ਤਾਜਾ ਖ਼ਬਰਾਂ


ਅਯੁੱਧਿਆ ਮਾਮਲੇ 'ਤੇ ਬਹਿਸ ਪੂਰੀ, ਸੁਪਰੀਮ ਕੋਰਟ ਨੇ ਸੁਰੱਖਿਆ ਰੱਖਿਆ ਫ਼ੈਸਲਾ
. . .  7 minutes ago
ਨਵੀਂ ਦਿੱਲੀ, 16 ਅਕਤੂਬਰ- ਅਯੁੱਧਿਆ ਮਾਮਲੇ 'ਚ ਸਾਰੇ ਪੱਖਾਂ ਨੇ ਬਹਿਸ ਪੂਰੀ ਕਰ ਹੋ ਗਈ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ...
ਕਰਤਾਰਪੁਰ ਲਾਂਘਾ : ਫ਼ੇਜ਼-1 ਦਾ ਕੰਮ ਫ਼ੀਸਦੀ 75 ਫ਼ੀਸਦੀ ਮੁਕੰਮਲ- ਗੋਬਿੰਦ ਮੋਹਨ ਚੇਅਰਮੈਨ ਆਈ. ਸੀ. ਬੀ.
. . .  3 minutes ago
ਬਟਾਲਾ, 16 ਅਕਤੂਬਰ (ਕਾਹਲੋਂ)- ਅੱਜ ਵਿਸ਼ੇਸ਼ ਪੱਤਰਕਾਰਾਂ ਦਾ ਇੱਕ ਵਫ਼ਦ ਡੀ. ਆਈ. ਜੀ. ਮੀਡੀਆ ਵਿੰਗ ਵਸ਼ੁਧਾ ਗੁਪਤਾ ਦੀ ਅਗਵਾਈ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਜ਼ੀਰੋ ਲਾਇਨ 'ਤੇ ਪਹੁੰਚਿਆ। ਇਸ ਮੌਕੇ ਪੱਤਰਕਾਰਾਂ...
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ
. . .  23 minutes ago
ਗੁਰੂਹਰਸਹਾਏ, 16 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੁੱਦੜ ਢੰਡੀ ਦੇ ਕੋਲ ਅੱਜ ਦੋ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਇੱਕ ਮੋਟਰਸਾਈਕਲ ਸਵਾਰ...
ਫਤਹਿਗੜ੍ਹ ਸਾਹਿਬ 'ਚ ਪਰਾਲੀ ਨੂੰ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ- ਰਾਜੀ .ਪੀ. ਸ੍ਰੀਵਾਸਤਵਾ
. . .  32 minutes ago
ਸਲਾਣਾ, 16 ਅਕਤੂਬਰ (ਗੁਰਚਰਨ ਸਿੰਘ ਜੰਜੂਆ)- ਸੀਨੀਅਰ ਆਈ. ਏ. ਐੱਸ. ਅਧਿਕਾਰੀ ਰਾਜੀ. ਪੀ. ਸ੍ਰੀਵਾਸਤਵਾ ਨੇ ਅੱਜ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ...
ਕੌਮਾਂਤਰੀ ਨਗਰ ਕੀਰਤਨ ਦਾ ਮਲੋਟ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  33 minutes ago
ਮਲੋਟ, 16 ਅਕਤੂਬਰ (ਰਣਜੀਤ ਸਿੰਘ ਪਾਟਿਲ)- ਕੌਮਾਂਤਰੀ ਨਗਰ ਕੀਰਤਨ ਦਾ ਅੱਜ ਮਲੋਟ ਪੁੱਜਣ 'ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਸੰਗਤਾਂ 'ਚ ਕੌਮਾਂਤਰੀ ਨਗਰ ਕੀਰਤਨ ਦੀਆਂ...
ਸਿੱਖ ਕੈਦੀਆਂ ਦੇ ਮੁਕਾਬਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੀ ਤੁਲਨਾ ਗ਼ਲਤ- ਸੁਖਬੀਰ ਬਾਦਲ
. . .  about 1 hour ago
ਫਗਵਾੜਾ, 16 ਅਕਤੂਬਰ (ਹਰੀਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 30-30 ਸਾਲ ਤੋਂ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਦੀ ਸਜ਼ਾ ਮੁਆਫ਼ੀ ਦੇ ਮੁਕਾਬਲੇ ਪੰਜਾਬ ਪੁਲਿਸ ਦੇ...
ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
. . .  about 1 hour ago
ਬਟਾਲਾ, 16 ਅਕਤੂਬਰ (ਕਾਹਲੋਂ)- ਬੀ. ਐੱਸ. ਐੱਫ. ਦੇ ਡੀ. ਆਈ. ਜੀ. ਬੀ. ਐੱਸ. ਰਾਵਤ, ਡੀ. ਆਈ. ਜੀ. ਮੈਡਮ ਗੁਪਤਾ ਅਤੇ ਹੋਰ ਅਧਿਕਾਰੀ ਅੱਜ ਕਰਤਾਰਪੁਰ ਸਾਹਿਬ ਲਾਂਘੇ ਦੇ...
ਟਰੱਕ ਡਰਾਈਵਰ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੱਕ ਹੋਰ ਨਾਗਰਿਕ ਦੀ ਹੱਤਿਆ
. . .  about 1 hour ago
ਸ੍ਰੀਨਗਰ, 16 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕਾਕਪੋਰਾ ਇਲਾਕੇ 'ਚ ਅੱਜ ਅੱਤਵਾਦੀਆਂ ਨੇ ਇੱਕ ਆਮ ਨਾਗਰਿਕ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਹਿਚਾਣ ਸੇਠੀ ਕੁਮਾਰ ਸਾਗਰ...
ਅਨੰਤਨਾਗ 'ਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਸਿਰ ਚਦਰੂ ਸਣੇ 3 ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 16 ਅਕਤੂਬਰ-ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਅਨੰਤਨਾਗ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਸਿਰ ਚਦਰੂ ਸਣੇ ਤਿੰਨ...
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਤਰੀਕ ਬਦਲੀ
. . .  about 2 hours ago
ਮਲਸੀਆਂ, 16 ਅਕਤੂਬਰ (ਸੁਖਦੀਪ)- ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀ. ਐੱਸ. ਈ. ਟੀ. ਈ.)-2018 ਦੀ ਪ੍ਰੀਖਿਆ ਦੀ ਤਰੀਕ ਬਦਲ ਗਈ ਹੈ। ਹੁਣ ਇਹ ਪ੍ਰੀਖਿਆ...
ਓਡੀਸ਼ਾ ਦੇ ਸਾਬਕਾ ਰਾਜ ਮੰਤਰੀ ਦਾਮੋਦਰ ਰਾਓਤ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਦੱਸੀ ਇਹ ਵਜ੍ਹਾ
. . .  about 2 hours ago
ਭੁਵਨੇਸ਼ਵਰ, 16 ਅਕਤੂਬਰ- ਓਡੀਸ਼ਾ ਦੇ ਸਾਬਕਾ ਮੰਤਰੀ ਦਾਮੋਦਰ ਰਾਓਤ ਨੇ ਅੱਜ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਓਤ ਨੇ ਇਹ ਦੋਸ਼ ਲਾਇਆ ਕਿ ਹੈ ਕਿ ਪਾਰਟੀ ਉਨ੍ਹਾਂ ਨੂੰ ਅਣਡਿੱਠ ਕਰ...
ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ
. . .  about 2 hours ago
ਲੋਹੀਆਂ ਖ਼ਾਸ, 16 ਅਕਤੂਬਰ (ਗੁਰਪਾਲ ਸਿੰਘ ਸ਼ਤਬਗੜ੍ਹ)- ਲੋਹੀਆਂ ਦੇ ਵਾਰਡ ਨੰਬਰ 2 'ਚ ਪੈਂਦੇ ਮੁਹੱਲਾ ਡੁਮਾਣਾ 'ਚ ਅੱਜ ਸਵੇਰੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਆਪਣੀ ਪਤਨੀ ਨੂੰ...
ਸਿਧਰਾਮਈਆ ਨੇ ਕੀਤੀ ਸੋਨੀਆ ਗਾਂਧੀ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ- ਅੱਜ ਰਾਜਧਾਨੀ ਦਿੱਲੀ 'ਚ ਕਾਂਗਰਸ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਰਾਮਈਆ ਨੇ...
ਸ੍ਰੀ ਮੁਕਤਸਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਰਾਮ ਕਰਨ ਉਪਰੰਤ ਕੌਮਾਂਤਰੀ ਨਗਰ ਕੀਰਤਨ ਅੱਜ ਸ੍ਰੀ ਦਰਬਾਰ ਸਾਹਿਬ...
ਨਸ਼ੇੜੀ ਵਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
. . .  about 3 hours ago
ਲੋਹੀਆਂ ਖ਼ਾਸ, 16 ਅਕਤੂਬਰ (ਬਲਵਿੰਦਰ ਸਿੰਘ ਵਿੱਕੀ)- ਨਗਰ ਪੰਚਾਇਤ ਲੋਹੀਆਂ ਦੇ ਵਾਰਡ ਨੰਬਰ 2 ਡੁਮਾਣਾ ਵਿਖੇ ਇੱਕ ਨਸ਼ੇੜੀ ਮਨਜੀਤ ਸਿੰਘ ਪੁੱਤਰ ਸੁਰਿੰਦਰ ਪਾਲ ਵਲੋਂ ਤੇਜ਼ਧਾਰ ਹਥਿਆਰ ਨਾਲ ਵਾਰ...
ਜਲਾਲਾਬਾਦ ਹਲਕੇ 'ਚ ਕੈਪਟਨ ਦਾ ਰੋਡ ਸ਼ੋਅ ਸ਼ੁਰੂ
. . .  about 4 hours ago
ਪੀ. ਐੱਮ. ਸੀ. ਘੋਟਾਲਾ ਮਾਮਲੇ 'ਤੇ ਸੁਪਰੀਮ ਕੋਰਟ 'ਚ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  about 4 hours ago
ਪੀ. ਐੱਮ. ਸੀ. ਬੈਂਕ ਮਾਮਲੇ 'ਚ 23 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਦੋਸ਼ੀ
. . .  about 3 hours ago
ਈ. ਡੀ. ਨੇ ਪੀ. ਚਿਦੰਬਰਮ ਨੂੰ ਕੀਤਾ ਗ੍ਰਿਫ਼ਤਾਰ
. . .  about 4 hours ago
ਅਯੁੱਧਿਆ ਮਾਮਲਾ : ਚੀਫ਼ ਜਸਟਿਸ ਨੇ ਕਿਹਾ- ਹੁਣ ਬਹੁਤ ਹੋ ਗਿਆ, 5 ਵਜੇ ਤੱਕ ਪੂਰੀ ਹੋਵੇਗੀ ਸੁਣਵਾਈ
. . .  about 4 hours ago
ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਜਲਾਲਾਬਾਦ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 5 hours ago
ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਦੀ ਸੁਣਵਾਈ ਸ਼ੁਰੂ
. . .  about 5 hours ago
ਅੰਮ੍ਰਿਤਸਰ 'ਚ ਪਤੀ-ਪਤਨੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 5 hours ago
ਹਿਰਾਸਤ 'ਚ ਲਏ ਗਏ ਫ਼ਾਰੂਕ ਅਬਦੁੱਲਾ
. . .  about 5 hours ago
ਗਾਂਗੁਲੀ ਦੇ ਕਪਤਾਨ ਬਣਨ ਤੱਕ ਸੋਚਿਆ ਨਹੀ ਸੀ ਭਾਰਤ ਪਾਕਿਸਤਾਨ ਨੂੰ ਹਰਾ ਸਕੇਗਾ - ਸ਼ੋਇਬ ਅਖ਼ਤਰ
. . .  about 6 hours ago
ਅਮਰੀਕਾ ਨੇ ਮਾਨਵਤਾ ਖ਼ਿਲਾਫ਼ ਕੀਤਾ ਅਪਰਾਧ - ਹਸਨ ਰੂਹਾਨੀ
. . .  about 6 hours ago
ਅਮਿਤ ਸ਼ਾਹ ਅੱਜ ਹਰਿਆਣਾ 'ਚ ਕਰਨਗੇ 4 ਰੈਲੀਆਂ
. . .  about 6 hours ago
ਕੇਜਰੀਵਾਲ ਦੁਪਹਿਰ 1 ਵਜੇ ਕਰਨਗੇ ਪੱਤਰਕਾਰ ਵਾਰਤਾ
. . .  about 6 hours ago
ਅਯੁੱਧਿਆ ਮਾਮਲੇ 'ਚ ਸੁਣਵਾਈ ਦਾ ਅੱਜ ਆਖ਼ਰੀ ਦਿਨ
. . .  about 6 hours ago
ਚਿਦੰਬਰਮ ਤੋਂ ਪੁੱਛਗਿੱਛ ਲਈ ਤਿਹਾੜ ਜੇਲ੍ਹ ਪਹੁੰਚੇ ਈ.ਡੀ ਅਧਿਕਾਰੀ
. . .  about 7 hours ago
ਮਹਾਰਾਸ਼ਟਰ ਚੋਣਾਂ : ਪ੍ਰਧਾਨ ਮੰਤਰੀ ਕਰਨਗੇ ਅੱਜ 3 ਰੈਲੀਆਂ
. . .  about 7 hours ago
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
. . .  about 7 hours ago
ਅੱਜ ਦਾ ਵਿਚਾਰ
. . .  about 8 hours ago
ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  1 day ago
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  1 day ago
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  1 day ago
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  1 day ago
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  1 day ago
ਐੱਨ. ਜੀ. ਟੀ. ਨੇ ਪੰਜਾਬ, ਹਰਿਆਣਾ ਅਤੇ ਯੂ. ਪੀ. ਤੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਕਾਰਵਾਈ 'ਤੇ ਮੰਗੀ ਰਿਪੋਰਟ
. . .  1 day ago
ਅਜਨਾਲਾ 'ਚ ਡੇਂਗੂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਦੀ ਮੌਤ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, ਮਾਂ-ਪੁੱਤ ਦੀ ਮੌਤ
. . .  1 day ago
ਮੇਰੇ ਅਤੇ ਰਮਿੰਦਰ ਆਵਲਾ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਕਰ ਰਹੀ ਹੈ ਝੂਠਾ ਪ੍ਰਚਾਰ- ਬਾਦਲ
. . .  about 1 hour ago
ਤਿਹਾੜ ਜੇਲ੍ਹ 'ਚ ਕੱਲ੍ਹ ਚਿਦੰਬਰਮ ਕੋਲੋਂ ਪੁੱਛਗਿੱਛ ਕਰੇਗੀ ਈ. ਡੀ.
. . .  about 1 hour ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਔਰਤ ਦੀ ਮੌਤ
. . .  about 1 hour ago
ਆਪਣੀਆਂ ਮੰਗਾਂ ਨੂੰ ਲੈ ਕੇ ਦਰਜਾ ਚਾਰ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ
. . .  4 minutes ago
ਰਾਹੋਂ ਪੁਲਿਸ ਨੇ ਭਾਰੀ ਮਾਤਰਾ ਨਸ਼ੀਲੀਆਂ ਗੋਲੀਆਂ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ
. . .  17 minutes ago
65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਫੁੱਟਬਾਲ ਸਮਾਪਤ, ਖ਼ਾਲਸਾ ਸਕੂਲ ਬੱਡੋ ਰਿਹਾ ਚੈਂਪੀਅਨ
. . .  28 minutes ago
ਸਾਨੂੰ ਖੁਸ਼ੀ ਹੈ, ਕਰਤਾਰਪੁਰ ਕਾਰੀਡੋਰ ਮੁਕੰਮਲ ਹੋਣ ਜਾ ਰਿਹੈ - ਪ੍ਰਧਾਨ ਮੰਤਰੀ ਮੋਦੀ
. . .  19 minutes ago
ਬੱਸ ਦੇ ਪਲਟਣ ਕਾਰਨ 9 ਲੋਕਾਂ ਦੀ ਮੌਤ
. . .  38 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ। -ਡਾ: ਜਾਨਸਨ

ਪਹਿਲਾ ਸਫ਼ਾ

ਪ੍ਰਕਾਸ਼ ਪੁਰਬ ਲਈ 5 ਨਵੰਬਰ ਨੂੰ ਪਹਿਲਾ ਜਥਾ ਹੋਵੇਗਾ ਪਾਕਿ ਰਵਾਨਾ

13-14 ਨੂੰ ਹੋਵੇਗੀ ਵਾਪਸੀ
ਅੰਮਿ੍ਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਚ ਸ਼ਮੂਲੀਅਤ ਕਰਨ ਵਾਲੇ ਜਥਿਆਂ ਲਈ ਦੋ ਵੱਖ-ਵੱਖ ਤਰੀਕਾਂ ਤੈਅ ਕੀਤੀਆਂ ਗਈਆਂ ਹਨ | ਜਾਣਕਾਰੀ ਅਨੁਸਾਰ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਭਾਰਤੀ ਸਿੱਖ ਯਾਤਰੂਆਂ ਦਾ ਪਹਿਲਾ ਜਥਾ 5 ਨਵੰਬਰ ਨੂੰ ਵਾਹਗਾ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਗੱਡੀਆਂ ਅਤੇ ਜੇ. ਸੀ. ਪੀ. ਅਟਾਰੀ ਰਾਹੀਂ ਸੜਕ ਰਸਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ | ਇਸ ਜਥੇ 'ਚ ਯਾਤਰੂਆਂ ਦੀ ਗਿਣਤੀ 2500 ਦੇ ਕਰੀਬ ਰਹਿਣ ਦੀ ਸੰਭਾਵਨਾ ਹੈ | ਇਸ ਦੇ ਬਾਅਦ 6 ਨਵੰਬਰ ਨੂੰ ਇਕ ਹੋਰ ਜਥਾ ਸੜਕ ਅਤੇ ਰੇਲਵੇ ਰਸਤੇ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ ਅਤੇ ਇਸ 'ਚ ਯਾਤਰੂਆਂ ਦੀ ਗਿਣਤੀ 3000 ਦੇ ਕਰੀਬ ਰਹੇਗੀ | ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਕਸਟਮ ਵਿਭਾਗ ਵਲੋਂ ਯਾਤਰੂਆਂ ਦੀ ਸਹੂਲਤ ਲਈ ਪਹਿਲਾਂ ਦੇ ਮੁਕਾਬਲੇ ਦੋ ਗੁਣਾ ਵਧੇਰੇ ਇੰਮੀਗ੍ਰੇਸ਼ਨ ਕਾਊਾਟਰ ਲਗਾਏ ਜਾ ਰਹੇ ਹਨ | ਲਾਹੌਰ ਤੋਂ ਬਾਬਰ ਜਲੰਧਰੀ ਨੇ ਇਸ ਬਾਰੇ 'ਅਜੀਤ' ਨਾਲ ਦੇਰ ਸ਼ਾਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 5 ਅਤੇ 6 ਨਵੰਬਰ ਨੂੰ ਪਾਕਿਸਤਾਨ ਪਹੁੰਚੇ ਜਥੇ 7 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਰੁਕਣਗੇ ਤੇ 8 ਨਵੰਬਰ ਨੂੰ 3000 ਦੇ ਕਰੀਬ ਯਾਤਰੂਆਂ ਨੂੰ ਵਿਸ਼ੇਸ਼ ਬੱਸਾਂ ਰਾਹੀਂ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਰੋਹ 'ਚ ਸ਼ਿਰਕਤ ਕਰਨ ਲਈ ਲੈ ਕੇ ਜਾਇਆ ਜਾਵੇਗਾ | ਇਹ ਯਾਤਰੂ ਉਦਘਾਟਨੀ ਸਮਾਰੋਹ ਦਾ ਹਿੱਸਾ ਬਣਨ ਉਪਰੰਤ 9 ਨਵੰਬਰ ਨੂੰ ਬੱਸਾਂ ਰਾਹੀਂ ਵਾਪਸ ਸ੍ਰੀ ਨਨਕਾਣਾ ਸਾਹਿਬ ਪਹੁੰਚਣਗੇ | 10 ਤੇ 11 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਉਪਰੰਤ 12 ਨਵੰਬਰ ਨੂੰ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਖੰਡ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਕਿਆਰਾ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | ਇਸ ਉਪਰੰਤ 13 ਨਵੰਬਰ ਨੂੰ 5 ਨਵੰਬਰ ਵਾਲੇ ਜਥੇ ਨੂੰ ਅਤੇ 14 ਨਵੰਬਰ ਨੂੰ 6 ਨਵੰਬਰ ਵਾਲੇ ਜਥੇ ਨੂੰ ਭਾਰਤ ਲਈ ਰਵਾਨਾ ਕੀਤਾ ਜਾਵੇਗਾ |

550ਵਾਂ ਪ੍ਰਕਾਸ਼ ਪੁਰਬ ਹਰ ਪਾਸੇ ਖ਼ੁਸ਼ੀਆਂ ਲੈ ਕੇ ਆਵੇਗਾ-ਮੋਦੀ

• ਹਰਿਆਣਾ 'ਚ ਚੋਣ ਰੈਲੀ ਦੌਰਾਨ ਕਰਤਾਰਪੁਰ ਲਾਂਘੇ ਦੀ ਤਿਆਰੀ 'ਤੇ ਪ੍ਰਗਟਾਈ ਖ਼ੁਸ਼ੀ • ਕਿਹਾ, ਰਾਸ਼ਟਰ ਹਿਤ ਲਈ ਸਖ਼ਤ ਫ਼ੈਸਲੇ ਲੈਂਦੇ ਰਹਾਂਗੇ
ਥਾਨੇਸਰ/ਕੁਰੂਕਸ਼ੇਤਰ, 15 ਅਕਤੂਬਰ (ਏਜੰਸੀ)-ਹਰਿਆਣਾ ਦੇ ਕੁਰੂਕਸ਼ੇਤਰ ਵਿਚ ਇਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਅੱਜ ਕੁਰੂਕਸ਼ੇਤਰ ਉਸ ਤਰ੍ਹਾਂ ਦੇ ਸਮੇਂ ਦੌਰਾਨ ਆਇਆ ਹਾਂ ਜਦੋਂ ਪੂਰਾ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀ ਤਿਆਰੀ ਕਰ ਰਿਹਾ ਹੈ | ਇਹ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਵਿਚ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਵੇ, ਇਸ ਲਈ ਕੇਂਦਰ ਸਰਕਾਰ ਪੂਰੇ ਪ੍ਰਬੰਧ ਕਰ ਰਹੀ ਹੈ | ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਗੁਰੂ ਸਥਾਨ ਨੂੰ ਜੋੜਣ ਵਾਲਾ ਕਰਤਾਰਪੁਰ ਲਾਂਘਾ ਵੀ ਪੂਰਾ ਹੋਣ ਵਾਲਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਪ੍ਰਕਾਸ਼ ਪੁਰਬ ਹਰ ਪਾਸੇ ਖੁਸ਼ੀਆਂ ਲੈ ਕੇ ਆਵੇਗਾ | ਉਨ੍ਹਾਂ ਨੇ ਇਹ ਵੀ ਕਿਹਾ ਕਿ ਗੀਤਾ ਦੇ ਗਿਆਨ ਦੀ ਧਰਤੀ 'ਤੇ ਆਉਣ ਦਾ ਸੁਭਾਗ ਹਮੇਸ਼ਾ ਮੇਰੇ ਲਈ ਸੁਖਦਾਇਕ ਰਿਹਾ ਹੈ | ਇਸ ਦੌਰਾਨ ਉਨ੍ਹਾਂ ਨੇ ਸੂਬੇ ਦੀ ਭਾਜਪਾ ਸਰਕਾਰ ਦੀਆਂ ਉਪਲੱਬਧੀਆਂ ਜ਼ਿਕਰ ਕੀਤਾ ਅਤੇ ਨਾਲ ਹੀ ਪ੍ਰਮੁੱਖ ਵਿਰੋਧੀ ਧਿਰ ਕਾਂਗਰਸ 'ਤੇ ਵੀ ਤਿੱਖੇ ਹਮਲੇ ਕੀਤੇ | ਸਾਬਕਾ ਕਾਂਗਰਸ ਸਰਕਾਰ ਦੇ ਰਵੱਈਏ ਦੀ ਅਲੋਚਨਾ ਕਰਦੇ ਹੋਏ ਉਨ੍ਹਾਂ ਨੇ ਹਰਿਆਣਵੀ ਲਿਹਾਜ਼ੇ ਨਾਲ ਕਿਹਾ ਕਿ 'ਹਰਿਆਣਾ ਮੇ ਚਲਤਾ ਹੈ, ਪਰ ਇਬ ਨਾ ਚਾਲੇ' | ਕਾਂਗਰਸ ਦੇ ਵਿਰੋਧ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਜਦੋਂ ਵੀ ਕਿਸੇ ਗੱਲ ਨਾਲ ਦੇਸ਼ ਨੂੰ ਖੁਸ਼ੀ ਹੁੰਦੀ ਹੈ ਤਾਂ ਉਸੇ ਗੱਲ ਨਾਲ ਕਾਂਗਰਸ ਦੇ ਨੇਤਾਵਾਂ ਨੂੰ ਤਕਲੀਫ਼ ਹੋ ਜਾਂਦੀ ਹੈ | ਇਹ ਗੱਲ ਸਿਰਫ਼ ਰਾਫ਼ੇਲ ਤੱਕ ਹੀ ਸੀਮਤ ਨਹੀਂ ਹੈ ਸਗੋਂ ਜਿਸ ਵੀ ਗੱਲ ਨਾਲ ਭਾਰਤ ਦਾ ਗੁਣਗਾਨ ਹੁੰਦਾ ਹੈ ਉਸ 'ਚ ਕਾਂਗਰਸ ਨਾਕਾਰਾਤਮਕ ਹੀ ਹੁੰਦੀ ਹੈ | ਧਾਰਾ 370 'ਤੇ ਭਾਜਪਾ ਦਾ ਰੁਖ ਸਪੱਸ਼ਟ ਕਰਦੇ ਹੋਏ ਮੋਦੀ ਨੇ ਮੌਜੂਦ ਲੋਕਾਂ ਨੂੰ ਪੁੱਛਿਆ ਕਿ ਜੰਮੂ-ਕਸ਼ਮੀਰ ਵਿਚ ਅੱਤਵਾਦ ਅਤੇ ਵੱਖਵਾਦ ਦਾ ਦੌਰ ਕਿੰਨੇ ਦਿਨ ਤੱਕ ਦੇਸ਼ ਝੱਲੇਗਾ? ਕਦੋਂ ਤੱਕ ਬਹਾਦਰ ਮਾਵਾਂ ਦੇ ਬਹਾਦਰ ਪੁੱਤਰ ਤਿਰੰਗੇ ਵਿਚ ਘਰ ਆਉਂਦੇ ਰਹਿਣਗੇ? ਮੈਂ ਕਾਂਗਰਸ ਦੇ ਨੇਤਾਵਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਕਦੋਂ ਤੱਕ ਇਸ ਤਰ੍ਹਾਂ ਚੱਲੇਗਾ? ਕਾਂਗਰਸ ਅਤੇ ਉਸ ਦੇ ਹਮਾਇਤੀਆਂ ਨੂੰ ਜੋ ਵੀ ਇਤਰਾਜ਼ ਹੋਵੇ ਪਰ ਭਾਜਪਾ ਦਾ ਰੁਖ ਸਪੱਸ਼ਟ ਹੈ | ਰਾਸ਼ਟਰ ਹਿਤ, ਹਰਿਆਣਾ ਹਿਤ ਲਈ ਜੋ ਵੀ ਉੱਚਿਤ ਹੋਵੇਗਾ ਉਸ ਸਬੰਧੀ ਠੋਕ ਵਜਾ ਕੇ ਫ਼ੈਸਲਾ ਲਵਾਂਗੇ |

ਕੰਟਰੋਲ ਰੇਖਾ ਨੇੜੇ ਬੰਬ ਧਮਾਕਾ, ਜਵਾਨ ਸ਼ਹੀਦ

ਸ੍ਰੀਨਗਰ, 15 ਅਕਤੂਬਰ (ਏਜੰਸੀ)-ਅੱਜ ਉੱਤਰੀ ਕਸ਼ਮੀਰ ਵਿਚ ਕੰਟਰੋਲ ਰੇਖਾ ਕੋਲ ਇਕ ਬਾਰੂਦੀ ਸੁਰੰਗ ਫਟਣ ਕਾਰਨ ਇਕ ਜਵਾਨ ਸ਼ਹੀਦ ਹੋ ਗਿਆ ਜਦੋਂ ਕਿ ਇਕ ਹੋਰ ਜਵਾਨ ਜ਼ਖ਼ਮੀ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਬਾਰੂਦੀ ਸੁਰੰਗ 'ਚ ਉਸ ਸਮੇਂ ਧਮਾਕਾ ਹੋਇਆ ਜਦੋਂ ਅੱਜ ਸਵੇਰੇ ਗਸ਼ਤੀ ਦਲ ਕੰਟਰੋਲ ਰੇਖਾ ਕੋਲ ਨੌਗਾਮ ਖੇਤਰ 'ਚੋਂ ਗੁਜ਼ਰ ਰਿਹਾ ਸੀ | ਇਸ ਧਮਾਕੇ 'ਚ ਦੋ ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਕ ਜਵਾਨ ਦਮ ਤੋੜ ਗਿਆ | ਜਾਣਕਾਰੀ ਅਨੁਸਾਰ ਮਕਬੂਜਾ ਕਮਸ਼ੀਰ 'ਚ ਭਾਰਤ ਵੱਲ ਘੁਸਪੈਠ ਦੀ ਤਾਕ 'ਚ ਬੈਠੇ ਅੱਤਵਾਦੀਆਂ ਦੀਆਂ ਕੋਸ਼ਿਸ਼ਾਂ ਨਾਕਾਮ ਕਰਨ ਲਈ ਸੁਰੱਖਿਆ ਬਲਾਂ ਵਲੋਂ ਦਿਨ-ਰਾਤ ਕੰਟਰੋਲ ਰੇਖਾ 'ਤੇ ਗਸ਼ਤ ਕੀਤੀ ਜਾ ਰਹੀ ਹੈ |
ਪੁਣਛ 'ਚ ਪਾਕਿ ਗੋਲੀਬਾਰੀ ਦੌਰਾਨ ਔਰਤ ਦੀ ਮੌਤ
ਪੁਣਛ (ਜੰਮੂ-ਕਸ਼ਮੀਰ), 15 ਅਕਤੂਬਰ (ਏਜੰਸੀ)-ਪਾਕਿਸਤਾਨ ਸੈਨਾ ਵਲੋਂ ਅੱਜ ਜੰਮੂ-ਕਸ਼ਮੀਰ ਦੇ ਪੁਣਛ ਖੇਤਰ ਵਿਚ ਕੀਤੀ ਗੋਲਾਬਾਰੀ ਵਿਚ ਇਕ 27 ਸਾਲਾ ਔਰਤ ਦੀ ਮੌਤ ਹੋ ਗਈ | ਮਿ੍ਤਕ ਔਰਤ ਦੀ ਪਹਿਚਾਣ ਸ਼ਮੀਮ ਅਖ਼ਤਰ ਵਜੋਂ ਹੋਈ ਹੈ ਜੋ ਕਿ ਪੁਣਛ ਦੀ ਹੀ ਰਹਿਣ ਵਾਲੀ ਸੀ | ਅਧਿਕਾਰੀਆਂ ਨੇ ਦੱਸਿਆ ਕਿ ਪਾਕਿ ਰੇਂਜਰਾਂ ਨੇ ਸਵੇਰੇ ਲਗਪਗ ਸਾਢੇ 9 ਵਜੇ ਪੁਣਛ ਦੇ ਕਾਸਬਾ ਤੇ ਕਿਰਨੀ ਸੈਕਟਰ ਵਿਚ ਗੋਲੀਬਾਰੀ ਦੇ ਨਾਲ-ਨਾਲ ਮੋਰਟਾਰ ਵੀ ਦਾਗੇ, ਜਿਸ ਦਾ ਭਾਰਤੀ ਜਵਾਨਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ | ਫ਼ੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਸੈਨਾ ਨੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ |

ਚਿਦੰਬਰਮ ਨੂੰ ਝਟਕਾ ਈ.ਡੀ.ਨੂੰ ਮਿਲੀ ਗਿ੍ਫ਼ਤਾਰੀ ਦੀ ਇਜਾਜ਼ਤ

ਨਵੀਂ ਦਿੱਲੀ, 15 ਅਕਤੂਬਰ (ਜਗਤਾਰ ਸਿੰਘ)-ਆਈ. ਐਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੂੰ ਵੱਡਾ ਝਟਕਾ ਲੱਗਾ ਹੈ | ਰਾਊਜ਼ ਐਵੀਨਿਊ ਕੋਰਟ ਨੇ ਈ. ਡੀ. ਨੂੰ ਚਿਦੰਬਰਮ ਨੂੰ ਗਿ੍ਫ਼ਤਾਰ ਕਰਨ ਅਤੇ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ | ਅਦਾਲਤ ਨੇ ਈ. ਡੀ. ਨੂੰ ਚਿਦੰਬਰਮ ਨੂੰ ਹਿਰਾਸਤ 'ਚ ਲੈ ਕੇ 30 ਮਿੰਟ ਤੱਕ ਪੁੱਛਗਿੱਛ ਕਰਨ ਦੀ ਆਗਿਆ ਦਿੱਤੀ ਹੈ | ਹੁਣ ਈ. ਡੀ. ਅਧਿਕਾਰੀ ਬੁੱਧਵਾਰ ਨੂੰ ਤਿਹਾੜ ਜੇਲ੍ਹ 'ਚ ਪੁੱਛਗਿੱਛ ਲਈ ਜਾਣਗੇ | ਵਿਸ਼ੇਸ਼ ਅਦਾਲਤ 'ਚ ਸੁਣਵਾਈ ਦੌਰਾਨ ਈ. ਡੀ. ਨੇ ਉਥੇ ਹੀ ਪੁੱਛਗਿੱਛ ਅਤੇ ਗਿ੍ਫ਼ਤਾਰੀ ਦੀ ਇਜਾਜ਼ਤ ਮੰਗੀ ਸੀ, ਇਸ 'ਤੇ ਅਦਾਲਤ ਨੇ ਈ. ਡੀ. ਨੂੰ ਕਿਹਾ ਕਿ ਤੁਸੀਂ ਇਥੇ ਜਨਤਕ ਰੂਪ 'ਚ ਉਨ੍ਹਾਂ ਤੋਂ ਪੁੱਛਗਿੱਛ ਕਰੋ ਤੇ ਗਿ੍ਫ਼ਤਾਰ ਕਰੋ, ਇਹ ਉਨ੍ਹਾਂ (ਚਿਦੰਬਰਮ) ਦੇ ਸਨਮਾਨ ਮੁਤਾਬਿਕ ਠੀਕ ਨਹੀਂ ਹੋਵੇਗਾ | ਦੱਸਣਯੋਗ ਹੈ ਕਿ ਫ਼ਿਲਹਾਲ ਚਿਦੰਬਰਮ ਇਸੇ ਕੇਸ 'ਚ ਸੀ.ਬੀ.ਆਈ. ਦੀ ਗਿ੍ਫ਼ਤਾਰੀ 'ਚ ਹਨ ਅਤੇ ਉਨ੍ਹਾਂ ਨੂੰ ਤਿਹਾੜ ਜੇਲ੍ਹ 'ਚ ਰੱਖਿਆ ਗਿਆ ਹੈ | ਦੂਜੇ ਪਾਸੇ ਅੱਜ ਚਿਦੰਬਰਮ ਨੇ ਸੁਪਰੀਮ ਕੋਰਟ 'ਚ ਜ਼ਮਾਨਤ ਅਰਜ਼ੀ ਦਾਖਲ ਕੀਤੀ ਸੀ | ਇਸ ਅਰਜ਼ੀ 'ਚ ਸੀ.ਬੀ.ਆਈ. 'ਤੇ ਦੋਸ਼ ਲਾਇਆ ਗਿਆ ਸੀ ਕਿ ਏਜੰਸੀਆਂ ਉਨ੍ਹਾਂ ਨੂੰ ਅਪਮਾਨਿਤ ਕਰਨ ਦੇ ਲਈ ਜੇਲ੍ਹ 'ਚ ਰੱਖਣਾ ਚਾਹੁੰਦੀਆਂ ਹਨ | ਫ਼ਿਲਹਾਲ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ | ਅੱਜ ਚਿਦੰਬਰਮ ਦੇ ਵਕੀਲ ਕਪਿਲ ਸਿੱਬਲ ਅਤੇ ਅਭਿਸ਼ੇਕ ਮਨੂੰ ਸਿੰਘਵੀ ਨੇ ਦਲੀਲਾਂ ਰੱਖੀਆਂ ਅਤੇ ਕੱਲ੍ਹ ਬੁੱਧਵਾਰ ਨੂੰ ਸੀ.ਬੀ.ਆਈ. ਵਲੋਂ ਦਲੀਲਾਂ ਰੱਖੀਆਂ ਜਾਣਗੀਆਂ | ਸੀ.ਬੀ.ਆਈ. ਵਲੋਂ ਚਿਦੰਬਰਮ ਦੀ ਜ਼ਮਾਨਤ ਦਾ ਵਿਰੋਧ ਕੀਤਾ ਜਾ ਰਿਹਾ ਹੈ | ਸੀ.ਬੀ.ਆਈ. ਦਾ ਕਹਿਣਾ ਹੈ ਕਿ ਉਹ ਬੇਹੱਦ ਪ੍ਰਭਾਵਸ਼ਾਲੀ ਵਿਅਕਤੀ ਹਨ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ |

ਪੰਜਾਬ ਤੇ ਹਰਿਆਣਾ ਸਿਵਲ ਸਕੱਤਰੇਤ 'ਚ ਬੇਰੌਣਕੀ

ਚੋਣਾਂ ਕਰਕੇ ਮੰਤਰੀ ਦੌਰਿਆਂ 'ਤੇ, ਕਮਰੇ ਖਾਲੀ
- ਐਨ.ਐਸ. ਪਰਵਾਨਾ -

ਚੰਡੀਗੜ੍ਹ, 15 ਅਕਤੂਬਰ-ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸਿਵਲ ਸਕੱਤਰੇਤ ਦੀ 10 ਮੰਜ਼ਿਲਾ ਇਮਾਰਤ ਵਿਚ ਅੱਜ-ਕੱਲ੍ਹ ਬੇਰੌਣਕੀ ਜਿਹੀ ਛਾਈ ਹੋਈ ਹੈ | ਦੋਹਾਂ ਰਾਜਾਂ ਦੇ ਮੰਤਰੀਆਂ ਵਲੋਂ ਤਰਤੀਬ ਅਨੁਸਾਰ ਪੰਜਾਬ ਵਿਧਾਨ ਸਭਾ ਦੇ 4 ਹਲਕਿਆਂ ਦੀ ਉਪ ਚੋਣ ਅਤੇ ਹਰਿਆਣਾ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ 21 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ ਕਾਰਨ ਸਿਵਲ ਸਕੱਤਰੇਤ ਅਤੇ ਸੈਕਟਰ 9 ਤੇ ਸੈਕਟਰ 17 ਵਿਚ ਮਿੰਨੀ ਸਿਵਲ ਸਕੱਤਰੇਤ 'ਚੋਂ ਸੂਬਿਆਂ ਦੇ ਦੌਰਿਆਂ 'ਤੇ ਚਲੇ ਜਾਣ ਕਾਰਨ ਦਰਸ਼ਕ ਵੀ ਘੱਟ ਵੱਧ ਹੀ ਆਉਂਦੇ ਹਨ | ਅਫ਼ਸਰ ਵੀ ਦਫ਼ਤਰਾਂ ਵਿਚ ਬਹੁਤ ਘੱਟ ਹੀ ਦੇਖੇ ਗਏ ਹਨ | ਅਲਬਤਾ ਦੋਹਾਂ ਰਾਜਾਂ ਦੇ ਮੁੱਖ ਸਕੱਤਰ ਜ਼ਰੂਰੀ ਕੰਮ ਨਿਪਟਾਉਣ ਲਈ ਜ਼ਰੂਰ ਕਿਤੇ-ਕਿਤੇ ਹਾਜ਼ਰੀ ਭਰਦੇ ਹਨ | ਜੋ ਅਧਿਕਾਰੀ ਤੇ ਕਰਮਚਾਰੀ ਡਿਊਟੀ 'ਤੇ ਰੋਜ਼ਾਨਾ ਆਉਂਦੇ ਹਨ, ਉਹ ਵੀ ਆਮ ਤੌਰ 'ਤੇ ਚਾਹ ਦੀ ਚੁਸਕੀ ਦੌਰਾਨ ਵਿਧਾਨ ਸਭਾ ਚੋਣਾਂ ਬਾਰੇ ਇਹੋ ਗੱਪ ਸ਼ੱਪ ਮਾਰਦੇ ਦੇਖੇ ਗਏ ਹਨ ਕਿ ਹਰਿਆਣਾ ਵਿਚ ਨਵੀਂ ਸਰਕਾਰ ਕਿਸ ਦੀ ਬਣੇਗੀ? ਜੇ ਭਾਰਤੀ ਜਨਤਾ ਪਾਰਟੀ ਦੁਬਾਰਾ ਸਰਕਾਰ ਬਣਾਉਂਦੀ ਹੈ ਤਾਂ ਉਸ ਨੂੰ 90 'ਚੋਂ ਕਿੰਨੀਆਂ ਸੀਟਾਂ ਮਿਲਣਗੀਆਂ? ਆਮ ਤੌਰ 'ਤੇ ਅਧਿਕਾਰੀ ਤੇ ਕਰਮਚਾਰੀ ਇਹ ਕਹਿੰਦੇ ਸੁਣੇ ਗਏ ਹਨ ਕਿ ਅਸਲ ਟੱਕਰ ਭਾਜਪਾ ਤੇ ਕਾਂਗਰਸ ਵਿਚਾਲੇ ਹੈ | ਚੋਣ ਪ੍ਰਚਾਰ ਵਿਚ ਭਾਜਪਾ ਨੇ ਆਪਣੀਆਂ ਵੱਡੀਆਂ ਤੋਪਾਂ ਮੈਦਾਨ ਵਿਚ ਠੇਲ੍ਹ ਦਿੱਤੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿਰ ਧੜ ਦੀ ਬਾਜ਼ੀ ਲਾ ਦਿੱਤੀ ਹੈ | ਇਸ ਦੇ ਮੁਕਾਬਲੇ ਕਾਂਗਰਸ ਨੇ ਚੋਣ ਮੈਦਾਨ ਤਾਂ ਪੂਰੀ ਤਰ੍ਹਾਂ ਗਰਮਾ ਦਿੱਤਾ ਹੈ ਪਰ ਅਜੇ ਤੱਕ ਉਸ ਨੇ ਕੌਮੀ ਤੋਪਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ | ਕਾਂਗਰਸ ਚੋਣ ਮੁਹਿੰਮ ਦੀ ਸਾਰੀ ਵਾਗ-ਡੋਰ ਭੂਪਿੰਦਰ ਸਿੰਘ ਹੁੱਡਾ ਅਤੇ ਕੁਮਾਰੀ ਸੈਲਜ਼ਾ ਦੀ ਟੀਮ ਨੇ ਸੰਭਾਲ ਰੱਖੀ ਹੈ | ਦੂਜੇ ਪਾਸੇ ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਆਮ ਤੌਰ 'ਤੇ ਸਿਵਲ ਸਕੱਤਰੇਤ ਵਿਚ ਘੱਟ ਵੱਧ ਹੀ ਆਉਂਦੇ ਹਨ, ਜੇ ਚੰਡੀਗੜ੍ਹ 'ਚ ਹੋਣ ਤਾਂ ਬੈਠਕਾਂ ਆਪਣੀ ਰਿਹਾਇਸ਼ ਜਾਂ ਪੰਜਾਬ ਭਵਨ ਵਿਚ ਕਰਨਾ ਉਚਿਤ ਸਮਝਦੇ ਹਨ | ਜਨਤਾ ਚੋਣ ਨਤੀਜਿਆਂ ਦੀ ਉਡੀਕ 'ਚ ਬੈਠੀ ਹੈ | ਇਸ ਪੱਤਰਕਾਰ ਨੇ ਅੱਜ ਸੈਕਟਰ 9 ਤੇ 17 ਵਿਚ ਸਥਿਤ ਦੋਵਾਂ ਰਾਜਾਂ ਦੇ ਮਿੰਨੀ ਸਕੱਤਰੇਤ ਦਾ ਦੌਰਾ ਕੀਤਾ ਤਾਂ ਨਾਮਾਤਰ ਦਰਸ਼ਕ ਦੇਖੇ ਗਏ |

ਐਟਵੁੱਡ ਤੇ ਏਵਰਿਸਤੋ ਨੂੰ ਸਾਂਝੇ ਤੌਰ 'ਤੇ ਮਿਲਿਆ ਬੁਕਰ ਪ੍ਰਾਈਜ਼

ਲੰਡਨ, 15 ਅਕਤੂਬਰ (ਏਜੰਸੀ)-ਕੈਨੇਡਾ ਦੀ ਮਾਰਗ੍ਰੇਟ ਐਟਵੁੱਡ ਅਤੇ ਬਰਤਾਨਵੀ ਬਰਨਾਰਡਾਈਨ ਏਵਰਿਸਤੋ ਨੇ ਸਾਲ 2019 ਦਾ ਬੁਕਰ ਪ੍ਰਾਈਜ਼ ਸਾਂਝੇ ਤੌਰ 'ਤੇ ਜਿੱਤਿਆ ਹੈ | ਸੋਮਵਾਰ ਨੂੰ ਜੱਜਾਂ ਨੇ ਦੋਵਾਂ ਵਿਚਾਲੇ ਮੁਕਾਬਲਾ ਬਰਾਬਰ ਦਾ ਦੱਸਦੇ ਹੋਏ 27 ਸਾਲ ਬਾਅਦ ਨਿਯਮਾਂ ਨੂੰ ਤੋੜਦਿਆਂ ਇਹ ਐਲਾਨ ਕੀਤਾ | ਜੱਜਾਂ ਨੇ ਪੁਰਸਕਾਰ ਜੇਤੂ ਤੈਅ ਕਰਨ ਲਈ ਕਰੀਬ 5 ਘੰਟੇ ਚਰਚਾ ਕੀਤੀ | ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਬਰਤਾਨਵੀ ਨਾਵਲਕਾਰ ਸਲਮਾਨ ਰਸ਼ਦੀ ਦੀ ਕਿਤਾਬ 'ਕਿਵਚੋਟੇ' ਵੀ ਪੁਰਸਕਾਰ ਲਈ ਚੁਣੀਆਂ 6 ਕਿਤਾਬਾਂ 'ਚ ਸ਼ਾਮਿਲ ਸੀ ਪਰ ਉਹ ਇਹ ਪੁਰਸਕਾਰ ਜਿੱਤਣ ਤੋਂ ਖੁੰਝ ਗਏ | ਬੁਕਰ ਪ੍ਰਾਈਜ਼ ਦੇ ਨਿਯਮਾਂ ਅਨੁਸਾਰ ਇਹ ਪੁਰਸਕਾਰ ਸਾਂਝਾ ਨਹੀਂ ਕੀਤਾ ਜਾ ਸਕਦਾ ਪਰ ਜੱਜਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਐਟਵੁੱਡ ਤੇ ਏਵਰਿਸਤੋ 'ਚੋਂ ਇਕ ਜੇਤੂ ਨਹੀਂ ਚੁਣ ਸਕਦੇ ਜਿਸ ਤੋਂ ਬਾਅਦ ਨਿਯਮ ਤੋੜ ਕੇ ਬੁਕਰ ਪ੍ਰਾਈਜ਼ ਲਈ ਸਾਂਝੇ ਤੌਰ 'ਤੇ ਜੇਤੂਆਂ ਦੇ ਨਾਂਅ ਦਾ ਐਲਾਨ ਕੀਤਾ ਗਿਆ | ਆਖ਼ਰੀ ਵਾਰ 1992 ਵਿਚ ਸਾਂਝੇ ਜੇਤੂਆਂ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿਰਫ਼ ਇਕ ਜੇਤੂ ਦਾ ਨਾਂਅ ਐਲਾਨ ਕਰਨ ਦਾ ਨਿਯਮ ਬਣਾ ਦਿੱਤਾ ਗਿਆ | ਬੁਕਰ ਪ੍ਰਾਈਜ਼ ਦੇ 50 ਸਾਲ ਦੇ ਇਤਿਹਾਸ 'ਚ ਇਹ ਪੁਰਸਕਾਰ ਜਿੱਤਣ ਵਾਲੀ ਬਰਨਾਰਡਾਈਨ ਏਵਰਿਸਤੋ ਪਹਿਲੀ ਨੀਗਰੋ ਮਹਿਲਾ ਹੈ | ਜੱਜਾਂ ਨੇ ਉਨ੍ਹਾਂ ਦੀ ਕਿਤਾਬ 'ਗਰਲ, ਵੂਮੈਨ, ਅਦਰ' ਦੀ ਤਾਰੀਫ਼ ਕੀਤੀ | ਦੂਜੇ ਪਾਸੇ 79 ਸਾਲਾ ਐਟਵੁੱਡ ਪੁਰਸਕਾਰ ਦੀ ਸਭ ਤੋਂ ਬਜ਼ੁਰਗ ਜੇਤੂ ਹੈ ਬਰਤਾਨੀਆ 'ਚ ਜਿਨ੍ਹਾਂ ਦੀ ਕਿਤਾਬ 'ਦ ਟੈਸਟਾਮੈਂਟ' ਦੀਆਂ ਇਕ ਲੱਖ ਕਾਪੀਆਂ ਇਕ ਹਫ਼ਤੇ 'ਚ ਵਿਕ ਗਈਆਂ ਸਨ | ਚਰਚਾ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੇ ਚੇਅਰਮੈਨ ਪੀਟਰ ਫਲੋਰੈਂਸ ਨੇ ਕਿਹਾ ਕਿ ਸਾਡਾ ਇਹ ਫ਼ੈਸਲਾ ਹੈ ਕਿ ਨਿਯਮ ਤੋੜ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਜੱਜ ਚਾਹੁੰਦੇ ਹਨ ਕਿ ਪੁਰਸਕਾਰ ਦੇ 50000 ਪੌਾਡ ਦੋਵਾਂ ਲੇਖਕਾਂ 'ਚ ਵੰਡੇ ਜਾਣ |

ਨਗਰ ਕੀਰਤਨ 31 ਨੂੰ ਪਹੁੰਚੇਗਾ ਸ੍ਰੀ ਨਨਕਾਣਾ ਸਾਹਿਬ

ਦੱਸਿਆ ਜਾ ਰਿਹਾ ਹੈ ਕਿ ਭਾਰਤ ਵਲੋਂ ਸਜਾਇਆ ਜਾਣ ਵਾਲਾ ਨਗਰ ਕੀਰਤਨ ਜੇ. ਸੀ. ਪੀ. ਅਟਾਰੀ-ਵਾਹਗਾ ਰਾਹੀਂ ਸੜਕ ਰਸਤੇ 31 ਅਕਤੂਬਰ ਨੂੰ ਰਵਾਨਾ ਹੋਵੇਗਾ | ਇਕ ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਰੁਕਣ ਉਪਰੰਤ 2 ਨਵੰਬਰ ਨੂੰ ਯਾਤਰੂਆਂ ਨੂੰ ਫ਼ਾਰੂਖਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਅਤੇ ਉੱਥੋਂ ਹਸਨ ਅਬਦਾਲ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਲਿਜਾਇਆ ਜਾਵੇਗਾ | 3 ਨਵੰਬਰ ਨੂੰ ਉੱਥੋਂ ਜਥੇ ਨੂੰ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ | 4 ਨਵੰਬਰ ਨੂੰ ਲਾਹੌਰ ਦੇ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਉਪਰੰਤ 5 ਨਵੰਬਰ ਨੂੰ ਸੰਗਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਏਮਨਾਬਾਦ ਸਥਿਤ ਗੁਰਦੁਆਰਾ ਚੱਕੀ ਸਾਹਿਬ, ਗੁ: ਰੋੜ੍ਹੀ ਸਾਹਿਬ ਤੇ ਖੂਹੀ ਭਾਈ ਲਾਲੋ ਦੇ ਦਰਸ਼ਨ ਕਰਨ ਬਾਅਦ ਲਾਹੌਰ ਪਹੁੰਚਣ ਦੇ ਅਗਲੇ ਦਿਨ 7 ਨਵੰਬਰ ਨੂੰ ਵਾਹਗਾ ਰਸਤੇ ਭਾਰਤ ਪਹੁੰਚੇਗਾ |

ਸ਼ਿਵਇੰਦਰ ਤੇ ਮਾਲਵਿੰਦਰ ਦੀ ਪੁਲਿਸ ਹਿਰਾਸਤ 'ਚ 2 ਦਿਨ ਦਾ ਵਾਧਾ

ਨਵੀਂ ਦਿੱਲੀ, 15 ਅਕਤੂਬਰ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ ਰੇਲੀਗੇਅਰ ਫਿਨਵੇਸਟ ਲਿ: (ਆਰ. ਐਫ. ਐਲ.) ਦੇ ਫੰਡਾਂ ਦੀ ਕਥਿਤ ਤੌਰ 'ਤੇ ਦੁਰਵਰਤੋਂ ਕਰਨ ਅਤੇ ਕੰਪਨੀ ਨੂੰ 2,397 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ ਗਿ੍ਫ਼ਤਾਰ ਫੋਰਟੀਜ ਹੈਲਥਕੇਅਰ ਦੇ ਸਾਬਕਾ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਮੁੱਖ ਮੰਤਰੀ ਨੇ ਅਕਾਲ ਤਖ਼ਤ ਦੇ ਜਥੇਦਾਰ 'ਤੇ ਪਾਈ ਜ਼ਿੰਮੇਵਾਰੀ

ਪੰਜ ਸਿੰਘ ਸਾਹਿਬਾਨ ਨੂੰ ਸਮਾਗਮਾਂ ਦੀ ਅਗਵਾਈ ਕਰਨ ਤੇ ਸਰਕਾਰ ਦੇ ਪੰਡਾਲ 'ਚ ਸਾਂਝਾ ਸਮਾਗਮ ਕਰਨ ਦੀ ਪੇਸ਼ਕਸ਼ ਅੰਮਿ੍ਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ)-550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਇਕ ਸਾਂਝੀ ਸਟੇਜ 'ਤੇ ਮਨਾਏ ਜਾਣ ਸਬੰਧੀ ਚੱਲ ਰਹੇ ਵਿਵਾਦ ਨੂੰ ਹੱਲ ...

ਪੂਰੀ ਖ਼ਬਰ »

ਪਠਾਨਕੋਟ 'ਚ ਜਲਦ ਬਣੇਗਾ ਐਨ.ਐਸ.ਜੀ. ਦਾ ਕੇਂਦਰ

ਨਵੀਂ ਦਿੱਲੀ, 15 ਅਕਤੂਬਰ (ਏਜੰਸੀ)-ਅੱਤਵਾਦ ਵਿਰੋਧੀ ਕਾਰਵਾਈਆਂ ਦੌਰਾਨ ਤੇਜ਼ੀ ਨਾਲ ਤਾਇਨਾਤੀ ਲਈ ਪੰਜਾਬ 'ਚ ਪਠਾਨਕੋਟ ਵਿਖੇ ਜਲਦ ਹੀ ਰਾਸ਼ਟਰੀ ਸੁਰੱਖਿਆ ਗਾਰਡ (ਐਨ. ਐਸ. ਜੀ.) ਦਾ ਨਵਾਂ ਕੇਂਦਰ ਸਥਾਪਤ ਕੀਤਾ ਜਾਵੇਗਾ, ਜਿੱਥੇ 500 ਕਮਾਂਡੋ ਤਾਇਨਾਤ ਕੀਤੇ ਜਾਣਗੇ | ...

ਪੂਰੀ ਖ਼ਬਰ »

ਅਯੁੱਧਿਆ ਮਾਮਲੇ 'ਚ ਅੱਜ ਹੋਵੇਗੀ ਆਖ਼ਰੀ ਸੁਣਵਾਈ

ਨਵੀਂ ਦਿੱਲੀ, 15 ਅਕਤੂਬਰ (ਏਜੰਸੀ)-ਅਯੁੱਧਿਆ ਮਾਮਲੇ 'ਚ ਨਵੰਬਰ ਦੇ ਪਹਿਲੇ ਹਫ਼ਤੇ ਫ਼ੈਸਲਾ ਆ ਸਕਦਾ ਹੈ | ਇਸ ਸਬੰਧੀ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਕੱਲ੍ਹ 16 ਅਕਤੂਬਰ ਨੂੰ ਇਸ ਮਾਮਲੇ ਦੀ 40ਵੀਂ ਅਤੇ ਆਖ਼ਰੀ ਸੁਣਵਾਈ ਹੋਵੇਗੀ | ਚੀਫ਼ ਜਸਟਿਸ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪਰਾਲੀ ਸਾੜਨ ਨੂੰ ਲੈ ਕੇ ਨੈਸ਼ਨਲ ਗ੍ਰੀਨ ਟਿ੍ਬਿਊਨਲ ਸਖ਼ਤ

ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਮੰਗੀ ਰਿਪੋਰਟ ਨਵੀਂ ਦਿੱਲੀ, 15 ਅਕਤੂਬਰ (ਏਜੰਸੀ)-ਨੈਸ਼ਨਲ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਵਲੋਂ ਪਰਾਲੀ ਸਾੜਨ ਸਬੰਧੀ ਚੁੱਕੇ ਕਦਮਾਂ ਸਬੰਧੀ ਰਿਪੋਰਟ ਮੰਗੀ ਹੈ | ...

ਪੂਰੀ ਖ਼ਬਰ »

ਪਿ੍ੰਸ ਵਿਲੀਅਮ ਤੇ ਕੇਟ ਵਲੋਂ ਇਮਰਾਨ ਖ਼ਾਨ ਨਾਲ ਮੁਲਾਕਾਤ

ਅੰਮਿ੍ਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਬਰਤਾਨੀਆ ਦੇ ਪਿ੍ੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਨੇ ਆਪਣੇ ਪੰਜ ਰੋਜ਼ਾ ਪਾਕਿਸਤਾਨ ਦੌਰੇ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਰਾਸ਼ਟਰਪਤੀ ਆਰਿਫ਼ ਅਲਵੀ ਨਾਲ ਮੁਲਾਕਾਤ ਕੀਤੀ | ਦੱਸਿਆ ਜਾ ਰਿਹਾ ਹੈ ਕਿ ...

ਪੂਰੀ ਖ਼ਬਰ »

ਸੋਨੀਆ ਵਲੋਂ ਹਰਿਆਣਾ 'ਚ ਚੋਣ ਰੈਲੀ 18 ਨੂੰ

ਡਾ: ਮਨਮੋਹਨ ਸਿੰਘ 19 ਨੂੰ ਚੰਡੀਗੜ੍ਹ ਆਉਣਗੇ ਚੰਡੀਗੜ੍ਹ, 15 ਅਕਤੂਬਰ (ਐਨ.ਐਸ. ਪਰਵਾਨਾ)-ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ 18 ਅਕਤੂਬਰ ਨੂੰ ਹਰਿਆਣਾ ਦੇ ਚੋਣ ਦੌਰੇ 'ਤੇ ਆ ਰਹੇ ਹਨ | ਇਸ ...

ਪੂਰੀ ਖ਼ਬਰ »

ਧਾਰਾ 370 ਹਟਾਉਣ ਦਾ ਵਿਰੋਧ ਕਰਨ 'ਤੇ ਫ਼ਾਰੂਕ ਅਬਦੁੱਲਾ ਦੀ ਭੈਣ ਤੇ ਬੇਟੀ ਨੂੰ ਹਿਰਾਸਤ 'ਚ ਲਿਆ

ਨਵੀਂ ਦਿੱਲੀ, 15 ਅਕਤੂਬਰ (ਏਜੰਸੀ)-ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚੋਂ ਧਾਰਾ 370 ਖ਼ਤਮ ਕਰਨ ਦਾ ਵਿਰੋਧ ਅਜੇ ਵੀ ਜਾਰੀ ਹੈ | ਸ੍ਰੀਨਗਰ 'ਚ ਮੰਗਲਵਾਰ ਨੂੰ ਨੈਸ਼ਨਲ ਕਾਨਫ਼ਰੰਸ (ਐਨ. ਸੀ.) ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਦੀ ਭੈਣ ਸੁਰਾਈਆ ਅਤੇ ਬੇਟੀ ਸਾਫੀਆ ਨੂੰ ਧਾਰਾ ...

ਪੂਰੀ ਖ਼ਬਰ »

ਅੱਤਵਾਦ ਿਖ਼ਲਾਫ਼ ਲੜਾਈ ਜਾਰੀ ਰਹੇਗੀ-ਅਮਿਤ ਸ਼ਾਹ

ਮਾਨੇਸਰ, 15 ਅਕਤੂਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਅੱਤਵਾਦ ਿਖ਼ਲਾਫ਼ 'ਜ਼ੀਰੋ ਸਹਿਣਸ਼ੀਲਤਾ' ਦੀ ਨੀਤੀ 'ਤੇ ਕਾਇਮ ਹੈ ਅਤੇ ਇਸੇ ਤਹਿਤ ਹੁਣ ਅੱਤਵਾਦ ਿਖ਼ਲਾਫ਼ ਫ਼ੈਸਲਾਕੁਨ ਲੜਾਈ ਲੜੀ ਜਾ ਰਹੀ ਹੈ ਅਤੇ ਇਹ ਜਾਰੀ ਰਹੇਗੀ | ਐਨ. ਐਸ. ਜੀ. ...

ਪੂਰੀ ਖ਼ਬਰ »

ਅਗਲੀ ਜੰਗ ਦੇਸੀ ਹਥਿਆਰਾਂ ਨਾਲ ਲੜਾਂਗੇ-ਫ਼ੌਜ ਮੁਖੀ

ਰੱਖਿਆ ਸੇਵਾਵਾਂ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਆਪਣੀਆਂ ਜ਼ਰੂਰਤਾਂ ਦੀ ਮੁੜ ਸਮੀਖਿਆ ਦੀ ਲੋੜ-ਡੋਵਾਲ ਨਵੀਂ ਦਿੱਲੀ, 15 ਅਕਤੂਬਰ (ਉਪਮਾ ਡਾਗਾ ਪਾਰਥ)-ਫੌਜ ਮੁਖੀ ਨੇ ਡੀ. ਆਰ. ਡੀ. ਓ. ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਗਠਨ ਨੇ ਸੇਵਾਵਾਂ ਦੀਆਂ ਜ਼ਰੂਰਤਾਂ ਦੇ ਦੇਸੀ ਹੱਲ ...

ਪੂਰੀ ਖ਼ਬਰ »

ਪੀ.ਐਮ.ਸੀ. ਬੈਂਕ 'ਚ ਰਾਸ਼ੀ ਫਸੀ ਹੋਣ ਕਾਰਨ ਦੋ ਖਾਤਾ ਧਾਰਕਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਮੁੰਬਈ, 15 ਅਕਤੂਬਰ (ਏਜੰਸੀ)-ਅੱਜ ਪੰਜਾਬ ਅਤੇ ਮਹਾਰਾਸ਼ਟਰ ਕਾਰਪੋਰੇਟਿਵ ਬੈਂਕ ਦੇ ਦੋ ਖਾਤਾ ਧਾਰਕਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਇਨ੍ਹਾਂ ਦੀ ਪਹਿਚਾਣ ਸੰਜੇ ਗੁਲਾਟੀ (51) ਅਤੇ ਫਤੋਮਲ ਪੰਜਾਬੀ (59) ਵਜੋਂ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ...

ਪੂਰੀ ਖ਼ਬਰ »

ਦੀਵਾਲੀ ਮੌਕੇ ਪ੍ਰਸਾਰਿਤ ਹੋਣ ਵਾਲੇ 'ਮਨ ਕੀ ਬਾਤ' ਪ੍ਰੋਗਰਾਮ ਲਈ ਮੋਦੀ ਨੇ ਮੰਗੇ ਸੁਝਾਅ

ਨਵੀਂ ਦਿੱਲੀ, 15 ਅਕਤੂਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨੇਵਾਰ ਪ੍ਰੋਗਰਾਮ 'ਮਨ ਕੀ ਬਾਤ' ਲਈ ਲੋਕਾਂ ਤੋਂ ਸੁਝਾਅ ਮੰਗੇ ਹਨ | ਇਸ ਵਾਰ 27 ਅਕਤੂਬਰ ਦੀਵਾਲੀ ਵਾਲੇ ਦਿਨ 'ਮਨ ਕੀ ਬਾਤ' ਪ੍ਰੋਗਰਾਮ ਦੀ 58ਵੀਂ ਲੜੀ ਪ੍ਰਸਾਰਿਤ ਕੀਤੀ ਜਾਵੇਗੀ | ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX