ਤਾਜਾ ਖ਼ਬਰਾਂ


ਬੀਬੀ ਲਖਵਿੰਦਰ ਕੌਰ ਗਰਚਾ ਮੁੜ ਕਾਂਗਰਸ ਵਿਚ ਸ਼ਾਮਲ
. . .  18 minutes ago
ਮੋਹਾਲੀ, 22 ਮਈ (ਅਵਤਾਰ ਨਗਲੀਆ) - ਕਾਂਗਰਸ ਵਿਚੋਂ ਕੱਢੇ ਬੀਬੀ ਲਖਵਿੰਦਰ ਕੌਰ ਗਰਚਾ ਇਕ ਵਾਰ ਫਿਰ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਸਮੇਤ ਵੱਖ ਵੱਖ ਆਗੂ ਮੌਜੂਦ...
ਧਮਾਕਾ ਹੋਣ ਕਾਰਨ ਇਕ ਜਵਾਨ ਸ਼ਹੀਦ ਤੇ 7 ਹੋਰ ਜ਼ਖਮੀ
. . .  27 minutes ago
ਸ੍ਰੀਨਗਰ, 22 ਮਈ - ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਸਥਿਤ ਕੰਟਰੋਲ ਲਾਇਨ ਨਾਲ ਲਗਦੇ ਮੇਂਢਰ ਇਲਾਕੇ ਵਿਚ ਆਈ.ਈ.ਡੀ ਧਮਾਕਾ ਹੋਣ ਕਾਰਨ ਇਕ ਜਵਾਨ ਸ਼ਹੀਦ ਹੋ ਗਿਆ ਹੈ ਤੇ ਜਦਕਿ ਸੱਤ ਹੋਰ ਜ਼ਖਮੀ ਹੋਏ...
ਧਰਨੇ ਵਿਚ ਸ਼ਾਮਲ ਹੋਏ ਸੁਖਪਾਲ ਖਹਿਰਾ, ਬੀਬੀ ਖਾਲੜਾ ਸਮੇਤ ਵੱਖ ਵੱਖ ਆਗੂ
. . .  42 minutes ago
ਫ਼ਰੀਦਕੋਟ, 22 ਮਈ - ਪੁਲਿਸ ਹਿਰਾਸਤ ਵਿਚ ਮਰਨ ਵਾਲੇ ਲੜਕੇ ਦੀ ਮੌਤ ਤੋਂ ਬਾਅਦ ਪਰਿਵਾਰ ਸਮੇਤ ਵੱਖ ਵੱਖ ਜਥੇਬੰਦੀਆਂ ਵੱਲੋਂ ਐਸ.ਐਸ.ਪੀ. ਦਫ਼ਤਰ ਬਾਹਰ ਧਰਨਾ ਲਗਾਇਆ ਗਿਆ ਹੈ। ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ...
ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਕੰਮਕਾਜ ਰੱਖਿਆ ਠੱਪ
. . .  52 minutes ago
ਸੰਗਰੂਰ, 22 ਮਈ (ਧੀਰਜ ਪਸ਼ੌਰੀਆ) - ਲੁਧਿਆਣਾ ਜ਼ਿਲ੍ਹੇ ਦੀ ਸਬ ਡਵੀਜ਼ਨ ਖੰਨਾ ਬਾਰ ਦੇ ਸਾਬਕਾ ਪ੍ਰਧਾਨ 'ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਅੱਜ ਕੰਮਕਾਜ ਠੱਪ ਰੱਖਿਆ। ਜ਼ਿਲ੍ਹਾ ਬਾਰ ਦੇ ਵਕੀਲਾਂ...
ਕਾਂਗਰਸੀ ਆਗੂ ਨੇ ਸੁਪਰੀਮ ਕੋਰਟ 'ਤੇ ਦਿੱਤਾ ਵਿਵਾਦਗ੍ਰਸਤ ਬਿਆਨ
. . .  about 1 hour ago
ਨਵੀਂ ਦਿੱਲੀ, 22 ਮਈ - ਲੋਕ ਸਭਾ ਚੋਣਾਂ 2019 ਦੇ ਨਤੀਜੇ ਆਉਣ 'ਚ ਕੁਝ ਘੰਟੇ ਬਾਕੀ ਹਨ। ਵਿਰੋਧੀ ਧਿਰ ਈ.ਵੀ.ਐਮ. ਤੇ ਵੀ.ਵੀ.ਪੈਟ ਦੀ ਸੁਰੱਖਿਆ 'ਤੇ ਸਵਾਲ ਚੁੱਕ ਰਿਹਾ ਹੈ। ਹਾਲ ਹੀ ਵਿਚ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਉਦਿਤ ਰਾਜ ਨੇ ਈ.ਵੀ.ਐਮ. ਵਿਵਾਦ 'ਤੇ...
ਭਿਆਨਕ ਸੜਕ ਹਾਦਸੇ 'ਚ 5 ਜੀਆਂ ਦੀ ਮੌਤ
. . .  about 1 hour ago
ਭੁਵਨੇਸ਼ਵਰ, 22 ਮਈ - ਓਡੀਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ 'ਚ ਕੌਮੀ ਮਾਰਗ 26 'ਤੇ ਵਾਪਰੇ ਭਿਆਨਕ ਹਾਦਸੇ ਵਿਚ ਇਕ ਪਰਿਵਾਰ ਦੇ 5 ਜੀਆ ਦੀ ਮੌਤ ਹੋ ਗਈ। ਜਦਕਿ 2 ਗੰਭੀਰ ਜ਼ਖਮੀ ਹੋਏ ਹਨ। ਇਹ ਹਾਦਸਾ ਅੱਜ ਸਵੇਰੇ ਕਾਰ ਤੇ ਟਰੱਕ ਵਿਚਾਲੇ...
ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ 2019 ਵਿਚ ਹਿੱਸਾ ਲੈਣ ਲਈ ਹੋਈ ਰਵਾਨਾ
. . .  about 1 hour ago
ਮੁੰਬਈ, 22 ਮਈ - 15 ਮੈਂਬਰੀ ਭਾਰਤੀ ਕ੍ਰਿਕਟ ਟੀਮ ਅੱਜ ਮੁੰਬਈ ਏਅਰਪੋਰਟ ਤੋਂ ਇੰਗਲੈਂਡ ਲਈ ਰਵਾਨਾ ਹੋ ਗਈ। ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਵਿਚ 30 ਮਈ ਤੋਂ ਸ਼ੁਰੂ ਹੋ ਰਹੇ ਆਈ.ਸੀ.ਸੀ. ਵਿਸ਼ਵ ਕੱਪ ਵਿਚ ਹਿੱਸਾ...
ਟਿਕ ਟਾਕ 'ਤੇ 5 ਲੱਖ ਪ੍ਰਸੰਸਕਾਂ ਵਾਲੇ ਸ਼ਖ਼ਸ ਦਾ ਗੋਲੀਆਂ ਮਾਰ ਕੇ ਕਤਲ
. . .  about 2 hours ago
ਨਵੀਂ ਦਿੱਲੀ, 22 ਮਈ - ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਵਾਰ ਫਿਰ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਵਾਰਕਾ ਮੋੜ ਮੈਟਰੋ ਸਟੇਸ਼ਨ ਦੇ ਨੇੜੇ ਦੋ ਦਿਨ ਪਹਿਲਾ ਗੈਂਗਵਾਰ ਤੇ ਪੁਲਿਸ ਗੋਲੀਬਾਰੀ 'ਚ ਦੋ ਬਦਮਾਸ਼ਾਂ ਦੀ ਮੌਤ ਹੋ ਗਈ ਸੀ। ਉੱਥੇ ਹੀ, ਨਜਫਗੜ ਇਲਾਕੇ...
ਮੇਰਠ ਵਿਚ ਐਸ.ਪੀ. ਬਸਪਾ ਵਰਕਰ ਸਟਰਾਂਗ ਰੂਮ ਦੀ ਦੂਰਬੀਨਾਂ ਤੇ ਕੈਮਰਿਆਂ ਨਾਲ ਕਰ ਰਹੇ ਹਨ ਨਿਗਰਾਨੀ
. . .  about 2 hours ago
ਮੇਰਠ, 22 ਮਈ - ਵੋਟਿੰਗ ਤੋਂ ਬਾਅਦ ਈ.ਵੀ.ਐਮ. ਨੂੰ ਮਤ ਗਿਣਤੀ ਸਥਾਨਾਂ ਤੱਕ ਪਹੁੰਚਾਉਣ'ਚ ਗੜਬੜੀ ਤੇ ਉਨ੍ਹਾਂ ਦੀ ਦੁਰਵਰਤੋਂ ਨੂੰ ਲੈ ਕੇ ਵੱਖ ਵੱਖ ਇਲਾਕਿਆਂ ਤੋਂ ਮਿਲੀ ਸ਼ਿਕਾਇਤਾਂ ਵਿਚਕਾਰ ਉਤਰ ਪ੍ਰਦੇਸ਼ ਦੇ ਮੇਰਠ 'ਚ ਸਪਾ-ਬਸਪਾ ਵਰਕਰਾਂ ਨੇ ਸਟਰਾਂਗ ਰੂਮ ਦੇ ਬਾਹਰ...
ਬੱਚੀ ਵਿੰਡ ਦੇ ਪਿੰਡ ਸ਼ਹੂਰਾ ਵਿਖੇ ਹੁਣ ਤੱਕ 25 ਫੀਸਦੀ ਪੋਲਿੰਗ ਹੋ ਚੁੱਕੀ ਹੈ
. . .  about 2 hours ago
ਐਨ.ਸੀ.ਪੀ ਆਗੂ ਜੈਦੱਤ ਕਾਸ਼ੀਨਗਰ ਅੱਜ ਹੋਣਗੇ ਸ਼ਿਵਸੈਨਾ 'ਚ ਸ਼ਾਮਲ
. . .  about 3 hours ago
ਮੁੰਬਈ, 22 ਮਈ - ਐਨ.ਸੀ.ਪੀ ਆਗੂ ਅਤੇ ਸਾਬਕਾ ਮੰਤਰੀ ਜੈਦੱਤ ਕਾਸ਼ੀਨਗਰ ਅੱਜ ਸ਼ਿਵ ਸੈਨਾ 'ਚ ਸ਼ਾਮਲ...
ਸੀ.ਆਰ.ਪੀ.ਐਫ ਬੰਕਰ 'ਤੇ ਗਰਨੇਡ ਹਮਲਾ
. . .  about 3 hours ago
ਸ੍ਰੀਨਗਰ, 22 ਮਈ - ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ 'ਚ ਅੱਤਵਾਦੀਆਂ ਵੱਲੋਂ ਸੀ.ਆਰ.ਪੀ.ਐਫ ਬੰਕਰ 'ਤੇ ਗਰਨੇਡ ਹਮਲਾ ਕੀਤਾ ਗਿਆ। ਇਸ ਹਮਲੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ...
ਸਰੀਆ : ਬਾਗ਼ੀਆਂ ਦੇ ਜਵਾਬੀ ਹਮਲੇ 'ਚ ਦਰਜਨਾਂ ਮੌਤਾਂ
. . .  about 4 hours ago
ਨਵੀਂ ਦਿੱਲੀ, 22 ਮਈ - ਸੀਰੀਆ 'ਚ ਬਾਗ਼ੀਆਂ ਵੱਲੋਂ ਕੀਤੇ ਗਏ ਜਵਾਬੀ ਹਮਲੇ 'ਚ ਦਰਜਨਾਂ ਲੋਕਾਂ ਦੀ ਮੌਤ ਹੋਣ ਦੀ ਖ਼ਬਰ...
ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ
. . .  about 4 hours ago
ਸ੍ਰੀਨਗਰ, 22 ਮਈ - ਜੰਮੂ ਕਸ਼ਮੀਰ ਦੇ ਕੁਲਗਾਮ 'ਚ ਪੈਂਦੇ ਗੋਪਾਲਪੁਰਾ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ...
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 4 hours ago
ਨਵੀਂ ਦਿੱਲੀ, 22 ਮਈ - ਨਿਕੋਬਾਰ ਟਾਪੂ 'ਚ ਬੀਤੀ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਇਸਰੋ ਵੱਲੋਂ ਭਾਰਤੀ ਪ੍ਰਿਥਵੀ ਨਿਗਰਾਨੀ ਉਪਗ੍ਰਹਿ ਸਫਲਤਾਪੂਰਵਕ ਲਾਂਚ
. . .  about 4 hours ago
ਪਿੰਡ ਸ਼ਹੂਰਾਂ 'ਚ ਵੋਟਾਂ ਪਾਉਣ ਦਾ ਕੰਮ ਸ਼ੁਰੂ
. . .  about 5 hours ago
ਮੁੰਬਈ : ਪੱਛਮੀ ਰੇਲਵੇ ਲਾਈਨ 'ਤੇ ਸਿਗਨਲ ਫ਼ੇਲ੍ਹ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਦਰਿਆ ਰਾਵੀ 'ਚ ਨਹਾਉਣ ਗਏ 3 ਨੌਜਵਾਨਾਂ 'ਚੋਂ ਇਕ ਰੁੜ੍ਹਿਆ 2 ਨੂੰ ਪਿੰਡ ਵਾਸੀਆਂ ਬਚਾਇਆ
. . .  1 day ago
ਬੱਚੀ ਵਿੰਡ, ਪਿੰਡ ਸ਼ਹੂਰਾ ਵਿਖੇ ਚੋਣ ਰੱਦ ਹੋਣ ਕਰਕੇ ਰਾਜਨੀਤਿਕ ਪਾਰਾ ਮੁੜ ਗਰਮਾਇਆ , ਵੋਟਾਂ ਕੱਲ੍ਹ
. . .  1 day ago
ਦਰਸ਼ਨ ਕਰੋ ਜੀ , ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਤੋ ਭਾਰਤ ਵੱਲ ਬਣਾਏ ਜਾ ਰਹੇ ਲਾਂਘੇ ਦੀਆਂ ਤਾਜ਼ਾ ਤਸਵੀਰਾਂ ਰਾਹੀਂ
. . .  1 day ago
ਦੁਬਈ ਤੋਂ ਪੁੱਜੇ ਦੋ ਸਕੇ ਭਰਾ ਯਾਤਰੀਆਂ ਕੋਲੋਂ ਕਰੀਬ ਸਾਢੇ 11ਲੱਖ ਦਾ ਸੋਨਾ ਬਰਾਮਦ
. . .  1 day ago
ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਟਰੇਲਰ ਰਿਲੀਜ਼
. . .  1 day ago
ਦਿੱਲੀ 'ਚ ਕੇਂਦਰੀ ਕੈਬਨਿਟ ਦੀ ਬੈਠਕ ਜਾਰੀ
. . .  1 day ago
ਬਾਘਾਪੁਰਾਣਾ : ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਡੀ. ਐੱਸ. ਪੀ. ਦਫ਼ਤਰ ਦਾ ਘਿਰਾਓ ਜਾਰੀ
. . .  1 day ago
ਹਾਈਕੋਰਟ ਦੀ ਧਮਕੀ ਦੇ ਕੇ ਕਿਸਾਨਾਂ 'ਤੇ ਬਿੱਲ ਥੋਪਣਾ ਚਾਹੁੰਦਾ ਹੈ ਬਿਜਲੀ ਵਿਭਾਗ- ਅਜਮੇਰ ਲੱਖੋਵਾਲ
. . .  1 day ago
ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ ਪਹੁੰਚੇ ਕਈ ਕੇਂਦਰੀ ਮੰਤਰੀ
. . .  1 day ago
ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਨਾਲ ਮੈਂ ਚਿੰਤਾ 'ਚ ਹਾਂ- ਪ੍ਰਣਬ ਮੁਖਰਜੀ
. . .  1 day ago
ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਪਹੁੰਚੇ ਵਿਰੋਧੀ ਧਿਰ ਦੇ ਨੇਤਾ
. . .  1 day ago
ਸ਼ੋਪੀਆਂ ਦੇ ਜੰਗਲ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਬਾਘਾਪੁਰਾਣਾ ਨੇੜਿਓਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਖੋਹੀ ਗੱਡੀ
. . .  1 day ago
ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਈ. ਵੀ. ਐੱਮ.- ਚੋਣ ਕਮਿਸ਼ਨ
. . .  1 day ago
ਪੱਲੇਦਾਰਾਂ ਦੇ ਦੋ ਧੜਿਆਂ 'ਚ ਹੋਈ ਲੜਾਈ, ਕਈ ਜ਼ਖ਼ਮੀ
. . .  1 day ago
ਦਿੱਲੀ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸ਼ੁਰੂ
. . .  about 1 hour ago
ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਸੜ ਕੇ ਹੋਈਆਂ ਸੁਆਹ, ਦੋ ਮਾਸੂਮ ਬੱਚੀਆਂ ਦੀ ਮੌਤ
. . .  about 1 hour ago
ਜੇਕਰ ਸਿੱਧੂ ਨੂੰ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਸੀ ਤਾਂ ਉਹ ਹਾਈਕਮਾਂਡ ਨਾਲ ਗੱਲਬਾਤ ਕਰ ਸਕਦੇ ਸਨ- ਪ੍ਰਨੀਤ ਕੌਰ
. . .  about 1 hour ago
ਸੰਜੇ ਸਿੰਘ ਨੇ ਅਖਿਲੇਸ਼ ਯਾਦਵ ਨਾਲ ਕੀਤੀ ਮੁਲਾਕਾਤ, ਕਿਹਾ- ਦੇਸ਼ ਭਰ 'ਚੋਂ ਹੋਵੇਗਾ ਭਾਜਪਾ ਦਾ ਸਫ਼ਾਇਆ
. . .  0 minutes ago
ਅਫ਼ਗ਼ਾਨਿਸਤਾਨ 'ਚ 9 ਤਾਲਿਬਾਨੀ ਅੱਤਵਾਦੀ ਢੇਰ
. . .  21 minutes ago
ਐਗਜ਼ਿਟ ਪੋਲ ਵਿਰੋਧੀ ਧਿਰ ਦਾ ਹੌਂਸਲਾ ਤੋੜਨ ਦਾ ਹਥਿਆਰ- ਪ੍ਰਿਅੰਕਾ ਗਾਂਧੀ
. . .  37 minutes ago
ਸਾਰੀਆਂ ਵੀ. ਵੀ. ਪੈਟ ਪਰਚੀਆਂ ਦੀ ਜਾਂਚ ਸੰਬੰਧੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖ਼ਾਰਜ
. . .  about 1 hour ago
ਪੱਛਮੀ ਬੰਗਾਲ 'ਚ ਭਾਜਪਾ ਦੇ ਪੰਜ ਵਰਕਰ ਜ਼ਖ਼ਮੀ, ਟੀ. ਐੱਮ. ਸੀ. 'ਤੇ ਹਮਲੇ ਦਾ ਦੋਸ਼
. . .  about 1 hour ago
ਮੈਕਸੀਕੋ 'ਚ ਗੋਲੀਬਾਰੀ, 10 ਲੋਕਾਂ ਦੀ ਮੌਤ
. . .  about 1 hour ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰ. 200 'ਤੇ ਵੋਟਿੰਗ ਰੱਦ
. . .  1 day ago
ਮੁਲਾਇਮ ਅਤੇ ਅਖਿਲੇਸ਼ ਯਾਦਵ ਵਿਰੁੱਧ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
. . .  1 day ago
ਕਿਰਗਿਸਤਾਨ ਰਵਾਨਾ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
. . .  1 day ago
ਅੱਜ ਚੋਣ ਕਮਿਸ਼ਨ ਨੂੰ ਮਿਲਣਗੀਆਂ ਵਿਰੋਧੀ ਪਾਰਟੀਆਂ
. . .  1 day ago
ਸੋਨੀਆ, ਰਾਹੁਲ, ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਜੋਕੋ ਵਿਡੋਡੋ ਦੂਸਰੀ ਵਾਰ ਬਣੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਜੇਠ ਸੰਮਤ 551
ਿਵਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਪਹਿਲਾ ਸਫ਼ਾ

ਅਰੁਣਾਚਲ 'ਚ ਅੱਤਵਾਦੀਆਂ ਵਲੋਂ ਵਿਧਾਇਕ ਸਮੇਤ 11 ਦੀ ਹੱਤਿਆ

ਮਿ੍ਤਕਾਂ 'ਚ ਵਿਧਾਇਕ ਦਾ ਪੁੱਤਰ ਤੇ 2 ਸੁਰੱਖਿਆ ਮੁਲਾਜ਼ਮ
ਈਟਾਨਗਰ, 21 ਮਈ (ਏਜੰਸੀ)-ਅਰੁਣਾਚਲ ਪ੍ਰਦੇਸ਼ ਦੇ ਤਿਰਾਪ ਜ਼ਿਲ੍ਹੇ 'ਚ ਅੱਜ ਐਨ.ਐਸ.ਸੀ.ਐਨ.-ਆਈ.ਐਮ. ਦੇ ਸ਼ੱਕੀ ਅੱਤਵਾਦੀਆਂ ਵਲੋਂ ਕੀਤੇ ਹਮਲੇ 'ਚ ਵਿਧਾਨ ਸਭਾ ਦੀ ਚੋਣ ਲੜ ਰਹੇ ਨੈਸ਼ਨਲ ਪੀਪਲਜ਼ ਪਾਰਟੀ (ਐਨ.ਪੀ.ਪੀ.) ਉਮੀਦਵਾਰ ਤਿਰੰਗ ਅਬੋਹ ਸਮੇਤ 11 ਲੋਕ ਮਾਰੇ ਗਏ ਹਨ | ਅਰੁਣਾਚਲ ਪ੍ਰਦੇਸ਼ ਦੇ ਡੀ.ਜੀ.ਪੀ. ਐਸ.ਬੀ.ਕੇ. ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਵਿਧਾਇਕ ਤਿਰੰਗ ਅਬੋਹ ਦੇ 4 ਗੱਡੀਆਂ ਦੇ ਕਾਫ਼ਲੇ 'ਤੇ ਬਾਗੀਆਂ ਵਲੋਂ ਘਾਤ ਲਗਾ ਕੇ ਕੀਤੇ ਹਮਲੇ ਦੌਰਾਨ ਕੀਤੀ ਅੰਨ੍ਹੇਵਾਹ ਗੋਲੀਬਾਰੀ 'ਚ ਵਿਧਾਇਕ ਅਬੋਹ, ਉਨ੍ਹਾਂ ਦੇ ਪੁੱਤਰ, 2 ਸੁਰੱਖਿਆ ਮੁਲਾਜ਼ਮਾਂ ਸਮੇਤ 11 ਲੋਕ ਮਾਰੇ ਗਏ ਹਨ | ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਐਨ.ਪੀ.ਪੀ. ਦੇ ਪ੍ਰਧਾਨ ਕੋਨਰਾਡ ਕੇ. ਸੰਗਮਾ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਪ੍ਰਧਾਨ ਮੰਤਰੀ ਦਫ਼ਤਰ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਿਖ਼ਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਵਿਧਾਇਕ ਤਿਰੰਗ ਅਬੋਹ ਸਮੇਤ 11 ਲੋਕਾਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ 'ਤੇ ਦੁੱਖ ਪ੍ਰਗਟ ਕਰਦਿਆਂ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ | ਦੱਸਣਯੋਗ ਹੈ ਕਿ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਅਰੁਣਾਚਲ ਪ੍ਰਦੇਸ਼ 'ਚ ਵਿਧਾਨ ਸਭਾ ਦੀਆਂ ਚੋਣਾਂ ਵੀ ਹੋ ਰਹੀਆਂ ਹਨ | ਸੂਬੇ ਦੀ ਖੋਨਸਾ ਪੱਛਮੀ ਵਿਧਾਨ ਸਭਾ ਸੀਟ ਤੋਂ ਮੌਜੂਦਾ ਵਿਧਾਇਕ ਤਿਰੰਗ ਅਬੋਹ ਮੁੜ ਉਸੇ ਸੀਟ ਤੋਂ ਮੁੜ ਚੋਣ ਲੜ ਰਹੇ ਸਨ |
ਉੱਤਰ-ਪੂਰਬ 'ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼-ਰਾਜਨਾਥ
ਨਵੀਂ ਦਿੱਲੀ, (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਰੁਣਾਚਲ ਪ੍ਰਦੇਸ਼ 'ਚ ਐਨ.ਪੀ.ਪੀ. ਵਿਧਾਇਕ, ਉਸ ਦੇ ਪੁੱਤਰ ਅਤੇ 9 ਹੋਰਾਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ 'ਤੇ ਅਫਸੋਸ ਪ੍ਰਗਟ ਕਰਦਿਆਂ ਇਸ ਨੂੰ ਸ਼ੱਕੀ ਐਨ.ਐਸ.ਸੀ.ਐਨ. ਬਾਗੀਆਂ ਵਲੋਂ ਉੱਤਰ-ਪੂਰਬ 'ਚ ਸ਼ਾਂਤੀ ਨੂੰ ਭੰਗ ਕਰਨ ਦੀ 'ਨਾਪਾਕ ਕੋਸ਼ਿਸ਼' ਦੱਸਿਆ ਹੈ | ਰਾਜਨਾਥ ਨੇ ਟਵੀਟ ਕਰ ਅਰੁਣਾਚਲ ਪ੍ਰਦੇਸ਼ ਦੇ ਵਿਧਾਇਕ ਤਿਰੰਗ ਅਬੋਹ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਇਸ ਹਮਲੇ ਨੂੰ ਬਾਗੀਆਂ ਵਲੋਂ ਉੱਤਰ-ਪੂਰਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਦੱਸਿਆ ਹੈ |

ਮੋਦੀ ਵਲੋਂ ਐਨ.ਡੀ.ਏ. ਆਗੂਆਂ ਨਾਲ ਮੁਲਾਕਾਤ

ਚੋਣ ਨਤੀਜਿਆਂ ਤੋਂ ਬਾਅਦ ਦੀ ਰਣਨੀਤੀ 'ਤੇ ਕੀਤੀ ਚਰਚਾ
ਨਵੀਂ ਦਿੱਲੀ, 21 ਮਈ (ਪੀ.ਟੀ.ਆਈ.)-ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਐਨ.ਡੀ.ਏ. ਗੱਠਜੋੜ ਦੇ ਆਗੂਆਂ ਲਈ ਮੰਗਲਵਾਰ ਨੂੰ ਰਾਤ ਦੇ ਖ਼ਾਣੇ ਦੀ ਦਾਅਵਤ ਦਿੱਤੀ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਤੇ ਹੋਰਾਂ ਨੇ ਸ਼ਿਰਕਤ ਕੀਤੀ | ਰਾਤ ਦੇ ਖਾਣੇ ਤੋਂ ਪਹਿਲਾਂ ਐਨ.ਡੀ.ਏ. ਦੇ ਆਗੂਆਂ ਦੀ ਇਕ ਬੈਠਕ ਹੋਈ, ਜਿਸ 'ਚ ਕਰੀਬ ਦੋ ਦਰਜਨ ਭਾਈਵਾਲਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਦੀ ਰਣਨੀਤੀ 'ਤੇ ਚਰਚਾ ਕੀਤੀ | ਐਨ.ਡੀ.ਏ. ਦੇ ਸੀਨੀਅਰ ਨੇਤਾ ਪ੍ਰਧਾਨ ਮੰਤਰੀ ਮੋਦੀ ਨਾਲ ਮੰਚ 'ਤੇ ਬੈਠੇ ਨਜ਼ਰ ਆਏ, ਉਨ੍ਹਾਂ ਦੇ ਇਕ ਪਾਸੇ ਅਮਿਤ ਸ਼ਾਹ ਜਦਕਿ ਦੂਸਰੇ ਪਾਸੇ ਐਨ.ਡੀ.ਏ. ਦੇ ਸਭ ਤੋਂ ਸੀਨੀਅਰ ਨੇਤਾ ਸ. ਪ੍ਰਕਾਸ਼ ਸਿੰਘ ਬਾਦਲ ਬੈਠੇ ਸਨ | ਪ੍ਰਧਾਨ ਮੰਤਰੀ ਮੋਦੀ ਨੇ ਮੀਟਿੰਗ ਦੌਰਾਨ ਵਿਰੋਧੀ ਧਿਰ ਵਲੋਂ ਈ.ਵੀ.ਐਮ. 'ਤੇ ਪੈਦਾ ਕੀਤੇ ਗਏ ਬੇਲੋੜੇ ਵਿਵਾਦ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ | 36 ਪਾਰਟੀਆਂ ਨੇ ਇਸ ਮੀਟਿੰਗ 'ਚ ਸ਼ਿਰਕਤ ਕੀਤੀ | ਰਾਜਨਾਥ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਕ ਮਤਾ ਵੀ ਪਾਸ ਕੀਤਾ ਗਿਆ, ਜਿਸ 'ਚ 2019 ਦੀਆਂ ਚੋਣਾਂ ਨੂੰ ਦੇਸ਼ ਲਈ ਨਿਰਣਾਇਕ ਦੱਸਿਆ ਗਿਆ ਅਤੇ 2022 'ਚ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਭਾਰਤ ਨੂੰ ਤਾਕਤਵਾਰ, ਵਿਕਸਿਤ ਅਤੇ ਖੁਸ਼ਹਾਲ ਬਣਾਉਣ ਦਾ ਪ੍ਰਣ ਲਿਆ ਗਿਆ | ਭਾਜਪਾ ਦੇ ਭਾਈਵਾਲ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਮਤਾ ਪੇਸ਼ ਕੀਤਾ | ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ 'ਚ ਜਾਤੀ ਦੀਆਂ ਲੀਹਾਂ ਤੋਂ ਬਦਲਣ ਦੀ ਜ਼ਰੂਰਤ ਅਤੇ ਗਰੀਬਾਂ ਦੀ ਮੰਦਹਾਲੀ ਨੂੰ ਖ਼ਤਮ ਕਰਨ 'ਤੇ ਜ਼ੋਰ ਦਿੱਤਾ | ਇਸ ਮੌਕੇ ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਹਾਜ਼ਰ ਸਨ |
ਕੇਂਦਰੀ ਮੰਤਰੀਆਂ ਨਾਲ ਮੁਲਾਕਾਤ
ਭਾਜਪਾ ਦੇ ਸਦਰਮੁਕਾਮ 'ਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਮੇਜ਼ਬਾਨੀ 'ਚ ਰੱਖੀ ਗਈ ਇਕ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਅਤੇ ਆਪਣੇ ਗਠਜੋੜ ਦੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕੀਤੀ | ਭਾਜਪਾ ਨੇ ਦੱਸਿਆ ਕਿ ਇਹ ਬੈਠਕ ਕੇਂਦਰੀ ਮੰਤਰੀਆਂ ਵਲੋਂ ਦੇਸ਼ ਦੀ ਸੇਵਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਨ ਲਈ ਰੱਖੀ ਗਈ ਸੀ | ਇਸ ਬੈਠਕ 'ਚ ਭਾਜਪਾ ਵਲੋਂ ਸ਼ਾਮਿਲ ਹੋਏ ਪ੍ਰਮੁੱਖ ਕੇਂਦਰੀ ਮੰਤਰੀਆਂ 'ਚ ਰਾਜਨਾਥ ਸਿੰਘ, ਨਿਤਿਨ ਗਡਕਰੀ, ਅਰੁਣ ਜੇਤਲੀ, ਜੇ.ਪੀ. ਨੱਡਾ ਅਤੇ ਪ੍ਰਕਾਸ਼ ਜਾਵੜੇਕਰ ਸਨ | ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਦੇ ਮੰਤਰੀਆਂ 'ਚੋਂ ਲੋਕ ਜਨਸ਼ਕਤੀ ਪਾਰਟੀ ਦੇ ਰਾਮ ਵਿਲਾਸ ਪਾਸਵਾਨ, ਸ਼੍ਰੋਮਣੀ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ ਅਤੇ ਅਪਨਾ ਦਲ ਤੋਂ ਅਨੂਪਿ੍ਆ ਪਟੇਲ ਵੀ ਇਸ ਬੈਠਕ 'ਚ ਸ਼ਾਮਿਲ ਹੋਏ | ਦੱਸਣਯੋਗ ਹੈ ਕਿ ਭਾਜਪਾ ਨੂੰ ਪੂਰਾ ਭਰੋਸਾ ਹੈ ਕਿ ਐਨ.ਡੀ.ਏ. ਮੁੜ ਚੋਣਾਂ 'ਚ ਜਿੱਤ ਹਾਸਲ ਕਰੇਗਾ, ਚੋਣ ਸਰਵੇਖਣਾਂ ਨੇ ਵੀ ਮੋਦੀ ਸਰਕਾਰ ਦੀ ਵਾਪਸੀ ਦਾ ਅਨੁਮਾਨ ਲਗਾਇਆ ਹੈ |

ਵੀ.ਵੀ.ਪੈਟ ਪਰਚੀਆਂ ਦਾ ਮਿਲਾਨ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਰਵਾਉਣ ਦੀ ਮੰਗ

22 ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ-ਚੋਣ ਕਮਿਸ਼ਨ ਦੀ ਅਹਿਮ ਬੈਠਕ ਅੱਜ
ਨਵੀਂ ਦਿੱਲੀ, 21 ਮਈ (ਜਗਤਾਰ ਸਿੰਘ)-ਚੋਣ ਸਰਵੇਖਣਾਂ 'ਚ ਇਕ ਵਾਰ ਫਿਰ ਤੋਂ ਮੋਦੀ ਸਰਕਾਰ ਆਉਣ ਦੀ ਸੰਭਾਵਨਾ ਜਤਾਏ ਜਾਣ ਤੋਂ ਬਾਅਦ ਈ.ਵੀ.ਐਮ. ਦਾ ਮੁੱਦਾ ਮੁੜ ਤੋਂ ਤੂਲ ਫੜਦਾ ਨਜ਼ਰ ਆ ਰਿਹਾ ਹੈ | ਚੋਣ ਨਤੀਜਿਆਂ ਤੋਂ ਪਹਿਲਾਂ ਈ.ਵੀ.ਐਮ. ਅਤੇ ਵੀ.ਵੀ.ਪੈਟ ਦੇ ਮੁੱਦੇ 'ਤੇ ਕਾਂਗਰਸ, ਤੇਲਗੂ ਦੇਸ਼ਮ ਪਾਰਟੀ, ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਸਮੇਤ 22 ਪ੍ਰਮੁੱਖ ਵਿਰੋਧੀ ਧਿਰਾਂ ਦੇ ਆਗੂਆਂ ਨੇ ਕਾਂਸਟੀਚਿਊਸ਼ਨ ਕਲੱਬ ਵਿਖੇ ਬੈਠਕ ਕਰਨ ਉਪਰੰਤ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਾਪਿਆ | ਵਿਰੋਧੀ ਧਿਰਾਂ ਨੇ ਇਸ ਮੰਗ ਪੱਤਰ ਰਾਹੀਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਵੀ.ਵੀ.ਪੈਟ ਦੀਆਂ ਪਰਚੀਆਂ ਦਾ ਮਿਲਾਨ ਵੋਟਾਂ ਦੀ ਗਿਣਤੀ ਦੇ ਅਖੀਰ 'ਚ ਕਰਨ ਦੀ ਬਜਾਏ ਸ਼ੁਰੂਆਤ 'ਚ ਕੀਤਾ ਜਾਵੇ ਅਤੇ ਜੇਕਰ ਕਿਸੇ ਵੀ ਵਿਧਾਨ ਸਭਾ ਖ਼ੇਤਰ 'ਚ ਚੁਣੇ ਗਏ 5 ਪੋਲਿੰਗ ਸਟੇਸ਼ਨਾਂ 'ਤੇ ਕੋਈ ਗੜਬੜੀ ਮਿਲਦੀ ਹੈ ਤਾਂ ਉਸ ਖ਼ੇਤਰ ਦੀਆਂ 100 ਫ਼ੀਸਦੀ ਵੀ.ਵੀ.ਪੈਟ ਪਰਚੀਆਂ ਦਾ ਮਿਲਾਨ ਕੀਤਾ ਜਾਵੇ |
ਹਾਲਾਂਕਿ ਇਹ ਵੀ ਦੱਸਣਯੋਗ ਹੈ ਕਿ ਅੱਜ ਸੁਪਰੀਮ ਕੋਰਟ ਨੇ 100 ਫ਼ੀਸਦੀ ਈ.ਵੀ.ਐਮ. ਤੇ ਵੀ.ਵੀ.ਪੈਟ ਪਰਚੀਆਂ ਦੇ ਮਿਲਾਨ ਦੀ ਮੰਗ ਕਰਨ ਵਾਲੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ | ਚੋਣ ਕਮਿਸ਼ਨ ਨੂੰ ਮੰਗ ਪੱਤਰ ਦੇਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟੀ.ਡੀ.ਪੀ. ਆਗੂ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਜਨਾਦੇਸ਼ ਦਾ ਸਨਮਾਨ ਕਰਨ ਅਤੇ ਇਸ 'ਚ ਕੋਈ ਹੇਰਾਫੇਰੀ ਨਾ ਹੋਣ ਦੀ ਗੱਲ ਆਖੀ ਹੈ | ਨਾਇਡੂ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਦੁਬਾਰਾ ਮੰਗ ਕੀਤੀ ਹੈ ਕਿ ਜਿਹੜੇ 5 ਵੀ.ਵੀ.ਪੈਟ ਦੀ ਗਿਣਤੀ ਹੋਣੀ ਹੈ, ਉਸ ਦੀ ਗਿਣਤੀ ਅਖੀਰ 'ਚ ਕਰਨ ਦੀ ਬਜਾਏ ਸ਼ੁਰੂਆਤ 'ਚ ਹੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਕਈ ਸਾਬਕਾ ਚੋਣ ਕਮਿਸ਼ਨਰ ਸਾਡੀ ਮੰਗ ਦੇ ਸਮਰਥਨ 'ਚ ਹਨ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦਾ ਬਿਆਨ ਵੀ ਸਾਡੇ ਸਮਰਥਨ 'ਚ ਆਇਆ ਹੈ | ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਵਿਰੋਧੀ ਧਿਰਾਂ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਈ.ਵੀ.ਐਮ. ਨੂੰ ਕਿਧਰੇ ਹੋਰ ਲੈ ਕੇ ਜਾਣ 'ਤੇ ਚਿੰਤਾ ਜਤਾਈ ਹੈ | ਕਾਂਗਰਸੀ ਆਗੂ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਚੋਣ ਕਮਿਸ਼ਨ ਨੂੰ ਕੀਤੀਆਂ ਬੇਨਤੀਆਂ ਦੇ ਬਾਵਜੂਦ ਹੁਣ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਇਸ ਮੁੱਦੇ 'ਤੇ ਚਰਚਾ ਕਰਨ ਲਈ ਬੁੱਧਵਾਰ ਨੂੰ ਬੈਠਕ ਕਰਨਗੇ |
ਉੱਥੇ ਹੀ ਬਸਪਾ ਆਗੂ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਵੱਡੀ ਪੱਧਰ 'ਤੇ ਈ.ਵੀ.ਐਮ. ਨਾਲ ਜੁੜੀਆਂ ਗੜਬੜੀਆਂ ਹੋਈਆਂ ਹਨ | ਉਨ੍ਹਾਂ ਕੇਂਦਰੀ ਬਲਾਂ ਦੀ ਤਾਇਨਾਤੀ ਦੀ ਮੰਗ ਵੀ ਕੀਤੀ | ਚੋਣ ਕਮਿਸ਼ਨ ਨੂੰ ਮੰਗ ਪੱਤਰ ਸੌਾਪਣ ਤੋਂ ਪਹਿਲਾਂ ਵਿਰੋਧੀ ਧਿਰ ਦੇ 22 ਦਲਾਂ ਵਲੋਂ ਕਾਂਸਟੀਚਿਊਸ਼ਨ ਕਲੱਬ ਵਿਖੇ ਬੈਠਕ ਕੀਤੀ ਗਈ | ਇਸ ਬੈਠਕ 'ਚ ਟੀ.ਡੀ.ਪੀ. ਦੇ ਚੰਦਰ ਬਾਬੂ ਨਾਇਡੂ, ਕਾਂਗਰਸ ਵਲੋਂ ਗੁਲਾਮ ਨਬੀ ਆਜ਼ਾਦ ਤੇ ਅਸ਼ੋਕ ਗਹਿਲੋਤ, ਐਨ.ਸੀ.ਪੀ. ਤੋਂ ਪ੍ਰਫੁੱਲ ਪਟੇਲ, ਬਸਪਾ ਤੋਂ ਸਤੀਸ਼ ਚੰਦਰ ਮਿਸ਼ਰਾ, ਖੱਬੇਪੱਖੀ ਦਲਾਂ ਤੋਂ ਸੀਤਾਰਾਮ ਯੇਚੁਰੀ, ਟੀ.ਐਮ.ਸੀ. ਤੋਂ ਡੈਰੇਕ ਓ ਬ੍ਰਾਇਨ, 'ਆਪ' ਵਲੋਂ ਅਰਵਿੰਦ ਕੇਜਰੀਵਾਲ, ਸਪਾ ਤੋਂ ਰਾਮਗੋਪਾਲ, ਰਾਜਦ ਤੋਂ ਮਨੋਜ ਝਾਅ, ਡੀ.ਐਮ.ਕੇ. ਤੋਂ ਕਨੀਮੋਝੀ ਵਰਗੇ ਆਗੂਆਂ ਨੇ ਹਿੱਸਾ ਲਿਆ |
ਨਤੀਜਿਆਂ 'ਚ ਗੜਬੜੀ ਹੋਈ ਤਾਂ ਸੜਕਾਂ 'ਤੇ ਬਹੇਗਾ ਖ਼ੂਨ-ਕੁਸ਼ਵਾਹਾ
ਪਟਨਾ, (ਏਜੰਸੀ)-ਬਿਹਾਰ 'ਚ ਵਿਰੋਧੀ ਧਿਰਾਂ ਦੇ ਮਹਾਗੱਠਜੋੜ ਨੇ ਮੰਗਲਵਾਰ ਦੋਸ਼ ਲਗਾਇਆ ਕਿ ਸੱਤਾਧਾਰੀ ਐਨ.ਡੀ.ਏ. ਦੇ ਹੱਕ ਵਿਚ ਕਰਨ ਲਈ ਚੋਣ ਨਤੀਜਿਆਂ 'ਚ ਗੜਬੜੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਲੋਕਾਂ ਦੇ ਗੁੱਸੇ ਕਾਰਨ ਸੜਕਾਂ 'ਤੇ ਖ਼ੂਨ ਬਹੇਗਾ | ਇੱਥੇ ਕੀਤੀ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਜਿਸ ਨੂੰ ਆਰ.ਐਲ.ਐਸ.ਪੀ. ਮੁਖੀ ਤੇ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ, ਆਰ.ਜੇ.ਡੀ. ਸੂਬਾ ਪ੍ਰਧਾਨ ਰਾਮਚੰਦਰ ਪੁਰਵੇ, ਕਾਂਗਰਸ ਸੂਬਾ ਪ੍ਰਧਾਨ ਮਦਨ ਮੋਹਨ ਝਾਅ ਅਤੇ ਗੱਠਜੋੜ ਦੇ ਹੋਰ ਆਗੂਆਂ ਨੇ ਸੰਬੋਧਨ ਕੀਤਾ ਨੇ ਦੋਸ਼ ਲਾਇਆ ਕਿ ਐਗਜ਼ਿਟ ਪੋਲ 'ਚ ਕਹਿਣਾ ਕਿ ਬਿਹਾਰ ਵਿਚ ਐਨ.ਡੀ.ਏ. 30 ਜਾਂ ਵੱਧ ਸੀਟਾਂ ਜਿੱਤੇਗਾ ਗੁਮਰਾਹ ਕਰਨ ਵਾਲਾ ਹੈ |

ਗੁਜਰਾਤ 'ਚੋਂ 600 ਕਰੋੜ ਦੇ ਨਸ਼ੀਲੇ ਪਦਾਰਥਾਂ ਸਮੇਤ ਪਾਕਿ ਦੀ ਕਿਸ਼ਤੀ ਫੜੀ

ਨਵੀਂ ਦਿੱਲੀ, 21 ਮਈ (ਪੀ.ਟੀ.ਆਈ.)-ਭਾਰਤੀ ਕੋਸਟ ਗਾਰਡ ਨੇ ਗੁਜਰਾਤ ਤੱਟ ਤੋਂ ਪਾਕਿਸਤਾਨ ਦੀ ਇਕ ਕਿਸ਼ਤੀ ਨੂੰ ਕਾਬੂ ਕੀਤਾ ਹੈ, ਜਿਸ ਤੋਂ 600 ਕਰੋੜ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ | ਮੰਨਿਆ ਜਾ ਰਿਹਾ ਹੈ ਕਿ ਇਹ ਹੈਰੋਇਨ ਹੋ ਸਕਦੀ ਹੈ | ਭਾਰਤੀ ਕੋਸਟ ਗਾਰਡ ਨੇ ਦੱਸਿਆ ਕਿ ਕਿਸ਼ਤੀ ਦੇ ਚਾਲਕ ਦਲ ਦੇ 6 ਮੈਂਬਰਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ | ਮਾਲੀਆ ਖ਼ੁਫ਼ੀਆ ਡਾਇਰੈਕਟੋਰੇਟ ਅਤੋ ਹੋਰਨਾਂ ਏਜੰਸੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ | ਕੋਸਟ ਗਾਰਡ ਨੇ ਟਵੀਟ ਕਰਦਿਆਂ ਕਿਹਾ ਕਿ ਸਾਡੇ ਸਮੁੰਦਰੀ ਜਹਾਜ਼ ਨੇ ਕਰਾਚੀ ਦੀ ਰਜਿਸਟਰਡ ਇਕ ਪਾਕਿਸਤਾਨੀ ਕਿਸ਼ਤੀ 'ਅਲ-ਮਦੀਨਾ' ਨੂੰ ਸਵੇਰੇ ਗੁਜਰਾਤ ਤੱਟ ਤੋਂ ਫੜਿਆ ਅਤੇ ਨਸ਼ੀਲੇ ਪਦਾਰਥਾਂ ਦੇ 194 ਪੈਕੇਟਾਂ ਨੂੰ ਜ਼ਬਤ ਕਰ ਲਿਆ | ਇਸ ਨੂੰ ਫੜਨ ਲਈ ਇਕ ਸਮੁੰਦਰੀ ਜਹਾਜ਼ ਅਤੇ ਦੋ ਕਿਸ਼ਤੀਆਂ ਦਾ ਇਸਤੇਮਾਲ ਕੀਤਾ ਗਿਆ | ਜਾਖੋ ਸਮੁੰਦਰੀ ਤੱਟ 'ਤੇ ਪਾਕਿਸਤਾਨੀ ਕਿਸ਼ਤੀ ਨੂੰ ਰੋਕਿਆ ਗਿਆ ਤਾਂ ਇਸੇ ਦੌਰਾਨ ਇਸ ਦੇ ਚਾਲਕ ਦਲ ਦੇ ਮੈਂਬਰਾਂ ਨੇ ਸ਼ੱਕੀ ਪਦਾਰਥਾਂ ਵਾਲੇ ਬੈਗਾਂ ਨੂੰ ਪਾਣੀ 'ਚ ਸੁੱਟ ਦਿੱਤਾ | ਬਾਅਦ 'ਚ 7 ਬੈਗਾਂ ਨੂੰ ਪਾਣੀ 'ਚੋਂ ਬਰਾਮਦ ਕੀਤਾ ਗਿਆ | ਕਿਸ਼ਤੀ ਦੀ ਤਲਾਸ਼ੀ ਲੈਣ ਉਪਰੰਤ ਨਸ਼ੀਲੇ ਪਦਾਰਥਾਂ ਦੇ 194 ਪੈਕੇਟ ਲੱਭੇ | ਰੱਖਿਆ ਵਿਭਾਗ ਦੇ ਪੀ.ਆਰ.ਓ. ਪੁਨੀਤ ਚੱਢਾ ਨੇ ਕਿਹਾ ਕਿ ਪਾਕਿ ਕਿਸ਼ਤੀ ਤੋਂ ਫੜੇ 6 ਚਾਲਕ ਦਲ ਦੇ ਮੈਂਬਰਾਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਇਕੱਠਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |

ਟੋਲ ਪਲਾਜ਼ਿਆਂ ਤੋਂ ਵੱਡੀ ਗਿਣਤੀ 'ਚ ਪ੍ਰਾਪਤ ਹੋ ਰਹੇ ਨੇ 5 ` ਦੇ ਨਕਲੀ ਸਿੱਕੇ

ਧਿਆਨ 'ਚ ਲਿਆਉਣ ਦੇ ਬਾਵਜੂਦ ਮਨਪ੍ਰੀਤ ਸਿੰਘ ਬਾਦਲ ਅਤੇ ਨੋਇਡਾ ਮੁਦਰਾ ਟਕਸਾਲ ਨੇ ਨਹੀਂ ਲਿਆ ਮਾਮਲੇ ਦਾ ਨੋਟਿਸ
-ਪਰਵਿੰਦਰ ਸਿੰਘ ਜੌੜਾ -
ਬਠਿੰਡਾ ਛਾਉਣੀ, 21 ਮਈ-ਦੇਸ਼ 'ਚ 5 ਰੁਪਏ ਦੇ ਨਕਲੀ ਸਿੱਕਿਆਂ ਦਾ 'ਕਾਲਾ-ਧੰਦਾ' ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ | ਹੋਰਨਾਂ ਸਾਧਨਾਂ ਤੋਂ ਇਲਾਵਾ ਟੋਲ ਪਲਾਜ਼ਿਆਂ ਤੋਂ ਵੀ ਰੋਜ਼ਾਨਾ ਵੱਡੀ ਗਿਣਤੀ 'ਚ ਪ੍ਰਾਪਤ ਹੋ ਰਹੇ ਪੰਜ ਰੁਪਏ ਦੇ ਨਕਲੀ ਸਿੱਕੇ ਦੇਸ਼ ਦੀ ਆਰਥਿਕਤਾ ਨੂੰ 'ਖੋਰਾ' ਲਾ ਰਹੇ ਹਨ | ਫ਼ਿਕਰਮੰਦੀ ਤਾਂ ਇੱਥੋਂ ਤੱਕ ਹੈ ਕਿ ਧਿਆਨ 'ਚ ਲਿਆਉਣ ਦੇ ਬਾਵਜੂਦ ਇਸ ਬੇਹੱਦ ਸੰਵੇਦਨਸ਼ੀਲ ਮੁੱਦੇ ਦਾ ਨਾ ਤਾਂ ਵਿੱਤ ਮੰਤਰੀ ਪੰਜਾਬ ਸ: ਮਨਪ੍ਰੀਤ ਸਿੰਘ ਬਾਦਲ ਨੇ ਕੋਈ ਨੋਟਿਸ ਲਿਆ ਅਤੇ ਨਾ ਹੀ ਨੋਇਡਾ ਮੁਦਰਾ ਟਕਸਾਲ ਨੇ ਪੜਤਾਲ ਕਰਨ ਦੀ ਖੇਚਲ ਕੀਤੀ | ਹੁਣ ਹਰਿਆਣਾ ਦੇ ਬਹਾਦਰਗੜ੍ਹ ਵਿਖੇ 5 ਰੁਪਏ ਦੇ ਨਕਲੀ ਸਿੱਕੇ ਬਣਾਉਣ ਅਤੇ ਟੋਲ ਪਲਾਜ਼ਿਆਂ ਰਾਹੀਂ ਬਾਜ਼ਾਰ 'ਚ ਖਪਾਉਣ ਦਾ ਮਾਮਲਾ ਸਾਹਮਣੇ ਆਉਣ 'ਤੇ 'ਬਿੱਲੀ' ਥੈਲਿਓਾ ਬਾਹਰ ਆ ਗਈ ਹੈ | ਇਕ ਔਰਤ ਸਣੇ ਫੜੇ ਗਏ ਚਾਰ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਸਿਰਫ਼ ਤਿੰਨ ਮਹੀਨਿਆਂ 'ਚ 3 ਕਰੋੜ ਰੁਪਏ ਦੇ ਨਕਲੀ ਸਿੱਕੇ ਬਣਾ ਕੇ ਬਾਜ਼ਾਰ 'ਚ ਖਪਾ ਚੁੱਕੇ ਹਨ | ਜਦੋਂਕਿ ਸੂਤਰਾਂ ਦਾ ਕਹਿਣਾ ਹੈ ਕਿ ਨਕਲੀ ਸਿੱਕਿਆਂ ਦਾ ਇਹ ਨਾਪਾਕ ਧੰਦਾ ਕਾਫ਼ੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ | ਪੁਰਾਣੇ ਸਿੱਕੇ ਅਤੇ ਸਭਿਆਚਾਰਕ ਵਸਤਾਂ ਸੰਭਾਲ ਕੇ ਰੱਖਣ ਦੇ ਸ਼ੌਕੀਨ ਬੀਬੀ ਵਾਲਾ ਰੋਡ ਬਠਿੰਡਾ ਵਾਸੀ ਅਮਰੀਕ ਸਿੰਘ ਸ਼ੀਂਹ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ 5 ਰੁਪਏ ਦੇ ਨਕਲੀ ਸਿੱਕਿਆਂ ਦਾ ਪਰਦਾਫਾਸ਼ ਕਰਨ ਦੀਆਂ ਕੋਸ਼ਿਸ਼ਾਂ 'ਚ ਜੁਟੇ ਹੋਏ ਸਨ, ਪ੍ਰੰਤੂ ਸਰਕਾਰੀ ਜਾਂ ਪ੍ਰਸ਼ਾਸਨਿਕ ਪੱਧਰ 'ਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ | 14 ਅਕਤੂਬਰ 2018 ਨੂੰ ਬਠਿੰਡਾ ਵਿਖੇ ਖ਼ੂਨਦਾਨ ਸਬੰਧੀ ਹੋਏ ਇਕ ਸਮਾਗਮ ਮੌਕੇ ਪਹੁੰਚੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੂੰ ਨਿੱਜੀ ਤੌਰ 'ਤੇ ਮਿਲ ਕੇ ਅਮਰੀਕ ਸਿੰਘ ਨੇ ਬਾਜ਼ਾਰ 'ਚ 5 ਰੁਪਏ ਦੇ ਨਕਲੀ ਸਿੱਕੇ ਚੱਲਦੇ ਹੋਣ ਦੀ ਸ਼ਿਕਾਇਤ ਕੀਤੀ ਸੀ | ਵਿੱਤ ਮੰਤਰੀ ਨੇ ਉਸ ਸਮੇਂ 'ਮੈਂ ਪਤਾ ਕਰਦਾ ਹਾਂ' ਕਹਿ ਕੇ ਮਾਮਲਾ ਠੰਢੇ ਬਸਤੇ 'ਚ ਪਾ ਦਿੱਤਾ ਸੀ | ਬਾਅਦ 'ਚ ਵੀ ਉਨ੍ਹਾਂ ਇਸ ਅਤਿ ਗੰਭੀਰ ਮੁੱਦੇ ਦਾ ਕੋਈ ਨੋਟਿਸ ਨਹੀਂ ਲਿਆ | ਇਸ ਉਪਰੰਤ ਅਮਰੀਕ ਸਿੰਘ ਨੇ 20 ਫਰਵਰੀ 2019 ਨੂੰ ਟੋਲ ਪਲਾਜ਼ਿਆਂ ਤੋਂ ਪ੍ਰਾਪਤ ਹੋਏ ਨਕਲੀ ਸਿੱਕਿਆਂ ਦਾ ਪੈਕਟ ਬਣਾ ਕੇ ਭਾਰਤੀ ਮੁਦਰਾ ਟਕਸਾਲ ਨੋਇਡਾ ਦੇ ਮਾਰਕੀਟਿੰਗ ਮੈਨੇਜਰ ਨਾਰੇਸ਼ਵਰ ਨਾਥ ਨੂੰ ਜਾਂਚ ਕਰਨ ਅਤੇ ਰਿਪੋਰਟ ਦੇਣ ਲਈ ਭੇਜਿਆ ਸੀ, ਉਨ੍ਹਾਂ ਨੇ ਇਸ ਸਬੰਧੀ ਜਾਂਚ ਕਰਨ ਦੀ ਬਜਾਏ 1 ਮਾਰਚ 2019 ਨੂੰ ਬਿਨਾਂ ਪੈਕਟ ਖੋਲਿ੍ਹਆਂ ਹੀ ਵਾਪਸ ਭੇਜ ਦਿੱਤਾ ਸੀ | ਇਸ ਤੋਂ ਪਹਿਲਾਂ ਟਕਸਾਲ ਦੇ ਇਕ ਹੋਰ ਅਧਿਕਾਰੀ ਨਾਲ ਫ਼ੋਨ 'ਤੇ ਵੀ ਗੱਲ ਹੋਈ ਸੀ | ਅਮਰੀਕ ਸਿੰਘ ਵਲੋਂ 20 ਮਾਰਚ 2019 ਨੂੰ ਭੇਜੀ ਗਈ ਈ-ਮੇਲ ਦਾ ਵੀ ਨੋਇਡਾ ਟਕਸਾਲ ਨੇ ਕੋਈ ਜਵਾਬ ਨਹੀਂ ਦਿੱਤਾ ਸੀ | ਮਾਮਲੇ ਨੂੰ ਇਕ-ਦੋ ਸਥਾਨਕ ਪੁਲਿਸ ਅਧਿਕਾਰੀਆਂ ਦੇ ਵੀ ਧਿਆਨ 'ਚ ਲਿਆਂਦਾ ਗਿਆ ਸੀ, ਪ੍ਰੰਤੂ ਕੋਈ ਤਫ਼ਤੀਸ਼ ਨਹੀਂ ਹੋਈ | ਅਮਰੀਕ ਸਿੰਘ ਜੋ ਕਿ ਸਵਰਨਕਾਰੀ ਦਾ ਕਿੱਤਾ ਕਰਦੇ ਹਨ, ਵਲੋਂ ਆਪਣੇ ਪੱਧਰ 'ਤੇ ਸਿੱਕਿਆਂ ਦੀ ਲੈਬ ਜਾਂਚ ਵੀ ਕਰਵਾਈ ਗਈ ਸੀ, ਜਿਸ ਤੋਂ ਪਤਾ ਲੱਗਾ ਸੀ ਕਿ ਨਕਲੀ ਸਿੱਕਿਆਂ ਵਿਚ ਵਰਤੀ ਗਈ ਧਾਤ ਲੋਹਾ ਹੈ ਅਤੇ ਇਨ੍ਹਾਂ ਉੱਪਰ ਨਿਕਲ ਦੀ ਪਾਲਿਸ਼ ਕੀਤੀ ਗਈ ਹੈ | ਜਦੋਂਕਿ ਅਸਲੀ ਸਿੱਕੇ ਪਿੱਤਲ ਅਤੇ ਨਿਕਲ ਤੋਂ ਬਣਾਏ ਜਾਂਦੇ ਹਨ | ਬਾਰੀਕੀ ਨਾਲ ਵੇਖਣ 'ਤੇ ਨਕਲੀ ਅਤੇ ਅਸਲੀ ਸਿੱਕਿਆਂ ਦੀ ਬਣਤਰ 'ਚ ਵੀ ਵਖਰੇਵਾਂ ਨਜ਼ਰ ਆਉਂਦਾ ਹੈ | ਇੱਥੇ ਦੱਸਣਾ ਬਣਦਾ ਹੈ ਕਿ ਭਾਰਤ ਵਿਚ ਚਾਰ ਮੁਦਰਾ ਟਕਸਾਲਾਂ ਕਲਕੱਤਾ, ਮੁੰਬਈ, ਨੋਇਡਾ ਅਤੇ ਹੈਦਰਾਬਾਦ ਵਿਖੇ ਸਥਿਤ ਹਨ | ਟੋਲ ਪਲਾਜ਼ਿਆਂ 'ਤੇ ਪਰਚੀ ਕਟਵਾਉਣ ਸਮੇਂ ਰਾਹਗੀਰਾਂ ਨੂੰ ਜ਼ਿਆਦਾਤਰ 5 ਰੁਪਏ ਦੇ ਸਿੱਕੇ ਹੀ ਮੋੜੇ ਜਾਂਦੇ ਹਨ |

ਪੰਜਾਬ 'ਚ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ

21 ਥਾਵਾਂ 'ਤੇ ਹੋਵੇਗੀ ਗਿਣਤੀ-ਡਾ: ਰਾਜੂ
ਚੰਡੀਗੜ੍ਹ, 21 ਮਈ (ਅਜੀਤ ਬਿਊਰੋ)- ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਵਲੋਂ ਵੋਟਾਂ ਦੀ ਗਿਣਤੀ ਲਈ ਪੂਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਇਸ ਸਬੰਧੀ ਮੁੱਖ ਚੋਣ ਅਫ਼ਸਰ ਪੰਜਾਬ ਡਾ: ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਦੇ 13 ਲੋਕ ਸਭਾ ਹਲਕਿਆਂ 'ਚ ਪਈਆਂ ਵੋਟਾਂ ਦੀ ਗਿਣਤੀ ਲਈ ਕੁੱਲ 21 ਥਾਵਾਂ 'ਤੇ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ 23 ਮਈ ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਸੁਜਾਨਪੁਰ, ਭੋਆ ਅਤੇ ਪਠਾਨਕੋਟ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਅਤੇ ਹਲਕਾ ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਬਟਾਲਾ, ਫ਼ਤਹਿਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦੀਆਂ ਵੋਟਾਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ, ਗੁਰਦਾਸਪੁਰ ਵਿਚ ਕੀਤੀ ਜਾਵੇਗੀ | ਲੋਕ ਸਭਾ ਹਲਕਾ ਅੰਮਿ੍ਤਸਰ 'ਚ ਅਜਨਾਲਾ, ਮਜੀਠਾ ਅਤੇ ਅੰਮਿ੍ਤਸਰ ਉੱਤਰੀ ਦੀਆਂ ਵੋਟਾਂ ਦੀ ਗਿਣਤੀ ਮਾਈ ਭਾਗੋ ਸਰਕਾਰੀ ਪਾਲੀਟੈਕਨਿਕ ਕਾਲਜ (ਲੜਕੀਆਂ) ਮਜੀਠਾ ਰੋਡ ਅੰਮਿ੍ਤਸਰ ਵਿੱਚ ਜਦਕਿ ਰਾਜਾਸਾਂਸੀ ਦੀਆਂ ਵੋਟਾਂ ਦੀ ਗਿਣਤੀ ਖ਼ਾਲਸਾ ਲਾਅ ਕਾਲਜ ਰਾਮ ਤੀਰਥ ਰੋਡ, ਅੰਮਿ੍ਤਸਰ ਪੱਛਮੀ ਦੀਆਂ ਵੋਟਾਂ ਦੀ ਗਿਣਤੀ ਖ਼ਾਲਸਾ ਕਾਲਜ ਅੰਮਿ੍ਤਸਰ ਵਿਚ ਕੀਤੀ ਜਾਵੇਗੀ | ਇਸੇ ਤਰ੍ਹਾਂ ਅੰਮਿ੍ਤਸਰ ਕੇਂਦਰੀ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਇੰਡਸਟਰੀਅਲ
ਟਰੇਨਿੰਗ ਇੰਸਟੀਚਿਊਟ ਵਿੱਚ, ਵਿਧਾਨ ਸਭਾ ਹਲਕਾ ਅੰਮਿ੍ਤਸਰ ਪੂਰਬੀ ਦੀਆਂ ਵੋਟਾਂ ਦੀ ਗਿਣਤੀ ਖ਼ਾਲਸਾ ਕਾਲਜ ਫ਼ਾਰ ਵੁਮੈਨ, ਵਿਧਾਨ ਸਭਾ ਹਲਕਾ ਅੰਮਿ੍ਤਸਰ ਦੀ ਖ਼ਾਲਸਾ ਕਾਲਜ ਫ਼ਾਰ ਫਾਰਮੇਸੀ ਅਤੇ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਵੋਟਾਂ ਦੀ ਗਿਣਤੀ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅੰਮਿ੍ਤਸਰ ਵਿਚ ਹੋਵੇਗੀ | ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ (ਐਸ. ਸੀ.) ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਖ਼ਾਲਸਾ ਕਾਲਜ ਫ਼ਾਰ ਇੰਜੀਨੀਅਰਿੰਗ ਐਾਡ ਤਕਨਾਲੋਜੀ, ਰਣਜੀਤ ਐਵੇਨਿਊ, ਅੰਮਿ੍ਤਸਰ, ਤਰਨ ਤਾਰਨ ਅਤੇ ਖਡੂਰ ਸਾਹਿਬ ਦੀ ਗਿਣਤੀ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਪਿੰਡ ਪਿੱਡੀ 'ਚ , ਤਰਨ ਤਾਰਨ ਤੇ ਖੇਮਕਰਨ ਦੀ ਗਿਣਤੀ ਪਿੰਡ ਪਿੱਡੀ ਦੇ ਮਾਈ ਭਾਗੋ ਕਾਲਜ ਦੇ ਆਡੀਟੋਰੀਅਮ ਨਾਲ ਲਗਦੇ ਲੈਕਚਰ ਹਾਲ ਵਿੱਚ, ਤਰਨ ਤਾਰਨ ਅਤੇ ਪੱਟੀ ਦੀ ਗਿਣਤੀ ਮਾਈ ਭਾਗੋ ਕਾਲਜ ਦੇ ਆਡੀਟੋਰੀਅਮ ਨਾਲ ਲਗਦੇ ਮਲਟੀਪਰਪਜ਼ ਹਾਲ ਵਿੱਚ, ਤਰਨ ਤਾਰਨ ਤੇ ਕਪੂਰਥਲਾ ਦੀ ਗਿਣਤੀ ਵਿਰਸਾ ਵਿਹਾਰ, ਕਾਨਫ਼ਰੰਸ ਹਾਲ, (ਗਰਾਊਾਡ ਫਲੋਰ), ਕਪੂਰਥਲਾ, ਸੁਲਤਾਨਪੁਰ ਲੋਧੀ ਦੀ ਵਿਰਸਾ ਵਿਹਾਰ ਪਹਿਲੀ ਮੰਜ਼ਿਲ ਕਪੂਰਥਲਾ ਅਤੇ ਜ਼ੀਰਾ ਦੀ ਗਿਣਤੀ ਕਾਊਾਟਿੰਗ ਹਾਲ-1, ਦੇਵ ਰਾਜ ਗਰੁੱਪਸ ਤਕਨੀਕੀ ਕੈਂਪਸ ਜ਼ੀਰਾ ਰੋਡ ਫ਼ਿਰੋਜ਼ਪੁਰ ਵਿਚ ਕੀਤੀ ਜਾਵੇਗੀ | ਲੋਕ ਸਭਾ ਹਲਕਾ ਜਲੰਧਰ ਵਿਚ ਹਲਕਾ ਫਿਲੌਰ (ਐਸ.ਸੀ.) ਨਕੋਦਰ, ਸ਼ਾਹਕੋਟ, ਕਰਤਾਰਪੁਰ (ਐਸ.ਸੀ.), ਜਲੰਧਰ ਪੱਛਮੀ (ਐਸ.ਸੀ.), ਜਲੰਧਰ ਕੇਂਦਰੀ, ਜਲੰਧਰ ਛਾਉਣੀ ਅਤੇ ਆਦਮਪੁਰ ਦੀਆਂ ਵੋਟਾਂ ਦੀ ਗਿਣਤੀ ਦਫ਼ਤਰ, ਡਾਇਰੈਕਟਰ ਲੈਂਡ ਰਿਕਾਰਡ, ਕਪੂਰਥਲਾ ਰੋਡ, ਜਲੰਧਰ ਵਿੱਚ ਅਤੇ ਜਲੰਧਰ ਉੱਤਰੀ ਦੀ ਵੋਟਾਂ ਦੀ ਗਿਣਤੀ ਕਪੂਰਥਲਾ ਰੋਡ ਜਲੰਧਰ ਵਿਚ ਸਥਿਤ ਦਫ਼ਤਰ, ਡਾਇਰੈਕਟਰ ਲੈਂਡ ਰਿਕਾਰਡ, ਦੇ ਨਾਲ ਲਗਦੇ ਸਪੋਰਟਸ ਸਕੂਲ ਦੇ ਹੋਸਟਲ ਦੇ ਡਾਈਨਿੰਗ ਹਾਲ ਵਿਚ ਕੀਤੀ ਜਾਵੇਗੀ | ਹਲਕਾ ਹੁਸ਼ਿਆਰਪੁਰ 'ਚ ਸ੍ਰੀ ਹਰਿਗੋਬਿੰਦਪੁਰ (ਐਸ.ਸੀ.) ਭੁਲੱਥ, ਫਗਵਾੜਾ (ਐਸ.ਸੀ.) ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਹੁਸ਼ਿਆਰਪੁਰ ਵਿਚ, ਹਲਕਾ ਮੁਕੇਰੀਆਂ, ਦਸੂਹਾ, ਉੜਮੁੜ, ਸ਼ਾਮ ਚੁਰਾਸੀ (ਐਸ.ਸੀ.), ਹੁਸ਼ਿਆਰਪੁਰ ਅਤੇ ਚੱਬੇਵਾਲ (ਐਸ.ਸੀ.) ਦੀਆਂ ਵੋਟਾਂ ਦੀ ਗਿਣਤੀ ਰਿਆਤ ਐਾਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟ, ਹੁਸ਼ਿਆਰਪੁਰ ਦੀਆਂ ਵੱਖ-ਵੱਖ ਥਾਵਾਂ 'ਤੇ ਕੀਤੀ ਜਾਵੇਗੀ | ਲੋਕ ਸਭਾ ਹਲਕਾ ਅਨੰਦਪੁਰ ਸਾਹਿਬ 'ਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ, ਬੰਗਾ (ਐਸ.ਸੀ.), ਨਵਾਂ ਸ਼ਹਿਰ, ਬਲਾਚੌਰ ਦੀਆਂ ਵੋਟਾਂ ਦੀ ਗਿਣਤੀ ਦੁਆਬਾ ਪੋਲੀਟੈਕਨਿਕ ਕਾਲਜ, ਛੋਕਰਾਂ (ਰਾਹੋਂ) ਦੀਆਂ ਵੱਖ-ਵੱਖ ਥਾਵਾਂ 'ਤੇ, ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ, ਰੂਪਨਗਰ, ਚਮਕੌਰ ਸਾਹਿਬ (ਐਸ.ਸੀ.) ਦੀ ਗਿਣਤੀ ਸਰਕਾਰੀ ਕਾਲਜ ਰੂਪਨਗਰ ਵਿਚ ਅਤੇ ਹਲਕਾ ਖਰੜ ਤੇ ਐਸ.ਏ.ਐਸ. ਨਗਰ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ, ਖਰੜ ਦੀਆਂ ਵੱਖ-ਵੱਖ ਥਾਵਾਂ ਵਿੱਚ ਕੀਤੀ ਜਾਵੇਗੀ | ਹਲਕਾ ਲੁਧਿਆਣਾ ਦੇ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ (ਐਸ.ਸੀ.), ਦਾਖਾ ਅਤੇ ਜਗਰਾਉਂ (ਐਸ.ਸੀ.) ਦੀਆਂ ਵੋਟਾਂ ਦੀ ਗਿਣਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਦੇ ਵੱਖ-ਵੱਖ ਸਥਾਨਾਂ ਵਿੱਚ ਕੀਤੀ ਜਾਵੇਗੀ | ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਣਾਂ, ਫ਼ਤਹਿਗੜ੍ਹ ਸਾਹਿਬ, ਅਮਲੋਹ ਅਤੇ ਅਮਰਗੜ੍ਹ ਦੀਆਂ ਵੋਟਾਂ ਦੀ ਗਿਣਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਵਿਚ, ਹਲਕਾ ਖੰਨਾ ਦੀ ਗਿਣਤੀ ਜੀ.ਐਨ.ਈ. ਪੋਲੀਟੈਕਨਿਕ ਕਾਲਜ ਲੁਧਿਆਣਾ ਵਿੱਚ ਕੀਤੀ ਜਾਵੇਗੀ | ਜਦਕਿ ਹਲਕਾ ਸਮਰਾਲਾ ਦੀ ਗਿਣਤੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਚ ਕੀਤੀ ਜਾਵੇਗੀ | ਹਲਕਾ ਸਾਹਨੇਵਾਲ, ਰਾਏਕੋਟ (ਐਸ.ਸੀ.), ਦੀ ਗਿਣਤੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਗਿੱਲ ਰੋਡ ਲੁਧਿਆਣਾ ਵਿਚ ਹੋਵੇਗੀ | ਪਾਇਲ (ਐਸ.ਸੀ.) ਦੀ ਵੋਟਾਂ ਦੀ ਗਿਣਤੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ ਵਿਖੇ ਹੋਵੇਗੀ | ਲੋਕ ਸਭਾ ਹਲਕਾ ਫ਼ਰੀਦਕੋਟ ਦੇ ਵਿਧਾਨ ਸਭਾ ਹਲਕਾ ਨਿਹਾਲ ਵਾਲਾ, ਬਾਘਾ ਪੁਰਾਣਾ, ਮੋਗਾ ਅਤੇ ਧਰਮਕੋਟ ਦੀਆਂ ਵੋਟਾਂ ਦੀ ਗਿਣਤੀ ਆਈ.ਟੀ.ਆਈ., ਮੋਗਾ ਵਿਚ ਕੀਤੀ ਜਾਵੇਗੀ | ਹਲਕਾ ਗਿੱਦੜਬਾਹਾ ਦੀਆ ਵੋਟਾਂ ਦੀ ਗਿਣਤੀ ਪੰਡਤ ਚੇਤਨ ਦੇਵ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਚ ਕੀਤੀ ਜਾਵੇਗੀ | ਵਿਧਾਨ ਸਭਾ ਹਲਕਾ ਫ਼ਰੀਦਕੋਟ, ਕੋਟਕਪੂਰਾ, ਜੈਤੋ ਅਤੇ ਰਾਮਪੁਰਾ ਫੂਲ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਦੀਆਂ ਵੱਖ-ਵੱਖ ਥਾਵਾਂ 'ਤੇ ਕੀਤੀ ਜਾਵੇਗੀ | ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ, ਫ਼ਿਰੋਜ਼ਪੁਰ ਦਿਹਾਤੀ ਅਤੇ ਗੁਰੂ ਹਰਸਹਾਏ ਦੀਆਂ ਵੋਟਾਂ ਦੀ ਗਿਣਤੀ ਦੇਵ ਰਾਜ ਗਰੁੱਪ ਆਫ਼ ਟੈਕਨੀਕਲ ਕੈਂਪਸ, ਜ਼ੀਰਾ ਰੋਡ ਫ਼ਿਰੋਜ਼ਪੁਰ ਵਿਚ ਕੀਤੀ ਜਾਵੇਗੀ | ਹਲਕਾ ਜਲਾਲਾਬਾਦ ਦੀ ਗਿਣਤੀ ਐਸ.ਕੇ.ਬੀ ਡੀ.ਏ.ਵੀ . ਸੈਂਟਨਰੀ, ਸੀਨੀਅਰ ਸੈਕੰਡਰੀ, ਪਬਲਿਕ ਸਕੂਲ ਵਿਚ ਹੋਵੇਗੀ | ਹਲਕਾ ਫਾਜ਼ਿਲਕਾ ਦੀਆਂ ਵੋਟਾਂ ਦੀ ਗਿਣਤੀ ਐਸ.ਕੇ.ਬੀ ਡੀ.ਏ.ਵੀ. ਸੈਂਟਨਰੀ, ਸੀਨੀਅਰ ਸੈਕੰਡਰੀ ਸਕੂਲ, ਪੈਂਚਾਂ ਵਾਲੀ, ਫ਼ਾਜ਼ਿਲਕਾ ਵਿਚ ਅਤੇ ਅਬੋਹਰ ਤੇ ਬੱਲੂਆਣਾ (ਐਸ.ਸੀ.) ਦੀਆਂ ਵੋਟਾਂ ਦੀ ਗਿਣਤੀ ਐਮ.ਆਰ ਕਾਲਜ, ਫ਼ਾਜ਼ਿਲਕਾ ਵਿਚ ਕੀਤੀ ਜਾਵੇਗੀ | ਇਸੇ ਤਰ੍ਹਾਂ ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਵੋਟਾਂ ਦੀ ਗਿਣਤੀ ਗੁਰੂ ਨਾਨਕ ਕਾਲਜ, ਟਿੱਬੀ ਸਾਹਿਬ ਰੋਡ, ਸ੍ਰੀ ਮੁਕਤਸਰ ਸਾਹਿਬ ਵਿੱਚ ਕੀਤੀ ਜਾਵੇਗੀ | ਲੋਕ ਸਭਾ ਹਲਕਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਲੰਬੀ, ਬਠਿੰਡਾ ਸ਼ਹਿਰੀ ਅਤੇ ਤਲਵੰਡੀ ਸਾਬੋ ਦੀਆਂ ਵੋਟਾਂ ਦੀ ਗਿਣਤੀ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ, ਬਠਿੰਡਾ ਵਿਚ, ਭੁੱਚੋ ਮੰਡੀ (ਐਸ.ਸੀ.), ਬਠਿੰਡਾ ਦਿਹਾਤੀ (ਐਸ.ਸੀ.) ਅਤੇ ਮੌੜ ਦੀਆਂ ਵੋਟਾਂ ਦੀ ਗਿਣਤੀ ਪੈਸਕੋ ਵੋਕੇਸ਼ਨਲ ਟਰੇਨਿੰਗ ਇੰਸਟੀਚਿਊਟ, ਬਠਿੰਡਾ ਦੇ ਵੱਖ-ਵੱਖ ਸਥਾਨਾਂ 'ਤੇ ਕੀਤੀ ਜਾਵੇਗੀ | ਹਲਕਾ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਢਾ (ਐਸ.ਸੀ.) ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿੱਚ ਕੀਤੀ ਜਾਵੇਗੀ | ਲੋਕ ਸਭਾ ਹਲਕਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਲਹਿਰਾ, ਦਿੜ੍ਹਬਾ (ਐਸ.ਸੀ.), ਸੁਨਾਮ, ਭਦੌੜ (ਐਸ.ਸੀ.), ਬਰਨਾਲਾ, ਮਹਿਲ ਕਲਾਂ (ਐਸ.ਸੀ.), ਮਲੇਰਕੋਟਲਾ, ਧੂਰੀ ਅਤੇ ਸੰਗਰੂਰ ਦੀਆ ਵੋਟਾਂ ਦੀ ਗਿਣਤੀ ਦੇਸ਼ ਭਗਤ ਪੋਲੀਟੈਕਨਿਕ ਕਾਲਜ, ਧੂਰੀ ਵਿੱਚ ਕੀਤੀ ਜਾਵੇਗੀ | ਲੋਕ ਸਭਾ ਹਲਕਾ ਪਟਿਆਲਾ 'ਚ ਵਿਧਾਨ ਸਭਾ ਹਲਕਾ ਨਾਭਾ (ਐਸ.ਸੀ.) ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਆਈ.ਟੀ.ਆਈ. ਨੇੜੇ ਪੀ.ਆਰ.ਟੀ.ਸੀ. ਵਰਕਸ਼ਾਪ ਪਟਿਆਲਾ ਵਿੱਚ ਕੀਤੀ ਜਾਵੇਗੀ | ਵਿਧਾਨ ਹਲਕਾ ਪਟਿਆਲਾ ਦਿਹਾਤੀ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਪੋਲੀਟੈਕਨਿਕ ਕਾਲਜ ਫ਼ਾਰ ਗਰਲਜ਼, ਪਟਿਆਲਾ ਵਿਚ ਹੋਵੇਗੀ | ਹਲਕਾ ਰਾਜਪੁਰਾ, ਡੇਰਾਬਸੀ ਅਤੇ ਘਨੌਰ ਦੀਆਂ ਵੋਟਾਂ ਦੀ ਗਿਣਤੀ ਪੰਜਾਬੀ ਯੂਨੀਵਰਸਿਟੀ 'ਚ ਵੱਖ-ਵੱਖ ਥਾਵਾਂ 'ਤੇ ਕੀਤੀ ਜਾਵੇਗੀ | ਹਲਕਾ ਸਨੌਰ ਦੀ ਵੋਟਾਂ ਦੀ ਗਿਣਤੀ ਸਰਕਾਰੀ ਪੋਲੀਟੈਕਨਿਕ ਕਾਲਜ ਫ਼ਾਰ ਗਰਲਜ਼ ਐਸ.ਐਸ.ਟੀ. ਨਗਰ, ਰਾਜਪੁਰਾ ਰੋਡ, ਪਟਿਆਲਾ ਵਿੱਚ ਕੀਤੀ ਜਾਵੇਗੀ | ਵਿਧਾਨ ਸਭਾ ਹਲਕਾ ਪਟਿਆਲਾ ਦੀ ਗਿਣਤੀ ਥਾਪਰ ਯੂਨੀਵਰਸਿਟੀ ਪਟਿਆਲਾ ਵਿਚ ਕੀਤੀ ਜਾਵੇਗੀ | ਇਸੇ ਤਰ੍ਹਾਂ ਸਮਾਣਾ ਤੇ ਸ਼ੁਤਰਾਣਾ (ਐਸ.ਸੀ.) ਦੀਆਂ ਵੋਟਾਂ ਦੀ ਗਿਣਤੀ ਜਿਮਨੇਜ਼ੀਅਮ ਹਾਲ ਪੋਲੋ ਗਰਾਊਾਡ, ਪਾਰਟ-1 ਅਤੇ ਪਾਰਟ-2 ਪਟਿਆਲਾ ਵਿੱਚ ਕੀਤੀ ਜਾਵੇਗੀ |
ਡਾ: ਐਸ. ਕਰੁਣਾ ਰਾਜੂ ਨੇ ਫਗਵਾੜਾ ਦੀ ਵਾਇਰਲ ਹੋਈ ਵੀਡੀਓ ਸਬੰਧੀ ਸਥਿਤੀ ਸਪੱਸ਼ਟ ਕਰਨ ਹਿੱਤ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਕਤ ਮਾਮਲੇ 'ਚ ਕੁਝ ਵੀ ਗਲਤ ਜਾਂ ਨਿਯਮਾਂ ਤੋਂ ਉਲਟ ਨਹੀਂ ਵਾਪਰਿਆ ਹੈ | ਉਨ੍ਹਾਂ ਦੱਸਿਆ ਕਿ ਵਾਇਰਲ ਵੀਡੀਓ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਕ ਵਿਅਕਤੀ ਵੋਟਾਂ ਵਾਲੇ ਦਿਨ ਈ.ਵੀ.ਐਮ. ਮਸ਼ੀਨਾਂ ਲੈ ਕੇ ਫਗਵਾੜਾ ਦੇ ਸੀਨੀਅਰ ਸੈਕੰਡਰੀ ਸਕੂਲ ਭਾਣੋਕੇ ਨਜ਼ਦੀਕ ਘੁੰਮ ਰਿਹਾ ਹੈ | ਇਸ ਸਬੰਧੀ ਜਾਂਚ ਕਰਵਾਉਣ 'ਤੇ ਪਾਇਆ ਗਿਆ ਕਿ ਉਕਤ ਵਿਅਕਤੀ ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਤੋਂ ਬਲਵਿੰਦਰ ਕੁਮਾਰ ਏ.ਈ. ਹੈ ਜੋ ਕਿ ਰਿਟਰਨਿੰਗ ਅਫਸਰ ਹੁਸ਼ਿਆਰਪੁਰ ਵਲੋਂ ਸੈਕਟਰ 4 ਦਾ ਇੰਚਾਰਜ ਲਗਾਇਆ ਗਿਆ ਹੈ ਅਤੇ ਉਸ ਅਧੀਨ 9 ਪੋਲਿੰਗ ਸਟੇਸ਼ਨ ਸਨ | ਡਾ. ਰਾਜੂ ਨੇ ਦੱਸਿਆ ਕਿ ਬਲਵਿੰਦਰ ਕੁਮਾਰ ਨੂੰ ਜੀ.ਪੀ.ਐਸ. (ਲੋਕੇਸ਼ਨ ਜਾਨਣ ਵਾਲਾ ਯੰਤਰ) ਲੱਗੀ ਗੱਡੀ ਰਾਹੀਂ ਇਸ ਸੈਕਟਰ ਅਧੀਨ ਆਉਂਦੇ 9 ਬੂਥਾਂ ਵਿੱਚ ਜੇਕਰ ਕੋਈ ਈ.ਵੀ.ਐਮ. ਮਸ਼ੀਨ ਖਰਾਬ ਹੁੰਦੀ ਹੈ ਤਾਂ ਉਨ੍ਹਾਂ ਨੂੰ ਬਦਲਣ ਲਈ 2 ਕੰਪਲੀਟ ਸੈਟ ਈ.ਵੀ.ਐਮ. ਮਸ਼ੀਨਾਂ ਦੇ ਦਿੱਤੇ ਗਏ ਸਨ ਅਤੇ ਜਿਸ ਗੱਡੀ ਵਿੱਚ ਇਹ ਮਸ਼ੀਨਾਂ ਰੱਖੀਆਂ ਗਈਆਂ ਸਨ ਉਸ ਵਿਚ ਵੀਡੀਓਗ੍ਰਾਫਰ ਮਨੀਸ਼ ਕੁਮਾਰ ਵੀ ਬੈਠਾ ਹੋਇਆ ਸੀ | ਉਨ੍ਹਾਂ ਕਿਹਾ ਕਿ ਮੌਕੇ 'ਤੇ ਹਾਜ਼ਰ ਲੋਕਾਂ ਦੀ ਤਸੱਲੀ ਕਰਵਾਉਣ ਲਈ ਕੁਝ ਪ੍ਰਮੁੱਖ ਵਿਅਕਤੀਆਂ ਨੂੰ ਡਿਸਪੈਚ ਸੈਂਟਰ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਲਿਜਾ ਕੇ ਅਤੇ ਮੀਡੀਆ ਦੀ ਹਾਜ਼ਰੀ ਵਿਚ ਦਿਖਾਇਆ ਗਿਆ ਕਿ ਇਸ ਮਸ਼ੀਨ 'ਤੇ ਰਿਜ਼ਰਵ ਲਿਖਿਆ ਹੋਇਆ ਵੀ ਸਪੱਸ਼ਟ ਦਿਸਦਾ ਹੈ ਅਤੇ ਮਸ਼ੀਨ ਨੂੰ ਚਾਲੂ ਕਰ ਕੇ ਦਿਖਾਇਆ ਗਿਆ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਨਹੀਂ ਵਰਤਿਆ ਗਿਆ ਹੈ |

ਈ.ਵੀ.ਐਮ. 'ਚ ਗੜਬੜੀਆਂ ਦੇ ਦੋਸ਼ ਬੇਬੁਨਿਆਦ-ਚੋਣ ਕਮਿਸ਼ਨ

ਨਵੀਂ ਦਿੱਲੀ, 21 ਮਈ (ਜਗਤਾਰ ਸਿੰਘ)-ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਐਨ ਪਹਿਲਾਂ ਵਿਰੋਧੀ ਧਿਰਾਂ ਵਲੋਂ ਈ.ਵੀ.ਐਮ. ਦੀ ਸੁਰੱਖਿਆ 'ਤੇ ਸਵਾਲ ਖੜੇ੍ਹ ਕੀਤੇ ਜਾ ਰਹੇ ਹਨ | ਉੱਤਰ ਪ੍ਰਦੇਸ਼ ਦੇ ਗਾਜੀਪੁਰ ਅਤੇ ਚੰਦੌਲੀ ਵਰਗੇ ਮਾਮਲਿਆਂ ਨੂੰ ਆਧਾਰ ਬਣਾ ਕੇ ਵਿਰੋਧੀ ਧਿਰ ਚੋਣ ਕਮਿਸ਼ਨ 'ਤੇ ਹਮਲਾਵਰ ਹੈ, ਪ੍ਰੰਤੂ ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਕੁਝ ਥਾਵਾਂ 'ਤੇ ਈ. ਵੀ. ਐੱਮ. ਦੀ ਹੇਰਾ-ਫੇਰੀ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਨਾਲ ਗਲਤ ਦੱਸਦਿਆਂ ਕਿਹਾ ਹੈ ਕਿ ਈ. ਵੀ. ਐੱਮ. ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਵਿਵਸਥਾ ਹੋਰ ਸਖ਼ਤ ਕਰ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਵਾਂ ਸੂਬਿਆਂ ਦੀਆਂ ਕੁਝ ਥਾਵਾਂ 'ਤੇ ਈ. ਵੀ. ਐੱਮ. ਨੂੰ ਬਦਲਣ ਦੀਆਂ ਰਿਪੋਰਟਾਂ ਆ ਰਹੀਆਂ ਹਨ | ਇਨ੍ਹਾਂ ਰਿਪੋਰਟਾਂ ਨੂੰ ਧਿਆਨ 'ਚ ਰੱਖਦਿਆਂ ਚੋਣ ਕਮਿਸ਼ਨ ਨੇ ਇਹ ਸਪਸ਼ਟੀਕਰਨ ਦਿੱਤਾ ਹੈ | ਚੋਣ ਕਮਿਸ਼ਨ ਨੇ ਕਿਹਾ ਕਿ ਗਾਜੀਪੁਰ 'ਚ ਉਮੀਦਵਾਰ ਦੇ ਵੋਟਿੰਗ 'ਚ ਵਰਤੀ ਗਈ ਈ.ਵੀ.ਐਮ. ਦੀ ਨਿਗਰਾਨੀ ਦਾ ਮੁੱਦਾ ਸੀ, ਜਿਸ ਨੂੰ ਕਮਿਸ਼ਨ ਨੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸੁਲਝਾ ਲਿਆ ਗਿਆ ਹੈ | ਦੂਜੇ ਪਾਸੇ ਗਾਜੀਪੁਰ ਦੇ ਡੀ.ਐਮ. ਨੇ ਚੋਣ ਕਮਿਸ਼ਨ ਨੂੰ ਭੇਜੇ ਆਪਣੇ ਜਵਾਬ 'ਚ ਪੂਰੇ ਵਿਵਾਦ ਲਈ ਅਫਜਾਲ ਅੰਸਾਰੀ ਨੂੰ ਜ਼ਿੰਮੇਵਾਰ ਠਹਿਰਾਇਆ | ਚੋਣ ਕਮਿਸ਼ਨ ਨੇ ਕਿਹਾ ਈ.ਵੀ.ਐਮ. ਨੂੰ ਲੈ ਕੇ ਕੁਝ ਲੋਕ ਬਹੁਤ ਹੀ ਹਲਕੇ ਕਿਸਮ ਦੇ ਦੋਸ਼ ਲਗਾਏ ਸਨ ਜਦਕਿ ਈ.ਵੀ.ਐਮ. ਪੂਰੀ ਸੁਰੱਖਿਅਤ 'ਚ ਹੈ ਅਤੇ ਸਾਰੇ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾ ਰਹੀ ਹੈ | ਚੋਣ ਕਮਿਸ਼ਨ ਮੁਤਾਬਿਕ ਲੋਕ ਸਭਾ ਚੋਣਾਂ ਦੀ ਵੋਟਿੰਗ ਖ਼ਤਮ ਹੁੰਦੇ ਹੀ ਸਾਰੀਆਂ ਈ.ਵੀ.ਐਮ. ਨੂੰ ਸਟ੍ਰਾਂਗ ਰੂਮ 'ਚ ਰੱਖਿਆ ਗਿਆ, ਜੋ ਪੂਰੀ ਤਰ੍ਹਾਂ ਸੀ.ਸੀ.ਟੀ.ਵੀ. ਕੈਮਰੇ ਦੀ ਨਿਗਰਾਨੀ 'ਚ ਹੈ ਅਤੇ ਇਸ ਦੀ ਸੁਰੱਖਿਆ ਸੀ.ਆਰ.ਪੀ.ਐਫ. ਕਰ ਰਹੀ ਹੈ |
ਵੋਟਾਂ ਦੀ ਗਿਣਤੀ 8 ਵਜੇ ਤੋਂ ਸ਼ੁਰੂ ਹੋਵੇਗੀ

ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ 23 ਮਈ ਨੂੰ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ | 542 ਲੋਕ ਸਭਾ ਸੀਟਾਂ ਲਈ 7 ਗੇੜਾਂ 'ਚ ਪਈਆਂ ਵੋਟਾਂ 19 ਮਈ ਨੂੰ ਖ਼ਤਮ ਹੋਈਆਂ ਸਨ |

ਸਾਰੀਆਂ ਹੀ ਵੀ.ਵੀ.ਪੈਟ ਪਰਚੀਆਂ ਦੀ ਜਾਂਚ ਸਬੰਧੀ ਪਟੀਸ਼ਨ ਖ਼ਾਰਜ

ਨਵੀਂ ਦਿੱਲੀ, 21 ਮਈ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਸਾਰੀਆਂ ਵੀ.ਵੀ.ਪੀ.ਏ.ਟੀ. ਪਰਚੀਆਂ ਦੀ ਜਾਂਚ ਕਰਨ ਦੀ ਮੰਗ ਨੂੰ ਲੈ ਕੇ ਲਗਾਈ ਗਈ ਇਕ ਜਨਹਿਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ | ਸਰਬਉੱਚ ਅਦਾਲਤ ਨੇ ਕਿਹਾ ਕਿ ਜੇਕਰ ਇਸ ਮਾਮਲੇ 'ਚ ਦਖ਼ਲ ਦਿੱਤਾ ਗਿਆ ਤਾਂ ਇਸ ਨਾਲ ...

ਪੂਰੀ ਖ਼ਬਰ »

ਬਰਸੀ ਮੌਕੇ ਰਾਜੀਵ ਗਾਂਧੀ ਨੂੰ ਸ਼ਰਧਾਂਜਲੀਆਂ

ਮੋਦੀ ਨੇ ਵੀ ਕੀਤਾ ਯਾਦ ਨਵੀਂ ਦਿੱਲੀ, 21 ਮਈ (ਏਜੰਸੀ)-ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ, ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ, ਪਿ੍ਅੰਕਾ ਵਾਡਰਾ ਤੇ ਰਾਬਰਟ ...

ਪੂਰੀ ਖ਼ਬਰ »

ਈ.ਵੀ.ਐਮ. ਨਾਲ ਸਬੰਧਿਤ ਸ਼ਿਕਾਇਤਾਂ ਲਈ ਚੋਣ ਕਮਿਸ਼ਨ ਵਲੋਂ ਕੰਟਰੋਲ ਰੂਮ ਸਥਾਪਤ

ਨਵੀਂ ਦਿੱਲੀ, 21 ਮਈ (ਪੀ.ਟੀ.ਆਈ.)-ਚੋਣ ਕਮਿਸ਼ਨ ਨੇ ਈ.ਵੀ.ਐਮ. ਨਾਲ ਸਬੰਧਿਤ ਸ਼ਿਕਾਇਤਾਂ ਦੀ ਨਿਗਰਾਨੀ ਲਈ 24 ਘੰਟਿਆਂ ਵਾਲਾ ਕੰਟਰੋਲ ਰੂਮ ਸਥਾਪਤ ਕੀਤਾ ਹੈ | ਚੋਣ ਕਮਿਸ਼ਨ ਨੇ ਆਪਣੇ ਬਿਆਨ 'ਚ ਦੱਸਿਆ ਕਿ ਈ.ਵੀ.ਐਮ. ਨਾਲ ਜੁੜੀਆਂ ਸ਼ਿਕਾਇਤਾਂ ਨੂੰ 011-23052123 ਨੰਬਰ 'ਤੇ ਕੰਟਰੋਲ ...

ਪੂਰੀ ਖ਼ਬਰ »

ਪਾਕਿ ਵਲੋਂ ਸਾਂਬਾ ਸੈਕਟਰ 'ਚ ਗੋਲਾਬਾਰੀ

ਜੰਮੂ, 21 ਮਈ (ਏਜੰਸੀ)-ਪਾਕਿਸਤਾਨ ਵਲੋਂ ਅੱਜ ਜੰਗਬੰਦੀ ਦੀ ਉਲੰਘਣਾ ਕਰਦਿਆ ਜੰਮੂ ਖੇਤਰ ਦੇ ਸਾਂਬਾ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ | ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿ ਰੇਂਜਰਾਂ ਵਲੋਂ ਮੰਗਲਵਾਰ ...

ਪੂਰੀ ਖ਼ਬਰ »

ਹੁਰੀਅਤ ਆਗੂਆਂ ਮੌਲਵੀ ਫਾਰੂਕ ਤੇ ਗਨੀ ਲੋਨ ਦੀ ਬਰਸੀ ਮੌਕੇ ਕਸ਼ਮੀਰ ਰਿਹਾ ਬੰਦ

ਸ੍ਰੀਨਗਰ, 21 ਮਈ (ਮਨਜੀਤ ਸਿੰਘ)-ਸਾਬਕਾ ਮੀਰ ਵਾਇਜ਼ ਮੌਲਵੀ ਫਾਰੂਕ ਤੇ ਹੁਰੀਅਤ ਦੇ ਸੀਨੀਅਰ ਆਗੂ ਮਰਹੂਮ ਅਬਦੁਲ ਗਨੀ ਲੋਨ ਦੇ ਇਲਾਵਾ ਸ੍ਰੀਨਗਰ ( ਹਵਲ) ਵਿਖੇ ਜ਼ਨਾਜ਼ੇ ਦੌਰਾਨ ਗੋਲੀਬਾਰੀ 'ਚ ਮਾਰੇ ਲੋਕਾਂ ਦੀ ਬਰਸੀ ਮੌਕੇ ਜੇ.ਆਰ.ਐਲ. ਦੇ ਸੱਦੇ ਤੇ ਕਸ਼ਮੀਰ ਵਾਦੀ 'ਚ ...

ਪੂਰੀ ਖ਼ਬਰ »

ਨਿਊਜ਼ੀਲੈਂਡ 'ਚ ਮਸਜਿਦ ਬੰਬ ਧਮਾਕੇ ਦੇ ਦੋਸ਼ੀ 'ਤੇ ਅੱਤਵਾਦ ਦੇ ਦੋਸ਼ ਤੈਅ

ਵੈਿਲੰਗਟਨ, 21 ਮਈ (ਏਜੰਸੀਆਂ)-ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀਆਂ ਮਸਜਿਦਾਂ 'ਚ ਨਮਾਜ਼ ਪੜ੍ਹਦਿਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ੀ 'ਤੇ ਪਹਿਲੀ ਵਾਰ ਅਧਿਕਾਰਕ ਤੌਰ 'ਤੇ ਅੱਤਵਾਦ ਦੇ ਦੋਸ਼ ਤੈਅ ਕੀਤੇ ਗਏ ਹਨ | ਪੁਲਿਸ ਨੇ ਦੱਸਿਆ ਕਿ ਬ੍ਰੇਂਟਨ ਟੈਰੰਟ 'ਤੇ ...

ਪੂਰੀ ਖ਼ਬਰ »

ਭਾਜਪਾ ਿਖ਼ਲਾਫ਼ ਚੋਣ ਕਮਿਸ਼ਨ ਨੂੰ ਮਿਲੀ ਤਿ੍ਣਮੂਲ ਕਾਂਗਰਸ

ਨਵੀਂ ਦਿੱਲੀ, 21 ਮਈ (ਪੀ.ਟੀ.ਆਈ.)-ਆਦਰਸ਼ ਚੋਣ ਜ਼ਾਬਤੇ ਤੱਕ ਪੱਛਮੀ ਬੰਗਾਲ 'ਚ ਕੇਂਦਰੀ ਬਲਾਂ ਦੀ ਤਾਇਨਾਤੀ ਦੀ ਭਾਜਪਾ ਦੀ ਮੰਗ 'ਤੇ ਸਵਾਲ ਉਠਾਉਂਦਿਆਂ ਨਰਾਜ਼ ਤਿ੍ਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਸੂਬੇ 'ਚ ਐਮਰਜੈਂਸੀ ਐਲਾਨੀ ਗਈ ਹੈ? ਸੂਤਰਾਂ ਅਨੁਸਾਰ ...

ਪੂਰੀ ਖ਼ਬਰ »

ਕਾਂਗਰਸ ਵਲੋਂ ਸਟ੍ਰਾਂਗਰੂਮਜ਼ ਤੋਂ ਈ.ਵੀ.ਐਮ. ਦੀ ਅਦਲਾ-ਬਦਲੀ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਦੀ ਮੰਗ

ਨਵੀਂ ਦਿੱਲੀ, 21 ਮਈ (ਪੀ.ਟੀ.ਆਈ.)-ਕਾਂਗਰਸ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਟ੍ਰਾਂਗਰੂਮਜ਼ ਤੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਅਦਲਾ-ਬਦਲੀ ਦੀਆਂ ਮਿਲ ਰਹੀਆਂ ਸ਼ਿਕਾਇਤਾਂ 'ਤੇ ਤੁਰੰਤ ਅਤੇ ਪ੍ਰਭਾਵੀ ਕਾਰਵਾਈ ...

ਪੂਰੀ ਖ਼ਬਰ »

ਆਪਣੇ ਆਦੇਸ਼ਾਂ 'ਚ ਅਸਹਿਮਤੀ ਦਰਜ ਕਰਨ ਦੀ ਲਵਾਸਾ ਦੀ ਮੰਗ ਚੋਣ ਕਮਿਸ਼ਨ ਵਲੋਂ ਖ਼ਾਰਜ

ਨਵੀਂ ਦਿੱਲੀ, 21 ਮਈ (ਏਜੰਸੀ)-ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੀ ਆਦਰਸ਼ ਜ਼ਾਬਤੇ ਦੀ ਉਲੰਘਣਾ 'ਤੇ ਚੋਣ ਕਮਿਸ਼ਨ ਨੂੰ ਆਪਣੇ ਆਦੇਸ਼ਾਂ 'ਚ ਅਸਹਿਮਤੀ ਵਾਲੀਆਂ ਗੱਲਾਂ ਵੀ ਦਰਜ ਕੀਤੇ ਜਾਣ ਦੀ ਮੰਗ ਨੂੰ ਚੋਣ ਕਮਿਸ਼ਨ ਨੇ 2-1 ਦੇ ਬਹੁਮਤ ਨਾਲ ਖ਼ਾਰਜ ਕਰ ਦਿੱਤਾ ਹੈ | ਪੈਨਲ ਦੇ ...

ਪੂਰੀ ਖ਼ਬਰ »

ਸਮਝੌਤਾ ਐਕਸਪ੍ਰੈੱਸ ਰਾਹੀਂ ਭੇਜੀ ਜਾ ਰਹੀ 8 ਕਿੱਲੋ ਹੈਰੋਇਨ ਪਾਕਿ ਵਲੋਂ ਬਰਾਮਦ

ਅੰਮਿ੍ਤਸਰ, 21 ਮਈ (ਸੁਰਿੰਦਰ ਕੋਛੜ)-ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਯਾਤਰੂ ਗੱਡੀ 'ਚੋਂ ਪਾਕਿ ਨੇ 8 ਕਿਲੋ ਹੈਰੋਇਨ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ | ਇਹ ਹੈਰੋਇਨ 11 ਪੈਕਟਾਂ 'ਚ ਕਿਸੇ ਅਣਪਛਾਤੇ ਤਸਕਰ ਵਲੋਂ ਭਾਰਤ ਭੇਜੀ ਜਾ ਰਹੀ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ ਸਰਕਾਰ ਮੁੜ ਖੋਲ੍ਹੇਗੀ ਜੋਸ਼ੀ ਹੱਤਿਆ ਕਾਂਡ ਦੀ ਫਾਈਲ

ਭੋਪਾਲ, 21 ਮਈ (ਏਜੰਸੀ)-ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਆਰ. ਐਸ. ਐਸ. ਦੇ ਸਾਬਕਾ ਪ੍ਰਚਾਰਕ ਸੁਨੀਲ ਜੋਸ਼ੀ ਦੀ ਹੱਤਿਆ ਦੇ ਮਾਮਲੇ ਨੂੰ ਮੁੜ ਖੋਲਣ ਜਾ ਰਹੀ ਹੈ | ਇਸ ਮਾਮਲੇ 'ਚ ਭੋਪਾਲ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਨੂੰ ਅਦਾਲਤ ਨੇ ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਮੁਲਾਇਮ-ਅਖਿਲੇਸ਼ ਨੂੰ ਕਲੀਨ ਚਿੱਟ

ਨਵੀਂ ਦਿੱਲੀ, 21 ਮਈ (ਏਜੰਸੀ)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿਚ ਇਕ ਹਲਫ਼ਨਾਮਾ ਦਾਇਰ ਕਰਕੇ ਆਮਦਨ ਤੋਂ ਵੱਧ ਸੰਪਤੀ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀਆਂ ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਦੇ ਬੇਟੇ ...

ਪੂਰੀ ਖ਼ਬਰ »

ਪ੍ਰਣਾਬ ਮੁਖਰਜੀ ਨੇ ਵੋਟਰਾਂ ਦੇ ਫ਼ੈਸਲੇ ਨਾਲ ਛੇੜਛਾੜ ਦੀਆਂ ਖ਼ਬਰਾਂ 'ਤੇ ਜਤਾਈ ਚਿੰਤਾ

ਨਵੀਂ ਦਿੱਲੀ, 21 ਮਈ (ਜਗਤਾਰ ਸਿੰਘ)-ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਆਏ ਚੋਣ ਸਰਵੇਖਣਾਂ ਤੋਂ ਬਾਅਦ ਵਿਰੋਧੀ ਧਿਰ ਈ.ਵੀ.ਐਮ. ਨਾਲ ਕਥਿਤ ਛੇੜਛਾੜ ਦੇ ਗੰਭੀਰ ਦੋਸ਼ ਲਗਾ ਰਹੀ ਹੈ | ਦੇਸ਼ ਭਰ 'ਚ ਈ.ਵੀ.ਐਮ. ਨਾਲ ਛੇੜਛਾੜ ਦੀਆਂ ਖ਼ਬਰਾਂ 'ਤੇ ਸਾਬਕਾ ਰਾਸ਼ਟਰਪਤੀ ...

ਪੂਰੀ ਖ਼ਬਰ »

ਬੰਗਾਲ 'ਚ ਵੋਟਾਂ ਤੋਂ ਬਾਅਦ ਝੜਪਾਂ 'ਚ ਕਈ ਜ਼ਖ਼ਮੀ

ਕੋਲਕਾਤਾ, 21 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਤਿ੍ਣਮੂਲ ਕਾਂਗਰਸ ਤੇ ਭਾਜਪਾ 'ਚ ਮਤਦਾਨ ਤੋਂ ਬਾਅਦ ਝੜਪਾਂ ਜਾਰੀ ਹਨ | ਐਤਵਾਰ ਭਾਟਪਾੜਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਬਾਅਦ ਤਣਾਅ ਜਾਰੀ ਹੈ | ਅੱਜ 29 ਨੰਬਰ ਰੇਲ ਗੇਟ ਲਾਗੇ ਝੜਪਾਂ ਦੌਰਾਨ 29 ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX