ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 87 ਦੌੜਾਂ ਨਾਲ ਹਰਾਇਆ
. . .  1 day ago
ਸ੍ਰੀ ਮੁਕਤਸਰ ਸਾਹਿਬ: ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਪੁਲਿਸ ਵੱਲੋਂ ਗ੍ਰਿਫ਼ਤਾਰ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਸੜਕ 'ਤੇ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੂੰ ਗ੍ਰਿਫ਼ਤਾਰ ਕਰ ...
ਤੇਜ਼ ਹਨੇਰੀ ਨੇ ਲਈ ਸਕੂਟਰੀ ਸਵਾਰ ਲੜਕੀ ਦੀ ਜਾਨ , ਲੜਕਾ ਹੋਇਆ ਜ਼ਖਮੀ
. . .  1 day ago
ਫਗਵਾੜਾ,15 ਜੂਨ (ਹਰੀਪਾਲ ਸਿੰਘ)-ਸਥਾਨਕ ਹੁਸ਼ਿਆਰਪੁਰ ਰੋਡ 'ਤੇ ਇਕ ਸਰਕਾਰੀ ਬੱਸ ਦੀ ਲਪੇਟ ਵਿਚ ਆਉਣ ਦੇ ਨਾਲ ਸਕੂਟਰੀ ਸਵਾਰ ਇਕ ਬੱਚੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੁਸ਼ਿਆਰਪੁਰ ਰੋਡ...
ਵਿਸ਼ਵ ਕੱਪ 2019 : 10 ਓਵਰਾਂ ਤੋਂ ਬਾਅਦ ਸ੍ਰੀਲੰਕਾ 86/0
. . .  1 day ago
ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਕੰਮ 'ਤੇ ਵਾਪਸ ਆਉਣ ਦੀ ਕੀਤੀ ਅਪੀਲ
. . .  1 day ago
ਕੋਲਕਾਤਾ, 15 ਜੂਨ- ਪੱਛਮੀ ਬੰਗਾਲ 'ਚ ਜਾਰੀ ਡਾਕਟਰਾਂ ਦੀ ਹੜਤਾਲ ਸੰਬੰਧੀ ਮਮਤਾ ਬੈਨਰਜੀ ਨੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮਮਤਾ ਨੇ ਡਾਕਟਰਾਂ ਨਾਲ ਹੀ ਮਾਰਕੁੱਟ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ....
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਵਿਅਕਤੀ ਅਤੇ ਔਰਤ ਵੱਲੋਂ ਖ਼ੁਦਕੁਸ਼ੀ
. . .  1 day ago
ਮੋਗਾ, ਗੁਰਤੇਜ ਸਿੰਘ ਬੱਬੀ, ਸੁਰਿੰਦਰ ਪਾਲ ਸਿੰਘ - ਅੱਜ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਬੱਧਨੀ ਕਲਾਂ ਵਿਖੇ ਪਿਛਲੇ ਕੁੱਝ ਦਿਨਾਂ ਤੋਂ ਕਿਰਾਏ ਦੇ ਮਕਾਨ 'ਚ ਰਹਿ ਰਹੇ ਵਿਅਕਤੀ ਅਤੇ ਔਰਤ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਿਕ....
ਵਿਸ਼ਵ ਕੱਪ 2019 : 5 ਓਵਰਾਂ ਤੋਂ ਬਾਅਦ ਸ੍ਰੀਲੰਕਾ 35/0
. . .  1 day ago
12 ਸਾਲਾ ਬੱਚੀ ਨੂੰ ਕੁੱਤੇ ਦੇ ਵੱਢਣ 'ਤੇ ਮਾਲਕਾਂ ਨੂੰ ਅਦਾਲਤ ਵੱਲੋਂ ਸਜ਼ਾ
. . .  1 day ago
ਬੰਗਾ, 15 ਜੂਨ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ 12 ਸਾਲ ਦੀ ਬੱਚੀ ਨੂੰ ਪਿਟਬੁੱਲ ਕੁੱਤੇ ਵੱਲੋਂ ਕੱਟਣ ਦੇ ਦੋਸ਼ ਤਹਿਤ ਨਵਾਂ ਸ਼ਹਿਰ ਦੀ ਅਦਾਲਤ ਨੇ ਕੁੱਤੇ ਦੇ ਮਾਲਕ ਨੂੰ ਛੇ ਮਹੀਨੇ ਦੀ ਸਜ਼ਾ ਅਤੇ ਜੁਰਮਾਨਾ ਕੀਤਾ ਹੈ। ਕੁੱਤੇ ਦੇ ਕੱਟਣ 'ਤੇ ਸ਼ਾਇਦ ਇਹ ਅਦਾਲਤ ਵੱਲੋਂ ....
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ ਜਿੱਤ ਲਈ 335 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਘਰਾਚੋਂ, 15 ਜੂਨ (ਕੰਵਲਜੀਤ ਸਿੰਘ ਘੁਮਾਣ)- ਇੱਥੋਂ ਦੇ ਨੇੜਲੇ ਪਿੰਡ ਨਾਗਰਾ ਵਿਖੇ ਦੋ ਏਕੜ ਦੇ ਮਾਲਕ ਕਿਸਾਨ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਰਾਮ ਸਿੰਘ ਪੁੱਤਰ ਚੰਨਣ ਸਿੰਘ ....
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਛੇਵਾਂ ਝਟਕਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਚੌਥਾ ਝਟਕਾ
. . .  1 day ago
ਤੇਜ਼ ਹਨੇਰੀ ਝੱਖੜ ਕਾਰਨ ਕਈ ਥਾਵਾਂ ਤੇ ਡਿੱਗੇ ਰੁੱਖ ਤੇ ਸੜਕਾਂ ਵੀ ਹੋਈਆਂ ਜਾਮ
. . .  1 day ago
ਅਜਨਾਲਾ, 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਦੁਪਹਿਰ ਸਮੇਂ ਹੋਈ ਬਰਸਾਤ ਨਾਲ ਜਿੱਥੇ ਆਮ ਲੋਕਾਂ ਅਤੇ ਪਸ਼ੂ ਪੰਛੀਆਂ ਨੂੰ ਜਿੱਥੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ ਉੱਥੇ ਹੀ ਬਾਰਸ਼ ਸ਼ੁਰੂ ਹੋਣ ਤੋਂ ਪਹਿਲਾਂ ਤੇਜ਼ ਹਨੇਰੀ ਝੱਖੜ ਕਾਰਨ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਤੀਜਾ ਝਟਕਾ
. . .  1 day ago
ਕੈਪਟਨ ਨੇ 4 ਮੈਂਬਰੀ ਵਫ਼ਦ ਨੂੰ ਮੇਘਾਲਿਆ ਭੇਜਣ ਦਾ ਕੀਤਾ ਫ਼ੈਸਲਾ
. . .  1 day ago
ਚੰਡੀਗੜ੍ਹ, 15 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਮੈਂਬਰੀ ਵਫ਼ਦ ਨੂੰ ਮੇਘਾਲਿਆ ਭੇਜਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਉੱਥੇ ਵੱਸਦੇ ਪੰਜਾਬੀਆਂ ਨਾਲ ਸੰਬੰਧਿਤ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ। ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ...
ਤੂਫ਼ਾਨੀ ਹਨੇਰੀ ਕਾਰਨ ਅੰਮ੍ਰਿਤਸਰ ਹਵਾਈ ਅੱਡਾ ਰਾਜਾਸਾਂਸੀ ਦੇ ਟਰਮੀਨਲ ਹਾਲ ਦੀ ਉੱਡੀ ਛੱਤ
. . .  1 day ago
ਵਿਸ਼ਵ ਕੱਪ 2019 : 35 ਓਵਰਾਂ ਤੋਂ ਬਾਅਦ ਆਸਟ੍ਰੇਲੀਆ 195/2
. . .  1 day ago
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ
. . .  1 day ago
ਥਾਣਾ ਫ਼ਤਹਿਗੜ੍ਹ ਚੂੜੀਆਂ ਵਿਖੇ ਭੇਦਭਰੀ ਹਾਲਤ 'ਚ ਏ.ਐੱਸ.ਆਈ. ਦੀ ਮੌਤ
. . .  1 day ago
ਕੁੱਟਮਾਰ ਦੀ ਸ਼ਿਕਾਰ ਔਰਤ ਦਾ ਪਤਾ ਲੈਣ ਪਹੁੰਚੇ ਅਮਨ ਅਰੋੜਾ, ਕੁਲਤਾਰ ਸੰਧਵਾਂ ਤੇ ਹੋਰ ਆਗੂ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਦੂਜਾ ਝਟਕਾ
. . .  1 day ago
ਨਸ਼ੇ ਦੀ ਵੱਧ ਮਾਤਰਾ ਕਾਰਨ ਤਿੰਨ ਬੱਚਿਆਂ ਦੇ ਪਿਤਾ ਦੀ ਮੌਤ
. . .  1 day ago
ਵਿਸ਼ਵ ਕੱਪ 2019 : 20 ਓਵਰਾਂ ਤੋਂ ਬਾਅਦ ਆਸਟ੍ਰੇਲੀਆ 93/1
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਨੀਤੀ ਅਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ-ਝੱਖੜ ਨਾਲ ਪਿਆ ਮੀਂਹ
. . .  1 day ago
ਵਿਸ਼ਵ ਕੱਪ 2019 : 17 ਓਵਰਾਂ ਤੋਂ ਬਾਅਦ ਆਸਟ੍ਰੇਲੀਆ 80/1
. . .  1 day ago
ਨਸ਼ਾ ਛੁਡਾਊ ਕੇਂਦਰ 'ਚ ਨਸ਼ਾ ਛੱਡਣ ਆਏ ਨੌਜਵਾਨ ਦੀ ਮੌਤ
. . .  1 day ago
ਮੁਜ਼ਫੱਰਪੁਰ 'ਚ ਦਿਮਾਗ਼ੀ ਬੁਖ਼ਾਰ ਕਾਰਨ ਹੁਣ ਤੱਕ 69 ਬੱਚਿਆ ਦੀ ਹੋਈ ਮੌਤ
. . .  1 day ago
ਸ੍ਰੀਲੰਕਾ-ਆਸਟ੍ਰੇਲੀਆ ਮੈਚ : 10 ਓਵਰਾਂ ਤੋਂ ਬਾਅਦ ਆਸਟ੍ਰੇਲੀਆ 53/0
. . .  1 day ago
18 ਜੂਨ ਨੂੰ ਕੇਜਰੀਵਾਲ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰੇਗੀ ਕਾਂਗਰਸ
. . .  1 day ago
'84 ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਵਾਂਗ ਜੇਲ੍ਹ ਜਾਣਗੇ ਕਮਲਨਾਥ- ਸਿਰਸਾ
. . .  1 day ago
ਵਿਸ਼ਵ ਕੱਪ 2019 : 6 ਓਵਰਾਂ ਤੋਂ ਬਾਅਦ ਆਸਟ੍ਰੇਲੀਆ 23/0
. . .  1 day ago
ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
. . .  1 day ago
ਸੰਨੀ ਦਿਓਲ ਨੇ ਦੂਰਬੀਨ ਨਾਲ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  1 day ago
ਵਿਸ਼ਵ ਕੱਪ 2019 : ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਮਹਾਰਾਸ਼ਟਰ 'ਚ ਕੱਲ੍ਹ ਹੋਵੇਗਾ ਮੰਤਰੀ ਮੰਡਲ ਦਾ ਵਿਸਥਾਰ - ਦੇਵਿੰਦਰ ਫੜਨਵੀਸ
. . .  1 day ago
ਸ੍ਰੀ ਮੁਕਤਸਰ ਸਾਹਿਬ: ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਔਰਤ ਦੀ ਕੁੱਟਮਾਰ ਕਰਨ ਵਾਲੇ 6 ਦੋਸ਼ੀ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ
. . .  1 day ago
ਬਖ਼ਸ਼ੇ ਨਹੀਂ ਜਾਣਗੇ ਮਹਿਲਾ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀ- ਮਨੀਸ਼ਾ ਗੁਲਾਟੀ
. . .  1 day ago
ਫੱਲੇਵਾਲ ਖੇਤੀਬਾੜੀ ਸਭਾ 'ਤੇ ਅਕਾਲੀ ਦਲ ਦਾ ਕਬਜ਼ਾ
. . .  1 day ago
ਮਹਿਲਾ ਕੁੱਟਮਾਰ ਮਾਮਲੇ 'ਚ ਕੈਪਟਨ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕਹੀ ਗੱਲ
. . .  1 day ago
ਔਰਤਾਂ ਦੀ ਮੁਫ਼ਤ ਯਾਤਰਾ 'ਤੇ 'ਮੈਟਰੋ ਮੈਨ' ਦੇ ਸਵਾਲ 'ਤੇ ਸਿਸੋਦੀਆ ਨੇ ਜਤਾਈ ਹੈਰਾਨੀ
. . .  1 day ago
ਡਾ. ਮਨਮੋਹਨ ਸਿੰਘ ਨੇ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ
. . .  1 day ago
ਸੈਪਟਿਕ ਟੈਂਕ ਦੀ ਸਫ਼ਾਈ ਕਰਨ ਉਤਰੇ 7 ਕਰਮਚਾਰੀਆਂ ਦੀ ਮੌਤ
. . .  1 day ago
ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਹਰਪਾਲ ਚੀਮਾ ਨੇ ਨਵਜੋਤ ਸਿੰਘ ਸਿੱਧੂ ਨੂੰ 'ਆਪ' 'ਚ ਆਉਣ ਦਾ ਦਿੱਤਾ ਸੱਦਾ
. . .  1 day ago
ਪਤੀ ਵਲੋਂ ਗੋਲੀਆਂ ਮਾਰ ਕੇ ਪਤਨੀ ਦੀ ਹੱਤਿਆ
. . .  1 day ago
ਆਈ. ਐੱਮ. ਏ. ਦੇ ਵਫ਼ਦ ਨੇ ਕੀਤੀ ਹਰਸ਼ ਵਰਧਨ ਨਾਲ ਮੁਲਾਕਾਤ
. . .  1 day ago
ਨੀਤੀ ਅਯੋਗ ਦੀ ਬੈਠਕ 'ਚ ਸ਼ਾਮਲ ਨਹੀਂ ਹੋਣਗੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ
. . .  1 day ago
ਡਾ. ਮਨਮੋਹਨ ਸਿੰਘ ਅੱਜ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1 ਹਾੜ ਸੰਮਤ 551
ਿਵਚਾਰ ਪ੍ਰਵਾਹ: ਨਿਆਂ ਮਿਲਣ ਵਿਚ ਦੇਰੀ ਹੋਣਾ ਵੀ ਇਕ ਵੱਡਾ ਅਨਿਆਂ ਹੈ। -ਲੈਂਡਰ

ਪਹਿਲਾ ਸਫ਼ਾ

ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ-ਮੋਦੀ

ਐਸ.ਸੀ.ਓ. ਸੰਮੇਲਨ 'ਚ ਪਾਕਿਸਤਾਨ ਨੂੰ ਲਿਆ ਨਿਸ਼ਾਨੇ 'ਤੇ
ਬਿਸ਼ਕੇਕ, 14 ਜੂਨ (ਏਜੰਸੀ)- ਪਾਕਿਸਤਾਨ 'ਤੇ ਅਸਿੱਧੇ ਤੌਰ 'ਤੇ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਤਵਾਦ ਦਾ ਸਮਰਥਨ, ਵਿੱਤੀ ਤੇ ਹੋਰ ਮਦਦ ਕਰਨ ਵਾਲੇ ਨੂੰ ਦੇਸ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ | ਕਿਰਗਿਜ਼ਤਾਨ ਦੀ ਰਾਜਧਾਨੀ ਬਿਸ਼ਕੇਕ ਵਿਖੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਐਸ.ਸੀ.ਓ. ਦੇਸ਼ਾਂ ਵਲੋਂ ਅੱਤਵਾਦ ਨਾਲ ਲੜਨ ਲਈ ਵਿਖਾਏ ਜਾਂਦੇ ਮਜ਼ਬੂਤ ਸਹਿਯੋਗ ਦੀ ਭਾਵਨਾ ਨੂੰ ਉਜਾਗਰ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਅੱਤਵਾਦ ਮੁਕਤ ਵਿਸ਼ਵ ਪ੍ਰਤੀ ਵਚਨਬੱਧ ਹੈ | ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਹਫਤੇ ਮੈਂ ਸ੍ਰੀਲੰਕਾ ਦਾ ਦੌਰਾ ਕੀਤਾ ਸੀ ਤੇ ਉਥੋਂ ਦੇ ਸੇਂਟ ਐਾਥਨੀ ਚਰਚ ਵਿਖੇ ਜਾ ਕੇ ਅੱਤਵਾਦ ਦਾ ਉਹ ਬੁਰਾ ਚਿਹਰਾ ਵੇਖਿਆ, ਜਿਸ ਨੇ ਕਈ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਜੂਦਗੀ 'ਚ ਨਰਿੰਦਰ ਮੋਦੀ ਨੇ ਕਿਹਾ ਕਿ ਅੱਤਵਾਦ ਨਾਲ ਲੜਨ ਲਈ ਦੇਸ਼ਾਂ ਨੂੰ ਆਪਣੀ ਤੰਗ ਸੋਚ 'ਚੋਂ ਬਾਹਰ ਆ ਕੇ ਇਸ ਖਿਲਾਫ਼ ਇਕੱਠੇ ਹੋਣਾ ਪਵੇਗਾ | ਉਨ੍ਹਾਂ ਇਕ ਵਾਰ ਫਿਰ ਦੁਹਰਾਇਆ ਕਿ ਅੱਤਵਾਦ ਦਾ ਸਮਰਥਨ, ਵਿੱਤੀ ਮਦਦ ਤੇ ਹੋਰ ਸਹਾਇਤਾ ਕਰਨ ਵਾਲੇ ਦੇਸ਼ਾਂ ਨੂੰ ਜ਼ਿੰਮੇਵਾਰ ਠਾਹਿਰਾਇਆ ਜਾਵੇ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸ.ਸੀ.ਓ. ਦੇ ਮੈਂਬਰ ਦੇਸ਼ਾਂ ਨੂੰ ਅੱਤਵਾਦ ਖਿਲਾਫ ਐਸ.ਸੀ.ਓ. ਖੇਤਰੀ ਅੱਤਵਾਦ ਵਿਰੋਧੀ ਢਾਂਚੇ (ਆਰ.ਏ.ਟੀ.ਐਸ.) ਅਧੀਨ ਸਹਿਯੋਗ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਉਨ੍ਹਾਂ ਐਸ.ਸੀ.ਓ. ਨੇਤਾਵਾਂ ਨੂੰ ਅੱਤਵਾਦ 'ਤੇ ਗੋਲਬਲ ਕਾਨਫਰੰਸ ਦੀ ਅਪੀਲ ਕੀਤੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਹਿਤ ਤੇ ਸੱਭਿਆਚਾਰ ਸਾਡੇ ਸਮਾਜ ਨੂੰ ਸਕਾਰਾਤਮਕ ਸੋਚ ਮੁਹੱਈਆ ਕਰਦਾ ਹੈ, ਖਾਸ ਕਰ ਇਹ ਸਾਡੇ ਸਮਾਜ ਦੇ ਨੌਜਵਾਨਾਂ 'ਚ ਵੱਖਵਾਦੀ ਸੋਚ ਫੈਲਣ ਤੋਂ ਰੋਕਦਾ ਹੈ | ਉਨ੍ਹਾਂ ਕਿਹਾ ਕਿ ਇਕ ਸ਼ਾਂਤ, ਏਕੀਕ੍ਰਿਤ, ਸੁਰੱਖਿਅਤ ਤੇ ਸਰੋਤ ਭਰਪੂਰ ਅਫਗਾਨਿਸਤਾਨ ਐਸ.ਸੀ.ਓ. ਲਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਅਫਗਾਨੀ ਲੋਕਾਂ ਦੀ ਅਗਵਾਈ, ਉਨ੍ਹਾਂ ਦੇ ਅਧਿਕਾਰ ਤੇ ਲੋਕਾਂ ਅਧੀਨ ਸਾਂਝੀ ਸ਼ਾਂਤੀ ਪ੍ਰਕਿਰਿਆ ਲਈ ਅਫਗਾਨਿਸਤਾਨ ਦੇ ਲੋਕਾਂ ਤੇ ਸਰਕਾਰ ਦਾ ਸਮਰਥਨ ਕਰਨਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਐਸ.ਸੀ.ਓ. ਅਫਗਾਨਿਸਤਾਨ ਸੰਪਰਕ ਸਮੂਹ ਲਈ ਇਥੇ ਇਕ ਖਾਕਾ ਤਿਆਰ ਕੀਤਾ ਜਾ ਚੁੱਕਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਐਸ.ਸੀ.ਓ. ਦਾ ਸਥਾਈ ਮੈਂਬਰ ਬਣਿਆਂ ਭਾਰਤ ਨੂੰ ਦੋ ਸਾਲ ਹੋ ਚੁੱਕੇ ਹਨ ਤੇ ਭਾਰਤ ਨੇ ਐਸ.ਸੀ.ਓ. ਦੀਆਂ ਸਾਰੀਆਂ ਕਾਰਜ ਪ੍ਰਣਾਲੀਆਂ 'ਚ ਸਕਾਰਾਤਮਕ ਯੋਗਦਾਨ ਪਾਇਆ ਹੈ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸ.ਸੀ.ਓ. ਸੰਮੇਲਨ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਜੂਦਗੀ 'ਚ ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ ਨੂੰ ਲਤਾੜਦਿਆਂ ਇਸ ਨੂੰ ਬਾਕੀ ਦੁਨੀਆਂ ਨਾਲੋਂ ਵੱਖ ਕਰਨ ਦੀ ਅਪੀਲ ਕੀਤੀ |
ਬਿਸ਼ਕੇਕ ਐਲਾਨਨਾਮਾ-ਮੈਂਬਰ ਦੇਸ਼ਾਂ ਵਲੋਂ ਹਰੇਕ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ
ਭਾਰਤ ਦੇ ਅੱਤਵਾਦ ਵਿਰੋਧੀ ਅਭਿਆਨ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਐਸ.ਸੀ.ਓ. ਦੇ ਸਾਰੇ ਮੈਂਬਰ ਦੇਸ਼ਾਂ ਵਲੋਂ ਇਕ ਐਲਾਨਨਾਮਾ ਜਾਰੀ ਕੀਤਾ ਗਿਆ | ਇਸ ਐਲਾਨਨਾਮੇ 'ਚ ਅੱਤਵਾਦ ਨੂੰ ਮੁੱਖ ਮੁੱਦਾ ਬਣਾਇਆ ਗਿਆ ਹੈ | ਭਾਰਤ ਵਲੋਂ ਵਾਰ-ਵਾਰ ਉਠਾਏ ਜਾਣ ਵਾਲੇ ਸਰਹੱਦ ਪਾਰਲੇ ਅੱਤਵਾਦ ਨੂੰ ਇਸ ਐਲਾਨਨਾਮੇ 'ਚ ਜਗ੍ਹਾ ਦਿੱਤੀ ਗਈ ਹੈ | ਐਸ.ਸੀ.ਓ. ਦੇ ਮੈਂਬਰ ਦੇਸ਼ਾਂ ਨੇ ਹਰੇਕ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕੀਤੀ ਹੈ | ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸਾਰੇ ਮੈਂਬਰ ਦੇਸ਼ਾਂ ਨੇ ਆਮ ਸਹਿਮਤੀ ਨਾਲ ਅੱਤਵਾਦ ਖਿਲਾਫ ਬਿਆਨ ਦਿੱਤਾ ਹੈ, ਜੋ ਸਾਰੇ ਮੈਂਬਰ ਦੇਸ਼ਾਂ ਵਲੋਂ ਜਾਰੀ ਐਲਾਨਨਾਮੇ 'ਚ ਸ਼ਾਮਿਲ ਹੈ | ਇਹ ਸਾਰੇ ਦੇਸ਼ਾਂ ਵਲੋਂ ਅੱਤਵਾਦ ਖਿਲਾਫ ਵੱਡਾ ਸੰਕੇਤ ਹੈ |
ਮੋਦੀ ਵਲੋਂ ਕਿਰਗਿਜ਼ਤਾਨ ਲਈ 200 ਮਿਲੀਅਨ ਕਰਜ਼ੇ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗਿਜ਼ਤਾਨ ਦੇ ਰਾਸ਼ਟਰਪਤੀ ਸੂਰੋਨਬੇ ਜੀਨਬੇਕੋਵ ਨਾਲ ਕਈ ਮੁੱਦਿਆਂ 'ਤੇ ਗੱਲਬਾਤ ਤੋਂ ਬਾਅਦ ਕਿਰਗਿਜ਼ਤਾਨ ਲਈ 200 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਦਾ ਐਲਾਨ ਕੀਤਾ | ਇਸ ਮੌਕੇ ਦੋਵਾਂ ਦੇਸ਼ਾਂ ਨੇ ਰਣਨੀਤਿਕ ਪੱਧਰ 'ਤੇ ਆਪਣੇ ਸਬੰਧਾਂ ਨੂੰ ਅੱਗੇ ਵਧਾਉਂਦੇ ਹੋਏ ਦੋਹਰੀ ਕਰ ਪ੍ਰਣਾਲੀ ਨੂੰ ਖਤਮ ਕਰਦੇ ਹੋਏ 15 ਸਮਝੌਤਿਆਂ 'ਤੇ ਦਸਤਖਤ ਕੀਤੇ | ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਅਗਲੇ ਪੱਧਰ 'ਤੇ ਲਿਜਾਣ ਲਈ ਵਿਚਾਰ-ਵਟਾਂਦਰਾ ਕੀਤਾ ਤੇ ਇਕ-ਦੂਸਰੇ ਨੂੰ ਨਵੇਂ ਖੇਤਰਾਂ 'ਚ ਸਹਿਯੋਗ ਦਾ ਭਰੋਸਾ ਦਿੱਤਾ |
ਮੋਦੀ ਤੇ ਇਮਰਾਨ ਨੇ ਸਾਂਝੀ ਕੀਤੀ ਮੁਸਕਰਾਹਟ
ਬਿਸ਼ਕੇਕ ਵਿਖੇ ਐਸ.ਸੀ.ਓ. ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਪਾਕਿ ਹਮਰੁਤਬਾ ਇਮਰਾਨ ਖਾਨ ਨੇ ਇਕ-ਦੂਸਰੇ ਨਾਲ ਮੁਸਕਰਾਹਟ ਸਾਂਝੀ ਕੀਤੀ | ਇਸ ਸਬੰਧੀ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਦੇ ਸਥਾਨ 'ਤੇ ਨੇਤਾਵਾਂ ਦੇ ਲਾਊਾਜ ਵਿਖੇ ਮੋਦੀ ਨੇ ਇਮਰਾਨ ਖਾਨ ਨਾਲ ਰਸਮੀ ਮੁਸਕੁਰਾਹਟ ਸਾਂਝੀ ਕੀਤੀ | ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਨੇਤਾਵਾਂ ਵਲੋਂ ਪਹਿਲੀ ਵਾਰ ਆਹਮੋ-ਸਾਹਮਣੇ ਆਉਣ 'ਤੇ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੋਟਾਂ 'ਚ ਜਿੱਤ ਦੀ ਵਧਾਈ ਵੀ ਦਿੱਤੀ | ਸੂਤਰਾਂ ਅਨੁਸਾਰ ਹਾਲਾਂਕਿ ਸੰਮੇਲਨ ਦੌਰਾਨ ਦੋਵਾਂ ਨੇਤਾਵਾਂ ਵਿਚਾਲੇ ਕੋਈ ਵੀ ਮੁਲਾਕਾਤ ਨਹੀਂ |

ਝਾਰਖੰਡ 'ਚ ਨਕਸਲੀ ਹਮਲੇ 'ਚ 5 ਪੁਲਿਸ ਜਵਾਨ ਸ਼ਹੀਦ

ਰਾਂਚੀ, 14 ਜੂਨ (ਏਜੰਸੀ)-ਝਾਰਖੰਡ ਦੇ ਸਰਈਕੇਲਾ ਜ਼ਿਲ੍ਹੇ 'ਚ ਪੁਲਿਸ ਥਾਣਾ ਤਿਰੁਲਦੀਹ ਅਧੀਨ ਆਉਂਦੇ ਇਲਾਕੇ ਦੇ ਕੁਕਰੂ ਬਾਜ਼ਾਰ 'ਚ ਅੱਜ ਪੁਲਿਸ ਦੀ ਗਸ਼ਤ ਪਾਰਟੀ 'ਤੇ ਨਕਸਲੀਆਂ ਦੀ ਪਾਬੰਦੀਸ਼ੁਦਾ ਸੀ.ਪੀ.ਆਈ. ਸ਼ਾਖਾ ਨੇ ਹਮਲਾ ਕਰ ਦਿੱਤਾ, ਜਿਸ 'ਚ ਪੁਲਿਸ ਦੇ 5 ਜਵਾਨ ਸ਼ਹੀਦ ਹੋ ਗਏ | ਪੁਲਿਸ ਹੈੱਡਕੁਆਰਟਰ ਦੇ ਸੂਤਰਾਂ ਅਨੁਸਾਰ ਇਸ ਹਮਲੇ 'ਚ 3 ਜਵਾਨ ਅਤੇ ਏ.ਐਸ.ਆਈ. ਰੈਂਕ ਦੇ 2 ਪੁਲਿਸ ਕਰਮੀ ਸ਼ਹੀਦ ਹੋ ਗਏ | ਇਸ ਹਮਲੇ ਤੋਂ ਬਾਅਦ ਜ਼ਿਲ੍ਹਾ ਹੈੱਡਕੁਆਰਟਰ ਪੁਲਿਸ ਦੇ ਹੋਰ ਜਵਾਨ ਘਟਨਾ ਸਥਾਨ 'ਤੇ ਪਹੁੰਚੇ | ਪੁਲਿਸ ਸੂਤਰਾਂ ਨੇ ਦੱਸਿਆ ਕਿ ਪੁਲਿਸ ਦੀ ਗਸ਼ਤ ਪਾਰਟੀ ਆਮ ਵਾਂਗ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ ਕਿ ਨਕਸਲੀਆਂ ਨੇ ਪੁਲਿਸ ਦੇ ਜਵਾਨਾਂ 'ਤੇ ਗੋਲੀਬਾਰੀ ਕਰ ਦਿੱਤੀ | ਹਮਲਾਵਰਾਂ ਨੇ ਪੁਲਿਸ ਕਰਮੀਆਂ ਦੇ ਹਥਿਆਰ ਲੁੱਟ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਇਸ ਦੌਰਾਨ ਝਾਰਖੰਡ ਦੇ ਮੁੱਖ ਮੰਤਰੀ ਰਘੁਬਰ ਦਾਸ ਨੇ ਪੁਲਿਸ ਦੇ ਜਵਾਨਾਂ 'ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਜਵਾਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਸਮੇਂ ਦੁੱਖ ਦੀ ਘੜੀ 'ਚ ਝਾਰਖੰਡ ਦੇ ਲੋਕ ਅਤੇ ਸਰਕਾਰ ਪੂਰੀ ਤਰ੍ਹਾਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਨਕਸਲੀ ਆਪਣੇ ਆਖਰੀ ਸਾਹ ਗਿਣ ਰਹੇ ਹਨ ਅਤੇ ਇਸੇ ਤਣਾਅ 'ਚ ਉਹ ਪੁਲਿਸ 'ਤੇ ਹਮਲੇ ਕਰ ਰਹੇ ਹਨ | ਇਸ ਤਰ੍ਹਾਂ ਦੀਆਂ ਘਟਨਾਵਾਂ ਸੂਬਾ ਸਰਕਾਰ ਨੂੰ ਡਰਾ ਨਹੀਂ ਸਕਣਗੀਆਂ | ਨਕਸਲੀਆਂ ਿਖ਼ਲਾਫ਼ ਸੁਰੱਖਿਆ ਸੈਨਾਵਾਂ ਦੀ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ |

ਜੇ.ਈ.ਈ. (ਅਡਵਾਂਸ) ਦੇ ਨਤੀਜਿਆਂ 'ਚ ਮਹਾਰਾਸ਼ਟਰ ਦਾ ਕਾਰਤਿਕੇ ਦੇਸ਼ ਭਰ 'ਚੋਂ ਅੱਵਲ

ਇਲਾਹਾਬਾਦ ਦਾ ਹਿਮਾਂਸ਼ੂ ਦੂਜੇ ਅਤੇ ਦਿੱਲੀ ਦਾ ਅਰਚਿਤ ਤੀਜੇ ਸਥਾਨ 'ਤੇ
ਨਵੀਂ ਦਿੱਲੀ, 14 ਜੂਨ (ਏਜੰਸੀ)- ਆਈ. ਆਈ. ਟੀ. (ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ) ਰੁੜਕੀ ਵਲੋਂ ਇਸ ਸਾਲ 2019 'ਚ ਲਈ ਜੇ.ਈ.ਈ.-ਅਡਵਾਂਸ (ਸਾਂਝੀ ਦਾਖਲਾ ਪ੍ਰੀਖਿਆ) ਦੀ ਪ੍ਰੀਖਿਆ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨ ਦਿੱਤੇ ਗਏ | ਇਨ੍ਹਾਂ ਨਤੀਜਿਆਂ 'ਚ ਮਹਾਰਾਸ਼ਟਰ ਦੇ ਰਹਿਣ ਵਾਲੇ ਗੁਪਤਾ ਕਾਰਤਿਕੇ ਚੰਦਰੇਸ਼ ਨੇ ਟਾਪ ਕੀਤਾ ਹੈ | ਪ੍ਰੀਖਿਆ ਦੇ ਪੇਪਰ ਏ ਅਤੇ ਬੀ 'ਚ ਕੁੱਲ 1,16,319 ਪ੍ਰੀਖਿਆਰਥੀ ਬੈਠੇ ਸਨ ਅਤੇ ਇਨ੍ਹਾਂ 'ਚੋਂ 38,705 ਪ੍ਰੀਖਿਆਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ | ਇਨ੍ਹਾਂ 'ਚ 5,356 ਲੜਕੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ | ਮਹਾਰਾਸ਼ਟਰ ਦੇ ਬਾਲਾਰਪੁਰ ਦੇ ਰਹਿਣ ਵਾਲੇ ਗੁਪਤਾ ਕਾਰਤਿਕੇ ਚੰਦਰੇਸ਼ ਨੇ 372 'ਚੋਂ 346 ਅੰਕ ਲੈ ਕੇ ਜੇ.ਈ.ਈ. (ਐਡਵਾਂਸ) ਦੀ ਆਮ ਰੈਂਕ ਸੂਚੀ 'ਚ ਪਹਿਲਾ ਰੈਂਕ ਹਾਸਲ ਕੀਤਾ ਹੈ | ਇਸ ਦੇ ਬਾਅਦ ਇਲਾਹਾਬਾਦ ਦੇ ਹਿਮਾਂਸ਼ੂ ਗੌਰਵ ਸਿੰਘ ਨੇ ਦੂਸਰਾ ਅਤੇ ਦਿੱਲੀ ਦੇ ਅਰਚਿਤ ਬੁਬਨਾ ਨੇ ਤੀਸਰਾ ਰੈਂਕ ਮੱਲਿਆ ਹੈ | ਆਮ ਰੈਂਕ ਸੂਚੀ 'ਚ 10ਵਾਂ ਸਥਾਨ ਹਾਸਲ ਕਰਦੇ ਹੋਏ ਸ਼ਬਨਮ ਸਹਾਏ ਨੇ ਲੜਕੀਆਂ 'ਚੋਂ ਪਹਿਲਾ ਸਥਾਨ ਮੱਲਿਆ ਹੈ | ਉਸ ਨੇ 372 'ਚੋਂ 308 ਅੰਕ ਹਾਸਲ ਕੀਤੇ ਹਨ | ਪਾਸ ਹੋਣ ਵਾਲੇ ਪ੍ਰੀਖਿਆਰਥੀਆਂ 'ਚ 15,566 ਜਨਰਲ ਸ਼੍ਰੇਣੀ, 3,636 ਆਰਥਿਕ ਪੱਖੋਂ ਕਮਜ਼ੋਰ, 7,651 ਹੋਰ ਪਛੜੀਆਂ ਸ਼੍ਰੇਣੀਆਂ ਅਤੇ 3,094 ਜਨ ਜਾਤੀਆਂ ਕਬੀਲੇ ਦੇ ਪ੍ਰੀਖਿਆਰਥੀ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਜੇ.ਈ.ਈ. (ਮੇਨ) ਦਾ ਨਤੀਜਾ ਅਪ੍ਰੈਲ ਮਹੀਨੇ ਐਲਾਨ ਦਿੱਤਾ ਗਿਆ ਸੀ |

ਦੇਸ਼ ਭਰ 'ਚ ਡਾਕਟਰਾਂ ਵਲੋਂ ਹੜਤਾਲ

• ਪੱਛਮੀ ਬੰਗਾਲ ਦੇ 300 ਸਰਕਾਰੀ ਡਾਕਟਰਾਂ ਵਲੋਂ ਅਸਤੀਫ਼ੇ • ਆਈ.ਐਮ.ਏ. ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ
ਕੋਲਕਾਤਾ, 14 ਜੂਨ (ਏਜੰਸੀ)-ਪੱਛਮੀ ਬੰਗਾਲ ਦੇ ਐਨ.ਆਰ.ਐਸ. ਮੈਡੀਕਲ ਕਾਲਜ ਤੇ ਹਸਪਤਾਲ 'ਚ ਜੂਨੀਅਰ ਡਾਕਟਰਾਂ ਨਾਲ ਹੋਈ ਮਾਰਕੁੱਟ ਰਾਸ਼ਟਰੀ ਪੱਧਰ ਦਾ ਮੁੱਦਾ ਬਣਦੀ ਜਾ ਰਹੀ ਹੈ ਅਤੇ ਹੜਤਾਲੀ ਡਾਕਟਰਾਂ ਦੇ ਸਮਰਥਨ 'ਚ ਦੇਸ਼ ਭਰ ਦੇ ਡਾਕਟਰ ਆ ਗਏ ਹਨ | ਮਹਾਰਾਸ਼ਟਰ ਅਤੇ ਦਿੱਲੀ ਦੇ ਡਾਕਟਰਾਂ ਨੇ ਆਪਣੇ ਜੂਨੀਅਰ ਸਾਥੀਆਂ ਦੇ ਸਮਰਥਨ 'ਚ ਪ੍ਰਤੀਕਾਤਮਕ ਹੜਤਾਲ ਕਰਦਿਆਂ ਆਪਣਾ ਕੰਮਕਾਜ ਬੰਦ ਕਰ ਦਿੱਤਾ | ਜ਼ਿਕਰਯੋਗ ਹੈ ਕਿ ਕੋਲਕਾਤਾ 'ਚ ਜੂਨੀਅਰ ਡਾਕਟਰਾਂ ਦੀ ਹੜਤਾਲ ਅੱਜ ਚੌਥੇ ਦਿਨ 'ਚ ਦਾਖ਼ਲ ਹੋ ਗਈ, ਜਿਸ ਨੂੰ ਪੰਜਾਬ, ਰਾਜਸਥਾਨ, ਪਟਨਾ, ਰਾਏਪੁਰ, ਦਿੱਲੀ, ਮੁੰਬਈ ਸਮੇਤ ਦੇਸ਼ ਭਰ ਦੇ ਡਾਕਟਰਾਂ ਤੋਂ ਸਮਰਥਨ ਮਿਲ ਰਿਹਾ ਹੈ, ਓਡੀਸ਼ਾ ਦੇ ਭੁਵਨੇਸ਼ਵਰ ਵਿਖੇ ਆਰ. ਡੀ.ਏ. ਅਤੇ ਏਮਜ਼ ਦੇ ਡਾਕਟਰਾਂ ਵਲੋਂ ਵੀ ਕੋਲਕਾਤਾ ਦੇ ਹੜਤਾਲੀ ਡਾਕਟਰਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ | ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਭਤੀਜਾ ਅਬੇਸ਼ ਬੈਨਰਜੀ ਕੋਲਕਾਤਾ ਦੇ ਕੇ.ਪੀ.ਸੀ. ਮੈਡੀਕਲ ਕਾਲਜ ਹਸਪਤਾਲ ਦਾ ਵਿਦਿਆਰਥੀ ਹੈ, ਉਹ ਵੀ ਹੜਤਾਲ 'ਚ ਸ਼ਾਮਿਲ ਹੈ | ਉਧਰ ਹੜਤਾਲੀ ਡਾਕਟਰਾਂ ਦੇ ਇਕ ਵਫਦ ਨੇ ਸੂਬੇ ਦੇ ਗਵਰਨਰ ਕੇ.ਐਨ. ਤਿ੍ਪਾਠੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣਾ ਮੰਗ ਪੱਤਰ ਸੌਾਪਦਿਆਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ |
ਇਸ ਦੌਰਾਨ ਪੱਛਮੀ ਬੰਗਾਲ ਦੇ ਸਿੱਖਿਆ ਮੰਤਰੀ ਅਤੇ ਤਿ੍ਣਮੂਲ ਕਾਂਗਰਸ ਦੇ ਜਨਰਲ ਸਕੱਤਰ ਪਰਥਾ ਚੈਟਰਜੀ ਨੇ ਹੜਤਾਲ ਖਤਮ ਕਰਕੇ ਕੰਮ 'ਤੇ ਮੁੜ ਆਉਣ ਦੀ ਅਪੀਲ ਕੀਤੀ | ਉਧਰ ਆਰ.ਜੀ. ਕਰ ਹਸਪਤਾਲ ਸਮੇਤ ਵੱਖ-ਵੱਖ ਹਸਪਤਾਲਾਂ ਦੇ 300 ਦੇ ਕਰੀਬ ਸੀਨੀਅਰ ਡਾਕਟਰਾਂ ਨੇ ਸਮੂਹਿਕ ਅਸਤੀਫੇ ਵਾਲੇ ਪੱਤਰ 'ਤੇ ਦਸਤਖਤ ਕਰ ਕੇ ਜੂਨੀਅਰ ਡਾਕਟਰਾਂ ਪ੍ਰਤੀ ਆਪਣਾ ਸਮਰਥਨ ਪ੍ਰਗਟਾਇਆ ਹੈ | ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਡਾਕਟਰਾਂ ਨੂੰ ਦਿੱਤੀ ਧਮਕੀ ਕਿ 'ਕੰਮ 'ਤੇ ਆ ਜਾਓ ਜਾਂ ਅਸਤੀਫ਼ਾ ਦਿਓ' ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ |
ਹਾਈਕੋਰਟ ਵਲੋਂ ਡਾਕਟਰਾਂ ਦੀ ਹੜਤਾਲ 'ਤੇ ਅੰਤਿ੍ਮ ਆਦੇਸ਼ ਦੇਣ ਤੋਂ ਨਾਂਹ
ਕਲਕੱਤਾ ਹਾਈਕੋਰਟ ਨੇ ਅੱਜ ਡਾਕਟਰਾਂ ਦੀ ਹੜਤਾਲ 'ਤੇ ਕੋਈ ਵੀ ਅੰਤਿ੍ਮ ਆਦੇਸ਼ ਦੇਣ ਤੋਂ ਨਾਂਹ ਕਰ ਦਿੱਤੀ, ਜੋ ਇਕ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਡਾਕਟਰ ਸਾਥੀਆਂ ਨਾਲ ਕੀਤੀ ਮਾਰਕੁੱਟ ਦੇ ਵਿਰੋਧ 'ਚ ਹੜਤਾਲ 'ਤੇ ਚਲੇ ਗਏ ਹਨ | ਚੀਫ਼ ਜਸਟਿਸ ਟੀ.ਬੀ.ਐਨ. ਰਾਧਾਕ੍ਰਿਸ਼ਨਨ ਤੇ ਜਸਟਿਸ ਸੁਵਰਾ ਘੋਸ਼ ਦੀ ਡਿਵੀਜ਼ਨਲ ਬੈਂਚ ਨੇ ਇਕ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੂਬਾ ਸਰਕਾਰ ਨੂੰ ਹੜਤਾਲੀ ਡਾਕਟਰਾਂ ਨੂੰ ਸਮਝਾ ਕੇ ਉਨ੍ਹਾਂ ਨੂੰ ਆਪਣੇ ਕੰਮ 'ਤੇ ਮੁੜ ਆਉਣ ਲਈ ਪ੍ਰੇਰਨ ਲਈ ਕਿਹਾ ਹੈ | ਇਸ ਦੇ ਨਾਲ ਹੀ ਅਦਾਲਤ ਨੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੋਮਵਾਰ ਦੀ ਰਾਤ ਜੂਨੀਅਰ ਡਾਕਟਰਾਂ 'ਤੇ ਹੋਏ ਹਮਲੇ ਬਾਅਦ ਕੀਤੀ ਗਈ ਪਹਿਲਕਦਮੀ ਦੀ ਜਾਣਕਾਰੀ ਦੇਵੇ | ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 21 ਜੂਨ 'ਤੇ ਪਾਉਂਦਿਆਂ ਡਾਕਟਰਾਂ ਨੂੰ ਵੀ ਮਰੀਜ਼ਾਂ ਦੀ ਸੇਵਾ ਤੇ ਭਲਾਈ ਲਈ ਚੁੱਕੀ 'ਸਹੁੰ' ਨੂੰ ਯਾਦ ਰੱਖਣ ਲਈ ਕਿਹਾ |
ਮੁੱਖ ਮੰਤਰੀ ਨਾਲ ਸੰਪਰਕ ਕਰਨ 'ਤੇ ਜਵਾਬ ਨਹੀਂ ਮਿਲਿਆ-ਰਾਜਪਾਲ
ਪੱਛਮੀ ਬੰਗਾਲ ਦੇ ਰਾਜਪਾਲ ਕੇਸਰੀ ਨਾਥ ਤਿ੍ਪਾਠੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਸੂਬੇ 'ਚ ਜਾਰੀ ਜੂਨੀਅਰ ਹੜਤਾਲੀ ਡਾਕਟਰਾਂ ਦੇ ਮੁੱਦੇ 'ਤੇ ਗੱਲਬਾਤ ਕਰਨ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ | ਸ੍ਰੀ ਤਿ੍ਪਾਠੀ ਜ਼ੇਰੇ ਇਲਾਜ ਜੂਨੀਅਰ ਡਾਕਟਰ ਪ੍ਰੀਬਾਹਾ ਮੁਖੋਪਾਧਿਆਏ ਨੂੰ ਵੇਖਣ ਗਏ ਸਨ |
ਬੰਗਾਲ 'ਚ ਰਹਿਣ ਲਈ ਬੰਗਾਲੀ ਸਿੱਖਣੀ ਪਵੇਗੀ- ਮਮਤਾ ਬੈਨਰਜੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਜੋਰ ਪਾਉਂਦਿਆ ਕਿਹਾ ਹੈ ਕਿ ਪੱਛਮੀ ਬੰਗਾਲ 'ਚ ਰਹਿਣ ਵਾਲਿਆਂ ਨੂੰ ਹਰ ਹਾਲਤ 'ਚ ਬੰਗਾਲੀ ਬੋਲਣੀ ਸਿੱਖਣੀ ਹੋਵੇਗੀ | ਟੀ.ਐਮ. ਸੀ. ਸੁਪਰੀਮੋ ਨੇ ਸੂਬੇ 'ਚ ਜਾਰੀ ਡਾਕਟਰਾਂ ਦੇ ਅੰਦੋਲਨ ਪਿੱਛੇ ਸੂਬੇ ਤੋਂ ਬਾਹਰ ਦੇ ਲੋਕਾਂ (ਆਊਟਸਾਈਡਰਾਂ) ਦਾ ਹੱਥ ਹੋਣ ਦਾ ਇਲਜ਼ਾਮ ਲਗਾਉਂਦਿਆ ਕਿਹਾ ਹੈ ਕਿ ਭਾਜਪਾ ਬੰਗਾਲੀਆਂ ਅਤੇ ਘੱਟ-ਗਿਣਤੀ ਨੂੰ ਨਿਸ਼ਾਨਾ ਬਣਾ ਰਹੀ ਹੈ | ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਐਸ.ਐਸ.ਕੇ.ਐਮ. ਹਸਪਤਾਲ ਦੇ ਦੌਰੇ ਸਮੇਂ ਕੁਝ ਬਾਹਰੀ ਲੋਕ ਨਾਅਰੇ ਲਗਾ ਰਹੇ ਸਨ | ਉਨ੍ਹਾਂ ਕਿਹਾ ਜੇਕਰ ਸੂਬੇ 'ਚ ਭਾਜਪਾ ਕੁਝ ਸੀਟਾਂ ਈ.ਵੀ.ਐਮਜ ਨਾਲ ਹੇਰਾ-ਫੇਰੀ ਕਰਕੇ ਜਿੱਤ ਗਈ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਬੰਗਾਲੀਆਂ ਅਤੇ ਘੱਟ-ਗਿਣਤੀ ਨਾਲ ਮਾਰਕੁੱਟ ਕਰੇਗੀ |
ਮਰੀਜ਼ ਪ੍ਰੇਸ਼ਾਨ
ਨਵੀਂ ਦਿੱਲੀ/ਕੋਲਕਾਤਾ, (ਏਜੰਸੀ)-ਡਾਕਟਰਾਂ ਵਲੋਂ ਕੀਤੀ ਜਾ ਰਹੀ ਹੜਤਾਲ ਅੱਜ ਚੌਥੇ ਦਿਨ 'ਚ ਪੁੱਜ ਗਈ ਹੈ ਅਤੇ ਡਾਕਟਰਾਂ ਦੀ ਹੜਤਾਲ ਦੇ ਦੇਸ਼ ਭਰ 'ਚ ਫੈਲ ਜਾਣ ਦੇ ਚੱਲਦਿਆਂ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਪੱਛਮੀ ਬੰਗਾਲ 'ਚ ਡਾਕਟਰਾਂ ਦੀ ਹੜਤਾਲ ਦੇ ਚੱਲਦਿਆਂ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲਾਂ ਦੇ ਨਾਲ ਬਹੁਤ ਸਾਰੇ ਨਿੱਜੀ ਹਸਪਤਾਲਾਂ 'ਚ ਵੀ ਬੀਤੇ 3 ਦਿਨ ਤੋਂ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ |
ਆਈ.ਐਮ.ਏ. ਵਲੋਂ 17 ਨੂੰ ਹੜਤਾਲ ਦਾ ਐਲਾਨ
ਨਵੀਂ ਦਿੱਲੀ, (ਏਜੰਸੀ)-ਪੱਛਮੀ ਬੰਗਾਲ 'ਚ ਡਾਕਟਰਾਂ ਨਾਲ ਹੋਈ ਕੁੱਟਮਾਰ ਦੇ ਵਿਰੋਧ 'ਚ ਉਥੇ 4 ਦਿਨਾਂ ਤੋਂ ਜਾਰੀ ਡਾਕਟਰਾਂ ਦੀ ਹੜਤਾਲ ਦੇ ਸਮਰਥਨ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਵਲੋਂ ਅੱਜ ਤੋਂ 3 ਦਿਨਾਂ ਦੇਸ਼-ਵਿਆਪੀ ਰੋਸ ਪ੍ਰਦਰਸ਼ਨਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਤੇ 17 ਜੂਨ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ | ਦੇਸ਼ 'ਚ ਡਾਕਟਰਾਂ ਦੀ ਸਰਵਉੱਚ ਸੰਸਥਾ ਆਈ.ਐਮ.ਏ. ਵਲੋਂ ਹਸਪਤਾਲਾਂ 'ਚ ਕੰਮ ਕਰਨ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਹਿੰਸਾ ਨੂੰ ਰੋਕਣ ਲਈ ਕੇਂਦਰੀ ਕਾਨੂੰਨ ਨੂੰ ਨਵਿਆਉਣ ਦੀ ਮੰਗ ਕੀਤੀ ਗਈ ਹੈ ਅਤੇ ਉਲੰਘਣਾ ਕਰਨ ਵਾਲਿਆਂ ਲਈ ਘੱਟੋ-ਘੱਟ 7 ਸਾਲ ਦੀ ਸਜ਼ਾ ਦੀ ਵਿਵਸਥਾ ਕਰਨ ਲਈ ਕਿਹਾ ਗਿਆ ਹੈ | ਆਈ.ਐਮ.ਏ. ਦੇ ਪ੍ਰਧਾਨ ਡਾ: ਪੀ. ਮੁਖਰਜੀ ਨੇ ਕੋਲਕਾਤਾ ਹਸਪਤਾਲ 'ਚ ਡਾਕਟਰਾਂ ਨਾਲ ਹੋਈ ਹਿੰਸਾ ਦੀ ਨਿੰਦਾ ਕਰਦਿਆਂ ਪੱਛਮ ਬੰਗਾਲ ਸਰਕਾਰ ਨੂੰ ਡਾਕਟਰਾਂ ਦੀਆਂ ਸਭ ਮੰਗਾਂ ਬਿਨਾਂ ਸ਼ਰਤ ਮੰਨਣ ਲਈ ਕਿਹਾ ਹੈ | ਆਈ.ਐਮ.ਏ. ਦੇ ਰੋਸ ਪ੍ਰਦਰਸ਼ਨਾਂ ਦੌਰਾਨ ਡਾਕਟਰ 3 ਦਿਨ ਕਾਲੇ ਬਿੱਲੇ ਲਗਾਉਣਗੇ, ਧਰਨੇ ਦੇਣਗੇ ਅਤੇ ਸ਼ਾਂਤੀ ਮਾਰਚ ਕੱਢਣਗੇ |
ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
ਨਵੀਂ ਦਿੱਲੀ, (ਏਜੰਸੀ)- ਪੱਛਮੀ ਬੰਗਾਲ 'ਚ ਡਾਕਟਰਾਂ 'ਤੇ ਹੋਏ ਹਮਲੇ ਦੇ ਵਿਰੋਧ 'ਚ ਜਾਰੀ ਹੜਤਾਲ ਦਰਮਿਆਨ ਉਨ੍ਹਾਂ ਦੇ ਸਾਥੀਆਂ ਵਲੋਂ ਅੱਜ ਸੁਪਰੀਮ ਕੋਰਟ 'ਚ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ | ਇਸ ਪਟੀਸ਼ਨ 'ਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਤੇ ਸਿਹਤ ਮੰਤਰਾਲੇ ਤੋਂ ਇਲਾਵਾ ਪੱਛਮੀ ਬੰਗਾਲ ਦੀ ਸਰਕਾਰ ਨੂੰ ਨਿਰਦੇਸ਼ ਦੇਵੇ ਕਿ ਸਭ ਸਰਕਾਰੀ ਹਸਪਤਾਲਾਂ 'ਚ ਸਰਕਾਰ ਵਲੋਂ ਨਿਯੁਕਤ ਕੀਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਜੋ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ | ਇਹ ਪਟੀਸ਼ਨ ਵਕੀਲ ਅਲਖ ਅਲੋਕ ਸ੍ਰੀਵਾਸਤਵ ਵਲੋਂ ਦਾਇਰ ਕੀਤੀ ਗਈ ਹੈ | ਆਈ.ਐਮ.ਏ. ਵਲੋਂ ਕਰਵਾਏ ਗਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਦੇਸ਼ ਭਰ 'ਚ 75 ਫ਼ੀਸਦੀ ਡਾਕਟਰ ਕਿਸੇ ਨਾ ਕਿਸੇ ਰੂਪ 'ਚ ਹਿੰਸਾ ਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ 'ਚੋਂ 50 ਫ਼ੀਸਦੀ ਹਿੰਸਾ ਦੀਆਂ ਘਟਨਾਵਾਂ ਆਈ.ਸੀ.ਯੂ. 'ਚ ਵਾਪਰਦੀਆਂ ਹਨ |

ਹਰਸ਼ ਵਰਧਨ ਨੇ ਮਮਤਾ ਨੂੰ ਲਿਖਿਆ ਪੱਤਰ

ਡਾਕਟਰਾਂ ਨੂੰ ਹੜਤਾਲ ਖ਼ਤਮ ਕਰਨ ਦੀ ਅਪੀਲ
ਨਵੀਂ ਦਿੱਲੀ, 14 ਜੂਨ (ਏਜੰਸੀ)-ਕੇਂਦਰੀ ਸਿਹਤ ਮੰਤਰੀ ਡਾ: ਹਰਸ਼ ਵਰਧਨ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਸੂਬੇ 'ਚ ਜਾਰੀ ਡਾਕਟਰਾਂ ਦੀ ਹੜਤਾਲ ਨੂੰ ਖ਼ਤਮ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਕਿਹਾ ਹੈ ਤਾਂ ਜੋ ਸ਼ਾਂਤਮਈ ਮਾਹੌਲ 'ਚ ਡਾਕਟਰ ਅਤੇ ਕਲੀਨੀਕਲ ਸੰਸਥਾਵਾਂ ਆਪਣੀ ਸੇਵਾਵਾਂ ਨਿਭਾ ਸਕਣ | ਇਸ ਦੇ ਨਾਲ ਹੀ ਉਨ੍ਹਾਂ ਡਾਕਟਰਾਂ ਿਖ਼ਲਾਫ਼ ਹੋਈ ਹਿੰਸਾ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨਾਲ ਚਰਚਾ ਕਰਨਗੇ | ਉਨ੍ਹਾਂ ਮਮਤਾ ਬੈਨਰਜੀ ਨੂੰ ਵੀ ਅਪੀਲ ਕਰਦਿਆਂ ਕਿਹਾ ਸੀ ਕਿ ਉਹ ਇਸ ਸੰਵੇਦਨਸ਼ੀਲ ਮਾਮਲੇ ਨੂੰ ਆਪਣੀ 'ਸਨਮਾਨ ਦਾ ਮੁੱਦਾ' ਨਾ ਬਣਾਉਣ ਅਤੇ ਹੜਤਾਲੀ ਡਾਕਟਰਾਂ ਨੂੰ ਭਰੋਸੇ 'ਚ ਲੈ ਕੇ ਉਨ੍ਹਾਂ ਦੀਆਂ ਮੰਗਾਂ 'ਤੇ ਵਿਚਾਰ ਕਰਕੇ ਉਨ੍ਹਾਂ ਨੂੰ ਕੰਮ 'ਤੇ ਵਾਪਸ ਆਉਣ ਲਈ ਪ੍ਰੇਰਨ ਲਈ ਕਿਹਾ ਹੈ |

ਮਮਤਾ ਤੋਂ ਮੁਆਫ਼ੀ ਦੀ ਮੰਗ-6 ਸ਼ਰਤਾਂ ਰੱੱਖੀਆਂ

ਕੋਲਕਾਤਾ, 14 ਜੂਨ (ਏਜੰਸੀ)-ਪੱਛਮੀ ਬੰਗਾਲ 'ਚ 4 ਦਿਨ ਤੋਂ ਹੜਤਾਲ ਕਰ ਰਹੇ ਡਾਕਟਰਾਂ ਨੇ ਹੜਤਾਲ ਖ਼ਤਮ ਕਰਨ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਬਿਨਾਂ ਸ਼ਰਤ ਮੁਆਫ਼ੀ ਦੀ ਮੰਗ ਕਰਦਿਆਂ ਸੂਬਾ ਸਰਕਾਰ ਅੱਗੇ 6 ਸ਼ਰਤਾਂ ਰੱਖੀਆਂ ਹਨ | ਜੂਨੀਅਰ ਡਾਕਟਰਾਂ ਦੇ ਸੰਯੁਕਤ ਫੋਰਮ ਦੇ ਬੁਲਾਰੇ ਡਾ: ਅਰੀਨਦਮ ਦੱਤਾ ਦਾ ਕਹਿਣਾ ਹੈ ਕਿ ਬੀਤੇ ਦਿਨ ਐਸ.ਐਸ.ਕੇ.ਐਮ. ਹਸਪਤਾਲ ਦੇ ਦੌਰੇ ਦੌਰਾਨ ਜਿਸ ਢੰਗ ਨਾਲ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਸੰਬੋਧਨ ਦੌਰਾਨ ਸਾਡੇ ਨਾਲ ਵਿਵਹਾਰ ਕੀਤਾ ਹੈ, ਉਸ ਲਈ ਅਸੀਂ ਉਨ੍ਹਾਂ ਤੋਂ ਬਿਨਾਂ ਸ਼ਰਤ ਮੁਆਫ਼ੀ ਦੀ ਮੰਗ ਕਰਦੇ ਹਾਂ | ਦੂਸਰਾ ਮੁੱਖ ਮੰਤਰੀ ਜ਼ਖ਼ਮੀ ਡਾਕਟਰਾਂ ਨੂੰ ਵੇਖਣ ਹਸਪਤਾਲ ਜਾਣ ਅਤੇ ਉਨ੍ਹਾਂ ਦੇ ਦਫ਼ਤਰ ਵਲੋਂ ਹਮਲੇ ਦੀ ਨਿੰਦਾ ਦਾ ਬਿਆਨ ਜਾਰੀ ਕੀਤਾ ਜਾਵੇ | ਹੜਤਾਲ ਦੌਰਾਨ ਡਾਕਟਰਾਂ ਤੇ ਮੈਡੀਕਲ ਵਿਦਿਆਰਥੀਆਂ ਿਖ਼ਲਾਫ਼ ਦਰਜ ਸਭ ਝੂਠੇ ਕੇਸ ਵਾਪਸ ਲਏ ਜਾਣ ਅਤੇ ਡਾਕਟਰਾਂ 'ਤੇ ਹਮਲਾ ਕਰਨ ਵਾਲਿਆਂ ਕਾਰਵਾਈ ਕੀਤੀ ਜਾਵੇ |

ਪੁਲਵਾਮਾ ਮੁਕਾਬਲੇ 'ਚ ਲਸ਼ਕਰ ਦੇ 2 ਅੱਤਵਾਦੀ ਹਲਾਕ

ਸ੍ਰੀਨਗਰ, 14 ਜੂਨ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਅਵੰਤੀਪੋਰਾ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਲਸ਼ਕਰ ਦੇ 2 ਸਥਾਨਕ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਹੈ | ਪੁਲਿਸ ਦੇ ਉੱਚ-ਅਧਿਕਾਰੀ ਅਨੁਸਾਰ ਅਵੰਤੀਪੋਰਾ ਇਲਾਕੇ ਦੇ ਬਾਹਰ ਬਡੀਨਾ ਪਿੰਡ ਵਿਖੇ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ 'ਤੇ 55 ਆਰ.ਆਰ. (ਫੌਜ) ਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਪੁਲਿਸ) ਤੇ ਸੀ.ਆਰ.ਪੀ.ਐਫ. ਨੇ ਵੀਰਵਾਰ ਦੇਰ ਰਾਤ ਤਲਾਸ਼ੀ ਅਭਿਆਨ ਛੇੜਿਆ | ਰਾਤ ਭਰ ਚੱਲੇ ਤਲਾਸ਼ੀ ਅਭਿਆਨ ਦੌਰਾਨ ਸ਼ੁੱਕਰਵਾਰ ਤੜਕੇ ਇਕ ਮਕਾਨ 'ਚ ਲੁਕੇ ਬੈਠੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਟਿਕਾਣੇ ਵੱਲ ਵਧਦਾ ਦੇਖ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਸੁਰੱਖਿਆ ਬਲਾਂ ਨੇ ਵੀ ਢੁੱਕਵਾਂ ਜਵਾਬ ਦਿੱਤਾ | ਕਈ ਘੰਟੇ ਚੱਲੀ ਦੋਪਾਸੜ ਗੋਲਾਬਾਰੀ ਦੌਰਾਨ ਮਕਾਨ ਦੇ ਤਬਾਹ ਹੋਣ ਦੇ ਨਾਲ ਹੀ ਲਸ਼ਕਰ ਦੇ ਦੋਵੇਂ ਅੱਤਵਾਦੀ ਵੀ ਮਾਰੇ ਗਏ | ਗੋਲਾਬਾਰੀ ਰੁਕਣ ਦੇ ਬਾਅਦ ਮਕਾਨ ਦੇ ਮਲਬੇ 'ਚੋਂ ਤਲਾਸ਼ੀ ਦੌਰਾਨ 2 ਏ.ਕੇ. ਰਾਇਫਲਾਂ ਸਮੇਤ ਭਾਰੀ ਮਾਤਰਾ 'ਚ ਅਸਲ੍ਹਾ ਬਰਾਮਦ ਹੋਇਆ | ਅੱਤਵਾਦੀਆਂ ਦੀ ਪਹਿਚਾਣ ਇਰਫਾਨ ਅਹਿਮਦ ਦੇਗੂ ਉਰਫ ਅਬੂ ਜ਼ਰਾਰ ਵਾਸੀ ਨੈਨਾ ਲਿਤਰ ਪੁਲਵਾਮਾ ਤੇ ਤਸਦੂਕ ਅਮੀਨ ਸ਼ਾਹ ਵਾਸੀ ਕਦਲਬਲ ਪੰਪੋਰ ਵਜੋਂ ਹੋਈ ਹੈ | ਪੁਲਿਸ ਮੁਤਾਬਿਕ ਇਹ ਦੋਵੇਂ 1 ਸੁਰੱਖਿਆ ਜਵਾਨ ਤੇ 1 ਨਾਗਰਿਕ ਦੀ ਹੱਤਿਆ ਦੇ ਇਲਾਵਾ ਸੁਰੱਖਿਆ ਬਲਾਂ 'ਤੇ ਕਈ ਹਮਲਿਆਂ ਲਈ ਲੋੜਵੰਦ ਸਨ |

ਕੈਪਟਨ-ਸਿੱਧੂ ਵਿਵਾਦ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ 'ਚ ਆਈ ਖੜੋਤ

ਰਾਹੁਲ ਦੀ ਲੰਡਨ ਵਾਪਸੀ ਤੋਂ ਬਾਅਦ ਹੋ ਸਕਦੀ ਹੈ ਮੀਟਿੰਗ ਹਰਕਵਲਜੀਤ ਸਿੰਘ ਚੰਡੀਗੜ੍ਹ, 14 ਜੂਨ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਮੰਤਰੀਆਂ ਦੇ ਵਿਭਾਗਾਂ ਵਿਚ ਕੀਤੇ ਗਏ ਰੱਦੋਬਦਲ ਨੂੰ ਲੈ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਆਪਣੇ ...

ਪੂਰੀ ਖ਼ਬਰ »

ਏਅਰ ਇੰਡੀਆ ਦੀ ਅੰਮਿ੍ਤਸਰ-ਦਿੱਲੀ-ਟੋਰਾਂਟੋ ਉਡਾਣ 27 ਸਤੰਬਰ ਤੋਂ

ਨਵੀਂ ਦਿੱਲੀ, 14 ਜੂਨ (ਏਜੰਸੀ)- ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਏਅਰ ਇੰਡੀਆ 27 ਸਤੰਬਰ ਤੋਂ ਹਫ਼ਤੇ 'ਚ ਤਿੰਨ ਦਿਨ ਲਈ ਅੰਮਿ੍ੰਤਸਰ-ਦਿੱਲੀ-ਟੋਰਾਂਟੋ ਉਡਾਣ ਸ਼ੁਰੂ ਕਰਨ ਜਾ ਰਹੀ ਹੈ | ਉਨ੍ਹਾਂ ਟਵੀਟ ਕੀਤਾ ਕਿ ਮੈਨੂੰ ਖ਼ੁਸ਼ੀ ਹੈ ਕਿ ਮੈਨੂੰ ...

ਪੂਰੀ ਖ਼ਬਰ »

ਯੂ.ਪੀ. 'ਚ ਤੂਫ਼ਾਨ ਨਾਲ 13 ਮੌਤਾਂ

ਲਖਨਊ, 14 ਜੂਨ (ਏਜੰਸੀ)- ਉੱਤਰ ਪ੍ਰਦੇਸ਼ 'ਚ ਆਏ ਭਾਰੀ ਤੂਫ਼ਾਨ ਨਾਲ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ | ਸੂਬਾ ਰਾਹਤ ਕਮਿਸ਼ਨਰ ਜੀ.ਐਸ. ਪਿ੍ਯਾਦਰਸ਼ੀ ਨੇ ਏਜੰਸੀ ਨੂੰ ਦੱਸਿਆ ਕਿ ਤੂਫ਼ਾਨ ਨਾਲ ਸਿਧਾਰਥ ਨਗਰ 'ਚ 4, ਦਿਓਰੀਆ 3 ਅਤੇ ਬਲੀਆ 'ਚ 2 ਲੋਕਾਂ ਦੀ ਮੌਤ ਹੋ ਗਈ | ਇਸ ਤੋਂ ...

ਪੂਰੀ ਖ਼ਬਰ »

ਮੋਦੀ ਵਲੋਂ ਕਿਰਗਿਜ਼ਤਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸ.ਸੀ.ਓ. ਮੈਂਬਰ ਦੇਸ਼ਾਂ ਦੇ ਮੁਖੀਆਂ ਦੇ ਪ੍ਰੀਸ਼ਦ ਦੀ ਬੈਠਕ ਦੇ ਮੱਦੇਨਜ਼ਰ ਕਿਰਗਿਜ਼ਤਾਨ ਦੇ ਰਾਸ਼ਟਰਪਤੀ ਸੂਰੋਨਬੇ ਜੀਨਬੇਕੋਵ ਨਾਲ ਮੁਲਾਕਾਤ ਕੀਤੀ | ਜੀਨਬੇਕੋਵ ਐਸ.ਸੀ.ਓ. ਸੰਮੇਲਨ 2019 ਦੇ ਮੌਜੂਦਾ ਚੇਅਰਮੈਨ ਵੀ ਹਨ | ਐਸ.ਸੀ.ਓ. ...

ਪੂਰੀ ਖ਼ਬਰ »

ਕੇਂਦਰ ਨੇ ਮੀਟਿੰਗ 'ਚ ਸੂਬੇ ਦੇ ਵਿੱਤ ਮੰਤਰੀ ਨੂੰ ਨੁਮਾਇੰਦਗੀ ਦੀ ਇਜਾਜ਼ਤ ਨਾ ਦਿੱਤੀ

ਕੇਂਦਰ ਸਰਕਾਰ ਵਲੋਂ ਅੱਜ ਸ਼ਾਮ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਗਿਆ ਕਿ ਨੀਤੀ ਅਯੋਗ ਦੀ ਬੈਠਕ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਜਾ ਰਹੀ ਹੈ, ਵਿਚ ਸੂਬਿਆਂ ਦੀ ਨੁਮਾਇੰਦਗੀ ਕੇਵਲ ਸੂਬੇ ਦੇ ਮੁੱਖ ਮੰਤਰੀ ਹੀ ਕਰ ਸਕਦੇ ਹਨ ਤੇ ਸੂਬੇ ...

ਪੂਰੀ ਖ਼ਬਰ »

ਪਾਕਿ 'ਚ ਦੋ ਹਿੰਦੂ ਕੁੜੀਆਂ ਦਾ ਧਰਮ ਪਰਿਵਰਤਨ

ਅੰਮਿ੍ਤਸਰ, 14 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੀਆਂ ਦੋ ਹਿੰਦੂ ਮੁਟਿਆਰਾਂ ਸਰਸਵਤੀ ਕੁਮਾਰੀ ਤੇ ਪੂਜਾ ਕੁਮਾਰੀ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸਰਸਵਤੀ ਜੋ ਕਿ ਦੋ ...

ਪੂਰੀ ਖ਼ਬਰ »

ਜ਼ਰਦਾਰੀ ਹਸਪਤਾਲ 'ਚ ਦਾਖ਼ਲ

ਅੰਮਿ੍ਤਸਰ, 14 ਜੂਨ (ਸੁਰਿੰਦਰ ਕੋਛੜ)¸ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੀ ਸ਼ੂਗਰ ਵਧਣ ਅਤੇ ਬਲੱਡ ਪ੍ਰੈਸ਼ਰ ਘਟਣ 'ਤੇ ਉਨ੍ਹਾਂ ਨੂੰ ਰਾਵਲਪਿੰਡੀ ਇੰਸਟੀਚਿਊਟ ਆਫ਼ ਕਾਰਡਿਓਲਾਜੀ (ਆਰ. ਆਈ. ਸੀ.) 'ਚ ਭਰਤੀ ਕਰਵਾਇਆ ਗਿਆ | ਉਹ ਫਿਲਹਾਲ ਫ਼ਰਜ਼ੀ ...

ਪੂਰੀ ਖ਼ਬਰ »

ਜ਼ਰਦਾਰੀ ਦੀ ਭੈਣ ਫਰਿਆਲ ਤਾਲਪੁਰ ਗਿ੍ਫ਼ਤਾਰ

ਅੰਮਿ੍ਤਸਰ, 14 ਜੂਨ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਤੋਂ ਬਾਅਦ ਅੱਜ ਉਨ੍ਹਾਂ ਦੀ ਭੈਣ ਫਰਿਆਲ ਤਾਲਪੁਰ ਨੂੰ ਵੀ ਫ਼ਰਜ਼ੀ ਬੈਂਕ ਖਾਤਿਆਂ ਦੇ ਮਾਮਲੇ 'ਚ ਕੌਮੀ ਜਵਾਬਦੇਹੀ ਬਿਊਰੋ (ਐਨ. ਏ. ਬੀ.) ਵਲੋਂ ਗਿ੍ਫ਼ਤਾਰ ਕਰ ਲਿਆ ਗਿਆ | ...

ਪੂਰੀ ਖ਼ਬਰ »

ਸ਼ਬੀਰ ਸ਼ਾਹ ਸਮੇਤ 3 ਵੱਖਵਾਦੀਆਂ ਨੂੰ ਨਿਆਇਕ ਹਿਰਸਾਤ 'ਚ ਭੇਜਿਆ

ਨਵੀਂ ਦਿੱਲੀ, 14 ਜੂਨ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਕੌਮੀ ਜਾਂਚ ਏਜਸੀ ਵਲੋਂ ਹਿਰਾਸਤ 'ਚ ਲਏ ਗਏ ਕਸ਼ਮੀਰ ਦੇ ਵੱਖਵਾਦੀ ਆਗੂ ਸ਼ਬੀਰ ਸ਼ਾਹ ਸਮੇਤ ਆਸੀਆ ਅੰਦਰਾਬੀ ਤੇ ਮਸਰਤ ਆਲਮ ਭੱਟ ਨੂੰ 12 ਜੁਲਾਈ ਤੱਕ ਨਿਆਇਕ ...

ਪੂਰੀ ਖ਼ਬਰ »

ਪਾਕਿਸਤਾਨ ਅੱਤਵਾਦ ਦੇ ਹਰੇਕ ਸਰੂਪ ਦੀ ਨਿੰਦਾ ਕਰਦਾ ਹੈ-ਇਮਰਾਨ ਖਾਨ

ਬਿਸ਼ਕੇਕ, 14 ਜੂਨ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ ਅੱਤਵਾਦ ਦੇ ਹਰੇਕ ਸਰੂਪ ਦੀ ਨਿੰਦਾ ਕਰਦਾ ਹੈ | ਭਾਰਤ ਤੇ ਅਫ਼ਗਾਨਿਸਤਾਨ ਵਲੋਂ ਪਾਕਿਸਤਾਨ 'ਤੇ ਅਫ਼ਗਾਨੀ ਤਾਲਿਬਾਨ, ਹੱਕਾਨੀ ਨੈੱਟਵਰਕ, ਲਸ਼ਕਰ-ਏ-ਤਾਇਬਾ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX