ਤਾਜਾ ਖ਼ਬਰਾਂ


ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਖਮਾਣੋਂ ਚ ਮੀਹ ਨਾਲ ਗੜੇਮਾਰੀ
. . .  1 day ago
ਖਮਾਣੋਂ, 24 ਅਪ੍ਰੈਲ (ਪਰਮਵੀਰ ਸਿੰਘ) - ਅੱਜ ਸ਼ਾਮ ਤੋਂ ਖਮਾਣੋਂ ਅਤੇ ਨਾਲ ਲਗਦੇ ਪੇਂਡੂ ਖੇਤਰਾਂ 'ਚ ਜ਼ੋਰਦਾਰ ਮੀਂਹ ਨਾਲ ਗੜੇਮਾਰੀ ਹੋ ਰਹੀ ਹੈ। ਹਾਲਾਤ ਇਹ ਹਨ ਕਿ ਵਾਹਨ ਚਾਲਕਾਂ...
ਹਫ਼ਤਾ ਪਹਿਲਾਂ ਪਏ ਮੀਂਹ ਨੇ ਗੁੰਮਟੀ ਖ਼ੁਰਦ ਦੇ ਸਕੂਲ ਦੀ ਪੁਰਾਣੀ ਬਿਲਡਿੰਗ 'ਚ ਪਈਆਂ ਤਰੇੜਾਂ
. . .  1 day ago
ਜੈਤੋ, 24 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਹਫ਼ਤਾ ਪਹਿਲੇ ਪਏ ਮੀਂਹ ਦਾ ਪਾਣੀ ਅੱਜ ਵੀ ਪਿੰਡ ਗੁਮਟੀ ਖ਼ੁਰਦ (ਸੇਵਾ ਵਾਲਾ) ਦੇ 'ਸ਼ਹੀਦ ਨਾਇਬ ਸੂਬੇਦਾਰ ਮੇਜਰ ਸਿੰਘ' ਸਰਕਾਰੀ ਹਾਈ ...
ਬੈਂਸ ਨੇ ਡਿਪਟੀ ਡਾਇਰੈਕਟਰ ਫੈਕਟਰੀ ਨੂੰ ਪੈਸਿਆਂ ਸਮੇਤ ਕੀਤਾ ਕਾਬੂ
. . .  1 day ago
ਲੁਧਿਆਣਾ, 24 ਅਪ੍ਰੈਲ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਪੰਜਾਬ ਜਮਹੂਰੀ ਗਠਜੋੜ (ਪੀ. ਡੀ. ਏ.) ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਿਰਤ ਵਿਭਾਗ ਦੇ ਡਿਪਟੀ ਡਾਇਰੈਕਟਰ ਫੈਕਟਰੀ ਨੂੰ ਇੱਕ ਕਾਰਖ਼ਾਨੇਦਾਰ ਤੋਂ 25 ਹਜ਼ਾਰ ਰੁਪਏ ਲੈਣ...
ਕੈਪਟਨ ਦੇ ਬਗ਼ੈਰ ਹੀ ਮੁਹੰਮਦ ਸਦੀਕ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਫ਼ਰੀਦਕੋਟ, 24 ਅਪ੍ਰੈਲ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਫ਼ਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਨੂੰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਗ਼ੈਰ ਹੀ ਨਾਮਜ਼ਦਗੀ ਪੱਤਰ ਭਰਨੇ ਪਏ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਸਿਰ ਨਾ ਪਹੁੰਚਣ...
ਸ੍ਰੀ ਮੁਕਤਸਰ ਸਾਹਿਬ : ਤੇਜ਼ ਹਵਾਵਾਂ ਨੇ ਫਿਰ ਫ਼ਿਕਰਮੰਦ ਕੀਤੇ ਕਿਸਾਨ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਕੁਝ ਦਿਨ ਤੋਂ ਮੌਸਮ ਦੇ ਸਾਫ਼ ਹੋਣ ਮਗਰੋਂ ਅੱਜ ਫਿਰ ਸ਼ਾਮ ਸਮੇਂ ਤੇਜ਼ ਹਵਾਵਾਂ ਚੱਲਣ ਹੋਣ ਨਾਲ ਕਿਸਾਨ ਚਿੰਤਾ ਵਿਚ ਡੁੱਬ ਗਏ, ਕਿਉਂਕਿ ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ। ਮੌਸਮ ਦਾ ਮਿਜ਼ਾਜ...
ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਸਕੱਤਰ ਅਤੇ ਪੁਲਿਸ ਮੁਖੀ ਤੋਂ ਮੰਗਿਆ ਅਸਤੀਫ਼ਾ
. . .  1 day ago
ਅੱਗ ਲੱਗਣ ਕਾਰਨ ਤਿੰਨ ਕਿਸਾਨਾਂ ਦੀ ਕਣਕ ਫ਼ਸਲ ਸੜ ਕੇ ਹੋਈ ਸੁਆਹ
. . .  1 day ago
'ਆਪ' ਵਲੋਂ ਪੰਜਾਬ 'ਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ
. . .  1 day ago
ਚੋਣਾਂ ਦੌਰਾਨ ਕਾਂਗਰਸ ਨੂੰ ਜਿਤਾਉਣ 'ਚ ਅਸਫ਼ਲ ਰਹਿਣ ਵਾਲੇ ਮੰਤਰੀਆਂ ਦੀ ਹੋਵੇਗੀ ਕੈਬਨਿਟ ਤੋਂ ਛੁੱਟੀ- ਕੈਪਟਨ
. . .  1 day ago
ਰਾਣਾ ਸੋਢੀ ਦੇ ਘਰ ਪੁੱਜੇ ਸ਼ੇਰ ਸਿੰਘ ਘੁਬਾਇਆ
. . .  1 day ago
ਭਾਰਤ ਸਰਕਾਰ ਨੇ ਕੁਝ ਚੀਨੀ ਵਸਤੂਆਂ 'ਤੇ ਲੱਗੀ ਪਾਬੰਦੀ ਨੂੰ ਅੱਗੇ ਵਧਾਇਆ
. . .  1 day ago
ਡੀ. ਸੀ. ਕੰਪਲੈਕਸ ਮੋਗਾ 'ਚ ਸਥਿਤ ਬੈਂਕ 'ਚੋਂ ਨਕਦੀ ਅਤੇ ਸੋਨਾ ਚੋਰੀ ਕਰਨ ਵਾਲੇ ਆਏ ਪੁਲਿਸ ਦੇ ਅੜਿੱਕੇ
. . .  1 day ago
ਅੱਗ ਲੱਗਣ ਕਾਰਨ 5 ਏਕੜ ਕਣਕ ਦੀ ਫ਼ਸਲ ਸੜੀ
. . .  1 day ago
ਬਰਨਾਲਾ ਦੇ ਪਿੰਡ ਬੀਹਲਾ 'ਚ ਅੱਗ ਲੱਗਣ ਕਾਰਨ ਕਣਕ ਦੀ 100 ਏਕੜ ਫ਼ਸਲ ਸੜੀ
. . .  1 day ago
ਅਣਅਧਿਕਾਰਤ ਉਸਾਰੀ ਢਾਹੁਣ ਗਏ ਇਮਾਰਤੀ ਸ਼ਾਖਾ ਸਟਾਫ਼ 'ਤੇ ਕੋਲੋਨਾਈਜ਼ਰ ਵਲੋਂ ਹਮਲਾ
. . .  1 day ago
ਅੱਗ ਲੱਗਣ ਕਾਰਨ ਪਿੰਡ ਕਲਿਆਣਪੁਰ 'ਚ ਕਣਕ ਦੇ ਕਰੀਬ 12 ਖੇਤ ਸੜ ਕੇ ਹੋਏ ਸੁਆਹ
. . .  1 day ago
ਲਾਟਰੀ ਦੀ ਆੜ 'ਚ ਕੰਮ ਕਰ ਰਹੇ ਸੱਟਾ ਕਾਰੋਬਾਰੀਆਂ 'ਤੇ ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 11 ਗ੍ਰਿਫ਼ਤਾਰ
. . .  1 day ago
ਕੇਵਲ ਢਿੱਲੋਂ ਨੇ ਭੱਠਲ ਦੀ ਹਾਜ਼ਰੀ 'ਚ ਭਰਿਆ ਨਾਮਜ਼ਦਗੀ ਪੱਤਰ
. . .  1 day ago
ਕੇਜਰੀਵਾਲ, ਸਿਸੋਦੀਆ ਅਤੇ ਯੋਗੇਂਦਰ ਵਿਰੁੱਧ ਗ਼ੈਰ ਜ਼ਮਾਨਤੀ ਵਾਰੰਟ 'ਤੇ ਲੱਗੀ ਰੋਕ
. . .  1 day ago
ਫ਼ਾਜ਼ਿਲਕਾ : ਕਾਂਗਰਸ ਨੂੰ ਛੱਡ ਅਕਾਲੀ ਦਲ 'ਚ ਸ਼ਾਮਲ ਹੋਏ ਦੇਸ ਰਾਜ ਜੰਡਵਾਲਿਆ
. . .  1 day ago
ਸਚਿਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ, ਅੱਜ ਮਨਾ ਰਹੇ ਹਨ 46ਵਾਂ ਜਨਮ
. . .  1 day ago
ਭਾਰਤੀਆ ਸ਼ਕਤੀ ਚੇਤਨਾ ਪਾਰਟੀ ਦੇ ਵਿਜੇ ਅਗਰਵਾਲ ਨੇ ਦਾਖ਼ਲ ਕਰਾਇਆ ਨਾਮਜ਼ਦਗੀ ਪੱਤਰ
. . .  1 day ago
5 ਸਾਲਾਂ ਦਾ ਹਿਸਾਬ ਦੇਣ ਦੀ ਬਜਾਏ ਨਹਿਰੂ ਅਤੇ ਇੰਦਰਾ ਦੇ ਬਾਰੇ 'ਚ ਗੱਲ ਕਰਦੇ ਹਨ ਮੋਦੀ- ਪ੍ਰਿਅੰਕਾ
. . .  1 day ago
ਸ੍ਰੀਲੰਕਾ 'ਚ ਹੋਏ ਧਮਾਕਿਆਂ ਦੇ ਸਿਲਸਿਲੇ 'ਚ 18 ਹੋਰ ਸ਼ੱਕੀ ਗ੍ਰਿਫ਼ਤਾਰ
. . .  1 day ago
ਕਣਕ ਦੀ ਖ਼ਰੀਦ ਕਰਨ ਦੇ ਬਾਵਜੂਦ ਵੀ ਬਾਰਦਾਨਾ ਨਾ ਹੋਣ ਕਾਰਨ ਮੰਡੀਆਂ 'ਚ ਰਾਤ ਕੱਟਣ ਲਈ ਮਜਬੂਰ ਕਿਸਾਨ
. . .  1 day ago
ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਜਲੌ ਸਜਾਏ ਗਏ
. . .  1 day ago
ਭਾਜਪਾ ਦੇ ਨਾਰਾਜ਼ ਸੰਸਦ ਮੈਂਬਰ ਉਦਿਤ ਰਾਜ ਨੇ ਫੜਿਆ ਕਾਂਗਰਸ ਦਾ 'ਹੱਥ'
. . .  1 day ago
ਮੋਗਾ ਵਿਖੇ ਘਰ 'ਚੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼, ਹੱਤਿਆ ਕੀਤੇ ਜਾਣ ਦੀ ਸ਼ੰਕਾ
. . .  1 day ago
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਪਤਨੀ ਅਪੂਰਵਾ ਗ੍ਰਿਫ਼ਤਾਰ
. . .  1 day ago
ਤੇਜ਼ ਹਨੇਰੀ ਕਾਰਨ ਬਿਜਲੀ ਦੀਆਂ ਤਾਰਾਂ 'ਚੋਂ ਨਿਕਲੀਆਂ ਚੰਗਿਆੜੀਆਂ, 25 ਏਕੜ ਦੇ ਕਰੀਬ ਕਣਕ ਸੜੀ
. . .  1 day ago
ਨੇਪਾਲ ਦੇ ਕਈ ਇਲਾਕਿਆਂ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਸ੍ਰੀਲੰਕਾ 'ਚ ਬੰਬ ਧਮਾਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 359
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਕਸ਼ੈ ਕੁਮਾਰ ਨੇ ਲਈ ਇੰਟਰਵਿਊ
. . .  1 day ago
ਕੈਪਟਨ ਅੱਜ ਪੁੱਜਣਗੇ ਸੰਗਰੂਰ, ਕੇਵਲ ਢਿੱਲੋਂ ਦੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਵਾਉਣਗੇ
. . .  1 day ago
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅੱਜ 46 ਸਾਲ ਦੇ ਹੋਏ
. . .  1 day ago
ਸਾਢੇ ਬਾਰਾਂ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  1 day ago
ਅੱਜ ਦਾ ਵਿਚਾਰ
. . .  1 day ago
ਨਾਕੇ 'ਤੇ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
. . .  2 days ago
ਆਈ.ਪੀ.ਐੱਲ 2019 : ਚੇਨਈ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ
. . .  2 days ago
'ਟਵਿੱਟਰ 'ਤੇ ਸਾਂਪਲਾ ਨੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਹਟਾਇਆ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 11 ਵੈਸਾਖ ਸੰਮਤ 551
ਿਵਚਾਰ ਪ੍ਰਵਾਹ: ਹਰ ਇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦਾ ਮੂਲ ਸਿਧਾਂਤ ਹੈ। -ਰਾਜ ਗੋਪਾਲਾਚਾਰੀ

ਪਹਿਲਾ ਸਫ਼ਾ

ਸੰਨੀ ਦਿਓਲ ਨੂੰ ਗੁਰਦਾਸਪੁਰ ਅਤੇ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਭਾਜਪਾ ਨੇ ਉਮੀਦਵਾਰ ਐਲਾਨਿਆ

ਚੰਡੀਗੜ੍ਹ ਤੋਂ ਕਿਰਨ ਖੇਰ ਮੁੜ ਉਮੀਦਵਾਰ
ਨਵੀਂ ਦਿੱਲੀ, 23 ਅਪ੍ਰੈਲ (ਉਪਮਾ ਡਾਗਾ ਪਾਰਥ)-ਭਾਜਪਾ ਨੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਲੋਕ ਸਭਾ ਸੀਟਾਂ 'ਤੇ ਕਿਆਸਾਂ ਨੂੰ ਵਿਰਾਮ ਦਿੰਦਿਆਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਅੱਜ ਜਾਰੀ ਕੀਤੀ 3 ਉਮੀਦਵਾਰਾਂ ਦੀ ਸੂਚੀ ਮੁਤਾਬਿਕ ਪੰਜਾਬ ਦੇ ਗੁਰਦਾਸਪੁਰ ਤੋਂ ਸੰਨੀ ਦਿਓਲ ਅਤੇ ਹੁਸ਼ਿਆਰਪੁਰ ਦੀ ਰਾਖਵੀਂ ਸੀਟ ਤੋਂ ਸੋਮ ਪ੍ਰਕਾਸ਼ ਨੂੰ ਮੈਦਾਨ 'ਚ ਉਤਾਰਿਆ ਹੈ ਜਦਕਿ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਨੂੰ ਇਕ ਵਾਰ ਫਿਰ ਉਮੀਦਵਾਰ ਐਲਾਨਿਆ ਗਿਆ ਹੈ |
ਵਿਜੇ ਸਾਂਪਲਾ ਨੂੰ ਲੱਗਾ ਵੱਡਾ ਝਟਕਾ
ਹੁਸ਼ਿਆਰਪੁਰ ਤੋਂ ਮੌਜੂਦਾ ਸੰਸਦ ਮੈਂਬਰ ਵਿਜੇ ਸਾਂਪਲਾ ਨੂੰ ਵੱਡਾ ਝਟਕਾ ਦਿੰਦਿਆਂ ਭਾਜਪਾ ਨੇ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨਿਆ ਹੈ | ਹਾਲੇ ਤੱਕ ਚੱਲ ਰਹੇ ਕਿਆਸਾਂ ਮੁਤਾਬਿਕ ਹੁਸ਼ਿਆਰਪੁਰ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਨਾਂਅ ਹੀ ਸਭ ਤੋਂ ਅੱਗੇ ਚੱਲ ਰਿਹਾ ਸੀ ਹੁਸ਼ਿਆਰਪੁਰ ਦੀ ਰਾਖਵੀਂ ਸੀਟ ਤੋਂ ਆਖਰੀ ਮੌਕੇ ਤੇ ਸੋਮ ਪ੍ਰਕਾਸ਼ ਦੀ ਉਮੀਦਵਾਰੀ ਤੋਂ ਬਾਅਦ ਇਸ ਨੂੰ ਸਾਂਪਲਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਇੱਥੇ ਜ਼ਿਕਰਯੋਗ ਹੈ ਕਿ ਸਾਂਪਲਾ ਦੇ ਸਮਰਥਕਾਂ ਨੇ ਤਕਰੀਬਨ ਨਿਸਚਿਤ ਦਾਅਵੇ ਦਾਰੀ ਵੇਖਦਿਆਂ ਮਠਿਆਈਆਂ ਵੀ ਵੰਡ ਦਿੱਤੀਆਂ ਸੀ | ਹਾਲਾਂਕਿ ਹੁਸ਼ਿਆਰਪੁਰ ਤੋਂ ਐਾਤਕੀ ਭਾਜਪਾ ਦੀ ਰਾਹ ਖਾਸ ਸੌਖੀ ਨਹੀਂ ਹੈ ਕਿਉਂਕਿ ਵਿਧਾਨ ਸਭਾ ਹਲਕਿਆਂ 'ਚੋਂ 1 ਤੇ ਕਾਂਗਰਸ ਦਾ ਕਬਜ਼ਾ ਹੈ |
ਸੰਨੀ ਦਿਓਲ ਗੁਰਦਾਸਪੁਰ ਤੋਂ ਉਮੀਦਵਾਰ
ਮੰਗਲਵਾਰ ਭਾਜਪਾ 'ਚ ਸ਼ਾਮਿਲ ਹੋਏ ਸੰਨੀ ਦਿਓਲ ਦੀ ਗੁਰਦਾਸਪੁਰ ਤੋਂ ਉਮੀਦਵਾਰੀ ਦੀ ਚਰਚਾ ਸਵੇਰੇ ਤੋਂ ਹੀ ਸਿਆਸੀ ਹਲਕਿਆਂ 'ਚ ਸੀ | ਸੰਨੀ ਪਹਿਲਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਤਸਵੀਰ ਜਨਤਕ ਹੋਣ ਤੋਂ ਚਰਚਾ 'ਚ ਆਏ ਸੰਨੀ ਦਿਓਲ ਦੇ ਨਾਂਅ ਦਾ ਕਿਆਸ ਪਹਿਲਾਂ ਅੰਮਿ੍ਤਸਰ ਤੋਂ ਉਮੀਦਵਾਰ ਵਜੋਂ ਲਾਇਆ ਜਾ ਰਿਹਾ ਸੀ ਪਰ ਸੋਮਵਾਰ ਨੂੰ ਹੀ ਕੇਂਦਰੀ ਸ਼ਹਿਰੀ ਰਾਜ ਮੰਤਰੀ ਹਰਦੀਪ ਪੁਰੀ ਦੇ ਨਾਂਅ ਦੇ ਐਲਾਨ ਤੋਂ ਬਾਅਦ ਸੰਨੀ ਦਿਓਲ ਦੀ ਗੁਰਦਾਸਰਪੁਰ ਤੋਂ ਦਾਅਵੇ ਦਾਰੀ ਨਿਸਚਿਤ ਮੰਨੀ ਜਾ ਰਹੀ ਸੀ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਸੀਟ ਤੋਂ ਵਿਨੋਦ ਖੰਨਾ ਭਾਜਪਾ ਤੋਂ ਸੰਸਦ ਮੈਂਬਰ ਸੀ ਪਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ ਤੋਂ ਬਾਅਦ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਹਰਾ ਕੇ ਇਸ ਸੀਟ 'ਤੇ ਕਬਜ਼ਾ ਕੀਤਾ | ਖੰਨਾ ਤੋਂ ਬਾਅਦ ਕਿਸੇ ਸਟਾਰ ਚਿਹਰੇ ਵਜੋਂ ਅਕਸ਼ੈ ਕੁਮਾਰ ਦਾ ਨਾਂਅ ਵੀ ਸੋਮਵਾਰ ਨੂੰ ਅੱਗੇ ਆਇਆ ਸੀ ਪਰ ਅਕਸ਼ੈ ਕੁਮਾਰ ਨੇ ਟਵਿੱਟਰ ਰਾਹੀਂ ਇਨ੍ਹਾਂ ਅਟਕਲਾਂ ਨੂੰ ਵਿਰਾਮ ਦੇ ਦਿੱਤਾ ਅਤੇ ਅਗਲੇ ਦਿਨ ਸਵੇਰੇ ਸੰਨੀ ਦਿਓਲ ਦੀ ਭਾਜਪਾ 'ਚ ਸ਼ਮੂਲੀਅਤ ਨੇ ਸਵੇਰੇ ਹੀ ਉਮੀਦਵਾਰ ਐਲਾਨ ਦਿੱਤਾ |

ਫ਼ਿਰੋਜ਼ਪੁਰ ਤੋਂ ਸੁਖਬੀਰ ਤੇ ਬਠਿੰਡਾ ਤੋਂ ਹਰਸਿਮਰਤ ਹੋਣਗੇ ਅਕਾਲੀ ਦਲ ਦੇ ਉਮੀਦਵਾਰ

26 ਨੂੰ ਕਰਨਗੇ ਕਾਗਜ਼ ਦਾਖ਼ਲ
ਚੰਡੀਗੜ੍ਹ, 23 ਅਪ੍ਰੈਲ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੀ ਇੱਛਾ ਅਨੁਸਾਰ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ | ਅੱਜ ਚੰਡੀਗੜ੍ਹ 'ਚ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਬਿਆਨ 'ਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਨਾਲ ਸਬੰਧਿਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ, ਸਬੰਧਿਤ ਜਥੇਬੰਦੀਆਂ ਅਤੇ ਵਰਕਰਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਪਾਰਟੀ ਉੱਪਰ ਇਸ ਸਬੰਧ 'ਚ ਦਬਾਅ ਬਣਾਇਆ ਜਾ ਰਿਹਾ ਸੀ ਕਿ ਪ੍ਰਧਾਨ ਸਾਹਿਬ ਖ਼ੁਦ ਆਪ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ | ਉਨ੍ਹਾਂ ਕਿਹਾ ਕਿ ਆਗੂਆਂ ਅਤੇ ਵਰਕਰਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਸ. ਬਾਦਲ ਵਲੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਕੋਰ ਕਮੇਟੀ ਮੈਂਬਰਾਂ ਦੀ ਜਾਤੀ ਤੌਰ 'ਤੇ ਰਾਇ ਵੀ ਲਈ ਗਈ | ਪਾਰਟੀ ਦੇ ਕੋਰ ਕਮੇਟੀ ਮੈਂਬਰਾਂ ਨੇ ਵੀ ਇਹ ਇੱਛਾ ਜ਼ਾਹਰ ਕੀਤੀ ਕਿ ਸ. ਸੁਖਬੀਰ ਸਿੰਘ ਬਾਦਲ ਦੇ ਆਪ ਚੋਣ ਲੜਨ ਨਾਲ ਸਾਰੇ ਪੰਜਾਬ ਦੇ ਵਰਕਰਾਂ 'ਚ ਉਸਾਰੂ ਸੰਦੇਸ਼ ਜਾਵੇਗਾ ਅਤੇ ਇਸ ਨਾਲ ਪਾਰਟੀ ਦੀ ਸਥਿਤੀ ਹੋਰ ਬਿਹਤਰ ਹੋਵੇਗੀ | ਬੀਤੀ ਸ਼ਾਮ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਕ ਵਾਰ ਫਿਰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਦੋਵਾਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਦੁਬਾਰਾ ਮੀਟਿੰਗ ਕਰਨ ਪਿੱਛੋਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸ. ਸੁਖਬੀਰ ਸਿੰਘ ਬਾਦਲ ਨੂੰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ | ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਇਸੇ ਤਰ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੇ ਦੋਵਾਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਬੇਮਿਸਾਲ ਕਾਰਗੁਜ਼ਾਰੀ, ਹਲਕੇ ਦੀ ਅਥਾਹ ਸੇਵਾ ਅਤੇ ਹਰਮਨ ਪਿਆਰਤਾ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਦੁਬਾਰਾ ਉਮੀਦਵਾਰ ਬਣਾਉਣ ਦਾ ਫ਼ੈਸਲਾ ਹੋਇਆ |
26 ਨੰੂ ਭਰਨਗੇ ਨਾਮਜ਼ਦਗੀਆਂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਲੋਕ ਸਭਾ ਹਲਕਿਆਂ ਫ਼ਿਰੋਜ਼ਪੁਰ ਅਤੇ ਬਠਿੰਡਾ ਲਈ ਕ੍ਰਮਵਾਰ 26 ਅਪ੍ਰੈਲ ਨੰੂ ਆਪਣੀ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨਗੇ | 26 ਅਪ੍ਰੈਲ ਨੰੂ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਤੋਂ ਪਹਿਲਾਂ ਅਕਾਲੀ ਦਲ ਪ੍ਰਧਾਨ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ ਅਤੇ ਪ੍ਰਮਾਤਮਾ ਤੋਂ ਆਸ਼ੀਰਵਾਦ ਲੈਣਗੇ | ਇਸ ਤੋਂ ਇਲਾਵਾ ਬਾਕੀ ਉਮੀਦਵਾਰ ਵੀ 25 ਤੋਂ 29 ਅਪ੍ਰੈਲ ਤੱਕ ਨਾਮਜ਼ਦਗੀਆਂ ਦਾਖ਼ਲ ਕਰ ਦੇਣਗੇ |

ਲੋਕ ਸਭਾ ਚੋਣਾਂ ਤੀਜਾ ਗੇੜ/117 ਸੀਟਾਂ66% ਵੋਟਿੰਗ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 23 ਅਪ੍ਰੈਲ - ਅੱਜ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਤਹਿਤ 66 ਫ਼ੀਸਦੀ ਮਤਦਾਨ ਹੋਇਆ | ਚੋਣ ਕਮਿਸ਼ਨ ਵਲੋਂ ਲਾਂਚ ਕੀਤੀ ਐਪਲੀਕੇਸ਼ਨ ਅਨੁਸਾਰ ਰਾਤ ਅੱਠ ਵਜੇ ਤੱਕ ਦੀਆਂ ਰਿਪੋਰਟਾਂ ਅਨੁਸਾਰ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਤਹਿਤ 65.61 ਫ਼ੀਸਦੀ ਮਤਦਾਨ ਹੋਇਆ ਹੈ | ਅਸਾਮ ਵਿਚ ਸਭ ਤੋਂ ਵੱਧ 80 ਫ਼ੀਸਦੀ ਮਤਦਾਨ ਹੋਇਆ ਜਦੋਂ ਕਿ ਅਨੰਤਨਾਗ 'ਚ 13.61 ਫ਼ੀਸਦੀ ਮਤਦਾਨ ਹੋਇਆ | ਗੁਜਰਾਤ 'ਚ 63.67 ਫ਼ੀਸਦੀ ਜਦੋਂ ਕਿ ਕੇਰਲ ਵਿਚ 71.67 ਫ਼ੀਸਦੀ ਮਤਦਾਨ ਹੋਇਆ | ਇਸੇ ਤਰ੍ਹਾਂ ਕਰਨਾਟਕ 'ਚ 67.56, ਉੱਤਰ ਪ੍ਰਦੇਸ਼ 'ਚ 61.35 ਫ਼ੀਸਦੀ  ਈ. ਵੀ. ਐਮ. 'ਚ ਬੰਦ ਹੋ ਗਿਆ | ਤੀਜੇ ਗੇੜ 'ਚ ਚੋਣ ਮੈਦਾਨ 'ਚ ਕਿਸਮਤ ਦੀ ਅਜਮਾਇਸ਼ ਕਰਨ ਵਾਲੇ ਵੱਡੇ ਚਿਹਰਿਆਂ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨਾਂਅ ਸ਼ਾਮਿਲ ਹੈ | ਅਮਿਤ ਸ਼ਾਹ ਭਾਜਪਾ ਦਾ ਗੜ੍ਹ ਮੰਨੀ ਜਾਂਦੀ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਪਾਰਟੀ ਦੇ ਉਮੀਦਵਾਰ ਹਨ | ਪਹਿਲੀ ਵਾਰ ਲੋਕ ਸਭਾ ਚੋਣਾਂ ਦੇ ਮੈਦਾਨ 'ਚ ਉੱਤਰ ਰਹੇ ਅਮਿਤ ਸ਼ਾਹ ਦਾ ਮੁਕਾਬਲਾ ਕਾਂਗਰਸ ਦੇ ਸਥਾਨਕ ਵਿਧਾਇਕ ਸੀ. ਜੇ. ਚਾਵੜਾ ਨਾਲ ਹੋਵੇਗਾ | ਜ਼ਿਕਰਯੋਗ ਹੈ ਕਿ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਇਸ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਹਨ | ਉਹ ਇਸ ਸੀਟ ਤੋਂ 6 ਵਾਰ ਜਿੱਤ ਚੁੱਕੇ ਹਨ | ਇਸ ਵਾਰ ਉਮਰ ਦਾ ਹਵਾਲਾ ਦਿੰਦਿਆਂ ਅਡਵਾਨੀ ਨੂੰ ਟਿਕਟ ਨਹੀਂ ਦਿੱਤੀ ਗਈ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਵਾਰ ਆਪਣੀ ਰਵਾਇਤੀ ਸੀਟ ਅਮੇਠੀ ਤੋਂ ਇਲਾਵਾ ਕੇਰਲ ਦੇ ਵਾਯਨਾਡ ਤੋਂ ਵੀ ਚੋਣ ਲੜ ਰਹੇ ਹਨ | 2009 'ਚ ਬਣੇ ਇਸ ਲੋਕ ਸਭਾ ਹਲਕੇ 'ਚ ਪਿਛਲੀ ਦੋ ਵਾਰ ਤੋਂ ਕਾਂਗਰਸ ਦਾ ਹੀ ਕਬਜ਼ਾ ਰਿਹਾ ਹੈ | ਰਾਹੁਲ ਗਾਂਧੀ ਦੇ ਿਖ਼ਲਾਫ਼ ਭਾਜਪਾ ਦੇ ਗੱਠਜੋੜ ਭਾਈਵਾਲ ਭਾਰਤ ਧਰਮ ਸੈਨਾ ਦੇ ਉਮੀਦਵਾਰ ਤੁਸ਼ਾਰ ਵੇਲਾਪਲੀ ਮੁਕਾਬਲੇ 'ਚ ਖੜ੍ਹੇ ਹੋਏ ਹਨ | ਸਮਾਜਵਾਦੀ ਪਾਰਟੀ ਦੇ ਮੋਢੀ ਮੁਲਾਇਮ ਸਿੰਘ ਯਾਦਵ ਵੀ ਇਕ ਵਾਰ ਫਿਰ ਮੈਨਪੁਰੀ ਸੀਟ ਤੋਂ ਚੋਣ ਮੈਦਾਨ 'ਚ ਹਨ | 2014 'ਚ ਮੁਲਾਇਮ ਸਿੰਘ ਨੇ ਮੈਨਪੁਰੀ ਤੋਂ ਇਲਾਵਾ ਆਜ਼ਮਗੜ੍ਹ ਤੋਂ ਵੀ ਚੋਣ ਲੜੀ ਸੀ ਅਤੇ ਦੋਵਾਂ 'ਤੇ ਚੋਣ ਜਿੱਤੇ ਸਨ | ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਬੇਟੇ ਵਰੁਣ ਗਾਂਧੀ ਪੀਲੀਭੀਤ ਤੋਂ ਚੋਣ ਲੜ ਰਹੇ ਹਨ | ਸਾਲ 2014 'ਚ ਸੁਲਤਾਨਪੁਰ ਤੋਂ ਸੰਸਦ ਮੈਂਬਰ ਰਹੇ ਵਰੁਣ ਨੂੰ ਇਸ ਵਾਰ ਉਨ੍ਹਾਂ ਦੀ ਮਾਂ ਦੀ ਸੀਟ ਪੀਲੀਭੀਤ ਤੋਂ ਟਿਕਟ ਦਿੱਤੀ ਗਈ ਹੈ | ਮੇਨਕਾ ਗਾਂਧੀ ਇਸ ਸੀਟ ਤੋਂ 6 ਵਾਰ ਜਿੱਤ ਚੁੱਕੇ ਹਨ | ਲੋਕ ਸਭਾ 'ਚ ਕਾਂਗਰਸ ਦੇ ਨੇਤਾ ਮਲਿਕ ਅਰਜੁਨ ਖੜਗੇ ਕਰਨਾਟਕ ਦੀ ਗੁਲਬਰਗਾ ਸੀਟ ਤੋਂ ਚੋਣ ਲੜ ਰਹੇ ਹਨ | ਇਸ ਸੀਟ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਖੜਗੇ ਦਾ ਮੁਕਾਬਲਾ ਉਨ੍ਹਾਂ ਦੇ ਆਪਣੇ ਹੀ ਚੇਲੇ ਉਮੇਸ਼ ਯਾਧਵ ਨਾਲ ਹੋ ਰਿਹਾ ਹੈ, ਜੋ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਿਲ ਹੋਇਆ ਸੀ | ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਕਿਸਮਤ ਦਾ ਫ਼ੈਸਲਾ ਵੀ ਅੱਜ ਈ. ਵੀ. ਐਮ. 'ਚ ਬੰਦ ਹੋ ਗਿਆ | ਉਹ ਅਨੰਤਨਾਗ ਸੀਟ ਤੋਂ ਚੋਣ ਲੜ ਰਹੇ ਹਨ | ਐਨ. ਸੀ. ਪੀ. ਪ੍ਰਧਾਨ ਸ਼ਰਦ ਪਵਾਰ ਦੀ ਬੇਟੀ ਅਤੇ ਬਾਰਾਮਤੀ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਪਰਿਆ ਸੁਲੇ ਇਸ ਵਾਰ ਵੀ ਇਸੇ ਸੀਟ 'ਤੇ ਚੋਣ ਲੜ ਰਹੀ ਹੈ | ਕਾਂਗਰਸੀ ਨੇਤਾ ਸ਼ਸ਼ੀ ਥਰੂਰ ਜੋ 2009 ਅਤੇ 2014 'ਚ ਤਿਰੂਵਨੰਤਪੁਰਮ ਸੀਟ ਤੋਂ ਸੰਸਦ ਮੈਂਬਰ ਬਣੇ ਸਨ, ਮੁੜ ਇਸ ਸੀਟ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਸ ਤੋਂ ਇਲਾਵਾ ਆਰ. ਜੇ. ਡੀ. ਦੇ ਸ਼ਰਦ ਯਾਦਵ ਮਧੇਪੁਰਾ, ਉੱਤਰ ਕਨੰਡ ਤੋਂ ਭਾਜਪਾ ਦੇ ਅਨੰਦ ਕੁਮਾਰ ਹੈਗੜੇ ਸਮੇਤ ਹੋਰ ਵੀ ਕਈ ਨੇਤਾਵਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਈ. ਵੀ. ਐਮ. 'ਚ ਬੰਦ ਹੋ ਗਿਆ |
13 ਰਾਜਾਂ ਅਤੇ 2 ਕੇਂਦਰ ਸ਼ਾਸਿਤ ਰਾਜਾਂ 'ਚ ਹੋਈ ਵੋਟਿੰਗ
ਚੋਣਾਂ ਦੇ ਤੀਜੇ ਗੇੜ 'ਚ ਅੱਜ 13 ਰਾਜਾਂ ਅਤੇ 2 ਕੇਂਦਰ ਸ਼ਾਸਤ ਰਾਜਾਂ ਦੀਆਂ 119 ਸੀਟਾਂ 'ਤੇ ਵੋਟਾਂ ਪਈਆਂ ਹਨ | ਇਸ ਗੇੜ 'ਚ ਗੁਜਰਾਤ ਦੀਆਂ ਸਾਰੀਆਂ 26 ਅਤੇ ਕੇਰਲ ਦੀਆਂ ਸਾਰੀਆਂ 20 ਸੀਟਾਂ 'ਤੇ ਵੋਟਿੰਗ ਹੋਈ | ਇਸ ਤੋਂ ਇਲਾਵਾ ਆਸਾਮ ਦੀਆਂ 4, ਬਿਹਾਰ ਦੀਆਂ 5, ਛੱਤੀਸਗੜ੍ਹ ਦੀਆਂ 7, ਕਰਨਾਟਕ ਅਤੇ ਮਹਾਰਾਸ਼ਟਰ 'ਚ 14-14, ਓਡੀਸ਼ਾ ਦੀਆਂ 6, ਉੱਤਰ ਪ੍ਰਦੇਸ਼ ਦੀਆਂ 10, ਪੱਛਮੀ ਬੰਗਾਲ ਦੀਆਂ 5, ਗੋਆ ਦੀਆਂ 2 ਅਤੇ ਦਾਦਰ ਨਗਰ ਹਵੇਲੀ, ਦਮਨ ਦਿਉ ਅਤੇ ਤਿ੍ਪੁਰਾ ਦੀ ਇਕ-ਇਕ ਸੀਟ ਸ਼ਾਮਿਲ ਹੈ | 2014 ਦੀਆਂ ਚੋਣਾਂ 'ਚ ਇਨ੍ਹਾਂ 117 ਸੀਟਾਂ 'ਚੋਂ ਭਾਜਪਾ ਅਤੇ ਉਸ ਦੇ ਗੱਠਜੋੜ ਭਾਈਵਾਲਾਂ ਨੇ 66 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ, ਜਦਕਿ ਕਾਂਗਰਸ ਅਤੇ ਉਸ ਦੇ ਗੱਠਜੋੜ ਭਾਈਵਾਲਾਂ ਦੇ ਹਿੱਸੇ 27 ਸੀਟਾਂ ਆਈਆਂ ਸਨ | ਬਾਕੀ ਸੀਟਾਂ 'ਤੇ ਹੋਰਨਾਂ ਵਿਰੋਧੀ ਧਿਰਾਂ ਅਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ | ਚੋਣ ਕਮਿਸ਼ਨ ਮੁਤਾਬਿਕ ਤੀਜੇ ਗੇੜ ਦੀਆਂ ਚੋਣਾਂ ਲਈ 18.56 ਕਰੋੜ ਵੋਟਰਾਂ ਦੇ ਨਾਂਅ ਦਰਜ ਹਨ | ਇਸ ਗੇੜ ਲਈ ਕਮਿਸ਼ਨ ਵਲੋਂ 2.10 ਲੱਖ ਬੂਥ ਬਣਾਏ ਗਏ | ਤੀਜੇ ਗੇੜ ਦੀ ਵੋਟਿੰਗ ਤੋਂ ਬਾਅਦ 6 ਰਾਜਾਂ ਦੀ ਪੋਿਲੰਗ ਮੁਕੰਮਲ ਹੋ ਗਈ ਹੈ | ਹਾਲੇ ਤੱਕ 542 ਲੋਕ ਸਭਾ ਸੀਟਾਂ 'ਚੋਂ 302 ਸੀਟਾਂ 'ਤੇ ਵੋਟਿੰਗ ਹੋ ਚੁੱਕੀ ਹੈ | ਬਾਕੀ ਸੀਟਾਂ 'ਤੇ ਬਾਕੀ ਰਹਿੰਦੇ ਚਾਰ ਗੇੜਾਂ 'ਚ 19 ਮਈ ਤੱਕ ਵੋਟਿੰਗ ਹੋਵੇਗੀ | ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ |
ਡਾ. ਮਨਮੋਹਨ ਸਿੰਘ ਨੇ ਆਸਾਮ 'ਚ ਪਾਈ ਵੋਟ
ਗੁਹਾਟੀ, (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤਹਿਤ ਆਸਾਮ ਵਿਚ ਇਕ ਚੋਣ ਬੂਥ 'ਤੇ ਆਪਣੀ ਵੋਟ ਪਾਈ | ਇਸ ਮੌਕੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਵੀ ਨਾਲ ਸਨ | ਉਹ ਵਪਾਰਕ ਉਡਾਣ ਰਾਹੀਂ ਇੱਥੇ ਬਾਅਦ ਦੁਪਹਿਰ ਗੁਹਾਟੀ ਪਹੁੰਚੇ ਅਤੇ ਦਿਸਪੁਰ ਸਰਕਾਰੀ ਸਕੂਲ ਵਿਚ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ | ਇਸ ਦੌਰਾਨ ਉਨ੍ਹਾਂ ਨਾਲ ਕਈ ਕਾਂਗਰਸੀ ਆਗੂ ਹਾਜ਼ਰ ਸਨ |
ਅਮਿਤ ਸ਼ਾਹ ਨੇ ਗੁਜਰਾਤ 'ਚ ਵੋਟ ਪਾਈ
ਅਹਿਮਦਾਬਾਦ, (ਏਜੰਸੀਆਂ)-ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਦੇ ਤੀਸਰੇ ਗੇੜ 'ਚ ਅਹਿਮਦਾਬਾਦ ਦੇ ਨਾਰਨਪੁਰਾ ਇਲਾਕੇ 'ਚ ਆਪਣੀ ਵੋਟ ਪਾਈ | ਨਾਰਨਪੁਰਾ ਖੇਤਰ ਗਾਂਧੀਨਗਰ ਸੰਸਦੀ ਹਲਕੇ 'ਚ ਆਉਂਦਾ ਹੈ | ਅਮਿਤ ਸ਼ਾਹ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਮੈਦਾਨ 'ਚ ਹਨ | ਇਥੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਲਾਲ ਕਿ੍ਸ਼ਨ ਅਡਵਾਨੀ ਚੋਣ ਲੜਿਆ ਕਰਦੇ ਸਨ |
ਬਾਰਿਸ਼ ਨੇ ਵੀ ਕਈ ਥਾਂ 'ਤੇ ਦਿਖਾਇਆ ਜਲਵਾ
ਕਰਨਾਟਕ ਦੇ ਉੱਤਰ ਕਨੰਡ ਦੇ ਕਈ ਇਲਾਕਿਆਂ 'ਚ ਬਾਰਿਸ਼ ਨੇ ਵੀ ਆਪਣਾ ਜਲਵਾ ਵਿਖਾਇਆ | ਬਾਰਿਸ਼ ਕਾਰਨ ਕਈ ਚੋਣ ਬੂਥ ਖਾਲੀ ਨਜ਼ਰ ਆਏ |
ਅੱਤਵਾਦ ਦੀ ਸ਼ਕਤੀ ਆਈ. ਈ. ਡੀ. ਅਤੇ ਲੋਕਤੰਤਰ ਦੀ ਸ਼ਕਤੀ ਵੋਟਰ ਆਈ. ਡੀ.-ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਹਿਮਦਾਬਾਦ ਵਿਖੇ ਆਪਣੇ ਵੋਟਿੰਗ ਦੇ ਹੱਕ ਦਾ ਇਸਤੇਮਾਲ ਕੀਤਾ | ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਵੋਟਿੰਗ ਨੂੰ ਮਹਾਨ ਸ਼ਕਤੀ ਦੱਸਦਿਆਂ ਕਿਹਾ ਕਿ ਆਪਣਾ ਵੋਟ ਪਾਉਣ ਦਾ ਫਰਜ਼ ਨਿਭਾਅ ਕੇ ਉਨ੍ਹਾਂ ਨੂੰ ਕੁੰਭ ਦੇ ਇਸ਼ਨਾਨ ਦੀ ਪਵਿੱਤਰਤਾ ਦਾ ਅਨੰਦ ਆਇਆ | ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਵੋਟਿੰਗ ਦੇ ਹੱਕ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਦੇ ਨਾਲ ਪਹਿਲੀ ਵਾਰ ਵੋਟ ਪਾ ਰਹੇ ਵੋਟਰਾਂ ਨੂੰ ਸ਼ੁੱਭ-ਕਾਮਨਾਵਾਂ ਵੀ ਦਿੱਤੀਆਂ | ਪ੍ਰਧਾਨ ਮੰਤਰੀ ਨੇ ਭਾਰਤ ਨੂੰ ਦੁਨੀਆ 'ਚ ਲੋਕਤੰਤਰ ਦੀ ਮਿਸਾਲ ਦੱਸਦਿਆਂ ਕਿਹਾ ਕਿ ਅੱਤਵਾਦ ਦਾ ਹਥਿਆਰ ਆਈ. ਈ. ਡੀ. ਹੁੰਦਾ ਹੈ, ਜਦਕਿ ਲੋਕਤੰਤਰ ਦਾ ਹਥਿਆਰ ਵੋਟਰ ਆਈ. ਡੀ. ਹੁੰਦਾ ਹੈ | ਪ੍ਰਧਾਨ ਮੰਤਰੀ ਨੇ ਵੋਟਿੰਗ ਤੋਂ ਪਹਿਲਾਂ ਆਪਣੀ ਮਾਂ ਨਾਲ ਮੁਲਾਕਾਤ ਵੀ ਕੀਤੀ | ਮੋਦੀ ਦੀ ਮਾਂ ਨੇ ਬੇਟੇ ਨੂੰ ਅਸ਼ੀਰਵਾਦ ਵਜੋਂ ਮਾਤਾ ਦੀ ਚੁਨਰੀ ਵੀ ਭੇਟ ਕੀਤੀ |
ਵਾਰਾਨਸੀ 'ਤੇ ਪਿ੍ਅੰਕਾ ਗਾਂਧੀ ਦਾ ਜਵਾਬ
ਕਾਂਗਰਸ ਦੀ ਨਵੀਂ ਬਣੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਨੇ ਵਾਰਾਨਸੀ ਤੋਂ ਚੋਣ ਲੜਨ ਦੀਆਂ ਖ਼ਬਰਾਂ ਦੇ ਕਿਆਸਾਂ ਨੂੰ ਪੂਰੀ ਤਰ੍ਹਾਂ ਖ਼ਾਰਜ ਨਾ ਕਰਦਿਆਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਜੋ ਵੀ ਕਰਨ ਨੂੰ ਕਹੇਗੀ ਉਹ ਕਰਨਗੇ | ਜ਼ਿਕਰਯੋਗ ਹੈ ਕਿ ਸਿਆਸੀ ਹਲਕਿਆਂ 'ਚ ਇਸ ਦੀ ਕਾਫੀ ਚਰਚਾ ਹੋ ਰਹੀ ਹੈ ਕਿ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਿਖ਼ਲਾਫ਼ ਪਿ੍ਅੰਕਾ ਗਾਂਧੀ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ | ਪਿਛਲੇ ਮਹੀਨੇ ਪਿ੍ਅੰਕਾ ਗਾਂਧੀ ਦੇ ਰਾਇਬਰੇਲੀ ਤੋਂ ਚੋਣ ਲੜਨ ਦੇ ਕਿਆਸਾਂ ਬਾਰੇ ਜਦ ਉਸ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਮੁਸਕਰਾਉਂਦਿਆਂ ਕਿਹਾ ਕਿ ਵਾਰਾਨਸੀ ਕਿਉਂ ਨਹੀਂ | ਜਿਸ ਤੋਂ ਬਾਅਦ ਪਿ੍ਅੰਕਾ ਦੇ ਵਾਰਾਨਸੀ ਤੋਂ ਚੋਣ ਲੜਨ ਦੀ ਖ਼ਬਰ ਨੇ ਹੋਰ ਜ਼ੋਰ ਫੜ ਲਿਆ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਨ੍ਹਾਂ ਕਿਆਸਾਂ ਨੂੰ ਪੂਰੀ ਤਰ੍ਹਾਂ ਖਾਰਜ ਨਾ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਪਿ੍ਅੰਕਾ ਦਾ ਹੋਵੇਗਾ | ਹਾਲੇ ਤੱਕ ਪਿ੍ਅੰਕਾ ਦੀ ਭੂਮਿਕਾ ਸਿਰਫ਼ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਅਤੇ ਭਰਾ ਰਾਹੁਲ ਗਾਂਧੀ ਲਈ ਉਨ੍ਹਾਂ ਦੇ ਲੋਕ ਸਭਾ ਹਲਕੇ 'ਚ ਪ੍ਰਚਾਰ ਦੀ ਸੀ ਪਰ ਫਰਵਰੀ 'ਚ ਸਰਗਰਮ ਸਿਆਸਤ 'ਚ ਦਾਖ਼ਲ ਹੋਣ ਤੋਂ ਬਾਅਦ ਪਿ੍ਅੰਕਾ ਨੂੰ ਪੂਰਬੀ ਉੱਤਰ ਪ੍ਰਦੇਸ਼ ਦੀ ਕਮਾਨ ਦਿੱਤੀ ਗਈ | ਜ਼ਿਕਰਯੋਗ ਹੈ ਕਿ ਵਾਰਾਨਸੀ 'ਚ ਚੋਣਾਂ ਦੇ ਆਖਰੀ ਗੇੜ 'ਚ 19 ਮਈ ਨੂੰ ਵੋਟਾਂ ਪੈਣਗੀਆਂ |
ਕਈ ਇਲਾਕਿਆਂ 'ਚ ਹਿੰਸਾ ਦੀਆਂ ਖ਼ਬਰਾਂ
ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ 'ਚ ਹਿੰਸਾ ਦੀਆਂ ਕੁਝ ਘਟਨਾਵਾਂ ਦੀਆਂ ਖ਼ਬਰਾਂ ਮਿਲੀਆਂ ਹਨ | ਪੱਛਮੀ ਬੰਗਾਲ ਦੇ ਬਾਲੀਗ੍ਰਾਮ 'ਚ ਕਾਂਗਰਸ ਅਤੇ ਤਿ੍ਣਮੂਲ ਕਾਂਗਰਸ ਦੇ ਕਾਰਕੁਨਾਂ ਦਰਮਿਆਨ ਹੋਈਆਂ ਝੜਪਾਂ 'ਚ ਵੋਟਿੰਗ ਲਈ ਕਤਾਰ 'ਚ ਲੱਗੇ ਇਕ ਵਿਅਕਤੀ ਦੀ ਮੌਤ ਹੋ ਗਈ | ਸੀ. ਆਰ. ਪੀ. ਐਫ. ਦੇ ਜਵਾਨਾਂ ਦੀ ਸਭ ਤੋਂ ਵੱਧ ਤਾਇਨਾਤੀ ਮੁਰਸ਼ਿਦਾਬਾਦ ਅਤੇ ਮਾਲਦਾ ਜ਼ਿਲ੍ਹੇ 'ਚ ਹੋਣ ਦੇ ਬਾਵਜੂਦ ਵੀ ਉਥੇ ਹਿੰਸਕ ਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਿਆ | ਜਿਥੇ ਮੁਰਸ਼ਿਦਾਬਾਦ 'ਚ ਹੋਈ ਹਿੰਸਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਉਥੇ ਮਾਲਦਾ 'ਚ ਕੁਝ ਬਦਮਾਸ਼ਾਂ ਵਲੋਂ ਦੇਸੀ ਬੰਬ ਵੀ ਸੁੱਟੇ ਗਏ, ਜਿਸ ਨਾਲ ਟੀ. ਐਨ. ਸੀ. ਦੇ 3 ਕਾਰਕੁਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ 'ਚ ਭਾਜਪਾ ਦੇ ਕੁਝ ਕਾਰਕੁਨਾਂ ਨੇ ਉਸ ਵੇਲੇ ਐਨ. ਸੀ. ਪੀ. ਕਾਰਕੁਨਾਂ ਨਾਲ ਮਾਰਕੁਟਾਈ ਕੀਤੀ, ਜਦ ਉਨ੍ਹਾਂ ਭਾਜਪਾ ਦੀ ਉਮੀਦਵਾਰ ਪ੍ਰਗਿਆ ਸਿੰਘ ਦੇ ਰੋਡ ਸ਼ੋਅ ਦੌਰਾਨ ਕਾਲੇ ਝੰਡੇ ਵਿਖਾਏ | ਉੱਤਰ ਪ੍ਰਦੇਸ਼ 'ਚ ਵੀ ਭਾਜਪਾ ਕਾਰਕੁਨਾਂ ਨੇ ਉਸ ਵੇਲੇ ਇਕ ਚੋਣ ਅਧਿਕਾਰੀ ਨੂੰ ਮਾਰਿਆ ਜਦ ਉਹ ਕਥਿਤ ਤੌਰ 'ਤੇ ਵੋਟਰਾਂ ਨੂੰ ਸਮਾਜਵਾਦੀ ਪਾਰਟੀ ਦੇ ਚੋਣ ਨਿਸ਼ਾਨ ਸਾਈਕਲ ਨੂੰ ਦਬਾਉਣ ਲਈ ਕਹਿ ਰਿਹਾ ਸੀ |
ਈ. ਵੀ. ਐਮ. ਦੀ ਖ਼ਰਾਬੀ
ਕੇਰਲ, ਆਸਾਮ ਅਤੇ ਗੋਆ ਦੇ ਕਈ ਹਿੱਸਿਆਂ 'ਚੋਂ ਈ. ਵੀ. ਐਮ. ਦੇ ਖਰਾਬ ਹੋਣ ਦੀਆਂ ਖਬਰਾਂ ਹਨ, ਜਿਸ ਕਾਰਨ ਵੋਟਰਾਂ ਨੂੰ ਕਾਫ਼ੀ ਲੰਮਾ ਇੰਤਜ਼ਾਰ ਕਰਨਾ ਪਿਆ | ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਨੈਅਨ ਨੇ ਵੀ ਈ. ਵੀ. ਐਮ. ਖ਼ਰਾਬ ਹੋਣ ਦੀ ਸ਼ਿਕਾਇਤ ਕੀਤੀ | ਦੱਖਣੀ ਗੋਆ 'ਚ ਵੀ ਈ. ਵੀ. ਐਮ. ਖ਼ਰਾਬ ਹੋਣ ਕਾਰਨ ਪੂਰਾ ਸੈੱਟ ਹੀ ਬਦਲਣਾ ਪਿਆ | ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੂਰੇ ਭਾਰਤ 'ਚ ਜ਼ਿਆਦਾਤਰ ਈ. ਵੀ. ਐਮ. ਦੇ ਖ਼ਰਾਬ ਹੋਣ ਜਾਂ ਭਾਜਪਾ ਦੇ ਹੱਕ 'ਚ ਵੋਟ ਜਾਣ ਦੀ ਸ਼ਿਕਾਇਤ ਆ ਰਹੀ ਹੈ | ਯਾਦਵ ਨੇ ਟਵੀਟ ਰਾਹੀਂ ਇਹ ਵੀ ਕਿਹਾ ਕਿ 350 ਤੋਂ ਵੱਧ ਥਾਵਾਂ 'ਤੇ ਈ. ਵੀ. ਐਮ. ਨੂੰ ਬਦਲਿਆ ਗਿਆ | ਉਨ੍ਹਾਂ ਕਿਹਾ ਕਿ ਡੀ. ਐਮ. ਦਾ ਕਹਿਣਾ ਹੈ ਕਿ ਚੋਣ ਅਧਿਕਾਰੀਆਂ ਨੂੰ ਸਹੀ ਤਰ੍ਹਾਂ ਨਾਲ ਸਿਖਲਾਈ ਨਹੀਂ ਦਿੱਤੀ ਗਈ | ਯਾਦਵ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਇਸ ਵੋਟਿੰਗ ਅਮਲ 'ਚ ਅਜਿਹੀਆਂ ਕਾਰਵਾਈਆਂ ਜੁਰਮ ਹਨ | ਯਾਦਵ ਨੇ ਅੱਗੇ ਇਹ ਵੀ ਕਿਹਾ ਕਿ ਜੇਕਰ ਮਸ਼ੀਨਾਂ ਖ਼ਰਾਬ ਹੋਣਗੀਆਂ ਤਾਂ ਲੋਕਤੰਤਰ ਕਿਵੇਂ ਮਜ਼ਬੂਤ ਹੋਵੇਗਾ | ਰਾਮਪੁਰ ਲੋਕ ਸਭਾ ਸੀਟ ਤੋਂ ਵੀ ਸਮਾਜਵਾਦੀ ਪਾਰਟੀ ਨੇਤਾ ਆਜ਼ਮ ਖ਼ਾਨ ਦੇ ਬੇਟੇ ਨੇ ਈ. ਵੀ. ਐਮ. ਖ਼ਰਾਬ ਹੋਣ ਦਾ ਇਲਜ਼ਾਮ ਲਾਇਆ | ਪਰ ਰਾਮਪੁਰ ਦੇ ਡੀ. ਐਮ. ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸ਼ੁਰੂਆਤੀ ਸਮੱਸਿਆਵਾਂ ਤੋਂ ਬਾਅਦ ਸਭ ਠੀਕ ਹੋ ਗਿਆ ਸੀ |
ਪੱਛਮੀ ਬੰਗਾਲ 'ਚ ਚੱਲੇ ਬੰਬ-ਝੜਪ 'ਚ ਵੋਟਰ ਦੀ ਮੌਤ
ਨਵੀਂ ਦਿੱਲੀ/ਕੋਲਕਾਤਾ, (ਏਜੰਸੀਆਂ, ਰਣਜੀਤ ਸਿੰਘ ਲੁਧਿਆਣਵੀ)-ਲੋਕ ਸਭਾ ਚੋਣਾਂ 2019 ਤਹਿਤ ਤੀਸਰੇ ਗੇੜ ਦਾ ਮਤਦਾਨ ਅੱਜ ਹੋਇਆ | ਅੱਜ 13 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 116 ਸੀਟਾਂ 'ਤੇ ਵੋਟਾਂ ਪਈਆਂ | ਕਈ ਦਿਗਜ਼ਾਂ ਦੀ ਕਿਸਮਤ ਅੱਜ ਈ.ਵੀ.ਐਮ. 'ਚ ਕੈਦ ਹੋ ਗਈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਅੱਜ ਸਵੇਰੇ ਵੋਟਾਂ ਪਾਈਆਂ | ਇਸ ਦੌਰਾਨ ਪੱਛਮੀ ਬੰਗਾਲ 'ਚ ਤੀਸਰੇ ਗੇੜ 'ਚ ਵੀ ਚੁਣਾਵੀ ਹਿੰਸਾ ਹੋਈ ਹੈ | ਇਥੇ ਮੁਰਸ਼ਿਦਾਬਾਦ ਦੇ ਬਾਲਿਗ੍ਰਾਮ 'ਚ ਕਾਂਗਰਸ ਅਤੇ ਤਿ੍ਣਮੂਲ ਕਾਂਗਰਸ ਦੇ ਸਮਰਥਕਾਂ 'ਚ ਝੜਪ ਹੋਈ ਹੈ | ਇਸ ਦੌਰਾਨ ਪੋਿਲੰਗ ਬੂਥ 'ਚ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ | ਉਧਰ ਮੁਰਸ਼ਿਦਾਬਾਦ ਦੇ ਪੋਿਲੰਗ ਬੂਥ ਨੰਬਰ 27 ਅਤੇ 28 ਦੇ ਕੋਲ ਕੁਝ ਅਗਿਆਤ ਲੋਕ ਬੰਬ ਸੁੱਟਦੇ ਹੋਏ ਵੀਡੀਉ 'ਚ ਕੈਦ ਹੋ ਗਏ | ਇਸ ਤੋਂ ਇਲਾਵਾ ਦੱਖਣੀ ਦਿਨਾਜਪੁਰ 'ਚ ਬਾਬੂਲਾਲ ਮਰਮੂ ਨਾਂਅ ਦੇ ਪੋਿਲੰਗ ਏਜੰਟ ਦੀ ਲਾਸ਼ ਉਸ ਦੇ ਘਰ ਤੋਂ ਬਰਾਮਦ ਕੀਤੀ ਗਈ ਹੈ |
ਕੇਰਲ 'ਚ ਵੋਟ ਪਾਉਣ ਦੀ ਉਡੀਕ ਕਰ ਰਹੇ 2 ਲੋਕਾਂ ਦੀ ਮੌਤ
ਕੰਨੂਰ (ਕੇਰਲ), (ਏਜੰਸੀਆਂ)-ਕੇਰਲ 'ਚ ਅੱਜ ਦੋ ਲੋਕ ਸਭਾ ਖੇਤਰਾਂ 'ਚ ਮਤਦਾਨ ਦੀ ਉਡੀਕ ਦੌਰਾਨ 2 ਸੀਨੀਅਰ ਨਾਗਰਿਕ ਅਚਾਨਕ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ | ਉਥੇ ਇਕ ਹੋਰ ਬੁਜ਼ਰਗ ਵਿਅਕਤੀ ਨੇ ਮਤਦਾਨ ਉਪਰੰਤ ਦਮ ਤੋੜ ਦਿੱਤਾ | ਪੁਲਿਸ ਨੇ ਕਿਹਾ ਕਿ 65 ਸਾਲਾਂ ਵਿਜੇ ਵਡਾਕਰਾ ਖੇਤਰ ਤਹਿਤ ਚੋਕਲੀ ਰਾਮ ਵਿਲਾਸਮ ਐਲ.ਪੀ. ਸਕੂਲ 'ਚ ਬਣੇ ਮਤਦਾਨ ਕੇਂਦਰ ਜੋ ਕਿ ਪਨੂਰ ਦੇ ਨੇੜੇ ਹੈ ਪਰ ਮਤਦਾਨ ਲਈ ਆਪਣੀ ਵਾਰੀ ਦੀ ਉਡੀਕ ਕਰਦੇ-ਕਰਦੇ ਅਚਾਨਕ ਡਿੱਗ ਗਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ | ਇਸੇ ਤਰ੍ਹਾਂ 80 ਸਾਲਾਂ ਪਾਪਾਚਨ ਵੀ ਪਤਨਮਤਿੱਟਾ ਜ਼ਿਲ੍ਹੇ ਦੇ ਵੇਦਾਸੇਰਿਕਰਾ ਦੇ ਮਤਦਾਨ ਕੇਂਦਰ 'ਤੇ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ | ਇਥੋਂ ਦੀ ਇਕ ਹੋਰ ਘਟਨਾ 'ਚ 72 ਸਾਲਾਂ ਵੇਣੂਗੋਪਾਲ ਮਰਾਰ ਨੇ ਮਤਦਾਨ ਕੇਂਦਰ ਤੋਂ ਘਰ ਪਰਤਣ ਤੋਂ ਬਾਅਦ ਬੇਚੈਨੀ ਦੀ ਸ਼ਿਕਾਇਤ ਕੀਤੀ | ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਪਰ ਉਥੇ ਉਨ੍ਹਾਂ ਦੀ ਮੌਤ ਹੋ ਗਈ |
ਅਨੰਤਨਾਗ 'ਚ ਖੌਫ਼ ਅਤੇ ਬਾਈਕਾਟ ਵਿਚਾਲੇ ਸੁਸਤ ਵੋਟਿੰਗ
ਸ੍ਰੀਨਗਰ, (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੀ ਅਨੰਤਨਾਗ ਲੋਕ ਸਭਾ ਸੀਟ ਲਈ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਬਾਈਕਾਟ, ਖ਼ੌਫ਼ ਤੇ ਹੜਤਾਲ ਦੇ ਚਲਦੇ ਪਹਿਲੇ ਪੜਾਅ ਤਹਿਤ ਅਨੰਤਨਾਗ ਜ਼ਿਲੇ੍ਹ ਦੇ 6 ਵਿਧਾਨ ਸਭਾ ਹਲਕਿਆਂ 'ਚ ਸੁਸਤ ਵੋਟਿੰਗ ਰਿਕਾਰਡ ਕੀਤੀ ਗਈ | ਇਹ ਦੇਸ਼ ਦੀ ਇਕੱਲੀ ਲੋਕ ਸਭਾ ਸੀਟ ਹੈ ਜਿਸ 'ਤੇ ਤਿੰਨ ਪੜਾਵਾਂ ਤਹਿਤ ਵੋਟਾਂ ਪੈਣਗੀਆਂ | ਸਰਕਾਰੀ ਸੂਤਰਾਂ ਅਨੁਸਾਰ 3 ਵਜੇ ਤੱਕ ਜ਼ਿਲੇ੍ਹ ਦੇ 6 ਵਿਧਾਨ ਸਭਾ ਹਲਕਿਆਂ 'ਚ ਕ੍ਰਮਵਾਰ ਅਨੰਤਨਾਗ ਵਿਖੇ 3.5 ਫ਼ੀਸਦੀ, ਪਹਿਲਗਾਮ 'ਚ 17.3 ਫ਼ੀਸਦੀ, ਬਿਜਬਿਹਾੜਾ 'ਚ 2 ਫ਼ੀਸਦੀ, ਕੁਕਰਨਾਗ 'ਚ 19.6 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ | ਮਹਿਬੂਬਾ ਮੁਫ਼ਤੀ ਦੇ ਗੜ੍ਹ ਮੰਨੇ ਜਾਂਦੇ ਬਿਜਬਿਹਾੜਾ ਵਿਧਾਨ ਸਭਾ ਹਲਕੇ 'ਚ ਬਾਈਕਾਟ ਦਾ ਕਾਫ਼ੀ ਪ੍ਰਭਾਵ ਦੇਖਿਆ ਗਿਆ | ਅਨੰਤਨਾਗ ਲੋਕ ਸਭਾ ਸੀਟ ਤੋਂ 18 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਪਰ ਮੁੱਖ ਮੁਕਾਬਲਾ ਪੀ.ਡੀ.ਪੀ. ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਗ਼ੁਲਾਮ ਅਹਿਮਦ ਮੀਰ ਵਿਚਾਲੇ ਦੱਸਿਆ ਜਾਂਦਾ ਹੈ |

ਵੋਟ ਪਾਉਣ ਤੋਂ ਪਹਿਲਾਂ ਮੋਦੀ ਨੇ ਲਿਆ ਮਾਂ ਦਾ ਆਸ਼ੀਰਵਾਦ

ਅਹਿਮਦਾਬਾਦ, 23 ਅਪ੍ਰੈਲ (ਏਜੰਸੀਆਂ)-ਲੋਕ ਸਭਾ ਚੋਣਾਂ ਦੇ ਤੀਸਰੇ ਗੇੜ 'ਚ 15 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 117 ਸੀਟਾਂ 'ਤੇ ਮਤਦਾਨ ਸ਼ੁਰੂ ਹੋ ਗਿਆ ਹੈ | ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਹਿਮਦਾਬਾਦ 'ਚ ਵੋਟੀ ਪਾਈ, ਉਥੇ ਵੋਟ ਪਾਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਹੀਰਾਬਾ ਨੂੰ ਮਿਲੇ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਮਾਂ ਦਾ ਆਸ਼ੀਰਵਾਦ ਲਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਨੇ ਆਪਣੇ ਬੇਟੇ ਨੂੰ ਪਾਵਾਗੜ੍ਹ ਮਾਤਾ ਦੀ ਚੁੰਨੀ ਭੇਂਟ ਕੀਤੀ | ਇਸ ਨੂੰ ਮਾਤਾ ਦਾ ਆਸ਼ੀਰਵਾਦ ਕਹਿ ਕੇ ਮਾਂ ਨੇ ਦਿੱਤਾ ਅਤੇ ਨਾਲ ਹੀ ਕੰਸਾਰ ਖੁਆ ਕੇ ਮੂੰਹ ਮਿੱਠਾ ਕਰਾਇਆ ਅਤੇ ਸ੍ਰੀਫਲ ਭੇਂਟ ਕੀਤਾ | ਮਾਂ ਨੇ ਹੀਰਾਬਾ ਨੇ ਮੋਦੀ ਨੂੰ ਆਸ਼ੀਰਵਾਦ ਵਜੋਂ 500 ਰੁਪਏ ਵੀ ਦਿੱਤੇ | ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬਾ ਮੋਦੀ ਨੇ ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਤੋਂ ਵੋਟ ਪਾਈ | ਹੀਰਾਬਾ ਆਪਣੇ ਛੋਟੇ ਬੇਟੇ ਪੰਕਜ ਮੋਦੀ ਨਾਲ ਗਾਂਧੀਨਗਰ ਦੇ ਕੋਲ ਰਾਏਸਨ ਪਿੰਡ 'ਚ ਰਹਿੰਦੀ ਹੈ | ਉਹ ਗ੍ਰਾਮ ਪੰਚਾਇਤ ਵਲੋਂ ਬਣਾਏ ਗਏ ਮਤਦਾਨ ਕੇਂਦਰ 'ਚ ਵੋਟ ਪਾਉਣ ਪਹੰੁਚੀ | ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬੇਟੇ ਪੰਕਜ ਮੋਦੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਮਤਦਾਨ ਕੇਂਦਰ ਪਹੁੰਚੇ |

ਆਈ.ਐਸ. ਨੇ ਲਈ ਸ੍ਰੀਲੰਕਾ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ

ਮਿ੍ਤਕਾਂ ਦੀ ਗਿਣਤੀ 10 ਭਾਰਤੀਆਂ ਸਮੇਤ 321 ਹੋਈ
ਕੋਲੰਬੋ, 23 ਅਪ੍ਰੈਲ (ਏਜੰਸੀ)-ਸ੍ਰੀਲੰਕਾ 'ਚ ਈਸਟਰ ਵਾਲੇ ਦਿਨ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈ. ਐਸ. ਆਈ. ਐਸ.) ਨੇ ਲਈ ਹੈ | ਅੱਜ ਧਮਾਕਿਆਂ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ 13 ਮਿੰਟ ਦਾ ਮੌਨ ਰੱਖ ਕੇ ਰਾਸ਼ਟਰੀ ਸੋਗ ਮਨਾਇਆ ਗਿਆ | ਮਰਨ ਵਾਲਿਆਂ ਦੀ ਗਿਣਤੀ 321 ਹੋ ਗਈ ਹੈ ਜਿਨ੍ਹਾਂ 'ਚ 10 ਭਾਰਤੀ ਸ਼ਾਮਿਲ ਹਨ | ਮੰਗਲਵਾਰ ਨੂੰ ਸ੍ਰੀਲੰਕਾ ਦੀ ਫ਼ੌਜ ਨੂੰ ਯੁੱਧ ਵਾਲੀਆਂ ਤਾਕਤਾਂ ਦਿੰਦਿਆਂ ਐਮਰਜੈਂਸੀ ਲਾਗੂ ਹੋ ਗਈ | ਇਸ ਦੇ ਨਾਲ ਹੀ ਪੁਲਿਸ ਨੇ ਹੁਣ ਤੱਕ ਈਸਟਰ 'ਤੇ ਹੋਏ ਧਮਾਕਿਆਂ 'ਚ ਸ਼ਾਮਿਲ ਆਤਮਘਾਤੀ ਹਮਲਾਵਰਾਂ ਵਲੋਂ ਵਰਤੀ ਵੈਨ ਦੇ ਡਰਾਈਵਰ ਸਮੇਤ 40 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਇਆ ਗਿਆ ਅਤੇ ਸਥਾਨਿਕ ਸਮੇਂ ਅਨੁਸਾਰ 8:30 ਵਜੇ ਲੋਕਾਂ ਨੇ ਸਿਰ ਝੁਕਾ ਕੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ 3 ਮਿੰਟ ਦਾ ਮੌਨ ਰੱਖਿਆ | ਗ੍ਰਹਿ ਮੰਤਰਾਲੇ ਦੇ ਸਕੱਤਰ ਕਮਲ ਪਦਮਾਸਿਰੀ ਨੇ ਕਿਹਾ ਕਿ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਦੇ ਦਿਨ ਨੂੰ ਰਾਸ਼ਟਰੀ ਸੋਗ ਦਾ ਦਿਨ ਐਲਾਨਿਆ ਗਿਆ ਅਤੇ ਪੀੜਤਾਂ ਦੇ ਸਨਮਾਨ 'ਚ ਲੋਕਾਂ ਨੂੰ ਸਫ਼ੇਦ ਝੰਡੇ ਲਹਿਰਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਰਾਸ਼ਟਰ ਪੱਧਰ 'ਤੇ 3 ਮਿੰਟ ਦਾ ਮੌਨ ਰੱਖਿਆ ਗਿਆ ਅਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ | ਪੁਲਿਸ ਬੁਲਾਰੇ ਰੂਵਨ ਗੁਨਾਸੇਖਰਾ ਨੇ ਕਿਹਾ ਕਿ ਲੜੀਵਾਰ ਬੰਬ ਧਮਾਕਿਆਂ 'ਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 321 ਹੋ ਗਈ | ਭਾਰਤੀ ਹਾਈ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਧਮਾਕਿਆਂ 'ਚ ਮਰਨ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ 10 ਹੋ ਗਈ ਹੈ | ਕਮਿਸ਼ਨ ਨੇ ਟਵੀਟ ਕੀਤਾ ਕਿ ਇਹ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਦੋ ਹੋਰ ਭਾਰਤੀ ਏ. ਮਾਰੇਗੌੜਾ ਅਤੇ ਐਚ. ਪੁੱਟਾਰਾਜੂ ਦੀ ਮੌਤ ਹੋ ਗਈ |
ਦੋ ਭਰਾਵਾਂ ਨੇ ਹੋਟਲਾਂ 'ਚ ਆਤਮਘਾਤੀ ਹਮਲੇ ਨੂੰ ਦਿੱਤਾ ਅੰਜ਼ਾਮ
ਪੁਲਿਸ ਸੂਤਰਾਂ ਨੇ ਅੱਜ ਕਿਹਾ ਕਿ ਈਸਟਰ ਮੌਕੇ ਜਿਨ੍ਹਾਂ 3 ਹੋਟਲਾਂ 'ਚ ਧਮਾਕੇ ਹੋਏ ਉਨ੍ਹਾਂ 'ਚੋਂ ਦੋ ਆਤਮਘਾਤੀ ਧਮਾਕਿਆਂ ਨੂੰ ਦੋ ਭਰਾਵਾਂ ਨੇ ਅੰਜ਼ਾਮ ਦਿੱਤਾ ਸੀ | ਦੋਵੇਂ ਭਰਾ, ਜੋ ਕੋਲੰਬੋ ਦੇ ਇਕ ਧਨਵਾਨ ਮਸਾਲਾ ਵਪਾਰੀ ਦੇ ਬੇਟੇ ਸਨ, ਨੇ ਸ਼ੰਗਰੀ ਲਾ ਤੇ ਸਿਨਾਮੋਨ ਗ੍ਰੈਂਡ ਹੋਟਲਾਂ 'ਚ ਉਸ ਸਮੇਂ ਖੁਦ ਨੂੰ ਉਡਾ ਲਿਆ ਜਦੋਂ ਮਹਿਮਾਨ ਖਾਣਾ ਲੈਣ ਲਈ ਕਤਾਰਾਂ 'ਚ ਲੱਗੇ ਹੋਏ ਸਨ | ਸੂਤਰਾਂ ਨੇ ਕਿਹਾ ਕਿ ਇਕ ਚੌਥੇ ਹੋਟਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਪਰ ਹਮਲਾ ਨਾਕਾਮ ਹੋ ਗਿਆ | ਜਾਂਚ ਅਧਿਕਾਰੀ ਨੇ ਕਿਹਾ ਕਿ ਦੋਵੇਂ ਭਰਾ, ਜਿਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ, ਦੀ ਉਮਰ 26 ਤੋਂ 30 ਦੇ ਵਿਚਕਾਰ ਸੀ ਅਤੇ ਉਹ ਪਰਿਵਾਰਕ ਸੈੱਲ ਚਲਾਉਂਦੇ ਸਨ | ਪਰ ਇਹ ਸਾਫ਼ ਨਹੀਂ ਹੋ ਸਕਿਆ ਕਿ ਦੂਜੇ ਹਮਲਾਵਰਾਂ ਨਾਲ ਉਨ੍ਹਾਂ ਦਾ ਕੀ ਸਬੰਧ ਸੀ | ਉਹ ਦੋਵੇਂ ਨੈਸ਼ਨਲ ਤੌਹੀਦ ਜਮਾਤ ਦੇ ਮੈਂਬਰ ਸਨ |
ਵਿਸਫੋਟਕ ਪਦਾਰਥਾਂ ਨਾਲ ਭਰੀ ਵੈਨ ਦੀ ਸੂਚਨਾ ਮਿਲਣ 'ਤੇ ਕੋਲੰਬੋ 'ਚ ਹਾਈ ਅਲਰਟ
ਸ੍ਰੀਲੰਕਾ 'ਚ ਅੱਜ ਸਾਰੇ ਪੁਲਿਸ ਥਾਣਿਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਕਿਉਂਕਿ ਪੁਲਿਸ ਇਕ ਅਣਪਛਾਤੇ ਕੰਟੇਨਰ ਅਤੇ ਇਕ ਵੈਨ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ 'ਚ ਵਿਸਫੋਟਕ ਹਨ, ਦੀ ਭਾਲ ਕਰ ਰਹੀ ਸੀ |
ਕਾਰਵਾਈ ਕਰਨ 'ਚ ਅਸਫਲ ਰਹਿਣ 'ਤੇ ਸਰਕਾਰ ਨੇ ਮੁਆਫ਼ੀ ਮੰਗੀ
ਅੱਤਵਾਦੀ ਹਮਲਿਆਂ ਦੀ ਪਹਿਲਾਂ ਹੀ ਚਿਤਾਵਨੀ ਮਿਲਣ ਦੇ ਬਾਵਜੂਦ ਕਾਰਵਾਈ ਕਰਨ 'ਚ ਅਸਫਲ ਰਹਿਣ 'ਤੇ ਸ੍ਰੀਲੰਕਾ ਦੀ ਸਰਕਾਰ ਨੇ ਮੁਆਫ਼ੀ ਮੰਗੀ ਹੈ |
ਆਈ.ਐਸ. ਨੇ ਲਈ ਜ਼ਿੰਮੇਵਾਰੀ
ਕਾਹਿਰਾ, (ਏਜੰਸੀ)-ਸ੍ਰੀਨਗਰ 'ਚ ਈਸਟਰ ਵਾਲੇ ਦਿਨ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ | ਇਹ ਜਾਣਕਾਰੀ ਗਰੁੱਪ ਦੇ 'ਅਮਾਕ' ਸਮਾਚਾਰ ਏਜੰਸੀ ਨੇ ਦਿੱਤੀ | ਹਾਲਾਂਕਿ ਗਰੁੱਪ ਨੇ ਇਸ ਦਾਅਵੇ ਬਾਰੇ ਕੋਈ ਸਬੂਤ ਪੇਸ਼ ਨਹੀਂ ਕੀਤਾ | ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਅਧਿਕਾਰੀ ਨੇ ਕਿਹਾ ਕਿ ਸੀ ਇਹ ਤਬਾਹਕੁੰਨ ਧਮਾਕੇ ਨਿਊਜ਼ੀਲੈਂਡ 'ਚ ਮਸਜਿਦਾਂ 'ਚ ਹੋਏ ਹਮਲਿਆਂ ਦਾ ਬਦਲਾ ਲੈਣ ਲਈ ਕੀਤੇ ਗਏ ਹਨ | ਸ੍ਰੀਲੰਕਾ ਦੇ ਜੂਨੀਅਰ ਰੱਖਿਆ ਮੰਤਰੀ ਰੂਵਨ ਵਿਜੇਵਾਰਡਨੇ ਨੇ ਸੰਸਦ ਨੂੰ ਦੱਸਿਆ ਕਿ ਮੁੱਢਲੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਧਮਾਕੇ ਨਿਊਜ਼ੀਲੈਂਡ ਦੀਆਂ ਮਸਜਿਦਾਂ 'ਚ ਹੋਏ ਹਮਲੇ ਦਾ ਬਦਲਾ ਲੈਣ ਲਈ ਕੀਤੇ ਗਏ |

ਗੁਜਰਾਤ ਦੰਗੇ

ਸੁਪਰੀਮ ਕੋਰਟ ਵਲੋਂ ਬਿਲਕਿਸ ਬਾਨੋ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦੇ ਆਦੇਸ਼ਨਵੀਂ ਦਿੱਲੀ, 23 ਅਪ੍ਰੈਲ (ਜਗਤਾਰ ਸਿੰਘ)- ਸੁਪਰੀਮ ਕੋਰਟ ਨੇ ਗੁਜਰਾਤ ਦੰਗਿਆਂ ਦੌਰਾਨ 2002 'ਚ ਜਬਰ ਜਨਾਹ ਮਾਮਲੇ ਦੀ ਪੀੜਤ ਬਿਲਕਿਸ ਬਾਨੋ ਨੂੰ 50 ਲੱਖ ਰੁਪਏ ਮੁਆਵਜ਼ਾ, ਸਰਕਾਰੀ ਨੌਕਰੀ ਤੇ ਰਿਹਾਇਸ਼ ਦੇਣ ਦੇ ਨਿਰਦੇਸ਼ ਦਿੱਤੇ ਹਨ | ਸੁਪਰੀਮ ਕੋਰਟ ਨੇ ਸਬੂਤ ਮਿਟਾਉਣ ਲਈ ਆਈ. ਪੀ. ਐਸ. ਆਰ.ਐਸ. ਭਗੋਰਾ ਦਾ ਅਹੁਦਾ ਘਟਾਉਣ ਦੀ ਸੂਬਾ ਸਰਕਾਰ ਦੀ ਸਿਫ਼ਾਰਸ਼ ਨੂੰ ਮੰਨ ਲਿਆ ਹੈ | ਭਗੋਰਾ 31 ਮਈ ਨੂੰ ਸੇਵਾ ਮੁਕਤ ਹੋਣ ਵਾਲੇ ਹਨ | ਸੁਣਵਾਈ ਦੌਰਾਨ ਗੁਜਰਾਤ ਸਰਕਾਰ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਿਖ਼ਲਾਫ ਕੀਤੀ ਕਾਰਵਾਈ ਬਾਰੇ ਵੀ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ | ਦੱਸਣਯੋਗ ਹੈ ਕਿ ਅਦਾਲਤ ਨੇ ਪਿਛਲੇ ਦਿਨੀਂ ਗੁਜਰਾਤ ਸਰਕਾਰ ਤੋਂ 2002 ਦੇ ਬਿਲਕਿਸ ਬਾਨੋ ਮਾਮਲੇ 'ਚ ਗੁਜਰਾਤ ਹਾਈ ਕੋਰਟ ਦੁਆਰਾ ਦੋਸ਼ੀ ਠਹਿਰਾਏ ਗਏ ਪੁਲਿਸ ਅਧਿਕਾਰੀਆਂ ਿਖ਼ਲਾਫ਼ ਅਨੁਸ਼ਾਸਨੀ ਕਾਰਵਾਈ ਪੂਰੀ ਕਰਨ ਲਈ ਆਖਿਆ ਸੀ | ਮਾਮਲੇ ਦੀ ਸੁਣਵਾਈ ਕਰਨ ਵਾਲੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ 'ਚ ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ਵੀ ਸ਼ਾਮਿਲ ਸਨ | ਬਿਲਕਿਸ ਬਾਨੋ ਨੇ ਬੈਂਚ ਮੂਹਰੇ ਗੁਜਰਾਤ ਸਰਕਾਰ ਦੀ 5 ਲੱਖ ਰੁਪਏ ਮੁਆਵਜ਼ਾ ਦੇਣ ਸਬੰਧੀ ਪੇਸ਼ਕਸ਼ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ | ਦੱਸਣਯੋਗ ਹੈ ਕਿ ਗੁਜਰਾਤ ਦੇ ਅਹਿਮਦਾਬਾਦ ਨੇੜੇ ਰਣਧੀਕਪੁਰ ਪਿੰਡ 'ਚ ਭੀੜ ਨੇ 3 ਮਾਰਚ, 2002 ਨੂੰ ਬਿਲਕਿਸ ਬਾਨੋ ਦੇ ਪਰਿਵਾਰ 'ਤੇ ਹਮਲਾ ਕੀਤਾ ਅਤੇ ਇਸ ਦੌਰਾਨ 5 ਮਹੀਨੇ ਦੀ ਗਰਭਵਤੀ ਬਾਨੋ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ |


ਭਾਜਪਾ ਨੇ ਉੱਤਰ-ਪੱਛਮੀ ਦਿੱਲੀ ਤੋਂ ਪੰਜਾਬੀ ਗਾਇਕ ਹੰਸਰਾਜ ਹੰਸ ਨੂੰ ਬਣਾਇਆ ਉਮੀਦਵਾਰ

ਟਿਕਟ ਕੱਟੇ ਜਾਣ ਤੋਂ ਨਾਰਾਜ਼ ਮੌਜੂਦਾ ਸੰਸਦ  ਮੈਂਬਰ ਉਦਿਤ ਰਾਜ ਫਿਰ ਬਣੇ ਚੌਕੀਦਾਰ
ਨਵੀਂ ਦਿੱਲੀ, 23 ਅਪ੍ਰੈਲ (ਜਗਤਾਰ ਸਿੰਘ)- ਭਾਜਪਾ ਵਲੋਂ ਦਿੱਲੀ ਦੀਆਂ ਕੁੱਲ 7 ਸੀਟਾਂ 'ਚੋਂ 6 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ, ਜਦ ਕਿ 7ਵੀਂ ਸੀਟ ਉੱਤਰ-ਪੱਛਮੀ ਦਿੱਲੀ ਤੋਂ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਉਮੀਦਵਾਰ ਬਣਾਇਆ ਹੈ | ਭਾਜਪਾ ਨੇ ਇਸ ਰਾਖਵੀਂ ਸੀਟ ਲਈ ਮੌਜੂਦਾ ਸੰਸਦ ਮੈਂਬਰ ਉਦਿਤ ਰਾਜ ਦੀ ਟਿਕਟ ਕੱਟ ਕੇ ਹੰਸ ਰਾਜ ਹੰਸ ਦੀ ਉਮੀਦਵਾਰੀ 'ਤੇ ਮੋਹਰ ਲਗਾ ਦਿੱਤੀ | ਹੰਸਰਾਜ ਦਾ ਮੁਕਾਬਲਾ ਕਾਂਗਰਸ ਦੇ ਰਾਜੇਸ਼ ਲਿਲੋਥੀਆ ਅਤੇ ਆਮ ਆਦਮੀ ਪਾਰਟੀ ਦੇ ਗੁਗਨ ਸਿੰਘ ਨਾਲ ਹੋਵੇਗਾ | ਹੰਸਰਾਜ ਨੇ ਆਪਣਾ ਸਿਆਸੀ ਜੀਵਨ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ ਅਤੇ 2009 'ਚ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਪਰ ਸਫ਼ਲ ਨਹੀਂ ਹੋਏ | ਬਾਅਦ 'ਚ ਉਹ ਕਾਂਗਰਸ 'ਚ ਸ਼ਾਮਿਲ ਹੋ ਗਏ ਅਤੇ 2016 'ਚ ਭਾਜਪਾ ਦਾ ਪੱਲਾ ਫੜ ਲਿਆ | ਦੂਜੇ ਪਾਸੇ ਟਿਕਟ ਕੱਟੇ ਜਾਣ ਉਪਰੰਤ ਨਾਰਾਜ਼ ਹੋਏ ਮੌਜੂਦਾ ਭਾਜਪਾ ਸੰਸਦ ਮੈਂਬਰ ਉਦਿਤ ਰਾਜ ਨੇ ਆਪਣੇ ਟਵਿੱਟਰ ਹੈਂਡਲ 'ਚ ਨਾਂਅ ਦੇ ਅੱਗੋਂ 'ਚੌਕੀਦਾਰ' ਹਟਾ ਲਿਆ ਤੇ ਮੁੜ ਡਾਕਟਰ ਬਣ ਗਏ | ਹਾਲਾਂਕਿ ਕੁਝ ਹੀ ਘੰਟਿਆਂ ਅੰਦਰ ਉਨ੍ਹਾਂ ਇਕ ਵਾਰ ਫਿਰ ਆਪਣੇ ਨਾਂਅ ਅੱਗੇ 'ਚੌਕੀਦਾਰ' ਜੋੜ ਲਿਆ | ਦੱਸਣਯੋਗ ਹੈ ਕਿ ਟਿਕਟ ਕੱਟੇ ਜਾਣ ਦੇ ਸੰਕੇਤ ਮਿਲਣ ਦੇ ਬਾਅਦ ਤੋਂ ਹੀ ਉਦਿਤ ਰਾਜ ਪਾਰਟੀ ਛੱਡਣ ਦੇ ਸੰਕੇਤ ਦੇ ਚੁੱਕੇ ਹਨ | ਉਨ੍ਹਾਂ ਕਿਹਾ ਸੀ ਕਿ ਜੇਕਰ ਪਾਰਟੀ ਟਿਕਟ ਨਹੀਂ ਦੇਵੇਗੀ ਤਾਂ ਕਿਸ ਪਾਰਟੀ 'ਚ ਜਾਣਗੇ, ਇਸ ਦਾ ਖੁਲਾਸਾ ਉਹ ਬਾਅਦ 'ਚ ਕਰਨਗੇ |

ਸਾਧਵੀ ਪੱ੍ਰਗਿਆ ਦੇ ਬਚਾਅ 'ਚ ਆਏ ਰਾਮਦੇਵ-ਕਿਹਾ ਸਾਧਵੀ ਨਾਲ ਹੋਇਆ ਅਨਿਆਂ

ਦੇਹਰਾਦੂਨ, 23 ਅਪ੍ਰੈਲ (ਏਜੰਸੀ)-ਯੋਗ ਗੁਰੂ ਸਵਾਮੀ ਰਾਮਦੇਵ ਨੇ ਮੁੰਬਈ ਹਮਲੇ 'ਚ ਸ਼ਹੀਦ ਹੋਏ ਆਈ.ਪੀ.ਐੱਸ. ਅਧਿਕਾਰੀ ਹੇਮੰਤ ਕਰਕਰੇ ਨੂੰ ਸ਼ਰਾਪ ਦੇਣ ਸਬੰਧੀ ਬਿਆਨ ਦੇਣ 'ਤੇ ਘਿਰੀ ਭੋਪਾਲ ਤੋਂ ਭਾਜਪਾ ਉਮੀਦਵਾਰ ਪ੍ਰੱਗਿਆ ਠਾਕੁਰ ਦਾ ਬਚਾਅ ਕੀਤਾ ਹੈ | ਉਨ੍ਹਾ ਕਿਹਾ ਕਿ ...

ਪੂਰੀ ਖ਼ਬਰ »

ਸਾਊਦੀ ਅਰਬ 'ਚ ਅੱਤਵਾਦ ਲਈ 37 ਨਾਗਰਿਕਾਂ ਨੂੰ ਮੌਤ ਦੀ ਸਜ਼ਾ

ਰਿਆਧ, 23 ਅਪ੍ਰੈਲ (ਏਜੰਸੀ)-ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਉਸ ਨੇ ਅੱਤਵਾਦੀ ਘਟਨਾਵਾਂ 'ਚ ਸ਼ਾਮਿਲ 37 ਨਾਗਰਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ | ਇਨ੍ਹਾਂ ਸਾਰਿਆਂ ਨੂੰ ਅੱਜ ਰਿਆਧ, ਮੁਸਲਮਾਨਾਂ ਦੇ ਪਵਿੱਤਰ ਸ਼ਹਿਰ ਮੱਕਾ ਤੇ ਮਦੀਨਾ, ਕੇਂਦਰੀ ਕਾਸਿਮ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ

ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਕਾਂਗਰਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੋਡ ਸ਼ੋਅ ਕਰਨ ਅਤੇ ਵੋਟ ਪਾਉਣ ਤੋਂ ਬਾਅਦ ਰਾਜਨੀਤਕ ਟਿੱਪਣੀ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਲਗਾਏ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ | ਗੁਜਰਾਤ ਦੇ ਮੁੱਖ ਚੋਣ ...

ਪੂਰੀ ਖ਼ਬਰ »

ਮੁਹਾਲੀ ਹਵਾਈ ਅੱਡੇ 'ਤੇ ਵਿਅਕਤੀ ਤੋਂ 76.28 ਲੱਖ ਦੇ ਸੋਨੇ ਦੇ ਬਿਸਕੁਟ ਬਰਾਮਦ

ਚੰਡੀਗੜ੍ਹ, 23 ਅਪ੍ਰੈਲ (ਪੀ.ਟੀ.ਆਈ.)-ਇੱਥੋਂ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਇਕ ਵਿਅਕਤੀ ਤੋਂ ਸੋਨੇ ਦੇ 20 ਬਿਸਕੁਟ ਬਰਾਮਦ ਕੀਤੇ ਗਏ, ਜਿਨ੍ਹਾਂ ਦੀ ਕੀਮਤ 76.28 ਲੱਖ ਬਣਦੀ ਹੈ | ਦੁਬਈ ਤੋਂ ਇੱਥੇ ਪੁੱਜਣ ਤੋਂ ਬਾਅਦ ਉਕਤ ...

ਪੂਰੀ ਖ਼ਬਰ »

ਮਾਣਹਾਨੀ ਮਾਮਲੇ 'ਚ ਕੇਜਰੀਵਾਲ ਤੇ ਸਿਸੋਦੀਆ ਿਖ਼ਲਾਫ਼ ਗ਼ੈਰ-ਜ਼ਮਾਨਤੀ ਵਾਰੰਟ

ਨਵੀਂ ਦਿੱਲੀ, 23 ਅਪ੍ਰੈਲ (ਏਜੰਸੀਆਂ)-ਦਿੱਲੀ ਦੀ ਇਕ ਅਦਾਲਤ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਿਖ਼ਲਾਫ਼ 2013 'ਚ ਟਿਕਟ ਦੇ ਦਾਵੇਦਾਰ ਵਲੋਂ ਦਾਇਰ ਇਕ ਅਪਰਾਧਿਕ ਮਾਣਹਾਨੀ ...

ਪੂਰੀ ਖ਼ਬਰ »

ਰਾਹੁਲ ਦੇ ਜਵਾਬ ਤੋਂ ਅਸੰਤੁਸ਼ਟ ਸੁਪਰੀਮ ਕੋਰਟ ਵਲੋਂ ਨੋਟਿਸ ਜਾਰੀ

ਨਵੀਂ ਦਿੱਲੀ, 23 ਅਪ੍ਰੈਲ (ਉਪਮਾ ਡਾਗਾ ਪਾਰਥ)-ਰਾਫ਼ੇਲ ਮਾਮਲੇ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ 'ਚੌਕੀਦਾਰ ਚੋਰ ਹੈ' ਦੀ ਟਿੱਪਣੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਪਰਾਧਕ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਹੈ | ਹਾਲਾਂਕਿ ...

ਪੂਰੀ ਖ਼ਬਰ »

ਸੰਨੀ ਦਿਓਲ ਭਾਜਪਾ 'ਚ ਸ਼ਾਮਿਲ ਹੋਏ

ਨਵੀਂ ਦਿੱਲੀ, 23 ਅਪ੍ਰੈਲ (ਉਪਮਾ ਡਾਗਾ ਪਾਰਥ)-ਅਦਾਕਾਰ ਸੰਨੀ ਦਿਓਲ ਨੇ ਅੱਜ ਭਾਜਪਾ 'ਚ ਸ਼ਾਮਿਲ ਹੋ ਕੇ ਆਪਣੀ ਸਿਆਸੀ ਪਾਰੀ ਦੀ 'ਰਸਮੀ' ਸ਼ੁਰੂਆਤ ਕਰ ਦਿੱਤੀ ਹੈ | ਇਸ ਤੋਂ 2 ਦਿਨ ਪਹਿਲਾਂ ਸੰਨੀ ਦਿਓਲ ਦੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਦੀ ਤਸਵੀਰ ਵਾਇਰਲ ...

ਪੂਰੀ ਖ਼ਬਰ »

ਚੰਡੀਗੜ੍ਹ ਤੋਂ ਕਿਰਨ ਖੇਰ

ਚੰਡੀਗੜ੍ਹ ਤੋਂ ਮੌਜੂਦਾ ਸਾਂਸਦ ਕਿਰਨ ਖੇਰ ਭਾਜਪਾ ਦੀ ਉਮੀਦਵਾਰ ਹੋਵੇਗੀ | ਭਾਜਪਾ ਵਲੋਂ 3 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ | ਕਿਰਨ ਖੇਰ ਦਾ ਮੁਕਾਬਲਾ ਕਾਂਗਰਸ ਦੇ ਪਵਨ ਸ਼ਰਮਾ, ਸੰਨੀ ਦਿਓਲ ਦਾ ਸੁਨੀਲ ਜਾਖੜ ਅਤੇ ਸੋਮ ਪ੍ਰਕਾਸ਼ ਦਾ ਕਾਂਗਰਸ ਦੇ ਰਾਜ ਕੁਮਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX