ਤਾਜਾ ਖ਼ਬਰਾਂ


ਨਨਕਾਣਾ ਸਾਹਿਬ ਵਿਖੇ ਹਸਪਤਾਲ 'ਚ ਚੱਲੀਆਂ ਗੋਲੀਆਂ, ਚਾਰ ਦੀ ਮੌਤ ਅਤੇ ਕਈ ਜ਼ਖ਼ਮੀ
. . .  6 minutes ago
ਇਸਲਾਮਾਬਾਦ, 18 ਜੂਨ- ਪਾਕਿਸਤਾਨ ਨੇ ਪੰਜਾਬ ਸੂਬੇ ਦੇ ਨਨਕਾਣਾ ਸਾਹਿਬ ਜ਼ਿਲ੍ਹੇ 'ਚ ਪੈਂਦੇ ਇੱਕ ਹਸਪਤਾਲ 'ਚ ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ 'ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਜ਼ਿਲ੍ਹਾ ਹੈੱਡ ਕੁਆਰਟਰ...
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  18 minutes ago
ਅਨੰਤਨਾਗ 'ਚ ਮੁਠਭੇੜ ਦੌਰਾਨ ਸ਼ਹੀਦ ਹੋਏ ਮੇਜਰ ਕੇਤਨ ਸ਼ਰਮਾ ਨੂੰ ਰਾਜਨਾਥ ਸਿੰਘ ਨੇ ਭੇਂਟ ਕੀਤੀ ਸ਼ਰਧਾਂਜਲੀ
. . .  25 minutes ago
ਨਵੀਂ ਦਿੱਲੀ, 18 ਜੂਨ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੰਘੇ ਦਿਨ ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਅੱਤਵਾਦੀਆਂ ਨਾਲ ਹੋਈ ਮੁਠਭੇੜ ਦੌਰਾਨ ਸ਼ਹੀਦ ਹੋਏ ਮੇਜਰ ਕੇਤਨ ਸ਼ਰਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਫੌਜ ਮੁਖੀ ਜਨਰਲ ਬਿਪਿਨ ਰਾਵਤ...
ਪੰਜਾਬ ਚ ਨਸ਼ੇ ਦਾ ਕਹਿਰ ਜਾਰੀ, ਅੱਜ ਇੱਕ ਹੋਰ ਘਰ ਦਾ ਬੁਝਿਆ ਚਿਰਾਗ਼
. . .  about 1 hour ago
ਖਡੂਰ ਸਾਹਿਬ, 18 ਜੂਨ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਭਾਂਵੇ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਨਸ਼ਿਆਂ ਕਾਰਨ ਸੂਬੇ 'ਚ ਵੱਖ-ਵੱਖ ਥਾਂਈ ਰੋਜ਼ਾਨਾ ਹੀ ਮੌਤਾਂ ਹੋ ਰਹੀਆਂ ਹਨ। ਨਸ਼ੇ ਦੇ...
ਖੜ੍ਹੇ ਟਰੈਕਟਰ-ਟਰਾਲੀ 'ਚ ਵੱਜੀ ਗੱਡੀ, ਇੱਕ ਗੰਭੀਰ ਜ਼ਖ਼ਮੀ
. . .  about 1 hour ago
ਸੁਲਤਾਨਵਿੰਡ, 18 ਜੂਨ (ਗੁਰਨਾਮ ਸਿੰਘ ਬੁੱਟਰ)- ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੰਢੇ ਖੜ੍ਹੇ ਇੱਕ ਟਰੈਕਟਰ-ਟਰਾਲੀ 'ਚ ਇੱਕ ਸਫ਼ਾਰੀ ਗੱਡੀ ਦੇ ਵੱਜਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ...
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਹਿਮਾਚਲ ਪ੍ਰਦੇਸ਼ ਦਾ ਜਵਾਨ ਸ਼ਹੀਦ
. . .  about 1 hour ago
ਊਨਾ, 18 ਜੂਨ (ਹਰਪਾਲ ਸਿੰਘ ਕੋਟਲਾ)- ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਲੰਘੇ ਦਿਨ ਹੋਏ ਅੱਤਵਾਦੀ ਹਮਲੇ 'ਚ ਹਿਮਾਚਲ ਪ੍ਰਦੇਸ਼ ਨਾਲ ਸੰਬੰਧ ਰੱਖਣ ਵਾਲਾ ਇੱਕ ਜਵਾਨ ਸ਼ਹੀਦ ਹੋ ਗਿਆ। ਇਸ ਹਮਲੇ 'ਚ 25 ਸਾਲਾ ਅਨਿਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਜ਼ਖ਼ਮੀ ਹੋ...
ਆਸਮਾਨੀ ਬਿਜਲੀ ਨੇ ਕਈ ਫੁੱਟ ਉੱਪਰ ਚੁੱਕ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ, ਮੌਤ
. . .  about 1 hour ago
ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)- ਰਾਤ ਭਰ ਪਏ ਮੀਂਹ ਤੋਂ ਬਾਅਦ ਅੱਜ ਪਿੰਡ ਬਾਜ਼ੀਦਪੁਰ 'ਚ ਆਸਮਾਨੀ ਬਿਜਲੀ ਪੈਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 21 ਸਾਲਾ ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ...
ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 2 hours ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਕਾਂਗਰਸੀ ਆਗੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ...
ਚਮਕੀ ਬੁਖ਼ਾਰ ਦਾ ਕਹਿਰ- ਮੁਜ਼ੱਫਰਪੁਰ ਦੇ ਹਸਪਤਾਲ 'ਚ ਪਹੁੰਚੇ ਨਿਤਿਸ਼ ਕੁਮਾਰ
. . .  about 2 hours ago
ਪਟਨਾ, 18 ਜੂਨ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅੱਜ ਚਮਕੀ ਬੁਖ਼ਾਰ (ਏ. ਈ. ਐੱਸ.) ਨਾਲ ਪੀੜਤ ਬੱਚਿਆਂ ਨੂੰ ਦੇਖਣ ਅਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੁਜ਼ੱਫਰਪੁਰ ਸਥਿਤ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ 'ਚ ਪਹੁੰਚੇ ਹਨ। ਚਮਕੀ...
ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 2 hours ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਕਾਂਗਰਸੀ ਆਗੂ ਅਤੇ ਪੰਜਾਬ ਦੇ ਹਲਕੇ ਤਰਨਤਾਰਨ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਹੈ। ਦੱਸਣਯੋਗ ਹੈ ਕਿ ਡਿੰਪਾ ਪਹਿਲੀ ਵਾਰ...
ਕੈਨੇਡਾ 'ਚ ਹੋਈ ਗੋਲੀਬਾਰੀ ਦੌਰਾਨ ਚਾਰ ਲੋਕ ਜ਼ਖ਼ਮੀ
. . .  about 2 hours ago
ਓਟਾਵਾ, 18 ਜੂਨ- ਕੈਨੇਡਾ 'ਚ ਬਾਸਕਟਬਾਲ ਟੀਮ ਐੱਨ. ਬੀ. ਏ. ਚੈਂਪੀਅਨ ਰੈਪਟਰਜ਼ ਲਈ ਸੋਮਵਾਰ ਨੂੰ ਹੋਈ ਰੈਲੀ ਦੌਰਾਨ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਅਤੇ ਇਸੇ ਦੌਰਾਨ ਹੋਈ ਗੋਲੀਬਾਰੀ 'ਚ ਚਾਰ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਿਟੀ ਹਾਲ ਚੌਰਾਹੇ 'ਤੇ...
ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਦੇ ਕਾਮਿਆਂ ਨੇ 'ਕਲਮ ਛੋੜ' ਹੜਤਾਲ ਕਰਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  about 3 hours ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਡੀ. ਸੀ., ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਵਲੋਂ ਅੱਜ ਸੂਬੇ ਭਰ 'ਚ 'ਕਲਮ ਛੋੜ' ਹੜਤਾਲ ਕੀਤੀ ਜਾ ਰਹੀ...
ਗੁਰਜੀਤ ਸਿੰਘ ਔਜਲਾ ਨੇ ਪੰਜਾਬੀ 'ਚ ਚੁੱਕੀ ਸਹੁੰ
. . .  about 3 hours ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਕਾਂਗਰਸੀ ਨੇਤਾ ਗੁਰਜੀਤ ਸਿੰਘ ਔਜਲਾ ਨੇ ਅੱਜ 17ਵੀਂ ਲੋਕ ਸਭਾ ਲਈ ਪੰਜਾਬੀ ਬੋਲੀ...
ਭਗਵੰਤ ਮਾਨ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ, 'ਇਨਕਲਾਬ ਜ਼ਿੰਦਾਬਾਦ' ਦਾ ਲਾਇਆ ਨਾਅਰਾ
. . .  about 3 hours ago
ਨਵੀਂ ਦਿੱਲੀ, 18 ਜੂਨ- ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸੰਗਰੂਰ ਹਲਕੇ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਸਹੁੰ ਪੰਜਾਬੀ ਬੋਲੀ 'ਚ ਚੁੱਕੀ ਅਤੇ ਇਸ ਤੋਂ ਮਗਰੋਂ 'ਇਨਕਲਾਬ ਜ਼ਿੰਦਾਬਾਦ' ਦਾ...
ਸੁਖਬੀਰ ਬਾਦਲ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 3 hours ago
ਨਵੀਂ ਦਿੱਲੀ, 18 ਜੂਨ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ...
ਸੰਨੀ ਦਿਓਲ ਨੇ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  about 4 hours ago
ਪੁਲਵਾਮਾ 'ਚ ਆਈ. ਈ. ਡੀ. ਹਮਲੇ ਦੌਰਾਨ ਜ਼ਖ਼ਮੀ ਹੋਏ 2 ਜਵਾਨਾਂ ਨੇ ਤੋੜਿਆ ਦਮ
. . .  about 4 hours ago
ਅਨੰਤਨਾਗ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ, ਇੱਕ ਜਵਾਨ ਸ਼ਹੀਦ
. . .  about 4 hours ago
ਮੋਗਾ 'ਚ ਮਿਲਿਆ ਜਿੰਦਾ ਬੰਬ
. . .  about 4 hours ago
ਚੀਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ 12 ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ
. . .  about 4 hours ago
ਓਮ ਪ੍ਰਕਾਸ਼ ਬਿੜਲਾ ਹੋ ਸਕਦੇ ਹਨ ਲੋਕ ਸਭਾ ਦੇ ਨਵੇਂ ਸਪੀਕਰ
. . .  about 5 hours ago
ਅਯੁੱਧਿਆ ਅੱਤਵਾਦੀ ਹਮਲੇ 'ਤੇ ਅਦਾਲਤ ਅੱਜ ਸੁਣਾਏਗੀ ਫ਼ੈਸਲਾ
. . .  about 5 hours ago
ਝਾਵਲਾ ਮਾਈਨਰ 'ਚ ਪਿਆ ਪਾੜ, ਕਈ ਖੇਤ ਪਾਣੀ ਨਾਲ ਭਰੇ
. . .  about 5 hours ago
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 107 ਬੱਚਿਆਂ ਦੀ ਮੌਤ
. . .  about 6 hours ago
ਨਹਿਰ 'ਚ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪਾਣੀ 'ਚ ਡੁੱਬੀਆਂ
. . .  about 6 hours ago
ਅਨੰਤਨਾਗ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 6 hours ago
ਅੰਡੇਮਾਨ ਦੀਪ ਸਮੂਹ 'ਚ ਲੱਗੇ ਭੂਚਾਲ ਦੇ ਝਟਕੇ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਬੰਗਲਾਦੇਸ਼ ਨੇ ਵੈਸਟ ਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਬਾਰਸ਼ ਨੇ ਮੌਸਮ ਕੀਤਾ ਸੁਹਾਵਣਾ, ਤਾਪਮਾਨ 'ਚ ਆਈ ਗਿਰਾਵਟ
. . .  1 day ago
ਸਤਲੁਜ ਦਰਿਆ 'ਚ ਬੇੜੀ ਡੁੱਬੀ, ਇਕੋ ਪਰਿਵਾਰ ਦੇ ਤਿੰਨ ਨੌਜਵਾਨ ਬੱਚਿਆਂ ਦੀ ਮੌਤ
. . .  1 day ago
ਤੇਜ਼ ਹਨੇਰੀ ਨੇ ਬਿਜਲੀ ਦੇ ਟਾਵਰ ਪੁੱਟੇ
. . .  1 day ago
ਨਵੀਂ ਦਿੱਲੀ : ਜੇ ਪੀ ਨੱਢਾ ਨੂੰ ਬਣਾਇਆ ਭਾਜਪਾ ਦਾ ਕਾਰਜਕਾਰੀ ਪ੍ਰਧਾਨ
. . .  1 day ago
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਕਾਰਨ ਹੁਣ ਤੱਕ 104 ਬੱਚਿਆ ਦੀ ਮੌਤ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : 6 ਓਵਰਾਂ ਤੋਂ ਬਾਅਦ ਬੰਗਲਾਦੇਸ਼ 38/0
. . .  1 day ago
ਪੁਲਵਾਮਾ 'ਚ ਫੌਜ ਦੇ ਕਾਫ਼ਲੇ 'ਤੇ ਹੋਏ ਹਮਲੇ 'ਚ 5 ਜਵਾਨ ਜ਼ਖਮੀ, 1 ਅੱਤਵਾਦੀ ਢੇਰ
. . .  1 day ago
ਮੇਹੁਲ ਚੌਕਸੀ ਨੇ ਬੰਬੇ ਹਾਈਕੋਰਟ ਨੂੰ ਸੌਂਪਿਆ ਹਲਫ਼ਨਾਮਾ, ਕਿਹਾ- ਇਲਾਜ ਲਈ ਛੱਡਿਆ ਦੇਸ਼
. . .  1 day ago
ਪ੍ਰਵਾਸੀ ਮਜ਼ਦੂਰ ਦੀ ਨਬਾਲਗ ਬਾਲੜੀ ਨਾਲ ਰਿਸ਼ਤੇਦਾਰ ਵੱਲੋਂ ਜਬਰ ਜਨਾਹ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਜਿੱਤ ਲਈ ਦਿੱਤਾ 322 ਦੌੜਾਂ ਦਾ ਟੀਚਾ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਸੱਤਵਾਂ ਝਟਕਾ
. . .  1 day ago
ਸੋਸ਼ਲ ਮੀਡੀਆ 'ਤੇ ਅੱਪ ਸ਼ਬਦ ਬੋਲਣ ਵਾਲੀ ਮਹਿਲਾ ਅਕਾਲੀ ਆਗੂ 'ਤੇ ਪਰਚਾ ਦਰਜ
. . .  1 day ago
ਚੀਮਾ ਨੇ ਸਿੱਖਾਂ 'ਤੇ ਹੋ ਰਹੇ ਹਮਲਿਆਂ ਨੂੰ ਮੋਦੀ ਸਰਕਾਰ ਦੀ ਸਾਜ਼ਿਸ਼ ਦੱਸਿਆ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਪੰਜਵਾਂ ਝਟਕਾ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਚੌਥਾ ਝਟਕਾ
. . .  1 day ago
ਟੈਂਪੂ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  1 day ago
ਅਜਨਾਲਾ 'ਚ ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਪੁਲਿਸ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ
. . .  1 day ago
ਝੋਨਾ ਲਾਉਂਦੇ ਸਮੇਂ ਗਰਮੀ ਲੱਗਣ ਕਾਰਨ 70 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ
. . .  1 day ago
ਵਿਸ਼ਵ ਕੱਪ 2019 : 35 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 193/3
. . .  1 day ago
ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਲਿਪਤ ਪੁਲਿਸ ਦੇ 11 ਮੁਲਾਜ਼ਮ ਮੁਅੱਤਲ
. . .  1 day ago
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਵਿਅਕਤੀ ਨੇ ਸਿਰ 'ਚ ਮਾਰੀ ਗੋਲੀ, ਹਾਲਤ ਗੰਭੀਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਹਾੜ ਸੰਮਤ 551
ਿਵਚਾਰ ਪ੍ਰਵਾਹ: ਜਿਥੇ ਕਾਨੂੰਨ ਦੀ ਨਜ਼ਰ ਵਿਚ ਸਭ ਬਰਾਬਰ ਹਨ, ਉਥੇ ਹੀ ਸਭ ਤੋਂ ਮਜ਼ਬੂਤ ਰਾਜ ਹੈ। -ਅਰਸਤੂ

ਪਹਿਲਾ ਸਫ਼ਾ

ਵਿਰੋਧੀ ਧਿਰ ਦੇ ਹਰ ਸ਼ਬਦ ਦੀ ਹੈ ਅਹਿਮੀਅਤ-ਮੋਦੀ

* ਵਿਰੇਂਦਰ ਕੁਮਾਰ ਬਣੇ ਲੋਕ ਸਭਾ ਦੇ ਪ੍ਰੋਟੇਮ ਸਪੀਕਰ * ਮੋਦੀ, ਰਾਹੁਲ ਅਤੇ ਹੋਰਨਾਂ ਸੰਸਦ ਮੈਂਬਰਾਂ ਨੇ ਲਿਆ ਹਲਫ਼ * ਪਹਿਲਾ ਇਜਲਾਸ ਸ਼ੁਰੂ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 17 ਜੂਨ -ਸੰਸਦ 'ਚ ਦਾਖ਼ਲ ਹੋਣ 'ਤੇ ਪੱਖ (ਕੇਂਦਰ ਸਰਕਾਰ)-ਵਿਪੱਖ (ਵਿਰੋਧੀ ਧਿਰ) ਤੋਂ ਜ਼ਿਆਦਾ ਨਿਰਪੱਖ ਦੀ ਭਾਵਨਾ ਅਹਿਮੀਅਤ ਰੱਖਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਟਿੱਪਣੀ ਨਾਲ ਨਵੀਂ ਚੁਣੀ ਗਈ 17ਵੀਂ ਲੋਕ ਸਭਾ ਦੇ ਪਹਿਲੇ ਇਜਲਾਸ ਦੇ ਪਹਿਲੇ ਦਿਨ ਦੀ ਸ਼ੁਰੂਆਤ ਕੀਤੀ। ਤਕਰੀਬਨ ਭਗਵਾਂ ਰੰਗ 'ਚ ਰੰਗੀ 17ਵੀਂ ਲੋਕ ਸਭਾ ਦਾ ਨਜ਼ਾਰਾ ਕਾਫ਼ੀ ਬਦਲਿਆ ਹੋਇਆ ਸੀ, ਜਿਥੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਅਰੁਣ ਜੇਤਲੀ, ਸੁਸ਼ਮਾ ਸਵਰਾਜ ਕਈ ਅਹਿਮ ਚਿਹਰੇ ਗਾਇਬ ਸਨ, ਉਥੇ ਸਰਕਾਰ ਵਲੋਂ ਨਵੇਂ 'ਸਿਆਸੀ ਫਰੰਟ' ਦੀ ਨਵੀਂ ਪਰਿਭਾਸ਼ਾ ਦੀ ਤਰਜਮਾਨੀ ਕਰਦੇ ਕਈ ਚਿਹਰੇ ਅਗਲੇਰੀਆਂ ਬੈਂਚਾਂ ਦਾ ਹਿੱਸਾ ਬਣੇ ਨਜ਼ਰ ਆਏ, ਜਿਸ 'ਚ ਸਭ ਤੋਂ ਵੱਧ ਧਿਆਨ 'ਸਰਕਾਰ 'ਚ ਨੰਬਰ ਦੋ' ਦੀ ਹੈਸੀਅਤ ਵਜੋਂ ਰਾਜਨਾਥ ਸਿੰਘ ਦੇ ਰੂਪ 'ਚ ਨਜ਼ਰ ਆਇਆ, ਜੋ ਕਿ ਮੋਦੀ ਦੇ ਨਾਲ ਦੀ ਸੀਟ 'ਤੇ ਬੈਠੇ ਨਜ਼ਰ ਆਏ, ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਥਾਂ 'ਤੇ ਬੈਠੇ ਨਜ਼ਰ ਆਏ। ਸਰਕਾਰ ਦੇ ਨਾਲ-ਨਾਲ ਵਿਰੋਧੀ ਧਿਰਾਂ ਦੀ ਬਦਲੀ ਸੂਰਤੇ ਹਾਲ 'ਚ, ਕਾਂਗਰਸੀ ਬੈਂਚਾਂ ਦੇ ਸਦਨ 'ਚ ਪਾਰਟੀ ਦੇ ਨੇਤਾ ਦੀ ਕੁਰਸੀ ਖ਼ਾਲੀ ਨਜ਼ਰ ਆਈ, ਜੋ ਕਿ ਪਿਛਲੀ (16ਵੀਂ) ਲੋਕ ਸਭਾ 'ਚ ਮਲਿਕ ਅਰਜੁਨ ਖੜਗੇ ਕੋਲ ਸੀ, ਜਦਕਿ ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਨਾਲ ਸਾਬਕਾ ਪ੍ਰਧਾਨ ਮੰਤਰੀ ਐਚ. ਡੀ. ਦੇਵਗੌੜਾ ਦੀ ਥਾਂ 'ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ਼ ਅਬਦੁੱਲਾ ਬੈਠੇ ਨਜ਼ਰ ਆਏ।
ਭਾਜਪਾ ਦੇ ਬਹੁਮਤ ਦੀ ਨਿਸ਼ਾਨਦੇਹੀ ਕਰਦਾ ਸਦਨ ਦਾ ਮਾਹੌਲ
ਲੋਕ ਸਭਾ 'ਚ ਸੀਟਾਂ ਦੇ ਹੇਰ-ਫੇਰ ਤੋਂ ਇਲਾਵਾ ਇਕਪਾਸੜ ਨਾਅਰਿਆਂ ਦੀ ਗੂੰਜ ਵੀ ਸਦਨ 'ਚ ਭਾਜਪਾ ਦੇ ਬਹੁਮੱਤ ਦੀ ਨਿਸ਼ਾਨਦੇਹੀ ਕਰਦੀ ਨਜ਼ਰ ਆਈ। ਪਹਿਲੇ ਹੀ ਦਿਨ ਲੱਗੇ ਨਾਅਰਿਆਂ 'ਚ ਸਭ ਤੋਂ ਉੱਚੇ ਸੁਰ 'ਮੋਦੀ-ਮੋਦੀ' ਦੇ ਨਾਅਰਿਆਂ ਦਾ ਸੀ, ਜਿਸ ਨੂੰ ਭਾਜਪਾ ਸੰਸਦ ਮੈਂਬਰਾਂ ਨੇ ਮੋਦੀ ਦੇ ਦਾਖ਼ਲੇ ਸਮੇਂ ਸੰਸਦ ਮੈਂਬਰ ਵਜੋਂ ਹਲਫ਼ ਲੈਣ ਵੇਲੇ ਉੱਠਣ ਅਤੇ ਮੁੜ ਬੈਠਣ ਸਮੇਂ ਘੱਟੋ-ਘੱਟ ਤਿੰਨ ਵਾਰ ਤਾਂ ਦੁਹਰਾਇਆ ਹੀ, ਉਸ ਤੋਂ ਇਲਾਵਾ ਵੀ ਭਾਜਪਾ ਸਾਂਸਦ, ਸੰਸਦੀ ਅਮਲ ਦੌਰਾਨ ਵੀ ਸਮੇਂ-ਸਮੇਂ ਸਿਰ ਮੋਦੀ ਦੇ ਜੈਕਾਰੇ ਲਾਉਂਦੇ ਨਜ਼ਰ ਆਏ। ਮੋਦੀ ਦੇ ਨਾਅਰਿਆਂ ਤੋਂ ਇਲਾਵਾ ਭਾਜਪਾ ਬੈਂਚਾਂ ਵਲੋਂ ਸਭ ਤੋਂ ਵੱਧ ਜੋਸ਼ ਦੋ ਹੋਰ ਮੌਕਿਆਂ 'ਤੇ ਨਜ਼ਰ ਆਇਆ। ਪਹਿਲਾਂ ਜਦ ਅਮੇਠੀ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਸਮ੍ਰਿਤੀ ਇਰਾਨੀ ਹਲਫ਼ ਲੈਣ ਲਈ ਪ੍ਰੋਟੇਮ ਸਪੀਕਰ ਕੋਲ ਪਹੁੰਚੀ ਤਾਂ ਅਸਿੱਧੇ ਤੌਰ 'ਤੇ ਤਨਜ਼ ਕਰਦਿਆਂ 'ਵਧਾਈ ਹੋ' ਦੇ ਨਾਅਰਿਆਂ ਦੀ ਆਵਾਜ਼ ਸਦਨ 'ਚ ਕਾਫੀ ਦੇਰ ਤੱਕ ਗੂੰਜਦੀ ਰਹੀ। ਦੂਜਾ ਜਦੋਂ ਪੱਛਮੀ ਬੰਗਾਲ ਤੋਂ ਦੋ ਕੇਂਦਰੀ ਮੰਤਰੀ ਬਾਬੁਲ ਸੁਪਰਿਓ ਅਤੇ ਦੇਬੋਸ੍ਰੀ ਚੌਧਰੀ ਸਾਂਸਦ ਵਜੋਂ ਹਲਫ਼ ਲੈਣ ਗਏ ਤਾਂ ਭਾਜਪਾ ਸਾਂਸਦਾਂ ਨੇ ਦੋਵੇਂ ਵਾਰ 'ਜੈ ਸ੍ਰੀ ਰਾਮ' ਦਾ ਨਾਅਰਾ ਲਾਉਂਦਿਆਂ ਅਸਿੱਧੇ ਤੌਰ 'ਤੇ ਤ੍ਰਿਣਮੂਲ ਕਾਂਗਰਸ ਦੇ ਸਾਂਸਦਾਂ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕੀਤਾ। ਦੂਜੇ ਪਾਸੇ ਸਦਨ 'ਚ ਭਾਜਪਾ ਦਾ ਬਹੁਮੱਤ ਪ੍ਰਵਾਨ ਕਰਦਿਆਂ ਸੱਤਾ ਧਿਰ ਦੇ ਨਾਅਰਿਆਂ ਦੇ ਜਵਾਬ 'ਚ ਵਿਰੋਧੀ ਧਿਰ ਦੀਆਂ ਬੈਂਚਾਂ ਵਲੋਂ ਕੋਈ ਨਾਅਰੇਬਾਜ਼ੀ ਨਹੀਂ ਕੀਤੀ ਗਈ।
ਵਿਰੋਧੀ ਧਿਰ ਦੇ ਹਰ ਸ਼ਬਦ ਦੀ ਹੈ ਅਹਿਮੀਅਤ-ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰ ਦੀ ਕਾਮਯਾਬੀ ਲਈ ਵਿਰੋਧੀ ਧਿਰ ਦੀ ਉਸਾਰੂ ਭੂਮਿਕਾ ਦੀ ਚਰਚਾ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦਾ ਹਰ ਸ਼ਬਦ ਸਾਡੇ (ਸਰਕਾਰ) ਲਈ ਅਹਿਮੀਅਤ ਰੱਖਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਨੂੰ ਆਪਣੇ ਨੰਬਰਾਂ (ਸੀਟਾਂ) ਲਈ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਪ੍ਰਧਾਨ ਮੰਤਰੀ ਨੇ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਦਹਾਕਿਆਂ ਬਾਅਦ ਕਿਸੇ ਸਰਕਾਰ ਨੂੰ ਪੂਰਨ ਬਹੁਮੱਤ ਨਾਲ ਜਨਤਾ ਵਲੋਂ ਦੁਬਾਰਾ ਚੁਣਨ ਨੂੰ ਇਤਿਹਾਸਕ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਆਜ਼ਾਦੀ ਤੋਂ ਬਾਅਦ ਔਰਤ ਵੋਟਰਾਂ ਵਲੋਂ ਜ਼ਿਆਦਾ ਵੋਟਿੰਗ ਕਰਨ ਅਤੇ ਸਭ ਤੋਂ ਵੱਧ ਔਰਤ ਸਾਂਸਦ ਚੁਣੇ ਜਾਣ ਨੂੰ ਵੀ ਇਸ ਵਾਰ ਦੀ ਲੋਕ ਸਭਾ ਚੋਣਾਂ ਦੀ ਵਿਸ਼ੇਸ਼ਤਾ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਵਾਰ 78 ਔਰਤਾਂ ਸਾਂਸਦ ਵਜੋਂ ਚੁਣੀਆਂ ਗਈਆਂ ਹਨ, ਜੋ ਕਿ ਆਜ਼ਾਦੀ ਤੋਂ ਬਾਅਦ ਔਰਤ ਸਾਂਸਦਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਨਰਿੰਦਰ ਮੋਦੀ ਨੇ ਭਾਜਪਾ ਦੀ ਜਿੱਤ ਨੂੰ ਜਨਤਾ ਵਲੋਂ 'ਸਭ ਕਾ ਸਾਥ, ਸਭ ਕਾ ਵਿਕਾਸ' ਨੂੰ ਦਿੱਤਾ ਸਮਰਥਨ ਕਰਾਰ ਦਿੰਦਿਆਂ ਕਿਹਾ ਕਿ ਪਹਿਲੇ ਕਾਰਜਕਾਲ 'ਚ ਸਰਕਾਰ ਵਲੋਂ ਇਸ (ਸਬ ਕਾ ਸਾਥ, ਸਬ ਕਾ ਵਿਕਾਸ) ਦੇ ਸਿਧਾਂਤ 'ਤੇ ਕੰਮ ਕਰਨ ਨਾਲ ਹੀ ਜਨਤਾ ਨੇ ਦੂਜੇ ਕਾਰਜਕਾਲ ਲਈ ਵਿਸ਼ਵਾਸ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਉਂਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਜਨਹਿਤ ਦੇ ਫ਼ੈਸਲਿਆਂ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਕੰਮ ਕਰਨਗੀਆਂ।
ਵਰਿੰਦਰ ਕੁਮਾਰ ਨੇ ਪ੍ਰੋਟੇਮ ਸਪੀਕਰ ਵਜੋਂ ਲਿਆ ਹਲਫ਼
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 7 ਵਾਰ ਸੰਸਦ ਮੈਂਬਰ ਰਹਿ ਚੁੱਕੇ ਭਾਜਪਾ ਦੇ ਵਰਿੰਦਰ ਕੁਮਾਰ ਨੂੰ ਪ੍ਰੋਟੇਮ ਸਪੀਕਰ ਵਜੋਂ ਸਹੁੰ ਚੁਕਵਾਈ। ਵਰਿੰਦਰ ਕੁਮਾਰ ਆਰਜ਼ੀ ਸਪੀਕਰ ਵਜੋਂ ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਅੱਜ ਤੇ ਕੱਲ੍ਹ ਸਹੁੰ ਚੁਕਾਉਣਗੇ। ਬੁੱਧਵਾਰ ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਖ਼ਤਮ ਹੋ ਜਾਵੇਗੀ।
ਸੰਸਦ ਮੈਂਬਰ ਵਜੋਂ ਹਲਫ਼ ਲੈਣ ਵੇਲੇ ਲੱਗੇ ਮੋਦੀ-ਮੋਦੀ ਦੇ ਨਾਅਰੇ
ਦੂਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਨਰਿੰਦਰ ਮੋਦੀ ਜਦ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਹਲਫ਼ ਲੈਣ ਲਈ ਆਪਣੀ ਸੀਟ 'ਤੇ ਖੜ੍ਹੇ ਹੋਏ ਤਾਂ ਭਾਜਪਾ ਸਾਂਸਦਾਂ ਨੇ 'ਮੋਦੀ ਮੋਦੀ' ਦੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਵੀ ਜਦ ਸਭਾ ਜੁੜਨ 'ਤੇ ਪ੍ਰਧਾਨ ਮੰਤਰੀ ਸਦਨ 'ਚ ਦਾਖ਼ਲ ਹੋਏ ਤਾਂ ਭਾਜਪਾ ਦੇ ਸਾਰੇ ਸਾਂਸਦਾਂ ਨੇ ਮੇਜ਼ਾਂ ਥਪਥਪਾ ਕੇ ਅਤੇ ਮੋਦੀ ਦੇ ਨਾਅਰੇ ਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਆਪਣੀ ਸੀਟ 'ਤੇ ਬੈਠਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਸ ਵੇਲੇ ਸਦਨ 'ਚ ਮੌਜੂਦ ਨਹੀਂ ਸਨ। ਪ੍ਰਧਾਨ ਮੰਤਰੀ ਵਲੋਂ ਸੰਵਿਧਾਨ ਮੁਤਾਬਿਕ ਆਪਣਾ ਫਰਜ਼ ਪੂਰਾ ਕਰਨ ਦੀ ਸਹੁੰ ਚੁੱਕਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੂਜੇ ਨੰਬਰ 'ਤੇ ਸਹੁੰ ਚੁੱਕੀ। ਰਾਜਨਾਥ ਸਿੰਘ ਵਲੋਂ ਨਰਿੰਦਰ ਮੋਦੀ ਦੇ ਨਾਲ ਦੀ ਸੀਟ 'ਤੇ ਬੈਠਣ ਅਤੇ ਉਨ੍ਹਾਂ ਤੋਂ ਬਾਅਦ ਸਹੁੰ ਚੁੱਕਣ ਨੇ ਸਰਕਾਰ 'ਚ ਨੰਬਰ ਦੋ ਦੀ ਹੈਸੀਅਤ ਬਾਰੇ ਅਮਿਤ ਸ਼ਾਹ ਦੇ ਨਾਂਅ ਦੇ ਉਭਰਨ ਦੇ ਕਿਆਸਾਂ ਨੂੰ ਵਿਰਾਮ ਲਾ ਦਿੱਤਾ। ਰਾਜਨਾਥ ਸਿੰਘ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੀਜੇ ਨੰਬਰ 'ਤੇ ਸੰਸਦ ਮੈਂਬਰ ਵਜੋਂ ਹਲਫ਼ ਲਿਆ।
ਸੰਸਦ 'ਚ ਰਾਹੁਲ ਦੀ ਗ਼ੈਰਹਾਜ਼ਰੀ ਨੂੰ ਲੈ ਕੇ ਉੱਠੇ ਸਵਾਲ
ਕੇਰਲ ਦੇ ਵਾਇਨਾਡ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਰਾਹੁਲ ਗਾਂਧੀ ਨੇ ਅੱਜ ਸੰਸਦ ਮੈਂਬਰ ਵਜੋਂ ਹਲਫ਼ ਲਿਆ। ਹਾਲਾਂਕਿ ਸ਼ੁਰੂਆਤੀ ਘੰਟਿਆਂ 'ਚ ਰਾਹੁਲ ਗਾਂਧੀ ਦੀ ਗੈਰ-ਹਾਜ਼ਰੀ ਨੂੰ ਲੈ ਕੇ ਸਵਾਲ ਵੀ ਉਠਾਏ ਗਏ, ਪਰ ਹਲਫ਼ ਲੈਣ ਮਗਰੋਂ ਰਾਹੁਲ ਨੇ ਟਵੀਟ ਰਾਹੀਂ ਇਸ ਦਾ ਜਵਾਬ ਦੇਣ ਤੋਂ ਗੁਰੇਜ਼ ਨਹੀਂ ਕੀਤਾ। ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਤਨਜ਼ ਦੇ ਲਹਿਜ਼ੇ 'ਚ ਰਾਹੁਲ ਗਾਂਧੀ ਦੀ ਹਾਜ਼ਰੀ ਬਾਰੇ ਉਸ ਸਮੇਂ ਸਵਾਲ ਉਠਾਏ ਜਦੋਂ ਅਮੇਠੀ ਤੋਂ ਰਾਹੁਲ ਨੂੰ ਹਰਾਉਣ ਵਾਲੀ ਸਮ੍ਰਿਤੀ ਇਰਾਨੀ ਸਹੁੰ ਚੁੱਕਣ ਲਈ ਪ੍ਰੋਟੇਮ ਸਪੀਕਰ ਕੋਲ ਪਹੁੰਚੀ। ਕਾਂਗਰਸੀ ਬੈਂਚਾਂ ਨੇ ਅਠਾਵਲੇ ਦੇ ਜਵਾਬ 'ਚ ਕਿਹਾ ਕਿ ਉਹ (ਰਾਹੁਲ) ਇਥੇ ਹੀ ਹਨ ਅਤੇ ਛੇਤੀ ਹੀ ਆਉਣਗੇ। ਰਾਹੁਲ ਗਾਂਧੀ ਦੁਪਹਿਰ ਇਕ ਵਜੇ ਤੋਂ ਬਾਅਦ ਹਲਫ਼ ਲੈਣ ਤੋਂ ਪਹਿਲਾਂ ਟਵੀਟ ਰਾਹੀਂ ਇਕ ਸੰਦੇਸ਼ ਰਾਹੀਂ ਇਸ ਦਾ ਜਵਾਬ ਦਿੰਦੇ ਵੀ ਨਜ਼ਰ ਆਏ, ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਉਹ ਅੱਜ ਦੁਪਹਿਰ ਨੂੰ ਸੰਸਦ ਮੈਂਬਰ ਵਜੋਂ ਹਲਫ਼ ਲੈਣਗੇ। ਰਾਹੁਲ ਗਾਂਧੀ ਨੇ ਸਹੁੰ ਚੁੱਕਣ ਤੋਂ ਬਾਅਦ ਵੀ ਸੰਦੇਸ਼ ਪਾ ਕੇ ਤਸਦੀਕ ਕਰਦਿਆਂ ਕਿਹਾ ਕਿ ਚੌਥੀ ਵਾਰ ਸੰਸਦ ਮੈਂਬਰ ਵਜੋਂ ਉਨ੍ਹਾਂ ਦਾ ਕਾਰਜਕਾਲ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸਾਂਸਦ ਵਜੋਂ ਆਪਣੀ ਨਵੀਂ ਪਾਰੀ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਫਰਜ਼ ਭਾਰਤ ਦੇ ਸੰਵਿਧਾਨ ਮੁਤਾਬਿਕ ਪੂਰੇ ਕਰਨ ਦੀ ਵਚਨਬੱਧਤਾ ਦੁਹਰਾਉਂਦੇ ਹਨ।
ਹਿੰਦੀ ਅਤੇ ਖ਼ੇਤਰੀ ਭਾਸ਼ਾਵਾਂ ਦੀ ਬੱਲੇ-ਬੱਲੇ
ਮੋਦੀ ਮੰਤਰੀ ਮੰਡਲ ਵਲੋਂ ਸਹੁੰ ਚੁੱਕਣ ਤੋਂ ਬਾਅਦ ਅੰਗਰੇਜ਼ੀ ਦੀ ਸ਼ਬਦਾਵਲੀ ਮੁਤਾਬਿਕ ਕ੍ਰਮਵਾਰ ਰਾਜਾਂ ਦੇ ਸੰਸਦ ਮੈਂਬਰਾਂ ਨੇ ਅੱਜ ਸਹੁੰ ਚੁੱਕੀ, ਸਦਨ ਦੀ ਕਾਰਵਾਈ ਨੂੰ ਇਕ ਘੰਟਾ ਵਧਾਉਣ ਤੋਂ ਬਾਅਦ ਓਡੀਸ਼ਾ ਦੇ ਸੰਸਦ ਮੈਂਬਰਾਂ ਨੇ ਅੱਜ ਸਹੁੰ ਚੁੱਕੀ, ਜਿਸ ਮੁਤਾਬਿਕ ਮੰਗਲਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੋਰ ਸਾਂਸਦ ਸਹੁੰ ਚੁੱਕਣਗੇ। ਅੱਜ ਸਹੁੰ ਚੁੱਕਣ ਸਮੇਂ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਦਾ ਹੀ ਜ਼ੋਰ ਰਿਹਾ। ਮੋਦੀ ਮੰਤਰੀ ਮੰਡਲ 'ਚੋਂ ਸਿਰਫ਼ ਬਾਬੁਲ ਸੁਪਰਿਓ ਨੇ ਹੀ ਅੰਗਰੇਜ਼ੀ 'ਚ ਹਲਫ਼ ਲਿਆ। ਮੋਦੀ, ਰਾਜਨਾਥ ਸਿੰਘ, ਅਮਿਤ ਸ਼ਾਹ ਸਮੇਤ ਕਈ ਮੰਤਰੀਆਂ ਨੇ ਹਿੰਦੀ 'ਚ ਸਹੁੰ ਚੁੱਕੀ, ਜਿਨ੍ਹਾਂ 'ਚ ਨਿਤਿਨ ਗਡਕਰੀ, ਸਮ੍ਰਿਤੀ ਇਰਾਨੀ, ਨਰਿੰਦਰ ਸਿੰਘ ਤੋਮਰ, ਰਵੀ ਸ਼ੰਕਰ ਪ੍ਰਸਾਦ ਜਿਹੇ ਕਈ ਚੋਟੀ ਦੇ ਨੇਤਾ ਸ਼ਾਮਿਲ ਹਨ। ਡਾ: ਹਰਸ਼ਵਰਧਨ, ਸ੍ਰੀ ਪਦਯਮੋ ਨਾਇਕ ਅਤੇ ਅਸ਼ਵਨੀ ਚੌਬੇ ਨੇ ਸੰਸਕ੍ਰਿਤ, ਜੀ. ਕ੍ਰਿਸ਼ਨ ਰੈਡੀ ਨੇ ਤੇਲਗੂ, ਸਦਾਨੰਦ ਗੌੜਾ ਅਤੇ ਪ੍ਰਹਲਾਦ ਜੋਸ਼ੀ ਨੇ ਕੰਨੜ ਅਤੇ ਅਰਵਿਦ ਸਾਵਤ ਅਤੇ ਰਾਵਨਾਇ ਪਾਟਿਲ ਦਾਰਵੇ ਨੇ ਮਰਾਠੀ 'ਚ ਸਹੁੰ ਚੁੱਕੀ।
ਤਿੰਨ ਤਲਾਕ ਸਮੇਤ ਕਈ ਅਹਿਮ ਬਿੱਲ ਪੇਸ਼ ਕਰੇਗੀ ਸਰਕਾਰ
17ਵੀਂ ਲੋਕ ਸਭਾ ਦੇ ਪਹਿਲੇ ਅਤੇ ਤਵਸੀਲੀ ਇਜਲਾਸ 'ਚ ਸਰਕਾਰ ਤਿੰਨ ਤਲਾਕ ਸਮੇਤ ਕਈ ਅਹਿਮ ਬਿੱਲ ਪੇਸ਼ ਕਰੇਗੀ। ਇਸ ਇਜਲਾਸ 'ਚ ਪਿਛਲੀ ਸਰਕਾਰ ਦੇ ਸਮੇਂ ਲਾਗੂ 10 ਆਰਡੀਨੈਂਸਾਂ ਨੂੰ ਰੱਦ ਕਰਕੇ ਬਿੱਲ ਪਾਸ ਕਰਵਾਉਣਾ ਵੀ ਜ਼ਰੂਰੀ ਹੈ। ਕੇਂਦਰ ਸਰਕਾਰ ਪਿਛਲੀ ਲੋਕ ਸਭਾ 'ਚ ਰੱਦ ਹੋ ਚੁੱਕੇ 46 ਬਿੱਲਾਂ ਨੂੰ ਵੀ ਜ਼ਰੂਰੀ ਬਦਲਾਵਾਂ ਨਾਲ ਪੇਸ਼ ਕਰੇਗੀ। ਸਰਕਾਰ ਦੇ ਏਜੰਡੇ 'ਚ 'ਇਕ ਰਾਸ਼ਟਰ ਇਕ ਚੋਣਾਂ' ਦਾ ਮੁੱਦਾ ਵੀ ਤਰਜੀਹ 'ਤੇ ਹੈ, ਜਿਸ ਸਬੰਧ 'ਚ ਚਰਚਾ ਲਈ ਪ੍ਰਧਾਨ ਮੰਤਰੀ ਨੇ 19 ਜੂਨ ਨੂੰ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਬੈਠਕ ਵੀ ਬੁਲਾਈ ਹੈ। ਸੋਮਵਾਰ ਅਤੇ ਮੰਗਲਵਾਰ ਨੂੰ ਨਵੇਂ ਸਾਂਸਦਾਂ ਦੇ ਸਹੁੰ ਚੁੱਕਣ ਤੋਂ ਬਾਅਦ 19 ਜੂਨ ਨੂੰ ਨਵੇਂ ਲੋਕ ਸਭਾ ਸਪੀਕਰ ਦੀ ਚੋਣ ਕੀਤੀ ਜਾਵੇਗੀ, ਜਦਕਿ 20 ਜੂਨ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੋਵੇਂ ਸਦਨਾਂ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਨਗੇ। ਵਿੱਤ ਮੰਤਰਾਲੇ ਵਲੋਂ 4 ਜੁਲਾਈ ਨੂੰ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ, ਜਦਕਿ 5 ਜੁਲਾਈ ਨੂੰ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨਵੀਂ ਸਰਕਾਰ ਦਾ ਪਹਿਲਾ ਆਮ ਬਜਟ ਪੇਸ਼ ਕਰਨਗੇ।
ਹਰਸਿਮਰਤ ਅਤੇ ਸੋਮ ਪ੍ਰਕਾਸ਼ ਨੇ ਪੰਜਾਬੀ 'ਚ ਸਹੁੰ ਚੁੱਕੀ
542 ਮੈਂਬਰੀ ਲੋਕ ਸਭਾ 'ਚ ਪਹਿਲੇ ਦਿਨ ਸਭ ਤੋਂ ਪਹਿਲਾਂ ਰਵਾਇਤ ਮੁਤਾਬਿਕ ਪ੍ਰਧਾਨ ਮੰਤਰੀ ਨੇ ਸਹੁੰ ਚੁੱਕੀ, ਜਿਸ ਤੋਂ ਬਾਅਦ ਕਾਂਗਰਸੀ ਸਾਂਸਦ ਕੇ. ਸੁਰੇਸ਼, ਬੀ. ਜੇ. ਡੀ. ਦੇ ਭਾਰਤਹਰੀ ਮਹਿਤਾਬ ਅਤੇ ਭਾਜਪਾ ਦੇ ਬ੍ਰਿਜ ਭੂਸ਼ਣ, ਸ਼ਰਨ ਸਿੰਘ ਨੇ ਸਹੁੰ ਚੁੱਕੀ। ਇਹ ਤਿੰਨੋਂ ਆਗੂ ਪ੍ਰੋਟੇਮ ਸਪੀਕਰ ਵਰਿੰਦਰ ਕੁਮਾਰ ਦੇ ਨਾਲ ਪੈਨਲ 'ਚ ਸ਼ਾਮਿਲ ਸਨ। ਪੰਜਾਬ ਤੋਂ ਦੋਵੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੋਮ ਪ੍ਰਕਾਸ਼ ਨੇ ਪੰਜਾਬੀ 'ਚ ਸਹੁੰ ਚੁੱਕੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਇਨ੍ਹਾਂ ਦੋਵਾਂ ਆਗੂਆਂ ਨੇ ਮੰਤਰੀ ਪੱਦ ਦੀ ਸਹੁੰ ਅੰਗਰੇਜ਼ੀ 'ਚ ਚੁੱਕੀ ਸੀ, ਜਿਸ ਦੀ ਕਾਫ਼ੀ ਆਲੋਚਨਾ ਹੋਈ ਸੀ।

ਅਨੰਤਨਾਗ ਮੁਕਾਬਲੇ 'ਚ ਮੇਜਰ ਸ਼ਹੀਦ, ਜੈਸ਼ ਦਾ ਵਿਦੇਸ਼ੀ ਅੱਤਵਾਦੀ ਹਲਾਕ

ਮੇਜਰ ਤੇ 2 ਜਵਾਨ ਜ਼ਖ਼ਮੀ

ਸ੍ਰੀਨਗਰ, 17 ਜੂਨ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਅਛਬਲ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਕਾਬਲੇ 'ਚ ਫੌਜ ਦਾ ਇਕ ਮੇਜਰ ਕੇਤਨ ਸ਼ਰਮਾ ਸ਼ਹੀਦ ਹੋ ਗਿਆ ਤੇ ਇਕ ਹੋਰ ਮੇਜਰ ਤੇ 2 ਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਇਕ ਵਿਦੇਸ਼ੀ ਅੱਤਵਾਦੀ ਵੀ ਮਾਰਿਆ ਗਿਆ ਹੈ। ਇਹ ਮੁਕਾਬਲਾ ਸ਼ੁਰੂ ਹੋਣ ਦੇ ਨਾਲ ਹੀ ਸਥਾਨਕ ਨੌਜਵਾਨਾਂ ਵਲੋਂ ਮੁਕਾਬਲੇ ਵਾਲੇ ਸਥਾਨ ਵੱਲ ਮਾਰਚ ਕੱਢਣ ਦੀ ਕੋਸ਼ਿਸ਼ ਕਰਦਿਆਂ ਪੁਲਿਸ 'ਤੇ ਪਥਰਾਅ ਕੀਤਾ। ਇਸ ਦੌਰਾਨ ਪ੍ਰਸ਼ਾਸਨ ਨੇ ਅਫਵਾਹਾਂ 'ਤੇ ਰੋਕ ਲਗਾਉਣ ਦੇ ਮੱਦੇਨਜ਼ਰ ਸਮੁੱਚੇ ਅਨੰਤਨਾਗ ਜ਼ਿਲ੍ਹੇ 'ਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਅਤੇ ਸਕੂਲ ਤੇ ਕਾਲਜ ਵੀ ਬੰਦ ਰਹੇ।
ਪੁਲਿਸ ਬੁਲਾਰੇ ਨੇ ਦੱਸਿਆ ਕਿ ਸੋਮਵਾਰ ਸਵੇਰੇ ਫੌਜ ਦੀ 19 ਆਰ.ਆਰ. , ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਅਤੇ ਸੀ.ਆਰ.ਪੀ.ਐਫ. ਵਲੋਂ ਅਛਬਲ ਦੇ ਏਕਿਨਗਾਮ ਇਲਾਕੇ ਦੇ ਬਿਦਰੂ ਪਿੰਡ 'ਚ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਪੱਕੀ ਸੂਚਨਾ ਮਿਲਣ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ, ਇਸ ਦੌਰਾਨ ਸੁਰੱਖਿਆ ਬਲ ਜਦੋਂ ਉਸ ਮਕਾਨ ਵੱਲ ਵਧੇ ਜਿਥੇ ਅੱਤਵਾਦੀਆਂ ਲੁਕੇ ਸਨ ਤਾਂ ਉਨ੍ਹਾਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਮਕਾਨ ਨੂੰ ਸੀਲ ਕਰਕੇ ਅੱਤਵਾਦੀ ਨੂੰ ਮੁਕਾਬਲੇ 'ਚ ਉਲਝਾ ਲਿਆ ਅਤੇ ਕਈ ਘੰਟੇ ਦੁਪਾਸੜ ਗੋਲੀਬਾਰੀ ਹੁੰਦੀ ਰਹੀ। ਜਦੋਂ ਅੱਤਵਾਦੀਆਂ ਵਲੋਂ ਗੋਲੀਬਾਰੀ ਬੰਦ ਹੋ ਗਈ ਤਾਂ ਸੁਰੱਖਿਆ ਬਲਾਂ ਦੇ ਜਵਾਨ ਮਕਾਨ ਦੀ ਤਲਾਸ਼ੀ ਲਈ ਅੱਗੇ ਵਧੇ, ਜਿਸ ਦੌਰਾਨ ਅੱਤਵਾਦੀ ਵਲੋਂ ਕੀਤੀ ਗੋਲੀਬਾਰੀ 'ਚ ਫੌਜ ਦੇ 2 ਅਧਿਕਾਰੀ ਅਤੇ 2 ਜਵਾਨ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸ੍ਰੀਨਗਰ ਦੇ 92 ਫੌਜੀ ਬੇਸ ਹਸਪਤਾਲ ਪਹੁੰਚਾਇਆ ਗਿਆ, ਜਿਥੇ ਇਲਾਜ ਦੌਰਾਨ ਇਕ ਮੇਜਰ ਰੈਂਕ ਦਾ ਅਧਿਕਾਰੀ ਦਮ ਤੋੜ ਗਿਆ। ਉਧਰ ਸੁਰੱਖਿਆ ਬਲਾਂ ਨੇ ਲੁਕੇ ਅੱਤਵਾਦੀ ਨੂੰ ਮਾਰ ਸੁੱਟਿਆ। ਪੁਲਿਸ ਨੂੰ ਤਲਾਸ਼ੀ ਦੌਰਾਨ ਮਕਾਨ ਦੇ ਮਲਬੇ 'ਚੋਂ ਅੱਤਵਾਦੀ ਦੀ ਲਾਸ਼ ਕੋਲੋਂ ਭਾਰੀ ਮਾਤਰਾ 'ਚ ਅਸਲ੍ਹਾ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਇਸ ਮੁਕਾਬਲੇ 'ਚ ਮਾਰੇ ਗਏ ਅੱਤਵਾਦੀ ਦੀ ਪਛਾਣ ਕੀਤੀ ਜਾ ਰਹੀ ਹੈ, ਪੁਲਿਸ ਮੁਤਾਬਿਕ ਉਹ ਜੈਸ਼ ਦੇ ਵਿਦੇਸ਼ੀ ਅੱਤਵਾਦੀ ਹੈ।

ਦਿੱਲੀ 'ਚ ਟੈਂਪੂ ਚਾਲਕ 'ਤੇ ਪੁਲਿਸ ਤਸ਼ੱਦਦ ਖ਼ਿਲਾਫ਼ ਸਿੱਖ ਭਾਈਚਾਰੇ 'ਚ ਰੋਸ

* 3 ਪੁਲਿਸ ਕਰਮੀ ਮੁਅੱਤਲ * ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ * ਮਾਮਲੇ ਦੀ ਜਾਂਚ ਦੇ ਆਦੇਸ਼

ਜਗਤਾਰ ਸਿੰਘ
ਨਵੀਂ ਦਿੱਲੀ, 17 ਜੂਨ-ਦਿੱਲੀ ਦੇ ਮੁਖਰਜੀ ਨਗਰ ਇਲਾਕੇ 'ਚ ਮਾਮੂਲੀ ਵਿਵਾਦ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਸਿੱਖ ਡਰਾਈਵਰ ਤੇ ਉਸ ਦੇ ਪੁੱਤਰ ਨਾਲ ਸੜਕ 'ਤੇ ਬਹੁਤ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਮੁਖਰਜੀ ਨਗਰ ਇਲਾਕੇ 'ਚ ਸਵਾਰੀਆਂ ਲੈ ਕੇ ਜਾਣ ਵਾਲੀ 'ਗ੍ਰਾਮੀਣ ਸੇਵਾ' ਦਾ ਵਾਹਨ ਚਲਾਉਣ ਵਾਲੇ ਦੋਵੇਂ ਗੁਰਸਿੱਖ ਪਿਓ-ਪੁੱਤਰਾਂ ਦੀ ਤਕਰੀਬਨ ਇਕ ਦਰਜਨ ਪੁਲਿਸ ਮੁਲਾਜ਼ਮਾਂ ਵਲੋਂ ਡੰਡਿਆਂ, ਲੱਤਾਂ ਤੇ ਮੁੱਕਿਆਂ ਨਾਲ ਕੁੱਟਮਾਰ ਅਤੇ ਬੇਰਹਿਮੀ ਨਾਲ ਸੜਕਾਂ 'ਤੇ ਘੜੀਸਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਵੱਡੀ ਗਿਣਤੀ 'ਚ ਸਿੱਖ ਭਾਈਚਾਰੇ ਦੇ ਲੋਕ ਤੇ ਆਗੂ ਮੁਖਰਜੀ ਨਗਰ ਪੁਲਿਸ ਥਾਣੇ ਦੇ ਬਾਹਰ ਪੁੱਜਣੇ ਸ਼ੁਰੂ ਹੋ ਗਏ ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਦੇਰ ਰਾਤ ਤੱਕ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਗਿਆ। ਹਾਲਾਂਕਿ ਸਿੱਖਾਂ ਦੇ ਰੋਹ ਨੂੰ ਵੇਖਦੇ ਹੋਏ ਤਿੰਨ ਪੁਲਿਸ ਕਰਮਚਾਰੀਆਂ ਏ.ਐਸ.ਆਈ. ਸੰਜੇ ਮਲਿਕ, ਏ.ਐਸ.ਆਈ. ਦਵਿੰਦਰ ਤੇ ਕਾਂਸਟੇਬਲ ਪੁਸ਼ਪਿੰਦਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਹਨ ਪਰ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਸਰਬਜੀਤ ਸਿੰਘ ਵਲੋਂ ਪਹਿਲਾਂ ਪੁਲਿਸ ਮੁਲਾਜ਼ਮਾਂ 'ਤੇ ਤਲਵਾਰ ਨਾਲ ਹਮਲਾ ਕੀਤਾ ਗਿਆ, ਜਿਸ 'ਚ 2 ਪੁਲਿਸ ਕਰਮੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਵਿਵਾਦ ਦੀ ਸ਼ੁਰੂਆਤ ਬਾਰੇ ਪੁਲਿਸ ਤੇ ਪੀੜਤ ਦੇ ਦਾਅਵੇ ਵੱਖੋ-ਵੱਖਰੇ
ਪੁਲਿਸ ਦਾ ਦਾਅਵਾ ਹੈ ਕਿ ਬੀਤੀ ਸ਼ਾਮ ਨੂੰ ਮੁਖਰਜੀ ਨਗਰ ਵਿਖੇ 'ਗ੍ਰਾਮੀਣ ਸੇਵਾ' ਤਹਿਤ ਵਾਹਨ ਚਲਾਉਣ ਵਾਲੇ ਸਰਬਜੀਤ ਸਿੰਘ ਨਾਂਅ ਦੇ ਡਰਾਈਵਰ ਨੇ ਪੁਲਿਸ ਦੀ ਜਿਪਸੀ ਨੂੰ ਟੱਕਰ ਮਾਰੀ। ਪੁਲਿਸ ਮੁਤਾਬਿਕ ਇਸ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਡਰਾਈਵਰ ਨੇ ਪੁਲਿਸ ਮੁਲਾਜ਼ਮਾਂ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਡਰਾਈਵਰ ਦੇ ਨਾਬਾਲਗ ਪੁੱਤਰ ਬਲਵੰਤ ਸਿੰਘ ਨੇ ਇਕ ਪੁਲਿਸ ਮੁਲਾਜ਼ਮ ਦੇ ਪੈਰ 'ਤੇ ਗੱਡੀ ਵੀ ਚੜ੍ਹਾ ਦਿੱਤੀ। ਦੂਜੇ ਪਾਸੇ ਘਟਨਾ ਸਮੇਂ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਕਥਿਤ ਤੌਰ 'ਤੇ ਦਾਅਵਾ ਕੀਤਾ ਕਿ ਇਹ ਮਾਮਲਾ 'ਗ੍ਰਾਮੀਣ ਸੇਵਾ' ਚਲਾਉਣ ਵਾਲਿਆਂ ਪਾਸੋਂ ਪੁਲਿਸ ਵਲੋਂ ਲਏ ਜਾਣ ਵਾਲੇ 'ਮਹੀਨਾ' ਭਾਵ ਰਿਸ਼ਵਤ ਨਾਲ ਸਬੰਧਿਤ ਹੈ। ਹਾਲਾਂਕਿ ਦੇਰ ਰਾਤ ਪੁਲਿਸ ਥਾਣੇ 'ਚ ਸਿੱਖਾਂ ਦੀ ਮੌਜੂਦਗੀ ਦੌਰਾਨ ਗੱਲਬਾਤ ਕਰਦੇ ਹੋਏ ਦੋਵੇਂ ਪਿਓ-ਪੁੱਤਰਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਨ੍ਹਾਂ ਨੇ ਪੁਲਿਸ ਦੀ ਜਿਪਸੀ ਨੂੰ ਟੱਕਰ ਮਾਰੀ ਸੀ। ਸਰਬਜੀਤ ਨੇ ਦੱਸਿਆ ਕਿ ਝਗੜੇ ਦੀ ਸ਼ੁਰੂਆਤ ਪੁਲਿਸ ਵਲੋਂ ਹੀ ਕੀਤੀ ਗਈ ਸੀ। ਦੋਵਾਂ ਨੇ ਪੁਲਿਸ ਦੁਆਰਾ ਕਥਿਤ ਰਿਸ਼ਵਤ ਮੰਗੇ ਜਾਣ ਦੀਆਂ ਖ਼ਬਰਾਂ ਨੂੰ ਵੀ ਗਲਤ ਦੱਸਿਆ। ਬਲਵੰਤ ਸਿੰਘ ਨੇ ਦੱਸਿਆ ਕਿ ਵਿਵਾਦ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਪੁਲਿਸ ਨੇ ਉਨ੍ਹਾਂ ਦੀ 'ਗ੍ਰਾਮੀਣ ਸੇਵਾ' ਨੂੰ ਬਿਨਾਂ ਕਿਸੇ ਕਾਰਨ ਰੋਕ ਕੇ ਬੇਹੱਦ ਅਸੱਭਿਅਕ ਸ਼ਬਦਾਂ ਦੀ ਵਰਤੋਂ ਕੀਤੀ ਪਰ ਅਸੀਂ ਮਾਮਲੇ ਨੂੰ ਤੂਲ ਨਾ ਦਿੰਦੇ ਹੋਏ ਹੱਥ ਜੋੜ ਦਿੱਤੇ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਥੋੜ੍ਹੀ ਦੂਰ ਅੱਗੇ ਜਾ ਕੇ ਆਪਣੀ ਜਿਪਸੀ ਨੂੰ ਸਾਡੀ 'ਗ੍ਰਾਮੀਣ ਸੇਵਾ' ਦੇ ਵਾਹਨ ਮੂਹਰੇ ਖੜ੍ਹਾ ਕਰਕੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ।
ਬੇਰਹਿਮ ਰਵੱਈਏ ਨੇ ਦਿੱਲੀ ਪੁਲਿਸ 'ਤੇ ਲਾਇਆ ਸਵਾਲੀਆ ਨਿਸ਼ਾਨ
ਘਟਨਾ ਨਾਲ ਪੁਲਿਸ ਦੇ ਰਵੱਈਏ 'ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜਾਣਕਾਰੀ ਮੁਤਾਬਿਕ ਜਿਸ ਮਾਮੂਲੀ ਵਿਵਾਦ ਨੂੰ ਪੇਸ਼ੇਵਰ ਤਰੀਕੇ ਹੀ ਸੌਖੇ ਤੇ ਸ਼ਾਂਤੀਪੂਰਨ ਢੰਗ ਨਾਲ ਕੁਝ ਸਮੇਂ 'ਚ ਹੀ ਨਿਪਟਾਇਆ ਜਾ ਸਕਦਾ ਸੀ, ਉਸ ਦੇ ਲਈ ਪੁਲਿਸ ਕਰਮੀਆਂ ਨੇ ਬੇਹੱਦ ਗ਼ੈਰ ਪੇਸ਼ੇਵਰ ਤਰੀਕਾ ਅਪਨਾਉਂਦੇ ਹੋਏ ਸਿੱਖ ਪਿਓ-ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਨਾਲ ਹੀ ਸਿੱਖਾਂ ਪ੍ਰਤੀ ਨਫ਼ਰਤ ਭਰੇ ਹੋਣ ਦਾ ਅਹਿਸਾਸ ਵੀ ਕਰਵਾਇਆ। ਵਾਇਰਲ ਵੀਡੀਓ 'ਚ ਪੁਲਿਸ ਮੁਲਾਜ਼ਮ ਤੇ ਸਰਬਜੀਤ ਸਿੰਘ ਦੀ ਬਹਿਸਬਾਜ਼ੀ ਹੁੰਦੀ ਨਜ਼ਰ ਆ ਰਹੀ ਹੈ ਅਤੇ ਉਸ ਤੋਂ ਬਾਅਦ ਜਦ ਸਰਬਜੀਤ ਨੂੰ ਉਸ ਦਾ ਪੁੱਤਰ ਉਥੋਂ ਹਟਾ ਕੇ ਇਕ ਪਾਸੇ ਲੈ ਜਾਂਦਾ ਹੈ ਤਾਂ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਪਿਸਟਲ ਤੇ ਡੰਡਿਆਂ ਸਮੇਤ ਉਨ੍ਹਾਂ ਨੂੰ ਇਸ ਤਰ੍ਹਾਂ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਪਿਓ-ਪੁੱਤ ਕੋਲ ਬਹੁਤ ਵੱਡੇ ਹਥਿਆਰ ਹੋਣ। ਇਕ ਹੋਰ ਵੱਡਾ ਸਵਾਲ ਇਹ ਹੈ ਕਿ ਜਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਹੀ ਲਿਆ ਸੀ ਤਾਂ ਉਸ ਦੇ ਬਾਅਦ ਵੀ ਸੜਕਾਂ 'ਤੇ ਬੁਰੀ ਤਰ੍ਹਾਂ ਘੜੀਸਿਆ ਤੇ ਕੁੱਟਮਾਰ ਕਿਉਂ ਕੀਤੀ ਗਈ?
ਪੁਲਿਸ ਵਲੋਂ ਜਾਂਚ ਦੇ ਆਦੇਸ਼
ਉਕਤ ਮਾਮਲੇ 'ਚ ਪੁਲਿਸ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਮਲੇ 'ਚ ਗ਼ੈਰ ਪੇਸ਼ੇਵਰ ਰਵੱਈਆ ਅਪਨਾਉਣ ਦੇ ਚਲਦਿਆਂ ਤਿੰਨ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡਿਪਟੀ ਪੁਲਿਸ ਕਮਿਸ਼ਨਰ (ਉੱਤਰ-ਪੱਛਮੀ) ਅਤੇ ਮੁਖਰਜੀ ਨਗਰ ਦੇ ਵਧੀਕ ਡਿਪਟੀ ਪੁਲਿਸ ਕਮਿਸ਼ਨਰ ਤੇ ਸਹਾਇਕ ਡਿਪਟੀ ਪੁਲਿਸ ਕਮਿਸ਼ਨਰ ਦੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਸਿੱਖ ਆਗੂਆਂ ਵਲੋਂ ਭਾਰੀ ਵਿਰੋਧ
ਘਟਨਾ ਦੇ ਵਿਰੋਧ 'ਚ ਮੁਖਰਜੀ ਨਗਰ ਥਾਣੇ ਦੇ ਬਾਹਰ ਧਰਨੇ 'ਚ ਆਮ ਸਿੱਖਾਂ ਤੋਂ ਇਲਾਵਾ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਆਗੂਆਂ ਤੇ ਨੁਮਾਇੰਦਿਆਂ ਨੇ ਵੀ ਪੁੱਜ ਕੇ ਪੁਲਿਸ ਖ਼ਿਲਾਫ਼ ਰੋਸ ਜਤਾਇਆ। ਇੱਥੇ ਪੁੱਜਣ ਵਾਲਿਆਂ 'ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼, ਸ਼੍ਰੋਮਣੀ ਅਕਾਲੀ ਦਲ ਦਿੱਲੀ, ਦਿੱਲੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਅਹੁਦੇਦਾਰ , ਕਮੇਟੀ ਮੈਂਬਰ, ਆਮ ਆਦਮੀ ਪਾਰਟੀ, ਦਿੱਲੀ ਭਾਜਪਾ ਸਮੇਤ ਵੱਡੀ ਗਿਣਤੀ 'ਚ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਸਨ।
ਟ੍ਰਾਂਸਪੋਰਟਰ ਸੰਗਠਨ ਵਲੋਂ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਬਰਖ਼ਾਸਤ ਕਰਨ ਦੀ ਮੰਗ
ਦਿੱਲੀ ਦੇ ਮੁਖਰਜੀ ਨਗਰ ਇਲਾਕੇ 'ਚ ਸਿੱਖ ਡਰਾਈਵਰ ਤੇ ਉਸ ਦੇ ਪੁੱਤਰ ਨਾਲ ਪੁਲਿਸ ਵਲੋਂ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਦੇ ਮਾਮਲੇ 'ਚ ਨਿੱਜੀ ਟ੍ਰਾਂਸਪੋਰਟਰਾਂ ਦੇ ਇਕ ਸੰਗਠਨ ਨੇ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਤੁਰੰਤ ਬਰਖ਼ਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ। ਭਾਰਤੀ ਮਜ਼ਦੂਰ ਸੰਘ ਦੀ ਇਕ ਇਕਾਈ ਭਾਰਤੀ ਪ੍ਰਾਈਵੇਟ ਟ੍ਰਾਂਸਪੋਰਟ ਮਜ਼ਦੂਰ ਮਹਾਸੰਘ ਨੇ ਦੋਸ਼ ਲਗਾਇਆ ਕਿ ਭ੍ਰਿਸ਼ਟਾਚਾਰੀ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਆਟੋ ਡਰਾਈਵਰਾਂ ਤੋਂ ਪੈਸਿਆਂ ਦੀ ਮੰਗ ਕਰਦੇ ਹਨ ਅਤੇ ਜੇ ਉਹ ਪੈਸੇ ਨਹੀਂ ਦਿੰਦੇ ਤਾਂ ਉਨ੍ਹਾਂ ਦਾ ਚਲਾਨ ਕੀਤਾ ਜਾਂਦਾ ਹੈ। ਉਨ੍ਹਾਂ ਭ੍ਰਿਸ਼ਟਾਚਾਰੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਗ੍ਰਹਿ ਮੰਤਰਾਲੇ ਨੇ ਰਿਪੋਰਟ ਮੰਗੀ
ਨਵੀਂ ਦਿੱਲੀ, 17 ਜੂਨ (ਪੀ.ਟੀ.ਆਈ.)-ਗ੍ਰਹਿ ਮੰਤਰਾਲੇ ਨੇ ਇਸ ਘਟਨਾ ਸਬੰਧੀ ਦਿੱਲੀ ਪੁਲਿਸ ਤੋਂ ਇਕ ਰਿਪੋਰਟ ਮੰਗੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਪੁਲਿਸ ਕਮਿਸ਼ਨਰ ਅਮੁੱਲਿਆ ਪਟਨਾਇਕ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਹੈ। ਰੈਡੀ ਨੇ ਟਵੀਟ ਕਰਦਿਆਂ ਦੱਸਿਆ ਕਿ ਦਿੱਲੀ ਦੇ ਮੁਖਰਜੀ ਨਗਰ ਇਲਾਕੇ 'ਚ ਵਾਪਰੀ ਘਟਨਾ ਸਬੰਧੀ ਆਰ.ਪੀ. ਸਿੰਘ ਖ਼ਾਲਸਾ ਦੀ ਅਗਵਾਈ 'ਚ ਭਾਜਪਾ ਦਾ ਇਕ ਵਫ਼ਦ ਮੈਨੂੰ ਮਿਲਿਆ ਅਤੇ ਮੈਂ ਦਿੱਲੀ ਦੇ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਇਕ ਵਿਸਥਾਰਤ ਰਿਪੋਰਟ ਪੇਸ਼ ਕਰਨ ਦੀ ਹਦਾਇਤ ਦਿੱਤੀ ਹੈ।
ਕੇਜਰੀਵਾਲ ਵਲੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਤੋਂ ਮੰਗ ਕੀਤੀ ਹੈ ਕਿ ਸਿੱਖ ਪਿਓ-ਪੁੱਤਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕੇਜਰੀਵਾਲ ਨੇ ਪੀੜਤ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਕੇਜਰੀਵਾਲ ਨੇ ਕਿਹਾ ਕਿ ਮੁਖਰਜੀ ਨਗਰ 'ਚ ਦਿੱਲੀ ਪੁਲਿਸ ਦਾ ਨਿਰਦਈਪੁਣਾ ਰਵੱਈਆ ਬਹੁਤ ਹੀ ਨਿੰਦਣਯੋਗ ਅਤੇ ਅਨਿਆਂਪੂਰਨ ਹੈ। ਉਨ੍ਹਾਂ ਪੂਰੀ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਸੁਖਬੀਰ ਵਲੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦੀ ਮੰਗ
ਨਵੀਂ ਦਿੱਲੀ, (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਦਿੱਲੀ 'ਚ ਨਿਰਦੋਸ਼ ਸਿੱਖਾਂ 'ਤੇ ਹਮਲੇ ਲਈ ਜ਼ਿੰਮੇਵਾਰ ਪੁੁਲਿਸ ਮੁਲਾਜ਼ਮਾਂ ਖ਼ਿਲਾਫ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕੀਤਾ ਜਾਵੇ।
ਸਿਰਸਾ ਦੀ ਅਗਵਾਈ 'ਚ ਵਫ਼ਦ ਵਲੋਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ
ਸਾਰੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ, 17 ਜੂਨ (ਜਗਤਾਰ ਸਿੰਘ)-ਸਿੱਖ ਡਰਾਈਵਰ ਤੇ ਉਸ ਦੇ ਨਾਬਾਲਗ ਪੁੱਤਰ ਨਾਲ ਕੀਤੀ ਕੁੱਟਮਾਰ ਦੇ ਮਾਮਲੇ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਵਫ਼ਦ ਨੇ ਦਿੱਲੀ ਪੁਲਿਸ ਦੇ ਮੁੱਖ ਦਫ਼ਤਰ ਵਿਖੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸਿਰਸਾ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਨੇ ਭਰੋਸਾ ਦਿਵਾਇਆ ਹੈ ਕਿ ਡਰਾਈਵਰ ਸਰਬਜੀਤ ਸਿੰਘ ਤੇ ਉਸ ਦੇ ਲੜਕੇ ਦੀ ਕੁੱਟਮਾਰ 'ਚ ਸ਼ਾਮਿਲ ਸਾਰੇ ਪੁਲਿਸ ਕਰਮਚਾਰੀਆਂ ਦੇ ਖ਼ਿਲਾਫ਼ ਅੱਜ ਹੀ ਕੇਸ ਦਰਜ ਕੀਤਾ ਜਾਵੇਗਾ। ਸਿਰਸਾ ਨੇ ਦੱਸਿਆ ਕਿ ਕਮਿਸ਼ਨਰ ਨੇ ਭਰੋਸਾ ਦਵਾਇਆ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰੀ ਘਟਨਾ ਦੀ ਜਾਂਚ ਜੁਆਇੰਟ ਕਮਿਸ਼ਨਰ ਆਫ਼ ਪੁਲਿਸ ਵਲੋਂ ਕੀਤੀ ਜਾਵੇਗੀ ਤੇ ਇਹ ਜ਼ਿਲ੍ਹੇ ਤੋਂ ਬਾਹਰ ਸਪੁਰਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਰਬਜੀਤ ਸਿੰਘ ਤੇ ਉਸ ਦੇ ਪੁੱਤਰ ਖ਼ਿਲਾਫ਼ ਧਾਰਾ 307 ਤਹਿਤ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ। ਸਿਰਸਾ ਦੀ ਅਗਵਾਈ 'ਚ ਗਏ ਵਫ਼ਦ 'ਚ ਹਰਮੀਤ ਸਿੰਘ ਕਾਲਕਾ, ਬੀਬੀ ਰਣਜੀਤ ਕੌਰ, ਕੁਲਵੰਤ ਸਿੰਘ ਬਾਠ ਤੋਂ ਇਲਾਵਾ ਪੀੜਤ ਸਿੱਖ ਡਰਾਈਵਰ ਸਰਬਜੀਤ ਸਿੰਘ ਵੀ ਸ਼ਾਮਿਲ ਸੀ।

ਫ਼ਤਹਿਵੀਰ ਦੀ ਮੌਤ ਦਾ ਜ਼ਿੰਮੇਵਾਰ ਕੌਣ-ਹਾਈਕੋਰਟ

ਸਰਕਾਰ ਤੋਂ ਜਵਾਬ ਤਲਬ

ਚੰਡੀਗੜ੍ਹ, 17 ਜੂਨ (ਸੁਰਜੀਤ ਸਿੰਘ ਸੱਤੀ)- ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ 'ਚ ਡਿੱਗ ਕੇ ਮੌਤ ਦੇ ਮੂੰਹ ਜਾ ਪਏ ਦੋ ਸਾਲਾ ਫਤਹਿਵੀਰ ਦੀ ਮੌਤ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੁੱਖ ਸਕੱਤਰ ਕੋਲੋਂ ਜਵਾਬ ਮੰਗਿਆ ਹੈ ਕਿ ਇਸ ਮੌਤ ਦਾ ਜ਼ਿੰਮੇਵਾਰ ਕੌਣ ਹੈ। ਦੋ ਵੱਖ-ਵੱਖ ਲੋਕਹਿਤ ਪਟੀਸ਼ਨਾਂ 'ਚ ਇਸ ਘਟਨਾ ਪਿੱਛੇ ਜ਼ਿੰਮੇਵਾਰਾਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਤੇ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਹਾਲਾਂਕਿ ਐਨ.ਡੀ.ਆਰ.ਐਫ਼. ਦੀ ਟੀਮ ਵਲੋਂ ਵਰਤੀ ਗਈ ਤਕਨਾਲੋਜੀ ਨੂੰ ਬਿਹਤਰ ਦੱਸਦਿਆਂ ਪਟੀਸ਼ਨਰਾਂ ਨੂੰ ਫ਼ਟਕਾਰ ਵੀ ਲਗਾਈ, ਪਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕਰ ਲਈ ਹੈ। ਹਾਈਕੋਰਟ ਨੇ ਪੁੱਛਿਆ ਹੈ ਕਿ ਫਤਹਿਵੀਰ ਦੀ ਮੌਤ ਪਿੱਛੇ ਜ਼ਿੰਮੇਵਾਰ ਹਾਲਾਤ ਕੀ ਰਹੇ ਤੇ ਖੁੱਲ੍ਹੇ ਬੋਰਵੈੱਲਾਂ ਬਾਰੇ ਪੰਜਾਬ ਸਰਕਾਰ ਕੀ ਕਾਰਵਾਈ ਕਰ ਰਹੀ ਹੈ। ਅਦਾਲਤ ਨੇ 3 ਜੁਲਾਈ ਲਈ ਨੋਟਿਸ ਜਾਰੀ ਕਰਕੇ ਮੁੱਖ ਸਕੱਤਰ ਤੋਂ ਸਥਿਤੀ ਰਿਪੋਰਟ ਤਲਬ ਕਰ ਲਈ ਹੈ। ਅਦਾਲਤ ਨੇ ਪੰਜਾਬ 'ਚ ਪਾਣੀ ਦੀ ਕਿੱਲਤ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੈ ਤੇ ਕਿਸਾਨ ਬੋਰਵੈੱਲ ਕਰਵਾਉਣਗੇ ਤੇ ਅਜਿਹੇ 'ਚ ਪਾਣੀ ਦੀ ਹੋਰ ਕਮੀ ਹੋ ਸਕਦੀ ਹੈ। ਅਦਾਲਤ ਨੇ ਪੰਜਾਬ 'ਚ ਫ਼ਸਲੀ ਵਿਭਿੰਨਤਾ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਕਿ ਪਾਣੀ ਦੀ ਕਿੱਲਤ ਨਾਲ ਨਜਿੱਠਿਆ ਜਾ ਸਕੇ। ਮਾਮਲੇ ਦੀ ਸੁਣਵਾਈ ਦੌਰਾਨ ਪਟੀਸ਼ਨਰਾਂ ਦੇ ਵਕੀਲ ਨੇ ਐਨ.ਡੀ.ਆਰ.ਐਫ਼. ਦੀ ਕਾਰਗੁਜ਼ਾਰੀ 'ਤੇ ਸੁਆਲ ਚੁੱਕੇ ਪਰ ਕੇਂਦਰ ਸਰਕਾਰ ਵਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਸੱਤਿਆਪਾਲ ਜੈਨ ਨੇ ਕਿਹਾ ਕਿ ਐਨ.ਡੀ.ਆਰ.ਐਫ਼. ਦੀ ਟੀਮ ਨੇ 'ਆਪ੍ਰੇਸ਼ਨ ਫਤਹਿਵੀਰ ਬਚਾਓ' ਦੌਰਾਨ ਪੂਰੀ ਤਨਦੇਹੀ ਨਾਲ ਕੰਮ ਕੀਤਾ, ਪਰ ਇਹ ਜਾਣਨਾ ਵਧੇਰੇ ਜ਼ਰੂਰੀ ਹੈ ਕਿ ਸੂਬਾ ਸਰਕਾਰ ਨੇ ਅਜਿਹੇ ਹੋਰ ਖੁੱਲ੍ਹੇ ਬੋਰਵੈੱਲ ਬੰਦ ਕਰਨ ਲਈ ਕੀ ਉਪਰਾਲੇ ਕੀਤੇ ਹਨ। ਪਟੀਸ਼ਨਰਾਂ ਦੇ ਵਕੀਲਾਂ ਵਲੋਂ ਚੁੱਕੇ ਸੁਆਲ 'ਤੇ ਬੈਂਚ ਨੇ ਉਨ੍ਹਾਂ ਨੂੰ ਫ਼ਟਕਾਰ ਲਗਾਉਂਦਿਆਂ ਕਿਹਾ ਕਿ ਕੀ ਉਹ ਤਕਨੀਕੀ ਮਾਹਿਰ ਹਨ ਜੋ ਇਹ ਦੱਸ ਸਕਣ ਕਿ ਐਨ.ਡੀ.ਆਰ.ਐਫ਼. ਨੇ ਕਿਹੜੀ ਤਕਨੀਕ ਦਾ ਇਸਤੇਮਾਲ ਕੀਤਾ। ਬੈਂਚ ਨੇ ਕਿਹਾ ਕਿ ਐਨ.ਡੀ.ਆਰ.ਐਫ਼. ਕੋਲ ਉੱਚ ਪੱਧਰੀ ਮਾਹਿਰਾਂ ਦੀ ਟੀਮ ਹੈ।

ਮਮਤਾ ਵਲੋਂ ਨਵੇਂ ਸੁਰੱਖਿਆ ਨਿਯਮ ਬਣਾਉਣ ਦਾ ਭਰੋਸਾ-ਡਾਕਟਰਾਂ ਨੇ ਹੜਤਾਲ ਵਾਪਸ ਲਈ

ਕੋਲਕਾਤਾ, 17 ਜੂਨ (ਰਣਜੀਤ ਸਿੰਘ ਲੁਧਿਆਣਵੀ)-ਕਰੀਬ ਹਫ਼ਤੇ ਭਰ ਤੋਂ ਚੱਲ ਰਹੀ ਹੜਤਾਲ ਦੌਰਾਨ ਅੱਜ ਸੋਮਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਡਾਕਟਰਾਂ ਦੇ ਵਫ਼ਦ ਵਿਚਾਲੇ ਮੀਡੀਆ ਦੀ ਮੌਜੂਦਗੀ 'ਚ ਹੋਈ ਬੈਠਕ ਦੌਰਾਨ ਢੁੱਕਵੀਆਂ ਮੰਗਾਂ ਮੰਨਣ ਉਪਰੰਤ ਡਾਕਟਰਾਂ ਨੇ ਹੜਤਾਲ ਵਾਪਸ ਲੈ ਲਈ। ਸੂਬਾ ਸਕੱਤਰੇਤ 'ਚ ਹੋਈ ਮੀਟਿੰਗ ਦੌਰਾਨ ਡਾਕਟਰਾਂ ਦੇ ਇਕ ਵਫ਼ਦ ਨੇ ਬੈਨਰਜੀ ਨੂੰ ਮੈਡੀਕਲ ਕਾਲਜਾਂ ਤੇ ਹਸਪਤਾਲਾਂ 'ਚ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਹੈ। ਬੈਨਰਜੀ ਨੇ ਬੈਠਕ 'ਚ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਸੂਬੇ ਦੇ ਹਸਪਤਾਲਾਂ 'ਚ ਡਾਕਟਰਾਂ ਦੀ ਸੁਰੱਖਿਆ ਲਈ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕਰਨ ਲਈ ਕਿਹਾ। ਇਸ ਮੌਕੇ 31 ਜੂਨੀਅਰ ਡਾਕਟਰਾਂ ਤੋਂ ਇਲਾਵਾ ਸੂਬੇ ਦੇ ਸਿਹਤ ਸਕੱਤਰ ਤੇ ਰਾਜ ਮੰਤਰੀ ਚੰਦਰੀਮਾ ਭੱਟਾਚਾਰੀਆ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਪ੍ਰਦਰਸ਼ਨਕਾਰੀਆਂ ਦੀ ਮੀਡੀਆ ਦੀ ਮੌਜੂਦਗੀ 'ਚ ਬੈਠਕ ਦੀ ਮੰਗ ਨੂੰ ਲੈ ਕੇ ਸੂਬਾ ਸਰਕਾਰ ਨੇ ਕੇਵਲ ਦੋ ਖੇਤਰੀ ਚੈਨਲਾਂ ਨੂੰ ਬੈਠਕ ਦੇ ਪ੍ਰਸਾਰਨ ਦੀ ਮਨਜੂਰੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸੇ ਵੀ ਡਾਕਟਰ ਖਿਲਾਫ਼ ਪਰਚਾ ਦਰਜ ਨਹੀਂ ਕੀਤਾ। ਜੂਨੀਅਰ ਡਾਕਟਰਾਂ ਦੇ ਸਾਂਝੇ ਮੰਚ ਦੇ ਪ੍ਰਤੀਨਿਧੀਆਂ ਦੀ ਇਹ ਮੰਗ ਕਿ 11 ਜੂਨ ਨੂੰ ਡਾਕਟਰਾਂ 'ਤੇ ਹਮਲਾ ਕਰਨ ਦੀ ਘਟਨਾ 'ਚ ਜੋ ਸ਼ਾਮਿਲ ਹਨ, ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਬਾਰੇ ਬੈਨਰਜੀ ਨੇ ਕਿਹਾ ਕਿ ਸਰਕਾਰ ਢੁੱਕਵੇਂ ਕਦਮ ਚੁੱਕ ਰਹੀ ਹੈ ਤੇ ਘਟਨਾ 'ਚ ਸ਼ਾਮਿਲ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੂਨੀਅਰ ਡਾਕਟਰਾਂ ਦੇ ਪ੍ਰਸਤਾਵ ਵਜੋਂ ਉਨ੍ਹਾਂ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਸ਼ਿਕਾਇਤ ਨਿਵਾਰਨ ਕਮੇਟੀਆਂ ਦੇ ਗਠਨ ਕਰਨ ਦੇ ਵੀ ਨਿਰਦੇਸ਼ ਦਿੱਤੇ। ਬੈਠਕ ਦੌਰਾਨ ਮੰਗਾਂ ਮੰਨਣ ਦੇ ਭਰੋਸੇ ਬਾਅਦ ਡਾਕਟਰ ਹੜਤਾਲ ਵਾਪਸ ਲੈਣ ਲਈ ਸਹਿਮਤ ਹੋ ਗਏ। ਡਾਕਟਰਾਂ ਦੇ ਇਕ ਪ੍ਰਤੀਨਿਧ ਨੇ ਕਿਹਾ ਕਿ ਬੈਠਕ 'ਚ ਮਮਤਾ ਬੈਨਰਜੀ ਵਲੋਂ ਮੰਗਾਂ ਮੰਨਣ ਬਾਰੇ ਦਿੱਤੇ ਭਰੋਸੇ ਤੋਂ ਅਸੀਂ ਸੰਤੁਸ਼ਟ ਹਾਂ ਤੇ ਹੜਤਾਲ ਵਾਪਸ ਲੈਂਦੇ ਹਾਂ। ਹਾਲਾਂਕਿ ਹੜਤਾਲ ਨੂੰ ਵਾਪਸ ਲੈਣ ਦਾ ਰਸਮੀ ਐਲਾਨ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਰਹੇ ਐਨ.ਆਰ.ਐਸ. ਮੈਡੀਕਲ ਕਾਲਜ ਤੇ ਹਸਪਤਾਲ ਵਲੋਂ ਕੀਤੇ ਜਾਣ ਦੀ ਸੰਭਾਵਨਾ ਹੈ।

ਵੱਢੀਖ਼ੋਰੀ ਤੇ ਨਸ਼ਿਆਂ ਦੇ ਦੋਸ਼ਾਂ ਤਹਿਤ 6 ਥਾਣੇਦਾਰ ਤੇ 5 ਸਿਪਾਹੀ ਬਰਖ਼ਾਸਤ

ਪਟਿਆਲਾ, 17 ਜੂਨ (ਮਨਦੀਪ ਸਿੰਘ ਖਰੋੜ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ 'ਚ ਨਸ਼ਿਆਂ ਤੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਤਹਿਤ ਅੱਜ ਪਟਿਆਲਾ ਦੇ ਐਸ. ਐਸ. ਪੀ. ਮਨਦੀਪ ਸਿੰਘ ਸਿੱਧੂ ਨੇ ਸਖ਼ਤ ਕਾਰਵਾਈ ਕਰਦਿਆਂ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਲਿਪਤ 6 ਥਾਣੇਦਾਰਾਂ ਸਮੇਤ 11 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਤਰਫ਼ (ਡਿਸਮਿਸ) ਕਰ ਦਿੱਤਾ ਹੈ। ਬਰਤਰਫ਼ ਕੀਤੇ ਗਏ ਥਾਣੇਦਾਰਾਂ 'ਚ ਇਕ ਔਰਤ ਥਾਣੇਦਾਰ ਵੀ ਸ਼ਾਮਿਲ ਹੈ। ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਕੀਤੀ ਇਸ ਵੱਡੀ ਕਾਰਵਾਈ ਬਾਰੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਵੱਖ-ਵੱਖ ਮਾਮਲਿਆਂ 'ਚ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਉਣ ਕਾਰਨ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਵੱਖਰੇ ਤੌਰ 'ਤੇ ਕੀਤੀ ਗਈ ਵਿਭਾਗੀ ਪੜਤਾਲ ਦੌਰਾਨ ਦੋਸ਼ੀ ਪਾਏ ਜਾਣ ਕਾਰਨ ਇਨ੍ਹਾਂ ਨੂੰ ਨੌਕਰੀ ਤੋਂ ਬਰਤਰਫ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਦੋਸ਼ੀਆਂ ਖ਼ਿਲਾਫ਼ ਅਦਾਲਤਾਂ 'ਚ ਮਾਮਲੇ ਸੁਣਵਾਈ ਅਧੀਨ ਹਨ। ਐਸ.ਐਸ.ਪੀ. ਸਿੱਧੂ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਨੌਕਰੀ ਤੋਂ ਬਰਤਰਫ਼ ਕੀਤੇ ਗਏ ਪੁਲਿਸ ਮੁਲਾਜ਼ਮਾਂ 'ਚ ਸਹਾਇਕ ਥਾਣੇਦਾਰ ਸ਼ਿਵਦੇਵ ਸਿੰਘ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ, ਜਦਕਿ ਸਹਾਇਕ ਥਾਣੇਦਾਰ ਲੋਕਲ ਰੈਂਕ ਸਾਹਿਬ ਸਿੰਘ ਨੂੰ 10 ਹਜ਼ਾਰ ਰੁਪਏ, ਸਹਾਇਕ ਥਾਣੇਦਾਰ ਲੋਕਲ ਰੈਂਕ ਟਹਿਲ ਸਿੰਘ ਨੂੰ 35 ਹਜ਼ਾਰ ਰੁਪਏ, ਸਹਾਇਕ ਥਾਣੇਦਾਰ ਲੋਕਲ ਰੈਂਕ ਜਗੀਰ ਸਿੰਘ ਨੂੰ 10 ਹਜ਼ਾਰ ਰੁਪਏ, ਸਹਾਇਕ ਥਾਣੇਦਾਰ ਲੋਕਲ ਰੈਂਕ ਗੁਰਮੀਤ ਸਿੰਘ ਅਤੇ ਹੈੱਡ ਕਾਂਸਟੇਬਲ ਹਰਜਿੰਦਰ ਸਿੰਘ ਨੂੰ ਸਾਂਝੇ ਤੌਰ 'ਤੇ 14 ਹਜ਼ਾਰ ਰੁਪਏ ਰਿਸ਼ਵਤ ਲੈਣ ਕਾਰਨ ਬਰਤਰਫ਼ ਕੀਤਾ ਗਿਆ। ਐਸ.ਐਸ.ਪੀ. ਨੇ ਦੱਸਿਆ ਕਿ ਰਿਸ਼ਵਤ ਦੇ ਮਾਮਲੇ 'ਚ ਇਕ ਔਰਤ ਥਾਣੇਦਾਰ ਲੋਕਲ ਰੈਂਕ ਸੁਖਵਿੰਦਰ ਕੌਰ ਨੂੰ 10 ਹਜ਼ਾਰ ਰੁਪਏ ਅਤੇ ਹੈੱਡ ਕਾਂਸਟੇਬਲ ਬਲਜਿੰਦਰ ਸਿੰਘ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਨੌਕਰੀ ਤੋਂ ਬਰਤਰਫ਼ ਕੀਤਾ ਗਿਆ ਹੈ। ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਸ਼ਿਆਂ ਦੇ ਮਾਮਲਿਆਂ 'ਚ ਲਿਪਤ ਜਿਨ੍ਹਾਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਤਰਫ਼ ਕੀਤਾ ਗਿਆ ਹੈ, ਉਨ੍ਹਾਂ 'ਚ ਹੈੱਡ ਕਾਂਸਟੇਬਲ ਅਮਰਜੀਤ ਸਿੰਘ, ਕਾਂਸਟੇਬਲ ਨਰਿੰਦਰਪਾਲ ਸਿੰਘ ਅਤੇ ਕਾਂਸਟੇਬਲ ਗੁਰਪ੍ਰਤਾਪ ਸਿੰਘ ਦੇ ਨਾਂਅ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ 11 ਮਹੀਨਿਆਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਸਿਫ਼ਾਰਸ਼ 'ਤੇ ਜਿੱਥੇ ਚੰਗੀ ਕਾਰਗੁਜ਼ਾਰੀ ਵਾਲੇ 81 ਪੁਲਿਸ ਮੁਲਾਜ਼ਮਾਂ ਨੂੰ ਡੀ.ਜੀ.ਪੀ. ਪੰਜਾਬ ਵਲੋਂ ਤਰੱਕੀਆਂ ਦਿੱਤੀਆਂ ਗਈਆਂ ਹਨ ਉੱਥੇ ਹੀ 50 ਅਧਿਕਾਰੀਆਂ/ਕਰਮਚਾਰੀਆਂ ਨੂੰ ਡੀ.ਜੀ.ਪੀ. ਡਿਸਕ ਨਾਲ ਸਨਮਾਨਿਆ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਐਸ.ਐਸ.ਪੀ., ਆਈ.ਜੀ. ਅਤੇ ਹੋਰ ਅਧਿਕਾਰੀਆਂ ਦੀ ਸਿਫ਼ਾਰਸ਼ 'ਤੇ 1816 ਮੁਲਾਜ਼ਮਾਂ ਨੂੰ ਕਮੈਮੋਡੇਸ਼ਨ ਸਰਟੀਫਿਕੇਟ ਦਿੱਤੇ ਗਏ ਹਨ। ਗੁੰਝਲਦਾਰ ਅਤੇ ਸਨਸਨੀਖ਼ੇਜ਼ ਮਾਮਲਿਆਂ ਨੂੰ ਸੁਲਝਾਉਣ ਕਾਰਨ ਪਟਿਆਲਾ ਪੁਲਿਸ ਨੂੰ ਡੀ.ਜੀ.ਪੀ. ਪੰਜਾਬ ਵਲੋਂ 3 ਲੱਖ 20 ਹਜ਼ਾਰ ਰੁਪਏ ਦਾ ਨਕਦ ਇਨਾਮ ਵੀ ਪ੍ਰਾਪਤ ਹੋਇਆ ਹੈ।

ਮੁਹੰਮਦ ਮੁਰਸੀ ਦਾ ਅਦਾਲਤ 'ਚ ਸੁਣਵਾਈ ਦੌਰਾਨ ਦਿਹਾਂਤ

ਕਾਹਿਰਾ, 17 ਜੂਨ (ਏ.ਐਫ਼.ਪੀ.)-ਮਿਸਰ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਮੁਰਸੀ ਦਾ ਅਦਾਲਤ 'ਚ ਸੁਣਵਾਈ ਦੌਰਾਨ ਦਿਹਾਂਤ ਹੋ ਗਿਆ। ਇਕ ਨਿਆਇਕ ਸੂਤਰ ਅਨੁਸਾਰ ਉਹ ਇਕ ਮਾਮਲੇ 'ਚ ਜੱਜ ਸਾਹਮਣੇ 20 ਮਿੰਟਾਂ ਲਈ ਆਪਣਾ ਪੱਖ ਰਹੇ ਸਨ ਕਿ ਇਸੇ ਦੌਰਾਨ ਉਹ ਇਕਦਮ ਜੋਸ਼ 'ਚ ਆ ਗਏ ਅਤੇ ਬੇਹੋਸ਼ ਹੋ ਕੇ ਡਿੱਗ ਪਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਤੁਰਕੀ ਦੇ ਰਾਸ਼ਟਰਪਤੀ ਰੀਸੇਪ ਤਾਈਪ ਅਰਡੋਗਨ, ਜੋ ਉਨ੍ਹਾਂ ਦੇ ਮਜ਼ਬੂਤ ਭਾਈਵਾਲ ਸਨ, ਨੇ ਮੁਰਸੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ਸ਼ਹੀਦ ਐਲਾਨਿਆ। ਅਧਿਕਾਰਕ ਅਲ-ਅਹਿਰਾਮ ਨਿਊਜ਼ ਵੈਬਸਾਈਟ ਨੇ ਵੀ 67 ਸਾਲਾ ਮੁਰਸੀ ਦੇ ਦਿਹਾਂਤ ਹੋਣ ਸਬੰਧੀ ਜਾਣਕਾਰੀ ਦਿੱਤੀ ਹੈ। ਦੱਸਣਯੋਗ ਹੈ ਕਿ ਮੁਰਸੀ ਲੋਕਤੰਤਰਿਕ ਤਰੀਕੇ ਨਾਲ ਚੁਣੇ ਜਾਣ ਵਾਲੇ ਮਿਸਰ ਦੇ ਪਹਿਲੇ ਰਾਸ਼ਟਰਪਤੀ ਸਨ ਹਾਲਾਂਕਿ ਉਹ ਇਕ ਸਾਲ ਹੀ ਆਪਣੇ ਅਹੁਦੇ 'ਤੇ ਬਣੇ ਰਹਿਣ 'ਚ ਕਾਮਯਾਬ ਰਹੇ ਕਿਉਂਕਿ 2013 'ਚ ਸੈਨਾ ਨੇ ਉਨ੍ਹਾਂ ਨੂੰ ਅਹੁਦੇ ਤੋਂ ਲਾ ਦਿੱਤਾ ਸੀ। ਹੁਣ ਉਹ ਕਈ ਮਾਮਲਿਆਂ ਅਧੀਨ ਜੇਲ੍ਹ 'ਚ ਹੀ ਕੈਦ ਸਨ।

ਅਯੁੱਧਿਆ ਅੱਤਵਾਦੀ ਧਮਾਕਾ ਮਾਮਲੇ 'ਚ ਫ਼ੈਸਲਾ ਅੱਜ

ਪ੍ਰਯਾਗਰਾਜ, 17 ਜੂਨ (ਏਜੰਸੀ)-ਅਯੁੱਧਿਆ ਦੇ ਰਾਮ ਜਨਮ ਭੂਮੀ ਅਹਾਤੇ 'ਚ 2005 ਨੂੰ ਹੋਏ ਅੱਤਵਾਦੀ ਧਮਾਕਾ ਮਾਮਲੇ ਦੇ ਸਬੰਧ 'ਚ ਨੈਨੀ ਸੈਂਟਰਲ ਜੇਲ੍ਹ 'ਚ ਅੱਜ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਸਭ ਧਿਰਾਂ ਦਾ ਪੱਖ ਸੁਣਨ ਬਾਅਦ ਫ਼ੈਸਲਾ 18 ਜੂਨ 'ਤੇ ਪਾ ਦਿੱਤਾ ਹੈ। ਇਸ ਮਾਮਲੇ ਦੀ ...

ਪੂਰੀ ਖ਼ਬਰ »

100 ਕਰੋੜ ਘੁਟਾਲਾ ਮਾਮਲੇ 'ਚ ਮੋਂਟੀ ਚੱਢਾ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, 17 ਜੂਨ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ ਉਦਯੋਗਪਤੀ ਤੇ ਵੇਵ ਸਮੂਹ ਦੇ ਉੱਪ-ਪ੍ਰਧਾਨ ਮਨਪ੍ਰੀਤ ਸਿੰਘ ਚੱਢਾ ਉਰਫ ਮੋਂਟੀ ਚੱਢਾ ਨੂੰ 100 ਕਰੋੜ ਰੁਪਏ ਘੁਟਾਲੇ ਦੇ ਇਕ ਮਾਮਲੇ 'ਚ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਗੁਲਸ਼ਨ ਕੁਮਾਰ ਨੇ ਇਸ ...

ਪੂਰੀ ਖ਼ਬਰ »

ਕਾਲਾ ਹਿਰਨ ਸ਼ਿਕਾਰ ਮਾਮਲਾ

ਫ਼ਰਜ਼ੀ ਹਲਫ਼ਨਾਮਾ ਮਾਮਲੇ 'ਚ ਸਲਮਾਨ ਬਰੀ

ਜੋਧਪੁਰ, 17 ਜੂਨ (ਏਜੰਸੀ)-ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਸੀ.ਜੇ.ਐਮ. ਜੋਧਪੁਰ ਅੰਕਿਤ ਰਮਨ ਦੀ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਫਰਜ਼ੀ ਹਲਫ਼ਨਾਮਾ ਦਾਖ਼ਲ ਕਰਨ 'ਤੇ ਸਲਮਾਨ ਖ਼ਾਨ ਨੂੰ ਬਰੀ ਕਰ ਦਿੱਤਾ ਹੈ। ਸਲਮਾਨ ਖ਼ਾਨ 'ਤੇ ...

ਪੂਰੀ ਖ਼ਬਰ »

ਨੱਢਾ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ

ਨਵੀਂ ਦਿੱਲੀ, 17 ਜੂਨ (ਉਪਮਾ ਡਾਗਾ ਪਾਰਥ)- ਸੀਨੀਅਰ ਭਾਜਪਾ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਜੇ.ਪੀ. ਨੱਢਾ ਨੂੰ ਭਾਜਪਾ ਸੰਸਦੀ ਬੋਰਡ ਦੀ ਬੈਠਕ ਦੌਰਾਨ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਰੱਖਿਆ ਮੰਤਰੀ ...

ਪੂਰੀ ਖ਼ਬਰ »

ਬਿਹਾਰ 'ਚ ਚਮਕੀ ਬੁੁਖ਼ਾਰ ਦਾ ਕਹਿਰ-ਕੇਂਦਰੀ ਤੇ ਬਿਹਾਰ ਦੇ ਸਿਹਤ ਮੰਤਰੀ ਖਿਲਾਫ਼ ਮਾਮਲਾ ਦਰਜ

ਹੁਣ ਤੱਕ 126 ਬੱਚਿਆਂ ਦੀ ਮੌਤ

ਮੁਜ਼ੱਫਰਪੁਰ, 17 ਜੂਨ (ਏਜੰਸੀ)-ਬਿਹਾਰ ਦੇ ਮੁਜ਼ੱਫਰਪੁਰ 'ਚ ਚਮਕੀ ਬੁਖਾਰ (ਏ.ਈ.ਐਸ.) ਨਾਲ ਹੁਣ ਤੱਕ 126 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਤੇ ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ...

ਪੂਰੀ ਖ਼ਬਰ »

'ਨਕਲੀ ਅੰਡੇ' ਦੀ ਦਹਿਸ਼ਤ-ਪੋਲਟਰੀ ਕਾਰੋਬਾਰ 'ਤੇ ਮੰਡਰਾਉਣ ਲੱਗੇ ਕਾਲੇ ਬੱਦਲ

* ਸਰਕਾਰਾਂ ਦੀ ਪਹਿਲਾਂ ਹੀ ਅਣਦੇਖੀ ਕਾਰਨ ਖ਼ਤਮ ਹੁੰਦਾ ਜਾ ਰਿਹਾ ਹੈ ਪੰਜਾਬ 'ਚੋਂ ਕਾਰੋਬਾਰ * ਸ਼ਿਕਾਇਤ ਮਿਲਣ ਤੋਂ ਬਾਅਦ ਸਿਹਤ ਵਿਭਾਗ ਨੇ ਜਾਂਚ ਲਈ ਭੇਜੇ ਨਮੂਨੇ

ਹਰਿੰਦਰ ਸਿੰਘ ਤਰਨ ਤਾਰਨ, 17 ਜੂਨ-ਦੇਸ਼ ਅਤੇ ਸੂਬਾ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਅਤੇ ਪੋਲਟਰੀ ਕਾਰੋਬਾਰ ਪ੍ਰਤੀ ਅਪਣਾਈ ਅਣਦੇਖੀ ਕਾਰਨ ਪੰਜਾਬ 'ਚੋਂ ਪਹਿਲਾਂ ਹੀ ਖ਼ਤਮ ਹੋ ਰਹੀ ਪੋਲਟਰੀ ਫਾਰਮ ਇੰਡਸਟਰੀ ਨੂੰ ਮਾਰਕੀਟ 'ਚ 'ਨਕਲੀ ਅੰਡੇ' ਦੀ ਦਹਿਸ਼ਤ ਨੇ ਝੰਜੋੜ ਕੇ ਰੱਖ ...

ਪੂਰੀ ਖ਼ਬਰ »

ਸਤਲੁਜ 'ਚ ਬੇੜੀ ਡੁੱਬੀ ਪਰਿਵਾਰ ਦੇ 3 ਜੀਆਂ ਦੀ ਮੌਤ

ਫ਼ਿਰੋਜ਼ਪੁਰ, 17 ਜੂਨ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਸਰਹੱਦ 'ਤੇ ਪੈਂਦੀਆਂ ਗੱਟੀਆਂ ਲਾਗਿਓਂ ਵਗਦੇ ਸਤਲੁਜ ਦਰਿਆ 'ਚ ਬੇੜੀ ਡੁੱਬਣ ਨਾਲ ਇਕੋ ਪਰਿਵਾਰ ਦੇ ਤਿੰਨ ਨੌਜਵਾਨ ਬੱਚਿਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ, ਜਿਸ ਦੇ ਪਤਾ ਚਲਦੇ ਸਾਰ ਹੀ ਇਲਾਕੇ 'ਚ ਸੋਗ ਦੀ ...

ਪੂਰੀ ਖ਼ਬਰ »

ਪਾਕਿ ਸੈਨਾ ਖ਼ਿਲਾਫ਼ ਬੋਲਣ ਵਾਲੇ ਬਲਾਗਰ ਤੇ ਪੱਤਰਕਾਰ ਦੀ ਹੱਤਿਆ

ਅੰਮ੍ਰਿਤਸਰ, 17 ਜੂਨ (ਸੁਰਿੰਦਰ ਕੋਛੜ)- ਪਾਕਿਸਤਾਨ 'ਚ ਸੋਸ਼ਲ ਮੀਡੀਆ 'ਤੇ ਬਲਾਗਰ ਲਿਖਣ ਵਾਲੇ ਲੋਕਾਂ ਦੀਆਂ ਹੱਤਿਆਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਲਗਪਗ ਪੰਜ ਮਹੀਨਿਆਂ 'ਚ ਮਾਰੇ ਗਏ 16 ਤੋਂ ਵਧੇਰੇ ਬਲਾਗਰ 'ਚੋਂ ਪੁਲਿਸ ਕਿਸੇ ਦੇ ਵੀ ਕਾਤਲਾਂ ਨੂੰ ...

ਪੂਰੀ ਖ਼ਬਰ »

ਦੇਸ਼ ਭਰ 'ਚ ਡਾਕਟਰਾਂ ਵਲੋਂ ਹੜਤਾਲ- ਸਿਹਤ ਸੇਵਾਵਾਂ ਪ੍ਰਭਾਵਿਤ

ਨਵੀਂ ਦਿੱਲੀ, 17 ਜੂਨ (ਏਜੰਸੀ)-ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਐਨ.ਆਰ.ਐਸ. ਮੈਡੀਕਲ ਕਾਲਜ 'ਚ ਪਿਛਲੇ ਹਫ਼ਤੇ ਇਕ ਵਿਅਕਤੀ ਦੀ ਮੌਤ ਕਾਰਨ ਪੈਦਾ ਹੋਏ ਵਿਵਾਦ ਦੌਰਾਨ ਜੂਨੀਅਰ ਡਾਕਟਰਾਂ ਦੀ ਕੀਤੀ ਕੁੱਟਮਾਰ ਦੇ ਰੋਸ ਵਜੋਂ ਅੱਜ ਦੇਸ਼ ਭਰ ਦੇ ਹਸਪਤਾਲਾਂ 'ਚ ਸਿਹਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX