ਤਾਜਾ ਖ਼ਬਰਾਂ


ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  1 day ago
ਚੰਡੀਗੜ੍ਹ, 19 ਅਪ੍ਰੈਲ - ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  1 day ago
ਟਾਂਡਾ, 19 ਅਪ੍ਰੈਲ- ਵਿਜੀਲੈਂਸ ਟੀਮ ਵਲੋਂ ਅੱਜ ਦੁਪਹਿਰ ਟਾਂਡਾ ਦੇ ਇੱਕ ਪੈਲੇਸ 'ਚ ਆਬਕਾਰੀ ਵਿਭਾਗ ਦੇ ਈ. ਟੀ. ਓ. ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲਗਭਗ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਂ ਹੱਥੀਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਉਕਤ ਪੈਲੇਸ ਦੇ...
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  1 day ago
ਸੰਗਰੂਰ, 19 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੁਰਜੀਤ ਸਿੰਘ ਐਡਵੋਕੇਟ ਨੇ ਅੱਜ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 22 ਅਪ੍ਰੈਲ ਨੂੰ ਸੰਗਰੂਰ...
ਕਰਜ਼ੇ ਦੇ ਝੰਬੇ ਕਿਸਾਨ ਅਤੇ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 19 ਅਪ੍ਰੈਲ (ਲਕਵਿੰਦਰ ਸ਼ਰਮਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਕਲਾਲਵਾਲਾ 'ਚ ਦੋ ਦਿਨਾਂ ਅੰਦਰ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮ੍ਰਿਤਕਾਂ 'ਚ ਇੱਕ ਕਿਸਾਨ ਅਤੇ ਇੱਕ ਮਜ਼ਦੂਰ...
ਕਾਂਗਰਸ 'ਚ ਸ਼ਾਮਲ ਹੋਏ ਬੰਗਾ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਤੇ ਠੇਕੇਦਾਰ ਰਾਜਿੰਦਰ ਸਿੰਘ
. . .  1 day ago
ਬੰਗਾ, 19 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਬੰਗਾ ਹਲਕੇ 'ਚ ਉਸ ਵੇਲੇ ਵੱਡਾ ਸਿਆਸੀ ਧਮਾਕਾ ਹੋਇਆ, ਜਦੋਂ ਹਲਕੇ ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਬੰਗਾ ਅਤੇ ਠੇਕੇਦਾਰ ਰਾਜਿੰਦਰ ਸਿੰਘ ਸਾਬਕਾ ਹਲਕਾ ਇੰਚਾਰਜ ਬੰਗਾ ਜਨਰਲ ਸਕੱਤਰ ਬਸਪਾ ਨੂੰ ਛੱਡ ਕੇ...
ਮੁਹਾਲੀ ਪੁਲਿਸ ਨੇ ਸੁਲਝਾਈ ਪਿੰਡ ਤੋਫਾਂਪੁਰ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ
. . .  1 day ago
ਪਾਕਿਸਤਾਨ ਗਏ ਸਿੱਖ ਜਥੇ ਨੂੰ ਵਿਸ਼ੇਸ਼ ਤੌਰ 'ਤੇ ਦਿਖਾਇਆ ਗਿਆ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ
. . .  1 day ago
ਐੱਨ. ਡੀ. ਤਿਵਾੜੀ ਦੇ ਬੇਟੇ ਰੋਹਿਤ ਦੀ ਹੋਈ ਸੀ ਗ਼ੈਰ-ਕੁਦਰਤੀ ਮੌਤ, ਪੋਸਟਮਾਰਟਮ ਰਿਪੋਰਟ 'ਚ ਹੋਇਆ ਖ਼ੁਲਾਸਾ
. . .  1 day ago
ਮੋਦੀ ਦੇ ਮੰਤਰੀ ਦਾ ਬਿਆਨ, ਕਿਹਾ- ਭਾਜਪਾ ਵਰਕਰਾਂ 'ਤੇ ਉਂਗਲ ਚੁੱਕੀ ਤਾਂ ਖ਼ੈਰ ਨਹੀਂ
. . .  1 day ago
ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਦੀ ਮੌਤ ਦਾ ਮਾਮਲਾ ਕ੍ਰਾਇਮ ਬ੍ਰਾਂਚ ਨੂੰ ਸੌਂਪਿਆ ਗਿਆ
. . .  1 day ago
ਪਾਕਿਸਤਾਨ 'ਚ ਯਾਤਰੀ ਬੱਸ ਦੇ ਪਲਟਣ ਕਾਰਨ 8 ਲੋਕਾਂ ਦੀ ਮੌਤ
. . .  1 day ago
ਜਲੰਧਰ : ਇਸ ਕਾਰਨ ਹੋਇਆ ਸੀ ਬਾਲਕ ਨਾਥ ਮੰਦਰ ਦੇ ਪੁਜਾਰੀ ਦਾ ਕਤਲ, ਪੁਲਿਸ ਨੇ ਸੁਲਝਾਈ ਗੁੱਥੀ
. . .  1 day ago
ਦੱਖਣੀ ਅਫ਼ਰੀਕਾ 'ਚ ਚਰਚ ਦੀ ਛੱਤ ਡਿੱਗਣ ਕਾਰਨ 13 ਲੋਕਾਂ ਦੀ ਮੌਤ
. . .  1 day ago
ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ
. . .  1 day ago
ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  1 day ago
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  1 day ago
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  1 day ago
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  1 day ago
ਕਾਂਗਰਸ ਨੂੰ ਛੱਡ ਸ਼ਿਵ ਸੈਨਾ ਦਾ 'ਹੱਥ' ਫੜੇਗੀ ਪ੍ਰਿਅੰਕਾ ਚਤੁਰਵੇਦੀ
. . .  1 day ago
ਗੈਸ ਸਲੰਡਰ ਨੂੰ ਲੱਗੀ ਅੱਗ, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ
. . .  1 day ago
ਪ੍ਰਿਅੰਕਾ ਚਤੁਰਵੇਦੀ ਨੇ ਛੱਡੀ ਕਾਂਗਰਸ
. . .  1 day ago
ਪ੍ਰਿਅੰਕਾ ਚਤੁਰਵੇਦੀ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਂ
. . .  1 day ago
ਜਗਮੀਤ ਸਿੰਘ ਬਰਾੜ ਦੇ ਘਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ
. . .  1 day ago
ਏ. ਟੀ. ਐੱਮ. ਅਤੇ ਡਾਕਖ਼ਾਨੇ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਵਿਆਹੁਤਾ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਚੋਣ ਰੈਲੀ ਨੂੰ ਸੰਬੋਧਿਤ ਕਰ ਰਹੇ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਵਿਅਕਤੀ ਨੇ ਮਾਰਿਆ ਥੱਪੜ
. . .  1 day ago
ਸੈਨੇਟਰੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
. . .  1 day ago
ਮਾਲੀ ਦੇ ਪ੍ਰਧਾਨ ਮੰਤਰੀ ਅਤੇ ਪੂਰੀ ਸਰਕਾਰ ਨੇ ਦਿੱਤਾ ਅਸਤੀਫ਼ਾ
. . .  1 day ago
ਸੜਕ ਪਾਰ ਕਰ ਰਹੀ ਬਜ਼ੁਰਗ ਔਰਤ ਆਈ ਬੱਸ ਦੀ ਲਪੇਟ 'ਚ, ਮੌਤ
. . .  1 day ago
ਅੱਜ ਫਿਰ ਚੋਣ ਪ੍ਰਚਾਰ 'ਚ ਉਤਰਨਗੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ
. . .  1 day ago
ਸੰਨਿਆਸ ਨਹੀਂ ਲੈ ਰਿਹਾ, ਰਾਹੁਲ ਦਾ ਦੇਵਾਂਗਾ ਸਾਥ - ਦੇਵੇਗੌੜਾ
. . .  1 day ago
ਗੈਸਟਹਾਊਸ ਕਾਂਡ ਦੇ 24 ਸਾਲ ਬਾਅਦ ਮਾਇਆਵਤੀ-ਮੁਲਾਇਮ ਦਿਖਣਗੇ ਇਕ ਮੰਚ 'ਤੇ
. . .  1 day ago
ਤ੍ਰਿਪੁਰਾ ਕਾਂਗਰਸ ਪ੍ਰਧਾਨ ਨੇ ਥਾਣੇ 'ਚ ਵਿਅਕਤੀ ਨੂੰ ਮੁਲਾਜ਼ਮਾਂ ਸਾਹਮਣੇ ਹੀ ਮਾਰਿਆ ਥੱਪੜ
. . .  1 day ago
ਗ਼ਲਤੀ ਨਾਲ ਭਾਜਪਾ ਨੂੰ ਦਿੱਤੀ ਵੋਟ, ਪਛਤਾਵੇ 'ਚ ਕੱਟ ਦਿੱਤੀ ਉਂਗਲ
. . .  1 day ago
ਅੱਜ ਦਾ ਵਿਚਾਰ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  2 days ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  2 days ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  2 days ago
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  2 days ago
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਵੈਸਾਖ ਸੰਮਤ 551
ਿਵਚਾਰ ਪ੍ਰਵਾਹ: ਜੰਗ ਵਿਚ ਤੁਸੀਂ ਇਕ ਵਾਰ ਮਰਦੇ ਹੋ ਪਰ ਸਿਆਸਤ ਵਿਚ ਵਾਰ-ਵਾਰ। -ਵਿੰਸਟਨ ਚਰਚਿਲ

ਪਹਿਲਾ ਸਫ਼ਾ

67.84% ਮਤਦਾਨ-ਕਈ ਥਾਈਂ ਝੜਪਾਂ ਤੇ ਈ.ਵੀ.ਐਮ.'ਚ ਗੜਬੜੀ

* ਸਭ ਤੋਂ ਵੱਧ ਮਨੀਪੁਰ 'ਚ 80% ਅਤੇ ਸਭ ਤੋਂ ਘੱਟ ਜੰਮੂ-ਕਸ਼ਮੀਰ 'ਚ 45.05% ਪੋਲਿੰਗ * 95 ਸੀਟਾਂ 'ਤੇ ਹੋਈ ਪੋਲਿੰਗ ਦੌਰਾਨ 1611 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. 'ਚ ਬੰਦ * 5 ਰਾਜਾਂ 'ਚ ਐੱਨ.ਡੀ.ਏ. ਅਤੇ ਯੂ.ਪੀ.ਏ. ਵਿਚਕਾਰ ਸਿੱਧਾ ਮੁਕਾਬਲਾ

ਨਵੀਂ ਦਿੱਲੀ, 18 ਅਪ੍ਰੈਲ (ਏਜੰਸੀ)-ਲੋਕ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ ਅੱਜ 67.84 ਫ਼ੀਸਦੀ ਮਤਦਾਨ ਹੋਇਆ। ਮਨੀਪੁਰ 'ਚ ਸਭ ਤੋਂ ਵੱਧ 80.47 ਫ਼ੀਸਦੀ ਵੋਟਿੰਗ ਹੋਈ ਜਦਕਿ ਉਸ ਤੋਂ ਬਾਅਦ ਪੁਡੂਚੇਰੀ 'ਚ 80.05 ਫ਼ੀਸਦੀ ਮਤਦਾਨ ਹੋਇਆ। ਸ੍ਰੀਨਗਰ ਲੋਕ ਸਭਾ ਹਲਕੇ 'ਚ ਸਭ ਤੋਂ ਘੱਟ ਸਿਰਫ਼ 14.8 ਫੀਸਦੀ ਵੋਟਿੰਗ ਹੋਈ। ਪੱਛਮੀ ਬੰਗਾਲ 'ਚ ਕਈ ਥਾਈਂ ਹਿੰਸਾ ਦੀਆਂ ਘਟਨਾਵਾਂ ਦੇ ਬਾਵਜੂਦ ਇੱਥੇ 76.07 ਫ਼ੀਸਦੀ ਵੋਟਿੰਗ ਹੋਈ। ਛੱਤੀਸਗੜ੍ਹ 'ਚ 71.09 ਫ਼ੀਸਦੀ, ਤਾਮਿਲਨਾਡੂ 'ਚ 70.90 ਫੀਸਦੀ, ਅਸਾਮ 'ਚ 73.41 ਫੀਸਦੀ ਵੋਟਿੰਗ ਹੋਈ। ਸੀਨੀਅਰ ਡਿਪਟੀ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਦੱਸਿਆ ਕਿ ਅੱਜ 11 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੀਆਂ ਕੁੱਲ 95 ਸੀਟਾਂ 'ਤੇ ਵੋਟਾਂ ਪਾਈਆਂ ਗਈਆਂ। ਇਨ੍ਹਾਂ ਵਿਚ 38 ਸੀਟਾਂ ਤਾਮਿਲਨਾਡੂ, 14 ਕਰਨਾਟਕ, 10 ਮਹਾਰਾਸ਼ਟਰ, 8 ਉੱਤਰ ਪ੍ਰਦੇਸ਼, ਅਸਾਮ, ਬਿਹਾਰ ਤੇ ਓਡੀਸ਼ਾ ਦੀਆਂ 5-5 ਲੋਕ ਸਭਾ ਸੀਟਾਂ ਤੇ ਛੱਤੀਸਗੜ੍ਹ ਤੇ ਪੱਛਮੀ ਬੰਗਾਲ ਦੀਆਂ 3-3, ਜੰਮੂ-ਕਸ਼ਮੀਰ ਦੀਆਂ 2 ਜਦੋਂ ਕਿ ਮਨੀਪੁਰ ਅਤੇ ਪੁਡੂਚੇਰੀ ਦੀ ਇਕ-ਇਕ ਸੀਟ 'ਤੇ ਅੱਜ ਵੋਟਿੰਗ ਹੋਈ। ਇਸ ਤੋਂ ਇਲਾਵਾ ਓਡੀਸ਼ਾ ਦੇ 35 ਤੇ ਤਾਮਿਲਨਾਡੂ ਦੇ 18 ਵਿਧਾਨ ਸਭਾ ਹਲਕਿਆਂ ਲਈ ਵੀ ਵੋਟਾਂ ਪਈਆਂ। ਅਧਿਕਾਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਹਿੰਸਾ ਦੀਆਂ ਘਟਨਾਵਾਂ 'ਚ ਦੋ ਮੌਤਾਂ ਹੋਈਆਂ ਜਦੋਂ ਕਿ ਵੀਰਵਾਰ ਨੂੰ ਵੀ ਇਕ ਮੌਤ ਹੋਈ। ਇਸ ਤੋਂ ਇਲਾਵਾ ਇਕ ਚੋਣ ਮੁਲਾਜ਼ਮ ਤੇ ਇਕ ਵੋਟਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ।
1611 ਉਮੀਦਵਾਰ ਅਜ਼ਮਾ ਰਹੇ ਹਨ ਕਿਸਮਤ
ਦੂਜੇ ਗੇੜ ਦੀਆਂ ਚੋਣਾਂ 'ਚ 1611 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਸ ਦਾ ਫ਼ੈਸਲਾ 15.79 ਕਰੋੜ ਵੋਟਰਾਂ ਵਲੋਂ ਕੀਤਾ ਜਾਵੇਗਾ। ਇਸ ਗੇੜ ਲਈ ਚੋਣ ਕਮਿਸ਼ਨ ਵਲੋਂ 1.81 ਲੱਖ ਪੋਲਿੰਗ ਬੂਥ ਬਣਾਏ ਗਏ ਹਨ। ਦੂਜੇ ਗੇੜ 'ਚ ਕਈ ਵੀ ਆਈ ਪੀ.ਸੀਟਾਂ 'ਤੇ ਵੀ ਦਿਲਚਸਪ ਮੁਕਾਬਲਾ ਹੋਣ ਦੀ ਉਮੀਦ ਹੈ। ਇਸ ਗੇੜ 'ਚ ਮੋਦੀ ਸਰਕਾਰ ਦੇ 4 ਮੰਤਰੀ, ਸਾਬਕਾ ਪ੍ਰਧਾਨ ਮੰਤਰੀ, 3 ਸਾਬਕਾ ਮੁੱਖ ਮੰਤਰੀ ਅਤੇ 8 ਸਾਬਕਾ ਕੇਂਦਰੀ ਮੰਤਰੀਆਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਮਥੁਰਾ ਤੋਂ ਹੇਮਾਮਾਲਿਨੀ ਦੂਜੀ ਵਾਰ ਚੋਣ ਲੜ ਰਹੀ ਹੈ, ਜਿਸ ਦਾ ਮੁਕਾਬਲਾ ਕਾਂਗਰਸ ਦੇ ਮਹੇਸ਼ ਪਾਠਕ ਅਤੇ ਆਰ.ਐੱਲ.ਡੀ. ਦੇ ਕੁੰਵਰ ਨਰਿੰਦਰ ਸਿੰਘ ਨਾਲ ਹੈ। ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਕਰਨਾਟਕ ਦੀ ਤੁਮਕੁਰ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਜੀ.ਐੱਸ ਬਸਵਾਰਾਜ ਨਾਲ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਵੀ ਸ੍ਰੀਨਗਰ ਤੋਂ ਚੋਣ ਮੈਦਾਨ 'ਚ ਹਨ। ਅਬਦੁੱਲਾ 2017 ਦੀਆਂ ਜ਼ਿਮਨੀ ਚੋਣਾਂ 'ਚ ਇਸੇ ਸੀਟ ਤੋਂ ਜਿੱਤੇ ਸਨ। ਸਾਬਕਾ ਖ਼ਜ਼ਾਨਾ ਮੰਤਰੀ ਪੀ.ਚਿੰਦਬਰਮ ਦੇ ਬੇਟੇ ਕਾਰਤੀ ਚਿੰਦਬਰਮ ਦੀ ਕਿਸਮਤ ਦਾ ਫ਼ੈਸਲਾ ਵੀ ਅੱਜ ਦੇ ਗੇੜ 'ਚ ਹੀ ਹੋਵੇਗਾ। ਪੀ.ਚਿੰਦਬਰਮ ਦਾ ਮੁਕਾਬਲਾ ਭਾਜਪਾ ਦੇ ਐੱਚ.ਰਾਜਾ ਨਾਲ ਹੋ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਡੀ.ਐੱਮ.ਕੇ. ਦੀ ਕਨੀਮੋਝੀ ਅਤ ੇਏ.ਰਾਜਾ ਦੀ ਸੀਟ ਵੀ.ਵੀ.ਆਈ.ਪੀ. ਸੀਟ ਮੰਨੀ ਜਾ ਰਹੀ ਹੈ। ਕੰਨਿਆਕੁਮਾਰੀ ਤੋਂ ਕਾਂਗਰਸ ਦੇ ਐੱਚ. ਵਸੰਤ ਕੁਮਾਰ ਦਾ ਮੁਕਾਬਲਾ ਭਾਜਪਾ ਦੇ ਪੀ.ਰਾਧਾਕ੍ਰਿਸ਼ਣ ਨਾਲ ਹੋ ਰਿਹਾ ਹੈ ਪਰ ਐੱਚ.ਵਸੰਤ ਦੂਜੇ ਗੇੜ ਦੇ ਸਭ ਤੋਂ ਅਮੀਰ ਉਮੀਦਵਾਰ ਹਨ। ਇਸ ਤੋਂ ਇਲਾਵਾ ਫ਼ਤਹਿਪੁਰ ਸੀਕਰੀ ਤੋਂ ਕਾਂਗਰਸ ਦੇ ਰਾਜ ਬੱਬਰ, ਬਿਹਾਰ ਦੀ ਬਾਂਕਾ ਸੀਟ ਤੋਂ ਆਰ.ਜੇ.ਡੀ. ਦੇ ਜੈ ਪ੍ਰਕਾਸ਼ ਨਾਰਾਇਣ ਯਾਦਵ ਅਤੇ ਊਧਮਪੁਰ ਤੋਂ ਕੇਂਦਰੀ ਮੰਤਰੀ ਡਾ: ਜਤਿੰਦਰ ਸਿੰਘ ਦੀ ਸਾਖ ਵੀ ਦਾਅ 'ਤੇ ਲੱਗੀ ਹੋਈ ਹੈ।
ਓਡੀਸ਼ਾ 'ਚ ਇਕ ਬਜ਼ੁਰਗ ਦੀ ਕਤਾਰ 'ਚ ਮੌਤ
ਓਡੀਸ਼ਾ 'ਚ ਵੋਟ ਪਾਉਣ ਲਈ ਕਤਾਰ 'ਚ ਲੱਗੇ 95 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਉਹ ਕਾਂਗਰਸੀ ਬੂਥ 'ਚ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ। ਓਡੀਸ਼ਾ ਦੇ ਕਈ ਪੋਲਿੰਗ ਬੂਥਾਂ 'ਚ ਈ.ਵੀ.ਐੱਮ. ਦੀ ਗੜਬੜੀ ਦੇ ਤਕਨੀਕੀ ਕਾਰਨਾਂ ਕਾਰਨ ਵੋਟਿੰਗ ਦੇਰ ਨਾਲ ਸ਼ੁਰੂ ਹੋਈ।
ਭੋਲਾ ਸਿੰਘ ਨੂੰ ਕੀਤਾ ਨਜ਼ਰਬੰਦ
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਭਾਜਪਾ ਤੋਂ ਉਮੀਦਵਾਰ ਭੋਲਾ ਸਿੰਘ ਨੂੰ ਡੀ.ਐੱਮ ਦੇ ਆਦੇਸ਼ 'ਤੇ ਨਜ਼ਰਬੰਦ ਕਰ ਦਿੱਤਾ ਗਿਆ। ਇਹ ਕਦਮ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਵੀਡੀਓ ਤੋਂ ਬਾਅਦ ਚੁੱਕਿਆ ਗਿਆ ਜਿਸ 'ਚ ਉਹ ਵੋਟਰਾਂ ਦਾ ਆਸ਼ੀਰਵਾਦ ਲੈਣ ਲਈ ਪੋਲਿੰਗ ਬੂਥ ਦੇ ਅੰਦਰ ਹੀ ਪਹੁੰਚ ਗਏ।
5 ਰਾਜਾਂ 'ਚ ਐੱਨ.ਡੀ.ਏ. ਅਤੇ ਯੂ.ਪੀ.ਏ. 'ਚ ਮੁਕਾਬਲਾ
ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਬਿਹਾਰ ਅਤੇ ਪਾਂਡੂਚੇਰੀ 'ਚ ਚੋਣ ਮੁਕਾਬਲੇ ਨੂੰ ਐੱਨ.ਡੀ.ਏ. ਅਤੇ ਯੂ.ਪੀ.ਏ. ਦਰਮਿਆਨ ਸਿੱਧਾ ਮੁਕਾਬਲਾ ਮੰਨਿਆ ਦਾ ਰਿਹਾ। ਤਾਮਿਲਨਾਡੂ 'ਚ ਏ.ਆਈ.ਏ.ਡੀ.ਐੱਮ.ਕੇ., ਭਾਜਪਾ ਅਤੇ ਪੀ.ਐੱਮ.ਕੇ. ਦੇ ਗੱਠਜੋੜ ਦਾ ਮੁਕਾਬਲਾ ਡੀ.ਐੱਮ.ਕੇ. ਕਾਂਗਰਸ ਦੇ ਗੱਠਜੋੜ ਨਾਲ ਹੋਵੇਗਾ। ਕਰਨਾਟਕ 'ਚ ਕਾਂਗਰਸ ਅਤੇ ਜੇ.ਡੀ. (ਐੱਸ) ਗੱਠਜੋੜ ਦਾ ਟਾਕਰਾ ਭਾਜਪਾ ਨਾਲ ਹੋ ਰਿਹਾ ਹੈ। ਬਿਹਾਰ 'ਚ ਜਿੱਥੇ ਇਕ ਪਾਸੇ ਨਿਤੀਸ਼ ਕੁਮਾਰ ਦੀ ਜੇ.ਡੀ.ਯੂ. ਅਤੇ ਭਾਜਪਾ ਚੋਣ ਮੁਕਾਬਲੇ ਹਨ। ਇਸ ਗੱਠਜੋੜ ਦਾ ਮੁਕਾਬਲਾ ਮਹਾਂਗੱਠਜੋੜ ਨਾਲ ਹੋ ਰਿਹਾ ਹੈ। ਮਹਾਂਰਾਸ਼ਟਰ 'ਚ ਭਾਜਪਾ ਅਤੇ ਸ਼ਿਵ ਸੈਨਾ ਇਕ ਵਾਰ ਫਿਰ ਗੱਠਜੋੜ ਭਾਈਵਾਲ ਵਜੋਂ ਇਕੱਠੇ ਚੋਣ ਮੈਦਾਨ 'ਚ ਹਨ। ਇਨ੍ਹਾਂ 5 ਰਾਜਾਂ 'ਚ 68 ਸੀਟਾਂ 'ਤੇ ਉਮੀਦਵਾਰ ਚੋਣ ਮੈਦਾਨ ਹਨ ਜਿਨ੍ਹਾਂ 'ਚ ਤਾਮਿਲਨਾਡੂ ਦੀਆਂ ਤਕਰੀਬਨ ਸਾਰੀਆਂ (ਵੈਲੋਰ ਛੱਡ ਕੇ) ਸੀਟਾਂ 'ਤੇ ਅੱਜ ਵੋਟਿੰਗ ਹੋਈ। ਜਦਕਿ ਕਰਨਾਟਕ ਦੀਆਂ 28 ਸੀਟਾਂ ਤੋਂ 14 'ਤੇ ਅਤੇ ਮਹਾਰਾਸ਼ਟਰ ਦੀਆਂ 48 ਚੋਂ 10, ਬਿਹਾਰ ਦੀਆਂ 40 ਸੀਟਾਂ 'ਚੋਂ 5 ਅਤੇ ਪੁਡੂਚੇਰੀ ਦੀ 1 ਸੀਟ 'ਤੇ ਵੋਟਿੰਗ ਹੋਈ। ਤਮਿਲਨਾਡੂ ਦੀਆਂ 18 ਵਿਧਾਨ ਸਭਾ ਸੀਟਾਂ ਤੇ ਵੀ ਅੱਜ ਜ਼ਿਮਨੀ ਚੋਣਾਂ ਹੋਈਆਂ। ਤਾਮਿਲਨਾਡੂ ਦੇ ਦੋ ਮੁੱਖ ਨੇਤਾਵਾਂ ਜੈਲਲਿਤਾ ਅਤੇ ਕਰੁਣਨਿਧੀ ਦੀ ਮੌਤ ਤੋਂ ਬਾਅਦ ਹੋ ਰਹੀਆਂ ਇਨ੍ਹਾਂ ਚੋਣਾਂ ਰਾਹੀਂ ਸੱਤਾਧਾਰੀ ਏ.ਆਈ.ਏ.ਡੀ.ਐੱਮ.ਕੇ. ਕਿਸਮਤ ਦਾ ਵੀ ਫ਼ੈਸਲਾ ਹੋਵੇਗਾ।
3 ਰਾਜਾਂ 'ਚ ਭਾਜਪਾ ਅਤੇ ਕਾਂਗਰਸ ਆਮੋ-ਸਾਹਮਣੇ
ਅਸਮ, ਛੱਤੀਸਗੜ੍ਹ ਅਤੇ ਮਨੀਪੁਰ 'ਚ ਭਾਜਪਾ ਅਤੇ ਕਾਂਗਰਸ ਹੀ ਇਕ ਦੂਜੇ ਦੇ ਆਹਮੋ ਸਾਹਮਣੇ ਹੋਣਗੇ। ਅਸਾਮ ਦੀਆਂ 14 ਤੋਂ 5 ਸੀਟਾਂ, ਛੱਤੀਸਗੜ੍ਹ ਦੀਆਂ 11 ਤੋਂ 3 ਸੀਟਾਂ ਅਤੇ ਮਨੀਪੁਰ ਦੀਆਂ 2 'ਚੋਂ 1 ਸੀਟ 'ਤੇ ਅੱਜ ਵੋਟਿੰਗ ਹੋਈ ਹੈ।
4 ਰਾਜਾਂ 'ਚ ਤਿਕੋਣਾ ਮੁਕਾਬਲਾ
ਉੱਤਰ ਪ੍ਰਦੇਸ਼ ਦੀਆਂ 8, ਓਡੀਸ਼ਾ ਦੀਆਂ 5, ਪੱਛਮੀ ਬੰਗਾਲ ਦੀਆਂ 3 ਅਤੇ ਜੰਮੂ-ਕਸ਼ਮੀਰ ਦੀਆਂ 2 ਸੀਟਾਂ 'ਤੇ ਮੁਕਾਬਲਾ ਸਿੱਧਾ ਨਹੀਂ ਹੈ। ਇਸ 'ਚ ਕਾਂਗਰਸ ਤੋਂ ਇਲਾਵਾ ਖੇਤਰੀ ਪਾਰਟੀਆਂ ਵੀ ਭਾਜਪਾ ਨੂੰ ਟਾਕਰਾ ਦੇ ਰਹੀਆਂ ਹਨ। ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਦਾ ਗੱਠਜੋੜ ਭਾਜਪਾ ਨੂੰ ਸਖ਼ਤ ਮੁਕਾਬਲਾ ਦੇ ਰਿਹਾ ਹੈ। ਜਦਕਿ ਓਡੀਸ਼ਾ 'ਚ ਸੱਤਾਧਾਰੀ ਬੀ.ਜੇ.ਡੀ. ਨਾਲ ਭਾਜਪਾ ਅਤੇ ਕਾਂਗਰਸ ਦੀ ਟੱਕਰ ਹੋਵੇਗੀ।
ਕਾਂਗਰਸ ਵਲੋਂ ਈ.ਵੀ.ਐੱਮ. ਦੀ ਗੜਬੜੀ ਦੀ ਸ਼ਿਕਾਇਤ
ਮਹਾਂਰਾਸ਼ਟਰ 'ਚ ਕਾਂਗਰਸ ਨੇ ਈ.ਵੀ.ਐੱਮ. ਦੀ ਗੜਬੜੀ ਦੀਆਂ 33 ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਦਰਜ ਕਰਵਾਈਆਂ। ਮਹਾਰਾਸ਼ਟਰ ਦੀਆਂ 10 ਲੋਕ ਸਭਾ ਸੀਟਾਂ ਲਈ ਅੱਜ ਵੋਟਿੰਗ ਹੋਈ। ਮਹਾਂਰਾਸ਼ਟਰ ਕਾਂਗਰਸ ਦੇ ਪ੍ਰਦੇਸ਼ ਯੂਨਿਟ ਦੇ ਕਾਨੂੰਨੀ ਸੈੱਲ ਨੇ ਈ-ਮੇਲ ਰਾਹੀਂ ਕਮਿਸ਼ਨ ਨੂੰ ਸ਼ੋਲਾਪੁਰ, ਹੀਗੋਲੀ ਅਤੇ ਨਾਂਦੇੜ 'ਚ ਈ.ਵੀ.ਐੱਮ. ਨਾਲ ਸਬੰਧਿਤ ਸ਼ਿਕਾਇਤਾਂ ਦਰਜ ਕਰਵਾਈਆਂ।
ਦੋ ਪਿੰਡਾਂ ਦੇ ਲੋਕਾਂ ਵਲੋਂ ਬਾਈਕਾਟ
ਚੇਨਈ/ਲਖਨਊ, 18 ਅਪ੍ਰੈਲ (ਏਜੰਸੀ)-ਚੋਣਾਂ ਦੌਰਾਨ ਤਾਮਿਨਾਡੂ ਦੇ ਲੋਕ ਸਭਾ ਹਲਕੇ ਤਿਰੂਵੇਲੁਰ (ਰਾਖਵੇਂ) ਤਹਿਤ ਪੈਂਦੇ ਗੁਮੁਡੀਪੂੰਡੀ 'ਚ ਨਾਗਰਾਜਾ ਕੰਡੀਗਈ ਦੇ ਕਰੀਬ 500 ਵਾਸੀਆਂ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਚੋਣਾਂ ਦਾ ਬਾਈਕਾਟ ਕਰ ਦਿੱਤਾ। ਸਥਾਨਕ ਵਾਸੀ ਐਨ. ਕੁਮਾਰ ਅਨੁਸਾਰ ਪਿੰਡ ਵਾਸੀਆਂ ਨੇ ਸੜਕਾਂ 'ਤੇ ਉੱਤਰ ਕੇ ਕਾਲੇ ਝੰਡੇ ਵਿਖਾ ਕੇ ਰੋਸ ਪ੍ਰਗਟਾਇਆ। ਹਲਕੇ 'ਚ ਸਵੇਰੇ ਵੋਟਾਂ ਪੈਣ ਦੇ ਸਮੇਂ ਤੋਂ ਹੀ ਵੱਡੀ ਤਦਾਦ 'ਚ ਪੁਲਿਸ ਬਲ ਤਾਇਨਾਤ ਸਨ। ਸਥਾਨਕ ਤਹਿਸੀਲਦਾਰ ਤੇ ਹੋਰ ਅਧਿਕਾਰੀਆਂ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਦਾ ਯਕੀਨ ਦਿਵਾਏ ਜਾਣ ਦੇ ਬਾਵਜੂਦ ਵੀ ਲੋਕ ਨਹੀਂ ਮੰਨੇ। ਲੋਕਾਂ ਇਹ ਵੀ ਕਿਹਾ ਕਿ ਜੇਕਰ ਕੋਈ ਹੱਲ ਨਹੀਂ ਮਿਲ ਰਿਹਾ ਤਾਂ ਉਨ੍ਹ੍ਹਾਂ ਨੂੰ ਆਂਧਰਾ ਪ੍ਰਦੇਸ਼ ਲਈ ਤਬਦੀਲ ਕਰ ਦਿੱਤਾ ਜਾਏ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਬਿਜਨੋਰ ਜ਼ਿਲ੍ਹੇ 'ਚ ਗੁਜੂਪੁਰਾ ਦੇ ਵਾਸੀਆਂ ਵਲੋਂ ਆਪਣੇ ਪਿੰਡ 'ਚ ਚੋਣ ਬੂਥ ਨਾ ਹੋਣ ਨੂੰ ਲੈ ਕੇ ਵੋਟਾਂ ਪੈਣ ਦੇ ਸ਼ੁਰੂਆਤੀ ਘੰਟਿਆਂ ਦੌਰਾਨ ਵੋਟਾਂ ਦਾ ਬਾਈਕਾਟ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਦਖ਼ਲ ਬਾਅਦ ਵੋਟਰ ਆਖਰ ਆਪਣੀ ਵੋਟ ਪਾਉਣ ਲਈ ਰਾਜ਼ੀ ਹੋਏ। ਜ਼ਿਲ੍ਹਾ ਮੈਜਿਸਟ੍ਰੇਟ ਸੁਜੀਤ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਗੁਜੂਪੁਰਾ 'ਚ ਵੋਟਾਂ ਦੀ ਗਿਣਤੀ 300 ਤੋਂ ਘੱਟ ਹੈ, ਇਸ ਲਈ ਪਿੰਡ ਤੋਂ ਕਰੀਬ ਦੋ ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਚੋਣ ਬੂਥ 'ਚ ਇਸ ਨੂੰ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨ ਮੈਜਿਸਟ੍ਰੇਟ ਵਲੋਂ ਲੋਕਾਂ ਨੂੰ ਰਾਜ਼ੀ ਕਰਨ ਮਗਰੋਂ ਉਨ੍ਹਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਛੱਤੀਸਗੜ੍ਹ 'ਚ ਆਈ.ਈ.ਡੀ. ਧਮਾਕਾ-ਜਵਾਨ ਜ਼ਖ਼ਮੀ
ਰਾਜਨੰਦਗਾਓਂ, 18 ਅਪ੍ਰੈਲ (ਏਜੰਸੀ)-ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਜਿਥੇ ਵੋਟਾਂ ਪੈ ਰਹੀਆਂ ਹਨ, 'ਚ ਨਕਸਲੀਆਂ ਵਲੋਂ ਕੀਤੇ ਆਈ.ਈ.ਡੀ. ਧਮਾਕੇ 'ਚ ਇਕ ਆਈ.ਟੀ.ਬੀ.ਪੀ. ਦਾ ਜਵਾਨ ਜ਼ਖ਼ਮੀ ਹੋ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੋਰਾਚਾ-ਮਾਨਪੁਰ ਵਿਖੇ ਨਕਸਲੀਆਂ ਵਲੋਂ ਸਵੇਰੇ ਕਰੀਬ 11 ਵਜੇ ਕੀਤੇ ਆਈ.ਈ.ਡੀ. ਧਮਾਕੇ 'ਚ ਸਿਪਾਹੀ ਮਾਨ ਸਿੰਘ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਜਵਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਰਾਜਨੰਦਗਾਓਂ ਤਹਿਤ ਪੈਂਦੇ ਮਾਨਪੁਰ-ਮੋਹਲਾ ਵਿਧਾਨ ਸਭਾ ਖੇਤਰ ਦੇ ਮੇਧਾ ਤੇ ਡਾਬਾ ਪਿੰਡਾਂ ਵਿਚਾਲੇ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਆਈ.ਟੀ.ਬੀ.ਪੀ. ਟੀਮ ਵਲੋਂ ਗਸ਼ਤ ਕੀਤੀ ਜਾ ਰਹੀ ਸੀ। ਦੂਜੇ ਪੜਾਅ ਤਹਿਤ ਸੂਬੇ ਦੇ ਰਾਜਨੰਦਗਾਓਂ, ਕੰਕੇਰ ਤੇ ਮਹਾਸਾਮੁਦ ਹਲਕਿਆਂ 'ਚ ਵੋਟਾਂ ਨੂੰ ਲੈ ਕੇ ਕਰੀਬ 60,000 ਜਵਾਨ ਤਾਇਨਾਤ ਕੀਤੇ ਗਏ ਹਨ।
ਸ੍ਰੀਨਗਰ ਦੇ 90 ਬੂਥਾਂ 'ਤੇ ਕੋਈ ਵੋਟ ਨਹੀਂ ਪਈ
ਸ੍ਰੀਨਗਰ, 18 ਅਪ੍ਰੈਲ (ਏਜੰਸੀ)-ਸ੍ਰੀਨਗਰ ਲੋਕ ਸਭਾ ਸੀਟ ਦੇ 90 ਚੋਣ ਬੂਥਾਂ 'ਤੇ ਇਕ ਵੀ ਵੋਟ ਨਹੀਂ ਪਈ। ਸੂਤਰਾਂ ਨੇ ਦੱਸਿਆ ਕਿ ਸ੍ਰੀਨਗਰ ਹਲਕੇ ਜਿਸ 'ਚ 8 ਵਿਧਾਨ ਸਭਾ ਹਲਕੇ ਪੈਂਦੇ ਹਨ ਦੇ 90 ਚੋਣ ਬੂਥਾਂ 'ਤੇ ਇਕ ਵੀ ਵੋਟ ਨਹੀਂ ਪਈ। ਇਹ ਜ਼ਿਆਦਾਤਰ ਬੂਥ ਈਦਗਾਹ, ਖਾਨਯਾਰ, ਹੱਬਾ ਕਦਲ ਅਤੇ ਬਟਮਾਲੂ ਵਿਚ ਪੈਂਦੇ ਹਨ। ਸੋਨਾਵਰ ਵਿਧਾਨ ਸਭਾ ਹਲਕਾ ਜਿੱਥੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਨੇ ਆਪਣੀ ਵੋਟ ਪਾਈ ਵਿਚ ਵੀ ਵੋਟ ਫ਼ੀਸਦੀ ਬਹੁਤ ਘੱਟ ਰਹੀ। ਈਦਗਾਹ ਵਿਚ 3.3 ਫ਼ੀਸਦੀ ਜਦੋਂ ਕਿ ਸੋਨਾਵਰ ਵਿਚ 12 ਫ਼ੀਸਦੀ ਹੀ ਮਤਦਾਨ ਹੋਇਆ। ਗਾਂਦਰਬਲ ਜ਼ਿਲ੍ਹੇ ਦੇ 27 ਚੋਣ ਬੂਥਾਂ ਵਿਚ ਕੋਈ ਵੋਟ ਨਹੀਂ ਪਈ। ਕੁਝ ਇਹੋ ਜਿਹਾ ਹਾਲ ਹੀ ਬਡਗਾਮ ਦੇ 13 ਬੂਥਾਂ ਦਾ ਰਿਹਾ।

ਭਾਰਤ ਵਲੋਂ ਪਾਕਿ ਨਾਲ ਕੰਟਰੋਲ ਰੇਖਾ 'ਤੇ ਵਪਾਰ ਬੰਦ

ਹਥਿਆਰ ਤੇ ਨਕਲੀ ਕਰੰਸੀ ਦੀ ਤਸਕਰੀ ਦੇ ਡਰੋਂ ਲਿਆ ਫ਼ੈਸਲਾ

ਨਵੀਂ ਦਿੱਲੀ, 18 ਅਪ੍ਰੈਲ (ਏਜੰਸੀ)-ਭਾਰਤ ਸਰਕਾਰ ਨੇ ਵੀਰਵਾਰ ਨੂੰ ਪਾਕਿਸਤਾਨ ਨਾਲ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਵਪਾਰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ। ਸਰਕਾਰ ਦੇ ਆਦੇਸ਼ 'ਚ ਕਿਹਾ ਗਿਆ ਹੈ ਕਿ ਏਜੰਸੀਆਂ ਦੀਆਂ ਰਿਪੋਰਟਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਰਸਤੇ ਦੀ ਹਥਿਆਰ, ਨਕਲੀ ਕਰੰਸੀ ਅਤੇ ਨਸ਼ੀਲੀ ਦਵਾਈਆਂ ਦੀ ਤਸਕਰੀ ਲਈ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੇ ਬਿਆਨ 'ਚ ਕਿਹਾ ਗਿਆ ਹੈ ਕਿ ਵਪਾਰ ਬੰਦ ਕਰਨ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਸਰਹੱਦ ਦੀ ਵੱਡੇ ਪੱਧਰ 'ਤੇ ਗਲਤ ਵਰਤੋਂ ਕੀਤੇ ਜਾਣ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਪਾਕਿਸਤਾਨ ਨਾਲ ਵਪਾਰ ਬੰਦ ਕਰਨ ਦਾ ਇਹ ਆਦੇਸ਼ ਦਿੱਤਾ ਗਿਆ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ 19 ਅਪ੍ਰੈਲ ਤੋਂ ਸਰਹੱਦ ਪਾਰ ਤੋਂ ਵਪਾਰ ਨਹੀਂ ਕੀਤਾ ਜਾਵੇਗਾ। ਨੋਟਿਸ 'ਚ ਕਸ਼ਮੀਰ ਦੇ ਬਾਰਾਮੂਲਾ ਅਤੇ ਜੰਮੂ ਦੇ ਪੁਣਛ ਦੇ ਚੱਕਾਂ-ਦਾ-ਬਾਗ ਤੋਂ ਪਾਕਿ ਨਾਲ ਹੋ ਰਹੇ ਵਪਾਰ ਨੂੰ ਬੰਦ ਕਰਨ ਬਾਰੇ ਆਦੇਸ਼ ਜਾਰੀ ਕੀਤਾ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਬੰਧ 'ਚ ਵੱਖ-ਵੱਖ ਏਜੰਸੀਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਇਹ ਫ਼ੈਸਲਾ ਲਿਆ ਜਾਵੇਗਾ ਕਿ ਵਪਾਰ ਨੂੰ ਮੁੜ ਖੋਲ੍ਹਿਆ ਜਾਵੇ ਜਾਂ ਨਾ। ਸਰਕਾਰ ਦੇ ਇਸ ਆਦੇਸ਼ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਰਾਜਨੀਤਕ ਪਾਰਟੀਆਂ ਨੇ ਇਸ ਨੂੰ ਚੋਣ ਸਟੰਟ ਦੱਸਿਆ। ਸੂਬੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਅਸੀਂ ਇਨ੍ਹਾਂ ਸਾਲਾਂ ਦੌਰਾਨ ਪੂਰੇ ਟਰੱਕ ਦੀ ਜਾਂਚ ਲਈ ਸਕੈਨਰ ਲਗਾਉਣ ਲਈ ਕਾਫੀ ਵਾਰ ਕਿਹਾ ਪਰ ਇਸ ਪਾਸੇ ਕਦਮ ਚੁੱਕਣ ਦੀ ਬਜਾਏ ਸਰਕਾਰ ਨੇ ਵਪਾਰ ਹੀ ਪੂਰਾ ਤਰ੍ਹਾਂ ਬੰਦ ਕਰ ਦਿੱਤਾ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਇਸ ਨੂੰ ਸਪੱਸ਼ਟ ਤੌਰ 'ਤੇ ਚੋਣ ਸਟੰਟ ਕਰਾਰ ਦਿੱਤਾ। ਦੂਜੇ ਪਾਸੇ ਮਹਿਬੂਬਾ ਮੁਫਤੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਜਪਾ, ਕਸ਼ਮੀਰ ਨੂੰ ਮੁੜ ਸੱਤਾ ਵਿਚ ਆਉਣ ਲਈ ਇਸਤੇਮਾਲ ਕਰ ਰਹੀ ਹੈ ਪਰ ਇਸ ਨਾਲ ਉਸ ਨੂੰ ਮਦਦ ਨਹੀਂ ਮਿਲੇਗੀ।

ਬਲੋਚਿਸਤਾਨ 'ਚ ਬੱਸ 'ਚੋਂ ਉਤਾਰ ਕੇ 14 ਯਾਤਰੀਆਂ ਦੀ ਹੱਤਿਆ

2 ਭੱਜਣ 'ਚ ਸਫ਼ਲ * ਮ੍ਰਿਤਕਾਂ 'ਚ ਜਲ ਸੈਨਾ ਦਾ ਜਵਾਨ ਅਤੇ ਤੱਟ ਰੱਖਿਅਕ ਸ਼ਾਮਿਲ

ਅੰਮ੍ਰਿਤਸਰ, 18 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਇਕ ਬੱਸ 'ਤੇ ਹੋਏ ਦਹਿਸ਼ਤਗਰਦ ਹਮਲੇ 'ਚ 14 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ। ਪ੍ਰਾਪਤ ਵੇਰਵਿਆਂ ਦੇ ਅਨੁਸਾਰ ਇਹ ਹਮਲਾ ਮਕਰਾਨ ਕੋਸਟਲ ਹਾਈਵੇ 'ਤੇ ਹੋਇਆ। ਹਮਲਾ ਕਰਨ ਵਾਲੇ ਅਣਪਛਾਤੇ ਲੋਕਾਂ ਨੇ ਪੈਰਾਮਿਲਟਰੀ ਫ਼ਰੰਟੀਅਰ ਕਾਰਪਸ ਦੀ ਵਰਦੀ ਪਾਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ 15 ਤੋਂ 20 ਦੇ ਕਰੀਬ ਹਮਲਾਵਰਾਂ ਨੇ ਬੀਤੀ ਰਾਤ ਬੁਜ਼ੀ ਟਾਪ ਇਲਾਕੇ 'ਚ ਮਕਰਾਨ ਕੋਸਟਲ ਹਾਈਵੇ 'ਤੇ ਕਰਾਚੀ ਤੋਂ ਗਵਾਦਰ ਜਾ ਰਹੀਆਂ 5-6 ਬੱਸਾਂ ਨੂੰ ਘੇਰਾ ਪਾ ਕੇ ਰੋਕਿਆ ਅਤੇ ਉਨ੍ਹਾਂ 'ਚ ਸਵਾਰ ਯਾਤਰੂਆਂ ਦੇ ਸ਼ਨਾਖ਼ਤੀ ਕਾਰਡ ਚੈੱਕ ਕੀਤੇ। ਜਿਸ ਦੇ ਬਾਅਦ ਉਨ੍ਹਾਂ 'ਚੋਂ 16 ਯਾਤਰੀਆਂ ਨੂੰ ਬੱਸਾਂ ਤੋਂ ਹੇਠਾਂ ਉਤਾਰੇ ਜਾਣ ਉਪਰੰਤ 14 ਨੂੰ ਗੋਲੀਆਂ ਮਾਰ ਦਿੱਤੀਆਂ। ਜਦਕਿ 2 ਯਾਤਰੀ ਆਪਣੀ ਜਾਨ ਬਚਾ ਕੇ ਭੱਜਣ 'ਚ ਕਾਮਯਾਬ ਹੋ ਗਏ ਅਤੇ ਉੱਥੋਂ ਭੱਜ ਕੇ ਇਕ ਜਾਂਚ ਚੌਕੀ 'ਚ ਚਲੇ ਗਏ। ਮ੍ਰਿਤਕਾਂ 'ਚ ਜਲ ਸੈਨਾ ਦਾ ਜਵਾਨ ਅਤੇ ਤੱਟ ਰੱਖਿਅਕ ਸ਼ਾਮਿਲ ਹਨ। ਉਨ੍ਹਾਂ ਦੋਵੇਂ ਜ਼ਖਮੀਆਂ ਦਾ ਇਲਾਜ ਔਰਮਾਰਾ ਹਸਪਤਾਲ 'ਚ ਚੱਲ ਰਿਹਾ ਹੈ। ਬਲੋਚਿਸਤਾਨ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਮੋਹਸਿਨ ਹਸਨ ਬੱਟ ਅਨੁਸਾਰ ਉਕਤ ਹਮਲੇ 'ਚ ਯਾਤਰੀਆਂ ਨੂੰ ਨਜ਼ਦੀਕ ਤੋਂ ਨਿਸ਼ਾਨਾ ਬਣਾ ਕੇ ਗੋਲੀ ਮਾਰੀ ਗਈ ਹੈ। ਫ਼ਿਲਹਾਲ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਹੁਣ ਤਕ ਯਾਤਰੀਆਂ ਦੀ ਹੱਤਿਆ ਦੇ ਮਕਸਦ ਅਤੇ ਪਹਿਚਾਣ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ। ਓਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਰਾਸ਼ਟਰਪਤੀ ਡਾ. ਆਰਿਫ਼ ਅਲਵੀ, ਸੂਚਨਾ ਤੇ ਪ੍ਰਸਾਰਨ ਮੰਤਰੀ ਫਵਾਦ ਹੁਸੈਨ ਚੌਧਰੀ ਆਦਿ ਨੇ ਟਵੀਟ ਕਰਕੇ ਇਸ ਦਹਿਸ਼ਤਗਰਦ ਹਮਲੇ ਦੀ ਨਿੰਦਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਕਰਤਾਰਪੁਰ ਲਾਂਘੇ ਦੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਚਾਹਵਾਨ ਹੈ ਪਾਕਿਸਤਾਨ

ਇਸਲਾਮਾਬਾਦ, 18 ਅਪ੍ਰੈਲ (ਏਜੰਸੀ)-ਪਾਕਿ ਵਿਦੇਸ਼ ਵਿਭਾਗ ਵਲੋਂ ਅੱਜ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਦੇਸ਼ ਕਰਤਾਰਪੁਰ ਲਾਂਘੇ ਦੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਪੂਰੀ ਤਰ੍ਹਾਂ ਚਾਹਵਾਨ ਹੈ ਅਤੇ ਇਸ ਪ੍ਰਸਤਾਵ ਦੇ ਤਕਨੀਕੀ ਪਹਿਲੂਆਂ 'ਤੇ ਵਿਚਾਰ ਕਰਨ ਲਈ ਕੁਝ ਦਿਨਾਂ 'ਚ ਦੋਹਾਂ ਦੇਸ਼ਾਂ ਵਿਚਾਲੇ ਬੈਠਕ ਹੋ ਸਕਦੀ ਹੈ। ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਨੂੰ ਮੁਕੰਮਲ ਕਰਨ ਲਈ ਤੇਜ਼ੀ ਨਾਲ ਕੰਮ ਜਾਰੀ ਹੈ ਅਤੇ ਇਸ ਨੂੰ ਸਮੇਂ ਸਿਰ ਪੂਰਾ ਕਰਨ ਲਈ ਜਲਦ ਦੋਹਾਂ ਦੇਸ਼ਾਂ ਵਿਚਾਲੇ ਅੰਤਿਮ ਸਹਿਮਤੀ ਲਈ ਬੈਠਕ ਹੋਵੇਗੀ। ਪਾਕਿ ਬੁਲਾਰੇ ਨੇ ਉਮੀਦ ਪ੍ਰਗਟਾਈ ਹੈ ਕਿ ਭਾਰਤ ਦੇ ਸਹਿਮਤ ਹੋਣ 'ਤੇ ਜਲਦ ਦੋਹਾਂ ਦੇਸ਼ਾਂ ਵਿਚਾਲੇ ਇਸ ਮੁੱਦੇ ਨੂੰ ਲੈ ਕੇ ਬੈਠਕ ਹੋ ਸਕਦੀ ਹੈ, ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਨਾਰੋਵਾਲ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਡੇਰਾ ਬਾਬਾ ਨਾਨਕ ਧਰਮ ਅਸਥਾਨ ਨਾਲ ਜੋੜੇਗਾ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਇਵਾਕ ਟਰੱਸਟ ਬੋਰਡ ਵਲੋਂ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸਤਾਬਦੀ ਮੌਕੇ ਵਿਸ਼ੇਸ਼ ਸਿੱਕਾ ਤੇ ਡਾਕ ਟਿਕਟ ਜਾਰੀ ਕਰਨ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਪੱਤਰਕਾਰ ਸੰਮੇਲਨ ਦੌਰਾਨ ਭਾਜਪਾ ਆਗੂ 'ਤੇ ਸੁੱਟੀ ਜੁੱਤੀ

ਨਵੀਂ ਦਿੱਲੀ, 18 ਅਪ੍ਰੈਲ (ਉਪਮਾ ਡਾਗਾ ਪਾਰਥ)-ਚੋਣਾਂ ਦੇ ਮੌਸਮ 'ਚ ਇਕ ਵਾਰ ਫਿਰ ਜੁੱਤੀ ਦਾ ਮਾਮਲਾ ਚਰਚਾ ਆ ਗਿਆ ਹੈ। ਪਾਰਟੀ ਦੇ ਹੀ ਮੁੱਖ ਬੁਲਾਰੇ ਜੀ. ਵੀ. ਐੱਲ. ਨਰਸਿਮਹਾ ਰਾਓ 'ਤੇ ਪਾਰਟੀ ਦੇ ਹੀ ਮੁੱਖ ਦਫ਼ਤਰ 'ਚ ਕਿਸੇ ਅਣਜਾਣ ਵਿਅਕਤੀ ਨੇ ਉਸ ਵੇਲੇ ਜੁੱਤੀ ਮਾਰੀ ਜਦੋਂ ਉਹ ਪ੍ਰੈੱਸ ਕਾਨਫ਼ਰੰਸ ਕਰ ਰਹੇ ਸੀ। ਹਾਲਾਂਕਿ ਪਹਿਲਾਂ ਵੀ ਨੇਤਾਵਾਂ 'ਤੇ ਜੁੱਤੀ ਸੁੱਟਣ ਦੀ ਵਾਰਦਾਤ ਹੋ ਚੁੱਕੀ ਹੈ, ਪਰ ਭਾਜਪਾ ਦੇ ਦਫ਼ਤਰ 'ਚ ਅਜਿਹੀ ਘਟਨਾ ਪਹਿਲੀ ਵਾਰ ਹੋਈ ਹੈ। ਜੀ.ਵੀ.ਐੱਲ ਪ੍ਰੈੱਸ ਕਾਨਫ਼ਰੰਸ 'ਚ ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰੱਗਿਆ ਬਾਰੇ ਜਾਣਕਾਰੀ ਦੇ ਰਹੇ ਸਨ। ਇਸ ਘਟਨਾ ਸਮੇਂ ਭਾਜਪਾ ਦੇ ਮਹਾਂ ਸਕੱਤਰ ਭੁਪਿੰਦਰ ਯਾਦਵ ਵੀ ਮੰਚ 'ਤੇ ਮੌਜੂਦ ਸਨ। ਹਾਲਾਂਕਿ ਘਟਨਾ ਤੋਂ ਬਾਅਦ ਵੀ ਰਾਓ ਨੇ ਪ੍ਰੈੱਸ ਕਾਨਫ਼ਰੰਸ ਰੋਕੀ ਨਹੀਂ ਅਤੇ ਪੱਤਰਕਾਰਾਂ ਨੂੰ ਵੀ ਬੈਠੇ ਰਹਿਣ ਨੂੰ ਕਿਹਾ।
ਪੇਸ਼ੇ ਤੋਂ ਡਾਕਟਰ ਹੈ ਮੁਲਜ਼ਮ
ਘਟਨਾ ਤੋਂ ਤੁਰੰਤ ਬਾਅਦ ਜੁੱਤੀ ਮਾਰਨ ਵਾਲੇ ਕਥਿਤ ਦੋਸ਼ੀ ਨੂੰ ਕਾਬੂ ਕਰ ਕੇ ਬਾਹਰ ਲੈ ਜਾਇਆ ਗਿਆ। ਉੱਤਰ ਪ੍ਰਦੇਸ਼ ਦੇ ਕਾਨਪੁਰ ਨਾਲ ਸਬੰਧ ਰੱਖਣ ਵਾਲੇ ਇਸ ਵਿਅਕਤੀ ਦਾ ਨਾਂਅ ਡਾ: ਸ਼ਕਤੀ ਭਾਰਗਵ ਦੱਸਿਆ ਗਿਆ ਹੈ। ਸੂਤਰਾਂ ਮੁਤਾਬਿਕ ਉਹ ਸਾਧਵੀ ਪ੍ਰੱਗਿਆ ਨੂੰ ਉਮੀਦਵਾਰ ਬਣਾਉਣ ਤੋਂ ਨਾਰਾਜ਼ ਸੀ। ਡਾਕਟਰ ਤੋਂ ਰੀਅਲ ਅਸਟੇਟ ਦੇ ਕਾਰੋਬਾਰੀ ਬਣੇ ਸ਼ਕਤੀ ਕੋਲ ਕਈ ਜ਼ਮੀਨਾਂ ਅਤੇ ਬੰਗਲੇ ਹਨ। ਜ਼ਮੀਨ ਦੇ ਕਈ ਕੇਸਾਂ 'ਚ ਉਨ੍ਹਾਂ ਦੇ ਖ਼ਿਲਾਫ਼ ਸੀ.ਬੀ.ਆਈ ਪੜਤਾਲ ਵੀ ਚੱਲ ਰਹੀ ਹੈ। ਕੁਝ ਮਹੀਨੇ ਪਹਿਲਾਂ ਉਸ ਦੇ ਠਿਕਾਣਿਆਂ 'ਤੇ ਆਮਦਨ ਕਰ ਵਿਭਾਗ ਦੇ ਛਾਪੇ ਵੀ ਪਏ ਸਨ।

ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ

ਪੁਰਖਾਲੀ, 18 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ)-ਇੱਥੋਂ ਨੇੜਲੇ ਪਿੰਡ ਬੱਲਮਗੜ੍ਹ ਮੰਦਵਾੜਾ ਵਿਖੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਿਸ ਨਾਲ ਤਿੰਨ ਘਰਾਂ ਦੇ ਚਿਰਾਗ਼ ਬੁਝ ਗਏ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ 2 ਨੌਜਵਾਨ ਜੋ ਕਿ ਚੰਡੀਗੜ੍ਹ ਤੋਂ ਮੋਟਰਸਾਈਕਲ ਰਾਹੀਂ ਵਾਪਸ ਆ ਰਹੇ ਸਨ ਉਨ੍ਹਾਂ ਦੇ ਮੋਟਰਸਾਈਕਲ ਦੀ ਬੱਲਮਗੜ੍ਹ ਮੰਦਵਾੜਾ ਨੇੜੇ ਇਕ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਘਟਨਾ ਦੌਰਾਨ ਭੁਪਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਗੁੱਡੂ ਸਰਪੰਚ ਬੱਲਮਗੜ੍ਹ ਮੰਦਵਾੜਾ ਅਤੇ ਦੋਵੇਂ ਮੋਟਰਸਾਈਕਲ ਸਵਾਰ ਨੌਜਵਾਨਾਂ ਹਰਮਨਪ੍ਰੀਤ ਸਿੰਘ ਮੌਜਲੀਪੁਰ (ਬੇਲਾ) ਅਤੇ ਗੁਰਜੰਟ ਸਿੰਘ ਰੌਲਮਾਜਰਾ (ਘਨੌਲੀ) ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿੰਘ ਭਗਵੰਤਪੁਰ ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਟਰੈਕਟਰ ਚਾਲਕ ਰਣਧੀਰ ਸਿੰਘ ਵਾਸੀ ਬੱਲਮਗੜ੍ਹ ਮੰਦਵਾੜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜੈੱਟ ਏਅਰਵੇਜ਼ ਦੇ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ

* ਪ੍ਰਧਾਨ ਮੰਤਰੀ ਨੂੰ ਕੰਪਨੀ ਬਚਾਉਣ ਦੀ ਅਪੀਲ * ਬੈਂਕਾਂ ਵਲੋਂ 400 ਕਰੋੜ ਦਾ ਹੋਰ ਕਰਜ਼ ਦੇਣ ਤੋਂ ਇਨਕਾਰ

ਨਵੀਂ ਦਿੱਲੀ, 18 ਅਪ੍ਰੈਲ (ਏਜੰਸੀ)-ਬੀਤੇ ਦਿਨ ਜੈੱਟ ਏਅਰਵੇਜ਼ ਦੀਆਂ ਸਭ ਉਡਾਣਾਂ ਵੱਡੇ ਵਿੱਤੀ ਘਾਟੇ ਦੇ ਚੱਲਦਿਆਂ ਮੁਅੱਤਲ ਕੀਤੇ ਜਾਣ ਬਾਅਦ ਕੰਪਨੀ ਦੇ ਲੈਣਦਾਰਾਂ ਨੇ 'ਵਾਜਬ' ਨਿਲਾਮੀ ਹੋਣ ਦੀ ਉਮੀਦ ਪ੍ਰਗਟਾਈ ਹੈ। ਸਟੇਟ ਬੈਂਕ ਦੀ ਅਗਵਾਈ 'ਚ ਕਰਜ਼ ਦਾਤਿਆਂ ਨੇ ਜੈੱਟ ਏਅਰਵੇਜ਼ ਨੂੰ 400 ਕਰੋੜ ਰੁਪਏ ਦਾ ਹੋਰ ਫੰਡ (ਕਰਜ਼) ਦੇਣ ਤੋਂ ਇਨਕਾਰ ਕਰਨ 'ਤੇ ਏਅਰਲਾਈਨਜ਼ ਨੂੰ ਆਪਣੀਆਂ ਸਭ ਉਡਾਣਾਂ ਮੁਲਤਵੀ ਕਰਨੀਆਂ ਪਈਆਂ ਹਨ। ਵੱਡੇ ਵਿੱਤੀ ਕਰਜ਼ 'ਚ ਡੁੱਬ ਚੁੱਕੀ ਜੈੱਟ ਏਅਰਵੇਜ਼ ਦੇ ਪੁਨਰ ਉਥਾਨ (ਮੁੜ ਸ਼ੁਰੂਆਤ) ਲਈ ਕਰਜ਼ ਦਾਤਿਆਂ ਨੂੰ ਉਮੀਦ ਹੈ ਕਿ ਸੰਭਾਵੀ ਨਿਵੇਸ਼ਕ ਇਸ ਨੂੰ ਨਿਲਾਮੀ ਪ੍ਰਕਿਰਿਆ ਦੌਰਾਨ ਮੁੜ ਬਿਹਤਰ ਸਥਿਤੀ 'ਚ ਲਿਆ ਸਕਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਵਿੱਤੀ ਸਾਲ ਦੌਰਾਨ ਕੰਪਨੀ 4, 244 ਕਰੋੜ ਰੁਪਏ ਦਾ ਨੁਕਸਾਨ ਉਠਾ ਚੁੱਕੀ ਹੈ। ਇਸ ਦੌਰਾਨ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਸਮੂਹ (ਕੰਜ਼ਟੋਰੀਅਮ) ਨੇ ਜੈੱਟ ਏਅਰਵੇਜ਼ ਕੰਪਨੀ ਦੀ 75 ਫ਼ੀਸਦੀ ਹਿੱਸੇਦਾਰੀ ਵੇਚਣ ਲਈ ਬੋਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 25 ਸਾਲ ਤੱਕ ਸਫਲਤਾ ਪੂਰਵਕ ਚੱਲਣ ਵਾਲੀ ਜੈੱਟ ਏਅਰਵੇਜ਼ ਦੀਆਂ ਉਡਾਣਾਂ ਦੇ ਅੱਜ ਮੁਲਤਵੀ ਹੋ ਜਾਣ 'ਤੇ ਨਿਰਾਸ਼ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਆਪਣੀਆਂ ਨੌਕਰੀਆਂ ਬਚਾਉਣ ਲਈ ਸਰਕਾਰ ਨੂੰ ਦਖ਼ਲ ਦੇਣ ਲਈ ਕਿਹਾ ਹੈ। ਕਰੀਬ 26 ਸਾਲ ਪਹਿਲਾਂ ਅਹਿਮਦਾਬਾਦ ਦੇ ਸ਼ਹਿਰੀ ਹਵਾਈ ਅੱਡੇ ਤੋਂ ਪਹਿਲੀ ਉਡਾਣ ਭਰਨ ਵਾਲੀ ਜੈੱਟ ਏਅਰਵੇਜ਼ ਦੇ ਇਸ ਸਮੇਂ ਕਰੀਬ 16,000 ਸਥਾਈ ਮੁਲਾਜ਼ਮਾਂ ਕੋਲ ਅੱਜ ਕੋਈ ਕੰਮ ਨਹੀਂ ਹੈ। ਵੱਡੀ ਗਿਣਤੀ 'ਚ ਜੈੱਟ ਏਅਰਵੇਜ਼ ਦੇ ਮੁਲਾਜ਼ਮਾਂ ਵਲੋਂ ਅੱਜ ਜੰਤਰ-ਮੰਤਰ ਵਿਖੇ ਸਰਕਾਰ ਦਾ ਧਿਆਨ ਖਿੱਚਣ ਲਈ ਸ਼ਾਂਤਮਈ ਮਾਰਚ ਕੀਤਾ ਗਿਆ, ਉਨ੍ਹਾਂ ਦੇ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ 'ਤੇ 'ਸੇਵ ਜੈੱਟ ਏਅਰਵੇਜ਼', 'ਸੇਵ ਅਵਰ ਫ਼ਿਊਚਰ' ਲਿਖਿਆ
ਹੋਇਆ ਸੀ।

ਪੱਛਮੀ ਬੰਗਾਲ 'ਚ ਵੋਟਾਂ ਦੌਰਾਨ ਹਿੰਸਾ ਤੇ ਭੰਨਤੋੜ

ਕੋਲਕਾਤਾ, 18 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੌਰਾਨ ਤਿੰਨ ਸੀਟਾਂ 'ਤੇ ਵੋਟਾਂ ਮੌਕੇ ਕਈ ਥਾਂ ਹਿੰਸਾ ਤੇ ਭੰਨਤੋੜ ਦੀਆਂ ਵਾਰਦਾਤਾਂ ਹੋਈਆਂ। ਇਸ ਦੌਰਾਨ ਉੱਤਰ ਦਿਨਾਜਪੁਰ ਜ਼ਿਲ੍ਹੇ ਦੇ ਰਾਏਗੰਜ ਲੋਕ ਸਭਾ ਸੀਟ ਦੇ ...

ਪੂਰੀ ਖ਼ਬਰ »

ਚੋਣ ਬੂਥ ਅੰਦਰ ਵੀਡੀਓ ਬਣਾਉਣ 'ਤੇ 4 ਖ਼ਿਲਾਫ਼ ਮਾਮਲਾ ਦਰਜ

ਔਰੰਗਾਬਾਦ, 18 ਅਪ੍ਰੈਲ (ਏਜੰਸੀ)-ਮਹਾਰਾਸ਼ਟਰ 'ਚ ਮਰਾਠਵਾੜਾ ਇਲਾਕੇ ਦੇ ਓਸਮਾਨਾਬਾਦ ਲੋਕ ਸਭਾ ਹਲਕੇ 'ਚ ਇਕ ਚੋਣ ਬੂਥ ਅੰਦਰ ਵੀਡੀਓ ਬਣਾਉਣ ਦੋਸ਼ ਹੇਠ ਚੋਣ ਜ਼ਾਬਤੇ ਦੀ ਉਲੰਘਣਾ ਤਹਿਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਹਲਕੇ ਤੋਂ ਮਿਲੀਆਂ ਰਿਪੋਰਟਾਂ ...

ਪੂਰੀ ਖ਼ਬਰ »

ਇਕ-ਦੂਜੇ 'ਤੇ ਫ਼ਰਜ਼ੀ ਵੋਟਾਂ ਪਵਾਉਣ ਦਾ ਦੋਸ਼

ਲਖਨਊ, 18 ਅਪ੍ਰੈਲ (ਏਜੰਸੀ)-ਅਮਰੋਹਾ ਲੋਕਸਭਾ ਸੀਟ 'ਤੇ ਵੋਟਾਂ ਪਾਉਣ ਦੇ ਦੂਸਰੇ ਪੜਾਅ ਦੌਰਾਨ ਭਾਜਪਾ ਤੇ ਬਸਪਾ ਵਲੋਂ ਇਕ ਦੂਜੇ 'ਤੇ ਫ਼ਰਜ਼ੀ ਵੋਟਾਂ ਪਵਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਬਸਪਾ ਦੇ ਦਾਨਿਸ਼ ਅਲੀ ਤੇ ਭਾਜਪਾ ਦੇ ਮਹਿੰਦਰ ਖੜਗਵੰਸ਼ੀ ਦਾ ਦੋਸ਼ ਹੈ ਕਿ ਮਹਿਲਾਵਾਂ ...

ਪੂਰੀ ਖ਼ਬਰ »

ਮੋਦੀ ਤੇ ਰਾਹੁਲ ਵਲੋਂ ਵੱਡੀ ਤਦਾਦ 'ਚ ਵੋਟਾਂ ਪਾਉਣ ਦੀ ਅਪੀਲ

ਨਵੀਂ ਦਿੱਲੀ, 18 ਅਪ੍ਰੈਲ (ਉਪਮਾ ਡਾਗਾ ਪਾਰਥ)-ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਵੋਟਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਟਵਿੱਟਰ ਤੇ ਪਾਏ ਆਪਣੇ ਸੰਦੇਸ਼ 'ਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX