ਤਾਜਾ ਖ਼ਬਰਾਂ


ਖਮਾਣੋਂ ‘ਚ ਇਕ ਹੋਰ ਹਾਈਵੇ ਪੁਲਿਸ ਪਾਰਟੀ ਮੁਲਾਜ਼ਮ ਕੋਰੋਨਾ ਪਾਜ਼ੀਟਿਵ
. . .  1 day ago
ਖਮਾਣੋਂ, 14 ਜੁਲਾਈ (ਮਨਮੋਹਣ ਸਿੰਘ ਕਲੇਰ )-ਸੋਮਵਾਰ ਨੂੰ ਸਿਹਤ ਵਿਭਾਗ ਖਮਾਣੋਂ ਵਲੋਂ ਸੀਨੀਅਰ ਮੈਡੀਕਲ ਅਫਸਰ ਡਾ. ਹਰਭਜਨ ਰਾਮ ਅਤੇ ਕਰੋਨਾ ਸਬੰਧੀ ਪ੍ਰਬੰਧਕੀ ਟੀਮ ਦੇ ਮੁਖੀ ਡਾ ਨਰੇਸ਼ ਚੌਹਾਨ ਦੀ ਅਗਵਾਈ 62 ਲੋਕਾਂ ਦੇ ਕਰੋਨਾ ...
ਕਵਾੜ ਦੇ ਗੁਦਾਮ ਵਿਚ ਸ਼ਾਰਟ ਸਰਕਟ ਨਾਲ ਲਗੀ ਭਿਆਨਕ ਅੱਗ
. . .  1 day ago
ਅੰਮ੍ਰਿਤਸਰ ,14 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਅੰਮ੍ਰਿਤਸਰ ਦੇ ਥਾਣਾ ਰਾਮਬਾਗ ਦੇ ਇਲਾਕੇ "ਕਟੜਾ ਬਘੀਆ" ਵਿਖੇ ਇਕ ਕਵਾੜ ਦੇ ਗੁਦਾਮ ਵਿਚ ਸ਼ਾਰਟ ਸਰਕਟ ਨਾਲ ਲਗੀ ਭਿਆਨਕ ਅੱਗ ਕਾਰਣ ਗੁਦਾਮ ਵਿਚ ਪਏ ਗੱਤੇ ਨੂੰ ...
ਨਵੋਦਿਆ ਵਿਦਿਆਲਿਆ 'ਚ ਇਕਾਂਤਵਾਸ ਕੀਤੇ ਦੋ ਲੋਕਾਂ 'ਚ ਕੋਰੋਨਾ ਦੀ ਪੁਸ਼ਟੀ
. . .  1 day ago
ਸ਼ਾਹਕੋਟ, 14 ਜੁਲਾਈ (ਦਲਜੀਤ ਸਚਦੇਵਾ)- ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ (ਸ਼ਾਹਕੋਟ) ਵਿਖੇ ਇਕਾਂਤਵਾਸ ਕੀਤੇ ਗਏ ਦੋ ਲੋਕਾਂ 'ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਬੀ.ਈ.ਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਬੀਤੇ ਦਿਨੀਂ ਵਿਦੇਸ਼ ਤੋਂ ਆਏ ਲੋਕਾਂ ਦਾ ਕੋਰੋਨਾ ਟੈਸਟ...
8 ਕੋਰੋਨਾ ਪਾਜ਼ੀਟਿਵ ਕੇਸ ਆਉਣ ਕਾਰਨ ਦਹਿਲਿਆ ਰਾਜਪੁਰਾ ਸ਼ਹਿਰ
. . .  1 day ago
ਰਾਜਪੁਰਾ, 14 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿੱਚ ਅੱਜ 8ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਗੁਰੂ ਨਾਨਕ ਕਲੋਨੀ ਵਿਚ 3, ਗੁਰੂ ਨਾਨਕ ਨਗਰ ਨਲਾਸ ਰੋਡ ਅਤੇ ਆਨੰਦ ਨਗਰ ਤੋਂ 2-2 ਅਤੇ ਇਕ ਹੋਰ...
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਰਵਾਇਆ ਕੋਰੋਨਾ ਪਾਜ਼ੀਟਿਵ ਮਰੀਜ਼ ਦਾ ਅੰਤਿਮ ਸੰਸਕਾਰ
. . .  1 day ago
ਜਲਾਲਾਬਾਦ, 14 ਜੁਲਾਈ (ਕਰਨ ਚੁਚਰਾ) - ਵਿਧਾਨ ਸਭਾ ਹਲਕੇ ਜਲਾਲਾਬਾਦ ਅਧੀਨ ਪੈਂਦੇ ਪਿੰਡ ਰੱਤਾ ਖੇੜਾ ਦੇ 50 ਸਾਲਾ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਪਹਿਲੀ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੀ ਲਾਸ਼ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਤੋਂ ਲਿਆਂਦਾ ਗਿਆ ਹੈ। ਜਲਾਲਾਬਾਦ...
ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਕਾਨਫ਼ਰੰਸ ਦੌਰਾਨ ਖ਼ਾਲਿਸਤਾਨ ਐਲਾਨੇ ਨੌਜਵਾਨਾਂ ਦੇ ਮਾਮਲੇ ਚ ਨਵਾਂ ਮੋੜ
. . .  1 day ago
ਸਮਾਣਾ, 14 ਜੁਲਾਈ ( ਹਰਵਿੰਦਰ ਸਿੰਘ ਟੋਨੀ) ਬੀਤੀ 30 ਜੂਨ ਨੂੰ ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਪਟਿਆਲਾ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਯੂ.ਪੀ.ਏ ਤਹਿਤ ਗ੍ਰਿਫ਼ਤਾਰ ਤਿੰਨ ਨੌਜਵਾਨਾਂ ਦੇ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪੁਲਿਸ ਵੱਲੋਂ ਇਨ੍ਹਾਂ ਚੋਂ ਇੱਕ ਨੌਜਵਾਨ ਜਸਪ੍ਰੀਤ ਸਿੰਘ ਨੂੰ ਪੁਖ਼ਤਾ ਸਬੂਤ ਨਾ ਮਿਲਣ ਕਾਰਨ ਮਾਣਯੋਗ ਅਦਾਲਤ...
ਪਠਾਨਕੋਟ ਦੇ 1 ਹੋਰ ਵਿਅਕਤੀ ਦੀ ਕੋਰੋਨਾ ਨਾਲ ਮੌਤ, ਇੱਕ ਹੋਰ ਪਾਜ਼ੀਟਿਵ
. . .  1 day ago
ਪਠਾਨਕੋਟ, 14 ਜੁਲਾਈ (ਆਰ. ਸਿੰਘ) - ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ 'ਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇਕ ਹੋਰ ਕੋਰੋਨਾ ਪਾਜ਼ੀਟਿਵ ਆਇਆ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 1 ਕੋਰੋਨਾ ਪਾਜ਼ੀਟਿਵ ਦੀ ਮੌਤ ਪੀ ਜੀ ਆਈ ਚੰਡੀਗੜ੍ਹ ਵਿਖੇ ਹੋਈ ਹੈ ਜੋ ਜੇਰੇ ਇਲਾਜ...
ਦੁਕਾਨਦਾਰ ਦੀ ਅੰਨ੍ਹੇਵਾਹ ਗੋਲੀਆਂ ਮਾਰ ਕੇ ਹੱਤਿਆ
. . .  1 day ago
ਮੋਗਾ, 14 ਜੁਲਾਈ (ਗੁਰਤੇਜ ਸਿੰਘ ਬੱਬੀ) - ਮੋਗਾ ਦੇ ਭੀੜ ਭਾੜ ਵਾਲੇ ਇਲਾਕੇ ਨਿਊ ਟਾਊਨ ਗਲੀ ਵਿਚ ਮੋਟਰਸਾਈਕਲ ਸਵਾਰ 2 ਨਕਾਬਪੋਸ਼ਾਂ ਨੇ ਦੁਕਾਨ ਅੰਦਰ ਵੜ ਕੇ ਦੁਕਾਨਦਾਰ ਨੂੰ ਅੰਨ੍ਹੇਵਾਹ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ਵਿਚ ਦੁਕਾਨਦਾਰ ਤਜਿੰਦਰ ਸਿੰਘ ਉਰਫ ਪਿੰਕਾ ਪੁੱਤਰ ਦਰਸ਼ਨ ਸਿੰਘ ਵਾਸੀ ਬਾਗ ਗਲੀ ਮੋਗਾ ਨੂੰ ਸਿਵਲ ਹਸਪਤਾਲ...
ਕਾਲੀ ਸੂਚੀ 'ਚ ਸ਼ਾਮਲ ਪਰਮਜੀਤ ਪੰਮਾ ਦੀ ਰਿਹਾਇਸ਼ 'ਚ ਐਨ.ਆਈ.ਏ ਵਲੋਂ ਲਈ ਗਈ ਤਲਾਸ਼ੀ
. . .  1 day ago
ਐੱਸ.ਏ.ਐੱਸ ਨਗਰ, 12 ਜੁਲਾਈ (ਜਸਬੀਰ ਸਿੰਘ ਜੱਸੀ)- ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ 'ਚ ਸ਼ਾਮਲ ਕੀਤੇ ਪਰਮਜੀਤ....
ਪਟਿਆਲਾ 'ਚ 78 ਹੋਰ ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  1 day ago
ਪਟਿਆਲਾ, 14 ਜੁਲਾਈ (ਮਨਦੀਪ ਸਿੰਘ ਖਰੋੜ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 4 ਹੋਰ ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 4 ਹੋਰ ਕੋਰੋਨਾ ਮਰੀਜ਼ਾਂ...
ਕਪੂਰਥਲਾ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 14 ਜੁਲਾਈ (ਅਮਰਜੀਤ ਸਿੰਘ ਸਡਾਨਾ)- ਕਪੂਰਥਲਾ ਜ਼ਿਲ੍ਹੇ 'ਚ ਅੱਜ ਦੋ ਕੋਰੋਨਾ ਪਾਜ਼ੀਟਿਵ ਦੇ ਕੇਸ ...
ਦੂਸਰੇ ਟੈਸਟ 'ਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਜਲੰਧਰ, 14 ਜੁਲਾਈ (ਪਵਨ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਪੰਜਾਬ ਦੇ...
ਲੁਧਿਆਣਾ 'ਚ ਕੋਰੋਨਾ ਦੇ 106 ਮਾਮਲੇ ਆਏ ਸਾਹਮਣੇ, 5 ਮੌਤਾਂ
. . .  1 day ago
ਲੁਧਿਆਣਾ, 14 ਜੁਲਾਈ (ਸਿਹਤ ਪ੍ਰਤੀਨਿਧੀ) - ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ...
ਨਵਾਂਸ਼ਹਿਰ 'ਚ 4 ਔਰਤਾਂ ਸਮੇਤ 9 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 14 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਨਵਾਂਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਵੀ ਹੁਣ ਕੋਰੋਨਾ ਵਾਇਰਸ ਨੇ ਲੋਕਾਂ ਨੂੰ ਜਕੜਨਾ ਸ਼ੁਰੂ ਕਰ ਦਿੱਤਾ....
ਹੁਸ਼ਿਆਰਪੁਰ ਨਾਲ ਸਬੰਧਿਤ ਨਿਆਇਕ ਅਧਿਕਾਰੀ ਕੋਰੋਨਾ ਪਾਜ਼ੀਟਿਵ
. . .  1 day ago
ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਿਤ ਇੱਕ ਨਿਆਇਕ ਅਧਿਕਾਰੀ...
ਪੰਜਾਬ ਪੁਲਿਸ ਦੇ ਮੁਲਾਜ਼ਮ ਸਮੇਤ ਫ਼ਾਜ਼ਿਲਕਾ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੰਡੀ ਅਰਨੀਵਾਲਾ/ਫ਼ਾਜ਼ਿਲਕਾ ,14 ਜੁਲਾਈ (ਨਿਸ਼ਾਨ ਸਿੰਘ ਸੰਧੂ/ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੰਜਾਬ ..
ਪ੍ਰੈੱਸ ਕਾਨਫ਼ਰੰਸ ਦੌਰਾਨ ਮਹੇਸ਼ਇੰਦਰ ਗਰੇਵਾਲ ਨੇ ਰੰਧਾਵਾ 'ਤੇ ਸਾਧਿਆ ਨਿਸ਼ਾਨਾ
. . .  1 day ago
ਚੰਡੀਗੜ੍ਹ, 14 ਜੁਲਾਈ (ਸੁਰਿੰਦਰਪਾਲ)- ਅਕਾਲੀ ਦਲ ਦੇ ਨੇਤਾ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਹੁਣ ਡੇਰੇ ਦੀ ਸਥਿਤੀ...
ਜਲੰਧਰ 'ਚ ਆਏ 63 ਕੋਰੋਨਾ ਮਰੀਜ਼ਾਂ 'ਚੋਂ 7 ਸ਼ਾਹਕੋਟ ਨਾਲ ਹਨ ਸਬੰਧਿਤ
. . .  1 day ago
ਸ਼ਾਹਕੋਟ, 14 ਜੁਲਾਈ (ਦਲਜੀਤ ਸਚਦੇਵਾ)- ਸ਼ਾਹਕੋਟ ਇਲਾਕੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ...
ਕੋਰੋਨਾ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਬੈਠਕਾਂ ਅਗਲੇ 15 ਦਿਨਾਂ ਲਈ ਮੁਲਤਵੀ
. . .  1 day ago
ਚੰਡੀਗੜ੍ਹ, 14 ਜੁਲਾਈ (ਅ.ਬ)- ਸ਼੍ਰੋਮਣੀ ਅਕਾਲੀ ਦਲ ਨੇ ਕੋਰੋਨਾ ਮਹਾਂਮਾਰੀ ਨੂੰ ਧਿਆਨ 'ਚ ਰੱਖਦਿਆਂ ਪਾਰਟੀਆਂ ਦੀਆਂ...
ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ 'ਚ ਦੋ ਜ਼ਖਮੀ
. . .  1 day ago
ਗੁਰੂਹਰਸਹਾਏ, 14 ਜੁਲਾਈ (ਹਰਚਰਨ ਸਿੰਘ ਸੰਧੂ)- ਹਲਕਾ ਗੁਰੂਹਰਸਹਾਏ ਦੇ ਪਿੰਡ ਚੱਕ ਪੰਜੇ ਕੇ ਵਿਖੇ ਪੁਰਾਣੇ ਜ਼ਮੀਨੀ...
ਕੋਰੋਨਾ ਕਾਰਨ ਲੁਧਿਆਣਾ 'ਚ ਇੱਕ ਹੋਰ ਮਰੀਜ਼ ਦੀ ਮੌਤ
. . .  1 day ago
ਲੁਧਿਆਣਾ, 14 ਜੁਲਾਈ (ਸਿਹਤ ਪ੍ਰਤੀਨਿਧੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਮਰੀਜ਼ ਨੂੰ ਸਿਵਲ ਹਸਪਤਾਲ...
ਡੇਰਾ ਸੱਚਾ ਸੌਦਾ ਅਤੇ ਕਾਂਗਰਸ ਵਲੋਂ ਅਕਾਲੀ ਦਲ 'ਤੇ ਲਾਏ ਗਏ ਦੋਸ਼ ਬੇਬੁਨਿਆਦ- ਬਲਵਿੰਦਰ ਭੂੰਦੜ
. . .  1 day ago
ਚੰਡੀਗੜ੍ਹ, 14 ਜੁਲਾਈ (ਸੁਰਿੰਦਰਪਾਲ ਸਿੰਘ)- ਅਕਾਲੀ ਦਲ ਦੇ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਕਿਹਾ ਹੈ ਕਿ ਬੀਤੇ ਦਿਨ ਡੇਰਾ ਸੱਚਾ ਸੌਦਾ ਅਤੇ ਅੱਜ ਕਾਂਗਰਸ ਨੇਤਾ ਸੁਨੀਲ ਜਾਖੜ ਨੇ ਪ੍ਰੈੱਸ ਕਾਨਫ਼ਰੰਸ...
ਜੰਮੂ-ਕਸ਼ਮੀਰ ਭਾਜਪਾ ਪ੍ਰਧਾਨ ਨੂੰ ਹੋਇਆ ਕੋਰੋਨਾ, ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਖ਼ੁਦ ਨੂੰ ਕੀਤਾ ਇਕਾਂਤਵਾਸ
. . .  1 day ago
ਨਵੀਂ ਦਿੱਲੀ, 14 ਜੁਲਾਈ- ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਕਟੜਾ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
. . .  1 day ago
ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ ਦੋ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 209 ਹੋ ਗਈ ਹੈ। ਇਸ ਸੰਬੰਧੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 31 ਹਾੜ ਸੰਮਤ 552
ਿਵਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਪਹਿਲਾ ਸਫ਼ਾ

ਪੰਜਾਬ 'ਚ ਜਨਤਕ ਇਕੱਠਾਂ 'ਤੇ ਮੁਕੰਮਲ ਪਾਬੰਦੀ

* ਉਲੰਘਣਾ ਕਰਨ 'ਤੇ ਹੋਵੇਗੀ ਐਫ਼.ਆਈ.ਆਰ.
* ਵਿਆਹ ਸਮਾਗਮਾਂ 'ਚ ਗਿਣਤੀ 30 ਤੱਕ ਕੀਤੀ ਸੀਮਤ

ਚੰਡੀਗੜ੍ਹ, 13 ਜੁਲਾਈ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਕੋਵਿਡ-19 ਵਿਰੁੱਧ ਲੜਾਈ ਹੋਰ ਤੇਜ਼ ਕਰਦਿਆਂ ਸਾਰੇ ਜਨਤਕ ਇਕੱਠਾਂ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਜਨਤਕ ਇਕੱਤਰਤਾ ਨੂੰ ਪੰਜ ਵਿਅਕਤੀਆਂ ਤੱਕ ਤੇ ਵਿਆਹ/ਹੋਰ ਸਮਾਜਿਕ ਸਮਾਗਮਾਂ 'ਚ 50 ਦੀ ਬਜਾਏ 30 ਵਿਅਕਤੀਆਂ ਦੀ ਇਕੱਤਰਤਾ ਤੱਕ ਸੀਮਤ ਕਰ ਦਿੱਤਾ ਗਿਆ ਹੈ। ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਤਵਾਰ ਨੂੰ ਕੀਤੇ ਐਲਾਨ ਮੁਤਾਬਕ ਜਾਰੀ ਕੀਤੇ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਦਾ ਹਿੱਸਾ ਹਨ। ਜਨਤਕ ਇਕੱਠ ਕਰਨ 'ਤੇ ਲਾਈਆਂ ਰੋਕਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਲਾਜ਼ਮੀ ਐਫ.ਆਈ.ਆਰ. ਦਰਜ ਕੀਤੀ ਜਾਵੇਗੀ। ਸਰਕਾਰ ਵਲੋਂ ਜਾਰੀ ਕੀਤੇ ਵਿਸਥਾਰਤ ਨੋਟੀਫਿਕੇਸ਼ਨ ਮੁਤਾਬਕ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਸਮਾਜਿਕ ਇਕੱਤਰਤਾ (ਸਾਰੇ ਜ਼ਿਲ੍ਹਿਆਂ 'ਚ ਲਾਗੂ ਧਾਰਾ 144 ਅਧੀਨ ਪੰਜ ਤੱਕ ਸੀਮਤ) ਦੇ ਨਾਲ-ਨਾਲ ਵਿਆਹਾਂ ਤੇ ਸਮਾਜਿਕ ਸਮਾਗਮਾਂ 'ਤੇ ਰੋਕਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣਗੀਆਂ। ਨਿਯਮਾਂ ਦੀ ਉਲੰਘਣਾ ਕਰਨ 'ਤੇ ਮੈਰਿਜ ਪੈਲੇਸਾਂ/ਹੋਟਲਾਂ ਦੇ ਪ੍ਰਬੰਧਕਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਤੇ ਲਾਇਸੰਸ ਦੀ ਮੁਅੱਤਲੀ ਦਾ ਸਾਹਮਣਾ ਵੀ ਕਰਨਾ ਪਵੇਗਾ। ਇਸ ਤੋਂ ਅੱਗੇ ਮੈਰਿਜ ਪੈਲੇਸਾਂ/ ਹੋਟਲਾਂ/ ਹੋਰ ਵਪਾਰਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਇਹ ਪ੍ਰਮਾਣਿਤ ਕਰਨਾ ਹੋਵੇਗਾ ਕਿ ਅੰਦਰੂਨੀ ਥਾਵਾਂ ਤੋਂ ਹਵਾ ਦੀ ਨਿਕਾਸੀ ਲਈ ਢੁੱਕਵੇਂ ਬੰਦੋਬਸਤ ਕੀਤੇ ਗਏ ਹਨ। ਸੂਬਾ ਸਰਕਾਰ ਨੇ ਕਿਹਾ ਕਿ ਉਹ ਆਈ. ਆਈ. ਟੀ. ਚੇਨਈ ਦੇ ਮਾਹਿਰਾਂ ਨਾਲ ਮਿਲ ਕੇ ਨਿਗਰਾਨੀ ਹੋਰ ਵਧਾਏਗੀ ਤੇ ਉਨ੍ਹਾਂ ਇਕੱਠਾਂ ਜਿਨ੍ਹਾਂ ਕਰਕੇ ਬੀਤੇ ਸਮੇਂ 'ਚ ਇਹ ਰੋਗ ਫੈਲਿਆ ਹੈ, ਦੀ ਨਿਸ਼ਾਨਦੇਹੀ ਲਈ ਤਕਨੀਕ ਦੀ ਵਰਤੋਂ ਕਰੇਗੀ ਤਾਂ ਜੋ ਅਗਲੇਰੇ ਕਦਮ ਚੁੱਕਣ ਲਈ ਸੇਧ ਮਿਲ ਸਕੇ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਮ ਵਾਲੀਆਂ ਥਾਵਾਂ/ ਦਫ਼ਤਰਾਂ/ ਤੰਗ ਥਾਵਾਂ 'ਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਏਅਰ ਕੰਡੀਸ਼ਨਿੰਗ ਤੇ ਹਵਾਦਾਰੀ / ਹਵਾ ਦੇ ਗੇੜ 'ਤੇ ਸਿਹਤ ਵਿਭਾਗ ਦੀ ਸਲਾਹ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਦਫ਼ਤਰਾਂ 'ਚ ਜਨਤਕ ਕੰਮਕਾਜ ਨੂੰ ਲੋੜ ਆਧਾਰਿਤ ਤੇ ਹੰਗਾਮੀ ਮਸਲਿਆਂ ਨੂੰ ਨਿਪਟਾਉਣ ਤੱਕ ਸੀਮਤ ਕੀਤਾ ਜਾ ਸਕਦਾ ਹੈ ਤੇ ਮੰਤਰੀ ਮੰਡਲ ਵਲੋਂ ਹਾਲ ਹੀ ਪ੍ਰਵਾਨਿਤ ਆਨਲਾਈਨ ਜਨਤਕ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਨੂੰ ਹੋਰ ਵਧੇਰੇ ਵਰਤੋਂ 'ਚ ਲਿਆਂਦਾ ਜਾਵੇਗਾ। ਕੋਵਿਡ ਲਈ ਸੋਧੇ ਹੋਏ ਪ੍ਰਬੰਧਨ ਤੇ ਸੀਮਤ ਰਣਨੀਤੀ ਦੇ ਮੁਤਾਬਕ ਐਸੋਸੀਏਸ਼ਨਾਂ ਦੇ ਮੰਗ ਪੱਤਰਾਂ ਦੀ ਵਿਵਹਾਰਕ ਪੇਸ਼ਕਾਰੀ ਨਹੀਂ ਹੋਵੇਗੀ, ਚਾਹ ਵਰਤਾਉਣ ਆਦਿ ਤੋਂ ਗੁਰੇਜ਼ ਕੀਤਾ ਜਾਵੇਗਾ ਤੇ ਕੰਮ ਵਾਲੀ ਥਾਂ 'ਤੇ ਪੰਜ ਤੋਂ ਵੱਧ ਵਿਅਕਤੀਆਂ ਦਾ ਮੀਟਿੰਗ ਕਰਨਾ ਵੀ ਵਰਜਿਤ ਹੋਵੇਗਾ। ਸਿਹਤ ਦੇ ਬੁਨਿਆਦੀ ਢਾਂਚੇ ਦੀ ਪੂਰੀ ਸਮਰੱਥਾ ਅਨੁਸਾਰ ਵਰਤੋਂ ਨੂੰ ਯਕੀਨੀ ਬਣਾਉਣ ਲਈ ਬਿਨਾਂ ਲੱਛਣ ਵਾਲੇ/ ਘੱਟ ਪ੍ਰਭਾਵਿਤ ਮਰੀਜ਼ਾਂ, ਜਿਨ੍ਹਾਂ ਨੂੰ ਹੋਰ ਗੰਭੀਰ ਬਿਮਾਰੀਆਂ/ ਸਮੱਸਿਆਵਾਂ ਨਾ ਹੋਣ, ਉਨ੍ਹਾਂ ਨੂੰ ਲੋੜ ਅਨੁਸਾਰ ਕੋਵਿਡ-19 ਇਲਾਜ ਕੇਂਦਰਾਂ/ ਘਰੇਲੂ ਇਕਾਂਤਵਾਸ 'ਚ ਰੱਖਿਆ ਜਾਵੇਗਾ। ਦੂਜੇ ਤੇ ਤੀਜੇ ਦਰਜੇ ਦੀਆਂ ਸੁਵਿਧਾਵਾਂ ਵਿਚਲੇ ਬੈੱਡ ਅਜਿਹੇ ਮਰੀਜ਼ਾਂ ਦੇ ਇਲਾਜ ਲਈ ਨਹੀਂ ਵਰਤੇ ਜਾਣਗੇ। ਇਸ ਤੋਂ ਅੱਗੇ, ਦੂਜੇਤੇ ਤੀਜੇ ਦਰਜੇ ਦੀ ਸੁਵਿਧਾ ਵਿਚਲੇ ਵਿਅਕਤੀ, ਜਿਸ ਨੂੰ ਇਸ ਦੀ ਹੋਰ ਜ਼ਰੂਰਤ ਨਾ ਹੋਵੇ, ਨੂੰ ਇਸ ਤੋਂ ਹੇਠਲੇ ਪੱਧਰ ਦੀ ਇਲਾਜ ਸੁਵਿਧਾ ਲਈ ਰੈਫਰ ਕੀਤਾ ਜਾਵੇਗਾ। ਸੂਬਾ ਸਰਕਾਰ ਵਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਨਿੱਜੀ ਇਲਾਜ ਕੇਂਦਰਾਂ ਨਾਲ ਸਮਝੌਤੇ ਦਾ ਇਹ ਮਤਲਬ ਨਹੀਂ ਕਿ ਸਰਕਾਰ ਵਲੋਂ ਬਾਅਦ ਦੇ ਪੜਾਅ 'ਤੇ ਰੈਫਰ ਕੀਤੇ ਜਾਣ ਵਾਲੇ ਮਰੀਜ਼ਾਂ ਲਈ ਹੁਣ ਤੋਂ ਹੀ ਬੈੱਡ ਰੋਕ ਲਏ ਜਾਣ, ਇਸ ਤਹਿਤ ਸਰਕਾਰ ਵਲੋਂ ਸਿਰਫ ਰੈਫਰ ਕੀਤੇ ਗਏ ਮਰੀਜ਼ਾਂ ਲਈ ਅਦਾਇਗੀਯੋਗ ਚਾਰਜ ਹੀ ਮੁਹੱਈਆ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰਾਂ/ ਪੁਲਿਸ ਕਮਿਸ਼ਨਰਾਂ/ ਜ਼ਿਲ੍ਹਾ ਪੁਲਿਸ ਮੁਖੀਆਂ ਵਲੋਂ ਇਹ ਲਾਜ਼ਮੀ ਤੌਰ 'ਤੇ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਹਸਪਤਾਲ, ਜੋ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰ ਸਕਦੇ ਹੋਣ, ਬੈੱਡਾਂ ਦੀ ਉਪਲੱਬਧਤਾ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਤੇ ਕਿਸੇ ਵੀ ਕੋਵਿਡ ਪਾਜ਼ੀਟਿਵ ਮਰੀਜ਼ ਨੂੰ ਇਲਾਜ ਤੋਂ ਮਨ੍ਹਾਂ ਨਹੀਂ ਕਰਨਗੇ।ਮੌਨਸੂਨ ਸੀਜ਼ਨ ਦੌਰਾਨ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਖਤਰੇ ਨੂੰ ਧਿਆਨ 'ਚ ਰੱਖਦਿਆਂ ਸੂਬਾ ਸਰਕਾਰ ਨੇ ਸਾਫ-ਸਫਾਈ ਦੀ ਮੁਹਿੰਮ ਦਾ ਫੈਸਲਾ ਕੀਤਾ ਹੈ, ਜਿਸ ਨੂੰ ਸ਼ਹਿਰੀ ਸਥਾਨਕ ਸਰਕਾਰਾਂਸੰਸਥਾਵਾਂ ਤੇ ਪੰਚਾਇਤੀ ਰਾਜ ਸੰਸਥਾਵਾਂ ਵਲੋਂ ਚਲਾਇਆ ਜਾਵੇਗਾ ਤਾਂ ਜੋ ਡੇਂਗੂ/ ਬੈਕਟਰ ਬੌਰਨ ਬਿਮਾਰੀਆਂ ਨੂੰ ਰੋਕਿਆ ਜਾ ਸਕੇ।

ਗਹਿਲੋਤ ਵਲੋਂ ਬਹੁਮਤ ਦਾ ਦਾਅਵਾ

* ਵਿਧਾਇਕਾਂ ਸਮੇਤ ਵਿਖਾਈ ਤਾਕਤ * ਵਿਧਾਇਕ ਦਲ ਨੇ ਗਹਿਲੋਤ ਨੂੰ ਦਿੱਤੇ ਸਾਰੇ ਅਧਿਕਾਰ

ਜੈਪੁਰ, 13 ਜੁਲਾਈ (ਪੀ. ਟੀ. ਆਈ.)-ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਕਾਰ ਸੱਤਾ ਨੂੰ ਲੈ ਕੇ ਲੜਾਈ ਦਰਮਿਆਨ ਰਾਜਸਥਾਨ ਕਾਂਗਰਸ ਵਿਧਾਇਕ ਦਲ ਨੇ ਸੂਬੇ 'ਚ ਅਸ਼ੋਕ ਗਹਿਲੋਤ ਦੀ ਅਗਵਾਈ 'ਚ ਸਰਕਾਰ ਨੂੰ ਹਮਾਇਤ ਕਰਨ ਸਬੰਧੀ ਇਕ ਮਤਾ ਪਾਸ ਕੀਤਾ। ਜਿਸ 'ਚ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਕਿਸੇ ਵੀ ਕਾਂਗਰਸੀ ਵਿਧਾਇਕ ਅਤੇ ਅਹੁਦੇਦਾਰ ਖ਼ਿਲਾਫ਼ ਸਖ਼ਤ ਅਨੁਸ਼ਾਸਨਾਤਮਿਕ ਕਾਰਵਾਈ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ। ਹਾਲਾਂਕਿ ਮਤੇ 'ਚ ਸਚਿਨ ਪਾਇਲਟ ਦੇ ਨਾਂਅ ਦਾ ਜ਼ਿਕਰ ਨਹੀਂ ਸੀ। ਪਾਰਟੀ ਸੂਤਰਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਅਤੇ ਉਨ੍ਹਾਂ ਨੂੰ ਹਮਾਇਤ ਕਰਨ ਵਾਲੇ 106 ਵਿਧਾਇਕ ਬੈਠਕ 'ਚ ਹਾਜ਼ਰ ਸਨ। ਹਾਲਾਂਕਿ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਕੁਝ ਵਫ਼ਾਦਾਰ ਬੈਠਕ 'ਚ ਹਾਜ਼ਰ ਨਹੀਂ ਹੋਏ। ਮਤੇ ਅਨੁਸਾਰ ਕਾਂਗਰਸ ਵਿਧਾਇਕ ਦਲ ਨੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਲੀਡਰਸ਼ਿਪ 'ਚ ਪੂਰਾ ਵਿਸ਼ਵਾਸ ਜਤਾਇਆ ਹੈ। ਮਤੇ ਮੁਤਾਬਿਕ ਇਹ ਬੈਠਕ ਸਰਬਸੰਮਤੀ ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਸਮਰਥਨ ਕਰਦੀ ਹੈ। ਮਤੇ 'ਚ ਕਿਹਾ ਗਿਆ ਕਿ ਕਾਂਗਰਸੀ ਵਿਧਾਇਕ ਦਲ ਪਾਰਟੀ ਤੇ ਸੂਬਾ ਸਰਕਾਰ ਨੂੰ ਕਮਜ਼ੋਰ ਕਰਨ ਲਈ ਗ਼ੈਰ-ਲੋਕਤੰਤਰਿਕ ਅਤੇ ਗਲਤ ਕਾਰਵਾਈਆਂ ਦੀ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕਾਂਗਰਸੀ ਅਹੁਦੇਦਾਰ ਜਾਂ ਵਿਧਾਇਕ ਦਲ ਦਾ ਮੈਂਬਰ ਸਿੱਧੇ ਜਾ ਅਸਿੱਧੇ ਤੌਰ 'ਤੇ ਸਰਕਾਰ ਜਾਂ ਪਾਰਟੀ ਖ਼ਿਲਾਫ਼ ਕਾਰਵਾਈਆਂ ਕਰਦਾ ਹੈ ਜਾਂ ਅਜਿਹੀ ਕੋਈ ਸਾਜਿਸ਼ 'ਚ ਸ਼ਾਮਿਲ ਹੈ ਤਾਂ ਉਸ ਖ਼ਿਲਾਫ਼ ਸਖ਼ਤ ਅਨੁਸ਼ਾਸਨਾਤਿਮਕ ਕਦਮ ਚੁੱਕਿਆ ਜਾਵੇਗਾ। ਮਤੇ 'ਚ ਭਾਜਪਾ ਨੂੰ ਕਾਂਗਰਸ ਸਰਕਾਰ ਨੂੰ ਅਸਥਿਰ ਕਰਨ ਅਤੇ ਵਿਧਾਇਕਾਂ ਨੂੰ ਪੈਸੇ ਤੇ ਸੱਤਾ ਦਾ ਲਾਲਚ ਦੇ ਕੇ ਲੋਕਤੰਤਰ ਦੀ ਹੱਤਿਆ ਕਰਨ ਦਾ ਜ਼ਿੰਮੇਵਾਰ ਠਹਿਰਾਇਆ ਗਿਆ। ਇਹ ਵੀ ਕਿਹਾ ਗਿਆ ਕਿ ਇਹ ਰਾਜਸਥਾਨ ਦੇ 8 ਕਰੋੜ ਲੋਕਾਂ ਦਾ ਅਪਮਾਨ ਹੈ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਵਿਧਾਇਕਾਂ ਨੂੰ ਜੈਪੁਰ-ਦਿੱਲੀ ਹਾਈਵੇਅ 'ਤੇ ਇਕ ਹੋਟਲ 'ਚ ਠਹਿਰਾਇਆ ਗਿਆ ਹੈ। ਮੁੱਖ ਮੰਤਰੀ ਅਤੇ ਹੋਰ ਆਗੂ ਵੀ ਵਿਧਾਇਕਾਂ ਨਾਲ ਉੱਥੇ ਗਏ ਹੋਏ ਹਨ। ਕਾਂਗਰਸੀ ਵਿਧਾਇਕ ਖ਼ੁਦ ਜੈਪੁਰ ਹੋਟਲ 'ਚ ਚਲੇ ਗਏ ਹਨ, ਜਿੱਥੇ ਉਨ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਲਈ ਹਮਾਇਤ ਜ਼ਾਹਰ ਕੀਤੀ ਅਤੇ ਅਸਿੱਧੇ ਤੌਰ 'ਤੇ ਸਚਿਨ ਪਾਇਲਟ ਦਾ ਹਵਾਲਾ ਦਿੱਤਾ।
ਪਾਇਲਟ ਤੇ ਹੋਰਨਾਂ ਵਿਧਾਇਕਾਂ ਲਈ ਦਰਵਾਜ਼ੇ ਅਜੇ ਵੀ ਖੁੱਲ੍ਹੇ-ਕਾਂਗਰਸ
ਮੀਟਿੰਗ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਰਣਦੀਪ ਸੂਰਜੇਵਾਲਾ ਨੇ ਇੱਥੇ ਪ੍ਰੈੱਸ ਕਾਨਫਰੰਸ ਕਰਦਿਆਂ ਸੰਕੇਤ ਦਿੱਤਾ ਕਿ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਹਮਾਇਤੀਆਂ ਦਾ ਅਜੇ ਵੀ ਸਵਾਗਤ ਹੈ। ਉਨ੍ਹਾਂ ਕਿਹਾ ਕਿ ਸਚਿਨ ਪਾਇਲਟ ਅਤੇ ਹੋਰਨਾਂ ਵਿਧਾਇਕਾਂ ਲਈ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਉੱਚ ਲੀਡਰਸ਼ਿਪ ਨੇ ਬੀਤੇ 72 ਘੰਟਿਆਂ 'ਚ ਕਈ ਵਾਰ ਪਾਇਲਟ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਪਰਿਵਾਰ 'ਚ ਮਤਭੇਦ ਪਰਿਵਾਰ 'ਚ ਹੀ ਹੱਲ ਹੋ ਸਕਦੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਪਾਇਲਟ ਤੇ ਹੋਰਨਾਂ ਵਿਧਾਇਕਾਂ ਨੂੰ ਆਉਣਾ ਚਾਹੀਦਾ ਹੈ ਅਤੇ ਪਾਰਟੀ ਮੰਚ 'ਤੇ ਆਪਣੀਆਂ ਸ਼ਿਕਾਇਤਾਂ 'ਤੇ ਚਰਚਾ ਕਰਨੀ ਚਾਹੀਦੀ ਹੈ।
ਪਾਇਲਟ ਨੂੰ ਮਨਾਉਣ 'ਚ ਜੁਟੇ ਸੋਨੀਆ, ਰਾਹੁਲ ਤੇ ਪ੍ਰਿਅੰਕਾ

ਸੋਨੀਆ ਗਾਂਧੀ, ਰਾਹੁਲ ਤੇ ਪ੍ਰਿਅੰਕਾ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਸਚਿਨ ਪਾਇਲਟ ਨਾਲ ਸੰਪਰਕ 'ਚ ਹਨ ਅਤੇ ਉਨ੍ਹਾਂ ਨੂੰ ਮਨਾਉਣ 'ਚ ਲੱਗੇ ਹੋਏ ਹਨ। ਸੂਤਰਾਂ ਅਨੁਸਾਰ ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਪਾਇਲਟ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਖ਼ਿਲਾਫ਼ ਬਗਾਵਤ ਨਾ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਪਾਇਲਟ ਨੂੰ ਇਹ ਵੀ ਭਰੋਸਾ ਦਿਵਾਇਆ ਹੈ ਕਿ ਉਸ ਦੀਆਂ ਸ਼ਿਕਾਇਤਾਂ ਦਾ ਪਾਰਟੀ ਪੱਧਰ 'ਤੇ ਨਿਪਟਾਰਾ ਕੀਤਾ ਜਾਵੇਗਾ। ਰਾਹੁਲ ਗਾਂਧੀ ਤੇ ਪ੍ਰਿਅੰਕਾ ਤੋਂ ਇਲਾਵਾ ਅਹਿਮਦ ਪਟੇਲ, ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਅਤੇ ਕੇ.ਸੀ. ਵੇਣੂਗੋਪਾਲ ਨੇ ਸਚਿਨ ਪਾਇਲਟ ਨਾਲ ਗੱਲਬਾਤ ਕੀਤੀ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਵਿਚਾਰ ਵਟਾਂਦਰੇ ਦੌਰਾਨ ਕਿਹੜੀ ਚਰਚਾ ਹੋਈ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਅਵਿਨਾਸ਼ ਪਾਂਡੇ ਨੇ ਕਿਹਾ ਕਿ ਸਚਿਨ ਪਾਇਲਟ ਦਿੱਲੀ 'ਚ ਹੀ ਹਨ ਅਤੇ ਉਹ ਕਈ ਪਾਰਟੀ ਆਗੂਆਂ ਦੇ ਫ਼ੋਨ ਨਹੀਂ ਚੁੱਕੇ ਰਹੇ।
ਕਾਂਗਰਸ ਵਲੋਂ 109 ਵਿਧਾਇਕਾਂ ਦੀ ਹਮਾਇਤ ਦਾ ਦਾਅਵਾ

ਕਾਂਗਰਸੀ ਆਗੂ ਅਵਿਨਾਸ਼ ਪਾਂਡੇ ਨੇ ਕਿਹਾ ਕਿ 109 ਵਿਧਾਇਕਾਂ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਸਮਰਥਨ ਵਾਲੀ ਚਿੱਠੀ 'ਤੇ ਦਸਤਖ਼ਤ ਕੀਤੇ ਹਨ। ਕਾਂਗਰਸ ਦੇ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਪਾਂਡੇ ਨੇ ਕਿਹਾ ਕਿ ਕੁਝ ਹੋਰ ਵਿਧਾਇਕ ਵੀ ਗਹਿਲੋਤ ਦੇ ਸੰਪਰਕ 'ਚ ਹਨ ਅਤੇ ਉਹ ਵੀ ਚਿੱਠੀ 'ਤੇ ਦਸਤਖ਼ਤ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਦਲ ਦੀ ਮੀਟਿੰਗ 'ਚ ਹਾਜ਼ਰ ਹੋਣ ਲਾਈ ਸਾਰੇ ਪਾਰਟੀ ਵਿਧਾਇਕਾਂ ਨੂੰ ਵਿਪ੍ਹ ਜਾਰੀ ਕੀਤਾ ਗਿਆ ਹੈ। ਜੋ ਮੀਟਿੰਗ 'ਚ ਨਾ ਆਇਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਕੀ ਹੈ ਗਣਿਤ: 200 ਮੈਂਬਰਾਂ ਵਾਲੀ ਰਾਜਸਥਾਨ ਵਿਧਾਨ ਸਭਾ 'ਚ ਕਾਂਗਰਸ ਦੇ 107 ਅਤੇ ਭਾਜਪਾ ਦੇ 72 ਵਿਧਾਇਕ ਹਨ। ਕਾਂਗਰਸ ਨੂੰ 13 ਆਜ਼ਾਦ ਵਿਧਾਇਕਾਂ 'ਚੋਂ 10 ਦੀ ਹਮਾਇਤ ਵੀ ਹਾਸਲ ਹੈ, ਇਸ ਤੋਂ ਇਲਾਵਾ ਰਾਸ਼ਟਰੀ ਲੋਕ ਦਲ ਪਾਰਟੀ ਦੇ ਇਕ ਵਿਧਾਇਕ ਦਾ ਵੀ ਸਮਰਥਨ ਹੈ। ਕਾਂਗਰਸ ਇਹ ਵੀ ਮੰਨ ਰਹੀ ਹੈ ਕਿ ਭਾਰਤੀ ਟਰਾਈਬਲ ਪਾਰਟੀ ਦੇ 2 ਅਤੇ ਸੀ.ਪੀ.ਆਈ. (ਐਮ) ਦੇ 2 ਵਿਧਾਇਕ ਵੀ ਉਨ੍ਹਾਂ ਦੇ ਹੀ ਹਮਾਇਤੀ ਹਨ। ਦੱਸਣਯੋਗ ਹੈ ਕਿ ਪਾਇਲਟ ਨੇ ਐਤਵਾਰ ਨੂੰ ਦਾਅਵਾ ਕੀਤਾ ਸੀ ਕਿ 30 ਕਾਂਗਰਸੀ ਵਿਧਾਇਕਾਂ ਦਾ ਸਮਰਥਨ ਉਨ੍ਹਾਂ ਕੋਲ ਹੈ ਅਤੇ ਇਸ ਕਰ ਕੇ ਗਹਿਲੋਤ ਸਰਕਾਰ ਅਲਪਮਤ 'ਚ ਹੈ।

ਇਕੋ ਦਿਨ 386 ਨਵੇਂ ਮਾਮਲੇ, 4 ਹੋਰ ਮੌਤਾਂ

ਚੰਡੀਗੜ੍ਹ, 13 ਜੁਲਾਈ (ਵਿਕਰਮਜੀਤ ਸਿੰਘ ਮਾਨ)- ਦੇਸ਼ ਭਰ ਸਮੇਤ ਪੰਜਾਬ ਵਿਚ ਕੋਰੋਨਾ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ। ਸੂਬੇ ਵਿਚ ਕੋਰੋਨਾ ਕਹਿਰ ਕਾਰਨ ਨਵੇਂ ਮਾਮਲਿਆਂ ਵਿਚ ਜਿੱਥੇ ਵੱਡਾ ਉਛਾਲ ਸਾਹਮਣੇ ਆਉਣ ਲੱਗਾ ਹੈ ਉੱਥੇ ਮੌਤਾਂ ਦੀ ਗਿਣਤੀ ਲਗਾਤਾਰ ਵਾਧੇ ਵੱਲ ਹੈ। ਪੰਜਾਬ ਵਿਚ ਅੱਜ ਦੇਰ ਸ਼ਾਮ ਤੱਕ ਸੂਬੇ 'ਚ ਵੱਖ-ਵੱਖ ਥਾਵਾਂ ਤੋਂ ਜਿੱਥੇ 386 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ 4 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ। ਅੱਜ ਹੋਈਆਂ 4 ਵਿਚੋਂ 2 ਮੌਤਾਂ ਲੁਧਿਆਣਾ, ਇਕ ਮੌਤ ਜ਼ਿਲ੍ਹਾ ਅੰਮ੍ਰਿਤਸਰ ਨਾਲ ਤੇ ਇਕ ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਦੱਸੀ ਜਾ ਰਹੀ ਹੈ। ਦੂਜੇ ਪਾਸੇ ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ 194 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਵੀ ਸੂਚਨਾ ਹੈ। ਅੱਜ ਆਏ 386 ਮਾਮਲਿਆਂ 'ਚੋਂ ਜ਼ਿਲ੍ਹਾ ਜਲੰਧਰ ਤੋਂ 65, ਲੁਧਿਆਣਾ ਤੋਂ 93, ਅੰਮ੍ਰਿਤਸਰ ਤੋਂ 31, ਫ਼ਿਰੋਜ਼ਪੁਰ ਤੋਂ 11, ਹੁਸ਼ਿਆਰਪੁਰ ਤੋਂ 7, ਪਟਿਆਲਾ 60, ਫਰੀਦਕੋਟ ਤੋਂ 4, ਫ਼ਾਜ਼ਿਲਕਾ ਤੋਂ 3, ਮੋਗਾ ਤੋਂ 9, ਗੁਰਦਾਸਪੁਰ ਤੋਂ 3, ਬਰਨਾਲਾ ਤੋਂ 2, ਐਸ.ਏ.ਐਸ ਨਗਰ ਤੋਂ 31, ਮੁਕਤਸਰ ਤੋਂ 5, ਫ਼ਤਹਿਗੜ੍ਹ ਸਾਹਿਬ ਤੋਂ 21, ਕਪੂਰਥਲਾ ਤੋਂ 5, ਸੰਗਰੂਰ ਤੋਂ 6, ਨਵਾਂਸ਼ਹਿਰ ਤੋਂ 19 ਮਰੀਜ਼ ਸ਼ਾਮਿਲ ਹਨ। ਅੱਜ ਸਿਹਤਯਾਬ ਹੋਣ ਵਾਲਿਆਂ ਵਿਚ ਜ਼ਿਲ੍ਹਾ ਜਲੰਧਰ ਤੋਂ 88, ਅੰਮ੍ਰਿਤਸਰ ਤੋਂ 72, ਐਸ.ਏ.ਐਸ ਨਗਰ ਤੋਂ 8, ਗੁਰਦਾਸਪੁਰ ਤੋਂ 1, ਪਠਾਨਕੋਟ ਤੋਂ 2, ਤਰਨਤਾਰਨ ਤੋਂ 12, ਫਰੀਦਕੋਟ ਤੋਂ 7, ਮੁਕਤਸਰ ਤੋਂ 1, ਫ਼ਤਹਿਗੜ੍ਹ ਸਾਹਿਬ ਤੋਂ 2 ਅਤੇ ਕਪੂਰਥਲਾ ਤੋਂ 1 ਮਰੀਜ਼ ਸ਼ਾਮਿਲ ਹੈ। ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿਚ 400944 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਦਕਿ ਸੂਬੇ 'ਚ 2388 ਐਕਟਿਵ ਕੇਸ ਹਨ। ਅੰਮ੍ਰਿਤਸਰ ਤੋਂ 1, ਜਲੰਧਰ ਤੋਂ 1 ਅਤੇ ਲੁਧਿਆਣਾ ਤੋਂ 1 ਮਰੀਜ਼ ਨੂੰ ਅੱਜ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ, ਜਦਕਿ 6 ਮਰੀਜ਼ਾਂ ਨੂੰ ਆਈ.ਸੀ.ਯੂ. 'ਚ ਭਰਤੀ ਕੀਤਾ ਗਿਆ ਹੈ। ਆਕਸੀਜਨ 'ਤੇ ਰੱਖੇ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ 57 ਅਤੇ ਵੈਂਟੀਲੇਟਰ 'ਤੇ ਰੱਖੇ ਮਰੀਜ਼ਾਂ ਦੀ ਗਿਣਤੀ 12 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕੁੱਲ 5586 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਤੰਦਰੁਸਤ ਹੋ ਚੁੱਕੇ ਹਨ।
ਜਲੰਧਰ 'ਚ ਇਕ ਹੋਰ ਮੌਤ, 65 ਹੋਰ ਪੀੜਤ
ਜਲੰਧਰ, (ਐੱਮ. ਐੱਸ. ਲੋਹੀਆ)-ਸਿਵਲ ਹਸਪਤਾਲ ਜ਼ੇਰੇ ਇਲਾਜ ਇਕ ਹੋਰ ਕੋਰੋਨਾ ਪੀੜਤ ਦੀ ਮੌਤ ਹੋ ਜਾਣ ਨਾਲ ਹੁਣ ਜ਼ਿਲ੍ਹੇ 'ਚ ਮ੍ਰਿਤਕਾਂ ਦੀ ਗਿਣਤੀ 28 ਹੋ ਗਈ ਹੈ।

ਭਾਰਤ 'ਚ 75 ਹਜ਼ਾਰ ਕਰੋੜ ਦਾ ਨਿਵੇਸ਼ ਕਰੇਗਾ ਗੂਗਲ

ਨਵੀਂ ਦਿੱਲੀ, 13 ਜੁਲਾਈ (ਉਪਮਾ ਡਾਗਾ ਪਾਰਥ)-ਭਵਿੱਖ 'ਚ ਭਾਰਤ ਅਤੇ ਉਸ ਦੇ ਡਿਜੀਟਲ ਅਰਥਚਾਰੇ ਪ੍ਰਤੀ ਭਰੋਸੇ ਦਾ ਪ੍ਰਗਟਾਵਾ ਕਰਦਿਆਂ ਗੂਗਲ ਨੇ ਭਾਰਤ 'ਚ 10 ਅਰਬ ਅਮਰੀਕੀ ਡਾਲਰ ਭਾਵ 75,179 ਕਰੋੜ ਰੁਪਏ ਦੀ ਪੂੰਜੀਵਾਦੀ ਦਾ ਐਲਾਨ ਕੀਤਾ ਹੈ। ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਦੇਸ਼ 'ਚ ਹੋ ਰਹੇ ਛੇਵੇਂ ਗੂਗਲ ਫਾਰ ਇੰਡੀਆ ਡਿਜੀਟਲਾਈਜੇਸ਼ਨ ਫੰਡ ਵਜੋਂ ਇਹ ਪੂੰਜੀਕਾਰੀ ਭਾਰਤ ਦੇ 5 ਤੋਂ 7 ਸਾਲਾਂ ਦੇ ਸਮੇਂ ਦੌਰਾਨ ਡਿਜੀਟਲਾਈਜ਼ੇਸ਼ਨ ਦੇ ਚਾਰ ਅਹਿਮ ਖੇਤਰਾਂ 'ਤੇ ਧਿਆਨ ਕੇਂਦਰਿਤ ਕਰੇਗੀ। ਪਿਚਾਈ ਨੇ ਕੋੋਰੋਨਾ ਵਾਇਰਸ ਕਾਰਨ ਡਿਜੀਟਲ ਮੋਡ ਰਾਹੀਂ ਹੋ ਰਹੇ ਇਸ ਪ੍ਰੋਗਰਾਮ 'ਚ ਕੰਪਨੀ ਦੀ ਪੂੰਜੀਕਾਰੀ ਯੋਜਨਾ ਦੀ ਤਫ਼ਸੀਲ ਜਾਰੀ ਕਰਨ ਤੋਂ ਪਹਿਲਾਂ ਤਕਨੀਕ ਪੱਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਿਵੇਸ਼ ਨਾਲ ਪ੍ਰਧਾਨ ਮੰਤਰੀ ਦੀ ਡਿਜੀਟਲ ਇੰਡੀਆ ਦੀ ਧਾਰਨਾ ਨੂੰ ਅਮਲੀ ਜਾਮਾ ਪਹਿਨਾਉਣ 'ਚ ਮਦਦ ਮਿਲੇਗੀ।
ਹਰ ਭਾਰਤੀ ਕੋਲ ਆਪਣੀ ਭਾਸ਼ਾ 'ਚ ਹੋਵੇ ਜਾਣਕਾਰੀ ਉਪਲਬਧ
ਗੂਗਲ ਨੇ ਭਾਰਤ ਲਈ ਸ਼ੁਰੂ ਕੀਤੇ ਇਸ ਫ਼ੰਡ ਨਾਲ ਹਰ ਭਾਰਤੀ ਨੂੰ ਆਪਣੀ ਭਾਸ਼ਾ 'ਚ ਜਾਣਕਾਰੀ ਉਪਲਬਧ ਕਰਵਾਉਣ ਨੂੰ ਕੰਪਨੀ ਵਲੋਂ ਨਿਵੇਸ਼ ਲਈ ਚੁਣਿਆ ਪਹਿਲਾ ਖੇਤਰ ਕਰਾਰ ਦਿੱਤਾ। ਗੂਗਲ ਨੇ ਭਾਰਤੀ ਭਾਸ਼ਾਵਾਂ ਦੀ ਮਿਸਾਲ 'ਚ ਪੰਜਾਬੀ ਭਾਸ਼ਾ ਦਾ ਉਚੇਚੇ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਉਹ (ਭਾਰਤੀ) ਹਿੰਦੀ ਬੋਲਦਾ ਹੋਵੇ, ਤਮਿਲ, ਪੰਜਾਬੀ ਜਾਂ ਕੋਈ ਵੀ ਹੋਰ ਭਾਸ਼ਾ ਉਸ ਨੂੰ ਉਸ ਦੀ ਭਾਸ਼ਾ 'ਚ ਸਸਤੀ ਪਹੁੰਚ ਅਤੇ ਜਾਣਕਾਰੀ ਉਪਲਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਵਲੋਂ ਅਜਿਹੇ ਉਤਪਾਦ ਬਣਾਏ ਜਾਣਗੇ ਅਤੇ ਅਜਿਹੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਜੋ ਭਾਰਤ ਦੀਆਂ ਨਿਵੇਕਲੀਆਂ ਜ਼ਰੂਰਤਾਂ ਦੇ ਲਈ ਕੰਮ ਕਰ ਸਕਣ। ਗੂਗਲ ਨੇ ਕਾਰੋਬਾਰੀਆਂ ਨੂੰ ਡਿਜੀਟਲ ਬਦਲਾਅ ਵੱਲ ਵਧਣ 'ਚ ਮਦਦ ਦੇ ਖੇਤਰ ਨੂੰ ਵੀ ਆਪਣੀ ਤਰਜੀਹੀ ਸੂਚੀ 'ਚ ਸ਼ਾਮਿਲ ਕੀਤਾ। ਕੰਪਨੀ ਸਿਹਤ, ਸਿੱਖਿਆ ਅਤੇ ਖੇਤੀਬਾੜੀ ਜਿਹੇ ਖੇਤਰਾਂ ਲਈ ਵੀ ਤਕਨੀਕ ਅਤੇ 'ਆਰਟੀਫੀਸ਼ੀਅਲ ਇੰਟੈਂਲੀਜੈਂਸ' ਵਿਕਸਿਤ ਕਰਨ 'ਚ ਪੂੰਜੀ ਲਾਵੇਗੀ। ਜ਼ਿਕਰਯੋਗ ਹੈ ਕਿ 2004 ਤੋਂ ਗੂਗਲ ਭਾਰਤ ਦੇ ਡਿਜੀਟਲਾਈਜ਼ੇਸ਼ਨ ਦੇ ਸਫ਼ਰ 'ਚ ਉਸ ਦਾ ਭਾਈਵਾਲ ਰਿਹਾ ਹੈ। ਪਿਚਾਈ ਨੇ ਇਨ੍ਹਾਂ ਸਾਲਾਂ 'ਚ ਕੰਪਨੀ ਵਲੋਂ ਚੁੱਕੇ ਕਦਮਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ 'ਚ ਗੂਗਲ ਪੇ ਰਾਹੀਂ ਡਿਜੀਟਲ ਅਦਾਇਗੀ ਔਰਤਾਂ ਲਈ ਇੰਟਰਸਟ ਸਾਥੀ ਜਿਹੇ ਪ੍ਰੋਗਰਾਮ ਆਦਿ ਸ਼ਾਮਿਲ ਹਨ। ਸੁੰਦਰ ਪਿਚਾਈ ਨੇ ਪੂੰਜੀਕਾਰੀ ਦੇ ਐਲਾਨ ਦੇ ਨਾਲ ਇਹ ਵੀ ਕਿਹਾ ਕਿ ਸਾਡਾ ਟੀਚਾ ਗੂਗਲ ਨੂੰ ਹਰੇਕ ਦੇ ਲਈ ਹੋਰ ਮਦਦਗਾਰ ਬਣਾਉਣਾ ਹੈ। ਉਨ੍ਹਾਂ ਕੰਪਨੀ ਵਲੋਂ ਜਾਰੀ ਬਿਆਨ 'ਚ ਕਿਹਾ ਕਿ ਸਿਰਫ਼ 4 ਸਾਲ ਪਹਿਲਾਂ ਛੋਟੇ ਕਾਰੋਬਾਰਾਂ 'ਚੋਂ ਸਿਰਫ਼ ਇਕ ਤਿਹਾਈ ਹੀ ਆਨਲਾਈਨ ਜ਼ਰੀਏ ਦੀ ਵਰਤੋਂ ਕਰਦੇ ਸਨ ਜਦਕਿ ਅੱਜ 260 ਲੱਖ ਛੋਟੇ ਅਤੇ ਦਰਮਿਆਨੇ ਉਦਮਾਂ ਨੂੰ ਗੂਗਲ ਸਰਚ ਅਤੇ ਐਪ ਰਾਹੀਂ ਵੇਖਿਆ ਜਾ ਸਕਦਾ ਹੈ, ਜੋ ਕਿ ਹਰ ਮਹੀਨੇ ਤਕਰੀਬਨ 15 ਕਰੋੜ ਲੋਕਾਂ ਨਾਲ ਆਨਲਾਈਨ ਰਾਬਤਾ ਕਾਇਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਪਹਿਲਕਦਮੀ ਦੀ ਅਗਲੀ ਲਹਿਰ ਤੋਂ ਭਾਰਤ ਨੂੰ ਸਿਰਫ਼ ਫ਼ਾਇਦਾ ਹੀ ਨਾ ਹੋਵੇ, ਸਗੋਂ ਇਹ ਉਸ ਦੀ ਅਗਵਾਈ ਵੀ ਕਰੇ।
ਮੋਦੀ ਨੇ ਪਿਚਾਈ ਨਾਲ ਕੀਤੀ ਚਰਚਾ
ਗੂਗਲ ਵਲੋਂ ਭਾਰਤ 'ਚ 75 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੰਪਨੀ ਦੇ ਸੀ.ਈ.ਓ. ਸੁੰਦਰ ਪਿਚਾਈ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕੀਤੀ। ਮੋਦੀ ਨੇ ਖੁਦ ਟਵੀਟ ਕਰ ਕੇ ਜਾਣਕਾਰੀ ਦਿੰਦਿਆਂ ਗੱਲਬਾਤ ਨੂੰ ਸਫ਼ਲ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਭਾਰਤ ਦੇ ਕਿਸਾਨਾਂ, ਨੌਜਵਾਨਾਂ ਅਤੇ ਉੱਦਮੀਆਂ ਦੇ ਜੀਵਨ ਬਦਲਣ ਲਈ ਤਕਨੀਕ ਦੇ ਇਸਤੇਮਾਲ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਲੜੀਵਾਰ ਟਵੀਟਾਂ ਰਾਹੀਂ ਆਪਸੀ ਚਰਚਾ ਦਾ ਬਿਓਰਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਚੁਣੌਤੀਆਂ 'ਤੇ ਚਰਚਾ ਕੀਤੀ ਜੋ ਕੋਰੋਨਾ ਵਾਇਰਸ ਮਹਾਂਮਾਰੀ ਨੇ ਖੇਡ ਜਿਹੇ ਖੇਤਰਾਂ 'ਚ ਲਿਆ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦੋਹਾਂ ਨੇ ਡਾਟਾ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਦੀ ਅਹਿਮੀਅਤ ਬਾਰੇ ਵੀ ਗੱਲਬਾਤ ਕੀਤੀ। ਮੋਦੀ ਨੇ ਸਿੱਖਿਆ ਅਤੇ ਡਿਜੀਟਲ ਭੁਗਤਾਨ ਜਿਹੇ ਖੇਤਰਾਂ 'ਚ ਗੂਗਲ ਦੀਆਂ ਕੋਸ਼ਿਸ਼ਾਂ 'ਤੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨੇ ਹੜ੍ਹਾਂ ਦੀ ਪੇਸ਼ੀਨਗੋਈ ਸਬੰਧੀ ਗੂਗਲ ਵਲੋਂ ਕੀਤੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਅੱਗੇ ਇਹ ਵੀ ਕਿਹਾ ਕਿ ਭਾਰਤੀ ਤੇਜ਼ ਗਤੀ ਨਾਲ ਤਕਨੀਕ ਨੂੰ ਅਪਣਾ ਰਹੇ ਹਨ, ਨਾਲ ਹੀ ਕਿਹਾ ਕਿ ਵਿਸ਼ਵ ਭਰ ਦੀਆਂ ਅਰਥਵਿਵਸਥਾਵਾਂ 'ਚੋਂ ਭਾਰਤ ਸਭ ਤੋਂ ਖੁੱਲ੍ਹੀ ਅਰਥਵਿਵਸਥਾ ਹੈ।

ਭਾਰਤ-ਚੀਨ ਵਿਚਕਾਰ ਲੈਫ਼ਟੀਨੈਂਟ ਜਨਰਲ ਪੱਧਰ ਦੀ ਬੈਠਕ ਅੱਜ

ਨਵੀਂ ਦਿੱਲੀ, 13 ਜੁਲਾਈ (ਏਜੰਸੀ)-ਭਾਰਤ ਤੇ ਚੀਨ ਵਿਚਕਾਰ ਚਲਦੇ ਤਣਾਅ ਦੌਰਾਨ ਪੂਰਬੀ ਲੱਦਾਖ ਵਿਚੋਂ ਸੈਨਿਕਾਂ ਦੀ ਮੌਜੂਦਗੀ ਅਤੇ ਤਣਾਅ ਘਟਾਉਣ ਸਬੰਧੀ ਅੰਤਿਮ ਰੂਪ-ਰੇਖਾ ਦੇ ਉਦੇਸ਼ ਨਾਲ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦੀ ਲੈਫਟੀਨੈਂਟ ਜਨਰਲ ਪੱਧਰ ਦੀ ਚੌਥੇ ਪੜਾਅ ਦੀ ਗੱਲਬਾਤ ਮੰਗਲਵਾਰ ਨੂੰ ਹੋਣ ਜਾ ਰਹੀ ਹੈ। ਇਸ ਦੀ ਜਾਣਕਾਰੀ ਸਰਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੈਠਕ ਭਾਰਤ ਵਾਲੇ ਪਾਸੇ ਅਸਲ ਕੰਟਰੋਲ ਰੇਖਾ (ਐਲ. ਏ. ਸੀ) ਕੋਲ ਚਿਸ਼ੂਲ ਵਿਚ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਦੋਵਾਂ ਪਾਸਿਆਂ ਤੋਂ 8 ਹਫ਼ਤਿਆਂ ਤੱਕ ਰਹੇ ਬੇਹੱਦ ਤਣਾਅ ਤੋਂ ਬਾਅਦ ਇਸ ਖੇਤਰ 'ਚ ਸ਼ਾਂਤੀ ਅਤੇ ਅਮਨ ਦੀ ਬਹਾਲੀ ਲਈ ਇਕ ਖਾਕੇ ਨੂੰ ਅੰਤਿਮ ਰੂਪ ਦਿੱਤਾ ਜਾਵੇ। ਦੱਸਣਯੋਗ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਵਲੋਂ ਪਹਿਲਾਂ ਹੀ ਪਿਛਲੇ ਹਫ਼ਤੇ ਗੋਗਰਾ, ਹਾਟ ਸਪਰਿੰਗ ਤੇ ਗਲਵਾਨ ਘਾਟੀ, ਪੈਂਗੋਂਗ ਸੋ ਵਿਚ ਫਿੰਗਰ ਫੌਰ ਦੀ ਰਿਜਲਾਈਨ ਵਿਚ ਆਪਣੀਆਂ ਫ਼ੌਜਾਂ ਹਟਾ ਲਈਆਂ ਗਈਆਂ ਹਨ। ਦੋਵਾਂ ਦੇਸ਼ਾਂ ਦਰਮਿਆਨ ਲੈਫ਼ਟੀਨੈਂਟ ਜਨਰਲ ਪੱਧਰ ਦੀ ਤਿੰਨ ਵਾਰ ਗੱਲਬਾਤ ਹੋ ਚੁੱਕੀ ਹੈ ਅਤੇ ਆਖ਼ਰੀ ਬੈਠਕ 30 ਜੂਨ ਨੂੰ ਹੋਈ ਸੀ। ਇਸ ਬੈਠਕ 'ਚ ਦੋਵੇਂ ਪੱਖ ਤਣਾਅ ਨੂੰ ਦੂਰ ਕਰਨ ਲਈ ਜਲਦ ਅਤੇ ਪੜਾਅਵਾਰ ਤਰੀਕੇ ਨਾਲ ਤਣਾਅ ਘੱਟ ਕਰਨ ਲਈ ਸਹਿਮਤ ਹੋਏ ਸਨ। ਲੈਫ਼ਟੀਨੈਂਟ ਜਨਰਲ ਪੱਧਰ ਦੀ ਪਹਿਲੀ ਗੱਲਬਾਤ 6 ਜੂਨ ਅਤੇ ਦੂਸਰੀ ਗੱਲਬਾਤ 22 ਜੂਨ ਨੂੰ ਹੋਈ ਸੀ।

ਦੇਸ਼ 'ਚ ਕੋਰੋਨਾ ਮਾਮਲਿਆਂ ਦਾ ਅੰਕੜਾ 9 ਲੱਖ ਤੋਂ ਪਾਰ

ਨਵੀਂ ਦਿੱਲੀ, 13 ਜੁਲਾਈ (ਏਜੰਸੀ)-ਦੇਸ਼ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵਧ ਰਿਹਾ ਹੈ ਅਤੇ ਪੀੜਤਾਂ ਦਾ ਅੰਕੜਾ 9 ਲੱਖ ਤੋਂ ਪਾਰ ਹੋ ਗਿਆ ਹੈ। ਬੀਤੇ 24 ਘੰਟਿਆਂ ਦੌਰਾਨ 26,289 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 9,01,171 ਹੋ ਗਈ ਹੈ ਅਤੇ 521 ਹੋਰ ਮੌਤਾਂ ਹੋ ਜਾਣ ਨਾਲ ਮੌਤਾਂ ਦੀ ਗਿਣਤੀ 23,670 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 15,914 ਮਰੀਜ਼ ਠੀਕ ਹੋਏ ਹਨ, ਜਿਸ ਨਾਲ ਹੁਣ ਤੱਕ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 5,68,543 ਹੋ ਗਈ ਹੈ। ਅੰਕੜਿਆਂ ਦੇ ਮੁਤਾਬਿਕ ਭਾਰਤ 'ਚ ਕੋਰਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ 63 ਫ਼ੀਸਦੀ ਹੋ ਚੁੱਕੀ ਹੈ ਅਤੇ 19 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀ ਦਰ ਕੌਮੀ ਦਰ ਤੋਂ ਕਿਤੇ ਜ਼ਿਆਦਾ ਹੈ। ਇਨ੍ਹਾਂ 19 ਰਾਜਾਂ 'ਚ ਲੱਦਾਖ 85 ਫ਼ੀਸਦੀ ਠੀਕ ਹੋਣ ਦੀ ਦਰ ਨਾਲ ਪਹਿਲੇ ਸਥਾਨ 'ਤੇ ਹੈ ਜਦਕਿ ਦਿੱਲੀ 80 ਫ਼ੀਸਦੀ ਦਰ ਨਾਲ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ ਅਤੇ 19ਵੇਂ ਨੰਬਰ 'ਤੇ ਉੱਤਰ ਪ੍ਰਦੇਸ਼ ਦਾ ਨਾਂਅ ਵੀ ਸ਼ਾਮਿਲ ਹੈ। ਕੋਰੋਨਾ ਕਾਰਨ ਹੋਈਆਂ ਮੌਤਾਂ 'ਤੇ ਨਜ਼ਰ ਮਾਰੀਏ ਤਾਂ ਉਸ ਵਿਚ ਵੀ ਸੁਧਾਰ ਨਜ਼ਰ ਆ ਰਿਹਾ ਹੈ। ਦੇਸ਼ 'ਚ ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਦੀ ਕੌਮੀ ਦਰ 2.64 ਫ਼ੀਸਦੀ ਹੈ ਜਦਕਿ 30 ਰਾਜ ਅਜਿਹੇ ਹਨ ਜਿੱਥੇ ਇਸ ਕੌਮੀ ਦਰ ਤੋਂ ਬਿਹਤਰ ਸਥਿਤੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਮਹਾਂਮਾਰੀ 'ਚ ਵਿਸ਼ਵ ਪੱਧਰ 'ਤੇ ਹੋਰ ਖ਼ਤਰਨਾਕ ਹੋ ਰਹੀ ਹੈ ਤੇ ਕੁਝ ਸਮੇਂ ਤੱਕ ਹਾਲਾਤ ਆਮ ਵਾਂਗ ਨਹੀਂ ਹੋਣਗੇ।

ਅਨੰਤਨਾਗ ਮੁਕਾਬਲੇ 'ਚ ਜੈਸ਼ ਦੇ 2 ਅੱਤਵਾਦੀ ਹਲਾਕ

ਸ੍ਰੀਨਗਰ, 13 ਜੁਲਾਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਜ ਹੋਏ ਮੁਕਾਬਲੇ ਦੌਰਾਨ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਇਕ ਪਾਕਿ ਤੇ ਇਕ ਸਥਾਨਕ ਅੱਤਵਾਦੀ ਮਾਰੇ ਗਏ ਅਤੇ ਮੁਕਾਬਲੇ ਦੌਰਾਨ ਕਰਾਸ ਫਾਇਰਿੰਗ 'ਚ ਇਕ ਸਥਾਨਕ ਔਰਤ ਵੀ ਜ਼ਖ਼ਮੀ ਹੋ ਗਈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਸੋਮਵਾਰ ਤੜਕੇ ਫੌਜ ਦੀ 3 ਆਰ.ਆਰ., ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ) ਅਤੇ ਸੀ. ਆਰ. ਪੀ. ਐਫ. ਨੇ ਅਨੰਤਨਾਗ ਦੇ ਸ੍ਰੀ ਗੁਫਵਾਰਾ ਇਲਾਕੇ 'ਚ ਜੈਸ਼ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਹ ਮਿਲਣ 'ਤੇ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ, ਇਸ ਦੌਰਾਨ ਇਕ ਘਰ 'ਚ ਲੁਕੇ ਅੱਤਵਾਦੀਆਂ ਨੇ ਤਲਾਸ਼ੀ ਪਾਰਟੀ ਨੂੰ ਆਪਣੇ ਵੱਲ ਵਧਦਾ ਵੇਖ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜ ਨੇ ਉਨ੍ਹਾਂ ਨੂੰ ਆਤਮ-ਸਮਪਰਣ ਕਰਨ ਦਾ ਮੌਕਾ ਦਿੱਤਾ ਪਰ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ, ਇਸ ਦੌਰਾਨ ਸੁਰੱਖਿਅਤ ਸਥਾਨ ਵੱਲ ਤਬਦੀਲ ਹੋ ਰਹੇ ਲੋਕਾਂ 'ਚੋਂ ਇਕ ਆਰਿਫਾ ਜਾਨ ਨਾਂਅ ਦੀ ਔਰਤ ਕਰਾਸ ਫਾਇਰਿੰਗ 'ਚ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਉਧਰ ਸੁਰੱਖਿਆ ਬਲਾਂ ਨਾਲ ਕਈ ਘੰਟੇ ਜਾਰੀ ਰਹੇ ਮੁਕਾਬਲੇ ਦੌਰਾਨ ਦੋਵੇਂ ਅੱਤਵਾਦੀ ਮਾਰੇ ਗਏ। ਪੁਲਿਸ ਨੇ ਗੋਲੀਬਾਰੀ ਦਾ ਸਿਲਸਿਲਾ ਰੁਕਣ ਬਾਅਦ ਮਕਾਨ ਦੇ ਮਲਬੇ 'ਚੋਂ ਤਲਾਸ਼ੀ ਦੌਰਾਨ ਅੱਤਵਾਦੀਆਂ ਦੀ ਲਾਸ਼ਾਂ ਨਾਲ 2 ਏ.ਕੇ -47 ਰਾਈਫਲਾਂ ਸਮੇਤ ਭਾਰੀ ਮਾਤਰਾ 'ਚ ਅਸਲੇ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਇਸ ਮੁਕਾਬਲੇ 'ਚ ਮਾਰੇ ਗਏ ਅੱਤਵਾਦੀਆਂ ਦੀਆਂ ਪਛਾਣ ਜੈਸ਼ ਦੇ ++ਏ ਸ਼੍ਰੇਣੀ ਦੇ ਅੱਤਵਾਦੀ ਨਸੀਰ ਉਰਫ ਸ਼ਾਹਿਬਾਜ਼ ਉਰਫ ਬਾਜ਼ ਬਾਈ ਪਾਕਿਸਤਾਨੀ ਵਜੋਂ ਹੋਈ ਹੈ, ਜਦਕਿ ਦੂਜੇ ਸਥਾਨਕ ਅੱਤਵਾਦੀ ਦੀ ਪਛਾਣ ਪੁਲਿਸ ਨੇ ਜ਼ਾਬਤੇ ਦੇ ਚਲਦੇ ਜ਼ਾਹਿਰ ਨਹੀਂ ਕੀਤੀ।

ਸੁਪਰੀਮ ਕੋਰਟ ਵਲੋਂ ਅਮਰਨਾਥ ਯਾਤਰਾ 'ਤੇ ਰੋਕ ਲਗਾਉਣ ਤੋਂ ਇਨਕਾਰ

ਨਵੀਂ ਦਿੱਲੀ, 13 ਜੁਲਾਈ (ਏਜੰਸੀ)-ਸੁਪਰੀਮ ਕੋਰਟ ਨੇ ਅਮਰਨਾਥ ਯਾਤਰਾ 'ਤੇ ਰੋਕ ਲਗਾਉਣ ਲਈ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਮੁੱਦੇ ਨੂੰ ਸਥਾਨਕ ਪ੍ਰਸ਼ਾਸਨ ਲਈ ਛੱਡ ਦੇਣਾ ਚਾਹੀਦਾ ਹੈ। ਜਸਟਿਸ ਡੀ. ਵਾਈ. ਚੰਦਰਚੂੜ, ਇੰਦੂ ਮਲਹੋਤਰਾ ਤੇ ...

ਪੂਰੀ ਖ਼ਬਰ »

ਰਾਜਸਥਾਨ ਦੇ ਕਾਰੋਬਾਰੀ ਸਮੂਹਾਂ ਖ਼ਿਲਾਫ਼ ਦਿੱਲੀ, ਜੈਪੁਰ ਸਮੇਤ ਚਾਰ ਥਾਵਾਂ 'ਤੇ ਛਾਪੇ

ਨਵੀਂ ਦਿੱਲੀ/ ਜੈਪੁਰ, 13 ਜੁਲਾਈ (ਪੀ. ਟੀ. ਆਈ.)-ਆਮਦਨ ਕਰ ਵਿਭਾਗ ਨੇ ਰਾਜਸਥਾਨ ਆਧਾਰਿਤ ਹਾਈਡ੍ਰੋਪਾਵਰ ਬੁਨਿਆਦੀ ਢਾਂਚਾ ਕੰਪਨੀ ਅਤੇ ਕੁਝ ਹੋਰ ਕਾਰੋਬਾਰੀ ਸਮੂਹਾਂ ਖ਼ਿਲਾਫ਼ ਟੈਕਸ ਧੋਖਾਧੜੀ ਦੇ ਮਾਮਲੇ 'ਚ ਦਿੱਲੀ ਤੇ ਜੈਪੁਰ ਸਮੇਤ ਚਾਰ ਸ਼ਹਿਰਾਂ 'ਚ ਛਾਪੇਮਾਰੀ ਕੀਤੀ। ...

ਪੂਰੀ ਖ਼ਬਰ »

ਬਿਸ਼ਪ ਫਰੈਂਕੋ ਦੀ ਜ਼ਮਾਨਤ ਰੱਦ, ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਕੋਟਯਾਮ (ਕੇਰਲਾ), 13 ਜੁਲਾਈ (ਏਜੰਸੀ)-ਸਥਾਨਕ ਅਦਾਲਤ ਵਲੋਂ ਕੇਰਲ 'ਚ ਇਕ ਨਨ ਨਾਲ ਜਬਰ ਜਨਾਹ ਦੇ ਦੋਸ਼ੀ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਤੇ ਅਦਾਲਤ 'ਚ ਪੇਸ਼ ਹੋਣ ਤੋਂ ਅਸਫ਼ਲ ਰਹਿਣ 'ਤੇ ਉਸ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ। ਮੁਲੱਕਲ ਦੇ ...

ਪੂਰੀ ਖ਼ਬਰ »

ਫ਼ੌਜ ਮੁਖੀ ਵਲੋਂ ਸਰਹੱਦ ਨੇੜਲੇ ਇਲਾਕਿਆਂ ਦਾ ਦੌਰਾ

ਜੰਮੂ, 13 ਜੁਲਾਈ (ਪੀ.ਟੀ.ਆਈ.)-ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਸੋਮਵਾਰ ਨੂੰ ਕੌਮਾਂਤਰੀ ਸਰਹੱਦ (ਆਈ.ਬੀ.) ਨੇੜੇ ਮੂਹਰਲੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਜੰਮੂ-ਪਠਾਨਕੋਟ ਖ਼ੇਤਰ 'ਚ ਸੁਰੱਖਿਆ ਸਥਿਤੀ ਅਤੇ ਉਥੇ ਤਾਇਨਾਤ ਜਵਾਨਾਂ ਦੀਆਂ ਕਾਰਜਸ਼ੀਲ ਤਿਆਰੀਆਂ ਦਾ ਜਾਇਜ਼ਾ ...

ਪੂਰੀ ਖ਼ਬਰ »

ਸੀ.ਬੀ.ਐੱਸ.ਈ. 12ਵੀਂ 'ਚ ਕੁੜੀਆਂ ਮੋਹਰੀ

ਨਵੀਂ ਦਿੱਲੀ, 13 ਜੁਲਾਈ (ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ਼ ਸੈਕੰੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ) ਦੀ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ ਨਤੀਜਾ ਪਿਛਲੀ ਵਾਰ ਨਾਲੋਂ 5 ਫ਼ੀਸਦੀ ਸਫ਼ਲ ਰਿਹਾ। ਇਸ ਵਾਰ ਇਨ੍ਹਾਂ ਨਤੀਜਿਆਂ 'ਚ 88.78 ਫ਼ੀਸਦੀ ਬੱਚੇ ਪਾਸ ...

ਪੂਰੀ ਖ਼ਬਰ »

ਕੋਵਿਡ-19 ਚੁਣੌਤੀਆਂ ਨੂੰ ਵਿਸ਼ਵ ਪੱਧਰੀ ਇਕਜੁੱਟਤਾ ਨਾਲ ਹੱਲ ਕੀਤਾ ਜਾ ਸਕਦੈ-ਭਾਰਤ

ਸੰਯੁਕਤ ਰਾਸ਼ਟਰ, 13 ਜੁਲਾਈ (ਏਜੰਸੀ)-ਕੋਵਿਡ-19 ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਦਿੰਦੇ ਹੋਏ ਨੀਤੀ ਅਯੋਗ ਦੇ ਉਪ ਚੇਅਰਮੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ 'ਆਤਮ ਨਿਰਭਰ ਭਾਰਤ' ਦਾ ਸੰਕਲਪ ਸਵੈ-ਨਿਰਭਰ ਅਤੇ ਇਕੱਲਤਾਵਾਦੀ ਭਾਰਤ ਨਹੀਂ ਹੈ ਸਗੋਂ ਸਾਰੀ ਦੁਨੀਆ ਨਾਲ ਮਿਲ ਕੇ ...

ਪੂਰੀ ਖ਼ਬਰ »

ਅਸਲੀ ਅਯੁੱਧਿਆ ਨਿਪਾਲ 'ਚ, ਭਗਵਾਨ ਰਾਮ ਨਿਪਾਲੀ-ਓਲੀ

ਕਠਮੰਡੂ, 13 ਜੁਲਾਈ (ਏਜੰਸੀ)-ਨਿਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਦਾਅਵਾ ਕੀਤਾ ਕਿ ਅਸਲੀ ਅਯੁੱਧਿਆ ਭਾਰਤ 'ਚ ਨਹੀਂ ਬਲਕਿ ਨਿਪਾਲ 'ਚ ਹੈ ਤੇ ਭਗਵਾਨ ਰਾਮ ਦਾ ਜਨਮ ਦੱਖਣੀ ਨਿਪਾਲ 'ਚ ਸਥਿਤ ਥੋਰੀ 'ਚ ਹੋਇਆ ਸੀ। ਉਨ੍ਹਾਂ ਕਿਹਾ ਕਿ ਅਸਲੀ ਅਯੁੱਧਿਆ ਬੀਰਗੰਜ ਦੇ ...

ਪੂਰੀ ਖ਼ਬਰ »

ਬਾਬਰੀ ਮਸਜਿਦ ਮਾਮਲੇ 'ਚ ਭਾਜਪਾ ਆਗੂ ਕਲਿਆਣ ਸਿੰਘ ਅਦਾਲਤ 'ਚ ਪੇਸ਼

ਲਖਨਊ, 13 ਜੁਲਾਈ (ਪੀ. ਟੀ. ਆਈ.)-ਸਾਲ 1992 ਦੇ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ 'ਚ 88 ਸਾਲਾ ਸੀਨੀਅਰ ਭਾਜਪਾ ਆਗੂ ਕਲਿਆਣ ਸਿੰਘ ਇੱਥੇ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਹੋਏ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਸਾਬਕਾ ਰਾਜਪਾਲ ਆਪਣਾ ਬਿਆਨ ...

ਪੂਰੀ ਖ਼ਬਰ »

ਗਲੇਨਮਾਰਕ ਨੇ 27 ਫ਼ੀਸਦੀ ਸਸਤੀ ਕੀਤੀ ਕੋਰੋਨਾ ਦੀ ਦਵਾਈ

ਨਵੀਂ ਦਿੱਲੀ, 13 ਜੁਲਾਈ (ਏਜੰਸੀ)-ਗਲੇਨਮਾਰਕ ਫਾਰਮਾਸਿਊਟੀਕਲ ਵਲੋਂ ਕੋਵਿਡ-19 ਦੇ ਇਲਾਜ 'ਚ ਕੰਮ ਆਉਣ ਵਾਲੀ ਆਪਣੀ 'ਐਂਟੀਵਾਇਰਲ' ਦਵਾਈ ਫਵੀਪੀਰਾਵੀਰ ਦੀ ਕੀਮਤ 27 ਫ਼ੀਸਦੀ ਘਟਾ ਕੇ 75 ਰੁਪਏ ਪ੍ਰਤੀ ਗੋਲੀ ਕਰ ਦਿੱਤੀ ਹੈ। ਕੰਪਨੀ ਨੇ 'ਫੇਬਫਲੂ' ਨਾਂਅ ਨਾਲ ਉਕਤ ਦਵਾਈ ਨੂੰ ...

ਪੂਰੀ ਖ਼ਬਰ »

ਮੋਦੀ ਨੇ ਵਿੱਤੀ ਖੇਤਰ ਦਾ ਜਾਇਜ਼ਾ ਲੈਂਦਿਆਂ 20 ਲੱਖ ਕਰੋੜ ਦੇ ਪੈਕੇਜ ਦੀ ਕੀਤੀ ਸਮੀਖਿਆ

ਨਵੀਂ ਦਿੱਲੀ, 13 ਜੁਲਾਈ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿੱਤੀ ਖੇਤਰ ਦਾ ਜਾਇਜ਼ਾ ਲਿਆ ਜੋ ਕਿ ਕੋਵਿਡ-19 ਮਹਾਂਮਾਰੀ ਦੇ ਫੈਲਣ ਕਾਰਨ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੇ ਅਰਥ ਵਿਵਸਥਾ ਨੂੰ ਪ੍ਰੋਤਸਾਹਿਤ ਕਰਨ ਅਤੇ ਐੱਮ. ਐੱਸ. ਐੱਮ. ਈ. ਖੇਤਰ ਤੇ ਸਮਾਜ ਦੇ ...

ਪੂਰੀ ਖ਼ਬਰ »

ਅਮਿਤਾਭ ਤੇ ਅਭਿਸ਼ੇਕ ਦੀ ਹਾਲਤ ਸਥਿਰ

ਮੁੰਬਈ, 13 ਜੁਲਾਈ (ਏਜੰਸੀ)-ਹਸਪਤਾਲ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਮੈਗਾਸਟਾਰ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਦੀ ਹਾਲਤ ਸਥਿਰ ਹੈ , ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਮੁਢਲੀ ਦਵਾਈ ਦਿੱਤੀ ਜਾ ਰਹੀ ਅਤੇ ਇਸ ਲਈ ਸਖ਼ਤ ਇਲਾਜ ਦੀ ਜ਼ਰੂਰਤ ਨਹੀਂ ਹੈ। ...

ਪੂਰੀ ਖ਼ਬਰ »

ਬਾਲੀਵੁੱਡ ਅਦਾਕਾਰਾ ਰੇਖਾ ਨੂੰ ਕੀਤਾ ਇਕਾਂਤਵਾਸ

ਦੋ ਸਟਾਫ਼ ਮੈਂਬਰ ਆਏ ਪਾਜ਼ੀਟਿਵ ਨਵੀਂ ਦਿੱਲੀ, 13 ਜੁਲਾਈ (ਏਜੰਸੀ)-ਦਿੱਗਜ਼ ਬਾਲੀਵੁੱਡ ਅਦਾਕਾਰਾ ਰੇਖਾ ਦੇ ਸੁਰੱਖਿਆ ਕਰਮੀ ਅਤੇ ਉਨ੍ਹਾਂ ਦੇ ਸਟਾਫ਼ ਦੇ 2 ਜਣਿਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ 'ਤੇ ਉਨ੍ਹਾਂ ਨੂੰ ਇਕਾਂਤਵਾਸ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਰੇਖਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX