ਤਾਜਾ ਖ਼ਬਰਾਂ


ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਬਿਕਰਮ ਜੀਤ ਸਿੰਘ ਮਜੀਠੀਆ ਨੇ ਕੀਤਾ ਚੋਣ ਪ੍ਰਚਾਰ
. . .  30 minutes ago
ਮੰਡੀ ਅਰਨੀਵਾਲਾ, 17 (ਪ੍ਰਦੀਪ ਕੁਮਾਰ)- ਪੰਜਾਬ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿਚ ਜਲਾਲਾਬਾਦ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ...
ਗੱਡੀ ਹੇਠ ਆ ਜਾਣ ਕਾਰਨ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਮੌਤ
. . .  46 minutes ago
ਤਪਾ ਮੰਡੀ, 17 ਅਕਤੂਬਰ (ਪ੍ਰਵੀਨ ਗਰਗ)- ਸਥਾਨਕ ਸ਼ਾਮ ਦੇ ਕਰੀਬ 4 ਕੁ ਵਜੇ ਤਪਾ-ਜੇਠੂਕੇ ਰੇਲਵੇ ਲਾਈਨ ਵਿਚਕਾਰ ਇੱਕ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੇ ਜੰਮੂ ਤਵੀ ਗੱਡੀ...
ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਲਈ ਗਈ ਤਸਵੀਰ ਆਈ ਸਾਹਮਣੇ
. . .  1 minute ago
ਨਵੀਂ ਦਿੱਲੀ, 17 ਅਕਤੂਬਰ- ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਪਹਿਲੀ ਤਸਵੀਰ ...
ਆਈ.ਐਨ.ਐਕਸ ਮੀਡੀਆ ਮਾਮਲਾ : 24 ਅਕਤੂਬਰ ਤੱਕ ਵਧੀ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ
. . .  about 1 hour ago
ਨਵੀਂ ਦਿੱਲੀ, 17 ਅਕਤੂਬਰ- ਆਈ.ਐਨ.ਐਕਸ ਮੀਡੀਆ ਮਾਮਲੇ 'ਚ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ 24 ਅਕਤੂਬਰ ਤੱਕ ਵਧਾ ਦਿੱਤੀ ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ
. . .  about 1 hour ago
ਸ੍ਰੀਨਗਰ, 17 ਅਕਤੂਬਰ- ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਤੋਂ ਬਾਅਦ ਊਰੀ ਸ਼ਹਿਰ 'ਚ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ...
ਹਿੰਦ-ਪਾਕਿ ਸਰਹੱਦ ਤੋਂ ਚਾਰ ਕਰੋੜ ਦੀ ਹੈਰਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ
. . .  about 1 hour ago
ਫ਼ਿਰੋਜ਼ਪੁਰ 17 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਬੀ.ਐੱਸ.ਐਫ ਅਤੇ ਸੀ.ਆਈ ਸਟਾਫ਼ ਮੋਗਾ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਖੋਜ ਅਭਿਆਨ ਦੌਰਾਨ ਹਿੰਦ -ਪਾਕਿ ਸਰਹੱਦ 'ਤੇ ਪੈਂਦੀ ਚੈੱਕ ਪੋਸਟ ...
ਹਿਮਾਚਲ ਦੇ ਕਈਆਂ ਜ਼ਿਲ੍ਹਿਆਂ 'ਚ ਬਾਰਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ : ਮੌਸਮ ਵਿਭਾਗ
. . .  about 1 hour ago
ਸ਼ਿਮਲਾ, 17 ਅਕਤੂਬਰ - ਮੌਸਮ ਵਿਭਾਗ ਵੱਲੋਂ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਹਿਮਾਚਲ ਦੇ ਕਾਂਗੜਾ, ਚੰਬਾ, ਮੰਡੀ, ਕੁੱਲੂ, ਹਮੀਰਪੁਰ, ਬਿਲਾਸਪੁਰ ਅਤੇ ਸ਼ਿਮਲਾ...
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 2 hours ago
ਰਾਮ ਤੀਰਥ , 17 ਅਕਤੂਬਰ (ਧਰਵਿੰਦਰ ਸਿੰਘ ਔਲਖ) - ਅੱਜ ਅੱਡਾ ਕੋਟਲਾ ਡੂੰਮ ਵਿਖੇ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਸਾਈਡ ਮਾਰਨ ਕਰ ਕੇ ਇੱਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ...
ਪੀ.ਐਨ.ਬੀ ਘੋਟਾਲਾ : ਵੈਸਟਮਿੰਸਟਰ ਕੋਰਟ ਨੇ ਨੀਰਵ ਮੋਦੀ ਦੀ ਹਿਰਾਸਤ 'ਚ ਕੀਤੀ ਵਾਧਾ
. . .  about 2 hours ago
ਨਵੀਂ ਦਿੱਲੀ, 17 ਅਕਤੂਬਰ- ਲੰਦਨ ਦੀ ਵੈਸਟਮਿੰਸਟਰ ਕੋਰਟ ਨੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਦੀ ਹਿਰਾਸਤ 17 ਨਵੰਬਰ ਤੱਕ...
ਰਾਜੇਸ਼ ਬਾਘਾ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਰੋਡ ਸ਼ੋਅ
. . .  about 2 hours ago
ਜਲੰਧਰ, 17 ਅਕਤੂਬਰ (ਚਿਰਾਗ਼ ਸ਼ਰਮਾ)- ਫਗਵਾੜਾ ਵਿਧਾਨ ਸਭਾ ਹਲਕੇ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਰਾਜੇਸ਼ ਬਾਘਾ...
ਅਕਾਲੀ ਕੌਂਸਲਰਾਂ ਅਤੇ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
. . .  about 2 hours ago
ਅਜਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ 'ਚ ਡੇਂਗੂ ਨਾਲ ਹੋ ਰਹੀਆਂ ਮੌਤਾਂ ਅਤੇ ਸੈਂਕੜੇ ਲੋਕਾਂ ਦੇ ਇਸ ਭਿਆਨਕ ਬਿਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਇਸ ਦੇ ਇਲਾਜ...
ਸਾਂਝਾ ਮੁਲਾਜ਼ਮ ਮੰਚ ਪੰਜਾਬ ਕੱਲ੍ਹ ਕੱਢੇਗਾ ਹਲਕਾ ਦਾਖਾ 'ਚ ਝੰਡਾ ਮਾਰਚ
. . .  about 3 hours ago
ਖਡੂਰ ਸਾਹਿਬ, 17 ਅਕਤੂਬਰ ( ਰਸ਼ਪਾਲ ਸਿੰਘ ਕੁਲਾਰ) -ਸਾਝਾ ਮੁਲਾਜ਼ਮ ਮੰਚ ਪੰਜਾਬ/ਚੰਡੀਗੜ੍ਹ ਵੱਲੋਂ ਸਮੁੱਚੇ ਮੁਲਾਜ਼ਮਾਂ ਦੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ...
ਜਦੋਂ ਸ਼ੇਰ ਦੇ ਵਾੜੇ 'ਚ ਵੜਿਆ ਨੌਜਵਾਨ, ਦਿੱਲੀ ਦੇ ਚਿੜੀਆ ਘਰ 'ਚ ਨਜ਼ਰ ਆਇਆ ਫ਼ਿਲਮੀ ਸੀਨ
. . .  about 3 hours ago
ਨਵੀਂ ਦਿੱਲੀ, 17 ਅਕਤੂਬਰ- ਰਾਜਧਾਨੀ ਦਿੱਲੀ ਦੇ ਚਿੜੀਆ ਘਰ 'ਚ ਅੱਜ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਨੌਜਵਾਨ ਸ਼ੇਰ ਦੇ ਵਾੜੇ 'ਚ ਵੜ ਗਿਆ। ਹਾਲਾਂਕਿ ਹੈਰਾਨ ਕਰਨ...
ਦਿੱਲੀ 'ਚ 4 ਨਵੰਬਰ ਤੋਂ ਲਾਗੂ ਹੋਵੇਗੀ ਓਡ-ਈਵਨ ਯੋਜਨਾ- ਕੇਜਰੀਵਾਲ
. . .  about 3 hours ago
ਨਵੀਂ ਦਿੱਲੀ, 17 ਅਕਤੂਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਜਧਾਨੀ 'ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਉਦੇਸ਼ ਨਾਲ 4 ਨਵੰਬਰ ਤੋਂ 15 ਨਵੰਬਰ ਤੱਕ ਵਾਹਨਾਂ ਲਈ ਓਡ-ਈਵਨ ਯੋਜਨਾ...
ਪੀ. ਐੱਮ. ਸੀ. ਖਾਤਾ ਧਾਰਕਾਂ ਨਾਲ ਨਿਆਂ ਕਰੇ ਸਰਕਾਰ- ਮਨਮੋਹਨ ਸਿੰਘ
. . .  about 4 hours ago
ਮੁੰਬਈ, 17 ਅਕਤੂਬਰ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਅਤੇ ਮਹਾਰਾਸ਼ਟਰ (ਪੀ. ਐੱਮ. ਸੀ.) ਬੈਂਕ 'ਚ ਜੋ ਕੁਝ...
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  about 4 hours ago
ਭਾਜਪਾ ਅਰਥ ਵਿਵਸਥਾ ਦੇ 'ਡਬਲ ਇੰਜਣ' 'ਤੇ ਮੰਗਦੀ ਹੈ ਵੋਟ- ਡਾ. ਮਨਮੋਹਨ ਸਿੰਘ
. . .  about 4 hours ago
ਰੇਲੀਗੇਅਰ ਮਾਮਲਾ : ਨਿਆਇਕ ਹਿਰਾਸਤ 'ਚ ਭੇਜੇ ਗਏ ਮਲਵਿੰਦਰ ਅਤੇ ਸ਼ਵਿੰਦਰ
. . .  about 5 hours ago
ਬਾਘਾਪੁਰਾਣਾ : ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਦੋ ਦਿਨਾਂ 'ਕਲਮ ਛੋੜ' ਹੜਤਾਲ ਸ਼ੁਰੂ
. . .  about 5 hours ago
ਹਾਦਸੇ ਤੋਂ ਬਾਅਦ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ
. . .  about 5 hours ago
ਸੰਦੀਪ ਸੰਧੂ ਦੇ ਹੱਕ 'ਚ ਕੈਪਟਨ ਵਲੋਂ ਰੋਡ ਸ਼ੋਅ
. . .  about 5 hours ago
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮਿਲੇਗਾ ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਦਾ ਇੱਕ ਵਫ਼ਦ
. . .  about 4 hours ago
ਡਿਪਟੀ ਕਮਿਸ਼ਨਰ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਫਾਰਮ ਜਾਰੀ
. . .  about 6 hours ago
ਭੇਦਭਰੀ ਹਾਲਤ 'ਚ ਵਿਆਹੁਤਾ ਦੀ ਮੌਤ
. . .  about 6 hours ago
ਪੀ. ਐੱਮ. ਸੀ. ਬੈਂਕ : ਪੁਲਿਸ ਹਿਰਾਸਤ 'ਚ ਭੇਜੇ ਗਏ ਸਾਬਕਾ ਨਿਰਦੇਸ਼ਕ ਸੁਰਜੀਤ ਅਰੋੜਾ
. . .  about 7 hours ago
25 ਕਿਲੋ ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ
. . .  about 7 hours ago
ਸਾਊਦੀ ਅਰਬ 'ਚ ਵਾਪਰੇ ਸੜਕ ਹਾਦਸੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਦੁੱਖ
. . .  about 7 hours ago
ਪਰਾਲੀ ਨੂੰ ਸਾੜਨ 'ਤੇ ਜੇਕਰ ਕੋਈ ਕਿਸਾਨ 'ਤੇ ਮਾਮਲਾ ਦਰਜ ਕਰਨ ਪਹੁੰਚਿਆ ਤਾਂ ਉਸ ਨੂੰ ਬੰਦੀ ਬਣਾ ਲਿਆ ਜਾਵੇਗਾ- ਕਿਸਾਨ ਆਗੂ
. . .  about 8 hours ago
ਜਲਾਲਾਬਾਦ 'ਚ ਗੋਲੀ ਚਲਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ
. . .  about 8 hours ago
ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਰਿਹਾਅ
. . .  about 8 hours ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਗੋਲੀਬਾਰੀ ਕਾਰਨ ਵਪਾਰੀ ਦੀ ਮੌਤ ਤੋਂ ਬਾਅਦ ਅਬੋਹਰ 'ਚ ਸੋਗ ਦੀ ਲਹਿਰ
. . .  about 8 hours ago
ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੀ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  about 7 hours ago
ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ
. . .  about 9 hours ago
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਲੱਗੀ ਅੱਗ
. . .  about 10 hours ago
ਸਾਊਦੀ ਅਰਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 35 ਲੋਕਾਂ ਦੀ ਮੌਤ
. . .  about 10 hours ago
ਜਾਪਾਨ ਅਤੇ ਫਿਲੀਪੀਨਜ਼ ਦੇ ਦੌਰੇ 'ਤੇ ਰਵਾਨਾ ਹੋਏ ਰਾਸ਼ਟਰਪਤੀ ਕੋਵਿੰਦ
. . .  1 minute ago
ਅੱਜ ਦਾ ਵਿਚਾਰ
. . .  about 11 hours ago
ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਜੰਮੂ ਕਸ਼ਮੀਰ ਚ ਅੱਤਵਾਦੀਆਂ ਨੇ ਮਾਰੀ ਗੋਲੀ
. . .  1 day ago
ਕੈਪਟਨ ਦੇ ਰੋਡ ਸ਼ੋਅ ਵਿਚ ਲਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
. . .  1 day ago
ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ਵਿਚ ਨਾ ਬੈਠਣ ਦਿੱਤਾ
. . .  25 minutes ago
ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਢੇਰ
. . .  54 minutes ago
550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ 'ਆਪ' ਦੀ ਵਿਸ਼ੇਸ਼ ਕਮੇਟੀ ਦੀ ਹੋਈ ਬੈਠਕ
. . .  about 1 hour ago
ਅੰਤਰਰਾਸ਼ਟਰੀ ਸਰਹੱਦ ਨੇੜਿਓ ਚਾਰ ਪੈਕਟ ਹੈਰੋਇਨ ਬਰਾਮਦ
. . .  about 1 hour ago
ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਲਰਟ ਜਾਰੀ
. . .  about 1 hour ago
ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਪੂਨੀ 'ਤੇ ਕਾਤਲਾਨਾ ਹਮਲਾ
. . .  about 1 hour ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ
. . .  about 1 hour ago
ਕਚੂਰਾ ਦੇ ਹੱਕ 'ਚ 'ਆਪ' ਆਗੂ ਅਮਨ ਅਰੋੜਾ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  about 1 hour ago
ਪੰਜਾਬ ਅਤੇ ਹਰਿਆਣਾ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸੈਮੀਨਾਰ ਆਰੰਭ
. . .  1 day ago
ਆਵਲਾ ਦੇ ਹੱਕ 'ਚ ਕੈਪਟਨ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਅਯੁੱਧਿਆ ਮਾਮਲੇ 'ਤੇ ਬਹਿਸ ਪੂਰੀ, ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਪਹਿਲਾ ਸਫ਼ਾ

ਸ਼ੋਪੀਆਂ 'ਚ ਪੰਜਾਬ ਦੇ ਦੋ ਸੇਬ ਵਪਾਰੀਆਂ 'ਤੇ ਅੱਤਵਾਦੀ ਹਮਲਾ-ਇਕ ਦੀ ਮੌਤ

ਅਨੰਤਨਾਗ 'ਚ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸਮੇਤ ਤਿੰਨ ਅੱਤਵਾਦੀ ਹਲਾਕ

ਸ੍ਰੀਨਗਰ, 16 ਅਕਤੂਬਰ (ਮਨਜੀਤ ਸਿੰਘ)-ਅੱਜ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਤਵਾਦੀਆਂ ਵਲੋਂ ਕੀਤੇ ਹਮਲੇ ਵਿਚ ਪੰਜਾਬ ਨਾਲ ਸਬੰਧਿਤ ਇਕ ਸੇਬ ਵਪਾਰੀ ਦੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਇਕ ਹੋਰ ਹਮਲੇ 'ਚ ਅੱਤਵਾਦੀਆਂ ਨੇ ਛੱਤੀਸਗੜ੍ਹ ਦੇ ਇਕ ਮਜ਼ਦੂਰ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਧਰ ਅਨੰਤਨਾਗ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸਮੇਤ ਤਿੰਨ ਅੱਤਵਾਦੀ ਮਾਰੇ ਗਏ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸ਼ੋਪੀਆਂ 'ਚ ਅੱਤਵਾਦੀਆਂ ਵਲੋਂ ਚਰਨਜੀਤ ਸਿੰਘ ਤੇ ਸੰਜੇ ਨਾਂਅ ਦੇ ਵਪਾਰੀਆਂ ਨੂੰ ਦੇਰ ਸ਼ਾਮ 7.30 ਵਜੇ ਗੋਲੀਆਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਵਾਮਾ ਦੇ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿੱਥੇ ਚਰਨਜੀਤ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਸੰਜੇ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਉੱਧਰ ਦੂਜੇ ਪਾਸੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੂੰ ਉਸ ਵੇਲੇ ਇਕ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਲਸ਼ਕਰ ਦੇ ਚੋਟੀ ਦੇ ਸਥਾਨਕ ਕਮਾਂਡਰ ਨਿਸਾਰ ਅਹਿਮਦ ਗੁਲਜ਼ਾਰ ਸਮੇਤ ਤਿੰਨ ਅੱਤਵਾਦੀਆਂ ਨੂੰ ਮੁਕਾਬਲੇ ਦੌਰਾਨ ਹਾਲਾਕ ਕਰ ਦਿੱਤਾ ਗਿਆ ਜਦਕਿ ਇਸ ਮੁਕਾਬਲੇ 'ਚ ਫ਼ੌਜ ਦਾ ਇਕ ਜਵਾਨ ਲੱਤ 'ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਫ਼ੌਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਨੰਤਨਾਗ ਤੋਂ ਤਿੰਨ ਕਿੱਲੋਮੀਟਰ ਦੂਰ ਬਿਜਬਿਹਾੜਾ ਦੇ ਪਾਂਜਲਪੋਰਾ 'ਚ ਬੁੱਧਵਾਰ ਤੜਕੇ ਸਾਢੇ ਤਿੰਨ ਵਜੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ 'ਤੇ ਰਾਸ਼ਟਰੀ ਰਾਈਫ਼ਲਜ਼ (ਆਰ.ਆਰ.), ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ਼) ਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ (ਐਸ.ਓ.ਜੀ.) ਨੇ ਇਕ ਸਾਂਝਾ ਅਭਿਆਨ ਸ਼ੁਰੂ ਕੀਤਾ। ਨਿਕਲਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰਨ ਤੋਂ ਬਾਅਦ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਸਵੈਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਤਿੰਨ ਅੱਤਵਾਦੀ ਮਾਰੇ ਗਏ। ਅੱਤਵਾਦੀਆਂ ਨੇ ਜਿਹੜੇ ਮਕਾਨ 'ਚ ਸ਼ਰਨ ਲਈ ਸੀ, ਉਸ ਨੂੰ ਧਮਾਕਾ ਕਰ ਕੇ ਉਡਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਲਸ਼ਕਰ ਕਮਾਂਡਰ ਨਿਸਾਰ ਅਹਿਮਦ ਗੁਲਜ਼ਾਰ ਵਾਸੀ ਅਰਵਨੀ ਕੁਲਗਾਮ, ਆਕਿਬ ਆਜ਼ਮ ਵਾਸੀ ਸ਼ੋਪੀਆਂ ਤੇ ਜ਼ਾਇਦ ਹੁਸੈਨ ਲੋਨ ਵਾਸੀ ਤਕੀਆ ਬਿਜਬਿਹਾੜਾ ਵਜੋਂ ਹੋਈ ਹੈ ਜਦਕਿ ਤੀਜੇ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਰੋਕਣ ਤੋਂ ਬਾਅਦ ਉਕਤ ਅੱਤਵਾਦੀਆਂ ਦੀਆਂ ਲਾਸ਼ਾਂ ਸਮੇਤ ਭਾਰੀ ਮਾਤਰਾ 'ਚ ਅਸਲ੍ਹਾ ਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ। ਮੁਕਾਬਲੇ ਵਾਲੀ ਥਾਂ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਸਾਰੀਆਂ ਥਾਵਾਂ 'ਤੇ ਵਾਧੂ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ 'ਤੇ ਵੀ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਛੱਤੀਸਗੜ੍ਹ ਦੇ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ
ਦੱਖਣੀ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਪੁਲਵਾਮਾ 'ਚ ਅੱਤਵਾਦੀਆਂ ਨੇ ਅੱਜ ਛੱਤੀਸਗੜ੍ਹ ਦੇ ਇਕ ਪ੍ਰਵਾਸੀ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਤਿੰਨ ਦਿਨਾਂ ਅੰਦਰ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ। ਛੱਤੀਸਗੜ੍ਹ ਦੇ ਬੇਸੋਲੀ ਇਲਾਕੇ ਦੇ ਰਹਿਣ ਵਾਲੇ ਸੇਠੀ ਕੁਮਾਰ ਸਾਗਰ ਇੱਟਾਂ ਦੇ ਭੱਠੇ 'ਤੇ ਮਜ਼ਦੂਰੀ ਕਰਦਾ ਸੀ। ਡੀ.ਜੀ.ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਸਾਗਰ ਜਦੋਂ ਇਕ ਹੋਰ ਆਮ ਨਾਗਰਿਕ ਨਾਲ ਟਹਿਲ ਰਿਹਾ ਸੀ ਤਾਂ ਉਸ ਵੇਲੇ ਕਾਕਪੋਰਾ ਰੇਲਵੇ ਸਟੇਸ਼ਨ ਦੇ ਕੋਲ ਨਿਹਾਮਾ ਇਲਾਕੇ 'ਚ ਦੋ ਅੱਤਵਾਦੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਡੀ.ਜੀ.ਪੀ. ਨੇ ਦੱਸਿਆ ਹਤਿਆਰਿਆਂ ਨੂੰ ਫੜਨ ਲਈ ਉਨ੍ਹਾਂ ਨੇ ਵੱਖ-ਵੱਖ ਥਾਵਾਂ 'ਤੇ ਟੀਮਾਂ ਭੇਜੀਆਂ ਹਨ। ਉਨ੍ਹਾਂ ਅਨੁਸਾਰ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਘਟਨਾ 'ਚ ਦੋ ਅੱਤਵਾਦੀ ਸ਼ਾਮਿਲ ਸਨ।
ਸੁਰੱਖਿਆ ਬਲਾਂ 'ਤੇ ਹੱਥ ਗੋਲੇ ਨਾਲ ਹਮਲਾ
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਹੱਥ ਗੋਲੇ ਨਾਲ ਹਮਲਾ ਕੀਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਪੁਲਵਾਮਾ ਜ਼ਿਲ੍ਹੇ ਦੇ ਰਾਜਪੁਰਾ 'ਚ ਸੁਰੱਖਿਆ ਬਲਾਂ ਦੇ ਵਾਹਨ ਵੱਲ ਹੱਥ ਗੋਲਾ ਸੁੱਟਿਆ। ਹਾਲਾਂਕਿ ਹੱਥ ਗੋਲਾ ਵਾਹਨ ਤੱਕ ਨਹੀਂ ਪੁੱਜਾ ਤੇ ਸੜਕ 'ਤੇ ਡਿੱਗਣ ਨਾਲ ਉਸ 'ਚ ਧਮਾਕਾ ਹੋ ਗਿਆ। ਇਸ ਹਮਲੇ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਬੀ.ਐਸ.ਐਫ਼. ਵਲੋਂ ਪਾਕਿ ਘੁਸਪੈਠੀਆ ਹਲਾਕ

ਅਟਾਰੀ, 16 ਅਕਤੂਬਰ (ਰੁਪਿੰਦਰਜੀਤ ਸਿੰਘ ਭਕਨਾ)-ਬੀ. ਐੱਸ. ਐਫ਼. ਦੇ ਜਵਾਨਾਂ ਵਲੋਂ ਅਟਾਰੀ ਨੇੜੇ ਭਾਰਤ-ਪਾਕਿ ਅੰਤਰਰਾਸ਼ਟਰੀ ਰੇਲਵੇ ਲਾਈਨ ਕੋਲ ਭਾਰਤ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਇਸ ਸਬੰਧੀ ਬੀ. ਐਸ. ਐਫ਼. ਵਲੋਂ ਪਾਕਿਸਤਾਨ ਰੇਂਜਰਾਂ ਨਾਲ ਕੀਤੀ ਫ਼ਲੈਗ ਮੀਟਿੰਗ 'ਚ ਪਾਕਿ ਰੇਂਜਰਾਂ ਨੇ ਉਕਤ ਪਾਕਿਸਤਾਨੀ ਸ਼ਹਿਰੀ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਸ਼ਾਮ ਸਮੇਂ ਭਾਰਤ-ਪਾਕਿ ਸਰਹੱਦ ਸਥਿਤ ਰੇਲਵੇ ਲਾਈਨ ਕੋਲ ਪੈਂਦੇ ਇਕ ਸੌ ਤਿੰਨ ਨੰਬਰ ਗੇਟ ਨਜ਼ਦੀਕ ਬੀ. ਐਸ. ਐਫ਼. ਦੀ 88ਵੀਂ ਬਟਾਲੀਅਨ ਦੇ ਮੁਸ਼ਤੈਦ ਜਵਾਨਾਂ ਵਲੋਂ ਹਰਕਤ ਵੇਖੀ ਗਈ ਜਿਸ 'ਤੇ ਉਨ੍ਹਾਂ ਦੇਖਿਆ ਕਿ ਇਕ ਪਾਕਿਸਤਾਨੀ, ਜਿਸ ਨੇ ਸਲਵਾਰ ਕਮੀਜ਼ ਪਹਿਨਿਆ ਹੋਇਆ ਸੀ, ਭਾਰਤ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਬੀ. ਐਸ. ਐਫ਼. ਦੇ ਜਵਾਨਾਂ ਵਲੋਂ ਲਲਕਾਰਿਆ ਗਿਆ ਪਰ ਪਾਕਿਸਤਾਨੀ ਨੇ ਅੱਗੇ ਵਧਣਾ ਜਾਰੀ ਰੱਖਿਆ ਜਿਸ 'ਤੇ ਬੀ. ਐੱਸ. ਐਫ਼. ਵਲੋਂ ਅਹਿਤਿਆਦ ਵਜੋਂ ਚਲਾਈ ਗਈ ਗੋਲੀ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਬੀ. ਐਸ. ਐਫ਼. ਦੇ ਅਧਿਕਾਰੀਆਂ ਵਲੋਂ ਪਾਕਿਸਤਾਨ ਰੇਂਜਰ ਦੇ ਅਧਿਕਾਰੀਆਂ ਨਾਲ ਮੌਕੇ 'ਤੇ ਹੀ ਫਲੈਗ ਮੀਟਿੰਗ ਕੀਤੀ ਗਈ ਜਿਸ 'ਚ ਪਾਕਿਸਤਾਨੀ ਰੇਂਜਰਾਂ ਨੇ ਆਪਣੇ ਦੇਸ਼ ਦੇ ਨਾਗਰਿਕ ਦੀ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਮ੍ਰਿਤਕ ਵਿਅਕਤੀ ਦੀ ਪਛਾਣ ਫ਼ਰਾਜ਼ ਅਲੀ ਪੁੱਤਰ ਮੁਹੰਮਦ ਸ਼ਾਹਿਦ ਵਾਸੀ ਖਾਸ ਕੋਟ ਪਾਕਿਸਤਾਨ ਵਜੋਂ ਹੋਈ ਤੇ ਇਸ ਦੇ ਕਬਜ਼ੇ 'ਚੋਂ 155 ਰੁਪਏ ਪਾਕਿਸਤਾਨੀ ਕਰੰਸੀ, ਸਿਗਰਟਾਂ ਦੀ ਡੱਬੀ ਤੋਂ ਇਲਾਵਾ ਟੁੱਥ ਬਰੱਸ਼, ਹੈੱਡਫ਼ੋਨ, ਪਾਕਿਸਤਾਨੀ ਸਿਮ ਅਤੇ ਇਕ ਸ਼ਨਾਖ਼ਤੀ ਕਾਰਡ ਮਿਲਿਆ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਰੇਂਜਰਾਂ ਵਲੋਂ ਉਕਤ ਪਾਕਿਸਤਾਨੀ ਸ਼ਹਿਰੀ ਦੀ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰਨ 'ਤੇ ਰੇਲਵੇ ਪੁਲਿਸ ਅੰਮ੍ਰਿਤਸਰ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਕਰ ਰਹੀ ਹੈ।

ਅਯੁੱਧਿਆ ਮਾਮਲੇ 'ਚ ਸੁਣਵਾਈ ਪੂਰੀ ਸੁਪਰੀਮ ਕੋਰਟ ਵਲੋਂ ਫ਼ੈਸਲਾ ਰਾਖਵਾਂ

ਨਵੀਂ ਦਿੱਲੀ, 16 ਅਕਤੂਬਰ (ਜਗਤਾਰ ਸਿੰਘ)-ਸੁਪਰੀਮ ਕੋਰਟ 'ਚ ਇਤਿਹਾਸਕ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ ਦੀ ਸੁਣਵਾਈ ਪੂਰੀ ਹੋ ਗਈ ਹੈ। ਬੁੱਧਵਾਰ ਇਸ ਮਾਮਲੇ ਦੀ ਸੁਣਵਾਈ ਦਾ 40ਵਾਂ ਤੇ ਆਖ਼ਰੀ ਦਿਨ ਸੀ। ਸੁਣਵਾਈ ਤੋਂ ਬਾਅਦ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ 5 ਮੈਂਬਰੀ ਸੰਵਿਧਾਨਕ ਬੈਂਚ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਹਾਲਾਂਕਿ ਚੀਫ਼ ਜਸਟਿਸ ਰੰਜਨ ਗੋਗੋਈ ਨੇ ਅੱਜ ਸਵੇਰੇ ਹੀ ਸ਼ਾਮ 5 ਵਜੇ ਤੱਕ ਸੁਣਵਾਈ ਖ਼ਤਮ ਕੀਤੇ ਜਾਣ ਬਾਰੇ ਸਪਸ਼ਟ ਕਰ ਦਿੱਤਾ ਸੀ ਪ੍ਰੰਤੂ 1 ਘੰਟਾ ਪਹਿਲਾਂ ਹੀ ਯਾਨੀ 4 ਵਜੇ ਹੀ ਸੁਣਵਾਈ ਪੂਰੀ ਕਰ ਲਈ ਗਈ ਤੇ ਫ਼ੈਸਲਾ ਰਾਖਵਾਂ ਰੱਖ ਲਿਆ। ਅਦਾਲਤ ਨੇ ਕਿਹਾ ਕਿ ਅਗਲੇ ਤਿੰਨ ਦਿਨ ਤੱਕ ਇਸ ਮਾਮਲੇ ਨਾਲ ਸਬੰਧਿਤ ਦਸਤਾਵੇਜ਼ ਜਮਾਂ ਕਰਵਾਏ ਜਾ ਸਕਦੇ ਹਨ। ਚੀਫ਼ ਜਸਟਿਸ ਅਗਲੇ ਮਹੀਨੇ 18 ਨਵੰਬਰ ਨੂੰ ਸੇਵਾ ਮੁਕਤ ਹੋਣ ਵਾਲੇ ਹਨ, ਅਜਿਹੇ ਵਿਚ ਉਸ ਤੋਂ ਪਹਿਲਾਂ ਇਸ ਇਤਿਹਾਸਕ ਮਾਮਲੇ ਦਾ ਫ਼ੈਸਲਾ ਆ ਸਕਦਾ ਹੈ। ਇਸ ਮਾਮਲੇ ਸਬੰਧੀ ਸੰਵਿਧਾਨਕ ਬੈਂਚ 'ਚ ਚੀਫ਼ ਜਸਟਿਸ ਰੰਜਨ ਗੋਗੋਈ ਤੋਂ ਇਲਾਵਾ ਜਸਟਿਸ ਐਸ.ਏ. ਬੋਬਡੇ, ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਸ.ਏ. ਨਜੀਰ ਸ਼ਾਮਿਲ ਹਨ। ਮਾਮਲੇ ਦੀ ਰੋਜ਼ਾਨਾ ਸੁਣਵਾਈ ਤੈਅ ਹੋਣ ਦੇ ਬਾਅਦ 40 ਦਿਨਾਂ ਤੱਕ ਹਿੰਦੂ ਅਤੇ ਮੁਸਲਿਮ ਧਿਰਾਂ ਨੇ ਆਪੋ-ਆਪਣੀਆਂ ਦਲੀਲਾਂ ਰੱਖੀਆਂ। ਸੁਣਵਾਈ ਦੇ ਆਖ਼ਰੀ ਦਿਨ ਅੱਜ ਅਦਾਲਤ ਦਾ ਮਾਹੌਲ ਉਸ ਸਮੇਂ ਕਾਫ਼ੀ ਤਲਖ਼ੀ ਵਾਲਾ ਹੋ ਗਿਆ ਜਦੋਂ ਮੁਸਲਿਮ ਧਿਰ ਦੇ ਵਕੀਲ ਰਾਜੀਵ ਧਵਨ ਨੇ ਹਿੰਦੂ ਧਿਰ ਵਲੋਂ ਜਮਾਂ ਕਰਵਾਏ ਇਕ ਨਕਸ਼ੇ ਨੂੰ ਪਾੜ ਦਿੱਤਾ। ਇਸ ਤੋਂ ਬਾਅਦ ਦੋਵੇਂ ਧਿਰਾਂ ਦੇ ਵਕੀਲਾਂ 'ਚ ਤਿੱਖੀ ਬਹਿਸਬਾਜ਼ੀ ਵੀ ਹੋਈ। ਇਸ 'ਤੇ ਮੁੱਖ ਜੱਜ ਗੋਗੋਈ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਸੀਂ ਸੁਣਵਾਈ ਨੂੰ ਇਸ ਤਰ੍ਹਾਂ ਜਾਰੀ ਨਹੀਂ ਰੱਖ ਸਕਦੇ ਕਿਉਂਕਿ ਲੋਕ ਖੜ੍ਹੇ ਹੋ ਕੇ ਬਿਨਾ ਆਪਣੀ ਵਾਰੀ ਤੋਂ ਬੋਲ ਰਹੇ ਹਨ। ਜੱਜ ਨੇ ਕਿਹਾ ਕਿ ਅਸੀਂ ਵੀ ਖੜ੍ਹੇ ਹੋ ਸਕਦੇ ਹਾਂ ਤੇ ਮਾਮਲੇ ਦੀ ਕਾਰਵਾਈ ਖ਼ਤਮ ਕਰ ਸਕਦੇ ਹਾਂ। ਦਰਅਸਲ ਅੱਜ ਸੁਣਵਾਈ ਦੇ ਆਖ਼ਰੀ ਦਿਨ ਅਖਿਲ ਭਾਰਤੀ ਹਿੰਦੂ ਮਹਾਂਸਭਾ ਵਲੋਂ ਪੇਸ਼ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਇਕ ਕਿਤਾਬ ਤੇ ਕੁੱਝ ਦਸਤਾਵੇਜ਼ ਦੇ ਨਾਲ ਭਗਵਾਨ ਰਾਮ ਦੇ ਜਨਮ ਸਥਾਨ ਦੀ ਪਛਾਣ ਦਰਸਾਉਣ ਵਾਲਾ ਇਕ ਨਕਸ਼ਾ ਜਮਾਂ ਕਰਵਾਇਆ। ਦਸਤਾਵੇਜ਼ਾਂ ਦੇ ਰਿਕਾਰਡ ਵਿਚ ਨਹੀਂ ਹੋਣ ਦੀ ਗੱਲ ਆਖਦੇ ਹੋਏ ਮੁਸਲਿਮ ਧਿਰ ਦੇ ਸੀਨੀਅਰ ਵਕੀਲ ਰਾਜੀਵ ਧਵਨ ਨੇ ਇਤਰਾਜ਼ ਜਤਾਇਆ। ਅਦਾਲਤ ਵਿਚ ਦਸਤਾਵੇਜ਼ ਪਾੜਨ ਦੀ 5 ਜੱਜਾਂ ਦੀ ਬੈਂਚ ਤੋਂ ਇਜਾਜ਼ਤ ਮੰਗਦੇ ਹੋਏ ਧਵਨ ਨੇ ਕਿਹਾ, ਕੀ ਮੈਨੂੰ ਇਸ ਦਸਤਾਵੇਜ਼ ਨੂੰ ਪਾੜਨ ਦੀ ਇਜਾਜ਼ਤ ਹੈ? ਇਸ ਤੋਂ ਬਾਅਦ ਉਨ੍ਹਾਂ ਨੇ ਦਸਤਾਵੇਜ਼ ਦੇ ਟੁਕੜੇ-ਟੁਕੜੇ ਕਰ ਦਿੱਤੇ।
ਫ਼ੈਸਲਾ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ-ਮੁਸਲਿਮ ਆਗੂ
ਮੁੰਬਈ, (ਏਜੰਸੀ)-ਮੁਸਲਿਮ ਧਾਰਮਿਕ ਵਿਦਵਾਨਾਂ ਅਤੇ ਆਗੂਆਂ ਨੇ ਬੁੱਧਵਾਰ ਨੂੰ ਕਿਹਾ ਕਿ ਰਾਮ ਜਨਮ ਭੂਮੀ-ਬਾਬਰੀ ਮਸਜਿਦ ਕੇਸ 'ਚ ਸੁਪਰੀਮ ਕੋਰਟ ਦਾ ਜੋ ਵੀ ਫ਼ੈਸਲਾ ਹੋਵੇ ਉਸ ਨੂੰ ਵਿਵਾਦ ਨਾਲ ਸਬੰਧਿਤ ਦੋਵੇਂ ਧਿਰਾਂ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਸਰਬ ਭਾਰਤੀ ਉਲੇਮਾ ਕੌਂਸਲ ਦੇ ਜਨਰਲ ਸਕੱਤਰ ਮੌਲਾਨਾ ਮਹਿਬੂਬ ਨੇ ਕਿਹਾ ਕਿ ਅਸੀਂ ਖ਼ੁਸ਼ ਹਾਂ ਕਿ ਸੁਣਵਾਈ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਦਾਲਤ ਆਖ਼ਰੀ ਫ਼ੈਸਲਾ ਸਬੂਤਾਂ ਦੇ ਆਧਾਰ 'ਤੇ ਲਵੇ ਨਾ ਕਿ ਧਾਰਮਿਕ ਭਾਵਨਾਵਾਂ ਦੇ ਆਧਾਰ 'ਤੇ।
ਛੁੱਟੀਆਂ ਰੱਦ
ਲਖਨਊ, (ਏਜੰਸੀ)-ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰ ਕੇ ਕਿਹਾ ਕਿ ਖੇਤਰ 'ਚ ਤਾਇਨਾਤ ਅਧਿਕਾਰੀਆਂ ਨੂੰ 30 ਨਵੰਬਰ ਤੱਕ ਛੁੱਟੀ ਨਹੀਂ ਦਿੱਤੀ ਜਾਵੇਗੀ। ਸਰਕਾਰ ਦਾ ਇਹ ਹੁਕਮ ਅਯੁੱਧਿਆ ਜ਼ਮੀਨ ਵਿਵਾਦ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ ਦੇ ਆਖਰੀ ਦਿਨ ਆਇਆ ਹੈ। ਅਧਿਕਾਰਤ ਹੁਕਮ ਹਾਲਾਂਕਿ ਤਿਉਹਾਰੀ ਸੀਜ਼ਨ ਦੇ ਕਾਰਨ ਲਿਆ ਗਿਆ ਦੱਸਿਆ ਜਾ ਰਿਹਾ ਹੈ।

ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਅਕਾਲ ਤਖ਼ਤ ਦੇ ਹਰ ਫ਼ੈਸਲੇ 'ਤੇ ਫੁੱਲ ਚੜ੍ਹਾਵਾਂਗੇ-ਸੁਖਬੀਰ

* ਚਾਰੇ ਜ਼ਿਮਨੀ ਚੋਣਾਂ ਸ਼ਾਨ ਨਾਲ ਜਿੱਤਣ ਦਾ ਦਾਅਵਾ * ਸਜ਼ਾ ਯਾਫ਼ਤਾ ਪੁਲਿਸ ਵਾਲਿਆਂ ਦੀ ਸਜ਼ਾ ਮੁਆਫ਼ੀ ਦਾ ਵਿਰੋਧ * 'ਅਜੀਤ' ਨਾਲ ਵਿਸ਼ੇਸ਼ ਗੱਲਬਾਤ

- ਮੇਜਰ ਸਿੰਘ -
ਜਲੰਧਰ, 16 ਅਕਤੂਬਰ-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਸਾਂਝਾ ਸਮਾਗਮ ਕਰਵਾਏ ਜਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰੀ ਜ਼ਿੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪਣ ਦੇ ਫ਼ੈਸਲੇ ਬਾਰੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਉਣ ਵਾਲੇ ਹਰ ਫ਼ੈਸਲੇ ਦਾ ਨਿਮਾਣੇ ਸਿੱਖ ਵਜੋਂ ਪਾਲਣ ਕਰੇਗਾ ਅਤੇ ਪ੍ਰਕਾਸ਼ ਪੁਰਬ ਵਿਚ ਦਲ ਦੇ ਆਗੂ ਤੇ ਵਰਕਰ ਸਿਆਸਤ ਨੂੰ ਲਾਂਭੇ ਰੱਖ ਕੇ ਸੇਵਾ-ਭਾਵਨਾ ਨਾਲ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਬੜਾ ਸੁਭਾਗਾ ਸਮਾਂ ਹੈ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਚਿੰਤਕ, ਮਾਨਵਤਾਵਾਦੀ ਤੇ ਸਰਬੱਤ ਦਾ ਭਲਾ ਚਾਹੁਣ ਵਾਲੇ ਸਮਾਜ ਸਿਰਜਕ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਮਿਲ ਰਿਹਾ ਹੈ ਤੇ ਸਾਨੂੰ ਸਭਨਾਂ ਨੂੰ ਇਕੱਠੇ ਹੋ ਕੇ ਉਨ੍ਹਾਂ ਵਲੋਂ ਦਿੱਤੇ ਉਪਦੇਸ਼ ਨੂੰ ਅੱਗੇ ਵਧਾਉਣ ਲਈ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
'ਅਜੀਤ ਭਵਨ' ਵਿਖੇ ਇਕ ਵਿਸ਼ੇਸ਼ ਮੁਲਾਕਾਤ ਵਿਚ ਸ: ਸੁਖਬੀਰ ਸਿੰਘ ਬਾਦਲ ਨੇ ਦਾਅਵੇ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪ੍ਰਤੀਨਿਧ ਜਮਾਤ ਹੈ ਤੇ ਸਿੱਖ ਕੌਮ ਦੇ ਮਸਲਿਆਂ ਲਈ ਇਸ ਨੇ ਵੱਡੀਆਂ ਲੜਾਈਆਂ ਲੜੀਆਂ ਹਨ। ਇਸ ਕਰਕੇ ਅਕਾਲੀ ਦਲ ਗੁਰੂਆਂ ਦੀ ਸ਼ਤਾਬਦੀ ਵਰਗੇ ਸਮਾਗਮਾਂ ਵਿਚ ਪੂਰੀ ਖੁੱਲ੍ਹਦਿਲੀ ਨਾਲ ਸਭ ਵਿਚਾਰਾਂ, ਵਰਗਾਂ ਤੇ ਧਰਮਾਂ ਦੇ ਲੋਕਾਂ ਦੀ ਸ਼ਮੂਲੀਅਤ ਦਾ ਹਾਮੀ ਰਿਹਾ ਹੈ ਤੇ ਹੁਣ ਵੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਾਰਮਿਕ ਮਾਮਲਿਆਂ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਬੜੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਕੁਝ ਵਜ਼ੀਰ ਕੁਰਬਾਨੀਆਂ ਨਾਲ ਬਣੀ ਸ਼੍ਰੋਮਣੀ ਕਮੇਟੀ ਦੀ ਕਦਰ ਘਟਾਉਣ ਤੇ ਬਦਨਾਮ ਕਰਨ ਲਈ ਪਿਛਲੇ ਦਿਨਾਂ ਤੋਂ ਬੇਲੋੜੀ ਬਿਆਨਬਾਜ਼ੀ ਕਰਦੇ ਆ ਰਹੇ ਹਨ। ਸ: ਬਾਦਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਸਿੱਖ ਸੰਸਥਾਵਾਂ ਤੇ ਸਿੱਖੀ ਪਰੰਪਰਾਵਾਂ ਨਾਲ ਸਨੇਹ ਰੱਖਦੇ ਹਨ ਤਾਂ ਉਨ੍ਹਾਂ ਨੂੰ ਅਜਿਹੇ ਵਜ਼ੀਰਾਂ ਨੂੰ ਬਿਆਨਬਾਜ਼ੀ ਕਰਨ ਤੋਂ ਵਰਜਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ 'ਤੇ ਵੀ ਹੈਰਾਨੀ ਜ਼ਾਹਰ ਕੀਤੀ ਕਿ ਸਰਕਾਰ ਕਹਿ ਰਹੀ ਹੈ ਕਿ ਗੁਰੂ ਘਰ ਦੇ ਅੰਦਰ ਸਮਾਗਮ ਸ਼੍ਰੋਮਣੀ ਕਮੇਟੀ ਕਰੇ ਤੇ ਬਾਹਰ ਪੰਡਾਲ ਸਰਕਾਰ ਦੇ ਹੱਥ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਹੋਈਆਂ ਸ਼ਤਾਬਦੀਆਂ ਦੇ ਸਾਰੇ ਹੀ ਸਮਾਗਮ ਗੁਰੂ ਘਰਾਂ ਤੋਂ ਬਾਹਰ ਪੰਡਾਲ ਲਗਾ ਕੇ ਕੀਤੇ ਜਾਂਦੇ ਰਹੇ ਹਨ, ਗੁਰੂ ਘਰਾਂ ਵਿਚ ਤਾਂ ਵਿਸ਼ਾਲ ਗਿਣਤੀ 'ਚ ਸੰਗਤ ਦੇ ਬੈਠਣ ਲਈ ਜਗ੍ਹਾ ਹੀ ਨਹੀਂ ਹੁੰਦੀ। ਸ: ਬਾਦਲ ਨੇ ਕਿਹਾ ਕਿ ਸਰਕਾਰ ਸਾਫ਼ ਨੀਤੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇ ਤੇ ਉਨ੍ਹਾਂ ਵਲੋਂ ਆਏ ਹੁਕਮ 'ਤੇ ਪਹਿਰਾ ਦੇਵੇ, ਅਸੀਂ ਉਨ੍ਹਾਂ ਦੇ ਕਦਮਾਂ ਦਾ ਸਵਾਗਤ ਕਰਨ ਲਈ ਤਿਆਰ ਹਾਂ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਹੁਣ ਵੀ ਸਾਂਝਾ ਸਮਾਗਮ ਕਰਨ ਲਈ ਅਖ਼ਬਾਰਾਂ ਤੇ ਟੀ. ਵੀ. ਚੈਨਲਾਂ 'ਚ ਖ਼ਬਰ ਬਣਾਉਣ ਦੀ ਕਾਹਲ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫੈਸਲੇ ਦੀ ਉਡੀਕ ਕਰਨ ਤੇ ਉਨ੍ਹਾਂ ਨਾਲ ਨੇੜਲਾ ਸੰਪਰਕ ਰੱਖਣ। ਉਨ੍ਹਾਂ ਕਿਹਾ ਕਿ ਸਿੱਖ ਸੰਗਤ 'ਚ ਸਮਾਗਮਾਂ ਲਈ ਵੱਡੀ ਭਾਵਨਾ ਜਾਗੀ ਹੈ ਤੇ ਭਾਰੀ ਉਤਸ਼ਾਹ ਹੈ। ਇਸ ਭਾਵਨਾ ਨੂੰ ਹਾਂ-ਪੱਖੀ ਰੂਪ 'ਚ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ।
ਸ਼ਾਨ ਨਾਲ ਜਿੱਤ ਦਾ ਦਾਅਵਾ
ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਹੋ ਰਹੀ ਚਾਰ ਹਲਕਿਆਂ ਦੀ ਉਪ ਚੋਣ ਵਿਚ ਕੈਪਟਨ ਸਰਕਾਰ ਦੀ ਮੰਦੀ ਕਾਰਗੁਜ਼ਾਰੀ ਵੱਡਾ ਮੁੱਦਾ ਬਣ ਰਹੀ ਹੋਣ ਦਾ ਇੰਕਸ਼ਾਫ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੇ ਹੱਕ 'ਚ ਵੱਡੀ ਹਵਾ ਵਗ ਰਹੀ ਹੈ ਤੇ ਜ਼ਿਮਨੀ ਚੋਣ ਦਾ ਨਤੀਜਾ ਗੱਠਜੋੜ ਦੇ ਹੱਕ ਵਿਚ ਆਵੇਗਾ। ਉਨ੍ਹਾਂ ਕਿਹਾ ਕਿ ਲੋਕ ਕੈਪਟਨ ਸਰਕਾਰ ਤੋਂ ਬੇਹੱਦ ਦੁਖੀ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਵੇਲੇ ਮੁੱਖ ਮੰਤਰੀ ਹੈ ਹੀ ਨਹੀਂ। ਪਿਛਲੇ ਪੌਣੇ ਤਿੰਨ ਸਾਲ 'ਚ ਕੈਪਟਨ ਕਦੇ ਕਿਸੇ ਸਮਾਗਮ ਵਿਚ ਨਹੀਂ ਗਏ, ਨਾ ਕੋਈ ਪ੍ਰਾਜੈਕਟ ਹੀ ਸ਼ੁਰੂ ਹੋਇਆ। ਖਜ਼ਾਨਾ ਖਾਲੀ ਦੱਸ ਕੇ ਸਾਰੇ ਵਿਕਾਸ ਕਾਰਜ ਠੱਪ ਪਏ ਹਨ। ਉਨ੍ਹਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਜਿਹੇ ਮੁੱਖ ਮੰਤਰੀ ਸਨ, ਜਿਹੜੇ ਹਰ ਮਹੀਨੇ ਪਿੰਡਾਂ ਤੱਕ ਲੋਕਾਂ ਨਾਲ ਪਹੁੰਚ ਰੱਖਦੇ ਸਨ। ਫੋਨ 'ਤੇ ਅਫਸਰਾਂ ਨੂੰ ਚੌਕਸ ਰੱਖਦੇ ਸਨ। ਹੁਣ ਤਾਂ ਹਾਲ ਇਹ ਹੈ ਕਿ ਸਾਲ ਭਰ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਕੋਲ ਸਮਾਂ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਉਪ ਚੋਣ ਵਿਚ ਕਹਿਣ ਨੂੰ ਕੋਈ ਗੱਲ ਨਹੀਂ।
ਸਜ਼ਾਵਾਂ ਰੱਦ ਕਰਨ ਦਾ ਵਿਰੋਧ
ਸ: ਸੁਖਬੀਰ ਸਿੰਘ ਬਾਦਲ ਨੇ ਖਾੜਕੂਵਾਦ ਸਮੇਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਹੇਠ ਅਗਵਾ ਤੇ ਕਤਲਾਂ ਦੇ ਕੇਸ ਵਿਚ ਉਮਰ ਕੈਦ ਤੇ ਹੋਰ ਸਜ਼ਾਵਾਂ ਭੁਗਤ ਰਹੇ ਦੋਸ਼ੀ ਪੁਲਿਸ ਵਾਲਿਆਂ ਦੀਆਂ ਸਜ਼ਾਵਾਂ ਰੱਦ ਕਰਨ ਦੀ ਕੈਪਟਨ ਸਰਕਾਰ ਦੀ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਵਰਦੀ ਪਾ ਕੇ ਕੀਤਾ ਜੁਰਮ ਨਾ-ਕਾਬਲੇ ਮੁਆਫ਼ ਸਮਝਿਆ ਜਾਂਦਾ ਹੈ ਤੇ ਸਰਕਾਰ ਇਨ੍ਹਾਂ ਦੋਸ਼ੀਆਂ ਨੂੰ ਮੁਆਫ਼ ਕਰ ਕੇ ਸਮਾਜ ਵਿਚ ਕੀ ਸੁਨੇਹਾ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਜਜ਼ਬਾਤ ਹੇਠ ਆ ਕੇ ਕੀਤਾ ਜੁਰਮ ਤੇ ਪੁਲਿਸ ਵਰਦੀ 'ਚ ਕੀਤੇ ਜੁਰਮ 'ਚ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਸਜ਼ਾ ਮੁਆਫ਼ੀ ਪੀੜਤ ਲੋਕਾਂ ਨਾਲ ਹੀ ਨਹੀਂ, ਸਗੋਂ ਸਮਾਜ ਨਾਲ ਵੀ ਬੇਇਨਸਾਫ਼ੀ ਹੈ।
ਅਕਾਲੀ-ਭਾਜਪਾ ਸਬੰਧਾਂ ਬਾਰੇ
ਸ: ਸੁਖਬੀਰ ਸਿੰਘ ਬਾਦਲ ਨੇ ਬੜੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਹਰਿਆਣਾ ਦੀਆਂ ਚੋਣਾਂ ਵਿਚ ਵੱਖ-ਵੱਖ ਉਮੀਦਵਾਰ ਖੜ੍ਹੇ ਕਰਨ ਦਾ ਪੰਜਾਬ ਤੇ ਹੋਰਨਾਂ ਸੂਬਿਆਂ ਵਿਚ ਅਕਾਲੀ-ਭਾਜਪਾ ਸਬੰਧਾਂ 'ਤੇ ਕੋਈ ਅਸਰ ਨਹੀਂ ਪਵੇਗਾ। ਦੋਵਾਂ ਪਾਰਟੀਆਂ ਦਾ ਗੱਠਜੋੜ ਪੰਜਾਬ ਦੇ ਲੋਕਾਂ ਲਈ ਵੀ ਬੜਾ ਲਾਹੇਵੰਦ ਹੈ। ਬੇਅਦਬੀ ਮੁੱਦੇ ਬਾਰੇ ਗੱਲ ਕਰਦਿਆਂ ਸ: ਬਾਦਲ ਨੇ ਕਿਹਾ ਕਿ ਇਸ ਮਸਲੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਦੋਸ਼ੀ ਫੜੇ ਜਾਣੇ ਚਾਹੀਦੇ ਹਨ ਪਰ ਇਥੇ ਸਮੱਸਿਆ ਇਹ ਹੈ ਕਿ ਦੋਸ਼ੀਆਂ ਤੱਕ ਪੁੱਜਣ ਤੇ ਫੜਨ ਦੀ ਥਾਂ ਇਕ-ਦੂਜੇ ਨੂੰ ਬਦਨਾਮ ਕਰਨ 'ਤੇ ਵਧੇਰੇ ਜ਼ੋਰ ਲਗਦਾ ਹੈ। ਇਹੀ ਗੱਲ ਹੈ ਕਿ ਚਾਰ ਸਾਲ ਬੀਤ ਜਾਣ ਬਾਅਦ ਵੀ ਨਾ ਗੱਲ ਦਾ ਨਿਤਾਰਾ ਹੋਇਆ ਤੇ ਨਾ ਹੀ ਸਾਰੇ ਦੋਸ਼ੀ ਫੜੇ ਗਏ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਪਾਰਟੀ ਨੇ ਦੋ ਹਜ਼ਾਰ ਗੁਰਧਾਮਾਂ ਦੀ ਬੇਅਦਬੀ ਕੀਤੀ ਤੇ ਸ੍ਰੀ ਹਰਿਮੰਦਰ ਸਾਹਿਬ 'ਤੇ ਟੈਂਕ ਵਾੜੇ, ਉਹ ਪਾਰਟੀ ਬੇਅਦਬੀ ਮਾਮਲਿਆਂ 'ਤੇ ਮਗਰਮੱਛ ਦੇ ਹੰਝੂ ਵਹਾਉਂਦਿਆਂ ਅਕਾਲੀ ਦਲ 'ਤੇ ਦੋਸ਼ ਲਗਾ ਰਹੀ ਹੈ।
ਆਰ. ਐਸ. ਐਸ. ਬਾਰੇ
ਆਰ. ਐਸ. ਐਸ. ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਸ: ਬਾਦਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਭਾਈਚਾਰੇ ਦਾ ਰੁਖ਼ ਵਿਸਥਾਰ ਵਿਚ ਦੱਸ ਦਿੱਤਾ ਹੈ ਤੇ ਅਸੀਂ ਉਨ੍ਹਾਂ ਵਲੋਂ ਕਹੀ ਹੋਈ ਗੱਲ 'ਤੇ ਫੁੱਲ ਚੜ੍ਹਾਉਣ ਵਾਲੇ ਹਾਂ।

ਹੁਣ ਈ.ਡੀ. ਵਲੋਂ ਵੀ ਚਿਦੰਬਰਮ ਗ੍ਰਿਫ਼ਤਾਰ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਆਈ. ਐਨ. ਐਕਸ. ਮੀਡੀਆ ਮਾਮਲੇ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ਵਿਚ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਅੱਜ ਤਿਹਾੜ ਜੇਲ੍ਹ 'ਚੋਂ ਦੋ ਘੰਟੇ ਕੀਤੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਚਿਦੰਬਰਮ ਦੀ ਗ੍ਰਿਫ਼ਤਾਰੀ ਦੀ ਸੂਚਨਾ ਈ. ਡੀ. ਨੇ ਅਦਾਲਤ ਨੂੰ ਵੀ ਦੇ ਦਿੱਤੀ ਹੈ। ਈ. ਡੀ. ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਤਿਹਾੜ ਜੇਲ੍ਹ 'ਚ ਚਿਦੰਬਰਮ ਤੋਂ ਪੁੱਛਗਿੱਛ ਕੀਤੀ ਹੈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਤੋਂ ਬਾਅਦ ਵਿਸ਼ੇਸ਼ ਜੱਜ ਅਜੇ ਕੁਮਾਰ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਤੇ ਚਿਦੰਬਰਮ ਨੂੰ ਵੀਰਵਾਰ ਨੂੰ ਦੁਪਹਿਰ ਬਾਅਦ ਤਿੰਨ ਵਜੇ ਪੇਸ਼ ਕਰਨ ਲਈ ਕਿਹਾ ਗਿਆ ਹੈ। ਉੱਧਰ ਸੀ. ਬੀ. ਆਈ. ਸੂਤਰਾਂ ਅਨੁਸਾਰ ਜਾਂਚ ਏਜੰਸੀ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਦੋਸ਼ ਪੱਤਰ ਦਾਇਰ ਕਰਨ ਲਈ ਤਿਆਰ ਹੈ ਜਿਸ ਵਿਚ ਚਿਦੰਬਰਮ ਅਤੇ ਉਸ ਦੇ ਬੇਟੇ ਕਾਰਤੀ ਚਿਦੰਬਰਮ ਦਾ ਨਾਂਅ ਵੀ ਸ਼ਾਮਿਲ ਹੋਣ ਦੀ ਸੰਭਾਵਨਾ ਹੈ।

ਜ਼ਿਮਨੀ ਚੋਣਾਂ ਵਾਲੇ ਹਲਕਿਆਂ 'ਚ ਵੋਟਰ 21 ਨੂੰ ਲੈ ਸਕਣਗੇ ਵਿਸ਼ੇਸ਼ ਛੁੱਟੀ

ਚੰਡੀਗੜ੍ਹ, 16 ਅਕਤੂਬਰ (ਅਜੀਤ ਬਿਊਰੋ)-ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ 21 ਅਕਤੂਬਰ 2019 ਨੂੰ ਹੋਣ ਵਾਲੀਆਂ ਚੋਣਾਂ ਮੌਕੇ ਵੋਟ ਪਾਉਣ ਲਈ ਫਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ ਹਲਕੇ ਦੇ ਵੋਟਰ ਵਿਸ਼ੇਸ਼ ਛੁੱਟੀ ਲੈ ਸਕਣਗੇ। ਇਸ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 29 ਫਗਵਾੜਾ, 39-ਮੁਕੇਰੀਆਂ, 68-ਦਾਖਾ ਅਤੇ 79-ਜਲਾਲਾਬਾਦ ਵਿਖੇ 21 ਅਕਤੂਬਰ (ਦਿਨ ਸੋਮਵਾਰ) ਨੂੰ ਵੋਟਾਂ ਪੈਣੀਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ ਵੋਟਾਂ ਵਾਲੇ ਕਿਸੇ ਹਲਕੇ ਦਾ ਵੋਟਰ ਹੈ ਅਤੇ ਉਹ ਆਪਣੇ ਹਲਕੇ ਤੋਂ ਬਾਹਰ ਡਿਊਟੀ ਕਰਦਾ ਹੈ ਤਾਂ ਉਹ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਿਤ ਅਥਾਰਟੀ ਤੋਂ 21 ਅਕਤੂਬਰ ਦੀ ਵਿਸ਼ੇਸ਼ ਛੁੱਟੀ ਲੈ ਸਕੇਗਾ। ਬੁਲਾਰੇ ਅਨੁਸਾਰ ਇਹ ਛੁੱਟੀ ਅਧਿਕਾਰੀ ਤੇ ਕਰਮਚਾਰੀ ਦੇ ਖਾਤੇ 'ਚੋਂ ਨਹੀਂ ਕੱਟੀ ਜਾਵੇਗੀ।

ਆਨਲਾਈਨ ਅਰਜ਼ੀਆਂ 20 ਅਕਤੂਬਰ ਤੋਂ, 9 ਨਵੰਬਰ ਨੂੰ ਜਾਵੇਗਾ ਪਹਿਲਾ ਜਥਾ

*31 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ ਕਰਤਾਰਪੁਰ ਲਾਂਘੇ ਦਾ ਕੰਮ-ਚੇਅਰਮੈਨ * ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਲਈ ਮੀਡੀਆ ਦਾ ਵਫ਼ਦ ਅੰਤਰਰਾਸ਼ਟਰੀ ਸਰਹੱਦ 'ਤੇ ਪੁੱਜਾ

ਡੇਰਾ ਬਾਬਾ ਨਾਨਕ (ਕਰਤਾਰਪੁਰ ਸਾਹਿਬ ਲਾਂਘਾ), 16 ਅਕਤੂਬਰ (ਕਾਹਲੋਂ, ਮਾਂਗਟ, ਸ਼ਰਮਾ)-ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਤਿ ਆਧੁਨਿਕ ਸਹੂਲਤਾਂ ਨਾਲ ਤਿਆਰ ਹੋਣ ਜਾ ਰਹੇ ਸਾਂਝਾ ਜਾਂਚ ਪੜਤਾਲ ਕੇਂਦਰ (ਇੰਟੀਗ੍ਰੇਟਿਡ ਚੈੱਕ ਪੋਸਟ) ਨਾਲ ਜੁੜੇ ਨਿਰਮਾਣ ਕਾਰਜਾਂ ਸਬੰਧੀ ਅਹਿਮ ਜਾਣਕਾਰੀ ਮੁਹੱਈਆ ਕਰਵਾਉਣ ਲਈ ਅੱਜ ਜ਼ਮੀਨੀ ਬੰਦਰਗਾਹ ਮੰਤਰਾਲੇ ਦੇ ਚੇਅਰਮੈਨ ਗੋਵਿੰਦ ਮੋਹਨ ਭਾਰਤ ਦੇ ਵੱਖ-ਵੱਖ ਥਾਵਾਂ ਤੋਂ ਆਏ ਪ੍ਰਿੰਟ ਤੇ ਬਿਜਲਈ ਮੀਡੀਆ ਪੱਤਰਕਾਰਾਂ ਨਾਲ ਰੂ-ਬਰੂ ਹੋਏ। ਬੀ.ਐਸ.ਐਫ. ਦੀ ਟਾਊਨ ਪੋਸਟ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਗੋਵਿੰਦ ਮੋਹਨ ਨੇ ਦੱਸਿਆ ਕਿ ਮੁਸ਼ਕਿਲ ਹਾਲਾਤ ਦੇ ਬਾਵਜੂਦ ਵੀ ਇੰਮੀਗ੍ਰੇਸ਼ਨ ਕੇਂਦਰ ਤੇ ਚੈੱਕ ਪੋਸਟ ਦਾ ਨਿਰਮਾਣ ਕਰ ਰਹੀ ਕੰਪਨੀ ਵਲੋਂ ਲਗਪਗ 177 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਪਹਿਲੇ ਪੜਾਅ ਦੀ ਇਮਾਰਤ ਦਾ 75 ਫ਼ੀਸਦੀ ਕੰਮ ਕੇਵਲ ਸਾਢੇ ਚਾਰ ਮਹੀਨਿਆਂ 'ਚ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਮਾਰਤ ਨੂੰ ਤੈਅਸ਼ੁਦਾ ਸਮੇਂ 'ਚ ਮੁਕੰਮਲ ਕਰਨ ਲਈ 2000 ਮਜ਼ਦੂਰ, 58 ਕਰੇਨਾਂ ਤੇ 100 ਤੋਂ ਵੱਧ ਇੰਜੀਨੀਅਰ 24 ਘੰਟੇ ਕੰਮ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਚੈੱਕ ਪੋਸਟ ਦਾ ਰਹਿੰਦਾ ਕੰਮ 31 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੂਸਰੇ ਪੜਾਅ ਤਹਿਤ 30 ਏਕੜ 'ਚ ਦਰਸ਼ਨ ਸਥਾਨ, ਹਸਪਤਾਲ, ਮਾਲ ਅਤੇ ਹੋਰ ਇਮਾਰਤਾਂ ਦਾ ਨਿਰਮਾਣ ਕੀਤਾ ਜਾਣਾ ਹੈ, ਜੋ ਮੰਤਰਾਲੇ ਵਲੋਂ ਸਹਿਮਤੀ ਉਪਰੰਤ ਸ਼ੁਰੂ ਕਰ ਦਿੱਤਾ ਜਾਵੇਗਾ। ਚੇਅਰਮੈਨ ਗੋਵਿੰਦ ਮੋਹਨ ਨੇ ਦੱਸਿਆ ਕਿ ਭਾਰਤ ਵਾਲੇ ਪਾਸੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਲਈ ਜ਼ੀਰੋ ਲਾਈਨ ਤੱਕ ਬਣਨ ਵਾਲੇ ਪੁਲ ਅਤੇ ਪਿੰਡ ਮਾਨ ਤੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੱਕ ਬਣਨ ਵਾਲੀ 3.60 ਕਿ.ਮੀ. ਚਾਰ ਮਾਰਗੀ ਸੜਕ ਦਾ ਕੰਮ ਵੀ ਲਗਪਗ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਲੋਂ ਪੁਲ ਦਾ ਨਿਰਮਾਣ ਨਹੀਂ ਕੀਤਾ ਗਿਆ ਇਸ ਲਈ ਸ਼ਰਧਾਲੂ ਪੁਲ ਦੇ ਨਾਲ ਹੀ ਤਿਆਰ ਕੀਤੀ ਗਈ ਸੜਕ ਰਾਹੀਂ ਪਾਕਿਸਤਾਨ ਦੀ ਸਰਹੱਦ 'ਚ ਦਾਖ਼ਲ ਹੋ ਸਕਣਗੇ। ਚੇਅਰਮੈਨ ਗੋਵਿੰਦ ਮੋਹਨ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਯਾਤਰੀ ਟਰਮੀਨਲ 'ਚ ਇੰਮੀਗ੍ਰੇਸ਼ਨ, ਪਾਰਕਿੰਗ ਤੇ ਸੁਰੱਖਿਆ ਆਦਿ ਨਾਲ ਜੁੜੇ ਕਾਊਂਟਰਾਂ ਦੇ ਨਿਰਮਾਣ ਨਾਲ ਜੁੜੇ ਕੰਮ ਵੀ 31 ਅਕਤੂਬਰ ਤੱਕ ਮੁਕੰਮਲ ਕਰ ਲਏ ਜਾਣਗੇ। ਚੇਅਰਮੈਨ ਗੋਵਿੰਦ ਮੋਹਨ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਤਿਆਰ ਹੋਣ ਵਾਲਾ ਸਾਂਝਾ ਜਾਂਚ ਪੜਤਾਲ ਕੇਂਦਰ ਤਕਨੀਕ ਪੱਖੋਂ ਕਲਾ ਤੇ ਸੁੰਦਰਤਾ ਦਾ ਨਮੂਨਾ ਹੋਵੇਗਾ। ਇਸ ਮੌਕੇ ਸ਼ੈਲੇਂਦਰ ਅਜ਼ਰੀ, ਵਸ਼ੁੁੰਧਾ ਗੁਪਤਾ ਏ.ਡੀ.ਜੀ. ਮੀਡੀਆ, ਵਿਰਾਟ ਮਜਬੂਰ ਮੀਡੀਆ ਡਾਇਰੈਕਟਰ, ਸੁਖਦੇਵ ਸਿੰਘ ਮੈਨੇਜਰ ਐਲ.ਪੀ.ਆਈ. ਆਦਿ ਵੀ ਹਾਜ਼ਰ ਸਨ।
20 ਤੋਂ ਆਨਲਾਈਨ ਅਰਜ਼ੀਆਂ
ਚੇਅਰਮੈਨ ਗੋਵਿੰਦ ਮੋਹਨ ਨੇ ਦੱਸਿਆ ਕਿ 9 ਨਵੰਬਰ ਨੂੰ 5 ਹਜ਼ਾਰ ਸ਼ਰਧਾਲੂਆਂ ਦਾ ਪਹਿਲਾ ਜਥਾ ਭਾਰਤੀ ਸਰਹੱਦ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਵੇਗਾ। 20 ਅਕਤੂਬਰ ਨੂੰ ਆਨਲਾਈਨ ਅਰਜ਼ੀਆਂ ਭਰਨ ਲਈ ਵੈੱਬਸਾਈਟ ਖੁੱਲ੍ਹ ਜਾਵੇਗੀ। ਰੋਜ਼ਾਨਾ 5 ਹਜ਼ਾਰ ਸ਼ਰਧਾਲੂਆਂ ਦਾ ਜਥਾ ਜਾਵੇਗਾ। ਸ਼ਰਧਾਲੂਆਂ ਨੂੰ ਇਕ ਮਹੀਨਾ ਪਹਿਲਾਂ ਫਾਰਮ ਭਰਨਾ ਪਵੇਗਾ, ਜਿਹੜੇ ਸ਼ਰਧਾਲੂ ਆਨਲਾਈਨ ਅਰਜ਼ੀ ਨਹੀਂ ਭਰ ਸਕਦੇ ਉਹ ਸਰਹੱਦ 'ਤੇ ਇੰਮੀਗ੍ਰੇਸ਼ਨ ਕੇਂਦਰ 'ਚ ਬਣਾਏ ਜਾਣ ਵਾਲੇ ਦਫ਼ਤਰ 'ਚ ਆ ਕੇ ਵੀ ਆਪਣਾ ਨਾਂਅ ਤੇ ਹੋਰ ਲੋੜੀਂਦੇ ਕਾਗ਼ਜ਼ ਦੇ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਸ਼ਰਧਾਲੂ ਦੀ ਕਿਸੇ ਕਾਰਨ ਵੀ ਅਰਜ਼ੀ ਰੱਦ ਹੋ ਜਾਂਦੀ ਹੈ ਤਾਂ ਉਹ ਮੁੜ 4 ਦਿਨਾਂ ਬਾਅਦ ਅਰਜ਼ੀ ਦਾਖਲ ਕਰ ਸਕਦਾ ਹੈ। ਸ਼ਰਧਾਲੂਆਂ ਨੂੰ ਜਾਣ ਬਾਰੇ ਜਾਣਕਾਰੀ ਉਨ੍ਹਾਂ ਦੇ ਮੋਬਾਈਲਾਂ 'ਤੇ ਦੇ ਦਿੱਤੀ ਜਾਇਆ ਕਰੇਗੀ।
300 ਫੁੱਟ ਉੱਚਾ ਤਿਰੰਗਾ
ਕੌਮਾਂਤਰੀ ਸਰਹੱਦ 'ਤੇ ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ ਵਲੋਂ 300 ਫੁੱਟ ਉੱਚਾ ਤਿਰੰਗਾ ਲਾਉਣ ਦਾ ਕੰਮ ਚੱਲ ਰਿਹਾ ਹੈ। ਇਸ ਦਾ ਢਾਂਚਾ ਵੀ ਤਿਆਰ ਹੋ ਚੁੱਕਾ ਹੈ। ਕੋਲਕਾਤਾ ਦੀ ਸਕਿੱਪਰ ਕੰਪਨੀ ਵਲੋਂ ਤਿਰੰਗਾ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਤਿਰੰਗੇ ਦਾ ਨੀਂਹ-ਪੱਥਰ ਰੱਖਿਆ ਜਾ ਚੁੱਕਾ ਹੈ। ਨੀਂਹ ਦੀ ਉਸਾਰੀ ਹੋਣ ਤੋਂ ਬਾਅਦ 300 ਫੁੱਟ ਉੱਚੇ ਖੰਭੇ 'ਤੇ 30 ਗੁਣਾ 20 ਦਾ ਤਿਰੰਗਾ ਲਹਿਰਾਇਆ ਜਾਵੇਗਾ।
ਆਹਮੋ-ਸਾਹਮਣੇ ਬਣੇ ਗੇਟ
ਭਾਰਤ ਤੇ ਪਾਕਿਸਤਾਨ ਦੀ ਸਰਹੱਦ 'ਤੇ ਜ਼ੀਰੋ ਲਾਈਨ ਉੱਪਰ ਦੋਵਾਂ ਦੇਸ਼ਾਂ ਵਲੋਂ ਮਜ਼ਬੂਤ ਗੇਟ ਲਗਾ ਦਿੱਤੇ ਗਏ ਹਨ। ਦੋਵਾਂ ਗੇਟਾਂ 'ਤੇ ਭਾਰੀ ਗਿਣਤੀ 'ਚ ਬੀ. ਐਸ. ਐਫ. ਦੇ ਜਵਾਨ ਤਾਇਨਾਤ ਹਨ। ਕਈ ਦਹਾਕਿਆਂ ਤੋਂ ਬੇਆਬਾਦ ਪਏ ਪਾਕਿਸਤਾਨ ਦੇ ਇਸ ਖੇਤਰ 'ਚ ਵੀ ਰੌਣਕ ਵਧ ਗਈ ਹੈ।
ਪਾਕਿਸਤਾਨ 'ਚ ਪੰਜਾਬੀ ਦੇ ਬੋਰਡ ਲਗਾਏ
ਜ਼ੀਰੋ ਲਾਈਨ ਤੋਂ ਕੋਈ 50 ਕੁ ਫੁੱਟ ਦੀ ਦੂਰੀ 'ਤੇ ਪਾਕਿਸਤਾਨ ਵਲੋਂ ਸੜਕ 'ਤੇ ਸਵਾਗਤੀ ਗੇਟ 'ਤੇ ਬੋਰਡ ਲਾਇਆ ਗਿਆ ਹੈ। ਉਸ ਬੋਰਡ 'ਤੇ ਪੰਜਾਬੀ 'ਚ 'ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਆਖਦੇ ਹਾਂ' ਅਤੇ 'ਵੈਲਕਮ ਪਾਕਿਸਤਾਨ' ਅੰਗਰੇਜ਼ੀ 'ਚ ਲਿਖਿਆ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਪੰਜਾਬੀ 'ਚ ਹੀ ਬੋਰਡ ਲਗਾਏ ਗਏ ਹਨ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬਾਹਰ ਵੀ ਪੰਜਾਬੀ 'ਚ ਹੀ ਲਿਖਿਆ ਗਿਆ ਹੈ।
ਪਾਸਪੋਰਟ ਇਕ ਸ਼ਨਾਖ਼ਤੀ ਕਾਰਡ, ਨਹੀਂ ਲੱਗੇਗਾ ਵੀਜ਼ਾ
ਚੇਅਰਮੈਨ ਗੋਵਿੰਦ ਨੇ ਦੱਸਿਆ ਕਿ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦਾ ਪਾਸਪੋਰਟ ਇਕ ਕਾਨੂੰਨੀ ਤੇ ਸ਼ਨਾਖ਼ਤੀ ਦਸਤਾਵੇਜ਼ ਵਜੋਂ ਵਰਤਿਆ ਜਾਵੇਗਾ ਤੇ ਇਹ ਪਾਸਪੋਰਟ ਪਾਕਿਸਤਾਨ ਇੰਮੀਗ੍ਰੇਸ਼ਨ ਵਲੋਂ ਰੱਖ ਕੇ ਇਕ ਸ਼ਨਾਖ਼ਤੀ ਪੇਪਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦਿੱਤਾ ਜਾਵੇਗਾ। ਸ਼ਰਧਾਲੂਆਂ ਨੂੰ ਉਸੇ ਦਿਨ ਸ਼ਾਮ ਨੂੰ ਪਰਤਣਾ ਲਾਜ਼ਮੀ ਹੋਵੇਗਾ ਤੇ ਆਉਂਦੇ ਸਮੇਂ ਉਹ ਆਪਣਾ ਪਾਸਪੋਰਟ ਪਾਕਿਸਤਾਨ ਅਧਿਕਾਰੀਆਂ ਤੋਂ ਲੈ ਸਕਣਗੇ।
ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਕਰਨ ਦੇ ਫ਼ਾਰਮ ਜਾਰੀ

ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਯਾਤਰਾ ਕਰਨ ਦੇ ਜਾਰੀ ਕੀਤੇ ਫਾਰਮ ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਹੋਏ ਹਨ ਹਾਲਾਂਕਿ ਅਧਿਕਾਰਕ ਤੌਰ 'ਤੇ ਇਨ੍ਹਾਂ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। 'ਪ੍ਰਕਾਸ਼ ਪੁਰਬ 550' ਸਿਰਲੇਖ ਵਾਲੇ ਉਕਤ ਦੋ ਸਫ਼ਿਆਂ ਵਾਲੇ ਫਾਰਮ ਨੂੰ ਏ ਤੋਂ ਡੀ ਤੱਕ ਚਾਰ ਭਾਗਾਂ 'ਚ ਵੰਡਿਆ ਗਿਆ ਹੈ। ਫਾਰਮ ਦੇ ਏ-ਭਾਗ 'ਚ ਯਾਤਰਾ ਕਰਨ ਵਾਲੇ ਵਿਅਕਤੀ ਦੀ ਰੰਗਦਾਰ ਤਸਵੀਰ ਸਮੇਤ ਉਸ ਦਾ ਪਾਸਪੋਰਟ ਨੰਬਰ ਤੇ ਪਾਸਪੋਰਟ ਬਾਰੇ ਹੋਰ ਮੁਕੰਮਲ ਜਾਣਕਾਰੀ, ਯਾਤਰੂ ਦਾ ਨਾਂਅ, ਜਨਮ ਮਿਤੀ ਤੇ ਪਰਿਵਾਰ ਬਾਰੇ ਜਾਣਕਾਰੀ ਲਿਖਣੀ ਹੋਵੇਗੀ। ਬੀ-ਭਾਗ 'ਚ ਯਾਤਰੂ ਦਾ ਆਧਾਰ ਕਾਰਡ ਨੰਬਰ, ਪੈਨ ਨੰਬਰ, ਖ਼ੂਨ ਦਾ ਗਰੁੱਪ, ਮੋਬਾਈਲ, ਈ-ਮੇਲ ਨੰਬਰ ਅਤੇ ਕਾਰੋਬਾਰ ਬਾਰੇ ਜਾਣਕਾਰੀ ਦੇਣੀ ਹੋਵੇਗੀ। ਇਸੇ ਪ੍ਰਕਾਰ ਸੀ-ਭਾਗ 'ਚ ਯਾਤਰੂ ਨੂੰ ਇਹ ਦੱਸਣਾ ਹੋਵੇਗਾ ਕਿ ਉਸ 'ਤੇ ਕਿਸੇ ਪ੍ਰਕਾਰ ਦਾ ਕੋਈ ਅਪਰਾਧਕ ਮਾਮਲਾ ਤਾਂ ਦਰਜ ਨਹੀਂ ਤੇ ਉਸ 'ਤੇ ਚੱਲ ਰਹੇ ਅਦਾਲਤੀ ਮੁਕੱਦਮਿਆਂ ਬਾਰੇ ਵੀ ਉਸ ਨੂੰ ਇਸ ਕਾਲਮ 'ਚ ਸਪੱਸ਼ਟ ਦੱਸਣਾ ਹੋਵੇਗਾ ਜਦਕਿ ਡੀ-ਭਾਗ 'ਚ ਯਾਤਰੂ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਇਕੱਲਾ ਯਾਤਰਾ ਕਰੇਗਾ ਜਾਂ ਗਰੁੱਪ 'ਚ। ਗਰੁੱਪ 'ਚ ਯਾਤਰਾ ਕਰਨ ਵਾਲੇ ਵਿਅਕਤੀ ਨੂੰ ਆਪਣੇ ਨਾਲ ਯਾਤਰਾ ਕਰਨ ਵਾਲੇ ਬਾਕੀ ਮੈਂਬਰਾਂ ਦੇ ਨਾਂਅ ਅਤੇ ਪਾਸਪੋਰਟ ਨੰਬਰ ਲਿਖਣੇ ਹੋਣਗੇ। ਉਕਤ ਤੋਂ ਇਲਾਵਾ ਯਾਤਰਾ ਦੇ ਫਾਰਮ 'ਤੇ ਯਾਤਰੂ ਨੂੰ ਇਹ ਵੀ ਭਰੋਸਾ ਦੇਣਾ ਹੋਵੇਗਾ ਕਿ ਉਹ ਕਰਤਾਰਪੁਰ ਲਾਂਘੇ ਦੀ ਯਾਤਰਾ ਦੇ ਦੌਰਾਨ ਭਾਰਤੀ ਕਾਨੂੰਨ ਤੇ ਨਿਯਮਾਂ ਦਾ ਪਾਲਣ ਕਰੇਗਾ ਤੇ ਇਸ ਯਾਤਰਾ ਨੂੰ ਕਿਸੇ ਹੋਰ ਪੱਖ ਲਈ ਵਰਤੋਂ 'ਚ ਨਹੀਂ ਲਿਆਏਗਾ।
ਲਹਿੰਦੇ ਪੰਜਾਬ ਦੇ ਵਿੱਤ ਮੰਤਰੀ ਵਲੋਂ ਜ਼ੀਰੋ ਲਾਈਨ ਦਾ ਦੌਰਾ

ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ ਅਤੇ ਹੋਰ ਉੱਚ ਅਧਿਕਾਰੀਆਂ ਵਲੋਂ ਪੰਜਾਬ ਤੇ ਹੋਰ ਰਾਸ਼ਟਰੀ ਪੱਤਰਕਾਰਾਂ ਨੂੰ ਜਦੋਂ ਜ਼ੀਰੋ ਲਾਈਨ 'ਤੇ ਲੈ ਕੇ ਗਏ ਤਾਂ ਉਸੇ ਸਮੇਂ ਪਾਕਿਸਤਾਨ ਤੋਂ ਲਹਿੰਦੇ ਪੰਜਾਬ ਦੇ ਵਿੱਤ ਮੰਤਰੀ ਅਸਦ ਉਮਰ ਜ਼ੀਰੋ ਲਾਈਨ 'ਤੇ ਪਹੁੰਚ ਗਏ। ਭਾਰਤ ਵਾਲੇ ਪਾਸੇ ਸਰਹੱਦ 'ਤੇ ਸ਼ਰਧਾਲੂਆਂ ਦੀ ਆਵਾਜਾਈ ਤੇ ਪੱਤਰਕਾਰਾਂ ਦੀ ਆਮਦ ਕਾਰਨ ਅਸਦ ਉਮਰ ਵੀ 15-20 ਮਿੰਟ ਜ਼ੀਰੋ ਲਾਈਨ 'ਤੇ ਹੀ ਰਹੇ। ਉਨ੍ਹਾਂ ਨਾਲ ਵੀ ਕੁਝ ਪੱਤਰਕਾਰ ਵੀ ਦੇਖੇ ਗਏ।

ਹਾਈਕੋਰਟ ਵਲੋਂ ਚਾਰਾਂ ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ

ਚੰਡੀਗੜ੍ਹ, 16 ਅਕਤੂਬਰ (ਸੁਰਜੀਤ ਸਿੰਘ ਸੱਤੀ)-ਜਲੰਧਰ 'ਚ ਸਾਲ 2011 ਵਿਚ ਹੋਏ ਬਹੁਚਰਚਿਤ ਗੁਰਕੀਰਤ ਸਿੰਘ ਉਰਫ਼ ਗਿੱਕੀ ਸੇਖੋਂ ਹੱਤਿਆ ਮਾਮਲੇ 'ਚ ਮੁਲਜ਼ਮਾਂ ਅਤੇ ਸ਼ਿਕਾਇਤਕਰਤਾ ਗਿੱਕੀ ਸੇਖੋਂ ਦੇ ਪਿਤਾ ਵਲੋਂ ਦਾਖ਼ਲ ਅਪੀਲਾਂ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਚਾਰੇ ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਹੈ। ਗੁਰਦਾਸਪੁਰ ਸੈਸ਼ਨ ਅਦਾਲਤ ਵਲੋਂ ਦਿੱਤੀ ਸਜ਼ਾ ਵਿਰੁੱਧ ਮੁਲਜ਼ਮਾਂ ਨੇ ਸਜ਼ਾ ਰੱਦ ਕਰਨ ਅਤੇ ਗਿੱਕੀ ਸੇਖੋਂ ਦੇ ਪਿਤਾ ਰਾਜਬੀਰ ਸਿੰਘ ਸੇਖੋਂ ਨੇ ਮਾਮਲੇ ਵਿਚ ਕਤਲ ਦੀ ਧਾਰਾ 302 ਤਹਿਤ ਸਜ਼ਾ ਦੇਣ ਦੀ ਅਪੀਲ ਕੀਤੀ ਸੀ। ਜਸਟਿਸ ਰਾਜੀਵ ਸ਼ਰਮਾ ਦੀ ਬੈਂਚ ਨੇ ਜਿੱਥੇ ਮੁਲਜ਼ਮਾਂ ਦੀ ਸਜ਼ਾ ਬਰਕਰਾਰ ਰੱਖੀ ਹੈ, ਉਥੇ ਰਾਜਬੀਰ ਸਿੰਘ ਸੇਖੋਂ ਦੀ ਅਪੀਲ ਵੀ ਖ਼ਾਰਜ ਕਰ ਦਿੱਤੀ ਹੈ ਤੇ ਮਾਮਲੇ ਵਿਚ 304 (1) ਤਹਿਤ ਹੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਅਜੇ ਵਿਸਥਾਰ ਪੂਰਵਕ ਫ਼ੈਸਲਾ ਬਾਅਦ ਵਿਚ ਆਵੇਗਾ ਪਰ ਹਾਈਕੋਰਟ ਵਲੋਂ ਅਪੀਲਾਂ ਖ਼ਾਰਜ ਕਰਨ ਕਾਰਨ ਤਿੰਨ ਮੁਲਜ਼ਮਾਂ ਅਮਰਦੀਪ ਸਿੰਘ ਉਰਫ਼ ਸੰਨ੍ਹੀ ਸਚਦੇਵਾ, ਜਸਦੀਪ ਸਿੰਘ ਉਰਫ਼ ਜੱਸੂ ਅਤੇ ਅਮਨਪ੍ਰੀਤ ਸਿੰਘ ਉਰਫ਼ ਪ੍ਰਿੰਸ ਨਰੂਲਾ ਨੂੰ ਆਤਮ-ਸਮਰਪਣ ਕਰਕੇ ਜੇਲ੍ਹ ਜਾਣਾ ਪਵੇਗਾ ਜਦੋਂਕਿ ਚੌਥਾ ਅਤੇ ਮੁੱਖ ਦੋਸ਼ੀ ਰਾਮਸਿਮਰਨ ਸਿੰਘ ਮੱਕੜ ਜੇਲ੍ਹ ਵਿਚ ਹੀ ਹੈ। ਰਾਮਸਿਮਰਨ ਸਿੰਘ ਮੱਕੜ ਤੋਂ ਇਲਾਵਾ ਉਕਤ ਤਿੰਨੇ ਮੁਲਜ਼ਮਾਂ ਨੂੰ ਇਸ ਮਾਮਲੇ ਵਿਚ ਹਾਈਕੋਰਟ ਵਲੋਂ ਸਜ਼ਾ ਮੁਅੱਤਲ ਕੀਤੇ ਜਾਣ ਉਪਰੰਤ ਇਸ ਆਧਾਰ 'ਤੇ ਜ਼ਮਾਨਤ ਮਿਲੀ ਸੀ ਕਿ ਉਹ ਲਲਕਾਰੇ ਮਾਰਨ ਵਿਚ ਸ਼ਾਮਿਲ ਸੀ ਤੇ ਉਨ੍ਹਾਂ ਨੇ ਗਿੱਕੀ ਸੇਖੋਂ ਨੂੰ ਸਿੱਧੇ ਤੌਰ 'ਤੇ ਗੋਲੀ ਨਹੀਂ ਸੀ ਮਾਰੀ। ਰਾਮਸਿਮਰਨ ਸਿੰਘ ਮੱਕੜ ਦੇ ਗਿੱਕੀ 'ਤੇ ਗੋਲੀ ਮਾਰਨ ਦਾ ਦੋਸ਼ ਹੋਣ ਕਾਰਨ ਉਸ ਨੂੰ ਜ਼ਮਾਨਤ ਨਹੀਂ ਸੀ ਮਿਲੀ ਤੇ ਉਹ ਜੇਲ੍ਹ ਵਿਚ ਹੀ ਹੈ। ਹਾਈਕੋਰਟ ਦੇ ਬੈਂਚ ਨੇ ਸਾਰੀਆਂ ਅਪੀਲਾਂ ਦੀ ਸੁਣਵਾਈ ਦੌਰਾਨ ਸਾਰੀਆਂ ਧਿਰਾਂ ਨੂੰ ਸੁਣਨ ਉਪਰੰਤ 9 ਸਤੰਬਰ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਤੇ ਅੱਜ ਅਪੀਲਾਂ ਖ਼ਾਰਜ ਕਰ ਦਿੱਤੀਆਂ ਹਨ। 20 ਅਪ੍ਰੈਲ, 2011 ਨੂੰ ਮਾਡਲ ਟਾਊਨ ਜਲੰਧਰ ਵਿਖੇ ਬਾਬਾ ਰਸੋਈ ਦੇ ਸਾਹਮਣੇ ਹੋਟਲ ਸੇਖੋਂ ਗਰੈਂਡ ਦੇ ਮਾਲਕ ਰਾਜਬੀਰ ਸਿੰਘ ਸੇਖੋਂ ਦੇ ਬੇਟੇ ਗੁਰਕੀਰਤ ਸਿੰਘ ਉਰਫ਼ ਗਿੱਕੀ ਸੇਖੋਂ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਇਸ ਹੱਤਿਆ ਨੂੰ ਲੈ ਕੇ ਲੋਕਾਂ ਵਿਚ ਭਾਰੀ ਗ਼ੁੱਸਾ ਸੀ ਤੇ ਲੋਕ ਮੁਲਜ਼ਮਾਂ ਨੂੰ ਫੜਨ ਦੀ ਮੰਗ ਲੈ ਕੇ ਸੜਕਾਂ ਤੱਕ 'ਤੇ ਉਤਰ ਆਏ ਸੀ। ਪੁਲਿਸ ਨੇ ਜਾਂਚ ਮਗਰੋਂ ਤਤਕਾਲੀ ਅਕਾਲੀ ਕੌਂਸਲਰ ਰਾਮਸਿਮਰਨ ਸਿੰਘ ਮੱਕੜ, ਅਮਰਦੀਪ ਸਿੰਘ ਉਰਫ਼ ਸੰਨ੍ਹੀ ਸਚਦੇਵਾ, ਜਸਦੀਪ ਸਿੰਘ ਉਰਫ਼ ਜੱਸੂ ਅਤੇ ਅਮਨਪ੍ਰੀਤ ਸਿੰਘ ਉਰਫ਼ ਪ੍ਰਿੰਸ ਨਰੂਲਾ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਹ ਮਾਮਲਾ ਜਲੰਧਰ ਦੀ ਅਦਾਲਤ ਵਿਚ ਚੱਲ ਰਿਹਾ ਸੀ ਪਰ ਸੇਖੋਂ ਪਰਿਵਾਰ ਦੀ ਬੇਨਤੀ 'ਤੇ ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਜਲੰਧਰ ਤੋਂ ਗੁਰਦਾਸਪੁਰ ਤਬਦੀਲ ਕਰ ਦਿੱਤੀ ਸੀ ਤੇ ਗੁਰਦਾਸਪੁਰ ਅਦਾਲਤ ਵਲੋਂ 302 ਧਾਰਾ ਹਟਾ ਕੇ 304 (1) ਧਾਰਾ ਵਿਚ ਚਾਰੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਉਮਰ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।
ਜਲੰਧਰ ਤੋਂ ਸਾਡੇ ਪੱਤਰਕਾਰ ਮੇਜਰ ਸਿੰਘ ਅਨੁਸਾਰ ਰਾਮਸਿਮਰਨ ਸਿੰਘ ਮੱਕੜ ਸਵਾ ਅੱਠ ਸਾਲ ਤੇ ਬਾਕੀ ਦੇ ਤਿੰਨੇ ਮੁਲਜ਼ਮ ਜ਼ਮਾਨਤ ਉਪਰ ਹੋਣ ਕਾਰਨ 4-4 ਸਾਲ ਦੇ ਕਰੀਬ ਸਜ਼ਾ ਭੁਗਤ ਚੁੱਕੇ ਹਨ। ਗਿੱਕੀ ਸੇਖੋਂ ਦੇ ਪਿਤਾ ਸ: ਰਾਜਬੀਰ ਸਿੰਘ ਸੇਖੋਂ ਨੇ ਅਦਾਲਤ ਦੇ ਫ਼ੈਸਲੇ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।

ਪੀ.ਐਮ.ਸੀ. ਬੈਂਕ ਦਾ ਸਾਬਕਾ ਡਾਇਰੈਕਟਰ ਸੁਰਜੀਤ ਸਿੰਘ ਅਰੋੜਾ ਗ੍ਰਿਫ਼ਤਾਰ

ਮੁੰਬਈ, 16 ਅਕਤੂਬਰ (ਏਜੰਸੀ)-ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ.ਐਮ.ਸੀ.) ਬੈਂਕ ਘੁਟਾਲੇ ਦੇ ਮਾਮਲੇ 'ਚ ਅੱਜ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਨੇ ਬੈਂਕ ਦੇ ਸਾਬਕਾ ਡਾਇਰਕੈਟਰ ਸੁਰਜੀਤ ਸਿੰਘ ਅਰੋੜਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਇਹ ਇਸ ...

ਪੂਰੀ ਖ਼ਬਰ »

ਭੁੱਖਮਰੀ ਦੇ ਮਾਮਲੇ 'ਚ ਭਾਰਤ ਦੀ ਹਾਲਤ ਪਾਕਿ ਤੇ ਬੰਗਲਾਦੇਸ਼ ਤੋਂ ਵੀ ਬਦਤਰ

20 ਫ਼ੀਸਦੀ ਤੋਂ ਜ਼ਿਆਦਾ ਬੱਚੇ ਕੁਪੋਸ਼ਣ ਦੇ ਸ਼ਿਕਾਰ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਭੁੱਖਮਰੀ ਦੇ ਮਾਮਲੇ 'ਚ ਭਾਰਤ ਦੀ ਹਾਲਤ ਆਪਣੇ ਗੁਆਂਢੀ ਮੁਲਕਾਂ ਪਾਕਿਸਤਾਨ, ਬੰਗਲਾਦੇਸ਼ ਤੇ ਨਿਪਾਲ ਤੋਂ ਵੀ ਬਦਤਰ ਹੈ। ਗਲੋਬਲ ਹੰਗਰ ਇੰਡੈਕਸ (ਜੀ.ਐਚ.ਆਈ.) 2019 ਅਨੁਸਾਰ ਭਾਰਤ 117 ਦੇਸ਼ਾਂ ਦੀ ਰੈਂਕਿੰਗ 'ਚ 102ਵੇਂ ਸਥਾਨ 'ਤੇ ਹੈ। ਜਦੋਂ ਕਿ ...

ਪੂਰੀ ਖ਼ਬਰ »

ਇਮਰਾਨ ਖ਼ਾਨ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਮਿਲ ਰਿਹੈ ਪੈਸਾ

ਸਾਬਕਾ ਪਤਨੀ ਨੇ ਲਾਇਆ ਦੋਸ਼

ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਦੋਸ਼ ਲਾਇਆ ਹੈ ਕਿ ਇਮਰਾਨ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਪੈਸੇ ਮਿਲ ਰਹੇ ਹਨ। ਰੇਹਮ ਨੇ ਇਕ ਟਵੀਟ 'ਚ ਕਿਹਾ ਕਿ ਇਮਰਾਨ ਖ਼ਾਨ ਇਕ ਆਸਟ੍ਰੇਲੀਆਈ ਕੰਪਨੀ ...

ਪੂਰੀ ਖ਼ਬਰ »

ਪਰਾਲੀ ਸਾੜਨ ਨੂੰ ਸਖ਼ਤੀ ਨਾਲ ਰੋਕਣ ਸੂਬੇ-ਨੈਸ਼ਨਲ ਗ੍ਰੀਨ ਟ੍ਰਿਬਿਊਨਲ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਪਰਾਲੀ ਸਾੜਨ ਨੂੰ ਰੋਕਣ ਲਈ ਸੂਬਿਆਂ ਵਲੋਂ ਚੁੱਕੇ ਕਦਮਾਂ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਬਾਕੀ ਅਪਰਾਧਾਂ ਨੂੰ ਰੋਕਣ ਲਈ ਕਾਨੂੰਨ ਲਾਗੂ ਕੀਤੇ ਜਾਂਦੇ ਹਨ, ਉਸੇ ...

ਪੂਰੀ ਖ਼ਬਰ »

ਸਿੱਖ ਕਤਲੇਆਮ ਮਾਮਲਾ : ਸਿਰਸਾ ਵਲੋਂ ਦਿੱਲੀ ਪੁਲਿਸ ਤੇ ਸੱਜਣ ਕੁਮਾਰ ਵਿਚਕਾਰ ਗੰਢ-ਤੁਪ ਹੋਣ ਦਾ ਦਾਅਵਾ

ਨਵੀਂ ਦਿੱਲੀ, 16 ਅਕਤੂਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੱਜਣ ਕੁਮਾਰ ਤੇ 1984 ਦੇ ਹੋਰ ਦੋਸ਼ੀਆਂ ਨਾਲ ਪੁਲਿਸ ਦੀ ਗੰਢ-ਤੁਪ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਪੁਲਿਸ ਜਾਅਲੀ ਗਵਾਹ ਖੜ੍ਹੇ ਕਰ ਕੇ ...

ਪੂਰੀ ਖ਼ਬਰ »

ਫਰਵਰੀ 2020 ਤੱਕ ਐਫ.ਏ.ਟੀ.ਐਫ. ਦੀ ਗ੍ਰੇਅ ਸੂਚੀ 'ਚ ਰਹੇਗਾ ਪਾਕਿਸਤਾਨ

ਇਸਲਾਮਾਬਾਦ, 16 ਅਕਤੂਬਰ (ਏਜੰਸੀ)-ਵਿੱਤੀ ਐਕਸ਼ਨ ਟਾਸਕ ਫੋਰਸ (ਐਫ. ਏ. ਟੀ. ਐਫ.) ਨੇ ਪਾਕਿਸਤਾਨ ਨੂੰ ਰਾਹਤ ਦਿੰਦਿਆਂ ਫਰਵਰੀ 2020 ਤੱਕ ਗ੍ਰੇਅ ਸੂਚੀ 'ਚ ਰੱਖਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਪਾਕਿਸਤਾਨ ਨੂੰ ਨਿਰਦੇਸ਼ ਦਿੱਤਾ ਹੈ ਕਿ ਅੱਤਵਾਦ ਫੰਡਿੰਗ ਅਤੇ ਮਨੀ ...

ਪੂਰੀ ਖ਼ਬਰ »

ਕੁਵੈਤ 'ਚ 2 ਪੰਜਾਬੀ ਨੌਜਵਾਨਾਂ ਦੀ ਸ਼ੱਕੀ ਹਾਲਾਤ 'ਚ ਮੌਤ

ਫਿਲੌਰ/ਰੁੜਕਾ ਕਲਾਂ, 16 ਅਕਤੂਬਰ ( ਸੁਰਜੀਤ ਸਿੰਘ ਬਰਨਾਲਾ, ਦਵਿੰਦਰ ਸਿੰਘ ਖ਼ਾਲਸਾ))- ਫਿਲੌਰ ਦੇ ਨਜ਼ਦੀਕੀ ਪਿੰਡ ਰਾਏਪੁਰ ਅਰਾਈਆਂ ਦੇ ਨੌਜਵਾਨ ਦੀ ਕੁਵੈਤ 'ਚ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਇੰਦਰਜੀਤ ਦੀ ਮਾਤਾ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX