ਤਾਜਾ ਖ਼ਬਰਾਂ


ਬਿਜਲੀ ਬੋਰਡ ਦੇ 2 ਖਿਡਾਰੀਆਂ ਦੀ ਗੋਲੀ ਮਾਰ ਕੇ ਹੱਤਿਆ
. . .  9 minutes ago
ਪਟਿਆਲਾ, 20 ਫਰਵਰੀ (ਮਨਦੀਪ ਸਿੰਘ) ਸਥਾਨਕ 24 ਨੰਬਰ ਫਾਟਕ ਨੇੜੇ ਬੀਤੀ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਬਿਜਲੀ ਬੋਰਡ ਦੇ 2 ਖਿਡਾਰੀਆਂ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ...
ਜੇ.ਪੀ ਨੱਢਾ ਅੱਜ ਪੰਜਾਬ ਦੌਰੇ 'ਤੇ
. . .  18 minutes ago
ਨਵੀਂ ਦਿੱਲੀ, 20 ਫਰਵਰੀ - ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਅੱਜ ਪੰਜਾਬ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ...
ਜਰਮਨ ਦੇ ਹਨਾਊ 'ਚ ਗੋਲੀਬਾਰੀ ਦੌਰਾਨ 8 ਮੌਤਾਂ
. . .  22 minutes ago
ਬਰਲਿਨ, 20 ਫਰਵਰੀ - ਜਰਮਨੀ ਦੇ ਹਨਾਊ 'ਚ ਹੋਈ ਗੋਲੀਬਾਰੀ ਦੌਰਾਨ 8 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਅਣਪਛਾਤੇ ਹਮਲਾਵਰਾਂ ਦੀ ਗਿਣਤੀ...
ਅੱਜ ਦਾ ਵਿਚਾਰ
. . .  29 minutes ago
ਅੱਜ ਦਾ ਵਿਚਾਰ
ਲੌਂਗੋਵਾਲ ਵੈਨ ਹਾਦਸੇ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਸਿਮਰਜੀਤ ਬੈਂਸ ਨੇ
. . .  1 day ago
ਲੌਂਗੋਵਾਲ 19 ਫਰਵਰੀ (ਵਿਨੋਦ, ਸ.ਸ. ਖੰਨਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਲੌਂਗੋਵਾਲ ਪੁੱਜ ਕੇ ਵੈਨ ਹਾਦਸੇ ਵਿਚ ਮਾਰੇ ਗਏ ਮਾਸੂਮ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਉਨਾਂ ਪਰਿਵਾਰ ਨਾਲ ...
ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ 5 ਮਾਰਚ ਤੋਂ ਹਵਾਈ ਉਡਾਣ ਸ਼ੁਰੂ ਹੋਵੇਗੀ-ਪ੍ਰੋ. ਚੰਦੂਮਾਜਰਾ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਲੰਮੇ ਅਰਸੇ ਤੋਂ ਲੋਕਾਂ ਵੱਲੋਂ ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਹਫਾਈ ...
ਡੇਰਾਬਸੀ ਰੇਲਵੇ ਲਾਈਨ ਤੋਂ ਨੌਜਵਾਨ ਦੀ ਬਿਨਾਂ ਸਿਰ ਮਿਲੀ ਲਾਸ਼
. . .  1 day ago
ਡੇਰਾਬਸੀ ,19 ਫਰਵਰੀ (ਸ਼ਾਮ ਸਿੰਘ ਸੰਧੂ)-ਡੇਰਾਬਸੀ ਕੈਂਟਰ ਯੂਨੀਅਨ ਨੇੜਿਉਂ ਲੰਘਦੀ ਰੇਲਵੇ ਲਾਈਨ ਤੋਂ ਇੱਕ 19 ਸਾਲਾਂ ਦੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਬਿਨਾਂ ਸਿਰ ਤੋਂ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਮਿਤ ਪੁੱਤਰ ਰਾਜੂ ਮੁਗ਼ਲ...
ਭਗਵੰਤ ਮਾਨ ਦੀ ਹਾਜ਼ਰੀ 'ਚ ਬਲਾਚੌਰ 'ਚ ਹੋਈ ਸਿਆਸੀ ਹਲਚਲ
. . .  1 day ago
ਬਲਾਚੌਰ, 19 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਸਾਬਕਾ ਵਿਧਾਇਕ ਬਲਾਚੌਰ ਐਡਵੋਕੇਟ ਰਾਮ ਕਿਸ਼ਨ ਕਟਾਰੀਆ ਅਤੇ ਉਨ੍ਹਾਂ ਦੀ ਨੂੰਹ ਸੰਤੋਸ਼ ਕਟਾਰੀਆ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਸਿਰਮੌਰ ਆਗੂਆਂ ਹਰਪਾਲ ਸਿੰਘ...
ਸੈਸ਼ਨ ਵਧਾਉਣ ਵਿਚ ਕੋਈ ਦਿੱਕਤ ਨਹੀਂ ਹੈ ਪਰ ਅਕਾਲੀ ਦਲ ਸੈਸ਼ਨ ਵਿਚ ਆਉਂਦਾ ਹੀ ਨਹੀਂ - ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ
. . .  1 day ago
ਫ਼ਾਜ਼ਿਲਕਾ, 19 ਫਰਵਰੀ (ਪ੍ਰਦੀਪ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕਰਕੇ ਬਜਟ ਇਜਲਾਸ ਦੇ ਸੈਸ਼ਨ ਨੂੰ ਵਧਾਉਣ ਦੀ ਮੰਗ ਤੇ ਫ਼ਾਜ਼ਿਲਕਾ ਫੇਰੀ ਦੌਰਾਨ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਪਾਰਟੀ ਤੋਂ ਪੰਜਾਬ...
ਅਕਾਲੀ ਦਲ ਬਾਦਲਾਂ ਤੋਂ ਮੁਕਤ ਤੇ ਸ਼੍ਰੋਮਣੀ ਕਮੇਟੀ ਮਸੰਦਾਂ ਤੋਂ ਮੁਕਤ ਕਰਵਾਉਣਾ ਸਾਡਾ ਮੁੱਖ ਮਕਸਦ - ਸਿਮਰਜੀਤ ਸਿੰਘ ਬੈਂਸ
. . .  1 day ago
ਲੌਂਗੋਵਾਲ,19 ਫਰਵਰੀ (ਸ.ਸ.ਖੰਨਾ,ਵਿਨੋਦ) - ਸਥਾਨਕ ਕਸਬੇ ਅੰਦਰ ਅੱਜ ਕਰਨੈਲ ਸਿੰਘ ਦੁੱਲਟ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ਼ ਪਾਰਟੀ ਪੰਜਾਬ ਦੇ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਉੱਥੇ ਉਨ੍ਹਾਂ ਅਜੀਤ ਨਾਲ ਗੱਲਬਾਤ...
ਭਾਰਤ ਪਾਕਿਸਤਾਨ ਸਰਹੱਦ ਤੋਂ 20 ਕਰੋੜ ਦੀ ਹੈਰੋਇਨ, ਇਕ ਪਿਸਟਲ, ਦੋ ਮੈਗਜ਼ੀਨ, 56 ਗ੍ਰਾਮ ਅਫ਼ੀਮ, 25 ਰੌਂਦ ਬਰਾਮਦ
. . .  1 day ago
ਤਰਨ ਤਾਰਨ, 19 ਫਰਵਰੀ (ਹਰਿੰਦਰ ਸਿੰਘ)—ਤਰਨ ਤਾਰਨ ਪੁਲਿਸ ਨੇ ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਜ਼ੀਰੋ ਲਾਈਨ 'ਤੇ ਬਾਬਾ ਸ਼ੇਖ ਬ੍ਰਹਮ ਜੀ ਦੀ ਮਜ਼ਾਰ ਦੇ ਕੋਲ ਪਾਕਿਸਤਾਨੀ ਸਮਗਲਰਾਂ ਵਲੋਂ ਭਾਰਤੀ ਸਮਗਲਰਾਂ ਲਈ ਭੇਜੀ 4 ਕਿੱਲੋ ਹੈਰੋਇਨ, ਇਕ ਪਿਸਟਲ...
194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅਕਾਲੀ ਆਗੂ ਅਨਵਰ ਮਸੀਹ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 19 ਫਰਵਰੀ (ਅਜੀਤ ਬਿਉਰੋ) - 194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅੱਜ ਐੱਸ.ਟੀ. ਐੱਫ ਵੱਲੋਂ ਅਕਾਲੀ ਆਗੂ ਅਨਵਰ ਮਸੀਹ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਦੱਸਣਯੋਗ...
ਗ੍ਰਹਿ ਮੰਤਰੀ ਨਾਲ ਸ਼ਹੀਨ ਬਾਗ 'ਤੇ ਕੋਈ ਗੱਲਬਾਤ ਨਹੀਂ ਹੋਈ - ਕੇਜਰੀਵਾਲ
. . .  1 day ago
ਨਵੀਂ ਦਿੱਲੀ, 19 ਫਰਵਰੀ - ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬੁੱਧਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉੱਥੇ ਹੀ, ਮੁਲਾਕਾਤ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕਰਦੇ ਹੋਏ...
ਖੇਮਕਰਨ 'ਚ ਹੈਰੋਇਨ ਦੀ ਵੱਡੀ ਖੇਪ ਬਰਾਮਦ
. . .  1 day ago
ਖੇਮਕਰਨ, 19 ਫਰਵਰੀ (ਸੰਦੀਪ ਮਹਿਤਾ)- ਤਰਨਤਾਰਨ ਦੇ ਸੈਕਟਰ ਖੇਮਕਰਨ ਵਿਖੇ ਭਾਰਤੀ ਸਰਹੱਦੀ ਚੌਕੀ ਮੀਆਂਵਾਲਾ ਦੇ ਇਲਾਕੇ ਤੋਂ ਬੀ. ਐੱਸ. ਐੱਫ. ਅਤੇ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ...
ਸਕਾਰਪੀਓ ਅਤੇ ਟੈਂਪੂ ਦੀ ਟੱਕਰ 'ਚ ਇੱਕ ਦੀ ਮੌਤ, ਅੱਧੀ ਦਰਜਨ ਲੋਕ ਜ਼ਖ਼ਮੀ
. . .  1 day ago
ਗੜ੍ਹਸ਼ੰਕਰ , 19 ਫਰਵਰੀ (ਧਾਲੀਵਾਲ)- ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਸਤਨੌਰ ਵਿਖੇ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਵੱਲ ਨੂੰ ਜਾ ਰਹੀ ਇੱਕ ਸਕਾਰਪੀਓ ਗੱਡੀ ਦੀ ਟੈਂਪੂ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ...
ਲੌਂਗੋਵਾਲ ਵੈਨ ਹਾਦਸੇ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ 22 ਫਰਵਰੀ ਤੋਂ ਸੰਘਰਸ਼ ਦਾ ਐਲਾਨ
. . .  1 day ago
ਜ਼ਿਲ੍ਹਾ ਪ੍ਰਬੰਧਕੀ ਪ੍ਰਸ਼ਾਸਨ 'ਚ ਨਿਯੁਕਤੀਆਂ ਅਤੇ ਤਾਇਨਾਤੀਆਂ
. . .  1 day ago
ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਦੇ ਹਜ਼ੂਰੀ ਰਾਗੀ ਰਬਾਬੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਸ਼੍ਰੋਮਣੀ ਅਕਾਲੀ ਦਲ ਵਲੋਂ ਗੰਨਾਂ ਕਾਸ਼ਤਕਾਰਾਂ ਦੇ ਹੱਕ ਭੋਗਪੁਰ ਖੰਡ ਮਿੱਲ ਅੱਗੇ ਧਰਨਾ
. . .  1 day ago
ਕੇਜਰੀਵਾਲ ਨੂੰ ਗ਼ਲਤ ਬੋਲਣ ਵਾਲੇ ਖਹਿਰਾ ਕਿਸ ਮੂੰਹ ਨਾਲ ਆਉਣਗੇ 'ਆਪ' 'ਚ- ਭਗਵੰਤ ਮਾਨ
. . .  1 day ago
ਛੱਪੜ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਇਲਾਜ ਲਈ ਹਸਪਤਾਲ ਲਿਆਂਦਾ ਗਿਆ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ
. . .  1 day ago
ਸ਼ਾਹੀਨ ਬਾਗ ਪਹੁੰਚੇ ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਵਾਰਤਾਕਾਰ, ਹੱਲ ਨਿਕਲਣ ਦੀ ਜਤਾਈ ਉਮੀਦ
. . .  1 day ago
ਲੌਂਗੋਵਾਲ ਵੈਨ ਹਾਦਸੇ 'ਚ ਮਾਰੇ ਬੱਚਿਆਂ ਦੇ ਪਰਿਵਾਰਾਂ ਨਾਲ ਢੀਂਡਸਾ ਨੇ ਵੰਡਾਇਆ ਦੁੱਖ
. . .  1 day ago
ਕੈਪਟਨ ਨੇ ਸੱਦੀ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ
. . .  1 day ago
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਗਾਜ਼ 20 ਫਰਵਰੀ ਤੋਂ
. . .  1 day ago
'ਆਪ' ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ, ਬਜਟ ਇਜਲਾਸ ਦੀ ਮਿਆਦ ਵਧਾਉਣ ਦੀ ਕੀਤੀ ਮੰਗ
. . .  1 day ago
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਜਥਾ ਪਾਕਿਸਤਾਨ ਰਵਾਨਾ
. . .  1 day ago
ਬਜਟ ਇਜਲਾਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ
. . .  1 day ago
ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ 'ਚੋਂ ਬਰਾਮਦ ਹੋਏ ਮੋਬਾਇਲ ਫੋਨ
. . .  1 day ago
ਆਉਣ ਵਾਲੇ ਦਿਨ 'ਚ ਪੰਜਾਬ ਦੇ ਕਈ ਹਿੱਸਿਆਂ 'ਚ ਪੈ ਸਕਦੈ ਮੀਂਹ
. . .  1 day ago
ਛੱਤੀਸਗੜ੍ਹ 'ਚ ਸੀ. ਆਰ. ਪੀ. ਐੱਫ. ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  1 day ago
ਅੰਮ੍ਰਿਤਸਰ : ਸਮੂਹਿਕ ਖ਼ੁਦਕੁਸ਼ੀ ਮਾਮਲੇ 'ਚ ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ ਸਣੇ 5 ਦੋਸ਼ੀਆਂ ਨੂੰ 8-8 ਸਾਲ ਦੀ ਕੈਦ
. . .  1 day ago
ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਅਰਵਿੰਦ ਕੇਜਰੀਵਾਲ
. . .  1 day ago
ਜੇ. ਐੱਨ. ਯੂ. ਦੇਸ਼ ਧ੍ਰੋਹ ਮਾਮਲੇ 'ਚ ਅਦਾਲਤ ਨੇ ਦਿੱਲੀ ਸਰਕਾਰ ਨੂੰ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਕਿਹਾ
. . .  1 day ago
ਤਾਮਿਲਨਾਡੂ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਵਿਰੋਧ-ਪ੍ਰਦਰਸ਼ਨ ਜਾਰੀ
. . .  1 day ago
ਨੌਜਵਾਨ ਦਾ ਬੇਰਹਿਮੀ ਨਾਲ ਕਤਲ, 20 ਦਿਨ ਪਹਿਲਾਂ ਹੋਇਆ ਸੀ ਵਿਆਹ
. . .  1 day ago
ਪਾਕਿਸਤਾਨ ਲਈ ਰਵਾਨਾ ਹੋਏ ਗਿਆਨੀ ਹਰਪ੍ਰੀਤ ਸਿੰਘ
. . .  1 day ago
ਲੁਧਿਆਣਾ 'ਚ ਪੁਲਿਸ ਨੇ ਹੈਰੋਇਨ ਸਣੇ ਐੱਚ. ਐੱਚ. ਓ. ਅਤੇ ਉਸ ਦੇ ਡਰਾਈਵਰ ਨੂੰ ਕੀਤਾ ਕਾਬੂ
. . .  1 day ago
ਦਿੱਲੀ 'ਚ ਅਯੁੱਧਿਆ ਰਾਮ ਮੰਦਰ ਟਰੱਸਟ ਦੀ ਪਹਿਲੀ ਬੈਠਕ ਅੱਜ
. . .  1 day ago
ਸੁਲ੍ਹਾ ਲਈ ਅੱਜ ਸ਼ਾਹੀਨ ਬਾਗ ਜਾਣਗੇ ਤਿੰਨੋਂ ਵਾਰਤਾਕਾਰ
. . .  1 day ago
ਚੰਦਰ ਬਾਬੂ ਨਾਇਡੂ ਦੀ ਸੁਰੱਖਿਆ 'ਚ ਹੋਵੇਗੀ ਤਬਦੀਲੀ
. . .  1 day ago
ਹਿਮਾਚਲ 'ਚ ਜੰਗਲਾਂ ਨੂੰ ਲੱਗੀ ਅੱਗ
. . .  1 day ago
ਮੁੰਬਈ ਦੇ ਕਾਲਜਾਂ 'ਚ ਅੱਜ ਤੋਂ ਰਾਸ਼ਟਰੀ ਗੀਤ ਹੋਇਆ ਜ਼ਰੂਰੀ
. . .  1 day ago
ਯੂਨੀਫ਼ਾਰਮ ਸਿਵਲ ਕਾਰਡ ਲਾਗੂ ਕਰਨ ਦੀ ਮੰਗ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਅੱਜ
. . .  1 day ago
ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਭਾਰਤ ਨਾਲ ਬਹੁਤ ਵੱਡੇ ਵਪਾਰ ਸਮਝੌਤੇ ਦੇ ਸੰਕੇਤ
. . .  about 1 hour ago
ਮੋਦੀ ਕੈਬਨਿਟ ਦੀ ਮੀਟਿੰਗ ਅੱਜ
. . .  2 minutes ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 2000 ਤੋਂ ਪਾਰ
. . .  5 minutes ago
ਮੁੱਠਭੇੜ 'ਚ 3 ਅੱਤਵਾਦੀ ਢੇਰ
. . .  10 minutes ago
ਅੱਜ ਦਾ ਵਿਚਾਰ
. . .  16 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਫੱਗਣ ਸੰਮਤ 551
ਿਵਚਾਰ ਪ੍ਰਵਾਹ: ਅੱਤਵਾਦ ਨੂੰ ਸੁਰੱਖਿਆ ਅਤੇ ਸ਼ਹਿ ਦੇਣ ਵਾਲਾ ਦੇਸ਼ ਨਿਰਦੋਸ਼ਾਂ ਦੇ ਖੂਨ ਲਈ ਅਤੇ ਅੱਤਵਾਦ ਦੇ ਗੁਨਾਹਾਂ ਲਈ ਜ਼ਿੰਮੇਵਾਰ ਹੈ। -ਜਾਰਜ ਡਬਲਿਊ. ਬੁਸ਼

ਪਹਿਲਾ ਸਫ਼ਾ

ਕਰਤਾਰਪੁਰ ਲਾਂਘਾ ਖੋਲ੍ਹਣਾ ਸ਼ਾਂਤੀ ਲਈ ਪਾਕਿ ਦੀ ਇੱਛਾ ਦਾ ਪ੍ਰਤੱਖ ਸਬੂਤ-ਗੁਟਰੇਸ

ਗੁ: ਕਰਤਾਰਪੁਰ ਸਾਹਿਬ ਨਤਮਸਤਕ ਹੋਏ ਸੰਯੁਕਤ ਰਾਸ਼ਟਰ ਮੁਖੀ

- ਸੁਰਿੰਦਰ ਕੋਛੜ -
ਅੰਮ੍ਰਿਤਸਰ, 18 ਫਰਵਰੀ -ਅੱਜ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਰੇਸ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਸ਼ਾਂਤੀ ਅਤੇ ਅੰਤਰ ਧਰਮ ਸਦਭਾਵਨਾ ਲਈ ਪਾਕਿਸਤਾਨ ਦੀ ਇੱਛਾ ਦੀ ਜਿਊਂਦੀ-ਜਾਗਦੀ ਉਦਾਹਰਨ ਹੈ। ਐਂਟੋਨੀਓ ਗੁਟਰੇਸ ਅੱਜ ਇਸਲਾਮਾਬਾਦ ਤੋਂ ਵਿਸ਼ੇਸ਼ ਹੈਲੀਕਾਪਟਰ ਰਾਹੀਂ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਪਾਕਿਸਤਾਨ ਸਰਕਾਰ ਦੇ ਸੰਘੀ ਧਾਰਮਿਕ ਮਾਮਲਿਆਂ ਦੇ ਮੰਤਰੀ ਡਾ. ਨੂਰ ਉਲ ਹੱਕ ਕਾਦਰੀ ਵੀ ਉਨ੍ਹਾਂ ਦੇ ਨਾਲ ਸਨ। ਕੇਸਰੀ ਰੁਮਾਲ ਸਿਰ 'ਤੇ ਬੰਨ੍ਹ ਕੇ ਐਂਟੋਨੀਓ ਗੁਟਰੇਸ ਨੇ ਗੁਰਦੁਆਰਾ ਸਾਹਿਬ ਪਹੁੰਚਣ ਉਪਰੰਤ ਜੋੜਾ-ਘਰ ਤੋਂ ਹੁੰਦੇ ਹੋਏ ਦਰਸ਼ਨੀ ਡਿਉਢੀ, ਲੰਗਰ ਭਵਨ, ਮੁਸਾਫ਼ਿਰਖ਼ਾਨਾ, ਅਜਾਇਬ-ਘਰ, ਲਾਇਬ੍ਰੇਰੀ, ਪ੍ਰਸ਼ਾਸਨਿਕ ਬਲਾਕ ਆਦਿ ਸਭ ਗੈਲਰੀਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸਿੱਖ ਗੈਲਰੀ 'ਚ ਵਿਕਰੀ ਲਈ ਲਗਾਈਆਂ ਪੇਂਟਿੰਗਜ਼ ਨੂੰ ਵੀ ਵੇਖਿਆ ਤੇ ਉਨ੍ਹਾਂ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ। ਗੁਟਰੇਸ ਲੰਗਰ ਭਵਨ 'ਚ ਵੀ ਪਹੁੰਚੇ, ਜਿਥੇ ਉਨ੍ਹਾਂ ਤਿਆਰ ਕੀਤੇ ਜਾਂਦੇ ਲੰਗਰ ਨੂੰ ਵੇਖਣ 'ਚ ਕਾਫ਼ੀ ਉਤਸੁਕਤਾ ਵਿਖਾਈ। ਇਸ ਉਪਰੰਤ ਉਨ੍ਹਾਂ ਪੰਗਤ 'ਚ ਬੈਠ ਕੇ ਲੰਗਰ ਵੀ ਛਕਿਆ। ਦੱਸਿਆ ਜਾ ਰਿਹਾ ਹੈ ਕਿ ਲੰਗਰ ਛਕਣ ਮੌਕੇ ਉਨ੍ਹਾਂ ਐਮ. ਪੀ. ਏ. ਸ: ਰਮੇਸ਼ ਸਿੰਘ ਅਰੋੜਾ ਤੋਂ ਸਿੱਖ ਧਰਮ 'ਚ ਲੰਗਰ ਦੀ ਮਹਾਨਤਾ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕਰਨ ਉਪਰੰਤ ਗੁਰਦੁਆਰਾ ਸਾਹਿਬ 'ਚ ਗੁਰੂ ਨਾਨਕ ਦੇਵ ਜੀ ਮਜ਼ਾਰ 'ਤੇ ਪ੍ਰਾਰਥਨਾ ਕੀਤੀ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਮੱਥਾ ਟੇਕਿਆ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਗੁਟਰੇਸ ਨੂੰ ਸੰਖੇਪ 'ਚ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਗੁਟਰੇਸ ਨੇ ਵਿਸ਼ਾਲ ਖੰਡਾ ਅਤੇ ਸ੍ਰੀਸਾਹਿਬ ਨੂੰ ਵੀ ਨੇੜਿਉਂ ਵੇਖਣ 'ਚ ਕਾਫ਼ੀ ਉਤਸੁਕਤਾ ਵਿਖਾਈ। ਇਸ ਮੌਕੇ ਭਾਰਤ ਤੋਂ ਵੀ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜੇ ਹੋਏ ਸਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪਾਕਿਸਤਾਨ ਰੇਡੀਓ ਦੀ ਰਿਪੋਰਟ ਅਨੁਸਾਰ ਗੁਟਰੇਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਸ਼ਾਂਤੀ ਅਤੇ ਅੰਤਰ ਧਰਮ ਸਦਭਾਵਨਾ ਲਈ ਪਾਕਿਸਤਾਨ ਦੀ ਇੱਛਾ ਦੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਕੋਰੀਡੋਰ ਨੂੰ ਖੋਲ੍ਹਣਾ ਇਕ ਚੰਗਾ ਕਦਮ ਹੈ ਅਤੇ ਇਹ ਸਹਿਣਸ਼ੀਲਤਾ ਅਤੇ ਅੰਤਰ ਧਰਮ ਸਦਭਾਵਨਾ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਨੇ ਗੁਰਦੁਆਰਾ ਕੰਪਲੈਕਸ 'ਚ ਸਿੱਖ ਸ਼ਰਧਾਲੂਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੀ ਵੀ ਸ਼ਲਾਘਾ ਕੀਤੀ। ਗੁਰਦੁਆਰਾ ਸਾਹਿਬ ਦੇ ਆਸ-ਪਾਸ ਉਸਾਰੇ ਗਏ ਭਵਨਾਂ ਦਾ ਦੌਰਾ ਕਰਨ ਉਪਰੰਤ ਕਾਨਫ਼ਰੰਸ ਹਾਲ 'ਚ ਸ੍ਰੀ ਕਰਤਾਰਪੁਰ ਸਾਹਿਬ ਦੇ ਪ੍ਰਾਜੈਕਟ ਡਾਇਰੈਕਟਰ ਆਤਿਫ਼ ਮਜ਼ੀਦ ਨੇ ਐਂਟੋਨੀਓ ਗੁਟਰੇਸ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਤੋਂ ਲੈ ਕੇ ਲਾਂਘੇ ਦੇ ਮੁਕੰਮਲ ਹੋਣ ਤੱਕ ਦੀ ਸਾਰੀ ਜਾਣਕਾਰੀ ਦਿੱਤੀ। ਇਸ ਦੌਰਾਨ ਜਿਥੇ ਉਨ੍ਹਾਂ ਸੰਯੁਕਤ ਰਾਸ਼ਟਰ ਮੁਖੀ ਨੂੰ ਸ੍ਰੀ ਕਰਤਾਰਪੁਰ ਸਾਹਿਬ 'ਚ ਯਾਤਰੂਆਂ ਦੀ ਸੁਰੱਖਿਆ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ, ਮੈਡੀਕਲ ਸੇਵਾਵਾਂ ਅਤੇ ਉਕਤ ਸਾਰੇ ਪ੍ਰਾਜੈਕਟ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ, ਉਥੇ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਨੇ ਪਾਕਿ ਨੂੰ ਭਰੋਸਾ ਦਿੱਤਾ ਸੀ ਕਿ ਭਾਰਤ ਵਲੋਂ ਸਾਧਾਰਨ ਦਿਨਾਂ 'ਚ 5000 ਅਤੇ ਵਿਸ਼ੇਸ਼ ਦਿਹਾੜਿਆਂ 'ਤੇ 10 ਹਜ਼ਾਰ ਯਾਤਰੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣਗੇ, ਜਦਕਿ ਭਾਰਤ ਵਲੋਂ ਇਸ ਦੇ ਕੁੱਝ ਫ਼ੀਸਦੀ ਯਾਤਰੂ ਹੀ ਪਾਕਿ ਭੇਜੇ ਜਾ ਰਹੇ ਹਨ। ਇਸ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾ. ਆਮਿਰ ਅਹਿਮਦ, ਡਿਪਟੀ ਸਕੱਤਰ ਇਮਰਾਨ ਗੌਂਦਲ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਐਮ. ਪੀ. ਏ. ਸ: ਮਹਿੰਦਰਪਾਲ ਸਿੰਘ ਅਤੇ ਪਾਕਿ ਰੇਂਜਰ ਅਧਿਕਾਰੀ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਹਾਜ਼ਰ ਸਨ।

ਸ਼ਹਿਰੀ ਰਜਿਸਟਰੀਆਂ 'ਤੇ 1 ਫ਼ੀਸਦੀ ਵਾਧੂ ਅਸ਼ਟਾਮ ਡਿਊਟੀ ਲਗਾਉਣ ਦਾ ਫ਼ੈਸਲਾ

* ਪਟਿਆਲਾ ਤੇ ਅੰਮ੍ਰਿਤਸਰ ਮੈਡੀਕਲ ਕਾਲਜਾਂ ਲਈ 550 ਨਵੀਆਂ ਅਸਾਮੀਆਂ ਨੂੰ ਪ੍ਰਵਾਨਗੀ * ਬੁੱਢਾ ਨਾਲਾ ਪ੍ਰਦੂਸ਼ਣ ਰਹਿਤ ਕਰਨ ਲਈ 650 ਕਰੋੜ ਦੀ ਯੋਜਨਾ ਮਨਜ਼ੂਰ

ਚੰਡੀਗੜ੍ਹ, 18 ਫਰਵਰੀ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਮੰਗਲਵਾਰ ਨੂੰ ਇੱਥੇ ਹੋਈ ਇਕ ਬੈਠਕ ਦੌਰਾਨ ਸ਼ਹਿਰੀ ਖ਼ੇਤਰ ਦੀਆਂ ਜਾਇਦਾਦਾਂ ਦੀ ਖ਼ਰੀਦ ਅਤੇ ਵਿੱਕਰੀ 'ਤੇ 1 ਫ਼ੀਸਦੀ ਵਾਧੂ ਅਸ਼ਟਾਮ ਡਿਊਟੀ ਲਗਾਉਣ ਦਾ ਫ਼ੈਸਲਾ ਲਿਆ ਗਿਆ ਅਤੇ ਇਸ ਤੋਂ ਹੋਣ ਵਾਲੀ ਆਮਦਨ ਨੂੰ ਸ਼ਹਿਰੀ ਖ਼ੇਤਰਾਂ 'ਚ ਜਲ ਸਪਲਾਈ ਅਤੇ ਵਾਤਾਵਰਨ ਦੇ ਸੁਧਾਰ ਲਈ ਖ਼ਰਚਿਆ ਜਾਵੇਗਾ। ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਬੁੱਢੇ ਨਾਲੇ ਵਿਚਲੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ 650 ਕਰੋੜ ਦੇ ਇਕ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ, ਜੋ ਬੁੱਢੇ ਨਾਲੇ 'ਚ ਅਤੇ ਉਸ ਤੋਂ ਸਤਲੁਜ ਦਰਿਆ 'ਚ ਜਾਂਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ 275 ਐਮ. ਐਲ. ਡੀ. ਸਮਰੱਥਾ ਦਾ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਅਤੇ ਦੂਜੇ ਸੁਧਾਰਾਂ ਲਈ ਖ਼ਰਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੁੱਢਾ ਨਾਲਾ ਜੋ ਕਿ ਸਤਲੁਜ ਦੀ ਸਹਾਇਕ ਨਦੀ ਹੈ ਦੀ ਕੁੱਲ ਲੰਬਾਈ 47.55 ਕਿੱਲੋਮੀਟਰ ਹੈ ਅਤੇ ਇਸ ਦਾ 14 ਕਿੱਲੋਮੀਟਰ ਦਾ ਹਿੱਸਾ ਲੁਧਿਆਣਾ 'ਚੋਂ ਗੁਜ਼ਰਦਾ ਹੈ। ਮੰਤਰੀ ਮੰਡਲ ਵਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਲਈ 550 ਅਸਾਮੀਆਂ ਸਿਰਜਣ ਦੀ ਵੀ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ 'ਚੋਂ 66 ਪੈਰਾਮੈਡੀਕਲ ਲਈ ਅਤੇ 464 ਨਰਸਾਂ, ਤਕਨੀਸ਼ਨਾਂ ਆਦਿ ਦੀਆਂ ਹਨ। ਰਾਜ ਸਰਕਾਰ ਵਲੋਂ ਡਾਕਟਰ ਕੇ.ਕੇ. ਤਲਵਾੜ ਦੀ ਅਗਵਾਈ 'ਚ ਬਣਾਈ ਗਈ ਕਮੇਟੀ ਵਲੋਂ ਇਹ ਅਸਾਮੀਆਂ ਸਿਰਜਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਮੰਤਰੀ ਮੰਡਲ ਵਲੋਂ ਮੁਹਾਲੀ ਵਿਖੇ ਉਸਾਰੇ ਜਾ ਰਹੇ ਮੈਡੀਕਲ ਕਾਲਜ ਦਾ ਨਾਂਅ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਚੀਟਿਊਟ ਆਫ਼ ਮੈਡੀਕਲ ਸਾਇੰਸਿਜ਼ ਰੱਖਣ ਦਾ ਫ਼ੈਸਲਾ ਲਿਆ ਗਿਆ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਸ ਮੈਡੀਕਲ ਕਾਲਜ ਨਾਲ 200 ਬਿਸਤਰਿਆਂ ਵਾਲਾ ਹਸਪਤਾਲ ਤੇ ਡਾਕਟਰੀ ਲਈ 100 ਸੀਟਾਂ ਦਾ ਮੈਡੀਕਲ ਕਾਲਜ ਹੋਵੇਗਾ ਅਤੇ ਰਾਜ ਸਰਕਾਰ ਵਲੋਂ ਇਸ ਕਾਲਜ ਲਈ 994 ਨਵੀਆਂ ਅਸਾਮੀਆਂ ਸਿਰਜਣ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਨ੍ਹਾਂ ਨੂੰ 5 ਸਾਲਾਂ 'ਚ ਪੜ੍ਹਾਅਵਾਰ ਭਰਿਆ ਜਾਣਾ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਕੋਰੋਨਾ ਵਾਇਰਸ ਕਾਰਨ ਭਾਰਤ ਅਤੇ ਪੰਜਾਬ ਲਈ ਪੈਦਾ ਹੋਏ ਖ਼ਦਸ਼ਿਆਂ ਸਬੰਧੀ ਵੀ ਮੰਤਰੀ ਮੰਡਲ ਨੂੰ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਚੀਨ ਅਤੇ ਇਸ ਬਿਮਾਰੀ ਤੋਂ ਪ੍ਰਭਾਵਿਤ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਨਿਸਚਿਤ ਸਮੇਂ ਲਈ ਵੱਖਰਿਆਂ ਡਾਕਟਰੀ ਨਿਗਰਾਨੀ ਹੇਠ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਇਸ ਬਿਮਾਰੀ ਦਾ ਰਾਜ 'ਤੇ ਕੋਈ ਅਸਰ ਨਾ ਪਵੇ। ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੁੱਛੇ ਜਾਣ 'ਤੇ ਕਿ ਮੁਲਾਜ਼ਮ ਜੋ ਕਿ 24 ਫਰਵਰੀ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਵੀ ਦੇ ਚੁੱਕੇ ਹਨ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮ ਮੰਗਾਂ ਸਬੰਧੀ ਐਲਾਨ ਬਜਟ ਤਜਵੀਜ਼ਾਂ 'ਚ ਹੀ ਕੀਤਾ ਜਾਵੇਗਾ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਬਾਰੇ ਇਸ ਤੋਂ ਵੱਧ ਜਾਣਕਾਰੀ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਮਗਰਲੇ 3 ਸਾਲਾਂ ਦੌਰਾਨ ਸਾਡੀ ਸਰਕਾਰ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਕਾਰਨ ਸੂਬੇ ਦੀ ਆਰਥਿਕਤਾ 'ਚ ਕੁਝ ਸੁਧਾਰ ਜ਼ਰੂਰ ਆਇਆ ਹੈ। ਉਨ੍ਹਾਂ ਕਿਸਾਨਾਂ ਦੀ ਫ਼ਸਲ ਲਈ ਘੱਟੋ ਘੱਟ ਖ਼ਰੀਦ ਮੁੱਲ ਦੇਣ ਸਬੰਧੀ ਕੇਂਦਰ ਦੀ ਮੌਜੂਦਾ ਨੀਤੀ ਨੂੰ ਖ਼ਤਮ ਕਰਨ ਦੇ ਚਰਚਿਆਂ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਮੌਜੂਦਾ ਐਨ.ਡੀ.ਏ. ਸਰਕਾਰ ਅਨਾਜ ਦੀ ਖ਼ਰੀਦ ਤੋਂ ਲਗਾਤਾਰ ਪੈਰ ਖਿੱਚਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ 'ਚ ਇਸ ਵੇਲੇ 1 ਲੱਖ ਕਰੋੜ ਰੁਪਏ ਦਾ ਕਣਕ ਦਾ ਭੰਡਾਰ ਖੁੱਲ੍ਹੇ 'ਚ ਪਿਆ ਹੈ ਅਤੇ ਕੇਂਦਰ ਸਰਕਾਰ ਲਗਾਤਾਰ ਰਾਜ 'ਚੋਂ ਇਹ ਅਨਾਜ ਚੁੱਕਣ ਤੋਂ ਆਨਾ-ਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਵਿਸ਼ਵ ਭਰ 'ਚੋਂ ਸਭ ਤੋਂ ਵੱਧ ਅਨਾਜ ਪੰਜਾਬ 'ਚ ਭੰਡਾਰ ਹੋਇਆ ਪਿਆ ਹੈ, ਜਦੋਂਕਿ ਦੇਸ਼ 'ਚ ਬਹੁਤੇ ਲੋਕਾਂ ਨੂੰ ਖਾਣ ਲਈ 2 ਟਾਈਮ ਦੀ ਰੋਟੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਖ਼ਰੀਦ ਮੁੱਲ ਦੇ ਮੁੱਦੇ 'ਤੇ ਉਹ ਅਕਾਲੀ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਬਿਆਨ ਦਾ ਸਮਰਥਨ ਕਰਦੇ ਹਨ ਪਰ ਮਹਿਸੂਸ ਕਰਦੇ ਹਨ ਕਿ ਇਸ ਮੁੱਦੇ 'ਤੇ ਅਸਲ ਜ਼ਿੰਮੇਵਾਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 'ਤੇ ਹੈ ਜੋ ਕੇਂਦਰ ਸਰਕਾਰ ਦੇ ਹਰੇਕ ਫ਼ੈਸਲੇ 'ਚ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਅਨਾਜ ਦਾ ਖ਼ਰੀਦ ਮੁੱਲ ਖ਼ਤਮ ਹੋਣ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਵੇਗਾ ਅਤੇ ਦੇਸ਼ ਦੀ ਕਿਸਾਨੀ ਇਸ ਨਾਲ ਰੁਲ ਕੇ ਰਹਿ ਜਾਵੇਗੀ। ਮਨਪ੍ਰੀਤ ਨੇ ਦੱਸਿਆ ਕਿ ਸਰਕਾਰ ਵਲੋਂ ਵਿਧਾਨ ਸਭਾ ਦੇ ਆਉਂਦੇ ਇਜਲਾਸ ਦੌਰਾਨ ਪੰਜਾਬੀ ਭਾਸ਼ਾ ਨੂੰ ਹਰ ਪਾਸੇ ਲਾਗੂ ਕਰਨ ਤੇ ਪੰਜਾਬੀ ਜ਼ੁਬਾਨ ਨੂੰ ਪ੍ਰਫੁੱਲਿਤ ਕਰਨ ਲਈ ਇਕ ਮਤਾ ਲਿਆਉਣ ਦਾ ਵੀ ਫ਼ੈਸਲਾ ਲਿਆ ਹੈ ਅਤੇ ਸੂਬੇ 'ਚ ਹਰ ਸਾਲ ਇਕ ਹਫ਼ਤਾ ਪੰਜਾਬੀ ਜ਼ੁਬਾਨ ਦੀ ਪ੍ਰਫੁੱਲਿਤਾ ਨੂੰ ਸਮਰਪਿਤ ਮਨਾਇਆ ਜਾਵੇਗਾ।

ਦੁਨੀਆ ਦੀ 5ਵੀਂ ਵੱਡੀ ਅਰਥਵਿਵਸਥਾ ਬਣਿਆ ਭਾਰਤ

ਇੰਗਲੈਂਡ ਤੇ ਫਰਾਂਸ ਨੂੰ ਪਛਾੜਿਆ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 18 ਫਰਵਰੀ -ਹੁਣ ਭਾਰਤ ਦੀ ਗਿਣਤੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ 'ਚ ਹੋਣ ਲੱਗੀ ਹੈ। ਸਾਡਾ ਦੇਸ਼ ਅਰਥ ਵਿਵਸਥਾ ਦੇ ਮਾਮਲੇ 'ਚ ਏਨਾ ਵੱਡਾ ਹੋ ਗਿਆ ਹੈ ਕਿ ਹੁਣ ਇਸ ਨੇ ਯੂਰਪ ਦੇ ਸਭ ਤੋਂ ਤਾਕਤਵਰ ਸਮਝੇ ਜਾਣ ਵਾਲੇ ਦੇਸ਼ਾਂ ਨੂੰ ਵੀ ਪਛਾੜ ਦਿੱਤਾ ਹੈ। ਤਾਜ਼ਾ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਭਾਰਤ ਹੁਣ ਦੁਨੀਆ ਦੀ 5ਵੀਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ।
ਯੂਰਪੀ ਦੇਸ਼ਾਂ ਨੂੰ ਵੀ ਛੱਡਿਆ ਪਿੱਛੇ
ਵਰਲਡ ਪਾਪੂਲੇਸ਼ਨ ਰਿਵਿਊ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੁਨੀਆ ਦੀਆਂ ਚੋਟੀ ਦੀਆਂ 5 ਅਰਥ ਵਿਵਸਥਾਵਾਂ 'ਚ ਸ਼ਾਮਿਲ ਹੋ ਗਿਆ ਹੈ। ਭਾਰਤ ਦੀ ਜੀ. ਡੀ. ਪੀ. 2.94 ਟ੍ਰਿਲੀਅਨ ਡਾਲਰ ਹੋ ਗਈ ਹੈ। ਭਾਰਤ ਨੇ ਇੰਗਲੈਂਡ ਅਤੇ ਫਰਾਂਸ ਨੂੰ ਵੀ ਪਛਾੜ ਦਿੱਤਾ। ਜਦਕਿ ਬਰਤਾਨੀਆ 2.83 ਲੱਖ ਕਰੋੜ ਡਾਲਰ ਨਾਲ ਛੇਵੇਂ ਅਤੇ ਫਰਾਂਸ 2.71 ਲੱਖ ਕਰੋੜ ਡਾਲਰ ਨਾਲ ਸੱਤਵੇਂ ਸਥਾਨ 'ਤੇ ਹੈ। 2019 ਦੇ ਅੰਕੜਿਆਂ ਮੁਤਾਬਿਕ ਅਮਰੀਕਾ 21.44 ਲੱਖ ਕਰੋੜ ਡਾਲਰ ਜੀ.ਡੀ.ਪੀ. ਨਾਲ ਪਹਿਲੇ ਸਥਾਨ 'ਤੇ ਬਣਿਆ ਹੈ। ਜਦਕਿ ਚੀਨ 14.14 ਲੱਖ ਕਰੋੜ ਡਾਲਰ ਨਾਲ ਦੂਸਰੇ, ਜਾਪਾਨ 5.15 ਲੱਖ ਕਰੋੜ ਨਾਲ ਤੀਸਰੇ ਅਤੇ ਜਰਮਨੀ 4 ਲੱਖ ਕਰੋੜ ਡਾਲਰ ਨਾਲ ਚੌਥੇ ਸਥਾਨ 'ਤੇ ਹੈ। ਹਾਲਾਂਕਿ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਮੌਜੂਦਾ ਮੰਦੀ ਕਾਰਨ ਭਾਰਤ ਦੀ ਰਫ਼ਤਾਰ ਕੁਝ ਘੱਟ ਹੀ ਰਹੇਗੀ। ਵਰਨਣਯੋਗ ਹੈ ਕਿ ਹਾਲ ਹੀ 'ਚ ਜਾਰੀ ਅਰਥ ਵਿਵਸਥਾ ਸਰਵੇਖਣ 'ਚ ਕਿਹਾ ਗਿਆ ਹੈ ਕਿ ਆਗਾਮੀ ਵਿੱਤੀ ਵਰ੍ਹੇ 'ਚ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ 5 ਫ਼ੀਸਦੀ ਦੇ ਨੇੜੇ-ਤੇੜੇ ਹੀ ਰਹੇਗੀ।
ਉਦਾਰਵਾਦੀ ਅਰਥਵਿਵਸਥਾ
ਰਿਪੋਰਟ 'ਚ ਕਿਹਾ ਗਿਆ ਹੈ ਕਿ 1990 'ਚ ਭਾਰਤ ਅਰਥਵਿਵਸਥਾ ਨੂੰ ਉਦਾਰਵਾਦੀ ਬਣਾਉਣ ਦਾ ਫ਼ੈਸਲਾ ਦੇਸ਼ ਲਈ ਮਦਦਗਾਰ ਰਿਹਾ ਹੈ। ਇਸ ਕਦਮ ਕਾਰਨ ਦੇਸ਼ 'ਚ ਪ੍ਰਤੱਖ ਵਿਦੇਸ਼ੀ ਨਿਵੇਸ਼ ਅਤੇ ਨਿੱਜੀਕਰਨ ਦਾ ਫਾਇਦਾ ਮਿਲਿਆ। ਇਸ ਦੇ ਕਾਰਨ ਭਾਰਤੀ ਅਰਥ ਵਿਵਸਥਾ ਜ਼ਿਆਦਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਵਰਨਣਯੋਗ ਹੈ ਕਿ ਦੇਸ਼ ਦਾ ਸਰਵਿਸ ਸੈਕਟਰ ਸਭ ਤੋਂ ਸ਼ਾਨਦਾਰ ਕੰਮ ਕਰ ਰਿਹਾ ਹੈ। ਭਾਰਤੀ ਅਰਥ ਵਿਵਸਥਾ 'ਚ 60 ਫ਼ੀਸਦੀ ਯੋਗਦਾਨ ਸਰਵਿਸ ਸੈਕਟਰ ਦਾ ਹੀ ਹੈ। ਇਸ ਦੇ ਇਲਾਵਾ 28 ਫ਼ੀਸਦੀ ਯੋਗਦਾਨ ਰੁਜ਼ਗਾਰ ਦਾ ਹੈ।

1 ਜਨਵਰੀ, 2004 ਤੋਂ ਪਹਿਲਾਂ ਨਿਯੁਕਤ ਹੋਏ ਕੇਂਦਰੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਯੋਜਨਾ ਦਾ ਮਿਲੇਗਾ ਲਾਭ

ਨਵੀਂ ਦਿੱਲੀ, 18 ਫਰਵਰੀ (ਏਜੰਸੀ)-ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਵਿਸ਼ੇਸ਼ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਮੋਦੀ ਸਰਕਾਰ ਨੇ 1 ਜਨਵਰੀ, 2004 ਜਾਂ ਉਸ ਤੋਂ ਪਹਿਲਾਂ ਨਿਯੁਕਤ ਹੋਏ ਕੇਂਦਰੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਯੋਜਨਾ ਦਾ ਫ਼ਾਇਦਾ ਦੇਣ ਦਾ ਐਲਾਨ ਕੀਤਾ ਹੈ। ਪੈਨਸ਼ਨ ਤੇ ਪੈਨਸ਼ਨਰਜ਼ ਕਲਿਆਣ ਵਿਭਾਗ ਦੇ ਇਕ ਅਧਿਕਾਰਕ ਆਦੇਸ਼ ਅਨੁਸਾਰ ਸਰਕਾਰ ਨੇ ਉਨ੍ਹਾਂ ਕੇਂਦਰੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਯੋਜਨਾ ਦਾ ਫ਼ਾਇਦਾ ਦੇਣ ਦਾ ਐਲਾਨ ਕੀਤਾ ਹੈ, ਜਿਹੜੇ 1 ਜਨਵਰੀ, 2004 ਜਾਂ ਉਸ ਤੋਂ ਪਹਿਲਾਂ ਸਰਕਾਰੀ ਸੇਵਾ 'ਚ ਆ ਗਏ ਸਨ, ਭਾਵੇਂ ਉਨ੍ਹਾਂ ਦੀ ਨਿਯੁਕਤੀ ਇਸ ਤਰੀਕ ਤੋਂ ਬਾਅਦ ਹੋਈ ਹੋਵੇ। ਕਿਰਤ, ਲੋਕ ਸ਼ਿਕਾਇਤ ਤੇ ਪੈਨਸ਼ਨ ਮੰਤਰਾਲੇ 'ਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਆਦੇਸ਼ ਪ੍ਰਭਾਵੀ ਤੌਰ 'ਤੇ ਭਾਰਤ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ਲਈ ਹਨ, ਜਿਨ੍ਹਾਂ ਨੂੰ 2004 ਤੋਂ ਪਹਿਲਾਂ ਭਰਤੀ ਕੀਤਾ ਗਿਆ ਸੀ। ਉਨ੍ਹਾਂ ਕਰਮਚਾਰੀਆਂ ਨੂੰ ਕੇਂਦਰੀ ਸਿਵਲ ਸੇਵਾ (ਪੈਨਸ਼ਨ) ਨਿਯਮ 1972 ਤਹਿਤ ਜਾਂ ਤਾਂ ਸਵਿੱਚ ਕਰਨ ਦਾ ਬਦਲ ਜਾਂ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਤਹਿਤ ਕਵਰ ਕੀਤਾ ਜਾਣਾ ਜਾਰੀ ਰਹੇਗਾ। ਮੰਤਰੀ ਨੇ ਕਿਹਾ ਕਿ ਇਸ ਬਦਲ ਨੂੰ ਚੁਣਨ ਦੀ ਆਖਰੀ ਤਰੀਕ 31 ਮਈ, 2020 ਹੋਵੇਗੀ। ਉਥੇ ਹੀ ਜੋ ਕਰਮਚਾਰੀ ਨਿਰਧਾਰਿਤ ਤਰੀਕ ਤੱਕ ਇਸ ਆਪਸ਼ਨ ਨੂੰ ਨਹੀਂ ਚੁਣਦੇ, ਉਹ ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐਨ.ਪੀ.ਐਸ.) ਤਹਿਤ ਕਵਰ ਕੀਤੇ ਜਾਂਦੇ ਰਹਿਣਗੇ। ਇਸ ਆਦੇਸ਼ ਨਾਲ ਕਈ ਕਰਮਚਾਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਅਸਲ 'ਚ ਕੁਝ ਕਰਮਚਾਰੀ ਸੀ.ਸੀ.ਐਸ. (ਪੈਨਸ਼ਨ) ਨਿਯਮ 1972 ਭਾਵ ਪੁਰਾਣੀ ਪੈਨਸ਼ਨ ਯੋਜਨਾ ਤਹਿਤ ਆਉਣ ਲਈ ਅਦਾਲਤਾਂ ਦੇ ਦਰਵਾਜੇ ਖੜਕਾ ਰਹੇ ਸਨ। ਮੰਤਰੀ ਨੇ ਕਿਹਾ ਕਿ ਕੇਂਦਰੀ ਕਰਮਚਾਰੀਆਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਇਹ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ।

ਐਡਵੋਕੇਟ ਜਨਰਲ, ਬਿਜਲੀ ਸਮਝੌਤੇ ਤੇ ਅਫ਼ਸਰਸ਼ਾਹੀ ਦੇ ਰਵੱਈਏ ਨੂੰ ਲੈ ਕੇ ਮੰਤਰੀਆਂ ਨੇ ਕੱਢੀ ਭੜਾਸ

ਅਫ਼ਸਰਸ਼ਾਹੀ ਦੇ ਰਵੱਈਏ ਸਬੰਧੀ ਮੁੱਖ ਮੰਤਰੀ ਨੇ ਮੰਗੀ ਮੁਆਫ਼ੀ

ਹਰਕਵਲਜੀਤ ਸਿੰਘ
ਚੰਡੀਗੜ੍ਹ, 18 ਫਰਵਰੀ -ਪੰਜਾਬ ਮੰਤਰੀ ਮੰਡਲ ਦੀ ਇੱਥੇ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਤੁੱਲ ਨੰਦਾ ਦੀ ਕਾਰਗੁਜ਼ਾਰੀ, ਮਗਰਲੀ ਅਕਾਲੀ-ਭਾਜਪਾ ਸਰਕਾਰ ਵਲੋਂ ਕੀਤੇ ਵਿਵਾਦਿਤ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਸਬੰਧੀ ਸਰਕਾਰ ਦੀ ਟਾਲ ਮਟੋਲ ਅਤੇ ਅਫ਼ਸਰਸ਼ਾਹੀ ਵਲੋਂ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਫ਼ੈਸਲਿਆਂ ਨੂੰ ਵੀ ਰੱਦ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਮੰਤਰੀ ਮੰਡਲ ਦੇ ਤਕਰੀਬਨ ਸਾਰੇ ਮੰਤਰੀਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਚੰਗੀ ਭੜਾਸ ਕੱਢੀ ਗਈ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਓਮ ਪ੍ਰਕਾਸ਼ ਸੋਨੀ, ਗੁਰਪ੍ਰੀਤ ਸਿੰਘ ਕਾਂਗੜ ਆਦਿ ਨੇ ਰਾਜ ਦੇ ਐਡਵੋਕੇਟ ਜਨਰਲ ਦੀ ਕਾਰਗੁਜ਼ਾਰੀ ਦਾ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਨੂੰ ਕਿਹਾ ਕਿ ਐਡਵੋਕੇਟ ਜਨਰਲ ਹਰ ਕੇਸ ਹਾਰ ਰਹੇ ਹਨ ਅਤੇ ਹਰੇਕ ਕੇਸ ਲਈ ਉਹ ਬਾਹਰੋਂ ਵੱਡੀਆਂ ਫ਼ੀਸਾਂ ਦੀ ਅਦਾਇਗੀ ਨਾਲ ਵਕੀਲ ਲਿਆ ਰਹੇ ਹਨ ਅਤੇ ਉਨ੍ਹਾਂ ਕਾਰਨ ਰਾਜ ਸਰਕਾਰ ਕਈ ਅਹਿਮ ਕੇਸ ਹਾਰ ਗਈ ਹੈ, ਜਿਸ ਦਾ ਸੂਬੇ ਨੂੰ ਵੱਡਾ ਵਿੱਤੀ ਨੁਕਸਾਨ ਵੀ ਉਠਾਉਣਾ ਪੈ ਰਿਹਾ ਹੈ ਪਰ ਮੁੱਖ ਮੰਤਰੀ ਨੇ ਅਜਿਹੇ ਅਧਿਕਾਰੀ ਨੂੰ ਕਿਉਂ ਰੱਖਿਆ ਹੋਇਆ ਹੈ। ਕਾਂਗੜ ਨੇ ਤਾਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਸਾਡੇ ਕਈ ਕੇਸ ਲੜਨ 'ਚ ਐਡਵੋਕੇਟ ਜਨਰਲ ਦਾ ਦਫ਼ਤਰ ਅਸਮਰੱਥ ਹੈ ਤੇ ਅਸੀਂ ਕੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅੱਗੇ ਜਾ ਕੇ ਝੁਕੀਏ। ਭਾਰਤ ਭੂਸ਼ਨ ਆਸ਼ੂ ਅਤੇ ਅਰੁਣਾ ਚੌਧਰੀ ਵਲੋਂ ਵੀ ਐਡਵੋਕੇਟ ਜਨਰਲ ਦੀ ਕਾਰਗੁਜ਼ਾਰੀ ਦੀ ਨੁਕਤਾਚੀਨੀ ਕੀਤੀ ਗਈ। ਮੰਤਰੀਆਂ ਨੇ ਇਹ ਵੀ ਪੁੱਛਿਆ ਕਿ ਨਸ਼ਿਆਂ ਸਬੰਧੀ ਵਿਸ਼ੇਸ਼ ਜਾਂਚ ਟੀਮ ਦੀਆਂ ਰਿਪੋਰਟਾਂ ਜੋ ਮਗਰਲੇ 2 ਸਾਲਾਂ ਤੋਂ ਹਾਈਕੋਰਟ 'ਚ ਸੀਲਬੰਦ ਦੱਸੀਆਂ ਜਾ ਰਹੀਆਂ ਹਨ ਅਸਲ 'ਚ ਐਡਵੋਕੇਟ ਜਨਰਲ ਉਨ੍ਹਾਂ ਨੂੰ ਦਬਾਈਂ ਬੈਠੇ ਹਨ ਅਤੇ ਇਸ 'ਚ ਉਨ੍ਹਾਂ ਦਾ ਕੀ ਮੰਤਵ ਹੈ, ਇਹ ਜਾਂਚ ਦਾ ਮੁੱਦਾ ਹੈ। ਮੁੱਖ ਮੰਤਰੀ ਇਸ ਸਾਰੇ ਮੁੱਦੇ 'ਤੇ ਕੋਈ ਬਹੁਤੀ ਟਿੱਪਣੀ ਨਾ ਕਰ ਸਕੇ। ਮੁੱਖ ਮੰਤਰੀ ਤੋਂ ਮੰਤਰੀਆਂ ਨੇ ਬਿਜਲੀ ਸਮਝੌਤਿਆਂ ਸਬੰਧੀ ਕੋਈ ਕਾਰਵਾਈ ਨਾ ਹੋਣ ਬਾਰੇ ਵੀ ਪੁੱਛਿਆ ਹਾਲਾਂਕਿ ਮੁੱਖ ਮੰਤਰੀ ਬਜਟ ਇਜਲਾਸ ਦੌਰਾਨ ਵਾਈਟ ਪੇਪਰ ਪੇਸ਼ ਕਰਨ ਅਤੇ ਬਿਜਲੀ ਸਮਝੌਤਿਆਂ ਨੂੰ ਮੁੜ ਕੰਪਨੀਆਂ ਨਾਲ ਵਿਚਾਰਨ ਸਬੰਧੀ ਬਿਆਨ ਦੇ ਵੀ ਚੁੱਕੇ ਹਨ। ਮੰਤਰੀਆਂ ਦਾ ਕਹਿਣਾ ਸੀ ਕਿ ਜਦੋਂ ਭਾਰਤ ਸਰਕਾਰ ਦੀ ਏਜੰਸੀ ਪ੍ਰਦੂਸ਼ਣ ਸਬੰਧੀ ਸ਼ਰਤਾਂ ਨੂੰ ਪੂਰੀਆਂ ਨਾ ਕਰਨ ਕਾਰਨ ਇਨ੍ਹਾਂ ਨਿੱਜੀ ਖ਼ੇਤਰ ਦੇ ਬਿਜਲੀ ਪਲਾਂਟਾਂ ਨੂੰ ਬੰਦ ਕਰਨ ਲਈ ਕਹਿ ਚੁੱਕੀ ਹੈ ਅਤੇ ਰਾਜ ਦਾ ਬਿਜਲੀ ਨਿਗਮ ਵੀ ਇਹੋ ਸਿਫ਼ਾਰਸ਼ ਕਰ ਚੁੱਕਾ ਹੈ ਤਾਂ ਸਰਕਾਰ ਇਸ ਸਬੰਧੀ ਕੋਈ ਕਾਰਵਾਈ ਕਰਨ ਤੋਂ ਕਿਉਂ ਟਾਲ ਮਟੋਲ ਕਰ ਰਹੀ ਹੈ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਨ੍ਹਾਂ ਬਿਜਲੀ ਸਮਝੌਤਿਆਂ ਨੂੰ ਲੈ ਕੇ ਸਾਰੇ ਮਸਲੇ ਦਾ ਤਕਨੀਕੀ ਆਰਡਰ ਕਰਵਾਇਆ ਜਾਵੇ ਅਤੇ ਇਹ ਕੇਸ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੂੰ ਜਾਂਚ ਲਈ ਭੇਜਿਆ ਜਾਵੇ। ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜੋ ਆਈ.ਏ.ਐਸ. ਅਧਿਕਾਰੀ ਨਿੱਜੀ ਕੰਪਨੀਆਂ ਨੂੰ ਫ਼ਾਇਦਾ ਦੇਣ ਲਈ ਸਮਝੌਤੇ ਕਰਨ ਲਈ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਸਰਕਾਰੀ ਪੱਧਰ 'ਤੇ ਕਿਉਂ ਹੋ ਰਹੀ ਹੈ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਨਿਸਚਿਤ ਕਰਦਿਆਂ ਉਨ੍ਹਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਹੋ ਰਹੀ। ਮੀਟਿੰਗ 'ਚ ਰੰਧਾਵਾ ਸਮੇਤ ਕਈ ਮੰਤਰੀਆਂ ਨੇ ਮੁੱਖ ਮੰਤਰੀ ਵਲੋਂ ਕਈ ਮੁੱਦਿਆਂ 'ਤੇ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਰਾਜ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਪ੍ਰਵਾਨਗੀ ਰੱਦ ਕਰਨ ਦਾ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਨੂੰ ਕਿਹਾ ਗਿਆ ਕਿ ਕੀ ਅਫ਼ਸਰਸ਼ਾਹੀ ਉਨ੍ਹਾਂ ਤੋਂ ਉੱਪਰ ਹੈ। ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਤੇ ਬਟਾਲਾ ਦੀਆਂ ਸਰਕਾਰੀ ਖੰਡ ਮਿੱਲਾਂ ਦੀ ਸਮਰੱਥਾ ਵਧਾਉਣ ਦੀ ਤਜਵੀਜ਼ ਨੂੰ ਮੁੱਖ ਮੰਤਰੀ ਵਲੋਂ ਲਿਖਤੀ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਮੁੱਖ ਸਕੱਤਰ ਵਲੋਂ ਪ੍ਰਵਾਨਗੀ ਰੱਦ ਕਰ ਦਿੱਤੀ ਗਈ। ਇਸੇ ਤਰ੍ਹਾਂ ਮਿਲਕਫੈੱਡ ਅਤੇ ਮਾਰਕਫੈੱਡ ਦਾ ਇਕ ਕਾਰੋਬਾਰੀ ਦੌਰਾ ਦੁਬਈ ਵਿਖੇ ਸਾਲਾਨਾ ਫੂਡ ਫ਼ੈਸਟੀਵਲ 'ਚ ਆਪਣੇ ਉਤਪਾਦ ਵੇਚਣ ਅਤੇ ਦੂਜੇ ਦੇਸ਼ਾਂ ਨਾਲ ਸਮਝੌਤਿਆਂ ਲਈ ਜਾ ਰਿਹਾ ਸੀ ਜਿਸ ਨੂੰ ਭਾਰਤ ਸਰਕਾਰ ਤੇ ਮੁੱਖ ਮੰਤਰੀ ਦੀ ਪ੍ਰਵਾਨਗੀ ਮਿਲ ਚੁੱਕੀ ਸੀ ਪਰ ਮੁੱਖ ਸਕੱਤਰ ਵਲੋਂ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਕਾਰਨ ਟਿਕਟਾਂ ਰੱਦ ਹੋਈਆਂ ਹਾਲਾਂਕਿ ਮੁੱਖ ਸਕੱਤਰ ਨੇ ਉਸ ਤੋਂ ਬਾਅਦ ਪ੍ਰਵਾਨਗੀ ਬਹਾਲ ਕਰ ਦਿੱਤੀ ਪਰ ਸਰਕਾਰੀ ਖ਼ਜ਼ਾਨੇ ਦਾ ਟਿਕਟਾਂ ਰੱਦ ਹੋਣ ਕਾਰਨ ਹੋਏ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੈ। ਕਈ ਮੰਤਰੀਆਂ ਦਾ ਕਹਿਣਾ ਸੀ ਕਿ, ਕੀ ਮੁੱਖ ਮੰਤਰੀ ਦੀ ਪ੍ਰਵਾਨਗੀ ਲੈਣ ਤੋਂ ਪਹਿਲਾਂ ਉਹ ਮੁੱਖ ਸਕੱਤਰ ਨੂੰ ਤਜਵੀਜ਼ ਲਈ ਮਨਾਉਣ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਇਕ ਅਜਿਹਾ ਮੁੱਦਾ ਉਠਾਇਆ ਜਿਸ 'ਚ ਮੁੱਖ ਮੰਤਰੀ ਦੀ ਪ੍ਰਵਾਨਗੀ ਨੂੰ ਮੁੱਖ ਸਕੱਤਰ ਵਲੋਂ ਰੱਦ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਹਾਲਾਂਕਿ ਮੰਤਰੀਆਂ ਤੋਂ ਇਸ ਵਰਤਾਰੇ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਇਸ ਸਾਰੇ ਮਾਮਲੇ ਨੂੰ ਦੇਖਣਗੇ ਪਰ ਬ੍ਰਹਮ ਮਹਿੰਦਰਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਕਈ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਇਸ ਲਈ ਮੁਆਫ਼ੀ ਉਨ੍ਹਾਂ ਦੀ ਨਹੀਂ ਬਣਦੀ ਕਿਉਂਕਿ ਉਨ੍ਹਾਂ ਦੇ ਫ਼ੈਸਲੇ ਰੱਦ ਕਰਨ ਲਈ ਮੁੱਖ ਸਕੱਤਰ ਜ਼ਿੰਮੇਵਾਰ ਹਨ। ਸੂਚਨਾ ਅਨੁਸਾਰ ਬਜਟ ਇਜਲਾਸ ਤੋਂ ਪਹਿਲਾਂ 20 ਫਰਵਰੀ ਨੂੰ ਸਵੇਰੇ 10 ਵਜੇ ਕਾਂਗਰਸ ਵਿਧਾਇਕ ਦਲ ਦੀ ਸੱਦੀ ਗਈ ਮੀਟਿੰਗ ਵੀ ਇਸ ਵਾਰ ਕਾਫ਼ੀ ਧਮਾਕੇਦਾਰ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਕਈ ਮੰਤਰੀ ਅਤੇ ਵਿਧਾਇਕ ਇਸ ਮੀਟਿੰਗ 'ਚ ਮੁੱਖ ਮੰਤਰੀ ਤੇ ਸਰਕਾਰ ਦੀ ਕਾਰਜਸ਼ੈਲੀ ਨੂੰ ਲੈ ਕੇ ਚੰਗੀ ਚੋਖੀ ਤਿਆਰੀ ਕਰ ਰਹੇ ਹਨ ਤਾਂ ਜੋ ਜਨਤਕ ਮੁੱਦਿਆਂ ਨੂੰ ਪੂਰੀ ਤਿਆਰੀ ਨਾਲ ਉਠਾਇਆ ਜਾ ਸਕੇ।
ਲਗਾਤਾਰ ਵਧ ਰਿਹਾ ਹੈ ਪੰਜਾਬ ਕਾਂਗਰਸ ਦਾ ਅੰਦਰੂਨੀ ਸੰਕਟ
- ਮੇਜਰ ਸਿੰਘ -
ਜਲੰਧਰ, 18 ਫਰਵਰੀ-ਪੰਜਾਬ ਦੇ ਵਿਧਾਇਕ ਦਲ ਤੇ ਕਾਂਗਰਸ ਪਾਰਟੀ ਦਾ ਅੰਦਰੂਨੀ ਸੰਕਟ ਲਗਾਤਾਰ ਗਹਿਰਾ ਹੋ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਵਲੋਂ ਵਾਰ-ਵਾਰ ਪਹੁੰਚ ਕਰਨ 'ਤੇ ਵੀ ਮਿਲਣ ਲਈ ਸਮਾਂ ਨਾ ਦੇਣ ਤੇ ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਸ: ਪ੍ਰਗਟ ਸਿੰਘ ਵਲੋਂ ਮੁੱਖ ਮੰਤਰੀ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹਾ ਕਰਨ ਦੇ ਲਿਖੇ ਪੱਤਰ ਦੀਆਂ ਪ੍ਰਮੁੱਖਤਾ ਨਾਲ ਖ਼ਬਰਾਂ ਛਪਣ ਬਾਅਦ ਬੀਤੇ ਦਿਨ ਯੂਥ ਕਾਂਗਰਸ ਦੇ ਅਹੁਦੇਦਾਰਾਂ ਨਾਲ ਮਿਲਣੀ ਸਮੇਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਵਿਧਾਇਕਾਂ ਤੇ ਅਹਿਮ ਆਗੂਆਂ ਦੀ ਰੱਖੀ ਚਾਹ ਪਾਰਟੀ ਵਿਚ ਸੁਨੀਲ ਜਾਖੜ ਤੇ ਪ੍ਰਗਟ ਸਿੰਘ ਦਾ ਨਾਂਅ ਹੀ ਨਾ ਹੋਣ ਨੂੰ ਲੈ ਕੇ ਵੱਡੀ ਚਰਚਾ ਚੱਲ ਰਹੀ ਹੈ। ਵਰਨਣਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਵਿਖੇ ਯੂਥ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਦੇ ਹੋਏ ਸਮਾਗਮ ਬਾਅਦ ਮੁੱਖ ਮੰਤਰੀ ਨੇ ਆਪਣੀ ਰਿਹਾਇਸ਼ 'ਤੇ ਉਨ੍ਹਾਂ ਦੇ ਸਵਾਗਤ 'ਚ ਚਾਹ ਪਾਰਟੀ ਰੱਖੀ ਸੀ ਪਰ ਜਾਖੜ ਤੇ ਪ੍ਰਗਟ ਸਿੰਘ ਨੂੰ ਇਸ ਪਾਰਟੀ 'ਚ ਨਹੀਂ ਸੀ ਬੁਲਾਇਆ ਗਿਆ। ਸ: ਪ੍ਰਗਟ ਸਿੰਘ ਨੇ ਸੰਪਰਕ ਕਰਨ 'ਤੇ ਪੁਸ਼ਟੀ ਕੀਤੀ ਕਿ ਉਸ ਨੂੰ ਸੱਦਣ ਦਾ ਕੋਈ ਸੁਨੇਹਾ ਨਹੀਂ ਆਇਆ। ਚਾਹ ਪਾਰਟੀ 'ਚ ਵਿਧਾਇਕ ਇਸ ਗੱਲ ਨੂੰ ਲੈ ਕੇ ਖੂਬ ਟੋਟਕੇ ਛੱਡਦੇ ਰਹੇ ਕਿ ਜਾਖੜ ਤੇ ਪ੍ਰਗਟ ਸਿੰਘ ਦੁਪਹਿਰ ਵਾਲੇ ਸਮਾਗਮ 'ਚ ਤਾਂ ਇਕੱਠੇ ਹਾਜ਼ਰ ਹੋਣ ਆਏ ਸਨ ਪਰ ਚਾਹ ਪਾਰਟੀ 'ਚ ਬੁਲਾਏ ਹੀ ਨਹੀਂ ਗਏ ਜਾਂ ਆਪ ਹੀ ਨਹੀਂ ਆਏ। ਦੋਵਾਂ ਆਲੋਚਕ ਆਗੂਆਂ ਦੇ ਇਕੱਠੇ ਵਿਚਰਨ ਬਾਰੇ ਵੀ ਵਿਧਾਇਕਾਂ 'ਚ ਹਾਸਾ-ਠੱਠਾ ਚਲਦਾ ਰਿਹਾ। ਕਾਂਗਰਸ ਵਿਧਾਇਕਾਂ ਵਿਚ ਯੂਥ ਕਾਂਗਰਸ ਦੇ ਪਹਿਲਾਂ ਵਰਿੰਦਰ ਸਿੰਘ ਢਿੱਲੋਂ ਨੂੰ ਪ੍ਰਧਾਨਗੀ ਪਦ ਸੰਭਾਲਣ ਵਾਲੇ ਦਿਨ ਤੇ ਹੁਣ ਸਾਰੇ ਅਹੁਦੇਦਾਰਾਂ ਦੀ ਹਾਜ਼ਰੀ ਵਾਲੇ ਸਮਾਗਮ ਵਿਚ ਸ੍ਰੀ ਜਾਖੜ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਦੀ ਗੈਰਹਾਜ਼ਰੀ ਨੂੰ ਲੈ ਕੇ ਚਰਚਾ ਚਲਦੀ ਰਹੀ। ਹਾਲਾਂਕਿ ਕੈਪਟਨ ਸੰਧੂ ਚਾਹ ਪਾਰਟੀ ਸਮੇਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹਾਜ਼ਰ ਸਨ ਪਰ ਸਮਾਗਮ 'ਚ ਸ਼ਾਮਿਲ ਨਹੀਂ ਹੋਏ। ਇਹ ਪਹਿਲਾ ਮੌਕਾ ਹੈ ਜਦ ਕੈਪਟਨ ਸੰਧੂ ਕਿਸੇ ਅਹਿਮ ਸਰਕਾਰੀ ਜਾਂ ਪਾਰਟੀ ਸਮਾਗਮ ਵਿਚ ਦਿਖਾਈ ਨਾ ਦਿੱਤਾ ਹੋਵੇ। ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਹਲਕਿਆਂ ਵਿਚ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਮੁੱਖ ਮੰਤਰੀ ਵਲੋਂ ਬੁਲਾਈ ਚਾਹ ਪਾਰਟੀ ਵਿਚ ਕਈ ਦਿਨਾਂ ਤੋਂ ਖੁੱਲ੍ਹੀ ਆਲੋਚਨਾ ਕਰ ਰਹੇ ਪ੍ਰਦੇਸ਼ ਪ੍ਰਧਾਨ ਜਾਖੜ ਤੇ ਚਿੱਠੀ ਲਿਖ ਕੇ ਨਾਰਾਜ਼ਗੀ ਜ਼ਾਹਰ ਕਰਨ ਵਾਲੇ ਵਿਧਾਇਕ ਨਾ ਸੱਦਣ ਨੂੰ ਵੀ ਕਾਂਗਰਸ 'ਚ ਵਧ ਰਹੀ ਖਾਨਾਜੰਗੀ ਦੇ ਸੰਕੇਤ ਵਜੋਂ ਹੀ ਲਿਆ ਜਾ ਰਿਹਾ ਹੈ।
ਵਿਧਾਇਕ ਦਲ 'ਚ ਨਰਾਜ਼ਗੀ ਦੂਰ ਕਰਨ ਲਈ ਮੁੱਖ ਮੰਤਰੀ ਹੋਏ ਸਰਗਰਮ
ਜਲੰਧਰ, 18 ਫਰਵਰੀ (ਮੇਜਰ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕ ਦਲ ਵਿਚ ਵਧ ਰਹੇ ਅਸੰਤੋਸ਼ ਨੂੰ ਖਤਮ ਕਰਨ ਲਈ ਸਰਗਰਮ ਹੋ ਗਏ ਲਗਦੇ ਹਨ। ਜਲੰਧਰ ਛਾਉਣੀ ਦੇ ਵਿਧਾਇਕ ਸ: ਪ੍ਰਗਟ ਸਿੰਘ ਜਿਨ੍ਹਾਂ ਨੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ 'ਤੇ ਸਖ਼ਤ ਸਵਾਲ ਖੜ੍ਹੇ ਕਰਦਿਆਂ ਪੱਤਰ ਲਿਖਿਆ ਸੀ, ਨੂੰ ਮੁਲਾਕਾਤ ਲਈ ਬੁੱਧਵਾਰ 19 ਫਰਵਰੀ ਨੂੰ ਬੁਲਾਇਆ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਦਫਤਰ ਵਲੋਂ ਸ: ਪ੍ਰਗਟ ਸਿੰਘ ਨੂੰ ਮੰਗਲਵਾਰ ਸ਼ਾਮ ਨੂੰ ਇਹ ਸੂਚਨਾ ਦਿੱਤੀ ਗਈ।

ਅਸ਼ਰਫ਼ ਗਨੀ ਦੂਸਰੀ ਵਾਰ ਬਣੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ

ਕਾਬੁਲ, 18 ਫਰਵਰੀ (ਏ. ਐਫ਼. ਪੀ.)-ਅਫ਼ਗਾਨਿਸਤਾਨ 'ਚ 28 ਸਤੰਬਰ 2019 ਨੂੰ ਪਈਆਂ ਵੋਟਾਂ ਦੇ ਚੋਣ ਕਮਿਸ਼ਨ ਵਲੋਂ ਐਲਾਨੇ ਗਏ ਅੰਤਿਮ ਨਤੀਜਿਆਂ 'ਚ ਅਸ਼ਰਫ਼ ਗਨੀ ਦੂਸਰੀ ਵਾਰ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ। ਕਾਬੁਲ 'ਚ ਚੋਣ ਕਮਿਸ਼ਨ ਮੁਖੀ ਹਾਵਾ ਆਲਮ ਨੂਰੀਸਤਾਨੀ ਨੇ ਪ੍ਰੈੱਸ ਕਾਨਫ਼ੰਰਸ 'ਚ ਅਸ਼ਰਫ਼ ਗਨੀ ਨੂੰ ਜੇਤੂ ਐਲਾਨਦਿਆਂ ਦੱਸਿਆ ਕਿ ਉਨ੍ਹਾਂ ਨੂੰ 50.64 ਫ਼ੀਸਦੀ ਵੋਟਾਂ ਹਾਸਲ ਹੋਈਆਂ। ਗਨੀ ਦੇ ਪ੍ਰਮੁੱਖ ਵਿਰੋਧੀ ਅਬਦੁੱਲਾ ਅਬਦੁੱਲਾ ਵਲੋਂ ਵੋਟਾਂ 'ਚ ਹੇਰਾਫੇਰੀ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਮੁੜ ਗਿਣਤੀ ਕਰਨੀ ਪਈ ਸੀ ਅਤੇ ਜਿਸ ਕਰਕੇ ਨਤੀਜੇ ਆਉਣ 'ਚ ਕਰੀਬ ਪੰਜ ਮਹੀਨਿਆਂ ਦੀ ਦੇਰੀ ਹੋਈ।

'ਗ੍ਰੇਅ ਸੂਚੀ' 'ਚ ਹੀ ਰਹੇਗਾ ਪਾਕਿ

ਨਵੀਂ ਦਿੱਲੀ, 18 ਫਰਵਰੀ (ਪੀ.ਟੀ.ਆਈ.)-ਵਿਸ਼ਵ ਪੱਧਰ 'ਤੇ ਅੱਤਵਾਦ ਫੰਡਿੰਗ 'ਤੇ ਨਜ਼ਰ ਰੱਖਣ ਵਾਲੀ ਕੌਮਾਂਤਰੀ ਨਿਗਰਾਨ ਸੰਸਥਾ (ਐਫ਼.ਏ.ਟੀ.ਐਫ਼.) ਦੇ ਇਕ ਉਪ-ਸਮੂਹ ਨੇ ਮੰਗਲਵਾਰ ਨੂੰ ਸਿਫ਼ਾਰਸ਼ ਕੀਤੀ ਹੈ ਕਿ ਅੱਤਵਾਦ ਫੰਡਿੰਗ 'ਤੇ ਕਾਬੂ ਪਾਉਣ 'ਚ ਨਾਕਾਮ ਰਹਿਣ ਦੇ ਕਾਰਨ ਪਾਕਿਸਤਾਨ ਨੂੰ 'ਗ੍ਰੇਅ ਸੂਚੀ' 'ਚ ਹੀ ਰੱਖਿਆ ਜਾਵੇ। ਸੂਤਰਾਂ ਅਨੁਸਾਰ ਇਸ ਸਬੰਧ 'ਚ ਆਖ਼ਰੀ ਫ਼ੈਸਲਾ 21 ਫਰਵਰੀ ਨੂੰ ਲਿਆ ਜਾਵੇਗਾ। ਇਹ ਫ਼ੈਸਲਾ ਪੈਰਿਸ 'ਚ ਚੱਲ ਰਹੀ ਐਫ਼.ਏ.ਟੀ.ਐਫ਼. ਦੇ ਕੌਮਾਂਤਰੀ ਸਹਿਯੋਗ ਸਮੀਖ਼ਿਆ ਸਮੂਹ (ਆਈ.ਸੀ.ਆਰ.ਜੀ.) ਦੀ ਬੈਠਕ 'ਚ ਲਿਆ ਗਿਆ। ਇਕ ਸੂਤਰ ਨੇ ਕਿਹਾ ਕਿ ਐਫ਼.ਏ.ਟੀ.ਐਫ਼. ਦੇ ਉਪ-ਸਮੂਹ ਆਈ.ਸੀ.ਆਰ.ਜੀ. ਦੀ ਬੈਠਕ 'ਚ ਪਾਕਿਸਤਾਨ ਨੂੰ 'ਗ੍ਰੇਅ ਸੂਚੀ' 'ਚ ਹੀ ਬਣਾਏ ਰੱਖਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਸਬੰਧ 'ਚ ਆਖਰੀ ਫ਼ੈਸਲਾ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ, ਜਦ ਐਫ਼.ਏ.ਟੀ.ਐਫ਼. ਪਾਕਿਸਤਾਨ ਨਾਲ ਜੁੜੇ ਮੁੱਦਿਆਂ 'ਤੇ ਗੌਰ ਕਰੇਗਾ। ਜੂਨ 2018 ਤੋਂ 'ਗ੍ਰੇਅ ਸੂਚੀ' 'ਚ ਚੱਲੇ ਆ ਰਹੇ ਪਾਕਿਸਤਾਨ ਨੂੰ ਇਸ 'ਚੋਂ ਬਾਹਰ ਆਉਣ ਲਈ 39 ਵੋਟਾਂ 'ਚੋਂ 12 ਵੋਟਾਂ ਦੀ ਲੋੜ ਹੈ ਜਦਕਿ 'ਕਾਲੀ ਸੂਚੀ' ਤੋਂ ਬਚਣ ਲਈ ਉਸ ਨੂੰ ਤਿੰਨ ਦੇਸ਼ਾਂ ਦੀ ਹਮਾਇਤ ਦੀ ਲੋੜ ਹੈ।

ਬਹਿਬਲ ਗੋਲੀ ਕਾਂਡ ਦੇ ਗਵਾਹ ਵਲੋਂ ਚੀਫ਼ ਜਸਟਿਸ ਨੂੰ ਪੱਤਰ

ਜਲੰਧਰ/ਫ਼ਰੀਦਕੋਟ, 18 ਫਰਵਰੀ (ਮੇਜਰ ਸਿੰਘ, ਜਸਵੰਤ ਸਿੰਘ ਪੁਰਬਾ)-ਬਹਿਬਲ ਕਲਾਂ ਚਰਚਿਤ ਗੋਲੀ ਕਾਂਡ 'ਚ ਮਾਰੇ ਗਏ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾ ਅਤੇ ਇਸ ਕਾਂਡ ਦੇ ਚਸ਼ਮਦੀਦ ਮੁੱਖ ਗਵਾਹ ਸ: ਰੇਸ਼ਮ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਨੂੰ ...

ਪੂਰੀ ਖ਼ਬਰ »

ਵਿਜੇ ਮਾਲਿਆਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਟਾਲੀ

ਨਵੀਂ ਦਿੱਲੀ, 18 ਫਰਵਰੀ (ਏਜੰਸੀ)-ਸੁਪਰੀਮ ਕੋਰਟ ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਲੋਂ ਉਸ ਨੂੰ ਆਰਥਿਕ ਭਗੌੜਾ ਐਲਾਨਣ ਦੀ ਈ. ਡੀ. ਦੀ ਕਾਰਵਾਈ ਵਿਰੁੱਧ ਪਾਈ ਪਟੀਸ਼ਨ 'ਤੇ ਸੁਣਵਾਈ ਹੋਲੀ ਦੀਆਂ ਛੁੱਟੀਆਂ ਤੋਂ ਬਾਅਦ ਤੱਕ ਲਈ ਮੁਲਤਵੀ ਕਰ ਦਿੱਤੀ। ਚੀਫ਼ ਜਸਟਿਸ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਪ੍ਰਭਾਵ ਨਾਲ ਨਜਿੱਠਣ ਲਈ ਸਰਕਾਰ ਜਲਦ ਕਰੇਗੀ ਕਦਮਾਂ ਦਾ ਐਲਾਨ-ਸੀਤਾਰਮਨ

ਸਥਿਤੀ ਦੀ ਸਮੀਖ਼ਿਆ ਲਈ ਵਿੱਤੀ ਮੰਤਰੀ ਵਲੋਂ ਉਦੋਯਗਾਂ ਦੇ ਪ੍ਰਤੀਨਿਧੀਆਂ ਨਾਲ ਬੈਠਕ

ਨਵੀਂ ਦਿੱਲੀ, 18 ਫਰਵਰੀ (ਪੀ.ਟੀ.ਆਈ.)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਘਰੇਲੂ ਉਦਯੋਗਾਂ 'ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਨਾਲ ਨਜਿੱਠਣ ਲਈ ਸਰਕਾਰ ਜਲਦ ਉਪਾਵਾਂ ਦਾ ਐਲਾਨ ਕਰੇਗੀ। ਕੋਰੋਨਾ ਵਾਇਰਸ ਤੋਂ ਬਾਅਦ ਉਦਯੋਗਾਂ ਦੇ ਪ੍ਰਤੀਨਿਧੀਆਂ ਨਾਲ ਸਥਿਤੀ ...

ਪੂਰੀ ਖ਼ਬਰ »

ਸੁਰੱਖਿਆ ਕਾਰਨਾਂ ਕਰ ਕੇ ਜੰਮੂ-ਕਸ਼ਮੀਰ ਦੀਆਂ ਪੰਚਾਇਤੀ ਉਪ-ਚੋਣਾਂ ਟਾਲੀਆਂ

ਜੰਮੂ, 18 ਫਰਵਰੀ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਸ਼ਲੇਂਦਰ ਕੁਮਾਰ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਜੰਮੂ-ਕਸ਼ਮੀਰ 'ਚ 5 ਮਾਰਚ ਤੋਂ ਹੋਣ ਵਾਲੀਆਂ ਪੰਚਾਇਤੀ ਉਪ-ਚੋਣਾਂ ਨੂੰ ਟਾਲ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 12,500 ਪੰਚਾਇਤੀ ਸੀਟਾਂ ਲਈ ...

ਪੂਰੀ ਖ਼ਬਰ »

ਰੇਲਵੇ ਵਲੋਂ ਗੈਰ-ਕਾਨੂੰਨੀ ਸਾਫਟਵੇਅਰਜ਼ ਦਾ ਸਫਾਇਆ

ਨਵੀਂ ਦਿੱਲੀ, 18 ਫਰਵਰੀ (ਏਜੰਸੀ)- ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਹੈ ਕਿ ਯਾਤਰੀਆਂ ਲਈ ਹੁਣ ਵਧੇਰੇ ਤਤਕਾਲ ਟਿਕਟਾਂ ਉਪਲਬਧ ਹੋਣਗੀਆਂ ਕਿਉਂਕਿ ਰੇਲਵੇ ਨੇ ਗੈਰ-ਕਾਨੂੰਨੀ ਸਾਫਟਵੇਅਰਜ਼ ਦਾ ਪਰਦਾਫਾਸ਼ ਕਰ ਕੇ ਉਨ੍ਹਾਂ 60 ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ...

ਪੂਰੀ ਖ਼ਬਰ »

ਦਿੱਲੀ 'ਚ ਪੱਤਰਕਾਰ ਵਲੋਂ ਖੁਦਕੁਸ਼ੀ

ਨਵੀਂ ਦਿੱਲੀ, 18 ਫਰਵਰੀ (ਏਜੰਸੀ)-ਦਿੱਲੀ ਦੇ ਨਰੇਲਾ ਇਲਾਕੇ ਦੇ ਬਾਹਰਵਾਰ ਇਕ ਪੱਤਰਕਾਰ ਨੇ ਚੱਲਦੀ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ (24) ਵਾਸੀ ਜ਼ਿਲ੍ਹਾ ਸ੍ਰੀ ਮੁਕਤਸਰ (ਪੰਜਾਬ) ਵਜੋਂ ਹੋਈ ਹੈ। ਪੁਲਿਸ ਨੂੰ ਸਵੇਰੇ 4.37 ...

ਪੂਰੀ ਖ਼ਬਰ »

ਲਸ਼ਕਰ ਦੀ 26/11 ਹਮਲੇ ਨੂੰ 'ਹਿੰਦੂ ਅੱਤਵਾਦ' ਵਜੋਂ ਪੇਸ਼ ਕਰਨ ਦੀ ਸੀ ਯੋਜਨਾ

* ਅਜਮਲ ਕਸਾਬ ਨੂੰ ਹਿੰਦੂ ਵਜੋਂ ਮਰਵਾਉਣਾ ਚਾਹੁੰਦੀ ਸੀ ਆਈ.ਐਸ.ਆਈ. * ਮੁੰਬਈ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਕੇਸ਼ ਮਾਰੀਆ ਦਾ ਦਾਅਵਾ

ਮੁੰਬਈ, 18 ਫਰਵਰੀ (ਪੀ. ਟੀ. ਆਈ.)-ਮੁੰਬਈ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਕੇਸ਼ ਮਾਰੀਆ ਨੇ ਦਾਅਵਾ ਕੀਤਾ ਹੈ ਕਿ 26/11 ਮੁੰਬਈ ਅੱਤਵਾਦੀ ਹਮਲੇ ਨੂੰ ਲਸ਼ਕਰ-ਏ-ਤਾਇਬਾ 'ਹਿੰਦੂ ਅੱਤਵਾਦ' ਦੇ ਤੌਰ 'ਤੇ ਵਿਖਾਉਣਾ ਚਾਹੁੰਦਾ ਸੀ। ਇਸ ਦੇ ਇਲਾਵਾ ਅੱਤਵਾਦੀ ਮੁਹੰਮਦ ਅਜਮਲ ਕਸਾਬ ਨੂੰ ਉਹ ...

ਪੂਰੀ ਖ਼ਬਰ »

ਟਰੰਪ ਦੇ ਦੌਰੇ ਤੋਂ ਪਹਿਲਾਂ ਅਹਿਮਦਾਬਾਦ ਨਗਰ ਨਿਗਮ ਵਲੋਂ ਝੁੱਗੀ ਵਾਸੀਆਂ ਨੂੰ ਥਾਂ ਖਾਲੀ ਕਰਨ ਦਾ ਨੋਟਿਸ

ਅਹਿਮਦਾਬਾਦ, 18 ਫਰਵਰੀ (ਏਜੰਸੀ)-ਗੁਜਰਾਤ ਦੇ ਅਹਿਮਦਾਬਾਦ ਨਗਰ ਨਿਗਮ ਨੇ ਨਵੇਂ ਬਣੇ ਮੋਟੇਰਾ ਸਟੇਡੀਅਮ ਦੇ ਨੇੜੇ ਝੁੱਗੀਆਂ 'ਚ ਰਹਿ ਰਹੇ ਕਰੀਬ 45 ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 24 ਫਰਵਰੀ ਦੇ ਨਿਰਧਾਰਿਤ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX