ਤਾਜਾ ਖ਼ਬਰਾਂ


ਝੋਨੇ ਦੇ ਭਾਅ 'ਚ ਕੀਤਾ ਵਾਧਾ ਕਿਸਾਨਾਂ ਨਾਲ ਮਜ਼ਾਕ ਭਾਕਿਯੂ
. . .  14 minutes ago
ਮਲੌਦ, 2 ਜੂਨ (ਨਿਜ਼ਾਮਪੁਰ/ਚਾਪੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੁਦਾਗਰ ਸਿੰਘ ਘੁਢਾਣੀ ...
ਦੇਸ਼ 'ਚ ਹੁਣ ਤੱਕ ਕੋਰੋਨਾ ਦੇ 95,527 ਮਰੀਜ਼ ਹੋਏ ਸਿਹਤਯਾਬ : ਸਿਹਤ ਮੰਤਰਾਲੇ
. . .  21 minutes ago
ਨਵੀਂ ਦਿੱਲੀ, 2 ਜੂਨ- ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ 'ਚ ਹੁਣ ਤੱਕ...
ਲੁਧਿਆਣਾ 'ਚ ਕੋਰੋਨਾ ਕਾਰਨ ਇਕ ਹੋਰ ਮਰੀਜ਼ ਦੀ ਹੋਈ ਮੌਤ
. . .  37 minutes ago
ਲੁਧਿਆਣਾ, 2 ਜੂਨ (ਸਲੇਮਪੁਰੀ) - ਲੁਧਿਆਣਾ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਜੋ ਮੋਹਨਦੇਈ...
ਸਿਹਤ ਮੰਤਰਾਲੇ ਵੱਲੋਂ ਪ੍ਰੈਸ ਕਾਨਫ਼ਰੰਸ ਸ਼ੁਰੂ
. . .  40 minutes ago
ਜੈਸਿਕਾ ਲਾਲ ਕਤਲ ਮਾਮਲੇ 'ਚ ਮਨੂ ਸ਼ਰਮਾ ਰਿਹਾਅ ਕਰਨ ਦੀ ਮਿਲੀ ਇਜਾਜ਼ਤ
. . .  50 minutes ago
ਨਵੀਂ ਦਿੱਲੀ, 2 ਜੂਨ- ਦਿੱਲੀ ਦੇ ਉਪ ਰਾਜਪਾਲ ਨੇ ਸਜ਼ਾ ਸਮੀਖਿਆ ਬੋਰਡ ਦੀ ਸਿਫ਼ਾਰਸ਼ ਤੋਂ ਬਾਅਦ ਮਨੂ ਸ਼ਰਮਾ ...
ਭਲਕੇ ਮੁੰਬਈ ਨੂੰ ਮਾਰ ਕਰੇਗਾ ਤੂਫ਼ਾਨ ਨੀਸਰਗ
. . .  59 minutes ago
ਮੁੰਬਈ, 2 ਜੂਨ - ਭਾਰਤੀ ਮੌਸਮ ਵਿਭਾਗ ਮੁਤਾਬਿਕ ਅਰਬ ਸਾਗਰ ਵਿਚ ਬਣੇ ਚਕਰਵਾਤੀ ਤੂਫ਼ਾਨ ਜਿਸ ਨੂੰ ਨੀਸਰਗ ਨਾਮ ਦਿੱਤਾ ਗਿਆ ਹੈ। ਭਲਕੇ ਬੁੱਧਵਾਰ 3 ਜੂਨ ਨੂੰ ਮੁੰਬਈ ਨਜ਼ਦੀਕ ਕਹਿਰ ਢਾਹ ਸਕਦਾ ਹੈ, ਰਿਪੋਰਟ ਮੁਤਾਬਿਕ ਇਕ ਸਦੀ ਮਗਰੋਂ ਇਹ ਪਹਿਲਾ ਤੂਫ਼ਾਨ ਹੈ ਜੋ ਮੁੰਬਈ 'ਤੇ ਮਾਰ ਕਰੇਗਾ। ਉੱਥੇ ਹੀ...
ਆਦੇਸ਼ ਗੁਪਤਾ ਬਣੇ ਭਾਜਪਾ ਦਿੱਲੀ ਪ੍ਰਦੇਸ਼ ਦੇ ਨਵੇਂ ਪ੍ਰਧਾਨ
. . .  about 1 hour ago
ਨਵੀਂ ਦਿੱਲੀ, 2 ਜੂਨ(ਜਗਤਾਰ ਸਿੰਘ)- ਭਾਜਪਾ ਹਾਈ ਕਮਾਨ ਵੱਲੋਂ ਆਦੇਸ਼ ਗੁਪਤਾ ਨੂੰ ਦਿੱਲੀ ਪ੍ਰਦੇਸ਼ ਦਾ ਨਵਾਂ ਪ੍ਰਧਾਨ ਬਣਾਇਆ...
ਉੱਤਰਾਖੰਡ 'ਚ ਸਕੱਤਰੇਤ ਤੋਂ ਇਲਾਵਾ ਸੈਰ ਸਪਾਟਾ ਤੇ ਸਿੰਜਾਈ ਵਿਭਾਗ 3 ਦਿਨ ਰਹੇਗਾ ਬੰਦ
. . .  about 1 hour ago
ਦੇਹਰਾਦੂਨ, 2 ਜੂਨ- ਉੱਤਰਾਖੰਡ ਸਰਕਾਰ ਦੇ ਇਕ ਕੈਬਨਿਟ ਮੰਤਰੀ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਸਕੱਤਰੇਤ ...
ਉੱਤਰਾਖੰਡ 'ਚ ਕੋਰੋਨਾ ਦੇ 41 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
. . .  about 1 hour ago
ਦੇਹਰਾਦੂਨ, 2 ਜੂਨ- ਉੱਤਰਾਖੰਡ 'ਚ ਕੋਰੋਨਾ ਵਾਇਰਸ ਦੇ 41 ਨਵੇਂ ਕੇਸ ਪਾਏ ਗਏ ਹਨ ਜਿਸ ਨਾਲ ਰਾਜ...
ਜੇਲ੍ਹ 'ਚੋਂ ਰਿਹਾਅ ਹੋ ਕੇ ਆਇਆ ਇੱਕ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੀਟਿਵ
. . .  about 2 hours ago
ਦਸੂਹਾ 2 ਜੂਨ (ਕੌਸ਼ਲ)- ਦਸੂਹਾ ਦੇ ਨੇੜੇ ਦੇ ਪਿੰਡ ਭਾਨੇ ਦਾ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ...
ਤੇਲੰਗਾਨਾ 'ਚ ਕੋਲੇ ਦੀ ਖਾਨ 'ਚ ਹੋਇਆ ਧਮਕਾ, 4 ਮੌਤਾਂ
. . .  about 2 hours ago
ਦੂਸਰੇ ਦਿਨ ਵੀ 600 ਟੈਲੀਫ਼ੋਨਾਂ ਤੋਂ ਹੈਲੋ ਹੈਲੋ ਬੰਦ
. . .  about 2 hours ago
ਦੂਸਰੇ ਦਿਨ ਵੀ 600 ਟੈਲੀਫ਼ੋਨਾਂ ਤੋਂ ਹੈਲੋ ਹੈਲੋ ਬੰਦ...
ਦਿੱਲੀ 'ਚ ਕੋਰੋਨਾ ਨਾਲ ਸੰਬੰਧਿਤ ਜਾਣਕਾਰੀ ਦੇਣ ਦੇ ਲਈ ਕੇਜਰੀਵਾਲ ਸਰਕਾਰ ਨੇ ਐੱਪ ਕੀਤੀ ਲਾਂਚ
. . .  about 3 hours ago
ਨਵੀਂ ਦਿੱਲੀ, 2 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਕੋਰੋਨਾ...
ਅੰਮ੍ਰਿਤਸਰ ਵਿਖੇ ਤੇਜ ਹਵਾਵਾਂ ਅਤੇ ਗੜੇਮਾਰੀ ਨਾਲ ਹੋਈ ਤੇਜ ਬਾਰਸ਼
. . .  about 3 hours ago
ਅੰਮ੍ਰਿਤਸਰ, 2 ਜੂਨ (ਰਾਜੇਸ਼ ਕੁਮਾਰ ਸੰਧੂ)- ਅੱਜ ਅੰਮ੍ਰਿਤਸਰ ਵਿਖੇ ਤੇਜ ਹਵਾਵਾਂ ਅਤੇ ਗੜੇਮਾਰੀ ਦੇ ਨਾਲ ਤੇਜ ਬਾਰਸ਼ ਹੋਣ ਕਾਰਨ ਮੌਸਮ ਇਕ...
ਸਰਹੱਦੀ ਪਿੰਡ ਅਟਾਰੀ ਅਤੇ ਰੋੜਾਂ ਵਾਲਾ ਕਲਾਂ 'ਚ ਡੀਪੂ ਹੋਲਡਰਾਂ ਵੱਲੋਂ ਕਣਕ ਨਾ ਦੇਣ ਤੇ ਲੋਕਾਂ ਵੱਲੋਂ ਪ੍ਰਦਰਸ਼ਨ
. . .  about 3 hours ago
ਅਟਾਰੀ, 2 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਸਰਹੱਦੀ ਪਿੰਡ ਅਟਾਰੀ ਅਤੇ ਰੋੜਾਂ ਵਾਲਾ ਕਲਾਂ 'ਚ ਡੀਪੂ ਹੋਲਡਰਾਂ ਵੱਲੋਂ ਲਾਭਪਾਤਰੀਆਂ ਨੂੰ ਕਣਕ ਨਾ ਦਿੱਤੇ...
ਪਾਵਰਕਾਮ ਸੀ.ਐੱਚ.ਬੀ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਦਫ਼ਤਰ ਅੱਗੇ ਦਿੱਤਾ ਧਰਨਾ
. . .  about 3 hours ago
ਪਟਿਆਲਾ 2 ਜੂਨ (ਧਰਮਿੰਦਰ ਸਿੰਘ ਸਿੱਧੂ)- ਪਾਵਰਕਾਮ ਸੀ.ਐੱਚ.ਬੀ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਦਫ਼ਤਰ ....
ਹਲਕਾ ਪਾਇਲ ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ ਵਿੰਗ ਇੰਚਾਰਜ ਰਿੰਕਾ ਦੁਧਾਲ ਦੇ ਪਿਤਾ ਦਾ ਹੋਇਆ ਦਿਹਾਂਤ
. . .  about 3 hours ago
ਮਲੌਦ, 2 ਜੂਨ (ਸਹਾਰਨ ਮਾਜਰਾ)- ਸ਼੍ਰੋਮਣੀ ਅਕਾਲੀ ਦਲ ਦੇ ਐਕਟਿਵ ਆਗੂ ਅਤੇ ਆਈ.ਟੀ ਵਿੰਗ ਹਲਕਾ ਪਾਇਲ ਦੇ ਇੰਚਾਰਜ...
ਪਠਾਨਕੋਟ 'ਚ ਦੋ ਬੱਚਿਆ ਸਮੇਤ 7 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਪਠਾਨਕੋਟ, 2 ਜੂਨ (ਸੰਧੂ) - ਪਠਾਨਕੋਟ 'ਚ ਲਗਾਤਾਰ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਨੂੰ ਅੱਜ ...
ਟੈਕਨੀਕਲ ਸਰਵਿਸ ਯੂਨੀਅਨ ਦੇ ਬਿਜਲੀ ਕਾਮਿਆਂ ਵੱਲੋਂ ਠੇਕਾ ਮੁਲਾਜ਼ਮਾਂ ਦੇ ਹੱਕ 'ਚ ਰੈਲੀ ਸ਼ੁਰੂ
. . .  about 4 hours ago
ਬਾਘਾਪੁਰਾਣਾ, 2 ਜੂਨ (ਬਲਰਾਜ ਸਿੰਗਲਾ)- ਟੈਕਨੀਕਲ ਸਰਵਿਸ ਯੂਨੀਅਨ ਬਾਘਾਪੁਰਾਣਾ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਠੇਕਾ ਮੁਲਾਜ਼ਮ ਪਾਵਰ ਕਾਰਪੋਰੇਸ਼ਨ ਅਤੇ ....
ਕੈਬਨਿਟ ਮੰਤਰੀ ਸੋਨੀ ਵੱਲੋਂ ਅੰਮ੍ਰਿਤਸਰ ਵਿਖੇ ਕੋਰੋਨਾ ਲੈਬ ਦਾ ਉਦਘਾਟਨ
. . .  about 4 hours ago
ਅੰਮ੍ਰਿਤਸਰ, 2 ਜੂਨ (ਰਾਜੇਸ਼ ਸੰਧੂ)- ਅੱਜ ਅੰਮ੍ਰਿਤਸਰ ਵਿਖੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ...
ਦਿੱਲੀ 'ਚ ਉਪ ਰਾਜਪਾਲ ਦੇ ਦਫ਼ਤਰ 'ਚ 13 ਲੋਕਾਂ 'ਚ ਕੋਰੋਨਾ ਦੀ ਹੋਈ ਪੁਸ਼ਟੀ
. . .  about 4 hours ago
ਨਵੀਂ ਦਿੱਲੀ, 2 ਜੂਨ- ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਦੇ ਦਫ਼ਤਰ 'ਚ 13 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਲਾਕਡਾਊਨ ਦੌਰਾਨ ਗ਼ਰੀਬਾਂ ਨੂੰ ਦਿੱਤੇ 8 ਕਰੋੜ ਤੋ ਜ਼ਿਆਦਾ ਮੁਫ਼ਤ ਸਿਲੰਡਰ - ਮੋਦੀ
. . .  about 4 hours ago
ਨਵੀਂ ਦਿੱਲੀ, 2 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਸਟੂਡੈਂਟ ਡੇ ਦੀ ਵਧਾਈ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਅਨਲਾਕ-1 ਵਿਚ ਅਰਥ ਵਿਵਸਥਾ ਦਾ ਵੱਡਾ ਹਿੱਸਾ ਖੁੱਲ੍ਹ ਚੁੱਕਾ ਹੈ। ਇੱਕ ਪਾਸੇ ਹੁਣ ਜੀਵਨ ਬਚਾਉਣਾ ਹੋਵੇ ਤੇ ਦੂਜੇ ਪਾਸੇ ਅਰਥ ਵਿਵਸਥਾ ਨੂੰ ਵੀ ਸਥਿਰ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲਾਕਡਾਊਨ...
ਪਠਾਨਕੋਟ 'ਚ ਕੋਰੋਨਾ ਕਾਰਨ ਚੌਥੀ ਮੌਤ
. . .  about 5 hours ago
ਪਠਾਨਕੋਟ, 2 ਜੂਨ (ਸੰਧੂ) - ਪਠਾਨਕੋਟ ਦੀ ਇੰਦਰਾ ਕਲੋਨੀ ਦੇ ਰਹਿਣ ਵਾਲਾ 60 ਸਾਲਾ ਕੋਰੋਨਾ ਪੀੜਤ ਵਿਅਕਤੀ ਦੀ ਅੱਜ ਅੰਮ੍ਰਿਤਸਰ ਵਿਖੇ ਮੌਤ ਹੋ ਗਈ। ਪਠਾਨਕੋਟ ਜ਼ਿਲ੍ਹੇ 'ਚ ਹੁਣ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 25 ਤੇ ਕੁੱਲ...
ਜਲੰਧਰ 'ਚ 10 ਹੋਰ ਮਰੀਜ਼ ਮਿਲੇ ਕੋਰੋਨਾ ਪਾਜ਼ੀਟਿਵ
. . .  about 5 hours ago
ਜਲੰਧਰ, 2 ਜੂਨ (ਐੱਮ. ਐੱਸ. ਲੋਹੀਆ) - ਜਲੰਧਰ 'ਚ ਅੱਜ ਕੋਰੋਨਾ ਪੀੜਤ 10 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 265 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਵਿਅਕਤੀ ਡਿਫੈਂਸ ਕਾਲੋਨੀ 'ਚ ਰਹਿੰਦੇ ਪਾਜ਼ੀਟਿਵ ਆਏ ਸੈਨੇਟਰੀ ਕਾਰੋਬਾਰੀ ਦੇ ਸੰਪਰਕ 'ਚ ਸਨ। ਇਨ੍ਹਾਂ 'ਚੋਂ 2 ਵਿਅਕਤੀ ਹਿਮਾਚਲ ਦੇ ਰਹਿਣ ਵਾਲੇ ਹੋਣ ਕਰ ਕੇ ਫਿਲਹਾਲ ਵਿਭਾਗ ਵੱਲੋਂ 8 ਵਿਅਕਤੀਆਂ ਨੂੰ ਹੀ ਜਲੰਧਰ...
ਸੰਗਰੂਰ 'ਚ ਕੋਰੋਨਾ ਦੇ 3 ਹੋਰ ਮਾਮਲੇ ਪਾਜ਼ੀਟਿਵ
. . .  about 5 hours ago
ਸੰਗਰੂਰ, 2 ਜੂਨ (ਧੀਰਜ ਪਿਸ਼ੌਰੀਆ) - ਸੰਗਰੂਰ 'ਚ ਕੋਰੋਨਾ ਦੇ 3 ਹੋਰ ਮਾਮਲੇ ਪਾਜ਼ੀਟਿਵ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 11 ਹੋ ਗਈ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 20 ਜੇਠ ਸੰਮਤ 552
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ

ਪਹਿਲਾ ਸਫ਼ਾ

ਝੋਨੇ ਦੇ ਭਾਅ 'ਚ 53 ਰੁ: ਦਾ ਵਾਧਾ

*ਸਾਉਣੀ ਦੀਆਂ ਹੋਰ ਫਸਲਾਂ ਦਾ ਸਮਰਥਨ ਮੁੱਲ ਵਧਾਇਆ *ਕਿਸਾਨਾਂ ਨੂੰ ਕਰਜ਼ੇ ਦੀ ਅਦਾਇਗੀ ਦੀ ਮੁਹਲਤ ਅਤੇ ਵਿਆਜ 'ਚ ਛੋਟ 'ਚ ਵਾਧਾ

ਨਵੀਂ ਦਿੱਲੀ, 1 ਜੂਨ (ਉਪਮਾ ਡਾਗਾ ਪਾਰਥ)-ਖੇਤੀਬਾੜੀ ਲਾਗਤ ਅਤੇ ਕੀਮਤਾਂ ਬਾਰੇ ਕਮਿਸ਼ਨ ਵਲੋਂ ਸਾਉਣੀ ਦੀਆਂ 14 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕੀਤੀਆਂ ਸਿਫ਼ਾਰਿਸ਼ਾਂ ਨੂੰ ਕੇਂਦਰੀ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਐੱਮ.ਐੱਸ.ਪੀ. ਤੈਅ ਹੋਣ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਤੋਂ 50 ਤੋਂ 83 ਫ਼ੀਸਦੀ ਜ਼ਿਆਦਾ ਕੀਮਤ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ ਸਾਉਣੀ ਦੀ ਸਭ ਤੋਂ ਅਹਿਮ ਫ਼ਸਲ ਝੋਨੇ ਦੀ ਕੀਮਤ 'ਚ 53 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਦਿਆਂ ਇਸ ਦਾ ਐੱਮ.ਐੱਸ.ਪੀ. 1868 ਰੁਪਏ ਪ੍ਰਤੀ ਕੁਇੰਟਲ ਨਿਸਚਿਤ ਕੀਤਾ ਗਿਆ। ਮੰਤਰੀ ਮੰਡਲ ਵਲੋਂ ਮਨਜ਼ੂਰ ਕੀਤੀਆਂ ਕਮਿਸ਼ਨ ਦੀਆਂ ਹੋਰ ਸਿਫ਼ਾਰਿਸ਼ਾਂ ਤੋਂ ਬਾਅਦ ਜਿਨ੍ਹਾਂ ਫ਼ਸਲਾਂ ਦੇ ਐੱਮ.ਐੱਸ.ਪੀ. ਨਿਸਚਿਤ ਕੀਤੇ ਗਏ ਹਨ, ਉਨ੍ਹਾਂ 'ਚ ਜਵਾਰ ਦੇ ਸਮਰਥਨ ਮੁੱਲ 'ਚ 70 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਤੋਂ ਬਾਅਦ 2620 ਰੁਪਏ ਪ੍ਰਤੀ ਕੁਇੰਟਲ ਸਮਰਥਨ ਮੁੱਲ ਤੈਅ ਕੀਤਾ ਗਿਆ ਜਦਕਿ ਬਾਜਰੇ 'ਚ 150 ਰੁਪਏ ਦੇ ਵਾਧੇ ਤੋਂ ਬਾਅਦ 2150 ਰੁਪਏ, ਮੱਕੀ 'ਚ 90 ਰੁਪਏ ਦੇ ਵਾਧੇ ਤੋਂ ਬਾਅਦ 1850 ਰੁਪਏ, ਰਾਗੀ 'ਚ 145 ਰੁਪਏ ਦੇ ਵਾਧੇ ਤੋਂ ਬਾਅਦ 3295 ਰੁਪਏ ਪ੍ਰਤੀ ਕੁਇੰਟਲ ਨਿਸਚਿਤ ਕੀਤਾ ਗਿਆ। ਇਸ ਤੋਂ ਇਲਾਵਾ ਅਰਹਰ, ਮੂੰਗ ਅਤੇ ਮਾਂਹ ਦੀ ਦਾਲ ਦੇ ਸਮਰਥਨ ਮੁੱਲ 'ਚ ਵੀ ਵਾਧਾ ਕੀਤਾ ਗਿਆ। ਕੇਂਦਰ ਵਲੋਂ ਦਾਲਾਂ ਅਤੇ ਤਿਲਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ ਤਾਂ ਜੋ ਆਯਾਤ 'ਤੇ ਨਿਰਭਰਤਾ ਘਟਾਈ ਜਾ ਸਕੇ। ਇਸ ਤਹਿਤ ਅਰਹਰ 'ਚ 200 ਰੁਪਏ ਦੇ ਵਾਧੇ ਤੋਂ ਬਾਅਦ 6000 ਰੁਪਏ, ਮੂੰਗ 'ਚ 146 ਰੁਪਏ ਦੇ ਵਾਧੇ ਤੋਂ ਬਾਅਦ 7196 ਰੁਪਏ ਅਤੇ ਮਾਂਹ 'ਚ 300 ਰੁਪਏ ਦੇ ਵਾਧੇ ਤੋਂ ਬਾਅਦ 6000 ਰੁਪਏ ਪ੍ਰਤੀ ਕੁਇੰਟਲ ਕੀਮਤ ਨਿਸਚਿਤ ਕੀਤੀ ਗਈ ਹੈ। ਕੇਂਦਰ ਨੇ ਮੂੰਗਫਲੀ, ਸੋਇਆਬੀਨ, ਤਿਲ, ਸੂਰਜਮੁਖੀ ਅਤੇ ਕਪਾਹ ਦੇ ਸਮਰਥਨ ਮੁੱਲ ਲਈ ਕੀਤੀਆਂ ਸਿਫ਼ਾਰਿਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਮੂੰਗਫਲੀ ਦਾ 5725, ਸੂਰਜਮੁਖੀ ਦਾ 5885, ਸੋਇਆਬੀਨ 3880, ਤਿਲ ਦਾ 6885 ਅਤੇ ਕਪਾਹ ਦਾ ਰੇਟ 5515 ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਵਲੋਂ ਹਾੜ੍ਹੀ ਅਤੇ ਸਾਉਣੀ ਦੀਆਂ 22 ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਿਸਚਿਤ ਕੀਤਾ ਜਾਂਦਾ ਹੈ। ਹਾਲਾਂਕਿ ਕੇਂਦਰ ਵਲੋਂ ਮੁੱਖ ਤੌਰ 'ਤੇ ਕਣਕ ਅਤੇ ਝੋਨੇ ਦੀ ਹੀ ਖ਼ਰੀਦ ਕੀਤੀ ਜਾਂਦੀ ਹੈ। ਇਸ ਲਈ ਕਿਸਾਨ ਜਥੇਬੰਦੀਆਂ ਵਲੋਂ ਅਕਸਰ ਇਹ ਇਤਰਾਜ਼ ਕੀਤਾ ਜਾਂਦਾ ਹੈ ਕਿ ਮੰਡੀਆਂ 'ਚ ਬਾਕੀ ਉਤਪਾਦਾਂ 'ਤੇ ਉਨ੍ਹਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਨਹੀਂ ਦਿੱਤਾ ਜਾਂਦਾ। ਕਮਿਸ਼ਨ ਵਲੋਂ ਕੀਤੀਆਂ ਸਿਫ਼ਾਰਿਸ਼ਾਂ 'ਚ ਕਿਸਾਨ ਦੀ ਲਾਗਤ 'ਚ ਮਜ਼ਦੂਰਾਂ, ਮਸ਼ੀਨਾਂ ਦੀ ਲਾਗਤ, ਜ਼ਮੀਨ ਲਈ ਦਿੱਤਾ ਗਿਆ ਕਿਰਾਇਆ, ਬੀਜ, ਖਾਦਾਂ, ਸਿੰਚਾਈ ਆਦਿ ਦੇ ਖ਼ਰਚੇ ਅਤੇ ਪਰਿਵਾਰ ਵਲੋਂ ਕੀਤੀ ਕਿਰਤ ਦਾ ਮੁੱਲ ਸ਼ਾਮਿਲ ਕੀਤਾ ਗਿਆ ਹੈ। ਤੋਮਰ ਨੇ ਸਰਕਾਰ ਦੇ ਕਿਸਾਨ ਪੱਖੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਤਾਲਾਬੰਦੀ ਦੇ ਬਾਵਜੂਦ ਕਣਕ ਅਤੇ ਝੋਨੇ ਦੀ ਖ਼ਰੀਦ ਮੁਕੰਮਲ ਕਰ ਲਈ ਗਈ ਹੈ। ਕੇਂਦਰੀ ਮੰਤਰੀ ਮੁਤਾਬਿਕ ਕੇਂਦਰ ਨੇ ਇਸ ਸਾਲ 360 ਲੱਖ ਮੀਟਰਕ ਟਨ ਕਣਕ ਅਤੇ 95 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਕੀਤੀ ਹੈ ਜਦਕਿ ਪਿਛਲੇ ਸਾਲ ਕੇਂਦਰ ਨੇ 342 ਲੱਖ ਮੀਟਰਕ ਟਨ ਕਣਕ ਅਤੇ 90 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਕੀਤੀ ਸੀ
ਵਿਆਜ 'ਚ ਛੋਟ ਅਤੇ ਕਰਜ਼ੇ ਦੀ ਅਦਾਇਗੀ ਦੀ ਮੁਹਲਤ 'ਚ ਕੀਤਾ ਵਾਧਾ
ਕੇਂਦਰ ਨੇ ਬੈਂਕਾਂ ਵਲੋਂ ਖੇਤੀ ਅਤੇ ਸਬੰਧਿਤ ਕਿੱਤਿਆਂ ਲਈ ਲਏ ਗਏ 3 ਲੱਖ ਰੁਪਏ ਤੱਕ ਦੇ ਕਰਜ਼ਿਆਂ ਦੀ ਅਦਾਇਗੀ ਦੀ ਤਰੀਕ 31 ਅਗਸਤ ਤੱਕ ਲਈ ਵਧਾ ਦਿੱਤੀ ਹੈ। ਇਸ ਤਰੀਕ ਤੋਂ ਪਹਿਲਾਂ ਤਾਲਾਬੰਦੀ ਕਾਰਨ ਅਦਾਇਗੀ ਦੀ ਮੋਹਲਤ 2 ਮਹੀਨੇ ਵਧਾਉਂਦਿਆਂ 31 ਮਈ ਕੀਤੀ ਗਈ ਸੀ ਜੋ ਹੁਣ 31 ਅਗਸਤ ਕਰ ਦਿੱਤੀ ਗਈ ਹੈ। ਸਰਕਾਰ ਨੇ ਵਧਾਈ ਹੋਈ ਮੋਹਲਤ ਨੂੰ ਕੋਰੋਨਾ ਸੰਕਟ ਦੇ ਵਧਣ ਦੀ ਕਿਸੇ ਸੰਭਾਵਨਾ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਸੰਕਟ ਦੇ ਦੌਰ 'ਚ ਤਕਲੀਫ਼ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ ਪਰ ਸਰਕਾਰ ਦਾ ਫ਼ਰਜ਼ ਤਕਲੀਫ਼ ਘੱਟ ਤੋਂ ਘੱਟ ਕਰਨ ਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਵਿਆਜ 'ਚ 2 ਫ਼ੀਸਦੀ ਅਤੇ ਅਦਾਇਗੀ 'ਚ 3 ਫ਼ੀਸਦੀ ਦਾ ਫਾਇਦਾ ਵੀ ਦਿੱਤਾ ਜਾਵੇਗਾ। ਆਮ ਤੌਰ 'ਤੇ ਕਿਸਾਨ ਨੂੰ ਕਰਜ਼ਾ 9 ਫ਼ੀਸਦੀ 'ਤੇ ਦਿੱਤਾ ਜਾਂਦਾ ਹੈ ਜਿਸ 'ਚ ਸਰਕਾਰ 2 ਫ਼ੀਸਦੀ ਦੀ ਛੋਟ ਦਿੰਦੀ ਹੈ। ਇਸ ਤੋਂ ਇਲਾਵਾ ਸਮੇਂ 'ਤੇ ਕਰਜ਼ੇ ਦੀ ਅਦਾਇਗੀ ਕਰਨ 'ਤੇ 3 ਹੋਰ ਫ਼ੀਸਦੀ ਦੀ ਛੋਟ ਕਾਰਨ ਵਿਆਜ ਦਰ 4 ਫ਼ੀਸਦੀ ਤੱਕ ਪਹੁੰਚ ਜਾਂਦੀ ਹੈ। ਵਿਆਜ ਦਰ ਦੀ ਛੋਟ ਰਾਹੀਂ ਪਿਛਲੇ ਸਾਲ ਕੇਂਦਰ ਨੇ 28 ਹਜ਼ਾਰ ਕਰੋੜ ਦੀ ਸਬਸਿਡੀ ਦਿੱਤੀ ਸੀ। ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਇਹ ਰਕਮ ਹੋਰ ਜ਼ਿਆਦਾ ਹੋ ਸਕਦੀ ਹੈ।
ਰੇਹੜੀ ਵਾਲਿਆਂ ਲਈ ਸਵਨਿਧੀ ਯੋਜਨਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਐਲਾਨੇ ਗਏ ਆਰਥਿਕ ਪੈਕੇਜ 'ਚ ਛੋਟੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਦਿੱਤੇ ਜਾਣ ਵਾਲਾ ਕਰਜ਼ਾ ਸਕੀਮ ਜਿਸ ਨੂੰ ਕੇਂਦਰ ਨੇ ਸਵਨਿਧੀ ਯੋਜਨਾ ਦਾ ਨਾਂਅ ਦਿੱਤਾ ਹੈ, ਨੂੰ ਵੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੋਜਨਾ ਤਹਿਤ ਛੋਟੇ ਦੁਕਾਨਦਾਰਾਂ ਨੂੰ 10 ਹਜ਼ਾਰ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਜਿਸ ਨੂੰ ਉਹ ਮਹੀਵਾਰ ਕਿਸ਼ਤਾਂ ਰਾਹੀਂ 1 ਸਾਲ 'ਚ ਵਾਪਸ ਕਰ ਸਕਦਾ ਹੈ। ਸਮੇਂ ਸਿਰ ਅਦਾਇਗੀ 'ਤੇ 7 ਫ਼ੀਸਦੀ ਸਾਬਕਾ ਵਿਆਜ, ਸਬਸਿਡੀ ਵਲੋਂ ਲਾਭਪਾਤਰ ਦੇ ਖਾਤੇ 'ਚ ਪਾ ਦਿੱਤਾ ਜਾਵੇਗਾ। ਜਾਵੜੇਕਰ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਯੋਜਨਾਵਾਂ 'ਚ ਸਜ਼ਾ ਦੀ ਕੋਈ ਵਿਵਸਥਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਯੋਜਨਾ ਸੀਮਤ ਸਮੇਂ ਦੀ ਨਾ ਹੋ ਕੇ ਲੰਮੀ ਚੱਲੇਗੀ।
2 ਲੱਖ ਐਮ.ਐਸ.ਐਮ.ਈ. ਲਈ 20 ਹਜ਼ਾਰ ਕਰੋੜ ਦੀ ਕੀਤੀ ਵਿਵਸਥਾ
ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਏ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਲਈ ਵੀ ਸੀਤਾਰਮਨ ਵਲੋਂ ਪੈਕੇਜ 'ਚ ਕੀਤੇ ਗਏ ਐਲਾਨਾਂ ਨੂੰ ਮਨਜ਼ੂਰੀ ਦਿੱਤੀ ਗਈ। ਐੱਮ.ਐੱਸ.ਐੱਮ.ਈ. ਮੰਤਰੀ ਨਿਤਿਨ ਗਡਕਰੀ ਨੇ ਖੇਤਰ ਦੀ ਪਰਿਭਾਸ਼ਾ 'ਚ ਹੋਈ ਸੋਧ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਖਮ ਉਦਮਾਂ ਦਾ ਦਾਇਰਾ 1 ਕਰੋੜ ਰੁਪਏ ਦੇ ਨਿਵੇਸ਼ ਕਰ ਦਿੱਤਾ ਗਿਆ ਹੈ। ਜਦਕਿ ਛੋਟੇ ਉੱਦਮਾਂ 'ਚ ਨਿਵੇਸ਼ ਦੀ ਹੱਦ 10 ਕਰੋੜ ਰੁਪਏ ਅਤੇ 50 ਕਰੋੜ ਦਾ ਕਾਰੋਬਾਰ ਕੀਤਾ ਗਿਆ ਅਤੇ ਦਰਮਿਆਨੇ ਉੱਦਮਾਂ ਦੇ ਨਿਵੇਸ਼ ਦੀ ਹੱਦ 20 ਕਰੋੜ ਰੁਪਏ ਅਤੇ 250 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਗਿਆ ਹੈ। ਗਡਕਰੀ ਨੇ ਇਹ ਵੀ ਕਿਹਾ ਕਿ ਨਿਰਯਾਤ ਦੇ ਕਾਰੋਬਾਰ ਨੂੰ ਇਸ ਹੱਦ ਅੰਦਰ ਨਹੀਂ ਗਿਣਿਆ ਜਾਵੇਗਾ। ਸੰਕਟ 'ਚ ਘਿਰੇ 2 ਲੱਖ ਐੱਮ.ਐੱਸ.ਐੱਮ.ਈ. ਲਈ 20 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਅਤੇ ਸਮਰੱਥਾ ਵਾਲੇ ਪ੍ਰਸਤਾਵ ਨੂੰ ਵੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਸਰਕਾਰੀ ਅੰਕੜਿਆਂ ਮੁਤਾਬਿਕ ਦੇਸ਼ 'ਚ 6 ਕਰੋੜ ਐੱਮ.ਐੱਸ.ਐੱਮ.ਈ. ਹੈ ਜੋ ਕਿ ਤਕਰੀਬਨ 11 ਕਰੋੜ ਰੁਜ਼ਗਾਰ ਸਿਰਜਦੇ ਹਨ। ਅਰਥਚਾਰੇ ਦੀ ਰੀੜ੍ਹ ਸਮਝੇ ਜਾਂਦੇ ਇਨ੍ਹਾਂ ਉੱਦਮਾਂ ਦਾ ਕੁੱਲ ਘਰੇਲੂ ਉਤਪਾਦ ਜੀ.ਡੀ.ਪੀ. 29 ਫ਼ੀਸਦੀ ਅਤੇ ਨਿਰਯਾਤ 'ਚ 48 ਫ਼ੀਸਦੀ ਦਾ ਯੋਗਦਾਨ ਹੈ। ਮਾਹਿਰਾਂ ਮੁਤਾਬਿਕ ਤਾਲਾਬੰਦੀ ਦਾ ਸਭ ਤੋਂ ਵੱਧ ਪ੍ਰਭਾਵ ਇਨ੍ਹਾਂ ਉੱਦਮਾਂ 'ਤੇ ਪਿਆ ਹੈ। ਗਡਕਰੀ ਨੇ ਇਹ ਪ੍ਰਵਾਨ ਤਾਂ ਕੀਤਾ ਕਿ ਇਹ ਖੇਤਰ ਸਬ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਪਰ ਇਸ ਖੇਤਰ ਕਾਰਨ ਹੋਏ ਨੁਕਸਾਨ ਬਾਰੇ ਕੋਈ ਵੀ ਅੰਕੜਾ ਦੇਣ ਦੇ ਸਵਾਲ ਨੂੰ ਟਾਲਦਿਆਂ ਕਿਹਾ ਕਿ ਹਾਲੇ ਇਸ ਬਾਰੇ ਅੰਕੜੇ ਇਕੱਠੇ ਕੀਤੇ ਦਾ ਰਹੇ ਹਨ।

ਵਾਈਟ ਹਾਊਸ ਤੱਕ ਪਹੁੰਚੇ ਪ੍ਰਦਰਸ਼ਨਕਾਰੀ

ਟਰੰਪ ਨੂੰ ਪਰਿਵਾਰ ਸਮੇਤ ਜਾਣਾ ਪਿਆ ਸੀ ਬੰਕਰ 'ਚ

ਸਿਆਟਲ/ਸੈਕਰਾਮੈਂਟੋ, 1 ਜੂਨ (ਹਰਮਨਪ੍ਰੀਤ ਸਿੰਘ, ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਕਾਲੇ ਨੌਜਵਾਨ ਜਾਰਜ ਫਲਾਇਡ ਦੀ ਪੁਲਿਸ ਵਲੋਂ ਹੋਈ ਮੌਤ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨ ਅੱਜ ਛੇਵੇਂ ਦਿਨ ਵੀ ਜਾਰੀ ਰਹੇ ਅਤੇ ਅੱਜ ਵੀ ਇਹ ਪ੍ਰਦਰਸ਼ਨ ਕਾਫ਼ੀ ਥਾਵਾਂ 'ਤੇ ਹਿੰਸਕ ਰੂਪ ਧਾਰ ਗਏ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਚ ਵੀ ਵਾਈਟ ਹਾਊਸ ਅੱਗੇ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵਾਈਟ ਹਾਊਸ ਵਿਚ ਹਨ। ਪ੍ਰਦਰਸ਼ਨਕਾਰੀਆਂ ਦੇ ਵਾਈਟ ਹਾਊਸ ਵੱਲ ਵਧਦੇ ਦੇਖ ਵਾਈਟ ਹਾਊਸ ਦੇ ਸੁਰੱਖਿਆ ਅਧਿਕਾਰੀ ਰਾਸ਼ਟਰਪਤੀ ਟਰੰਪ ਨੂੰ ਵਾਈਟ ਹਾਊਸ ਅੰਦਰ ਬਣੇ ਸੁਰੱਖਿਆ ਬੰਕਰ ਵਿਚ ਲੈ ਗਏ, ਜਿਥੇ ਉਨ੍ਹਾਂ ਨੂੰ ਇਕ ਘੰਟੇ ਤੋਂ ਥੋੜ੍ਹਾ ਘੱਟ ਸਮਾਂ ਗੁਜ਼ਾਰਨਾ ਪਿਆ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਅਤੇ ਸਲਾਹਕਾਰ ਬੈਰਨ ਟਰੰਪ ਉਨ੍ਹਾਂ ਦੇ ਨਾਲ ਸਨ ਜਾਂ ਨਹੀਂ। ਅਮਰੀਕੀ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਇੰਝ ਹੋਇਆ ਕਿ ਪ੍ਰਦਰਸ਼ਨਕਾਰੀ ਵਾਈਟ ਹਾਊਸ ਦੀ ਗੈਲਰੀ ਤੱਕ ਪਹੁੰਚ ਗਏ। ਇਸੇ ਦੌਰਾਨ 50 ਤੋਂ ਵੱਧ ਸੀਕ੍ਰੇਟ ਸਰਵਿਸ ਏਜੰਟ ਵੀ ਜ਼ਖ਼ਮੀ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨਕਾਰੀਆਂ ਵਲੋਂ ਬੋਤਲਾਂ ਅਤੇ ਬੋਤਲ ਬੰਬ ਸੁੱਟਣ ਨਾਲ ਸੀਕ੍ਰੇਟ ਸਰਵਿਸ ਏਜੰਟ ਜ਼ਖ਼ਮੀ ਹੋ ਗਏ। ਜਾਰਜ ਫਲਾਇਡ ਦੀ ਮੌਤ ਲਈ ਜ਼ਿੰਮੇਵਾਰ 3 ਹੋਰ ਪੁਲਿਸ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਤੇ ਪੁਲਿਸ ਵਿਭਾਗ 'ਚ ਸੁਧਾਰਾਂ ਨੂੰ ਲੈ ਕੇ ਤਕਰੀਬਨ ਪੂਰੇ ਦੇਸ਼ ਵਿਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ। ਅੱਜ ਫਿਰ 40 ਹੋਰ ਸ਼ਹਿਰਾਂ ਵਿਚ ਕਰਫ਼ਿਊ ਲਗਾਉਣਾ ਪਿਆ। ਲਗਪਗ 15 ਸੂਬਿਆਂ ਵਿਚ 5000 ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ ਤੇ 2 ਹਜ਼ਾਰ ਹੋਰ ਨੈਸ਼ਨਲ ਗਾਰਡਾਂ ਨੂੰ ਤਿਆਰ ਰੱਖਿਆ ਗਿਆ ਹੈ। ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਸੁੱਟਣੇ ਪਏ ਅਤੇ ਪਲਾਸਟਿਕ ਦੀਆਂ ਗੋਲੀਆਂ ਦੀ ਵਰਤੋਂ ਕਰਨੀ ਪਈ। ਸਿਆਟਲ ਵਿਚ ਵੀ ਅੱਜ ਫਿਰ ਪ੍ਰਦਰਸ਼ਨ ਹੋਇਆ ਪਰ ਹਾਲਾਤ ਠੀਕ ਰਹੇ। ਅੱਜ ਜਦੋਂ ਸਿਆਟਲ ਡਾਊਨ ਟਾਊਨ ਵਿਖੇ ਕੱਲ੍ਹ ਦੀਆਂ ਹੋਈਆਂ ਲੁੱਟਮਾਰ ਦੀਆਂ ਘਟਨਾਵਾਂ ਦਾ ਜਾਇਜ਼ਾ ਲਿਆ ਤਾਂ ਦੇਖਿਆ ਕਿ ਸ਼ਹਿਰ ਦੇ ਸਾਰੇ ਮੁੱਖ ਸਟੋਰ, ਕਈ ਰੈਸਟੋਰੈਂਟ, ਬਾਰਾਂ ਲੁੱਟੀਆਂ ਜਾ ਚੁੱਕੀਆਂ ਸਨ। ਸ਼ੀਸ਼ੇ ਟੁੱਟੇ ਹੋਏ ਸਨ ਤੇ ਸ਼ੀਸ਼ਿਆਂ ਦੀ ਜਗ੍ਹਾ ਪਲਾਈ ਲਗਾਈ ਜਾ ਰਹੀ ਸੀ। ਥਾਂ-ਥਾਂ ਕੱਚ ਖਿੱਲਰਿਆ ਪਿਆ ਸੀ ਪਰ ਅੱਜ ਪੁਲਿਸ ਵੱਡੀ ਗਿਣਤੀ ਵਿਚ ਮੌਜੂਦ ਸੀ। ਸਿਆਟਲ ਦੇ ਨਾਲ ਲੱਗਦੇ ਮਹਿੰਗੇ ਸ਼ਹਿਰ ਬੈਲਵਿਊ ਵਿਚ ਵੀ ਅੱਜ ਪ੍ਰਦਰਸ਼ਨ ਹੋਇਆ, ਜਿਥੇ ਪ੍ਰਦਰਸ਼ਨਕਾਰੀਆਂ ਨੇ ਕਈ ਸਟੋਰਾਂ ਦੇ ਸ਼ੀਸ਼ੇ ਤੋੜ ਦਿੱਤੇ ਪਰ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ 'ਚ ਕਾਮਯਾਬ ਰਹੀ। ਬੈਲਵਿਊ ਸ਼ਹਿਰ ਵਿਚ ਸ਼ਾਮ 5 ਵਜੇ ਕਰਫ਼ਿਊ ਲਗਾ ਦਿੱਤਾ ਗਿਆ। ਅੱਜ ਵੀ ਵੱਖ-ਵੱਖ ਸ਼ਹਿਰਾਂ ਵਿਚ ਸੈਂਕੜੇ ਹਿੰਸਾਕਾਰੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਸ਼ਿਕਾਗੋ ਦੇ ਹੇਠਲੇਖੇਤਰ 'ਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਵਿਚ ਹਿੱਸਾ ਲਿਆ। ਹਾਲਾਂਕਿ ਪ੍ਰਦਰਸ਼ਨ ਸ਼ਾਂਤਮਈ ਸ਼ੁਰੂ ਹੋਇਆ ਸੀ ਪਰ ਰਾਤ ਭਰ ਸ਼ਿਕਾਗੋ ਤੇ ਨਾਲ ਲੱਗਦੇ ਖੇਤਰਾਂ ਵਿਚ ਹਿੰਸਾ ਤੇ ਭੰਨਤੋੜ ਦਾ ਸਿਲਸਿਲਾ ਚੱਲਦਾ ਰਿਹਾ। ਸਾਂਤਾ ਮੋਨੀਕਾ (ਕੈਲੀਫੋਰਨੀਆ), ਲਾਸ ਏਂਜਲਸ, ਸਾਵਾਨਾਹ (ਜਾਰਜੀਆ), ਫਿਲਾਡੈਲਫੀਆ ਤੇ ਹੋਰ ਥਾਵਾਂ 'ਤੇ ਹਿੰਸਾ ਤੇ ਲੁੱਟਖੋਹ ਦੀਆਂ ਘਟਨਾਵਾਂ ਹੋਈਆਂ। ਇਸੇ ਦੌਰਾਨ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਜੋ ਬਿਡੇਨ ਅੱਜ ਨਸਲਵਾਦ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿਚ ਡੇਲਾਵੇਅਰ ਸੂਬੇ 'ਚ ਪਹੁੰਚੇ, ਨੇ ਕਿਹਾ ਕਿ ਅਮਰੀਕਾ ਦੇ ਹਾਲਾਤ ਇਸ ਵੇਲੇ ਬਹੁਤ ਮਾੜੇ ਹਨ ਅਤੇ ਸਾਰਾ ਅਮਰੀਕਾ ਇਸ ਵੇਲੇ ਦੁਖੀ ਹੈ। ਬਿਡੇਨ ਨੇ ਕਿਹਾ ਮੌਜੂਦਾ ਸਰਕਾਰ ਇਸ ਵੇਲੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਨਸਲਵਾਦ ਦੇ ਖ਼ਿਲਾਫ਼ ਹਾਂ ਤੇ ਜਾਰਜ ਫਲਾਇਡ ਦੀ ਮੌਤ ਦੀ ਨਿੰਦਾ ਕਰਦੇ ਹਾਂ।
ਖੱਬੇ ਪੱਖੀ 'ਅੰਟੀਫਾ' ਨੂੰ ਅੱਤਵਾਦੀ ਜਥੇਬੰਦੀ ਐਲਾਨਿਆ ਜਾਵੇਗਾ- ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਐਲਾਨ ਕੀਤਾ ਹੈ ਕਿ ਮਿਨੀਏਪੋਲਿਸ ਵਿਖੇ ਪੁਲਿਸ ਹਿਰਾਸਤ ਵਿਚ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਹੋਈ ਮੌਤ ਤੋਂ ਬਾਅਦ ਹੋ ਰਹੀ ਹਿੰਸਾ ਪਿੱਛੇ ਖੱਬੇ ਪੱਖੀ ਗਰੁੱਪ 'ਅੰਟੀਫਾ' ਦਾ ਹੱਥ ਹੈ। ਉਹ 'ਅੰਟੀਫਾ' ਨੂੰ ਅੱਤਵਾਦੀ ਜਥੇਬੰਦੀ ਕਰਾਰ ਦੇ ਦੇਣਗੇ। 'ਅੰਟੀਫਾ' ਜਿਸ ਨੂੰ 'ਐਂਟੀ ਫਾਸਿਸ਼ਟ' ਗਰੁੱਪ ਵਜੋਂ ਜਾਣਿਆ ਜਾਂਦਾ ਹੈ, ਪਿਛਲੇ ਸਾਲਾਂ ਦੌਰਾਨ ਕੁਝ ਹਿੰਸਕ ਝੜਪਾਂ ਵਿਚ ਸ਼ਾਮਿਲ ਰਿਹਾ ਹੈ। ਇਸ ਤੋਂ ਪਹਿਲਾਂ ਕੈਨੇਡੀ ਸਪੇਸ ਸੈਂਟਰ ਵਿਚ ਰਾਸ਼ਟਰਪਤੀ ਨੇ ਕਿਹਾ ਸੀ ਕਿ ਹਿੰਸਾ ਫੈਲਾਉਣ ਦੀ ਅਗਵਾਈ 'ਅੰਟੀਫਾ' ਤੇ ਹੋਰ ਖੱਬੇ ਪੱਖੀ ਗਰੁੱਪ ਕਰ ਰਹੇ ਹਨ।
ਹਿਊਸਟਨ 'ਚ ਹੋਵੇਗਾ ਜਾਰਜ ਫਲਾਇਡ ਦਾ ਅੰਤਿਮ ਸੰਸਕਾਰ
ਹਿਊਸਟਨ, 1 ਜੂਨ (ਏਜੰਸੀ)-ਅਮਰੀਕਾ 'ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਜਾਰਜ ਫਲਾਇਡ ਦਾ ਅੰਤਿਮ ਸੰਸਕਾਰ ਹਿਊਸਟਨ ਵਿਖੇ ਕੀਤਾ ਜਾਵੇਗਾ। ਹਿਊਸਟਨ ਦੇ ਮੇਅਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਪਰ ਜਨਤਕ ਤੌਰ 'ਤੇ ਇਹ ਨਹੀਂ ਦੱਸਿਆ ਗਿਆ ਕਿ ਅੰਤਿਮ ਸੰਸਕਾਰ ਕਦੋਂ ਹੋਵੇਗਾ। ਮੇਅਰ ਨੇ ਕਿਹਾ ਕਿ ਇਸੇ ਸ਼ਹਿਰ 'ਚ ਜਾਰਜ ਫਲਾਇਡ ਵੱਡਾ ਹੋਇਆ ਸੀ ਅਤੇ ਉਸ ਦੀ ਮ੍ਰਿਤਕ ਦੇਹ ਵੀ ਇਥੇ ਲਿਆਂਦੀ ਜਾ ਰਹੀ ਹੈ। ਫਲਾਇਡ ਦੀਆਂ ਦੋ ਬੇਟੀਆਂ ਸਮੇਤ ਉਸ ਦਾ ਪਰਿਵਾਰ ਹਿਊਸਟਨ ਵਿਖੇ ਰਹਿ ਰਿਹਾ ਹੈ।
ਸ਼ਿਕਾਗੋ 'ਚ ਤਿੰਨ ਦਿਨਾਂ ਦੌਰਾਨ 16 ਮੌਤਾਂ
ਸ਼ਿਕਾਗੋ, 1 ਜੂਨ (ਏਜੰਸੀ)-ਸਥਾਨਕ ਟੀ. ਵੀ. ਚੈਨਲ ਐਨ. ਬੀ. ਸੀ. ਦੀ ਰਿਪੋਰਟ ਅਨੁਸਾਰ ਸ਼ਿਕਾਗੋ ਸ਼ਹਿਰ 'ਚ ਤਿੰਨ ਦਿਨਾਂ ਦੌਰਾਨ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੌਰਾਨ ਘੱਟੋ ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਰਿਪੋਰਟ ਅਨੁਸਾਰ ਗੋਲੀਬਾਰੀ ਦੀ ਆਖ਼ਰੀ ਘਟਨਾ ਸਥਾਨਕ ਸਮੇਂ ਅਨੁਸਾਰ ਐਤਵਾਰ ਦੁਪਹਿਰ 1:41 ਵਜੇ ਵਾਪਰੀ। ਜਾਰਜ ਫਲਾਇਡ ਦੀ ਮੌਤ ਦੇ ਬਾਅਦ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਸ਼ਿਕਾਗੋ 'ਚ ਵੀ ਕਰਫ਼ਿਊ ਲਗਾਇਆ ਹੋਇਆ ਹੈ।

ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ

ਨਵੀਂ ਦਿੱਲੀ, 1 ਜੂਨ (ਬਲਵਿੰਦਰ ਸਿੰਘ ਸੋਢੀ)-ਸੋਮਵਾਰ ਨੂੰ ਜੂਨ ਮਹੀਨੇ ਦੇ ਪਹਿਲੇ ਦਿਨ ਹੀ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਲੱਗਿਆ। ਪੈਟਰੋਲੀਅਮ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਰਾਜਧਾਨੀ ਦਿੱਲੀ 'ਚ ਬਿਨਾਂ ਸਬਸਿਡੀ ਵਾਲਾ ਐਲ.ਪੀ.ਜੀ. ਸਿੰਲਡਰ 11.50 ਰੁਪਏ ਮਹਿੰਗਾ ਹੋ ਗਿਆ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ 'ਚ 14.2 ਕਿੱਲੋ ਦੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ ਪਹਿਲੀ ਜੂਨ ਤੋਂ ਕ੍ਰਮਵਾਰ 593 ਰੁਪਏ, 616 ਰੁਪਏ, 590.50 ਰੁਪਏ ਤੇ 606.50 ਰੁਪਏ ਹੋ ਗਈਆਂ ਹਨ। ਇਨ੍ਹਾਂ ਚਾਰਾਂ ਮਹਾਂਨਗਰਾਂ 'ਚ ਇਸ ਤੋਂ ਪਹਿਲਾਂ ਇਹ ਕੀਮਤਾਂ ਕ੍ਰਮਵਾਰ 581.50, 584.50, 579 ਤੇ 569.50 ਰੁਪਏ ਪ੍ਰਤੀ ਸਿਲੰਡਰ ਸਨ, ਜੋ ਕਿ 1 ਮਈ ਤੋਂ ਲਾਗੂ ਸਨ। ਮਾਰਚ, ਅਪ੍ਰੈਲ ਤੇ ਮਈ ਲਗਾਤਾਰ ਤਿੰਨ ਮਹੀਨਿਆਂ ਦੀ ਗਿਰਾਵਟ ਬਾਅਦ ਜੂਨ 'ਚ ਪੈਟਰੋਲੀਅਮ ਕੰਪਨੀਆਂ ਨੇ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ।

ਪੰਜਾਬ 'ਚ 25 ਤੋਂ 50 ਪੈਸੇ ਸਸਤੀ ਹੋਈ ਬਿਜਲੀ

ਕਈ ਸਾਲਾਂ ਬਾਅਦ ਤਰਕਸੰਗਤ ਕੀਤੀਆਂ ਦਰਾਂ

ਚੰਡੀਗੜ੍ਹ, 1 ਜੂਨ (ਅਜੀਤ ਬਿਊਰੋ)-ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ.) ਵਲੋਂ ਕੋਵਿਡ ਅਤੇ ਤਾਲਾਬੰਦੀ ਕਾਰਨ ਮਾਲੀਆ ਘਟਣ ਦੇ ਬਾਵਜੂਦ ਘਰੇਲੂ ਬਿਜਲੀ ਦਰਾਂ ਘਟਾਉਣ ਦਾ ਫ਼ੈਸਲਾ ਲਿਆ ਹੈ। ਕਮਿਸ਼ਨ ਨੇ 25-50 ਪੈਸੇ ਪ੍ਰਤੀ ਯੂਨਿਟ ਬਿਜਲੀ ਟੈਰਿਫ਼ ਘਟਾਉਣ ਦਾ ਐਲਾਨ ਕੀਤਾ। ਸਰਕਾਰ ਅਨੁਸਾਰ ਘਰੇਲੂ ਦਰਾਂ ਨੂੰ ਤਰਕਸੰਗਤ ਕਰਨ ਦਾ ਕੰਮ ਸੂਬੇ 'ਚ ਕਈ ਸਾਲਾਂ ਬਾਅਦ ਪਹਿਲੀ ਵਾਰ ਹੋਇਆ ਹੈ। ਇਸ ਫ਼ੈਸਲੇ ਅਨੁਸਾਰ 50 ਕਿੱਲੋਵਾਟ ਦੇ ਲੋਡ ਤੱਕ ਕੀਤੀ ਮੌਜੂਦਾ ਕਟੌਤੀ (0 ਤੋਂ 100 ਯੂਨਿਟ ਤੱਕ ਲਈ 50 ਪੈਸੇ ਪ੍ਰਤੀ ਯੂਨਿਟ ਤੇ 101 ਤੋਂ 300 ਯੂਨਿਟ ਤੱਕ 25 ਪੈਸੇ ਪ੍ਰਤੀ ਯੂਨਿਟ) ਸੂਬੇ ਦੇ 69 ਲੱਖ ਘਰੇਲੂ ਖਪਤਕਾਰਾਂ ਨੂੰ 354.82 ਕਰੋੜ ਰੁਪਏ ਦੀ ਰਾਹਤ ਦੇਵੇਗੀ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਫ਼ਾਇਦਾ ਸਮਾਜ ਦੇ ਅਤਿ ਗ਼ਰੀਬ ਵਰਗ ਨੂੰ ਹੋਵੇਗਾ, ਜਿਹੜੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਕਮਿਸ਼ਨ ਨੇ ਛੋਟੇ ਦੁਕਾਨਦਾਰਾਂ (7 ਕਿੱਲੋਵਾਟ ਤੱਕ ਦੇ ਲੋਡ ਵਾਲੇ ਐਨ.ਆਰ.ਐਸ. ਖਪਤਕਾਰਾਂ) ਲਈ ਬਿਜਲੀ ਦਰਾਂ ਨੂੰ ਨਹੀਂ ਵਧਾਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵਲੋਂ ਘਰੇਲੂ ਬਿਜਲੀ ਦਰਾਂ ਘਟਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿਤ ਨੂੰ ਅੱਗੇ ਰੱਖਦਿਆਂ ਦਰਾਂ ਨੂੰ ਅੱਗੇ ਤੋਂ ਹੋਰ ਵੀ ਤਰਕਸੰਗਤ ਕੀਤਾ ਜਾਵੇਗਾ। ਕਮਿਸ਼ਨ ਵਲੋਂ ਰਾਤ ਦੇ 10 ਵਜੇ ਤੋਂ ਸਵੇਰ ਦੇ 6 ਵਜੇ ਦਰਮਿਆਨ ਬਿਜਲੀ ਦੀ ਵਰਤੋਂ ਕਰਨ ਵਾਲੇ ਵੱਡੇ ਤੇ ਦਰਮਿਆਨੇ ਉਦਯੋਗਿਕ ਖਪਤਕਾਰਾਂ ਲਈ 50 ਫ਼ੀਸਦੀ ਤੈਅ ਚਾਰਜਾਂ ਸਮੇਤ ਰਾਤ ਦੀਆਂ ਵਿਸ਼ੇਸ਼ ਦਰਾਂ ਅਤੇ 4.83/ਕੇ.ਵੀ.ਏ.ਐਚ. ਰੁਪਏ ਊਰਜਾ ਚਾਰਜ ਨੂੰ ਚਾਲੂ ਰੱਖਣ ਅਤੇ ਇਸ ਨੂੰ ਛੋਟੇ ਪੈਮਾਨੇ 'ਤੇ ਬਿਜਲੀ ਦੀ ਖਪਤ ਕਰਨ ਵਾਲੇ ਉਦਯੋਗਿਕ ਖਪਤਕਾਰਾਂ ਤੱਕ ਵਧਾਉਣ ਦਾ ਫ਼ੈਸਲਾ ਵੀ ਲਿਆ ਗਿਆ ਹੈ। ਕੈਪਟਨ ਨੇ ਇਸ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਛੋਟੇ ਉਦਯੋਗਿਕ ਯੂਨਿਟਾਂ ਨੂੰ ਤਾਲਾਬੰਦੀ ਕਾਰਨ ਹੋਏ ਕੁਝ ਵਿੱਤੀ ਘਾਟਿਆਂ ਤੋਂ ਉੱਭਰਨ ਵਿਚ ਸਹਾਇਤਾ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਵੇਂ ਘਰੇਲੂ ਖਪਤਕਾਰਾਂ ਦੇ ਨਾਲ ਉਦਯੋਗਾਂ ਲਈ ਵੀ ਹੋਰ ਦਰਾਂ ਵਿਚ ਕਟੌਤੀ ਦੀ ਸਿਫ਼ਾਰਸ਼ ਕੀਤੀ ਸੀ ਪਰ ਰੈਗੂਲੇਟਰੀ ਕਮਿਸ਼ਨ ਮਾਲੀਆ ਇਕੱਠਾ ਕਰਨ ਵਿਚ ਆਈ ਭਾਰੀ ਗਿਰਾਵਟ ਦੇ ਚਲਦਿਆਂ ਸੂਬਾ ਸਰਕਾਰ ਦੀ ਬੇਨਤੀ ਮੰਨਣ ਲਈ ਅਸਮਰੱਥ ਸੀ।
ਉਨ੍ਹਾਂ ਕਿਹਾ ਕਿ ਇਕੱਲੇ ਅਪ੍ਰੈਲ ਮਹੀਨੇ ਹੀ ਵਪਾਰ ਤੇ ਉਦਯੋਗਾਂ ਦੇ ਬੰਦ ਹੋਣ ਕਰ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ 30 ਕਰੋੜ ਰੁਪਏ ਪ੍ਰਤੀ ਦਿਨ ਘਾਟਾ ਝੱਲਣਾ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਦਯੋਗਾਂ ਦੀਆਂ ਤੈਅ ਦਰਾਂ ਨੂੰ ਘਟਾਉਣ ਦੀ ਮੰਗ ਨੂੰ ਬਦਕਿਸਮਤੀ ਨਾਲ ਅਜਿਹੇ ਸੰਕਟਮਈ ਸਮੇਂ ਨਹੀਂ ਮੰਨਿਆ ਜਾ ਸਕਦਾ, ਜਦੋਂ ਸੂਬਾ ਵੱਡੇ ਪੈਮਾਨੇ ਦੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਉਨ੍ਹਾਂ ਇਸ ਤੱਥ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਕਿਸੇ ਵੀ ਵਰਗ ਦੇ ਉਦਯੋਗਿਕ ਖਪਤਕਾਰਾਂ ਲਈ ਇਸ ਨੂੰ ਲੈ ਕੇ ਕੋਈ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਦੋ ਵਿੱਤੀ ਸਾਲਾਂ ਦੀ ਤੈਅ ਸੀਮਾ ਤੋਂ ਵਧੇਰੇ ਵਰਤੋਂ ਲਈ ਘਟਾਏ ਊਰਜਾ ਚਾਰਜਾਂ 'ਤੇ ਬਿਲਿੰਗ ਚਾਲੂ ਰੱਖਣ ਸਦਕਾ ਉਦਯੋਗਾਂ ਨੂੰ ਬਚੀ ਹੋਈ ਬਿਜਲੀ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਜਾ ਸਕੇਗਾ, ਜੋ ਕਿ ਜੂਝ ਰਹੇ ਉਦਯੋਗਾਂ ਲਈ ਤਾਲਾਬੰਦੀ ਤੋਂ ਬਾਅਦ ਦੇ ਸਮੇਂ ਲਈ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਰਾਹ ਅਤੇ ਸਾਧਨ ਲੱਭੇਗੀ, ਜਿਸ ਨਾਲ ਮਾਲੀਏ ਵਿਚ ਵਾਧਾ ਹੋ ਸਕੇ ਅਤੇ ਤਾਲਾਬੰਦੀ ਕਾਰਨ ਮਾਲੀਏ ਦੇ ਪੈਦਾ ਹੋਏ ਖੱਪੇ ਨੂੰ ਘਟਾਇਆ ਜਾ ਸਕੇ, ਜਿਸ ਨਾਲ ਅੱਗੇ ਵਧਦਿਆਂ ਬਿਜਲੀ ਟੈਰਿਫ਼ ਨੂੰ ਹੋਰ ਤਰਕਸੰਗਤ ਬਣਾਇਆ ਜਾ ਸਕੇਗਾ। ਮੁੱਖ ਮੰਤਰੀ ਨੇ ਆਪਣੀ ਸਰਕਾਰ ਵਲੋਂ ਤਾਲਾਬੰਦੀ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਮਾਲੀਏ ਦੇ ਪਏ ਘਾਟੇ ਦੇ ਬਾਵਜੂਦ ਕਿਸਾਨਾਂ ਲਈ ਮੁਫ਼ਤ ਬਿਜਲੀ ਤੇ ਉਦਯੋਗਾਂ ਲਈ ਰਿਆਇਤੀ ਦਰਾਂ 'ਤੇ ਬਿਜਲੀ ਮੁਹੱਈਆ ਕਰਵਾਉਣ ਬਾਰੇ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਐਸ.ਸੀ/ਬੀ.ਸੀ. ਅਤੇ ਗ਼ਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਲਈ 200 ਯੂਨਿਟ ਮੁਫ਼ਤ ਯੂਨਿਟਾਂ ਪ੍ਰਤੀ ਮਹੀਨਾ ਦੀ ਰਿਆਇਤ ਚਾਲੂ ਰੱਖੇਗੀ।
ਸ਼ਰਾਬ 'ਤੇ ਕੋਵਿਡ ਸੈੱਸ ਲਾਉਣ ਦੀ ਪ੍ਰਵਾਨਗੀ
ਚੰਡੀਗੜ੍ਹ, 1 ਜੂਨ (ਏਜੰਸੀ)-ਕੋਰੋਨਾ ਵਾਇਰਸ ਅਤੇ ਸੂਬੇ 'ਚ ਲੰਬੇ ਸਮੇਂ ਤੋਂ ਕੀਤੀ ਤਾਲਾਬੰਦੀ ਕਾਰਨ ਭਾਰੀ ਮਾਲੀਆ ਘਾਟੇ ਦਾ ਸਾਹਮਣਾ ਕਰਨ ਦੀ ਸਥਿਤੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 1 ਜੂਨ ਤੋਂ ਸ਼ਰਾਬ 'ਤੇ ਕੋਵਿਡ ਸੈਸ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ। ਇਸ ਫ਼ੈਸਲੇ ਨਾਲ ਸੂਬੇ ਨੂੰ ਮੌਜੂਦਾ ਵਿੱਤੀ ਵਰ੍ਹੇ ਦੌਰਾਨ 145 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਹੋਵੇਗਾ। ਮੁੱਖ ਮੰਤਰੀ ਨੇ ਮੰਤਰੀਆਂ ਦੇ ਸਮੂਹ ਦੀਆਂ ਸਿਫਾਰਸ਼ਾਂ ਨੂੰ ਮੰਨਦਿਆਂ ਕਿਹਾ ਕਿ ਸੂਬੇ ਨੂੰ 26,000 ਕਰੋੜ ਰੁਪਏ ਮਾਲੀਏ ਦਾ ਨੁਕਸਾਨ ਹੋਇਆ ਹੈ, ਜਿਹੜਾ ਸਾਲ 2020-21 ਦੇ ਕੁੱਲ ਬਜਟ ਮਾਲੀਆ ਅਨੁਮਾਨਾਂ ਦਾ 30 ਫ਼ੀਸਦੀ ਬਣਦਾ ਹੈ, ਜਿਸ ਕਾਰਨ ਵਾਧੂ ਮਾਲੀਆ ਜੁਟਾਉਣ ਲਈ ਕੁਝ ਸਖ਼ਤ ਉਪਾਵਾਂ ਦੀ ਲੋੜ ਹੈ। ਮੌਜੂਦਾ ਵਿੱਤੀ ਵਰ੍ਹੇ ਦੌਰਾਨ ਸ਼ਰਾਬ 'ਤੇ ਅਸੈਸਡ ਫੀਸ ਅਤੇ ਵਾਧੂ ਆਬਕਾਰੀ ਡਿਊਟੀ ਲਗਾਉਣ ਬਾਰੇ ਮੁਲਾਂਕਣ ਕਰਨ ਲਈ ਮੰਤਰੀਆਂ ਦਾ ਸਮੂਹ 12 ਮਈ ਨੂੰ ਬਣਾਇਆ ਗਿਆ ਸੀ। ਮੁੱਖ ਮੰਤਰੀ ਨੇ ਆਬਕਾਰੀ ਤੇ ਕਰ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵਾਧੂ ਜੁਟਾਏ ਜਾਣ ਵਾਲੇ ਮਾਲੀਏ ਦੀ ਸਾਰੀ ਰਕਮ ਕੋਵਿਡ ਨਾਲ ਸਬੰਧਿਤ ਕੰਮਾਂ 'ਤੇ ਖ਼ਰਚੀ ਜਾਵੇਗੀ। ਇਹ ਸੈੱਸ ਮੌਜੂਦਾ ਵਰ੍ਹੇ ਦੌਰਾਨ ਐਲ-1/ਐਲ-13 (ਥੋਕ ਲਾਇਸੈਂਸ) ਤੋਂ ਸ਼ਰਾਬ ਦੀ ਟਰਾਂਸਪੋਰਟੇਸ਼ਨ ਦੇ ਪਰਮਿਟ ਜਾਰੀ ਕਰਦਿਆਂ ਵਸੂਲਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਮੰਤਰੀਆਂ ਦੇ ਸਮੂਹ, ਜਿਸ ਵਿਚ ਵਿੱਤ ਮੰਤਰੀ, ਸਿੱਖਿਆ ਮੰਤਰੀ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ, ਜੰਗਲਾਤ ਤੇ ਜੰਗਲੀ ਜੀਵ ਮੰਤਰੀ ਸ਼ਾਮਿਲ ਸਨ, ਨੂੰ ਸ਼ਰਾਬ ਦੀ ਵਿਕਰੀ 'ਤੇ ਵਿਸ਼ੇਸ਼ ਸੈੱਸ/ਕੋਵਿਡ ਸੈੱਸ ਲਗਾਉਣ ਦੇ ਪ੍ਰਸਤਾਵ ਦਾ ਮੁਲਾਂਕਣ ਕਰਨ ਲਈ ਕਿਹਾ ਸੀ, ਜਿਸ ਨਾਲ ਕੋਵਿਡ ਦੇ ਅਣ-ਕਿਆਸੇ ਸੰਕਟ ਕਾਰਨ ਹੋ ਰਹੇ ਮਾਲੀਆ ਨੁਕਸਾਨ ਦੇ ਕੁਝ ਹਿੱਸੇ ਦੀ ਪੂਰਤੀ ਹੋ ਸਕੇ। ਮੰਤਰੀਆਂ ਦੇ ਸਮੂਹ ਦੀਆਂ ਸਿਫਾਰਸ਼ਾਂ ਦੀ ਦਿਸ਼ਾ 'ਚ ਆਬਕਾਰੀ ਤੇ ਕਰ ਵਿਭਾਗ ਨੇ ਫ਼ੈਸਲਾ ਕੀਤਾ ਕਿ ਆਯਾਤ ਕੀਤੀ ਵਿਦੇਸ਼ੀ ਸ਼ਰਾਬ ਤੇ ਬੀਅਰ 'ਤੇ ਵਾਧੂ ਅਸੈਸਡ ਫੀਸ ਲਗਾਈ ਜਾਵੇ। ਇਸ ਤੋਂ ਇਲਾਵਾ ਹੋਰ ਤਰ੍ਹਾਂ ਦੀ ਸ਼ਰਾਬ ਉਪਰ ਵਾਧੂ ਆਬਕਾਰੀ ਡਿਊਟੀ ਲਗਾਈ ਜਾਵੇ, ਜਿਸ ਦੇ ਵੇਰਵੇ ਨਿਮਨਲਿਖਤ ਹਨ:- 

ਪੁੱਤਰੀਆਂ ਹੀ ਹਨ ਮਹਾਰਾਜਾ ਫ਼ਰੀਦਕੋਟ ਦੀ ਜਾਇਦਾਦ ਦੀਆਂ ਅਸਲ ਵਾਰਸ-ਹਾਈਕੋਰਟ

ਸੁਰਜੀਤ ਸਿੰਘ ਸੱਤੀ
ਜਸਵੰਤ ਸਿੰਘ ਪੁਰਬਾ
ਚੰਡੀਗੜ੍ਹ/ਫ਼ਰੀਦਕੋਟ 1 ਜੂਨ - ਫ਼ਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਦੇ ਮਾਮਲਿਆਂ ਵਿਚ ਦਾਖ਼ਲ ਅਪੀਲਾਂ ਖ਼ਾਰਜ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜ ਮੋਹਨ ਸਿੰਘ ਨੇ ਸੋਮਵਾਰ ਨੂੰ ਫ਼ੈਸਲਾ ਸੁਣਾਉਂਦਿਆਂ ਅਹਿਮ ਵਿਵਸਥਾ ਦਿੱਤੀ ਹੈ। ਫ਼ੈਸਲੇ ਵਿਚ ਕਿਹਾ ਗਿਆ ਹੈ, ਜੇਠੇ ਅਧਿਕਾਰ ਕਾਨੂੰਨ ਦੇ ਆਧਾਰ 'ਤੇ ਰਾਜਾ ਹਰਿੰਦਰ ਸਿੰਘ ਦੀ ਨਿੱਜੀ ਤੇ ਅਸਟੇਟ ਜਾਇਦਾਦ 'ਤੇ ਦਾਅਵੇ ਖ਼ਾਰਜ ਕੀਤੇ ਜਾਂਦੇ ਹਨ, ਹਾਲਾਂਕਿ ਅਪੀਲ ਕਰਤਾ ਮਹਾਰਾਣੀ ਮੋਹਿੰਦਰ ਕੌਰ ਵਲੋਂ 29 ਮਾਰਚ, 1990 ਨੂੰ ਕੀਤੀ ਵਸੀਅਤ ਦੇ ਮੁਤਾਬਕ ਆਪਣੇ ਹਿੱਸੇ ਦੇ ਹੱਕਦਾਰ ਹੋਣਗੇ। ਮਹਾਰਾਣੀ ਮੋਹਿੰਦਰ ਕੌਰ ਰਾਜਾ ਹਰਿੰਦਰ ਸਿੰਘ ਦੇ ਮਾਤਾ ਸਨ ਤੇ ਉਨ੍ਹਾਂ ਵਲੋਂ 29 ਮਾਰਚ 1990 ਨੂੰ ਕੀਤੀ ਗਈ ਵਸੀਅਤ ਰਾਜਾ ਹਰਿੰਦਰ ਸਿੰਘ ਦੀ 16 ਅਕਤੂਬਰ 1989 ਨੂੰ ਹੋਈ ਮੌਤ ਤੋਂ ਬਾਅਦ ਕੀਤੀ ਗਈ ਸੀ ਤੇ ਮਹਾਰਾਣੀ ਮੋਹਿੰਦਰ ਕੌਰ ਰਾਜੇ ਦੀ ਜਾਇਦਾਦ ਦੀ ਅਸਲ ਕਾਨੂੰਨੀ ਵਾਰਸ ਸੀ। ਹਾਈਕੋਰਟ ਨੇ ਫ਼ਰੀਦਕੋਟ ਰਾਜਾ ਦੀ ਜਾਇਦਾਦ ਸਬੰਧੀ ਇਕ ਜੂਨ 1982 ਨੂੰ ਕੀਤੀ ਵਸੀਅਤ ਨੂੰ ਜਾਅਲੀ ਤੇ ਸ਼ੱਕੀ ਹਾਲਾਤਾਂ ਵਾਲੀ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਹੇਠਲੀ ਅਦਾਲਤ ਨੇ ਵੀ ਇਹ ਵਸੀਅਤ ਸਹੀ ਤਰੀਕੇ ਨਾਲ ਜਾਅਲੀ ਕਰਾਰ ਦਿੱਤੀ ਹੈ ਤੇ ਨਾਲ ਹੀ ਜਿਸ ਟਰੱਸਟ ਦੀ ਗੱਲ ਕਹੀ ਜਾ ਰਹੀ ਹੈ, ਉਹ ਹੋਂਦ 'ਚ ਹੀ ਨਹੀਂ ਸੀ। ਹਾਈਕੋਰਟ ਨੇ ਮਹਾਰਾਣੀ ਦੀਪਿੰਦਰ ਕੌਰ, ਰਾਜਕੁਮਾਰੀ ਅੰਮ੍ਰਿਤ ਕੌਰ ਤੇ ਮਹਿਰਾਵਲ ਟਰੱਸਟ ਦੀਆਂ ਅਪੀਲਾਂ ਖ਼ਾਰਜ ਕਰਦਿਆਂ ਉਕਤ ਵਿਵਸਥਾ ਦਿੱਤੀ ਹੈ ਤੇ ਮਹਾਰਾਣੀ ਮੋਹਿੰਦਰ ਕੌਰ ਨੂੰ ਰਾਜਾ ਹਰਿੰਦਰ ਸਿੰਘ ਦਾ ਅਸਲ ਵਾਰਸ ਕਰਾਰ ਦਿੰਦਿਆਂ ਮੋਹਿੰਦਰ ਕੌਰ ਦੀ ਵਸੀਅਤ ਨੂੰ ਸਹੀ ਕਰਾਰ ਦਿੱਤਾ ਤੇ ਇਸ ਮੁਤਾਬਕ ਹਿੱਸੇਦਾਰਾਂ ਨੂੰ ਜਾਇਦਾਦ ਦਾ ਹੱਕਦਾਰ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਲਗਪਗ 20 ਹਜ਼ਾਰ ਕਰੋੜ ਰੁਪਏ ਦੀ ਇਸ ਜਾਇਦਾਦ ਨੂੰ ਲੈ ਕੇ ਪਹਿਲਾਂ ਜ਼ਿਲ੍ਹਾ ਅਦਾਲਤ ਵਿਚ ਲੰਮੀ ਕਾਨੂੰਨੀ ਲੜਾਈ ਚੱਲੀ ਸੀ ਤੇ ਹੇਠਲੀ ਅਦਾਲਤ ਤੋਂ ਕੇਸ ਹਾਰਨ ਉਪਰੰਤ ਉਪਰੋਕਤ ਨੇ ਮਾਰਚ 2018 ਵਿਚ ਹਾਈਕੋਰਟ ਵਿਚ ਕੇਸ ਦਾਖ਼ਲ ਕੀਤਾ ਸੀ ਤੇ ਸਾਰੀਆਂ ਦਲੀਲਾਂ ਸੁਣਨ ਉਪਰੰਤ ਹਾਈਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਤੇ ਅੱਜ ਆਪਣਾ ਫ਼ੈਸਲਾ ਸੁਣਾਉਂਦਿਆਂ ਅਪੀਲਾਂ ਖ਼ਾਰਜ ਕਰ ਦਿੱਤੀਆਂ ਹਨ ਤੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਲਗਭਗ ਸਹੀ ਠਹਿਰਾਇਆ ਹੈ।
ਹਾਈਕੋਰਟ ਵਲੋਂ ਫ਼ਰੀਦਕੋਟ ਰਿਆਸਤ ਨਾਲ ਸਬੰਧਿਤ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਸਬੰਧੀ ਕੀਤੇ ਗਏ ਇਤਿਹਾਸਕ ਫ਼ੈਸਲੇ 'ਚ ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਬੰਸ ਬਹਾਦਰ ਦੀ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ ਅਸਲ ਵਾਰਸ ਉਨ੍ਹਾਂ ਦੀਆਂ ਪੁੱਤਰੀਆਂ ਨੂੰ ਐਲਾਨਦਿਆਂ ਮਹਾਰਾਜਾ ਫ਼ਰੀਦਕੋਟ ਵਲੋਂ ਕੀਤੀ ਗਈ ਵਸੀਅਤ ਨੂੰ ਰੱਦ ਕਰ ਦਿੱਤਾ ਹੈ। ਅੱਜ ਅਦਾਲਤ ਨੇ ਦਿੱਤੇ ਆਪਣੇ ਫ਼ੈਸਲੇ ਵਿਚ ਹੇਠਲੀਆਂ ਅਦਾਲਤਾਂ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। ਦੂਜੇ ਪਾਸੇ ਇਸ ਫ਼ੈਸਲੇ ਵਿਰੁੱਧ ਮਹਾਰਾਵਲ ਖੇਵਾ ਜੀ ਟਰੱਸਟ ਵਲੋਂ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਦੀ 1982 'ਚ ਵਸੀਅਤ ਕੀਤੀ ਗਈ ਸੀ। ਇਸ ਵਸੀਅਤ ਰਾਹੀਂ ਮਹਾਰਾਜਾ ਨੇ ਆਪਣੀ ਸਾਰੀ ਜਾਇਦਾਦ ਦਾ ਵਾਰਸ ਮਹਾਰਾਵਲ ਖੇਵਾ ਜੀ ਟਰੱਸਟ ਨੂੰ ਬਣਾ ਦਿੱਤਾ ਸੀ, ਜਿਸ ਦੀਆਂ ਚੇਅਰਪਰਸਨ ਮਹਾਰਾਣੀ ਦੀਪਇੰਦਰ ਕੌਰ ਤੇ ਵਾਈਸ ਚੇਅਰਪਰਸਨ ਮਹਿਤਾਬ ਕੌਰ ਨੂੰ ਬਣਾਇਆ ਗਿਆ ਸੀ। ਇਸੇ ਵਸੀਅਤ ਰਾਹੀਂ ਮਹਾਰਾਜਾ ਨੇ ਆਪਣੀ ਸਭ ਤੋਂ ਵੱਡੀ ਬੇਟੀ ਅੰਮ੍ਰਿਤ ਕੌਰ ਨੂੰ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਸੀ, ਕਿਉਂਕਿ ਉਸ ਨੇ ਮਹਾਰਾਜਾ ਦੀ ਇੱਛਾ ਦੇ ਉਲਟ ਵਿਆਹ ਕਰਵਾਇਆ ਸੀ। ਮਹਾਰਾਜਾ ਫ਼ਰੀਦਕੋਟ ਦੇ ਕੁੱਲ ਚਾਰ ਬੱਚੇ ਸਨ। ਸਭ ਤੋਂ ਵੱਡੀ ਬੇਟੀ ਅੰਮ੍ਰਿਤ ਕੌਰ, ਦੂਜੀ ਮਹਾਰਾਣੀ ਦੀਪਇੰਦਰ ਕੌਰ, ਤੀਸਰੀ ਮਹਿਤਾਬ ਕੌਰ ਤੇ ਇਕ ਬੇਟਾ ਹਰਮੋਹਿੰਦਰ ਸਿੰਘ ਸਨ। ਮਹਾਰਾਜਾ ਦੀ ਪਤਨੀ ਮਹਾਰਾਣੀ ਨਰਿੰਦਰ ਕੌਰ ਸਨ ਤੇ ਰਾਜ ਮਾਤਾ ਮੋਹਿੰਦਰ ਕੌਰ ਸਨ। ਮਹਾਰਾਜਾ ਦੇ ਬੇਟੇ ਦੀ 1981 ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਹਾਰਾਜਾ 'ਡਿਪਰੈਸ਼ਨ' ਵਿਚ ਚਲੇ ਗਏ ਸਨ। ਸੰਨ 1982 ਦੀ ਇਹ ਵਸੀਅਤ ਮਹਾਰਾਜਾ ਦੇ ਬੇਟੇ ਦੀ ਮੌਤ ਤੋਂ 7-8 ਮਹੀਨਿਆਂ ਬਾਅਦ ਵਿਚ ਲਿਖੀ ਗਈ ਸੀ। ਸੰਨ 1989 'ਚ ਮਹਾਰਾਜਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਕ ਹੋਰ ਵਸੀਅਤ ਸਾਹਮਣੇ ਆਈ, ਜਿਸ ਰਾਹੀਂ ਮਹਾਰਾਜਾ ਨੇ ਆਪਣੀ ਜਾਇਦਾਦ ਆਪਣੀਆਂ ਤਿੰਨੋਂ ਬੇਟੀਆਂ ਦੇ ਨਾਂਅ ਕੀਤੀ ਸੀ। ਸਾਲ 2010 ਵਿਚ ਮਹਾਰਾਜਾ ਦੀ ਸਭ ਤੋਂ ਵੱਡੀ ਬੇਟੀ ਅੰਮ੍ਰਿਤ ਕੌਰ ਨੇ ਇਸ ਵਸੀਅਤ ਰਾਹੀਂ 1982 ਦੀ ਵਸੀਅਤ ਨੂੰ ਚੈਲੰਜ ਕੀਤਾ ਸੀ ਕਿ ਇਹ ਗਲਤ ਹੈ। ਉਨ੍ਹਾਂ ਨੇ ਆਪਣੀ ਇਸ ਪਟੀਸ਼ਨ ਰਾਹੀਂ ਕਿਹਾ ਸੀ ਕਿ ਮਹਾਰਾਜਾ ਸਾਹਿਬ ਦੀ 1982 ਦੀ ਵਸੀਅਤ 'ਤੇ ਕਈ ਪ੍ਰਸ਼ਨ ਚਿੰਨ੍ਹੇ ਖੜ੍ਹੇ ਹੁੰਦੇ ਹਨ। ਪਹਿਲਾ ਇਹ ਕਿ ਜਦੋਂ ਇਹ ਵਸੀਅਤ ਲਿਖੀ ਗਈ ਸੀ, ਉਸ ਸਮੇਂ ਮਹਾਰਾਜਾ ਮਾਨਸਿਕ ਤੌਰ 'ਤੇ ਠੀਕ ਨਹੀਂ ਸਨ। ਪੁੱਤਰ ਦੀ ਮੌਤ ਕਾਰਨ ਉਹ 'ਡਿਪਰੈਸ਼ਨ' ਵਿਚ ਸਨ। ਉਨ੍ਹਾਂ ਕਿਹਾ ਕਿ ਇਹ ਵਸੀਅਤ ਉਨ੍ਹਾਂ 'ਤੇ ਦਬਾਅ ਪਾ ਕੇ ਬਣਾਈ ਗਈ ਸੀ। ਦੂਸਰੀ ਸ਼ੱਕ ਦੀ ਗੱਲ ਇਹ ਹੈ ਕਿ 1982 ਦੀ ਇਸ ਵਸੀਅਤ ਸਮੇਂ ਮਹਾਰਾਜਾ ਦੀ ਮਾਤਾ ਅਤੇ ਪਤਨੀ ਦੋਵੇਂ ਜਿਉਂਦੇ ਸਨ ਪਰ ਫ਼ਿਰ ਵੀ ਉਨ੍ਹਾਂ ਸਾਰੀ ਜਾਇਦਾਦ ਮੌਤ ਉਪਰੰਤ ਇਕ ਟਰੱਸਟ ਦੇ ਹਵਾਲੇ ਕਰਨ ਲਈ ਲਿਖੀ, ਜਿਸ ਵਿਚ ਉਨ੍ਹਾਂ ਦੀ ਮਾਤਾ ਤੇ ਪਤਨੀ ਮੈਂਬਰ ਵੀ ਨਹੀਂ ਸਨ। ਇਸ ਦੇ ਨਾਲ ਸ਼ੱਕ ਵਾਲੀ ਗੱਲ ਇਹ ਵੀ ਹੈ ਕਿ ਟਰੱਸਟ ਦੇ ਮੈਂਬਰ ਦੇ ਰੂਪ ਵਿਚ ਆਪਣੇ ਸਾਰੇ ਕਰਮਚਾਰੀਆਂ ਨੂੰ ਲਿਆ ਸੀ, ਚਾਹੇ ਉਹ ਕਿਸੇ ਵੀ ਰੁਤਬੇ 'ਤੇ ਕਿਸੇ ਵੀ ਅਹੁਦੇ 'ਤੇ ਸੀ। ਵਸੀਅਤ ਦਾ ਇਕ ਗਵਾਹ ਬਰਜਿੰਦਰ ਸਿੰਘ ਬਰਾੜ ਖੁਦ ਇਸ ਦਾ ਲਾਭਪਾਤਰੀ ਸੀ। ਇਨ੍ਹਾਂ ਦਲੀਲਾਂ ਨੂੰ ਧਿਆਨ ਵਿਚ ਰੱਖਦਿਆਂ ਹੇਠਲੀ ਅਦਾਲਤ ਨੇ 1982 ਦੀ ਇਸ ਵਸੀਅਤ ਨੂੰ ਗਲਤ ਕਰਾਰ ਕਰਦਿਆਂ ਮਹਾਰਾਜਾ ਦੀ ਸਾਰੀ ਜਾਇਦਾਦ ਹਿੰਦੂ ਸੁਕਸ਼ੈਸਨ ਐਕਟ ਅਧੀਨ ਉਸ ਵੇਲੇ ਮਹਾਰਾਜਾ ਦੇ ਜੀਵਤ ਵਾਰਸਾਂ ਅੰਮ੍ਰਿਤ ਕੌਰ ਤੇ ਮਹਾਰਾਣੀ ਦੀਪਇੰਦਰ ਕੌਰ ਦੇ ਨਾਂਅ ਕਰ ਦਿੱਤੀ ਗਈ ਸੀ। ਮਹਾਰਾਜਾ ਦੀ ਤੀਸਰੀ ਬੇਟੀ ਮਹਿਤਾਬ ਕੌਰ ਦੀ ਸਾਲ 2003 ਵਿਚ ਅਣਵਿਆਹੁਤਾ ਹੀ ਮੌਤ ਹੋ ਗਈ ਸੀ। ਅਦਾਲਤ ਦੇ ਇਸ ਫ਼ੈਸਲੇ ਨੂੰ ਟਰੱਸਟ ਵਲੋਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਸੀ। ਮਹਾਰਾਜਾ ਦੀ ਜਾਇਦਾਦ ਦਾ ਇਹ ਮਾਮਲਾ ਇੰਨਾ ਗੁੰਝਲਦਾਰ ਇਸ ਕਾਰਨ ਹੈ, ਕਿਉਂਕਿ ਜਾਇਦਾਦ ਦੀ ਕੁੱਲ ਕੀਮਤ 20 ਹਜ਼ਾਰ ਕਰੋੜ ਰੁਪਏ ਦੇ ਦਰਮਿਆਨ ਦੱਸੀ ਜਾ ਰਹੀ ਹੈ। ਜੋ ਕਿ ਸ਼ਾਇਦ ਆਜ਼ਾਦ ਭਾਰਤ ਵਿਚ ਕਿਸੇ ਇਕ ਰਾਜ ਘਰਾਣੇ ਦੀ ਸਭ ਤੋਂ ਵੱਧ ਮੁੱਲ ਦੀ ਜਾਇਦਾਦ ਹੈ।

ਸੜਕ ਹਾਦਸੇ 'ਚ 4 ਨੌਜਵਾਨਾਂ ਦੀ ਮੌਤ-2 ਗੰਭੀਰ ਜ਼ਖ਼ਮੀ

ਬਟਾਲਾ/ਕੋਟਲੀ ਸੂਰਤ ਮੱਲ੍ਹੀ, 1 ਜੂਨ (ਕਮਲ ਕਾਹਲੋਂ, ਕੁਲਦੀਪ ਸਿੰਘ ਨਾਗਰਾ)-ਦੇਰ ਸ਼ਾਮ ਕੋਟਲੀ ਸੂਰਤ ਮੱਲ੍ਹੀ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਚਾਰ ਨੌਜਵਾਨਾਂ ਦੀ ਮੌਤ ਅਤੇ 2 ਦੇ ਗੰਭੀਰ ਜ਼ਖ਼ਮੀ ਹੋਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਗਾਜੀਨੰਗਲ ਦੇ ਜਸਵੰਤ ਸਿੰਘ ਦੀ ਲੜਕੀ ਦਾ 3 ਜੂਨ ਨੂੰ ਵਿਆਹ ਸੀ ਤੇ ਵਿਆਹ ਤੋਂ ਪਹਿਲਾਂ ਸ਼ਗਨ ਵਿਹਾਰ ਕਰਨ ਲਈ ਕੁਝ ਰਿਸ਼ਤੇਦਾਰ ਇਕੱਠੇ ਹੋਏ ਸਨ। ਦੇਰ ਸ਼ਾਮ ਲੜਕੀ ਦਾ ਭਰਾ ਜਸ਼ਨਪ੍ਰੀਤ ਸਿੰਘ ਆਪਣੇ ਰਿਸ਼ਤੇਦਾਰ ਨੌਜਵਾਨਾਂ ਨੂੰ ਨਾਲ ਲੈ ਕੇ ਕਿਸੇ ਕੰਮ ਲਈ ਉਨ੍ਹਾਂ ਦੀ ਹਾਂਡਾ ਸਿਟੀ ਗੱਡੀ ਨੰ: ਪੀ.ਬੀ. 01 ਬੀ-5575 'ਤੇ ਕੋਟਲੀ ਸੂਰਤ ਮੱਲ੍ਹੀ ਨੂੰ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਗੱਡੀ ਪਿੰਡ ਢਿਲਵਾਂ ਅੱਗੇ ਇੱਟਾਂ ਦੇ ਭੱਠੇ ਨੇੜੇ ਪਹੁੰਚੀ ਤਾਂ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਸਾਹਮਣੇ ਤੋਂ ਆ ਰਹੇ ਮੋਟਰ ਸਾਈਕਲ ਨਾਲ ਟਕਰਾ ਕੇ ਪਲਟੀਆਂ ਖਾ ਗਈ। ਹਾਦਸੇ ਦੌਰਾਨ ਵਿਆਹ ਵਾਲੀ ਲੜਕੀ ਦਾ ਭਰਾ ਜਸ਼ਨਪ੍ਰੀਤ ਸਿੰਘ (18), ਦਿਲਰਾਜ ਸਿੰਘ (18) ਪੁੱਤਰ ਗੁਰਦੀਪ ਸਿੰਘ ਪਿੰਡ ਸ਼ਿਕਾਰ, ਲਵਲੀ (19) ਪੁੱਤਰ ਗੱਗੋ ਸਿੰਘ ਵਾਸੀ ਮਾਨ ਖਹਿਰਾ ਤੇ ਅਰਸ਼ਦੀਪ ਸਿੰਘ (19) ਪੁੱਤਰ ਸਿਕੰਦਰ ਸਿੰਘ ਵਾਸੀ ਵੇਰਕਾ ਦੀ ਮੌਤ ਹੋ ਗਈ ਤੇ ਮੋਟਰਸਾਈਕਲ ਸਵਾਰ ਪਿੰਡ ਡੇਰਾ ਪਠਾਣਾ ਦੇ ਦਿਲਬਾਗ ਸਿੰਘ ਪੁੱਤਰ ਵਲੈਤ ਸਿੰਘ ਅਤੇ ਇਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਬਟਾਲਾ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਮੌਕੇ 'ਤੇ ਪਹੁੰਚੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਮੁਖੀ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਲਾਸ਼ਾਂ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਭਾਰਤ 7ਵਾਂ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼

ਕੁੱਲ ਮਾਮਲੇ 1 ਲੱਖ 92 ਹਜ਼ਾਰ ਤੋਂ ਪਾਰ

ਨਵੀਂ ਦਿੱਲੀ, 1 ਜੂਨ (ਏਜੰਸੀ)-ਭਾਰਤ 'ਚ ਲਗਾਤਾਰ ਦੂਸਰੇ ਦਿਨ 24 ਘੰਟਿਆਂ 'ਚ 8300 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਪੀੜਤਾਂ ਦਾ ਅੰਕੜਾ 1,92,000 ਨੂੰ ਟੱਪ ਗਿਆ ਹੈ। ਅਜਿਹੇ 'ਚ ਫਰਾਂਸ ਤੇ ਜਰਮਨੀ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੁਨੀਆ ਭਰ 'ਚ 7ਵਾਂ ਸਭ ਤੋਂ ਵੱਧ ...

ਪੂਰੀ ਖ਼ਬਰ »

ਪਾਕਿ ਦੇ ਸਰਹੱਦੀ ਪਿੰਡਾਂ 'ਚ ਤਿੰਨ ਦਰਜਨ ਤੋਂ ਵਧੇਰੇ ਤਸਕਰ ਸਰਗਰਮ

ਦੋਵਾਂ ਪਾਸਿਆਂ ਦੇ ਤਸਕਰ ਭਾਰਤੀ ਸੁਰੱਖਿਆ ਏਜੰਸੀਆਂ ਦੇ ਰਡਾਰ 'ਤੇ

ਸੁਰਿੰਦਰ ਕੋਛੜ ਅੰਮ੍ਰਿਤਸਰ, 1 ਜੂਨ - ਪੰਜਾਬ ਦੇ ਨਾਲ ਲਗਦੀ ਸਰਹੱਦ ਦੇ ਪਾਰ ਪਾਕਿਸਤਾਨ ਵੱਲ ਵਾਰਿਸ ਡੋਗਰ ਤੇ ਉਸ ਦਾ ਭਰਾ ਸ਼ਕੀਲ ਡੋਗਰ, ਬੂਟਾ ਰਿਆਤ, ਮਲੰਗੀ, ਆਰਿਫ਼, ਹਾਜੀ, ਨਵਾਜ਼, ਲਿਆਕਤ, ਅਹਿਮਦੀਨ, ਬਿਲਾਲ ਰਾਣਾ, ਆਬਾਦ ਅਲੀ, ਹਸਨ ਜੇਬ ਪੁੱਤਰ ਜਗਨ ਜੇਬ ਆਦਿ ਤਿੰਨ ...

ਪੂਰੀ ਖ਼ਬਰ »

ਟੁੱਟ ਗਈ ਸਾਜਿਦ-ਵਾਜਿਦ ਦੀ ਜੋੜੀ

ਉੱਘੇ ਸੰਗੀਤਕਾਰ ਵਾਜਿਦ ਖਾਨ ਨਹੀਂ ਰਹੇ

ਮੁੰਬਈ, 1 ਜੂਨ (ਏਜੰਸੀ)- ਸਲਮਾਨ ਖ਼ਾਨ ਦੀਆਂ ਸੁਪਰਹਿੱਟ 'ਵਾਂਟਿਡ', 'ਦਬੰਗ' ਤੇ 'ਏਕ ਥਾ ਟਾਈਗਰ' ਫਿਲਮਾਂ ਦੇ ਸੰਗੀਤ ਨਿਰਦੇਸ਼ਕ ਵਾਜਿਦ ਖ਼ਾਨ (42) ਦਾ ਸੋਮਵਾਰ ਤੜਕੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ, ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਪਾਏ ਜਾਣ 'ਤੇ ਹਾਲ ਹੀ ...

ਪੂਰੀ ਖ਼ਬਰ »

ਫ਼ੌਜੀ ਕੰਟੀਨਾਂ 'ਚ ਬੰਦ ਹੋਇਆ ਵਿਦੇਸ਼ੀ ਸਾਮਾਨ ਮਿਲਣਾ

ਨਵੀਂ ਦਿੱਲੀ, 1 ਜੂਨ (ਉਪਮਾ ਡਾਗਾ ਪਾਰਥ)-ਨੀਮ ਫ਼ੌਜੀ ਬਲਾਂ (ਸੀ.ਈ.ਪੀ.ਐੱਫ਼.) ਦੀਆਂ ਕੰਟੀਨਾਂ 'ਚ 1 ਜੂਨ ਤੋਂ ਸਿਰਫ਼ ਸਵਦੇਸ਼ੀ ਵਸਤਾਂ ਹੀ ਮਿਲਣਗੀਆਂ। ਸਰਕਾਰ ਵਲੋਂ ਪਿਛਲੇ ਮਹੀਨੇ ਆਤਮ ਭਾਰਤ ਮੁਹਿੰਮ ਦੇ ਐਲਾਨ ਤੋਂ ਬਾਅਦ ਲਿਆਂਦਾ ਗਿਆ ਇਹ ਫ਼ੈਸਲਾ ਸੋਮਵਾਰ ਤੋਂ ਲਾਗੂ ਹੋ ...

ਪੂਰੀ ਖ਼ਬਰ »

ਪਾਕਿ 'ਚ ਸਿੱਖ ਡਾਕਟਰ ਦੀ ਕੋਰੋਨਾ ਨਾਲ ਮੌਤ

ਪੇਸ਼ਾਵਰ, 1 ਜੂਨ (ਏਜੰਸੀ)- ਪਾਕਿਸਤਾਨ 'ਚ ਇਕ ਸਿੱਖ ਡਾਕਟਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਉੱਤਰ-ਪੱਛਮ 'ਚ ਸਥਿਤ ਸੂਬਾ ਖੈਬਰ ਪਖਤੂਨਖਵਾ ਦੀ ਰਾਜਧਾਨੀ ਪੇਸ਼ਾਵਰ 'ਚ ਡਾ: ਫੱਗ ਚੰਦ ਸਿੰਘ ਪਿਛਲੇ 4 ਦਿਨਾਂ ਤੋਂ ਇਕ ...

ਪੂਰੀ ਖ਼ਬਰ »

ਫ਼ੌਜ ਵਲੋਂ ਨੌਸ਼ਹਿਰਾ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, 3 ਅੱਤਵਾਦੀ ਹਲਾਕ

ਸ੍ਰੀਨਗਰ, 1 ਜੂਨ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ 'ਚ ਫੌਜ ਨੇ ਸੋਮਵਾਰ ਨੂੰ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ 3 ਅਣਪਛਾਤੇ ਅੱਤਵਾਦੀਆਂ ਨੂੰ ਮਾਰ ਮੁਕਾਇਆ। ਸੂਤਰਾਂ ਅਨੁਸਾਰ ਅੱਜ ਤੜਕੇ ਫੌਜ ਨੇ ਅਰਸਲ ਨਾਲੇ ਨੇੜੇ ਕਲਾਲ ...

ਪੂਰੀ ਖ਼ਬਰ »

'84 ਸਿੱਖ ਕਤਲੇਆਮ ਕੇਸ 'ਚ ਉਮਰ ਕੈਦ ਦੇ ਦੋਸ਼ੀ ਦੀ 12 ਹਫ਼ਤੇ ਦੀ ਸਜ਼ਾ ਮੁਲਤਵੀ

ਨਵੀਂ ਦਿੱਲੀ,1 ਜੂਨ (ਏਜੰਸੀ)-ਦਿੱਲੀ ਹਾਈਕੋਰਟ ਨੇ '84 ਸਿੱਖ ਕਤਲੇਆਮ ਦੇ ਦੋਸ਼ੀਆਂ 'ਚੋਂ ਇਕ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ 12 ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਹੈ, ਕਿਉਂਕਿ ਉਹ ਗੁਰਦਾ ਰੋਗ ਤੋਂ ਪੀੜਤ ਹੈ ਅਤੇ ਉਸ ਦੇ ਕੋਵਿਡ 19 ਵਰਗੇ ਰੋਗਾਂ ਦੀ ਲਪੇਟ 'ਚ ਆਉਣ ਦਾ ਖ਼ਤਰਾ ਵੱਧ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX