ਤਾਜਾ ਖ਼ਬਰਾਂ


ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  16 minutes ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  20 minutes ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  57 minutes ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  about 1 hour ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  about 1 hour ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  about 1 hour ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  about 2 hours ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 3 hours ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  about 4 hours ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਅੱਗ ਲੱਗਣ ਨਾਲ 15 ਏਕੜ ਕਣਕ ਸੜ ਕੇ ਸੁਆਹ
. . .  about 4 hours ago
ਤਲਵੰਡੀ ਭਾਈ, 21 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਵਿਖੇ ਖੇਤਾਂ 'ਚ ਲੱਗੀ ਅੱਗ ਕਾਰਨ 4 ਕਿਸਾਨਾਂ ਦੀ 15 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਅੱਗ ਬੁਝਾਉਣ...
13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ
. . .  about 4 hours ago
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਅਰੁਣ ਆਹੂਜਾ)- ਨੇੜਲੇ ਪਿੰਡ ਰਾਮਦਾਸ ਨਗਰ 'ਚ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਅੱਜ ਸਰਹਿੰਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ...
ਅੱਠ ਧਮਾਕਿਆਂ ਕਾਰਨ ਸ੍ਰੀਲੰਕਾ 'ਚ 188 ਲੋਕਾਂ ਦੀ ਮੌਤ, 500 ਤੋਂ ਵੱਧ ਜ਼ਖ਼ਮੀ
. . .  1 minute ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ 188 ਲੋਕਾਂ ਦੀ ਮੌਤ ਹੋ ਚੁੱਕੀ ਹੈ। ਧਮਾਕਿਆਂ ਕਾਰਨ 500 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ...
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ 'ਤੇ ਪ੍ਰਿਅੰਕਾ ਨੇ ਕਿਹਾ- ਕਾਂਗਰਸ ਪ੍ਰਧਾਨ ਕਹਿਣਗੇ ਤਾਂ ਖ਼ੁਸ਼ੀ ਨਾਲ ਲੜਾਂਗੀ
. . .  about 5 hours ago
ਤਿਰੂਵਨੰਤਪੁਰਮ, 21 ਅਪ੍ਰੈਲ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਾਰਾਣਸੀ ਤੋਂ ਚੋਣ ਲੜਨ ਦੀਆਂ ਅਟਕਲਾਂ ਫਿਰ ਤੇਜ਼ ਹੋ ਗਈਆਂ ਹਨ। ਚੋਣ ਪ੍ਰਚਾਰ ਕਰਨ ਲਈ ਕੇਰਲ ਦੇ ਵਾਇਨਾਡ 'ਚ ਪਹੁੰਚੀ ਪ੍ਰਿਅੰਕਾ ਗਾਂਧੀ...
ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ 50 ਪਰਿਵਾਰ
. . .  about 5 hours ago
ਨਾਭਾ, 21 ਅਪ੍ਰੈਲ (ਕਰਮਜੀਤ ਸਿੰਘ)- ਪਿੰਡ ਅੱਚਲ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਯਾਦਵਿੰਦਰ ਸਿੰਘ ਦੇ ਨਾਲ ਅੱਜ 50 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ। ਉਕਤ ਪਰਿਵਾਰਾਂ ਨੇ ਬਲਵਿੰਦਰ ਬਿੱਟੂ ਢੀਗੀਂ...
ਨਹੀਂ ਰਹੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ
. . .  about 6 hours ago
ਪੁਲਿਸ ਨੇ ਬਿਜਲੀ ਟਰਾਂਸਫ਼ਾਰਮਰ ਤੋੜ ਕੇ ਤਾਂਬਾ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼
. . .  about 6 hours ago
ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਮੰਡੀਆਂ 'ਚ ਰੁਲ ਰਿਹੈ ਅੰਨਦਾਤਾ
. . .  about 6 hours ago
ਆਵਾਰਾ ਕੁੱਤਿਆਂ ਵਲੋਂ ਕੀਤੇ ਹਮਲੇ 'ਚ ਅੱਠ ਸਾਲਾ ਬੱਚਾ ਜ਼ਖ਼ਮੀ
. . .  about 6 hours ago
ਅੱਠ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ 'ਚ ਲੱਗਾ ਕਰਫ਼ਿਊ, ਸੋਸ਼ਲ ਮੀਡੀਆ 'ਤੇ ਵੀ ਲੱਗੀ ਪਾਬੰਦੀ
. . .  about 6 hours ago
ਸ੍ਰੀ ਮੁਕਤਸਰ ਸਾਹਿਬ 'ਚ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੇ ਦੋ ਬੱਚੇ
. . .  about 7 hours ago
ਸ੍ਰੀਲੰਕਾ 'ਚ ਹੋਇਆ ਅੱਠਵਾਂ ਧਮਾਕਾ
. . .  about 7 hours ago
ਜੇਕਰ ਪਾਕਿਸਤਾਨ ਸਾਡਾ ਪਾਇਲਟ ਵਾਪਸ ਨਾ ਕਰਦਾ ਤਾਂ ਉਹ 'ਕਤਲ ਦੀ ਰਾਤ' ਹੁੰਦੀ- ਮੋਦੀ
. . .  about 7 hours ago
ਗੁਰਦੁਆਰਾ ਕਮੇਟੀ ਦੀ ਚੋਣ ਨੂੰ ਲੈ ਕੇ ਅਕਾਲੀ ਅਤੇ ਕਾਂਗਰਸੀ ਧੜੇ ਵਿਚਕਾਰ ਖ਼ੂਨੀ ਝੜਪ
. . .  about 7 hours ago
ਸ੍ਰੀਲੰਕਾ 'ਚ ਹੋਇਆ ਇੱਕ ਹੋਰ ਧਮਾਕਾ
. . .  about 8 hours ago
ਬਾਬਰੀ ਢਾਂਚਾ ਸੁੱਟਣ ਦੇ ਬਿਆਨ 'ਤੇ ਸਾਧਵੀ ਪ੍ਰਗਿਆ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ
. . .  about 8 hours ago
ਸ੍ਰੀਲੰਕਾ 'ਚ ਹੋਏ ਧਮਾਕਿਆਂ 'ਚ 156 ਲੋਕਾਂ ਦੀ ਗਈ ਜਾਨ, ਮ੍ਰਿਤਕਾਂ 'ਚ 35 ਵਿਦੇਸ਼ੀ ਵੀ ਸ਼ਾਮਲ
. . .  about 8 hours ago
ਹਰਿਆਣਾ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ 'ਆਪ' ਨੇ ਕੀਤਾ ਉਮੀਦਵਾਰਾਂ ਦਾ ਐਲਾਨ
. . .  about 8 hours ago
ਸ੍ਰੀਲੰਕਾ 'ਚ ਹੋਏ ਧਮਾਕਿਆਂ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਭਾਰਤੀਆਂ ਲਈ ਜਾਰੀ ਕੀਤੇ ਹੈਲਪਲਾਈਨ ਨੰਬਰ
. . .  about 9 hours ago
ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਿਖੇਧੀ
. . .  about 9 hours ago
ਘਰ 'ਚ ਗੋਲੀ ਲੱਗਣ ਕਾਰਨ ਸਹਾਇਕ ਥਾਣੇਦਾਰ ਦੀ ਮੌਤ
. . .  about 9 hours ago
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 9 hours ago
'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  1 minute ago
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  about 10 hours ago
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  about 10 hours ago
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  about 10 hours ago
ਸ੍ਰੀਲੰਕਾ ਧਮਾਕੇ : ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਾਂ- ਸੁਸ਼ਮਾ
. . .  about 11 hours ago
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 49 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
. . .  about 11 hours ago
ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  1 minute ago
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਨਕਸਲੀ ਢੇਰ
. . .  about 11 hours ago
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  about 12 hours ago
ਰੈਲੀ ਦੌਰਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੂੰ ਦਿੱਤੀ ਨਸੀਹਤ
. . .  about 13 hours ago
ਅਸਲੀ ਪੱਪੂ ਕੌਣ ਸਾਬਤ ਹੋ ਰਿਹਾ ਹੈ - ਸ਼ਤਰੂਘਣ ਸਿਨਹਾ ਦਾ ਮੋਦੀ 'ਤੇ ਹਮਲਾ
. . .  about 13 hours ago
ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 minute ago
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਵੈਸਾਖ ਸੰਮਤ 551
ਿਵਚਾਰ ਪ੍ਰਵਾਹ: ਮਨੁੱਖਤਾ ਦਾ ਨਾਸ਼ ਕਰਕੇ ਕੋਈ ਵੀ ਧਰਮ ਕਾਇਮ ਨਹੀਂ ਰਹਿ ਸਕਦਾ। -ਅਗਿਆਤ

ਪਹਿਲਾ ਸਫ਼ਾ

ਚੀਫ਼ ਜਸਟਿਸ ਵਲੋਂ ਆਪਣੇ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਸੁਣਵਾਈ ਲਈ ਬੈਂਚ ਗਠਿਤ

ਨਿਆਂਪਾਲਿਕਾ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ-ਜਸਟਿਸ ਗੋਗੋਈ
ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਦੇ ਇਤਿਹਾਸ 'ਚ ਹੋਈ ਇਕ 'ਅਸਧਾਰਨ' ਅਤੇ 'ਅਨੋਖੀ' ਸੁਣਵਾਈ 'ਚ ਚੀਫ਼ ਜਸਟਿਸ ਰੰਜਨ ਗੋਗੋਈ ਨੇ ਖੁਦ 'ਤੇ ਲੱਗੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਇਕ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਹੈ | ਕੁਝ ਆਨਲਾਈਨ ਵੈੱਬਸਾਈਟਾਂ ਵਲੋਂ ਛਾਪੀ ਗਈ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਖ਼ਬਰ ਤੋਂ ਬਾਅਦ ਚੀਫ਼ ਜਸਟਿਸ ਨੇ ਸਨਿਚਰਵਾਰ ਹੋਣ ਦੇ ਬਾਵਜੂਦ ਵਿਸ਼ੇਸ਼ ਸੁਣਵਾਈ ਕਰਦਿਆਂ ਕਿਹਾ ਕਿ ਚੀਜ਼ਾਂ ਹੱਦ ਤੋਂ ਜ਼ਿਆਦਾ ਵਧ ਗਈਆਂ ਹਨ ਅਤੇ ਨਿਆਂਪਾਲਿਕਾ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ |
ਗੰਭੀਰ ਖ਼ਤਰੇ 'ਚ ਹੈ ਨਿਆਂਪਾਲਿਕਾ ਦੀ ਆਜ਼ਾਦੀ
ਚੀਫ਼ ਜਸਟਿਸ ਰੰਜਨ ਗੋਗਈ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਨ ਲਈ ਉਨ੍ਹਾਂ ਨੂੰ ਏਨਾ ਹੇਠਾਂ ਡਿਗਣਾ ਚਾਹੀਦਾ | ਚੀਫ਼ ਜਸਟਿਸ ਨੇ ਮਾਮਲੇ ਤੋਂ ਖ਼ੁਦ ਨੂੰ ਵੱਖ ਕਰਦਿਆਂ ਇਸ ਲਈ ਵੱਖਰੇ ਬੈਂਚ ਦਾ ਗਠਨ ਕਰ ਦਿੱਤਾ | ਚੀਫ਼ ਜਸਟਿਸ ਜੋ ਅੱਜ ਦੀ ਤਿੰਨ ਮੈਂਬਰੀ ਬੈਂਚ ਦੀ ਅਗਵਾਈ ਕਰ ਰਹੇ ਸਨ, ਨੇ ਸੁਣਵਾਈ ਦੌਰਾਨ ਕਿਹਾ ਕਿ ਉਹ ਕੋਈ ਆਦੇਸ਼ ਜਾਰੀ ਨਹੀਂ ਕਰਨਗੇ ਅਤੇ ਸਭ ਤੋਂ ਸੀਨੀਅਰ ਜੱਜ ਅਰੁਣ ਮਿਸ਼ਰਾ ਇਸ ਸਬੰਧ 'ਚ ਆਦੇਸ਼ ਜਾਰੀ ਕਰਨਗੇ | ਰੰਜਨ ਗੋਗੋਈ ਨੇ ਇਨ੍ਹਾਂ ਦੋਸ਼ਾਂ ਪਿੱਛੇ ਕਿਸੇ ਸਾਜਿਸ਼ ਦਾ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਪਿੱਛੇ ਕੋਈ ਅਜਿਹੀ ਵੱਡੀ ਤਾਕਤ ਹੋਵੇਗੀ, ਜੋ ਚੀਫ਼ ਜਸਟਿਸ ਦੇ ਦਫ਼ਤਰ ਨੂੰ ਪ੍ਰਭਾਵਹੀਣ ਕਰਨਾ ਚਾਹੁੰਦੀ ਹੈ | ਗੋਗੋਈ ਨੇ ਅਗਲੇ ਹਫ਼ਤੇ ਸੁਣਵਾਈ ਵਾਲੇ ਅਹਿਮ ਕੇਸਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਮਾਮਲਿਆਂ ਦੀ ਸੁਣਵਾਈ ਰੋਕਣ ਦੀ ਕੋਸ਼ਿਸ਼ ਹੈ | ਚੀਫ਼ ਜਸਟਿਸ ਨੇ ਇਨ੍ਹਾਂ ਦੋਸ਼ਾਂ ਨੂੰ ਸੁਤੰਤਰ ਨਿਆਂਪਾਲਿਕਾ ਨੂੰ ਅਸਥਿਰ ਕਰਨ ਦੀ ਸਾਜਿਸ਼ ਕਰਾਰ ਦਿੱਤਾ | ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਕੁਰਸੀ 'ਤੇ ਬੈਠ ਕੇ ਬਿਨਾਂ ਕਿਸੇ ਡਰ ਦੇ ਆਪਣੇ ਫਰਜ਼ ਪੂਰੇ ਕਰਦੇ ਰਹਿਣਗੇ | ਜ਼ਿਕਰਯੋਗ ਹੈ ਕਿ ਚੀਫ਼ ਜਸਟਿਸ ਅਗਲੇ ਹਫ਼ਤੇ ਰਾਹੁਲ ਗਾਂਧੀ ਖਿਲਾਫ਼ ਮਾਣਹਾਨੀ ਦੀ ਪਟੀਸ਼ਨ, ਪ੍ਰਧਾਨ ਮੰਤਰੀ ਮੋਦੀ ਦੀ ਬਾਇਓਪਿਕ ਅਤੇ ਤਾਮਿਲਨਾਡੂ ਦੇ ਵੋਟਰਾਂ ਨੂੰ ਕਥਿਤ ਰਿਸ਼ਵਤ ਦੇਣ ਦੇ ਮਾਮਲੇ ਸਬੰਧੀ ਕੇਸਾਂ ਦੀ ਸੁਣਵਾਈ ਕਰਨ ਵਾਲੇ ਹਨ |
20 ਸਾਲ ਦੀ ਬਿਨਾਂ ਸਵਾਰਥ ਸੇਵਾ ਦਾ ਮਿਲਿਆ ਇਨਾਮ-ਗੋਗੋਈ
ਚੀਫ਼ ਜਸਟਿਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਕੋਈ ਵਿਅਕਤੀ ਜੱਜ ਬਣਨ ਦਾ ਫ਼ੈਸਲਾ ਇੱਜ਼ਤ ਕਮਾਉਣ ਲਈ ਕਰਦਾ ਹੈ ਪਰ ਜੇ ਉਸ 'ਤੇ ਹੀ ਹਮਲਾ ਹੋ ਜਾਵੇ ਤਾਂ ਬਾਕੀ ਕੀ ਬਚਦਾ ਹੈ? ਗੋਗੋਈ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਬਤੌਰ ਜੱਜ ਬਿਨਾਂ ਸਵਾਰਥ ਸੇਵਾ ਕਰਨ ਤੋਂ ਬਾਅਦ ਉਨ੍ਹਾਂ ਕੋਲ ਸਿਰਫ਼ 6.80 ਲੱਖ ਰੁਪਏ ਦਾ ਬੈਂਕ ਬੈਲੈਂਸ ਹੈ | ਪੀ. ਐਫ਼. 'ਚ 40 ਲੱਖ ਰੁਪਏ ਹਨ | ਚੀਫ ਜਸਟਿਸ ਨੇ ਆਪਣੀ ਸਾਫ਼-ਸੁਥਰੀ ਛਵੀ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਚਪੜਾਸੀ ਕੋਲ ਵੀ ਉਨ੍ਹਾਂ ਤੋਂ ਵੱਧ ਜਾਇਦਾਦ ਹੈ | ਨਾਲ ਹੀ ਕਿਹਾ ਕਿ ਕੋਈ ਉਨ੍ਹਾਂ ਨੂੰ ਪੈਸੇ ਦੇ ਮਾਮਲੇ 'ਚ ਨਹੀਂ ਫਸਾ ਸਕਦਾ | ਇਸ ਲਈ ਮੇਰੇ ਿਖ਼ਲਾਫ਼ ਇਸ ਔਰਤ ਨੂੰ ਖੜ੍ਹਾ ਕੀਤਾ ਗਿਆ ਹੈ | ਚੀਫ਼ ਜਸਟਿਸ ਨੇ ਉਸ ਔਰਤ, ਜਿਸ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਵੈੱਬਸਾਈਟਾਂ 'ਤੇ ਖ਼ਬਰ ਛਾਪੀ ਗਈ ਹੈ, 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਆਪਣੇ ਅਪਰਾਧਕ ਰਿਕਾਰਡ ਕਾਰਨ 4 ਦਿਨ ਜੇਲ੍ਹ 'ਚ ਵੀ ਰਹਿ ਚੁੱਕੀ ਹੈ ਅਤੇ ਪੁਲਿਸ ਵੀ ਉਸ ਦੇ ਵਿਵਹਾਰ ਨੂੰ ਲੈ ਕੇ ਚਿਤਾਵਨੀ ਦੇ ਚੁੱਕੀ ਹੈ |
ਮੀਡੀਆ ਵਰਤੇ ਸੰਜਮ-ਬੈਂਚ
ਬੈਂਚ 'ਚ ਸ਼ਾਮਿਲ ਦੋ ਹੋਰ ਜੱਜਾਂ ਅਰੁਣ ਮਿਸ਼ਰਾ ਅਤੇ ਸੰਜੀਵ ਖੰਨਾ ਨੇ ਮੀਡੀਆ ਨੂੰ ਸੰਜਮ ਅਤੇ ਜ਼ਿੰਮੇਵਾਰੀ ਨਾਲ ਭੂਮਿਕਾ ਨਿਭਾਉਣ ਲਈ ਕਿਹਾ ਕਿ ਸੱਚਾਈ ਦੀ ਪੁਸ਼ਟੀ ਕੀਤੇ ਬਿਨਾਂ ਉਸ ਔਰਤ ਦੀ ਸ਼ਿਕਾਇਤ ਨਾ ਪ੍ਰਕਾਸ਼ਿਤ ਕਰੇ | ਬੈਂਚ ਨੇ ਕਿਹਾ ਕਿ ਉਹ ਕੋਈ ਨਿਆਇਕ ਆਦੇਸ਼ ਨਹੀਂ ਦੇ ਰਹੇ ਪਰ ਇਹ ਮੀਡੀਆ 'ਤੇ ਛੱਡ ਰਹੇ ਹਨ ਕਿ ਉਹ ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰੀ ਨਾਲ ਕੰਮ ਕਰੇ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਨੈਤਿਕ ਦੋਸ਼ਾਂ ਨਾਲ ਲੋਕਾਂ ਦਾ ਨਿਆਂਪਾਲਿਕਾ ਤੋਂ ਵਿਸ਼ਵਾਸ ਪ੍ਰਭਾਵਿਤ ਹੋਵੇਗਾ |
ਚੀਫ਼ ਜਸਟਿਸ ਦੀ ਹਮਾਇਤ 'ਚ ਆਈ ਬਾਰ ਕੌਾਸਲ
ਬਾਰ ਕੌਾਸਲ ਨੇ ਇਨ੍ਹਾਂ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਪੂਰੀ ਬਾਰ ਕੌਾਸਲ ਚੀਫ਼ ਜਸਟਿਸ ਦੇ ਨਾਲ ਖੜ੍ਹੀ ਹੈ | ਕੌਾਸਲ ਦੇ ਚੇਅਰਮੈਨ ਮਨਨ ਮਿਸ਼ਰਾ ਨੇ ਇਸ ਕਥਿਤ ਸੁਣਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸੰਸਥਾ ਦੀ ਸਾਖ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਬਾਰ ਕੌਾਸਲ ਨੇ ਐਤਵਾਰ ਨੂੰ ਹੰਗਾਮੀ ਮੀਟਿੰਗ ਬੁਲਾਈ ਹੈ, ਜਿਸ 'ਚ ਇਸ ਸਿਲਸਿਲੇ 'ਚ ਮਤਾ ਪਾਸ ਕੀਤਾ ਜਾਵੇਗਾ |
ਕੀ ਹੈ ਮਾਮਲਾ
ਚੀਫ਼ ਜਸਟਿਸ ਗੋਗੋਈ 'ਤੇ ਇਕ 35 ਸਾਲਾ ਔਰਤ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ | ਇਹ ਔਰਤ ਜਸਟਿਸ ਗੋਗੋਈ ਦੀ ਰਿਹਾਇਸ਼ 'ਤੇ ਬਤੌਰ ਜੂਨੀਅਰ ਕੋਰਟ ਅਸਿਸਟੈਂਟ ਸੀ | ਔਰਤ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਬਾਅਦ 'ਚ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ | ਉਕਤ ਔਰਤ ਨੇ ਹਲਫ਼ਨਾਮੇ ਦੀ ਕਾਪੀ 22 ਜੱਜਾਂ ਨੂੰ ਵੀ ਭੇਜੀ | ਇਸ ਆਧਾਰ 'ਤੇ ਹੀ 4 ਵੈੱਬਸਾਈਟਾਂ 'ਤੇ ਇਹ ਖ਼ਬਰ ਛਾਪੀ ਗਈ |

ਬਠਿੰਡਾ ਤੋਂ ਰਾਜਾ ਵੜਿੰਗ ਅਤੇ ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਕਾਂਗਰਸੀ ਉਮੀਦਵਾਰ

ਕਾਂਗਰਸ ਨੇ ਹੁਣ ਤੱਕ 409 ਉਮੀਦਵਾਰ ਮੈਦਾਨ 'ਚ ਉਤਾਰੇ
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਕਾਂਗਰਸ ਨੇ ਇੰਡੀਅਨ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ | ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਤੇ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਮੁਕੁਲ ਵਸਨੀਕ ਵਲੋਂ ਜਾਰੀ ਕੀਤੀ ਪਾਰਟੀ ਉਮੀਦਵਾਰਾਂ ਦੀ ਸੂਚੀ ਮੁਤਾਬਿਕ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ | ਇਨ੍ਹਾਂ ਉਮੀਦਵਾਰਾਂ ਦੇ ਐਲਾਨ ਦੇ ਨਾਲ ਹੀ ਕਾਂਗਰਸ ਨੇ ਹੁਣ ਤੱਕ 409 ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰ ਦਿੱਤਾ ਹੈ | ਬਠਿੰਡਾ ਸੀਟ ਤੋਂ ਜਿੱਥੇ ਕਾਂਗਰਸ ਨੇ ਰਾਜਾ ਵੜਿੰਗ 'ਤੇ ਭਰੋਸਾ ਜਤਾਇਆ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਹਾਲੇ ਤੱਕ ਕੋਈ ਵੀ ਉਮੀਦਵਾਰ ਨਹੀਂ ਉਤਾਰਿਆ | ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਬਠਿੰਡਾ ਤੋਂ ਪ੍ਰਕਾਸ਼ ਸਿੰਘ ਬਾਦਲ ਚੋਣ ਲੜ ਸਕਦੇ ਹਨ | ਜਦੋਂ ਕਿ 'ਆਪ' ਨੇ ਇਸ ਹਲਕੇ ਤੋਂ ਬਲਜਿੰਦਰ ਕੌਰ ਨੂੰ ਉਮੀਦਵਾਰ ਉਤਾਰਿਆ ਹੈ | ਦੂਜੇ ਪਾਸੇ ਫ਼ਿਰੋਜ਼ਪੁਰ ਤੋਂ ਐਲਾਨੇ ਗਏ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਲੜੀ ਸੀ, ਪਰ ਹੁਣ ਉਨ੍ਹਾਂ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਸੀ | ਫ਼ਿਰੋਜ਼ਪੁਰ ਤੋਂ ਵੀ ਅਕਾਲੀ ਦਲ ਨੇ ਅਜੇ ਤੱਕ ਉਮੀਦਵਾਰ ਨਹੀਂ ਐਲਾਨਿਆ | ਪੰਜਾਬ 'ਚ ਚੋਣਾਂ 7ਵੇਂ ਤੇ ਆਖਰੀ ਪੜਾਅ ਦੌਰਾਨ 19 ਮਈ ਨੂੰ ਹੋਣੀਆਂ ਹਨ |
ਵੜਿੰਗ ਗਿੱਦੜਬਾਹਾ ਤੋਂ ਲਗਾਤਾਰ ਦੂਜੀ ਵਾਰ ਹਨ ਵਿਧਾਇਕ
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਵਾਸੀ ਅਮਰਿੰਦਰ ਸਿੰਘ ਰਾਜਾ ਵੜਿੰਗ, ਜੋ ਕਿ ਗਿੱਦੜਬਾਹਾ ਹਲਕੇ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਹਨ, ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨੇੜਲੇ ਸਾਥੀ ਹਨ | ਉਨ੍ਹਾਂ ਦਾ ਜਨਮ 29 ਨਵੰਬਰ, 1977 ਨੂੰ ਪਿਤਾ ਕੁਲਦੀਪ ਸਿੰਘ ਦੇ ਘਰ ਮਾਤਾ ਮਲਕੀਤ ਕੌਰ ਬਰਾੜ ਦੀ ਕੁੱਖੋਂ ਪਿੰਡ ਵੜਿੰਗ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ | ਛੋਟੀ ਉਮਰ 'ਚ ਹੀ ਮਾਤਾ ਦੇ ਸਵਰਗਵਾਸ ਹੋਣ ਕਾਰਨ ਉਨ੍ਹਾਂ ਦਾ ਪਾਲਣ ਪੋਸ਼ਣ ਨਾਨਕੇ ਪਰਿਵਾਰ ਸ੍ਰੀ ਮੁਕਤਸਰ ਸਾਹਿਬ 'ਚ ਹੋਇਆ | ਇਨ੍ਹਾਂ ਦੇ ਮਾਮਾ ਹਰਚਰਨ ਸਿੰਘ ਬਰਾੜ (ਸੋਥਾ) ਜ਼ਿਲ੍ਹਾ ਕਾਂਗਰਸ ਕਮੇਟੀ ਮੁਕਤਸਰ ਸਾਹਿਬ ਦੇ ਮੌਜੂਦਾ ਪ੍ਰਧਾਨ ਹਨ | ਵੜਿੰਗ ਯੂਥ ਕਾਂਗਰਸ ਦੇ ਵੱਖ-ਵੱਖ ਅਹੁਦਿਆਂ ਤੋਂ ਇਲਾਵਾ ਮੁੱਖ ਬੁਲਾਰੇ ਵੀ ਬਣੇ | ਉਨ੍ਹਾਂ ਦੀ ਕਾਬਲੀਅਤ ਨੂੰ ਵੇਖਦੇ ਹੋਏ ਰਾਹੁਲ ਗਾਂਧੀ ਵਲੋਂ ਦਸੰਬਰ, 2014 'ਚ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਥਾਪਿਆ ਗਿਆ ਅਤੇ ਇਸ ਅਹੁਦੇ 'ਤੇ ਮਈ, 2018 ਤੱਕ ਰਹੇ | ਵੜਿੰਗ ਨੇ ਪਹਿਲੀ ਵਾਰ 2012 ਦੀ ਵਿਧਾਨ ਸਭਾ ਚੋਣਾਂ 'ਚ ਪੀ.ਪੀ.ਪੀ. ਦੇ ਗਿੱਦੜਬਾਹਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਸੀ ਅਤੇ ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਗਿੱਦੜਬਾਹਾ ਤੋਂ ਹੀ ਕਾਂਗਰਸ ਨੇ ਮੁੜ ਪਾਰਟੀ ਦੀ ਟਿਕਟ ਦਿੱਤੀ ਅਤੇ ਉਹ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਹਰਾ ਕੇ ਦੂਜੀ ਵਾਰ ਵਿਧਾਇਕ ਬਣੇ | ਦੋ ਵਾਰ ਵਿਧਾਇਕ ਬਣਨ ਤੇ ਚੰਗੇ ਬੁਲਾਰੇ ਹੋਣ ਕਾਰਨ ਉਹ ਚਰਚਾ 'ਚ ਆਏ |

ਚੋਣ ਕਮਿਸ਼ਨ ਵਲੋਂ ਸਾਧਵੀ ਨੂੰ ਨੋਟਿਸ

ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਚੋਣ ਕਮਿਸ਼ਨ ਨੇ ਭਾਜਪਾ ਨੇਤਾ ਪ੍ਰਗਿਆ ਠਾਕੁਰ ਦੇ ਸ਼ਹੀਦ ਹੇਮੰਤ ਕਰਕਰੇ ਬਾਰੇ ਦਿੱਤੇ ਵਿਵਾਦਤ ਬਿਆਨ 'ਤੇ ਨੋਟਿਸ ਜਾਰੀ ਕੀਤਾ ਹੈ | 26/11 ਦੇ ਮੁੰਬਈ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਹੇਮੰਤ ਕਰਕਰੇ ਬਾਰੇ ਬੋਲਦਿਆਂ ਪ੍ਰਗਿਆ ਨੇ ਕਿਹਾ ਸੀ ਕਿ ਉਸ ਵਲੋਂ ਦਿੱਤੇ 'ਸਰਾਪ' ਕਾਰਨ ਹੇਮੰਤ ਦੀ ਅੱਤਵਾਦੀਆਂ ਹੱਥੋਂ ਮੌਤ ਹੋਈ | ਕਾਂਗਰਸ ਵਲੋਂ ਪ੍ਰਗਿਆ ਦੇ ਬਿਆਨ ਦੀ ਨਿਖੇਧੀ ਕਰਨ ਤੋਂ ਬਾਅਦ ਚੋਣ ਕਮਿਸ਼ਨ ਨੇ ਭੁਪਾਲ ਦੇ ਕੁਲੈਕਟਰ ਨੂੰ ਇਸ ਬਿਆਨ 'ਤੇ ਰਿਪੋਰਟ ਪੇਸ਼ ਕਰਨ ਨੂੰ ਕਿਹਾ | ਭੁਪਾਲ ਦੇ ਮੁੱਖ ਚੋਣ ਅਧਿਕਾਰੀ ਨੇ ਇਸ ਮਾਮਲੇ 'ਚ ਨੋਟਿਸ ਜਾਰੀ ਕਰਕੇ 24 ਘੰਟਿਆਂ ਅੰਦਰ ਜਵਾਬ ਦੇਣ ਨੂੰ ਕਿਹਾ ਹੈ | ਪ੍ਰਗਿਆ ਠਾਕੁਰ, ਜਿਸ ਨੇ ਸ਼ੁੱਕਰਵਾਰ ਨੂੰ ਆਪਣੇ ਬਿਆਨ 'ਚ ਹੇਮੰਤ ਨੂੰ ਦੇਸ਼-ਧ੍ਰੋਹੀ ਕਰਾਰ ਦਿੱਤਾ ਸੀ, ਨੇ ਬਾਅਦ 'ਚ ਆਪਣੇ ਬਿਆਨ 'ਤੇ ਮੁਆਫ਼ੀ ਵੀ ਮੰਗੀ ਸੀ | ਪ੍ਰਗਿਆ ਨੇ ਵਿਵਾਦ ਤੋਂ ਬਾਅਦ ਕਿਹਾ ਕਿ ਜੇਕਰ ਉਸ ਦੇ ਬਿਆਨ ਨਾਲ ਦੁਸ਼ਮਣ ਖੁਸ਼ ਹੋ ਰਹੇ ਹਨ ਤਾਂ ਉਹ ਆਪਣੇ ਸ਼ਬਦ ਵਾਪਸ ਲੈਂਦੀ ਹੈ ਅਤੇ ਮੁਆਫ਼ੀ ਵੀ ਮੰਗਦੀ ਹੈ | ਪ੍ਰਗਿਆ ਨੇ ਅੱਗੇ ਇਹ ਵੀ ਕਿਹਾ ਕਿ ਉਸ ਦਾ ਦੁੱਖ ਮੋੜਿਆ ਨਹੀਂ ਜਾ ਸਕਦਾ, ਪਰ ਅੱਤਵਾਦੀਆਂ ਨੇ ਹੇਮੰਤ ਕਰਕਰੇ ਨੂੰ ਮਾਰਿਆ ਸੀ, ਉਹ ਇਕ ਸ਼ਹੀਦ ਹੈ |
ਕਮਲ ਨਾਥ 1984 ਸਿੱਖ ਵਿਰੋਧੀ ਦੰਗਿਆਂ ਦਾ ਦੋਸ਼ੀ-ਸਾਧਵੀ ਪ੍ਰਗਿਆ

ਭੋਪਾਲ (ਏਜੰਸੀ)-ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ 'ਤੇ 1984 ਸਿੱਖ ਵਿਰੋਧੀ ਦੰਗਿਆਂ ਵਿਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਹੈ | ਇਸ ਤੋਂ ਇਕ ਦਿਨ ਪਹਿਲਾਂ ਕਮਲ ਨਾਥ ਨੇ ਸ਼ਹੀਦ ਹੇਮੰਤ ਕਰਕਰੇ ਿਖ਼ਲਾਫ਼ ਕੀਤੀ ਟਿੱਪਣੀ ਸਬੰਧੀ ਸਾਧਵੀ ਦੀ ਅਲੋਚਨਾ ਕੀਤੀ ਸੀ | ਇਸ ਦਾ ਜਵਾਬ ਦਿੰਦੇ ਹੋਏ ਸਾਧਵੀ ਪ੍ਰੱਗਿਆ ਨੇ ਕਿਹਾ ਕਿ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਅਜਿਹਾ ਇਨਸਾਨ ਜੋ 1984 ਸਿੱਖ ਵਿਰੋਧੀ ਦੰਗਿਆਂ ਦਾ ਦੋਸ਼ੀ ਹੈ ਅਤੇ ਹੁਣ ਉਹ ਮੇਰੇ ਅੰਤ ਦੀ ਗੱਲ ਕਰ ਰਿਹਾ ਹੈ | ਸਾਧਵੀ ਨੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਮੇਰੇ ਿਖ਼ਲਾਫ਼ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ |

ਮੋਦੀ ਦੇ ਜੀਵਨ 'ਤੇ ਬਣੀ ਵੈੱਬ ਸੀਰੀਜ਼ ਰੋਕਣ ਦੇ ਆਦੇਸ਼

ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣੀ ਫ਼ਿਲਮ ਨੂੰ ਸਿਨੇਮਾ ਘਰਾਂ 'ਚ ਦਿਖਾਉਣ 'ਤੇ ਪਾਬੰਦੀ ਲਾਉਣ ਤੋਂ ਬਾਅਦ ਚੋਣ ਕਮਿਸ਼ਨ ਨੇ ਅੱਜ 'ਇਰੋਜ਼ ਕੰਪਨੀ' ਨੂੰ ਵੀ ਵੈੱਬ ਸੀਰੀਜ਼ ਰਾਹੀਂ ਪੇਸ਼ ਕੀਤੀ ਜਾ ਰਹੀ ਫ਼ਿਲਮ (ਮੋਦੀ-ਜਰਨੀ ਆਫ਼ ਏ ਕਾਮਨ ਮੈਨ) ਦਾ ਪ੍ਰਦਰਸ਼ਨ ਬੰਦ ਕਰਨ ਦੇ ਆਦੇਸ਼ ਦਿੱਤੇ ਹਨ | ਚੋਣ ਕਮਿਸ਼ਨ ਨੇ 10 ਅਪ੍ਰੈਲ
ਨੂੰ ਦਿੱਤੇ ਆਦੇਸ਼ ਦਾ ਹਵਾਲਾ ਦਿੰਦਿਆਂ ਜਿਸ 'ਚ ਚੋਣਾਂ ਕਾਰਨ ਪ੍ਰਧਾਨ ਮੰਤਰੀ 'ਤੇ ਆਧਾਰਿਤ ਫ਼ਿਲਮ ਰਿਲੀਜ਼ ਕਰਨ 'ਤੇ ਪਾਬੰਦੀ ਲਾਈ ਗਈ ਸੀ, ਤਹਿਤ ਇਹ ਆਦੇਸ਼ ਦਿੱਤਾ | ਕਮਿਸ਼ਨ ਨੇ ਕੰਪਨੀ ਨੂੰ ਲਿਖੀ ਇਕ ਚਿੱਠੀ 'ਚ ਕਿਹਾ ਕਿ ਵੈੱਬ ਸੀਰੀਜ਼ ਦੇ ਟ੍ਰੇਲਰ ਵੇਖਣ ਤੋਂ ਪਤਾ ਲੱਗਦਾ ਹੈ ਕਿ ਇਸ (ਵੈੱਬ ਸੀਰੀਜ਼) 'ਚ ਪ੍ਰਧਾਨ ਮੰਤਰੀ ਦੇ ਬਚਪਨ ਤੋਂ ਲੈ ਕੇ ਰਾਸ਼ਟਰੀ ਨੇਤਾ ਬਣਨ ਤੱਕ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਇਆ ਗਿਆ ਹੈ | ਚੋਣ ਕਮਿਸ਼ਨ ਨੇ ਆਪਣੇ ਆਦੇਸ਼ 'ਚ ਕਿਹਾ ਕਿ ਜੀਵਨੀ 'ਤੇ ਬਣੀ ਕੋਈ ਵੀ ਫ਼ਿਲਮ, ਜੋ ਕਿਸੇ ਸਿਆਸੀ ਸ਼ਖ਼ਸੀਅਤ ਨਾਲ ਸਬੰਧਿਤ ਹੋਵੇ, ਜੋ ਚੋਣਾਂ ਦਰਮਿਆਨ ਪ੍ਰਭਾਵਿਤ ਕਰ ਸਕਦੀ ਹੋਵੇ, ਨਹੀਂ ਦਿਖਾਈ ਜਾ ਸਕਦੀ | ਚੋਣ ਕਮਿਸ਼ਨ ਨੇ ਕੰਪਨੀ ਨੂੰ ਫੌਰੀ ਵੈੱਬ ਸੀਰੀਜ਼ ਦੀ ਸਾਰੀ ਸਮੱਗਰੀ ਹਟਾਉਣ ਦੇ ਆਦੇਸ਼ ਦਿੰਦਿਆਂ ਇਸ ਸਬੰਧੀ ਰਿਪੋਰਟ ਪੇਸ਼ ਕਰਨ ਨੂੰ ਕਿਹਾ | ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ, ਚੋਣ ਕਮਿਸ਼ਨ ਦੀ ਰਿਪੋਰਟ ਦੇ ਨਾਲ ਇਸ ਮਾਮਲੇ ਦੀ 22 ਅਪ੍ਰੈਲ ਨੂੰ ਸੁਣਵਾਈ ਕਰੇਗੀ |

ਦੂਜੇ ਗੇੜ ਦੀਆਂ ਚੋਣਾਂ ਤੋਂ ਬਾਅਦ 'ਦੀਦੀ' ਦੀ ਨੀਂਦ ਉੱਡੀ-ਮੋਦੀ

• ਬੰਗਾਲ 'ਚ ਚੋਣ ਰੈਲੀਆਂ ਦੌਰਾਨ ਮਮਤਾ ਬੈਨਰਜੀ 'ਤੇ ਸਾਧਿਆ ਨਿਸ਼ਾਨਾ • ਸਾਧਵੀ ਪ੍ਰਗਿਆ ਦਾ ਕੀਤਾ ਬਚਾਅ
ਬੁਨਿਆਦਪੁਰ (ਪੱਛਮੀ ਬੰਗਾਲ), 20 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੱਖਣੀ ਦਿਨਾਜਪੁਰ ਦੇ ਬੁਨਿਆਦਪੁਰ ਵਿਖੇ ਨਾਰਾਇਣਪੁਰ ਮੈਦਾਨ 'ਚ ਇਕ ਰੈਲੀ ਮੌਕੇ ਤਿ੍ਣਮੂਲ ਆਗੂ ਮਮਤਾ ਬੈਨਰਜੀ 'ਤੇ ਵਰਦਿਆਂ ਕਿਹਾ ਕਿ ਪਹਿਲੇ ਦੋ ਗੇੜ ਦੌਰਾਨ ਵੋਟਾਂ ਤੋਂ ਬਾਅਦ 'ਸਪੀਡ ਬ੍ਰੇਕਰ ਦੀਦੀ' ਦੀ ਨੀਂਦ ਉੱਡ ਗਈ ਹੈ | ਇਸ ਕਾਰਨ ਪੁਰੂਲੀਆ ਵਿਖੇ ਸਾਡੇ ਵਰਕਰ ਦੀ ਹੱਤਿਆ ਕਰ ਦਿੱਤੀ ਗਈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਲੋਕਾਂ ਨੂੰ 'ਮਾਂ, ਮਿੱਟੀ ਅਤੇ ਲੋਕਾਂ' ਦੇ ਨਾਂਅ 'ਤੇ ਪਾਗਲ ਬਣਾ ਰਹੀ ਹੈ, ਪਰ ਬੰਗਾਲ ਦੇ ਲੋਕਾਂ ਨੇ 'ਸਪੀਡ ਬ੍ਰੇਕਰ ਦੀਦੀ' ਨੂੰ ਸਮਝਾਉਣ ਦਾ ਫ਼ੈਸਲਾ ਕੀਤਾ ਹੈ ਅਤੇ 23 ਮਈ ਨੂੰ ਜਨਤਾ 'ਦੀਦੀ' ਦੀ ਗੁੰਡਾਗਰਦੀ ਦਾ ਹਿਸਾਬ ਕਰ ਦੇਵੇਗੀ | ਸੂਬੇ 'ਚ ਤਿ੍ਣਮੂਲ ਕਾਂਗਰਸ ਦੇ ਹੱਕ 'ਚ ਲਹਿਰ ਚਲਾਉਣ ਲਈ ਮਮਤਾ ਬੈਨਰਜੀ ਗੁਆਂਢੀ ਸੂਬਿਆਂ ਤੋਂ ਲੋਕਾਂ ਨੂੰ ਪ੍ਰਚਾਰ ਲਈ ਬੁਲਾ ਰਹੀ ਹੈ | ਇਹ ਸਿਰਫ਼ ਘੱਟ ਗਿਣਤੀ ਲੋਕਾਂ ਨੂੰ ਆਪਣੇ ਪੱਖ 'ਚ ਕਰਨ ਲਈ ਕੀਤਾ ਜਾ ਰਿਹਾ ਹੈ | ਮੋਦੀ ਨੇ ਬੰਗਲਾਦੇਸ਼ ਦੇ ਕਲਾਕਾਰ ਫਿਰਦੌਸ ਦਾ ਤਿ੍ਣਮੂਲ ਦੇ ਹੱਕ 'ਚ ਪ੍ਰਚਾਰ ਕਰਨ ਦਾ ਹਵਾਲਾ ਦਿੱਤਾ | ਇਕ ਵਾਰ ਫੇਰ ਬਾਲਾਕੋਟ ਵਿਖੇ ਫੌਜੀ ਕਾਰਵਾਈ ਬਾਰੇ ਮਮਤਾ ਵਲੋਂ ਸਵਾਲ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਸਾਡੇ ਵੀਰ ਜਵਾਨ ਜਦੋਂ ਪਾਕਿਸਤਾਨ 'ਚ ਦਾਖਲ ਹੋ ਕੇ ਅੱਤਵਾਦੀਆਂ ਨੂੰ ਸਾਫ ਕਰ ਰਹੇ ਸਨ, 'ਦੀਦੀ' ਨੇ ਸਬੂਤ ਮੰਗਿਆ ਸੀ | 'ਦੀਦੀ' ਜੇ ਸਬੂਤ ਲੱਭਣੇ ਹੀ ਹਨ ਤਾਂ ਚਿੱਟਫੰਡ ਘੁਟਾਲਾ ਕਰਨ ਵਾਲਿਆਂ ਦੇ ਲੱਭੋ |
ਮੋਦੀ ਨੇ ਕਿਹਾ ਕਿ ਐਨ.ਡੀ.ਏ. ਦੀ ਸਰਕਾਰ ਕੇਂਦਰ 'ਚ ਦੁਬਾਰਾ ਆਉਣ 'ਤੇ ਸਰਹੱਦ ਪਾਰੋਂ ਆਉਣ ਵਾਲਿਆਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਰੋਕਣ ਲਈ ਵੱਡੇ ਕਦਮ ਉਠਾਏ ਜਾਣਗੇ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਾ ਦਰਜਾ ਦੇਣ ਲਈ ਵੀ ਵਚਨਬੱਧ ਹੈ | ਮੋਦੀ ਨੇ ਕਿਹਾ ਕਿ ਮਮਤਾ ਜ਼ਬਰਦਸਤੀ ਟੈਕਸ ਵਸੂਲੀ ਦੀ ਨੀਤੀ ਸਾਰੇ ਦੇਸ਼ 'ਚ ਲਾਗੂ ਕਰਨਾ ਚਾਹੁੰਦੀ ਹੈ |
ਮੋਦੀ ਦੀ ਬੰਗਾਲ ਤੋਂ ਚੋਣ ਲੜਨ ਦੀ ਚਰਚਾ
ਕੋਲਕਾਤਾ (ਰਣਜੀਤ ਸਿੰਘ ਲੁਧਿਆਣਵੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੀ ਕਿਸੇ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ | ਦੱਖਣੀ ਦਿਨਾਜਪੁਰ ਦੇ ਬੁਨਿਆਦਪੁਰ ਦੀ ਰੈਲੀ ਤੋਂ ਬਾਅਦ ਇਹ ਚਰਚਾ ਆਮ ਹੈ | ਭਾਜਪਾ ਵਲੋਂ ਬੰਗਾਲ 'ਚੋਂ ਵੱਧ ਤੋਂ ਵੱਧ ਸੀਟਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅੱਜ ਪ੍ਰਧਾਨ ਮੰਤਰੀ ਦੀ ਚੌਥੀ ਰੈਲੀ ਤੋਂ ਬਾਅਦ ਸੂਬੇ ਦੀਆਂ ਤਿੰਨ ਸੀਟਾਂ 'ਚੋਂ ਕਿਸੇ 'ਤੇ ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਆਰੰਭ ਹੋ ਗਈ ਹੈ | ਚੇਤੇ ਰਹੇ ਕਿ ਭਾਜਪਾ ਨੇ 42 ਸੀਟਾਂ ਤੋਂ 39 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਬੰਗਾਲ ਭਾਜਪਾ ਵਲੋਂ ਪ੍ਰਧਾਨ ਮੰਤਰੀ ਨੂੰ ਇੱਥੋਂ ਚੋਣ ਲੜਨ ਦੀ ਅਪੀਲ ਕੀਤੀ ਗਈ ਹੈ | ਮੋਦੀ ਨੇ ਜਦੋਂ ਆਪਣਾ ਭਾਸ਼ਣ ਪੂਰਾ ਕੀਤਾ ਮੁਕੁਲ ਰਾਏ ਦੇ ਨਾਲ ਕੈਲਾਸ ਵਿਜੈ ਵਰਗੀਆ ਸਨ | ਉਨ੍ਹਾਂ ਮੋਦੀ ਨੂੰ ਇੱਥੋਂ ਚੋਣ ਲੜਨ ਲਈ ਕਿਹਾ | ਉਨਾਂ ਕਿਹਾ ਕਿ ਜੇਕਰ ਤੁਸੀਂ ਇੱਥੋਂ ਚੋਣ ਲੜਦੇ ਹੋ ਤਾਂ ਪਾਰਟੀ ਲਈ ਹਾਲਤ ਹੋਰ ਚੰਗੀ ਹੋ ਜਾਵੇਗੀ |
ਮੋਦੀ ਨੇ ਬਾਟਲਾ ਹਾਊਸ ਦਾ ਜ਼ਿਕਰ ਕਰ ਕੇ ਪ੍ਰਗਿਆ ਦਾ ਕੀਤਾ ਬਚਾਅ
ਅਰਰਿਆ (ਬਿਹਾਰ), 20 ਅਪ੍ਰੈਲ (ਏਜੰਸੀ)- ਪ੍ਰਧਾਨ ਮੰਤਰੀ ਨੇ ਬਿਹਾਰ ਦੇ ਅਰਰਿਆ 'ਚ ਰੈਲੀ ਦੌਰਾਨ ਕਾਂਗਰਸ ਤੇ ਵਿਰੋਧੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਚੋਣ ਮੁਹਿੰਮ ਦੌਰਾਨ ਏਅਰ ਸਟ੍ਰਾਈਕ 'ਤੇ ਸਵਾਲ ਪੁੱਛ ਕੇ ਦਿਖਾਉਣ | ਪ੍ਰਧਾਨ ਮੰਤਰੀ ਨੇ ਦਿੱਲੀ ਦੇ ਬਾਟਲਾ ਹਾਊਸ ਕਾਂਡ ਦਾ ਜ਼ਿਕਰ ਕਰਕੇ ਵੀ ਕਾਂਗਰਸ 'ਤੇ ਨਿਸ਼ਾਨਾ ਸਾਧਿਆ | ਮੋਦੀ ਨੇ ਪੁੱਛਿਆ ਕਿ ਬਾਟਲਾ ਹਾਊਸ 'ਤੇ ਸਵਾਲ ਉਠਾਉਣਾ, ਉਸ 'ਚ ਸ਼ਹੀਦ ਹੋਏ ਜਵਾਨ ਦਾ ਅਪਮਾਨ ਨਹੀਂ ਸੀ | ਉਨ੍ਹਾਂ 26/11 ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੰਬਈ ਹਮਲੇ ਦੇ ਬਾਅਦ ਕਾਂਗਰਸ ਦੇ ਲੋਕ ਪਾਕਿਸਤਾਨ ਿਖ਼ਲਾਫ਼ ਕਾਰਵਾਈ ਕਰਨ ਦੀ ਬਜਾਏ ਹਿੰਦੂਆਂ ਨੂੰ ਅੱਤਵਾਦ ਨਾਲ ਜੋੜ ਰਹੇ ਸਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਵੋਟ ਭਗਤੀ ਦੀ ਰਾਜਨੀਤੀ ਕੀਤੀ ਗਈ ਸੀ, ਜਦਕਿ ਦਿੱਲੀ ਦੇ ਬਾਟਲਾ ਹਾਊਸ 'ਚ ਸਾਡੇ ਜਵਾਨਾਂ ਨੇ ਅੱਤਵਾਦ ਖਤਮ ਕੀਤਾ ਸੀ, ਪਰ ਅੱਤਵਾਦੀਆਂ 'ਤੇ ਕਾਰਵਾਈ ਤੋਂ ਖੁਸ਼ ਹੋਣ ਦੀ ਬਜਾਏ ਕਾਂਗਰਸ ਦੇ ਵੱਡੇ-ਵੱਡੇ ਨੇਤਾਵਾਂ ਦੀਆਂ ਅੱਖਾਂ 'ਚ ਅੱਥਰੂ ਸਨ, ਕੀ ਇਹ ਉਸ ਸ਼ਹੀਦ ਦਾ ਅਪਮਾਨ ਨਹੀਂ ਸੀ, ਜਿਸ ਨੇ ਬਾਟਲਾ ਹਾਊਸ 'ਚ ਅੱਤਵਾਦੀਆਂ ਨੂੰ ਘਰ 'ਚ ਦਾਖਲ ਹੋ ਕੇ ਮਾਰਿਆ ਸੀ | ਜ਼ਿਕਰਯੋਗ ਹੈ ਕਿ ਭੁਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਦੇ ਇਕ ਬਿਆਨ ਦਾ ਬਾਅਦ ਕਾਂਗਰਸ ਨੇ ਭਾਜਪਾ 'ਤੇ ਸ਼ਹੀਦਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ | ਅਰਰੀਆ 'ਚ ਪ੍ਰਧਾਨ ਮੰਤਰੀ ਦੁਆਰਾ ਬਾਟਲਾ ਹਾਊਸ ਦਾ ਜ਼ਿਕਰ ਕਰਨਾ, ਉਸੇ ਦੋਸ਼ ਦਾ ਜਵਾਬ ਮੰਨਿਆ ਜਾ ਰਿਹਾ ਹੈ |

ਜਗਮੀਤ ਸਿੰਘ ਬਰਾੜ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਅਕਾਲੀ ਦਲ 'ਚ ਸ਼ਾਮਿਲ ਹੋਏ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ | ਸ: ਬਰਾੜ ਨੇ ਇਸ ਨਿਯੁਕਤੀ 'ਤੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਸੌਾਪੀ ਗਈ ਸੇਵਾ ਨੂੰ ਤਨਦੇਹੀ ਨਾਲ ਨਿਭਾਉਣਗੇ | ਸ: ਬਰਾੜ ਦੇ ਸਿਆਸੀ ਸਕੱਤਰ ਹੈਪੀ ਖੇੜਾ ਨੇ ਦੱਸਿਆ ਕਿ ਜਗਮੀਤ ਸਿੰਘ ਬਰਾੜ ਦੀ ਨਿਯੁਕਤੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਸਵਾਗਤ ਕੀਤਾ ਤੇ ਸ: ਬਰਾੜ ਨੂੰ ਵਧਾਈ ਦਿੱਤੀ |

'ਆਪ' ਦੀ ਵੋਟ ਤੈਅ ਕਰੇਗੀ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

10 ਫ਼ੀਸਦੀ ਅਕਾਲੀ ਤੇ 7 ਫ਼ੀਸਦੀ ਕਾਂਗਰਸ ਨੂੰ ਲੱਗਾ ਸੀ ਖ਼ੋਰਾ
ਮੇਜਰ ਸਿੰਘ

ਜਲੰਧਰ, 20 ਅਪ੍ਰੈਲ-ਪੂਰੇ ਇਕ ਮਹੀਨੇ ਬਾਅਦ ਪੰਜਾਬ ਅੰਦਰ ਹੋਣ ਵਾਲੀ ਲੋਕ ਸਭਾ ਚੋਣ ਵਿਚ 2014 ਸਮੇਂ 'ਆਪ' ਦੇ ਉਮੀਦਵਾਰਾਂ ਨੂੰ ਪਈ ਵੋਟ ਦਾ ਵਹਿਣ ਕਿਧਰ ਮੁੜਦਾ ਹੈ, ਇਹ ਗੱਲ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਤੈਅ ਕਰਨ ਵਿਚ ਬੜਾ ਅਹਿਮ ਰੋਲ ਅਦਾ ਕਰੇਗੀ | ਹਾਸਲ ਜਾਣਕਾਰੀ ਅਨੁਸਾਰ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਨੂੰ ਰਾਜ ਅੰਦਰ 24.40 ਫੀਸਦੀ ਵੋਟ ਮਿਲੇ ਸਨ | 'ਆਪ' ਦੇ ਚਾਰ ਮੈਂਬਰ ਸੰਸਦ ਵਿਚ ਪੁੱਜੇ ਸਨ ਤੇ ਲੁਧਿਆਣਾ ਤੇ ਅਨੰਦਪੁਰ ਸਾਹਿਬ ਹਲਕੇ 'ਚੋਂ ਪਾਰਟੀ ਉਮੀਦਵਾਰ 3 ਲੱਖ ਤੋਂ ਵਧੇਰੇ ਵੋਟਾਂ ਲੈ ਗਏ ਸਨ | ਸਾਲ 2014 'ਚ ਹੋਈ ਲੋਕ ਸਭਾ ਚੋਣ ਦੇ ਨਤੀਜੇ 'ਤੇ ਨਜ਼ਰ ਮਾਰਨ 'ਤੇ ਪਤਾ ਲਗਦਾ ਹੈ ਕਿ 13 ਹਲਕਿਆਂ ਵਿਚੋਂ 7 ਹਲਕਿਆਂ ਵਿਚ 'ਆਪ' ਢਾਈ ਲੱਖ ਤੋਂ ਵੱਧ ਵੋਟ ਲੈਣ ਵਿਚ ਕਾਮਯਾਬ ਹੋ ਗਈ ਸੀ | ਖ਼ਾਸ ਕਰਕੇ ਮਾਲਵਾ ਖ਼ੇਤਰ ਦੇ 6 ਹਲਕਿਆਂ ਵਿਚੋਂ ਚਾਰ ਐਮ. ਪੀ. ਜਿੱਤੇ ਸਨ ਤੇ ਦੋ ਵਿਚ 3 ਲੱਖ ਤੋਂ ਵੱਧ ਵੋਟ ਲੈ ਗਏ ਸਨ | ਦੋ ਸਾਲ ਬਾਅਦ ਫਰਵਰੀ 2017 'ਚ ਹੋਈ ਵਿਧਾਨ ਸਭਾ ਚੋਣ ਵਿਚ ਵੀ 20 ਜਿੱਤੇ ਵਿਧਾਇਕਾਂ ਵਿਚੋਂ 'ਆਪ' ਦੇ 18 ਵਿਧਾਇਕ ਮਾਲਵਾ ਖ਼ੇਤਰ ਨਾਲ ਹੀ ਸਬੰਧਿਤ ਸਨ ਤੇ ਦੁਆਬਾ ਖੇਤਰ ਵਿਚੋਂ ਸਿਰਫ ਦੋ ਵਿਧਾਇਕ ਜਿੱਤੇ ਸਨ | ਵਿਧਾਨ ਸਭਾ ਚੋਣਾਂ ਸਮੇਂ ਵੀ 'ਆਪ' ਦੀ ਵੋਟ ਪ੍ਰਤੀਸ਼ਤਤਾ 25 ਫ਼ੀਸਦੀ ਦੇ ਕਰੀਬ ਹੀ ਸੀ ਪਰ ਹੁਣ ਪਾਰਟੀ ਬੇਹੱਦ ਲਹਾਅ ਵਿਚ ਚਲੀ ਗਈ ਹੈ ਤੇ ਸਿਆਸੀ ਹਲਕੇ ਇਹ ਗਿਣਤੀ-ਮਿਣਤੀ ਲਗਾ ਰਹੇ ਹਨ ਕਿ 'ਆਪ' ਨੂੰ 2014 ਅਤੇ 2017 ਦੀਆਂ ਚੋਣਾਂ ਸਮੇਂ ਪਈ ਵੋਟ ਜੇ ਘਟਦੀ ਹੈ ਤਾਂ ਕਿਧਰ ਨੂੰ ਜਾਵੇਗੀ | ਪਿਛਲੇ ਚੋਣ ਅੰਕੜਿਆਂ ਮੁਤਾਬਿਕ 2012 ਦੀ ਵਿਧਾਨ ਸਭਾ ਚੋਣ ਵਿਚ ਅਕਾਲੀ-ਭਾਜਪਾ ਨੂੰ ਕੁਲ 44.64 ਫ਼ੀਸਦੀ ਅਤੇ ਕਾਂਗਰਸ ਨੂੰ 39.92 ਫ਼ੀਸਦੀ ਵੋਟ ਮਿਲੇ ਸਨ | ਬਸਪਾ ਨੂੰ ਸਿਰਫ਼ 1.9 ਫ਼ੀਸਦੀ ਵੋਟ ਮਿਲੇ ਸਨ ਪਰ 2014 ਦੀ ਲੋਕ ਸਭਾ ਚੋਣ ਵਿਚ 'ਆਪ' ਦੀ ਆਮਦ ਨਾਲ ਸਾਰੀ ਚੋਣ ਗਿਣਤੀ-ਮਿਣਤੀ ਹੀ ਬਦਲ ਗਈ ਸੀ | 2014 ਦੀ ਚੋਣ ਵਿਚ 'ਆਪ' ਨੂੰ 24.40 ਫ਼ੀਸਦੀ ਵੋਟ ਮਿਲੇ ਸਨ | ਕਾਂਗਰਸ ਦਾ ਕਰੀਬ 7 ਫ਼ੀਸਦੀ ਵੋਟਰ ਖੁਸ ਗਿਆ ਸੀ ਤੇ 33.10 ਫ਼ੀਸਦੀ ਵੋਟ ਮਿਲੇ ਸਨ | ਇਸੇ ਤਰ੍ਹਾਂ ਅਕਾਲੀ-ਭਾਜਪਾ ਨੂੰ ਵੀ ਕਾਂਗਰਸ ਨਾਲੋਂ ਵੱਧ 9.64 ਫੀਸਦੀ ਵੋਟਾਂ ਦਾ ਖੋਰਾ ਲੱਗਿਆ ਸੀ | ਇਸ ਤਰ੍ਹਾਂ ਅੰਕੜੇ ਦੱਸਦੇ ਹਨ ਕਿ 'ਆਪ' ਦੇ ਆਉਣ ਨਾਲ ਕਾਂਗਰਸ ਨਾਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵਧੇਰੇ ਹਰਜ਼ਾ ਪੁੱਜਾ ਸੀ | 2017 ਦੀ ਵਿਧਾਨ ਸਭਾ ਚੋਣ ਵਿਚ ਆਪ ਦੇ ਜਿੱਤੇ 20 ਵਿਧਾਇਕ ਵੱਡੀ ਗਿਣਤੀ ਵਿਚ ਅਕਾਲੀ ਵਿਧਾਇਕਾਂ ਵਾਲੇ ਹਲਕਿਆਂ ਵਿਚੋਂ ਜੇਤੂ ਹੋਏ ਸਨ | ਬਠਿੰਡਾ ਲੋਕ ਸਭਾ ਹਲਕੇ ਵਿਚ 'ਆਪ' ਨੂੰ 2014 'ਚ ਕੋਈ ਖ਼ਾਸ ਹੁੰਗਾਰਾ ਨਹੀਂ ਸੀ ਮਿਲਿਆ | ਵਿਧਾਨ ਸਭਾ ਚੋਣਾਂ ਵਿਚ ਪੰਜ ਵਿਧਾਇਕ ਆਪ ਦੇ ਜੇਤੂ ਰਹੇ ਤੇ ਇਨ੍ਹਾਂ ਸਾਰੇ ਹਲਕਿਆਂ 'ਚ ਪਹਿਲਾਂ ਅਕਾਲੀ ਵਿਧਾਇਕ ਸਨ | 'ਆਪ' ਦੇ ਅੰਦਰੂਨੀ ਕਲੇਸ਼ ਤੇ ਪਾਟੋਧਾੜ ਕਾਰਨ ਪਾਰਟੀ ਦਾ ਵੱਡਾ ਹਿੱਸਾ ਤਾਂ ਉਂਝ ਹੀ 'ਆਪ' ਤੋਂ ਕਿਨਾਰਾ ਕਰ ਗਿਆ ਹੈ ਤੇ ਪਾਰਟੀ ਕਈ ਧੜਿਆਂ ਵਿਚ ਵੰਡ ਕੇ ਆਪਣੀ ਚਮਕ-ਦਮਕ ਵੀ ਖੋ ਬੈਠੀ ਹੈ | ਕਿਸੇ ਵੇਲੇ ਕੌਮੀ ਆਗੂ ਵਜੋਂ ਉੱਭਰ ਕੇ ਪੰਜਾਬ ਦੇ ਤੀਜੇ ਬਦਲ ਦੀ ਲਹਿਰ 'ਤੇ ਸਵਾਰ ਹੋ ਕੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਵੱਲ ਮੂੰਹ ਕਰਨ ਤੋਂ ਵੀ ਕੰੰਨੀ ਕਤਰਾਉਂਦੇ ਹਨ | ਆਮ ਪ੍ਰਭਾਵ ਇਹੀ ਹੈ ਕਿ ਇਸ ਵਾਰ ਇਕ-ਅੱਧ ਥਾਂ ਨੂੰ ਛੱਡ ਕੇ ਪਾਰਟੀ ਲਈ ਜ਼ਮਾਨਤ ਬਚਾਉਣੀ ਮੁਸ਼ਕਿਲ ਹੋਵੇਗੀ | ਸਵਾਲ ਇਹੀ ਉੱਭਰ ਰਿਹਾ ਹੈ 'ਆਪ' ਵੱਲ ਗਈ ਵੋਟ ਆਪਣੇ ਪੁਰਾਣੇ ਪੱਤਣ ਵੱਲ ਮੁੜੇਗੀ ਜਾਂ ਨਵੇਂ ਰਸਤੇ ਤਲਾਸ਼ੇਗੀ, ਇਸ ਗੱਲ ਦਾ ਐਤਕੀਂ ਦੇ ਨਤੀਜਿਆਂ 'ਤੇ ਬੜਾ ਅਹਿਮ ਪ੍ਰਭਾਵ ਹੋਵੇਗਾ |

ਜਥੇਦਾਰ ਟੌਹੜਾ ਦਾ ਪਰਿਵਾਰ ਮੁੜ ਅਕਾਲੀ ਦਲ 'ਚ ਸ਼ਾਮਿਲ

ਅਕਾਲੀ ਦਲ ਕਿਸੇ ਇਕ ਪਰਿਵਾਰ ਦੀ ਜਾਇਦਾਦ ਨਹੀਂ, ਇਹ ਪੰਥ ਦੀ ਅਮਾਨਤ-ਸੁਖਬੀਰ ਪਟਿਆਲਾ, 20 ਅਪ੍ਰੈਲ (ਜਸਪਾਲ ਸਿੰਘ ਢਿੱਲੋਂ, ਅਮਰਬੀਰ ਸਿੰਘ ਆਹਲੂਵਾਲੀਆ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਾਮਾਦ ਹਰਮੇਲ ਸਿੰਘ ਟੌਹੜਾ ਨੂੰ ਸ਼ੋ੍ਰਮਣੀ ਅਕਾਲੀ ਦਲ 'ਚ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੇਸ਼ ਵਿਰੋਧੀ ਹਨ-ਸਿੱਧੂ

ਕਿਹਾ, ਸਰਕਾਰੀ ਕੰਪਨੀਆਂ ਨੂੰ ਤਬਾਹ ਕਰ ਕੇ ਨਿੱਜੀ ਕੰਪਨੀਆਂ ਨੂੰ ਪਹੁੰਚਾ ਰਹੇ ਹਨ ਫ਼ਾਇਦਾ ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਕਾਂਗਰਸੀ ਆਗੂ ਸ: ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਕਰਦਿਆਂ ਉਨ੍ਹਾਂ 'ਤੇ ਦੇਸ਼ ...

ਪੂਰੀ ਖ਼ਬਰ »

ਸਮਾਣਾ ਨੇੜੇ ਦਿਨ-ਦਿਹਾੜੇ ਬੈਂਕ 'ਚੋਂ ਸਵਾ 7 ਲੱਖ ਲੁੱਟੇ

ਸਮਾਣਾ, 20 ਅਪ੍ਰੈਲ (ਸਾਹਿਬ ਸਿੰਘ)-ਸਮਾਣਾ ਨੇੜੇ ਸਮਾਣਾ-ਭਵਾਨੀਗੜ੍ਹ ਸੜਕ 'ਤੇ ਸਥਿਤ ਓਰੀਐਾਟਲ ਬੈਂਕ ਆਫ਼ ਕਾਮਰਸ ਦੀ ਬੰਮਣਾ ਸ਼ਾਖਾ 'ਚੋਂ ਦਿਨ-ਦਿਹਾੜੇ ਚਾਰ ਹਥਿਆਰਬੰਦ ਲੁਟੇਰੇ ਸਵਾ 7 ਲੱਖ ਰੁਪਏ ਤੋਂ ਵੱਧ ਦੀ ਰਕਮ ਲੁੱਟ ਕੇ ਫ਼ਰਾਰ ਹੋ ਗਏ | ਜ਼ਿਲ੍ਹਾ ਪੁਲਿਸ ਮੁਖੀ ਸ. ...

ਪੂਰੀ ਖ਼ਬਰ »

ਫ਼ੌਜ ਦੀ ਗਸ਼ਤ ਪਾਰਟੀ 'ਤੇ ਹਮਲਾ-ਅੱਤਵਾਦੀ ਹਲਾਕ

ਸ੍ਰੀਨਗਰ, 20 ਅਪ੍ਰੈਲ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਰਫ਼ੀਆਬਾਦ ਇਲਾਕੇ 'ਚ ਬੀਤੀ ਦੇਰ ਰਾਤ ਇਕ ਅੱਤਵਾਦੀ ਗਰੁੱਪ ਨੇ ਫ਼ੌਜ ਦੀ ਗਸ਼ਤੀ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ | ਇਸ ਦੇ ਜਵਾਬ 'ਚ ਫ਼ੌਜ ਵਲੋਂ ਕੀਤੀ ਕਾਰਵਾਈ ਦੌਰਾਨ ਇਕ ਅੱਤਵਾਦੀ ...

ਪੂਰੀ ਖ਼ਬਰ »

ਗ੍ਰਹਿ ਮੰਤਰਾਲੇ ਵਲੋਂ ਪੰਜਾਬ 'ਚ ਨੀਮ ਫ਼ੌਜੀ ਬਲਾਂ ਦੀਆਂ 215 ਕੰਪਨੀਆਂ ਦੇਣ ਨੂੰ ਮਨਜ਼ੂਰੀ

ਚੰਡੀਗੜ੍ਹ, 20 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਪੰਜਾਬ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ 'ਚ 215 ਨੀਮ ਫ਼ੌਜੀ ਬਲਾਂ ਦੀਆਂ ਕੰਪਨੀਆਂ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ ¢ ਇਸ ਸਬੰਧੀ ਪੰਜਾਬ ਸਰਕਾਰ ਨੇ ...

ਪੂਰੀ ਖ਼ਬਰ »

ਮੌਸਮ 'ਚ ਤਬਦੀਲੀ ਨਾਲ ਘੱਟ ਬਿਜਲੀ ਖਪਤ ਦਾ ਰਿਕਾਰਡ ਟੁੱਟਾ

ਪਟਿਆਲਾ 20 ਅਪੈ੍ਰਲ (ਜਸਪਾਲ ਸਿੰਘ ਢਿੱਲੋਂ)-ਕਈ ਦਹਾਕਿਆਂ ਤੋਂ ਬਾਅਦ ਅਪੈ੍ਰਲ ਦੇ ਤੀਜੇ ਹਫ਼ਤੇ ਤੋਂ ਬਾਅਦ ਵੀ ਮੌਸਮ 'ਚ ਉਹ ਗਰਮਾਹਟ ਨਹੀਂ ਆਈ ਜੋ ਅਕਸਰ ਇਨ੍ਹਾਂ ਦਿਨਾਂ 'ਚ ਆ ਜਾਂਦੀ ਸੀ | ਮੌਸਮ ਦੀ ਤਬਦੀਲੀ ਕਾਰਨ ਹੀ ਇਸ ਵੇਲੇ ਤਾਪਮਾਨ ਅੰਦਾਜ਼ਨ 35 ਤੋਂ 37 ਡਿਗਰੀ ਦੇ ...

ਪੂਰੀ ਖ਼ਬਰ »

ਵਿੰਗ ਕਮਾਂਡਰ ਅਭਿਨੰਦਨ ਲਈ 'ਵੀਰ ਚੱਕਰ' ਦੀ ਸਿਫ਼ਾਰਸ਼ ਕਰੇਗੀ ਹਵਾਈ ਫ਼ੌਜ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀਆਂ)-ਪਾਕਿਸਤਾਨ ਨਾਲ ਹਵਾਈ ਜੰਗ 'ਚ ਉਸ ਦੇ ਐਫ਼-16 ਲੜਾਕੂ ਜਹਾਜ਼ ਨੂੰ ਸੁੱਟਣ ਲਈ ਵੀਰਤਾਪੂਰਨ ਕਾਰਵਾਈ ਲਈ ਹਵਾਈ ਫ਼ੌਜ ਵਿੰਗ ਕਮਾਂਡਰ ਅਭਿਨੰਦਨ ਨੂੰ ਵੀਰ ਚੱਕਰ ਪ੍ਰਦਾਨ ਕਰਨ ਦੀ ਸਿਫ਼ਾਰਸ਼ ਕਰੇਗੀ | ਯੁੱਧ ਦੇ ਸਮੇਂ ਦੌਰਾਨ ਯੋਗਦਾਨ ...

ਪੂਰੀ ਖ਼ਬਰ »

ਪੂਰਵਾ ਐਕਸਪ੍ਰੈੱਸ ਦੇ 12 ਡੱਬੇ ਪਟੜੀ ਤੋਂ ਉਤਰੇ-15 ਜ਼ਖ਼ਮੀ

ਕਾਨਪੁਰ, 20 ਅਪ੍ਰੈਲ (ਏਜੰਸੀ)- ਉੱਤਰ ਪ੍ਰਦੇਸ਼ 'ਚ ਕਾਨਪੁਰ ਨੇੜੇ ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈੱਸ ਦੇ 12 ਡੱਬੇ ਪਟੜੀ ਤੋਂ ਉੱਤਰ ਗਏ, ਜਿਸ 'ਚ 15 ਲੋਕ ਜ਼ਖ਼ਮੀ ਹੋ ਗਏ | ਸਵੇਰੇ 12.50 ਦੇ ਲਗਪਗ ਕਾਨਪੁਰ ਨਗਰ ਜ਼ਿਲ੍ਹੇ 'ਚ ਇਥੋਂ 20 ਕੁ ਕਿੱਲੋਮੀਟਰ 'ਤੇ ਰੋਮਾ ਰੇਲਵੇ ...

ਪੂਰੀ ਖ਼ਬਰ »

ਭਾਰਤ ਨੇ ਸਮੁੰਦਰ 'ਚ ਉਤਾਰਿਆ ਗਾਈਡਿਡ ਮਿਜ਼ਾਈਲ ਨੂੰ ਤਬਾਹ ਕਰਨ ਵਾਲਾ ਬੇੜਾ

ਮੁੰਬਈ, 20 ਅਪ੍ਰੈਲ (ਏਜੰਸੀ)-ਭਾਰਤੀ ਜਲ ਸੈਨਾ ਨੇ ਅੱਜ ਇੱਥੇ ਮਝਗਾਓਾ ਡਾਕ ਸ਼ਿਪਬਿਲਡਰ ਵਿਚ ਗਾਈਡਿਡ ਮਿਜ਼ਾਈਲ ਤਬਾਹ ਕਰਨ ਵਾਲੇ ਸਮੁੰਦਰੀ ਜਹਾਜ਼ 'ਇੰਫਾਲ' ਨੂੰ ਸਮੁੰਦਰ 'ਚ ਉਤਾਰਿਆ | ਪ੍ਰਾਜੈਕਟ 15-ਬੀ ਤਹਿਤ ਤੀਸਰੇ ਸਮੁੰਦਰੀ ਜਹਾਜ਼ ਇੰਫਾਲ ਨੂੰ ਦੁਪਹਿਰ 12.20 ਵਜੇ ...

ਪੂਰੀ ਖ਼ਬਰ »

ਭਾਜਪਾ ਮੁੜ ਸੱਤਾ ਵਿਚ ਆਈ ਤਾਂ ਕਾਂਗਰਸ ਹੋਵੇਗੀ ਕਸੂਰਵਾਰ-ਸਿਸੋਦੀਆ

ਨਵੀਂ ਦਿੱਲੀ, 20 ਅਪ੍ਰੈਲ (ਜਗਤਾਰ ਸਿੰਘ)-ਦਿੱਲੀ 'ਚ ਕਾਂਗਰਸ ਤੇ 'ਆਪ' ਗੱਠਜੋੜ ਦੀਆਂ ਸੰਭਾਵਨਾਵਾਂ ਬਾਰੇ ਰੋਜ਼ਾਨਾ ਹੀ 'ਹਾਂ-ਨਾ' 'ਹਾਂ-ਨਾ' ਦੀ ਗੁੰਝਲਦਾਰ ਸਥਿਤੀ ਬਣੀ ਹੋਈ ਹੈ | ਅੱਜ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX