ਨਵੀਂ ਦਿੱਲੀ, 8 ਦਸੰਬਰ (ਜਗਤਾਰ ਸਿੰਘ)-ਅੱਜ ਉੱਤਰੀ ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਖੇਤਰ 'ਚ ਚਾਰ ਮੰਜਿਲਾ ਇਮਾਰਤ 'ਚ ਚੱਲ ਰਹੀ ਗੈਰ-ਕਾਨੂੰਨੀ ਬੈਗ ਬਣਾਉਣ ਵਾਲੀ ਫੈਕਟਰੀ 'ਚ ਅੱਗ ਲੱਗਣ ਨਾਲ 43 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ | ਪੁਲਿਸ ਤੇ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਸਾਹ ਘੁੱਟਣ ਨਾਲ ਹੋਈਆਂ ਕਿਉਂਕਿ ਬਹੁਤ ਸਾਰੇ ਮਜਦੂਰ ਸੁੱਤੇ ਹੋਏ ਸਨ | ਅੱਗ ਏਨੀ ਭਿਆਨਕ ਸੀ ਕਿ ਅੱਗ ਬੁਝਾਉਣ ਲਈ ਫਾਇਰ ਬਿ੍ਗੇਡ ਦੀਆਂ 30 ਗੱਡੀਆਂ ਨੂੰ ਮੌਕੇ 'ਤੇ ਤਾਇਨਾਤ ਕਰਨਾ ਪਿਆ ਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਵਲੋਂ 4 ਦਰਜਨ ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ | ਇਨ੍ਹਾਂ 'ਚੋਂ 15 ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ | ਪੁਲਿਸ ਨੇ ਦੱਸਿਆ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ ਤੇ ਕਾਫੀ ਮੁਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਅੱਗ ਲੱਗਣ ਦੀ ਘਟਨਾ ਸਵੇਰੇ 5 ਵਜੇ ਵਾਪਰੀ ਤੇ ਛੇਤੀ ਹੀ ਪੂਰੀ ਇਮਾਰਤ 'ਚ ਫੈਲ ਗਈ | ਇਮਾਰਤ 'ਚ ਇਕ ਹੀ ਦਰਵਾਜ਼ਾ ਸੀ ਤੇ ਪੂਰੀ ਇਮਾਰਤ ਜਲਨਸ਼ੀਲ ਪਦਾਰਥਾਂ ਨਾਲ ਭਰੀ ਹੋਈ ਸੀ | ਇਲਾਕਾ ਕਾਫੀ ਤੰਗ ਹੋਣ ਕਾਰਨ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੂੰ ਵੀ ਪੁੱਜਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਡਿਪਟੀ ਫਾਇਰ ਚੀਫ਼ ਅਫ਼ਸਰ ਸੁਨੀਲ ਚੌਧਰੀ ਨੇ ਕਿਹਾ ਕਿ ਅੱਗ 600 ਵਰਗ ਫੁੱਟ ਦੇ ਕੁੱਲ ਖੇਤਰ 'ਚ ਲੱਗੀ ਤੇ ਉਸ ਸਮੇਂ ਕਰੀਬ 50 ਲੋਕ ਅੰਦਰ ਮੌਜੂਦ ਸਨ | ਮਰਨ ਵਾਲਿਆਂ 'ਚ 15 ਬਿਹਾਰ ਦੇ ਹਨ | ਜ਼ਿਕਰਯੋਗ ਹੈ ਕਿ ਦਿੱਲੀ 'ਚ ਅੱਗ ਲੱਗਣ ਦੀ ਇਹ ਦੂਜੀ ਵੱਡੀ ਘਟਨਾ ਹੈ | ਇਸ ਤੋਂ ਪਹਿਲਾਂ 13 ਜੂਨ 1997 'ਚ ਵੀ ਦਿੱਲੀ ਦੇ ਉਪਹਾਰ ਸਿਨੇਮਾ 'ਚ ਲੱਗੀ ਅੱਗ ਕਾਰਨ 59 ਲੋਕਾਂ ਦੀ ਮੌਤ ਹੋ ਗਈ ਸੀ |
ਜਾਂਚ ਦੇ ਆਦੇਸ਼
ਦਿੱਲੀ ਸਰਕਾਰ ਨੇ ਅੱਗ ਲੱਗਣ ਦੀ ਘਟਨਾ ਦੇ ਜਾਂਚ ਦੇ ਆਦੇਸ਼ ਦਿੱਤੇ ਹਨ | ਘਟਨਾ ਵਾਲੀ ਥਾਂ 'ਤੇ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਸ ਘਟਨਾ ਦੀ ਮੈਜਿਸਟਰੇਟ ਜਾਂਚ ਕੀਤੀ ਜਾਵੇਗੀ | ਇਸ ਸਬੰਧੀ 7 ਦਿਨਾਂ 'ਚ ਰਿਪੋਰਟ ਮੰਗੀ ਗਈ ਹੈ | ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ 'ਚ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਜਦਕਿ ਜ਼ਖ਼ਮੀਆਂ ਲਈ 1 ਲੱਖ ਰੁਪਏ ਦਾ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿ੍ਤਕਾਂ ਦੇ ਪਰਿਵਾਰਾਂ ਲਈ 2-2 ਲੱਖ ਤੇ ਦਿੱਲੀ ਭਾਜਪਾ ਵਲੋਂ 5 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ | ਦਿੱਲੀ ਪ੍ਰਦੇਸ਼ ਦੇ ਭਾਜਪਾ ਮੁਖੀ ਮਨੋਜ ਤਿਵਾੜੀ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਅਨੁਰਾਗ ਠਾਕੁਰ ਨੇ ਵੀ ਮੌਕੇ 'ਤੇ ਪੁੱਜ ਕੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ |
ਜ਼ਿਆਦਾਤਰ ਮੌਤਾਂ ਸਾਹ ਘੁੱਟਣ ਨਾਲ ਹੋਈਆਂ
ਅੱਗ ਵਾਲੀ ਇਮਾਰਤ 'ਚ ਦਾਖਲ ਹੋਣ ਵਾਲੀ ਐਨ.ਡੀ.ਆਰ.ਐਫ. ਦੀ ਟੀਮ ਨੇ ਦੱਸਿਆ ਕਿ ਇਮਾਰਤ ਖਤਰਨਾਕ ਕਾਰਬਨ ਮੋਨੋਆਕਸਾਈਡ ਨਾਲ ਭਰੀ ਹੋਈ ਸੀ | ਉੱਤਰੀ ਦਿੱਲੀ ਦੇ ਅਨਾਜ ਮੰਡੀ ਖੇਤਰ 'ਚ ਚਾਰ ਮੰਜ਼ਿਲਾ ਇਮਾਰਤ 'ਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਫੈਕਟਰੀ ਦੇ ਜ਼ਿਆਦਤਰ ਮਜਦੂਰਾਂ ਦੀ ਮੌਤ ਸਾਹ ਘੁੱਟਣ ਨਾਲ ਹੋਈ, ਜੋ ਕਿ ਘਟਨਾ ਸਮੇਂ ਸੁੱਤੇ ਹੋਏ ਸਨ | ਇਸ ਸਬੰਧੀ ਐਨ.ਡੀ.ਆਰ.ਐਫ. ਦੇ ਡਿਪਟੀ ਕਮਾਂਡਰ ਆਦਿੱਤਿਆ ਪ੍ਰਤਾਪ ਸਿੰਘ ਨੇ ਦੱਸਿਆ ਕਿ ਦਿੱਲੀ ਫਾਇਰ ਸਰਵਿਸ ਵਲੋਂ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਐਨ.ਡੀ.ਆਰ.ਐਫ. ਦੀ ਟੀਮ ਨੂੰ ਇਮਾਰਤ 'ਚ ਗੈਸ ਡਿਟੈਕਟਰਾਂ ਦੀ ਮਦਦ ਨਾਲ ਖਤਰਨਾਕ ਗੈਸ ਦਾ ਪਤਾ ਲੱਗਾ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਕਾਰਬਨ ਮੋਨੋਆਕਸਾਈਡ ਮੌਜੂਦ ਹੋਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਸਾਰੇ ਖੇਤਰ ਨੂੰ ਹੱਥੀਂ ਖੰਗਾਲਿਆ ਗਿਆ | ਤੀਜੀ ਤੇ ਚੌਥੀ ਮੰਜਿਲ ਧੰੂਏ ਨਾਲ ਭਰੀ ਹੋਈ ਸੀ ਤੇ ਇਥੇ ਕਾਰਬਨ ਮੋਨੋਆਕਸਾਈਡ ਦੀ ਮਾਤਰਾ ਕਾਫੀ ਜ਼ਿਆਦਾ ਸੀ |
ਦਿੱਲੀ ਵਿਖੇ ਫੈਕਟਰੀ 'ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇਕ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਦੱਸਿਆ ਕਿ ਅਸੀਂ ਜਿਥੇ ਰਹਿ ਰਹੇ ਹਾਂ, ਉਥੇ ਅੱਗ ਲੱਗ ਗਈ ਹੈ ਤੇ ਸਾਡਾ ਬਚਣਾ ਮੁਸ਼ਕਿਲ ਹੈ | ਇਮਾਰਤ 'ਚ ਫਸੇ ਇਮਰਾਨ ਨੇ ਮੌਤ ਹੋਣ ਤੋਂ ਪਹਿਲਾਂ ਆਪਣੇ ਪਿਤਾ ਨਾਲ ਫੋਨ 'ਤੇ ਗੱਲ ਕੀਤੀ | ਉਹ ਆਪਣੇ ਦੋ ਭਰਾਵਾਂ ਨਾਲ ਇਮਾਰਤ 'ਚ ਮੌਜੂਦ ਸੀ | ਇਮਰਾਨ ਨੇ ਬਚਣ ਦੀਆਂ ਉਮੀਦਾਂ ਖ਼ਤਮ ਹੋਣ ਤੋਂ ਬਾਅਦ ਆਪਣੇ ਪਿਤਾ ਨੂੰ ਫ਼ੋਨ ਕੀਤਾ | ਇਸ ਤੋਂ ਬਾਅਦ ਉਸ ਦਾ ਫ਼ੋਨ ਕੱਟਿਆ ਗਿਆ ਤੇ ਦੁਬਾਰਾ ਨਾ ਮਿਲਿਆ |
ਨਵੀਂ ਦਿੱਲੀ ਦੀ ਅਨਾਜ ਮੰਡੀ ਖੇਤਰ 'ਚ ਲੱਗੀ ਅੱਗ ਦੌਰਾਨ ਦਿੱਲੀ ਫਾਇਰ ਸਰਵਿਸ ਦੇ ਕਰਮਚਾਰੀ ਰਾਜੇਸ਼ ਸ਼ੁਕਲਾ ਨੇ 11 ਲੋਕਾਂ ਦੀ ਜਾਨ ਬਚਾਈ | ਇਸ ਬਚਾਅ ਮੁਹਿੰਮ ਦੌਰਾਨ ਸ਼ੁਕਲਾ ਦੀਆਂ ਲੱਤਾਂ ਜ਼ਖ਼ਮੀ ਹੋ ਗਈਆਂ ਤੇ ਉਹ ਦਿੱਲੀ ਦੇ ਇਕ ਹਸਪਤਾਲ ਵਿਖੇ ਇਲਾਜ਼ ਅਧੀਨ ਹੈ | ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਹਸਪਤਾਲ ਵਿਖੇ ਸ਼ੁਕਲਾ ਦਾ ਹਾਲ-ਚਾਲ ਜਾਣਿਆ | ਇਸ ਸਬੰਧੀ ਜੈਨ ਨੇ ਟਵੀਟ ਕੀਤਾ ਕਿ ਫਾਇਰਮੈਨ ਰਾਜੇਸ਼ ਸ਼ੁਕਲਾ ਅਸਲੀ ਹੀਰੋ ਹੈ | ਉਹ ਅੱਗ ਵਾਲੀ ਜਗ੍ਹਾ 'ਚ ਦਾਖਲ ਹੋਣ ਵਾਲਾ ਪਹਿਲਾ ਫਾਇਰਮੈਨ ਸੀ ਤੇ 11 ਲੋਕਾਂ ਦੀ ਜਾਨ ਬਚਾਈ | ਉਸ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅੰਤ ਤੱਕ ਆਪਣੀ ਡਿਊਟੀ ਨਿਭਾਈ | ਇਸ ਬਹਾਦਰ ਹੀਰੋ ਨੂੰ ਸਲਾਮ ਹੈ |
'ਮੈਂ ਫਸ ਗਿਆ ਹਾਂ ਤੇ ਜਿਊਾਦਾ ਬਾਹਰ ਨਹੀਂ ਆਵਾਂਗਾ' ਇਹ ਅੰਤਿਮ ਸ਼ਬਦ ਤਿੰਨ ਬੱਚਿਆਂ ਦੇ ਪਿਤਾ ਬਿਹਾਰ ਨਿਵਾਸੀ ਸ਼ਕੀਰ ਹੁਸੈਨ (28) ਨੇ ਆਪਣੀ ਗਰਭਵਤੀ ਔਰਤ ਨੂੰ ਫੋਨ ਕਰਕੇ ਕਹੇ | ਸ਼ਕੀਰ ਹੁਸੈਨ ਨੂੰ ਅੱਜ ਮਿ੍ਤਕ ਹਾਲਤ 'ਚ ਦਿੱਲੀ ਦੇ ਇਕ ਹਸਪਤਾਲ 'ਚ ਲਿਆਂਦਾ ਗਿਆ ਤੇ ਹਸਪਤਾਲ ਦੇ ਬਾਹਰ ਸ਼ਕੀਰ ਹੁਸੈਨ ਵਲੋਂ ਕਹੇ ਆਖਰੀ ਸ਼ਬਦਾਂ ਸਬੰਧੀ ਜਾਣਕਾਰੀ ਉਸ ਦੇ ਵੱਡੇ ਭਰਾ ਜ਼ਾਕਿਰ ਹੁਸੈਨ ਨੇ ਮੀਡੀਆ ਨਾਲ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਅੱਗ ਤੇ ਧੂੰਏ ਦੀ ਲਪੇਟ 'ਚ ਆਈ ਇਮਾਰਤ 'ਚ ਫਸਣ ਤੋਂ ਬਾਅਦ ਸ਼ਕੀਰ ਨੇ ਆਪਣੀ ਗਰਭਵਤੀ ਪਤਨੀ ਨੂੰ ਫੋਨ ਕਰਕੇ ਕਿਹਾ ਕਿ 'ਮੈਂ ਫਸ ਗਿਆ ਹਾਂ, ਜਿਊਾਦਾ ਬਾਹਰ ਨਹੀਂ ਆਵਾਂਗਾ' | ਸ਼ਕੀਰ ਹੁਸੈਨ ਆਪਣੇ ਪਿੱਛੇ 2 ਬੇਟੀਆਂ ਤੇ ਇਕ ਬੇਟਾ ਛੱਡ ਗਿਆ ਹੈ | ਉਸ ਦਾ ਇਕ ਬੱਚਾ ਹਾਲੇ ਦੁਨੀਆ 'ਤੇ ਆਉਣ ਵਾਲਾ ਹੈ, ਪਰ ਉਹ ਆਪਣੇ ਬੱਚਿਆਂ ਨੂੰ ਯਤੀਮ ਕਰਕੇ ਚਲਾ ਗਿਆ ਹੈ |
ਹਾਂਗਕਾਂਗ, 8 ਦਸੰਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਿਵਲ ਹਿਊਮਨ ਰਾਈਟਸ ਫਰੰਟ ਵਲੋਂ ਵਿਕਟੋਰੀਆ ਪਾਰਕ ਵਿਖੇ ਹਵਾਲਗੀ ਬਿੱਲ ਮਸਲੇ ਤੋਂ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨ ਦੇ 6 ਮਹੀਨੇ ਪੂਰੇ ਹੋਣ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਵਿਸ਼ਾਲ ਰੈਲੀ ਤੋਂ ਬਾਅਦ ਲੱਖਾਂ ਲੋਕਾਂ ਵਲੋਂ ਸੈਂਟਰਲ ਸਥਿਤ ਚਾਰਟਰ ਗਾਰਡਨ ਤੱਕ ਮਾਰਚ ਕੀਤਾ ਗਿਆ | ਪੁਲਿਸ ਦੀ ਮਨਜ਼ੂਰੀ ਨਾਲ ਕੱਢੇ ਗਏ ਇਸ ਸ਼ਾਂਤਮਈ ਮਾਰਚ 'ਚ ਲੋਕਾਂ ਵਲੋਂ ਅਮਰੀਕੀ ਝੰਡੇ ਲਹਿਰਾਉਂਦਿਆਂ 'ਆਜ਼ਾਦੀ ਲਈ ਹਾਂਗਕਾਂਗ ਨਾਲ ਖੜ੍ਹੋ' ਅਤੇ 'ਪੰਜਾਂ ਮੰਗਾਂ ਤੋਂ ਇਕ ਵੀ ਘੱਟ ਨਹੀਂ' ਦੇ ਨਾਅਰੇ ਲਗਾਉਂਦਿਆਂ 'ਗਲੋਰੀ ਆਫ ਹਾਂਗਕਾਂਗ' ਗੀਤ ਗਾਇਆ ਗਿਆ | ਇਸ ਮਾਰਚ ਤੋਂ ਪਹਿਲਾਂ ਭਾਵੇਂ ਪੁਲਿਸ ਵਲੋਂ ਕੁਝ ਅਸਲੇ ਸਮੇਤ 11 ਬੰਦੇ ਫੜਨ ਦੀਆਂ ਖ਼ਬਰਾਂ ਸਨ ਪਰ ਮਾਰਚ ਬਿਲਕੁਲ ਸ਼ਾਂਤਮਈ ਹੋਣ ਕਾਰਨ ਇਸ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਾਂਗਕਾਂਗ ਵਸਦੇ ਹਰ ਭਾਈਚਾਰੇ ਵਲੋਂ ਸ਼ਮੂਲੀਅਤ ਕੀਤੀ ਗਈ | ਅਮਰੀਕਾ ਵਿਚ ਹਾਂਗਕਾਂਗ ਡੈਮੋਕਰੇਸੀ ਐਕਟ ਪਾਸ ਹੋਣ ਤੋਂ ਬਾਅਦ ਹਾਂਗਕਾਂਗ ਦੀ 'ਸਪੈਸ਼ਲ ਸਟੇਟਸ' ਅਧੀਨ ਚੱਲ ਰਹੀ ਸਾਲਾਨਾ
ਉਨਾਓ, 8 ਦਸੰਬਰ (ਏਜੰਸੀ)-ਦਿੱਲੀ ਦੇ ਸਫ਼ਦਰਜੰਗ ਹਸਪਤਾਲ 'ਚ ਬੀਤੇ ਦਿਨ ਜ਼ਖ਼ਮਾਂ ਦਾ ਤਾਬ ਨਾ ਸਹਾਰਦਿਆਂ ਦਮ ਤੋੜਨ ਵਾਲੀ 23 ਸਾਲਾ ਉਨਾਓ ਜਬਰ ਜਨਾਹ ਤੇ ਅੱਗ ਨਾਲ ਸਾੜੀ ਪੀੜਤਾ ਨੂੰ ਐਤਵਾਰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਉਸ ਦੇ ਜੱਦੀ ਪਿੰਡ 'ਚ ਦਫ਼ਨਾ ਦਿੱਤਾ ਗਿਆ | ਮਿ੍ਤਕਾ ਨੂੰ ਉਸ ਦੇ ਪੁਰਖਿਆਂ ਦੀ ਮਜ਼ਾਰ ਨੇੜੇ ਉਨ੍ਹਾਂ ਦੇ ਖੇਤਾਂ 'ਚ ਦਫ਼ਨਾਇਆ ਗਿਆ | ਇਸ ਸਮੇਂ ਵੱਡੀ ਗਿਣਤੀ 'ਚ ਸਥਾਨਕ ਲੋਕ ਅਤੇ ਅਧਿਕਾਰੀ ਮੌਜੂਦ ਸਨ | ਅੰਤਿਮ ਸੰਸਕਾਰ ਲਈ ਮਿ੍ਤਕ ਸਰੀਰ ਨੂੰ ਲਿਜਾਣ ਤੋਂ ਪਹਿਲਾਂ ਪਿੰਡ ਦੇ ਲੋਕਾਂ ਨੇ ਵਿਛੜੀ ਆਤਮਾ ਲਈ ਆਪਣੀਆਂ ਸੰਵੇਦਨਾਵਾਂ ਪ੍ਰਗਟਾਈਆਂ | ਇਸ ਮੌਕੇ ਸਮਾਜਵਾਦੀ ਪਾਰਟੀ ਨੇਤਾ, ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਅਤੇ ਕਮਲ ਰਾਣੀ ਵਰੁਣ ਵੀ ਸ਼ਾਮਿਲ ਹੋਏ | ਮੌਰੀਆ ਨੇ ਕਿਹਾ ਕਿ ਸਰਕਾਰ ਪੀੜਤ ਪਰਿਵਾਰ ਨਾਲ ਖੜ੍ਹੀ ਹੈ | ਕਮਲ ਰਾਣੀ ਵਰੁਣ ਨੇ ਕਿਹਾ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਅਰਥਪੂਰਨ ਹੈ | ਅਸੀਂ ਪਰਿਵਾਰ ਦੀ ਦੁੱਖ ਦੀ ਘੜੀ 'ਚ ਉਨ੍ਹਾਂ ਨਾਲ ਖੜੇ੍ਹ ਹਾਂ ਅਤੇ ਯਕੀਨੀ ਬਣਾਵਾਂਗੇ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ | ਦੂਸਰੇ ਪਾਸੇ ਸਮਾਜਵਾਦੀ ਪਾਰਟੀ ਦੇ ਐਮ.ਐਲ. ਸੀ. ਸੁਨੀਲ ਸਿੰਘ ਸੱਜਣ ਨੇ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਚਿੰਤਾ ਪ੍ਰਗਟਾਈ | ਉਨ੍ਹਾਂ ਕਿਹਾ ਕਿ ਸੂਬੇ 'ਚ ਲੜਕੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ ਤੇ ਉਨ੍ਹਾਂ ਦੀ ਐਫ਼.ਆਈ.ਆਰ. ਵੀ ਦਰਜ ਨਹੀਂ ਕੀਤੀ ਜਾ ਰਹੀ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਅਸਤੀਫ਼ਾ ਦੇਣ ਚਾਹੀਦਾ ਹੈ | ਸਥਾਨਕ ਕਾਂਗਰਸੀ ਨੇਤਾ ਤੇ ਸਾਬਕਾ ਉਨਾਓ ਐਮ.ਪੀ. ਅਨੂ ਟੰਡਨ ਨੇ ਇਕ ਟਵੀਟ 'ਚ ਕਿਹਾ, ਅਸੀਂ ਲੜਕੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਚਾਹੰੁਦੇ ਹਨ ਕਿ ਇਹ ਮੌਤ ਅਜਾਈਾ ਨਹੀਂ ਜਾਣੀ ਚਾਹੀਦੀ ਤੇ ਪੀੜਤਾ ਨੂੰ ਨਿਆਂ ਮਿਲਣਾ ਚਾਹੀਦਾ ਹੈ | ਟੰਡਨ ਨੇ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਦੀ ਵਿੱਤੀ ਮਦਦ ਵੀ ਦਿੱਤੀ | ਇਸ ਤੋਂ ਪਹਿਲਾਂ ਜਬਰ ਜਨਾਹ ਪੀੜਤਾ ਦੇ ਪਰਿਵਾਰਕ ਮੈਂਬਰ ਲਖਨਊ ਡਵੀਜ਼ਨਲ ਕਮਿਸ਼ਨਰ ਮੁਕੇਸ਼ ਮੇਸ਼ਰਾਮ ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਹੋਈ ਗੱਲਬਾਤ ਦੌਰਾਨ ਮਿ੍ਤਕ ਲੜਕੀ ਦਾ ਸਸਕਾਰ ਕਰਨ ਲਈ ਸਹਿਮਤ ਹੋਏ ਸਨ | ਮੇਸ਼ਰਾਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਿ੍ਤਕਾ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ ਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਪੱਕਾ ਘਰ ਬਣਾ ਕੇ ਦਿੱਤਾ ਜਾਵੇਗਾ | ਪੀੜਤਾ ਦੀ ਭੈਣ ਨੂੰ ਵੱਖਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ ਤੇ ਉਹ ਘਟਨਾ ਦੀ ਗਵਾਹ ਬਣ ਸਕਦੀ ਹੈ | ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ | ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਸਬੰਧੀ ਕਾਰਵਾਈ ਕਰਦੇ ਹੋਏ ਐੱਸ.ਐੱਚ. ਓ. ਸਮੇਤ 7 ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ |
ਪੀੜਤਾ ਦੀ ਭੈਣ ਵਲੋਂ ਚਿਤਾਵਨੀ
ਉਨਾਓ ਜਬਰ ਜਨਾਹ ਪੀੜਤਾ ਦੇ ਮਿ੍ਤਕ ਸਰੀਰ ਨੂੰ ਐਤਵਾਰ ਨੂੰ ਜਿੱਥੇ ਦਫਨਾਇਆ ਦਿੱਤਾ ਗਿਆ, ਉੱਥੇ ਹੀ ਪੀੜਤਾ ਦੀ ਭੈਣ ਨੇ ਮੁੱਖ ਮੰਤਰੀ ਰਿਹਾਇਸ਼ ਦੇ ਸਾਹਮਣੇ ਆਤਮ ਹੱਤਿਆ ਕਰਨ ਦੀ ਚਿਤਾਵਨੀ ਦਿੱਤੀ ਹੈ | ਮੁੱਖ ਮੰਤਰੀ ਨਾਲ ਮੁਲਾਕਾਤ ਲਈ ਬਜਿਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਪੀੜਤਾ ਦਾ ਸੰਸਕਾਰ ਕੀਤਾ | ਇਸ ਦਰਮਿਆਨ ਪੀੜਤਾ ਦੀ ਭੈਣ ਨੇ ਕਿਹਾ ਕਿ ਜੇਕਰ ਇਕ ਹਫ਼ਤੇ 'ਚ ਦੋਸ਼ੀਆਂ ਿਖ਼ਲਾਫ਼ ਕਾਰਵਾਈ ਨਾ ਹੋਈ ਤਾਂ ਉਹ ਮੁੱਖ ਮੰਤਰੀ ਰਿਹਾਇਸ਼ ਦੇ ਸਾਹਮਣੇ ਆਤਮਹੱੱਤਿਆ ਕਰ ਲਵੇਗੀ |
ਬਾਦਲ ਦਲ ਦੇ ਕਈ ਸਰਕਰਦਾ ਆਗੂ ਸੰਪਰਕ 'ਚ ਹੋਣ ਦਾ ਦਾਅਵਾ
ਸਥਾਪਨਾ ਸ਼ਤਾਬਦੀ ਮੌਕੇ ਦਲ ਦੇ ਰਵਾਇਤੀ ਚਿਹਰੇ ਨੂੰ ਉਭਾਰਨ ਦਾ ਯਤਨ
ਮੇਜਰ ਸਿੰਘ
ਜਲੰਧਰ, 8 ਦਸੰਬਰ-ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਬਗਾਵਤੀ ਸੁਰ ਅਪਣਾਈ ਬੈਠੇ ਸੀਨੀਅਰ ਅਕਾਲੀ ਆਗੂ ਸ: ਸੁਖਦੇਵ ਸਿੰਘ ਢੀਂਡਸਾ ਦੀ ਪਹਿਲਕਦਮੀ ਉੱਪਰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ਼ਤਾਬਦੀ ਮਨਾਉਣ ਤੇ ਦਲ ਦੇ ਬੁਨਿਆਦੀ ਰਵਾਇਤੀ ਚਿਹਰੇ ਨੂੰ ਮੁੜ ਉਭਾਰਨ ਲਈ ਬਾਦਲ ਵਿਰੋਧੀ ਵੱਖ-ਵੱਖ ਧੜਿਆਂ ਨੂੰ ਇਕੱਤਰ ਕਰਨ ਦੇ ਯਤਨ ਤੇਜ਼ੀ ਨਾਲ ਸ਼ੁਰੂ ਹੋ ਗਏ ਹਨ | ਪਹਿਲੇ ਯਤਨ ਵਜੋਂ ਢੀਂਡਸਾ ਦੀ ਚੰਡੀਗੜ੍ਹ ਰਿਹਾਇਸ਼ ਵਿਖੇ ਬੀਤੀ ਸ਼ਾਮ ਬੁਲਾਈ ਮੀਟਿੰਗ ਵਿਚ ਢੀਂਡਸਾ ਤੋਂ ਇਲਾਵਾ ਅਕਾਲੀ ਦਲ ਟਕਸਾਲੀ, ਅਕਾਲੀ ਦਲ (1920) ਦੇ ਪ੍ਰਧਾਨ ਰਵੀਇੰਦਰ ਸਿੰਘ ਦੇ ਨੇਤਾਵਾਂ ਦੀ ਮੀਟਿੰਗ ਹੋਈ | ਮੀਟਿੰਗ ਵਿਚ ਪਤਾ ਲੱਗਾ ਹੈ ਕਿ ਢੀਂਡਸਾ ਨੇ ਦੱਸਿਆ ਕਿ ਸਾਡੇ ਇਸ ਯਤਨ ਵਿਚ ਲੋਕ ਇਨਸਾਫ਼ ਪਾਰਟੀ ਵਾਲੇ ਬੈਂਸ ਭਰਾ ਵੀ ਸ਼ਾਮਿਲ ਹਨ | ਪਤਾ ਲੱਗਾ ਹੈ ਕਿ ਐਤਵਾਰ ਸਵੇਰੇ ਅਕਾਲੀ ਦਲ (ਟਕਸਾਲੀ) ਦੇ ਬੁਲਾਰੇ ਤੇ ਸਕੱਤਰ ਜਨਰਲ ਸ: ਸੇਵਾ ਸਿੰਘ ਸੇਖਵਾਂ ਦੀ ਬੈਂਸ ਭਰਾਵਾਂ ਨਾਲ ਅੱਜ ਸਵੇਰੇ ਲੁਧਿਆਣਾ ਵਿਖੇ ਮੀਟਿੰਗ ਹੋਈ | ਬੈਂਸ ਭਰਾਵਾਂ ਨੇ 14 ਦਸੰਬਰ ਨੂੰ ਅੰਮਿ੍ਤਸਰ ਵਿਖੇ ਰੱਖੀ ਮੀਟਿੰਗ 'ਚ ਸ਼ਾਮਿਲ ਹੋਣ ਦੀ ਬਕਾਇਦਾ ਸਹਿਮਤੀ ਜ਼ਾਹਰ ਕਰ ਦਿੱਤੀ ਹੈ | ਵਰਨਣਯੋਗ ਹੈ ਕਿ ਉਸੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਅਕਾਲੀ ਦਲ ਬਾਦਲ ਦਾ ਡੈਲੀਗੇਟ ਅਜਲਾਸ ਸੱਦਿਆ ਗਿਆ ਹੈ | ਇਸ ਅਜਲਾਸ ਵਿਚ ਦਸੰਬਰ 2020 'ਚ ਸਥਾਪਨਾ ਸ਼ਤਾਬਦੀ ਮਨਾਏ ਜਾਣ ਲਈ ਤਿਆਰੀ ਦੀ ਰੂਪ-ਰੇਖਾ ਬਾਰੇ ਵਿਚਾਰ ਕੀਤੇ ਜਾਣ ਦਾ ਐਲਾਨ ਕੀਤਾ ਹੋਇਆ | ਬਾਦਲ ਦਲ ਵਿਰੋਧੀ ਉਕਤ ਚਾਰ ਜਥੇਬੰਦੀਆਂ ਦੇ ਇਕੱਠੇ ਹੋਏ ਆਗੂਆਂ ਦਾ ਕਹਿਣਾ ਹੈ ਕਿ 1996 ਦੀ ਮੋਗਾ ਕਾਨਫ਼ਰੰਸ ਵਿਚ ਅਕਾਲੀ ਦਲ ਨੇ ਸਿੱਖਾਂ ਦੀ ਪ੍ਰਤੀਨਿਧ ਪਾਰਟੀ ਹੋਣ ਦਾ ਫ਼ੈਸਲਾ ਤਿਆਗ ਕੇ ਇਸ ਨੂੰ ਸੈਕੂਲਰ ਤੇ ਪੰਜਾਬੀ ਪਾਰਟੀ ਹੋਣ ਦਾ ਮਤਾ ਪਾਸ ਕੀਤਾ ਸੀ, ਇਸ ਕਰਕੇ ਅਕਾਲੀ ਦਲ ਬਾਦਲ ਨੂੰ ਪੰਥ ਪ੍ਰਸਤ ਪਾਰਟੀ ਵਜੋਂ ਵਿਚਰਦੇ ਆ ਰਹੇ, ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ ਮਨਾਉਣ ਦਾ ਕੋਈ ਵੀ ਨੈਤਿਕ ਜਾਂ ਸੰਵਿਧਾਨਕ ਅਧਿਕਾਰ ਨਹੀਂ ਹੈ |
ਟਕਸਾਲੀ ਅਕਾਲੀ ਵੀ ਵਧੇਰੇ ਉਤਸ਼ਾਹ 'ਚ
ਸਿੱਖ ਸਿਆਸਤ 'ਚ ਹੋ ਰਹੀ ਨਵੀਂ ਕਤਾਰਬੰਦੀ ਖਾਸ ਕਰ ਸੁਖਦੇਵ ਸਿੰਘ ਢੀਂਡਸਾ ਵਲੋਂ ਉਨ੍ਹਾਂ ਦੇ ਖੇਮੇ 'ਚ ਆ ਜਾਣ ਨਾਲ ਅਕਾਲੀ ਦਲ ਟਕਸਾਲੀ ਦੇ ਆਗੂ ਵਧੇਰੇ ਉਤਸ਼ਾਹ ਵਿਚ ਹਨ | ਸੁਖਦੇਵ ਸਿੰਘ ਢੀਂਡਸਾ ਨੇ ਉਨ੍ਹਾਂ ਦੀ ਰਿਹਾਇਸ਼ ਉੱਪਰ ਹੋਈ ਮੀਟਿੰਗ ਤੇ 14 ਦਸੰਬਰ ਨੂੰ ਅੰਮਿ੍ਤਸਰ 'ਚ ਮੀਟਿੰਗ ਸੱਦਣ ਦੀ ਤਾਂ ਪੁਸ਼ਟੀ ਕੀਤੀ, ਪਰ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਭਵਿੱਖ ਦੇ ਪ੍ਰੋਗਰਾਮ ਬਾਰੇ ਅਜੇ ਬਹੁਤ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਹਨ ਤੇ ਅਸਲ ਗੱਲ ਤਾਂ ਸਾਰੇ ਮੁੱਦਿਆਂ ਉੱਪਰ ਸਹਿਮਤੀ ਬਾਅਦ ਹੀ ਅੱਗੇ ਵਧੇਗੀ | ਪਿਛਲੇ ਵਰ੍ਹੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਬਾਅਦ ਉਹ ਅਨੇਕ ਮੌਕਿਆਂ ਉੱਪਰ ਬਾਦਲ ਦਲ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ, ਪਰ ਬਾਦਲ ਵਿਰੋਧੀ ਧੜਿਆਂ ਨੂੰ ਇਕ ਪਲੇਟਫਾਰਮ ਉੱਪਰ ਇਕੱਠੇ ਕਰਨ ਦਾ ਕਾਰਜ ਹੁਣੇ ਤੋਂ ਹੀ ਸ਼ੁਰੂ ਕੀਤਾ ਗਿਆ ਹੈ | ਪਤਾ ਲੱਗਾ ਹੈ ਕਿ ਬੈਂਸ ਭਰਾ ਢੀਂਡਸਾ ਦੇ ਯਤਨਾਂ ਤੇ ਪਹਿਲਕਦਮੀ ਨਾਲ ਹੀ ਨਵੇਂ ਮੰਚ ਵਿਚ ਸ਼ਾਮਿਲ ਹੋਣ ਲਈ ਰਾਜ਼ੀ ਹੋਏ ਹਨ | ਅਕਾਲੀ ਦਲ ਟਕਸਾਲੀ ਦੇ ਆਗੂ 14 ਦਸੰਬਰ ਦੀ ਸਾਂਝੀ ਮੀਟਿੰਗ ਵਿਚ ਬਾਦਲ ਦਲ ਦੇ ਕੁਝ ਸਰਕਰਦਾ ਆਗੂਆਂ ਦੇ ਸ਼ਾਮਿਲ ਹੋਣ ਦੇ ਦਾਅਵੇ ਕਰ ਰਹੇ ਹਨ | ਇਹ ਵੀ ਪਤਾ ਲੱਗਾ ਹੈ ਕਿ ਕੁਝ ਹੋਰ ਧੜਿਆਂ ਨੂੰ ਵੀ ਮੀਟਿੰਗ 'ਚ ਸ਼ਾਮਿਲ ਕਰਨ ਲਈ ਸੰਪਰਕ ਕੀਤਾ ਜਾ ਰਿਹਾ ਹੈ |
ਢੀਂਡਸਾ ਦੇ ਪੁੱਤਰ ਲਈ ਫੇਰ ਇਮਤਿਹਾਨ
ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਤੇ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਦੇ ਵਿਧਾਇਕ ਗਰੁੱਪ ਦੇ ਮੁਖੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਲਈ ਇਕ ਵਾਰ ਫਿਰ ਇਮਤਿਹਾਨੀ ਘੜੀ ਆ ਗਈ ਹੈ | ਹੁਣ ਜਦ ਲਕੀਰ ਖਿੱਚ ਕੇ ਢੀਂਡਸਾ ਬਾਦਲ ਦਲ ਵਿਰੋਧੀਆਂ ਨੂੰ ਇਕ ਮੰਚ ਉੱਪਰ ਇਕੱਠੇ ਕਰਨ ਲਈ ਤੁਰ ਪਏ ਹਨ ਅਤੇ ਇਸ ਸਬੰਧੀ ਮੀਟਿੰਗ ਵੀ ਰੱਖ ਲਈ ਹੈ ਤਾਂ ਅਜਿਹੀ ਹਾਲਤ ਵਿਚ ਪਾਰਟੀ ਵਫ਼ਾਦਾਰੀ ਨਿਭਾਉਦੇ ਹਨ ਜਾਂ ਪਿਤਾ ਮੋਹ ਪਾਲਦੇ ਹਨ | ਉਨ੍ਹਾਂ ਲਈ ਮੁੜ ਇਹ ਇਮਤਿਹਾਨੀ ਮੌਕਾ ਆ ਗਿਆ ਹੈ | ਪਿਛਲੀ ਲੋਕ ਸਭਾ ਚੋਣ ਸਮੇਂ ਵੀ ਢੀਂਡਸਾ ਨੇ ਪੁੱਤਰ ਨੂੰ ਸੰਗਰੂਰ ਹਲਕੇ ਤੋਂ ਚੋਣ ਨਾ ਲੜਨ ਦੀ ਸਲਾਹ ਦਿੱਤੀ ਸੀ, ਪਰ ਉਨ੍ਹਾਂ ਨੇ ਪਿਤਾ ਦੀ ਸਲਾਹ ਸਵੀਕਾਰ ਨਹੀਂ ਸੀ ਕੀਤੀ, ਪਰ ਉਦੋਂ ਹਾਲਾਤ ਇਸ ਪੱਖੋਂ ਵੱਖਰੇ ਸਨ ਕਿ ਢੀਂਡਸਾ ਨੇ ਪਾਰਟੀ ਦੇ ਵਿਰੋਧ ਦਾ ਰੁਖ਼ ਅਖ਼ਤਿਆਰ ਨਹੀਂ ਸੀ ਕੀਤਾ |
ਸ਼ਾਮ ਨੂੰ ਸਮੂਹਿਕ ਰੂਪ 'ਚ ਸਰਵਣ ਕਰਨਗੇ ਕੀਰਤਨ ਜਲੰਧਰ, 8 ਦਸੰਬਰ (ਮੇਜਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ 12 ਦਸੰਬਰ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਵਿਖੇ ਤਿੰਨ ਦਿਨ ਸੰਗਤ ਦੇ ਜੋੜੇ ਝਾੜਨ, ਭਾਂਡੇ ਮਾਂਜਣ ਅਤੇ ਲੰਗਰ ਦੀ ਸੇਵਾ ਕਰੇਗੀ ...
ਨਵੀਂ ਦਿੱਲੀ, 8 ਦਸੰਬਰ (ਏਜੰਸੀ)-ਅਰਥਵਿਵਸਥਾ ਦੀ ਰਫ਼ਤਾਰ 'ਚ ਆਈ ਸੁਸਤੀ 'ਤੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ ਕਿ ਦੇਸ਼ ਮੰਦੀ ਦੇ ਦੌਰ 'ਚੋਂ ਲੰਘ ਰਿਹਾ ਹੈ ਅਤੇ ਅਰਥਵਿਵਸਥਾ 'ਚ ਭਾਰੀ ਸੁਸਤੀ ਦੇ ਸੰਕੇਤ ਹਨ | ਉਨ੍ਹਾਂ ਕਿਹਾ ਕਿ ਇਸ ਦਾ ...
ਪਟਨਾ, 8 ਦਸੰਬਰ (ਏਜੰਸੀ)- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅੱਜ ਦਿੱਲੀ 'ਚ ਵਾਪਰੇ ਭਿਆਨਕ ਅੱਗ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਿਤਾਈ ਹੈ, ਇਸ ਦੇ ਨਾਲ ਹੀ ਉਨ੍ਹਾਂ ਆਪਣੇ ਸੂਬੇ ਨਾਲ ਸਬੰਧਿਤ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਅੱਗ ਹਾਦਸੇ ਦੀ ਦੁਖਦਾਈ ਘਟਨਾ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਨੂੰ ਬਹੁਤ ਦੁੱਖ ਪੁੱਜਾ ਹੈ | ਉਨ੍ਹਾਂ ਪੀੜਤ ਪਰਿਵਾਰਾਂ ਨੂੰ ਦੁੱਖ ਦੀ ਇਸ ਘੜੀ 'ਚ ਹੌਾਸਲਾ ਰੱਖਣ ਲਈ ਕਿਹਾ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਇਸ ਅੱਗ ਹਾਦਸੇ 'ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ 'ਬਹੁਤ ਭਿਆਨਕ' ਹਾਦਸਾ ਦੱਸਿਆ ਹੈ | ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ |
...
ਇਸ ਭਿਆਨਕ ਅੱਗ ਹਾਦਸੇ 'ਚ 43 ਲੋਕਾਂ ਦੇ ਮਾਰੇ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗ੍ਰਹਿ ਮੰਤਰੀ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ | ਉਨ੍ਹਾਂ ਅਧਿਕਾਰੀਆਂ ਨੂੰ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ...
ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਅੱਗ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਮੌਤ 'ਤੇ ਡੰੂਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਿਤਾਈ ਹੈ | ਉਨ੍ਹਾਂ ਕੇਂਦਰ ਦੀ ਭਾਜਪਾ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੀੜਤਾਂ ਤੇ ...
ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦਿੱਲੀ 'ਚ ਵਾਪਰੇ ਭਿਆਨਕ ਅੱਗ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਿਤਾਈ ਹੈ | ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਦਿੱਲੀ 'ਚ ਅੱਗ ਲੱਗਣ ਦੀ ਘਟਨਾ ਬਾਰੇ ਪਤਾ ...
ਅਧਿਕਾਰਕ ਸੂਤਰਾਂ ਅਨੁਸਾਰ ਪ੍ਰਸ਼ਾਸਨ ਵਲੋਂ ਪਿਛਲੇ ਹਫ਼ਤੇ ਹੀ ਚਾਰ-ਮੰਜ਼ਿਲਾਂ ਇਮਾਰਤ ਦਾ ਸਰਵੇਖਣ ਕੀਤਾ ਗਿਆ ਸੀ ਪਰ ਉੱਪਰਲੀਆਂ ਮੰਜ਼ਿਲਾਂ 'ਤੇ ਜਿੰਦਰੇ ਲੱਗੇ ਹੋਣ ਕਰਕੇ ਸਮੁੱਚੀ ਇਮਾਰਤ ਦੀ ਪੜਤਾਲ ਨਹੀਂ ਕੀਤੀ ਜਾ ਸਕੀ | ਉਪਰਲੀਆਂ ਮੰਜ਼ਿਲਾਂ ਦਾ ਸਰਵੇਖਣ ਕਰਨ ...
ਦਿੱਲੀ ਅੱਗ ਬੁਝਾਊ ਸੇਵਾਵਾਂ ਦੇ ਅਧਿਕਾਰੀਆਂ ਨੇ ਪਛਤਾਵਾ ਕਰਦਿਆਂ ਕਿਹਾ ਕਿ ਤੰਗ ਇਲਾਕੇ ਅਤੇ ਇਮਾਰਤ ਸਬੰਧੀ ਅਧੂਰੀ ਜਾਣਕਾਰੀ ਕਰਕੇ ਰਾਹਤ ਕਾਰਜਾਂ 'ਚ ਦੇਰੀ ਹੋਈ | ਉਨ੍ਹਾਂ ਕਿਹਾ ਕਿ ਵਿਭਾਗ ਨੂੰ ਇਮਾਰਤ ਅੰਦਰ ਲੋਕਾਂ ਦੇ ਫਸੇ ਹੋਣ ਬਾਰੇ ਨਹੀਂ ਦੱਸਿਆ ਗਿਆ ਸੀ ...
ਨਵੀਂ ਦਿੱਲੀ, 8 ਦਸੰਬਰ (ਏਜੰਸੀ)- ਦਿੱਲੀ ਦੀ ਤਿਹਾੜ ਜੇਲ੍ਹ 'ਚ ਮੌਤ ਦੀ ਸਜ਼ਾ ਵਾਲੇ ਕੈਦੀਆਂ ਨੂੰ ਕੋਈ ਫਾਂਸੀ ਲਗਾਉਣ ਵਾਲਾ (ਜੱਲਾਦ) ਨਹੀਂ ਹੈ, ਜਿਥੇ ਨਿਰਭੈਆ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ 4 ਦੋਸ਼ੀ ਬੰਦ ਹਨ ਅਤੇ ਉਨ੍ਹਾਂ ਸਭ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ...
ਦਿੱਲੀ ਫਾਇਰ ਸਰਵਿਸ (ਡੀ.ਐਫ.ਐਸ.) ਵਲੋਂ ਖੁਲਾਸਾ ਕੀਤਾ ਗਿਆ ਹੈ ਕਿ ਉੱਤਰੀ ਦਿੱਲੀ ਦੇ ਅਨਾਜ ਮੰਡੀ ਇਲਾਕੇ 'ਚ ਜਿਥੇ ਅੱਜ ਸਵੇਰੇ ਅੱਗ ਲੱਗਣ ਨਾਲ 43 ਲੋਕ ਮਾਰੇ ਗਏ ਹਨ, ਉਥੇ ਅੱਗ ਲੱਗਣ ਵਾਲੀ ਇਮਾਰਤ ਤੱਕ ਅੱਗ ਬੁਝਾਉਣ ਲਈ (ਫਾਇਰ ਕਲੀਅਰੈਂਸ) ਪਹੁੰਚਣ ਵਾਸਤੇ ਕੋਈ ਲਾਂਘਾ ...
ਜਦੋਂ ਅੱਗ ਬੁਝਾਊ ਦਸਤੇ ਦੇ ਕਰਮਚਾਰੀ ਘਟਨਾ ਸਥਾਨ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਕਿ ਕਿੰਨੇ ਲੋਕ ਚਾਰ ਮੰਜ਼ਿਲਾ ਇਮਾਰਤ 'ਚ ਫਸੇ ਹੋਏ ਹਨ | ਅੱਗ ਬੁਝਾਊ ਅਮਲੇ ਨੇ ਸੰਘਣੇ ਧੂਏਾ ਤੇ ਅੱਗ ਦੀਆਂ ਲਪਟਾਂ 'ਚੋਂ ਨਿਕਲਦੇ ਹੋਏ ਆਪਣਾ ਰਸਤਾ ਬਣਾਇਆ | ਇਸੇ ...
ਦਿੱਲੀ ਪੁਲਿਸ ਨੇ ਉੱਤਰੀ ਦਿੱਲੀ ਦੇ ਅਨਾਜ ਮੰਡੀ ਖੇਤਰ 'ਚ ਫੈਕਟਰੀ 'ਚ ਲੱਗੀ ਅੱਗ, ਜਿਸ 'ਚ 43 ਲੋਕਾਂ ਦੀ ਮੌਤ ਹੋ ਗਈ, ਦੇ ਸਬੰਧ 'ਚ ਇਮਾਰਤ ਦੇ ਮਾਲਕ ਰੇਹਾਨ ਿਖ਼ਲਾਫ਼ ਧਾਰਾ 304 ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦਿੱਲੀ ਪੁਲਿਸ ਨੇ ਇਹ ਮਾਮਲਾ ...
ਬਦਲਦੇ ਚੌਿਗ਼ਰਦੇ ਦੇ ਨਾਲ-ਨਾਲ ਪੜ੍ਹਾਈ ਸਬੰਧੀ ਸਮੀਕਰਨ ਵੀ ਤੇਜ਼ੀ ਨਾਲ ਬਦਲੇ ਹਨ | ਪਹਿਲੇ ਸਮਿਆਂ 'ਚ ਈ.ਟੀ.ਟੀ, ਬੀ.ਐੱਡ. ਦੀ ਪੜ੍ਹਾਈ ਕਰਕੇ ਮਾਸਟਰੀ ਪੱਕੀ, ਏ.ਐਨ.ਐਮ., ਜੀ.ਅੇੈਨ.ਐਮ., ਬੀ.ਐਸ.ਸੀ. ਕਰਕੇ ਸਰਕਾਰੀ ਨੌਕਰੀਆਂ ਯਕੀਨੀ ਹੁੰਦੀਆਂ ਸਨ | ਹੁਣ ਜ਼ਮਾਨਾ ਬਦਲ ਗਿਆ ...
ਫਲੈਕਸ ਬੋਰਡਾਂ 'ਚ ਅਮੀਰੀ ਦੇ ਝਲਕਾਰੇ ਮਾਰਦੇ ਪੰਜਾਬ ਦੇ ਅਸਲ ਵਿਕਾਸ ਨੂੰ ਦੇਖਣ ਲਈ ਸੜਕਾਂ ਦੀ ਹਾਲਤ ਦੇਖੋ | ਪੰਜਾਬ ਅੰਦਰ ਸ਼ਹਿਰਾਂ, ਪਿੰਡਾਂ ਅਤੇ ਛੋਟੇ ਕਸਬਿਆਂ ਦੀਆਂ ਸੜਕਾਂ ਦੀ ਖ਼ਸਤਾ ਹਾਲਤ ਪੰਜਾਬ ਦੇ ਅਸਲ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ | ਸਰਕਾਰ ਵਲੋਂ ...
ਹਰ ਰੋਜ਼ ਕਿਸੇ ਨਾ ਕਿਸੇ ਕਲਾਕਾਰ ਵਲੋਂ ਕਿਸੇ ਦੂਜੇ ਗਾਇਕ ਜਾਂ ਆਪਣੇ ਸਰੋਤੇ ਨਾਲ ਗੁੱਥਮ-ਗੁੱਥਾ ਹੋਣ ਦੀਆਂ ਵੀਡੀਓ ਵਾਇਰਲ ਹੋਣਾ ਹੁਣ ਆਮ ਗੱਲ ਹੋ ਚੁੱਕੀ ਹੈ | ਅਸਲ 'ਚ ਇਹ ਇਕ ਪੂਰੀ ਵਿਉਂਤਬੰਦੀ ਦੇ ਨਾਲ ਨੇਪਰੇ ਚਾੜਿ੍ਹਆ ਗਿਆ ਕਾਰਜ ਹੁੰਦਾ ਹੈ, ਕਿਉਂਕਿ ਪੰਜਾਬੀ ...
ਪੰਜਾਬੀਆਂ 'ਚ ਸ਼ੌਕ ਪਾਲਣ ਦਾ ਕੀੜਾ ਕੁਝ ਵਧੇਰੇ ਹੀ ਹੈ | ਜਿੱਥੇ ਪਹਿਲਾਂ ਚੰਗੇ ਸਰਦੇ ਪੁੱਜਦੇ ਘਰ ਚੰਗੇ ਘੋੜੇ, ਨਸਲੀ ਬਲਦ, ਮੱਝਾਂ ਪਾਲਣ ਦੇ ਸ਼ੌਕੀਨ ਸਨ, ਅੱਜ ਕੱਲ੍ਹ ਉਨ੍ਹਾਂ ਘਰਾਂ ਦੇ ਨੌਜਵਾਨ ਕੁੱਤੇ ਰੱਖਣ ਦੇ ਸ਼ੌਕੀਨ ਹਨ | ਕੁੱਤਿਆਂ ਦੀਆਂ ਵੀ ਉਂਝ ਤਾਂ ਕਈ ...
ਕੋਈ ਵੀ ਉਦਯੋਗ ਜਾਂ ਕਾਰਖਾਨਾ ਲਾਉਣ ਤੋਂ ਪਹਿਲਾਂ ਪ੍ਰਦੂਸ਼ਣ ਬੋਰਡ ਵਲੋਂ ਇਕ ਸਰਟੀਫ਼ਿਕੇਟ ਜਾਰੀ ਕੀਤਾ ਜਾਂਦਾ ਹੈ, ਜਿਸ ਤਹਿਤ ਕੁੱਝ ਸ਼ਰਤਾਂ ਨੂੰ ਅਪਣਾਉਣਾ ਉਦਯੋਗਪਤੀ ਲਈ ਜ਼ਰੂਰੀ ਹੁੰਦਾ, ਜਿਸ ਤਹਿਤ ਉਸ ਉਦਯੋਗ 'ਚੋਂ ਨਿਕਲਣ ਵਾਲੇ ਗੰਦੇ ਪਾਣੀ ਦਾ ਸਹੀ ਪ੍ਰਬੰਧ ...
ਸਹਿਣਸ਼ੀਲਤਾ ਦੀ ਘਾਟ ਕਾਰਨ ਅੱਜ ਬਹੁਤ ਕੁਝ ਗ਼ਲਤ ਵਾਪਰ ਰਿਹਾ ਹੈ, ਜਿਸ ਕਾਰਨ ਅੱਜ ਬੱਚੇ ਵੀ ਏਨੀ ਛੇਤੀ ਤੈਸ਼ 'ਚ ਆ ਜਾਂਦੇ ਹਨ ਕਿ ਉਹ ਅਧਿਆਪਕਾਂ ਅਤੇ ਮਾਪਿਆਂ ਦੀ ਗੱਲ ਨੂੰ ਬਰਦਾਸ਼ਤ ਨੀ ਕਰਦੇ | ਸਕੂਲ 'ਚ ਜੇ ਕੁਝ ਅਧਿਆਪਕ ਨੇ ਕਹਿ ਦਿੱਤਾ ਕਿ ਕੁਝ ਬੱਚੇ ਆਤਮਹੱਤਿਆ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX