ਤਾਜਾ ਖ਼ਬਰਾਂ


ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  1 day ago
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਅਧੀਨ ਪੈਂਦੇ ਪਿੰਡ ਵਲੀਪੁਰ ਵਿਖੇ ਆਰ.ਐਮ.ਪੀ. ਡਾਕਟਰ ਵਜੋਂ ਕੰਮ ਕਰਦੇ ਇਕ ਵਿਅਕਤੀ ਨੂੰ ਪਿੰਡ ਦੇ ਇਕ ਨੌਜਵਾਨ ਨੇ ਆਪਣੇ ਸਾਥੀਆਂ
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  1 day ago
ਨਵੀਂ ਦਿੱਲੀ, 20 ਮਈ- ਦਿੱਲੀ ਦੇ ਸੰਗਮ ਬਿਹਾਰ 'ਚ ਇਕ 29 ਸਾਲ ਦੇ ਵਿਅਕਤੀ ਦਾ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਚਾਕੂ ਮਾਰ ਕੇ ਕਤਲ ਕੀਤਾ ਜਾਣ ਦੀ ਮਾਮਲਾ ਸਾਹਮਣੇ ਆਇਆ...
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  1 day ago
ਅੰਮ੍ਰਿਤਸਰ, 20 ਮਈ (ਅਮਨ ਮੈਨੀ) - ਰਾਜਾਸਾਂਸੀ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ ਨੰਬਰ 123 'ਤੇ 22 ਮਈ ਨੂੰ ਮੁੜ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਦੱਸ ਦੇਈਏ ਕਿ ਵੋਟਿੰਗ ਦਾ ਸਮਾਂ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗਾ। ਇਸ ਸੰਬੰਧੀ....
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  1 day ago
ਹੰਡਿਆਇਆ, 20 ਮਈ (ਗੁਰਜੀਤ ਸਿੰਘ ਖੁੱਡੀ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿਖੇ ਆਏ ਪਿੰਡ ਮਾਂਗੇਵਾਲ ਦੇ ਵਾਸੀ ਸੁਖਦੇਵ ਸਿੰਘ ਪੁੱਤਰ ਦਰਸ਼ਨ ਦੀ ਨਸ਼ੇ ਦੀ ਓਵਰ ਡੋਜ਼ ਲੈਣ ਦੇ ਕਾਰਨ....
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 20 ਮਈ- ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਇੰਨੀ ਦਿਨੀਂ ਆਪਣੀ ਫ਼ਿਲਮ 'ਪੀ.ਐਮ ਨਰਿੰਦਰ ਮੋਦੀ' ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੌਰਾਨ, ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਲੈ ਕੇ ਵਿਵੇਕ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਪੋਸਟ ....
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਕਾਬੁਲ, 20 ਮਈ- ਅਫ਼ਗ਼ਾਨਿਸਤਾਨ ਦੇ ਪੱਛਮੀ ਪ੍ਰਾਂਤ ਫਰਾਹ 'ਚ ਨਾਟੋ ਦੀ ਅਗਵਾਈ ਹੇਠ ਗੱਠਜੋੜ ਫੌਜ ਦੇ ਹਵਾਈ ਹਮਲਿਆਂ 'ਚ 11 ਅੱਤਵਾਦੀ ਮਾਰੇ ਗਏ ਹਨ। ਸੂਬਾਈ ਪੁਲਿਸ ਦੇ ਬੁਲਾਰੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੱਠਜੋੜ....
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  1 day ago
ਕੋਲਕਾਤਾ, 20 ਮਈ- ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰਬਾਬੂ ਨਾਇਡੂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਿਲਣ ਲਈ ਅੱਜ...
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  1 day ago
ਬਠਿੰਡਾ, 20 ਮਈ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੀ ਅਗਰਵਾਲ ਕਲੋਨੀ 'ਚ ਅੱਜ ਘਰੇਲੂ ਲੜਾਈ ਦੌਰਾਨ ਇੱਕ ਪਤੀ ਇੰਨਾ ਹਿੰਸਕ ਹੋ ਗਿਆ ਕਿ ਉਸ ਨੇ ਦੰਦੀਆਂ ਵੱਢ ਕੇ ਆਪਣੀ ਪਤਨੀ ਦਾ ਨੱਕ ਹੀ ਕੱਟ ਦਿੱਤਾ। ਇੰਨਾ ਹੀ ਨਹੀਂ, ਪਤੀ ਨੇ ਆਪਣੀ ਪਤਨੀ ਦੀ ਬਾਹ...
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਅਬੋਹਰ, 20 ਮਈ (ਸੁਖਜਿੰਦਰ ਸਿੰਘ ਢਿੱਲੋਂ)- ਅੱਜ ਸ਼ਾਮੀਂ ਅਬੋਹਰ-ਮਲੋਟ ਰੋਡ 'ਤੇ ਬੱਲੂਆਣਾ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਮਾਂ-ਪੁੱਤਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਬੋਹਰ ਤੋਂ ਮਲੋਟ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ...
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  1 day ago
ਬੱਚੀਵਿੰਡ, 20 ਮਈ (ਬਲਦੇਵ ਸਿੰਘ ਕੰਬੋ)- ਚੋਣ ਕਮਿਸ਼ਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਨੂੰ ਚੋਣ ਰੱਦ ਕਰ ਦਿੱਤਾ ਹੈ। ਇੱਥੇ ਹੁਣ 21 ਮਈ ਨੂੰ ਮੁੜ ਵੋਟਾਂ ਪੈਣਗੀਆਂ। ਚੋਣਾਂ ਵਾਲੇ ਦਿਨ ਵਿਰੋਧੀ ਧਿਰ ਨੇ ਇਹ ਇਲਜ਼ਾਮ ਲਾਇਆ ਸੀ ਕਿ...
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਨੇ ਹਾਈਕੋਰਟ 'ਚ ਫਿਰ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  1 day ago
ਇਸਲਾਮਾਬਾਦ, 20 ਮਈ- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲੇ 'ਚ ਅੱਜ ਸਿਹਤ ਦੇ ਆਧਾਰ 'ਤੇ ਜ਼ਮਾਨਤ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ...
ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਸਿਆਸੀ ਆਗੂ ਦੀ ਮੌਤ
. . .  1 day ago
ਸ੍ਰੀਨਗਰ, 20 ਮਈ- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਐਤਵਾਰ ਰਾਤੀਂ ਸ਼ੱਕੀ ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਗਏ ਪੀ. ਡੀ. ਪੀ. ਵਰਕਰ ਦੀ ਅੱਜ ਹਸਪਤਾਲ 'ਚ ਮੌਤ ਹੋ ਗਈ। ਦੱਸਣਯੋਗ ਹੈ ਕਿ ਅੱਤਵਾਦੀਆਂ ਨੇ ਬੀਤੀ ਰਾਤ ਪੀ. ਡੀ. ਪੀ. ਦੇ 65...
ਪਾਕਿਸਤਾਨੀ ਕ੍ਰਿਕਟਰ ਆਸਿਫ਼ ਅਲੀ ਦੀ ਦੋ ਸਾਲਾ ਦੀ ਧੀ ਕੈਂਸਰ ਕਾਰਨ ਮੌਤ
. . .  1 day ago
ਇਸਲਾਮਾਬਾਦ, 20 ਮਈ- ਪਾਕਿਸਤਾਨੀ ਕ੍ਰਿਕਟ ਟੀਮ ਦੇ ਬੱਲੇਬਾਜ਼ ਆਸਿਫ਼ ਅਲੀ ਦੀ ਦੋ ਸਾਲਾ ਧੀ ਨੂਰ ਫਾਤਿਮਾ ਦੀ ਕੈਂਸਰ ਕਾਰਨ ਮੌਤ ਹੋ ਗਈ। ਪਾਕਿਸਤਾਨ ਸੁਪਰ ਲੀਗ ਕਲੱਬ ਇਸਲਾਮਾਬਾਦ ਯੂਨਾਈਟਿਡ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਨੂਰ ਦਾ...
ਲੁਧਿਆਣਾ 'ਚ ਚੱਲਦੇ ਆਟੋ ਨੂੰ ਅਚਾਨਕ ਲੱਗੀ ਅੱਗ
. . .  1 day ago
ਲੁਧਿਆਣਾ, 20 ਮਈ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਭਾਰਤ ਨਗਰ ਚੌਕ 'ਤੇ ਅੱਜ ਇੱਕ ਚੱਲਦੇ ਆਟੋ 'ਚ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਆਟੋ ਗੈਸ ਵਾਲਾ ਸੀ, ਜਿਸ...
ਐਡਮਿਰਲ ਸੁਨੀਲ ਲਾਂਬਾ ਨੇ ਰਾਸ਼ਟਰਪਤੀ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 20 ਮਈ- ਜਲ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਅੱਜ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ...
ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  1 day ago
ਤਲਵੰਡੀ ਸਾਬੋ ਗੋਲੀਬਾਰੀ ਮਾਮਲਾ : ਸਾਬਕਾ ਅਕਾਲੀ ਵਿਧਾਇਕ ਸਮੇਤ ਸਾਥੀਆਂ 'ਤੇ ਮਾਮਲਾ ਦਰਜ
. . .  1 day ago
ਕੌਮਾਂਤਰੀ ਸਰਹੱਦ ਤੋਂ ਲੱਖਾਂ ਦੀ ਨਕਦੀ ਸਣੇ ਪੰਜ ਸ਼ੱਕੀ ਗ੍ਰਿਫ਼ਤਾਰ
. . .  1 day ago
ਬਿਸ਼ਕੇਕ ਵਿਖੇ ਹੋਣ ਵਾਲੀ ਐੱਸ. ਸੀ. ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣਗੇ ਸੁਸ਼ਮਾ ਸਵਰਾਜ
. . .  1 day ago
ਕਾਲਾ ਹਿਰਨ ਸ਼ਿਕਾਰ ਮਾਮਲਾ : ਸੈਫ਼, ਤੱਬੂ, ਸੋਨਾਲੀ, ਨੀਲਮ ਦੀਆਂ ਵਧੀਆਂ ਮੁਸ਼ਕਲਾਂ, ਫਿਰ ਜਾਰੀ ਹੋਏ ਨੋਟਿਸ
. . .  1 day ago
ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ- 2016 'ਚ ਹੋਈ ਪਹਿਲੀ ਸਰਜੀਕਲ ਸਟ੍ਰਾਈਕ
. . .  1 day ago
ਪਤਨੀ ਦੀ ਹੱਤਿਆ ਤੋਂ ਬਾਅਦ ਪਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਲੋਕ ਸਭਾ ਚੋਣਾਂ ਦੇ ਖ਼ਤਮ ਹੁੰਦਿਆਂ ਹੀ ਕੁੱਲੂ ਰਵਾਨਾ ਹੋਏ ਸੰਨੀ ਦਿਓਲ
. . .  1 day ago
ਮਾਇਆਵਤੀ ਨੂੰ ਮਿਲਣ ਪਹੁੰਚੇ ਅਖਿਲੇਸ਼ ਯਾਦਵ
. . .  1 day ago
ਕੱਲ੍ਹ ਹੋ ਸਕਦੀ ਹੈ ਕੇਂਦਰੀ ਕੈਬਨਿਟ ਦੀ ਬੈਠਕ
. . .  1 day ago
ਓਮਪ੍ਰਕਾਸ਼ ਰਾਜਭਰ ਉੱਤਰ ਪ੍ਰਦੇਸ਼ ਕੈਬਨਿਟ ਤੋਂ ਬਰਖ਼ਾਸਤ, ਯੋਗੀ ਨੇ ਰਾਜਪਾਲ ਕੋਲ ਕੀਤੀ ਸੀ ਸਿਫ਼ਾਰਸ਼
. . .  1 day ago
ਰੇਲ ਗੱਡੀ ਹੇਠਾਂ ਆਉਣ ਕਾਰਨ ਔਰਤ ਦੀ ਮੌਤ
. . .  1 day ago
ਸਿੰਗਾਪੁਰ ਜਾ ਰਹੇ ਜਹਾਜ਼ ਦੀ ਚੇਨਈ ਦੇ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  1 day ago
ਬ੍ਰਾਜ਼ੀਲ ਦੇ ਬਾਰ 'ਚ ਹੋਈ ਗੋਲੀਬਾਰੀ 'ਚ 11 ਲੋਕਾਂ ਦੀ ਮੌਤ
. . .  1 day ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਯਾਤਰੀਆਂ ਦੀ ਮੌਤ, 20 ਜ਼ਖ਼ਮੀ
. . .  1 day ago
ਐਗਜ਼ਿਟ ਪੋਲ ਨਾਲ ਸ਼ੇਅਰ ਬਾਜ਼ਾਰ ਵਿਚ ਤੇਜ਼ੀ
. . .  1 day ago
ਲੋੜ ਪਈ ਤਾਂ ਕਾਂਗਰਸ ਨੂੰ ਦੇ ਸਕਦੈ ਹਾਂ ਸਮਰਥਨ
. . .  1 day ago
ਕਾਂਗਰਸੀ ਵਰਕਰਾਂ ਤੇ ਜਾਨਲੇਵਾ ਹਮਲਾ 4 ਜ਼ਖ਼ਮੀ
. . .  1 day ago
ਚੱਲਦੀ ਬੱਸ 'ਚ ਲੱਗੀ ਭਿਆਨਕ ਅੱਗ
. . .  1 day ago
ਮਹਿਲਾ ਵੋਟਰ ਨੂੰ ਆਕਰਸ਼ਤ ਕਰਨ ਲਈ ਬਣਾਇਆ ਗਿਆ ਪਿੰਕ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਚੋਣ ਮੁਲਾਜ਼ਮ
. . .  2 days ago
ਖੇਮਕਰਨ : ਪਿੰਡ ਘਰਿਆਲਾ 'ਚ ਕੁਲ ਵੋਟਾਂ 7044 'ਚੋਂ ਕੇਵਲ 3630 ਵੋਟਾਂ ਪੋਲ ਹੋਈਆਂ
. . .  2 days ago
ਲੁਧਿਆਣਾ 'ਚ ਹੋਈ 62.15 ਫ਼ੀਸਦੀ ਵੋਟਿੰਗ
. . .  2 days ago
ਬੱਚੀਵਿੰਡ-ਪਿੰਡ ਸਾਰੰਗੜਾ ਵਿਖੇ ਦੇਰ ਸ਼ਾਮ ਹੋਈ ਹਿੰਸਾ ਵਿਚ ਅਕਾਲੀ ਸਮਰਥਕ ਜ਼ਖਮੀ
. . .  2 days ago
ਸ੍ਰੀ ਮੁਕਤਸਰ ਸਾਹਿਬ: ਰਾਣੀਵਾਲਾ ਵਿਖੇ ਵੋਟਿੰਗ ਪਾਰਟੀ ਦੀ ਬੱਸ ਨੂੰ ਘੇਰਿਆ
. . .  2 days ago
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਵਿਚ 65.65 ਫ਼ੀਸਦੀ ਵੋਟਾਂ ਪਈਆਂ-ਡਾ. ਪ੍ਰਸ਼ਾਂਤ ਕੁਮਾਰ ਗੋਇਲ
. . .  2 days ago
ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਵੋਟਾਂ ਦੌਰਾਨ ਹੋਇਆ 64.17 ਫ਼ੀਸਦੀ ਮਤਦਾਨ
. . .  2 days ago
ਸਰਲੀ ਕਤਲ ਕਾਂਡ ਨਾਲ ਵੋਟਾਂ ਦਾ ਕੋਈ ਸੰਬੰਧ ਨਹੀਂ - ਐੱਸ ਐੱਸ ਪੀ ਤਰਨ ਤਾਰਨ
. . .  2 days ago
ਫ਼ਰੀਦਕੋਟ 'ਚ ਸ਼ਾਂਤੀ ਪੂਰਵਕ 62.67 ਫ਼ੀਸਦੀ ਪੋਲਿੰਗ ਹੋਈ
. . .  2 days ago
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਅਮਲੋਹ ਚ 72% ਵੋਟ ਪੋਲਿੰਗ ਹੋਈ
. . .  2 days ago
ਬੱਚੀਵਿੰਡ : ਛੋਟਿਆਂ ਪਿੰਡਾਂ ਦੇ ਮੁਕਾਬਲੇ ਵੱਡਿਆਂ ਪਿੰਡਾਂ ਵਿੱਚ ਪੋਲਿੰਗ ਰੇਟ ਘੱਟ
. . .  2 days ago
ਬੱਚੀਵਿੰਡ ਅਤੇ ਇਸ ਦੇ ਆਸ ਪਾਸ ਵਾਲੇ ਪਿੰਡਾਂ ਵਿੱਚ ਲਗਭਗ 65 % ਵੋਟਾਂ ਹੋਈਆਂ ਪੋਲ
. . .  2 days ago
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 70.68 ਪ੍ਰਤੀਸ਼ਤ ਵੋਟਿੰਗ ਹੋਈ
. . .  2 days ago
ਬੱਚੀਵਿੰਡ - ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਦੋਹਾਂ ਰਵਾਇਤੀ ਪਾਰਟੀਆਂ ਤੋਂ ਬਿਨਾ ਕਿਸੇ ਹੋਰ ਪਾਰਟੀ ਦਾ ਨਹੀਂ ਲੱਗਾ ਪੋਲਿੰਗ ਬੂਥ
. . .  2 days ago
ਬਲਾਕ ਖਮਾਣੋਂ ਵਿਚ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ ਚੋਣਾਂ ਦਾ ਕੰਮ
. . .  2 days ago
ਬਾਘਾ ਪੁਰਾਣਾ 'ਚ 61. 49 ਫ਼ੀਸਦੀ ਹੋਈ ਵੋਟਿੰਗ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਜੇਠ ਸੰਮਤ 551
ਿਵਚਾਰ ਪ੍ਰਵਾਹ: ਪਿਆਰ ਦੀ ਤਾਕਤ ਜਦੋਂ ਸੱਤਾ ਦੇ ਮੋਹ ਨੂੰ ਹਰਾ ਦੇਵੇਗੀ, ਉਦੋਂ ਹੀ ਦੁਨੀਆ ਵਿਚ ਸ਼ਾਂਤੀ ਦਾ ਰਾਜ ਹੋਵੇਗਾ। -ਜਿੰਮੀ ਹੇਨਰੀ

ਪਹਿਲਾ ਸਫ਼ਾ

ਪੰਜਾਬ 'ਚ 65.77% ਮਤਦਾਨ

ਅੱਧੀ ਦਰਜਨ ਤੋਂ ਵੱਧ ਵਾਪਰੀਆਂ ਘਟਨਾਵਾਂ-ਇਕ ਮੌਤ

*ਸੁਖਬੀਰ, ਜਾਖੜ, ਹਰਸਿਮਰਤ, ਸੰਨੀ ਦਿਓਲ, ਪ੍ਰਨੀਤ ਕੌਰ ਸਮੇਤ ਹੋਰਾਂ ਦੀ ਕਿਸਮਤ ਈ.ਵੀ.ਐਮ. 'ਚ. ਬੰਦ *ਨਤੀਜੇ 23 ਨੂੰ

ਹਰਕਵਲਜੀਤ ਸਿੰਘ
ਚੰਡੀਗੜ੍ਹ, 19 ਮਈ-ਪੰਜਾਬ ਦੇ ਵੋਟਰਾਂ ਵਲੋਂ ਚੋਣ ਪ੍ਰਣਾਲੀ ਅਤੇ ਸਿਆਸੀ ਦਲਾਂ ਪ੍ਰਤੀ ਦਿਖਾਈ ਜਾ ਰਹੀ ਨਿਰਾਸ਼ਾ ਤੇ ਅਸੰਤੁਸ਼ਟੀ ਦੀ ਝਲਕ ਅੱਜ ਵੋਟਾਂ ਮੌਕੇ ਵੀ ਸਪੱਸ਼ਟ ਨਜ਼ਰ ਆਈ ਜਦੋਂਕਿ ਰਾਜ ਦੇ ਵੋਟਰਾਂ 'ਚ ਵੋਟਾਂ ਪਾਉਣ ਲਈ ਉਤਸ਼ਾਹ ਮੱਧਮ ਨਜ਼ਰ ਆਇਆ। ਚੋਣ ਕਮਿਸ਼ਨ ਵਲੋਂ ਚੋਣ ਫ਼ੀਸਦੀ ਵਧਾਉਣ ਦੀਆਂ ਵੱਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਰਾਜ 'ਚ ਆਖ਼ਰੀ ਖ਼ਬਰਾਂ ਮਿਲਣ ਤੱਕ ਚੋਣ ਫ਼ੀਸਦੀ 65.77 ਫ਼ੀਸਦੀ 'ਤੇ ਪੁੱਜੀ ਸੀ, ਜੋ ਕਿ 2014 ਦੀਆਂ ਲੋਕ ਸਭਾ ਚੋਣਾਂ ਨਾਲੋਂ 5 ਫ਼ੀਸਦੀ ਘੱਟ ਹਨ। ਵੋਟਾਂ ਦੌਰਾਨ ਸੂਬੇ 'ਚ ਅੱਧੀ ਦਰਜਨ ਤੋਂ ਵੱਧ ਹਿੰਸਕ ਘਟਨਾਵਾਂ ਵਾਪਰੀਆਂ। ਖਡੂਰ ਸਾਹਿਬ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਤਰ੍ਹਾਂ ਸੁਖਬੀਰ ਸਿੰਘ ਬਾਦਲ, ਸੁਨੀਲ ਜਾਖੜ, ਹਰਸਿਮਰਤ ਸਿੰਘ ਬਾਦਲ, ਸੰਨੀ ਦਿਓਲ, ਪ੍ਰਨੀਤ ਕੌਰ, ਮਨੀਸ਼ ਤਿਵਾੜੀ, ਪ੍ਰੇਮ ਸਿੰਘ ਚੰਦੂਮਾਜਰਾ, ਰਵਨੀਤ ਸਿੰਘ ਬਿੱਟੂ, ਭਗਵੰਤ ਮਾਨ ਸਮੇਤ ਕਈ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ 'ਚ ਕੈਦ ਹੋ ਗਈ।
ਰਾਜ 'ਚ ਸਭ ਤੋਂ ਵੱਧ ਵੋਟਾਂ ਬਠਿੰਡਾ ਵਿਖੇ ਪੈਣ ਦੀ ਰਿਪੋਰਟ ਮਿਲੀ ਹੈ, ਜਿੱਥੇ ਰਾਤ 11 ਵਜੇ ਤੱਕ 73.90 ਫ਼ੀਸਦੀ ਵੋਟਾਂ ਦੀ ਰਿਪੋਰਟ ਸੀ, ਜਦੋਂਕਿ ਅੰਮ੍ਰਿਤਸਰ 'ਚ ਸਭ ਤੋਂ ਘੱਟ 56.35 ਫ਼ੀਸਦੀ ਵੋਟ ਪੈਣ ਦੀ ਖ਼ਬਰ ਸੀ। ਸੰਗਰੂਰ ਹਲਕੇ 'ਚ 71.24%, ਗੁਰਦਾਸਪੁਰ ਜਿੱਥੇ ਕਿ ਸ੍ਰੀ ਸੁਨੀਲ ਜਾਖੜ ਤੇ ਫ਼ਿਲਮੀ ਅਦਾਕਾਰ ਸੰਨੀ ਦਿਓਲ ਵਿਚਾਲੇ ਸਖ਼ਤ ਟੱਕਰ ਹੈ, 69.27%, ਖਡੂਰ ਸਾਹਿਬ ਵਿਖੇ 64.17 ਫ਼ੀਸਦੀ, ਫ਼ਿਰੋਜ਼ਪੁਰ ਜਿੱਥੋਂ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਮੈਦਾਨ 'ਚ ਹਨ 72.57%, ਫ਼ਤਹਿਗੜ੍ਹ ਸਾਹਿਬ ਤੋਂ 65.65% , ਜਲੰਧਰ 62.92 %, ਸ੍ਰੀ ਆਨੰਦਪੁਰ ਸਾਹਿਬ 64.05%, ਲੁਧਿਆਣਾ 62.13%, ਫ਼ਰੀਦਕੋਟ 63.20%, ਹੁਸ਼ਿਆਰਪੁਰ 61.63 % ਤੇ ਪਟਿਆਲਾ ਤੋਂ 67.62% ਵੋਟਾਂ ਦੀ ਖ਼ਬਰ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਅੱਜ ਰਾਤ ਇੱਥੇ ਦਾਅਵਾ ਕੀਤਾ ਕਿ ਛੁੱਟ ਪੁੱਟ ਘਟਨਾਵਾਂ ਤੋਂ ਇਲਾਵਾ ਰਾਜ 'ਚ ਮੁੱਖ ਤੌਰ 'ਤੇ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਪੂਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਖਡੂਰ ਸਾਹਿਬ ਦੇ ਪਿੰਡ ਸਰਲੀ ਕਲਾਂ ਪੁਲਿਸ ਸਟੇਸ਼ਨ ਵੈਰੋਵਾਲ 'ਚ ਇਕ ਕਾਂਗਰਸੀ ਵਰਕਰ ਬੰਟੀ ਪੁੱਤਰ ਚਰਨਜੀਤ ਸਿੰਘ ਦੇ ਗੋਰਾ ਤੇ ਸੋਨੀ ਪੁੱਤਰ ਰਣਧੀਰ ਸਿੰਘ ਵਲੋਂ ਕਤਲ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ ਪਰ ਪੁਲਿਸ ਵਲੋਂ ਇਸ ਨੂੰ ਇਕ ਹਾਦਸਾ ਤੇ ਪੁਰਾਣੀ ਰੰਜਿਸ਼ ਕਾਰਨ ਵਾਪਰੀ ਘਟਨਾ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਵਿਧਾਨ ਸਭਾ ਖ਼ੇਤਰ ਅਧੀਨ ਆਉਂਦੇ ਪਿੰਡ ਲੜੋਈ ਵਿਖੇ ਅਕਾਲੀ ਦਲ ਤੇ ਕਾਂਗਰਸ ਦੇ ਹਮਾਇਤੀਆਂ ਵਿਚਾਲੇ ਆਪਸੀ ਝਗੜਾ ਹੋਇਆ ਜਿਸ 'ਤੇ ਪੁਲਿਸ ਨੇ ਕਾਬੂ ਪਾ ਲਿਆ। ਬਠਿੰਡਾ ਦੇ ਤਲਵੰਡੀ ਸਾਬੋ ਹਲਕੇ 'ਚ ਖ਼ੁਸ਼ਵਾਜ ਸਿੰਘ ਜਟਾਣਾਂ ਵਲੋਂ ਕਿਸੇ ਦੇਸੀ ਹਥਿਆਰ ਨਾਲ ਫਾਇਰਿੰਗ ਕੀਤੀ ਗਈ ਜਿਸ ਕਾਰਨ 2 ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਨੇ ਇਸ ਘਟਨਾ ਸਬੰਧੀ 12 ਵਿਅਕਤੀਆਂ ਖ਼ਿਲਾਫ਼ 307 ਤੇ ਆਰਮਡ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਕੇਸ 'ਚ 15 ਅਣਪਛਾਤੇ ਵਿਅਕਤੀਆਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਫ਼ਿਰੋਜ਼ਪੁਰ ਦੇ ਹੱਕਾਂਵਾਲਾ ਪਿੰਡ ਵਿਖੇ 2 ਧੜਿਆਂ ਦਰਮਿਆਨ ਲੜਾਈ ਝਗੜੇ ਦੀ ਘਟਨਾ ਵਾਪਰੀ ਜਿਸ 'ਚ 1 ਵਿਅਕਤੀ ਜ਼ਖ਼ਮੀ ਹੋਇਆ ਜਦੋਂਕਿ 2 ਵਾਹਨਾਂ ਨੂੰ ਨੁਕਸਾਨ ਪੁੱਜਾ, ਪੁਲਿਸ ਵਲੋਂ ਇਸ ਘਟਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਕਾਂਗੜ ਵਿਖੇ ਪੋਲਿੰਗ ਬੂਥ 'ਤੇ ਅਕਾਲੀ-ਕਾਂਗਰਸੀ ਵਰਕਰਾਂ ਵਿਚਾਲੇ ਲੜਾਈ ਹੋ ਗਈ। ਇਸ ਦੌਰਾਨ ਇੱਟਾਂ ਰੋੜੇ ਵੀ ਚੱਲੇ ਜਿਸ 'ਚ ਇਕ ਆਦਮੀ ਜ਼ਖ਼ਮੀ ਵੀ ਹੋਇਆ। ਇਸ ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਗੱਡੀ ਵੀ ਨੁਕਸਾਨੀ ਗਈ। ਸਮਰਾਲਾ ਅਧੀਨ ਪੈਂਦੇ ਪਿੰਡ ਕਲਾਲਮਾਜਰਾ ਦੇ ਪੋਲਿੰਗ ਬੂਥ 'ਤੇ ਪੀ.ਡੀ.ਏ. ਸਮਰਥਕ ਬਲਜੀਤ ਸਿੰਘ ਅਤੇ ਕਾਂਗਰਸੀਆਂ ਵਿਚਕਾਰ ਝੜਪ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਦੇ 4 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਸੰਗਰੂਰ ਦੇ ਪਿੰਡ ਈਲਵਾਲ 'ਚ ਝੜਪਾਂ ਦੀਆਂ ਖ਼ਬਰਾਂ ਹਨ। ਇਸ 'ਚ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਵੋਟ ਪਾਉਣ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਪਾਉਣ ਦੇ ਮਾਮਲੇ 'ਚ 3 ਮਾਮਲੇ ਦਰਜ-ਇਕ ਗ੍ਰਿਫ਼ਤਾਰ
ਮੁੱਖ ਅਧਿਕਾਰੀ ਨੇ ਦੱਸਿਆ ਕਿ ਫੇਸਬੁੱਕ 'ਤੇ ਵੋਟ ਪਾਉਣ ਦੀ ਕਾਰਵਾਈ ਅਪਲੋਡ ਕਰਨ ਦੇ ਮਾਮਲੇ 'ਚ 3 ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਗੁਰਦਾਸਪੁਰ, ਰੂਪਨਗਰ ਤੇ ਲੁਧਿਆਣਾ ਤੋਂ ਹਨ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ 'ਚ ਡੇਰਾਬਸੀ, ਮੁਬਾਰਕਪੁਰ ਰੋਡ 'ਤੇ ਮੋਹਨ ਫਾਈਬਰ ਕੰਪਨੀ ਨੂੰ ਸੀਲ ਕਰ ਦਿੱਤਾ ਗਿਆ ਕਿਉਂਕਿ ਉਕਤ ਕੰਪਨੀ ਵਲੋਂ ਆਪਣੇ ਵਰਕਰਾਂ ਨੂੰ ਵੋਟ ਪਾਉਣ ਲਈ ਛੁੱਟੀ ਦੇਣ ਸਬੰਧੀ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ। ਕਿਰਤ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਵੀ ਇਸ ਕੰਪਨੀ ਵਿਰੁੱਧ ਕਾਰਵਾਈ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ 'ਚ ਮੁਹਾਲੀ ਵਿਖੇ ਵੀ ਇਕ ਤਸਵੀਰ ਅਪਲੋਡ ਕਰਨ ਸਬੰਧੀ ਕੇਸ ਦਰਜ ਕਰਕੇ ਪੁਲਿਸ ਵਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਫ਼ਿਰੋਜ਼ਪੁਰ ਦੀ ਫ਼ੌਜੀ ਛਾਉਣੀ 'ਚ ਨਹੀਂ ਪਈ ਕੋਈ ਵੋਟ
ਡਾ. ਕਰੁਣਾ ਰਾਜੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੀ ਫ਼ੌਜੀ ਛਾਉਣੀ ਸਬੰਧੀ ਡਿਪਟੀ ਕਮਿਸ਼ਨ ਵਲੋਂ ਕੋਈ ਵੋਟ ਨਾ ਪੈਣ ਸਬੰਧੀ ਰਿਪੋਰਟ ਦਿੱਤੀ ਗਈ ਹੈ, ਜਿੱਥੇ ਕਿ ਸਾਢੇ 4 ਹਜ਼ਾਰ ਵੋਟ ਬਣੇ ਹੋਏ ਸਨ ਅਤੇ 4 ਬੂਥ ਵੀ ਬਣਾਏ ਗਏ ਸਨ। ਉਨ੍ਹਾਂ ਦੱਸਿਆ ਕਿ ਮੁੱਢਲੀ ਰਿਪੋਰਟ ਅਨੁਸਾਰ ਛਾਉਣੀ ਵਿਚਲੇ ਜਵਾਨਾਂ ਦੇ ਉਥੋਂ ਚਲੇ ਜਾਣ ਕਾਰਨ ਕੋਈ ਵੋਟ ਨਹੀਂ ਪੈ ਸਕੀ।
ਸੁਖਬੀਰ ਦੀ ਬੇਟੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ 'ਚ ਨੋਟਿਸ ਜਾਰੀ
ਡਾ. ਰਾਜੂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਛੋਟੀ ਬੇਟੀ ਨੂੰ ਜ਼ਾਬਤੇ ਦੀ ਉਲੰਘਣਾ ਦੇ ਵਿਰੁੱਧ 'ਮੈਨੂੰ ਅਕਾਲੀ ਹੋਣ ਦਾ ਮਾਣ ਹੈ' ਦਾ ਬਿੱਲਾ ਲਗਾ ਕੇ ਵੋਟ ਪਾਉਣ ਆਉਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
223 ਮਸ਼ੀਨਾਂ ਤੇ 509 ਵੀ.ਵੀ.ਪੈਟ ਮਸ਼ੀਨਾਂ ਖ਼ਰਾਬ ਹੋਣ ਕਾਰਨ ਬਦਲਣੀਆਂ ਪਈਆਂ
ਡਾ. ਰਾਜੂ ਨੇ ਦੱਸਿਆ ਕਿ ਅੱਜ ਸੂਬੇ 'ਚ ਲੱਗੀਆਂ ਕੁੱਲ ਮਸ਼ੀਨਾਂ 'ਚੋਂ ਵੋਟਿੰਗ ਤੋਂ ਪਹਿਲਾਂ ਖ਼ਰਾਬੀ ਕਾਰਨ 290 ਬੈਲਟ ਯੂਨਿਟ, 219 ਕੰਟਰੋਲ ਯੂਨਿਟ ਤੇ 508 ਵੀ.ਵੀ.ਪੈਟ ਮਸ਼ੀਨਾਂ ਬਦਲੀਆਂ ਗਈਆਂ। ਜਦੋਂਕਿ ਵੋਟਾਂ ਦੀ ਪ੍ਰਕਿਰਿਆ ਦੌਰਾਨ 169 ਬੈਲਿਟ ਯੂਨਿਟ, 88 ਕੰਟਰੋਲ ਯੂਨਿਟ ਤੇ 695 ਵੀ.ਵੀ.ਪੈਟ ਮਸ਼ੀਨਾਂ ਨੂੰ ਬਦਲਿਆ ਗਿਆ। ਪਟਿਆਲਾ ਤੇ ਸੰਗਰੂਰ 'ਚ 2 ਥਾਵਾਂ 'ਤੇ ਮਸ਼ੀਨਾਂ ਦੀ ਖ਼ਰਾਬੀ ਕਾਰਨ ਵੋਟਾਂ ਦਾ ਕੰਮ ਕੁਝ ਸਮੇਂ ਲਈ ਲੇਟ ਹੋਇਆ। ਇਹ ਪੁੱਛੇ ਜਾਣ 'ਤੇ ਕਿ ਕਿਸੇ ਥਾਂ 'ਤੇ ਦੁਬਾਰਾ ਵੋਟਾਂ ਪੁਆਈਆਂ ਜਾ ਸਕਦੀਆਂ ਹਨ? ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਬੰਧੀ ਕੋਈ ਫ਼ੈਸਲਾ ਨਹੀਂ। ਉਨ੍ਹਾਂ ਦੱਸਿਆ ਕਿ ਵੋਟਿੰਗ ਮਸ਼ੀਨਾਂ ਨੂੰ ਸੁਰੱਖਿਆ ਥਾਵਾਂ 'ਤੇ ਸੀਲ ਕਰਨ ਦੀ ਪ੍ਰਕਿਰਿਆ ਜਾਰੀ ਹੈ ਤੇ ਵੋਟਿੰਗ ਮਸ਼ੀਨਾਂ ਨੂੰ ਰੱਖੇ ਜਾਣ ਵਾਲੇ ਸਟਰਾਂਗ ਰੂਮ ਦੀ ਸੁਰੱਖਿਆ ਲਈ ਕੇਂਦਰ ਤੋਂ ਕੇਂਦਰੀ ਸੁਰੱਖਿਆ ਬਲਾਂ ਦੀਆਂ 56 ਕੰਪਨੀਆਂ ਵੀ ਪ੍ਰਾਪਤ ਕੀਤੀਆਂ ਗਈਆਂ ਹਨ।
ਡਾ. ਰਾਜੂ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਟੀਚਾ 100 ਫ਼ੀਸਦੀ ਵੋਟਾਂ ਪਵਾਉਣ ਦਾ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਗਰਲੀਆਂ ਸੰਸਦੀ ਚੋਣਾਂ ਦੌਰਾਨ 70 ਫ਼ੀਸਦੀ ਵੋਟ ਪਏ ਸਨ। ਉਨ੍ਹਾਂ ਦੱਸਿਆ ਕਿ ਅੱਜ ਦੀ ਚੋਣ ਲਈ 117 ਅਜਿਹੇ ਪੋਲਿੰਗ ਬੂਥ ਵੀ ਸਨ ਜਿੱਥੇ ਕੇਵਲ ਔਰਤਾਂ ਹੀ ਚੋਣ ਡਿਊਟੀ 'ਤੇ ਸਨ। ਚੋਣ ਕਮਿਸ਼ਨ ਵਲੋਂ ਚੋਣ ਪ੍ਰਕਿਰਿਆ ਲਈ 17 ਜਨਰਲ ਆਬਜ਼ਰਵਰ, 7 ਪੁਲਿਸ ਆਬਜ਼ਰਵਰ, 19 ਖਰਚਾ ਆਬਜ਼ਰਵਰ ਤੇ 9390 ਮਾਈਕਰੋ ਆਬਜ਼ਰਵਰ ਤਾਇਨਾਤ ਕੀਤੇ ਹੋਏ ਸਨ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਰਿਵਾਰ ਸਮੇਤ ਪਾਈ ਵੋਟ
ਬਾਦਲ (ਸ੍ਰੀ ਮੁਕਤਸਰ ਸਾਹਿਬ), (ਰਣਜੀਤ ਸਿੰਘ ਢਿੱਲੋਂ, ਮੇਵਾ ਸਿੰਘ, ਸ਼ਿਵਰਾਜ ਸਿੰਘ ਬਰਾੜ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਲੰਬੀ ਹਲਕਾ ਬਠਿੰਡਾ ਲੋਕ ਸਭਾ ਖ਼ੇਤਰ 'ਚ ਪੈਂਦਾ ਹੈ। ਸੂਬੇ 'ਚ ਲੋਕ ਸਭਾ ਚੋਣਾਂ ਦੌਰਾਨ ਪਿੰਡ ਬਾਦਲ ਦੇ 118 ਨੰਬਰ ਬੁੂਥ 'ਤੇ ਕਰੀਬ 10:20 ਵਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਸਮੇਤ ਪਹੁੰਚੇ ਅਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਉਪਰੰਤ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ, ਉਨ੍ਹਾਂ ਦੇ ਬੇਟੇ ਅਨੰਤਵੀਰ ਸਿੰਘ ਬਾਦਲ, ਬੇਟੀਆਂ ਹਰਕੀਰਤ ਕੌਰ ਬਾਦਲ ਤੇ ਗੁਰਲੀਨ ਕੌਰ ਬਾਦਲ ਨੇ ਵੋਟਾਂ ਪਾਈਆਂ। ਗੁਰਲੀਨ ਕੌਰ ਬਾਦਲ ਨੇ ਪਹਿਲੀ ਵਾਰ ਆਪਣੀ ਵੋਟ ਪਾਈ ਤੇ ਬੀ.ਐੱਲ.ਓ. ਤੋਂ ਪ੍ਰਸੰਸਾ ਪੱਤਰ ਹਾਸਲ ਕੀਤਾ।

543 ਸੀਟਾਂ ਲਈ 66% ਤੋਂ ਵੱਧ ਵੋਟਾਂ ਪਈਆਂ

* ਆਖ਼ਰੀ ਪੜਾਅ 'ਚ 64% ਪੋਲਿੰਗ * ਬੰਗਾਲ 'ਚ ਹਿੰਸਕ ਝੜਪਾਂ

ਨਵੀਂ ਦਿੱਲੀ, 19 ਮਈ (ਏਜੰਸੀ)-ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖ਼ਰੀ ਪੜਾਅ ਤਹਿਤ ਅੱਜ ਪੱਛਮੀ ਬੰਗਾਲ ਤੇ ਪੰਜਾਬ 'ਚ ਹੋਈ ਹਿੰਸਾ ਵਿਚਾਲੇ 8 ਸੂਬਿਆਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 59 ਸੀਟਾਂ 'ਤੇ ਕਰੀਬ 64.26 ਫ਼ੀਸਦੀ ਮਤਦਾਨ ਹੋਇਆ। ਜ਼ਿਕਰਯੋਗ ਹੈ ਕਿ 38 ਦਿਨਾਂ ਤੋਂ ਜ਼ਿਆਦਾ ਸਮੇਂ 'ਚ ਨੇਪਰੇ ਚੜ੍ਹੀਆਂ ਲੋਕ ਸਭਾ ਚੋਣਾਂ ਦੇ 7 ਪੜਾਵਾਂ ਬਾਰੇ ਭਾਵੇਂ ਕਿ ਚੋਣ ਕਮਿਸ਼ਨ ਨੇ ਅਧਿਕਾਰਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਪਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਤਦਾਨ 66 ਫ਼ੀਸਦੀ ਤੋਂ ਵੱਧ ਰਿਹਾ। ਅੱਜ ਹਿੰਸਾ ਵਿਚਾਲੇ ਪੱਛਮੀ ਬੰਗਾਲ ਦੀਆਂ 9 ਸੀਟਾਂ 'ਤੇ ਸਭ ਤੋਂ ਵੱਧ 73.51 ਫ਼ੀਸਦੀ ਵੋਟਿੰਗ ਹੋਈ, ਜਦੋਂ ਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ 'ਤੇ ਕਰੀਬ 64 ਫ਼ੀਸਦੀ ਮਤਦਾਨ ਹੋਇਆ। ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 918 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ ਦੌਰਾਨ ਕਈ ਥਾਈਂ ਮਸ਼ੀਨਾਂ 'ਚ ਖ਼ਰਾਬੀ ਦੀਆਂ ਰਿਪੋਰਟਾਂ ਹਨ, ਜਦੋਂ ਕਿ ਕੁਝ ਬੂਥਾਂ 'ਤੇ ਵੋਟਾਂ ਦਾ ਬਾਈਕਾਟ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਦੇਸ਼ ਭਰ 'ਚ 542 ਲੋਕ ਸਭਾ ਸੀਟਾਂ 'ਤੇ 8000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ ਜਦੋਂ ਕਿ ਤਾਮਿਲਨਾਡੂ ਦੀ ਵੇਲੋਰ ਸੀਟ 'ਤੇ ਪੈਸੇ ਦੀ ਬੇਹਿਸਾਬੀ ਵਰਤੋਂ ਕਾਰਨ ਚੋਣ ਰੱਦ ਕਰ ਦਿੱਤੀ ਗਈ ਸੀ। ਅੱਜ ਪੰਜਾਬ ਦੀਆਂ ਸਾਰੀਆਂ 13 ਸੀਟਾਂ, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਤੇ ਮੱਧ ਪ੍ਰਦੇਸ਼ ਦੀਆਂ 8-8, ਹਿਮਾਚਲ ਪ੍ਰਦੇਸ਼ ਦੀਆਂ 4, ਝਾਰਖੰਡ ਦੀਆਂ ਤਿੰਨ ਤੇ ਚੰਡੀਗੜ੍ਹ ਦੀ ਇਕ ਸੀਟ ਲਈ ਮਤਦਾਨ ਹੋਇਆ। ਚੋਣ ਕਮਿਸ਼ਨ ਅਨੁਸਾਰ ਉੱਤਰ ਪ੍ਰਦੇਸ਼ 'ਚ 56.84 ਫ਼ੀਸਦੀ ਮਤਦਾਨ ਹੋਇਆ। ਵਾਰਾਨਸੀ 'ਚ 58.05 ਫ਼ੀਸਦੀ ਜਦੋਂ ਕਿ ਗੋਰਖਪੁਰ ਵਿਚ 57.38 ਫ਼ੀਸਦੀ ਮਤਦਾਨ ਹੋਇਆ। ਚੰਦੌਲੀ ਲੋਕ ਸਭਾ ਸੀਟ 'ਤੇ ਭਾਜਪਾ ਤੇ ਸਮਾਜਵਾਦੀ ਪਾਰਟੀ ਦੇ ਕਾਰਕੁਨਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਭਾਜਪਾ ਦੇ ਸੂਬਾ ਪਾਰਟੀ ਪ੍ਰਧਾਨ ਮਹੇਂਦਰ ਨਾਥ ਪਾਂਡੇ ਨੇ ਇੱਥੇ ਦੁਬਾਰਾ ਵੋਟਾਂ ਪਵਾਉਣ ਦੀ ਮੰਗ ਕੀਤੀ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਇੱਥੇ ਕਈ ਥਾਈਂ ਈ.ਵੀ.ਐਮ. 'ਚ ਖ਼ਰਾਬੀ ਦੀਆਂ ਰਿਪੋਰਟਾਂ ਆਈਆਂ ਜਿੱਥੇ ਨਵੀਆਂ ਮਸ਼ੀਨਾਂ ਭੇਜ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ 'ਚ ਕਰੀਬ 71.45 ਫ਼ੀਸਦੀ ਵੋਟਿੰਗ ਹੋਈ ਜਿੱਥੇ 45 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ 'ਚ ਕੈਦ ਹੋ ਗਈ। ਹਿਮਾਚਲ ਵਿਚ ਵੀ ਖ਼ਰਾਬੀ ਕਾਰਨ 9 ਚੋਣ ਬੂਥਾਂ 'ਤੇ ਵੋਟਿੰਗ ਮਸ਼ੀਨਾਂ ਬਦਲਣੀਆਂ ਪਈਆਂ। ਮੱਧ ਪ੍ਰਦੇਸ਼ ਦੀਆਂ 8 ਲੋਕ ਸਭਾ ਸੀਟਾਂ 'ਤੇ 75.51 ਫ਼ੀਸਦੀ ਮਤਦਾਨ ਹੋਇਆ ਹਾਲਾਂਕਿ ਦੇਵਾਸ ਸੀਟ ਅਧੀਨ ਆਉਣ ਵਾਲੇ ਆਗਰ ਮਾਲਵਾ ਜ਼ਿਲ੍ਹੇ ਦੇ ਇਕ ਬੂਥ 'ਤੇ ਅਤੇ ਮੰਦਸੌਰ ਸੀਟ ਦੇ ਪੰਜ ਬੂਥਾਂ 'ਤੇ ਵੋਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੋਣਾਂ ਦਾ ਬਾਈਕਾਟ ਕੀਤਾ। ਬਿਹਾਰ 'ਚ 8 ਲੋਕ ਸਭਾ ਸੀਟਾਂ 'ਤੇ 53.55 ਫ਼ੀਸਦੀ ਵੋਟਿੰਗ ਹੋਈ। ਇੱਥੇ ਵੀ ਈ.ਵੀ.ਐਮ. ਵਿਚ ਖ਼ਰਾਬੀ ਦੇ ਚਲਦੇ ਕੁਝ ਚੋਣ ਬੂਥਾਂ 'ਤੇ ਵੋਟਿੰਗ ਦਾ ਕੰਮ ਪ੍ਰਭਾਵਿਤ ਹੋਇਆ। ਇਸੇ ਤਰ੍ਹਾਂ ਝਾਰਖੰਡ 'ਚ 70.54 ਫ਼ੀਸਦੀ ਮਤਦਾਨ ਹੋਇਆ ਹੈ। ਦੱਸਣਯੋਗ ਹੈ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।
ਭਾਜਪਾ ਵਰਕਰ ਦੀ ਹੱਤਿਆ
ਇੰਦੌਰ, (ਏਜੰਸੀ)-ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਪਾਲੀਆ ਪਿੰਡ 'ਚ ਇਕ ਕਾਂਗਰਸੀ ਆਗੂ ਨੇ 60 ਸਾਲਾ ਭਾਜਪਾ ਵਰਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਇੱਥੇ ਮਤਦਾਨ ਦਾ ਕੰਮ ਸਿਰੇ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਵਾਪਰੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਂਗਰਸੀ ਆਗੂ ਅਰੁਣ ਸ਼ਰਮਾ ਨੇ ਭਾਜਪਾ ਵਰਕਰ ਨੇਮੀਚੰਦ ਤੰਵਰ ਦੀ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਪਾਕਿ ਗੋਲੀਬਾਰੀ 'ਚ ਬੀ.ਐਸ.ਐਫ. ਦਾ ਅਧਿਕਾਰੀ ਜ਼ਖ਼ਮੀ

ਸ੍ਰੀਨਗਰ, 19 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਕੰਟਰੋਲ ਰੇਖਾ ਨਾਲ ਲੱਗਦੇ ਇਲਾਕਿਆਂ 'ਚ ਪਾਕਿ ਸੈਨਾ ਵਲੋਂ ਕੀਤੀ ਜੰਗਬੰਦੀ ਦੀ ਉਲੰਘਣਾ 'ਚ ਬੀ.ਐਸ.ਐਫ. ਦੀ 168 ਬਟਾਲੀਅਨ ਨਾਲ ਸਬੰਧਿਤ ਸਹਾਇਕ ਇੰਸਪੈਕਟਰ ਸਤਿਆਪਾਲ ਸਿੰਘ ਜ਼ਖ਼ਮੀ ਹੋ ਗਿਆ। ਪਾਕਿ ਸੈਨਾ ਨੇ ਪੁਣਛ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਮੁੜ ਮੋਟਾਰ ਗੋਲਿਆਂ ਨਾਲ ਭਾਰੀ ਗੋਲਾਬਾਰੀ ਕਰਦਿਆਂ ਭਾਰਤੀ ਸੈਨਾ ਦੀਆਂ ਚੌਕੀਆਂ ਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਗੋਲਾਬਾਰੀ 'ਚ ਬੀ.ਐਸ.ਐਫ਼. ਦਾ ਸਹਾਇਕ ਸਬ ਇੰਸਪੈਕਟਰ ਸਤਿਆਪਾਲ ਸਿੰਘ ਉਸ ਸਮੇਂ ਜ਼ਖ਼ਮੀ ਹੋ ਗਿਆ, ਜਦੋਂ ਇਕ ਮੋਟਾਰ ਗੋਲਾ ਉਨ੍ਹਾਂ ਦੀ ਚੌਕੀ ਨੇੜੇ ਡਿੱਗਣ ਬਾਅਦ ਫਟ ਗਿਆ।

ਵੋਟਰਾਂ ਦੇ ਬਾਅਦ ਹੁਣ .......

ਮੋਦੀ ਦੀ ਅਗਵਾਈ 'ਚ ਐਨ.ਡੀ.ਏ. ਸਰਕਾਰ ਦੇ ਮੁੜ ਸੱਤਾ 'ਚ ਆਉਣ ਦੀ ਸੰਭਾਵਨਾ-ਚੋਣ ਸਰਵੇਖਣ

ਯੂ.ਪੀ. 'ਚ ਮਹਾਂਗੱਠਜੋੜ ਦੀ ਜਿੱਤ ਦਾ ਦਾਅਵਾ-ਕਾਂਗਰਸ ਦੀ ਹਾਲਤ ਸੁਧਰੀ

ਨਵੀਂ ਦਿੱਲੀ, 19 ਮਈ (ਏਜੰਸੀ)- ਜ਼ਿਆਦਾਤਰ ਚੋਣ ਸਰਵੇਖਣਾਂ 'ਚ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰਿਕ ਗੱਠਜੋੜ (ਐਨ.ਡੀ.ਏ.) ਦੇ ਮੁੜ ਸੱਤਾ 'ਚ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਅੱਜ ਲੋਕ ਸਭਾ ਚੋਣਾਂ ਦੇ ਆਖਰੀ ਦਿਨ ਯਾਨੀ ਕਿ 7ਵੇਂ ਪੜਾਅ ਤਹਿਤ ਪਈਆਂ ਵੋਟਾਂ ਤੋਂ ਬਾਅਦ ਟਾਈਮਸ ਨਾਓ ਨੇ ਆਪਣੇ ਸਰਵੇਖਣ 'ਚ ਐਨ.ਡੀ.ਏ. ਨੂੰ 296 ਤੇ 306 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ, ਜਦਕਿ ਕਾਂਗਰਸ ਦੀ ਅਗਵਾਈ ਵਾਲੇ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ.ਪੀ.ਏ.) ਨੂੰ 126 ਤੇ 132 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ। ਇਸੇ ਤਰ੍ਹਾਂ ਸੀ ਵੋਟਰ-ਰਿਪਬਲਿਕ ਨੇ ਐਨ.ਡੀ.ਏ. ਤੇ ਕਾਂਗਰਸ ਨੂੰ ਕ੍ਰਮਵਾਰ 287 ਤੇ 132 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ। ਹਾਲਾਂਕਿ ਨੇਤਾ-ਨਿਊਜ਼ ਐਕਸ ਨੇ ਅਨੁਮਾਨ ਲਗਾਇਆ ਹੈ ਕਿ ਐਨ.ਡੀ.ਏ. ਬਹੁਮਤ ਤੋਂ ਥੋੜਾ ਪੱਛੜ ਕੇ 242 ਸੀਟਾਂ ਹੀ ਜਿੱਤ ਸਕਦਾ ਹੈ। ਇਸ ਨੇ ਯੂ.ਪੀ.ਏ. ਨੂੰ 164 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ। ਨਿਊਜ਼ 18 ਨੇ ਐਨ.ਡੀ.ਏ. ਨੂੰ 292-312 ਸੀਟਾਂ, ਜਦਕਿ ਯੂ.ਪੀ.ਏ. ਨੂੰ 62-72 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ। ਜ਼ਿਆਦਾਤਰ ਚੋਣ ਸਰਵੇਖਣਾਂ ਨੇ ਅਨੁਮਾਨ ਲਗਾਇਆ ਹੈ ਕਿ ਰਾਜਨੀਤਿਕ ਤੌਰ 'ਤੇ ਦੇਸ਼ ਦੇ ਸਭ ਤੋਂ ਵੱਧ ਅਹਿਮ ਮੰਨੇ ਜਾਂਦੇ ਸੂਬੇ ਯੂ.ਪੀ. 'ਚ ਸਪਾ-ਬਸਪਾ ਦਾ ਮਹਾਗੱਠਜੋੜ ਭਾਜਪਾ ਨੂੰ ਪਛਾੜ ਸਕਦਾ ਹੈ। ਕੁਝ ਚੋਣ ਸਰਵੇਖਣਾਂ ਨੇ ਇਹ ਵੀ ਦੱਸਿਆ ਹੈ ਕਿ ਯੂ.ਪੀ. 'ਚ ਭਗਵਾ ਗਠਜੋੜ 40 ਤੋਂ ਵੀ ਘੱਟ ਸੀਟਾਂ 'ਤੇ ਸਿਮਟ ਸਕਦਾ ਹੈ। 2014 'ਚ ਭਾਜਪਾ ਨੇ ਯੂ.ਪੀ. ਦੀਆਂ 80 ਸੀਟਾਂ 'ਚੋਂ 71 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ, ਜਦਕਿ ਇਸ ਦੇ ਭਾਈਵਾਲ ਅਪਨਾ ਦਲ ਨੇ 2 ਸੀਟਾਂ ਪ੍ਰਾਪਤ ਕੀਤੀਆਂ ਸਨ। 542 ਸੀਟਾਂ ਵਾਲੀ ਲੋਕ ਸਭਾ ਲਈ ਵੋਟਾਂ ਦਾ ਅਮਲ ਅੱਜ ਸ਼ਾਮ ਸਮਾਪਤ ਹੋ ਗਿਆ ਹੈ, ਜਿਸ 'ਚ ਬਹੁਮਤ ਲਈ 272 ਸੀਟਾਂ ਜ਼ਰੂਰੀ ਹਨ।

ਸੁਮਿੱਤਰਾ ਮਹਾਜਨ, ਯੋਗੀ ਅਦਿੱਤਿਆਨਾਥ ਸਮੇਤ ਹੋਰਨਾਂ ਨੇਤਾਵਾਂ ਨੇ ਪਾਈ ਵੋਟ

ਭੋਪਾਲ/ਲਖਨਊ, 19 ਮਈ (ਏਜੰਸੀ)-ਲੋਕ ਸਭਾ ਦੇ ਸਪੀਕਰ ਸੁਮਿੱਤਰਾ ਮਹਾਜਨ, ਜੋ ਕਿ ਇੰਦੌਰ ਹਲਕੇ ਤੋਂ 8 ਵਾਰ ਪ੍ਰਤੀਨਿਧਤਾ ਕਰ ਚੁੱਕੇ ਹਨ, ਨੇ ਇਥੇ ਓਲਡ ਪਲੇਸ਼ੀਆ ਇਲਾਕੇ 'ਚ ਚੋਣ ਬੂਥ 'ਤੇ ਵੋਟ ਪਾਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸਵੇਰੇ 7 ਵਜੇ ਗੋਰਖਪੁਰ ਸ਼ਹਿਰ ਦੇ ਪ੍ਰਾਇਮਰੀ ਸਕੂਲ ਗੋਰਖਨਾਥ, ਝੂਲੇਲਾਲ ਮੰਦਰ ਦੇ ਸਾਹਮਣੇ ਸਥਿਤ ਚੋਣ ਬੂਥ 'ਤੇ ਵੋਟ ਪਾਈ ਤੇ ਚੋਣ ਅਧਿਕਾਰੀ ਨੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਵੋਟ ਪਾਉਣ ਦਾ ਪ੍ਰਮਾਣ ਪੱਤਰ ਵੀ ਦਿੱਤਾ। ਕੇਂਦਰੀ ਰੇਲਵੇ ਰਾਜ ਮੰਤਰੀ ਮਨੋਜ ਸਿਨਹਾ ਤੇ ਕੇਂਦਰੀ ਸਿਹਤ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਗਾਜ਼ੀਪੁਰ ਤੇ ਮਿਰਜ਼ਾਪੁਰ 'ਚ ਵੋਟ ਪਾਈ।
ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵੋਟ ਪਾਈ
ਸ਼ਿਮਲਾ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ, ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਸਾਬਕਾ ਕੇਂਦਰੀ ਮੰਤਰੀ ਸੁਖ ਰਾਮ ਨੇ ਮੰਡੀ ਹਲਕੇ 'ਚ ਚੋਣ ਬੂਥਾਂ ਤੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਹਮੀਰਪੁਰ ਹਲਕੇ 'ਚ ਸਮੀਰਪੁਰ ਚੋਣ ਬੂਥ 'ਤੇ ਜਦੋਂ ਕਿ ਸਾਬਕਾ ਕੇਂਦਰੀ ਮੰਤਰੀ ਸ਼ਾਂਤਾ ਕੁਮਾਰ ਨੇ ਪਾਲਮਪੁਰ 'ਚ ਵੋਟ ਪਾਈ।
ਮੱਧ ਪ੍ਰਦੇਸ਼ 'ਚ 6 ਚੋਣ ਬੂਥਾਂ 'ਤੇ ਵੋਟਰਾਂ ਵਲੋਂ ਬਾਈਕਾਟ
ਭੋਪਾਲ, (ਏਜੰਸੀ)-ਕੁਝ ਸਥਾਨਕ ਮਸਲਿਆਂ ਕਾਰਨ ਮੱਧ ਪ੍ਰਦੇਸ਼ 'ਚ 6 ਚੋਣ ਬੂਥਾਂ 'ਤੇ ਲੋਕਾਂ ਵਲੋਂ ਵੋਟਾਂ ਪਾਉਣ ਦਾ ਬਾਈਕਾਟ ਕਰ ਦਿੱਤਾ ਗਿਆ। ਮੁੱਖ ਚੋਣ ਅਧਿਕਾਰੀ ਵੀ.ਐਲ. ਕਾਂਥਾ ਰਾਓ ਨੇ ਦੱਸਿਆ ਕਿ ਲੋਕਾਂ ਨੂੰ ਜ਼ੋਰ ਦੇ ਕੇ ਸਮਝਾਇਆ ਗਿਆ। ਉਨ੍ਹਾਂ ਦੱਸਿਆ ਕਿ ਮੰਦਸੌਰ ਹਲਕੇ 'ਚ 5 ਚੋਣ ਬੂਥਾਂ ਅਤੇ ਦੇਵਾਸ ਹਲਕੇ ਤਹਿਤ ਪੈਂਦੇ ਅਗਰ ਮਾਲਵਾ ਜ਼ਿਲ੍ਹੇ 'ਚ ਇਕ ਬੂਥ 'ਤੇ ਲੋਕਾਂ ਵਲੋਂ ਵੋਟਾਂ ਦਾ ਬਾਈਕਾਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਲੋਕਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਆਪਣੀਆਂ ਮੰਗਾਂ 'ਤੇ ਅੜੇ ਰਹੇ ਅਤੇ ਦੇਵਾਸ 'ਚ ਚੋਣ ਬੂਥ 'ਤੇ ਕੇਵਲ 12 ਲੋਕਾਂ ਨੇ ਹੀ ਵੋਟਾਂ ਪਾਈਆਂ।

ਮਮਤਾ, ਨਾਇਡੂ ਤੇ ਉਮਰ ਅਬਦੁੱਲਾ ਵਲੋਂ ਚੋਣ ਸਰਵੇਖਣ ਖ਼ਾਰਜ

ਨਵੀਂ ਦਿੱਲੀ, 19 ਮਈ (ਏਜੰਸੀ)- ਤ੍ਰਿਣਮੂਲ ਕਾਂਗਰਸ, ਤੇਲਗੂ ਦੇਸਮ ਪਾਰਟੀ ਤੇ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਨੇ ਚੋਣ ਸਰਵੇਖਣਾਂ, ਜਿਸ 'ਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੂੰ ਬਹੁਮਤ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ, ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਇਹ ਚੰਗਾ ਹੋਵੇਗਾ ਕਿ 23 ਮਈ ਨੂੰ ਆਉਣ ਵਾਲੇ ਅਸਲ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾਵੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੈਰਕ ਓ ਬਰਾਇਨ, ਤੇਲਗੂ ਦੇਸਮ ਪਾਰਟੀ ਦੇ ਮੁਖੀ ਐਨ ਚੰਦਰਬਾਬੂ ਨਾਇਡੂ ਤੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਵਲੋਂ ਕੀਤੇ ਵੱਖੋ-ਵੱਖਰੇ ਟਵੀਟਾਂ 'ਚ ਕਿਹਾ ਗਿਆ ਹੈ ਕਿ ਅਸਲ ਤਸਵੀਰ 23 ਤਰੀਕ ਨੂੰ ਸਾਫ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਰਵੇਖਣ ਮਨਘੜਤ ਹਨ। ਉਨ੍ਹਾਂ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਕਜੁੱਟ ਰਹਿਣ।

ਦੇਸ਼ ਦੇ ਪਹਿਲੇ ਵੋਟਰ ਸ਼ਿਆਮ ਨੇਗੀ ਨੇ ਵੋਟ ਪਾਈ

ਸ਼ਿਮਲਾ (ਏਜੰਸੀ)-ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਾਰਨ ਨੇਗੀ (102) ਨੇ ਕਿਨੌਰ ਜ਼ਿਲ੍ਹੇ 'ਚ ਵੋਟਿੰਗ ਮਸ਼ੀਨ ਦਾ ਬਟਨ ਦਬਾ ਕੇ ਲਗਾਤਾਰ 37ਵੀਂ ਵਾਰ ਆਪਣੀ ਵੋਟ ਪਾਈ। ਨੇਗੀ ਜੋ ਸੇਵਾਮੁਕਤ ਅਧਿਆਪਕ ਹਨ, ਨੂੰ ਚੋਣ ਕਮਿਸ਼ਨ ਵਲੋਂ ਨਾਇਬ ਤਹਿਸੀਲਦਾਰ ਤੇ ਖੇਡ ਅਫ਼ਸਰ ਕਿਨੌਰ ਵਲੋਂ ...

ਪੂਰੀ ਖ਼ਬਰ »

123 ਸਾਲਾ ਬਾਬਾ ਸ਼ਿਵਾਨੰਦ ਨੇ ਪਾਈ ਵੋਟ

ਵਾਰਾਨਸੀ, 19 ਮਈ (ਯੂ.ਐਨ.ਆਈ.)-ਦੇਸ਼ ਦੇ ਸਭ ਤੋਂ ਬਜ਼ੁਰਗ ਵੋਟਰ 123 ਸਾਲਾ ਬਾਬਾ ਸ਼ਿਵਾਨੰਦ ਨੇ ਵਾਰਾਨਸੀ ਲੋਕ ਸਭਾ ਹਲਕੇ 'ਚ ਆਪਣੀ ਵੋਟ ਪਾਈ। ਉਨ੍ਹਾਂ ਹਲਕੇ ਦੇ ਦੁਰਗਾਕੁੰਡ ਪੋਲਿੰਗ ਬੂਥ 'ਤੇ ਆਪਣੀ ਵੋਟ ਭੁਗਤਾਈ। 1896 'ਚ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) 'ਚ ਜਨਮੇ ...

ਪੂਰੀ ਖ਼ਬਰ »

ਡਿਊਟੀ ਦੌਰਾਨ ਵੱਖ-ਵੱਖ ਥਾਈਂ 8 ਚੋਣ ਅਧਿਕਾਰੀਆਂ ਦੀ ਮੌਤ

ਸ਼ਿਮਲਾ/ਗੋਰਖਪੁਰ/ਚੇਨਈ/ਭੋਪਾਲ, 19 ਮਈ (ਏਜੰਸੀ)-ਹਿਮਾਚਲ ਪ੍ਰਦੇਸ਼ 'ਚ ਸੜਕ ਹਾਦਸਿਆਂ ਕਾਰਨ 3 ਚੋਣ ਅਧਿਕਾਰੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਵਧੀਕ ਮੁੱਖ ਚੋਣ ਅਧਿਕਾਰੀ ਦਲੀਪ ਨੇਗੀ ਨੇ ਚੋਣ ਕਮਿਸ਼ਨ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 15-15 ਲੱਖ ਦੀ ਐਕਸ-ਗ੍ਰੇਸ਼ੀਆ ...

ਪੂਰੀ ਖ਼ਬਰ »

ਕੋਲਕਾਤਾ 'ਚ ਮਤਦਾਨ ਦੌਰਾਨ ਹਿੰਸਾ

ਸੀ.ਆਰ.ਪੀ.ਐਫ਼. ਨੇ ਤ੍ਰਿਣਮੂਲ ਦਾ ਕੈਂਪ ਦਫ਼ਤਰ ਭੰਨ੍ਹਿਆ

ਕੋਲਕਾਤਾ, 19 ਮਈ (ਰਣਜੀਤ ਸਿੰਘ ਲੁਧਿਆਣਵੀ)-ਕੋਲਕਾਤਾ 'ਚ ਅੱਜ ਆਖ਼ਰੀ ਗੇੜ ਤਹਿਤ 9 ਲੋਕ ਸਭਾ ਤੇ ਚਾਰ ਵਿਧਾਨ ਸਭਾ ਸੀਟਾਂ 'ਤੇ ਮਤਦਾਨ ਦੌਰਾਨ ਹਿੰਸਾ ਦੀਆਂ ਕੁਝ ਘਟਨਾਵਾਂ ਸਾਹਮਣੇ ਆਈਆਂ ਹਨ। ਉੱਤਰ 24 ਪਰਗਨਾ ਵਿਚ ਭਟਪਾਰਾ ਵਿਧਾਨ ਸਭਾ ਚੋਣ ਖੇਤਰ ਦੀ ਜ਼ਿਮਨੀ ਚੋਣ ਦੌਰਾਨ ...

ਪੂਰੀ ਖ਼ਬਰ »

ਯੇਚੁਰੀ ਵਲੋਂ ਚੋਣ ਕਮਿਸ਼ਨਰ ਨਾਲ ਗੱਲਬਾਤ

ਨਵੀਂ ਦਿੱਲੀ, 19 ਮਈ (ਏਜੰਸੀ)-ਸੀ.ਪੀ.ਆਈ. (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਐਤਵਾਰ ਨੂੰ ਬੰਗਾਲ ਵਿਚ ਆਖ਼ਰੀ ਪੜਾਅ ਦੀ ਵੋਟਿੰਗ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਨਾਲ ਗੱਲਬਾਤ ਕੀਤੀ ਹੈ। ਯੇਚੁਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੁੱਖ ਚੋਣ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX