ਼ੈਸਲੇ ਲੈਣੇ ਪੈਂਦੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਨੇ ਲੋਕਾਂ ਨੂੰ ਮੁਲਾਇਮ ਸਿੰਘ ਨੂੰ ਵੋਟ ਦੇਣ ਦੀ ਅਪੀਲ ਕੀਤੀ | ਬਸਪਾ ਪ੍ਰਧਾਨ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਮੁਲਾਇਮ ਸਿੰਘ ਨੇ ਆਪਣੇ ਸਮੇਤ ਸਮਾਜ ਦੇ ਸਾਰੇ ਵਰਗਾਂ ਦੇ ਮੈਂਬਰਾਂ ਨੂੰ ਸਪਾ ਦੇ ਬੈਨਰ ਹੇਠ ਲਿਆਂਦਾ, ਉਹ ਖ਼ਾਸ ਤੌਰ 'ਤੇ ਪੱਛੜੇ ਸਮਾਜ ਦੇ ਅਸਲੀ ਆਗੂ ਹਨ, ਉਹ ਨਕਲੀ ਜਾਂ ਫਰਜ਼ੀ ਨਹੀਂ ਹਨ ਜਿਸ ਤਰਾਂ ਕਿ ਨਰਿੰਦਰ ਮੋਦੀ ਹੈ | ਆਪਣੇ ਭਾਸ਼ਣ ਦੇ ਅਖੀਰ 'ਚ ਮਾਇਆਵਤੀ ਨੇ ਆਪਣੀ ਪਾਰਟੀ ਦਾ ਨਾਅਰਾ 'ਜੈ ਭੀਮ' ਬੋਲ ਦਿੱਤਾ | ਹਾਲਾਂਕਿ ਨਾਲ ਹੀ ਉਨ੍ਹਾਂ ਨੇ ਜੈ ਲੋਹੀਆ ਦਾ ਨਾਅਰਾ ਲਾਇਆ |

ਹਾਰਦਿਕ ਪਟੇਲ ਨੂੰ ਰੈਲੀ ਦੌਰਾਨ ਵਿਅਕਤੀ ਨੇ ਮਾਰਿਆ ਥੱਪੜ

ਅਹਿਮਦਾਬਾਦ, 19 ਅਪ੍ਰੈਲ (ਏਜੰਸੀ)- ਕਾਂਗਰਸੀ ਨੇਤਾ ਹਾਰਦਿਕ ਪਟੇਲ ਦੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਸੁਰੇਂਦਰਨਗਰ 'ਚ ਇਕ ਚੋਣ ਰੈਲੀ ਦੌਰਾਨ ਇਕ ਵਿਅਕਤੀ ਨੇ ਮੰਚ 'ਤੇ ਆ ਕੇ ਥੱਪੜ ਮਾਰ ਦਿੱਤਾ | ਹਾਰਦਿਕ ਦੇ ਸਮਰਥਕਾਂ ਨੇ ਉਕਤ ਵਿਅਕਤੀ ਨੂੰ ਫੜ ਕੇ ਕੁੱਟਮਾਰ ਕੀਤੀ | ਪੁਲਿਸ ਨੇ ਮੁਸ਼ਕਿਲ ਨਾਲ ਵਿਅਕਤੀ ਨੂੰ ਭੀੜ ਤੋਂ ਬਚਾਇਆ ਅਤੇ ਹਿਰਾਸਤ 'ਚ ਲੈ ਲਿਆ | ਥੱਪੜ ਮਾਰਨ ਵਾਲੇ ਵਿਅਕਤੀ ਦੀ ਪਛਾਣ ਮਹੇਸਾਨਾ ਜ਼ਿਲ੍ਹੇ ਦੇ ਰਹਿਣ ਵਾਲੇ ਤਰੁਣ ਗੁੱਜਰ ਦੇ ਰੂਪ 'ਚ ਕੀਤੀ ਗਈ | ਉਸ ਵਿਅਕਤੀ ਨੇ ਕਿਹਾ ਕਿ ਪਾਟੀਧਰ ਅੰਦੋਲਨ ਦੌਰਾਨ ਮੇਰੀ ਪਤਨੀ ਗਰਭਵਤੀ ਸੀ | ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ | ਇਸ ਦੌਰਾਨ ਮੈਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਜਿਸ ਦੇ ਰੋਸ 'ਚ ਉਸ ਨੇ ਅਜਿਹਾ ਕੀਤਾ | ਤਰੁਣ ਨੇ ਕਿਹਾ ਕਿ ਅਹਿਮਦਾਬਾਦ 'ਚ ਹਾਰਦਿਕ ਦੀ ਰੈਲੀ ਦੌਰਾਨ ਉਹ ਆਪਣੇ ਬੱਚੇ ਦੀ ਦਵਾਈ ਲੈਣ ਗਿਆ ਸੀ, ਪਰ ਸਭ ਕੁਝ ਬੰਦ ਸੀ, ਹਾਰਦਿਕ ਜਦ ਚਾਹੁੰਦਾ ਹੈ ਤਾਂ ਗੁਜਰਾਤ ਬੰਦ ਕਰ ਦਿੰਦਾ ਹੈ | ਉਸ ਨੇ ਕਿਹਾ ਕਿ, ਕੀ ਉਹ ਗੁਜਰਾਤ ਦਾ ਹਿਟਲਰ ਹੈ? ਤਰੁਣ ਨੇ ਪਾਟੀਧਰ ਅੰਦੋਲਨ ਦੌਰਾਨ ਮਾਰੇ ਗਏ 14 ਵਿਅਕਤੀਆਂ ਦੀ ਹੱਤਿਆ ਲਈ ਹਾਰਦਿਕ ਨੂੰ ਜ਼ਿੰਮੇਵਾਰ ਠਹਿਰਾਇਆ | ਇਸ ਘਟਨਾ ਦੇ ਬਾਅਦ ਵੀ ਹਾਰਦਿਕ ਨੇ ਭਾਸ਼ਣ ਜਾਰੀ ਰੱਖਿਆ | ਬਾਅਦ 'ਚ ਉਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਸ ਨੂੰ ਡਰਾਉਣ ਲਈ ਇਹ ਭਾਜਪਾ ਦੀ ਸਾਜਿਸ਼ ਹੈ |

ਸੁਸ਼ਮਾ ਨੇ ਤਿ੍ਪੋਲੀ 'ਚ ਫਸੇ ਭਾਰਤੀਆਂ ਨੂੰ ਤੁਰੰਤ ਸ਼ਹਿਰ ਛੱਡਣ ਲਈ ਕਿਹਾ

ਨਵੀਂ ਦਿੱਲੀ, 19 ਅਪ੍ਰੈਲ (ਏਜੰਸੀ)- ਲੀਬੀਆ ਦੀ ਰਾਜਧਾਨੀ ਤਿ੍ਪੋਲੀ 'ਚ ਲਗਾਤਾਰ ਹਿੰਸਾ ਜਾਰੀ ਰਹਿਣ 'ਤੇ ਚਿੰਤਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਉੱਥੇ ਫਸੇ ਕਰੀਬ 500 ਭਾਰਤੀਆਂ ਨੂੰ ਤੁਰੰਤ ਸ਼ਹਿਰ ਛੱਡਣ ਦਾ ਸੁਝਾਅ ਦਿੱਤਾ ਹੈ | ਉਨ੍ਹਾਂ ਕਿਹਾ ਹੈ ਕਿ ਜੇਕਰ ...

ਪੂਰੀ ਖ਼ਬਰ »

'ਨਿਆਏ' ਸਕੀਮ ਦੇ ਬੈਨਰਾਂ ਕਾਰਨ ਰਾਹੁਲ ਗਾਂਧੀ ਨੂੰ ਚੋਣ ਕਮਿਸ਼ਨ ਵਲੋਂ ਨੋਟਿਸ

ਨਵੀਂ ਦਿੱਲੀ, 19 ਅਪ੍ਰੈਲ (ਉਪਮਾ ਡਾਗਾ ਪਾਰਥ)-ਅਮੇਠੀ 'ਚ 'ਨਿਆਏ' ਸਕੀਮ ਦੇ ਬੈਨਰ ਲਾਉਣ ਦੇ ਮੁੱਦੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਨੋਟਿਸ ਭੇਜਿਆ ਗਿਆ ਹੈ | ਇਨ੍ਹਾਂ ਬੈਨਰਾਂ 'ਚ ਰਾਹੁਲ ਗਾਂਧੀ ਦੀ ਤਸਵੀਰ ਨਾਲ ...

ਪੂਰੀ ਖ਼ਬਰ »

ਕਸ਼ਮੀਰ 'ਚ ਅੱਤਵਾਦੀ ਫੰਡਿੰਗ ਦਾ ਜ਼ਰੀਆ ਬਣ ਰਿਹੈ ਕੈਲੀਫੋਰਨੀਆ ਦੇ ਬਦਾਮ ਦਾ ਵਪਾਰ

ਨਵੀਂ ਦਿੱਲੀ, 19 ਅਪ੍ਰੈਲ (ਏਜੰਸੀ)- ਦੁਨੀਆ ਭਰ 'ਚ ਆਪਣੇ ਪੌਸ਼ਟਿਕ ਗੁਣਾਂ ਲਈ ਮਸ਼ਹੂਰ ਕੈਲੀਫੋਰਨੀਆ ਬਦਾਮ ਦੇ ਭਾਰਤ-ਪਾਕਿ ਵਿਚਾਲੇ ਕੰਟਰੋਲ ਰੇਖਾ ਰਾਹੀਂ ਹੋ ਰਹੇ ਵਪਾਰ ਤੋਂ ਹੋਣ ਵਾਲੀ ਕਮਾਈ ਦਾ ਵੱਡਾ ਹਿੱਸਾ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਤੇ ਵੱਖਵਾਦੀਆਂ ਨੂੰ ...

ਪੂਰੀ ਖ਼ਬਰ »

ਪਾਕਿ 22 ਨੂੰ ਰਿਹਾਅ ਕਰੇਗਾ ਹੋਰ 100 ਭਾਰਤੀ ਮਛੇਰੇ

ਅੰਮਿ੍ਤਸਰ, 19 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਮਨੁੱਖਤਾ ਦੇ ਆਧਾਰ 'ਤੇ ਆਪਣੀ ਸਜ਼ਾ ਪੂਰੀ ਕਰ ਚੁਕੇ 360 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦੇ ਕੀਤੇ ਐਲਾਨ ਦੇ ਚੱਲਦਿਆਂ 22 ਅਪ੍ਰੈਲ ਨੂੰ 100 ਭਾਰਤੀ ਮਛੇਰੇ ਰਿਹਾਅ ਕੀਤੇ ਜਾ ਰਹੇ ਹਨ | ਪਾਕਿਸਤਾਨ ਸਰਕਾਰ ਦੇ ...

ਪੂਰੀ ਖ਼ਬਰ »

ਮੌਸਮ ਦੀ ਖ਼ਰਾਬੀ ਕਾਰਨ ਕੰਬਾਈਨਾਂ ਦੀ ਮੰਗ ਤੇ ਹੱਥੀਂ ਵਾਢੀ ਦੇ ਭਾਅ ਵਧੇ

• ਪ੍ਰਵਾਸੀ ਮਜ਼ਦੂਰ ਨਾ ਆਉਣ ਕਰ ਕੇ ਵਢਾਈ ਹੋਈ ਪ੍ਰਭਾਵਿਤ • ਨਰਮੇ ਦੀ ਬਿਜਾਈ ਦੇ ਵੀ ਪਛੜਨ ਦੇ ਆਸਾਰ ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 19 ਅਪ੍ਰੈਲ-ਬੇਮੌਸਮਾ ਪਿਆ ਮੀਂਹ ਆਪਣੇ ਨਾਲ ਕਈ ਮੁਸੀਬਤਾਂ ਲੈ ਕੇ ਆਇਆ | ਇਸ ਨਾਲ ਫ਼ਸਲਾਂ ਤੇ ...

ਪੂਰੀ ਖ਼ਬਰ »

ਕੰਮਕਾਜ ਦੀ ਹੋ ਰਹੀ ਆਲੋਚਨਾ ਕਾਰਨ ਇਮਰਾਨ ਵਲੋਂ ਕੈਬਨਿਟ 'ਚ ਫੇਰਬਦਲ

ਅੰਮਿ੍ਤਸਰ, 19 ਅਪ੍ਰੈਲ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੀ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਹੋ ਰਹੀ ਆਲੋਚਨਾ ਦੇ ਚਲਦਿਆਂ ਕੈਬਨਿਟ 'ਚ ਵੱਡਾ ਫ਼ੇਰਬਦਲ ਕੀਤਾ ਹੈ, ਇਹ ਫੇਰਬਦਲ ਵਿੱਤ ਮੰਤਰੀ ਅਸਦ ਉਮਰ ਦੇ ਅਸਤੀਫ਼ੇ ਬਾਅਦ ਕੀਤਾ ...

ਪੂਰੀ ਖ਼ਬਰ »

ਹਿਮਾਚਲ ਦੇ ਭਾਜਪਾ ਪ੍ਰਧਾਨ 'ਤੇ 48 ਘੰਟੇ ਤੱਕ ਚੋਣ ਪ੍ਰਚਾਰ ਲਈ ਰੋਕ

ਸ਼ਿਮਲਾ, 19 ਅਪੈ੍ਰਲ (ਏਜੰਸੀ)- ਭਾਰਤੀ ਚੋਣ ਕਮਿਸ਼ਨ ਵਲੋਂ ਹਿਮਾਚਲ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਸਤਪਾਲ ਸੱਤੀ 'ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਖਿਲਾਫ਼ ਸੋਲਨ ਦੇ ਰਾਮਸ਼ਹਿਰ ਪਿੰਡ 'ਚ ਇਕ ਰੈਲੀ 'ਚ ਸੰਬਧਨ ਕਰਦਿਆਂ ਅਪਸ਼ਬਦਾਂ ਦੀ ਵਰਤੋਂ ਕਰਨ ਕਰਕੇ 48 ...

ਪੂਰੀ ਖ਼ਬਰ »

ਪਿ੍ਅੰਕਾ ਚਤੁਰਵੇਦੀ ਕਾਂਗਰਸ ਛੱਡ ਕੇ ਸ਼ਿਵ ਸੈਨਾ 'ਚ ਸ਼ਾਮਿਲ

ਮੁੰਬਈ, 19 ਅਪ੍ਰੈਲ (ਏਜੰਸੀ)-ਕਾਂਗਰਸ ਦੀ ਸਾਬਕਾ ਬੁਲਾਰਨ ਪਿ੍ਅੰਕਾ ਚਤੁਰਵੇਦੀ ਅੱਜ ਸ਼ਿਵ ਸੈਨਾ 'ਚ ਸ਼ਾਮਿਲ ਹੋ ਗਈ | ਉਸ ਨੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਪਾਰਟੀ 'ਤੇ ਉਨ੍ਹਾਂ ਵਰਕਰਾਂ ਨੂੰ ਮੁੜ ਬਹਾਲ ਕਰਨ ਦਾ ਦੋਸ਼ ਲਾਇਆ ਜਿਨ੍ਹਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਭਾਜਪਾ ਨੂੰ 'ਰਸਗੁੱਲਾ' ਮਿਲੇਗਾ-ਮਮਤਾ

ਬਾਲੁਰਘਾਟ/ਗੰਗਾਰਾਮਪੁਰ, 19 ਅਪ੍ਰੈਲ (ਏਜੰਸੀ)-ਦਿੱਲੀ ਦੀ ਸੱਤਾ 'ਤੇ ਕਬਜ਼ੇ ਨੂੰ ਲੈ ਕੇ ਛਿੜੇ ਸਿਆਸੀ ਸੰਗਰਾਮ ਵਿਚ ਜਾਰੀ ਸਖ਼ਤ ਬਿਆਨਬਾਜ਼ੀ ਵਿਚਾਲੇ ਸ਼ੁੱਕਰਵਾਰ ਨੂੰ ਉਦੋਂ ਥੋੜ੍ਹੀ ਮਿਠਾਸ ਆ ਗਈ ਜਦੋਂ ਤਿ੍ਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨੇ ਕਿਹਾ ਕਿ ...

ਪੂਰੀ ਖ਼ਬਰ »

ਉੱਤਰੀ ਆਇਰਲੈਂਡ 'ਚ ਮਹਿਲਾ ਪੱਤਰਕਾਰ ਦੀ ਹੱਤਿਆ

ਨਾਰਥ ਲੰਡਨਡੇਰੀ, 19 ਅਪ੍ਰੈਲ (ਏਜੰਸੀ)- ਉੱਤਰੀ ਆਇਰਲੈਂਡ ਦੇ ਲੰਡਨਡੇਰੀ ਇਲਾਕੇ 'ਚ ਭੜਕੀ ਹਿੰਸਾ ਦੌਰਾਨ ਇਕ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ, ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਅੱਤਵਾਦੀ ਘਟਨਾ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ | ਅਸਿਸਟੈਂਟ ਚੀਫ਼ ...

ਪੂਰੀ ਖ਼ਬਰ »

ਬੰਗਲਾਦੇਸ਼ ਦੀ ਆਜ਼ਾਦੀ ਦਾ ਸਿਹਰਾ ਇੰਦਰਾ ਨੂੰ , ਪਰ ਸਰਜੀਕਲ ਸਟ੍ਰਾਈਕ ਦਾ ਸਿਹਰਾ ਮੋਦੀ ਨੂੰ ਕਿਉਂ ਨਹੀਂ- ਰਾਜਨਾਥ

ਭੁਵਨੇਸ਼ਵਰ, 19 ਅਪ੍ਰੈਲ (ਪੀ.ਟੀ.ਆਈ.)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਭੁਵਨੇਸ਼ਵਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ 1971 'ਚ ਬੰਗਲਾਦੇਸ਼ ਦੀ ਆਜ਼ਾਦੀ ਦਾ ਸਿਹਰਾ ਸਾਬਕਾ ਤੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ...

ਪੂਰੀ ਖ਼ਬਰ »

ਸਪਾਈਸ ਜੈੱਟ ਨੇ ਜੈੱਟ ਏਅਰਵੇਜ਼ ਦੇ 100 ਪਾਇਲਟਾਂ ਸਮੇਤ 500 ਕਰਮਚਾਰੀਆਂ ਨੂੰ ਕੰਮ 'ਤੇ ਰੱਖਿਆ

ਮੁੰਬਈ, 19 ਅਪੈ੍ਰਲ (ਏਜੰਸੀ) - ਜੈੱਟ ਏਅਰਵੇਜ਼ ਵਲੋਂ ਆਪਣੀਆਂ ਸੇਵਾਵਾਂ ਆਰਜੀ ਤੌਰ 'ਤੇ ਬੰੰਦ ਕਰਨ ਕਰਕੇ ਪ੍ਰੇਸ਼ਾਨ ਤੇ ਬੇਰੁਜ਼ਗਾਰ ਹੋਏ 100 ਪਾਇਲਟਾਂ ਸਮੇਤ 500 ਕਰਮਚਾਰੀਆਂ ਨੂੰ ਸਪਾਈਸ ਜੈੱਟ ਵਲੋਂ ਕੰਮ 'ਤੇ ਰੱਖ ਲਿਆ ਗਿਆ ਹੈ | ਸਪਾਈਸ ਜੈੱਟ ਦੇ ਚੇਅਰਮੈਨ ਤੇ ...

ਪੂਰੀ ਖ਼ਬਰ »

ਟਿ੍ਬਿਊਨਲ ਵਲੋਂ ਜਮਾਤ-ਏ-ਇਸਲਾਮੀ ਨੂੰ ਨੋਟਿਸ, ਪੁੱਛਿਆ- ਕਿਉਂ ਨਾ ਉਸ ਨੂੰ ਗ਼ੈਰ-ਕਾਨੂੰਨੀ ਸੰਗਠਨ ਐਲਾਨਿਆ ਜਾਵੇ

ਸ੍ਰੀਨਗਰ, 19 ਅਪ੍ਰੈਲ (ਏਜੰਸੀ)- ਕੇਂਦਰ ਵਲੋਂ ਬਣਾਏ ਗਏ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਟਿ੍ਬਿਊਨਲ ਨੇ ਜੰਮੂ-ਕਸ਼ਮੀਰ ਦੀ ਜਮਾਤ-ਏ-ਇਸਲਾਮੀ (ਜੇ.ਈ.ਐਲ.) ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਪੁੱਛਿਆ ਹੈ, ਕਿਉਂ ਨਾ ਸੰਗਠਨ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਜਾਵੇ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX